ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, November 13, 2012

ਸਿੱਖ ਇਤਿਹਾਸ ਵਿਚ ਦੀਵਾਲੀ


                ਬੰਦੀ-ਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਬਵੰਜਾ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਕਰਵਾ ਕੇ ਬਾਹਰ ਆਉਂਦੇ ਹੋਏ
ਸਿੱਖ ਜਗਤ ਵਿਚ ਗੁਰਪੁਰਬਾਂ, ਸ਼ਹੀਦੀ ਦਿਹਾੜਿਆਂ ਅਤੇ ਹੋਰ ਇਤਿਹਾਸਕ ਤਿਉਹਾਰਾਂ ਨੂੰ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਨ੍ਹਾਂ ਤਿਉਹਾਰਾਂ ਵਿਚੋਂ ਬੰਦੀ-ਛੋੜ ਦਿਵਸ, ਵਿਸਾਖੀ, ਮਾਘੀ ਆਦਿ ਦਿਹਾੜੇ ਸਿੱਖ ਮਾਨਸਿਕਤਾ ਨਾਲ ਜੁੜੇ ਹੋਏ ਹਨ। ਦੀਵਾਲੀ ਦਾ ਤਿਉਹਾਰ ਭਾਵੇਂ ਪੁਰਾਤਨ ਸਮਿਆਂ ਤੋਂ ਸਮੁੱਚੇ ਭਾਰਤ ਵਿਚ ਬੜੀ ਸਜ-ਧਜ ਨਾਲ ਮਨਾਇਆ ਜਾਂਦਾ ਹੈ ਪਰ ਸਿੱਖ ਧਰਮ 'ਚ ਇਸ ਦਾ ਇਤਿਹਾਸਕ ਪਿਛੋਕੜ ਵਿਲੱਖਣ ਹੈ। ਇਸ ਦਿਨ ਨਾਲ ਸਿੱਖ-ਇਤਿਹਾਸ ਦੀਆਂ ਕਈ ਪ੍ਰਮੁੱਖ ਘਟਨਾਵਾਂ ਜੁੜੀਆਂ ਹੋਈਆਂ ਹਨ। ਮੁੱਖ ਰੂਪ ਵਿਚ ਸਿੱਖ ਇਤਿਹਾਸ ਨਾਲ ਇਸ ਤਿਉਹਾਰ ਦਾ ਸੰਬੰਧ ਉਸ ਸਮੇਂ ਤੋਂ ਜੁੜਿਆ, ਜਦੋਂ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ। ਜਿਨ੍ਹਾਂ ਕਾਰਨਾਂ ਕਰਕੇ ਛੇਵੇਂ ਸਤਿਗੁਰਾਂ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕੀਤਾ ਤੇ ਫਿਰ ਰਿਹਾਅ ਕਰ ਦਿੱਤਾ ਗਿਆ, ਉਨ੍ਹਾਂ ਦੀ ਜਾਣਕਾਰੀ ਬਿਨਾਂ ਬੰਦੀ-ਛੋੜ ਦਿਵਸ ਦੀ ਅਹਿਮੀਅਤ ਨੂੰ ਸਮਝਣਾ ਔਖਾ ਹੈ।

ਸ੍ਰੀ ਅੰਮ੍ਰਿਤਸਰ ਵਿਖੇ ਪਾਵਨ ਹਰਿਮੰਦਰ ਸਾਹਿਬ ਦੇ ਸੰਸਥਾਪਕ, ਬਾਣੀ ਦੇ ਬੋਹਿਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਰਜਣਹਾਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬੇਮਿਸਾਲ ਤੇ ਸ਼ਾਂਤਮਈ ਸ਼ਹਾਦਤ ਨੇ ਸਿੱਖ ਇਤਿਹਾਸ ਵਿਚ ਇਕ ਕ੍ਰਾਂਤੀਕਾਰੀ ਮੋੜ ਲੈ ਆਂਦਾ। ਸਤਿਗੁਰਾਂ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਜ਼ਾਲਮਾਂ ਦੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਹਥਿਆਰ ਚੁੱਕਣੇ ਹੀ ਪੈਣਗੇ। ਇਸ ਲਈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਦੀ ਪ੍ਰੰਪਰਾਗਤ ਰਸਮ ਨੂੰ ਸਮੇਂ ਦੀ ਲੋੜ ਮੁਤਾਬਿਕ ਬਦਲਿਆ ਅਤੇ ਗੁਰਿਆਈ ਧਾਰਨ ਕਰਦੇ ਸਮੇਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ।

ਗੁਰੂ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ, ਜਿਥੇ ਦੀਵਾਨ ਸਜਦੇ ਅਤੇ ਗੁਰਬਾਣੀ ਕੀਰਤਨ ਦੇ ਨਾਲ-ਨਾਲ ਬੀਰਰਸੀ ਵਾਰਾਂ ਵੀ ਗਾਈਆਂ ਜਾਣ ਲੱਗੀਆਂ। ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਦਰਸ਼ਨਾਂ ਲਈ ਆਉਂਦੇ ਸਮੇਂ ਚੰਗੇ ਨਸਲੀ ਘੋੜੇ ਅਤੇ ਸ਼ਸਤਰ ਲਿਆਉਣ ਦੇ ਆਦੇਸ਼ ਵੀ ਜਾਰੀ ਕੀਤੇ। ਅਣਖੀਲੇ ਗੱਭਰੂਆਂ ਦੀ ਫੌਜ ਤਿਆਰ ਕਰਕੇ ਉਨ੍ਹਾਂ ਨੂੰ ਜੰਗ ਦੀ ਟ੍ਰੇਨਿੰਗ ਦਿੱਤੀ ਜਾਣ ਲੱਗੀ। ਲੋਹਗੜ੍ਹ ਕਿਲ੍ਹੇ ਦੀ ਸਥਾਪਨਾ ਨਾਲ ਤਾਂ ਹਕੂਮਤ ਹੋਰ ਵੀ ਜਲ-ਬਲ ਗਈ। ਗੁਰੂ-ਘਰ ਦੇ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਫ਼ਲਸਰੂਪ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਪੰਜਾਬ ਵਿਚ ਬਗਾਵਤ ਨੂੰ ਸ਼ਹਿ ਦੇਣ ਦੇ ਦੋਸ਼ ਵਿਚ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ ਗਿਆ।

ਗੁਰੂ ਸਾਹਿਬ ਦੀ ਨਜ਼ਰਬੰਦੀ ਕੋਈ ਸਧਾਰਨ ਗੱਲ ਨਹੀਂ ਸੀ। ਸਿੱਖ ਸੰਗਤਾਂ ਵਿਚ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਪਰ ਗੁਰੂ ਸਾਹਿਬ ਜੀ ਦੇ ਪਹੁੰਚਣ ਨਾਲ ਗਵਾਲੀਅਰ ਦੇ ਕਿਲ੍ਹੇ ਦਾ ਮਾਹੌਲ ਹੀ ਬਦਲ ਗਿਆ। ਦੋਵੇਂ ਵੇਲੇ ਕੀਰਤਨ ਅਤੇ ਸਤਿਸੰਗ ਹੋਣ ਲੱਗਾ। ਕਾਲ-ਕੋਠੜੀਆਂ ਵਿਚੋਂ ਪ੍ਰਭੂ-ਸਿਮਰਨ ਦੀਆਂ ਮਿੱਠੀਆਂ ਧੁਨਾਂ ਉੱਠਣ ਲੱਗੀਆਂ। ਗੁਰੂ ਸਾਹਿਬ ਦੀ ਸੰਗਤ ਅਤੇ ਉਪਦੇਸ਼ਾਂ ਨੇ ਸਭ ਬੰਦੀਆਂ ਨੂੰ ਚੜ੍ਹਦੀ ਕਲਾ ਵਿਚ ਲੈ ਆਂਦਾ। ਉਧਰ ਗੁਰੂ ਸਾਹਿਬ ਦੀ ਨਜ਼ਰਬੰਦੀ ਲੰਬੀ ਹੋ ਜਾਣ ਕਾਰਨ ਸਿੱਖਾਂ ਵਿਚ ਬੇਚੈਨੀ ਵਧਣ ਲੱਗੀ। ਸਿੱਖ ਸੰਗਤਾਂ ਦਾ ਇਕ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਬਾਬਾ ਬੁੱਢਾ ਜੀ ਦੀ ਅਗਵਾਈ ਵਿਚ ਗਵਾਲੀਅਰ ਲਈ ਰਵਾਨਾ ਹੋਇਆ। ਜਿਥੋਂ-ਜਿਥੋਂ ਇਹ ਜਥਾ ਕੀਰਤਨ ਕਰਦਾ ਹੋਇਆ ਗੁਜ਼ਰਦਾ, ਸਿੱਖ ਸੰਗਤਾਂ ਇਸ ਦਾ ਭਾਰੀ ਸਵਾਗਤ ਕਰਦੀਆਂ। ਜਦੋਂ ਇਹ ਜਥਾ ਗਵਾਲੀਅਰ ਦੇ ਕਿਲ੍ਹੇ ਪਹੁੰਚਿਆ ਤਾਂ ਸੰਗਤਾਂ ਨੂੰ ਗੁਰੂ ਸਾਹਿਬ ਨਾਲ ਮੁਲਾਕਾਤ ਜਾਂ ਦਰਸ਼ਨ ਕਰਨ ਦੀ ਇਜਾਜ਼ਤ ਨਾ ਮਿਲ ਸਕੀ।

ਇਸ 'ਤੇ ਇਹ ਜਥਾ ਕੀਰਤਨ ਕਰਦਿਆਂ, ਗਵਾਲੀਅਰ ਦੇ ਕਿਲ੍ਹੇ ਦੀ ਪਰਿਕਰਮਾ ਕਰ ਗੁਰੂ ਸਾਹਿਬ ਨੂੰ ਆਪਣੀ ਅਕੀਦਤ ਦੇ ਫੁੱਲ ਭੇਟ ਕਰਦਿਆਂ ਵਾਪਸ ਮੁੜ ਆਇਆ। ਉਪਰੰਤ ਅੰਮ੍ਰਿਤਸਰ ਤੋਂ ਵਾਰੋ-ਵਾਰੀ ਸਿੱਖਾਂ ਦੇ ਜਥੇ ਗਵਾਲੀਅਰ ਦੇ ਕਿਲ੍ਹੇ ਵੱਲ ਰਵਾਨਾ ਹੋਣ ਲੱਗੇ, ਜੋ ਕਿਲ੍ਹੇ ਦੀ ਪਰਿਕਰਮਾ ਕਰਕੇ ਵਾਪਸ ਆ ਜਾਂਦੇ। ਦੂਜੇ ਪਾਸੇ ਸਾਈਂ ਮੀਆਂ ਮੀਰ ਜੀ ਵੱਲੋਂ ਗੁਰੂ ਸਾਹਿਬ ਦੀ ਸਤਿਕਾਰ ਸਹਿਤ ਰਿਹਾਈ ਸਬੰਧੀ ਜਹਾਂਗੀਰ ਨਾਲ ਗੱਲਬਾਤ ਨਿਰੰਤਰ ਚੱਲ ਰਹੀ ਸੀ, ਜਿਸ ਵਿਚ ਸਾਈਂ ਮੀਆਂ ਮੀਰ ਜੀ ਨੂੰ ਕਾਮਯਾਬੀ ਮਿਲੀ ਅਤੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਫ਼ਰਮਾਨ ਜਾਰੀ ਕਰ ਦਿੱਤਾ ਗਿਆ। ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਕੱਲਿਆਂ ਕਿਲ੍ਹੇ ਵਿਚੋਂ ਰਿਹਾਅ ਹੋਣਾ ਸਵੀਕਾਰ ਨਾ ਕੀਤਾ। ਗੁਰੂ ਸਾਹਿਬ ਦੀ ਰਹਿਮਤ ਸਦਕਾ ਕਿਲ੍ਹੇ ਵਿਚ ਨਜ਼ਰਬੰਦ 52 ਰਾਜਪੂਤ ਰਾਜਿਆਂ ਨੂੰ ਵੀ ਬੰਦੀਖਾਨੇ ਤੋਂ ਮੁਕਤੀ ਮਿਲੀ। ਇਸ ਦਿਨ ਤੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ 'ਬੰਦੀ-ਛੋੜ' ਦਾਤਾ ਦੇ ਨਾਂਅ ਨਾਲ ਵੀ ਜਾਣਿਆ ਜਾਣ ਲੱਗਾ।

ਰਿਹਾਈ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਭਾਰੀ ਗਿਣਤੀ ਵਿਚ ਸਿੱਖ ਸੰਗਤਾਂ ਨਾਲ ਸ੍ਰੀ ਅੰਮ੍ਰਿਤਸਰ ਪੁੱਜੇ ਤਾਂ ਉਸ ਦਿਨ ਦੀਵਾਲੀ ਦਾ ਦਿਨ ਸੀ। ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜਣ 'ਤੇ ਘਰਾਂ ਵਿਚ ਘਿਓ ਦੇ ਦੀਵੇ ਜਗਾਏ ਅਤੇ ਅਥਾਹ ਖੁਸ਼ੀਆਂ ਮਨਾਈਆਂ। ਸ੍ਰੀ ਦਰਬਾਰ ਸਾਹਿਬ ਵਿਖੇ ਵੀ ਖੁਸ਼ੀ ਵਿਚ ਦੀਪਮਾਲਾ ਕੀਤੀ ਗਈ। ਇਸ ਦਿਨ ਤੋਂ ਸਿੱਖਾਂ ਵਾਸਤੇ ਦੀਵਾਲੀ ਇਕ ਪਵਿੱਤਰ ਦਿਹਾੜਾ ਬਣ ਗਿਆ ਅਤੇ ਸਿੱਖ ਜਗਤ ਹਰ ਸਾਲ ਸ੍ਰੀ ਅੰਮ੍ਰਿਤਸਰ ਵਿਖੇ ਇਕੱਤਰ ਹੋ ਕੇ ਬੰਦੀ-ਛੋੜ ਦਿਹਾੜਾ ਮਨਾਉਣ ਲੱਗਾ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ਬੰਦੀ-ਛੋੜ ਦਿਵਸ (ਦੀਵਾਲੀ) ਅਤੇ ਵਿਸਾਖੀ ਦੇ ਦਿਨ 'ਸਰਬੱਤ ਖ਼ਾਲਸਾ' ਅੰਮ੍ਰਿਤਸਰ ਵਿਖੇ ਇਕੱਤਰ ਹੁੰਦਾ, ਜਿਸ ਵਿਚ ਉਸ ਸਮੇਂ ਦਰਪੇਸ਼ ਮਸਲਿਆਂ ਸਬੰਧੀ ਪੰਥਕ ਫ਼ੈਸਲੇ ਤੇ ਗੁਰਮਤੇ ਕੀਤੇ ਜਾਂਦੇ। 1733 ਈ: ਦੀ ਦੀਵਾਲੀ ਦੇ ਅਵਸਰ 'ਤੇ ਵੀ ਭਾਈ ਮਨੀ ਸਿੰਘ ਨੇ ਇੰਜ ਹੀ ਇਕੱਤਰ ਹੋਣ ਲਈ ਸੰਗਤਾਂ ਨੂੰ ਸ੍ਰੀ ਅੰਮ੍ਰਿਤਸਰ ਪੁੱਜਣ ਦੇ ਸੱਦੇ ਭੇਜੇ। ਕਿਉਂਕਿ ਉਸ ਸਮੇਂ ਹਕੂਮਤ ਵੱਲੋਂ ਅਜਿਹੀ ਇਕੱਤਰਤਾ ਕਰਨ ਦੀ ਮਨਾਹੀ ਸੀ, ਇਸ ਲਈ ਭਾਈ ਮਨੀ ਸਿੰਘ ਨੇ ਵਿਸ਼ੇਸ਼ ਟੈਕਸ ਦੇਣਾ ਮੰਨ ਕੇ ਇਕੱਤਰਤਾ ਕਰਨ ਦੀ ਇਜਾਜ਼ਤ ਲਈ। ਉਧਰ ਨਵਾਬ ਜ਼ਕਰੀਆ ਖਾਨ ਨੇ ਇਸ ਇਕੱਠ ਉੱਤੇ ਹਮਲਾ ਕਰਕੇ ਇਕੱਤਰ ਹੋਏ ਸਿੰਘਾਂ ਨੂੰ ਮਾਰ-ਮੁਕਾਉਣ ਦੀ ਯੋਜਨਾ ਬਣਾ ਲਈ, ਜਿਸ ਦੀ ਸੂਹ ਭਾਈ ਸਾਹਿਬ ਨੂੰ ਵੀ ਮਿਲ ਗਈ ਅਤੇ ਉਨ੍ਹਾਂ ਨੇ ਸਿੱਖਾਂ ਨੂੰ ਅੰਮ੍ਰਿਤਸਰ ਆਉਣੋ ਰੋਕ ਦਿੱਤਾ। ਸੰਗਤਾਂ ਦੇ ਨਾ ਆਉਣ 'ਤੇ, ਭੇਟਾ ਨਾ ਹੋਣ ਕਰਕੇ ਟੈਕਸ ਨਾ ਭਰਨ ਦਾ ਬਹਾਨਾ ਲਗਾ ਕੇ ਹਕੂਮਤ ਨੇ ਭਾਈ ਮਨੀ ਸਿੰਘ ਨੂੰ ਲਾਹੌਰ ਸੱਦ ਭੇਜਿਆ ਅਤੇ ਟੈਕਸ ਅਦਾ ਕਰਨ, ਸਿੱਖ ਧਰਮ ਛੱਡ ਕੇ ਇਸਲਾਮ ਧਾਰਨ ਕਰਨ ਜਾਂ ਫਿਰ ਮੌਤ ਲਈ ਤਿਆਰ ਹੋਣ ਦਾ ਫ਼ਰਮਾਨ ਸੁਣਾ ਦਿੱਤਾ। ਭਾਈ ਸਾਹਿਬ ਨੇ ਹਕੂਮਤ ਨੂੰ ਆਪਣੇ ਇਕਰਾਰ ਤੋਂ ਫਿਰ ਜਾਣ ਕਾਰਨ ਟੈਕਸ ਭਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ 'ਸਿੱਖ ਲਈ ਧਰਮ ਪਿਆਰਾ ਹੈ, ਜਾਨ ਪਿਆਰੀ ਨਹੀਂ', ਆਖ ਕੇ ਸ਼ਹਾਦਤ ਦਾ ਜਾਮ ਪੀਣਾ ਮਨਜ਼ੂਰ ਕੀਤਾ। ਕਾਜ਼ੀ ਵੱਲੋਂ ਦਿੱਤੇ ਫ਼ਤਵੇ ਅਨੁਸਾਰ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤਰ੍ਹਾਂ ਸਿੱਖ ਇਤਿਹਾਸ ਦੀਆਂ ਕਈ ਘਟਨਾਵਾਂ ਦੀਵਾਲੀ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਕਰਕੇ ਇਹ ਦਿਨ ਸਿੱਖ ਕੌਮ ਲਈ ਖ਼ਾਸ ਅਹਿਮੀਅਤ ਰੱਖਦਾ ਹੈ।

ਇਸ ਇਤਿਹਾਸਕ ਦਿਹਾੜੇ ਦੇ ਸ਼ੁੱਭ ਅਵਸਰ 'ਤੇ ਮੈਂ ਸਮੂਹ ਸਿੱਖ ਸੰਗਤਾਂ ਨੂੰ ਦਿਲੀ ਵਧਾਈ ਦਿੰਦਾ ਹੋਇਆ ਜੋਦੜੀ ਕਰਦਾ ਹਾਂ ਕਿ ਅੱਜ ਜਿਥੇ ਇਹ ਦਿਹਾੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੇ ਸਮੁੱਚੇ ਸਿੱਖ ਜਗਤ ਵੱਲੋਂ ਘਰਾਂ 'ਚ ਦੀਵੇ ਬਾਲ ਕੇ ਹਨੇਰੇ ਨੂੰ ਰੁਸ਼ਨਾ ਰਿਹਾ ਹੈ, ਉਥੇ ਲੋੜ ਹੈ ਭਾਈ ਮਨੀ ਸਿੰਘ ਤੇ ਹੋਰ ਸੂਰਬੀਰ ਯੋਧਿਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਂਦਿਆਂ ਜਾਨ ਤੋਂ ਵੀ ਵੱਧ ਪਿਆਰੇ ਗੁਰੂ-ਘਰਾਂ ਦੀ ਮਾਣ-ਮਰਿਆਦਾ ਤੇ ਸਤਿਕਾਰ ਨੂੰ ਬਹਾਲ ਰੱਖਣ ਦੀ। ਆਓ! ਅੱਜ ਦੀਵਾਲੀ ਦੇ ਇਸ ਇਤਿਹਾਸਕ ਦਿਹਾੜੇ 'ਤੇ ਪੰਥ ਵਿਚ ਚੜ੍ਹਦੀ ਕਲਾ, ਮਜ਼ਬੂਤੀ, ਏਕਤਾ ਅਤੇ ਆਪਸੀ ਸਦਭਾਵਨਾ ਕਾਇਮ ਕਰਨ ਦਾ ਪ੍ਰਣ ਕਰੀਏ ਅਤੇ ਗੁਰੂ ਸਾਹਿਬ ਵੱਲੋਂ ਦਰਸਾਏ ਗੁਰਮਤਿ ਗਾਡੀ ਰਾਹ ਨੂੰ ਅਪਣਾਉਂਦਿਆਂ ਖੰਡੇ-ਬਾਟੇ ਦੀ ਪਾਹੁਲ ਛਕ ਕੇ ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ ਅਤੇ ਆਪਣੇ ਅੰਦਰਲੀ ਅਗਿਆਨਤਾ ਦੂਰ ਕਰਕੇ ਗਿਆਨ ਦੇ ਦੀਵੇ ਬਾਲੀਏ।

ਜਥੇਦਾਰ ਅਵਤਾਰ ਸਿੰਘ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।



Post Comment

Monday, November 12, 2012

Updesh 6th Patshahi Sri Guru Hargobind Sahib Ji



Post Comment

Bandi Chhorh Divas 2012


Guru Hargobind is released from the Gwalior Jail along with 52 Rajas, who held the extensions attached to the coat of the Guru

Bandi Chorh Diwas is a day on which Guru Hargobind Sahib was released with 52 Kings from Gwalior Prison. The word “Bandi” means “imprisoned”, “Chhor” means “release” and “Divas” means “day” and together “Bandi Chhor Divas” means Prisoner Release Day.

Bandi Chorh Diwas is not Diwali

Bandi Chorh Diwas and Diwali are separate festivals although they take place on the same day every year. People often think of both of these events as the same but in fact they represent two quite different events in history. On Bandi Chorh Diwas, Guru Sahib was released from Gwalior and on Diwali day he reached Amritsar. On his reaching Amritsar the people lit up the whole city with thousands of Lights and Lamps. Bandi Chorh Diwas fall on Amavas of Month Assu. Bandi Chorh Diwas is celebrated at Gurdwara Data Bandi Chorh, Gwalior with Joshokharosh.

Historic Background

During October/November, the worldwide Sikh Sangat (community) celebrates the safe return of the sixth Nanak, Guru Hargobind from detention from Gwalior Fort in about October 1619. The day coincides with the Hindu festival of Diwali, (“the festival of lights“). This concurrence has resulted in a similarity of celebrations amongst Sikhs and Hindus.
When Murtaja Khan, Nawab of Lahore, noticed that Guru Ji had constructed the Sri Akal Takhat Sahib, ‘The Throne of the Almighty’, at Amritsar, and was also strengthening his army, he informed the Mughal Emperor Jahangir about this. He also, incorrectly, emphasized that the Sikh Guru was making preparations to take revenge for his father’s torture and martyrdom. When Jahangir heard about this he at once sent Wazir Khan and Guncha Beg to Amritsar in order to arrest Guru Hargobind Sahib Ji.
But Wazir Khan, who was an admirer of Guru Hargobind, requested the Guru to accompany them to Delhi telling him that Emperor Jahangir wanted to meet him. Guru Sahib accepted the invitation and soon reached Delhi.

Jahangir meets the Guru

On their first meeting when Jahangir saw the Guru, he was completely won over by his youthful charm and holiness. Jahangir asked the Young Guru whether the Hindu or Muslim religion was better. The Guru quoted some lines of Kabir. Jahangir was very impressed with this answer. Deciding to become friends with the Guru he gave him a royal welcoming. Learning that the Guru was also an avid hunter he invited Guru Hargobind to accompany him on his shikars (hunts).
On one of these hunts the Moghul Emperor was hunting a lion which had been terrorizing a small village. Suddenly out of the bush the ferocious beast charged at Jahangir. Gunshots and arrows failed to end the attack of the lion. The beast was almost upon the Emperor when Guru Hargobind jumped between them. Yelling to the lion that he must first deal with him he raised his shield to deflect the lion and with a single stroke of his sword, the lion fell dead.
The appreciative Emperor and Guru Hargobind were now becoming good friends. But Chandu Shah could not bear this. A rich banker with much influence in Jahangir’s court he had once refused, with very derogatory remarks, sugestions that he arrange a wedding between his daughter and the young Hargobind, son of Guru Arjan.

Chandu Shah continues his evils ways

Later when he realized the match could be very beneficial he tried to arrange the wedding. But Guru Arjan, having heard of the unkind remarks by then, refused the proposal. Chandu’s anger and intriques then played a large part in Guru Arjan’s death. Now seeing the growing friendship of the two leaders and still smarting over his rejection by Guru Arjan Dev (his daughter was still unmarried and thus the rotten sore on his ego was still bleeding) he began his intrigues again this time taking aim at Guru Arjan’s son, Guru Hargobind.
While at Agra, the Emperor fell seriously ill. The royal physicians tried their best but they failed to cure him. Chandu Shah now saw his chance, conspiring with the astrologers, he asked them to tell the Emperor that his sickness was due to a bad convergence of the stars.
Jahangir was told that the disease could be cured, only if some holy man would go to Gwallior Fort and continuously offer prayers to the deity there. He suggested that there could be none more appropriate than his new friend Guru Hargobind Ji and that he should be asked go to Gwallior Fort. At the Emperor’s request the Guru readily agreed and left for the Fort with several companions.
In the fort Guru Ji met many Hindu Princes who were detained there due to political reasons. Their living conditions in the fort were very deplorable. With the help of Hari Dass, the governor of fort, the Guru had their conditions improved. The princes soon joined the Guru in his daily prayers. Unknown to Chandu Shah Hari Daas was a Sikh of Guru Nanak and he had become an ardent devotee of Guru Hargobind. When Chandu wrote to Hari Daas telling him to poison Guru Sahib, he had at once placed the letter before Guru Ji.

Mian Mir intervenes


Gurdwara Bandi Chhod Sahib at Gwallior
When several months had passed without their Guru being released, Baba Buddha Ji and a group of Sikh devotees traveled to the fort to meet with the Guru. They told the Guru that the whole of Amritsar, his family, devotees and all the pilgrims who had come, from near and far to visit him, were missing his presence dearly. They were worried that their Guru might never leave the prison.
The memory of his father’s recent imprisonment, torture and death weighed heavily on their hearts. The Guru assured them that they should not worry, he would join them soon. Outside the fort Sikhs gathered and began to carried out Parbhaat-Pheris (singing Gurbani), as they walked around Gwallior Fort waiting for their beloved Guru’s release.

The Guru is released, but refuses to go alone

In the meantime Sai Mian Mir, a noted Sufi Sant and friend of both the Guru and his father, had travelled to the Emperor’s Court to meet with Jahangir asking him to release the Guru. Jahangir, who had fully recovered then ordered Wazir Khan to release Guru Sahib.
Reaching Gwallior Fort Wazir Khan informed Hari Daas of the Emperor’s order to release the Guru. Hari Daas was very pleased to hear this and quickly informed Guru Ji about the message from the Emperor. But the Guru refused to leave the fort unless the 52 princes were released as well.

Emperor agrees but sets a condition

When Wazir Khan informed the Emperor of the Guru’s desire, the Emperor first refused, but finally agreed, after Wazir Khan reminded him of the debt he owed the Guru for his recovery. Not really wanting to free the prisoners the Emperor cleverly added the following condition:
“whoever can hold on to the Guru’s cloak can be released.”
The fifty–two princes who had been detained for political reasons or for defaulting on large sums of tribute owed the Emperor, had suffered in the fort for years. The Guru with his heart full of compassion for the plight of others was determined to get the prisoners freed.
He had a cloak made with 52 corners or tails, the cloak was soon delivered. So, as the Guru walked out of the gate of the fort the fifty-two princes trailed behind, each holding on to his own tail of the Guru’s special cloak. The Guru’s cleverness had trumped Jahangir’s clever condition and liberated the fifty-two princes. Guru Hargobind is therefore also known as Bandi-Chhor (Liberator).

Celebrations held at Gurdwara Bandi Chor

Gurudwara Bandi Chor is built at the place where the Guru stayed during his detention. Jahangir advised Wazir Khan to bring Guru Hargobind in his court at Delhi with great honour. Jahangir had realised that he was wrong for allowing the torture and killing of Guru Arjan Dev Ji, who had not committed any crime or offence. Wanting to exonerate himself of any guilt in the death he indicted the crime on Chandu Shah and other officers. So in order to show his innocence he wanted to meet Guru Hargobind Ji. On meeting with the Emperor Guru Ji wasted no time in telling Jahangir that there was no such thing as a bad convergance of the stars.
The Sikhs celebrate this day as Bandi Chhorr Divas i.e., “the day of release of detainees”. So in the evening, illuminations are done with “Deewalee” (earthen oil lamps), candles and fireworks.
The celebrations are held both in the Gurdwaras and in homes.


Post Comment

Sunday, November 11, 2012

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ


ਸਿੱਖ ਕੌਮ ਇਕ ਸ਼ਹੀਦਾਂ ਦੀ ਕੌਮ ਹੈ ਅਤੇ ਸਿੱਖ ਇਤਿਹਾਸ ਇਕ ਗੌਰਵਮਈ ਇਤਿਹਾਸ ਹੈ। ਜੇ ਇਉਂ ਕਹਿ ਲਿਆ ਜਾਵੇ ਕਿ ਸ਼ਹੀਦੀਆਂ ਅਤੇ ਕੁਰਬਾਨੀਆਂ ਦਾ ਦੂਸਰਾ ਨਾਮ ਸਿੱਖੀ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ। ਜਦੋਂ-ਜਦੋਂ ਵੀ ਬਦੀ ਨੇ ਸਿਰ ਚੁੱਕਿਆ, ਜ਼ੁਲਮ ਨੇ ਅੰਗੜਾਈ ਲਈ, ਚੀਕਾਂ-ਕੂਕਾਂ ਅਤੇ ਫ਼ਰਿਆਦਾਂ ਨਾਲ ਅਸਮਾਨ ਚੀਰਿਆ ਗਿਆ ਤਾਂ ਬਦੀ ਦਾ ਸਿਰ ਕੁਚਲਣ ਲਈ, ਜ਼ੁਲਮ ਦਾ ਮਲੀਆਮੇਟ ਕਰਨ ਲਈ, ਜੇ ਕੋਈ ਨਿੱਤਰਿਆ ਤਾਂ ਸਿੱਖ ਹੀ ਸੀ। ਇਸ ਤੱਥ ਦੀ ਗਵਾਹੀ ਗੌਰਵਮਈ ਸਿੱਖ ਇਤਿਹਾਸ ਦੇ ਖ਼ੂਨੀ ਪੱਤਰੇ ਭਰਦੇ ਹਨ। ਤੱਤੀਆਂ ਤਵੀਆਂ ’ਤੇ ਬੈਠਣ ਲਈ, ਆਰਿਆਂ ਨਾਲ ਚੀਰੇ ਜਾਣ ਲਈ, ਖੋਪੜੀਆਂ ਲੁਹਾਉਣ ਲਈ, ਦੇਗਾਂ ਵਿਚ ਉਬਾਲੇ ਜਾਣ ਲਈ, ਨੇਜ਼ਿਆਂ ਉੱਤੇ ਟੰਗੇ ਜਾਣ ਲਈ ਜੇ ਕਿਸੇ ਨੇ ਹੀਆ ਕੀਤਾ ਤਾਂ ਉਹ ਸਿੱਖ ਹੀ ਸਨ।

ਧਰਮ ਦੀ ਆਨ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਅਤੇ ਮਾਨਵੀ ਕਦਰਾਂ-ਕੀਮਤਾਂ ਨੂੰ ਬਚਾਉਣ ਲਈ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਦਮਾਂ ’ਤੇ ਚੱਲਦਿਆਂ ਸਿੱਖੀ ਦਾ ਜੈਕਾਰਾ ਬਣ ਕੇ ਆਏ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਮ ਲੋਕਾਈ ਵਿਚ ਸੂਰਜ ਵਾਂਗ ਚਮਕ ਰਿਹਾ ਹੈ, ਜਿਨ੍ਹਾਂ ਨੇ ਸਿਰਫ਼ ਸਿੱਖੀ ਲਈ ਹੀ ਨਹੀਂ ਬਲਕਿ ਸਮੁੱਚੀ ਮਾਨਵਤਾ ਲਈ ਕੁਰਬਾਨੀ ਦਿੱਤੀ।

ਤਾਜ ਦੇ ਭੁੱਖੇ ਔਰੰਗਜ਼ੇਬ ਨੇ ਆਪਣੇ ਹੀ ਖ਼ੂਨ ਉੱਪਰ ਅਤਿਆਚਾਰ ਕਰਦਿਆਂ ਢਿੱਲ ਨਹੀਂ ਕੀਤੀ। ਉਸ ਨੇ ਆਪਣੇ ਪਿਤਾ ਸ਼ਾਹਜਹਾਂ ਨੂੰ ਬੰਦੀ ਬਣਾ ਕੇ ਕਾਲ ਕੋਠੜੀ ਵਿਚ ਪਾ ਦਿੱਤਾ ਅਤੇ ਆਪਣੇ ਸਕੇ ਭਰਾਵਾਂ ਨੂੰ ਮਾਰ ਕੇ ਗੱਦੀ ਸਾਂਭੀ। ਉਪਰੰਤ ਸਮੇਂ ਦਾ ਬਾਦਸ਼ਾਹ ਅਖਵਾਉਣ ਲਈ, ਇਸਲਾਮ ਧਰਮ ਵਿਚ ਆਪਣੀ ਠੁੱਕ ਬਣਾਉਣ ਲਈ, ਕੱਟੜ ਮੁਸਲਮਾਨਾਂ ਨੂੰ ਖ਼ੁਸ਼ ਕਰਨ ਅਤੇ ਸਮੁੱਚੇ ਹਿੰਦੁਸਤਾਨ ਦੀ ਧਰਤੀ ਉੱਤੇ ਇਸਲਾਮ ਨੂੰ ਪ੍ਰਵਾਨ ਚੜ੍ਹਾਉਣ ਲਈ ਉਸ ਨੇ ਅਗਲਾ ਮੋਹਰਾ ਨਿਰਦੋਸ਼ ਹਿੰਦੂਆਂ ਨੂੰ ਬਣਾਇਆ। ਹਿੰਦੂਆਂ ਨੂੰ ਇਸਲਾਮ ਕਬੂਲਣ ਲਈ ਕਿਹਾ ਗਿਆ ਅਤੇ ਨਾ ਮੰਨਣ ਉੱਤੇ ਲੋਭ ਲਾਲਚ ਵੀ ਦਿੱਤੇ ਗਏ ਪਰ ਜਦੋਂ ਉਸ ਨੂੰ ਕੋਈ ਸਫਲਤਾ ਨਾ ਮਿਲੀ ਤਾਂ ਉਸ ਨੇ ਸੂਬੇਦਾਰਾਂ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਵੇ ਅਤੇ ਹਿੰਦੁਸਤਾਨ ਦੀ ਧਰਤੀ ਤੋਂ ਪੰਡਿਤਾਂ ਤੇ ਹਿੰਦੂਆਂ ਦਾ ਨਾਮੋ-ਨਿਸ਼ਾਨ ਮਿਟਾ ਕੇ ਇਸਲਾਮ ਦੇ ਝੰਡੇ ਗੱਡ ਦਿੱਤੇ ਜਾਣ।

ਨਤੀਜੇ ਵਜੋਂ ਹਿੰਦੂਆਂ ਦੇ ਮੇਲੇ ਅਤੇ ਤਿਉਹਾਰਾਂ ਉੱਪਰ ਸਖ਼ਤ ਪਾਬੰਦੀ ਲਾ ਦਿੱਤੀ ਗਈ। ਮੰਦਰਾਂ ਨੂੰ ਢਾਹ ਕੇ ਮਸੀਤਾਂ ਦੀ ਉਸਾਰੀ ਹੋਣ ਲੱਗੀ। ਬਨਾਰਸ ਸ਼ਹਿਰ ਦੇ ਅਤਿ ਵਿਸ਼ਾਲ ਅਤੇ ਪ੍ਰਸਿੱਧ ਵਿਸ਼ਵਾਨਾਥ ਦੇ ਮੰਦਰ ਅਤੇ ਸ੍ਰੀ ਕ੍ਰਿਸ਼ਨ ਜੀ ਦੀ ਜਨਮ-ਭੂਮੀ ਮਥੁਰਾ ਦੇ ਉੱਘੇ ਕੇਸ਼ਵ ਰਾਇ ਦੇ ਮੰਦਰ ਸਮੇਤ ਉਦੈਪੁਰ, ਉਜੈਨ ਅਤੇ ਜੋਧਪੁਰ ਆਦਿ ਥਾਵਾਂ ਦੇ ਮੰਦਰ ਢਾਹ ਦਿੱਤੇ ਗਏ। ਹਿੰਦੂਆਂ ਨੂੰ ਜਮਨਾ ਨਦੀ ਦੇ ਕਿਨਾਰੇ ਦਾਹ-ਸੰਸਕਾਰ ਕਰਨ ਤੋਂ ਰੋਕ ਦਿੱਤਾ ਗਿਆ। ਪਾਠਸ਼ਾਲਾਵਾਂ ਨੂੰ ਮਦਰੱਸਿਆਂ ਵਿਚ ਬਦਲ ਦਿੱਤਾ ਗਿਆ। ਹਿੰਦੂਆਂ ਪਾਸੋਂ ਜਜ਼ੀਆ ਧੱਕੇ ਨਾਲ ਵਸੂਲਿਆ ਜਾਣ ਲੱਗਾ। ਹਰ ਰੋਜ਼ ਸਵਾ-ਸਵਾ ਮਨ ਜਨੇਊ ਉਤਾਰੇ ਜਾਣ ਲੱਗੇ। ਹਰ ਪਾਸੇ ਜ਼ੁਲਮ ਦੀ ਹਾਹਾਕਾਰ ਮੱਚ ਗਈ। ਕਸ਼ਮੀਰ ਦੇ ਸੂਬੇਦਾਰ ਸ਼ਾਹ ਅਫ਼ਗਾਨ ਮਾਨੋ ਕਸ਼ਮੀਰੀ ਪੰਡਿਤਾਂ ਲਈ ਕਾਲ ਬਣ ਗਿਆ। ਔਰੰਗਜ਼ੇਬ ਦਾ ਫ਼ੁਰਮਾਨ ਸੀ ਕਿ ਮੁਸਲਮਾਨ ਬਣੋ ਜਾਂ ਮੌਤ ਕਬੂਲੋ।

ਪਰ ਸ਼ਾਇਦ ਔਰੰਗਜ਼ੇਬ ਇਹ ਨਹੀਂ ਜਾਣਦਾ ਸੀ ਕਿ ਉਸ ਦੇ ਮੱਕਾਰ ਮਨਸੂਬਿਆਂ ਨੂੰ ਠੱਲ੍ਹ ਪਾਉਣ ਲਈ ਨੌਵੇਂ ਪਾਤਸ਼ਾਹ ਆਪਣੇ ਪਰੰਪਰਕ ਰਸਤੇ ਉੱਪਰ ਕਦਮ ਰੱਖ ਚੁਕੇ ਸਨ। ਇਕ ਅਜਿਹਾ ਕਦਮ ਜੋ ਨਾ ਕੇਵਲ ਜ਼ੁਲਮ ਦੇ ਭਾਂਬੜ ਠੱਲ੍ਹਣ ਲਈ ਸੀ, ਜੋ ਨਾ ਕੇਵਲ ਹਿੰਦੂਆਂ ਜਾਂ ਸਿੱਖਾਂ ਲਈ ਸੀ, ਇਹ ਕਦਮ ਤੋਂ ਵਿਸ਼ਵ- ਇਤਿਹਾਸ ਵਿਚ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਇਕ ਅਸਲੋਂ ਵਿਲੱਖਣ ਪੈੜ ਸੀ।

ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਜਦੋਂ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਲੈਣ ਦਾ ਨਿਸ਼ਚੈ ਕੀਤਾ। ਕਸ਼ਮੀਰੀ ਪੰਡਿਤਾਂ ਦਾ ਇਕ ਜਥਾ ਆਪਣੀ ਫ਼ਰਿਆਦ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਆਇਆ। ਕਸ਼ਮੀਰੀ ਪੰਡਿਤ ਕਿਰਪਾ ਰਾਮ ਤੋਂ ਉਨ੍ਹਾਂ ਦੀ ਦਰਦ ਕਹਾਣੀ ਸੁਣ ਕੇ ਗੁਰੂ ਜੀ ਨੇ “ਜੋ ਸਰਣਿ ਆਵੈ ਤਿਸੁ ਕੰਠਿ ਲਾਵੈ” ਮਹਾਂਵਾਕ ਅਨੁਸਾਰ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਾਬੇ ਨਾਨਕ ਦੇ ਦਰ ਤੋਂ ਮਾਯੂਸ ਨਹੀਂ ਪਰਤਣਗੇ। ਇਸ ਤੋਂ ਬਾਅਦ ਗੁਰੂ ਜੀ ਕਿਸੇ ਡੂੰਘੀ ਸੋਚ ਵਿਚ ਡੁੱਬ ਗਏ ਅਤੇ ਕੁਝ ਸਮੇਂ ਬਾਅਦ ਫ਼ੁਰਮਾਉਣ ਲੱਗੇ ਕਿ ਅਜੇ ਧਰਮ ਯੁੱਧ ਦਾ ਸਮਾਂ ਨਹੀਂ ਆਇਆ। ਇਸ ਸਮੇਂ ਕਿਸੇ ਮਹਾਨ ਆਤਮਾ ਦੀ ਸ਼ਹੀਦੀ ਦੀ ਲੋੜ ਹੈ। ਸਿਰਫ਼ ਕੁਰਬਾਨੀ ਨਾਲ ਹੀ ਡੁੱਬਦੇ ਧਰਮ ਨੂੰ ਬਚਾਇਆ ਜਾ ਸਕਦਾ ਹੈ। ਆਪ ਜੀ ਦੇ ਬਚਨ ਸੁਣ ਕੇ ਪੂਰੇ ਦਰਬਾਰ ਵਿਚ ਸੱਨਾਟਾ ਛਾ ਗਿਆ। ਆਪ ਜੀ ਦੇ ਸਪੁੱਤਰ ਬਾਲ ਗੋਬਿੰਦ ਰਾਇ ਜੀ ਨੇ ਆਪ ਜੀ ਤੋਂ ਇਸ ਖ਼ਾਮੋਸ਼ੀ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਅਤਿਆਚਾਰ ਦੇ ਭਾਂਬੜ ਬਹੁਤ ਉੱਚੇ ਚਲੇ ਗਏ ਹਨ। ਜਿਸ ਵਿਚ ਇਹ ਨਿਤਾਣੇ ਬਾਲਣ ਦੀ ਥਾਂ ਝੋਕੇ ਜਾ ਰਹੇ ਹਨ। ਹੁਣ ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਹੈ ਜੋ ਆਪਣੇ ਪਵਿੱਤਰ ਖ਼ੂਨ ਦੇ ਛਿੱਟੇ ਮਾਰ ਕੇ ਬਲਦੇ ਹੋਏ ਭਾਂਬੜਾਂ ਨੂੰ ਸ਼ਾਂਤ ਕਰ ਸਕੇ। ਬਾਲ ਗੋਬਿੰਦ ਰਾਇ ਜੀ ਨੇ ਕਿਹਾ ਕਿ ਆਪ ਜੀ ਤੋਂ ਬਿਨਾਂ ਹੋਰ ਮਹਾਂਪੁਰਖ ਕੌਣ ਹੋ ਸਕਦਾ ਹੈ? ਆਪ ਆਪਣਾ ਬਲੀਦਾਨ ਦੇ ਕੇ ਇਨ੍ਹਾਂ ਦੇ ਡੁੱਬਦੇ ਹੋਏ ਧਰਮ ਦੀ ਰੱਖਿਆ ਕਰੋ। ਆਪਣੇ ਬਾਲ ਦੇ ਨਿੱਕੇ ਜਿਹੇ ਮੂੰਹੋਂ ਏਨੀ ਵੱਡੀ ਗੱਲ ਸੁਣ ਕੇ ਗੁਰੂ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਬਾਲਕ ਆਉਣ ਵਾਲੀ ਹਰ ਔਖੀ ਤੋਂ ਔਖੀ ਘੜੀ ਦਾ ਸਾਹਮਣਾ ਕਰਨ ਲਈ ਹਰ ਪੱਖੋਂ ਸਮਰੱਥ ਹੈ। ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ। ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਤੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜਾਹ! ਪਹਿਲਾਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲੈ। ਜੇ ਉਨ੍ਹਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ ਤਾਂ ਅਸੀਂ ਖ਼ੁਸ਼ੀ-ਖੁਸ਼ੀ ਮੁਸਲਮਾਨ ਬਣ ਜਾਵਾਂਗੇ।

ਇਸ ਤਰ੍ਹਾਂ ਗੁਰੂ ਜੀ ਬਾਲ ਗੋਬਿੰਦ ਰਾਇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਦਸਵੇਂ ਵਾਰਿਸ ਥਾਪ ਕੇ ਆਪ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਜੈਤਾ ਜੀ ਅਤੇ ਭਾਈ ਦਿਆਲਾ ਜੀ ਆਦਿ ਸਿੱਖਾਂ ਨਾਲ ਦਿੱਲੀ ਵੱਲ ਕੁਰਬਾਨੀ ਦੇਣ ਚੱਲ ਪਏ।

ਜਦੋਂ ਗੁਰੂ ਜੀ ਨੂੰ ਇਸਲਾਮ ਦੇ ਨਸ਼ੇ ਵਿਚ ਧੁੱਤ ਔਰੰਗਜ਼ੇਬ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਸ ਨੇ ਇਸਲਾਮ ਦੀ ਮਹਿਮਾ ਗਾਉਂਦਿਆਂ ਆਪ ਜੀ ਨੂੰ ਇਸਲਾਮ ਕਬੂਲਣ ਲਈ ਪ੍ਰੇਰਿਆ। ਪਰ ਗੁਰੂ ਜੀ ਨੇ ਉਸ ਦੀ ਉਮੀਦ ਦੇ ਉਲਟ ਉੱਤਰ ਦਿੱਤਾ ਕਿ ਧਰਮ ਜ਼ਬਰਦਸਤੀ ਤਲਵਾਰਾਂ ਦੀ ਨੋਕ ਉੱਤੇ ਨਹੀਂ ਬਦਲਾਇਆ ਜਾ ਸਕਦਾ। ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਕੇ ਨਾ ਤਾਂ ਤੁਸੀਂ ਸੱਚੇ ਮੁਸਲਮਾਨ ਹੋਣ ਦਾ ਸੰਕੇਤ ਦੇ ਰਹੇ ਹੋ, ਨਾ ਹੀ ਰੱਬ ਦੀ ਰਜ਼ਾ ਵਿਚ ਚੱਲ ਰਹੇ ਹੋ ਅਤੇ ਨਾ ਹੀ ਆਪਣੀ ਪਰਜਾ ਪ੍ਰਤੀ ਆਪਣੇ ਕਰਤੱਵ ਦਾ ਪਾਲਣ ਕਰ ਰਹੇ ਹੋ। ਬਾਦਸ਼ਾਹ ਹੋਣ ਦੇ ਨਾਤੇ ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬਰਾਬਰ ਸਮਝੋ। ਪਰ ਇਸ ਦੇ ਉਲਟ ਤੁਸੀਂ ਤਾਂ ਹਿੰਦੂਆਂ ਨੂੰ ਆਪਣੇ ਅੰਨ੍ਹੇ ਜ਼ੁਲਮ ਦਾ ਸ਼ਿਕਾਰ ਬਣਾਇਆ ਹੈ। ਔਰੰਗਜ਼ੇਬ! ਤੇਰੇ ਇਸ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਅਤੇ ਮਾਸੂਮ ਹਿੰਦੂਆਂ ਦੀ ਰੱਖਿਆ ਲਈ ਅਸੀਂ ਮੈਦਾਨ ਵਿਚ ਆ ਨਿੱਤਰੇ ਹਾਂ। ਤੂੰ ਤਾਂ ਬਾਦਸ਼ਾਹ ਹੋਣ ਦੇ ਨਾਤੇ ਆਪਣੀ ਪਰਜਾ ਤੋਂ ਮੂੰਹ ਮੋੜੀ ਬੈਠਾ ਹੈਂ ਪਰ ਅਸੀਂ ਇਨ੍ਹਾਂ ਮਜ਼ਲੂਮਾਂ ਦੀ ਬਾਂਹ ਪਕੜ ਲਈ ਹੈ।

ਇਸ ਪ੍ਰਕਾਰ ਗੁਰੂ ਜੀ ਨੂੰ ਚੜ੍ਹਦੀ ਕਲਾ ਵਿਚ ਅਤੇ ਉਨ੍ਹਾਂ ਦੁਆਰਾ ਇਸਲਾਮ ਨਾ ਕਬੂਲਣ ਦੇ ਅਟੱਲ ਨਿਸ਼ਚੈ ਨੂੰ ਵੇਖ ਕੇ ਔਰੰਗਜ਼ੇਬ ਗੁੱਸੇ ਵਿਚ ਕੰਬ ਉੱਠਿਆ। ਕੁਰਬਾਨੀ ਲਈ ਤਿਆਰ ਗੁਰੂ ਜੀ ਨੂੰ ਦੇਖ ਕੇ ਉਸ ਦੇ ਮਨਸੂਬਿਆਂ ਦੀਆਂ ਨੀਹਾਂ ਹਿੱਲ ਗਈਆਂ। ਆਪਣੀ ਇਸ ਹਾਰ ਨੂੰ ਵੇਖ ਕੇ ਉਸ ਨੇ ਅੰਤ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿਚ ਬੰਦ ਕਰ ਦਿੱਤਾ ਜਾਵੇ ਅਤੇ ਇਨ੍ਹਾਂ ਦੇ ਮੁਰੀਦਾਂ ਨੂੰ ਤਸੀਹੇ ਦੇ-ਦੇ ਕੇ ਮਾਰ ਦਿੱਤਾ ਜਾਵੇ।

ਔਰੰਗਜ਼ੇਬ ਦੇ ਹੁਕਮ ਅਨੁਸਾਰ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿਚ ਸੁੱਟ ਦਿੱਤਾ ਗਿਆ। ਇਸ ਪ੍ਰਕਾਰ ਇੱਕ-ਇੱਕ ਕਰਕੇ ਗੁਰੂ ਜੀ ਦੇ ਮੁਰੀਦਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਹੋਣੀ ਦੀ ਭੱਠੀ ਵਿਚ ਝੋਕ ਦਿੱਤਾ ਗਿਆ ਜਿਸ ਨੂੰ ਵੇਖ ਕੇ ਗੁਰੂ ਜੀ ਡੋਲੇ ਨਹੀਂ ਸਗੋਂ ਉਨ੍ਹਾਂ ਦਾ ਸਿਦਕ ਹੋਰ ਵੀ ਅਡੋਲ ਹੋ ਗਿਆ।

ਅੰਤ ਮਿਤੀ 11 ਨਵੰਬਰ, 1675 ਈ: ਨੂੰ ਚਾਂਦਨੀ ਚੌਕ ਵਿਖੇ ਕਾਜ਼ੀ ਨੇ ਫ਼ਤਵਾ ਪੜ੍ਹਿਆ। ਜੱਲਾਦ ਜਲਾਲਦੀਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ। ਪਰ ਆਪਣੇ ਮੂੰਹੋਂ ਸੀਅ ਨਾ ਉਚਾਰੀ। ਆਪ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ‘ਬਚਿਤਰ ਨਾਟਕ’ ਵਿਚ ਲਿਖਿਆ ਹੈ:

ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥

ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਯਾ ਪਰੁ ਸੀ ਨ ਉਚਰੀ॥

ਧਰਮ ਹੇਤ ਸਾਕਾ ਜਿਨਿ ਕੀਆ॥ ਸੀਸੁ ਦੀਆ ਪਰੁ ਸਿਰਰੁ ਨ ਦੀਆ॥

(ਦਸਮ ਗ੍ਰੰਥ)

ਆਪ ਜੀ ਦੀ ਲਾਸਾਨੀ ਸ਼ਹਾਦਤ ਨਾਲ ਦਿੱਲੀ ਦਾ ਦਿਲ ਕੰਬ ਉੱਠਿਆ ਅਤੇ ਲੋਕਾਂ ਦੀਆਂ ਚੀਕਾਂ ਨਾਲ ਅਸਮਾਨ ਚੀਰਿਆ ਗਿਆ। ਜੱਲਾਦ ਦਾ ਦਿਲ ਦਹਿਲ ਗਿਆ ਅਤੇ ਉਹ ਤਲਵਾਰ ਸੁੱਟ ਕੇ ਜਾਮਾ ਮਸਜਿਦ ਵੱਲ ਭੱਜ ਗਿਆ।

ਸ਼ਾਹੀ ਆਦੇਸ਼ ਸੀ ਕਿ ਗੁਰੂ ਜੀ ਦੇ ਸਰੀਰ ਦੇ ਟੁਕੜੇ-ਟੁਕੜੇ ਕਰ ਕੇ ਦਿੱਲੀ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਲਟਕਾਏ ਜਾਣ ਪਰ ਸ਼ਹੀਦੀ ਤੋਂ ਤੁਰੰਤ ਬਾਅਦ ਅਜਿਹੀ ਹਨੇਰੀ ਝੁੱਲੀ ਕਿ ਸਭ ਆਪੋ ਆਪਣੇ ਬਚਾਅ ਲਈ ਭੱਜ ਉੱਠੇ। ਭਾਈ ਜੈਤਾ ਜੀ ਸਿਪਾਹੀਆਂ ਤੋਂ ਅੱਖ ਬਚਾ ਕੇ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚ ਗਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਸਤਿਕਾਰ ਪੂਰਵਕ ਪ੍ਰਾਪਤ ਕਰਦਿਆਂ ਭਾਈ ਜੈਤਾ ਜੀ ਨੂੰ ‘ਰੰਘਰੇਟਾ ਗੁਰੂ ਕਾ ਬੇਟਾ’ ਵਰ ਦਿੱਤਾ। ਗੁਰੂ ਜੀ ਦਾ ਧੜ ਭਾਈ ਲੱਖੀ ਸ਼ਾਹ ਆਪਣੇ ਘਰ ਲੈ ਗਿਆ। ਉਸ ਨੇ ਆਪਣੇ ਘਰ ਨੂੰ ਅਗਨ-ਭੇਂਟ ਕਰ ਕੇ ਗੁਰੂ ਜੀ ਦਾ ਦਾਹ-ਸੰਸਕਾਰ ਕੀਤਾ ਅਤੇ ਆਪ ਜੀ ਦੀਆਂ ਅਸਥੀਆਂ ਨੂੰ ਗਾਗਰ ਵਿਚ ਪਾ ਕੇ ਉਥੇ ਹੀ ਦੱਬ ਦਿੱਤਾ।

‘ਬਚਿਤਰ ਨਾਟਕ’ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫ਼ੁਰਮਾਉਂਦੇ ਹਨ:

ਠੀਕਰ ਫੋਰਿ ਦਿਲੀਸ ਸਿਰਿ, ਪ੍ਰਭ ਪੁਰਿ ਕਿਯਾ ਪਯਾਨ॥

ਤੇਗ ਬਹਾਦੁਰ ਸ੍ਰੀ ਕ੍ਰਿਆ, ਕਰੀ ਨ ਕਿਨਹੂੰ ਆਨਿ॥

ਤੇਗ ਬਹਾਦੁਰ ਕੇ ਚਲਤ, ਭਯੋ ਜਗਤ ਕੋ ਸੋਕ॥

ਹੈ ਹੈ ਹੈ ਸਭ ਜਗ ਭਯੋ, ਜੈ ਜੈ ਜੈ ਸੁਰ ਲੋਕਿ॥ (ਦਸਮ ਗ੍ਰੰਥ)

ਵਿਸ਼ਵ-ਇਤਿਹਾਸ ਵਿਚ ਗੁਰੂ ਜੀ ਦੀ ਕੁਰਬਾਨੀ ਵਿਲੱਖਣ ਹੈ ਅਤੇ ਵਿਸ਼ੇਸ਼ ਅਰਥਾਂ ਦੀ ਧਾਰਨੀ ਹੈ। ਵਿਲੱਖਣਤਾ ਇਸ ਗੱਲ ਵਿਚ ਹੈ ਕਿ ਇਹ ਕੁਰਬਾਨੀ ਆਪਣੇ ਲਈ ਨਹੀਂ, ਆਪਣੇ ਭਾਈਚਾਰੇ ਲਈ ਨਹੀਂ ਬਲਕਿ ਮਾਨਵਤਾ ਨੂੰ ਬਚਾਉਣ ਖ਼ਾਤਰ ਦਿੱਤੀ ਗਈ। ਇਸ ਤਰ੍ਹਾਂ ਇਸ ਗੌਰਵਮਈ ਸ਼ਹਾਦਤ ਨੇ ਸਿਰਫ਼ ਸਿੱਖ ਇਤਿਹਾਸ ਨੂੰ ਹੀ ਨਵਾਂ ਮੋੜ ਨਹੀਂ ਦਿੱਤਾ ਸਗੋਂ ਪੂਰੇ ਵਿਸ਼ਵ ਨੂੰ ਹੱਕ, ਸੱਚ, ਇਨਸਾਫ਼ ਅਤੇ ਧਰਮ ਲਈ ਮਰ-ਮਿਟਣ ਦਾ ਜਜ਼ਬਾ ਪ੍ਰਦਾਨ ਕੀਤਾ।

ਗੁਰੂ ਜੀ ਦੀ ਸ਼ਹਾਦਤ ਨੇ ਉਸ ਸਮੇਂ ਦੇ ਮਜ਼ਲੂਮਾਂ, ਨਿਤਾਣਿਆਂ, ਨਿਓਟਿਆਂ ਅਤੇ ਨਿਮਾਣਿਆਂ ਦੇ ਹਿਰਦੇ ਵਿਚ ਇਕ ਨਵੀਂ ਰੂਹ ਫੂਕੀ। ਆਪ ਜੀ ਦੀ ਕੁਰਬਾਨੀ ਨਾ ਸਿਰਫ਼ ਸਮਕਾਲੀਨ ਸਮਾਜ ਲਈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਨਾ-ਸਰੋਤ ਬਣੀ।

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ


Post Comment

Wednesday, November 7, 2012

ਤਵਾਰੀਖ ਗੁਰੂ ਖਾਲਸਾ

ਇਤਿਹਾਸ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਤਵਾਰੀਖ ਗੁਰੂ ਖਾਲਸਾ

ਪੋਸਟ ਕਰਤਾ: ਗੁਰਸ਼ਾਮ ਸਿੰਘ


Post Comment

Monday, October 8, 2012

ਸ਼੍ਰੀ ਗੁਰੂ ਰਾਮਦਾਸ ਜੀ


ਚੌਥੇ ਪਾਤਿਸ਼ਾਹ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ 24 ਸਤੰਬਰ ਸੰਨ 1534 ਈ ਨੂੰ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਆਪ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ। ਛੋਟੀ ਉਮਰ ਵਿੱਚ ਹੀ ਆਪ ਜੀ ਦੇ ਮਾਤਾ ਪਿਤਾ ਅਕਲਾ ਚਲਾਣਾ ਕਰ ਗਏ।

ਸ਼੍ਰੀ ਗੁਰੂ ਰਾਮ ਦਾਸ ਸਾਹਿਬ ਜੀ ਨੂੰ ਉਹਨਾਂ ਦੀ ਨਾਨੀ ਜੀ ਆਪਣੇ ਨਾਲ ਪਿੰਡ ਬਾਸਰਕੇ ਲੈ ਆਏ। ਆਪ ਜੀ ਕੁੱਝ ਸਾਲ ਪਿੰਡ ਬਾਸਕਰੇ ਵਿੱਚ ਰਹੇ। ਜਦੋਂ ਗੁਰੂ ਅੰਗਦ ਦੇਵ ਜੀ ਦੇ ਹੁਕਮਾਂ ਨਾਲ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਗੋਂਦੇ ਦੀ ਬੇਨਤੀ ਤੇ ਗੋਵਿੰਦਵਾਲ ਸਾਹਿਬ ਨਗਰ ਵਸਾਇਆ ਤਾਂ ਬਾਸਰਕੇ ਪਿੰਡ ਦੇ ਕਾਫੀ ਪਰਿਵਾਰਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਲਿਆਂਦਾ ਗਿਆ। ਇਹਨਾਂ ਵਿੱਚ ਭਾਈ ਜੇਠਾ ਜੀ ਵੀ ਉਹਨਾਂ ਦੀ ਨਾਨੀ ਜੀ ਦੇ ਨਾਲ ਗੋਵਿੰਦਵਾਲ ਸਾਹਿਬ ਆ ਗਏ।

ਮਾਤਾ ਰਾਮ ਕੌਰ ਜੀ ਜੋ ਕਿ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਸੁਪਤਨੀ ਸਨ। ਉਹਨਾਂ ਨੇ ਇਕ ਵਾਰ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਿਹਾ ਕਿ ਬੀਬੀ ਭਾਨੀ ਜੀ ਦੇ ਲਈ ਯੋਗ ਵਰ ਲਭਣਾ ਚਾਹੀਦਾ ਹੈ। ਉਦੋਂ ਹੀ ਭਾਈ ਜੇਠਾ ਜੀ ਉਥੇ ਆਏ ਆਪ ਜੀ ਸੁਭਾਅ ਬਹੁਤ ਹੀ ਵਧੀਆ ਸੀ। ਆਪ ਜੀ ਨਿਮਰਤਾ ਦੇ ਸਾਗਰ ਸਨ। ਮਾਤਾ ਰਾਮ ਕੌਰ ਜੀ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਆਪ ਜੀ ਨੂ ਬਹੁਤ ਪਸੰਦ ਕਰਦੇ ਸੀ।

ਜਦੋਂ ਆਪ ਜੀ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਨਜਦੀਕ ਪਹੁੰਚੇ ਤਾਂ ਆਪ ਜੀ ਨੂੰ ਦੇਖ ਕੇ ਮਾਤਾ ਰਾਮ ਕੌਰ ਜੀ ਨੇ ਕਿਹਾ ਕਿ ਇਹੋ ਜਿਹਾ ਵਰ ਭਾਣੀ ਦੇ ਲਈ ਚਾਹੀਦਾ ਹੈ। ਮਾਤਾ ਜੀ ਦੀ ਗੱਲ ਸੁਣ ਕੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਕਿ ਇਹਨਾਂ ਦੇ ਵਰਗਾ ਤਾਂ ਇਹ ਹੀ ਹਨ। ਇਹਨਾਂ ਵਰਗਾ ਹੋਰ ਕੋਈ ਹੋ ਹੀ ਨਹੀਂ ਸਕਦਾ।

ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੀਬੀ ਭਾਣੀ ਜੀ ਦਾ ਵਿਹਾਅ ਜੇਠਾ ਜੀ ਨਾਲ ਕਰਵਾਇਆ। ਬਾਅਦ ਵਿੱਚ ਜੇਠਾ ਜੀ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਰਖਿਆ ਗਿਆ। ਆਪ ਜੀ ਨੇ ਆਪਣੇ ਗੁਰਦੇਵ ਸੁਹਰੇ ਜੀ ਦੀ ਸੇਵਾ ਹਮੇਸ਼ਾ ਇੱਕ ਸਿੱਖ ਦੀ ਤਰ੍ਹਾਂ ਕੀਤੀ ਕਦੀ ਵੀ ਆਪ ਜੀ ਨੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣਾ ਸੁਹਰਾ ਨਹੀਂ ਜਾਣਿਆ ਸਦਾ ਹੀ ਉਹਨਾਂ ਨੂੰ ਆਪਣਾ ਗੁਰੂ ਤੇ ਆਪ ਨੂੰ ਉਹਨਾਂ ਦਾ ਸੇਵਕ ਹੀ ਜਾਣਿਆ ਸੀ।

ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕਹਿਣ ਤੇ ਆਪ ਜੀ ਨੇ ਨਗਰ ਵਸਾਇਆਂ ਜਿਸ ਦਾ ਨਾਮ ਗੁਰੂ ਕਾ ਚੱਕ ਸੀ। ਬਾਅਦ ਵਿੱਚ ਇਸ ਦਾ ਨਾਮ ਰਾਮਦਾਸਪੁਰ ਹੋ ਗਿਆ। ਅੱਜ ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ ਨਾਲ ਜਾਣਿਆ ਜਾਂਦਾ ਹੈ। ਇੱਕ ਸਤੰਬਰ 1574 ਈ. ਵਿੱਚ ਆਪ ਜੀ ਨੇ ਗੁਰਗੱਦੀ ਦੀ ਸੇਵਾ ਸੰਭਾਲੀ।

ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਸੁਭਾਅ ਬਹੁਤ ਹੀ ਦਇਆਲੂ ਅਤੇ ਨਿਮਰਤਾ ਵਾਲਾ ਸੀ। ਆਪ ਜੀ ਦੇ ਘਰ ਤਿੰਨ ਸਪੁੱਤਰਾਂ ਦਾ ਜਨਮ ਹੋਇਆ ਸੀ। ਬਾਬਾ ਪ੍ਰਿਥੀ ਚੰਦ, ਮਹਾਂਦੇਵ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ।

ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚੀ ਬਾਣੀ 30 ਰਾਗਾਂ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਜਿਸ ਵਿੱਚ 679 ਸ਼ਬਦ ਹਨ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਨੂੰ ਲੱਖ ਲੱਖ ਵਧਾਈਆਂ ਹੋਵੇ ਜੀ।


ਪੋਸਟ ਕਰਤਾ:- ਗੁਰਸ਼ਾਮ ਸਿੰਘ 


Post Comment

Wednesday, September 26, 2012

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪੇਸ਼ ਕੀਤੀ ਦਸਤਾਵੇਜੀ ਫਿਲਮ ।।ਚਰਨ ਚਲਉ ਮਾਰਗਿ ਗੋਬਿੰਦ ।।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਪੇਸ਼ ਕਰਦੀ ਹੈ। 
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੦੦ ਸਾਲਾਂ ਗੁਰਤਾ ਗੱਦੀ ਦਿਵਸ ਦੇ ਸੰਬੰਧ ਵਿੱਚ
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਤਖ਼ਤ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਪੰਜਾਬ ਤੋਂ ਤਖ਼ਤ ਸ਼੍ਰੀ ਅਬਚਲ ਨਗਰ, ਹਜ਼ੂਰ ਸਾਹਿਬ, ਨਾਂਦੇੜ ਮਹਾਂਰਾਸ਼ਟਰ ਤੱਕ ਕੀਤੀ ਇਤਿਹਾਸਕ ਯਾਤਰਾ ਬਾਬਤ ਦਸਤਾਵੇਜੀ ਫਿਲਮ 

।।ਚਰਨ ਚਲਉ ਮਾਰਗਿ ਗੋਬਿੰਦ ।।

ਪੇਸ਼ਕਸ਼: ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ।

ਭਾਗ ਪਹਿਲਾ










Post Comment

Sunday, September 23, 2012

ਹਰਿ ਪਰਭਿ ਕਾਜੁ ਰਚਾਇਆ, ਗੁਰਮੁਖਿ ਵੀਆਹਣਿ ਆਇਆ।।


ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਸਮਾਗਮ ਹਰ ਸਾਲ  ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਬਟਾਲਾ ਵਿਖੇ ਮਨਾਇਆ ਜਾਂਦਾ ਹੈ।   ਗੁਰੂ ਜੀ ਦੀ ਸ਼ਾਦੀ ਬਟਾਲਾ ਦੇ ਮੂਲ ਚੰਦ ਖੱਤਰੀ ਦੀ ਪੁੱਤਰੀ ਸੁਲੱਖਣੀ ਨਾਲ ਹੋਈ ਸੀ। ਇਸ ਵਿਆਹ ਨੂੰ ਨੇਪਰੇ ਚਾੜ੍ਹਨ  ਲਈ  ਗੁਰੂ  ਜੀ ਦੇ ਬਹਿਨੋਈ (ਬੀਬੀ ਨਾਨਕੀ ਦੇ ਪਤੀ) ਜੈਰਾਮ ਨੇ ਮੁੱਖ ਭੂਮਿਕਾ ਨਿਭਾਉਂਦਿਆਂ, ਮੂਲ ਚੰਦ ਜੀ ਨਾਲ ਵਿਆਹ ਦੀ ਗੱਲ ਤੋਰਨ ’ਤੇ  ਪੱਕੀ ਹੋ ਗਈ ਤੇ ਸਾਹਾ ਸੁਧਾਇਆ। ਉਸ ਸਮੇਂ ਦੇ ਧਨਾਢ ਸਮਝੇ ਜਾਂਦੇ ਰਾਇ ਬੁਲਾਰ, ਜੋ ਗੁਰੂ ਜੀ ਦੇ ਪਰਿਵਾਰ ਪ੍ਰਤੀ ਅਥਾਹ ਵਿਸ਼ਵਾਸ ਅਤੇ ਸ਼ਰਧਾ ਰੱਖਦੇ ਸਨ, ਨੂੰ ਜਦੋਂ ਵਿਆਹ ਦੀ ਜਾਣਕਾਰੀ ਮਿਲੀ ਤਾਂ   ਮਹਿਤਾ ਕਾਲੂ ਨੂੰ ਵਿਆਹ ਲਈ ਹਰ ਤਰ੍ਹਾਂ ਦੇ ਸਾਜ਼ੋ-ਸਾਮਾਨ ਦੇਣ ਲਈ ਪੇਸ਼ਕਸ਼ ਕੀਤੀ। ਇਸੇ ਤਰ੍ਹਾਂ ਜੈ ਰਾਮ ਨੇ  ਜਦੋਂ ਸੁਲਤਾਨਪੁਰ (ਕਪੂਰਥਲਾ) ਦੇ  ਨਵਾਬ ਦੌਲਤ ਖਾਨ ਕੋਲ ਗੁਰੂ ਜੀ ਦੇ ਹੋਣ ਜਾ ਰਹੇ ਵਿਆਹ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਵੱਲੋਂ ਹਾਥੀ, ਘੋੜੇ, ਰੱਥ, ਤੰਬੂ-ਕਨਾਤਾਂ ਤੇ ਹੋਰ ਸਾਮਾਨ ਦੇਣ ਨੂੰ ਕਿਹਾ ਗਿਆ। ਪਿੰਡ ਤਲਵੰਡੀ ਤੋਂ ਬਰਾਤ ਹਾਥੀ, ਘੋੜਿਆਂ, ਪਾਲਕੀਆਂ, ਰੱਥਾਂ ’ਤੇ ਸਵਾਰ ਹੋ ਕੇ ਨਿਕਲੀ, ਜੋ ਦਰਿਆ ਬਿਆਸ ਪਾਰ ਕਰਕੇ ਬਰਾਤ ਦਾ ਖਡੂਰ ਵਿਖੇ ਰਾਤ ਦਾ ਠਹਿਰਾਅ ਹੋਇਆ। ਅਗਲੇ ਦਿਨ ਸੁਲਤਾਨਪੁਰ ਨੂੰ ਚਾਲੇ ਪਾਏ ਗਏ, ਜਿੱਥੇ ਕੁਝ ਦਿਨ ਰੁਕਣ ਤੋਂ ਬਾਅਦ ਬਰਾਤ ਬਟਾਲਾ ਪਹੁੰਚੀ। ਕੁਝ ਬੁੱਧੀਜੀਵੀ ਲੋਕਾਂ ਦੀਆਂ ਗੱਲਾਂ ਨੂੰ ਮੰਨਿਆ ਜਾਵੇ ਤਾਂ ਪਤਾ ਚੱਲਦਾ ਹੈ ਕਿ ਗੁਰੂ ਜੀ ਨੇ ਅਗਨੀ ਦੇ ਗਿਰਦ ਫੇਰੇ ਮਨਜ਼ੂਰ ਨਹੀਂ ਸਨ ਕੀਤੇ। ਸੂਰਜ ਪ੍ਰਕਾਸ਼ ਅਨੁਸਾਰ, ਪਾਂਧੇ ਹਰਦਿਆਲ ਨੇ ਚੋਣਿਆਂ ਦੇ ਪਾਂਧੇ ਨੂੰ ਸਮਝਾਇਆਂ ਕਿ ਗੁਰੂ ਜੀ ਨੇ ਪੁਰਾਤਨ ਰੀਤ ਅਨੁਸਾਰ ਵਿਆਹ ਨਹੀਂ ਰਚਾਉਣਾ। ਇਸ ਦਾ ਕਾਰਨ ਪਾਂਧੇ ਦੁਆਰਾ ਪੁੱਛਣ ’ਤੇ ਗੁਰੂ ਜੀ ਨੇ ਫੁਰਮਾਇਆ, ‘‘ਭਾਵੇਂ ਵੇਦ ਮੰਤਰ ਚਾਰੇ ਯੁੱਗਾਂ ਵਿੱਚ ਪਰਵਾਨ ਹਨ, ਪਰ  ਕਲਯੁੱਗ ਵਿੱਚ ਮੂਲ ਮੰਤਰ ਹੀ ਪ੍ਰਧਾਨ  ਹੈ।’’  ਗੁਰੂ ਜੀ ਨੇ ਉਸ ਸਮੇਂ ਕਾਗਜ਼ ਉਪਰ ਮੂਲ ਮੰਤਰ ਲਿਖ ਕੇ ਚੌਂਕੀ ਉਪਰ ਰੱਖ ਦਿੱਤਾ ਤੇ ਇਸ ਦੇ ਇਰਧ ਗਿਰਧ ਚਾਰ ਲਾਂਵਾਂ ਫੇਰੇ ਲਏ। ਸੂਰਜ ਪ੍ਰਕਾਸ਼ ਅਨੁਸਾਰ ਇਹ ਮੂਲ ਮੰਤਰ ਹੈ: ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ¨
ਭਾਈ ਮੂਲ ਚੰਦ ਦੇ ਘਰ ਦੇ ਸਥਾਨ ਨੂੰ ਮੂਲੇ ਦਾ ਡੇਰਾ ਆਖਿਆ ਜਾਂਦਾ ਰਿਹਾ। ਉਂਜ ਉਸ ਦਾ ਪਿੰਡ ਪੱਖੋਕੇ ਰੰਧਾਵਾ ਹੈ। ਉਨ੍ਹਾਂ ਨੇ ਬਟਾਲਾ ਦੇ ਖੱਤਰੀ ਨਰਾਇਣ ਦਾਸ ਤੋਂ ਜ਼ਮੀਨ ਲੈ ਕੇ ਘਰ ਬਣਾਇਆ ਸੀ, ਜੋ ‘ਮੂਲੇ ਦਾ ਡੇਰਾ’ ਵਜੋਂ ਮਸ਼ਹੂਰ ਹੋਇਆ ਅਤੇ ਇੱਥੇ ਹੀ ਉਨ੍ਹਾਂ ਦੀ ਪਤਨੀ ਚੰਦੋਰਾਣੀ ਦੀ ਕੁੱਖੋਂ ਇੱਕੋ ਇੱਕ ਸੰਤਾਨ ਬੇਟੀ ਸੁਲੱਖਣੀ ਪੈਦਾ ਹੋਈ, ਜਿਸ ਦੀ ਸ਼ਾਦੀ ਜਗਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੋਈ। ਭਾਈ ਸੰਤੋਖ ਸਿੰਘ ਦੇ ‘ਗੁਰੂ ਨਾਨਕ ਚਮਤਕਾਰ’ ਅਨੁਸਾਰ, ‘‘ਗੁਰੂ ਮਹਾਰਾਜ ਦੇ ਲਾਵਾਂ ਫੇਰੇ ਭਾਈ ਮੂਲ ਚੰਦ-ਮਾਤਾ ਚੰਦੋਰਾਣੀ ਦੀ ਬੇਟੀ ਬੀਬੀ  ਸੁਲੱਖਣੀ ਜੀ  ਦੇ ਨਾਲ ਇਨ੍ਹਾਂ ਦੇ ਘਰ ਇਸ ਅਸਥਾਨ ’ਤੇ (14 ਭਾਦਰੋਂ  ਸੰਮਤ 1544) ਭਾਦਰੋਂ ਸੁਦੀ ਸੰਤਵੀ (ਸਤੰਬਰ ਸੰਨ 148) ਨੂੰ ਹੋਏ।  ਦੱਸਿਆ ਜਾਂਦਾ ਹੈ ਕਿ ‘ਇੱਥੇ ‘ਥੜੇ ਵਾਲੀ ਜਗ੍ਹਾ’ ਦੀ ਪੁਰਾਤਨ ਇਮਾਰਤ ਬਹੁਤ  ਛੋਟੀ ਜਿਹੀ ਹੋਣ ਨਾਲ ਸ਼ਰਧਾਲੂਆਂ ਨੂੰ ਮੱਥਾ ਟੇਕਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਮਰੇ ਦੇ ਚਾਰੋਂ ਦਰਵਾਜ਼ਿਆਂ ’ਤੇ ਸੰਗਮਰਮਰ ਦੀਆਂ ਚੁਗਾਠਾਂ ’ਤੇ ਪੱਤਰੇ ਲੱਗੇ ਸਨ। ਇਸ ਦੇ ਮੱਥੇ ’ਤੇ ਲਿਖਿਆ ਹੋਇਆ ਸੀ, ‘ਹਰਿ ਪ੍ਰਭੂ ਕਾਜ ਰਚਾਇਆ ਗੁਰਮਖਿ ਵੀਆਹਣਿ ਆਇਆ’ ਇਸ ਦੀ ਪਹਿਲੀ ਆਧੁਨਿਕ ਦਿੱਖ ਮਹਾਰਾਜਾ ਸ਼ੇਰ ਸਿੰਘ ਨੇ 1837 ਤੋਂ 1840 ਤੱਕ ਕਰਵਾਈ। ਮੂਲੇ ਦੇ ਡੇਰੇ ਤੋਂ ਗੁਰਦੁਆਰਾ ਡੇਹਰਾ ਸਾਹਿਬ ਹੋਂਦ ’ਚ ਆਇਆ।
ਬਾਬੇ ਦੇ ਵਿਆਹ ਪੁਰਬ ਮਨਾਉਣ ਦਾ ਆਗਾਜ਼: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਪਹਿਲੀ ਵਾਰੀ ਮਨਾਉਣ ਲਈ ਅੰਮ੍ਰਿਤਸਰ ਤੋਂ ਸੰਗਤਾਂ ਰੇਲ ’ਤੇ ਬਟਾਲਾ ਪੁੱਜੀਆਂ ਸਨ। ਮਹੰਤ ਕੇਸਰਾ ਸਿੰਘ ਨੇ ਅੱਗਲ ਵਾਂਢੀ ਹੋ ਕੇ  ਆਈਆਂ ਸੰਗਤਾਂ ਦਾ ਸਵਾਗਤ ਕੀਤਾ। ਜੰਝ ਨੂੰ ਸਟੇਸ਼ਨ ਤੋਂ ਨੇੜੇ ਮਹੱਲਾ ਦਾਰਉਲਇਸਲਾਮ ਦੇ ਬਾਹਰਵਾਰ ਉਤਾਰਿਆ ਗਿਆ। ਉਸ ਸਮੇਂ ਗੁਰਦੁਆਰਾ ਡੇਹਰਾ ਸਾਹਿਬ (ਬਟਾਲਾ)  ਵਿੱਖੇ ਪਹੁੰਚਣ ’ਤੇ ਰਾਤ ਭਰ ਕੀਰਤਨ ਹੁੰਦਾ ਰਿਹਾ। ਇਹ ਗੱਲ ਨਨਕਾਣਾ  ਸਾਹਿਬ (ਪਾਕਿਸਤਾਨ) ਵਿਖੇ ਵਾਪਰੇ ਸਾਕੇ (1921) ਤੋਂ ਪਹਿਲਾਂ 1917-1918 ਦੀ  ਹੈ, ਜਦੋਂ ਕਿਰਪਾਨ ਦੀ ਪਾਬੰਦੀ ਕਾਰਨ ਮੋਰਚਾ ਲੱਗਾ ਹੋਇਆ ਸੀ। ਬਾਬੇ ਦੇ ਵਿਆਹ ਵਾਲੇ ਦਿਨ ਗਿਆਨੀ ਆਤਮਾ ਸਿੰਘ, ਜਥੇਦਾਰ  ਹਰਨਾਮ ਸਿੰਘ, ਭਾਈ ਸਵਰਣ ਸਿੰਘ ਗ੍ਰੰਥੀ, ਸੰਤ ਬਖ਼ਸੀਸ਼ ਸਿੰਘ ਅਤੇ  ਬਲਵੰਤ ਸਿੰਘ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਨੰਗੀਆਂ ਕਿਰਪਾਨਾਂ ਨਾਲ ਨਗਰ ਕੀਰਤਨ ਦੀ ਅਗਵਾਈ ਕੀਤੀ ਤਾਂ ਉਸ ਸਮੇਂ ਪੁਲੀਸ ਨੇ ਇਨ੍ਹਾਂ ਨੂੰ ਰਸਤੇ ’ਚ ਹੀ ਗ੍ਰਿਫ਼ਤਾਰ ਕਰਨਾ ਚਾਹਿਆ, ਪਰ ਇਨ੍ਹਾਂ  ਨੇ  ਗੁਰਦੁਆਰਾ ਡੇਹਰਾ ਸਾਹਿਬ ਜਾ ਕੇ ਗ੍ਰਿਫ਼ਤਾਰੀ ਦਿੱਤੀ। ਇਹ ਘਟਨਾ 1926 ਦੀ ਹੈ।
ਆਨੰਦ ਕਾਰਜ:- ਪਹਿਲਾਂ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਉੱਤੇ ਰੱਖ ਕੇ ਲਾਂਵਾਂ ਫੇਰੇ ਨਹੀਂ ਕੀਤੇ ਜਾਂਦੇ, ਪਰ ਮੇਲੇ ਦੇ ਅਗਲੇ ਦਿਨ ਆਸਾ ਦੀ ਵਾਰ ਦੇ ਕੀਰਤਨ ਸਮੇਂ ਚਾਰ ਲਾਂਵਾਂ ਪੜ੍ਹੀਆਂ ਜਾਂਦੀਆਂ ਹਨ। ਗਿਆਨੀ ਗਿਆਨ ਸਿੰਘ (ਤਵਾਰੀਖ ਗੁਰ ਖ਼ਾਲਸਾ) ਬਟਾਲੇ ਹੀ ਸੰਮਤ ਬਿਕਰਮੀ 1551 ਵਿੱਚ ਬਾਬਾ ਸਿਰੀਚੰਦ ਜੀ ਅਤੇ ਸੰਮਤ ਬਿਕਰਮੀ 1553 ਵਿੱਚ ਬਾਬਾ ਲੱਖਮੀ ਦਾਸ ਜੀ ਦੇ ਜਨਮ ਹੋਏ। ਉਨ੍ਹਾਂ ਇਸ ਦੀ ਸੇਵਾ ਕਰਨ ਤੋਂ ਬਾਅਦ ਆਪਦੇ ਭਰੋਸੇਯੋਗ ਬਾਬਾ ਘਸੀਟਾ ਸਿੰਘ ਨੂੰ ਦੇ ਦਿੱਤੀ, ਲੇਕਿਨ ਉਨ੍ਹਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਮਹੰਤ ਕੇਸਰਾ ਸਿੰਘ ਨੇ ਸੇਵਾ ਸੰਭਾਲੀ। ਉਸ ਸਮੇਂ ਉਨ੍ਹਾਂ ਨੂੰ ਸੰਗਤਾਂ ਮਹੰਤ ਕਹਿ ਕੇ ਬੁਲਾਉਂਦੀਆਂ ਸਨ। 
ਪਹਿਲੀ ਪਾਤਸ਼ਾਹੀ ਦੇ ਵਿਆਹ ਪੁਰਬ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਬਟਾਲਾ ‘ਗੁਰੂ ਜੀ ਦੀ ਬਰਾਤ ਲਈ’ ਬਟਾਲਾ ਅਤੇ ਹੋਰ ਥਾਵਾਂ ਤੋਂ ਜ਼ਿੰਮੇਵਾਰ/ਮੋਹਤਬਰ ਸ਼ਖ਼ਸੀਅਤਾਂ ਇੱਕ  ਦਿਨ  ਪਹਿਲਾਂ  ਸੁਲਤਾਨਪੁਰ  ਲੋਧੀ (ਕਪੂਰਥਲਾ) ਪਹੁੰਚ ਜਾਂਦੀਆਂ ਹਨ,  ਜੋ ਅਗਲੇ ਦਿਨ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਬਰਾਤ ਦੇ ਰੂਪ ’ਚ ਬਟਾਲਾ ਵਿਖੇ ਪੁੱਜਦੇ ਹਨ, ਜਦੋਂ ਕਿ ਬਟਾਲਾ ਅਤੇ ਆਸਪਾਸ ਦੇ ਪਿੰਡਾਂ, ਕਸਬਿਆਂ  ਦੀਆਂ ਸੰਗਤਾਂ (ਸਹੁਰਾ ਪਰਿਵਾਰ) ਬਰਾਤ ਦਾ ਪੂਰੀ ਉਤਸੁਕਤਾ ਨਾਲ ਇੰਤਜ਼ਾਰ ਘੰਟਿਆਂਬੱਧੀ ਕਰਦੀਆਂ ਹਨ। ‘ਬਾਬੇ  ਨਾਨਕ ਦੀ ਬਰਾਤ’ ਦਾ ਜਗ੍ਹਾ-ਜਗ੍ਹਾ ਸਵਾਗਤ ਕਰਦੀਆਂ ਅਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਤਿਆਰ ਕਰਦੀਆਂ ਹਨ। ਬਟਾਲਾ ਦੀ ਜੂਹ ਵਿੱਚ ਆਉਣ ’ਤੇ ਖ਼ੁਸ਼ੀ ’ਚ ਖੀਵੇ ਹੋ ਕੇ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ।
ਪਹਿਲੀ ਪਾਤਸ਼ਾਹੀ ਦੇ ਵਿਆਹ ਪੁਰਬ ਮਨਾਏ ਜਾਣ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਹਰ ਵਰ੍ਹੇ ਵੱਧਦਾ ਹੀ ਗਿਆ। ਗੁਰਦੁਆਰਾ ਡੇਹਰਾ ਸਾਹਿਬ ਤੋਂ ਕੁਝ ਦਿਨ ਪਹਿਲਾਂ ਹੀ ਪ੍ਰਭਾਤ ਫੇਰੀਆਂ ਆਰੰਭ ਹੋ ਜਾਂਦੀਆਂ ਹਨ। ਗੁਰਦੁਆਰਾ ਡੇਹਰਾ ਸਾਹਿਬ, ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਸਤਕਰਤਾਰੀਆ ਸਾਹਿਬ ਅਤੇ ਹੋਰਨਾਂ ਗੁਰਦੁਆਰਿਆਂ ’ਚ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਆ ਕੇ ਨਤਮਸਤਕ ਹੁੰਦੀਆਂ ਹਨ। ਅਗਲੇ  ਦਿਨ ਵਿਸ਼ਾਲ ਨਗਰ ਕੀਰਤਨ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਅਗਵਾਈ ’ਚ ਕੱਢਿਆ ਜਾਂਦਾ ਹੈ। ਵਿਆਹ ਪੁਰਬ ਦੇ ਸਮਾਗਮ ਮੌਕੇ ਪਿੰਡਾਂ ਕਸਬਿਆਂ ਦੀਆਂ ਸੰਗਤਾਂ ਕਈ ਦਿਨ ਪਹਿਲਾਂ ਤੇ ਬਾਅਦ ਦੇ ਕੁਝ ਦਿਨਾਂ ਤੱਕ ਲੰਗਰ ਲਗਾਉਂਦੀਆਂ ਹਨ।

ਦਲਬੀਰ ਸੱਖੋਵਾਲੀਆ




Post Comment

Saturday, September 22, 2012

ਦਸਮਪਿਤਾ ਦੇ ਜੀਵਨ ਦੀ ਪਹਿਲੀ ਜੰਗ: ਭੰਗਾਣੀ ਦਾ ਯੁੱਧ


ਭੰਗਾਣੀ ਦਾ ਯੁੱਧ
ਜਦੋਂ ਜਨਤਾ ਜ਼ੁਲਮੋ-ਸਿਤਮ ਦੇ ਸ਼ਿਕੰਜੇ ਵਿੱਚ ਜਕੜੀ ਹੋਈ ਸੀ, ਸ਼ੀਸ਼ਾ–ਇ-ਆਬਰੂ ਸ਼ਰੇਆਮ ਕੀਚਰੀਂ ਕੀਤਾ ਜਾ ਰਿਹਾ ਸੀ, ਦਾਦ ਫ਼ਰਿਆਦ ਸ਼ਾਹੀ ਮਹਿਲਾਂ ਦੀ ਰੰਗੀਨੀਆਂ ਨਾਲ ਟਕਰਾਅ–ਟਕਰਾਅ ਕੇ ਖ਼ੁਦਕਸ਼ੀ ਕਰ ਰਹੀ ਸੀ, ਨਿਆਂ ਨੇ ਬੁਰਕਾ ਪਹਿਨ ਰੱਖਿਆ ਸੀ, ਪਰ ਅਨਿਆਇ ਗਲੀ ਗਲੀ, ਮੁਹੱਲੇ ਮੁਹੱਲੇ ਖੁਲੇਆਮ ਬੇ-ਝਿਜਕ ਘੁੰਮ ਰਿਹਾ ਸੀ। ਇਸ ਅਨਿਆਇ ਤੋਂ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਵੀ ਨਹੀਂ ਸਨ ਬਚ ਸਕੇ। ਅਜਿਹਾ ਅਨਿਆਇ ਹੁੰਦਾ ਵੇਖ ਦਸਮਪਿਤਾ ਸ਼੍ਰੀ ਗੁਰੂ ਗੋਬਿੰਦ ਰਾਇ ਜੀ ਨੇ ਸ਼ਰਧਾਲੂਆਂ ਨੂੰ ਹਥਿਆਰ ਅਤੇ ਘੋੜੇ ਆਦਿ ਲੈ ਕੇ ਆਉਂਣ ਲਈ ਕਿਹਾ। ਰਣਜੀਤ ਨਗਾਰਾ ਤਿਆਰ ਕਰਵਾਕੇ ਸ਼ਿਕਾਰ ਲਈ ਜਾਣ ਲੱਗੇ ਅਤੇ ਸ਼ਿਕਾਰੀ ਪੰਛੀ ਬਾਜ਼ ਨੂੰ ਨਾਲ ਰੱਖਣ ਲੱਗੇ। ਸ਼ਰਧਾਲੂਆਂ ਨੂੰ ਫ਼ੌਜੀ ਤਰਬੀਅਤ ਦਿੱਤੀ ਜਾਣ ਲੱਗੀ।

ਇਹ ਤਿਆਰੀ ਵੇਖ ਅਤੇ ਪਹਾੜਾਂ ਵਿੱਚ ਨਗਾਰੇ ਦੀ ਧਮਕ ਸੁਣ ਪਹਾੜੀ ਰਾਜੇ ਬੁਖ਼ਲਾ ਉੱਠੇ। ਇਥੋਂ ਤੱਕ ਕਿ ਮਿੱਤਰਤਾ ਦਾ ਢੌਂਗ ਰਚਾਉਂਦਾ ਰਾਜਾ ਭੀਮ ਚੰਦ ਤਾਂ ਗੁਰੂ ਜੀ ਪਾਸ ਹੀ ਜਾ ਪਹੁੰਚਿਆ। ਤਾਂ ਜੋ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ। ਉਥੋਂ ਦੀ ਸ਼ਾਨੋ-ਸ਼ੌਕਤ ਅਤੇ ਗੁਰੂ ਜੀ ਦਾ ਜਾਹੋ-ਜਲਾਲ ਵੇਖ ਉਹ ਦੰਗ ਰਹਿ ਗਿਆ। ਪ੍ਰਸਾਦੀ ਹਾਥੀ ਅਤੇ ਅਸਾਮ ਦੇ ਰਾਜਾ ਰਤਨ ਰਾਇ ਵੱਲੋਂ ਦਿੱਤੇ ਤੋਹਫ਼ੇ ਵੇਖ ਤਾਂ ਉਸ ਨੇ ਮੂੰਹ ਵਿੱਚ ਉਂਗਲਾਂ ਹੀ ਪਾ ਲਈਆਂ। ਉਸਦੇ ਮਨ ਵਿੱਚ ਇਹ ਚੀਜ਼ਾਂ ਪ੍ਰਾਪਤ ਕਰਨ ਦੀ ਲਾਲਸਾ ਪੈਦਾ ਹੋ ਗਈ। ਸਿੱਟੇ ਵਜੋਂ ਉਸ ਨੇ ਆਪਣੇ ਪੱਤਰ ਦੇ ਵਿਆਹ ਸਮੇ ਗੁਰੂ ਜੀ ਨੂੰ ਵਿਆਹ ਵਿੱਚ ਸ਼ਾਮਲ ਹੋਣ ਦਾ ਸੱਦਾ ਦੇਣ ਦੇ ਨਾਲ ਹੀ ਇਹ ਬਹੁ-ਕੀਮਤੀ, ਲਾ-ਜਵਾਬ ਚੀਜਾਂ ਵੀ ਮੰਗ ਲਈਆਂ। ਪਰ ਗੁਰੂ ਜੀ ਇਹ ਜਾਣ ਚੁੱਕੇ ਸਨ ਕਿ ਇਹ ਦਰਸ਼ਨਾਂ ਨੂੰ ਨਹੀਂ ਬਲਕਿ ਮਾੜੀ ਨੀਤੀ ਨਾਲ ਹੀ ਇੱਥੇ ਆਇਆ ਹੈ। ਇਸ ਲਈ ਗੁਰੂ ਜੀ ਨੇ ਇਹ ਸਾਰਾ ਕੁੱਝ ਦੇਣ ਤੋਂ ਕੋਰਾ ਜਵਾਬ ਦੇ ਦਿੱਤਾ। ਉਧਰ ਭੀਮ ਚੰਦ ਮੁਗ਼ਲ ਹਕੂਮਤ ਨੂੰ ਗੁਰੂ ਜੀ ਬਾਰੇ ਵਧਾਅ-ਚੜਾਅ ਕਿ ਗੱਲਾਂ ਦੱਸਣ ਦੇ ਕੰਮ ਵਿੱਚ ਵੀ ਲੱਗਿਆ ਹੋਇਆ ਸੀ।

ਦੂਰ ਦ੍ਰਿਸ਼ਟੀਵਾਨ ਗੁਰੂ ਜੀ ਵੀ ਸਭ ਹਾਲਾਤਾਂ ‘ਤੇ ਨਜ਼ਰ ਰਖਦੇ ਹੋਏ ਨਾਹਨ ਰਿਆਸਤ ਦੇ ਮੇਦਨੀ ਪ੍ਰਕਾਸ਼ ਵੱਲੋਂ ਭੇਜੇ ਸੱਦੇ ‘ਤੇ ਉਹਦੇ ਕੋਲ ਜਾ ਪਹੁੰਚੇ। ਇੱਥੇ ਕਿਲਾ ਪਾਊਂਟਾ ਸਾਹਿਬ ਦੀ ਨੀਂਹ ਰੱਖੀ। ਸਢਾਉਰਾ ਵਾਸੀ ਪੀਰ ਬੁਧੁ ਸ਼ਾਹ ਨਾਲ ਮੁਲਾਕਾਤ ਵੀ ਇੱਥੇ ਹੀ ਹੋਈ। ਪੀਰ ਜੀ ਨੇ ਮੁਗ਼ਲ ਫ਼ੌਜ ਵਿੱਚੋਂ ਕੱਢੇ 500 ਪਠਾਣ ਫ਼ੌਜੀਆਂ ਨੂੰ ਗੁਰੂ ਜੀ ਦੀ ਸੇਵਾ ਵਿੱਚ ਰਖਵਾ ਦਿੱਤਾ। ਜਿੰਨਾਂ ਦੇ ਪੰਜ ਸਰਦਾਰ ਕਾਲੇ ਖਾਂ, ਭੀਖ਼ਨ ਖਾਂ, ਨਜ਼ਾਬਤ ਖਾਂ, ਉਮਰ ਖਾਂ ਅਤੇ ਹਯਾਤ ਖਾਂ ਸਨ।

ਪਹਾੜੀ ਰਾਜੇ ਹਰ ਵੇਲੇ ਛੇੜ-ਛਾੜ ਦੀ ਤਾਕ ਵਿੱਚ ਰਹਿੰਦੇ ਸਨ, ਜੋ ਸੇਵਕ ਆਉਂਦੇ, ਉਹ ਉਹਨਾਂ ਨੂੰ ਪਰੇਸ਼ਾਨ ਵੀ ਕਰਦੇ। ਰਾਜਾ ਫ਼ਤਹਿ ਚੰਦ ਦੀ ਲੜਕੀ ਦੇ ਵਿਆਹ ਸਮੇ ਵੀ ਗੁਰੂ ਜੀ ਨਾ ਗਏ। ਸਗੋਂ ਸਿੱਖਾਂ ਨੂੰ ਸੁਚੇਤ ਕਰਕੇ ਭੇਜ ਦਿੱਤਾ। ਜਿੰਨਾਂ ਦਾ ਮੁਖੀਆ ਦੀਵਾਨ ਨੰਦ ਚੰਦ ਸੀ। ਭੀਮ ਚੰਦ ਨੇ ਧਮਕੀ ਦਿੱਤੀ ਕਿ ਜੇਕਰ ਫ਼ਤਹਿ ਚੰਦ ਨੇ ਗੁਰੂ ਜੀ ਦੇ ਤੋਹਫ਼ੇ ਕਬੂਲ ਕੀਤੇ ਤਾਂ ਉਹ ਆਪਣੇ ਲੜਕੇ ਦੀ ਸ਼ਾਦੀ ਉਸਦੀ ਲੜਕੀ ਨਾਲ ਨਹੀਂ ਹੋਣ ਦੇਵੇਗਾ ਅਤੇ ਬਰਾਤ ਉਵੇਂ ਹੀ ਵਾਪਸ ਲੈ ਜਾਵੇਗਾ। ਫ਼ਤਹਿ ਚੰਦ ਨੇ ਬੇ-ਵਸੀ ਵੱਸ ਤੋਹਫ਼ੇ ਨਾ ਲਏ।

ਇਹ ਸਾਰਾ ਕੱਝ ਵੇਖ ਪਹਾੜੀ ਰਾਜਿਆਂ ਦੇ ਗੁੱਸੇ ਦੀ ਕੋਈ ਹੱਦ ਨਾ ਰਹੀ ‘ਤੇ ਉਹ ਪਾਉਂਟਾ ਸਾਹਿਬ ਉੱਤੇ ਚੜਾਈ ਕਰ ਆਏ। ਗੁਰੂ ਜੀ ਨੇ ਆਪਣੇ ਨਿਵਾਸ ਤੋਂ 6 ਕੁ ਮੀਲ ਦੀ ਦੂਰੀ ‘ਤੇ ਆਪਣੇ ਸੰਘਰਸ਼ ਭਰੇ ਜੀਵਨ ਦੀ ਪਹਿਲੀ ਲੜਾਈ “ਭੰਗਾਣੀ” ਦੇ ਸਥਾਨ ‘ਤੇ ਲੜੀ। ਜੋ 500 ਪਠਾਣ ਪੀਰ ਬੁਧੂ ਸ਼ਾਹ ਜੀ ਨੇ ਰਖਵਾਏ ਸਨ ਉਹਨਾਂ ਵਿੱਚੋਂ 400 ਲੜਾਈ ਸਮੇ ਫਿਰ ਮੁਗ਼ਲ ਫ਼ੌਜ ਨਾਲ ਜਾ ਮਿਲੇ। ਪਰ ਕਾਲੇ ਖਾਂ ਦੀ ਅਗਵਾਈ ਵਾਲੇ 100 ਪਠਾਣ ਮੈਦਾਨ ਵਿੱਚ ਡਟੇ ਰਹੇ। ਜੋ ਹੋਰ ਗੋਗੜਾਂ ਵਧਾਉਂਣ ਵਾਲੇ ਸੇਵਕ ਸਨ, ਉਹ ਵੀ ਸਹਿਜੇ ਸਹਿਜੇ ਅੱਖ ਬਚਾ ਕੇ ਖ਼ਿਸਕ ਗਏ। ਤਹਿਸੀਲ ਜਗਰਾਵਾਂ ਦੇ ਹੇਰਾਂ ਪਿੰਡ ਦਾ ਕ੍ਰਿਪਾਲ ਦਾਸ ਵਧ ਵਧ ਕੇ ਲੜਾਈ ਲੜਦਾ ਰਿਹਾ।

ਇਹ ਇਤਿਹਾਸਕ ਜੰਗ 15 ਅਪ੍ਰੈਲ 1687 ਨੂੰ ਲੜੀ ਗਈ। ਪਠਾਣਾਂ ਦੇ ਧੋਖਾ ਦੇਣ ਬਾਰੇ ਸੁਣ ਕੇ ਪੀਰ ਬੁਧੂ ਸ਼ਾਹ ਆਪਣੇ ਚਾਰ ਪੱਤਰਾਂ, ਦੋਹਾਂ ਭਰਾਵਾਂ ਅਤੇ 700 ਚੇਲਿਆਂ ਸਮੇਤ ਮੈਦਾਨ ਵਿੱਚ ਆ ਡਟਿਆ। ਗੁਰੂ ਜੀ ਦੀ ਭੂਆ ਵੀਰੋ ਦੇ ਪੰਜ ਪੁੱਤਰ ਜੀਤ ਮੱਲ, ਸੰਗੋ ਸ਼ਾਹ, ਮੋਹਰੀ ਚੰਦ, ਗੁਲਾਬ ਰਾਇ ਅਤੇ ਗੰਗਾ ਰਾਮ ਨੇ ਵੀ ਕਦਮ ਪਿਛਾਂਹ ਨਹੀਂ ਸਨ ਮੋੜੇ। ਗੁਰੂ ਜੀ ਦਾ ਮਾਮਾ ਕ੍ਰਿਪਾਲ ਚੰਦ ਵੀ ਕਿਸੇ ਤੋਂ ਪਿੱਛੇ ਨਾ ਰਿਹਾ। ਮੌਕਾ ਮੇਲ ਗੱਲ ਵਾਂਗ ਜਾਂ ਸਬੱਬ ਨਾਲ ਕਾਂਸੀ ਤੋਂ ਚਲਿਆ ਸਿੱਖ ਭਾਈ ਰਾਮਾਂ ਵੀ ਭਾਰੀ ਗਿਣਤੀ ਵਿੱਚ ਤੋਪਾਂ ਅਤੇ ਹੋਰ ਜੰਗੀ ਸਮਾਨ ਲੈ ਕੇ ਆ ਪਹੁੰਚਿਆ। ਇਹ ਸਾਰੀ ਸਥਿੱਤੀ ਵੇਖ ਪਹਾੜੀ ਰਾਜੇ ਦੁੰਮ ਦਬਾ ਕੇ ਭੱਜ ਗਏ।

ਪਹਾੜੀ ਰਾਜਿਆਂ ਦੇ ਭੱਜ ਜਾਣ ਮਗਰੋਂ ਗੁਰੂ ਜੀ ਨੇ ਨਾਂ ਤਾਂ ਉਹਨਾਂ ਦਾ ਪਿੱਛਾ ਹੀ ਕੀਤਾ ਅਤੇ ਨਾ ਹੀ ਉਹਨਾਂ ਦਾ ਕੋਈ ਇਲਾਕਾ ਕਬਜ਼ੇ ਵਿੱਚ ਲਿਆ। ਨਾ ਹੀ ਲੜਾਈ ਦਾ ਹਰਜਾਨਾ ਪਾਉਂਦਿਆਂ ਕੋਈ ਸਮਝੌਤਾ ਕੀਤਾ। ਸਗੋਂ ਇਸ ਲੜਾਈ ਨੇ ਖ਼ਾਲਸਾ ਪੰਥ ਸਾਜਣ ਨੂੰ ਪਰਪੱਕਤਾ ਦਿਵਾਈ। ਇਸ ਲੜਾਈ ਵਿੱਚ ਸੰਗੋ ਸ਼ਾਹ, ਜੀਤ ਮੱਲ (ਭੂਆ ਵੀਰੋ ਦੇ ਪੱਤਰ), ਪੀਰ ਬੁਧੂ ਸ਼ਾਹ ਦੇ ਦੋ ਪੱਤਰ, ਇੱਕ ਭਰਾ, ਤਿੰਨ ਪਹਾੜੀ ਰਾਜੇ, ਨਜ਼ਾਬਤ ਖਾਂ ਅਤੇ ਹਯਾਤ ਖਾਂ ਗਦਾਰ ਪਠਾਣ, ਬਹੁਤ ਸਾਰੇ ਗੁਰੂ ਜੀ ਦੇ ਸ਼ਰਧਾਲੂ ਰੱਬ ਨੂੰ ਪਿਆਰੇ ਹੋਏ। ਗੁਰੂ ਜੀ ਨੇ ਇਸ ਜੰਗ ਨੂੰ ਬੀਰਰਸੀ ਪ੍ਰਸੰਗ ਵਿੱਚ “ਬਚਿੱਤਰ ਨਾਟਕ” ਦੇ ਅੱਠਵੇਂ ਅਧਿਆਇ ਵਿੱਚ ਬਿਆਂਨ ਕੀਤਾ ਹੈ।

ਪੀਰ ਬੁਧੂ ਸ਼ਾਹ ਨੂੰ ਕਟਾਰ, ਵਾਲਾਂ ਵਾਲਾ ਕੰਘਾ, ਪੁਸ਼ਾਕ, ਹੱਥ ਲਿਖਤ ਹੁਕਮਨਾਮਾ ਅਤੇ ਅੱਧੀ ਦਸਤਾਰ ਯਾਦ ਨਿਸ਼ਾਨੀ ਵਜੋਂ ਦਿੰਦਿਆਂ ਉਸ ਨਾਲ ਦੁੱਖ ਵੀ ਸਾਂਝਾ ਕੀਤਾ। ਅੱਧੀ ਦਸਤਾਰ ਮਹੰਤ ਕ੍ਰਿਪਾਲ ਦਾਸ ਨੂੰ ਸੌਂਪ ਦਿੱਤੀ। ਜ਼ਾਬਰਾਂ ਵਿਰੁੱਧ ਇਹ ਇੱਕ ਐਲਾਨ ਸੀ ਕਿ ਜੋ ਅੜੇਗਾ ,ਸੋ ਝੜੇਗਾ। ਇਸ ਐਲਾਨ ਦਾ ਰੰਗ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਵੇਖਣ ਨੂੰ ਮਿਲਿਆ। ਪਰ ਇੱਕ ਵਾਰ ਫਿਰ ਗਦਾਰਾਂ ਦੀਆਂ ਕੁਟਲ਼ ਚਾਲਾਂ ਦਾ ਸ਼ਿਕਾਰ ਹੋ ਕਿ ਸਾਰਾ ਕੱਝ ਰੁਲ ਗਿਆ। ਸੁਪਨੇ ਫਿਰ ਮੁਰਝਾ ਗਏ।

ਰਣਜੀਤ ਸਿੰਘ ਪ੍ਰੀਤ


Post Comment

Wednesday, September 19, 2012

ਸ਼੍ਰੀ ਗੁਰੂ ਅੰਗਦ ਦੇਵ ਜੀ


ਗੁਰੂ ਨਾਨਕ ਦੇਵ ਤੋਂ ਬਾਅਦ ਗੁਰੂ ਗੱਦੀ ਤੇ ਬੈਠਣ ਵਾਲੇ ਉਹ ਦੂਜੇ ਸਿੱਖ ਗੁਰੂ ਸਨ। ਉਨ੍ਹਾਂ ਦਾ ਜਨਮ 31 ਮਾਰਚ 1504 ਈ. ਐਤਵਾਰ ਨੂੰ ਮਤੇ-ਦੀ-ਸਰਾਂ (ਹੁਣ ਨਾਗੇ-ਦੀ-ਸਰਾਂ) ਜਿ਼ਲ੍ਹਾ ਫਰੀਦਕੋਟ ਵਿਚ ਫੇਰੂ ਮਲ ਖੱਤਰੀ (ਤ੍ਰੇਹਨ) ਦੇ ਘਰ ਮਾਤਾ ਦਯਾ ਜੀ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਮੂਲ ਨਾਂ ‘ਲਹਿਣਾ’ ਸੀ। ਉਨ੍ਹਾਂ ਦੇ ਪਿਤਾ ਫੇਰੂ ਮੱਲ ਉਰਦੂ, ਫਾਰਸੀ ਦੇ ਵਿਦਵਾਨ ਤੇ ਹਿਸਾਬ ਕਿਤਾਬ ਵਿਚ ਬਹੁਤ ਮਾਹਰ ਸਨ। ਉਹ ਵਣਜ ਵਪਾਰ ਕਰਦੇ ਸਨ ਅਤੇ ਦੇਵੀ ਦੇ ਉਪਾਸ਼ਕ ਸਨ।
ਭਾਈ ਲਹਿਣਾ ਜੀ ਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਕ ਸੀ। ਭਾਈ ਕੇਸਰ ਸਿੰਘ ਛਿਬਰ ਨੇ ਬੰਸਾਵਲੀਨਾਮਾ ਦੇ ਪੰਨਾ 50 ‘ਤੇ ਲਿਖਿਆ ਹੈ:
ਬਡੋ ਹੋਇ ਕਰ ਬਿਦਿਆ ਪੜ੍ਹੇ।
ਯਗਿਓ ਪਵੀਤ ਪਾਇਆ,
ਖੇਡੈ ਹੰਸ ਘੋੜੀ ਚੜ੍ਹੇ।
ਮੁੱਢਲੀ ਵਿਦਿਆ ਖਤਮ ਕਰਨ ਪਿੱਛੋਂ ਭਾਈ ਲਹਿਣਾ ਜੀ ਨੇ ਆਪਣੇ ਪਰਿਵਾਰਕ ਧੰਦੇ ਵਿਚ ਭਾਗ ਲੈਣਾ ਆਰੰਭ ਕਰ ਦਿੱਤਾ। ਉਨ੍ਹਾਂ ਦਾ ਵਿਆਹ ਸੰਨ 1519 ਈ. ਵਿਚ ਖਡੂਰ ਸਾਹਿਬ ਤੋਂ ਤਿੰਨ ਮੀਲ ਪਿੰਡ ਸੰਘਰ ਦੇ ਇਕ ਸ਼ਾਹੂਕਾਰ ਲਾਲਾ ਦੇਵੀ ਚੰਦ ਮਰਵਾਹ ਦੀ ਸਪੁੱਤਰੀ ਬੀਬੀ ਖੀਵੀ ਨਾਲ ਹੋਇਆ। ਉਸ ਸਮੇਂ ਉਨ੍ਹਾਂ ਦੀ ਉਮਰ 15 ਸਾਲ ਦੇ ਕਰੀਬ ਸੀ ਅਤੇ ਬੀਬੀ ਖੀਵੀ ਦੀ 13 ਸਾਲ। ਪਿਤਾ ਬਾਬਾ ਫੇਰੂ ਮਲ 1526 ਈ. ਵਿਚ ਚੜ੍ਹਾਈ ਕਰ ਗਏ ਤੇ ਭਾਈ ਲਹਿਣਾ ਜੀ ਉਤੇ ਨਾ ਸਿਰਫ ਸਾਰੇ ਪਰਿਵਾਰ ਦੀ ਅਤੇ ਦੁਕਾਨਦਾਰੀ ਦੀ ਜਿ਼ੰਮੇਵਾਰੀ ਆ ਪਈ ਬਲਕਿ ਪਿਤਾ ਵਾਂਗ ਦੇਵੀ ਭਗਤਾਂ ਦਾ ਆਗੂ ਵੀ ਉਹ ਨੂੰ ਥਾਪਿਆ ਗਿਆ। ਮੱਤੇ-ਦੀ-ਸਰਾਂ ਦੇ ਉਜਾੜੇ ਕਾਰਨ ਉਹ ਖਡੂਰ ਸਾਹਿਬ 1524 ਈ. ਵਿਚ ਆ ਵਸੇ। ਏਥੇ ਉਨ੍ਹਾਂ ਦੇ ਘਰ ਦੋ ਲੜਕੇ ਤੇ ਦੋ ਲੜਕੀਆਂ ਦਾ ਜਨਮ ਹੋਇਆ। ਦਾਸੂ ਜੀ-1524ਈ, ਬੀਬੀ ਅਮਰੋ-1526 ਈ., ਬੀਬੀ ਅਨੋਖੀ-1535 ਈ, ਦਾਤੂ ਜੀ-1537 ਈ। (ਕੇਸਰ ਸਿੰਘ ਛਿਬਰ ਬੰਸਾਵਲੀ ਨਾਮਾ ਦਸ ਪਾਤਸ਼ਾਹੀਆਂ ਕਾ ਪੰਨਾ 51)
ਉਨ੍ਹਾਂ ਦੀ ਉਮਰ 22 ਸਾਲ ਦੀ ਸੀ ਜਦੋਂ ਉਨ੍ਹਾਂ ਦੇ ਪਿਤਾ ਜੀ ਦਾ ਦਿਹਾਂਤ ਹੋਇਆ। ਪਿਤਾ ਦੀਆਂ ਜਿ਼ੰਮੇਵਾਰੀਆਂ ਨਿਭਾਉਣ ਲਈ ਉਨ੍ਹਾਂ ਨੂੰ ਹਰ ਸਾਲ ਦੇਵੀ ਭਗਤਾਂ ਨਾਲ ਵੈਸ਼ਨੂ ਦੇਵੀ ਦੇ ਦਰਸ਼ਨਾਂ ਲਈ ਜਾਣਾ ਪੈਂਦਾ ਪਰ ਫਿਰ ਵੀ ਮਨ ਨੂੰ ਸ਼ਾਂਤੀ ਨਾ ਮਿਲਦੀ। ਇਕ ਦਿਨ ਸਵੇਰੇ ਅੰਮ੍ਰਿਤ ਵੇਲੇ ਭਾਈ ਜੋਧ ਜੀ ਤੋਂ ਉਨ੍ਹਾਂ ਨੇ ‘‘ਜਪੁਜੀ ਤੇ ਆਸਾ ਦੀ ਵਾਰ’’ ਸੁਣੀ। ਉਨ੍ਹਾਂ ਨੂੰ ਇਉਂ ਲੱਗਿਆ ਕਿ ਅਸਲ ਜੀਵਨ ਜੁਗਤੀ ਇਹੀ ਹੈ। ਭਾਈ ਜੋਧ ਜੀ ਨੇ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਤੇ ਉਹ ਅੱਜ-ਕੱਲ੍ਹ ਦਰਿਆ ਰਾਵੀ ਦੇ ਕਿਨਾਰੇ ਵਸਾਏ ਹੋਏ ਨਗਰ ਕਰਤਾਰਪੁਰ ਵਿਖੇ ਸੰਸਾਰ ਦੇ ਲੋਕਾਂ ਨੂੰ ਸੱਚ ਦਾ ਰਾਹ ਦਿਖਾ ਰਹੇ ਹਨ। ਭਾਈ ਲਹਿਣਾ ਜੀ ਦੇ ਅੰਦਰ ਗੁਰੂ ਦਰਸ਼ਨਾਂ ਦੀ ਤਾਂਘ ਤੇਜ਼ ਹੋ ਗਈ। ਉਨ੍ਹਾਂ ਨੇ ਛੇਤੀ ਹੀ ਕਰਤਾਰਪੁਰ ਜਾਣ ਦਾ ਫੈਸਲਾ ਕਰ ਲਿਆ।
ਗੁਰੂ ਨਾਨਕ ਦੇਵ ਜੀ ਚਾਰ ਉਦਾਸੀਆਂ ਖਤਮ ਕਰਕੇ 1522 ਈ. ਵਿਚ ਰਾਵੀ ਕੰਢੇ ‘ਤੇ ਕਰਤਾਰਪੁਰ ਨਗਰ ਵਸਾ ਕੇ ਰਹਿ ਰਹੇ ਸਨ। ਉਹ 17 ਸਾਲ 5 ਮਹੀਨੇ ਤੇ 9 ਦਿਨ ਏਥੇ ਹੀ ਰਹੇ ਤੇ ਏਥੇ ਹੀ ਜੋਤੀ ਜੋਤ ਸਮਾਏ। ਸੋ 1532 ਈ. ਵਿਚ ਭਾਈ ਲਹਿਣਾ ਜੀ ਦੇਵੀ ਦੇ ਦਰਸ਼ਨਾਂ ਨੂੰ ਜਾਂਦਿਆਂ ਹੋਇਆਂ ਰਾਹ ਵਿਚ ਪੈਂਦੇ ਕਰਤਾਰਪੁਰ ਗੁਰੂ ਜੀ ਦੇ ਦਰਸ਼ਨਾਂ ਲਈ ਰੁਕ ਗਏ। ਗੁਰੂ ਨਾਨਕ ਦੇਵ ਜੀ ਦੀ ਸਾਧਨਾ-ਪੱਧਤੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਦੇਵੀ-ਪੂਜਾ ਦੀ ਬ੍ਰਿਤੀ ਛੱਡ ਦਿੱਤੀ ਅਤੇ ਆਪਣੀ ਅਧਿਆਤਮਕ ਉਨਤੀ ਲਈ ਗੁਰੂ ਨਾਨਕ ਦੇਵ ਦੇ ਚਰਨਾਂ ਵਿਚ ਰਹਿਣ ਦਾ ਮਨ ਬਣਾ ਲਿਆ। ਪਰ ਜਦੋਂ ਉਹ ਘਰ ਵਾਪਸ ਪਰਤੇ ਤਾਂ ਪਰਿਵਾਰ ਤੇ ਭਾਈਚਾਰੇ ਨੂੰ ਇਹ ਗੱਲ ਚੰਗੀ ਨਾ ਲੱਗੀ। ਇਸ ਵਿਰੋਧ ਕਾਰਨ ਉਹ ਘਰ-ਬਾਰ ਛੱਡ ਕੇ ਗੁਰੂ ਨਾਨਕ ਦੇਵ ਦੀ ਸੇਵਾ ਵਿਚ ਕਰਤਾਰਪੁਰ ਰਹਿਣ ਲਈ ਤੁਰ ਪਏ।
ਗੁਰੂ ਨਾਨਕ ਦੇਵ ਨੇ ਉਨ੍ਹਾਂ ਦੀ ਸਾਧਨਾਂ ਦੀ ਗਹਿਰਾਈ ਦੀ ਕਈ ਢੰਗਾਂ ਨਾਲ ਪ੍ਰੀਖਿਆ ਲਈ। ਉਹ ਹਰ ਪ੍ਰੀਖਿਆ ਵਿਚ ਪੂਰੇ ਉਤਰੇ। ਕੁਝ ਸਮਾਂ ਬੀਤਣ ਤੋਂ ਬਾਅਦ ਉਹ ਗੁਰੂ ਜੀ ਪਾਸੋਂ ਆਗਿਆ ਲੈ ਕੇ ਆਪਣੇ ਘਰ ਗਏ। ਘਰ ਬਾਹਰ ਤੇ ਬੱਚਿਆਂ ਦੀ ਸੰਭਾਲ ਦਾ ਜਿ਼ੰਮਾ ਮਾਤਾ ਖੀਵੀ ਜੀ ਨੂੰ ਸੌਂਪ ਕੇ ਭਾਈ ਲਹਿਣਾ ਜਲਦੀ ਹੀ ਫਿਰ ਗੁਰੂ ਨਾਨਕ ਦੇਵ ਦੀ ਸੱਚੀ ਤੇ ਸੁੱਚੀ ਸੰਗਤ ਦਾ ਆਨੰਦ ਮਾਨਣ ਲਈ ਕਰਤਾਰਪੁਰ ਪਹੁੰਚ ਗਏ। ਉਹ 1539 ਈ. ਭਾਵ ਸੱਤ ਸਾਲ ਤਕ ਕਰਤਾਰਪੁਰ ਹੀ ਰਹੇ। ਇਨ੍ਹਾਂ ਸੱਤਾਂ ਸਾਲਾਂ ਇਚ ਉਨ੍ਹਾਂ ਨੇ ਪੂਰਨ ਤੌਰ ਤੇ ਆਪਣੇ ਆਪ ਨੂੰ ਗੁਰੂ ਚਰਨਾਂ ਨਾਲ ਜੋੜੀ ਰੱਖਿਆ। ਕਠਿਨ ਤੋਂ ਕਠਿਨ ਪ੍ਰੀਖਿਆ ਦੀ ਘੜੀ ਵਿਚ ਉਨ੍ਹਾਂ ਦਾ ਮਨ ਨਹੀਂ ਡੋਲਿਆ। ਬਲਕਿ ਗੁਰੂ ਜੀ ਵਿਚ ਉਨ੍ਹਾਂ ਦਾ ਵਿਸ਼ਵਾਸ ਹੋਰ ਵੀ ਪਰਪੱਕ ਹੁੰਦਾ ਗਿਆ।
ਗੁਰੂ ਨਾਨਕ ਦੇਵ ਨੂੰ ਆਪਣੀ ਢਲ ਰਹੀ ਉਮਰ ਕਰਕੇ ਆਪਣੇ ਮਿਸ਼ਨ ਨੂੰ ਜਾਰੀ ਰਖਣ ਲਈ ਉਤਰਾਧਿਕਾਰੀ ਦੀ ਚੋਣ ਦਾ ਵੀ ਖਿਆਲ ਸੀ। ਉਨ੍ਹਾਂ ਨੇ ਜੋ ਪਰਖਾਂ ਕੀਤੀਆਂ, ਉਨ੍ਹਾਂ ਵਿਚ ਆਪਣੇ ਸਿੱਖਾਂ ਤੋਂ ਛੁਟ, ਆਪਣੇ ਦੋਵਾਂ ਪੁੱਤਰਾਂ, ਭਾਵ ਬਾਬਾ ਸਿਰੀ ਚੰਦ ਤੇ ਬਾਬਾ ਲਕਸ਼ਮੀ ਦਾਸ ਨੂੰ ਵੀ ਸ਼ਾਮਲ ਕੀਤਾ। ਗੁਰੂ ਨਾਨਕ ਦੇਵ ਭਾਈ ਲਹਿਣਾ ਦੀ ਸੇਵਾ ਅਤੇ ਭਗਤੀ ਤੋਂ ਅਜਿਹੇ ਪ੍ਰਭਾਵਿਤ ਹੋਏ ਕਿ ਅੰਗਦ ਨਾਉ ਰਖ ਕੇ 13 ਜੂਨ ਸੰਨ 1539 ਨੂੰ ਆਪਣਾ ਉਤਰਾਧਿਕਾਰੀ ਘੋਸਿ਼ਤ ਕੀਤਾ। ਉਨ੍ਹਾਂ ਸਪਸ਼ਟ ਐਲਾਨ ਕੀਤਾ:
ਅਬ ਤੂੰ, ਮੇਰੇ ਅੰਗ ਤੇ ਭਇਆ
ਤੂੰ ਲਹਿਣਾ ਮੈਂ ਦੇਨਾ ਭਇਆ।
(ਬਾਵਾ ਸਰੂਪ ਦਾਸ ਭੱਲਾ)
ਇਵੇਂ ਹੀ ਰਾਮਕਲੀ ਦੀ ਵਾਰ ਵਿਚ ਰਾਏ ਬਲਵੰਤ ਤੇ ਸਤੇ ਡੂਮ ਨੇ ਸਪਸ਼ਟ ਕਿਹਾ ਕਿ ਅੰਗਦ ਦੇਵ ਜੀ ਹੀ ਹੁਣ ਗੁਰੂ ਹਨ। ਜੋਤਿ ਸਰੂਪ ਹਰਿ ਉਹ ਹਨ। ਮੇਰੀ ਅਤੇ ਇਨ੍ਹਾਂ ਦੀ ਜੋਤਿ ਤੇ ਜੁਗਤਿ ਵਿਚ ਕੋਈ ਅੰਤਰ ਨਹੀਂ। ਕੇਵਲ ਕਾਇਆ ਹੀ ਬਦਲੀ ਹੈ:
ਲਹਿਣੇ ਕੀ ਫਗਈਐ ਨਾਨਕਾ ਦੋਹੀ ਖਟੀਐ।
ਜੋਤਿ ਓਹਾ ਜੁਗਤਿ ਸਾਇ
ਸਹਿ ਕਾਇਆ ਫੇਰਿ ਪਲਟੀਐ।
ਸਤਾ ਬਲਵੰਡ (ਰਾਮਕਲੀ ਕੀ ਵਾਰ)
ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦਾ ਨਾਂ ਦੇ ਕੇ ਗੁਰੂ ਨਾਨਕ ਨੇ ਉਨ੍ਹਾਂ ਅੱਗੇ ਮੱਥਾ ਟੇਕਿਆ ਅਤੇ ਗੁਰੂ ਚੇਲਾ ਦੀ ਰੀਤੀ ਨੂੰ ਜਨਮ ਦਿੱਤਾ। ਇਸਤੋਂ ਛੁੱਟ ਉਨ੍ਹਾਂ ਨੇ, ਆਪਣੀ ਸਾਰੀ ਬਾਣੀ ਵੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ। ਧੁਰ ਕੀ ਬਾਣੀ ਜਦੋਂ ਵੀ ਗੁਰੂ ਜੀ ਨੂੰ ਆਉਂਦੀ ਸੀ ਉਹ ਲਿਖ ਲੈਂਦੇ ਸਨ। ਇਸ ਦਾ ਵਰਨਣ ਕਈ ਵਾਰ ਉਨ੍ਹਾਂ ਨੇ ਕੀਤਾ ਹੈ। ਧੁਰ ਕੀ ਬਾਣੀ ਜਿਸ ਪੋਥੀ ਵਿਚ ਉਹ ਲਿਖ ਲੈਂਦੇ ਸਨ। ਉਸ ਦਾ ਜਿਕਰ ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਵਿਚ ਇਉਂ ਕੀਤਾ ਹੈ:
ਬਾਬਾ ਫਿਰ ਮੱਕੇ ਗਿਆ,
ਨੀਲ ਬਸਤਰ ਧਾਰੇ ਬਨਵਾਰੀ।
ਆਸਾ ਹੱਥ ਕਿਤਾਬ ਕੱਛ
ਕੂਜਾਂ ਬਾਂਗ ਮੁੱਸਲਾ ਧਾਰੀ।
ਦੂਜੀ ਵਾਰ ਵਿਚ ਭਾਈ ਗੁਰਦਾਸ ਜੀ ਏਸੇ ਕਿਤਾਬ ਵਲ ਇਸ਼ਾਰਾ ਕਰਦੇ ਹਨ ਜਦੋਂ ਮੱਕੇ ਵਿਚ ਹਾਜੀ ਗੁਰੂ ਜੀ ਨੂੰ ਸੁਆਲ ਕਰਦੇ ਹਨ:
ਪੁੱਛਣ ਫੋਲ ਕਿਤਾਬ ਨੂੰ
ਵਡਾ ਹਿੰਦੂ ਕਿ ਮੁਸਲਮਲੋਈ?
ਬਾਬਾ ਆਖੇ ਹਾਜੀਆਂ
ਸ਼ੁਭ ਅਮਲਾਂ ਬਾਝੋਂ ਦੋਵੇਂ ਰੋਵੀ।
ਸੋ ਗੁਰਿਆਈ ਬਖਸ਼ਣ ਸਮੇਂ ਆਪਣੀ ਸਾਰੀ ਬਾਣੀ ਪੋਥੀ ਰੂਪ ਵਿਚ ਉਨ੍ਹਾਂ ਨੇ ਗੁਰੂ ਅੰਗਦ ਜੀ ਦੇ ਹਵਾਲੇ ਕੀਤੀ। ਪੁਰਾਤਨ ਜਨਮ ਸਾਖੀ ਦੀ ਸਾਖੀ ਨੰ. 57 ਵਿਚ ਇਉ ਲਿਖਿਆ ਮਿਲਦਾ ਹੈ:
‘‘ਤਿਤੁ ਮਹਿਲ ਜੋ ਸ਼ਬਦ ਹੋਆ
ਸੋ ਪੋਥੀ ਗੁਰੂ ਅੰਗਦ ਜੋਗਿ ਮਿਲੀ।
ਇਸ ਤਰ੍ਹਾਂ ਪ੍ਰਿਥੀ ਚੰਦ ਦੇ ਪੁਤਰ ਮਿਹਰਬਾਨ’ ਨੇ ਵੀ ਆਪਣੇ ਗ੍ਰੰਥ ‘‘ਪੋਥੀ ਸਚ ਖੰਡ’’ ਵਿਚ ਸਪਸ਼ਟ ਇਸ਼ਾਰਾ ਕੀਤਾ ਹੈ ਕਿ ਗੁਰੂ ਨਾਨਕ ਦੇਵ ਨੇ ਆਪਣੇ ਜੀਵਨ ਦਾ ਸਰਮਾਇਆ ਪੋਥੀ ਦੇ ਰੂਪ ਵਿਚ ਗੁਰੂ ਅੰਗਦ ਦੇ ਹਵਾਲੇ ਕੀਤਾ। ਗੁਰੂ ਨਾਨਕ ਗੁਰੂ ਅੰਗਦ ਨੂੰ ਗੁਰਗੱਦੀ ਦੀ ਜਿ਼ੰਮੇਵਾਰੀ ਸੌਂਪ ਕੇ 5 ਦਿਨ ਬਾਅਦ ਭਾਵ 7 ਸਤੰਬਰ 1539 ਨੂੰ ਜੋਤੀ ਜੋਤ ਸਮਾ ਗਏ। ਭਾਈ ਲਹਿਣਾ ਨੂੰ ਗੁਰਗੱਦੀ ਮਿਲਣ ‘ਤੇ ਬਾਬਾ ਸਿਰੀ ਚੰਦ ਤੇ ਬਾਬਾ ਲਖਸ਼ਮੀ ਦਾਸ ਨੇ ਕਾਫੀ ਰੋਸ ਪ੍ਰਗਟ ਕੀਤਾ। ਇਨ੍ਹਾਂ ਹਾਲਾਤਾਂ ਨੂੰ ਮੁੱਖ ਰਖ ਕੇ ਹੀ ਗੁਰੂ ਨਾਨਕ ਦੇਵ ਨੇ ਗੁਰੂ ਅੰਗਦ ਦੇਵ ਨੂੰ ਕਰਤਾਰਪੁਰ ਦੀ ਬਜਾਏ ਖਡੂਰ ਨੂੰ ਆਪਣੇ ਪ੍ਰਚਾਰ ਦਾ ਕੇਂਦਰ ਬਣਾਉਣ ਦੇ ਆਦੇਸ਼ ਦਿੱਤੇ ਸਨ। ਭਾਈ ਗੁਰਦਾਸ ਨੇ ਪਹਿਲੀ ਵਾਰ ਦੀ 46 ਪੌੜੀ ਵਿਚ ਫਰਮਾਉਂਦੇ ਹਨ:
ਸੋ ਟਿੱਕਾ ਸੋ ਛਤਰ ਸਿਰ
ਸੋਈ ਸਚਾ ਤਖਤ ਟਿਕਾਈ
ਦਿਤਾ ਛਡ ਕਰਤਾਰਪੁਰ
ਬੈਠ ਖਡੂਰ ਜੋਤਿ ਜਗਾਈ।
ਕਰਤਾਰਪੁਰ ਤੋਂ ਆ ਕੇ ਕੁਝ ਦੇਰ ਤਾਂ ਉਹ ਬੀਬੀ ਭਰਾਈ ਜੀ ਦੇ ਘਰ ਗੁਪਤ ਰੂਪ ਵਿਚ ਰਹੇ ਅੰਗਦ ਦੇਵ ਜੀ ਦਾ ਇਹ ਅਗਿਆਤਵਾਸ ਦਾ ਸਮਾਂ ਲਗਭਗ ਛੇ ਮਹੀਨੇ ਰਿਹਾ ਸੀ ਜਦੋਂ ਸੰਗਤਾਂ ਵਿਚ ਖਬਰ ਪਹੁੰਚੀ ਕਿ ਸਤਿਗੁਰੂ ਨਾਨਕ ਦੀ ਦੂਜੀ ਜੋਤਿ, ਸਤਿਗੁਰੂ ਅੰਗਦ ਦੇਵ ਸਤਿਸੰਗਤ ਦਾ ਪਰਵਾਹ ਚਲਾਉਣਗੇ ਤਾਂ ਚਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ। ਸੰਗਤਾਂ ਦੇ ਉਦਮ ਨਾਲ ਕਰਤਾਰਪੁਰ ਵਿਚ ਇਕ ਧਰਮਸ਼ਾਲਾ ਵੀ ਬਣ ਗਈ ਜਿਥੇ ਲਗਾਤਾਰ ਦੀਵਾਨ ਸਜਦੇ ਤੇ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਦੀਆਂ।
ਸੰਗਤ ਦੇ ਨਾਲ ਨਾਲ ਪੰਗਤ ਭਾਵ ਲੰਗਰ ਦੀ ਪ੍ਰਥਾ ਨੂੰ ਵੀ ਨਿਰੰਤਰਿਤ ਕੀਤਾ ਅਤੇ ਸੰਗਤ ਪੰਗਤ ਦੀ ਜੁਗਤ ਰਾਹੀਂ ਸਮਾਜ ਵਿਚ ਪਰਸਪਰ ਵਿਰੋਧ ਅਤੇ ਊਚ-ਨੀਚ ਦੀ ਭਾਵਨਾ ਨੂੰ ਖਤਮ ਕੀਤਾ। ਲੰਗਰ ਦਾ ਕੰਮ ਗੁਰੂ ਜੀ ਦੀ ਪਤਨੀ ਮਾਤਾ ਖੀਵੀ ਸੰਭਾਲਦੇ ਸਨ। ਮਾਤਾ ਖੀਵੀ ਦੀ ਲੰਗਰ ਸੇਵਾ ਦਾ ਵਰਨਣ ਗੁਰੂ ਗ੍ਰੰਥ ਸਾਹਿਬ ਵਿਚ ਵੀ ਆਇਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇ ਭਗਤ ਤੋਂ ਛੁਟ ਕਿਸੇ ਵਿਅਕਤੀ ਦੀ ਉਪਮਾ ਨਹੀਂ ਹੈ। ਸਿਰਫ ਦੋ ਥਾਵੇਂ, ਇਕ ਰਾਮਕਲੀ ਦੀ ਵਾਰ ਜੋ ਸਤੇ ਤੇ ਬਲਵੰਡ ਜੀ ਨੇ ਆਖੀ ਹੈ ਤੇ ਦੂਜੇ ‘‘ਰਾਮਕਲੀ ਸਦ’’ ਵਿਚ ਗੁਰੂ ਪਤਨੀ ਤੇ ਗੁਰੂ ਸੰਤਾਨ ਦੀ ਉਪਮਾ ਹੈ ।’’ ਰਾਮਕਲੀ ਸਦ’’ ਵਿਚ ਮੋਹਰੀ ਪੁਤਰ ਸਨਮੁਖ ਹੋਆ ਕਹਿ ਕੇ ਸਤਕਾਰਿਆ ਹੈ ਤੇ ਬਲਵੰਡ ਜੀ ਨੇ ਪੂਰੀ ਇਕ ਪਉੜੀ ਗੁਰੂ ਅੰਗਦ ਸਾਹਿਬ ਦੀ ਸੁਪਤਨੀ ਦੀ ਉਪਮਾ ਵਿਚ ਲਿਖੀ ਹੈ।
ਪਏ ਕਬੂਲ ਖਸਮ ਨਾਲਿ,
ਜਾਂ ਘਾਲ ਮਰਦੀ ਘਾਲੀ
ਮਾਤਾ ਖੀਵੀ ਸਹੁ ਸੋਇ,
ਜਿਨਿ ਗੋਇ ਉਠਾਲੀ।’
ਮਾਤਾ ਖੀਵੀ ਦੀ ਸੇਵਾ ਸਦਕਾ ਲੰਗਰ ਵਿਚ ਸਭ ਨੂੰ ਘਿਓ ਵਾਲੀ ਖੀਰ ਮਿਲਦੀ ਸੀ।
‘‘ਬਲਵੰਡ ਖੀਵੀ ਨੇਕ ਜਨ,
ਜਿਸੁ ਬਹੁਤੀ ਛਾਉ ਪਤ੍ਰਾਲੀ।
ਲੰਗਰ ਦਉਲਤ ਵੰਡੀਐ,
ਰਸ ਅੰਮ੍ਰਿਤ ਖੀਰ ਘਿਆਲੀ।
ਗੁਰ ਸਿੱਖਾਂ ਦੇ ਮੁਖ ਉਜਲੇ,
ਮਨਮੁਖ ਥੀਏਂ ਪਰਾਲੀ।
ਹਮਾਯੂੰ ਬਾਦਸ਼ਾਹ ਨਾਲ ਮੁਲਾਕਾਤ: ਹਮਾਯੂੰ ਬਾਬਰ ਦਾ ਵੱਡਾ ਪੁੱਤਰ ਸੀ। ਉਹ 26 ਦਸੰਬਰ ਸੰਨ 1530 ਈ. ਨੂੰ ਆਗਰੇ ਵਿਖੇ ਬਾਬਰ ਦੀ ਮੌਤ ਪਿੱਛੋਂ ਬਾਦਸ਼ਾਹ ਬਣਿਆ। ਉਹ ਸ਼ੇਰਸਾ਼ਹ ਸੂਰੀ ਪਾਸੋਂ ਹਾਰ ਖਾ ਪੰਜਾਬ ਵਲ ਨੱਸਿਆ। ਸੰਨ 1540 ਵਿਚ ਹਮਾਯੂੰ ਆਪਣੇ ਫੌਜੀ ਦਸਤੇ ਸਮੇਤ ਗੁਰੂ ਜੀ ਤੋਂ ਬਖਸ਼ਸ਼ ਲਈ ਖਡੂਰ ਸਾਹਿਬ ਪਹੁੰਚਿਆ। ਗੁਰੂ ਜੀ ਉਸ ਘੜੀ ਬੱਚਿਆਂ ਨੂੰ ਪੜ੍ਹਾਉਣ ਵਿਚ ਰੁਝੇ ਹੋਏ ਸਨ। ਗੁਰੂ ਜੀ ਨੇ ਹਮਾਯੂੰ ਦੀ ਆਮਦ ਵਲ ਧਿਆਨ ਨਾ ਦਿੱਤਾ। ਹਮਾਯੂੰ ਨੇ ਇਸਨੂੰ ਆਪਣਾ ਨਿਰਾਦਰ ਸਮਝਿਆ। ਗੁੱਸੇ ਵਿਚ ਉਸ ਦਾ ਹੱਥ ਤਲਵਾਰ ਦੀ ਮੁੱਠ ਵਲ ਵਧਿਆ। ਉਸ ਸਮੇਂ ਗੁਰੂ ਜੀ ਦਾ ਧਿਆਨ ਵੀ ਉਪਰ ਚਲਿਆ ਗਿਆ। ਉਹ ਮੁਸਕਰਾ ਕੇ ਕਹਿਣ ਲੱਗੇ। ‘‘ਜਦੋਂ ਮੈਦਾਨਿ ਜੰਗ ਵਿਚ ਤੈਨੂੰ ਸ਼ੇਰਸ਼ਾਹ ਸੂਰੀ ਦੇ ਮੁਕਾਬਲੇ ਤਲਵਾਰ ਚਲਾਉਣ ਦੀ ਲੋੜ ਸੀ ਉਸ ਵੇਲੇ ਤਾਂ ਚਲਾ ਨਾ ਸਕਿਆ, ਹੁਣ ਫਕੀਰਾਂ ਦਰਵੇਸ਼ਾਂ ਤੇ ਤਲਵਾਰ ਚਲਾਉਣੀ ਚਾਹੁੰਦਾ ਏਂ।’’ ਹਮਾਯੂੰ ਇਹ ਸ਼ਬਦ ਸੁਣ ਕੇ ਬੜਾ ਸ਼ਰਮਿੰਦਾ ਹੋਇਆ। ਉਸਨੇ ਗੁਰੂ ਜੀ ਦੇ ਚਰਨੀਂ ਮੱਥਾ ਟੇਕ ਆਪਣੀ ਭੁੱਲ ਬਖਸ਼ਾਈ। ਇਸਦਾ ਵਰਨਣ ਭਾਈ ਸੰਤੋਖ ਸਿੰਘ ਸੂਰਜ ਪ੍ਰਕਾਸ਼’’ ਦੇ ਪੰਨਾ ਨੰਬਰ 1351 ਤੇ ਇਉਂ ਕਰਦੇ ਹਨ।
‘‘ਖੜ੍ਹਗ ਨ ਨਿਕਸਯੌ ਮਿਯਾਨ ਤੇ
ਸੋ ਬਲ ਕਰ ਹਾਰਯੋ
ਹਮ ਬੋਲੇ ਤਬ ਗੁਰੂ ਜੀ
ਸੁਨ ਸਾਹਿ ਪਿਯਾਰਿਯੋ॥
ਸ਼ੇਰ ਸ਼ਾਹ ਕੇ ਸਾਹਮਣੇ
ਬਲ ਲਾਇਓ ਕਿਥਾਂਏ
ਪੀਰ ਫਕੀਰਨ ਪਰ ਚਹੈ,
ਤੂੰ ਖੜਗ ਚਲਾਏ॥
ਗੁਰੂ ਅੰਗਦ ਦੇਵ ਜੀ ਨੇ ਬਾਣੀ ਦੀ ਰਚਨਾ ਬਹੁਤ ਘੱਟ ਕੀਤੀ ਹੈ। ਕੁਲ 63 ਸ਼ਲੋਕ ਉਨ੍ਹਾਂ ਦੇ ਨਾਂ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਨ। ਉਨ੍ਹਾਂ ਦੀ ਬਾਣੀ 9 ਵਾਰਾਂ ਦੀਆਂ ਪਉੜੀਆਂ ਨਾਲ ਸਲੋਕਾਂ ਦੇ ਰੂਪ ਵਿਚ ਖਿੰਡੀ ਹੋਈ ਹੈ । ਵੇਰਵਾ ਇਸ ਪ੍ਰਕਾਰ ਹੈ: ਸਿਰੀ ਰਾਗ ਦੀ ਵਾਰ=2 ਸਲੋਕ, ਮਾਝ ਦੀ ਵਾਰ=12 ਸਲੋਕ, ਆਸਾ ਦੀ ਵਾਰ= 15 ਸਲੋਕ, ਸੋਰਿਠ ਦੀ ਵਾਰ=1 ਸਲੋਕ, ਸੂਹੀ ਦੀ ਵਾਰ=11 ਸਲੋਕ, ਰਾਮ ਕਲੀ ਦੀ ਵਾਰ=7 ਸਲੋਕ, ਮਾਰੂ ਦੀ ਵਾਰ=1 ਸਲੋਕ, ਸਾਰੰਗ ਦੀ ਵਾਰ=9 ਸਲੋਕ, ਮਲਾਰ ਦੀ ਵਾਰ=5 ਸਲੋਕ।
ਦੂਜੇ ਗੁਰੂਆਂ ਦੇ ਮੁਕਾਬਲੇ ਬਹੁਤ ਘਟ ਬਾਣੀ ਰਚੀ ਹੈ ਪਰ ਉਨ੍ਹਾਂ ਨੇ ਇਹਨਾਂ ਵਾਰਾਂ ਵਿਚ ਗੁਰਮਤਿ ਦੇ ਕੁਝ ਕੁ ਪੱਖਾਂ ਦੀ ਬੜੀ ਸੁੰਦਰ ਵਿਆਖਿਆ ਕੀਤੀ ਹੈ। ਉਨ੍ਹਾਂ ਦੀ ਭਾਸ਼ਾ ਬੜੀ ਸਰਲ ਹੈ। ਇਹਨਾਂ ਸਲੋਕਾਂ ਵਿਚ ਇਨਸਾਨੀ ਜੀਵਨ ਦੇ ਸਾਰੇ ਪਹਿਲੂਆਂ ਉਤੇ ਵਿਚਾਰ ਨਹੀਂ ਕੀਤੀ ਗਈ। ਇਸ ਲਈ ਉਹ ਸਿੱਖਾਂ ਦੀਆਂ ਔਕੜਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਰਾਹੀਂ ਹਲ ਕਰਦੇ ਸਨ ਕਿਉਂ ਜੋ ਉਹਨਾਂ ਪਾਸ ਗੁਰੂ ਦੀ ਸਾਰੀ ਬਾਣੀ ਮੌਜੂਦ ਸੀ। ਗੁਰੂ ਅੰਗਦ ਦੇਵ ਦੇ ਸਲੋਕਾਂ ਅਤੇ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦੀ ਸਾਂਝ ਤਾਂ ਹੋਣੀ ਹੀ ਸੀ ਪਰ ਸ਼ਬਦਾਵਲੀ ਦਾ ਅਸਰ ਵੀ ਪ੍ਰਤਖ ਹੈ:
ਭੁਖਿਆ ਭੁਖ ਨਾ ਉਤਰੀ,
ਜੇ ਬੰਨਾ ਪੁਰੀਆ ਭਾਰ’’
(ਗੁਰੂ ਨਾਨਕ ਦੇਵ ਜੀ-ਜਪੁ)
ਭੁਖਿਆ ਭੁਖ ਨਾ ਉਤਰੇ
ਗਲੀ ਭੁਖ ਨਾ ਜਾਇ॥
ਨਾਨਕ ਭੁਖ ਤਾਂ ਰਜੈ
ਜੇ ਗੁਣ ਕਹਿ ਗੁਣੀ ਸਮਾਇ॥
(ਗੁਰੂ ਅੰਗਦ ਦੇਵ ਜੀ-ਮਾਝ ਦੀ ਵਾਰ)
ਉਨ੍ਹਾਂ ਨੇ ਆਪਣੇ ਭਾਵ-ਪ੍ਰਕਾਸ਼ਨ ਲਈ ਦਲੀਲ ਤੋਂ ਕੰਮ ਲਿਆ ਹੈ। ਪਰਮਾਤਮਾ ਨੂੰ ਮਿਲਣ ਲਈ ਹੁਕਮ ਦੀ ਪਛਾਣ ਦੀ ਲੋੜ ਨੂੰ ਦਰਸਾਉਂਦੇ ਹੋਏ ਉਹ ਲਿਖਦੇ ਹਨ।
ਅਖੀ ਬਾਝਹੁ ਵੇਖਣਾ, ਵਿਣ ਕੰਨਾਂ ਸੁਨਣਾ।
ਪੈਰਾਂ ਬਾਝਹੁ ਚਲਣਾ,ਵਿਣ ਹੱਥਾ ਕਰਣਾ।
ਜੀਭੈ ਬਾਝਹੁ ਬੋਲਣਾ, ਇਉਂ ਜੀਵਤ ਮਰਣਾ।
ਨਾਨਕ ਹੁਕਮ ਪਛਾਣਿ ਕੈ
ਤਉ ਖਸਮੈ ਮਿਲਣਾ।
ਗੁਰੂ ਗ੍ਰੰਥ ਸਾਹਿਬ ਅੰਗ 139
ਗੁਰੂ ਨਾਨਕ ਦੇਵ ਜੀ ਲਈ ਉਹਦਾ ਇਤਨਾ ਸਤਿਕਾਰ ਸੀ ਕਿ ਉਨ੍ਹਾਂ ਦੇ ਜੋਤੀ ਜੋਤਿ ਸਮਾਉਣ ਦੀ ਘੜੀ ਉਨ੍ਹਾਂ ਲਈ ਅਸਹਿ ਸੀ। ਉਹ ਆਪਣੀ ਹੋਂਦ ਨੂੰ ਗੁਰੂ ਤੋਂ ਬਿਨਾਂ ਨਿਰਾਰਥਕ ਸਮਝਦੇ ਹਨ। ਹੇਠ ਲਿਖੇ ਸਲੋਕ ਤੋਂ ਉਹਦੇ ਵੈਰਾਗ ਦਾ ਅਹਿਸਾਸ ਸਹਿਜ ਵਿਚ ਹੋ ਜਾਂਦਾ ਹੈ।
ਜਿਸ ਪਿਆਰੇ ਸਿਉ ਨੇਹ
ਤਿਨ ਆਗੈ ਮਰਿ ਚਲੀਐ
ਧ੍ਰਿਗ ਜੀਵਣ ਸੰਸਾਰ ਤਾ ਕੈ ਪਾਛੈ ਜੀਵਣਾ।
ਗੁਰੂ ਗ੍ਰੰਥ ਸਾਹਿਬ ਅੰਗ 831
ਗੁਰੂ ਨੂੰ ਚਾਨਣ ਮੁਨਾਰਾ ਸਮਝਦੇ ਹੋਇਆਂ, ਉਸਤੋਂ ਬਿਨਾਂ ਹਰ ਪਾਸੇ ਘੁਪ ਹਨੇਰਾ ਹੀ ਵਿਆਪਤ ਦਸਦੇ ਹਨ ਭਾਵਂੇ ਸੈਂਕੜੇ ਚੰਦਰਮਾ ਅਤੇ ਹਜ਼ਾਰਾਂ ਸੂਰਜ ਕਿਉਂ ਨਾ ਚੜ੍ਹੇ ਹੋਣ।
ਜੇ ਸਉ ਚੰਦਾ ਉਗਵਹਿ ਸੂਰਜ,
ਚੜ੍ਹਹਿ ਹਜ਼ਾਰ।
ਏਤੇ ਚਾਨਣ ਹੋਂਦਿਆ
ਗੁਰ ਬਿਨ ਘੋਰ ਅੰਧਾਰ।
ਵਾਰ ਆਸਾ ਗੁਰੂ ਗ੍ਰੰਥ 463
‘ਹਉਮੈ’ ਨੂੰ ਸਾਰੇ ਵਿਕਾਰਾਂ ਦਾ ਮੂਲ ਦੱਸਿਆ ਹੈ। ਇਹ ਇਕ ਦੀਰਘ ਰੋਗ ਹੈ। ਪਰ ਚਿੰਤਾ ਦੀ ਕੋਈ ਗੱਲ ਨਹੀਂ, ਇਸਦਾ ਇਲਾਜ ਵੀ ਹੈ। ਜਦੋਂ ਗੁਰੂ ਕ੍ਰਿਪਾ ਕਰਦਾ ਹੈ ਤਾਂ ਉਸਦੀ ਸ਼ਬਦ-ਸਾਧਨਾ ਰਾਹੀਂ ‘ਹਉਮੈ’ ਦਾ ਦੁੱਖ ਵੀ ਕਟਿਆ ਜਾਂਦਾ ਹੈ।
‘ਹਉਮੈ’ ਦੀਰਘ ਰੋਗੁ ਹੈ
ਦਾਰੂ ਵੀ ਇਸ ਮਾਹਿ।
ਗੁਰਮੁਖੀ ਲਿਪੀ ਦਾ ਸੁਧਾਰ:ਗੁਰੂ ਨਾਨਕ ਜੀ ਦੇ ਸਮੇਂ ਮੁਸਲਮਾਨੀ ਸਭਿਆਚਾਰ ਦਾ ਲੋਕਾਂ ਦੇ ਦਿਲਾਂ ‘ਤੇ ਕਾਫੀ ਪ੍ਰਭਾਵ ਸੀ। ਸਿੱਟੇ ਵਜੋਂ ਲੋਕਾਂ ਦਾ ਖਾਣ-ਪੀਣ, ਧਰਮ ਪਹਿਰਾਵਾ ਅਤੇ ਬੋਲੀ ਮੁਸਲਮਾਨੀ ਸਭਿਆਚਾਰ ਦੇ ਗੁਲਾਮ ਹੋ ਚੁੱਕੇ ਸਨ। ਇਸਦੀ ਪ੍ਰੋੜਤਾ ਗੁਰੂ ਨਾਨਕ ਦੇਵ ਜੀ ਦੇ ਇਹਨਾਂ ਕਥਨਾਂ ਤੋਂ ਹੁੰਦੀ ਹੈ।
ਖਤ੍ਰੀਆ ਤ ਧਰਮ ਛੋਡਿਆ,
ਮਲੇਛ ਭਾਖਿਆ ਗਹੀ
(ਗੁ. ਗ੍ਰੰ.  663)
ਗੁਰਬਾਣੀ ਲਿਖਣ ਵਾਸਤੇ ਸਭ ਤੋਂ ਢੁਕਵੀਂ ਲਿੱਪੀ ਗੁਰਮੁਖੀ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲਿਪੀ ਦਾ ਸੁਧਾਰ ਹੀ ਨਹੀਂ ਕੀਤਾ ਬਲਕਿ ਇਸਨੂੰ ਪ੍ਰਚਲਤ ਕਰਨ ਵਿਚ ਵੀ ਪੂਰੇ ਯਤਨ ਕੀਤੇ। ਉਨ੍ਹਾਂ ਨੇ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਚਾਲੂ ਕੀਤੇ ਜਿਥੇ ਗੁਰਮੁਖੀ ਪੜ੍ਹਾਈ ਜਾਂਦੀ ਸੀ। ਗੁਰਮੁਖੀ ਲਿਪੀ ਵਿਚ ਪੰਜਾਬੀ ਦਾ ਸਭ ਤੋਂ ਪਹਿਲਾ ਕਾਇਦਾ ਗੁਰੂ ਜੀ ਨੇ ਲਿਖਿਆ।
ਅਖਰ ਰਚ ਕੇ ਗੁਰਮੁਖੀ
ਫਿਰ ਸਿਖਨ ਪੜਾਏ॥
ਗੁਰ ਕੀ ਬਾਣੀ ਘਰੁ ਕਥਾ
ਇਲਮੇ ਲਿਖਵਾਏ॥ (ਪੰਥ ਪ੍ਰਕਾਸ਼)
ਉਦਾਸੀ ਸੰਪਰਦਾ ਦੇ ਪ੍ਰਭਾਵ ਤੋਂ ਸਿੱਖੀ ਨੂੰ ਬਚਾਉਣਾ:ਬਾਬਾ ਸਿਰੀ ਚੰਦ ਜੀ ਉਦਾਸੀ ਸੰਪਰਦਾ ਦਾ ਬਹੁਤ ਪ੍ਰਚਾਰ ਕਰ ਰਹੇ ਸਨ। ਗੁਰੂ ਨਾਨਕ ਦੇ ਸਪੂਤ ਹੋਣ ਕਾਰਨ ਵੀ ਲੋਕਾਂ ਦੇ ਦਿਲਾਂ ਤੇ ਉਨ੍ਹਾਂ ਦਾ ਕਾਫੀ ਪ੍ਰਭਾਵ ਪੈ ਰਿਹਾ ਸੀ। ਇਸਦੇ ਵਿਪਰੀਤ ਗੁਰੂ ਜੀ ਗੁਰਸਿੱਖਾਂ ਨੂੰ ਗ੍ਰਹਿਸਥੀ ਤੇ ਭਗਤੀ ਕਰਨ ਦੀ ਪ੍ਰੇਰਨਾ ਦਿੰਦੇ ਸਨ ਉਥੇ ਬਾਬਾ ਸਿਰੀ ਚੰਦ ਸਭ ਕੁਝ ਤਿਆਗ ਕੇ ਉਦਾਸੀ ਸੰਪਰਦਾ ਦਾ ਪ੍ਰਚਾਰ ਕਰ ਰਹੇ ਸਨ। ਸਿੱਖਾਂ ਨੂੰ ਉਦਾਸੀ ਮਤ ਤੋਂ ਬਚਾਉਣ ਲਈ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਿਧਾਂਤ ਨੂੰ ਪੂਰੀ ਤਰ੍ਹਾਂ ਪਰਚਾਰਿਆ। ਉਨ੍ਹਾਂ ਦੀਆਂ ਅਣਥਕ ਘਾਲਣਾਵਾਂ ਸਦਕਾ ਸੰਗਤ ਉਦਾਸੀ ਸੰਪਰਦਾ ਦੇ ਪ੍ਰਭਾਵ ਤੋਂ ਬਹੁਤ ਹਦ ਤੱਕ ਬਚ ਗਈ। ਆਤਮਕ ਬਲ ਦੇ ਨਾਲ ਨਾਲ ਸਰੀਰਕ ਬਲ ਵਲ ਉਚੇਚਾ ਧਿਆਨ ਦਿੱਤਾ। ਗੁਰੂ ਅੰਗਦ ਦੇਵ ਨੇ ਖਡੂਰ ਸਾਹਿਬ ਵਿਚ ਇਕ ਅਖਾੜਾ ਬਣਾਇਆ ਜਿਸ ਦਾ ਨਾਂ ‘ਮਲ ਅਖਾੜਾ’ ਰਖਿਆ ਗਿਆ। ਇਸ ਅਖਾੜੇ ਵਿਚ ਉਹ ਹਰ ਰੋਜ਼ ਬੱਚਿਆਂ ਦੀਆਂ ਕੁਸ਼ਤੀਆਂ ਕਰਾਉਂਦੇ ਤੇ ਨੌਜਵਾਨਾਂ ਨੂੰ ਕੁਸ਼ਤੀਆਂ ਕਰਨ ਤੇ ਹੋਰ ਕਸਰਤਾਂ ਕਰਨ ਲਈ ਪ੍ਰੇਰਦੇ।
ਉਹ 12 ਸਾਲ 9 ਮਹੀਨੇ ਤੇ 17 ਦਿਨ ਗੁਰਗੱਦੀ ‘ਤੇ ਬਿਰਾਜਮਾਨ ਰਹੇ। 29 ਮਾਰਚ 1552, ਉਮਰ 47 ਵਰ੍ਹੇ, 11 ਮਹੀਨੇ 29 ਦਿਨ ਭੋਗ ਕੇ ਖਡੂਰ ਸਾਹਿਬ ਵਿਚ ਹੀ ਜੋਤੀ ਜੋਤ ਸਮਾਏ। ਸਿੱਖਾਂ ਵਿਚੋਂ ਇਨ੍ਹਾਂ ਦੀ ਪਰਖ ਦੀ ਕਸਵੱਟੀ ਤੇ ਬਾਬਾ ਅਮਰਦਾਸ ਹੀ ਪੂਰੇ ਨਿਤਰੇ। ਉਹ ਰਿਸ਼ਤੇ ਵਿਚ ਉਨ੍ਹਾਂ ਦੀ ਪੁੱਤਰੀ ਬੀਬੀ ਅਮਰੋ ਦੇ ਪਤਿਔਰੇ ਲਗਦੇ ਸਨ। ਦਾਸੂ ਤੇ ਦਾਤੂ ਦੀ ਈਰਖਾ ਕਾਰਨ ਉਨ੍ਹਾਂ ਨੇ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਜਾ ਕੇ ਪ੍ਰਚਾਰ ਲਈ ਹੁਕਮ ਦਿੱਤਾ। ਗੁਰੂ ਅਮਰਦਾਸ ਨੇ ਗੋਇੰਦਵਾਲ ਜਾ ਸਿੱਖੀ ਦਾ ਧੁਰਾ ਵਸਾਇਆ।


Post Comment

Sunday, September 16, 2012

ਜ਼ਫ਼ਰਨਾਮੇ ਦੀ ਧਰਤੀ ਦੀਨਾ ਕਾਂਗੜ


ਪਿੰਡ ਤਖ਼ਤੂਪੁਰਾ ਸਾਹਿਬ ਨੂੰ ਤਿੰਨ ਪਾਤਸ਼ਾਹੀਆਂ- ਪਹਿਲੀ ਪਾਤਸ਼ਾਹੀ, ਛੇਵੀਂ ਪਾਤਸ਼ਾਹੀ ਅਤੇ ਦਸਵੀਂ ਪਾਤਸ਼ਾਹੀ ਨੇ ਆਪਣੇ ਚਰਨ ਕਮਲਾਂ ਨਾਲ ਨਿਵਾਜਿਆ। ਇਸ ਦੇ ਨਾਲ ਹੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਚਿਤਾਵਨੀ ਦੇ ਰੂਪ ਵਿੱਚ ਲਿਖਿਆ ਪੱਤਰ, ਜੋ ਜ਼ਫ਼ਰਨਾਮਾ ਦੇ ਨਾਂ ਨਾਲ ਪ੍ਰਸਿੱਧ ਹੋਇਆ, ਇਸੇ ਹਲਕੇ ਦੇ ਪਿੰਡ ਦੀਨਾ ਸਾਹਿਬ ਵਿਖੇ ਲਿਖਿਆ ਗਿਆ। ਗੁਰੂ ਜੀ ਦੇ ਆਉਣ ਦੀ ਯਾਦ ਵਿੱਚ ਇੱਥੇ ਇਤਿਹਾਸਕ ਗੁਰਦੁਆਰਾ ਜ਼ਫ਼ਰਨਾਮਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਸਰੋਵਰ ਵੀ ਬਣਾਇਆ ਗਿਆ ਹੈ ਜਿੱਥੇ ਹਰ ਰੋਜ਼ ਸੈਂਕੜੇ ਸ਼ਰਧਾਲੂ ਨਤਮਸਤਕ ਹੁੰਦੇ ਹਨ।
ਸਮਝਿਆ ਜਾਂਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਦੀਨਾ ਸਾਹਿਬ ਕਾਂਗੜ ਪਹੰੁਚੇ ਤਾਂ ਗੁਰੂ ਜੀ ਦੇ ਨਾਲ ਤਿੰਨ ਸਿੰਘ ਪੀਰਾਂ ਦੇ ਭੇਸ ਵਿੱਚ ਸਨ। ਦੀਨਾ ਸਾਹਿਬ ਕਾਂਗੜ ਰਾਏ ਯੋਧ ਦਾ ਇਲਾਕਾ ਸੀ ਜੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਭਗਤ ਸੀ। ਕਾਂਗੜ ਰਾਏ ਦੇ ਪੋਤੇ ਲਖਮੀਰ ਤੇ ਸ਼ਮੀਰ ਖੇਤਰ ਦੇ ਵੱਡੇ ਚੌਧਰੀ ਸਨ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਇੱਥੇ ਪਹੁੰਚੇ ਤਾਂ ਦੀਨਾ ਪਿੰਡ ਦੇ ਸ਼ਰਧਾ ਰਾਮ ਕੋਲ ਠਹਿਰੇ। ਇਸ ਸਬੰਧੀ ਜਦੋਂ ਜਾਣਕਾਰੀ ਲਖਮੀਰ ਤੇ ਸ਼ਮੀਰ ਨੂੰ ਹੋਈ ਤਾਂ ਉਹ ਗੁਰੂ ਜੀ ਦੇ ਦਰਸ਼ਨ ਕਰਨ ਲਈ ਪਹੁੰਚੇ। ਆਲੇ-ਦੁਆਲੇ ਦੇ ਲੋਕਾਂ ਨੂੰ ਜਦੋਂ ਗੁਰੂ ਸਾਹਿਬ ਜੀ ਦੇ ਆਉਣ ਦੀ ਜਾਣਕਾਰੀ ਹੋਈ ਤਾਂ ਸ਼ਰਧਾਲੂ ਭਾਰੀ ਗਿਣਤੀ ਵਿੱਚ ਪਹੁੰਚਣ ਲੱਗੇ। ਗੁਰੂ ਜੀ ਖ਼ੁਦ ਵੀ ਨੇੜਲੇ ਪਿੰਡਾਂ ਦਿਆਲਪੁਰਾ ਭਾਈਕਾ, ਪੱਤੋ ਹੀਰਾ ਸਿੰਘ, ਬੁਰਜ, ਭਦੌੜ ਗਏ। ਇਸ ਸਮੇਂ ਦਿੱਲੀ ਵਿੱਚ ਔਰੰਗਜ਼ੇਬ ਦਾ ਕਬਜ਼ਾ ਸੀ। ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਸਰਹਿੰਦ ਹਲਕੇ ਦੀ ਸੂਬੇਦਾਰੀ ਉਸ ਸਮੇਂ ਵਜ਼ੀਰ ਖਾਂ ਨੂੰ ਦੇ ਰੱਖੀ ਸੀ। ਦੀਨਾ ਸਾਹਿਬ ’ਚ ਗੁਰੂ ਜੀ ਦੇ ਆਉਣ ਦੀ ਜਾਣਕਾਰੀ ਜਦੋਂ ਵਜ਼ੀਰ ਖਾਂ ਨੂੰ ਮਿਲੀ ਤਾਂ ਉਸ ਨੇ ਲਖਮੀਰ ਤੇ ਸ਼ਮੀਰ ਨੂੰ ਹਦਾਇਤ ਕੀਤੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਬੰਨ੍ਹ ਕੇ ਉਹਦੇ ਸਾਹਮਣੇ ਪੇਸ਼ ਕੀਤਾ ਜਾਵੇ ਪਰ ਲਖਮੀਰ ਤੇ ਸ਼ਮੀਰ ਨੇ ਇਸ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਨਵਾਬ ਸਰਹਿੰਦ ਨੇ ਇਸ ਨੂੰ ਬਗ਼ਾਵਤ ਸਮਝਦੇ ਹੋਏ ਹਮਲਾ ਕਰਨ ਦੀ ਤਿਆਰੀ ਸੁਰੂ ਕਰ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਵੀ ਇੱਟ ਦਾ ਜੁਆਬ ਪੱਥਰ ਨਾਲ ਦੇਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਔਰੰਗਜ਼ੇਬ ਉਸ ਸਮੇਂ ਦੱਖਣ ਵਿੱਚ ਮਰਹੱਟਿਆਂ ਖ਼ਿਲਾਫ਼ ਲੜਾਈ ਲੜ ਰਿਹਾ ਸੀ। ਦੀਨਾ ਸਾਹਿਬ ਤੋਂ ਗੁਰੂ ਜੀ ਨੇ ਉਸ ਸਮੇਂ ਔਰੰਗਜ਼ੇਬ ਨੂੰ ਫ਼ਾਰਸੀ ਭਾਸ਼ਾ ਵਿੱਚ ਇੱਕ ਚਿੱਠੀ ਲਿਖੀ ਜੋ  ਜ਼ਫ਼ਰਨਾਮਾ ਦੇ ਨਾਂ ਨਾਲ ਪ੍ਰਸਿੱਧ ਹੈ। ਜ਼ਫ਼ਰਨਾਮਾ ਵਿੱਚ ਮੁਗ਼ਲ ਬਾਦਸ਼ਾਹ ਅਤੇ ਉਸ ਦੇ ਵੱਡੇ ਅਫ਼ਸਰਾਂ ਦੀਆਂ ਘਿਨਾਉਣੀਆਂ ਹਰਕਤਾਂ ਦਾ ਪਰਦਾਫ਼ਾਸ਼ ਕੀਤਾ ਗਿਆ ਸੀ ਅਤੇ ਮੁਗਲ ਰਾਜ ਦੇ ਅੱਤਿਆਚਾਰ ਦਾ ਵਿਸਥਾਰ ਕਰਦਿਆਂ ਉਸ ਰਾਜ ਨੂੰ ਚੁਣੌਤੀ ਦਿੱਤੀ ਗਈ ਸੀ। ਗੁਰੂ ਜੀ ਨੇ ਇਸ ਅੱਤਿਆਚਾਰ ਖ਼ਿਲਾਫ਼ ਲੜਾਈ ਨੂੰ ਸਹੀ ਦੱਸਦਿਆਂ ਜੰਗ ਦਾ ਐਲਾਨ ਵੀ ਕੀਤਾ ਸੀ। ਔਰੰਗਜ਼ੇਬ ਜ਼ਫ਼ਰਨਾਮਾ ਪੜ੍ਹ ਕੇ ਐਨਾ ਪ੍ਰਭਾਵਤ ਹੋਇਆ ਕਿ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ।


Post Comment

Saturday, September 15, 2012

ਦਸਮ ਪਾਤਸ਼ਾਹ ਜੀ ਦੇ ਬੇਸ਼ਕੀਮਤੀ ਸ਼ਸਤਰ

The Khanda used at the first Amrit Sanchaar 1699

ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸ਼ਸਤਰ ਅਤੇ ਪਵਿੱਤਰ ਨਿਸ਼ਾਨੀਆਂ ਵੱਖ-ਵੱਖ ਥਾਂਵਾਂ ’ਤੇ ਸੁਰੱਖਿਅਤ ਹਨ ਜਿਨ੍ਹਾਂ ਦੇ ਦਰਸ਼ਨ ਦੀਦਾਰ ਕਰਦਿਆਂ ਗੁਰਸਿੱਖ ਨਤਮਸਤਕ ਹੋ ਕੇ ਦਿਲਾਂ ਨੂੰ ਆਬਸ਼ਾਰ ਕਰਦੇ ਰਹਿੰਦੇ ਹਨ। ਇਹ ਸਾਰੀਆਂ ਪਵਿੱਤਰ ਨਿਸ਼ਾਨੀਆਂ ਅਤੇ ਸ਼ਸਤਰ ਵੱਖ-ਵੱਖ  ਗੁਰਦੁਆਰਿਆਂ, ਗੁਰਸਿੱਖਾਂ ਕੋਲ ਮੌਜੂਦ ਹਨ।
ਸ੍ਰੀ ਸਾਹਿਬ: ਇਹ ਛੋਟੀ ਕ੍ਰਿਪਾਨ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇੱਕ ਸਿੱਖ ਨੇ ਭੇਟ ਕੀਤੀ ਸੀ। ਇਹ ਅੱਜ-ਕੱਲ੍ਹ ਤਖ਼ਤ ਸ੍ਰੀ ਪਟਨਾ ਸਾਹਿਬ, ਗੁਰਦੁਆਰਾ ਹਰਿਮੰਦਰ ਸਾਹਿਬ, ਬਿਹਾਰ ਵਿੱਚ ਸੁਸ਼ੋਭਿਤ ਹੈ।
ਸ੍ਰੀ ਸਾਹਿਬ: ਇਹ ਵੱਡੀ ਕ੍ਰਿਪਾਨ ਗੁਰੂ ਸਾਹਿਬ ਨੇ ਪਟਨਾ ਨਿਵਾਸੀ ਭਾਈ ਸ਼ਿਵ ਪ੍ਰਸ਼ਾਦਿ ਨੂੰ ਭੇਟਾ ਕੀਤੀ ਸੀ। ਇਹ ਸ੍ਰੀ ਸਾਹਿਬ ਵੀ ਤਖ਼ਤ ਸ੍ਰੀ ਪਟਨਾ ਸਾਹਿਬ, ਬਿਹਾਰ ਵਿੱਚ ਸੁਸ਼ੋਭਿਤ ਹੈ।
ਸ਼ਮਸ਼ੀਰ: ਇਸ ਸ਼ਮਸ਼ੀਰ ਦੀ ਮੁੱਠ ਪਤਲੀ, ਅੱਧੀ ਤੇ ਬਹੁਤੀ ਥੋੜ੍ਹੀ ਹੈ। ਇਹ ਸ਼ਮਸ਼ੀਰ ਇੰਗਲੈਂਡ ਤੋਂ ਲਾਰਡ ਡਲਹੌਜ਼ੀ ਦੇ ਖਾਨਦਾਨ ਦੀ ਲੇਡੀ ਐਡਿਲ ਬਰਾਊਨ ਲਿੰਡ ਦੇ ਪਾਸੋਂ ਪ੍ਰਾਪਤ ਕਰਕੇ 117 ਵਰ੍ਹੇ ਬਾਅਦ ਪੰਜਾਬ ਆਈ ਸੀ। ਇਹ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿੱਚ ਸੁਸ਼ੋਭਿਤ ਹੈ।
ਸ੍ਰੀ ਸਾਹਿਬ: ਇੰਗਲੈਂਡ ਲੈ ਗਏ ਸ਼ਸਤਰਾਂ ਨਾਲ ਇੱਕ ਸ੍ਰੀ ਸਾਹਿਬ ਵੀ ਸੀ। ਇਹ ਈਸਟ ਇੰਡੀਆ ਕੰਪਨੀ ਦੇ ਡਾਇਰੈਕਟਰ ਵੱਲੋਂ ਰਿਕਾਰਡ ਆਫ਼ਿਸ ਲੰਡਨ ਭੇਜ ਦਿੱਤੀ ਗਈ ਸੀ।
ਸ੍ਰੀ ਸਾਹਿਬ: ਇਹ ਸ੍ਰੀ ਸਾਹਿਬ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਵਿਖੇ ਸੁਭਾਇਮਾਨ ਹੈ।
ਸ੍ਰੀ ਸਾਹਿਬ: ਇਸ ਸ੍ਰੀ ਸਾਹਿਬ ’ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮੋਹਰ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਹਾਇ ਦੇਗ ਤੇਗ ਫ਼ਤਹਿ ਕੋਈ ਦਰਸ਼ਨ ਕਰੇਗਾ, ਨਿਹਾਲ ਉਕਰਿਆ ਹੋਇਆ ਹੈ। ਇਸ ਦਾ ਦਸਤਾ ਸੁਨਹਿਰੀ ਚਿੱਤਰਕਾਰੀ ਵਾਲਾ ਹੈ। ਇਹ ਸ੍ਰੀ ਸਾਹਿਬ, ਕਿਲ੍ਹਾ ਮੁਬਾਰਕ ਬੁਰਜ ਬਾਬਾ ਆਲਾ ਸਿੰਘ, ਪਟਿਆਲਾ ਵਿੱਚ ਮੌਜੂਦ ਹੈ।
ਤੇਗ: ਇਸ ਤੇਗ ਦੀ ਝਾਲ ਚਾਂਦੀ ਦੀ ਹੈ ਅਤੇ ਕਬਜ਼ਾ ਸਰਬਲੋਹ ਦਾ ਹੈ। ਇਹ ਤੇਗ ਵੀ ਕਿਲ੍ਹਾ ਮੁਬਾਰਕ ਪਟਿਆਲਾ ਵਿੱਚ ਹੈ।
ਸ੍ਰੀ ਸਾਹਿਬ: ਇਹ ਤਲਵਾਰ ਫੌਲਾਦੀ ਹੈ ਅਤੇ ਇਸ ’ਤੇ ਚੰਦਰਮਾ ਤੇ ਖੰਡੇ ਦੇ ਨਿਸ਼ਾਨ ਹਨ। ਇਹ ਕਿਲ੍ਹਾ ਮੁਬਾਰਕ ਪਟਿਆਲਾ ਵਿੱਚ ਹੈ।
ਸ੍ਰੀ ਸਾਹਿਬ: ਇਹ ਸ਼ਿਕਾਰਗਾਹ ਤਲਵਾਰ ਹੈ। ਇਸ ’ਤੇ ਇਹ ਸ਼ਬਦ ਉੱਕਰੇ ਹੋਏ ਹਨ। ‘‘ਭਗੌਤੀ ਸਹਾਇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ੧੦’’।   ਇਸ ਦੇ ਦਸਤੇ ਉੱਤੇ ਸੁਨਹਿਰੀ ਝਾਲ ਹੈ। ਫਾਲ ਉੱਤੇ ਜੰਗਲੀ ਜਾਨਵਰਾਂ ਦੇ ਚਿੱਤਰ ਉੱਕਰੇ ਹੋਏ ਹਨ। ਇਹ ਸ੍ਰੀ ਸਾਹਿਬ (ਨੰਬਰ 8, 9, 10) ਗੁਰੂ ਸਾਹਿਬ ਨੇ ਭਾਈ ਤਿਲੋਕਾ ਅਤੇ ਭਾਈ ਰਾਮਾ ਨੂੰ ‘ਖੰਡੇ ਦੀ ਪਾਹੁਲ’ ਲੈਣ ਉਪਰੰਤ ਬਖਸ਼ਿਸ਼ ਕੀਤੀਆਂ ਸਨ। ਇਹ ਅੱਜ-ਕੱਲ੍ਹ ਮੋਤੀ ਮਹੱਲ ਪਟਿਆਲਾ ਵਿਖੇ ਮੌਜੂਦ ਹਨ।
ਸ੍ਰੀ ਸਾਹਿਬ: ਇਸ ਸ੍ਰੀ ਸਾਹਿਬ ਦੇ ਕਬਜ਼ ’ਤੇ ਸੁਨਹਿਰੀ ਨਿਸ਼ਾਨ ਹਨ। ਇਹ ਦਸਵੇਂ ਨਾਨਕ ਨੇ ਦਮਦਮਾ ਸਾਹਿਬ ਤੋਂ ਦੱਖਣ ਨੂੰ ਚਾਲੇ ਪਾਉਣ ਸਮੇਂ ਮਹਾਰਾਜਾ ਨੂੰ ਬਖਸ਼ੀ ਸੀ ਜੋ ਉਨ੍ਹਾਂ ਦੇ ਖ਼ਾਨਦਾਨ ਪਾਸ ਪੀੜ੍ਹੀ-ਦਰ ਪੀੜ੍ਹੀ ਚਲੀ ਆ ਰਹੀ ਹੈ। ਇਹ ਅੱਜ-ਕੱਲ੍ਹ ਕਿਲ੍ਹਾ ਮੁਬਾਰਕ ਵਿੱਚ ਮੌਜੂਦ ਹੈ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਆਫ਼ ਪਟਿਆਲਾ ਦੇ ਮਹੱਲ ਵਿੱਚ ਹੈ।
ਸ੍ਰੀ ਸਾਹਿਬ: ਇਸ ਸ੍ਰੀ ਸਾਹਿਬ ਦੀ ਸ਼ਕਲ ਖੋਖਰੀ ਵਾਂਗ ਹੈ ਅਤੇ 9 ਇੰਚ ਲੰਮੀ ਹੈ। ਇਹ ਵੀ ਕਿਲ੍ਹਾ ਮੁਬਾਰਕ ਵਿੱਚ ਮੌਜੂਦ ਹੈ।
ਸਿਰੋਹੀ: ਇਹ ਸ੍ਰੀ ਸਾਹਿਬ ਜਿਸ ਨੂੰ ਸਿਰੋਹੀ ਲਿਖਿਆ ਗਿਆ ਹੈ, ਪਟਨਾ ਸਾਹਿਬ ਤੋਂ ਆਈ ਦੱਸੀ ਜਾਂਦੀ ਹੈ। ਇਹ ਵੀ ਕਿਲ੍ਹਾ ਮੁਬਾਰਕ ਮਹਾਰਾਜਾ ਯਾਦਵਿੰਦਰ ਸਿੰਘ, ਪਟਿਆਲਾ ਦੇ ਮਹੱਲ ਵਿੱਚ ਮੌਜੂਦ ਹੈ।
ਸ੍ਰੀ ਸਾਹਿਬ: ਇਸ ਸ੍ਰੀ ਸਾਹਿਬ ਉੱਪਰ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੈ ‘ੴ ਵਾਹਿਗੁਰੂ ਜੀ ਕੀ ਫ਼ਤਹਿ ਪਾਤਸ਼ਾਹੀ ੧੦…’’ ਇਹ ਵੀ ਕਿਲ੍ਹਾ ਮੁਬਾਰਕ ਪਟਿਆਲਾ ਦੀ ਜ਼ੀਨਤ ਬਣੀ ਹੈ।
ਤੇਗਾ: ਇਹ ਤੇਗਾ ਗੁਰੂ ਹਰਿਗੋਬਿੰਦ ਸਾਹਿਬ, ਛੇਵੇਂ ਨਾਨਕ ਦਾ ਹੈ ਅਤੇ ਇਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵੀ ਹਸਤਛੋਹ ਪ੍ਰਾਪਤ ਹੈ। ਇਸ ਦਾ ਵਜ਼ਨ 12 ਸੇਰ ਹੈ। ਇਹ ਕਿਲ੍ਹਾ ਮੁਬਾਰਕ ਵਿੱਚ ਸੁਭਾਇਮਾਨ ਹੈ।
ਕਰਦ: ਇਹ ਕਰਦ 3 ਇੰਚ ਲੰਮੀ ਹੈ। ਇਹ ਵੀ ਕਿਲ੍ਹਾ ਨਾਭਾ, ਪਟਿਆਲਾ ਵਿੱਚ ਮੌਜੂਦ ਹੈ।
ਸ੍ਰੀ ਸਾਹਿਬ: ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਸ੍ਰੀ ਸਾਹਿਬ ਬਾਬਾ ਤਰਲੋਕ ਸਿੰਘ ਨੂੰ ਬਖ਼ਸ਼ੀ ਸੀ। ਇਹ ਵੀ ਕਿਲ੍ਹਾ ਨਾਭਾ ਪਟਿਆਲਾ ਵਿੱਚ ਹੈ।
ਸ੍ਰੀ ਸਾਹਿਬ: ਇਹ ਸ੍ਰੀ ਸਾਹਿਬ ਵੀ ਕਿਲ੍ਹਾ ਨਾਭਾ, ਪਟਿਆਲਾ ਵਿੱਚ ਹੈ।
ਸ੍ਰੀ ਸਾਹਿਬ: ਇਸ ਦੀ ਲੰਬਾਈ ਦੋ ਫੁੱਟ ਸਾਢੇ ਅੱਠ ਇੰਚ ਹੈ। ਤੋਲ ਸਵਾ ਸੇਰ ਤੇ ਤਿੰਨ ਤੋਲੇ ਹੈ। ਇਹ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਜ਼ਿਲ੍ਹਾ ਬਠਿੰਡਾ ਵਿੱਚ ਮੌਜੂਦ ਹੈ।
ਇੱਕ ਖੜਗ: ਇਹ ਖੜਗ ਪਿੰਡ ਸਾਬੋ ਕੀ ਤਲਵੰਡੀ ਵਿੱਚ ਦਸਵੇਂ ਪਾਤਸ਼ਾਹ ਨੇ ਭਾਈ ਡਲ ਸਿੰਘ ਨੂੰ ਬਖ਼ਸ਼ੀ ਸੀ ਜੋ ਉਸ ਦੇ ਖਾਨਦਾਨ ਵਿੱਚੋਂ ਭਾਈ ਸ਼ਮਸ਼ੇਰ ਸਿੰਘ ਦੇ ਘਰ ਸੁਭਾਇਮਾਨ ਹੈ। ਇਸ ਦੇ ਦਰਸ਼ਨ ਜੋੜ ਮੇਲਿਆਂ ’ਤੇ ਜਾਂ ਉਚੇਚੇ ਬੇਨਤੀ ’ਤੇ ਸਵੇਰੇ 12 ਵਜੇ ਤੋਂ ਪਹਿਲਾਂ ਪਹਿਲਾਂ ਕਰਾਏ ਜਾਂਦੇ ਹਨ। ਅੱਜ-ਕੱਲ੍ਹ ਸੇਵਾ ਮਾਈ ਸੁਖਦੇਵ ਕੌਰ ਧਰਮਪਤਨੀ ਸਰਵਗਵਾਸੀ ਸ੍ਰੀ ਸ਼ਮਸ਼ੇਰ ਸਿੰਘ ਅਤੇ ਉਨ੍ਹਾਂ ਦੇ ਮੁਖਤਾਰ ਕਰਦੇ ਹਨ।
ਸ੍ਰੀ ਸਾਹਿਬ: ਇਹ ਸ੍ਰੀ ਸਾਹਿਬ ਦਸਵੇਂ ਪਾਤਸ਼ਾਹ ਨੇ ਭਾਈ ਸੁਖੀਏ ਦੇ ਪੁੱਤਰ ਨੂੰ ਬਖਸ਼ੀ ਸੀ। ਜੋ ਅੱਜ-ਕੱਲ੍ਹ ਭਾਈ ਸਾਹਿਬ ਭਾਈ ਅਰਦਿਮਨ ਸਿੰਘ ਬਾਗੜੀਆਂ ਜ਼ਿਲ੍ਹਾ ਸੰਗਰੂਰ ਪਾਸ ਮੌਜੂਦ ਹੈ।
ਸ੍ਰੀ ਸਾਹਿਬ: ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਸ੍ਰੀ ਸਾਹਿਬ ਨਾਂਦੇੜ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੇਣ ਲੱਗਿਆਂ ਖ਼ਾਲਸਾ ਜੀ ਨੇ ਪ੍ਰਾਪਤ ਕੀਤੀ ਸੀ। ਇਸ ’ਤੇ ਸੋਨੇ ਦਾ ਕੰਮ ਹੋਇਆ ਹੈ। ਇਹ ਗੁਰਦੁਆਰਾ ਧਮਤਾਨ ਸਾਹਿਬ, ਜ਼ਿਲ੍ਹਾ ਸੰਗਰੂਰ ਵਿੱਚ ਮੌਜੂਦ ਹੈ।
ਸ੍ਰੀ ਸਾਹਿਬ: ਗੁਰੂ ਸਾਹਿਬ ਨੇ ਇਹ ਸ੍ਰੀ ਸਾਹਿਬ ਮਾਲੇਰਕੋਟਲਾ ਦੇ ਨਵਾਬ ਸਾਹਿਬ ਨੂੰ ਬਖ਼ਸ਼ੀ ਸੀ। ਇਹ ਸ੍ਰੀ ਸਾਹਿਬ ਅਜੇ ਤੱਕ ਉਨ੍ਹਾਂ ਦੇ ਖਾਨਦਾਨ ਕੋਲ ਮੌਜੂਦ ਹੈ। ਇਸ ਦੇ ਇੱਕ ਪਾਸੇ ਇਹ ਸ਼ਬਦ ਉਕਰੇ ਹੋਏ ਹਨ ‘‘ੴ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਨਵਾਬ ਸ਼ੇਰ ਖਾਂ ਮਾਲੋਰੀ ਨੂੰ ਪ੍ਰੇਮ ਦਾ ਸੰਦੇਸ਼ਾ ਰਾਏਕੋਟ’’ ਅਤੇ ਦੂਸਰੇ ਪਾਸੇ ਸੰਮਤ 1762 ਲਿਖਿਆ ਹੋਇਆ ਹੈ।
ਸ੍ਰੀ ਸਾਹਿਬ: ਇਸ ਸ੍ਰੀ ਸਾਹਿਬ ਉੱਪਰ  ਫਾਰਸੀ ਅੱਖਰਾਂ ਵਿੱਚ ਲਿਖਿਆ ਹੈ ‘‘ਈ’’ ਤਲਵਾਰ ਗੁਰੂ ਗੋਬਿੰਦ ਸਿੰਘ ਕੀ ਕਮਰ ਕੀ ਹੈ। ਇਲਾਕਾ ਸੂਰਤ ਬੰਦ ਮੇਂ ਸੇ ਹੈ; ਮੁਹੰਮਦ ਯਾਰ।’’ ਇਹ ਤਲਵਾਰ ਸਰਕਾਰੀ ਪੁਸਤਕਾਲਾ ਸੰਗਰੂਰ ਵਿੱਚ ਹੈ।
ਸ੍ਰੀ ਸਾਹਿਬ: ਇਸ ਸ੍ਰੀ ਸਾਹਿਬ ’ਤੇ ਇਹ ਸ਼ਬਦ ਉੱਕਰੇ ਹੋਏ ਹਨ ‘‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਸੰਮਤ ਸਤਾਰਾਂ ਸੌ।’’ ਇਹ ਸ੍ਰੀ ਸਾਹਿਬ ਨਾਹਨ (ਹਿਮਾਚਲ ਪ੍ਰਦੇਸ਼) ਵਿੱਚ ਮੌਜੂਦ ਹੈ।
ਕਰਦ: ਇਹ ਕਰਦ ਗੁਰੂ ਸਾਹਿਬ ਦੇ ਅੰਗੀਠੇ ਵਿੱਚੋਂ ਨਿਕਲੀ ਦੱਸੀ ਜਾਂਦੀ ਹੈ। ਇਹ ਸੁਨਹਿਰੀ ਹੈ। ਇਹ ਗੁਰਦੁਆਰਾ ਸਾਹਿਬ ਤਖ਼ਤ ਸ੍ਰੀ ਹਜ਼ੂਰ ਸਾਹਿਬ, ਅਬਚਲ ਨਗਰ ਵਿੱਚ ਸੁਸ਼ੋਭਿਤ ਹੈ।
ਜੜਾਉਵਲੀ ਸ੍ਰੀ ਸਾਹਿਬ: ਇਹ ਸ੍ਰੀ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿੱਚ ਸੁਸ਼ੋਭਿਤ ਹੈ।
ਚੌੜਾ ਤੇਗਾ: ਇਹ ਤੇਗਾ ਵੀ ਸ੍ਰੀ ਹਜ਼ੂਰ ਸਾਹਿਬ ਵਿੱਚ ਸੁਸ਼ੋਭਿਤ ਹੈ।
ਪੰਜ ਸੁਨਹਿਰੀ ਸ੍ਰੀ ਸਾਹਿਬ: ਇਹ ਪੰਜ ਸੁਨਹਿਰੀ ਸ੍ਰੀ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿੱਚ ਸੁਸ਼ੋਭਿਤ ਹਨ।
ਇਸ ਵਰਣਨ ਸ੍ਰੀ ਸਾਹਿਬ/ਤੇਗਾਂ/ਕਰਦਾਂ/ਖੜਗਾਂ ਬਾਰੇ ਕੋਈ ਜ਼ਿਕਰ ਕਰਨੋਂ ਰਹਿ ਵੀ ਗਿਆ ਹੋਵੇਗਾ ਅਤੇ ਕਈਆਂ ਬਾਰੇ ਕੋਈ ਵੱਧ-ਘੱਟ ਹਵਾਲਾ ਵੀ ਹੋ ਸਕਦਾ ਹੈ।

ਡਾ. ਜਸਬੀਰ ਸਿੰਘ ਸਰਨਾ


Post Comment

Friday, September 14, 2012

ਮਨੁੱਖਤਾ ਦੇ ਰਹਿਬਰ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ


ਸਿੱਖ ਧਰਮ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ ਹੱਕ, ਸੱਚ, ਨਿਆਂ ਅਤੇ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਦੇ ਉਦੇਸ਼ ਨੂੰ ਲੈ ਕੇ ਕੀਤੀ ਸੀ। ਇਸੇ ਲਈ ਸਮੇਂ ਦੀਆਂ ਜਾਬਰ ਹਕੂਮਤਾਂ ਦੇ ਅੱਤਿਆਚਾਰ ਤੇ ਧੱਕੇਸ਼ਾਹੀ ਵਿਰੁੱਧ ਗੁਰੂ ਸਾਹਿਬਾਨ ਨੇ ਆਵਾਜ਼ ਉਠਾਈ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਿੱਖੀ ਸਿਧਾਂਤਾਂ ਨੂੰ ਮਜ਼ਬੂਤ ਕਰਨ ਲਈ ਡਟ ਕੇ ਪਹਿਰਾ ਦਿੱਤਾ। ਉਸ ਵਕਤ ਹਿੰਦੁਸਤਾਨ ਵਿੱਚ ਮੁਗ਼ਲ ਸਰਕਾਰ ਵੱਲੋਂ ਆਮ ਨਾਗਰਿਕਾਂ, ਖ਼ਾਸ ਕਰਕੇ ਗ਼ੈਰ-ਮੁਸਲਮਾਨਾਂ ਉੱਤੇ ਧਰਮ ਦੇ ਨਾਂ ਉੱਪਰ ਹੋ ਰਹੇ ਜ਼ੁਲਮ ਵਿਰੁੱਧ ਗੁਰੂ ਸਾਹਿਬ ਵੱਲੋਂ ਧਰਮ ਯੁੱਧ ਸ਼ੁਰੂ ਕਰਨ ਦਾ ਇਹ ਇੱਕ ਅਹਿਮ ਐਲਾਨ ਸੀ:
ਅਵਰ ਬਾਸਨਾ ਨਾਂਹਿ ਪ੍ਰਭ ਧਰਮ ਜੁੱਧ ਕੇ ਚਾਇ।
ਧਰਮ ਯੁੱਧ ਦੀ ਨੀਤੀ ਦਾ ਆਧਾਰ ਇਸ ਸਿਧਾਂਤ ਨੂੰ ਬਣਾਇਆ:
‘‘ਚੂ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।’’
(ਭਾਵ ਹਰ ਪ੍ਰਕਾਰ ਦੇ ਸ਼ਾਂਤੀ ਭਰੇ ਸੰਵਾਦ ਦੇ ਹੀਲੇ ਨਾਕਾਮ ਹੋਣ ਉਪਰੰਤ ਹੀ ਹੱਥ ਵਿੱਚ ਸ਼ਮਸ਼ੀਰ ਪਕੜਨੀ।)
ਗੁਰੂ ਗੋਬਿੰਦ ਸਿੰਘ ਜੀ ਨੇ ਗ਼ਰੀਬਾਂ ’ਤੇ ਹੋ ਰਹੇ ਜਬਰ ਜ਼ੁਲਮ ਦੇ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਿਆ ਕਿ ਧਰਮ ਦੀ ਰੱਖਿਆ ਖ਼ਾਤਰ ਜ਼ੁਲਮੀ ਤਲਵਾਰ ਨੂੰ ਸਿਰ ਦਿੱਤਾ ਜਾਵੇ ਜਾਂ ਜ਼ੁਲਮ ਦਾ ਮੁਕਾਬਲਾ ਤੇਗ ਨਾਲ ਕੀਤਾ ਜਾਵੇ? ਸੋਚ-ਵਿਚਾਰ ਮਗਰੋਂ ਉਨ੍ਹਾਂ ‘‘ਸ਼ਮਸ਼ੀਰ ਦਸਤ’’ ਦਾ ਰਾਹ ਚੁਣਿਆ ਅਤੇ ਖ਼ਾਲਸੇ ਦੀ ਸਿਰਜਣਾ ਕੀਤੀ। ਇਸ ਤੋਂ ਪਹਿਲਾਂ ਹਿੰਦੁਸਤਾਨ ਦੇ ਇਤਿਹਾਸ ਵਿੱਚ ਧਰਮ ਦੀ ਰੱਖਿਆ ਵਾਸਤੇ ਸ਼ਸਤਰਾਂ ਦੇ ਉਪਯੋਗ ਦਾ ਕੋਈ ਹਵਾਲਾ ਨਹੀਂ ਮਿਲਦਾ। ਭਾਰਤ ਦੇ ਲੋਕਾਂ ਦੇ ਦਿਲਾਂ ਵਿੱਚ ਧਾਰਮਿਕ ਆਜ਼ਾਦੀ ਲਈ ਯੁੱਧ ਕਰਨ ਦੀ ਭਾਵਨਾ, ਸਿੱਖ ਧਰਮ ਵਿੱਚ ਆਈ ਇਸ ਨਵੀਂ ਕ੍ਰਾਂਤੀ ਦੁਆਰਾ ਹੀ ਉਤਪੰਨ ਹੋਈ। ਸਿੱਖਾਂ ਨੇ ਇਸ ਦੀ ਅਗਵਾਈ ਵੀ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਦੁਆਰਾ ਸਾਜੇ ਗਏ ਖ਼ਾਲਸੇ ਨੇ ਹੱਕ-ਸੱਚ ਖ਼ਾਤਰ ਜਾਬਰ ਮੁਗ਼ਲ ਸਾਮਰਾਜ ਨਾਲ ਹਥਿਆਰਬੰਦ ਯੁੱਧਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ। ਸਦੀਆਂ ਤੋਂ ਬੁਜ਼ਦਿਲ ਅਤੇ ਕਾਇਰ ਸਮਝੇ ਜਾਂਦੇ ਅਖੌਤੀ ਨੀਵੀਆਂ ਜਾਤਾਂ ਦੇ ਲੋਕਾਂ ਨੇ ਵੀ ਖੰਡੇ-ਬਾਟੇ ਦੀ ਪਾਹੁਲ ਛਕ ਕੇ ਕਹਿੰਦੇ ਕਹਾਉਂਦੇ ਲੜਾਕੂਆਂ ਨੂੰ ਜੰਗਾਂ ਵਿੱਚ ਕਰਾਰੀ ਮਾਤ ਦਿੱਤੀ। ਸਤਿਗੁਰਾਂ ਦਾ ਧਰਮ ਯੁੁੱਧ ਕਿਸੇ ਜਾਤ ਜਾਂ ਮਜ਼ਹਬ ਵਿਰੁੱਧ ਨਹੀਂ ਸਗੋਂ ਹਰ ਤਰ੍ਹਾਂ ਦੇ ਅਨਿਆਂ ਦੇ ਵਿਰੁੱਧ ਸੀ। ਪਾਤਸ਼ਾਹ ਤਾਂ ਖ਼ੁਦ ਅਕਾਲ ਉਸਤਤ ਵਿੱਚ ਫੁਰਮਾਉਂਦੇ ਹਨ:
‘‘ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’’
‘‘ਦੇਹਰਾ ਮਸੀਤ ਸੋਈ ਪੂਜਾ ਅੋ ਨਿਵਾਜ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ’’
ਪੰਥ ਦੇ ਵਾਲੀ ਦਸਮੇਸ਼ ਪਿਤਾ ਦਾ ਪ੍ਰਕਾਸ਼ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਪੋਹ ਸੁਦੀ ਸੱਤਵੀਂ ਮੁਤਾਬਕ 1723 ਬਿਕ੍ਰਮੀ ਨੂੰ ਪਟਨਾ ਸ਼ਹਿਰ (ਬਿਹਾਰ) ਵਿਖੇ ਹੋਇਆ:
ਤਹੀ ਪ੍ਰਕਾਸ ਹਮਾਰਾ ਭਯੋ
ਪਟਨਾ ਸਹਰ ਬਿਖੈ ਭਵ ਲਯੋ
ਇਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਢਾਕਾ, ਬੰਗਾਲ ਤੇ ਅਸਾਮ ਆਦਿ ਦੇ ਇਲਾਕਿਆਂ ਵਿੱਚ ਸਿੱਖ ਧਰਮ ਦੇ ਪ੍ਰਚਾਰ ਹਿੱਤ ਗਏ ਹੋਏ ਸਨ। ਦਸਮੇਸ਼ ਪਿਤਾ ਦੇ ਪਹਿਲੇ ਪੰਜ ਕੁ ਸਾਲ ਪਟਨੇ ਵਿੱਚ ਹੀ ਬੀਤੇ ਅਤੇ ਉੱਥੇ ਹੀ ਆਪ ਜੀ ਦੀ ਵਿੱਦਿਆ ਆਦਿ ਦੇ ਪ੍ਰਬੰਧ ਕੀਤੇ ਗਏ। ਆਪ ਜੀ ਨੂੰ ਗੁਰਮੁਖੀ ਅਤੇ ਗੁਰਬਾਣੀ ਦੀ ਵਿੱਦਿਆ ਦੇ ਨਾਲ-ਨਾਲ ਘੋੜ-ਸਵਾਰੀ, ਨੇਜ਼ਾ-ਬਾਜ਼ੀ, ਤਲਵਾਰ-ਬਾਜ਼ੀ ਅਤੇ ਤੀਰ-ਅੰਦਾਜ਼ੀ ਆਦਿ ਦੀ ਵੀ ਮੁੱਢਲੀ ਸਿਖਲਾਈ ਦਿੱਤੀ ਗਈ। ਪਟਨੇ ਸ਼ਹਿਰ ਦੇ ਇੱਕ ਬ੍ਰਾਹਮਣ ਸ਼ਿਵਦੱਤ ਨੇ ਆਪ ਦੇ ਬਾਲ-ਚੋਜ ਦੇਖ ਕੇ ਆਪ ਪ੍ਰਤੀ ਸਤਿਕਾਰ ਅਤੇ ਪਿਆਰ ਪ੍ਰਗਟ ਕੀਤਾ। ਮੁਸਲਮਾਨ ਸੱਯਦ ਪੀਰ ਭੀਖਣ ਸ਼ਾਹ ਨੇ ਵੀ ਆਪ ਦੇ ਪਹਿਲੀ ਨਜ਼ਰੇ ਦਰਸ਼ਨ ਕਰਦਿਆਂ ਸਿਜਦਾ ਕੀਤਾ ਸੀ। ਪਟਨੇ ਵਿਖੇ ਹੀ ਰਾਜਾ ਫ਼ਤਹਿ ਚੰਦ ਮੈਣੀ ਅਤੇ ਉਸ ਦੀ ਰਾਣੀ ਦਸਮੇਸ਼ ਪਿਤਾ ਦੇ ਸ਼ਰਧਾਲੂ ਬਣ ਗਏ ਅਤੇ ਗੁਰੂ ਸਾਹਿਬ ਦੀ ਚਰਨ-ਛੋਹ ਨਾਲ ਮਹੱਲ ਪਵਿੱਤਰ ਹੋ ਗਿਆ ਜੋ ਅੱਜ-ਕੱਲ੍ਹ ‘‘ਮੈਣੀ ਸੰਗਤ’’ ਗੁਰਦੁਆਰਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਪਟਨਾ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਪਰਿਵਾਰ ਸਮੇਤ ਸ੍ਰੀ ਆਨੰਦਪੁਰ ਸਾਹਿਬ ਆ ਗਏ। ਏਥੇ ਹੀ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਉਨ੍ਹਾਂ ਨੇ ਖ਼ੁਦ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਜ਼ਲੂਮਾਂ ਦੀ ਰੱਖਿਆ ਖ਼ਾਤਰ ਕੁਰਬਾਨੀ ਦੇਣ ਲਈ ਦਿੱਲੀ ਨੂੰ ਤੋਰਿਆ। ਇਤਿਹਾਸ ਵਿੱਚ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ ਜਦੋਂ ਕਿਸੇ ਮਹਾਂਪੁਰਸ਼ ਨੇ ਕਿਸੇ ਦੂਜੇ ਧਰਮ ਦੇ ਅਕੀਦਿਆਂ ਦੀ ਸਲਾਮਤੀ ਲਈ ਆਪ ਸੈਂਕੜੇ ਮੀਲ ਪੈਦਲ ਜਾ ਕੇ ਆਪਾ ਵਾਰਿਆ ਹੋਵੇ। ਕਿਸੇ ਨੇ ਠੀਕ ਲਿਖਿਆ ਹੈ:
‘ਜਿਸ ਧਜ ਸੇ ਕੋਈ ਮਕਤਲ ਪੇ ਗਇਆ
ਵੋਹ ਸ਼ਾਨ ਸਲਾਮਤ ਰਹਿਤੀ ਹੈ’’
ਨੌਵੀਂ ਨਾਨਕ ਜੋਤਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਲ (ਗੁਰੂ) ਗੋਬਿੰਦ ਰਾਏ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਕੇ ਤਿਲਕ-ਜੰਝੂ ਦੀ ਰੱਖਿਆ ਲਈ ਬਲੀਦਾਨ ਦਿੱਤਾ। ਨੌਵੇਂ ਗੁਰੂ ਦੀ ਸ਼ਹਾਦਤ ਉਪਰੰਤ ਦਸਮੇਸ਼ ਪਿਤਾ ਦੇ ਸੰਘਰਸ਼ਮਈ ਜੀਵਨ ਦਾ ਆਰੰਭ ਹੋਇਆ।
ਸ੍ਰੀ ਆਨੰਦਪੁਰ ਸਾਹਿਬ ਵਿਖੇ ਦਸਮੇਸ਼ ਪਿਤਾ ਨੇ ਪੰਜਾਬੀ ਤੇ ਹਿੰਦੀ ਤੋਂ ਇਲਾਵਾ ਸੰਸਕ੍ਰਿਤ ਅਤੇ ਫ਼ਾਰਸੀ ਆਦਿ ਭਾਸ਼ਾਵਾਂ ਦਾ ਗਿਆਨ ਵੀ ਹਾਸਲ ਕੀਤਾ ਅਤੇ ਬੀਰ-ਰਸ ਭਰਪੂਰ ਬਾਣੀ ਦੀ ਰਚਨਾ ਕੀਤੀ। ਸਮੇਂ ਦੀ ਜਾਬਰ ਹਕੂਮਤ ਦੇ ਇਸ ਐਲਾਨ ਕਿ ਕੋਈ ਗ਼ੈਰ-ਮੁਸਲਿਮ ਘੋੜ-ਸਵਾਰੀ ਨਹੀਂ ਕਰ ਸਕਦਾ, ਨਗਾਰਾ ਨਹੀਂ ਵਜਾ ਸਕਦਾ, ਸ਼ਸਤਰ ਧਾਰਨ ਨਹੀਂ ਕਰ ਸਕਦਾ, ਦੀ ਚੁਣੌਤੀ ਸਵੀਕਾਰ ਕਰਦਿਆਂ ਕਿਹਾ ਕਿ ਮੇਰੇ ਸਿੰਘ ਸ਼ਸਤਰਧਾਰੀ ਹੋਣਗੇ, ਘੋੜ-ਸਵਾਰੀ ਕਰਨਗੇ ਅਤੇ ਸ੍ਰੀ ਆਨੰਦਪੁਰ ਸਾਹਿਬ ਦੀ ਫਿਜ਼ਾ ’ਚ ਰਣਜੀਤ ਨਗਾਰੇ ਦੀ ਗੂੰਜ ਵੀ ਪਵੇਗੀ। ਇਸ ਫ਼ੈਸਲੇ ਨੇ ਮੁਗ਼ਲ ਹਕੂਮਤ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ। ਉਨ੍ਹਾਂ ਨੇ ਨਿੱਘਰ ਚੁੱਕੀ ਮਸੰਦ-ਪ੍ਰਥਾ ਨੂੰ ਖਤਮ ਕੀਤਾ ਅਤੇ ਸੰਨ 1699 ਵਿੱਚ ਵਿਸਾਖੀ ਵਾਲੇ ਦਿਨ ਖ਼ਾਲਸੇ ਦੀ ਸਾਜਨਾ ਕਰਕੇ ਕੌਮ ਅੰਦਰ ਨਵੀਂ ਰੂਹ ਫੂਕੀ। ਇਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਭੰਗਾਣੀ, ਨਾਦੌਣ, ਹੁਸੈਨੀ ਆਦਿ ਦੇ ਯੁੱਧ ਵੀ ਲੜੇ, ਜਿਨ੍ਹਾਂ ਵਿੱਚ ਜਾਤ-ਅਭਿਮਾਨੀ ਪਹਾੜੀ ਰਾਜਿਆਂ ਨੂੰ ਕਰਾਰੀ ਮਾਤ ਦਿੱਤੀ:
ਜਹਾਂ ਤਹਾਂ ਤੁਮ ਧਰਮ ਬਿਥਾਰੋ
ਦੁਸਟ ਦੋਖੀਅਨਿ ਪਕਰਿ ਪਛਾਰੋ
ਸਦੀਆਂ ਤੋਂ ਮੁਗ਼ਲ ਬਾਦਸ਼ਾਹਾਂ ਦੀ ਗ਼ੁਲਾਮੀ ਦੇ ਮਾਹੌਲ ਵਿੱਚ ਹਿੰਦੁਸਤਾਨੀਆਂ ਦੀ ਸੋਚ ਸੰਸਾਰਕ ਸੁਖ-ਆਰਾਮ ਅਤੇ ਭੁੱਖ ਦੇ ਦੁਆਲੇ ਹੀ ਘੁੰਮਦੀ ਰਹੀ ਅਤੇ ਗ਼ੁਲਾਮੀ ਨੂੰ ਉਹ ਆਪਣੀ ਕਿਸਮਤ ਹੀ ਸਮਝਣ ਲੱਗ ਪਏ ਸਨ ਪਰ ਖੰਡੇ-ਬਾਟੇ ਦੇ ‘ਅੰਮ੍ਰਿਤ’ ਨੇ ਐਸੀ ਕਰਾਮਾਤ ਵਿਖਾਈ ਕਿ ਹਿੰਦੁਸਤਾਨ ਦਾ ਇਤਿਹਾਸ ਬਦਲ ਦਿੱਤਾ। ਅੰਮ੍ਰਿਤ ਨੇ ਸਿੰਘਾਂ ਨੂੰ ਐਸੀ ਸ਼ਕਤੀ ਬਖਸ਼ੀ ਕਿ ਇੱਕ-ਇੱਕ ਸਿੰਘ ਲੱਖਾਂ ’ਤੇ ਭਾਰੂ ਹੋ ਗਿਆ। ਆਪਣੇ ਨਿਆਰੇ ਖ਼ਾਲਸੇ ਪ੍ਰਤੀ ਪਾਤਸ਼ਾਹ ਦਾ ਫੁਰਮਾਨ ਸੀ:
ਚਿੜੀਓਂ ਸੇ ਮੈਂ ਬਾਜ਼ ਤੁੜਾਊਂ।
ਸਵਾ ਲਾਖ ਸੇ ਏਕ ਲੜਾਊਂ।
ਰਾਠਨ ਕੇ ਸੰਗ ਰੰਕ ਲੜਾਊਂ।
ਹੱਕ ਸੱਚ ਦੀ ਬਹਾਲੀ ਹਿੱਤ ਗੁਰੂ ਸਾਹਿਬ ਜੀ ਨੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ, ਜੋ ਸੰਸਾਰ ਦੇ ਇਤਿਹਾਸ ਦੀ ਵਿਲੱਖਣ ਗਾਥਾ ਹੈ ਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਹੱਕ, ਸੱਚ ’ਤੇ ਪਹਿਰਾ ਦੇਣ, ਮਜ਼ਲੂਮਾਂ ਦੀ ਰੱਖਿਆ ਅਤੇ ਧਰਮ ਵਿੱਚ ਪ੍ਰਪੱਕ ਰਹਿਣ ਲਈ ਪ੍ਰੇਰਨਾ ਸ੍ਰੋਤ ਹੈ। ਮੌਜੂਦਾ ਸਮੇਂ ਵਿੱਚ ਅਸੀਂ ਆਪਣਾ ਵਿਲੱਖਣ ਕੌਮੀ ਵਿਰਸਾ ਅਤੇ ਸ਼ਾਨਾਮੱਤੇ ਇਤਿਹਾਸ ਨੂੰ ਭੁੱਲ ਕੇ ਗੁਰੂ ਸਾਹਿਬ ਵੱਲੋਂ ਦਰਸਾਏ ਹੱਕ ਸੱਚ ਦੇ ਮਾਰਗ ਤੋਂ ਦੂਰ ਹੁੰਦੇ ਜਾ ਰਹੇ ਹਾਂ। ਆਓ! ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਬਾਣੀ ਤੋਂ ਸੇਧ ਲੈ ਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਕਰੀਏ। ਧਰਮ ਦੇ ਬੋਲ-ਬਾਲੇ ਅਤੇ ਦਸਮ ਪਿਤਾ ਵੱਲੋਂ ਦਰਸਾਏ ਮਾਰਗ ਦੇ ਪਾਂਧੀ ਬਣਨ ਲਈ ਪ੍ਰਣ ਕਰੀਏ।

ਜਥੇਦਾਰ ਅਵਤਾਰ ਸਿੰਘ


Post Comment

Sunday, September 9, 2012

ਸਿੱਖ ਫਲਸਫ਼ੇ ਵਿਚ ਸ਼ਹਾਦਤ


ਸਿੱਖ ਜੀਵਨ ਜਾਚ ਇਕ ਅਨੋਖੀ ਤੇ ਅਣਮੁੱਲੀ ਜੀਵਨ ਦਾਤ ਹੈ, ਜੋ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਬਖਸ਼ੀ। ਇਸ ਨੂੰ ਜਾਣ ਕੇ ਇਸ ਤਰ੍ਹਾਂ ਦਾ ਅਨੁਭਵ ਹੁੰਦਾ ਹੈ ਕਿ ਸੰਸਾਰ ਅੰਧ-ਵਿਸ਼ਵਾਸਾਂ, ਨਿਰਾਰਥਕ ਵਿਸ਼ਵਾਸਾਂ ਅਤੇ ਕਰਮਕਾਡਾਂ ਵਿਚ ਫਸਿਆ ਆਪਣਾ ਜੀਵਨ ਅਜਾਈਂ ਹੀ ਗਵਾ ਰਹੇ ਸਨ। ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਗਿਆਨ ਪ੍ਰਸਾਰ ਨੇ ਜੀਵਨ ਦੀਆਂ ਕੀਮਤਾਂ ਹੀ ਬਦਲ ਦਿੱਤੀਆਂ। ਜੀਵਨ ਦੇ ਮਨੋਰਥ ਦਾ ਪਤਾ ਲੱਗਾ, ਇਹ ਨਿਰਾ ਪਾਠ-ਪੂਜਾ ਦਾ ਧਰਮ ਹੀ ਨਹੀਂ, ਸਗੋਂ ਜੀਵਨ ਦੇ ਸਾਰੇ ਹੀ ਖੇਤਰਾਂ-ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਜੀਵਨ ਨੂੰ ਠੀਕ ਸੇਧ ਦੇਣਾ ਸੀ। ਗੁਰੂ ਸਾਹਿਬ ਨੂੰ ਸਮੇਂ ਦੇ ਪ੍ਰਚਲਿਤ ਧਰਮਾਂ ਅਤੇ ਰਾਜਸੀ ਆਗੂਆਂ ਦਾ ਵਿਰੋਧ ਵੀ ਸਹਿਣ ਕਰਨਾ ਪਿਆ। ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਦੇ ਗਲਤ ਵਿਸ਼ਵਾਸਾਂ ਅਤੇ ਗਲਤ ਕੰਮਾਂ ਦਾ ਬੜੀ ਦਲੇਰੀ ਅਤੇ ਨਿਡਰਤਾ ਨਾਲ ਖੰਡਨ ਕੀਤਾ ਅਤੇ ਸੱਚ ਦਾ ਮਾਰਗ ਦੱਸਿਆ।

ਗੁਰੂ ਸਾਹਿਬ ਨੇ ਸੰਸਾਰ ਨੂੰ ਕੇਵਲ ਇਕ ਨਵੀਂ ਵਿਚਾਰਧਾਰਾ ਹੀ ਨਹੀਂ ਦਿੱਤੀ, ਸਗੋਂ ਇਸ ਰੱਬੀ ਤੇ ਇਲਾਹੀ ਜੀਵਨ ਜਾਚ ਦੇ ਪ੍ਰਚਾਰ, ਪ੍ਰਸਾਰ ਦਾ ਪ੍ਰਬੰਧ ਵੀ ਕੀਤਾ। ਉਨ੍ਹਾਂ ਨੇ ਆਪ ਜੀਵਨ ਭਰ ਭਾਰਤ ਅਤੇ ਨਾਲ ਲਗਦੇ ਦੇਸ਼ਾਂ ਵਿਚ ਵਿਚਰ ਕੇ ਲੋਕਾਂ ਨੂੰ ਜਾਗ੍ਰਿਤ ਕੀਤਾ। ਉਸ ਸਮੇਂ ਦੇ ਵੱਡੇ ਧਰਮ ਅਸਥਾਨਾਂ 'ਤੇ ਪਹੁੰਚ ਕੇ ਸੱਚ ਦੇ ਮਗਰ ਲਾਇਆ। ਇਥੇ ਹੀ ਬੱਸ ਨਹੀਂ, ਸਗੋਂ 230 ਸਾਲ ਦੇ ਸਮੇਂ ਤੱਕ ਸਰੀਰਕ ਰੂਪ ਬਦਲ ਕੇ ਮਨੁੱਖ ਨੂੰ ਪ੍ਰਭੂ ਲੜ ਲਾਇਆ। ਅਰੰਭ ਤੋਂ ਹੀ ਪੁਰਾਤਨਵਾਦੀ ਅਤੇ ਲੋਕ ਦੁਸ਼ਮਣ ਤਾਕਤਾਂ 'ਸੱਚ' ਨੂੰ ਦਬਾਉਣ ਲਈ ਯਤਨਸ਼ੀਲ ਸਨ। ਰਾਜ-ਸੱਤਾ ਅਤੇ ਧਾਰਮਿਕ ਕੱਟੜਵਾਦ ਜਦੋਂ ਇਕੱਠੇ ਹੋ ਜਾਣ ਤਾਂ ਜਨਤਾ 'ਤੇ ਕਹਿਰ ਗੁਜ਼ਰਦਾ ਹੈ। ਉਸ ਕਹਿਰ ਨੂੰ ਠੱਲ੍ਹਣ ਲਈ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਕੁਰਬਾਨੀ ਦੇਣੀ ਪਈ। ਇਨ੍ਹਾਂ ਮਹਾਨ ਸ਼ਹੀਦੀਆਂ ਨੇ ਸਿੱਖ ਪੰਥ ਦੀ ਮਾਨਵੀ ਵਿਚਾਰਧਾਰਾ ਨੂੰ ਹੋਰ ਬਲ ਬਖਸ਼ਿਆ। ਖਾਲਸਾ ਪੰਥ ਦੀ ਸਾਜਨਾ ਹੋਈ ਅਤੇ ਖਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਅਧੀਨ ਸਮਰੱਥ ਸ਼ਕਤੀ ਪ੍ਰਦਾਨ ਕਰ ਦਿੱਤੀ।

ਸੰਨ 1469 ਤੋਂ 1608 ਤੱਕ ਦਾ ਸਫਰ ਮਨੁੱਖੀ ਨਾਮ ਨੂੰ ਸੇਧ ਦੇਣ, ਸੰਵਾਰਨ ਤੇ ਸਿਮਰਨ ਮਗਰੋਂ ਇਸ ਤਰ੍ਹਾਂ ਦਾ ਸੱਜਣ ਸਿੱਖ ਤਿਆਰ ਹੋ ਗਿਆ, ਜਿਸ ਤਰ੍ਹਾਂ ਦਾ ਗੁਰੂ ਅਰਜਨ ਦੇਵ ਜੀ ਨੇ ਚਿਤਾਇਆ ਸੀ ਜਾਂ ਬਣਨ ਨੂੰ ਕਿਹਾ ਸੀ, ਉਹ 'ਜੋਤਿ ਸਰੂਪ' ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਉਸ ਖਾਲਸੇ ਨੂੰ ਵੇਖ-ਪਰਖ, ਗਦ-ਗਦ ਹੋ ਗਏ ਸਨ ਅਤੇ ਆਪਣੇ ਮੁਖਾਰਬਿੰਦ ਤੋਂ ਬਚਨ ਕੀਤੇ ਸਨ ਕਿ 'ਖਾਲਸਾ ਮੇਰੋ ਰੂਪ ਹੈ ਖਾਸ॥ ਖਾਲਸੇ ਮੈਂ ਹੂੰ ਕਰੂੰ ਨਿਵਾਸ॥' ਇਥੇ ਹੀ ਬੱਸ ਨਹੀਂ, ਸਗੋਂ ਗੁਰੂ ਹੁਕਮਾਂ ਬਾਣੀ ਅਨੁਸਾਰ ਜੀਵਤ ਜੀਵਨ ਨੂੰ ਤਾਂ ਪ੍ਰਮਾਤਮਾ ਦਾ ਰੂਪ ਹੀ ਫ਼ਰਮਾਇਆ।

ਇਹੋ ਹੀ ਮੁਕਤੀ ਹੈ, ਅਭੇਦ ਹੋਣਾ ਹੈ, ਪ੍ਰਭੂ ਨੂੰ ਪਾ ਲੈਣਾ ਹੈ, ਇਸ ਤੋਂ ਵੱਖਰਾ ਤਾਂ ਕੁਝ ਵੀ ਨਹੀਂ। ਵਿਸ਼ੇਸ਼ ਗੱਲ ਇਹ ਹੈ ਕਿ ਹਿੰਦੂ ਜਾਂ ਹੋਰ ਪੂਰਬੀ ਧਰਮਾਂ ਦੇ ਅਨੁਸਾਰ ਇਹ ਮੌਤ ਤੋਂ ਬਾਅਦ ਦੀ ਅਵਸਥਾ ਨਹੀਂ, ਸਗੋਂ ਜੀਵ ਦੇ ਸੰਸਾਰ ਸਾਗਰ ਵਿਚ ਵਿਚਰਦੇ ਮਨੁੱਖ ਦੀ ਹੀ ਹੈ। ਆਪਣਾ ਕਾਰ-ਵਿਹਾਰ ਕਰਦੇ, ਗ੍ਰਿਸਤ ਭੋਗਦੇ ਮਨੁੱਖ ਦੀ ਹੈ। ਇਹ ਹੀ ਜ਼ਿੰਦਗੀ ਦਾ ਮਕਸਦ ਹੈ, ਇਸ ਅਵਸਥਾ 'ਤੇ ਪਹੁੰਚਣ ਦੀ ਦੌੜ ਵਿਚ ਸਿੱਖ, ਸੰਗਤ ਕਰਦਾ ਹੈ, ਸੇਵਾ ਸਿਮਰਨ ਕਰਦਾ ਹੈ ਅਤੇ ਗੁਰਬਾਣੀ ਦੇ ਲੜ ਲੱਗਾ ਰਹਿੰਦਾ ਹੈ।

ਸ਼ਹੀਦੀ

ਮੌਤ ਸ਼ਹੀਦਾਂ ਦੇ ਜੀਵਨ ਦਾ ਇਕ ਪੜਾਅ ਹੈ। ਸ਼ਹੀਦ ਮੌਤ ਤੋਂ ਮਗਰੋਂ ਵੀ ਜੀਵਤ ਹੁੰਦਾ ਹੈ। ਆਮ ਆਦਮੀ ਜਦੋਂ ਗੁਜ਼ਰ ਜਾਂਦਾ ਹੈ ਤਾਂ ਅਸੀਂ ਕਹਿ ਦਿੰਦੇ ਹਾਂ 'ਇਸ ਦਾ ਅੰਤ ਆ ਗਿਆ'। ਸ਼ਹੀਦਾਂ ਬਾਰੇ ਅਸੀਂ ਇਸ ਤਰ੍ਹਾਂ ਨਹੀਂ ਕਹਿੰਦੇ ਅਤੇ ਨਾ ਹੀ ਕਹਿ ਸਕਦੇ ਹਾਂ। ਮਰਨਾ ਤੇ ਆਖਰ ਸਭ ਨੇ ਹੀ ਹੈ। ਗੁਰਬਾਣੀ ਫ਼ਰਮਾਨ :

ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥ ਪੰਨਾ 579

ਮਰਨ ਦਾ ਹੱਕ ਕੇਵਲ ਉਨ੍ਹਾਂ ਸੂਰਮਿਆਂ ਨੂੰ ਹੀ ਹੁੰਦਾ ਹੈ, ਜੋ ਪ੍ਰਵਾਨ ਹੋ ਕੇ ਮਰਦੇ ਹਨ। ਪ੍ਰਵਾਨ ਹੋਣ ਵਾਲਾ ਆਪਣੇ ਨਿਸ਼ਾਨੇ ਤੇ ਸਿਧਾਂਤ ਨਾਲ ਇੰਨਾ ਪਿਆਰ ਕਰਦਾ ਹੈ ਕਿ ਮੌਤ ਉਸ ਨੂੰ ਡਰਾਉਣੀ ਨਹੀਂ ਲਗਦੀ, ਉਹ ਭੈ-ਭਿਨ ਨਹੀਂ ਹੁੰਦਾ, ਉਸ ਨੂੰ 'ਆਰਾ ਪਿਆਰਾ ਲਗਤ ਹੈ' ਤਦ ਹੀ ਭਗਤ ਕਬੀਰ ਫਰਮਾਉਂਦੇ ਹਨ :

ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ॥ ਪੰਨਾ 1367

ਇਹ 'ਹਰੀ ਦਾ ਦੁਆਰ' ਕਿਸੇ ਮੰਦਰ, ਮਸਜਿਦ ਜਾਂ ਗੁਰਦੁਆਰੇ ਦਾ ਦਰ ਨਹੀਂ, ਸਗੋਂ ਹਰੀ ਤਾਂ ਹਰ ਕਿਸੇ ਵਿਚ, ਹਰ ਜਗ੍ਹਾ 'ਤੇ ਆਪਣਾ ਨੂਰ ਵਿਖਾ ਰਿਹਾ ਹੈ। ਭਗਤ ਕਬੀਰ ਦੀ ਬਾਣੀ :

ਹਰਿ ਮੇ ਤਨਿ ਹੈ ਤਨਿ ਮੇ ਹਰਿ ਹੈ ਸਰਬ ਨਿਰੰਤਰ ਸੋਇ ਰੇ॥

ਜਨਤਾ 'ਤੇ ਹੋ ਰਹੇ ਜ਼ੁਲਮ ਅਤੇ ਅਨਿਆਂ ਨੂੰ ਰੋਕਣਾ, ਅਣਖ ਅਤੇ ਸਵੈ-ਮਾਣ ਨਾਲ ਜਿਊਣ ਦਾ ਰਾਹ ਹੀ 'ਹਰੀ ਕੇ ਦੁਆਰ' ਨੂੰ ਜਾਂਦਾ ਹੈ।

ਗੁਰੂ ਸਾਹਿਬ ਮਰਨ ਨੂੰ ਸਸਤੀ ਜਿਹੀ ਘਟਨਾ ਨਹੀਂ ਬਣਾਉਣਾ ਚਾਹੁੰਦੇ ਸਨ। ਇਹ ਠੀਕ ਹੈ ਕਿ ਮਰਨਾ ਬਹੁਤ ਔਖਾ ਲਗਦਾ ਹੈ ਪਰ ਇਤਿਹਾਸ ਵਿਚ ਲੋਕ ਵਾਹ-ਵਾਹ ਦੀ ਖਾਤਰ ਜਾਂ ਲੋਕ ਲਾਜ ਦੀ ਖਾਤਰ, ਜਾਂ ਹਠ ਜਾਂ ਜਿਦ ਵਿਚ ਆ ਕੇ ਰਣ ਵਿਚ ਲੜਦੇ ਸੂਰਮਗਤੀ ਕਰਕੇ ਮਰ ਜਾਂਦੇ ਹਨ। ਸ਼ਰਧਾਵਾਨ, ਵਹਿਮ ਜਾਂ ਧਾਰਮਿਕ ਕੱਟੜਵਾਦ ਕਾਂਸੀ ਦੇ ਕਲਵਤਰ ਨਾਲ ਆਪਣੇ ਟੋਟੇ-ਟੋਟੇ ਕਰਵਾ ਲੈਂਦੇ ਹਨ। ਇਹ ਸਾਰੇ ਸ਼ਹੀਦ ਤਾਂ ਨਹੀਂ ਹੋ ਸਕਦੇ। ਗੁਰੂ ਅਰਜਨ ਦੇਵ ਜੀ ਫ਼ਰਮਾਉਦੇ ਹਨ :

'ਨਿਮਖ ਨਿਮਖ ਕਰਿ ਸਰੀਰੁ ਕਟਾਵੈ, ਤਉ ਭੀ ਹਊਮੈ ਮੈਲੁ ਨ ਜਾਵੈ॥'

ਇਸ ਤਰ੍ਹਾਂ ਇਹ 'ਹੋਇ ਮਰਨਿ ਪਰਵਾਣੋ' ਦੀ ਪੱਧਰ ਤੋਂ ਬਹੁਤ ਥੱਲੇ ਰਹਿ ਜਾਂਦੇ ਹਨ। ਸ਼ਹੀਦ ਦਾ ਦਰਜਾ ਬਹੁਤ ਉੱਚਾ ਹੈ। ਗੁਰਬਾਣੀ ਫ਼ਰਮਾਨ :

ਮਰਨੌ ਮਰਨੁ ਕਹੈ ਸਭੁ ਕੋਈ॥ ਸਹਜੇ ਮਰੈ ਅਮਰੁ ਹੋਇ ਸੋਈ॥ ਪੰਨਾ 327

ਮਰਨਾ ਤੇ ਸਭ ਨੇ ਹੀ ਹੈ, ਅਰਥ ਉਹ ਹੁੰਦਾ ਹੈ, ਮਰਨਾ ਉਸ ਦਾ ਪ੍ਰਵਾਨ ਹੈ ਜੋ ਸਹਜ ਵਿਚ ਮਰਦਾ ਹੈ। ਸਹਜ ਨੂੰ ਪ੍ਰਾਪਤ ਕਰਨਾ ਪਹਿਲੀ ਸ਼ਰਤ ਹੈ ਸ਼ਹੀਦੀ ਦੀ ਦਸਤਾਰ ਪਹਿਨਣ ਲਈ। ਇਹ ਇਕ ਐਸੀ ਤਰ੍ਹਾਂ ਦਾ ਮਰਨਾ ਹੈ ਕਿ ਫਿਰ ਕਦੀ ਮਰਨਾ ਹੀ ਨਹੀਂ ਪੈਂਦਾ। ਕਮਜ਼ੋਰ, ਡਰਾਕਲ, ਬੇਗੈਰਤ ਇਕ ਦਿਨ ਵਿਚ ਕਈ-ਕਈ ਵਾਰ ਮਰਦੇ ਵੇਖੇ ਗਏ ਹਨ। ਜਿਵੇਂ ਉਪਰ ਲਿਖਿਆ ਹੈ ਗੁਰੂ ਮਾਹਰਾਜ ਮਰਨ ਦਾ ਹੱਕ ਕੇਵਲ ਸੂਰਮੇ ਨੂੰ ਦਿੰਦੇ ਹਨ। ਅਥਵਾ ਜੋ ਸਹਜ ਵਿਚ ਮਰਦਾ ਹੈ, ਉਸ ਦੇ ਜੀਵਨ ਵਿਚ ਸਹਿਜ ਆ ਗਿਆ ਹੈ। ਉਸ ਦੀ ਸ਼ਖ਼ਸੀਅਤ ਐਸੀ ਉੱਚੀ ਤੇ ਸੁੱਚੀ ਹੋ ਗਈ ਹੈ ਕਿ ਉਸ ਵਿਚ ਸੱਚ, ਪ੍ਰੇਮ, ਨਿਮਰਤਾ, ਖਿਮਾ, ਸੰਤੋਖ, ਧੀਰਜ, ਭਰੋਸਾ ਆਦਿ ਦੈਵੀ ਪ੍ਰਬਲ ਰੂਪ ਵਿਚ ਪ੍ਰਵੇਸ਼ ਕਰ ਗਏ ਹੋਣ। ਭਾਈ ਗੁਰਦਾਸ ਦੇ ਬਚਨ ਹਨ :

ਸਾਬਰ ਸਿਦਕਿ ਸਹੀਦੁ ਭਰਮ ਭਉ ਖਵੋਣਾ॥

ਇਸ ਤੋਂ ਦੋ ਗੱਲਾਂ ਉੱਭਰਦੀਆਂ ਹਨ, ਦੋ ਸ਼ਰਤਾਂ ਸਾਹਮਣੇ ਆ ਖਲੋਂਦੀਆਂ ਹਨ। ਪਹਿਲੀ ਇਹ ਕਿ ਸ਼ਹੀਦ ਦਾ ਆਪਣਾ ਜੀਵਨ ਸੰਪੂਰਨ ਸੱਚਾ ਤੇ ਉੱਚਾ ਹੋਵੇ। ਦੂਸਰੀ ਇਹ ਕਿ ਉਹ ਧਰਮ (ਵਿਸ਼ਾਲ ਅਰਥਾਂ ਨਾਲ) ਦੇ ਕਿਸੇ ਵੱਡੇ ਕਾਰਜ ਲਈ ਜਾਨ 'ਤੇ ਖੇਡ ਜਾਵੇ। ਅਜੋਕੇ ਸਮੇਂ ਵਿਚ ਪੰਥ ਇਕ ਸੰਕਟਮਈ ਹਾਲਤ ਵਿਚੋਂ ਗੁਜ਼ਰ ਰਿਹਾ ਹੈ। ਸੰਨ 1984 ਦੇ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਤੇ ਉਸ ਮਗਰੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ, ਸਿੱਖ ਕੌਮ ਦੇ ਹਜ਼ਾਰਾਂ ਹੀ ਨੌਜਵਾਨਾਂ ਦਾ ਕਤਲ, ਕਿਸੇ ਵੀ ਜਾਇਜ਼ ਮੰਗ ਦਾ ਨਾ ਮੰਨਿਆ ਜਾਣਾ, ਇਕ ਐਸਾ ਮਹੌਲ ਸਿਰਜ ਗਿਆ ਹੈ, ਜੋ ਬੜਾ ਦੁਖਦਾਈ ਤੇ ਪੀੜਦਾਇਕ ਹੈ।

ਸ਼ਹੀਦ ਦੀ ਵਿਆਖਿਆ ਸੰਖੇਪ ਵਿਚ ਉਪਰ ਦਿੱਤੀ ਗਈ ਹੈ। ਛੋਟੇ ਸਾਹਿਬਜ਼ਾਦਿਆਂ ਨੂੰ ਪੁੱਛਿਆ ਗਿਆ ਸੀ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਕੀ ਕਰੋਗੇ? ਆਪਾਂ ਸਾਰੇ ਇਤਿਹਾਸ ਤੋਂ ਜਾਣੂ ਹਾਂ ਕਿ ਸਾਹਿਬਜ਼ਾਦਿਆਂ ਦਾ ਜਵਾਬ ਸੀ ਕਿ ਅਸੀਂ ਸਿੱਖ ਇਕੱਠੇ ਕਰਾਂਗੇ, ਹਥਿਆਰ ਲਵਾਂਗੇ ਤੇ ਜ਼ੁਲਮ ਖਿਲਾਫ ਲੜਦੇ ਰਹਾਂਗੇ। ਸ਼ਹੀਦ ਭਗਤ ਸਿੰਘ ਨੇ ਵੀ ਕਿਹਾ ਸੀ, 'ਮੈਂ ਫਿਰ ਜਨਮ ਲਵਾਂਗਾ ਅਤੇ ਦੇਸ਼ ਦੀ ਅਜ਼ਾਦੀ ਲਈ ਤਦ ਤੱਕ ਲੜਦਾ ਰਹਾਂਗਾ, ਜਦ ਤਕ ਦੇਸ਼ ਆਜ਼ਾਦ ਨਹੀਂ ਹੋ ਜਾਂਦਾ। ਵਿਸਥਾਰ ਵਿਚ ਨਾ ਜਾਇਆਂ, ਇਹ ਜਾਣ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਬੜੀ ਕੀਮਤੀ ਹੈ, ਇਸ ਨੂੰ ਜੇ ਲੇਖੇ ਲਉਣਾ ਹੈ ਤਾਂ ਹਰ ਹੀਲਾ ਵਰਤ ਕੇ ਦੇਸ਼ ਅਤੇ ਕੌਮ ਦੇ ਕੰਮ ਆਉਣਾ ਚਾਹੀਦਾ ਹੈ। ਇਕ ਹੀ ਕੰਮ ਤੇ ਗੱਲ ਬੱਸ ਖਤਮ? ਆਪਣੇ ਭਰਾਵਾਂ ਦਾ ਮਾੜਾ ਜਾਂ ਬੁਰਾ ਨਹੀਂ ਚਿਤਵਣਾ ਚਾਹੀਦਾ।

ਸਿੱਖੀ ਇਕ ਸਰਬ-ਵਿਆਪਕ ਸੰਪੂਰਨ ਧਰਮ ਹੈ ਅਤੇ ਮਨੁੱਖ ਮਾਤਰ ਨੂੰ ਸਨਮਾਨ ਦਿੰਦਾ ਹੈ। ਗੁਰੂ ਨਾਨਕ ਸਾਹਿਬ ਵੱਲੋਂ ਪ੍ਰਚਾਰਿਆ ਧਰਮ ਹੀ ਨਵੇਂ ਯੁੱਗ ਦਾ ਧਰਮ ਹੈ। ਸ਼ਾਇਦ ਇਸ ਲਈ ਹੀ ਈਰਖਾ ਵੱਸ ਇਸ ਦੇ ਮੰਨਣ ਵਾਲਿਆਂ ਨੂੰ ਬੇਇਨਸਾਫੀਆਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੌਮ ਦੇ ਨੌਜਵਾਨ ਵੀਰੋ, ਤੁਹਾਡੇ ਮੋਢਿਆਂ 'ਤੇ ਭਾਰ, ਕੌਮ ਦੇ ਭਵਿੱਖ ਦਾ, ਤੁਸੀਂ ਆਪ ਚੁੱਕਣ ਲਈ ਯਤਨਸ਼ੀਲ ਹੋਵੋ। ਆਪਣੇ ਛੋਟੇ-ਮੋਟੇ ਵਖਰੇਵਿਆਂ ਨੂੰ ਪਾਸੇ ਕਰਕੇ ਦੇਸ਼ ਅਤੇ ਕੌਮ ਨੂੰ ਇਸ ਅਧੋਗਤੀ ਵਿਚੋਂ ਕੱਢ ਕੇ ਉਜਲ ਭਵਿੱਖ ਵੱਲ ਸੇਧਤ ਕਰੋ? ਆਪਣੇ ਜੀਵਨ ਨੂੰ ਅਜਾਈਂ ਨਾ ਜਾਣ ਦਿਉ, ਤੁਹਾਡਾ ਜੀਵਨ ਕੀਮਤੀ ਹੈ ਅਤੇ ਬਹੁਤ ਕੰਮ ਕਰਨੇ ਅਜੇ ਬਾਕੀ ਹਨ।

ਭਾਈ  ਸੁਖਵਿੰਦਰ ਸਿੰਘ ਨਾਗੋਕੇ
-ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ।


Post Comment