ਨੋਟ:
ਜਨਰਲ ਬਰਾੜ ਦਾ ਕਹਿਣਾ ਹੈ ਕਿ ਇਹ ਕਿਤਾਬ ਮੈਂ ਨਹੀ ਲਿਖੀ... New Blue Star book not mine Lt Gen Brar
ਜਨਰਲ ਬਰਾੜ ਦਾ ਕਹਿਣਾ ਹੈ ਕੇ ਇਹ ਕਿਤਾਬ ਮੈਂ ਨਹੀ ਲਿਖੀ... ਇਸ ਕਿਤਾਬ ਦੇ ਬਾਰੇ ਮੇਨੂੰ ਨੇਟ ਤੋਂ ਪਤਾ ਚਲਿਆ...
ਸਵਾਲ ਇਹ ਕੀ ਆਖਰ ਇਹ ਕਿਤਾਬ ਲਿਖੀ ਕਿਸ ਨੇ ਅਤੇ ਕਿਓ ਲਿਖੀ...??? ਹੁਣ ਕੋਣ ਲਭੇਗਾ ਉਹਨਾ ਲੋਕਾ ਨੂੰ ਜਿਨਾ ਜੂੰਨ ਚੁਰਾਸੀ ਉੱਤੇ ਇਹ ਕਿਤਾਬ ਲਿਖਕੇ ਪਾਖੰਡ ਕੀਤਾ ਇਹ ਕਹਿ ਕੇ ਕੀ ਇਹ ਜਨਰਲ ਬਰਾੜ ਦੀ ਲਿਖੀ ਹੋਈ ਹੈ... ਅਤੇ ਅਸੀਂ ਵੀ ਇਸ ਕਿਤਾਬ ਨੂੰ ਬਿਨਾ ਦੇਖੇ ਸਮਝੇ ਧੜੱਲੇ ਨਾਲ ਪੜਨਾ ਖਰੀਦਨਾ ਸ਼ੁਰੂ ਕਰ ਦਿਤਾ... ,ਹੁਣ ਕੌਣ ਸਾਹਮਣੇ ਲਿਆਵੇਗਾ ਉਨਾਂ ਕਲਮੀ ਭੇਡਾਂ ਨੂੰ ਜਿੰਨਾਂ ਨੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕੀਤਾ , ਤੇ ੨੦ ਰੁਪੇ ਦੀ ਕਿਤਾਬ ਨੂੰ ੨੦੦ ਰੁਪੇ ਵਿਚ ਵਿਕਵਾਕੇ ਅੰਮ੍ਰਿਤਸਰ ਦੇ ਪਬਲਿਸ਼ਰ ਨੂੰ ਰਜਾਇਆ?? ਡੇ ਐਂਡ ਨਾਈਟ ਚੈਨਲ ਤੇ ਸ਼ਰੇਆਮ ਬਰਾੜ ਨੇ ਕਿਹਾ ਕਿ ਇਹ ਕਿਤਾਬ ਉਸਦੀ ਲਿਖੀ ਨਹੀ ਫਿਰ ਵੀ ਉਹ ਲੋਕ ਕਿੱਡੇ ਕੁ ਦਾਨੇ-ਮਾਨੇ ਨੇ ਜਿਹੜੇ ਧੱਕੇ ਨਾਲ ਹੀ ਝੂਠ ਨੂੰ ਸੱਚ ਬਣਾਈ ਜਾ ਰਹੇ ਨੇ ਤੇ ਇੱਕ ਗਲਤ ਕਿਤਾਬ ਨੂੰ ਸਿੱਖਾਂ ਸਿਰ ਮੜ੍ਹ ਰਹੇ ਨੇ,,ਧੰਨ ਦੇ ਨੇ ਇਹ ਲੋਕ ਜੋ ਸ਼ਰੇਆਮ ਸਿੱਖੀ ਨਾਲ ਧਰੋਹ ਕਮਾ ਰਹੇ ਨੇ..ਕੀ ਸਾਡੇ ਸ਼ਹੀਦ ਤਾਂ ਹੀ ਸਤਿਕਾਰੇ ਜਾਣਗੇ ਜੇ ਉਨਾਂ ਦੀ ਚੜ੍ਹਤ ਦੇ ਕਿੱਸੇ ਬਰਾੜ ਦੇ ਮੂਹੋ ਲਿਖਵਾਏ/ਅਖਵਾਏ ਜਾਣਗੇ?? ਕੀ ਜੂਨ ੧੯੮੪ ਨੂੰ ਧਰਮ ਹੇਤ ਸੀਸ ਵਾਰਨ ਵਾਲੇ ਸਿੰਘ ਸਿੰਘਣੀਆਂ ਬਰਾੜ ਦੀ ਸਿਫਤ ਦੇ ਮੁਥਾਜ ਨੇ,???ਹੁਣ ਕਿਹਾ ਜਾ ਰਿਹਾ ਹੈ ਕਿ ਬਰਾੜ ਨੂੰ ਪੁਛਣ ਦੀ ਲੋੜ ਹੀ ਕੀ ਸੀ?? ਲੈ ਦੱਸੋ,ਉਹਨੇ ਝੂਠ-ਸੱਚ ਦੱਸ ਦਿਤਾ ਤਾਂ ਕਹਿੰਦੇ ਪੁਛਣਾ ਕਾਹਨੂੰ ਸੀ?? ਪਤਾ ਨਹੀ ਕਿਉਂ ਸਿੱਖਾਂ ਨੂੰ ਕਮਲ਼ ਪਾਉਣ ਲਈ ਉਹ ਲੋਕ ਵੀ ਡਟੇ ਹੋਏ ਨੇ ਜਿੰਨਾਂ ਸਿਰ ਵੱਡੀਆਂ ਜਿੰਮੇਵਾਰੀਆਂ ਨੇ,,ਰੱਬ ਸੁਖ ਰੱਖੈ,,