ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, June 16, 2014

‘ਬਾਜ਼’ ਦਾ ਸਿੱਖ ਸੰਕਲਪ

‘ਬਾਜ਼’ ਨੂੰ ਬਾਦਸ਼ਾਹੀ ਅਤੇ ਪ੍ਰਭੂਤਾ ਦਾ ਚਿੰਨ੍ਹ ਸਮਝਿਆ ਜਾਂਦਾ ਹੈ। ਬਾਜ਼ ਇਕ ਸ਼ਿਕਾਰੀ ਪੰਛੀ ਹੈ ਜੋ ਗੁਲਾਬ ਚਸ਼ਮ ਪੰਛੀਆਂ ਦਾ ਰਾਜਾ ਹੈ। ‘ਗੁਰਸ਼ਬਦ ਰਤਨਾਕਾਰ ਮਹਾਨਕੋਸ਼’ ਅਨੁਸਾਰ ‘‘ਬਾਜ਼ ਜੁਰੱਰਹ ਦੀ ਮਦੀਨ ਹੈ, ਇਸ ਦਾ ਕੱਦ ਜੁਰਹੇ ਨਾਲੋਂ ਵੱਡਾ ਹੁੰਦਾ ਹੈ। ਬਾਜ਼ ਸਰਦ ਦੇਸ਼ ਤੋਂ ਫੜ ਕੇ ਪੰਜਾਬ ਵਿੱਚ ਲਿਆਈਦਾ ਹੈ। ਇਥੇ ਆਂਡੇ ਨਹੀਂ ਦਿੰਦਾ, ਦਸ-ਬਾਰਾਂ ਵਰ੍ਹੇ ਇਹ ਸ਼ਿਕਾਰ ਦਾ ਕੰਮ ਦਿੰਦਾ ਹੈ, ਗਰਮੀਆਂ ਵਿੱਚ ਇਸ ਨੂੰ ਠੰਢੇ ਥਾਂ ਕੁਰੀਚ (ਕਰੀਜ) ਬੈਠਾਉਂਦੇ ਹਨ, ਜਦ ਇਹ ਪੁਰਾਣੇ ਖੰਭ ਸਿਟ ਕੇ ਨਵੇਂ ਬਦਲਦਾ ਹੈ, ਇਹ ਤਿੱਤਰ ਮੁਰਗਾਬੀ ਅਤੇ ਸਹੇ ਦਾ ਚੰਗਾ ਸ਼ਿਕਾਰ ਕਰਦਾ ਹੈ। ਪੁਰਾਣੇ ਸਮੇਂ ਅਮੀਰ ਲੋਕ, ਬਾਜ਼ ਨੂੰ ਆਪਣੇ ਹੱਥ ’ਤੇ ਰੱਖਦੇ ਅਤੇ ਬਹੁਤ ਸ਼ਿਕਾਰ ਖੇਡਦੇ ਸਨ।’’
ਬਾਜ਼ ਅਸਲ ਵਿੱਚ ਸ਼ਿਕਾਰੀ ਪੰਛੀ ਹੈ ਜਿਸ ਨੂੰ ਪੰਛੀਆਂ ਦਾ ਸ਼ਿਕਾਰ ਕਰਨ ਲਈ ਵਰਤਿਆ ਜਾਂਦਾ ਹੈ। ਬਾਜ਼ਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ। ਇਕ ‘ਬਾਜ਼ ਕੱਟਾ’ ਹੁੰਦਾ ਹੈ ਜੋ ਖਰਗੋਸ਼ ਦਾ ਸ਼ਿਕਾਰ ਵੀ ਕਰ ਲੈਂਦਾ ਹੈ ਪਰ ਇਹ ਵੱਡੇ ਆਕਾਰ ਦਾ ਹੁੰਦਾ ਹੈ। ਦੂਜਾ ‘‘ਬਾਜ ਜੁੱਰਾ’’ ਹੈ ਜੋ ਛੋਟੇ ਆਕਾਰ ਦਾ ਹੈ ਪਰ ਆਮ ਤੌਰ ’ਤੇ ਤਿੱਤਰ ਆਦਿ ਪੰਛੀਆਂ ਦਾ ਸ਼ਿਕਾਰ ਕਰਦਾ ਹੈ। ਪੁਰਾਣੇ ਸਮਿਆਂ ਤੋਂ ਹੀ ਅਮੀਰ ਲੋਕ ਬਾਜ਼ ਰੱਖਦੇ ਸਨ। ਬਾਜ਼ ਬੜੀ ਫੁਰਤੀ ਨਾਲ ਆਪਣੇ ਸ਼ਿਕਾਰ ’ਤੇ ਝਪੱਟਾ ਮਾਰਦਾ ਹੈ।
ਬਾਜ਼ ਨੂੰ ਸਿੱਖਾਂ ਦਾ ਕੌਮੀ ਪੰਛੀ-ਤਸੱਵਰ ਕੀਤਾ ਜਾਂਦਾ ਹੈ। ਇਸ ਦੀ ਕੋਈ ਧਾਰਮਿਕ ਜਾਂ ਅਧਿਆਤਮਕ ਮਹੱਤਤਾ ਨਹੀਂ। ਬਾਜ਼ ਲਗਾਤਾਰ ਸਿੱਖ ਸਭਿਆਚਾਰ ਅਤੇ ਸਿੱਖ ਸਿਆਸਤ ਨਾਲ ਗੁਰੂ ਸਾਹਿਬਾਨ ਦੇ ਸਮੇਂ ਤੋਂ ਜੁੜਿਆ ਆ ਰਿਹਾ ਹੈ। ਸਿੱਖ ਤਵਾਰੀਖ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ‘ਬਾਜ਼’ ਆਪਣੇ ਕੋਲ ਰੱਖਦੇ ਸਨ। ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ।
‘ਸੀਹਾਂ ਬਾਜਾ ਚਰਗਾ ਕੁਹੀਆ
ਏਨਾ ਖਵਾਲੇ ਘਾਹ’ (ਮ. 1, ਵਾਰ ਮਾਝ)
ਗੁਰੂ ਹਰਿਗੋਬਿੰਦ ਸਾਹਿਬ ਨੇ ਮਨੁੱਖ ਨੂੰ ਸੰਸਾਰ ਦੇ ਰੂ-ਬ-ਰੂ ਆਤਮਿਕ ਪ੍ਰਭੂਸਤਾ ਬਖਸ਼ੀ ਜੋ ਸੰਸਾਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਵੇਖਣ ਵਿੱਚ ਆਈ ਅਤੇ ‘ਸੁਤੰਤਰਤਾ ਦੀ ਗੂੰਜ’ ਹਰ ਪਾਸਿਓਂ ਉਠਣ ਲੱਗੀ। ਮੁਸਲਮਾਨ ਇਤਿਹਾਸਕਾਰ ਗੁਲਾਮ ਮੁਹੀਉਦੀਨ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਦਾਅਵਾ ਕੀਤਾ ਹੈ ਕਿ ਮੈਂ ਚਿੜੀਆਂ ਤੋਂ ਬਾਜ਼ ਤੁੜਾਵਾਂਗਾ, ਸਵਾ ਲੱਖ ਨਾਲ ਇਕ ਲੜਾਵਾਂਗਾ।
ਗੁਰੂ ਹਰਿਗੋਬਿੰਦ ਸਾਹਿਬ ਜਦੋਂ 1631 ਈਸਵੀ ਨੂੰ ਆਪਣੇ ਮਾਲਵੇ ਦੇ ਸਫਰ ਦੌਰਾਨ ਪਿੰਡ ਗੁੱਜਰਵਾਲ (ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਇਕ ਪਿੰਡ) ਗਏ ਤਾਂ ਗੁਰੂ ਸਾਹਿਬ ਨੇ ਤਲਾਬ ਦੇ ਕੰਢੇ ਆਪਣੇ ਡੇਰੇ ਲਾਏ। ਪਿੰਡ ਦਾ ਚੌਧਰੀ ਫਤੋਈ ਬੜਾ ਹੰਕਾਰੀ ਅਤੇ ਅਮੀਰ ਸੀ। ਉਸ ਨੇ ਗੁਰੂ ਸਾਹਿਬ ਅਤੇ ਸਿੰਘਾਂ ਦੀ ਤਨਦੇਹੀ ਨਾਲ ਸੇਵਾ ਕੀਤੀ। ਜਦੋਂ ਉਹ ਗੁਰੂ ਦਰਬਾਰ ਵਿੱਚ ਆਇਆ ਤਾਂ ਆਪਣੇ ਨੌਕਰਾਂ-ਚਾਕਰਾਂ ਤੋਂ ਇਲਾਵਾ ਹੱਥ ’ਤੇ ‘ਬਾਜ਼’ ਰੱਖ ਕੇ ਆਇਆ। ਚੌਧਰੀ ਫਤੋਈ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਮੇਰੇ ਲਾਇਕ ਕੋਈ ਹੋਰ ਸੇਵਾ ਹੈ? ਜਾਣੀ-ਜਾਣ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਨੇ ‘ਬਾਜ਼’ ਦੀ ਮੰਗ ਕੀਤੀ। ਚੌਧਰੀ ਫਤੋਈ ਨਾ ਮੰਨਿਆ। ਗੁਰੂ ਸਾਹਿਬ ਨੇ ਉਸ ਨੂੰ ਕਿਹਾ ਤੂੰ ਆਪਣੀ ਗੱਲ ਤੋਂ ਨਾ ਮੁਕਰ। ਆਖਰ ਚੌਧਰੀ ਬਾਜ਼ ਲੈ ਕੇ ਘਰ ਚਲਾ ਗਿਆ ਤਾਂ ਬਾਜ਼ ਨੇ ‘ਚਮੜੇ ਦੀ ਪੇਟੀ’ ਖਾ ਲਈ ਜਿਸ ਕਾਰਨ ਬਾਜ਼ ਬਿਮਾਰ ਹੋ ਗਿਆ ਆਖਰ ਜਦੋਂ ਬਾਜ਼ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਤਾਂ ਚੌਧਰੀ ਫਤੋਈ ਬਾਜ਼ ਲੈ ਕੇ ਗੁਰੂ ਸਾਹਿਬ ਕੋਲ ਆ ਗਿਆ। ਗੁਰੂ ਸਾਹਿਬ ਨੇ ਜਿਉਂ ਹੀ ਬਾਜ਼ ਨੂੰ ਹੱਥ ਵਿੱਚ ਫੜ ਕੇ ਦਬਾਇਆ ਤਾਂ ਉਸ ਨੇ ਉਲਟੀ ਕੀਤੀ ਜਿਸ ਕਾਰਨ ‘ਚਮੜੇ ਦੀ ਪੇਟੀ’ ਬਾਹਰ ਆ ਗਈ ਅਤੇ ਬਾਜ਼ ਠੀਕ ਹੋ ਗਿਆ। ਚੌਧਰੀ ਨੇ ਗੁਰੂ ਸਾਹਿਬ ਦੇ ਕਹਿਣ ’ਤੇ ਆਪਣਾ ਹੰਕਾਰ ਤੋੜਿਆ ਅਤੇ ਚੌਧਰੀ ਦੀ ਬੇਨਤੀ ’ਤੇ ‘ਬਾਜ਼’ ਸਵੀਕਾਰ ਕੀਤਾ। ਚੌਧਰੀ ਨੇ ਗੁਰੂ ਸਾਹਿਬ ਤੋਂ ਮੁਆਫੀ ਮੰਗੀ ਅਤੇ ਚਰਨਾਂ ਵਿੱਚ ਢਹਿ ਪਿਆ। ਗੁਰੂ ਸਾਹਿਬ ਨੇ ਚੌਧਰੀ ਨੂੰ ਇਕ ‘ਦਸਤਾਰਾ’ ਭੇਟ ਕੀਤਾ, ਜੋ ਅੱਜ ਵੀ ਉਸ ਦੀ ਵੰਸ਼ ਕੋਲ ‘ਪਵਿੱਤਰ ਨਿਸ਼ਾਨੀ’ ਵਜੋਂ ਸੰਭਾਲ ਕੇ ਰੱਖਿਆ ਹੋਇਆ ਹੈ। ਬਾਅਦ ਵਿੱਚ ਚੌਧਰੀ ਫਤੋਈ ਨੇ ਗੁਰੂ ਸਾਹਿਬ ਦੀ ਯਾਦ ਵਿੱਚ ਇਤਿਹਾਸਕ ‘ਗੁਰਦੁਆਰਾ ਗੁਰੂ ਸਰ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ’ ਬਣਾਇਆ।
ਅੰਮ੍ਰਿਤਸਰ ਵਿੱਚ ਹੋਈ ਜੰਗ ਦਾ ਪ੍ਰਮੁੱਖ ਕਾਰਨ ਵੀ ‘ਬਾਜ਼’ ਸੀ। ਗੁਰੂ ਹਰਿਗੋਬਿੰਦ ਸਾਹਿਬ ਆਪਣੇ ਸਿੱਖਾਂ ਸਮੇਤ ਸ਼ਿਕਾਰ ਖੇਡਣ ਲਈ ਗੁਮਟਾਲੇ ਵੱਲ ਗਏ ਸਨ। ਉਧਰ ਸ਼ਾਹਜਹਾਨ ਬਾਦਸ਼ਾਹ ਵੀ ਦੂਰ-ਦੁਰਾਡੇ ਆਪਣੇ ਲਸ਼ਕਰ ਸਮੇਤ ਸ਼ਿਕਾਰ ਖੇਡਣ ਆਇਆ ਸੀ। ਬਾਦਸ਼ਾਹ ਦਾ ਬਾਜ਼ ਆਪਣੇ ਸ਼ਿਕਾਰ ਨੂੰ ਠੂੰਗਾ ਮਾਰ ਕੇ ਤਸੀਹੇ ਦੇ ਰਿਹਾ ਸੀ। ਸ਼ਿਕਾਰ ਨੂੰ ਵਾਰ-ਵਾਰ ਅਸਮਾਨ ਉਤੇ ਲੈ ਜਾਂਦਾ ਅਤੇ ਫਿਰ ਧਰਤੀ ’ਤੇ ਆਣ ਕੇ ਸੁੱਟਦਾ ਸੀ।
‘ਤ੍ਰਿਪਤ ਬਾਜ ਵਹਿ ਚੋਟ ਨ ਕਰਹੀ,
ਦੇਰ-ਦੇਰ ਪੰਛੀ ਕੇ ਧਰਹੀ।। 1481।। (ਗੁਰਬਿਲਾਸ ਪਾਤਸ਼ਾਹੀ ਛੇਵੀਂ)
ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਬਾਜ਼ ਨੂੰ ਭੇਜ ਕੇ ਸ਼ਾਹੀ-ਬਾਜ਼ ਪਕੜ ਲਿਆਂਦਾ।
ਜਦੋਂ ਸ਼ਾਹਜਹਾਨ ਦੀਆਂ ਫੌਜਾਂ ਬਾਜ਼ ਲੈਣ ਲਈ ਆਈਆਂ ਤਾਂ ਗੁਰੂ ਸਾਹਿਬ ਨੇ ਸਾਫ ਇਨਕਾਰ ਕਰ ਦਿੱਤਾ। ‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਅਨੁਸਾਰ
‘ਤਿਨ ਕੋ ਬਾਜ ਨਹੀਂ ਮੈਂ ਦੇਨਾ।
ਤਾਜ ਬਾਜ ਤਿੰਨ ਕੇ ਸਭ ਲੈਨਾ।
ਦੇਸ ਰਾਜ ਮੈਂ ਤਿਨ ਕੇ ਲੈ ਹੇਂ।
ਗਰੀਬ ਅਨਾਥਨਿ ਕੋ ਸਭ ਦੇਹੇਂ। 29।
ਸ਼ਾਹੀ ਫੌਜਾਂ ਦੀਆਂ ਲਗਾਤਾਰ ਧਮਕੀਆਂ ਦੇ ਬਾਵਜੂਦ ਗੁਰੂ ਸਾਹਿਬ ਨੇ ਬਾਜ਼ ਵਾਪਸ ਨਾ ਦਿੱਤਾ ਜਿਸ ਕਾਰਨ 14 ਅਪਰੈਲ 1634 ਨੂੰ ਪਿੱਪਲੀ ਸਾਹਿਬ ਲਾਗੇ, ਅਜੋਕੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਮੁਕਾਮ ’ਤੇ ਭਾਰੀ ਜੰਗ ਹੋਈ। ਇਸੇ ਜੰਗ ਵਿੱਚ ਸ਼ਾਹਜਹਾਨ ਦਾ ਭੇਜਿਆ ਮੁਰਤਜ਼ਾ ਖਾਨ  ਫੌਜਦਾਰ (ਜੋ 7000 ਫੌਜ ਲੈ ਕੇ ਲਾਹੌਰ ਤੋਂ ਆਇਆ ਸੀ) ਮਾਰਿਆ ਗਿਆ। ਮੁਗਲ ਫੌਜਾਂ ਅਤੇ ਸਿੱਖਾਂ ਦੇ ਕਾਫੀ ਸਿਪਾਹੀ ਵੀ ਦੋਹਾਂ ਪਾਸਿਓਂ ਮਾਰੇ ਗਏ ਸਨ।
ਗੁਰੂ ਅਰਜਨ ਸਾਹਿਬ ਲਾਹੌਰ ਜਾਣ ਤੋਂ ਪਹਿਲਾਂ ਬੇਟੇ (ਗੁਰੂ) ਹਰਿਗੋਬਿੰਦ ਸਾਹਿਬ ਨੂੰ ਤਾਕੀਦ ਕਰ ਗਏ ਸਨ ਕਿ, ‘‘ਆਪਣੇ ਤਖਤ ਦੇ ਖੁਦ ਮੁਖਤਿਆਰ ਹੋ ਕੇ ਬੈਠੋ ਅਤੇ ਆਪਣੀ ਯੋਗਤਾ ਅਨੁਸਾਰ ਫੌਜ ਰੱਖੋ।’’ ਗੁਰੂ ਹਰਿਗੋਬਿੰਦ ਸਾਹਿਬ ਨੇ ‘ਅਕਾਲ ਤਖ਼ਤ ਸਾਹਿਬ’ ਪ੍ਰਗਟ ਕਰਨ ਤੋਂ ਬਾਅਦ ਹੀ ਸੁਤੰਤਰਤਾ ਦੇ ਚਿੰਨ੍ਹ ਕਲਗੀ, ਦਸਤਾਰ, ਬਾਜ਼, ਘੋੜੇ ਹਥਿਆਰ ਆਦਿ ਵੀ ਰੱਖੇ ਜਿਨ੍ਹਾਂ ਦੀ ਮੁਗਲ ਹਕੂਮਤ ਸਮੇਂ ਰੱਖਣ ਤੋਂ ਮਨਾਹੀ ਕੀਤੀ ਗਈ ਸੀ।
ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਵੀ ‘‘ਬਾਜ਼’’ ਨਾਲ ਇਕ ਘਟਨਾ ਜੁੜੀ ਹੋਈ ਹੈ। ਗੁਰੂ ਸਾਹਿਬ 1688 ਈਸਵੀ ਨੂੰ ਬਿਲਾਸਪੁਰ ਵਿੱਚ ਆਏ ਸਨ। ਬਿਲਾਸਪੁਰ ਦੇ ਪੱਛਮ ਵੱਲ ਇਕ ਪਿੰਡ ‘ਛੋਟਾ ਮਰ੍ਹਵਾ’’ ਵਿੱਚ ਆ ਕੇ ਕਿਆਸ ਕੀਤਾ। ਗੁਰੂ ਸਾਹਿਬ ਕਪਾਲਮੋਚਨ ਨੇੜੇ ਬਿਲਾਸਪੁਰ ਸੈਰ ਕਰਨ ਆਏ ਸਨ ਕਿ ਗੁਰੂ ਗੋਬਿੰਦ ਸਿੰਘ ਸਾਹਿਬਬਾਜ਼, ਜਿਸ ਦਾ ਨਾਂ ਗੋਲਾ ਸੀ, ਪਿੰਡ ਦੇ ਇਕ ਉੱਚੇ ਦਰੱਖਤ ਉਪਰ ਜਾ ਬੈਠਾ। ਕੁਝ ਸਿੱਖ ਬਾਜ਼ ਫੜਨ ਲਈ ਗਏ ਪਰ ਬਾਜ਼ ਨੇ ਆਉਣ ਦਾ ਕੋਈ ਸੰਕੇਤ ਨਾ ਦਿੱਤਾ। ਆਖਰਕਾਰ ਗੁਰੂ ਸਾਹਿਬ ਨੂੰ ਆਪ ਜਾਣਾ ਪਿਆ ਅਤੇ ਬਾਜ਼ ਨੂੰ ਪਿਆਰ ਨਾਲ ਬੁਲਾਇਆ, ‘‘ਗੋਲਾ ਭੋਲਾ, ਇੰਝ ਆਪਣੇ ਉਸਤਾਦ ਤੋਂ ਮੁੱਖ ਨਹੀਂ ਮੋੜਦੇ।’’ ਇਹ ਲਫਜ਼ ਸੁਣਦੇ ਸਾਰ ਹੀ ਬਾਜ਼ ਹੇਠਾਂ ਆ ਕੇ ਬਾਜ਼ਾਂ ਵਾਲੇ ਪਾਤਸ਼ਾਹ ਦੇ ਬਾਜੂਬੰਦ ’ਤੇ ਬਹਿ ਗਿਆ। ਇਸ ਇਤਿਹਾਸਕ ਗੁਰਦੁਆਰੇ ਦਾ ਨਾਂ ਵੀ ਗੁਰੂ ਸਾਹਿਬ ਦੇ ਬਾਜ਼ ‘ਗੋਲਾ’ ਦੇ ਨਾਂ ’ਤੇ ‘ਗੁਰਦੁਆਰਾ ਗੋਲਪੁਰ ਸਾਹਿਬ’ ਰੱਖਿਆ ਗਿਆ ਹੈ।
ਸਿੱਖ ਗੁਰੂ ਸਾਹਿਬਾਨ ਨੇ ਤਵਾਰੀਖ ਵਿੱਚ ਕੁਝ ਅਜਿਹੀਆਂ ਸਵੈ-ਚਾਲਕ ਸ਼ਕਤੀਆਂ ਨੂੰ ਪ੍ਰਗਟ ਕੀਤਾ ਜਿਸ ਕਾਰਨ ਤਵਾਰੀਖ ਆਪਣੇ ਹਰ ਪਹਿਲੂ ਵਿੱਚ ਵਟਣ ’ਤੇ ਮਜਬੂਰ ਹੋ ਗਈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਕੈਪਟਨ ਮੁਰੇ ਨੇ ਭਾਈ ਰਤਨ ਸਿੰਘ ਭੰਗੂ ਨੂੰ ਪੁੱਛਿਆ ਕਿ ਸਿੱਖਾਂ ਨੇ ਪਾਤਸ਼ਾਹੀ ਕਿਵੇਂ ਹਾਸਲ ਕੀਤੀ ਤਾਂ ਉਸ ਨੇ ਕਿਹਾ:
ਸਾਰੀ ਹਿੰਦ ਚੁਗ ਤਿਨਿ ਪਾਸ, ਕੌਣ ਗਜ਼ਬ ਕਰ ਏ ਭਏ ਨਾਸ
ਰਯਤ ਛੇਲੀ ਹਾਕਮ ਸ਼ੇਰ, ਹਾਕਮ ਬਾਜ਼ ਔ ਰਯਤ ਬਟੇਰ।। 4।। 
ਦੋਹਰਾ-ਛੇਲੀਅਨ ਮਾਰੇ ਸ਼ੇਰ ਕਿਮ, ਕਿਮ ਬਟੇਰਨ ਮਾਰੇ ਬਾਜ਼,
ਹਾਕਮ ਮਾਰੇ ਰੱਯਤੈਂ ਯਹ ਕਰਮਾਤਹਿ ਕਾਜ।। 15 ।। 
(ਗੁਰੂ ਪੰਥ ਪ੍ਰਕਾਸ਼, ਰਤਨ ਸਿੰਘ, ਸਫਾ:40)



Post Comment

Wednesday, February 27, 2013

ਸਿੱਖ ਇਤਿਹਾਸ ਵਿੱਚ ਸ਼ਹਾਦਤ


ਸ਼ਹੀਦੀ ਜਾਂ ਸ਼ਹਾਦਤ ਜੈਸੇ ਕਾਰਨਾਮੇ ਸਿਰਫ਼ ਉਸ ਸਮੇਂ ਹੀ ਸਾਹਮਣੇ ਆਉਂਦੇ ਹਨ ਜਦੋਂ ਕ੍ਰਾਂਤੀਕਾਰੀ ਵਿਚਾਰਧਾਰਾ ਪੈਦਾ ਹੁੰਦੀ ਹੈ। ਸ਼ਹੀਦੀ ਅਤੇ ਕ੍ਰਾਂਤੀ (ਇਨਕਲਾਬ) ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ। ਇਨਕਲਾਬੀ ਵਿਚਾਰਧਾਰਾ ਲੋਕਾਂ ਵਿੱਚ ਨਵੀਂ ਰੂਹ ਫੂਕਦੀ ਹੈ; ਨਵੀਂ ਰੂਹ ਵਿੱਚੋਂ ਬਗਾਵਤ ਪਨਪਦੀ ਹੈ; ਬਗਾਵਤ ਵਿੱਚੋਂ ਸਮੇਂ ਦੀ ਹਕੂਮਤ ਦਾ ਜਬਰ ਤੇ ਜ਼ੁਲਮ ਸਾਹਮਣੇ ਆਉਂਦਾ ਹੈ ਅਤੇ ਇਸ ਦਾ ਮੁਕਾਬਲਾ ਕਰਨ ਲਈ ਸ਼ਹੀਦੀਆਂ ਦੇਣੀਆਂ ਪੈਂਦੀਆਂ ਹਨ। ਵਿਸ਼ਵ ਵਿੱਚ ਜਦੋਂ ਅਤੇ ਜਿੱਥੇ ਵੀ ਇਨਕਲਾਬੀ ਵਿਚਾਰਧਾਰਾ ਪਨਪੀ ਹੈ ਉੱਥੇ ਹੀ ਸ਼ਹੀਦ ਪੈਦਾ ਹੋਏ ਹਨ ਅਤੇ ਉੱਥੋਂ ਹੀ ਇਨ੍ਹਾਂ ਸ਼ਬਦਾਂ ਦੀ ਉਤਪਤੀ ਹੋਈ ਹੈ। ਇਹ ਗੱਲ ਵੱਖਰੀ ਹੈ ਕਿ ਹਰ ਬੋਲੀ ਅਤੇ ਸੱਭਿਆਚਾਰ ਦੇ ਆਪਣੇ ਸ਼ਬਦ ਹੁੰਦੇ ਹਨ ਅਤੇ ਆਪਣੀ ਹੀ ਵਿਆਖਿਆ। ਇਸ ਤਰ੍ਹਾਂ ਸ਼ਹਾਦਤ ਅਤੇ ਇਨਕਲਾਬੀ ਵਿਚਾਰਧਾਰਾ ਦਾ ਇੱਕ-ਦੂਜੀ ਨਾਲ ਅਟੁੱਟ ਸਬੰਧ ਹੈ।
ਜਿੱਥੋਂ ਤਕ ਸ਼ਹੀਦ ਜਾਂ ਸ਼ਹਾਦਤ ਵਰਗੇ ਸ਼ਬਦਾਂ ਦਾ ਕਿਸੇ ਵਿਸ਼ੇਸ਼ ਬੋਲੀ ਨਾਲ ਸਬੰਧ ਹੋਣ ਦੀ ਗੱਲ ਹੈ, ਜਿਸ ਸ਼ਬਦ ਨੂੰ ਕਿਸੇ ਕੌਮ ਦਾ ਅਨਪੜ੍ਹ ਵਿਅਕਤੀ ਵੀ ਸਮਝ ਅਤੇ ਬੋਲ ਸਕੇ ਉਹ ਸ਼ਬਦ ਉਸੇ ਕੌਮ ਦੀ ਬੋਲੀ ਦਾ ਮੰਨਿਆ ਜਾਂਦਾ ਹੈ। ਇਹ ਤਾਂ ਵਿਦਵਾਨ ਲੋਕਾਂ ਦਾ ਕੰਮ ਹੈ ਕਿ ਉਹ ਵਿਦੇਸ਼ੀ ਬੋਲੀਆਂ ਦੇ ਕਿੰਨੇ ਕੁ ਸ਼ਬਦ ਲੈ ਕੇ ਆਪਣੀਆਂ ਲਿਖਤਾਂ ਵਿੱਚ ਵਰਤਦੇ ਹਨ ਪਰ ਅਨਪੜ੍ਹ ਲੋਕਾਂ ਨੇ ਤਾਂ ਸਿਰਫ਼ ਉਹੀ ਸ਼ਬਦ ਬੋਲਣਾ ਅਤੇ ਸਮਝਣਾ ਹੈ ਜਿਹੜਾ ਉਨ੍ਹਾਂ ਨੇ ਆਪਣੀ ਮਾਂ ਅਤੇ ਆਪਣੇ ਵੱਡੇ-ਵਡੇਰਿਆਂ ਪਾਸੋਂ ਸੁਣਿਆ ਹੁੰਦਾ ਹੈ। ਇਸ ਤਰ੍ਹਾਂ ਅਨਪੜ੍ਹ ਲੋਕਾਂ ਦਾ ਕਿਸੇ ਦੀ ਲਿਖਤ ਨਾਲ ਕੋਈ ਸਬੰਧ ਨਹੀਂ ਹੁੰਦਾ। ਅੱਜ ਪੰਜਾਬੀ ਭਾਈਚਾਰੇ ਵਿੱਚ ਹਰ ਵਿਅਕਤੀ ਸ਼ਹੀਦ ਅਤੇ ਸ਼ਹਾਦਤ ਦੇ ਅਰਥ ਵੀ ਸਮਝਦਾ ਹੈ ਅਤੇ ਇਨ੍ਹਾਂ ਸ਼ਬਦਾਂ ਨੂੰ ਬੜੀ ਆਸਾਨੀ ਨਾਲ ਬੋਲਦਾ ਵੀ ਹੈ। ਅੱਜ ਜਿਸ ਭਾਵ ਵਿੱਚ ਸਿੱਖ ਧਰਮ ਅਨੁਸਾਰ ਸ਼ਹੀਦ ਅਤੇ ਸ਼ਹਾਦਤ ਦੀ ਵਿਆਖਿਆ ਕੀਤੀ ਜਾਂਦੀ ਹੈ ਉਸ ਮੁਤਾਬਕ ਇਹ ਸਾਰੀ ਦੀ ਸਾਰੀ ਵਿਆਖਿਆ ਸਿੱਖ ਧਰਮ ਦੀ ਆਪਣੀ ਹੈ। ਸਿੱਖ ਧਰਮ ਅਤੇ ਪੰਜਾਬੀ ਇੱਕ-ਦੂਜੇ ਦੀਆਂ ਸਹਾਇਕ ਧਾਰਾਵਾਂ ਹਨ। ਪੰਜਾਬੀ ਬੋਲੀ ਨੇ ਪੰਜਾਬ ਨੂੰ ਵਿਸ਼ੇਸ਼ ਪਛਾਣ ਪ੍ਰਦਾਨ ਕੀਤੀ ਹੈ ਅਤੇ ਸਿੱਖ ਧਰਮ ਨੇ ਪੰਜਾਬੀ ਬੋਲੀ ਨੂੰ ਇਨਕਲਾਬੀ ਰੂਪ ਬਖ਼ਸ਼ਿਆ ਹੈ। ਇਸ ਤਰ੍ਹਾਂ ਇਨ੍ਹਾਂ ਦੋਵਾਂ ਤਾਕਤਾਂ- ਸਿੱਖ ਵਿਚਾਰਧਾਰਾ ਅਤੇ ਪੰਜਾਬੀ ਬੋਲੀ ਨੇ ਪੰਜਾਬੀਆਂ ਨੂੰ ਜਬਰ-ਜ਼ੁਲਮ ਖ਼ਿਲਾਫ਼ ਲੜਨ ਲਈ ਖੜ੍ਹਾ ਕੀਤਾ ਹੈ। ਇਸੇ ਇਨਕਲਾਬੀ ਕਾਰਵਾਈ ਅਤੇ ਵਿਚਾਰਧਾਰਾ ਵਿੱਚੋਂ ਸ਼ਹੀਦ ਅਤੇ ਸ਼ਹਾਦਤ ਜੈਸੇ ਸ਼ਬਦ ਉਤਪੰਨ ਹੋਏ ਹਨ।
ਇਨਕਲਾਬੀ ਲਹਿਰ ਦੀ ਵਿਸ਼ੇਸ਼ਤਾ ਹੁੰਦੀ ਹੈ ਕਿ ਉਹ ਆਪਣੇ ਪੈਰੋਕਾਰ ਨੂੰ ਜੀਵਨ ਅਤੇ ਮੌਤ ਦਾ ਗਿਆਨ ਕਰਵਾ ਕੇ ਚਲਦੀ ਹੈ। ਜੀਵਨ ਅਤੇ ਮੌਤ ਦਾ ਗਿਆਨ ਕਰਵਾਏ ਬਗੈਰ ਨਾ ਹੀ ਸੰਘਰਸ਼ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸੰਘਰਸ਼ ਲਈ ਜਾਨ ਵਾਰੀ ਜਾ ਸਕਦੀ ਹੈ। ਅਸਲ ਵਿੱਚ ਜੀਵਨ ਦਾ ਦੂਜਾ ਨਾਂ ਹੀ ਸੰਘਰਸ਼ ਹੈ। ਸੰਘਰਸ਼ ਤੋਂ ਬਿਨਾਂ ਜੀਵਨ ਜੀਵਿਆ ਹੀ ਨਹੀਂ ਜਾ ਸਕਦਾ। ਮਨੁੱਖ ਲਈ ਆਪਣੇ ਰੁਜ਼ਗਾਰ ਵਾਸਤੇ ਦਸਾਂ ਨਹੁੰਆਂ ਦੀ ਕਿਰਤ


Post Comment

Friday, February 1, 2013

ਨਵੀਂ ਪੀੜ੍ਹੀ ਨੂੰ ਸਿੱਖ ਸੱਭਿਆਚਾਰ ਨਾਲ ਕਿਵੇਂ ਜੋੜਿਆ ਜਾਵੇ?


ਇਨਸਾਨੀਅਤ ਅਤੇ ਕਿਰਤ ਦਾ ਆਪੋ ਵਿਚ ਅਨਿੱਖੜਵਾਂਸਾਥ ਹੈ | ਜਦੋਂਮਨੁੱਖ ਨੇ ਕਿਰਤ ਰਾਹੀਂਆਪਣਾ ਭੋਜਨ ਆਪ ਪੈਦਾ ਕਰਨਾ ਸ਼ੁਰੂ ਕੀਤਾ, ਉਦੋਂਹੀ ਪਰਿਵਾਰ ਤੇ ਸਮਾਜ ਹੋਂਦ ਵਿਚ ਆਇਆ | ਹੁਣਵੀ ਜਦੋਂ ਇਨਸਾਨ ਕਿਰਤ ਤੋਂਦੂਰ ਹੋਣਲਗਦਾ ਹੈ ਤਾਂਉਹ ਸਮਾਜਿਕ ਕਦਰਾਂ-ਕੀਮਤਾਂ ਤੇ ਆਪਣੇ ਸੱਭਿਆਚਾਰ ਤੋਂਦੂਰ ਹੋਣਲਗਦਾ ਹੈ |ਜਦੋਂਇਨਸਾਨ ਨੇ ਸਮਾਜ ਦੀ ਸਿਰਜਣਾ ਕੀਤੀ, ਉਦੋਂਉਹ ਭੋਲਾ-ਭਾਲਾ ਸੀ ਤੇ ਉਹ ਸੁੱਚੀ ਕਿਰਤ ਨਾਲ ਜੁੜਿਆਹੋਇਆਸੀ | ਉਸ ਦੀ ਕਥਨੀ ਅਤੇ ਕਰਨੀ ਵਿਚ ਕੋਈਫਰਕ ਨਹੀਂਸੀ ਤੇ ਉਸ ਯੁੱਗ ਨੂੰ ਸਤਿਯੁਗ ਆਖਿਆਗਿਆ |ਯੁੱਗਾਂਵਿਚ ਤਬਦੀਲੀ ਉਦੋਂ ਆਈ ਜਦੋਂ ਇਨਸਾਨ ਨੇ ਕ੍ਰਿਤ ਤੋਂਮੁੱਖ ਮੋੜ ਆਪਣੇ ਸੁਖ-ਆਰਾਮ ਲਈਗ਼ਲਤ ਤਰੀਕੇ ਵਰਤੋਂਵਿਚ ਲਿਆਉਣੇ ਸ਼ੁਰੂ ਕੀਤੇ | ਯੁੱਗ ਤਬਦੀਲੀ ਕੇਵਲ ਇਨਸਾਨਾਂਲਈਹੀ ਹੈ |ਇਸ ਕਾਇਨਾਤ ਦੇ ਕਿਸੇ ਵੀ ਹੋਰ ਰੂਪ ਵਿਚ ਯੁੱਗ ਤਬਦੀਲੀ ਨਹੀਂਆਈ | 
ਇਨਸਾਨ ਨੂੰ ਸੁਕ੍ਰਿਤ ਨਾਲ ਜੋੜਨ ਜਾਂਸ਼ੁੱਭ ਕਰਮਾਂਵੱਲ ਮੋੜਨ ਲਈਹੀ ਸਮੇਂ-ਸਮੇਂਸਿਰ ਅਵਤਾਰ, ਯੁੱਗਪੁਰਸ਼, ਸੰਤ, ਭਗਤ, ਮਹਾਂਪੁਰਖ, ਸੂਰਬੀਰ ਆਦਿ ਇਸ ਧਰਤੀ ਉੱਤੇ ਆਉਾਦੇ ਰਹੇ ਹਨ |ਇਨ੍ਹਾਂਸਾਰਿਆਂਨੇ ਹੀ ਰਾਹੋਂ ਭਟਕੇ ਇਨਸਾਨ ਨੂੰ ਮੁੜ ਕਿਰਤ ਨਾਲ ਜੋੜਨ ਦਾ ਯਤਨ ਕੀਤਾ | ਇਸ ਯੁੱਗ ਦੇ ਯੁੱਗਪੁਰਸ਼ ਗੁਰੂ ਨਾਨਕ ਸਾਹਿਬ ਨੇ ਰਾਹੋਂਭਟਕੇ ਇਨਸਾਨ ਨੂੰ ਮੁੜ ਕਿਰਤ ਨਾਲ ਜੋੜਨ ਦੀ ਮੁਹਿੰਮ ਚਲਾਈ | ਗ਼ਲਤ ਢੰਗਾਂਨਾਲ ਬਿਨਾਂ ਕਿਰਤ ਕੀਤਿਆਂਕਮਾਈਨੂੰ ਪਾਪ ਆਖਿਆ ਅਤੇ ਸੁਕ੍ਰਿਤ ਨੂੰ ਸਭਤੋਂਉੱਤਮ ਕਰਮ ਮੰਨਿਆ |ਉਨ੍ਹਾਂ ਸੁੱਚੀ ਕਿਰਤ ਕਰਨ ਅਤੇ ਵੰਡ ਛਕਣਨੂੰ ਹੀ ਮਨੁੱਖੀ ਧਰਮ ਆਖਿਆ |ਉਨ੍ਹਾਂਸਮਝਾਇਆਕਿ ਮਨੁੱਖਦਾ ਧਰਮ ਤਾਂਇਕ ਹੀ ਹੈ, ਸੁਕ੍ਰਿਤ ਕਰਨਾ, ਵੰਡ ਛਕਣਾ ਅਤੇ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ | ਬਾਕੀ ਤਾਂਸਾਰੇ ਰਾਹ ਹਨ, ਜਿਨ੍ਹਾਂਰਾਹੀਂਇਸ ਮੰਜ਼ਿਲ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ |ਜਿਹੜਾ ਇਨਸਾਨ ਇਸ ਸੱਚ ਨੂੰ ਸਵੀਕਾਰ ਕਰਕੇ ਮਨ ਵਿਚ ਵਸਾ ਨਹੀਂਲੈਂਦਾ, ਉਹ ਧਰਮੀ ਨਹੀਂਹੋ ਸਕਦਾ | ਅਜਿਹਾ ਮਨੁੱਖ ਤਾਂਧਰਮ ਦੇ ਨਾਂਅਉੱਤੇ ਆਪਣੇ-ਆਪ ਨੂੰ ਵੀ ਤੇ ਦੂਜਿਆਂਨੂੰ ਵੀ ਧੋਖਾ ਦਿੰਦਾ ਹੈ |
ਗੁਰੂ ਸਾਹਿਬ ਨੇ ਕਿਰਤ ਦਾ ਸਤਿਕਾਰ ਕੀਤਾ ਤੇ ਕਿਰਤੀਆਂਨੂੰ ਗਲੇ ਲਗਾਇਆ | ਕਿਰਤੀਆਂਨੂੰ ਉਦੋਂਨੀਚ ਆਖਿਆ ਜਾਂਦਾ ਸੀ | ਗੁਰੂ ਸਾਹਿਬ ਦਾ ਹੁਕਮ ਸੀ-
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ¨
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆਰੀਸ¨ (15)
ਗੁਰੂ ਜੀ ਨੇ ਇਸ ਤੋਂਅਗਾਂਹ ਜਾ ਕੇ ਇਹ ਦਿ੍ੜ੍ਹਾਇਆਕਿ ਜਿਹੜਾ ਸੁਕ੍ਰਿਤ ਕਰਨ ਅਤੇ ਵੰਡ ਛਕਣ ਦੇ ਰਾਹ ਵਿਚ ਰੋੜਾ ਬਣਦਾ ਹੈ, ਉਸ ਨਾਲ ਟੱਕਰ ਲੈਣੀ ਵੀ ਧਰਮ ਦਾ ਹੀ ਅੰਗ ਹੈ | ਇਸੇ ਕਰਕੇ ਗੁਰੂ ਜੀ ਦੇ ਸਿੱਖਾਂਨੂੰ ਸੰਸਾਰ ਦੇ ਸਭਤੋਂਵਧੀਆਗ੍ਰਹਿਸਥੀ ਅਤੇ ਕਿਰਤੀ ਮੰਨਿਆ ਗਿਆ ਹੈ |ਦੇਸ਼ ਵਿਚ ਹੀ ਨਹੀਂ, ਸਗੋਂਵਿਦੇਸ਼ਾਂਵਿਚ ਵੀ ਗੁਰੂ ਦੇ ਸਿੱਖਾਂਨੂੰ ਵਧੀਆ ਕਿਸਾਨ ਤੇ ਜੁਆਨ ਮੰਨਿਆ ਜਾਂਦਾ ਹੈ |ਸਿੱਖਾਂਨੇ ਹੀ ਦੇਸ਼ਨੂੰ ਭੁੱਖਮਰੀ ਤੋਂ ਬਚਾਇਆਅਤੇ ਸਰਹੱਦਾਂਦੀ ਰਾਖੀ ਕੀਤੀ | ਦੇਸ਼ਦੀ ਆਜ਼ਾਦੀ ਦੀ ਲੜਾਈ ਸਮੇਂਵੀ ਸਭਤੋਂਵੱਧਕੁਰਬਾਨੀਆਂਇਨ੍ਹਾਂਨੇ ਹੀ ਦਿੱਤੀਆਂਸਨ |ਇਤਿਹਾਸ ਵਿਚ ਕੋਈ ਵੀ ਗੁਰੂ ਦਾ ਸਿਦਕੀ ਸਿੱਖਅਜਿਹਾ ਨਹੀਂਹੋਇਆ, ਜਿਸ ਨੇ ਆਪਣੀ ਜਾਨ ਜਾਂਨਿੱਜੀ ਸਵਾਰਥ ਖਾਤਰ ਆਪਣੇ ਫਰਜ਼ਾਂਤੋਂਮੰੂਹ ਮੋੜਿਆ ਹੋਵੇ |ਉਹ ਜਿਥੇ ਵੀ ਅਤੇ ਜਿਸ ਹਾਲ ਵਿਚ ਵੀ ਰਿਹਾ, ਉਸ ਨੇ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਵਾਲੇ ਮੰਤਰਾਂਦਾ ਹੀ ਜਾਪ ਕੀਤਾ |ਗੁਰੂ ਨਾਨਕ ਸਾਹਿਬ ਦੀ ਆਪਣੀ ਕਰਨੀ ਅਤੇ ਕਥਨੀ ਇਕ ਸੀ | ਉਹ ਜਿਹੜਾ ਪ੍ਰਚਾਰ ਕਰਦੇ ਸਨ, ਉਸ ਉੱਤੇ ਪਹਿਲਾਂਆਪ ਅਮਲ ਕਰਕੇ ਪ੍ਰਤੱਖ ਉਦਾਹਰਨ ਪੇਸ਼ ਕਰਦੇ ਸਨ |
ਉਨ੍ਹਾਂਸਾਰੀ ਉਮਰ ਕਦੇ ਕੌੜਾ ਸ਼ਬਦ ਮੁੱਖੋਂਨਹੀਂਉਚਾਰਿਆ | 24 ਸਾਲ ਤੋਂਵੱਧ ਸਮਾਂ ਪੈਦਲ ਯਾਤਰਾ ਕਰਕੇ ਸਾਰੇ ਏਸ਼ੀਆ ਦਾ ਦੌਰਾ ਕੀਤਾ ਤੇ ਦੁਖੀ, ਦੱਬੇ-ਕੁਚਲੇ, ਨਿਮਾਣੇ ਤੇ ਨੀਚ ਸਮਝੇ ਜਾਂਦੇ ਲੋਕਾਂ ਨੂੰ ਗਲੇ ਲਗਾਇਆ ਤੇ ਉਨ੍ਹਾਂਨੂੰ ਜਿਉਣ ਦੀ ਜਾਚ ਸਿਖਾਈ | ਉਨ੍ਹਾਂ ਨੇ ਜਾਬਰਾਂਨੂੰ ਫਿਟਕਾਰਿਆ, ਬੇਈਮਾਨਾਂਨੂੰ ਦੁਰਕਾਰਿਆ ਤੇ ਕਰਮਕਾਂਡਾਂ ਦੇ ਹਨੇਰੇ ਵਿਚੋਂਲੋਕਾਈ ਨੂੰ ਉਭਾਰਿਆ | ਇਸੇ ਕਰਕੇ ਉਨ੍ਹਾਂਦੇ ਆਪਣੇ ਜੀਵਨ ਕਾਲ ਸਮੇਂ ਹੀ ਸਿੱਖਾਂਦੀ ਗਿਣਤੀ ਬੇਸ਼ੁਮਾਰ ਹੋ ਗਈਸੀ |ਉਹ ਹਰ ਉਸ ਇਲਾਕੇ ਵਿਚ ਗਏ, ਜਿਥੇ ਉਦੋਂ ਖੁਸ਼ਕੀ ਦੇ ਰਸਤੇ ਜਾਇਆਜਾ ਸਕਦਾ ਸੀ |ਅੱਜ ਤੱਕ ਕਿਸੇ ਵੀ ਅਵਤਾਰ, ਯੁੱਗ ਪੁਰਸ਼, ਮਹਾਂਪੁਰਸ਼ ਦੇ ਪੈਰੋਕਾਰਾਂਦੀ ਗਿਣਤੀ ਆਪਣੇ ਜੀਵਨ ਕਾਲ ਵਿਚ ਗੁਰੂ ਦੇ ਸਿੱਖਾਂ ਦੀ ਗਿਣਤੀ ਦੇ ਨੇੜੇ-ਤੇੜੇ ਵੀ ਨਹੀਂਪੁੱਜ ਸਕੀ |ਆਪਣੀ ਪਿਛਲੀ ਉਮਰੇ ਗੁਰੂ ਸਾਹਿਬ ਨੇ ਕਰਤਾਰਪੁਰ ਨਗਰ ਵਸਾਇਆ, ਹੱਥੀਂਖੇਤੀ ਕੀਤੀ, ਪੰਗਤ ਤੇ ਸੰਗਤ ਦੀ ਪ੍ਰਥਾ ਚਲਾਈ |ਆਪ ਜੀ ਨੇ ਸੰਗਤ ਨੂੰ ਉਪਦੇਸ਼ਦਿੱਤਾ-
ਘਾਲਿ ਖਾਇਕਿਛੁ ਹਥਹੁ ਦੇਇ¨
ਨਾਨਕ ਰਾਹ ਪਛਾਣਹਿ ਸੇਇ¨
(1285)
ਮਿਹਨਤ ਦੀ ਰੋਟੀ ਖਾਣਨਾਲ ਹਉਮੈ ਅਤੇ ਦੂਜੇ ਵਿਸ਼ੇ-ਵਿਕਾਰ ਮਨੁੱਖ ਦੇ ਨੇੜੇ ਨਹੀਂਢੁੱਕਦੇ | ਜਦੋਂ ਉਹ ਵੰਡ ਕੇ ਛਕਦਾ ਹੈ ਤਾਂ ਉਸ ਵਿਚੋਂਲਾਲਚ ਖਤਮ ਹੋ ਜਾਂਦਾ ਹੈ |ਫਿਰ ਉਹ ਬੇਈਮਾਨੀ ਕਿਉਾਕਰੇਗਾ? ਉਹ ਤਾਂਵੈਰ-ਵਿਰੋਧ ਤੋਂਮੁਕਤ ਹੋ ਕੇ ਸਭਨਾਂਨੂੰ ਆਪਣਾ ਮੀਤ ਮੰਨਣਲੱਗ ਪਵੇਗਾ | ਅਜਿਹੇ ਮਨੁੱਖ ਦਾ ਤਨ ਤੇ ਮਨ ਕਦੇ ਰੋਗੀ ਨਹੀਂਹੰੁਦਾ, ਸਗੋਂ ਉਸ ਦੀ ਸੁਗੰਧੀ ਚੌਗਿਰਦੇ ਨੂੰ ਮਹਿਕਾਉਾਦੀ ਹੈ ਅਤੇ ਦੂਜਿਆਂਨੂੰ ਸਿੱਧੇ ਰਾਹੇ ਪਾਉਾਦੀ ਹੈ | ਉਹ ਆਪਣੇ ਗੁਰੂ ਦਾ ਹੁਕਮ ਆਪਣੇ ਮਨ ਵਿਚ ਵਸਾ ਕੇ ਖੁਸ਼ੀਆਂਤੇ ਖੇੜਿਆਂ ਭਰਿਆਜੀਵਨ ਜਿਉਾਦਾ ਹੈ-
ਉਦਮ ਕਰੇਂਦਿਆ ਜੀਉ ਤੂ ਕਮਾਵਦਿਆਸੁਖ ਭੰੁਚੁ¨
ਧਿਆਇਦਿਆ ਤੂ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ¨ (522)
ਜਿਸ ਗੁਰੂ ਦੇ ਸਿੱਖ ਦੀ ਮਿਹਨਤ, ਇਮਾਨਦਾਰੀ ਤੇ ਸੇਵਾ ਦੀ ਮਿਸਾਲ ਸਾਰਾ ਸੰਸਾਰ ਦਿੰਦਾ ਹੈ ਅਤੇ ਜਿਸ ਦੇ ਦਰ ਤੋਂਕਦੇ ਕੋਈਖਾਲੀ ਨਹੀਂਗਿਆ, ਉਹ ਹੁਣਢਹਿੰਦੀ ਕਲਾ ਦਾ ਸ਼ਿਕਾਰ ਹੋ ਰਿਹਾ ਹੈ ਤੇ ਆਪਣੇ ਗੁਰੂ ਤੋਂਮੁੱਖ ਮੋੜ ਰਿਹਾ ਹੈ |ਇਸ ਦਾ ਮੁੱਖ ਕਾਰਨ ਉਸ ਦਾ ਵਿੱਦਿਆ ਅਤੇ ਕਿਰਤ ਨਾਲੋਂਟੁੱਟਣਾ ਹੈ | ਨਵੀਂਪੀੜ੍ਹੀ ਨੇ ਖਾਸ ਕਰਕੇ ਪਿੰਡਾਂਦੇ ਬੱਚਿਆਂਨੇ ਪੜ੍ਹਾਈ ਅਤੇ ਹੱਥੀਂਕੰਮ ਕਰਨਾ ਛੱਡ ਦਿੱਤਾ ਹੈ |ਜਦੋਂ ਕਿਰਤ ਅਤੇ ਗਿਆਨ ਦਾ ਸਤਿਕਾਰ ਨਾ ਰਹੇ ਤਾਂ ਇਸ ਦੀ ਬਖਸ਼ਿਸ਼ਘੱਟ ਹੋਣਲਗਦੀ ਹੈ |ਜਦੋਂਬਿਨਾਂ ਕਿਰਤ ਕੀਤਿਆਂਰਾਤੋ-ਰਾਤ ਅਮੀਰ ਹੋਣਦੇ ਸੁਪਨੇ ਵੇਖੇ ਜਾਣ, ਉਦੋਂਕੁਦਰਤ ਦੀ ਕਰੋਪੀ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ |ਇਹ ਵੀ ਸੱਚ ਹੈ ਕਿ ਜਿਹੜੇ ਸਿੱਖਸਿਦਕੀ ਹਨ, ਉਹ ਹੁਣਵੀ ਸੁਕ੍ਰਿਤ ਕਰਦੇ ਹਨ, ਵੰਡ ਛਕਦੇ ਹਨ ਅਤੇ ਆਪਣੇ ਗੁਰੂ ਨੂੰ ਅੰਗ-ਸੰਗ ਸਮਝਦੇ ਹਨ |ਉਹ ਹੁਣਵੀ ਸਫਲ ਹਨ |ਉਹ ਹਮੇਸ਼ਾ ਗੁਰੂ ਦੇ ਇਨ੍ਹਾਂਬਚਨਾਂਨੂੰ ਯਾਦ ਰੱਖਦੇ ਹਨ-
ਸੁਕ੍ਰਿਤ ਕੀਜੈ ਨਾਮੁ ਲੀਜੈ 
ਨਰਕਿ ਮੂਲ ਨ ਜਾਈਐ¨ (461)
ਨਵੀਂਪੀੜ੍ਹੀ ਨੂੰ ਸਿੱਖੀ ਸਿਧਾਂਤਾਂ ਅਤੇ ਜੀਵਨ ਜਾਚ ਨਾਲ ਜੋੜਨ ਦੀ ਲੋੜ ਹੈ | ਪਿਛਲੇ ਕੁਝ ਸਮੇਂ ਤੋਂ ਅਸੀਂਅਜਿਹਾ ਮਾਹੌਲ ਸਿਰਜ ਹੀ ਨਹੀਂ ਸਕੇ, ਜਿਸ ਰਾਹੀਂਬੱਚੇ ਸਿੱਖੀ ਸਿਧਾਂਤਾਂਨਾਲ ਜੁੜ ਸਕਣ | ਸਿੱਖਾਂ ਦੀ ਬਹੁਗਿਣਤੀ ਪਿੰਡਾਂਵਿਚ ਰਹਿੰਦੀ ਹੈ |ਪੇਂਡੂ ਬੱਚੇ ਹੀ ਸਿੱਖ ਰਹਿਤ ਮਰਿਆਦਾ ਅਤੇ ਸਿੱਖ ਸੱਭਿਆਚਾਰ ਤੋਂਦੂਰ ਹੋ ਰਹੇ ਹਨ |ਪੇਂਡੂ ਸਕੂਲਾਂਵਿਚ ਪੜ੍ਹਾਈਘੱਟ ਤੇ ਨਕਲ ਵਧੇਰੇ ਹੰੁਦੀ ਹੈ |ਬੱਚਿਆਂ ਨੂੰ ਇਮਤਿਹਾਨ ਵਿਚ ਨਕਲ ਮਾਰਨ ਲਈ ਉਤਸ਼ਾਹਿਤ ਕਰਨ ਨਾਲ ਉਹ ਮਿਹਨਤ ਤੋਂਦੂਰ ਤੇ ਬੇਈਮਾਨੀ ਦੇ ਨੇੜੇ ਹੋ ਰਹੇ ਹਨ | ਇਹ ਬੱਚੇ ਸਿੱਖੀ ਤੋਂਹੀ ਨਹੀਂ, ਸਗੋਂਆਪਣੇ-ਆਪ ਤੋਂ ਵੀ ਦੂਰ ਹੋ ਰਹੇ ਹਨ |ਹਉਮੈ ਦਾ ਹਰ ਪਾਸੇ ਬੋਲਬਾਲਾ ਹੈ | ਬਾਣੀ ਵਿਚਲੀ ਮਿਠਾਸ ਅਤੇ ਨਿਮਰਤਾ ਭੁੱਲਦੇ ਜਾ ਰਹੇ ਹਾਂ | ਸਾਨੂੰ ਅਜਿਹਾ ਮਾਹੌਲ ਸਿਰਜਣਾ ਪਵੇਗਾ, ਜਿਥੇ ਸਿੱਖਸੱਭਿਆਚਾਰ ਪ੍ਰਫੁੱਲਿਤ ਹੋ ਸਕੇ |
ਬੱਚਿਆਂਨੂੰ ਨਕਲ ਮਾਰਨ ਲਈਨਹੀਂ, ਸਗੋਂਮਿਹਨਤ ਕਰਨ ਲਈ ਉਕਸਾਇਆ ਜਾਵੇ, ਸੇਵਾ ਤੇ ਗਿਆਨ ਦੇ ਲੜ ਲਾਇਆ ਜਾਵੇ, ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦਾ ਪਾਠ ਪੜ੍ਹਾਇਆ ਜਾਵੇ | ਸਾਡੇ ਆਗੂਆਂ, ਮਾਪਿਆਂ ਤੇ ਪ੍ਰਚਾਰਕਾਂਨੂੰ ਪਹਿਲਾਂ ਆਪ ਸਿੱਖੀ ਗੁਣਾਂਨੂੰ ਅਪਣਾਉਣਾ ਪਵੇਗਾ, ਫਿਰ ਨਵੀਂਪੀੜ੍ਹੀ ਨੂੰ ਇਨ੍ਹਾਂ ਦਾ ਪੱਲਾ ਫੜਾਇਆਜਾਵੇ |ਸੰਸਾਰ ਨੂੰ ਚੜ੍ਹਦੀ ਕਲਾ ਦਾ ਸੁਨੇਹਾ ਦੇਣਵਾਲੇ ਆਪ ਢਹਿੰਦੀ ਕਲਾ ਵਿਚ ਜਾ ਰਹੇ ਹਨ | ਨਸ਼ਿਆਂ, ਮਾਦਾ ਭਰੂਣ ਹੱਤਿਆ ਤੇ ਬੇਈਮਾਨੀ ਦਾ ਸਹਾਰਾ ਲੈ ਰਹੇ ਹਨ | ਸਾਨੂੰ ਆਤਮ-ਚਿੰਤਨ ਦੀ ਲੋੜ ਹੈ |ਔਖੀ ਘੜੀ ਤੋਂ ਘਬਰਾ ਕੇ ਸਿੱਖੀ ਸਿਦਕ ਦਾ ਪੱਲਾ ਛੱਡਣਾ ਕਾਇਰਤਾ ਹੈ | ਗੁਰੂ ਜੀ ਦਾ ਹੁਕਮ ਮੰਨਦਿਆਂਹੋਇਆਂਦੁੱਖ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਚਾਹੀਦਾ ਹੈ-
ਕੇਤਿਆ ਦੂਖ ਭੂਖ ਸਦ ਮਾਰ¨
ਏਹਿ ਭਿ ਦਾਤਿ ਤੇਰੀ ਦਾਤਾਰ¨
ਆਵੋ, 'ਚੜ੍ਹਦੀ ਕਲਾ' ਤੇ 'ਸਰਬੱਤ ਦੇ ਭਲੇ' ਨੂੰ ਕੇਵਲ ਅਰਦਾਸ ਤੱਕ ਹੀ ਸੀਮਤ ਨਾ ਰੱਖੀਏ, ਸਗੋਂ ਆਪਣੇ ਜੀਵਨ ਦਾ ਅੰਗ ਬਣਾਈਏ |ਸੱਚ, ਸੰਤੋਖ ਤੇ ਵੀਚਾਰੁ ਨੂੰ ਜੀਵਨ ਦਾ ਆਧਾਰ ਬਣਾਈਏ ਅਤੇ ਆਪਣੇ ਉੱਦਮ ਵਿਚ ਕੋਈਘਾਟ ਨਾ ਆਉਣ ਦੇਈਏ | ਸਾਨੂੰ ਹੋਰ ਛੋਟੀਆਂ ਕੌਮਾਂਜਿਵੇਂਕਿ ਯਹੂਦੀ, ਪਾਰਸੀ, ਜੈਨ ਆਦਿ ਹਨ, ਤੋਂਸਬਕ ਸਿਖਣਾ ਚਾਹੀਦਾ ਹੈ |ਇਹ ਕੌਮਾਂਪੂਰੀ ਤਰ੍ਹਾਂ ਵਿਕਸਿਤ ਹਨ ਅਤੇ ਜੀਵਨ ਦੇ ਹਰੇਕ ਖੇਤਰ ਵਿਚ ਉੱਚੀਆਂਮੱਲਾਂਮਾਰ ਰਹੀਆਂਹਨ | ਇਹ ਲੋਕ ਕੇਵਲ ਆਪਣੇ ਪਰਿਵਾਰ ਬਾਰੇ ਹੀ ਨਹੀਂ ਸੋਚਦੇ, ਸਗੋਂਆਪਣੇ ਕਮਜ਼ੋਰ ਭਰਾਵਾਂ ਬਾਰੇ ਵੀ ਸੋਚਦੇ ਹਨ |ਉਨ੍ਹਾਂਦੀ ਆਪਣੇ ਪੈਰਾਂਉੱਤੇ ਖੜ੍ਹੇ ਹੋਣ ਵਿਚ ਪੂਰੀ ਸਹਾਇਤਾ ਕਰਦੇ ਹਨ | ਆਓ, ਗਰੀਬ ਸਿੱਖਾਂ ਦੀ ਬਾਂਹ ਫੜੀਏ, ਗਰੀਬ ਬੱਚਿਆਂਦੀ ਪੜ੍ਹਾਈਵਿਚ ਮਦਦ ਕਰੀਏ |ਗਿਆਨਦਾਨ ਤੋਂ ਵੱਡਾ ਹੋਰ ਕੋਈਦਾਨ ਨਹੀਂਹੈ |ਸਾਡੇ ਨੌਜਵਾਨ ਮੰੁਡੇ-ਕੁੜੀਆਂ ਜੇਕਰ ਪ੍ਰਦੇਸਾਂ ਵਿਚ ਜਾ ਕੇ ਦਿਨ-ਰਾਤ ਹੱਡ-ਤੋੜਵੀਂ ਮਿਹਨਤ ਕਰ ਸਕਦੇ ਹਨ ਤਾਂ ਆਪਣੇ ਘਰ ਵਿਚ ਕੰਮ ਕਰਨ ਤੋਂ ਝਿਜਕ ਕਿਉਾਹੈ? ਸਾਡੇ ਗੁਰੂ ਨੇ ਗਿਆਨ ਅਤੇ ਕਿਰਤ ਦੇ ਸੁਮੇਲ ਉੱਤੇ ਜ਼ੋਰ ਦਿੱਤਾ ਹੈ |ਸਾਨੂੰ ਵੀ ਇਸੇ ਰਾਹ ਤੁਰਨਾ ਚਾਹੀਦਾ ਹੈ ਤੇ ਸ਼ਬਦ ਗੁਰੂ ਨਾਲ ਜੁੜਨਾ ਚਾਹੀਦਾ ਹੈ |ਇਸ ਸਮੇਂ ਕੌਮ ਨੂੰ ਵਿੱਦਿਆ ਕਾਰ ਸੇਵਾ ਦੀ ਲੋੜ ਹੈ |ਬੱਚਿਆਂਦੇ ਪੱਲੇ ਵਿੱਦਿਆਰਾਹੀਂਗਿਆਨ ਪਾਈਏ, ਕਿਰਤ ਦਾ ਸਤਿਕਾਰ ਸਿਖਾਈਏ, ਬੇਈਮਾਨੀ ਅਤੇ ਨਸ਼ਿਆਂਤੋਂਦੂਰ ਰੱਖੀਏ, ਤਾਂਜੋ ਉਹ ਸਿੱਖਸੱਭਿਆਚਾਰ ਨਾਲ ਜੁੜ ਸਕਣ ਤੇ ਆਦਰਸ਼ ਮਨੁੱਖਬਣ ਕੇ ਸੰਸਾਰ ਵਿਚ ਆਪਣੀ ਜੀਵਨ ਯਾਤਰਾ ਨੂੰ ਸਫਲ ਬਣਾਉਣ ਵਿਚ ਸਫਲ ਹੋ ਸਕਣ |

ਡਾ: ਰਣਜੀਤ ਸਿੰਘ-ਮੋਬਾ: 94170-87328

ਪੋਸਟ ਕਰਤਾ: ਗੁਰਸ਼ਾਮ ਸਿੰਘ





Post Comment

Thursday, November 29, 2012

ਗੁਰੂ ਗ੍ਰੰਥ ਸਾਹਿਬ ਦੀਆਂ 5 ਬੀੜਾਂ ਹੱਥੀਂ ਲਿਖਣ ਵਾਲਾ


ਸਿੱਖ ਧਰਮ ਦੇ ਪ੍ਰਚਾਰ ਤੇ ਪਸਾਰ ਲਈ ਵੱਡੀ ਗਿਣਤੀ ਵਿੱਚ ਸੁਸਾਇਟੀਆਂ, ਕਮੇਟੀਆਂ ਤੇ ਧਾਰਮਿਕ ਸੰਪ੍ਰਦਾਵਾਂ ਆਪਣੇ-ਆਪਣੇ ਵਿੱਤ ਮੁਤਾਬਕ ਅਤੇ ਸਾਧਨਾਂ ਰਾਹੀਂ ਯਤਨਸ਼ੀਲ ਹਨ। ਪ੍ਰੰਤੂ ਤ੍ਰਾਸਦੀ ਇਹ ਰਹੀ ਕਿ ਐਨਾ ਪ੍ਰਚਾਰ ਹੋਣ ਦੇ ਬਾਵਜੂਦ ਪੰਜਾਬ ਦੀ ਅਜੋਕੀ ਨੌਜਵਾਨ ਪੀੜ੍ਹੀ ’ਤੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਪੈ ਰਿਹਾ ਹੈ। ਇਸ ਮਾਮਲੇ ’ਚ ਪੰਜਾਬ ਦੀ ਧਰਤੀ ਛੱਡ ਬਾਹਰਲੇ ਮੁਲਕਾਂ ’ਚ ਪਰਿਵਾਰਾਂ ਸਮੇਤ ਵਸੇ ਸਿੱਖ ਪਰਿਵਾਰ ਉੱਥੇ ਰਹਿ ਕੇ ਵੀ ਉਸ ਪ੍ਰਭਾਵ ਤੋਂ ਬਚੇ ਰਹੇ ਤੇ ਆਪਣੇ ਵਿਰਸੇ, ਵਿਰਾਸਤ ਤੇ ਧਰਮ ’ਚ ਇਨ੍ਹਾਂ ਨਾਲੋਂ ਅੱਗੇ ਰਹੇ। ਪੰਜਾਬ ਦੀ ਧਰਤੀ ਤੋਂ ਗੁਆਚ ਰਹੀ ਸਿੱਖੀ ਨੂੰ ਪ੍ਰਫੁੱਲਿਤ ਕਰਨ ਤੇ ਅੰਤਰਰਾਸ਼ਟਰੀ ਪੱਧਰ ’ਤੇ ਇਸ ਕੁਰਬਾਨੀਆਂ ਭਰੇ ਧਰਮ ਦੀ ਪਹਿਚਾਣ ਬਣਾਉਣ ਲਈ ਪਰਵਾਸੀ ਪੰਜਾਬੀ ਸਿੱਖ ਪਰਿਵਾਰਾਂ ਲਈ ਸ਼ਲਾਘਾ ਕਰਨੀ ਬਣਦੀ ਹੈ। ਇਹੋ ਜਿਹੇ ਇੱਕ ਪੂਰਨ ਗੁਰਸਿੱਖ ਭਾਈ ਜਸਵੰਤ ਸਿੰਘ ਖੋਸਾ ਵੱਲੋਂ ਕੀਤੀ ਘਾਲਣਾ ਅੱਗੇ ਹਰ ਇੱਕ ਨਾਨਕ ਨਾਮ ਲੇਵਾ ਸਿੱਖ ਦਾ ਸਿਰ ਝੁਕਦਾ ਹੈ ਤੇ ਆਪ ਮੁਹਾਰੇ ਮੂੰਹ ’ਚੋਂ ਬੋਲ ਨਿਕਲਦੇ ਹਨ ਕਿ ‘ਵਾਹ ਦਾਤਿਆ! ਤੇਰੀ ਏਨੀ ਕ੍ਰਿਪਾ’ ਭਾਈ ਜਸਵੰਤ ਸਿੰਘ ਬਾਰੇ ਪਾਠਕਾਂ ਨਾਲ ਗੱਲ ਕਰਦਿਆਂ ਮੈਂ ਪਹਿਲਾਂ ਉਨ੍ਹਾਂ ਬਾਰੇ ਇਹ ਦੱਸਣਾ ਚਾਹਾਂਗਾ ਕਿ ਇਸ ਗੁਰਸਿੱਖ ਦਾ ਜਨਮ 31 ਜੁਲਾਈ 1937 ਨੂੰ ਮਲਾਇਆ ਦੇ ਸੂਬੇ ਜੌਹਰ ਦੇ ਦੱਖਣ ’ਚ ਵਸੇ ਸ਼ਹਿਰ ਮੁਆਰ ਵਿਖੇ ਹੋਇਆ। ਆਪ ਦੇ ਪਿਤਾ ਸ. ਸੁੰਦਰ ਸਿੰਘ 1928 ਦੇ ਕਰੀਬ ਰੋਜੀ ਰੋਟੀ ਲਈ ਮਲਾਇਆ ਦੇ ਸੂਬੇ ਜੌਹਰ ’ਚ ਮੁਆਰ ਵਿਖੇ ਵੱਸ ਗਏ । ਉਨ੍ਹਾਂ ਨੇ ਇੱਥੇ ਰਹਿੰਦਿਆਂ ਸੂਬੇ ਦੀ ਰਾਇਲ ਪੁਲੀਸ ’ਚ ਲੰਬਾ ਸਮਾਂ ਨੌਕਰੀ ਕੀਤੀ। ਪੰਜਾਬ ’ਚ ਇਨ੍ਹਾਂ


Post Comment

Wednesday, November 14, 2012

ਕੀ ਤੁਸੀਂ ਜਾਣਦੇ ਹੋ?

ਸ੍ਰੀ ਗੁਰੂ ਅਰਜਨ ਦੇਵ ਜੀ

1. ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਮੁਖੀ ਅੱਖਰ ਕਿਸ ਨੇ ਸਿਖਾਏ ਸਨ?

2. 'ਦੋਹਿਤਾ ਬਾਣੀ ਦਾ ਬੋਹਿਥਾ' ਦੀ ਭਵਿੱਖਬਾਣੀ ਕਿਸ ਨੇ ਕੀਤੀ ਸੀ?

3. ਸੱਤਾ ਤੇ ਬਲਵੰਡ ਪੰਜਵੇਂ ਗੁਰੂ ਜੀ ਕੋਲ ਆਪਣੀ ਭੁੱਲ ਕਿਸ ਦੇ ਰਾਹੀਂ ਬਖਸ਼ਾਉਣ ਆਏ ਸਨ?

4. ਤਰਨ ਤਾਰਨ ਸਰੋਵਰ ਲਈ ਪੱਕੀਆਂ ਇੱਟਾਂ ਜ਼ਬਰਦਸਤੀ ਉਠਾ ਕੇ ਕਿਸ ਨੇ ਆਪਣੀ ਹਵੇਲੀ ਨੂੰ ਲਵਾ ਲਈਆਂ ਸਨ?

5. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲਾ ਕੋਹੜੀ ਘਰ ਕਿਥੇ ਬਣਾਇਆ ਸੀ?

6. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਵਿਖੇ ਖੂਹ ਕਿਸ ਦੇ ਨਾਂਅ 'ਤੇ ਬਣਵਾਇਆ?

7. 19 ਜੂਨ, 1595 ਈ: ਨੂੰ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਜਨਮ ਕਿਥੇ ਹੋਇਆ ਸੀ?

8. ਕਿਸ ਨੇ ਡੱਬੀ ਬਾਜ਼ਾਰ ਵਿਚ ਬਾਉਲੀ ਬਣਾਉਣੀ ਸ਼ੁਰੂ ਕੀਤੀ?

9. ਸ੍ਰੀ ਗੁਰੂ ਅਰਜਨ ਦੇਵ ਜੀ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਕਿਹਾ ਜਾਂਦਾ ਸੀ?

10. ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਿਆ ਬਾਰਹਮਾਹ ਕਿਸ ਰਾਗ ਵਿਚ ਹੈ?

11. ਪ੍ਰਿਥੀ ਚੰਦ ਨੇ ਸੁਲਹੀ ਖਾਨ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਉੱਤੇ ਹੱਲਾ ਬੋਲਣ ਲਈ ਕਿੰਨੇ ਰੁਪਏ ਦੇਣ 'ਤੇ ਮਨਾਇਆ?

12. ਜਦੋਂ ਖੁਸਰੋ ਆਪਣੇ ਦਾਦੇ ਅਕਬਰ ਦੇ ਮਕਬਰੇ ਸਕੰਦਰੀਆ ਉੱਤੇ ਫੁੱਲ ਚੜ੍ਹਾਉਣ ਜਾ ਰਿਹਾ ਸੀ ਤਾਂ ਕਿਸ ਨੇ ਉਸ ਦੀ    ਮਦਦ ਕੀਤੀ ਸੀ?

13. ਬਾਦਸ਼ਾਹ ਜਹਾਂਗੀਰ ਨੇ ਪੰਜਵੇਂ ਗੁਰੂ ਜੀ ਨੂੰ ਤਸੀਹੇ ਦੇ ਕੇ ਮਾਰਨ ਲਈ ਕਿਸ ਦੇ ਹਵਾਲੇ ਕੀਤਾ ਸੀ?

14. ਜਦ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਕਿਹੜੀ ਧੁਨੀ ਜਾਰੀ ਰੱਖੀ?

15. ਪ੍ਰਿਥੀ ਚੰਦ ਨੇ ਜ਼ਹਿਰੀਲਾ ਦੁੱਧ ਪਿਆਉਣ ਲਈ ਦਾਈ ਨੂੰ ਕਿੰਨੇ ਰੁਪਏ ਦਿੱਤੇ ਸਨ?

16. ਛੇਵੇਂ ਗੁਰੂ ਜੀ ਨੇ ਅੰਮ੍ਰਿਤਸਰ ਵਿਖੇ ਕਿਹੜੇ ਕਿਲ੍ਹੇ ਦੀ ਉਸਾਰੀ ਕੀਤੀ ਸੀ?

17. ਕਿਨ੍ਹਾਂ ਨੇ ਆਗਰਾ ਜਾ ਕੇ ਜਹਾਂਗੀਰ ਨੂੰ ਪ੍ਰੇਰਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਨੂੰ ਬੰਦੀ ਤੋਂ ਆਜ਼ਾਦ ਕੀਤਾ ਜਾਵੇ?

18. ਕਿਸ ਦੇ ਚੋਲੇ ਨਾਲ ਟਹਿਣੀ ਨਾਲੋਂ ਇਕ ਫੁੱਲ ਟੁੱਟ ਕੇ ਜ਼ਮੀਨ ਉੱਤੇ ਡਿੱਗ ਪਿਆ ਸੀ?

19. ਗੁਰੂ ਹਰਿਰਾਇ ਜੀ ਨੇ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਦਿੱਲੀ ਤੇ ਰਾਜਸਥਾਨ ਵੱਲ ਕਿਸ ਨੂੰ ਭੇਜਿਆ ਸੀ?

20. ਦਾਰਾ ਸ਼ਿਕੋਹ ਦੇ ਇਲਾਜ ਲਈ ਖਾਸ ਕਿਸਮ ਦੀ ਦਵਾਈ ਕਿਸ ਦੇ ਦਵਾਖਾਨੇ ਵਿਚੋਂ ਮਿਲੀ ਸੀ?

ਉੱਤਰ : (1) ਗੁਰੂ ਅਮਰਦਾਸ ਜੀ, (2) ਸ੍ਰੀ ਗੁਰੂ ਅਮਰਦਾਸ ਜੀ, (3) ਭਾਈ ਲੱਧਾ ਜੀ ਨੂੰ, (4) ਹਾਕਮ ਨੂਰ ਦੀਨ ਦੇ ਪੁੱਤਰ ਅਮਰਦੀਨ ਨੇ, (5) ਤਰਨ ਤਾਰਨ ਵਿਖੇ, (6) ਮਾਤਾ ਗੰਗਾ ਜੀ ਦੇ ਨਾਂਅ, (7) ਗੁਰੂ ਕੀ ਵਡਾਲੀ (ਅੰਮ੍ਰਿਤਸਰ), (8) ਸ੍ਰੀ ਗੁਰੂ ਅਰਜਨ ਦੇਵ ਜੀ ਨੇ, (9) ਪੋਥੀ ਸਾਹਿਬ, (10) ਮਾਝ ਰਾਗ ਵਿਚ, (11) 10 ਹਜ਼ਾਰ ਰੁਪਏ ਰੋਜ਼ਾਨਾ, (12) ਹੁਸੈਨ ਬੇਗ ਤੇ ਅਬਦਰ ਰਹੀਮ ਨੇ, (13) ਲਾਹੌਰ ਦੇ ਹਾਕਮ ਮੁਰਤਜ਼ਾ ਖਾਨ, (14) 'ਤੇਰਾ ਕੀਆ ਮੀਠਾ ਲਾਗੈ' ਦੀ, (15) 200 ਰੁਪਏ, (16) ਲੋਹਗੜ੍ਹ ਕਿਲ੍ਹੇ ਦੀ, (17) ਵਜ਼ੀਰ ਖਾਨ ਅਤੇ ਮੀਆਂ ਮੀਰ ਨੇ, (18) ਗੁਰੂ ਹਰਿਰਾਇ ਜੀ ਦੇ, (19) ਸੁਥਰੇ ਸ਼ਾਹ ਨੂੰ ਦਿੱਲੀ ਤੇ ਭਾਈ ਫੇਰੂ ਨੂੰ ਰਾਜਸਥਾਨ ਭੇਜਿਆ, (20) ਸ੍ਰੀ ਗੁਰੂ ਹਰਿਰਾਇ ਜੀ ਦੇ ਦਵਾਖਾਨੇ ਵਿਚੋਂ।

-ਬਲਵਿੰਦਰ ਸਿੰਘ ਕੋਟਕਪੂਰਾ,
ਮੁਹੱਲਾ ਹਰਨਾਮਪੁਰਾ, ਵਾ: ਨੰ: 9, ਕੋਟਕਪੂਰਾ (ਫਰੀਦਕੋਟ)।

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ 



Post Comment

Tuesday, November 13, 2012

ਮਹਾਂਬਲੀ ਸੂਰਬੀਰ ਤੇ ਨਿਧੜਕ ਯੋਧਾ-ਧੰਨ ਧੰਨ ਬਾਬਾ ਦੀਪ ਸਿੰਘ (ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼)


ਸ਼ਹੀਦ ਬਾਬਾ ਦੀਪ ਸਿੰਘ ਜੀ
ਸਿੱਖ ਕੌਮ ਦੇ ਮਹਾਨ ਜਰਨੈਲ ਤੇ ਅਣਖੀਲੇ ਯੋਧੇ, ਲੰਬਾ ਕੱਦ, ਭਰਵਾਂ ਚਿਹਰਾ, ਸੋਹਣਾ ਤੇ ਸੁੰਦਰ ਦਾੜ੍ਹਾ, ਮੋਟੀਆਂ ਅੱਖਾਂ, ਲਾਲ ਸੂਹਾ ਭਖਦਾ ਚਿਹਰਾ, ਫੁਰਤੀਲੇ ਤੇ ਜੋਸ਼ੀਲੇ ਸਰਦਾਰ ਸਨ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ। ਬਾਹੂਬਲ ਦੇਖ ਕੇ ਵੈਰੀ ਥਰ-ਥਰ ਕੰਬਦੇ ਸਨ। ਬਾਬਾ ਜੀ ਵਿਚ ਨਿਡਰਤਾ, ਸ਼ਹਾਦਤ ਦਾ ਚਾਅ ਤੇ ਗੁਰਬਾਣੀ ਨਾਲ ਅਥਾਹ ਪਿਆਰ ਸੀ। ਬਾਬਾ ਜੀ ਇਕ ਗਿਆਨੀ ਤੇ ਇਕ ਬਹੁਤ ਹੀ ਚੰਗੇ ਪ੍ਰਚਾਰਕ ਹੋਣ ਦੇ ਨਾਲ-ਨਾਲ ਇਕ ਬਹਾਦਰ ਤੇ ਨਿਰਭੈ ਯੋਧੇ ਵੀ ਸਨ। ਬਾਬਾ ਦੀਪ ਸਿੰਘ ਦਾ ਜਨਮ 26 ਜਨਵਰੀ 1682 ਈ: (14 ਮਾਘ 1739 ਬਿਕਰਮੀ) ਨੂੰ ਮਾਤਾ ਜਿਊਣੀ ਜੀ ਦੇ ਉਦਰ ਤੋਂ ਅਤੇ ਪਿਤਾ ਭਾਈ ਭਗਤਾ ਜੀ ਸੰਧੂ ਦੇ ਗ੍ਰਹਿ ਪਿੰਡ ਪਹੂਵਿੰਡ, ਤਹਿਸੀਲ ਪੱਟੀ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਆਪ ਦਾ ਨਾਂਅ ਭਾਈ ਦੀਪਾ ਰੱਖਿਆ ਗਿਆ। (ਕਲਗੀਧਰ ਪਿਤਾ ਜੀ ਕੋਲੋਂ ਅੰਮ੍ਰਿਤਪਾਨ ਕਰਕੇ ਆਪ ਦੇ ਨਾਵਾਂ ਨਾਲ ਕੌਰ ਤੇ ਸਿੰਘ ਜੁੜਨ ਉਪਰੰਤ ਮਾਤਾ ਜਿਊਣ ਕੌਰ, ਭਾਈ ਭਗਤ ਸਿੰਘ ਤੇ ਆਪ ਭਾਈ ਦੀਪ ਸਿੰਘ ਹੋ ਗਏ)।   ਬਚਪਨ ਵਿਚ ਆਪ ਆਪਣੇ ਸਭ ਹਾਣੀਆਂ ਵਿਚੋਂ ਚੌੜਾ ਮੱਥਾ, ਸੁਡੌਲ ਜਿਸਮ, ਜੋਸ਼ੀਲੇ ਤੇ ਤਕੜੇ ਸਨ। ਆਪ 18 ਸਾਲ ਦੇ ਹੋਏ ਤਾਂ ਆਪ ਨੂੰ ਥੋੜ੍ਹੀ- ਥੋੜ੍ਹੀ ਮੁੱਛ ਫੁੱਟ ਰਹੀ ਸੀ। ਹੋਲੇ-ਮਹੱਲੇ ਦਾ ਸਮਾਂ ਨਜ਼ਦੀਕ ਆ ਚੁੱਕਾ ਸੀ। ਮਾਤਾ-ਪਿਤਾ ਗੁਰੂ-ਘਰ ਦੇ ਅਨਿੰਨ ਸੇਵਕ ਸਨ। ਮਾਝੇ ਦੀਆਂ ਸੰਗਤਾਂ ਨੇ ਐਤਕੀਂ ਹੋਲਾ-ਮਹੱਲਾ ਸ੍ਰੀ ਆਨੰਦਪੁਰ ਸਾਹਿਬ ਵਿਚ ਸਾਹਿਬਾਂ ਦੇ ਸਨਮੁੱਖ ਮਨਾਉਣ ਦਾ ਫੈਸਲਾ ਕੀਤਾ।

ਭਾਈ ਦੀਪੇ ਦੇ ਕਹਿਣ 'ਤੇ ਮਾਤਾ-ਪਿਤਾ ਵੀ ਗੁਰੂ ਦਰਸ਼ਨਾਂ ਨੂੰ ਤਿਆਰ ਹੋ ਗਏ। ਕਈ ਦਿਨ ਪੈਦਲ ਯਾਤਰਾ ਕਰਕੇ ਜਥਾ ਸ੍ਰੀ ਅਨੰਦਪੁਰ ਸਾਹਿਬ ਪੁੱਜਾ। ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦੀਦਾਰੇ ਕਰਕੇ ਸੰਗਤਾਂ ਨਿਹਾਲ ਹੋਈਆਂ ਤੇ ਗੁਰੂ ਜੀ ਦੀ ਪ੍ਰੇਰਨਾ ਸਦਕਾ ਸਭ ਨੇ ਕਲਗੀਧਰ ਪਾਤਸ਼ਾਹ ਜੀ ਕੋਲੋਂ ਪਵਿੱਤਰ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਉਸ ਦਿਨ ਤੋਂ ਸਭ ਦੇ ਨਾਂਅ ਨਾਲ ਕੌਰ ਤੇ ਸਿੰਘ ਸ਼ਬਦ ਜੁੜ ਗਿਆ ਤੇ ਸਭ ਪ੍ਰਾਣੀ ਗੁਰੂ ਵਾਲੇ ਬਣ ਗਏ। ਕੁਝ ਮਹੀਨੇ ਸੇਵਾ ਕਰਕੇ ਜਦੋਂ ਸੰਗਤਾਂ ਵਾਪਸ ਮੁੜਨ ਲੱਗੀਆਂ ਤਾਂ ਆਪ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਰਹਿ ਕੇ ਗੁਰਮੁਖੀ, ਫ਼ਾਰਸੀ ਤੇ ਅਰਬੀ ਲਿਪੀ ਵਿਚ ਨਿਪੁੰਨਤਾ ਹਾਸਲ ਕੀਤੀ ਤੇ ਇਥੇ ਹੀ ਆਪ ਨੇ ਸ਼ਸਤਰ ਵਿੱਦਿਆ, ਘੋੜਸਵਾਰੀ, ਤਲਵਾਰਬਾਜ਼ੀ, ਤੀਰਅੰਦਾਜ਼ੀ ਤੇ ਨੇਜ਼ਾਬਾਜ਼ੀ ਦੀ ਮੁਹਾਰਤ ਹਾਸਲ ਕੀਤੀ। ਜਦੋਂ ਭਾਈ ਦੀਪ ਸਿੰਘ ਨੇ ਸੁਣਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਮੁਤਾਬਿਕ ਪੰਜਾਬ ਆਇਆ ਹੈ ਤਾਂ ਸਿੱਖੀ ਦੀ ਸ਼ਾਨ ਨੂੰ ਹੋਰ ਵਧਾਉਣ ਲਈ ਆਪ ਮੈਦਾਨ ਵਿਚ ਕੁੱਦ ਪਏ। 1708 ਤੋਂ ਲੈ ਕੇ 1715 ਤੱਕ ਬਾਬਾ ਦੀਪ ਸਿੰਘ ਨੇ ਬਾਬਾ ਬੰਦਾ ਬਹਾਦਰ ਦੀ ਹਰ ਯੁੱਧ ਵਿਚ ਮਦਦ ਕੀਤੀ ਤੇ ਜਿੱਤ ਦਾ ਪਰਚਮ ਲਹਿਰਾਇਆ। 1734 ਵਿਚ ਦੀਵਾਨ ਦਰਬਾਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਨਵਾਬ ਕਪੂਰ ਸਿੰਘ, ਭਾਈ ਫਤਹਿ ਸਿੰਘ, ਭਾਈ ਬੁੱਢਾ ਸਿੰਘ ਤੇ ਭਾਈ ਭੂਮਾ ਸਿੰਘ ਆਦਿ ਸਿੱਖਾਂ ਨੇ ਇਕੱਠੇ ਹੋ ਕੇ ਵਿਚਾਰ ਕਰਨ ਉਪਰੰਤ ਤਰਨਾ ਦਲ ਤੇ ਬੁੱਢਾ ਦਲ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ। ਬਾਬਾ ਦੀਪ ਸਿੰਘ ਜੀ ਤਰਨਾ ਦਲ ਦੇ ਮੁਖੀ ਥਾਪੇ ਗਏ।

ਉਸ ਸਮੇਂ ਆਪ ਦੀ ਉਮਰ 52 ਸਾਲ ਸੀ। ਉਧਰ ਮੀਰ ਮੁਹੰਮਦ ਦੀ ਮੌਤ ਤੋਂ ਬਾਅਦ ਜਹਾਨ ਖਾਂ ਲਾਹੌਰ ਦਾ ਸੂਬੇਦਾਰ ਥਾਪਿਆ ਗਿਆ। ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਨੇ ਜਹਾਨ ਖਾਂ ਅਤੇ ਸਰਬੁਲੰਦ ਖਾਂ ਨੂੰ ਅੰਮ੍ਰਿਤਸਰ ਸਿੱਖਾਂ ਦਾ ਮਲੀਆਮੇਟ ਕਰਨ ਲਈ ਭੇਜਿਆ। ਇਨ੍ਹਾਂ ਦੋਵਾਂ ਨੇ ਆਉਂਦਿਆ ਹੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤਾ ਤੇ ਪਵਿੱਤਰ ਹਰਿਮੰਦਰ ਸਾਹਿਬ ਦੀ ਮਰਿਆਦਾ ਭੰਗ ਕੀਤੀ ਤੇ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਪੂਰ ਕੇ ਵਿਚ ਜੌਂ ਬੀਜ ਦਿੱਤੇ ਤੇ ਆਪਣੀਆਂ ਮਨਮਾਨੀਆਂ ਕਰਨ ਲੱਗੇ। ਇਹ ਸਭ ਦੀ ਖਬਰ ਭਾਗ ਸਿੰਘ ਨਿਹੰਗ ਸਿੰਘ ਨੇ ਦਮਦਮਾ ਸਾਹਿਬ ਜਾ ਕੇ ਬਾਬਾ ਦੀਪ ਸਿੰਘ ਨੂੰ ਦੱਸੀ। ਉਸ ਵਕਤ ਬਾਬਾ ਜੀ ਬਾਣੀ ਲਿਖ ਰਹੇ ਸਨ। ਬਾਬਾ ਜੀ ਨੇ ਦਮਦਮਾ ਸਾਹਿਬ ਤੋਂ 500 ਸਿੰਘਾਂ ਦਾ ਜਥਾ ਲੈ ਕੇ ਤਰਨ ਤਾਰਨ ਸਾਹਿਬ ਪੁੱਜ ਕੇ ਇਸ਼ਨਾਨ ਕਰਨ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ 'ਹੇ, ਸ਼ਹੀਦਾਂ ਦੇ ਸਿਰਤਾਜ, ਧਰਮ ਲਈ ਸ਼ਹੀਦ ਹੋਣ ਚੱਲੇ ਹਾਂ, ਅੰਗ-ਸੰਗ ਸਹਾਇਤਾ ਕਰਨੀ, ਜ਼ਾਲਮਾਂ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਝੰਡੇ ਪੁੱਟ ਕੇ ਹੀ ਸ਼ਹੀਦ ਹੋਵਾਂਗਾ।' 500 ਸਿੰਘਾਂ ਦਾ ਜਥਾ ਤਰਨ ਤਾਰਨ ਤੋਂ ਤੁਰਨ ਵੇਲੇ 5000 ਸਿੰਘਾਂ ਦਾ ਜਥਾ ਬਣ ਚੁੱਕਾ ਸੀ।

ਪਿੰਡ ਗੋਹਲਵਾੜ ਪਹੁੰਚ ਕੇ ਬਾਬਾ ਦੀਪ ਸਿੰਘ ਨੇ ਲਕੀਰ ਖਿੱਚੀ ਤੇ ਗਰਜਵੀਂ ਆਵਾਜ਼ ਵਿਚ ਕਿਹਾ ਕਿ 'ਜਿਸ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿਚ ਸ਼ਹੀਦ ਹੋਣਾ ਹੈ, ਉਹ ਹੀ ਇਹ ਲਕੀਰ ਟੱਪਣ।' ਸਿੰਘ ਜੈਕਾਰੇ ਗਜਾਉਂਦੇ ਹੋਏ ਲਕੀਰ ਛਾਲਾਂ ਮਾਰ ਕੇ ਟੱਪ ਗਏ। (ਇਸ ਥਾਂ ਤਰਨ ਤਾਰਨ ਰੋਡ ਦੇ ਉੱਪਰ ਗੁਰਦੁਆਰਾ ਲਲਕਾਰ ਸਾਹਿਬ ਸਥਿਤ ਹੈ) ਉਧਰ ਜਹਾਨ ਖਾਂ 40,000 ਦੀ ਭਾਰੀ ਭਰਕਮ ਫੌਜ ਲੈ ਕੇ ਗੋਹਲਵਾੜ ਦੇ ਨਜ਼ਦੀਕ ਪਹੁੰਚ ਚੁੱਕਾ ਸੀ। ਦੋਵਾਂ ਦੇ ਟਾਕਰੇ ਹੋ ਗਏ। ਸਿੰਘ ਤੇ ਦੁਰਾਨੀ ਲੜਦੇ ਹੋਏ ਪਿੰਡ ਚੱਬਾ ਅਤੇ ਪਿੰਡ ਵਰਪਾਲ ਦੀ ਸਾਂਝੀ ਜੂਹ 'ਚ ਆਹਮੋ-ਸਾਹਮਣੇ ਹੋ ਗਏ। ਬਾਬਾ ਦੀਪ ਸਿੰਘ ਦੋ ਧਾਰਾ ਖੰਡਾ (18 ਸੇਰ ਦਾ ਖੰਡਾ) ਫੜ ਕੇ ਇਸ ਤਰ੍ਹਾਂ ਅੱਗੇ ਵਧ ਰਹੇ ਸਨ, ਜਿਵੇਂ ਕਲਗੀਧਰ ਪਾਤਸ਼ਾਹ ਆਪ ਇਸ ਯੁੱਧ ਦੀ ਅਗਵਾਈ ਕਰ ਰਹੇ ਹੋਣ। ਅਨੰਦਪੁਰ ਸਾਹਿਬ ਵਿਚ ਇਹ ਖਬਰ ਪਾ ਕੇ ਬਾਬਾ ਗੁਰਬਖਸ਼ ਸਿੰਘ ਵੀ ਘੋੜੇ 'ਤੇ ਸਵਾਰ ਹੋ ਕੇ ਕੁਝ ਸਿੰਘ ਲੈ ਕੇ ਮਦਦ ਲਈ ਆਣ ਪਹੁੰਚੇ ਤਾਂ ਦੁਰਾਨੀ ਇਹ ਵੇਖ ਕੇ ਘਬਰਾਹਟ ਵਿਚ ਆ ਗਏ। ਉਧਰ ਜਹਾਨ ਖਾਂ ਨੂੰ ਵੀ ਪਿੱਛੋਂ ਮਦਦ ਦੀ ਆਸ ਸੀ ਕਿ ਤਾਜ਼ੀ ਅਤਾ ਮੁਹੰਮਦ ਖਾਨ ਮਦਦ ਲੈ ਕੇ ਆਵੇਗਾ ਤਾਂ ਸਿੱਖਾਂ ਨਾਲ ਫਿਰ ਤੋਂ ਦੋ-ਦੋ ਹੱਥ ਕਰੇਗਾ ਪਰ ਅਲੀ ਖਾਨ, ਸਾਬਰ ਖਾਨ ਤੇ ਯਕੂਬ ਖਾਨ ਨੇ ਉਨ੍ਹਾਂ ਨੂੰ ਨਾ ਉਡੀਕਿਆ ਤੇ ਸਿੱਖਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਯਕੂਬ ਖਾਨ ਤੇ ਅਮਾਨ ਖਾਨ ਸਾਥੀਆਂ ਸਮੇਤ ਮਾਰੇ ਗਏ। ਸਿੱਖਾਂ ਦਾ ਵੀ ਬਹੁਤ ਨੁਕਸਾਨ ਹੋਇਆ ਤੇ ਕਈ ਨਾਮੀ ਸਿੰਘ ਸ਼ਹੀਦ ਹੋ ਗਏ। ਬਾਬਾ ਦਿਆਲ ਸਿੰਘ ਹੱਥੋਂ ਜਹਾਨ ਖਾਂ ਮਾਰਿਆ ਗਿਆ।

ਜਹਾਨ ਖਾਂ ਦਾ ਸਿਰ ਨੇਜ਼ੇ ਉੱਪਰ ਟੰਗਿਆ ਵੇਖ ਕੇ ਦੁਰਾਨੀ ਪਿੱਛੇ ਹਟਣ ਲੱਗੇ। ਇੰਨੇ ਚਿਰ ਨੂੰ ਦੁਰਾਨੀਆਂ ਦੀ ਮਦਦ ਲਈ ਫੌਜ ਆ ਗਈ। ਇਸ ਲੜਾਈ ਵਿਚ ਜੋ ਸਿੰਘ ਸ਼ਹੀਦ ਹੋਏ, ਉਹ ਸਨ ਭਾਈ ਦਿਆਲ ਸਿੰਘ, ਭਾਈ ਅਰੂੜ ਸਿੰਘ, ਜਥੇ: ਬਾਬਾ ਬਲਵੰਤ ਸਿੰਘ, ਬਾਬਾ ਸੰਤੋਖ ਸਿੰਘ, ਭਾਈ ਹਰਚਰਨ ਸਿੰਘ, ਭਾਈ ਤਾਰਾ ਸਿੰਘ, ਭਾਈ ਕੁੰਦਨ ਸਿੰਘ, ਭਾਈ ਜਵੰਦ ਸਿੰਘ, ਭਾਈ ਕਰਤਾਰ ਸਿੰਘ, ਭਾਈ ਗੁਲਾਬ ਸਿੰਘ, ਭਾਈ ਰਾਮ ਸਿੰਘ, ਭਾਈ ਕੌਰ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਅਜੀਤ ਸਿੰਘ, ਭਾਈ ਗਿਆਨ ਸਿੰਘ, ਭਾਈ ਰਣ ਸਿੰਘ, ਭਾਈ ਮੰਨਾ ਸਿੰਘ, ਭਾਈ ਸਹਿਤ ਸਿੰਘ, ਭਾਈ ਸੰਤ ਸਿੰਘ ਅਤੇ ਕਈ ਹੋਰ ਨਾਮਵਰ ਸਿੰਘ ਇਸ ਯੁੱਧ ਵਿਚ ਵੈਰੀ ਨਾਲ ਲੋਹਾ ਲੈਂਦੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਸ਼ਹੀਦ ਹੋ ਗਏ। ਇਨ੍ਹਾਂ ਸ਼ਹੀਦਾਂ ਸਿੰਘਾਂ ਦੇ ਗੁਰਦੁਆਰੇ ਪਿੰਡ ਚੱਬਾ ਅਤੇ ਪਿੰਡ ਵਰਪਾਲ ਦੀ ਸਾਂਝੀ ਜੂਹ 'ਚ ਸੁਸ਼ੋਭਿਤ ਹਨ। ਬਾਬਾ ਧਰਮ ਸਿੰਘ ਤੇ ਬਾਬਾ ਨੌਧ ਸਿੰਘ ਦਾ ਗੁਰਦੁਆਰਾ ਤਰਨ ਤਾਰਨ ਰੋਡ ਦੇ ਐਨ ਉੱਪਰ ਸਥਿਤ ਹੈ। ਫੌਜਾਂ ਲੜਦੀਆਂ ਹੋਈਆਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਵਧ ਰਹੀਆਂ ਸਨ। ਬਾਬਾ ਦੀਪ ਸਿੰਘ ਦੇ ਸਾਹਮਣੇ ਜਮਾਲ ਖਾਂ ਆ ਗਿਆ। ਦੋਵਾਂ ਵਿਚ ਬੜੀ ਜ਼ਬਰਦਸਤ ਟੱਕਰ ਹੋਈ।

ਦੋਵਾਂ ਦੇ ਸਾਂਝੇ ਵਾਰ ਨਾਲ ਸੀਸ ਧੜ ਤੋਂ ਅਲੱਗ ਹੋ ਗਏ। (ਇਸ ਅਸਥਾਨ 'ਤੇ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਤਰਨ ਤਾਰਨ ਰੋਡ ਦੇ ਐਨ ਉੱਪਰ ਸਥਿਤ ਹੈ) ਇਕ ਸਿੰਘ ਵੱਲੋਂ ਬਾਬਾ ਜੀ ਨੂੰ ਇਹ ਕਹਿਣ 'ਤੇ ਕਿ 'ਤੁਸੀਂ ਤਾਂ, ਸ੍ਰੀ ਹਰਿਮੰਦਰ ਸਾਹਿਬ ਜਾ ਕੇ ਸ਼ਹੀਦ ਹੋਣਾ ਸੀ, ਤੁਸੀਂ ਤਾਂ ਇਥੇ ਹੀ ਫਤਹਿ ਗਜਾ ਚੱਲੇ ਹੋ।' ਤਾਂ ਬਾਬਾ ਦੀਪ ਸਿੰਘ ਨੇ ਸੱਜੇ ਹੱਥ ਵਿਚ 18 ਸੇਰ ਦਾ ਖੰਡਾ ਤੇ ਖੱਬੇ ਹੱਥ 'ਤੇ ਸੀਸ ਟਿਕਾ ਕੇ ਦੁਸ਼ਮਣ ਦਲ ਦੀ ਵਾਢ ਇਸ ਤਰ੍ਹਾਂ ਕੀਤੀ ਕਿ ਦੁਸ਼ਮਣਾਂ ਵਿਚ ਹਫੜਾ-ਦਫੜੀ ਮਚ ਗਈ ਤੇ ਵੈਰੀ ਮੈਦਾਨ ਛੱਡ ਕੇ ਭੱਜਣ ਲੱਗੇ। ਇਸ ਤਰ੍ਹਾਂ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਬਾਬਾ ਜੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿਚ ਪਹੁੰਚ ਗਏ। ਸ੍ਰੀ ਹਰਿਮੰਦਰ ਸਾਹਿਬ ਦੀ ਦੱਖਣੀ ਬਾਹੀ ਵੱਲ ਇਕ ਗੁਰਦੁਆਰਾ ਤੇ ਇਕ ਨਿਸ਼ਾਨ ਸਾਹਿਬ ਹੈ, ਜਿਥੇ ਬਾਬਾ ਦੀਪ ਸਿੰਘ ਨੇ 13 ਨਵੰਬਰ 1757 (30 ਕੱਤਕ 1814 ) ਨੂੰ ਸ਼ਹੀਦੀ ਪ੍ਰਾਪਤ ਕੀਤੀ। ਗੁਰਦੁਆਰਾ ਰਾਮਸਰ ਸਾਹਿਬ ਦੇ ਨਜ਼ਦੀਕ ਗੁਰਦੁਆਰਾ 'ਸ਼ਹੀਦਾਂ ਸਾਹਿਬ' ਜਿਥੇ ਬਾਬਾ ਜੀ ਦਾ ਸੰਸਕਾਰ ਕੀਤਾ ਗਿਆ ਸੀ, ਵਿਖੇ ਹਰ ਐਤਵਾਰ ਅਤੇ ਸ਼ਹੀਦੀ ਜੋੜ ਮੇਲੇ 'ਤੇ ਸੰਗਤਾਂ ਹੁੰਮ-ਹੁਮਾ ਕੇ ਪਹੁੰਚਦੀਆਂ ਹਨ ਤੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।

ਬੱਬੂ ਚੱਬੇ ਵਾਲਾ
-ਪਿੰਡ ਤੇ ਡਾਕ: ਚੱਬਾ, ਤਰਨ ਤਾਰਨ ਰੋਡ, ਅੰਮ੍ਰਿਤਸਰ-143022. ਮੋਬਾ: 97817-51690
babbuchabbewala@gmail. com



Post Comment

Monday, November 12, 2012

Updesh 6th Patshahi Sri Guru Hargobind Sahib Ji



Post Comment

Bandi Chhorh Divas 2012


Guru Hargobind is released from the Gwalior Jail along with 52 Rajas, who held the extensions attached to the coat of the Guru

Bandi Chorh Diwas is a day on which Guru Hargobind Sahib was released with 52 Kings from Gwalior Prison. The word “Bandi” means “imprisoned”, “Chhor” means “release” and “Divas” means “day” and together “Bandi Chhor Divas” means Prisoner Release Day.

Bandi Chorh Diwas is not Diwali

Bandi Chorh Diwas and Diwali are separate festivals although they take place on the same day every year. People often think of both of these events as the same but in fact they represent two quite different events in history. On Bandi Chorh Diwas, Guru Sahib was released from Gwalior and on Diwali day he reached Amritsar. On his reaching Amritsar the people lit up the whole city with thousands of Lights and Lamps. Bandi Chorh Diwas fall on Amavas of Month Assu. Bandi Chorh Diwas is celebrated at Gurdwara Data Bandi Chorh, Gwalior with Joshokharosh.

Historic Background

During October/November, the worldwide Sikh Sangat (community) celebrates the safe return of the sixth Nanak, Guru Hargobind from detention from Gwalior Fort in about October 1619. The day coincides with the Hindu festival of Diwali, (“the festival of lights“). This concurrence has resulted in a similarity of celebrations amongst Sikhs and Hindus.
When Murtaja Khan, Nawab of Lahore, noticed that Guru Ji had constructed the Sri Akal Takhat Sahib, ‘The Throne of the Almighty’, at Amritsar, and was also strengthening his army, he informed the Mughal Emperor Jahangir about this. He also, incorrectly, emphasized that the Sikh Guru was making preparations to take revenge for his father’s torture and martyrdom. When Jahangir heard about this he at once sent Wazir Khan and Guncha Beg to Amritsar in order to arrest Guru Hargobind Sahib Ji.
But Wazir Khan, who was an admirer of Guru Hargobind, requested the Guru to accompany them to Delhi telling him that Emperor Jahangir wanted to meet him. Guru Sahib accepted the invitation and soon reached Delhi.

Jahangir meets the Guru

On their first meeting when Jahangir saw the Guru, he was completely won over by his youthful charm and holiness. Jahangir asked the Young Guru whether the Hindu or Muslim religion was better. The Guru quoted some lines of Kabir. Jahangir was very impressed with this answer. Deciding to become friends with the Guru he gave him a royal welcoming. Learning that the Guru was also an avid hunter he invited Guru Hargobind to accompany him on his shikars (hunts).
On one of these hunts the Moghul Emperor was hunting a lion which had been terrorizing a small village. Suddenly out of the bush the ferocious beast charged at Jahangir. Gunshots and arrows failed to end the attack of the lion. The beast was almost upon the Emperor when Guru Hargobind jumped between them. Yelling to the lion that he must first deal with him he raised his shield to deflect the lion and with a single stroke of his sword, the lion fell dead.
The appreciative Emperor and Guru Hargobind were now becoming good friends. But Chandu Shah could not bear this. A rich banker with much influence in Jahangir’s court he had once refused, with very derogatory remarks, sugestions that he arrange a wedding between his daughter and the young Hargobind, son of Guru Arjan.

Chandu Shah continues his evils ways

Later when he realized the match could be very beneficial he tried to arrange the wedding. But Guru Arjan, having heard of the unkind remarks by then, refused the proposal. Chandu’s anger and intriques then played a large part in Guru Arjan’s death. Now seeing the growing friendship of the two leaders and still smarting over his rejection by Guru Arjan Dev (his daughter was still unmarried and thus the rotten sore on his ego was still bleeding) he began his intrigues again this time taking aim at Guru Arjan’s son, Guru Hargobind.
While at Agra, the Emperor fell seriously ill. The royal physicians tried their best but they failed to cure him. Chandu Shah now saw his chance, conspiring with the astrologers, he asked them to tell the Emperor that his sickness was due to a bad convergence of the stars.
Jahangir was told that the disease could be cured, only if some holy man would go to Gwallior Fort and continuously offer prayers to the deity there. He suggested that there could be none more appropriate than his new friend Guru Hargobind Ji and that he should be asked go to Gwallior Fort. At the Emperor’s request the Guru readily agreed and left for the Fort with several companions.
In the fort Guru Ji met many Hindu Princes who were detained there due to political reasons. Their living conditions in the fort were very deplorable. With the help of Hari Dass, the governor of fort, the Guru had their conditions improved. The princes soon joined the Guru in his daily prayers. Unknown to Chandu Shah Hari Daas was a Sikh of Guru Nanak and he had become an ardent devotee of Guru Hargobind. When Chandu wrote to Hari Daas telling him to poison Guru Sahib, he had at once placed the letter before Guru Ji.

Mian Mir intervenes


Gurdwara Bandi Chhod Sahib at Gwallior
When several months had passed without their Guru being released, Baba Buddha Ji and a group of Sikh devotees traveled to the fort to meet with the Guru. They told the Guru that the whole of Amritsar, his family, devotees and all the pilgrims who had come, from near and far to visit him, were missing his presence dearly. They were worried that their Guru might never leave the prison.
The memory of his father’s recent imprisonment, torture and death weighed heavily on their hearts. The Guru assured them that they should not worry, he would join them soon. Outside the fort Sikhs gathered and began to carried out Parbhaat-Pheris (singing Gurbani), as they walked around Gwallior Fort waiting for their beloved Guru’s release.

The Guru is released, but refuses to go alone

In the meantime Sai Mian Mir, a noted Sufi Sant and friend of both the Guru and his father, had travelled to the Emperor’s Court to meet with Jahangir asking him to release the Guru. Jahangir, who had fully recovered then ordered Wazir Khan to release Guru Sahib.
Reaching Gwallior Fort Wazir Khan informed Hari Daas of the Emperor’s order to release the Guru. Hari Daas was very pleased to hear this and quickly informed Guru Ji about the message from the Emperor. But the Guru refused to leave the fort unless the 52 princes were released as well.

Emperor agrees but sets a condition

When Wazir Khan informed the Emperor of the Guru’s desire, the Emperor first refused, but finally agreed, after Wazir Khan reminded him of the debt he owed the Guru for his recovery. Not really wanting to free the prisoners the Emperor cleverly added the following condition:
“whoever can hold on to the Guru’s cloak can be released.”
The fifty–two princes who had been detained for political reasons or for defaulting on large sums of tribute owed the Emperor, had suffered in the fort for years. The Guru with his heart full of compassion for the plight of others was determined to get the prisoners freed.
He had a cloak made with 52 corners or tails, the cloak was soon delivered. So, as the Guru walked out of the gate of the fort the fifty-two princes trailed behind, each holding on to his own tail of the Guru’s special cloak. The Guru’s cleverness had trumped Jahangir’s clever condition and liberated the fifty-two princes. Guru Hargobind is therefore also known as Bandi-Chhor (Liberator).

Celebrations held at Gurdwara Bandi Chor

Gurudwara Bandi Chor is built at the place where the Guru stayed during his detention. Jahangir advised Wazir Khan to bring Guru Hargobind in his court at Delhi with great honour. Jahangir had realised that he was wrong for allowing the torture and killing of Guru Arjan Dev Ji, who had not committed any crime or offence. Wanting to exonerate himself of any guilt in the death he indicted the crime on Chandu Shah and other officers. So in order to show his innocence he wanted to meet Guru Hargobind Ji. On meeting with the Emperor Guru Ji wasted no time in telling Jahangir that there was no such thing as a bad convergance of the stars.
The Sikhs celebrate this day as Bandi Chhorr Divas i.e., “the day of release of detainees”. So in the evening, illuminations are done with “Deewalee” (earthen oil lamps), candles and fireworks.
The celebrations are held both in the Gurdwaras and in homes.


Post Comment

Sunday, November 11, 2012

ਹਮ ਹਿੰਦੂ ਨਹੀਂ- Hum Hindu Nahi (ਭਾਈ ਕਾਨ੍ਹ ਸਿੰਘ ਜੀ ਨਾਭਾ)

੧ਓੰ ਸਤਿਗੁਰਪ੍ਰਸ਼ਾਦ 
ਕਰਤਾ ਵੱਲੋਂ ਜ਼ਰੂਰੀ ਬੇਨਤੀ 

ਪਿਆਰੇ ਪਾਠਕ ਜੀ। ਹਮ ਹਿੰਦੂ ਨਹੀ ਪੁਸਤਕ ਪੜ੍ਹ ਕੇ ਆਪ ਨੂੰ ਕੇਵਲ ਇਹ ਜਾਣਨਾ ਯੋਗ ਹੈ ਕਿ ਸਿੱਖ ਧਰਮ, ਹਿੰਦੂ ਆਦਿਕ ਧਰਮਾ ਤੋਂ ਭਿੰਨ ਹੈ, ਅਰ ਸਿਖ ਕੋਮ, ਹੋਰ ਕੋਮ ਦੀ ਤਰ੍ਹਾਂ ਇਕ ਜੁਦੀ ਕੋਮ ਹੈ, ਪਰ ਇਹ ਕਦੇ ਖ਼ਿਆਲ ਨਹੀ ਹੋਣਾ ਚਾਹੀਦੇ ਕਿ ਆਪ ਹਿੰਦੂ ਜਾਂ ਹੋਰ ਧਰਮੀਆਂ ਨਾਲ ਵਿਰੋਧ ਕਰੋਂ ਅਰ ਉਨ੍ਹਾਂ ਦੇ ਉੱਪਰ ਕੁਤਰਕ ਕਰੋ, ਅਥਵਾ ਦੇਸ਼- ਭਾਈਆਂ ਨੂੰ ਆਪਣਾ ਅੰਗ ਨਾ ਮੰਨ ਕੇ ਜਨਮ- ਭੂਮੀ ਤੋਂ ਸਰਾਪ ਲਓ, ਸਗੋਂ ਆਪ ਨੂੰ ਉਚਿਤ ਹੈ ਕਿ ਸਤਿਗੁਰਾਂ ਦੇ ਇਨ੍ਹਾ ਬਚਨਾ ਪਰ ਭਰੋਸਾ ਔਰ ਅਮਲ ਕਰਦੇ ਹੋਏ ਕਿ: ਏਕੁ ਪਿਤਾ ਏਕਸ ਕੇ ਹਮ ਬਾਰਿਕ....।। (ਸੋਰਠਿ ਮ: ੫, ਅੰਗ ੬੧੧) ਔਰ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ।। (ਧਨਾਸਰੀ ਮ: ੫, ਅੰਗ ੬੭੧) ਸਭਸ ਨਾਲ ਪੂਰਨ ਪਿਆਰ ਕਰੋਂ, ਅਰ ਹਰ ਵੇਲੇ ਸਭ ਦਾ ਹਿਤ ਚਾਹੋਂ। ਜਿਸ ਦੇਸ਼ ਦੇ ਆਦਮੀ ਵਿਦਿਆ ਦੇ ਤੱਤ ਔਰ ਦੀਰਘ ਵਿਚਾਰ ਤੋਂ ਖ਼ਾਲੀ ਰਹਿ ਕੇ ਧਰਮ, ਨੀਤੀ ਔਰ ਸਮਾਜ ਆਦਿਕ ਦੇ ਮੁਆਮਲਿਆ ਦੀ ਖਿਚੜੀ ਬਣ ਕੇ ਪਰਸਪਰ ਈਰਖਾ , ਦਵੈਤ ਨਾਲ ਸੜਦੇ ਔਰ ਲੜਦੇ ਹਨ, ਉਹ ਲੋਕ ਪ੍ਰਲੋਕ ਦਾ ਸੁਖ ਖੋ ਬੇਠਦੇ ਹਨ। ਔਰ ਪਰਮ ਪਿਤਾ ਵਾਹਿਗੁਰੂ ਦੇ ਪੁੱਤਰ ਕਹਾਉਣ ਦੇ ਅਧਿਕਾਰ ਤੋਂ ਹੀ ਨਹੀਂ , ਬਲਕਿ ਮਨੁਖ ਪਦਵੀ ਤੋਂ ਵੀ ਪਤਿਤ ਹੋ ਜਾਂਦੇ ਹਨ ਅਰ ਵਿਦਵਾਨ ਤਥਾ ਪ੍ਰਤਾਪੀ ਕੌਮਾਂ ਤੋਂ ਗਿਲਾਨੀ ਨਾਲ ਵੇਖੇ ਜਾਂਦੇ ਹਨ। ਇਸ ਤੋਂ ਉਲਟ, ਜੋ ਭਿੰਨ ਭਿੰਨ ਧਰਮੀ ਹੋਣ ਪਰ ਭੀ ਇਕ ਨੇਸ਼ਨ (NATION) ਵਾਂਗ ਮਿਲ ਕੇ ਰਹਿੰਦੇ ਹਨ ਅਰ ਇਕ ਦੀ ਹਾਨੀ ਲਾਭ ਨੂੰ ਦੇਸ਼ ਦੀ ਹਾਨੀ ਲਾਭ ਮੰਨਦੇ ਹਨ, ਉਹ ਸਭ ਸੁਖਾਂ ਦੇ ਪਾਤਰ ਹੁੰਦੇ ਹਨ ਅਰ ਸਭ੍ਯ ਕੌਮਾਂ ਤੋਂ ਸਨਮਾਨ ਪਾਉਂਦੇ ਹਨ: 
ਭਾਰਤ ਸੇਵਕ 
ਭਾਈ ਕਾਨ੍ਹ ਸਿੰਘ ਨਾਭਾ
ਹਮ ਹਿੰਦੂ ਨਹੀਂ- Hum Hindu Nahi (ਭਾਈ ਕਾਨ੍ਹ ਸਿੰਘ ਜੀ ਨਾਭਾ)



Post Comment

Saturday, November 10, 2012

ਗੁਰੂ ਗ੍ਰੰਥ ਅਤੇ ਗੁਰੂ ਪੰਥ


ਸਰਬੰਸਦਾਨੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 42 ਸਾਲ ਪਰਮ ਪੁਰਖ ਦੇ ਦਾਸ ਵਜੋਂ ਜਗਤ ਤਮਾਸ਼ਾ ਵੇਖ, ਧਰਮ ਪੰਥ ਪ੍ਰਚੁਰ ਕਰਨ ਦੀ ਰੱਬੀ ਆਗਿਆ ਪੂਰੀ ਕਰ ਜੀਵਨ ਹਯਾਤੀ ਦੇ ਅੰਤਲੇ ਦਿਵਸ ਵਿੱਚ ਜੋ ਇਲਾਹੀ ਕ੍ਰਿਸ਼ਮਾ ਕੀਤਾ, ਧਰਮ ਮਜ਼ਹਬ ਦੇ ਇਤਿਹਾਸ ਵਿੱਚ ਇਸ ਦੀ ਮਿਸਾਲ ਨਹੀਂ ਮਿਲਦੀ। ਪੰਜਾਬ ਤੋਂ ਦੂਰ ਦੱਖਣ ਵਿੱਚ ਨੰਦੇੜ ਨਾਮਕ ਸਥਾਨ (ਜੋ ਹੁਣ ਸਿੱਖ ਪੰਥ ਲਈ ਤਖ਼ਤ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਹੈ) ਵਿਖੇ ਗੁਰੂ ਕਲਗੀਧਰ ਪਾਤਸ਼ਾਹ ਨੇ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਵੱਲੋਂ ਬਖ਼ਸ਼ਿਸ਼ ਕੀਤੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਸਾਕਾਰ ਕਰਦਿਆਂ, ਸ਼ਖਸੀ ਗੁਰੂ ਦੀ ਪਰਪਾਟੀ ਖਤਮ ਕਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੀ ਸਦੀਵੀ ਬਖਸ਼ਿਸ਼ ਕੀਤੀ।
ਭਾਵੇਂ ਸ਼ਬਦ ਗੁਰੂ ਦਾ ਸ੍ਰੀ ਗ੍ਰੰਥ ਸਾਹਿਬ ਦੇ ਰੂਪ ਵਿਚ ਪਹਿਲਾ ਪ੍ਰਕਾਸ਼ ਪੰਚਮ ਪਾਤਸ਼ਾਹ ਨੇ ਸੰ 1604 ਈ. ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰ ਦਿੱਤਾ ਸੀ, ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਉਚਾਰੀ ਰੱਬੀ ਬਾਣੀ (59 ਸ਼ਬਦ ਤੇ 57 ਸ਼ਲੋਕ) ਸ੍ਰੀ ਦਮਦਮਾ ਸਾਹਿਬ ਵਿਖੇ  ਭਾਈ ਮਨੀ ਸਿੰਘ ਜੀ ਤੋਂ ਗ੍ਰੰਥ ਸਾਹਿਬ ਵਿਚ ਅੰਕਿਤ ਕਰਵਾ ਸਰੂਪ ਸੰਪੂਰਣ ਕਰਨ ਦੀ ਬਖਸ਼ਿਸ਼ ਕੀਤੀ। ਸਿੱਖ ਸੰਗਤਾਂ ਦੇ ਸਜੇ ਦੀਵਾਨ ਵਿਚ, ਸਰੀਰਕ ਚੋਲਾ ਤਿਆਗ ਸੱਚਖੰਡ ਪਿਆਨਾ ਕਰਨ ਦਾ ਫੈਸਲਾ ਸੁਣਾਉਂਦਿਆਂ, ‘ਗ੍ਰੰਥ ਸਾਹਿਬ’ ‘ਨੂੰ ਗੁਰਤਾ ਦੀ ਗੱਦੀ ਬਖਸ਼ ‘ਗੁਰੂ ਮਾਨਿਓ ਗ੍ਰੰਥ’ ਦਾ ਸਦੀਵੀ ਆਦੇਸ਼ ਦਿੱਤਾ, ਜਿਸ ਨੂੰ ਸਿੱਖ ਸੰਗਤਾਂ ਅਰਦਾਸ ਉਪਰੰਤ ਹਰ ਰੋਜ਼ ਦੋਹਿਰੇ ਦੇ ਰੂਪ ਵਿਚ ਇਉਂ ਦ੍ਰਿੜ੍ਹ ਕਰਦੀਆਂ ਹਨ।
ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ
ਸਭ ਸਿਖਨ ਕੋ ਹੁਕਮ ਹੈ ਗੁਰੁ ਮਾਨਿਓ ਗ੍ਰੰਥ
ਭਾਵੇਂ ਹਰ ਧਰਮ ਨੇ ਸਰੀਰ ਦੀ ਨਾਸ਼ਵਾਨਤਾ ਪ੍ਰਵਾਨੀ ਪਰ ਇਹ ਅਜੇ ਵੀ ਦੇਹਧਾਰੀਆਂ ਜਗਤ ਗੁਰੂਆਂ ਆਦਿ ਸ਼ੰਕਰਚਾਰੀਆਂ, ਨਾਥਾਂ, ਜੋਗੀਆਂ, ਕਾਜੀਆਂ, ਮੁਫਤੀਆਂ ਅਤੇ ਪਾਦਰੀਆਂ ਦਾ ਮਾਨਸਿਕ ਤੌਰ ’ਤੇ ਗੁਲਾਮ ਹੈ ਜਾਂ ਫਿਰ ਮੂਰਤੀਆਂ, ਤਸਵੀਰਾਂ ਤੇ ਬੁੱਤਾਂ ਦੀ ਪੂਜਾ ਕਰਦਾ ਹੈ। ਵੇਦ, ਸਿਮਰਤੀ, ਸ਼ਾਸ਼ਤਰ, ਕੁਰਾਨ ਸ਼ਰੀਫ, ਅੰਜੀਲ ਜਾਂ ਬਾਈਬਲ ਸਭ ਸਤਿਕਾਰਤ ਪਾਵਨ ਧਰਮ ਗ੍ਰੰਥ ਹਨ, ਲੇਕਿਨ ਇਨ੍ਹਾਂ ਨੂੰ ਅਵਤਾਰੀ ਜਾਂ ਪੈਗੰਬਰੀ ਦਰਜਾ ਪ੍ਰਾਪਤ ਨਹੀਂ ਹੈ।
ਦਸਵੇਂ ਪਾਤਸ਼ਾਹ ਨੇ ਜਦੋਂ ਸਰੀਰਕ ਚੋਲਾ ਤਿਆਗਣ ਅਤੇ ਗੁਰੂ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਥਾਪਤ ਕਰਨ ਦਾ ਫੈਸਲਾ ਸੁਣਾਇਆ ਤਾਂ ਵੈਰਾਗੀ ਤੇ ਬਿਹਬਲ ਹੋਈ ਸੰਗਤ ਨੇ ਕਰੁਣਾਮਈ ਆਵਾਜ਼ ਵਿੱਚ ਪੁੱਛਿਆ ਕਿ ਅਸੀਂ ਤੁਹਾਡੇ ਦਰਸ਼ਨ ਕਿਵੇਂ ਕਰਾਂਗੇ,
ਲਖੀਏ ਤੁਮਰਾ ਦਰਸ਼ ਕਹਾਂ—।   ਕਹਹੁੰ ਤੋਹਿ ਸਮਝਾਇ   
ਹਜ਼ੂਰੀ ਅਰਸ਼ੀ ਕਵੀ ਭਾਈ ਨੰਦ ਲਾਲ ਸਿੰਘ ਜੀ ਅਨੁਸਾਰ, ਗੁਰੂ ਪਾਤਸ਼ਾਹ ਨੇ ਸਤਿਗੁਰੂ ਦਾ ਸੰਕਲਪ ਸਿਧਾਂਤ ਅਤੇ ਦਰਸ਼ਨ ਇਉਂ ਸਮਝਾਇਆ,        ਤੀਨ ਰੂਪ ਹੈ— ਮੋਹਿ ਕੇ, ਸੁਨਹੁ ਨੰਦ ਚਿੱਤ ਲਾਇ।        ਨਿਰਗੁਣ, ਸਰਗੁਣ, ਗੁਰਸ਼ਬਦ ਕਹਹੁੰ ਤੋਹਿ ਸਮਝਾਏ।
ਸਤਿਗੁਰ ਦਾ ਪ੍ਰਥਮ ਰੂਪ ਉਹੀ ਦਰਸਾਇਆ ਜਿਸ ਬਾਰੇ ਗੁਰੂ ਨਾਨਕ ਪਾਤਸ਼ਾਹ ਨੇ ਸੁਮੇਰ ਪ੍ਰਬਤ ’ਤੇ ਸਿੱਧਾਂ ਵੱਲੋਂ ਕੀਤੇ ਪ੍ਰਸ਼ਨ ਦੇ ਉਤਰ ਵਿੱਚ ਫਰਮਾਇਆ ਕਿ ਪਾਰਬ੍ਰਹਮ ਪ੍ਰਮੇਸ਼ਵਰ ਹੀ ਆਦਿ ਗੁਰੂ ਹੈ
ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ 
ਮਿਲਿਆ ਸੋਈ ਜੀਉ    
ਗੁਰੂ ਦਸਮੇਸ਼ ਨੇ ਇਸੇ ਵਿਚਾਰ ਨੂੰ ਇਉਂ ਬਿਆਨ ਕੀਤਾ ਹੈ:-
ਏਕੁ ਰੂਪ ਤਿਹ ਗੁਣ ਤੇ ਪਰੈ। 
ਨੇਤਿ ਨੇਤਿ ਜਿਹ ਨਿਗਮ ਉਚਰੈ।
ਇਹੀ ਪ੍ਰਮਾਤਮਾ ਦਾ ਪ੍ਰਥਮ ਤੇ ਸਦੀਵੀ ਸਰੂਪ ਹੈ ਜਿਸ ਤੋਂ ਸਾਰੇ ਗੁਰੂ ਅਵਤਾਰ ਤੇ ਪੈਗੰਬਰ ਰੌਸ਼ਨੀ ਪ੍ਰਾਪਤ ਕਰਦੇ ਹਨ। ਗੁਰੂ ਪਾਤਸ਼ਾਹ ਨੇ ਦੂਜਾ ਰੂਪ ਇਉਂ ਬਿਆਨ ਕੀਤਾ
ਦੂਸਰ ਰੂਪ ਗ੍ਰੰਥ ਜੀ ਜਾਨਹੁ। ਆਪਨ ਅੰਗ ਮੇਰੇ ਕਰਿ
ਮਾਨਹੁ  ਮੇਰਾ ਰੂਪ ਗ੍ਰੰਥ ਜੀ ਜਾਨ। 
ਇਸ ਮੇਂ ਭੇਦ ਨ ਰੰਚਕ ਮਾਨ  
ਜਦੋਂ ਸਿੱਖਾਂ ਨੇ ਪੁੱਛਿਆ ਜੇ ਤੁਹਾਡੇ ਦਰਸ਼ਨਾਂ ਦੀ ਚਾਹ ਹੋਵੇ, ਤਾਂ ਗੁਰੂ ਪਾਤਸ਼ਾਹ ਨੇ ਫੁਰਮਾਇਆ,
‘ਜੋ ਸਿਖ ਗੁਰੁ ਦਰਸ਼ਨ ਕੀ ਚਾਹਿ। 
ਦਰਸ਼ਨ ਕਰੇ ਗ੍ਰੰਥ ਜੀ ਆਹਿ।’
ਸਿੱਖਾਂ ਨੇ ਪੁੱਛਿਆ ਸਤਿਗੁਰੂ ਜੀ ਜੇ ਤੁਹਾਡੇ ਨਾਲ ਗੱਲਾਂ ਕਰਨੀਆਂ ਹੋਣ, ਤਾਂ ਗੁਰ ਫੁਰਮਾਇਆ!
‘ਜੋ ਮਮ ਸਾਥ ਚਹੇ ਕਰਿ ਬਾਤ। 
ਗ੍ਰੰਥ ਜੀ ਪੜਹਿ ਬਿਚਾਰਹਿ ਸਾਥ।’
ਜੋ ਸਿੱਖ ਅਗਵਾਈ ਜਾਂ ਆਦੇਸ਼ ਪ੍ਰਾਪਤ ਕਰਨਾ ਚਾਹੁੰਦੇ ਹਨ ਉਨ੍ਹਾਂ ਬਾਰੇ ਫੁਰਮਾਇਆ
‘ਜੋ ਮੁਝ ਬਚਨ ਸੁਨਨ ਕੀ ਚਾਇ।
ਗ੍ਰੰਥ ਵਿਚਾਰ ਸੁਨਹੁ ਚਿਤ ਲਾਇ’
ਅਰਥਾਤ ਜੋ ਗੁਰੂ ਤੋਂ ਮਾਰਗ ਦਰਸ਼ਨ ਪ੍ਰਾਪਤ ਕਰਨਾ ਚਾਹੇ ਉਹ ਗੁਰਬਾਣੀ ਦੀ ਵਿਚਾਰ ਕਰ ਅਗਵਾਈ ਪ੍ਰਾਪਤ ਕਰੇ। ਸਰਗੁਣ ਰੂਪ ਦੱਸ ਗੁਰੂ ਸਾਹਿਬਾਨ ਤੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਹਨ ਤੇ ਦਸ਼ਮ ਪਾਤਿਸ਼ਾਹ ਨੇ ਅੰਮ੍ਰਿਤ ਛਕਾਉਣ ਉਪ੍ਰੰਤ
ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ ੩੩੩
ਖਾਲਸੇ ਤੇ ਬਖਸ਼ਿਸ਼ ਕਰ ਖਾਲਸੇ ਨੂੰ ਗੁਰੂ ਰੂਪ ਪ੍ਰਦਾਨ ਕਰ ਦਿੱਤਾ। ਗੁਰ ਸੰਗਤ ਨੂੰ ਖਾਲਸੇ ਦੇ ਰੂਪ ਵਿਚ ਪ੍ਰਗਟ ਕਰ ਆਪਣਾ ਜਾਮਾ ਬਖਸ਼ ਇਉਂ ਫਰਮਾਇਆ:
ਵਾਹਿ ਸਮੇ ਗੁਰੁ ਬੈਨ ਸੁਨਾਯੋ। 
ਖਾਲਸ ਅਪਨੋ ਰੂਪ ਬਤਾਯੋ।
ਖਾਲਸ ਹੀ ਸੋ ਹੈ ਮਮ ਕਾਮਾ। 
ਬਖਸ਼ ਕਿਯੋ ਖਾਲਸ ਕੇ ਜਾਮਾ।੩੩
‘ਖਾਲਸਾ ਮੇਰੋ ਰੂਪ ਹੈ ਖਾਸ। 
ਖਾਲਸੇ ਮਹਿ ਹਉ ਕਰਹੁ ਨਿਵਾਸ।੩੩੩
ਹਉ ਖਾਲਸੇ ਕਾ ਖਾਲਸਾ ਮੋਰਾ 
ਓਤਿ ਪੋਤਿ ਸਾਗਰ ਬੁੰਦੇਰਾ’।
ਇਸੇ ਨੂੰ ਅੰਤਮ ਸਮੇਂ ਇਨ੍ਹਾਂ ਸ਼ਬਦਾਂ ਰਾਹੀਂ ਫਿਰ ਦੁਹਰਾਇਆ
‘ਤੀਸਰ ਰੂਪ ਸਿਖ ਹੈ ਮੋਰ। 
ਗੁਰਬਾਣੀ ਰਚਿ ਜਿਹ ਨਿਸ ਭੋਰ।
ਵਿਸਾਹ ਪ੍ਰੀਤਿ ਗੁਰਸ਼ਬਦ ਜੁ ਧਰੇ। 
ਗੁਰ ਕਾ ਦਰਸ਼ਨ ਨਿਤ ਉਠ ਕਰੇ।’
ਇਉ ਗੁਰੁ ਦਸ਼ਮੇਸ਼ ਨੇ ਤਿੰਨ ਪ੍ਰਕਰਮਾ ਕਰਕੇ
ਕਰ ਪ੍ਰਕਰਮਾ ਗੁਰੂ ਜੀ ਨਿਜ ਮਾਥ ਝੁਕਾਯੋ।੩
ਗੁਰੂ ਗ੍ਰੰਥ ਕੋ ਗੁਰ ਥਾਪਿਓ, ਕੁਣਕਾ ਬਟਵਾਯੋ’।
ਭਾਈ ਦਇਆ ਸਿੰਘ ਜੀ ਪ੍ਰਥਮ ਪਿਆਰੇ ਅਨੁਸਾਰ ਗੁਰੂ ਦਸਮੇਸ਼ ਜੀ ਨੇ ਅੱਗੇ ਇਉਂ ਫੁਰਮਾਇਆ
ਸ੍ਰੀ ਅਕਾਲ ਪੁਰਖ ਕੇ ਬਚਨ ਸਿਉਂ,
ਪ੍ਰਗਟਿਓ ਪੰਥ ਮਹਾਨ।
ਗ੍ਰੰਥ ਪੰਥ ਗੁਰੂ ਮਾਨੀਏ, ਤਾਰੇ ਸਕਲ ਕੁਲਾਨ
ਇਉਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਗੁਰਿਆਈ ਬਖ਼ਸ਼ ਇਕ ਅਦਭੁੱਤ ਅਤੇ ਅਲੋਕਿਕ, ਅਧਿਆਤਮਕ ਗਣਤੰਤਰ ਦੀ ਸਥਾਪਨਾ ਕਰ ਦਿੱਤੀ। ਰਾਜਨੀਤੀ ਵਿੱਚ ਤਾਂ ਵਿਅਕਤੀਗਤ ਰਾਜੇ ਦੀ ਬਜਾਏ ਲੋਕਸ਼ਾਹੀ ਆ ਗਈ ਹੈ, ਪਰ ਧਰਮ ਅਤੇ ਮਜ਼੍ਹਬ ਦੀ ਦੁਨੀਆਂ ਵਿੱਚ ਅਜੇ ਵੀ ਵਿਅਕਤੀ ਪ੍ਰਧਾਨ ਹੈ। ਗੁਰੂ ਸਾਹਿਬ ਨੇ ਸਿੱਖ ਧਰਮ ਨੂੰ ਸਰੀਰਕ ਪੂਜਾ ਦੀ ਜਕੜ ਤੇ ਗੁਲਾਮੀ ਤੋਂ ਸਦਾ ਸਦਾ ਲਈ ਮੁਕਤ ਕਰ ਦਿੱਤਾ। ਗੁਰੂ ਗ੍ਰੰਥ ਅਤੇ ਪੰਥ ਦਾ ਸਮੇਲ ਹੀ ਜੋਤਿ ਅਤੇ ਜੁਗਤ ਦਾ ਮੇਲ ਹੈ।
ਗੁਰੂ ਜੋਤ ਸ਼ਬਦ ਬਾਣੀ  ਦੁਆਰਾ ਪ੍ਰਕਾਸ਼ਮਾਨ ਹੈ। ਗੁਰੂ ਗ੍ਰੰਥ ਦਸ ਗੁਰੂ ਸਾਹਿਬਾਨ ਦੀ ਜੋਤ ਹਨ,ਅਤੇ ਗੁਰਬਾਣੀ ਦੇ ਸਿਧਾਂਤ ਅਤੇ ਵਿਚਾਰ ਨੂੰ ਗੁਰਮਤਿ ਅਨੁਸਾਰ ਜਗਤ ਵਿਚ ਕਿਰਿਆਸ਼ੀਲ ਕਰਨ ਦੀ ਜੁਗਤ ਗੁਰੂ ਪੰਥ ਦੁਆਰਾ ਹੀ ਵਰਤੀ ਜਾ ਸਕਦੀ ਹੈ, ਅਥਵਾ ਗੁਰੂਪੰਥ ਨੇ ਗੁਰਸ਼ਬਦ ਦੀ ਰੌਸ਼ਨੀ ਅਤੇ ਅਗਵਾਈ ਅਧੀਨ ਕਾਰਜਸ਼ੀਲ ਹੋਣਾ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰਾ ਫਲਸਫਾ ਜਾਂ ਵਿਚਾਰਾਂ ਦੀ ਉਡਾਰੀ ਹੀ ਨਹੀਂ ਬਲਕਿ ਧਰਮ ਮਾਰਗ ਹੈ।
ਸਰਬ ਧਰਮ ਮਹਿ ਸ੍ਰੇਸ਼ਟ ਧਰਮੁ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ
ਇਹ ਸਿਖਾਉਂਦਾ ਹੈ ਕਿ ਪਾਪ, ਜ਼ੁਲਮ ਤੇ ਬਦੀ ਤੋਂ ਡਰ ਕੇ ਸਮਾਜ ਤੋਂ ਕਿਨਾਰਾਕਸ਼ੀ ਨਹੀਂ ਕਰਨੀ ਬਲਕਿ ਪਾਪੀ ਤੇ ਜ਼ਾਲਮ ਦਾ ਸਫਲਤਾ ਨਾਲ ਮੁਕਾਬਲਾ ਕਿਵੇਂ ਕਰਨਾ ਹੈ। ਸਿੱਖੀ ਜੀਵਨ ਕਿਸੇ ਕਿਸਮ ਦਾ ਅਨਿਆਏ, ਸ਼ੋਸ਼ਣ ਜਾਂ ਬੇਇਨਸਾਫੀ ਪ੍ਰਵਾਨ ਨਹੀਂ ਕਰਦਾ ਬਲਕਿ ਹੱਕ ਸੱਚ ਇਨਸਾਫ ਲਈ ਜੱਦੋ ਜਹਿਦ ਦੀ ਪ੍ਰੇਰਣਾ ਦਿੰਦਾ ਹੈ। ਭਗਵਤ ਗੀਤਾ ਦਾ ਸਿਖਰ ਹੈ ਕਿ ਕੁਰੂਕਸ਼ੇਤਰ ਦੇ ਮੈਦਾਨ ਵਿਚ ਜਦੋਂ ਹਤਾਸ਼ ਤੇ ਨਿਰਾਸ਼ ਹੋ ਕੇ ਅਰਜਨ ਸ਼ਸ਼ਤਰ ਰੱਖ ਦਿੰਦਾ ਹੈ ਤਾਂ ਭਗਵਾਨ ਕ੍ਰਿਸ਼ਨ ਉਸ ਨੂੰ ਆਪਣਾ ਵਿਰਾਟ ਰੂਪ ਵਿਖਾ ਕੇ ਹੱਕ, ਸੱਚ ਤੇ ਇਨਸਾਫ ਲਈ ਯੱੁਧ ਕਰਨ ਲਈ ਪ੍ਰੇਰਣਾ ਦਿੰਦੇ ਹਨ ਤੇ ਅਰਜਨ ਮੁੜ ਸ਼ਸ਼ਤਰ ਗ੍ਰਹਿਣ ਕਰ ਲੈਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਤਾਂ ਸਿੱਖੀ ਮਾਰਗ ਅਪਨਾਉਣ ਵਾਲੇ ਹਰ ਵਿਅਕਤੀ ਨੂੰ ਮੁੱਢ ਤੋਂ ਹੀ ਮਰਨਾ ਸਵੀਕਾਰ ਕਰਨ ਦੀ ਵੰਗਾਰ ਪਾਈ ਹੈ। ਇਸ ਮਾਰਗ ’ਤੇ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਨੇ ਆਪ ਚਲ ਕੇ ਸਾਧਾਰਣ ਲੋਕਾਂ ਲਈ ਇਕ ਆਦਰਸ਼ ਨਿਸ਼ਚਿਤ ਕੀਤਾ। ਸਿੱਖੀ ਵਿਚ ਪ੍ਰਵੇਸ਼ ਦੀ ਸ਼ਰਤ ਰੱਖੀ।
‘ਸਿਰ ਧਰਿ ਗਲੀ ਮੋਰੀ ਆਉ’ ਤੇ ‘ਪਹਿਲਾ ਮਰਨ ਕਬੂਲ’
ਗੁਰਬਾਣੀ ਦੀ ਹਰ ਪੰਗਤੀ ਦਾ ਸੱਚ, ਪਹਿਲਾਂ ਗੁਰੂ ਪਾਤਸ਼ਾਹ ਨੇ ਜੀਵਨ ਰਾਹੀਂ ਉਜਾਗਰ ਕੀਤਾ। ਪੰਚਮ ਪਾਤਸ਼ਾਹ ਤੱਤੀਆਂ ਤਵੀਆਂ ’ਤੇ ਬੈਠ ਕੇ ਧਰਮ ਤੇ ਗੁਰਬਾਣੀ ਦੀ ਪਵਿੱਤਰਤਾ ਅਤੇ ਸ਼ੁੱਧਤਾ ਕਾਇਮ ਕਰ ਗੁਰਮਤਿ ਦਾ ਸ਼ਹੀਦੀ ਮਾਰਗ ਰੌਸ਼ਨ ਕਰ ਸ਼ਹੀਦਾਂ ਦੇ ਸਿਰਤਾਜ ਅਖਵਾਏ। ਨੌਵੇਂ ਗੁਰੂਦੇਵ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੇ ਚਾਂਦਨੀ ਚੌਕ ਵਿਚ ਧਰਮ ਅਤੇ ਉਸ ਦੇ ਚਿੰਨ੍ਹ ਤਿਲਕ ਜੰਝੂ ਦੀ ਰਾਖੀ ਕਰਦਿਆਂ ਹੋਇਆਂ ਧਰਮ ਦੀ ਆਜ਼ਾਦੀ ਦਾ ਹੱਕ ਹਰ ਮਨੁੱਖ ਲਈ ਰਾਖਵਾਂ ਕਰ ਦਿੱਤਾ।
ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਹੇਤ, ਗੁਲਾਮੀ ਦੇ ਵਿਰੁੱਧ ਅਤੇ ਮਨੁੱਖੀ ਸਨਮਾਨ ਅਤੇ ਆਜ਼ਾਦੀ ਸਥਾਪਤ ਕਰਨ ਲਈ ਪਹਿਲਾਂ ਗੁਰੂ ਪਿਤਾ ਅਤੇ ਪਿੱਛੋਂ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਨੇ ਵਿਸ਼ਵ ਦੇ ਇਕ ਐਸੇ ਨਿਆਰੇ ਇਨਕਲਾਬ ਦੀ ਨੀਂਹ ਰੱਖ ਦਿੱਤੀ ਕਿ ਹਜ਼ਾਰਾਂ ਲੱਖਾਂ ਸਿੱਖ ਜ਼ੁਲਮ-ਜਬਰ ਦੀ ਹਨੇਰੀ ਨੂੰ ਠੱਲ੍ਹ ਪਾਉਣ, ਸੈਂਕੜੇ ਸਾਲਾਂ ਦੀ ਗੁਲਾਮੀ ਦਾ ਜੂਲਾ ਉਤਾਰਨ ਅਤੇ ਮਨੁੱਖੀ ਸਨਮਾਨ ਅਤੇ ਧਰਮ ਦੀ ਆਜ਼ਾਦੀ ਬਹਾਲ ਕਰਨ ਲਈ ਸ਼ਹੀਦੀਆਂ ਪਾ ਗਏ। ਅਸਮਾਨ ਵਿਚ ਇਤਨੇ ਸਿਤਾਰੇ ਨਹੀਂ, ਜਿਤਨੇ ਇਸ ਮਾਰਗ ਉੱਤੇ ਚਲ ਕੇ ਸਿੰਘ ਸ਼ਹੀਦ ਹੋਏ। ਸਿੱਖ ਹਰ ਰੋਜ਼ ਅਰਦਾਸ ਵਿਚ ਧਰਮ ਹੇਤ ਸ਼ਹੀਦੀਆਂ ਪਾਉਣ ਵਾਲੇ ਸਿੰਘਾਂ ਸਿੰਘਣੀਆਂ ਨੂੰ ਨਿੱਤ ਇਨ੍ਹਾਂ ਸ਼ਬਦਾਂ ਰਾਹੀਂ ਸ਼ਹੀਦਾਂ ਨੂੰ, ‘ਜਿਨ੍ਹਾਂ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ’ ਨੂੰ ਨਤ ਮਸਤਕ ਹੁੰਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਬ੍ਰਹਮ ਗਿਆਨ ਦਾ ਸਾਗਰ ਹੈ ਅਤੇ ਇਹ ਸਮੁੱਚੀ ਮਨੁੱਖਤਾ ਲਈ ਸਰਬਸਾਂਝਾ ਹੈ ਪਰ ਹਰ ਸਿੱਖ ਲਈ ਇਹ ਜਾਗਤੁ ਜੋਤਿ ਹਾਜ਼ਰਾ ਹਜ਼ੂਰ ਸਤਿਗੁਰੂ ਹਨ। ਕੁਪ ਰੋਹੀੜੇ (ਮਲੇਰਕੋਟਲਾ) ਦੇ ਮੈਦਾਨ ਵਿਚ ਜਦੋਂ ਇਕ ਦਿਨ ਵਿਚ 30 ਹਜ਼ਾਰ ਸਿੰਘਾਂ ਸਿੰਘਣੀਆਂ ਦੇ ਖੂਨ ਦੇ ਦਰਿਆ ਵੱਗ ਤੁਰੇ ਤਾਂ ‘ਪੰਥ ਬਚਾਵਣ ਹੈ ਬਡ ਕਰਮ’ ਜਾਣ, ਹਰਨ ਹੋਣ ਲਈ ਮਜਬੂਰ ਹੋ ਕੇ ਗੁਰੀਲਾ ਢੰਗ ਨਾਲ ਜੰਗ ਲੜਨ ਦਾ ਫੈਸਲਾ ਕੀਤਾ, ਇਸ ਭੱਜ ਦੌੜ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਕਾਇਮ ਨਹੀਂ ਸੀ ਰੱਖਿਆ ਜਾ ਸਕਦਾ ਇਸ ਕਾਰਨ ਗੁਰੂ ਗ੍ਰੰਥ ਸਾਹਿਬ ਦੇ  ਪਾਵਣ ਇਤਿਹਾਸਕ ਸਰੂਪ ਜਲ ਪ੍ਰਵਾਹ ਕਰਨ ਦਾ ਫੈਸਲਾ ਕੀਤਾ। ਪੰਥ ਦੇ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ ਨੇ ਉਸ ਸਮੇਂ ਜੋ ਅਰਦਾਸ ਕੀਤੀ, ਪਾ੍ਰਚੀਨ ਪੰਥ ਪ੍ਰਕਾਸ਼ ਦੇ ਕਰਤਾ ਭਾਈ ਰਤਨ ਸਿੰਘ ਭੰਗੂ ਨੇ ਇਉਂ ਅੰਕਿਤ ਕੀਤੀ,
‘ਪੰਥ ਕੀ ਰਹੇਗੀ ਤੋ ਗਰੰਥ ਕੀ ਭੀ ਰਹੇਗੀ ਨਾਥ। 
ਪੰਥ ਨਾ ਰਹਾ ਤੋ ਤੇਰੇ ਗਰੰਥ ਕੋ ਕੌਣ ਮਾਨੇਗਾ।  
ਸਿੱਖ ਉਹੀ ਹੈ ਜੋ ਗੁਰੂ ਗ੍ਰੰਥ ਸਾਹਿਬ ਵਿਚ ਪੂਰੀ ਆਸਥਾ ਰੱਖਦਾ ਹੈ, ਥਾਂ ਥਾਂ ਮੜੀਆਂ ਮਸਾਣਾਂ, ਬੁੱਤਾਂ ਅਤੇ ਨਕਲੀ ਗੁਰੂਆਂ ਸਾਹਮਣੇ ਨਤ ਮਸਤਕ ਨਹੀਂ ਹੁੰਦਾ। ਸਿੱਖ ਜਾਗਤ ਜੋਤਿ ਦੀ ਅਰਾਧਨਾ ਕਰਦਾ ਹੈ ਅਤੇ ਗੁਰਬਾਣੀ ਅਨੁਸਾਰ ਹੀ ਜੀਵਨ ਜਿਊਂਦਾ ਹੈ। ਡਾ. ਸਰ ਮੁਹੰਮਦ ਇਕਬਾਲ ਨੇ ਵੀ ਇਸ ਸਬੰਧ ਵਿਚ ਬਹੁਤ ਸੋਹਣਾ ਕਿਹਾ ਹੈ:
ਜਿਸ ਦਰ ਪੇ ਨਾ ਹੋ ਸਜਦੇ  ਉਸੇ ਦਰ ਨਹੀ ਕਹਤੇ,
ਹਰ ਦਰ ਪੇ ਜੋ ਝੁਕ ਜਾਏ ਉਸੇ ਸਰ ਨਹੀ ਕਹਤੇ
ਦਸਮ ਪਿਤਾ ਗੁਰੂ ਗੋਬਿੰਦ ਸਾਹਿਬ ਵੱਲੋਂ ਸ੍ਰੀ ਨਾਂਦੇੜ ਸਾਹਿਬ ਵਿਖੇ ਕੀਤੇ 52 ਸਿਖਰ ਦੇ ਹੁਕਮਾਂ ਵਿਚੋਂ ਮੁੱਖ ਹੈ
‘ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, 
ਦੀਦਾਰ ਖਾਲਸੇ ਦਾ ਤੇ ਲੋਚਾ ਗੁਰੁ ਪੰਥ ਦੇ ਵਾਧੇ ਦੀ’।     
ਗੁਰੂ ਗ੍ਰੰਥ ਦਾ ਸਿੱਖ ਜਗਤ ਤੇ ਸ਼ਾਸਨ ਅਟੱਲ ਹੈ, ਹਾਜ਼ਰਾ ਹਜ਼ੂਰ ਤੇ ਜ਼ਾਹਿਰਾ ਜ਼ਹੂਰ ਹਨ, ਹੋਰ ਕੋਈ ਦੇਹ ਧਾਰੀ ਸਿੱਖ ਧਰਮ ਵਿਚ ਗੁਰੂ ਨਹੀਂ। ਇਤਿਹਾਸ ਵਿਚ ਜ਼ਿਕਰ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਨਿਵਾਸ ਅਸਥਾਨ ਬਾਬਾ ਬਕਾਲਾ ਵਿਖੇ ਨਕਲੀ ਗੁਰੂਆਂ ਨੇ 22 ਮੰਜੀਆਂ ਲਾਈਆਂ। ਜੇ ਉਹ ਨਹੀਂ ਰਹੀਆਂ ਹੁਣ ਵੀ ਲੱਗੀਆਂ ਮੰਜੀਆਂ ਨੇ ਨਹੀਂ ਰਹਿਣਾ। ਗੱਦੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਸਦੀਵੀ ਰਹੇਗੀ, ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਕਾਸ਼ ਰਹੇਗਾ।
‘ਗੁਰੂ ਮਾਨਿਯੋ ਗ੍ਰੰਥ’ ਦਾ ਸਿਧਾਂਤ ਸਪਸ਼ਟ ਰੂਪ ਵਿਚ ਪ੍ਰਗਟ ਹੈ, ਪਰ ਗੁਰੂ ਪੰਥ ਦਾ ਸਿਧਾਂਤ ਪੂਰੀ ਤਰ੍ਹਾਂ  ਅਮਲ ਵਿਚ ਨਹੀਂ ਲਿਆਂਦਾ ਜਾ ਸਕਿਆ। ਅਠਾਰਵੀਂ ਸਦੀ ਵਿਚ ਗੁਰੂ ਪੰਥ ਦਾ ਸਿਧਾਂਤ ਅਮਲ ਵਿਚ ਆਇਆ ਅਤੇ ਗੁਰਮੱਤੇ ਦੁਆਰਾ ਪੰਥ ਦੀ ਅਗਵਾਈ ਕਰਦਾ ਰਿਹਾ ਪਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰੁਕਾਵਟ ਪੈ ਗਈ। ਵੀਹਵੀਂ ਸਦੀ ਦੇ ਆਰੰਭ ਵਿਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਗੁਰੂ ਪੰਥ ਨੇ ਗੁਰਮਤਿ ਰਾਹੀਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਥਾਪਤ ਕੀਤੇ। ਪਰ ਅਜ ਧੜੇਬੰਦੀ ਅਤੇ ਵੋਟ ਪ੍ਰਣਾਲੀ ਨੇ ਗੁਰੂ ਪੰਥ ਅਤੇ ਗੁਰਮਤੇ ਨੂੰ  ਗ੍ਰਹਿਣ ਲਗਾ ਦਿੱਤਾ ਹੈ। ਅੱਜ ਅਤਿ ਆਵੱਸ਼ਕ ਹੈ ਕਿ ਦੂਰਦਰਸ਼ੀ ਪੰਥਪ੍ਰਸਤ ਸਿੰਘ ਗੁਰੂ ਪੰਥ ਦੇ ਰੂਪ ਵਿਚ ਗੁਰਮਤਿ ਨੂੰ ਮੁੜ ਉਜਾਗਰ ਕਰਨ। ਸਤਿਗੁਰੂ ਪੰਥ ਦੇ ਆਪ ਸਹਾਈ ਹੋਣ ਅਤੇ ਸਿੱਖ ਨੂੰ ਸਦੀਵੀ ਯਾਦ ਰਹੇ।
‘ਸਿੱਖ ਦੀ ਹਸਤੀ ਪੰਥ ਦੇ ਨਾਲ – 
ਪੰਥ ਜੀਵੇ ਗੁਰੂ ਗ੍ਰੰਥ ਦੇ ਨਾਲ’ 

ਮਨਜੀਤ ਸਿੰਘ ਕਲਕੱਤਾ

post by: gursham singh cheema 




Post Comment

Wednesday, October 31, 2012

ਮਾਤਾ ਸਾਹਿਬ ਕੌਰ (1 ਨਵੰਬਰ ਨੂੰ ਜਨਮ ਦਿਵਸ 'ਤੇ ਵਿਸ਼ੇਸ਼)

ਮਾਤਾ ਸਾਹਿਬ ਕੌਰ ਜੀ 

ਜਿਸ ਵਕਤ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਸੰਗਤਾਂ ਨੂੰ ਸਿੱਖਿਆ ਦੇਣ ਸਮੇਂ ਇਹ ਬਚਨ ਜ਼ਰੂਰ ਕਹਿੰਦੇ ਹਨ ਕਿ ਅੱਜ ਤੋਂ ਤੁਹਾਡਾ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਂ ਮਾਤਾ ਸਾਹਿਬ ਕੌਰ ਜੀ ਹਨ। ਇਸ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਦਾ ਜਨਮ ਮਹਾਨਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ, ਪੰਨਾ 178 ਅਨੁਸਾਰ ਪਿਤਾ ਭਾਈ ਰਾਮੂ ਜੀ ਬਸੀ ਦੇ ਘਰ ਮਾਤਾ ਜਸਦੇਈ ਦੀ ਕੁੱਖ ਤੋਂ ਦਿਨ ਬੁੱਧਵਾਰ 5 ਨਵੰਬਰ 1681 ਈ: ਨੂੰ ਪਿੰਡ ਰੋਹਤਾਸ ਵਿਖੇ ਹੋਇਆ। ਪਹਿਲਾ ਨਾਂਅ ਮਾਪਿਆਂ ਨੇ ਸਾਹਿਬ ਦੇਵਾਂ ਧਰਿਆ। ਰੋਹਤਾਸ ਨਗਰ ਦੀ ਧਰਤੀ ਮਹਿਕ ਪਈ, ਦਿਬ ਸ਼ਕਤੀ ਵਾਲੀ ਅਬੋਧ ਕੰਨਿਆ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ। ਭਾਈ ਰਾਮੂ ਜੀ ਮਿਠਬੋਲੜੇ ਸੱਜਣ ਪੁਰਸ਼ ਸਨ। ਆਪ ਨੂੰ ਪੁੱਤਰਾਂ ਵਾਂਗ ਵਧਾਈਆਂ ਦਿੱਤੀਆਂ।

ਕੁਝ ਸਮਾਂ ਪਾ ਕੇ ਆਪ ਦੇ ਘਰ ਇਕ ਪੁੱਤਰ ਨੇ ਵੀ ਜਨਮ ਲਿਆ, ਜਿਸ ਦਾ ਨਾਂਅ ਸਾਹਿਬ ਚੰਦ ਰੱਖਿਆ। ਇਹ ਸਾਰਾ ਪਰਿਵਾਰ 1700 ਈ: ਵਿਚ ਕਲਗੀਧਰ ਜੀ ਦੇ ਦਰਸ਼ਨਾਂ ਲਈ ਸ੍ਰੀ ਅਨੰਦਪੁਰ ਸਾਹਿਬ ਪੁੱਜਾ। ਸਭ ਤੋਂ ਪਹਿਲਾਂ ਮਾਤਾ ਸਾਹਿਬ ਦੇਵਾ ਜੀ ਨੇ ਆਪਣੇ ਮਾਤਾ-ਪਿਤਾ ਤੇ ਭਰਾ ਨਾਲ ਸਤਿਗੁਰੂ ਜੀ ਤੋਂ ਅੰਮ੍ਰਿਤ ਦਾਤ ਪ੍ਰਾਪਤ ਕੀਤੀ। ਮਾਤਾ ਜੀ ਦੇ ਵਿਆਹ ਬਾਰੇ ਰਾਮੂ ਜੀ (ਸ: ਰਾਵ ਸਿੰਘ), ਮਾਤਾ ਜਸਦੇਈ (ਜਸਦੇਵ ਕੌਰ), ਮਾਤਾ ਸਾਹਿਬ ਦੇਵਾਂ (ਮਾਤਾ ਸਾਹਿਬ ਕੌਰ), ਸਾਹਿਬ ਚੰਦ (ਸਾਹਿਬ ਸਿੰਘ) ਦੀ ਬੇਨਤੀ ਪ੍ਰਵਾਨ ਹੋਈ। ਸਾਰੇ ਪਾਸੇ ਖੁਸ਼ੀਆਂ ਛਾ ਗਈਆਂ। ਚਾਰੇ ਪਾਸੇ ਰੌਣਕ ਹੋ ਗਈ। ਕਵੀ ਇਨ੍ਹਾਂ ਖੇੜਿਆਂ ਦੀ ਰੌਣਕ ਬਾਰੇ ਇਉਂ ਲਿਖਦਾ ਹੈ-

ਹਰ ਚੀਜ਼ ਪੇ ਬਹਾਰ ਥੀ ਹਰ ਸ਼ੈ ਪੇ ਹੁਸਨ, ਦੁਨੀਆ ਜਵਾਨ ਥੀ, ਮੇਰੇ ਅਹਿਦੇ ਸ਼ਬਾਬ ਮੇਂ।

ਦਸਮੇਸ਼ ਗੁਰੂ ਜੀ ਦੀਆਂ ਪਹਿਲਾਂ ਦੋ ਸ਼ਾਦੀਆਂ ਮਾਤਾ ਜੀਤੋ ਜੀ ਨਾਲ 21 ਜੂਨ, 1677 ਈ: ਨੂੰ ਨਵੇਂ ਵਸਾਏ ਗੁਰੂ ਕੇ ਲਾਹੌਰ ਅਤੇ ਦੂਜੀ ਸ਼ਾਦੀ ਬਜਵਾੜਾ ਕਲਾਂ ਦੇ ਵਸਨੀਕ ਪਿਤਾ ਭਾਈ ਰਾਮਸ਼ਰਨ ਉਮਰਾਵ ਤੇ ਮਾਤਾ ਸ਼ਿਵ ਦੇਵੀ ਦੀ ਸਪੁੱਤਰੀ ਮਾਤਾ ਸੁੰਦਰੀ ਜੀ ਨਾਲ ਹੋਈ ਅਤੇ ਤੀਜੀ ਸ਼ਾਦੀ ਮਾਤਾ ਸਾਹਿਬ ਕੌਰ ਜੀ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ 18 ਵੈਸਾਖ 1757 ਬਿ: (19 ਅਪ੍ਰੈਲ 1700 ਈ:) ਦਿਨ ਸੋਮਵਾਰ ਨੂੰ ਕੀਤੀ ਗਈ। ਸ਼ਾਦੀ ਹੋਣ ਤੋਂ ਬਾਅਦ ਦਸਮੇਸ਼ ਪਿਤਾ ਜੀ ਦੇ ਹੁਕਮ ਅਨੁਸਾਰ ਮਾਤਾ ਸਾਹਿਬ ਜੀ ਨੇ ਸਾਰੀ ਜ਼ਿੰਦਗੀ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿਚ ਧਿਆਨ ਜੋੜ ਕੇ ਕੁਆਰੇ ਡੋਲੇ ਦੇ ਰੂਪ ਵਿਚ ਗੁਜ਼ਾਰੀ। ਜੇਕਰ ਮਾਤਾ ਜੀ ਦੇ ਮਨ ਵਿਚ ਇਕ ਪੁੱਤਰ ਦੀ ਇੱਛਾ ਆਈ ਤਾਂ ਜਾਣੀ-ਜਾਣ ਅੰਤਰਯਾਮੀ ਪ੍ਰੀਤਮ ਜੀ ਨੇ ਸਮੁੱਚੇ ਖਾਲਸਾ ਪੰਥ ਨੂੰ ਮਾਤਾ ਜੀ ਦੀ ਝੋਲੀ ਵਿਚ ਪਾ ਕੇ ਖਾਲਸੇ ਦੀ ਮਾਂ ਹੋਣ ਦਾ ਉੱਚਾ ਰੁਤਬਾ ਬਖਸ਼ਿਆ।

ਸ੍ਰੀ ਅਨੰਦਪੁਰ ਸਾਹਿਬ ਛੱਡਣ ਸਮੇਂ 20 ਦਸੰਬਰ 1704 ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 7 ਅਕਤੂਬਰ, 1708 ਈ: ਦਾ ਬੜਾ ਕਠਿਨ ਅਤੇ ਦੁਖਦਾਈ ਸਮਾਂ ਮਾਤਾ ਸਾਹਿਬ ਕੌਰ ਜੀ ਨੇ ਅੱਖੀਂ ਦੇਖਿਆ ਅਤੇ ਆਪ ਜੀ ਪੰਥ ਗੁਰਦੇਵ ਮਾਤਾ ਸੁੰਦਰ ਕੌਰ ਜੀ ਨਾਲ ਅਡੋਲ ਅਤੇ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹੇ। ਪਰਿਵਾਰ ਵਿਛੋੜੇ ਸਮੇਂ ਆਪ ਜੀ, ਮਾਤਾ ਸੁੰਦਰੀ ਜੀ, ਦੋਵੇਂ ਮਾਤਾਵਾਂ, ਦੋ ਸੇਵਕਣਾਂ, ਬੀਬੀ ਭਾਗ ਕੌਰ, ਬੀਬੀ ਹਰਦਾਸ ਕੌਰ, ਦੋ ਸਿੰਘ ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ, ਆਪ ਦੇ ਛੋਟੇ ਭਰਾ ਭਾਈ ਸਾਹਿਬ ਸਿੰਘ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਜਾ ਕੇ ਰਿਹਾਇਸ਼ ਕੀਤੀ। ਇਥੋਂ ਹੀ ਦੋਵੇਂ ਮਾਤਾਵਾਂ ਭਾਈ ਮਨੀ ਸਿੰਘ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਸਰਬੰਸਦਾਨੀ ਕੋਲ ਫਰਵਰੀ 1706 ਨੂੰ ਦਰਸ਼ਨਾਂ ਲਈ ਪੁੱਜੀਆਂ। ਚਾਰੇ ਸਾਹਿਬਜ਼ਾਦਿਆਂ ਬਾਰੇ ਜਿਸ ਸਮੇਂ ਮਾਤਾਵਾਂ ਨੇ ਪੁੱਛਿਆ ਤਾਂ ਕਲਗੀਧਰ ਜੀ ਨੇ ਉਨ੍ਹਾਂ ਦਾ ਸ਼ੋਕ ਨਵਿਰਤ ਕਰਨ ਲਈ ਖਾਲਸੇ ਵੱਲ ਇਸ਼ਾਰਾ ਕਰਕੇ ਇਉਂ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਿਆ-

ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ।

ਕੁਝ ਸਮਾਂ ਸੇਵਾ ਅਤੇ ਦਰਸ਼ਨ ਕਰਕੇ ਦੋਵੇਂ ਮਾਤਾਵਾਂ ਦਿੱਲੀ ਆ ਗਈਆਂ। ਜਿਸ ਸਮੇਂ ਕਲਗੀਧਰ ਜੀ ਨੇ ਮੋਤੀ ਸ਼ਾਹ ਦੇ ਬਾਗ 'ਚ ਚਰਨ ਪਾਏ ਤਾਂ ਇਥੋਂ ਫਿਰ ਦੱਖਣ ਦੇਸ਼ ਜਾਣ ਸਮੇਂ ਮਾਤਾ ਸਾਹਿਬ ਕੌਰ ਸਤਿਗੁਰੂ ਜੀ ਦੇ ਨਾਲ ਹੀ ਗਏ। ਦਸਮੇਸ਼ ਪਿਤਾ ਜੀ ਨੇ ਮਾਤਾ ਜੀ ਦੀ ਰਿਹਾਇਸ਼ ਲਈ ਉਚੇਚਾ ਪ੍ਰਬੰਧ ਕੀਤਾ। ਸੱਚਖੰਡ ਸ੍ਰੀ ਹਜ਼ੂਰ ਸਾਹਿਬ 8-9 ਮਹੀਨੇ ਮਾਤਾ ਜੀ ਕਲਗੀਧਰ ਜੀ ਦੀ ਸੇਵਾ ਵਿਚ ਰਹਿ ਕੇ ਲੰਗਰ ਤਿਆਰ ਕਰਕੇ ਛਕਾਉਂਦੇ ਰਹੇ। ਜਿਸ ਸਮੇਂ ਮਾਤਾ ਜੀ ਦਿੱਲੀ ਰਵਾਨਾ ਹੋਏ ਤਾਂ ਸਤਿਗੁਰੂ ਜੀ ਨੇ ਮਾਤਾ ਜੀ ਨੂੰ ਆਪਣੇ ਕਮਰਕਸੇ ਦੇ ਪੰਜ ਸ਼ਸਤਰ ਦੇ ਕੇ ਵਿਦਾ ਕੀਤਾ। ਦਿੱਲੀ ਜਿਥੇ ਕਿ ਅੱਜਕਲ੍ਹ ਗੁਰਦੁਆਰਾ ਮਾਤਾ ਸੁੰਦਰੀ ਜੀ ਸੁਸ਼ੋਭਿਤ ਹੈ, ਇਥੇ ਆਪ ਸ਼ਸਤਰਾਂ ਦੀ ਸੇਵਾ ਕਰਦੇ ਰਹੇ। ਨਿਤਨੇਮ ਤੇ ਸ਼ਸਤਰਾਂ ਦੇ ਦਰਸ਼ਨ ਕਰਕੇ ਮਾਤਾ ਜੀ ਲੰਗਰ ਛਕਦੇ ਸਨ। ਆਪ ਜੀ ਇਥੇ ਹੀ ਦਿੱਲੀ ਵਿਚ ਮਾਤਾ ਸੁੰਦਰ ਕੌਰ ਜੀ ਨੂੰ ਪੰਜ ਸ਼ਸਤਰ ਸੰਭਾਲ ਕੇ 15 ਅਕਤੂਬਰ, 1731 ਈ: ਦਿਨ ਸ਼ੁੱਕਰਵਾਰ ਨੂੰ ਪ੍ਰਭੂ ਚਰਨਾਂ ਵਿਚ ਲੀਨ ਹੋ ਗਏ। ਸ੍ਰੀ ਕਲਗੀਧਰ ਜੀ ਦੇ ਜੋਤੀ ਜੋਤਿ ਸਮਾਉਣ ਮਗਰੋਂ ਮਾਤਾ ਸਾਹਿਬ ਕੌਰ ਜੀ ਨੇ ਸੰਗਤਾਂ ਪ੍ਰਤੀ ਹੁਕਮਨਾਮੇ ਜਾਰੀ ਕੀਤੇ, ਸੰਗਤ ਅਤੇ ਪੰਗਤ ਦੀ ਪ੍ਰਥਾ ਨੂੰ ਚਾਲੂ ਰੱਖ ਕੇ 22 ਸਾਲ 9 ਮਹੀਨੇ 15 ਦਿਨ ਜੀਵਤ ਰਹਿ ਕੇ ਖਾਲਸਾ ਪੰਥ ਦੀ ਅਗਵਾਈ ਕੀਤੀ। ਆਪ ਜੀ ਦੀ ਪਾਵਨ ਯਾਦ ਵਿਚ ਨਾਂਦੇੜ ਵਿਚ ਹੀਰਾ ਘਾਟ ਦੇ ਕੋਲ, ਗੁਰਦੁਆਰਾ ਮਾਤਾ ਸਾਹਿਬ ਕੌਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਤੇ ਦਿੱਲੀ ਵਿਖੇ ਗੁਰਦੁਆਰੇ ਸੁਸ਼ੋਭਿਤ ਹਨ। ਮਾਤਾ ਸਾਹਿਬ ਕੌਰ ਜੀ ਦੇ ਗੌਰਵਮਈ ਇਤਿਹਾਸ ਤੋਂ ਅਤੇ ਉਨ੍ਹਾਂ ਦੇ ਜੀਵਨ ਉਦੇਸ਼ ਤੋਂ ਪ੍ਰੇਰਨਾ ਲੈ ਕੇ ਗੁਰਮਤਿ ਵਿਚਾਰਾਂ ਦੇ ਧਾਰਨੀ ਬਣ ਕੇ ਆਪਣਾ ਜੀਵਨ ਸਫਲਾ ਬਣਾਈਏ।

ਰਣਧੀਰ ਸਿੰਘ ਸੰਭਲ
-ਮੋਬਾ: 99158-80027

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ



Post Comment

ਸਿੱਖ ਬੱਚਿਆਂ ਨੂੰ ਵਿੱਦਿਆ ਅਤੇ ਗੁਰਮਤਿ ਵੱਲ ਮੋੜਨ ਦੀ ਲੋੜ


ਵਿੱਦਿਆ ਅਤੇ ਗਿਆਨ ਦੇ ਲੰਗਰ ਨੂੰ ਪਹਿਲ ਦੇਣੀ ਪਵੇਗੀ। ਇਹ ਮੁਹਿੰਮ ਪੰਜਾਬ ਵਿਚੋਂ ਹੀ ਸ਼ੁਰੂ ਕੀਤੀ ਜਾਵੇ, ਕਿਉਂਕਿ ਪੰਜਾਬ ਸਿੱਖੀ ਦਾ ਘਰ ਹੈ ਅਤੇ ਸੰਸਾਰ ਦੇ ਸਿੱਖਾਂ ਦੀ ਬਹੁਗਿਣਤੀ ਪੰਜਾਬ ਦੇ ਪਿੰਡਾਂ ਵਿਚ ਰਹਿੰਦੀ ਹੈ।

ਦੇਸ਼ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਜਾਂ ਸੰਸਾਰ ਦਾ ਕੋਈ ਅਜਿਹਾ ਦੇਸ਼ ਨਹੀਂ, ਜਿਥੇ ਗੁਰੂ ਦੇ ਸਿੱਖ ਨਾ ਪਹੁੰਚੇ ਹੋਣ। ਹਰ ਥਾਂ ਆਪਣੀ ਮਿਹਨਤ ਨਾਲ ਚੜ੍ਹਦੀ ਕਲਾ ਵਿਚ ਰਹਿੰਦਿਆਂ ਉਨ੍ਹਾਂ ਨੇ ਜੀਵਨ ਦੇ ਸੁਖ ਸਾਧਨ ਜੁਟਾਏ ਹਨ। ਇਸ ਤੱਥ ਨੂੰ ਸਾਰੇ ਦੇਸ਼-ਵਾਸੀ ਕਬੂਲਦੇ ਹਨ। ਇਸ ਸਬੰਧੀ ਮੈਨੂੰ ਇਕ ਪੁਰਾਣੀ ਘਟਨਾ ਯਾਦ ਆਉਂਦੀ ਹੈ। ਅੱਧੀ ਸਦੀ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਅੱਜ ਤੋਂ ਅੱਧੀ ਸਦੀ ਪਹਿਲਾਂ ਦਾ ਕਿੱਸਾ ਹੈ। ਮੈਂ ਉਦੋਂ ਵਿਦਿਆਰਥੀ ਸਾਂ। ਇਕ ਸਰਬਭਾਰਤ ਵਾਦ-ਵਿਵਾਦ ਪ੍ਰਤੀਯੋਗਤਾ ਬਿਹਾਰ ਦੇ ਸ਼ਹਿਰ ਸਬੋਰ ਵਿਖੇ ਹੋਈ ਸੀ। ਇਥੇ ਭਾਰਤ ਵਿਚ ਸਭ ਤੋਂ ਪਹਿਲਾਂ ਬਣਿਆ ਖੇਤੀ ਕਾਲਜ ਹੈ। ਪਗੜੀਧਾਰੀ ਬੋਲਣ ਤੇ ਸੁਣਨ ਵਾਲਿਆਂ ਵਿਚ ਮੈਂ ਇਕ ਹੀ ਸਾਂ। ਮੇਰੇ ਬੋਲਣ ਦੀ ਵਾਰੀ ਵੀ ਸਭ ਤੋਂ ਅਖੀਰ ਵਿਚ ਸੀ। ਅਖੀਰ ਵਿਚ ਬੋਲਣ ਵਾਲੇ ਬੁਲਾਰੇ ਨੂੰ ਘੱਟ ਹੀ ਸੁਣਿਆ ਜਾਂਦਾ ਹੈ। ਅਚੰਭਾ ਹੀ ਸਮਝੋ, ਮੇਰਾ ਪਹਿਲਾ ਇਨਾਮ ਆ ਗਿਆ। ਸਮਾਗਮ ਪਿੱਛੋਂ ਚਾਹ-ਪਾਣੀ ਸਮੇਂ ਸਮਾਗਮ ਦੇ ਮੁੱਖ ਮਹਿਮਾਨ ਨੇ ਮੇਰੇ ਕੋਲ ਆ ਕੇ ਵਧਾਈ ਦਿੱਤੀ, ਨਾਲ ਹੀ ਪੁੱਛ ਲਿਆ, 'ਸਰਦਾਰ ਜੀ ਮਾਊਂਟ ਐਵਰੈਸਟ ਦੀ ਚੋਟੀ 'ਤੇ ਸਭ ਤੋਂ ਪਹਿਲਾਂ ਕੌਣ ਚੜ੍ਹਿਆ ਸੀ?' ਮੇਰਾ ਜਵਾਬ ਸੁਭਾਵਿਕ ਹੀ ਸੀ। ਉਨ੍ਹਾਂ ਨੇ ਆਖਿਆ, ਤੇਰੀ ਜਾਣਕਾਰੀ ਅਧੂਰੀ ਹੈ। ਜਦੋਂ ਤੇਨਸਿੰਗ ਤੇ ਹਲੇਰੀ ਚੋਟੀ ਉੱਤੇ ਪੁੱਜੇ ਤਾਂ ਉਥੇ ਚਾਹ ਦਾ ਖੋਖਾ ਦੇਖ ਕੇ ਹੈਰਾਨ ਰਹਿ ਗਏ। ਚਾਹ ਦਾ ਖੋਖਾ ਇਕ ਸਰਦਾਰ ਜੀ ਦਾ ਸੀ।

ਜਿਥੇ ਵੀ ਚਾਰ ਗੁਰਸਿੱਖ ਪਰਿਵਾਰ ਸਥਾਪਤ ਹੁੰਦੇ ਹਨ, ਉਥੇ ਸਭ ਤੋਂ ਪਹਿਲਾ ਕਾਰਜ ਗੁਰੂ-ਘਰ ਦੀ ਉਸਾਰੀ ਦਾ ਕਰਦੇ ਹਨ ਤੇ ਦੂਜਾ ਕਾਰਜ ਗੁਰੂ ਕਾ ਲੰਗਰ ਚਲਾਉਣ ਦਾ ਕਰਦੇ ਹਨ। ਦੇਸ਼ ਵਿਚ ਵੀ ਤੇ ਪ੍ਰਦੇਸ਼ਾਂ ਵਿਚ ਵੀ ਵਧੀਆ ਤੋਂ ਵਧੀਆ ਗੁਰੂ-ਘਰ ਉਸਾਰਨ ਦਾ ਮੁਕਾਬਲਾ ਚੱਲ ਰਿਹਾ ਹੈ। ਗੁਰੂ-ਘਰਾਂ ਵਿਚ ਬੜੇ ਸਤਿਕਾਰ ਅਤੇ ਸ਼ਰਧਾ ਨਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਥਾਪਤ ਕੀਤਾ ਜਾਂਦਾ ਹੈ। ਆਪਣੇ ਗੁਰੂ ਦੀ ਰੱਜ ਕੇ ਸੇਵਾ ਕੀਤੀ ਜਾਂਦੀ ਹੈ। ਸੁਖ ਆਸਣ ਦੇ ਕਮਰੇ ਵਿਚ ਗਰਮੀਆਂ ਦੌਰਾਨ ਏ. ਸੀ. ਲਗਾਏ ਜਾਂਦੇ ਹਨ ਅਤੇ ਸਰਦੀਆਂ ਵਿਚ ਹੀਟਰ ਚਲਦੇ ਹਨ। ਸੁੰਦਰ ਤੋਂ ਸੁੰਦਰ ਪੁਸ਼ਾਕੇ ਪਹਿਨਾਏ ਜਾਂਦੇ ਹਨ। ਗੁਰੂ ਜੀ ਅੱਗੇ ਮੱਥੇ ਰਗੜਦੇ ਹਨ ਤੇ ਮੰਨਤਾਂ ਮੰਗਦੇ ਹਨ ਪਰ ਗੁਰੂ ਦੇ ਹੁਕਮਾਂ ਵੱਲ ਕਦੇ ਧਿਆਨ ਹੀ ਨਹੀਂ ਦਿੰਦੇ। ਗੁਰੂ ਦੇ ਸ਼ਬਦਾਂ ਨੂੰ ਨਾ ਸੁਣਦੇ ਤੇ ਨਾ ਪੜ੍ਹਦੇ ਹਨ। ਹਾਂ, ਸ੍ਰੀ ਗੁਰੂ ਨਾਨਕ ਦੇਵ ਦੀ ਜੀ ਚਲਾਈ ਲੰਗਰ ਦੀ ਪ੍ਰਥਾ ਹਰੇਕ ਗੁਰੂ-ਘਰ ਵਿਚ ਕਾਇਮ ਹੈ ਪਰ ਗੁਰਸਿੱਖ ਇਹ ਭੁੱਲ ਰਹੇ ਹਨ ਕਿ ਗੁਰਬਾਣੀ ਨੂੰ ਸੁਣਨਾ, ਪੜ੍ਹਨਾ, ਸਮਝਣਾ, ਮਨ ਵਿਚ ਵਸਾਉਣਾ ਤੇ ਉਸੇ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾ ਕਿ ਗੁਰੂ-ਘਰਾਂ ਤੇ ਗੁਰੂ ਦੀ ਸੇਵਾ ਕਰਨਾ ਹੈ। ਸਿੱਖਾਂ ਦਾ ਗੁਰੂ ਸ਼ਬਦ ਹੈ, ਜਿਸ ਕੌਮ ਦਾ ਗੁਰੂ ਹੀ ਸ਼ਬਦ ਹੋਵੇ, ਉਹ ਕੌਮ ਨੂੰ ਤਾਂ ਵਿੱਦਿਆ-ਵਿਹੂਣੀ ਹੋਣਾ ਹੀ ਨਹੀਂ ਚਾਹੀਦਾ। ਗੁਰੂ-ਘਰਾਂ ਦੀ ਉਸਾਰੀ ਅਤੇ ਲੰਗਰ ਦੇ ਨਾਲ-ਨਾਲ ਜੇਕਰ ਸ਼ਬਦ ਦਾ ਭਾਵ ਵਿੱਦਿਆ ਦਾ ਲੰਗਰ ਨਹੀਂ ਲਗਾਇਆ ਜਾਂਦਾ ਤਾਂ ਸੇਵਾ ਅਧੂਰੀ ਹੈ। ਗਿਆਨ ਦੇ ਪ੍ਰਕਾਸ਼ ਬਗੈਰ ਅਗਿਆਨਤਾ ਦਾ ਹਨੇਰਾ ਮੀਰੀ ਤੇ ਪੀਰੀ ਦੋਵਾਂ ਰਾਹਾਂ ਵਿਚ ਰੁਕਾਵਟ ਬਣਦਾ ਹੈ।

ਸਿੱਖ ਧਰਮ ਸੰਸਾਰ ਵਿਚ ਸਭ ਤੋਂ ਨਵਾਂ, ਨਿਵੇਕਲਾ ਅਤੇ ਵਿਗਿਆਨ ਆਧਾਰਿਤ ਹੈ, ਜਿਥੇ ਕਰਮਕਾਂਡਾਂ ਦੀ ਥਾਂ ਕਰਮ ਕਰਨ ਉੱਤੇ ਜ਼ੋਰ ਦਿੱਤਾ ਗਿਆ ਹੈ। ਸੰਸਾਰ ਦੇ ਸਾਰੇ ਹੀ ਪ੍ਰਮੁੱਖ ਬੁੱਧੀਜੀਵੀਆਂ ਅਤੇ ਵਿਗਿਆਨੀਆਂ ਨੇ ਮੰਨਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗੇ ਹੋਰ ਕਿਸੇ ਗ੍ਰੰਥ ਦੀ ਸੰਸਾਰ ਵਿਚ ਰਚਨਾ ਨਹੀਂ ਹੋਈ ਹੈ। ਇਸ ਵਿਚ ਬਖਸ਼ਿਸ਼ ਕੀਤੀ ਜੀਵਨ-ਜਾਚ ਨੂੰ ਅਪਣਾਇਆਂ ਇਸੇ ਸੰਸਾਰ ਨੂੰ ਕਲਪਿਤ ਸਵਰਗ ਤੋਂ ਵੀ ਵਧੀਆ ਬਣਾਇਆ ਜਾ ਸਕਦਾ ਹੈ ਪਰ ਅਫਸੋਸ, ਗੁਰੂ ਦੇ ਸਿੱਖ ਆਪ ਹੀ ਆਪਣੇ ਇਤਿਹਾਸ ਅਤੇ ਆਪਣੇ ਗੁਰੂ ਦੇ ਹੁਕਮਾਂ ਤੋਂ ਅਨਜਾਣ ਹਨ। ਇਸੇ ਕਰਕੇ ਉਹ ਆਪਣੇ ਧਰਮ, ਆਪਣੇ ਗੁਰੂ ਤੇ ਆਪਣੇ ਇਤਿਹਾਸ ਬਾਰੇ ਦੂਜਿਆਂ ਨੂੰ ਦੱਸਣ ਤੋਂ ਅਸਮਰੱਥ ਹਨ। ਜਿਵੇਂ ਪਹਿਲਾਂ ਲਿਖਿਆ ਗਿਆ ਹੈ ਕਿ ਗੁਰੂ ਦੇ ਸਿੱਖ ਸੰਸਾਰ ਦੇ ਹਰੇਕ ਕੋਨੇ ਵਿਚ ਮੌਜੂਦ ਹਨ ਪਰ ਸਿੱਖ ਧਰਮ ਬਾਰੇ ਸੰਸਾਰ ਦੇ ਨਾਮਾਤਰ ਲੋਕਾਂ ਨੂੰ ਹੀ ਗਿਆਨ ਹੈ। ਵਿਸ਼ਵ ਟਰੇਡ ਸੈਂਟਰ ਉੱਤੇ ਹੋਏ ਹਮਲੇ ਪਿੱਛੋਂ ਸਿੱਖੀ ਸਰੂਪ ਵਾਲੇ ਗੁਰਸਿੱਖਾਂ ਵਿਰੁੱਧ ਫੈਲੀ ਨਫਰਤ ਤੇ ਹੁਣੇ-ਹੁਣੇ ਗੁਰਦੁਆਰਾ ਕਾਂਡ ਦਾ ਮੁੱਖ ਕਾਰਨ ਸੰਸਾਰ ਦੇ ਲੋਕਾਂ ਦੀ ਸਿੱਖ ਧਰਮ ਬਾਰੇ ਅਗਿਆਨਤਾ ਹੈ। ਗੁਰੂ ਦੇ ਸਿੱਖ ਜਿਥੇ ਵੀ ਗਏ ਹਨ, ਉਥੇ ਆਪਣੇ-ਆਪ ਨੂੰ ਸਥਾਪਤ ਕੀਤਾ ਹੈ। ਰੱਜਵੀਂ ਰੋਟੀ ਵੀ ਖਾਂਦੇ ਹਨ ਤੇ ਉਥੋਂ ਦੇ ਨਾਗਰਿਕ ਵੀ ਬਣ ਗਏ ਹਨ ਪਰ ਸਥਾਨਕ ਲੋਕਾਂ ਵਿਚ ਵਿਚਰਦੇ ਨਹੀਂ ਹਨ। ਆਪਣੇ-ਆਪ ਨੂੰ ਕੰਮ, ਘਰ ਤੇ ਗੁਰੂ-ਘਰ ਤੱਕ ਹੀ ਸੀਮਤ ਕਰ ਲਿਆ ਹੈ। ਜਦੋਂ ਤੱਕ ਅਸੀਂ ਉਥੋਂ ਦੇ ਲੋਕਾਂ 'ਚ ਵਿਚਰਾਂਗੇ ਨਹੀਂ, ਉਦੋਂ ਤੱਕ ਉਨ੍ਹਾਂ ਨੂੰ ਆਪਣੇ ਧਰਮ ਬਾਰੇ ਜਾਣਕਾਰੀ ਕਿਵੇਂ ਦੇ ਸਕਾਂਗੇ?

ਵਾਹਿਗੁਰੂ ਦੀ ਬਖਸ਼ਿਸ਼ ਸਦਕਾ ਮੈਨੂੰ ਬਹੁਤ ਸਾਰੇ ਦੇਸ਼ਾਂ ਵਿਚ ਜਾਣ ਦਾ ਮੌਕਾ ਮਿਲਿਆ ਹੈ। ਵੱਡੀਆਂ ਗੋਸ਼ਟੀਆਂ ਵਿਚ ਵੀ ਭਾਗ ਲਿਆ ਹੈ, ਜਿਥੇ ਬਹੁਤ ਸਾਰੇ ਦੇਸ਼ਾਂ ਦੇ ਨਾਗਰਿਕ ਹੁੰਦੇ ਸਨ। ਹਰ ਥਾਂ ਲੋਕਾਂ ਨੂੰ ਮੇਰਾ ਸਰੂਪ ਦੇਖ ਹੈਰਾਨੀ ਜ਼ਰੂਰ ਹੋਈ ਪਰ ਕਿਸੇ ਨੂੰ ਸਿੱਖ ਧਰਮ ਬਾਰੇ ਗਿਆਨ ਨਹੀਂ ਸੀ। ਕੇਵਲ ਦੋ ਥਾਵਾਂ ਉੱਤੇ ਕਿਸੇ ਨੇ 'ਸੀਖ' ਸ਼ਬਦ ਦੀ ਵਰਤੋਂ ਕੀਤੀ ਸੀ। ਜਦੋਂ ਮੈਂ 1974 ਵਿਚ ਬਗਦਾਦ ਗਿਆ ਸਾਂ ਤਾਂ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਧਰਤੀ ਨੂੰ ਵੀ ਦੇਖਣ ਗਿਆ ਸਾਂ। ਉਸ ਦਰਗਾਹ ਦੀ ਦੇਖਭਾਲ ਕਰਨ ਵਾਲੇ ਨੇ ਜ਼ਰੂਰ ਪੁੱਛਿਆ ਸੀ, 'ਕੀ ਤੂੰ ਸਿੱਖ ਹੈਂ?' ਉਸ ਪੀਰ ਦੀ ਮਾਨਤਾ ਇਰਾਕੀਆਂ ਵਿਚ ਵੀ ਬਹੁਤੀ ਨਹੀਂ ਹੈ ਤੇ ਉਹ ਦੋ ਛੋਟੇ ਕਮਰਿਆਂ ਵਾਲੀ ਚਾਰਦੀਵਾਰੀ ਉਦੋਂ ਵੀ ਵੀਰਾਨ ਸੀ ਤੇ ਹੁਣ ਵੀ ਉਵੇਂ ਹੀ ਹੈ। ਉਸ ਤੋਂ ਕੋਈ ਦੋ ਦਹਾਕਿਆਂ ਪਿੱਛੋਂ ਅਮਰੀਕਾ ਦੀ ਜਨਰਲ ਯੂਨੀਵਰਸਿਟੀ ਵਿਚ ਹੋਏ ਮੇਰੇ ਲੈਕਚਰ ਪਿੱਛੋਂ ਇਕ ਅਮਰੀਕੀ ਨੌਜਵਾਨ ਨੇ ਪੁੱਛਿਆ ਸੀ, 'ਕੀ ਤੂੰ ਸਿੱਖ ਹੈਂ?' ਇਨ੍ਹਾਂ ਦੋਵਾਂ ਨੇ ਸਿੱਖ ਦਾ ਉਚਾਰਨ 'ਸੀਖ' ਹੀ ਕੀਤਾ ਸੀ।

ਉਸ ਨੌਜਵਾਨ ਨੂੰ ਜਦੋਂ ਮੈਂ ਪੁੱਛਿਆ ਕਿ ਤੂੰ ਸਿੱਖਾਂ ਬਾਰੇ ਕਿਵੇਂ ਜਾਣਦਾ ਹੈਂ ਤਾਂ ਉਸ ਨੇ ਦੱਸਿਆ ਕਿ 'ਇਕ ਵਾਰ ਮੇਰਾ ਭਾਰਤ ਜਾਣ ਦਾ ਪ੍ਰੋਗਰਾਮ ਬਣਿਆ ਸੀ। ਮੇਰੇ ਦਾਦਾ ਜੀ ਜਿਨ੍ਹਾਂ ਕਦੇ ਭਾਰਤ ਵਿਚ ਕੰਮ ਕੀਤਾ ਸੀ, ਉਨ੍ਹਾਂ ਮੈਨੂੰ ਨਸੀਹਤ ਦਿੱਤੀ ਸੀ ਕਿ ਉਥੇ ਇਕ ਅਜਿਹੀ ਕੌਮ ਹੈ, ਜਿਹੜੀ ਦਾਹੜੀ ਤੇ ਸਿਰ ਦੇ ਵਾਲ ਰੱਖਦੇ ਹਨ ਅਤੇ ਪਗੜੀ ਬੰਨ੍ਹਦੇ ਹਨ। ਉਨ੍ਹਾਂ ਨੂੰ ਸਿੱਖ ਆਖਦੇ ਹਨ। ਜੇਕਰ ਤੈਨੂੰ ਟੈਕਸੀ ਦੀ ਲੋੜ ਪਵੇ ਤਾਂ ਸਿੱਖ ਦੀ ਟੈਕਸੀ ਵਿਚ ਬੈਠੀਂ, ਜੇਕਰ ਖਰੀਦਦਾਰੀ ਕਰਨੀ ਹੋਵੇ ਤਾਂ ਕਿਸੇ ਸਿੱਖ ਦੀ ਦੁਕਾਨ 'ਤੇ ਜਾਵੀਂ। ਜੇਕਰ ਕਿਸੇ ਮੁਸੀਬਤ ਵਿਚ ਫਸ ਜਾਵੇਂ ਤਾਂ ਕਿਸੇ ਸਿੱਖ ਚਰਚ ਵਿਚ ਜਾਵੀਂ। ਜਦੋਂ ਮੈਂ ਆਪਣੇ ਦਾਦਾ ਜੀ ਨੂੰ ਪੁੱਛਿਆ ਕਿ ਅਜਿਹਾ ਕਿਉਂ ਹੈ? ਤਾਂ ਉਨ੍ਹਾਂ ਆਖਿਆ ਸੀ ਕਿ ਇਹ ਲੋਕ ਬਹੁਤ ਇਮਾਨਦਾਰ ਹੁੰਦੇ ਹਨ ਤੇ ਹਮੇਸ਼ਾ ਦੂਜਿਆਂ ਦੀ ਸਹਾਇਤਾ ਕਰਨ ਲਈ ਤਿਆਰ ਰਹਿੰਦੇ ਹਨ।' ਸੰਸਾਰ ਵਿਚ ਸਿੱਖ ਧਰਮ ਬਾਰੇ ਪ੍ਰਚਾਰ ਦੀ ਲੋੜ ਹੈ। ਅਜਿਹਾ ਕਰਨਾ ਸਾਰੇ ਗੁਰਸਿੱਖਾਂ ਦੀ ਜ਼ਿੰਮੇਵਾਰੀ ਹੈ ਪਰ ਅਜਿਹਾ ਤਾਂ ਉਦੋਂ ਹੀ ਹੋ ਸਕਦਾ ਹੈ, ਜੇਕਰ ਗੁਰਸਿੱਖ ਆਪ ਆਪਣੇ ਧਰਮ ਤੇ ਇਤਿਹਾਸ ਤੋਂ ਜਾਣੂ ਹੋਣਗੇ ਤੇ ਉਨ੍ਹਾਂ ਨੂੰ ਇਸ ਗਿਆਨ ਦਾ ਸੰਚਾਰ ਕਰਨ ਦੀ ਜਾਚ ਆਉਂਦੀ ਹੋਵੇਗੀ। ਜਿਹੜੇ ਗੁਰਸਿੱਖ ਬੱਚੇ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾਂਦੇ ਹਨ, ਉਹ ਉਥੋਂ ਦੇ ਵਿਦਿਆਰਥੀਆਂ ਵਿਚ ਵਿਚਰਦੇ ਹਨ ਤੇ ਪੜ੍ਹਾਈ ਪੂਰੀ ਕਰਨ ਪਿੱਛੋਂ ਵੀ ਉਨ੍ਹਾਂ ਨਾਲ ਹੀ ਕੰਮ ਕਰਦੇ ਹਨ ਪਰ ਉਨ੍ਹਾਂ ਵਿਚੋਂ ਬਹੁਤੇ ਸਿੱਖੀ ਸਰੂਪ ਛੱਡ ਦਿੰਦੇ ਹਨ ਤੇ ਉਨ੍ਹਾਂ ਨੂੰ ਆਪਣੇ ਧਰਮ ਬਾਰੇ ਜਾਣਕਾਰੀ ਲੈਣ ਤੇ ਦੂਜਿਆਂ ਨੂੰ ਦੇਣ ਦੀ ਬਹੁਤੀ ਲੋੜ ਨਹੀਂ ਪੈਂਦੀ। ਸਿੱਖੀ ਸਰੂਪ ਵਾਲਿਆਂ ਨੂੰ ਹੀ ਟੋਹਵੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਗੁਰੂ-ਘਰਾਂ ਨੂੰ ਆਪਣੇ ਭੁੱਲੇ ਤੀਜੇ ਫਰਜ਼ ਨੂੰ ਪ੍ਰਧਾਨਤਾ ਦੇਣੀ ਪਵੇਗੀ।

ਵਿੱਦਿਆ ਅਤੇ ਗਿਆਨ ਦੇ ਲੰਗਰ ਨੂੰ ਪਹਿਲ ਦੇਣੀ ਪਵੇਗੀ। ਇਹ ਮੁਹਿੰਮ ਪੰਜਾਬ ਵਿਚੋਂ ਹੀ ਸ਼ੁਰੂ ਕੀਤੀ ਜਾਵੇ, ਕਿਉਂਕਿ ਪੰਜਾਬ ਸਿੱਖੀ ਦਾ ਘਰ ਹੈ ਅਤੇ ਸੰਸਾਰ ਦੇ ਸਿੱਖਾਂ ਦੀ ਬਹੁਗਿਣਤੀ ਪੰਜਾਬ ਦੇ ਪਿੰਡਾਂ ਵਿਚ ਰਹਿੰਦੀ ਹੈ। ਬਦਕਿਸਮਤੀ ਨਾਲ ਪਿੰਡਾਂ ਦੇ ਬੱਚੇ ਵਿੱਦਿਆ ਵਿਹੂਣੇ ਹੋ ਰਹੇ ਹਨ। ਸਰਕਾਰੀ ਸਕੂਲਾਂ ਵਿਚ ਪਿਛਲੇ ਸਮੇਂ ਕੁਝ ਅਜਿਹੀ ਹਵਾ ਚੱਲੀ ਕਿ ਪੜ੍ਹਾਈ ਦਾ ਮਿਆਰ ਹੇਠਾਂ ਆ ਗਿਆ ਹੈ। ਉਹ ਕੌਮ, ਜਿਸ ਦਾ ਗੁਰੂ ਹੀ 'ਸ਼ਬਦ' ਹੋਵੇ, ਜੇਕਰ ਵਿੱਦਿਆ ਵਿਹੂਣੀ ਹੋਵੇਗੀ ਤਾਂ ਉਹ ਦੂਜਿਆਂ ਲਈ ਕਿਵੇਂ ਆਦਰਸ਼ ਬਣ ਸਕੇਗੀ। ਗੁਰੂ-ਘਰਾਂ ਵੱਲੋਂ ਆਪਣੇ ਸਕੂਲ ਖੋਲ੍ਹੇ ਜਾਣ, ਜਿਥੇ ਵਧੀਆ ਵਿੱਦਿਆ ਦੇ ਨਾਲੋ-ਨਾਲ ਧਰਮ ਗਿਆਨ ਵੀ ਦਿੱਤਾ ਜਾਵੇ। ਜੇਕਰ ਏਨੀ ਸਮਰੱਥਾ ਨਹੀਂ ਹੈ ਤਾਂ ਲਾਗਲੇ ਪਿੰਡਾਂ ਦੇ ਸਰਕਾਰੀ ਸਕੂਲਾਂ ਨੂੰ ਅਪਣਾਇਆ ਜਾਵੇ ਤੇ ਉਨ੍ਹਾਂ ਨੂੰ ਵਧੀਆ ਬਣਾਉਣ ਲਈ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਦੇ ਜਥੇਦਾਰ ਸਾਹਿਬ ਨੇ ਹੁਕਮ ਵੀ ਜਾਰੀ ਕੀਤਾ ਸੀ ਕਿ ਹਰੇਕ ਗੁਰੂ-ਘਰ ਆਪਣੀ ਆਮਦਨ ਦਾ ਘੱਟੋ-ਘੱਟ 5 ਫੀਸਦੀ ਵਿੱਦਿਅਕ ਕਾਰਜਾਂ ਲਈ ਵਰਤੇ। ਇਸ ਹੁਕਮ ਨੂੰ ਬਹੁਤ ਗੁਰੂ-ਘਰਾਂ ਨੇ ਕਬੂਲਿਆ ਹੈ। ਲੋੜ ਇਸ ਕਾਰਜ ਨੂੰ ਪਹਿਲ ਦੇਣ ਦੀ ਹੈ। ਸਿੱਖਾਂ ਦੇ ਬੱਚਿਆਂ ਨੂੰ ਵਿੱਦਿਆ ਤੇ ਗਿਆਨ ਦੇ ਪ੍ਰਕਾਸ਼ ਨਾਲ ਰੁਸ਼ਨਾਇਆ ਜਾਵੇ ਤੇ ਸਿੱਖੀ ਦਾ ਪਾਠ ਪੜ੍ਹਾਇਆ ਜਾਵੇ ਤਾਂ ਜੋ ਇਸ ਮਹਾਨ ਜੀਵਨ-ਜਾਚ ਦਾ ਸਾਰੇ ਸੰਸਾਰ ਵਿਚ ਪ੍ਰਚਾਰ ਹੋ ਸਕੇ। ਜਦੋਂ ਸਿੱਖਾਂ ਦਾ ਕਿਰਦਾਰ ਗੁਰੂ ਹੁਕਮਾਂ ਅਨੁਸਾਰ ਬਣ ਗਿਆ, ਫਿਰ ਸਾਰਾ ਸੰਸਾਰ ਸਿੱਖਾਂ ਦਾ ਸਤਿਕਾਰ ਕਰੇਗਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਲਈ ਤਿਆਰ ਹੋ ਜਾਵੇਗਾ।

ਡਾ:  ਰਣਜੀਤ ਸਿੰਘ



Post Comment

Sunday, October 21, 2012

ਸਿੱਖਾਂ ਦੇ ਆਖ਼ਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੀ ਦਰਦ ਭਰੀ ਗਾਥਾ


ਸੋਹਣ ਸਿੰਘ ਸੀਤਲ ਦੀਆਂ ਢਾਡੀ ਵਾਰਾਂ ਸਿੱਖ ਧਾਰਮਿਕ ਦੀਵਾਨਾਂ ਵਿਚ ਗਾਈਆਂ ਜਾਂਦੀਆਂ ਸਨ ਅਤੇ ਬਚਪਨ ਵਿਚ ਹੀ ਮੈਂ ਕਈ ਰਚਨਾਵਾਂ ਪੜ੍ਹੀਆਂ ਜਿਨ੍ਹਾਂ ਵਿਚ ‘ਸਿੱਖ ਰਾਜ ਕਿਵੇਂ ਗਿਆ’ ਅਤੇ ‘ਦੁਖੀਏ ਮਾਂ-ਪੁੱਤ’ ਬਹੁਤ ਹੀ ਦਰਦਨਾਕ ਗਾਥਾਵਾਂ ਹਨ। ਪਿਛਲੇ ਨਵੰਬਰ ਇੰਗਲੈਂਡ ਦੀ ਯਾਤਰਾ ਦੌਰਾਨ ਮਹਾਰਾਜਾ ਦਲੀਪ ਸਿੰਘ ਦਾ ਐਲਵੀਡਨ ਅਸਟੇਟ ਵਿਚ ਬਣਿਆ ਮਹੱਲ ਵੇਖਣ ਦਾ ਮੌਕਾ ਬਣਿਆ ਅਤੇ ਅਜਾਇਬ ਘਰ ਵਿਚੋਂ ਕਈ ਦਸਤਾਵੇਜ਼ ਵੀ ਮਿਲ ਗਏ। ਕਰਿਸਤੀ ਕੈਂਪਬੈਲ ਦੁਆਰਾ ਲਿਖੀ ਪੁਸਤਕ ‘ਮਹਾਰਾਜੇ ਦਾ ਡੱਬਾ’ (ੰੳਹੳਰੳਜੳ’ਸ ਭੋਣ) ਮਹਾਰਾਜਾ ਦਲੀਪ ਸਿੰਘ ਬਾਰੇ ਲਿਖੀ ਗਈ ਸਭ ਤੋਂ ਵੱਧ ਰੌਚਿਕ ਰਚਨਾ ਹੈ। ਇਸ ਵਿਚ ਸਿੱਖ ਰਾਜ ਦੀ ਢਹਿੰਦੀ ਕਲਾ, ਦਲੀਪ ਸਿੰਘ ਦਾ ਦੇਸ ਨਿਕਾਲਾ, ਰਾਣੀ ਜਿੰਦਾ ਨਾਲ ਮੁਲਾਕਾਤ ਅਤੇ ਸਿੱਖ ਰਾਜ ਕਾਇਮ ਕਰਨ ਲਈ ਕੀਤੀ ਜੱਦੋ-ਜਹਿਦ ਦਾ ਪੂਰਾ ਵੇਰਵਾ ਮਿਲਦਾ ਹੈ। ਇਸ ਦੀ ਵਿਲੱਖਣਤਾ ਇਹ ਹੈ ਕਿ ਸਭ ਘਟਨਾਵਾਂ ਬਾਰੇ ਜਾਣਕਾਰੀ ਤੱਥਾਂ ਉੱਪਰ ਅਧਾਰਿਤ ਹੈ ਅਤੇ ਹਵਾਲੇ ਦੇ ਕੇ ਸਚਾਈ ਸਿੱਧ ਕੀਤੀ ਗਈ ਹੈ। ਭਾਵੁਕਤਾ ਤੋਂ ਕੰਮ ਨਹੀਂ ਲਿਆ ਗਿਆ ਜਿਵੇਂ ਕਿ ਸੀਤਲ ਅਤੇ ਹੋਰ ਸਿੱਖ ਲਿਖਾਰੀਆਂ ਨੇ ਕੀਤਾ ਹੈ।

1839 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਅਤੇ ਡੋਗਰਿਆਂ, ਬ੍ਰਾਹਮਣਾਂ ਅਤੇ ਸਿੱਖ ਸਰਦਾਰਾਂ ਦੀ ਬੁਰਛਾਗਰਦੀ ਕਾਰਣ ਦਸ ਸਾਲਾਂ ਵਿਚ ਹੀ ਖ਼ਾਲਸਾ ਰਾਜ ਦਾ ਖਾਤਮਾ ਹੋ ਗਿਆ। 1849 ਵਿਚ ਅੰਗਰੇਜ਼ਾਂ ਨੇ ਪੰਜਾਬ ਉੱਪਰ ਕਬਜ਼ਾ ਕਰ ਲਿਆ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਲਾਹ ਲਿਆ। ਰਾਣੀ ਜਿੰਦਾ ਨੂੰ ਚੁਨਾਰ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ ਗਿਆ ਜਿਥੋਂ ਉਹ ਭੇਸ ਬਦਲ ਕੇ ਬਚ ਨਿਕਲੀ ਅਤੇ ਨੇਪਾਲ ਦੇ ਰਾਣੇ ਦੀ ਸ਼ਰਣ ਵਿਚ ਪਹੁੰਚ ਗਈ। ਲਾਰਡ ਡਲਹੌਜ਼ੀ ਨੇ ਲਾਹੌਰ ਦੇ ਤੋਸ਼ਾਖਾਨੇ ਵਿਚੋਂ ਕੋਹਿਨੂਰ ਹੀਰਾ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਲਈ ਭੇਜ ਦਿੱਤਾ ਅਤੇ ਨਬਾਲਗ ਮਹਾਰਾਜਾ ਦਲੀਪ ਸਿੰਘ ਨੂੰ ਸਰ ਜਾਨ ਲਾਮਿਨ ਦੀ ਦੇਖ-ਰੇਖ ਵਿਚ ਈਸਾਈ ਬਣਾਉਣ ਦੀ ਕੋਝੀ ਚਾਲ ਚੱਲੀ। 8 ਮਾਰਚ 1853 ਨੂੰ ਮਹਾਰਾਜੇ ਦੇ ਕੇਸ ਕਤਲ ਕਰਕੇ ਈਸਾਈ ਧਰਮ ਵਿਚ ਦਾਖਲ ਕਰਨ ਲਈ ‘ਬੈਪਤਿਸਮਾ’ (ਭੳਪਟਸਿਮ) ਦੀ ਰਸਮ ਅਦਾ ਕੀਤੀ ਗਈ। ਇਸ ਕਾਰਵਾਈ ਦੇ ਇਕ ਸਾਲ ਬਾਅਦ ਦਲੀਪ ਸਿੰਘ ਨੂੰ ਸਮੁੰਦਰੀ ਜਹਾਜ਼ ‘ਐਸ.ਐਸ. ਹਿੰਦੁਸਤਾਨ’ ਰਾਹੀਂ ਇੰਗਲੈਂਡ ਭੇਜ ਦਿੱਤਾ ਗਿਆ ਅਤੇ ਉਸਦੀਆਂ ਸਿੱਖ ਭਾਵਨਾਵਾਂ ਨੂੰ ਖਤਮ ਕਰਨ ਲਈ ਪੂਰਾ ਪੂਰਾ ਪ੍ਰਬੰਧ ਕੀਤਾ ਗਿਆ ਸੀ।

ਮਹਾਰਾਜੇ ਨੂੰ ਈਸਾਈਅਤ ਵਿਚ ਰੰਗਣ ਲਈ ਬਾਈਬਲ ਦੀ ਸਿੱਖਿਆ ਦਿੱਤੀ ਗਈ ਅਤੇ ਹੋਰ ਐਸ਼ੋ-ਇਸ਼ਰਤ ਦਾ ਮਾਹੌਲ ਤਿਆਰ ਕੀਤਾ ਗਿਆ। ਉਸਦੀ ਸਲਾਨਾ ਪੈਨਸ਼ਨ 50000 ਪੌਂਡ ਲੰਡਨ ਨੇੜੇ ਇਕ ਮਹੱਲ ਅਤੇ ਸਹਿਜ਼ਾਦਿਆਂ ਵਾਲੀਆਂ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ। ਮਹਾਰਾਣੀ ਵਿਕਟੋਰੀਆ ਉਸਨੂੰ ਪੁੱਤਰਾਂ ਵਾਂਗ ਪਿਆਰ ਕਰਦੀ ਅਤੇ ਦਲੀਪ ਸਿੰਘ ਸ਼ਾਹੀ ਘਰਾਣੇ ਵਿਚ ਘੁਲਮਿਲ ਗਿਆ। ਉਹ ਮਹਾਰਾਣੀ ਦੀ ਅੱਖ ਦਾ ਤਾਰਾ ਬਣ ਗਿਆ ਅਤੇ ਲਾਰਡ ਡਲਹੌਜੀ ਇਸ ਗੱਲ ਤੋਂ ਸਖਤ ਨਾਰਾਜ਼ ਹੋ ਰਿਹਾ ਸੀ ਪਰ ਉਸਦੀ ਕੋਈ ਪੇਸ਼ ਨਾ ਗਈ। ਮਹਾਰਾਣੀ ਵਿਕਟੋਰੀਆ ਨੇ ਦਲੀਪ ਸਿੰਘ ਦੀਆਂ ਭਰ ਜਵਾਨੀ ਵਿਚ ਕੁਝ ਪੇਂਟਿੰਗ ਤਿਆਰ ਕਰਵਾਈਆਂ ਜੋ ਉਸਦੇ ਸ਼ਾਹੀ ਜਲਾਲ ਅਤੇ ਸਿੱਖੀ ਸ਼ਾਨ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ। ਅਜਾਇਬ ਘਰ ਵਿਚ ਮੈਨੂੰ ਮਹਾਰਾਜੇ ਦੇ ਪਰਿਵਾਰ ਦੇ ਮੈਂਬਰਾਂ ਦੇ ਚਿੱਤਰ ਵੀ ਮਿਲ ਗਏ ਅਤੇ ਲਾਰਡ ਡਲਹੌਜੀ ਦੁਆਰਾ ਭੇਂਟ ਕੀਤੀ ਬਾਈਬਲ ਦੀ ਕਾਪੀ ਇੰਗਲੈਂਡ ਦੇ ਸ਼ਹਿਜ਼ਾਦੇ ਅਤੇ ਸ਼ਹਿਜ਼ਾਦੀਆਂ ਦਲੀਪ ਸਿੰਘ ਦੇ ਚੰਗੇ ਦੋਸਤ ਬਣ ਗਏ ਉਹ ਲੰਡਨ ਦੇ ਕਲੱਬਾਂ ਵਿਚ ਸ਼ਾਹੀ ਘਰਾਣੇ ਦੀਆਂ ਦਾਅਵਤਾਂ ਵਿਚ ਅਤੇ ਹੋਰ ਰੰਗ ਰਲੀਆਂ ਵਿਚ ਗਲਤਾਨ ਰਹਿਣ ਲੱਗ ਪਿਆ ਅਤੇ ਹਮੇਸ਼ਾਂ ਕਰਜ਼ੇ ਥੱਲ੍ਹੇ ਦਬਿਆ ਰਹਿੰਦਾ।

ਸਿੱਖੀ ਵਿਚ ਮੁੜ ਪ੍ਰਵੇਸ਼

ਜਦੋਂ ਅੰਗਰੇਜ਼ ਸਰਕਾਰ ਨੂੰ ਪੂਰਾ ਯਕੀਨ ਹੋ ਗਿਆ ਕਿ ਮਹਾਰਾਜਾ ਦਲੀਪ ਸਿੰਘ ਹੁਣ ਸਿੱਖੀ ਤੋਂ ਦੂਰ ਹੋ ਗਿਆ ਹੈ ਅਤੇ ਈਸਾਈਅਤ ਦਾ ਮੁੱਦਈ ਬਣ ਚੁੱਕਾ ਹੈ ਤਾਂ ਉਸਨੂੰ ਭਾਰਤ ਆਉਣ ਦੀ ਆਗਿਆ ਮਿਲ ਗਈ। 16 ਜਨਵਰੀ 1861 ਨੂੰ ਦਲੀਪ ਸਿੰਘ ਦਾ ਆਪਣੀ ਵਿਛੜੀ ਮਾਂ ਰਾਣੀ ਜਿੰਦਾਂ ਨਾਲ ਕਲਕੱਤੇ ਵਿਚ ਮਿਲਾਪ ਹੋਇਆ। 14 ਸਾਲ ਦੇ ਬਨਵਾਸ ਤੋਂ ਬਾਅਦ ਮਾਂ-ਪੁੱਤ ਗਲੇ ਲੱਗ ਕੇ ਰੋਏ। ਪੁੱਤ ਦੇ ਵਿਛੋੜੇ ਵਿਚ ਰਾਣੀ ਜਿੰਦਾਂ ਰੋ-ਰੋ ਕੇ ਅੰਨ੍ਹੀ ਹੋ ਗਈ ਸੀ। ਪ੍ਰੰਤੂ ਜਦੋਂ ਉਸਦਾ ਹੱਥ ਦਲੀਪ ਦੇ ਸਿਰ 'ਤੇ ਗਿਆ ਤਾਂ ਉਸਦੀਆਂ ਭੁੱਬਾਂ ਹੀ ਨਿਕਲ ਗਈਆਂ ਉਸਦਾ ਪੁੱਤਰ ਦਲੀਪ ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਚੁੱਕਾ ਸੀ। ਗ਼ਮ ਵਿਚ ਗਲਤਾਨ ਰਾਣੀ ਨੇ ਬਹੁਤ ਹੀ ਭਾਵੁਕਤਾ ਭਰੇ ਲਹਿਜ਼ੇ ਵਿਚ ਕਿਹਾ, “ਪੁੱਤਰ ਤੇਰੇ ਪਿਉ ਦਾ ਕਾਇਮ ਕੀਤਾ ਖ਼ਾਲਸਾ ਰਾਜ ਗੁਆਚ ਜਾਣ 'ਤੇ ਵੀ ਮੈਨੂੰ ਐਨਾ ਅਫਸੋਸ ਨਹੀਂ ਸੀ ਹੋਇਆ ਜਿੰਨਾ ਅੱਜ ਤੇਰੇ ਸਿੱਖੀ ਸਰੂਪ ਦੇ ਗਵਾਚ ਜਾਣ 'ਤੇ ਹੋਇਆ ਹੈ। ਮਹਾਰਾਜੇ ਨੇ ਕੋਈ ਸ਼ਰਮ ਮਹਿਸੂਸ ਨਾ ਕੀਤੀ ਪ੍ਰੰਤੂ ਲੋਕਾਚਾਰੀ ਤੋਂ ਡਰਦੇ ਹੋਏ ਆਪਣੀ ਮਾਂ ਨੂੰ ਨਾਲ ਲੈ ਕੇ ਇੰਗਲੈਂਡ ਵੱਲ ਰਵਾਨਾ ਹੋ ਗਿਆ।

ਇੰਗਲੈਂਡ ਪਹੁੰਚ ਕੇ ਰਾਣੀ ਜਿੰਦਾਂ ਆਪਣੇ ਪੁੱਤ ਨੂੰ ਸਿੱਖੀ ਸਰੂਪ ਧਾਰਨ ਕਰਨ ਲਈ ਪ੍ਰੇਰਦੀ ਰਹੀ ਉਸਨੂੰ ਆਪਣਾ ਰਾਜ-ਭਾਗ ਪ੍ਰਾਪਤ ਕਰਨ ਲਈ ਵੀ ਪ੍ਰੇਰਿਆ। ਮਹਾਰਾਣੀ ਨੇ ਦੱਸਿਆ ਕਿ ਗੁਰੂਆਂ ਦੀ ਭਵਿੱਖਬਾਣੀ ਅਨੁਸਾਰ ਅੰਗਰੇਜ਼ੀ ਰਾਜ ਦਾ ਖ਼ਾਤਮਾ ਹੋਵੇਗਾ ਅਤੇ ਮੁੜ ਖ਼ਾਲਸ ਰਾਜ ਕਾਇਮ ਹੋਵੇਗਾ। ਪ੍ਰੰਤੂ ਦਲੀਪ ਸਿੰਘ ਮਾਂ ਦੀਆਂ ਨਸੀਹਤਾਂ ਨੂੰ ਮੰਨਦਾ ਨਹੀਂ ਸੀ। ਮੌਸਮ ਦੀ ਤਰਾਸਦੀ ਅਤੇ ਪੁੱਤਰ ਵਲੋਂ ਗ਼ਮਗੀਨ ਰਹਿਣ ਕਰਕੇ ਰਾਣੀ ਜਿੰਦਾਂ 1863 ਵਿਚ ਚਲਾਣਾ ਕਰ ਗਏ ਉਸਦੀ ਇੱਛਾ ਅਨੁਸਾਰ ਉਸਦਾ ਅੰਤਿਮ ਸੰਸਕਾਰ ਪੰਜਾਬ ਵਿਚ ਤਾਂ ਨਾ ਹੋ ਸਕਿਆ ਪ੍ਰੰਤੂ ਮਹਾਰਾਜੇ ਨੂੰ ਬੰਬਈ ਜਾਣ ਦੀ ਆਗਿਆ ਮਿਲ ਗਈ ਅਤੇ ਗੋਦਾਵਰੀ ਨਦੀ ਦੇ ਕੰਡੇ ਨਾਸਿਕ ਦੇ ਨੇੜੇ ਰਾਣੀ ਜਿੰਦਾਂ ਦਾ ਸਸਕਾਰ ਕਰਕੇ ਅਸਥੀਆਂ ਪਾਣੀ ਵਿਚ ਰੋੜ੍ਹ ਦਿੱਤੀਆਂ। ਦਲੀਪ ਸਿੰਘ ਰਸਤੇ ਵਿਚ ਮਿਸਰ ਦੇ ਸ਼ਹਿਰ ਕਾਇਰੋ ਵਿਖੇ ਰੁਕਿਆ ਅਤੇ ਇਕ ਖੂਬਸੂਰਤ ਕੁੜੀ ਬਾਂਬਾ ਮੂਲਰ ਨਾਲ ਸ਼ਾਦੀ ਕਰਵਾ ਲਈ। ਇਹ ਵਿਆਹ ਈਸਾਈ ਰਸਮਾਂ ਮੁਤਾਬਕ ਹੋਇਆ ਅਤੇ ਸ਼ਾਹੀ ਜੋੜੀ ਇੰਗਲੈਂਡ ਪਰਤ ਗਈ। 1863 ਵਿਚ ਮਹਾਰਾਜੇ ਨੇ ਲੰਡਨ ਛੱਡ ਕੇ ਕੈਂਬਰਿਜ ਦੇ ਨੇੜੇ ਐਲਵਿਡਨ ਅਸਟੇਟ ਖਰੀਦ ਲਈ ਜੋ 17000 ਏਕੜ ਉੱਪਰ ਫੈਲੀ ਹੋਈ ਸੀ। ਮਹਾਰਾਜੇ ਨੇ ਇਥੇ 1874 ਵਿਚ ਭਾਰਤ ਦੇ ਸ਼ਾਹੀ ਮਹਿਲਾਂ ਦੇ ਨਮੂਨੇ ਉੱਪਰ ਆਪਣਾ ਮਹਿਲ ਤਾਮੀਰ ਕਰਵਾਇਆ। ਇਸ ਮਹਿਲ ਅੰਦਰ ਉਹ ਐਸ਼ੋ-ਇਸ਼ਰਤ ਦਾ ਜੀਵਨ ਬਤੀਤ ਕਰਦਾ ਰਿਹਾ ਅਤੇ ਸ਼ਿਕਾਰ ਖੇਡਣ ਦਾ ਸ਼ੌਂਕ ਪਾਲਦਾ ਰਿਹਾ। ਸ਼ਾਹੀ ਘਰਾਣੇ ਦੇ ਸ਼ਹਿਜ਼ਾਦੇ ਵੀ ਉਸਦੀਆਂ ਸ਼ਿਕਾਰ ਪਾਰਟੀਆਂ ਵਿਚ ਸ਼ਾਮਿਲ ਹੁੰਦੇ ਰਹੇ।

1884 ਵਿਚ ਮਹਾਰਾਜੇ ਨੇ ਪੰਜਾਬ ਤੋਂ ਆਪਣੇ ਮਿੱਤਰ ਅਤੇ ਰਿਸ਼ਤੇਦਾਰ ਠਾਕਰ ਸਿੰਘ ਸੰਧਾਵਾਲੀਆ ਨੂੰ ਆਪਣੇ ਕੋਲ ਸੱਦ ਲਿਆ। ਠਾਕਰ ਸਿੰਘ ਨੇ ਦਲੀਪ ਸਿੰਘ ਨੂੰ ਗੁਰੂਆਂ ਦੀ ਭਵਿੱਖਬਾਣੀ ਯਾਦ ਕਰਵਾਈ ਅਤੇ ਦੱਸਿਆ ਕਿ ਅੰਗਰੇਜ਼ੀ ਸਰਕਾਰ ਨੇ ਧੋਖੇ ਨਾਲ ਤੇਰਾ ਰਾਜ-ਭਾਗ ਖੋਹਿਆ ਹੈ। ਤੇਰੀ ਨਾਬਾਲਿਗ ਉਮਰ ਦਾ ਫਾਇਦਾ ਉਠਾ ਕੇ ਤੇਰੀ ਨਿੱਜੀ ਜਾਇਦਾਦ ਜ਼ਬਤ ਕਰ ਲਈ ਹੈ ਜਿਸਦਾ ਤੂੰ ਜੱਦੀ ਵਾਰਿਸ ਹੈਂ। ਕੋਹੇਨੂਰ ਹੀਰਾ ਵੀ ਤੇਰਾ ਹੈ ਰੂਸ ਦੀ ਫੌਜ ਪੰਜਾਬ 'ਤੇ ਧਾਵਾ ਬੋਲੇਗੀ, ਅੰਗਰੇਜ਼ੀ ਰਾਜ ਦਾ ਖਾਤਮਾ ਹੋਵੇਗਾ। ਦਲੀਪ ਸਿੰਘ ਨਾਮ ਦਾ ਸਿੱਖ ਯੋਧਾ ਰੂਸੀ ਫੌਜ ਦੀ ਮਦਦ ਨਾਲ ਭਾਰਤ ਉੱਪਰ ਰਾਜ ਕਾਇਮ ਕਰੇਗਾ ਅਤੇ ਖ਼ਾਲਸੇ ਦਾ ਹਾਥੀ ਸਾਰੇ ਸੰਸਾਰ ਵਿਚ ਗੇੜਾ ਦੇਵੇਗਾ। ਬਚਪਨ ਦੇ ਦੋਸਤ ਦੀ ਨਸੀਹਤ ਦਲੀਪ ਸਿੰਘ ਦੇ ਰਾਸ ਆ ਗਈ ਅਤੇ ਆਪਣੀ ਮਾਂ ਦੀ ਤਾੜਨਾ ਯਾਦ ਕਰਕੇ ਉਹ ਸਿੱਖੀ ਸਰੂਪ ਧਾਰਨ ਕਰਨ ਲਈ ਤਿਆਰ ਹੋ ਗਿਆ। ਮਹਾਰਾਜੇ ਨੇ ਪੰਜਾਬ ਜਾਣ ਦੇ ਲਈ ਮਨ ਤਿਆਰ ਕਰ ਲਿਆ ਅਤੇ ਲੰਡਨ ਤੋਂ ਮਨਜ਼ੂਰੀ ਮੰਗੀ। ਪੰ੍ਰਤੂ ਅੰਗਰੇਜ਼ ਸਰਕਾਰ ਉਸਨੂੰ ਕਿਸੇ ਸ਼ਰਤ 'ਤੇ ਵੀ ਭਾਰਤ ਨਹੀਂ ਭੇਜਣਾ ਚਾਹੁੰਦੀ ਸੀ। ਮਹਾਰਾਜੇ ਨੇ ਆਪਣੀ ਜਾਇਦਾਦ ਅਤੇ ਕੋਹੀਨੂਰ ਹੀਰਾ ਵੀ ਮੰਗਿਆ ਉਸਨੇ ਆਪਣੇ ਦੇਸ਼ਵਾਸੀਆਂ ਦੇ ਨਾਮ 1886 ਈ: ਵਿਚ ਇਹ ਬਿਆਨ ਜਾਰੀ ਕੀਤਾ। “ਖ਼ਾਲਸਾ ਜੀ ਮੈਨੂੰ ਮੁਆਫ ਕਰ ਦੇਣਾ ਕਿਉਂਕਿ ਮੈਂ ਅਨਜਾਣਪੁਣੇ ਵਿਚ ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਕੇ ਇਸਾਈ ਧਰਮ ਧਾਰਣ ਕਰ ਲਿਆ ਸੀ ਮੇਰੀ ਇੱਛਾ ਹੈ ਕਿ ਮੈਂ ਬੰਬਈ ਪਹੁੰਚ ਕੇ ਫਿਰ ਖੰਡੇ ਦੀ ਪਾਹੁਲ ਲੈ ਕੇ ਖ਼ਾਲਸਾ ਸਜ ਜਾਵਾਂ।” ਠਾਕਰ ਸਿੰਘ ਆਪਣੇ ਨਾਲ ਇਕ ਗ੍ਰੰਥੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਲੈ ਗਏ ਸੀ। ਮਹਾਰਾਜੇ ਨੂੰ ਹਰ ਰੋਜ਼ ਬਾਣੀ ਦਾ ਪਾਠ ਵੀ ਸੁਣਾਇਆ ਜਾਂਦਾ ਸੀ। ਸਿੱਖੀ ਦੀ ਤੜਫ ਨੇ ਮਹਾਰਾਜੇ ਨੂੰ ਬਿਹਬਲ ਕਰ ਦਿੱਤਾ ਅਤੇ ਉਹ ਅੰਗਰੇਜ਼ ਸਰਕਾਰ ਦੇ ਵਿਰੋਧਤਾ ਦੇ ਬਾਵਜੂਦ 1886 ਈ: ਵਿਚ ਪੰਜਾਬ ਵੱਲ ਰਵਾਨਾ ਹੋ ਪਿਆ। ਉਸਨੇ ਆਪਣੇ ਪਰਿਵਾਰ ਦੇ ਮੈਂਬਰ ਵੀ ਨਾਲ ਲੈ ਲਏ ਅਤੇ ਆਪਣੀ ਆਮਦ ਬਾਰੇ ਪੰਜਾਬ ਵਾਸੀਆਂ ਦੇ ਨਾਮ ਸੰਦੇਸ਼ ਭੇਜ ਦਿੱਤਾ। ਲਾਰਡ ਡਫਰਿਨ ਨਹੀਂ ਸੀ ਚਾਹੁੰਦਾ ਕਿ ਮਹਾਰਾਜਾ ਭਾਰਤ ਵਿਚ ਪੁੱਜੇ ਕਿਉਂਕਿ ਪੰਜਾਬ ਵਿਚ ਉਸਦੇ ਪਰਤਣ ਦੀਆਂ ਖ਼ਬਰਾਂ ਸਨਸਨੀਖੇਜ਼ ਸਾਬਤ ਹੋ ਰਹੀਆਂ ਸਨ। ਕੂਕਿਆਂ ਨੇ ਮਹਾਰਾਜੇ ਦੇ ਹੱਕ ਵਿਚ ਅਫਵਾਹਾਂ ਫੈਲਾ ਰੱਖੀਆਂ ਸਨ ਅਤੇ ਗੁਰੂਆਂ ਦੀ ਭਵਿੱਖਬਾਣੀ ਅਤੇ ਖ਼ਾਲਸਾ ਰਾਜ ਦੀ ਪੁਨਰ ਸਥਾਪਨਾ ਵੀ ਉਨ੍ਹਾਂ ਦੀ ਹੀ ਕਾਢ ਜਾਪਦੀ ਹੈ। ਸੋਚੀ ਸਮਝੀ ਸਕੀਮ ਅਧੀਨ ਮਹਾਰਾਜੇ ਨੂੰ ਰਸਤੇ ਵਿਚ 'ਅਦਨ' ਦੀ ਬੰਦਰਗਾਹ 'ਤੇ ਹੀ ਕੈਦ ਕਰ ਲਿਆ ਗਿਆ। ਉਸਦੇ ਪਰਿਵਾਰ ਨੂੰ ਇੰਗਲੈਂਡ ਪਰਤਾ ਦਿੱਤਾ ਗਿਆ ਅਤੇ ਉਸਨੂੰ ਪਰਤਣ ਲਈ ਮਜਬੂਰ ਕੀਤਾ ਗਿਆ। ਠਾਕੁਰ ਸਿੰਘ ਨੇ ਦੋ ਸਿੰਘ ਪੰਜਾਬ ਤੋਂ ਅਦਨ ਭੇਜ ਦਿੱਤੇ ਅਤੇ ਤਿੰਨ ਹੋਰ ਫੌਜੀ ਸਿੰਘ ਅਦਨ ਤੋਂ ਲੈ ਕੇ 25 ਮਈ 1886 ਨੂੰ ਮਹਾਰਾਜਾ ਦਲੀਪ ਸਿੰਘ ਨੂੰ ਖੰਡੇ ਦੀ ਪਾਹੁਲ ਛਕਾਈ ਗਈ। ਉਹ ਸਿੰਘ ਤਾਂ ਸਜ ਗਿਆ ਪ੍ਰੰਤੂ ਉਸਦਾ ਪੰਜਾਬ ਪਹੁੰਚਣ ਦਾ ਸੁਪਨਾ ਸਾਕਾਰ ਨਾ ਹੋ ਸਕਿਆ ਉਦਾਸੀ ਅਤੇ ਬੇਵਸੀ ਦੀ ਹਾਲਤ ਵਿਚ ਉਹ ਪੈਰਿਸ ਪਰਤ ਗਿਆ। ਅੰਗਰੇਜ਼ ਸਰਕਾਰ ਨੂੰ ਪੈਨਸ਼ਨ ਅਤੇ ਸਾਰੀ ਜਾਇਦਾਦ ਰੱਦ ਕਰਨ ਲਈ ਅਰਜ਼ੀ ਭੇਜ ਦਿੱਤੀ ਉਹ ਗ਼ੁਲਾਮੀ ਦੇ ਜੀਵਨ ਤੋਂ ਤੰਗ ਆ ਚੁੱਕਾ ਸੀ ਉਸਨੇ ਆਪਣੇ ਪਰਿਵਾਰ ਤੋਂ ਵੀ ਨਾਤਾ ਤੋੜ ਲਿਆ ਅਤੇ ਫਰਾਂਸ ਵਿਚ ਰਹਿਣ ਦੀ ਠਾਣ ਲਈ।

ਮਹਾਰਾਜੇ ਦਾ ਭਾਰਤ ਦੀ ਅਜ਼ਾਦੀ ਲਈ ਘੋਲ

ਪੈਰਿਸ ਹਮੇਸ਼ਾਂ ਅਜ਼ਾਦੀ ਘੁਲਾਟੀਆਂ ਦੀ ਪਨਾਹਗਾਹ ਰਿਹਾ ਹੈ। ਮਹਾਰਾਜੇ ਨੇ ਆਪਣੇ ਅਜ਼ਾਦੀ ਦੇ ਘੋਲ ਲਈ ਇਸੇ ਸ਼ਹਿਰ ਨੂੰ ਅੱਡਾ ਬਣਾਇਆ। ਆਇਰਲੈਂਡ ਦੇ ਅਜ਼ਾਦੀ ਘੁਲਾਟੀਏ ਅੰਗਰੇਜ਼ ਸਰਕਾਰ ਦੇ ਵਿਰੁੱਧ ਬਗ਼ਾਵਤ ਲਈ ਤਿਆਰੀ ਕਰ ਰਹੇ ਸਨ। ਦਲੀਪ ਸਿੰਘ ਨੂੰ ਆਇਰਲੈਂਡ ਦੇ ਬਾਗ਼ੀਆਂ ਅਤੇ ਰੂਸੀ ਡਿਪਲੋਮੈਟਾਂ ਦੀ ਸਹਾਇਤਾ ਮਿਲ ਗਈ। ਉਸਨੇ ਆਪਣੀ ਸਕੀਮ ਨੂੰ ਸਿਰੇ ਚਾੜ੍ਹਨ ਲਈ ਪੈਰਿਸ ਵਿਚ ਦਫਤਰ ਖੋਲ੍ਹ ਲਿਆ। ਪਾਂਡੀਚਰੀ ਵਿਚ ਠਾਕਰ ਸਿੰਘ ਮਹਾਰਾਜੇ ਦਾ ਪ੍ਰਧਾਨ ਮੰਤਰੀ ਥਾਪਿਆ ਗਿਆ ਅਤੇ ਉਹ ਪੰਜਾਬ ਦੇ ਸਿੱਖਾਂ ਨਾਲ ਇਕ ਕੜੀ ਦਾ ਕੰਮ ਵੀ ਕਰ ਰਿਹਾ ਸੀ। ਪੈਰਿਸ ਤੋਂ ਮਹਾਰਾਜੇ ਨੇ ਦੋ ਸੰਦੇਸ਼ ਵੀ ਜਾਰੀ ਕੀਤੇ ਪਹਿਲਾ ਪੰਜਾਬ ਦੇ ਸਿੱਖ ਭਰਾਵਾਂ ਦੇ ਨਾਮ ਅਤੇ ਦੂਜਾ ਭਾਰਤ ਦੇ ਮਹਾਰਾਜਿਆਂ ਅਤੇ ਜਨਤਾ ਦੇ ਨਾਮ ਸੀ। ਦੋਹਾਂ ਵਿਚ ਅੰਗਰੇਜ਼ੀ ਰਾਜ ਵਿਰੁੱਧ ਬਗ਼ਾਵਤ ਲਈ ਪ੍ਰੇਰਿਆ ਗਿਆ ਸੀ।

ਰੂਸ ਦੇ ਜ਼ਾਰ ਤੋਂ ਫੌਜੀ ਸਹਾਇਤਾ ਪ੍ਰਾਪਤ ਕਰਨ ਲਈ ਮਹਾਰਾਜੇ ਨੇ ਰੂਸ ਜਾਣ ਦੀ ਤਿਆਰੀ ਕਰ ਲਈ। ਰੂਸ ਦੇ ਪ੍ਰਸਿੱਧ ਅਖ਼ਬਾਰ ‘ਮਾਸਕੋ ਗਜ਼ਟ’ ਦਾ ਐਡੀਟਰ ਮਿਸਟਰ ਕੈਟਕਾਫ ਮਹਾਰਾਜੇ ਦਾ ਵਿਚੋਲਾ ਬਣ ਗਿਆ। ਅਤੇ ਉਸਦੇ ਸੱਦੇ ਉੱਪਰ ਉਹ ਰੂਸ ਦੀ ਰਾਜਧਾਨੀ ਸੈਂਟ ਪੀਟਰਜ਼ ਬਰਗ ਜਾਣ ਲਈ ਤਿਆਰ ਹੋ ਗਿਆ। ਅੰਗਰੇਜ਼ ਸਰਕਾਰ ਨੇ ਮਹਾਰਾਜੇ ਦੀ ਹਰ ਕਾਰਵਾਈ ਉੱਪਰ ਨਿਗਾਹ ਰੱਖੀ ਹੋਈ ਸੀ ਅਤੇ ਉਸਦੇ ਪੈਰਿਸ ਦਫਤਰ ਦਾ ਇੰਚਾਰਜ ਅੰਗਰੇਜ਼ ਸਰਕਾਰ ਦੀ ਖੁਫੀਆ ਏਜੰਸੀ ਦਾ ਹੀ ਕਾਰਿੰਦਾ ਸੀ। ਹਰ ਖ਼ਬਰ ਲੰਡਨ ਅਤੇ ਸ਼ਿਮਲਾ ਤੁਰੰਤ ਭੇਜੀ ਜਾਂਦੀ ਰਹੀ। ਮਹਾਰਾਜੇ ਕੋਲ ਰੂਸ ਜਾਣ ਲਈ ਪਾਸਪੋਰਟ ਨਹੀਂ ਸੀ ਸੋ ਉਸਦੇ ਆਇਰਿਸ਼ ਦੋਸਤ, ਪੈਟਰਿਕ ਕੈਸੀ ਨੇ ਆਪਣੇ ਨਾਮ 'ਤੇ ਪਾਸਪੋਰਟ ਅਤੇ ਵੀਜ਼ਾ ਜਾਰੀ ਕਰਵਾ ਦਿੱਤਾ ਦਲੀਪ ਸਿੰਘ ਰੂਸ ਵਿਚ ਪੈਟਰਿਕ ਕੈਸੀ ਦੀ ਸ਼ਨਾਖਤ 'ਤੇ ਦਾਖਲ ਹੋਇਆ। ਰੂਸ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਇਕ ਅੰਗਰੇਜ਼ ਕੁੜੀ ਮਹਾਰਾਜੇ ਦੀ ਸਹੇਲੀ ਬਣ ਗਈ ਅਤੇ ਉਸਦੀ ਪਤਨੀ ਬਣ ਕੇ ਰੂਸ ਦਾ ਵੀਜ਼ਾ ਲੈ ਆਈ। ਕਈਆਂ ਦਾ ਖਿਆਲ ਹੈ ਕਿ ਇਹ ਵੀ ਅੰਗਰੇਜ਼ੀ ਸਰਕਾਰ ਦੀ ਜਸੂਸ ਸੀ। ਮਹਾਰਾਜਾ ਦਲੀਪ ਸਿੰਘ ਨਵੀਂ ਰਾਣੀ 'ਅਦਾ ਵੈਦਰਿਲ' (ਅਦੳ ਾਂੲਟਹੲਰਲਿਲ) ਅਤੇ ਇਕ ਸੇਵਾਦਾਰ ਅਰੂੜ ਸਿੰਘ ਗੱਡੀ 'ਤੇ ਸਵਾਰ ਹੋ ਕੇ ਪੈਰਿਸ ਤੋਂ ਰੂਸ ਦੀ ਰਾਜਧਾਨੀ ਵੱਲ ਚੱਲ ਪਏ। ਰਸਤੇ ਵਿਚ ਬਰਲਿਨ ਦੇ ਸਟੇਸ਼ਨ 'ਤੇ ਮਹਾਰਾਜੇ ਨੂੰ ਇਕ ਚੋਰ ਨੇ ਲੁੱਟ ਲਿਆ ਅਤੇ ਉਸਦਾ ਪਾਸਪੋਰਟ ਤੇ ਨਕਦੀ ਖੋਹ ਕੇ ਲੈ ਗਿਆ। ਹੁਣ ਰੂਸ ਦੇ ਬਾਰਡਰ 'ਤੇ ਮੁਸੀਬਤ ਆਣ ਪਈ ਅਤੇ ਕਈ ਦਿਨ ਰੁਕਣ ਤੋਂ ਬਾਅਦ ਅੱਗੇ ਲੰਘਣ ਦੀ ਇਜਾਜ਼ਤ ਮਿਲ ਗਈ ਜੋ ਮਿਸਟਰ ਕੈਟਕਾਫ ਦੀ ਮਦਦ ਕਰਕੇ ਸੰਭਵ ਹੋਇਆ।

ਰੂਸ ਦੇ ਜ਼ਾਰ ਦੀ ਧਾਂਕ ਸਾਰੇ ਯੂਰਪ ਵਿਚ ਸੀ ਅਤੇ ਅੰਗਰੇਜ਼ ਵੀ ਉਸਤੋਂ ਡਰਦੇ ਸਨ ਕਿਉਂਕਿ ਜ਼ਾਰ ਨੇ ਅਫਗਾਨਿਸਤਾਨ ਦੀ ਸਰਹੱਦ ਤਕ ਸਾਰਾ ਇਲਾਕਾ ਆਪਣੇ ਰਾਜ ਵਿਚ ਸ਼ਾਮਲ ਕਰ ਰੱਖਿਆ ਸੀ। ਦਲੀਪ ਸਿੰਘ ਨੇ ਇਕ ਪਟੀਸ਼ਨ ਤਿਆਰ ਕੀਤੀ ਜਿਸ ਵਿਚ ਦੱਸਿਆ ਗਿਆ ਸੀ ਕਿ ਗੁਰੂਆਂ ਦੀ ਭਵਿੱਖਬਾਣੀ ਕੀ ਹੈ ਅਤੇ ਉਹ ਰੂਸੀ ਫੌਜ ਦਾ ਜਰਨੈਲ ਬਣ ਕੇ ਪੰਜਾਬ ਉੱਪਰ ਧਾਵਾ ਬੋਲੇਗਾ ਅਤੇ ਪੰਜਾਬ ਦੇ ਸਿੱਖ ਫੌਜੀ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕਰ ਦੇਣਗੇ। ਜੇਕਰ ਇਹ ਸਕੀਮ ਸਿਰੇ ਚੜ੍ਹ ਗਈ ਤਾਂ ਰੂਸ ਨੂੰ ਧਨ ਨਾਲ ਮਾਲਾਮਾਲ ਕਰ ਦਿੱਤਾ ਜਾਵੇਗਾ ਅਤੇ ਉਸਦੀ ਸਰਹੱਦ ਪੰਜਾਬ ਤਕ ਕਾਇਮ ਹੋ ਜਾਵੇਗੀ। ਹਿੰਦੁਸਤਾਨ ਦੇ ਸਾਰੇ ਰਾਜੇ ਮਹਾਰਾਜੇ, ਦਲੀਪ ਸਿੰਘ ਦੀ ਮਦਦ 'ਤੇ ਹੋਣਗੇ ਅਤੇ ਖ਼ਾਲਸਾ ਰਾਜ ਮੁੜ ਬਹਾਲ ਹੋ ਜਾਵੇਗਾ। ਇਸ ਪਟੀਸ਼ਨ ਵਿਚ ਸਾਰੀ ਜੰਗੀ ਪਲੈਨ ਇਕ ਸੁਚੱਜੇ ਜਰਨੈਲ ਵਾਂਗ ਤਿਆਰ ਕੀਤੀ ਗਈ ਸੀ।

ਦਲੀਪ ਸਿੰਘ ਨੂੰ ਰੂਸੀ ਜ਼ਾਰ ਨਾਲ ਮਿਲਣ ਦਾ ਮੌਕਾ ਨਾ ਮਿਲਿਆ। ਕੈਟਕਾਫ ਨੇ ਉਸਨੂੰ ਮਾਸਕੋ ਬੁਲਾ ਭੇਜਿਆ ਅਤੇ ਉਹ ਕਈ ਮਹੀਨੇ ਇਕ ਹੋਟਲ ਵਿਚ ਰਹਿਣ ਉਪਰੰਤ ਮਾਸਕੋ ਦੇ ਬਾਹਰ ਸਸਤਾ ਘਰ ਲੈ ਕੇ ਰਹਿਣ ਲੱਗਾ। ਅਰੂੜ ਸਿੰਘ ਨੂੰ ਮਾਇਆ ਇਕੱਠੀ ਕਰਨ ਲਈ ਹਿੰਦੁਸਤਾਨ ਭੇਜਿਆ ਅਤੇ ਆਪਣੇ ਮਿਸ਼ਨ ਬਾਰੇ ਭਾਰਤੀ ਰਾਜਿਆਂ ਨੂੰ ਸੂਚਨਾ ਵੀ ਭੇਜੀ। ਜਿਸ ਤਰ੍ਹਾਂ ਕਹਿੰਦੇ ਹਨ ਕਿ ਮੁਸੀਬਤਾਂ ਇਕੱਠੀਆਂ ਹੀ ਆਉਂਦੀਆਂ ਹਨ। ਮਹਾਰਾਜੇ ਦੀ ਬਦਕਿਸਮਤੀ ਨੂੰ ਉਸਦੇ ਮਦਦਗਾਰ ਕੈਟਕਾਫ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਕੁਝ ਮਹੀਨੇ ਬਾਅਦ ਹੀ ਉਹ ਕੈਂਸਰ ਨਾਲ ਮਰ ਗਿਆ ਉਸ ਦੇ ਵਿਰੋਧੀ ਨਹੀਂ ਚਾਹੁੰਦੇ ਸਨ ਕਿ ਮਹਾਰਾਜਾ ਦਲੀਪ ਸਿੰਘ ਰੂਸੀ ਜ਼ਾਰ ਨੂੰ ਮਿਲੇ। ਪਾਂਡੀਚਰੀ ਵਿਚ ਠਾਕਰ ਸਿੰਘ ਦੀ ਮੌਤ ਹੋ ਗਈ ਅਤੇ ਅਰੂੜ ਸਿੰਘ ਜਦੋਂ ਕਲਕੱਤੇ ਪਹੁੰਚਿਆ ਤਾਂ ਉਸ ਨੂੰ ਇਕ ਬੰਗਾਲੀ ਬਾਬੂ ਮਿੱਤਰਾ ਨੇ ਧੋਖੇ ਨਾਲ ਪੁਲਿਸ ਦੇ ਹਵਾਲੇ ਕਰ ਦਿੱਤਾ। ਅੰਗਰੇਜ਼ੀ ਸਰਕਾਰ ਪਾਸ ਖੁਫੀਆ ਰਿਪੋਰਟਾਂ ਪੈਰਿਸ ਤੋਂ ਮਹਾਰਾਜੇ ਦਾ ਦਫਤਰ ਹੀ ਭੇਜ ਰਿਹਾ ਸੀ ਅਰੂੜ ਸਿੰਘ ਨੇ ਸਾਰੀ ਸਕੀਮ ਅਤੇ ਮਹਾਰਾਜੇ ਦੇ ਭੇਦ ਅੰਗਰੇਜ਼ ਹਾਕਮਾਂ ਨੂੰ ਦੱਸ ਕੇ ਆਪਣੀ ਜਾਨ ਬਚਾਈ। ਮਹਾਰਾਜਾ ਦਲੀਪ ਸਿੰਘ ਅਤੀ ਉਦਾਸ ਹਾਲਤ ਵਿਚ ਪੈਰਿਸ ਪਰਤਣ ਲਈ ਮਜਬੂਰ ਹੋ ਗਿਆ। ਪੈਰਿਸ ਵਿਚ ਮਹਾਰਾਜਾ ਮਜਬੂਰੀ ਵੱਸ ਦਿਨ ਕੱਟੀ ਕਰ ਰਿਹਾ ਸੀ ਕਿ ਉਸਦੇ ਪੁੱਤਰ ਮਿਲਣ ਆਏ ਅਤੇ ਇੰਗਲੈਂਡ ਪਰਤਣ ਲਈ ਮਜਬੂਰ ਕਰਨ ਲੱਗੇ। ਮਹਾਰਾਜੇ ਨੂੰ ਅਧਰੰਗ ਹੋ ਚੁੱਕਾ ਸੀ ਅਤੇ ਉਸਦੀ ਸੰਭਾਲ ਕਰਨ ਵਾਲਾ ਵੀ ਕੋਈ ਨਹੀਂ ਸੀ। ਉਸਦੀ ਦੂਸਰੀ ਰਾਣੀ ਵੀ ਕਦੇ ਕਦਾਈਂ ਹੀ ਪਤਾ ਕਰਨ ਆਉਂਦੀ ਸੀ। ਜੋ ਪੈਸਾ ਜਮ੍ਹਾ ਸੀ ਉਹ ਵੀ ਰਾਣੀ ਨੇ ਉਜਾੜ ਛੱਡਿਆ ਸੀ। ਦਲੀਪ ਸਿੰਘ ਵੱਡੇ ਪੁੱਤਰ ਵਿਕਟਰ ਨਾਲ ਫਰਾਂਸ ਦੇ ਦੱਖਣ ਦੇ ਵਿਚ ਦਿਲ ਪਰਚਾਵੇ ਲਈ ਗਿਆ ਤਾਂ ਮਹਾਰਾਣੀ ਵਿਕਟੋਰੀਆ ਵੀ ਛੁੱਟੀਆਂ ਕੱਟਣ ਉਧਰ ਆਈ ਹੋਈ ਸੀ। ਮਹਾਰਾਜਾ ਮਲਿਕਾ ਵਿਕਟੋਰੀਆ ਨੂੰ ਮਿਲਿਆ ਅਤੇ ਮੁਆਫੀ ਮੰਗੀ ਕਿਉਂਕਿ ਮਲਿਕਾ ਹਮੇਸ਼ਾਂ ਉਸਨੂੰ ਪਿਆਰ ਕਰਦੀ ਰਹੀ ਸੀ। ਮਲਿਕਾ ਨੇ ਮਹਾਰਾਜੇ ਦੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਵੀ ਕੀਤਾ ਰਾਣੀ ਬਾਂਬਾ ਤਾਂ 1887 ਵਿਚ ਹੀ ਮਰ ਗਈ ਅਤੇ ਮਾਂ-ਪਿਉ ਮਹਿਟਰ ਬੱਚੇ ਮਲਿਕਾ ਵਿਕਟੋਰੀਆ ਦੇ ਰਹਿਮ ਉੱਪਰ ਹੀ ਪਲਦੇ ਰਹੇ। ਦਲੀਪ ਸਿੰਘ ਇਕ ਵਾਰ ਲੰਡਨ ਗਿਆ ਅਤੇ ਬੱਚਿਆਂ ਨੂੰ ਮਿਲ ਕੇ ਪੈਰਿਸ ਪਰਤ ਆਇਆ। 1893 ਵਿਚ ਸਿੱਖਾਂ ਦਾ ਅਖੀਰੀ ਮਹਾਰਾਜਾ ਪੈਰਿਸ ਦੇ ਇਕ ਗੁਮਨਾਮ ਹੋਟਲ ਵਿਚ ਚਲਾਣਾ ਕਰ ਗਿਆ। ਉਸਦੀ ਇੱਛਾ ਦੇ ਵਿਰੁੱਧ ਉਸਦੇ ਮਿਰਤਕ ਸਰੀਰ ਨੂੰ ਐਲਵੀਡਨ ਦੇ ਗਿਰਜਾਘਰ ਦੇ ਕਬਰਿਸਤਾਨ ਵਿਚ ਦਫਨਾਇਆ ਗਿਆ। ਨਵੰਬਰ 2003 ਨੂੰ ਮੈਂ ਇਸ ਪਿੰਡ ਦੀ ਯਾਤਰਾ ਕੀਤੀ ਅਤੇ ਦਲੀਪ ਸਿੰਘ ਦੇ ਮਹਿਲ ਅਜਾਇਬ ਘਰ ਅਤੇ ਘੋੜੇ ਤੇ ਸਵਾਰ ਸਿੱਖ ਮਹਾਰਾਜੇ ਦਾ ਬੁੱਤ ਵੇਖਿਆ। ਮੈਂ ਸਰਦਾਰ ਤ੍ਰਿਲੋਚਨ ਸਿੰਘ (ਘੱਟਗਿਣਤੀ ਕਮੀਸ਼ਨ ਦੇ ਚੇਅਰਮੈਨ) ਹੋਰਾਂ ਦੀ ਰਾਇ ਨਾਲ ਸਹਿਮਤ ਹਾਂ ਕਿ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਪੰਜਾਬ ਵਿਚ ਲਿਆਂਦੀਆਂ ਜਾਣ ਅਤੇ ਸਿੱਖ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਮਰਨ ਤੋਂ ਪਹਿਲਾਂ ਸਿੰਘ ਸਜ ਗਿਆ ਸੀ।

ਪ੍ਰੋ. ਹਰਦੇਵ ਸਿੰਘ ਵਿਰਕ





Post Comment

Wednesday, October 17, 2012

ਸੁਲਤਾਨ-ਉਲ-ਕੌਮ ਸ: ਜੱਸਾ ਸਿੰਘ ਆਹਲੂਵਾਲੀਆ


20 ਅਕਤੂਬਰ ਨੂੰ ਬਰਸੀ 'ਤੇ ਵਿਸ਼ੇਸ਼

ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਦੇ ਹੱਥੀਂ ਪ੍ਰਵਾਨ ਚੜ੍ਹੇ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਯੁੱਧਵੀਰ ਅਤੇ ਧਰਮਵੀਰ ਵਜੋਂ ਸਿੱਖ-ਇਤਿਹਾਸ ਵਿਚ ਮਾਣ ਪ੍ਰਾਪਤ ਹੋਇਆ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਤਕਰੀਬਨ ਦਸ ਸਾਲ ਬਾਅਦ ਇਸ ਜਰਨੈਲ ਦਾ ਜਨਮ ਲਾਹੌਰ ਦੇ ਨੇੜੇ ਪਿੰਡ ਆਹਲੂ ਵਿਖੇ ਸ: ਬਦਰ ਸਿੰਘ ਦੇ ਗ੍ਰਹਿ ਵਿਖੇ 1718 ਈ: ਵਿਚ ਹੋਇਆ। ਸ: ਜੱਸਾ ਸਿੰਘ ਅਜੇ ਪੰਜ ਸਾਲ ਦੇ ਹੀ ਸਨ ਕਿ ਪਿਤਾ ਜੀ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦੀ ਸਿੱਖ ਧਰਮ ਅਤੇ ਗੁਰੂ-ਘਰ ਨਾਲ ਜੁੜੀ ਧਰਮੀ ਮਾਂ ਨੇ ਆਪਣੇ ਸਕੇ ਭਾਈ ਸ: ਭਾਗ ਸਿੰਘ ਦੀ ਸਹਾਇਤਾ ਨਾਲ ਆਪਣੇ ਬੱਚੇ ਸ: ਜੱਸਾ ਸਿੰਘ ਨੂੰ ਬਚਪਨ ਵਿਚ ਹੀ ਦਿੱਲੀ ਵਿਖੇ ਮਾਤਾ ਸੁੰਦਰੀ ਦੀ ਸੇਵਾ ਵਿਚ ਭੇਜ ਦਿੱਤਾ। ਸਿੱਖ ਇਤਿਹਾਸ ਦੇ ਪੰਨੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਸ: ਜੱਸਾ ਸਿੰਘ ਦੀ ਸਾਂਭ-ਸੰਭਾਲ ਅਤੇ ਪਾਲਣ-ਪੋਸ਼ਣ ਮਾਤਾ ਸੁੰਦਰੀ ਨੇ ਪੁੱਤਰਾਂ ਵਾਂਗ ਹੀ ਕੀਤਾ। ਉਸ ਸਮੇਂ ਦੀ ਦੁਨਿਆਵੀ ਸਿੱਖਿਆ ਅਰਬੀ-ਫਾਰਸੀ ਅਤੇ ਸ਼ਸਤਰ ਚਲਾਉਣ ਦੀ ਮੁਹਾਰਤ ਸ: ਜੱਸਾ ਸਿੰਘ ਨੇ ਮਾਤਾ ਜੀ ਦੀ ਅਗਵਾਈ ਵਿਚ ਪ੍ਰਾਪਤ ਕੀਤੀ। ਇਨ੍ਹਾਂ ਨੇ ਤਕਰੀਬਨ ਸੱਤ ਸਾਲ ਦਾ ਸਮਾਂ ਦਿੱਲੀ ਵਿਖੇ ਬਿਤਾਇਆ। ਇਸ ਦੌਰਾਨ ਸ: ਜੱਸਾ ਸਿੰਘ ਨੇ ਉਸ ਸਮੇਂ ਦੇ ਮੁਖੀ ਸਿੱਖਾਂ ਵਿਚ ਚੰਗੀ ਜਾਣ-ਪਛਾਣ ਬਣਾਈ। ਜਦੋਂ ਮਾਤਾ ਜੀ ਤੋਂ ਵਿਦਾਇਗੀ ਪ੍ਰਾਪਤ ਕੀਤੀ, ਉਸ ਵਕਤ ਮਾਤਾ ਜੀ ਨੇ ਸ: ਜੱਸਾ ਸਿੰਘ ਦੇ ਕਰਮਯੋਗੀ ਅਤੇ ਧਰਮੀ ਜੀਵਨ ਨੂੰ ਭਾਂਪਦਿਆਂ ਭਵਿੱਖ ਵਿਚ ਸਿੱਖ ਜਗਤ ਦੀ ਯੋਗ ਅਗਵਾਈ ਕਰਨ ਲਈ ਇਸ ਮਹਾਨ ਸਿਦਕੀ ਸਿੱਖ ਯੋਧੇ ਨੂੰ ਇਕ ਕਿਰਪਾਨ, ਇਕ ਗੁਰਜ, ਇਕ ਢਾਲ, ਇਕ ਕਮਾਨ, ਇਕ ਤੀਰਾਂ ਦਾ ਭੱਥਾ, ਇਕ ਖਿਲਅਤ ਅਤੇ ਇਕ ਚਾਂਦੀ ਦੀ ਚੋਬ ਬਖਸ਼ਿਸ਼ ਵਜੋਂ ਦੇ ਕੇ ਨਿਵਾਜਿਆ। ਜਦੋਂ ਸ: ਜੱਸਾ ਸਿੰਘ ਪੰਜਾਬ ਵਾਪਸ ਪੁੱਜੇ, ਆਉਂਦਿਆਂ ਹੀ ਸੇਵਾ ਅਤੇ ਸਿਮਰਨ ਦੇ ਮੁਜੱਸਮੇ ਮਹਾਨ ਜਰਨੈਲ ਨਵਾਬ ਕਪੂਰ ਸਿੰਘ ਦੇ ਜਥੇ ਵਿਚ ਸ਼ਾਮਿਲ ਹੋ ਗਏ।

ਆਪਣੀ ਦਲੇਰੀ, ਆਪਣੇ ਸੁਭਾਅ ਅਤੇ ਤੀਖਣ ਬੁੱਧੀ ਵਰਗੇ ਗੁਣਾਂ ਸਦਕਾ ਨਵਾਬ ਕਪੂਰ ਸਿੰਘ ਵਰਗੇ ਜਰਨੈਲ ਦੀ ਨੇੜਤਾ ਹਾਸਲ ਕਰ ਲਈ। ਨਵਾਬ ਕਪੂਰ ਸਿੰਘ ਨੇ ਵੀ ਇਨ੍ਹਾਂ ਨੂੰ ਪੁੱਤਰਾਂ ਵਾਂਗ ਪਾਲਿਆ। 1748 ਈ: ਵਿਚ ਨਵਾਬ ਕਪੂਰ ਸਿੰਘ ਦੀ ਸਿੱਖ ਸੈਨਾ ਦੇ ਬਹਾਦਰ ਸੂਰਬੀਰਾਂ ਨਾਲ ਮਿਲ ਕੇ ਸ: ਜੱਸਾ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ (ਦੁਰਾਨੀ) ਦੇ ਵੱਡੇ ਲਸ਼ਕਰ ਨੂੰ ਨੂਰ ਦੀ ਸਰਾਂ ਅਤੇ ਵੈਰੋਵਾਲ ਦੇ ਨੇੜੇ ਘੇਰ ਕੇ ਗੁਰੀਲੇ ਢੰਗ ਦੇ ਹਮਲੇ ਕਰਕੇ ਭਾਜੜਾਂ ਪਾ ਦਿੱਤੀਆਂ। ਅੰਮ੍ਰਿਤਸਰ ਦੇ ਮੁਗਲ ਹਾਕਮ ਸਲਾਬਤ ਖਾਨ ਨੂੰ ਹਰਾ ਕੇ ਵੱਖ-ਵੱਖ ਜਥਿਆਂ ਵਿਚ ਵੰਡੇ ਸਿੱਖਾਂ ਦੀ ਨਜ਼ਰ ਵਿਚ ਇਕ ਸੁਲਝੇ ਹੋਏ ਸਿੱਖ ਜਰਨੈਲ ਵਜੋਂ ਸਤਿਕਾਰ ਪ੍ਰਾਪਤ ਕੀਤਾ। ਇਸੇ ਸਾਲ ਨਵਾਬ ਕਪੂਰ ਸਿੰਘ ਨਾਲ ਮਿਲ ਕੇ ਵਿਸਾਖੀ ਦੇ ਪਾਵਨ ਅਵਸਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਰਬੱਤ ਖਾਲਸੇ ਦੇ ਜੁੜੇ ਇਕੱਠ ਵਿਚ ਸਿੱਖਾਂ ਦੇ 65 ਜਥਿਆਂ ਨੂੰ ਇਕੱਠੇ ਕਰਕੇ 11 ਮਿਸਲਾਂ ਵਿਚ (12ਵੀਂ ਮਿਸਲ ਫੂਲਕੀਆ ਤੋਂ ਬਿਨਾਂ) ਵੰਡ ਕੇ 'ਦਲ ਖਾਲਸਾ' ਦੀ ਸਥਾਪਨਾ ਕੀਤੀ। ਦਲ ਖਾਲਸਾ ਦੇ ਪਹਿਲੇ ਜਰਨੈਲ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਥਾਪਿਆ ਗਿਆ। ਇਸ ਤੋਂ ਇਲਾਵਾ ਆਪ ਆਹਲੂਵਾਲੀਆ ਮਿਸਲ ਦੇ ਸੰਸਥਾਪਕ ਵੀ ਸਨ। 7 ਅਕਤੂਬਰ 1753 ਈ: ਨੂੰ ਨਵਾਬ ਕਪੂਰ ਸਿੰਘ ਦੇ ਅਕਾਲ ਚਲਾਣੇ ਤੋਂ ਪਿੱਛੋਂ ਸ: ਜੱਸਾ ਸਿੰਘ ਸਿੱਖ ਕੌਮ ਦੀ ਸੈਨਿਕ ਸ਼ਕਤੀ ਦੇ ਸ਼੍ਰੋਮਣੀ ਜਰਨੈਲ ਬਣੇ। ਸ਼੍ਰੋਮਣੀ ਜਰਨੈਲ ਬਣਨ ਤੋਂ ਇਕ ਮਹੀਨੇ ਬਾਅਦ ਲਾਹੌਰ ਦੇ ਸੂਬੇਦਾਰ ਮੀਰ ਮੰਨੂ ਦੀ ਮੌਤ ਤੋਂ ਪਿੱਛੋਂ ਇਨ੍ਹਾਂ ਮੱਧ ਪੰਜਾਬ ਵਿਚ ਪੂਰਾ ਦਬਦਬਾ ਕਾਇਮ ਕਰ ਲਿਆ। ਪਰਜਾ ਤੋਂ ਟੈਕਸ ਵਸੂਲੀ ਸ਼ੁਰੂ ਕਰ ਦਿੱਤੀ। ਇਸ ਲਗਾਨ ਵਿਚ ਪਰਜਾ ਦੀ ਰੱਖਿਆ ਲਈ ਟੈਕਸ ਅਤੇ ਨਜ਼ਰਾਨਾ ਸ਼ਾਮਿਲ ਸਨ।

ਸ: ਜੱਸਾ ਸਿੰਘ ਆਹਲੂਵਾਲੀਆ ਦੇ ਇਨ੍ਹਾਂ ਯਤਨਾਂ ਨਾਲ ਸਿੱਖ ਕੌਮ ਦੀ ਆਰਥਿਕ ਦਸ਼ਾ ਵਿਚ ਸੁਧਾਰ ਹੋਇਆ। 1757 ਈ: ਵਿਚ ਅਹਿਮਦ ਸ਼ਾਹ ਦੁਰਾਨੀ ਵੱਲੋਂ ਲਾਹੌਰ ਦੇ ਸੂਬੇਦਾਰ ਤੈਮੂਰ ਦੀ ਫੌਜ ਉੱਤੇ ਹਮਲਾ ਕਰਕੇ ਕਰਤਾਰਪੁਰ ਤੋਂ ਲੁੱਟ ਦਾ ਸਾਮਾਨ ਲੈ ਕੇ ਜਾਂਦੇ ਨੂੰ ਘੇਰ ਕੇ ਸਾਰਾ ਕੀਮਤੀ ਸਾਮਾਨ ਤੇ ਧਨ-ਦੌਲਤ ਖੋਹ ਲਿਆ ਜਦੋਂ ਦੁਰਾਨੀ ਹਿੰਦੁਸਤਾਨ 'ਤੇ ਪੰਜਵਾਂ ਹਮਲਾ ਕਰਕੇ 1761 ਈ: ਵਿਚ ਮਰਹੱਟਿਆਂ ਨੂੰ ਹਰਾ ਕੇ ਵਾਪਸ ਅੰਮ੍ਰਿਤਸਰ ਦੇ ਕੋਲੋਂ ਲੰਘ ਰਿਹਾ ਸੀ ਤਾਂ ਦੁਰਾਨੀਆਂ ਦੀ ਫੌਜ ਉੱਪਰ ਸ: ਜੱਸਾ ਸਿੰਘ ਨੇ ਭਾਰੀ ਸਿੱਖ ਲਸ਼ਕਰ ਨਾਲ ਹਮਲਾ ਕਰਕੇ 2200 ਜਵਾਨ ਲੜਕੀਆਂ ਅਤੇ ਔਰਤਾਂ ਜੋ ਉਹ ਹਿੰਦੁਸਤਾਨ ਤੋਂ ਲਿਜਾ ਰਿਹਾ ਸੀ, ਨੂੰ ਛੁਡਵਾ ਕੇ ਘਰੋ-ਘਰ ਪਹੁੰਚਾਇਆ। 1761 ਈ: ਵਿਚ ਹੀ ਸ਼ੁਕਰਚਕੀਆ, ਕਨ੍ਹਈਆ ਅਤੇ ਭੰਗੀ ਮਿਸਲਾਂ ਦੇ ਸਿੱਖ ਸੂਰਬੀਰਾਂ ਨੂੰ ਲੈ ਕੇ ਲਾਹੌਰ ਦੇ ਅਫ਼ਗਾਨ ਸੂਬੇਦਾਰ ਖਵਾਜ਼ਾ ਉਬੇਦ ਖਾਨ ਨੂੰ ਗੁਜਰਾਂਵਾਲੇ ਨੇੜੇ ਲੱਕ-ਤੋੜਵੀਂ ਹਾਰ ਦੇ ਕੇ ਲਾਹੌਰ ਤੱਕ ਉਸ ਦਾ ਪਿੱਛਾ ਕੀਤਾ ਅਤੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਸਿੱਖ ਕੌਮ ਨੇ 'ਸੁਲਤਾਨੁਲ ਕੌਮ' ਦੇ ਰੁਤਬੇ ਦਾ ਐਲਾਨ ਕੀਤਾ ਅਤੇ ਖਾਲਸੇ ਦਾ ਸਿੱਕਾ ਚਲਾਇਆ।

ਜਦੋਂ ਦੁਰਾਨੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ 1762 ਈ: ਵਿਚ ਵੱਡੀ ਫੌਜੀ ਤਾਕਤ ਨਾਲ ਹਿੰਦੁਸਤਾਨ 'ਤੇ ਮੁੜ ਹਮਲਾ ਕੀਤਾ। ਉਸ ਸਮੇਂ ਦਲ ਖਾਲਸਾ ਦੇ ਸਰਦਾਰ ਆਪਣੀ ਸੈਨਿਕ ਸ਼ਕਤੀ ਅਤੇ ਪਰਿਵਾਰਾਂ ਸਮੇਤ ਮਾਲੇਰਕੋਟਲਾ ਦੇ ਨੇੜੇ 'ਕੁੱਪ ਰੋਹੀੜਾ' ਦੇ ਆਸ-ਪਾਸ ਠਹਿਰੇ ਹੋਏ ਸਨ। ਦੁਰਾਨੀ ਨੇ ਵੱਡੀ ਫੌਜੀ ਤਾਕਤ ਨਾਲ ਲਾਹੌਰ ਤੋਂ ਲਗਭਗ 36 ਘੰਟਿਆਂ ਵਿਚ ਢਾਈ ਸੌ ਕਿਲੋਮੀਟਰ ਦਾ ਸਫਰ ਤੈਅ ਕਰਕੇ ਸਿੱਖਾਂ ਉੱਤੇ ਹਮਲਾ ਕੀਤਾ। ਆਪਣੇ ਜਰਨੈਲ ਸ: ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਜਾਨ ਹੂਲ ਕੇ ਲੜੇ ਤੇ ਲੜਦੇ-ਲੜਦੇ ਆਪਣੇ ਪਰਿਵਾਰਾਂ ਨੂੰ ਬਰਨਾਲੇ ਵੱਲ ਲਈ ਜਾ ਰਹੇ ਸਨ। ਦੁਰਾਨੀ ਨੇ ਇਸ ਹਮਲੇ ਦੌਰਾਨ 20,000 ਦੇ ਲਗਭਗ ਸਿੱਖ ਸੈਨਿਕ, ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਸ਼ਹੀਦ ਕੀਤਾ। ਇਸ ਘਟਨਾ ਨੂੰ ਸਿੱਖ-ਇਤਿਹਾਸ ਵਿਚ 'ਵੱਡੇ ਘੱਲੂਘਾਰੇ' ਵਜੋਂ ਯਾਦ ਕੀਤਾ ਜਾਂਦਾ ਹੈ। ਅੱਜਕਲ੍ਹ ਇਸ ਅਸਥਾਨ 'ਤੇ ਵੱਡੇ ਘੱਲੂਘਾਰੇ ਦੀ ਯਾਦਗਾਰ ਦੀ ਉਸਾਰੀ ਹੋ ਰਹੀ ਹੈ। ਇਤਿਹਾਸ ਮੁਤਾਬਿਕ ਇਸ ਲੜਾਈ ਦੌਰਾਨ ਸ: ਜੱਸਾ ਸਿੰਘ ਦੇ ਸਰੀਰ ਉੱਤੇ 22 ਵੱਡੇ ਫੱਟ ਲੱਗੇ ਸਨ। ਇਸ ਤੋਂ ਪਿੱਛੋਂ ਦੁਰਾਨੀ (ਅਹਿਮਦ ਸ਼ਾਹ ਅਬਦਾਲੀ) ਨੇ ਵਾਪਸ ਮੁੜਦਿਆਂ ਅੰਮ੍ਰਿਤਸਰ ਸ਼ਹਿਰ ਉੱਤੇ ਹਮਲਾ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ। ਸ: ਜੱਸਾ ਸਿੰਘ ਨੇ ਸਿਆਣਪ ਅਤੇ ਸੈਨਿਕ ਜਰਨੈਲ ਵਜੋਂ 'ਦਲ ਖਾਲਸਾ' ਮੁੜ ਸੁਰਜੀਤ ਕੀਤਾ ਅਤੇ ਵੱਡੇ ਘੱਲੂਘਾਰੇ ਤੋਂ ਦੋ ਸਾਲ ਬਾਅਦ 1764 ਈ: ਵਿਚ ਸਰਹਿੰਦ ਉੱਤੇ ਹਮਲਾ ਕਰਕੇ ਅਫਗਾਨ ਫੌਜਦਾਰ ਜ਼ੈਨ ਖਾਂ ਨੂੰ ਮਾਰ ਕੇ ਸਾਰਾ ਸ਼ਹਿਰ ਨੇਸਤੋਨਾਬੂਦ ਕਰ ਦਿੱਤਾ।

ਹੁਣ ਸ: ਜੱਸਾ ਸਿੰਘ ਦੀ ਅਗਵਾਈ ਵਿਚ ਦਲ ਖਾਲਸਾ ਨੇ ਜਮਨਾ ਪਾਰ ਦੇ ਇਲਾਕਿਆਂ ਉੱਤੇ ਸਖਤ ਹਮਲੇ ਕਰਕੇ ਦਿੱਲੀ ਤੱਕ ਮੁੜ ਸਿੱਖ ਸ਼ਕਤੀ ਦੀ ਧਾਂਕ ਜਮਾਈ। ਜਦੋਂ ਮੁੜ ਦੁਰਾਨੀ 1765 ਈ: ਵਿਚ ਹਿੰਦੁਸਤਾਨ 'ਤੇ ਚੜ੍ਹ ਕੇ ਆਇਆ, ਉਦੋਂ ਉਹ ਸਿੱਖ ਸ਼ਕਤੀ ਤੋਂ ਘਬਰਾਉਂਦਾ ਸੀ, ਉਸ ਨੇ ਸਿੱਖਾਂ ਨਾਲ ਸਮਝੌਤਾ ਕਰਕੇ ਸ਼ਾਂਤੀ ਕਾਇਮ ਕਰਨ ਦਾ ਯਤਨ ਕੀਤਾ ਪਰ ਮਹਾਨ ਜਰਨੈਲ ਸ: ਜੱਸਾ ਸਿੰਘ ਨੇ ਉਸ ਦੀ ਇਸ ਸਲਾਹ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ। ਸ: ਜੱਸਾ ਸਿੰਘ ਨੇ ਦੁਆਬੇ ਦਾ ਬਹੁਤ ਸਾਰਾ ਇਲਾਕਾ ਫਤਹਿ ਕਰਕੇ 1774 ਈ: ਵਿਚ ਕਪੂਰਥਲਾ ਨੂੰ ਰਾਜਧਾਨੀ ਬਣਾ ਕੇ ਰਿਆਸਤ ਕਾਇਮ ਕੀਤੀ। 1779 ਈ: ਵਿਚ ਦਿੱਲੀ ਦੇ ਸੂਬੇਦਾਰ ਅਬਦੁਲ ਅਹਿਮਦ ਖਾਨ ਨੇ ਪਟਿਆਲਾ ਦੇ ਰਾਜੇ ਸ: ਅਮਰ ਸਿੰਘ ਉੱਤੇ ਹਮਲਾ ਕੀਤਾ ਤਾਂ ਸ: ਜੱਸਾ ਸਿੰਘ ਸਿੱਖ ਸੈਨਾ ਸਮੇਤ ਸ: ਅਮਰ ਸਿੰਘ ਦੀ ਸਹਾਇਤਾ ਲਈ ਗਿਆ। ਮੁਗਲ ਫੌਜਾਂ ਨੂੰ ਪਟਿਆਲੇ ਤੋਂ ਵਾਪਸ ਭੇਜ ਕੇ 7 ਲੱਖ ਹਰਜਾਨੇ ਵਜੋਂ ਪ੍ਰਾਪਤ ਕੀਤੇ। 18ਵੀਂ ਸਦੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜੇ ਕਿਸੇ ਸਿੱਖ ਜਰਨੈਲ ਦਾ ਜ਼ਿਕਰ ਸੁਨਹਿਰੀ ਅੱਖਰਾਂ ਵਿਚ ਕੀਤਾ ਜਾਂਦਾ ਹੈ ਤਾਂ ਉਹ ਮਾਣ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਜਾਂਦਾ ਹੈ। ਸ: ਜੱਸਾ ਸਿੰਘ ਜਿਥੇ ਮਹਾਨ ਯੋਧੇ ਸਨ, ਉਥੇ ਉਸ ਸਮੇਂ ਦੀਆਂ ਧਰਮੀ ਸ਼ਖ਼ਸੀਅਤਾਂ ਵਿਚੋਂ ਵੀ ਉਨ੍ਹਾਂ ਨੂੰ ਹੀ ਯਾਦ ਕੀਤਾ ਜਾਂਦਾ ਹੈ। ਜਿਨ੍ਹਾਂ ਪੰਜ ਪਿਆਰਿਆਂ ਵਿਚ ਸ: ਜੱਸਾ ਸਿੰਘ ਅੰਮ੍ਰਿਤ ਛਕਾਉਣ ਲਈ ਜਾਂਦੇ ਸਨ ਤਾਂ ਖੰਡੇ ਦੀ ਪਾਹੁਲ ਲੈਣ ਵਾਲੇ ਵਹੀਰਾਂ ਘੱਤ ਕੇ ਜਾਂਦੇ ਸਨ। ਪਟਿਆਲਾ ਦੇ ਰਾਜਾ ਸ: ਅਮਰ ਸਿੰਘ ਨੇ ਸ: ਜੱਸਾ ਸਿੰਘ ਦੀ ਅਗਵਾਈ ਵਿਚ ਖੰਡੇ ਦੀ ਪਾਹੁਲ ਲਈ ਸੀ। ਇਹ ਮਹਾਨ ਜਰਨੈਲ 1783 ਈ: ਵਿਚ 20 ਅਕਤੂਬਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਸ: ਜੱਸਾ ਸਿੰਘ ਆਹਲੂਵਾਲੀਆ ਦੀ ਯਾਦ ਵਿਚ 18 ਤੋਂ 20 ਅਕਤੂਬਰ ਤੱਕ ਮਹਾਨ ਗੁਰਮਤਿ ਸਮਾਗਮ ਬੁਰਜ ਅਕਾਲੀ ਫੂਲਾ ਸਿੰਘ, ਅੰਮ੍ਰਿਤਸਰ ਵਿਖੇ ਹੋ ਰਿਹਾ ਹੈ। ਸਿੱਖ ਕੌਮ ਪ੍ਰਤੀ ਕੀਤੀਆਂ ਸੇਵਾਵਾਂ ਅਤੇ ਕੁਰਬਾਨੀ ਸਦਕਾ ਉਸ ਸਮੇਂ ਦੇ ਮੁਖੀ ਸਿੱਖਾਂ ਨੇ ਸ: ਜੱਸਾ ਸਿੰਘ ਦੀ ਸਮਾਧ ਬਾਬਾ ਅਟੱਲ ਰਾਇ ਦੇ ਸਥਾਨ ਦੇ ਬਿਲਕੁਲ ਨੇੜੇ ਅੰਮ੍ਰਿਤਸਰ ਵਿਖੇ ਬਣਵਾਈ।

ਭਗਵਾਨ ਸਿੰਘ ਜੌਹਲ
-ਪਿੰਡ ਜੌਹਲ, ਡਾਕ: ਬੋਲੀਨਾ ਦੁਆਬਾ, ਜਲੰਧਰ-144101. ਮੋਬਾ: 98143-24040

ਪੋਸਟ ਕਰਤਾ: ਗੁਰਸ਼ਾਮ ਸਿੰਘ 


Post Comment