ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, June 16, 2014

ਘਰੇਲੂ ਨੁਸਖੇ ਅਪਣਾਓ- ਰੋਗਾਂ ਨੂੰ ਵਧਣ ਤੋਂ ਬਚਾਓ


ਸਾਡੇ ਦੇਸ਼ ਵਿੱਚ ਸਦੀਆਂ ਤੋਂ ਸਿਹਤ ਸਬੰਧੀ ਆਮ ਸਮੱਸਿਆਵਾਂ ਦੇ ਲਈ ਵੱਡੇ ਬਜ਼ੁਰਗਾਂ ਦੇ ਦੱਸੇ ਘਰੇਲੂ ਨੁਸਖੇ ਕੰਮ ਆਉਂਦੇ ਰਹੇ ਹਨ। ਇਨ੍ਹਾਂ ਘਰੇਲੂ ਨੁਸਖਿਆਂ ਦੀ ਜਾਣਕਾਰੀ ਪੀੜ੍ਹੀ ਦਰ ਪੀੜ੍ਹੀ ਸਾਨੂੰ ਮਿਲਦੀ ਰਹਿੰਦੀ ਸੀ। ਪਰ ਅੱਜ ਦੇ ਅਜੋਕੇ ਅਤੇ ਕੰਪਿਊਟਰ ਵਾਲੇ ਅਜੋਕੇ ਪਰਿਵਾਰਾਂ ਦੇ ਯੁੱਗ ਵਿੱਚ ਜਦੋਂ ਕਿਸੇ ਕੋਲ ਸਮਾਂ ਹੀ ਨਹੀਂ ਹੈ, ਵਿਹਲ ਹੀ ਨਹੀਂ ਹੈ ਤਾਂ ਅਜਿਹਾ ਲੱਗਦਾ ਹੈ ਕਿ ਅਸੀਂ ਇਨ੍ਹਾਂ ਨੁਸਖਿਆਂ ਨੂੰ ਭੁੱਲਦੇ ਜਾ ਰਹੇ ਹਾਂ। ਬੇਸ਼ੱਕ ਆਪਣੇ ਡਾਕਟਰ, ਵੈਦ, ਹਕੀਮ ਨਾਲ ਆਪਣੀ ਬੀਮਾਰੀ ਬਾਰੇ ਜ਼ਿਕਰ ਕਰਕੇ ਕੋਈ ਇਲਾਜ ਕਰਵਾਉਣਾ ਹੀ ਸਹੀ ਗੱਲ ਹੈ ਪਰ ਸ਼ੁਰੂਆਤੀ ਦੌਰ ਵਿੱਚ ਜੇਕਰ ਇਹ ਘਰੇਲੂ ਨੁਸਖੇ ਵਰਤੀਏ ਤਾਂ ਇਹ ਕਾਰਗਰ ਅਤੇ ਸਸਤੇ ਸਾਬਤ ਹੁੰਦੇ ਹਨ। ਇਨ੍ਹਾਂ ਦਾ ਕੋਈ ਵੀ ਦੁਰਪ੍ਰਭਾਵ (ਸਾਈਡ ਇਫੈਕਟ) ਨਹੀਂ ਹੁੰਦਾ।
* ਨਾਰੀਅਲ ਦੇ ਤੇਲ ਵਿੱਚ ਲੌਂਗ ਦੇ ਤੇਲ ਦੀਆਂ ਕੁਝ ਬੰੂਦਾਂ ਮਿਲਾ ਕੇ ਸਿਰ ’ਤੇ ਮਾਲਿਸ਼ ਕਰਨ ਦੇ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈ।
* ਨਸ਼ੇ ਵਿੱਚ ਧੁੱਤ ਕਿਸੇ ਦਾ ਜੇਕਰ ਨਸ਼ਾ ਉਤਾਰਨਾ ਹੋਵੇ ਤਾਂ ਉਸ ਨੂੰ ਪਿਆਜ਼ ਦਾ ਰਸ ਪਿਲਾ ਦੇਵੋ ਉਸ ਦਾ ਨਸ਼ਾ ਕਾਫੀ ਘੱਟ ਜਾਵੇਗਾ।
* ਅਮਰੂਦ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ ਕੁਰਲੀਆਂ ਕਰਨ ਦੇ ਨਾਲ ਮੂੰਹ ਦੇ ਛਾਲੇ ਅਤੇ ਮਸੂੜਿਆਂ ਦੇ ਦਰਦ ਤੋਂ ਆਰਾਮ ਮਿਲਦਾ ਹੈ।
* ਇਕ ਚੰੂਢੀ ਹਲਦੀ ਰੋਜ਼ਾਨਾ ਖਾਣ ਦੇ ਨਾਲ ਭੁੱਖ ਵੀ ਵਧਦੀ ਹੈ ਅਤੇ ਆਂਦਰਾਂ ਨੂੰ ਵੀ ਫਾਇਦਾ ਪਹੁੰਚਦਾ ਹੈ। ਵੈਸੇ ਵੀ ਹਲਦੀ ਐਂਟੀਬਾਇਓਟਿਕ ਦਾ ਕੰਮ ਕਰਦੀ ਹੈ।
* ਬੱਚਿਆਂ ਦਾ ਬਿਸਤਰ ’ਤੇ ਪਿਸ਼ਾਬ ਕਰਨ ਦੀ ਆਦਤ ਛੁਡਾਉਣ ਦੇ ਲਈ ਰੋਜ਼ਾਨਾ ਸੌਣ ਤੋਂ ਪਹਿਲਾਂ ਅਖਰੋਟ ਅਤੇ ਦਾਖਾਂ ਲੋੜ ਅਤੇ ਹਿਸਾਬ ਮੁਤਾਬਕ ਖਵਾਓ। ਹਫ਼ਤੇ ਦੋ ਹਫ਼ਤੇ ਵਿੱਚ ਹੀ ਬੱਚਿਆਂ ਦੀ ਬਿਸਤਰ ’ਤੇ ਪਿਸ਼ਾਬ ਕਰਨ ਦੀ ਆਦਤ ਤੋਂ ਛੁਟਕਾਰਾ ਮਿਲ ਜਾਵੇਗਾ। ਅਖਰੋਟ ਗਰਮ ਹੁੰਦਾ ਹੈ ਅਤੇ ਆਯੁਰਵੈਦ ਮੁਤਾਬਕ ਪਿੱਤ ਦੀ ਮਾਤਰਾ ਨੂੰ ਸਰੀਰ ਵਿੱਚ ਵਧਾਉਂਦਾ ਹੈ। ਜ਼ਿਆਦਾ ਨਾ ਖਵਾਇਆ ਜਾਵੇ।
* ਨੌਜਵਾਨਾਂ ਨੂੰ ਆਮ ਤੌਰ ’ਤੇ ਕਿੱਲਾਂ/ਮੁਹਾਸਿਆਂ ਦੀਆਂ ਦਿੱਕਤਾਂ ਆਉਣ ਲੱਗ ਜਾਂਦੀਆਂ ਹਨ। ਅਜਵਾਇਣ ਦਾ ਪਾਊਡਰ ਬਣਾ ਕੇ ਦਹੀਂ ਵਿੱਚ ਮਿਲਾ ਕੇ ਮੂੰਹ ’ਤੇ ਲਗਾਉਣ ਨਾਲ ਕਿੱਲ ਮੁਹੱਸੇ ਠੀਕ ਹੋ ਜਾਂਦੇ ਹਨ।
* ਨਹਾਉਣ ਤੋਂ ਪਹਿਲਾਂ ਸਿਰ ’ਤੇ ਪਿਆਜ਼ ਦਾ ਪੇਸਟ ਕਰ ਕੇ ਲਗਾਉ, ਵਾਲ ਕਾਲੇ ਹੋਣ ਲੱਗ ਜਾਣਗੇ।
* ਨਿੰਬੂ ਦੇ ਪੱਤਿਆਂ ਦਾ ਰਸ ਕੱਢ ਕੇ ਸੁੰਘੋ, ਸਿਰ ਦਰਦ ਇਕਦਮ ਠੀਕ ਹੋ ਜਾਵੇਗਾ। ਨੈਚੁਰੋਪੈਥੀ ਦੀ ਇਕ ਸ਼ਾਖਾ ਅਰੋਮਾਥੈਰੇਪੀ ਵਿੱਚ ਲੈਮਨ ਗਰਾਸ ਆਇਲ ਦੀ ਵਰਤੋਂ ਕੀਤੀ ਜਾਂਦੀ ਹੈ। ਰੋਜ਼ਾਨਾ ਇਕ ਗਲਾਸ ਗਾਜਰ ਦਾ ਰਸ ਪੀਣ ਦੇ ਨਾਲ ਸਰੀਰ ਵਿੱਚ ਖੂਨ ਤਾਂ ਵਧੇਗਾ ਹੀ ਵਧੇਗਾ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਵਧਦੀ ਹੈ।
* ਤੁੱਤਲੇਪਣ ਨੂੰ ਘੱਟ ਜਾਂ ਖ਼ਤਮ ਕਰਨ ਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਗਰਾਮ ਭੁੰਨੀ ਹੋਈ ਫਟਕੜੀ ਮੂੰਹ ਵਿੱਚ ਰੱਖੋ।
* ਜੋੜਾਂ ’ਤੇ ਸੇਕ ਕਰਕੇ ਨਿੰਮ ਦੇ ਤੇਲ ਦੀ ਮਾਲਿਸ਼ ਕਰਕੇ ਸਾਨੂੰ ਦਰਦਾਂ ਤੋਂ ਆਰਾਮ ਮਿਲਦਾ ਹੈ।
* ਘੀਆ, ਕੱਦੂ, ਅੱਲ, ਲੌਕੀ ਕੁਝ ਵੀ ਕਹਿ ਲਵੋ, ਦੀ ਗੁੱਦ ਪੈਰਾਂ ਦੀਆਂ ਤਲੀਆਂ ’ਤੇ ਮਲਣ ਨਾਲ ਉਨ੍ਹਾਂ ਵਿੱਚ ਹੋਣ ਵਾਲੀ ਜਲਣ ਅਤੇ ਆਯੁਰਵੈਦ ਮੁਤਾਬਕ ਮੰਨੀ ਜਾਂਦੀ ਪਿੱਤ ਪ੍ਰਕਿਰਤੀ ਸ਼ਾਂਤ ਹੁੰਦੀ ਹੈ ਅਤੇ ਸਿਰ ਦਰਦ ਵੀ ਖ਼ਤਮ ਹੁੰਦਾ ਹੈ।
* ਚਿਹਰੇ ’ਤੇ ਨਿੰਬੂ ਮਲਣ ਦੇ ਨਾਲ ਦਾਗ ਅਤੇ ਛਾਹੀਆਂ ਘੱਟਦੀਆਂ ਹਨ ਅਤੇ ਇਸ ਤੋਂ ਇਲਾਵਾ ਸੇਬ ਖਾਣ ਜਾਂ ਸੇਬ ਨੂੰ ਮੈਸ਼ ਕਰ ਕੇ ਇਸ ਦੀ ਗੁੰਦ ਮੂੰਹ ’ਤੇ ਲਾਉਣ ਨਾਲ ਵੀ ਦਾਗ ਅਤੇ ਛਾਹੀਆਂ ਖ਼ਤਮ ਹੋ ਜਾਂਦੀਆਂ ਹਨ।
* ਰੋਜ਼ਾਨਾ ਇਕ ਦੋ ਕਲੀਆਂ/ਤੁਰੀਆਂ ਲੱਸਣ ਦੀਆਂ ਖਾਣ ਦੇ ਨਾਲ ਦਿਲ ਦੇ ਰੋਗ ਦਾ ਖਤਰਾ ਘਟਦਾ ਹੈ। ਬਲੱਡ ਪ੍ਰੈਸ਼ਰ ਵੀ ਕਾਬੂ ਹੇਠ ਰਹਿੰਦਾ ਹੈ ਅਤੇ ਪੇਟ, ਗੈਸ ਨਾਲ ਸਬੰਧਤ ਤਕਲੀਫਾਂ ਦਾ ਵੀ ਅੰਤ ਹੁੰਦਾ ਹੈ।
* ਕਬਜ਼ ਹੋਣ ’ਤੇ ਹਿੰਗ ਦੇ ਚੂਰਨ ਵਿੱਚ ਥੋੜ੍ਹਾ ਜਿਹਾ ਮਿੱਠਾ ਸੋਡਾ ਮਿਲਾ ਕੇ ਰਾਤ ਨੂੰ ਲੈ ਲਵੋ ਅਤੇ ਪਾਣੀ ਪੀ ਲਵੋ।
* ਦਾਗ ਅਤੇ ਛਾਹੀਆਂ ਹੋਣ ’ਤੇ ਪਿਆਜ਼ ਦੇ ਬੀਜਾਂ ਦਾ ਚੂਰਨ ਸ਼ਹਿਦ ਵਿੱਚ ਮਿਲਾਓ। ਇਸ ਲੇਪ ਨੂੰ ਚਿਹਰੇ ’ਤੇ ਹੌਲੀ-ਹੌਲੀ ਮਲੋ। ਪੰਜ-ਚਾਰ ਵਾਰ ਕਰਨ ਤੋਂ ਬਾਅਦ ਹੀ ਫਰਕ ਸਾਫ ਦਿਖਣ ਲੱਗ ਪਵੇਗਾ।
* ਗਠੀਏ ਦੇ ਦਰਦ ਵਿੱਚ ਪਿਆਜ਼ ਦੇ ਰਸ ਦੀ ਮਾਲਿਸ਼ ਕਰਨ ਦੇ ਨਾਲ ਕਾਫੀ ਆਰਾਮ ਮਿਲਦਾ ਹੈ।
* ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਵਧਦਾ ਹੈ ਤਾਂ ਹਰਾ ਭੂਕਾਂ ਵਾਲਾ ਪਿਆਜ਼ ਬਹੁਤ ਫਾਇਦੇਮੰਦ ਹੈ।
* ਉਲਟੀਆਂ ਲੱਗੀਆਂ ਹੋਣ ਜਾਂ ਹਾਜ਼ਮਾ ਸਹੀ ਨਾ ਹੋਵੇ ਤਾਂ ਪਿਆਜ਼ ਦੇ ਰਸ ਵਿੱਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਲਵੋ।
* ਪਿਆਜ਼ ਦੇ ਰਸ ਵਿੱਚ ਸ਼ਹਿਦ ਨੂੰ ਮਿਲਾ ਕੇ ਖਾਣ ਦੇ ਨਾਲ ਤਾਕਤ ਵੀ ਮਿਲਦੀ ਹੈ ਅਤੇ ਖੂਨ ਵੀ ਵਧ ਜਾਂਦਾ ਹੈ।
* ਪੇਟ ਦਰਦ ਹੋ ਰਿਹਾ ਹੋਵੇ ਤਾਂ ਭੁੰਨੀ ਹੋਈ ਸੌਂਫ ਨੂੰ ਚਬਾਓ, ਦਰਦ ਤੋਂ ਰਾਹਤ ਮਿਲੇਗੀ।
* ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਕੰਡਾ ਖੁੱਭ ਗਿਆ ਹੋਵੇ ਤਾਂ ਉਸ ਹਿੱਸੇ ’ਤੇ ਥੋੜ੍ਹੀ ਜਿਹੀ ਹਿੰਗ ਨੂੰ ਪਾਣੀ ਵਿੱਚ ਮਿਲਾ ਕੇ ਉਸ ਦਾ ਘੋਲ ਲਗਾਓ ਕੰਡਾ ਬਾਹਰ ਨਿਕਲ ਜਾਵੇਗਾ।
* ਹਰੀ ਇਲਾਇਚੀ ਨੂੰ ਅੱਗ ’ਤੇ ਸੁਆਹ ਕਰ ਲਵੋ। ਇਸ ਨੂੰ ਸ਼ਹਿਦ ਦੇ ਵਿੱਚ ਮਿਲਾ ਕੇ ਖਾਣ ਨਾਲ ਸਫਰ ਦੌਰਾਨ ਹੋਣ ਵਾਲੀਆਂ ਉਲਟੀਆਂ ਤੋਂ ਬਹੁਤ ਵਧੀਆ ਰਾਹਤ ਮਿਲਦੀ ਹੈ।
* ਖਾਰਿਸ਼ ਹੋਣ ’ਤੇ ਨਿੰਬੂ ਵਿੱਚ ਫਟਕੜੀ ਦਾ ਚੂਰਨ ਭਰ ਕੇ ਖਾਰਿਸ਼ ਵਾਲੀ ਥਾਂ ’ਤੇ ਲਗਾਓ। ਬਹੁਤ ਵਧੀਆ ਰਹੇਗਾ।
* ਇਸੇ ਤਰ੍ਹਾਂ ਦੀ ਦੱਦ ਹੋਣ ’ਤੇ ਅਖਰੋਟ ਦਾ ਤੇਲ ਬਹੁਤ ਫਾਇਦਾ ਕਰਦਾ ਹੈ।
* ਮਿਰਗੀ ਦੇ ਮਰੀਜ਼ਾਂ ਨੂੰ ਚੰੂਢੀ ਕੁ ਹਿੰਗ ਨਿੰਬੂ ਵਿੱਚ ਮਿਲਾ ਕੇ ਚੁਸਾਣ ਦੇ ਨਾਲ ਦੌਰਾ ਖੁੱਲ੍ਹ ਜਾਂਦਾ ਹੈ, ਪਰ ਇਹ ਕੋਈ ਇਲਾਜ ਨਹੀਂ ਹੈ। ਮਰੀਜ਼ ਨੂੰ ਡਾਕਟਰ ਕੋਲ ਲਿਜਾ ਕੇ ਇਲਾਜ ਕਰਵਾਇਆ ਜਾਵੇ।
* ਗਲੇ ਵਿੱਚ ਖਾਰਿਸ਼ ਹੋ ਜਾਣ ’ਤੇ ਸੌਂਫ ਨੂੰ ਚਬਾਉਣ ਦੇ ਨਾਲ ਬੈਠਿਆ ਹੋਇਆ ਗਲਾ ਸਾਫ ਹੋ ਜਾਂਦਾ ਹੈ।
* ਦੰਦ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਲੌਂਗ ਦੇ ਤੇਲ ਦੀਆਂ ਤਿੰਨ-ਚਾਰ ਬੰੂਦਾਂ ਰੰੂ ਦੇ ਫੰਬੇ ’ਤੇ ਲਗਾ ਕੇ ਦਰਦ ਵਾਲੀ ਥਾਂ ’ਤੇ ਰੱਖੋ, ਕਾਫੀ ਰਾਹਤ ਮਿਲੇਗੀ।
ਮੋਬਾਈਲ : 94174-56573

ਡਾ.ਹਰਪ੍ਰੀਤ ਭੰਡਾਰੀ




Post Comment

Wednesday, February 27, 2013

ਕਿੰਜ ਰੱਖੀਏ ਅੱਖਾਂ ਨੂੰ ਖ਼ੂਬਸੂਰਤ?


ਅੱਖਾਂ ਦੇ ਆਲੇ-ਦੁਆਲੇ ਕਾਲੇ ਨਿਸ਼ਾਨ ਪੈ ਜਾਣ ਤਾਂ ਚਿਹਰੇ ਦੀ ਸਾਰੀ ਖ਼ੂਬਸੂਰਤੀ ਖ਼ਤਮ ਹੋ ਜਾਂਦੀ ਹੈ। ਇਸ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਾਂ ਤਾਂ ਇਹ ਨਿਸ਼ਾਨ ਨਾ ਪੈਣ ਅਤੇ ਜਾਂ ਖ਼ਤਮ ਹੋ ਜਾਣ ਪਰ ਕੋਸ਼ਿਸ਼  ਕਰਨੀ ਚਾਹੀਦੀ ਹੈ ਕਿ ਨਿਸ਼ਾਨ ਨਾ ਪੈਣ। ਇਸ ਲਈ ਸਭ ਤੋਂ ਜ਼ਰੂਰੀ ਹੈ ਕਿ ਪੂਰੀ ਨੀਂਦ ਲਵੋ, ਰਾਤ ਨੂੰ ਜਲਦੀ ਸੋਵੋ ਤਾਂ ਕਿ ਸਵੇਰੇ ਜਲਦੀ ਉੱਠ ਸਕੋ। ਨੀਂਦ ਪੂਰੀ ਨਾ ਲੈਣ ਨਾਲ ਅੱਖਾਂ ਦੇ ਆਲੇ-ਦੁਆਲੇ ਕਾਲੇ ਨਿਸ਼ਾਨ ਪੈ ਜਾਂਦੇ ਹਨ। ਇਨ੍ਹਾਂ ਦਾ ਕਾਰਨ ਇਹ ਵੀ ਹੁੰਦਾ ਹੈ ਕਿ ਔਰਤਾਂ ਲੋੜ ਤੋਂ ਜ਼ਿਆਦਾ ਪਤਲੀਆਂ ਅਤੇ ਨਾਜ਼ੁਕ ਦਿਖਣਾ ਚਾਹੁੰਦੀਆਂ ਹਨ। ਉਨ੍ਹਾਂ ਨੂੰ ਇਸ ਸੱਚ ਦਾ ਸਾਹਮਣਾ ਕਰਨ ਦੀ ਲੋੜ ਹੈ ਕਿ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਉਹ ਘੱਟ ਉਮਰ ਦੀਆਂ ਲੜਕੀਆਂ ਵਾਂਗ ਨਹੀਂ ਦਿਖ ਸਕਦੀਆਂ। ਔਰਤਾਂ ’ਚ ਖ਼ਾਸ ਕਰਕੇ ਮਾਂ ਬਣਨ ਤੋਂ ਬਾਅਦ ਸਰੀਰ ਵਿੱਚ ਚਰਬੀ ਵਧ ਜਾਂਦੀ ਹੈ। ਸਰੀਰ ਵਿੱਚ ਹਲਕਾ ਜਿਹਾ ਭਰਵਾਂਪਣ ਉਨ੍ਹਾਂ ਦੀ ਸਮਾਜਿਕ ਹੋਂਦ ਦਾ ਅਹਿਸਾਸ ਕਰਵਾਉਂਦਾ ਹੈ।
ਡਾਈਟਿੰਗ ਕਰਨ ਨਾਲ ਸਰੀਰ ਵਿੱਚ ਕਈ ਤੱਤਾਂ ਦੀ ਘਾਟ ਹੋ ਜਾਂਦੀ ਹੈ। ਕੁਝ ਔਰਤਾਂ ਸਵੇਰ ਦਾ ਭੋਜਨ ਨਹੀਂ ਕਰਦੀਆਂ, ਜਿਸ ਨਾਲ ਵੀ ਅੱਖਾਂ ਹੇਠ ਕਾਲੇ ਨਿਸ਼ਾਨ ਪੈ ਜਾਂਦੇ ਹਨ।     ਸਵੇਰੇ ਦਾ ਭੋਜਨ ਚਾਹੇ ਹਲਕਾ ਹੀ ਕਿਉਂ ਨਾ ਹੋਵੇ, ਪਰ ਕਰਨਾ ਜ਼ਰੂਰ ਚਾਹੀਦਾ ਹੈ, ਕਿਉਂਕਿ ਰਾਤ ਦੇ ਭੋਜਨ ਤੋਂ ਬਾਅਦ ਪੇਟ ਸਵੇਰੇ ਤਕ ਖਾਲੀ ਰਹਿੰਦਾ ਹੈ। ਇਸ ਲਈ ਸਵੇਰੇ ਦਾ ਭੋਜਨ ਨਾ ਕਰਨਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਜੇਕਰ ਮਨ ਕੁਝ ਨਾ ਖਾਣ ਨੂੰ ਕਰੇ ਤਾਂ ਵੀ ਦੁੱਧ, ਇੱਕ ਸੇਬ ਜਾਂ ਜੂਸ ਦਾ ਇੱਕ ਗਿਲਾਸ ਪੀ ਲੈਣਾ ਚਾਹੀਦਾ ਹੈ।
ਜ਼ਿਆਦਾ ਸੋਚਣ ਜਾਂ ਦੁੱਖ ਅਤੇ ਚਿੰਤਾ ਨਾਲ ਵੀ ਅੱਖਾਂ ਦੇ ਆਲੇ-ਦੁਆਲੇ ਕਾਲੇ ਧੱਬੇ ਪੈ ਜਾਂਦੇ ਹਨ। ਇਸ ਲਈ ਚਿੰਤਾ ਨੂੰ ਦੂਰ ਕਰਨ ਦੀ ਤੁਰੰਤ ਕੋਸ਼ਿਸ਼ ਕਰੋ। ਇਨ੍ਹਾਂ ਕਾਲ਼ੇ ਧੱਬਿਆਂ ਨੂੰ ਦੂਰ ਕਰਨ ਲਈ ਕੁਝ ਗੱਲਾਂ ’ਤੇ ਧਿਆਨ ਦੇਣਾ ਜ਼ਰੂਰੀ ਹੈ:
ਰੋਜ਼ਾਨਾ ਸਵੇਰੇ ਉੱਠ ਕੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ’ਤੇ ਠੰਢੇ ਪਾਣੀ ਦੇ ਛਿੱਟੇ ਮਾਰੋ।
* ਅੱਖਾਂ ਦੇ ਆਲੇ-ਦੁਆਲੇ ਹੌਲੀ-ਹੌਲੀ ਰੋਗਨ ਬਦਾਮ ਨਾਲ ਮਾਲਿਸ਼ ਕਰੋ।
* ਕੱਚਾ ਖੀਰਾ ਪੀਸ ਕੇ ਉਸ ਦੀਆਂ ਦੋ ਪੋਟਲੀਆਂ ਬਣਾ ਲਵੋ ਅਤੇ ਫਿਰ ਸਿੱਧਾ ਲੇਟ ਕੇ 15 ਤੋਂ 20 ਮਿੰਟ ਤਕ ਅੱਖਾਂ ਉੱਤੇ ਰੱਖੋ।
* ਖੀਰਾ ਕੱਟ ਕੇ ਵੀ ਅੱਖਾਂ ਉੱਪਰ ਰੱਖਿਆ ਜਾ ਸਕਦਾ ਹੈ।
* ਨਿੰਬੂ ਦੇ ਰਸ ਨੂੰ ਗਰਮ ਪਾਣੀ ਵਿੱਚ ਪਾ ਕੇ ਅੱਖਾਂ ਦੇ ਆਲੇ-ਦੁਆਲੇ ਲਗਾਉਣ ਨਾਲ ਕਾਲੇ ਧੱਬੇ ਦੂਰ ਹੋ ਜਾਂਦੇ ਹਨ।
* ਨਿੰਬੂ ਦੇ ਰਸ ਵਿੱਚ ਰੋਗਨ ਚਮੇਲੀ ਦੀਆਂ ਕੁਝ ਬੂੰਦਾਂ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਦੇ ਆਲੇ-ਦੁਆਲੇ ਹੌਲੀ-ਹੌਲੀ ਮਾਲਿਸ਼ ਕਰੋ।
* ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਦੇ ਕੋਲ ਦੁੱਧ ਦੀ ਥੋੜ੍ਹੀ ਮਾਤਰਾ ਲਗਾ ਕੇ ਸੌਂ ਜਾਵੋ। ਸਵੇਰੇ ਉੱਠਣ ਤੋਂ ਬਾਅਦ ਦੁੱਧ ਦੀ ਤਹਿ ਨੂੰ ਪਾਣੀ ਨਾਲ ਹਟਾਉਣ ਦੀ ਬਜਾਏ ਗੁਲਾਬ ਜਲ ਨਾਲ ਹਟਾਓ। ਫ਼ਰਕ ਨਜ਼ਰ ਆਵੇਗਾ।
* ਰੋਜ਼ਾਨਾ ਥੋੜ੍ਹੀ ਜਿਹੀ ਮੂਲੀ ਪੀਸ ਕੇ ਰੂੰ ਦੀ ਸਹਾਇਤਾ ਨਾਲ ਦਿਨ ਵਿੱਚ ਤਿੰਨ-ਚਾਰ ਵਾਰ ਲਗਾਓ।
* ਨਿੰਬੂ ਦਾ ਛਿਲਕਾ ਪੀਸ ਕੇ ਰਾਤ ਨੂੰ ਅੱਖਾਂ ਦੇ ਆਲੇ-ਦੁਆਲੇ ਲਗਾਓ। ਥੋੜ੍ਹੇ ਹੀ ਦਿਨ ਵਿੱਚ ਧੱਬੇ ਦੂਰ ਹੋ ਜਾਣਗੇ। ਉਸ ਦੇ ਨਾਲ-ਨਾਲ ਕੈਲਸ਼ੀਅਮ ਦੀ ਖੁਰਾਕ ਵੀ ਖਾਂਦੇ ਰਹੋ।
* ਕੱਚੇ ਆਲੂ ਦਾ ਟੁਕੜਾ 15 ਮਿੰਟ ਤਕ ਅੱਖਾਂ ਦੇ ਉੱਪਰ ਰੱਖੋ।
* ਮਲਮਲ ਦੇ ਟੁਕੜੇ ਨੂੰ ਮੌਸਮੀ ਦੇ ਰਸ ਵਿੱਚ ਭਿਉਂ


Post Comment

Tuesday, February 19, 2013

ਭਾਰੀ ਧਾਤਾਂ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ


ਸਨਅਤਾਂ ਵਧਣ ਕਾਰਨ ਕੁਦਰਤੀ ਭੰਡਾਰਾਂ ਤੋਂ ਇਲਾਵਾ ਵੀ ਖਣਿਜ ਪਦਾਰਥਾਂ ਅਤੇ ਭਾਰੀ ਧਾਤਾਂ ਆਸਾਨੀ ਨਾਲ  ਉਪਲਬਧ ਹੋਣ ਲੱਗ ਪਈਆਂ ਹਨ। ਕਈ ਧਾਤਾਂ ਜਿਵੇਂ ਤਾਂਬਾ, ਨਿੱਕਲ, ਕ੍ਰੋਮੀਅਮ ਅਤੇ ਲੋਹਾ ਕੁਝ ਮਾਤਰਾ ਵਿੱਚ ਸਾਡੇ ਸਰੀਰ ਲਈ ਜ਼ਰੂਰੀ ਹਨ। ਇਨ੍ਹਾਂ ਨੂੰ ਟਰੇਸ ਐਲੀਮੈਂਟਸ ਕਿਹਾ ਜਾਂਦਾ ਹੈ। ਤਕਰੀਬਨ 60 ਭਾਰੀ ਧਾਤਾਂ ਅਜਿਹੀਆਂ ਹਨ ਜੋ ਬਹੁਤ ਕੀਮਤੀ ਹੁੰਦੀਆਂ ਹਨ ਜਿਵੇਂ ਪਲੈਟੀਨਮ, ਸੋਨਾ ਅਤੇ ਚਾਂਦੀ ਪਰ ਕੁਝ ਧਾਤਾਂ ਜਿਵੇਂ ਸਿੱਕਾ, ਕੈਡਮੀਅਮ, ਪਾਰਾ ਅਤੇ ਆਰਸੈਨਿਕ ਦਾ ਪੱਧਰ ਵੱਧ ਹੋਣ ’ਤੇ ਇਨ੍ਹਾਂ ਤੋਂ ਮਨੁੱਖੀ ਸਿਹਤ ਨੂੰ ਹੋਣ ਵਾਲੇ ਖ਼ਤਰੇ ਤੋਂ ਅਸੀਂ ਸਾਰੇ ਭਲੀ-ਭਾਂਤ ਜਾਣੂੰ ਹਾਂ।  ਪਾਰਾ, ਸਿੱਕਾ, ਕੈਡਮੀਅਮ ਅਤੇ ਆਰਸੈਨਿਕ ਗਰਭ ਅੰਦਰ ਬੱਚੇ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਧਾਤਾਂ ਹਨ। ਅਲਪ ਮਾਤਰਾ ਵਿੱਚ ਕੁਝ ਭਾਰੀ ਧਾਤਾਂ ਅਤੇ ਖਣਿਜ ਮਨੁੱਖੀ ਸਰੀਰ ਲਈ ਜ਼ਰੂਰੀ ਹਨ ਪਰ ਇਨ੍ਹਾਂ ਦੇ ਵਧੇ ਹੋਏ ਲੈਵਲ ਸਿਹਤ ਲਈ ਹਾਨੀਕਾਰਕ ਹਨ। ਇਹ ਸਾਡੇ ਵਾਤਾਵਰਨ, ਹਵਾ, ਮਿੱਟੀ ਅਤੇ ਪਾਣੀ ਤੋਂ ਸਰੀਰ ਅੰਦਰ ਦਾਖ਼ਲ ਹੁੰਦੇ ਹਨ। ਕੁਝ ਭੂਗੋਲਿਕ ਖੇਤਰਾਂ ਵਿੱਚ ਇਨ੍ਹਾਂ ਦੇ ਵੱਧ ਲੈਵਲ ਪਾਏ ਜਾਂਦੇ ਹਨ ਤੇ ਉਨ੍ਹਾਂ ਥਾਵਾਂ ’ਤੇ ਸਬੰਧਤ ਰੋਗਾਂ ਦਾ ਪ੍ਰਕੋਪ ਵੀ ਹੁੰਦਾ ਹੈ। ਵੱਖ-ਵੱਖ ਧਾਤਾਂ ਕਾਰਨ ਮਨੁੱਖੀ ਸਿਹਤ ਨੂੰ ਹੇਠ ਲਿਖੇ ਨੁਕਸਾਨ ਪੁੱਜ ਸਕਦੇ ਹਨ:

ਸਿੱਕਾ: ਇਮਾਰਤਾਂ ਅਤੇ ਕਾਰਖਾਨਿਆਂ ਵਿੱਚ ਛੱਤਾਂ ਅਤੇ ਸਾਊਂਡ ਪਰੂਫਿੰਗ, ਬੈਟਰੀਆਂ ਤੇ ਮੱਛੀਆਂ ਫੜਨ ਦੇ ਸਮਾਨ, ਸਵੀਟਨਿੰਗ ਵਾਈਨ (ਲੈੱਡ ਸ਼ੂਗਰ) ਤੇ ਕੰਨਟੇਨਰ ਅਤੇ ਪਾਣੀ ਵਾਲੀਆਂ ਨਾਲਾਂ ਬਣਾਉਣ ਲਈ ਸਿੱਕੇ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਟਿਨ ਅਤੇ ਸਿੱਕੇ ਦਾ ਮਿਸ਼ਰਣ ਕਰ ਕੇ ਬਣਾਇਆ ਗਿਆ ਸੋਲਡਰ ਬਿਜਲੀ


Post Comment

Thursday, November 29, 2012

ਸਿਹਤ ਸੰਭਾਲ ਟਿਪਸ


ਤਾਂ ਕਿ ਸਰਦੀਆਂ ਵਿਚ ਜੋੜਾਂ 'ਚ ਦਰਦ ਨਾ ਹੋਵੇ

ਜਿਵੇਂ-ਜਿਵੇਂ ਆਧੁਨਿਕਤਾ ਅਤੇ ਨਿੱਜੀਕਰਨ ਵਧ ਰਹੇ ਹਨ, ਉਵੇਂ-ਉਵੇਂ ਪ੍ਰਦੂਸ਼ਣ ਵਿਚ ਵਾਧਾ ਹੋ ਰਿਹਾ ਹੈ। ਵਧਦੇ ਪ੍ਰਦੂਸ਼ਣ ਦਾ ਸਿੱਧਾ ਅਸਰ ਮੌਸਮ ਦੇ ਮਿਜਾਜ਼ 'ਤੇ ਪੈਂਦਾ ਹੈ, ਜਿਸ ਕਾਰਨ ਗਰਮੀਆਂ ਵਿਚ ਅਧਿਕ ਸਰਦੀ ਪੈਣ ਲਗਦੀ ਹੈ। ਇਸ ਬਦਲਦੇ ਮੌਸਮ ਦਾ ਪ੍ਰਭਾਵ ਸਭ ਤੋਂ ਵੱਧ ਬਜ਼ੁਰਗਾਂ 'ਤੇ ਪੈਂਦਾ ਹੈ। ਠੰਢ ਦੇ ਨਾਲ ਹੀ ਉਨ੍ਹਾਂ ਦੇ ਜੋੜਾਂ ਦਾ ਦਰਦ ਵੀ ਵਧਦਾ ਜਾਂਦਾ ਹੈ।

ਇਨ੍ਹਾਂ ਲੋਕਾਂ ਵਿਚ ਜੋੜਾਂ ਦੇ ਦਰਦ ਦਾ ਕਾਰਨ ਆਮ ਤੌਰ 'ਤੇ ਆਰਥਰਾਇਟਸ ਜਾਂ ਗਠੀਆ ਹੁੰਦਾ ਹੈ। ਜਿਉਂ-ਜਿਉਂ ਉਮਰ ਵਧਦੀ ਜਾਂਦੀ ਹੈ, ਉਵੇਂ-ਉਵੇਂ ਸਰੀਰ ਦੇ ਅੰਗਾਂ ਵਿਚ ਸਖਤਾਈ ਆ ਜਾਂਦੀ ਹੈ। ਉਨ੍ਹਾਂ ਵਿਚ ਲਚਕੀਲਾਪਣ ਘਟਣ ਲਗਦਾ ਹੈ। ਧਿਆਨ ਨਾ ਦੇਣ 'ਤੇ ਜੋੜ ਘਸ ਜਾਂਦੇ ਹਨ ਅਤੇ ਹੌਲੀ-ਹੌਲੀ ਖਰਾਬ ਹੋ ਜਾਂਦੇ ਹਨ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਰਦੀਆਂ ਵਿਚ ਜੋੜਾਂ ਦਾ ਦਰਦ ਕਿਉਂ ਵਧਦਾ ਹੈ? ਇਸ ਬਾਰੇ ਮਾਹਿਰਾਂ ਦੇ ਵੱਖ-ਵੱਖ ਵਿਚਾਰ ਹਨ। ਇਕ ਵਿਚਾਰ ਅਨੁਸਾਰ ਸਰਦੀਆਂ ਵਿਚ ਤਾਪਮਾਨ ਘਟਣ ਨਾਲ ਕਿਸੇ ਵਿਸ਼ੇਸ਼ ਜੋੜ ਵਿਚ ਖੂਨ ਦੀਆਂ ਨਾੜੀਆਂ ਸੰਕੁਚਿਤ ਹੋਣ ਨਾਲ ਉਸ ਹਿੱਸੇ ਵਿਚ ਖੂਨ ਦਾ ਤਾਪਮਾਨ ਘਟ ਹੋ ਜਾਂਦਾ ਹੈ, ਜਿਸ ਨਾਲ ਜੋੜ ਵਿਚ ਅਕੜਾਹਟ ਆ ਜਾਂਦੀ ਹੈ ਅਤੇ ਦਰਦ ਹੋਣ ਲਗਦਾ ਹੈ।

ਦੂਸਰੇ ਵਿਚਾਰ ਅਨੁਸਾਰ ਵਾਯੂਮੰਡਲੀ ਦਬਾਅ ਹੋ ਸਕਦਾ ਹੈ। ਇਸ ਵਿਚ ਕਮੀ ਆਉਣ ਨਾਲ ਰਕਤ ਧਮਣੀਆਂ ਦੀ ਦੀਵਾਰ ਦੇ ਤਣਾਅ ਵਿਚ ਕਮੀ ਆਉਂਦੀ ਹੈ। ਜਿਸ ਕਾਰਨ ਧਮਣੀਆਂ ਫੈਲ ਜਾਂਦੀਆਂ ਹਨ ਅਤੇ ਦਰਦ ਤੇ ਸੋਜ਼ ਵਧ ਜਾਂਦੇ ਹਨ। ਇਸ ਤੋਂ ਇਲਾਵਾ ਸਰਦੀਆਂ ਵਿਚ ਵਧੀ ਹੋਈ ਹਿਊਮਿਡਟੀ ਕਾਰਨ ਤੰਤਰਿਕਤਾਵਾਂ ਵਿਚ ਸੰਵੇਦਨਾ ਦੀ ਸਮਰੱਥਾ ਨਿਸ਼ਚਿਤ ਰੂਪ ਨਾਲ ਵਧ ਜਾਂਦੀ ਹੈ, ਜਿਸ ਨਾਲ ਜੋੜਾਂ ਦਾ ਦਰਦ ਵੱਧ ਮਹਿਸੂਸ ਹੁੰਦਾ ਹੈ। ਜਦੋਂਕਿ ਗਰਮੀ ਵਿਚ ਇਸ ਉਲਟੇ ਸਿਧਾਂਤ ਕਾਰਨ ਦਰਦ ਘੱਟ ਮਹਿਸੂਸ ਹੁੰਦਾ ਹੈ।

ਆਸਟੀਓ ਆਰਥਾਰਾਇਟਸ ਬਾਰੇ ਆਰਥਾਰਾਇਟਸ ਵਿਚ ਸਭ ਤੋਂ ਵੱਧ ਪਾਇਆ ਜਾਣ ਵਾਲਾ ਰੋਗ ਹੈ, ਜੋ 40 ਸਾਲ ਤੋਂ ਵੱਧ ਉਮਰ ਵਾਲੇ ਖਾਸ ਕਰਕੇ ਔਰਤਾਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਰੋਗ ਆਮ ਤੌਰ 'ਤੇ ਸਰੀਰ ਦੇ ਵਜ਼ਨ ਸਹਿਣ ਵਾਲੇ ਸਾਰੇ ਜੋੜਾਂ ਖਾਸ ਕਰਕੇ ਗੋਡਿਆਂ ਦੇ ਜੋੜਾਂ ਨੂੰ ਪ੍ਰਭਾਵਿਤ ਕਰਦਾ ਹੈ। ਰੋਗ ਦੇ ਵਧਣ ਨਾਲ ਰੋਗੀ ਦੀਆਂ ਲੱਤਾਂ ਵਿਚ ਟੇਢਾਪਣ ਅਤੇ ਗੋਡਿਆਂ ਵਿਚ ਦੂਰੀ ਵਧਣ ਲਗਦੀ ਹੈ। ਪੌੜੀਆਂ ਚੜ੍ਹਨ, ਉਤਰਨ 'ਤੇ ਦਰਦ ਹੁੰਦਾ ਹੈ।

ਹੁਣ ਤੱਕ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਹਰ ਸਰਦੀਆਂ ਵਿਚ ਆਰਥਾਰਾਇਟਸ ਦੇ ਰੋਗੀ ਨੂੰ ਜੋੜਾਂ ਵਿਚ ਦਰਦ ਸਹਿਣ ਕਰਨਾ ਪੈਂਦਾ ਹੈ। ਜੋੜ ਰੋਗ ਮਾਹਿਰਾਂ ਅਨੁਸਾਰ ਉਚਿਤ ਯੋਗ ਅਤੇ ਕਸਰਤ,


Post Comment

ਬਾਬੇ ਦੇ ਘਰੇਲੂ ਨੁਸਖੇ


* ਸੁੱਕੇ ਆਂਵਲੇ ਨੂੰ ਰਾਤ ਭਰ ਪਾਣੀ ਵਿਚ ਭਿਓਂ ਕੇ ਸਵੇਰੇ ਉਸ ਦੇ ਪਾਣੀ ਨਾਲ ਅੱਖਾਂ ਤੇ ਸਿਰ ਧੋਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਵਾਲ ਕਾਲੇ ਮਜ਼ਬੂਤ ਤੇ ਚਮਤਕਾਰ ਬਣਦੇ ਹਨ ਅਤੇ ਝੜਨੋਂ ਹੱਟ ਜਾਂਦੇ ਹਨ।
*   ਆਂਵਲੇ ਦੇ ਮੁਰੱਬੇ ਦੀ ਵਰਤੋਂ ਕਰਨ ਨਾਲ ਦਿਲ ਮਜ਼ਬੂਤ ਹੁੰਦਾ ਹੈ ਅਤੇ ਪੇਟ ਦੀਆਂ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ।
*   ਬੱਚਿਆਂ ਲਈ ਆਂਵਲੇ ਦਾ ਚੂਰਨ ਤੇ ਸ਼ਹਿਦ ਬਹੁਤ ਲਾਹੇਵੰਦ ਹੈ।
*   ਰੋਜ਼ਾਨਾ ਤਾਜ਼ਾ ਆਂਵਲਾ ਚਿੱਥ ਕੇ ਖਾਣ ਨਾਲ ਦੰਦਾਂ ਸਬੰਧੀ ਨੁਕਸ ਦੂਰ ਹੁੰਦੇ ਹਨ।
*   ਤਾਜ਼ਾ ਆਂਵਲੇ ਦਾ ਰਸ ਚੂਸਣ ਨਾਲ ਸ਼ੂਗਰ ਦੇ ਰੋਗੀਆਂ ਨੂੰ ਫਾਇਦਾ ਮਿਲਦਾ ਹੈ।
*   ਰੋਟੀ ਤੋਂ ਬਾਅਦ ਗੁੜ ਖਾਣ ਨਾਲ ਰੋਟੀ ਹਜ਼ਮ ਹੋ ਜਾਂਦੀ ਹੈ ਅਤੇ ਖੂਨ ਵਧੇਗਾ।
*   ਪਪੀਤਾ ਅਤੇ ਮੂਲੀ ਸਿਹਤ ਲਈ ਬਹੁਤ ਗੁਣਕਾਰੀ ਹੈ।
*   ਜੇਕਰ 2-3 ਦਿਨ ਤੋਂ ਬੁਖਾਰ ਜਾਂ ਗਲਾ ਖਰਾਬ ਹੋਵੇ ਤਾਂ ਤੁਲਸੀ ਦੇ ਪੱਤੇ ਚਾਹ ਵਿਚ ਪਾ ਕੇ ਪੀਓ।
*   ਤੁਲਸੀ ਦੇ ਪੱਤੇ ਪੀਣ ਨਾਲ ਜ਼ੁਕਾਮ, ਸਿਰਦਰਦ, ਪੁਰਾਣੀ ਖਾਂਸੀ ਅਤੇ ਪੇਟ ਦੀਆਂ ਬੀਮਾਰੀਆਂ ਸਭ ਠੀਕ ਹੋ ਜਾਂਦੀਆਂ ਹਨ।
*   ਆਂਵਲੇ ਦਾ ਪਾਊਡਰ ਸਵੇਰੇ-ਸ਼ਾਮ 1-1 ਚਮਚਾ ਪਾਣੀ ਨਾਲ ਲੈਣ ਨਾਲ ਬਵਾਸੀਰ ਤੋਂ ਛੁਟਕਾਰਾ ਮਿਲੇਗਾ।
*   ਜੇਕਰ ਕਿਸੇ ਨੂੰ ਖੂਨੀ ਬਵਾਸੀਰ ਹੋਵੇ ਉਹ ਆਂਵਲੇ ਦਾ ਪ੍ਰਯੋਗ ਜ਼ਿਆਦਾ ਕਰੇ, ਦਹੀਂ, ਲੱਸੀ, ਗੁੜ ਦਾ ਪ੍ਰਯੋਗ ਜ਼ਿਆਦਾ ਕਰੇ।
*   ਜੇਕਰ ਬਵਾਸੀਰ ਦਾ (ਮਹੁਕਾ) ਹੋ ਜਾਵੇ ਤਾਂ ਘਰ ਵਿਚ ਮੱਖਣ ਬਣਾ ਕੇ ਉਸ ਨੂੰ ਚੁੰਨੀ ਜਾਂ ਮਲਮਲ ਦੇ ਪਤਲੇ ਕੱਪੜੇ ਵਿਚ ਪਾ ਕੇ 50-60 ਵਾਰ ਧੋ ਕੇ ਮਹੁਕੇ ’ਤੇ ਸਵੇਰੇ-ਸ਼ਾਮ ਲਗਾਉਣ ਨਾਲ ਮਹੁਕਾ ਖਤਮ ਹੋ ਜਾਵੇਗਾ।
*   ਨੋਟ: ਜੇਕਰ ਕਿਸੇ ਨੂੰ ਖੂਨੀ, ਖਾਰਸ਼, ਮਹੁਕੇ


Post Comment

Wednesday, November 21, 2012

ਜੰਕ ਫੂਡ ਬਾਰੇ ਸਰਕਾਰੀ ਨੀਤੀ ਕੀ ਹੋਵੇ?


ਆਮ ਤੌਰ ਉੱਤੇ ਫਾਸਟ ਫੂਡ, ਜੰਕ ਫੂਡ, ਸਟਰੀਟ ਫੂਡ ਤੇ ਇਨਸਟੈਂਟ ਫੂਡ ਵਰਗੇ ਨਾਮਕਰਣਾਂ ਨੂੰ ਇੱਕੋ ਕੜੀ ਵਿਚ ਪਿਰੋ ਕੇ ਫਾਸਟ ਫੂਡ ਹੀ ਗਿਣ ਲਿਆ ਜਾਂਦਾ ਹੈ। ਅਸਲ ਵਿਚ ਹਰ ਫਾਸਟ ਫੂਡ (ਛੇਤੀ ਬਣ ਜਾਣ ਵਾਲਾ ਖਾਣਾ) ਜੰਕ ਫੂਡ (ਹਾਨੀਕਾਰਕ ਖਾਣਾ) ਨਹੀਂ ਗਿਣਿਆ ਜਾਣਾ ਚਾਹੀਦਾ, ਪਰ ਇਹ ਸਹੀ ਹੈ ਕਿ ਜ਼ਿਆਦਾਤਰ ਜੰਕ ਫੂਡ ਛੇਤੀ ਬਣ ਜਾਣ ਵਾਲੇ ਹੁੰਦੇ ਹਨ। ਇਹ ਤਾਂ ਸ਼ੁਕਰ ਹੈ ਕਿ ਜੰਕ ਫੂਡ ਵਿਚ ਵਧੀਆ ਖ਼ੁਰਾਕ ਦੇ ਤੱਤ ਪਾ ਕੇ ਉਸ ਨੂੰ ਸੰਤੁਲਿਤ ਖ਼ੁਰਾਕ ਵਿਚ ਤਬਦੀਲ ਜ਼ਰੂਰ ਕੀਤਾ ਜਾ ਸਕਦਾ ਹੈ।
ਦਰਅਸਲ ਜ਼ਿੰਦਗੀ ਦੀ ਰਫਤਾਰ ਵਾਂਗ ਹੀ ਖਾਣ ਦਾ ਵਕਤ ਘਟ ਹੋਣ ਕਾਰਨ ਬਹੁਤੇ ਕੰਮਕਾਜੀ ਅਤੇ ਸਕੂਲਾਂ ਕਾਲਜਾਂ ਵਿਚ ਪੜ੍ਹ ਰਹੇ ਬੱਚੇ ਤੁਰਦੇ ਫਿਰਦੇ ਹੀ ਘਟ ਤੋਂ ਘਟ ਵਕਤ ਵਿਚ ਬਣ ਜਾਣ ਵਾਲੀਆਂ ਚੀਜ਼ਾਂ ਖਾਣ ਨੂੰ ਤਰਜੀਹ ਦੇਣ ਲੱਗ ਪਏ ਹਨ।
ਜਿਸ ਘਰ ਵਿਚ ਮਾਪੇ ਕੰਮਕਾਜੀ ਹੋਣ ਤੇ ਬੱਚੇ ਸਕੂਲੀ ਪੜ੍ਹਾਈ ਤੋਂ ਬਾਅਦ ਟਿਊਸ਼ਨਾਂ ਵਿਚ ਰੁੱਝੇ ਪਏ ਹੋਣ, ਉੱਥੇ ਰਸੋਈ ਵਿਚ ਵੜਨ ਦਾ ਕਿਸੇ ਕੋਲ ਸਮਾਂ ਹੀ ਨਹੀਂ ਹੁੰਦਾ। ਸੋ ਨਤੀਜਾ – ਫਾਸਟ ਫੂਡਜ਼!
ਸਿਰਫ਼ ਇਹ ਹੀ ਨਹੀਂ, ਇਸ਼ਤਿਹਾਰਬਾਜ਼ੀ ਦਾ ਕਮਾਲ, ਦੋਸਤਾਂ ਮਿਤਰਾਂ ਵਿਚ ਸ਼ਾਨ, ਮਜ਼ੇਦਾਰ ਸੁਆਦ ਅਤੇ ਘਟ ਕੀਮਤ ਵੀ ਇਸ ਪਾਸੇ ਵੱਲ ਮਾਨਸਿਕਤਾ ਦਾ ਝੁਕਾਓ ਕਰ ਰਹੀ ਹੈ।...


Post Comment

Monday, November 19, 2012

ਜੇਕਰ ਤੁਹਾਨੂੰ ਰੈਸਟੋਰੈਂਟ ਵਿਚ ਖਾਣਾ ਪੈ ਜਾਵੇ?


ਰੈਸਟੋਰੈਂਟ ਵਿਚ ਖਾਣਾ ਅੱਜ ਨੌਜਵਾਨਾਂ ਦਾ ਸਭ ਤੋਂ ਮਨਪਸੰਦ ਸਮਾਂ ਬਿਤਾਉਣ ਅਤੇ ਮੌਜਮਸਤੀ ਦਾ ਅਵਸਰ ਹੁੰਦਾ ਹੈ। ਨੌਜਵਾਨਾਂ ਦੇ ਇਲਾਵਾ ਕਾਰਪੋਰੇਟ ਆਫ਼ਿਸ ਦੇ ਲੋਕਾਂ ਦੀਆਂ ਮੀਟਿੰਗਜ਼, ਬਿਜ਼ਨੈਸਮੈਨ ਦੇ ਬਿਜ਼ਨੈਸਡੀਲ ਹੋਣ ਦੇ ਬਾਅਦ ਲੰਚ, ਡਿਨਰ ਕਰਨਾ ਆਮ ਗੱਲ ਹੈ। ਪਰਿਵਾਰਕ ਮੇਲ-ਜੋਲ ਨੂੰ ਵਧਾਉਣ ਵਿਚ ਵੀ ਲੰਚ ਡਿਨਰ ਅਹਿਮ ਭੂਮਿਕਾ ਨਿਭਾਉਂਦੇ ਹਨ।

ਜੇਕਰ ਤੁਸੀਂ ਵੀ ਲੰਚ ਜਾਂ ਡਿਨਰ ਦੇ ਲਈ ਰੈਸਟੋਰੈਂਟ ਵਿਚ ਅਕਸਰ ਜਾਂਦੇ ਰਹਿੰਦੇ ਹੋ ਤਾਂ ਉਥੇ ਬਹੁਤ ਸਾਰੇ ਆਪਸ਼ਨ ਹੁੰਦੇ ਹਨ, ਖਾਣੇ ਦਾ ਮੈਨਯੂ ਕਾਰਡ ਪੜ੍ਹ ਕੇ ਮਨ ਲਲਚਾਉਂਦਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਮੰਗਵਾ ਕੇ ਉਨ੍ਹਾਂ ਦਾ ਆਨੰਦ ਉਠਾਇਆ ਜਾਵੇ। ਮਨ ਚੰਗੀਆਂ ਚੀਜ਼ਾਂ ਦੇਖ ਕੇ ਲਲਚਾਉਂਦਾ ਹੈ। ਕੈਲੋਰੀਜ਼ ਦਾ ਧਿਆਨ ਰੱਖਣਾ ਬੁੱਧੀ ਹੀ ਹੈ। ਮਨ ਦਾ ਕਹਿਣਾ ਮਨ ਕੇ, ਕੈਲੋਰੀਜ਼ ਦਾ ਧਿਆਨ ਰੱਖ ਕੇ ਸਿਹਤਮੰਦ ਆਪਸ਼ਨ 'ਤੇ ਜਾਣਾ ਹੀ ਸਮਝਦਾਰੀ ਹੈ।

ਪ੍ਰੋਟੀਨ ਨੂੰ ਦਿਓ ਮਹੱਤਤਾ

ਆਪਣੇ ਲੰਚ ਜਾਂ ਡਿਨਰ ਵਿਚ ਪ੍ਰੋਟੀਨ ਦੇ ਖਾਧ ਪਦਾਰਥਾਂ ਨੂੰ ਨਜ਼ਰ ਵਿਚ ਰੱਖਦੇ ਹੋਏ ਆਰਡਰ ਦਿਓ ਕਿਉਂਕਿ ਪ੍ਰੋਟੀਨ ਕੈਲੋਰੀ ਤੁਹਾਡੇ ਸਰੀਰ ਦਾ ਭਾਰ ਆਸਾਨੀ ਨਾਲ ਵਧਣ ਨਹੀਂ ਦਿੰਦੀ। ਫੈਟਸ ਵਾਲੇ ਖਾਧ ਪਦਾਰਥ ਭਾਰ ਵਧਾਉਣ ਵਿਚ ਸਹਾਈ ਹੁੰਦੇ ਹਨ। ਪ੍ਰੋਟੀਨ ਵਾਲੇ ਖਾਧ ਪਦਾਰਥ ਦਿਮਾਗ ਵਿਚ ਖਾਣੇ ਦੀ ਇੱਛਾ ਵਧਾਉਣ ਵਾਲੇ ਸੰਕੇਤਾਂ ਨੂੰ ਘੱਟ ਕਰਦੇ ਹਨ।

ਸਲਾਦ ਜ਼ਰੂਰ ਲਓ

ਫ਼ਲ ਅਤੇ ਸਬਜ਼ੀਆਂ ਦਾ ਸਲਾਦ ਜ਼ਰੂਰ ਆਰਡਰ ਕਰੋ। ਇਹ ਸਿਹਤਮੰਦ ਆਪਸ਼ਨ ਹੈ। ਸਲਾਦ ਚੀਜ਼ ਡ੍ਰੈਸਿੰਗ ਵਾਲਾ ਨਾ ਹੋਵੇ। ਸਧਾਰਨ ਹਰੀਆਂ ਸਬਜ਼ੀਆਂ ਅਤੇ ਫਲਾਂ ਦਾ ਸਲਾਦ ਲਓ। ਹੋ ਸਕੇ ਤਾਂ ਬਿਨਾਂ ਚਾਟ ਮਸਾਲੇ ਅਤੇ ਨਮਕ ਦੇ ਉਸ ਦਾ ਸੇਵਨ ਭੋਜਨ ਤੋਂ ਪਹਿਲਾਂ ਕਰੋ। ਇਸ ਦਾ ਲਾਭ ਇਹ ਹੈ ਜਦੋਂ ਤੁਸੀਂ ਸਲਾਦ ਦਾ ਸੇਵਨ ਕਰਦੇ ਹੋ ਤਾਂ ਉਸ ਦੇ ਨਾਲ ਹੋਰ ਖਾਦ ਪਦਾਰਥਾਂ ਦਾ ਸਲਾਦ ਵੀ ਘੱਟ ਆਉਂਦਾ ਹੈ। ਆਮ ਫਲ ਤੇ ਸਬਜ਼ੀਆਂ ਦਾ ਸਲਾਦ ਤੁਹਾਨੂੰ ਸਲਿਮ ਰੱਖਣ ਵਿਚ ਮਦਦ ਕਰਦਾ ਹੈ।

ਪਨੀਰ ਘੱਟ ਖਾਓ

ਹੋਟਲ ਜਾਂ ਰੈਸਟੋਰੈਂਟ ਵਿਚ ਪਨੀਰ ਦੀਆਂ ਡਿਸ਼ਜ਼ ਕੈਲੋਰੀ ਭਰਪੂਰ ਹੁੰਦੀਆਂ ਹਨ। ਚਾਹੇ ਉਹ ਬਟਰ ਪਨੀਰ ਹੋਣ, ਸ਼ਾਹੀ ਪਨੀਰ ਹੋਣ ਜਾਂ ਪਨੀਰ ਪਰਾਂਠਾ ਅਤੇ ਨਾਨ ਵੀ। ਰੈਸਟੋਰੈਂਟ ਵਿਚ ਪਨੀਰ ਦੀ ਸਬਜ਼ੀ ਬਣਾਉਂਦੇ ਸਮੇਂ ਕਰੀਮ ਦਾ ਪ੍ਰਯੋਗ ਬਹੁਤ ਕੀਤਾ ਜਾਂਦਾ ਹੈ, ਜਦੋਂਕਿ ਬਹੁਤੇ ਸ਼ਾਕਾਹਾਰੀ ਪਨੀਰ ਪਸੰਦ ਕਰਦੇ ਹਨ। ਜੇਕਰ ਤੁਸੀਂ ਉਸ ਗਰੁੱਪ 'ਚ ਹੋ ਤਾਂ ਬਹੁਤ ਥੋੜ੍ਹਾ ਪਨੀਰ ਲਉ। ਮੋਟੇ ਲੋਕਾਂ ਨੂੰ ਪਨੀਰ ਦਾ ਪ੍ਰਯੋਗ ਬਹੁਤ ਘੱਟ ਕਰਨਾ ਚਾਹੀਦਾ ਹੈ।

ਡੈਜ਼ਰਟ ਤੋਂ ਵੀ ਬਚੋ

ਜੇਕਰ ਤੁਸੀਂ ਕਿਸੇ ਬਿਜ਼ਨੈਸ ਪਾਰਟੀ ਵਿਚ ਜਾਂ ਆਫਿਸ ਮੀਟਿੰਗ ਦੇ ਬਾਅਦ ਡਿਨਰ ਜਾਂ ਲੰਚ ਲੈ ਰਹੇ ਹੋ ਤਾਂ ਅਖੀਰ ਵਿਚ ਸਵੀਟ ਡਿਸ਼ ਤੋਂ ਬਚੋ। ਦੂਜਿਆਂ ਲਈ ਆਰਡਰ ਕਰੋ। ਜੇਕਰ ਤੁਸੀਂ ਵੀ ਲੈਣਾ ਚਾਹੋ ਤਾਂ ਬਿਲਕੁਲ ਥੋੜ੍ਹੀ ਜਿਹੀ ਅਤੇ ਹੌਲੀ-ਹੌਲੀ ਖਾਓ। ਜਦੋਂ ਵੀ ਇਸ ਤੋਂ ਮੌਕਾ ਮਿਲੇ ਤਾਂ ਇਸ ਤੋਂ ਬਚਣ ਵਿਚ ਸਿਆਣਪ ਹੈ।

ਨੀਤੂ ਗੁਪਤਾ



Post Comment

Wednesday, November 14, 2012

ਫ਼ਲ, ਸਬਜ਼ੀਆਂ ਵਿਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ


ਵੱਖ-ਵੱਖ ਤਰ੍ਹਾਂ ਦੇ ਫ਼ਲ ਅਤੇ ਸਬਜ਼ੀਆਂ ਸਾਨੂੰ ਕੁਦਰਤ ਦੁਆਰਾ ਦਿੱਤਾ ਅਨਮੋਲ ਵਰਦਾਨ ਹਨ। ਇਨ੍ਹਾਂ ਫ਼ਲ ਅਤੇ ਸਬਜ਼ੀਆਂ ਦਾ ਸਹੀ ਮਾਤਰਾ ਵਿਚ ਸੇਵਨ ਆਦਿ ਦੇ ਬਾਰੇ ਵਿਚ ਜੇਕਰ ਸਾਨੂੰ ਪਤਾ ਹੋਵੇ ਤਾਂ ਸ਼ਾਇਦ ਸਾਨੂੰ ਡਾਕਟਰ ਕੋਲ ਜਾਣ ਦੀ ਲੋੜ ਨਾ ਪਵੇ। ਪਰ ਇਸ ਸਬੰਧੀ ਵਧੇਰੇ ਜਾਣਕਾਰੀ ਨਾ ਹੋਣ ਕਾਰਨ ਅਸੀਂ ਫ਼ਲ ਅਤੇ ਸਬਜ਼ੀਆਂ ਨੂੰ ਆਪਣੀ ਨਿੱਤ ਦੀ ਪ੍ਰਕਿਰਿਆ ਵਿਚ ਸਥਾਨ ਨਹੀਂ ਦੇ ਪਾਉਂਦੇ।

ਸੇਬ ਖਾਓ, ਡਾਕਟਰ ਦੂਰ ਭਜਾਓ : ਕਹਿੰਦੇ ਹਨ ਨਿਯਮ ਨਾਲ ਹਰ ਰੋਜ਼ ਇਕ ਸੇਬ ਖਾਧਾ ਜਾਵੇ ਤਾਂ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੈ। ਸੇਬ ਆਸਾਨੀ ਨਾਲ ਪਚਣ ਵਾਲਾ ਫਲ ਹੈ। ਇਸ ਦਾ ਛਿਲਕਾ ਫਾਇਬਰ ਭਰਪੂਰ ਹੁੰਦਾ ਹੈ। ਇਸ ਵਿਚ ਪਾਇਆ ਜਾਣ ਵਾਲਾ ਪੈਕਟਿਨ ਅੰਤੜੀਆਂ ਵਿਚ ਜਾ ਕੇ ਜੈੱਲ ਦਾ ਕੰਮ ਕਰਦਾ ਹੈ।  ਇਸ ਨਾਲ ਸਰੀਰ ਵਿਚੋਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ। ਸੇਬ ਵਿਚ ਪੋਟਾਸ਼ੀਅਮ ਅਤੇ ਫਾਸਫੋਰਸ ਪਾਇਆ ਜਾਂਦਾ ਹੈ ਜੋ ਕਿਡਨੀ ਦੇ ਲਈ ਫਾਇਦੇਮੰਦ ਹੈ। ਇਹ ਪੇਟ ਨੂੰ ਠੰਢਾ ਰੱਖਦਾ ਹੈ। ਇਸ ਵਿਚ ਮੌਜੂਦ ਸ਼ੂਗਰ ਸਲਾਇਵਾ ਦਾ ਨਿਰਮਾਣ ਕਰਦੀ ਹੈ, ਜਿਸ ਨਾਲ ਪਾਚਣਤੰਤਰ ਠੀਕ ਢੰਗ ਨਾਲ ਕੰਮ ਕਰਦਾ ਹੈ। ਇਸ ਵਿਚ ਕੈਲੋਰੀ ਤੇ ਕੋਲੈਸਟਰੋਲ ਬਹੁਤ ਘੱਟ ਪਾਇਆ ਜਾਂਦਾ ਹੈ।

ਬਦਾਮ ਖਾਓ ਨਿਰੋਗ ਕਾਇਆ ਪਾਓ : ਬਦਾਮ ਕੁਦਰਤ ਵੱਲੋਂ ਦਿੱਤਾ ਇਕ ਅਨਮੋਲ ਫਲ ਹੈ। ਬਦਾਮ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਦਾ ਵਿਕਾਸ ਹੁੰਦਾ ਹੈ ਅਤੇ ਸਰੀਰ ਨੂੰ ਤਣਾਅ ਸਹਿਣ ਕਰਨ ਦੀ ਤਾਕਤ ਮਿਲਦੀ ਹੈ। ਇਸ ਦੇ ਨਿਯਮਤ ਪ੍ਰਯੋਗ ਨਾਲ ਅੱਖਾਂ ਦੀ ਜੋਤ ਠੀਕ ਰਹਿੰਦੀ ਹੈ। ਚਮੜੀ ਚਮਕਦੀ ਰਹਿੰਦੀ ਹੈ। ਬਦਾਮ ਰੋਗਨ ਬੱਚਿਆਂ ਦੀ ਯਾਦਦਾਸ਼ਤ ਵਧਾਉਂਦਾ ਹੈ।

ਪੌਸ਼ਕ ਤੱਤਾਂ ਨਾਲ ਭਰਪੂਰ ਕੇਲਾ : ਕੇਲੇ ਨੂੰ ਪੌਸ਼ਕ ਤੱਤਾਂ ਦਾ ਖਜ਼ਾਨਾ ਕਿਹਾ ਜਾਂਦਾ ਹੈ। ਇਸ ਵਿਚ ਸਾਰੇ ਵਿਟਾਮਿਨ, ਮਿਨਰਲ, ਆਇਰਨ ਪਾਏ ਜਾਂਦੇ ਹਨ। ਇਹ ਪੇਟ ਦੇ ਅਲਸਰ, ਐਸੀਡਿਟੀ ਨੂੰ ਦੂਰ ਕਰਦਾ ਹੈ। ਪੋਟਾਸ਼ੀਅਮ ਭਰਪੂਰ ਮਾਤਰਾ ਕਰਕੇ ਸੱਟ-ਫੇਟ ਛੇਤੀ ਠੀਕ ਕਰਦਾ ਹੈ। ਕੇਲਾ ਖਾਣ ਨਾਲ ਤੁਰੰਤ ਤਾਕਤ ਮਿਲਦੀ ਹੈ।

ਵਿਟਾਮਿਨ 'ਸੀ' ਨਾਲ ਭਰਪੂਰ ਆਂਵਲਾ : ਆਂਵਲੇ ਵਿਚ ਵਿਟਾਮਿਨ 'ਸੀ' ਕਾਫ਼ੀ ਮਾਤਰਾ ਵਿਚ ਪਾਇਆ ਜਾਂਦਾ ਹੈ। ਇਹ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ। ਆਂਵਲਾ ਖੂਨ 'ਚੋਂ ਹਾਨੀਕਾਰਕ ਤੱਤ ਬਾਹਰ ਕੱਢਦਾ ਹੈ। ਇਸ ਦੇ ਸੇਵਨ ਨਾਲ ਰਕਤ ਵਾਹਨੀਆਂ ਲਚਕੀਲੀਆਂ ਬਣੀਆਂ ਰਹਿੰਦੀਆਂ ਹਨ। ਖੂਨ ਦਾ ਦੌਰਾ ਠੀਕ ਰਹਿੰਦਾ ਹੈ। ਆਂਵਲਾ ਖਾਣ ਨਾਲ ਨਾ ਹੀ ਖੂਨ ਦਾ ਥੱਕਾ ਬਣਦਾ ਹੈ ਤੇ ਨਾ ਹੀ ਦਿਮਾਗ ਦੀਆਂ ਧਮਣੀਆਂ ਫਟਣ ਦੇ ਕਗਾਰ 'ਤੇ ਪੁੱਜਦੀਆਂ ਹਨ। ਆਂਵਲਾ ਭੁੱਖ ਤੇ ਪਾਚਣ ਸ਼ਕਤੀ ਵਧਾਉਂਦਾ ਹੈ। ਇਸ ਨਾਲ ਗਹਿਰੀ ਨੀਂਦ ਆਉਂਦੀ ਹੈ। ਭੁੱਖ ਤੇ ਪਾਚਣ ਸ਼ਕਤੀ ਵਧਦੀ ਹੈ। ਆਂਵਲੇ ਨੂੰ ਸੁਕਾ ਕੇ ਚੂਰਨ ਬਣਾ ਕੇ ਵਾਲ ਧੋਤੇ ਜਾ ਸਕਦੇ ਹਨ।

ਮੌਸਮੀ ਬਿਮਾਰੀ ਲਈ ਨਿੰਬੂ : ਨਿੰਬੂ ਵਿਚ ਵਿਟਾਮਿਨ ਸੀ ਦੀ ਅਧਿਕ ਮਾਤਰਾ ਪਾਈ ਜਾਂਦੀ ਹੈ। ਇਹ ਸਰੀਰ ਦੇ ਵਿਸ਼ੈਲੇ ਤੱਤ ਬਾਹਰ ਕੱਢਦਾ ਹੈ। ਕਿਡਨੀ ਨੂੰ ਠੀਕ ਰੱਖਦਾ ਹੈ। ਮਲੇਰੀਆ, ਜੁਕਾਮ ਵਿਚ ਵੀ ਫਾਇਦਾ ਕਰਦਾ ਹੈ। ਵਾਲਾਂ ਨੂੰ ਲਗਾਉਣ ਨਾਲ ਸਿਕਰੀ ਦੂਰ ਹੁੰਦੀ ਹੈ।

ਪਾਲਕ ਵਿਚ ਹਨ ਚੰਗੇ ਗੁਣ : ਹਰੀਆਂ ਪੱਤੇਦਾਰ ਸਬਜ਼ੀਆਂ ਵਿਚੋਂ ਪਾਲਕ ਦਾ ਨਾਂਅ ਸਭ ਤੋਂ ਉਪਰ ਹੈ। ਇਸ ਵਿਚ ਪੌਸ਼ਕ ਤੱਤ ਭਰੇ ਪਏ ਹਨ। ਪਾਲਕ 'ਚ ਮੌਜੂਦ ਵਿਟਾਮਿਨ 'ਬੀ' ਦਿਲ ਲਈ ਲਾਭਦਾਇਕ ਹੈ। ਵਿਟਾਮਿਨ ਅੱਖਾਂ ਲਈ ਫਾਇਦੇਮੰਦ ਹੈ। ਇਸ ਵਿਚ ਲੋਹਾ ਅਤੇ ਵਿਟਾਮਿਨ 'ਸੀ' ਦੀ ਕਾਫ਼ੀ ਮਾਤਰਾ ਪਾਈ ਜਾਂਦੀ ਹੈ।

ਰੋਗ ਪ੍ਰਤੀਰੋਧਕ ਹੈ ਮਸ਼ਰੂਮ : ਮਸ਼ਰੂਮ ਸਾਡੇ ਸਰੀਰ ਵਿਚ ਸਫੇਦ ਰਕਤ ਕੋਸ਼ਾ ਨੂੰ ਸਰਗਰਮ ਕਰਦਾ ਹੈ। ਇਸ ਵਿਚ ਵਿਟਾਮਿਨ 'ਬੀ' ਐਂਟੀਆਕਸੀਡੈਂਟ ਤੱਤ, ਸੇਲੇਨੀਅਮ, ਮਿਨਰਲ ਵੀ ਪਾਇਆ ਜਾਂਦਾ ਹੈ। ਮਸ਼ਰੂਮ ਨਿਯਮਤਾ ਸੇਵਨ ਕਰਨ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਮਜ਼ਬੂਤ ਹੁੰਦੀ ਹੈ।

-ਡਾ: ਸ੍ਰੀਮਤੀ ਸ਼ਾਂਤਵਨਾ ਮਿਸ਼ਰਾ



Post Comment

Sunday, November 4, 2012

ਐਕੂਪ੍ਰੈਸ਼ਰ ਨਾਲ ਮਾਇਗਰੇਨ ਦਾ ਇਲਾਜ


ਸਿਰ ਦਰਦ ਇਕ ਅਜਿਹੀ ਸਮੱਸਿਆ ਹੈ ਜਿਸ ਦਾ ਵਿਅਕਤੀ ਆਏ ਦਿਨ ਸ਼ਿਕਾਰ ਹੁੰਦਾ ਰਹਿੰਦਾ ਹੈ। ਇਹ ਰੋਗ ਕਦੀ-ਕਦੀ ਆਪਣੇ ਆਪ ਠੀਕ ਹੋ ਜਾਂਦਾ ਹੈ ਤਾਂ ਕਦੀ-ਕਦੀ ਦਵਾਈ ਲੈਣ ਤੋਂ ਬਾਅਦ ਵੀ ਛੇਤੀ ਠੀਕ ਨਹੀਂ ਹੁੰਦਾ ਅਤੇ ਰੋਗੀ ਨੂੰ ਕਈ ਦਿਨ ਤੱਕ ਪ੍ਰੇਸ਼ਾਨ ਹੋਣਾ ਪੈਂਦਾ ਹੈ।

ਆਯੂਰਵੇਦ ਵਿਚ 11 ਪ੍ਰਕਾਰ ਦੇ ਸਿਰਦਰਦ ਦੱਸੇ ਗਏ ਹਨ। ਉਨ੍ਹਾਂ ਵਿਚੋਂ ਮਾਇਗਰੇਨ ਵੀ ਇਕ ਹੈ। ਮਾਇਗਰੇਨ ਵਿਚ ਸਿਰ, ਕੰਨ, ਅੱਖਾਂ ਅਤੇ ਚਿਹਰੇ ਦੇ ਅੱਧੇ ਹਿੱਸੇ ਵਿਚ ਕਾਫ਼ੀ ਤੇਜ਼ ਦਰਦ ਹੁੰਦਾ ਹੈ ਅਤੇ ਆਰੀ ਨਾਲ ਕੱਟਣ ਵਰਗਾ ਦਰਦ ਹੁੰਦਾ ਹੈ। ਮਾਇਗਰੇਨ ਦਾ ਦਰਦ ਕਈ ਦਿਨਾਂ ਤੱਕ ਬਣਿਆ ਰਹਿੰਦਾ ਹੈ। ਕੁਝ ਲੋਕ ਕੁਝ ਦਿਨਾਂ ਬਾਅਦ ਤਾਂ ਕੁਝ ਲੋਕ ਕਈ ਮਹੀਨਿਆਂ ਬਾਅਦ ਇਸ ਦਾ ਸ਼ਿਕਾਰ ਹੁੰਦੇ ਹਨ। ਇਸ ਬਿਮਾਰੀ ਦਾ ਦਵਾਈਆਂ ਨਾਲ ਇਲਾਜ ਅਜੇ ਨਹੀਂ ਖੋਜਿਆ ਜਾ ਸਕਿਆ।

ਮਾਇਗਰੇਨ ਕਈ ਕਾਰਨਾਂ ਕਰਕੇ ਹੁੰਦਾ ਹੈ। ਇਹ ਕਬਜ਼, ਪੇਟ ਗੈਸ, ਜਿਗਰ ਜਾਂ ਪਿੱਤੇ 'ਚ ਗੜਬੜੀ, ਪੁਰਾਣਾ ਨਜਲਾ, ਜੁਕਾਮ, ਗਰਦਨ ਵਿਚ ਰੀੜ੍ਹ ਦੀਹੱਡੀ ਦੇ ਵਿਕਾਰਗ੍ਰਸਤ ਹੋਣ, ਕੰਨ ਜਾਂ ਦੰਦ ਦਰਦ ਨਾਲ ਹੁੰਦਾ ਹੈ। ਨਸਾਂ ਵਿਚ ਖਿਚਾਅ, ਤਿੱਲੀ ਦਾ ਵਧਣਾ, ਸਿਰ ਵਿਚ ਟਿਊਮਰ, ਮਾਨਸਿਕ ਅਸ਼ਾਂਤੀ, ਅੱਖਾਂ ਦੇ ਰੋਗ ਅਤੇ ਨਿਰੰਤਰ ਚਿੰਤਾ ਦੇ ਕਾਰਨ ਵੀ ਮਾਇਗਰੇਨ ਹੁੰਦਾ ਹੈ। ਕੁਝ ਲੋਕ ਵਿਸ਼ੇਸ਼ ਵਸਤੂ ਦਾ ਸੇਵਨ ਕਰਨ ਨਾਲ ਇਸ ਦਾ ਸ਼ਿਕਾਰ ਹੋ ਜਾਂਦੇ ਹਨ। ਔਰਤਾਂ ਇਸ ਦਾ ਵਧ ਸ਼ਿਕਾਰ ਹੁੰਦੀਆਂ ਹਨ। ਇਹ ਰੋਗ ਹਾਰਮੋਨਜ਼ ਅਸੰਤੁਲਨ, ਜਨਨ ਅੰਗਾਂ ਵਿਚ ਵਿਕਾਰ, ਹਿਸਟੀਰੀਆ, ਮਿਰਗੀ ਅਤੇ ਪਿਸ਼ਾਬ ਰੋਗਾਂ ਕਰਕੇ ਵੀ ਹੁੰਦਾ ਹੈ।

ਦਵਾਈਆਂ ਨਾਲ ਮਾਇਗਰੇਨ ਨੂੰ ਦੂਰ ਨਹੀਂ ਕੀਤਾ ਜਾ ਸਕਦਾ। ਪਰ ਐਕੂਪ੍ਰੈਸ਼ਰ ਨਾਲ ਬਿਨਾਂ ਦਵਾਈ ਦੇ ਇਸ ਰੋਗ ਨੂੰ ਪੂਰੀ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ। ਐਕੂਪ੍ਰੈਸ਼ਰ ਇਕ ਚਮਤਕਾਰੀ ਪਦਤੀ ਹੈ, ਜਿਸ ਵਿਚ ਹੱਥਾਂ ਅਤੇ ਪੈਰਾਂ ਦੇ ਕੁਝ ਵਿਸ਼ੇਸ਼ ਕੇਂਦਰਾਂ 'ਤੇ ਹੱਥ ਦੇ ਅੰਗੂਠੇ ਨਾਲ ਦਬਾਅ ਪਾ ਕੇ ਜਾਂ ਮਾਲਿਸ਼ ਕਰਕੇ ਕਈ ਰੋਗਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਨ੍ਹਾਂ ਕੇਂਦਰਾਂ ਦਾ ਸਰੀਰ ਦੇ ਵੱਖ-ਵੱਖ ਅੰਗਾਂ ਨਾਲ ਸਿੱਧਾ ਸਬੰਧ ਹੈ।

ਇਸ ਵਿਧੀ ਨਾਲ ਮਾਇਗਰੇਨ ਦਾ ਇਲਾਜ ਕਰਦੇ ਸਮੇਂ ਸਭ ਤੋਂ ਪਹਿਲਾਂ ਹੱਥਾਂ ਅਤੇ ਪੈਰਾਂ ਦੇ ਅੰਗੂਠਿਆਂ ਦੇ ਨਾਲ ਇਕ-ਦੋ ਮਿੰਟ ਦਾ ਅਤੇ ਉਸ ਦੇ ਬਾਅਦ ਦੋਵਾਂ ਹੱਥਾਂ ਦੇ ਉਪਰ ਤਿਕੋਣ ਸਥਾਨ 'ਤੇ 2-3 ਮਿੰਟ ਤੱਕ ਮਾਲਿਸ਼ ਵਰਗਾ ਦਬਾਅ ਦਿੱਤਾ ਜਾਂਦਾ ਹੈ। ਅਟੈਕ ਦੀ ਹਾਲਤ ਵਿਚ ਇਨ੍ਹਾਂ ਕੇਂਦਰਾਂ 'ਤੇ ਦਬਾਅ ਪਾਉਣ ਨਾਲ ਦਰਦ ਘੱਟ ਜਾਂਦਾ ਹੈ ਜਾਂ ਬਿਲਕੁਲ ਦੂਰ ਹੋ ਜਾਂਦਾ ਹੈ।

ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਦੇ ਚਾਰੇ ਪਾਸਿਆਂ ਦੇ ਕੇਂਦਰ ਦਾ ਦਿਮਾਗ 'ਤੇ ਸਿੱਧਾ ਸਬੰਧ ਹੁੰਦਾ ਹੈ ਅਤੇ ਉਨ੍ਹਾਂ 'ਤੇ ਦਬਾਅ ਪਾਉਣ ਨਾਲ ਦਿਮਾਗੀ ਤਣਾਓ ਦੂਰ ਹੁੰਦਾ ਹੈ। ਹੱਥਾਂ-ਪੈਰਾਂ ਦੇ ਉਪਰ ਮਾਲਿਸ਼ ਕਰਨ ਵਰਗਾ ਸਮਾਨ ਦਬਾਅ ਪਾਉਣਾ ਚਾਹੀਦਾ ਹੈ। ਐਕੂਪ੍ਰੈਸ਼ਰ ਨਾਲ ਇਲਾਜ ਦਿਨ ਵਿਚ ਦੋ ਵਾਰ, ਸਵੇਰੇ-ਸ਼ਾਮ ਕਰਨਾ ਚਾਹੀਦਾ ਹੈ। ਜੇਕਰ ਸਵੇਰੇ-ਸ਼ਾਮ ਅਜਿਹਾ ਕਰਨਾ ਅਸੰਭਵ ਨਹੀਂ ਹੈ ਤਾਂ ਦਿਨ ਵੇਲੇ ਕਿਸੇ ਵਕਤ ਕੀਤਾ ਜਾ ਸਕਦਾ ਹੈ। ਸਾਰੇ ਕੇਂਦਰਾਂ 'ਤੇ ਦਬਾਅ ਦੇਣ ਵਿਚ 15-20 ਮਿੰਟ ਲੱਗ ਜਾਂਦੇ ਹਨ। ਆਮ ਤੌਰ 'ਤੇ ਐਕੂਪ੍ਰੈਸ਼ਰ ਨਾਲ ਰੋਗੀ 10-15 ਦਿਨਾਂ ਵਿਚ ਬਿਲਕੁਲ ਠੀਕ ਹੋ ਜਾਂਦਾ ਹੈ। ਰੋਗ ਪੁਰਾਣਾ ਹੋਣ 'ਤੇ ਵੱਧ ਸਮਾਂ ਵੀ ਲੱਗ ਸਕਦਾ ਹੈ। ਇਸ ਦੇ ਕੋਈ ਉਲਟ ਪ੍ਰਭਾਵ ਨਹੀਂ ਹਨ, ਰੋਗੀ ਨੂੰ ਲਾਭ ਜ਼ਰੂਰ ਮਿਲਦਾ ਹੈ।

-ਡਾ: ਐਮ. ਬੀ. ਪਹਾੜੀ
(ਸਵਾਰਥ ਦਰਪਣ)।



Post Comment

ਬਿਮਾਰੀਆਂ ਦਾ ਘਰ ਬਣ ਜਾਂਦੈ ਮੋਟਾ ਸਰੀਰ


ਮੋਟਾਪੇ ਦਾ ਮਤਲਬ ਸਿਰਫ਼ ਬੇਢੰਗਾ ਅਤੇ ਥੁਲਥੁਲ ਸਰੀਰ ਹੀ ਨਹੀਂ ਹੈ, ਬਲਕਿ ਆਪਣੇ-ਆਪ ਨੂੰ ਲੋਕਾਂ ਦੇ ਹਾਸੇ ਦਾ ਕੇਂਦਰ ਬਣਾਉਣਾ ਵੀ ਹੈ। ਬਹੁਤ ਜ਼ਿਆਦਾ ਭਾਵੁਕ ਲੋਕ ਅਕਸਰ ਲੋਕਾਂ ਦੀਆਂ ਟਿੱਪਣੀਆਂ ਨੂੰ ਮੰਨ 'ਤੇ ਲਗਾ ਲੈਂਦੇ ਹਨ ਅਤੇ ਹੀਣ-ਭਾਵਨਾ ਦੇ ਸ਼ਿਕਾਰ ਹੋ ਜਾਂਦੇ ਹਨ। ਇਹੀ ਹੀਣ ਭਾਵਨਾ ਕਈ ਮਾਨਸਿਕ ਰੋਗਾਂ ਨੂੰ ਵੀ ਜਨਮ ਦਿੰਦੀ ਹੈ। ਡਾਕਟਰਾਂ ਦੇ ਅਨੁਸਾਰ ਮੋਟਾ ਸਰੀਰ ਅਨੇਕ ਬਿਮਾਰੀਆਂ ਦਾ ਪਿਟਾਰਾ ਹੁੰਦਾ ਹੈ। ਹਾਈ ਬਲੱਡ ਪ੍ਰੈਸ਼ਰ, ਬਲੱਡ ਕਲੈਸਟਰੋਲ ਜ਼ਿਆਦਾ ਹੋਣਾ ਅਤੇ ਦਿਲ ਦੇ ਰੋਗਾਂ ਵਰਗੀਆਂ ਸਮੱਸਿਆਵਾਂ ਦੇ ਲਈ ਮੋਟਾਪਾ ਇਕ ਖੁੱਲ੍ਹਾ ਸੱਦਾ ਪੱਤਰ ਹੈ। ਦੂਸਰੇ ਪਾਸੇ ਮੋਟਾ ਵਿਅਕਤੀ ਅਕਸਰ ਜਲਦੀ ਹੀ ਥੱਕ ਜਾਂਦਾ ਹੈ ਕਿਉਂਕਿ ਥੋੜ੍ਹਾ ਜਿਹਾ ਕੰਮ ਕਰਨ ਨਾਲ ਵੀ ਉਸ ਦਾ ਸਾਹ ਫੁਲਣ ਲੱਗ ਜਾਂਦਾ ਹੈ। ਕੁਝ ਲੋਕਾਂ ਨੂੰ ਸਾਹ ਪ੍ਰਣਾਲੀ ਰਾਹੀਂ ਹਰਨੀਆਂ ਵਰਗੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਹਨ।

ਅੱਜਕਲ੍ਹ ਜ਼ਿਆਦਾਤਰ ਲੋਕ ਮੋਟਾਪਾ ਦੂਰ ਕਰਨ ਦੇ ਲਈ ਡਾਈਟਿੰਗ ਦਾ ਸਹਾਰਾ ਲੈਂਦੇ ਹਨ। ਬਿਨਾਂ ਇਹ ਜਾਣੇ ਕਿ ਡਾਈਟਿੰਗ ਉਨ੍ਹਾਂ ਦੇ ਲਈ ਫਾਇਦੇਮੰਦ ਹੈ ਜਾਂ ਨੁਕਸਾਨਦਾਇਕ। ਜਲਦੀ ਹੀ ਪਤਲੇ ਹੋਣ ਦੀ ਕੋਸ਼ਿਸ਼ ਵਿੱਚ ਅਕਸਰ ਲੋਕ ਕਿਸੇ ਵੀ ਚੀਜ਼ ਦਾ ਤਿਆਗ ਕਰਨ ਨੂੰ ਤਿਆਰ ਹੋ ਜਾਂਦੇ ਹਨ ਜੋ ਉਨ੍ਹਾਂ ਦੇ ਲਈ ਜਾਨਲੇਵਾ ਵੀ ਹੋ ਸਕਦਾ ਹੈ। ਵੈਸੇ ਵੀ ਵੱਖ-ਵੱਖ ਖੋਜਕਰਤਾ ਦੱਸਦੇ ਹਨ ਕਿ ਡਾਈਟਿੰਗ ਕਰਦੇ ਹੋਏ ਜਦੋਂ ਅਸੀਂ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਸ ਦਾ ਸਾਡੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਡਾਈਟਿੰਗ ਕਰਨ ਦਾ ਇਕ ਮੁੱਖ ਨਤੀਜਾ ਖੂਨ ਦਾ ਦਬਾਅ ਘੱਟ ਹੋਣਾ ਹੁੰਦਾ ਹੈ। ਇਥੇ ਹੀ ਬੱਸ ਨਹੀਂ, ਅਕਸਰ ਇਹ ਵੀ ਦੇਖਿਆ ਗਿਆ ਹੈ ਕਿ ਭੁੱਖੇ ਰਹਿਣ ਦੇ ਬਾਅਦ ਜਦੋਂ ਵੀ ਅਸੀਂ ਕੁਝ ਖਾਂਦੇ ਹਾਂ ਤਾਂ ਉਹ ਸਾਡੀ ਆਮ ਖੁਰਾਕ ਤੋਂ ਜ਼ਿਆਦਾ ਹੁੰਦਾ ਹੈ। ਇਸ ਲਈ ਬਿਨਾਂ ਸੋਚੇ ਸਮਝੇ ਕੀਤੀ ਗਈ ਡਾਈਟਿੰਗ ਸਿਹਤ ਦੇ ਲਈ ਹਾਨੀਕਾਰਕ ਹੀ ਹੁੰਦੀ ਹੈ।

ਰੋਜ਼ਾਨਾ ਕਸਰਤ ਮੋਟਾਪਾ ਦੂਰ ਕਰਨ ਦਾ ਸਭ ਤੋਂ ਚੰਗਾ ਉਪਾਅ ਹੈ। ਕਸਰਤ ਨਾ ਸਿਰਫ਼ ਤੁਹਾਡਾ ਭਾਰ ਘੱਟ ਕਰਦੀ ਹੈ, ਬਲਕਿ ਤੁਹਾਡੀ ਸਿਹਤ 'ਤੇ ਵੀ ਚੰਗਾ ਪ੍ਰਭਾਵ ਪਾਉਂਦੀ ਹੈ। ਸਹਿਜਤਾ ਨਾਲ ਡਾਈਟਿੰਗ ਦੇ ਨਾਲ ਕਸਰਤ ਕਰਕੇ ਅਸੀਂ ਆਸਾਨੀ ਨਾਲ ਆਪਣੇ ਸਰੀਰ ਦਾ ਭਾਰ ਘਟਾ ਸਕਦੇ ਹਾਂ।

ਪੈਦਲ ਚੱਲਣਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਅਤੇ ਸੌਖੀ ਕਸਰਤ ਹੈ, ਜਿਸ ਨੂੰ ਕਰਨ ਦੇ ਲਈ ਤੁਹਾਨੂੰ ਵੱਖਰਾ ਸਮਾਂ ਕੱਢਣ ਦੀ ਵੀ ਲੋੜ ਨਹੀਂ ਹੁੰਦੀ। ਇਸ ਕਸਰਤ ਨੂੰ ਆਪਣੇ ਰੋਜ਼ਾਨਾ ਦੇ ਕੰਮਕਾਜ ਵਿਚ ਆਸਾਨੀ ਨਾਲ ਸ਼ਾਮਿਲ ਕੀਤਾ ਜਾ ਸਕਦਾ ਹੈ। ਪਾਰਕ ਵਿਚ ਜਾਂ ਰਸਤੇ ਵਿਚ ਕਿਤੇ ਵੀ ਇਹ ਕਸਰਤ ਕੀਤੀ ਜਾ ਸਕਦੀ ਹੈ। ਜੇਕਰ ਤੁਹਾਡਾ ਘਰ ਬੱਸ ਸਟੈਂਡ ਦੇ ਨੇੜੇ ਹੈ ਤਾਂ ਤੇਜ ਕਦਮਾਂ ਨਾਲ ਬੱਸ ਸਟੈਂਡ ਤੱਕ ਦਾ ਰਸਤਾ ਤੈਅ ਕਰਨਾ ਵੀ ਭਾਰ ਘੱਟ ਕਰਨ ਵਿਚ ਸਹਾਇਕ ਹੁੰਦਾ ਹੈ। ਨਾਲ ਹੀ ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰਨਾ ਵੀ ਭਾਰ ਘੱਟ ਕਰਨ ਵਿਚ ਮਦਦਗਾਰ ਹੁੰਦਾ ਹੈ। ਬਾਜ਼ਾਰ ਜਾਣ ਦੇ ਲਈ ਕਾਰ ਜਾਂ ਸਕੂਟਰ ਰਾਹੀਂ ਜਾਣ ਦੀ ਬਜਾਏ ਪੈਦਲ ਜਾਣਾ ਹੀ ਠੀਕ ਰਹਿੰਦਾ ਹੈ। ਹਰ ਰੋਜ਼ ਜੇਕਰ ਸਿਰਫ਼ ਇਕ ਘੰਟਾ ਪੈਦਲ ਚੱਲਣ ਦਾ ਨਿਯਮ ਬਣਾ ਲਓ ਤਾਂ ਜਲਦੀ ਹੀ ਹੈਰਾਨੀਜਨਕ ਨਤੀਜੇ ਸਾਹਮਣੇ ਆਉਣ ਲਗਦੇ ਹਨ।

ਐਕਸਰਸਾਈਜ਼ ਦੇ ਨਾਲ-ਨਾਲ ਕੁਝ ਹੋਰ ਗੱਲਾਂ ਦਾ ਧਿਆਨ ਰੱਖਣਾ ਵੀ ਤੁਹਾਡੀ ਮਦਦ ਕਰ ਸਕਦਾ ਹੈ। ਜਿਵੇਂ ਦਿਨ ਵਿਚ ਤਿੰਨ ਵਾਰੀ ਭੋਜਨ ਕਰਨ ਦੀ ਬਜਾਏ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਥੋੜ੍ਹਾ-ਥੋੜ੍ਹਾ ਖਾਣ ਦੀ ਆਦਤ ਬਣਾਓ। ਅਰਥਾਤ ਦੋ-ਤਿੰਨ ਘੰਟੇ ਦੇ ਫਰਕ ਨਾਲ ਥੋੜ੍ਹਾ-ਥੋੜ੍ਹਾ ਭੋਜਨ ਕਰੋ। ਸਰੀਰ ਵਿਚ ਜ਼ਹਿਰੀਲੇ ਤੱਤਾਂ ਦਾ ਜਮਾਓ ਵੀ ਭਾਰ ਵਧਾਉਂਦਾ ਹੈ, ਇਸ ਲਈ ਇਨ੍ਹਾਂ ਤੱਤਾਂ ਨੂੰ ਦੂਰ ਕਰਨ ਲਈ ਦਿਨ ਵਿਚ ਘੱਟ ਤੋਂ ਘੱਟ 8 ਗਿਲਾਸ ਪਾਣੀ ਜ਼ਰੂਰ ਪੀਓ। ਆਪਣੇ ਭੋਜਨ ਵਿਚ ਤੇਲ, ਖੰਡ ਅਤੇ ਅਲਕੋਹਲ ਵਾਲੇ ਪਦਾਰਥਾਂ ਦੀ ਮਾਤਰਾ ਘਟਾਓ।

ਜ਼ਰੀਨਾ ਲੇਹਿਲ
-1157-ਏ, ਸੰਤ ਨਗਰ, ਲਾਡੋਵਾਲੀ ਰੋਡ, ਜਲੰਧਰ।



Post Comment

Saturday, October 27, 2012

ਲੱਤਾਂ-ਪੈਰ ਕਿਓਂ ਸੁੱਜਦੇ ਨੇ …?

‘‘ਪੁੱਤ…ਕੁਝ ਦਿਨਾਂ ਦਾ ਮੈਨੂੰ ਸਾਹ ਜਿਹਾ ਚੜ੍ਹਦੈ …ਤੇ ਆਹ…ਅੱਜ ਲੱਤਾਂ ਸੁੱਜੀਆਂ ਲਗਦੀਆਂ ਨੇ…?’’ 60 ਸਾਲਾ ਬਾਪ ਆਪਣੇ ਪੁੱਤ ਨੂੰ ਕਹਿ ਰਿਹਾ ਸੀ। ਇਸੇ ਤਰ੍ਹਾਂ ਛੇ ਮਹੀਨੇ ਦੀ ਗਰਭਵਤੀ, 25 ਸਾਲਾ ਪਰਮੀਤ ਆਪਣੇ ਪਤੀ ਨੂੰ ਪੈਰ ਵਿਖਾ ਕੇ ਪੁੱਛ ਰਹੀ ਸੀ, ‘‘ਰਣਬੀਰ…ਆਹ ਵੇਖੋ ਨਾ…ਮੇਰੇ ਪੈਰਾਂ ’ਤੇ ਕੁਝ ਸੋਜ ਲਗਦੀ ਐ…!’’  ਤੇ ਹਸਪਤਾਲ ਵਿਚ ਆਪਣੀ   ਬੇਟੀ ਨੂੰ ਚੈੱਕ ਕਰਵਾਉਣ ਗਿਆ ਪਾਲਾ, ਡਾਕਟਰ ਨੂੰ ਦੱਸ ਰਿਹਾ ਸੀ, ‘‘ਡਾਕਟਰ ਸਾਹਿਬ…, ਸੱਤਾਂ ਸਾਲਾਂ ਦੀ ਸਾਡੀ ਭੋਲੀ ਦੇ, ਪਹਿਲਾਂ…, ਅੱਖਾਂ ਦੁਆਲੇ ਸੋਜ ਜਹੀ ਦਿੱਸਦੀ ਸੀ ਤੇ ਹੁਣ.., ਲੱਤਾਂ ਅਤੇ ਪੇਟ ’ਤੇ ਵੀ ਸੋਜ ਲਗਦੀ ਐ…!’’                                             ਇਸ ਤਰਾਂ੍ਹ ਵੱਖ-ਵੱਖ ਉਮਰਾਂ ਦੇ ਰੋਗੀ, ਲੱਤਾਂ ਤੇ ਪੈਰਾਂ ’ਤੇ ਸੋਜ ਦੀ ਸਮੱਸਿਆ ਲੈ ਕੇ ਹਸਪਤਾਲਾਂ ਵਿਚ ਜਾਂਦੇ ਨੇ। ਮੈਡੀਕਲ, ਸਰਜੀਕਲ, ਇਸਤਰੀ-ਰੋਗ, ਬੱਚਾ-ਵਿਭਾਗ, ਗੁਰਦਾ-ਰੋਗ ਆਦਿ ਦੇ ਬਾਹਰੀ-ਰੋਗੀ ਵਿਭਾਗ (ਓ.ਪੀ.ਡੀ.) ਵਿਚ ਐਸੇ ਰੋਗੀ ਆਮ ਹੀ ਆਉਂਦੇ ਹਨ ਜਿਨ੍ਹਾਂ ਦੇ ਲੱਤਾਂ ਪੈਰਾਂ ’ਤੇ ਸੋਜ ਹੁੰਦੀ ਹੈ। ਇਸ ਅਲਾਮਤ ਦਾ ਕੋਈ ਇਕ ਕਾਰਨ ਨਹੀਂ ਹੁੰਦਾ। ਜੇਕਰ ਇਸ ਬਾਰੇ ਕੁਝ ਜਾਣਕਾਰੀ ਹੋਵੇ ਤਾਂ ਡਾਕਟਰ ਕੋਲ ਪੁੱਜਣ ਤੋਂ ਪਹਿਲਾਂ ਵੀ ਅਸੀਂ ਕੁਝ ਨਾ ਕੁਝ ਕਰ ਸਕਦੇ ਹਾਂ। ਸੋ ਆਓ… ਅੱਜ ਇਸ ਅਲਾਮਤ ਯਾਨੀ ਕਿ ਲੱਤਾਂ ਤੇ ਪੈਰ ’ਤੇ ਸੋਜ ਹੋਣ ਬਾਰੇ ਕੁਝ ਜਾਣਕਾਰੀ ਸਾਂਝੀ ਕਰੀਏ।  ਪੈਰ, ਗਿੱਟੇ ਤੇ ਲੱਤ ਨੂੰ ਥੋੜ੍ਹਾ ਥੋੜ੍ਹਾ ਸੋਜਾ, ਵਡੇਰੀ ਉਮਰੇ, ਮੋਟਾਪੇ ਵਿਚ, ਲੱਤ ਦੀ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਤੇ ਲੱਤ ਦੀਆਂ ਖ਼ੂਨ ਦੀਆਂ ਨਾੜੀਆਂ ਦੇ ਫੁੱਲਣ ਵਾਲੇ ਰੋਗ ਵਿਚ ਆਮ ਹੁੰਦਾ ਹੈ। ਲੰਮੇ ਸਮੇਂ ਦੇ ਕਾਰ ਜਾਂ ਹਵਾਈ ਜਹਾਜ਼ ਦੇ ਸਫ਼ਰ ਦੌਰਾਨ ਬੈਠੇ ਰਹਿਣ ਕਰਕੇ ਜਾਂ ਲੰਮਾ ਸਮਾਂ ਖੜ੍ਹੇ ਰਹਿਣ ਵਾਲੇ ਵਿਅਕਤੀਆਂ (ਜਿਵੇਂ ਡਿਊਟੀ ’ਤੇ ਖੜ੍ਹੇ ਸੰਤਰੀ ਜਾਂ ਵੱਡੇ ਅਪਰੇਸ਼ਨਾਂ ਵਾਸਤੇ ਕਈ ਕਈ ਘੰਟੇ ਖੜ੍ਹੇ ਰਹਿਣ ਵਾਲੇ ਸਰਜਨਾਂ) ਦੀਆਂ ਲੱਤਾਂ ਅਤੇ ਪੈਰਾਂ ’ਤੇ  ਸੋਜ ਪੈ ਜਾਂਦੀ ਹੈ। ਸੋਜ ਵਾਲੇ ਹਿੱਸੇ ਨੂੰ ਨੱਪਣ ਨਾਲ ਉਸ ਜਗ੍ਹਾ ਟੋਇਆ ਪੈ ਜਾਂਦਾ ਹੈ (ਪਿਟਿੰਗ ਓਡੀਮਾ)। ਪੈਰ, ਗੋਡੇ ਜਾਂ ਲੱਤ ਦੀ ਕਿਸੇ ਤਰ੍ਹਾਂ ਦੀ ਸੱਟ, ਜਾਂ ਇਨ੍ਹਾਂ ਅੰਗਾਂ ਅਤੇ ਪੇਟ ਦੇ ਹੇਠਲੇ ਹਿੱਸੇ (ਪੈਲਵਿਸ) ਦੀ ਸਰਜਰੀ ਖ਼ਾਸਕਰ ਕੈਂਸਰ ਦੀ, ਤੋਂ ਬਾਅਦ ਪੈਰਾਂ ’ਤੇ ਸੋਜ ਹੋ ਸਕਦੀ ਹੈ। ਤਕਰੀਬਨ ਹਰੇਕ ਗਰਭਵਤੀ ਔਰਤ ਦੇ ਪੈਰਾਂ ’ਤੇ ਸੋਜ ਪੈ ਜਾਂਦੀ ਹੈ ਕਿਉਂਕਿ ਗਰਭ ਅੰਦਰ ਪਣਪ ਰਹੇ ਬੱਚੇ ਦੇ ਵਧਣ ਨਾਲ ਬੱਚੇ-ਦਾਨੀ ਦਾ ਦਬਾਅ ਖ਼ੂਨ ਦੀਆਂ ਨਾੜੀਆਂ ’ਤੇ ਪੈਂਦਾ ਹੈ ਜਿਸ ਨਾਲ ਪੈਰਾਂ ਅਤੇ ਲੱਤਾਂ ਦੀਆਂ ਖ਼ੂਨ-ਨਾੜੀਆਂ ਭਰੀਆਂ ਰਹਿੰਦੀਆਂ ਹਨ ਤੇ ਵੱਧ ਪ੍ਰੈਸ਼ਰ ਨਾਲ ਤਰਲ, ਨਾੜੀਆਂ ’ਚੋਂ ਬਾਹਰ ਆ ਕੇ ਪੈਰਾਂ ਅਤੇ ਗਿੱਟਿਆਂ ’ਤੇ ਸੋਜ ਪੈਦਾ ਕਰਦਾ ਹੈ। ਸ਼ਾਇਦ ਇਸੇ ਕਰਕੇ ਗਰਭ ਠਹਿਰਨ ’ਤੇ ਕਿਹਾ ਜਾਂਦਾ ਹੈ ‘‘ਇਸ ਦੇ ਪੈਰ ਭਾਰੇ ਨੇ।’’ ਐਸੀ ਸੋਜ ਵਾਸਤੇ ਕੁਝ ਤਰੀਕੇ ਅਪਣਾਏ ਜਾ ਸਕਦੇ ਹਨ ਜੋ ਫਾਇਦਾ ਦਿੰਦੇ ਹਨ:

*  ਵਧੇਰੇ ਸਮਾਂ ਖੜੇ ਨਾ ਰਹੋ।
*  ਜਦ ਬੈਠੋ ਤਾਂ ਚੌਂਕੜੀ ਮਾਰਨ ਦੀ ਬਜਾਏ ਪੈਰਾਂ ਨੂੰ ਸਿੱਧੇ ਫਰਸ਼ ’ਤੇ ਰੱਖੋ।
*  ਬੈਠਣ ਵੇਲੇ ਲੱਤਾਂ ਨੂੰ ਹਿਲਾਉਂਦੇ ਰਹੋ ਤੇ ਲੇਟਣ ਵੇਲੇ ਪੈਰ (ਹੇਠਾਂ ਸਿਰਹਾਣਾ ਰੱਖ ਕੇ)     ਉੱਚੇ ਰੱਖੋ।
*  ਲੇਟਣ ਵੇਲੇ ਖੱਬੇ ਪਾਸੇ ਵੱਲ ਨੂੰ ਲੇਟੋ।
*  ਇਸ ਗੱਲ ਦਾ ਧਿਆਨ ਰੱਖੋ ਕਿ ਜੁੱਤੀ, ਜੁਰਾਬਾਂ ਤੇ ਸਟੌਕਿੰਗਜ਼ ਆਰਾਮ-ਦਾਇਕ ਹੋਣ,
*  ਜਿਨ੍ਹਾਂ ਦੇ ਘਰੀਂ ਸਵਿਮਿੰਗ ਪੂਲ ਹੈ ਉਹ ਰੋਜ਼ ਕੁਝ ਦੇਰ ਲਈ ਪਾਣੀ ਵਿਚ ਖੜੇ ਹੋਣ।
*  ਡਾਕਟਰ ਦੀ ਸਲਾਹ ਨਾਲ ਜਿੰਨੀ ਵਰਜ਼ਿਸ਼ ਕਰ ਸਕਦੇ ਹੋਵੋ, ਕਰੋ।
*  ਗਰਮੀ ਤੇ ਹੁੰਮਸ ਵਾਲਾ ਮੌਸਮ ਹੋਵੇ ਤਾਂ ਕਮਰੇ ਨੂੰ ਠੰਢਾ ਰੱਖੋ।
* ਕੌਫੀ ਵਾਲੀਆਂ ਡਰਿੰਕਸ ਤੇ ਵਧੇਰੇ ਲੂਣ ਤੋਂ ਪ੍ਰਹੇਜ਼ ਕਰੋ।
ਹਰੀਆਂ ਸਬਜ਼ੀਆਂ ਤੇ ਫਲ-ਫਰੂਟ ਦਾ ਸੇਵਨ ਵਧੇਰੇ ਕਰੋ।
ਮਾੜੀ ਮੋਟੀ ਸੋਜ ਤਾਂ ਕੋਈ ਗੱਲ ਨਹੀਂ ਪਰ ਜੇਕਰ ਇਹ ਬਹੁਤ ਜ਼ਿਆਦਾ ਹੋ ਜਾਵੇ ਤੇ ਮੂੰਹ ’ਤੇ ਵੀ ਸੋਜ ਨਜ਼ਰ ਆਉਣ ਲੱਗੇ ਤਾਂ ਟੌਕਸੀਮੀਆਂ ਆਫ ਪ੍ਰੈਗਨੈਂਨਸੀ ਦਾ ਖ਼ਦਸ਼ਾ ਹੁੰਦਾ ਹੈ।
ਟੌਕਸੀਮੀਆਂ ਆਫ ਪ੍ਰੈਗਨੈਂਨਸੀ: ਜੇਕਰ ਗਰਭਾਵਸਥਾ ਵਿੱਚ ਪੈਰਾਂ ’ਤੇ ਕਾਫੀ ਜ਼ਿਆਦਾ ਸੋਜ ਹੋ ਜਾਵੇ ਤਾਂ ਇਹ ਟੌਕਸੀਮੀਆਂ ਦੀ ਨਿਸ਼ਾਨੀ ਹੁੰਦੀ ਹੈ। ਇਸ ਨੂੰ ‘‘ਪ੍ਰੀ-ਐਕਲੈਂਪਸੀਆ’’ ਵੀ ਕਿਹਾ ਜਾਂਦਾ ਹੈ ਜੋ ਤਕਰੀਬਨ 5 ਪ੍ਰਤੀਸ਼ਤ ਗਰਭਵਤੀਆਂ ਵਿਚ ਹੋ ਜਾਂਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ, ਪੈਰਾਂ ’ਤੇ ਸੋਜ, ਸਰੀਰ ਅੰਦਰ ਵਾਧੂ ਤਰਲ ਜਮ੍ਹਾਂ ਹੋਣਾ ਖ਼ਾਸ ਕਰਕੇ ਗਰਭ ਦੇ ਆਖਰੀ ਪੜਾਅ  ਦੌਰਾਨ ਤੇ ਪਿਸ਼ਾਬ ਵਿਚ ਪ੍ਰੋਟੀਨ ਦਾ ਆਉਣਾ ਲੱਛਣ ਹੁੰਦੇ ਹਨ। ਵਧੇਰੇ ਕਰਕੇ ਸਮੱਸਿਆ ਪਹਿਲੇ ਬੱਚੇ ਵੇਲੇ, ਛੇਵੇਂ ਮਹੀਨੇ ’ਚ ਜਾਂ ਉਸ ਤੋਂ ਬਾਅਦ ਆਉਂਦੀ ਹੈ। ਇਸ ਤੋਂ ਪੈਦਾ ਹੋਣ ਵਾਲੀਆਂ ਉਲਝਣਾਂ, ਜੱਚਾ ਤੇ ਬੱਚਾ, ਦੋਵਾਂ ਵਾਸਤੇ ਹੀ ਚੰਗੀਆਂ ਨਹੀਂ ਹੁੰਦੀਆਂ। ਇਸ ਦੌਰਾਨ ਬੇਹੱਦ ਸਿਰ ਪੀੜ, ਯਰਕਾਨ, ਵਾਧੂ ਪਾਣੀ ਜਮ੍ਹਾਂ        ਹੋਣ ਕਰਕੇ ਸਰੀਰ ਦੇ ਭਾਰ ਦਾ     ਵਧ ਜਾਣਾ,   ਪੈਰਾਂ, ਗੋਡਿਆਂ, ਗਿੱਟਿਆਂ ਆਦਿ ’ਤੇ ਸੋਜ, ਤੇ ਕਈ ਵਾਰ, ਧੁੰਦਲਾ ਨਜ਼ਰ ਆਉਣਾ ਆਦਿ, ਇਸ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ। ਐਸੇ ਕੇਸਾਂ ਵਿਚ ਜੱਚਾ ਤੇ ਬੱਚੇ ਦੀ ਸਿਹਤ ਅਤੇ ਭਲਾਈ ਲਈ ਬਿਨਾਂ ਦੇਰੀ ਦੇ ਡਾਕਟਰੀ ਸਹਾਇਤਾ ਲੈ ਕੇ ਨਿਯਮਤ ਇਲਾਜ ਕਰਵਾਉਣਾ ਚਾਹੀਦਾ ਹੈ। ਘਰੇਲੂ ਟੋਟਕੇ ਵਰਤਣ ਦੇ ਚੱਕਰ ਵਿਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ।
ਸਰੀਰ ਵਿਚ ਪ੍ਰੋਟੀਨ ਦੀ ਘਾਟ: ਸੋਜਾਂ ਪੈਣ ਦਾ ਇਕ ਜ਼ਰੀਆ ਹੈ। ਲੱਤਾਂ ਪੈਰਾਂ ਦੀ ਸੋਜ ਜਿਸ ਨਾਲ ਕੋਈ ਪੀੜ ਨਹੀਂ ਹੁੰਦੀ, ਆਮ ਕਰਕੇ ਵਡੇਰੀ ਉਮਰ ਦੇ ਵਿਅਕਤੀਆਂ; ਦਿਲ, ਗੁਰਦੇ ਜਾਂ ਜਿਗਰ ਦੇ ਰੋਗੀਆਂ ਅਤੇ ਸਰੀਰ ਵਿਚ ਪ੍ਰੋਟੀਨ ਦੀ ਘਾਟ ਵਾਲੇ ਬੱਚਿਆਂ ਜਾਂ ਵੱਡਿਆਂ ਵਿੱਚ ਹੁੰਦੀ ਹੈ। ਐਸੀ ਸੋਜ, ਫਾਲਤੂ ਤਰਲ ਜਮ੍ਹਾਂ ਹੋਣ ਕਾਰਨ ਹੁੰਦੀ ਹੈ ਜਿਸ ਨੂੰ ’ਓਡੀਮਾ’ ਕਿਹਾ ਜਾਂਦਾ ਹੈ। ਇਹ ਦੋਵਾਂ (ਖੱਬੇ ਤੇ ਸੱਜੇ) ਪਾਸਿਆਂ ’ਤੇ ਬਰਾਬਰ ਹੁੰਦੀ ਹੈ।  ਪੈਰਾਂ, ਲੱਤਾਂ ਦੀਆਂ ਪਿੰਨੀਆਂ ’ਤੇ ਕਈ ਵਾਰ ਪੱਟਾਂ ਤੱਕ ਵੀ ਸੋਜ ਹੋ ਜਾਂਦੀ ਹੈ। ਗੁਰੂਤਾ (ਗ੍ਰੈਵਿਟੀ) ਵੀ ਇਸ ਦਾ ਕਾਰਨ ਹੈ ਇਸ ਲਈ ਇਹ ਹੇਠਲੇ ਹਿੱਸਿਆ ਵਿੱਚ ਵਧੇਰੇ ਹੁੰਦੀ ਹੈ।
ਖ਼ਤਰਨਾਕ ਬਿਮਾਰੀਆਂ: ਹਾਰਟ ਫੇਲ੍ਹ, ਜਿਗਰ ਫੇਲ੍ਹ ਤੇ ਗੁਰਦੇ ਫੇਲ੍ਹ ਦੇ ਮਰੀਜ਼ਾਂ ਵਿਚ ਲੱਤਾਂ ਪੈਰਾਂ ਦੀ ਸੋਜ ਬਹੁਤ ਹੀ ਜ਼ਿਆਦਾ ਹੁੰਦੀ ਹੈ, ਲੱਤਾਂ ਤਾਂ ਭੜੋਲੇ ਵਾਂਗ (ਮੋਟੀਆਂ) ਬਣੀਆਂ ਹੁੰਦੀਆਂ ਹਨ।
ਗੁਰਦੇ ਫੇਲ੍ਹ ਹੋਣ ਕਰਕੇ ਸੋਜਾਂ: ਕਈ ਤਰ੍ਹਾਂ ਦੇ ਰੋਗਾਂ ਨਾਲ ਗੁਰਦੇ ਨੁਕਸਾਨੇ  ਜਾਂਦੇ ਹਨ। ਇਸ ਰੋਗ ਨਾਲ ਸਭ ਤੋਂ ਪਹਿਲਾਂ ਅੱਖਾਂ ਦੇ ਦੁਆਲੇ ਜਾਂ ਭਰਵੱਟਿਆਂ ਕੋਲ ਸੋਜ ਪੈਂਦੀ ਹੈ ਬਾਅਦ ਵਿਚ ਵਧੇਰੇ ਤਰਲ ਜਮ੍ਹਾਂ ਹੋਣ ਨਾਲ ਲੱਤਾਂ-ਪੈਰਾਂ ’ਤੇ ਸੋਜਾਂ ਪੈ ਜਾਂਦੀਆਂ  ਹਨ। ਨੈਫਰੋਟਿਕ ਸਿੰਡਰੋਮ ਵਿਚ ਲੱਤਾਂ-ਪੈਰਾਂ ਦੀ ਸੋਜ ਦੇ ਨਾਲ ਨਾਲ ਪੇਟ  ਦੇ ਅੰਦਰ (ਅਸਾਇਟਿਸ), ਫੇਫੜਿਆਂ ਦੁਆਲੇ (ਪਲੂਰਲ ਇਫਿਊਯਨ) ਤੇ ਦਿਲ ਦੇ ਦੁਆਲੇ (ਪੈਰੀਕਾਰਡੀਅਲ ਇਫਿਊਯਨ) ਵੀ ਕਾਫੀ ਤਰਲ ਇੱਕਠਾ ਹੋ ਜਾਂਦਾ ਹੈ ਜਿਸ ਨਾਲ ਮਰੀਜ਼ ਨੂੰ ਸਾਹ ਲੈਣ ਵਿਚ ਵੀ ਬੜੀ ਦਿੱਕਤ ਪੇਸ਼ ਆਉਂਦੀ ਹੈ। ਇਹ ਬਿਮਾਰੀ ਬੱਚਿਆਂ ਵਿਚ ਹੁੰਦੀ ਹੈ ਤੇ ਵੱਡਿਆਂ ਵਿਚ ਵੀ। ਗੁਰਦਾ ਰੋਗ  ਕਾਰਨ, ਪਿਸ਼ਾਬ ਵਿਚ ਬਹੁਤ ਜ਼ਿਆਦਾ ਪ੍ਰੋਟੀਨਜ਼ ਖ਼ਾਰਜ ਹੋ ਜਾਣ (ਮੈਸਿਵ ਪ੍ਰੋਟੀਨੂਰੀਆ) ਕਰਕੇ ਖ਼ੂਨ ਵਿਚ ਪ੍ਰੋਟੀਨਜ਼ ਦਾ ਪੱਧਰ  ਘਟ ਜਾਂਦਾ ਹੈ (ਹਾਇਪੋ-ਪ੍ਰੋਟੀਨੀਮੀਆ) ਤੇ ਵਧੇਰੇ ਤਰਲ ਸਰੀਰ ਵਿਚ ਜਮ੍ਹਾਂ ਹੋਣ ਕਰਕੇ ਸੋਜਾਂ ਪੈ ਜਾਂਦੀਆਂ ਹਨ। ਬੱਚੇ ਦੀਆਂ ਅੱਖਾਂ ਦੁਆਲੇ ਭਰੂਣ ਜਿਹੀ ਮਹਿਸੂਸ ਹੋਵੇ ਤਾਂ ਫੌਰੀ ਤੌਰ ’ਤੇ ਮੈਡੀਕਲ ਸਪੈਸ਼ਲਿਸਟ ਜਾਂ ਬੱਚਿਆਂ ਦੇ ਮਾਹਿਰ ਡਾਕਟਰ ਜਾਂ ਨੈਫਰਾਲੋਜਿਸਟ ਕੋਲੋਂ ਚੈਕਅੱਪ ਕਰਵਾਉਣਾ ਚਾਹੀਦਾ ਹੈ।
ਜਿਗਰ ਫੇਲ੍ਹ ’ਤੇ ਸੋਜ: ਜਿਗਰ ਦੇ ਵੱਖ-ਵੱਖ ਰੋਗਾਂ ਕਾਰਨ ਅੰਤ ਵਿਚ, ਜਦ ਨੁਕਸਾਨੇ ਜਾਣ ਕਰਕੇ ਜਿਗਰ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਸਕਦਾ ਤਾਂ ਕਿਹਾ ਜਾਂਦਾ ਹੈ ਕਿ ਜਿਗਰ ਫੇਲ੍ਹ ਹੋ ਗਿਆ ਹੈ। ਜਿਗਰ ਦੇ ਅਤੀ ਅਹਿਮ ਕੰਮਾਂ ਵਿਚੋਂ ਇਕ ਕੰਮ ਹੈ ਪ੍ਰੋਟੀਨਜ਼ ਬਣਾਉਣਾ। ਫੇਲ੍ਹ ਹੋਇਆ ਜਿਗਰ ਪ੍ਰੋਟੀਨ ਨਹੀਂ ਬਣਾ ਸਕਦਾ ਇਸ ਲਈ ਸਰੀਰ ਵਿਚ ਪ੍ਰੋਟੀਨਾਂ ਦਾ ਲੈਵਲ ਘਟ ਜਾਂਦਾ ਹੈ ਤੇ ਨਤੀਜੇ ਵਜੋਂ ਤਰਲ ਵਧ ਜਾਂਦਾ ਹੈ ਅਰਥਾਤ ਲੱਤਾਂ-ਪੈਰਾਂ ’ਤੇ ਸੋਜ ਪੈ ਜਾਂਦੀ ਹੈ।
ਸਰੀਰ ਵਿਚ ਪ੍ਰੋਟੀਨਜ਼ ਦੀ ਘਾਟ, ਤੇ ਨਤੀਜੇ ਵਜੋਂ ਲੱਤਾਂ ਪੈਰਾਂ ’ਤੇ ਸੋਜ ਦੇ ਹੋਰ ਕਾਰਨ ਹਨ:
* ਭੱੁਖਮਰੀ ਜਾਂ ਭੁੱਖ-ਹੜਤਾਲ/ ਮਰਨ ਵਰਤ ’ਤੇ ਬੈਠੇ ਵਿਅਕਤੀ।
* ਲੰਮੇ ਸਮੇ ਤੋਂ ਫੇਫੜਿਆਂ ਦੀ ਬਿਮਾਰੀ (ਟੀ.ਬੀ., ਬਰੌਂਕੀਐਕਟੇਸਿਸ)  ਜਿਸ ਨਾਲ ਬਲਗ਼ਮ ਰਾਹੀਂ ਸਰੀਰ ਦੀਆਂ ਪ੍ਰੋਟੀਨਜ਼ ਜ਼ਾਇਆ ਹੋ ਜਾਂਦੀਆਂ ਹਨ।
* ਕੈਂਸਰ ਤੇ ਏਡਜ਼ ਵਰਗੇ ਰੋਗ ਜਿਨ੍ਹਾਂ ਵਿਚ ਭੁੱਖ ਘਟ ਜਾਂਦੀ ਹੈ ਤੇ ਸਰੀਰ ਵਿਚ ਪ੍ਰੋਟੀਨਜ਼ ਸਮੇਤ ਕਈ ਤਰ੍ਹਾਂ ਦੀਆਂ ਕਮੀਆਂ ਹੋ ਜਾਂਦੀਆਂ ਹਨ।
ਦਿਲ ਦਾ ਫੇਲ੍ਹ ਹੋਣ ਕਰਕੇ ਸੋਜਾਂ: ਦਿਲ ਦਾ ਦੌਰਾ (ਹਾਰਟ ਅਟੈਕ) ਤੇ ਦਿਲ ਫੇਲ੍ਹ ਹੋਣਾ (ਹਾਰਟ ਫੇਲ੍ਹ) ਵੱਖ- ਵੱਖ ਸਥਿਤੀਆਂ ਹਨ। ਦਿਲ ਦੇ ਦੌਰੇ ਤੋਂ ਭਾਵ ਹੈ ਦਿਲ ਦੀ ਖ਼ੂਨ-ਨਾੜੀ ਬੰਦ ਹੋਣ ਕਰਕੇ ਛਾਤੀ ਵਿਚ ਪੀੜ, ਤ੍ਰੇਲੀਆਂ, ਸਾਹ-ਸਤ ਈ ਨਾ ਰਹਿਣਾ, ਜਿਸ ਨਾਲ ਇਕਦਮ ਮੌਤ ਵੀ ਹੋ ਜਾਂਦੀ ਹੈ ਤੇ ਦਿਲ ਫੇਲ੍ਹ ਹੋਣ ਦਾ ਮਤਲਬ ਹੈ ਕਿ ਇਹਦੇ ਕਿਸੇ ਨੁਕਸ ਕਾਰਨ ਖੂਨ ਦਾ ਦੌਰਾ ਸਹੀ ਤਰੀਕੇ ਨਾਲ ਨਹੀਂ ਚਲ ਰਿਹਾ, ਖ਼ੂਨ ਦੇ ‘ਬੈਕ ਪ੍ਰੈਸ਼ਰ’ ਕਰਕੇ ਰੋਗੀ ਨੂੰ ਸਾਹ ਚੜ੍ਹਦਾ ਹੈ, ਝੱਗ ਵਰਗੀ ਬਲਗ਼ਮ ਜਿਸ ਵਿਚ ਕਦੀ ਕਦੀ ਖ਼ੂਨ ਵੀ ਹੋ ਸਕਦੈ… ਤੇ ਨਾਲ ਲੱਤਾਂ ਪੈਰਾਂ ਦੀ ਸੋਜ। ਐਸੇ ਰੋਗੀ ਦਵਾਈਆਂ ਦੀ ਮਦਦ ਨਾਲ ਕਈ-ਕਈ ਮਹੀਨੇ ਚਲਦੇ-ਫਿਰਦੇ ਰਹਿੰਦੇ   ਹਨ, ਪਰ ਕਿਹਾ ਜਾਂਦਾ ਹੈ ਕਿ ‘‘ਇਸ ਦਾ ਦਿਲ ‘ਫੇਲਿਓਰ’ ਵਿਚ ਹੈ।’’
ਫਾਇਲੇਰੀਆ ਰੋਗ ਤੇ ਸੋਜਾਂ: ਇਹ ਰੋਗ ਏਸ਼ੀਆ ਦੇ ਕੁਝ ਭਾਗਾਂ, ਦੱਖਣੀ ਤੇ ਮੱਧ-ਅਮਰੀਕਾ ਤੇ ਪ੍ਰਸ਼ਾਂਤ ਟਾਪੂਆਂ ਵਿਚ ਹੁੰਦਾ ਹੈ; ਭਾਰਤ ਵਿਚ ਅਸਾਮ, ਬੰਗਾਲ, ਬੰਗਲਾਦੇਸ਼ ਤੇ ਨਾਲ ਲਗਦੇ ਇਲਾਕਿਆਂ ਵਿਚ ਹੁੰਦਾ ਹੈ। ਮਲੇਰੀਏ ਵਾਂਗ ਇਹ ਵੀ ਇਕ ਮੱਛਰ ਦੇ ਲੜਨ ਨਾਲ ਹੁੰਦਾ ਹੈ-ਇਸ ਮੱਛਰ ਦਾ ਨਾਂ ਹੈ ’ਏਡੀਜ਼ ਏਜਿਪਟਾਈ’ (ਜਦਕਿ ਮਲੇਰੀਏ ਵਿਚ ’ਐਨੋਫਲੀਜ਼’ ਮੱਛਰ ਹੁੰਦਾ ਹੈ)। ਪੰਜਾਬ ਵਿਚ ਇਹ ਰੋਗ ਨਹੀਂ ਹੈ ਕਿਉਂਕਿ ਇਹ ਮੱਛਰ (ਏਡੀਜ਼ ਏਜਿਪਟਾਈ) ਪੰਜਾਬ ਵਿਚ ਨਹੀਂ ਹੁੰਦਾ। ਪਰ ਮਿਹਨਤ ਮਜ਼ਦੂਰੀ ਕਰਨ  ਵਾਸਤੇ ਦੂਸਰੇ ਸੂਬਿਆਂ ਤੋਂ ਪੰਜਾਬ ’ਚ ਆਏ ਲੋਕ ਇਸ ਮਰਜ਼ ਤੋਂ ਪੀੜਤ ਹੁੰਦੇ ਹਨ ਜੋ ਰਾਜਿੰਦਰਾ ਹਸਪਤਾਲ/ਸਾਡੇ ਕੋਲ ਆਉਂਦੇ   ਰਹਿੰਦੇ ਹਨ। ਇਸ ਰੋਗ ਵਿਚ ਲੱਤ-ਪੈਰ ਜਾਂ ਕਿਸੇ ਹੋਰ ਅੰਗ ਦੀ ਚਮੜੀ, ਹਾਥੀ ਦੀ ਚਮੜੀ ਵਰਗੀ ਹੋ ਜਾਂਦੀ ਹੈ। ਇਸੇ ਕਰਕੇ ਇਸ ਸਥਿਤੀ ਨੂੰ ‘ਐਲੀਫੈਂਟੀਐਸਿਸ’ ਕਿਹਾ ਜਾਂਦਾ ਹੈ। ਐਸੀ ਸੋਜ ਇਕੋ ਪਾਸੇ ਵੀ ਹੋ ਸਕਦੀ ਹੈ ਅਤੇ ਦੋਵਾਂ ਲੱਤਾਂ ਨੂੰ ਵੀ। ਇਹ ਨਾਨ-ਪਿਟਿੰਗਓਡੀਮਾ ਹੁੰਦਾ ਹੈ।
ਇੱਕੋ ਪਾਸੇ (ਇੱਕ ਲੱਤ ਜਾਂ ਪੈਰ) ਵਾਲੀ ਸੋਜ, ਇਨਫੈਕਸ਼ਨ ਜਾਂ ਨਾੜੀਆਂ ਬੰਦ ਹੋਣ ਕਰਕੇ ਹੁੰਦੀ ਹੈ। ਇਨਫੈਕਸ਼ਨ ਨਾਲ ਨਲ਼ਾਂ ਵਿਚ ਸੰਢਾ ਚੜ੍ਹ ਜਾਂਦਾ ਹੈ, ਬੁਖ਼ਾਰ ਹੋ ਜਾਂਦਾ ਹੈ ਤੇ ਲੱਤ ਜਾਂ ਪੈਰ ਵਿਚ ਦਰਦ ਵੀ ਹੁੰਦਾ ਹੈ।
ਥਾਇਰਾਇਡ ਰੋਗ ਤੇ ਸੋਜਾਂ: ਹਾਇਪੋ-ਥਾਇਰਾਇਡ ਯਾਨੀ ਕਿ ਥਾਇਰਾਇਡ ਹਾਰਮੋਨ ਦੀ ਕਮੀ ਵਾਲੇ ਵਿਅਕਤੀਆਂ ਦੇ ਪੈਰ-ਲੱਤਾਂ ਤੇ ਬਾਹਵਾਂ ਸੁੱਜ ਜਾਂਦੀਆਂ ਹਨ ਇਹ ਸੋਜ ‘‘ਨਾਨ-ਪਿਟਿੰਗ’’ ਹੁੰਦੀ ਹੈ ਅਰਥਾਤ ਨੱਪਣ ਨਾਲ ਟੋਇਆ ਨਹੀਂ ਪੈਂਦਾ।
ਲੱਤਾਂ-ਪੈਰਾਂ ’ਤੇ ਸੋਜ ਪੈਣ ’ਤੇ ਕੁਝ ਹੋਰ ਵੀ ਕਾਰਨ ਹਨ ਜਿਵੇਂ:
ਮਨੋਰੋਗਾਂ ਵਾਸਤੇ ਵਰਤੀਆਂ ਜਾਣ ਵਾਲੀਆਂ, ਬਲੱਡ ਪ੍ਰੈਸ਼ਰ ਦੀਆਂ, ਹਾਰਮੋਨ (ਈਸਟਰੋਜਨ) ਤੇ ਸਟੀਰਾਇਡ ਦਵਾਈਆਂ ਦਾ ਸੇਵਨ।
ਛੋਟੀ-ਮੋਟੀ ਸੋਜ ਹੋਵੇ ਤਾਂ ਨਿਮਨ ਤਰੀਕੇ ਅਪਣਾਏ ਜਾ ਸਕਦੇ ਹਨ:
* ਲੇਟਣ ਵੇਲੇ ਲੱਤਾਂ ਦਾ ਲੈਵਲ, ਦਿਲ ਦੇ ਲੈਵਲ ਤੋਂ ਉੱਚਾ ਕਰ ਲਵੋ।
* ਲੂਣ ਘਟਾ ਦਿਓ ਜਾਂ ਕੁਝ ਦਿਨਾਂ ਵਾਸਤੇ ਬੰਦ ਹੀ ਕਰ ਦਿਓ।
* ਬੱਸ ਜਾਂ ਰੇਲ ਵਿਚ ਸਫ਼ਰ ਦੌਰਾਨ ਤੁਰਦੇ ਫਿਰਦੇ ਰਹੋ; ਜੇ ਕਾਰ ਹੋਵੇ ਤਾਂ ਰੁਕਦੇ ਜਾਓ, ਰੁਕਣ ਵੇਲੇ ਥੋੜ੍ਹਾ ਘੁੰਮ-   ਫਿਰ ਲਵੋ।
* ਭਾਰ ਘਟਾਉਣ ਦੀ ਕੋਸ਼ਿਸ਼ ਕਰੋ, ਨਮਕ ਘਟਾਉਣ ਨਾਲ ਵੀ ਭਾਰ ਘਟਦਾ ਹੈ।
* ਪੱਟਾਂ ਜਾਂ ਲੱਤਾਂ ਦੁਆਲੇ, ਤੰਗ ਲੀੜੇ ਨਾ ਪਾਓ।
ਅਗਰ ਕੋਈ ਦਵਾਈ ਲੈ ਰਹੇ ਹੋ ਤਾਂ ਡਾਕਟਰ ਦੀ ਸਲਾਹ ਤੋਂ ਬਿਨਾਂ, ਆਪਣੇ ਆਪ ਕਦੀ ਬੰਦ ਨਾ ਕਰੋ।
ਖ਼ਤਰੇ ਦੇ ਚਿੰਨ੍ਹ: ਸਾਹ ਤੇਜ਼ ਤੇਜ਼ ਤੇ ਛੋਟੇ ਛੋਟੇ ਆਉਣੇ, ਛਾਤੀ ’ਤੇ ਦਬਾਅ ਜਿਹਾ ਮਹਿਸੂਸ ਹੋਣਾ ਜਾਂ ਛਾਤੀ ਵਿਚ ਦਰਦ ਜਾਂ ਚਾਕੂ ਵੱਜਣ ਵਰਗੀ ਪੀੜ।
ਯਾਦ ਰੱਖਣ ਯੋਗ:
ਲੱਤਾਂ, ਪੈਰਾਂ, ਗਿੱਟਿਆਂ ਦੀ ਸੋਜ ਦਾ ਕੋਈ ਇਕ ਕਾਰਨ ਨਹੀਂ।
ਉਮਰ, ਲਿੰਗ ਅਤੇ ਪਹਿਲਾਂ ਤੋਂ ਚਲ ਰਹੇ ਰੋਗ ਦੇ ਹਿਸਾਬ ਨਾਲ ਸੋਜ ਵੱਧ, ਘੱਟ ਜਾਂ ਖ਼ਤਰੇ ਦੀ ਹੱਦ ਤੱਕ ਹੋ ਸਕਦੀ ਹੈ।
ਮਾੜੀ ਮੋਟੀ ਸੋਜ ਵਾਸਤੇ ਕੁਝ ਢੰਗ ਸੁਝਾਏ ਗਏ ਹਨ, ਫਿਰ ਵੀ ਪੂਰੀ ਜਾਂਚ ਤੋਂ ਬਾਅਦ ਹੀ ਇਲਾਜ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।
* ਡਾ.ਮਨਜੀਤ ਸਿੰਘ ਬੱਲ
 ਪ੍ਰੋਫੈਸਰ ਤੇ ਮੁਖੀ ਪੈਥਾਲੋਜੀ ਵਿਭਾਗ, ਸਰਕਾਰੀ ਮੈਡੀਕਲ ਕਾਲਜ, ਰਾਜਿੰਦਰਾ ਹਸਪਤਾਲ ਪਟਿਆਲਾ।



Post Comment

ਸੱਪ ਦਾ ਡੰਗ ਅਤੇ ਇਲਾਜ


ਸੱਪ ਦਾ ਨਾਂ ਸੁਣਦਿਆਂ ਜਾਂ ਫ਼ੋਟੋ ਦੇਖਦਿਆਂ ਹੀ ਸਰੀਰ ਵਿੱਚ ਛੁਣਛੁਣੀ ਜਿਹੀ ਆ ਜਾਂਦੀ ਹੈ। ਭਾਰਤ ਵਿੱਚ ਸੱਪ ਦੇ ਡੰਗਣ ਨਾਲ ਹਰ ਸਾਲ 15 ਤੋਂ 30 ਹਜ਼ਾਰ ਤੱਕ ਮੌਤਾਂ ਹੁੰਦੀਆਂ ਹਨ। ਦੁਨੀਆਂ ਵਿੱਚ ਸੱਪਾਂ ਦੀਆਂ 2500 ਕਿਸਮਾਂ ਹਨ, ਜਿਨ੍ਹਾਂ ਵਿੱਚੋਂ ਤਕਰੀਬਨ 216 ਭਾਰਤ ਵਿੱਚ ਹੀ ਹਨ। ਇਨ੍ਹਾਂ ਵਿੱਚੋਂ 52 ਕਿਸਮਾਂ ਜ਼ਹਿਰੀਲੇ ਸੱਪਾਂ ਦੀਆਂ ਹਨ। ਜ਼ਹਿਰੀਲੇ ਸੱਪਾਂ ਦੀਆਂ ਤਿੰਨ ਨਸਲਾਂ ਭਾਰਤ ਵਿੱਚ ਆਮ ਹਨ, ਜੋ ਮੌਤ ਦਾ ਕਾਰਨ ਬਣਦੀਆਂ ਹਨ।
ਸਭ ਤੋਂ ਪਹਿਲਾ ਹੈ ਕੋਬਰਾ, ਫ਼ਨੀਅਰ ਜਾਂ ਨਾਗ਼। ਕੋਬਰਾ ਵੀ ਦੋ ਤਰ੍ਹਾਂ ਦਾ ਹੁੰਦਾ ਹੈ। ਇਕ ਨੂੰ ਨਾਗ਼ ਜਾਂ ਕੋਬਰਾ ਕਹਿੰਦੇ ਹਨ। ਇਸ ਦੀ ਲੰਬਾਈ 1.5 ਤੋਂ 2 ਮੀਟਰ ਤੱਕ ਹੋ ਸਕਦੀ ਹੈ ਅਤੇ ਇਸ ਦਾ ਰੰਗ ਕਾਲ਼ਾ ਹੁੰਦਾ ਹੈ। ਜਦੋਂ ਇਸ ਨੂੰ ਛੇੜਿਆ ਜਾਂਦਾ ਹੈ ਤਾਂ ਇਹ ਆਪਣਾ ਫ਼ਨ ਫੈਲਾ ਲੈਂਦਾ ਹੈ, ਇਸ ਫ਼ਨ ’ਤੇ ਐਨਕ ਵਰਗਾ ਨਿਸ਼ਾਨ ਹੁੰਦਾ ਹੈ। ਇਹ ਵਸੋਂ ਵਾਲੇ ਇਲਾਕੇ ’ਚ ਰਹਿਣਾ ਪਸੰਦ ਕਰਦਾ ਹੈ। ਦੂਜੀ ਕਿਸਮ ਨਾਗ਼ ਹੈ, ਨਾਗ਼ ਰਾਜ ਜਾਂ ਕਿੰਗ ਕੋਬਰਾ। ਇਸ ਦੀ ਲੰਬਾਈ ਵੀ ਦੋ-ਢਾਈ ਮੀਟਰ ਹੋ ਸਕਦੀ ਹੈ। ਇਹ ਕਾਲ਼ੇ ਭੂਰੇ ਰੰਗ ਦਾ ਹੋ ਸਕਦਾ ਹੈ। ਇਹ ਜੰਗਲਾਂ ’ਚ ਰਹਿਣਾ ਪਸੰਦ ਕਰਦਾ ਹੈ ਅਤੇ ਇਸ ਦੇ ਫ਼ਨ ’ਤੇ ਐਨਕ ਵਰਗਾ ਨਿਸ਼ਾਨ ਨਹੀਂ ਹੁੰਦਾ।
ਦੂਸਰੀ ਕਿਸਮ ਹੈ ਕਰੇਟ। ਇਹ ਵੀ ਬਹੁਤ ਜ਼ਹਿਰੀਲਾ ਹੈ। ਇਸ ਦੀ ਲੰਬਾਈ ਇਕ ਤੋਂ ਡੇਢ ਮੀਟਰ ਤੱਕ ਹੋ ਸਕਦੀ ਹੈ। ਇਸ ’ਤੇ ਕਾਲ਼ੇ ਅਤੇ ਚਿੱਟੇ ਛਿੰਬ ਹੁੰਦੇ ਹਨ। ਇਹ ਵੀ ਘਰਾਂ ਵਿੱਚ ਰਹਿਣਾ ਪਸੰਦ ਕਰਦਾ ਹੈ। ਭਾਰਤ ਅਤੇ ਪੰਜਾਬ ਵਿੱਚ ਵੀ ਆਮ ਮਿਲਦਾ ਹੈ।
ਤੀਸਰੀ ਕਿਸਮ ਹੈ ਵਾਈਪਰ। ਇਸ ਨੂੰ ਆਮ ਭਾਸ਼ਾ ਵਿੱਚ ਜਲੇਬੀ ਜਾਂ ਉੱਡਣਾ ਸੱਪ ਵੀ ਕਹਿੰਦੇ ਹਨ। ਇਹ ਛੋਟਾ ਹੁੰਦਾ ਹੈ। ਮੀਟਰ ਦੇ ਕਰੀਬ ਵੀ ਹੋ ਸਕਦਾ ਹੈ। ਇਸ ਦਾ ਰੰਗ ਭੂਰਾ, ਸਿਰ ਚੌੜਾ ਅਤੇ ਨਾਸਾਂ ਵੱਡੀਆਂ ਹੁੰਦੀਆਂ ਹਨ। ਪਿੱਠ ’ਤੇ ਕਾਲ਼ੇ ਕੌਡੀਆਂ ਵਰਗੇ ਨਿਸ਼ਾਨ ਹੁੰਦੇ ਹਨ। ਜਦੋਂ ਇਹ ਹਮਲਾ ਕਰਦਾ ਹੈ ਤਾਂ ਉੱਚੀ ਆਵਾਜ਼ ਨਾਲ ਫੁੰਕਾਰਾ ਮਾਰਦਾ ਹੈ ਅਤੇ ਘਣੇ ਜੰਗਲਾਂ ਵਿੱਚ ਰਹਿਣਾ ਪਸੰਦ ਕਰਦਾ ਹੈ।
ਸੱਪ ਦੇ ਕੰਨ ਨਹੀਂ ਹੁੰਦੇ, ਬੋਲ਼ਾ ਹੁੰਦਾ ਹੈ। ਜੋਗੀ ਦੀ ਬੀਨ ਦੀ ਆਵਾਜ਼ ਸੱਪ ਨੂੰ ਨਹੀਂ ਸੁਣਦੀ, ਪਰ ਜਦੋਂ ਜੋਗੀ ਬੀਨ ਵਜਾਉਂਦਾ ਹੈ ਤਾਂ ਧਿਆਨ ਦਿਓ, ਉਹ ਬੀਨ ਨੂੰ ਸੱਜੇ-ਖੱਬੇ ਹਿਲਾਉਂਦਾ ਹੈ ਅਤੇ ਫ਼ਨ ਫੈਲਾਈ ਬੈਠਾ ਸੱਪ ਵੀ ਸੱਜੇ-ਖੱਬੇ ਝੂਮਦਾ ਹੈ ਅਤੇ ਅੱਖਾਂ ਵੀ ਬੀਨ ਵਿੱਚ ਗੱਡ ਕੇ ਰੱਖਦਾ ਹੈ।

ਸੱਪ ਦੇ ਢਿੱਡ ਵਾਲੇ ਪਾਸੇ ਖ਼ਾਸ ਕਿਸਮ ਦੇ ਸੈੱਲ ਹੁੰਦੇ ਹਨ, ਜੋ ਧਮਕ ਨੂੰ ਮਹਿਸੂਸ ਕਰਦੇ ਹਨ। ਸੱਪ ਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਧਮਕ ਕਿਸ ਪਾਸਿਓਂ ਆ ਰਹੀ ਹੈ। ਸੋ ਸੱਪ ਆਵਾਜ਼ ਨੂੰ ਨਹੀਂ, ਬਲਕਿ ਆਵਾਜ਼ ਦੀ ਧਮਕ ਅਨੁਸਾਰ ਕੰਮ ਕਰਦਾ ਹੈ।
ਸੱਪ ਦਾ ਜ਼ਹਿਰ
ਜ਼ਹਿਰੀਲੇ ਸੱਪ ਦੀ ਖ਼ਾਸੀਅਤ ਹੈ ਕਿ ਉਸ ਦੇ ਮੂੰਹ ਵਿੱਚ ਜ਼ਹਿਰ ਵਾਲੇ ਖ਼ਾਸ ਦੰਦ ਹੁੰਦੇ ਹਨ। ਦੰਦ ਵਿੱਚ ਇਕ ਖ਼ਾਸ ਮੋਰੀ ਹੁੰਦੀ ਹੈ। ਦੰਦ ਵਿੱਚੋਂ (ਡਾਕਟਰ ਦੀ ਸਰਿੰਜ ਵਾਂਗ) ਹੁੰਦੀ ਹੋਈ ਜ਼ਹਿਰ ਦੀ ਉੱਪਰਲੀ ਥੈਲੀ ਵਿੱਚ ਖੁੱਲ੍ਹਦੀ ਹੈ। ਜਦੋਂ ਸੱਪ ਕਿਸੇ ਨੂੰ ਡੰਗ ਮਾਰਦਾ ਹੈ ਤਾਂ ਟੀਕੇ ਦੀ ਸਰਿੰਜ ਵਾਂਗ ਇਹ ਜ਼ਹਿਰ-ਥੈਲੀ ਨੱਪੀ ਜਾਂਦੀ ਹੈ ਅਤੇ ਜ਼ਹਿਰ ਦੰਦ ਵਿੱਚੋਂ ਦੀ ਹੁੰਦਾ ਹੋਇਆ ਸ਼ਿਕਾਰ ਦੇ ਜਾਂ ਬੰਦੇ ਦੇ ਸਰੀਰ ਵਿੱਚ ਦਾਖ਼ਲ ਹੋ ਜਾਂਦਾ ਹੈ। ਬਿਲਕੁਲ ਡਾਕਟਰ ਦੇ ਟੀਕੇ ਲਾਉਣ ਦੀ ਤਰ੍ਹਾਂ।
ਸੱਪ ਦਾ ਜ਼ਹਿਰ ਵੀ ਕਈ ਕਿਸਮ ਦਾ ਹੁੰਦਾ ਹੈ। ਰਸਾਇਣਕ ਪੱਖੋਂ ਸੱਪ ਦਾ ਜ਼ਹਿਰ ਪ੍ਰੋਟੀਨ ਬਣਿਆ ਹੁੰਦਾ ਹੈ। ਕੋਬਰੇ ਅਤੇ ਕਰੇਟ ਦਾ ਜ਼ਹਿਰ ਨਾਸਾਂ ਅਤੇ ਦਿਮਾਗ਼ ’ਤੇ ਅਸਰ ਕਰਦਾ ਹੈ। ਇਸ ਜ਼ਹਿਰ ਕਾਰਨ ਸਰੀਰ ਦੇ ਪੱਠਿਆਂ ’ਤੇ ਕੰਟਰੋਲ ਖ਼ਤਮ ਹੋ ਜਾਂਦਾ ਹੈ ਅਤੇ ਅੰਤ ਵਿੱਚ ਸਾਹ ਵਾਲੇ ਪੱਠਿਆਂ ’ਤੇ ਕੰਟਰੋਲ ਖ਼ਤਮ ਹੋਣ ਨਾਲ ਮੌਤ ਹੋ ਜਾਂਦੀ ਹੈ।
ਵਾਈਪਰ ਦੇ ਜ਼ਹਿਰ ਨਾਲ ਖ਼ੂਨ ਦੀਆਂ ਨਾੜਾਂ ਫਟ ਜਾਂਦੀਆਂ ਹਨ ਅਤੇ ਖ਼ੂਨ ਜੰਮਣੋਂ ਹਟ ਜਾਂਦਾ ਹੈ। ਸਰੀਰ ਫਟ ਸਕਦਾ ਹੈ, ਪਿਸ਼ਾਬ ਵਿੱਚ ਖ਼ੂਨ ਆ ਸਕਦਾ ਹੈ, ਖ਼ੂਨ ਦੀ ਉਲਟੀ ਆ ਸਕਦੀ ਹੈ ਅਤੇ ਖ਼ੂਨ ਨਾ ਜੰਮਣ ਕਾਰਨ ਬੰਦਾ ਮਰ ਸਕਦਾ ਹੈ।
ਸੱਪ ਡੰਗ ਕਿਉਂ ਮਾਰਦਾ ਹੈ?
ਸੱਪ ਦੇ ਡੰਗ ਮਾਰਨ ਦੇ ਦੋ ਮੁੱਖ ਕਾਰਨ ਹਨ। ਪਹਿਲਾ ਤਾਂ ਇਹ ਕਿ ਆਪਣੇ ਸ਼ਿਕਾਰ ਨੂੰ ਮਾਰਨ ਵਾਸਤੇ, ਜਦੋਂ ਸੱਪ ਨੂੰ ਭੁੱਖ ਲੱਗਦੀ ਹੈ ਤਾਂ ਆਪਣੇ ਸ਼ਿਕਾਰ ’ਤੇ ਹਮਲਾ ਕਰਦਾ ਹੈ ਅਤੇ ਉਸ ਵਿੱਚ ਬਹੁਤ ਸਾਰਾ ਜ਼ਹਿਰ ਛੱਡ ਦਿੰਦਾ ਹੈ ਅਤੇ ਸ਼ਿਕਾਰ ਮਰ ਜਾਂਦਾ ਹੈ।
ਦੂਜਾ ਕਾਰਨ ਸਵੈ-ਰੱਖਿਆ। ਜਦੋਂ ਕਦੇ ਆਦਮੀ ਦਾ ਪੈਰ ਸੱਪ ’ਤੇ ਆ ਜਾਂਦਾ ਹੈ ਤਾਂ ਸੱਪ ਨੂੰ ਆਪਣੀ ਜਾਨ ਨੂੰ ਖ਼ਤਰਾ ਮਹਿਸੂਸ ਹੁੰਦਾ ਹੈ ਤਾਂ ਉਹ ਡੰਗ ਮਾਰਦਾ ਹੈ। ਇਸ ਡੰਗ ਵਿੱਚ ਉਹ ਬਹੁਤਾ ਜ਼ਹਿਰ ਨਹੀਂ ਛੱਡਦਾ ਅਤੇ ਇਸ ਤਰ੍ਹਾਂ ਸੱਪ ਦੇ ਕੱਟੇ 50 ਫੀਸਦੀ ਮਰੀਜ਼ਾਂ ਨੂੰ ਕੋਈ ਖ਼ਾਸ ਲੱਛਣ ਨਹੀਂ ਦਿੱਸਦੇ ਅਤੇ ਮਰੀਜ਼ ਬਚ ਵੀ ਜਾਂਦਾ ਹੈ।
ਸੱਪ ਦੇ ਡੰਗ ਦੇ ਲੱਛਣ ਅਤੇ ਨਿਸ਼ਾਨੀਆਂ
ਜ਼ਹਿਰੀਲੇ ਸੱਪ ਦੇ ਕੱਟਣ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਡੰਗ ਵਾਲੀ ਥਾਂ ’ਤੇ ਦੰਦ ਦੇ ਦੋ ਜਾਂ ਕਈ ਵਾਰੀ ਇਕੋ ਨਿਸ਼ਾਨ ਹੁੰਦਾ ਹੈ। ਜੋ ਸੱਪ ਜ਼ਹਿਰੀਲਾ ਨਹੀਂ ਹੁੰਦਾ ਹੈ, ਉਸ ਦੇ ਕੱਟਣ ’ਤੇ ਦੰਦਾਂ ਦੇ ਕਈ ਛੋਟੇ-ਛੋਟੇ ਨਿਸ਼ਾਨ ਪੈ ਜਾਂਦੇ ਹਨ, ਜੋ ਕਿ ਅੰਗਰੇਜ਼ੀ ਦੇ ਯੂ ਅੱਖਰ ਵਰਗੇ ਹੁੰਦੇ ਹਨ।
ਸੱਪ ਦੇ ਕੱਟਣ ਦਾ ਮਨੁੱਖੀ ਸਰੀਰ ’ਤੇ ਕੀ ਅਸਰ ਹੁੰਦਾ ਹੈ, ਇਹ ਕਈ ਗੱਲਾਂ ’ਤੇ ਨਿਰਭਰ ਕਰਦਾ ਹੈ। ਆਦਮੀ ਦਾ ਵਜ਼ਨ ਕੀ ਹੈ, ਕਿਸ ਤਰ੍ਹਾਂ ਦੇ ਸੱਪ ਨੇ ਕੱਟਿਆ ਹੈ, ਕਿੱਥੇ ਕੱਟਿਆ ਹੈ, ਕਿੰਨਾ ਕੁ ਜ਼ਹਿਰ ਅੰਦਰ ਗਿਆ ਹੈ, ਕੀ ਬੰਦੇ ਨੂੰ ਡੰਗ ਮਾਰਨ ਤੋਂ ਪਹਿਲਾਂ ਕਿਸੇ ਹੋਰ ਜਾਨਵਰ ਨੂੰ ਤਾਂ ਨਹੀਂ ਕੱਟਿਆ।
ਕੋਬਰੇ ਦੇ ਡੰਗ ਵਾਲੀ ਥਾਂ ’ਤੇ ਬਹੁਤਾ ਦਰਦ ਨਹੀਂ ਹੁੰਦਾ, ਪਰ ਅੱਧੇ ਤੋਂ ਦੋ ਘੰਟੇ ਵਿੱਚ ਸਰੀਰ ਦੀਆਂ ਨਸਾਂ ’ਤੇ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਪੱਠੇ ਕਮਜ਼ੋਰ ਹੋਣ ਲੱਗਦੇ ਹਨ। ਮੂੰਹ ’ਚੋਂ ਥੁੱਕ ਆਉਣ ਲੱਗਦਾ ਹੈ, ਉਲਟੀ ਆ ਸਕਦੀ ਹੈ। ਮਰੀਜ਼ ਨੂੰ ਬੋਲਣ ਵਿੱਚ, ਕੁਝ ਲੰਘਾਉਣ ਵਿੱਚ ਤਕਲੀਫ਼ ਹੁੰਦੀ ਹੈ। ਅੱਖਾਂ ਮਿਚਦੀਆਂ ਹਨ, ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ। ਅੰਤ ਵਿੱਚ ਸਾਹ ਦੇ ਪੱਠੇ ਕੰਮ ਕਰਨੋਂ ਅਸਮਰੱਥ ਹੋ ਜਾਂਦੇ ਹਨ ਤਾਂ ਸਾਹ ਘੁੱਟਣ ਲੱਗਦਾ ਹੈ ਅਤੇ ਮੌਤ ਹੋ ਜਾਂਦੀ ਹੈ। ਕੋਬਰੇ ਦੇ ਕੱਟਣ ਨਾਲ ਮਰੀਜ਼ ਕੁਝ ਘੰਟਿਆਂ ਵਿੱਚ ਹੀ ਮਰ ਜਾਂਦਾ ਹੈ। ਇਸੇ ਤਰ੍ਹਾਂ ਦੇ ਲੱਛਣ ਕਰੇਟ ਦੇ ਕੱਟਣ ਨਾਲ ਵੀ ਹੁੰਦੇ ਹਨ।
ਵਾਈਪਰ ਦੇ ਕੱਟਣ ਦੇ ਲੱਛਣ ਕੋਬਰੇ ਅਤੇ ਕਰੇਟ ਤੋਂ ਕੁਝ ਵੱਖਰੇ ਹੁੰਦੇ ਹਨ। ਡੰਗ ਵਾਲੀ ਥਾਂ ’ਤੇ ਬਹੁਤ ਦਰਦ ਹੁੰਦਾ ਹੈ, ਸੋਜ ਹੋ ਜਾਂਦੀ ਹੈ, ਛਾਲਾ ਪੈ ਜਾਂਦਾ ਹੈ, ਨਬਜ਼ ਪਤਲੀ ਚੱਲਦੀ ਹੈ, ਉਲਟੀ ਆਉਂਦੀ ਹੈ, ਸਰੀਰ ਠੰਢਾ ਪੈ ਜਾਂਦਾ ਹੈ, ਪਿਸ਼ਾਬ ਵਿੱਚ, ਮੂੰਹ ਵਿੱਚ, ਥੁੱਕ ਵਿੱਚ ਅਤੇ ਟੱਟੀ ਰਸਤੇ ਖ਼ੂਨ ਆਉਣ ਲੱਗ ਪੈਂਦਾ ਹੈ ਅਤੇ ਸਰੀਰ ’ਚੋਂ ਖ਼ੂਨ ਵਗਣ ਕਾਰਨ ਮੌਤ ਹੋ ਜਾਂਦੀ ਹੈ। ਡੰਗ ਤੋਂ ਕੁਝ ਦਿਨਾਂ ਅੰਦਰ ਹੀ ਮਰੀਜ਼ ਮਰ ਜਾਂਦਾ ਹੈ।
15 ਮਿਲੀਗਰਾਮ ਕੋਬਰੇ ਦਾ ਜ਼ਹਿਰ, 40 ਮਿਲੀਗਰਾਮ ਵਾਈਪਰ ਦਾ ਅਤੇ 6 ਮਿਲੀਗਰਾਮ ਕਰੇਟ ਦਾ ਜ਼ਹਿਰ ਮੌਤ ਕਰ ਸਕਦਾ ਹੈ। ਜਦੋਂ ਕੋਬਰਾ ਪੂਰਾ ਡੰਗ ਮਾਰਦਾ ਹੈ ਤਾਂ ਉਹ 200 ਤੋਂ 350 ਮਿਲੀਗਰਾਮ ਜ਼ਹਿਰ ਛੱਡਦਾ ਹੈ। ਕਰੇਟ ਕਰੀਬ 22 ਮਿਲੀਗਰਾਮ ਅਤੇ ਵਾਈਪਰ 150-200 ਮਿਲੀਗਰਾਮ ਜ਼ਹਿਰ ਕੱਢਦਾ ਹੈ।
ਸੱਪ ਦੇ ਡੰਗ ਦਾ ਇਲਾਜ
ਭਾਰਤ ਵਿੱਚ ਹਰ ਸਾਲ ਕਰੀਬ 15 ਤੋਂ 30 ਹਜ਼ਾਰ ਤੱਕ ਲੋਕ ਸੱਪ ਲੜਨ ਕਾਰਨ ਮਰਦੇ ਹਨ। ਇਸ ਦੇ ਇਲਾਜ ਲਈ ਕੁਝ ਆਮ ਜਾਣਕਾਰੀ ਲਾਹੇਵੰਦ ਹੋ ਸਕਦੀ ਹੈ।
ਸਭ ਤੋਂ ਜ਼ਰੂਰੀ ਹੈ ਕਿ ਕਈ ਵਾਰੀ ਆਦਮੀ ਦੀ ਮੌਤ ਸੱਪ ਦੇ ਜ਼ਹਿਰ ਨਾਲ ਨਹੀਂ ਹੁੰਦੀ, ਉਹ ਡਰ ਨਾਲ ਹੀ ਮਰ ਜਾਂਦਾ ਹੈ। ਸੋ ਦਿਮਾਗ਼ ਵਿੱਚੋਂ ਡਰ ਕੱਢਣਾ ਜ਼ਰੂਰੀ ਹੈ। ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ। ਹੋ ਸਕਦਾ ਹੈ ਜ਼ਹਿਰ ਹੀ ਬਹੁਤ ਘੱਟ ਮਾਤਰਾ ਵਿੱਚ ਸਰੀਰ ’ਚ ਗਿਆ ਹੋਵੇ। ਇਸ ਲਈ ਮਰੀਜ਼ ਨੂੰ ਹੌਸਲਾ ਦੇਣਾ ਜ਼ਰੂਰੀ ਹੈ।
ਜ਼ਹਿਰ ਨੂੰ ਫੈਲਣੋਂ ਰੋਕਣਾ
ਸੱਪ ਦਾ ਜ਼ਹਿਰ ਸਿੱਧਾ ਖ਼ੂਨ ਵਿੱਚ ਨਹੀਂ ਰਲ਼ਦਾ, ਚਮੜੀ ਹੇਠ ਕੱਟ ਹੁੰਦਾ ਹੈ, ਜਿਸ ਰਾਹੀਂ ਖ਼ੂਨ ਵਿੱਚ ਰਲ਼ਦਾ ਹੈ। ਇਸ ਲਈ ਜ਼ਰੂਰੀ ਹੈ:
(ੳ) ਲੱਤ ਜਾਂ ਬਾਂਹ, ਜਿਸ ’ਤੇ ਸੱਪ ਨੇ ਡੰਗ ਮਾਰਿਆ ਹੈ, ਉਸ ਨੂੰ ਹਿਲਾਓ ਨਾ। ਹਿਲਜੁਲ ਕਾਰਨ ਜ਼ਹਿਰ ਜ਼ਿਆਦਾ ਫੈਲਦਾ ਹੈ। ਘਬਰਾਹਟ ਵਿੱਚ ਭੱਜੋ ਨਾ।
(ਅ) ਡੰਗ ਵਾਲੀ ਥਾਂ ਤੋਂ 5 ਸੈਂਟੀਮੀਟਰ ਉੱਪਰ ਵਾਲੇ ਹਿੱਸੇ ’ਤੇ ਕੋਈ ਪੱਟੀ, ਰੁਮਾਲ, ਰੱਸੀ, ਜੋ ਚੀਜ਼ ਵੀ ਲੱਭਦੀ ਹੈ, ਬੰਨ੍ਹ ਦੇਵੋ। ਮਰੀਜ਼ ਨੂੰ ਛੇਤੀ ਤੋਂ  ਛੇਤੀ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕਰੋ।
(Â) ਜ਼ਖ਼ਮ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋ ਦੇਵੋ।
(ਸ) ਤੁਸੀਂ ਆਮ ਸੁਣਿਆ ਹੋਵੇਗਾ ਕਿ ਜੋਗੀ ਜ਼ਹਿਰ ਚੂਸ ਲੈਂਦਾ ਹੈ। ਇਹ ਕੋਈ ਕਰਾਮਾਤ ਨਹੀਂ। ਜੇ ਕਿਸੇ ਦੇ ਮੂੰਹ ਵਿੱਚ ਕੋਈ ਜ਼ਖ਼ਮ ਨਹੀਂ ਤਾਂ ਕੋਈ ਵੀ ਜ਼ਹਿਰ ਚੂਸ ਸਕਦਾ ਹੈ। ਜਿਸ ਥਾਂ ’ਤੇ ਸੱਪ ਦੇ ਦੰਦ ਦਾ ਨਿਸ਼ਾਨ ਹੈ, ਉੱਥੇ ਛੋਟਾ ਜਿਹਾ ਚੀਰਾ ਦੇ ਕੇ ਮੂੰਹ ਨਾਲ ਜਾਂ ਦੁੱਧ ਕੱਢਣ ਵਾਲੇ ਪੰਪ ਨਾਲ ਜ਼ਖ਼ਮ ’ਚੋਂ ਖ਼ੂਨ ਚੂਸਿਆ ਜਾ ਸਕਦਾ ਹੈ, ਜਿਸ ਨਾਲ 20 ਫੀਸਦੀ ਜ਼ਹਿਰ ਬਾਹਰ ਕੱਢਿਆ ਜਾ ਸਕਦਾ ਹੈ, ਪਰ ਇਹ ਡੰਗ ਤੋਂ ਅੱਧੇ ਘੰਟੇ ਦੇ ਅੰਦਰ-ਅੰਦਰ ਹੋ ਜਾਣਾ ਚਾਹੀਦਾ ਹੈ।
(ਹ) ਜਦੋਂ ਮਰੀਜ਼ ਹਸਪਤਾਲ ਪਹੁੰਚ ਜਾਂਦਾ ਹੈ ਤਾਂ ਉਸ ਨੂੰ ਟੈਟਨਸ ਦਾ ਟੀਕਾ, ਐਂਟੀਬਾਇਓਟਿਕਸ ਅਤੇ ਕਈ ਵਾਰੀ ਖ਼ੂਨ ਅਤੇ ਗੁਲੂਕੋਜ਼ ਵੀ ਚੜ੍ਹਾਉਣਾ ਪੈਂਦਾ ਹੈ। ਸਭ ਤੋਂ ਜ਼ਰੂਰੀ ਹੈ ਕਿ ਜ਼ਹਿਰ ਨੂੰ ਕਾਟ ਕਰਨ ਵਾਲਾ ਟੀਕਾ ਲਾਇਆ ਜਾਵੇ। ਭਾਰਤ ਵਿੱਚ ਇਹ ਟੀਕਾ ਸੈਂਟਰਲ ਰਿਸਰਚ ਇੰਸਟੀਚਿਊਟ ਕਸੌਲੀ, ਹਾਫਕਿਨ ਇੰਸਟੀਚਿਊਟ ਬੰਬਈ ਵਿੱਚ ਤਿਆਰ ਹੁੰਦਾ ਹੈ ਅਤੇ ਹੁਣ ਚੇਨਈ ਵਿੱਚ ਵੀ। ਇਸ ਟੀਕੇ ਵਿੱਚ ਕੋਬਰਾ, ਕਰੇਟ ਅਤੇ ਵਾਈਪਰ ਦੇ ਜ਼ਹਿਰਾਂ ਦੇ ਕਾਟ ਦੀ ਦਵਾਈ ਹੁੰਦੀ ਹੈ। ਇਹ ਟੀਕਾ ਟੈਸਟ ਕਰਨ ਮਗਰੋਂ ਦਿੱਤਾ ਜਾਂਦਾ ਹੈ। ਸੋ ਮਰੀਜ਼ ਨੂੰ ਤੁਰੰਤ ਹਸਪਤਾਲ ਲੈ ਜਾਣਾ ਜ਼ਰੂਰੀ ਹੈ। ਜੇ ਸੱਪ ਵੀ ਮਾਰ ਕੇ ਲਿਆਂਦਾ ਜਾਵੇ ਤਾਂ ਇਲਾਜ ਹੋਰ ਵੀ ਸੌਖਾ ਹੋ ਜਾਂਦਾ ਹੈ।
ਸੱਪ ਦੇ ਕੱਟਣ ਦਾ ਕਈ ਲੋਕ ਟੂਣਾ-ਟੱਪਾ ਜਾਂ ਹਥੌਲਾ ਵੀ ਕਰਦੇ ਹਨ ਅਤੇ ਕਈ ਵਾਰੀ ਮਰੀਜ਼ ਬਚ ਜਾਂਦਾ ਹੈ। ਅਸਲ ਵਿੱਚ, ਜੋ ਮਰੀਜ਼ ਬਚ ਜਾਂਦੇ ਹਨ, ਉਨ੍ਹਾਂ ਨੂੰ ਜ਼ਹਿਰੀਲੇ ਸੱਪ ਨੇ ਕੱਟਿਆ ਹੀ ਨਹੀਂ ਹੁੰਦਾ, ਜਿਸ ਨਾਲ ਟੂਣੇ ਕਰਨ ਵਾਲੇ ਦੀ ਵਾਹ-ਵਾਹ ਹੋ ਜਾਂਦੀ ਹੈ। ਸੋ ਟੂਣਿਆਂ ਵਿੱਚ ਕਦੇ ਨਾ ਪਵੋ। ਮਰੀਜ਼ ਨੂੰ ਛੇਤੀ ਤੋਂ ਛੇਤੀ ਹਸਪਤਾਲ ਲਿਆਉਣਾ ਜ਼ਰੂਰੀ ਹੈ ਤਾਂ ਜੋ ਪੱਕਾ ਇਲਾਜ ਹੋ ਸਕੇ।
-ਡਾ. ਨਵਰਾਜ ਸਿੰਘ
ਸੰਪਰਕ: 98141-53736




Post Comment

Thursday, October 25, 2012

ਜੀਵਨ ਜਿਊਣ ਦੀ ਕਲਾ ਤੰਦਰੁਸਤ ਰਹੋ, ਖੁਸ਼ ਰਹੋ


ਤੰਦਰੁਸਤ ਰਹੋ, ਖੁਸ਼ ਰਹੋ, ਇਹ ਸਦਾ ਹੀ ਚੰਗੀ ਸਿਹਤ ਦਾ ਮੂਲ-ਮੰਤਰ ਰਿਹਾ ਹੈ। ਤੁਸੀਂ ਜੇਕਰ ਚਾਹੁੰਦੇ ਹੋ ਚੁਸਤ ਅਤੇ ਆਕਰਸ਼ਕ ਦਿਖਾਈ ਦੇਣਾ ਤਾਂ ਸਿਰਫ਼ ਇਸ ਨੂੰ ਪੜ੍ਹਨ ਨਾਲ ਕੰਮ ਨਹੀਂ ਚੱਲੇਗਾ। ਸਦੀਆਂ ਤੋਂ ਚਲੇ ਆ ਰਹੇ ਵਾਕ ਨੂੰ ਇਮਾਨਦਾਰੀ ਨਾਲ ਜੀਵਨ ਵਿਚ ਅਜ਼ਮਾਉਣਾ ਹੋਵੇਗਾ।

ਯਾਦ ਰਹੇ ਕਿ ਅਸੀਂ ਆਪ ਹੀ ਆਪਣੀ ਸਿਹਤ ਅਤੇ ਸੁਖ-ਚੈਨ ਨੂੰ ਮਿੱਟੀ ਵਿਚ ਮਿਲਾ ਦਿੱਤਾ ਹੈ। ਅੱਜ ਹਰ ਉਮਰ ਦੇ ਲੋਕ ਫਿਟਨੈੱਸ ਦੇ ਤਰੀਕੇ ਅਪਣਾਉਣਾ ਚਾਹੁੰਦੇ ਹਨ। ਦੂਸਰਿਆਂ ਦੀ ਦੇਖਾ-ਦੇਖੀ ਤੁਸੀਂ-ਅਸੀਂ ਵੀ ਕਦੀ ਸਵੇਰ ਦੀ ਸੈਰ ਨੂੰ ਨਿਕਲ ਪੈਂਦੇ ਹਾਂ ਤਾਂ ਕਦੀ ਹਫ਼ਤਾ-ਦਸ ਦਿਨ ਡਾਈਟਿੰਗ ਕਰ ਲੈਂਦੇ ਹਾਂ, ਫਿਰ ਉਹੀ ਦੌੜ-ਭੱਜ, ਉਹੀ ਫਾਸਟ ਫੂਡ, ਉਹੀ ਅਸੰਤੁਲਤ ਭੋਜਨ ਅਤੇ ਅਖੀਰ ਤਣਾਅਗ੍ਰਸਤ ਜ਼ਿੰਦਗੀ।

ਸਭ ਯੋਗ ਨੂੰ ਜ਼ਰੂਰੀ ਮੰਨਣ ਲੱਗੇ ਹਨ ਪਰ ਤਿਆਰ ਅਜੇ ਵੀ ਨਹੀਂ ਹਨ ਯੋਗਆਸਣ ਅਤੇ ਪ੍ਰਾਣਾਯਾਮ ਕਰਨ ਦੇ ਲਈ। ਫਿਟਨੈੱਸ ਕਸਰਤ ਪੌਸ਼ਟਿਕ ਆਹਾਰ ਕਿਸੇ ਖਾਸ ਵਰਗ ਦੀ ਗੋਲੀ ਨਹੀਂ ਹੈ। ਪਹਿਲੇ ਜ਼ਮਾਨੇ ਵਿਚ ਜ਼ਿੰਦਗੀ ਇੰਨੀ ਆਸਾਨ ਨਹੀਂ ਸੀ। ਸਰੀਰਕ ਮਿਹਨਤ ਬਹੁਤ ਜ਼ਰੂਰੀ ਸੀ। ਘਰ ਦੇ ਕੰਮਾਂ ਵਿਚ ਕਾਫ਼ੀ ਕਸਰਤ ਹੋ ਜਾਇਆ ਕਰਦੀ ਸੀ। ਜਿਵੇਂ-ਜਿਵੇਂ ਵਿਗਿਆਨ ਤਰੱਕੀ ਕਰਦਾ ਗਿਆ, ਭੌਤਿਕ ਸੁੱਖ-ਸਹੂਲਤਾਂ ਵਧਦੀਆਂ ਗਈਆਂ। ਜ਼ਿੰਦਗੀ ਆਸਾਨ ਬਣਨ ਲੱਗੀ। ਮਿਹਨਤ ਘੱਟ ਗਈ ਪਰ ਦੌੜ-ਭੱਜ ਵਧ ਗਈ। ਖਾਣਾ-ਪੀਣਾ, ਬਦਲ ਗਿਆ। ਅਸੀਂ ਕੁਦਰਤ ਤੋਂ ਦੂਰ ਹੋਣ ਲੱਗੇ।

ਫਿਟਨੈੱਸ ਦਾ ਅਰਥ ਹੈ ਸੁਡੌਲ ਸਰੀਰ ਨਾਲ ਨਾ ਕਿ ਮਸਲਜ਼ ਦੀ ਸੁੰਦਰਤਾ ਤੋਂ। ਸਰੀਰਕ ਫਿਟਨੈੱਸ ਕੋਈ ਇਕ ਦਿਨ ਵਿਚ ਨਹੀਂ ਪਾਈ ਜਾ ਸਕਦੀ। ਇਹ ਤਾਂ ਇਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ। ਸਰੀਰ ਲਈ ਸੁਲਝੀ ਹੋਈ ਸ਼ੈਲੀ ਦੀ ਲੋੜ ਹੈ।

ਤੰਦਰੁਸਤੀ ਅਤੇ ਫਿਟਨੈੱਸ ਦੇ ਨਿਯਮਾਂ ਬਾਰੇ ਜਾਣਕਾਰੀ ਹੋਣਾ ਹੀ ਕਾਫ਼ੀ ਨਹੀਂ ਹੈ, ਆਪਣੇ ਜੀਵਨ ਵਿਚ ਉਨ੍ਹਾਂ ਦਾ ਪਾਲਣ ਕਰਨਾ ਵੀ ਬਹੁਤ ਜ਼ਰੂਰੀ ਹੈ।

ਸਹੀ ਸਿਹਤ ਲਈ ਸਹੀ ਪੋਸਚਰ : ਅਸੀਂ ਤਾਂ ਹੀ ਫਿਟ ਰਹਾਂਗੇ ਜੇਕਰ ਅਸੀਂ ਸਹੀ ਢੰਗ ਨਾਲ ਚੱਲਾਂ-ਫਿਰਾਂਗੇ, ਉੱਠਾਂ-ਬੈਠਾਂਗੇ, ਪੋਸਚਰ ਸਹੀ ਨਾ ਹੋਣ 'ਤੇ ਕਈ ਤਰ੍ਹਾਂ ਦੇ ਸਰੀਰਕ ਕਸ਼ਟ ਹੋ ਸਕਦੇ ਹਨ ਜਿਵੇਂ ਸਿਰ ਟੇਢਾ ਹੋਣਾ, ਨਾਲ ਮੂੰਹ ਟੇਢਾ ਲੱਗੇਗਾ। ਗਰਦਨ ਟੇਢੀ ਹੋ ਜਾਵੇਗੀ। ਪੇਟ ਵਧਿਆ ਨਹੀਂ ਕਿ ਕਮਰ, ਗੋਡੇ ਅਤੇ ਲੱਤਾਂ ਵਿਚ ਦਰਦ ਸ਼ੁਰੂ ਹੋ ਜਾਵੇਗੀ।

ਪੈਰਾਂ ਨੂੰ ਸਹੀ ਤਰ੍ਹਾਂ ਨਾ ਰੱਖਣ ਨਾਲ ਪਿੰਨੀਆਂ ਅਤੇ ਅੱਡੀਆਂ ਵਿਚ ਦਰਦ ਰਹਿਣ ਲਗਦਾ ਹੈ। ਹਮੇਸ਼ਾ ਸਿੱਧੇ ਚਲੋ। ਖੱਬਾ ਪੈਰ ਅੱਗੇ ਲੈ ਜਾਂਦੇ ਸਮੇਂ ਸੱਜਾ ਹੱਥ ਅਤੇ ਸੱਜੇ ਪੈਰ ਦੇ ਨਾਲ ਖੱਬਾ ਹੱਥ ਅੱਗੇ ਜਾਣਾ ਚਾਹੀਦਾ ਹੈ। ਹੱਥ-ਪੈਰ ਦੋਵੇਂ ਨਾਲ-ਨਾਲ ਚੱਲਣੇ ਚਾਹੀਦੇ ਹਨ।

ਆਪਣੀਆਂ ਬੁਰੀਆਂ ਆਦਤਾਂ ਨੂੰ ਬਦਲੋ : ਸਵੇਰ ਦੀ ਸੈਰ ਅਤੇ ਸ਼ਾਮ ਨੂੰ ਕੁਝ ਦੇਰ ਬੈਡਮਿੰਟਨ ਜਾਂ ਟੈਨਿਸ ਖੇਡਣਾ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੈ। ਤੰਦਰੁਸਤ ਰਹਿਣ ਦੇ ਲਈ ਬਹੁਤ ਜ਼ਰੂਰੀ ਹੈ ਕਿ ਦਿਲ ਅਤੇ ਸਾਹ ਕਿਰਿਆ ਸੁਚਾਰੂ ਰੂਪ ਨਾਲ ਚੱਲੇ। ਖੂਨ ਦਾ ਦਬਾਓ ਕੰਟਰੋਲ ਵਿਚ ਰਹੇ। ਸਿਗਰਟ ਅਤੇ ਸ਼ਰਾਬ ਤੋਂ ਬਚੋ। ਹਰ ਦਰਦ 'ਤੇ ਪੇਨ ਕਿਲਰ ਨਾ ਖਾਓ। ਸਰੀਰ ਵਿਚ ਵਾਧੂ ਚਰਬੀ ਨਾ ਪੈਣ ਦਿਓ।

ਮੌਸਮੀ ਫਲਾਂ ਦਾ ਸੇਵਨ ਸਿਹਤ ਦੀ ਦ੍ਰਿਸ਼ਟੀ ਤੋਂ ਫਾਇਦੇਮੰਦ ਹੈ। ਬੇਮੌਸਮੀ ਸਬਜ਼ੀਆਂ ਦਾ ਸੇਵਨ ਨਾ ਕਰੋ। ਜੂਸ ਘਰ ਵਿਚ ਹੀ ਪੀਓ। ਨਮਕ ਨੂੰ ਨਮਕ ਸਮਝ ਕੇ ਖਾਓ। ਕੈਲਸ਼ੀਅਮ ਤੇ ਆਇਰਨ ਯੁਕਤ ਭੋਜਨ ਨੂੰ ਪਹਿਲ ਦਿਓ। ਨਸ਼ਿਆਂ ਤੋਂ ਬਚੋ।

ਕਸਰਤ ਵੀ ਨਿਯਮ ਅਨੁਸਾਰ ਕਰੋ : ਅਕਸਰ ਲੋਕ ਆਪਣੀ ਸਹੂਲਤ ਅਤੇ ਮਰਜ਼ੀ ਨਾਲ ਕਸਰਤ ਕਰਦੇ ਹਨ। ਕਈ ਵਾਰ ਛੱਡ ਦਿੰਦੇ ਹਨ। ਹਮੇਸ਼ਾ ਲਗਾਤਾਰ ਕਸਰਤ ਕਰੋ। ਸਾਹ ਲੈਣ ਤੇ ਛੱਡਣ ਵਿਚ ਥੋੜ੍ਹੀ ਜਿਹੀ ਵੀ ਲਾਪ੍ਰਵਾਹੀ ਘਾਤਕ ਸਿੱਧ ਹੋ ਸਕਦੀ ਹੈ। ਗਲਤ ਢੰਗ ਨਾਲ ਕਸਰਤ ਕਰਨ ਨਾਲੋਂ ਚੰਗਾ ਹੈ ਕਿ ਕਸਰਤ ਨਾ ਕਰੋ। ਯੋਗ ਅਤੇ ਐਰੋਬਿਕਸ ਫਿਟਨੈੱਸ ਬਣਾਈ ਰੱਖਣ ਲਈ ਲਾਭਕਾਰੀ ਹਨ।

-ਰਾਜਿੰਦਰ ਮਿਸ਼ਰਾ



Post Comment

Thursday, October 18, 2012

ਮਨੁੱਖਾ ਸਿਹਤ ਗਿਰਾਵਟ ਵੱਲ ਕਿਉਂ?

ਮੈਂ ਕਾਫ਼ੀ ਦੇਰ ਤੋਂ ਮਹਿਸੂਸ ਕਰ ਰਹੀ ਹਾਂ ਕਿ ਮੇਰੇ ਮਨ ਅੰਦਰ ਇੱਕ ਵਿਚਾਰਧਾਰਾ ਲਗਾਤਾਰ, ਬਿਨਾਂ ਰੁਕੇ ਆਪ ਮੁਹਾਰੇ ਹੀ ਚਲਦੀ ਰਹਿੰਦੀ ਹੈ¢ ਸਵੇਰੇ ਡਿਊਟੀ ਜਾਣ ਲਈ ਬੱਸ ਦੇ ਸਫ਼ਰ ਦੌਰਾਨ, ਹਸਪਤਾਲ ਵਿੱਚ ਜਦੋਂ ਕਦੇ ਵਿਹਲੇ ਪਲ ਮਿਲ ਜਾਣ, ਵਾਪਸੀ ਦੇ ਸਫ਼ਰ ਦੌਰਾਨ, ਘਰ ਦਾ ਕੰਮ ਕਰਦੇ ਸਮੇਂ, ਕੋਈ ਵੀ ਵਕਤ ਅਜਿਹਾ ਨਹੀਂ ਹੁੰਦਾ ਜਦੋਂ ਮੈਂ ਵਿਚਾਰਾਂ ਦੀ ਇਸ ਧਾਰਾ ਤੋਂ ਮੁਕਤ ਹੋਵਾਂ।¢ ਵਿਚਾਰਾਂ ਦੀ ਇਹ ਘੁੰਮਣਘੇਰੀ ਅਕਸਰ ਮੇਰੀ ਬੇਚੈਨੀ ਦਾ ਸਬੱਬ ਬਣਦੀ ਰਹਿੰਦੀ ਹੈ¢
ਇੱਕ ਪਾਸੇ ਤਾਂ ਅੱਜ ਦੀ 21ਵੀਂ ਸਦੀ ਵਿੱਚ ‘ਮੈਡੀਕਲ ਸਾਇੰਸ‘ ਬੁਲੰਦੀ ’ਤੇ ਖੜ੍ਹੀ ਮਹਿਸੂਸ ਹੁੰਦੀ ਹੈ, ਜਿਸ ਵਿੱਚ ਮਮੂਲੀ ਜ਼ੁਕਾਮ ਤੋਂ ਲੈ ਕੇ ਕੈਂਸਰ, ਕਾਲਾ ਪੀਲੀਆ, ਡੇਂਗੂ, ਤਪਦਿਕ ਵਰਗੀਆਂ ਅਨੇਕਾਂ ਹੋਰ ਭਿਆਨਕ ਕਿਸਮ ਦੀਆਂ ਬੀਮਾਰੀਆਂ ਦੀ ਜਾਂਚ ਕਰਨ ਅਤੇ ਉਨ੍ਹਾਂ ’ਤੇ ਕਾਬੂ ਪਾ ਲੈਣ ਦੇ ਦਾਅਵੇ ਪੜ੍ਹਨ-ਸੁਣਨ ਨੂੰ ਮਿਲਦੇ ਹਨ¢ ਐਕਸ-ਰੇਜ਼ ਅਤੇ ਅਲਟਰਾਸਾਊਂਡ ਤੋਂ ਤਾਂ ਜ਼ਮਾਨਾ ਕਾਫ਼ੀ ਅੱਗੇ ਜਾ ਚੁੱਕਿਆ ਹੈ। ਸੀ.ਟੀ. ਸਕੈਨ, ਐਮ.ਆਰ.ਆਈ. ਅਤੇ ਪੈੱਟ (P.5.“.) ਸਕੈਨ ਵਰਗੀਆਂ ਖੋਜਾਂ ਤੋਂ ਬਾਅਦ ਇੰਝ ਲੱਗਦਾ ਹੈ ਕਿ ਜਿਵੇਂ ਕਿਸੇ ਵੀ ਬੀਮਾਰੀ ਦਾ ਜੀਵਾਣੂ ਹੁਣ ਡਾਕਟਰਾਂ ਦੀ ਅੱਖ ਤੋਂ ਛੁਪਿਆ ਹੋਇਆ ਨਹੀਂ ਰਹਿ ਸਕਦਾ।¢ ਡਾਕਟਰਾਂ ਦੀ ਅਤੇ ਸਿਹਤ ਸੰਸਥਾਵਾਂ ਦੀ ਵੀ ਕੋਈ ਕਮੀ ਨਹੀਂ ਰਹਿ ਗਈ¢ ਹਰ ਆਦਮੀ ਆਪਣੀ ਆਰਥਿਕ ਪਹੁੰਚ ਅਨੁਸਾਰ ਇਲਾਜ ਕਰਵਾਉਣ ਲਈ ਸੰਸਥਾ ਚੁਣ ਸਕਦਾ ਹੈ।¢ ਵੱਡੇ-ਵੱਡੇ ਨਰਸਿੰਗ ਹੋਮਜ਼ ਤੋਂ ਲੈ ਕੇ ਮੁਫ਼ਤ ਸਰਕਾਰੀ ਜਾਂ ਚੈਰੀਟੇਬਲ ਡਿਸਪੈਂਸਰੀਆਂ ਤੱਕ ਸਿਹਤ ਸੇਵਾਵਾਂ ਹਰ ਸ਼ਹਿਰ, ਹਰ ਪਿੰਡ ਵਿੱਚ ਪਹੁੰਚ ਗਈਆਂ ਹਨ¢ ਉਧਰ ਜਨਤਾ ਵੀ ਹੁਣ ਆਪਣੀ ਸਿਹਤ ਪ੍ਰਤੀ ਜਾਗਰੂਕ ਹੈ।¢ ਆਮ ਲੋਕਾਂ ਨੂੰ ਇਕੱਤਰ ਕਰਕੇ ਲੈਕਚਰਾਂ ਜਾਂ ਇਸ਼ਤਿਹਾਰਾਂ ਦੇ ਰੂਪ ਵਿੱਚ ਸਿਹਤ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਪੜ੍ਹੇ-ਲਿਖੇ ਲੋਕਾਂ ਨੂੰ ਤਾਂ ਹਰ ਕਿਸਮ ਦੀ ਜਾਣਕਾਰੀ ਇੰਟਰਨੈੱਟ ਤੋਂ ਉਪਲਬਧ ਹੈ। ਮੁੱਕਦੀ ਗੱਲ ਕਿ ਇਨ੍ਹਾਂ ਸਭ ਸੁਵਿਧਾਵਾਂ ਬਾਰੇ ਜਾਨਣ ਤੋਂ ਬਾਅਦ ਇੰਝ ਲੱਗਦਾ ਹੈ ਕਿ ਮੈਡੀਕਲ ਸਾਇੰਸ ਦੀ ਇਸ ਕ੍ਰਾਂਤੀਕਾਰੀ ਤਰੱਕੀ ਤੋਂ ਬਾਅਦ ਹੁਣ ਕੋਈ ਵੀ ਇਨਸਾਨ ਕਿਸੇ ਬੀਮਾਰੀ ਤੋਂ ਪੀੜਤ ਨਹੀਂ ਰਹਿ ਸਕੇਗਾ।
ਮਨ ਵਿੱਚ ਸਮਾਜ ਦੀ ਇੱਕ ਖੂਬਸੂਰਤ ਜਿਹੀ ਤਸਵੀਰ ਬਣਦੀ ਹੈ¢ ਸਿਹਤਮੰਦ ਸਮਾਜ ਦੀ, ਜਿੱਥੇ ਹਰ ਵਿਅਕਤੀ ਸਿਹਤ ਪ੍ਰਤੀ ਜਾਗਰੂਕ ਹੋਣ ਕਰਕੇ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖ ਕੇ, ਸ਼ੁੱਧ ਅਤੇ ਪੌਸ਼ਟਿਕ ਭੋਜਨ ਦਾ ਇਸਤੇਮਾਲ ਕਰਕੇ, ਜ਼ਿੰਦਗੀ ਦੇ ਰੁਝੇਵਿਆਂ ’ਚੋਂ ਕੁਝ ਵਕਤ ਕੱਢ ਕੇ ਸੈਰ ਜਾਂ ਕਸਰਤ ਕਰਦਾ ਰੋਗ-ਰਹਿਤ ਜੀਵਨ ਜੀਅ ਰਿਹਾ ਹੁੰਦਾ ਹੈ। ਇਸ ਦੇ ਬਾਵਜੂਦ ਜੇ ਉਸ ਨੂੰ ਕੋਈ ਬੀਮਾਰੀ ਆ ਜਾਂਦੀ ਹੈ ਤਾਂ ਉਹ ਆਪਣੀ ਪਹੁੰਚ ਮੁਤਾਬਕ ਨੇੜੇ ਦੀ ਕਿਸੇ ਸਿਹਤ ਸੰਸਥਾ ਦੇ ਮਾਹਰ ਡਾਕਟਰ ਤੋਂ ਆਪਣੀ ਜਾਂਚ ਕਰਵਾ ਕੇ ਇਲਾਜ ਕਰਵਾਉਂਦਾ ਹੈ ਅਤੇ ਕੁਝ ਕੁ ਦਿਨਾਂ ’ਚ ਸਿਹਤਯਾਬ ਹੋ ਕੇ ਪਹਿਲਾਂ ਦੀ ਤਰ੍ਹਾਂ ਜੀਵਨ ਬਤੀਤ ਕਰਨ ਲੱਗਦਾ ਹੈ। ਦਵਾਈਆਂ ਤੋਂ ਬਿਨਾਂ, ਨਿਰੋਗ ਜੀਵਨ¢ਪਰ ਇਸ ਖੂਬਸੂਰਤ ਕਾਲਪਨਿਕ ਤਸਵੀਰ ਦਾ ਦੂਜਾ ਪਾਸਾ ਬਹੁਤ ਹੀ ਕਰੂਪ ਹੈ। ਕਿਸੇ ਵੀ ਹਸਪਤਾਲ ਜਾਂ ਡਿਸਪੈਂਸਰੀ ’ਚ ਵੇਖ ਲਈਏ ਤਾਂ ਮਰੀਜ਼ਾਂ ਦੀਆਂ ਲਾਈਨਾਂ ਹੀ ਲੱਗੀਆਂ ਪਈਆਂ ਹਨ।¢ਹਸਪਤਾਲਾਂ ਦੀਆਂ O.P.4.ਅਤੇ 9.P.4. ਨੰਬਰ (ਰੋਜ਼ਾਨਾ ਮਰੀਜ਼ਾਂ ਦੀ ਗਿਣਤੀ) ’ਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ¢ ਬੀਮਾਰੀਆਂ ਵੀ ਬਹੁਤ ਗੁੰਝਲਦਾਰ ਹੋ ਰਹੀਆਂ ਹਨ¢ਜੋੜਾਂ ਦੀਆਂ ਦਰਦਾਂ, ਸ਼ੂਗਰ, ਬਲੱਡ ਪ੍ਰੈਸ਼ਰ ਵਧਣਾ, ਗਿਲਟੀਆਂ ਬਣਨੀਆਂ, ਵਾਲ ਸਫ਼ੈਦ ਹੋਣੇ ਆਦਿ ਜੋ ਕਿ ਪਹਿਲਾਂ ਵਡੇਰੀ ਉਮਰ ਵਿੱਚ ਹੀ ਪਾਈਆਂ ਜਾਂਦੀਆਂ ਸਨ, ਅੱਜਕੱਲ੍ਹ 10 ਸਾਲ ਦੇ ਬੱਚਿਆਂ ’ਚ ਵੀ ਆਮ ਪਾਈਆਂ ਜਾ ਰਹੀਆਂ ਹਨ।¢ ਆਪਣੇ-ਆਪ ਨੂੰ ਅਮੀਰ ਕਹਾਉਂਦੇ ਪਰਿਵਾਰਾਂ ’ਚੋਂ ਸ਼ਾਇਦ ਹੀ ਕੋਈ ਐਸਾ ਪਰਿਵਾਰ ਹੋਵੇ ਜਿਸ ਦਾ ਮੁਖੀ ਰਾਤ ਨੂੰ ਸੌਣ ਲੱਗਿਆਂ ਨੀਂਦ, ਡਿਪਰੈਸ਼ਨ ਜਾਂ ਸ਼ੂਗਰ ਦੀ ਦਵਾਈ ਲੈ ਕੇ ਨਾ ਸੌਂਦਾ ਹੋਵੇ।¢ਖੇਡਣ-ਮੱਲ੍ਹਣ ਦੀ ਉਮਰ ਦੇ ਮਾਸੂਮ ਬੱਚਿਆਂ ਨੂੰ ਨਿਗ੍ਹਾ ਦੀਆਂ ਐਨਕਾਂ, ਨੱਕ ਦਾ ਮਾਸ ਵਧਣਾ, ਸਾਹ ਦੀ ਤਕਲੀਫ਼, ਮਾਈਗ੍ਰੇਨ ਆਦਿ ਰੋਗ ਅਕਸਰ ਵੇਖਣ ਨੂੰ ਮਿਲ ਰਹੇ ਹਨ। ਜਵਾਨ ਮੁੰਡੇ-ਕੁੜੀਆਂ ਦੇ ਚਿਹਰੇ ’ਤੇ ਜਵਾਨੀ ਦੀ ਕੋਈ ਰੌਣਕ ਨਹੀਂ ਹੈ। ਮੂੰਹ ’ਤੇ ਕਿੱਲ-ਸ਼ਾਹੀਆਂ, ਲੱਤਾਂ ਦੁਖਦੀਆਂ, ਬਲੱਡ-ਪ੍ਰੈਸ਼ਰ ਘਟਦਾ, ਪਥਰੀਆਂ ਬਣਦੀਆਂ, ਛਾਤੀ ’ਚ ਗਿਲਟੀਆਂ ਬਣਦੀਆਂ, ਇਹ ਸਭ ਕੁਝ ਸੁਣਨ ਨੂੰ ਮਿਲਦਾ ਹੈ। ਸੰਤਾਨ ਪੈਦਾ ਕਰਨ ਦੀ ਉਮਰ ’ਚ ਪੈਰ ਰੱਖਦਿਆਂ ਹੀ ਲੜਕਿਆਂ ’ਚ ਨਾ-ਮਰਦੀ, ਸੁਪਨਦੋਸ਼ ਵਰਗੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਕਿਸੇ ਵੀ ਗਰਭਵਤੀ ਔਰਤ ਦੇ ਚਿਹਰੇ ’ਤੇ ਮਾਂ ਬਣਨ ਦੀ ਕੁਦਰਤੀ ਖੁਸ਼ੀ ਨਜ਼ਰ ਨਹੀਂ ਆਉਂਦੀ।¢ ਗਰਭ ਧਾਰਨ ਦੇ ਦਿਨ ਤੋਂ ਹੀ ਉਹ 9ron ਅਤੇ 6olic 1cid ਦੀਆਂ ਗੋਲੀਆਂ ਖਾਣ, ਵਾਰ-ਵਾਰ ਅਲਟਰਾਸਾਊਂਡ ਕਰਾਉਣ, ਤੇ ਫ਼ਿਰ ਜਣੇਪਾ ਨਾਰਮਲ ਹੋਣਾ ਹੈ ਕਿ ਵੱਡੇ ਅਪ੍ਰੇਸ਼ਨ ਨਾਲ, ਇਨ੍ਹਾਂ ਉਲਝਣਾਂ ਵਿੱਚ ਉਲਝੀ ਰਹਿੰਦੀ ਹੈ। ਫ਼ਿਰ ਨਵਜੰਮੇ ਬੱਚੇ ਨੂੰ ਗੋਦੀ ’ਚ ਲੈ ਕੇ ਹਸਪਤਾਲਾਂ ਦੇ ਚੱਕਰ,¢ਕਦੀ ਉਸ ਦੀ ਛਾਤੀ ਰੁਕ ਗਈ, ਕਦੀ ਬੁਖਾਰ ਆ ਗਿਆ ਆਦਿ¢ ਤੇ ਬਸ ਏਸੇ ਤਰ੍ਹਾਂ ਹਸਪਤਾਲਾਂ ’ਚ ਖੱਜਲ-ਖੁਆਰੀ,¢ਇਸ ਸਭ ਕੁਝ ਵਿੱਚ ‘ਤੰਦਰੁਸਤੀ‘ ਕਿੱਥੇ ਹੈ? ਮੈਡੀਕਲ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਵਿਕਾਸ ਦੇ ਬਾਵਜੂਦ ਸਾਡਾ ਸਮਾਜ ਸਿਹਤਮੰਦ ਕਿਉਂ ਨਹੀਂ ਹੋ ਰਿਹਾ? ਇਸ ਮਸਲੇ ਬਾਰੇ ਲਗਾਤਾਰ ਸੋਚ-ਵਿਚਾਰ ਕਰਨ ’ਤੇ ਜੋ ਇੱਕੋ-ਇੱਕ ਕਾਰਨ ਮੇਰੀ ਸਮਝ ਵਿੱਚ ਆਇਆ ਹੈ ਉਹ ਇਹ ਕਿ ਮੈਡੀਕਲ ਸਾਇੰਸ ਵਿੱਚ ਸਭ ਤੋਂ ਵੱਡਾ ਦੁਰਭਾਗ ਕਿ ਸਾਡੇ ਡਾਕਟਰ ਮੈਡੀਕਲ ਸਾਇੰਸਦਾਨਾਂ ਦੁਆਰਾ ਕੀਤੀਆਂ ਗਈਆਂ ਖੋਜਾਂ ’ਤੇ ਚੱਲਣ ਵਿੱਚ ਧੋਖਾ ਖਾ ਗਏ ਹਨ।¢ਭਾਵ ਖੋਜੇ ਗਏ ਬੁਨਿਆਦੀ ਸਿਧਾਤਾਂ ਨੂੰ ਲਾਗੂ ਕਰਨ ਦੀ ਥਾਂ ਇਨ੍ਹਾਂ ਨੂੰ ਹੀ ਵਿਸਾਰ ਦਿੱਤਾ ਗਿਆ।¢ਫ਼ਲਸਰੂਪ ਖੋਜੇ ਗਏ ਸਿਧਾਂਤਾਂ ਦੇ ਉਲਟ ਅਮਲ ਹੋਣ ਲੱਗ ਪਿਆ।
ਇਸ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਮਨੁੱਖ ਕੁਦਰਤੀ ਕਾਰਨਾਂ ਕਰਕੇ ਓਨਾ ਬੀਮਾਰ ਨਹੀਂ ਹੁੰਦਾ ਜਿੰਨਾ ਕਿ ਆਧੁਨਿਕ ਦਵਾਈਆਂ ਦੇ ਦੁਰਉਪਯੋਗ ਕਾਰਨ ਹੋ ਰਿਹਾ ਹੈ। ਮਨੁੱਖ ਨੂੰ ਦਵਾਈਆਂ ਦੀ ਏਨੀ ਜ਼ਿਆਦਾ ਲੋੜ ਨਹੀਂ ਹੈ ਜਿੰਨੀ ਉਸ ਨੇ ਆਦਤ ਪਾ ਲਈ ਹੈ। ਕੁਦਰਤ ਨੇ ਜਿਸ ਸੁਚੱਜੇ ਢੰਗ ਨਾਲ ਮਨੁੱਖੀ ਸਰੀਰ ਦੀ ਸਿਰਜਣਾ ਕੀਤੀ ਹੈ, ਅਗਰ ਉਸ ਨੂੰ ਚੰਗੀ ਤਰ੍ਹਾਂ ਸਮਝ ਲਿਆ ਜਾਵੇ ਤਾਂ ਉਸ ਸਿਰਜਣਹਾਰ ਸ਼ਕਤੀ ਅੱਗੇ ਸਾਡਾ ਸਿਰ ਵਾਰ-ਵਾਰ ਝੁਕਦਾ ਹੈ ਕਿ ਕਿਸ ਤਰ੍ਹਾਂ ਉਸ ਨੇ ਸਾਡੇ ਅੰਦਰ ਸਾਡੇ ਹੀ ਲਈ ਐਸੀ ਸ਼ਕਤੀ ਰੱਖੀ ਹੋਈ ਹੈ ਜੋ ਕਿਸੇ ਵੀ ਬੀਮਾਰੀ ਪੈਦਾ ਕਰਨ ਵਾਲੇ ਜੀਵਾਣੂ ਦਾ ਮੁਕਾਬਲਾ ਕਰਨ ਲਈ ਸਦਾ ਕਾਰਜਸ਼ੀਲ ਰਹਿੰਦੀ ਹੈ।
ਸਾਡੇ ਸਰੀਰ ਅੰਦਰ ਬਾਕਾਇਦਾ ਇੱਕ ਰੋਗ-ਰੋਧਕ ਸਿਸਟਮ (ਇਮਿਊਨ ਸਿਸਟਮ) ਹੈ ਜਿਸ ਦਾ ਕੰਮ ਹੀ ਸਾਨੂੰ ਬੀਮਾਰੀਆਂ ਤੋਂ ਬਚਾ ਕੇ ਰੱਖਣ ਦਾ ਹੈ ਜੋ ਕਿ ਨਿਰੰਤਰ ਕਾਰਜਸ਼ੀਲ ਰਹਿੰਦਾ ਹੈ¢ ਆਓ ਅਸੀਂ ਆਪਣੇ ਇਮਿਊਨ ਸਿਸਟਮ ਦੇ ਕੰਮ ਕਰਨ ਦਾ ਤਰੀਕਾ ਸਮਝਣ ਦੀ ਕੋਸ਼ਿਸ ਕਰੀਏ।
ਸਾਡੇ ਵਾਤਾਵਰਨ ਵਿੱਚ ਹਰ ਸਮੇਂ ਅਨੇਕਾਂ ਜੀਵਾਣੂ ਹੁੰਦੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਮਨੁੱਖੀ ਸਰੀਰ ਅੰਦਰ ਬੀਮਾਰੀ ਪੈਦਾ ਕਰਨ ਦੇ ਸਮਰੱਥ ਹੁੰਦੇ ਹਨ, ਜਿਨ੍ਹਾਂ ਨੂੰ ਰੋਗਾਣੂ ਕਿਹਾ ਜਾਂਦਾ ਹੈ,¢ ਸਾਡਾ ਇਮਿਊਨ ਸਿਸਟਮ ਕਿਸੇ ਵੀ ਰੋਗਾਣੂ ਦੇ ਹਮਲੇ ਤੋਂ ਸੁਰੱਖਿਆ ਤਿੰਨ ਪੜਾਵਾਂ ਵਿੱਚ ਪ੍ਰਦਾਨ ਕਰਦਾ ਹੈ।¢ ਇਮਿਊਨ ਸਿਸਟਮ ਦੀ ਇਨ੍ਹਾਂ ਤਿੰਨਾਂ ਪੜਾਵਾਂ ਵਿੱਚ ਸੁਰੱਖਿਆ ਪ੍ਰਦਾਨ ਕਰਨ ਦੀ ਕਾਰਜ-ਵਿਧੀ ਇਸ ਤਰ੍ਹਾਂ ਹੈ:¢
1. ਪਹਿਲੇ ਦਰਜੇ (ਪੜਾਅ) ਦਾ ਬਚਾਓ: ਜਦੋਂ ਵੀ ਕਿਸੇ ਰੋਗਾਣੂ ਦਾ ਸਰੀਰ ’ਤੇ ਹਮਲਾ ਹੁੰਦਾ ਹੈ ਤਾਂ ਇਸ ਦਾ ਮੁਕਾਬਲਾ ਕਰਨ ਲਈ ਮੁੱਢਲੇ ਤੌਰ ’ਤੇ ਸੁਰੱਖਿਆ ਵਜੋਂ ਸਾਡੀ ਚਮੜੀ (Skin) ਅਤੇ ਸਰੀਰ ਅੰਦਰਲੀਆਂ ਰੇਸ਼ੇਦਾਰ ਝਿੱਲੀਆਂ (Mucus Membrane) ਸਹਾਈ ਹੁੰਦੀਆਂ ਹਨ। ਚਮੜੀ ਖੁਦ ਇੱਕ ਸਥੂਲ ਢਾਲ ਦੀ ਤਰ੍ਹਾਂ ਹੈ ਜੋ ਸਾਡੇ ਅੰਦਰਲੇ ਅਤਿ ਜ਼ਰੂਰੀ ਅੰਗਾਂ ਲਈ ਸੁਰੱਖਿਆ ਕਵਚ ਹੈ। ਇਸ ਦੇ ਵਿੱਚੋਂ ਰਿਸਣ ਵਾਲੇ ਪਦਾਰਥ (ਚਿਕਨਾਹਟ ਤੇ ਪਸੀਨਾ) ਤੇਜ਼ਾਬੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਹ ਤੇਜ਼ਾਬੀ ਮਾਦਾ ਰੋਗਾਣੂ-ਨਾਸ਼ਕ ਹੁੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿੱਚ “ਲਾਈਜ਼ੋਜ਼ਾਈਮ (Lyso੍ਰyme)” ਨਾਂਅ ਦਾ ਇੱਕ ਪਦਾਰਥ ਪਾਇਆ ਜਾਂਦਾ ਹੈ ਜੋ ਰੋਗਾਣੂਆਂ ਨੂੰ ਖ਼ਤਮ ਕਰਨ ਦੀ ਸ਼ਕਤੀ ਰੱਖਦਾ ਹੈ। ਸੰਨ 1922 ਵਿੱਚ 1lexander 6lemming ਜਦੋਂ ਬੈਕਟੀਰੀਆ ਉੱਪਰ ਖੋਜ ਕਰ ਰਿਹਾ ਸੀ ਤਾਂ ਅਚਾਨਕ ਉਸ ਨੂੰ ਛਿੱਕ ਆ ਗਈ।¢ ਛਿੱਕ ਨਾਲ ਉਸ ਦੇ ਨੱਕ ਦਾ ਨਜ਼ਲਾ ਜਦੋਂ ਸਾਹਮਣੇ ਪਈ ਬੈਕਟੀਰੀਆ ਦੀ ਕਲਚਰ-ਪਲੇਟ ਵਿੱਚ ਡਿੱਗਿਆ ਤਾਂ ਇਹ ਵੇਖ ਕੇ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਕਿ ਸਾਰੇ ਬੈਕਟੀਰੀਆ ਮਰ ਚੁੱਕੇ ਸਨ। ਇਸ ਗੱਲ ਤੋਂ ਪ੍ਰਭਾਵਿਤ ਹੋ ਕਿ ਉਸ ਨੇ ਨੱਕ ਦੇ ਨਜ਼ਲੇ ਦੀ ਪੜਤਾਲ ਤੋਂ ਇਹ ਪਤਾ ਲਗਾਇਆ ਕਿ ਕੁਦਰਤੀ ਤੌਰ ’ਤੇ ਹੀ ਸਾਡੇ ਸਰੀਰਕ ਰਿਸਾਵਾਂ ਵਿੱਚ ਇਹ ਬੈਕਟੀਰੀਆ-ਵਿਰੋਧੀ ਪਦਾਰਥ ਪਾਇਆ ਜਾਂਦਾ ਹੈ ਜਿਸ ਦਾ ਨਾਮ ਉਸ ਨੇ ਲਾਈਜ਼ੋਜ਼ਾਈਮ”ਰੱਖ ਦਿੱਤਾ। ਇਹ ਲਾਈਜ਼ੋਜ਼ਾਈਮ ਤੇ ਤੇਜ਼ਾਬੀ ਮਾਦਾ ਕੁਦਰਤ ਨੇ ਮਨੁੱਖੀ ਸਰੀਰ ਦੇ ਹਰ ਉਸ ਦੁਆਰ ’ਤੇ ਰੱਖਿਆ ਹੋਇਆ ਹੈ ਜਿੱਥੋਂ ਦੀ ਵੀ ਕੋਈ ਰੋਗਾਣੂ ਪ੍ਰਵੇਸ਼ ਕਰ ਸਕਦਾ ਹੈ¢ਜਿਵੇਂ ਕਿ ਮੂੰਹ, ਅੱਖਾਂ, ਨੱਕ, ਕੰਨ, ਗੁਦਾ ਤੇ ਜਣਨ ਅੰਗਾਂ ਵਿੱਚ¢ ਅਗਰ ਕੋਈ ਰੋਗਾਣੂ ਮੂੰਹ ਰਾਹੀਂ ਸਰੀਰ ਦੇ ਅੰਦਰ ਦਾਖਲ ਹੋ ਜਾਵੇ ਤਾਂ ਬੁਲ੍ਹਾਂ ਤੋਂ ਲੈ ਕੇ ਗੁਦਾ ਤੱਕ ਉਸ ਨੂੰ ਅਣਸੁਖਾਵੇਂ ਮਾਹੌਲ ’ਚੋਂ ਗੁਜ਼ਰਨਾ ਪੈਂਦਾ ਹੈ। ਸਭ ਤੋਂ ਪਹਿਲਾਂ ਮੂੰਹ ਦੇ ਥੁੱਕ ਵਿਚਲੇ ਲਾਈਜ਼ੋਜ਼ਾਈਮ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਤੋਂ ਅੱਗੇ ਟਾਂਸਿਲ ਹਨ ਜੋ ਇਸ ਪ੍ਰਵੇਸ਼ ਦੁਆਰ ’ਤੇ ਦੋ ਗਾਰਡ ਬਣ ਕੇ ਗਲ਼ੇ ਦੇ ਦੋਵੇਂ ਪਾਸੇ ਖੜ੍ਹੇ ਹਨ ਅਤੇ ਰੋਗਾਣੂ ਨੂੰ ਅੰਦਰ ਜਾਣ ਤੋਂ ਪਹਿਲਾਂ ਹੀ ਦਬੋਚ ਲੈਂਦੇ ਹਨ। ਅਗਰ ਫ਼ਿਰ ਵੀ ਕੋਈ ਰੋਗਾਣੂ ਇਨ੍ਹਾਂ ਪੜਾਵਾਂ ਨੂੰ ਪਾਰ ਕਰਕੇ ਮਿਹਦੇ ਤੱਕ ਪਹੁੰਚਦਾ ਹੈ ਤਾਂ ਓਥੇ 83l ਤੇਜ਼ਾਬ ਉਸ ਨੂੰ ਖ਼ਤਮ ਕਰਨ ਲਈ ਤਿਆਰ ਬੈਠਾ ਹੈ। ਉਸ ਤੋਂ ਅੱਗੇ ਅੰਤੜੀਆਂ ਵਿੱਚ ਵੀ ਟਾਂਸਿਲ ਵਰਗੀਆਂ ਲਿੰਫ਼ਨੋਡਸ ਉਸ ਨੂੰ ਮਾਰ ਮੁਕਾਉਂਦੀਆਂ ਹਨ।¢ਹੁਣ ਅਗਰ ਕੋਈ ਜ਼ਹਿਰੀਲਾ ਪਦਾਰਥ ਜਾਂ ਰੋਗਾਣੂ ਅੰਤੜੀਆਂ ਤੱਕ ਬਚ ਵੀ ਜਾਂਦਾ ਹੈ ਤਾਂ ਬੰਦੇ ਨੂੰ ਦਸਤ ਲੱਗ ਜਾਂਦੇ ਹਨ ਜਿਸ ਵਿੱਚ ਵਹਿ ਕੇ ਉਹ ਸਰੀਰ ਵਿੱਚੋਂ ਬਾਹਰ ਆ ਜਾਂਦਾ ਹੈ¢ ਇਹ ਵੀ ਇੱਕ ਕੁਦਰਤੀ ਪ੍ਰਕਿਰਿਆ ਹੈ।¢
ਇਸੇ ਤਰ੍ਹਾਂ ਅਗਰ ਕੋਈ ਰੋਗਾਣੂ ਨੱਕ ਰਾਹੀਂ ਸਰੀਰ ਅੰਦਰ ਦਾਖਲ ਹੋਣ ਲੱਗੇ ਤਾਂ ਰਸਤੇ ਵਿੱਚ ਨੱਕ ਦੇ ਵਾਲ, ਐਡੀਨਾਈਡ ਗਿਲਟੀਆਂ ਅਤੇ ਸਾਹ ਨਾਲੀ ਦੀ ਝਿੱਲੀ ਦਾ ਰਿਸਾਓ ਇਸ ਪ੍ਰਕਾਰ ਦਾ ਹੈ ਕਿ ਉਸ ਨੂੰ ਬਾਹਰ ਕੱਢਣ ਦੇ ਸਮਰੱਥ ਹਨ (ਛਿੱਕ, ਖਾਂਸੀ ਤੇ ਬਲਗ਼ਮ ਦੇ ਰਾਹੀਂ)¢ਇਹੀ ਬਚਾਓ ਪ੍ਰਣਾਲੀ ਸਰੀਰ ਦੇ ਬਾਕੀ ਦੇ ਪ੍ਰਵੇਸ਼-ਦੁਆਰਾਂ ’ਤੇ ਵੀ ਪਾਈ ਜਾਂਦੀ ਹੈ।
2. ਦੂਜੇ ਦਰਜੇ ਦਾ ਬਚਾਓ: ਜੇ ਕੋਈ ਤਾਕਤਵਰ ਰੋਗਾਣੂ ਮੂੰਹ ਤੋਂ ਅੰਤੜੀਆਂ ਤੱਕ ਦੇ ਬਚਾਓ ਨੂੰ ਪਾਰ ਕਰਦਾ ਹੋਇਆ ਲਹੂ-ਪ੍ਰਣਾਲੀ ਤੱਕ ਪਹੁੰਚ ਜਾਂਦਾ ਹੈ ਤਾਂ ਫ਼ਿਰ ਦੂਜੇ ਦਰਜੇ ਦਾ ਬਚਾਓ-ਅਮਲਾ ਆਪਣੀ ਡਿਊਟੀ ਸੰਭਾਲਦਾ ਹੈ। ਸਾਡੇ ਲਹੂ ਵਿੱਚ ਚਿੱਟੇ-ਕਣ (W.2.3.) ਇਸ ਕੰਮ ਲਈ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦਾ ਕੰਮ ਦਾਖਲ ਹੋਏ ਰੋਗਾਣੂ ਨੂੰ ਜਾਂ ਤਾਂ ਨਿਗਲ ਜਾਣ (Phagocytosis) ਦਾ ਹੈ ਜਾਂ ਫ਼ਿਰ ਆਪਣੇ ਜ਼ਹਿਰੀਲੇ ਰਸਾਓ ਨਾਲ ਮਾਰ-ਮੁਕਾਉਣ ਦਾ¢ਹੁੰਦਾ ਹੈ। ਇਨ੍ਹਾਂ ਚਿੱਟੇ-ਕਣਾਂ ਦੀ ਗਿਣਤੀ ਕਿਸੇ ਵੀ ਤਾਕਤਵਰ ਰੋਗਾਣੂ ਦੇ ਲਹੂ-ਪ੍ਰਣਾਲੀ ਵਿੱਚ ਦਾਖਲ ਹੋਣ ਤੋਂ ਕੁਝ ਸਮੇਂ ਬਾਅਦ ਹੀ ਵਧ ਜਾਂਦੀ ਹੈ।¢ ਬਹੁ-ਗਿਣਤੀ ਵਿੱਚ ਹਮਲਾ ਕਰਕੇ ਇਹ ਰੋਗਾਣੂਆਂ ਦੀ ਵਧ ਰਹੀ ਗਿਣਤੀ ਦਾ ਸਾਹਮਣਾ ਕਰਦੇ ਹਨ।¢ ਇਸ ਮੁਕਾਬਲੇ ਦੌਰਾਨ ਕੁਝ ਚਿੱਟੇ-ਕਣ ਖੁਦ ਵੀ ਮਾਰੇ ਜਾਂਦੇ ਹਨ¢
ਕਿਸੇ ਵੀ ਇਨਫ਼ੈਕਸ਼ਨ ਹੋਣ ’ਤੇ ਬੁਖਾਰ ਹੋ ਜਾਣਾ ਵੀ ਇਸੇ ਬਚਾਓ-ਪੜਾਅ ਦਾ ਇੱਕ ਹਿੱਸਾ ਹੈ, ਜਿਸ ਨੂੰ ਅਸੀਂ ਬੀਮਾਰੀ ਸਮਝ ਲੈਂਦੇ ਹਾਂ ਅਤੇ ਤੁਰੰਤ ਬੁਖਾਰ ਦੀ ਦਵਾਈ ਖਾ ਕੇ ਬੁਖਾਰ ਉਤਾਰ ਲੈਣ ਨੂੰ ਅਕਲਮੰਦੀ ਸਮਝ ਬੈਠਦੇ ਹਾਂ।¢ਅਸਲ ਵਿੱਚ ਇਨਫ਼ੈਕਸ਼ਨ ਦੌਰਾਨ ਜੋ ਬੁਖਾਰ ਆਉਂਦਾ ਹੈ ਉਹ ਸਾਡਾ ਦੁਸ਼ਮਣ ਨਹੀਂ ਸਗੋਂ ਦੋਸਤ ਹੈ।¢ ਬੁਖਾਰ ਚੜ੍ਹਨ ਦਾ ਇੱਕ ਖ਼ਾਸ ਮਕਸਦ ਹੁੰਦਾ ਹੈ।¢ਬੁਖਾਰ ਚੜ੍ਹਨ ਭਾਵ ਸਰੀਰ ਦਾ ਤਾਪਮਾਨ ਜ਼ਿਆਦਾ ਹੋਣ ਨਾਲ ਰੋਗਾਣੂਆਂ ਦੀ ਕਾਰਜ-ਸ਼ਕਤੀ ਕਮਜ਼ੋਰ ਹੁੰਦੀ ਹੈ ਅਤੇ ਉਹ ਜਲਦੀ ਖ਼ਤਮ ਹੋ ਜਾਂਦੇ ਹਨ¢ਪਰ ਅਸੀਂ ਫ਼ਟਾ-ਫ਼ਟ ਬੁਖਾਰ ਦੀ ਗੋਲੀ ਖਾ ਕੇ ਕੁਦਰਤ ਦੇ ਇਸ ਬਚਾਓ ਤਰੀਕੇ ਵਿੱਚ ਵਿਘਨ ਪਾ ਦਿੰਦੇ ਹਾਂ ਜਿਸ ਨਾਲ ਰੋਗ ਹੋਰ ਵੀ ਗੁੰਝਲਦਾਰ ਬਣ ਜਾਂਦਾ ਹੈ।¢
3. ਤੀਜੇ ਦਰਜੇ ਦਾ ਬਚਾਓ: ਜੇ ਕੋਈ ਮਹਾਬਲੀ ਰੋਗਾਣੂ ਚਿੱਟੇ ਕਣਾਂ ਤੋਂ ਵੀ ਬਚ ਜਾਂਦਾ ਹੈ ਅਤੇ ਉਸ ਦਾ ਪ੍ਰਜਣਨ ਹੋਣ ਨਾਲ ਉਸ ਦੀ ਗਿਣਤੀ ਵਧਦੀ ਹੀ ਜਾਂਦੀ ਹੈ ਤਾਂ ਇਸ ਸਥਿਤੀ ਵਿੱਚ ਇਮਿਊਨ ਸਿਸਟਮ ਦਾ ਤੀਜੇ ਦਰਜੇ ਦਾ ਬਚਾਓ ਹਰਕਤ ਵਿੱਚ ਆਉਂਦਾ ਹੈ।¢ ਚਿੱਟੇ-ਕਣਾਂ ਵਿੱਚੋਂ ਹੀ ਇੱਕ ਖਾਸ ਕਿਸਮ ਦੇ ਸੈੱਲ ਹੁੰਦੇ ਹਨ ਜਿਨ੍ਹਾਂ ਨੂੰ 2-Lymphocytes ਕਿਹਾ ਜਾਂਦਾ ਹੈ।¢ ਉਹ ਆਮ ਕਣਾਂ ਦੀ ਤਰ੍ਹਾਂ ਰੋਗਾਣੂ ਨੂੰ ਨਿਗਲਦੇ ਨਹੀਂ  ਬਲਕਿ ਉਹ ਹਮਲਾਵਰ ਰੋਗਾਣੂ ਦੀ ਬਣਤਰ ਅਤੇ ਸੁਭਾਅ ਨੂੰ ਸਮਝਣ ਉਪਰੰਤ ਆਪਣੇ ਵਿੱਚੋਂ ਖਾਸ ਉਸੇ ਰੋਗਾਣੂ ਦੀਆਂ ਵਿਰੋਧੀ ਐਂਟੀਬੌਡੀਜ਼ ਛੱਡਦੇ ਹਨ¢ ਜੋ ਕਿ ਰੋਗਾਣੂ ’ਤੇ ਸਿੱਧਾ ਵਾਰ ਕਰਦੀਆਂ ਹਨ। ਉਸ ਨੂੰ ਨਕਾਰਾ ਬਣਾ ਕੇ ਰੱਖ ਦਿੰਦੀਆਂ ਹਨ।¢ ਉਹ ਨਾ ਸਿਰਫ਼ ਵਰਤਮਾਨ ਰੋਗਾਣੂ ਦਾ ਹੀ ਵਿਰੋਧ ਕਰਦੀਆਂ ਹਨ ਬਲਕਿ ਮਰੀਜ਼ ਦੇ ਖੂਨ ਵਿੱਚ ਉਹ ਉਸ ਦੇ ਠੀਕ ਹੋ ਜਾਣ ਤੋਂ ਬਾਅਦ ਵੀ ਲੋੜੀਂਦੀ ਮਾਤਰਾ ਵਿੱਚ ਹਾਜ਼ਰ ਰਹਿੰਦੀਆਂ ਹਨ ਤਾਂ ਜੋ ਭਵਿੱਖ ਵਿੱਚ ਇਸ ਨਸਲ ਦੇ ਕਿਸੇ ਹੋਰ ਰੋਗਾਣੂ ਦੇ ਹਮਲੇ ਹੋਣ ਤੋਂ ਤੁਰੰਤ ਬਾਅਦ ਉਸ ਦਾ ਕਿਨਾਰਾ ਕਰ ਦਿੱਤਾ ਜਾਵੇ।¢ ਇਸ ਤਰ੍ਹਾਂ ਇਹ ਐਂਟੀਬੌਡੀਜ਼ ਉਮਰ ਭਰ ਲਈ ਸਾਨੂੰ ਅਜਿਹੇ ਬੈਕਟੀਰੀਆ ਤੋਂ ਸੁਰੱਖਿਅਤ ਰੱਖਦੀਆਂ ਹਨ¢
ਸੋ ਇਹ ਹੈ ਸੁਰੱਖਿਆ ਪ੍ਰਣਾਲੀ ਦਾ ਜ਼ਾਹਿਰੀ ਰੂਪ ਜੋ ਕੁਦਰਤ ਨੇ ਸਾਡੇ ਅੰਦਰ ਸਾਡੀ ਹੀ ਹਿਫ਼ਾਜ਼ਤ ਲਈ ਰੱਖਿਆ ਹੋਇਆ ਹੈ। ਇਹ ਤਾਂ ਸਿਰਫ਼ ਉਹ ਹਿੱਸਾ ਹੈ ਜਿਸ ਨੂੰ ਸਾਇੰਸ ਨੇ ਜਾਣ ਲਿਆ ਹੈ।¢ ਪਤਾ ਨਹੀਂ ਕਿੰਨਾ ਕੁਝ ਹੋਰ ਅਜੇ ਅਣਖੋਜਿਆ ਹੀ ਪਿਆ ਹੈ। ਕੋਈ ਸਾਧਾਰਨ ਬੀਮਾਰੀ ਆਉਣ ’ਤੇ ਅਸੀਂ ਇਸ ਨੂੰ ਮੌਕਾ ਤਾਂ ਦੇ ਕੇ ਵੇਖੀਏ¢ਸਾਡਾ ਤਾਂ ਇਹ ਹਾਲ ਹੈ ਕਿ 4-5 ਛਿੱਕਾਂ ਆਉਣ ’ਤੇ ਝੱਟ ਗੋਲ਼ੀ ਲੈ ਲੈਂਦੇ ਹਾਂ, ਕਿਤੇ ਜ਼ੁਕਾਮ ਵਧ ਨਾ ਜਾਏ।¢ਦੋ-ਤਿੰਨ ਵਾਰ ਪਖਾਨੇ ਜਾਣਾ ਪੈ ਜਾਵੇ ਤਾਂ ਦਸਤ ਰੋਕਣ ਦੀ ਦਵਾਈ ਲੈ ਲੈਂਦੇ ਹਾਂ। ਬੁਖਾਰ ਅਜੇ 99 ਤੋਂ ਟੱਪਿਆ ਨਹੀਂ ਹੁੰਦਾ ਕਿ ਬੁਖਾਰ ਉਤਾਰਨ ਵਾਲੀ ਗੋਲ਼ੀ ਸਾਡੇ ਅੰਦਰ ਹੁੰਦੀ ਹੈ। ਚਿਹਰੇ ’ਤੇ ਦੋ-ਤਿੰਨ ਫ਼ਿਨਸੀਆਂ ਹੋ ਗਈਆਂ ਤਾਂ ਉਨ੍ਹਾਂ ਨੂੰ ਬਿਠਾਉਣ ਲਈ ਸਟੀਰਾਇਡ ਮੱਲ੍ਹਮ ਤਾਂ ਕਾਲਜੀਏਟ ਕੁੜੀਆਂ ਆਪਣੇ ਪਰਸ ’ਚ ਹੀ ਰੱਖਦੀਆਂ ਹਨ। ਸਾਡੀਆਂ ਹੀ ਵਿਗੜੀਆਂ ਹੋਈਆਂ ਆਦਤਾਂ ਕਰਕੇ (ਜ਼ਿਆਦਾ ਚਾਹ ਕੌਫ਼ੀ ਜਾਂ ਜੰਕ ਫ਼ੂਡ ਲੈਣਾ) ਅਗਰ ਪੇਟ ’ਚ ਖਰਾਬੀ ਮਹਿਸੂਸ ਹੋਵੇ ਤਾਂ ਅਪਣੀ ਗਲਤੀ ਸੁਧਾਰਨ ਦੀ ਜਗ੍ਹਾ ’ਤੇ ਅਸੀਂ ਤੇਜ਼ਾਬ ਵਰਧਕ ਕੈਪਸੂਲ ਲੈਣਾ ਪਸੰਦ ਕਰਦੇ ਹਾਂ।¢ਹੋਰ ਤਾਂ ਹੋਰ ਪਿੰਡਾਂ ਦੀਆਂ ਬਜ਼ੁਰਗ ਬੀਬੀਆਂ ਵੀ ਕੋਈ ਤਕਲੀਫ਼ ਹੋਣ ’ਤੇ ਆਪਣੇ ਘਰੇਲੂ ਦੇਸੀ ਨੁਸਖੇ ਛੱਡ ਕੇ ਹੁਣ“ਹਰੇ ਪੱਤੇ ਵਾਲੀ ਗੋਲ਼ੀ” ਹੀ ਖਾਣੀ ਪਸੰਦ ਕਰਦੀਆਂ ਹਨ।¢
ਜਦੋਂ ਅਸੀਂ ਵਾਰ-ਵਾਰ ਇਸ ਤਰ੍ਹਾਂ ਦੀਆਂ ਜਲਦ-ਬਾਜ਼ੀਆਂ ਅਤੇ ਗਲਤੀਆਂ ਕਰਦੇ ਹਾਂ ਤਾਂ ਸਾਡੇ ਇਮਿਊਨ ਸਿਸਟਮ ਦਾ ਵਿਕਾਸ ਹੀ ਨਹੀਂ ਹੋ ਪਾਉਂਦਾ। ਅਸੀਂ ਭਾਵੇਂ ਵੱਡੇ ਹੋ ਜਾਂਦੇ ਹਾਂ ਪਰ ਉਹ ਬਾਲਕ ਹੀ ਰਹਿ ਜਾਂਦਾ ਹੈ ਅਤੇ ਕਿਸੇ ਵੀ ਬੀਮਾਰੀ ਦਾ ਸਾਹਮਣਾ ਕਰਨ ਦੇ ਯੋਗ ਨਹੀਂ ਰਹਿੰਦਾ।¢ ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਵੇਂ ਕਿਸੇ ਹਵਾ ਦੇ ਬੁਲ੍ਹੇ ਜਾਂ ਪੰਛੀ ਦੀ ਮਿਹਰਬਾਨੀ ਨਾਲ ਕਿਸੇ ਉਜਾੜ ਵਿੱਚ ਆਪੇ ਉੱਗਿਆ ਬੋਹੜ ਦਾ ਬੂਟਾ ਜੇਠ-ਹਾੜ੍ਹ ਦੀਆਂ ਧੁੱਪਾਂ ਤੇ ਪੋਹ-ਮਾਘ ਦੀ ਠੰਢ ਬਰਦਾਸ਼ਤ ਕਰਦਾ ਹੋਇਆ ਵੀ ਇੱਕ ਦਿਨ ਬਹੁਤ ਵੱਡਾ ਤਾਕਤਵਰ ਰੁੱਖ ਬਣ ਜਾਂਦਾ ਹੈ ਤੇ ਦੂਜੇ ਪਾਸੇ ਮਾਲੀ ਦੁਆਰਾ ਕਲਮਾਂ ਕੱਟ-ਕੱਟ ਲਾਇਆ ਗਿਆ ਕੋਈ ਫੁਲਦਾਰ ਬੂਟਾ ਜਿਸ ਨੂੰ ਸਰਦੀ-ਗਰਮੀ ਤੋਂ ਬਚਾਉਣ ਲਈ ਵਾੜਾਂ ਕੀਤੀਆਂ ਗਈਆਂ ਹੋਣ, ਉਸ ਦੀਆਂ ਨਾਜ਼ੁਕ ਪੰਖੜੀਆਂ ਥੋੜ੍ਹੀ ਜਿਹੀ ਤੇਜ਼ ਹਵਾ ਦਾ ਸਾਹਮਣਾ ਕਰਨ ’ਤੇ ਖਿੰਡ-ਪੁੰਡ ਜਾਂਦੀਆਂ ਹਨ।¢
ਮੇਰੇ ਵੇਖਣ ਵਿੱਚ ਇਹ ਆਇਆ ਹੈ ਕਿ ਜਦੋਂ ਵੀ ਕਿਸੇ ਇਨਸਾਨ ਨੇ, ਚਾਹੇ ਉਹ ਕਿੰਨਾ ਹੀ ਪੜ੍ਹਿਆ-ਲਿਖਿਆ ਹੋਵੇ, ਪਰ ਡਾਕਟਰੀ ਪੇਸ਼ੇ ਨਾਲ ਸਬੰਧਤ ਨਾ ਹੋਵੇ, ਮੈਡੀਕਲ ਵਿਗਿਆਨ ਨੂੰ ਆਪਣੇ ਹੱਥਾਂ ਵਿੱਚ ਲਿਆ ਹੈ, ਭਾਵ ਅਧੂਰੇ ਗਿਆਨ ਦੇ ਬਾਵਜੂਦ ਕੁਝ ਦਵਾਈਆਂ ਘਰ ’ਚ ਰੱਖੀਆਂ ਤੇ ਰੁਟੀਨ ’ਚ ਵਰਤਣੀਆਂ ਸ਼ੁਰੂ ਕੀਤੀਆਂ ਹਨ, ਉਸ ਨੇ ਆਪਣੇ ਤੇ ਆਪਣੇ ਪਰਿਵਾਰ ਦਾ ਨੁਕਸਾਨ ਜ਼ਿਆਦਾ ਕਰਵਾਇਆ ਹੈ ਤੇ ਫ਼ਾਇਦਾ ਘੱਟ। ਇਹ ਦਵਾਈਆਂ ਬਣਾਈਆਂ ਗਈਆਂ ਸੀ ਉਸ ਵਕਤ ਵਰਤਣ ਨੂੰ ਜਦੋਂ ਕੋਈ ਬੀਮਾਰੀ ਇਨ੍ਹਾਂ ਤਿੰਨਾਂ ਬਚਾਓ ਕਿਰਿਆਵਾਂ ਤੋਂ ਵੀ ਬੇਕਾਬੂ ਹੁੰਦੀ ਨਜ਼ਰ ਆਵੇ। ਐਸੀ ਸਥਿਤੀ ਵਿੱਚ ਵੀ ਕਿਸੇ ਮਾਹਰ ਡਾਕਟਰ ਦੀ ਨਿਗਰਾਨੀ ਹੇਠ ਉਹ ਦਵਾਈਆਂ ਵਰਤੀਆਂ ਜਾਣ ਤਾਂ ਉਹ ਰਾਮਬਾਣ ਦਾ ਕੰਮ ਕਰਦੀਆਂ ਹਨ¢ਪਰ ਅਸੀਂ ਇਨ੍ਹਾਂ ਨੂੰ ਲੋੜੀਂਦੇ ਸਮੇਂ ਤੋਂ ਪਹਿਲਾਂ ਵਰਤ ਕੇ ਆਪਣੀਆਂ ਬੀਮਾਰੀਆਂ ਨੂੰ ਹੋਰ ਗੁੰਝਲਦਾਰ ਬਣਾ ਲਿਆ ਹੈ। ਆਪਣੇ ਇਮਿਊਨ ਸਿਸਟਮ ਨੂੰ ਅਪਾਹਜ ਬਣਾ ਲਿਆ ਹੈ।¢
ਮੈਂ ਕਿਸੇ ਦਵਾਈ ਜਾਂ ਪੈਥੀ ਦੀ ਨਿੰਦਕ ਨਹੀਂ ਮੇਰਾ ਤਾਂ ਸਗੋਂ ਸਲਾਮ ਹੈ ਹਰ ਉਸ ਦਵਾਈ, ਪੈਥੀ ਜਾਂ ਵਿਧੀ ਨੂੰ ਜੋ ਕਿਸੇ ਦਰਦਮੰਦ ਦੇ ਦਰਦ ਨੂੰ ਘੱਟ ਕਰਨ ਦੀ ਸਮਰੱਥਾ ਰੱਖਦੀ ਹੈ। ਮੇਰਾ ਇਹ ਲੇਖ ਲਿਖਣ ਦਾ ਮਕਸਦ ਸਿਰਫ਼ ਇਨ੍ਹਾਂ ਦਵਾਈਆਂ ਦਾ ਗਲਤ ਸਮੇਂ ਹੁੰਦੇ ਪ੍ਰਯੋਗ ਦੇ ਖਿਲਾਫ਼ ਜਾਗਰੂਕ ਕਰਨ ਦਾ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਉਹ ਇਨ੍ਹਾਂ ਗੱਲਾਂ ਦੀ ਪ੍ਰੋੜ੍ਹਤਾ ਲਈ ਆਪਣੇ ’ਤੇ ਇੱਕ ਛੋਟਾ ਜਿਹਾ ਪ੍ਰਯੋਗ ਕਰਕੇ ਵੇਖਣ।¢ਮੌਸਮ ਦੀ ਤਬਦੀਲੀ ਨਾਲ ਜ਼ੁਕਾਮ ਹੋ ਜਾਣਾ ਆਮ ਗੱਲ ਹੈ। ਇਸ ਵਾਰ ਤੁਸੀਂ ਬਿਨਾਂ ਕਿਸੇ ਦਵਾਈ ਤੋਂ ਆਪਣੇ ਸਰੀਰ ਦੀ ਬਚਾਓ-ਪ੍ਰਣਾਲੀ ਨੂੰ ਮੌਕਾ ਦੇ ਕੇ ਵੇਖੋ। ਛਿੱਕਾਂ ਆਉਣਗੀਆਂ, ਨੱਕ ’ਚ ਪਹਿਲਾਂ ਪਾਣੀ ’ਤੇ ਫ਼ਿਰ ਬਲਗ਼ਮ ਆਵੇਗੀ, 24-48 ਘੰਟੇ ਲਈ ਬੁਖਾਰ ਰਹੇਗਾ।¢ਕੋਈ ਦਵਾਈ ਨਾ ਲਓ¢ਸਿਰਫ਼ ਆਰਾਮ ਕਰੋ¢ਜਦੋਂ ਤਿੰਨ-ਚਾਰ ਦਿਨਾਂ ਬਾਅਦ ਆਪਣੇ-ਆਪ ਸਿਹਤਯਾਬ ਹੋ ਜਾਵੋਗੇ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਕੋਈ ਕਮਜ਼ੋਰੀ ਜਾਂ ਭੁੱਖ ’ਚ ਕਮੀ ਨਹੀਂ ਆਈ (ਜੋ ਕਿ ਕੋਈ ਐਂਟੀਬਾਈਟਿਕ ਦਵਾਈ ਲੈਣ ਨਾਲ ਅਕਸਰ ਪਾਈ ਜਾਂਦੀ ਹੈ)¢ਜਦੋਂ ਅਗਲੀ ਵਾਰ ਕਦੇ ਇਸ ਤਰ੍ਹਾਂ ਦੀ ਇਨਫ਼ੈਕਸ਼ਨ (ਜ਼ੁਕਾਮ, ਖਾਂਸੀ, ਬੁਖਾਰ ਆਦਿ) ਹੋਵੇ ਤਾਂ ਨੋਟ ਕਰਨਾ ਕਿ ਕਿੰਨੇ ਅਰਸੇ ਬਾਅਦ ਹੋਈ ਹੈ।¢ਤੁਸੀਂ ਇਹ ਨਤੀਜਾ ਪਾਓਗੇ ਕਿ ਇਸ ਤਰ੍ਹਾਂ ਕੁਦਰਤੀ ਤਰੀਕੇ ਨਾਲ ਸਿਹਤਯਾਬ ਹੋਣ ਉਪਰੰਤ ਭਵਿੱਖ ਵਿੱਚ ਇਸ ਤਰ੍ਹਾਂ ਦੀ ਇਨਫ਼ੈਕਸ਼ਨ ਕਾਫ਼ੀ ਲੰਬੇ ਅਰਸੇ ਬਾਅਦ ਹੁੰਦੀ ਹੈ।¢
ਇਸ ਤਰ੍ਹਾਂ ਕੁਦਰਤ ਦੇ ਨਿਯਮਾਂ ਅਨੁਸਾਰ ਜੀਵਨ ਜਿਊਣ ਨਾਲ ਇਨਸਾਨ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਦਾ ਆਨੰਦ ਮਾਣ ਸਕਦਾ ਹੈ¢


ਡਾ. ਮਨਦੀਪ ਕੌਰ
ਸੰਪਰਕ: 95921-20120





Post Comment

Wednesday, October 17, 2012

ਕੁਦਰਤ ਬੱਚੇ ਨੂੰ ਖਾਣ ਲਈ ਕਿਵੇਂ ਤਿਆਰ ਕਰਦੀ ਹੈ?


ਛੇ ਮਹੀਨੇ ਦੀ ਉਮਰ ਤਕ ਪਹੁੰਚਦਾ ਬੱਚਾ ਆਪਣੇ ਜਨਮ ਸਮੇਂ ਦੇ ਭਾਰ ਤੋਂ ਦੁਗਣੇ ਤੋਂ ਵੱਧ ਭਾਰ ਦਾ ਹੋ ਜਾਂਦਾ ਹੈ। ਜ਼ਾਹਿਰ ਹੈ ਉਸ ਦੀਆਂ ਖ਼ੁਰਾਕ ਵਾਸਤੇ ਲੋੜਾਂ ਵਿਚ ਵੀ ਬੇਹਿਸਾਬ ਵਾਧਾ ਹੋ ਜਾਣਾ ਹੋਇਆ। ਇਕੱਲੇ ਮਾਂ ਦੇ ਦੁੱਧ ਨਾਲ ਤਾਂ ਢਿੱਡ ਭਰਨਾ ਨਾ ਹੋਇਆ, ਇਸੇ ਲਈ ਬੱਚੇ ਦੀ ਸਰੀਰਕ ਲੋੜ ਅਨੁਸਾਰ ਉਸ ਨੂੰ ਹੋਰ ਖਾਣ ਦੀਆਂ ਚੀਜ਼ਾਂ ਦੇਣੀਆਂ ਸ਼ੁਰੂ ਕਰਨੀਆਂ ਪੈਂਦੀਆਂ ਹਨ।
ਜਨਮ ਤੋਂ ਬਾਅਦ ਪਹਿਲੇ ਚਾਰ ਮਹੀਨੇ ਬੱਚੇ ਦਾ ਸਰੀਰ ਬਹੁਤ ਤੇਜ਼ੀ ਨਾਲ ਵਧਦਾ ਹੈ ਅਤੇ ਨਾਲ ਦੀ ਨਾਲ ਅੰਦਰੂਨੀ ਅੰਗ ਵੀ। ਵੱਖੋ-ਵੱਖ ਅੰਗਾਂ ਨੂੰ ਆਪੋ-ਆਪਣੇ ਕੰਮਕਾਰ ਲਈ ਪ੍ਰੋਟੀਨ, ਥਿੰਦਾ, ਵਿਟਾਮਿਨ, ਲੋਹ ਕਣ, ਜ਼ਿੰਕ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਤੇ ਹੋਰ ਵੀ ਕਈ ਕੁੱਝ ਚਾਹੀਦਾ ਹੁੰਦਾ ਹੈ ਜਿਸ ਲਈ ਪਹਿਲੇ ਪੰਜ ਕੁ ਮਹੀਨਿਆਂ ਦੀ ਉਮਰ ਤੱਕ ਦੇ ਭੰਡਾਰ ਤਾਂ ਮਾਂ ਦੇ ਢਿੱਡ ਅੰਦਰੋਂ ਹੀ ਜਮ੍ਹਾਂ ਹੋ ਕੇ ਬੱਚੇ ਨੂੰ ਪਹੁੰਚੇ ਹੁੰਦੇ ਹਨ।
ਛੇਵੇਂ ਮਹੀਨੇ ਤੋਂ ਬਾਅਦ ਜੇ ਸਹੀ ਖ਼ੁਰਾਕ ਬੱਚੇ ਨੁੂੰ ਨਾ ਮਿਲੇ ਤਾਂ ਸਰੀਰ ਅੰਦਰ ਕਈ ਤਰ੍ਹਾਂ ਦੀਆਂ ਕਮੀਆਂ ਪੈਦਾ ਹੋ ਜਾਂਦੀਆਂ ਹਨ, ਜਿਨ੍ਹਾਂ ਵਿਚ ਦਿਮਾਗ਼ ਦੇ ਕੰਮਕਾਰ ਦੇ ਨੁਕਸ ਵੀ ਸ਼ਾਮਲ ਹਨ।
ਇਸ ਉਮਰ ਵਿਚ ਕੋਈ ਖ਼ੁਰਾਕ ਸ਼ੁਰੂ ਕਰਨ ਤੋਂ ਪਹਿਲਾਂ ਬੱਚੇ ਦੇ ਬਾਰੇ ਹੇਠ ਦੱਸੀਆਂ ਗੱਲਾਂ ਦਾ ਪਤਾ ਹੋਣਾ ਜ਼ਰੂਰੀ ਹੈ।
ਛੇ ਮਹੀਨੇ ਦਾ ਬੱਚਾ ਸਹਾਰੇ ਨਾਲ ਬਹੁਤ ਵਧੀਆ ਬਹਿ ਜਾਂਦਾ ਹੈ ਤੇ ਥੋੜ੍ਹਾ ਚਿਰ ਸਹਾਰੇ ਤੋਂ ਬਗ਼ੈਰ ਵੀ। ਬੱਚਾ ਇਸ ਉਮਰ ਵਿਚ ਸਿਰ ਵੀ ਸੰਭਾਲਣ ਲੱਗ ਪੈਂਦਾ ਹੈ, ਇਸ ਲਈ ਸਿਰਫ਼ ਪਾਣੀ ਵਾਂਗ ਤਰਲ ਚੀਜ਼ਾਂ ਤੋਂ ਇਲਾਵਾ ਰਤਾ ਕੁ ਗਾੜ੍ਹੀਆਂ ਚੀਜ਼ਾਂ ਵੀ ਗਲੇ ਅੰਦਰ ਬਿਨਾਂ ਹੱਥੂ ਲਏ ਲੰਘਾ ਲੈਂਦਾ ਹੈ ਜਿਵੇਂ ਸੂਜੀ ਦੀ ਖੀਰ, ਦਹੀਂ ਆਦਿ।
ਛੋਟੇ ਬੱਚੇ ਦੇ ਮੂੰਹ ਵਿਚ ਕੁੱਝ ਵੀ ਪਾਇਆ ਜਾਏ ਤਾਂ ਉਸ ਦੀ ਜੀਭ ਉਸ ਨੂੰ ਬਾਹਰ ਨੂੰ ਧੱਕਦੀ ਹੈ ਕਿਉਂਕਿ ਗਾੜ੍ਹੀ ਚੀਜ਼ ਅੰਦਰ ਲੰਘਾਉਣ ਦਾ ਵੱਲ ਹਾਲੇ ਉਸ ਨੂੰ ਆਇਆ ਨਹੀਂ ਹੁੰਦਾ। ਛੇ ਮਹੀਨੇ ਦੀ ਉਮਰ ਪੂਰੀ ਹੋਣ ਤਕ ਇਹ ਵੱਲ ਬੱਚੇ ਨੂੰ ਆ ਜਾਂਦਾ ਹੈ ਤੇ ਉਹ ਸਾਰਾ ਕੁੱਝ ਬਾਹਰ ਸੁੱਟਣ ਦੀ ਬਜਾਏ ਥੋੜ੍ਹਾ ਅੰਦਰ ਵੀ ਲੰਘਾਉਣ ਲੱਗ ਪੈਂਦਾ ਹੈ।
ਇਕ ਹੋਰ ਵੱਲ ਜੋ ਛੇ ਮਹੀਨੇ ਦੀ ਉਮਰ ਉੱਤੇ ਬੱਚੇ ਨੂੰ ਆ ਜਾਂਦਾ ਹੈ, ਉਹ ਹੈ ਜੀਭ ਮੂੰਹ ਵਿਚ ਗੋਲ ਘੁਮਾ ਕੇ ਗਰਾਹੀ ਬਣਾਉਣ ਦੀ ਜਾਚ। ਇਸ ਦਾ ਫ਼ਾਇਦਾ ਇਹ ਹੁੰਦਾ ਹੈ ਕਿ ਬੱਚਾ ਕੁੱਝ ਸਖ਼ਤ ਚੀਜ਼ ਨੂੰ ਮੂੰਹ ਵਿਚਲੀ ਥੁੱਕ ਵਿਚ ਘੋਲ ਕੇ ਖਾ ਸਕਣ ਜੋਗਾ ਹੋ ਜਾਂਦਾ ਹੈ।
ਇਸ ਉਮਰ ਤੋਂ ਛੋਟਾ ਬੱਚਾ ਤਾਂ ਸਿਰਫ਼ ਮਾਂ ਦਾ ਦੁੱਧ ਪੀਣ ਲਈ ਹੀ ਮਾਂ ਦੀ ਛਾਤੀ ਵੱਲ ਮੂੰਹ ਘੁਮਾਉਣਾ ਜਾਣਦਾ ਹੁੰਦਾ ਹੈ ਪਰ ਛੇ ਮਹੀਨੇ ਦਾ ਬੱਚਾ ਚਮਚ ਵੇਖ ਕੇ ਵੀ ਉਸ ਵੱਲ ਮੂੰਹ ਘੁਮਾਉਣ ਲੱਗ ਪੈਂਦਾ ਹੈ।
ਜੇ ਬੱਚਾ ਭੁੱਖਾ ਨਾ ਹੋਵੇ ਤਾਂ ਮੂੰਹ ਚਮਚ ਤੋਂ ਪਰ੍ਹਾਂ ਕਰ ਲੈਂਦਾ ਹੈ। ਜੇ ਇਸ ਵੇਲੇ ਧੱਕੋਜ਼ੋਰੀ ਮੂੰਹ ਅੰਦਰ ਚੀਜ਼ ਪਾਈ ਜਾਏ ਤਾਂ ਬੱਚਾ ਉਲਟੀ ਤਾਂ ਕਰਦਾ ਹੀ ਹੈ ਪਰ ਉਸ ਨੂੰ ਖਾਣੇ ਤੋਂ ਨਫ਼ਰਤ ਵੀ ਹੋਣ ਲੱਗ ਪੈਂਦੀ ਹੈ।
ਜੇ ਬੱਚੇ ਦੀ ਗੱਲ ਮੰਨ ਕੇ ਉਸ ਦਾ ਢਿੱਡ ਭਰ ਜਾਣ ਉੱਤੇ ਉਸ ਨੂੰ ਖਾਣਾ ਖੁਆਉਣਾ ਬੰਦ ਕਰ ਦਿੱਤਾ ਜਾਏ ਤਾਂ ਹੌਲੀ-ਹੌਲੀ ਬੱਚਾ ਵੱਖਰੀ ਕਿਸਮ ਦੇ ਖਾਣਿਆਂ ਨੂੰ ਬਣਦਾ ਵੇਖ ਕੇ ਅਤੇ ਖੁਸ਼ਬੋ ਸੁੰਘ ਕੇ ਮੂੰਹ ਵਿਚ ਉਂਗਲ ਪਾ ਕੇ ਇਸ਼ਾਰਾ ਵੀ ਕਰ ਦਿੰਦਾ ਹੈ ਕਿ ਉਸ ਨੇ ਵੀ ਖਾਣਾ ਹੈ!
ਇਸ ਉਮਰ ਦਾ ਬੱਚਾ ਖਾਣਾ ਖਾਂਦਿਆਂ ਆਪਣੇ ਹੱਥਾਂ ਨਾਲ ਲਗਾਤਾਰ ਖੇਡਦਾ ਰਹਿੰਦਾ ਹੈ ਅਤੇ ਜੇ ਉਸ ਦੇ ਖਾਣੇ ਦੇ ਦੌਰਾਨ ਕੋਈ ਜਾਣ-ਪਛਾਣ ਦਾ ਬੰਦਾ ਦਿਸ ਜਾਏ ਤਾਂ ਭੁੱਖ ਭੁੱਲ ਕੇ ਫਟ ਉਸ ਵੱਲ ਉੱਲਰ ਪੈਂਦਾ ਹੈ। ਪਰ, ਜੇ ਓਪਰਾ ਬੰਦਾ ਦਿਸ ਜਾਏ ਤਾਂ ਝੱਟ ਰੋਣ ਵੀ ਲੱਗ ਪੈਂਦਾ ਹੈ ਅਤੇ ਰੋਟੀ ਛੱਡ ਕੇ ਮਾਂ ਦੀ ਬੁੱਕਲ ਵਿਚ ਲੁਕ ਜਾਂਦਾ ਹੈ।
ਕਈ ਵਾਰ ਤਾਂ ਏਨਾ ਮਜ਼ਾ ਆਉਂਦਾ ਹੈ, ਜਦੋਂ ਬੱਚਾ ਖਾਂਦਿਆਂ ਹੋਇਆਂ ਨਾਲ-ਨਾਲ ਆਪਣੇ ਪੈਰ ਦਾ ਅੰਗੂਠਾ ਵੀ ਫੜ ਕੇ ਮੂੰਹ ਵਿਚ ਪਾ ਲੈਂਦਾ ਹੈ ਜਾਂ ਮਾਂ ਦਾ ਅੰਗੂਠਾ ਜੇ ਹੱਥ ਵਿਚ ਆ ਜਾਏ ਤਾਂ ਉਹ ਵੀ ਖਿੱਚ ਕੇ ਆਪਣੇ ਮੁੂੰਹ ਅੰਦਰ ਪਾਉਣ ਦੀ ਕੋਸ਼ਿਸ਼ ਕਰਦਾ ਹੈ।
ਅੱਠ ਮਹੀਨੇ ਦਾ ਬੱਚਾ ਚੀਜ਼ਾਂ ਆਪ ਚੁੱਕ ਕੇ ਮੂੰਹ ਵਿਚ ਪਾਉਣੀਆਂ ਸ਼ੁਰੂ ਕਰ ਦਿੰਦਾ ਹੈ ਅਤੇ ਇਕ ਤੋਂ ਦੂਜੇ ਹੱਥ ਵਿਚ ਚੀਜ਼ ਫੜਾਉਣ ਵੀ ਲੱਗ ਪੈਂਦਾ ਹੈ। ਕੁੱਝ ਅਵਾਜ਼ਾਂ ਵੀ ਕੱਢ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਖਾਣਾ ਉੱਕਾ ਹੀ ਬਕਵਾਸ ਹੈ ਜਾਂ ਨਹੀਂ। ਇਹ ਵੱਖਰੀ ਗੱਲ ਹੈ ਕਿ ਉਸ ਦੀ ਗੱਲ ਅਣਸੁਣੀ ਕਰ ਕੇ ਮਾਪੇ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ ਕਿ ਉਨ੍ਹਾਂ ਦਾ ਬੱਚਾ ‘ਆ’ ‘ਬਲਾ’ ‘ਕਾ’ ‘ਤਾ’ ਬੋਲ ਗਿਆ ਤਾਂ ਕਮਾਲ ਹੀ ਹੋ ਗਿਆ! ਕੀ ਪਤਾ ਅਸਲ ਵਿਚ ਉਹ ਕਹਿ ਰਿਹਾ ਹੋਵੇ ਬਈ ਆਪ ਤਾਂ ਮਜ਼ੇਦਾਰ ਚਾਟ ਖਾਈ ਬੈਠੇ ਹੋ ਤੇ ਮੈਨੂੰ ਉਬਲੀ ਫਿੱਕੀ ਦਾਲ ਦੇਈ ਜਾ ਰਹੇ ਹੋ! ਜਾਂ, ਬਈ ਪਿਛਲੇ ਸੱਤ ਮਹੀਨਿਆਂ ਤੋਂ ਨਿਰੇ ਦੁੱਧ ਉੱਤੇ ਹੀ ਰੱਖਿਆ ਹੋਇਆ ਹੈ! ਹੁਣ ਕੁੱਝ ਹੋਰ ਵੀ ਬਦਲ ਕੇ ਮਿਲੇਗਾ? ਆਪ ਰੋਜ਼ ਸੱਤ ਮਹੀਨੇ ਲਗਾਤਾਰ ਦਿਨ ਵਿਚ ਪੰਜ ਵਾਰ ਮੂੰਗੀ ਧੋਤੀ ਦਾਲ ਖਾ ਕੇ ਵੇਖੋ ਖਾਂ ! ਮੈਨੁੂੰ ਵੀ ਹੁਣ ਕੁੱਝ ਵਖਰਾ ਖੁਆ ਦਿਓ !
ਅੱਠ ਮਹੀਨੇ ਦਾ ਬੱਚਾ ਆਪਣੀ ਪਸੰਦ ਨਾਪਸੰਦ ਚੰਗੀ ਤਰ੍ਹਾਂ ਸਮਝਾਉਣ ਦੇ ਸਮਰੱਥ ਹੋ ਜਾਂਦਾ ਹੈ। ਇਸੇ ਲਈ ਬੋਲ ਨਾ ਸਕਣ ਦੇ ਬਾਵਜੂਦ ਜੇ ਖਾਣ ਵਾਲੀ ਚੀਜ਼ ਪਸੰਦ ਨਾ ਹੋਵੇ ਤਾਂ ਆਪਣੇ ਬੁੱਲ੍ਹ ਘੁੱਟ ਕੇ ਬੰਦ ਕਰ ਲੈਂਦਾ ਹੈ। ਸੁਆਦਲੀ ਚੀਜ਼ ਨੂੰ ਉੱਪਰਲੇ ਬੁੱਲ੍ਹ ਰਤਾ ਕੁ ਉੱਪਰ ਕਰ ਕੇ ਚਮਚ ਮੂੰਹ ਅੰਦਰ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਮਾਂ ਵੱਲੋਂ ਫੜੀ ਭਾਰੀ ਬੋਤਲ ਵੀ ਆਪਣੇ ਨਿੱਕੇ ਹੱਥਾਂ ਨਾਲ ਸਹਾਰੇ ਨਾਲ ਫੜਨ ਦੀ ਕੋਸ਼ਿਸ਼ ਕਰਦਾ ਹੈ। ਖਾਣੇ ਨੂੰ ਰਤਾ-ਰਤਾ ਚਿੱਥਣ ਦੀ ਕੋਸ਼ਿਸ਼ ਕਰਦਾ ਵੀ ਬੱਚਾ ਏਸੇ ਉਮਰ ਵਿਚ ਵੇਖਿਆ ਜਾ ਸਕਦਾ ਹੈ। ਇਸ ਉਮਰ ਤੋਂ ਪਹਿਲਾਂ ਤਾਂ ਬੱਚਾ ਸਿਰਫ਼ ਨਿਗਲਦਾ ਹੈ, ਪਰ ਹੁਣ ਰਤਾ ਕੁ ਜਬਾੜਾ ਵੀ ਘੁਮਾਉਣ ਲੱਗ ਪੈਂਦਾ ਹੈ। ਏਸੇ ਲਈ ਕੁੱਝ ਹੋਰ ਗਾੜ੍ਹੀਆਂ ਚੀਜ਼ਾਂ ਬੱਚੇ ਨੂੰ ਖਾਣ ਲਈ ਦਿੱਤੀਆਂ ਜਾ ਸਕਦੀਆਂ ਹਨ ਜਿਵੇਂ ਖਿਚੜੀ, ਖੀਰ, ਚੌਲ, ਕੜਾਹ, ਆਦਿ
ਸਭ ਤੋਂ ਮਜ਼ੇਦਾਰ ਗੱਲ ਤਾਂ ਇਹ ਲੱਗਦੀ ਹੈ ਕਿ ਬੱਚਾ ਸੁਆਦੀ ਚੀਜ਼ ਨੂੰ ਛੇਤੀ-ਛੇਤੀ ਮੂੰਹ ਵਿਚ ਪਾਉਣ ਲਈ ਮਾਂ ਦਾ ਹੱਥ ਵੀ ਫੜ ਕੇ ਚਮਚ ਮੂੰਹ ਵਿਚ ਧੱਕਣ ਦੀ ਕਰਦਾ ਹੈ।
ਦਸ ਮਹੀਨੇ ਦਾ ਬੱਚਾ ਆਪਣਾ ਨਾਂ ਅਤੇ ਰੋਟੀ ਬਾਰੇ ਪਈ ਅਵਾਜ਼ ਫੱਟ ਪਛਾਨਣ ਲੱਗ ਪੈਂਦਾ ਹੈ ਅਤੇ ਰਤਾ ਕੁ ਮੂੰਹ ਖੋਲ੍ਹ ਕੇ ਇਸ਼ਾਰਾ ਵੀ ਕਰ ਦਿੰਦਾ ਹੈ ਕਿ ਲਿਆਓ ਜੀ ਤਿਆਰ ਬੈਠੇ ਹਾਂ! ਇਸ ਉਮਰ ਦਾ ਬੱਚਾ ਭੁੱਖੇ ਹੋਣ ਉੱਤੇ ਰੋਣਾ ਵੀ ਵੱਖਰੀ ਕਿਸਮ ਦਾ ਰੋਂਦਾ ਹੈ ਅਤੇ ਪਿਆਸਾ ਹੋਣ ਉੱਤੇ ਬੋਤਲ, ਗਿਲਾਸ ਜਾਂ ਕੱਪ ਆਪਣੇ ਹੱਥੀਂ ਫੜ ਕੇ ਮੂੰਹ ਨੂੰ ਲਾ ਲੈਂਦਾ ਹੈ।
ਹੁਣ ਤਾਂ ਬੱਚਾ ਆਪਣੇ ਨਿੱਕੇ ਜਿਹੇ ਹੱਥਾਂ ਨਾਲ ਗਰਾਹੀ ਜਾਂ ਬਿਸਕੁਟ ਫੜ ਕੇ ਮੂੰਹ ਵਿਚ ਆਪੇ ਪਾ ਕੇ ਉਸ ਨੂੰ ਮੂੰਹ ਅੰਦਰ ਘੁਮਾ ਕੇ ਦਬਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਵੇਲੇ ਜੇ ਭੁੱਖ ਨਾ ਹੋਣ ਉੱਤੇ ਬੱਚੇ ਦੇ ਮੂੰਹ ਅੰਦਰ ਖਾਣਾ ਧੱਕਣ ਦੀ ਕੋਸ਼ਿਸ਼ ਕੀਤੀ ਜਾਏ ਤਾਂ ਪੱਕੀ ਤਰ੍ਹਾਂ ਮੂੰਹ ਬੰਦ ਕਰ ਕੇ ਸਿਰ ਵੀ ਪਾਸੇ ਉੱਤੇ ਘੁਮਾ ਕੇ ਘੂਰੀ ਵੱਟ ਕੇ ਬੱਚਾ ਹੈਰਾਨ ਹੁੰਦਾ ਪੁੱਛਦਾ ਜਾਪਦਾ ਹੈ – ਕੀ ਹੁਣ ਪੂਰੇ ਘਰ ਦਾ ਖਾਣਾ ਮੇਰੇ ਨਿੱਕੇ ਜਿਹੇ ਢਿੱਡ ਵਿਚ ਹੀ ਘਸੋੜ ਛੱਡੋਗੇ? ਇਸੇ ਉਮਰ ਵਿਚ ਪਹਿਲੀ ਦੰਦੀ ਵੀ ਬਹੁਤੀ ਵਾਰ ਬੱਚਾ ਕੱਢ ਲੈਂਦਾ ਹੈ। ਜੇ ਮੂੰਹ ਅੰਦਰ ਖਾਣਾ ਧੱਕਣਾ ਬੰਦ ਨਾ ਕੀਤਾ ਜਾਏ ਤਾਂ ਬੱਚਾ ਉਂਗਲੀ ਉੱਤੇ ਦੰਦੀ ਵੀ ਵੱਢ ਦਿੰਦਾ ਹੈ।
ਇਕ ਸਾਲ ਦਾ ਬੱਚਾ ਮਾਪਿਆਂ ਦੀ ਕਹੀ ਨਿੱਕੀ ਮੋਟੀ ਗੱਲ ਮੰਨ ਵੀ ਲੈਂਦਾ ਹੈ ਅਤੇ ਦਿਲ ਨਾ ਕਰੇ ਤਾਂ ਪੂਰੇ ਜ਼ੋਰ ਦੀ ਸਿਰ ‘ਨਾ’ ਵਿਚ ਹਿਲਾ ਕੇ ਵਿਖਾ ਦਿੰਦਾ ਹੈ। ਹੁਣ ਕਿਉਂਕਿ ਬੱਚਾ ਬੋਲਣ ਜੋਗਾ ਹੋ ਜਾਂਦਾ ਹੈ, ਇਸੇ ਲਈ ‘ਮਾਮਾ’ ਕਹਿ ਕੇ ਅੱਗੋਂ ‘ਨਾ’ ਵਿਚ ਸਿਰ ਹਿਲਾ ਕੇ ਸਮਝਾ ਦਿੰਦਾ ਹੈ ਕਿ ਖਾਣਾ ਹੈ ਜਾਂ ਨਹੀਂ। ਇਸੇ ਉਮਰ ਵਿਚ ਬੱਚਾ ਗੁੱਸਾ ਜ਼ਾਹਰ ਕਰਨ ਜੋਗਾ ਹੋ ਜਾਂਦਾ ਹੈ। ਸੋ ਜੇ ਨਾ ਖਾਣਾ ਹੋਵੇ ਤਾਂ ਚੀਕ-ਚਿਆੜਾ ਵੀ ਮਚਾ ਸਕਦਾ ਹੈ ਜਾਂ ਹੱਥ ਫੜੀ ਚੀਜ਼ ਵਗਾਹ ਕੇ ਪਰ੍ਹਾਂ ਮਾਰਦਾ ਹੈ। ਹੁਣ ਬੱਚਾ ਆਪ ਚਮਚ ਫੜ ਕੇ ਖਾਣ ਦੀ ਕੋਸ਼ਿਸ਼ ਕਰਦਾ ਹੈ ਅਤੇ ਮੂੰਹ ਨੂੰ ਸਾਰੇ ਪਾਸਿਓਂ ਲਬੇੜ ਕੇ ਖ਼ੂਬਸੂਰਤ ਮੁਸਕੁਰਾਹਟ ਵੀ ਬਿਖੇਰ ਦਿੰਦਾ ਹੈ ਕਿ ਲਓ ਜੀ ਮੈਂ ਵੱਡਾ ਹੋ ਗਿਆ ਹਾਂ।
ਇਸ ਵੇਲੇ ਜੇ ਬੱਚੇ ਨੂੰ ਚੀਜ਼ ਚਬਾਉਂਦਿਆਂ ਵੇਖਿਆ ਜਾਵੇ ਤਾਂ ਬੜਾ ਮਜ਼ਾ ਆਉਂਦਾ ਹੈ ਕਿਉਂਕਿ ਉਹ ਥੋੜਾ ਇਧਰੋਂ ਉਧਰੋਂ ਘੁਮਾ ਕੇ ਕੁੱਝ ਬਾਹਰ ਕੱਢ ਲੈਂਦਾ ਹੈ ਤੇ ਕੁੱਝ ਅੰਦਰ ਲੰਘਾ ਦਿੰਦਾ ਹੈ। ਇਹ ਕਰਨ ਵੇਲੇ ਉਹ ਮੂੰਹ ਗੋਲ-ਗੋਲ ਹਿਲਾਉਂਦਾ ਹੈ ਅਤੇ ਕਦੇ- ਕਦਾਈਂ ਇਕ ਅੱਖ ਵੀ ਬੰਦ ਕਰ ਲੈਂਦਾ ਹੈ। ਕੁਦਰਤ ਵੱਲੋਂ ਇਸ ਤੋਂ ਖ਼ੂਬਸੂਰਤ ਨਜ਼ਾਰਾ ਹੋਰ ਕੋਈ ਬਖ਼ਸ਼ਿਆ ਹੀ ਨਹੀਂ ਗਿਆ ਹੋਣਾ ਕਿਉਂਕਿ ਬੱਚੇ ਦੀ ਅਜਿਹੀ ਯਾਦਗਾਰੀ ਤਸਵੀਰ ਕਿਸੇ ਵੀ ਹੋਰ ਸੋਹਣੇ ਤੋਂ ਸੋਹਣੇ ਨਜ਼ਾਰੇ ਤੋਂ ਵਧ ਦਿਲ ਨੂੰ ਗੁਦਗੁਦਾ ਸਕਦੀ ਹੈ। ਖਾਣੇ ਦੇ ਨਾਲ ਵਿਚ ਵਾਰ-ਵਾਰ ਪਾਣੀ ਦਾ ਗਿਲਾਸ ਮੂੰਹ ਨੂੰ ਆਪੇ ਲਾ ਕੇ ਬੱਚਾ ਖਾਣਾ ਝਟਪਟ ਅੰਦਰ ਲੰਘਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਸ ਉਮਰ ਦਾ ਬੱਚਾ ਮੂੰਹ ਬੰਦ ਕਰ ਕੇ ਖਾਣਾ ਖਾਣ ਲੱਗ ਪੈਂਦਾ ਹੈ ਯਾਨੀ ਕੁਦਰਤੀ ਤੌਰ ਉੱਤੇ ਤਹਿਜ਼ੀਬ ਆ ਜਾਂਦੀ ਹੈ ਜੋ ਕਈ ਜਣੇ ਵੱਡੇ ਹੋ ਕੇ ਛੱਡ ਦਿੰਦੇ ਹਨ ਅਤੇ ਮੂੰਹ ਖੋਲ੍ਹ ਕੇ ਖਾਣ ਲੱਗ ਪੈਂਦੇ ਹਨ। ਇਸ ਉਮਰ ਵਿਚ ਬੱਚਾ ਵੱਡਿਆਂ ਵਾਂਗ ਬੁੱਲ੍ਹ, ਜੀਭ ਅਤੇ ਦੰਦ ਵਰਤ ਕੇ ਰੋਟੀ ਖਾਣ ਲੱਗ  ਪੈਂਦਾ ਹੈ।
ਜਦੋਂ ਵੀ ਬੱਚੇ ਨੂੰ ਖ਼ੁਰਾਕ ਦੇਣੀ ਹੋਵੇ ਤਾਂ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਨਿੱਕੇ ਬੱਚੇ ਦਾ ਢਿੱਡ ਵੱਡਿਆਂ ਦੇ ਢਿੱਡ ਦਾ ਦਸਵਾਂ ਹਿੱਸਾ ਹੀ ਹੁੰਦਾ ਹੈ। ਇਸੇ ਲਈ ਆਪਣੇ ਹਿਸਾਬ ਨਾਲ ਮਿਣ ਕੇ ਬੱਚੇ ਦੀ ਖ਼ੁਰਾਕ ਨਹੀਂ ਮਿੱਥੀ ਜਾ ਸਕਦੀ।
ਹਰ ਇਨਸਾਨ ਦੀ ਆਪਣੀ ਵੱਖਰੀ ਲੋੜ ਹੁੰਦੀ ਹੈ ਅਤੇ ਉਸ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਬਿਲਕੁਲ ਏਸੇ ਹੀ ਤਰ੍ਹਾਂ ਬੱਚਾ ਵੀ ਆਪਣੀ ਹੋਂਦ ਦਾ ਅਹਿਸਾਸ ਕਰਵਾ ਰਿਹਾ ਹੁੰਦਾ ਹੈ। ਇਸੇ ਲਈ ਉਸ ਦੀ ਨਿੱਕੀ ਨਿੱਕੀ ਲੋੜ ਦਾ ਖ਼ਿਆਲ ਰੱਖਣਾ ਮਾਪਿਆਂ ਦਾ ਫ਼ਰਜ਼ ਹੁੰਦਾ ਹੈ ਨਾ ਕਿ ਆਪਣੇ ਹਿਸਾਬ ਨਾਲ ਖਾਣਾ ਪੀਣਾ ਠੋਸਣਾ।
ਯਾਦ ਸਿਰਫ਼ ਏਨਾ ਰੱਖਣ ਦੀ ਲੋੜ ਹੈ ਕਿ ਬੱਚੇ ਨੂੰ ਰੋਜ਼ ਵੱਖੋ- ਵਖਰੀਆਂ ਚੀਜ਼ਾਂ ਖਾਣ ਲਈ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਰੋਜ਼ ਇੱਕੋ ਜਿਹੀ ਚੀਜ਼ ਖਾ ਕੇ ਅੱਕ ਨਾ ਜਾਵੇ ਤੇ ਖਾਣ ਪੀਣ ਤੋਂ ਇਨਕਾਰੀ ਹੋ ਜਾਵੇ।

  ਡਾ. ਹਰਸ਼ਿੰਦਰ ਕੌਰ
* ਸੰਪਰਕ: 0175-2216783

Post by: Gursham Singh Cheema






Post Comment

Saturday, October 13, 2012

ਪੰਜਾਬ ਵਿੱਚ ਨਸ਼ਿਆਂ ਦਾ ਪ੍ਰਕੋਪ


ਨੌਜਵਾਨ ਪੀੜ੍ਹੀ ਸਮਾਜ ਵਿੱਚ ਮਹੱਤਵਪੂਰਨ ਸਥਾਨ ਰੱਖਦੀ ਹੈ ਅਤੇ ਹਰ ਦੇਸ਼ ਨੂੰ ਨੌਜਵਾਨ ਪੀੜ੍ਹੀ ਤੋਂ ਬਹੁਤ ਆਸਾਂ ਹੁੰਦੀਆਂ ਹਨ ਕਿਉਂਕਿ ਨੌਜਵਾਨ ਪੀੜ੍ਹੀ ਮਜ਼ਬੂਤ ਹੈ ਤਾਂ ਦੇਸ਼ ਤਰੱਕੀ ਵੱਲ ਜਾਂਦਾ ਹੈ। ਸਾਡੇ ਵਰਗੇ ਵਿਕਾਸਸ਼ੀਲ ਦੇਸ਼ ਲਈ ਨੌਜਵਾਨ ਪੀੜ੍ਹੀ ਹੋਰ ਵੀ ਜ਼ਿਆਦਾ ਮਹੱਤਵ ਰੱਖਦੀ ਹੈ। ਭਾਰਤ ਦੀ ਆਬਾਦੀ ਬਹੁਤ ਜ਼ਿਆਦਾ ਹੈ ਤੇ ਇਸ ਵਿੱਚ ਨੌਜਵਾਨ ਪੀੜ੍ਹੀ 45% ਦੇ ਲਗਪਗ ਹੈ ਅਤੇ ਇਸ ਪੀੜ੍ਹੀ ਦੀਆਂ ਸਮੱਸਿਆਵਾਂ ਬਹੁਤ ਹਨ ਜਿਵੇਂ ਕਿ ਸਭ ਤੋਂ ਵੱਡੀ ਬੇਰੁਜ਼ਗਾਰੀ ਦੀ ਸਮੱਸਿਆ ਹੈ ਜਿਸ ਨੂੰ ਸਾਡੀਆਂ ਸਰਕਾਰਾਂ ਭਾਵੇਂ ਉਹ ਕੇਂਦਰ ਦੀ ਹੋਵੇ ਭਾਵੇਂ ਰਾਜਾਂ ਦੀਆਂ ਹੋਣ, ਪਹਿਲ ਦੇ ਆਧਾਰ ’ਤੇ ਹੱਲ ਕਰਨ।
ਸਭ ਤੋਂ ਵੱਡੀ ਸਮੱਸਿਆ ਹੈ ਨਸ਼ਾਖੋਰੀ ਦੀ ਜੋ ਕਿ ਅੱਗ ਵਾਂਗ ਦਿਨ ਤੇ ਰਾਤ ਵੱਧਦੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਾਡੇ ਦੇਸ਼ ਅਤੇ ਸਮਾਜ ਲਈ ਬਹੁਤ ਘਾਤਕ ਸਿੱਧ ਹੋਵੇਗੀ। ਸੋ ਇਸ ਸਮੱਸਿਆ ਦਾ ਹੱਲ ਬਹੁਤ ਹੀ ਗੰਭੀਰਤਾ ਨਾਲ ਕਰਨ ਦਾ ਸਮਾਂ ਆ ਗਿਆ ਹੈ। ਜਦੋਂ ਕੋਈ ਵੀ ਵਿਅਕਤੀ ਕਿਸੇ ਮੁਸੀਬਤ ਜਾਂ ਪ੍ਰੇਸ਼ਾਨੀ ਵਿੱਚ ਫਸਦਾ ਹੈ ਤਾਂ ਉਹ ਨਸ਼ੇ ਦਾ ਸਹਾਰਾ ਲੈ ਕੇ ਇਸ ਨੂੰ ਉਸ ਦਾ ਹੱਲ ਸਮਝ ਬੈਠਦਾ ਹੈ ਪ੍ਰੰਤੂ ਉਸ ਨੂੰ ਇਸ ਦੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਨਹੀਂ ਹੁੰਦੀ। ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਨਸ਼ਾਖੋਰੀ ਉਸ ਦੀ ਜ਼ਿੰਦਗੀ ਤਬਾਹ ਕਰ ਰਹੀ ਹੈ। ਪ੍ਰੰਤੂ ਸਾਡਾ ਨੌਜਵਾਨ ਇਹ ਗੱਲ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਸਾਡੇ ਦੇਸ਼ ਵਿੱਚ ਨਸ਼ਿਆਂ ਬਾਰੇ ਜਾਗਰੂਕਤਾ ਦੀ ਕਮੀ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰੀਏ ਅਤੇ ਸਕੂਲਾਂ ਕਾਲਜਾਂ ਵਿੱਚ ਇਸ ਬਾਰੇ ਘੱਟੋ ਘੱਟ ਹਫਤੇ ਵਿੱਚ ਇੱਕ ਲੈਕਚਰ ਹੋਣਾ ਬਹੁਤ ਜ਼ਰੂਰੀ ਹੈ।
ਅੱਜ ਦੇ ਮਾਡਰਨ ਜ਼ਮਾਨੇ ਵਿੱਚ ਕਈ ਨੌਜਵਾਨ ਤਾਂ ਨਸ਼ਿਆਂ ਨੂੰ ਸਟੇਟਸ, ਫੈਸ਼ਨ ਸਮਝ ਅਤੇ ਮੌਜ ਮਸਤੀ ਵਿੱਚ ਮਜ਼ਾ ਲੈਂਦੇ ਲੈਂਦੇ ਆਪਣੀ ਜ਼ਿੰਦਗੀ ਆਪ ਤਬਾਹ ਕਰ ਲੈਂਦੇ ਹਨ। ਜਦੋਂ ਉਨ੍ਹਾਂ ਨੂੰ ਅਕਲ ਆਉਂਦੀ ਹੈ ਤਾਂ ਉਹ ਪੂਰੀ ਤਰ੍ਹਾਂ ਇਸ ਦੀ ਗ੍ਰਿਫਤ ਵਿੱਚ ਆ ਚੁੱਕੇ ਹੁੰਦੇ ਹਨ। ਦੇਖਣ ਵਿੱਚ ਆਇਆ ਹੈ ਕਿ ਕੰਪਨੀ ਵਿੱਚ ਬੈਠੇ ਨਸ਼ਾ ਨਾ ਕਰਨ ਵਾਲੇ ਨੂੰ ਪੱਛੜਿਆ ਹੋਇਆ ਕਹਿ ਕੇ ਮਜ਼ਾਕ ਵੀ ਕੀਤੇ ਜਾਂਦੇ ਹਨ। ਹੋਰ ਤਾਂ ਛੱਡੋ ਹੁਣ ਤਾਂ ਵੱਡੇ ਸ਼ਹਿਰਾਂ ਵਿੱਚ ਲੜਕੀਆਂ ਵੀ ਸਿਗਰਟ, ਚਰਸ, ਸਮੈਕ, ਮੈਡੀਕਲ ਨਸ਼ੇ ਜਿਵੇਂ ਕਿ ਫੈਂਸੀਡਰਿਲ, ਕੋਰੈਕਸ, ਕੈਪਸੂਲ, ਨੀਂਦ ਦੀਆਂ ਗੋਲੀਆਂ ਆਦਿ ਦਾ ਸੇਵਨ ਕਰਨ ਲੱਗ ਪਈਆਂ ਹਨ।  ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਂਦੇ ਸਮੇਂ ਵਿੱਚ ਲੜਕੀਆਂ ਨਸ਼ਿਆਂ ਦਾ ਸੇਵਨ ਲੜਕਿਆਂ ਨਾਲੋਂ ਵੱਧ ਕਰ ਸਕਦੀਆਂ ਹਨ। ਪ੍ਰੰਤੂ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਸ ਨਾਲ ਸ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਬਾਂਝਪਣ ਵਰਗੀ ਖਤਰਨਾਕ ਬਿਮਾਰੀ ਵੀ ਹੋ ਸਕਦੀ ਹੈ।
ਨਸ਼ੱਈ ਬੰਦਾ ਰੋਟੀ ਪਾਣੀ ਦੀ ਭੁੱਖ ਪਿਆਸ ਤਾਂ ਬਰਦਾਸ਼ਤ ਕਰ ਸਕਦਾ ਹੈ ਪ੍ਰੰਤੂ ਨਸ਼ੇ ਬਿਨ੍ਹਾਂ ਨਹੀਂ ਰਹਿ ਸਕਦਾ। ਨਸ਼ਾ ਕਰਨ ਵਾਲਾ ਵਿਅਕਤੀ ਸਮਝਦਾ ਹੈ ਕਿ ਉਹ ਦਿਮਾਗ ਤੇ ਸਰੀਰਕ ਤੌਰ ’ਤੇ ਨਸ਼ਾ ਕਰਕੇ ਮਜ਼ਬੂਤ ਹੁੰਦਾ ਹੈ ਪ੍ਰੰਤੂ ਨਹੀਂ ਉਹ ਦਿਨ-ਬਾ-ਦਿਨ ਅੰਦਰੋਂ ਖੋਖਲਾ ਹੋ ਰਿਹਾ ਹੈ ਅਤੇ ਉਹ ਆਪਣੇ ਇਮਿਊਨ ਸਿਸਟਮ (ਬਿਮਾਰੀ ਨਾਲ ਲੜਨ ਦੀ ਸ਼ਕਤੀ) ਨੂੰ ਆਪ ਹੀ ਕਮਜ਼ੋਰ ਕਰ ਰਿਹਾ ਹੈ।
ਇਸ ਤੋਂ ਬਿਨ੍ਹਾਂ ਨਸ਼ਿਆਂ ਦਾ ਕਾਰਨ ਨਿਰਾਸ਼ਾ, ਕਿਸੇ ਵੀ ਫੀਲਡ ਵਿੱਚ ਕਾਮਯਾਬ ਨਾ ਹੋਣਾ, ਪਿਆਰ ਵਿੱਚ ਧੋਖਾ ਮਿਲਣਾ, ਘਰੇਲੂ ਸਮੱਸਿਆਵਾਂ ਆਦਿ ਹਨ ਤੇ ਇਸ ਤੋਂ ਮੁਕਤੀ ਦੇ ਤੌਰ ’ਤੇ ਰਾਹਤ ਪਾਉਣ ਲਈ ਸਾਡੇ ਨੌਜਵਾਨ ਨਸ਼ੀਲੇ ਪਦਾਰਥਾਂ ਦਾ ਸਹਾਰਾ ਲੈਂਦੇ ਹਨ। ਸੋ ਉਨ੍ਹਾਂ ਦੇ ਮਾਪੇ ਪ੍ਰੇਸ਼ਾਨੀ ਵਿੱਚ ਹੁੰਦੇ ਹਨ ਤੇ ਸਮਾਜ ਵਿੱਚ ਉਨ੍ਹਾਂ ਦਾ ਸਿਰ ਨੀਵਾਂ ਹੋ ਜਾਂਦਾ ਹੈ। ਸੋ ਸਾਡੀ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਸਮੱਸਿਆਵਾਂ ਦਾ ਆਪ ਮੁਹਾਰੇ ਹੀ ਹੱਲ ਕਰਨਾ ਚਾਹੀਦਾ ਹੈ ਅਤੇ ਦੂਸਰੇ ਪਾਸੇ ਸਰਕਾਰਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਐਨਜੀਓਜ਼ ਦੀ ਮਦਦ ਨਾਲ ਇਸ ਦਾ  ਹੱਲ ਲੱਭੇ। ਸਰਕਾਰ ਨੂੰ ਚਾਹੀਦਾ ਹੈ ਕਿ ਇੱਕ ਵਿਸ਼ੇਸ਼ ਨਸ਼ਾ ਵਿਰੋਧੀ ਸੈੱਲ ਬਣਾ ਕੇ ਟੀਮਾਂ ਦੇ ਰੂਪ ਵਿੱਚ ਦਵਾਈਆਂ ਦੀਆਂ ਦੁਕਾਨਾਂ, ਨਸ਼ੇ ਦੇ ਅੱਡਿਆਂ ਉਪਰ ਛਾਪਾ-ਮਾਰੀ ਕਰਕੇ ਇਸ ਦਾ ਹੱਲ ਕਰੇ। ਆਮ ਲੋਕਾਂ ਨੂੰ ਵੀ ਇਸ ਵਿੱਚ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਨਸ਼ਿਆਂ ਵਿਰੁੱਧ ਜਾਗ੍ਰਿਤੀ ਆ ਸਕੇ।
ਹੁਣ ਆਪਾਂ ਤੰਬਾਕੂ ਦੀ ਗੱਲ ਕਰੀਏ, ਇਹ ਇੱਕ ਅਜਿਹਾ ਨਸ਼ਾ ਹੈ ਜਿਸ ਨਾਲ ਬਹੁਤ ਹੀ ਭਿਆਨਕ ਬਿਮਾਰੀਆਂ ਜਿਵੇਂ ਕਿ ਗਲੇ ਦਾ ਕੈਂਸਰ, ਫੇਫੜਿਆਂ ਦਾ ਕੈਂਸਰ, ਟੀ.ਬੀ., ਦਮਾ ਆਦਿ ਬਿਮਾਰੀਆਂ ਹੋ ਸਕਦੀਆਂ ਹਨ। ਅਗਰ ਇੱਕ ਬੰਦਾ ਚਾਰ ਸਿਗਰਟਾਂ ਪੀਂਦਾ ਹੈ ਤਾਂ ਉਸ ਦੇ ਆਲੇ ਦੁਆਲੇ ਬੈਠੇ ਹੋਰਾਂ ਲੋਕਾਂ ਨੂੰ ਇੱਕ ਸਿਗਰਟ ਪੀਣ ਜਿੰਨਾਂ ਨੁਕਸਾਨ ਹੁੰਦਾ ਹੈ।
ਕਲੱਬਾਂ ਅਤੇ ਐਨਜੀਓਜ਼ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਨੌਜਵਾਨਾਂ ਨੂੰ ਜਾਣੂ ਕਰਵਾਉਣ ਤਾਂ ਜੋ ਇਸ ਕੋਹੜ ਨੂੰ ਸਾਡੇ ਸਮਾਜ ਵਿੱਚੋਂ ਕੱਢਿਆ ਜਾ ਸਕੇ। ਸਰਕਾਰ ਨੂੰ ਚਾਹੀਦਾ ਹੈ ਕਿ ਰੇਡੀਓ, ਟੀ.ਵੀ. ’ਤੇ ਨਸ਼ਿਆਂ ਵਿਰੁੱਧ ਟੈਲੀਫਿਲਮਾਂ ਅਤੇ ਨਾਟਕ ਦਿਖਾਏ ਜਾਣ ਅਤੇ ਖਾਸ ਤੌਰ ’ਤੇ ਨਸ਼ਿਆਂ ਬਾਰੇ ਬਣੇ ਗੀਤਾਂ ਉਪਰ ਮੁਕੰਮਲ ਤੌਰ ’ਤੇ ਰੋਕ ਲਾਈ ਜਾਵੇ ਤੇ ਸਿਗਰਟਾਂ, ਪਾਨ ਮਸਾਲਿਆਂ ਦੀਆਂ ਮਸ਼ਹੂਰੀਆਂ ’ਤੇ ਵੀ ਰੋਕ ਲਗਾਈ ਜਾਵੇ। ਵੋਟਾਂ ਦੌਰਾਨ ਮੁਫਤ ਵੰਡੇ ਜਾਣ ਵਾਲੇ ਨਸ਼ਿਆਂ ’ਤੇ ਵੀ ਰੋਕ ਲਾਉਣੀ ਬਹੁਤ ਜ਼ਰੂਰੀ ਹੈ।
ਅੰਕੜਿਆਂ ਮੁਤਾਬਕ ਪੰਜਾਬ  ਵਿੱਚ 70% ਦੇ ਲਗਪਗ ਨੌਜਵਾਨ ਨਸ਼ੇ ਦੇ ਜਾਲ ਵਿੱਚ ਫਸ ਚੁੱਕੇ ਹਨ। ਪਿਛਲੇ ਕੁੱਝ ਸਮੇਂ ਦੇ ਸਰਵੇਖਣ ਮੁਤਾਬਕ ਮਾਝੇ ’ਚ 60%, ਮਾਲਵੇ ’ਚ 65% ਅਤੇ ਦੁਆਬੇ ਵਿੱਚ 68% ਦੇ ਲਗਪਗ ਲੋਕ ਨਸ਼ੇ ਦਾ ਸੇਵਨ ਕਰਦੇ ਹਨ। ਸਾਲ ਵਿੱਚ 6500 ਕਰੋੜ ਦੇ ਲਗਪਗ ਰੁਪਇਆ ਨਸ਼ਿਆਂ ’ਚ ਬਰਬਾਦ ਹੋ ਰਿਹਾ ਹੈ। ਇਹ ਹੀ ਕਾਰਨ ਹੈ ਕਿ ਸਾਡਾ ਪੰਜਾਬ ਕਰਜ਼ੇ ਵਿੱਚ ਡੁਬਦਾ ਜਾ ਰਿਹਾ ਹੈ।
ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਜੋ ਕਿ ਤਕੜੇ ਸਰੀਰਾਂ, ਜਵਾਨੀਆਂ, ਪਹਿਲਵਾਨੀਆਂ ਕਰਕੇ ਜਾਣਿਆ ਜਾਂਦਾ ਸੀ, ਹੁਣ ਹਰ ਦਿਨ ਨਵੇਂ ਨਸ਼ਾ ਛੁਡਾਊ ਸੈਂਟਰਾਂ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਕਰਕੇ ਚਰਚਾ ਵਿੱਚ ਰਹਿੰਦਾ ਹੈ। ਸਿਆਸੀ ਲੋਕਾਂ ਦੇ ਕਹਿਣ ਮੁਤਾਬਕ ਤਾਂ ਪੰਜਾਬ  ਨੰਬਰ ਇੱਕ ਸੂਬਾ ਹੈ ਪ੍ਰੰਤੂ ਨਹੀਂ ਇਹ ਤਾਂ ਨਸ਼ਿਆਂ ਵਿੱਚ ਨੰਬਰ ਇੱਕ ਬਣਦਾ ਜਾ ਰਿਹਾ ਹੈ।
ਹੁਣ ਆਪਾਂ ਇਨ੍ਹਾਂ ਨਸ਼ਿਆਂ ਦੇ ਇਲਾਜ ਦੀ ਗੱਲ ਕਰੀਏ ਤਾਂ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਸਮਝਾ ਕੇ ਇਸ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਉਣ ਦੇ ਨਾਲ-ਨਾਲ ਦਵਾਈਆਂ ਦੀ ਲੋੜ ਅਨੁਸਾਰ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਵਿੱਚ ਸਭ ਤੋਂ ਵਧੀਆ ਹੋਮਿਓਪੈਥਿਕ ਚਕਿਤਸਾ ਲਾਹੇਵੰਦ ਹੈ। ਇਸ ਇਲਾਜ ਨਾਲ ਨਸ਼ੇੜੀ ਦਾ ਨਸ਼ਿਆਂ ਤੋਂ ਮਨ ਮੁੜਦਾ ਹੈ ਤੇ ਉਸ ਦਾ ਨਸ਼ਿਆਂ ਪ੍ਰਤੀ ਰੁਝਾਨ ਖਤਮ ਹੁੰਦਾ ਹੈ। ਆਓ ਆਪਾਂ ਰਲ ਮਿਲ ਕੇ ਅੱਜ ਤੋਂ ਹੀ ਪ੍ਰਣ ਕਰੀਏ ਕਿ ਆਪਾਂ ਆਪਣੇ ਆਲੇ ਦੁਆਲੇ ਦੇ ਕਿਸੇ ਵੀ ਨਸ਼ਾ ਕਰ ਰਹੇ ਨੌਜਵਾਨ ਨੂੰ ਨਵੀਂ ਜ਼ਿੰਦਗੀ ਦੇ ਦਈਏ ਤਾਂ ਆਪਣਾ ਜ਼ਿੰਦਗੀ ਵਿੱਚ ਆਉਣ ਦਾ ਮਕਸਦ ਪੂਰਾ ਹੋ ਜਾਵੇਗਾ

ਡਾ. ਹਰਕੀਰਤ ਸਿੰਘ ਸਿੱਧੂ

post by:- Gursham Singh Cheema




Post Comment

Friday, October 12, 2012

ਵਾਤਾਵਰਨ ਦੀ ਦੁਸ਼ਮਣ ਹੈ ਸਾਡੀ ਮੌਜੂਦਾ ਜੀਵਨ-ਸ਼ੈਲੀ


ਸਾਡਾ ਰੋਜ਼ਾਨਾ ਦਾ ਵਿਹਾਰ ਇਸ ਤਰ੍ਹਾਂ ਦਾ ਹੋ ਗਿਆ ਹੈ ਕਿ ਅਸੀਂ ਬਿਜਲਈ ਯੰਤਰਾਂ ਤੋਂ ਬਿਨਾਂ ਇਕ ਦਿਨ ਵੀ ਨਹੀਂ ਗੁਜ਼ਾਰ ਸਕਦੇ। ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਨੂੰ ਸੌਣ ਤੱਕ ਅਸੀਂ ਸਾਰਾ ਦਿਨ ਪਤਾ ਨਹੀਂ ਕਿੰਨੇ ਬਿਜਲਈ ਯੰਤਰਾਂ ਨਾਲ ਦੋ-ਚਾਰ ਹੁੰਦੇ ਹਾਂ। ਸੌਣ ਵੇਲੇ ਵੀ ਅਸੀਂ ਇਨ੍ਹਾਂ ਤੋਂ ਦੂਰ ਨਹੀਂ ਰਹਿ ਸਕਦੇ। ਕੀ ਏ. ਸੀ., ਕੂਲਰ ਤੋਂ ਬਿਨਾਂ ਅਸੀਂ ਸੌ ਸਕਦੇ ਹਾਂ, ਜ਼ਾਹਰ ਹੈ ਅਸੀਂ 24 ਘੰਟੇ ਬਿਜਲਈ ਯੰਤਰਾਂ ਦੀ ਗ੍ਰਿਫ਼ਤ ਵਿਚ ਆ ਗਏ ਹਾਂ। ਅੱਜ ਬਿਜਲਈ ਯੰਤਰ ਸਾਡੇ ਰੋਜ਼ਾਨਾ ਦੇ ਸੁਖ-ਸਹੂਲਤਾਂ ਦਾ ਮਾਧਿਅਮ ਬਣ ਗਿਆ ਹੈ।

ਪਰ ਅਸੀਂ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਇਹੀ ਬਿਜਲਈ ਯੰਤਰ ਸਾਡੀ ਜ਼ਿੰਦਗੀ ਵਿਚ ਜ਼ਹਿਰ ਘੋਲ ਰਹੇ ਹਨ। ਦਰਅਸਲ ਬਿਜਲਈ ਯੰਤਰਾਂ ਨੇ ਵਾਤਾਵਰਨ ਨੂੰ ਵੱਡੀ ਪੱਧਰ 'ਤੇ ਪ੍ਰਦੂਸ਼ਤ ਕਰ ਦਿੱਤਾ ਹੈ ਅਤੇ ਇਹ ਖ਼ਤਰਾ ਹਰ ਰੋਜ਼ ਵਧਦਾ ਹੀ ਜਾ ਰਿਹਾ ਹੈ। ਸਿਰਫ ਬਿਜਲਈ ਯੰਤਰ ਹੀ ਨਹੀਂ, ਸਾਡੀ ਸਮੁੱਚੀ ਮੌਜੂਦਾ ਜੀਵਨ-ਸ਼ੈਲੀ ਜੋ ਇਨ੍ਹਾਂ ਬਿਜਲਈ ਯੰਤਰਾਂ ਨਾਲ ਘਿਰੀ ਹੋਈ ਹੈ, ਸਾਡੇ ਵਾਤਾਵਰਨ ਦੀ ਦੁਸ਼ਮਣ ਬਣ ਗਈ ਹੈ। ਜੇ ਅਸੀਂ ਆਪਣੀ ਮੌਜੂਦਾ ਜੀਵਨ-ਸ਼ੈਲੀ ਦੇ ਢੰਗ-ਤਰੀਕੇ ਵਿਚ ਬਦਲਾਅ ਨਹੀਂ ਲਿਆਂਦੇ ਤਾਂ ਫਿਰ ਚਾਹੇ ਜਿੰਨੀਆਂ ਵੀ ਗੱਲਾਂ ਕਰ ਲਓ, ਭਾਵੇਂ ਵਾਤਾਵਰਨ ਨੂੰ ਲੈ ਕੇ ਜਿੰਨੀ ਵੀ ਸੰਵੇਦਨਾ ਜਾਂ ਚੌਕਸੀ ਵਰਤ ਲਈਏ, ਇਨ੍ਹਾਂ ਸਭ ਤੋਂ ਕੁਝ ਨਹੀਂ ਹੋਣ ਵਾਲਾ। ਵਾਤਾਵਰਨ ਤਦੇ ਚੰਗਾ ਬਣੇਗਾ, ਜਦੋਂ ਅਸੀਂ ਮੌਜੂਦਾ ਜੀਵਨ-ਸ਼ੈਲੀ ਦਾ ਤਰੀਕਾ ਬਦਲੀਏ, ਖਾਸ ਕਰਕੇ ਬਿਜਲਈ ਯੰਤਰਾਂ ਤੋਂ ਦੂਰੀ ਬਣਾਈਏ।

ਬਿਜਲਈ ਯੰਤਰਾਂ ਦਾ ਬੇਤਹਾਸ਼ਾ ਵਧਦਾ ਕਚਰਾ ਵਾਤਾਵਰਨ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਬਿਜਲਈ ਕਚਰਾ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਇਸ ਨਾਲ ਵਾਤਾਵਰਨ ਅਤੇ ਸਿਹਤ ਲਈ ਬਹੁਤ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੋਬਾਈਲ ਫੋਨ, ਲੈਪਟਾਪ, ਕੰਪਿਊਟਰ ਅਤੇ ਵੱਖ-ਵੱਖ ਤਰ੍ਹਾਂ ਦੇ ਹੋਰ ਬਿਜਲਈ ਯੰਤਰ ਜਦੋਂ ਇਸਤੇਮਾਲ ਤੋਂ ਬਾਅਦ ਸੁੱਟ ਦਿੱਤੇ ਜਾਂਦੇ ਹਨ ਤਾਂ ਸਾਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਸਾਨੂੰ ਉਸ ਤੋਂ ਮੁਕਤੀ ਮਿਲ ਗਈ ਹੈ ਪਰ ਅਸਲ ਵਿਚ ਅਜਿਹਾ ਨਹੀਂ ਹੁੰਦਾ। ਅਸਲ ਵਿਚ ਅਸੀਂ ਇਨ੍ਹਾਂ ਚੀਜ਼ਾਂ ਨੂੰ ਸੁੱਟ ਕੇ ਆਪਣੀ ਜ਼ਿੰਦਗੀ ਦੇ ਰਾਹ ਵਿਚ ਕੰਡੇ ਬੀਜ ਰਹੇ ਹੁੰਦੇ ਹਾਂ। ਕਿਉਂਕਿ ਸੁੱਟੇ ਗਏ ਇਹ ਬਿਜਲਈ ਯੰਤਰ ਕਚਰੇ ਦੇ ਰੂਪ ਵਿਚ ਵਾਤਾਵਰਨ ਅਤੇ ਸਿਹਤ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਦਿੰਦੇ ਹਨ। ਗ਼ੌਰਤਲਬ ਹੈ ਕਿ ਇਹ ਰਿਪੋਰਟ ਸੰਯੁਕਤ ਰਾਸ਼ਟਰ ਦੇ ਵਾਤਾਵਰਨ ਪ੍ਰੋਗਰਾਮ ਨੇ ਤਿਆਰ ਕੀਤੀ ਹੈ, ਜਿਸ ਵਿਚ ਅਜਿਹੇ ਨਵੇਂ ਨਿਯਮ ਅਤੇ ਕਾਨੂੰਨ ਬਣਾਉਣ 'ਤੇ ਜ਼ੋਰ ਦਿੱਤਾ ਹੈ ਜੋ ਇਹ ਯਕੀਨੀ ਬਣਾ ਸਕੇ ਕਿ ਸੁੱਟੇ ਗਏ ਬੇਕਾਰ ਬਿਜਲਈ ਯੰਤਰ ਬਤੌਰ ਕਚਰਾ ਸਾਡੀ ਜ਼ਿੰਦਗੀ ਦਾ ਕਚਰਾ ਨਾ ਬਣਨ। ਮਾਹਰਾਂ ਦਾ ਕਹਿਣਾ ਹੈ ਕਿ ਬਿਜਲਈ ਦੁਨੀਆ ਵਿਚ ਤੇਜ਼ੀ ਨਾਲ ਹੋ ਰਹੀ ਉੱਨਤੀ ਅਤੇ ਬਦਲਾਅ ਦੇ ਫਾਇਦੇ ਤਾਂ ਮਹਿਜ਼ ਨਿੱਜੀ ਹੁੰਦੇ ਹਨ ਪਰ ਇਸ ਦੇ ਜ਼ਹਿਰੀਲੇ ਨੁਕਸਾਨ ਪੂਰੇ ਸਮਾਜ ਨੂੰ ਭੁਗਤਣੇ ਪੈਂਦੇ ਹਨ, ਖਾਸ ਤੌਰ 'ਤੇ ਵਿਕਾਸਸ਼ੀਲ ਦੇਸ਼ਾਂ ਵਿਚ ਬਿਜਲਈ ਕੂੜੇ-ਕਰਕਟ ਨੇ ਵਾਤਾਵਰਨ ਅਤੇ ਲੋਕਾਂ ਦੀ ਸਿਹਤ ਲਈ ਵੱਡਾ ਖ਼ਤਰਾ ਪੈਦਾ ਕਰ ਦਿੱਤਾ ਹੈ। ਮੁਸ਼ਕਿਲ ਇਹ ਹੈ ਕਿ ਜਿਸ ਤੇਜ਼ੀ ਨਾਲ ਟੈਲੀਵਿਜ਼ਨ, ਮੋਬਾਈਲ ਫੋਨ ਅਤੇ ਕੰਪਿਊਟਰ ਖਰੀਦੇ ਜਾਂਦੇ ਹਨ, ਉਸੇ ਤੇਜ਼ੀ ਨਾਲ ਪੁਰਾਣੀਆਂ ਬਿਜਲਈ ਚੀਜ਼ਾਂ ਨੂੰ ਸੁਰੱਖਿਅਤ ਤਰੀਕੇ ਨਾਲ ਸੁੱਟਣਾ ਜਾਂ ਉਨ੍ਹਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਕਰੇਲੇ 'ਤੇ ਨਿੰਮ ਚੜ੍ਹੇ ਵਰਗੀ ਸਥਿਤੀ ਇਹ ਹੈ ਕਿ ਬਿਜਲਈ ਯੰਤਰਾਂ ਦੀ ਵਿਕਰੀ ਇਨ੍ਹਾਂ ਦਿਨਾਂ 'ਚ ਮਹਿੰਗਾਈ ਅਤੇ ਮੰਦੀ ਦੇ ਬਾਵਜੂਦ ਜ਼ਿਆਦਾ ਹੋ ਰਹੀ ਹੈ।

-ਮੀਰਾ ਰਾਏ
(ਇਮੇਜ ਰਿਫਲੈਕਸ਼ਨ ਸੈਂਟਰ)

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ 



Post Comment

ਕਿਉਂ ਵਧਦੀ ਜਾ ਰਹੀ ਹੈ ਵਾਲ ਝੜਨ ਦੀ ਸਮੱਸਿਆ


ਵਿਟਾਮਿਨ 'ਏ' ਵਾਲਾਂ ਨੂੰ ਮਜ਼ਬੂਤ ਬਣਾਉਣ ਅਤੇ ਦੋ ਮੂੰਹੇਂ ਵਾਲਾਂ ਦੇ ਲਈ ਵਿਟਾਮਿਨ 'ਈ' ਵਾਲਾਂ ਨੂੰ ਮੁਲਾਇਮ ਬਣਾਉਣ, ਜਿੰਕ ਵਾਲਾਂ ਨੂੰ ਸੰਘਣਾ ਕਰਨ ਅਤੇ ਪ੍ਰੋਟੀਨ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਲਈ ਅਤੇ ਸਿਲੀਕਾਨ ਵਾਲਾਂ ਦੀ ਲੰਬੀ ਉਮਰ ਲਈ ਜ਼ਰੂਰੀ ਹੈ।

ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਸਕਦਾ ਕਿ ਵਾਲ ਝੜਨ ਦੀ ਸਮੱਸਿਆ ਲੰਬੇ ਸਮੇਂ ਤੋਂ ਚਲੀ ਆ ਰਹੀ ਹੈ। ਲੋਕ ਅਕਸਰ ਇਸ ਨੂੰ ਲੈ ਕੇ ਚਿੰਤਤ ਹਨ। ਇਹ ਸਮੱਸਿਆ ਸਿਰਫ਼ ਭਾਰਤ ਵਿਚ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੇ ਲੋਕ ਇਸ ਸਮੱਸਿਆ ਤੋਂ ਪ੍ਰੇਸ਼ਾਨ ਹਨ। ਸਮੇਂ-ਸਮੇਂ ਇਸ ਸਬੰਧੀ ਖੋਜਾਂ ਹੁੰਦੀਆਂ ਰਹਿੰਦੀਆਂ ਹਨ। ਮਾਹਿਰ ਇਹ ਜਾਣਨ ਦੀਆਂ ਕੋਸ਼ਿਸ਼ਾਂ ਕਰਨ ਵਿਚ ਲੱਗੇ ਰਹਿੰਦੇ ਹਨ ਕਿ ਇਸ ਦਾ ਕਾਰਨ ਕੀ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ।

ਭੋਜਨ ਮਾਹਿਰ ਸ਼ਿਖਾ ਸ਼ਰਮਾ ਦੇ ਅਨੁਸਾਰ ਤੁਹਾਡੀ ਰੋਜ਼ਮਰ੍ਹਾ ਦੀ ਖੁਰਾਕ ਸੁਭਾਅ ਆਦਿ ਗੱਲਾਂ ਵੀ ਇਸ ਦਾ ਕਾਰਨ ਹੋ ਸਕਦੀਆਂ ਹਨ। ਪਾਣੀ ਅਤੇ ਭੋਜਨ ਵਿਚ ਪਾਏ ਜਾਣ ਵਾਲੇ ਜ਼ਹਿਰੀਲੇ ਤੱਤਾਂ ਦੀ ਵਜ੍ਹਾ ਕਰਕੇ ਇਹ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਕਰਕੇ ਕਈ ਸਰੀਰਕ ਜਾਂ ਮਾਨਸਿਕ ਬਿਮਾਰੀ ਵੀ ਹੋ ਸਕਦੀ ਹੈ। ਦਿਨ ਭਰ ਦੀ ਥਕਾਵਟ ਅਤੇ ਤਣਾਅ, ਕਿਸੇ ਕਿਸਮ ਦਾ ਭੈਅ, ਚਿੰਤਾ, ਗੁੱਸਾ ਅਤੇ ਕੋਈ ਪ੍ਰੇਸ਼ਾਨੀ ਹੋਣ 'ਤੇ ਵੀ ਵਾਲ ਝੜਨ ਦੀ ਸਮੱਸਿਆ ਪੈਦਾ ਹੋਣ ਦਾ ਖ਼ਤਰਾ ਰਹਿੰਦਾ ਹੈ।

ਜੇਕਰ ਪੌਸ਼ਟਿਕ ਭੋਜਨ ਬਹੁਤ ਘੱਟ ਮਾਤਰਾ ਵਿਚ ਲੈਂਦੇ ਹੋ ਤਾਂ ਵੀ ਵਾਲ ਝੜਨ ਵਿਚ ਕਮੀ ਹੋ ਸਕਦੀ ਹੈ ਜਾਂ ਹਾਰਮੋਨਸ ਦੀ ਗੜਬੜੀ ਇਸ ਦਾ ਕਾਰਨ ਹੋ ਸਕਦੀ ਹੈ। ਵਾਲਾਂ ਨੂੰ ਵੱਖ-ਵੱਖ ਟਰੀਟਮੈਂਟ ਦੇਣ ਨਾਲ ਵੀ ਇਹ ਡਿੱਗ ਸਕਦੇ ਹਨ। ਪੌਸ਼ਕ ਤੱਤਾਂ ਦੀ ਕਮੀ ਵਾਲ ਡਿੱਗਣ ਦਾ ਸਭ ਤੋਂ ਵੱਡਾ ਕਾਰਨ ਹੈ। ਜਦੋਂ ਸਰੀਰ ਨੂੰ ਉਚਿਤ ਮਾਤਰਾ ਵਿਚ ਵਿਟਾਮਿਨ, ਖਣਿਜ ਤੇ ਪ੍ਰੋਟੀਨ ਪ੍ਰਾਪਤ ਨਹੀਂ ਹੁੰਦੇ ਤਾਂ ਵਾਲਾਂ 'ਤੇ ਇਸ ਦਾ ਸਿੱਧਾ ਅਸਰ ਪੈਂਦਾ ਹੈ।

ਵਿਟਾਮਿਨ 'ਏ' ਵਾਲਾਂ ਨੂੰ ਮਜ਼ਬੂਤ ਬਣਾਉਣ ਅਤੇ ਦੋ ਮੂੰਹੇਂ ਵਾਲਾਂ ਦੇ ਲਈ ਵਿਟਾਮਿਨ 'ਈ' ਵਾਲਾਂ ਨੂੰ ਮੁਲਾਇਮ ਬਣਾਉਣ, ਜਿੰਕ ਵਾਲਾਂ ਨੂੰ ਸੰਘਣਾ ਕਰਨ ਅਤੇ ਪ੍ਰੋਟੀਨ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਲਈ ਅਤੇ ਸਿਲੀਕਾਨ ਵਾਲਾਂ ਦੀ ਲੰਬੀ ਉਮਰ ਲਈ ਜ਼ਰੂਰੀ ਹੈ।

ਅਧਿਐਨਾਂ ਤੋਂ ਪਤਾ ਲਗਦਾ ਹੈ ਕਿ ਸਾਡੇ ਵਾਤਾਵਰਨ ਵਿਚ ਰਸਾਇਣਿਕ ਪ੍ਰਦੂਸ਼ਣ ਦਾ ਵਧਦਾ ਪੱਧਰ ਪੌਦਿਆਂ, ਪਸ਼ੂਆਂ ਅਤੇ ਵਿਅਕਤੀਆਂ 'ਤੇ ਬਹੁਤ ਬੁਰਾ ਪ੍ਰਭਾਵ ਪਾਉਂਦਾ ਹੈ, ਜਿਸ ਦੇ ਨਤੀਜੇ ਵਜੋਂ ਲੋਕਾਂ ਦੇ ਵਾਲ ਡਿੱਗਣ ਦੀ ਸਮੱਸਿਆ ਦਿਨੋ-ਦਿਨ ਵਧਦੀ ਜਾ ਰਹੀ ਹੈ। ਅੱਜ ਦੀ ਤਣਾਅ ਭਰਪੂਰ ਜ਼ਿੰਦਗੀ ਕਾਰਨ ਵਾਲ ਡਿੱਗਣ ਦੇ ਦੋ ਕਾਰਨ ਹਨ, ਪਹਿਲਾਂ ਡਰ ਅਤੇ ਚਿੰਤਾ ਦੂਜਾ ਕ੍ਰੋਧ ਅਤੇ ਨਿਰਾਸ਼ਾ।

ਜਦੋਂ ਅਸੀਂ ਡਰ ਮਹਿਸੂਸ ਕਰਦੇ ਹਾਂ ਤਾਂ ਸਾਡੇ ਅੰਦਰ ਚਿੜਚਿੜਾਪਨ ਹੁੰਦਾ ਹੈ ਤਾਂ ਵਾਲਾਂ ਦੀਆਂ ਜੜ੍ਹਾਂ ਤੱਕ ਖੂਨ ਦੀ ਪੂਰਤੀ ਨਹੀਂ ਹੁੰਦੀ। ਜਿਸ ਕਰਕੇ ਵਾਲਾਂ ਦੀਆਂ ਜੜ੍ਹਾਂ ਤੱਕ ਪੌਸ਼ਕ ਤੱਤ ਜਾਂ ਆਕਸੀਜਨ ਨਹੀਂ ਪੁੱਜਦੀ। ਇਸੇ ਤਰ੍ਹਾਂ ਗੁੱਸੇ ਵਿਚ ਜਾਂ ਨਿਰਾਸ਼ਾ 'ਚ ਘਿਰੇ ਹੋਣ 'ਤੇ ਵਾਲਾਂ ਦੀਆਂ ਜੜ੍ਹਾਂ ਖੁਸ਼ਕ ਹੁੰਦੀਆਂ ਹਨ। ਪੌਸ਼ਕ ਤੱਤਾਂ ਵਿਚ ਅਸੰਤੁਲਨ ਕਾਰਨ ਇਹ ਡਿੱਗਣ ਲਗਦੇ ਹਨ।

ਇਸ ਸਮੱਸਿਆ ਤੋਂ ਨਿਜ਼ਾਤ ਪਾਉਣੀ ਹੈ ਤਾਂ ਇਨ੍ਹਾਂ ਗੱਲਾਂ 'ਤੇ ਗੌਰ ਕਰੋ। ਹੇਅਰ ਕਲਰ, ਨਾਲ ਵਾਲਾਂ ਨੂੰ ਟਰੀਟਮੈਂਟ ਦੇਣ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਲਓ। ਵਾਲ ਕੱਸ ਕੇ ਨਾ ਬੰਨ੍ਹੋ। ਹੇਅਰ ਸਟਾਇਲ 'ਚ ਪਿੰਨਾਂ ਦੀ ਵਰਤੋਂ ਨਾ ਕਰੋ।

-ਭਾਸ਼ਣਾ ਬਾਂਸਲ

ਪੋਸਟ ਕਰਤਾ:  ਗੁਰਸ਼ਾਮ ਸਿੰਘ ਚੀਮਾ 



Post Comment

Saturday, October 6, 2012

ਮੌਤ ਦਾ ਸਿਰਨਾਵਾਂ ਹੈਰੋਇਨ


ਹੈਰੋਇਨ, ‘ਲਾਲ ਪਰੀ’ ਤੋਂ ਵੀ ਜ਼ਿਆਦਾ ਨਸ਼ੀਲੀ, ਫ਼ਿਲਮੀ ਹੀਰੋਇਨ ਵਾਂਗ ਖਿੱਚ ਪਾਉਣ ਵਾਲੀ, ਜ਼ਿੰਦਗੀ ਨੂੰ ਧੂੰਏਂ ਵਾਂਗ ਉਡਾ ਦੇਣ ਵਾਲੀ ਅਤੇ ਸਰੀਰ ਨੂੰ ਪੂਰੀ ਤਰ੍ਹਾਂ ਖੋਰਾ ਲਾਉਣ ਵਾਲੀ ਚੀਜ਼ ਹੈ। ਇਸ ਨਸ਼ੇ ਬਾਰੇ ਯੂਨਾਈਟਡ ਨੇਸ਼ਨਜ਼ ਨੇ 2011 ਤੱਕ ਕੀਤੀ ਜਾ ਚੁੱਕੀ ਖੋਜ ਰਾਹੀਂ ਖੁਲਾਸਾ ਕੀਤਾ ਹੈ ਕਿ ਕਦੇ ਹੈਰੋਇਨ ਵਾਸਤੇ ਸਿਰਫ਼ ਲਾਂਘਾ ਸਮਝਿਆ ਜਾਂਦਾ ਭਾਰਤ ਇਸ ਵੇਲੇ ਦੁਨੀਆਂ ਭਰ ਵਿੱਚੋਂ ਇਸ ਦਾ ਸਭ ਤੋਂ ਵੱਡਾ ਖਪਤਕਾਰ ਬਣ ਚੁੱਕਿਆ ਹੈ। ਦੱਖਣੀ ਏਸ਼ੀਆ ਵਿੱਚ ਬਣਾਈ ਜਾ ਰਹੀ ਹਰ 40 ਟਨ ਹੈਰੋਇਨ ਵਿੱਚੋਂ 17 ਟਨ ਭਾਰਤ ਵਿੱਚ ਹਜ਼ਮ ਕੀਤੀ ਜਾ ਰਹੀ ਹੈ। ਇੱਥੇ ਇਸ ਦਾ ਕਾਰੋਬਾਰ 1.4 ਅਰਬ ਡਾਲਰ ਨੂੰ ਵੀ ਪਾਰ ਕਰ ਚੁੱਕਿਆ ਹੈ।
ਜਿਵੇਂ ਕਿਹਾ ਜਾਂਦਾ ਹੈ ਕਿ ਸਫ਼ਰ ਭਾਵੇਂ ਦਸ ਹਜ਼ਾਰ ਮੀਲ ਦਾ ਹੋਵੇ ਜਾਂ ਦਸ ਮੀਲ ਦਾ ਉਸ ਵਾਸਤੇ ਪੁੱਟਿਆ ਪਹਿਲਾ ਕਦਮ ਬਹੁਤ ਮਾਅਨੇ ਰੱਖਦਾ ਹੈ। ਉਸੇ ਤਰ੍ਹਾਂ ਪੱਕੇ ਤੌਰ ’ਤੇ ਨਸ਼ੇ ਦਾ ਆਦੀ ਬਣਨ ਲਈ ਵੀ ਪਹਿਲੀ ਵਾਰ ਸ਼ੌਕ-ਸ਼ੌਕ ਵਿੱਚ ਇਸ ਦਾ ਸੁਆਦ ਚੱਖਣਾ ਬਹੁਤ ਮਾਅਨੇ ਰੱਖਦਾ ਹੈ।
ਇਸੇ ਸ਼ੌਕ ਕਾਰਨ ਭਾਰਤ ਲਾਂਘਾ ਬਣਦਾ-ਬਣਦਾ ਨਸ਼ਾ ਸੇਵਨ ਦਾ ਸਭ ਤੋਂ ਵੱਡਾ ਕੇਂਦਰ ਬਣ ਗਿਆ ਹੈ। ਬਹੁਤੀ ਦੂਰ ਜਾਣ ਦੀ ਲੋੜ ਨਹੀਂ ਹੈ। ਕੋਈ ਪੰਜਾਬ ਬਾਰੇ ਜਾਣਨਾ ਚਾਹੇ ਤਾਂ ਇਕੱਲੇ ਪਟਿਆਲੇ ਵਿੱਚ ਝਾਤ ਮਾਰਨ ’ਤੇ ਹੀ ਪੂਰੀ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਨੂੰ ਅਸਲ ਹਾਲਤ ਸਮਝ ਆ ਜਾਵੇਗੀ। ਜਨਵਰੀ ਤੋਂ ਜੂਨ 2012 ਤੱਕ ਪੁਲੀਸ ਵੱਲੋਂ ਫੜੇ ਗਏ ਨਸ਼ੀਲੇ ਪਦਾਰਥਾਂ ਵਿੱਚ 133 ਕਿਲੋ ਅਫ਼ੀਮ, 8802 ਕਿਲੋ ਡੋਡੇ, ਚਾਰ ਕਿਲੋ ਸਮੈਕ, 18 ਕਿਲੋ ਸੁਲਫਾ, ਚਾਰ ਕਿਲੋ ਚਰਸ, 49 ਕਿਲੋ ਗਾਂਜਾ ਅਤੇ 255 ਗ੍ਰਾਮ ਹੈਰੋਇਨ ਹੈ। ਅਸਲ ਵਿੱਚ ਇਹ ਵਰਤੇ ਜਾ ਰਹੇ ਨਸ਼ੇ ਦਾ ਸਿਰਫ਼ ਦੋ ਫ਼ੀਸਦੀ ਹਿੱਸਾ ਹੈ।

ਇਸ ਤੋਂ ਇਲਾਵਾ ਛੋਟੀ ਉਮਰ ਦੇ ਬੱਚਿਆਂ ਵੱਲੋਂ ਕੀਤੇ ਜਾ ਰਹੇ ਨਸ਼ੇ ਦਾ ਕੱਚਾ ਚਿੱਠਾ ਵੀ ਖੁੱਲ੍ਹ ਗਿਆ ਹੈ ਜੋ ਖੁੱਲ੍ਹਾ ਵਿਕ ਰਿਹਾ ਹੈ। ਪੁਲੀਸ ਵੱਲੋਂ ਇਕੱਲੇ ਪਟਿਆਲੇ ਵਿੱਚ ਨਸ਼ੇ ਦੇ 26,052 ਕੈਪਸੂਲ, 28 ਕਿਲੋ ਨਸ਼ੀਲਾ ਪਾਊਡਰ ਤੇ ਨਸ਼ੀਲੀਆਂ ਦਵਾਈਆਂ ਦੀਆਂ ਸ਼ੀਸ਼ੀਆਂ ਵਿਚਲਾ 12 ਲਿਟਰ ਤਰਲ ਫੜਿਆ ਜਾ ਚੁੱਕਿਆ ਹੈ।
ਹੈਰੋਇਨ ਬਣਾਉਣ ਲਈ ਪੋਸਤ ਦੇ ਬੂਟੇ ਦੇ ਡੋਡਿਆਂ ਨੂੰ ਮਹੀਨ ਚੀਰਾ ਦਿੱਤਾ ਜਾਂਦਾ ਹੈ। ਉਸ ਵਿੱਚੋਂ ਨਿਕਲੇ ਰਸ ਨੂੰ ਸੁਕਾਇਆ ਜਾਂਦਾ ਹੈ। ਫਿਰ ਉਸ ਸੁੱਕੇ ਪਾਊਡਰ ਨੂੰ ਤਿੱਖੀ ਕਰਦ ਨਾਲ ਕਾਗਜ਼ ਉੱਤੇ ਹੌਲੀ-ਹੌਲੀ ਇਕੱਠਾ ਕੀਤਾ ਜਾਂਦਾ ਹੈ। ਉਸ ਵਿੱਚੋਂ ਮਰੀਜ਼ਾਂ ਵਾਸਤੇ ਲੈਬਾਰਟਰੀਆਂ ਵਿੱਚ ਮਾਰਫੀਨ ਦੇ ਟੀਕੇ ਬਣਾਏ ਜਾਂਦੇ ਹਨ ਜਿਹੜੇ ਹਾਰਟ ਅਟੈਕ ਜਾਂ ਜਮਾਂਦਰੂ ਦਿਲ ਦੇ ਰੋਗ ਵਾਲੇ ਮਰੀਜ਼ਾਂ ਨੂੰ ਲੱਗਦੇ ਹਨ। ਉਸੇ ਵਿੱਚੋਂ ਹੀ ਨਸ਼ੇ ਦੇ ਵਪਾਰੀਆਂ ਵੱਲੋਂ ਆਪਣਾ ਕਾਰੋਬਾਰ ਚਲਾਉਣ ਲਈ ਹੈਰੋਇਨ ਵੀ ਬਣਾਈ ਜਾਂਦੀ ਹੈ। ਇਹ ਕੰਮ ਇੰਨੀ ਸਫ਼ਾਈ ਅਤੇ ਧਿਆਨ ਨਾਲ ਕਰਨ ਵਾਲਾ ਹੁੰਦਾ ਹੈ ਕਿਉਂਕਿ ਜੇ ਚੀਰਾ ਰਤਾ ਵੀ ਢੂੰਘਾ ਪੈ ਜਾਏ ਤਾਂ ਉਹ ਡੋਡਾ ਖ਼ਰਾਬ ਹੋ ਸਕਦਾ ਹੈ। ਸੋ ਨਪੇ ਤੁਲੇ ਹੱਥਾਂ ਨਾਲ ਹੀ ਇਹ ਕੰਮ ਕੀਤਾ ਜਾ ਸਕਦਾ ਹੈ। ਸ਼ੁੱਧ ਹੈਰੋਇਨ ਸਾਫ਼ ਚਿੱਟੇ ਪਾਊਡਰ ਦੀ ਸ਼ਕਲ ਵਿੱਚ ਹੁੰਦੀ ਹੈ। ਜਿਹੜੀ ਪੂਰਨ ਰੂਪ ਵਿੱਚ ਸ਼ੁੱਧ ਨਾ ਹੋਵੇ ਉਸ ਵਿੱਚ ਰਹਿ ਚੁੱਕੀ ਗੰਦਗੀ ਸਦਕਾ ਉਹ ਭੂਰੇ ਤੋਂ ਲੈ ਕੇ ਕਾਲੇ ਰੰਗ ਦੀ ਵੀ ਹੋ ਸਕਦੀ ਹੈ। ਭੂਰੇ ਰੰਗ ਵਾਲੀ ਹੈਰੋਇਨ ਚਿੱਟੇ ਰੰਗ ਵਾਲੀ ਤੋਂ ਕੁਝ ਸਸਤੀ ਹੋਣ ਦੇ ਨਾਲ-ਨਾਲ ਅਸਰ ਵੀ ਪੂਰਾ ਵਿਖਾਉਂਦੀ ਹੈ। ਇਸ ਲਈ ਦੁਨੀਆਂ ਭਰ ਵਿੱਚ ਇਸ ਨੂੰ ਬਰਾਊਨ ਸ਼ੂਗਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਾਲੇ ਰੰਗ ਦੀ ਹੈਰੋਇਨ ਨੂੰ ‘ਬਲੈਕ ਟਾਰ’ ਕਿਹਾ ਜਾਂਦਾ ਹੈ ਤੇ ਉਹ ਲੁੱਕ ਵਾਂਗ ਚਿਪਚਿਪੀ ਹੁੰਦੀ ਹੈ।
ਰਤਾ ਕੁ ਇਤਿਹਾਸ ’ਤੇ ਝਾਤ ਮਾਰੀਏ। ਸਿਰਫ਼ 118 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਇਸ ਦਾ ਕੋਈ ਖਰੀਦਦਾਰ ਨਹੀਂ ਸੀ ਹੁੰਦਾ। ਬੇਅਰ ਦਵਾਈਆਂ ਦੀ ਕੰਪਨੀ ਨੂੰ ਇਸ਼ਤਿਹਾਰਬਾਜ਼ੀ ਉੱਤੇ ਬੇਹਿਸਾਬ ਪੈਸਾ ਰੋੜ੍ਹਨਾ ਪਿਆ ਕਿ ਕੋਈ ਹੈਰੋਇਨ ਦੀ ਵਰਤੋਂ ਵਾਸਤੇ ਅੱਗੇ ਤਾਂ ਆਵੇ।
ਯੂਨਾਈਟਡ ਨੇਸ਼ਨਜ਼ ਵੱਲੋਂ ਕੀਤੀ ਖੋਜ ਮੁਤਾਬਕ ਦੁਨੀਆਂ ਭਰ ਵਿੱਚੋਂ ਅਫ਼ਗ਼ਾਨਿਸਤਾਨ ਨਸ਼ੇ ਦਾ ਸਭ ਤੋਂ ਵੱਡਾ ਗੜ੍ਹ ਹੈ ਜਿੱਥੇ ਪੋਸਤ ਦੀ ਖੇਤੀ ਸਦਕਾ 2004 ਵਿੱਚ ਦੁਨੀਆਂ ਦੀ 87 ਫ਼ੀਸਦੀ ਹੈਰੋਇਨ ਬਣਾਈ ਗਈ। ਹੁਣ ਤਕ ਵੀ ਅਫ਼ਗ਼ਾਨੀ ਅਫ਼ੀਮ ਨਾਲ ਹਰ ਸਾਲ ਪੂਰੀ ਦੁਨੀਆਂ ਵਿਚਲੇ ਇੱਕ ਲੱਖ ਵਿਅਕਤੀ ਮਰ ਰਹੇ ਹਨ।
ਯੂਨਾਈਟਡ ਨੇਸ਼ਨਜ਼ ਮੁਤਾਬਕ ਅਫ਼ਗ਼ਾਨਿਸਤਾਨ ਵਿੱਚ 1999 ’ਚ 910 ਵਰਗ ਕਿਲੋਮੀਟਰ ਥਾਂ ਉੱਤੇ ਪੋਸਤ ਦੇ ਫੁੱਲ ਉਗਾਏ ਜਾਂਦੇ ਸਨ। 2006 ਵਿੱਚ ਇਸ ਤੋਂ ਕਿਤੇ ਵੱਧ ਥਾਂ ਉੱਤੇ ਪੋਸਤ ਬੀਜੀ ਜਾਣ ਲੱਗੀ ਤੇ ਹੁਣ 33 ਲੱਖ ਅਫ਼ਗ਼ਾਨ ਲੋਕ ਅਫ਼ੀਮ ਉਗਾ ਕੇ ਅੱਗੇ ਵੇਚਣ ਦੇ ਕਾਰੋਬਾਰ ਵਿੱਚ ਲੱਗੇ ਹੋਏ ਹਨ।
ਥੋੜ੍ਹਾ ਹੋਰ ਪਿੱਛੇ ਜਾਈਏ ਤਾਂ 1900 ਵਿੱਚ ਹੈਰੋਇਨ ਦੀ ਅੰਤਰਰਾਸ਼ਟਰੀ ਪੱਧਰ ਉੱਤੇ ਹੋ ਰਹੀ ਤਸਕਰੀ ਰੋਕਣ ਲਈ ਕੁਝ ਦੇਸ਼ਾਂ ਵਿੱਚ ਕਾਨੂੰਨ ਬਣਨ ਦਾ ਜ਼ਿਕਰ ਮਿਲਦਾ ਹੈ। ਬਾਕੀ ਦੇਸ਼ਾਂ ਵਿੱਚ ਇਹ ਤਸਕਰੀ ਨਾਜਾਇਜ਼ ਨਹੀਂ ਸੀ ਮੰਨੀ ਜਾਂਦੀ। ਦੁਨੀਆਂ ਦੇ ਕਾਫ਼ੀ ਹਿੱਸਿਆਂ ’ਚ 1920 ਦੇ ਅੱਧ ਵਿੱਚ ਇਸ ਦੀ ਤਸਕਰੀ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਗਿਆ। ਉਸ ਸਮੇਂ ਜ਼ਿਆਦਾਤਰ ਚੀਨ (ਖ਼ਾਸਕਰ ਸ਼ੰਘਾਈ ਤੇ ਤਿਆਜਿਨ) ਵਿੱਚੋਂ ਗ਼ੈਰ-ਕਾਨੂੰਨੀ ਢੰਗ ਨਾਲ ਹੈਰੋਇਨ ਹੋਰ ਦੇਸ਼ਾਂ ਵਿੱਚ ਪਹੁੰਚਾਈ ਜਾ ਰਹੀ ਸੀ। ਸੰਨ 1930 ਵਿੱਚ ਫਰਾਂਸ ਵੀ ਲਾਂਘਾ ਬਣ ਗਿਆ। ਅਮਰੀਕਾ ਵਿੱਚ ਇਸ ਦੀ ਵਰਤੋਂ ਉਦੋਂ ਵੀ ਜ਼ੋਰਾਂ ’ਤੇ ਸੀ ਪਰ ਦੂਜੀ ਵਿਸ਼ਵ ਜੰਗ ਦੌਰਾਨ ਚੀਨ ਤੇ ਜਾਪਾਨ ਦੀ ਜੰਗ ਨੇ ਅਮਰੀਕਾ ਵਿੱਚ ਇਸ ਦਾ ਵੜਨਾ ਲਗਭਗ ਬੰਦ ਹੀ ਕਰ ਦਿੱਤਾ। ਮਾਫੀਆ ਕਿੱਥੇ ਟਿਕਣ ਵਾਲਾ ਸੀ? ਇਸ ਲਈ ਜੰਗ ਤੋਂ ਤੁਰੰਤ ਬਾਅਦ ਇਟਲੀ ਦੀ ਹਾਲਤ ਵੇਖਦੇ ਹੋਏ ਸਿਸਲੀ ਵਿਖੇ ਹੈਰੋੋਇਨ ਬਣਾਉਣ ਦੀਆਂ ਵੱਡੀਆਂ ਲੈਬਾਰਟਰੀਆਂ ਸਥਾਪਿਤ ਕਰ ਦਿੱਤੀਆਂ ਗਈਆਂ। ਇੱਥੋਂ ਇਹ ਯੂਰਪ ਤੇ ਅਮਰੀਕਾ ’ਚ ਪਹੁੰਚਾਈ ਜਾਣ ਲੱਗੀ। ਇਸ ਕਾਰਨ 1940 ਵਿੱਚ ਚੀਨ ’ਚ ਇਸ ਦਾ ਕਾਰੋਬਾਰ ਲਗਭਗ ਠੱਪ ਹੀ ਹੋ ਗਿਆ।
ਜ਼ਿਕਰਯੋਗ ਹੈ ਕਿ ਵੀਹਵੀਂ ਸਦੀ ਦੇ ਅੰਤ ਤੱਕ ਹੈਰੋਇਨ ਦੇ ਵਪਾਰ ਉੱਤੇ ਪੂਰੀ ਤਰ੍ਹਾਂ ਪਾਬੰਦੀ ਨਹੀਂ ਲੱਗੀ ਸੀ ਹਾਲਾਂਕਿ ਇਸ ਕਾਰਨ ਪੱਛਮੀ ਦੇਸ਼ਾਂ ਦੇ ਹਜ਼ਾਰਾਂ ਨੌਜਵਾਨ ਫਨਾਹ ਹੋ ਚੁੱਕੇ ਸਨ।
ਬਰਮਾ ਦੀ ਸਰਹੱਦ ਉੱਤੇ 1970 ਦੇ ਸ਼ੁਰੂ ਵਿੱਚ ਹੈਰੋਇਨ ਦੀ ਤਸਕਰੀ ਵੱਡੇ ਪੱਧਰ ’ਤੇ ਸ਼ੁਰੂ ਹੋ ਗਈ। ਇਸ ਦੇ ਨਤੀਜੇ ਵਜੋਂ ‘ਸੁਨਹਿਰੀ ਤਿਕੋਣ’ ਹੋਂਦ ਵਿੱਚ ਆਈ। ਬਰਮਾ ਨੂੰ ਸੁਨਹਿਰੀ ਤਿਕੋਣ ਦਾ ਦਿਲ ਮੰਨਿਆ ਗਿਆ ਤੇ ਇਸ ਨੂੰ ਅਫ਼ਗ਼ਾਨਿਸਤਾਨ ਤੋਂ ਬਾਅਦ ਹੈਰੋਇਨ ਉਗਾਉਣ ਲਈ ਦੁਨੀਆਂ ਭਰ ਵਿੱਚ ਦੂਜੇ ਨੰਬਰ ਦਾ ਦੇਸ਼ ਮੰਨ ਲਿਆ ਗਿਆ।
ਇਸ ਸਦਕਾ 1973 ’ਚ ਅਮਰੀਕਾ ਵਿੱਚ ਵਰਤੀ ਜਾ ਰਹੀ ਇੱਕ-ਤਿਹਾਈ ਹੈਰੋਇਨ ਸੁਨਹਿਰੀ ਤਿਕੋਣ ਰਾਹੀਂ ਪਹੁੰਚਾਈ ਜਾਣ ਲੱਗੀ।
‘ਸੁਨਹਿਰੀ ਤਿਕੋਣ’ ਵਜੋਂ ਜਾਣੇ ਜਾਂਦੇ ਬਰਮਾ, ਥਾਈਲੈਂਡ, ਵੀਅਤਨਾਮ, ਲਾਓਸ ਅਤੇ ਯੂਨਾਂ (ਚੀਨ) ਵਿੱਚ ਵੀ ਇਸ ਦੀ ਲਹਿਲਹਾਉਂਦੀ ਖੇਤੀ ਵੇਖੀ ਜਾ ਸਕਦੀ ਹੈ। ਮੈਕਸੀਕੋ ਤੇ ਕੋਲੰਬੀਆ ਵੀ ਪਿੱਛੇ ਨਹੀਂ ਰਹੇ। ਅਮਰੀਕਾ ਵਿੱਚ ਵਰਤੀ ਜਾ ਰਹੀ ਤਕਰੀਬਨ ਸਾਰੀ ਹੈਰੋਇਨ ਇਸ ਵੇਲੇ ਮੈਕਸੀਕੋ ਤੇ ਕੋਲੰਬੀਆ ਹੀ ਸਪਲਾਈ ਕਰ ਰਹੇ ਹਨ।
ਅਫ਼ਗ਼ਾਨ-ਰੂਸ ਲੜਾਈ ਕਾਰਨ ਹੈਰੋਇਨ ਦੇ ਵਪਾਰੀਆਂ ਨੇ ਪਾਕਿਸਤਾਨ-ਅਫ਼ਗ਼ਾਨਿਸਤਾਨ ਸਰਹੱਦ ਵੱਲ ਮੂੰਹ ਕਰ ਲਿਆ।  ਮੁਜਾਹਿਦੀਨਾਂ ਨੂੰ ਅਸਲਾ ਖਰੀਦਣ ਲਈ ਮਜਬੂਰੀਵੱਸ ਅਫ਼ੀਮ ਵੇਚਣੀ ਪਈ ਤਾਂ ਜੋ ਪੈਸਾ ਇਕੱਠਾ ਕੀਤਾ ਜਾ ਸਕੇ। ਇਸ ਨਾਲ ਸੁਨਹਿਰੀ ਤਿਕੋਣ ਹੋਰ ਤਾਕਤਵਰ ਬਣ ਗਈ।
ਇਹੀ ਵਜ੍ਹਾ ਸੀ ਕਿ 1980 ਵਿੱਚ ਅਮਰੀਕਾ ਪਹੁੰਚਾਈ ਜਾ ਰਹੀ 60 ਫ਼ੀਸਦੀ ਹੈਰੋਇਨ ਅਫ਼ਗ਼ਾਨਿਸਤਾਨ ਵਿੱਚ ਹੋ ਰਹੀ ਉਪਜ ਤੋਂ ਤਿਆਰ ਹੁੰਦੀ ਸੀ।
ਯੂਨਾਈਟਡ ਨੇਸ਼ਨਜ਼ ਨੇ 2004 ਵਿੱਚ ਪਾਕਿਸਤਾਨ ਨੂੰ ਉਸ ਸਮੇਂ ਅਫ਼ੀਮ ਉਗਾ ਕੇ ਅੱਗੇ ਤੋਰਨ ਦਾ ਦੁਨੀਆਂ ਦਾ ਸਭ ਤੋਂ ਵੱਡਾ ਅੱਡਾ ਕਰਾਰ ਕਰ ਦਿੱਤਾ ਸੀ।
2007 ਤੋਂ 2011 ਤੱਕ ਮੈਕਸੀਕੋ ਵਿੱਚ ਬਹੁਤ ਜ਼ਿਆਦਾ ਪੋਸਤ ਉਗਾਉਣੀ ਸ਼ੁਰੂ ਕਰ ਦਿੱਤੀ ਗਈ। ਇਸ ਕਾਰਨ ਹੁਣ ਮੈਕਸੀਕੋ ਪੋਸਤ ਉਗਾਉਣ ਵਿੱਚ ਪੂਰੀ ਦੁਨੀਆਂ ’ਚ ਦੂਜੇ ਨੰਬਰ ’ਤੇ ਪਹੁੰਚ ਚੁੱਕਿਆ ਹੈ।
ਇਸ ਸਾਲ 13 ਮਾਰਚ ਨੂੰ ਅਮਰੀਕੀ ਅਦਾਲਤ ਵਿੱਚ ਇੱਕ ਤਾਲਿਬਾਨ ਨੇ ਮੰਨਿਆ ਕਿ ਨਾਰਕੋ ਟੈਰੇਰਿਜ਼ਮ ਫੈਲਾਉਣ ਲਈ ਹੈਰੋਇਨ ਨੂੰ ਵੱਡੇ ਪੱਧਰ ਉੱਤੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਾਇਆ ਜਾ ਰਿਹਾ ਹੈ। ਬਹਿਸ ਦੌਰਾਨ ਇਹ ਸਾਬਿਤ ਹੋਇਆ ਕਿ ਉਹੀ ਤਾਲਿਬਾਨ ਪੂਰੀ ਦੁਨੀਆਂ ਵਿੱਚ ਹੈਰੋਇਨ ਦੇ 20 ਫ਼ੀਸਦੀ ਵਪਾਰ ਦਾ ਮਾਲਕ ਸੀ।
ਤੁਰਕੀ ਵਿੱਚ ਹੈਰੋਇਨ ਦੀ ਕੀਮਤ 14.5 ਪੌਂਡ ਪ੍ਰਤੀ ਗਰਾਮ ਹੈ। ਯੂਰਪ ਵਿੱਚ ਬਹੁਤੀਆਂ ਥਾਵਾਂ ਉੱਤੇ ਇਹ 35-40 ਪੌਂਡ ਪ੍ਰਤੀ ਗ੍ਰਾਮ ਵਿਕਦੀ ਹੈ। ਸਵੀਡਨ ਪਹੁੰਚਦਿਆਂ ਹੈਰੋਇਨ ਦੀ ਕੀਮਤ 110 ਪੌਂਡ ਪ੍ਰਤੀ ਗ੍ਰਾਮ ਹੋ ਜਾਂਦੀ ਹੈ। ਅਮਰੀਕਾ ਪਹੁੰਚ ਕੇ ਇਹ 172 ਡਾਲਰ ਪ੍ਰਤੀ ਗ੍ਰਾਮ ਵਿਕਦੀ ਹੈ।
ਨਸ਼ਿਆਂ ਦੇ ਵਪਾਰੀਆਂ ਨੂੰ ਅੰਦਾਜ਼ਾ ਵੀ ਨਹੀਂ ਹੋਣਾ ਕਿ ਵੱਡਿਆਂ ਉੱਤੇ ਵਾਰ ਕਰਦੇ-ਕਰਦੇ ਉਨ੍ਹਾਂ ਨੇ ਨਿੱਕੇ ਬੱਚਿਆਂ ਨੂੰ ਕਿਵੇਂ ਨਸ਼ਿਆਂ ਦੇ ਹੜ੍ਹ ਵਿੱਚ ਰੋੜ੍ਹ ਦਿੱਤਾ ਹੈ!
ਹੈਰੋਇਨ ਨਾ ਖਰੀਦ ਸਕਣ ਵਾਲੇ 9 ਤੋਂ 14 ਸਾਲ ਦੇ ਬੱਚੇ ਖੰਘ ਦੀਆਂ ਦਵਾਈਆਂ, ਦਰਦ ਦੂਰ ਕਰਨ ਵਾਲੀਆਂ ਮੱਲ੍ਹਮਾਂ ਚੱਟਣ, ਗੂੰਦ, ਪੇਂਟ, ਪੈਟਰੋਲ ਸੁੰਘਣ, ਟਾਈਪ ਦਾ ਕਲੀਨੀਂਗ ਫਲਿਊਡ ਪੀਣ, ਕਿਰਲੀ ਮਾਰ ਕੇ ਖਾਣ, ਆਇਓਡੈਕਸ ਚੱਟਣ ਆਦਿ ਵਿੱਚ ਲੱਗ ਗਏ ਹਨ। ਪਿੰਡਾਂ ਵਿੱਚ ਇਹ ਚੇਟਕ ਖ਼ਾਸ ਤੌਰ ’ਤੇ ਵੇਖੀ ਜਾ ਸਕਦੀ ਹੈ ਜਿੱਥੇ ਨਸ਼ੇ ਦੇ ਨਾਲ-ਨਾਲ ਬੀੜੀ-ਸਿਗਰਟ ਵੀ ਪੀਣ ਵਾਲੇ ਬੱਚਿਆਂ ਦੀ ਗਿਣਤੀ ਭਾਰਤ ਵਿੱਚ 55,000 ਬੱਚੇ ਹਰ ਰੋਜ਼ ਤੱਕ ਪਹੁੰਚ ਰਹੀ ਹੈ। ਸਾਲ ਵਿੱਚ ਤਕਰੀਬਨ ਦੋ ਕਰੋੜ ਨਵੇਂ ਬੱਚੇ ਸਿਗਰਟ ਪੀਣ ਦੀ ਆਦਤ ਵੱਲ ਧੱਕੇ ਜਾ ਰਹੇ ਹਨ। ਜੇ ਸਿਗਰਟ ਪੀਣ ਵਾਲੇ ਬੱਚਿਆਂ ਦੀ ਗਿਣਤੀ ਅਮਰੀਕਾ ਵਿੱਚ ਕੀਤੀ ਜਾਏ ਤਾਂ ਸਿਰਫ਼ 3000 ਬੱਚੇ ਹਰ ਰੋਜ਼ ਇਹ ਲਤ ਪਾਲ ਰਹੇ ਹਨ।
ਇੰਡੀਆ ਫਾਊਂਡੇਸ਼ਨ ਚਾਈਲਡ ਲਾਈਨ ਨੇ 2008 ਵਿੱਚ ਮਨੀਪੁਰ ’ਚ ਖੋਜ ਕਰ ਕੇ ਦੱਸਿਆ ਕਿ ਹੈਰੋਇਨ ਤੋਂ ਲੈ ਕੇ      ਸਪਾਜ਼ਮੋਪਰੌਕਸੀਵੌਨ ਕੈਪਸੂਲ ਤੇ ਨਸਾਂ ਵਿੱਚ ਟੀਕੇ ਲਾਉਣ ਦਾ ਰੁਝਾਨ ਬੱਚਿਆਂ, ਖ਼ਾਸਕਰ ਗਲੀਆਂ ਵਿੱਚ ਰੁਲ ਰਹੇ ਬੱਚਿਆਂ, ਵਿੱਚ ਏਨਾ ਵਧ ਚੁੱਕਿਆ ਹੈ ਕਿ ਨਸ਼ੇ ਕਰਨ ਵਾਲਾ ਤਕਰੀਬਨ ਹਰ ਚੌਥਾ ਬੱਚਾ ਐਚ.ਆਈ.ਵੀ. ਦਾ ਸ਼ਿਕਾਰ ਹੋ ਚੁੱਕਿਆ ਹੈ।
ਬੀ.ਬੀ.ਸੀ. ਵੱਲੋਂ ਨਸ਼ਰ ਕੀਤੀ ਇੱਕ ਖ਼ਬਰ ਮੁਤਾਬਕ ਪੂਰੀ ਦੁਨੀਆਂ ਵਿੱਚ ਲਗਭਗ ਪੰਜ ਕਰੋੜ ਲੋਕ ਹੈਰੋਇਨ, ਕੋਕੀਨ ਤੇ ਨਸ਼ੇ ਦੀਆਂ ਹੋਰ ਦਵਾਈਆਂ ਲੈ ਰਹੇ ਹਨ। ਕੱਚੀ ਹੈਰੋਇਨ (ਡਾਈਐਸੀਟਾਈਲ ਮੌਰਫੀਨ) ਨੂੰ ਵਰਤਣ ਵਾਲੇ 15 ਤੋਂ 64 ਸਾਲ ਦੇ ਤਕਰੀਬਨ 2.2 ਕਰੋੜ ਲੋਕ ਹਨ।
ਹੈਰੋਇਨ ’ਤੇ ਜਾਨ ਛਿੜਕਣ ਵਾਲੇ ਇਸ ਨੂੰ ਸੁੰਘ ਕੇ, ਨਾੜ ਵਿੱਚ ਟੀਕੇ ਲਾ ਕੇ ਤੇ ਸਿਗਰਟ ਰਾਹੀਂ ਅੰਦਰ ਲੰਘਾ ਕੇ ਆਪਣੇ ਦਿਮਾਗ਼ ਨੂੰ ਸੁੰਨ ਕਰਦੇ ਹਨ। ਦਰਅਸਲ ਇਹ ਦਿਮਾਗ਼ ਨੂੰ ਕੁਝ ਦੇਰ ਬਾਅਦ ਕਾਫ਼ੀ ਚਿਰ ਲਈ ਢਹਿੰਦੀ ਕਲਾ ਵਿੱਚ ਲੈ ਜਾਂਦੀ ਹੈ ਪਰ ਸ਼ੁਰੂ ਵਿੱਚ ਅਜਿਹਾ ਨਹੀਂ ਹੁੰਦਾ। ਨਾੜ ਵਿੱਚ ਟੀਕਾ ਲਾਉਣ ਵਾਲੇ ਦੇ ਸਰੀਰ ਨੂੰ ਇਕਦਮ ਫੁਰਤੀ ਤੇ ਆਨੰਦ ਦਾ ਅਹਿਸਾਸ ਹੁੰਦਾ ਹੈ। ਮੂੰਹ ਸੁੱਕ ਜਾਂਦਾ ਹੈ ਤੇ ਬੰਦਾ ਅੱਗੇ-ਪਿੱਛੇ ਸਿਰ ਹਿਲਾਉਣਾ ਸ਼ੁਰੂ ਕਰ ਦਿੰਦਾ ਹੈ। ਲੱਤਾਂ-ਬਾਹਾਂ ਭਾਰੀਆਂ ਤੇ ਰਬੜ ਵਾਂਗ ਮਹਿਸੂਸ ਹੋਣ ਲੱਗਦੀਆਂ ਹਨ। ਸੋਚਣ-ਸਮਝਣ ਦੀ ਤਾਕਤ ਦੇ ਨਾਲ-ਨਾਲ ਯਾਦ ਸ਼ਕਤੀ ਵੀ ਘਟ ਜਾਂਦੀ ਹੈ। ਅਜਿਹਾ ਅਸਰ ਹਰ ਟੀਕੇ ਤੋਂ ਬਾਅਦ ਲਗਭਗ ਤਿੰਨ-ਚਾਰ ਘੰਟੇ ਰਹਿੰਦਾ ਹੈ।
ਸਿਗਰਟ ਰਾਹੀਂ ਹੈਰੋਇਨ ਨੂੰ ਅੰਦਰ ਲੰਘਾਉਣ ਜਾਂ ਕੁਝ ਕੁ ਨਾੜ ਵਿੱਚ ਟੀਕੇ ਲਾਉਣ ਵਾਲਿਆਂ ਦੇ ਵੀ ਦਿਮਾਗ਼ ਵਿੱਚ ਇੱਕ ਕਸਰ ਸ਼ੁਰੂ ਹੋ ਸਕਦੀ ਹੈ ਜਿਸ ਨੂੰ ‘ਟੌਕਸਿਕ ਲਿਊਕੋ ਐਨਸੈਫਲੋਪੈਥੀ’ ਕਹਿੰਦੇ ਹਨ। ਹੈਰੋਇਨ ਅੰਦਰ ਪਿਆ ਇੱਕ ਮਾੜਾ ਅੰਸ਼ (ਸ਼ੁੱਧ ਹੈਰੋਇਨ ਵਿੱਚ ਇੰਜ ਘੱਟ ਹੀ ਵਾਪਰਦਾ ਹੈ) ਦਿਮਾਗ਼ ਦੇ ਸੈੱਲਾਂ ਉੱਤੇ ਅਸਰ ਪਾ ਕੇ ਬੰਦੇ ਦਾ ਤੁਰਨਾ ਔਖਾ ਕਰ ਦਿੰਦਾ ਹੈ ਤੇ ਜ਼ੁਬਾਨ ਵੀ ਥਥਲਾਉਣ ਲੱਗ ਜਾਂਦੀ ਹੈ।
ਹੈਰੋਇਨ ਨਾਲ ਕੋਕੀਨ ਰਲਾ ਕੇ ਵਰਤਣ ਨਾਲ ਵੱਖਰੀ ਹੀ ਕਿਸਮ ਦਾ ਅਹਿਸਾਸ ਹੁੰਦਾ ਹੈ। ਟੀਕਾ ਲੱਗਦੇ ਸਾਰ ਬੰਦੇ ਨੂੰ ਇੰਜ ਲੱਗਦਾ ਹੈ ਜਿਵੇਂ ਤੇਜ਼ ਗੇਂਦ ਵਾਂਗ ਅੰਦਰ ਕੁਝ ਠੱਕ ਵੱਜਿਆ ਹੋਵੇ। ਲੋਕ ਇਸ ਨੂੰ ‘ਸਪੀਡ ਬੌਲ’ ਦਾ ਨਾਂ ਦਿੰਦੇ ਹਨ। ਜਦੋਂ ਦੋਵਾਂ ਨੂੰ ਸਿਗਰਟ ਰਾਹੀਂ ਲੈਣ ਨੂੰ ‘ਮੂਨ ਰੌਕਸ’ ਨਾਂ ਦਿੱਤਾ ਗਿਆ ਹੈ।
ਦਰਅਸਲ ਦੋਵਾਂ ਦੇ ਅਸਰ ਵੱਖ-ਵੱਖ ਹਨ। ਕੋਕੀਨ ਫੁਰਤੀ ਦਾ ਅਹਿਸਾਸ ਦਿਵਾਉਂਦੀ ਹੈ ਜਦੋਂਕਿ ਹੈਰੋਇਨ ਢਹਿੰਦੀ ਕਲਾ ਵੱਲ ਲੈ ਜਾਂਦੀ ਹੈ। ਦੋਵੇਂ ਇਕੱਠੀਆਂ ਲੈਣ ’ਤੇ ਸਰੀਰ ਅੰਦਰ ਇਕਦਮ ਇੰਨੀ ਹਲਚਲ ਮਚ ਜਾਂਦੀ ਹੈ ਕਿ ਬੰਦਾ ਆਨੰਦਿਤ ਹੋ ਕੇ ਹਵਾ ਵਿੱਚ ਉਡਦਾ ਮਹਿਸੂਸ ਕਰਨ ਲੱਗਦਾ ਹੈ। ਇਹ ਅਸਰ ਏਨਾ ਜ਼ਬਰਦਸਤ ਹੁੰਦਾ ਹੈ ਕਿ ਘਬਰਾਹਟ ਤੇ ਸੁਸਤੀ ਵਾਲਾ ਅਸਰ ਕੁਝ ਸਮੇਂ ਲਈ ਦਬ ਜਾਂਦਾ ਹੈ। ਜਿਉਂ ਹੀ ਕੋਕੀਨ ਦਾ ਅਸਰ ਘਟਿਆ, ਹੈਰੋਇਨ ਵਾਲੇ ਘਬਰਾਹਟ ਦੇ ਲੱਛਣ ਦਿਸਣ ਲੱਗ ਪੈਂਦੇ ਹਨ। ਇਸੇ ਲਈ ਕਈ ਲੋਕ ਘਬਰਾਹਟ ਰੋਕਣ ਲਈ ਨਸ਼ੇ ਦੀ ਲੋੜ ਤੋਂ ਵੱਧ ਵਰਤੋਂ ਕਰ ਲੈਂਦੇ ਹਨ ਤੇ ਉਸ ਨਾਲ ਸਾਹ ਰੁਕਣ ਕਾਰਨ ਮੌਤ ਹੋ ਜਾਂਦੀ ਹੈ।
ਬਾਕੀ ਸਾਰੇ ਤਰ੍ਹਾਂ ਦੇ ਨੁਕਸਾਨ ਜੋ ਸਾਫ਼ ਸੂਈ ਨਾ ਵਰਤਣ ਕਾਰਨ ਹੁੰਦੇ ਹਨ, ਉਹ ਤਾਂ ਹੋਣੇ ਹੀ ਹਨ ਪਰ ਰਤਾ ਕੁ ਵੱਧ ਟੀਕਾ ਲਾਉਂਦੇ ਸਾਰ ਮੌਤ ਹੋ ਸਕਦੀ ਹੈ। ਕਿਸੇ ਹੋਰ ਵੱਲੋਂ ਵਰਤੀ ਸੂਈ ਨਸਾਂ ਵਿੱਚ ਲਾਉਂਦੇ ਸਾਰ ਜਿੱਥੇ ਏਡਜ਼ ਜਾਂ ਹੈਪੇਟਾਈਟਿਸ ਦੀ ਬੀਮਾਰੀ ਹੋ ਸਕਦੀ ਹੈ, ਉੱਥੇ ਚਮੜੀ ਵਿੱਚ ਸੂਈ ਵਾਲੀ ਥਾਂ ’ਤੇ ਪੀਕ ਪੈਣੀ, ਦਿਲ ਦੇ ਵਾਲਵ ਵਿੱਚ ਅਤੇ ਫੇਫੜਿਆਂ ’ਤੇ ਕੀਟਾਣੂਆਂ ਦਾ ਹਮਲਾ, ਜਿਗਰ ਦੇ ਰੋਗ ਆਦਿ ਹੋਣ ਦਾ ਖ਼ਤਰਾ ਵੀ ਕਈ ਗੁਣਾਂ ਵਧ ਜਾਂਦਾ ਹੈ।
ਹੈਰੋਇਨ ਦਾ ਅਸਰ ਸਰੀਰ ਅੰਦਰੋਂ ਘਟਦੇ ਹੀ ਘਬਰਾਹਟ, ਸਰੀਰ ਟੁੱਟਣਾ, ਨੀਂਦ ਨਾ ਆਉਣੀ, ਠੰਢੀਆਂ ਤਰੇਲੀਆਂ ਆਉਣੀਆਂ, ਪੱਠਿਆਂ ਵਿੱਚ ਦਰਦ, ਹੱਡੀਆਂ ਦਾ ਦਰਦ, ਝਟਕੇ ਲੱਗਣੇ, ਉਲਟੀਆਂ, ਟੱਟੀਆਂ ਆਦਿ 48 ਤੋਂ 72 ਘੰਟਿਆਂ ਦੇ ਅੰਦਰ-ਅੰਦਰ ਸ਼ੁਰੂ ਹੋ ਜਾਂਦੇ ਹਨ ਤੇ ਇੱਕ ਹਫ਼ਤੇ ਤੱਕ ਰਹਿ ਸਕਦੇ ਹਨ।
ਲਗਾਤਾਰ ਇਸ ਦਾ ਸੇਵਨ ਕਰਨ ਵਾਲਿਆਂ ਦੀ ਨਸ਼ੇ ਦੀ ਲਤ ਇਕਦਮ ਤੋੜ ਦਿੱਤੀ ਜਾਵੇ ਤਾਂ ਹੋਰ ਹੈਰੋਇਨ ਵੇਲੇ ਸਿਰ ਨਾ ਮਿਲਣ ਕਾਰਨ ਕਈ ਵਾਰ ਮੌਤ ਵੀ ਹੋ ਸਕਦੀ ਹੈ।
ਕੁਝ ਪਲਾਂ ਦੇ ਆਨੰਦ ਲਈ ਲਿਆ ਜਾਣ ਵਾਲਾ ਇਹ ਮਿੱਠਾ ਜ਼ਹਿਰ ਮਨੁੱਖਤਾ ਦੀਆਂ ਜੜ੍ਹਾਂ ਵੱਢਣ ਦਾ ਕੰਮ ਕਰ ਰਿਹਾ ਹੈ। ਇੱਕ ਪਾਸੇ ਇਸ ਨੂੰ ਖਰੀਦਣ ਲਈ ਜੇਬਾਂ ਖਾਲੀ ਹੋ ਰਹੀਆਂ ਹਨ ਤੇ ਘਰ ਵਿਕ ਰਹੇ ਹਨ। ਦੂਜੇ ਪਾਸੇ ਇਸ ਆਦਤ ਨੂੰ ਚਾਲੂ ਰੱਖਣ ਲਈ ਪੈਸੇ ਖ਼ਾਤਰ ਲੁੱਟ-ਖਸੁੱਟ, ਡਾਕੇ ਤੇ ਕਤਲ ਤਕ ਹੋਣ ਲੱਗੇ ਹਨ। ਨਸ਼ੇ ਦੇ ਅਸਰ ਹੇਠ ਜਿਸਮਾਨੀ ਲੋੜਾਂ ਦੀ ਪੂਰਤੀ ਲਈ ਵੀ ਜੁਰਮਾਂ ਨੇ ਸਿਖਰ ਛੂਹ ਲਈ ਹੈ।
ਜਿੰਨੀ ਛੋਟੀ ਉਮਰ ਵਿੱਚ ਨਸ਼ੇ ਦੀ ਲਤ ਲੱਗ ਜਾਏ ਓਨਾ ਹੀ ਸਰੀਰ ਦਾ ਨੁਕਸਾਨ ਸਦੀਵੀਂ ਹੁੰਦਾ ਹੈ। ਦਿਮਾਗ਼ ਦੀ ਸੋਚਣ ਸ਼ਕਤੀ ਹੀ ਨਾ ਰਹੀ ਤਾਂ ਕਾਨੂੰਨ ਦਾ ਦਾਇਰਾ ਅਜਿਹੇ ਬੰਦੇ ਲਈ ਕੀ ਮਾਅਨੇ ਰੱਖਦਾ ਹੈ? ਜਿਗਰ, ਗੁਰਦੇ, ਦਿਲ ਤਾਂ ਖ਼ਰਾਬ ਹੁੰਦੇ ਹੀ ਹਨ, ਨਾਲ ਹੀ ਇਹ ਆਦਮੀਆਂ ਨੂੰ ਨਪੁੰਸਕ ਵੀ ਬਣਾ ਦਿੰਦੀ ਹੈ। ਯਾਨੀ ਸਰੀਰ ਅਤੇ ਦਿਮਾਗ਼ ਅਸਲੋਂ ਹੀ ਨਕਾਰਾ ਹੋ ਗਏ ਸਮਝੋ।
ਭਾਰਤ ਵਿੱਚ ਇਸ ਵੇਲੇ ਸਭ ਤੋਂ ਖ਼ਤਰਨਾਕ ਰੁਝਾਨ ਇਹ ਸਾਹਮਣੇ ਆ ਰਿਹਾ ਹੈ ਕਿ ਬੱਚੇ ਇਸ ਵੇਲੇ ਕਈ ਤਰ੍ਹਾਂ ਦੀਆਂ ਨਸ਼ੇ ਦੀਆਂ ਦਵਾਈਆਂ ਇੱਕੋ ਸਮੇਂ ਵਰਤ ਰਹੇ ਹਨ ਯਾਨੀ ਕੌਕਟੇਲ! ਉਹ ਇੱਕੋ ਸਾਂਝੀ ਸੂਈ ਰ         ਾਹੀਂ ਟੀਕੇ ਲਾ ਰਹੇ ਹਨ ਜਿਸ ਨਾਲ ਉਨ੍ਹਾਂ ਵਿੱਚ ਏਡਜ਼ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਜਦੋਂ ਅੰਕੜੇ ਦੱਸਣ ਕਿ 17 ਫ਼ੀਸਦੀ ਪੰਜਾਬੀ ਕੁੜੀਆਂ ਵੀ ਦਸਵੀਂ ਜਮਾਤ ਤੱਕ ਪਹੁੰਚਦੀਆਂ ਨਸ਼ੇ ਦੀ ਇੱਕ ਨਾ ਇੱਕ ਕਿਸਮ ਅਜ਼ਮਾ ਚੁੱਕੀਆਂ ਹਨ ਤਾਂ ਭਵਿੱਖ ਕਿਸੇ ਤੋਂ ਲੁਕਿਆ ਨਹੀਂ।
ਦੁਨੀਆਂ ਭਰ ਵਿੱਚ ਹਾਲੇ ਵੀ ਫੈਲ ਰਿਹਾ ਖਰਬਾਂ ਦਾ ਇਹ ਕਾਰੋਬਾਰ ਬੱਚਿਆਂ ਤੇ ਨੌਜਵਾਨਾਂ ਨੂੰ ਬਰਬਾਦ ਕਰ ਰਿਹਾ ਹੈ। ਹੁਣ ਇਸ ਨੂੰ ਰੋਕਣਾ ਅਸੰਭਵ ਜਾਪਦਾ ਹੈ। ਹੁਣ ਨਸ਼ੇ ਵਿਰੁੱਧ ਜੰਗ ਛੇੜਨ ਦਾ ਸਮਾਂ ਹੈ। ਜੇ ਇਹ ਵੇਲਾ ਖੁੰਝ ਗਿਆ ਤਾਂ ਪੰਜਾਬੀਆਂ ਅੰਦਰ ਖੌਲਣ ਵਾਲੇ ਲਹੂ ਦਾ ਉਬਾਲ ਸਦੀਵੀਂ ਤੌਰ ਉੱਤੇ ਠੰਢਾ ਪੈ ਜਾਣ ਵਾਲਾ ਹੈ। ਜਾਗੋ ਪੰਜਾਬੀਓ, ਹਾਲੇ ਵੀ ਸਮਾਂ ਹੈ ਆਉਣ ਵਾਲੀ ਪੌਂਦ ਨੂੰ ਬਚਾ ਲਓ!
* ਡਾ. ਹਰਸ਼ਿੰਦਰ ਕੌਰ
   ਸੰਪਰਕ: 0175-2216783
\

Post by: Gursham Singh Cheema



Post Comment