ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, January 4, 2020

ਨੈਪੋਲੀਅਨ ਵਰਗੇ ਫਰਾਂਸੀਸੀ ਨਾਇਕ ਦੇ ਜਰਨੈਲ -ਕਰਨੈਲ ਸਾਡੇ ਨੌਕਰ ਰਹੇ ਨੇ।

ਨੈਪੋਲੀਅਨ ਵਰਗੇ ਫਰਾਂਸੀਸੀ ਨਾਇਕ ਦੇ ਜਰਨੈਲ -ਕਰਨੈਲ ਸਾਡੇ ਨੌਕਰ ਰਹੇ ਨੇ। ਇਤਿਹਾਸ ਪੜ੍ਹਕੇ ਦੇਖ ਲਵੋ ਕਿ ਮਹਾਰਾਜਾ ਰਣਜੀਤ ਸਿੰਘ ਕੋਲ ਇਤਾਲਵੀ ਨਾਗਰਿਕ ਜਰਨੈਲ ਵੈਤੂੰਰਾ ਮੁਲਾਜਿਮ ਹੁੰਦਾ ਸੀ ਜਿਹੜਾ ਪਹਿਲਾਂ ਨੈਪੋਲੀਅਨ ਕੋਲ ਕਰਨੈਲ ਰਿਹਾ ਸੀ...
ਮਹਾਰਾਜਾ ਰਣਜੀਤ ਸਿੰਘ ਦੀ ਧਰਮ-ਨਿਰਪੇਖਤਾ
ਮਨੋਹਰ ਸਿੰਘ ਬਤਰਾ
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿਆਣਾ, ਸੂਝਵਾਨ, ਹੁਸ਼ਿਆਰ ਅਤੇ ਵਿਹਾਰਕ ਵਿਅਕਤੀ ਹੋਣ ਤੋਂ ਇਲਾਵਾ ਇੱਕ ਬਹਾਦਰ ਜਰਨੈਲ ਅਤੇ ਨਿੱਡਰ ਯੋਧਾ ਸੀ। ਸਿਦਕੀ ਸਿੱਖ ਹੋਣ ਕਾਰਨ ਇੱਕ ਸਿਰਜਣਹਾਰ ਦੀ
ਮਹਾਰਾਜਾ ਵੱਖ-ਵੱਖ ਧਰਮਾਂ ਅਤੇ ਕੌਮੀਅਤਾਂ ਦੇ ਬੰਦਿਆਂ ਨੂੰ ਆਪਣੀ ਸਰਕਾਰ ਵਿੱਚ ਸ਼ਾਮਲ ਕਰਨ ਲੱਗ ਪਿਆ। ਸਿੱਖਾਂ ਤੋਂ ਇਲਾਵਾ ਉਸ ਨੇ ਬ੍ਰਾਹਮਣ, ਖੱਤਰੀ, ਡੋਗਰਾ, ਅੰਗਰੇਜ਼, ਫਰਾਂਸੀਸੀ, ਇਤਾਲਵੀ ਅਤੇ ਅਮਰੀਕੀ ਸ਼੍ਰੇਣੀਆਂ ਨਾਲ ਸਬੰਧਿਤ ਵਿਅਕਤੀਆਂ ਨੂੰ ਸਰਕਾਰੀ ਕੰਮ-ਧੰਦਿਆਂ ਉੱਤੇ ਲਾਇਆ। ਕੋਈ ਵੀ ਇਨਸਾਨ, ਭਾਵੇਂ ਕਿਸੇ ਵੀ ਧਰਮ ਨਾਲ ਸਬੰਧਿਤ ਹੋਵੇ, ਆਪਣੀ ਯੋਗਤਾ ਦੇ ਆਧਾਰ ‘ਤੇ ਉਹ ਮਹਾਰਾਜੇ ਦੀਆਂ ਖ਼ੁਸ਼ੀਆਂ ਪ੍ਰਾਪਤ ਕਰ ਸਕਦਾ ਸੀ।
ਸ਼ੇਰ-ਏ-ਪੰਜਾਬ ਦੀ ਸਲਤਨਤ ਵਿੱਚ ਡੋਗਰਾ ਭਰਾਵਾਂ ਧਿਆਨ ਸਿੰਘ, ਗੁਲਾਬ ਸਿੰਘ ਅਤੇ ਸੁਚੇਤ ਸਿੰਘ ਨੇ ਬਹੁਤ ਲਾਭ ਉਠਾਇਆ। ਧਿਆਨ ਸਿੰਘ ਵਜ਼ੀਰ-ਏ-ਆਜ਼ਮ ਸੀ। ਗੁਲਾਬ ਸਿੰਘ ਨੂੰ ਜੰਮੂ ਦਾ ਗਵਰਨਰ ਤੇ ਕਮਾਂਡਰ ਥਾਪ ਦਿੱਤਾ ਗਿਆ ਅਤੇ ਸੁਚੇਤ ਸਿੰਘ ਨੂੰ ਘੋੜਸਵਾਰ ਸੈਨਾ ਵਿੱਚ ਵੱਡਾ ਰੁਤਬਾ ਬਖ਼ਸ਼ਿਆ ਗਿਆ। ਉੱਚ-ਮਰਤਬੇਦਾਰ ਜਮਾਂਦਾਰ ਖ਼ੁਸ਼ਾਲ ਸਿੰਘ, ਮਿਸਰ ਦੀਵਾਨ ਚੰਦ, ਮਿਸਰ ਬੇਲੀ ਰਾਮ ਅਤੇ ਰਾਜਾ ਦੀਨਾ ਨਾਥ ਸਾਰੇ ਬ੍ਰਾਹਮਣ ਕੁੱਲ ਦੇ ਸਨ। ਦੀਵਾਨ ਚੰਦ ਨੂੰ ਜ਼ਫ਼ਰਜੰਗ ਅਤੇ ਫ਼ਤਿਹ ਨੁਸਰਤ ਦੇ ਖ਼ਿਤਾਬਾਂ ਨਾਲ ਨਿਵਾਜਿਆ ਗਿਆ। ਇੱਕ ਕਸ਼ਮੀਰੀ ਪੰਡਿਤ ਦੀਵਾਨ ਗੰਗਾ ਰਾਮ ਨੂੰ ਸ਼ਾਹੀ ਮੋਹਰ ਦਾ ਰਖਵਾਲਾ ਅਤੇ ਹਥਿਆਰਬੰਦ ਫ਼ੌਜਾਂ ਦਾ ਮੁੱਖ ਲੇਖਾਕਾਰ ਬਣਾਇਆ ਗਿਆ। ਦੀਵਾਨ ਦੀਨਾ ਨਾਥ ਨੇ ਰਾਜ ਦੇ ਖ਼ਜ਼ਾਨੇ ਦੇ ਵਜ਼ੀਰ ਵਜੋਂ ਨਾਮਣਾ ਖੱਟਿਆ। ਮਿਸਰ ਬੇਲੀ ਰਾਮ ਖ਼ਜ਼ਾਨੇ ਦਾ ਮੁਖੀ ਸੀ। ਦੀਵਾਨ ਮੋਹਕਮ ਚੰਦ ਅੱਠ ਵਰ੍ਹੇ ਖ਼ਾਲਸਾ ਫ਼ੌਜ ਦੀ ਕਮਾਨ ਸੰਭਾਲਦਾ ਰਿਹਾ। ਦੀਵਾਨ ਸਾਵਣ ਮੱਲ ਨੇ ਸੰਨ 1821 ਵਿੱਚ ਮੁਲਤਾਨ ਦੇ ਗਵਰਨਰ ਵਜੋਂ ਬਹੁਤ ਨਾਮਣਾ ਖੱਟਿਆ।
ਫ਼ਕੀਰ ਅਜ਼ੀਜ਼ੂਦੀਨ ਬਹੁਤ ਛੇਤੀ-ਛੇਤੀ ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਦੇ ਅਹੁਦੇ ‘ਤੇ ਪਹੁੰਚ ਗਿਆ। ਉਸ ਦੇ ਭਰਾ ਫ਼ਕੀਰ ਨੂਰ-ਉਦ-ਦੀਨ ਨੂੰ ਗ੍ਰਹਿ ਵਿਭਾਗ ਸੌਂਪ ਦਿੱਤਾ ਗਿਆ। ਫ਼ਕੀਰ ਇਮਾਮ-ਉਦ-ਦੀਨ ਗੋਬਿੰਦਗੜ੍ਹ ਕਿਲ੍ਹੇ ਦਾ ਖ਼ਜ਼ਾਨਾ ਅਧਿਕਾਰੀ ਸੀ। ਜਿਹੜੇ ਹੋਰ ਮੁਸਲਿਮ ਪਤਵੰਤੇ ਵੱਡੇ ਅਹੁਦਿਆਂ ਤਕ ਪਹੁੰਚੇ, ਉਨ੍ਹਾਂ ਵਿੱਚ ਕਾਜ਼ੀ ਨਿਜ਼ਾਮ-ਉਦ-ਦੀਨ, ਮੁਫ਼ਤੀ ਮੁਹੰਮਦ ਸ਼ਾਹ, ਇਮਾਮ ਬਖ਼ਸ਼, ਇਲਾਹੀ ਬਖ਼ਸ਼, ਸੁਲਤਾਨ ਮਹਿਮੂਦ ਅਤੇ ਸ਼ੇਖ਼ ਬਸਾਵਨ ਸ਼ਾਮਲ ਸਨ। ਘੱਟੋ-ਘੱਟ 92 ਸਿਰਕੱਢ ਮੁਸਲਮਾਨ ਮਹਾਰਾਜੇ ਦੀ ਪੁਲੀਸ, ਨਿਆਂ ਅਤੇ ਸਪਲਾਈ ਮਹਿਕਮਿਆਂ ਵਿੱਚ ਤਾਇਨਾਤ ਸਨ।
ਜਿਨ੍ਹਾਂ ਸਿਰਕੱਢ ਸਿੱਖ ਸਰਦਾਰਾਂ ‘ਤੇ ਮਹਾਰਾਜਾ ਰਣਜੀਤ ਨੂੰ ਵਿਸ਼ਵਾਸ ਸੀ, ਉਨ੍ਹਾਂ ਵਿੱਚ ਸਰਦਾਰ ਫ਼ਤਿਹ ਸਿੰਘ ਆਹਲੂਵਾਲੀਆ, ਸਰਦਾਰ ਸ਼ਾਮ ਸਿੰਘ ਅਟਾਰੀਵਾਲਾ, ਜਰਨੈਲ ਹਰੀ ਸਿੰਘ ਨਲਵਾ, ਸਰਦਾਰ ਲਹਿਣਾ ਸਿੰਘ ਮਜੀਠੀਆ ਅਤੇ ਸਰਦਾਰ ਅਤਰ ਸਿੰਘ ਸੰਧਾਵਾਲੀਆ ਸ਼ਾਮਲ ਸਨ। ਇਹ ਸਾਰੇ ਬਹਾਦਰ ਅਤੇ ਨਿਰਭੈ ਯੋਧੇ ਸਨ।
ਵੈਨਤੂਰਾ, ਐਲਾਰਡ, ਅਵਿਤਾਬਲੇ ਤੇ ਕੋਰਟ ਸਾਰੇ ਵਿਦੇਸ਼ੀ ਨਾਗਰਿਕ ਅਤੇ ਈਸਾਈ ਧਰਮ ਦੇ ਅਨੁਯਾਈ ਸਨ। ਇਹ ਸ਼ੇਰ-ਏ-ਪੰਜਾਬ ਦੇ ਅਤਿਅੰਤ ਵਫ਼ਾਦਾਰ ਅਤੇ ਵਿਸ਼ਵਾਸਪਾਤਰ ਵਿਅਕਤੀ ਸਨ। ਵੈਨਤੂਰਾ, ਜਿਹੜਾ ਇਤਾਲਵੀ ਨਾਗਰਿਕ ਸੀ, ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਹੀ ਨੇੜੇ ਸੀ। ਉਹ ਫਰਾਂਸੀਸੀ ਉੱਚ-ਸਿਪਾਹਸਾਲਾਰ ਨੈਪੋਲੀਅਨ ਦੀ ਫ਼ੌਜ ਵਿੱਚ ਕਰਨੈਲ ਰਹਿ ਚੁੱਕਾ ਸੀ। ਉਸ ਨੇ ਖ਼ਾਲਸਾ ਫ਼ੌਜ ਦੇ ਪੈਦਲ ਦਸਤਿਆਂ ਦੀ ਸਿਖਲਾਈ ਅਤੇ ਮੋਰਚਾਬੰਦੀ ਵਿੱਚ ਵੱਡੀ ਭੂਮਿਕਾ ਨਿਭਾਈ। ਉਸ ਨੇ ਭਾਰਤ ਦੇ ਉੱਤਰ-ਪੱਛਮੀ ਭਾਗਾਂ ਵਿੱਚ ਆਪਣੇ ਮਾਲਕ ਸ਼ੇਰ-ਏ-ਪੰਜਾਬ ਦੀਆਂ ਮੁਹਿੰਮਾਂ ਵਿੱਚ ਸ਼ਾਨਦਾਰ ਯੁੱਧ ਕਲਾ ਦਾ ਪ੍ਰਦਰਸ਼ਨ ਕੀਤਾ। ਐਲਾਰਡ ਅਤੇ ਕੋਰਟ ਨੇ, ਜੋ ਫਰਾਂਸੀਸੀ ਸਨ, ਸ਼ਾਹੀ ਰਿਸਾਲੇ ਦਾ ਪੁਨਰਗਠਨ ਕੀਤਾ। ਇਤਾਲਵੀ ਨਾਗਰਿਕ ਅਵਿਤਾਬਲੇ ਵਜ਼ੀਰਾਬਾਦ ਅਤੇ ਮਗਰੋਂ ਪਿਸ਼ਾਵਰ ਦਾ ਗਵਰਨਰ ਰਿਹਾ।
ਮਹਾਰਾਜਾ ਰਣਜੀਤ ਸਿੰਘ ਦਾ ਟੈਕਸਾਂ ਦਾ ਢਾਂਚਾ ਸਭ ਧਰਮਾਂ ਦੇ ਲੋਕਾਂ ਲਈ ਇੱਕੋ ਜਿਹਾ ਸੀ। ਸਿੱਖ, ਹਿੰਦੂ, ਮੁਲਸਮਾਨ ਤੇ ਹੋਰ ਸਾਰੇ ਬਿਨਾਂ ਕਿਸੇ ਪੱਖਪਾਤ ਦੇ ਇੱਕੋ ਜਿਹੇ ਕਰ ਅਦਾ ਕਰਦੇ ਸਨ। ਸਾਰੇ ਨਾਗਰਿਕਾਂ ਨੂੰ ਧਰਮ ਦੀ ਮੁਕੰਮਲ ਆਜ਼ਾਦੀ ਸੀ। ਹਰ ਕੋਈ ਆਪਣੀ ਇੱਛਾ ਮੁਤਾਬਕ ਪੂਜਾ ਪਾਠ ਕਰ ਸਕਦਾ ਸੀ। ਮੰਦਰਾਂ, ਮਸੀਤਾਂ, ਗਿਰਜਿਆਂ ਅਤੇ ਗੁਰਦੁਆਰਿਆਂ ਦਾ ਇੱਕੋ ਜਿਹਾ ਸਤਿਕਾਰ ਕੀਤਾ ਜਾਂਦਾ ਸੀ। ਸ਼ੇਰ-ਏ-ਪੰਜਾਬ ਤਨੋਂ-ਮਨੋਂ ਹਰ ਧਰਮ ਦੀ ਇੱਕੋ ਜਿਹੀ ਇੱਜ਼ਤ ਕਰਦੇ ਸਨ। ਉਹ ਹਿੰਦੂਆਂ ਤੇ ਮੁਸਲਮਾਨਾਂ ਦੇ ਤਿਉਹਾਰਾਂ ਵਿੱਚ ਇੱਕੋ ਜਿਹੀ ਸ਼ਰਧਾ ਨਾਲ ਸ਼ਮੂਲੀਅਤ ਕਰਦੇ ਸਨ। ਹਰ ਕੋਈ ਬਸੰਤ ਪੰਚਮੀ ਅਤੇ ਹੋਲੀ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ। ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਮੇਲਿਆਂ ਵਿੱਚ ਸਾਰੇ ਧਰਮਾਂ ਦੇ ਲੋਕ ਹਾਜ਼ਰੀ ਭਰਦੇ ਸਨ। ਹਰ ਵਿਸਾਖੀ ‘ਤੇ ਸ਼ੇਰ-ਏ-ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਮਗਰੋਂ ਸਭ ਧਰਮਾਂ ਤੇ ਅਕੀਦਿਆਂ ਦੇ ਗ਼ਰੀਬ ਲੋਕਾਂ ਵਿੱਚ ਖੈਰਾਤ ਵੰਡਦੇ ਸਨ।
ਮਹਾਰਾਜਾ ਰਣਜੀਤ ਸਿੰਘ ਸਭ ਧਰਮਾਂ ਦਾ ਇੰਨਾ ਸਤਿਕਾਰ ਕਰਦਾ ਸੀ ਕਿ ਇਸ ਤੋਂ ਰੱਤੀ ਭਰ ਵੀ ਕਿਸੇ ਵਿਤਕਰੇ ਦਾ ਅਹਿਸਾਸ ਨਹੀਂ ਸੀ ਹੁੰਦਾ। ਜਦੋਂ ਕਦੀ ਵੀ ਉਹ ਦੇਸ਼ ਦੇ ਵੱਖ-ਵੱਖ ਭਾਗਾਂ ਦਾ ਦੌਰਾ ਕਰਦਾ ਤਾਂ ਉਹ ਉੱਥੇ ਸਿੱਖ ਧਰਮ ਅਸਥਾਨਾਂ ਅਤੇ ਵਿਅਕਤੀਆਂ ਦੇ ਨਾਲ-ਨਾਲ ਦੂਜੇ ਅਕੀਦਿਆਂ ਦੇ ਧਰਮ ਸਥਲਾਂ ਅਤੇ ਸ਼ਖ਼ਸੀਅਤਾਂ ਦੇ ਦਰਸ਼ਨ ਵੀ ਕਰਦਾ ਸੀ। ਉਹ ਉਨ੍ਹਾਂ ਸਭ ਧਰਮ ਅਸਥਾਨਾਂ ‘ਤੇ ਮਾਇਆ ਭੇਟ ਕਰਦਾ ਸੀ। ਉਦਾਹਰਨ ਵਜੋਂ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੇਵੀ ਜੀ ਦੇ ਮੰਦਰ, ਡੇਰਾ ਬਸਤੀ ਰਾਮ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਪਿਸ਼ਾਵਰ ਦੇ ਬਾਬਾ ਬਿਸ਼ਨ ਸਿੰਘ ਬੇਦੀ, ਜੋਗੀ ਮੱਠ ਦੇ ਬਾਬਾ ਲਛਮਣ ਨਾਥ, ਭੇਰਾ, ਜੰਮੂ ਦੇ ਫ਼ਕੀਰ ਅਲਾਲ ਸ਼ਾਹ, ਕਰਤਾਰਪੁਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੀੜ, ਪੂਰਨ ਭਗਤ ਦੇ ਖੂਹ, ਦਾਤਾ ਗੰਜ ਬਖ਼ਸ਼ ਦੇ ਮਜ਼ਾਰ, ਲਾਹੌਰ ਵਿੱਚ ਰਹਿਮਾਨ ਮਸਤਾਨ ਸ਼ਾਹ, ਰਾਮ ਤੀਰਥ ਦੇ ਸਰੋਵਰ, ਮੀਆਂ ਮੀਰ ਦੇ ਮਜ਼ਾਰ ਅਤੇ ਹੋਰ ਥਾਵਾਂ ‘ਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਗਿਆ।
ਭਾਵੇਂ ਸ਼ੇਰ-ਏ-ਪੰਜਾਬ ਦੇ ਦਿਲ ਵਿੱਚ ਵੱਖ-ਵੱਖ ਗੁਰਦੁਆਰਿਆਂ ਦੀ ਸੇਵਾ-ਸੰਭਾਲ ਲਈ ਪ੍ਰਬਲ ਇੱਛਾ ਹੁੰਦੀ ਸੀ ਪਰ ਉਸ ਦੇ ਮਨ ਵਿੱਚ ਮੰਦਰਾਂ ਅਤੇ ਮਸਜਿਦਾਂ ਦੀ ਦੇਖਭਾਲ ਦੀ ਇੱਛਾ ਵੀ ਘੱਟ ਨਹੀਂ ਸੀ ਹੁੰਦੀ। ਉਸ ਨੇ ਹਰਿਦੁਆਰ, ਬਨਾਰਸ ਅਤੇ ਜਵਾਲਾਮੁਖੀ ਦੇ ਮੰਦਰਾਂ ‘ਤੇ ਵੱਡੀਆਂ ਰਕਮਾਂ ਦਿੱਤੀਆਂ, ਬਨਾਰਸ ਦੇ ਇੱਕ ਪ੍ਰਸਿੱਧ ਮੰਦਰ ‘ਤੇ ਤੀਹ ਕਿਲੋ ਸੋਨਾ ਲਗਵਾਉਣ ਦੀ ਸੇਵਾ ਸ਼ੇਰ-ਏ-ਪੰਜਾਬ ਨੇ ਕੀਤੀ। ਉਸ ਨੇ ਜਵਾਲਾਮੁਖੀ ਦੇ ਪ੍ਰਸਿੱਧ ਮੰਦਰ ਲਈ ਸੋਨਾ, ਨਕਦੀ ਅਤੇ ਸੋਨੇ ਦੀਆਂ ਦੋ ਚਾਨਣੀਆਂ ਭੇਟ ਕੀਤੀਆਂ।
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਸਮੇਂ ਸਿੱਖ ਧਰਮ ਦੇ ਪ੍ਰਚਾਰਕਾਂ ਨੂੰ ਰਾਜ-ਕਾਜ ਦੇ ਕੰਮਾਂ ਵਿੱਚ ਦਖ਼ਲ ਦੇਣ ਦੀ ਇਜਾਜ਼ਤ ਨਹੀਂ ਸੀ। ਉਸ ਨੇ ਕਿਸੇ ਗ਼ੈਰ-ਸਿੱਖ ਨੂੰ ਸਿੱਖੀ ਵਿੱਚ ਸ਼ਾਮਲ ਹੋਣ ਲਈ ਨਹੀਂ ਸੀ ਪ੍ਰੇਰਿਆ। ਮਹਾਰਾਜੇ ਦਾ ਗੁਰਬਾਣੀ ਨਾਲ ਅਥਾਹ ਪ੍ਰੇਮ ਸੀ। ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਸਾਹਿਬਾਨ ਅਤੇ ਭਗਤਾਂ/ਭੱਟਾਂ ਦੀ ਬਾਣੀ ਸਰਵਣ ਕਰ ਕੇ ਉਸ ਦੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਸੀ ਪਰ ਉਹ ਕਿਸੇ ਵੀ ਤੁਅਸੱਬ ਜਾਂ ਕੱਟੜਪੁਣੇ ਤੋਂ ਉਪਰ ਸੀ। ਉਹ ਸਦਾ ਸਰਬੱਤ ਮਨੁੱਖਾਂ ਦੀ ਭਰਾਤਰੀ ਭਾਵਨਾ ਦੇ ਅਸੂਲਾਂ ਉਪਰ ਚੱਲਣ ਲਈ ਤਤਪਰ ਰਹਿੰਦਾ ਸੀ ਕਿਉਂਕਿ ਗੁਰਬਾਣੀ ਵਿੱਚ ਅੰਕਿਤ ਇਹ ਸਿਧਾਂਤ ਹੀ ਉਸ ਦੇ ਜੀਵਨ ਦਾ ਰਾਹ ਦਸੇਰਾ ਬਣੇ ਰਹੇ ਸਨ।
ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਨੇ ਧਰਮ ਨਿਰਪੇਖਤਾ ਨੂੰ ਹੀ ਆਪਣਾ ਮਾਰਗ-ਦਰਸ਼ਕ ਸਮਝਿਆ। ਉਸ ਨੇ ਸੰਸਕ੍ਰਿਤ, ਅਰਬੀ, ਫ਼ਾਰਸੀ ਅਤੇ ਪੰਜਾਬੀ ਅਧਿਐਨ ਸੰਸਥਾਵਾਂ ਦੀ ਖੁੱਲ੍ਹਦਿਲੀ ਨਾਲ ਸਹਾਇਤਾ ਕੀਤੀ। ਉਸ ਨੇ ਸਿੱਖ, ਹਿੰਦੂ ਅਤੇ ਮੁਸਲਿਮ ਵਿਦਵਾਨਾਂ ਅਤੇ ਕਵੀਆਂ ਆਦਿ ਨੂੰ ਖੁੱਲ੍ਹੇ ਗੱਫੇ ਪ੍ਰਦਾਨ ਕੀਤੇ। ਮਹਾਰਾਜੇ ਦੀ ਇਸ ਰੁਚੀ ਦਾ ਲਾਭ ਉਠਾਉਣ ਵਾਲਿਆਂ ਵਿੱਚ ਪੰਡਤ ਨਿਹਾਲ ਸਿੰਘ, ਗਿਆਨੀ ਸੰਤ ਸਿੰਘ, ਗਣੇਸ਼ ਦਾਸ, ਸ਼ਿਵ ਦਿਆਲ, ਸਈਅਦ ਹਾਸ਼ਮ ਸ਼ਾਹ, ਜਾਫ਼ਰ ਬੇਗ ਅਤੇ ਸ਼ਾਹ ਮੁਹੰਮਦ ਆਦਿ ਸ਼ਾਮਲ ਸਨ। ਧਰਮ ਨਿਰਪੇਖਤਾ ਅਤੇ ਹਿਰਦੇ ਦੀ ਵਿਸ਼ਾਲਤਾ ਖ਼ਾਲਸਾ ਰਾਜ ਦੀ ਸੱਚੀ ਪਛਾਣ ਸਨ। ਇਹੀ ਵਿਸ਼ੇਸ਼ਤਾਵਾਂ ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਦੀਆਂ ਸੂਚਕ ਬਣੀਆਂ।
ਸ਼ੇਰ-ਏ-ਪੰਜਾਬ ਦੇ ਰਾਜ ਨੂੰ ਕੋਈ ਊਜ ਨਹੀਂ ਸੀ ਲੱਗ ਸਕਦੀ। ਉਸ ਰਾਜ ਵਿੱਚ ਨਾ ਤਾਂ ਕੋਈ ਨਾਇਤਫ਼ਾਕੀ ਨਜ਼ਰ ਆਈ ਅਤੇ ਨਾ ਹੀ ਕੋਈ ਮਜ਼ਹਬੀ ਫ਼ਸਾਦ ਹੋਇਆ। ਪੂਰੀ ਸਲਤਨਤ ਵਿੱਚ ਸਾਰੇ ਧਰਮਾਂ ਅਤੇ ਅਕੀਦਿਆਂ ਦੇ ਲੋਕ ਇੱਕ-ਦੂਜੇ ਲਈ ਪਿਆਰ, ਸ਼ੁਭ ਇੱਛਾਵਾਂ ਅਤੇ ਭਾਈਚਾਰੇ ਦੀ ਭਾਵਨਾ ਕਾਇਮ ਰੱਖਣ ਦੇ ਚਾਹਵਾਨ ਸਨ। ਜਦੋਂ ਕਦੇ ਮਹਾਰਾਜੇ ਦੀ ਸਿਹਤ ਠੀਕ ਨਾ ਹੁੰਦੀ ਤਾਂ ਸਭ ਧਰਮਾਂ ਦੇ ਲੋਕ ਉਸ ਦੀ ਸਿਹਤਯਾਬੀ ਲਈ ਅਰਦਾਸਾਂ, ਪ੍ਰਾਰਥਨਾਵਾਂ ਅਤੇ ਦੁਆਵਾਂ ਕਰਨ ਲੱਗ ਪੈਂਦੇ। ਉਸ ਨੇ ਆਪਣੇ ਸ਼ਾਸਨ ਕਾਲ ਦੌਰਾਨ ਕਿਸੇ ਇੱਕ ਵਿਅਕਤੀ ਨੂੰ ਵੀ ਮ੍ਰਿਤੂ ਦੰਡ ਨਹੀਂ ਦਿੱਤਾ। ਆਪਣੀਆਂ ਧਰਮ-ਨਿਰਪੇਖ ਨੀਤੀਆਂ ਦੁਆਰਾ ਉਸ ਨੇ ਪੰਜਾਬ ਦੀ ਤਾਣੀ ਮਜ਼ਬੂਤ ਬਣਾਈ ਰੱਖੀ ਪਰ ਜਦੋਂ ਉਹ ਅਕਾਲ ਪੁਰਖ ਦੀ ਦਰਗਾਹ ਵਿੱਚ ਜਾ ਬਿਰਾਜਿਆ ਤਾਂ ਇਹ ਤੰਦ ਟੁੱਟ ਗਈ ਅਤੇ ਉਸ ਦਾ ਸਾਂਝਾ ਦੁੱਖ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਨੇ ਰਲ ਕੇ ਝੱਲਿਆ।
ਫ਼ਕੀਰ ਵਹੀਦ-ਉਦ-ਦੀਨ ਦਾ ਕਹਿਣਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਦੇ ਸੱਚੇ ਅਨੁਯਾਈ ਸਨ। ਉਸ ਦਾ ਦਿਨ ਅਰਦਾਸ ਨਾਲ ਸ਼ੁਰੂ ਹੁੰਦਾ ਸੀ। ਉਸ ਦੇ ਦਿਲ ਵਿੱਚ ਗੁਰੂ ਗ੍ਰੰਥ ਸਾਹਿਬ ਲਈ ਅਪਾਰ ਸ਼ਰਧਾ ਸੀ ਪਰ ਉਹ ਰੱਤੀ ਭਰ ਵੀ ਕੱਟੜ ਨਹੀਂ ਸੀ। ਕੁਲੀਨ ਅਤੇ ਉੱਚਾ-ਸੁੱਚਾ ਜੀਵਨ ਉਸ ਦੀ ਸ਼ਖ਼ਸੀਅਤ ਦੇ ਲੱਛਣ ਸਨ। ਉਹ ਦਿਖਾਵਾ ਕਰਨ ਦੇ ਵਿਰੁੱਧ ਸੀ ਪਰ ਉਹ ਬਿਨਾਂ ਪੱਖਪਾਤ ਦੇ ਸਾਰੇ ਧਰਮਾਂ ਦਾ ਆਦਰ ਕਰਦਾ ਸੀ।
ਹੋਂਦ ਵਿੱਚ ਵਿਸ਼ਵਾਸ ਰੱਖਦਾ ਸੀ ਪਰ ਨਾਲ ਹੀ ਧਰਮ-ਨਿਰਪੇਖਤਾ ਦਾ ਵੀ ਹਾਮੀ ਸੀ। ਆਪਣੀ ਸੂਝਬੂਝ ਦੇ ਬਲਬੂਤੇ ਉਹ ਕਿਸੇ ਵੀ ਕੰਮ ਲਈ ਵਧੀਆ ਤੋਂ ਵਧੀਆ ਵਿਅਕਤੀ ਦੀ ਚੋਣ ਕਰ ਸਕਦਾ ਸੀ। ਮਹਾਰਾਜੇ ਨੇ ਆਪਣੇ ਸਿਵਲ ਅਤੇ ਸੈਨਿਕ ਮਹਿਕਮਿਆਂ ਵਿੱਚ ਬਹੁਤ ਹੀ ਮਹੱਤਵਪੂਰਨ ਤੇ ਸੰਵੇਦਨਸ਼ੀਲ ਕੰਮਾਂ ਲਈ ਸੂਝਵਾਨ ਤੇ ਯੋਗ ਪੁਰਸ਼ਾਂ ਦੀ ਚੋਣ ਕੀਤੀ। ਮਹਾਰਾਜੇ ਦੀ ਉਦਾਰਤਾ ਅਤੇ ਖੁੱਲ੍ਹਦਿਲੀ ਕਾਰਨ ਸਾਰੀ ਪਰਜਾ ਉਸ ਪ੍ਰਤੀ ਆਪਣੇ ਆਪ ਨੂੰ ਰਿਣੀ ਅਨੁਭਵ ਕਰਨ ਲੱਗ ਪਈ।
ਸੰਪਰਕ: 081307-13475


Post Comment

Saturday, March 9, 2013

ਸਿੱਖ ਇਤਿਹਾਸ ਵਿੱਚ ਸ਼ਹਾਦਤ-2


ਲੋਕਤੰਤਰ ਵਿੱਚ ਅਦਾਲਤਾਂ ਨਾਬਾਲਗ ਬੱਚਿਆਂ ਨੂੰ ਦੋਸ਼ੀ ਹੋਣ ‘ਤੇ ਵੀ ਮੌਤ ਦੀ ਸਜ਼ਾ ਨਹੀਂ ਦਿੰਦੀਆਂ ਪਰ ਇੱਥੇ ਤਾਂ ਮੁਗ਼ਲ ਹਕੂਮਤ ਨੇ ਸਭ ਅਸੂਲਾਂ ਨੂੰ ਛਿੱਕੇ ਟੰਗ ਦਿੱਤਾ ਸੀ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਹੀ ਮਾਤਾ ਗੁਜਰੀ ਜੀ ਦੀ ਸ਼ਹਾਦਤ ਜੁੜੀ ਹੋਈ ਹੈ। ਕਿਹਾ ਜਾਂਦਾ ਹੈ ਕਿ ਜਦੋਂ ਮਾਤਾ ਜੀ ਨੇ ਆਪਣੇ ਮਾਸੂਮ ਪੋਤਿਆਂ ਦੀਆਂ ਸ਼ਹਾਦਤਾਂ ਬਾਰੇ ਸੁਣਿਆ ਤਾਂ ਉਨ੍ਹਾਂ ਨੇ ਬੁਰਜ ਦੀ ਛੱਤ ਉਪਰੋਂ ਡਿੱਗ ਕੇ ਆਪਣੇ ਸੁਆਸ ਤਿਆਗ ਦਿੱਤੇ ਸਨ। ਇਹ ਗੱਲਾਂ ਠੀਕ ਨਹੀਂ ਹਨ। ਇਹ ਗੱਲਾਂ ਮੁਗ਼ਲ ਹਕੂਮਤ ਦੀਆਂ ਫੈਲਾਈਆਂ ਹੋਈਆਂ ਸਨ। ਇਸ ਤਰ੍ਹਾਂ ਦੀਆਂ ਗੱਲਾਂ ਫੈਲਾ ਕੇ ਉਹ ਮਾਤਾ ਗੁਜਰੀ ਜੀ ਦੀ ਮੌਤ ਦੀ ਜ਼ਿੰਮੇਵਾਰੀ ਆਪਣੇ ਸਿਰੋਂ ਲਾਹੁਣਾ ਚਾਹੁੰਦੀ ਸੀ। ਮਾਤਾ ਜੀ ਅਤੇ ਬੱਚੇ ਠੰਢੇ ਬੁਰਜ ਵਿੱਚ ਕੈਦ ਸਨ। ਕੈਦੀ ਨੂੰ ਤਾਂ ਕੈਦ ਕੋਠੜੀ ਵਿੱਚੋਂ ਬਾਹਰ ਨਿਕਲਣ ਦੀ ਵੀ ਇਜਾਜ਼ਤ ਨਹੀਂ ਹੁੰਦੀ। ਸਰਹਿੰਦ ਦਾ ਠੰਢਾ ਬੁਰਜ ਉਸ ਵਿਸ਼ਾਲ ਕਿਲ੍ਹੇ ਦਾ ਹਿੱਸਾ ਸੀ ਜਿਸ ਦਾ ਘੇਰਾ ਬਹੁਤ ਵਿਸ਼ਾਲ ਸੀ ਅਤੇ ਬੁਰਜਾਂ ਦੀ ਉਚਾਈ ਵੀ ਬਹੁਤ ਸੀ। ਐਸੇ ਵਿਸ਼ਾਲ ਕਿਲ੍ਹੇ ਵਿਚਲੀਆਂ ਪੌੜੀਆਂ ਰਾਹੀਂ ਮਾਤਾ ਜੀ ਕੈਦ ਕੋਠੜੀ ਵਿੱਚੋਂ ਨਿਕਲ ਕੇ ਕਿਵੇਂ ਬੁਰਜ ਦੀ ਛੱਤ ਉਪਰ ਚਲੇ ਜਾਣਗੇ? ਕਿਲ੍ਹੇ ਦੀਆਂ ਛੱਤਾਂ ਉਪਰ ਵੀ ਬਹੁਤ ਉੱਚੇ-ਉੱਚੇ ਜੰਗਲੇ ਹੁੰਦੇ ਸਨ। ਇਹ ਜੰਗਲੇ ਜੰਗੀ ਨੀਤੀ ਨੂੰ ਸਾਹਮਣੇ ਰੱਖ ਕੇ ਬਣਾਏ ਜਾਂਦੇ ਸਨ। ਇਨ੍ਹਾਂ ਉੱਪਰ ਚੜ੍ਹ ਕੇ ਮਾਤਾ ਜੀ ਲਈ ਉਪਰੋਂ ਛਾਲ ਮਾਰਨਾ ਉੱਕਾ ਹੀ ਅਸੰਭਵ ਸੀ। ਇਹ ਗੱਲ ਸਾਰੀ ਹੀ ਗਲਤ ਹੈ। ਮਾਤਾ ਗੁਜਰੀ ਜੀ ਐਸੇ ਦ੍ਰਿੜ੍ਹ ਇਰਾਦੇ ਵਾਲੇ ਸਨ ਕਿ ਉਨ੍ਹਾਂ ਨੇ ਕੈਦ ਵਿੱਚ ਵੀ ਆਪਣੇ ਮਾਸੂਮ ਪੋਤਿਆਂ ਨੂੰ ਡੋਲਣ ਨਹੀਂ ਦਿੱਤਾ। ਉਹ ਉਨ੍ਹਾਂ ਨੂੰ ਹਰ ਸਮੇਂ ਇਹੋ ਸਿੱਖਿਆ ਦਿੰਦੇ ਸਨ, ”ਬੱਚਿਓ, ਤੁਸੀਂ ਆਪਣੇ ਧਰਮ ਦੀ ਰਾਖੀ ਕਰਕੇ ਹੀ ਆਪਣੇ ਦਾਦੇ ਅਤੇ ਪਿਤਾ ਦਾ ਨਾਂ ਰੋਸ਼ਨ ਕਰਨਾ ਹੈ। ਜੇਕਰ ਮੌਤ ਤੋਂ ਡਰ ਕੇ ਦੁਸ਼ਮਣ ਦੀ ਈਨ ਮੰਨ ਜਾਉਗੇ ਤਾਂ ਤੁਹਾਡੇ ਦਾਦਾ ਜੀ ਅਤੇ ਪਿਤਾ ਜੀ ਦਾ ਨਾਂ ਦਾਗੀ ਹੋ ਜਾਵੇਗਾ।” ਇਹ ਮਾਤਾ ਜੀ ਦੀ ਦ੍ਰਿੜ੍ਹਤਾ ਅਤੇ ਦਲੇਰੀ ਦਾ ਹੀ ਸਿੱਟਾ ਸੀ ਕਿ ਛੋਟੇ ਬੱਚਿਆਂ ਨੇ ਦੁਸ਼ਮਣ ਦੀ ਈਨ ਨਹੀਂ ਮੰਨੀ। ਬੱਚਿਆਂ ਨੂੰ ਸ਼ਹੀਦ ਕਰਨ ਤੋਂ ਬਾਅਦ ਵਜ਼ੀਰ ਖ਼ਾਂ ਨੇ ਬੱਚਿਆਂ ਦੇ ਦਾਦੀ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਸੀ ਭਾਵੇਂ ਇਸ ਗੱਲ ਦੀ ਜਾਣਕਾਰੀ ਨਹੀਂ ਮਿਲਦੀ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ ਸੀ।
ਇਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੇ ਖ਼ਾਲਸੇ ਦੇ ਸੰਘਰਸ਼ ਨੂੰ ਬੜਾ ਬਲ ਬਖ਼ਸ਼ਿਆ ਸੀ। ਇੱਥੋਂ ਹੀ ਪ੍ਰੇਰਨਾ ਲੈ ਕੇ ਖ਼ਾਲਸੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਪੰਜਾਬ ਵਿੱਚੋਂ ਮੁਗ਼ਲ ਸਾਮਰਾਜ ਨੂੰ ਢਹਿ-ਢੇਰੀ ਕਰਕੇ ਖ਼ਾਲਸੇ ਦਾ ਰਾਜ ਸਥਾਪਤ ਕਰ ਲਿਆ ਸੀ।
ਗੁਰੂ ਸਾਹਿਬਾਨ ਦੇ ਸਮੇਂ ਤੋਂ ਬਾਅਦ ਸਿੱਖ ਇਤਿਹਾਸ ਵਿੱਚ ਪਹਿਲੀ ਸ਼ਹਾਦਤ ਬੰਦਾ ਸਿੰਘ ਬਹਾਦਰ ਦੀ ਸੀ। ਬੰਦਾ ਸਿੰਘ ਬਹਾਦਰ ਲੜਾਈ ਦੇ ਖੇਤਰ ਵਿੱਚ ਵੀ ਬੇਮਿਸਾਲ ਸੀ, ਰਾਜਨੀਤਕ ਖੇਤਰ ਵਿੱਚ ਵੀ ਅਤੇ ਸ਼ਹਾਦਤ ਦੇ ਖੇਤਰ ਵਿੱਚ ਵੀ। ਇਸ ਲਈ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਤੋਂ ਬਿਲਕੁਲ ਵੱਖਰੀ ਕਿਸਮ ਦੀ ਸੀ।
ਬੰਦਾ ਸਿੰਘ ਬਹਾਦਰ ਨੇ ਜੰਗ ਦੇ ਮੈਦਾਨਾਂ ਵਿੱਚ ਦੁਸ਼ਮਣ ਨੂੰ ਮਾਰਿਆ ਵੀ ਅਤੇ ਉਜਾੜਿਆ ਵੀ। ਇਹ ਉਸ ਦੀ ਰਾਜਨੀਤਕ ਪ੍ਰਾਪਤੀ ਦਾ ਉਦੇਸ਼ ਸੀ। ਇਸ ਲਈ ਜਦੋਂ ਬੰਦਾ ਸਿੰਘ ਬਹਾਦਰ ਨੂੰ ਫੜਿਆ ਗਿਆ ਤਾਂ ਦੁਸ਼ਮਣ ਨੇ ਵੀ ਉਸ ਦਾ ਉਸੇ ਤਰ੍ਹਾਂ ਦਾ ਹਾਲ ਕਰਨ ਦਾ ਫ਼ੈਸਲਾ ਕਰ ਲਿਆ ਸੀ ਜਿਵੇਂ ਉਸ ਨੇ ਮੁਗ਼ਲ ਸਾਮਰਾਜ ਦਾ ਕੀਤਾ ਸੀ। ਇਸ ਲਈ ਜਦੋਂ ਬਾਦਸ਼ਾਹ ਜਾਂ ਬਾਦਸ਼ਾਹ ਦੇ ਅਧਿਕਾਰੀਆਂ ਦੀ ਗੱਲਬਾਤ ਬੰਦਾ ਸਿੰਘ ਬਹਾਦਰ ਨਾਲ ਹੁੰਦੀ ਸੀ ਤਾਂ ਬੰਦਾ ਸਿੰਘ ਬਹਾਦਰ ਦਾ ਜਵਾਬ ਹੁੰਦਾ ਸੀ ਕਿ ਉਹ ਆਪਣੇ ਮਿਸ਼ਨ ਦੀ ਪ੍ਰਾਪਤੀ ਵਿੱਚ ਸਿਰਫ਼ ਘੱਟ-ਗਿਣਤੀ ਫ਼ੌਜ ਹੋਣ ਕਰਕੇ ਨਾਕਾਮ ਹੋਇਆ ਹੈ ਪਰ ਉਸ ਦੀ ਮਾਨਸਿਕ ਦ੍ਰਿੜ੍ਹਤਾ ਉਸੇ ਤਰ੍ਹਾਂ ਹੀ ਕਾਇਮ ਹੈ। ਬੰਦਾ ਸਿੰਘ ਬਹਾਦਰ ਦਾ ਇਹ ਵੀ ਕਹਿਣਾ ਸੀ ਕਿ ਉਹ ਸਿਰਫ਼ ਆਪਣੇ ਗੁਰੂ ਦੇ ਹੁਕਮ ਨਾਲ ਹੀ ਇਸ ਮਾਰਗ ‘ਤੇ ਪਿਆ ਸੀ ਅਤੇ ਉਸ ਨੂੰ ਇਸ ਦਾ ਕੋਈ ਅਫ਼ਸੋਸ ਨਹੀਂ ਹੈ। ਉਹ ਹਕੂਮਤ ਦਾ ਕੈਦੀ ਹੈ ਇਸ ਲਈ ਜੇਕਰ ਹਕੂਮਤ ਉਸ ਨੂੰ ਮੌਤ ਤੋਂ ਨਹੀਂ ਡਰਾ ਸਕੇਗੀ ਤਾਂ ਇਹ ਹਕੂਮਤ ਦੀ ਹਾਰ ਹੋਵੇਗੀ। ਬੰਦਾ ਸਿੰਘ ਬਹਾਦਰ ਦੀ ਮੌਤ ਨੂੰ ਸਾਮਰਾਜ ਉੱਪਰ ਜਿੱਤ ਸਮਝਿਆ ਜਾਵੇਗਾ।
ਬੰਦਾ ਸਿੰਘ ਬਹਾਦਰ ਨਾਲ 780 ਸਿੰਘ ਹੋਰ ਫੜੇ ਗਏ ਸਨ। ਇਨ੍ਹਾਂ ਵਿੱਚ ਬੰਦਾ ਸਿੰਘ ਬਹਾਦਰ ਦੀ ਪਤਨੀ ਰਾਜਕੁਮਾਰੀ ਰਤਨ ਕੌਰ ਅਤੇ ਸਾਢੇ ਕੁ ਚਾਰ ਸਾਲ ਦਾ ਪੁੱਤਰ ਅਜੈ ਸਿੰਘ ਵੀ ਸ਼ਾਮਲ ਸੀ। ਇੱਥੇ ਵੀ 780 ਸਿੰਘਾਂ ਨੂੰ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਮਾਰਿਆ ਗਿਆ ਸੀ। ਇਨ੍ਹਾਂ ਵਿੱਚ ਜਿਹੜੇ 27 ਉੱਘੇ ਸਾਥੀ ਸਨ, ਉਨ੍ਹਾਂ ਨੂੰ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਮਾਰਿਆ ਗਿਆ ਸੀ। ਉਸ ਦੇ ਸਾਹਮਣੇ ਮਾਰਨ ਦਾ ਮਨੋਰਥ ਇਹ ਹੀ ਸੀ ਤਾਂ ਕਿ ਇਨ੍ਹਾਂ ਦੀ ਦਰਦਨਾਕ ਮੌਤ ਤੋਂ ਬੰਦਾ ਸਿੰਘ ਬਹਾਦਰ ਡਰ ਜਾਵੇ ਅਤੇ ਆਪਣੀ ਹਾਰ ਕਬੂਲ ਕਰ ਲਵੇ। ਇਸ ਕਰਕੇ ਸਮਝਿਆ ਜਾ ਸਕਦਾ ਹੈ ਕਿ ਜਿਨ੍ਹਾਂ 27 ਉੱਘੇ ਸਾਥੀਆਂ ਨੂੰ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਮਾਰਿਆ ਗਿਆ ਸੀ, ਉਨ੍ਹਾਂ ਨੂੰ ਜਲਾਦਾਂ ਨੇ ਪੂਰੀ ਤਰ੍ਹਾਂ ਤੜਫ਼ਾ ਕੇ ਮਾਰਿਆ ਹੋਵੇਗਾ। ਕਮਾਲ ਦੀ ਗੱਲ ਇਹ ਸੀ ਕਿ ਇਨ੍ਹਾਂ 780 ਸਿੰਘਾਂ ਵਿੱਚੋਂ ਕਿਸੇ ਇੱਕ ਨੇ ਵੀ ਆਪਣੇ ਸਿਦਕ ਨੂੰ ਨਹੀਂ ਛੱਡਿਆ ਸੀ। ਇਸ ਗੱਲ ਦੀ ਸ਼ਾਹਦੀ ਮੌਕੇ ਦੀਆਂ ਗਵਾਹੀਆਂ ਭਰਦੀਆਂ ਹਨ। ਗੱਲ ਕਿਉਂਕਿ ਉਸ ਨੇਤਾ ਨੂੰ ਡਰਾਉਣ ਅਤੇ ਈਨ ਮਨਵਾਉਣ ਦੀ ਸੀ ਜਿਸ ਨੇ ਗੁਰੂ ਜੀ ਦੇ ਹੁਕਮ ਅਨੁਸਾਰ ਸੰਘਰਸ਼ ਛੇੜਿਆ ਸੀ, ਇਸ ਲਈ ਹਕੂਮਤ 780 ਸਿੰਘਾਂ ਨੂੰ ਮਾਰ ਕੇ ਵੀ ਨਹੀਂ ਥੱਕੀ ਸੀ। ਉਸ ਨੇ ਇਸ ਮਹਾਨ ਸੂਰਬੀਰ ਨੂੰ ਡਰਾਉਣ ਲਈ ਆਪਣਾ ਅਖੀਰਲਾ ਹਥਿਆਰ ਵਰਤਿਆ। ਇਹ ਅਖੀਰਲਾ ਹਥਿਆਰ ਸੀ ਬੰਦਾ ਸਿੰਘ ਬਹਾਦਰ ਦੇ ਸਾਢੇ ਕੁ ਚਾਰ ਸਾਲਾਂ ਦੇ ਪੁੱਤਰ ਅਜੈ ਸਿੰਘ ਨੂੰ ਮਾਰਨ ਦਾ। ਗੱਲ ਤੈਅ ਸੀ ਕਿ ਬੰਦਾ ਸਿੰਘ ਬਹਾਦਰ ਧਰਮ ਨੂੰ ਹਾਰਦਾ ਸੀ ਤਾਂ ਗੁਰੂ ਦੇ ਮਿਸ਼ਨ ਦੀ ਹਾਰ ਹੁੰਦੀ ਸੀ। ਇਸ ਲਈ ਬੰਦਾ ਸਿੰਘ ਬਹਾਦਰ ਦਾ ਇਹੋ ਕਹਿਣਾ ਸੀ ਕਿ ਹਕੂਮਤ ਉਸ ਨੂੰ ਉਸ ਦੇ ਬੱਚੇ ਦੀ ਮੌਤ ਦਾ ਡਰਾਵਾ ਦੇ ਕੇ ਵੀ ਨਹੀਂ ਹਰਾ ਸਕੇਗੀ। ਹਕੂਮਤ ਨੇ ਇਹ ਹਥਿਆਰ ਵੀ ਵਰਤ ਲਿਆ ਸੀ। ਬੱਚੇ ਦੀ ਮੌਤ ਨੂੰ ਵੀ ਬੰਦਾ ਸਿੰਘ ਬਹਾਦਰ ਸਹਿ ਗਿਆ ਸੀ। ਆਖਰ ਬੰਦਾ ਸਿੰਘ ਬਹਾਦਰ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਹਕੂਮਤ ਛਿੱਥੀ ਪੈ ਗਈ ਸੀ। ਇਹ ਹਕੂਮਤ ਦੇ ਮੂੰਹ ‘ਤੇ ਜ਼ਬਰਦਸਤ ਚਪੇੜ ਸੀ ਜਿਹੜੀ 780 ਸਿੰਘਾਂ ਅਤੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਮਾਰ ਗਈ ਸੀ। ਹਕੂਮਤ ਨੇ ਛਿੱਥਿਆਂ ਪੈ ਕੇ ਐਲਾਨ ਕਰ ਦਿੱਤਾ ਸੀ ਕਿ ਬੰਦਾ ਸਿੰਘ ਬਹਾਦਰ ਦੀ ਪਤਨੀ ਇਸਲਾਮ ਕਬੂਲ ਕਰ ਗਈ ਹੈ, ਇਸ ਲਈ ਉਸ ਨੂੰ ਛੱਡਿਆ ਜਾ ਰਿਹਾ ਹੈ। ਇਹ ਬਿਆਨ ਹਕੂਮਤ ਦਾ ਸੀ, ਕਿਸੇ ਮੌਕੇ ਦੇ ਗਵਾਹ ਦਾ ਨਹੀਂ ਸੀ। ਇਸ ਲਈ ਸਮਝਿਆ ਜਾ ਸਕਦਾ ਹੈ ਕਿ ਬੰਦਾ ਸਿੰਘ ਬਹਾਦਰ ਦੀ ਪਤਨੀ ਦਾ ਸਹਾਰਾ ਲੈ ਕੇ ਹਾਕਮਾਂ ਨੇ ਸਿਰਫ਼ ਆਪਣਾ ਮੂੰਹ ਹੀ ਛੁਪਾਇਆ ਸੀ। ਵੈਸੇ ਸੁਣਿਆ ਜਾਂਦਾ ਹੈ ਕਿ ਬਾਦਸ਼ਾਹ ਅਤੇ ਕਾਜ਼ੀ, ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਪਿੱਛੋਂ ਇੱਕ-ਦੂਜੇ ਵੱਲ ਦੇਖ ਨਹੀਂ ਸਕੇ ਸਨ ਅਤੇ ਨੀਵੀਆਂ ਪਾ ਕੇ ਉੱਥੋਂ ਚਲੇ ਗਏ ਸਨ। ਮੁਹੰਮਦ ਅਮੀਨ ਖ਼ਾਨ ਚੀਨ ਬਹਾਦਰ, ਜਿਸ ਦੀ ਹਿਰਾਸਤ ਵਿੱਚ ਬੰਦਾ ਸਿੰਘ ਬਹਾਦਰ ਨੂੰ ਲਗਾਤਾਰ ਰੱਖਿਆ ਗਿਆ ਸੀ, ਨੇ ਚੁੱਪਚਾਪ ਬੰਦਾ ਸਿੰਘ ਬਹਾਦਰ ਦੇ ਕੱਟੇ-ਵੱਢੇ ਗਏ ਅੰਗਾਂ ਨੂੰ ਇਕੱਠਿਆਂ ਕਰਕੇ ਇੱਕ ਸੰਦੂਕ ਵਿੱਚ ਬੰਦ ਕਰ ਦਿੱਤਾ ਸੀ। ਪਤਾ ਨਹੀਂ ਇਹ ਉਸ ਦੀ ਉਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਸੀ ਜਾਂ ਫਿਰ ਉਸ ਦਾ ਪਛਤਾਵਾ ਸੀ। ਜੇਕਰ ਬੰਦਾ ਸਿੰਘ ਬਹਾਦਰ ਦੀ ਪਤਨੀ ਨੇ ਡਰ ਕੇ ਇਸਲਾਮ ਹੀ ਕਬੂਲ ਕਰਨਾ ਸੀ ਫਿਰ ਤਾਂ ਉਸ ਨੇ ਇਹ ਕਦਮ ਘੱਟੋ-ਘੱਟ ਆਪਣੇ ਪੁੱਤਰ ਦੀ ਸ਼ਹਾਦਤ ਤੋਂ ਪਹਿਲਾਂ ਚੁੱਕਣਾ ਸੀ ਤਾਂ ਜੋ ਉਹ ਆਪਣੇ ਪੁੱਤਰ ਦੀ ਜਾਨ ਤਾਂ ਬਚਾ ਸਕਦੀ। ਜੇਕਰ ਉਹ ਪੁੱਤਰ ਦੀ ਜਾਨ ਕੱਢਣ ਤੋਂ ਪਹਿਲਾਂ ਇਸਲਾਮ ਕਬੂਲ ਕਰਦੀ, ਫਿਰ ਤਾਂ ਇਹ ਗੱਲ ਮੰਨੀ ਜਾ ਸਕਦੀ ਸੀ ਕਿ ਉਹ ਆਪਣੇ ਪੁੱਤਰ ਦੀ ਮੌਤ ਨਹੀਂ ਦੇਖ ਸਕਦੀ ਸੀ ਪਰ ਉਸ ਦੇ ਬੱਚੇ ਨੂੰ ਤਾਂ ਉਸ ਦੇ ਸਾਹਮਣੇ ਮਾਰ ਦਿੱਤਾ ਗਿਆ ਸੀ। ਕੋਈ ਮਾਂ ਐਸੀ ਨਹੀਂ ਹੁੰਦੀ ਜਿਹੜੀ ਆਪਣੀਆਂ ਅੱਖਾਂ ਸਾਹਮਣੇ ਆਪਣੇ ਪੁੱਤਰ ਨੂੰ ਤਾਂ ਮਰਦਾ ਦੇਖ ਲਵੇ ਪਰ ਆਪ ਮਰਨ ਸਮੇਂ ਇਸਲਾਮ ਕਬੂਲ ਕਰ ਲਵੇ। ਇਸ ਲਈ ਇਹ ਗੱਲਾਂ ਹਕੂਮਤ ਦੀਆਂ ਫੈਲਾਈਆਂ ਹੋਈਆਂ ਹਨ। ਜਦੋਂ ਸਾਰੇ ਦੇ ਸਾਰੇ 780 ਸਿੰਘ ਅਤੇ ਬੰਦਾ ਸਿੰਘ ਬਹਾਦਰ, ਹਕੂਮਤ ਦੇ ਕਿਸੇ ਡਰਾਵੇ ਤੋਂ ਨਹੀਂ ਡਰੇ ਅਤੇ ਸਭ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰਦੇ ਹੋਏ ਸ਼ਹਾਦਤਾਂ ਪਾ ਗਏ ਸਨ ਤਾਂ ਮੁਗ਼ਲ ਅਧਿਕਾਰੀ ਸਮੇਤ ਬਾਦਸ਼ਾਹ ਅਤੇ ਕਾਜ਼ੀ ਸ਼ਰਮ ਮਹਿਸੂਸ ਕਰਨ ਲੱਗ ਪਏ ਸਨ। ਇਸ ਵਿੱਚ ਉਹ ਆਪਣੀ ਹਾਰ ਸਮਝਦੇ ਸਨ। ਇਸੇ ਸ਼ਰਮਿੰਦਗੀ ਨੂੰ ਛੁਪਾਉਣ ਲਈ ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਨੂੰ ਡਰਾਉਣ ਲਈ ਅਖੀਰਲੇ ਹਥਿਆਰ ਵਜੋਂ ਉਸ ਦੇ ਪੁੱਤਰ ਨੂੰ ਉਸ ਦੀ ਗੋਦ ਵਿੱਚ ਬਿਠਾ ਕੇ ਮਾਰਨਾ ਚਾਹਿਆ ਸੀ। ਜਦੋਂ ਬੰਦਾ ਸਿੰਘ ਬਹਾਦਰ ਨੇ ਇਸ ਸੱਟ ਨੂੰ ਵੀ ਸਹਿ ਲਿਆ ਤਾਂ ਮੁਗ਼ਲ ਅਧਿਕਾਰੀ ਬਿਲਕੁਲ ਹੀ ਸ਼ਰਮਿੰਦੇ ਹੋ ਗਏ ਸਨ। ਇਸ ਸ਼ਰਮਿੰਦਗੀ ਨੂੰ ਛੁਪਾਉਣ ਵਾਸਤੇ ਹੀ ਇਹ ਐਲਾਨ ਕੀਤਾ ਸੀ ਕਿ ਬੰਦਾ ਸਿੰਘ ਬਹਾਦਰ ਦੀ ਪਤਨੀ ਇਸਲਾਮ ਕਬੂਲ ਕਰ ਗਈ ਹੈ। ਹੋਰ ਇਸ ਵਿੱਚ ਕੋਈ ਵੀ ਸਚਾਈ ਨਹੀਂ ਹੈ। ਇਸ ਮਹਾਨ ਔਰਤ ਨੂੰ ਵੀ ਸ਼ਹੀਦਾਂ ਦੇ ਵਿੱਚ ਹੀ ਸ਼ਾਮਲ ਸਮਝਣਾ ਚਾਹੀਦਾ ਹੈ। ਆਖਰ ਜਿਸ ਬੱਚੇ ਨੂੰ ਉੱਥੇ ਮਾਰਿਆ ਗਿਆ ਸੀ ਉਹ ਬੱਚਾ ਇੰਨਾ ਸਮਾਂ ਆਪਣੀ ਮਾਂ ਦੇ ਪਾਸ ਹੀ ਰਿਹਾ ਸੀ। ਉਸ ਦੀ ਮਾਂ ਵੀ ਉਸ ਨੂੰ ਦਲੇਰ ਬਣਨ ਦੀ ਉਸੇ ਤਰ੍ਹਾਂ ਸਿੱਖਿਆ ਦਿੰਦੀ ਹੋਵੇਗੀ ਜਿਵੇਂ ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਦਿੱਤੀ ਸੀ।
ਬੰਦਾ ਸਿੰਘ ਬਹਾਦਰ ਅਤੇ ਉਸ ਦੇ 780 ਸਾਥੀ ਸਿੰਘਾਂ ਦੀਆਂ ਸ਼ਹਾਦਤਾਂ ਇੰਨਾ ਭਿਆਨਕ ਵਾਤਾਵਰਨ ਪੈਦਾ ਕਰ ਗਈਆਂ ਸਨ ਕਿ ਲਗਾਤਾਰ 16-17 ਸਾਲਾਂ ਤਕ ਸਿੰਘ ਸੰਘਰਸ਼ ਮੁੜ ਕੇ ਉੱਭਰ ਨਹੀਂ ਸਕਿਆ। ਜਿੰਨੀ ਸੱਟ ਬੰਦਾ ਸਿੰਘ ਬਹਾਦਰ ਨੇ ਮੁਗ਼ਲ ਸਾਮਰਾਜ ਨੂੰ ਮਾਰੀ ਸੀ, ਮੁਗ਼ਲ ਹਕੂਮਤ ਨੇ ਵੀ ਸਿੰਘਾਂ ਨੂੰ ਉਨੀ ਹੀ ਵੱਡੀ ਸੱਟ ਮਾਰੀ ਸੀ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ (1716) ਤੋਂ ਬਾਅਦ ਅੰਦਾਜ਼ਨ 1732-33 ਵਿੱਚ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਸਿੱਖ ਸੰਘਰਸ਼ ਦੀ ਪੁਨਰ-ਸੁਰਜੀਤੀ ਹੋਈ ਸੀ। ਇਹ ਸਮਾਂ ਪੰਜਾਬ ਵਿੱਚ ਜ਼ਕਰੀਆ ਖ਼ਾਨ ਦੀ ਸੂਬੇਦਾਰੀ ਦਾ ਸੀ। ਇਹ ਸਮਾਂ ਸਿੱਖ ਸੰਘਰਸ਼ ਦੀ ਪੁਨਰ-ਸੁਰਜੀਤੀ ਦਾ ਸੀ। ਇਸ ਲਈ ਸਮੇਂ ਦੀ ਮੁਗਲ ਹਕੂਮਤ ਨੇ ਵੀ ਸਿੱਖ ਸੰਘਰਸ਼ ਨੂੰ ਮੁੜ ਤੋਂ ਪੈਦਾ ਹੋਣ ਤੋਂ ਰੋਕਣ ਲਈ ਫੌਰੀ ਕਦਮ ਚੁੱਕੇ। ਇਸ ਸਮੇਂ ਦੌਰਾਨ ਕਈ ਐਸੇ ਸਿੱਖ ਨੇਤਾਵਾਂ, ਸੰਤ ਪੁਰਖਾਂ ਅਤੇ ਸਰਗਰਮ ਕਾਰਕੁਨਾਂ ਨੂੰ ਬਿਨਾਂ ਵਜ੍ਹਾ ਹੀ ਸ਼ਹੀਦ ਕੀਤਾ ਗਿਆ ਸੀ ਜਿਨ੍ਹਾਂ ਨੇ ਕਿਸੇ ਤਰ੍ਹਾਂ ਵੀ ਕੋਈ ਜੁਰਮ ਨਹੀਂ ਕੀਤਾ ਸੀ। ਜਿਵੇਂ ਭਾਈ ਮਨੀ ਸਿੰਘ ਜੀ, ਭਾਈ ਤਾਰਾ ਸਿੰਘ ਡੱਲਵਾਂ, ਭਾਈ ਤਾਰੂ ਸਿੰਘ ਜੀ, ਬੀਰ ਹਕੀਕਤ ਰਾਏ ਜੀ, ਭਾਈ ਸੁਬੇਗ ਸਿੰਘ ਅਤੇ ਸ਼ਾਹਬਾਜ਼ ਸਿੰਘ ਜੀ ਆਦਿ। ਇਨ੍ਹਾਂ ਸ਼ਹੀਦੀਆਂ ਦਾ ਸਮਾਂ 1734 ਤੋਂ ਲੈ ਕੇ 1745 ਤਕ ਦਾ ਸੀ।
ਭਾਈ ਮਨੀ ਸਿੰਘ ਜੀ ਬਜ਼ੁਰਗ ਨੇਤਾ ਸਨ। ਉਹ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ-ਸੰਭਾਲ ਵੀ ਕਰਦੇ ਸਨ। ਜਦੋਂ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਸਿੱਖ ਸੰਘਰਸ਼ ਮੁੜ ਤੋਂ ਲਾਮਬੰਦ ਹੋ ਰਿਹਾ ਸੀ ਤਾਂ ਹਕੂਮਤ ਨੇ ਸਮਝਿਆ ਕਿ ਭਾਈ ਮਨੀ ਸਿੰਘ ਜੈਸਾ ਬਜ਼ੁਰਗ ਨੇਤਾ ਇਨ੍ਹਾਂ ਸੰਘਰਸ਼ਸ਼ੀਲ ਸਿੰਘਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਇਸ ਲਈ ਸਿੱਖ ਸੰਘਰਸ਼ ਨੂੰ ਦਬਾਉਣ ਲਈ ਉਨ੍ਹਾਂ ਨੂੰ ਮਾਰਨਾ ਬਹੁਤ ਜ਼ਰੂਰੀ ਹੈ। ਸਿੱਟੇ ਵਜੋਂ ਹਕੂਮਤ ਨੇ ਹਾੜ੍ਹ ਸੁਦੀ ਪੰਚਮੀ ਸੰਮਤ 1791 ਬਿਕਰਮੀ ਮੁਤਾਬਕ 24 ਜੂਨ 1734 ਨੂੰ ਭਾਈ ਸਾਹਿਬ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਨਾਲ ਹੋਰ ਵੀ ਕਈ ਸਾਥੀ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ ਜਿਨ੍ਹਾਂ ਦੇ ਨਾਵਾਂ ਦੀ ਜਾਣਕਾਰੀ ਵੱਖ-ਵੱਖ ਤਰ੍ਹਾਂ ਨਾਲ ਮਿਲਦੀ ਹੈ। ਸ਼ਹੀਦ ਬਿਲਾਸ ਅਨੁਸਾਰ ਭਾਈ ਸਾਹਿਬ ਨਾਲ ਸ਼ਹੀਦ ਹੋਣ ਵਾਲੇ ਸਿੰਘਾਂ ਦੇ ਨਾਂ ਸਨ: ਭਾਈ ਗੁਲਜ਼ਾਰ ਸਿੰਘ ਅਤੇ ਭਾਈ ਭੂਪਤ ਸਿੰਘ। ਪਰ ਕੋਇਰ ਸਿੰਘ ਨੇ ਅਲੱਗ ਨਾਂ ਦਿੰਦੇ ਹੋਏ ਦੱਸਿਆ ਹੈ ਕਿ ਭਾਈ ਗੁਰਬਖਸ਼ ਸਿੰਘ, ਸੰਤ ਸਿੰਘ, ਅਮਰ ਸਿੰਘ, ਉਦੈ ਸਿੰਘ, ਗੁਰਮੁਖ ਸਿੰਘ, ਰਣ ਸਿੰਘ ਅਤੇ ਸੰਗਤ ਸਿੰਘ ਆਦਿ ਭਾਈ ਸਾਹਿਬ ਨਾਲ ਸ਼ਹੀਦ ਹੋਏ ਸਨ।
ਭਾਈ ਤਾਰਾ ਸਿੰਘ ਡੱਲਵਾਂ, ਬੀਰ ਹਕੀਕਤ ਰਾਏ ਜੀ, ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਅਤੇ ਭਾਈ ਤਾਰੂ ਸਿੰਘ ਜੀ, ਆਪੋ-ਆਪਣੀਆਂ ਥਾਵਾਂ ‘ਤੇ ਗੁਰਬਾਣੀ ਜਾਂ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲੇ ਸਨ। ਇਸ ਸਮੇਂ ਦੇ ਸ਼ਹੀਦਾਂ ਵਿੱਚ ਫ਼ੌਜਾਂ ਨਾਲ ਲੜ ਕੇ ਸ਼ਹੀਦ ਹੋਣ ਵਾਲੇ ਸਿਰਫ਼ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਹੀ ਸਨ। ਇਨ੍ਹਾਂ ਨੂੰ ਸ਼ਰੀਕਾਂ ਦੇ ਮਿਹਣੇ ਸੁਣਨੇ ਪਏ ਸਨ ਕਿ ਸਿੰਘ ਤਾਂ ਹੁਣ ਸਿਰਫ਼ ਲੁਕ-ਛਿਪ ਕੇ ਹੀ ਦਿਨ ਕੱਟਣ ਜੋਗੇ ਹਨ। ਇਨ੍ਹਾਂ ਨੇ ਇਹ ਮਿਹਣਾ ਸੁਣ ਕੇ ਹੀ ਆਪਣੇ ਪਿੰਡ ਵਿੱਚ ਖ਼ਾਲਸੇ ਦੀ ਸਰਕਾਰ ਦਾ ਨਾਕਾ ਲਗਾ ਲਿਆ ਸੀ। ਇਹ ਦਰਸਾਉਣ ਲਈ ਕਿ ਖ਼ਾਲਸਾ ਨਾ ਹੀ ਡਰ ਕੇ ਭੱਜਦਾ ਹੈ ਅਤੇ ਨਾ ਹੀ ਕਿਸੇ ਹਕੂਮਤ ਦਾ ਗੁਲਾਮ ਰਹਿੰਦਾ ਹੈ, ਇਨ੍ਹਾਂ ਦੋਵਾਂ ਨੇ ਇਨ੍ਹਾਂ ਵਿਰੁੱਧ ਭੇਜੀ ਗਈ ਫ਼ੌਜੀ ਟੁਕੜੀ ਦਾ ਉਦੋਂ ਤਕ ਮੁਕਾਬਲਾ ਕੀਤਾ ਜਦੋਂ ਤਕ ਇਨ੍ਹਾਂ ਦੇ ਸਰੀਰ ਵਿੱਚ ਜਾਨ ਰਹੀ। ਅਖੀਰ ਇਹ ਦੋਵੇਂ ਸਿੰਘ ਲੜਦੇ ਹੋਏ ਹੀ ਸ਼ਹੀਦੀਆਂ ਪਾ ਗਏ ਸਨ।
1745 ਵਿੱਚ ਜ਼ਕਰੀਆ ਖ਼ਾਨ ਮਰ ਗਿਆ ਸੀ। ਇਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਵੀ ਬੜੀਆਂ ਤਬਦੀਲੀਆਂ ਵਾਪਰ ਗਈਆਂ ਸਨ। ਇੱਕ ਤਾਂ ਜ਼ਕਰੀਆ ਖ਼ਾਨ ਦੇ ਦੋਵੇਂ ਪੁੱਤਰ ਯਾਹੀਆ ਖ਼ਾਨ ਅਤੇ ਸ਼ਾਹ ਨਿਵਾਜ਼ ਖ਼ਾਨ ਨਾਲਾਇਕ ਸਨ। ਦੂਜਾ, ਖ਼ਾਲਸੇ ਦਾ ਸੰਘਰਸ਼ ਵੀ ਆਪਣੇ ਸ਼ਹੀਦਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਂਦਾ ਹੋਇਆ ਬਹੁਤ ਤਾਕਤਵਰ ਹੋ ਗਿਆ ਸੀ। ਭਾਵੇਂ ਇਸ ਸਮੇਂ ਦੌਰਾਨ ਛੋਟਾ ਘੱਲੂਘਾਰਾ (ਮਈ-ਜੂਨ, 1746) ਵੀ ਵਾਪਰਿਆ ਅਤੇ ਇਸ ਘੱਲੂਘਾਰੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਸ਼ਹੀਦ ਹੋ ਗਏ ਪਰ ਇਹ ਸ਼ਹੀਦੀਆਂ ਲੜਾਈ ਦੇ ਮੈਦਾਨ ਵਿਚਲੀਆਂ ਸਨ। ਲੜਾਈ ਵਿਚਲੀਆਂ ਸ਼ਹਾਦਤਾਂ ਨੂੰ ਸੂਰਮਗਤੀ ਤਾਂ ਮੰਨਿਆ ਗਿਆ ਹੈ ਪਰ ਸ਼ਾਂਤਮਈ ਤਰੀਕੇ ਨਾਲ ਹੋਈਆਂ ਸ਼ਹਾਦਤਾਂ ਨੂੰ ਸਿਰਮੌਰ ਮੰਨਿਆ ਗਿਆ ਹੈ। ਸ਼ਾਂਤਮਈ ਰਹਿੰਦਿਆਂ ਦਿੱਤੀਆਂ ਗਈਆਂ ਸ਼ਹਾਦਤਾਂ ਦੇ ਸਾਹਮਣੇ ਜੀਵਨ ਜਿਉਣ ਦਾ ਇੱਕ ਬਦਲ ਹੁੰਦਾ ਸੀ ਜਦੋਂਕਿ ਜੰਗ ਦੇ ਮੈਦਾਨ ਵਿੱਚ ਲੜ ਕੇ ਮਰਨ ਸਮੇਂ ਇਹ ਬਦਲ ਨਹੀਂ ਹੁੰਦਾ ਸੀ। ਲੜਾਈ ਵਿੱਚ ਕਿਸੇ ਇੱਕ ਧਿਰ ਨੇ ਤਾਂ ਮਰਨਾ ਹੀ ਹੈ। ਇਸ ਲਈ ਲੜਾਈ ਵਿੱਚ ਜੀਵਨ-ਜਿਉਣ ਦਾ ਬਦਲ ਜਾਂ ਤਾਂ ਲੜਾਈ ਵਿੱਚੋਂ ਭੱਜ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਜਾਂ ਦੁਸ਼ਮਣ ਦੀ ਈਨ ਮੰਨ ਕੇ। ਇਉਂ ਇਹ ਦੋਵੇਂ ਰਸਤੇ ਹੀ ਇੱਕ ਯੋਧੇ ਨੂੰ ਸ਼ੋਭਾ ਨਹੀਂ ਦਿੰਦੇ। ਇਸ ਤਰ੍ਹਾਂ ਸਿੱਖ ਇਤਿਹਾਸ ਵਿੱਚ ਬੇਮਿਸਾਲ ਸੂਰਮਗਤੀ ਦੀਆਂ ਬਹੁਤ ਮਿਸਾਲਾਂ ਹਨ ਪਰ ਸਿਰਮੌਰ ਥਾਂ ਸਿਰਫ਼ ਸ਼ਾਂਤਮਈ ਸ਼ਹਾਦਤਾਂ ਨੂੰ ਹੀ ਦਿੱਤੀ ਗਈ ਹੈ। ਬੰਦਾ ਸਿੰਘ ਬਹਾਦਰ ਬੇਸ਼ੱਕ ਲੜਾਈ ਦੇ ਮੈਦਾਨ ਦਾ ਇੱਕ ਸੂਰਬੀਰ ਯੋਧਾ ਸੀ ਪਰ ਜਦੋਂ ਉਸ ਨੇ ਸ਼ਹਾਦਤ ਦਿੱਤੀ ਸੀ ਉਸ ਸਮੇਂ ਉਹ ਇੱਕ ਕੈਦੀ ਸੀ। ਕੈਦ ਵਿੱਚ ਰੱਖ ਕੇ ਹੀ ਜਦੋਂ ਉਸ ਨੂੰ ਮਾਰਿਆ ਜਾ ਰਿਹਾ ਸੀ ਤਾਂ ਉਸ ਦੇ ਸਾਹਮਣੇ ਇੱਕ ਬਦਲ ਰੱਖਿਆ ਗਿਆ ਸੀ। ਇਹ ਬਦਲ ਸੀ ਹਕੂਮਤ ਦੀ ਈਨ ਮੰਨ ਕੇ ਇਸਲਾਮ ਨੂੰ ਕਬੂਲ ਕਰਨ ਦਾ। ਬੰਦਾ ਸਿੰਘ ਨੇ ਇਸ ਨੂੰ ਰੱਦ ਕਰਕੇ ਮੌਤ ਦਾ ਬਦਲ ਚੁਣਿਆ ਸੀ।
1765 ਤੋਂ ਲੈ ਕੇ 1849 ਤਕ ਦੇ 85 ਸਾਲ ਪੰਜਾਬ ਵਿੱਚ ਖ਼ਾਲਸੇ ਦੇ ਰਾਜ ਦਾ ਸਮਾਂ ਸੀ। ਕੁਦਰਤੀ ਗੱਲ ਸੀ ਕਿ ਖ਼ਾਲਸੇ ਦੇ ਆਪਣੇ ਰਾਜ ਵਿੱਚ ਸਿੱਖਾਂ ਦਾ ਬੋਲਬਾਲਾ ਹੋਣਾ ਸੀ। ਸ਼ਹਾਦਤਾਂ ਸੰਘਰਸ਼ ਦੇ ਸਮੇਂ ਦੀਆਂ ਪ੍ਰਤੀਕ ਹਨ। ਇਸ ਲਈ ਇਸ ਸਮੇਂ ਦੌਰਾਨ ਸ਼ਹਾਦਤਾਂ ਤੋਂ ਠੱਲ੍ਹ ਪੈ ਜਾਣੀ ਕੁਦਰਤੀ ਗੱਲ ਸੀ ਪਰ ਖ਼ਾਲਸਾ ਰਾਜ ਦੇ ਅਖੀਰ ‘ਤੇ ਦੋ ਸਿੱਖ-ਅੰਗਰੇਜ਼ ਜੰਗਾਂ ਦੌਰਾਨ ਹੋਈ ਤਬਾਹੀ ਵੱਲ ਸਾਡੇ ਇਤਿਹਾਸਕਾਰਾਂ ਨੇ ਬਹੁਤਾ ਧਿਆਨ ਨਹੀਂ ਦਿੱਤਾ। ਉਨ੍ਹਾਂ ਨੇ ਇਸ ਤਬਾਹੀ ਨੂੰ ਸਿਰਫ ਇੰਨਾ ਕੁ ਕਹਿ ਕੇ ਹੀ ਅਣਗੌਲਿਆਂ ਕਰ ਦਿੱਤਾ ਹੈ ਕਿ ਦੁਸ਼ਮਣਾਂ ਦੀ ਸਾਜ਼ਿਸ਼ ਅਤੇ ਧੋਖੇ ਨਾਲ ਖ਼ਾਲਸਾ ਰਾਜ 1849 ਵਿੱਚ ਖ਼ਤਮ ਕਰ ਦਿੱਤਾ ਗਿਆ ਸੀ। ਜੇਕਰ ਇਸ ਤਬਾਹੀ ਦੇ ਵਿਸਥਾਰ ਵਿੱਚ ਜਾ ਕੇ ਦੇਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਹਾਰੀਆਂ ਗਈਆਂ ਦੋਵੇਂ ਸਿੱਖ-ਅੰਗਰੇਜ਼ ਜੰਗਾਂ ਵਿੱਚ 40 ਹਜ਼ਾਰ ਉਹ ਸਿੱਖ ਸਿਪਾਹੀ ਮਾਰਿਆ ਗਿਆ ਸੀ ਜਿਹੜਾ ਪੂਰੀ ਤਰ੍ਹਾਂ ਸਿੱਖਿਅਤ ਅਤੇ ਜ਼ਾਬਤੇਦਾਰ ਫ਼ੌਜੀ ਸਿਪਾਹੀ ਸੀ। ਸਭਰਾਉਂ ਦੀ 10 ਫਰਵਰੀ 1846 ਦੀ ਅੱਧੇ ਦਿਨ ਦੀ ਲੜਾਈ ਵਿੱਚ ਹੀ ਸ. ਸ਼ਾਮ ਸਿੰਘ ਅਟਾਰੀਵਾਲੇ ਦੀ ਅਗਵਾਈ ਹੇਠ ਲੜਨ ਵਾਲੀ ਪੂਰੀ ਦੀ ਪੂਰੀ ਖ਼ਾਲਸਾ ਫ਼ੌਜ ਤੋਪ ਦੇ ਗੋਲਿਆਂ ਨਾਲ ਮਾਰ ਦਿੱਤੀ ਗਈ ਸੀ। ਸ. ਅਟਾਰੀਵਾਲੇ ਦੀ ਅਗਵਾਈ ਹੇਠ 20 ਹਜ਼ਾਰ ਖ਼ਾਲਸਾ ਫ਼ੌਜ ਸੀ। ਇਸ ਲੜਾਈ ਵਿੱਚ ਸ਼ਾਮਲ ਬਰਤਾਨਵੀ ਲੇਖਕ ਕਨਿੰਘਮ ਨੇ ਲਿਖਿਆ ਹੈ ਕਿ ਇਸ ਲੜਾਈ ਵਿੱਚ ਨਾ ਕਿਸੇ ਸਿੱਖ ਸਿਪਾਹੀ ਨੇ ਹਥਿਆਰ ਸੁੱਟੇ ਸਨ ਅਤੇ ਨਾ ਹੀ ਕੋਈ ਮੈਦਾਨ ਵਿੱਚੋਂ ਭੱਜਿਆ ਸੀ। ਸਭ ਦੇ ਸਭ ਆਪਣੇ ਆਗੂ ਦੇ ਅੱਗੇ ਹੋ ਕੇ ਜਾਨਾਂ ਵਾਰ ਗਏ ਸਨ। ਬਾਕੀ ਵੀਹ ਹਜ਼ਾਰ ਸਿਪਾਹੀ ਦੂਜੀ ਸਿੱਖ-ਅੰਗਰੇਜ਼ ਜੰਗ ਵਿੱਚ ਸਰਦਾਰ ਸ਼ੇਰ ਸਿੰਘ ਅਟਾਰੀਵਾਲੇ ਦੀ ਅਗਵਾਈ ਹੇਠ ਲੜ ਕੇ ਸ਼ਹੀਦ ਹੋ ਗਿਆ ਸੀ। ਸ਼ਾਇਦ ਇੰਨਾ ਜਾਨੀ ਨੁਕਸਾਨ ਤਾਂ ਸਿੱਖਾਂ ਦਾ ਦੋਵੇਂ ਘੱਲੂਘਾਰਿਆਂ ਵਿੱਚ ਵੀ ਨਹੀਂ ਹੋਇਆ ਸੀ ਜਿੰਨਾ ਦੋਵੇਂ ਸਿੱਖ-ਅੰਗਰੇਜ਼ ਜੰਗਾਂ ਵਿੱਚ ਹੋਇਆ ਸੀ। ਇਧਰ ਧਿਆਨ ਦੇਣ ਦੀ ਲੋੜ ਹੈ। ਇਹ ਸਾਰੇ ਬਾਕਾਇਦਾ ਸੈਨਿਕ ਸਨ। ਇਨ੍ਹਾਂ ਦਾ ਸਾਰੇ ਕੁਝ ਦਾ ਲਿਖਤੀ ਰਿਕਾਰਡ ਸੀ ਪਰ ਅਜੇ ਤਕ ਸਾਨੂੰ ਇਨ੍ਹਾਂ ਚਾਲੀ ਹਜ਼ਾਰ ਸਿੱਖ ਸਿਪਾਹੀਆਂ ਵਿੱਚੋਂ ਸਿਰਫ਼ 20-25 ਸੈਨਿਕਾਂ ਜਾਂ ਅਧਿਕਾਰੀਆਂ ਦੇ ਨਾਵਾਂ ਦਾ ਹੀ ਪਤਾ ਹੈ। ਇਹ ਗੱਲ ਸਿੱਖ ਇਤਿਹਾਸ ਦੇ ਖੋਜਾਰਥੀਆਂ ਲਈ ਬਹੁਤ ਵੱਡੀ ਚੁਣੌਤੀ ਹੈ।
1849 ਵਿੱਚ ਖ਼ਾਲਸਾ ਰਾਜ ਦੇ ਖ਼ਾਤਮੇ ਤੋਂ ਬਾਅਦ ਪੰਜਾਬ ਵਿੱਚ ਬਦੇਸ਼ੀ (ਅੰਗਰੇਜ਼ੀ) ਸ਼ਾਸਨ ਸ਼ੁਰੂ ਹੋਇਆ। ਸੰਘਰਸ਼ ਕਰਨ ਦਾ ਵਿਚਾਰ ਜਿਹੜਾ ਸਿੱਖ ਦੀ ਸੋਚ ਦਾ ਇੱਕ ਮੁੱਖ ਨੁਕਤਾ ਸੀ ਇਸ ਸਮੇਂ ਸਿੱਖ ਸੋਚ ਵਿੱਚੋਂ ਨਿਕਲ ਚੁੱਕਿਆ ਸੀ ਕਿਉਂਕਿ ਦੋਵੇਂ ਸਿੱਖ-ਅੰਗਰੇਜ਼ ਜੰਗਾਂ ਵਿੱਚ ਸਿੱਖਾਂ ਨੂੰ ਬਹੁਤ ਵੱਡੀ ਸੱਟ ਵੱਜ ਚੁੱਕੀ ਸੀ। ਇਸ ਸੱਟ ਵਿੱਚੋਂ ਸਿੱਖ 1920 ਤਕ ਉੱਭਰ ਨਹੀਂ ਸਕੇ ਸਨ। ਇਸ ਸਮੇਂ ਵੀ ਸਿੱਖ ਸੰਘਰਸ਼ ਸਿਰਫ਼ ਗੁਰਦੁਆਰਿਆਂ ਨੂੰ ਪੰਥਕ ਕੰਟਰੋਲ ਵਿੱਚ ਕਰਨ ਲਈ ਚੱਲਿਆ ਸੀ ਜਿਹੜਾ ਗੁਰਦੁਆਰਾ ਸੁਧਾਰ ਲਹਿਰ ਦੇ ਨਾਂ ਨਾਲ ਸਾਹਮਣੇ ਆਇਆ ਸੀ। ਇਹ ਪੂਰੀ ਤਰ੍ਹਾਂ ਸ਼ਾਂਤਮਈ ਸੀ ਪਰ ਇਸ ਸ਼ਾਂਤਮਈ ਸੰਘਰਸ਼ ਨੂੰ ਵੀ ਅੰਗਰੇਜ਼ ਹਕੂਮਤ ਨੇ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਦਬਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਸ਼ਾਂਤਮਈ ਸੰਘਰਸ਼ ਵਿੱਚ ਸ਼ਹਾਦਤਾਂ ਬਹੁਤ ਹੋਈਆਂ ਸਨ। ਨਨਕਾਣਾ ਸਾਹਿਬ ਦੇ ਸਾਕੇ ਵਿੱਚ (ਫਰਵਰੀ 1921) ਅਨੇਕਾਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਵਿੱਚ ਮੁੱਖ ਸ਼ਹਾਦਤਾਂ ਭਾਈ ਲਛਮਣ ਸਿੰਘ ਅਤੇ ਭਾਈ ਦਲੀਪ ਸਿੰਘ ਦੀਆਂ ਸਨ। ਇਸ ਸਾਕੇ ਵਿੱਚ ਹੋਰ ਵੀ ਬਹੁਤ ਸਾਰੇ ਸਿੰਘ ਸ਼ਹੀਦ ਕੀਤੇ ਗਏ ਜਿਨ੍ਹਾਂ ਦੀ ਗਿਣਤੀ ਬਾਰੇ ਵੱਖ-ਵੱਖ ਰਿਪੋਰਟਾਂ ਵਿੱਚ 120 ਤੋਂ ਲੈ ਕੇ 200 ਤਕ ਦੀ ਗਿਣਤੀ ਦਿੱਤੀ ਗਈ ਹੈ। ਇਸ ਲਹਿਰ ਦੇ ਸਮਕਾਲੀ ਲੇਖਕ ਗਿਆਨੀ ਪ੍ਰਤਾਪ ਸਿੰਘ ਨੇ ਨਨਕਾਣਾ ਸਾਹਿਬ ਦੇ ਕੁੱਲ ਸ਼ਹੀਦਾਂ ਦੀ ਗਿਣਤੀ 86 ਦਿੱਤੀ ਹੈ। ਇਨ੍ਹਾਂ ਦੇ ਨਾਂ ਵੀ ਦਿੱਤੇ ਗਏ ਹਨ। ਸਮੁੱਚੀ ਗੁਰਦੁਆਰਾ ਸੁਧਾਰ ਲਹਿਰ ਦਾ ਸਿੱਟਾ 1925 ਦੇ ਪੰਜਾਬ ਸਿੱਖ ਗੁਰਦੁਆਰਾ ਐਕਟ ਵਿੱਚ ਨਿਕਲਿਆ। ਇਸ ਤਹਿਤ ਹੀ ਵਰਤਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਹੋਂਦ ਵਿੱਚ ਆਈ ਹੈ। ਬਰਤਾਨਵੀ ਸ਼ਾਸਨ ਦੌਰਾਨ ਗੁਰਦੁਆਰਾ ਸੁਧਾਰ ਲਹਿਰ ਦੇ ਨਾਂ ਹੇਠ ਸ਼ਾਇਦ ਸਿੱਖਾਂ ਦਾ ਆਖਰੀ ਸੰਘਰਸ਼ ਸੀ ਜਿਹੜਾ ਨਿਰੋਲ ਸਿੱਖ ਮਿਸ਼ਨ ਦੀ ਪੂਰਤੀ ਲਈ ਸੀ। ਕੁਝ ਸਮੇਂ ਲਈ ਬੱਬਰ ਅਕਾਲੀ ਲਹਿਰ ਵੀ ਚੱਲੀ ਸੀ ਜਿਸ ਵਿੱਚ ਕਈ ਬੱਬਰ ਸ਼ਹੀਦ ਕਰ ਦਿੱਤੇ ਗਏ ਸਨ। ਇਹ ਨਿਰੋਲ ਰਾਜਨੀਤਕ ਲੜਾਈ ਸੀ ਜਿਹੜੀ ਸੀਮਤ ਪੱਧਰ ਤਕ ਰਹੀ ਸੀ। ਸਿੱਖਾਂ ਵਿੱਚ ਇਹ ਲਹਿਰ ਬਹੁਤਾ ਪ੍ਰਭਾਵ ਨਹੀਂ ਪਾ ਸਕੀ। ਇਸੇ ਤਰ੍ਹਾਂ ਪਹਿਲਾਂ 1860ਵਿਆਂ ਵਿੱਚ ਚੱਲੀ ਨਾਮਧਾਰੀ (ਕੂਕਾ) ਲਹਿਰ ਵੀ ਸਿੱਖਾਂ ਉਪਰ ਬਹੁਤਾ ਪ੍ਰਭਾਵ ਨਹੀਂ ਪਾ ਸਕੀ ਸੀ। ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਨੇ ਸ਼ਾਇਦ ਸਿੱਖ ਮਨਾਂ ਵਿੱਚੋਂ ਉਨ੍ਹਾਂ ਦੇ ਪਹਿਲੇ ਖ਼ਾਲਸਾ ਰਾਜ ਦੀ ਹੋਂਦ ਨੂੰ ਉੱਕਾ ਹੀ ਮਿਟਾ ਦਿੱਤਾ ਸੀ। 18ਵੀਂ ਸਦੀ ਦੌਰਾਨ ਜਿਸ ਸਿੱਖ ਕੌਮ ਨੇ ਆਪਣੀ ਸੁਤੰਤਰਤਾ ਲਈ ਬੇਮਿਸਾਲ ਸੰਘਰਸ਼ ਲੜਿਆ ਸੀ ਉਹੀ ਸਿੱਖ ਕੌਮ ਭਾਰਤ ਦੇ ਸਮੁੱਚੇ ਆਜ਼ਾਦੀ ਅੰਦੋਲਨ ਵਿੱਚ ਕੋਈ ਵੀ ਪ੍ਰਭਾਵ ਨਹੀਂ ਪਾ ਸਕੀ ਸੀ। ਇਹੀ ਕਾਰਨ ਸੀ ਕਿ ਭਾਰਤ ਦੀ ਆਜ਼ਾਦੀ ਉਪਰੰਤ ਪੰਜਾਬ ਵਿੱਚ ਪਹਿਲਾਂ ਪੰਜਾਬੀ ਸੂਬੇ ਦੇ ਨਾਂ ਹੇਠ ਫਿਰ ਅਧੂਰੇ ਪੰਜਾਬੀ ਸੂਬੇ ਨੂੰ ਪੂਰਾ ਕਰਵਾਉਣ ਦੇ ਨਾਂ ਹੇਠ ਲਗਾਤਾਰ ਸਿੱਖ ਸੰਘਰਸ਼ ਚਲਦਾ ਰਿਹਾ ਸੀ।
ਆਜ਼ਾਦ ਭਾਰਤ ਵਿੱਚ ਪੰਜਾਬੀ ਸੂਬੇ ਦੀ ਅਕਾਲੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਪ੍ਰਬੰਧ ਹੇਠ ਜਿਹੜੀ ਬੇਮਿਸਾਲ ਸਿੱਖ ਸ਼ਹਾਦਤ ਹੋਈ ਉਹ ਦਰਸ਼ਨ ਸਿੰਘ ਫੇਰੂਮਾਨ ਦੀ ਸੀ। ਫੇਰੂਮਾਨ ਨੇ ਪੰਜਾਬੀ ਸੂਬੇ ਦੀਆਂ ਅਧੂਰੀਆਂ ਮੱਦਾਂ ਨੂੰ ਪੂਰਾ ਕਰਵਾਉਣ ਅਤੇ ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਲਈ 15 ਅਗਸਤ 1969 ਨੂੰ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਵਿੱਚ ਆਪਣਾ ਮਰਨ ਵਰਤ ਰੱਖਿਆ ਸੀ। ਇਹ ਮਰਨ ਵਰਤ ਪੂਰੇ 74 ਦਿਨਾਂ ਤਕ ਚਲਦਾ ਰਿਹਾ ਸੀ। ਇਉਂ ਦਰਸ਼ਨ ਸਿੰਘ ਫੇਰੂਮਾਨ ਨੇ 27 ਅਕਤੂਬਰ 1969 ਤੱਕ 74 ਦਿਨ ਭੁੱਖੇ ਰਹਿ ਕੇ ਆਪਣੀ ਜਾਨ ਵਾਰ ਦਿੱਤੀ ਸੀ। ਮਰਨ ਵਰਤ ਦੌਰਾਨ ਉਹ ਪੰਜਾਬ ਦੀ ਅਕਾਲੀ ਪ੍ਰਮੁੱਖਤਾ ਵਾਲੀ ਸਰਕਾਰ ਦੀ ਕੈਦ ਵਿੱਚ ਰਹੇ ਸਨ ਅਤੇ ਕੈਦ ਵਿੱਚ ਹੀ ਉਨ੍ਹਾਂ ਨੇ ਆਪਣੇ ਅੰਤਮ ਸੁਆਸ ਲਏ ਸਨ।
ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਸਿੱਖ ਸ਼ਹਾਦਤਾਂ ਸਿੱਖ ਸੰਘਰਸ਼ ਦਾ ਪ੍ਰਤੀਕ ਸਨ। ਭਾਵੇਂ ਇਹ ਸ਼ਾਂਤਮਈ ਸੀ ਤੇ ਭਾਵੇਂ ਹਥਿਆਰਬੰਦ। ਜਿਉਂ-ਜਿਉਂ ਸ਼ਹਾਦਤਾਂ ਹੁੰਦੀਆਂ ਸਨ, ਸਿੱਖ ਸੰਘਰਸ਼ ਹੋਰ ਪ੍ਰਚੰਡ ਹੁੰਦਾ ਸੀ। ਇਹ ਸਿੱਖ ਸ਼ਹਾਦਤਾਂ ਆਪਣੀ ਮਿਸਾਲ ਆਪ ਸਨ। ਇਨ੍ਹਾਂ ਦਾ ਸੰਕਲਪ ਵੀ ਸਿੱਖ ਧਰਮ ਦਾ ਆਪਣਾ ਸੀ ਅਤੇ ਇਨ੍ਹਾਂ ਦਾ ਉਦੇਸ਼ ਵੀ ਸਿੱਖ ਧਰਮ ਦਾ ਆਪਣਾ ਸੀ। ਇਨ੍ਹਾਂ ਸ਼ਹਾਦਤਾਂ ਰਾਹੀਂ ਸਿੱਖ ਧਰਮ ਨੇ ਵਿਸ਼ਵ ਨੂੰ ਇੱਕ ਨਵਾਂ ਸੰਦੇਸ਼ ਦਿੱਤਾ ਸੀ। ਇਹ ਸੰਦੇਸ਼ ਆਪਣੇ ਸੱਚ ਦੇ ਮਾਰਗ ਦੀ ਰਾਖੀ ਕਰਨ ਦਾ ਸੀ, ਦੁਸ਼ਮਣ ਨੂੰ ਮਾਰਨ ਦਾ ਨਹੀਂ।
ਡਾ. ਸੁਖਦਿਆਲ ਸਿੰਘ
(ਸਮਾਪਤ)


Post Comment

Wednesday, February 27, 2013

ਸਿੱਖ ਇਤਿਹਾਸ ਵਿੱਚ ਸ਼ਹਾਦਤ


ਸ਼ਹੀਦੀ ਜਾਂ ਸ਼ਹਾਦਤ ਜੈਸੇ ਕਾਰਨਾਮੇ ਸਿਰਫ਼ ਉਸ ਸਮੇਂ ਹੀ ਸਾਹਮਣੇ ਆਉਂਦੇ ਹਨ ਜਦੋਂ ਕ੍ਰਾਂਤੀਕਾਰੀ ਵਿਚਾਰਧਾਰਾ ਪੈਦਾ ਹੁੰਦੀ ਹੈ। ਸ਼ਹੀਦੀ ਅਤੇ ਕ੍ਰਾਂਤੀ (ਇਨਕਲਾਬ) ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ। ਇਨਕਲਾਬੀ ਵਿਚਾਰਧਾਰਾ ਲੋਕਾਂ ਵਿੱਚ ਨਵੀਂ ਰੂਹ ਫੂਕਦੀ ਹੈ; ਨਵੀਂ ਰੂਹ ਵਿੱਚੋਂ ਬਗਾਵਤ ਪਨਪਦੀ ਹੈ; ਬਗਾਵਤ ਵਿੱਚੋਂ ਸਮੇਂ ਦੀ ਹਕੂਮਤ ਦਾ ਜਬਰ ਤੇ ਜ਼ੁਲਮ ਸਾਹਮਣੇ ਆਉਂਦਾ ਹੈ ਅਤੇ ਇਸ ਦਾ ਮੁਕਾਬਲਾ ਕਰਨ ਲਈ ਸ਼ਹੀਦੀਆਂ ਦੇਣੀਆਂ ਪੈਂਦੀਆਂ ਹਨ। ਵਿਸ਼ਵ ਵਿੱਚ ਜਦੋਂ ਅਤੇ ਜਿੱਥੇ ਵੀ ਇਨਕਲਾਬੀ ਵਿਚਾਰਧਾਰਾ ਪਨਪੀ ਹੈ ਉੱਥੇ ਹੀ ਸ਼ਹੀਦ ਪੈਦਾ ਹੋਏ ਹਨ ਅਤੇ ਉੱਥੋਂ ਹੀ ਇਨ੍ਹਾਂ ਸ਼ਬਦਾਂ ਦੀ ਉਤਪਤੀ ਹੋਈ ਹੈ। ਇਹ ਗੱਲ ਵੱਖਰੀ ਹੈ ਕਿ ਹਰ ਬੋਲੀ ਅਤੇ ਸੱਭਿਆਚਾਰ ਦੇ ਆਪਣੇ ਸ਼ਬਦ ਹੁੰਦੇ ਹਨ ਅਤੇ ਆਪਣੀ ਹੀ ਵਿਆਖਿਆ। ਇਸ ਤਰ੍ਹਾਂ ਸ਼ਹਾਦਤ ਅਤੇ ਇਨਕਲਾਬੀ ਵਿਚਾਰਧਾਰਾ ਦਾ ਇੱਕ-ਦੂਜੀ ਨਾਲ ਅਟੁੱਟ ਸਬੰਧ ਹੈ।
ਜਿੱਥੋਂ ਤਕ ਸ਼ਹੀਦ ਜਾਂ ਸ਼ਹਾਦਤ ਵਰਗੇ ਸ਼ਬਦਾਂ ਦਾ ਕਿਸੇ ਵਿਸ਼ੇਸ਼ ਬੋਲੀ ਨਾਲ ਸਬੰਧ ਹੋਣ ਦੀ ਗੱਲ ਹੈ, ਜਿਸ ਸ਼ਬਦ ਨੂੰ ਕਿਸੇ ਕੌਮ ਦਾ ਅਨਪੜ੍ਹ ਵਿਅਕਤੀ ਵੀ ਸਮਝ ਅਤੇ ਬੋਲ ਸਕੇ ਉਹ ਸ਼ਬਦ ਉਸੇ ਕੌਮ ਦੀ ਬੋਲੀ ਦਾ ਮੰਨਿਆ ਜਾਂਦਾ ਹੈ। ਇਹ ਤਾਂ ਵਿਦਵਾਨ ਲੋਕਾਂ ਦਾ ਕੰਮ ਹੈ ਕਿ ਉਹ ਵਿਦੇਸ਼ੀ ਬੋਲੀਆਂ ਦੇ ਕਿੰਨੇ ਕੁ ਸ਼ਬਦ ਲੈ ਕੇ ਆਪਣੀਆਂ ਲਿਖਤਾਂ ਵਿੱਚ ਵਰਤਦੇ ਹਨ ਪਰ ਅਨਪੜ੍ਹ ਲੋਕਾਂ ਨੇ ਤਾਂ ਸਿਰਫ਼ ਉਹੀ ਸ਼ਬਦ ਬੋਲਣਾ ਅਤੇ ਸਮਝਣਾ ਹੈ ਜਿਹੜਾ ਉਨ੍ਹਾਂ ਨੇ ਆਪਣੀ ਮਾਂ ਅਤੇ ਆਪਣੇ ਵੱਡੇ-ਵਡੇਰਿਆਂ ਪਾਸੋਂ ਸੁਣਿਆ ਹੁੰਦਾ ਹੈ। ਇਸ ਤਰ੍ਹਾਂ ਅਨਪੜ੍ਹ ਲੋਕਾਂ ਦਾ ਕਿਸੇ ਦੀ ਲਿਖਤ ਨਾਲ ਕੋਈ ਸਬੰਧ ਨਹੀਂ ਹੁੰਦਾ। ਅੱਜ ਪੰਜਾਬੀ ਭਾਈਚਾਰੇ ਵਿੱਚ ਹਰ ਵਿਅਕਤੀ ਸ਼ਹੀਦ ਅਤੇ ਸ਼ਹਾਦਤ ਦੇ ਅਰਥ ਵੀ ਸਮਝਦਾ ਹੈ ਅਤੇ ਇਨ੍ਹਾਂ ਸ਼ਬਦਾਂ ਨੂੰ ਬੜੀ ਆਸਾਨੀ ਨਾਲ ਬੋਲਦਾ ਵੀ ਹੈ। ਅੱਜ ਜਿਸ ਭਾਵ ਵਿੱਚ ਸਿੱਖ ਧਰਮ ਅਨੁਸਾਰ ਸ਼ਹੀਦ ਅਤੇ ਸ਼ਹਾਦਤ ਦੀ ਵਿਆਖਿਆ ਕੀਤੀ ਜਾਂਦੀ ਹੈ ਉਸ ਮੁਤਾਬਕ ਇਹ ਸਾਰੀ ਦੀ ਸਾਰੀ ਵਿਆਖਿਆ ਸਿੱਖ ਧਰਮ ਦੀ ਆਪਣੀ ਹੈ। ਸਿੱਖ ਧਰਮ ਅਤੇ ਪੰਜਾਬੀ ਇੱਕ-ਦੂਜੇ ਦੀਆਂ ਸਹਾਇਕ ਧਾਰਾਵਾਂ ਹਨ। ਪੰਜਾਬੀ ਬੋਲੀ ਨੇ ਪੰਜਾਬ ਨੂੰ ਵਿਸ਼ੇਸ਼ ਪਛਾਣ ਪ੍ਰਦਾਨ ਕੀਤੀ ਹੈ ਅਤੇ ਸਿੱਖ ਧਰਮ ਨੇ ਪੰਜਾਬੀ ਬੋਲੀ ਨੂੰ ਇਨਕਲਾਬੀ ਰੂਪ ਬਖ਼ਸ਼ਿਆ ਹੈ। ਇਸ ਤਰ੍ਹਾਂ ਇਨ੍ਹਾਂ ਦੋਵਾਂ ਤਾਕਤਾਂ- ਸਿੱਖ ਵਿਚਾਰਧਾਰਾ ਅਤੇ ਪੰਜਾਬੀ ਬੋਲੀ ਨੇ ਪੰਜਾਬੀਆਂ ਨੂੰ ਜਬਰ-ਜ਼ੁਲਮ ਖ਼ਿਲਾਫ਼ ਲੜਨ ਲਈ ਖੜ੍ਹਾ ਕੀਤਾ ਹੈ। ਇਸੇ ਇਨਕਲਾਬੀ ਕਾਰਵਾਈ ਅਤੇ ਵਿਚਾਰਧਾਰਾ ਵਿੱਚੋਂ ਸ਼ਹੀਦ ਅਤੇ ਸ਼ਹਾਦਤ ਜੈਸੇ ਸ਼ਬਦ ਉਤਪੰਨ ਹੋਏ ਹਨ।
ਇਨਕਲਾਬੀ ਲਹਿਰ ਦੀ ਵਿਸ਼ੇਸ਼ਤਾ ਹੁੰਦੀ ਹੈ ਕਿ ਉਹ ਆਪਣੇ ਪੈਰੋਕਾਰ ਨੂੰ ਜੀਵਨ ਅਤੇ ਮੌਤ ਦਾ ਗਿਆਨ ਕਰਵਾ ਕੇ ਚਲਦੀ ਹੈ। ਜੀਵਨ ਅਤੇ ਮੌਤ ਦਾ ਗਿਆਨ ਕਰਵਾਏ ਬਗੈਰ ਨਾ ਹੀ ਸੰਘਰਸ਼ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸੰਘਰਸ਼ ਲਈ ਜਾਨ ਵਾਰੀ ਜਾ ਸਕਦੀ ਹੈ। ਅਸਲ ਵਿੱਚ ਜੀਵਨ ਦਾ ਦੂਜਾ ਨਾਂ ਹੀ ਸੰਘਰਸ਼ ਹੈ। ਸੰਘਰਸ਼ ਤੋਂ ਬਿਨਾਂ ਜੀਵਨ ਜੀਵਿਆ ਹੀ ਨਹੀਂ ਜਾ ਸਕਦਾ। ਮਨੁੱਖ ਲਈ ਆਪਣੇ ਰੁਜ਼ਗਾਰ ਵਾਸਤੇ ਦਸਾਂ ਨਹੁੰਆਂ ਦੀ ਕਿਰਤ


Post Comment

ਪੰਜਾਬ ਦੀਆਂ ਰਿਆਸਤਾਂ ਦਾ ਗਠਨ ਕਿਵੇਂ ਹੋਇਆ?


ਭਾਰਤ ਦੀ ਵੰਡ

ਮੈਂ ਆਪਣੇ ਪਿਛਲੇ ਲੇਖ ਦੇ ਅੰਤ ਵਿਚ ਜ਼ਿਕਰ ਕੀਤਾ ਸੀ ਕਿ ਭਾਰਤ ਸਰਕਾਰ ਚੜ੍ਹਦੇ ਪੰਜਾਬ ਅਤੇ ਇਸ ਦੀਆਂ ਰਿਆਸਤਾਂ ਵਿਚ ਸਿੱਖ ਸਿਆਸਤ ਦਾ ਜਾਇਜ਼ਾ ਲੈ ਰਹੀ ਸੀ, ਇਸੇ ਕਾਰਨ ਰਿਆਸਤਾਂ ਦੇ ਗਠਨ ਦਾ ਫੈਸਲਾ ਲਟਕਾਇਆ ਜਾ ਰਿਹਾ ਸੀ | ਉਸੇ ਲੇਖ ਵਿਚ ਪਾਠਕ ਪੰਜਾਬੀਆਂ ਪ੍ਰਤੀ ਪੰ: ਨਹਿਰੂ ਦੇ ਵਿਚਾਰ ਵੀ ਜਾਣ ਚੁੱਕੇ ਹਨ ਅਤੇ ਮਾਸਟਰ ਤਾਰਾ ਸਿੰਘ ਨੇ ਆਪਣੀ ਮੁਲਾਕਾਤ (19.9.1947) ਵਿਚ ਪੰ: ਨਹਿਰੂ ਨੂੰ ਸਾਫ ਹੀ ਕਿਹਾ ਸੀ ਕਿ ਸਿੱਖ ਭਾਰਤ ਦੀ ਆਬਾਦੀ ਵਿਚ ਬਹੁਤ ਘੱਟ ਗਿਣਤੀ ਵਿਚ ਹਨ, ਇਸ ਲਈ ਉਹ ਹਿੰਦੂਆਂ ਨਾਲ ਭਰਾਵਾਂ ਵਾਂਗ ਹੀ ਰਹਿਣਾ ਚਾਹੁੰਦੇ ਹਨ | 
ਹੁਣ ਮੈਂ ਪੰਜਾਬ ਦੀਆਂ ਰਿਆਸਤਾਂ ਦੇ ਬਾਰੇ ਗੱਲ ਕਰਦਾ ਹਾਂ | ਆਿਖ਼ਰਕਾਰ ਫ਼ੈਸਲਾ ਹੋਇਆ ਕਿ ਪਟਿਆਲਾ, ਜੀਂਦ, ਨਾਭਾ, ਫਰੀਦਕੋਟ, ਮਲੇਰਕੋਟਲਾ ਅਤੇ ਕਪੂਰਥਲਾ ਰਿਆਸਤਾਂ ਨਾਲ ਕਲਸੀਆ ਅਤੇ ਨਾਲਾਗੜ੍ਹ ਰਿਆਸਤਾਂ ਨੂੰ ਵੀ ਮਿਲਾ ਕੇ ਸਾਰੀਆਂ ਰਿਆਸਤਾਂ ਦਾ ਗਠਨ ਕਰ ਦਿੱਤਾ ਜਾਵੇ | ਮਾਸਟਰ ਤਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਨੇ ਵੀ ਇਸ ਫ਼ੈਸਲਾ 'ਤੇ ਸਹਿਮਤੀ ਜਤਾਈ | 15 ਜੁਲਾਈ, 1948 ਨੂੰ ਇਸ ਯੂਨੀਅਨ ਦਾ ਉਦਾਘਟਨ ਹੋਣਾ ਸੀ, ਜਿਸ ਵਾਸਤੇ ਸਰਦਾਰ ਪਟੇਲ ਅਤੇ ਵੀ. ਪੀ. ਮੈਨਨ ਪਟਿਆਲੇ ਆ ਗਏ ਪਰ ਵੀ. ਪੀ. ਮੈਨਨ ਆਉਾਦੇ ਸਾਰ ਹੀ ਪੈਪਸੂ ਯੂਨੀਅਨ ਦੀ ਸਰਕਾਰ ਬਣਾਉਣ ਲਈ ਜੁਟ ਗਏ | 
ਇਹ ਗੱਲ ਦੱਸਣੀ ਵਰਨਣਯੋਗ ਹੈ ਕਿ ਇਨ੍ਹਾਂ ਰਿਆਸਤਾਂ ਦੀ ਪ੍ਰਜਾ ਮੰਡਲ ਪਾਰਟੀ ਆਪਣੇ-ਆਪ ਨੂੰ ਬੜੀ ਅਹਿਮ ਸਮਝਦੀ ਸੀ ਅਤੇ ਨਾਲ ਦੀ ਨਾਲ ਆਪਣੇ-ਆਪ ਵਿਚ ਦੂਸਰੇ ਪ੍ਰਦੇਸ਼ਾਂ ਦੀਆਂ ਕਾਂਗਰਸ ਪਾਰਟੀਆਂ ਦੇ ਬਰਾਬਰ ਹੋਣ ਦਾ ਅਧਿਕਾਰ ਮੰਗਦੀ ਸੀ ਪਰ ਸਚਾਈ ਇਹ ਹੈ ਕਿ ਪ੍ਰਦੇਸ਼ ਕਾਂਗਰਸ ਪਾਰਟੀਆਂ ਨੂੰ ਬਹੁਤ ਮਿਹਨਤ ਕਰਨੀ ਪਈ ਸੀ ਅਤੇ ਉਨ੍ਹਾਂ ਦੀ ਲੀਡਰਸ਼ਿਪ ਪ੍ਰਜਾ ਮੰਡਲ ਪਾਰਟੀ ਦੀ ਲੀਡਰਸ਼ਿਪ ਤੋਂ ਬਹੁਤ ਉਚੇਰਾ ਰੁਤਬਾ ਰੱਖਦੀ ਸੀ | ਹਾਲਾਤ ਨੂੰ ਪਿੱਛੇ ਮੁੜ ਕੇ ਦੇਖਿਆ ਜਾਵੇ ਤਾਂ ਇਹੀ ਗੱਲ ਉਭਰ ਕੇ ਆਉਾਦੀ ਹੈ ਕਿ ਪ੍ਰਜਾ ਮੰਡਲ ਪਾਰਟੀ ਰਿਆਸਤਾਂ ਦੀ ਅਕਾਲੀ ਪਾਰਟੀ ਵਿਚੋਂ ਹੀ ਉਭਰ ਕੇ ਆਈ ਸੀ, ਜਿਸ ਦਾ ਆਰੰਭ ਸ: ਸੇਵਾ ਸਿੰਘ ਠੀਕਰੀਵਾਲੇ ਤੋਂ ਹੁੰਦਾ ਹੈ ਪਰ ਬਾਅਦ ਵਿਚ ਪ੍ਰਜਾ ਮੰਡਲ ਪਾਰਟੀ ਰਿਆਸਤਾਂ ਵਿਚ ਕਾਂਗਰਸ ਦਾ ਦੂਜਾ ਰੂਪ ਧਾਰਨ ਕਰ ਗਈ ਸੀ ਅਤੇ ਹਿੰਦੂ ਭਾਈਚਾਰਾ ਇਸ 'ਤੇ ਭਾਰੂ ਹੋ ਗਿਆ ਸੀ | ਨਾਲ ਦੀ ਨਾਲ ਹੀ ਅਕਾਲੀ ਦਲ ਵੀ ਇਹ ਮੰਗ ਕਰ ਰਿਹਾ ਸੀ ਕਿ ਸਿਰਫ਼ ਅਕਾਲੀ ਪਾਰਟੀ ਹੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਅਤੇ ਪ੍ਰਜਾ ਮੰਡਲ ਨੂੰ ਕੋਈ ਇਸ ਕਿਸਮ ਦਾ ਅਧਿਕਾਰ ਨਹੀ | ਵੀ. ਪੀ. ਮੈਨਨ ਇਸ ਗੱਲ ਨੂੰ ਇਸ ਤਰ੍ਹਾਂ ਥੋੜ੍ਹੇ ਸ਼ਬਦਾਂ ਵਿਚ ਦੱਸਦੇ ਹਨ ਕਿ ਪ੍ਰਜਾ ਮੰਡਲ ਵਿਚ ਸਭ ਤੋਂ ਵੱਡੀ ਘਾਟ ਇਹ ਸੀ ਕਿ ਉਸ ਪਾਰਟੀ ਵਿਚ ਵਿਅਕਤੀਗਤ ਰੂਪ ਵਿਚ ਇਕ ਵੀ ਇਹੋ ਜਿਹਾ ਸਿੱਖ ਮੈਂਬਰ ਨਹੀਂ ਸੀ, ਜੋ ਸਿਆਸਤ ਵਿਚ ਵਿਸ਼ੇਸ਼ ਰੁਤਬਾ ਰੱਖਦਾ ਹੋਵੇ | 
ਵਜ਼ਾਰਤ ਬਣਾਉਣ ਸਮੇਂ ਇਕ ਹੋਰ ਵੀ ਵਿਸ਼ੇਸ਼ ਗੱਲ ਵਾਪਰੀ ਸੀ | ਇਕ 'ਲੋਕ ਸੇਵਕ ਪਾਰਟੀ' ਖੁੰਬ ਵਾਂਗ ਪੈਦਾ ਹੋ ਗਈ, ਜਿਸ ਦੀ ਅਗਵਾਈ ਜਥੇਦਾਰ ਊਧਮ ਸਿੰਘ ਨਾਗੋਕੇ ਕਰ ਰਹੇ ਸਨ ਅਤੇ ਬਾਅਦ ਵਿਚ ਖੁੰਬ ਵਾਂਗ ਹੀ ਜ਼ਿੰਦਗੀ ਭੋਗ ਕੇ ਇਹ ਪਾਰਟੀ ਲਾਪਤਾ ਹੋ ਗਈ | ਪ੍ਰਜਾ ਮੰਡਲ ਦੇ ਲੀਡਰ ਇਸ ਗੱਲ ਵਿਚ ਵਿਸ਼ਵਾਸ ਰੱਖਦੇ ਸਨ ਕਿ ਜੇ ਇਕ ਵਾਰ ਪ੍ਰਜਾਤੰਤਰ ਪੈਪਸੂ ਵਿਚ ਲਾਗੂ ਹੋ ਜਾਵੇ ਤਾਂ ਕੇਵਲ ਪ੍ਰਜਾ ਮੰਡਲ ਹੀ ਅਜਿਹੀ ਪਾਰਟੀ ਹੋਵੇਗੀ, ਜਿਸ ਨੂੰ ਸਰਕਾਰ ਬਣਾਉਣ ਵਾਸਤੇ ਨਿਮੰਤਰਿਤ ਕੀਤਾ ਜਾ ਸਕਦਾ ਹੈ | ਦੂਸਰੇ ਪਾਸੇ ਸਿੱਖ ਪ੍ਰਜਾ ਮੰਡਲ ਨੂੰ ਇਕ ਹਿੰਦੂ ਜਮਾਤ ਸਮਝਦੇ ਸਨ | ਉਨ੍ਹਾਂ ਦੀ ਇਕ ਵਿਸ਼ੇਸ਼ ਸੋਚ ਇਹ ਸੀ ਕਿ ਸਿਰਫ ਪੈਪਸੂ ਦਾ ਹੀ ਇਕ ਅਜਿਹਾ ਇਲਾਕਾ ਹੈ, ਜਿਸ ਵਿਚ ਸਿੱਖ ਬਹੁ-ਗਿਣਤੀ ਵਿਚ ਹਨ ਅਤੇ ਇਸ ਦਾ ਮੁੱਖ ਮੰਤਰੀ ਸਿੱਖ ਹੋਣਾ ਚਾਹੀਦਾ ਹੈ | ਆਖਰਕਾਰ ਵੀ. ਪੀ. ਮੈਨਨ ਦੀ ਇਹ ਸੋਚ ਸੀ ਕਿ ਅਜਿਹੀ ਮਿਸ਼ਰਤ ਸਰਕਾਰ ਬਣਾਈ ਜਾਵੇ, ਜੋ ਸਭ ਨੂੰ ਕਬੂਲ ਹੋਵੇ | ਇਸ ਸੋਚ ਦੇ ਮੁਤਾਬਕ, 4 ਸੀਟਾਂ ਕਾਂਗਰਸ, 2 ਲੋਕ ਸੇਵਾ ਸਭਾ, 2 ਅਕਾਲੀ ਦਲ ਨੂੰ ਦਿੱਤੀਆਂ ਜਾਣ ਅਤੇ ਸਾਂਝਾ ਮੁੱਖ ਮੰਤਰੀ ਸਿੱਖ ਹੋਵੇ | ਪਰ ਅਕਾਲੀ ਦਲ ਨੇ ਦੋ ਕਾਰਨਾਂ ਕਰਕੇ ਇਸ ਤਜਵੀਜ਼ ਨੂੰ ਰੱਦ ਕਰ ਦਿੱਤਾ | ਇਕ ਤਾਂ ਇਹ ਕਿ ਇਸ ਪਾਰਟੀ ਨੂੰ ਘੱਟ ਸੀਟਾਂ ਦਿੱਤੀਆਂ ਗਈਆਂਸਨ ਅਤੇ ਦੂਸਰਾ ਇਹ ਕਿ ਅਕਾਲੀ ਦਲ ਆਪਣੀ ਅਕਾਲੀ ਸਿਆਸਤ ਬਰਕਰਾਰ ਰੱਖੇਗਾ | 
ਇਸ ਲਈ ਹੋਰ ਤਜਵੀਜ਼ਾਂ 'ਤੇ ਵੀ ਗੌਰ ਕੀਤਾ ਗਿਆ ਪਰ ਕੋਈ ਗੱਲ ਸਿਰੇ ਨਾ ਚੜ੍ਹੀ | ਕਾਂਗਰਸੀ ਆਗੂਆਂ ਨੇ ਆਪਣੀ ਚਤੁਰਾਈ ਦਿਖਾਈ ਕਿ ਜੇ ਕੋਈ ਗੱਲ ਸਿਰੇ ਨਾ ਹੀ ਚੜ੍ਹੇ, ਅਖੀਰ 'ਤੇ ਕਾਂਗਰਸ ਨੂੰ ਹੀ ਬੁਲਾਵਾ ਦਿੱਤਾ ਜਾਵੇਗਾ ਕਿ ਉਹ ਹੀ ਆ ਕੇ ਸਰਕਾਰ ਬਣਾ ਲਵੇ ਪਰ ਇਹ ਚਤਰਾਈ ਨਾ ਚੱਲ ਸਕੀ | 
ਵੀ. ਪੀ. ਮੈਨਨ ਨੇ ਸਰਦਾਰ ਪਟੇਲ ਨੂੰ 15 ਜੁਲਾਈ, 1948 ਨੂੰ ਸਵੇਰੇ ਸਾਰੀ ਗੱਲਬਾਤ ਦੱਸ ਦਿੱਤੀ | ਆਖਰਕਾਰ ਬਗ਼ੈਰ ਕੋਈ ਵਜ਼ਾਰਤ ਬਣਾਏ ਸਰਦਾਰ ਪਟੇਲ ਨੇ ਯੂਨੀਅਨ ਦਾ ਉਦਘਾਟਨ ਕਰ ਦਿੱਤਾ ਪਰ ਫਿਰ ਅਗਸਤ, 1948 ਵਿਚ ਵੀ ਵਜ਼ਾਰਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹ ਵੀ ਸਿਰੇ ਨਾ ਚੜ੍ਹੀ, ਤਦ ਸ: ਗਿਆਨ ਸਿੰਘ ਨੂੰ ਫਿਰ ਨਿਗਰਾਨ ਪ੍ਰੀਮੀਅਰ ਬਣਾ ਦਿੱਤਾ ਗਿਆ | ਇਹ ਵਜ਼ਾਰਤ 1952 ਤੱਕ ਕਾਇਮ ਰਹੀ, 1952 ਵਿਚ ਚੋਣਾਂ ਹੋਈਆਂ ਤਾਂ ਫਿਰ ਸ: ਗਿਆਨ ਸਿੰਘ ਰਾੜੇਵਾਲਾ ਮੁੱਖ ਮੰਤਰੀ ਬਣੇ | ਉਸ ਤੋਂ ਬਾਅਦ ਚੋਣਾਂ 1954 ਵਿਚ ਹੋਈਆਂ ਤਾਂ ਕਰਨਲ ਰਘਬੀਰ ਸਿੰਘ ਮੁੱਖ ਮੰਤਰੀ ਬਣੇ ਅਤੇ ਫਿਰ ਚੋਣਾਂ 1955 ਵਿਚ ਹੋਈਆਂ ਤਾਂ ਬਿ੍ਸ਼ ਭਾਨ ਮੁੱਖ ਮੰਤਰੀ ਬਣੇ | ਆਖ਼ਰ 1 ਨਵੰਬਰ 1956 ਪੈਪਸੂ ਨੂੰ ਪੰਜਾਬ ਵਿਚ ਸ਼ਾਮਿਲ ਕਰ ਦਿੱਤਾ ਗਿਆ | 
ਮਾਣ-ਅਭਿਮਾਨ ਵੀ ਇਨਸਾਨੀ ਫ਼ਿਤਰਤ ਦਾ ਇਕ ਵਿਸ਼ੇਸ਼ ਅੰਗ ਹੈ | ਪੈਪਸੂ ਬਣਨ ਵੇਲੇ ਪਟਿਆਲਾ ਦੇ ਅਫ਼ਸਰ ਆਪਣੇ-ਆਪ ਨੂੰ ਦੂਸਰੀਆਂ ਰਿਆਸਤਾਂ ਦੇ ਅਫ਼ਸਰਾਂ ਨਾਲੋਂ ਉਚੇਰੇ ਸਮਝਣ ਲੱਗ ਪਏ ਸਨ ਅਤੇ ਜਦ ਪੈਪਸੂ ਪੰਜਾਬ ਵਿਚ ਸ਼ਾਮਲ ਹੋ ਗਿਆ ਤਾਂ ਚੰਡੀਗੜ੍ਹ ਦੇ ਅਫ਼ਸਰ ਬੜੇ ਫ਼ਾਤਿਹਾਨਾ ਅੰਦਾਜ਼ ਵਿਚ ਪ੍ਰਵੇਸ਼ ਕਰ ਗਏ ਸਨ | ਇਥੇ ਮੈਂ ਇਕ ਅਜੀਬ ਜਿਹਾ ਕਿੱਸਾ ਦੱਸਦਾ ਹਾਂ | ਮੈਂ ਪੰਜਾਬ ਸਰਕਾਰ ਤੋਂ ਇਕ ਕੰਪਨੀ ਦੇ ਹਿੱਸੇ ਖ਼ਰੀਦੇ ਸਨ | ਕੁਝ ਅਜਿਹੇ ਦਸਤਾਵੇਜ਼ ਸਨ, ਜਿਸ ਉਤੇ ਮੇਰੇ ਤੇ ਸਕੱਤਰ, ਇੰਡਸਟਰੀਜ਼ ਦੇ ਇਕੱਠਿਆਂ ਦਸਤਖ਼ਤ ਹੋਣੇ ਸਨ | ਮਿਥੀ ਤਾਰੀਖ਼ 'ਤੇ ਸਕੱਤਰ ਸਾਹਿਬ ਛੁੱਟੀ 'ਤੇ ਚਲੇ ਗਏ | ਮੈਂ ਡਿਪਟੀ ਸਕੱਤਰ ਨੂੰ ਕਿਹਾ, 'ਕੀ ਫ਼ਰਕ ਪੈਂਦਾ ਹੈ ਜੇ ਮੈਂ ਅੱਜ ਹੀ ਦਸਤਖ਼ਤ ਕਰ ਦੇਵਾਂ ਅਤੇ ਜਿਸ ਦਿਨ ਸਕੱਤਰ ਸਾਹਿਬ ਆਵਣ ਤਾਂ ਉਹ ਦਸਤਖ਼ਤ ਕਰ ਦੇਣਗੇ |' ਡਿਪਟੀ ਸਕੱਤਰ ਨੇ ਬੜੀ ਹਕਾਰਤ ਨਾਲ ਕਿਹਾ, 'ਇਹ ਕੋਈ ਪੈਪਸੂ ਨਹੀਂ ਜਿੱਥੇ ਇਸ ਤਰ੍ਹਾਂ ਹੋਵੇ |' ਚਲੋ, ਮਿਥੀ ਤਾਰੀਖ 'ਤੇ ਮੈਂ ਫਿਰ ਚੰਡੀਗੜ੍ਹ ਪਹੁੰਚਿਆ ਤਾਂ ਉਸ ਦਿਨ ਸਕੱਤਰ ਸਾਹਿਬ ਦਫ਼ਤਰ ਵਿਚ ਤਾਂ ਆਏ ਨਹੀਂ ਸਨ ਪਰ ਛੁੱਟੀ 'ਤੇ ਵੀ ਨਹੀਂ ਸਨ | ਆਖ਼ਰ ਡਿਪਟੀ ਸਕੱਤਰ ਨੂੰ ਕਿਸੇ ਮਜਬੂਰੀ ਕਾਰਨ ਦਸਤਖ਼ਤ ਮੇਰੇ ਇਕੱਲੇ ਤੋਂ ਹੀ ਕਰਵਾਉਣੇ ਪਏ ਪਰ ਅੱਖ ਉਨ੍ਹਾਂ ਦੀ ਨੀਵੀਂ ਹੀ ਰਹੀ, ਜਦੋਂ ਕਿ ਮੇਰੇ ਚਿਹਰੇ 'ਤੇ ਕੁਝ-ਕੁਝ ਸ਼ਰਾਰਤ ਭਰੀ ਮੁਸਕਾਨ ਸੀ | ਇਨਸਾਨੀ ਜ਼ਿੰਦਗੀ ਵੀ ਬੜੇ ਅਜੀਬ-ਅਜੀਬ ਮੋੜ ਫਟਾਫਟ ਲੈ ਲੈਂਦੀ ਹੈ |

ਹਰਜਿੰਦਰ ਸਿੰਘਤਾਂਗੜੀ
-ਮਚਾਕੀ ਮੱਲ ਸਿੰਘ ਰੋਡ, ਫਰੀਦਕੋਟ | 95014-16848



Post Comment

Monday, February 18, 2013

ਅਣਖੀ ਯੋਧਿਆਂ ਦੀ ਸ਼ਹੀਦੀ ਦੀ ਦਾਸਤਾਨ ਸਾਕਾ ਨਨਕਾਣਾ ਸਾਹਿਬ


21 ਫਰਵਰੀ ਲਈ ਵਿਸ਼ੇਸ਼
ਅੰਗਰੇਜ਼ੀ ਰਾਜ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਮਹੰਤ ਨਰੈਣ ਦਾਸ ਕੋਲ ਸੀ, ਜਿਸ ਨੇ ਗੁਰਦੁਆਰਾ ਸਾਹਿਬ ਵਿਚ ਬਦਮਾਸ਼ ਪਾਲੇ ਹੋਏ ਸਨ ਅਤੇ ਗੁਰਦੁਆਰਾ ਸਾਹਿਬ ਨੂੰ ਇਯਾਸ਼ੀ ਦਾ ਅੱਡਾ ਬਣਾਇਆ ਹੋਇਆ ਸੀ | ਪਿੰਡ ਧਾਰੋਵਾਲੀ ਦੇ ਭਾਈ ਲਛਮਣ ਸਿੰਘ, ਭਾਈ ਕਰਤਾਰ ਸਿੰਘ ਝੱਬਰ ਅਤੇ ਭਾਈ ਬੂਟਾ ਸਿੰਘ ਨੇ ਗੁਰਦੁਆਰਾ ਸਾਹਿਬ ਨੂੰ ਮਹੰਤ ਤੋਂ ਆਜ਼ਾਦ ਕਰਵਾਉਣ ਲਈ ਸ਼ਾਂਤਮਈ ਢੰਗ ਨਾਲ ਇਕੱਠ ਕਰਨ ਦਾ ਮਨ ਬਣਾਇਆ | ਇਸ ਤਹਿਤ ਪਿੰਡ-ਪਿੰਡ ਜਾ ਕੇ ਸਿੱਖਾਂ ਨੂੰ ਲਾਮਬੰਦ ਕਰਨ ਦਾ ਨਿਰਣਾ ਕੀਤਾ ਗਿਆ | ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤ ਤੋਂ ਮੁਕਤ ਕਰਵਾਉਣ ਲਈ ਭਾਈ ਕਰਤਾਰ ਸਿੰਘ ਝੱਬਰ, ਭਾਈ ਲਛਮਣ ਸਿੰਘ, ਭਾਈ ਬੂਟਾ ਸਿੰਘ ਨੇ 20 ਫਰਵਰੀ ਦਾ ਦਿਨ ਨਿਸਚਿਤ ਕਰ ਲਿਆ | ਉਧਰ ਮਹੰਤ ਨਰੈੈਣ ਦਾਸ ਨੂੰ ਵੀ ਪਤਾ ਲੱਗ ਗਿਆ, ਜਿਸ ਨੇ ਅੰਗਰੇਜ਼ ਹਕੂਮਤ ਦੀ ਸ਼ਹਿ 'ਤੇ ਭਾਰੀ ਗੋਲਾ ਬਾਰੂਦ, ਕ੍ਰਿਪਾਨਾਂ, ਲਾਠੀਆਂ, ਮਿੱਟੀ ਦਾ ਤੇਲ ਇਕੱਠਾ ਕਰ ਲਿਆ ਅਤੇ ਵੱਡੀ ਤਦਾਦ ਵਿਚ ਹੋਰ ਗੁੰਡੇ ਮੰਗਵਾ ਲਏ | ਸਮੇਂ ਦੀ ਨਜ਼ਾਕਤ ਦੇਖਦਿਆਂ ਸਿੱਖ ਜਥੇਬੰਦੀਆਂ ਨੇ ਇਹ ਸੋਚ ਕੇ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ, ਜਥੇ ਜਾਣ ਦਾ ਪ੍ਰੋਗਰਾਮ ਕੁਝ ਦਿਨਾਂ ਲਈ ਅੱਗੇ ਪਾ ਦਿੱਤਾ ਪਰ ਭਾਈ ਲਛਮਣ ਸਿੰਘ ਆਪਣੇ ਭਤੀਜੇ ਭਾਈ ਈਸ਼ਰ ਸਿੰਘ ਨਾਲ ਪਿੰਡ-ਪਿੰਡ ਜਾ ਕੇ ਸਿੱਖਾਂ ਨੂੰ ਸ਼ਹੀਦੀ ਪ੍ਰਵਾਨੇ ਵੰਡ ਰਹੇ ਸਨ | ਮਿਥੇ ਹੋਏ ਦਿਨ ਅਤੇ ਸਮੇਂ ਅਨੁਸਾਰ ਭਾਈ ਲਛਮਣ ਸਿੰਘ ਨੇ ਜਥੇ ਨੂੰ ਧਾਰੋਵਾਲੀ ਤੋਂ ਚੱਲਣ ਵੇਲੇ ਅਰਦਾਸ ਕਰਕੇ ਹੁਕਮਨਾਮਾ ਲਿਆ |
ਇਹ ਜਥਾ ਗੁਰਬਾਣੀ ਪੜ੍ਹਦਾ 21 ਫਰਵਰੀ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਾਂਤਮਈ ਢੰਗ ਨਾਲ ਜਦੋਂ ਦਾਖਲ ਹੋਇਆ ਤਾਂ ਮਹੰਤ ਨੇ ਬਾਹਰਲੇ ਦਰਵਾਜ਼ੇ ਬੰਦ


Post Comment

Thursday, February 7, 2013

ਸਿੱਖ ਇਤਿਹਾਸ ਦਾ ਇਕ ਅਹਿਮ ਕਾਂਡ- ਵੱਡਾ ਘੱਲੂਘਾਰਾ

ਗੁਰਦਵਾਰਾ ਵੱਡਾ ਘਲੂਘਾਰਾ ਕੁੱਪ ਰਹੀੜਾ
ਵੱਡਾ ਘੱਲੂਘਾਰਾ ਫਰਵਰੀ 1762 ਨੂੰ ਪਿੰਡ ਕੁੱਪ-ਰੁਹੀੜੇ ਦੀ ਧਰਤੀ ਤੋਂ ਸ਼ੁਰੂ ਹੋ ਕੇ ਧਲੇਰ-ਝਨੇਰ ਵਿਚ ਦੀ ਹੁੰਦਾ ਹੋਇਆ ਅੱਗੇ ਪਿੰਡ ਕੁਤਬਾ-ਬਾਹਮਣੀਆਂ ਕੋਲ ਜਾ ਕੇ ਖ਼ਤਮ ਹੋਇਆ। ਘੱਲੂਘਾਰੇ ਦਾ ਮਤਲਬ ਸਭ ਕੁਝ ਬਰਬਾਦ ਹੋ ਜਾਣਾ ਹੈ। ‘ਘੱਲੂਘਾਰੇ’ ਸ਼ਬਦ ਦਾ ਸੰਬੰਧ ਅਫ਼ਗਾਨੀ ਬੋਲੀ ਨਾਲ ਹੈ।

ਅਹਿਮਮਦ ਸ਼ਾਹ ਅਬਦਾਲੀ ਦਾ ਛੇਵਾਂ ਹੱਲਾ


ਮੁਗ਼ਲ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ 20 ਸਾਲ ਦੀ ਉਮਰ ਵਿਚ ਬਾਦਸ਼ਾਹ ਬਣ ਗਿਆ ਸੀ। ਚੜ੍ਹਦੀ ਉਮਰ, ਰਾਜ ਦਾ ਨਸ਼ਾ, ਆਪਣਾ ਰਾਜ ਵਧਾਉਣ ਬਾਰੇ ਸੋਚਣ ਲੱਗਾ। ਉਸ ਦੇ ਸੂਹੀਏ ਵਪਾਰ ਕਰਨ ਦੇ ਬਹਾਨੇ ਇਥੋਂ ਸਾਰਾ ਭੇਦ ਲੈ ਜਾਂਦੇ। ਸਾਡੇ ਲੋਕਾਂ ਨੂੰ ਤੰਬਾਕੂ ਦੇ ਭੈੜੇ ਐਬ ਦੀ ਦੇਣ ਵੀ ਇਨ੍ਹਾਂ ਦੀ ਹੈ। ਅਖੀਰ ਅਬਦਾਲੀ ਦੀ ਤੇਜ਼-ਤਰਾਰ ਅੱਖ ਬੇਲਗਾਮ ਹਿੰਦੁਸਤਾਨ ’ਤੇ ਆਈ। ਅਬਦਾਲੀ ਨੇ ਭਾਰਤ ’ਤੇ ਹੰਕਾਰੀ ਤੇ ਧਾੜਵੀ ਬਣ ਕੇ 10 ਹਮਲੇ ਕੀਤੇ। ਇਹ ਇਸ ਦਾ ਛੇਵਾਂ ਹਮਲਾ ਸੀ। ਇਸ ਵਾਰ ਅਬਦਾਲੀ ਤੇ ਇਸ ਦੇ ਝੋਲੀ-ਚੁੱਕ ਜਰਨੈਲਾਂ, ਕਮਾਂਡਰਾਂ ਦੇ ਹੌਸਲੇ ਬੁਲੰਦ ਸਨ ਕਿਉਂਕਿ ਇਕ ਸਾਲ ਪਹਿਲਾਂ 1761 ਵਿਚ ਬਹਾਦਰ ਅਖਵਾਉਣ ਵਾਲੇ ਮਰਹੱਟਿਆਂ ਨੂੰ ਪਾਣੀਪਤ ਦੇ ਮੈਦਾਨ ਵਿਚ ਹਰਾਇਆ ਸੀ। ਕੁਝ ਵੀ ਸੀ ਪਰ ਜਿਨ੍ਹਾਂ ਨੇ ਸਿੰਘਾਂ ਦੇ ਹੱਥ ਵੇਖੇ ਸੀ ਉਹ ਅੰਦਰੋਂ ਤਹਿਕਦੇ ਸਨ। ਸਿੰਘਾਂ ਨੇ ਤੁਰਕਾਂ ਨੂੰ ਕਈ ਵਾਰ ਸਤਲੁਜ, ਝਨਾਬ ਤੇ ਰਾਵੀ ਦਰਿਆ ਦਾ ਕਿਨਾਰਾ ਵਿਖਾਇਆ ਸੀ। ਜਦੋਂ ਅਬਦਾਲੀ ਦਿੱਲੀ, ਕਰਨਾਲ, ਪਾਣੀਪਤ, ਮਥਰਾ ਤੇ ਆਗਰਾ ਵਗੈਰਾ ਤੋਂ ਲੁੱਟ ਦਾ ਮਾਲ ਚਾਂਦੀ, ਸੋਨਾ, ਅੰਨ, ਧਨ, ਧੀਆਂ-ਭੈਣਾਂ ਨੂੰ ਆਪਣੇ ਸਿਪਾਹੀਆਂ ਅੱਗੇ ਇੱਜੜ ਦੀ ਤਰ੍ਹਾਂ ਤੋਰ ਦਿੰਦਾ ਤਾਂ ਹਿੰਦੂ ਲੋਕ ਹੱਥ ਬੰਨ੍ਹ ਕੇ ਮੂਰਤੀਆਂ ਅੱਗੇ ਆਰਤੀਆਂ ਕਰਦੇ ਰਹਿ ਜਾਂਦੇ, ਉਸ ਸਮੇਂ ਤਕ ਧੀਆਂ-ਭੈਣਾਂ ਦੇ ਮੁੱਲ ਪੈ ਜਾਂਦੇ। ਅਬਦਾਲੀ ਦੇ ਸਿਪਾਹੀ ਹਿੰਦੁਆ ਦੇ ਘਰਾਂ ਵਿੱਚੋਂ ਜਿੱਥੇ ਵੀ ਦਾਣੇ ਤੇ ਗਹਿਣੇ ਹੁੰਦੇ ਲੈ ਜਾਂਦੇ। ਹਿੰਦੂ ਲੋਕਾਂ ਦਾ ਮਨੋਬਲ ਇਥੋਂ ਤਕ ਗਿਰ ਚੁੱਕਾ ਸੀ ਕਿ ਕਹਾਵਤ ਬਣ ਗਈ ਸੀ, ‘ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ’ ਜੇ ਕੋਈ ਇਨ੍ਹਾਂ ਤੁਰਕਾਂ ਨੂੰ ਵੰਗਾਰਦਾ ਸੀ, ਉਹ ਸਨ ਸਿੱਖ ਸਰਦਾਰ। ਜਦੋਂ ਕਦੇ ਸਿੰਘਾ ਦੀ ਟੱਕਰ ਮੁਗ਼ਲ ਸਿਪਾਹੀਆਂ ਨਾਲ ਹੋ ਜਾਂਦੀ, ਸਿੰਘ ਲੜਕੀਆਂ ਨੂੰ ਛੁਡਾ ਉਨ੍ਹਾਂ ਦੇ ਪਿੰਡ ਛੱਡ ਆਉਂਦੇ। ਲੁੱਟ ਦਾ ਮਾਲ ਤੇ ਘੋੜੇ ਆਪ ਰੱਖਦੇ। ਸਿਪਾਹੀ ਸੂਬੇਦਾਰਾਂ ਕੋਲ ਸ਼ਿਕਾਇਤਾਂ ਲਾਉਂਦੇ। ਤੁਰਕ ਸਿੰਘਾਂ ਤੋਂ ਪਾਣੀ ਵਾਂਗ ਚੱਲਦੇ ਸੀ। ਸਿੰਘਾਂ ਨੇ ਕਈ ਵਾਰ ਮੁਗ਼ਲ ਅਫ਼ਸਰ, ਸੂਬੇਦਾਰ, ਕਮਾਂਡਰ, ਜਰਨੈਲ, ਖਵਾਜਾ ਮਿਰਜ਼ਾ ਉਬੈਦ ਖਾਨ, ਜੈਨ ਖਾਂ, ਨੂਰਦੀਨ ਤੇ ਅਸਲਮ ਵਰਗਿਆਂ ਨੂੰ ਭਜਾ ਕੇ ਰਾਜ ਕੀਤਾ ਸੀ। ਸ. ਜੱਸਾ ਸਿੰਘ ਆਹਲੂਵਾਲੀਆ ਸਿੱਖ ਕੌਮ ਦਾ ਜਬਰਦਸਤ ਬਾਦਸ਼ਾਹ ਬਣਿਆ। ਸੂਰਬੀਰ ਤੇ ਬਹਾਦਰ ਸਿੱਖ ਕੌਮ ਨੇ ਕਾਬਲ ਦੀਆਂ ਕੰਧਾਂ ਤਕ ਤਹਿਲਕਾ ਮਚਾ ਦਿੱਤਾ। ਜੋ ਕੰਮ ਬਹੁ-ਗਿਣਤੀ ਨਾ ਕਰ ਸਕੀ, ਉਹ ਮੁੱਠੀ-ਭਰ ਸਿੰਘਾ ਨੇ ਕਰਕੇ ਵਿਖਾ ਦਿੱਤਾ। ਸਿੱਖਾਂ ਨੇ ਸਾਡੇ ਦੇਸ਼ ਨੂੰ ਲੁੱਟਣ ਵਾਲਿਆਂ ਨੂੰ ਉਨ੍ਹਾਂ ਦੇ ਦੇਸ਼ ਤੇ ਘਰ ਤਕ ਜਾ ਕੇ ਵੀ ਸੋਧਿਆ। ਤੁਰਕ ਸਾਡੇ ਇਥੋਂ ਦੇ ਮੁਸਲਮਾਨਾਂ ਨੂੰ ਵੀ ਚੰਗਾ ਨਹੀਂ ਸਮਝਦੇ ਸੀ। ਕੁਝ ਅਮੀਰ ਤੇ ਰਜਵਾੜੇ ਇਨ੍ਹਾਂ ਦੇ ਹਿਮਾਇਤੀ ਸਨ। ਸਿੱਖਾਂ ਦਾ ਕਾਫ਼ੀ ਇਲਾਕੇ ’ਤੇ ਕਬਜ਼ਾ ਹੋ ਗਿਆ। ਸਿੱਖ ਕੌਮ ਦਾ ਸਿੱਕਾ ਚੱਲਣ ਲੱਗਿਆ। ਆਮ ਲੋਕ ਸੁਖੀ ਹੋਏ ਪਰ ਇਹ ਬਹੁਤਾ ਸਮਾਂ ਨਾ ਚੱਲਿਆ। ਅਬਦਾਲੀ ਨੂੰ ਇਸ ਚੜ੍ਹਦੀ ਕਲਾ ਦੀ ਖ਼ਬਰ ਹੋ ਗਈ। ਉਸ ਨੇ ਪੰਜਾਬ ਵੱਲ ਨੂਰਦੀਨ ਦੀ ਅਗਵਾਈ ਹੇਠ ਖਾਸ ਫੁਰਤੀਲੀ ਫੌਜ ਭੇਜੀ। ਆਉਂਦਿਆਂ ਹੀ ਉਸ ਦਾ ਟਾਕਰਾ ਝਨਾਬ ਦਰਿਆ ਦੇ ਕਿਨਾਰੇ ਸ. ਚੜ੍ਹਤ ਸਿੰਘ ਸ਼ੁਕਰਚੱਕੀਏ ਨਾਲ ਹੋਇਆ। ਸਿੰਘਾਂ ਨੇ ਅਬਦਾਲੀ ਦਾ ਜਬਰਦਸਤ ਦਸਤਾ ਪਤਾਸੇ ਵਾਂਗ ਭੋਰ ਦਿੱਤਾ। ਮੁਗ਼ਲਾਂ ਨੂੰ ਹੱਥਾਂ-ਪੈਰਾਂ ਦੀਆਂ ਪੈ ਗਈਆਂ। ਕੁਝ ਭੱਜ ਕੇ ਵਾਪਸ ਚਲੇ ਗਏ। ਰਹਿੰਦੇ ਤੁਰਕਾਂ ਨੂੰ ਦਿਨ ਕੱਟਣੇ ਔਖੇ ਹੋ ਗਏ। ਸਰਹਿੰਦ ਦਾ ਕਮਾਂਡਰ ਜੈਨ ਖਾਂ ਜੋ ਆਪਣੇ ਆਪ ਨੂੰ ਕਾਫ਼ੀ ਚੁਸਤ ਤੇ ਬਹਾਦਰ ਕਹਾਉਂਦਾ ਸੀ, ਉਸ ਨੂੰ ਆਪਣੀ ਕੁਰਸੀ ਦਾ ਖ਼ਤਰਾ ਜਾਪਿਆ। ਉਹਦੀ ਸਿੰਘਾਂ ਨਾਲ ਬਹੁਤ ਲੱਗਦੀ ਸੀ। ਉਹ ਚਾਹੁੰਦਾ ਸੀ ਜਿੰਨੀ ਛੇਤੀ ਹੋ ਸਕੇ ਅਬਦਾਲੀ ਸਿੰਘਾਂ ’ਤੇ ਹਮਲਾ ਕਰੇ। ਸਿੱਖ ਕੌਮ ਨੂੰ ਸੁਚੱਜੇ ਨੇਤਾ ਮਿਲ ਗਏ ਅਤੇ ਦਿਨੋ-ਦਿਨ ਤਰੱਕੀ ਕਰਨ ਲੱਗੇ।
1761 ਦੀ ਦੀਵਾਲੀ ਸਾਰੀ ਸਿੱਖ ਸੰਗਤ ਨੇ ਧੂਮ-ਧਾਮ ਨਾਲ ਮਨਾਈ। ਸ੍ਰੀ ਅੰਮ੍ਰਿਤਸਰ ਵਿਚ ਸ. ਜੱਸਾ ਸਿੰਘ ਆਹਲੂਵਾਲੀਏ ਦੀ ਪ੍ਰਧਾਨਗੀ ਵਿਚ ਮੀਟਿੰਗ ਹੋਈ। ਗੁਰਮਤੇ ਪਾਸ ਹੋਏ, ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਵਿਚਾਰਾਂ ਹੋਈਆਂ। ਹਰ ਧਰਮ ਨੂੰ ਵਧਣ-ਫੁਲਣ ਲਈ ਕੋਈ ਰੁਕਾਵਟ ਨਹੀਂ ਆਵੇਗੀ, ਮੁਖ਼ਬਰਾਂ ਨੂੰ ਸੋਧਣ ਲਈ ਮਤੇ ਪਾਸ ਹੋਏ। ਸਭ ਤੋਂ ਵੱਡਾ ਮੁਖ਼ਬਰ ਜੰਡਿਆਲੇ ਦਾ ਆਕਲ ਦਾਸ ਸੀ। ਉਸ ਨੇ ਅਨੇਕਾਂ ਨੌਜਵਾਨ ਸ਼ਹੀਦ ਕਰਵਾਏ। ਸਿੱਖ ਕਾਰਵਾਈਆਂ ਦੀ ਸਾਰੀ ਰਿਪੋਰਟ ਅਬਦਾਲੀ ਤਕ ਜਾਂਦੀ ਸੀ। ਸਿੰਘਾਂ ਨੇ ਜੰਡਿਆਲੇ ਜਾ ਕੇ ਆਕਲ ਦਾਸ ਨੂੰ ਘਰੋਂ ਬਾਹਰ ਕੱਢ ਲਿਆ। ਪੁੱਛਣ ’ਤੇ ਮਿੰਨਤਾਂ-ਤਰਲੇ ਕਰਨ ਲੱਗਿਆ। ਅੱਗੇ ਤੋਂ ਅਜਿਹਾ ਨਾ ਕਰਨ ਦੀ ਸਹੁੰ ਖਾਧੀ। ਸਿੰਘਾਂ ਨੇ ਤਰਸ ਕਰ ਕੇ ਛੱਡ ਦਿੱਤਾ। ਇਸ ਸਪੋਲੀਏ ਆਕਲ ਦਾਸ ਨੇ ਹੀ ਖਾਲਸਾ ਪੰਥ ਦੇ ਡੰਗ ਮਾਰਿਆ। ਜੈਨ ਖਾਂ ਨੇ ਆਕਲ ਦਾਸ ਨਾਲ ਮਿਲ ਕੇ ਅਬਦਾਲੀ ਵੱਲ ਸੁਨੇਹਾ ਭੇਜਿਆ। ਅਬਦਾਲੀ ਰਾਤ ਦੇ ਹਨ੍ਹੇਰੇ ਵਿਚ ਪੱਟੀ ਆਇਆ। ਖਾਨਾਂ ਨਾਲ ਅਤੇ ਆਕਲ ਦਾਸ ਵਰਗੇ ਦੋਗਲਿਆਂ ਨਾਲ ਮੀਟਿੰਗ ਕੀਤੀ। ਅਫ਼ਗਾਨੀ ਆਪਣੇ ਦੁੱਖ ਰੋਣ ਲੱਗੇ, “ਸ਼ਾਹ ਜੀ, ਸਿੰਘਾਂ ਨੇ ਤਾਂ ਸਾਡਾ ਜਿਊਣਾ ਦੁੱਭਰ ਕਰ ਦਿੱਤਾ, ਸਾਨੂੰ ਇਥੋਂ ਲੈ ਚੱਲੋ। ਅਸੀਂ ਤੰਗ ਹਾਂ, ਸਾਨੂੰ ਸਿੰਘਾਂ ਤੋਂ ਡਰ ਲੱਗਦਾ।” ਅਹਿਮਦ ਸ਼ਾਹ ਅਬਦਾਲੀ ਆਪਣੇ ਮੁਹਤਬਰ ਆਦਮੀਆਂ ਨੂੰ ਸਾਵਧਾਨ ਕਰ ਕੇ ਚਲਿਆ ਗਿਆ, ਭੀਖਮ ਸ਼ਾਹ ਮਲੇਰਕੋਟਲਾ, ਜੈਨ ਖਾਂ ਸਰਹਿੰਦ, ਸ਼ਾਹ ਹੁਸੈਨ ਰਾਏਕੋਟ ਤੇ ਹੋਰ ਖਾਨਾਂ ਨੇ ਸਿੰਘਾਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਆਕਲ ਦਾਸ ਮੁਖ਼ਬਰ ਦਾ ਅੱਗੇ ਦੀ ਅੱਗੇ ਜਾਲ ਪਾਇਆ ਹੋਇਆ ਸੀ। ਸਿੰਘਾਂ ਨੂੰ ਪਤਾ ਲੱਗ ਗਿਆ ਕਿ ਅਬਦਾਲੀ ਬਹੁਤ ਸਾਰੀ ਫੌਜ ਲੈ ਕੇ ਆ ਰਿਹਾ ਹੈ। ਇਹ ਜੰਗ ਇਕੱਲੇ ਸਿੰਘਾਂ ਨਾਲ ਹੋਵੇਗੀ। ਸਿੱਖ ਸਰਦਾਰਾਂ ਨੇ ਮੀਟਿੰਗ ਕੀਤੀ ਮਤਾ ਪਾਸ ਹੋਇਆ ਕਿ ਜੋ ਕਾਫਲੇ ਨਾਲ ਬੱਚੇ, ਔਰਤਾਂ ਤੇ ਬੁੱਢੇ ਹਨ ਇਨ੍ਹਾਂ ਨੂੰ ਬੀਕਾਨੇਰ ਦੇ ਜੰਗਲਾਂ ਵਿਚ ਛੱਡ ਆਵੋ ਅਤੇ ਹਥਿਆਰ ਅੱਗੇ ਕਿਸੇ ਥਾਂ ਟਿਕਾਣੇ ਲਾਏ ਜਾਣ। ਜਥੇਦਾਰ ਸ. ਜੱਸਾ ਸਿੰਘ ਆਹਲੂਵਾਲੀਆ ਕਹਿਣ ਲੱਗਾ, “ਸਿੰਘੋ! ਇਸ ਅਬਦਾਲੀ ਨੂੰ ਅਜਿਹਾ ਸਬਕ ਸਿਖਾਉਣਾ ਕਿ ਮੁੜ ਕੇ ਸਾਡੇ ਪੰਜਾਬ ਵੱਲ ਅੱਖ ਨਾ ਚੁੱਕੇ। ਉਸ ਦੀ ਵੱਧ ਫੌਜ ਕੁਝ ਨਹੀਂ ਕਰ ਸਕਦੀ।” ਖਾਲਸਾ ਵਹੀਰ ਥਾਂ-ਥਾਂ ਤੋਂ ਸੁਨੇਹੇ ਮਿਲਣ ’ਤੇ ਇਕ ਥਾਂ ਇਕੱਠੀ ਹੋ ਗਈ। ਖਾਲਸਾ ਪੰਥ ਦਰਿਆ ਸਤਲੁਜ ਪਾਰ ਕਰ ਕੇ ਜਗਰਾਉਂ ਸ਼ਹਿਰ ਪਾਰ ਕਰ ਕੇ ਸੁਧਾਰ, ਆਂਡਲੂ ਤੇ ਜੁੜਾਹਾਂ ਆਦਿ ਪਿੰਡਾਂ ਵਿਚ ਦੀ ਹੁੰਦਾ ਹੋਇਆ ਅਹਿਮਦਗੜ੍ਹ ਮੰਡੀ ਨੇੜੇ ਸ਼ਾਮ ਤਕ ਪਹੁੰਚ ਗਿਆ। ਅੱਗੇ ਰਾਤ ਕੱਟਣੀ ਸੀ।


ਮੁਕਾਮ ਕੁਪ ਰਹੀੜਾ ਪਿੰਡ ਤੌਂ ਪਿੰਡ ਕੁਤਬਾ ਬਾਹਮਣੀਆਂ ਤਕ

ਜਥੇਦਾਰਾਂ ਨੇ ਕਿਹਾ, “ਸਿੰਘੋ! ਅੱਗੇ ਕੋਈ ਸੁਰੱਖਿਅਤ ਥਾਂ ਵੇਖੋ ਤਾਂ ਕੁਝ ਸਿੰਘਾਂ ਨੇ ਪਿੰਡ ਜੰਡਾਲੀ ਤੋਂ ਅੱਗੇ ਪਿੰਡ ਰੁਹੀੜੇ ਨੇੜੇ ਥਾਂ ਵੇਖੀ, ਜਿੱਥੇ ਦਰਖ਼ਤ ਸਰਕੜਾ ਤੇ ਕੇਸੂ ਦੇ ਬੂਟੇ ਬਹੁਤ ਸੀ। ਸਾਰਾ ਖਾਲਸਾ ਦਲ ਇਸ ਥਾਂ ਇਕੱਠਾ ਹੋ ਗਿਆ। ਮੁਖ਼ਬਰ ਸਤਲੁਜ ਤੋਂ ਵਹੀਰ ਦੇ ਪਿੱਛੇ ਲੱਗੇ ਹੋਏ ਸੀ। ਪਹਿਲੀ ਰਾਤ ਨੂੰ ਆਕਲ ਦਾਸ ਦੀ ਮੁਖ਼ਬਰੀ ਦੀ ਖ਼ਬਰ ਸੁਣ ਕੇ ਜੈਨ ਖਾਂ 2000 ਘੋੜ ਸਵਾਰ ਤੇ 3000 ਪੈਦਲ ਨੌਜਵਾਨ ਤੇ ਤੋਪਖਾਨਾ ਲੈ ਕੇ ਕੁੱਪ ਨੇੜੇ ਆ ਗਿਆ, ਨਵਾਬ ਮਲੇਰਕੋਟਲਾ ਵੀ ਆਪਣੀ ਫੌਜ ਲੈ ਕੇ ਆ ਗਿਆ। ਕੁਝ ਸਮੇਂ ਬਾਅਦ ਹੀ ਲੁਧਿਆਣੇ ਵੱਲ ਦੀ ਅਬਦਾਲੀ ਵੀ ਜੰਡਾਲੀ ਨੇੜੇ ਆ ਗਿਆ। ਅਬਦਾਲੀ ਦੀ ਫੌਜ ਲੱਖ ਦੇ ਨੇੜੇ ਸੀ ਜੋ ਕਈ ਪਿੰਡਾਂ ਦੇ ਏਰੀਏ ਵਿਚ ਹਰਲ-ਹਰਲ ਕਰਦੀ ਫਿਰਦੀ ਸੀ। ਅਬਦਾਲੀ ਦੀ ਮੀਟਿੰਗ ਜੈਨ ਖਾਂ, ਭੀਖਮ ਸ਼ਾਹ, ਸ਼ਾਹ ਹੁਸੈਨ ਤੇ ਆਪਣੇ ਫੌਜ ਦੇ ਕਮਾਂਡਰਾਂ ਤੇ ਜਰਨੈਲਾਂ ਨਾਲ ਹੋਈ। ਪਹਿਲਾ ਮਸ਼ਵਰਾ ਪਾਸ ਹੋਇਆ ਕਿ ਫੌਜ ਦੀ ਤੇ ਇਸ ਏਰੀਏ ਦੀ ਅਤੇ ਸਿੱਖਾਂ ਦੀ ਜਾਂਚ ਕੀਤੀ ਜਾਵੇ ਕਿ ਕਿੰਨੇ ਕੁ ਹਨ। ਦੂਜਾ ਮਸ਼ਵਰਾ ਹੋਇਆ ਕਿ ਸਵੇਰੇ 2 ਘੰਟਿਆਂ ਵਿਚ ਸਿੱਖਾਂ ਨੂੰ ਖ਼ਤਮ ਕਰ ਕੇ, ਅੱਗੇ ਤੋਂ ਕੋਈ ਸਿਰ ਨਾ ਚੁੱਕੇ, ਸਖ਼ਤਾਈ ਕਰ ਕੇ ਅਬਦਾਲੀ ਵਾਪਸ ਮੁੜ ਜਾਵੇਗਾ। ਸਿੱਖ ਵਹੀਰ ਨੂੰ ਤਿੰਨ ਪਾਸਿਆਂ ਤੋਂ ਘੇਰ ਲਿਆ। ਛਾਪਾਮਾਰ ਢੰਗ ਨਾਲ ਫੌਜ ਇਕ ਦੂਜੇ ਨਾਲ ਜੁੜ ਗਈ। ਸਿੰਘਾਂ ਨੂੰ ਇਸ ਕਾਰਵਾਈ ਦਾ ਬਿਲਕੁਲ ਪਤਾ ਨਾ ਲੱਗਿਆ। ਸਿੰਘਾਂ ਦੇ ਮਨ ਵਿਚ ਇਹ ਗੱਲ ਸੀ ਕਿ ਅਬਦਾਲੀ 4-5 ਦਿਨਾਂ ਤਕ ਉਨ੍ਹਾਂ ਨੇੜੇ ਲੱਗੇਗਾ। ਅਬਦਾਲੀ ਦੇ ਸਿਪਾਹੀਆਂ ਦੇ ਲਾਲ ਰੰਗ ਦੀ ਵਰਦੀ ਪਾਈ ਹੋਈ ਸੀ। ਉਥੇ ਕੇਸੂ ਦੇ ਬੂਟਿਆਂ ਨੂੰ ਲਾਲ ਰੰਗ ਦੇ ਫੁੱਲ ਸੀ। ਇਹ ਭੁਲੇਖਾ ਵੀ ਸਿੰਘਾਂ ਨੂੰ ਘਾਟੇ ਵਿਚ ਗਿਆ। ਸਿੰਘ ਬੇਫ਼ਿਕਰ ਹੋ ਕੇ ਸੌਂ ਗਏ। ਕੁਝ ਆਲੇ-ਦੁਆਲੇ ਪਹਿਰਾ ਦੇਣ ਲੱਗੇ। ਸਿੰਘ 4 ਵਜੇ ਉਂਠੇ। ਪਸ਼ੂਆਂ ਨੂੰ ਕੱਖ-ਪੱਠੇ ਪਾਉਣ ਲੱਗੇ ਤਾਂ ਜੈਨ ਖਾਂ ਦੇ ਕਮਾਂਡਰ ਲੱਸੀ ਰਾਮ ਸਰਹਿੰਦ ਨੇ ਮਲੇਰਕੋਟਲੇ ਵਾਲੇ ਪਾਸੇ ਤੋਂ ਅਚਾਨਕ ਵਹੀਰ ’ਤੇ ਹਮਲਾ ਕਰ ਦਿੱਤਾ। ਪਹਿਲਾਂ-ਪਹਿਲ ਸਿੰਘਾਂ ਦਾ ਕਾਫ਼ੀ ਨੁਕਸਾਨ ਹੋਇਆ ਪਰ ਸਿੰਘ ਛੇਤੀ ਹੀ ਸੰਭਲ ਗਏ। ਸਿੰਘਾਂ ਨੂੰ ਜਦੋਂ ਪਤਾ ਲੱਗਿਆ ਕਿ ਦੁਸ਼ਮਣ ਤਾਂ ਸਿਰ ’ਤੇ ਚੜ੍ਹਿਆ ਬੈਠਾ, ਉਹ ਜਥੇਦਾਰਾਂ ਦੀ ਅਗਵਾਈ ਹੇਠ ਇਕ ਤੂਫਾਨ ਦੀ ਤਰ੍ਹਾਂ ਉਂਠੇ, ਜੋ ਵੀ ਹਥਿਆਰ-ਸ਼ਸਤਰ ਹੱਥ ਆਇਆ, ਉਸ ਨਾਲ ਹੀ ਮੁਕਾਬਲਾ ਕਰਨ ਲੱਗੇ। ਅਬਦਾਲੀ 18000 ਬਲੋਚਾਂ ਨਾਲ ਨਮਾਜ਼ ਪੜ੍ਹ ਕੇ, ਦੁਆ ਕਰ ਕੇ ਚੱਲਿਆ ਸੀ ਕਿ ਮੈਂ ਕਾਫ਼ਰਾਂ ਨੂੰ ਖ਼ਤਮ ਕਰ ਦੇਵਾਂਗਾ ਪਰ ਉਹ ਅੱਲ੍ਹਾ-ਤਾਅਲਾ ਝੂਠੀਆਂ ਦੁਆਵਾਂ ਕਬੂਲ ਨਹੀਂ ਕਰਦੇ। ਸਾਡੇ ਪਿੰਡ, ਸਾਡੇ ਸ਼ਹਿਰ, ਸਾਡੇ ਖੇਤ, ਸਾਡਾ ਦੇਸ਼, ਸਾਡੇ ਨੌਜਵਾਨ, ਇਸ ਅਬਦਾਲੀ ਦਾ ਕੀ ਹੱਕ ਹੈ? ਸਾਡਾ ਵੱਡਾ ਦੁਸ਼ਮਣ ਹੈ ਜੋ ਸਾਨੂੰ ਗ਼ੁਲਾਮ ਰੱਖ ਕੇ ਲੁੱਟਣਾ ਚਾਹੁੰਦਾ ਹੈ। ਸਿੱਖ ਨੌਜਵਾਨਾਂ ਦੇ ਚਿਹਰੇ ਦੂਣ-ਸਵਾਏ ਹੋ ਗਏ। ਘਬਰਾਏ ਨਹੀਂ। ਜੈਨ ਖਾਂ ਦੀ ਟੱਕਰ ਚੜ੍ਹਤ ਸਿੰਘ ਸ਼ੁਕਰਚੱਕੀਏ ਨਾਲ ਹੋਈ। ਅਹਿਮਦਗੜ੍ਹ ਵਾਲੇ ਪਾਸੇ, ਜਥੇਦਾਰ ਜੱਸਾ ਸਿੰਘ ਜੀ ਖੁਦ ਆਪ ਸਿੰਘਾਂ ਨੂੰ ਨਾਲ ਲੈ ਕੇ ਅਬਦਾਲੀ ਦੇ ਨੌਜਵਾਨਾਂ ਨੂੰ ਪਛਾੜ ਰਹੇ ਸੀ। ਸ. ਰਾਮ ਸਿੰਘ, ਸ. ਬਘੇਲ ਸਿੰਘ, ਸਿੰਘਾਂ ਸਮੇਤ ਅਬਦਾਲੀ ਦੇ ਚੋਣਵੇਂ ਜਵਾਨਾਂ ਨਾਲ ਟੱਕਰ ਲੈ ਰਹੇ ਸੀ। ਕੁਝ ਸਿੰਘ ਵਿਚਕਾਰ ਰਹਿ ਕੇ ਸਮਾਨ ਅਤੇ ਜੋ ਨਹੀਂ ਲੜ ਸਕਦਾ ਸੀ, ਉਸ ਨੂੰ ਅੱਗੇ-ਪਿੱਛੇ ਕਰ ਰਹੇ ਸੀ। ਸਿੰਘਾਂ ਦੇ ਚਿਹਰਿਆਂ ’ਤੇ ਜੋਸ਼ ਦੀਆਂ ਲਾਲੀਆਂ ਆ ਗਈਆਂ। ਸਿੰਘ ਜੈਕਾਰੇ ਲਗਾ ਰਹੇ ਸੀ। ਸਿੱਖ ਜਵਾਨ ਜ਼ਖਮੀ ਤੇ ਸ਼ਹੀਦ ਹੁੰਦੇ ਹੋਏ ਪੂਰੇ ਤਾਣ ਨਾਲ ਮੁਕਾਬਲਾ ਕਰ ਰਹੇ ਸੀ। ਸਿੰਘ ਦੁਸ਼ਮਣ ਨੂੰ ਪਾੜ-ਪਾੜ ਸੁੱਟਣ ਲੱਗੇ। ਸ. ਬਘੇਲ ਸਿੰਘ, ਸ. ਸ਼ੇਰ ਸਿੰਘ ਵਰਗੇ ਸੂਰਮੇ ਦੁਸ਼ਮਣ ਨੂੰ ਨਿੰਬੂ ਵਾਂਗ ਨਚੋੜ ਰਹੇ ਸੀ। ਸਿੰਘ ਤਿੰਨੇ ਪਾਸੇ ਫੌਲਾਦੀ ਕੰਧਾਂ ਵਾਂਗ ਡੱਟ ਗਏ। ਸਿੰਘ ਪੂਰੀ ਵਿਉਂਤਬੰਦੀ ਨਾਲ ਲੜ ਰਹੇ ਸੀ। ਮਰ ਰਹੀ ਫੌਜ ਦੀ ਗਿਣਤੀ ਸੁਣ ਕੇ ਅਬਦਾਲੀ ਨੂੰ ਚਾਰ-ਚੁਫੇਰੇ ਪੀਲ਼ਾ-ਪੀਲ਼ਾ ਦਿੱਸਣ ਲੱਗ ਪਿਆ। ਅਬਦਾਲੀ ਨੂੰ ਖੜ੍ਹਨਾ ਔਖਾ ਹੋ ਗਿਆ। ਲੜਾਈ ਚੱਲਦੀ ’ਤੇ ਸਿੰਘਾਂ ਨੂੰ ਪਤਾ ਨਾ ਲੱਗਿਆ ਕਿੱਥੇ-ਕਿੱਥੇ ਮੁਕਾਬਲਾ ਹੁੰਦਾ। ਇਕ ਪਾਸੇ ਸਿਰ ਤਲੀ ’ਤੇ ਧਰ ਕੇ ਲੜਨ ਵਾਲੇ ਅਤੇ ਦੂਜੇ ਪਾਸੇ ਨੌਕਰੀ ਵਾਲੇ ਜਿਨ੍ਹਾਂ ਨੂੰ ਅਬਦਾਲੀ ਦੇ ਕਮਾਂਡਰ ਖਿੱਚ-ਖਿੱਚ ਸਿੰਘਾਂ ਅੱਗੇ ਜਾਨ ਦੇਣ ਲਈ ਕਰ ਰਹੇ ਸੀ। ਲੱਸੀ ਰਾਮ ਤੇ ਜੈਨ ਖਾਂ ਤਾਂ ਦਿਨ ਚੜ੍ਹਨ ਤੋਂ ਪਹਿਲਾਂ-ਪਹਿਲਾਂ ਹੀ ਆਪਣੇ ਨੌਜਵਾਨ ਮਰਵਾ ਕੇ ਸਰਹਿੰਦ ਵੱਲ ਚਲੇ ਗਏ। ਮੁਗ਼ਲ ਸੋਚਣ ਲਈ ਮਜਬੂਰ ਕਰ ਦਿੱਤੇ। ਸਿੰਘਾਂ ਨੇ ਇਕ ਵਾਰ ਤਾਂ ਅਬਦਾਲੀ ਦੇ ਪੈਰ ਹਿਲਾ ਦਿੱਤੇ। ਅਬਦਾਲੀ ਦੇ ਕਮਾਂਡਰ ਸਿੰਘਾਂ ਵੱਲੋਂ ਚੱਲ ਰਹੇ ਹਥਿਆਰਾਂ ਨੂੰ ਵੇਖ ਕੇ ਪਿੱਛੇ ਹਟ ਰਹੇ ਸੀ। ਕਈ ਖਾਨ ਝਾੜੀਆਂ ਵਿਚ ਬੈਠੇ ਆਪਣੀ ਜਾਨ ਦੀ ਖ਼ੈਰ ਮੰਗ ਰਹੇ ਸੀ। ਸਿੰਘ ਪੱਛਮ ਵੱਲ ਪਿੰਡ ਧਲੇਰ-ਝਨੇਰ ਵੱਲ ਵਧਣ ਲੱਗੇ। ਸਿੰਘ ਵੀ ਬਹੁਤ ਸ਼ਹੀਦ ਹੋ ਰਹੇ ਸੀ। ਪਰ ਤੁਰਕਾਂ ਦੀ ਬੁਰੀ ਹਾਲਤ ਸੀ। ਸਿੰਘਾਂ ਦੇ ਕਾਰਨਾਮੇ ਵੇਖ ਕੇ ਤੁਰਕ ਕਹਿ ਰਹੇ ਸੀ ਕਿ ਜਿਸ ਕੌਮ ਦੇ ਰਾਜੇ ਆਪ ਹਥਿਆਰ ਚਲਾ ਰਹੇ ਹੋਣ ਤੇ ਜ਼ਨਾਨੀਆਂ ਬਰਾਬਰ ਸ਼ਸਤਰ ਚਲਾ ਰਹੀਆਂ ਹੋਣ, ਉਨ੍ਹਾਂ ਨੂੰ ਕੋਈ ਹਰਾ ਨਹੀਂ ਸਕਦਾ। ਨਿਹੰਗ ਸਿੰਘਾਂ ਤੋਂ ਤੁਰਕ ਇਸ ਤਰ੍ਹਾਂ ਚੱਲਦੇ ਸੀ, ਜਿਵੇਂ ਆਜੜੀ ਅੱਗੇ ਇੱਜੜ ਹੋਵੇ। ਸਿੰਘਾਂ ਨੇ ਅਬਦਾਲੀ ਦੇ ਚੋਟੀ ਦੇ ਨੌਜਵਾਨ ਦੋ ਘੰਟਿਆਂ ਵਿਚ ਖ਼ਤਮ ਕਰ ਦਿੱਤੇ। ਸਿੰਘ ਗਰਜ-ਗਰਜ ਤੁਰਕਾਂ ਨੂੰ ਸਦਾ ਦੀ ਨੀਂਦ ਸੁਲਾ ਰਹੇ ਸੀ। ਸਿੰਘ ਜੋ ਜ਼ਖਮੀ ਹੋ ਜਾਂਦਾ ਉਹ ਜੋਸ਼ ਵਿਚ ਆ ਕੇ ਦੁਸ਼ਮਣ ਦੇ ਕੰਨ ਭੰਨੀ ਜਾਂਦਾ। ਸਿੰਘਾਂ ਨੂੰ ਦੋ ਘੰਟਿਆਂ ਵਿਚ ਖ਼ਤਮ ਕਰਨ ਵਾਲਾ ਜੰਗ ਦੀ ਸੂਚਨਾ ਸੁਣ-ਸੁਣ ਅਧਮੋਇਆ ਬੈਠਾ ਸੀ। ਅਬਦਾਲੀ ਦਾ ਰੰਗ ਪੀਲ਼ਾ ਹੋ ਗਿਆ ਸੀ। ਇਕ-ਇਕ ਸਿੰਘ 10-10 ਨੂੰ ਨੇੜੇ ਨਹੀਂ ਸੀ ਲੱਗਣ ਦੇਂਦਾ। ਸਿੰਘ ਲੜਦੇ-ਲੜਦੇ ਕੁਤਬਾ ਬਾਹਮਣੀਆਂ ਪਿੰਡ ਦੀ ਜੂਹ ’ਚ ਚਲੇ ਗਏ, ਪਿੱਛੇ-ਪਿੱਛੇ ਹੀ ਤੁਰਕ। ਢਾਬ ’ਤੇ ਪਹੁੰਚ ਕੇ ਤੁਰਕ ਪਾਣੀ ਪੀ ਕੇ ਵਾਪਸ ਮਲੇਰਕੋਟਲੇ ਵੱਲ ਮੁੜ ਆਏ ਤੇ ਸਿੰਘ ਸਾਰੇ ਜੋ ਖਿੰਡੇ ਸੀ ਇਕ ਥਾਂ ਇਕੱਠੇ ਹੋਏ ਅਤੇ ਸ਼ਹੀਦ ਹੋਏ ਸਿੰਘਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਤੇ ਬਰਨਾਲੇ ਵੱਲ ਚਲੇ ਗਏ। ਇਸ ਲੜਾਈ ਵਿਚ 30-35 ਹਜ਼ਾਰ ਸਿੰਘ ਸ਼ਹੀਦ ਹੋਏ। ਕੌਮ ਦੇ ਮਹਾਨ ਜਰਨੈਲ ਸ. ਜੱਸਾ ਸਿੰਘ ਦੇ ਸਰੀਰ ’ਤੇ 22 ਨਿਸ਼ਾਨ ਜ਼ਖਮਾਂ ਦੇ ਸੀ ਤੇ ਸ. ਚੜ੍ਹਤ ਸਿੰਘ ਸ਼ੁਕਰਚੱਕੀਏ ਦੇ 18 ਨਿਸ਼ਾਨ ਸੀ। ਅਗਲੇ ਸਾਲ ਹੀ 1763 ਨੂੰ ਸਿੱਖਾਂ ਨੇ ਸਰਹਿੰਦ ਜਿੱਤ ਲਈ ਤੇ ਜੈਨ ਖਾਂ ਨੂੰ ਮਾਰ-ਮੁਕਾਇਆ ਅਤੇ ਮੁਖ਼ਬਰ ਆਕਲ ਦਾਸ ਨੂੰ ਵੀ ਗੱਡੀ ਚਾੜ੍ਹ ਦਿੱਤਾ। ਗੁਰਮਤ ਪ੍ਰਕਾਸ਼ ਦੇ ਲੇਖ ਤੇ ਅਧਾਰਿਤ

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ



Post Comment

Friday, November 23, 2012

ਸ਼ਹੀਦ ਭਾਈ ਸਤੀ ਦਾਸ ਜੀ



ਭਾਈ ਸਤੀ ਦਾਸ ਜੀ ਜਿਹਲਮ ਜ਼ਿਲੇ ਦੇ ਪਿੰਡ ਕਰਿਆਲਾ ਦੇ ਵਸਨੀਕ ਹੀਰਾ ਨੰਦ ਜੀ (ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਰਧਾਲੂ ਅਤੇ ਸੇਵਾਦਾਰ) ਦੇ ਸਪੁੱਤਰ ਸਨ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ !

ਆਪ ਜੀ "ਭਾਈ ਮਤੀ ਦਾਸ ਜੀ" ਦੇ ਭਰਾ ਸਨ ! ਆਪ ਜੀ ਦੇ ਪਿਤਾ ਦਾ ਨਾਂਅ ਭਾਈ ਪਰਾਗਾ ਜੀ ਸੀ।( ਭਾਈ ਪਰਾਗਾ ਜੀ, ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਜਥੇਦਾਰ ਸਨ।) ਆਪ ਜੀ ਆਪਣੇ ਪਿਤਾ ਅਤੇ ਭਰਾ ਵਾਂਗ ਹੀ ਆਪਣੇ ਜੀਵਨ ਕਾਲ ਦੇ ਮੁੱਢ ਤੋਂ ਹੀ ਗੁਰੂ-ਘਰ ਨਾਲ ਜੁੜੇ ਹੋਏ ਸਨ ! ਆਪ ਜੀ ਭਾਈ ਮਤੀ ਦਾਸ ਜੀ ਨਾਲ ਦਰਗਾਹ ਮੱਲ ਦੇ ਕਿਰਤ ਕਰਦੇ ਸਨ !

ਆਪ ਜੀ ਦਾ ਵਧੇਰੇ ਜੀਵਨ ਕੀਰਤਪੁਰ ਵਿੱਖੇ ਆਪਣੇ ਭਰਾ "ਭਾਈ ਮਤੀ ਦਾਸ ਜੀ" ਦੇ ਨਾਲ ਹੀ ਬੀਤਿਆ ਅਤੇ ਜਦ "ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ" ਕੋਲ ਕਸ਼ਮੀਰੀ ਪੰਡਿਤ ਆਪਣੇ ਧਰਮ ਦੀ ਰਖਿਆ ਦੀ ਅਰਜੋਈ ਲੈ ਕੇ ਆਏ ਤਾਂ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੇ ਵੀ ਗੁਰੂ ਸਾਹਿਬ ਜੀ ਅਤੇ ਭਾਈ ਦਿਆਲਾ ਜੀ ਸੰਗ ਦਿੱਲੀ ਦੇ ਚਾਂਦਨੀ ਚੌਕ ਵੱਲ ਕੂਚ ਕੀਤਾ ਅਤੇ ਔਰੰਗਜ਼ੇਬ ਦੇ ਵੰਗਾਰਨ ਉੱਤੇ ਸਿੱਖੀ ਸਿਦਕ ਨਿਭਾਉਂਦੇ ਹੋਏ ਗੁਰੂ ਜੀ ਤੋਂ ਪਹਿਲਾਂ  ਸ਼ਹੀਦੀ ਪਾਈ !

ਭਾਈ ਸਤੀ ਦਾਸ ਜੀ ਨੇ ਜ਼ਾਲਿਮ ਔਰੰਗਜ਼ੇਬ ਦੇ ਜ਼ਬਰਦਸਤੀ ਲੋਕਾਂ ਨੂੰ ਤੰਗ ਕਰਕੇ ਆਪਣਾ ਧਰਮ ਬਦਲਣ ਲਈ ਕੀਤੇ ਜਾ ਰਹੇ ਜ਼ਾਲਿਮਪੁਣੇ ਦਾ ਵਿਰੋਧ ਕੀਤਾ ਅਤੇ ਆਪ ਜੀ ਨੇ ਵੀ ਸਿੱਖੀ-ਸਿਦਕ ਨੂੰ ਸਰਬ-ਉੱਤਮ ਦਸਦੇ ਹੋਏ ਇਸਲਾਮ ਧਰਮ ਅਪਣਾਉਣ ਤੋਂ ਇਨਕਾਰ ਕੀਤਾ ਅਤੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ !!

ਆਪ ਜੀ ਦੇ ਵਿਰੋਧ ਨੂੰ ਵੇਖਦੇ ਹੋਏ ਔਰੰਗਜੇਬ ਨੇ ਆਪ ਜੀ ਉੱਤੇ


Post Comment

ਸ਼ਹੀਦ ਭਾਈ ਦਿਆਲਾ ਜੀ

ਸ਼ਹੀਦ ਭਾਈ ਦਿਆਲਾ ਜੀ

ਭਾਈ ਦਿਆਲਾ ਜੀ ਦੇ ਮੁਢਲੇ ਜੀਵਨ ਜਿਵੇਂ ਕਿ ਉਹਨਾਂ ਦੇ ਵਸੇਬੇ ਅਤੇ ਪਰਿਵਾਰ ਬਾਰੇ ਵਧੇਰੇ ਜਾਣਕਾਰੀ ਤਾਂ ਨਹੀਂ ਉਪਲਬਦ ਹੈ ਪਰ ਸਿੱਖ ਇਤਿਹਾਸ ਟੇ ਨਜ਼ਰ ਪਾਈ ਜਾਵੇ ਤਾਂ ਸਿਰਫ ਇੰਨੀਂ ਹੀ ਜਾਣਕਾਰੀ ਮਿਲਦੀ ਹੈ ਕਿ ਆਪ ਜੀ ਭਾਈ ਮਨੀ ਸਿੰਘ ਦੁੱਲਤ ਦੇ ਭਰਾ ਸਨ ਅਤੇ ਆਪ ਜੀ ਦੇ ਪਿਤਾ ਜੀ ਦਾ ਨਾਮ "ਮਾਈ ਦਾਸ ਜੀ" ਸੀ ! 

ਆਪ ਜੀ ਦਾ ਜੀਵਨ ਗੁਰੂ-ਘਰ ਦੀ ਸੇਵਾ ਸਿਮਰਨ ਨਾਲ ਭਰਪੂਰ ਸੀ ਅਤੇ ਆਪ ਜੀ ਸਿੱਖੀ-ਸਿਦਕ ਵਿੱਚ ਨਿਪੁੰਨ ਸਨ !

ਧੰਨ ਧੰਨ ਸਾਹਿਬ "ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ " ਦੁਆਰਾ ਕਸ਼ਮੀਰੀ ਪੰਡਿਤਾਂ ਦੇ ਓਹਨਾਂ ਉੱਤੇ ਔਰੰਗਜੇਬ ਵੱਲੋਂ ਕੀਤੇ ਜਾ ਰਹੇ ਜੁਲਮਾਂ ਨੂੰ ਠਲ ਪਾਉਣ ਖਾਤਿਰ ਕੀਤੀ ਬੇਨਤੀ ਨੂੰ ਪਰਵਾਨ ਕਰਦੇ ਹੋਏ ਦਿੱਲੀ ਵੱਲ ਕੂਚ ਕਰਨ ਦੇ ਫੈਸਲੇ ਨੂੰ ਮਨਦੇ ਹੋਏ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੇ ਨਾਲ "ਭਾਈ ਦਿਆਲਾ ਜੀ" ਵੀ ਰਵਾਨਾ ਹੋਏ !!

ਦਿੱਲੀ ਦੇ ਚਾਂਦਨੀ ਚੋਂਕ ਵਿੱਚ ਕੋਤਵਾਲੀ ਦੇ ਸਾਹਮਣੇ ਗੁਰੂ ਸਾਹਿਬ ਦੀ ਸ਼ਹੀਦੀ ਤੋਂ ਪਹਿਲਾਂ ਔਰੰਗਜੇਬ ਦੇ ਜੁਲਮ ਦੇ ਸ਼ਿਕਾਰ ਗੁਰੂ


Post Comment

ਸ਼ਹੀਦ ਭਾਈ ਮਤੀ ਦਾਸ ਜੀ


"ਆਰਾਪਿਆਰਲਗਤਹੈਸਹਿਜੇਸਹਿਜੇਜਾਇ

ਜਿੰਦਜਾਨਜਾਇਤੋਂਜਾਏਹੈਮੇਰਾਸਿੱਖੀਸਿਦਕਨਾਜਾਇ" 


ਦਿੱਲੀ ਵਿੱਚ ਗੁਰਦੁਆਰਾ ਸੀਸ ਗੰਜ ਦੇ ਸਾਹਮਣੇ ਚੌਂਕ ਵਿੱਚ ਵੱਡਾ ਫੁਹਾਰਾ ਹੈ। ਇਸ ਨੂੰ ਭਾਈ ਮਤੀ ਦਾਸ ਚੌਂਕ ਕਹਿੰਦੇ ਹਨ। ਇਥੇ ਭਾਈ ਮਤੀ ਦਾਸ ਜੀ ਨੇ ਆਪਣਾ ਖੂਨ ਡੋਲ੍ਹ ਕੇ ਸ਼ਹੀਦੀ ਪ੍ਰਾਪਤ ਕੀਤੀ ਸੀ। ਭਾਈ ਮਤੀ ਦਾਸ ਜੀ ਪਿੰਡ ਕਰਿਆਲਾ ਜਿਲ੍ਹਾ ਜਿਹਲਮ ਦੇ ਵਸਨੀਕ ਸਨ। ਆਪ ਜੀ ਦੇ ਪਿਤਾ ਦਾ ਨਾਂਅ ਭਾਈ ਪਰਾਗਾ ਜੀ ਸੀ। 

ਭਾਈ ਪਰਾਗਾ ਜੀ, ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਜਥੇਦਾਰ ਸਨ। ਆਪ ਜੀ ਆਪਣੇ ਜੀਵਨ ਕਾਲ ਦੇ ਮੁੱਢ ਤੋਂ ਹੀ ਗੁਰੂ-ਘਰ ਨਾਲ ਜੁੜੇ ਹੋਏ ਸਨ ! ਆਪ ਜੀ ਦਰਗਾਹ ਮੱਲ ਦੇ ਕੋਲ ਦੀਵਾਨ ਸਨ ਅਤੇ ਭਰਾ "ਭਾਈ ਸਤੀ ਦਾਸ ਜੀ" ਵੀ ਨਾਲ ਹੀ ਕਿਰਤ ਕਰਦੇ ਸਨ

ਜਦੋਂ ਭਾਈ ਮਤੀ ਦਾਸ ਜੀ, ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਕੋਲ ਬਾਬਾ ਬਕਾਲੇ ਵਿਖੇ ਦਰਸ਼ਨਾਂ ਲਈ ਆਏ ਤਾਂ ਆਪਣਾ ਸਾਰਾ ਜੀਵਨ ਸਤਿਗੁਰੂ ਜੀ ਨੂੰ ਅਰਪਣ ਕਰ ਦਿੱਤਾ। ਬਹੁਤ ਸਮਾਂ ਗੁਰੂ ਜੀ ਦੇ ਨੇੜੇ ਰਹੇ। ਗੁਰੂ ਸਾਹਿਬ ਜੀ ਨੇ ਭਾਈ ਮਤੀ ਦਾਸ ਜੀ ਨੂੰ ਦੀਵਾਨ ਥਾਪਿਆ। ਭਾਈ ਮਤੀ ਦਾਸ ਜੀ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨਾਲ ਬਿਹਾਰ, ਬੰਗਾਲ ਤੇ ਆਸਾਮ ਦੇ ਪ੍ਰਚਾਰ ਦੌਰੇ ਤੇ ਨਾਲ ਗਏ ਸਨ। 

ਜਦੋਂ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਹਿੰਦੂਆਂ ਤੇ ਹੋ ਰਹੇ ਜੁਲਮ ਨੂੰ ਰੋਕਣ ਲਈ ਦਿੱਲੀ ਗਏ ਤਾਂ ਆਪ ਜੀ ਦੇ ਨਾਲ ਭਾਈ ਮਤੀ ਦਾਸ ਜੀ, ਭਾਈ ਦਿਆਲਾ ਹੀ, ਭਾਈ ਗੁਰਦਿੱਤਾ ਜੀ, ਭਾਈ ਉਦੈ ਜੀ, ਭਾਈ ਜੈਤਾ ਜੀ ਤੇ ਭਾਈ ਸਤੀ ਦਾਸ ਦੀ ਆਦਿ ਗੁਰਸਿੱਖ ਸਨ।

ਜਦੋਂ ਮੁਗਲ ਹਕੂਮਤ ਨਾਲ ਗੱਲਬਾਤ ਸਿਰੇ ਨਾ ਚੜ੍ਹੀ ਤਾਂ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ। ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਗੁਰੂ ਸਾਹਿਬ ਜੀ ਕੋਲ ਹੀ ਰਹੇ। ਉਨ੍ਹਾਂ ਫੈਸਲਾ ਕੀਤਾ ਕਿ ਉਹ ਗੁਰੂ ਜੀ ਨੂੰ ਇਕੱਲਿਆਂ ਸ਼ਹੀਦ ਨਹੀਂ ਹੋਣ ਦੇਣਗੇ। ਭਾਈ ਗੁਰਦਿੱਤਾ ਜੀ ਨੂੰ


Post Comment

Wednesday, November 21, 2012

ਰਾਜਾਸਾਂਸੀ ਦੀ ਇਤਿਹਾਸਕ ਮਹੱਤਤਾ


ਮਹਾਰਾਣੀ ਜਿੰਦਾਂ ਨੂੰ ਦਰਸਾਉਂਦਾ ਇਕ ਕੰਧ-ਚਿੱਤਰ।
ਸ੍ਰੀ ਅੰਮ੍ਰਿਤਸਰ ਨੇੜੇ ਰਾਜਾਸਾਂਸੀ ਦਾ ਪਿੰਡ ਇਤਿਹਾਸਕ ਪੱਖ ਤੋਂ ਆਪਣੀ ਵਿਸ਼ੇਸ਼ ਥਾਂ ਰੱਖਦਾ ਹੈ ਅਤੇ ਇਹ ਵਿਸ਼ੇਸ਼ਤਾ 19ਵੀਂ ਸਦੀ ਦੇ ਪੰਜਾਬ ਦੇ ਪ੍ਰਸੰਗ ਵਿਚ ਹੋਰ ਵੀ ਉਘੜਵੀਂ ਹੋ ਜਾਂਦੀ ਹੈ। ਇਥੋਂ ਦੇ ਸੰਧਾਵਾਲੀਏ ਸਰਦਾਰ 19ਵੀਂ ਸਦੀ ਦੇ ਪੰਜਾਬ ਦੇ ਪ੍ਰਮੁੱਖ ਖਾਨਦਾਨਾਂ ਵਿਚੋਂ ਸਨ। ਉਹ ਨਾ ਕੇਵਲ ਵੱਡੇ ਜਗੀਰਦਾਰ ਹੀ ਸਨ, ਸਗੋਂ ਮਹਾਰਾਜਾ ਰਣਜੀਤ ਸਿੰਘ ਦੇ ਰਿਸ਼ਤੇਦਾਰ ਹੋਣ ਸਦਕਾ ਉਨ੍ਹਾਂ ਦਾ ਰਾਜਸੀ ਖੇਤਰ ਵਿਚ ਪ੍ਰਭਾਵ ਅਤੇ ਪ੍ਰਤਾਪ ਕਿਸੇ ਤੋਂ ੪ ਘੱਟ ਨਹੀਂ ਸੀ।

ਇਸ ਪਰਿਵਾਰ ਵਿਚੋਂ ਸ: ਠਾਕਰ ਸਿੰਘ ਸੰਧਾਵਾਲੀਏ ਨੇ ਮਹਾਰਾਜਾ ਦਲੀਪ ਸਿੰਘ, ਜਿਸ ਨੂੰ ਅੰਗਰੇਜ਼ਾਂ ਦੀਆਂ ਸਿੱਖ ਰਾਜ ਵਿਰੋਧੀ ਸਾਜ਼ਿਸ਼ਾਂ ਕਾਰਨ ਇੰਗਲੈਂਡ ਜਾ ਕੇ ਰਹਿਣਾ ਪਿਆ ਸੀ, ਮੁੜ ਲਾਹੌਰ ਦੀ ਰਾਜਗੱਦੀ ਉੱਤੇ ਬਿਠਾਉਣ ਦੇ ਨਿਰੰਤਰ ਉਪਰਾਲੇ ਕੀਤੇ ਸਨ। ਉਸ ਨੇ ਇਸ ਕਾਰਜ ਨੂੰ ਸੰਪੂਰਨ ਕਰਨ ਲਈ ਫਰਾਂਸ ਅਧੀਨ ਆਉਂਦੇ ਭਾਰਤ ਦੇ ਇਲਾਕੇ ਪਾਂਡੀਚਰੀ ਜਾ ਸ਼ਰਨ ਲਈ ਸੀ। ਉਹ 1884 ਵਿਚ ਮਹਾਰਾਜਾ ਦਲੀਪ ਸਿੰਘ ਕੋਲ ਇੰਗਲੈਂਡ ਜਾ ਪਹੁੰਚਿਆ ਅਤੇ ਮਹਾਰਾਜੇ ਨੂੰ, ਜਿਸ ਨੇ ਇਸਾਈ ਧਰਮ ਅਪਣਾ ਲਿਆ ਸੀ, ਮੁੜ ਸਿੱਖ ਧਰਮ ਗ੍ਰਹਿਣ ਕਰਵਾਇਆ। ਸ: ਠਾਕਰ ਸਿੰਘ ਦੇ ਪ੍ਰਭਾਵ ਅਧੀਨ ਹੀ ਮਹਾਰਾਜਾ ਦਲੀਪ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਬਗਾਵਤ ਦਾ ਝੰਡਾ ਖੜ੍ਹਾ ਕਰ ਦਿੱਤਾ ਸੀ।


Post Comment

Tuesday, November 20, 2012

ਹਰਮੰਦਰ ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ


ਇਸ ਲੇਖ ਦਾ ਸਬੰਧ ਮਹਾਰਾਜੇ ਦੀਆਂ ਫੇਰੀਆਂ ਜਾਂ ਯਾਤਰਾਵਾਂ ਨਾਲ ਹੈ ਜੋ ਉਸ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ/ ਕਰਾਉਣ ਲਈ ਤੇ ਇਸ਼ਨਾਨ ਜਾਂ ਦਾਨ ਲਈ ਸਮੇਂ ਸਮੇਂ ਕੀਤੀਆਂ। ਦਰਬਾਰ ਸਾਹਿਬ ਵਿਖੇ ਕੀਤਾ ਦਾਨ ਪੁੰਨ ਅੰਮ੍ਰਿਤਸਰ ਵਿਚ ਕੀਤੇ ਦਾਨ ਤੋਂ ਵਖ ਸੀ। ਯਾਤਰਾਵਾਂ ਸਮੇਂ ਦਰਬਾਰ ਸਾਹਿਬ ਮਥਾ ਟੇਕਦਿਆਂ ਦਿਤੇ ਚੜ੍ਹਾਵੇ ਜਾਂ ਅਰਦਾਸਾਂ ਦੇ ਵੇਰਵੇ ਜਿਸ ਤਰ੍ਹਾਂ ਉਮਦਾ ਅਤੇ ਤਵਾਰੀਖ ਵਿਚ ਦਿਤੇ ਗਏ ਹਨ, ਨੂੰ ਹੀ ਮੁਖ ਰੂਪ ਵਿਚ ਆਧਾਰ ਬਣਾ ਕੇ ਇਨ੍ਹਾਂ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਸਮਝਣ ਦਾ ਯਤਨ ਕੀਤਾ ਗਿਆ ਹੈ। ਤਵਾਰੀਖ ਦੇ ਦੂਜੇ ਤੇ ਤੀਜੇ ਦਫਤਰ ਦਾ ਇਸਤੇਮਾਲ ਕੀਤਾ ਗਿਆ। ਹਾਂ ਦਲੀਲਾਂ ਦੀ ਪ੍ਰੋੜ੍ਹਤਾ ਲਈ ਸਮਕਾਲੀ ਅੰਗਰੇਜ਼ੀ ਲਿਖਤਾਂ ਦਾ ਵੀ ਸਹਾਰਾ ਲਿਆ ਗਿਆ ਹੈ। ਵੇਰਵੇ 1802 ਈ ਤੋਂ ਸੁਰੂ ਹੁੰਦੇ ਹਨ ਤੇ ਅਧ ਅਪ੍ਰੈਲ 1839 ਤਕ ਦੇ ਹਨ। ਬੇਸ਼ਕ ਇਕ ਅੱਧਾ ਵੇਰਵਾ 1799 ਈ ਬਾਰੇ ਵੀ ਦਰਜ ਮਿਲਦਾ ਹੈ।

ਤਵਾਰੀਖ ਦੇ ਇੰਦਰਾਜ਼ਾਂ ਤੋਂ ਦਰਬਾਰ ਸਾਹਿਬ ਦੀ ਵਧ ਰਹੀ ਰਾਜਸੀ ਮਹਤਤਾ ਝਲਕਦੀ ਹੈ। ਇਸ ਤੋਂ ਬਿਨਾਂ ਮਹਾਰਾਜੇ ਦੀ ਪਤਲੀ ਪੈਂਦੀ ਸਰੀਰਕ ਅਵਸਥਾ ਤੇ ਸੋਹਨ ਲਾਲ ਸੂਰੀ ਦੀ ਇਤਿਹਾਸਕਾਰੀ ਦੇ ਵੀ ਦਰਸ਼ਨ ਹੁੰਦੇ ਹਨ। ਜਾਤੀ ਧਾਰਮਿਕ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਨਾਲ ਮਹਾਰਾਜੇ ਦੀਆਂ ਰਾਜਸੀ ਇਛਾਵਾਂ ਤੇ ਉਲਝਣਾਂ ਕਰਕੇ ਤੇਜ਼ੀ ਨਾਲ ਗਿਰ ਰਹੀ ਦੇਹ ਮਹਿਸੂਸ ਕੀਤੀ ਜਾ ਸਕਦੀ ਹੈ। ਅੰਗਰੇਜ਼ਾਂ ਦੀ ਤਿਖੀ ਦਿਲਚਸਪੀ ਵੀ ਨਜ਼ਰ ਆਊਂਦੀ ਹੈ। ਉਦਾਹਰਣ ਲਈ ਦਫਤਰ ਦੂਜੇ ਤੇ ਤੀਜੇ ਦੀ ਸਰਸਰੀ ਤੁਲਨਾ ਦਸਦੀ ਹੈ ਕਿ 1831 ਈ ਪਿਛੋਂ ਜਾਂ ਦਫਤਰ ਤੀਜੇ ਵਿਚ ਆਏ ਵੇਰਵੇ ਖੁਲ੍ਹੇ ਤੇ ਵਧੇਰੇ ਵਿਸਤ੍ਰਿਤ ਜਾਣਕਾਰੀ ਵਾਲੇ ਹਨ। ਯਾਤਰਾਵਾਂ ਦੀ ਗਿਣਤੀ ਵਧਦੀ ਹੈ। ਸਾਨੂੰ ਪਤਾ ਹੈ ਕਿ ਇਹ ਸਾਲ ਰੋਪੜ ਮੁਲਾਕਾਤ ਦਾ ਸੀ ਪਰ ਸਾਨੂੰ ਇਹ ਧਿਆਨ ਵਿਚ ਰਖਣਾ ਚਾਹੀਦਾ ਹੈ ਕਿ ਇਸੇ ਵਰ੍ਹੇ ਵੇਡ ਤਵਾਰੀਖ ਸੁਣਦਾ ਹੈ ਤੇ ਸੂਰੀ ਦੀ ਤਾਰੀਫ ਕਰਦਾ ਹੈ। ਇੰਝ 1831 ਤੋਂ ਬਾਅਦ ਤਵਾਰੀਖ ਵਿਚ ਦਰਬਾਰ ਸਾਹਿਬ ਦਾ ਆਇਆ ਵਧੇਰੇ ਜ਼ਿਕਰ ਇਸ ਗਲ ਦਾ ਸਬੂਤ ਹੈ ਕਿ ਅੰਗਰੇਜ਼ਾਂ ਦੀ ਦਿਲਚਸਪੀ ਹਰਮੰਦਰ ਸਾਹਿਬ ਜੀ ਨੂੰ ਹੀ ਨਹੀਂ ਸਗੋਂ ਸਿਖ ਇਤਿਹਾਸਕਾਰੀ ਨੂੰ ਵੀ ਪ੍ਰਭਾਵਤ ਕਰਦੀ ਹੈ।

ਯਾਤਰਾਵਾਂ ਦੇ ਤਵਾਰੀਖ ਵਿਚ ਆਏ ਚਿਤਰਣਾਂ ਦੀਆਂ ਅਨੇਕ ਵੰਨਗੀਆਂ ਹਨ। ਪਹਿਲੀ, ਲਾਹੌਰ ਤੇ ਅੰਮ੍ਰਿਤਸਰ ਦੀਆਂ ਜਿਤਾਂ ਵਿਚਕਾਰ ਛੇ ਸਾਲਾਂ ਦੌਰਾਨ ਰਣਜੀਤ ਸਿੰਘ ਦੋ ਵਾਰ ਹਰਮੰਦਰ ਆਏ। ਪਹਿਲਾਂ ਲਾਹੌਰ ਦੀ ਜਿਤ ਦਾ ਫਿਰ ਅੰਮ੍ਰਿਤਸਰ ਦੀ ਜਿਤ ਦਾ ਇਸ਼ਨਾਨ ਕੀਤਾ। ਸੂਰੀ ਦੇ ਇੰਦਰਾਜ ਅਤਿ ਸੰਖੇਪ ਹਨ। ਬੇਟ ਜਾਂ ਅਰਦਾਸ ਦੀ ਰਕਮ ਦਾ ਜ਼ਿਕਰ ਨਹੀਂ। ਇਸ ਤੋਂ ਵਖ 1805 ਈ ਦੇ ਅੰਤ ਵਿਚ ਹੁਲਕਰ ਤੇ ਲਾਰਡ ਲੇਕ ਵਾਲੀ ਘਟਨਾ ਦਾ ਵਿਸਤ੍ਰਿਤ ਹਵਾਲਾ ਹੈ। ਤਵਾਰੀਖ ਦਸਦੀ ਹੈ ਕਿ ਮਹਾਰਾਜੇ ਤੇ ਮਰਾਠੇ ਸਰਦਾਰ ਦੋਹਾਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਸਰਕਾਰ ਨੇ ਅੰਗਰੇਜ਼ਾਂ ਨਾਲ ਏਕਤਾ ਤੇ ਹੁਲਕਰ ਦਾ ਸਾਥ ਦੇਣ ਦਾ ਫੈਸਲ਼ਾ ਗੁਰੂ ਗ੍ਰੰਥ ਦੀ ਹਾਜ਼ਰੀ ਵਿਚ ਦੋ ਪਰਚੀਆਂ ਪਾ ਕੇ ਕੀਤਾ, ਹਾਲਾਂਕਿ ਇਸ ਫੈਸਲ਼ੇ ਦਾ ਡੇਰੇ ਦੇ ਕੁਝ ਵਿਅਕਤੀਆਂ ਵਲੋਂ ਵਿਰੋਧ ਵੀ ਹੋਇਆ। ਸਾਨੂੰ ਪਤਾ ਹੈ ਕਿ ਹੁਲਕਰ ਨੇ ਦਰਬਾਰ ਸਾਹਿਬ ਨਕਦੀ ਭੇਟਾ ਕੀਤੀ ਤੇ ਧਰਮ ਦਾ ਵਾਸਤਾ ਪਾਇਆ।

ਦੂਸਰੀ, 1806 ਈ ਦੀ ਇੰਦਰਾਜ ਹੈ ਕਿ ਮਹਿਤਾਬ ਕੌਰ ਦੇ ਘਰ ਸ਼ੇਰ ਸਿੰਘ ਦੇ ਪੈਦਾ ਹੋਣ ਦੀ ਖਬਰ ਸੁਣ ਕੇ ਸਰਕਾਰ ਤੇਜ਼ ਰਫਤਾਰ ਘੋੜੇ ਤੇ ਸਵਾਰ ਹੋ ਕੇ ਅੰਮ੍ਰਿਤਸਰ ਜਾ ਪੁਜੇ ਤੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਕੇ ਬੇਹਦ ਖੁਸ਼ ਹੋਏ। ਹੈਨਰੀ ਪਿਸੰਪ ਦਾ ਸ਼ੇਰ ਸਿੰਘ ਦੇ ਜਨਮ ਬਾਰੇ ਬਿਊਰਾ ਅਫਵਾਹ ਤੋਂ ਵਧ ਮਹਿਜ਼ ਪ੍ਰਾਪੇਗੰਡਾ ਸੀ। ਪਿੰਸਪ ਦਾ ਕਥਨ ਹੈ ਕਿ ਸ਼ੇਰ ਸਿੰਘ ਮਹਾਰਾਜੇ ਦਾ ਸਪੁਤਰ ਨਹੀਂ ਸੀ।

ਤੀਸਰਾ, 1807 ਤੇ 1811 ਈ ਦੇ ਪੰਜ ਸਾਲਾਂ ਬਾਰੇ ਸੂਰੀ ਫਿਰ ਖਾਮੋਸ਼ ਹੈ। 1807 ਨੂੰ ਮਹਾਰਾਜੇ ਨੇ ਮਾਘੀ ਤੇ ਇਸ਼ਨਾਨ ਜ਼ਰੂਰ ਕੀਤਾ। 1808 ਤੇ 1809 ਦੇ ਰਾਜਨੀਤਕ ਮਹਤਵਪੂਰਨ ਸਮੇਂ ਪਖੋਂ ਦਰਬਾਰ ਸਾਹਿਬ ਬਾਰੇ ਤਵਾਰੀਖ ਚੁਪ ਹੈ। ਚਾਰਲਸ ਮੈਟਕਾਫ ਤੇ ਹੋਰ ਅੰਗਰੇਜ਼ੀ ਲੇਖਕ ਦਸਦੇ ਹਨ ਕਿ ਕੰਪਨੀ ਕਿਸ ਤਰ੍ਹਾਂ ਮਹੰਤਾਂ, ਪੁਜਾਰੀਆਂ ਅਕਾਲੀਆਂ ਵਰਗੇ ਸਿਖ ਧਾਰਮਿਕ ਵਰਗਾਂ ਨੂੰ ਖੁਸ਼ ਕਰਨ ਲਈ ਸਰਗਰਮ ਸੀ। ਜੋਨਜ ਨੇ 1808 ਈ ਵਿਚ ਹਰਮੰਦਰ ਜੀ ਦੇ ਨੌਜੀ ਪੁਜਾਰੀਆਂ ਗ੍ਰੰਥੀਆਂ ਦੀ ਗਿਣਤੀ 500-600 ਦਿਤੀ ਹੈ। ਮੈਟਕਾਫ ਨੇ 2600 ਤੋਂ ਵਧ ਰੁਪਏ ਦਰਬਾਰ ਸਾਹਿਬ ਵਿਚ ਖਰਚੇ। ਉਸ ਨੇ ਗਵਰਨਰ ਜਰਨਲ ਨੂੰ ਲਿਖਿਆ ਕਿ ਸਿਖਾਂ ਉਪਰ ਚੰਗਾ ਪ੍ਰਭਾਵ ਪਾਉਣ ਦਾ ਇਕ ਤਰੀਕਾ ਇਹ ਵੀ ਸੀ।

ਚੌਥਾ, 1812 ਈ ਤੋਂ ਮਹਾਰਾਜੇ ਦੀਆਂ ਯਾਤਰਾਵਾਂ ਦੀ ਗਿਣਤੀ ਵਧਦੀ ਚਲੀ ਜਾਂਦੀ ਹੈ। ਸ਼ਹਿਜਾਦੇ ਦੀ ਸ਼ਾਦੀ, ਦੀਵਾਲੀ, ਮਾਘੀ ਤੇ ਤਾਰਾਗੜ੍ਹ ਦੇ ਕਿਲ੍ਹੇ ਨੂੰ ਜਿਤ ਕੇ ਰਣਜੀਤ ਸਿੰਘ ਨੇ ਦਰਸ਼ਨ ਇਸ਼ਨਾਨ ਕੀਤੇ। 1813 ਵਿਚ ਅਟਕ ਦੀ ਜਿਤ ਤੇ 1814 ਵਿਚ ਮੋਹਕਮ ਚੰਦ ਦੇ ਚਲਾਣੇ ਬਾਅਦ ਵੀ ਇਸ਼ਨਾਨ ਦਾ ਜ਼ਿਕਰ ਹੈ। 1815 ਵਿਚ ਖਾਲਸਾ ਜੋਧ ਸਿੰਘ ਰਾਮਗੜ੍ਹੀਆ ਦੇ ਚਲਾਣੇ ਬਾਅਦ ਇਸ਼ਨਾਨ ਹੈ। 1815 ਵਿਚ ਖਾਲਸਾ ਜੋਧ ਸਿੰਘ ਰਾਮਗੜ੍ਹੀਆ ਦੇ ਚਲਾਣੇ ਬਾਅਦ ਇਸ਼ਨਾਨ ਦਾ ਵੇਰਵਾ ਵੀ ਹੈ। 1816 ਦੀ ਏਕਾਦਸੀ ਤੇ ਖੜ੍ਹਕ ਸਿੰਘ ਨੂੰ ਰਾਜ ਤਿਲਕ ਦੇ ਦਰਸ਼ਨ ਇਸ਼ਨਾਨ ਕਰਨ ਦਾ ਜ਼ਿਕਰ ਹੈ।

1817 ਈ ਦੀ ਵਿਸਾਖੀ ਨੂੰ ਤੇ ਫਿਰ ਨੂਰਪੁਰ ਕਿਲ੍ਹੇ ਦੀ ਫਤਹਿ ਤੇ ਇਸ਼ਨਾਨ ਕੀਤੇ। ਫਤਿਹ ਇਸ਼ਨਾਨ ਵੇਲੇ ਪੰਜ ਹਜ਼ਾਰ ਰੁਪਏ ਹਰਮੰਦਰ ਜੀ ਨੂੰ ਭੇਟ ਕੀਤੇ ਗਏ। ਪਹਿਲੀ ਵਾਰ ਤਵਾਰੀਖ ਆਖਦੀ ਹੈ ਕਿ ਸਰਕਾਰ ਨੂੰ ਅਜਿਹੇ ਇਸ਼ਨਾਨ "ਸਾਰੇ ਮਾਲੀ ਤੇ ਮੁਲਕੀ ਮਾਮਲਿਆਂ ਨਾਲੋਂ ਵਾਜਬ ਉਤਮ ਲਗਦੇ ਹਨ"।  ਜ਼ਿਕਰਯੋਗ ਹੈ ਕਿ ਇਸ ਵਰ੍ਹੇ ਨੂੰ ਅੰਗਰੇਜ਼ੀ ਹਲਕੇ ਮਹਾਰਾਜੇ ਦੀ ਸਿਹਤ ਲਈ ਸਹੀ ਨਹੀਂ ਮੰਨਦੇ। ਇਸ ਵਰ੍ਹੇ ਉਹ ਕਿਸੇ ਮੁਹਿੰਮ ਤੇ ਨਹੀਂ ਨਿਕਲੇ।

ਛੇਵਾਂ 1818 ਤੋਂ ਬਾਅਦ ਤਵਾਰੀਖ ਹਰਮੰਦਰ ਸਾਹਿਬ ਦੇ ਨਾਲ ਨਾਲ ਅਕਾਲ ਬੁੰਗੇ ਦਾ ਜ਼ਿਕਰ ਕਰਦੀ ਹੈ। ਪੁਜਾਰੀਆਂ ਲਈ ਦੂਸਰਾ ਸਬਦ ਅਕਾਲੀ ਹੈ। ਇਸ ਸਾਲ ਮਹਾਰਾਜੇ ਨੇ ਚਾਰ ਵਾਰ ਯਾਤਰਾ ਕੀਤੀ।

ਸੱਤਵਾਂ, 1819 ਈ ਦੀ ਪਹਿਲੀ ਫੇਰੀ ਸਮੇਂ ਸਰਕਾਰ ਨੇ 500 ਰੁਪਏ ਦਰਬਾਰ ਸਾਹਿਬ ਨੂੰ ਚੜ੍ਹਾਵੇ ਵਜੋਂ ਤੇ ਇੰਨੇ ਹੀ ਗ੍ਰੰਥ ਜੀ ਨੂੰ ਭੇਟ ਕੀਤੇ। ਦੂਸਰੀ ਯਾਤਰਾ ਸਮੇਂ ਇੰਨੀ ਹੀ ਰਕਮ ਦਰਬਾਰ ਸਾਹਿਬ ਤੇ ਅਕਾਲੀ ਬੁੰਗੇ ਚੜ੍ਹਾਈ ਗਈ। ਤੀਸਰੀ ਵਾਰ ਕਸ਼ਮੀਰ ਦੀ ਜਿਤ ਤੇ 1000 ਰੁਪਏ ਦਰਬਾਰ ਜੀ ਤੇ ਅਕਾਲ ਬੁੰਗੇ ਅਰਦਾਸ ਕੀਤੇ ਗਏ।

ਅੱਠਵਾਂ, 1820 ਈ ਦੀ ਇਕਲੀ ਇੰਦਰਾਜ ਵਿਚ ਪਹਿਲੀ ਵਾਰ ਮਹਾਰਾਜੇ ਦੀ ਸਿਹਤ ਦਾ ਜ਼ਿਕਰ ਹੈ। ਸਿਹਤ ਸੁਕਰਾਨੇ ਵਜੋਂ ਉਨ੍ਹਾਂ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ। 1000 ਰੁਪਏ ਦਰਬਾਰ ਸਾਹਿਬ ਤੇ 500 ਰੁਪਏ ਅਕਾਲ ਬੁੰਗੇ ਤੇ ਗ੍ਰੰਥ ਜੀ ਨੂੰ ਅਰਦਾਸ ਕੀਤੇ।

ਨੌਵਾਂ, 1827 ਈ ਨੂੰ ਰਾਜਾ ਧਿਆਨ ਸਿੰਘ ਨੇ ਵੇਡ ਨੂੰ ਹਰਮੰਦਰ ਦੇ ਦਰਸ਼ਨ ਕਰਵਾਏ। ਵੇਡ ਸਾਹਿਬ ਪਹਿਲਾਂ ਅਕਾਲ ਬੁੰਗੇ ਗਏ ਤੇ ਸਵਾ ਪੰਜ ਸੌ ਰੁਪਏ ਦੀ ਅਰਦਾਸ ਕਰਵਾਈ।

ਦਸਵਾਂ , 1828 ਈ ਤੋਂ ਮਹਾਰਾਜੇ ਦੀਆਂ ਯਾਤਰਾਵਾਂ ਵਿਚ ਵਾਧਾ ਹੁੰਦਾ ਹੈ। ਦਰਬਾਰ ਸਾਹਿਬ ਦੇ ਪੂਜਾ ਸਥਾਨ, ਜਿਨ੍ਹਾਂ ਤੇ ਉਹ ਜਾਂਦੇ ਹਨ, ਵੀ ਗਿਣਤੀ ਵਿਚ ਵਧ ਜਾਂਦੇ ਹਨ। ਅਕਾਲ ਬੁੰਗੇ ਨਾਲ ਝੰਡੇ ਬੁੰਗੇ ਦਾ ਵੀ ਹਵਾਲਾ ਸੁਰੂ ਹੁੰਦਾ ਹੈ। ਸੰਗਰਾਂਦ ਦੇ ਇਸ਼ਨਾਨ ਵਧਦੇ ਹਨ। 1829 ਈ ਸਰਕਾਰ ਪੰਜ ਵਾਰ ਦਰਬਾਰ ਸਾਹਿਬ ਗਏ। 1830 ਵਿਚ ਤੁਲਾਦਾਨ ਕੀਤਾ।

1828 ਈ ਨੂੰ ਮਹਾਰਾਜੇ ਨੇ ਦਰਬਾਰ ਸਾਹਿਬ ਵਿਚ ਆਪਣੇ ਪ੍ਰਬੰਧਕ ਬਦਲੇ। ਭਾਈ ਸੰਤ ਸਿੰਘ ਦੀ ਥਾਂ ਭਾਈ ਹਰਜਸ ਰਾਏ ਦੇ ਪੁਤਰਾਂ ਭਾਈ ਰਾਮ ਸਿੰਘ ਤੇ ਗੋਬਿੰਦ ਰਾਮ ਨੂੰ ਨਿਯੁਕਤ ਕੀਤਾ ਕਿਉਂਕਿ ਪੁਰਾਣੇ ਭਾਈਆਂ ਸੋਢੀਆਂ ਤੇ ਬੇਦੀਆਂ ਰਾਹੀਂ ਦਾਨ ਪੁੰਨ ਕੇਵਲ ਅਮੀਰਾਂ ਤੇ ਲੋੜਵੰਦਾਂ ਤੇ ਹੀ ਖਰਚ ਹੁੰਦਾ ਸੀ, ਗਰੀਬਾਂ ਤਕ ਨਹੀਂ ਪੁਜਦਾ ਸੀ।

9 ਜੁਲਾਈ, 1831 ਨੂੰ ਮਹਾਰਾਜੇ ਨੇ ਗ੍ਰੰਥ ਜੀ ਤੋਂ ਫਿਰ ਪੁਛਿਆ ਲਈ। ਤਵਾਰੀਖ ਗਵਾਹ ਹੈ ਕਿ ਹੁਲਕਰ ਵਾਲਾ ਫੈਸਲ਼ਾ ਵੀ ਇੰਜ ਹੀ ਲਿਆ ਗਿਆ ਸੀ। ਅਗਸਤ ਦੇ ਅਧ ਵਿਚ ਮਹਾਰਾਜੇ ਨੇ ਆਪ ਐਲਗਜੈਂਡਰ ਬਰਨਸ਼ ਨੂੰ ਹਰਮੰਦਰ ਸਾਹਿਬ ਦੇ ਦਰਸ਼ਨ ਕਰਵਾਏ। ਅਕਾਲੀਆਂ ਤੋਂ ਹਿਫਾਜ਼ਤ ਜ਼ਰੂਰੀ ਸੀ। ਇਸ ਮੌਕੇ ਵਡੀ ਗਿਣਤੀ ਵਿਚ ਲੋਕ ਦਰਬਾਰ ਸਾਹਿਬ ਅੰਦਰ ਆ ਗਰੇ ਸਨ। ਮਹਾਰਾਜਾ ਕਈ ਦਿਨ ਅੰਮ੍ਰਿਤਸਰ ਟਿਕੇ ਰਹੇ।

1832 ਈ ਦੀਆਂ ਫੇਰੀਆਂ ਦੋ ਗਲਾਂ ਕਾਰਨ ਦਿਲਚਸਪ ਹਨ। ਪਹਿਲਾ, ਅਰਦਾਸ ਦੀ ਰਕਮ ਵਿਚ ਅਸ਼ਰਫੀਆਂ ਸ਼ਾਮਲ ਕੀਤੀਆਂ ਗਈਆਂ। ਦੂਜਾ ਲੋਕਾਂ ਪ੍ਰਤੀ ਮਹਾਰਾਜਾ ਵਧੇਰੇ ਸੰਵੇਦਨਸ਼ੀਲ ਹੋ ਗਏ। ਉਨ੍ਹਾਂ ਵਿਸਾਖੀ ਇਸ਼ਨਾਨ ਕੀਤਾ ਕਿਉਂਕਿ ਇਸ ਮੌਕੇ ਲੋਕ ਵਡੀ ਗਿਣਤੀ ਵਿਚ ਇਕਤਰ ਹੁੰਦੇ ਹਨ। ਇਕ ਫੇਰੀ ਦੌਰਾਨ ਸਰਕਾਰ ਨੇ ਘੰਟਾ ਭਰ ਗ੍ਰੰਥ ਜੀ ਨੂੰ ਸੁਣਿਆ। ਗ੍ਰੰਥ ਜੀ ਦੀ ਵਧਦੀ ਮਹਤਤਾ ਇੰਝ ਵੀ ਮਹਸੂਸ ਕੀਤੀ ਜਾ ਸਕਦੀ ਹੈ ਕਿ ਜੁਲਾਈ ਦੀ ਫੇਰੀ ਸਮੇਂ ਮਹਾਰਾਜੇ ਨੇ 125 ਰੁਪਏ ਗ੍ਰੰਥ ਨੂੰ ਉਂਝ ਹੀ ਭੇਟ ਕੀਤੇ ਗਏ। ਇਸ ਤੋਂ ਅੰਮ੍ਰਿਤਸਰ ਦੀ ਲੋਕਾਂ ਦੀ ਵਧ ਰਹੀ ਮਹਤਤਾ ਵੀ ਨਜ਼ਰ ਆਉਂਦੀ ਹੈ, ਜਦ ਨਵੰਬਰ 1833 ਈ ਦੀ ਇਕ ਫੇਰੀ ਸਮੇਂ ਮਹਾਰਾਜੇ ਨੇ ਆਪਣਾ ਸੁਹਣੇ ਮੋਤੀਆਂ ਦਾ ਹਾਰ ਗ੍ਰੰਥ ਜੀ ਨੂੰ ਮਥਾ ਟੇਕ ਦਿਤਾ।

1835 ਈ ਨੂੰ 11,000 ਰੁਪਏ ਹਰਮੰਦਰ ਦੀ ਪਰਕਰਮਾ ਪਕਿਆਂ ਕਰਨ ਲਈ ਭੇਜੇ ਗਏ। ਅਕਤੂਬਰ ਦੀ ਫੇਰੀ ਸਮੇਂ 500 ਅਸ਼ਰਫੀਆਂ ਸੋਨ ਪਤਰੇ ਚੜ੍ਹਾਉਣ ਲਈ ਭੇਟ ਕੀਤੀਆਂ। ਇਸ ਸਮੇਂ ਮਹਾਰਾਜੇ ਦੇ ਸਟਾਫ ਵਲੋਂ ਤੇ ਖੁਦ ਸਰਕਾਰ ਨੇ ਅਨੇਕ ਸੁਗਾਤਾਂ ਗ੍ਰੰਥ ਜੀ ਨੂੰ ਭੇਟ ਕੀਤੀਆਂ। ਇਸ ਸਮੇਂ ਮਹਾਰਾਜੇ ਦੇ ਸਟਾਫ ਵਲੋਂ ਤੇ ਖੁਦ ਸਰਕਾਰ ਨੇ ਅਨੇਕ ਸੁਗਾਤਾਂ ਗ੍ਰੰਥ ਜੀ ਨੂੰ ਭੇਟ ਕੀਤੀਆਂ। ਇਨ੍ਹਾਂ ਵਿਚ 100 ਰੁਮਾਲੇ ਤੇ ਮਹਾਰਾਜੇ ਦੇ 2500 ਰੁਪਏ ਨਕਦ ਸਨ। ਇਸ ਵਰ੍ਹੇ ਦੀਵਾਲੀ ਨੂੰ 511 ਅਸ਼ਰਫੀਆਂ ਵੀ ਭੇਟ ਕੀਤੀਆਂ ਗਈਆਂ।

ਗਿਆਰਵਾਂ, 1836 ਈ ਦੇ ਸੁਰੂ ਵਿਚ ਅੰਗਰੇਜ਼ ਮਹਿਮਾਨਾਂ ਨੇ ਦਰਬਾਰ ਸਹਿਬ ਦੇ ਦਰਸ਼ਨ ਕੀਤੇ। 1835 ਈ ਵਿਚ ਦਰਬਾਰ ਸਾਹਿਬ ਦੀ ਸਜਾਵਟ ਦਾ ਇਹ ਵੀ ਕਾਰਨ ਸੀ। ਜਨਵਰੀ ਵਿਚ ਸਰਦਾਰ ਲਹਿਣਾ ਸਿੰਘ ਮਜੀਠੀਆ ਨੂੰ ਹੁਕਮ ਹੋਇਆ ਕਿ ਬੈਰਨ ਹੁਗਲ ਦੀ ਫੇਰੀ ਦਾ ਉਹ ਆਪ ਪ੍ਰਬੰਧ ਕਰੇ ਤਾਂ ਕਿ ਨਿਹੰਗ ਜਾਂ ਕੋਈ ਹੋਰ ਸ਼ਰਾਰਤ ਨਾ ਕਰਨ। 1837 ਈ ਵਿਚ ਉਨ੍ਹਾਂ ਪੰਜ ਵਾਰ ਦਰਸ਼ਨ ਇਸ਼ਨਾਨ ਕੀਤੇ।

ਬਾਰ੍ਹਵਾਂ, 1838 ਈ ਵਿਚ ਮਹਾਰਾਜੇ ਨੇ ਆਪਣੇ ਜੀਵਨ ਦੀਆਂ ਸਭ ਤੋਂ ਵਧ ਫੇਰੀਆਂ ਦਰਬਾਰ ਸਾਹਿਬ ਪਾਈਆਂ। ਇਕ ਦਰਜਨ ਤੋਂ ਵਧ ਵਾਰ ਭੇਟ ਅਰਦਾਸਾਂ ਕੀਤੀਆਂ ਗਈਆਂ। ਜਨਵਰੀ ਅਪ੍ਰੈਲ ਦੌਰਾਨ ਸੋਨੇ ਦੇ ਘਵੇ ਚੜ੍ਹਾਏ ਗਏ। 1839 ਦੀ ਭਜ ਨਸ ਉਨ੍ਹਾਂ ਦੇ ਅਚਾਨਕ ਅੰਤ ਲਈ ਜ਼ਿੰਮੇਵਾਰ ਸੀ। ਲਾਟ ਨੇ 11,250 ਰੁਪਏ ਦਰਬਾਰ ਜੀ ਨੂੰ ਭੇਟ ਕੀਤੇ। ਇਥੇ ਆਕਲੈਂਡ ਨੇ ਦੋਹਾਂ ਸਰਕਾਰਾਂ ਵਿਚਕਾਰ ਦੋਸਤੀ ਲਈ ਹਥ ਬੰਨ੍ਹ ਕੇ ਪ੍ਰਾਰਥਨਾ ਕੀਤੀ। ਫਿਰ ਦੋਵੇਂ ਸਰਕਾਰਾਂ ਸ਼ੁਕਰਚਕੀਆਂ ਬੁੰਗੇ ਗਈਆਂ ਤੇ ਸਾਂਝੈ ਦਰਸ਼ਨ ਜਨਤਾ ਨੂੰ ਦਿਤੇ।

5 ਫਰਵਰੀ, 1839 ਨੂੰ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਸ਼ਿਕਵਾ ਕੀਤਾ ਕਿ ਉਸ ਵਲੋਂ ਦੀਪਮਾਲਾ ਤੇ ਕੀਤਾ ਗਿਆ ਖਰਚ ਸਰਕਾਰ ਨੇ ਪੂਰਾ ਨਹੀਂ ਕੀਤਾ। ਨਿਰਸੰਦੇਹ ਆਕਲੈਂਡ ਦੀ ਨੀਤੀ ਤੇ ਦੌਰਾ ਮਹਾਰਾਜੇ ਲਈ ਫਜ਼ੂਲ ਬੋਝ ਵਾਂਗ ਸੀ। ਸਿਖਾਂ ਨੂੰ ਅਫਗ਼ਾਨਿਸਤਾਨ ਖਿਲਾਫ ਲੜਨ ਲਈ ਮਜਬੂਰ ਕੀਤਾ ਜਾ ਰਿਹਾ ਸੀ।

17 ਦਸੰਬਰ 1838 ਤੋਂ 7 ਮਾਰਚ, 1839 ਤਕ ਮਹਾਰਾਜੇ ਵਲੋਂ ਦਰਬਾਰ ਸਾਹਿਬ ਦੀ ਯਾਤਰਾ ਦਾ ਕੋਈ ਜ਼ਿਕਰ ਨਹੀਂ। 8 ਮਾਰਚ ਨੂੰ ਉਨ੍ਹਾਂ ਹਰਮੰਦਰ ਦੇ ਦਰਸ਼ਨ ਕੀਤੇ। 23 ਮਾਰਚ ਨੂੰ ਪਹਿਲਾਂ ਆਪਣੇ ਬੁੰਗੇ ਆ ਕੇ ਸਾਹ ਲਿਆ। ਫੇਰ ਕਾਸ ਕਿਸ਼ਤੀ ਰਾਹੀਂ ਹਰ ਕੀ ਪਾਉੜੀ ਹੋ ਕੇ ਦਰਬਾਰ ਸਾਹਿਬ ਗੁਰਬਾਣੀ ਸੁਣੀ ਤੇ 525 ਰੁਪਏ ਅਰਦਾਸ ਕਰਾਈ। 250 ਰੁਪਏ ਅਕਾਲ ਬੁੰਗੇ ਭੇਟ ਕੀਤੇ। 9 ਅਪ੍ਰੈਲ ਨੂੰ ਭਾਈ ਗੁਰਮੁਖ ਸਿੰਘ ਲਾਹੌਰ ਚੜ੍ਹਾਵਾ ਲੈ ਕੇ ਆਇਆ। ਤਵਾਰੀਖ ਦੇ ਇੰਦਰਾਜ ਅਤਿਅੰਤ ਸੰਖੇਪ ਹਨ। ਕਹਾਣੀ ਆਪਣੇ ਅੰਤ ਨੂੰ ਪਹੁੰਚ ਰਹੀ ਸੀ।

- ਨਾਜਰ ਸਿੰਘ




Post Comment

Wednesday, November 14, 2012

ਕੀ ਤੁਸੀਂ ਜਾਣਦੇ ਹੋ?

ਸ੍ਰੀ ਗੁਰੂ ਅਰਜਨ ਦੇਵ ਜੀ

1. ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਮੁਖੀ ਅੱਖਰ ਕਿਸ ਨੇ ਸਿਖਾਏ ਸਨ?

2. 'ਦੋਹਿਤਾ ਬਾਣੀ ਦਾ ਬੋਹਿਥਾ' ਦੀ ਭਵਿੱਖਬਾਣੀ ਕਿਸ ਨੇ ਕੀਤੀ ਸੀ?

3. ਸੱਤਾ ਤੇ ਬਲਵੰਡ ਪੰਜਵੇਂ ਗੁਰੂ ਜੀ ਕੋਲ ਆਪਣੀ ਭੁੱਲ ਕਿਸ ਦੇ ਰਾਹੀਂ ਬਖਸ਼ਾਉਣ ਆਏ ਸਨ?

4. ਤਰਨ ਤਾਰਨ ਸਰੋਵਰ ਲਈ ਪੱਕੀਆਂ ਇੱਟਾਂ ਜ਼ਬਰਦਸਤੀ ਉਠਾ ਕੇ ਕਿਸ ਨੇ ਆਪਣੀ ਹਵੇਲੀ ਨੂੰ ਲਵਾ ਲਈਆਂ ਸਨ?

5. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲਾ ਕੋਹੜੀ ਘਰ ਕਿਥੇ ਬਣਾਇਆ ਸੀ?

6. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਵਿਖੇ ਖੂਹ ਕਿਸ ਦੇ ਨਾਂਅ 'ਤੇ ਬਣਵਾਇਆ?

7. 19 ਜੂਨ, 1595 ਈ: ਨੂੰ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਜਨਮ ਕਿਥੇ ਹੋਇਆ ਸੀ?

8. ਕਿਸ ਨੇ ਡੱਬੀ ਬਾਜ਼ਾਰ ਵਿਚ ਬਾਉਲੀ ਬਣਾਉਣੀ ਸ਼ੁਰੂ ਕੀਤੀ?

9. ਸ੍ਰੀ ਗੁਰੂ ਅਰਜਨ ਦੇਵ ਜੀ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਕਿਹਾ ਜਾਂਦਾ ਸੀ?

10. ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਿਆ ਬਾਰਹਮਾਹ ਕਿਸ ਰਾਗ ਵਿਚ ਹੈ?

11. ਪ੍ਰਿਥੀ ਚੰਦ ਨੇ ਸੁਲਹੀ ਖਾਨ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਉੱਤੇ ਹੱਲਾ ਬੋਲਣ ਲਈ ਕਿੰਨੇ ਰੁਪਏ ਦੇਣ 'ਤੇ ਮਨਾਇਆ?

12. ਜਦੋਂ ਖੁਸਰੋ ਆਪਣੇ ਦਾਦੇ ਅਕਬਰ ਦੇ ਮਕਬਰੇ ਸਕੰਦਰੀਆ ਉੱਤੇ ਫੁੱਲ ਚੜ੍ਹਾਉਣ ਜਾ ਰਿਹਾ ਸੀ ਤਾਂ ਕਿਸ ਨੇ ਉਸ ਦੀ    ਮਦਦ ਕੀਤੀ ਸੀ?

13. ਬਾਦਸ਼ਾਹ ਜਹਾਂਗੀਰ ਨੇ ਪੰਜਵੇਂ ਗੁਰੂ ਜੀ ਨੂੰ ਤਸੀਹੇ ਦੇ ਕੇ ਮਾਰਨ ਲਈ ਕਿਸ ਦੇ ਹਵਾਲੇ ਕੀਤਾ ਸੀ?

14. ਜਦ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਕਿਹੜੀ ਧੁਨੀ ਜਾਰੀ ਰੱਖੀ?

15. ਪ੍ਰਿਥੀ ਚੰਦ ਨੇ ਜ਼ਹਿਰੀਲਾ ਦੁੱਧ ਪਿਆਉਣ ਲਈ ਦਾਈ ਨੂੰ ਕਿੰਨੇ ਰੁਪਏ ਦਿੱਤੇ ਸਨ?

16. ਛੇਵੇਂ ਗੁਰੂ ਜੀ ਨੇ ਅੰਮ੍ਰਿਤਸਰ ਵਿਖੇ ਕਿਹੜੇ ਕਿਲ੍ਹੇ ਦੀ ਉਸਾਰੀ ਕੀਤੀ ਸੀ?

17. ਕਿਨ੍ਹਾਂ ਨੇ ਆਗਰਾ ਜਾ ਕੇ ਜਹਾਂਗੀਰ ਨੂੰ ਪ੍ਰੇਰਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਨੂੰ ਬੰਦੀ ਤੋਂ ਆਜ਼ਾਦ ਕੀਤਾ ਜਾਵੇ?

18. ਕਿਸ ਦੇ ਚੋਲੇ ਨਾਲ ਟਹਿਣੀ ਨਾਲੋਂ ਇਕ ਫੁੱਲ ਟੁੱਟ ਕੇ ਜ਼ਮੀਨ ਉੱਤੇ ਡਿੱਗ ਪਿਆ ਸੀ?

19. ਗੁਰੂ ਹਰਿਰਾਇ ਜੀ ਨੇ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਦਿੱਲੀ ਤੇ ਰਾਜਸਥਾਨ ਵੱਲ ਕਿਸ ਨੂੰ ਭੇਜਿਆ ਸੀ?

20. ਦਾਰਾ ਸ਼ਿਕੋਹ ਦੇ ਇਲਾਜ ਲਈ ਖਾਸ ਕਿਸਮ ਦੀ ਦਵਾਈ ਕਿਸ ਦੇ ਦਵਾਖਾਨੇ ਵਿਚੋਂ ਮਿਲੀ ਸੀ?

ਉੱਤਰ : (1) ਗੁਰੂ ਅਮਰਦਾਸ ਜੀ, (2) ਸ੍ਰੀ ਗੁਰੂ ਅਮਰਦਾਸ ਜੀ, (3) ਭਾਈ ਲੱਧਾ ਜੀ ਨੂੰ, (4) ਹਾਕਮ ਨੂਰ ਦੀਨ ਦੇ ਪੁੱਤਰ ਅਮਰਦੀਨ ਨੇ, (5) ਤਰਨ ਤਾਰਨ ਵਿਖੇ, (6) ਮਾਤਾ ਗੰਗਾ ਜੀ ਦੇ ਨਾਂਅ, (7) ਗੁਰੂ ਕੀ ਵਡਾਲੀ (ਅੰਮ੍ਰਿਤਸਰ), (8) ਸ੍ਰੀ ਗੁਰੂ ਅਰਜਨ ਦੇਵ ਜੀ ਨੇ, (9) ਪੋਥੀ ਸਾਹਿਬ, (10) ਮਾਝ ਰਾਗ ਵਿਚ, (11) 10 ਹਜ਼ਾਰ ਰੁਪਏ ਰੋਜ਼ਾਨਾ, (12) ਹੁਸੈਨ ਬੇਗ ਤੇ ਅਬਦਰ ਰਹੀਮ ਨੇ, (13) ਲਾਹੌਰ ਦੇ ਹਾਕਮ ਮੁਰਤਜ਼ਾ ਖਾਨ, (14) 'ਤੇਰਾ ਕੀਆ ਮੀਠਾ ਲਾਗੈ' ਦੀ, (15) 200 ਰੁਪਏ, (16) ਲੋਹਗੜ੍ਹ ਕਿਲ੍ਹੇ ਦੀ, (17) ਵਜ਼ੀਰ ਖਾਨ ਅਤੇ ਮੀਆਂ ਮੀਰ ਨੇ, (18) ਗੁਰੂ ਹਰਿਰਾਇ ਜੀ ਦੇ, (19) ਸੁਥਰੇ ਸ਼ਾਹ ਨੂੰ ਦਿੱਲੀ ਤੇ ਭਾਈ ਫੇਰੂ ਨੂੰ ਰਾਜਸਥਾਨ ਭੇਜਿਆ, (20) ਸ੍ਰੀ ਗੁਰੂ ਹਰਿਰਾਇ ਜੀ ਦੇ ਦਵਾਖਾਨੇ ਵਿਚੋਂ।

-ਬਲਵਿੰਦਰ ਸਿੰਘ ਕੋਟਕਪੂਰਾ,
ਮੁਹੱਲਾ ਹਰਨਾਮਪੁਰਾ, ਵਾ: ਨੰ: 9, ਕੋਟਕਪੂਰਾ (ਫਰੀਦਕੋਟ)।

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ 



Post Comment

Tuesday, November 13, 2012

ਮਹਾਂਬਲੀ ਸੂਰਬੀਰ ਤੇ ਨਿਧੜਕ ਯੋਧਾ-ਧੰਨ ਧੰਨ ਬਾਬਾ ਦੀਪ ਸਿੰਘ (ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼)


ਸ਼ਹੀਦ ਬਾਬਾ ਦੀਪ ਸਿੰਘ ਜੀ
ਸਿੱਖ ਕੌਮ ਦੇ ਮਹਾਨ ਜਰਨੈਲ ਤੇ ਅਣਖੀਲੇ ਯੋਧੇ, ਲੰਬਾ ਕੱਦ, ਭਰਵਾਂ ਚਿਹਰਾ, ਸੋਹਣਾ ਤੇ ਸੁੰਦਰ ਦਾੜ੍ਹਾ, ਮੋਟੀਆਂ ਅੱਖਾਂ, ਲਾਲ ਸੂਹਾ ਭਖਦਾ ਚਿਹਰਾ, ਫੁਰਤੀਲੇ ਤੇ ਜੋਸ਼ੀਲੇ ਸਰਦਾਰ ਸਨ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ। ਬਾਹੂਬਲ ਦੇਖ ਕੇ ਵੈਰੀ ਥਰ-ਥਰ ਕੰਬਦੇ ਸਨ। ਬਾਬਾ ਜੀ ਵਿਚ ਨਿਡਰਤਾ, ਸ਼ਹਾਦਤ ਦਾ ਚਾਅ ਤੇ ਗੁਰਬਾਣੀ ਨਾਲ ਅਥਾਹ ਪਿਆਰ ਸੀ। ਬਾਬਾ ਜੀ ਇਕ ਗਿਆਨੀ ਤੇ ਇਕ ਬਹੁਤ ਹੀ ਚੰਗੇ ਪ੍ਰਚਾਰਕ ਹੋਣ ਦੇ ਨਾਲ-ਨਾਲ ਇਕ ਬਹਾਦਰ ਤੇ ਨਿਰਭੈ ਯੋਧੇ ਵੀ ਸਨ। ਬਾਬਾ ਦੀਪ ਸਿੰਘ ਦਾ ਜਨਮ 26 ਜਨਵਰੀ 1682 ਈ: (14 ਮਾਘ 1739 ਬਿਕਰਮੀ) ਨੂੰ ਮਾਤਾ ਜਿਊਣੀ ਜੀ ਦੇ ਉਦਰ ਤੋਂ ਅਤੇ ਪਿਤਾ ਭਾਈ ਭਗਤਾ ਜੀ ਸੰਧੂ ਦੇ ਗ੍ਰਹਿ ਪਿੰਡ ਪਹੂਵਿੰਡ, ਤਹਿਸੀਲ ਪੱਟੀ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਆਪ ਦਾ ਨਾਂਅ ਭਾਈ ਦੀਪਾ ਰੱਖਿਆ ਗਿਆ। (ਕਲਗੀਧਰ ਪਿਤਾ ਜੀ ਕੋਲੋਂ ਅੰਮ੍ਰਿਤਪਾਨ ਕਰਕੇ ਆਪ ਦੇ ਨਾਵਾਂ ਨਾਲ ਕੌਰ ਤੇ ਸਿੰਘ ਜੁੜਨ ਉਪਰੰਤ ਮਾਤਾ ਜਿਊਣ ਕੌਰ, ਭਾਈ ਭਗਤ ਸਿੰਘ ਤੇ ਆਪ ਭਾਈ ਦੀਪ ਸਿੰਘ ਹੋ ਗਏ)।   ਬਚਪਨ ਵਿਚ ਆਪ ਆਪਣੇ ਸਭ ਹਾਣੀਆਂ ਵਿਚੋਂ ਚੌੜਾ ਮੱਥਾ, ਸੁਡੌਲ ਜਿਸਮ, ਜੋਸ਼ੀਲੇ ਤੇ ਤਕੜੇ ਸਨ। ਆਪ 18 ਸਾਲ ਦੇ ਹੋਏ ਤਾਂ ਆਪ ਨੂੰ ਥੋੜ੍ਹੀ- ਥੋੜ੍ਹੀ ਮੁੱਛ ਫੁੱਟ ਰਹੀ ਸੀ। ਹੋਲੇ-ਮਹੱਲੇ ਦਾ ਸਮਾਂ ਨਜ਼ਦੀਕ ਆ ਚੁੱਕਾ ਸੀ। ਮਾਤਾ-ਪਿਤਾ ਗੁਰੂ-ਘਰ ਦੇ ਅਨਿੰਨ ਸੇਵਕ ਸਨ। ਮਾਝੇ ਦੀਆਂ ਸੰਗਤਾਂ ਨੇ ਐਤਕੀਂ ਹੋਲਾ-ਮਹੱਲਾ ਸ੍ਰੀ ਆਨੰਦਪੁਰ ਸਾਹਿਬ ਵਿਚ ਸਾਹਿਬਾਂ ਦੇ ਸਨਮੁੱਖ ਮਨਾਉਣ ਦਾ ਫੈਸਲਾ ਕੀਤਾ।

ਭਾਈ ਦੀਪੇ ਦੇ ਕਹਿਣ 'ਤੇ ਮਾਤਾ-ਪਿਤਾ ਵੀ ਗੁਰੂ ਦਰਸ਼ਨਾਂ ਨੂੰ ਤਿਆਰ ਹੋ ਗਏ। ਕਈ ਦਿਨ ਪੈਦਲ ਯਾਤਰਾ ਕਰਕੇ ਜਥਾ ਸ੍ਰੀ ਅਨੰਦਪੁਰ ਸਾਹਿਬ ਪੁੱਜਾ। ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦੀਦਾਰੇ ਕਰਕੇ ਸੰਗਤਾਂ ਨਿਹਾਲ ਹੋਈਆਂ ਤੇ ਗੁਰੂ ਜੀ ਦੀ ਪ੍ਰੇਰਨਾ ਸਦਕਾ ਸਭ ਨੇ ਕਲਗੀਧਰ ਪਾਤਸ਼ਾਹ ਜੀ ਕੋਲੋਂ ਪਵਿੱਤਰ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਉਸ ਦਿਨ ਤੋਂ ਸਭ ਦੇ ਨਾਂਅ ਨਾਲ ਕੌਰ ਤੇ ਸਿੰਘ ਸ਼ਬਦ ਜੁੜ ਗਿਆ ਤੇ ਸਭ ਪ੍ਰਾਣੀ ਗੁਰੂ ਵਾਲੇ ਬਣ ਗਏ। ਕੁਝ ਮਹੀਨੇ ਸੇਵਾ ਕਰਕੇ ਜਦੋਂ ਸੰਗਤਾਂ ਵਾਪਸ ਮੁੜਨ ਲੱਗੀਆਂ ਤਾਂ ਆਪ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਰਹਿ ਕੇ ਗੁਰਮੁਖੀ, ਫ਼ਾਰਸੀ ਤੇ ਅਰਬੀ ਲਿਪੀ ਵਿਚ ਨਿਪੁੰਨਤਾ ਹਾਸਲ ਕੀਤੀ ਤੇ ਇਥੇ ਹੀ ਆਪ ਨੇ ਸ਼ਸਤਰ ਵਿੱਦਿਆ, ਘੋੜਸਵਾਰੀ, ਤਲਵਾਰਬਾਜ਼ੀ, ਤੀਰਅੰਦਾਜ਼ੀ ਤੇ ਨੇਜ਼ਾਬਾਜ਼ੀ ਦੀ ਮੁਹਾਰਤ ਹਾਸਲ ਕੀਤੀ। ਜਦੋਂ ਭਾਈ ਦੀਪ ਸਿੰਘ ਨੇ ਸੁਣਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਮੁਤਾਬਿਕ ਪੰਜਾਬ ਆਇਆ ਹੈ ਤਾਂ ਸਿੱਖੀ ਦੀ ਸ਼ਾਨ ਨੂੰ ਹੋਰ ਵਧਾਉਣ ਲਈ ਆਪ ਮੈਦਾਨ ਵਿਚ ਕੁੱਦ ਪਏ। 1708 ਤੋਂ ਲੈ ਕੇ 1715 ਤੱਕ ਬਾਬਾ ਦੀਪ ਸਿੰਘ ਨੇ ਬਾਬਾ ਬੰਦਾ ਬਹਾਦਰ ਦੀ ਹਰ ਯੁੱਧ ਵਿਚ ਮਦਦ ਕੀਤੀ ਤੇ ਜਿੱਤ ਦਾ ਪਰਚਮ ਲਹਿਰਾਇਆ। 1734 ਵਿਚ ਦੀਵਾਨ ਦਰਬਾਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਨਵਾਬ ਕਪੂਰ ਸਿੰਘ, ਭਾਈ ਫਤਹਿ ਸਿੰਘ, ਭਾਈ ਬੁੱਢਾ ਸਿੰਘ ਤੇ ਭਾਈ ਭੂਮਾ ਸਿੰਘ ਆਦਿ ਸਿੱਖਾਂ ਨੇ ਇਕੱਠੇ ਹੋ ਕੇ ਵਿਚਾਰ ਕਰਨ ਉਪਰੰਤ ਤਰਨਾ ਦਲ ਤੇ ਬੁੱਢਾ ਦਲ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ। ਬਾਬਾ ਦੀਪ ਸਿੰਘ ਜੀ ਤਰਨਾ ਦਲ ਦੇ ਮੁਖੀ ਥਾਪੇ ਗਏ।

ਉਸ ਸਮੇਂ ਆਪ ਦੀ ਉਮਰ 52 ਸਾਲ ਸੀ। ਉਧਰ ਮੀਰ ਮੁਹੰਮਦ ਦੀ ਮੌਤ ਤੋਂ ਬਾਅਦ ਜਹਾਨ ਖਾਂ ਲਾਹੌਰ ਦਾ ਸੂਬੇਦਾਰ ਥਾਪਿਆ ਗਿਆ। ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਨੇ ਜਹਾਨ ਖਾਂ ਅਤੇ ਸਰਬੁਲੰਦ ਖਾਂ ਨੂੰ ਅੰਮ੍ਰਿਤਸਰ ਸਿੱਖਾਂ ਦਾ ਮਲੀਆਮੇਟ ਕਰਨ ਲਈ ਭੇਜਿਆ। ਇਨ੍ਹਾਂ ਦੋਵਾਂ ਨੇ ਆਉਂਦਿਆ ਹੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤਾ ਤੇ ਪਵਿੱਤਰ ਹਰਿਮੰਦਰ ਸਾਹਿਬ ਦੀ ਮਰਿਆਦਾ ਭੰਗ ਕੀਤੀ ਤੇ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਪੂਰ ਕੇ ਵਿਚ ਜੌਂ ਬੀਜ ਦਿੱਤੇ ਤੇ ਆਪਣੀਆਂ ਮਨਮਾਨੀਆਂ ਕਰਨ ਲੱਗੇ। ਇਹ ਸਭ ਦੀ ਖਬਰ ਭਾਗ ਸਿੰਘ ਨਿਹੰਗ ਸਿੰਘ ਨੇ ਦਮਦਮਾ ਸਾਹਿਬ ਜਾ ਕੇ ਬਾਬਾ ਦੀਪ ਸਿੰਘ ਨੂੰ ਦੱਸੀ। ਉਸ ਵਕਤ ਬਾਬਾ ਜੀ ਬਾਣੀ ਲਿਖ ਰਹੇ ਸਨ। ਬਾਬਾ ਜੀ ਨੇ ਦਮਦਮਾ ਸਾਹਿਬ ਤੋਂ 500 ਸਿੰਘਾਂ ਦਾ ਜਥਾ ਲੈ ਕੇ ਤਰਨ ਤਾਰਨ ਸਾਹਿਬ ਪੁੱਜ ਕੇ ਇਸ਼ਨਾਨ ਕਰਨ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ 'ਹੇ, ਸ਼ਹੀਦਾਂ ਦੇ ਸਿਰਤਾਜ, ਧਰਮ ਲਈ ਸ਼ਹੀਦ ਹੋਣ ਚੱਲੇ ਹਾਂ, ਅੰਗ-ਸੰਗ ਸਹਾਇਤਾ ਕਰਨੀ, ਜ਼ਾਲਮਾਂ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਝੰਡੇ ਪੁੱਟ ਕੇ ਹੀ ਸ਼ਹੀਦ ਹੋਵਾਂਗਾ।' 500 ਸਿੰਘਾਂ ਦਾ ਜਥਾ ਤਰਨ ਤਾਰਨ ਤੋਂ ਤੁਰਨ ਵੇਲੇ 5000 ਸਿੰਘਾਂ ਦਾ ਜਥਾ ਬਣ ਚੁੱਕਾ ਸੀ।

ਪਿੰਡ ਗੋਹਲਵਾੜ ਪਹੁੰਚ ਕੇ ਬਾਬਾ ਦੀਪ ਸਿੰਘ ਨੇ ਲਕੀਰ ਖਿੱਚੀ ਤੇ ਗਰਜਵੀਂ ਆਵਾਜ਼ ਵਿਚ ਕਿਹਾ ਕਿ 'ਜਿਸ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿਚ ਸ਼ਹੀਦ ਹੋਣਾ ਹੈ, ਉਹ ਹੀ ਇਹ ਲਕੀਰ ਟੱਪਣ।' ਸਿੰਘ ਜੈਕਾਰੇ ਗਜਾਉਂਦੇ ਹੋਏ ਲਕੀਰ ਛਾਲਾਂ ਮਾਰ ਕੇ ਟੱਪ ਗਏ। (ਇਸ ਥਾਂ ਤਰਨ ਤਾਰਨ ਰੋਡ ਦੇ ਉੱਪਰ ਗੁਰਦੁਆਰਾ ਲਲਕਾਰ ਸਾਹਿਬ ਸਥਿਤ ਹੈ) ਉਧਰ ਜਹਾਨ ਖਾਂ 40,000 ਦੀ ਭਾਰੀ ਭਰਕਮ ਫੌਜ ਲੈ ਕੇ ਗੋਹਲਵਾੜ ਦੇ ਨਜ਼ਦੀਕ ਪਹੁੰਚ ਚੁੱਕਾ ਸੀ। ਦੋਵਾਂ ਦੇ ਟਾਕਰੇ ਹੋ ਗਏ। ਸਿੰਘ ਤੇ ਦੁਰਾਨੀ ਲੜਦੇ ਹੋਏ ਪਿੰਡ ਚੱਬਾ ਅਤੇ ਪਿੰਡ ਵਰਪਾਲ ਦੀ ਸਾਂਝੀ ਜੂਹ 'ਚ ਆਹਮੋ-ਸਾਹਮਣੇ ਹੋ ਗਏ। ਬਾਬਾ ਦੀਪ ਸਿੰਘ ਦੋ ਧਾਰਾ ਖੰਡਾ (18 ਸੇਰ ਦਾ ਖੰਡਾ) ਫੜ ਕੇ ਇਸ ਤਰ੍ਹਾਂ ਅੱਗੇ ਵਧ ਰਹੇ ਸਨ, ਜਿਵੇਂ ਕਲਗੀਧਰ ਪਾਤਸ਼ਾਹ ਆਪ ਇਸ ਯੁੱਧ ਦੀ ਅਗਵਾਈ ਕਰ ਰਹੇ ਹੋਣ। ਅਨੰਦਪੁਰ ਸਾਹਿਬ ਵਿਚ ਇਹ ਖਬਰ ਪਾ ਕੇ ਬਾਬਾ ਗੁਰਬਖਸ਼ ਸਿੰਘ ਵੀ ਘੋੜੇ 'ਤੇ ਸਵਾਰ ਹੋ ਕੇ ਕੁਝ ਸਿੰਘ ਲੈ ਕੇ ਮਦਦ ਲਈ ਆਣ ਪਹੁੰਚੇ ਤਾਂ ਦੁਰਾਨੀ ਇਹ ਵੇਖ ਕੇ ਘਬਰਾਹਟ ਵਿਚ ਆ ਗਏ। ਉਧਰ ਜਹਾਨ ਖਾਂ ਨੂੰ ਵੀ ਪਿੱਛੋਂ ਮਦਦ ਦੀ ਆਸ ਸੀ ਕਿ ਤਾਜ਼ੀ ਅਤਾ ਮੁਹੰਮਦ ਖਾਨ ਮਦਦ ਲੈ ਕੇ ਆਵੇਗਾ ਤਾਂ ਸਿੱਖਾਂ ਨਾਲ ਫਿਰ ਤੋਂ ਦੋ-ਦੋ ਹੱਥ ਕਰੇਗਾ ਪਰ ਅਲੀ ਖਾਨ, ਸਾਬਰ ਖਾਨ ਤੇ ਯਕੂਬ ਖਾਨ ਨੇ ਉਨ੍ਹਾਂ ਨੂੰ ਨਾ ਉਡੀਕਿਆ ਤੇ ਸਿੱਖਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਯਕੂਬ ਖਾਨ ਤੇ ਅਮਾਨ ਖਾਨ ਸਾਥੀਆਂ ਸਮੇਤ ਮਾਰੇ ਗਏ। ਸਿੱਖਾਂ ਦਾ ਵੀ ਬਹੁਤ ਨੁਕਸਾਨ ਹੋਇਆ ਤੇ ਕਈ ਨਾਮੀ ਸਿੰਘ ਸ਼ਹੀਦ ਹੋ ਗਏ। ਬਾਬਾ ਦਿਆਲ ਸਿੰਘ ਹੱਥੋਂ ਜਹਾਨ ਖਾਂ ਮਾਰਿਆ ਗਿਆ।

ਜਹਾਨ ਖਾਂ ਦਾ ਸਿਰ ਨੇਜ਼ੇ ਉੱਪਰ ਟੰਗਿਆ ਵੇਖ ਕੇ ਦੁਰਾਨੀ ਪਿੱਛੇ ਹਟਣ ਲੱਗੇ। ਇੰਨੇ ਚਿਰ ਨੂੰ ਦੁਰਾਨੀਆਂ ਦੀ ਮਦਦ ਲਈ ਫੌਜ ਆ ਗਈ। ਇਸ ਲੜਾਈ ਵਿਚ ਜੋ ਸਿੰਘ ਸ਼ਹੀਦ ਹੋਏ, ਉਹ ਸਨ ਭਾਈ ਦਿਆਲ ਸਿੰਘ, ਭਾਈ ਅਰੂੜ ਸਿੰਘ, ਜਥੇ: ਬਾਬਾ ਬਲਵੰਤ ਸਿੰਘ, ਬਾਬਾ ਸੰਤੋਖ ਸਿੰਘ, ਭਾਈ ਹਰਚਰਨ ਸਿੰਘ, ਭਾਈ ਤਾਰਾ ਸਿੰਘ, ਭਾਈ ਕੁੰਦਨ ਸਿੰਘ, ਭਾਈ ਜਵੰਦ ਸਿੰਘ, ਭਾਈ ਕਰਤਾਰ ਸਿੰਘ, ਭਾਈ ਗੁਲਾਬ ਸਿੰਘ, ਭਾਈ ਰਾਮ ਸਿੰਘ, ਭਾਈ ਕੌਰ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਅਜੀਤ ਸਿੰਘ, ਭਾਈ ਗਿਆਨ ਸਿੰਘ, ਭਾਈ ਰਣ ਸਿੰਘ, ਭਾਈ ਮੰਨਾ ਸਿੰਘ, ਭਾਈ ਸਹਿਤ ਸਿੰਘ, ਭਾਈ ਸੰਤ ਸਿੰਘ ਅਤੇ ਕਈ ਹੋਰ ਨਾਮਵਰ ਸਿੰਘ ਇਸ ਯੁੱਧ ਵਿਚ ਵੈਰੀ ਨਾਲ ਲੋਹਾ ਲੈਂਦੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਸ਼ਹੀਦ ਹੋ ਗਏ। ਇਨ੍ਹਾਂ ਸ਼ਹੀਦਾਂ ਸਿੰਘਾਂ ਦੇ ਗੁਰਦੁਆਰੇ ਪਿੰਡ ਚੱਬਾ ਅਤੇ ਪਿੰਡ ਵਰਪਾਲ ਦੀ ਸਾਂਝੀ ਜੂਹ 'ਚ ਸੁਸ਼ੋਭਿਤ ਹਨ। ਬਾਬਾ ਧਰਮ ਸਿੰਘ ਤੇ ਬਾਬਾ ਨੌਧ ਸਿੰਘ ਦਾ ਗੁਰਦੁਆਰਾ ਤਰਨ ਤਾਰਨ ਰੋਡ ਦੇ ਐਨ ਉੱਪਰ ਸਥਿਤ ਹੈ। ਫੌਜਾਂ ਲੜਦੀਆਂ ਹੋਈਆਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਵਧ ਰਹੀਆਂ ਸਨ। ਬਾਬਾ ਦੀਪ ਸਿੰਘ ਦੇ ਸਾਹਮਣੇ ਜਮਾਲ ਖਾਂ ਆ ਗਿਆ। ਦੋਵਾਂ ਵਿਚ ਬੜੀ ਜ਼ਬਰਦਸਤ ਟੱਕਰ ਹੋਈ।

ਦੋਵਾਂ ਦੇ ਸਾਂਝੇ ਵਾਰ ਨਾਲ ਸੀਸ ਧੜ ਤੋਂ ਅਲੱਗ ਹੋ ਗਏ। (ਇਸ ਅਸਥਾਨ 'ਤੇ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਤਰਨ ਤਾਰਨ ਰੋਡ ਦੇ ਐਨ ਉੱਪਰ ਸਥਿਤ ਹੈ) ਇਕ ਸਿੰਘ ਵੱਲੋਂ ਬਾਬਾ ਜੀ ਨੂੰ ਇਹ ਕਹਿਣ 'ਤੇ ਕਿ 'ਤੁਸੀਂ ਤਾਂ, ਸ੍ਰੀ ਹਰਿਮੰਦਰ ਸਾਹਿਬ ਜਾ ਕੇ ਸ਼ਹੀਦ ਹੋਣਾ ਸੀ, ਤੁਸੀਂ ਤਾਂ ਇਥੇ ਹੀ ਫਤਹਿ ਗਜਾ ਚੱਲੇ ਹੋ।' ਤਾਂ ਬਾਬਾ ਦੀਪ ਸਿੰਘ ਨੇ ਸੱਜੇ ਹੱਥ ਵਿਚ 18 ਸੇਰ ਦਾ ਖੰਡਾ ਤੇ ਖੱਬੇ ਹੱਥ 'ਤੇ ਸੀਸ ਟਿਕਾ ਕੇ ਦੁਸ਼ਮਣ ਦਲ ਦੀ ਵਾਢ ਇਸ ਤਰ੍ਹਾਂ ਕੀਤੀ ਕਿ ਦੁਸ਼ਮਣਾਂ ਵਿਚ ਹਫੜਾ-ਦਫੜੀ ਮਚ ਗਈ ਤੇ ਵੈਰੀ ਮੈਦਾਨ ਛੱਡ ਕੇ ਭੱਜਣ ਲੱਗੇ। ਇਸ ਤਰ੍ਹਾਂ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਬਾਬਾ ਜੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿਚ ਪਹੁੰਚ ਗਏ। ਸ੍ਰੀ ਹਰਿਮੰਦਰ ਸਾਹਿਬ ਦੀ ਦੱਖਣੀ ਬਾਹੀ ਵੱਲ ਇਕ ਗੁਰਦੁਆਰਾ ਤੇ ਇਕ ਨਿਸ਼ਾਨ ਸਾਹਿਬ ਹੈ, ਜਿਥੇ ਬਾਬਾ ਦੀਪ ਸਿੰਘ ਨੇ 13 ਨਵੰਬਰ 1757 (30 ਕੱਤਕ 1814 ) ਨੂੰ ਸ਼ਹੀਦੀ ਪ੍ਰਾਪਤ ਕੀਤੀ। ਗੁਰਦੁਆਰਾ ਰਾਮਸਰ ਸਾਹਿਬ ਦੇ ਨਜ਼ਦੀਕ ਗੁਰਦੁਆਰਾ 'ਸ਼ਹੀਦਾਂ ਸਾਹਿਬ' ਜਿਥੇ ਬਾਬਾ ਜੀ ਦਾ ਸੰਸਕਾਰ ਕੀਤਾ ਗਿਆ ਸੀ, ਵਿਖੇ ਹਰ ਐਤਵਾਰ ਅਤੇ ਸ਼ਹੀਦੀ ਜੋੜ ਮੇਲੇ 'ਤੇ ਸੰਗਤਾਂ ਹੁੰਮ-ਹੁਮਾ ਕੇ ਪਹੁੰਚਦੀਆਂ ਹਨ ਤੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।

ਬੱਬੂ ਚੱਬੇ ਵਾਲਾ
-ਪਿੰਡ ਤੇ ਡਾਕ: ਚੱਬਾ, ਤਰਨ ਤਾਰਨ ਰੋਡ, ਅੰਮ੍ਰਿਤਸਰ-143022. ਮੋਬਾ: 97817-51690
babbuchabbewala@gmail. com



Post Comment

ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ


ਰੋਸ਼ਨੀ ਦਾ ਤਿਉਹਾਰ ਦੀਵਾਲੀ ਸਾਰੇ ਧਰਮਾਂ ਦਾ ਸਾਂਝਾ ਤਿਉਹਾਰ ਹੈ। ਭਾਰਤੀ ਲੋਕ ਇਹ ਤਿਉਹਾਰ ਪੂਰੀ ਸ਼ਰਧਾ ਅਤੇ ਚਾਅ ਨਾਲ ਮਨਾਉਂਦੇ ਹਨ। ਹਿੰਦੂ ਭਾਈਚਾਰੇ ਵੱਲੋਂ ਇਹ ਸ੍ਰੀ ਰਾਮ ਚੰਦਰ, ਸੀਤਾ ਅਤੇ ਲਕਸ਼ਮਣ ਜੀ ਦੇ ਬਣਵਾਸ ਕੱਟਕੇ ਅਯੁੱਧਿਆ ਪਰਤਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਦੂਜੇ ਪਾਸੇ ਸਿੱਖ ਦੀਵਾਲੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਦੇ ਅੰਮ੍ਰਿਤਸਰ ਪਰਤਣ ਦੀ ਖ਼ੁਸ਼ੀ ਨਾਲ ਜੋੜਦੇ ਹਨ ਅਤੇ ਇਸ ਤਿਉਹਾਰ ਨੂੰ ‘ਬੰਦੀ ਛੋੜ ਦਿਵਸ’ ਕਹਿ ਕੇ ਵੀ ਮਨਾਉਂਦੇ ਹਨ ਪਰ ਚਿਰ-ਕਾਲ ਤੋਂ ਚੱਲੀ ਆ ਰਹੀ ਰਵਾਇਤ ਅਧੀਨ ਦੀਵਾਲੀ ਦਾ ਤਿਉਹਾਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਹਮੇਸ਼ਾਂ ਹੀ ਮਹੱਤਵਪੂਰਨ ਰਿਹਾ ਹੈ। ਅਠਾਰ੍ਹਵੀਂ ਸਦੀ ’ਚ ਬਹੁਤ ਮੰਦਹਾਲੀ ਵਿੱਚ ਦਿਨ ਬਿਤਾ ਰਹੇ ਸਿੱਖ ਲੁਕ-ਛਿਪ ਕੇ ਹੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਸਨ ਤਾਂ ਵੀ ਦੀਵਾਲੀ ਦੇ ਦਿਨ ਇਕੱਠੇ ਹੋਣ ਲਈ ਉਨ੍ਹਾਂ ਦਾ ਵਿਸ਼ੇਸ਼ ਪ੍ਰੋਗਰਾਮ ਹੁੰਦਾ ਸੀ। ਇੱਥੇ ਬੈਠ ਕੇ ਉਹ ਸਿੱਖੀ ਸਿਦਕ ਨਿਭਾਉਣ ਹਿੱਤ ਕਈ ਮਤੇ ਕਰਦੇ ਸਨ। ਸਿੱਖਾਂ ਨੂੰ ਦੀਵਾਲੀ ਮੌਕੇ ਦਰਬਾਰ ਸਾਹਿਬ ਆਉਣ ਦੀ ਵਿਸ਼ੇਸ਼ ਰਿਆਇਤ ਦਿੱਤੀ ਜਾਂਦੀ ਸੀ ਭਾਵੇਂ ਮੁਸਲਮਾਨ ਹੁਕਮਰਾਨਾਂ ਦੀ ਕੁਟਲ-ਨੀਤੀ ਤੋਂ ਸਿੱਖ ਅਵੇਸਲੇ ਨਹੀਂ ਸਨ। ਅਜਿਹੀ ਹੀ ਇੱਕ ਘਟਨਾ 1737 ਵਿੱਚ ਵਾਪਰੀ ਜਦੋਂ ਪਹਿਲਾਂ ਤਾਂ ਸਿੱਖਾਂ ਨੂੰ ਦਰਬਾਰ ਸਾਹਿਬ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਅਤੇ ਫਿਰ ਉਨ੍ਹਾਂ ਦੀ ਅੰਮ੍ਰਿਤਸਰ ਆਮਦ ’ਤੇ ਰੋਕ ਲਾ ਦਿੱਤੀ ਗਈ। ਸਿੱਟੇ ਵਜੋਂ ਸੰਗਤਾਂ ਪੁੱਜ ਨਾ ਸਕੀਆਂ। ਚੜ੍ਹਾਵਾ ਬਹੁਤ ਘੱਟ ਆਇਆ ਅਤੇ ਮੁਗ਼ਲ ਹਕੂਮਤ ਦੇ ਜ਼ਕਰੀਆ ਖ਼ਾਨ ਦਾ ਜਜ਼ੀਆ ਦੇਣਾ ਮੁਸ਼ਕਲ ਹੋ ਗਿਆ, ਜਿਸ ਦੀ ਅਦਾਇਗੀ ਭਾਈ ਮਨੀ ਸਿੰਘ ਦੀ ਸ਼ਹੀਦੀ ਨਾਲ ਹੋਈ। ਭਾਈ ਸਾਹਿਬ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤਰ੍ਹਾਂ ਸਿੱਖਾਂ ਨੂੰ ਦੀਵਾਲੀ ਸ਼ਹੀਦੀ ਦੀ ਯਾਦ ਵੀ ਦਿਵਾਉਂਦੀ ਹੈ।
ਦੀਵਾਲੀ ਦਾ ਮੇਲਾ ਵੀ ਹੈ ਅਤੇ ਤਿਉਹਾਰ ਵੀ ਅਖਵਾਉਂਦਾ ਹੈ। ਮੇਲਾ ਸ਼ਬਦ ਲੋਕਾਂ ਦੇ ਇਕੱਠ ਅਤੇ ਤਿਉਹਾਰ ਸ਼ਬਦ ਸੁਗਾਤਾਂ ਦੇ ਦੇਣ-ਲੈਣ ਨਾਲ ਜੁੜਦਾ ਹੈ। ਤਿਉਹਾਰ ਦਾ ਮੂਲ-ਸ਼ਬਦ ‘ਤਿਉਰ’ ਪੰਜਾਬੀ ਭਾਸ਼ਾ ਵਿੱਚ ਉਹ ਤੋਹਫ਼ਾ ਜਾਂ ਸੁਗਾਤ ਹੈ ਜੋ ਲੜਕੀ ਨੂੰ ਉਸ ਦੇ ਵਿਆਹ ਵੇਲੇ ਦਿੱਤਾ ਜਾਂਦਾ ਹੈ। ਸ਼ਬਦ ਤਿਉਹਾਰ ਉਸੇ ਪਰਿਪੇਖ ਵਿੱਚ ਖ਼ੁਸ਼ੀ ਮੌਕੇ ਤੋਹਫ਼ੇ-ਸੁਗਾਤਾਂ ਲੈਣ-ਦੇਣ ਦਾ ਪ੍ਰਤੀਕ ਹੈ। ਇਸ ਮੌਕੇ ਸਭ ਲੋਕ ਗੁੱਸੇ-ਗਿਲੇ ਭੁਲਾ ਕੇ ਖੇੜੇ ਬਿਖੇਰਦੇ ਹਨ।
ਦੀਵਾਲੀ ਜਾਂ ਦੀਪਾਵਲੀ ਰੋਸ਼ਨੀਆਂ ਦਾ ਤਿਉਹਾਰ ਹੈ। ਉੱਤਰੀ ਭਾਰਤ ਵਿੱਚ ਇਹ ਕੱਤਕ ਦੇ ਮਹੀਨੇ ਮੱਸਿਆ ਦੀ ਕਾਲੀ ਰਾਤ ਨੂੰ ਮਨਾਇਆ ਜਾਂਦਾ ਹੈ। ਪਤਾ ਨਹੀਂ ਕਿੰਨੇ ਲੱਖਾਂ-ਕਰੋੜਾਂ ਦੇ ਖਰਚੇ ਨਾਲ ਇਸ ਰਾਤ ਨੂੰ ਦੀਵੇ-ਮੋਮਬੱਤੀਆਂ ਨਾਲ ਰੁਸ਼ਨਾਇਆ ਜਾਂਦਾ ਹੈ। ਗੁਰਦੁਆਰੇ, ਮੰਦਿਰ, ਸਮਾਧਾਂ ਆਦਿ ’ਤੇ ਦੀਵੇ ਜਗਾਏ ਜਾਂਦੇ ਹਨ। ਘਰਾਂ, ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੀ ਸਫ਼ਾਈ ਅਤੇ ਸਜਾਵਟ ਤੋਂ ਬਾਅਦ ਵਿਸ਼ੇਸ਼ ਰੂਪ ਵਿੱਚ ਰੋਸ਼ਨੀਆਂ ਕੀਤੀਆਂ ਜਾਂਦੀਆਂ ਹਨ। ਲੇਖੇ-ਪੱਤੇ ਦੀਆਂ ਵਹੀਆਂ ਦਾ ਪੁਨਰ-ਆਰੰਭ ਕੀਤਾ ਜਾਂਦਾ ਹੈ। ਮਠਿਆਈਆਂ ਦੀ ਭਰਮਾਰ ਹੁੰਦੀ ਹੈ। ਬੱਚਿਆਂ ਵਾਸਤੇ ਆਤਿਸ਼ਬਾਜ਼ੀ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦੀ ਹੈ। ਇੱਕ ਰਾਤ ਵਿੱਚ ਲੱਖਾਂ-ਕਰੋੜਾਂ ਰੁਪਏ ਦੇ ਪਟਾਕੇ ਚਲਾਏ ਜਾਂਦੇ ਹਨ। ਇਸ ਦੇ ਨਾਲ ਹੀ ਪਟਾਕਿਆਂ ਦੇ ਖੜਾਕ ਨਾਲ ਸ਼ੋਰ-ਪ੍ਰਦੂਸ਼ਣ ਵਧਦਾ ਹੈ। ਇਨਸਾਨਾਂ ਅਤੇ ਜਾਨਵਰਾਂ ਉੱਤੇ ਇਸ ਦਾ ਬਹੁਤ ਮਾੜਾ ਅਸਰ ਹੁੰਦਾ ਹੈ। ਧੂੰਏਂ ਨਾਲ ਵਾਤਾਵਰਨ ਦੂਸ਼ਿਤ ਹੋਣ ਦੇ ਨਾਲ ਨਾਲ ਇਤਿਹਾਸਕ ਇਮਾਰਤਾਂ ’ਤੇ ਵੀ ਇਸ ਦਾ ਵਿਨਾਸ਼ਕਾਰੀ ਅਸਰ ਹੁੰਦਾ ਹੈ। ਅੱਜ-ਕੱਲ੍ਹ ਆਤਿਸ਼ਬਾਜ਼ੀ ਦੇ ਤੌਰ ਤਰੀਕੇ ਆਧੁਨਿਕ ਹੋ ਗਏ ਹਨ ਕਿਉਂਕਿ ਸ਼ੌਕ ਤਾਂ ਬਰਕਰਾਰ ਰੱਖਣਾ ਹੀ ਹੈ।
ਅੰਮ੍ਰਿਤਸਰ ਦੀ ਦੀਵਾਲੀ ਬਾਰੇ ਕਹਾਵਤ ਹੈ ਕਿ ‘ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ’। ‘ਦੀਵਾਲੀ ਅੰਮ੍ਰਿਤਸਰ ਦੀ’ ਦੀ ਮਹਾਨਤਾ ਨੂੰ ਸਮਝਣ ਲਈ ਸਾਨੂੰ ਇਨ੍ਹਾਂ ਸ਼ਬਦਾਂ ਦੇ ਅੰਤਰੀਵ ਭਾਵ ਨੂੰ ਸਮਝਣਾ ਹੋਵੇਗਾ। ਦੀਵਾਲੀ ਰੋਸ਼ਨੀਆਂ ਦਾ ਤਿਓਹਾਰ ਹੈ। ਅਸੀਂ ਰੋਸ਼ਨੀਆਂ ਕਰਦੇ ਹਾਂ, ਹਨੇਰਾ ਦੂਰ ਭਜਾਉਣ ਲਈ। ਹਨੇਰਾ ਸਾਡੀ ਅਗਿਆਨਤਾ ਦਾ ਪ੍ਰਤੀਕ ਹੈ। ਬੇਸ਼ੱਕ ਰਾਤ ਦਾ ਹਨੇਰਾ ਅਸੀਂ ਸੂਰਜ ਦੇ ਲੋਪ ਹੋਣ ਨਾਲ ਜੋੜਦੇ ਹਾਂ ਜਦੋਂਕਿ ਸੂਰਜ ਤਾਂ ਕਦੇ ਲੋਪ ਹੁੰਦਾ ਹੀ ਨਹੀਂ। ਇਹ ਤਾਂ ਧਰਤੀ ਘੁੰਮਦੀ ਹੈ ਅਤੇ ਜੋ ਪਾਸਾ ਸੂਰਜ ਦੇ ਸਾਹਮਣੇ ਆ ਜਾਂਦਾ ਹੈ ਉੱਥੇ ਚਾਨਣ ਹੋ ਜਾਂਦਾ ਹੈ ਪਰ ਹਨੇਰੇ ਅਤੇ ਚਾਨਣ ਦੇ ਭਾਵ-ਪੂਰਤ ਪੱਖ ਮੁਤਾਬਕ ਅੰਮ੍ਰਿਤਸਰ ਅਤੇ ਵਿਸ਼ੇਸ਼ ਕਰਕੇ ਹਰਿਮੰਦਰ ਸਾਹਿਬ ਉਹ ਅਧਿਆਤਮਕ ਚਾਨਣ-ਮੁਨਾਰਾ ਹੈ ਜਿਸ ਦੀ ਸੁਹਿਰਦਤਾ ਸਹਿਤ ਅਗਵਾਈ ਲੈਣ ਨਾਲ ਮਨੁੱਖਤਾ ਦੁੱਖ-ਤਕਲੀਫ਼ਾਂ ਤੋਂ ਮੁਕਤ ਹੋ ਸਕਦੀ ਹੈ। ਇਸ ਰੋਸ਼ਨੀ ਨਾਲ ਹੀ ‘ਅਗਿਆਨੁ ਅੰਧੇਰਾ ਕਟਿਆ’ ਜਾਂਦਾ ਹੈ। ਬੇਸ਼ੱਕ ਇੱਥੇ ਵੀ ਲੱਖਾਂ ਬਲਬ ਜਗਾ ਕੇ ਚਕਾਚੌਂਧ ਰੋਸ਼ਨੀ ਕੀਤੀ ਜਾਂਦੀ ਹੈ ਅਤੇ ਬਹੁਤੇ ਲੋਕ ਇਸੇ ਨੂੰ ਹੀ ਦੇਖਣ ਆਉਂਦੇ ਹਨ ਪਰ ਅਸਲ ਵਿੱਚ ‘ਗੁਰ ਗਿਆਨ ਦੀਪਕ ਉਜਿਆਰੀਆ’ ਗੁਰੂ ਗ੍ਰੰਥ ਸਾਹਿਬ ਹੈ।

ਅੰਮ੍ਰਿਤਸਰ ਦੀ ਦੀਵਾਲੀ ਦਾ ਅਸਲ ਅਰਥ ਸਮਝ ਕੇ ਇਨਸਾਨ ਦੇ ਆਪਣੇ ਸਹੇੜੇ ਦੁੱਖ-ਦਰਦ, ਵੈਰ-ਵਿਰੋਧ, ਲੜਾਈ-ਝਗੜੇ ਆਦਿ ਖ਼ਤਮ ਹੋ ਸਕਦੇ ਹਨ। ਸਰੀਰਕ ਸਵੱਛਤਾ ਵਾਸਤੇ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਹੈ। ਇੱਥੇ ਮਾਨਸਿਕ ਤ੍ਰਿਪਤੀ ਲਈ ਰੂਹਾਨੀ ਬਾਣੀ ਦਾ ਪ੍ਰਵਾਹ ਹਰ ਵੇਲੇ ਸੁਣਾਈ ਦਿੰਦਾ ਹੈ। ਮਨੁੱਖਤਾ ਦੀ ਅਤਿ ਲੋੜੀਂਦੀ ਸਰੀਰਕ ਜ਼ਰੂਰਤ ਦੀ ਪੂਰਤੀ ਵਾਸਤੇ ਗੁਰੂ ਰਾਮਦਾਸ ਸਾਹਿਬ ਦਾ ਅਤੁੱਟ ਲੰਗਰ ਹੈ। ਇਸ ਸਾਰੇ ਵਾਤਾਵਰਨ ਵਿੱਚ ‘ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ’ ਦੇ ਪਾਸਾਰ ਦਾ ਨਜ਼ਾਰਾ ਪ੍ਰਤੱਖ ਦਿਖਦਾ-ਸੁਣਦਾ ਹੈ।
ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਰੋਵਰ ਕਿਨਾਰੇ ਬੈਠ ਕੇ ਦੀਵਾਲੀ ਸਮੇਂ ਸਾਰਾ ਆਲਾ-ਦੁਆਲਾ ਜਗਮਗਾਉਂਦਾ ਦਿਸਦਾ ਹੈ। ਗੁਰਬਾਣੀ ਕੀਰਤਨ ਇਸ ਵਾਤਾਵਰਨ ਨੂੰ ਇਲਾਹੀ ਸੰਗੀਤ ਨਾਲ ਸਰਸ਼ਾਰ ਕਰਦਾ ਹੈ। ਸਰੋਵਰ ਦੇ ਦੁਆਲੇ ਬੈਠੀਆਂ ਸੰਗਤਾਂ ਇਸ ਅਦੁੱਤੀ ਨਜ਼ਾਰੇ ਦਾ ਅਨੰਦ ਮਾਣਦੀਆਂ ਹਨ। ਦਰਸ਼ਨੀ ਡਿਓੜੀ ਅਤੇ ਹੋਰ ਇਮਾਰਤਾਂ ਉਪਰੋਂ ਵੱਖ ਵੱਖ ਰੂਪਾਂ ਵਿੱਚ ਆਤਿਸ਼ਬਾਜ਼ੀ ਵੇਖਣ ਨੂੰ ਮਿਲਦੀ ਹੈ। ਪੁਰ-ਤੇਜ਼ ਗਤੀ ਨਾਲ ਉਪਰ ਜਾਂਦੀਆਂ ਹਵਾਈਆਂ ਆਕਾਸ਼ ਦੀ ਉਚਾਈ ਮਾਪਦੀਆਂ ਜਾਪਦੀਆਂ ਹਨ। ਫਿਰ ਵੱਖ-ਵੱਖ ਰੰਗ ਬਿਖੇਰਦੀਆਂ ਮਾਨੋ ਇਸ ਸੱਚ-ਖੰਡ ਉਪਰ ਸ਼ਰਧਾ ਰੂਪੀ ਰੋਸ਼ਨੀ ਦੇ ਫੁੱਲ ਬਰਸਾਉਂਦੀਆਂ ਹਨ। ਇਸ ਅਦੁੱਤੀ ਨਜ਼ਾਰੇ ਨੂੰ ਸ਼ਰਧਾਲੂ ਫ਼ਿਲਮਾਂ ਬਣਾ ਕੇ ਚਿਰਕਾਲ ਆਨੰਦ ਦੇ ਸਾਧਨ ਵਜੋਂ ਸੰਭਾਲਦੇ ਹਨ।
ਦੀਵਾਲੀ ਮੇਲੇ ਦੇ ਬਹਾਨੇ ਅੰਮ੍ਰਿਤਸਰ ਦੀ ਚਹਿਲ-ਪਹਿਲ ਦਾ ਆਪਣਾ ਹੀ ਨਜ਼ਾਰਾ ਹੈ। ਲੋਕਾਂ ਦੇ ਇਕੱਠ ਨੂੰ ਦੇਖਦਿਆਂ ਕਈ ਵਿਸ਼ੇਸ਼ ਸਮਾਗਮ ਕਰਵਾਏ ਜਾਂਦੇ ਹਨ। ਕੌਮਾਂਤਰੀ ਨੁਮਾਇਸ਼ਾਂ ਲੱਗਦੀਆਂ ਹਨ। ਰਾਜ ਪੱਧਰ ਦੇ ਖੇਡ ਮੁਕਾਬਲੇ ਹੁੰਦੇ ਹਨ। ਵੱਖ-ਵੱਖ ਕਲਾਵਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ।
ਕਿਸੇ ਵੇਲੇ ਅੰਮ੍ਰਿਤਸਰ ਵਿੱਚ ਦੀਵਾਲੀ ਮੌਕੇ ਮਹੀਨਾ ਭਰ ਮੱਝਾਂ, ਗਾਵਾਂ, ਊਠਾਂ, ਬਲਦਾਂ ਅਤੇ ਘੋੜਿਆਂ ਦੀ ਮੰਡੀ ਲੱਗਦੀ ਸੀ। ਅੱਜ-ਕੱਲ੍ਹ ਵੀ ਲੋਕ ਦੀਵਾਲੀ ਮੌਕੇ ਖਰੀਦਦਾਰੀ ਕਰਦੇ ਹਨ। ਕੰਪਨੀਆਂ ਵੱਲੋਂ ਵਿਸ਼ੇਸ਼ ਸਕੀਮਾਂ ਐਲਾਨ ਕੀਤਾ ਜਾਂਦਾ ਹੈ। ਲੋਕ ਦੂਰੋਂ-ਦੂਰੋਂ ਅੰਮ੍ਰਿਤਸਰ ਦੀ ਦੀਵਾਲੀ ਦੇਖਣ ਅਤੇ ਮਨੁੱਖਤਾ ਦੇ ਮਹਾਨ ਅਧਿਆਤਮਕ ਚਾਨਣ-ਮੁਨਾਰੇ ਦੀ ਰੌਸ਼ਨੀ ਲੈ ਕੇ ਆਪਣੇ ਸੰਸਾਰਕ ਜੀਵਨ ਦਾ ਰਸਤਾ ਜਗਮਗਾਉਣ ਲਈ ਆਉਂਦੇ ਹਨ।
ਸਮੁੱਚੇ ਰੂਪ ਵਿੱਚ ਦੀਵਾਲੀ ਖ਼ੁਸ਼ੀਆਂ ਦਾ ਤਿਉਹਾਰ ਹੈ, ਜਦੋਂ ਮੌਸਮ ਵੀ ਬਦਲਦਾ ਹੈ ਅਤੇ ਲੋਕਾਂ ਵਿੱਚ ਵੀ ਬਦੀ ਦੇ ਹਨੇਰੇ ਵਿੱਚੋਂ ਨਿਕਲ ਕੇ ਚੰਗਿਆਈ ਦੇ ਚਾਨਣ ਦੀ ਲੋਅ ਵਿੱਚ ‘ਚੜ੍ਹਦੀ ਕਲਾ’ ਲਈ ਹੰਭਲਾ ਮਾਰਨ ਦਾ ਉਤਸ਼ਾਹ ਉਗਮਣ ਦੀ ਆਸ ਬੱਝਦੀ ਹੈ।
ਜੋਗਿੰਦਰ ਸਿੰਘ ਜੋਗੀ 
ਮੋਬਾਈਲ: 98888-42810



Post Comment

ਸਿੱਖ ਇਤਿਹਾਸ ਵਿਚ ਦੀਵਾਲੀ


                ਬੰਦੀ-ਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਬਵੰਜਾ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਕਰਵਾ ਕੇ ਬਾਹਰ ਆਉਂਦੇ ਹੋਏ
ਸਿੱਖ ਜਗਤ ਵਿਚ ਗੁਰਪੁਰਬਾਂ, ਸ਼ਹੀਦੀ ਦਿਹਾੜਿਆਂ ਅਤੇ ਹੋਰ ਇਤਿਹਾਸਕ ਤਿਉਹਾਰਾਂ ਨੂੰ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਨ੍ਹਾਂ ਤਿਉਹਾਰਾਂ ਵਿਚੋਂ ਬੰਦੀ-ਛੋੜ ਦਿਵਸ, ਵਿਸਾਖੀ, ਮਾਘੀ ਆਦਿ ਦਿਹਾੜੇ ਸਿੱਖ ਮਾਨਸਿਕਤਾ ਨਾਲ ਜੁੜੇ ਹੋਏ ਹਨ। ਦੀਵਾਲੀ ਦਾ ਤਿਉਹਾਰ ਭਾਵੇਂ ਪੁਰਾਤਨ ਸਮਿਆਂ ਤੋਂ ਸਮੁੱਚੇ ਭਾਰਤ ਵਿਚ ਬੜੀ ਸਜ-ਧਜ ਨਾਲ ਮਨਾਇਆ ਜਾਂਦਾ ਹੈ ਪਰ ਸਿੱਖ ਧਰਮ 'ਚ ਇਸ ਦਾ ਇਤਿਹਾਸਕ ਪਿਛੋਕੜ ਵਿਲੱਖਣ ਹੈ। ਇਸ ਦਿਨ ਨਾਲ ਸਿੱਖ-ਇਤਿਹਾਸ ਦੀਆਂ ਕਈ ਪ੍ਰਮੁੱਖ ਘਟਨਾਵਾਂ ਜੁੜੀਆਂ ਹੋਈਆਂ ਹਨ। ਮੁੱਖ ਰੂਪ ਵਿਚ ਸਿੱਖ ਇਤਿਹਾਸ ਨਾਲ ਇਸ ਤਿਉਹਾਰ ਦਾ ਸੰਬੰਧ ਉਸ ਸਮੇਂ ਤੋਂ ਜੁੜਿਆ, ਜਦੋਂ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ। ਜਿਨ੍ਹਾਂ ਕਾਰਨਾਂ ਕਰਕੇ ਛੇਵੇਂ ਸਤਿਗੁਰਾਂ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕੀਤਾ ਤੇ ਫਿਰ ਰਿਹਾਅ ਕਰ ਦਿੱਤਾ ਗਿਆ, ਉਨ੍ਹਾਂ ਦੀ ਜਾਣਕਾਰੀ ਬਿਨਾਂ ਬੰਦੀ-ਛੋੜ ਦਿਵਸ ਦੀ ਅਹਿਮੀਅਤ ਨੂੰ ਸਮਝਣਾ ਔਖਾ ਹੈ।

ਸ੍ਰੀ ਅੰਮ੍ਰਿਤਸਰ ਵਿਖੇ ਪਾਵਨ ਹਰਿਮੰਦਰ ਸਾਹਿਬ ਦੇ ਸੰਸਥਾਪਕ, ਬਾਣੀ ਦੇ ਬੋਹਿਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਰਜਣਹਾਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬੇਮਿਸਾਲ ਤੇ ਸ਼ਾਂਤਮਈ ਸ਼ਹਾਦਤ ਨੇ ਸਿੱਖ ਇਤਿਹਾਸ ਵਿਚ ਇਕ ਕ੍ਰਾਂਤੀਕਾਰੀ ਮੋੜ ਲੈ ਆਂਦਾ। ਸਤਿਗੁਰਾਂ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਜ਼ਾਲਮਾਂ ਦੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਹਥਿਆਰ ਚੁੱਕਣੇ ਹੀ ਪੈਣਗੇ। ਇਸ ਲਈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਦੀ ਪ੍ਰੰਪਰਾਗਤ ਰਸਮ ਨੂੰ ਸਮੇਂ ਦੀ ਲੋੜ ਮੁਤਾਬਿਕ ਬਦਲਿਆ ਅਤੇ ਗੁਰਿਆਈ ਧਾਰਨ ਕਰਦੇ ਸਮੇਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ।

ਗੁਰੂ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ, ਜਿਥੇ ਦੀਵਾਨ ਸਜਦੇ ਅਤੇ ਗੁਰਬਾਣੀ ਕੀਰਤਨ ਦੇ ਨਾਲ-ਨਾਲ ਬੀਰਰਸੀ ਵਾਰਾਂ ਵੀ ਗਾਈਆਂ ਜਾਣ ਲੱਗੀਆਂ। ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਦਰਸ਼ਨਾਂ ਲਈ ਆਉਂਦੇ ਸਮੇਂ ਚੰਗੇ ਨਸਲੀ ਘੋੜੇ ਅਤੇ ਸ਼ਸਤਰ ਲਿਆਉਣ ਦੇ ਆਦੇਸ਼ ਵੀ ਜਾਰੀ ਕੀਤੇ। ਅਣਖੀਲੇ ਗੱਭਰੂਆਂ ਦੀ ਫੌਜ ਤਿਆਰ ਕਰਕੇ ਉਨ੍ਹਾਂ ਨੂੰ ਜੰਗ ਦੀ ਟ੍ਰੇਨਿੰਗ ਦਿੱਤੀ ਜਾਣ ਲੱਗੀ। ਲੋਹਗੜ੍ਹ ਕਿਲ੍ਹੇ ਦੀ ਸਥਾਪਨਾ ਨਾਲ ਤਾਂ ਹਕੂਮਤ ਹੋਰ ਵੀ ਜਲ-ਬਲ ਗਈ। ਗੁਰੂ-ਘਰ ਦੇ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਫ਼ਲਸਰੂਪ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਪੰਜਾਬ ਵਿਚ ਬਗਾਵਤ ਨੂੰ ਸ਼ਹਿ ਦੇਣ ਦੇ ਦੋਸ਼ ਵਿਚ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ ਗਿਆ।

ਗੁਰੂ ਸਾਹਿਬ ਦੀ ਨਜ਼ਰਬੰਦੀ ਕੋਈ ਸਧਾਰਨ ਗੱਲ ਨਹੀਂ ਸੀ। ਸਿੱਖ ਸੰਗਤਾਂ ਵਿਚ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਪਰ ਗੁਰੂ ਸਾਹਿਬ ਜੀ ਦੇ ਪਹੁੰਚਣ ਨਾਲ ਗਵਾਲੀਅਰ ਦੇ ਕਿਲ੍ਹੇ ਦਾ ਮਾਹੌਲ ਹੀ ਬਦਲ ਗਿਆ। ਦੋਵੇਂ ਵੇਲੇ ਕੀਰਤਨ ਅਤੇ ਸਤਿਸੰਗ ਹੋਣ ਲੱਗਾ। ਕਾਲ-ਕੋਠੜੀਆਂ ਵਿਚੋਂ ਪ੍ਰਭੂ-ਸਿਮਰਨ ਦੀਆਂ ਮਿੱਠੀਆਂ ਧੁਨਾਂ ਉੱਠਣ ਲੱਗੀਆਂ। ਗੁਰੂ ਸਾਹਿਬ ਦੀ ਸੰਗਤ ਅਤੇ ਉਪਦੇਸ਼ਾਂ ਨੇ ਸਭ ਬੰਦੀਆਂ ਨੂੰ ਚੜ੍ਹਦੀ ਕਲਾ ਵਿਚ ਲੈ ਆਂਦਾ। ਉਧਰ ਗੁਰੂ ਸਾਹਿਬ ਦੀ ਨਜ਼ਰਬੰਦੀ ਲੰਬੀ ਹੋ ਜਾਣ ਕਾਰਨ ਸਿੱਖਾਂ ਵਿਚ ਬੇਚੈਨੀ ਵਧਣ ਲੱਗੀ। ਸਿੱਖ ਸੰਗਤਾਂ ਦਾ ਇਕ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਬਾਬਾ ਬੁੱਢਾ ਜੀ ਦੀ ਅਗਵਾਈ ਵਿਚ ਗਵਾਲੀਅਰ ਲਈ ਰਵਾਨਾ ਹੋਇਆ। ਜਿਥੋਂ-ਜਿਥੋਂ ਇਹ ਜਥਾ ਕੀਰਤਨ ਕਰਦਾ ਹੋਇਆ ਗੁਜ਼ਰਦਾ, ਸਿੱਖ ਸੰਗਤਾਂ ਇਸ ਦਾ ਭਾਰੀ ਸਵਾਗਤ ਕਰਦੀਆਂ। ਜਦੋਂ ਇਹ ਜਥਾ ਗਵਾਲੀਅਰ ਦੇ ਕਿਲ੍ਹੇ ਪਹੁੰਚਿਆ ਤਾਂ ਸੰਗਤਾਂ ਨੂੰ ਗੁਰੂ ਸਾਹਿਬ ਨਾਲ ਮੁਲਾਕਾਤ ਜਾਂ ਦਰਸ਼ਨ ਕਰਨ ਦੀ ਇਜਾਜ਼ਤ ਨਾ ਮਿਲ ਸਕੀ।

ਇਸ 'ਤੇ ਇਹ ਜਥਾ ਕੀਰਤਨ ਕਰਦਿਆਂ, ਗਵਾਲੀਅਰ ਦੇ ਕਿਲ੍ਹੇ ਦੀ ਪਰਿਕਰਮਾ ਕਰ ਗੁਰੂ ਸਾਹਿਬ ਨੂੰ ਆਪਣੀ ਅਕੀਦਤ ਦੇ ਫੁੱਲ ਭੇਟ ਕਰਦਿਆਂ ਵਾਪਸ ਮੁੜ ਆਇਆ। ਉਪਰੰਤ ਅੰਮ੍ਰਿਤਸਰ ਤੋਂ ਵਾਰੋ-ਵਾਰੀ ਸਿੱਖਾਂ ਦੇ ਜਥੇ ਗਵਾਲੀਅਰ ਦੇ ਕਿਲ੍ਹੇ ਵੱਲ ਰਵਾਨਾ ਹੋਣ ਲੱਗੇ, ਜੋ ਕਿਲ੍ਹੇ ਦੀ ਪਰਿਕਰਮਾ ਕਰਕੇ ਵਾਪਸ ਆ ਜਾਂਦੇ। ਦੂਜੇ ਪਾਸੇ ਸਾਈਂ ਮੀਆਂ ਮੀਰ ਜੀ ਵੱਲੋਂ ਗੁਰੂ ਸਾਹਿਬ ਦੀ ਸਤਿਕਾਰ ਸਹਿਤ ਰਿਹਾਈ ਸਬੰਧੀ ਜਹਾਂਗੀਰ ਨਾਲ ਗੱਲਬਾਤ ਨਿਰੰਤਰ ਚੱਲ ਰਹੀ ਸੀ, ਜਿਸ ਵਿਚ ਸਾਈਂ ਮੀਆਂ ਮੀਰ ਜੀ ਨੂੰ ਕਾਮਯਾਬੀ ਮਿਲੀ ਅਤੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਫ਼ਰਮਾਨ ਜਾਰੀ ਕਰ ਦਿੱਤਾ ਗਿਆ। ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਕੱਲਿਆਂ ਕਿਲ੍ਹੇ ਵਿਚੋਂ ਰਿਹਾਅ ਹੋਣਾ ਸਵੀਕਾਰ ਨਾ ਕੀਤਾ। ਗੁਰੂ ਸਾਹਿਬ ਦੀ ਰਹਿਮਤ ਸਦਕਾ ਕਿਲ੍ਹੇ ਵਿਚ ਨਜ਼ਰਬੰਦ 52 ਰਾਜਪੂਤ ਰਾਜਿਆਂ ਨੂੰ ਵੀ ਬੰਦੀਖਾਨੇ ਤੋਂ ਮੁਕਤੀ ਮਿਲੀ। ਇਸ ਦਿਨ ਤੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ 'ਬੰਦੀ-ਛੋੜ' ਦਾਤਾ ਦੇ ਨਾਂਅ ਨਾਲ ਵੀ ਜਾਣਿਆ ਜਾਣ ਲੱਗਾ।

ਰਿਹਾਈ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਭਾਰੀ ਗਿਣਤੀ ਵਿਚ ਸਿੱਖ ਸੰਗਤਾਂ ਨਾਲ ਸ੍ਰੀ ਅੰਮ੍ਰਿਤਸਰ ਪੁੱਜੇ ਤਾਂ ਉਸ ਦਿਨ ਦੀਵਾਲੀ ਦਾ ਦਿਨ ਸੀ। ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜਣ 'ਤੇ ਘਰਾਂ ਵਿਚ ਘਿਓ ਦੇ ਦੀਵੇ ਜਗਾਏ ਅਤੇ ਅਥਾਹ ਖੁਸ਼ੀਆਂ ਮਨਾਈਆਂ। ਸ੍ਰੀ ਦਰਬਾਰ ਸਾਹਿਬ ਵਿਖੇ ਵੀ ਖੁਸ਼ੀ ਵਿਚ ਦੀਪਮਾਲਾ ਕੀਤੀ ਗਈ। ਇਸ ਦਿਨ ਤੋਂ ਸਿੱਖਾਂ ਵਾਸਤੇ ਦੀਵਾਲੀ ਇਕ ਪਵਿੱਤਰ ਦਿਹਾੜਾ ਬਣ ਗਿਆ ਅਤੇ ਸਿੱਖ ਜਗਤ ਹਰ ਸਾਲ ਸ੍ਰੀ ਅੰਮ੍ਰਿਤਸਰ ਵਿਖੇ ਇਕੱਤਰ ਹੋ ਕੇ ਬੰਦੀ-ਛੋੜ ਦਿਹਾੜਾ ਮਨਾਉਣ ਲੱਗਾ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ਬੰਦੀ-ਛੋੜ ਦਿਵਸ (ਦੀਵਾਲੀ) ਅਤੇ ਵਿਸਾਖੀ ਦੇ ਦਿਨ 'ਸਰਬੱਤ ਖ਼ਾਲਸਾ' ਅੰਮ੍ਰਿਤਸਰ ਵਿਖੇ ਇਕੱਤਰ ਹੁੰਦਾ, ਜਿਸ ਵਿਚ ਉਸ ਸਮੇਂ ਦਰਪੇਸ਼ ਮਸਲਿਆਂ ਸਬੰਧੀ ਪੰਥਕ ਫ਼ੈਸਲੇ ਤੇ ਗੁਰਮਤੇ ਕੀਤੇ ਜਾਂਦੇ। 1733 ਈ: ਦੀ ਦੀਵਾਲੀ ਦੇ ਅਵਸਰ 'ਤੇ ਵੀ ਭਾਈ ਮਨੀ ਸਿੰਘ ਨੇ ਇੰਜ ਹੀ ਇਕੱਤਰ ਹੋਣ ਲਈ ਸੰਗਤਾਂ ਨੂੰ ਸ੍ਰੀ ਅੰਮ੍ਰਿਤਸਰ ਪੁੱਜਣ ਦੇ ਸੱਦੇ ਭੇਜੇ। ਕਿਉਂਕਿ ਉਸ ਸਮੇਂ ਹਕੂਮਤ ਵੱਲੋਂ ਅਜਿਹੀ ਇਕੱਤਰਤਾ ਕਰਨ ਦੀ ਮਨਾਹੀ ਸੀ, ਇਸ ਲਈ ਭਾਈ ਮਨੀ ਸਿੰਘ ਨੇ ਵਿਸ਼ੇਸ਼ ਟੈਕਸ ਦੇਣਾ ਮੰਨ ਕੇ ਇਕੱਤਰਤਾ ਕਰਨ ਦੀ ਇਜਾਜ਼ਤ ਲਈ। ਉਧਰ ਨਵਾਬ ਜ਼ਕਰੀਆ ਖਾਨ ਨੇ ਇਸ ਇਕੱਠ ਉੱਤੇ ਹਮਲਾ ਕਰਕੇ ਇਕੱਤਰ ਹੋਏ ਸਿੰਘਾਂ ਨੂੰ ਮਾਰ-ਮੁਕਾਉਣ ਦੀ ਯੋਜਨਾ ਬਣਾ ਲਈ, ਜਿਸ ਦੀ ਸੂਹ ਭਾਈ ਸਾਹਿਬ ਨੂੰ ਵੀ ਮਿਲ ਗਈ ਅਤੇ ਉਨ੍ਹਾਂ ਨੇ ਸਿੱਖਾਂ ਨੂੰ ਅੰਮ੍ਰਿਤਸਰ ਆਉਣੋ ਰੋਕ ਦਿੱਤਾ। ਸੰਗਤਾਂ ਦੇ ਨਾ ਆਉਣ 'ਤੇ, ਭੇਟਾ ਨਾ ਹੋਣ ਕਰਕੇ ਟੈਕਸ ਨਾ ਭਰਨ ਦਾ ਬਹਾਨਾ ਲਗਾ ਕੇ ਹਕੂਮਤ ਨੇ ਭਾਈ ਮਨੀ ਸਿੰਘ ਨੂੰ ਲਾਹੌਰ ਸੱਦ ਭੇਜਿਆ ਅਤੇ ਟੈਕਸ ਅਦਾ ਕਰਨ, ਸਿੱਖ ਧਰਮ ਛੱਡ ਕੇ ਇਸਲਾਮ ਧਾਰਨ ਕਰਨ ਜਾਂ ਫਿਰ ਮੌਤ ਲਈ ਤਿਆਰ ਹੋਣ ਦਾ ਫ਼ਰਮਾਨ ਸੁਣਾ ਦਿੱਤਾ। ਭਾਈ ਸਾਹਿਬ ਨੇ ਹਕੂਮਤ ਨੂੰ ਆਪਣੇ ਇਕਰਾਰ ਤੋਂ ਫਿਰ ਜਾਣ ਕਾਰਨ ਟੈਕਸ ਭਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ 'ਸਿੱਖ ਲਈ ਧਰਮ ਪਿਆਰਾ ਹੈ, ਜਾਨ ਪਿਆਰੀ ਨਹੀਂ', ਆਖ ਕੇ ਸ਼ਹਾਦਤ ਦਾ ਜਾਮ ਪੀਣਾ ਮਨਜ਼ੂਰ ਕੀਤਾ। ਕਾਜ਼ੀ ਵੱਲੋਂ ਦਿੱਤੇ ਫ਼ਤਵੇ ਅਨੁਸਾਰ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤਰ੍ਹਾਂ ਸਿੱਖ ਇਤਿਹਾਸ ਦੀਆਂ ਕਈ ਘਟਨਾਵਾਂ ਦੀਵਾਲੀ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਕਰਕੇ ਇਹ ਦਿਨ ਸਿੱਖ ਕੌਮ ਲਈ ਖ਼ਾਸ ਅਹਿਮੀਅਤ ਰੱਖਦਾ ਹੈ।

ਇਸ ਇਤਿਹਾਸਕ ਦਿਹਾੜੇ ਦੇ ਸ਼ੁੱਭ ਅਵਸਰ 'ਤੇ ਮੈਂ ਸਮੂਹ ਸਿੱਖ ਸੰਗਤਾਂ ਨੂੰ ਦਿਲੀ ਵਧਾਈ ਦਿੰਦਾ ਹੋਇਆ ਜੋਦੜੀ ਕਰਦਾ ਹਾਂ ਕਿ ਅੱਜ ਜਿਥੇ ਇਹ ਦਿਹਾੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੇ ਸਮੁੱਚੇ ਸਿੱਖ ਜਗਤ ਵੱਲੋਂ ਘਰਾਂ 'ਚ ਦੀਵੇ ਬਾਲ ਕੇ ਹਨੇਰੇ ਨੂੰ ਰੁਸ਼ਨਾ ਰਿਹਾ ਹੈ, ਉਥੇ ਲੋੜ ਹੈ ਭਾਈ ਮਨੀ ਸਿੰਘ ਤੇ ਹੋਰ ਸੂਰਬੀਰ ਯੋਧਿਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਂਦਿਆਂ ਜਾਨ ਤੋਂ ਵੀ ਵੱਧ ਪਿਆਰੇ ਗੁਰੂ-ਘਰਾਂ ਦੀ ਮਾਣ-ਮਰਿਆਦਾ ਤੇ ਸਤਿਕਾਰ ਨੂੰ ਬਹਾਲ ਰੱਖਣ ਦੀ। ਆਓ! ਅੱਜ ਦੀਵਾਲੀ ਦੇ ਇਸ ਇਤਿਹਾਸਕ ਦਿਹਾੜੇ 'ਤੇ ਪੰਥ ਵਿਚ ਚੜ੍ਹਦੀ ਕਲਾ, ਮਜ਼ਬੂਤੀ, ਏਕਤਾ ਅਤੇ ਆਪਸੀ ਸਦਭਾਵਨਾ ਕਾਇਮ ਕਰਨ ਦਾ ਪ੍ਰਣ ਕਰੀਏ ਅਤੇ ਗੁਰੂ ਸਾਹਿਬ ਵੱਲੋਂ ਦਰਸਾਏ ਗੁਰਮਤਿ ਗਾਡੀ ਰਾਹ ਨੂੰ ਅਪਣਾਉਂਦਿਆਂ ਖੰਡੇ-ਬਾਟੇ ਦੀ ਪਾਹੁਲ ਛਕ ਕੇ ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ ਅਤੇ ਆਪਣੇ ਅੰਦਰਲੀ ਅਗਿਆਨਤਾ ਦੂਰ ਕਰਕੇ ਗਿਆਨ ਦੇ ਦੀਵੇ ਬਾਲੀਏ।

ਜਥੇਦਾਰ ਅਵਤਾਰ ਸਿੰਘ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।



Post Comment

Monday, November 12, 2012

Bandi Chhorh Divas 2012


Guru Hargobind is released from the Gwalior Jail along with 52 Rajas, who held the extensions attached to the coat of the Guru

Bandi Chorh Diwas is a day on which Guru Hargobind Sahib was released with 52 Kings from Gwalior Prison. The word “Bandi” means “imprisoned”, “Chhor” means “release” and “Divas” means “day” and together “Bandi Chhor Divas” means Prisoner Release Day.

Bandi Chorh Diwas is not Diwali

Bandi Chorh Diwas and Diwali are separate festivals although they take place on the same day every year. People often think of both of these events as the same but in fact they represent two quite different events in history. On Bandi Chorh Diwas, Guru Sahib was released from Gwalior and on Diwali day he reached Amritsar. On his reaching Amritsar the people lit up the whole city with thousands of Lights and Lamps. Bandi Chorh Diwas fall on Amavas of Month Assu. Bandi Chorh Diwas is celebrated at Gurdwara Data Bandi Chorh, Gwalior with Joshokharosh.

Historic Background

During October/November, the worldwide Sikh Sangat (community) celebrates the safe return of the sixth Nanak, Guru Hargobind from detention from Gwalior Fort in about October 1619. The day coincides with the Hindu festival of Diwali, (“the festival of lights“). This concurrence has resulted in a similarity of celebrations amongst Sikhs and Hindus.
When Murtaja Khan, Nawab of Lahore, noticed that Guru Ji had constructed the Sri Akal Takhat Sahib, ‘The Throne of the Almighty’, at Amritsar, and was also strengthening his army, he informed the Mughal Emperor Jahangir about this. He also, incorrectly, emphasized that the Sikh Guru was making preparations to take revenge for his father’s torture and martyrdom. When Jahangir heard about this he at once sent Wazir Khan and Guncha Beg to Amritsar in order to arrest Guru Hargobind Sahib Ji.
But Wazir Khan, who was an admirer of Guru Hargobind, requested the Guru to accompany them to Delhi telling him that Emperor Jahangir wanted to meet him. Guru Sahib accepted the invitation and soon reached Delhi.

Jahangir meets the Guru

On their first meeting when Jahangir saw the Guru, he was completely won over by his youthful charm and holiness. Jahangir asked the Young Guru whether the Hindu or Muslim religion was better. The Guru quoted some lines of Kabir. Jahangir was very impressed with this answer. Deciding to become friends with the Guru he gave him a royal welcoming. Learning that the Guru was also an avid hunter he invited Guru Hargobind to accompany him on his shikars (hunts).
On one of these hunts the Moghul Emperor was hunting a lion which had been terrorizing a small village. Suddenly out of the bush the ferocious beast charged at Jahangir. Gunshots and arrows failed to end the attack of the lion. The beast was almost upon the Emperor when Guru Hargobind jumped between them. Yelling to the lion that he must first deal with him he raised his shield to deflect the lion and with a single stroke of his sword, the lion fell dead.
The appreciative Emperor and Guru Hargobind were now becoming good friends. But Chandu Shah could not bear this. A rich banker with much influence in Jahangir’s court he had once refused, with very derogatory remarks, sugestions that he arrange a wedding between his daughter and the young Hargobind, son of Guru Arjan.

Chandu Shah continues his evils ways

Later when he realized the match could be very beneficial he tried to arrange the wedding. But Guru Arjan, having heard of the unkind remarks by then, refused the proposal. Chandu’s anger and intriques then played a large part in Guru Arjan’s death. Now seeing the growing friendship of the two leaders and still smarting over his rejection by Guru Arjan Dev (his daughter was still unmarried and thus the rotten sore on his ego was still bleeding) he began his intrigues again this time taking aim at Guru Arjan’s son, Guru Hargobind.
While at Agra, the Emperor fell seriously ill. The royal physicians tried their best but they failed to cure him. Chandu Shah now saw his chance, conspiring with the astrologers, he asked them to tell the Emperor that his sickness was due to a bad convergence of the stars.
Jahangir was told that the disease could be cured, only if some holy man would go to Gwallior Fort and continuously offer prayers to the deity there. He suggested that there could be none more appropriate than his new friend Guru Hargobind Ji and that he should be asked go to Gwallior Fort. At the Emperor’s request the Guru readily agreed and left for the Fort with several companions.
In the fort Guru Ji met many Hindu Princes who were detained there due to political reasons. Their living conditions in the fort were very deplorable. With the help of Hari Dass, the governor of fort, the Guru had their conditions improved. The princes soon joined the Guru in his daily prayers. Unknown to Chandu Shah Hari Daas was a Sikh of Guru Nanak and he had become an ardent devotee of Guru Hargobind. When Chandu wrote to Hari Daas telling him to poison Guru Sahib, he had at once placed the letter before Guru Ji.

Mian Mir intervenes


Gurdwara Bandi Chhod Sahib at Gwallior
When several months had passed without their Guru being released, Baba Buddha Ji and a group of Sikh devotees traveled to the fort to meet with the Guru. They told the Guru that the whole of Amritsar, his family, devotees and all the pilgrims who had come, from near and far to visit him, were missing his presence dearly. They were worried that their Guru might never leave the prison.
The memory of his father’s recent imprisonment, torture and death weighed heavily on their hearts. The Guru assured them that they should not worry, he would join them soon. Outside the fort Sikhs gathered and began to carried out Parbhaat-Pheris (singing Gurbani), as they walked around Gwallior Fort waiting for their beloved Guru’s release.

The Guru is released, but refuses to go alone

In the meantime Sai Mian Mir, a noted Sufi Sant and friend of both the Guru and his father, had travelled to the Emperor’s Court to meet with Jahangir asking him to release the Guru. Jahangir, who had fully recovered then ordered Wazir Khan to release Guru Sahib.
Reaching Gwallior Fort Wazir Khan informed Hari Daas of the Emperor’s order to release the Guru. Hari Daas was very pleased to hear this and quickly informed Guru Ji about the message from the Emperor. But the Guru refused to leave the fort unless the 52 princes were released as well.

Emperor agrees but sets a condition

When Wazir Khan informed the Emperor of the Guru’s desire, the Emperor first refused, but finally agreed, after Wazir Khan reminded him of the debt he owed the Guru for his recovery. Not really wanting to free the prisoners the Emperor cleverly added the following condition:
“whoever can hold on to the Guru’s cloak can be released.”
The fifty–two princes who had been detained for political reasons or for defaulting on large sums of tribute owed the Emperor, had suffered in the fort for years. The Guru with his heart full of compassion for the plight of others was determined to get the prisoners freed.
He had a cloak made with 52 corners or tails, the cloak was soon delivered. So, as the Guru walked out of the gate of the fort the fifty-two princes trailed behind, each holding on to his own tail of the Guru’s special cloak. The Guru’s cleverness had trumped Jahangir’s clever condition and liberated the fifty-two princes. Guru Hargobind is therefore also known as Bandi-Chhor (Liberator).

Celebrations held at Gurdwara Bandi Chor

Gurudwara Bandi Chor is built at the place where the Guru stayed during his detention. Jahangir advised Wazir Khan to bring Guru Hargobind in his court at Delhi with great honour. Jahangir had realised that he was wrong for allowing the torture and killing of Guru Arjan Dev Ji, who had not committed any crime or offence. Wanting to exonerate himself of any guilt in the death he indicted the crime on Chandu Shah and other officers. So in order to show his innocence he wanted to meet Guru Hargobind Ji. On meeting with the Emperor Guru Ji wasted no time in telling Jahangir that there was no such thing as a bad convergance of the stars.
The Sikhs celebrate this day as Bandi Chhorr Divas i.e., “the day of release of detainees”. So in the evening, illuminations are done with “Deewalee” (earthen oil lamps), candles and fireworks.
The celebrations are held both in the Gurdwaras and in homes.


Post Comment