ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, March 9, 2013

ਬੰਜਰ ਹੋ ਰਹੀ ਪੰਜ ਦਰਿਆਵਾਂ ਦੀ ਧਰਤੀ



ਬੰਜਰ ਹੋ ਰਹੀ ਪੰਜ ਦਰਿਆਵਾਂ ਦੀ ਧਰਤੀ
ਸਮੁੱਚੇ ਸੰਸਾਰ ਵਿੱਚ ਘਟ ਰਹੇ ਪਾਣੀ ਦੇ ਸੋਮਿਆਂ ਅਤੇ ਨੀਵੇਂ ਹੋ ਰਹੇ ਜ਼ਮੀਨੀ ਪਾਣੀ ਦੇ ਪੱਧਰ ਦੀ ਸਮੱਸਿਆ ਦਿਨੋ-ਦਿਨ ਗੰਭੀਰ ਰੂਪ ਧਾਰਨ ਕਰ ਰਹੀ ਹੈ। ਪੰਜ ਦਰਿਆਵਾਂ (ਪੰਜਾਬ) ਦੀ ਧਰਤੀ ਵੀ ਇਸ ਕਰੋਪੀ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਵਿੱਚ ਮੰਨਿਆ ਗਿਆ ਹੈ ਕਿ ਪੰਜਾਬ ਦੀ ਧਰਤੀ ਹੇਠਲੇ ਜ਼ਮੀਨੀ ਪਾਣੀ ਦਾ ਪੱਧਰ ਹਰੇਕ ਸਾਲ ਸਵਾ ਇੱਕ ਮੀਟਰ ਦੇ ਕਰੀਬ ਹੇਠਾਂ ਜਾ ਰਿਹਾ ਹੈ। ਜੇ ਪਿਛਲੇ ਕੁਝ ਸਾਲਾਂ ਦੌਰਾਨ ਇਸ ਸਮੱਸਿਆ ਦੇ ਪ੍ਰਕੋਪ ਵੱਲ ਨਜ਼ਰ ਮਾਰੀਏ ਤਾਂ ਅੰਕੜੇ ਬੜੇ ਹੀ ਡਰਾਉਣੇ ਹਨ। ਪਿਛਲੇ 15 ਸਾਲਾਂ ਦੌਰਾਨ ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਕਈ ਫੁੱਟ ਤਕ ਹੇਠਾਂ ਚਲਾ ਗਿਆ ਹੈ। ਕਿਸੇ ਸਮੇਂ ਹਰੇ-ਭਰੇ ਤੇ ਲਹਿਲਹਾਉਂਦੇ ਖੇਤਾਂ ਵਾਲੀ ਪੰਜ ਦਰਿਆਵਾਂ ਦੀ ਧਰਤੀ ਦਾ ਭਵਿੱਖ ਰਸਾਇਣੀ ਜ਼ਹਿਰਾਂ ਦੇ ਪ੍ਰਕੋਪ ਤੋਂ ਇਲਾਵਾ ਕੁਝ ਵੀ ਨਹੀਂ ਰਹਿ ਗਿਆ। ਦੇਸ਼ ਦੀ ਵੰਡ ਦੌਰਾਨ ਦੋ ਦਰਿਆ ਖੋ ਚੁੱਕੇ ਇਸ ਖੇਤਰ ਕੋਲ ਬਚੇ ਤਿੰਨ ਦਰਿਆ ਵੀ ਹੁਣ ਕਿਸੇ ਸੁੱਕੇ ਨਾਲੇ ਦੀ ਸ਼ਕਲ ਵਿੱਚ ਬਦਲ ਚੁੱਕੇ ਹਨ।

ਪੰਜਾਬ ਵਿਚਲੀ ਪਾਣੀ ਦੀ ਸਮੱਸਿਆ ਦਾ ਇਤਿਹਾਸ ਕੋਈ ਬਹੁਤਾ ਪੁਰਾਣਾ ਨਹੀਂ ਹੈ। 1960 ਈਸਵੀ ਤੋਂ ਪਹਿਲਾਂ ਪੰਜਾਬ ਦੇ ਬਹੁਤ ਘੱਟ ਖੇਤਰ ਵਿੱਚ ਹੀ ਝੋਨੇ ਦੀ ਫ਼ਸਲ ਦੀ ਬਿਜਾਈ ਕੀਤੀ ਜਾਂਦੀ ਸੀ। 1960-70 ਈਸਵੀ ਦੌਰਾਨ ਦੇਸ਼ ਦੀ ਅਨਾਜ ਸਮੱਸਿਆ ਉੱਪਰ ਕਾਬੂ ਪਾਉਣ ਲਈ ਹਰੀ ਕ੍ਰਾਂਤੀ ਦਾ ਆਗਾਜ਼ ਹੋਇਆ। ਜ਼ਿਆਦਾ ਝਾੜ ਦੇਣ ਵਾਲੀਆਂ ਫ਼ਸਲਾਂ ਦੀ ਬਿਜਾਈ ਧੜੱਲੇ ਨਾਲ ਹੋਣ ਲੱਗੀ। ਵਧੇਰੇ ਪਾਣੀ ਦੀ ਮੰਗ ਰੱਖਣ ਵਾਲੀਆਂ ਫ਼ਸਲਾਂ ਦੇ ਉਤਪਾਦਨ ਲਈ ਪਾਣੀ ਦੀ ਮੰਗ ਵਧੀ ਅਤੇ ਟਿਊਬਵੈੱਲਾਂ ਤੇ ਸਬਮਰਸੀਬਲ ਮੋਟਰਾਂ ਦੀ ਗਿਣਤੀ ਵਿੱਚ ਬੇਸ਼ੁਮਾਰ ਵਾਧਾ ਹੋਇਆ। ਕਿਸਾਨ ਰਵਾਇਤੀ ਫ਼ਸਲਾਂ ਦੀ ਬਿਜਾਈ ਤੋਂ ਕਤਰਾਉਣ ਲੱਗੇ। ਰਸਾਇਣਕ ਖਾਦਾਂ, ਕੀਟਨਾਸ਼ਕਾਂ, ਉੱਲੀਨਾਸ਼ਕਾਂ ਅਤੇ ਨਦੀਨ-ਨਾਸ਼ਕਾਂ ਦੀ ਬੇਸ਼ੁਮਾਰ ਵਰਤੋਂ ਹੋਣ ਲੱਗੀ। ਖੇਤੀਬਾੜੀ ਵਿੱਚ ਵਰਤੀ ਜਾਂਦੀ ਮਸ਼ੀਨਰੀ ਖੇਤੀ ਦੇ ਆਧੁਨਿਕ ਢੰਗਾਂ ਤੇ ਵਧੇਰੇ ਹਾਰਸ ਪਾਵਰ ਦੀਆਂ ਮੋਟਰਾਂ ਦੀ ਉਪਲਬਧਤਾ ਨੇ ਪਿਛਲੇ ਸਾਲਾਂ ਦੌਰਾਨ ਅਨਾਜ ਪੈਦਾਵਾਰ ਵਿੱਚ ਅੰਤਾਂ ਦਾ ਵਾਧਾ ਕੀਤਾ। ਸਮੁੱਚੇ ਭਾਰਤ ਦੇ ਕੁੱਲ ਰਕਬੇ ਦਾ ਤਕਰੀਬਨ ਡੇਢ ਫ਼ੀਸਦੀ ਖੇਤਰਫਲ ਹੋਣ ਦੇ ਬਾਵਜੂਦ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਅਨਾਜ ਦੇ ਉਤਪਾਦਨ ਵਿੱਚ ਕ੍ਰਾਂਤੀ ਲਿਆ ਦਿੱਤੀ। ਇਹ ਇੱਕ ਅਜਿਹਾ ਵਾਧਾ ਸੀ ਜਿਸ ਨੇ ਪੰਜਾਬ ਦੇ ਭਵਿੱਖ ਨੂੰ ਤਬਾਹ ਕਰਕੇ ਰੱਖ ਦਿੱਤਾ। ਪੰਜਾਬ ਦੇ ਕੁਝ ਜ਼ਿਲ੍ਹੇ ਜਿਵੇਂ ਬਰਨਾਲਾ, ਸੰਗਰੂਰ, ਪਟਿਆਲਾ, ਮੋਗਾ, ਲੁਧਿਆਣਾ, ਫਤਹਿਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਜ਼ਮੀਨੀ ਪਾਣੀ ਦੇ ਪੱਧਰ ਦੇ ਹੇਠਾਂ ਡਿੱਗਣ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਮੁਕਤਸਰ ਤੇ ਫਰੀਦਕੋਟ ਵਰਗੇ ਜ਼ਿਲ੍ਹਿਆਂ ਵਿੱਚ ਪਾਣੀ ਦੀ ਸੇਮ ਕਾਰਨ ਹਜ਼ਾਰਾਂ ਏਕੜ ਜ਼ਮੀਨ ਬਰਬਾਦ ਹੋ ਗਈ ਹੈ।
ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਵਿੱਚ ਪਣੀ ਦਾ ਸੰਕਟ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਹੈ। ਸਮੁੱਚੇ ਦੇਸ਼ ਦੇ ਅਨਾਜ ਭੰਡਾਰ ਵਿੱਚ 35 ਤੋਂ ਵੱਧ ਚਾਵਲ ਤੇ 50 ਫ਼ੀਸਦੀ ਤੋਂ ਵੱਧ ਕਣਕ ਦਾ ਯੋਗਦਾਨ ਪਾਉਣ ਵਾਲੇ ਇਸ ਰਾਜ ਵਿਚਲੇ ਪਾਣੀ ਦੇ ਸਰੋਤਾਂ ਦਾ ਨਿਘਾਰ ਸਮੁੱਚੇ ਦੇਸ਼ ਲਈ ਪ੍ਰਕੋਪ ਬਣ ਸਕਦਾ ਹੈ। ਜਿਉਂ-ਜਿਉਂ ਦਰਿਆਵਾਂ ਤੇ ਨਹਿਰਾਂ ਵਿਚਲਾ ਪਾਣੀ ਘਟ ਰਿਹਾ ਹੈ, ਤਿਉਂ-ਤਿਉਂ ਜ਼ਮੀਨੀ ਪਾਣੀ ਹੇਠਾਂ ਜਾ ਰਿਹਾ ਹੈ ਤੇ ਅਨਾਜ ਦੀ ਪੈਦਾਵਾਰ ਵੀ ਘੱਟ ਰਹੀ ਹੈ। ਅੱਜ ਤੋਂ ਦੋ ਦਹਾਕੇ ਪਹਿਲਾਂ ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਵਿੱਚ 100 ਫੁੱਟ ਦੀ ਡੂੰਘਾਈ ਉੱਪਰ ਟਿਊਬਵੈੱਲ ਲੱਗ ਜਾਂਦੇ ਸਨ ਪਰ ਹੁਣ ਦੇਖੀਏ ਤਾਂ 200 ਤੋਂ 300 ਫੁੱਟ ਦੀ ਡੂੰਘਾਈ ਉੱਪਰ ਟਿਊਬਵੈੱਲ ਲੱਗਦੇ ਹਨ। ਜਿੱਥੇ ਪਹਿਲਾਂ 3 ਤੋਂ 5 ਹਾਰਸ ਪਾਵਰ ਦੀਆਂ ਮੋਟਰਾਂ ਕੰਮ ਚਲਾਉਂਦੀਆਂ ਸਨ, ਹੁਣ ਉਨ੍ਹਾਂ ਦੀ ਜਗ੍ਹਾ 10 ਤੋਂ 15 ਹਾਰਸ ਪਾਵਰ ਦੀਆਂ ਮੋਟਰਾਂ ਲਾਉਣੀਆਂ ਪੈ ਰਹੀਆਂ ਹਨ। ਪੰਜਾਬ ਦੇ ਕਈ ਖੇਤਰਾਂ ਵਿੱਚ ਸਬਮਰਸੀਬਲ ਪੰਪਾਂ ਨੂੰ ਹਰੇਕ ਸਾਲ 10 ਫੁੱਟ ਨੀਵਾਂ ਕਰਕੇ ਲਾਉਣਾ ਪੈ ਰਿਹਾ ਹੈ।
ਪਹਿਲੇ ਸਮਿਆਂ ਵਿੱਚ ਪੰਜਾਬ ਵਿੱਚ ਸਿੰਚਾਈ ਦਾ ਕੰਮ ਖੂਹਾਂ ਜਾਂ ਨਹਿਰੀ ਪਾਣੀ ਦੁਆਰਾ ਹੀ ਕੀਤਾ ਜਾਂਦਾ ਸੀ ਪਰ ਪਾਣੀ ਦੀ ਵਧਦੀ ਲੋੜ ਕਾਰਨ ਟਿਊਬਵੈੱਲ ਸਿੰਚਾਈ ਦੇ ਪ੍ਰਮੁੱਖ ਸਾਧਨ ਬਣ ਗਏ। ਕੁਝ ਸਰਕਾਰੀ ਅੰਕੜਿਆਂ ਮੁਤਾਬਕ ਮੰਨਿਆ ਗਿਆ ਹੈ ਕਿ 1970 ਵਿੱਚ ਪੰਜਾਬ ਵਿੱਚ ਟਿਊਬਵੈੱਲਾਂ ਦੀ ਸੰਖਿਆ ਇੱਕ ਲੱਖ 92 ਹਜ਼ਾਰ ਸੀ, ਜਿਹੜੀ 2010 ਵਿੱਚ ਵਧ ਕੇ 13 ਲੱਖ 15 ਹਜ਼ਾਰ ਹੋ ਗਈ। ਸਿੰਚਾਈ ਲਈ ਵੱਧ ਤੋਂ ਵੱਧ ਜ਼ਮੀਨੀ ਪਾਣੀ ਕੱਢਣ ਦਾ ਨਤੀਜਾ ਸਾਡੇ ਸਾਹਮਣੇ ਹੈ। ਕੁਝ ਸਰਵੇਖਣ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ 1980 ਵਿੱਚ ਸਮੁੱਚੇ ਪੰਜਾਬ ਦੇ 3712 ਪਿੰਡਾਂ ਵਿੱਚ ਪਾਣੀ ਦੀ ਘਾਟ ਸੀ ਅਤੇ 2007 ਵਿੱਚ ਇਨ੍ਹਾਂ ਪਿੰਡਾਂ ਦੀ ਸਮੱਸਿਆ ਵਧ ਕੇ 8515 ਹੋ ਗਈ। 1973 ਵਿੱਚ ਪੰਜਾਬ ਦਾ ਕੇਵਲ ਤਿੰਨ ਫ਼ੀਸਦੀ ਇਲਾਕਾ ਹੀ ਅਜਿਹਾ ਸੀ ਜਿੱਥੇ ਪਾਣੀ ਦਾ ਪੱਧਰ ਤਿੰਨ ਮੀਟਰ ਤੋਂ ਵੱਧ ਨੀਵਾਂ ਸੀ। 2004 ਵਿੱਚ ਪੰਜਾਬ ਦਾ 90 ਫ਼ੀਸਦੀ ਖੇਤਰ ਅਜਿਹਾ ਸੀ, ਜਿੱਥੇ ਜ਼ਮੀਨੀ ਪਾਣੀ ਦਾ ਪੱਧਰ ਤਿੰਨ ਮੀਟਰ ਤੋਂ ਕਿਤੇ ਜ਼ਿਆਦਾ ਨੀਵਾਂ ਚਲਿਆ ਗਿਆ ਸੀ।
ਜ਼ਮੀਨੀ ਪਾਣੀ ਦੇ ਨਾਲ-ਨਾਲ ਧਰਤੀ ਉੱਪਰਲੇ ਪਾਣੀ ਦੇ ਸਰੋਤਾਂ ਦਾ ਹਾਲ ਵੀ ਬਹੁਤ ਮਾੜਾ ਹੈ। ਅੱਜ ਲੁਧਿਆਣਾ ਸ਼ਹਿਰ ਲਾਗੇ ਵਗਦੇ ਸਤੁਲਜ ਦਰਿਆ ਤੇ ਬਿਆਸ ਸ਼ਹਿਰ ਨੇੜੇ ਬਿਆਸ ਦਰਿਆ ਦੀ ਹਾਲਤ ਤੁਸੀਂ ਦੇਖ ਸਕਦੇ ਹੋ। ਇਹ ਦਰਿਆ ਜਾਂ ਤਾਂ ਸਾਲ ਦੇ ਬਹੁਤੇ ਮਹੀਨੇ ਸੁੱਕੇ ਰਹਿੰਦੇ ਹਨ ਅਤੇ ਜਾਂ ਫਿਰ ਇਨ੍ਹਾਂ ਵਿੱਚ ਵਗਦਾ ਪਾਣੀ ਫੈਕਟਰੀਆਂ ਤੇ ਜ਼ਹਿਰੀਲੇ ਰਸਾਇਣਾਂ ਨਾਲ ਭਰਿਆ ਹੁੰਦਾ ਹੈ। ਪਾਣੀ ਦੀ ਘਾਟ ਤੋਂ ਵੀ ਵੱਧ ਚਿੰਤਾ ਦਾ ਵਿਸ਼ਾ ਹੈ ਪਾਣੀ ਦਾ ਪ੍ਰਦੂਸ਼ਣ। ਸਮੱਸਿਆ ਦਾ ਡਰਾਉਣਾ ਪੱਖ ਇਹ ਹੈ ਕਿ ਜਿੱਥੇ-ਕਿਤੇ ਪਾਣੀ ਮਿਲਦਾ ਵੀ ਹੈ, ਉਹ ਪੀਣ ਯੋਗ ਨਹੀਂ। 1980 ਵਿੱਚ ਕੀਤੇ ਇੱਕ ਸਰਕਾਰੀ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਦੇ 712 ਪਿੰਡ ਅਜਿਹੇ ਹਨ, ਜਿੱਥੇ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਸੀ ਪਰ ਸਾਲ 2000 ਵਿੱਚ ਅਜਿਹੇ ਪਿੰਡਾਂ ਦੀ ਸੰਖਿਆ ਵਧ ਕੇ 8518 ਹੋ ਗਈ। ਜੇ ਅੱਜ ਦੇ ਤਾਜ਼ੇ ਅੰਕੜੇ ਦੇਖੀਏ ਤਾਂ ਸਾਡੀ ਹੋਸ਼ ਹੀ ਉੱਡ ਜਾਵੇਗੀ ਕਿਉਂਕਿ ਅੱਜ ਪੰਜਾਬ ਦੇ ਕੁੱਲ 12,423 ਪਿੰਡਾਂ ਵਿੱਚੋਂ 11,849 ਪਿੰਡਾਂ ਦਾ ਜ਼ਮੀਨੀ ਪਾਣੀ ਪੀਣਯੋਗ ਹੀ ਨਹੀਂ ਹੈ।
ਜ਼ਮੀਨੀ ਪਾਣੀ ਤੇ ਹੋਰ ਸਰੋਤਾਂ ਵਿਚਲੇ ਪਾਣੀ ਦੀ ਦੁਰਵਰਤੋਂ, ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਅੰਧਾਧੁੰਦ ਵਰਤੋਂ, ਉਦਯੋਗਿਕ ਜ਼ਹਿਰੀਲੇ ਪਦਾਰਥਾਂ ਤੇ ਸ਼ਹਿਰੀ ਅਬਾਦੀ ਦੇ ਸੀਵਰੇਜ ਨੇ ਪੰਜਾਬ ਵਿਚਲੀ ਪਾਣੀ ਦੀ ਸਮੱਸਿਆ ਨੂੰ ਗੰਭੀਰ ਰੂਪ ਦਿੱਤਾ ਹੈ। ਇਹ ਇੱਕ ਆਮ ਸਹਿਮਤੀ ਵਾਲੀ ਗੱਲ ਹੈ ਕਿ ਪੰਜਾਬ ਵਿਚਲੀ ਪਾਣੀ ਦੀ ਸਮੱਸਿਆ ਦੀ ਮੂਲ ਜੜ੍ਹ ਤਾਂ ਜ਼ਿਆਦਾ ਤੋਂ ਜ਼ਿਆਦਾ ਰੂਪ ਵਿੱਚ ਜ਼ਮੀਨੀ ਪਾਣੀ ਦੁਆਰਾ ਸਿੰਚਾਈ ਉੱਪਰ ਨਿਰਭਰ ਕਰਨਾ ਹੈ। ਇਸ ਸੂਬੇ ਦੇ ਖੇਤਾਂ ਵਿੱਚ 70 ਫ਼ੀਸਦੀ ਦੇ ਕਰੀਬ ਸਿੰਚਾਈ ਤਾਂ ਟਿਊਬਵੈੱਲਾਂ ਨਾਲ ਹੀ ਹੁੰਦੀ ਹੈ। ਬਾਕੀ ਬਚਦੀ 30 ਫ਼ੀਸਦੀ ਸਿੰਚਾਈ ਲਈ ਨਹਿਰੀ ਪਾਣੀ ਤੇ ਹੋਰਨਾਂ ਜਲ ਸਰੋਤਾਂ ਨੂੰ ਵਰਤਿਆ ਜਾਂਦਾ ਹੈ। ਟਿਊਬਵੈੱਲਾਂ ਰਾਹੀਂ ਸਿੰਚਾਈ ਦਾ ਸਭ ਤੋਂ ਜ਼ਿਆਦਾ ਬੁਰਾ ਨਤੀਜਾ ਨਿਕਲਿਆ ਹੈ, ਜ਼ਮੀਨੀ ਪਾਣੀ ਦਾ ਸ਼ੋਸ਼ਣ। ਅਨਾਜ ਦੀ ਉਤਪਾਦਨ ਵਧਾਉਣ ਸਬੰਧੀ ਸਾਡੀ ਸਰਕਾਰ ਵੱਲੋਂ ਅਪਣਾਈ ਨੀਤੀ ਨੇ ਸਮੱਸਿਆ ਨੂੰ ਹੋਰ ਵੀ ਪੇਚੀਦਾ ਬਣਾ ਦਿੱਤਾ ਹੈ। ਇਸ ਸਭ ਕੁਝ ਦਾ ਨਤੀਜਾ ਇਹ ਹੋਇਆ ਹੈ ਕਿ ਜ਼ਮੀਨ ਵਿੱਚ ਜ਼ਿਆਦਾ ਪਾਣੀ ਕੱਢ ਕੇ ਵਧੇਰੇ ਸਿੰਚਾਈ ਕੀਤੀ ਗਈ। ਜੇ ਅਸੀਂ ਰੇਤਲੇ ਟਿੱਬਿਆਂ ਉੱਪਰ ਪਾਣੀ ਦੀਆਂ ਝੀਲਾਂ ਖੜ੍ਹੀਆਂ ਕਰਕੇ ਝੋਨਾ ਪੈਦਾ ਕਰਾਂਗੇ ਤਾਂ ਇਸ ਦਾ ਨਤੀਜਾ ਤਾਂ ਇਹੋ ਹੋਵੇਗਾ।
ਪੰਜਾਬ ਦੇ ਖੇਤਾਂ ਵਿੱਚ ਲਹਿਲਹਾਉਂਦੀਆਂ ਫ਼ਸਲਾਂ ਦੇ ਪਿੱਛੇ ਛੁਪਿਆ ਹੋਇਆ ਕੌੜਾ ਸੱਚ ਹੁਣ ਸਾਹਮਣੇ ਆਉਣ ਲੱਗਿਆ ਹੈ। ਦੇਸ਼ ਦੀ ਅਬਾਦੀ ਦੀਆਂ ਅੰਨ ਦੀਆਂ ਲੋੜਾਂ ਪੂਰੀਆਂ ਕਰਨ ਦੀ ਦੌੜ ਵਿੱਚ ਚਲਦਿਆਂ ਪੰਜ ਦਰਿਆਵਾਂ ਦੀ ਧਰਤੀ ਦੇ ਦਰਿਆ ਤਾਂ ਸੁੱਕੇ ਹੀ ਹਨ, ਨਾਲ ਹੀ ਜ਼ਮੀਨਾਂ ਹੇਠਲਾ ਪਾਣੀ ਵੀ ਬਹੁਤ ਨੀਵਾਂ ਚਲਿਆ ਗਿਆ ਹੈ। ਦਰਿਆਵਾਂ ਉੱਪਰ ਬੰਨ੍ਹ ਮਾਰ ਕੇ ਸਾਰਾ ਪਾਣੀ ਜਾਂ ਤਾਂ ਡੈਮਾਂ ਦੀਆਂ ਝੀਲਾਂ ਵਿੱਚ ਖੜ੍ਹਾ ਕਰ ਲਿਆ ਤੇ ਜਾਂ ਫਿਰ ਨਹਿਰਾਂ ਵਿੱਚ ਪਾ ਦਿੱਤਾ। ਕਦੇ ਵੀ ਇਸ ਗੱਲ ਦੇ ਮਹੱਤਵ ਬਾਰੇ ਜਾਣਿਆ ਨਾ ਗਿਆ ਕਿ ਦਰਿਆ ਦੇ ਵਹਿਣ ਵਿੱਚ ਇੱਕ ਘੱਟੋ-ਘੱਟ ਪੱਧਰ ਤਕ ਪਾਣੀ ਦਾ ਕਾਇਮ ਰਹਿਣਾ ਜ਼ਰੂਰੀ ਹੁੰਦਾ ਹੈ।
ਬੇਸ਼ੱਕ ਜੀਰੀ ਤੇ ਕਣਕ ਦੇ ਫ਼ਸਲੀ ਚੱਕਰ ਨੂੰ ਪਾਣੀ ਸਮੱਸਿਆ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਪਰ ਇਸ ਨਾਲ ਸਬੰਧਤ ਹੋਰਨਾਂ ਕਾਰਨਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸਾਡੀ ਸ਼ਹਿਰੀ ਅਬਾਦੀ ਤੇ ਫੈਕਟਰੀਆਂ ਦੁਆਰਾ ਪਾਣੀ ਦੇ ਸਰੋਤਾਂ ਨੂੰ ਜੋ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਉਸ ਵੱਲ ਵੀ ਧਿਆਨ ਦੇਣ ਦੀ ਬੇਹੱਦ ਜ਼ਰੂਰਤ ਹੈ। ਅਸੀਂ ਦੇਖਦੇ ਹਾਂ ਕਿ ਹਰ ਦਰਮਿਆਨੇ ਜਿਹੇ ਪਰਿਵਾਰ ਨੇ ਵੀ ਹੈਂਡਪੰਪ ਜਾਂ ਨਲਕੇ ਤਾਂ ਵਰਤਣੇ ਛੱਡ ਦਿੱਤੇ ਹਨ। ਹਰ ਘਰ ਵਿੱਚ ਇਨ੍ਹਾਂ ਦੀ ਜਗ੍ਹਾ ਘੱਟੋ-ਘੱਟ ਇੱਕ ਹਾਰਸ ਪਾਵਰ ਵਾਲੀ ਸਬਮਰਸੀਬਲ ਮੋਟਰ ਲੱਗੀ ਹੋਈ ਹੈ। ਇਨ੍ਹਾਂ ਘਰਾਂ ਵਿੱਚ ਸਫ਼ਾਈ ਕਰਨ ਵਾਲੀਆਂ ਔਰਤਾਂ ਸਫ਼ਾਈ ਕਰਨ ਸਮੇਂ ਪਾਣੀ ਦੀਆਂ ਟੂਟੀਆਂ ਖੁੱਲ੍ਹੀਆਂ ਹੀ ਰੱਖਦੀਆਂ ਹਨ। ਹਰ ਘਰ ਦੇ ਬਾਥਰੂਮ, ਰਸੋਈ ਅਤੇ ਵਿਹੜਿਆਂ ਵਿੱਚੋਂ ਨਿਕਲਦੀਆਂ ਨਾਲੀਆਂ ਦਿਨ ਭਰ ਵਗਦੀਆਂ ਰਹਿੰਦੀਆਂ ਹਨ। ਕੌਣ ਸਮਝਾਵੇ ਇਨ੍ਹਾਂ ‘ਸਿਆਣਿਆਂ’ ਨੂੰ ਕਿ ਪਾਣੀ ਵਰਗੇ ਕੁਦਰਤੀ ਸੋਮੇ ਦੀ ਹੋਸ਼ ਨਾਲ ਵਰਤੋਂ ਕਰੋ। ਪਾਣੀ ਦਾ ਡੁੱਲ੍ਹਿਆ ਇੱਕ-ਇੱਕ ਤੁਪਕਾ ਬੜਾ ਕੀਮਤੀ ਹੈ।
ਪਾਣੀ ਦੀ ਕਿੱਲਤ ਤੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਸਮਝਦੇ ਹੋਏ ਜ਼ਰੂਰੀ ਹੈ ਕਿ ਸੰਜੀਦਗੀ ਨਾਲ ਕੋਈ ਗੱਲ ਕੀਤੀ ਜਾਵੇ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਕੀ ਕਰਨਾ ਚਾਹੀਦਾ ਹੈ। ਵਿਅਕਤੀਗਤ, ਸਮਾਜਕ ਤੇ ਸਰਕਾਰੀ ਪੱਧਰ ਉੱਪਰ ਮਿਲ-ਜੁਲ ਕੇ ਕੀਤੇ ਠੋਸ ਯਤਨ ਹੀ ਕੋਈ ਰੋਸ਼ਨੀ ਦੀ ਕਿਰਨ ਦਿਖਾ ਸਕਦੇ ਹਨ। ਇਸ ਲਈ ਕੁਝ ਕੁ ਨੁਕਤੇ ਹਨ ਜਿਵੇਂ ਪਾਣੀ ਦੀ ਦੁਰਵਰਤੋਂ ਨੂੰ ਰੋਕਣਾ, ਨਹਿਰੀ ਸਿੰਚਾਈ ਨੂੰ ਵਧਾਉਣਾ, ਵਰਖਾ ਦੇ ਪਾਣੀ ਦਾ ਸਦਉਪਯੋਗ ਕਰਨਾ, ਬਰਸਾਤੀ ਪਾਣੀ ਨੂੰ ਧਰਤੀ ਵਿੱਚ ਰੀਚਾਰਜ ਕਰਨਾ, ਵਰਖਾ ਦੇ ਪਾਣੀ ਨੂੰ ਭੰਡਾਰਨ ਕਰਨਾ, ਘੱਟ ਪਾਣੀ ਮੰਗਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਨੂੰ ਉਤਸ਼ਾਹਤ ਕਰਨਾ, ਪਾਣੀ ਬਚਾਉਣ ਲਈ ਤੁਪਕਾ ਸਿੰਚਾਈ ਵਰਗੀਆਂ ਆਧੁਨਿਕ ਤਕਨੀਕਾਂ ਨੂੰ ਹੱਲਾਸ਼ੇਰੀ ਦੇਣਾ ਆਦਿ। ਇਸ ਦੇ ਨਾਲ ਹੀ ਪੁਰਾਣੇ ਖੂਹਾਂ, ਤਲਾਬਾਂ ਤੇ ਟੋਭਿਆਂ ਨੂੰ ਸਾਫ਼ ਕਰਕੇ ਜਲ ਕੁੰਡ ਵਜੋਂ ਵਰਤਣਾ, ਨਹਿਰੀ ਸਿੰਚਾਈ ਨੂੰ ਚੁਸਤ-ਦਰੁਸਤ ਬਣਾਉਣਾ, ਡਰੇਨਾਂ ਦੀ ਸਫ਼ਾਈ ਕਰਵਾਉਣਾ, ਦਰਿਆਵਾਂ ਵਿੱਚ ਪਾਣੀ ਦੇ ਇੱਕ ਨਿਸ਼ਚਿਤ ਪੱਧਰ ਨੂੰ ਸਾਰਾ ਸਾਲ ਬਰਕਰਾਰ ਰੱਖਣਾ ਵੀ ਜ਼ਰੂਰੀ ਹੈ। ਸ਼ਹਿਰੀਕਰਨ ਤੇ ਉਦਯੋਗੀਕਰਨ ਦੇ ਕਾਰਨ ਪਾਣੀ ਦੀ ਵੱਡੀ ਪੱਧਰ ਉੱਪਰ ਹੋ ਰਹੀ ਦੁਰਵਰਤੋਂ ਨੂੰ ਵੀ ਨੱਥ ਪਾਉਣੀ ਅਤਿਅੰਤ ਜ਼ਰੂਰੀ ਹੈ। ਮੌਨਸੂਨ ਦੇ ਆਉਣ ਤੋਂ ਪਹਿਲਾਂ ਹੀ ਝੋਨੇ ਦੀ ਲਵਾਈ ਉੱਪਰ ਲੱਗੀ ਕਾਨੂੰਨੀ ਰੋਕ ਨੂੰ ਅਸਰਦਾਰ ਬਣਾਇਆ ਜਾਣਾ ਚਾਹੀਦਾ ਹੈ। ਮੌਜੂਦਾ ਕਣਕ-ਜੀਰੀ ਦੇ ਫ਼ਸਲੀ ਚੱਕਰ ਵਿੱਚ ਬਦਲਾਅ ਲਿਆਉਣਾ ਸਮੇਂ ਦੀ ਲੋੜ ਹੈ। ਕਣਕ-ਮੱਕੀ, ਕਣਕ-ਨਰਮਾ, ਕਣਕ-ਕਪਾਹ ਅਤੇ ਕਣਕ-ਦਾਲਾਂ ਵਰਗੇ ਫ਼ਸਲੀ ਚੱਕਰ ਅਪਣਾਏ ਜਾਣ, ਜਿਨ੍ਹਾਂ ਨਾਲ ਘੱਟ ਸਿੰਚਾਈ ਦੀ ਜ਼ਰੂਰਤ ਪਵੇ।
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਵਿਸ਼ਵ ਪੱਧਰ ਉਪਰ ਪੈਦਾ ਹੋ ਰਹੀ ਪਾਣੀ ਦੀ ਕਿੱਲਤ ਪਿੱਛੇ ਬਹੁਤ ਸਾਰੇ ਹੋਰ ਕਾਰਨ ਵੀ ਹਨ, ਜਿਵੇਂ ਜੰਗਲਾਂ ਦੀ ਕਟਾਈ, ਬਰਸਾਤ ਦੀ ਸਾਲਾਨਾ ਦਰ ਦਾ ਘਟਣਾ, ਵਿਸ਼ਵ ਵਿਆਪੀ ਤਪਸ਼ ਦਾ ਵਧਣਾ, ਜਲਵਾਯੂ ਦੀ ਤਬਦੀਲੀ ਅਤੇ ਦਰਿਆਈ ਪਾਣੀਆਂ ਦਾ ਘਟਣਾ ਪਰ ਪੰਜਾਬ ਵਿਚਲੀ ਪਾਣੀ ਦੀ ਸਮੱਸਿਆ ਲਈ ਉਪਰੋਕਤ ਸਾਰੇ ਪਹਿਲੂਆਂ ’ਤੇ ਵਿਚਾਰ ਕਰਨੀ ਅਤਿਅੰਤ ਲਾਜ਼ਮੀ ਹੈ।
ਸਾਨੂੰ ਵਿਸ਼ਵ ਬੈਂਕ ਦੁਆਰਾ ਕਹੀ ਗੱਲ ਤੋਂ ਸਿੱਖਿਆ ਲੈਣ ਦੀ ਲੋੜ ਹੈ, ‘‘ਪੰਜਾਬ ਸਫ਼ਲਤਾ ਦੀ ਇੱਕ ਅਜਿਹੀ ਦਾਸਤਾਨ ਹੈ ਜਿਸ ਦਾ ਆਪਣਾ ਕੋਈ ਭਵਿੱਖ ਨਹੀਂ ਹੈ।’’ ਸਦੀਆਂ ਤੋਂ ਦੇਸ਼ ਦੀ ਸਰਹੱਦ ਉਪਰ ਖ਼ੂਨ ਵਹਾਉਂਦੇ ਤੇ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੀ ਭੁੱਖਮਰੀ ਖਤਮ ਕਰਨ ਵਾਲੇ ਪੰਜਾਬ ਦਾ ਅਤੀਤ ਤੇ ਭਵਿੱਖ ਹਨੇਰੇ ਵਿੱਚ ਗੁਆਚਿਆ ਹੋਇਆ ਹੈ। 1978 ਤੋਂ 1992 ਤਕ ਦੇ 16 ਸਾਲਾਂ ਦੌਰਾਨ ਪੰਜਾਬ ਦੀ ਧਰਤੀ ਇੱਥੋਂ ਦੀ ਜਵਾਨੀ ਦੇ ਖ਼ੂਨ ਨਾਲ ਰੰਗੀ ਗਈ। ਇਸ ਕਾਲੀ ਬੋਲੀ ਰਾਤ ਦੇ ਖਤਮ ਹੁੰਦਿਆਂ ਹੀ ਸੱਭਿਆਚਾਰਕ ਤੇ ਧਾਰਮਿਕ ਪ੍ਰੰਪਰਾਵਾਂ ਦੇ ਨਸ਼ਟ ਹੋਣ ਦੇ ਨਾਲ-ਨਾਲ ਪੰਜਾਬ ਨਸ਼ਿਆਂ ਅਤੇ ਕਰਜ਼ੇ ਦੇ ਬੋਝ ਹੇਠਾਂ ਦਬ ਗਿਆ।
ਇੱਥੋਂ ਦੇ ਮਿਹਨਤੀ ਕਿਸਾਨ ਮਜਬੂਰ ਹੋ ਕੇ ਖ਼ੁਦਕਸ਼ੀਆਂ ਦੇ ਰਾਹ ਹੋ ਤੁਰੇ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੀ ਭੁੱਖਮਰੀ ਮਿਟਾਉਣ ਦੇ ਰਾਹ ਤੁਰੇ ਪੰਜਾਬੀਆਂ ਦਾ ਆਪਣਾ ਭਵਿੱਖ ਸਿਵਾਏ ਹਨੇਰੇ ਤੋਂ ਕੁਝ ਵੀ ਨਹੀਂ ਰਿਹਾ। ਕਹਿੰਦੇ ਹਨ ਕਿ ਜੇ ਕਿਸੇ ਪਿਤਾ ਦਾ ਘਰ ਢਹਿ ਵੀ ਜਾਵੇ ਤਾਂ ਉਸ ਦੇ ਜਵਾਨ ਮਿਹਨਤੀ ਪੁੱਤ ਪਹਿਲਾਂ ਨਾਲੋਂ ਵੀ ਸੋਹਣਾ ਮਹਿਲ ਉਸਾਰ ਲੈਂਦੇ ਹਨ ਪਰ ਬੰਜਰ ਹੋ ਚੁੱਕੇ ਪੰਜਾਬ ਦੇ ਜਵਾਨ ਪੁੱਤ ਤਾਂ ਪਹਿਲਾਂ ਹੀ ਨਸ਼ਿਆਂ ਤੇ ਰਸਾਇਣੀ ਜ਼ਹਿਰੀ ਦੇ ਅਸਰ ਹੇਠ ਖੋਖਲੇ ਹੋ ਚੁੱਕੇ ਹਨ। ਜੋ ਥੋੜ੍ਹੇ-ਬਹੁਤੇ ਪੜ੍ਹੇ-ਲਿਖੇ ਸਨ ਤੇ ਜਿਨ੍ਹਾਂ ਤੋਂ ਕੁਝ ਆਸਾਂ ਸਨ, ਉਹ ਵਿਦੇਸ਼ਾਂ ਵੱਲ ਦੌੜ ਰਹੇ ਹਨ। ਰਸਾਇਣਕ ਜ਼ਹਿਰਾਂ ਭਰੇ ਖ਼ੂਨ ਨਾਲ ਜੀਅ ਰਹੇ ਪੰਜਾਬੀਆਂ ਦਾ ਕੀ ਭਵਿੱਖ ਹੋਵੇਗਾ? ਬੰਜਰ ਹੋ ਰਹੀ ਪੰਜਾਬ ਦੀ ਕਿਸਾਨੀ ਦਾ ਕੀ ਭਵਿੱਖ ਹੋਵੇਗਾ? ਵਰਗੇ ਮਸਲੇ ਇਸ ਖਿੱਤੇ ਵਿੱਚ ਵਸਦੇ ਹਰ ਮਨੁੱਖ ਲਈ ਸੋਚਣ ਦਾ ਵਿਸ਼ਾ ਹੋਣੇ ਚਾਹੀਦੇ ਹਨ।
ਡਾ.ਜਤਿੰਦਰਪਾਲ ਸਿੰਘ
ਸੰਪਰਕ: 99153-11947


Post Comment

Thursday, February 28, 2013

ਚਿੱਠੀਆਂ ਪਾਉਣੀਆਂ ਭੁੱਲਗੇ…


ਤੁਸੀਂ ਚਿੱਠੀਆਂ ਪਾਉਣੀਆਂ ਭੁੱਲਗੇ,
ਜਦੋਂ ਦਾ ਟੈਲੀਫੋਨ ਲੱਗਿਆ।
ਕਈ ਵਰ੍ਹੇ ਪਹਿਲਾਂ ਉੱਘੇ ਗੀਤਕਾਰ ‘ਮਾਨ ਮਰਾੜ੍ਹਾਂ’ ਦੀ ਕਲਮੋਂ ਉਪਜੇ ਉਪਰੋਕਤ ਗੀਤ ਦੇ ਬੋਲ ਆਖਰ ਸੱਚ ਹੋ ਨਿੱਬੜੇ। ਇਸ ਕਥਨ ਵਿੱਚ ਉੱਕਾ ਸੰਦੇਹ ਨਹੀਂ ਕਿ ਜਿਉਂ-ਜਿਉਂ ਸਮਾਜ ਦਾ ਆਧੁਨਿਕੀਕਰਨ ਹੁੰਦਾ ਗਿਆ, ਤਿਉਂ-ਤਿਉਂ ਅਸੀਂ ਆਪਣੇ ਵਿਰਸੇ, ਸੱਭਿਆਚਾਰ ਅਤੇ ਲੋਕ-ਕਲਾਵਾਂ ਨਾਲੋਂ ਟੁੱਟਦੇ ਗਏ। ਪੱਛਮੀ ਸੱਭਿਅਤਾ ਦੇ ਅਚੰਭਿਤ ਕਰ ਦੇਣ ਵਾਲੇ ਸਾਧਨਾਂ ਨੇ ਪੇਂਡੂ ਜੀਵਨ ਨੂੰ ਵੀ ਆਪਣੀ ਜਕੜ ਵਿੱਚ ਲੈ ਲਿਆ ਹੈ। ਪੱਛਮੀ ਸੱਭਿਅਤਾ ਨੇ ਸਮੁੱਚੇ ਭਾਰਤੀ ਸੱਭਿਆਚਾਰ ’ਤੇ ਡੂੰਘਾ ਪ੍ਰਭਾਵ ਪਾਇਆ ਹੈ। ਪੇਂਡੂ ਲੋਕਾਂ ਦੇ ਪਹਿਰਾਵੇ, ਰਹਿਣ-ਸਹਿਣ, ਆਵਾਜਾਈ ਦੇ ਸਾਧਨ, ਸੰਚਾਰ ਦੇ ਸਾਧਨ ਅਤੇ ਖਾਣ-ਪੀਣ ਵਿੱਚ ਇਸੇ ਪ੍ਰਭਾਵ ਅਧੀਨ ਤਬਦੀਲੀ ਆਈ। ਬਿਨਾਂ ਸ਼ੱਕ ਅਜਿਹੀਆਂ ਤਬਦੀਲੀਆਂ ਨੇ ਮਨੁੱਖੀ ਜੀਵਨ ਨੂੰ ਸੁਖਦਾਈ ਅਤੇ ਰੌਚਿਕ ਬਣਾਇਆ ਪਰ ਨਵੀਂ ਪੀੜ੍ਹੀ ਦਾ ਵਿਰਸੇ, ਸੱਭਿਆਚਾਰ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਵੱਲੋਂ ਮੂੰਹ ਮੋੜ ਲੈਣਾ ਵੀ ਇਨ੍ਹਾਂ ਤਬਦੀਲੀਆਂ ਦੀ ਹੀ ਦੇਣ ਹੈ। ਪੱਛਮੀ ਪ੍ਰਭਾਵ ਸਦਕਾ ਜਿਸ ਤਰ੍ਹਾਂ ਖੱਦਰ ਦੀ ਥਾਂ ਜੀਨਸ ਨੇ ਲੈ ਲਈ, ਕੱਚਿਆਂ ਕੋਠਿਆਂ ਦੀ ਥਾਂ ਦੋ-ਦੋ ਮੰਜ਼ਿਲੀਆਂ ਕੋਠੀਆਂ ਨੇ ਅਤੇ ਗੱਡਿਆਂ ਦੀ ਥਾਂ ਆਰਾਮਦੇਹ ਗੱਡੀਆਂ ਨੇ, ਬਿਲਕੁਲ ਉਸੇ ਤਰ੍ਹਾਂ ਕਿਸੇ ਸਮੇਂ ਸੰਚਾਰ ਦਾ ਪ੍ਰਮੁੱਖ ਸਾਧਨ ਰਹੀਆਂ ਚਿੱਠੀਆਂ ਦੀ ਥਾਂ ਮੋਬਾਈਲ ਫੋਨਾਂ ਨੇ ਆ ਮੱਲੀ ਹੈ।
ਇਹ ਕੋਈ ਸਦੀਆਂ ਪੁਰਾਣੀ ਗੱਲ ਨਹੀਂ, ਜਦੋਂ ਦੂਰ-ਦੁਰਾਡੇ ਬੈਠੇ ਸਕੇ-ਸਬੰਧੀਆਂ ਨੂੰ ਕੋਈ ਵੀ ਸੁਨੇਹਾ ਚਿੱਠੀਆਂ ਰਾਹੀਂ ਪੁੱਜਦਾ ਕੀਤਾ ਜਾਂਦਾ ਸੀ। ਭਾਵੇਂ ਚਿੱਠੀ ਪੱਤਰ ਰਾਹੀਂ ਸੁਨੇਹਾ ਪਹੁੰਚਾਉਣ ’ਚ ਕਾਫ਼ੀ ਸਮਾਂ ਲੱਗ ਜਾਂਦਾ ਪਰ ਉਨ੍ਹਾਂ ਸਮਿਆਂ ’ਚ ਚਿੱਠੀਆਂ ਦੀ ਇੱਕ ਵੱਖਰੀ ਅਹਿਮੀਅਤ ਸੀ (ਸ਼ਾਇਦ ਇਸ ਦਾ ਕਾਰਨ ਨਵੇਂ ਤਕਨਾਲੋਜੀ-ਯੁਕਤ ਸਾਧਨਾਂ ਦਾ ਨਾ ਉਪਲਬਧ ਹੋਣਾ ਵੀ ਸੀ)। ਮੇਰੇ ਖਿਆਲ ਵਿੱਚ ਚਿੱਠੀ ਪੱਤਰ ਵਰਗੇ ਸੰਚਾਰ ਮਾਧਿਅਮ ਦੇ ਤਿੰਨ ਵੱਡੇ ਫਾਇਦੇ ਸਨ-ਪਹਿਲਾ, ਲੋਕਾਂ ਦਾ ਭਾਸ਼ਾ ਨਾਲ ਜੁੜੇ ਹੋਣਾ ਅਤੇ ਇਸ ਪ੍ਰਤੀ ਸੁਹਿਰਦ ਰਹਿਣਾ। ਦੂਜਾ ਫਾਇਦਾ ਇਹ ਕਿ ਚਿੱਠੀ ਵਿੱਚ ਉਹ ਗੱਲ ਵੀ ਕਹੀ/ਲਿਖੀ ਜਾ ਸਕਦੀ ਸੀ ਜਿਹੜੀ ਸ਼ਾਇਦ ਟੈਲੀਫੋਨ ਜਾਂ ਮੋਬਾਈਲ ਫੋਨ ਰਾਹੀਂ ਸੰਭਵ ਨਹੀਂ ਹੋ ਸਕਦੀ। ਤੀਜਾ ਫਾਇਦਾ ਇਹ ਕਿ ਕੁਝ ਖਾਸ ਕਿਸਮ ਦੇ ਸੁਨੇਹਿਆਂ ਨੂੰ ਚਿੱਠੀਆਂ ਦੇ ਰੂਪ ’ਚ ਸਾਂਭਿਆ ਜਾ ਸਕਦਾ ਸੀ।
ਪਹਿਲੇ ਫਾਇਦੇ ਬਾਰੇ ਵਿਚਾਰੀਏ ਤਾਂ ਇਹ ਗੱਲ ਨਿੱਤਰ ਕੇ ਸਾਹਮਣੇ ਆਉਂਦੀ ਹੈ ਕਿ ਅੱਜ-ਕੱਲ੍ਹ ਦੇ ਮੁਕਾਬਲੇ ਚਿੱਠੀਆਂ ਦੇ ਵੇਲਿਆਂ ’ਚ ਲੋਕ ਸ਼ਾਬਦਿਕ ਦੁਨੀਆਂ ’ਚ ਜ਼ਿਆਦਾ ਵਿਚਰਦੇ ਸਨ। ਉਨ੍ਹਾਂ ਨੂੰ ਭਾਸ਼ਾ ਵਿੱਚ ਅੱਜ ਦੇ ਮੁਕਾਬਲੇ ਜ਼ਿਆਦਾ ਮੁਹਾਰਤ ਹਾਸਲ ਸੀ। ਸ਼ਬਦ ਉਨ੍ਹਾਂ ਦੇ ਪੋਟਿਆਂ ’ਤੇ ਖੇਡਦੇ। ਲਿਖਣ ਵੇਲੇ ਕੋਈ ਔਖ ਨਾ ਹੁੰਦੀ। ਸੰਬੋਧਤ ਹੋਣ ਤੋਂ ਲੈ ਕੇ ਵਿਦਾ ਲੈਣ ਤਕ ਚਿੱਠੀ ਦੇ ਅੱਖਰਾਂ ’ਚੋਂ ਪਿਆਰ ਅਤੇ ਅਦਬ ਝਲਕਦਾ ਰਹਿੰਦਾ ਸੀ।
ਦੂਜੇ ਫਾਇਦੇ ਦੇ ਅਰਥ ਵੀ ਸਾਫ਼ ਤੇ ਸਪਸ਼ਟ ਹਨ। ਇਹ ਕਿਸੇ ਪ੍ਰੇਮੀ-ਪ੍ਰੇਮਿਕਾ ਜਾਂ ਸੱਜ ਵਿਆਹੀ ਮੁਟਿਆਰ ਵੱਲ ਇਸ਼ਾਰਾ ਕਰਦੇ ਹਨ। ਮੋਬਾਈਲ ਫੋਨਾਂ ਦੇ ਮੁਕਾਬਲੇ ਚਿੱਠੀਆਂ ਰਾਹੀਂ ਮਨ ਦੇ ਭਾਵ ਵਿਅਕਤ ਕਰਨੇ ਕਾਫ਼ੀ ਆਸਾਨ ਮਹਿਸੂਸ ਹੁੰਦੇ ਸਨ। ਮੁਹੱਬਤ ਦੇ ਖੁੱਲ੍ਹ ਕੇ ਇਜ਼ਹਾਰ ਕਰਨ ਨੂੰ ਵੀ ਸ਼ਬਦ ਆਪਣੇ-ਆਪ ’ਚ ਸਮੋਣਾ ਭਲੀ-ਭਾਂਤ ਜਾਣਦੇ ਸਨ।
ਤੀਜੇ ਫਾਇਦੇ ਬਾਰੇ ਜੇ ਇਹ ਕਹਿ ਲਿਆ ਜਾਵੇ ਕਿ ਸਾਂਭੀਆਂ ਹੋਈਆਂ ‘ਖਾਸ’ ਚਿੱਠੀਆਂ ਸਮਾਂ ਪਾ ਕੇ ਇਤਿਹਾਸਕ ਦਸਤਾਵੇਜ਼ ਬਣ ਜਾਂਦੀਆਂ ਸਨ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ‘ਇਤਿਹਾਸਕ ਦਸਤਾਵੇਜ਼ ਬਣਨ’ ਤੋਂ ਭਾਵ ਆਪਣੇ ਆਪ ’ਚ ਚਿੱਠੀਆਂ ਦਾ ਚਿਰ-ਸਥਾਈ ਦਸਤਾਵੇਜ਼ ਬਣਨ ਤੋਂ ਹੈ ਜਿਵੇਂ ਮਹਾਨ ਲੋਕਾਂ ਦੀਆਂ ਚਿੱਠੀਆਂ ਦੀਆਂ ਛਪੀਆਂ ਹੋਈਆਂ ਕਿਤਾਬਾਂ।
ਏਥੇ, ਚਿੱਠੀਆਂ ਸਬੰਧੀ ਇਕ ਹੋਰ ਰੋਚਕ ਤੱਥ ਯਾਦ ਆ ਰਿਹਾ ਹੈ। ਖਾਸ ਕਰ ਪੇਂਡੂ ਧਰਾਤਲ ’ਤੇ ਵਿਚਰਨ ਵਾਲੇ ਸਾਧਾਰਨ ਲੋਕਾਂ ਨੇ ਆਪਣੀ ਸਮਝ-ਸਮਰੱਥਾ ਮੂਜਬ ਚਿੱਠੀਆਂ ਦੀਆਂ ਨਿਸ਼ਾਨੀਆਂ ਮਿਥੀਆਂ ਹੁੰਦੀਆਂ ਸਨ (ਭਾਵ ਚਿੱਠੀ ਖੋਲ੍ਹਣ ਤੋਂ ਪਹਿਲਾਂ ਬਾਹਰੋਂ ਵੇਖ ਕੇ ਹੀ ਅਨੁਮਾਨ ਲਾ ਲਿਆ ਜਾਂਦਾ ਕਿ ਅੰਦਰ ਕਿਸ ਤਰ੍ਹਾਂ ਦਾ ਸੁਨੇਹਾ ਹੋਏਗਾ) ਜਿਵੇਂ, ਚਿੱਠੀ ਦੇ ਬਾਹਰ ਹਲਦੀ ਦਾ ਲਾਇਆ ਨਿਸ਼ਾਨ ਸ਼ੁਭ ਸੁਨੇਹੇ ਦਾ ਚਿੰਨ੍ਹ ਮੰਨਿਆ ਜਾਂਦਾ। ਮਤਲਬ ਜਾਂ ਤਾਂ ਕਿਸੇ ਰਿਸ਼ਤੇਦਾਰ ਦਾ ਧੀ-ਪੁੱਤ ਸਾਹੇ ਬੱਧਾ ਹੈ ਜਾਂ ਫਿਰ ਕਿਸੇ ਘਰ ਰੱਬ ਨੇ ਪੁੱਤ ਦੀ ਦਾਤ ਬਖਸ਼ੀ ਹੈ। ਏਵੇਂ ਹੀ ਪਾਟੀ


Post Comment

ਝਾਂਜਰ


ਪੰਜਾਬੀ ਸੱਭਿਆਚਾਰ ਤੇ ਜੀਵਨ ਜਾਂਚ ਦੇ ਕੁਝ ਨਿਵੇਕਲੇ ਪਛਾਣ ਚਿੰਨ੍ਹਾਂ ਵਿੱਚੋਂ ਗਹਿਣੇ ਅਹਿਮ ਥਾਂ ਰੱਖਦੇ ਹਨ। ਇਹ ਸਾਡੀ ਵਿਰਾਸਤ ਤੇ ਵਰਤਮਾਨ ਦਾ ਅਨਿੱਖੜਵਾਂ ਅੰਗ ਅਤੇ ਸਾਡੇ ਸੱਭਿਆਚਾਰਕ ਵਿਰਸੇ ਦੀ ਪਛਾਣ ਹਨ। ਪੰਜਾਬੀ ਗੱਭਰੂ ਜਾਂ ਮੁਟਿਆਰ ਨੂੰ ਕਿਸੇ ਮੇਲੇ ਤਿਉਹਾਰ, ਕਿਸੇ ਰਸਮ-ਰਿਵਾਜ ਜਾਂ ਵਿਆਹ ਆਦਿ ਦੇ ਪ੍ਰਸੰਗ ਵਿੱਚ ਰੱਖ ਕੇ ਵੇਖਣਾ ਹੋਵੇ ਤਾਂ ਉੱਥੇ ਸਮੇਂ ਮੁਤਾਬਕ ਗਹਿਣਿਆਂ ਦਾ ਜ਼ਿਕਰ ਲਾਜ਼ਮੀ ਹੋਵੇਗਾ। ਆਮ ਜੀਵਨ ਵਿੱਚ ਗਹਿਣਿਆਂ ਦਾ ਪਾਉਣਾ-ਹੰਢਾਉਣਾ ਅਤੇ ਵਿਆਹਾਂ ਮੌਕੇ ਗਹਿਣਿਆਂ ਦਾ ਲੈਣ-ਦੇਣ ਆਪਣੇ ਆਰਥਿਕ ਸਮਾਜਿਕ ਰੁਤਬੇ ਨੂੰ ਗਹਿਣਿਆਂ ਰਾਹੀਂ ਪ੍ਰਦਰਸ਼ਤ ਕਰਨ ਦਾ ਰੁਝਾਨ ਪੰਜਾਬੀ ਸਮਾਜ ਦਾ ਆਦਿ ਕਾਲੀਨ ਲੱਛਣ ਹੈ।
ਪੰਜਾਬੀ ਵਿਰਸੇ ਨਾਲ ਜੁੜੇ ਅਨੇਕਾਂ ਗਹਿਣੇ ਸਮੇਂ-ਸਮੇਂ ’ਤੇ ਪੰਜਾਬੀ ਔਰਤਾਂ-ਮਰਦਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ ਹਨ। ਇਨ੍ਹਾਂ ਵਿੱਚ ਸਿੰਙ ਤਵੀਤ, ਬੁਗਤੀਆਂ, ਚੂੜੀਆਂ, ਰੇਲਾਂ, ਹਮੇਲਾਂ, ਪਰੀਬੰਦ, ਰਾਣੀ ਹਾਰ, ਚੰਨਣ ਹਾਰ, ਬੰਦ, ਕੰਗਣ, ਡੰਡੀ, ਕੈਂਠਾ, ਮੁਰਕੀਆਂ, ਨੱਤੀਆਂ, ਪਿੱਪਲ-ਪੱਤੀਆਂ, ਸੱਗੀ ਫੁੱਲ, ਗੋਖੜੂ, ਗਜਰੇ, ਲੌਂਗ, ਕੋਕਾ, ਤੀਲੀ, ਮਛਲੀ, ਟਿੱਕਾ, ਨੱਥ, ਛਾਪਾਂ-ਛੱਲੇ, ਮੁੰਦਰੀਆਂ, ਬਾਜ਼ੂਬੰਦ, ਕਾਂਟੇ, ਕੜੇ, ਵਾਲੀਆਂ, ਜ਼ੰਜੀਰੀਆਂ ਤੇ ਝਾਂਜਰਾਂ ਪ੍ਰਮੁੱਖ ਹਨ। ਝਾਂਜਰ ਪ੍ਰਤੀ ਪੰਜਾਬਣ ਮੁਟਿਆਰ ਦਾ ਮੋਹ ਕੁਝ ਆਪਣੀ ਹੀ ਕਿਸਮ ਦਾ ਹੈ।
ਗੰਦਲ ਵਰਗੀ ਨਾਰ ਸੁਣੀਂਦੀ
ਝਾਂਜਰ ਨੂੰ ਛਣਕਾਵੇ
ਧਰਤੀ ਨੱਚੇ, ਅੰਬਰ ਨੱਚੇ,
ਨੈਣ ਜਦੋਂ ਮਟਕਾਵੇ
ਲੰਮਾ-ਲੰਮਾ, ਲੈਰਾ ਲੈਰਾ
ਪਤਲਾ ਲੱਕ ਹਲਾਵੇ
ਤੋਰ ਮਝੈਲਣ ਦੀ ਧਰਤੀ ਸੰਭਰਦੀ ਜਾਵੇ।
ਨੱਚਦਾ ਆ ਮੁੰਡਿਆਂ ਤੇਰੀ ਹੀਰ ਬੋਲੀਆਂ ਪਾਵੇ।
ਝਾਂਜਰ ਦਾ ਜ਼ਿਕਰ ਛਿੜਿਆ ਹੈ ਤਾਂ ਸਾਉਣ ਮਹੀਨੇ ਵਿੱਚ ਨਵ-ਵਿਆਹੁਤਾ ਮੁਟਿਆਰਾਂ ਦਾ ਝੁਰਮਟ ਜਦੋਂ ਪੇਕਿਆਂ ਸਹੁਰਿਆਂ ਵੱਲੋਂ ਪਾਏ ਗਹਿਣੇ ਪਾ ਸੱਜ-ਫਬ ਕੇ


Post Comment

Wednesday, February 27, 2013

ਨੌਜਵਾਨ ਪੀੜ੍ਹੀ ਨੂੰ ਦਿਸ਼ਾਹੀਣ ਕਰ ਰਹੀ ਹੈ ਲੱਚਰ ਗਾਇਕੀ


ਯਾਰ ਤੇਰਾ ਨਸ਼ੇ ਵਿਚ ਟੁੰਨ ਹੋ ਗਿਆ
ਫੜ੍ਹ ਕੇ ਗੱਡੀ 'ਚ ਬੈਠਾ ਲਾ ਗੋਰੀਏ।
-0-
ਬੈਠਾ ਕੋਕ 'ਚ ਮਿਲਾਕੇ ਮੁੰਡਾ ਪੀਵੇ ਵਿਸਕੀ
ਜਦੋਂ ਹੀ ਟੀ. ਵੀ. ਦਾ ਰਿਮੋਟ ਦਬਾਈਏ ਤਾਂ ਪੰਜਾਬੀ ਚੈਨਲਾਂ 'ਤੇ ਅਜਿਹੇ ਕਈ ਗੀਤ ਸਾਨੂੰ ਸੁਣਨ ਨੂੰ ਮਿਲਦੇ ਹਨ। ਪੰਜਾਬ ਦੇ ਅਲਬੇਲੇ ਗੱਭਰੂ ਇਨ੍ਹਾਂ ਗੀਤਾਂ ਦੀ ਬਦੌਲਤ ਨਸ਼ੇ ਦੇ ਦਰਿਆ ਵਿਚ ਡੁੱਬਦੇ ਜਾ ਰਹੇ ਹਨ। ਸਾਡੇ ਲਈ ਇਹ ਬੜੀ ਮਾੜੀ ਗੱਲ ਹੈ ਕਿ ਅੱਜ ਪੰਜਾਬ ਦੇ ਹਰੇਕ ਪਿੰਡ ਵਿਚ 5-7 ਗੱਭਰੂ ਨਸ਼ਈ ਜ਼ਰੂਰ ਮਿਲਣਗੇ। ਭੰਗ, ਪੋਸਤ, ਜਰਦਾ, ਬੀੜੀ ਤਾਂ ਬੀਤੇ ਦੀਆਂ ਗੱਲਾਂ ਹੋ ਗਈਆਂ, ਹੁਣ ਪੰਜਾਬੀ ਮੁੰਡੇ ਸ਼ਰਾਬ ਨੂੰ ਲੱਸੀ ਦੀ ਤਰ੍ਹਾਂ ਪੀ ਕੇ 'ਸਿਹਤ' ਬਣਾਉਣ ਲੱਗ ਗਏ ਨੇ। ਗੱਲ ਸ਼ਰਾਬ ਤੋਂ ਅੱਗੇ ਜਾ ਕੇ ਸਮੈਕ ਤੱਕ ਪਹੁੰਚ ਗਈ ਹੈ। ਪੰਜਾਬ ਦੇ, ਖਾਸ ਕਰਕੇ ਪਿੰਡਾਂ ਦੇ ਮੁੰਡਿਆਂ ਦੇ ਹੱਡਾਂ 'ਚ ਸਮੈਕ ਨੇ ਆਪਣਾ ਡੇਰਾ ਲਾ ਲਿਆ ਹੈ। ਅਸੀਂ ਕਿਧਰ ਨੂੰ ਜਾ ਰਹੇ ਹਾਂ? ਪੰਜਾਬ ਦੇ ਨੌਜਵਾਨ ਆਪਣੀ ਅਮੁੱਲ ਜਵਾਨੀ ਨੂੰ ਆਪਣੇ ਹੱਥੋਂ ਗਵਾ ਰਹੇ ਹਨ। ਪੰਜਾਬੀ ਗੀਤਕਾਰ ਤੇ ਗਾਇਕ ਨਸ਼ੇ ਨੂੰ ਮੀਡੀਏ ਰਾਹੀਂ ਪ੍ਰਚਾਰ ਕੇ ਆਪਣੇ ਹੀ ਸਮਾਜ ਨੂੰ ਘੁਣ ਵਾਂਗ ਖਾ ਰਹੇ ਹਨ। ਸਾਡਾ ਦੁਖਾਂਤ ਇਹ ਹੈ ਕਿ ਹੁਣ ਕੁੜੀਆਂ ਵੀ ਪਿੱਛੇ ਨਹੀਂ ਰਹੀਆਂ। ਇਸ ਕੰਮ ਵਿਚ ਉਹ ਮਰਦ ਦੇ 'ਮੋਢੇ ਨਾਲ ਮੋਢਾ' ਜੋੜ ਰਹੀਆਂ ਦਿਖਾਈ ਦਿੰਦੀਆਂ ਹਨ।

ਏਨਾ ਵੀ ਡੋਪ-ਸ਼ੋਪ ਨਾ ਮਾਰਿਆ ਕਰੋ
ਕੁੜੀਆਂ ਦਾ ਨਸ਼ੇ ਵੱਲ ਵਧ ਰਿਹਾ ਰੁਝਾਨ ਸਾਡੇ ਸਮਾਜ ਦੀਆਂ ਜੜ੍ਹਾਂ ਹਿਲਾ ਦੇਵੇਗਾ। ਔਰਤ ਪਰਿਵਾਰ ਦੀ ਚੂਲ ਹੈ। ਮਾਂ ਅਤੇ ਪਤਨੀ ਦੇ ਰੂਪ ਵਿਚ ਉਹੀ ਜੀਵਨ ਨੂੰ ਸਹੀ ਦਿਸ਼ਾ-ਨਿਰਦੇਸ਼ ਦਿੰਦੀ ਹੈ। ਔਰਤ ਵੱਲੋਂ ਖੁੱਲ੍ਹੇਆਮ ਪਰਿਵਾਰਕ ਮਰਯਾਦਾ ਭੰਗ ਕਰਨੀ ਬੜੀ ਘਾਤਕ ਹੋਵੇਗੀ। ਮਾਂ ਆਪਣੇ ਪੁੱਤਰ ਨੂੰ ਨਸ਼ਾ ਕਰਨ ਤੋਂ ਰੋਕਦੀ ਹੈ ਤੇ ਪਤਨੀ ਆਪਣੇ ਪਤੀ ਨੂੰ। ਪਰ ਜੇ ਉਹ ਖੁਦ ਹੀ ਕੁਰਾਹੇ ਪੈ ਗਈ ਤਾਂ ਸਾਡਾ ਸਮਾਜਿਕ ਢਾਂਚਾ ਹੀ ਡਾਵਾਂ-ਡੋਲ ਹੋ ਜਾਵੇਗਾ। ਮੀਡੀਏ ਰਾਹੀਂ ਔਰਤ ਦਾ ਇਹ ਰੂਪ ਚਿਤਰਣਾ ਉਸ ਨੂੰ 'ਦੇਵੀ' ਤੋਂ 'ਦੈਂਤਣੀ' ਦੇ ਰੂਪ ਵਿਚ ਬਦਲਣ ਦਾ ਕੋਝ-ਭਰਪੂਰ ਕਦਮ ਹੈ। ਇਸ (ਨਸ਼ੇ ਪ੍ਰਤੀ) ਕੰਮ ਲਈ ਔਰਤ ਨੂੰ ਉਕਸਾਉਣ ਦਾ ਅਰਥ ਹੈ ਕਿ ਅਸੀਂ ਆਪਣੀਆਂ ਮਾਵਾਂ, ਧੀਆਂ, ਭੈਣਾਂ ਨੂੰ ਗ਼ਲਤ ਕਦਮ ਪੁੱਟਣ ਦੀ ਹੱਲਾਸ਼ੇਰੀ ਦਿੰਦੇ ਹਾਂ ਤੇ ਇਹ ਸਾਬਤ ਕਰਦੇ ਹਾਂ ਕਿ ਜੇਕਰ ਔਰਤ (ਰੱਬ ਤੋਂ ਬਾਅਦ) ਸਮਾਜ ਦੀ ਸਿਰਜਨਾ ਕਰ ਸਕਦੀ ਹੈ ਤਾਂ ਵਿਨਾਸ਼ ਵੀ ਕਰ ਸਕਦੀ ਹੈ। ਅਜਿਹੇ ਗੀਤ ਲਿਖਣ ਵਾਲੇ ਗੀਤਕਾਰ, ਕੀ ਸਮਾਜ ਵਿਚ ਔਰਤ ਦਾ ਬਿੰਬ ਵਿਗਾੜਨਾ ਚਾਹੁੰਦੇ ਹਨ? ਜਾਂ ਫਿਰ ਸਸਤੀ ਸ਼ੋਹਰਤ ਦੀ ਲੋਚਾ ਲਈ ਅਜਿਹਾ ਕਰਦੇ ਹਨ। ਜੇਕਰ ਅਸੀਂ ਉਪਰੋਕਤ ਸੋਚ ਦੇ ਧਾਰਨੀ ਹਾਂ ਤਾਂ ਸਾਡੇ ਆਪਣੇ ਹੱਥੀਂ ਹੀ ਸਾਡੇ ਵਿਰਸੇ ਦੀਆਂ ਵਿਲੱਖਣ ਕਦਰਾਂ-ਕੀਮਤਾਂ ਦਮ ਤੋੜ ਲੈਣਗੀਆਂ।
ਪੰਜਾਬੀ ਗਾਇਕੀ ਨੇ ਦੂਜਾ ਮਾਰੂ ਪ੍ਰਭਾਵ ਜਿਹੜਾ ਨੌਜਵਾਨ


Post Comment

ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਨਾਲ ਜੁੜੇ ਕੁਝ ਮੁੱਦੇ


ਗੁਰੂ ਨਾਨਕ ਸਾਹਿਬ ਵੱਲੋਂਉਚਾਰੇ ਗਏ ਪਹਿਲੇ ਸਿੱਖਿਆਦਾਇਕ ਸ਼ਬਦਾਂ, ਗੁਰਮਤਿ ਦੇ ਤੱਤ ਵਿਚਾਰਾਂ ਅਤੇ ਪ੍ਰਚਾਰ ਵਿਧੀਆਂ ਤੋਂਲੈ ਕੇ ਵਰਤਮਾਨ ਤੱਕ ਦੀ ਸਿੱਖ ਧਾਰਮਿਕ ਲਹਿਰ ਅਤੇ ਸਿੱਖੀ ਪ੍ਰਚਾਰ-ਪ੍ਰਸਾਰ ਯਤਨ ਹਰ ਦੌਰ ਦੀਆਂ ਸਥਿਤੀਆਂਅਤੇ ਹਾਲਤ ਦਾ ਸਾਹਮਣਾ ਕਰਦੇ ਹੋਏ ਇਕ ਵਿਸ਼ੇਸ਼ਦਿਸ਼ਾ ਵੱਲ ਵਧ ਰਹੇ ਹਨ |ਗੁਰਸਿੱਖੀ ਜੀਵਨ, ਸਿੱਖਕਦਰਾਂ-ਕੀਮਤਾਂ, ਸਿੱਖਵਿਚਾਰਧਾਰਕ ਆਧਾਰਾਂ, ਇਤਿਹਾਸ ਸਿਰਜਣਾ ਅਤੇ ਧਾਰਮਿਕ-ਸਮਾਜਿਕ ਵਿਵਸਥਾਵਾਂ ਨਾਲ ਸਥਾਨਕ ਤੋਂਵਿਸ਼ਵ ਪੱਧਰ ਤੱਕ ਜੁੜਿਆ ਹਰ ਸਿੱਖਸਿੱਧੇ-ਅਸਿੱਧੇ ਢੰਗ ਨਾਲ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰਦਾ ਆਰਿਹਾ ਹੈ | ਇਸ ਤਰ੍ਹਾਂਉਹ ਸਮੁੱਚੀ ਸਿੱਖਧਾਰਮਿਕ ਲਹਿਰ ਦਾ ਇਕ ਜਾਂਦੂਜੇ ਰੂਪ ਵਿਚ ਕਰਮਸ਼ੀਲ ਹਿੱਸਾ ਵੀ ਹੰੁਦਾ ਹੈ | ਇਸ ਪ੍ਰਥਾਇ ਉਸ ਦਾ ਇਸ ਲਹਿਰ ਦੇ ਭੂਤ, ਵਰਤਮਾਨ ਅਤੇ ਭਵਿੱਖਦੇ ਸਰੋਕਾਰਾਂਪ੍ਰਤੀ ਸੱਜਗ ਰਹਿਣਾ ਅਤੇ ਇਸ ਦੇ ਉਜਵਲ ਭਵਿੱਖ ਲਈ ਇਕ ਚਿੰਤਾ ਵਿਚੋਂਚਿੰਤਨ ਕਰਨਾ ਗੁਰੂ ਹੁਕਮਾਂ ਅਨੁਸਾਰ ਸਰਬੋਤਮ ਫਰਜ਼ ਬਣਦਾ ਹੈ |
ਹਰ ਯੁੱਗ ਦੀਆਂ ਨਵੀਆਂਲੋੜਾਂ ਅਤੇ ਪ੍ਰਸਥਿਤੀਆਂ ਦਾ ਸਾਹਮਣਾ ਕਰਨ ਲਈ ਸਿੱਖ ਧਾਰਮਿਕ ਲਹਿਰ ਦੀ ਦਿਸ਼ਾ ਅਤੇ ਦਸ਼ਾ ਨੂੰ ਸੰਵਾਰਨ ਲਈਧਾਰਮਿਕ ਜਥੇਬੰਦੀਆਂ ਅਤੇ ਵਿਅਕਤੀਗਤ ਪੱਧਰ ਉੱਤੇ ਕਰਮਸ਼ੀਲ ਸਿੱਖਇਹ ਭੂਮਿਕਾ ਕਿਵੇਂਨਿਭਾਅਰਹੇ ਹਨ, ਇਹ ਸਿੱਖਪੰਥਸਾਹਮਣੇ ਗੰਭੀਰ ਚਿੰਤਨ ਦਾ ਵਿਸ਼ਾ ਹੈ | ਦੂਜਾ, ਸਿੱਖ ਧਾਰਮਿਕ ਲਹਿਰ ਮੂਲ ਰੂਪ ਵਿਚ ਰਾਜਨੀਤਕ-ਬੌਧਿਕ-ਸਮਾਜਿਕ ਆਦਿ ਲਹਿਰਾਂਦਾ ਮੁਢਲਾ ਸ਼ਕਤੀ ਧੁਰਾ ਹੈ | ਇਸ ਦੇ ਆਗੂਆਂ ਤੇ ਸੰਸਥਾਵਾਂਵਿਸ਼ੇਸ਼ ਕਰਕੇ ਅਕਾਲ ਤਖ਼ਤ ਸਾਹਿਬ ਵੱਲੋਂਪੰਥ ਨੂੰ ਕਿਹੜੀ ਦਿਸ਼ਾ ਕਿਵੇਂ ਮਿਲ ਰਹੀ ਹੈ, ਇਹ ਇਸ ਚਿੰਤਨ ਦਾ ਇਕ ਹੋਰ ਮਹੱਤਵਪੂਰਨ ਵਿਸ਼ਾ ਹੈ |
ਸਿੱਖਧਾਰਮਿਕ ਲਹਿਰ ਦੇ ਚਿੰਤਨ ਦੇ ਮੁੱਖ ਮੁੱਦਿਆਂ ਨੂੰ ਇਥੇ ਇਸ਼ਾਰੇ-ਮਾਤਰ ਹੀ ਬਿਆਨ ਕੀਤਾ ਜਾ ਰਿਹਾ ਹੈ | ਇਸ ਦਾ ਵਿਸਥਾਰ ਪੰਥਦੇ ਦਿਬ-ਦਿ੍ਸ਼ਟ ਵਿਦਵਾਨਾਂ, ਧਾਰਮਿਕ ਕਾਰਕੰੁਨਾਂ ਅਤੇ ਚੇਤਨ ਸਿੱਖ ਸੰਗਤਾਂਨੇ ਉਲੀਕਣਾ ਹੈ |ਇਹ ਮੁੱਦੇ ਪ੍ਰਸ਼ਨ ਰੂਪ ਵਿਚ ਉਠਾਏਜਾ ਰਹੇ ਹਨ, ਕਿਉਾਕਿ ਮੈਂਮਹਿਸੂਸ ਕਰਦਾ ਹਾਂਕਿ ਇਤਿਹਾਸ ਦੇ ਇਕ ਵਿਸ਼ੇਸ਼ ਮੋੜ ਉੱਤੇ ਸਮੇਂਦੇ ਪ੍ਰਸੰਗਿਕ ਪ੍ਰਸ਼ਨ ਉਠਾਉਣਤੇ ਉਨ੍ਹਾਂਦਾ ਚਿੰਤਨ ਕਰਕੇ ਨਵੇਂਮਾਰਗ ਬਣਾਉਣ ਨਾਲ ਇਤਿਹਾਸ ਨੂੰ ਨਵੀਂਦਿਸ਼ਾ ਮਿਲ ਜਾਂਦੀ ਹੈ |
• ਗੁਰਦੁਆਰਾ ਸੰਸਥਾ ਸਿੱਖੀ ਦੀ ਜੀਵਨ ਧਾਰਾ ਹੈ |ਇਹ ਕੇਵਲ ਪੂਜਾ-ਪਾਠਦਾ ਸਥਾਨ ਹੀ ਨਹੀਂਹੈ, ਸਗੋਂਸਿੱਖਸਮਾਜਿਕ ਸਰਗਰਮੀ ਅਤੇ ਸਮਾਜਿਕ ਤਬਦੀਲੀ ਲਿਆਉਣਦਾ ਮਹੱਤਵਪੂਰਨ ਕੇਂਦਰ ਵੀ ਹੈ ਪਰ ਕੀ ਵਰਤਮਾਨ ਸਮੇਂਵਿਚ ਆਪਣੀ ਪਰਿਭਾਸ਼ਾ ਤੇ ਵਿਆਖਿਆ ਅਨੁਸਾਰ ਇਹ ਸੰਸਥਾ ਆਪਣੀ ਭੂਮਿਕਾ ਠੀਕ ਪ੍ਰਸੰਗ ਵਿਚ ਨਿਭਾਅਰਹੀ ਹੈ? ਗੁਰਦੁਆਰਾ ਸੰਸਥਾ ਦੀ ਸਿੱਖਸਮਾਜਿਕ ਜੀਵਨ ਅਤੇ ਭਵਿੱਖਦੀਆਂਮਹੱਤਵਪੂਰਨ ਪ੍ਰਾਪਤੀਆਂਕਰਨ ਵਿਚ ਪ੍ਰਸੰਗਿਕਤਾ ਕਿਵੇਂਬਣੀ ਰਹਿ ਸਕਦੀ ਹੈ, ਇਹ ਚਿੰਤਨ ਦਾ ਪਹਿਲਾ ਵੱਡਾ ਮੁੱਦਾ ਹੈ |
• ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਟੇਟ ਬੋਰਡਾਂ, ਸਿੰਘਸਭਾ ਗੁਰਦੁਆਰਾ ਕਮੇਟੀਆਂ ਅਤੇ ਪਿੰਡ ਤੋਂਲੈ ਕੇ ਵਿਸ਼ਵ ਪੱਧਰ ਤੱਕ ਸਥਾਪਿਤ ਹੋਏਗੁਰਦੁਆਰਿਆਂਦੀਆਂਪ੍ਰਬੰਧਕ ਕਮੇਟੀਆਂਨੇ ਗੁਰਦੁਆਰਾ ਸੰਸਥਾ ਦੀ ਭੂਮਿਕਾ ਅਤੇ ਸਿੱਖ ਧਾਰਮਿਕ ਲਹਿਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਪਰ ਕੀ ਇਨ੍ਹਾਂਕਮੇਟੀਆਂ ਦਾ ਆਗੂ ਢਾਂਚਾ, ਵੋਟ ਚੋਣ ਸਿਸਟਮ ਅਤੇ ਇਸ ਨਾਲ ਜੁੜੇ ਕਈਹੋਰ ਮੁੱਦਿਆਂਕਾਰਨ ਇਹ ਪ੍ਰਬੰਧਕ ਕਮੇਟੀਆਂਗੁਰੂ ਦੇ ਸੁਨੇਹੇ ਨੂੰ ਸਿੱਖਪੰਥ ਅਤੇ ਵਿਸ਼ਵ ਤੱਕ ਪਹੰੁਚਾਉਣਵਿਚ ਯੋਗ ਰੋਲ ਨਿਭਾਅਰਹੀਆਂਹਨ? ਵੋਟ ਸਿਸਟਮ ਅਤੇ ਆਪਸੀ ਈਰਖਾ ਵਿਚੋਂਨਿਕਲੇ ਫੁੱਟ ਦੇ ਆਲਮ ਵਿਚ ਗੁਰਦੁਆਰਾ ਕਮੇਟੀਆਂਵਿਚਕਾਰ ਆਪਸੀ ਤਾਲਮੇਲ ਪੈਦਾ ਕਰਕੇ ਅਗਵਾਈ ਦਾ ਸੰਗਤੀ ਮਾਡਲ ਕੀ ਸਿਰਜਿਆਜਾ ਰਿਹਾ ਹੈ? ਰਾਜਨੀਤਕਾਂ, ਸਰਕਾਰੀ ਅਤੇ ਅਦਾਲਤਾਂਆਦਿ ਦੀ ਦਖਲਅੰਦਾਜ਼ੀ ਕਾਰਨ ਸ਼੍ਰੋਮਣੀ ਕਮੇਟੀ ਦੀ ਹੋਂਦ ਅੱਗੇ ਲਗਾਏਜਾ ਰਹੇ ਪ੍ਰਸ਼ਨ-ਚਿੰਨ੍ਹ ਦੇ ਪੰਥਕੋਲ ਕੀ ਜਵਾਬ ਅਤੇ ਬਦਲ ਹਨ?
• ਗੁਰਦੁਆਰਾ ਸੰਸਥਾ ਰਾਹੀਂ ਅਤੇ ਇਨ੍ਹਾਂਤੋਂਬਾਹਰ ਸਿੱਖੀ ਪ੍ਰਚਾਰ-ਪ੍ਰਸਾਰ ਦੀ ਸੇਵਾ ਨਿਭਾਅਰਹੇ ਗ੍ਰੰਥੀ ਸਿੰਘਾਂ, ਕਥਾਵਾਚਕਾਂ, ਢਾਡੀਆਂ, ਨਵੇਂਪ੍ਰਚਾਰਕਾਂਦੀ ਤਿਆਰੀ ਅਤੇ ਸਮੁੱਚੇ ਧਾਰਮਿਕ ਪ੍ਰਚਾਰ-ਪ੍ਰਸਾਰ ਦੀ ਵਿਵਸਥਾ ਦਾ ਪੱਧਰ, ਗੁਣਵੰਤਾ ਅਤੇ ਇਨ੍ਹਾਂਵੱਲੋਂਧਾਰਮਿਕ ਸਟੇਜਾਂਤੋਂਦਿੱਤਾ ਜਾ ਰਿਹਾ ਗੁਰਮਤਿ ਤੇ ਇਤਿਹਾਸ ਦਾ ਸੁਨੇਹਾ ਕੀ ਸਮੇਂਦੀਆਂਲੋੜਾਂਅਤੇ ਚੁਣੌਤੀਆਂਦੇ ਸਨਮੁਖ ਆਪਣੇ ਪੱਧਰ ਅਤੇ ਪਹੰੁਚ ਨੂੰ ਕਾਇਮ ਰੱਖ ਰਿਹਾ ਹੈ?ਕੀ ਇਸ ਸਬੰਧੀ ਕੁਝਨਵੀਆਂਰਵਾਇਤਾਂਕਾਇਮ ਕਰਨ ਦਾ ਸਮਾਂਨਹੀਂਆਗਿਆ? 

(ਬਾਕੀ ਅਗਲੇ ਅੰਕ 'ਚ)

ਭਾਈ ਹਰਿਸਿਮਰਨ ਸਿੰਘ
-ਡਾਇਰੈਕਟਰ, ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸ ਸਿੱਖ ਸਟੱਡੀਜ਼, ਅਨੰਦਪੁਰ ਸਾਹਿਬ | 
ਮੋਬਾ: 98725-91713



Post Comment

ਪੰਜਾਬ ਦੀਆਂ ਰਿਆਸਤਾਂ ਦਾ ਗਠਨ ਕਿਵੇਂ ਹੋਇਆ?


ਭਾਰਤ ਦੀ ਵੰਡ

ਮੈਂ ਆਪਣੇ ਪਿਛਲੇ ਲੇਖ ਦੇ ਅੰਤ ਵਿਚ ਜ਼ਿਕਰ ਕੀਤਾ ਸੀ ਕਿ ਭਾਰਤ ਸਰਕਾਰ ਚੜ੍ਹਦੇ ਪੰਜਾਬ ਅਤੇ ਇਸ ਦੀਆਂ ਰਿਆਸਤਾਂ ਵਿਚ ਸਿੱਖ ਸਿਆਸਤ ਦਾ ਜਾਇਜ਼ਾ ਲੈ ਰਹੀ ਸੀ, ਇਸੇ ਕਾਰਨ ਰਿਆਸਤਾਂ ਦੇ ਗਠਨ ਦਾ ਫੈਸਲਾ ਲਟਕਾਇਆ ਜਾ ਰਿਹਾ ਸੀ | ਉਸੇ ਲੇਖ ਵਿਚ ਪਾਠਕ ਪੰਜਾਬੀਆਂ ਪ੍ਰਤੀ ਪੰ: ਨਹਿਰੂ ਦੇ ਵਿਚਾਰ ਵੀ ਜਾਣ ਚੁੱਕੇ ਹਨ ਅਤੇ ਮਾਸਟਰ ਤਾਰਾ ਸਿੰਘ ਨੇ ਆਪਣੀ ਮੁਲਾਕਾਤ (19.9.1947) ਵਿਚ ਪੰ: ਨਹਿਰੂ ਨੂੰ ਸਾਫ ਹੀ ਕਿਹਾ ਸੀ ਕਿ ਸਿੱਖ ਭਾਰਤ ਦੀ ਆਬਾਦੀ ਵਿਚ ਬਹੁਤ ਘੱਟ ਗਿਣਤੀ ਵਿਚ ਹਨ, ਇਸ ਲਈ ਉਹ ਹਿੰਦੂਆਂ ਨਾਲ ਭਰਾਵਾਂ ਵਾਂਗ ਹੀ ਰਹਿਣਾ ਚਾਹੁੰਦੇ ਹਨ | 
ਹੁਣ ਮੈਂ ਪੰਜਾਬ ਦੀਆਂ ਰਿਆਸਤਾਂ ਦੇ ਬਾਰੇ ਗੱਲ ਕਰਦਾ ਹਾਂ | ਆਿਖ਼ਰਕਾਰ ਫ਼ੈਸਲਾ ਹੋਇਆ ਕਿ ਪਟਿਆਲਾ, ਜੀਂਦ, ਨਾਭਾ, ਫਰੀਦਕੋਟ, ਮਲੇਰਕੋਟਲਾ ਅਤੇ ਕਪੂਰਥਲਾ ਰਿਆਸਤਾਂ ਨਾਲ ਕਲਸੀਆ ਅਤੇ ਨਾਲਾਗੜ੍ਹ ਰਿਆਸਤਾਂ ਨੂੰ ਵੀ ਮਿਲਾ ਕੇ ਸਾਰੀਆਂ ਰਿਆਸਤਾਂ ਦਾ ਗਠਨ ਕਰ ਦਿੱਤਾ ਜਾਵੇ | ਮਾਸਟਰ ਤਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਨੇ ਵੀ ਇਸ ਫ਼ੈਸਲਾ 'ਤੇ ਸਹਿਮਤੀ ਜਤਾਈ | 15 ਜੁਲਾਈ, 1948 ਨੂੰ ਇਸ ਯੂਨੀਅਨ ਦਾ ਉਦਾਘਟਨ ਹੋਣਾ ਸੀ, ਜਿਸ ਵਾਸਤੇ ਸਰਦਾਰ ਪਟੇਲ ਅਤੇ ਵੀ. ਪੀ. ਮੈਨਨ ਪਟਿਆਲੇ ਆ ਗਏ ਪਰ ਵੀ. ਪੀ. ਮੈਨਨ ਆਉਾਦੇ ਸਾਰ ਹੀ ਪੈਪਸੂ ਯੂਨੀਅਨ ਦੀ ਸਰਕਾਰ ਬਣਾਉਣ ਲਈ ਜੁਟ ਗਏ | 
ਇਹ ਗੱਲ ਦੱਸਣੀ ਵਰਨਣਯੋਗ ਹੈ ਕਿ ਇਨ੍ਹਾਂ ਰਿਆਸਤਾਂ ਦੀ ਪ੍ਰਜਾ ਮੰਡਲ ਪਾਰਟੀ ਆਪਣੇ-ਆਪ ਨੂੰ ਬੜੀ ਅਹਿਮ ਸਮਝਦੀ ਸੀ ਅਤੇ ਨਾਲ ਦੀ ਨਾਲ ਆਪਣੇ-ਆਪ ਵਿਚ ਦੂਸਰੇ ਪ੍ਰਦੇਸ਼ਾਂ ਦੀਆਂ ਕਾਂਗਰਸ ਪਾਰਟੀਆਂ ਦੇ ਬਰਾਬਰ ਹੋਣ ਦਾ ਅਧਿਕਾਰ ਮੰਗਦੀ ਸੀ ਪਰ ਸਚਾਈ ਇਹ ਹੈ ਕਿ ਪ੍ਰਦੇਸ਼ ਕਾਂਗਰਸ ਪਾਰਟੀਆਂ ਨੂੰ ਬਹੁਤ ਮਿਹਨਤ ਕਰਨੀ ਪਈ ਸੀ ਅਤੇ ਉਨ੍ਹਾਂ ਦੀ ਲੀਡਰਸ਼ਿਪ ਪ੍ਰਜਾ ਮੰਡਲ ਪਾਰਟੀ ਦੀ ਲੀਡਰਸ਼ਿਪ ਤੋਂ ਬਹੁਤ ਉਚੇਰਾ ਰੁਤਬਾ ਰੱਖਦੀ ਸੀ | ਹਾਲਾਤ ਨੂੰ ਪਿੱਛੇ ਮੁੜ ਕੇ ਦੇਖਿਆ ਜਾਵੇ ਤਾਂ ਇਹੀ ਗੱਲ ਉਭਰ ਕੇ ਆਉਾਦੀ ਹੈ ਕਿ ਪ੍ਰਜਾ ਮੰਡਲ ਪਾਰਟੀ ਰਿਆਸਤਾਂ ਦੀ ਅਕਾਲੀ ਪਾਰਟੀ ਵਿਚੋਂ ਹੀ ਉਭਰ ਕੇ ਆਈ ਸੀ, ਜਿਸ ਦਾ ਆਰੰਭ ਸ: ਸੇਵਾ ਸਿੰਘ ਠੀਕਰੀਵਾਲੇ ਤੋਂ ਹੁੰਦਾ ਹੈ ਪਰ ਬਾਅਦ ਵਿਚ ਪ੍ਰਜਾ ਮੰਡਲ ਪਾਰਟੀ ਰਿਆਸਤਾਂ ਵਿਚ ਕਾਂਗਰਸ ਦਾ ਦੂਜਾ ਰੂਪ ਧਾਰਨ ਕਰ ਗਈ ਸੀ ਅਤੇ ਹਿੰਦੂ ਭਾਈਚਾਰਾ ਇਸ 'ਤੇ ਭਾਰੂ ਹੋ ਗਿਆ ਸੀ | ਨਾਲ ਦੀ ਨਾਲ ਹੀ ਅਕਾਲੀ ਦਲ ਵੀ ਇਹ ਮੰਗ ਕਰ ਰਿਹਾ ਸੀ ਕਿ ਸਿਰਫ਼ ਅਕਾਲੀ ਪਾਰਟੀ ਹੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਅਤੇ ਪ੍ਰਜਾ ਮੰਡਲ ਨੂੰ ਕੋਈ ਇਸ ਕਿਸਮ ਦਾ ਅਧਿਕਾਰ ਨਹੀ | ਵੀ. ਪੀ. ਮੈਨਨ ਇਸ ਗੱਲ ਨੂੰ ਇਸ ਤਰ੍ਹਾਂ ਥੋੜ੍ਹੇ ਸ਼ਬਦਾਂ ਵਿਚ ਦੱਸਦੇ ਹਨ ਕਿ ਪ੍ਰਜਾ ਮੰਡਲ ਵਿਚ ਸਭ ਤੋਂ ਵੱਡੀ ਘਾਟ ਇਹ ਸੀ ਕਿ ਉਸ ਪਾਰਟੀ ਵਿਚ ਵਿਅਕਤੀਗਤ ਰੂਪ ਵਿਚ ਇਕ ਵੀ ਇਹੋ ਜਿਹਾ ਸਿੱਖ ਮੈਂਬਰ ਨਹੀਂ ਸੀ, ਜੋ ਸਿਆਸਤ ਵਿਚ ਵਿਸ਼ੇਸ਼ ਰੁਤਬਾ ਰੱਖਦਾ ਹੋਵੇ | 
ਵਜ਼ਾਰਤ ਬਣਾਉਣ ਸਮੇਂ ਇਕ ਹੋਰ ਵੀ ਵਿਸ਼ੇਸ਼ ਗੱਲ ਵਾਪਰੀ ਸੀ | ਇਕ 'ਲੋਕ ਸੇਵਕ ਪਾਰਟੀ' ਖੁੰਬ ਵਾਂਗ ਪੈਦਾ ਹੋ ਗਈ, ਜਿਸ ਦੀ ਅਗਵਾਈ ਜਥੇਦਾਰ ਊਧਮ ਸਿੰਘ ਨਾਗੋਕੇ ਕਰ ਰਹੇ ਸਨ ਅਤੇ ਬਾਅਦ ਵਿਚ ਖੁੰਬ ਵਾਂਗ ਹੀ ਜ਼ਿੰਦਗੀ ਭੋਗ ਕੇ ਇਹ ਪਾਰਟੀ ਲਾਪਤਾ ਹੋ ਗਈ | ਪ੍ਰਜਾ ਮੰਡਲ ਦੇ ਲੀਡਰ ਇਸ ਗੱਲ ਵਿਚ ਵਿਸ਼ਵਾਸ ਰੱਖਦੇ ਸਨ ਕਿ ਜੇ ਇਕ ਵਾਰ ਪ੍ਰਜਾਤੰਤਰ ਪੈਪਸੂ ਵਿਚ ਲਾਗੂ ਹੋ ਜਾਵੇ ਤਾਂ ਕੇਵਲ ਪ੍ਰਜਾ ਮੰਡਲ ਹੀ ਅਜਿਹੀ ਪਾਰਟੀ ਹੋਵੇਗੀ, ਜਿਸ ਨੂੰ ਸਰਕਾਰ ਬਣਾਉਣ ਵਾਸਤੇ ਨਿਮੰਤਰਿਤ ਕੀਤਾ ਜਾ ਸਕਦਾ ਹੈ | ਦੂਸਰੇ ਪਾਸੇ ਸਿੱਖ ਪ੍ਰਜਾ ਮੰਡਲ ਨੂੰ ਇਕ ਹਿੰਦੂ ਜਮਾਤ ਸਮਝਦੇ ਸਨ | ਉਨ੍ਹਾਂ ਦੀ ਇਕ ਵਿਸ਼ੇਸ਼ ਸੋਚ ਇਹ ਸੀ ਕਿ ਸਿਰਫ ਪੈਪਸੂ ਦਾ ਹੀ ਇਕ ਅਜਿਹਾ ਇਲਾਕਾ ਹੈ, ਜਿਸ ਵਿਚ ਸਿੱਖ ਬਹੁ-ਗਿਣਤੀ ਵਿਚ ਹਨ ਅਤੇ ਇਸ ਦਾ ਮੁੱਖ ਮੰਤਰੀ ਸਿੱਖ ਹੋਣਾ ਚਾਹੀਦਾ ਹੈ | ਆਖਰਕਾਰ ਵੀ. ਪੀ. ਮੈਨਨ ਦੀ ਇਹ ਸੋਚ ਸੀ ਕਿ ਅਜਿਹੀ ਮਿਸ਼ਰਤ ਸਰਕਾਰ ਬਣਾਈ ਜਾਵੇ, ਜੋ ਸਭ ਨੂੰ ਕਬੂਲ ਹੋਵੇ | ਇਸ ਸੋਚ ਦੇ ਮੁਤਾਬਕ, 4 ਸੀਟਾਂ ਕਾਂਗਰਸ, 2 ਲੋਕ ਸੇਵਾ ਸਭਾ, 2 ਅਕਾਲੀ ਦਲ ਨੂੰ ਦਿੱਤੀਆਂ ਜਾਣ ਅਤੇ ਸਾਂਝਾ ਮੁੱਖ ਮੰਤਰੀ ਸਿੱਖ ਹੋਵੇ | ਪਰ ਅਕਾਲੀ ਦਲ ਨੇ ਦੋ ਕਾਰਨਾਂ ਕਰਕੇ ਇਸ ਤਜਵੀਜ਼ ਨੂੰ ਰੱਦ ਕਰ ਦਿੱਤਾ | ਇਕ ਤਾਂ ਇਹ ਕਿ ਇਸ ਪਾਰਟੀ ਨੂੰ ਘੱਟ ਸੀਟਾਂ ਦਿੱਤੀਆਂ ਗਈਆਂਸਨ ਅਤੇ ਦੂਸਰਾ ਇਹ ਕਿ ਅਕਾਲੀ ਦਲ ਆਪਣੀ ਅਕਾਲੀ ਸਿਆਸਤ ਬਰਕਰਾਰ ਰੱਖੇਗਾ | 
ਇਸ ਲਈ ਹੋਰ ਤਜਵੀਜ਼ਾਂ 'ਤੇ ਵੀ ਗੌਰ ਕੀਤਾ ਗਿਆ ਪਰ ਕੋਈ ਗੱਲ ਸਿਰੇ ਨਾ ਚੜ੍ਹੀ | ਕਾਂਗਰਸੀ ਆਗੂਆਂ ਨੇ ਆਪਣੀ ਚਤੁਰਾਈ ਦਿਖਾਈ ਕਿ ਜੇ ਕੋਈ ਗੱਲ ਸਿਰੇ ਨਾ ਹੀ ਚੜ੍ਹੇ, ਅਖੀਰ 'ਤੇ ਕਾਂਗਰਸ ਨੂੰ ਹੀ ਬੁਲਾਵਾ ਦਿੱਤਾ ਜਾਵੇਗਾ ਕਿ ਉਹ ਹੀ ਆ ਕੇ ਸਰਕਾਰ ਬਣਾ ਲਵੇ ਪਰ ਇਹ ਚਤਰਾਈ ਨਾ ਚੱਲ ਸਕੀ | 
ਵੀ. ਪੀ. ਮੈਨਨ ਨੇ ਸਰਦਾਰ ਪਟੇਲ ਨੂੰ 15 ਜੁਲਾਈ, 1948 ਨੂੰ ਸਵੇਰੇ ਸਾਰੀ ਗੱਲਬਾਤ ਦੱਸ ਦਿੱਤੀ | ਆਖਰਕਾਰ ਬਗ਼ੈਰ ਕੋਈ ਵਜ਼ਾਰਤ ਬਣਾਏ ਸਰਦਾਰ ਪਟੇਲ ਨੇ ਯੂਨੀਅਨ ਦਾ ਉਦਘਾਟਨ ਕਰ ਦਿੱਤਾ ਪਰ ਫਿਰ ਅਗਸਤ, 1948 ਵਿਚ ਵੀ ਵਜ਼ਾਰਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹ ਵੀ ਸਿਰੇ ਨਾ ਚੜ੍ਹੀ, ਤਦ ਸ: ਗਿਆਨ ਸਿੰਘ ਨੂੰ ਫਿਰ ਨਿਗਰਾਨ ਪ੍ਰੀਮੀਅਰ ਬਣਾ ਦਿੱਤਾ ਗਿਆ | ਇਹ ਵਜ਼ਾਰਤ 1952 ਤੱਕ ਕਾਇਮ ਰਹੀ, 1952 ਵਿਚ ਚੋਣਾਂ ਹੋਈਆਂ ਤਾਂ ਫਿਰ ਸ: ਗਿਆਨ ਸਿੰਘ ਰਾੜੇਵਾਲਾ ਮੁੱਖ ਮੰਤਰੀ ਬਣੇ | ਉਸ ਤੋਂ ਬਾਅਦ ਚੋਣਾਂ 1954 ਵਿਚ ਹੋਈਆਂ ਤਾਂ ਕਰਨਲ ਰਘਬੀਰ ਸਿੰਘ ਮੁੱਖ ਮੰਤਰੀ ਬਣੇ ਅਤੇ ਫਿਰ ਚੋਣਾਂ 1955 ਵਿਚ ਹੋਈਆਂ ਤਾਂ ਬਿ੍ਸ਼ ਭਾਨ ਮੁੱਖ ਮੰਤਰੀ ਬਣੇ | ਆਖ਼ਰ 1 ਨਵੰਬਰ 1956 ਪੈਪਸੂ ਨੂੰ ਪੰਜਾਬ ਵਿਚ ਸ਼ਾਮਿਲ ਕਰ ਦਿੱਤਾ ਗਿਆ | 
ਮਾਣ-ਅਭਿਮਾਨ ਵੀ ਇਨਸਾਨੀ ਫ਼ਿਤਰਤ ਦਾ ਇਕ ਵਿਸ਼ੇਸ਼ ਅੰਗ ਹੈ | ਪੈਪਸੂ ਬਣਨ ਵੇਲੇ ਪਟਿਆਲਾ ਦੇ ਅਫ਼ਸਰ ਆਪਣੇ-ਆਪ ਨੂੰ ਦੂਸਰੀਆਂ ਰਿਆਸਤਾਂ ਦੇ ਅਫ਼ਸਰਾਂ ਨਾਲੋਂ ਉਚੇਰੇ ਸਮਝਣ ਲੱਗ ਪਏ ਸਨ ਅਤੇ ਜਦ ਪੈਪਸੂ ਪੰਜਾਬ ਵਿਚ ਸ਼ਾਮਲ ਹੋ ਗਿਆ ਤਾਂ ਚੰਡੀਗੜ੍ਹ ਦੇ ਅਫ਼ਸਰ ਬੜੇ ਫ਼ਾਤਿਹਾਨਾ ਅੰਦਾਜ਼ ਵਿਚ ਪ੍ਰਵੇਸ਼ ਕਰ ਗਏ ਸਨ | ਇਥੇ ਮੈਂ ਇਕ ਅਜੀਬ ਜਿਹਾ ਕਿੱਸਾ ਦੱਸਦਾ ਹਾਂ | ਮੈਂ ਪੰਜਾਬ ਸਰਕਾਰ ਤੋਂ ਇਕ ਕੰਪਨੀ ਦੇ ਹਿੱਸੇ ਖ਼ਰੀਦੇ ਸਨ | ਕੁਝ ਅਜਿਹੇ ਦਸਤਾਵੇਜ਼ ਸਨ, ਜਿਸ ਉਤੇ ਮੇਰੇ ਤੇ ਸਕੱਤਰ, ਇੰਡਸਟਰੀਜ਼ ਦੇ ਇਕੱਠਿਆਂ ਦਸਤਖ਼ਤ ਹੋਣੇ ਸਨ | ਮਿਥੀ ਤਾਰੀਖ਼ 'ਤੇ ਸਕੱਤਰ ਸਾਹਿਬ ਛੁੱਟੀ 'ਤੇ ਚਲੇ ਗਏ | ਮੈਂ ਡਿਪਟੀ ਸਕੱਤਰ ਨੂੰ ਕਿਹਾ, 'ਕੀ ਫ਼ਰਕ ਪੈਂਦਾ ਹੈ ਜੇ ਮੈਂ ਅੱਜ ਹੀ ਦਸਤਖ਼ਤ ਕਰ ਦੇਵਾਂ ਅਤੇ ਜਿਸ ਦਿਨ ਸਕੱਤਰ ਸਾਹਿਬ ਆਵਣ ਤਾਂ ਉਹ ਦਸਤਖ਼ਤ ਕਰ ਦੇਣਗੇ |' ਡਿਪਟੀ ਸਕੱਤਰ ਨੇ ਬੜੀ ਹਕਾਰਤ ਨਾਲ ਕਿਹਾ, 'ਇਹ ਕੋਈ ਪੈਪਸੂ ਨਹੀਂ ਜਿੱਥੇ ਇਸ ਤਰ੍ਹਾਂ ਹੋਵੇ |' ਚਲੋ, ਮਿਥੀ ਤਾਰੀਖ 'ਤੇ ਮੈਂ ਫਿਰ ਚੰਡੀਗੜ੍ਹ ਪਹੁੰਚਿਆ ਤਾਂ ਉਸ ਦਿਨ ਸਕੱਤਰ ਸਾਹਿਬ ਦਫ਼ਤਰ ਵਿਚ ਤਾਂ ਆਏ ਨਹੀਂ ਸਨ ਪਰ ਛੁੱਟੀ 'ਤੇ ਵੀ ਨਹੀਂ ਸਨ | ਆਖ਼ਰ ਡਿਪਟੀ ਸਕੱਤਰ ਨੂੰ ਕਿਸੇ ਮਜਬੂਰੀ ਕਾਰਨ ਦਸਤਖ਼ਤ ਮੇਰੇ ਇਕੱਲੇ ਤੋਂ ਹੀ ਕਰਵਾਉਣੇ ਪਏ ਪਰ ਅੱਖ ਉਨ੍ਹਾਂ ਦੀ ਨੀਵੀਂ ਹੀ ਰਹੀ, ਜਦੋਂ ਕਿ ਮੇਰੇ ਚਿਹਰੇ 'ਤੇ ਕੁਝ-ਕੁਝ ਸ਼ਰਾਰਤ ਭਰੀ ਮੁਸਕਾਨ ਸੀ | ਇਨਸਾਨੀ ਜ਼ਿੰਦਗੀ ਵੀ ਬੜੇ ਅਜੀਬ-ਅਜੀਬ ਮੋੜ ਫਟਾਫਟ ਲੈ ਲੈਂਦੀ ਹੈ |

ਹਰਜਿੰਦਰ ਸਿੰਘਤਾਂਗੜੀ
-ਮਚਾਕੀ ਮੱਲ ਸਿੰਘ ਰੋਡ, ਫਰੀਦਕੋਟ | 95014-16848



Post Comment

Saturday, February 23, 2013

ਸ਼ਿਵ ਬਟਾਲਵੀ


ਸ਼ਿਵ ਬਟਾਲਵੀ

ਸ਼ਿਵ ਬਟਾਲਵੀ ਨਾਲ ਮੇਰਾ ਠੇਕਾ ਸੀ। ਜਦੋਂ ਮੈਂ ਚੰਡੀਗੜ੍ਹ ਤੋਂ ਦਿੱਲੀ ਆਪਣੀ ਕਾਰ ਵਿਚ ਜਾਂਦਾ ਤਾਂ ਉਸ ਨੂੰ ਆਪਣੇ ਨਾਲ ਚੱਲਣ ਲਈ ਆਖਦਾ। ਰਸਤੇ ਵਿਚ ਬੀਅਰ ਦੀਆਂ ਦੋ ਬੋਤਲਾਂ, ਭੁੰਨਿਆ ਹੋਇਆ ਮੁਰਗਾ ਤੇ ਤੀਹ ਰੁਪਏ ਨਕਦ।
ਸ਼ਿਵ ਸਟੇਟ ਬੈਂਕ ਆਫ਼ ਇੰਡੀਆ ਤੋਂ ਛੁੱਟੀ ਲਏ ਬਗੈਰ ਕਈ ਵਾਰ ਮੇਰੇ ਨਾਲ ਦਿੱਲੀ ਜਾਂਦਾ।
ਸ਼ਿਵ ਨੂੰ ਨਾ ਸ਼ਰਾਬ ਪਿਆਉਣ ਵਾਲਿਆਂ ਦੀ ਘਾਟ ਸੀ, ਨਾ ਮੁਰਗਾ ਖੁਆਉਣ ਵਾਲਿਆਂ ਦਾ। ਦਰਅਸਲ ਉਹਦੇ ਬਾਰੇ ਇਹ ਗੱਲ ਵੀ ਗਲਤ ਧੁੰਮੀ ਹੋਈ ਹੈ ਕਿ ਲੋਕ ਉਸ ਨੂੰ ਸ਼ਰਾਬ ਪਿਆਉਂਦੇ ਸਨ। ਉਸ ਕੋਲ ਜੇਬ ਵਿਚ ਜੇ ਇਕ ਹਜ਼ਾਰ ਰੁਪਿਆ ਹੁੰਦਾ ਤਾਂ ਉਹ ਦਿਨਾਂ ਵਿਚ ਹੀ ਦੋਸਤਾਂ ਨੂੰ ਸ਼ਰਾਬ ਪਿਆਉਣ ਤੇ ਖੁਆਣ ਉਤੇ ਖ਼ਰਚ ਕਰ ਦੇਂਦਾ। ਉਹ ਸ਼ਾਹੀ ਬੰਦਾ ਸੀ ਤੇ ਸ਼ਾਹੀ ਫ਼ਕੀਰ। ਉਸ ਵਿਚ ਆਪਣੇ ਆਪ ਨੂੰ ਉਜਾੜਨ ਦੀ ਬਹੁਤ ਸ਼ਕਤੀ ਸੀ। 
ਉਸ ਨੇ ਆਖਿਆ, ‘‘ਇਹ ਸਾਲੀਆਂ ਤੀਵੀਆਂ ਹਮੇਸ਼ਾ ਰੋਂਦੀਆਂ ਰਹਿੰਦੀਆਂ ਨੇ ਕਿ ਫ਼ਲਾਂ ਮਰਦ ਨੇ ਮੇਰੀ ਅਸਮਤ ਲੁੱਟ ਲਈ। ਤੁਸੀਂ ਆਪਣੇ ਹੁਸਨ ਨੂੰ ਬੈਂਕ ਦੇ ਲਾਕਰ ਵਿਚ ਰਖ ਦਿਉ। ਮੈਂ ਬੈਂਕ ਵਿਚ ਕੰਮ ਕਰਦਾ ਹਾਂ। ਬੜੇ ਲਾਕਰ ਨੇ ਉਥੇ। ਨੋਟਾਂ ਦੇ ਥੱਬੇ। ਸੋਨੇ ਦੇ ਗਹਿਣੇ। ਹੀਰੇ। ਪਰ ਕੋਈ ਅਜਿਹਾ ਲਾਕਰ ਨਹੀਂ ਜਿਥੇ ਤੀਵੀਂ ਆਪਣੇ ਹੁਸਨ ਜਾਂ ਜਵਾਨੀ ਨੂੰ ਰਖ ਕੇ ਕੁੰਜੀ ਜੇਬ ਵਿਚ ਪਾ ਲਵੇ? ਇਸ ਸਾਲੇ ਹੁਸਨ ਨੇ ਤਾਂ ਤਬਾਹ ਹੋਣਾ ਹੀ ਹੈ... ਤੇ ਤਬਾਹੀ ਕਿਸ ਗੱਲ ਦੀ? ਪਿਆਰ ਨਾਲ ਹੁਸਨ ਚਮਕਦਾ ਹੈ। ਜਵਾਨੀ ਮੱਚਦੀ ਹੈ। ਇਸਮਤ ਦਾ ਪਾਖੰਡ ਤਾਂ ਕੋਝੀਆਂ ਤੀਵੀਆਂ ਨੇ ਰਚਿਆ ਹੈ.. ਇਨਸਾਨੀ ਜਿਸਮ ਨੂੰ ਕੋਈ ਚੀਜ਼ ਮੈਲਾ ਨਹੀਂ ਕਰ ਸਕਦੀ। ਹਮੇਸ਼ਾ ਨਿਖਰਿਆ ਤੇ ਸਜਰਾ ਰਹਿੰਦਾ ਹੈ ਹੁਸਨ।’’
ਸ਼ਿਵ ਨਾਲ ਕਾਰ ਵਿਚ ਸਫ਼ਰ ਕਰਨ ਦਾ ਕੋਈ ਸੌਦਾ ਨਹੀਂ ਸੀ, ਇਹ ਤਾਂ ਇਕ ਪ੍ਰਕਾਰ ਦਾ ਲਾਡ ਸੀ। 
ਮੈਂ ਕਾਰ ਵਿਚ ਲੋਕਾਂ ਨੂੰ ਢੋਣ ਦੇ ਹੱਕ ਵਿਚ ਨਹੀ। ਸਫ਼ਰ ਬੜੀ ਸੂਖਮ ਤੇ ਅਧਿਆਤਮਕ ਚੀਜ਼ ਹੈ ਮੇਰੇ ਲਈ। ਜੇ ਕੋਈ ਯਾਰ ਨਾਲ ਹੋਵੇ ਤਾਂ ਸੌ ਮੀਲ ਦਾ ਸਫ਼ਰ ਮਿੰਟਾਂ ਵਿਚ ਕਟ ਜਾਂਦਾ ਹੈ। ਜੇ ਕੋਈ ਬੋਰ ਨਾਲ ਹੋਵੇ ਤਾਂ ਦੋ ਮੀਲ ਦਾ ਸਫ਼ਰ ਵੀ ਦੋ ਹਜ਼ਾਰ ਮੀਲ ਲਗਦਾ ਹੈ। 
ਇਕ ਦਿਨ ਸਵੇਰੇ ਸਵੇਰੇ ਸ਼ਿਵ ਮੇਰੇ ਘਰ ਆਇਆ ਤੇ ਆਖਣ ਲਗਾ, ‘‘ਅੱਜ ਸ਼ਾਮ ਨੂੰ ਕਪੂਰਥਲੇ ਮੁਸ਼ਾਇਰਾ ਹੈ। ਤੂੰ ਮੇਰੇ ਨਾਲ ਚੱਲ।’’
ਮੈਂ ਉ¤ਤਰ ਦਿਤਾ ਕਿ ਮੈਂ ਨਹੀਂ ਜਾ ਸਕਦਾ। ਕਿਸੇ ਹੋਰ ਨੂੰ ਨਾਲ ਲੈ ਜਾਹ।
ਸ਼ਿਵ ਬੋਲਿਆ, ‘‘ਟੈਕਸੀ ਲੈ ਕੇ ਆਵਾਂਗਾ। ਇਕੱਲਾ। ਹੋਰ ਕਿਸੇ ਕੰਜਰ ਨੂੰ ਨਹੀਂ ਦਸਣਾ। ਚੰਡੀਗੜ੍ਹ ਭਰਿਆ ਪਿਆ ਹੈ ਮੁਫ਼ਤਖੋਰਿਆਂ ਦਾ। ਐਵੇਂ ਨਾਲ ਤੁਰ ਪੈਣਗੇ। ਮੈਂ ਟੈਕਸੀ ਵਿਚ ਸੂਰ ਨੂੰ ਲੱਦ ਕੇ ਲਿਜਾ ਸਕਦਾ ਹਾਂ, ਪਰ ਕਿਸੇ ਬੋਗਸ ਰਾਈਟਰ ਨੂੰ ਨਹੀਂ। ਤੈਨੂੰ ਚਲਣਾ ਪਏਗਾ। ਮੈਂ ਤੈਨੂੰ ਬੀਅਰ ਦੀਆਂ ਤਿੰਨ ਬੋਤਲਾਂ ਤੇ ਭੁੰਨਿਆ ਹੋਇਆ ਮੁਰਗਾ ਖੁਆਵਾਂਗਾ ਰਸਤੇ ਵਿਚ। ਤੇ ਤੀਹ ਰੁਪਏ।’’
ਮੈਂ ਆਖਿਆ, ‘‘ਮੇਰਾ ਰੇਟ ਪੰਜਾਹ ਰੁਪਏ ਹੈ।’’
ਉਹ ਮੰਨ ਗਿਆ।
ਸ਼ਿਵ ਨੂੰ ਮੁਸ਼ਾਇਰੇ ਦੇ ਪੰਜ ਸੌ ਰੁਪਏ ਮਿਲਣੇ ਸਨ। ਪ੍ਰਬੰਧਕਾਂ ਨੇ ਇਹ ਗੱਲ ਲੁਕੋ ਕੇ ਰਖੀ ਸੀ ਕਿ ਸ਼ਿਵ ਇਸ ਬਾਰੇ ਹੋਰ ਕਿਸੇ ਨਾਲ ਗੱਲ ਨਾ ਕਰੇ ਨਹੀਂ ਤਾਂ ਕਈ ਕਵੀ ਰੁਸ ਜਾਣਗੇ। 
ਪੰਜ ਸੌ ਰੁਪਏ ਵਿਚੋਂ ਸ਼ਿਵ ਨੇ ਢਾਈ ਸੌ ਰੁਪਿਆ ਟੈਕਸੀ ਨੂੰ ਦੇਣਾ ਸੀ, ਤੇ ਬਾਕੀ ਖ਼ਰਚ ਵਰਚ ਲਈ। 
ਸ਼ਾਮ ਦੇ ਪੰਜ ਵਜੇ ਉਹ ਟੈਕਸੀ ਲੈ ਕੇ ਆ ਗਿਆ। ਮੈਨੂੰ ਨਾਲ ਬਿਠਾਇਆ ਤੇ ਟੈਕਸੀ ਦੌੜ ਪਈ। 
ਰਸਤੇ ਵਿਚ ਹੀ ਸਾਨੂੰ ਅੱਠ ਵਜ ਚੁਕੇ ਸਨ। ਮੁਸ਼ਾਇਰੇ ਦਾ ਸਮਾਂ ਸਾਢੇ ਸੱਤ ਦਾ ਸੀ। ਮੈਂ ਵਕਤ ਸਿਰ ਪੁੱਜਣ ਲਈ ਚਿੰਤਾਤੁਰ ਸਾਂ।
ਸ਼ਿਵ ਨੇ ਟੈਕਸੀ ਵਾਲੇ ਨੂੰ ਆਖਿਆ, ‘‘ਸਰਦਾਰ ਜੀ, ਜ਼ਰਾ ਇਸ ਕਾਲੋਨੀ ਵੱਲ ਗੱਡੀ ਨੂੰ ਮੋੜ ਲਉ। ਮੈਂ ਇਕ ਦੋਸਤ ਨੂੰ ਮਿਲਣਾ ਹੈ।’’
ਮੈਂ ਆਖਿਆ, ‘‘ਪਹਿਲਾਂ ਹੀ ਦੇਰ ਹੋ ਚੁਕੀ ਹੈ।’’
‘‘ਫ਼ਿਕਰ ਨਾ ਕਰ, ਦੋ ਕੁ ਮਿੰਟ ਹੀ ਮਿਲਣਾ ਹੈ ਇਕ ਕੁੜੀ ਨੂੰ। ਉਹ ਮੇਰੀ ਦੋਸਤ ਹੈ।’’
ਟੈਕਸੀ ਕਲੋਨੀ ਦੀਆਂ ਸੜਕਾਂ ਘੁੰਮਦੀ ਫਿਰੀ। ਸ਼ਿਵ ਨੂੰ ਘਰ


Post Comment

Thursday, February 21, 2013

ਬੁਝਾਰਤਾਂ ਦਾ ਸਰੂਪ ਅਤੇ ਸਭਿਆਚਾਰਕ ਮਹੱਤਵ

ਬੁਝਾਰਤਾਂ ਸਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਇਹ ਸੰਸਾਰ ਵਿਚਲੀਆਂ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਬੁਝਾਰਤਾਂ ਰਾਹੀਂ ਬੁੱਧੀ ਦੀ ਪਰਖ ਕੀਤੀ ਜਾਂਦੀ ਹੈ। ਇਹਨਾਂ ਰਾਹੀਂ ਪੰਜਾਬ ਦੇ ਲੋਕ ਜੀਵਨ ਦੀ ਸਾਫ਼ ਝਲਕ ਮਿਲਦੀ ਹੈ। ਬੁਝਾਰਤਾਂ ਨੂੰ ‘ਬੁਝਣ ਵਾਲੀਆਂ ਬਾਤਾਂ’ ਵੀ ਕਿਹਾ ਜਾਂਦਾ ਹੈ। ਆਮ ਤੌਰਤੇ ਇਹ ਸੌਣ ਵੇਲੇ ਪਾਈਆਂ ਜਾਂਦੀਆਂ ਹਨ। ਦਿਨ ਵੇਲੇ ਬਾਤ ਪਾਉਣਾ ਬੁਰਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇਵੇਂ ਰਾਹੀ ਰਾਹ ਭੁੱਲ ਜਾਂਦੇ ਹਨ। ਬਾਤ ਇਕ ਦੁਆਰਾ ਪਾਈ ਜਾਂਦੀ ਹੈ। ਬੁੱਝਣ ਵਾਲਾ ਇੱਕ ਜਾਂ ਕਈ ਹੋ ਸਕਦੇ ਹਨ। ਵਿਗਿਆਨ ਦੇ ਆਉਣ ਨਾਲ ਮਨੋਰੰਜਨ ਦੇ ਸਾਧਨਾ ਵਿੱਚ ਵਾਧਾ ਹੋਇਆ ਜਿਸ ਨਾਲ ਬੁਝਾਰਤਾਂ ਕਾਫੀ ਹੱਦ ਤੱਕ ਅਲੋਪ ਹੋ ਚੁੱਕੀਆਂ ਹਨ।

ਬੁਝਾਰਤਾਂ ਦਾ ਸ਼ਬਦੀ ਅਰਥ ਅਰਥ

“ਬੁਝਾਰਤ ਸ਼ਬਦ ‘ਬੁੱਝ’ ਧਾਤੂ ਤੋਂ ਬਣਿਆ ਹੈ। ਇਹ ਸ਼ਬਦ ਨਾਉ ਵੀ ਹੈ ਤੇ ਇਸਤਰੀ ਲਿੰਗ ਵੀ। ਬੁਝਾਰਤ ਦੇ ਕੋਸ਼ਗਤ ਅਰਥ ਹਨ, ਗਿਆਨ ਕਰਾਉਣ ਲਈ ਦਿੱਤਾ ਗਿਆ ਸੰਕੇਤ ਜਾਂ ਇਸ਼ਾਰਾ। ਬੁਝਾਰਤ ਦਾ ਸਾਧਾਰਣ ਸ਼ਬਦੀ ਅਰਥ ‘ਬੁੱਝਣਾ’ ਹੈ। ਬੁਝਾਰਤ ਆਪਣੇ ਆਪ ਵਿੱਚ ਇਕ ਅਜਿਹਾ ਪ੍ਰਸ਼ਨ ਹੈ ਜਿਹੜਾ ਸਧਾਰਣ ਹੁੰਦੇ ਹੋਏ ਵੀ ਆਪਣੇ ਪਿੱਛੇ ਗੂੜ੍ਹੇ ਅਰਥ ਛੁਪਾ ਲੈਂਦਾ ਹੈ। ਹਰ ਭਾਸ਼ਾ ਵਿੱਚ ਬੁਝਾਰਤਾਂ ਲਈ ਢੁਕਵੇਂ ਸ਼ਬਦ ਮੌਜੂਦ ਹਨ। ਪੰਜਾਬੀ ਵਿੱਚ ਅਨੁਵਾਦਿਤ ਨਾਮ ਹਨ - ਪਹੇਲੀ, ਅੜਾਉਣੀ, ਮਸਲਾ, ਰਹੱਸ, ਬਾਤ, ਬਤੌਲੀ, ਔਖਾ ਪ੍ਰਸ਼ਨ, ਸਮੱਸਿਆ, ਗੁੰਝਲ ਆਦਿ ਜਿਵੇਂ : ਬਾਤ ਪਾਵਾਂ, ਬਤੌਲੀ ਪਾਵਾਂ, ਸੁਣ ਕੇ ਭਾਈ ਹਕੀਮਾਂ, ਲੱਕੜੀਆਂ ’ਚੋਂ ਪਾਣੀ ਕੱਢਾ, ਚੁੱਕ ਬਣਾਵਾਂ ਢੀਮਾ।”ਜ

ਬੁਝਾਰਤ ਦੀ ਪਰਿਭਾਸ਼ਾ

ਐਨਸਾਈਕਲੋਪੀਡੀਆਂ ਅਮੇਰੀਕਾਨਾਂ ਦੇ ਅਨੁਸਾਰ “ਇਕ ਅਜਿਹਾ ਕਥਨ ਜਾਂ ਪ੍ਰਸ਼ਨ ਜਿਸ ਦੇ ਦੋ ਅਰਥ ਹੋਣ ਜਾਂ ਅਰਥ ਨੂੰ ਲੁਕੋ ਕੇ ਪੇਸ਼ ਕੀਤਾ ਗਿਆ ਹੋਵੇ, ਉਸ ਦੇ ਹੱਲ ਨੂੰ ਬੁਝਾਰਤ ਕਹਿੰਦੇ ਹਨ।”ਜਜ

ਬੁਝਾਰਤਾਂ ਦਾ ਸਰੂਪ

“ਬੁਝਾਰਤਾਂ ਸ਼ਬਦ ਕਹਿਣ ਵਿੱਚ ਸੋਖਾ ਲਗਦਾ ਹੈ ਪਰ ਆਪਣੇ ਸਰੂਪ ਕਰਕੇ ਡੂੰਘੇ ਅਰਥਾਂ ਦਾ ਮਾਲਕ ਹੈ। ਕੁਝ ਬੁਝਾਰਤਾਂ ਆਕਾਰ ਵਿੱਚ ਛੋਟੀਆਂ ਤੇ ਕੁਝ ਵੱਡੀਆਂ ਹੁੰਦੀਆਂ ਹਨ। ਛੋਟੇ ਆਕਾਰ ਵਾਲੀ ਬੁਝਾਰਤ ਦੀ ਉਦਾਹਰਣ ਹਨ : ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ”ਜਜਜ (ਸੂਈ) ਬੁਝਾਰਤਾਂ ਦੀ ਚੌਖੀ ਗਿਣਤੀ ਸੂਤਰਕ ਪੰਕਤੀਆਂ ਨਾਲ ਜੁੜੀ ਹੋਹੀ ਹੈ ਜਿਵੇਂ : ਇਕ ਬਾਤ ਕਰਤਾਰੋ


Post Comment

Monday, February 11, 2013

ਲੋ ਫਿਰ ਬਸੰਤ ਆਈ



ਮਾਘ-ਫੱਗਣ ਦੀ ਰੁੱਤ ਪੰਜਾਬੀ ਰੁੱਤ-ਚੱਕਰ ਵਿਚ ਬਸੰਤ ਰੁੱਤ ਅਖਵਾਉਂਦੀ ਹੈ, ਭਾਵੇਂ ਕਿ ਬਸੰਤ-ਰੁੱਤ ਦਾ ਪਹਿਲਾ ਦਿਨ ਬਸੰਤ-ਪੰਚਮੀ ਦਾ ਦਿਨ ਮੰਨਿਆ ਜਾਂਦੈ | ਇਸ ਰੁੱਤ ਨੂੰ ਪੰਜਾਬ ਦੀ ਸਭ ਤੋਂ ਮਿੱਠੀ ਤੇ ਸੁਹਾਵਣੀ ਰੁੱਤ ਕਿਹਾ ਜਾਂਦੈ, 'ਰਿਤੂ-ਰਾਜ' ਕਰਕੇ ਜਾਣਿਆ ਜਾਂਦੈ | ਖੇਤਾਂ ਵਿਚ ਇਸ ਮੌਸਮ ਵਿਚ ਦੂਰ-ਦੂਰ ਤੱਕ ਹਰਿਆਵਲ ਅਤੇ ਸੋਨੇ ਰੰਗੀ ਸਰ੍ਹੋਂ ਅਲੌਕਿਕ ਨਜ਼ਾਰਾ ਸਿਰਜ ਰਹੀ ਹੁੰਦੀ ਹੈ | ਕਿਤੇ-ਕਿਤੇ ਅਲਸੀ ਦੇ ਨੀਲੇ-ਨੀਲੇ ਫੁੱਲ ਆਪਣੀ ਹਾਜ਼ਰੀ ਲੁਆ ਰਹੇ ਹੁੰਦੇ ਹਨ | ਓਧਰੋਂ ਅੰਬਾਂ ਨੂੰ ਬੂਰ ਪੈਣ ਲੱਗਦੈ | ਸਰਦੀਆਂ ਦੇ ਨਿਕਲਣ ਨਾਲ ਕੋਇਲ ਵੀ ਆਪਣਾ ਸੰਗੀਤ ਸੁਨਾਣ ਲੱਗਦੀ ਹੈ | ਸਰ੍ਹੋਂ ਦੇ ਖੇਤਾਂ ਦੁਆਲੇ ਬੰਨਿਆਂ ਉੱਤੇ ਜਾਂ ਆਡਾਂ ਵਿਚ ਘੁੱਗੀਆਂ ਵੀ ਘੂੰ-ਘੂੰ ਕਰਨ ਲੱਗਦੀਆਂ ਹਨ |
ਅੱਜ ਦੇ ਯੁਗ ਵਿਚ ਮਨੁੱਖ ਭਾਵੇਂ ਕੁਦਰਤ ਤੋਂ ਦੂਰ ਹੋਈ ਜਾ ਰਿਹੈ, ਪਰ ਬੁਨਿਆਦੀ ਤੌਰ 'ਤੇ ਪੰਜਾਬੀ ਕੁਦਰਤ ਦੇ ਅੰਗ-ਸੰਗ ਰਹਿਣ ਵਾਲੇ ਲੋਕ ਹਨ | ਉਹ ਵੀ ਕੁਦਰਤ ਦੇ ਰੰਗਾਂ ਵਿਚ ਘੁਲ-ਮਿਲ ਜਾਣਾ ਲੋਚਦੇ ਹਨ | ਬਸੰਤ ਪੰਚਮੀ ਦੇ ਦਿਹਾੜੇ 'ਤੇ ਪੰਜਾਬੀਏ ਖੇਤਾਂ ਵਿਚ ਪਸਰੇ ਪੀਲੇ ਰੰਗ ਦੇ ਨਾਲ ਰਲ-ਮਿਲ ਜਾਣ ਲਈ.....


Post Comment

Wednesday, February 6, 2013

ਜੱਟ ਦਾ ਮਿੱਟੀ ਨਾਲ ਮੋਹ


ਜੱਟ ਦਾ ਪੁੱਤ ਰੇਤੇ ਨਾਲ ਲਿਬੜੇ ਪੈਰ ਧੋ ਲੈਂਦਾ ਜਾਂ ਪਰਨੇ ਨਾਲ ਝਾੜ ਲੈਂਦਾ ਤਾਂ ਖੇਤੀ ਦੇ ਕਾਰੋਬਾਰ ਨਾਲ ਜੁੜੇ ਬਜ਼ੁਰਗ ਭਵਿੱਖ ਨੂੰ ਆਂਕਦੇ ਹੋਏ ਆਖਦੇ- ਵੱਸ ਗਾਲ਼ਿਆ ਗਿਆ ਕੰਮ। ਇਹ ਮੁੰਡਾ ਨੀਂ ਖੇਤੀ ਕਰ ਸਕਦਾ ਕਿਉਂਕਿ ਇਸ ਧੰਦੇ ਵਿੱਚ ਤਾਂ ਮਿੱਟੀ ਨਾਲ ਘੁਲਣਾ ਪੈਂਦਾ ਹੈ। ਮਿੱਟੀ ਵਿੱਚ ਜੱਟ ਦਾ ਨਸੀਬ ਰਲਿਆ ਹੋਇਆ ਹੁੰਦਾ ਹੈ। ਜਿਉਂ-ਜਿਉਂ ਹਲ਼ ਨਾਲ ਧਰਤੀ ਦਾ ਸੀਨਾ ਫਰੋਲਿਆ ਜਾਂਦਾ ਹੈ, ਤਿਉਂ-ਤਿਉਂ ਜੱਟ ਦੇ ਹੱਥਾਂ ਦੀਆਂ ਰੇਖਾਵਾਂ ਉਘੜਦੀਆਂ ਹਨ ਤੇ ਗੂੜ੍ਹੀਆਂ ਅਤੇ ਰੰਗਦਾਰ ਬਣਾਉਣ ਵਿੱਚ ਮਿੱਟੀ ਦੀ ਖ਼ੁਸ਼ਬੋ ਦਾ ਹੀ ਯੋਗਦਾਨ ਹੁੰਦਾ ਹੈ। ਜੱਟ ਦਾ ਪੁੱਤ ਤਾਂ ਫਿੱਡੇ ਛਿੱਤਰਾਂ ਨਾਲ ਤੇ ਖੱਦਰ ਦੇ ਕੁੜਤੇ ਨਾਲ ਜ਼ਿਆਦਾ ਸੁਹਣਾ ਲੱਗਦਾ ਹੈ। ਵਰ ਦੀ ਚੋਣ ਸਮੇਂ ਕੰਮ ਸੱਭਿਆਚਾਰ ਨੂੰ ਮੁੱਖ ਰੱਖਿਆ ਜਾਂਦਾ ਸੀ। ਕੰਮ ਕਰਦੇ ਦੀ ਹੀ ਕਦਰ ਪੈਂਦੀ। ਵਿਚੋਲਾ ਹੁੱਬ ਕੇ ਦੱਸਦਾ- ਮੁੰਡੇ ਨੂੰ ਵਾਹੁਣਾ ਬੀਜਣਾ ਆਉਂਦਾ ਹੈ। ਇਹ ਦੇ ਵਰਗਾ ਲਾਂਗੇ ਦਾ ਗੱਡਾ ਹੋਰ ਕੋਈ ਨਹੀਂ ਲੱਦ ਸਕਦਾ। ਤਾਰੀਫ਼ ਨੂੰ ਸਿਖਰ ’ਤੇ ਪਹੁੰਚਾਉਂਦਾ ਹੋਇਆ ਅੱਗੋਂ ਹੋ ਕੇ ਮਿਲਣ ਦੀ ਕੋਸ਼ਿਸ਼ ਵਿੱਚ ਆਖਦਾ-ਬਲਦਾਂ ਅਤੇ ਊਠ ਦਾ ਹਲ਼ ਵਾਹ ਲੈਂਦਾ ਹੈ। ਰਾਤ ਬਰਾਤੇ ਇਕੱਲਾ-ਦੁਕੱਲਾ ਖੇਤ ਪਾਣੀ ਲਾ ਆਉਂਦਾ ਹੈ। ਕਬੀਲਦਾਰੀ ਦੇ ਸਾਰੇ ਕੰਮ ਜਾਣਦਾ ਹੈ। ਹੱਥ ਦਾ ਐਡਾ ਸਖੀ ਹੈ ਕਿ ਭਾਵੇਂ ਸੁੱਕ ਵਿੱਚ ਦਾਣੇ ਕੇਰ ਦੇਵੇ ਹਰੇ ਹੋਣੋਂ ਨਹੀਂ ਰਹਿੰਦੇ। ਕੋਲੇ ਬੈਠਾ ਬਜ਼ੁਰਗ ਹੁੰਗਾਰਾ ਭਰਦਾ- ‘ਖੇਤੀ ਜੰਮਦੀ ਐ ਭੁੱਜਿਆ ਦਾਣਿਆਂ ਤੋਂ ਜਦੋਂ ਕਲਮ ਸਵੱਲੜੇ ਆਮਦੇ ਨੇ? ਭਾਈ- ਜਿੱਥੇ ਜੱਟ ਦਾ ਮੁੜ੍ਹਕਾ ਡੁੱਲਿਆ ਹੁੰਦੈ, ਉੱਥੇ ਪੈਲੀ ਹਰੀ ਹੋਣੋਂ ਕਿਵੇਂ ਰਹੂ। ਖੇਤੀ ਦੇ ਕੀਤੇ ਕੰਮਾਂ ਤੇ ਸਚਿਆਰਪੁਣੇ ਨੂੰ ਤਰਜੀਹ ਦਿੱਤੀ ਜਾਂਦੀ। ਵਰ ਦੀ ਚੋਣ ਕਰਨ ਵਾਲਿਆਂ ਵਿੱਚੋਂ ਹੀ ਕੋਈ ਹਾਮੀ ਭਰਦਾ, ਭਾਈ ਲਾਲ ਤਾਂ ਜੁੱਲੀਆਂ ਵਿੱਚ ਹੀ ਦਗਦੇ ਹਨ। ਮਿੱਟੀ ਤਾਂ ਜੱਟ ਦੇ ਪੁੱਤ ਦੀ ਮਹਿਬੂਬਾ ਹੁੰਦੀ ਹੈ। ਤਕਦੀਰ ਦੀ ਜੰਤਰੀ ਹੁੰਦੀ ਹੈ। ਜਿਹੜਾ ਇਸ ਦੀ ਸੰਭਾਲ ਕਰੇਗਾ, ਉਹੀ ਰੱਜ ਕੇ ਖਾਵੇਗਾ। ਦੱਬ ਕੇ ਵਾਹ ਤੇ ਰੱਜ ਕੇ ਖਾਹ। ਇਸ ਲਈ ਤਾਂ ਜੇਠ-ਹਾੜ੍ਹ ਦੀਆਂ ਕੜਕਦੀਆਂ ਧੁੱਪਾਂ ਤੇ ਕੱਕਰ ਵਰ੍ਹਦੀਆਂ ਪੋਹ ਮਾਘ ਦੀਆਂ ਹਨੇਰੀਆਂ ਰਾਤਾਂ ਵਿੱਚ ਆਪਣੀ ਮਹਿਬੂਬਾ ਨਾਲ ਸੰਵਾਦ ਰਚਾਉਣਾ ਖ਼ੁਸ਼ੀ ਦਿੰਦਾ ਹੈ। ਗਦਗਦ ਹੋਇਆ ਗਰਮੀ ਸਰਦੀ ਨੂੰ ਭੁੱਲ ਕੇ ਘਾਟਾ ਖਾ ਕੇ ਵੀ ਮਿੱਟੀ ਨਾਲ ਮਿੱਟੀ ਹੋਣੋਂ ਨੱਕ ਨਹੀਂ ਵੱਟਦਾ।
ਕਿਹਾ ਜਾਂਦਾ ਹੈ ਕਿ ਜੇਠ ਦਾ ਮਹੀਨਾ ਸੀ। ਜੱਟ ਨੂੰ ਤਾਪ ਚੜ੍ਹ ਗਿਆ। ਸਰੀਰ ਅੱਗ ਵਾਂਗੂੰ ਤਪਣ ਲੱਗਿਆ। ਜੱਟ ਲਈ ਤਾਂ ਖੇਤ ਦੇ ਡਲੇ ਹੀ ਗੱਦੇ ਦਾ ਕੰਮ ਦਿੰਦੇ ਹਨ। ਬਲਦ ਦਰੱਖਤ ਨਾਲ ਬੰਨ੍ਹੇ ਤੇ ਆਪ  ਵੱਡੇ-ਵੱਡੇ ਡਲਿਆਂ ’ਤੇ ਪੈ ਗਿਆ। ਤਾਪ ਨੂੰ ਲੱਗਿਆ ਸੇਕ ਤੇ ਉਹ ਆਪ ਹੀ ਛੱਡ ਕੇ ਭੱਜ ਗਿਆ। ਜੱਟ ਨੌਂ-ਬਰ-ਨੌਂ ਹੋ ਗਿਆ। ਭਾਵੇਂ ਇਹ ਸਾਰੀਆਂ ਹੀ ਬੀਤੇ ਦੀਆਂ ਬਾਤਾਂ ਹਨ ਪਰ ਇਹ ਸਪਸ਼ਟ ਹੈ ਕਿ ਜੱਟ ਮਾੜੇ ਮੋਟੇ ਕਸ਼ਟਾਂ ਦੀ ਪਰਵਾਹ ਨਹੀਂ ਕਰਦਾ ਤੇ ਚਿੱਤ ਨਹੀਂ ਡੁਲ੍ਹਾਉਂਦਾ। ਸਲੰਘ ਭਰ ਦਾ ਫ਼ਰਕ ਸਹਿਣਾ ਉਸ ਲਈ ਮਾਮੂਲੀ ਗੱਲ ਹੈ।
ਪੁਰਾਣੇ ਵੇਲਿਆਂ ਵਿੱਚ ਹਾੜ੍ਹੀ ਦੀ ਫ਼ਸਲ ਹੀ ਸਾਰੇ ਕਾਇਨਾਤ ਦਾ ਢਿੱਡ ਭਰਿਆ ਕਰਦੀ ਸੀ। ਇਸ ਨੂੰ ਬੀਜਣ ’ਤੇ ਜੱਟ ਅੱਡੀ ਚੋਟੀ ਦਾ ਜ਼ੋਰ ਲਾ ਦਿੰਦਾ ਸੀ। ਤਵੇ ਸੁਹਾਗੇ ਇੱਕੋ ਜ਼ੋਰ ਹੁੰਦਾ ਸੀ। ਹਾੜ੍ਹੀ ਬੀਜਣ ਲਈ ਪੱਗ ਬੰਨ੍ਹਦਿਆਂ ਵੀ ਪਛੇਤ ਹੁੰਦੀ ਸੀ। ਫ਼ਸਲ ਪਛੇਤੀ ਤਾਂ ਝਾੜ ਘੱਟ ਹੋ ਜਾਂਦਾ। ਕੱਤਕ ਦੇ ਮਹੀਨੇ ਜੱਟ ਦੀ ਮਾਂ ਮਰ ਗਈ। ਉਸ ਨੇ ਸੋਚਿਆ ਜੇ ਮਾਂ ਦਾ ਅਫ਼ਸੋਸ ਮਨਾਉਣ ਲੱਗ ਪਿਆ ਤਾਂ ਫ਼ਸਲ ਲੇਟ ਹੋ ਜਾਵੇਗੀ। ਉਸ ਨੇ ਬੁੜ੍ਹੀ ਨੂੰ ਭੜੋਲੇ ’ਚ ਪਾ ਕੇ ਰੱਖ ਦਿੱਤਾ। ਹਾੜ੍ਹੀ ਦਾ ਸਾਰਾ ਕੰਮ ਨੇਪਰੇ ਚਾੜ੍ਹ ਕੇ ਮਾਂ ਨੂੰ ਰੁਖਸਤ ਕੀਤਾ। ਐਡੇ ਕਰੜੇ ਜਿਗਰੇ ਦਾ ਮਾਲਕ ਜੱਟ ਖੇਤੀ ਵੱਲੋਂ ‘ਪਸ਼ਟੀ’ ਦਾ ਪਾਤਰ ਬਣਨ ਜਾ ਰਿਹਾ ਹੈ। ਅਜਿਹਾ ਕਿਉਂ? ਇਹ ਬਹੁਤ ਵੱਡਾ ਮਸਲਾ ਹੈ ਤੇ ਸੋਚਣਾ ਬਣਦਾ ਹੈ।
ਜੱਟ ਦੇ ਦੁੱਖਾਂ ਦਾ ਲੇਖਾ-ਜੋਖਾ ਪਰਮਾਤਮਾ ਹੀ ਕਰ ਸਕਦਾ ਹੈ। ਸੋਕਾ ਪੈ ਗਿਆ ਤਦ ਵੀ ਕਾਲਜਾ ਫੜਿਆ ਗਿਆ। ਜੇ ਮੀਂਹ ਜ਼ਿਆਦਾ ਪੈ ਗਿਆ ਜਾਂ ਕੁਦਰਤੀ ਆਫ਼ਤ ਆ ਗਈ ਤਦ ਵੀ ਜੱਟ ਲੁੱਟਿਆ ਗਿਆ। ਕਈ ਵਾਰ ਦੋ ਖੇਤਾਂ ਦੀ ਵਾਰੀ ਥੋੜ੍ਹੇ ਫ਼ਰਕ ਨਾਲ ਇਕੱਠੀ ਆ ਗਈ। ਮੋਢੇ ’ਤੇ ਕਹੀ ਹੱਥ ਉÎੱਤੇ ਰੋਟੀਆਂ ਰੱਖ ਤੁਰਿਆ ਜਾਂਦਾ ਮੂੰਹ ਵਿੱਚ ਬੁਰਕੀ ਪਾਉਂਦਿਆਂ ਰੱਬ ਦਾ ਸ਼ੁਕਰ ਕਰਦਿਆਂ ਆਖਦਾ-ਬਈ, ਬੜੀ ਮੌਕੇ ’ਤੇ ਵਾਰੀ ਆਈ ਐ। ਪੇਟ ਦਾ ਕੋਈ ਫ਼ਿਕਰ ਨਹੀਂ, ਭਾਵੇਂ ਖਾਲੀ ਤੇ ਭਾਵੇਂ ਭਰਿਆ, ਭਾਵੇਂ ਭੁੱਖਾ, ਭਾਵੇਂ ਤਿਹਾਇਆ, ਬਸ ਰੱਬ ’ਤੇ ਡੋਰੀਆਂ। ਜੱਟ ਦਾ ਖਾਣਾ ਹੁੰਦਾ ਸੀ:- ਚਾਟੀ ਦੀ ਲੱਸੀ, ਸੁੱਕੀਆਂ ਰੋਟੀਆਂ ਤੇ ਲਾਲ ਮਿਰਚਾਂ। ਜੱਟ ਦੀ ਨਿਸ਼ਾਨੀ ਹੁੰਦੀ ਸੀ, ਸਿਰ ’ਤੇ ਮੰਡਾਸਾ, ਹੱਥ ’ਚ ਗੰਡਾਸਾ, ਚਰੀ ਦੀ ਭਰੀ, ਮੋਢੇ ’ਤੇ ਧਰੀ, ਸਿਖਰ ਦੁਪਹਿਰਾਂ ਵਿੱਚ ਰਸਤੇ ਪਿਆ ਨਜ਼ਰ ਆਉਂਦਾ। ਖੇਤੀ ਦੇ ਸਾਰੇ ਕੰਮ ਹੱਥੀਂ ਕਰਨੇ ਪੈਂਦੇ ਸਨ। ਮਸ਼ੀਨਰੀ ਤੋਂ ਬਿਨਾਂ ਖੇਤੀ ਕਰਨੀ ਕਿੰਨੀ ਔਖੀ ਹੁੰਦੀ ਸੀ। ਜ਼ਮੀਨ ਉਸ ਦੀ ਮਹਿਬੂਬ ਸੀ। ਉਸ ਦੀ ਸੰਗਤ ਕਰਨ ਨਾਲ ਜੱਟ ਦਾ ਮਨ ਸਾਫ਼ ਤੇ ਹੱਥ ਪਵਿੱਤਰ ਹੋ ਜਾਂਦੇ। ਉਸ ਦੀ ਘਾਲਣਾ ਅਜਾਈਂ ਨਹੀਂ ਜਾਂਦੀ ਸੀ ਪਰ ਅੱਜ ਸਭ ਕੁਝ ਬਦਲ ਗਿਆ ਹੈ। ਜੱਟ ਦੀ ਪਛਾਣ ਗੁਆਚ ਗਈ ਹੈ।
ਖੇਤੀ ਦੇ ਪਿਛੋਕੜ ਵਿੱਚ ਜਾਈਏ ਤਾਂ ਲੂੰ ਕੰਡੇ ਖੜ੍ਹੇ ਕਰਨ ਵਾਲੀਆਂ ਵਾਰਦਾਤਾਂ ਦਾ ਪਤਾ ਲੱਗਦਾ ਹੈ। ਸਾਡੇ ਦਾਦੇ, ਪੜਦਾਦਿਆਂ, ਨਕੜ ਦਾਦਿਆਂ ਨੇ ਸਿਰ-ਧੜ ਦੀ ਬਾਜ਼ੀ ਲਾ ਕੇ ਚਾਰ ਸਿਆੜਾਂ ਨਾਲ ਯਰਾਨੇ ਪਾਏ। ਉਨ੍ਹਾਂ ਦੀ ਕੀਤੀ ਕਮਾਈ ਦਾ ਨਵੀਂ ਪੀੜ੍ਹੀ ਤੇ ਸਰਕਾਰ ਦੋਵੇਂ ਹੀ ਕੋਈ ਮੁੱਲ ਨਹੀਂ ਪਾ ਰਹੇ। ਨੌਜਵਾਨ ਕੰਮ ਸੱਭਿਆਚਾਰ ਤੋਂ ਪਾਸੇ ਹੁੰਦਾ ਜਾ ਰਿਹਾ ਹੈ ਤੇ ਸਰਕਾਰ ਕਿਸਾਨ ਦੀ ਕੋਈ ਗੱਲ ਨਹੀਂ ਸੁਣ ਰਹੀ। ਧਰਤੀ ਨੂੰ ਵਾਹੀ ਯੋਗ ਬਣਾਉਣ ਲਈ ਜੀਵਨ ਲਾਉਣਾ ਪਿਆ। ਜੰਗਲੀ ਰੁੱਖਾਂ, ਕੰਡੇਦਾਰ ਝਾੜੀਆਂ, ਕਠੀਰਾਂ, ਝੰਡੀਆਂ, ਸੂਲ਼ਾਂ ਦੀਆਂ ਖਿੱਤੀਆਂ, ਟਿੱਬਿਆਂ ਨਾਲ ਟੱਕਰ ਲੈਣੀ ਪਈ। ਜੰਗਲੀ ਜਾਨਵਰਾਂ ਦਾ ਸਾਹਮਣਾ ਕਰਨਾ ਪਿਆ। ਬੇਅਬਾਦ ਧਰਤੀ ਨੂੰ ਵਾਹੀ ਹੇਠ ਲਿਆਂਦਾ। ਬਰਾਨੀ ਧਰਤੀ ’ਤੇ ਚਾਰ ਕਣੀਆਂ ਪੈ ਗਈਆਂ ਤਾਂ ਚਾਰ ਮਣ ਦਾਣੇ ਹੋ ਗਏ। ਨਹੀਂ ਤਾਂ ਜੱਟ ਆਕਾਸ਼ ਵੱਲ ਵੇਖਦਾ, ਮੀਂਹ ਪੈਣ ਦੀ ਆਸ ’ਤੇ ਦਿਨ ਕਟੀ ਕਰੀ ਜਾਂਦਾ। ਵਿਦੇਸ਼ੀ ਸਰਕਾਰਾਂ ਨੇ ਜਬਰੀ ਹਾਲੀਆ ਮਾਮਲਾ ਲੇਵੀ ਉਗਰਾਹੁਣੀ ਸ਼ੁਰੂ ਕਰ ਦੇਣੀ। ਜਬਰੀ ਹੀ ਆਪਣੇ ਕੰਮ ਆਉਣ  ਵਾਲੀਆਂ ਫ਼ਸਲਾਂ ਉਗਾਉਣ ਲਈ ਮਜਬੂਰ ਕਰਨਾ। ਲੇਵੀ ਜਾਂ ਮਾਮਲੇ ਦੀ ਅਦਾਇਗੀ ਲੇਟ ਹੋਣ ’ਤੇ ਕਿਸਾਨਾਂ ਨੂੰ ਫੜ ਕੇ ਜੇਲ੍ਹ ਵਿੱਚ ਤੁੰਨ ਦਿੱਤਾ ਜਾਂਦਾ। ਮਾਲ ਡੰਗਰ ਖੋਲ੍ਹ ਕੇ ਲੈ ਜਾਣਾ ਜਾਂ ਨੀਲਾਮ ਕਰ ਦੇਣਾ। ਜੀਪਾਂ ਮਗਰ ਬੰਨ੍ਹ ਕੇ ਕਿਸਾਨਾਂ ਨੂੰ ਘਸੀਟਣ ਤਕ ਸ਼ਾਮਲ ਸੀ। ਭੁੱਖਾ ਤਿਹਾਇਆ ਰਹਿ, ਅਨੇਕਾਂ ਕਸ਼ਟ ਝੱਲ ਕੇ ਉਸ ਨੇ ਆਪਣੀ ਮਹਿਬੂਬ ਨਾਲ ਗਲਵਕੜੀ ਨੂੰ ਕਸੀ ਰੱਖਿਆ। ਨਵੀਂ ਪੀੜ੍ਹੀ ਲਈ ਮੰਚ ਤਿਆਰ ਕੀਤਾ ਤੇ ਪੂਰਨੇ ਪਾਏ। ਉਨ੍ਹਾਂ ਵੇਲਿਆਂ ’ਚ ਜੱਟਾਂ ਦੀ ਪ੍ਰੇਤਾਂ ਨਾਲ ਤੁਲਨਾ ਕੀਤੀ ਜਾਂਦੀ ਸੀ। ਇਸ ਮਿੱਟੀ ਵਿੱਚ ਸਾਡੇ ਪੁਰਖਿਆਂ ਦੀਆਂ ਪ੍ਰਾਪਤੀਆਂ, ਇੱਛਾਵਾਂ, ਭਾਵਨਾਵਾਂ, ਆਸਾਂ, ਉਮੰਗਾਂ ਰਹੀਆਂ, ਜੱਟ ਦੀ ਕਿਸਮਤ ਦੀਆਂ ਲਿਖਾਇਕ ਹਨ। ਸਿਆਣਿਆਂ ਦੀ ਗੱਲ ਨੂੰ ਚੇਤੇ ਕਰੀਏ, ਜਿਹੜਾ ਭੂਤ ਨੂੰ ਭੁੱਲ ਜਾਂਦਾ ਹੈ ਭਾਵ ਜਿਹੜਾ ਬੀਤ ਚੁੱਕੇ ਨੂੰ ਗੋਲੀ ਨਾਲ ਫੁੰਡਦਾ ਹੈ, ਭਵਿੱਖ ਉਸ ਨੂੰ ਤੋਪ ਨਾਲ ਉਡਾ ਦਿੰਦਾ ਹੈ। ਵਿਰਾਸਤ ਨੂੰ ਸੰਭਾਲਣਾ ਸਾਡਾ ਫ਼ਰਜ਼ ਬਣਦਾ ਹੈ।
ਉਪਰੋਕਤ ਸਾਰੀ ਵਿਚਾਰ ਚਰਚਾ ਨੂੰ ਵਰਤਮਾਨ ਸੰਦਰਭ ਵਿੱਚ ਜੇ ਦੂਰੋਂ ਖੜ੍ਹ ਕੇ ਧਿਆਨ ਮਾਰੀਏ ਤਾਂ ਜਾਣਕਾਰੀ ਹੁੰਦੀ ਹੈ ਕਿ ਜਿਸ ਵਿਰਾਸਤ ਨੂੰ ਸਹੀ ਸਲਾਮਤ ਰੱਖਣ ਲਈ ਬਾਬਿਆਂ ਨੇ ਸਰੀਰ ਛਣਨੀ ਕਰਵਾਏ, ਉਨ੍ਹਾਂ ਦਾ ਗਿਆਨ ਜਾਂ ਧਿਆਨ ਜਾਂ ਦਰਦ ਵਾਤਾਨਕੂਲ ਕਮਰਿਆਂ ਤੇ ਗੱਦਿਆਂ ਦਾ ਨਿੱਘ ਮਾਣ ਰਹੀ ਅਫ਼ਸਰਸ਼ਾਹੀ ਜਾਂ ਸਰਕਾਰ ਨੂੰ ਕੋਈ ਨਹੀਂ ਹੈ। ਅੱਜ ਵੀ ਜੱਟ ਕੋਈ ਸੌਖਾ ਨਹੀਂ ਹੋਇਆ ਬਲਕਿ ਆਪਣਿਆਂ ਤੋਂ ਦੁਖੀ ਹੈ। ਡੀਜ਼ਲ, ਪੈਟਰੋਲ, ਖਾਦਾਂ, ਬੀਜ, ਕੀਟਨਾਸ਼ਕ ਆਦਿ ਮਹਿੰਗੇ ਤੋਂ ਮਹਿੰਗੇ ਹੋ ਰਹੇ ਹਨ। ਜਿਣਸ ਦਾ ਚਾਰ ਕੌਡੀਆਂ ਵਧਾਇਆ ਮੁੱਲ ਰੂੰਗਾ ਵੀ ਪੂਰਾ ਨਹੀਂ ਕਰਦਾ। ਕਣਕ ਦਾ ਮੁੱਲ ਵਧਾਉਣ ਤੋਂ ਸਰਕਾਰ ਨਾਬਰ ਹੋ  ਗਈ। ਸਗੋਂ ਉਸ ਦੀ ਫ਼ਸਲ ਮੰਡੀਕਰਨ ਦੀ ਭੇਟ ਚੜ੍ਹ ਰਹੀ ਹੈ ਤੇ ਰੁਲ ਰਹੀ ਹੈ। ਸਾਰੇ ਪਾਸਿਆਂ ਤੋਂ ਨਿਰਾਸ਼ ਹੋ ਕੇ ਖ਼ੁਦਕੁਸ਼ੀਆਂ ਦੇ ਰਸਤਿਆਂ ’ਤੇ ਚਲਣਾ ਕਿਸਾਨ ਆਪਣਾ ਹੱਕ ਸਮਝਣ ਲੱਗ ਪਿਆ ਹੈ।
ਕੋਈ ਵੇਲਾ ਸੀ ਜਦੋਂ ਖੇਤ ਵੱਡੇ ਸਨ ਤੇ ਪਰਿਵਾਰ ਦਾ ਗੁਜ਼ਾਰਾ ਥੋੜ੍ਹੀ ਫ਼ਸਲ ਨਾਲ ਵੀ ਹੋ ਜਾਂਦਾ ਸੀ। ਪਰਿਵਾਰਾਂ ਦੀਆਂ ਵੰਡੀਆਂ ਨੇ ਜ਼ਮੀਨਾਂ ਦੀ ਵੰਡ ਪਾ ਦਿੱਤੀ। ਪਰਿਵਾਰ ਦਾ ਢਿੱਡ ਭਰਨਾ ਔਖਾ ਹੋ ਗਿਆ। ਜੱਟ ਨਾ ਤਾਂ ਦਿਹਾੜੀ ਕਰ ਸਕਦਾ ਹੈ ਤੇ ਨਾ ਹੀ ਆਪਣੀ ਮਹਿਬੂਬ ਖੇਤੀ ਤੋਂ ਮੁੱਖ ਮੋੜ ਸਕਦਾ ਹੈ। ਸੱਪ ਦੇ ਮੂੰਹ ਵਿੱਚ ਕਿਰਲੀ ਵਾਲੀ ਸਥਿਤੀ ਹੋ ਚੁੱਕੀ ਹੈ। ਕਿਸੇ ਪਾਸਿਉਂ ਵੀ ਸਹਾਰਾ ਮਿਲਣਾ ਮੁਹਾਲ ਹੋ ਗਿਆ ਹੈ। ਮੌਤ ਨਾਲ ਦੋਸਤੀ ਨੂੰ ਛਿੱਤਰ ਨਾਲ ਘੁੱਗੀ ਕੁੱਟਣਾ ਸੌਖੀ ਲੱਗਦੀ  ਹੈ। ਜ਼ਮੀਨਾਂ ਘੱਟ ਗਈਆਂ। ਲਾਗਤਾਂ ਅਸਮਾਨੀ ਚੜ੍ਹ ਗਈਆਂ। ਉਪਜਾਂ ਖੜ੍ਹ ਗਈਆਂ। ਸਰਕਾਰੀ ਯੋਜਨਾਵਾਂ ਤੇ ਜ਼ਮੀਨੀ ਹਕੀਕਤਾਂ ਵਿੱਚ ਦਿਨ-ਰਾਤ ਦਾ ਫ਼ਰਕ ਹੁੰਦਾ ਹੈ। ਦਫ਼ਤਰਾਂ ਵਿੱਚ ਬੈਠ ਕੇ ਆਂਕੀਆਂ ਗਈਆਂ ਸਕੀਮਾਂ ਦੇ ਸਿੱਟੇ ਬਹੁਤੇ ਸਾਰਥਕ ਨਹੀਂ ਹੁੰਦੇ। ਸਰਕਾਰਾਂ ਤਕ ਪਹੁੰਚਦੇ ਅੰਕੜੇ ਰਾਤਾਂ ਵਿੱਚ ਬਦਲ ਜਾਂਦੇ ਹਨ। ਖੇਤਾਂ ਦੇ ਰਾਜੇ ਦੇ ਕੰਮ ਨੂੰ ਦਿੱਲੀ ਦੇ ਰਾਜੇ ਵਾਚਦੇ ਹਨ ਜਿਹੜਾ ਕਿ ਵਾਜਬ ਨਹੀਂ ਲੱਗਦਾ। ਕਿਸਾਨ ਨੂੰ ਆਪ ਜਾਗਰੂਕ ਹੋਣਾ ਪਊ ਤੇ ਦਿਨ ਦਿਹਾੜੇ ਸੁੱਤੀ ਸਰਕਾਰ ਢੋਲ ਦੇ ਡੱਗੇ ਨਾਲ ਜਗਾਉਣੀ ਪਊ ਜਾਂ ਫਿਰ ਭੇਡਾਂ ਦੀ ਸੰਗੋਹ ਨੱਕ ਤਕ ਪਹੁੰਚ ਜਾਵੇ ਤਾਂ ਛੇਤੀ ਜਾਗ ਖੁੱਲ੍ਹ ਸਕਦੀ ਹੈ ਨਹੀਂ ਤਾਂ ਕਿਸਾਨ ਹਰ ਪਾਸਿਓਂ ਖ਼ਤਰੇ ਵਿੱਚ ਹੈ। ਧਰਤੀ ਵੀ ਪੁਕਾਰ ਰਹੀ ਹੈ ਕਿ
ਮੇਰਾ ਹਮਦਰਦ ਕੋਈ ਪੈਦਾ ਹੋਵੇ।

ਜੋਗਿੰਦਰ ਸਿੰਘ ਸਿਵੀਆ,  J ਸੰਪਰਕ:  94170-24743



Post Comment

Thursday, November 29, 2012

ਹੋਰ ਸਾਰਥਿਕ ਕਿਵੇਂ ਬਣ ਸਕਦੇ ਹਨ ਖੇਡ ਮੇਲੇ?


ਲਗਾਤਾਰ ਦੋ ਵਾਰ 'ਵਿਸ਼ਵ ਕਬੱਡੀ ਕੱਪ' ਕਰਵਾ ਕੇ ਅਤੇ ਤੀਜੇ ਦੀ ਘੋਸ਼ਣਾ ਕਰਕੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਵੱਡੇ ਪੱਧਰ 'ਤੇ ਖੇਡ ਮੇਲੇ ਕਰਵਾਉਣ ਲਈ ਉਤਸ਼ਾਹਿਤ ਕੀਤਾ ਹੈ। ਅੱਜ ਲਗਭਗ ਹਰੇਕ ਪਿੰਡ ਤੇ ਸ਼ਹਿਰ ਵਿਚ ਖੇਡ ਮੇਲੇ ਕਰਵਾਉਣ ਦਾ ਰੁਝਾਨ ਵੀ ਵਧਿਆ ਹੈ। ਪਰ ਖੇਡ ਮੇਲੇ ਕਿਉਂ ਕਰਵਾਏ ਜਾਂਦੇ ਹਨ? ਇਨ੍ਹਾਂ ਦਾ ਮੁੱਖ ਮਕਸਦ ਕੀ ਹੈ? ਖੇਡ ਮੇਲੇ ਕਰਵਾਉਣ ਵਾਲੇ ਜ਼ਿਆਦਾਤਰ ਪ੍ਰਬੰਧਕ ਇਨ੍ਹਾਂ ਸਵਾਲਾਂ ਨੂੰ ਇਕ ਪਾਸੇ ਕਰਕੇ ਖੇਡ ਮੇਲੇ ਕਰਵਾ ਰਹੇ ਹਨ। ਅੱਜ ਖੇਡ ਮੇਲਿਆਂ ਦਾ ਪ੍ਰੋਗਰਾਮ ਉਲੀਕਣ ਸਮੇਂ ਸਭ ਤੋਂ ਪਹਿਲਾਂ ਕਿਸ ਨੇਤਾ ਤੋਂ ਉਦਘਾਟਨ ਕਰਵਾਉਣਾ ਹੈ, ਫਲਾਣੀ ਪਾਰਟੀ ਦਾ ਨੇਤਾ ਨਹੀਂ ਬੁਲਾਉਣਾ ਆਦਿ ਬਾਰੇ ਲੰਬੀ ਵਿਚਾਰ ਕੀਤੀ ਜਾਂਦੀ ਹੈ।

ਜਦਕਿ ਨੌਜਵਾਨਾਂ ਨੂੰ ਖੇਡਣ ਲਈ ਵੱਧ ਤੋਂ ਵੱਧ ਪ੍ਰੇਰਿਤ ਕਰਨਾ ਅਤੇ ਬੁਰੀਆਂ ਆਦਤਾਂ ਤੋਂ ਬਚਾਉਣਾ ਸਾਡਾ ਮੁੱਖ ਨਿਸ਼ਾਨਾ ਹੋਣਾ ਚਾਹੀਦਾ ਹੈ। ਛੋਟੇ ਬੱਚਿਆਂ ਦੀਆਂ ਖੇਡਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਇਹ ਉਮਰ ਕਿਸੇ ਨੂੰ ਖੇਡਾਂ ਨਾਲ ਜੋੜਨ ਲਈ ਖਾਸ ਉਮਰ ਹੁੰਦੀ ਹੈ। ਗ੍ਰਾਮ ਪੰਚਾਇਤਾਂ ਅਤੇ ਖੇਡ ਕਲੱਬਾਂ ਨੂੰ ਚਾਹੀਦਾ ਹੈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡਾਂ ਵਿਚ ਜਿੱਤ ਪ੍ਰਾਪਤ ਕਰਨ ਵਾਲੇ ਖਿਡਾਰੀ ਦੇ ਨਾਲ-ਨਾਲ ਪਿੰਡ ਜਾਂ ਸ਼ਹਿਰ ਪੱਧਰ ਤੱਕ ਜਿੱਤਾਂ ਪ੍ਰਾਪਤ ਕਰਨ ਵਾਲੇ ਖਿਡਾਰੀ ਨੂੰ ਇਕੱਠੇ ਹੋ ਕੇ ਸਨਮਾਨਿਤ ਕੀਤਾ ਜਾਵੇ, ਉਸ ਨੂੰ ਵੱਧ ਤੋਂ ਵੱਧ ਖੇਡਣ ਲਈ ਹੱਲਾਸ਼ੇਰੀ ਦਿੱਤੀ ਜਾਵੇ। ਇਸ ਤਰ੍ਹਾਂ ਕਰਨ ਨਾਲ ਜਿਥੇ ਉਸ ਖਿਡਾਰੀ ਨੂੰ ਖੇਡਣ ਦਾ ਬਲ ਮਿਲੇਗਾ, ਉਥੇ ਨਾਲ ਹੀ ਪਿੰਡ ਦੇ ਹੋਰ


Post Comment

Thursday, November 22, 2012

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਟੀਕਾਕਾਰ ਗਿਆਨੀ ਬਿਸ਼ਨ ਸਿੰਘ


ਸਿੱਖ ਪੰਥ ਦੇ ਵੱਡਮੁੱਲੇ ਹੀਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਟੀਕਾਕਾਰ ਗਿਆਨੀ ਬਿਸ਼ਨ ਸਿੰਘ ਦਾ ਜਨਮ 1875 ਦੇ ਆਸ ਪਾਸ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਪਿੰਡ ਲੱਖੂਵਾਲ ਵਿਖੇ ਸ. ਬੁਲਾਕਾ ਸਿੰਘ ਅਤੇ ਬੀਬੀ ਭਾਗੋ ਦੇ ਘਰ ਹੋਇਆ। ਸੱਤ ਸਾਲ ਦੀ ਉਮਰ ਵਿਚ ਆਪ ਦੇ ਵੱਡੇ ਭਾਈ ਗਿ: ਆਤਮਾ ਸਿੰਘ ਆਪ ਨੂੰ ਚੀਫ ਕਾਲਜ ਲਾਹੌਰ ਲੈ ਗਏ ਜਿਥੇ ਗ੍ਰੰਥੀ ਭਾਈ ਹੀਰਾ ਸਿੰਘ ਵਿਦਿਆਰਥੀਆਂ ਨੂੰ ਧਾਰਮਿਕ ਵਿਦਿਆ ਪੜ੍ਹਾਉਂਦੇ ਸਨ ਅਤੇ ਸੂਰਜ ਪ੍ਰਕਾਸ਼ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਕਾਪੀਆਂ ਲਿਖ ਕੇ ਹੀਰਾ ਨੰਦ ਤੇ ਚਰਾਗਦੀਨ ਸਰਾਜ ਦੀਨ ਕਸ਼ਮੀਰੀ ਬਜ਼ਾਰ ਵਾਲਿਆਂ ਨੂੰ ਦਿੰਦੇ ਸੀ ਜਿਥੇ ਪੱਥਰ ਦੇ ਛਾਪੇਖਾਨੇ ਵਿਚ ਛਪਦੀਆਂ ਸਨ। ਵੱਡੇ ਭਾਈ ਸਾਹਿਬ ਇਥੇ ਵਿਦਿਆ ਪ੍ਰਾਪਤ ਕਰਦੇ ਸਨ। ਜਿਥੋਂ ਆਪ ਨੂੰ ਪੜ੍ਹਨ ਦੀ ਲਗਨ ਲੱਗੀ।
ਇਸ ਤੋਂ ਪਿੱਛੋਂ ਆਪ ਬਾਬਾ ਅਟੱਲ ਰਾਏ ਜੀ ਦੇ ਗੁਰਦੁਆਰੇ ਕੋਲ ਰਹਿਣ ਲੱਗ ਪਏ। ਇਥੇ ਉਸ ਵੇਲੇ ਬੜੇ ਸੰਤ-ਮਹਾਤਮਾ, ਨਿਰਮਲੇ, ਉਦਾਸੀ ਅਤੇ ਨਾਮਧਾਰੀ ਰਹਿੰਦੇ ਸਨ ਜਿਨ੍ਹਾਂ ਦੀ ਕ੍ਰਿਪਾ ਨਾਲ ਆਪ ਨੇ ਵਿਦਿਆ ਪ੍ਰਾਪਤ ਕੀਤੀ। ਆਪ ਨੇ ਪਹਿਲਾਂ ਅਮਰਦਾਸ ਜੀ ਮਹਾਨ ਵਿਦਵਾਨ ਤੋਂ, ਸੰਤ ਸਿੰਘ ਜੀ ਗਿਆਨੀ ਕਪੂਰਥਲੀਆਂ ਦੇ ਬੁੰਗੇ ਤੋਂ, ਸੰਤ ਬਖਸ਼ੀਸ਼ ਸਿੰਘ ਜੀ ਪਾਸੋਂ ਦਸਮ ਗ੍ਰੰਥ ਅਤੇ ਫਿਰ ਡਾ. ਚਰਨ ਸਿੰਘ (ਭਾਈ ਵੀਰ ਸਿੰਘ ਜੀ ਦੇ ਪਿਤਾ) ਤੋਂ ਵਿਦਿਆ ਪ੍ਰਾਪਤ ਕੀਤੀ। ਇਸ ਤੋਂ ਪਿੱਛੋਂ ਮਹਾਨ ਵਿਦਵਾਨਾਂ ਭਾਸਕਰਾ ਜੀ ਅਤੇ ਫਿਰ ਸੰਤ ਸਰੂਪ ਦਾਸ ਪਾਸੋਂ ਵਿਦਿਆ ਦੀ ਜੋਤ ਲਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ


Post Comment

Wednesday, November 21, 2012

ਰਾਜਾਸਾਂਸੀ ਦੀ ਇਤਿਹਾਸਕ ਮਹੱਤਤਾ


ਮਹਾਰਾਣੀ ਜਿੰਦਾਂ ਨੂੰ ਦਰਸਾਉਂਦਾ ਇਕ ਕੰਧ-ਚਿੱਤਰ।
ਸ੍ਰੀ ਅੰਮ੍ਰਿਤਸਰ ਨੇੜੇ ਰਾਜਾਸਾਂਸੀ ਦਾ ਪਿੰਡ ਇਤਿਹਾਸਕ ਪੱਖ ਤੋਂ ਆਪਣੀ ਵਿਸ਼ੇਸ਼ ਥਾਂ ਰੱਖਦਾ ਹੈ ਅਤੇ ਇਹ ਵਿਸ਼ੇਸ਼ਤਾ 19ਵੀਂ ਸਦੀ ਦੇ ਪੰਜਾਬ ਦੇ ਪ੍ਰਸੰਗ ਵਿਚ ਹੋਰ ਵੀ ਉਘੜਵੀਂ ਹੋ ਜਾਂਦੀ ਹੈ। ਇਥੋਂ ਦੇ ਸੰਧਾਵਾਲੀਏ ਸਰਦਾਰ 19ਵੀਂ ਸਦੀ ਦੇ ਪੰਜਾਬ ਦੇ ਪ੍ਰਮੁੱਖ ਖਾਨਦਾਨਾਂ ਵਿਚੋਂ ਸਨ। ਉਹ ਨਾ ਕੇਵਲ ਵੱਡੇ ਜਗੀਰਦਾਰ ਹੀ ਸਨ, ਸਗੋਂ ਮਹਾਰਾਜਾ ਰਣਜੀਤ ਸਿੰਘ ਦੇ ਰਿਸ਼ਤੇਦਾਰ ਹੋਣ ਸਦਕਾ ਉਨ੍ਹਾਂ ਦਾ ਰਾਜਸੀ ਖੇਤਰ ਵਿਚ ਪ੍ਰਭਾਵ ਅਤੇ ਪ੍ਰਤਾਪ ਕਿਸੇ ਤੋਂ ੪ ਘੱਟ ਨਹੀਂ ਸੀ।

ਇਸ ਪਰਿਵਾਰ ਵਿਚੋਂ ਸ: ਠਾਕਰ ਸਿੰਘ ਸੰਧਾਵਾਲੀਏ ਨੇ ਮਹਾਰਾਜਾ ਦਲੀਪ ਸਿੰਘ, ਜਿਸ ਨੂੰ ਅੰਗਰੇਜ਼ਾਂ ਦੀਆਂ ਸਿੱਖ ਰਾਜ ਵਿਰੋਧੀ ਸਾਜ਼ਿਸ਼ਾਂ ਕਾਰਨ ਇੰਗਲੈਂਡ ਜਾ ਕੇ ਰਹਿਣਾ ਪਿਆ ਸੀ, ਮੁੜ ਲਾਹੌਰ ਦੀ ਰਾਜਗੱਦੀ ਉੱਤੇ ਬਿਠਾਉਣ ਦੇ ਨਿਰੰਤਰ ਉਪਰਾਲੇ ਕੀਤੇ ਸਨ। ਉਸ ਨੇ ਇਸ ਕਾਰਜ ਨੂੰ ਸੰਪੂਰਨ ਕਰਨ ਲਈ ਫਰਾਂਸ ਅਧੀਨ ਆਉਂਦੇ ਭਾਰਤ ਦੇ ਇਲਾਕੇ ਪਾਂਡੀਚਰੀ ਜਾ ਸ਼ਰਨ ਲਈ ਸੀ। ਉਹ 1884 ਵਿਚ ਮਹਾਰਾਜਾ ਦਲੀਪ ਸਿੰਘ ਕੋਲ ਇੰਗਲੈਂਡ ਜਾ ਪਹੁੰਚਿਆ ਅਤੇ ਮਹਾਰਾਜੇ ਨੂੰ, ਜਿਸ ਨੇ ਇਸਾਈ ਧਰਮ ਅਪਣਾ ਲਿਆ ਸੀ, ਮੁੜ ਸਿੱਖ ਧਰਮ ਗ੍ਰਹਿਣ ਕਰਵਾਇਆ। ਸ: ਠਾਕਰ ਸਿੰਘ ਦੇ ਪ੍ਰਭਾਵ ਅਧੀਨ ਹੀ ਮਹਾਰਾਜਾ ਦਲੀਪ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਬਗਾਵਤ ਦਾ ਝੰਡਾ ਖੜ੍ਹਾ ਕਰ ਦਿੱਤਾ ਸੀ।


Post Comment

Sunday, November 11, 2012

ਹਮ ਹਿੰਦੂ ਨਹੀਂ- Hum Hindu Nahi (ਭਾਈ ਕਾਨ੍ਹ ਸਿੰਘ ਜੀ ਨਾਭਾ)

੧ਓੰ ਸਤਿਗੁਰਪ੍ਰਸ਼ਾਦ 
ਕਰਤਾ ਵੱਲੋਂ ਜ਼ਰੂਰੀ ਬੇਨਤੀ 

ਪਿਆਰੇ ਪਾਠਕ ਜੀ। ਹਮ ਹਿੰਦੂ ਨਹੀ ਪੁਸਤਕ ਪੜ੍ਹ ਕੇ ਆਪ ਨੂੰ ਕੇਵਲ ਇਹ ਜਾਣਨਾ ਯੋਗ ਹੈ ਕਿ ਸਿੱਖ ਧਰਮ, ਹਿੰਦੂ ਆਦਿਕ ਧਰਮਾ ਤੋਂ ਭਿੰਨ ਹੈ, ਅਰ ਸਿਖ ਕੋਮ, ਹੋਰ ਕੋਮ ਦੀ ਤਰ੍ਹਾਂ ਇਕ ਜੁਦੀ ਕੋਮ ਹੈ, ਪਰ ਇਹ ਕਦੇ ਖ਼ਿਆਲ ਨਹੀ ਹੋਣਾ ਚਾਹੀਦੇ ਕਿ ਆਪ ਹਿੰਦੂ ਜਾਂ ਹੋਰ ਧਰਮੀਆਂ ਨਾਲ ਵਿਰੋਧ ਕਰੋਂ ਅਰ ਉਨ੍ਹਾਂ ਦੇ ਉੱਪਰ ਕੁਤਰਕ ਕਰੋ, ਅਥਵਾ ਦੇਸ਼- ਭਾਈਆਂ ਨੂੰ ਆਪਣਾ ਅੰਗ ਨਾ ਮੰਨ ਕੇ ਜਨਮ- ਭੂਮੀ ਤੋਂ ਸਰਾਪ ਲਓ, ਸਗੋਂ ਆਪ ਨੂੰ ਉਚਿਤ ਹੈ ਕਿ ਸਤਿਗੁਰਾਂ ਦੇ ਇਨ੍ਹਾ ਬਚਨਾ ਪਰ ਭਰੋਸਾ ਔਰ ਅਮਲ ਕਰਦੇ ਹੋਏ ਕਿ: ਏਕੁ ਪਿਤਾ ਏਕਸ ਕੇ ਹਮ ਬਾਰਿਕ....।। (ਸੋਰਠਿ ਮ: ੫, ਅੰਗ ੬੧੧) ਔਰ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ।। (ਧਨਾਸਰੀ ਮ: ੫, ਅੰਗ ੬੭੧) ਸਭਸ ਨਾਲ ਪੂਰਨ ਪਿਆਰ ਕਰੋਂ, ਅਰ ਹਰ ਵੇਲੇ ਸਭ ਦਾ ਹਿਤ ਚਾਹੋਂ। ਜਿਸ ਦੇਸ਼ ਦੇ ਆਦਮੀ ਵਿਦਿਆ ਦੇ ਤੱਤ ਔਰ ਦੀਰਘ ਵਿਚਾਰ ਤੋਂ ਖ਼ਾਲੀ ਰਹਿ ਕੇ ਧਰਮ, ਨੀਤੀ ਔਰ ਸਮਾਜ ਆਦਿਕ ਦੇ ਮੁਆਮਲਿਆ ਦੀ ਖਿਚੜੀ ਬਣ ਕੇ ਪਰਸਪਰ ਈਰਖਾ , ਦਵੈਤ ਨਾਲ ਸੜਦੇ ਔਰ ਲੜਦੇ ਹਨ, ਉਹ ਲੋਕ ਪ੍ਰਲੋਕ ਦਾ ਸੁਖ ਖੋ ਬੇਠਦੇ ਹਨ। ਔਰ ਪਰਮ ਪਿਤਾ ਵਾਹਿਗੁਰੂ ਦੇ ਪੁੱਤਰ ਕਹਾਉਣ ਦੇ ਅਧਿਕਾਰ ਤੋਂ ਹੀ ਨਹੀਂ , ਬਲਕਿ ਮਨੁਖ ਪਦਵੀ ਤੋਂ ਵੀ ਪਤਿਤ ਹੋ ਜਾਂਦੇ ਹਨ ਅਰ ਵਿਦਵਾਨ ਤਥਾ ਪ੍ਰਤਾਪੀ ਕੌਮਾਂ ਤੋਂ ਗਿਲਾਨੀ ਨਾਲ ਵੇਖੇ ਜਾਂਦੇ ਹਨ। ਇਸ ਤੋਂ ਉਲਟ, ਜੋ ਭਿੰਨ ਭਿੰਨ ਧਰਮੀ ਹੋਣ ਪਰ ਭੀ ਇਕ ਨੇਸ਼ਨ (NATION) ਵਾਂਗ ਮਿਲ ਕੇ ਰਹਿੰਦੇ ਹਨ ਅਰ ਇਕ ਦੀ ਹਾਨੀ ਲਾਭ ਨੂੰ ਦੇਸ਼ ਦੀ ਹਾਨੀ ਲਾਭ ਮੰਨਦੇ ਹਨ, ਉਹ ਸਭ ਸੁਖਾਂ ਦੇ ਪਾਤਰ ਹੁੰਦੇ ਹਨ ਅਰ ਸਭ੍ਯ ਕੌਮਾਂ ਤੋਂ ਸਨਮਾਨ ਪਾਉਂਦੇ ਹਨ: 
ਭਾਰਤ ਸੇਵਕ 
ਭਾਈ ਕਾਨ੍ਹ ਸਿੰਘ ਨਾਭਾ
ਹਮ ਹਿੰਦੂ ਨਹੀਂ- Hum Hindu Nahi (ਭਾਈ ਕਾਨ੍ਹ ਸਿੰਘ ਜੀ ਨਾਭਾ)



Post Comment

Friday, November 9, 2012

ਹੁਣ ਕਿੱਥੇ ਲੱਭਦੀ ਹੈਚਾਟੀ ਦੀ ਲਾਲ ਲੱਸੀ


ਚਾਟੀ ਦੀ ਲਾਲ ਲੱਸੀ ਜੇਕਰ ਕਿਸੇ ਭਾਗਾਂ ਵਾਲੇ ਘਰ ਵਿਚ ਵੇਖਣ ਨੂੰ ਮਿਲ ਜਾਵੇ ਤਾਂ ਵੇਖ ਕੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਕਿ ਸਾਡੇ ਸੱਭਿਆਚਾਰ ਵਿਚੋਂ ਇਹ ਲੋਪ ਹੋਇਆ ਅੰਮ੍ਰਿਤ ਰੂਪੀ ਪਦਾਰਥ ਅੱਜ ਇਸ ਘਰ ਵਿਚ ਰਹਿਮਤ ਦੇ ਰੂਪ ਵਿਚ ਦਿੱਸਣ ਨੂੰ ਨਸੀਬ ਹੋਇਆ ਹੈ। ਇਸ ਲਾਲ ਲੱਸੀ ਨੂੰ ਵੇਖ ਕੇ ਬਦੋ-ਬਦੀ ਮੂੰਹ ਵਿਚ ਪਾਣੀ ਆ ਜਾਂਦਾ ਸੀ। ਯਾਦ ਆਉਂਦੇ ਹਨ, ਉਹ ਬੀਤ ਗਏ ਸਮੇਂ, ਜਦੋਂ ਬੇਬੇ ਚਾਟੀ ਦੀ ਲਾਲ ਰੰਗ ਦੀ ਲੱਸੀ ਪਿੱਤਲ ਦੇ ਲੰਮੀ ਜੀਭ ਵਾਲੇ ਗੰਗਾ ਸਾਗਰ ਵਿਚ ਪਾ ਕੇ ਪਰਿਵਾਰ ਨੂੰ ਵਰਤਾਇਆ ਕਰਦੀ ਸੀ। ਸਾਨੂੰ ਕੰਗਣੀ ਵਾਲੇ ਵੱਡੇ-ਵੱਡੇ ਪਿੱਤਲ ਦੇ ਗਿਲਾਸ ਭਰ ਕੇ ਲੱਸੀ ਦੇ ਜਦੋਂ ਬੇਬੇ ਦਿੰਦੀ ਤਾਂ ਇਹ ਗਿਲਾਸ ਗਟ-ਗਟ ਕਰਕੇ ਪੀ ਜਾਇਆ ਕਰਦੇ। ਅੱਜ ਇਹ ਲੱਸੀ ਤਾਂ ਬੀਤੇ ਦੀ ਗੱਲ ਹੋ ਗਈ ਹੈ। ਉਦੋਂ ਤਾਂ ਇਹ ਕੰਗਣੀ ਵਾਲੇ ਗਿਲਾਸ ਹੀ ਹੋਇਆ ਕਰਦੇ ਸਨ। ਉਦੋਂ ਗੱਭਰੂਆਂ ਦੀਆਂ ਚੌੜੀਆਂ ਛਾਤੀਆਂ ਭਰਵੇਂ ਜੁੱਸੇ ਇਨ੍ਹਾਂ ਹੀ ਲੱਸੀ ਦੁੱਧਾਂ ਦੀ ਬਦੌਲਤ ਹੀ ਸਨ ਜੋ ਪੰਜਾਬ ਦੀ ਸ਼ਾਨ ਹੋਇਆ ਕਰਦੇ ਸਨ। ਉਹ ਪੁਰਾਣੇ ਚੋਬਰ ਗੱਭਰੂ।  ਗੱਭਰੂਆਂ ਦੇ ਨਾਲ-ਨਾਲ ਅੱਜ ਕੰਗਣੀ ਵਾਲੇ ਗਿਲਾਸ ਵੀ ਲੋਪ ਹੋ ਗਏ ਹਨ। ਸਿਰਫ ਬਨਾਵਟੀ ਲੱਸੀ, ਦੁੱਧ ਡੇਅਰੀਆਂ ਦਾ ਸ਼ਿੰਗਾਰ ਬਣ ਕੇ ਰਹਿ ਗਈ ਹੈ।
ਬੇਬੇ ਨੂੰ ਇਹ ਲੱਸੀ ਬਣਾਉਣ ਖਾਤਰ ਬਹੁਤ ਮੁਸ਼ੱਕਤ ਕਰਨੀ ਪੈਂਦੀ ਸੀ। ਸਵੇਰੇ ਤੜਕੇ ਹੀ ਬੇਬੇ ਨੇ ਮੁਰਗੇ ਦੀ ਬਾਂਗ ਨਾਲ ਜਾਗ ਪੈਣਾ, ਲਵੇਰੀਆਂ ਦੀਆਂ ਧਾਰਾਂ ਕੱਢਣੀਆਂ, ਦੁੱਧ ਰਿੜਕਣਾ, ਬੇਬੇ ਦਾ ਸਵੇਰੇ ਵੇਲੇ ਦਾ ਇਹ ਮੁੱਢਲਾ ਕੰਮ ਹੁੰਦਾ ਸੀ। ਸਾਰੇ ਦਿਨ ਲਈ ਵਰਤਣ ਵਾਲਾ ਦੁੱਧ ਰੱਖ ਕੇ ਬਾਕੀ ਦੁੱਧ ਦੋਹਣੀ (ਕਾੜ੍ਹਨੀ) ਵਿਚ ਪਾ ਦਿਆ ਕਰਦੀ ਸੀ, ਸਾਰਾ ਦਿਨ ਕੜ੍ਹਨ ਲਈ। ਦੋਹਣੀ ਇਕ ਮਿੱਟੀ ਦਾ ਬਣਿਆ ਖੁੱਲ੍ਹਾ-ਡੁੱਲ੍ਹਾ ਵੱਡਾ ਮਟਕਾ ਨੁਮਾ ਬਰਤਨ ਹੁੰਦਾ ਸੀ ਜਿਸ ਨੂੰ ਘੁਮਿਆਰ ਲਾਲ ਮਿੱਟੀ ਨਾਲ ਬਹੁਤ ਹੀ ਮਿਹਨਤ ਕਰਕੇ ਆਵੇ ਜਰੀਏ ਪਕਾ ਕੇ ਤਿਆਰ ਕਰਦਾ ਸੀ। ਇਸ ਦੋਹਣੀ (ਕਾੜ੍ਹਨੀ) ਦੇ ਉਪਰ ਢੱਕਣ ਦੇ ਰੂਪ ਵਿਚ ਇਕ ਸੁਰਾਖਾਂ ਵਾਲੀ ਕੰਡੀਰੀ ਨਾਲ ਸੈੱਟ ਮਿਲਾ ਕੇ ਦੇ ਦਿਆ ਕਰਦੇ ਸੀ। ਬੇਬੇ ਇਸ ਦੋਹਣੀ ਨੂੰ ਦੁੱਧ ਨਾਲ ਭਰ ਕੇ ਹਾਰੇ ਵਿਚ ਸਾਰੇ ਦਿਨ ਲਈ ਕੜ੍ਹਨ ਲਈ ਰੱਖ ਦਿਆ ਕਰਦੀ ਸੀ। ਹਾਰੇ ਵਿਚ ਸਾਰੇ ਦਿਨ ਲਈ ਪਾਥੀਆਂ ਦੇ ਟੁੱਕੜੇ ਪਾ ਕੇ ਅੱਗ ਪਾ ਦਿੱਤੀ ਜਾਂਦੀ ਸੀ। ਜੋ ਸਾਰਾ ਦਿਨ ਸੁਲਘ ਕੇ ਦੁੱਧ ਨੂੰ ਕਾੜ੍ਹਦੀ ਰਹਿੰਦੀ ਸੀ। ਇੱਥੇ ਹਾਰੇ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ। ਹਾਰਾ ਇਕ ਮਿੱਟੀ ਦਾ ਬਣਿਆ ਤੰਦੂਰਨੁਮਾ ਮੱਟ ਜਿਹਾ ਹੁੰਦਾ ਸੀ, ਜੋ ਹਰ ਘਰ ਵਿਚ ਚੁੱਲ੍ਹੇ ਦੇ ਨਜ਼ਦੀਕ ਹੀ ਜਾਂ ਥੋੜ੍ਹੇ ਵਕਫੇ ’ਤੇ ਬਹੁਤ ਹੀ ਸਲੀਕੇ ਨਾਲ ਬਣਿਆ ਹੁੰਦਾ ਸੀ। ਇਹ ਹਾਰਾ ਲਵੇਰੀਆਂ ਵਾਲੇ ਘਰ ਦਾ ਸ਼ਿੰਗਾਰ ਹੁੰਦਾ ਸੀ। ਅੱਜ ਹਾਰਾ ਆਮ ਤੌਰ ’ਤੇ ਸੱਭਿਆਚਾਰ ’ਚੋਂ ਲੋਪ ਹੋ ਚੁੱਕਾ ਹੈ। ਇਸ ਹਾਰੇ ਨੂੰ ਬੇਬੇ ਬਹੁਤ ਹੀ ਮਿਹਨਤ ਨਾਲ ਤਿਆਰ ਕਰਦੀ ਸੀ। ਹਰ ਘਰ ਵਿਚ ਇਹ ਹਾਰੇ ਬਹੁਤ ਹੀ ਸੋਹਣੇ ਤਰੀਕੇ ਨਾਲ ਬਣਾਏ ਹੁੰਦੇ ਸਨ। ਹਾਰੇ ’ਤੇ ਵੇਲ ਬੂਟੀਆਂ ਪਾਈਆਂ ਅਜੀਬ ਹੀ ਦਿਖ ਪੇਸ਼ ਕਰਦੀਆਂ ਸਨ, ਜੋ ਕਿ ਪੇਂਡੂ ਸੱਭਿਆਚਾਰ ਦਾ ਇਕ ਕਲਾਤਮਿਕ ਨਮੂਨਾ ਹੁੰਦਾ ਸੀ। ਦੋਹਣੀ ਵਿਚ ਪਾਇਆ ਦੁੱਧ ਹਾਰੇ ਵਿਚ ਸਾਰਾ ਦਿਨ ਕੜ੍ਹਦਾ ਰਹਿੰਦਾ ਅਤੇ ਚੌਗਿਰਦੇ ਵਿਚ ਕੜ੍ਹੇ ਦੁੱਧ ਦੀ ਖੁਸ਼ਬੂ ਫੈਲਦੀ ਰਹਿੰਦੀ। ਪਾਥੀਆਂ ਦੇ ਛੋਟੇ-ਛੋਟੇ ਟੁਕੜੇ ਬੇਬੇ ਦਿਨ ’ਚ ਗਾਹੇ-ਬਗਾਹੇ ਪਾਉਂਦੀ ਰਹਿੰਦੀ ਅਤੇ ਦੁੱਧ ਦੀ ਨਿਗਰਾਨੀ ਰੱਖਦੀ। ਦੁੱਧ ਕੜ੍ਹ-ਕੜ੍ਹ ਕੇ ਲਾਲ ਹੋ ਜਾਂਦਾ। ਉਪਰ ਮਲਾਈ ਦੀ ਮੋਟੀ ਪਰਤ ਜੰਮ ਜਾਂਦੀ। ਦੁੱਧ ਵਿਚਲਾ ਫਾਲਤੂ ਪਾਣੀ ਕੰਡੀਰੀ ਦੇ ਸੁਰਾਖਾਂ ਜਰੀਏ ਭਾਫ ਬਣ ਕੇ ਉਡਦਾ ਰਹਿੰਦਾ। ਬੇਬੇ ਸਾਨੂੰ ਨਿੱਕਿਆ ਹੁੰਦਿਆਂ ਨੂੰ ਦੋਹਣੀ ਨੂੰ ਛੂਹਣ ਨਾ ਦਿੰਦੀ। ਸ਼ਾਮੀ ਰੋਟੀ ਟੁੱਕ ਦੇ ਆਹਾਰ ਤੋਂ ਵਿਹਲੀ ਹੋ ਕੇ ਸ਼ਾਮ ਦਾ ਚੋਇਆ ਦੁੱਧ ਵੀ ਗਰਮ ਕਰਕੇ ਜਮਾਉਣ ਲਈ ਰੱਖ ਦਿੰਦੀ। ਸਭ ਤੋਂ ਪਹਿਲਾਂ ਦਿਨ ਦਾ ਕੜ੍ਹਿਆ ਦੁੱਧ ਚਾਟੀ ਵਿਚ ਪਲਟ ਦਿੰਦੀ ਸੀ। ਫਿਰ ਸ਼ਾਮ ਦਾ ਗਰਮ ਦੁੱਧ ਵੀ ਵਿਚ ਮਿਲਾ ਕੇ ਜਾਗ ਲਾ ਦਿੰਦੀ ਸੀ ਤਾਂ ਜੋ ਸਵੇਰੇ ਲਈ ਦਹੀਂ ਜੰਮ ਜਾਵੇ।
ਸਵੇਰੇ ਹੀ ਸਵੇਰੇ ਬੇਬੇ ਨੇ ਜਾਗ ਪੈਣਾ। ਸਭ ਤੋਂ ਪਹਿਲਾਂ ਲੱਕੜ ਦੀ ਮਧਾਣੀ ਦਾ ਕੁੜ ਪਾਟੀ ਦੇ ਮੂੰਹ ’ਤੇ ਰੱਖ ਕੇ ਘੜੌਂਜੀ ਨਾਲ ਮਧਾਣੀ ਨੂੰ ਬੰਨ੍ਹ ਦੇਣਾ। ਇਕ ਰੱਸੀ ਪਾ ਕੇ ਤਾਂ ਜੋ ਮਧਾਣੀ ਚਾਟੀ ’ਤੇ ਟਿਕੀ ਰਹੇ। ਨੇਤਰੇ ਦੇ ਜ਼ਰੀਏ ਬੇਬੇ ਨੇ ਦੁੱਧ ਰਿੜਕਣਾ ਤੇ ਨਾਲ ਗੁਰਬਾਣੀ ਦੀਆਂ ਤੁਕਾਂ ਗੁਣ-ਗੁਣਾਉਂਦੀ ਰਹਿਣਾ। ਚਾਟੀ ਵਿਚੋਂ ਘੰਮ-ਘੰਮ ਦੀ ਆਵਾਜ਼ ਆਉਂਦੀ ਜਿਸ ’ਤੇ ਇਕ ਮਧੁਰ ਜਿਹਾ ਸੰਗੀਤ ਫਿਜ਼ਾ ਵਿਚ ਗੂੰਜ ਉਠਣਾ। ਤੜਕੇ ਹੀ ਪਹੁ-ਫੁਟਾਲੇ ਨਾਲ ਚਿੜੀਆਂ ਦੀ ਚੀਂ-ਚੀਂ ਮਧਾਣੀਆਂ ਦੀ ਘੰਮ-ਘੰਮ ਦੀ ਆਵਾਜ਼ ਵਿਚ ਆਮ ਹੀ ਸੁਣਨ ਨੂੰ ਮਿਲਦੀ ਸੀ, ਜਿਸ ਨਾਲ ਅੰਮ੍ਰਿਤ ਵੇਲੇ ਇਕ ਅਜੀਬ ਅਤੇ ਬਹੁਤ ਮਿੱਠਾ ਸੰਗੀਤ ਪੈਦਾ ਹੁੰਦਾ ਸੀ। ਇਹ ਦੁੱਧ ਰਿੜਕਣ ਦੀ ਕਾਰਵਾਈ ਬੇਬੇ ਦੀ ਘੰਟਾ ਕੁ ਭਰ ਚਲਦੀ ਰਹਿੰਦੀ। ਜਦੋਂ ਬੇਬੇ ਨੇ ਮੱਖਣ ਕੱਢ ਕੇ ਮਿੱਟੀ ਦੇ ਠੁੱਲ੍ਹੇ ਵਿਚ ਪਾ ਦੇਣਾ ਤਾਂ ਸਮਝ ਲੋ ਚਾਟੀ ਦੀ ਲਾਲ ਲੱਸੀ ਤਿਆਰ ਹੋ ਗਈ। ਚਾਟੀ ਵਿਚ ਪਈ ਲੱਸੀ, ਘਰ ਨੂੰ ਚਾਰ ਚੰਨ ਲਾ ਦਿੰਦੀ। ਅੱਜ ਤਾਂ ਚਿੜੀਆਂ ਦੀ ਚੀਂ-ਚੀਂ ਅਤੇ ਮਧਾਣੀਆਂ ਦੀ ਘੰਮ-ਘੰਮ ਦੀ ਆਵਾਜ਼ ਵੀ ਲੋਪ ਹੋ ਗਈ ਹੈ। ਅੱਜ-ਕੱਲ੍ਹ ਜੇਕਰ ਕਿਸੇ ਘਰ ਵਿਚ ਤ੍ਰੀਮਤਾਂ ਚਾਟੀ ਦੀਆਂ ਲੱਸੀਆਂ ਬਣਾਉਂਦੀਆਂ ਹਨ ਤਾਂ ਸਮਝ ਲਓ ਉਸ ਪਰਿਵਾਰ ਨੇ ਆਪਣਾ ਅਮੀਰ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ। ਉਸ ਘਰ ਦੇ ਪਰਿਵਾਰ ਦੇ ਮੈਂਬਰ ਹਸਮੁੱਖ, ਚੌੜੀਆਂ ਛਾਤੀਆਂ, ਭਰਵੇਂ ਜੁੱਸੇ ਦੇ ਮਾਲਕ ਹੋਣਗੇ। ਸਾਰਾ ਘਰ ਕੁਦਰਤੀ ਰਹਿਮਤਾਂ ਨਾਲ ਭਰਿਆ ਹੋਵੇਗਾ ਅਤੇ ਘਰ ਦਾ ਮਾਹੌਲ ਵੀ ਖੁਸ਼ ਗਵਾਰ ਹੋਵੇਗਾ। ਲੱਸੀ ਦੁੱਧ ਰੱਜੇ-ਪੁੱਜੇ ਘਰ ਦੀ ਨਿਸ਼ਾਨੀ ਹੁੰਦੀ ਸੀ।
ਹੁਣ ਤਾਂ ਸਾਰੀਆਂ ਦੁੱਧ ਲੱਸੀ ਦੀਆਂ ਦਾਤਾਂ ਡੇਅਰੀਆਂ ਨੇ ਆਪਣੇ ਵਿਚ ਸਮੋ ਲਈਆਂ ਹਨ। ਅੱਜ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲ-ਦਲ ਵਿਚ ਗਰਕ ਹੋ ਰਹੇ ਹਨ। ਦੁੱਧ ਲੱਸੀ ਤਾਂ ਦੂਰ ਦੀ ਗੱਲ ਹੋ ਗਈ ਹੈ। ਟੀਕੇ, ਫੈਂਸੀਆਂ, ਗੋਲੀਆਂ ਪੰਜਾਬ ਦੇ ਜਵਾਨਾਂ ਦੇ ਖੀਸਿਆਂ ਦਾ ਸ਼ਿੰਗਾਰ ਬਣ ਗਈਆਂ ਹਨ।
ਦੁੱਧ ਖੁਣੋ ਸੁੱਕ ਗਏ ਨੇ ਗੱਭਰੂ ਪੰਜਾਬ ਦੇ
ਗਲੀ-ਗਲੀ ਵਿਚ ਠੇਕੇ ਖੁੱਲ੍ਹ ਗਏ ਸ਼ਰਾਬ ਦੇ।
ਇਹ ਅੰਮ੍ਰਿਤ ਰੂਪੀ ਪਦਾਰਥ ਲੱਸੀ ਪੰਜਾਬੀ ਸੱਭਿਆਚਾਰ ’ਚੋਂ ਲੋਪ ਹੋ ਰਿਹਾ ਹੈ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਪਨਾ ਬਣ ਕੇ ਰਹਿ ਜਾਵੇਗੀ।
ਲੱਸੀਆਂ ਦੇ ਛੰਨੇ, ਹੈ ਨੀ ਮੱਖਣਾਂ ਦੀਆਂ ਪੇੜੀਆਂ
ਜਵਾਨੀਆਂ ਪੰਜਾਬ ਦੀਆਂ, ਨਸ਼ਿਆਂ ਨੇ ਘੇਰੀਆਂ।

ਜਗਜੀਤ ਸਿੰਘ ਜੱਗਾ ਮੁੰਡੀਆਂ
ਸੰਪਰਕ: 94177-05995

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ 




Post Comment

Wednesday, November 7, 2012

ਪੰਜਾਬੀ ਨੌਜੁਆਨੀ ਵਿੱਚ ਆਮ ਜਾਣਕਾਰੀ ਦੀ ਘਾਟ - ਬਣਦੀ ਮੁਸੀਬਤ ਦਾ ਕਾਰਨ##


ਰੂਪਨਗਰ ਦੇ ਨਵੇਂ ਬੱਸ ਅੱਡੇ 'ਤੇ ਇਕ ਨਿੱਜੀ ਬੱਸ ਖੜ੍ਹੀ ਸੀ। ਮੈਂ ਆਪਣੇ ਇਕ ਮਿੱਤਰ ਯੁਗੇਸ਼ ਉਦਾਸ ਨਾਲ ਨੰਗਲ ਪਰਤ ਰਿਹਾ ਸਾਂ। ਚਾਣਚੱਕ ਮੈਂ ਨੋਟ ਕੀਤਾ ਕਿ ਸਾਡੇ ਲਾਗੇ ਬੈਠੇ ਇਕ ਵਿਦਿਆਰਥੀ ਨੂੰ ਘਬਰਾਹਟ ਹੋ ਰਹੀ ਹੈ। ਇਸ ਤੋਂ ਪਹਿਲਾਂ ਕਿ ਮੈਂ ਕੁਝ ਕਰਦਾ, ਉਹ ਵਿਦਿਆਰਥੀ ਬੋਲਿਆ, 'ਸਰ! ਪਾਣੀ ਹੈ?'
ਮੇਰੇ ਮਿੱਤਰ ਨੇ ਫਟਾਫਟ ਬੈਗ 'ਚੋਂ ਲੱਸੀ ਦਾ ਪੈਕੇਟ ਕੱਢਿਆ। ਵਿਦਿਆਰਥੀ ਨੂੰ ਲੱਸੀ ਪੀ ਕੇ ਸਕੂਨ ਮਿਲਿਆ। ਮੈਨੂੰ ਇਹ ਜਾਣ ਕੇ ਬੜਾ ਹੀ ਦੁੱਖ ਹੋਇਆ ਕਿ ਇਹ ਵਿਦਿਆਰਥੀ ਘਰੋਂ ਨਾਸ਼ਤਾ ਕੀਤੇ ਬਿਨਾਂ ਕਾਲਜ ਆ ਗਿਆ।
ਪ੍ਰੋ: ਗਲ ਗੂਠਾ ਦੀ 'ਧੱਕਾ ਪ੍ਰੇਰਨਾ' ਕਾਰਨ ਕਾਲਜ 'ਚ ਲੱਗੇ ਖੂਨਦਾਨ ਕੈਂਪ 'ਚ ਖੂਨ ਦੇਣ ਲਈ ਤਿਆਰ ਹੋ ਗਿਆ। ਕਾਲਜ ਦੇ ਪ੍ਰਬੰਧਕਾਂ ਨੇ ਰਿਫਰੈਸ਼ਮੈਂਟ (ਖਾਣੇ) 'ਚ ਇਕ ਪੈੱਨ ਅਤੇ ਇਕ ਸਮੋਸਾ ਦਿੱਤਾ।
ਮੇਰੇ 'ਤੇ ਇਸ ਘਟਨਾ ਦਾ ਬੜਾ ਡੂੰਘਾ ਅਸਰ ਹੋਇਆ। ਮੈਂ ਰਾਤੀਂ 9 ਵਜੇ ਉਸ ਵਿਦਿਆਰਥੀ ਨੂੰ ਫੋਨ ਕੀਤਾ ਅਤੇ ਉਸ ਦੀ ਸਿਹਤ ਬਾਰੇ ਪੁੱਛਿਆ। ਮੈਂ ਉਸ ਨੂੰ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਹਰ ਖੂਨਦਾਨੀ ਦੇ ਖਾਣੇ ਲਈ 25 ਰੁਪਏ ਖਰਚ ਕੀਤੇ ਜਾਂਦੇ ਹਨ।
ਅਸਲ 'ਚ ਦੁਖੀ ਤਾਂ ਮੈਨੂੰ ਇਸ ਗੱਲ ਨੇ ਕੀਤਾ ਕਿ ਇਕ ਬੀ. ਟੈੱਕ ਦੇ ਵਿਦਿਆਰਥੀ ਨੂੰ ਏਨੀ ਗੱਲ ਵੀ ਪਤਾ ਨਹੀਂ ਕਿ ਭੁੱਖੇ ਢਿੱਡ ਖੂਨਦਾਨ ਨਹੀਂ ਕਰਨਾ। ਜੇ ਤੁਹਾਡੀ ਆਗਿਆ ਹੋਵੇ ਤਾਂ ਪੀ. ਐਚ. ਡੀ. ਕਰੀ ਬੈਠੇ ਪ੍ਰੋਫੈਸਰ ਗਲ਼ ਗੂਠਾ ਨੂੰ ਵੀ ਬਾਇੱਜ਼ਤ ਬਰੀ ਕਰ ਦੇਈਏ?
ਮੈਂ ਅਜਿਹੀਆਂ ਬਹੁਤ ਵਿਦਿਆਰਥਣਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਪੋਸਟ-ਗ੍ਰੈਜੂਏਸ਼ਨ ਤਾਂ ਕਰ ਲਈ ਪਰ ਉਨ੍ਹਾਂ ਤੋਂ ਬੈਂਕ, ਡਾਕਘਰ ਅਤੇ ਹੋਰ ਸਰਕਾਰੀ ਦਫ਼ਤਰਾਂ ਦੇ ਬੜੇ ਸਾਦੇ ਫਾਰਮ ਵੀ ਨਹੀਂ ਭਰੇ ਜਾਂਦੇ। 
ਸਪੀਡ ਪੋਸਟ ਤੇ ਰਜਿਸਟਰੀ ਕਰਵਾਉਣ ਗਏ ਚੰਗੇ-ਭਲੇ ਬੰਦੇ ਆਮ ਜਾਣਕਾਰੀ ਦੀ ਘਾਟ ਕਾਰਨ ਗਵਾਚੇ-ਗਵਾਚੇ ਫਿਰਦੇ ਹਨ। ਨਿੱਜੀਕਰਨ ਦੇ ਦੌਰ ਨੇ ਦੇਸ਼ ਦੀਆਂ ਜਵਾਨ ਕੁੜੀਆਂ ਤੇ ਮੁੰਡਿਆਂ ਨੂੰ ਦੋ ਤੋਹਫ਼ੇ ਦਿੱਤੇ ਹਨ (1) ਗਲੇ 'ਚ ਟਾਈ (2) ਹੱਥ 'ਚ ਕਾਲਾ ਬੈਗ।

ਪਿਛਲੇ ਦਸਾਂ ਵਰ੍ਹਿਆਂ 'ਚ ਤੁਸੀਂ ਵੀ ਨੋਟ ਕੀਤਾ ਹੋਵੇਗਾ ਕਿ ਤੁਸੀਂ ਕਿਸੇ ਟਾਈ ਵਾਲੀ ਕੁੜੀ ਜਾਂ ਮੁੰਡੇ ਦੇ ਸੰਪਰਕ 'ਚ ਆ ਗਏ ਹੋ। ਇਹ 'ਬੀਬੇ ਰਾਣੇ' ਅਤੇ 'ਬੀਬੀਆਂ ਰਾਣੀਆਂ' ਦਾ ਸਬੰਧ ਨਿੱਜੀ ਬੈਂਕਾਂ, ਬੀਮਾ ਕੰਪਨੀਆਂ ਅਤੇ ਕਈ ਤਰ੍ਹਾਂ ਦਾ ਸਾਮਾਨ ਵੇਚਣ ਵਾਲੇ ਅਦਾਰਿਆਂ ਨਾਲ ਹੈ।
ਘੈਂਟ-ਘੈਂਟ ਬੰਦੇ ਕੁੜੀਆਂ ਤੇ ਮੁੰਡਿਆਂ ਦੇ ਸੋਹਣੇ ਚਿਹਰੇ ਦੇਖੀ ਜਾਂਦੇ ਹਨ ਅਤੇ ਗੱਲਾਂ ਸੁਣੀ ਜਾਂਦੇ ਹਨ। ਏ. ਸੀ. ਦਫ਼ਤਰ 'ਚ ਕੌਫੀ ਪੀਂਦਿਆਂ, ਹਿੜ-ਹਿੜ ਕਰਦੇ-ਕਰਦੇ ਹੱਥ ਵਢਾਈ ਜਾਂਦੇ ਹਨ। ਦਸਤਾਵੇਜ਼ਾਂ ਨੂੰ ਘੋਖੇ ਬਿਨਾਂ ਘੁੱਗੀਆਂ ਮਾਰੀ ਜਾਂਦੇ ਹਨ।
ਤੁਸੀਂ ਕਹਿੰਦੇ ਹੋ ਕਿ ਪੈਸਿਆਂ ਦੀ ਐਫ. ਡੀ. ਕਰ ਦਿਓ, ਅਗਲੇ ਬੀਮਾ ਕਰੀ ਜਾਂਦੇ ਨੇ। ਤੁਹਾਡੇ ਪੈਸੇ ਸ਼ੇਅਰ ਬਾਜ਼ਾਰ 'ਚ ਲਾਈ ਜਾਂਦੇ ਨੇ। ਦੋ-ਤਿੰਨ ਵਰ੍ਹੇ ਮਗਰੋਂ ਤੁਸੀਂ ਪਿੱਟਦੇ ਹੋ, ਰੁੱਸਦੇ ਹੋ, ਰੌਲਾ ਪਾਉਂਦੇ ਹੋ, ਪ੍ਰੈੱਸ ਤੇ ਥਾਣੇ ਵਾਲਿਆਂ ਕੋਲ ਜਾਂਦੇ ਹੋ। 

ਥੱਕ-ਹਾਰ ਕੇ ਤੁਸੀਂ ਚੁੱਪ-ਚਾਪ ਬੈਠ ਜਾਂਦੇ ਹੋ, ਕਿਉਂਕਿ ਹੱਥ ਵਢਾ ਲਏ ਹੁੰਦੇ ਹਨ। ਤੁਸੀਂ ਟਾਈ ਵਾਲੀ ਤਿਤਲੀ ਨੂੰ ਲੱਭਦੇ ਹੋ। ਉਹ ਲੱਭਦੀ ਹੀ ਨਹੀਂ। ਉਹ ਕਿਸੇ ਹੋਰ ਕੰਪਨੀ 'ਚ ਜਾਂ ਚੁੱਕੀ ਹੁੰਦੀ ਹੈ।

ਮੋਬਾਈਲ ਤੇ ਇੰਟਰਨੈੱਟ ਦਾ ਲਾਭ ਠੱਗ ਕਿਉਂ ਨਾ ਲੈਣ। ਪਿੰਡ 'ਚ ਚੰਗਾ-ਭਲਾ ਬੈਠਾ ਬੰਦਾ ਇਕ ਐਸ. ਐਮ. ਐਸ. ਪੜ੍ਹ ਕੇ ਪੁੱਠੀਆਂ ਛਾਲਾਂ ਮਾਰਨ ਲੱਗ ਪੈਂਦਾ ਹੈ।
ਉਹ ਇਸ ਗੱਲ 'ਤੇ ਯਕੀਨ ਕਰ ਲੈਂਦਾ ਹੈ ਕਿ ਉਸ ਦੀ ਲੰਦਨ 'ਚ 50000 ਪੌਂਡ ਦੀ ਲਾਟਰੀ ਨਿਕਲ ਆਈ ਹੈ। ਬੰਦਾ ਇਹ ਵੀ ਨਹੀਂ ਸੋਚਦਾ ਕਿ ਉਸ ਦੀ ਲਾਟਰੀ ਲੰਦਨ ਕਿਵੇਂ ਨਿਕਲ ਸਕਦੀ ਹੈ? ਜਾਅਲਸਾਜ਼ਾਂ ਨੇ ਸਬਜ਼ਬਾਗ ਦਿਖਾ ਕੇ ਪੈਸੇ ਠੱਗਣੇ ਹੁੰਦੇ ਹਨ।

ਸੱਸੀ ਦੇ ਥਲਾਂ 'ਚ ਰੁਲਣ ਦੀ ਗੱਲ ਸਮਝ ਆਉਂਦੀ ਹੈ। ਸੋਹਣੀ ਦੇ ਝਨਾਂ 'ਚ ਰੁੜ੍ਹਨ ਦੀ ਗੱਲ ਸਮਝ ਆਉਂਦੀ ਹੈ। ਮੇਰਾ ਭਾਵੇਂ ਸਿਰ ਕਲਮ ਕਰ ਦਿਓ ਮੇਰੀ ਵੋਟ ਲੈਲਾ ਮਜਨੂੰ ਨਾਲ ਹੈ। ਮੈਨੂੰ ਪਿਆਰ ਮੁਹੱਬਤ ਕਰਨ ਵਾਲੇ ਚੰਗੇ ਲਗਦੇ ਹਨ ਪਰ ਕਿਸੇ ਸੋਹਣੀ ਦਾ ਸੁਹੱਪਣ 'ਨੈੱਟ' 'ਤੇ ਰੁਲਦਾ ਫਿਰੇ ਇਹ ਠੀਕ ਨਹੀਂ। 
ਸੋਹਣੀਆਂ 'ਸੁਪਾਰੀ ਕਿਲਰ' ਬਣਨ ਇਹ ਵੀ ਠੀਕ ਨਹੀਂ। ਮੁਹੱਬਤ 'ਚ ਆਮ ਜਾਣਕਾਰੀ ਅਤੇ ਸਿਆਣਪ ਦੇ ਸੁਮੇਲ ਨਾਲ ਚੱਲਣ ਦੀ ਲੋੜ ਹੈ। ਸੋਹਣਿਓ! ਆਓ ਇਕੱਠੇ ਚੜ੍ਹੀਏ ਚਾਹਤ ਦੀ ਪੌੜੀ 'ਚਾਣਕਿਆ' ਦੀ ਬਾਂਹ ਫੜ ਕੇ।

ਪਰਿਵਾਰ ਸਮੇਤ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ 'ਗਰੇਵਾਲ ਟਰੈਵਲਰਜ਼' ਦੀਆਂ ਸੇਵਾਵਾਂ 24 ਘੰਟੇ ਹਾਜ਼ਰ ਨੇ। ਸਿਰਫ 25 ਲੱਖ ਰੁਪਏ ਲੈ ਕੇ ਮਿਲੋ ਜੀ। 
ਪਾਸਪੋਰਟ ਨੂੰ ਫੂਕੋ ਪਰ੍ਹਾਂ, ਕੋਈ ਲੋੜ ਈ ਨੀ ਜੀ। ਭਾਖੜਾ ਡੈਮ ਦੀਆਂ ਸੁਰੰਗਾਂ ਰਾਹੀਂ ਅਸੀਂ ਪਹਿਲਾਂ ਬੜੇ ਗਰੁੱਪ ਲੰਘਾਏ ਨੇ। ਸੁਰੰਗਾਂ ਤੋਂ ਬਾਅਦ ਹਿਮਾਚਲ ਰਾਹੀਂ ਚੈਨਾ (ਚਾਈਨਾ) ਬਾਰਡਰ ਪਾਰ ਕਰਾ ਕੇ ਰਸ਼ੀਆ। ਫਿਰ ਨਿੱਜੀ ਸ਼ਿਪ ਰਾਹੀਂ ਕੈਨੇਡਾ। ਪੀ. ਆਰ. ਦੀ ਗਾਰੰਟੀ।
ਕੈਨੇਡਾ ਸਰਕਾਰ ਤਾਂ 'ਰੈੱਡ ਕਾਰਪੈੱਟ' ਵਿਛਾ ਕੇ ਸਾਡੇ ਬੰਦੇ ਉਡੀਕਦੀ ਹੀ ਰਹਿੰਦੇ ਐ। ਫੂਕਣੀ ਐ ਝੋਟੇ ਦੇ ਸਿਰ ਵਰਗੀ ਜ਼ਮੀਨ। ਪੈਲੀ ਵੇਚੋ ਪਰ੍ਹਾਂ। ਰਹੀ ਗੱਲ ਬੁੜੇ ਬੁੜੀ ਦੀ, ਹੁਣ ਤਾਂ ਸੁਖ ਨਾਲ ਬਥੇਰੇ ਬਿਰਧ ਆਸ਼ਰਮ ਨੇ। ਛੇਤੀ ਕਰ ਲਓ ਪ੍ਰਬੰਧ ਪੈਸੇ ਦਾ। ਟੈਮ ਨਾਲ ਈ ਕਰ ਲਿਓ ਫੋਨ।

ਗੁਰਪ੍ਰੀਤ ਗਰੇਵਾਲ


Post Comment

ਨਿੰਮ ਦੇ ਸੰਦੂਕ ਵਾਲੀਏ


ਸੰਦੂਕ ਵਿਆਹੀ ਜਾਣ ਵਾਲੀ ਕੁੜੀ ਨੂੰ ਦਾਜ ਵਿੱਚ ਦਿੱਤੀ ਜਾਣ ਵਾਲੀ ਅਹਿਮ ਵਸਤੂ ਹੁੰਦੀ ਸੀ, ਜਿਸ ਵਿੱਚ ਉਸ ਦੇ ਪਹਿਨਣ ਵਾਲੇ ਸੂਟ, ਘੱਗਰੇ, ਫੁਲਕਾਰੀਆਂ, ਪੱਖੀਆਂ, ਭਾਂਡੇ, ਬਿਸਤਰੇ, ਰੁਮਾਲਾਂ, ਝੋਲੇ ਅਤੇ ਹਾਰ-ਸ਼ਿੰਗਾਰ ਨਾਲ ਸਬੰਧਤ ਵਸਤਾਂ ਹੁੰਦੀਆਂ ਸਨ। ਸੰਦੂਕ ਨਿੰਮ ਜਾਂ ਟਾਹਲੀ ਦੀ ਲੱਕੜੀ ਦਾ ਬਣਿਆ ਹੁੰਦਾ ਸੀ। ਇਸ ਲੱਕੜ ਨੂੰ ਘੁਣ ਜਾਂ ਕੀੜਾ ਨਹੀਂ ਸੀ ਲੱਗਦਾ। ਸੰਦੂਕ ਲਈ ਕਾਲੀ ਟਾਹਲੀ ਦੀ ਲੱਕੜ ਸਭ ਤੋਂ ਉੱਤਮ ਮੰਨੀ ਜਾਂਦੀ ਸੀ ਪਰ ਟਾਹਲੀ ਨੂੰ ਕਾਲੀ ਹੋਣ ‘ਤੇ ਬਹੁਤ ਸਮਾਂ ਲੱਗਦਾ ਸੀ। ਇਸ ਲਈ ਇਹ ਲੱਕੜ ਬਹੁਤ ਮੁਸ਼ਕਿਲ ਨਾਲ ਮਿਲਦੀ ਸੀ। ਇਸ ਤੋਂ ਬਣੇ ਸੰਦੂਕ ਬਹੁਤ ਸੋਹਣੇ, ਚਮਕਦਾਰ ਤੇ ਮਜ਼ਬੂਤ ਹੁੰਦੇ ਸਨ। ਲੱਕੜੀ ਦੇ ਕੰਮ ਵਿੱਚ ਨਿਪੁੰਨ ਕਾਰੀਗਰ ਸੰਦੂਕ ਨੂੰ ਬੜੀਆਂ ਰੀਝਾਂ ਨਾਲ ਬਣਾਉਂਦੇ ਸਨ। ਵਿਆਹ ਤੋਂ ਦੋ ਤਿੰਨ ਮਹੀਨੇ ਪਹਿਲਾਂ ਮਾਹਿਰ ਤਰਖਾਣ ਨੂੰ ਘਰ ਬਿਠਾਇਆ ਜਾਂਦਾ ਸੀ। ਤਰਖਾਣ ਕਾਰੀਗਰ ਆਪਣੀ ਪੂਰੀ ਕਲਾ ਕਿਰਤ ਅਤੇ ਮਹੀਨ ਮੀਨਾਕਾਰੀ ਰਾਹੀਂ ਸੰਦੂਕ ਤਿਆਰ ਕਰਦੇ ਸਨ। ਸੰਦੂਕ ਦਾ ਪਿਛਲਾ ਹਿੱਸਾ ਬਿਲਕੁਲ ਸਾਫ਼ ਅਤੇ ਸਾਧਾਰਨ ਰੱਖਿਆ ਜਾਂਦਾ ਸੀ। ਸਾਹਮਣੇ ਵਾਲੇ ਪਾਸੇ ਅਤੇ ਪਾਸਿਆਂ ਵਾਲੇ ਹਿੱਸੇ ਉੱਤੇ ਵਰਗਾਕਾਰ ਡੱਬੇ ਬਣਾਏ ਜਾਂਦੇ ਸਨ।
ਸੰਦੂਕ ਨੂੰ ਹੋਰ ਸ਼ਿੰਗਾਰਨ ਲਈ ਮਾਹਿਰ ਕਾਰੀਗਰ ਪਿੱਤਲ ਦੀਆਂ ਮੇਖਾਂ, ਸ਼ੀਸ਼ਿਆਂ ਦੇ ਟੁੱਕੜੇ ਅਤੇ ਰੰਗਾਂ ਦਾ ਪ੍ਰਯੋਗ ਵੀ ਕਰਦੇ ਸਨ। ਸੰਦੂਕਾਂ ਉੱਪਰ ਹਾਰ-ਸ਼ਿੰਗਾਰ ਲਈ ਵੱਡਾ ਸ਼ੀਸਾ ਜਾਂ ਗੁਰੂਆਂ ਦੀਆਂ ਤਸਵੀਰਾਂ ਵੀ ਫਿੱਟ ਕਰ ਦਿੱਤੀਆਂ ਜਾਂਦੀਆਂ ਸਨ। ਪਹਿਲਾਂ-ਪਹਿਲ ਵਰਗਾਕਾਰ ਸਾਦੇ ਜਿਹੇ ਛੋਟੇ ਸੰਦੂਕ (4 ਫੁੱਟੇ) ਬਣਾਏ ਜਾਂਦੇ ਸਨ ਪਰ ਹੌਲੀ-ਹੌਲੀ ਸਮੇਂ ਦੇ ਬਦਲਾਅ ਨਾਲ ਛੇਜਿਆਂ ਵਾਲੇ ਲੰਮੇ 7-8 ਫੁੱਟੇ ਸੰਦੂਕ ਬਣਾਏ ਜਾਣ ਲੱਗੇ। ਫਿਰ ਦੋ ਛੱਤੇ ਜਾਂ ਰਖਣਿਆਂ (ਖਾਨਿਆਂ) ਵਾਲੇ ਸੰਦੂਕ ਬਹੁਤ ਮਸ਼ਹੂਰ ਹੋਏ। ਦੋ ਛੱਤੇ ਸੰਦੂਕਾਂ ਦੇ ਹੇਠਲੇ ਪਾਸੇ ਬਿਸਤਰੇ (ਦਰੀਆਂ, ਖੇਸ, ਰਜਾਈਆਂ, ਗਦੈਲੇ) ਰੱਖੇ ਜਾਂਦੇ ਸਨ। ਉਪਰਲੇ ਖਾਨੇ ਵਿੱਚ ਘਰ ਜਾਂ ਔਰਤ ਦੇ ਨਿੱਤ ਵਰਤੋਂ ਦਾ ਸਾਮਾਨ ਸਾਂਭਿਆ ਜਾਂਦਾ ਸੀ। ਸੰਦੂਕ ਵਿੱਚ ਇੱਕ-ਦੋ ਸ਼ੈਲਫਾਂ ਵੀ ਪਾਈਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਫੱਟੀਆਂ ਕਿਹਾ ਜਾਂਦਾ ਸੀ। ਇਨ੍ਹਾਂ ਫੱਟੀਆਂ ਉੱਪਰ ਪੰਜਾਬਣ ਮੁਟਿਆਰ ਆਪਣੇ ਹਾਰ-ਸ਼ਿੰਗਾਰ ਦਾ ਸਾਮਾਨ ਰੱਖਦੀ ਸੀ, ਜਿਸ ਵਿੱਚ ‘ਸੁਹਾਗ ਪਿਟਾਰੀ’ ਦਾ ਅਹਿਮ ਸਥਾਨ ਸੀ। ਸੁਹਾਗ ਪਿਟਾਰੀ ਅੱਜ-ਕੱਲ੍ਹ ਦੇ ‘ਮੇਕਅੱਪ ਬਾਕਸ’ ਵਾਂਗ ਲੱਕੜੀ ਦਾ ਇੱਕ ਢੱਕਣ ਵਾਲਾ ਡੱਬਾ ਹੁੰਦਾ ਸੀ, ਜਿਸ ਨੂੰ ਗੋਟੇ-ਕਿਨਾਰੀਆਂ ‘ਤੇ ਰੰਗਦਾਰ ਕੱਪੜੇ (ਖਾਸ ਕਰਕੇ ਲਾਲ-ਸੂਹੇ) ਨਾਲ ਸ਼ਿੰਗਾਰਿਆ ਹੁੰਦਾ ਸੀ। ਇਸ ਦੇ ਵਿਚਕਾਰ ਢੱਕਣ ਦੇ ਅੰਦਰਲੇ ਪਾਸੇ ਇੱਕ ਸ਼ੀਸ਼ਾ ਜੜਤ ਹੁੰਦਾ ਸੀ। ਇਨ੍ਹਾਂ ਫੱਟੀਆਂ ਉੱਪਰ ਨਾਲੇ, ਪਰਾਂਦੀਆਂ, ਚੂੜੀਆਂ, ਗਹਿਣੇ, ਦੰਦਾਸਾ, ਮਹਿੰਦੀ ਅਤੇ ਸੁਰਮੇਦਾਨੀ ਵਰਗੇ ਸ਼ਿੰਗਾਰ ਸਾਧਨ ਰੱਖੇ ਹੁੰਦੇ ਸਨ। ਸ਼ਿੰਗਾਰ ਸਾਧਨ ਵੀ ਕੁਦਰਤੀ ਹੁੰਦੇ ਸਨ, ਅੱਜ-ਕੱਲ੍ਹ ਦੇ ਹਾਨੀਕਾਰਕ ਰਸਾਇਣਾਂ ਵਰਗੇ ਨਹੀਂ। ਸੰਦੂਕ ਨੂੰ ਕਮਰੇ ਦੇ ਦਰਵਾਜ਼ੇ ਵਾਂਗ ਨਿੱਕੇ ਤਖ਼ਤਿਆਂ ਵਾਲਾ ਇੱਕ ਦਰਵਾਜ਼ਾ ਲੱਗਿਆ ਹੁੰਦਾ ਸੀ, ਜਿਸ ਨੂੰ ਲੋਹੇ ਦਾ ਇੱਕ ਕੁੰਡਾ ਲਾਇਆ ਜਾਂਦਾ ਸੀ। ਪੁਰਾਤਨ ਸੰਦੂਕਾਂ ਨੂੰ ਆਮ ਕਰਕੇ ਮੁੱਠੀਨੁਮਾ ਜਿੰਦੇ ਲਗਾਏ ਜਾਂਦੇ ਸਨ ਜਿਸ ਦੀ ਚਾਬੀ ਮਾਲਕਣ ਨਿਗਰਾਨੀ ਹੇਠ ਰੱਖਦੀ ਸੀ। ਕਦੇ-ਕਦੇ ਸੁਆਣੀਆਂ ਚਾਬੀ ਆਪਣੀ ਪਰਾਂਦੀ ਨਾਲ ਹੀ ਬੰਨ੍ਹ ਲੈਂਦੀਆਂ ਸਨ। ਕਈ ਪਰਿਵਾਰਾਂ ਵਿੱਚ ਸੰਦੂਕ ਨੂੰ ਜਿੰਦਾ ਲਾਉਣਾ ਅਸ਼ੁੱਭ ਮੰਨਿਆ ਜਾਂਦਾ ਸੀ।
ਸਾਂਝੇ ਪਰਿਵਾਰ ਵਿੱਚ ਬਾਪੂ ਦੇ ਖੂੰਡੇ ਅਤੇ ਬੇਬੇ ਦੀ ਦਬਕ ਤੋਂ ਡਰਦੀਆਂ ਨੂੰਹਾਂ ਚਾਹੁੰਦੀਆਂ ਹੋਈਆਂ ਵੀ ਜਿੰਦਾ ਨਹੀਂ ਸੀ ਲਾ ਸਕਦੀਆਂ। ਸੰਦੂਕ ਹਰ ਵਸਦੇ-ਰਸਦੇ ਘਰ ਦੀ ਨਿਸ਼ਾਨੀ ਹੁੰਦੇ ਸਨ। ਵੱਡੇ ਕੱਚੀ ਸਬਾਤ ਵਿੱਚ ਪਏ ਸੰਦੂਕ ਘਰ ਦਾ ਸ਼ਿੰਗਾਰ ਮੰਨੇ ਜਾਂਦੇ ਸਨ। ਜਿਵੇਂ ਪੁਰਾਤਨ ਬਰਾਤਾਂ ਅਤੇ ਮੇਲ ਊਠ ਗੱਡੀਆਂ ਜਾਂ ਬੈਲ ਗੱਡੀਆਂ ‘ਤੇ ਹੀ ਆਉਂਦਾ ਸੀ। ਇਸ ਤਰ੍ਹਾਂ ਵਿਆਹ ਸਮੇਂ ਦਾਜ ਦਾ ਸਾਮਾਨ ਵੀ ਇਨ੍ਹਾਂ ਗੱਡੀਆਂ ਉੱਪਰ ਹੀ ਲਿਆਂਦਾ ਜਾਂਦਾ ਸੀ। ਆਮ ਪਰਿਵਾਰ ਇੱਕ-ਇੱਕ ਤੇ ਜ਼ਿਆਦਾ ਸਰਦੇ-ਪੁੱਜਦੇ ਘਰ ਦੋ-ਦੋ ਸੰਦੂਕ ਦੇ ਕੇ ਵੀ ਡੋਲੀ ਤੋਰਦੇ ਸਨ। ਗੱਡੀ ਵਿੱਚ ਆਏ ਸੰਦੂਕ ਦੀ ਸ਼ਾਹਦੀ ਤਾਂ ਸਾਡੇ ਲੋਕ ਗੀਤ ਵੀ ਭਰਦੇ ਹਨ:-
ਗੱਡੀ ਵਿੱਚ ਆ ਗਿਆ ਸੰਦੂਕ ਮੁਟਿਆਰ ਦਾ,
ਸ਼ੀਸ਼ਿਆਂ ਜੜਤ ਚਮਕਾਰੇ ਪਿਆ ਮਾਰਦਾ।
ਗੱਡੇ ਗੱਡੀਆਂ ਵਿੱਚ ਜਾਂਦੇ ਸੰਦੂਕਾਂ ਨੂੰ ਵੀ ਵੇਖ ਕੇ ਪਾਰਖੂ ਨਜ਼ਰਾਂ ਵਾਲੇ ਉਸ ਦੀ ਲੱਕੜੀ ਦਾ ਅੰਦਾਜ਼ਾ ਲਾ ਲੈਂਦੇ ਸਨ। ਉਹ ਗੱਡੀ ਵਿੱਚ ਬੈਠੀ ਵਿਆਹੁਲੀ ਮੁਟਿਆਰ ਨੂੰ ਮੁਖ਼ਾਤਿਬ ਹੋ ਕੇ ਕਹਿੰਦੇ ਸਨ:-
ਕਿਹੜੇ ਪਿੰਡ ਮੁਕਲਾਵੇ ਜਾਣਾ,
ਨੀਂ ਨਿੰਮ ਦੇ ਸੰਦੂਕ ਵਾਲੀਏ।
ਜੇ ਸੰਦੂਕ ਲਈ ਢੁੱਕਵੀਂ ਲੱਕੜ ਨਾ ਮਿਲਦੀ ਜਾਂ ਨਿਪੁੰਨ ਕਾਰੀਗਰ ਨਾ ਮਿਲਦਾ ਤਾਂ ਵਿਆਹ-ਸਾਹੇ ਮਿਥਣ ਵਿੱਚ ਵੀ ਦੇਰੀ ਹੋ ਜਾਂਦੀ ਕਿਉਂਕਿ ਕੁੜੀ ਦੇ ਵਿਆਹ ਦਾ ਸਾਰਾ ਸਾਮਾਨ ਸੰਦੂਕ ਵਿੱਚ ਪਾ ਕੇ ਹੀ ਤੋਰਨਾ ਹੁੰਦਾ ਸੀ। ਉਸ ਸਮੇਂ ਆਰਥਿਕ ਸਾਧਨ ਖੇਤੀ ‘ਤੇ ਨਿਰਭਰ ਹੋਣ ਕਰਕੇ ਹਾੜ੍ਹੀ-ਸਾਉਣੀ ਦੀ ਫ਼ਸਲ ਦੀ ਵੱਟਤ ਹੀ ਘਰ ਦੀ ਉਪਜੀਵਕਾ ਹੁੰਦੀ ਸੀ। ਇਸ ਲਈ ਹਾੜ੍ਹੀ ਸਾਉਣੀ ਨੂੰ ਮੁੱਖ ਰੱਖ ਕੇ ਹੀ ਵਿਆਹ ਸਾਹੇ ਕਢਵਾਏ ਜਾਂਦੇ ਸਨ। ਜਿਵੇਂ:-
ਸਾਉਣੀ ਆਈ ਤੋਂ ਮਿਥਾਂਗੇ ਸਾਹਾ
ਬਈ ਅਜੇ ਨਾ ਸੰਦੂਕ ਬਣਿਆ।
ਕਈ ਵਾਰ ਅਜਿਹੀ ਸਥਿਤੀ ਵੀ ਬਣ ਜਾਂਦੀ ਹੈ ਜਦੋਂ ਮੁੰਡੇ ਵਾਲੇ ਵਿਆਹ ਮੰਗ ਲੈਂਦੇ ਪਰ ਸੰਦੂਕ ਨਾ ਬਣਿਆ ਹੁੰਦਾ। ਅਜਿਹੀ ਸਥਿਤੀ ਵਿੱਚ ਸੰਦੂਕ ਵਿਆਹ ਤੋਂ ਪਿੱਛੋਂ ਦੇਣ ਦਾ ਵਾਅਦਾ ਕਰਕੇ ਕੁੜੀ ਨੂੰ ਸੰਦੂਕੋਂ ਸੱਖਣੀ ਹੀ ਸਹੁਰੇ ਘਰ ਤੋਰ ਦਿੱਤਾ ਜਾਂਦਾ। ਸੰਦੂਕੋਂ ਸੱਖਣੀ ਆਈ ਨੂੰਹ ਨੂੰ ਸਹੁਰੇ ਪਿੰਡ ਕਈ ਵਾਰ ਤਾਹਨੇ-ਮਿਹਣਿਆਂ ਦਾ ਸ਼ਿਕਾਰ ਵੀ ਹੋਣਾ ਪੈ ਜਾਂਦਾ:-
ਗੱਡੀ ਆ ਗਈ ਸੰਦੂਕੋਂ ਖਾਲੀ,
ਨੀਂ ਬਹੁਤਿਆਂ ਭਰਾਵਾਂ ਵਾਲ਼ੀਏ।
ਸਹੁਰਿਆਂ ਦੇ ਅਜਿਹੇ ਤਿੱਖੇ ਬੋਲ ਸਹਾਰਦੀ ਤੇ ਆਪਣੇ ਆਪ ਨੂੰ ਹੀਣੀ ਮਹਿਸੂਸ ਕਰਦੀ ਉਹ ਅੱਗੋਂ ਵੀਰ ਨੂੰ ਉਲਾਂਭਾ ਦਿੰਦੀ ਹੈ:-
ਭੈਣ ਤੁਰਗੀ ਸੰਦੂਕੋਂ ਸੱਖਣੀ,
ਵੀਰਾ ਵੇ ਮੁਰੱਬੇ ਵਾਲਿਆ।
ਜਦੋਂ ਵੀਰ ਘਰ ਪੁੱਤ ਜਨਮ ਲੈਂਦਾ ਹੈ ਤਾਂ ਉਹ ਵੀਰ ਤੋਂ ਆਪਣੀ ਅਧੂਰੀ ਰੀਝ ਦੀ ਪੂਰਤੀ ਲਈ ਆਪਣੇ  ਵੀਰ ਨੂੰ ਕਾਲੀ ਟਾਹਲੀ ਦਾ ਸੰਦੂਕ ਬਣਵਾ ਕੇ ਦੇਣ ਦੀ ਮੰਗ ਕਰਦੀ ਹੈ:-
ਕਾਲੀ ਟਾਹਲੀ ਦਾ ਸੰਦੂਕ ਬਣਾ ਦੇ,
ਵੀਰਾ ਤੇਰੇ ਪੁੱਤ ਜੰਮਿਆ।
ਧੀ ਬਾਬਲ ਨੂੰ ਵੀ ਸੂਟ, ਘੱਗਰੇ, ਫੁਲਕਾਰੀਆਂ ਨਾਲ ਭਰਿਆ ਸੰਦੂਕ ਦੇਣ ਅਤੇ ਚੰਗਾ ਵਰ-ਘਰ ਟੋਲਣ ਦੀ ਅਰਜ਼ੋਈ ਕਰਦੀ ਹੈ, ਜਿੱਥੇ ਉਹ ਸੰਦੂਕ ਵਿੱਚੋਂ ਕੱਢ ਕੇ ਨਿੱਤ ਬਦਲਵੇਂ ਬਾਣੇ ਪਾ ਸਕੇ:-
ਦੇਈਂ ਵੇ ਬਾਬਲ ਉਸ ਘਰੇ,
ਜਿੱਥੇ ਦਰਜੀ ਸੀਵੇ ਨਿੱਤ।
ਇੱਕ ਲਾਹਾਂ ਇੱਕ ਪਾਵਾਂ,
ਮੇਰਾ ਵਿੱਚ ਸੰਦੂਕਾਂ ਦੇ ਹੱਥ।
ਬਾਬਲ ਤੇਰਾ ਪੁੰਨ ਹੋਵੇ…।
ਵਿਆਹੀ ਕੁੜੀ ਜਦੋਂ ਆਪਣੇ ਲੋੜੀਂਦੇ ਸਾਮਾਨ ਸਹਿਤ ਸਹੁਰੇ ਘਰ ਪਹੁੰਚਦੀ ਹੈ ਤਾਂ ਉਸ ਦੀ ਨਣਦ ਵੱਲੋਂ ‘ਸੰਦੂਕ ਖੁੱਲ੍ਹਵਾਈ’ ਦੀ ਰਸਮ ਕੀਤੀ ਜਾਂਦੀ ਹੈ। ਨਣਦ ਆਪਣੀ ਭਰਜਾਈ ਦਾ ਸੰਦੂਕ ਖੋਲ੍ਹ ਕੇ ਉਸ ਵਿੱਚੋਂ ਇੱਕ ਸੂਟ ਆਪਣੇ ਸਿਵਾਉਣ ਲਈ ਕੱਢ ਲੈਂਦੀ ਹੈ। ਭਾਵ ਇਹ ਰਸਮ ਨਣਦ-ਭਰਜਾਈ ਦੇ ਮਿਲਵਰਤਣ ਦਾ ਪ੍ਰਤੀਕ ਹੈ।
ਗ੍ਰਹਿਸਥੀ ਜੀਵਨ ਵਿੱਚ ਪਤੀ-ਪਤਨੀ ਦੀ ਹੁੰਦੀ ਨਿੱਕੀ ਨੋਕ-ਝੋਕ ਵੇਲੇ ਵੀ ਪਤਨੀ ਆਪਣੇ ਪਤੀ ਨੂੰ ਸੰਦੂਕ ਵਿੱਚ ਪਿਆ ਵਰੀਆਂ ਵਾਲਾ ਘੱਗਰਾ ਚੇਤੇ ਕਰਵਾਉਂਦੀ ਹੈ। ਉਹ ਕਹਿੰਦੀ ਹੈ, ”ਹੁਣ ਤੂੰ ਮੇਰੇ ਨਾਲ ਲੜਦਾ ਹੈਂ ਪਰ ਜੇ ਮੈਨੂੰ ਕੁਝ ਹੋ ਗਿਆ ਤਾਂ ਤੂੰ ਸੰਦੂਕ ਵਿੱਚ ਪਿਆ ਕਾਲੀ ਸੂਫ ਦਾ ਘੱਗਰਾ ਵੇਖ-ਵੇਖ ਕੇ ਰੋਇਆ ਕਰੇਂਗਾ।”
ਕਾਲਾ ਘੱਗਰਾ ਸੰਦੂਕ ਵਿੱਚ ਮੇਰਾ,
ਵੇ ਵੇਖ-ਵੇਖ ਰੋਏਂਗਾ ਜੱਟਾ।
ਭੈੜੀਆਂ ਸੱਸਾਂ ਦੀਆਂ ਸਤਾਈਆਂ ਸਹੇਲੀਆਂ ਤੀਆਂ-ਤ੍ਰਿੰਞਣਾਂ ਵਿੱਚ ਇਕੱਠੀਆਂ ਹੋਈਆਂ ਹਾਣ ਦੀਆਂ ਸਖੀਆਂ ਸੰਗ ਸੱਸਾਂ-ਨਣਦਾਂ ਪ੍ਰਤੀ ਗ਼ਿਲੇ ਸ਼ਿਕਵਿਆਂ ਦਾ ਗੁੱਭ-ਗੁਭਾਟ ਕੱਢਦੀਆਂ ਨੇ। ਕੁਪੱਤੀ ਸੱਸ ਦੀ ਗੁਲਾਮੀ ਤੋਂ ਨਿਜਾਤ ਪਾਉਣ ਲਈ ਉਹ ਉਸ ਨੂੰ ਮਨੋ-ਮਨੀ ਮੁਕਲਾਵਾ ਦੇ ਕੇ ਤੋਰਨ ਦੀ ਗੱਲ ਕਰਕੇ ਸਕੂਨ ਮਹਿਸੂਸ ਕਰਦੀਆਂ ਨੇ। ਤੀਆਂ ਦੇ ਪਿੜ ਵਿੱਚ ਬੋਹੜ ਕਿੱਕਰਾਂ ਨੂੰ ਸੰਬੋਧਨ ਕਰਦੀਆਂ ਕੁੜੀਆਂ ਹੀਂਘ ਚੜ੍ਹਾਉਂਦੀਆਂ ਬੋਲੀ ਪਾਉਂਦੀਆਂ ਨੇ :-
ਅਸੀਂ ਸੱਸ ਦਾ ਸੰਦੂਕ ਬਣਾਉਣਾ,
ਨੀਂ ਛੇਤੀ ਛੇਤੀ ਵਧ ਕਿੱਕਰੇ।
ਸਹੁਰੇ ਘਰ ਜਦੋਂ ਸਬਰ ਜਬਰ ਅੱਗੇ ਹਾਰ ਜਾਂਦਾ ਹੈ ਤਾਂ ਬਘਿਆੜੀ ਸੱਸ ਨੂੰ ਸਿੱਧੀ ਕਰਨ ਲਈ ਵੀ ਮੁਟਿਆਰਾਂ ਸੰਦੂਕਾਂ ਦੇ ਓਹਲੇ ਦਾ ਸਹਾਰਾ ਲੈਂਦੀਆਂ ਰਹੀਆਂ ਨੇ :-
ਸੱਸ ਕੁੱਟਣੀ ਸੰਦੂਕਾਂ ਓਹਲੇ,
ਨਿੰਮ ਦਾ ਘੜਾ ਕੇ ਘੋਟਣਾ।
ਜਦੋਂ ਹਾਣ-ਪ੍ਰਵਾਨ ਦੀਆਂ ਸਖੀਆਂ ਕੋਲ ਮੁਟਿਆਰਾਂ ਅੜ੍ਹਬ ਵੈਲੀ ਪਤੀ ਦੇ ਜ਼ੋਰ ਜਬਰ ਦਾ ਜ਼ਿਕਰ ਕਰਦੀਆਂ ਨੇ ਤਾਂ ਕੋਈ ਅਲਬੇਲੀ  ਸਹੇਲੀ ਪਤੀ ਦੀ ਸੁਧਾਈ ਲਈ ਸੰਦੂਕਾਂ ਓਹਲੇ ਦੈਂਗੜ-ਦੈਂਗੜ ਕਰਨ ਦੀ ਸਲਾਹ ਵੀ ਦੇ ਜਾਂਦੀ ਹੈ :-
ਜੇ ਜੱਟੀਏ ਜੱਟ ਕੁੱਟਣਾ ਹੋਵੇ,
ਕੁੱਟੀਏ ਸੰਦੂਕਾਂ ਓਹਲੇ।
ਪਹਿਲਾਂ ਤਾਂ ਜੱਟ ਤੋਂ ਦਾਲ ਦਲਾਈਏ,
ਫੇਰ ਚਲਾਈਏ ਛੋਲੇ,
ਜੱਟੀਏ ਦੇ ਦਬਕਾ ਜੱਟ ਨਾ ਬਰਾਬਰ ਬੋਲੇ।
ਗੱਲ ਕੀ, ਸੰਦੂਕ ਨਾਲ ਪੰਜਾਬਣ ਦਾ ਨਹੁੰ-ਮਾਸ ਦਾ ਰਿਸ਼ਤਾ ਰਿਹਾ ਹੈ। ਸਹੁਰੇ ਘਰ ਜੇ ਕੋਈ ਚੀਜ਼ ਉਸ ਦੀ ਆਪਣੀ ਹੁੰਦੀ ਸੀ ਤਾਂ ਉਹ ਸੀ ਪੇਕਿਆਂ ਵੱਲੋਂ ਦਿੱਤਾ ਸੰਦੂਕ ਜਿਸ ਨੂੰ ਖੋਲ੍ਹਦੀ ਉਹ ਪੇਕਿਆਂ ਦੀਆਂ ਅਤੀਤ ਦੀਆਂ ਯਾਦਾਂ ਵਿੱਚ ਗੁੰਮ ਜਾਂਦੀ ਸੀ। ਸੰਦੂਕ ਵਿੱਚ ਰੱਖੇ ਝੋਲੇ, ਸਰ੍ਹਾਣਿਆਂ, ਫੁਲਕਾਰੀਆਂ ਨੂੰ ਫਰੋਲਦੀ ਉਹ ਸਹੇਲੀਆਂ ਸੰਗ ਸੰਵਾਦ ਰਚਾ ਲੈਂਦੀ ਸੀ। ਬਹੁਤ ਹੀ ਅਪਣੱਤ ਭਰਿਆ ਰਿਸ਼ਤਾ ਹੁੰਦਾ ਸੀ ਸੁਆਣੀ ਦਾ ਸੰਦੂਕ ਨਾਲ। ਧੀ-ਬਾਬਲ ਜਿਹਾ ਰਿਸ਼ਤਾ। ਵਰ੍ਹੇ ਛਿਮਾਹੀ ਉਹ ਆਪ ਰੰਗ-ਰੋਗਨ ਕਰਕੇ ਫੁੱਲਾਂ ਵੇਲਾਂ, ਮੋਰ-ਘੁੱਗੀਆਂ ਨਾਲ ਸੰਦੂਕ ਸ਼ਿੰਗਾਰਦੀ ਸੀ। ਸੱਚਮੁੱਚ ਉਸ ਦਾ ਸੱਚਾ ਸਾਥੀ ਹੁੰਦਾ ਸੀ ਸੰਦੂਕ। ਪੰਜਾਬ ਵਿੱਚ ਜਦੋਂ ਪਹਿਲਾਂ-ਪਹਿਲਾਂ ਰੇਲ ਗੱਡੀ ਆਈ ਤਾਂ ਪੰਜਾਬੀਆਂ ਨੇ ਇਸ ਦੇ ਡੱਬਿਆਂ ਦੀ ਤੁਲਨਾ ਵੀ ਸੰਦੂਕਾਂ ਨਾਲ ਕੀਤੀ। ਜਿਵੇਂ ਇੱਕ ਬੁਝਾਰਤ ਹੈ :
ਨਿੱਕੇ ਨਿੱਕੇ ਠੇਮਣੇ ਸੰਦੂਕ ਚੁੱਕੀ ਜਾਂਦੇ ਨੇ,
ਰਾਜਾ ਪੁੱਛੇ ਰਾਣੀ ਨੂੰ ਇਹ ਕੀ ਜਨੌਰ ਜਾਂਦੇ ਨੇ। (ਰੇਲ ਗੱਡੀ)
ਹੌਲੀ-ਹੌਲੀ ਲੱਕੜੀ ਦੇ ਸੰਦੂਕ ਘਟਦੇ ਗਏ। ਇਨ੍ਹਾਂ ਦੀ ਥਾਂ ਲੋਹੇ ਦੀਆਂ ਪੇਟੀਆਂ ਅਲਮਾਰੀਆਂ ਨੇ ਲੈ ਲਈ। ਬਣੇ ਬਣਾਏ ਮਿਲਦੇ ਬਿਸਤਰਿਆਂ ਕਾਰਨ ਹੁਣ ਪੇਟੀਆਂ ਦੇਣ ਦੇ ਰਿਵਾਜ ਵੀ ਘਟ ਰਹੇ ਹਨ। ਅੱਜ ਪਿੰਡਾਂ ਦੇ ਘਰਾਂ ਵਿੱਚ ਪਏ ਬੇਬੇ ਦੇ ਸੰਦੂਕ ਕਿਸੇ ਤੂੜੀ ਵਾਲੇ ਕੋਠੇ ਦੇ ਖੂੰਜੇ ਪਏ ਹਨ। ਲੋੜ ਹੈ ਇਨ੍ਹਾਂ ਨੂੰ ਝਾੜ-ਪੂੰਝ ਕੇ ਇਨ੍ਹਾਂ ਦੀ ਸਿਰਜਣਾਤਮਕ ਅਤੇ ਕਲਾਤਮਕ ਦਿੱਖ ਦੇਖਣ ਦੀ। ਭਾਵੇਂ ਇਨ੍ਹਾਂ ਉੱਪਰ ਸਮੇਂ ਦੀ ਧੂੜ ਪੈ ਗਈ ਹੈ ਪਰ ਇਹ ਲੱਕੜੀ ਦੇ ਸੰਦੂਕ ਸਾਡੇ ਪੰਜਾਬੀ ਸੱਭਿਆਚਾਰ ਦੀ ਜਿੰਦ-ਜਾਨ ਰਹੇ ਹਨ।

-ਜਗਜੀਤ ਕੌਰ ਜੀਤ
* ਮੋਬਾਈਲ:94173-80887

ਪੋਸਟ ਕਰਤਾ: ਗੁਰਸ਼ਾਮ  ਸਿੰਘ ਚੀਮਾ 



Post Comment

Tuesday, November 6, 2012

::: ਆਓ ਸਿਆਣੇ ਬਣੀਏਂ :::


::: ਆਓ ਸਿਆਣੇ ਬਣੀਏਂ :::

 ਆਓ ਅੱਸੀਂ ਸੁਹਾਣੇ ਬਣੀਏਂ, ਆਓ ਅੱਸੀਂ ਸਿਆਣੇ ਬਣੀਏਂ
ਸਦੀ ਇਕੀਵੀਂ ਦੇ ਮਨੁੱਖ ਹਾਂ ਸਮਝ ਸੋਚ ਹੈ ਨਵੀਂ ਅਸਾਡੀ
ਕਾੰਪਯੂਟਰ ਦੇ ਯੁਗ ਦੇ ਵਾਸੀ ਪੁਲਾੜੋਂ ਪਰੇ ਹੈ ਖੋਜ ਅਸਾਡੀ
ਛੋਹੀਏ ਅੱਜ ਚੰਗੇ ਕੁਝ ਕਾਰੇ ਆਓ ਅੱਸੀਂ ਨਿਆਰੇ ਬਣੀਏਂ
ਆਓ ਅੱਸੀਂ ਸੁਹਾਣੇ ਬਣੀਏਂ ਆਓ ਅੱਸੀਂ ਸਿਆਣੇ ਬਣੀਏਂ

ਚਾਵਾਂ ਨਾਲ ਤਿਹਾਰ ਮਨਾਈਏ ਭਰੀਏ ਖ਼ੁਸ਼ੀ ਤੇ ਪ੍ਰੇਮ ਦੇ ਰੰਗ
ਪਟਾਕਿਆਂ ਦੇ ਸੇਕ ਤੋਂ ਬਚੀਏ ਛੱਡੀਏ ਹੁਣ ਇਹ ਮਾੜਾ ਸੰਗ
ਪੂੰਜੀ ਫੂਕਣੋਂ ਹਟੀਏ ਸਾਰੇ ਨਾਲੇ ਸ੍ਵਸਤ ਨਿਰੋਗੀ  ਬਣੀਏਂ
ਆਓ ਅੱਸੀਂ ਸੁਹਾਣੇ ਬਣੀਏਂ ਆਓ ਅੱਸੀਂ ਸਿਆਣੇ ਬਣੀਏਂ

ਗਲੋਬਲ ਵਾਰਮਿੰਗ ਖ਼ਤਰਾ ਭਾਰਾ ਜੂਝ ਰਹੀ ਏ ਕੁੱਲ ਲੁਕਾਈ
ਵੱਧਣੈਂ ਸੰਕਟ ਭਾਰੀ ਜੇ ਆਤਿਸ਼ਬਾਜ਼ੀ ਤੇ ਲਗਾਮ ਨ੍ਹਾਂ ਲਾਈ
ਵਾਤਾਵਰਣ ਬਚਾਕੇ ਅਪਣਾਂ ਕੁਦਰਤ ਦੇ ਸ਼ੁਭਚਿੰਤਕ  ਬਣੀਏਂ
ਆਓ ਅੱਸੀਂ ਸੁਹਾਣੇ ਬਣੀਏਂ ਆਓ ਅੱਸੀਂ ਸਿਆਣੇ ਬਣੀਏਂ

ਪੈਸਾ ਬੇਅੰਤ ਫ਼ਜ਼ੂਲ ਜੋ ਰੁੜ੍ਹਦਾ ਉਨ੍ਹੂੰ ਕਿਤੇ  ਸਕਾਰਥੇ ਲਾਈਏ
ਕਿਸੇ ਬੱਚੇ ਨੂੰ ਵਿਦਿਯਾ ਦੇਈਏ ਲੋੜਵੰਦ ਦੇ ਕਾਜ ਕਰਾਈਏ
ਯੱਸ਼ ਖੱਟੀਏ 'ਜੀਤ' ਧਰਤੀ ਤੇ ਨਾਲੇ ਰੱਬ ਦੇ ਪਿਆਰੇ ਬਣੀਏਂ
ਆਓ ਅੱਸੀਂ ਸੁਹਾਣੇ ਬਣੀਏਂ ਆਓ ਅੱਸੀਂ ਸਿਆਣੇ ਬਣੀਏਂ




( ਬਿਕਰਮਜੀਤ ਸਿੰਘ 'ਜੀਤ' )


Post Comment

ਪੰਜਾਬ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਸਾਰੇ ਰਲ ਕੇ ਹੰਭਲਾ ਮਾਰੀਏ


ਪੰਜਾਬ ਵਿਚ ਪ੍ਰਦੂਸ਼ਣ ਵਧਣ ਕਾਰਨ ਪੰਜਾਬ ਦੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਕਣਕ ਤੇ ਝੋਨੇ ਦੀ ਮੁੱਖ ਫਸਲ ਹੋਣ ਕਰਕੇ ਜ਼ਿਆਦਾਤਰ ਕਿਸਾਨ ਇਨ੍ਹਾਂ ਫਸਲਾਂ ਨੂੰ ਹੀ ਪਹਿਲ ਦਿੰਦੇ ਹਨ। ਹਰ ਸਾਲ ਕਣਕ ਤੇ ਝੋਨੇ ਦੀ ਕਟਾਈ ਤੋਂ ਬਾਅਦ ਜਦੋਂ ਇਸ ਦੀ ਪਰਾਲੀ ਅਤੇ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਕਈ-ਕਈ ਦਿਨ ਅਸਮਾਨ ਧੂੰਏਂ ਦੇ ਗੁਬਾਰਾਂ ਨਾਲ ਭਰਿਆ ਰਹਿੰਦਾ ਹੈ। ਸੜਕਾਂ ਕਿਨਾਰੇ ਅੱਗ ਲਾਉਣ ਕਾਰਨ ਕਈ ਵਾਰ ਦੁਰਘਟਨਾਵਾਂ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਵਿਚ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਧੂੰਏਂ ਦਾ ਪ੍ਰਦੂਸ਼ਣ ਇਕ ਅਤੀ ਗੰਭੀਰ ਮਾਮਲਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫਸਲੀ-ਚੱਕਰ 'ਚੋਂ ਕੱਢਣ ਲਈ ਕਿਸਾਨਾਂ ਲਈ ਵੱਧ ਤੋਂ ਵੱਧ ਸਬਸਿਡੀਆਂ ਦੇਵੇ, ਨਹੀਂ ਤਾਂ ਘੱਟੋ-ਘੱਟ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਖਪਾਉਣ ਲਈ ਖੇਤੀਬਾੜੀ ਦੇ ਸੰਦ ਘੱਟ ਤੋਂ ਘੱਟ ਰੇਟ 'ਤੇ ਮੁਹੱਈਆ ਕਰਵਾਏ ਜਾਣ, ਜਿਸ ਨਾਲ ਉਹ ਸੌਖੇ ਤਰੀਕੇ ਨਾਲ ਪਰਾਲੀ ਨੂੰ ਖੇਤ ਵਿਚ ਵਾਹ ਕੇ ਉਸ ਦੀ ਖਾਦ ਬਣਾ ਸਕਣ। ਇਕੱਲੇ ਸਰਕਾਰੀ ਇਸ਼ਤਿਹਾਰਾਂ ਜਾਂ ਅਪੀਲਾਂ ਨਾਲ ਇਹ ਮਾਮਲਾ ਹੱਲ ਨਹੀਂ ਹੋਣ ਵਾਲਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨੀ ਲਈ ਵਧੀਆ ਸਕੀਮਾਂ ਲੈ ਕੇ ਪਿੰਡਾਂ ਵਿਚ ਸੈਮੀਨਾਰ ਕਰਵਾਉਣ ਤੇ ਕਿਸਾਨਾਂ ਨੂੰ ਪਰਾਲੀ ਦੇ ਫੈਲਣ ਵਾਲੇ ਪ੍ਰਦੂਸ਼ਣ ਤੋਂ ਜਾਗਰੂਕ ਕਰਨ ਤਾਂ ਜਾ ਕੇ ਇਸ ਸਮੱਸਿਆ ਦਾ ਥੋੜ੍ਹਾ-ਬਹੁਤ ਹੱਲ ਹੋ ਸਕਦਾ ਹੈ, ਨਹੀਂ ਤਾਂ ਜਿੰਨੇ ਮਰਜ਼ੀ ਪਰਚੇ ਕਿਸਾਨਾਂ 'ਤੇ ਦਰਜ ਕੀਤੇ ਜਾਣ ਪਰ ਇਹ ਰੁਝਾਨ ਬਿਨਾਂ ਸੂਝ-ਬੂਝ ਦੇ ਰੁਕਣ ਵਾਲਾ ਨਹੀਂ।

ਕਿਸਾਨਾਂ ਨੂੰ ਵੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਸਾੜਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਪਿੰਡਾਂ ਦੇ ਜ਼ਿਆਦਾਤਰ ਲੋਕ ਜੋ ਕਿ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਤੋਂ ਪੀੜਤ ਹਨ, ਉਨ੍ਹਾਂ ਵਿਚ ਜ਼ਿਆਦਾਤਰ ਤਬਕਾ ਕਿਸਾਨ ਅਤੇ ਮਜ਼ਦੂਰਾਂ ਦਾ ਹੈ। ਅਜਿਹੀਆਂ ਬਿਮਾਰੀਆਂ ਫੈਲਣ ਦਾ ਕਾਰਨ ਜ਼ਿਆਦਾਤਰ ਧੂੰਆਂ ਹੀ ਬਣਦਾ ਹੈ। ਇਹ ਠੀਕ ਹੈ ਕਿ ਮਹਿੰਗੇ ਭਾਅ ਦਾ ਡੀਜ਼ਲ ਬਾਲ ਕੇ ਕਿਸਾਨ ਖੇਤ ਵਿਚ ਪਰਾਲੀ ਦੀ ਖਪਤ ਨਹੀਂ ਕਰ ਸਕਦਾ ਪਰ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਅਤੇ ਕੀਮਤੀ ਜਾਨਾਂ ਬਚਾਉਣ ਲਈ ਅਜਿਹਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਪਰਾਲੀ ਸਾੜਨ ਨਾਲ ਇਕੱਲੀਆਂ ਬਿਮਾਰੀਆਂ ਹੀ ਨਹੀਂ ਲਗਦੀਆਂ, ਸਗੋਂ ਅਸੀਂ ਇਸ ਵਿਚ ਸੈਂਕੜੇ ਜੀਵ-ਜੰਤੂਆਂ ਨੂੰ ਸਾੜ ਕੇ ਸੁਆਹ ਕਰ ਦਿੰਦੇ ਹਾਂ, ਜੋ ਕਿ ਕੁਦਰਤ ਦੇ ਨਾਲ ਖਿਲਵਾੜ ਕਰਨ ਦੇ ਨਾਲ-ਨਾਲ ਇਕ ਘੋਰ ਪਾਪ ਵੀ ਹੈ। ਮੇਰੀ ਬੁੱਧੀਜੀਵੀ ਵਰਗ ਨੂੰ ਅਪੀਲ ਹੈ ਕਿ ਉਹ ਇਸ ਪਵਿੱਤਰ ਕੰਮ ਲਈ ਅੱਗੇ ਆਵੇ ਅਤੇ ਪਿੰਡਾਂ ਵਿਚ ਜਾ ਕੇ ਪ੍ਰਦੂਸ਼ਣ ਸਬੰਧੀ ਕੈਂਪ ਲਾਏ ਜਾਣ। ਮੀਡੀਆ ਵੱਧ ਤੋਂ ਵੱਧ ਪ੍ਰਦੂਸ਼ਣ ਸਬੰਧੀ ਲੋਕਾਂ ਨੂੰ ਜਾਗਰੂਕ ਕਰੇ ਤਾਂ ਜਾ ਕੇ ਅਸੀਂ ਕੁਝ ਹੱਦ ਤੱਕ ਇਸ ਪ੍ਰਦੂਸ਼ਣ ਨੂੰ ਘਟਾਉਣ ਵਿਚ ਸਫਲ ਹੋਵਾਂਗੇ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਕਿਸਾਨਾਂ ਲਈ ਨਵੀਆਂ-ਨਵੀਆਂ ਸਕੀਮਾਂ ਲਿਆਉਣ ਵਿਚ ਪਹਿਲ ਕਰਨ, ਤਾਂ ਜੋ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਕੱਢਿਆ ਜਾ ਸਕੇ। ਇਕੱਲੀਆਂ ਅਪੀਲਾਂ ਅਤੇ ਅਖਬਾਰਾਂ ਵਿਚ ਇਸ਼ਤਿਹਾਰ ਦੇਣਾ ਇਸ ਦਾ ਕੋਈ ਹੱਲ ਨਹੀਂ ਹੈ। ਆਓ ਆਪਾਂ ਸਾਰੇ ਰਲ ਕੇ ਹੰਭਲਾ ਮਾਰੀਏ ਅਤੇ ਪੰਜਾਬ ਨੂੰ ਇਕ ਪ੍ਰਦੂਸ਼ਣ ਰਹਿਤ ਸੂਬਾ ਬਣਾਉਣ ਦਾ ਪ੍ਰਣ ਲਈਏ ਅਤੇ ਇਕ ਨਵੀਂ ਸਵੇਰ ਦੀ ਸਿਰਜਣਾ ਕਰੀਏ।

ਜਸਵੀਰ ਸਿੰਘ ਬਰਾੜ
-ਆਲਮਵਾਲਾ ਕਲਾਂ, ਤਹਿ: ਬਾਘਾ ਪੁਰਾਣਾ (ਮੋਗਾ)। 
ਮੋਬਾ: 98145-42271



Post Comment