* ਸੁੱਕੇ ਆਂਵਲੇ ਨੂੰ ਰਾਤ ਭਰ ਪਾਣੀ ਵਿਚ ਭਿਓਂ ਕੇ ਸਵੇਰੇ ਉਸ ਦੇ ਪਾਣੀ ਨਾਲ ਅੱਖਾਂ ਤੇ ਸਿਰ ਧੋਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਵਾਲ ਕਾਲੇ ਮਜ਼ਬੂਤ ਤੇ ਚਮਤਕਾਰ ਬਣਦੇ ਹਨ ਅਤੇ ਝੜਨੋਂ ਹੱਟ ਜਾਂਦੇ ਹਨ।
* ਆਂਵਲੇ ਦੇ ਮੁਰੱਬੇ ਦੀ ਵਰਤੋਂ ਕਰਨ ਨਾਲ ਦਿਲ ਮਜ਼ਬੂਤ ਹੁੰਦਾ ਹੈ ਅਤੇ ਪੇਟ ਦੀਆਂ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ।
* ਬੱਚਿਆਂ ਲਈ ਆਂਵਲੇ ਦਾ ਚੂਰਨ ਤੇ ਸ਼ਹਿਦ ਬਹੁਤ ਲਾਹੇਵੰਦ ਹੈ।
* ਰੋਜ਼ਾਨਾ ਤਾਜ਼ਾ ਆਂਵਲਾ ਚਿੱਥ ਕੇ ਖਾਣ ਨਾਲ ਦੰਦਾਂ ਸਬੰਧੀ ਨੁਕਸ ਦੂਰ ਹੁੰਦੇ ਹਨ।
* ਤਾਜ਼ਾ ਆਂਵਲੇ ਦਾ ਰਸ ਚੂਸਣ ਨਾਲ ਸ਼ੂਗਰ ਦੇ ਰੋਗੀਆਂ ਨੂੰ ਫਾਇਦਾ ਮਿਲਦਾ ਹੈ।
* ਰੋਟੀ ਤੋਂ ਬਾਅਦ ਗੁੜ ਖਾਣ ਨਾਲ ਰੋਟੀ ਹਜ਼ਮ ਹੋ ਜਾਂਦੀ ਹੈ ਅਤੇ ਖੂਨ ਵਧੇਗਾ।
* ਪਪੀਤਾ ਅਤੇ ਮੂਲੀ ਸਿਹਤ ਲਈ ਬਹੁਤ ਗੁਣਕਾਰੀ ਹੈ।
* ਜੇਕਰ 2-3 ਦਿਨ ਤੋਂ ਬੁਖਾਰ ਜਾਂ ਗਲਾ ਖਰਾਬ ਹੋਵੇ ਤਾਂ ਤੁਲਸੀ ਦੇ ਪੱਤੇ ਚਾਹ ਵਿਚ ਪਾ ਕੇ ਪੀਓ।
* ਤੁਲਸੀ ਦੇ ਪੱਤੇ ਪੀਣ ਨਾਲ ਜ਼ੁਕਾਮ, ਸਿਰਦਰਦ, ਪੁਰਾਣੀ ਖਾਂਸੀ ਅਤੇ ਪੇਟ ਦੀਆਂ ਬੀਮਾਰੀਆਂ ਸਭ ਠੀਕ ਹੋ ਜਾਂਦੀਆਂ ਹਨ।
* ਆਂਵਲੇ ਦਾ ਪਾਊਡਰ ਸਵੇਰੇ-ਸ਼ਾਮ 1-1 ਚਮਚਾ ਪਾਣੀ ਨਾਲ ਲੈਣ ਨਾਲ ਬਵਾਸੀਰ ਤੋਂ ਛੁਟਕਾਰਾ ਮਿਲੇਗਾ।
* ਜੇਕਰ ਕਿਸੇ ਨੂੰ ਖੂਨੀ ਬਵਾਸੀਰ ਹੋਵੇ ਉਹ ਆਂਵਲੇ ਦਾ ਪ੍ਰਯੋਗ ਜ਼ਿਆਦਾ ਕਰੇ, ਦਹੀਂ, ਲੱਸੀ, ਗੁੜ ਦਾ ਪ੍ਰਯੋਗ ਜ਼ਿਆਦਾ ਕਰੇ।
* ਜੇਕਰ ਬਵਾਸੀਰ ਦਾ (ਮਹੁਕਾ) ਹੋ ਜਾਵੇ ਤਾਂ ਘਰ ਵਿਚ ਮੱਖਣ ਬਣਾ ਕੇ ਉਸ ਨੂੰ ਚੁੰਨੀ ਜਾਂ ਮਲਮਲ ਦੇ ਪਤਲੇ ਕੱਪੜੇ ਵਿਚ ਪਾ ਕੇ 50-60 ਵਾਰ ਧੋ ਕੇ ਮਹੁਕੇ ’ਤੇ ਸਵੇਰੇ-ਸ਼ਾਮ ਲਗਾਉਣ ਨਾਲ ਮਹੁਕਾ ਖਤਮ ਹੋ ਜਾਵੇਗਾ।
* ਨੋਟ: ਜੇਕਰ ਕਿਸੇ ਨੂੰ ਖੂਨੀ, ਖਾਰਸ਼, ਮਹੁਕੇ
ਵਾਲੀ ਕੋਈ ਵੀ ਬਵਾਸੀਰ ਹੋਵੇ ਉਸ ਦੀ ਦੇਸੀ ਦਵਾਈ ਮੁਫਤ ਦਿੱਤੀ ਜਾਂਦੀ ਹੈ।
ਵਾਲੀ ਕੋਈ ਵੀ ਬਵਾਸੀਰ ਹੋਵੇ ਉਸ ਦੀ ਦੇਸੀ ਦਵਾਈ ਮੁਫਤ ਦਿੱਤੀ ਜਾਂਦੀ ਹੈ।
- ਕਰਮ ਸਿੰਘ ਮਾਂਗੇਵਾਲ, ਸੰਪਰਕ 98721-91653
ਖੂਨ ਸਾਫ ਕਰਨ ਲਈ ਛੋਲਿਆਂ ਦੇ ਪੱਤਿਆਂ ਦੀ ਚਟਣੀ ਖਾਓ
ਛੋਲਿਆਂ ਦੇ ਹਰੇ ਪੱਤਿਆਂ ਦਾ ਘਰਾਂ ਵਿਚ ਸਾਗ ਤਾਂ ਪਿੰਡ ਦੇ ਲੋਕ ਅਕਸਰ ਖਾਂਦੇ ਹਨ ਪਰ ਇਨ੍ਹਾਂ ਹਰੇ ਪੱਤਿਆਂ ਦੀ ਚਟਣੀ ਘੱਟ ਹੀ ਲੋਕਾਂ ਨੇ ਖਾਧੀ ਹੋਵੇਗੀ। ਹਰੇ ਹਰੇ ਕੋਮਲ ਪੱਤਿਆਂ ਨੰੂ ਧੋ ਸੁਆਰ ਕੇ ਪਿਆਜ਼ ਤੇ ਆਪਣੇ ਟੇਸਟ ਮੁਤਾਬਿਕ ਲੂਣ ਮਿਰਚ ਆਦਿ ਪਾ ਕੇ ਚਟਣੀ ਕੁੱਟ ਲਓ। ਇਹ ਛੋਲਿਆਂ ਦੇ ਹਰੇ ਪੱਤਿਆਂ ਦੀ ਚਟਣੀ ਜਿਥੇ ਖਾਣ ਲਈ ਸੁਆਦ ਲੱਗੇਗੀ ਉਥੇ ਇਸ ਵਿਚਲੇ ਪੌਸ਼ਟਿਕ ਗੁਣ ਸਰੀਰ ਲਈ ਬਹੁਤ ਲਾਭਦਾਇਕ ਸਿੱਧ ਹੁੰਦੇ ਹਨ। ਸੌ ਗ੍ਰਾਮ ਛੋਲਿਆਂ ਦੇ ਪੱਤਿਆਂ ਵਿਚ 28.3 ਮਿਲੀਗ੍ਰਾਮ ਲੋਹ ਤੱਤ ਹੁੰਦਾ ਹੈ। ਇਸ ਚਟਣੀ ਦਾ ਲਗਾਤਾਰ ਦੋ ਮਹੀਨੇ ਪ੍ਰਯੋਗ ਕਰਨ ਨਾਲ ਖੂਨ ਪੂਰੀ ਤਰ੍ਹਾਂ ਸਾਫ ਹੋ ਜਾਂਦਾ ਹੈ। ਸਰੀਰ ’ਤੇ ਫੋੜੇ, ਫੁਨਸੀਆਂ, ਦੱਦ, ਖੁਰਕ ਆਦਿ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਂਦਾ ਹੈ। ਛੋਲਿਆਂ ਦੀ ਚਟਣੀ ਦੀ ਵਰਤੋਂ ਕਰਨ ਨਾਲ ਹੱਡੀਆਂ ਮਜ਼ਬੂਤ ਹੋਣਗੀਆਂ ਤੇ ਅੱਖਾਂ ਦੀ ਰੋਸ਼ਨੀ ਵੀ ਵਧੇਗੀ।
- ਫਤਿਹ ਪ੍ਰਭਾਕਰ, ਸੰਪਰਕ: 98140-13210