ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, March 9, 2013

ਸਿੱਖ ਇਤਿਹਾਸ ਵਿੱਚ ਸ਼ਹਾਦਤ-2


ਲੋਕਤੰਤਰ ਵਿੱਚ ਅਦਾਲਤਾਂ ਨਾਬਾਲਗ ਬੱਚਿਆਂ ਨੂੰ ਦੋਸ਼ੀ ਹੋਣ ‘ਤੇ ਵੀ ਮੌਤ ਦੀ ਸਜ਼ਾ ਨਹੀਂ ਦਿੰਦੀਆਂ ਪਰ ਇੱਥੇ ਤਾਂ ਮੁਗ਼ਲ ਹਕੂਮਤ ਨੇ ਸਭ ਅਸੂਲਾਂ ਨੂੰ ਛਿੱਕੇ ਟੰਗ ਦਿੱਤਾ ਸੀ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਹੀ ਮਾਤਾ ਗੁਜਰੀ ਜੀ ਦੀ ਸ਼ਹਾਦਤ ਜੁੜੀ ਹੋਈ ਹੈ। ਕਿਹਾ ਜਾਂਦਾ ਹੈ ਕਿ ਜਦੋਂ ਮਾਤਾ ਜੀ ਨੇ ਆਪਣੇ ਮਾਸੂਮ ਪੋਤਿਆਂ ਦੀਆਂ ਸ਼ਹਾਦਤਾਂ ਬਾਰੇ ਸੁਣਿਆ ਤਾਂ ਉਨ੍ਹਾਂ ਨੇ ਬੁਰਜ ਦੀ ਛੱਤ ਉਪਰੋਂ ਡਿੱਗ ਕੇ ਆਪਣੇ ਸੁਆਸ ਤਿਆਗ ਦਿੱਤੇ ਸਨ। ਇਹ ਗੱਲਾਂ ਠੀਕ ਨਹੀਂ ਹਨ। ਇਹ ਗੱਲਾਂ ਮੁਗ਼ਲ ਹਕੂਮਤ ਦੀਆਂ ਫੈਲਾਈਆਂ ਹੋਈਆਂ ਸਨ। ਇਸ ਤਰ੍ਹਾਂ ਦੀਆਂ ਗੱਲਾਂ ਫੈਲਾ ਕੇ ਉਹ ਮਾਤਾ ਗੁਜਰੀ ਜੀ ਦੀ ਮੌਤ ਦੀ ਜ਼ਿੰਮੇਵਾਰੀ ਆਪਣੇ ਸਿਰੋਂ ਲਾਹੁਣਾ ਚਾਹੁੰਦੀ ਸੀ। ਮਾਤਾ ਜੀ ਅਤੇ ਬੱਚੇ ਠੰਢੇ ਬੁਰਜ ਵਿੱਚ ਕੈਦ ਸਨ। ਕੈਦੀ ਨੂੰ ਤਾਂ ਕੈਦ ਕੋਠੜੀ ਵਿੱਚੋਂ ਬਾਹਰ ਨਿਕਲਣ ਦੀ ਵੀ ਇਜਾਜ਼ਤ ਨਹੀਂ ਹੁੰਦੀ। ਸਰਹਿੰਦ ਦਾ ਠੰਢਾ ਬੁਰਜ ਉਸ ਵਿਸ਼ਾਲ ਕਿਲ੍ਹੇ ਦਾ ਹਿੱਸਾ ਸੀ ਜਿਸ ਦਾ ਘੇਰਾ ਬਹੁਤ ਵਿਸ਼ਾਲ ਸੀ ਅਤੇ ਬੁਰਜਾਂ ਦੀ ਉਚਾਈ ਵੀ ਬਹੁਤ ਸੀ। ਐਸੇ ਵਿਸ਼ਾਲ ਕਿਲ੍ਹੇ ਵਿਚਲੀਆਂ ਪੌੜੀਆਂ ਰਾਹੀਂ ਮਾਤਾ ਜੀ ਕੈਦ ਕੋਠੜੀ ਵਿੱਚੋਂ ਨਿਕਲ ਕੇ ਕਿਵੇਂ ਬੁਰਜ ਦੀ ਛੱਤ ਉਪਰ ਚਲੇ ਜਾਣਗੇ? ਕਿਲ੍ਹੇ ਦੀਆਂ ਛੱਤਾਂ ਉਪਰ ਵੀ ਬਹੁਤ ਉੱਚੇ-ਉੱਚੇ ਜੰਗਲੇ ਹੁੰਦੇ ਸਨ। ਇਹ ਜੰਗਲੇ ਜੰਗੀ ਨੀਤੀ ਨੂੰ ਸਾਹਮਣੇ ਰੱਖ ਕੇ ਬਣਾਏ ਜਾਂਦੇ ਸਨ। ਇਨ੍ਹਾਂ ਉੱਪਰ ਚੜ੍ਹ ਕੇ ਮਾਤਾ ਜੀ ਲਈ ਉਪਰੋਂ ਛਾਲ ਮਾਰਨਾ ਉੱਕਾ ਹੀ ਅਸੰਭਵ ਸੀ। ਇਹ ਗੱਲ ਸਾਰੀ ਹੀ ਗਲਤ ਹੈ। ਮਾਤਾ ਗੁਜਰੀ ਜੀ ਐਸੇ ਦ੍ਰਿੜ੍ਹ ਇਰਾਦੇ ਵਾਲੇ ਸਨ ਕਿ ਉਨ੍ਹਾਂ ਨੇ ਕੈਦ ਵਿੱਚ ਵੀ ਆਪਣੇ ਮਾਸੂਮ ਪੋਤਿਆਂ ਨੂੰ ਡੋਲਣ ਨਹੀਂ ਦਿੱਤਾ। ਉਹ ਉਨ੍ਹਾਂ ਨੂੰ ਹਰ ਸਮੇਂ ਇਹੋ ਸਿੱਖਿਆ ਦਿੰਦੇ ਸਨ, ”ਬੱਚਿਓ, ਤੁਸੀਂ ਆਪਣੇ ਧਰਮ ਦੀ ਰਾਖੀ ਕਰਕੇ ਹੀ ਆਪਣੇ ਦਾਦੇ ਅਤੇ ਪਿਤਾ ਦਾ ਨਾਂ ਰੋਸ਼ਨ ਕਰਨਾ ਹੈ। ਜੇਕਰ ਮੌਤ ਤੋਂ ਡਰ ਕੇ ਦੁਸ਼ਮਣ ਦੀ ਈਨ ਮੰਨ ਜਾਉਗੇ ਤਾਂ ਤੁਹਾਡੇ ਦਾਦਾ ਜੀ ਅਤੇ ਪਿਤਾ ਜੀ ਦਾ ਨਾਂ ਦਾਗੀ ਹੋ ਜਾਵੇਗਾ।” ਇਹ ਮਾਤਾ ਜੀ ਦੀ ਦ੍ਰਿੜ੍ਹਤਾ ਅਤੇ ਦਲੇਰੀ ਦਾ ਹੀ ਸਿੱਟਾ ਸੀ ਕਿ ਛੋਟੇ ਬੱਚਿਆਂ ਨੇ ਦੁਸ਼ਮਣ ਦੀ ਈਨ ਨਹੀਂ ਮੰਨੀ। ਬੱਚਿਆਂ ਨੂੰ ਸ਼ਹੀਦ ਕਰਨ ਤੋਂ ਬਾਅਦ ਵਜ਼ੀਰ ਖ਼ਾਂ ਨੇ ਬੱਚਿਆਂ ਦੇ ਦਾਦੀ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਸੀ ਭਾਵੇਂ ਇਸ ਗੱਲ ਦੀ ਜਾਣਕਾਰੀ ਨਹੀਂ ਮਿਲਦੀ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ ਸੀ।
ਇਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੇ ਖ਼ਾਲਸੇ ਦੇ ਸੰਘਰਸ਼ ਨੂੰ ਬੜਾ ਬਲ ਬਖ਼ਸ਼ਿਆ ਸੀ। ਇੱਥੋਂ ਹੀ ਪ੍ਰੇਰਨਾ ਲੈ ਕੇ ਖ਼ਾਲਸੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਪੰਜਾਬ ਵਿੱਚੋਂ ਮੁਗ਼ਲ ਸਾਮਰਾਜ ਨੂੰ ਢਹਿ-ਢੇਰੀ ਕਰਕੇ ਖ਼ਾਲਸੇ ਦਾ ਰਾਜ ਸਥਾਪਤ ਕਰ ਲਿਆ ਸੀ।
ਗੁਰੂ ਸਾਹਿਬਾਨ ਦੇ ਸਮੇਂ ਤੋਂ ਬਾਅਦ ਸਿੱਖ ਇਤਿਹਾਸ ਵਿੱਚ ਪਹਿਲੀ ਸ਼ਹਾਦਤ ਬੰਦਾ ਸਿੰਘ ਬਹਾਦਰ ਦੀ ਸੀ। ਬੰਦਾ ਸਿੰਘ ਬਹਾਦਰ ਲੜਾਈ ਦੇ ਖੇਤਰ ਵਿੱਚ ਵੀ ਬੇਮਿਸਾਲ ਸੀ, ਰਾਜਨੀਤਕ ਖੇਤਰ ਵਿੱਚ ਵੀ ਅਤੇ ਸ਼ਹਾਦਤ ਦੇ ਖੇਤਰ ਵਿੱਚ ਵੀ। ਇਸ ਲਈ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਤੋਂ ਬਿਲਕੁਲ ਵੱਖਰੀ ਕਿਸਮ ਦੀ ਸੀ।
ਬੰਦਾ ਸਿੰਘ ਬਹਾਦਰ ਨੇ ਜੰਗ ਦੇ ਮੈਦਾਨਾਂ ਵਿੱਚ ਦੁਸ਼ਮਣ ਨੂੰ ਮਾਰਿਆ ਵੀ ਅਤੇ ਉਜਾੜਿਆ ਵੀ। ਇਹ ਉਸ ਦੀ ਰਾਜਨੀਤਕ ਪ੍ਰਾਪਤੀ ਦਾ ਉਦੇਸ਼ ਸੀ। ਇਸ ਲਈ ਜਦੋਂ ਬੰਦਾ ਸਿੰਘ ਬਹਾਦਰ ਨੂੰ ਫੜਿਆ ਗਿਆ ਤਾਂ ਦੁਸ਼ਮਣ ਨੇ ਵੀ ਉਸ ਦਾ ਉਸੇ ਤਰ੍ਹਾਂ ਦਾ ਹਾਲ ਕਰਨ ਦਾ ਫ਼ੈਸਲਾ ਕਰ ਲਿਆ ਸੀ ਜਿਵੇਂ ਉਸ ਨੇ ਮੁਗ਼ਲ ਸਾਮਰਾਜ ਦਾ ਕੀਤਾ ਸੀ। ਇਸ ਲਈ ਜਦੋਂ ਬਾਦਸ਼ਾਹ ਜਾਂ ਬਾਦਸ਼ਾਹ ਦੇ ਅਧਿਕਾਰੀਆਂ ਦੀ ਗੱਲਬਾਤ ਬੰਦਾ ਸਿੰਘ ਬਹਾਦਰ ਨਾਲ ਹੁੰਦੀ ਸੀ ਤਾਂ ਬੰਦਾ ਸਿੰਘ ਬਹਾਦਰ ਦਾ ਜਵਾਬ ਹੁੰਦਾ ਸੀ ਕਿ ਉਹ ਆਪਣੇ ਮਿਸ਼ਨ ਦੀ ਪ੍ਰਾਪਤੀ ਵਿੱਚ ਸਿਰਫ਼ ਘੱਟ-ਗਿਣਤੀ ਫ਼ੌਜ ਹੋਣ ਕਰਕੇ ਨਾਕਾਮ ਹੋਇਆ ਹੈ ਪਰ ਉਸ ਦੀ ਮਾਨਸਿਕ ਦ੍ਰਿੜ੍ਹਤਾ ਉਸੇ ਤਰ੍ਹਾਂ ਹੀ ਕਾਇਮ ਹੈ। ਬੰਦਾ ਸਿੰਘ ਬਹਾਦਰ ਦਾ ਇਹ ਵੀ ਕਹਿਣਾ ਸੀ ਕਿ ਉਹ ਸਿਰਫ਼ ਆਪਣੇ ਗੁਰੂ ਦੇ ਹੁਕਮ ਨਾਲ ਹੀ ਇਸ ਮਾਰਗ ‘ਤੇ ਪਿਆ ਸੀ ਅਤੇ ਉਸ ਨੂੰ ਇਸ ਦਾ ਕੋਈ ਅਫ਼ਸੋਸ ਨਹੀਂ ਹੈ। ਉਹ ਹਕੂਮਤ ਦਾ ਕੈਦੀ ਹੈ ਇਸ ਲਈ ਜੇਕਰ ਹਕੂਮਤ ਉਸ ਨੂੰ ਮੌਤ ਤੋਂ ਨਹੀਂ ਡਰਾ ਸਕੇਗੀ ਤਾਂ ਇਹ ਹਕੂਮਤ ਦੀ ਹਾਰ ਹੋਵੇਗੀ। ਬੰਦਾ ਸਿੰਘ ਬਹਾਦਰ ਦੀ ਮੌਤ ਨੂੰ ਸਾਮਰਾਜ ਉੱਪਰ ਜਿੱਤ ਸਮਝਿਆ ਜਾਵੇਗਾ।
ਬੰਦਾ ਸਿੰਘ ਬਹਾਦਰ ਨਾਲ 780 ਸਿੰਘ ਹੋਰ ਫੜੇ ਗਏ ਸਨ। ਇਨ੍ਹਾਂ ਵਿੱਚ ਬੰਦਾ ਸਿੰਘ ਬਹਾਦਰ ਦੀ ਪਤਨੀ ਰਾਜਕੁਮਾਰੀ ਰਤਨ ਕੌਰ ਅਤੇ ਸਾਢੇ ਕੁ ਚਾਰ ਸਾਲ ਦਾ ਪੁੱਤਰ ਅਜੈ ਸਿੰਘ ਵੀ ਸ਼ਾਮਲ ਸੀ। ਇੱਥੇ ਵੀ 780 ਸਿੰਘਾਂ ਨੂੰ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਮਾਰਿਆ ਗਿਆ ਸੀ। ਇਨ੍ਹਾਂ ਵਿੱਚ ਜਿਹੜੇ 27 ਉੱਘੇ ਸਾਥੀ ਸਨ, ਉਨ੍ਹਾਂ ਨੂੰ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਮਾਰਿਆ ਗਿਆ ਸੀ। ਉਸ ਦੇ ਸਾਹਮਣੇ ਮਾਰਨ ਦਾ ਮਨੋਰਥ ਇਹ ਹੀ ਸੀ ਤਾਂ ਕਿ ਇਨ੍ਹਾਂ ਦੀ ਦਰਦਨਾਕ ਮੌਤ ਤੋਂ ਬੰਦਾ ਸਿੰਘ ਬਹਾਦਰ ਡਰ ਜਾਵੇ ਅਤੇ ਆਪਣੀ ਹਾਰ ਕਬੂਲ ਕਰ ਲਵੇ। ਇਸ ਕਰਕੇ ਸਮਝਿਆ ਜਾ ਸਕਦਾ ਹੈ ਕਿ ਜਿਨ੍ਹਾਂ 27 ਉੱਘੇ ਸਾਥੀਆਂ ਨੂੰ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਮਾਰਿਆ ਗਿਆ ਸੀ, ਉਨ੍ਹਾਂ ਨੂੰ ਜਲਾਦਾਂ ਨੇ ਪੂਰੀ ਤਰ੍ਹਾਂ ਤੜਫ਼ਾ ਕੇ ਮਾਰਿਆ ਹੋਵੇਗਾ। ਕਮਾਲ ਦੀ ਗੱਲ ਇਹ ਸੀ ਕਿ ਇਨ੍ਹਾਂ 780 ਸਿੰਘਾਂ ਵਿੱਚੋਂ ਕਿਸੇ ਇੱਕ ਨੇ ਵੀ ਆਪਣੇ ਸਿਦਕ ਨੂੰ ਨਹੀਂ ਛੱਡਿਆ ਸੀ। ਇਸ ਗੱਲ ਦੀ ਸ਼ਾਹਦੀ ਮੌਕੇ ਦੀਆਂ ਗਵਾਹੀਆਂ ਭਰਦੀਆਂ ਹਨ। ਗੱਲ ਕਿਉਂਕਿ ਉਸ ਨੇਤਾ ਨੂੰ ਡਰਾਉਣ ਅਤੇ ਈਨ ਮਨਵਾਉਣ ਦੀ ਸੀ ਜਿਸ ਨੇ ਗੁਰੂ ਜੀ ਦੇ ਹੁਕਮ ਅਨੁਸਾਰ ਸੰਘਰਸ਼ ਛੇੜਿਆ ਸੀ, ਇਸ ਲਈ ਹਕੂਮਤ 780 ਸਿੰਘਾਂ ਨੂੰ ਮਾਰ ਕੇ ਵੀ ਨਹੀਂ ਥੱਕੀ ਸੀ। ਉਸ ਨੇ ਇਸ ਮਹਾਨ ਸੂਰਬੀਰ ਨੂੰ ਡਰਾਉਣ ਲਈ ਆਪਣਾ ਅਖੀਰਲਾ ਹਥਿਆਰ ਵਰਤਿਆ। ਇਹ ਅਖੀਰਲਾ ਹਥਿਆਰ ਸੀ ਬੰਦਾ ਸਿੰਘ ਬਹਾਦਰ ਦੇ ਸਾਢੇ ਕੁ ਚਾਰ ਸਾਲਾਂ ਦੇ ਪੁੱਤਰ ਅਜੈ ਸਿੰਘ ਨੂੰ ਮਾਰਨ ਦਾ। ਗੱਲ ਤੈਅ ਸੀ ਕਿ ਬੰਦਾ ਸਿੰਘ ਬਹਾਦਰ ਧਰਮ ਨੂੰ ਹਾਰਦਾ ਸੀ ਤਾਂ ਗੁਰੂ ਦੇ ਮਿਸ਼ਨ ਦੀ ਹਾਰ ਹੁੰਦੀ ਸੀ। ਇਸ ਲਈ ਬੰਦਾ ਸਿੰਘ ਬਹਾਦਰ ਦਾ ਇਹੋ ਕਹਿਣਾ ਸੀ ਕਿ ਹਕੂਮਤ ਉਸ ਨੂੰ ਉਸ ਦੇ ਬੱਚੇ ਦੀ ਮੌਤ ਦਾ ਡਰਾਵਾ ਦੇ ਕੇ ਵੀ ਨਹੀਂ ਹਰਾ ਸਕੇਗੀ। ਹਕੂਮਤ ਨੇ ਇਹ ਹਥਿਆਰ ਵੀ ਵਰਤ ਲਿਆ ਸੀ। ਬੱਚੇ ਦੀ ਮੌਤ ਨੂੰ ਵੀ ਬੰਦਾ ਸਿੰਘ ਬਹਾਦਰ ਸਹਿ ਗਿਆ ਸੀ। ਆਖਰ ਬੰਦਾ ਸਿੰਘ ਬਹਾਦਰ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਹਕੂਮਤ ਛਿੱਥੀ ਪੈ ਗਈ ਸੀ। ਇਹ ਹਕੂਮਤ ਦੇ ਮੂੰਹ ‘ਤੇ ਜ਼ਬਰਦਸਤ ਚਪੇੜ ਸੀ ਜਿਹੜੀ 780 ਸਿੰਘਾਂ ਅਤੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਮਾਰ ਗਈ ਸੀ। ਹਕੂਮਤ ਨੇ ਛਿੱਥਿਆਂ ਪੈ ਕੇ ਐਲਾਨ ਕਰ ਦਿੱਤਾ ਸੀ ਕਿ ਬੰਦਾ ਸਿੰਘ ਬਹਾਦਰ ਦੀ ਪਤਨੀ ਇਸਲਾਮ ਕਬੂਲ ਕਰ ਗਈ ਹੈ, ਇਸ ਲਈ ਉਸ ਨੂੰ ਛੱਡਿਆ ਜਾ ਰਿਹਾ ਹੈ। ਇਹ ਬਿਆਨ ਹਕੂਮਤ ਦਾ ਸੀ, ਕਿਸੇ ਮੌਕੇ ਦੇ ਗਵਾਹ ਦਾ ਨਹੀਂ ਸੀ। ਇਸ ਲਈ ਸਮਝਿਆ ਜਾ ਸਕਦਾ ਹੈ ਕਿ ਬੰਦਾ ਸਿੰਘ ਬਹਾਦਰ ਦੀ ਪਤਨੀ ਦਾ ਸਹਾਰਾ ਲੈ ਕੇ ਹਾਕਮਾਂ ਨੇ ਸਿਰਫ਼ ਆਪਣਾ ਮੂੰਹ ਹੀ ਛੁਪਾਇਆ ਸੀ। ਵੈਸੇ ਸੁਣਿਆ ਜਾਂਦਾ ਹੈ ਕਿ ਬਾਦਸ਼ਾਹ ਅਤੇ ਕਾਜ਼ੀ, ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਪਿੱਛੋਂ ਇੱਕ-ਦੂਜੇ ਵੱਲ ਦੇਖ ਨਹੀਂ ਸਕੇ ਸਨ ਅਤੇ ਨੀਵੀਆਂ ਪਾ ਕੇ ਉੱਥੋਂ ਚਲੇ ਗਏ ਸਨ। ਮੁਹੰਮਦ ਅਮੀਨ ਖ਼ਾਨ ਚੀਨ ਬਹਾਦਰ, ਜਿਸ ਦੀ ਹਿਰਾਸਤ ਵਿੱਚ ਬੰਦਾ ਸਿੰਘ ਬਹਾਦਰ ਨੂੰ ਲਗਾਤਾਰ ਰੱਖਿਆ ਗਿਆ ਸੀ, ਨੇ ਚੁੱਪਚਾਪ ਬੰਦਾ ਸਿੰਘ ਬਹਾਦਰ ਦੇ ਕੱਟੇ-ਵੱਢੇ ਗਏ ਅੰਗਾਂ ਨੂੰ ਇਕੱਠਿਆਂ ਕਰਕੇ ਇੱਕ ਸੰਦੂਕ ਵਿੱਚ ਬੰਦ ਕਰ ਦਿੱਤਾ ਸੀ। ਪਤਾ ਨਹੀਂ ਇਹ ਉਸ ਦੀ ਉਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਸੀ ਜਾਂ ਫਿਰ ਉਸ ਦਾ ਪਛਤਾਵਾ ਸੀ। ਜੇਕਰ ਬੰਦਾ ਸਿੰਘ ਬਹਾਦਰ ਦੀ ਪਤਨੀ ਨੇ ਡਰ ਕੇ ਇਸਲਾਮ ਹੀ ਕਬੂਲ ਕਰਨਾ ਸੀ ਫਿਰ ਤਾਂ ਉਸ ਨੇ ਇਹ ਕਦਮ ਘੱਟੋ-ਘੱਟ ਆਪਣੇ ਪੁੱਤਰ ਦੀ ਸ਼ਹਾਦਤ ਤੋਂ ਪਹਿਲਾਂ ਚੁੱਕਣਾ ਸੀ ਤਾਂ ਜੋ ਉਹ ਆਪਣੇ ਪੁੱਤਰ ਦੀ ਜਾਨ ਤਾਂ ਬਚਾ ਸਕਦੀ। ਜੇਕਰ ਉਹ ਪੁੱਤਰ ਦੀ ਜਾਨ ਕੱਢਣ ਤੋਂ ਪਹਿਲਾਂ ਇਸਲਾਮ ਕਬੂਲ ਕਰਦੀ, ਫਿਰ ਤਾਂ ਇਹ ਗੱਲ ਮੰਨੀ ਜਾ ਸਕਦੀ ਸੀ ਕਿ ਉਹ ਆਪਣੇ ਪੁੱਤਰ ਦੀ ਮੌਤ ਨਹੀਂ ਦੇਖ ਸਕਦੀ ਸੀ ਪਰ ਉਸ ਦੇ ਬੱਚੇ ਨੂੰ ਤਾਂ ਉਸ ਦੇ ਸਾਹਮਣੇ ਮਾਰ ਦਿੱਤਾ ਗਿਆ ਸੀ। ਕੋਈ ਮਾਂ ਐਸੀ ਨਹੀਂ ਹੁੰਦੀ ਜਿਹੜੀ ਆਪਣੀਆਂ ਅੱਖਾਂ ਸਾਹਮਣੇ ਆਪਣੇ ਪੁੱਤਰ ਨੂੰ ਤਾਂ ਮਰਦਾ ਦੇਖ ਲਵੇ ਪਰ ਆਪ ਮਰਨ ਸਮੇਂ ਇਸਲਾਮ ਕਬੂਲ ਕਰ ਲਵੇ। ਇਸ ਲਈ ਇਹ ਗੱਲਾਂ ਹਕੂਮਤ ਦੀਆਂ ਫੈਲਾਈਆਂ ਹੋਈਆਂ ਹਨ। ਜਦੋਂ ਸਾਰੇ ਦੇ ਸਾਰੇ 780 ਸਿੰਘ ਅਤੇ ਬੰਦਾ ਸਿੰਘ ਬਹਾਦਰ, ਹਕੂਮਤ ਦੇ ਕਿਸੇ ਡਰਾਵੇ ਤੋਂ ਨਹੀਂ ਡਰੇ ਅਤੇ ਸਭ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰਦੇ ਹੋਏ ਸ਼ਹਾਦਤਾਂ ਪਾ ਗਏ ਸਨ ਤਾਂ ਮੁਗ਼ਲ ਅਧਿਕਾਰੀ ਸਮੇਤ ਬਾਦਸ਼ਾਹ ਅਤੇ ਕਾਜ਼ੀ ਸ਼ਰਮ ਮਹਿਸੂਸ ਕਰਨ ਲੱਗ ਪਏ ਸਨ। ਇਸ ਵਿੱਚ ਉਹ ਆਪਣੀ ਹਾਰ ਸਮਝਦੇ ਸਨ। ਇਸੇ ਸ਼ਰਮਿੰਦਗੀ ਨੂੰ ਛੁਪਾਉਣ ਲਈ ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਨੂੰ ਡਰਾਉਣ ਲਈ ਅਖੀਰਲੇ ਹਥਿਆਰ ਵਜੋਂ ਉਸ ਦੇ ਪੁੱਤਰ ਨੂੰ ਉਸ ਦੀ ਗੋਦ ਵਿੱਚ ਬਿਠਾ ਕੇ ਮਾਰਨਾ ਚਾਹਿਆ ਸੀ। ਜਦੋਂ ਬੰਦਾ ਸਿੰਘ ਬਹਾਦਰ ਨੇ ਇਸ ਸੱਟ ਨੂੰ ਵੀ ਸਹਿ ਲਿਆ ਤਾਂ ਮੁਗ਼ਲ ਅਧਿਕਾਰੀ ਬਿਲਕੁਲ ਹੀ ਸ਼ਰਮਿੰਦੇ ਹੋ ਗਏ ਸਨ। ਇਸ ਸ਼ਰਮਿੰਦਗੀ ਨੂੰ ਛੁਪਾਉਣ ਵਾਸਤੇ ਹੀ ਇਹ ਐਲਾਨ ਕੀਤਾ ਸੀ ਕਿ ਬੰਦਾ ਸਿੰਘ ਬਹਾਦਰ ਦੀ ਪਤਨੀ ਇਸਲਾਮ ਕਬੂਲ ਕਰ ਗਈ ਹੈ। ਹੋਰ ਇਸ ਵਿੱਚ ਕੋਈ ਵੀ ਸਚਾਈ ਨਹੀਂ ਹੈ। ਇਸ ਮਹਾਨ ਔਰਤ ਨੂੰ ਵੀ ਸ਼ਹੀਦਾਂ ਦੇ ਵਿੱਚ ਹੀ ਸ਼ਾਮਲ ਸਮਝਣਾ ਚਾਹੀਦਾ ਹੈ। ਆਖਰ ਜਿਸ ਬੱਚੇ ਨੂੰ ਉੱਥੇ ਮਾਰਿਆ ਗਿਆ ਸੀ ਉਹ ਬੱਚਾ ਇੰਨਾ ਸਮਾਂ ਆਪਣੀ ਮਾਂ ਦੇ ਪਾਸ ਹੀ ਰਿਹਾ ਸੀ। ਉਸ ਦੀ ਮਾਂ ਵੀ ਉਸ ਨੂੰ ਦਲੇਰ ਬਣਨ ਦੀ ਉਸੇ ਤਰ੍ਹਾਂ ਸਿੱਖਿਆ ਦਿੰਦੀ ਹੋਵੇਗੀ ਜਿਵੇਂ ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਦਿੱਤੀ ਸੀ।
ਬੰਦਾ ਸਿੰਘ ਬਹਾਦਰ ਅਤੇ ਉਸ ਦੇ 780 ਸਾਥੀ ਸਿੰਘਾਂ ਦੀਆਂ ਸ਼ਹਾਦਤਾਂ ਇੰਨਾ ਭਿਆਨਕ ਵਾਤਾਵਰਨ ਪੈਦਾ ਕਰ ਗਈਆਂ ਸਨ ਕਿ ਲਗਾਤਾਰ 16-17 ਸਾਲਾਂ ਤਕ ਸਿੰਘ ਸੰਘਰਸ਼ ਮੁੜ ਕੇ ਉੱਭਰ ਨਹੀਂ ਸਕਿਆ। ਜਿੰਨੀ ਸੱਟ ਬੰਦਾ ਸਿੰਘ ਬਹਾਦਰ ਨੇ ਮੁਗ਼ਲ ਸਾਮਰਾਜ ਨੂੰ ਮਾਰੀ ਸੀ, ਮੁਗ਼ਲ ਹਕੂਮਤ ਨੇ ਵੀ ਸਿੰਘਾਂ ਨੂੰ ਉਨੀ ਹੀ ਵੱਡੀ ਸੱਟ ਮਾਰੀ ਸੀ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ (1716) ਤੋਂ ਬਾਅਦ ਅੰਦਾਜ਼ਨ 1732-33 ਵਿੱਚ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਸਿੱਖ ਸੰਘਰਸ਼ ਦੀ ਪੁਨਰ-ਸੁਰਜੀਤੀ ਹੋਈ ਸੀ। ਇਹ ਸਮਾਂ ਪੰਜਾਬ ਵਿੱਚ ਜ਼ਕਰੀਆ ਖ਼ਾਨ ਦੀ ਸੂਬੇਦਾਰੀ ਦਾ ਸੀ। ਇਹ ਸਮਾਂ ਸਿੱਖ ਸੰਘਰਸ਼ ਦੀ ਪੁਨਰ-ਸੁਰਜੀਤੀ ਦਾ ਸੀ। ਇਸ ਲਈ ਸਮੇਂ ਦੀ ਮੁਗਲ ਹਕੂਮਤ ਨੇ ਵੀ ਸਿੱਖ ਸੰਘਰਸ਼ ਨੂੰ ਮੁੜ ਤੋਂ ਪੈਦਾ ਹੋਣ ਤੋਂ ਰੋਕਣ ਲਈ ਫੌਰੀ ਕਦਮ ਚੁੱਕੇ। ਇਸ ਸਮੇਂ ਦੌਰਾਨ ਕਈ ਐਸੇ ਸਿੱਖ ਨੇਤਾਵਾਂ, ਸੰਤ ਪੁਰਖਾਂ ਅਤੇ ਸਰਗਰਮ ਕਾਰਕੁਨਾਂ ਨੂੰ ਬਿਨਾਂ ਵਜ੍ਹਾ ਹੀ ਸ਼ਹੀਦ ਕੀਤਾ ਗਿਆ ਸੀ ਜਿਨ੍ਹਾਂ ਨੇ ਕਿਸੇ ਤਰ੍ਹਾਂ ਵੀ ਕੋਈ ਜੁਰਮ ਨਹੀਂ ਕੀਤਾ ਸੀ। ਜਿਵੇਂ ਭਾਈ ਮਨੀ ਸਿੰਘ ਜੀ, ਭਾਈ ਤਾਰਾ ਸਿੰਘ ਡੱਲਵਾਂ, ਭਾਈ ਤਾਰੂ ਸਿੰਘ ਜੀ, ਬੀਰ ਹਕੀਕਤ ਰਾਏ ਜੀ, ਭਾਈ ਸੁਬੇਗ ਸਿੰਘ ਅਤੇ ਸ਼ਾਹਬਾਜ਼ ਸਿੰਘ ਜੀ ਆਦਿ। ਇਨ੍ਹਾਂ ਸ਼ਹੀਦੀਆਂ ਦਾ ਸਮਾਂ 1734 ਤੋਂ ਲੈ ਕੇ 1745 ਤਕ ਦਾ ਸੀ।
ਭਾਈ ਮਨੀ ਸਿੰਘ ਜੀ ਬਜ਼ੁਰਗ ਨੇਤਾ ਸਨ। ਉਹ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ-ਸੰਭਾਲ ਵੀ ਕਰਦੇ ਸਨ। ਜਦੋਂ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਸਿੱਖ ਸੰਘਰਸ਼ ਮੁੜ ਤੋਂ ਲਾਮਬੰਦ ਹੋ ਰਿਹਾ ਸੀ ਤਾਂ ਹਕੂਮਤ ਨੇ ਸਮਝਿਆ ਕਿ ਭਾਈ ਮਨੀ ਸਿੰਘ ਜੈਸਾ ਬਜ਼ੁਰਗ ਨੇਤਾ ਇਨ੍ਹਾਂ ਸੰਘਰਸ਼ਸ਼ੀਲ ਸਿੰਘਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਇਸ ਲਈ ਸਿੱਖ ਸੰਘਰਸ਼ ਨੂੰ ਦਬਾਉਣ ਲਈ ਉਨ੍ਹਾਂ ਨੂੰ ਮਾਰਨਾ ਬਹੁਤ ਜ਼ਰੂਰੀ ਹੈ। ਸਿੱਟੇ ਵਜੋਂ ਹਕੂਮਤ ਨੇ ਹਾੜ੍ਹ ਸੁਦੀ ਪੰਚਮੀ ਸੰਮਤ 1791 ਬਿਕਰਮੀ ਮੁਤਾਬਕ 24 ਜੂਨ 1734 ਨੂੰ ਭਾਈ ਸਾਹਿਬ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਨਾਲ ਹੋਰ ਵੀ ਕਈ ਸਾਥੀ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ ਜਿਨ੍ਹਾਂ ਦੇ ਨਾਵਾਂ ਦੀ ਜਾਣਕਾਰੀ ਵੱਖ-ਵੱਖ ਤਰ੍ਹਾਂ ਨਾਲ ਮਿਲਦੀ ਹੈ। ਸ਼ਹੀਦ ਬਿਲਾਸ ਅਨੁਸਾਰ ਭਾਈ ਸਾਹਿਬ ਨਾਲ ਸ਼ਹੀਦ ਹੋਣ ਵਾਲੇ ਸਿੰਘਾਂ ਦੇ ਨਾਂ ਸਨ: ਭਾਈ ਗੁਲਜ਼ਾਰ ਸਿੰਘ ਅਤੇ ਭਾਈ ਭੂਪਤ ਸਿੰਘ। ਪਰ ਕੋਇਰ ਸਿੰਘ ਨੇ ਅਲੱਗ ਨਾਂ ਦਿੰਦੇ ਹੋਏ ਦੱਸਿਆ ਹੈ ਕਿ ਭਾਈ ਗੁਰਬਖਸ਼ ਸਿੰਘ, ਸੰਤ ਸਿੰਘ, ਅਮਰ ਸਿੰਘ, ਉਦੈ ਸਿੰਘ, ਗੁਰਮੁਖ ਸਿੰਘ, ਰਣ ਸਿੰਘ ਅਤੇ ਸੰਗਤ ਸਿੰਘ ਆਦਿ ਭਾਈ ਸਾਹਿਬ ਨਾਲ ਸ਼ਹੀਦ ਹੋਏ ਸਨ।
ਭਾਈ ਤਾਰਾ ਸਿੰਘ ਡੱਲਵਾਂ, ਬੀਰ ਹਕੀਕਤ ਰਾਏ ਜੀ, ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਅਤੇ ਭਾਈ ਤਾਰੂ ਸਿੰਘ ਜੀ, ਆਪੋ-ਆਪਣੀਆਂ ਥਾਵਾਂ ‘ਤੇ ਗੁਰਬਾਣੀ ਜਾਂ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲੇ ਸਨ। ਇਸ ਸਮੇਂ ਦੇ ਸ਼ਹੀਦਾਂ ਵਿੱਚ ਫ਼ੌਜਾਂ ਨਾਲ ਲੜ ਕੇ ਸ਼ਹੀਦ ਹੋਣ ਵਾਲੇ ਸਿਰਫ਼ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਹੀ ਸਨ। ਇਨ੍ਹਾਂ ਨੂੰ ਸ਼ਰੀਕਾਂ ਦੇ ਮਿਹਣੇ ਸੁਣਨੇ ਪਏ ਸਨ ਕਿ ਸਿੰਘ ਤਾਂ ਹੁਣ ਸਿਰਫ਼ ਲੁਕ-ਛਿਪ ਕੇ ਹੀ ਦਿਨ ਕੱਟਣ ਜੋਗੇ ਹਨ। ਇਨ੍ਹਾਂ ਨੇ ਇਹ ਮਿਹਣਾ ਸੁਣ ਕੇ ਹੀ ਆਪਣੇ ਪਿੰਡ ਵਿੱਚ ਖ਼ਾਲਸੇ ਦੀ ਸਰਕਾਰ ਦਾ ਨਾਕਾ ਲਗਾ ਲਿਆ ਸੀ। ਇਹ ਦਰਸਾਉਣ ਲਈ ਕਿ ਖ਼ਾਲਸਾ ਨਾ ਹੀ ਡਰ ਕੇ ਭੱਜਦਾ ਹੈ ਅਤੇ ਨਾ ਹੀ ਕਿਸੇ ਹਕੂਮਤ ਦਾ ਗੁਲਾਮ ਰਹਿੰਦਾ ਹੈ, ਇਨ੍ਹਾਂ ਦੋਵਾਂ ਨੇ ਇਨ੍ਹਾਂ ਵਿਰੁੱਧ ਭੇਜੀ ਗਈ ਫ਼ੌਜੀ ਟੁਕੜੀ ਦਾ ਉਦੋਂ ਤਕ ਮੁਕਾਬਲਾ ਕੀਤਾ ਜਦੋਂ ਤਕ ਇਨ੍ਹਾਂ ਦੇ ਸਰੀਰ ਵਿੱਚ ਜਾਨ ਰਹੀ। ਅਖੀਰ ਇਹ ਦੋਵੇਂ ਸਿੰਘ ਲੜਦੇ ਹੋਏ ਹੀ ਸ਼ਹੀਦੀਆਂ ਪਾ ਗਏ ਸਨ।
1745 ਵਿੱਚ ਜ਼ਕਰੀਆ ਖ਼ਾਨ ਮਰ ਗਿਆ ਸੀ। ਇਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਵੀ ਬੜੀਆਂ ਤਬਦੀਲੀਆਂ ਵਾਪਰ ਗਈਆਂ ਸਨ। ਇੱਕ ਤਾਂ ਜ਼ਕਰੀਆ ਖ਼ਾਨ ਦੇ ਦੋਵੇਂ ਪੁੱਤਰ ਯਾਹੀਆ ਖ਼ਾਨ ਅਤੇ ਸ਼ਾਹ ਨਿਵਾਜ਼ ਖ਼ਾਨ ਨਾਲਾਇਕ ਸਨ। ਦੂਜਾ, ਖ਼ਾਲਸੇ ਦਾ ਸੰਘਰਸ਼ ਵੀ ਆਪਣੇ ਸ਼ਹੀਦਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਂਦਾ ਹੋਇਆ ਬਹੁਤ ਤਾਕਤਵਰ ਹੋ ਗਿਆ ਸੀ। ਭਾਵੇਂ ਇਸ ਸਮੇਂ ਦੌਰਾਨ ਛੋਟਾ ਘੱਲੂਘਾਰਾ (ਮਈ-ਜੂਨ, 1746) ਵੀ ਵਾਪਰਿਆ ਅਤੇ ਇਸ ਘੱਲੂਘਾਰੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਸ਼ਹੀਦ ਹੋ ਗਏ ਪਰ ਇਹ ਸ਼ਹੀਦੀਆਂ ਲੜਾਈ ਦੇ ਮੈਦਾਨ ਵਿਚਲੀਆਂ ਸਨ। ਲੜਾਈ ਵਿਚਲੀਆਂ ਸ਼ਹਾਦਤਾਂ ਨੂੰ ਸੂਰਮਗਤੀ ਤਾਂ ਮੰਨਿਆ ਗਿਆ ਹੈ ਪਰ ਸ਼ਾਂਤਮਈ ਤਰੀਕੇ ਨਾਲ ਹੋਈਆਂ ਸ਼ਹਾਦਤਾਂ ਨੂੰ ਸਿਰਮੌਰ ਮੰਨਿਆ ਗਿਆ ਹੈ। ਸ਼ਾਂਤਮਈ ਰਹਿੰਦਿਆਂ ਦਿੱਤੀਆਂ ਗਈਆਂ ਸ਼ਹਾਦਤਾਂ ਦੇ ਸਾਹਮਣੇ ਜੀਵਨ ਜਿਉਣ ਦਾ ਇੱਕ ਬਦਲ ਹੁੰਦਾ ਸੀ ਜਦੋਂਕਿ ਜੰਗ ਦੇ ਮੈਦਾਨ ਵਿੱਚ ਲੜ ਕੇ ਮਰਨ ਸਮੇਂ ਇਹ ਬਦਲ ਨਹੀਂ ਹੁੰਦਾ ਸੀ। ਲੜਾਈ ਵਿੱਚ ਕਿਸੇ ਇੱਕ ਧਿਰ ਨੇ ਤਾਂ ਮਰਨਾ ਹੀ ਹੈ। ਇਸ ਲਈ ਲੜਾਈ ਵਿੱਚ ਜੀਵਨ-ਜਿਉਣ ਦਾ ਬਦਲ ਜਾਂ ਤਾਂ ਲੜਾਈ ਵਿੱਚੋਂ ਭੱਜ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਜਾਂ ਦੁਸ਼ਮਣ ਦੀ ਈਨ ਮੰਨ ਕੇ। ਇਉਂ ਇਹ ਦੋਵੇਂ ਰਸਤੇ ਹੀ ਇੱਕ ਯੋਧੇ ਨੂੰ ਸ਼ੋਭਾ ਨਹੀਂ ਦਿੰਦੇ। ਇਸ ਤਰ੍ਹਾਂ ਸਿੱਖ ਇਤਿਹਾਸ ਵਿੱਚ ਬੇਮਿਸਾਲ ਸੂਰਮਗਤੀ ਦੀਆਂ ਬਹੁਤ ਮਿਸਾਲਾਂ ਹਨ ਪਰ ਸਿਰਮੌਰ ਥਾਂ ਸਿਰਫ਼ ਸ਼ਾਂਤਮਈ ਸ਼ਹਾਦਤਾਂ ਨੂੰ ਹੀ ਦਿੱਤੀ ਗਈ ਹੈ। ਬੰਦਾ ਸਿੰਘ ਬਹਾਦਰ ਬੇਸ਼ੱਕ ਲੜਾਈ ਦੇ ਮੈਦਾਨ ਦਾ ਇੱਕ ਸੂਰਬੀਰ ਯੋਧਾ ਸੀ ਪਰ ਜਦੋਂ ਉਸ ਨੇ ਸ਼ਹਾਦਤ ਦਿੱਤੀ ਸੀ ਉਸ ਸਮੇਂ ਉਹ ਇੱਕ ਕੈਦੀ ਸੀ। ਕੈਦ ਵਿੱਚ ਰੱਖ ਕੇ ਹੀ ਜਦੋਂ ਉਸ ਨੂੰ ਮਾਰਿਆ ਜਾ ਰਿਹਾ ਸੀ ਤਾਂ ਉਸ ਦੇ ਸਾਹਮਣੇ ਇੱਕ ਬਦਲ ਰੱਖਿਆ ਗਿਆ ਸੀ। ਇਹ ਬਦਲ ਸੀ ਹਕੂਮਤ ਦੀ ਈਨ ਮੰਨ ਕੇ ਇਸਲਾਮ ਨੂੰ ਕਬੂਲ ਕਰਨ ਦਾ। ਬੰਦਾ ਸਿੰਘ ਨੇ ਇਸ ਨੂੰ ਰੱਦ ਕਰਕੇ ਮੌਤ ਦਾ ਬਦਲ ਚੁਣਿਆ ਸੀ।
1765 ਤੋਂ ਲੈ ਕੇ 1849 ਤਕ ਦੇ 85 ਸਾਲ ਪੰਜਾਬ ਵਿੱਚ ਖ਼ਾਲਸੇ ਦੇ ਰਾਜ ਦਾ ਸਮਾਂ ਸੀ। ਕੁਦਰਤੀ ਗੱਲ ਸੀ ਕਿ ਖ਼ਾਲਸੇ ਦੇ ਆਪਣੇ ਰਾਜ ਵਿੱਚ ਸਿੱਖਾਂ ਦਾ ਬੋਲਬਾਲਾ ਹੋਣਾ ਸੀ। ਸ਼ਹਾਦਤਾਂ ਸੰਘਰਸ਼ ਦੇ ਸਮੇਂ ਦੀਆਂ ਪ੍ਰਤੀਕ ਹਨ। ਇਸ ਲਈ ਇਸ ਸਮੇਂ ਦੌਰਾਨ ਸ਼ਹਾਦਤਾਂ ਤੋਂ ਠੱਲ੍ਹ ਪੈ ਜਾਣੀ ਕੁਦਰਤੀ ਗੱਲ ਸੀ ਪਰ ਖ਼ਾਲਸਾ ਰਾਜ ਦੇ ਅਖੀਰ ‘ਤੇ ਦੋ ਸਿੱਖ-ਅੰਗਰੇਜ਼ ਜੰਗਾਂ ਦੌਰਾਨ ਹੋਈ ਤਬਾਹੀ ਵੱਲ ਸਾਡੇ ਇਤਿਹਾਸਕਾਰਾਂ ਨੇ ਬਹੁਤਾ ਧਿਆਨ ਨਹੀਂ ਦਿੱਤਾ। ਉਨ੍ਹਾਂ ਨੇ ਇਸ ਤਬਾਹੀ ਨੂੰ ਸਿਰਫ ਇੰਨਾ ਕੁ ਕਹਿ ਕੇ ਹੀ ਅਣਗੌਲਿਆਂ ਕਰ ਦਿੱਤਾ ਹੈ ਕਿ ਦੁਸ਼ਮਣਾਂ ਦੀ ਸਾਜ਼ਿਸ਼ ਅਤੇ ਧੋਖੇ ਨਾਲ ਖ਼ਾਲਸਾ ਰਾਜ 1849 ਵਿੱਚ ਖ਼ਤਮ ਕਰ ਦਿੱਤਾ ਗਿਆ ਸੀ। ਜੇਕਰ ਇਸ ਤਬਾਹੀ ਦੇ ਵਿਸਥਾਰ ਵਿੱਚ ਜਾ ਕੇ ਦੇਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਹਾਰੀਆਂ ਗਈਆਂ ਦੋਵੇਂ ਸਿੱਖ-ਅੰਗਰੇਜ਼ ਜੰਗਾਂ ਵਿੱਚ 40 ਹਜ਼ਾਰ ਉਹ ਸਿੱਖ ਸਿਪਾਹੀ ਮਾਰਿਆ ਗਿਆ ਸੀ ਜਿਹੜਾ ਪੂਰੀ ਤਰ੍ਹਾਂ ਸਿੱਖਿਅਤ ਅਤੇ ਜ਼ਾਬਤੇਦਾਰ ਫ਼ੌਜੀ ਸਿਪਾਹੀ ਸੀ। ਸਭਰਾਉਂ ਦੀ 10 ਫਰਵਰੀ 1846 ਦੀ ਅੱਧੇ ਦਿਨ ਦੀ ਲੜਾਈ ਵਿੱਚ ਹੀ ਸ. ਸ਼ਾਮ ਸਿੰਘ ਅਟਾਰੀਵਾਲੇ ਦੀ ਅਗਵਾਈ ਹੇਠ ਲੜਨ ਵਾਲੀ ਪੂਰੀ ਦੀ ਪੂਰੀ ਖ਼ਾਲਸਾ ਫ਼ੌਜ ਤੋਪ ਦੇ ਗੋਲਿਆਂ ਨਾਲ ਮਾਰ ਦਿੱਤੀ ਗਈ ਸੀ। ਸ. ਅਟਾਰੀਵਾਲੇ ਦੀ ਅਗਵਾਈ ਹੇਠ 20 ਹਜ਼ਾਰ ਖ਼ਾਲਸਾ ਫ਼ੌਜ ਸੀ। ਇਸ ਲੜਾਈ ਵਿੱਚ ਸ਼ਾਮਲ ਬਰਤਾਨਵੀ ਲੇਖਕ ਕਨਿੰਘਮ ਨੇ ਲਿਖਿਆ ਹੈ ਕਿ ਇਸ ਲੜਾਈ ਵਿੱਚ ਨਾ ਕਿਸੇ ਸਿੱਖ ਸਿਪਾਹੀ ਨੇ ਹਥਿਆਰ ਸੁੱਟੇ ਸਨ ਅਤੇ ਨਾ ਹੀ ਕੋਈ ਮੈਦਾਨ ਵਿੱਚੋਂ ਭੱਜਿਆ ਸੀ। ਸਭ ਦੇ ਸਭ ਆਪਣੇ ਆਗੂ ਦੇ ਅੱਗੇ ਹੋ ਕੇ ਜਾਨਾਂ ਵਾਰ ਗਏ ਸਨ। ਬਾਕੀ ਵੀਹ ਹਜ਼ਾਰ ਸਿਪਾਹੀ ਦੂਜੀ ਸਿੱਖ-ਅੰਗਰੇਜ਼ ਜੰਗ ਵਿੱਚ ਸਰਦਾਰ ਸ਼ੇਰ ਸਿੰਘ ਅਟਾਰੀਵਾਲੇ ਦੀ ਅਗਵਾਈ ਹੇਠ ਲੜ ਕੇ ਸ਼ਹੀਦ ਹੋ ਗਿਆ ਸੀ। ਸ਼ਾਇਦ ਇੰਨਾ ਜਾਨੀ ਨੁਕਸਾਨ ਤਾਂ ਸਿੱਖਾਂ ਦਾ ਦੋਵੇਂ ਘੱਲੂਘਾਰਿਆਂ ਵਿੱਚ ਵੀ ਨਹੀਂ ਹੋਇਆ ਸੀ ਜਿੰਨਾ ਦੋਵੇਂ ਸਿੱਖ-ਅੰਗਰੇਜ਼ ਜੰਗਾਂ ਵਿੱਚ ਹੋਇਆ ਸੀ। ਇਧਰ ਧਿਆਨ ਦੇਣ ਦੀ ਲੋੜ ਹੈ। ਇਹ ਸਾਰੇ ਬਾਕਾਇਦਾ ਸੈਨਿਕ ਸਨ। ਇਨ੍ਹਾਂ ਦਾ ਸਾਰੇ ਕੁਝ ਦਾ ਲਿਖਤੀ ਰਿਕਾਰਡ ਸੀ ਪਰ ਅਜੇ ਤਕ ਸਾਨੂੰ ਇਨ੍ਹਾਂ ਚਾਲੀ ਹਜ਼ਾਰ ਸਿੱਖ ਸਿਪਾਹੀਆਂ ਵਿੱਚੋਂ ਸਿਰਫ਼ 20-25 ਸੈਨਿਕਾਂ ਜਾਂ ਅਧਿਕਾਰੀਆਂ ਦੇ ਨਾਵਾਂ ਦਾ ਹੀ ਪਤਾ ਹੈ। ਇਹ ਗੱਲ ਸਿੱਖ ਇਤਿਹਾਸ ਦੇ ਖੋਜਾਰਥੀਆਂ ਲਈ ਬਹੁਤ ਵੱਡੀ ਚੁਣੌਤੀ ਹੈ।
1849 ਵਿੱਚ ਖ਼ਾਲਸਾ ਰਾਜ ਦੇ ਖ਼ਾਤਮੇ ਤੋਂ ਬਾਅਦ ਪੰਜਾਬ ਵਿੱਚ ਬਦੇਸ਼ੀ (ਅੰਗਰੇਜ਼ੀ) ਸ਼ਾਸਨ ਸ਼ੁਰੂ ਹੋਇਆ। ਸੰਘਰਸ਼ ਕਰਨ ਦਾ ਵਿਚਾਰ ਜਿਹੜਾ ਸਿੱਖ ਦੀ ਸੋਚ ਦਾ ਇੱਕ ਮੁੱਖ ਨੁਕਤਾ ਸੀ ਇਸ ਸਮੇਂ ਸਿੱਖ ਸੋਚ ਵਿੱਚੋਂ ਨਿਕਲ ਚੁੱਕਿਆ ਸੀ ਕਿਉਂਕਿ ਦੋਵੇਂ ਸਿੱਖ-ਅੰਗਰੇਜ਼ ਜੰਗਾਂ ਵਿੱਚ ਸਿੱਖਾਂ ਨੂੰ ਬਹੁਤ ਵੱਡੀ ਸੱਟ ਵੱਜ ਚੁੱਕੀ ਸੀ। ਇਸ ਸੱਟ ਵਿੱਚੋਂ ਸਿੱਖ 1920 ਤਕ ਉੱਭਰ ਨਹੀਂ ਸਕੇ ਸਨ। ਇਸ ਸਮੇਂ ਵੀ ਸਿੱਖ ਸੰਘਰਸ਼ ਸਿਰਫ਼ ਗੁਰਦੁਆਰਿਆਂ ਨੂੰ ਪੰਥਕ ਕੰਟਰੋਲ ਵਿੱਚ ਕਰਨ ਲਈ ਚੱਲਿਆ ਸੀ ਜਿਹੜਾ ਗੁਰਦੁਆਰਾ ਸੁਧਾਰ ਲਹਿਰ ਦੇ ਨਾਂ ਨਾਲ ਸਾਹਮਣੇ ਆਇਆ ਸੀ। ਇਹ ਪੂਰੀ ਤਰ੍ਹਾਂ ਸ਼ਾਂਤਮਈ ਸੀ ਪਰ ਇਸ ਸ਼ਾਂਤਮਈ ਸੰਘਰਸ਼ ਨੂੰ ਵੀ ਅੰਗਰੇਜ਼ ਹਕੂਮਤ ਨੇ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਦਬਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਸ਼ਾਂਤਮਈ ਸੰਘਰਸ਼ ਵਿੱਚ ਸ਼ਹਾਦਤਾਂ ਬਹੁਤ ਹੋਈਆਂ ਸਨ। ਨਨਕਾਣਾ ਸਾਹਿਬ ਦੇ ਸਾਕੇ ਵਿੱਚ (ਫਰਵਰੀ 1921) ਅਨੇਕਾਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਵਿੱਚ ਮੁੱਖ ਸ਼ਹਾਦਤਾਂ ਭਾਈ ਲਛਮਣ ਸਿੰਘ ਅਤੇ ਭਾਈ ਦਲੀਪ ਸਿੰਘ ਦੀਆਂ ਸਨ। ਇਸ ਸਾਕੇ ਵਿੱਚ ਹੋਰ ਵੀ ਬਹੁਤ ਸਾਰੇ ਸਿੰਘ ਸ਼ਹੀਦ ਕੀਤੇ ਗਏ ਜਿਨ੍ਹਾਂ ਦੀ ਗਿਣਤੀ ਬਾਰੇ ਵੱਖ-ਵੱਖ ਰਿਪੋਰਟਾਂ ਵਿੱਚ 120 ਤੋਂ ਲੈ ਕੇ 200 ਤਕ ਦੀ ਗਿਣਤੀ ਦਿੱਤੀ ਗਈ ਹੈ। ਇਸ ਲਹਿਰ ਦੇ ਸਮਕਾਲੀ ਲੇਖਕ ਗਿਆਨੀ ਪ੍ਰਤਾਪ ਸਿੰਘ ਨੇ ਨਨਕਾਣਾ ਸਾਹਿਬ ਦੇ ਕੁੱਲ ਸ਼ਹੀਦਾਂ ਦੀ ਗਿਣਤੀ 86 ਦਿੱਤੀ ਹੈ। ਇਨ੍ਹਾਂ ਦੇ ਨਾਂ ਵੀ ਦਿੱਤੇ ਗਏ ਹਨ। ਸਮੁੱਚੀ ਗੁਰਦੁਆਰਾ ਸੁਧਾਰ ਲਹਿਰ ਦਾ ਸਿੱਟਾ 1925 ਦੇ ਪੰਜਾਬ ਸਿੱਖ ਗੁਰਦੁਆਰਾ ਐਕਟ ਵਿੱਚ ਨਿਕਲਿਆ। ਇਸ ਤਹਿਤ ਹੀ ਵਰਤਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਹੋਂਦ ਵਿੱਚ ਆਈ ਹੈ। ਬਰਤਾਨਵੀ ਸ਼ਾਸਨ ਦੌਰਾਨ ਗੁਰਦੁਆਰਾ ਸੁਧਾਰ ਲਹਿਰ ਦੇ ਨਾਂ ਹੇਠ ਸ਼ਾਇਦ ਸਿੱਖਾਂ ਦਾ ਆਖਰੀ ਸੰਘਰਸ਼ ਸੀ ਜਿਹੜਾ ਨਿਰੋਲ ਸਿੱਖ ਮਿਸ਼ਨ ਦੀ ਪੂਰਤੀ ਲਈ ਸੀ। ਕੁਝ ਸਮੇਂ ਲਈ ਬੱਬਰ ਅਕਾਲੀ ਲਹਿਰ ਵੀ ਚੱਲੀ ਸੀ ਜਿਸ ਵਿੱਚ ਕਈ ਬੱਬਰ ਸ਼ਹੀਦ ਕਰ ਦਿੱਤੇ ਗਏ ਸਨ। ਇਹ ਨਿਰੋਲ ਰਾਜਨੀਤਕ ਲੜਾਈ ਸੀ ਜਿਹੜੀ ਸੀਮਤ ਪੱਧਰ ਤਕ ਰਹੀ ਸੀ। ਸਿੱਖਾਂ ਵਿੱਚ ਇਹ ਲਹਿਰ ਬਹੁਤਾ ਪ੍ਰਭਾਵ ਨਹੀਂ ਪਾ ਸਕੀ। ਇਸੇ ਤਰ੍ਹਾਂ ਪਹਿਲਾਂ 1860ਵਿਆਂ ਵਿੱਚ ਚੱਲੀ ਨਾਮਧਾਰੀ (ਕੂਕਾ) ਲਹਿਰ ਵੀ ਸਿੱਖਾਂ ਉਪਰ ਬਹੁਤਾ ਪ੍ਰਭਾਵ ਨਹੀਂ ਪਾ ਸਕੀ ਸੀ। ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਨੇ ਸ਼ਾਇਦ ਸਿੱਖ ਮਨਾਂ ਵਿੱਚੋਂ ਉਨ੍ਹਾਂ ਦੇ ਪਹਿਲੇ ਖ਼ਾਲਸਾ ਰਾਜ ਦੀ ਹੋਂਦ ਨੂੰ ਉੱਕਾ ਹੀ ਮਿਟਾ ਦਿੱਤਾ ਸੀ। 18ਵੀਂ ਸਦੀ ਦੌਰਾਨ ਜਿਸ ਸਿੱਖ ਕੌਮ ਨੇ ਆਪਣੀ ਸੁਤੰਤਰਤਾ ਲਈ ਬੇਮਿਸਾਲ ਸੰਘਰਸ਼ ਲੜਿਆ ਸੀ ਉਹੀ ਸਿੱਖ ਕੌਮ ਭਾਰਤ ਦੇ ਸਮੁੱਚੇ ਆਜ਼ਾਦੀ ਅੰਦੋਲਨ ਵਿੱਚ ਕੋਈ ਵੀ ਪ੍ਰਭਾਵ ਨਹੀਂ ਪਾ ਸਕੀ ਸੀ। ਇਹੀ ਕਾਰਨ ਸੀ ਕਿ ਭਾਰਤ ਦੀ ਆਜ਼ਾਦੀ ਉਪਰੰਤ ਪੰਜਾਬ ਵਿੱਚ ਪਹਿਲਾਂ ਪੰਜਾਬੀ ਸੂਬੇ ਦੇ ਨਾਂ ਹੇਠ ਫਿਰ ਅਧੂਰੇ ਪੰਜਾਬੀ ਸੂਬੇ ਨੂੰ ਪੂਰਾ ਕਰਵਾਉਣ ਦੇ ਨਾਂ ਹੇਠ ਲਗਾਤਾਰ ਸਿੱਖ ਸੰਘਰਸ਼ ਚਲਦਾ ਰਿਹਾ ਸੀ।
ਆਜ਼ਾਦ ਭਾਰਤ ਵਿੱਚ ਪੰਜਾਬੀ ਸੂਬੇ ਦੀ ਅਕਾਲੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਪ੍ਰਬੰਧ ਹੇਠ ਜਿਹੜੀ ਬੇਮਿਸਾਲ ਸਿੱਖ ਸ਼ਹਾਦਤ ਹੋਈ ਉਹ ਦਰਸ਼ਨ ਸਿੰਘ ਫੇਰੂਮਾਨ ਦੀ ਸੀ। ਫੇਰੂਮਾਨ ਨੇ ਪੰਜਾਬੀ ਸੂਬੇ ਦੀਆਂ ਅਧੂਰੀਆਂ ਮੱਦਾਂ ਨੂੰ ਪੂਰਾ ਕਰਵਾਉਣ ਅਤੇ ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਲਈ 15 ਅਗਸਤ 1969 ਨੂੰ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਵਿੱਚ ਆਪਣਾ ਮਰਨ ਵਰਤ ਰੱਖਿਆ ਸੀ। ਇਹ ਮਰਨ ਵਰਤ ਪੂਰੇ 74 ਦਿਨਾਂ ਤਕ ਚਲਦਾ ਰਿਹਾ ਸੀ। ਇਉਂ ਦਰਸ਼ਨ ਸਿੰਘ ਫੇਰੂਮਾਨ ਨੇ 27 ਅਕਤੂਬਰ 1969 ਤੱਕ 74 ਦਿਨ ਭੁੱਖੇ ਰਹਿ ਕੇ ਆਪਣੀ ਜਾਨ ਵਾਰ ਦਿੱਤੀ ਸੀ। ਮਰਨ ਵਰਤ ਦੌਰਾਨ ਉਹ ਪੰਜਾਬ ਦੀ ਅਕਾਲੀ ਪ੍ਰਮੁੱਖਤਾ ਵਾਲੀ ਸਰਕਾਰ ਦੀ ਕੈਦ ਵਿੱਚ ਰਹੇ ਸਨ ਅਤੇ ਕੈਦ ਵਿੱਚ ਹੀ ਉਨ੍ਹਾਂ ਨੇ ਆਪਣੇ ਅੰਤਮ ਸੁਆਸ ਲਏ ਸਨ।
ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਸਿੱਖ ਸ਼ਹਾਦਤਾਂ ਸਿੱਖ ਸੰਘਰਸ਼ ਦਾ ਪ੍ਰਤੀਕ ਸਨ। ਭਾਵੇਂ ਇਹ ਸ਼ਾਂਤਮਈ ਸੀ ਤੇ ਭਾਵੇਂ ਹਥਿਆਰਬੰਦ। ਜਿਉਂ-ਜਿਉਂ ਸ਼ਹਾਦਤਾਂ ਹੁੰਦੀਆਂ ਸਨ, ਸਿੱਖ ਸੰਘਰਸ਼ ਹੋਰ ਪ੍ਰਚੰਡ ਹੁੰਦਾ ਸੀ। ਇਹ ਸਿੱਖ ਸ਼ਹਾਦਤਾਂ ਆਪਣੀ ਮਿਸਾਲ ਆਪ ਸਨ। ਇਨ੍ਹਾਂ ਦਾ ਸੰਕਲਪ ਵੀ ਸਿੱਖ ਧਰਮ ਦਾ ਆਪਣਾ ਸੀ ਅਤੇ ਇਨ੍ਹਾਂ ਦਾ ਉਦੇਸ਼ ਵੀ ਸਿੱਖ ਧਰਮ ਦਾ ਆਪਣਾ ਸੀ। ਇਨ੍ਹਾਂ ਸ਼ਹਾਦਤਾਂ ਰਾਹੀਂ ਸਿੱਖ ਧਰਮ ਨੇ ਵਿਸ਼ਵ ਨੂੰ ਇੱਕ ਨਵਾਂ ਸੰਦੇਸ਼ ਦਿੱਤਾ ਸੀ। ਇਹ ਸੰਦੇਸ਼ ਆਪਣੇ ਸੱਚ ਦੇ ਮਾਰਗ ਦੀ ਰਾਖੀ ਕਰਨ ਦਾ ਸੀ, ਦੁਸ਼ਮਣ ਨੂੰ ਮਾਰਨ ਦਾ ਨਹੀਂ।
ਡਾ. ਸੁਖਦਿਆਲ ਸਿੰਘ
(ਸਮਾਪਤ)


Post Comment

Wednesday, February 27, 2013

ਸਿੱਖ ਇਤਿਹਾਸ ਵਿੱਚ ਸ਼ਹਾਦਤ


ਸ਼ਹੀਦੀ ਜਾਂ ਸ਼ਹਾਦਤ ਜੈਸੇ ਕਾਰਨਾਮੇ ਸਿਰਫ਼ ਉਸ ਸਮੇਂ ਹੀ ਸਾਹਮਣੇ ਆਉਂਦੇ ਹਨ ਜਦੋਂ ਕ੍ਰਾਂਤੀਕਾਰੀ ਵਿਚਾਰਧਾਰਾ ਪੈਦਾ ਹੁੰਦੀ ਹੈ। ਸ਼ਹੀਦੀ ਅਤੇ ਕ੍ਰਾਂਤੀ (ਇਨਕਲਾਬ) ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ। ਇਨਕਲਾਬੀ ਵਿਚਾਰਧਾਰਾ ਲੋਕਾਂ ਵਿੱਚ ਨਵੀਂ ਰੂਹ ਫੂਕਦੀ ਹੈ; ਨਵੀਂ ਰੂਹ ਵਿੱਚੋਂ ਬਗਾਵਤ ਪਨਪਦੀ ਹੈ; ਬਗਾਵਤ ਵਿੱਚੋਂ ਸਮੇਂ ਦੀ ਹਕੂਮਤ ਦਾ ਜਬਰ ਤੇ ਜ਼ੁਲਮ ਸਾਹਮਣੇ ਆਉਂਦਾ ਹੈ ਅਤੇ ਇਸ ਦਾ ਮੁਕਾਬਲਾ ਕਰਨ ਲਈ ਸ਼ਹੀਦੀਆਂ ਦੇਣੀਆਂ ਪੈਂਦੀਆਂ ਹਨ। ਵਿਸ਼ਵ ਵਿੱਚ ਜਦੋਂ ਅਤੇ ਜਿੱਥੇ ਵੀ ਇਨਕਲਾਬੀ ਵਿਚਾਰਧਾਰਾ ਪਨਪੀ ਹੈ ਉੱਥੇ ਹੀ ਸ਼ਹੀਦ ਪੈਦਾ ਹੋਏ ਹਨ ਅਤੇ ਉੱਥੋਂ ਹੀ ਇਨ੍ਹਾਂ ਸ਼ਬਦਾਂ ਦੀ ਉਤਪਤੀ ਹੋਈ ਹੈ। ਇਹ ਗੱਲ ਵੱਖਰੀ ਹੈ ਕਿ ਹਰ ਬੋਲੀ ਅਤੇ ਸੱਭਿਆਚਾਰ ਦੇ ਆਪਣੇ ਸ਼ਬਦ ਹੁੰਦੇ ਹਨ ਅਤੇ ਆਪਣੀ ਹੀ ਵਿਆਖਿਆ। ਇਸ ਤਰ੍ਹਾਂ ਸ਼ਹਾਦਤ ਅਤੇ ਇਨਕਲਾਬੀ ਵਿਚਾਰਧਾਰਾ ਦਾ ਇੱਕ-ਦੂਜੀ ਨਾਲ ਅਟੁੱਟ ਸਬੰਧ ਹੈ।
ਜਿੱਥੋਂ ਤਕ ਸ਼ਹੀਦ ਜਾਂ ਸ਼ਹਾਦਤ ਵਰਗੇ ਸ਼ਬਦਾਂ ਦਾ ਕਿਸੇ ਵਿਸ਼ੇਸ਼ ਬੋਲੀ ਨਾਲ ਸਬੰਧ ਹੋਣ ਦੀ ਗੱਲ ਹੈ, ਜਿਸ ਸ਼ਬਦ ਨੂੰ ਕਿਸੇ ਕੌਮ ਦਾ ਅਨਪੜ੍ਹ ਵਿਅਕਤੀ ਵੀ ਸਮਝ ਅਤੇ ਬੋਲ ਸਕੇ ਉਹ ਸ਼ਬਦ ਉਸੇ ਕੌਮ ਦੀ ਬੋਲੀ ਦਾ ਮੰਨਿਆ ਜਾਂਦਾ ਹੈ। ਇਹ ਤਾਂ ਵਿਦਵਾਨ ਲੋਕਾਂ ਦਾ ਕੰਮ ਹੈ ਕਿ ਉਹ ਵਿਦੇਸ਼ੀ ਬੋਲੀਆਂ ਦੇ ਕਿੰਨੇ ਕੁ ਸ਼ਬਦ ਲੈ ਕੇ ਆਪਣੀਆਂ ਲਿਖਤਾਂ ਵਿੱਚ ਵਰਤਦੇ ਹਨ ਪਰ ਅਨਪੜ੍ਹ ਲੋਕਾਂ ਨੇ ਤਾਂ ਸਿਰਫ਼ ਉਹੀ ਸ਼ਬਦ ਬੋਲਣਾ ਅਤੇ ਸਮਝਣਾ ਹੈ ਜਿਹੜਾ ਉਨ੍ਹਾਂ ਨੇ ਆਪਣੀ ਮਾਂ ਅਤੇ ਆਪਣੇ ਵੱਡੇ-ਵਡੇਰਿਆਂ ਪਾਸੋਂ ਸੁਣਿਆ ਹੁੰਦਾ ਹੈ। ਇਸ ਤਰ੍ਹਾਂ ਅਨਪੜ੍ਹ ਲੋਕਾਂ ਦਾ ਕਿਸੇ ਦੀ ਲਿਖਤ ਨਾਲ ਕੋਈ ਸਬੰਧ ਨਹੀਂ ਹੁੰਦਾ। ਅੱਜ ਪੰਜਾਬੀ ਭਾਈਚਾਰੇ ਵਿੱਚ ਹਰ ਵਿਅਕਤੀ ਸ਼ਹੀਦ ਅਤੇ ਸ਼ਹਾਦਤ ਦੇ ਅਰਥ ਵੀ ਸਮਝਦਾ ਹੈ ਅਤੇ ਇਨ੍ਹਾਂ ਸ਼ਬਦਾਂ ਨੂੰ ਬੜੀ ਆਸਾਨੀ ਨਾਲ ਬੋਲਦਾ ਵੀ ਹੈ। ਅੱਜ ਜਿਸ ਭਾਵ ਵਿੱਚ ਸਿੱਖ ਧਰਮ ਅਨੁਸਾਰ ਸ਼ਹੀਦ ਅਤੇ ਸ਼ਹਾਦਤ ਦੀ ਵਿਆਖਿਆ ਕੀਤੀ ਜਾਂਦੀ ਹੈ ਉਸ ਮੁਤਾਬਕ ਇਹ ਸਾਰੀ ਦੀ ਸਾਰੀ ਵਿਆਖਿਆ ਸਿੱਖ ਧਰਮ ਦੀ ਆਪਣੀ ਹੈ। ਸਿੱਖ ਧਰਮ ਅਤੇ ਪੰਜਾਬੀ ਇੱਕ-ਦੂਜੇ ਦੀਆਂ ਸਹਾਇਕ ਧਾਰਾਵਾਂ ਹਨ। ਪੰਜਾਬੀ ਬੋਲੀ ਨੇ ਪੰਜਾਬ ਨੂੰ ਵਿਸ਼ੇਸ਼ ਪਛਾਣ ਪ੍ਰਦਾਨ ਕੀਤੀ ਹੈ ਅਤੇ ਸਿੱਖ ਧਰਮ ਨੇ ਪੰਜਾਬੀ ਬੋਲੀ ਨੂੰ ਇਨਕਲਾਬੀ ਰੂਪ ਬਖ਼ਸ਼ਿਆ ਹੈ। ਇਸ ਤਰ੍ਹਾਂ ਇਨ੍ਹਾਂ ਦੋਵਾਂ ਤਾਕਤਾਂ- ਸਿੱਖ ਵਿਚਾਰਧਾਰਾ ਅਤੇ ਪੰਜਾਬੀ ਬੋਲੀ ਨੇ ਪੰਜਾਬੀਆਂ ਨੂੰ ਜਬਰ-ਜ਼ੁਲਮ ਖ਼ਿਲਾਫ਼ ਲੜਨ ਲਈ ਖੜ੍ਹਾ ਕੀਤਾ ਹੈ। ਇਸੇ ਇਨਕਲਾਬੀ ਕਾਰਵਾਈ ਅਤੇ ਵਿਚਾਰਧਾਰਾ ਵਿੱਚੋਂ ਸ਼ਹੀਦ ਅਤੇ ਸ਼ਹਾਦਤ ਜੈਸੇ ਸ਼ਬਦ ਉਤਪੰਨ ਹੋਏ ਹਨ।
ਇਨਕਲਾਬੀ ਲਹਿਰ ਦੀ ਵਿਸ਼ੇਸ਼ਤਾ ਹੁੰਦੀ ਹੈ ਕਿ ਉਹ ਆਪਣੇ ਪੈਰੋਕਾਰ ਨੂੰ ਜੀਵਨ ਅਤੇ ਮੌਤ ਦਾ ਗਿਆਨ ਕਰਵਾ ਕੇ ਚਲਦੀ ਹੈ। ਜੀਵਨ ਅਤੇ ਮੌਤ ਦਾ ਗਿਆਨ ਕਰਵਾਏ ਬਗੈਰ ਨਾ ਹੀ ਸੰਘਰਸ਼ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸੰਘਰਸ਼ ਲਈ ਜਾਨ ਵਾਰੀ ਜਾ ਸਕਦੀ ਹੈ। ਅਸਲ ਵਿੱਚ ਜੀਵਨ ਦਾ ਦੂਜਾ ਨਾਂ ਹੀ ਸੰਘਰਸ਼ ਹੈ। ਸੰਘਰਸ਼ ਤੋਂ ਬਿਨਾਂ ਜੀਵਨ ਜੀਵਿਆ ਹੀ ਨਹੀਂ ਜਾ ਸਕਦਾ। ਮਨੁੱਖ ਲਈ ਆਪਣੇ ਰੁਜ਼ਗਾਰ ਵਾਸਤੇ ਦਸਾਂ ਨਹੁੰਆਂ ਦੀ ਕਿਰਤ


Post Comment

ਨੌਜਵਾਨ ਪੀੜ੍ਹੀ ਨੂੰ ਦਿਸ਼ਾਹੀਣ ਕਰ ਰਹੀ ਹੈ ਲੱਚਰ ਗਾਇਕੀ


ਯਾਰ ਤੇਰਾ ਨਸ਼ੇ ਵਿਚ ਟੁੰਨ ਹੋ ਗਿਆ
ਫੜ੍ਹ ਕੇ ਗੱਡੀ 'ਚ ਬੈਠਾ ਲਾ ਗੋਰੀਏ।
-0-
ਬੈਠਾ ਕੋਕ 'ਚ ਮਿਲਾਕੇ ਮੁੰਡਾ ਪੀਵੇ ਵਿਸਕੀ
ਜਦੋਂ ਹੀ ਟੀ. ਵੀ. ਦਾ ਰਿਮੋਟ ਦਬਾਈਏ ਤਾਂ ਪੰਜਾਬੀ ਚੈਨਲਾਂ 'ਤੇ ਅਜਿਹੇ ਕਈ ਗੀਤ ਸਾਨੂੰ ਸੁਣਨ ਨੂੰ ਮਿਲਦੇ ਹਨ। ਪੰਜਾਬ ਦੇ ਅਲਬੇਲੇ ਗੱਭਰੂ ਇਨ੍ਹਾਂ ਗੀਤਾਂ ਦੀ ਬਦੌਲਤ ਨਸ਼ੇ ਦੇ ਦਰਿਆ ਵਿਚ ਡੁੱਬਦੇ ਜਾ ਰਹੇ ਹਨ। ਸਾਡੇ ਲਈ ਇਹ ਬੜੀ ਮਾੜੀ ਗੱਲ ਹੈ ਕਿ ਅੱਜ ਪੰਜਾਬ ਦੇ ਹਰੇਕ ਪਿੰਡ ਵਿਚ 5-7 ਗੱਭਰੂ ਨਸ਼ਈ ਜ਼ਰੂਰ ਮਿਲਣਗੇ। ਭੰਗ, ਪੋਸਤ, ਜਰਦਾ, ਬੀੜੀ ਤਾਂ ਬੀਤੇ ਦੀਆਂ ਗੱਲਾਂ ਹੋ ਗਈਆਂ, ਹੁਣ ਪੰਜਾਬੀ ਮੁੰਡੇ ਸ਼ਰਾਬ ਨੂੰ ਲੱਸੀ ਦੀ ਤਰ੍ਹਾਂ ਪੀ ਕੇ 'ਸਿਹਤ' ਬਣਾਉਣ ਲੱਗ ਗਏ ਨੇ। ਗੱਲ ਸ਼ਰਾਬ ਤੋਂ ਅੱਗੇ ਜਾ ਕੇ ਸਮੈਕ ਤੱਕ ਪਹੁੰਚ ਗਈ ਹੈ। ਪੰਜਾਬ ਦੇ, ਖਾਸ ਕਰਕੇ ਪਿੰਡਾਂ ਦੇ ਮੁੰਡਿਆਂ ਦੇ ਹੱਡਾਂ 'ਚ ਸਮੈਕ ਨੇ ਆਪਣਾ ਡੇਰਾ ਲਾ ਲਿਆ ਹੈ। ਅਸੀਂ ਕਿਧਰ ਨੂੰ ਜਾ ਰਹੇ ਹਾਂ? ਪੰਜਾਬ ਦੇ ਨੌਜਵਾਨ ਆਪਣੀ ਅਮੁੱਲ ਜਵਾਨੀ ਨੂੰ ਆਪਣੇ ਹੱਥੋਂ ਗਵਾ ਰਹੇ ਹਨ। ਪੰਜਾਬੀ ਗੀਤਕਾਰ ਤੇ ਗਾਇਕ ਨਸ਼ੇ ਨੂੰ ਮੀਡੀਏ ਰਾਹੀਂ ਪ੍ਰਚਾਰ ਕੇ ਆਪਣੇ ਹੀ ਸਮਾਜ ਨੂੰ ਘੁਣ ਵਾਂਗ ਖਾ ਰਹੇ ਹਨ। ਸਾਡਾ ਦੁਖਾਂਤ ਇਹ ਹੈ ਕਿ ਹੁਣ ਕੁੜੀਆਂ ਵੀ ਪਿੱਛੇ ਨਹੀਂ ਰਹੀਆਂ। ਇਸ ਕੰਮ ਵਿਚ ਉਹ ਮਰਦ ਦੇ 'ਮੋਢੇ ਨਾਲ ਮੋਢਾ' ਜੋੜ ਰਹੀਆਂ ਦਿਖਾਈ ਦਿੰਦੀਆਂ ਹਨ।

ਏਨਾ ਵੀ ਡੋਪ-ਸ਼ੋਪ ਨਾ ਮਾਰਿਆ ਕਰੋ
ਕੁੜੀਆਂ ਦਾ ਨਸ਼ੇ ਵੱਲ ਵਧ ਰਿਹਾ ਰੁਝਾਨ ਸਾਡੇ ਸਮਾਜ ਦੀਆਂ ਜੜ੍ਹਾਂ ਹਿਲਾ ਦੇਵੇਗਾ। ਔਰਤ ਪਰਿਵਾਰ ਦੀ ਚੂਲ ਹੈ। ਮਾਂ ਅਤੇ ਪਤਨੀ ਦੇ ਰੂਪ ਵਿਚ ਉਹੀ ਜੀਵਨ ਨੂੰ ਸਹੀ ਦਿਸ਼ਾ-ਨਿਰਦੇਸ਼ ਦਿੰਦੀ ਹੈ। ਔਰਤ ਵੱਲੋਂ ਖੁੱਲ੍ਹੇਆਮ ਪਰਿਵਾਰਕ ਮਰਯਾਦਾ ਭੰਗ ਕਰਨੀ ਬੜੀ ਘਾਤਕ ਹੋਵੇਗੀ। ਮਾਂ ਆਪਣੇ ਪੁੱਤਰ ਨੂੰ ਨਸ਼ਾ ਕਰਨ ਤੋਂ ਰੋਕਦੀ ਹੈ ਤੇ ਪਤਨੀ ਆਪਣੇ ਪਤੀ ਨੂੰ। ਪਰ ਜੇ ਉਹ ਖੁਦ ਹੀ ਕੁਰਾਹੇ ਪੈ ਗਈ ਤਾਂ ਸਾਡਾ ਸਮਾਜਿਕ ਢਾਂਚਾ ਹੀ ਡਾਵਾਂ-ਡੋਲ ਹੋ ਜਾਵੇਗਾ। ਮੀਡੀਏ ਰਾਹੀਂ ਔਰਤ ਦਾ ਇਹ ਰੂਪ ਚਿਤਰਣਾ ਉਸ ਨੂੰ 'ਦੇਵੀ' ਤੋਂ 'ਦੈਂਤਣੀ' ਦੇ ਰੂਪ ਵਿਚ ਬਦਲਣ ਦਾ ਕੋਝ-ਭਰਪੂਰ ਕਦਮ ਹੈ। ਇਸ (ਨਸ਼ੇ ਪ੍ਰਤੀ) ਕੰਮ ਲਈ ਔਰਤ ਨੂੰ ਉਕਸਾਉਣ ਦਾ ਅਰਥ ਹੈ ਕਿ ਅਸੀਂ ਆਪਣੀਆਂ ਮਾਵਾਂ, ਧੀਆਂ, ਭੈਣਾਂ ਨੂੰ ਗ਼ਲਤ ਕਦਮ ਪੁੱਟਣ ਦੀ ਹੱਲਾਸ਼ੇਰੀ ਦਿੰਦੇ ਹਾਂ ਤੇ ਇਹ ਸਾਬਤ ਕਰਦੇ ਹਾਂ ਕਿ ਜੇਕਰ ਔਰਤ (ਰੱਬ ਤੋਂ ਬਾਅਦ) ਸਮਾਜ ਦੀ ਸਿਰਜਨਾ ਕਰ ਸਕਦੀ ਹੈ ਤਾਂ ਵਿਨਾਸ਼ ਵੀ ਕਰ ਸਕਦੀ ਹੈ। ਅਜਿਹੇ ਗੀਤ ਲਿਖਣ ਵਾਲੇ ਗੀਤਕਾਰ, ਕੀ ਸਮਾਜ ਵਿਚ ਔਰਤ ਦਾ ਬਿੰਬ ਵਿਗਾੜਨਾ ਚਾਹੁੰਦੇ ਹਨ? ਜਾਂ ਫਿਰ ਸਸਤੀ ਸ਼ੋਹਰਤ ਦੀ ਲੋਚਾ ਲਈ ਅਜਿਹਾ ਕਰਦੇ ਹਨ। ਜੇਕਰ ਅਸੀਂ ਉਪਰੋਕਤ ਸੋਚ ਦੇ ਧਾਰਨੀ ਹਾਂ ਤਾਂ ਸਾਡੇ ਆਪਣੇ ਹੱਥੀਂ ਹੀ ਸਾਡੇ ਵਿਰਸੇ ਦੀਆਂ ਵਿਲੱਖਣ ਕਦਰਾਂ-ਕੀਮਤਾਂ ਦਮ ਤੋੜ ਲੈਣਗੀਆਂ।
ਪੰਜਾਬੀ ਗਾਇਕੀ ਨੇ ਦੂਜਾ ਮਾਰੂ ਪ੍ਰਭਾਵ ਜਿਹੜਾ ਨੌਜਵਾਨ


Post Comment

ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਨਾਲ ਜੁੜੇ ਕੁਝ ਮੁੱਦੇ


ਗੁਰੂ ਨਾਨਕ ਸਾਹਿਬ ਵੱਲੋਂਉਚਾਰੇ ਗਏ ਪਹਿਲੇ ਸਿੱਖਿਆਦਾਇਕ ਸ਼ਬਦਾਂ, ਗੁਰਮਤਿ ਦੇ ਤੱਤ ਵਿਚਾਰਾਂ ਅਤੇ ਪ੍ਰਚਾਰ ਵਿਧੀਆਂ ਤੋਂਲੈ ਕੇ ਵਰਤਮਾਨ ਤੱਕ ਦੀ ਸਿੱਖ ਧਾਰਮਿਕ ਲਹਿਰ ਅਤੇ ਸਿੱਖੀ ਪ੍ਰਚਾਰ-ਪ੍ਰਸਾਰ ਯਤਨ ਹਰ ਦੌਰ ਦੀਆਂ ਸਥਿਤੀਆਂਅਤੇ ਹਾਲਤ ਦਾ ਸਾਹਮਣਾ ਕਰਦੇ ਹੋਏ ਇਕ ਵਿਸ਼ੇਸ਼ਦਿਸ਼ਾ ਵੱਲ ਵਧ ਰਹੇ ਹਨ |ਗੁਰਸਿੱਖੀ ਜੀਵਨ, ਸਿੱਖਕਦਰਾਂ-ਕੀਮਤਾਂ, ਸਿੱਖਵਿਚਾਰਧਾਰਕ ਆਧਾਰਾਂ, ਇਤਿਹਾਸ ਸਿਰਜਣਾ ਅਤੇ ਧਾਰਮਿਕ-ਸਮਾਜਿਕ ਵਿਵਸਥਾਵਾਂ ਨਾਲ ਸਥਾਨਕ ਤੋਂਵਿਸ਼ਵ ਪੱਧਰ ਤੱਕ ਜੁੜਿਆ ਹਰ ਸਿੱਖਸਿੱਧੇ-ਅਸਿੱਧੇ ਢੰਗ ਨਾਲ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰਦਾ ਆਰਿਹਾ ਹੈ | ਇਸ ਤਰ੍ਹਾਂਉਹ ਸਮੁੱਚੀ ਸਿੱਖਧਾਰਮਿਕ ਲਹਿਰ ਦਾ ਇਕ ਜਾਂਦੂਜੇ ਰੂਪ ਵਿਚ ਕਰਮਸ਼ੀਲ ਹਿੱਸਾ ਵੀ ਹੰੁਦਾ ਹੈ | ਇਸ ਪ੍ਰਥਾਇ ਉਸ ਦਾ ਇਸ ਲਹਿਰ ਦੇ ਭੂਤ, ਵਰਤਮਾਨ ਅਤੇ ਭਵਿੱਖਦੇ ਸਰੋਕਾਰਾਂਪ੍ਰਤੀ ਸੱਜਗ ਰਹਿਣਾ ਅਤੇ ਇਸ ਦੇ ਉਜਵਲ ਭਵਿੱਖ ਲਈ ਇਕ ਚਿੰਤਾ ਵਿਚੋਂਚਿੰਤਨ ਕਰਨਾ ਗੁਰੂ ਹੁਕਮਾਂ ਅਨੁਸਾਰ ਸਰਬੋਤਮ ਫਰਜ਼ ਬਣਦਾ ਹੈ |
ਹਰ ਯੁੱਗ ਦੀਆਂ ਨਵੀਆਂਲੋੜਾਂ ਅਤੇ ਪ੍ਰਸਥਿਤੀਆਂ ਦਾ ਸਾਹਮਣਾ ਕਰਨ ਲਈ ਸਿੱਖ ਧਾਰਮਿਕ ਲਹਿਰ ਦੀ ਦਿਸ਼ਾ ਅਤੇ ਦਸ਼ਾ ਨੂੰ ਸੰਵਾਰਨ ਲਈਧਾਰਮਿਕ ਜਥੇਬੰਦੀਆਂ ਅਤੇ ਵਿਅਕਤੀਗਤ ਪੱਧਰ ਉੱਤੇ ਕਰਮਸ਼ੀਲ ਸਿੱਖਇਹ ਭੂਮਿਕਾ ਕਿਵੇਂਨਿਭਾਅਰਹੇ ਹਨ, ਇਹ ਸਿੱਖਪੰਥਸਾਹਮਣੇ ਗੰਭੀਰ ਚਿੰਤਨ ਦਾ ਵਿਸ਼ਾ ਹੈ | ਦੂਜਾ, ਸਿੱਖ ਧਾਰਮਿਕ ਲਹਿਰ ਮੂਲ ਰੂਪ ਵਿਚ ਰਾਜਨੀਤਕ-ਬੌਧਿਕ-ਸਮਾਜਿਕ ਆਦਿ ਲਹਿਰਾਂਦਾ ਮੁਢਲਾ ਸ਼ਕਤੀ ਧੁਰਾ ਹੈ | ਇਸ ਦੇ ਆਗੂਆਂ ਤੇ ਸੰਸਥਾਵਾਂਵਿਸ਼ੇਸ਼ ਕਰਕੇ ਅਕਾਲ ਤਖ਼ਤ ਸਾਹਿਬ ਵੱਲੋਂਪੰਥ ਨੂੰ ਕਿਹੜੀ ਦਿਸ਼ਾ ਕਿਵੇਂ ਮਿਲ ਰਹੀ ਹੈ, ਇਹ ਇਸ ਚਿੰਤਨ ਦਾ ਇਕ ਹੋਰ ਮਹੱਤਵਪੂਰਨ ਵਿਸ਼ਾ ਹੈ |
ਸਿੱਖਧਾਰਮਿਕ ਲਹਿਰ ਦੇ ਚਿੰਤਨ ਦੇ ਮੁੱਖ ਮੁੱਦਿਆਂ ਨੂੰ ਇਥੇ ਇਸ਼ਾਰੇ-ਮਾਤਰ ਹੀ ਬਿਆਨ ਕੀਤਾ ਜਾ ਰਿਹਾ ਹੈ | ਇਸ ਦਾ ਵਿਸਥਾਰ ਪੰਥਦੇ ਦਿਬ-ਦਿ੍ਸ਼ਟ ਵਿਦਵਾਨਾਂ, ਧਾਰਮਿਕ ਕਾਰਕੰੁਨਾਂ ਅਤੇ ਚੇਤਨ ਸਿੱਖ ਸੰਗਤਾਂਨੇ ਉਲੀਕਣਾ ਹੈ |ਇਹ ਮੁੱਦੇ ਪ੍ਰਸ਼ਨ ਰੂਪ ਵਿਚ ਉਠਾਏਜਾ ਰਹੇ ਹਨ, ਕਿਉਾਕਿ ਮੈਂਮਹਿਸੂਸ ਕਰਦਾ ਹਾਂਕਿ ਇਤਿਹਾਸ ਦੇ ਇਕ ਵਿਸ਼ੇਸ਼ ਮੋੜ ਉੱਤੇ ਸਮੇਂਦੇ ਪ੍ਰਸੰਗਿਕ ਪ੍ਰਸ਼ਨ ਉਠਾਉਣਤੇ ਉਨ੍ਹਾਂਦਾ ਚਿੰਤਨ ਕਰਕੇ ਨਵੇਂਮਾਰਗ ਬਣਾਉਣ ਨਾਲ ਇਤਿਹਾਸ ਨੂੰ ਨਵੀਂਦਿਸ਼ਾ ਮਿਲ ਜਾਂਦੀ ਹੈ |
• ਗੁਰਦੁਆਰਾ ਸੰਸਥਾ ਸਿੱਖੀ ਦੀ ਜੀਵਨ ਧਾਰਾ ਹੈ |ਇਹ ਕੇਵਲ ਪੂਜਾ-ਪਾਠਦਾ ਸਥਾਨ ਹੀ ਨਹੀਂਹੈ, ਸਗੋਂਸਿੱਖਸਮਾਜਿਕ ਸਰਗਰਮੀ ਅਤੇ ਸਮਾਜਿਕ ਤਬਦੀਲੀ ਲਿਆਉਣਦਾ ਮਹੱਤਵਪੂਰਨ ਕੇਂਦਰ ਵੀ ਹੈ ਪਰ ਕੀ ਵਰਤਮਾਨ ਸਮੇਂਵਿਚ ਆਪਣੀ ਪਰਿਭਾਸ਼ਾ ਤੇ ਵਿਆਖਿਆ ਅਨੁਸਾਰ ਇਹ ਸੰਸਥਾ ਆਪਣੀ ਭੂਮਿਕਾ ਠੀਕ ਪ੍ਰਸੰਗ ਵਿਚ ਨਿਭਾਅਰਹੀ ਹੈ? ਗੁਰਦੁਆਰਾ ਸੰਸਥਾ ਦੀ ਸਿੱਖਸਮਾਜਿਕ ਜੀਵਨ ਅਤੇ ਭਵਿੱਖਦੀਆਂਮਹੱਤਵਪੂਰਨ ਪ੍ਰਾਪਤੀਆਂਕਰਨ ਵਿਚ ਪ੍ਰਸੰਗਿਕਤਾ ਕਿਵੇਂਬਣੀ ਰਹਿ ਸਕਦੀ ਹੈ, ਇਹ ਚਿੰਤਨ ਦਾ ਪਹਿਲਾ ਵੱਡਾ ਮੁੱਦਾ ਹੈ |
• ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਟੇਟ ਬੋਰਡਾਂ, ਸਿੰਘਸਭਾ ਗੁਰਦੁਆਰਾ ਕਮੇਟੀਆਂ ਅਤੇ ਪਿੰਡ ਤੋਂਲੈ ਕੇ ਵਿਸ਼ਵ ਪੱਧਰ ਤੱਕ ਸਥਾਪਿਤ ਹੋਏਗੁਰਦੁਆਰਿਆਂਦੀਆਂਪ੍ਰਬੰਧਕ ਕਮੇਟੀਆਂਨੇ ਗੁਰਦੁਆਰਾ ਸੰਸਥਾ ਦੀ ਭੂਮਿਕਾ ਅਤੇ ਸਿੱਖ ਧਾਰਮਿਕ ਲਹਿਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਪਰ ਕੀ ਇਨ੍ਹਾਂਕਮੇਟੀਆਂ ਦਾ ਆਗੂ ਢਾਂਚਾ, ਵੋਟ ਚੋਣ ਸਿਸਟਮ ਅਤੇ ਇਸ ਨਾਲ ਜੁੜੇ ਕਈਹੋਰ ਮੁੱਦਿਆਂਕਾਰਨ ਇਹ ਪ੍ਰਬੰਧਕ ਕਮੇਟੀਆਂਗੁਰੂ ਦੇ ਸੁਨੇਹੇ ਨੂੰ ਸਿੱਖਪੰਥ ਅਤੇ ਵਿਸ਼ਵ ਤੱਕ ਪਹੰੁਚਾਉਣਵਿਚ ਯੋਗ ਰੋਲ ਨਿਭਾਅਰਹੀਆਂਹਨ? ਵੋਟ ਸਿਸਟਮ ਅਤੇ ਆਪਸੀ ਈਰਖਾ ਵਿਚੋਂਨਿਕਲੇ ਫੁੱਟ ਦੇ ਆਲਮ ਵਿਚ ਗੁਰਦੁਆਰਾ ਕਮੇਟੀਆਂਵਿਚਕਾਰ ਆਪਸੀ ਤਾਲਮੇਲ ਪੈਦਾ ਕਰਕੇ ਅਗਵਾਈ ਦਾ ਸੰਗਤੀ ਮਾਡਲ ਕੀ ਸਿਰਜਿਆਜਾ ਰਿਹਾ ਹੈ? ਰਾਜਨੀਤਕਾਂ, ਸਰਕਾਰੀ ਅਤੇ ਅਦਾਲਤਾਂਆਦਿ ਦੀ ਦਖਲਅੰਦਾਜ਼ੀ ਕਾਰਨ ਸ਼੍ਰੋਮਣੀ ਕਮੇਟੀ ਦੀ ਹੋਂਦ ਅੱਗੇ ਲਗਾਏਜਾ ਰਹੇ ਪ੍ਰਸ਼ਨ-ਚਿੰਨ੍ਹ ਦੇ ਪੰਥਕੋਲ ਕੀ ਜਵਾਬ ਅਤੇ ਬਦਲ ਹਨ?
• ਗੁਰਦੁਆਰਾ ਸੰਸਥਾ ਰਾਹੀਂ ਅਤੇ ਇਨ੍ਹਾਂਤੋਂਬਾਹਰ ਸਿੱਖੀ ਪ੍ਰਚਾਰ-ਪ੍ਰਸਾਰ ਦੀ ਸੇਵਾ ਨਿਭਾਅਰਹੇ ਗ੍ਰੰਥੀ ਸਿੰਘਾਂ, ਕਥਾਵਾਚਕਾਂ, ਢਾਡੀਆਂ, ਨਵੇਂਪ੍ਰਚਾਰਕਾਂਦੀ ਤਿਆਰੀ ਅਤੇ ਸਮੁੱਚੇ ਧਾਰਮਿਕ ਪ੍ਰਚਾਰ-ਪ੍ਰਸਾਰ ਦੀ ਵਿਵਸਥਾ ਦਾ ਪੱਧਰ, ਗੁਣਵੰਤਾ ਅਤੇ ਇਨ੍ਹਾਂਵੱਲੋਂਧਾਰਮਿਕ ਸਟੇਜਾਂਤੋਂਦਿੱਤਾ ਜਾ ਰਿਹਾ ਗੁਰਮਤਿ ਤੇ ਇਤਿਹਾਸ ਦਾ ਸੁਨੇਹਾ ਕੀ ਸਮੇਂਦੀਆਂਲੋੜਾਂਅਤੇ ਚੁਣੌਤੀਆਂਦੇ ਸਨਮੁਖ ਆਪਣੇ ਪੱਧਰ ਅਤੇ ਪਹੰੁਚ ਨੂੰ ਕਾਇਮ ਰੱਖ ਰਿਹਾ ਹੈ?ਕੀ ਇਸ ਸਬੰਧੀ ਕੁਝਨਵੀਆਂਰਵਾਇਤਾਂਕਾਇਮ ਕਰਨ ਦਾ ਸਮਾਂਨਹੀਂਆਗਿਆ? 

(ਬਾਕੀ ਅਗਲੇ ਅੰਕ 'ਚ)

ਭਾਈ ਹਰਿਸਿਮਰਨ ਸਿੰਘ
-ਡਾਇਰੈਕਟਰ, ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸ ਸਿੱਖ ਸਟੱਡੀਜ਼, ਅਨੰਦਪੁਰ ਸਾਹਿਬ | 
ਮੋਬਾ: 98725-91713



Post Comment

ਪੰਜਾਬ ਦੀਆਂ ਰਿਆਸਤਾਂ ਦਾ ਗਠਨ ਕਿਵੇਂ ਹੋਇਆ?


ਭਾਰਤ ਦੀ ਵੰਡ

ਮੈਂ ਆਪਣੇ ਪਿਛਲੇ ਲੇਖ ਦੇ ਅੰਤ ਵਿਚ ਜ਼ਿਕਰ ਕੀਤਾ ਸੀ ਕਿ ਭਾਰਤ ਸਰਕਾਰ ਚੜ੍ਹਦੇ ਪੰਜਾਬ ਅਤੇ ਇਸ ਦੀਆਂ ਰਿਆਸਤਾਂ ਵਿਚ ਸਿੱਖ ਸਿਆਸਤ ਦਾ ਜਾਇਜ਼ਾ ਲੈ ਰਹੀ ਸੀ, ਇਸੇ ਕਾਰਨ ਰਿਆਸਤਾਂ ਦੇ ਗਠਨ ਦਾ ਫੈਸਲਾ ਲਟਕਾਇਆ ਜਾ ਰਿਹਾ ਸੀ | ਉਸੇ ਲੇਖ ਵਿਚ ਪਾਠਕ ਪੰਜਾਬੀਆਂ ਪ੍ਰਤੀ ਪੰ: ਨਹਿਰੂ ਦੇ ਵਿਚਾਰ ਵੀ ਜਾਣ ਚੁੱਕੇ ਹਨ ਅਤੇ ਮਾਸਟਰ ਤਾਰਾ ਸਿੰਘ ਨੇ ਆਪਣੀ ਮੁਲਾਕਾਤ (19.9.1947) ਵਿਚ ਪੰ: ਨਹਿਰੂ ਨੂੰ ਸਾਫ ਹੀ ਕਿਹਾ ਸੀ ਕਿ ਸਿੱਖ ਭਾਰਤ ਦੀ ਆਬਾਦੀ ਵਿਚ ਬਹੁਤ ਘੱਟ ਗਿਣਤੀ ਵਿਚ ਹਨ, ਇਸ ਲਈ ਉਹ ਹਿੰਦੂਆਂ ਨਾਲ ਭਰਾਵਾਂ ਵਾਂਗ ਹੀ ਰਹਿਣਾ ਚਾਹੁੰਦੇ ਹਨ | 
ਹੁਣ ਮੈਂ ਪੰਜਾਬ ਦੀਆਂ ਰਿਆਸਤਾਂ ਦੇ ਬਾਰੇ ਗੱਲ ਕਰਦਾ ਹਾਂ | ਆਿਖ਼ਰਕਾਰ ਫ਼ੈਸਲਾ ਹੋਇਆ ਕਿ ਪਟਿਆਲਾ, ਜੀਂਦ, ਨਾਭਾ, ਫਰੀਦਕੋਟ, ਮਲੇਰਕੋਟਲਾ ਅਤੇ ਕਪੂਰਥਲਾ ਰਿਆਸਤਾਂ ਨਾਲ ਕਲਸੀਆ ਅਤੇ ਨਾਲਾਗੜ੍ਹ ਰਿਆਸਤਾਂ ਨੂੰ ਵੀ ਮਿਲਾ ਕੇ ਸਾਰੀਆਂ ਰਿਆਸਤਾਂ ਦਾ ਗਠਨ ਕਰ ਦਿੱਤਾ ਜਾਵੇ | ਮਾਸਟਰ ਤਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਨੇ ਵੀ ਇਸ ਫ਼ੈਸਲਾ 'ਤੇ ਸਹਿਮਤੀ ਜਤਾਈ | 15 ਜੁਲਾਈ, 1948 ਨੂੰ ਇਸ ਯੂਨੀਅਨ ਦਾ ਉਦਾਘਟਨ ਹੋਣਾ ਸੀ, ਜਿਸ ਵਾਸਤੇ ਸਰਦਾਰ ਪਟੇਲ ਅਤੇ ਵੀ. ਪੀ. ਮੈਨਨ ਪਟਿਆਲੇ ਆ ਗਏ ਪਰ ਵੀ. ਪੀ. ਮੈਨਨ ਆਉਾਦੇ ਸਾਰ ਹੀ ਪੈਪਸੂ ਯੂਨੀਅਨ ਦੀ ਸਰਕਾਰ ਬਣਾਉਣ ਲਈ ਜੁਟ ਗਏ | 
ਇਹ ਗੱਲ ਦੱਸਣੀ ਵਰਨਣਯੋਗ ਹੈ ਕਿ ਇਨ੍ਹਾਂ ਰਿਆਸਤਾਂ ਦੀ ਪ੍ਰਜਾ ਮੰਡਲ ਪਾਰਟੀ ਆਪਣੇ-ਆਪ ਨੂੰ ਬੜੀ ਅਹਿਮ ਸਮਝਦੀ ਸੀ ਅਤੇ ਨਾਲ ਦੀ ਨਾਲ ਆਪਣੇ-ਆਪ ਵਿਚ ਦੂਸਰੇ ਪ੍ਰਦੇਸ਼ਾਂ ਦੀਆਂ ਕਾਂਗਰਸ ਪਾਰਟੀਆਂ ਦੇ ਬਰਾਬਰ ਹੋਣ ਦਾ ਅਧਿਕਾਰ ਮੰਗਦੀ ਸੀ ਪਰ ਸਚਾਈ ਇਹ ਹੈ ਕਿ ਪ੍ਰਦੇਸ਼ ਕਾਂਗਰਸ ਪਾਰਟੀਆਂ ਨੂੰ ਬਹੁਤ ਮਿਹਨਤ ਕਰਨੀ ਪਈ ਸੀ ਅਤੇ ਉਨ੍ਹਾਂ ਦੀ ਲੀਡਰਸ਼ਿਪ ਪ੍ਰਜਾ ਮੰਡਲ ਪਾਰਟੀ ਦੀ ਲੀਡਰਸ਼ਿਪ ਤੋਂ ਬਹੁਤ ਉਚੇਰਾ ਰੁਤਬਾ ਰੱਖਦੀ ਸੀ | ਹਾਲਾਤ ਨੂੰ ਪਿੱਛੇ ਮੁੜ ਕੇ ਦੇਖਿਆ ਜਾਵੇ ਤਾਂ ਇਹੀ ਗੱਲ ਉਭਰ ਕੇ ਆਉਾਦੀ ਹੈ ਕਿ ਪ੍ਰਜਾ ਮੰਡਲ ਪਾਰਟੀ ਰਿਆਸਤਾਂ ਦੀ ਅਕਾਲੀ ਪਾਰਟੀ ਵਿਚੋਂ ਹੀ ਉਭਰ ਕੇ ਆਈ ਸੀ, ਜਿਸ ਦਾ ਆਰੰਭ ਸ: ਸੇਵਾ ਸਿੰਘ ਠੀਕਰੀਵਾਲੇ ਤੋਂ ਹੁੰਦਾ ਹੈ ਪਰ ਬਾਅਦ ਵਿਚ ਪ੍ਰਜਾ ਮੰਡਲ ਪਾਰਟੀ ਰਿਆਸਤਾਂ ਵਿਚ ਕਾਂਗਰਸ ਦਾ ਦੂਜਾ ਰੂਪ ਧਾਰਨ ਕਰ ਗਈ ਸੀ ਅਤੇ ਹਿੰਦੂ ਭਾਈਚਾਰਾ ਇਸ 'ਤੇ ਭਾਰੂ ਹੋ ਗਿਆ ਸੀ | ਨਾਲ ਦੀ ਨਾਲ ਹੀ ਅਕਾਲੀ ਦਲ ਵੀ ਇਹ ਮੰਗ ਕਰ ਰਿਹਾ ਸੀ ਕਿ ਸਿਰਫ਼ ਅਕਾਲੀ ਪਾਰਟੀ ਹੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਅਤੇ ਪ੍ਰਜਾ ਮੰਡਲ ਨੂੰ ਕੋਈ ਇਸ ਕਿਸਮ ਦਾ ਅਧਿਕਾਰ ਨਹੀ | ਵੀ. ਪੀ. ਮੈਨਨ ਇਸ ਗੱਲ ਨੂੰ ਇਸ ਤਰ੍ਹਾਂ ਥੋੜ੍ਹੇ ਸ਼ਬਦਾਂ ਵਿਚ ਦੱਸਦੇ ਹਨ ਕਿ ਪ੍ਰਜਾ ਮੰਡਲ ਵਿਚ ਸਭ ਤੋਂ ਵੱਡੀ ਘਾਟ ਇਹ ਸੀ ਕਿ ਉਸ ਪਾਰਟੀ ਵਿਚ ਵਿਅਕਤੀਗਤ ਰੂਪ ਵਿਚ ਇਕ ਵੀ ਇਹੋ ਜਿਹਾ ਸਿੱਖ ਮੈਂਬਰ ਨਹੀਂ ਸੀ, ਜੋ ਸਿਆਸਤ ਵਿਚ ਵਿਸ਼ੇਸ਼ ਰੁਤਬਾ ਰੱਖਦਾ ਹੋਵੇ | 
ਵਜ਼ਾਰਤ ਬਣਾਉਣ ਸਮੇਂ ਇਕ ਹੋਰ ਵੀ ਵਿਸ਼ੇਸ਼ ਗੱਲ ਵਾਪਰੀ ਸੀ | ਇਕ 'ਲੋਕ ਸੇਵਕ ਪਾਰਟੀ' ਖੁੰਬ ਵਾਂਗ ਪੈਦਾ ਹੋ ਗਈ, ਜਿਸ ਦੀ ਅਗਵਾਈ ਜਥੇਦਾਰ ਊਧਮ ਸਿੰਘ ਨਾਗੋਕੇ ਕਰ ਰਹੇ ਸਨ ਅਤੇ ਬਾਅਦ ਵਿਚ ਖੁੰਬ ਵਾਂਗ ਹੀ ਜ਼ਿੰਦਗੀ ਭੋਗ ਕੇ ਇਹ ਪਾਰਟੀ ਲਾਪਤਾ ਹੋ ਗਈ | ਪ੍ਰਜਾ ਮੰਡਲ ਦੇ ਲੀਡਰ ਇਸ ਗੱਲ ਵਿਚ ਵਿਸ਼ਵਾਸ ਰੱਖਦੇ ਸਨ ਕਿ ਜੇ ਇਕ ਵਾਰ ਪ੍ਰਜਾਤੰਤਰ ਪੈਪਸੂ ਵਿਚ ਲਾਗੂ ਹੋ ਜਾਵੇ ਤਾਂ ਕੇਵਲ ਪ੍ਰਜਾ ਮੰਡਲ ਹੀ ਅਜਿਹੀ ਪਾਰਟੀ ਹੋਵੇਗੀ, ਜਿਸ ਨੂੰ ਸਰਕਾਰ ਬਣਾਉਣ ਵਾਸਤੇ ਨਿਮੰਤਰਿਤ ਕੀਤਾ ਜਾ ਸਕਦਾ ਹੈ | ਦੂਸਰੇ ਪਾਸੇ ਸਿੱਖ ਪ੍ਰਜਾ ਮੰਡਲ ਨੂੰ ਇਕ ਹਿੰਦੂ ਜਮਾਤ ਸਮਝਦੇ ਸਨ | ਉਨ੍ਹਾਂ ਦੀ ਇਕ ਵਿਸ਼ੇਸ਼ ਸੋਚ ਇਹ ਸੀ ਕਿ ਸਿਰਫ ਪੈਪਸੂ ਦਾ ਹੀ ਇਕ ਅਜਿਹਾ ਇਲਾਕਾ ਹੈ, ਜਿਸ ਵਿਚ ਸਿੱਖ ਬਹੁ-ਗਿਣਤੀ ਵਿਚ ਹਨ ਅਤੇ ਇਸ ਦਾ ਮੁੱਖ ਮੰਤਰੀ ਸਿੱਖ ਹੋਣਾ ਚਾਹੀਦਾ ਹੈ | ਆਖਰਕਾਰ ਵੀ. ਪੀ. ਮੈਨਨ ਦੀ ਇਹ ਸੋਚ ਸੀ ਕਿ ਅਜਿਹੀ ਮਿਸ਼ਰਤ ਸਰਕਾਰ ਬਣਾਈ ਜਾਵੇ, ਜੋ ਸਭ ਨੂੰ ਕਬੂਲ ਹੋਵੇ | ਇਸ ਸੋਚ ਦੇ ਮੁਤਾਬਕ, 4 ਸੀਟਾਂ ਕਾਂਗਰਸ, 2 ਲੋਕ ਸੇਵਾ ਸਭਾ, 2 ਅਕਾਲੀ ਦਲ ਨੂੰ ਦਿੱਤੀਆਂ ਜਾਣ ਅਤੇ ਸਾਂਝਾ ਮੁੱਖ ਮੰਤਰੀ ਸਿੱਖ ਹੋਵੇ | ਪਰ ਅਕਾਲੀ ਦਲ ਨੇ ਦੋ ਕਾਰਨਾਂ ਕਰਕੇ ਇਸ ਤਜਵੀਜ਼ ਨੂੰ ਰੱਦ ਕਰ ਦਿੱਤਾ | ਇਕ ਤਾਂ ਇਹ ਕਿ ਇਸ ਪਾਰਟੀ ਨੂੰ ਘੱਟ ਸੀਟਾਂ ਦਿੱਤੀਆਂ ਗਈਆਂਸਨ ਅਤੇ ਦੂਸਰਾ ਇਹ ਕਿ ਅਕਾਲੀ ਦਲ ਆਪਣੀ ਅਕਾਲੀ ਸਿਆਸਤ ਬਰਕਰਾਰ ਰੱਖੇਗਾ | 
ਇਸ ਲਈ ਹੋਰ ਤਜਵੀਜ਼ਾਂ 'ਤੇ ਵੀ ਗੌਰ ਕੀਤਾ ਗਿਆ ਪਰ ਕੋਈ ਗੱਲ ਸਿਰੇ ਨਾ ਚੜ੍ਹੀ | ਕਾਂਗਰਸੀ ਆਗੂਆਂ ਨੇ ਆਪਣੀ ਚਤੁਰਾਈ ਦਿਖਾਈ ਕਿ ਜੇ ਕੋਈ ਗੱਲ ਸਿਰੇ ਨਾ ਹੀ ਚੜ੍ਹੇ, ਅਖੀਰ 'ਤੇ ਕਾਂਗਰਸ ਨੂੰ ਹੀ ਬੁਲਾਵਾ ਦਿੱਤਾ ਜਾਵੇਗਾ ਕਿ ਉਹ ਹੀ ਆ ਕੇ ਸਰਕਾਰ ਬਣਾ ਲਵੇ ਪਰ ਇਹ ਚਤਰਾਈ ਨਾ ਚੱਲ ਸਕੀ | 
ਵੀ. ਪੀ. ਮੈਨਨ ਨੇ ਸਰਦਾਰ ਪਟੇਲ ਨੂੰ 15 ਜੁਲਾਈ, 1948 ਨੂੰ ਸਵੇਰੇ ਸਾਰੀ ਗੱਲਬਾਤ ਦੱਸ ਦਿੱਤੀ | ਆਖਰਕਾਰ ਬਗ਼ੈਰ ਕੋਈ ਵਜ਼ਾਰਤ ਬਣਾਏ ਸਰਦਾਰ ਪਟੇਲ ਨੇ ਯੂਨੀਅਨ ਦਾ ਉਦਘਾਟਨ ਕਰ ਦਿੱਤਾ ਪਰ ਫਿਰ ਅਗਸਤ, 1948 ਵਿਚ ਵੀ ਵਜ਼ਾਰਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹ ਵੀ ਸਿਰੇ ਨਾ ਚੜ੍ਹੀ, ਤਦ ਸ: ਗਿਆਨ ਸਿੰਘ ਨੂੰ ਫਿਰ ਨਿਗਰਾਨ ਪ੍ਰੀਮੀਅਰ ਬਣਾ ਦਿੱਤਾ ਗਿਆ | ਇਹ ਵਜ਼ਾਰਤ 1952 ਤੱਕ ਕਾਇਮ ਰਹੀ, 1952 ਵਿਚ ਚੋਣਾਂ ਹੋਈਆਂ ਤਾਂ ਫਿਰ ਸ: ਗਿਆਨ ਸਿੰਘ ਰਾੜੇਵਾਲਾ ਮੁੱਖ ਮੰਤਰੀ ਬਣੇ | ਉਸ ਤੋਂ ਬਾਅਦ ਚੋਣਾਂ 1954 ਵਿਚ ਹੋਈਆਂ ਤਾਂ ਕਰਨਲ ਰਘਬੀਰ ਸਿੰਘ ਮੁੱਖ ਮੰਤਰੀ ਬਣੇ ਅਤੇ ਫਿਰ ਚੋਣਾਂ 1955 ਵਿਚ ਹੋਈਆਂ ਤਾਂ ਬਿ੍ਸ਼ ਭਾਨ ਮੁੱਖ ਮੰਤਰੀ ਬਣੇ | ਆਖ਼ਰ 1 ਨਵੰਬਰ 1956 ਪੈਪਸੂ ਨੂੰ ਪੰਜਾਬ ਵਿਚ ਸ਼ਾਮਿਲ ਕਰ ਦਿੱਤਾ ਗਿਆ | 
ਮਾਣ-ਅਭਿਮਾਨ ਵੀ ਇਨਸਾਨੀ ਫ਼ਿਤਰਤ ਦਾ ਇਕ ਵਿਸ਼ੇਸ਼ ਅੰਗ ਹੈ | ਪੈਪਸੂ ਬਣਨ ਵੇਲੇ ਪਟਿਆਲਾ ਦੇ ਅਫ਼ਸਰ ਆਪਣੇ-ਆਪ ਨੂੰ ਦੂਸਰੀਆਂ ਰਿਆਸਤਾਂ ਦੇ ਅਫ਼ਸਰਾਂ ਨਾਲੋਂ ਉਚੇਰੇ ਸਮਝਣ ਲੱਗ ਪਏ ਸਨ ਅਤੇ ਜਦ ਪੈਪਸੂ ਪੰਜਾਬ ਵਿਚ ਸ਼ਾਮਲ ਹੋ ਗਿਆ ਤਾਂ ਚੰਡੀਗੜ੍ਹ ਦੇ ਅਫ਼ਸਰ ਬੜੇ ਫ਼ਾਤਿਹਾਨਾ ਅੰਦਾਜ਼ ਵਿਚ ਪ੍ਰਵੇਸ਼ ਕਰ ਗਏ ਸਨ | ਇਥੇ ਮੈਂ ਇਕ ਅਜੀਬ ਜਿਹਾ ਕਿੱਸਾ ਦੱਸਦਾ ਹਾਂ | ਮੈਂ ਪੰਜਾਬ ਸਰਕਾਰ ਤੋਂ ਇਕ ਕੰਪਨੀ ਦੇ ਹਿੱਸੇ ਖ਼ਰੀਦੇ ਸਨ | ਕੁਝ ਅਜਿਹੇ ਦਸਤਾਵੇਜ਼ ਸਨ, ਜਿਸ ਉਤੇ ਮੇਰੇ ਤੇ ਸਕੱਤਰ, ਇੰਡਸਟਰੀਜ਼ ਦੇ ਇਕੱਠਿਆਂ ਦਸਤਖ਼ਤ ਹੋਣੇ ਸਨ | ਮਿਥੀ ਤਾਰੀਖ਼ 'ਤੇ ਸਕੱਤਰ ਸਾਹਿਬ ਛੁੱਟੀ 'ਤੇ ਚਲੇ ਗਏ | ਮੈਂ ਡਿਪਟੀ ਸਕੱਤਰ ਨੂੰ ਕਿਹਾ, 'ਕੀ ਫ਼ਰਕ ਪੈਂਦਾ ਹੈ ਜੇ ਮੈਂ ਅੱਜ ਹੀ ਦਸਤਖ਼ਤ ਕਰ ਦੇਵਾਂ ਅਤੇ ਜਿਸ ਦਿਨ ਸਕੱਤਰ ਸਾਹਿਬ ਆਵਣ ਤਾਂ ਉਹ ਦਸਤਖ਼ਤ ਕਰ ਦੇਣਗੇ |' ਡਿਪਟੀ ਸਕੱਤਰ ਨੇ ਬੜੀ ਹਕਾਰਤ ਨਾਲ ਕਿਹਾ, 'ਇਹ ਕੋਈ ਪੈਪਸੂ ਨਹੀਂ ਜਿੱਥੇ ਇਸ ਤਰ੍ਹਾਂ ਹੋਵੇ |' ਚਲੋ, ਮਿਥੀ ਤਾਰੀਖ 'ਤੇ ਮੈਂ ਫਿਰ ਚੰਡੀਗੜ੍ਹ ਪਹੁੰਚਿਆ ਤਾਂ ਉਸ ਦਿਨ ਸਕੱਤਰ ਸਾਹਿਬ ਦਫ਼ਤਰ ਵਿਚ ਤਾਂ ਆਏ ਨਹੀਂ ਸਨ ਪਰ ਛੁੱਟੀ 'ਤੇ ਵੀ ਨਹੀਂ ਸਨ | ਆਖ਼ਰ ਡਿਪਟੀ ਸਕੱਤਰ ਨੂੰ ਕਿਸੇ ਮਜਬੂਰੀ ਕਾਰਨ ਦਸਤਖ਼ਤ ਮੇਰੇ ਇਕੱਲੇ ਤੋਂ ਹੀ ਕਰਵਾਉਣੇ ਪਏ ਪਰ ਅੱਖ ਉਨ੍ਹਾਂ ਦੀ ਨੀਵੀਂ ਹੀ ਰਹੀ, ਜਦੋਂ ਕਿ ਮੇਰੇ ਚਿਹਰੇ 'ਤੇ ਕੁਝ-ਕੁਝ ਸ਼ਰਾਰਤ ਭਰੀ ਮੁਸਕਾਨ ਸੀ | ਇਨਸਾਨੀ ਜ਼ਿੰਦਗੀ ਵੀ ਬੜੇ ਅਜੀਬ-ਅਜੀਬ ਮੋੜ ਫਟਾਫਟ ਲੈ ਲੈਂਦੀ ਹੈ |

ਹਰਜਿੰਦਰ ਸਿੰਘਤਾਂਗੜੀ
-ਮਚਾਕੀ ਮੱਲ ਸਿੰਘ ਰੋਡ, ਫਰੀਦਕੋਟ | 95014-16848



Post Comment

Saturday, February 23, 2013

ਸ਼ਿਵ ਬਟਾਲਵੀ


ਸ਼ਿਵ ਬਟਾਲਵੀ

ਸ਼ਿਵ ਬਟਾਲਵੀ ਨਾਲ ਮੇਰਾ ਠੇਕਾ ਸੀ। ਜਦੋਂ ਮੈਂ ਚੰਡੀਗੜ੍ਹ ਤੋਂ ਦਿੱਲੀ ਆਪਣੀ ਕਾਰ ਵਿਚ ਜਾਂਦਾ ਤਾਂ ਉਸ ਨੂੰ ਆਪਣੇ ਨਾਲ ਚੱਲਣ ਲਈ ਆਖਦਾ। ਰਸਤੇ ਵਿਚ ਬੀਅਰ ਦੀਆਂ ਦੋ ਬੋਤਲਾਂ, ਭੁੰਨਿਆ ਹੋਇਆ ਮੁਰਗਾ ਤੇ ਤੀਹ ਰੁਪਏ ਨਕਦ।
ਸ਼ਿਵ ਸਟੇਟ ਬੈਂਕ ਆਫ਼ ਇੰਡੀਆ ਤੋਂ ਛੁੱਟੀ ਲਏ ਬਗੈਰ ਕਈ ਵਾਰ ਮੇਰੇ ਨਾਲ ਦਿੱਲੀ ਜਾਂਦਾ।
ਸ਼ਿਵ ਨੂੰ ਨਾ ਸ਼ਰਾਬ ਪਿਆਉਣ ਵਾਲਿਆਂ ਦੀ ਘਾਟ ਸੀ, ਨਾ ਮੁਰਗਾ ਖੁਆਉਣ ਵਾਲਿਆਂ ਦਾ। ਦਰਅਸਲ ਉਹਦੇ ਬਾਰੇ ਇਹ ਗੱਲ ਵੀ ਗਲਤ ਧੁੰਮੀ ਹੋਈ ਹੈ ਕਿ ਲੋਕ ਉਸ ਨੂੰ ਸ਼ਰਾਬ ਪਿਆਉਂਦੇ ਸਨ। ਉਸ ਕੋਲ ਜੇਬ ਵਿਚ ਜੇ ਇਕ ਹਜ਼ਾਰ ਰੁਪਿਆ ਹੁੰਦਾ ਤਾਂ ਉਹ ਦਿਨਾਂ ਵਿਚ ਹੀ ਦੋਸਤਾਂ ਨੂੰ ਸ਼ਰਾਬ ਪਿਆਉਣ ਤੇ ਖੁਆਣ ਉਤੇ ਖ਼ਰਚ ਕਰ ਦੇਂਦਾ। ਉਹ ਸ਼ਾਹੀ ਬੰਦਾ ਸੀ ਤੇ ਸ਼ਾਹੀ ਫ਼ਕੀਰ। ਉਸ ਵਿਚ ਆਪਣੇ ਆਪ ਨੂੰ ਉਜਾੜਨ ਦੀ ਬਹੁਤ ਸ਼ਕਤੀ ਸੀ। 
ਉਸ ਨੇ ਆਖਿਆ, ‘‘ਇਹ ਸਾਲੀਆਂ ਤੀਵੀਆਂ ਹਮੇਸ਼ਾ ਰੋਂਦੀਆਂ ਰਹਿੰਦੀਆਂ ਨੇ ਕਿ ਫ਼ਲਾਂ ਮਰਦ ਨੇ ਮੇਰੀ ਅਸਮਤ ਲੁੱਟ ਲਈ। ਤੁਸੀਂ ਆਪਣੇ ਹੁਸਨ ਨੂੰ ਬੈਂਕ ਦੇ ਲਾਕਰ ਵਿਚ ਰਖ ਦਿਉ। ਮੈਂ ਬੈਂਕ ਵਿਚ ਕੰਮ ਕਰਦਾ ਹਾਂ। ਬੜੇ ਲਾਕਰ ਨੇ ਉਥੇ। ਨੋਟਾਂ ਦੇ ਥੱਬੇ। ਸੋਨੇ ਦੇ ਗਹਿਣੇ। ਹੀਰੇ। ਪਰ ਕੋਈ ਅਜਿਹਾ ਲਾਕਰ ਨਹੀਂ ਜਿਥੇ ਤੀਵੀਂ ਆਪਣੇ ਹੁਸਨ ਜਾਂ ਜਵਾਨੀ ਨੂੰ ਰਖ ਕੇ ਕੁੰਜੀ ਜੇਬ ਵਿਚ ਪਾ ਲਵੇ? ਇਸ ਸਾਲੇ ਹੁਸਨ ਨੇ ਤਾਂ ਤਬਾਹ ਹੋਣਾ ਹੀ ਹੈ... ਤੇ ਤਬਾਹੀ ਕਿਸ ਗੱਲ ਦੀ? ਪਿਆਰ ਨਾਲ ਹੁਸਨ ਚਮਕਦਾ ਹੈ। ਜਵਾਨੀ ਮੱਚਦੀ ਹੈ। ਇਸਮਤ ਦਾ ਪਾਖੰਡ ਤਾਂ ਕੋਝੀਆਂ ਤੀਵੀਆਂ ਨੇ ਰਚਿਆ ਹੈ.. ਇਨਸਾਨੀ ਜਿਸਮ ਨੂੰ ਕੋਈ ਚੀਜ਼ ਮੈਲਾ ਨਹੀਂ ਕਰ ਸਕਦੀ। ਹਮੇਸ਼ਾ ਨਿਖਰਿਆ ਤੇ ਸਜਰਾ ਰਹਿੰਦਾ ਹੈ ਹੁਸਨ।’’
ਸ਼ਿਵ ਨਾਲ ਕਾਰ ਵਿਚ ਸਫ਼ਰ ਕਰਨ ਦਾ ਕੋਈ ਸੌਦਾ ਨਹੀਂ ਸੀ, ਇਹ ਤਾਂ ਇਕ ਪ੍ਰਕਾਰ ਦਾ ਲਾਡ ਸੀ। 
ਮੈਂ ਕਾਰ ਵਿਚ ਲੋਕਾਂ ਨੂੰ ਢੋਣ ਦੇ ਹੱਕ ਵਿਚ ਨਹੀ। ਸਫ਼ਰ ਬੜੀ ਸੂਖਮ ਤੇ ਅਧਿਆਤਮਕ ਚੀਜ਼ ਹੈ ਮੇਰੇ ਲਈ। ਜੇ ਕੋਈ ਯਾਰ ਨਾਲ ਹੋਵੇ ਤਾਂ ਸੌ ਮੀਲ ਦਾ ਸਫ਼ਰ ਮਿੰਟਾਂ ਵਿਚ ਕਟ ਜਾਂਦਾ ਹੈ। ਜੇ ਕੋਈ ਬੋਰ ਨਾਲ ਹੋਵੇ ਤਾਂ ਦੋ ਮੀਲ ਦਾ ਸਫ਼ਰ ਵੀ ਦੋ ਹਜ਼ਾਰ ਮੀਲ ਲਗਦਾ ਹੈ। 
ਇਕ ਦਿਨ ਸਵੇਰੇ ਸਵੇਰੇ ਸ਼ਿਵ ਮੇਰੇ ਘਰ ਆਇਆ ਤੇ ਆਖਣ ਲਗਾ, ‘‘ਅੱਜ ਸ਼ਾਮ ਨੂੰ ਕਪੂਰਥਲੇ ਮੁਸ਼ਾਇਰਾ ਹੈ। ਤੂੰ ਮੇਰੇ ਨਾਲ ਚੱਲ।’’
ਮੈਂ ਉ¤ਤਰ ਦਿਤਾ ਕਿ ਮੈਂ ਨਹੀਂ ਜਾ ਸਕਦਾ। ਕਿਸੇ ਹੋਰ ਨੂੰ ਨਾਲ ਲੈ ਜਾਹ।
ਸ਼ਿਵ ਬੋਲਿਆ, ‘‘ਟੈਕਸੀ ਲੈ ਕੇ ਆਵਾਂਗਾ। ਇਕੱਲਾ। ਹੋਰ ਕਿਸੇ ਕੰਜਰ ਨੂੰ ਨਹੀਂ ਦਸਣਾ। ਚੰਡੀਗੜ੍ਹ ਭਰਿਆ ਪਿਆ ਹੈ ਮੁਫ਼ਤਖੋਰਿਆਂ ਦਾ। ਐਵੇਂ ਨਾਲ ਤੁਰ ਪੈਣਗੇ। ਮੈਂ ਟੈਕਸੀ ਵਿਚ ਸੂਰ ਨੂੰ ਲੱਦ ਕੇ ਲਿਜਾ ਸਕਦਾ ਹਾਂ, ਪਰ ਕਿਸੇ ਬੋਗਸ ਰਾਈਟਰ ਨੂੰ ਨਹੀਂ। ਤੈਨੂੰ ਚਲਣਾ ਪਏਗਾ। ਮੈਂ ਤੈਨੂੰ ਬੀਅਰ ਦੀਆਂ ਤਿੰਨ ਬੋਤਲਾਂ ਤੇ ਭੁੰਨਿਆ ਹੋਇਆ ਮੁਰਗਾ ਖੁਆਵਾਂਗਾ ਰਸਤੇ ਵਿਚ। ਤੇ ਤੀਹ ਰੁਪਏ।’’
ਮੈਂ ਆਖਿਆ, ‘‘ਮੇਰਾ ਰੇਟ ਪੰਜਾਹ ਰੁਪਏ ਹੈ।’’
ਉਹ ਮੰਨ ਗਿਆ।
ਸ਼ਿਵ ਨੂੰ ਮੁਸ਼ਾਇਰੇ ਦੇ ਪੰਜ ਸੌ ਰੁਪਏ ਮਿਲਣੇ ਸਨ। ਪ੍ਰਬੰਧਕਾਂ ਨੇ ਇਹ ਗੱਲ ਲੁਕੋ ਕੇ ਰਖੀ ਸੀ ਕਿ ਸ਼ਿਵ ਇਸ ਬਾਰੇ ਹੋਰ ਕਿਸੇ ਨਾਲ ਗੱਲ ਨਾ ਕਰੇ ਨਹੀਂ ਤਾਂ ਕਈ ਕਵੀ ਰੁਸ ਜਾਣਗੇ। 
ਪੰਜ ਸੌ ਰੁਪਏ ਵਿਚੋਂ ਸ਼ਿਵ ਨੇ ਢਾਈ ਸੌ ਰੁਪਿਆ ਟੈਕਸੀ ਨੂੰ ਦੇਣਾ ਸੀ, ਤੇ ਬਾਕੀ ਖ਼ਰਚ ਵਰਚ ਲਈ। 
ਸ਼ਾਮ ਦੇ ਪੰਜ ਵਜੇ ਉਹ ਟੈਕਸੀ ਲੈ ਕੇ ਆ ਗਿਆ। ਮੈਨੂੰ ਨਾਲ ਬਿਠਾਇਆ ਤੇ ਟੈਕਸੀ ਦੌੜ ਪਈ। 
ਰਸਤੇ ਵਿਚ ਹੀ ਸਾਨੂੰ ਅੱਠ ਵਜ ਚੁਕੇ ਸਨ। ਮੁਸ਼ਾਇਰੇ ਦਾ ਸਮਾਂ ਸਾਢੇ ਸੱਤ ਦਾ ਸੀ। ਮੈਂ ਵਕਤ ਸਿਰ ਪੁੱਜਣ ਲਈ ਚਿੰਤਾਤੁਰ ਸਾਂ।
ਸ਼ਿਵ ਨੇ ਟੈਕਸੀ ਵਾਲੇ ਨੂੰ ਆਖਿਆ, ‘‘ਸਰਦਾਰ ਜੀ, ਜ਼ਰਾ ਇਸ ਕਾਲੋਨੀ ਵੱਲ ਗੱਡੀ ਨੂੰ ਮੋੜ ਲਉ। ਮੈਂ ਇਕ ਦੋਸਤ ਨੂੰ ਮਿਲਣਾ ਹੈ।’’
ਮੈਂ ਆਖਿਆ, ‘‘ਪਹਿਲਾਂ ਹੀ ਦੇਰ ਹੋ ਚੁਕੀ ਹੈ।’’
‘‘ਫ਼ਿਕਰ ਨਾ ਕਰ, ਦੋ ਕੁ ਮਿੰਟ ਹੀ ਮਿਲਣਾ ਹੈ ਇਕ ਕੁੜੀ ਨੂੰ। ਉਹ ਮੇਰੀ ਦੋਸਤ ਹੈ।’’
ਟੈਕਸੀ ਕਲੋਨੀ ਦੀਆਂ ਸੜਕਾਂ ਘੁੰਮਦੀ ਫਿਰੀ। ਸ਼ਿਵ ਨੂੰ ਘਰ


Post Comment

Thursday, November 29, 2012

ਸੂਰਜਮੁਖੀ ਦੀ ਸਫਲ ਕਾਸ਼ਤ ਕਿਵੇਂ ਕਰੀਏ


ਹਿੰਦੁਸਤਾਨ ਅਜੇ ਤੱਕ ਹਰ ਸਾਲ ਕਈ ਹਜ਼ਾਰ ਕਰੋੜ ਰੁਪਏ ਦੇ ਤੇਲ ਬੀਜ ਦਰਾਮਦ ਕਰਦਾ ਹੈ। ਵਿਸ਼ਵੀਕਰਨ ਦੇ ਦੌਰ ਵਿਚ ਫਸਲੀ ਵਿਭਿੰਨਤਾ ਦੇ ਮੱਦੇਨਜ਼ਰ ਤੇਲ ਬੀਜਾਂ ਦੀ ਕਾਸ਼ਤ ਖੇਤੀ ਆਰਥਿਕਤਾ ਦੀ ਮਜ਼ਬੂਤੀ ਲਈ ਭਰਪੂਰ ਹੁੰਗਾਰਾ ਦੇ ਸਕਦੀ ਹੈ ਤੇਲ ਬੀਜਾਂ ਦੀ ਕਾਸ਼ਤ ਜ਼ਿਆਦਾਤਰ ਹਾੜੀ ਵਿਚ ਕੀਤੀ ਜਾਂਦੀ ਹੈ ਅਤੇ ਸੂਰਜਮੁਖੀ ਹਾੜੀ ਦੀ ਮਹੱਤਵਪੂਰਨ ਤੇਲ ਬੀਜ ਫਸਲ ਹੈ। 1990ਵਿਆਂ ਵਿਚ ਪੰਜਾਬ ਵਿਚ ਦੋਗਲੀਆਂ ਕਿਸਮਾਂ ਸਿਫਾਰਸ਼ ਸਦਕਾ ਸੂਰਜਮੁਖੀ ਦੀ ਕਾਸ਼ਤ ਵੱਡੇ ਪੱਧਰ ਉੱਪਰ ਕੀਤੀ ਗਈ ਸੀ ਪ੍ਰੰਤੂ ਮੰਡੀਕਰਨ ਦੀ ਅਨਿਸ਼ਚਿਤਤਾ ਅਤੇ ਪੈਦਾਵਾਰ ਦਾ ਪੂਰਾ ਮੁੱਲ ਨਾ ਮਿਲਣ ਕਾਰਨ ਆਮ ਕਿਸਾਨ ਇਸ ਦੀ ਕਾਸ਼ਤ ਹੇਠ ਰਕਬਾ ਇਕਦਮ ਘਟ ਗਿਆ। ਅਜੋਕੇ ਸਮੇਂ ਮੰਡੀਕਰਨ ਦੀ ਸਹੂਲਤ ਵਿਚ ਸੁਧਾਰ ਕਰਕੇ ਅਤੇ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦੀ ਕਾਸ਼ਤ ਨਾਲ ਸੂਰਜਮੁਖੀ ਦੀ ਖੇਤੀ ਨੂੰ ਪ੍ਰਫੁੱਲਿਤ ਕੀਤਾ ਜਾ ਸਕਦਾ ਹੈ, ਜਿਸ ਨਾਲ ਨਾ ਸਿਰਫ ਝੋਨਾ-ਕਣਕ ਫਸਲੀ ਚੱਕਰ ਹੇਠਲੇ ਖੇਤੀ ਪ੍ਰਬੰਧ ਨੂੰ ਕੁਝ ਰਾਹਤ ਮਿਲੇਗੀ ਸਗੋਂ ਖੇਤੀ ਲਾਗਤਾਂ ਵਿਚ ਕਮੀ ਆਏਗੀ ਅਤੇ ਤੇਲ ਬੀਜਾਂ ਦੀ ਘਰੇਲੂ ਖਪਤ ਦੀ ਪੂਰਤੀ ਕਰਕੇ ਮੁਦਰਾ ਭੰਡਾਰਨ ਵਿਚ ਵਾਧਾ ਹੋਏਗਾ।

ਸੁਧਰੀਆਂ ਕਿਸਮਾਂ ਦੀ ਚੋਣ: ਸਹੀ ਕਿਸਮ ਅਤੇ ਵਧੀਆ ਬੀਜ ਦੀ ਚੋਣ ਚੰਗੇ ਝਾੜ ਲਈ ਸਫਲਤਾ ਦੀ ਕੁੰਜੀ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੂਰਜਮੁਖੀ ਦੀਆਂ ਦੋਗਲੀਆਂ ਕਿਸਮਾਂ ਪੀ. ਐਸ ਐਚ. 996, ਪੀ. ਐਸ ਐਚ. 569, ਪੀ. ਐਸ ਐਫ ਐਚ. 118, ਐਸ ਐਚ 3322, ਜੀ. ਕੇ. ਐਸ. ਐਫ. ਐਚ. 2002 ਅਤੇ ਜਵਾਲਾਮੁਖੀ ਦੀ ਸਿਫਾਰਸ਼ ਕੀਤੀ ਗਈ ਹੈ। ਇੰਨ੍ਹਾਂ ਕਿਸਮਾਂ ਵਿਚੋਂ ਪੀ. ਐਸ ਐਚ. 996, ਪੀ. ਐਸ. ਐਚ. 569 ਅਤੇ ਪੀ. ਐਸ ਐਫ ਐਚ. 118 ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਹਨ ਜੋ ਕਿ ਪਛੇਤੀ ਬਿਜਾਈ ਲਈ ਢੁਕਵੀਆਂ ਹਨ ।

ਬਿਜਾਈ ਲਈ ਢੁਕਵਾਂ ਸਮਾਂ : ਜ਼ਿਆਦਾ ਝਾੜ ਲੈਣ ਲਈ ਸੂਰਜਮੁਖੀ ਦੀ ਕਾਸ਼ਤ ਬਹਾਰ ਰੁੱਤ ਵਿਚ ਕਰਨੀ ਚਾਹੀਦੀ ਹੈ। ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਲਈ ਦਸੰਬਰ ਦਾ ਮਹੀਨਾ ਸਭ ਤੋਂ ਢੁੱਕਵਾਂ ਹੈ। ਜੇਕਰ ਸੂਰਜਮੁਖੀ ਦੀ ਬਿਜਾਈ ਜਨਵਰੀ ਵਿਚ ਕਰਨੀ ਹੋਵੇ ਤਾਂ ਪੀ. ਐਸ. ਐਚ. 569 ਜੋ ਕਿ ਘੱਟ ਸਮਾਂ ਲੈਣ ਵਾਲੀ ਕਿਸਮ ਹੈ, ਬਿਜਾਈ ਲਈ ਢੁੱਕਵੀ ਹੈ।ਜੇਕਰ ਬਿਜਾਈ ਫਰਵਰੀ ਤੱਕ ਪਛੜ ਜਾਵੇ ਤਾਂ ਸਿੱਧੀ ਬਿਜਾਈ ਦੀ ਬਜਾਏ ਪਨੀਰੀ ਰਾਹੀਂ ਬਿਜਾਈ ਕਰਨੀ


Post Comment

ਗੁਰੂ ਗ੍ਰੰਥ ਸਾਹਿਬ ਦੀਆਂ 5 ਬੀੜਾਂ ਹੱਥੀਂ ਲਿਖਣ ਵਾਲਾ


ਸਿੱਖ ਧਰਮ ਦੇ ਪ੍ਰਚਾਰ ਤੇ ਪਸਾਰ ਲਈ ਵੱਡੀ ਗਿਣਤੀ ਵਿੱਚ ਸੁਸਾਇਟੀਆਂ, ਕਮੇਟੀਆਂ ਤੇ ਧਾਰਮਿਕ ਸੰਪ੍ਰਦਾਵਾਂ ਆਪਣੇ-ਆਪਣੇ ਵਿੱਤ ਮੁਤਾਬਕ ਅਤੇ ਸਾਧਨਾਂ ਰਾਹੀਂ ਯਤਨਸ਼ੀਲ ਹਨ। ਪ੍ਰੰਤੂ ਤ੍ਰਾਸਦੀ ਇਹ ਰਹੀ ਕਿ ਐਨਾ ਪ੍ਰਚਾਰ ਹੋਣ ਦੇ ਬਾਵਜੂਦ ਪੰਜਾਬ ਦੀ ਅਜੋਕੀ ਨੌਜਵਾਨ ਪੀੜ੍ਹੀ ’ਤੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਪੈ ਰਿਹਾ ਹੈ। ਇਸ ਮਾਮਲੇ ’ਚ ਪੰਜਾਬ ਦੀ ਧਰਤੀ ਛੱਡ ਬਾਹਰਲੇ ਮੁਲਕਾਂ ’ਚ ਪਰਿਵਾਰਾਂ ਸਮੇਤ ਵਸੇ ਸਿੱਖ ਪਰਿਵਾਰ ਉੱਥੇ ਰਹਿ ਕੇ ਵੀ ਉਸ ਪ੍ਰਭਾਵ ਤੋਂ ਬਚੇ ਰਹੇ ਤੇ ਆਪਣੇ ਵਿਰਸੇ, ਵਿਰਾਸਤ ਤੇ ਧਰਮ ’ਚ ਇਨ੍ਹਾਂ ਨਾਲੋਂ ਅੱਗੇ ਰਹੇ। ਪੰਜਾਬ ਦੀ ਧਰਤੀ ਤੋਂ ਗੁਆਚ ਰਹੀ ਸਿੱਖੀ ਨੂੰ ਪ੍ਰਫੁੱਲਿਤ ਕਰਨ ਤੇ ਅੰਤਰਰਾਸ਼ਟਰੀ ਪੱਧਰ ’ਤੇ ਇਸ ਕੁਰਬਾਨੀਆਂ ਭਰੇ ਧਰਮ ਦੀ ਪਹਿਚਾਣ ਬਣਾਉਣ ਲਈ ਪਰਵਾਸੀ ਪੰਜਾਬੀ ਸਿੱਖ ਪਰਿਵਾਰਾਂ ਲਈ ਸ਼ਲਾਘਾ ਕਰਨੀ ਬਣਦੀ ਹੈ। ਇਹੋ ਜਿਹੇ ਇੱਕ ਪੂਰਨ ਗੁਰਸਿੱਖ ਭਾਈ ਜਸਵੰਤ ਸਿੰਘ ਖੋਸਾ ਵੱਲੋਂ ਕੀਤੀ ਘਾਲਣਾ ਅੱਗੇ ਹਰ ਇੱਕ ਨਾਨਕ ਨਾਮ ਲੇਵਾ ਸਿੱਖ ਦਾ ਸਿਰ ਝੁਕਦਾ ਹੈ ਤੇ ਆਪ ਮੁਹਾਰੇ ਮੂੰਹ ’ਚੋਂ ਬੋਲ ਨਿਕਲਦੇ ਹਨ ਕਿ ‘ਵਾਹ ਦਾਤਿਆ! ਤੇਰੀ ਏਨੀ ਕ੍ਰਿਪਾ’ ਭਾਈ ਜਸਵੰਤ ਸਿੰਘ ਬਾਰੇ ਪਾਠਕਾਂ ਨਾਲ ਗੱਲ ਕਰਦਿਆਂ ਮੈਂ ਪਹਿਲਾਂ ਉਨ੍ਹਾਂ ਬਾਰੇ ਇਹ ਦੱਸਣਾ ਚਾਹਾਂਗਾ ਕਿ ਇਸ ਗੁਰਸਿੱਖ ਦਾ ਜਨਮ 31 ਜੁਲਾਈ 1937 ਨੂੰ ਮਲਾਇਆ ਦੇ ਸੂਬੇ ਜੌਹਰ ਦੇ ਦੱਖਣ ’ਚ ਵਸੇ ਸ਼ਹਿਰ ਮੁਆਰ ਵਿਖੇ ਹੋਇਆ। ਆਪ ਦੇ ਪਿਤਾ ਸ. ਸੁੰਦਰ ਸਿੰਘ 1928 ਦੇ ਕਰੀਬ ਰੋਜੀ ਰੋਟੀ ਲਈ ਮਲਾਇਆ ਦੇ ਸੂਬੇ ਜੌਹਰ ’ਚ ਮੁਆਰ ਵਿਖੇ ਵੱਸ ਗਏ । ਉਨ੍ਹਾਂ ਨੇ ਇੱਥੇ ਰਹਿੰਦਿਆਂ ਸੂਬੇ ਦੀ ਰਾਇਲ ਪੁਲੀਸ ’ਚ ਲੰਬਾ ਸਮਾਂ ਨੌਕਰੀ ਕੀਤੀ। ਪੰਜਾਬ ’ਚ ਇਨ੍ਹਾਂ


Post Comment

Thursday, November 22, 2012

ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ - ਭਗਤ ਪੀਪਾ ਜੀ


ਭਗਤ ਪੀਪਾ ਜੀ ਦਾ ਜਨਮ 1425-26 ਈ. ਵਿਚ ਭਾਵ ਗੁਰੂ ਨਾਨਕ ਜੀ ਤੋਂ ਲਗਭਗ 44-45 ਸਾਲ ਪਹਿਲਾਂ ਦਾ ਮੰਨਿਆ ਜਾਂਦਾ ਹੈ। ਉਹ ਰਾਜਸਥਾਨ ਦੇ ਇਕ ਰਾਜ ਘਰਾਣੇ ਨਾਲ ਸੰਬੰਧਤ ਸਨ। ਉਨ੍ਹਾਂ ਕਾਂਸ਼ੀ ਜਾ ਕੇ ਭਗਤ ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ। ਰਾਜ ਭਾਗ ਛੱਡ-ਛਡਾ ਕੇ ਗੁਜਰਾਤ ਵਿਖੇ ਦੁਆਰਕਾ ਦੇ  ਸਥਾਨ 'ਤੇ ਚਲੇ ਗਏ। ਆਪਣੀਆਂ ਸਾਰੀਆਂ ਰਾਣੀਆਂ ਨੂੰ ਤਿਆਗ ਕੇ ਕੇਵਲ ਇਕ ਪਤਨੀ ਸੀਤਾ ਨਾਲ ਇਕ ਗੁਫਾ 'ਚ ਰਹਿਣ ਲੱਗੇ। ਸਮੁੰਦਰੀ ਤੱਟ ਦੇ ਕੰਢੇ ਸਥਿਤ ਕ੍ਰਿਸ਼ਨ ਮੰਦਰ ਵਿਖੇ ਜਾਣਾ ਉਨ੍ਹਾਂ ਦਾ ਨਿਤਨੇਮ ਸੀ। ਫਿਰ ਮੂਰਤੀ ਪੂਜਾ ਤਿਆਗ ਦਿਤੀ ਅਤੇ ਪ੍ਰਮਾਤਮਾ ਦੇ ਨਿਰਗੁਣ ਸਰੂਪ ਦੇ ਵਿਸ਼ਵਾਸੀ ਬਣੇ। ਨਿਰਗੁਣ ਵਿਚਾਰਧਾਰਾ ਨੂੰ ਅਪਣਾ ਕੇ ਭਗਤ ਪੀਪਾ ਜੀ ਪਤਨੀ ਸਮੇਤ ਕੁਝ ਸਮੇਂ ਲਈ ਜੰਗਲਾਂ ਵਿਚ ਚਲੇ ਗਏ, ਫਿਰ ਆਪਣੇ ਅਨੁਭਵ ਅਤੇ ਵਿਚਾਰਾਂ ਦੇ ਪ੍ਰਚਾਰ ਪਸਾਰ ਲਈ ਭ੍ਰਮਣ ਸ਼ੁਰੂ ਕੀਤਾ। ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਉਨ੍ਹਾਂ ਦੀ ਵਡੇਰੀ ਉਮਰ ਵੇਲੇ ਗੁਰੂ ਨਾਨਕ ਜੀ ਦਾ ਉਨ੍ਹਾਂ ਨਾਲ ਮੇਲ ਹੋਇਆ ਹੋਵੇ ਅਤੇ ਗੁਰੂ ਸਾਹਿਬ ਨੇ ਉਨ੍ਹਾਂ ਤੋਂ ਕੁਝ ਬਾਣੀ ਹਾਸਲ ਕੀਤੀ ਹੋਵੇ।
ਉਨ੍ਹਾਂ ਦਾ ਕੇਵਲ 6 ਸਤਰਾਂ ਦਾ ਇਕੋ-ਇਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ 695 'ਤੇ ਦਰਜ ਹੈ। ਇਸ ਵਿਚ ਬ੍ਰਹਮ, ਬ੍ਰਹਿਮੰਡ, ਪਿੰਡ ਅਤੇ ਪਿੰਡੇ ਦੇ ਇਕਸੁਰਤਾ ਅਤੇ ਇਕਸਾਰਤਾ ਭਰੇ ਸੰਬੰਧ ਨੂੰ ਬੜੀ ਕਮਾਲ ਨਾਲ ਚਿਤਰਿਆ ਗਿਆ ਹੈ। ਇਸ ਵਿਚੋਂ ਆਧੁਨਿਕ ਵਿਗਿਆਨ ਦੇ ਹੈਰਾਨ ਕਰਨ ਵਾਲੇ ਝਲਕਾਰੇ ਮਿਲਦੇ ਹਨ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਪ੍ਰਮਾਤਮਾ ਅਤੇ ਸਰੀਰ ਦੇ ਸੰਬੰਧ ਦੀ ਚਰਚਾ ਕਰਨ ਵਾਲੀ ਪ੍ਰਤੀਨਿਧ ਰਚਨਾ ਲੱਗਦੀ ਹੈ। ਪੂਰਾ ਸ਼ਬਦ ਇਸ ਤਰ੍ਹਾਂ ਹੈ :


Post Comment

Wednesday, November 21, 2012

ਰਾਜਾਸਾਂਸੀ ਦੀ ਇਤਿਹਾਸਕ ਮਹੱਤਤਾ


ਮਹਾਰਾਣੀ ਜਿੰਦਾਂ ਨੂੰ ਦਰਸਾਉਂਦਾ ਇਕ ਕੰਧ-ਚਿੱਤਰ।
ਸ੍ਰੀ ਅੰਮ੍ਰਿਤਸਰ ਨੇੜੇ ਰਾਜਾਸਾਂਸੀ ਦਾ ਪਿੰਡ ਇਤਿਹਾਸਕ ਪੱਖ ਤੋਂ ਆਪਣੀ ਵਿਸ਼ੇਸ਼ ਥਾਂ ਰੱਖਦਾ ਹੈ ਅਤੇ ਇਹ ਵਿਸ਼ੇਸ਼ਤਾ 19ਵੀਂ ਸਦੀ ਦੇ ਪੰਜਾਬ ਦੇ ਪ੍ਰਸੰਗ ਵਿਚ ਹੋਰ ਵੀ ਉਘੜਵੀਂ ਹੋ ਜਾਂਦੀ ਹੈ। ਇਥੋਂ ਦੇ ਸੰਧਾਵਾਲੀਏ ਸਰਦਾਰ 19ਵੀਂ ਸਦੀ ਦੇ ਪੰਜਾਬ ਦੇ ਪ੍ਰਮੁੱਖ ਖਾਨਦਾਨਾਂ ਵਿਚੋਂ ਸਨ। ਉਹ ਨਾ ਕੇਵਲ ਵੱਡੇ ਜਗੀਰਦਾਰ ਹੀ ਸਨ, ਸਗੋਂ ਮਹਾਰਾਜਾ ਰਣਜੀਤ ਸਿੰਘ ਦੇ ਰਿਸ਼ਤੇਦਾਰ ਹੋਣ ਸਦਕਾ ਉਨ੍ਹਾਂ ਦਾ ਰਾਜਸੀ ਖੇਤਰ ਵਿਚ ਪ੍ਰਭਾਵ ਅਤੇ ਪ੍ਰਤਾਪ ਕਿਸੇ ਤੋਂ ੪ ਘੱਟ ਨਹੀਂ ਸੀ।

ਇਸ ਪਰਿਵਾਰ ਵਿਚੋਂ ਸ: ਠਾਕਰ ਸਿੰਘ ਸੰਧਾਵਾਲੀਏ ਨੇ ਮਹਾਰਾਜਾ ਦਲੀਪ ਸਿੰਘ, ਜਿਸ ਨੂੰ ਅੰਗਰੇਜ਼ਾਂ ਦੀਆਂ ਸਿੱਖ ਰਾਜ ਵਿਰੋਧੀ ਸਾਜ਼ਿਸ਼ਾਂ ਕਾਰਨ ਇੰਗਲੈਂਡ ਜਾ ਕੇ ਰਹਿਣਾ ਪਿਆ ਸੀ, ਮੁੜ ਲਾਹੌਰ ਦੀ ਰਾਜਗੱਦੀ ਉੱਤੇ ਬਿਠਾਉਣ ਦੇ ਨਿਰੰਤਰ ਉਪਰਾਲੇ ਕੀਤੇ ਸਨ। ਉਸ ਨੇ ਇਸ ਕਾਰਜ ਨੂੰ ਸੰਪੂਰਨ ਕਰਨ ਲਈ ਫਰਾਂਸ ਅਧੀਨ ਆਉਂਦੇ ਭਾਰਤ ਦੇ ਇਲਾਕੇ ਪਾਂਡੀਚਰੀ ਜਾ ਸ਼ਰਨ ਲਈ ਸੀ। ਉਹ 1884 ਵਿਚ ਮਹਾਰਾਜਾ ਦਲੀਪ ਸਿੰਘ ਕੋਲ ਇੰਗਲੈਂਡ ਜਾ ਪਹੁੰਚਿਆ ਅਤੇ ਮਹਾਰਾਜੇ ਨੂੰ, ਜਿਸ ਨੇ ਇਸਾਈ ਧਰਮ ਅਪਣਾ ਲਿਆ ਸੀ, ਮੁੜ ਸਿੱਖ ਧਰਮ ਗ੍ਰਹਿਣ ਕਰਵਾਇਆ। ਸ: ਠਾਕਰ ਸਿੰਘ ਦੇ ਪ੍ਰਭਾਵ ਅਧੀਨ ਹੀ ਮਹਾਰਾਜਾ ਦਲੀਪ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਬਗਾਵਤ ਦਾ ਝੰਡਾ ਖੜ੍ਹਾ ਕਰ ਦਿੱਤਾ ਸੀ।


Post Comment

Tuesday, November 20, 2012

ਹਰਮੰਦਰ ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ


ਇਸ ਲੇਖ ਦਾ ਸਬੰਧ ਮਹਾਰਾਜੇ ਦੀਆਂ ਫੇਰੀਆਂ ਜਾਂ ਯਾਤਰਾਵਾਂ ਨਾਲ ਹੈ ਜੋ ਉਸ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ/ ਕਰਾਉਣ ਲਈ ਤੇ ਇਸ਼ਨਾਨ ਜਾਂ ਦਾਨ ਲਈ ਸਮੇਂ ਸਮੇਂ ਕੀਤੀਆਂ। ਦਰਬਾਰ ਸਾਹਿਬ ਵਿਖੇ ਕੀਤਾ ਦਾਨ ਪੁੰਨ ਅੰਮ੍ਰਿਤਸਰ ਵਿਚ ਕੀਤੇ ਦਾਨ ਤੋਂ ਵਖ ਸੀ। ਯਾਤਰਾਵਾਂ ਸਮੇਂ ਦਰਬਾਰ ਸਾਹਿਬ ਮਥਾ ਟੇਕਦਿਆਂ ਦਿਤੇ ਚੜ੍ਹਾਵੇ ਜਾਂ ਅਰਦਾਸਾਂ ਦੇ ਵੇਰਵੇ ਜਿਸ ਤਰ੍ਹਾਂ ਉਮਦਾ ਅਤੇ ਤਵਾਰੀਖ ਵਿਚ ਦਿਤੇ ਗਏ ਹਨ, ਨੂੰ ਹੀ ਮੁਖ ਰੂਪ ਵਿਚ ਆਧਾਰ ਬਣਾ ਕੇ ਇਨ੍ਹਾਂ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਸਮਝਣ ਦਾ ਯਤਨ ਕੀਤਾ ਗਿਆ ਹੈ। ਤਵਾਰੀਖ ਦੇ ਦੂਜੇ ਤੇ ਤੀਜੇ ਦਫਤਰ ਦਾ ਇਸਤੇਮਾਲ ਕੀਤਾ ਗਿਆ। ਹਾਂ ਦਲੀਲਾਂ ਦੀ ਪ੍ਰੋੜ੍ਹਤਾ ਲਈ ਸਮਕਾਲੀ ਅੰਗਰੇਜ਼ੀ ਲਿਖਤਾਂ ਦਾ ਵੀ ਸਹਾਰਾ ਲਿਆ ਗਿਆ ਹੈ। ਵੇਰਵੇ 1802 ਈ ਤੋਂ ਸੁਰੂ ਹੁੰਦੇ ਹਨ ਤੇ ਅਧ ਅਪ੍ਰੈਲ 1839 ਤਕ ਦੇ ਹਨ। ਬੇਸ਼ਕ ਇਕ ਅੱਧਾ ਵੇਰਵਾ 1799 ਈ ਬਾਰੇ ਵੀ ਦਰਜ ਮਿਲਦਾ ਹੈ।

ਤਵਾਰੀਖ ਦੇ ਇੰਦਰਾਜ਼ਾਂ ਤੋਂ ਦਰਬਾਰ ਸਾਹਿਬ ਦੀ ਵਧ ਰਹੀ ਰਾਜਸੀ ਮਹਤਤਾ ਝਲਕਦੀ ਹੈ। ਇਸ ਤੋਂ ਬਿਨਾਂ ਮਹਾਰਾਜੇ ਦੀ ਪਤਲੀ ਪੈਂਦੀ ਸਰੀਰਕ ਅਵਸਥਾ ਤੇ ਸੋਹਨ ਲਾਲ ਸੂਰੀ ਦੀ ਇਤਿਹਾਸਕਾਰੀ ਦੇ ਵੀ ਦਰਸ਼ਨ ਹੁੰਦੇ ਹਨ। ਜਾਤੀ ਧਾਰਮਿਕ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਨਾਲ ਮਹਾਰਾਜੇ ਦੀਆਂ ਰਾਜਸੀ ਇਛਾਵਾਂ ਤੇ ਉਲਝਣਾਂ ਕਰਕੇ ਤੇਜ਼ੀ ਨਾਲ ਗਿਰ ਰਹੀ ਦੇਹ ਮਹਿਸੂਸ ਕੀਤੀ ਜਾ ਸਕਦੀ ਹੈ। ਅੰਗਰੇਜ਼ਾਂ ਦੀ ਤਿਖੀ ਦਿਲਚਸਪੀ ਵੀ ਨਜ਼ਰ ਆਊਂਦੀ ਹੈ। ਉਦਾਹਰਣ ਲਈ ਦਫਤਰ ਦੂਜੇ ਤੇ ਤੀਜੇ ਦੀ ਸਰਸਰੀ ਤੁਲਨਾ ਦਸਦੀ ਹੈ ਕਿ 1831 ਈ ਪਿਛੋਂ ਜਾਂ ਦਫਤਰ ਤੀਜੇ ਵਿਚ ਆਏ ਵੇਰਵੇ ਖੁਲ੍ਹੇ ਤੇ ਵਧੇਰੇ ਵਿਸਤ੍ਰਿਤ ਜਾਣਕਾਰੀ ਵਾਲੇ ਹਨ। ਯਾਤਰਾਵਾਂ ਦੀ ਗਿਣਤੀ ਵਧਦੀ ਹੈ। ਸਾਨੂੰ ਪਤਾ ਹੈ ਕਿ ਇਹ ਸਾਲ ਰੋਪੜ ਮੁਲਾਕਾਤ ਦਾ ਸੀ ਪਰ ਸਾਨੂੰ ਇਹ ਧਿਆਨ ਵਿਚ ਰਖਣਾ ਚਾਹੀਦਾ ਹੈ ਕਿ ਇਸੇ ਵਰ੍ਹੇ ਵੇਡ ਤਵਾਰੀਖ ਸੁਣਦਾ ਹੈ ਤੇ ਸੂਰੀ ਦੀ ਤਾਰੀਫ ਕਰਦਾ ਹੈ। ਇੰਝ 1831 ਤੋਂ ਬਾਅਦ ਤਵਾਰੀਖ ਵਿਚ ਦਰਬਾਰ ਸਾਹਿਬ ਦਾ ਆਇਆ ਵਧੇਰੇ ਜ਼ਿਕਰ ਇਸ ਗਲ ਦਾ ਸਬੂਤ ਹੈ ਕਿ ਅੰਗਰੇਜ਼ਾਂ ਦੀ ਦਿਲਚਸਪੀ ਹਰਮੰਦਰ ਸਾਹਿਬ ਜੀ ਨੂੰ ਹੀ ਨਹੀਂ ਸਗੋਂ ਸਿਖ ਇਤਿਹਾਸਕਾਰੀ ਨੂੰ ਵੀ ਪ੍ਰਭਾਵਤ ਕਰਦੀ ਹੈ।

ਯਾਤਰਾਵਾਂ ਦੇ ਤਵਾਰੀਖ ਵਿਚ ਆਏ ਚਿਤਰਣਾਂ ਦੀਆਂ ਅਨੇਕ ਵੰਨਗੀਆਂ ਹਨ। ਪਹਿਲੀ, ਲਾਹੌਰ ਤੇ ਅੰਮ੍ਰਿਤਸਰ ਦੀਆਂ ਜਿਤਾਂ ਵਿਚਕਾਰ ਛੇ ਸਾਲਾਂ ਦੌਰਾਨ ਰਣਜੀਤ ਸਿੰਘ ਦੋ ਵਾਰ ਹਰਮੰਦਰ ਆਏ। ਪਹਿਲਾਂ ਲਾਹੌਰ ਦੀ ਜਿਤ ਦਾ ਫਿਰ ਅੰਮ੍ਰਿਤਸਰ ਦੀ ਜਿਤ ਦਾ ਇਸ਼ਨਾਨ ਕੀਤਾ। ਸੂਰੀ ਦੇ ਇੰਦਰਾਜ ਅਤਿ ਸੰਖੇਪ ਹਨ। ਬੇਟ ਜਾਂ ਅਰਦਾਸ ਦੀ ਰਕਮ ਦਾ ਜ਼ਿਕਰ ਨਹੀਂ। ਇਸ ਤੋਂ ਵਖ 1805 ਈ ਦੇ ਅੰਤ ਵਿਚ ਹੁਲਕਰ ਤੇ ਲਾਰਡ ਲੇਕ ਵਾਲੀ ਘਟਨਾ ਦਾ ਵਿਸਤ੍ਰਿਤ ਹਵਾਲਾ ਹੈ। ਤਵਾਰੀਖ ਦਸਦੀ ਹੈ ਕਿ ਮਹਾਰਾਜੇ ਤੇ ਮਰਾਠੇ ਸਰਦਾਰ ਦੋਹਾਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਸਰਕਾਰ ਨੇ ਅੰਗਰੇਜ਼ਾਂ ਨਾਲ ਏਕਤਾ ਤੇ ਹੁਲਕਰ ਦਾ ਸਾਥ ਦੇਣ ਦਾ ਫੈਸਲ਼ਾ ਗੁਰੂ ਗ੍ਰੰਥ ਦੀ ਹਾਜ਼ਰੀ ਵਿਚ ਦੋ ਪਰਚੀਆਂ ਪਾ ਕੇ ਕੀਤਾ, ਹਾਲਾਂਕਿ ਇਸ ਫੈਸਲ਼ੇ ਦਾ ਡੇਰੇ ਦੇ ਕੁਝ ਵਿਅਕਤੀਆਂ ਵਲੋਂ ਵਿਰੋਧ ਵੀ ਹੋਇਆ। ਸਾਨੂੰ ਪਤਾ ਹੈ ਕਿ ਹੁਲਕਰ ਨੇ ਦਰਬਾਰ ਸਾਹਿਬ ਨਕਦੀ ਭੇਟਾ ਕੀਤੀ ਤੇ ਧਰਮ ਦਾ ਵਾਸਤਾ ਪਾਇਆ।

ਦੂਸਰੀ, 1806 ਈ ਦੀ ਇੰਦਰਾਜ ਹੈ ਕਿ ਮਹਿਤਾਬ ਕੌਰ ਦੇ ਘਰ ਸ਼ੇਰ ਸਿੰਘ ਦੇ ਪੈਦਾ ਹੋਣ ਦੀ ਖਬਰ ਸੁਣ ਕੇ ਸਰਕਾਰ ਤੇਜ਼ ਰਫਤਾਰ ਘੋੜੇ ਤੇ ਸਵਾਰ ਹੋ ਕੇ ਅੰਮ੍ਰਿਤਸਰ ਜਾ ਪੁਜੇ ਤੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਕੇ ਬੇਹਦ ਖੁਸ਼ ਹੋਏ। ਹੈਨਰੀ ਪਿਸੰਪ ਦਾ ਸ਼ੇਰ ਸਿੰਘ ਦੇ ਜਨਮ ਬਾਰੇ ਬਿਊਰਾ ਅਫਵਾਹ ਤੋਂ ਵਧ ਮਹਿਜ਼ ਪ੍ਰਾਪੇਗੰਡਾ ਸੀ। ਪਿੰਸਪ ਦਾ ਕਥਨ ਹੈ ਕਿ ਸ਼ੇਰ ਸਿੰਘ ਮਹਾਰਾਜੇ ਦਾ ਸਪੁਤਰ ਨਹੀਂ ਸੀ।

ਤੀਸਰਾ, 1807 ਤੇ 1811 ਈ ਦੇ ਪੰਜ ਸਾਲਾਂ ਬਾਰੇ ਸੂਰੀ ਫਿਰ ਖਾਮੋਸ਼ ਹੈ। 1807 ਨੂੰ ਮਹਾਰਾਜੇ ਨੇ ਮਾਘੀ ਤੇ ਇਸ਼ਨਾਨ ਜ਼ਰੂਰ ਕੀਤਾ। 1808 ਤੇ 1809 ਦੇ ਰਾਜਨੀਤਕ ਮਹਤਵਪੂਰਨ ਸਮੇਂ ਪਖੋਂ ਦਰਬਾਰ ਸਾਹਿਬ ਬਾਰੇ ਤਵਾਰੀਖ ਚੁਪ ਹੈ। ਚਾਰਲਸ ਮੈਟਕਾਫ ਤੇ ਹੋਰ ਅੰਗਰੇਜ਼ੀ ਲੇਖਕ ਦਸਦੇ ਹਨ ਕਿ ਕੰਪਨੀ ਕਿਸ ਤਰ੍ਹਾਂ ਮਹੰਤਾਂ, ਪੁਜਾਰੀਆਂ ਅਕਾਲੀਆਂ ਵਰਗੇ ਸਿਖ ਧਾਰਮਿਕ ਵਰਗਾਂ ਨੂੰ ਖੁਸ਼ ਕਰਨ ਲਈ ਸਰਗਰਮ ਸੀ। ਜੋਨਜ ਨੇ 1808 ਈ ਵਿਚ ਹਰਮੰਦਰ ਜੀ ਦੇ ਨੌਜੀ ਪੁਜਾਰੀਆਂ ਗ੍ਰੰਥੀਆਂ ਦੀ ਗਿਣਤੀ 500-600 ਦਿਤੀ ਹੈ। ਮੈਟਕਾਫ ਨੇ 2600 ਤੋਂ ਵਧ ਰੁਪਏ ਦਰਬਾਰ ਸਾਹਿਬ ਵਿਚ ਖਰਚੇ। ਉਸ ਨੇ ਗਵਰਨਰ ਜਰਨਲ ਨੂੰ ਲਿਖਿਆ ਕਿ ਸਿਖਾਂ ਉਪਰ ਚੰਗਾ ਪ੍ਰਭਾਵ ਪਾਉਣ ਦਾ ਇਕ ਤਰੀਕਾ ਇਹ ਵੀ ਸੀ।

ਚੌਥਾ, 1812 ਈ ਤੋਂ ਮਹਾਰਾਜੇ ਦੀਆਂ ਯਾਤਰਾਵਾਂ ਦੀ ਗਿਣਤੀ ਵਧਦੀ ਚਲੀ ਜਾਂਦੀ ਹੈ। ਸ਼ਹਿਜਾਦੇ ਦੀ ਸ਼ਾਦੀ, ਦੀਵਾਲੀ, ਮਾਘੀ ਤੇ ਤਾਰਾਗੜ੍ਹ ਦੇ ਕਿਲ੍ਹੇ ਨੂੰ ਜਿਤ ਕੇ ਰਣਜੀਤ ਸਿੰਘ ਨੇ ਦਰਸ਼ਨ ਇਸ਼ਨਾਨ ਕੀਤੇ। 1813 ਵਿਚ ਅਟਕ ਦੀ ਜਿਤ ਤੇ 1814 ਵਿਚ ਮੋਹਕਮ ਚੰਦ ਦੇ ਚਲਾਣੇ ਬਾਅਦ ਵੀ ਇਸ਼ਨਾਨ ਦਾ ਜ਼ਿਕਰ ਹੈ। 1815 ਵਿਚ ਖਾਲਸਾ ਜੋਧ ਸਿੰਘ ਰਾਮਗੜ੍ਹੀਆ ਦੇ ਚਲਾਣੇ ਬਾਅਦ ਇਸ਼ਨਾਨ ਹੈ। 1815 ਵਿਚ ਖਾਲਸਾ ਜੋਧ ਸਿੰਘ ਰਾਮਗੜ੍ਹੀਆ ਦੇ ਚਲਾਣੇ ਬਾਅਦ ਇਸ਼ਨਾਨ ਦਾ ਵੇਰਵਾ ਵੀ ਹੈ। 1816 ਦੀ ਏਕਾਦਸੀ ਤੇ ਖੜ੍ਹਕ ਸਿੰਘ ਨੂੰ ਰਾਜ ਤਿਲਕ ਦੇ ਦਰਸ਼ਨ ਇਸ਼ਨਾਨ ਕਰਨ ਦਾ ਜ਼ਿਕਰ ਹੈ।

1817 ਈ ਦੀ ਵਿਸਾਖੀ ਨੂੰ ਤੇ ਫਿਰ ਨੂਰਪੁਰ ਕਿਲ੍ਹੇ ਦੀ ਫਤਹਿ ਤੇ ਇਸ਼ਨਾਨ ਕੀਤੇ। ਫਤਿਹ ਇਸ਼ਨਾਨ ਵੇਲੇ ਪੰਜ ਹਜ਼ਾਰ ਰੁਪਏ ਹਰਮੰਦਰ ਜੀ ਨੂੰ ਭੇਟ ਕੀਤੇ ਗਏ। ਪਹਿਲੀ ਵਾਰ ਤਵਾਰੀਖ ਆਖਦੀ ਹੈ ਕਿ ਸਰਕਾਰ ਨੂੰ ਅਜਿਹੇ ਇਸ਼ਨਾਨ "ਸਾਰੇ ਮਾਲੀ ਤੇ ਮੁਲਕੀ ਮਾਮਲਿਆਂ ਨਾਲੋਂ ਵਾਜਬ ਉਤਮ ਲਗਦੇ ਹਨ"।  ਜ਼ਿਕਰਯੋਗ ਹੈ ਕਿ ਇਸ ਵਰ੍ਹੇ ਨੂੰ ਅੰਗਰੇਜ਼ੀ ਹਲਕੇ ਮਹਾਰਾਜੇ ਦੀ ਸਿਹਤ ਲਈ ਸਹੀ ਨਹੀਂ ਮੰਨਦੇ। ਇਸ ਵਰ੍ਹੇ ਉਹ ਕਿਸੇ ਮੁਹਿੰਮ ਤੇ ਨਹੀਂ ਨਿਕਲੇ।

ਛੇਵਾਂ 1818 ਤੋਂ ਬਾਅਦ ਤਵਾਰੀਖ ਹਰਮੰਦਰ ਸਾਹਿਬ ਦੇ ਨਾਲ ਨਾਲ ਅਕਾਲ ਬੁੰਗੇ ਦਾ ਜ਼ਿਕਰ ਕਰਦੀ ਹੈ। ਪੁਜਾਰੀਆਂ ਲਈ ਦੂਸਰਾ ਸਬਦ ਅਕਾਲੀ ਹੈ। ਇਸ ਸਾਲ ਮਹਾਰਾਜੇ ਨੇ ਚਾਰ ਵਾਰ ਯਾਤਰਾ ਕੀਤੀ।

ਸੱਤਵਾਂ, 1819 ਈ ਦੀ ਪਹਿਲੀ ਫੇਰੀ ਸਮੇਂ ਸਰਕਾਰ ਨੇ 500 ਰੁਪਏ ਦਰਬਾਰ ਸਾਹਿਬ ਨੂੰ ਚੜ੍ਹਾਵੇ ਵਜੋਂ ਤੇ ਇੰਨੇ ਹੀ ਗ੍ਰੰਥ ਜੀ ਨੂੰ ਭੇਟ ਕੀਤੇ। ਦੂਸਰੀ ਯਾਤਰਾ ਸਮੇਂ ਇੰਨੀ ਹੀ ਰਕਮ ਦਰਬਾਰ ਸਾਹਿਬ ਤੇ ਅਕਾਲੀ ਬੁੰਗੇ ਚੜ੍ਹਾਈ ਗਈ। ਤੀਸਰੀ ਵਾਰ ਕਸ਼ਮੀਰ ਦੀ ਜਿਤ ਤੇ 1000 ਰੁਪਏ ਦਰਬਾਰ ਜੀ ਤੇ ਅਕਾਲ ਬੁੰਗੇ ਅਰਦਾਸ ਕੀਤੇ ਗਏ।

ਅੱਠਵਾਂ, 1820 ਈ ਦੀ ਇਕਲੀ ਇੰਦਰਾਜ ਵਿਚ ਪਹਿਲੀ ਵਾਰ ਮਹਾਰਾਜੇ ਦੀ ਸਿਹਤ ਦਾ ਜ਼ਿਕਰ ਹੈ। ਸਿਹਤ ਸੁਕਰਾਨੇ ਵਜੋਂ ਉਨ੍ਹਾਂ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ। 1000 ਰੁਪਏ ਦਰਬਾਰ ਸਾਹਿਬ ਤੇ 500 ਰੁਪਏ ਅਕਾਲ ਬੁੰਗੇ ਤੇ ਗ੍ਰੰਥ ਜੀ ਨੂੰ ਅਰਦਾਸ ਕੀਤੇ।

ਨੌਵਾਂ, 1827 ਈ ਨੂੰ ਰਾਜਾ ਧਿਆਨ ਸਿੰਘ ਨੇ ਵੇਡ ਨੂੰ ਹਰਮੰਦਰ ਦੇ ਦਰਸ਼ਨ ਕਰਵਾਏ। ਵੇਡ ਸਾਹਿਬ ਪਹਿਲਾਂ ਅਕਾਲ ਬੁੰਗੇ ਗਏ ਤੇ ਸਵਾ ਪੰਜ ਸੌ ਰੁਪਏ ਦੀ ਅਰਦਾਸ ਕਰਵਾਈ।

ਦਸਵਾਂ , 1828 ਈ ਤੋਂ ਮਹਾਰਾਜੇ ਦੀਆਂ ਯਾਤਰਾਵਾਂ ਵਿਚ ਵਾਧਾ ਹੁੰਦਾ ਹੈ। ਦਰਬਾਰ ਸਾਹਿਬ ਦੇ ਪੂਜਾ ਸਥਾਨ, ਜਿਨ੍ਹਾਂ ਤੇ ਉਹ ਜਾਂਦੇ ਹਨ, ਵੀ ਗਿਣਤੀ ਵਿਚ ਵਧ ਜਾਂਦੇ ਹਨ। ਅਕਾਲ ਬੁੰਗੇ ਨਾਲ ਝੰਡੇ ਬੁੰਗੇ ਦਾ ਵੀ ਹਵਾਲਾ ਸੁਰੂ ਹੁੰਦਾ ਹੈ। ਸੰਗਰਾਂਦ ਦੇ ਇਸ਼ਨਾਨ ਵਧਦੇ ਹਨ। 1829 ਈ ਸਰਕਾਰ ਪੰਜ ਵਾਰ ਦਰਬਾਰ ਸਾਹਿਬ ਗਏ। 1830 ਵਿਚ ਤੁਲਾਦਾਨ ਕੀਤਾ।

1828 ਈ ਨੂੰ ਮਹਾਰਾਜੇ ਨੇ ਦਰਬਾਰ ਸਾਹਿਬ ਵਿਚ ਆਪਣੇ ਪ੍ਰਬੰਧਕ ਬਦਲੇ। ਭਾਈ ਸੰਤ ਸਿੰਘ ਦੀ ਥਾਂ ਭਾਈ ਹਰਜਸ ਰਾਏ ਦੇ ਪੁਤਰਾਂ ਭਾਈ ਰਾਮ ਸਿੰਘ ਤੇ ਗੋਬਿੰਦ ਰਾਮ ਨੂੰ ਨਿਯੁਕਤ ਕੀਤਾ ਕਿਉਂਕਿ ਪੁਰਾਣੇ ਭਾਈਆਂ ਸੋਢੀਆਂ ਤੇ ਬੇਦੀਆਂ ਰਾਹੀਂ ਦਾਨ ਪੁੰਨ ਕੇਵਲ ਅਮੀਰਾਂ ਤੇ ਲੋੜਵੰਦਾਂ ਤੇ ਹੀ ਖਰਚ ਹੁੰਦਾ ਸੀ, ਗਰੀਬਾਂ ਤਕ ਨਹੀਂ ਪੁਜਦਾ ਸੀ।

9 ਜੁਲਾਈ, 1831 ਨੂੰ ਮਹਾਰਾਜੇ ਨੇ ਗ੍ਰੰਥ ਜੀ ਤੋਂ ਫਿਰ ਪੁਛਿਆ ਲਈ। ਤਵਾਰੀਖ ਗਵਾਹ ਹੈ ਕਿ ਹੁਲਕਰ ਵਾਲਾ ਫੈਸਲ਼ਾ ਵੀ ਇੰਜ ਹੀ ਲਿਆ ਗਿਆ ਸੀ। ਅਗਸਤ ਦੇ ਅਧ ਵਿਚ ਮਹਾਰਾਜੇ ਨੇ ਆਪ ਐਲਗਜੈਂਡਰ ਬਰਨਸ਼ ਨੂੰ ਹਰਮੰਦਰ ਸਾਹਿਬ ਦੇ ਦਰਸ਼ਨ ਕਰਵਾਏ। ਅਕਾਲੀਆਂ ਤੋਂ ਹਿਫਾਜ਼ਤ ਜ਼ਰੂਰੀ ਸੀ। ਇਸ ਮੌਕੇ ਵਡੀ ਗਿਣਤੀ ਵਿਚ ਲੋਕ ਦਰਬਾਰ ਸਾਹਿਬ ਅੰਦਰ ਆ ਗਰੇ ਸਨ। ਮਹਾਰਾਜਾ ਕਈ ਦਿਨ ਅੰਮ੍ਰਿਤਸਰ ਟਿਕੇ ਰਹੇ।

1832 ਈ ਦੀਆਂ ਫੇਰੀਆਂ ਦੋ ਗਲਾਂ ਕਾਰਨ ਦਿਲਚਸਪ ਹਨ। ਪਹਿਲਾ, ਅਰਦਾਸ ਦੀ ਰਕਮ ਵਿਚ ਅਸ਼ਰਫੀਆਂ ਸ਼ਾਮਲ ਕੀਤੀਆਂ ਗਈਆਂ। ਦੂਜਾ ਲੋਕਾਂ ਪ੍ਰਤੀ ਮਹਾਰਾਜਾ ਵਧੇਰੇ ਸੰਵੇਦਨਸ਼ੀਲ ਹੋ ਗਏ। ਉਨ੍ਹਾਂ ਵਿਸਾਖੀ ਇਸ਼ਨਾਨ ਕੀਤਾ ਕਿਉਂਕਿ ਇਸ ਮੌਕੇ ਲੋਕ ਵਡੀ ਗਿਣਤੀ ਵਿਚ ਇਕਤਰ ਹੁੰਦੇ ਹਨ। ਇਕ ਫੇਰੀ ਦੌਰਾਨ ਸਰਕਾਰ ਨੇ ਘੰਟਾ ਭਰ ਗ੍ਰੰਥ ਜੀ ਨੂੰ ਸੁਣਿਆ। ਗ੍ਰੰਥ ਜੀ ਦੀ ਵਧਦੀ ਮਹਤਤਾ ਇੰਝ ਵੀ ਮਹਸੂਸ ਕੀਤੀ ਜਾ ਸਕਦੀ ਹੈ ਕਿ ਜੁਲਾਈ ਦੀ ਫੇਰੀ ਸਮੇਂ ਮਹਾਰਾਜੇ ਨੇ 125 ਰੁਪਏ ਗ੍ਰੰਥ ਨੂੰ ਉਂਝ ਹੀ ਭੇਟ ਕੀਤੇ ਗਏ। ਇਸ ਤੋਂ ਅੰਮ੍ਰਿਤਸਰ ਦੀ ਲੋਕਾਂ ਦੀ ਵਧ ਰਹੀ ਮਹਤਤਾ ਵੀ ਨਜ਼ਰ ਆਉਂਦੀ ਹੈ, ਜਦ ਨਵੰਬਰ 1833 ਈ ਦੀ ਇਕ ਫੇਰੀ ਸਮੇਂ ਮਹਾਰਾਜੇ ਨੇ ਆਪਣਾ ਸੁਹਣੇ ਮੋਤੀਆਂ ਦਾ ਹਾਰ ਗ੍ਰੰਥ ਜੀ ਨੂੰ ਮਥਾ ਟੇਕ ਦਿਤਾ।

1835 ਈ ਨੂੰ 11,000 ਰੁਪਏ ਹਰਮੰਦਰ ਦੀ ਪਰਕਰਮਾ ਪਕਿਆਂ ਕਰਨ ਲਈ ਭੇਜੇ ਗਏ। ਅਕਤੂਬਰ ਦੀ ਫੇਰੀ ਸਮੇਂ 500 ਅਸ਼ਰਫੀਆਂ ਸੋਨ ਪਤਰੇ ਚੜ੍ਹਾਉਣ ਲਈ ਭੇਟ ਕੀਤੀਆਂ। ਇਸ ਸਮੇਂ ਮਹਾਰਾਜੇ ਦੇ ਸਟਾਫ ਵਲੋਂ ਤੇ ਖੁਦ ਸਰਕਾਰ ਨੇ ਅਨੇਕ ਸੁਗਾਤਾਂ ਗ੍ਰੰਥ ਜੀ ਨੂੰ ਭੇਟ ਕੀਤੀਆਂ। ਇਸ ਸਮੇਂ ਮਹਾਰਾਜੇ ਦੇ ਸਟਾਫ ਵਲੋਂ ਤੇ ਖੁਦ ਸਰਕਾਰ ਨੇ ਅਨੇਕ ਸੁਗਾਤਾਂ ਗ੍ਰੰਥ ਜੀ ਨੂੰ ਭੇਟ ਕੀਤੀਆਂ। ਇਨ੍ਹਾਂ ਵਿਚ 100 ਰੁਮਾਲੇ ਤੇ ਮਹਾਰਾਜੇ ਦੇ 2500 ਰੁਪਏ ਨਕਦ ਸਨ। ਇਸ ਵਰ੍ਹੇ ਦੀਵਾਲੀ ਨੂੰ 511 ਅਸ਼ਰਫੀਆਂ ਵੀ ਭੇਟ ਕੀਤੀਆਂ ਗਈਆਂ।

ਗਿਆਰਵਾਂ, 1836 ਈ ਦੇ ਸੁਰੂ ਵਿਚ ਅੰਗਰੇਜ਼ ਮਹਿਮਾਨਾਂ ਨੇ ਦਰਬਾਰ ਸਹਿਬ ਦੇ ਦਰਸ਼ਨ ਕੀਤੇ। 1835 ਈ ਵਿਚ ਦਰਬਾਰ ਸਾਹਿਬ ਦੀ ਸਜਾਵਟ ਦਾ ਇਹ ਵੀ ਕਾਰਨ ਸੀ। ਜਨਵਰੀ ਵਿਚ ਸਰਦਾਰ ਲਹਿਣਾ ਸਿੰਘ ਮਜੀਠੀਆ ਨੂੰ ਹੁਕਮ ਹੋਇਆ ਕਿ ਬੈਰਨ ਹੁਗਲ ਦੀ ਫੇਰੀ ਦਾ ਉਹ ਆਪ ਪ੍ਰਬੰਧ ਕਰੇ ਤਾਂ ਕਿ ਨਿਹੰਗ ਜਾਂ ਕੋਈ ਹੋਰ ਸ਼ਰਾਰਤ ਨਾ ਕਰਨ। 1837 ਈ ਵਿਚ ਉਨ੍ਹਾਂ ਪੰਜ ਵਾਰ ਦਰਸ਼ਨ ਇਸ਼ਨਾਨ ਕੀਤੇ।

ਬਾਰ੍ਹਵਾਂ, 1838 ਈ ਵਿਚ ਮਹਾਰਾਜੇ ਨੇ ਆਪਣੇ ਜੀਵਨ ਦੀਆਂ ਸਭ ਤੋਂ ਵਧ ਫੇਰੀਆਂ ਦਰਬਾਰ ਸਾਹਿਬ ਪਾਈਆਂ। ਇਕ ਦਰਜਨ ਤੋਂ ਵਧ ਵਾਰ ਭੇਟ ਅਰਦਾਸਾਂ ਕੀਤੀਆਂ ਗਈਆਂ। ਜਨਵਰੀ ਅਪ੍ਰੈਲ ਦੌਰਾਨ ਸੋਨੇ ਦੇ ਘਵੇ ਚੜ੍ਹਾਏ ਗਏ। 1839 ਦੀ ਭਜ ਨਸ ਉਨ੍ਹਾਂ ਦੇ ਅਚਾਨਕ ਅੰਤ ਲਈ ਜ਼ਿੰਮੇਵਾਰ ਸੀ। ਲਾਟ ਨੇ 11,250 ਰੁਪਏ ਦਰਬਾਰ ਜੀ ਨੂੰ ਭੇਟ ਕੀਤੇ। ਇਥੇ ਆਕਲੈਂਡ ਨੇ ਦੋਹਾਂ ਸਰਕਾਰਾਂ ਵਿਚਕਾਰ ਦੋਸਤੀ ਲਈ ਹਥ ਬੰਨ੍ਹ ਕੇ ਪ੍ਰਾਰਥਨਾ ਕੀਤੀ। ਫਿਰ ਦੋਵੇਂ ਸਰਕਾਰਾਂ ਸ਼ੁਕਰਚਕੀਆਂ ਬੁੰਗੇ ਗਈਆਂ ਤੇ ਸਾਂਝੈ ਦਰਸ਼ਨ ਜਨਤਾ ਨੂੰ ਦਿਤੇ।

5 ਫਰਵਰੀ, 1839 ਨੂੰ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਸ਼ਿਕਵਾ ਕੀਤਾ ਕਿ ਉਸ ਵਲੋਂ ਦੀਪਮਾਲਾ ਤੇ ਕੀਤਾ ਗਿਆ ਖਰਚ ਸਰਕਾਰ ਨੇ ਪੂਰਾ ਨਹੀਂ ਕੀਤਾ। ਨਿਰਸੰਦੇਹ ਆਕਲੈਂਡ ਦੀ ਨੀਤੀ ਤੇ ਦੌਰਾ ਮਹਾਰਾਜੇ ਲਈ ਫਜ਼ੂਲ ਬੋਝ ਵਾਂਗ ਸੀ। ਸਿਖਾਂ ਨੂੰ ਅਫਗ਼ਾਨਿਸਤਾਨ ਖਿਲਾਫ ਲੜਨ ਲਈ ਮਜਬੂਰ ਕੀਤਾ ਜਾ ਰਿਹਾ ਸੀ।

17 ਦਸੰਬਰ 1838 ਤੋਂ 7 ਮਾਰਚ, 1839 ਤਕ ਮਹਾਰਾਜੇ ਵਲੋਂ ਦਰਬਾਰ ਸਾਹਿਬ ਦੀ ਯਾਤਰਾ ਦਾ ਕੋਈ ਜ਼ਿਕਰ ਨਹੀਂ। 8 ਮਾਰਚ ਨੂੰ ਉਨ੍ਹਾਂ ਹਰਮੰਦਰ ਦੇ ਦਰਸ਼ਨ ਕੀਤੇ। 23 ਮਾਰਚ ਨੂੰ ਪਹਿਲਾਂ ਆਪਣੇ ਬੁੰਗੇ ਆ ਕੇ ਸਾਹ ਲਿਆ। ਫੇਰ ਕਾਸ ਕਿਸ਼ਤੀ ਰਾਹੀਂ ਹਰ ਕੀ ਪਾਉੜੀ ਹੋ ਕੇ ਦਰਬਾਰ ਸਾਹਿਬ ਗੁਰਬਾਣੀ ਸੁਣੀ ਤੇ 525 ਰੁਪਏ ਅਰਦਾਸ ਕਰਾਈ। 250 ਰੁਪਏ ਅਕਾਲ ਬੁੰਗੇ ਭੇਟ ਕੀਤੇ। 9 ਅਪ੍ਰੈਲ ਨੂੰ ਭਾਈ ਗੁਰਮੁਖ ਸਿੰਘ ਲਾਹੌਰ ਚੜ੍ਹਾਵਾ ਲੈ ਕੇ ਆਇਆ। ਤਵਾਰੀਖ ਦੇ ਇੰਦਰਾਜ ਅਤਿਅੰਤ ਸੰਖੇਪ ਹਨ। ਕਹਾਣੀ ਆਪਣੇ ਅੰਤ ਨੂੰ ਪਹੁੰਚ ਰਹੀ ਸੀ।

- ਨਾਜਰ ਸਿੰਘ




Post Comment

Friday, November 9, 2012

ਹੁਣ ਕਿੱਥੇ ਲੱਭਦੀ ਹੈਚਾਟੀ ਦੀ ਲਾਲ ਲੱਸੀ


ਚਾਟੀ ਦੀ ਲਾਲ ਲੱਸੀ ਜੇਕਰ ਕਿਸੇ ਭਾਗਾਂ ਵਾਲੇ ਘਰ ਵਿਚ ਵੇਖਣ ਨੂੰ ਮਿਲ ਜਾਵੇ ਤਾਂ ਵੇਖ ਕੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਕਿ ਸਾਡੇ ਸੱਭਿਆਚਾਰ ਵਿਚੋਂ ਇਹ ਲੋਪ ਹੋਇਆ ਅੰਮ੍ਰਿਤ ਰੂਪੀ ਪਦਾਰਥ ਅੱਜ ਇਸ ਘਰ ਵਿਚ ਰਹਿਮਤ ਦੇ ਰੂਪ ਵਿਚ ਦਿੱਸਣ ਨੂੰ ਨਸੀਬ ਹੋਇਆ ਹੈ। ਇਸ ਲਾਲ ਲੱਸੀ ਨੂੰ ਵੇਖ ਕੇ ਬਦੋ-ਬਦੀ ਮੂੰਹ ਵਿਚ ਪਾਣੀ ਆ ਜਾਂਦਾ ਸੀ। ਯਾਦ ਆਉਂਦੇ ਹਨ, ਉਹ ਬੀਤ ਗਏ ਸਮੇਂ, ਜਦੋਂ ਬੇਬੇ ਚਾਟੀ ਦੀ ਲਾਲ ਰੰਗ ਦੀ ਲੱਸੀ ਪਿੱਤਲ ਦੇ ਲੰਮੀ ਜੀਭ ਵਾਲੇ ਗੰਗਾ ਸਾਗਰ ਵਿਚ ਪਾ ਕੇ ਪਰਿਵਾਰ ਨੂੰ ਵਰਤਾਇਆ ਕਰਦੀ ਸੀ। ਸਾਨੂੰ ਕੰਗਣੀ ਵਾਲੇ ਵੱਡੇ-ਵੱਡੇ ਪਿੱਤਲ ਦੇ ਗਿਲਾਸ ਭਰ ਕੇ ਲੱਸੀ ਦੇ ਜਦੋਂ ਬੇਬੇ ਦਿੰਦੀ ਤਾਂ ਇਹ ਗਿਲਾਸ ਗਟ-ਗਟ ਕਰਕੇ ਪੀ ਜਾਇਆ ਕਰਦੇ। ਅੱਜ ਇਹ ਲੱਸੀ ਤਾਂ ਬੀਤੇ ਦੀ ਗੱਲ ਹੋ ਗਈ ਹੈ। ਉਦੋਂ ਤਾਂ ਇਹ ਕੰਗਣੀ ਵਾਲੇ ਗਿਲਾਸ ਹੀ ਹੋਇਆ ਕਰਦੇ ਸਨ। ਉਦੋਂ ਗੱਭਰੂਆਂ ਦੀਆਂ ਚੌੜੀਆਂ ਛਾਤੀਆਂ ਭਰਵੇਂ ਜੁੱਸੇ ਇਨ੍ਹਾਂ ਹੀ ਲੱਸੀ ਦੁੱਧਾਂ ਦੀ ਬਦੌਲਤ ਹੀ ਸਨ ਜੋ ਪੰਜਾਬ ਦੀ ਸ਼ਾਨ ਹੋਇਆ ਕਰਦੇ ਸਨ। ਉਹ ਪੁਰਾਣੇ ਚੋਬਰ ਗੱਭਰੂ।  ਗੱਭਰੂਆਂ ਦੇ ਨਾਲ-ਨਾਲ ਅੱਜ ਕੰਗਣੀ ਵਾਲੇ ਗਿਲਾਸ ਵੀ ਲੋਪ ਹੋ ਗਏ ਹਨ। ਸਿਰਫ ਬਨਾਵਟੀ ਲੱਸੀ, ਦੁੱਧ ਡੇਅਰੀਆਂ ਦਾ ਸ਼ਿੰਗਾਰ ਬਣ ਕੇ ਰਹਿ ਗਈ ਹੈ।
ਬੇਬੇ ਨੂੰ ਇਹ ਲੱਸੀ ਬਣਾਉਣ ਖਾਤਰ ਬਹੁਤ ਮੁਸ਼ੱਕਤ ਕਰਨੀ ਪੈਂਦੀ ਸੀ। ਸਵੇਰੇ ਤੜਕੇ ਹੀ ਬੇਬੇ ਨੇ ਮੁਰਗੇ ਦੀ ਬਾਂਗ ਨਾਲ ਜਾਗ ਪੈਣਾ, ਲਵੇਰੀਆਂ ਦੀਆਂ ਧਾਰਾਂ ਕੱਢਣੀਆਂ, ਦੁੱਧ ਰਿੜਕਣਾ, ਬੇਬੇ ਦਾ ਸਵੇਰੇ ਵੇਲੇ ਦਾ ਇਹ ਮੁੱਢਲਾ ਕੰਮ ਹੁੰਦਾ ਸੀ। ਸਾਰੇ ਦਿਨ ਲਈ ਵਰਤਣ ਵਾਲਾ ਦੁੱਧ ਰੱਖ ਕੇ ਬਾਕੀ ਦੁੱਧ ਦੋਹਣੀ (ਕਾੜ੍ਹਨੀ) ਵਿਚ ਪਾ ਦਿਆ ਕਰਦੀ ਸੀ, ਸਾਰਾ ਦਿਨ ਕੜ੍ਹਨ ਲਈ। ਦੋਹਣੀ ਇਕ ਮਿੱਟੀ ਦਾ ਬਣਿਆ ਖੁੱਲ੍ਹਾ-ਡੁੱਲ੍ਹਾ ਵੱਡਾ ਮਟਕਾ ਨੁਮਾ ਬਰਤਨ ਹੁੰਦਾ ਸੀ ਜਿਸ ਨੂੰ ਘੁਮਿਆਰ ਲਾਲ ਮਿੱਟੀ ਨਾਲ ਬਹੁਤ ਹੀ ਮਿਹਨਤ ਕਰਕੇ ਆਵੇ ਜਰੀਏ ਪਕਾ ਕੇ ਤਿਆਰ ਕਰਦਾ ਸੀ। ਇਸ ਦੋਹਣੀ (ਕਾੜ੍ਹਨੀ) ਦੇ ਉਪਰ ਢੱਕਣ ਦੇ ਰੂਪ ਵਿਚ ਇਕ ਸੁਰਾਖਾਂ ਵਾਲੀ ਕੰਡੀਰੀ ਨਾਲ ਸੈੱਟ ਮਿਲਾ ਕੇ ਦੇ ਦਿਆ ਕਰਦੇ ਸੀ। ਬੇਬੇ ਇਸ ਦੋਹਣੀ ਨੂੰ ਦੁੱਧ ਨਾਲ ਭਰ ਕੇ ਹਾਰੇ ਵਿਚ ਸਾਰੇ ਦਿਨ ਲਈ ਕੜ੍ਹਨ ਲਈ ਰੱਖ ਦਿਆ ਕਰਦੀ ਸੀ। ਹਾਰੇ ਵਿਚ ਸਾਰੇ ਦਿਨ ਲਈ ਪਾਥੀਆਂ ਦੇ ਟੁੱਕੜੇ ਪਾ ਕੇ ਅੱਗ ਪਾ ਦਿੱਤੀ ਜਾਂਦੀ ਸੀ। ਜੋ ਸਾਰਾ ਦਿਨ ਸੁਲਘ ਕੇ ਦੁੱਧ ਨੂੰ ਕਾੜ੍ਹਦੀ ਰਹਿੰਦੀ ਸੀ। ਇੱਥੇ ਹਾਰੇ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ। ਹਾਰਾ ਇਕ ਮਿੱਟੀ ਦਾ ਬਣਿਆ ਤੰਦੂਰਨੁਮਾ ਮੱਟ ਜਿਹਾ ਹੁੰਦਾ ਸੀ, ਜੋ ਹਰ ਘਰ ਵਿਚ ਚੁੱਲ੍ਹੇ ਦੇ ਨਜ਼ਦੀਕ ਹੀ ਜਾਂ ਥੋੜ੍ਹੇ ਵਕਫੇ ’ਤੇ ਬਹੁਤ ਹੀ ਸਲੀਕੇ ਨਾਲ ਬਣਿਆ ਹੁੰਦਾ ਸੀ। ਇਹ ਹਾਰਾ ਲਵੇਰੀਆਂ ਵਾਲੇ ਘਰ ਦਾ ਸ਼ਿੰਗਾਰ ਹੁੰਦਾ ਸੀ। ਅੱਜ ਹਾਰਾ ਆਮ ਤੌਰ ’ਤੇ ਸੱਭਿਆਚਾਰ ’ਚੋਂ ਲੋਪ ਹੋ ਚੁੱਕਾ ਹੈ। ਇਸ ਹਾਰੇ ਨੂੰ ਬੇਬੇ ਬਹੁਤ ਹੀ ਮਿਹਨਤ ਨਾਲ ਤਿਆਰ ਕਰਦੀ ਸੀ। ਹਰ ਘਰ ਵਿਚ ਇਹ ਹਾਰੇ ਬਹੁਤ ਹੀ ਸੋਹਣੇ ਤਰੀਕੇ ਨਾਲ ਬਣਾਏ ਹੁੰਦੇ ਸਨ। ਹਾਰੇ ’ਤੇ ਵੇਲ ਬੂਟੀਆਂ ਪਾਈਆਂ ਅਜੀਬ ਹੀ ਦਿਖ ਪੇਸ਼ ਕਰਦੀਆਂ ਸਨ, ਜੋ ਕਿ ਪੇਂਡੂ ਸੱਭਿਆਚਾਰ ਦਾ ਇਕ ਕਲਾਤਮਿਕ ਨਮੂਨਾ ਹੁੰਦਾ ਸੀ। ਦੋਹਣੀ ਵਿਚ ਪਾਇਆ ਦੁੱਧ ਹਾਰੇ ਵਿਚ ਸਾਰਾ ਦਿਨ ਕੜ੍ਹਦਾ ਰਹਿੰਦਾ ਅਤੇ ਚੌਗਿਰਦੇ ਵਿਚ ਕੜ੍ਹੇ ਦੁੱਧ ਦੀ ਖੁਸ਼ਬੂ ਫੈਲਦੀ ਰਹਿੰਦੀ। ਪਾਥੀਆਂ ਦੇ ਛੋਟੇ-ਛੋਟੇ ਟੁਕੜੇ ਬੇਬੇ ਦਿਨ ’ਚ ਗਾਹੇ-ਬਗਾਹੇ ਪਾਉਂਦੀ ਰਹਿੰਦੀ ਅਤੇ ਦੁੱਧ ਦੀ ਨਿਗਰਾਨੀ ਰੱਖਦੀ। ਦੁੱਧ ਕੜ੍ਹ-ਕੜ੍ਹ ਕੇ ਲਾਲ ਹੋ ਜਾਂਦਾ। ਉਪਰ ਮਲਾਈ ਦੀ ਮੋਟੀ ਪਰਤ ਜੰਮ ਜਾਂਦੀ। ਦੁੱਧ ਵਿਚਲਾ ਫਾਲਤੂ ਪਾਣੀ ਕੰਡੀਰੀ ਦੇ ਸੁਰਾਖਾਂ ਜਰੀਏ ਭਾਫ ਬਣ ਕੇ ਉਡਦਾ ਰਹਿੰਦਾ। ਬੇਬੇ ਸਾਨੂੰ ਨਿੱਕਿਆ ਹੁੰਦਿਆਂ ਨੂੰ ਦੋਹਣੀ ਨੂੰ ਛੂਹਣ ਨਾ ਦਿੰਦੀ। ਸ਼ਾਮੀ ਰੋਟੀ ਟੁੱਕ ਦੇ ਆਹਾਰ ਤੋਂ ਵਿਹਲੀ ਹੋ ਕੇ ਸ਼ਾਮ ਦਾ ਚੋਇਆ ਦੁੱਧ ਵੀ ਗਰਮ ਕਰਕੇ ਜਮਾਉਣ ਲਈ ਰੱਖ ਦਿੰਦੀ। ਸਭ ਤੋਂ ਪਹਿਲਾਂ ਦਿਨ ਦਾ ਕੜ੍ਹਿਆ ਦੁੱਧ ਚਾਟੀ ਵਿਚ ਪਲਟ ਦਿੰਦੀ ਸੀ। ਫਿਰ ਸ਼ਾਮ ਦਾ ਗਰਮ ਦੁੱਧ ਵੀ ਵਿਚ ਮਿਲਾ ਕੇ ਜਾਗ ਲਾ ਦਿੰਦੀ ਸੀ ਤਾਂ ਜੋ ਸਵੇਰੇ ਲਈ ਦਹੀਂ ਜੰਮ ਜਾਵੇ।
ਸਵੇਰੇ ਹੀ ਸਵੇਰੇ ਬੇਬੇ ਨੇ ਜਾਗ ਪੈਣਾ। ਸਭ ਤੋਂ ਪਹਿਲਾਂ ਲੱਕੜ ਦੀ ਮਧਾਣੀ ਦਾ ਕੁੜ ਪਾਟੀ ਦੇ ਮੂੰਹ ’ਤੇ ਰੱਖ ਕੇ ਘੜੌਂਜੀ ਨਾਲ ਮਧਾਣੀ ਨੂੰ ਬੰਨ੍ਹ ਦੇਣਾ। ਇਕ ਰੱਸੀ ਪਾ ਕੇ ਤਾਂ ਜੋ ਮਧਾਣੀ ਚਾਟੀ ’ਤੇ ਟਿਕੀ ਰਹੇ। ਨੇਤਰੇ ਦੇ ਜ਼ਰੀਏ ਬੇਬੇ ਨੇ ਦੁੱਧ ਰਿੜਕਣਾ ਤੇ ਨਾਲ ਗੁਰਬਾਣੀ ਦੀਆਂ ਤੁਕਾਂ ਗੁਣ-ਗੁਣਾਉਂਦੀ ਰਹਿਣਾ। ਚਾਟੀ ਵਿਚੋਂ ਘੰਮ-ਘੰਮ ਦੀ ਆਵਾਜ਼ ਆਉਂਦੀ ਜਿਸ ’ਤੇ ਇਕ ਮਧੁਰ ਜਿਹਾ ਸੰਗੀਤ ਫਿਜ਼ਾ ਵਿਚ ਗੂੰਜ ਉਠਣਾ। ਤੜਕੇ ਹੀ ਪਹੁ-ਫੁਟਾਲੇ ਨਾਲ ਚਿੜੀਆਂ ਦੀ ਚੀਂ-ਚੀਂ ਮਧਾਣੀਆਂ ਦੀ ਘੰਮ-ਘੰਮ ਦੀ ਆਵਾਜ਼ ਵਿਚ ਆਮ ਹੀ ਸੁਣਨ ਨੂੰ ਮਿਲਦੀ ਸੀ, ਜਿਸ ਨਾਲ ਅੰਮ੍ਰਿਤ ਵੇਲੇ ਇਕ ਅਜੀਬ ਅਤੇ ਬਹੁਤ ਮਿੱਠਾ ਸੰਗੀਤ ਪੈਦਾ ਹੁੰਦਾ ਸੀ। ਇਹ ਦੁੱਧ ਰਿੜਕਣ ਦੀ ਕਾਰਵਾਈ ਬੇਬੇ ਦੀ ਘੰਟਾ ਕੁ ਭਰ ਚਲਦੀ ਰਹਿੰਦੀ। ਜਦੋਂ ਬੇਬੇ ਨੇ ਮੱਖਣ ਕੱਢ ਕੇ ਮਿੱਟੀ ਦੇ ਠੁੱਲ੍ਹੇ ਵਿਚ ਪਾ ਦੇਣਾ ਤਾਂ ਸਮਝ ਲੋ ਚਾਟੀ ਦੀ ਲਾਲ ਲੱਸੀ ਤਿਆਰ ਹੋ ਗਈ। ਚਾਟੀ ਵਿਚ ਪਈ ਲੱਸੀ, ਘਰ ਨੂੰ ਚਾਰ ਚੰਨ ਲਾ ਦਿੰਦੀ। ਅੱਜ ਤਾਂ ਚਿੜੀਆਂ ਦੀ ਚੀਂ-ਚੀਂ ਅਤੇ ਮਧਾਣੀਆਂ ਦੀ ਘੰਮ-ਘੰਮ ਦੀ ਆਵਾਜ਼ ਵੀ ਲੋਪ ਹੋ ਗਈ ਹੈ। ਅੱਜ-ਕੱਲ੍ਹ ਜੇਕਰ ਕਿਸੇ ਘਰ ਵਿਚ ਤ੍ਰੀਮਤਾਂ ਚਾਟੀ ਦੀਆਂ ਲੱਸੀਆਂ ਬਣਾਉਂਦੀਆਂ ਹਨ ਤਾਂ ਸਮਝ ਲਓ ਉਸ ਪਰਿਵਾਰ ਨੇ ਆਪਣਾ ਅਮੀਰ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ। ਉਸ ਘਰ ਦੇ ਪਰਿਵਾਰ ਦੇ ਮੈਂਬਰ ਹਸਮੁੱਖ, ਚੌੜੀਆਂ ਛਾਤੀਆਂ, ਭਰਵੇਂ ਜੁੱਸੇ ਦੇ ਮਾਲਕ ਹੋਣਗੇ। ਸਾਰਾ ਘਰ ਕੁਦਰਤੀ ਰਹਿਮਤਾਂ ਨਾਲ ਭਰਿਆ ਹੋਵੇਗਾ ਅਤੇ ਘਰ ਦਾ ਮਾਹੌਲ ਵੀ ਖੁਸ਼ ਗਵਾਰ ਹੋਵੇਗਾ। ਲੱਸੀ ਦੁੱਧ ਰੱਜੇ-ਪੁੱਜੇ ਘਰ ਦੀ ਨਿਸ਼ਾਨੀ ਹੁੰਦੀ ਸੀ।
ਹੁਣ ਤਾਂ ਸਾਰੀਆਂ ਦੁੱਧ ਲੱਸੀ ਦੀਆਂ ਦਾਤਾਂ ਡੇਅਰੀਆਂ ਨੇ ਆਪਣੇ ਵਿਚ ਸਮੋ ਲਈਆਂ ਹਨ। ਅੱਜ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲ-ਦਲ ਵਿਚ ਗਰਕ ਹੋ ਰਹੇ ਹਨ। ਦੁੱਧ ਲੱਸੀ ਤਾਂ ਦੂਰ ਦੀ ਗੱਲ ਹੋ ਗਈ ਹੈ। ਟੀਕੇ, ਫੈਂਸੀਆਂ, ਗੋਲੀਆਂ ਪੰਜਾਬ ਦੇ ਜਵਾਨਾਂ ਦੇ ਖੀਸਿਆਂ ਦਾ ਸ਼ਿੰਗਾਰ ਬਣ ਗਈਆਂ ਹਨ।
ਦੁੱਧ ਖੁਣੋ ਸੁੱਕ ਗਏ ਨੇ ਗੱਭਰੂ ਪੰਜਾਬ ਦੇ
ਗਲੀ-ਗਲੀ ਵਿਚ ਠੇਕੇ ਖੁੱਲ੍ਹ ਗਏ ਸ਼ਰਾਬ ਦੇ।
ਇਹ ਅੰਮ੍ਰਿਤ ਰੂਪੀ ਪਦਾਰਥ ਲੱਸੀ ਪੰਜਾਬੀ ਸੱਭਿਆਚਾਰ ’ਚੋਂ ਲੋਪ ਹੋ ਰਿਹਾ ਹੈ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਪਨਾ ਬਣ ਕੇ ਰਹਿ ਜਾਵੇਗੀ।
ਲੱਸੀਆਂ ਦੇ ਛੰਨੇ, ਹੈ ਨੀ ਮੱਖਣਾਂ ਦੀਆਂ ਪੇੜੀਆਂ
ਜਵਾਨੀਆਂ ਪੰਜਾਬ ਦੀਆਂ, ਨਸ਼ਿਆਂ ਨੇ ਘੇਰੀਆਂ।

ਜਗਜੀਤ ਸਿੰਘ ਜੱਗਾ ਮੁੰਡੀਆਂ
ਸੰਪਰਕ: 94177-05995

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ 




Post Comment

Tuesday, October 23, 2012

ਭਾਰਤ ਦੀ ਵੰਡ ਤੋਂ ਬਾਅਦ ਲੋਕਾਂ ਨਾਲ ਕੀ ਬੀਤੀ?


ਉਜੜੇ-ਪੁਜੜੇ ਲੋਕਾਂ ਨੂੰ ਮੁੜ ਵਸਾਉਣਾ ਅਤੇ ਅਮਨ ਕਾਇਮ ਕਰਨਾ, ਇਹ ਪਹਿਲਾ ਕੰਮ ਸੀ, ਜਿਸ ਨੂੰ ਠੀਕ ਸ਼ਕਲ ਦੇਣ ਵਿਚ ਸਰਕਾਰਾਂ ਨੂੰ ਘੱਟ ਤੋਂ ਘੱਟ ਪੰਜ ਸਾਲ ਲੱਗੇ ਤੇ ਲੋਕ ਮੁੜ ਵਸਣ ਦੇ ਕਾਬਲ ਹੋਏ।

ਆਖ਼ਰਕਾਰ ਭਾਰਤ ਦੀ ਤਕਸੀਮ ਦਾ ਫ਼ੈਸਲਾ ਹੋ ਚੁੱਕਾ ਸੀ। 7 ਅਗਸਤ, 1947 ਨੂੰ ਕਾਇਦੇ-ਆਜ਼ਮ ਮੁਹੰਮਦ ਅਲੀ ਜਿਨਾਹ ਦਿੱਲੀ ਤੋਂ ਕਰਾਚੀ ਚਲੇ ਗਏ। ਹਵਾਈ ਅੱਡੇ 'ਤੇ ਉਨ੍ਹਾਂ ਦੀ ਵਿਦਾਇਗੀ ਸਮੇਂ ਕੋਈ ਭਾਰਤੀ ਵਫ਼ਦ ਮੌਜੂਦ ਨਹੀਂ ਸੀ। ਵਕਤ ਨੇ ਏਨਾ ਜ਼ਹਿਰ ਭਰ ਦਿੱਤਾ ਸੀ ਕਿ ਜੱਦੀ-ਪੁਸ਼ਤੀ ਸਮਾਜੀ ਰਸਮਾਂ ਅਤੇ ਰਵਾਇਤਾਂ ਨੂੰ ਅਸੀਂ ਭੁੱਲ ਚੁੱਕੇ ਸਾਂ। ਇਹ ਗੱਲ ਲਿਖਤ ਵਿਚ ਮੌਜੂਦ ਹੈ ਕਿ ਮੁਹੰਮਦ ਅਲੀ ਜਿਨਾਹ ਨੇ 4 ਘੰਟੇ ਦੇ ਦੌਰਾਨ ਅਖ਼ਬਾਰ ਹੀ ਪੜ੍ਹੇ ਅਤੇ ਆਪਣੇ ਏ. ਡੀ. ਸੀ. ਨੂੰ ਸਿਰਫ਼ ਏਨਾ ਹੀ ਕਿਹਾ ਕੀ ਤੁਸੀਂ ਅਖ਼ਬਾਰ ਪੜ੍ਹਨਾ ਪਸੰਦ ਕਰੋਗੇ? ਸਮਝ ਨਹੀਂ ਆ ਰਹੀ ਕਿ ਆਖਰ ਏਨੀ ਖ਼ਾਮੋਸ਼ੀ ਕਿਉਂ? ਅਤੇ ਆਪਣੀ ਕਾਮਯਾਬੀ 'ਤੇ ਚੁੱਪ ਹੀ ਸਾਧੀ ਰੱਖੀ।

ਭਲਾ ਹੋਇਆ ਗੁੜ ਮੱਖੀਆਂ ਖਾਧਾ

ਅਸੀਂ ਭਿੰਨ ਭਨਾਇਓਟੋਂ ਛੁੱਟੇ।

8 ਅਗਸਤ, 1947 ਨੂੰ ਭਾਰਤ ਦੀ ਕਾਨੂੰਨ ਸਥਾਪਤੀ (ਸੰਵਿਧਾਨ ਸਭਾ) ਦਾ ਸੈਸ਼ਨ ਦਿੱਲੀ ਵਿਖੇ ਹੋਇਆ ਅਤੇ ਉਸ ਵਿਚ (ਜਸਵੰਤ ਸਿੰਘ ਦੀ ਕਿਤਾਬ- ਜਿਨਾਹ-ਇੰਡੀਆ-ਪਾਰਟੀਸ਼ੀਅਨ ਅਤੇ ਆਜ਼ਾਦੀ, ਸਫ਼ਾ 464 ਅਨੁਸਾਰ) ਸ: ਪਟੇਲ ਨੇ ਕਿਹਾ ਕਿ ਭਾਰਤ ਦੇ ਜਿਸਮ ਵਿਚੋਂ ਜ਼ਹਿਰ ਨਿਕਲ ਚੁੱਕਾ ਹੈ। ਅਸੀਂ ਹੁਣ ਹੋਰ ਵੰਡੇ ਨਹੀਂ ਜਾ ਸਕਦੇ ਆਦਿ... ਅਤੇ ਜਲਦੀ ਹੀ ਮੁਸਲਮਾਨ ਵਾਪਸ ਮੁੜ ਆਉਣਗੇ। ਇਸ ਕਿਤਾਬ ਦੇ ਇਸੇ ਹੀ ਸਫ਼ੇ 'ਤੇ ਜ਼ਿਕਰ ਆਉਂਦਾ ਹੈ ਕਿ ਪੰਡਿਤ ਨਹਿਰੂ ਨੇ ਆਪਣੇ ਭਤੀਜੇ ਬੀ. ਕੇ. ਨਹਿਰੂ ਨੂੰ ਆਪਣੇ ਮਨ ਦੀ ਭੜਾਸ ਕੱਢਦੇ ਹੋਏ ਕਿਹਾ 'ਆਪਾਂ ਦੇਖਾਂਗੇ ਕਿ ਉਹ ਕਦੋਂ ਤੱਕ ਅੱਡ ਰਹਿ ਸਕਦੇ ਹਨ'।    ਇਹ ਗੱਲ ਪਾਕਿਸਤਾਨ ਪ੍ਰੈਸ ਤੱਕ ਵੀ ਪਹੁੰਚ ਗਈ। ਸ: ਪਟੇਲ ਤੇ ਪੰਡਿਤ ਨਹਿਰੂ ਦੇ ਇਨ੍ਹਾਂ ਸ਼ਬਦਾਂ ਨੇ ਪਾਕਿਸਤਾਨ ਦੇ ਲੋਕਾਂ ਦੇ ਦਿਮਾਗ ਵਿਚ, ਪਾਕਿਸਤਾਨ ਨੂੰ ਬਤੌਰ ਇਕ ਮੁਲਕ ਕਾਇਮ ਰੱਖਣ ਵਾਸਤੇ ਮਜ਼ਬੂਤ ਇਰਾਦੇ ਪੈਦਾ ਕਰ ਦਿੱਤੇ ਅਤੇ ਦਿਲਾਂ ਵਿਚ ਨਫ਼ਰਤ ਵੀ ਪੈਦਾ ਕਰ ਦਿੱਤੀ।

ਖਾਸ ਤੌਰ 'ਤੇ ਪੂਰਬੀ ਅਤੇ ਪੱਛਮੀ ਪੰਜਾਬਾਂ ਵਿਚ ਅਫ਼ਵਾਹਾਂ ਦੀ ਬੁਨਿਆਦ 'ਤੇ ਸਾਰੇ ਵੱਡੇ ਸ਼ਹਿਰਾਂ ਵਿਚ ਫਸਾਦ ਸ਼ੁਰੂ ਹੋ ਗਏ। ਮੁਹੱਲਿਆਂ ਵਿਚ ਸਾੜ-ਫੂਕ ਸ਼ੁਰੂ ਹੋ ਗਈ। ਔਰਤਾਂ ਦੀ ਇੱਜ਼ਤ 'ਤੇ ਵੀ ਹਮਲੇ ਹੋਣ ਲੱਗ ਪਏ। ਇਸ ਸਾਰੇ ਹਾਲਾਤ ਦੀ ਨਜ਼ਾਕਤ ਨੂੰ ਦੇਖਦੇ ਹੋਏ ਲੋਕ ਘਰ-ਬਾਰ ਛੱਡ ਕੇ ਅਣਡਿੱਠੀਆਂ ਮੰਜ਼ਿਲਾਂ ਵੱਲ ਤੁਰ ਪਏ। ਲੁਟੇਰਿਆਂ ਨੇ ਨਿਰਦੋਸ਼ ਤੇ ਬੇਹਾਲ ਲੋਕਾਂ ਨੂੰ ਲੁੱਟਣਾ-ਪੁੱਟਣਾ ਸ਼ੁਰੂ ਕਰ ਦਿੱਤਾ। ਮਜ਼੍ਹਬੀ ਪਾਗਲਪਨ ਨੇ ਬੰਦੂਕਾਂ ਤੇ ਤਲਵਾਰਾਂ ਕੱਢ ਕੇ ਨਿਹੱਥੇ ਲੋਕਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ। ਚਾਰੋਂ ਪਾਸੇ ਬਰਬਾਦੀ ਦਾ ਆਲਮ ਸੀ। ਸ਼ਰੀਫ ਲੋਕਾਂ 'ਤੇ ਬਹੁਤ ਹੀ ਬੇਵਸੀ ਦਾ ਆਲਮ ਸੀ। ਨਾ ਕੁਝ ਕਰ ਸਕਦੇ ਸੀ ਤੇ ਨਾ ਹੀ ਕੁਝ ਬੋਲ ਸਕਦੇ ਸੀ। ਹਾਂ, ਐਨੀ ਗੱਲ ਜ਼ਰੂਰ ਹੈ ਕਿ ਦੋਵੇਂ ਪਾਸੇ ਬਹੁਤ ਹੀ ਲੋਕਾਂ ਨੇ ਆਪਣੇ ਹਿੰਦੂ-ਸਿੱਖ ਅਤੇ ਮੁਸਲਮਾਨ ਦੋਸਤਾਂ-ਮਿੱਤਰਾਂ ਨੂੰ ਖ਼ਤਰੇ ਮੁੱਲ ਲੈ ਕੇ ਘਰਾਂ ਵਿਚ ਅਤੇ ਲੁਕਵੀਆਂ ਥਾਵਾਂ 'ਤੇ ਪਨਾਹ ਦਿੱਤੀ, ਜੋ ਕੁਝ ਸਰਿਆ ਮਦਦ ਵੀ ਕੀਤੀ। ਹੈਵਾਨੀਅਤ ਤੇ ਇਨਸਾਨੀਅਤ ਦੋਵੇਂ ਹੀ ਆਹਮੋ-ਸਾਹਮਣੇ ਮੌਜੂਦ ਸਨ। ਅੱਖੀਆਂ ਵਿਚੋਂ ਹੰਝੂ ਨਿਕਲਦੇ ਰਹੇ ਅਤੇ ਦਿਲਾਂ ਵਿਚੋਂ ਆਹਾਂ। ਆਖ਼ਰ ਪੰਜਾਬ ਦੀ ਇਕ ਧੀ ਉੱਠੀ ਤੇ ਉਸ ਨੇ ਵਾਰਿਸ ਸ਼ਾਹ ਨੂੰ ਬੋਲੀ ਮਾਰਦਿਆਂ ਕਿਹਾ ਕਿ-

ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ,

ਏਸ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।

ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ-ਲਿਖ ਮਾਰੇ ਵੈਣ,

ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ।

.................

ਉੱਠ ਦਰਦਮੰਦਾਂ ਦਿਆ ਦਰਦੀਆ ਤੱਕ ਆਪਣਾ ਪੰਜਾਬ,

ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਿਨਾਬ।

ਪਾਕਿਸਤਾਨ ਦੇ ਇਕ ਕਵੀ ਉਸਤਾਦ ਦਾਮਨ ਨੇ ਵੀ ਇਹ ਕਿਹਾ ਸੀ-

'ਤੁਹਾਡੀਆਂ ਅੱਖਾਂ ਦੀ ਲਾਲੀ ਪਈ ਦੱਸਦੀ ਏ

ਰੋਏ ਤੁਸੀਂ ਵੀ ਓ ਤੇ ਰੋਏ ਅਸੀਂ ਵੀ ਹਾਂ...।'

ਕਵੀਆਂ ਦੇ ਇਨ੍ਹਾਂ ਬੋਲਾਂ ਨੇ ਕਿੰਨੇ ਮੁਰਦਾ ਦਿਲਾਂ ਦੇ ਵਿਚ ਸਾਹ ਪਾਏ ਅਤੇ ਜ਼ਖ਼ਮਾਂ 'ਤੇ ਮੱਲ੍ਹਮ ਲਾਈ। ਇਹ ਲੋਕ ਸਾਡੇ ਲੀਡਰਾਂ ਤੋਂ ਉੱਤੇ ਬਾਜ਼ੀ ਲੈ ਗਏ। ਪਰ ਸਾਡੇ ਸਭ ਲੀਡਰ ਇਕ ਸਵਾਲ ਦੇ ਘੇਰੇ ਵਿਚ ਜ਼ਰੂਰ ਆ ਜਾਂਦੇ ਹਨ। ਤਕਸੀਮ ਤਾਂ ਹੋਣੀ ਹੀ ਹੋਣੀ ਸੀ ਪਰ ਕੀ ਇਹ ਇਕ ਮਹੀਨਾ ਹੋਰ ਟਾਲੀ ਨਹੀਂ ਜਾ ਸਕਦੀ ਸੀ, ਤਾਂ ਜੋ ਇਸ ਆਦਮ ਜ਼ਾਤ ਨੂੰ ਕਤਲੋਗ਼ਾਰਤ ਤੇ ਲੁੱਟ-ਖਸੁੱਟ ਤੋਂ ਬਚਾਇਆ ਜਾ ਸਕਦਾ? ਸ਼ਾਇਦ ਇਹ ਸਵਾਲ ਹਮੇਸ਼ਾ ਹੀ ਖੜ੍ਹਾ ਰਹੇਗਾ। ਭਾਰਤ ਦੀ ਤਕਸੀਮ ਤਾਂ ਹੋ ਹੀ ਗਈ ਅਤੇ ਪਾਕਿਸਤਾਨ ਬਤੌਰ ਇਕ ਮੁਲਕ ਦੁਨੀਆ ਦੇ ਨਕਸ਼ੇ 'ਤੇ ਆ ਹੀ ਗਿਆ ਪਰ ਇਸ ਤੋਂ ਬਾਅਦ ਤਕਸੀਮ ਦੀ ਵਜ੍ਹਾ ਕਰਕੇ ਜੋ-ਜੋ ਮੁਸੀਬਤਾਂ ਦੋਵਾਂ ਮੁਲਕਾਂ ਨੂੰ ਪੇਸ਼ ਆਈਆਂ, ਉਨ੍ਹਾਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ :

ਉਜੜੇ-ਪੁਜੜੇ ਲੋਕਾਂ ਨੂੰ ਮੁੜ ਵਸਾਉਣਾ ਅਤੇ ਅਮਨ ਕਾਇਮ ਕਰਨਾ, ਇਹ ਪਹਿਲਾ ਕੰਮ ਸੀ, ਜਿਸ ਨੂੰ ਠੀਕ ਸ਼ਕਲ ਦੇਣ ਵਿਚ ਸਰਕਾਰਾਂ ਨੂੰ ਘੱਟ ਤੋਂ ਘੱਟ ਪੰਜ ਸਾਲ ਲੱਗੇ ਤੇ ਲੋਕ ਮੁੜ ਵਸਣ ਦੇ ਕਾਬਲ ਹੋਏ।

ਸਮੁੱਚੇ ਭਾਰਤ ਵਿਚ ਤਕਰੀਬਨ 565 ਰਿਆਸਤਾਂ ਸਨ, ਜਿਨ੍ਹਾਂ ਦਾ ਕੁੱਲ ਰਕਬਾ ਭਾਰਤ ਦੇ ਅੱਧ ਤੋਂ ਕੁਝ ਹੀ ਘੱਟ ਸੀ। ਪਾਕਿਸਤਾਨ ਵਿਚ ਤਕਰੀਬਨ ਕੁੱਲ 15 ਰਿਆਸਤਾਂ ਸਨ। ਦੋਵਾਂ ਮੁਲਕਾਂ ਦੀ ਆਜ਼ਾਦੀ ਓਨਾ ਚਿਰ ਮੁਕੰਮਲ ਨਹੀਂ ਹੋ ਸਕਦੀ ਸੀ, ਜਿੰਨਾ ਚਿਰ ਕਿ ਇਹ ਸਾਰੀਆਂ ਰਿਆਸਤਾਂ ਦੋਵਾਂ ਮੁਲਕਾਂ 'ਚੋਂ ਕਿਸੇ ਨਾ ਕਿਸੇ ਮੁਲਕ ਨਾਲ ਜੁੜ ਨਹੀਂ ਜਾਂਦੀਆਂ ਸਨ। ਇਸ ਲਈ ਦੋਵਾਂ ਮੁਲਕਾਂ ਵਾਸਤੇ ਰਿਆਸਤਾਂ ਦਾ ਮਸਲਾ ਨਿਬੇੜਨਾ ਬੜਾ ਹੀ ਜ਼ਰੂਰੀ ਸੀ। ਇਹ ਮਸਲਾ ਆਪਣੇ-ਆਪ ਵਿਚ ਵੀ ਬੜਾ ਟੇਢਾ ਸੀ, ਇਸ ਲਈ ਇਸ ਮਸਲੇ ਦੀ ਅਹਿਮੀਅਤ ਵਰਨਣਯੋਗ ਹੈ।

565 ਰਿਆਸਤਾਂ 'ਚੋਂ 327 ਰਿਆਸਤਾਂ ਦੀ ਮਾਲੀ ਹਾਲਤ ਬਿਲਕੁਲ ਹੀ ਵਰਨਣਯੋਗ ਨਹੀਂ ਹੈ। ਇਸ ਕਰਕੇ ਇਨ੍ਹਾਂ ਰਿਆਸਤਾਂ ਦੀ ਕੋਈ ਅਹਿਮੀਅਤ ਨਹੀਂ ਸੀ। ਰਿਆਸਤ ਹੈਦਰਾਬਾਦ ਦੱਖਣ, ਭੋਪਾਲ, ਕਸ਼ਮੀਰ, ਟਲਾਵਨਕੋਰ, ਕੋਚੀਨ ਅਤੇ ਕੁਝ ਹੋਰ ਰਿਆਸਤਾਂ ਬਹੁਤ ਅੜਿੱਕੇ ਪਾਉਣ ਵਾਲੀਆਂ ਸਨ। ਅੰਤ ਵਿਚ ਹੈਦਰਾਬਾਦ ਦੱਖਣ ਅਤੇ ਜੰਮੂ-ਕਸ਼ਮੀਰ ਹੀ ਦੋ ਰਿਆਸਤਾਂ ਰਹਿ ਗਈਆਂ, ਜੋ ਆਪਣੇ-ਆਪ ਵਾਸਤੇ ਅਤੇ ਭਾਰਤ-ਪਾਕਿਸਤਾਨ ਵਾਸਤੇ ਸਿਰਦਰਦੀ ਦਾ ਕਾਰਨ ਬਣੀਆਂ ਰਹੀਆਂ। ਹੈਦਰਾਬਾਦ ਦਾ ਨਿਬੇੜਾ ਤਾਂ ਨਵੰਬਰ 1949 ਨੂੰ ਨਿੱਬੜ ਗਿਆ, ਜਿਸ ਵਾਸਤੇ ਭਾਰਤ ਨੂੰ ਸਾਰੇ ਹੀ ਹੱਥਕੰਡੇ ਵਰਤਣੇ ਪਏ, ਕਿਉਂਕਿ ਉਸ ਦੇ ਨਵਾਬ ਆਪਣੀ ਨਵਾਬੀ ਦੀ ਸ਼ਾਨ ਵਿਚ ਬੁਰੀ ਤਰ੍ਹਾਂ ਫਸੇ ਰਹੇ ਅਤੇ ਬਦਲਦੇ ਹੋਏ ਹਾਲਾਤ ਦੀ ਨਜ਼ਾਕਤ ਨੂੰ ਸਮਝਣ ਤੋਂ ਬਿਲਕੁਲ ਹੀ ਅਸਮੱਰਥ ਰਹੇ। ਆਖ਼ਰ ਹਥਿਆਰ ਸੁੱਟਣੇ ਹੀ ਪਏ।

(ਬਾਕੀ ਅਗਲੇ ਮੰਗਲਵਾਰ)

ਹਰਜਿੰਦਰ ਸਿੰਘ ਤਾਂਗੜੀ
-ਮਚਾਕੀ ਮੱਲ ਸਿੰਘ ਰੋਡ, ਫਰੀਦਕੋਟ।

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ 



Post Comment

ਕੰਨਿਆ ਭਰੂਣ-ਹੱਤਿਆ ਕਿਵੇਂ ਰੋਕੀ ਜਾਵੇ?


ਕੰਨਿਆ ਭਰੂਣ-ਹੱਤਿਆ ਇਕ ਜਾਣਬੁੱਝ ਕੇ ਕੀਤਾ ਗਿਆ ਕਤਲ ਹੈ, ਇਕ ਐਸਾ ਕਤਲ ਹੈ, ਜੋ ਸਿਰਫ ਇਸ ਕਾਰਨ ਕਰਕੇ ਕੀਤਾ ਜਾਂਦਾ ਹੈ, ਕਿਉਂਕਿ ਉਹ ਭਰੂਣ ਇਕ ਲੜਕੀ ਹੈ।

ਕੰਨਿਆ ਭਰੂਣ ਹੱਤਿਆ ਹੋਣ ਦੇ ਸਾਡੇ ਅਲਪ ਵਿਕਸਿਤ ਦੇਸ਼ ਭਾਰਤ ਵਿਚ ਕਈ ਕਾਰਨ ਹਨ, ਜਿਵੇਂ ਅੱਤ ਦੀ ਗਰੀਬੀ, ਅਨਪੜ੍ਹਤਾ, ਦਹੇਜ ਪ੍ਰਥਾ, ਲੜਕੀ ਦੀ ਇੱਜ਼ਤ ਦਾ ਖਤਰਾ ਅਤੇ ਸਭ ਤੋਂ ਵੱਡਾ ਕਾਰਨ ਇਹ ਸੋਚਣਾ ਕਿ ਲੜਕੇ ਨਾਲ ਵੰਸ਼ ਅੱਗੇ ਚਲਦਾ ਹੈ ਆਦਿ।

ਅੱਜ ਕਿਹੜੀ ਗੱਲੋਂ ਲੜਕੀਆਂ ਲੜਕਿਆਂ ਨਾਲੋਂ ਪਿੱਛੇ ਹਨ? ਜਦੋਂ ਕਲਪਨਾ ਚਾਵਲਾ ਪੁਲਾੜ ਵਿਚ ਗਈ ਤਾਂ ਹਰ ਭਾਰਤੀ ਨੂੰ ਮਾਣ ਮਹਿਸੂਸ ਹੋਇਆ, ਕਿਉਂਕਿ ਕਲਪਨਾ ਦੇ ਕਾਰਨ ਭਾਰਤ ਨੂੰ ਦੁਨੀਆ ਵਿਚ ਇਕ ਵੱਖਰੀ ਪਹਿਚਾਣ ਮਿਲੀ ਪਰ ਕਿਸੇ ਨੇ ਸੋਚਿਆ ਕਿ ਜੇਕਰ ਕਲਪਨਾ ਦੇ ਮਾਤਾ-ਪਿਤਾ ਵੀ ਉਹੀ ਕਰਦੇ, ਜੋ ਅੱਜ ਲੜਕੀਆਂ ਨਾਲ ਹੋ ਰਿਹਾ ਹੈ ਤਾਂ ਸਾਡਾ ਦੇਸ਼ ਉਸ ਮੁਕਾਮ ਨੂੰ ਹਾਸਲ ਕਰ ਸਕਦਾ ਸੀ? ਨਹੀਂ, ਤਾਂ ਫਿਰ ਕਿਉਂ ਨਹੀਂ ਅਸੀਂ ਸੋਚਦੇ ਕਿ ਜਿਸ ਭਰੂਣ ਨੂੰ ਅਸੀਂ ਖਤਮ ਕਰਵਾ ਰਹੇ ਹਾਂ, ਉਹ ਕਲਪਨਾ ਚਾਵਲਾ ਵੀ ਬਣ ਸਕਦੀ ਹੈ।

ਤੁਸੀਂ ਹੈਰਾਨ ਹੋਵੋਗੇ ਕਿ ਜਿਥੇ ਅਸੀਂ ਸੋਚਦੇ ਹਾਂ ਕਿ ਪੰਜਾਬ ਇਕ ਪੜ੍ਹਿਆ-ਲਿਖਿਆ ਤੇ ਅਮੀਰ ਰਾਜ ਹੈ, ਇਥੇ ਅਨੇਕਾਂ ਗੁਰੂ, ਪੀਰ ਹੋਏ ਹਨ, ਜਿਨ੍ਹਾਂ ਨੇ ਔਰਤ ਨੂੰ ਰੱਬ ਦਾ ਦੂਜਾ ਰੂਪ ਦੱਸਿਆ ਹੈ, ਉਥੇ 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿਚ 1000 ਲੜਕਿਆਂ ਪਿੱਛੇ 893 ਲੜਕੀਆਂ ਹੀ ਜਨਮ ਲੈਂਦੀਆਂ ਹਨ, ਜਦਕਿ ਪਛੜੇ ਸਮਝੇ ਜਾਂਦੇ ਰਾਜਸਥਾਨ ਰਾਜ ਵਿਚ 1000 ਲੜਕਿਆਂ ਪਿੱਛੇ 926 ਲੜਕੀਆਂ ਜਨਮ ਲੈ ਰਹੀਆਂ ਹਨ।

ਅੱਜ ਮੈਂ ਸਾਡੇ ਸਮਾਜ ਦੇ ਪੜ੍ਹੇ-ਲਿਖੇ ਵਰਗ ਅਧਿਆਪਕ, ਡਾਕਟਰ ਤੇ ਖਾਸ ਕਰਕੇ ਘਰੇਲੂ ਔਰਤ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਜੇਕਰ ਔਰਤ ਚਾਹੇ ਤਾਂ ਉਹ ਕੰਨਿਆ ਭਰੂਣ ਹੱਤਿਆ ਨੂੰ ਰੋਕ ਨਹੀਂ ਸਕਦੀ? ਹਾਂ, ਬਿਲਕੁਲ ਰੋਕ ਸਕਦੀ ਹੈ, ਕਿਉਂਕਿ ਔਰਤ ਮਾਂ ਵੀ ਹੈ, ਪਤਨੀ ਵੀ ਹੈ, ਸੱਸ ਵੀ ਹੈ, ਭੈਣ ਵੀ ਹੈ। ਇਸ ਲਈ ਜੇ ਔਰਤ ਦ੍ਰਿੜ੍ਹਤਾ ਨਾਲ ਇਸ ਬੁਰਾਈ ਦਾ ਵਿਰੋਧ ਕਰੇ ਤਾਂ ਕੰਨਿਆ ਭਰੂਣ ਹੱਤਿਆ ਨੂੰ ਬਹੁਤ ਹੱਦ ਤੱਕ ਰੋਕ ਸਕਦੀ ਹੈ। ਲੋੜ ਹੈ ਕਿ ਅੱਜ ਔਰਤਾਂ ਆਪਣੇ ਹੱਕਾਂ ਲਈ ਜਾਗ੍ਰਿਤ ਹੋਣ ਅਤੇ ਇਸ ਪਾਪ ਦੇ ਖਿਲਾਫ ਇਕਮੁੱਠ ਹੋ ਕੇ ਆਵਾਜ਼ ਉਠਾਉਣ ਨਾ ਕਿ ਇਸ ਪਾਪ ਦਾ ਹਿੱਸਾ ਬਣਨ। ਜਦੋਂ ਤੱਕ ਔਰਤਾਂ ਆਪ ਅੱਗੇ ਨਹੀਂ ਆਉਣਗੀਆਂ, ਉਦੋਂ ਤੱਕ ਸਾਡੀ ਧਰਤੀ 'ਤੇ ਇਹ ਪਾਪ ਹੁੰਦਾ ਰਹੇਗਾ ਤੇ ਇਕ ਦਿਨ ਐਸਾ ਆਵੇਗਾ ਕਿ ਇਸ ਸ੍ਰਿਸ਼ਟੀ ਦੀ ਰਚਣਹਾਰਾ ਔਰਤ ਹੀ ਖਤਮ ਹੋ ਜਾਵੇਗੀ ਤੇ ਅੰਤ ਵਿਚ ਮੈਂ ਇਹੀ ਕਹਾਂਗਾ-

ਜੇ ਧੀਆਂ ਹੀ ਨਾ ਹੋਣਗੀਆਂ, ਤਾਂ ਨੂੰਹਾਂ ਕਿਥੋਂ ਆਉਣਗੀਆਂ।

ਫਿਰ ਮਾਵਾਂ ਕਿਵੇਂ ਪੁੱਤਰਾਂ ਦੇ ਵਿਆਹਾਂ ਦੇ ਸ਼ਗਨ ਮਨਾਉਣਗੀਆਂ।

ਸਰਬਜੀਤ ਸਿੰਘ
-ਸਟੇਟ ਐਵਾਰਡੀ, ਸ: ਐ: ਸਕੂਲ, 
ਜਵੰਦਪੁਰ (ਤਰਨ ਤਾਰਨ)।

ਪੋਸਟ ਕਰਤਾ:ਗੁਰਸ਼ਾਮ ਸਿੰਘ ਚੀਮਾ 



Post Comment

Monday, October 22, 2012

ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹਾਂ


ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪੂਰਬਲੇ ਜਨਮ ਵਿਚ ਜੁੱਗਾਂ-ਜੁਗਾਂਤਰਾਂ ਤਕ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਵਿਖੇ ਗੁਰਬਾਣੀ ਦਾ ਜਾਪ ਕਰਦਿਆਂ ਤਪ ਕੀਤਾ। ਇਸ ਪਵਿੱਤਰ ਅਸਥਾਨ ਦੇ ਤਿੰਨ ਪਾਸੇ ਸਪਤ ਸ੍ਰਿੰਗ ਦੀਆਂ ਉੱਚੀਆਂ ਬਰਫਾਨੀ ਪਹਾੜੀਆਂ ਸਥਿਤ ਹਨ, ਜਿਨ੍ਹਾਂ ਉਪਰ ਪਟਿਆਲੇ ਦੀਆਂ ਸੰਗਤਾਂ ਵੱਲੋਂ ਹਰ ਸਾਲ ਯਾਤਰਾ ਸ਼ੁਰੂ ਹੋਣ ਸਮੇਂ ਪਹਾੜੀਆਂ ਦੀਆਂ ਟੀਸੀਆਂ ਉਪਰ ਸੱਤ ਨਿਸ਼ਾਨ ਸਾਹਿਬ ਝੁਲਾਏ ਜਾਂਦੇ ਹਨ। ਗੁਰੂ ਘਰ ਦੇ ਸ਼ਰਧਾਲੂ ਇਸ ਪਵਿੱਤਰ ਅਸਥਾਨ ’ਤੇ ਪਹੁੰਚਣ ਲਈ ਕਠਿਨਾਈ ਵਾਲਾ ਪਹਾੜੀ ਰਸਤਾ ਚੜ੍ਹ ਕੇ ਭਾਵੇਂ ਥਕੇਵੇਂ ਨਾਲ ਚੂਰ ਹੋ ਜਾਂਦੇ ਹਨ, ਪਰ ਸੰਗਤਾਂ ਦੇ ਮਨ ਅੰਦਰਲਾ ਵਿਸ਼ਵਾਸ, ਸ਼ਰਧਾ, ਪ੍ਰੇਮ, ਦ੍ਰਿੜ੍ਹ ਇਰਾਦਾ ਅਤੇ ਮੂੰਹ ਤੋਂ ਸਤਿਨਾਮ ਵਾਹਿਗੁਰੂ ਦੀਆਂ ਉਚਰਿਤ ਧੁਨਾਂ ਉਨ੍ਹਾਂ ਦੇ ਮਨੋਬਲ ਨੂੰ ਬੁਲੰਦ ਰੱਖਦੀਆਂ ਹਨ। ਗੁਰੂ ਦੇ ਦਰਬਾਰ ਸਾਹਿਬ ਨਾਲ ਇਕ ਪਵਿੱਤਰ ਜਲ ਵਾਲਾ ਸਰੋਵਰ ਵੀ ਸ਼ੁਸੋਭਿਤ ਹੈ ਜਿੱਥੇ ਲੱਖਾਂ ਹੀ ਸੰਗਤਾਂ ਇਸ਼ਨਾਨ ਕਰਕੇ ਆਪਣੇ ਆਪ ਨੂੰ ਵੱਡਭਾਗੀਆਂ ਸਮਝਦੀਆਂ ਹਨ। ਇਸ ਪਵਿੱਤਰ ਅਸਥਾਨ ਦੀ ਸਿੱਖ ਜਗਤ ਹੀ ਨਹੀਂ ਸਗੋਂ ਪੂਰੀ ਦੁਨੀਆਂ ਦੇ ਕੋਨੇ-ਕੋਨੇ ਤੋਂ ਹਰ ਧਰਮ ਅਤੇ ਹਰ ਜਾਤੀ ਦੇ ਲੋਕਾਂ ਦੇ ਮਨਾਂ ਅੰਦਰ ਪੂਰਨ ਸ਼ਰਧਾ ਹੈ ਜੋ ਇਕ ਜੂਨ ਤੋਂ 5 ਅਕਤੂਬਰ ਤਕ ਦਰਬਾਰ ਸਾਹਿਬ ਅੰਦਰ ਨਤਮਸਤਕ ਹੁੰਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛੇ ਲੱਖ ਦੇ ਕਰੀਬ ਸੰਗਤਾਂ ਨੇ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਦੀਦਾਰੇ ਕਰਦਿਆਂ ਮੱਥਾ ਟੇਕਿਆ। ਜਿਉਂ ਹੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਰਸਤਾ ਖੁੱਲ੍ਹਦਾ ਹੈ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਦਸਮੇਸ਼ ਪਿਤਾ ਜੀ ਦੇ ਰੰਗ ਵਿਚ ਰੰਗੀਆਂ, ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ, ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੀਆਂ ਹੋਈਆਂ ਆਉਂਦੀਆਂ ਹਨ। ਜਿੱਥੇ ਗੁਰੂ ਸਾਹਿਬ ਨੇ ਪੂਰਬਲੇ ਜਨਮ ਵਿਚ ਤਪੱਸਿਆ ਕੀਤੀ, ਉਸ ਅਸਥਾਨ ਦੇ ਦਰਸ਼ਨ ਦੀਦਾਰੇ ਅਲੌਕਿਕ ਹਨ। ਇਸ ਤਪ ਅਸਥਾਨ ਦੇ ਦਰਸ਼ਨ ਦੀਦਾਰਿਆਂ ਦਾ ਨਜ਼ਾਰਾ ਮੂੰਹੋਂ ਬੋਲ ਕੇ ਦੱਸਿਆ ਨਹੀਂ ਜਾ ਸਕਦਾ। ਇਹ ਇਕ ਅਗੰਮੀ ਅਨੁਭਵ ਹੈ ਜੋ ਸਿਰਫ਼ ਮਹਿਸੂਸ ਕਰਨਯੋਗ ਹੈ। ਜਿਸ ਇਨਸਾਨ ਨੇ ਇਸ ਨੂੰ ਮਾਣਿਆ ਹੈ ਕੇਵਲ ਉਹ ਹੀ ਪ੍ਰਾਣੀ ਸਮਝ ਸਕਦਾ ਹੈ। ਇਹ ਰਿਸ਼ੀਕੇਸ਼ ਤੋਂ ਲੈ ਕੇ ਗੋਬਿੰਦ ਘਾਟ ਤਕ ਦਾ 285 ਕਿਲੋਮੀਟਰ ਦਾ ਪਹਾੜੀ ਰਸਤਾ ਹੈ, ਜੋ ਅਤਿ ਖਤਰਨਾਕ ਹੈ। ਇਸ ਦੇ ਇਕ ਪਾਸੇ ਉੱਚੇ-ਉੱਚੇ ਪਹਾੜ ਤੇ ਦੂਜੇ ਬੰਨੇ ਬੇਹਿਸਾਬ ਡੂੰਘੀ ਨਦੀ ਵਹਿੰਦੀ ਹੈ। ਇਹ ਪੈਂਡਾ ਗੱਡੀਆਂ ਰਾਹੀਂ 10 ਤੋਂ 12 ਘੰਟੇ ਦੇ ਸਮੇਂ ਅੰਦਰ ਤੈਅ ਹੋ ਜਾਂਦਾ ਹੈ, ਜੇਕਰ ਪਹਾੜ ਸੜਕਾਂ ’ਤੇ ਨਾ ਡਿੱਗੇ ਹੋਣ। ਅੱਜ ਤੋਂ ਕਈ ਸਾਲ ਪਹਿਲਾਂ ਸੜਕਾਂ ਉਪਰ ਡਿੱਗੇ ਪਹਾੜਾਂ ਨੂੰ ਯਾਤਰਾ ਕਰਨ ਜਾ ਰਹੀਆਂ ਸੰਗਤਾਂ ਵੱਲੋਂ ਖੁਦ ਹੀ ਚੁੱਕ ਕੇ ਆਪ ਰਸਤਾ ਖੋਲ੍ਹਿਆ ਜਾਂਦਾ ਰਿਹਾ ਹੈ ਪਰ ਇਸ ਵਾਰ ਉੱਤਰਾਖੰਡ ਸਰਕਾਰ ਵੱਲੋਂ ਸੜਕਾਂ ਨੂੰ ਸਾਫ ਕਰਨ ਲਈ ਥਾਂ-ਥਾਂ ’ਤੇ ਕਰੇਨਾਂ ਬੁਲਡੋਜ਼ਰਾਂ ਨੂੰ ਖੜਾ ਕੀਤਾ ਗਿਆ ਸੀ, ਜੋ ਘੰਟਿਆਂਬੱਧੀ ਹੋਣ ਵਾਲੇ ਕੰਮ ਨੂੰ ਮਿੰਟਾਂ ਵਿਚ ਕਰ ਦਿੰਦੇ ਹਨ, ਜਿਸ ਕਾਰਨ ਇਸ ਵਾਰ ਦਰਬਾਰ ਸਾਹਿਬ ਸ੍ਰੀ ਹੇਮਕੁੰਟ ਸਾਹਿਬ, ਬਦਰੀ ਨਾਥ ਜਾਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਈ। ਗੁਰੂ ਦੇ ਪਿਆਰੇ ਰਿਸ਼ੀਕੇਸ਼ ਤੋਂ ਚੱਲ ਕੇ ਗੁਰਦੁਆਰਾ ਸ੍ਰੀ ਨਗਰ, ਦਮਦਮਾ ਸਾਹਿਬ ਨਗਰਾਸ, ਜੋਸ਼ੀ ਮੱਠ ਹੁੰਦੇ ਹੋਏ ਗੋਬਿੰਦ ਘਾਟ ਪਹੁੰਚ ਕੇ ਵਿਸ਼ਰਾਮ ਕਰਦੇ ਹਨ, ਜਿੱਥੇ ਯਾਤਰੀਆਂ ਦੀ ਰਿਹਾਇਸ਼ ਦੇ ਪ੍ਰਬੰਧ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਕੀਤੇ ਗਏ ਹਨ, ਉੱਥੇ ਸੰਗਤ ਲਈ ਕਮਰੇ, ਕੰਬਲ, ਦਰੀਆਂ, ਮਰੀਜ਼ਾਂ ਲਈ ਮੁਫਤ ਦਵਾਈਆਂ ਅਤੇ ਲੰਗਰ ਦਾ ਯੋਗ ਪ੍ਰਬੰਧ ਕੀਤਾ ਗਿਆ ਹੈ। ਗੋਬਿੰਦ ਘਾਟ ਤੋਂ ਆਰਾਮ ਕਰਕੇ ਸੰਗਤ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀ ਹੋਈ 13 ਕਿਲੋਮੀਟਰ ਦਾ ਲੰਬਾ ਪਹਾੜੀ ਰਸਤਾ ਤੈਅ ਕਰਨ ਲਈ ਸਵੇਰੇ ਯਾਤਰਾ ਸ਼ੁਰੂ ਕਰਦੀ ਹੈ। ਉੱਬੜ-ਖੁੱਬੜ ਰਸਤੇ ਨੂੰ ਰੱਬ ਦੇ ਪਿਆਰੇ ‘‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਦੀ ਗੂੰਜ ਨਾਲ ਨਿਬੇੜਦੇ ਹਨ। ਇੱਥੇ ਬਹੁਤੇ ਸ਼ਰਧਾਲੂ ਪੈਦਲ, ਖੱਚਰਾਂ, ਪਿੱਠੂ, ਪਾਲਕੀ, ਕਾਡੀ ਰਾਹੀਂ ਆਪਣਾ ਸਫ਼ਰ ਤੈਅ ਕਰਕੇ ਸ਼ਾਮ ਨੂੰ ਗੋਬਿੰਦ ਧਾਮ ਪਹੁੰਚਦੇ ਹਨ, ਪਰ ਇਸ ਵਾਰ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤਕ ਦੇ ਸਫ਼ਰ ਲਈ ਹੈਲੀਕਾਪਟਰ ਦੀਆਂ ਸੇਵਾਵਾਂ ਵੀ ਉਪਲਬਧ ਸਨ, ਪਰ ਇਨ੍ਹਾਂ ਸੇਵਾਵਾਂ ਦਾ ਫਾਇਦਾ ਅਮੀਰ ਲੋਕ ਹੀ ਲੈ ਸਕਦੇ ਹਨ ਕਿਉਂਕਿ ਇਕ ਪਾਸੇ ਦਾ ਕਿਰਾਇਆ 3500 ਰੁਪਏ ਪ੍ਰਤੀ ਸਵਾਰੀ ਬਣਦਾ ਹੈ।
ਗੋਬਿੰਦ ਧਾਮ ਵਿਖੇ ਸੰਗਤਾਂ ਰਾਤ ਭਰ ਵਿਸ਼ਰਾਮ ਕਰਕੇ ਦੂਸਰੇ ਦਿਨ ਸ੍ਰੀ ਹੇਮਕੁੰਟ ਸਾਹਿਬ ਨੂੰ ਰਵਾਨਾ ਹੁੰਦੀਆਂ ਹਨ। ਛੇ ਕਿਲੋਮੀਟਰ ਦੀ ਸਿੱਧੀ ਚੜ੍ਹਾਈ ਨੂੰ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਕਰੀਬ 4 ਘੰਟੇ ਤੋਂ ਲੈ ਕੇ 6 ਘੰਟਿਆਂ ਦੇ ਅੰਦਰ ਤੈਅ ਕਰਦੀਆਂ ਹੋਈਆਂ ਪਵਿੱਤਰ ਅਸਥਾਨ ਸ੍ਰੀ ਹੇਮੁਕੰਟ ਸਾਹਿਬ ਪਹੁੰਚ ਜਾਂਦੀਆਂ ਹਨ ਜਿੱਥੇ ਸਭ ਤੋਂ ਪਹਿਲਾਂ ਰਮਣੀਕ ਪਹਾੜੀਆਂ ਦੇ ਵਿਚਕਾਰ ਸੁਸ਼ੋਭਿਤ ਪਵਿੱਤਰ ਸਰੋਵਰ, ਜਿਸ ਦਾ ਬਰਫੀਲਾ ਜਲ ਬਹੁਤ ਹੀ ਠੰਢਾ ਹੁੰਦਾ ਹੈ, ਵਿਚ ਸੰਗਤਾਂ ਇਸ਼ਨਾਨ ਕਰਕੇ ਆਪਣੇ ਆਪ ਨੂੰ ਵੱਡਭਾਗੀਆਂ ਸਮਝਦੀਆਂ ਹਨ।  ਇਸ ਤੋਂ ਬਾਅਦ ਸੰਗਤਾਂ ਲੰਗਰ ਵਿਚ ਜਾ ਕੇ ਗਰਮ ਚਾਹ ਤੇ ਖਿਚੜੀ ਛਕਦੀਆਂ ਹਨ, ਉਪਰੰਤ ਦਰਬਾਰ ਸਾਹਿਬ ਅੰਦਰ ਫੁੱਲਾਂ ਨਾਲ ਸਜੀ ਪਾਲਕੀ ਵਿਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੱਥ ਜੋੜ, ਸਿਰ ਨਿਵਾ ਕੇ ਅਰਦਾਸਾਂ, ਜੋਦੜੀਆਂ, ਬੇਨਤੀਆਂ ਕਰਦੀਆਂ ਸੰਗਤਾਂ ਨਤਮਸਤਕ ਹੁੰਦੀਆਂ ਹਨ। ਇਸ ਪਵਿੱਤਰ ਅਸਥਾਨ ’ਤੇ ਰੋਜ਼ਾਨਾ ਵੱਖ-ਵੱਖ ਸਮੇਂ 4 ਵਾਰ ਅਰਦਾਸ ਹੁੰਦੀ ਹੈ। ਸੰਗਤਾਂ ਅਰਦਾਸ ਵਿਚ ਸ਼ਾਮਲ ਹੋ ਕੇ ਗੁਰੂ ਚਰਨਾਂ ਵਿਚ ਮੱਥਾ ਟੇਕ ਕੇ ਅਤੇ ਪ੍ਰਸ਼ਾਦਿ ਲੈ ਕੇ ਵਾਪਸ ਮੁੜਨ ਦੀ ਯਾਤਰਾ ਸ਼ੁਰੂ ਕਰਦੀਆਂ ਹਨ। ਪ੍ਰੰਤੂ ਇਸ ਵਾਰ ਗੁਰੂ ਦੀ ਸੰਗਤ ਨੂੰ ਹਰ ਵਰ੍ਹੇ ਆਉਣ ਵਾਲੀਆਂ ਔਕੜਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਯੋਗ ਪ੍ਰਬੰਧ ਕੀਤੇ ਗਏ ਸਨ। ਮੱਥਾ ਟੇਕਣ ਉਪਰੰਤ ਸ਼ਰਧਾਲੂ ਗੁਰਦੁਆਰਾ ਗੋਬਿਦ ਧਾਮ ਹੁੰਦੇ ਹੋਏ ਗੋਬਿੰਦ ਘਾਟ ਪੁੱਜ ਕੇ ਪਿੰਨੀ ਪ੍ਰਸਾਦਿ ਪ੍ਰਾਪਤ ਕਰਦੇ ਹਨ। ਪ੍ਰਮਾਤਮਾ ਦਾ ਸ਼ੁਕਰਾਨਾ ਕਰਦੀ ਹੋਈ ਸੰਗਤ ਆਪਣੀਆਂ ਗੱਡੀਆਂ ਮੋਟਰਾਂ ਰਾਹੀਂ ਆਪੋ-ਆਪਣੇ ਘਰਾਂ ਨੂੰ ਰਵਾਨਾ ਹੁੰਦੀ ਹੈ।
ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰੂ ਦੀ ਸੰਗਤ ਨੂੰ ਆ ਰਹੀਆਂ ਮੁਸ਼ਕਲਾਂ, ਘਾਟਾਂ ਨੂੰ ਮੁੱਖ ਰੱਖਦਿਆਂ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਗੋਬਿੰਦ ਘਾਟ ਤੇ ਗੋਬਿੰਦ ਧਾਮ ਵਿਖੇ ਯਾਤਰੀਆਂ ਦੇ ਠਹਿਰਨ ਲਈ 17,000 ਬੈੱਡ ਸਿਸਟਮ ਰਿਹਾਇਸ਼ ਦੇ ਪ੍ਰਬੰਧ ਮੁਕੰਮਲ, 300 ਪਖਾਨੇ, ਤਿੰਨ ਆਰ.ਓ. ਸਿਸਟਮ, ਗਰਮ ਪਾਣੀ ਲਈ ਬੁਆਇਲਰ ਸਿਸਟਮ ਚਾਲੂ ਕੀਤਾ ਜਾ ਚੁੱਕਾ ਹੈ। ਫਾਈਵ ਸਿੱਖ ਰਜਮੈਂਟ ਦੀ ਤਕਨੀਕ ਨਾਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ 20, ਰਸਤੇ ਵਿਚ 6, ਗੋਬਿੰਦ ਧਾਮ 16 ਅਤੇ 4 ਰਸਤੇ ਵਿਚ ਬਾਇਓ ਪਖਾਨੇ ਤਿਆਰ ਹੋ ਚੁੱਕੇ ਹਨ।
ਟਰੱਸਟ ਵੱਲੋਂ ਤਿੰਨੋਂ ਜਗ੍ਹਾ ਗੋਬਿੰਦ ਘਾਟ, ਧਾਮ ਅਤੇ ਸ੍ਰੀ ਹੇਮਕੁੰਟ ਸਾਹਿਬ ਵਿਖੇ ਸੰਗਤਾਂ ਨੂੰ ਮੁਫਤ ਦਵਾਈਆਂ ਦੀਆਂ ਸੇਵਾਵਾਂ ਉਪਲਬਧ ਹਨ। ਉਨ੍ਹਾਂ ਦੱਸਿਆ ਕਿ 2013 ਦੀ ਯਾਤਰਾ ਸ਼ੁਰੂ ਹੋਣ ਸਮੇਂ ਤਕ ਸ੍ਰੀ ਹੇਮਕੁੰਟ ਸਾਹਿਬ ਵਿਖੇ ਬਿਜਲੀ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਟਰੱਸਟ ਵੱਲੋਂ ਐਂਬੂਲੈਂਸ ਸੇਵਾਵਾਂ ਮੁਫਤ ਜਾਰੀ ਹਨ। ਭਾਈ ਸੇਵਾ ਸਿੰਘ ਨੇ ਅੱਗੇ ਦੱਸਿਆ ਕਿ ਫਾਈਵ ਸਿੱਖ ਰਜਮੈਂਟ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ’ਤੇ ਧਾਮ ਤੋਂ ਸ੍ਰੀ ਹੇਮਕੁੰਟ ਸਹਿਬ ਤਕ 6 ਕਿਲੋਮੀਟਰ ਦੇ ਰਸਤੇ ਨੂੰ ਸੀਮਿੰਟ ਬਜਰੀ ਰਲਾ ਕੇ ਬਣਾ ਰਹੀ ਹੈ ਜੋ ਜਲਦੀ ਹੀ ਨੇਪਰੇ ਚੜ੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਵਿਖੇ ਸਰੋਵਰ ਵਿਚ ਇਸ਼ਨਾਨ ਕਰਨ ਸਮੇਂ ਆਉਂਦੀਆਂ ਮੁਸ਼ਕਲਾਂ ਨੂੰ ਵੀ ਹੱਲ ਕੀਤਾ ਗਿਆ ਹੈ। ਪੰਜਾਬ ਤੋਂ ਆ ਰਹੀ ਸੰਗਤ ਵਿਚ ਕੁਝ ਸ਼ਰਾਰਤੀ ਅਨਸਰਾਂ ਬਾਰੇ ਬੜੇ ਹੀ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ, ਜੋ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ, ਜਿਨ੍ਹਾਂ ਵੱਲੋਂ ਰਸਤੇ ਵਿਚ ਭੰਨ-ਤੋੜ ਕਰਨ ਤੋਂ ਇਲਾਵਾ ਕਿਲੋਮੀਟਰਾਂ ਵਾਲੇ ਸਾਈਨ ਬੋਰਡਾਂ ਉਪਰੋਂ ਅੱਖਰਾਂ ਨੂੰ ਕੱਟਣਾ ਜਿਵੇਂ ਅੱਖਰ 4 ਕੱਟ ਕੇ ਇਕ ਬਣਾ ਦੇਣਾ ਜਾਂ ਬੋਰਡਾਂ ਉਪਰ ਰੰਗਾਂ ਨਾਲ ਆਪਣੇ ਨਾਂ ਲਿਖਣਾ ਆਦਿ। ਗੁਰਦੁਆਰਾ ਰਿਸ਼ੀਕੇਸ਼ ਵਿਖੇ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਮੈਨੇਜਰ ਦਰਸ਼ਨ ਸਿੰਘ ਨੇ ਕਿਹਾ ਕਿ ਇਸ ਵਾਰ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ 1200 ਸ਼ਰਧਾਲੂ ਸਪੈਸ਼ਲ ਰੇਲਗੱਡੀ ਰਾਹੀਂ ਹੇਮਕੁੰਟ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਉਚੇਚੇ ਤੌਰ ’ਤੇ ਪੁੱਜੇ।
ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾ ਇਸ ਵਾਰ ਯਾਤਰਾ ਬਹੁਤ ਹੀ ਸ਼ਰਧਾਪੂਰਵਕ ਨੇਪਰੇ ਚੜ੍ਹੀ। ਉਨ੍ਹਾਂ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਜਿੱਥੇ ਸੰਗਤਾਂ ਲਈ ਹਰ ਤਰ੍ਹਾਂ ਦੇ ਯੋਗ ਪ੍ਰਬੰਧ ਕਰ ਰਿਹਾ ਹੈ ਅਤੇ ਸਰਕਾਰੀ, ਨੀਮ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰੇ ਵੀ ਉਨ੍ਹਾਂ ਸੇਵਾਵਾਂ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ।  ਭਾਈ ਦਰਸ਼ਨ ਸਿੰਘ ਨੇ ਕਿਹਾ ਕਿ ਦੋਪਹੀਆ ਵਾਹਨਾਂ ’ਤੇ ਆਉਣ ਤੋਂ ਸੰਗਤਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਪਹਾੜੀ ਰਸਤਾ ਹੈ। ਕਿਸੇ ਸਮੇਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਅਖਬਾਰਾਂ, ਟੀ.ਵੀ. ਚੈਨਲਾਂ ਉਪਰ ਬੋਗਸ ਖ਼ਬਰਾਂ ਛਪਣ ਅਤੇ ਚੱਲਣ ਕਾਰਨ ਡੇਢ ਲੱਖ ਦੇ ਕਰੀਬ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਤੋਂ ਵਾਂਝੇ ਰਹਿ ਗਏ ਹਨ। ਉਨ੍ਹਾਂ ਮੀਡੀਏ ਨੂੰ ਬੇਨਤੀ ਕੀਤੀ ਹੈ ਕਿ ਖਬਰ ਪ੍ਰਕਾਸ਼ਤ ਕਰਨ ਤੋਂ ਪਹਿਲਾਂ ਟਰੱਸਟ ਜਾਂ ਪ੍ਰਸ਼ਾਸਨ ਨਾਲ ਤਾਲਮੇਲ ਜ਼ਰੂਰ ਕਰਨਾ ਚਾਹੀਦਾ ਹੈ।  ਮੈਨੇਜਰ ਭਾਈ ਦਰਸ਼ਨ  ਸਿੰਘ ਨੇ ਕਿਹਾ ਕਿ ਪਿਛਲੇ ਵਰ੍ਹੇ ਸਾਢੇ ਸੱਤ ਲੱਖ ਸੰਗਤਾਂ ਨੇ ਗੁਰੂ ਘਰ ਦੇ ਦਰਸ਼ਨ ਦੀਦਾਰੇ ਕੀਤੇ ਪਰ ਇਸ ਵਾਰ ਇਨ੍ਹਾਂ ਬੇਤੁਕੀਆਂ ਖਬਰਾਂ ਛਪਣ ਕਾਰਨ ਛੇ ਲੱਖ ਦੇ ਕਰੀਬ ਸ਼ਰਧਾਲੂ ਗੁਰੂਘਰ ਨਤਮਸਤਕ ਹੋਏ ਹਨ। ਇਸ ਪਵਿੱਤਰ ਯਾਤਰਾ ਸਮੇਂ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਤੋਂ ਇਲਾਵਾ ਦੇਸ਼ ਦੇ ਕੋਨੇ-ਕੋਨੇ ਤੋਂ ਸੰਤਾਂ ਮਹਾਂਪੁਰਸ਼ਾਂ ਨੇ ਵੀ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਬੀਬੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਅਮੀਰ ਵਿਰਸੇ ਨੂੰ ਭੁਲਾ ਕੇ ਫੈਸ਼ਨ ਯੁੱਗ ਦੇ ਛੋਟੇ ਕੱਪੜੇ ਪਹਿਨ ਕੇ ਗੁਰੂ ਘਰਾਂ ’ਚ ਆਉਣ ਤੋਂ ਗੁਰੇਜ਼ ਕਰਨ, ਜਿਨ੍ਹਾਂ ਕਰਕੇ ਬੀਬੀਆਂ ਖਾਸ ਕਰਕੇ ਨੌਜਵਾਨ ਲੜਕੀਆਂ ਮਹਾਰਾਜ ਅੱਗ਼ੇ ਸਿਰ ਨਿਵਾ ਕੇ ਮੱਥਾ ਵੀ ਨਹੀਂ ਟੇਕ ਸਕਦੀਆਂ। ਮਾਪੇ ਆਪਣੀਆਂ ਧੀਆਂ ਨੂੰ ਢੰਗ ਸਿਰ ਕੱਪੜੇ ਪਹਿਨਣ ਲਈ ਪ੍ਰੇਰਤ ਕਰਨ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਯਾਤਰਾ ’ਤੇ ਲੋਕ ਪਿਕਨਿਕ ਸਮਝ ਕੇ ਨਾ ਆਉਣ।

ਦੇਵਿੰਦਰ ਸਿੰਘ ਜੱਗੀ
ਮੋਬਾਈਲ: 94632-00075

POST BY GURSHAM SINGH



Post Comment

Sunday, October 21, 2012

ਬਚਪਣ ਦੀ ਅਮੀਰੀ (ਬੱਚਿਆਂ ਨੂੰ 'ਪੇਂਡੂ' ਲੋਕ ਖੇਡਾਂ ਵੱਲ ਮੋੜਨ ਦੀ ਲੋੜ੍ਹ)


ਜਦ ਬਚਪਣ ਸ਼ਬਦ ਸੁਣਦੇ ਜਾਂ ਮੂੰਹੋਂ ਬੋਲਦੇ ਹਾਂ ਤਾਂ ਸਾਨੂੰ ਆਪਣੇ ਬਚਪਨ ਦਾ ਵੀ ਧੁੰਦਲਾ ਜਿਹਾ ਖਿਆਲ ਆ ਜਾਂਦਾ ਹੈ। ਫਿਰ ਜਦ ਅੱਜ ਦੇ ਬਚਪਨ ਨੂੰ ਦੇਖਦੇ ਹਾਂ ਤਾਂ ਮਨ ਅੰਦਰੋ ਅੰਦਰੀ ਦੁਖੀ ਹੁੰਦਾ ਅਤੇ ਕਈ ਸਵਾਲ ਵੀ ਖੜ੍ਹੇ ਕਰਦਾ ਹੈ। ਦੁਖੀ ਇਸ ਲਈ ਕੇ ਅੱਜ ਦਾ ਬੱਚਾ ਪੇਂਡੂ' ਲੋਕ ਖੇਡਾਂ ਤੋਂ ਕਿਤੇ ਸਖਣਾ ਹੈ। ਇਸ ਸਭ ਤੋਂ ਦੂਰ ਉਹ ਆਪਦਾ ਬਚਪਨ ਕੰਪਿਊਟਰ ਗੇਮਾਂ ਅਤੇ ਟੀਵੀ ਦੀ ਚਕਾਚੌਂਦ ਵਿਚ ਬਿਤਾ ਰਿਹਾ ਹੈ। ਜੋ ਬਚਪਨ ਉਸ ਨੂੰ ਬੀਤ ਜਾਣ ਤੇ ਕਦੀ ਦੁਬਾਰਾ ਨਹੀ ਮਿਲਣਾ ‘ਜੇ ਗਿਆ ਇਹ ਬਚਪਨ ਫਿਰ ਮੁੜਕੇ ਹੱਥ ਨਹੀ ਆਉਣਾ’ ਉਸ ਬਚਪਨ ਦੇ ਅਸਲੀ ਆਨੰਦ ਤੋਂ ਉਹ ਵਾਂਝਾ ਹੈ। ਹੁਣ ਸਵਾਲ ਇਹ ਕੇ ਇਸ ਦਾ ਹੱਲ ਕੀ ਅਤੇ ਕਿਵੇਂ ਅਸੀਂ ਬੱਚਿਆਂ ਨੂੰ ਉਹਨਾ ਦੇ ਅਸਲੀ ਬਚਪਨ ਤੋਂ ਜਾਣੂੰ ਕਰਵਾਉਣਾ ਹੈ। ਬਚਪਨ ਵਿਚ ਹੀ ਬੱਚਾ ਬਹੁਤ ਕੁਝ ਸਿਖਦਾ ਹੈ ਬਚਪਨ ਦਾ ਸਿਖਿਆ ਚੰਗਾ ਮਾੜਾ ਸਾਰੀ ਉਮਰ ਉਸ ਦੀ ਜਿੰਦਗੀ ਦੇ ਜੀਵਨ ਵਿਚ ਰਹਿੰਦਾ ਹੈ। ਮਾਪਿਆ ਦਾ ਬੱਚਿਆਂ ਵੱਲ ਘੱਟ ਧਿਆਨ ਦੇਣਾ ਅਤੇ ਉਹਨਾ ਨੂੰ ਹਰ ਵੇਲੇ ਪੜਾਈ ਦੇ ਬੋਝ ਹੇਠਾਂ ਰੱਖਣਾ, ਬੱਚਾ ਅਜੇ ਬੋਲਣਾ ਵੀ ਨਹੀ ਸਿਖਿਆ ਹੁੰਦਾ ਤੇ ਮਾਪੇ ਉਸ ਨੂੰ ਆਹ ਪੰਜਾਬੀ ਦੀ ਜਗ੍ਹਾ ਅੰਗ੍ਰੇਜੀ ਆਲੀ ਏ ਬੀ ਸੀ ਸਿਖਾ ਰਹੇ ਹੁੰਦੇ ਨੇ। ਅਤੇ ਬੱਚਾ ਮਸਾਂ ਤੁਰਨ ਹੀ ਲਗਿਆ ਹੁੰਦਾ ਤੇ ਭਾਰੀ ਬਸਤਿਆਂ ਦਾ ਭਾਰੀ ਬੋਝ ਉਹਨਾ ਦੇ ਮੋਡਿਆ ਤੇ ਧਰ ਦਿੰਦੇ ਹਾਂ। ਜਦੋਂਕਿ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਅਜੇ ਪੂਰਾ ਨਹੀਂ ਹੋਇਆ ਹੁੰਦਾ। ਹੁਣ ਉਹ ਵਿਚਾਰਾ ਕਰੇ ਤਾਂ ਕਰੇ ਕੀ ਇਸ ਉਮਰ ਵਿੱਚ ਮਾਪਿਆਂ ਨੂੰ ਵੀ ਬੱਚਿਆਂ ਨੂੰ ਅਕਸਰ ਇਹ ਕਹਿੰਦੇ ਸੁਣਿਆਂ ਗਿਆ ਹੈ ਕਿ ਚੱਲ ਤੈਨੂੰ ਸਕੂਲ ਛੱਡ ਕੇ ਆਈਏ, ਐਵੇਂ ਘਰੇ ਦਿਮਾਗ ਖਾਈ ਜਾਂਦਾ ਏਂ। ਬੱਚਾ ਫਿਰ ਸਕੂਲ ਨੂੰ ਜੇਲ੍ਹਖਾਨਾ ਸਮਝਣ ਲੱਗ ਪੈਂਦਾ ਹੈ। ਕੀ ਇਸ ਤਰਾਂ ਕਰਕੇ ਮਾਪੇ ਬਚਿਆਂ ਦਾ ਸਨਮਾਨ ਕਰਦੇ ਹਨ? ਇਹੋ ਜਿਹੇ ਕਈ ਕਾਰਨ ਸਾਹਮਣੇ ਆਏ ਨੇ ਜਿਹਨਾ ਕਰਕੇ ਬੱਚਾ ਆਪਣੇ ਬਚਪਨ ਤੋਂ ਦੂਰ ਏ ਉਸ ਵਿਚਾਰੇ ਨੂੰ ਵੀ ਪਤਾ ਨਹੀ ਲਗਦਾ ਕੇ ਕਦ ਉਹ ਬਚਪਨ ਵਿਚੋਂ ਨਿਕਲਕੇ ਜਵਾਨੀ ਦੀ ਦਹਿਲੀਜ਼ ਵਿਚ ਪੈਰ ਰੱਖ ਲੈਂਦਾ ਹੈ। ਫਿਰ ਉਹ ਵੱਡਾ ਹੋ ਕੀ ਕਲਪਨਾ ਕਰੇਗਾ ਆਪਦੇ ਬੀਤੇ ਬਚਪਨ ਦੀ। ਅਸੀਂ ਦਿੱਤਾ ਕੀ ਹੈ ਆਪਦੇ ਬਚਿਆ ਨੂੰ ਜੋ ਉਹਨਾ ਤੋਂ ਪਾਉਣ ਦੀਆਂ ਉਮੀਦਾ ਰਖਦੇ ਹਾਂ। ਸਿਰਫ ਪੜ੍ਹਨ ਨਾਲ ਹੀ ਜਿੰਦਗੀ ਨਹੀ ਬਣ ਜਾਂਦੀ। ਹੋਰ ਵੀ ਬਹੁਤ ਕੁਝ ਜਿੰਦਗੀ ਵਿਚ ਮਾਇਨੇ ਰੱਖਦਾ ਹੈ। ਜਦ ਅਸੀਂ ਬੱਚੇ ਸੀ ਸਾਡੀ ਸੋਚਣੀ ਸਾਡੀ ਕਰਨੀ ਕੁਝ ਹੋਰ ਹੀ ਹੁੰਦੀ ਸੀ। ਸਾਨੂੰ ਸਾਡੇ ਮਾਪੇ ਪੜਾਈ ਦੇ ਨਾਲ ਨਾਲ ਵੱਡਿਆ ਦਾ ਸਤਿਕਾਰ ਕਰਨਾ ਆਪਣੇ ਇਤਿਹਾਸ ਬਾਰੇ ਅਸੀਂ ਕਿਸ ਕਲਚਰ ਵਿਚ ਰਹਿੰਦੇ ਹਾਂ ਉਸ ਬਾਰੇ ਜਾਣੂੰ ਕਰਵਾਉਂਦੇ ਸਨ। ਸਾਨੂੰ ਗੁਰਬਾਣੀ ਨਾਲ, ਜੋੜਦੇ ਸਨ। ਅਤੇ ਹੋਰ ਕਈ ਸਮਾਜਿਕ ਬੁਰਾਈਆਂ ਤੋਂ ਕਿਵੇੰ ਦੂਰ ਰਹਿਣਾ ਹੈ ਇਸ ਬਾਰੇ ਵਿਚ ਸਮੇ-ਸਮੇ ਪ੍ਰੇਰਿਤ ਕਰਦੇ ਰਹਿੰਦੇ ਸਨ। ਸਾਨੂੰ ਅੱਜ ਵੀ ਬਚਪਨ ਵਿਚ ਸਿਖੀਆਂ ਗੱਲਾਂ ਯਾਦ ਆਉਂਦੀਆਂ ਹਨ। ਅੱਜ ਦੇ ਪਦਾਰਥੀ ਮਨੁੱਖ ਦੀ ਹੋਣੀ ਇਹ ਹੈ ਕੇ ਜਿਸ ਵਿਚ ਬੱਚੇ ਦਾ ਬਚਪਨ ਅਤੇ ਬਜ਼ੁਰਗਾਂ ਦੀ ਸੰਭਾਲ ਦੋਵੇਂ ਹੀ ਗੁੰਮ ਗਏ ਹਨ।

ਇਹ ਬੱਚੇ ਦੀ ਫਿਤਰਤ ਹੁੰਦੀ ਹੈ ਕੇ ਉਸ ਨੂੰ ਆਪਦੇ ਬਚਪਨ ਵਿਚ ਕੁਝ ਸਿਖੀਆਂ ਗੱਲਾਂ ਯਾਦ ਰਹਿੰਦੀਆਂ ਨੇ ਜੋ ਆਪਣੇ ਆਪ ਉਸ ਦੇ ਜੀਵਨ ਵਿਚ ਢਲ ਜਾਂਦੀਆਂ ਨੇ। ਮਾਪਿਆ ਦਾ ਇਹ ਫਰਜ ਬਣਦਾ ਹੈ ਕੇ ਉਹ ਬਚਿਆ ਨੂੰ ਆਪਣੇ ਇਤਿਹਾਸ ਤੋਂ ਸਭਿਆਚਾਰ ਤੋਂ ਪੰਜਾਬੀਅਤ ਤੋਂ ਜਾਣੂੰ ਕਰਵਾਉਣ ਤਾਂ ਕੇ ਸਾਡੀ ਵਿਰਾਸਤ ਪੀੜ੍ਹੀ ਦਰ ਪੀੜ੍ਹੀ ਜਿਉਂਦੀ ਰਹਿ ਸਕੇ। ਅਸੀਂ ਇਹ ਸੋਚ ਕੇ ਬੇਠੇ ਰਹਿੰਦੇ ਹਾਂ ਕੇ ਬੱਚੇ ਦੀ ਸਾਰੀ ਜਿੰਦਗੀ ਪਈ ਹੈ ਆਪੇ ਸਿਖ ਲਉ ਪਰ ਇਹੀ ਸੋਚਣਾ ਸਾਡਾ ਬਿਲਕੁਲ ਗਲਤ ਹੈ, ਜੋ ਬੱਚੇ ਨੇ ਬਚਪਨ ਵਿਚ ਸਿੱਖਣਾ ਹੈ ਉਹ ਜਵਾਨੀ ਵਿਚ ਨਹੀ ਸਿਖ ਸਕਦਾ ਹਰ ਚੀਝ ਸਿੱਖਣ ਦਾ ਸਮਾ ਹੁੰਦਾ ਹੈ। ਜੇ ਬੱਚੇ ਨੂੰ ਬਚਪਨ ਵਿਚ ਆਪਣੇ ਸਭਿਆਚਾਰ ਵੱਲ ਮੋੜਾਂਗੇ ਆਪਣੇ ਇਤਿਹਾਸ ਤੋਂ ਜਾਣੂੰ ਕਰਵਾਵਾਂ ਗੇ ਤਾਂ ਬੱਚੇ ਦੇ ਮਨ ਉਪਰ ਇਸ ਦਾ ਬਹੁਤ ਜਲਦੀ ਅਸਰ ਹੁੰਦਾ ਹੈ ਉਹ ਇਹਨਾ ਨੂੰ ਆਪਣੇ ਜੀਵਨ ਵਿਚ ਜਲਦੀ ਗ੍ਰਹਿਣ  ਕਰਦਾ ਹੈ। ਅਸੀਂ ਤਾਂ ਸਿਰਫ ਸੁਣ ਕੇ ਸਿਰ ਹਿਲਾਉਂਦੇ ਹਾਂ ਪਰ ਬੱਚਾ ਸੁਣ ਕੇ ਅਪਣਾਉਂਦਾ ਹੈ। 

ਪੰਜਾਬੀਓ! ਬਚਿਆਂ ਨੂੰ ਵਿਰਾਸਤੀ ਖੇਡਾਂ ਵੱਲ ਮੋੜਨ ਦੀ ਲੋੜ੍ਹ ਹੈ। ਅੱਜ ਬੱਚਾ ਚਾਰ ਦੀਵਾਰੀ ਵਿਚ ਬੇਠਾ ਆਪਦੇ ਛੁਟੀਆਂ ਦੇ ਦਿਨ ਬਿਤਾਉਂਦਾ ਹੈ। ਜੋ ਕੇ ਉਸ ਦੀ ਸਿਹਤ ਉੱਤੇ ਬਹੁਤ ਮਾੜਾ ਅਸਰ ਪਾਉਂਦੇ ਨੇ, ਉਸ ਦੀ ਤਾਂ ਸਾਰੀ ਜਿੰਦਗੀ ਅਜੇ ਪਈ ਹੈ ਜਿਉਣ ਲਈ ਇਸ ਲਈ ਬੱਚੇ ਨੂੰ ਇਹਨਾ ਬੰਦ ਕਮਰਿਆਂ ਦੀਆਂ ਚੱਕਾਂ ਚੋੰਦਾਂ ਵਿਚੋ ਬਾਹਰ ਕੱਢੋ ਉਹਨਾ ਨੂੰ ਪੇਂਡੂ ਲੋਕ ਵਿਰਾਸਤੀ ਖੇਡਾਂ ਵੱਲ ਨੂੰ ਮੋੜੋ, ਜੋ ਕੇ ਸਰੀਰਕ ਮਿਹਨਤ ਮਨੋਰੰਜਨ ਦੇ ਨਾਲ ਨਾਲ ਕੁਝ੍ਹ ਖੇਡਾਂ ਤਾਂ ਸਿੱਖਿਆ ਭਰਭੂਰ ਵੀ ਹੁੰਦੀਆਂ ਹਨ। ਬੱਚਿਆਂ ਨੂੰ ਉਹਨਾ ਦੇ ਅਸਲੀ ਬਚਪਣ ਤੋਂ ਜਾਣੂੰ ਕਰਵਾਓ, ਤਾਂ ਕੇ ਉਹ ਆਪਦੇ ਹੁਣ ਦੇ ਬਚਪਨ ਦਾ ਅਤੇ ਆਉਣ ਵਾਲੀ ਜਿੰਦਗੀ ਦਾ ਆਨੰਦ ਲੈ ਸਕਣ। ਅਤੇ ਜਦ ਇਹ ਵੱਡੇ ਹੋਣ ਆਪਦੇ ਬਚਪਨ ਦੀ ਅਮੀਰੀ ਨੂੰ ਸਦਾ ਖੂਬਸੂਰਤ ਪਲਾਂ ਦੀ ਤਰਾਂ ਯਾਦ ਕਰਨ। ਬਚਪਨ ਾਂ ਹੁੰਦਾ ਬੇਫਿਕਰਾ ਹੈ ਫਿਰ ਅਸੀਂ ਕਿਓ ਬੋਜ ਇਹਨਾ ਤੇ ਪਾਈਏ।  

ਮੇਨੂੰ ਆਪਦਾ ਬਚਪਨ ਬਹੁਤ ਪਿਆਰਾ ਸੀ, ਜਦ ਆਪਦੇ ਉਸ ਬੀਤੇ ਬਚਪਨ ਦੇ ਉਹ ਸੋਹਣੇ ਦਿਨ ਯਾਦ ਆਉਂਦੇ ਨੇ ਤਾਂ ਰੂਹ ਫਿਰ ਉਸ ਬਚਪਣ ਵਿਚ ਦੁਬਾਰਾ ਜਾਣ ਨੂੰ ਕਰਦੀ ਏ..., ਕੇ ਕਿਵੇਂ ਮਿੱਟੀ ਦਿਆ ਘਰਾਂ ਨੂੰ ਬਣਾਉਣਾ, ਫਿਰ ਛੋਟੀਆਂ ਛੋਟੀਆਂ ਚੀਝਾਂ ਨਾਲ ਉਹਨਾ ਨੂੰ ਸਜਾਉਣਾ  ਅਤੇ ਉਹ ਛੂਹਣ ਛਿਪਾਈ, ਕੋਟਲਾ-ਛਿਪਾਕੀ, ਰਾਤਾ ਵੇਲੇ ਰੋਟੀ ਖਾਣ ਪਿਛੋ ਖੇਡਣੀ ਲੁਕਣ-ਮਚਾਈ , ਉਹ ਖੇਡਿਆ ਯਾਰਾਂ ਬੇਲੀਆਂ ਸੰਗ ਗੁੱਲੀ ਡੰਡਾ ਨਹੀ ਭੁਲਦਾ ਸਾਨੂੰ ਉਹਨਾ ਵੇਲਿਆਂ ਵਿਚ ਨਾ ਕੋਈ ਫਿਕਰ ਹੋਣਾ ਨਾ ਫਾਕਾ , ਸਕੂਲ ਦੀ ਅਧਿ ਛੁੱਟੀ ਵੇਲ੍ਹੇ  ਬਾਰ੍ਹਾਂਟਾਹਣੀ ਖੇਡਣੀ , ਮੀਹਾਂ ਵਿਚ ਗਲੀਆਂ ਚ ਨਗ੍ਨੇ ਪੇਰੀ ਦੋੜ੍ਹ- ਦੋੜ੍ਹ ਨਾਉਣਾ, ਅਤੇ ਉਹ ਜਾਮਣਾ , ਮਲਿਆ ਦੇ ਬੇਰ ,ਤੋੜ੍ਹ ਤੋੜ੍ਹ ਕੇ ਜੇਬਾਂ ਨੂੰ ਭਰਨਾ, ਉਹ ਹਾਰੇ ਜਿੱਤੇ ਬੰਟਿਆਂ ਦਾ ਹਿਸਾਬ ਲਾਉਣਾ, ਗਲੀਆਂ ਚ’ ਟਾਇਰ ਸਾਇਕਲਾ ਦੇ ਭਜਾਉਣਾ, ਪਿੰਡ ਦੀ ਫਿਰਨੀਓ ਫਿਰਨੀ ਗੇੜਾ ਲਾਉਣਾ, ਬਾਂਦਰ ਕਿੱਲਾ ਖੇਡਣਾ, ਖੇਡਾਂ ਖੇਡਣ ਦਾ ਤਾਂ ਸਾਨੂੰ ਇਨਾ ਚਾਹ ਹੁੰਦਾ ਸੀ ਕੇ ਸਕੂਲ ਦੀ ਅੱਧੀ  ਛੁੱਟੀ ਹੋਣ ਤੋਂ ਪਹਿਲਾਂ ਹੀ ਸਭ ਯਾਰਾਂ ਦੋਸਤਾਂ ਨੂੰ ਕਹਿ ਦੇਣਾ ਕੇ ਭਾਈ ਅੱਜ ਅੱਧੀ  ਛੁਟੀ ਵੇਲੇ ਕੋਈ ਘਰ ਨਾ ਜਾਵੇ ਅੱਜ ਗੁਲੀ ਡੰਡਾ ਜਾਂ ਕੋਈ ਹੋਰ ਖੇਡਾਂ ਖੇਡਾਗੇ।  ਇਸ ਤਰਾਂ ਨਾਲ ਅਸੀਂ ਬਚਪਣ ਵਿਚ ਹਰ ਪੇਂਡੂ ਖੇਡ ਦਾ ਮਜ਼ਾ ਲਿਆ ਅਤੇ ਅੱਜ ਵੀ ਉਹਨਾ ਬੀਤੇ ਪਲਾਂ ਨੂੰ ਯਾਦ ਕਰਦੇ ਹਾਂ। ਅੱਜ ਦੇ ਬੱਚਿਆਂ ਵਿਚ ਉਹਨਾ ਖੇਡਾਂ ਨੂੰ ਜਿਉਂਦਿਆਂ ਦੇਖਣਾ ਚਾਉਂਦੇ ਹਾਂ । ਜੋ ਇਹਨਾ ਤੋਂ ਦੂਰ ਹੁੰਦੇ ਜਾ ਰਹੇ ਨੇ। ਬੱਚਿਆਂ ਦੇ ਬਚਪਣ ਦੀ ਅਮੀਰੀ ਜੋ ਉਹਨਾ ਦਾ ਬਣਦਾ ਹੱਕ ਹੈ ਉਹਨਾ ਤੋਂ ਦੂਰ ਨਾ ਕਰੋ ਪੰਜਾਬੀਓ! ਆਪਦੇ ਬਚਿਆਂ ਨੂੰ ਆਪਦੇ ਸਭਿਆਚਾਰ ਵਿਰਸੇ, ਪੰਜਾਬੀ ਮਾਂ ਬੋਲੀ ਨਾਲ ਜੋੜ੍ਹ ਕੇ ਰੱਖੋ।   

ਗੁਰਸ਼ਾਮ ਸਿੰਘ ਚੀਮਾ
+34 603294805



Post Comment

Wednesday, October 17, 2012

ਕਾਠਗੜ੍ਹ ਤੋਂ ਗੁਰਦੁਆਰਾ ਨਾਨਕਸਰ ਹੜੱਪਾ ਤੱਕ


ਮੈਂ ਆਪਣੀ ਐਤਕੀਂ ਦੀ ਪਾਕਿਸਤਾਨ ਫੇਰੀ ਦੌਰਾਨ ਹੜੱਪੇ ਸ਼ਹਿਰ ਜ਼ਰੂਰ ਗੇੜਾ ਮਾਰਨਾ ਚਾਹੁੰਦਾ ਸੀ। ਇਸ ਵਾਰ ਸਮੇਤ ਪਰਿਵਾਰ ਹੋਣ ਕਰਕੇ ਮੈਂ ਇਹ ਤਵਾਰੀਖੀ ਥਾਂ ਜ਼ਰੂਰ ਵੇਖਣਾ ਚਾਹੁੰਦਾ ਸੀ। ਇਕ ਤਾਂ ਇਥੇ ਮਸ਼ਹੂਰ-ਏ-ਜ਼ਮਾਨਾ ਸਿੰਧੂ ਸੱਭਿਅਤਾ ਨਾਲ ਤਾਅਲੁੱਕ ਰੱਖਦੇ ਪੁਰਾਣੇ ਖੰਡਰਾਤ ਅਤੇ ਅਜਾਇਬ ਘਰ ਹੈ, ਦੂਜਾ ਮੈਂ ਕਿਤੇ ਪੜ੍ਹਿਆ ਸੀ ਕਿ ਇਥੇ ਗੁਰੂ ਨਾਨਕ ਸਾਹਿਬ ਜੀ ਨਾਲ ਸਬੰਧਤ ਗੁਰਦੁਆਰਾ ਨਾਨਕਸਰ ਵੀ ਹੈ। ਖੈਰ, ਪਹਿਲਾਂ ਸਾਡਾ ਕਿਆਮ ਮੇਜ਼ਬਾਨ ਚੌਧਰੀ ਸਨਾਉੱਲਾ ਘੁੰਮਣ ਦੇ ਘਰ ਚੱਕ 201ਈ. ਬੀ. ਮੰਡੀ ਬੂਰੇਵਾਲਾ ਵਿਖੇ ਹੀ ਸੀ। ਕੁਝ ਦਿਨਾਂ ਬਾਅਦ ਮੈਂ ਸਨਾਉੱਲਾ ਕੋਲ ਹੜੱਪੇ ਦਾ ਪ੍ਰੋਗਰਾਮ ਬਣਾਉਣ ਦੀ ਇੱਛਾ ਜ਼ਾਹਰ ਕੀਤੀ। ਉਸ ਦਾ ਇਕ ਕਾਲਜ ਵੇਲੇ ਦਾ ਜਮਾਤੀ ਹੜੱਪੇ ਦਾ ਰਹਿਣ ਵਾਲਾ ਸੀ ਰਾਣਾ ਇਮਰਾਨ ਟੀਪੂ, ਜੋ ਕਿ ਅੱਜਕਲ੍ਹ ਆਰਿਫ਼ ਵਾਲਾ ਸ਼ਹਿਰ ਵਿਖੇ ਐੱਸ. ਐੱਚ. ਓ. ਤਾਇਨਾਤ ਸੀ। ਟੀਪੂ ਨਾਲ ਫੋਨ 'ਤੇ ਗੱਲ ਹੋਈ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਦੇ ਚਾਚੇ ਦਾ ਪੁੱਤ ਸਦੀਵੀ ਵਿਛੋੜਾ ਦੇ ਗਿਆ ਹੈ, ਇਸ ਕਰਕੇ ਉਹ ਕੱਲ੍ਹ ਹੜੱਪੇ ਹੀ ਹੋਵੇਗਾ, ਤੁਸੀਂ ਕੱਲ੍ਹ ਹੀ ਆ ਜਾਓ।

ਹੜੱਪਾ ਸ਼ਹਿਰ ਲਾਹੌਰ-ਮੁਲਤਾਨ ਰੋਡ ਉਪਰ ਲਾਹੌਰ ਤੋਂ 150 ਕਿਲੋਮੀਟਰ ਦੂਰੀ 'ਤੇ ਸਥਿਤ ਹੈ। ਨੀਲੀ ਬਾਰ ਦਾ ਇਲਾਕਾ ਹੋਣ ਕਾਰਨ ਇਥੇ ਵੀ ਕਾਫੀ ਸਿੱਖ ਵਸੋਂ ਰਹੀ ਹੈ, ਵੰਡ ਤੋਂ ਪਹਿਲਾਂ। ਅਸੀਂ ਬੂਰੇਵਾਲਾ ਤੋਂ ਚੀਚਾਵਤਨੀ ਹੁੰਦੇ ਹੋਏ ਦੁਪਹਿਰੋਂ ਬਾਅਦ ਇਮਰਾਨ ਦੇ ਘਰ ਪਹੁੰਚ ਗਏ। ਸਾਡੀ ਇੰਤਜ਼ਾਰ ਹੋ ਰਹੀ ਸੀ। ਘਰ ਵਿਚ ਮੌਤ ਹੋਣ ਕਾਰਨ ਸੱਥਰ ਵਿਛੇ ਸਨ ਅਤੇ ਕਈ ਸੱਜਣ ਅਫਸੋਸ ਵਾਸਤੇ ਆਏ ਹੋਏ ਸਨ। ਜਦ ਵੀ ਕੋਈ ਅਫਸੋਸ ਕਰਨ ਵਾਲਾ ਆਉਂਦਾ ਤਾਂ ਸਾਰੇ ਜਾਣੇ ਫਾਤਿਹ ਕਹਿੰਦੇ। ਅਸੀਂ ਵੀ ਕਿਹਾ। ਉਥੇ ਬਹੁਤ ਸਾਰੇ ਲੋਕ ਬਲਾਚੌਰ ਦੇ ਲਾਗੇ ਕਾਠਗੜ੍ਹ ਪਿੰਡ ਤੋਂ ਹਿਜਰਤ ਕਰਕੇ ਗਏ ਹੋਏ ਹਨ। ਟੀਪੂ ਹੁਰਾਂ ਦੇ ਬਜ਼ੁਰਗ ਵੀ ਉਥੇ ਦੇ ਹੀ ਸਨ। ਉਹ ਸਾਰੇ ਕਾਠਗੜ੍ਹ ਬਾਰੇ ਬਹੁਤ ਸਾਰੀਆਂ ਗੱਲਾਂ ਕਰਨਾ ਚਾਹੁੰਦੇ ਸਨ ਪਰ ਟਾਈਮ ਜ਼ਿਆਦਾ ਹੋ ਜਾਣ ਕਾਰਨ ਹੜੱਪਾ ਅਜਾਇਬ ਘਰ ਬੰਦ ਹੋ ਜਾਣਾ ਸੀ, ਇਸ ਕਰਕੇ ਫੈਸਲਾ ਹੋਇਆ ਕਿ ਪਹਿਲਾਂ ਉਥੇ ਜਾਇਆ ਜਾਵੇ, ਫਿਰ ਗੁਰਦੁਆਰੇ ਅਤੇ ਵਾਪਸੀ 'ਤੇ ਸਾਰੇ ਸੱਜਣਾਂ ਨਾਲ ਬਹਿ ਕੇ ਖੁੱਲ੍ਹੀ ਗੱਲਬਾਤ ਕੀਤੀ ਜਾਵੇਗੀ।

ਪੁਰਾਤੱਤਵ ਵਾਲੀ ਜਗ੍ਹਾ ਉਨ੍ਹਾਂ ਦੇ ਘਰ ਤੋਂ ਨੇੜੇ ਹੀ ਸੀ। ਅਜਾਇਬ ਘਰ ਚਾਹੇ 5 ਵਜੇ ਬੰਦ ਹੋ ਜਾਣਾ ਸੀ ਪਰ ਸਾਡੇ ਵਾਸਤੇ ਖੁੱਲ੍ਹਾ ਰੱਖਿਆ ਗਿਆ ਸੀ। ਗਾਈਡ ਲੜਕੇ ਨੇ ਬੜੇ ਹੀ ਤਪਾਕ ਨਾਲ 'ਕੱਲੀ-'ਕੱਲੀ ਸ਼ੈਅ ਬਾਰੇ ਜਾਣਕਾਰੀ ਦਿੱਤੀ। ਸਿੰਧੂ ਸੱਭਿਅਤਾ ਈਸਾ ਤੋਂ 4500 ਸਾਲ ਪਹਿਲਾਂ ਤੋਂ ਲੈ ਕੇ ਈਸਾ ਪੂਰਵ 1500 ਤੱਕ ਭਾਰਤ ਦੇ 6,80,000 ਮੁਰੱਬਾ ਕਿਲੋਮੀਟਰ ਵਿਚ ਫੈਲੀ ਹੋਈ ਸੀ। ਇਸ ਦੇ ਪ੍ਰਮੁੱਖ ਸ਼ਹਿਰ ਕੋਟ ਦਿੱਜੀ, ਮਹੰਜੋਦਾੜੋ ਅਤੇ ਹੜੱਪਾ ਸਨ। ਉਸ ਵੇਲੇ ਦੇ ਵਰਤੋਂ ਵਿਚ ਆਉਣ ਵਾਲੇ ਗਹਿਣੇ, ਭਾਂਡੇ, ਬੱਚਿਆਂ ਦੇ ਖਿਡਾਉਣੇ, ਹਥਿਆਰ ਵੇਖ ਕੇ ਹੈਰਾਨੀ ਹੋ ਰਹੀ ਸੀ ਕਿ ਉਦੋਂ ਮਨੁੱਖ ਦੀ ਸੋਚ ਅਤੇ ਹੁਨਰ ਕਿਸ ਕਦਰ ਵਿਕਸਤ ਸੀ। ਪੁਰਾਤਨ ਹੜੱਪਾ ਸ਼ਹਿਰ ਦੇ ਖੰਡਰਾਤ ਪਹਿਲਾਂ ਬਹੁਤ ਵਿਸ਼ਾਲ ਅਤੇ ਵਸੀਹ ਸਨ ਪਰ 19ਵੀਂ ਸਦੀ ਦੇ ਅਖੀਰ ਵਿਚ ਲੋਕਾਂ ਵੱਲੋਂ ਆਪਣੇ ਘਰ ਬਣਾਉਣ ਵਾਸਤੇ ਅਤੇ ਫਿਰ ਲਾਹੌਰ-ਮੁਲਤਾਨ ਰੇਲਵੇ ਲਾਈਨ ਦੀ ਉਸਾਰੀ ਵੇਲੇ ਠੇਕੇਦਾਰਾਂ ਵੱਲੋਂ ਖੰਡਰਾਤ ਦੀਆਂ ਇੱਟਾਂ ਉਧੇੜ-ਉਧੇੜ ਇਹ ਲਗਭਗ ਖਤਮ ਕਰ ਦਿੱਤੇ ਗਏ। 1904 ਵਿਚ ਇਸ ਜਗ੍ਹਾ ਨੂੰ ਕਾਨੂੰਨੀ ਤੌਰ 'ਤੇ ਸੁਰੱਖਿਅਤ ਐਲਾਨਿਆ ਗਿਆ।

ਇਨ੍ਹਾਂ ਅਵਸ਼ੇਸ਼ਾਂ ਦੀ ਢੰਗ ਨਾਲ ਖੁਦਾਈ ਪਹਿਲਾਂ ਦਇਆ ਰਾਮ ਸਾਹਨੀ ਵੱਲੋਂ 1921-25 ਅਤੇ ਫਿਰ ਰਾਏ ਬਹਾਦੁਰ ਮਾਧੋ ਸਰੂਪ ਵਤਸ (1926-34) ਅਤੇ ਕੇ. ਐਲ. ਸ਼ਾਸਤਰੀ ਵੱਲੋਂ 1937 ਵਿਚ ਕੀਤੀ ਗਈ। ਅਜਾਇਬ ਘਰ ਦੇ ਪਿੱਛੇ ਖੁਦਾਈ ਕਰਕੇ ਕੱਢਿਆ ਗਿਆ ਹੜੱਪਾ ਸ਼ਹਿਰ ਦਾ ਹਿੱਸਾ ਹੈ, ਜੋ ਕਿ ਉਸ ਵੇਲੇ ਦੀ ਇਮਾਰਤਸਾਜ਼ੀ ਅਤੇ ਸ਼ਹਿਰੀ ਯੋਜਨਾਬੰਦੀ ਦੀ ਜ਼ਿੰਦਾ ਮਿਸਾਲ ਹੈ। ਅਸੀਂ ਇਹ ਸਾਰਾ ਇਲਾਕਾ ਘੁੰਮ ਕੇ ਵੇਖਣਾ ਚਾਹੁੰਦੇ ਸੀ ਪਰ ਦਿਨ ਛੁਪਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵੀ ਵੇਖਣਾ ਜ਼ਰੂਰੀ ਸੀ। ਪਤਾ ਲੱਗਿਆ ਕਿ ਗੁਰਦੁਆਰੇ ਦੀ ਇਮਾਰਤ ਵਿਚ ਅੱਜਕਲ੍ਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਲ ਰਿਹਾ ਹੈ। ਸਕੂਲ ਨੂੰ ਛੁੱਟੀ ਹੋ ਚੁੱਕੀ ਸੀ ਪਰ ਖਸੂਸੀ ਤੌਰ 'ਤੇ ਹੈੱਡ ਮਾਸਟਰ ਨੂੰ ਬੇਨਤੀ ਕਰਕੇ ਬੁਲਾਇਆ ਗਿਆ ਸੀ, ਜੋ ਕਿ ਸਾਡੀ ਉਡੀਕ ਕਰ ਰਹੇ ਸਨ। ਇਸ ਕਰਕੇ ਅਸੀਂ ਗੁਰਦੁਆਰਾ ਨਾਨਕਸਰ ਹੜੱਪਾ ਵੱਲ ਨੂੰ ਰੁਖ਼ ਕੀਤਾ, ਜੋ ਕਿ ਉਥੋਂ ਮਹਿਜ਼ ਡੇਢ ਕਿਲੋਮੀਟਰ 'ਤੇ ਸੀ। ਮਹਾਨਕੋਸ਼ ਵਿਚ ਅੰਕਿਤ ਵੇਰਵੇ ਮੁਤਾਬਕ ਇਸ ਸਥਾਨ ਉੱਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਮੁਲਤਾਨ ਫੇਰੀ ਦੌਰਾਨ ਠਹਿਰੇ ਸੀ। ਦਰਬਾਰ ਦੇ ਨਾਂਅ 10 ਘੁਮਾਂ ਜ਼ਮੀਨ ਅਤੇ ਬਾਗ ਹੈ। 2-3 ਚੇਤਰ ਨੂੰ ਮੇਲਾ ਲੱਗਦਾ ਹੈ ਪਰ ਬਾਅਦ ਵਿਚ ਪਤਾ ਲੱਗਾ ਕਿ ਗੁਰਦੁਆਰੇ ਦਾ ਵੱਡਾ ਹਿੱਸਾ ਮਹਾਨ ਕੋਸ਼ ਲਿਖੇ ਜਾਣ ਤੋਂ ਬਾਅਦ ਬਣਿਆ ਸੀ।

ਇਮਾਰਤ ਵਾਕਿਆ ਹੀ ਅੰਬਾਂ ਦੇ ਵੱਡੇ ਦਰੱਖਤਾਂ ਨਾਲ ਘਿਰੀ ਸੀ। ਸਾਡੇ ਪਹੁੰਚਣ 'ਤੇ ਸਕੂਲ ਦੇ ਹੈੱਡਮਾਸਟਰ ਅਤੇ ਸਮਾਜ ਸੇਵੀ ਸਈਅਦ ਇਕਬਾਲ ਬੁਖਾਰੀ ਨੇ ਸਾਡਾ ਸਵਾਗਤ ਕੀਤਾ। ਅਸੀਂ ਟੀਪੂ ਹੁਰਾਂ ਸਣੇ ਕੁੱਲ 10-12 ਜਣੇ ਸਾਂ। ਪਹਿਲਾਂ ਇਕ ਛੋਟੇ ਦਰਵਾਜ਼ੇ ਰਾਹੀਂ ਜਿਧਰੋਂ ਅਸੀਂ ਵੜੇ, ਦੇ ਸਾਹਮਣੇ ਕੋਈ 150'×150' ਦਾ ਸਰੋਵਰ ਸੀ। ਸਰੋਵਰ ਸੁੱਕਾ ਸੀ ਪਰ ਵਿਚ ਘਾਹ ਲੱਗਿਆ ਸੀ। ਦੱਸਿਆ ਗਿਆ ਕਿ ਇਸ ਨੂੰ ਹੁਣ ਸਵੇਰ ਦੀ ਸਭਾ ਵਾਸਤੇ ਵਰਤਿਆ ਜਾਂਦਾ ਹੈ। ਸਰੋਵਰ ਦੇ ਤਿੰਨੇ ਪਾਸੇ ਬਰਾਂਡਾ ਅਤੇ ਨਾਲ ਕਮਰੇ ਸਨ, ਲਗਭਗ ਚਾਲੀ। ਇਹ ਕਮਰੇ ਅੱਜਕਲ੍ਹ ਕਲਾਸ ਰੂਮਾਂ ਵਜੋਂ ਵਰਤੋਂ ਵਿਚ ਹਨ। ਹੈਰਾਨੀ ਦੀ ਗੱਲ ਹੈ ਕਿ ਅੱਜ ਵੀ ਇਹ ਕਮਰੇ, ਬਰਾਂਡਾ, ਖਿੜਕੀਆਂ, ਦਰਵਾਜ਼ੇ ਬਿਲਕੁਲ ਮਹਿਫੂਜ਼ ਹਨ। ਇਥੋਂ ਤੱਕ ਕਿ ਛੱਤਾਂ ਵੀ ਪਹਿਲਾਂ ਵਾਲੀਆਂ ਹਨ। ਦੀਵਾਰਾਂ ਉਪਰ ਅਤੇ ਤਲਾਅ ਦੀ ਪਰਿਕਰਮਾ ਉੱਤੇ ਸੇਵਾ ਕਰਵਾਉਣ ਵਾਲੇ ਦਾਨੀਆਂ ਦੇ ਨਾਂਅ ਦੇ ਪੱਥਰ ਅੱਜ ਵੀ ਲੱਗੇ ਹੋਏ ਹਨ। ਇਸ ਤੋਂ ਅੱਗੇ ਅਸੀਂ ਗੁਰਦੁਆਰੇ ਦੀ ਮੁੱਖ ਇਮਾਰਤ ਵੱਲ ਵਧੇ। ਕਿਆ ਬਾਤ ਸੀ! ਇਹ ਤਾਂ ਇਕ ਸ਼ਾਨਦਾਰ ਦੋ ਮੰਜ਼ਿਲਾ ਇਮਾਰਤ ਸੀ। ਮੁੱਖ ਦੀਵਾਨ ਹਾਲ ਲਗਭਗ 40 ਫੁੱਟ ਚੌੜਾ ਅਤੇ 100 ਫੁੱਟ ਲੰਬਾ ਸੀ ਅਤੇ ਸੰਗਤ ਦੇ ਬੈਠਣ ਵਾਸਤੇ ਪੜਛੱਤੀਆਂ ਸਨ। ਚਿਪਸ ਵਾਲਾ ਫਰਸ਼, ਥਮ੍ਹਲਿਆਂ ਉਪਰ ਅਤੇ ਪੌੜੀਆਂ ਉਪਰ ਲੱਗੀ ਬਰੀਕ ਚਿਪਸ ਅਤੇ ਜੰਗਲਾ ਅੱਜ ਦੀ ਕਾਰੀਗਰੀ ਨੂੰ ਵੀ ਮਾਤ ਪਾ ਰਿਹਾ ਸੀ। ਕੁੱਲ ਮਿਲਾ ਕੇ ਮੈਂ ਮਹਿਸੂਸ ਕੀਤਾ ਕਿ ਇਸ ਦੀਵਾਨ ਹਾਲ ਵਿਚ ਅੱਜ ਹੁਣੇ ਵੀ ਪ੍ਰਕਾਸ਼ ਹੋ ਸਕਦਾ ਹੈ ਪਰ ਹੁਣ ਇਹ ਹਾਲ ਪ੍ਰੀਖਿਆ ਕੇਂਦਰ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਇਥੋਂ ਵਿੱਦਿਆ ਦਾ ਪ੍ਰਕਾਸ਼ ਹੋ ਰਿਹਾ ਸੀ। ਇਮਾਰਤ ਦੇ ਨਾਲ ਹੀ ਲੰਗਰ ਹਾਲ ਵੀ ਮੌਜੂਦ ਹੈ। ਇਸ ਤੋਂ ਬਿਨਾਂ ਦੱਸਿਆ ਗਿਆ ਕਿ ਇਥੇ ਘੋੜੇ ਬੰਨ੍ਹਣ ਵਾਸਤੇ ਤਬੇਲਾ ਅਤੇ ਪਾਣੀ ਵਾਸਤੇ ਖੂਹ ਵੀ ਸੀ। ਖੂਹ ਹੁਣ ਤੋੜਿਆ ਜਾ ਰਿਹਾ ਸੀ।


(ਬਾਕੀ ਅਗਲੇ ਅੰਕ 'ਚ)

ਪੋਸਟ ਕਰਤਾ : ਗੁਰਸ਼ਾਮ ਸਿੰਘ ਚੀਮਾ 




Post Comment

Sunday, October 14, 2012

ਮਾਨਵੀ ਗੁਣਾਂ ਦਾ ਮੁਜੱਸਮਾ-ਦਸਮ ਪਿਤਾ ਦਾ ਲਾਡਲਾ ਪੀਰ ਬੁੱਧੂ ਸ਼ਾਹ

ਸਿੱਖ ਇਤਿਹਾਸ ਵਿਚ ਪੀਰ ਬੁੱਧੂ ਸ਼ਾਹ ਜੀ ਦਾ ਨਾਮ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਇਹ ਉਹ ਮਹਾਨ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਧਰਮ ਦੇ ਸਹੀ ਅਰਥਾਂ ਨੂੰ ਪਛਾਣਿਆ ਅਤੇ ਉਸੇ ਰਾਹ ਤੇ ਚੱਲੇ। ਭਾਵੇਂ ਕਿ ਉਨ੍ਹਾਂ ਨੂੰ ਇਸ ਕੰਮ ਵਿਚ ਆਪਣੇ ਹਮ-ਮਜ਼੍ਹਬੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ, ਪਰ ਫਿਰ ਵੀ ਉਹ ਮਜ਼ਬੂਤ ਇਰਾਦੇ ਤੇ ਦ੍ਰਿੜ ਨਿਸ਼ਚੇ ਨਾਲ ਇਸ ਰਾਹ ਤੇ ਚੱਲਦੇ ਰਹੇ। ਗੁਰੂ ਨਾਨਕ ਦੇਵ ਜੀ ਦੇ ਮਹਾਂਵਾਕ "ਇਤੁ ਮਾਰਗਿ ਪੈਰੁ ਧਰੀਜੈ-- ਸਿਰੁ ਦੀਜੈ ਕਾਣਿ ਨ ਕੀਜੈ" ਅਨੁਸਾਰ ਚੱਲਦੇ ਹੋਏ ਆਪ ਜੀ ਨੇ ਆਪਣਾ ਸਭ ਕੁਝ ਗੁਰੂ-ਚਰਨਾਂ ਵਿਚ ਅਰਪਣ ਕਰ ਦਿੱਤਾ ਅਤੇ ਸ਼ਹੀਦੀ ਪ੍ਰਾਪਤ ਕੀਤੀ।

ਜਨਮ

ਪੀਰ ਬੁੱਧੂ ਸ਼ਾਹ ਜੀ ਦਾ ਜਨਮ 1647 ਈ. ਨੂੰ ਸਢੌਰਾ ਵਿਖੇ ਹੋਇਆ। ਆਪ ਜੀ ਦਾ ਪਹਿਲਾ ਨਾਮ ਸੱਯਦ ਸ਼ਾਹ ਬਦਰੁੱਦੀਨ ਸੀ, ਕਿਉਂਕਿ ਆਪ ਰੱਜੇ-ਪੁੱਜੇ ਸੱਯਦ ਖਾਨਦਾਨ ਵਿਚੋਂ ਸਨ। ਘਰ ਦੇ ਵਿਚ ਅਮੀਰੀ ਹੋਣ ਦੇ ਬਾਵਜੂਦ ਵੀ "ਬਦਰੁੱਦੀਨ ਦਾ ਝੁਕਾਉ ਵਧੇਰੇ ਕਰਕੇ ਰੁਹਾਨੀਅਤ ਵੱਲ ਸੀ। ਉਸ ਅੰਦਰ ਰੱਬ ਨੂੰ ਪੂਜਣ ਦੀ ਤੀਬਰ ਇੱਛਾ ਸੀ। ਉਹ ਬਹੁਤ ਘੱਟ ਬੋਲਦਾ ਸੀ ਅਤੇ ਘਰੇਲੂ ਕੰਮਾਂ ਵਿਚ ਕੋਈ ਦਿਲਚਸਪੀ ਨਹੀਂ ਸੀ ਲੈਂਦਾ। ਇਸੇ ਕਰਕੇ ਸਢੌਰੇ ਦੇ ਵਸਨੀਕ ਬਦਰੁੱਦੀਨ ਨੂੰ ਬੁੱਧੂ ਕਹਿ ਕੇ ਬੁਲਾਉਣ ਲੱਗੇ।"1 ਵੱਡੇ ਹੋ ਕੇ ਆਪ ਪੀਰ ਬੁੱਧੂ ਸ਼ਾਹ ਜੀ ਦੇ ਨਾਮ ਨਾਲ ਜਾਣੇ ਜਾਣ ਲੱਗੇ। ਆਪ ਜੀ ਦਾ ਵਿਆਹ ਸੱਯਦ ਖਾਂ ਦੀ ਭੈਣ ਨਸੀਰਾਂ ਨਾਲ ਹੋਇਆ, ਜਿਸ ਤੋਂ ਪਰਮਾਤਮਾ ਨੇ ਚਾਰ ਪੁੱਤਰਾਂ ਦੀ ਦਾਤ ਬਖਸ਼ੀ-- ਸੱਯਦ ਅਸ਼ਰਫ, ਸੱਯਦ ਮੁਹੰਮਦ ਸ਼ਾਹ, ਸੱਯਦ ਮੁਹੰਮਦ ਬਖਸ਼ ਅਤੇ ਸੱਯਦ ਸ਼ਾਹ ਹੁਸੈਨ।

ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ

ਆਪ ਜੀ ਬਚਪਨ ਤੋਂ ਹੀ ਸਾਧੂ ਸੁਭਾਅ ਦੇ ਹੋਣ ਕਰਕੇ ਹਮੇਸ਼ਾ ਅਧਿਆਤਮਿਕ ਹਸਤੀਆਂ ਦੀ ਸੰਗਤ ਕਰਨ ਦੇ ਇੱਛੁਕ ਰਹਿੰਦੇ। ਇਕ ਦਿਨ ਆਪ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਦੀ ਗੱਦੀ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਆਏ ਹਨ। ਆਪ ਗੁਰੂ ਜੀ ਦੇ ਦਰਸ਼ਨਾਂ ਨੂੰ ਜਾ ਪੁੱਜੇ। ਇਕ ਦਿਨ ਗੁਰੂ ਜੀ ਦਰਬਾਰ ਲਾ ਕੇ ਬੈਠੇ ਸਨ ਤਾਂ ਪੀਰ ਜੀ ਉਂਠ ਕੇ ਖੜ੍ਹੇ ਹੋ ਗਏ ਤਾਂ ਗੁਰੂ ਜੀ ਨੇ ਉਨ੍ਹਾਂ ਦਾ ਨਾਂ ਅਤੇ ਆਉਣ ਦਾ ਕਾਰਨ ਪੁੱਛਿਆ, ਜਿਸ ਤੇ ਪੀਰ ਜੀ ਨੇ ਨਿਮਰਤਾ ਸਹਿਤ ਉਂਤਰ ਦਿੱਤਾ ਕਿ ਆਪ ਜੀ ਦੀ ਮਹਿਮਾ ਸੁਣ ਕੇ ਆਪ ਜੀ ਨੂੰ ਮਿਲਣ ਦਾ ਮਨ ਕਰ ਆਇਆ ਅਤੇ ਹੁਣ ਆਪ ਜੀ ਦੇ ਦਰਸ਼ਨ ਕਰਕੇ ਆਪ ਜੀ ਕੋਲ ਰਹਿਣ ਨੂੰ ਮਨ ਕਰ ਰਿਹਾ ਹੈ। ਮਹਾਂਕਵੀ ਭਾਈ ਸੰਤੋਖ ਸਿੰਘ ਦੇ ਸ਼ਬਦਾਂ ਵਿੱਚ-- ਸੁਨਿ ਕਰ ਜੋਰਤਿ ਬਾਕ ਬਖਾਨੋ। ਸੱਯਦ ਜਾਤਿ ਦੇਹ ਕੀ ਜਾਨੋ। ਸ਼ਹਿਰ ਸਢੌਰੇ ਮਹਿˆ ਘਰ ਅਹੈਂ। ਬੁੱਧੂ ਸ਼ਾਹ ਨਾਮ ਜਗ ਕਹੈ। ਮਹਿਮਾ ਸੁਨੀ ਘਨੀ ਬਹੁ ਦਿਨ ਤੇ। ਚਹਤਿ ਮਿਲਨਿ ਕੋ ਪ੍ਰੀਤੀ ਮਨ ਤੇ। ਅਬਿ ਹਜ਼ੂਰ ਕੇ ਮੇਲਨਿ ਕੀਨਿ। ਬਨਹਿ ਨ ਬਿਛੁਰਨਿ ਮੈਂ ਲਖਿ ਲੀਨਿ। (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਿਤੁ 1 ਅੰਸੂ 49, ਪੰਨਾ 4686)
ਪੀਰ ਬੁੱਧੂ ਸ਼ਾਹ ਜੀ ਨੇ ਗੁਰੂ ਸਾਹਿਬ ਜੀ ਨਾਲ ਆਤਮਾ ਅਤੇ ਪਰਮਾਤਮਾ ਬਾਰੇ ਹੋਰ ਬਹੁਤ ਸਾਰੀ ਚਰਚਾ ਕੀਤੀ ਅਤੇ ਗੁਰੂ ਜੀ ਦੀ ਸੰਗਤ ਵਿਚ ਰਹਿ ਕੇ ਉਨ੍ਹਾਂ ਦਾ ਮਨ ਸ਼ਾਂਤ ਹੋ ਗਿਆ। ਕੁਝ ਚਿਰ ਇਵੇਂ ਹੀ ਅਧਿਆਤਮਿਕ ਰਸ ਪੀਣ ਤੋਂ ਬਾਅਦ ਪੀਰ ਬੁੱਧੂ ਸ਼ਾਹ ਜੀ ਵਾਪਸ ਸਢੌਰੇ ਆ ਗਏ। ਸਢੌਰੇ ਰਹਿੰਦਿਆਂ ਜਦੋਂ ਕੁਝ ਸਮਾਂ ਬੀਤਿਆ ਤਾਂ ਇਕ ਦਿਨ ਬਾਦਸ਼ਾਹ ਔਰੰਗਜ਼ੇਬ ਦੀ ਫੌਜ ਦੇ ਪੰਜ ਸੌ ਸਿਪਾਹੀ ਆਪ ਜੀ ਕੋਲ ਆਏ ਤੇ ਬੇਨਤੀ ਕੀਤੀ ਕਿ ਬਾਦਸ਼ਾਹ ਨੇ ਸਾਨੂੰ ਫੌਜ ਵਿਚੋਂ ਕੱਢ ਦਿੱਤਾ ਹੈ ਅਤੇ ਨਾਲ ਹੀ ਇਹ ਵੀ ਹੁਕਮ ਕਰ ਦਿੱਤਾ ਹੈ ਕਿ ਕੋਈ ਵੀ ਇਨ੍ਹਾਂ ਨੂੰ ਨੌਕਰੀ ਉੱਤੇ ਨਾ ਰੱਖੇ। ਇਸ ਕਰਕੇ ਅਸੀਂ ਹੁਣ ਰੋਜ਼ੀ-ਰੋਟੀ ਤੋਂ ਲਾਚਾਰ ਹੋ ਗਏ ਹਾਂ ਅਤੇ ਅਸੀਂ ਆਪਣੀਆਂ ਪਹਿਨਣ ਤੇ ਖਾਣ-ਪੀਣ ਦੀਆਂ ਸਾਰੀਆਂ ਵਸਤੂਆਂ ਖਰਚ ਕਰ ਦਿੱਤੀਆਂ ਹਨ। ਹੁਣ ਤਾਂ ਸਾਡੀ ਹਥਿਆਰ ਤੱਕ ਵੇਚਣ ਦੀ ਨੌਬਤ ਵੀ ਆ ਗਈ ਹੈ। ਸਾਡੇ ਤੇ ਰਹਿਮ ਕਰੋ ਤੇ ਸਾਨੂੰ ਅਜਿਹੇ ਵਿਅਕਤੀ ਕੋਲ ਨੌਕਰੀ ਉੱਤੇ ਰਖਵਾਓ, ਜੋ ਔਰੰਗਜ਼ੇਬ ਤੋਂ ਨਾ ਡਰੇ। ਸਾਨੂੰ ਤਾਂ ਅਜਿਹਾ ਕੋਈ ਵੀ ਵਿਅਕਤੀ ਨਜ਼ਰ ਨਹੀਂ ਆ ਰਿਹਾ। ਇਹ ਸੁਣ ਕੇ ਪੀਰ ਜੀ ਸੋਚ ਵਿੱਚ ਪੈ ਗਏ ਅਤੇ ਕੁਝ ਚਿਰ ਸੋਚ ਕੇ ਕਿਹਾ ਅਜਿਹੀ ਇਕੋ ਹੀ ਸ਼ਖ਼ਸੀਅਤ ਹੈ, ਜੋ ਕਿ ਕਿਸੇਦੁਨਿਆਵੀ ਬਾਦਸ਼ਾਹ ਤੋਂ ਨਹੀਂ ਡਰਦੇ ਅਤੇ ਤੁਹਾਨੂੰ ਸਾਰਿਆਂ ਨੂੰ ਨੌਕਰੀ ਵੀ ਦੇ ਸਕਦੇ ਹਨ। ਉਨ੍ਹਾਂ ਦਾ ਇਸ਼ਾਰਾ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਵੱਲ ਸੀ-- ਸ਼੍ਰੀ ਨਾਨਕ ਗਾਦੀ ਪਰ ਅਹੈ। ਸੋ ਨਹਿˆ ਤ੍ਰਾਸ ਕਿਸੂ ਤੇ ਲਹੈ। ਰਾਖਿ ਸਕਹਿ ਤੁਮ ਕੋ ਗੁਰ ਸੋਈ। ਅਪਰ ਬਿਖੈ ਨਿਸ਼ਚੈ ਨਹਿˆ ਕੋਈ। (ਉਹੀ, ਰਿਤੁ 2 ਅੰਸੂ 1, ਪੰਨਾ 4699)
ਪੀਰ ਬੁੱਧੂ ਸ਼ਾਹ ਜੀ ਉਨ੍ਹਾਂ ਨੂੰ ਪਾਉਂਟਾ ਸਾਹਿਬ ਗੁਰੂ ਜੀ ਕੋਲ ਲੈ ਆਏ ਅਤੇ ਉਨ੍ਹਾਂ (ਗੁਰੂ ਜੀ) ਨੂੰ ਬੇਕਾਰ ਹੋਏ ਪਠਾਣ ਸਿਪਾਹੀਆਂ ਨੂੰ ਨੌਕਰੀ ਤੇ ਰੱਖਣ ਲਈ ਬੇਨਤੀ ਕੀਤੀ। ਗੁਰੂ ਜੀ ਮੰਨ ਗਏ ਅਤੇ ਉਨ੍ਹਾਂ ਸਾਰਿਆਂ ਨੂੰ ਆਪਣੀ ਫੌਜ ਵਿਚ ਨੌਕਰੀ ਦੇ ਦਿੱਤੀ। ਉਨ੍ਹਾਂ ਵਿਚ "ਚਾਰ ਸਰਦਾਰਾਂ ਕਾਲੇ ਖਾਂ, ਭੀਖਮ ਖਾਂ, ਨਿਜਾਬਤ ਖਾਂ ਅਤੇ ਉਮਰ ਖਾਂ ਨੂੰ ਤਾਂ ਪੰਜ ਰੁਪਏ ਪ੍ਰਤੀ ਦਿਨ ਅਤੇ ਬਾਕੀ ਸਾਰਿਆਂ ਨੂੰ ਇਕ ਰੁਪਈਆ ਪ੍ਰਤੀ ਦਿਨ ਦੇ ਹਿਸਾਬ ਨਾਲ ਨੌਕਰ ਰੱਖਿਆ ਗਿਆ।"2 ਗੁਰੂ ਸਾਹਿਬ ਪਾਉਂਟੇ ਦੀ ਧਰਤੀ ਤੇ ਸਿੱਖ ਸਿਪਾਹੀਆਂ ਨੂੰ ਯੁੱਧ ਸਿੱਖਿਆ ਦਿੰਦੇ ਅਤੇ ਸ਼ਿਕਾਰ ਖੇਡਦੇ। ਇਸ ਦੇ ਨਾਲ ਹੀ ਇਸ ਧਰਤੀ ਤੇ ਬਹੁਤ ਸਾਰਾ ਸਾਹਿਤ ਵੀ ਲਿਖਿਆ। ਪਰ ਗੁਰੂ ਸਾਹਿਬ ਸੰਬੰਧੀ ਪਹਾੜੀ ਰਾਜਿਆਂ ਵਿਚ ਬਹੁਤ ਸਾਰੇ ਭੁਲੇਖੇ ਪਾਏ ਗਏ ਤੇ ਉਹ ਲਗਾਤਾਰ ਗੁਰੂ ਜੀ ਦੀ ਸ਼ਕਤੀ ਨੂੰ ਘੱਟ ਕਰਨ ਦੇ ਜਤਨਾਂ ਵਿਚ ਲੱਗੇ ਰਹਿੰਦੇ। ਬਿਲਾਸਪੁਰ ਦੇ ਰਾਜੇ ਭੀਮ ਚੰਦ ਨੇ ਇਸ ਕੰਮ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਉਸ ਨੇ ਆਪਣੇ ਕੁੜਮ ਸ੍ਰੀਨਗਰ (ਗੜ੍ਹਵਾਲ) ਦੇ ਰਾਜੇ ਫਤਿਹ ਸ਼ਾਹ ਨੂੰ ਵੀ ਇਸ ਕੰਮ ਵਿਚ ਨਾਲ ਚੱਲਣ ਲਈ ਪ੍ਰੇਰਿਆ। ਰਾਜਾ ਫਤਿਹ ਸ਼ਾਹ ਗੁਰੂ ਜੀ ਦਾ ਸ਼ਰਧਾਲੂ ਹੋਣ ਕਰਕੇ ਭੀਮ ਚੰਦ ਨੂੰ ਇਸ ਕੰਮ ਤੋਂ ਪ੍ਰਹੇਜ਼ ਕਰਨ ਲਈ ਕਹਿੰਦਾ ਰਿਹਾ। ਪਰ ਉਸ ਨੂੰ ਭੀਮ ਚੰਦ ਦੇ ਅੜੀਅਲ ਵਤੀਰੇ ਅਤੇ ਰਿਸ਼ਤੇਦਾਰੀ ਕਾਰਨ ਨਾਲ ਚੱਲਣ ਲਈ ਮਜਬੂਰ ਹੋਣਾ ਪਿਆ। ਇਸ ਸੰਬੰਧੀ ਟਿੱਪਣੀ ਕਰਦੇ ਹੋਏ ਭਾਈ ਸੰਤੋਖ ਸਿੰਘ ਜੀ ਦੱਸਦੇ ਹਨ ਕਿ-- ਸਮਧੀ ਕੇ ਹਰਖਾਵਨਿ ਕਾਰਨ। ਊਚੇ ਕੀਨਸਿ ਹੁਕਮ ਉਚਾਰਨਿ। ਦੁਹਰਿ ਚੋਬ ਧੌਂਸਾ ਧੁੰਕਾਰਹੁ। ਕਹਯੋ ਸਭਿਨਿ ਸੋਂ ਸ਼ਸਤ੍ਰ ਸੰਭਾਰਹੁ। (ਰਿਤੁ 2 ਅੰਸੂ 20, ਪੰਨਾ 4772)
ਜਦੋਂ ਗੁਰੂ ਜੀ ਤੇ ਰਾਜਾ ਭੀਮ ਚੰਦ ਵਿਚਕਾਰ ਲੜਾਈ ਦੇ ਆਸਾਰ ਨਜ਼ਰ ਆਉਣ ਲੱਗੇ ਤਾਂ ਗੁਰੂ ਜੀ ਦੁਆਰਾ ਪੀਰ ਬੁੱਧੂ ਸ਼ਾਹ ਜੀ ਦੀ ਸਿਫਾਰਸ਼ ਤੇ ਭਰਤੀ ਕੀਤੇ ਹੋਏ ਪਠਾਣ ਪਿੱਛੇ ਹੱਟਣ ਲੱਗੇ। ਉਹ ਵਾਰ ਵਾਰ ਗੁਰੂ ਜੀ ਤੋਂ ਵਿਦਾਇਗੀ ਲੈਣ ਦੀ ਗੱਲ ਕਰਨ ਲੱਗੇ ਅਤੇ ਇਸ ਲਈ ਉਨ੍ਹਾਂ ਆਪਣੇ ਸਾਕ-ਸੰਬੰਧੀਆਂ ਦੇ ਵਿਆਹਾਂ ਦਾ ਬਹਾਨਾ ਬਣਾਇਆ। ਜਦੋਂ ਉਹ ਇਸ ਗੱਲ ਤੇ ਅੜ ਹੀ ਗਏ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਰੁਕਣ ਲਈ ਜ਼ਿਆਦਾ ਜ਼ੋਰ ਨਾ ਲਗਾਇਆ, ਪਰ ਉਨ੍ਹਾਂ ਵਿਚੋਂ ਇੱਕ ਪਠਾਣ ਸਰਦਾਰ ਕਾਲੇ ਖ਼ਾਂ ਗੁਰੂ ਜੀ ਦਾ ਸਾਥ ਛੱਡਣ ਲਈ ਤਿਆਰ ਨਾ ਹੋਇਆ। ਗੁਰੂ ਜੀ ਨੇ ਪੀਰ ਬੁੱਧੂ ਸ਼ਾਹ ਜੀ ਕੋਲ ਇਕ ਪੱਤਰ ਰਾਹੀਂ ਇਸ ਗੱਲ ਤੇ ਗਿਲ਼ਾ ਵੀ ਕੀਤਾ ਕਿ "ਤੇਰੇ ਨੌਕਰ ਕਰਵਾਏ ਪਠਾਣ ਸਾਡੇ ਕੋਲੋਂ ਤਨਖਾਹ ਲੈਂਦੇ ਰਹੇ, ਪਰ ਲੋੜ ਸਮੇਂ ਉਹ ਸਾਨੂੰ ਦਗ਼ਾ ਦੇ ਗਏ ਹਨ ਤੇ ਪਿੱਠ ਦਿਖਾ ਗਏ ਹਨ। ਸ਼ਾਇਦ ਉਹ ਪਹਾੜੀ ਰਾਜਿਆਂ ਦੀਆਂ ਬੇਸ਼ੁਮਾਰ ਫੌਜ਼ਾਂ ਤੋਂ ਡਰ ਗਏ ਹਨ। ਇਹ ਤਾਂ ਕਾਇਰ ਸਾਡੀਆਂ ਫੌਜਾਂ ਵਿਚ ਆ ਰਲ਼ੇ ਸਨ।" 3 ਭਾਈ ਸੰਤੋਖ ਸਿੰਘ ਜੀ ਵੀ ਇਸ ਸੰਬੰਧੀ ਦੱਸਦੇ ਹੋਏ ਲਿਖਦੇ ਹਨ ਕਿ: ਉਪਾਲੰਭ ਬਹੁ ਤਿਸੈ ਪਠਾਏ। ਨੌਕਰ ਜੇ ਪਠਾਨ ਰਖਵਾਏ। ਪਾਵਿਤ ਰਹੇ ਰੋਜ਼ ਦਰਮਾਹਾ। ਧਨ ਗਨ ਲੀਨਸਿ ਅਪਨੇ ਪਾਹਾ। ਅਬਹਿ ਜੰਗ ਕੋ ਕਾਰਜ ਪਰ੍ਯੋ। ਦੇਖਿ ਗੀਦੀਅਨ ਕੋ ਮਨ ਡਰ੍ਯੋ। ਲਖਿ ਰਾਜਨ ਕੀ ਸੈਨ ਘਨੇਰੀ। ਬਨਿ ਕਾਤੁਰ ਚਢਿਗੇ ਤਿਸ ਬੇਰੀ। (ਰਿਤੁ 2 ਅੰਸੂ 22, ਪੰਨਾ 4780-81)

ਭੰਗਾਣੀ ਯੁੱਧ ਵਿਚ ਹਿੱਸਾ ਲੈਣਾ

ਜਦੋਂ ਬੁੱਧੂ ਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵੀ ਤੁਰੰਤ ਆਪਣੇ ਪੁੱਤਰਾਂ ਅਤੇ ਮੁਰੀਦਾਂ ਸਮੇਤ ਗੁਰੂ ਜੀ ਕੋਲ ਆਉਣ ਦੀ ਤਿਆਰੀ ਕਰਨ ਲੱਗੇ। ਜਦੋਂ ਪੀਰ ਬੁੱਧੂ ਸ਼ਾਹ ਜੀ ਪਹੁੰਚੇ ਤਾਂ ਭੰਗਾਣੀ ਦੇ ਸਥਾਨ ਤੇ ਘਮਸਾਣ ਦਾ ਯੁੱਧ ਚੱਲ ਰਿਹਾ ਸੀ। ਪੀਰ ਬੁੱਧੂ ਸ਼ਾਹ ਜੀ ਤੁਰੰਤ ਲੜਾਈ ਦੇ ਮੈਦਾਨ ਵਿਚ ਦੁਸ਼ਮਣ ਦੀਆਂ ਫੌਜਾਂ ਵਿਰੁੱਧ ਡਟ ਗਏ। ਉਨ੍ਹਾਂ ਦੇ ਪੁੱਤਰਾਂ ਅਤੇ ਮੁਰੀਦਾਂ ਨੇ ਲੜਾਈ ਦੇ ਮੈਦਾਨ ਵਿਚ ਬਹੁਤ ਬਹਾਦਰੀ ਦਿਖਾਈ। ਗੁਰੂ ਜੀ ਉਨ੍ਹਾਂ ਦੀ ਦ੍ਰਿੜ੍ਹਤਾ ਅਤੇ ਨਿਸ਼ਚੇ ਨੂੰ ਵੇਖ ਕੇ ਬਹੁਤ ਖੁਸ਼ ਹੋਏ, ਕਿਉਂਕਿ ਉਹ ਕੋਈ ਨਿਪੁੰਨ ਸਿਪਾਹੀ ਨਹੀਂ ਸਨ। ਪੀਰ ਬੁੱਧੂ ਸ਼ਾਹ ਜੀ ਦੇ ਦੋ ਸਪੁੱਤਰ ਅਤੇ ਅਨੇਕਾਂ ਮੁਰੀਦ ਜੰਗ ਵਿਚ ਸ਼ਹੀਦ ਹੋ ਗਏ ਪਰ ਉਨ੍ਹਾਂ ਨੇ ਸ਼ਹੀਦ ਹੋਣ ਤੋਂ ਪਹਿਲਾਂ ਦੁਸ਼ਮਣ ਦੇ ਬਹੁਤ ਸਾਰੇ ਸੈਨਿਕਾਂ ਨੂੰ ਵੀ ਸਦਾ ਦੀ ਨੀਂਦ ਸੁਆ ਦਿੱਤਾ। ਅਖੀਰ ਜਿੱਤ ਗੁਰੂ ਜੀ ਦੀ ਹੋਈ। ਉਨ੍ਹਾਂ ਨੇ ਪੀਰ ਬੁੱਧੂ ਸ਼ਾਹ ਜੀ ਦਾ ਵੇਲੇ ਸਿਰ ਸਹਾਇਤਾ ਦੇਣ ਕਰਕੇ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਮਹਾਨ ਕਾਰਜ ਦੇ ਬਦਲੇ ਅਤੇ ਪਿਆਰ ਦੀ ਪਈ ਇਸ ਸਾਂਝ ਉਂਤੇ ਸਦੀਵੀ ਮੋਹਰ ਲਾਉਂਦੇ ਹੋਏ, ਪੀਰ ਬੁੱਧੂ ਸ਼ਾਹ ਜੀ ਨੂੰ "ਇਕ ਸੁੰਦਰ ਪੁਸ਼ਾਕ ਅਤੇ ਇਕ ਆਪਣੇ ਹੱਥੀਂ ਲਿਖਿਆ ਹੁਕਮਨਾਮਾ ਬਖਸ਼ਿਆ। ਆਪਣੀ ਅੱਧੀ ਦਸਤਾਰ (ਪੱਗ) ਭੀ ਦੇ ਦਿੱਤੀ। ਪਰ ਬੁੱਧੂ ਸ਼ਾਹ ਜੀ ਨੇ ਉਹ ਕੰਘਾ ਆਪ ਮੰਗ ਕੇ ਲੈ ਲਿਆ, ਜੋ ਉਸ ਵੇਲੇ ਸਤਿਗੁਰੂ ਜੀ ਵਰਤ ਕੇ ਹਟੇ ਹੀ ਸਨ ਅਤੇ ਜਿਸ ਵਿਚ ਕੁਝ ਕੇਸ ਪਏ ਹੋਏ ਸਨ।"4 ਗੁਰੂ ਸਾਹਿਬ ਜੀ ਪੀਰ ਬੁੱਧੂ ਸ਼ਾਹ ਜੀ ਦੇ ਪ੍ਰੇਮ ਅਤੇ ਸ਼ਰਧਾ ਤੋਂ ਬਹੁਤ ਖੁਸ਼ ਸਨ, ਇਸ ਕਰਕੇ ਉਹ ਪੀਰ ਜੀ ਨੂੰ ਮਿਲਣ ਵਾਸਤੇ ਉਨ੍ਹਾਂ ਕੋਲ, ਇੱਕ ਤੋਂ ਵੱਧ ਵਾਰ, ਸਢੌਰੇ ਵੀ ਗਏ। ਇਸ ਬਾਰੇ ਇਹ ਕਿਹਾ ਜਾਂਦਾ ਹੈ ਕਿ "ਭੱਲਾ ਖਾਨਦਾਨ ਦਾ ਇਕ ਮੁਖੀਆ ਗੁਰਬਖਸ਼ਾ ਗੁਰੂ ਸਾਹਿਬ ਨੂੰ ਆਮ ਤੌਰ ਤੇ ਪੀਰ ਬੁੱਧੂ ਸ਼ਾਹ ਜੀ ਦੇ ਘਰ ਹੀ ਮਿਲਿਆ ਕਰਦਾ ਸੀ। ਯਕੀਨ ਨਾਲ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਨੇ ਆਪਣੇ ਕਰ-ਕਮਲਾਂ ਨਾਲ ਗੁਰਬਖਸ਼ੇ ਨੂੰ ਪਾਹੁਲ ਬਖਸ਼ੀ ਸੀ, ਜਿਸ ਕਰਕੇ ਉਹ ਗੁਰਬਖਸ਼ ਸਿੰਘ ਦੇ ਨਾਮ ਨਾਲ ਪ੍ਰਸਿੱਧ ਹੋਇਆ।"5 ਇਸੇ ਕਰਕੇ ਪੀਰ ਬੁੱਧੂ ਸ਼ਾਹ ਜੀ ਦੀ ਪਤਨੀ ਨਸੀਰਾਂ ਵੀ ਗੁਰੂ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦੀ ਸੀ। ਕਿਹਾ ਜਾਂਦਾ ਹੈ ਕਿ ਪੀਰ ਬੁੱਧੂ ਸ਼ਾਹ ਜੀ ਦੀ ਪਤਨੀ ਦਾ ਭਰਾ ਸੱਯਦ ਖਾਂ ਦਿੱਲੀ ਦੇ ਬਾਦਸ਼ਾਹ ਦੇ ਦਰਬਾਰ ਵਿਚ ਲੱਗਾ ਹੋਇਆ ਸੀ ਅਤੇ ਭੰਗਾਣੀ ਦੇ ਯੁੱਧ ਤੋਂ ਪਿੱਛੋਂ ਪਹਾੜੀ ਰਾਜਿਆਂ ਦੁਆਰਾ ਪੀਰ ਬੁੱਧੂ ਸ਼ਾਹ ਜੀ ਦੇ ਖਿਲਾਫ਼ ਲਿਖਤੀ ਸ਼ਿਕਾਇਤ ਵੀ ਇਸੇ ਨੇ ਦਬਾ ਲਈ ਸੀ। ਪਰ ਇਕ ਵਾਰੀ ਇਹੀ ਸੱਯਦ ਖਾਂ ਗੁਰੂ ਜੀ ਦੇ ਖਿਲਾਫ਼ ਮੁਹਿੰਮ ਤੇ ਨਿਕਲਿਆ ਤੇ ਸਢੌਰੇ ਆਪਣੀ ਭੈਣ ਨਸੀਰਾਂ ਨੂੰ ਵੀ ਮਿਲਣ ਆਇਆ। ਜਦੋਂ ਗੁਰੂ ਜੀ ਦੀ ਸ਼ਰਧਾਲੂ ਨਸੀਰਾਂ ਨੂੰ ਇਹ ਪਤਾ ਲੱਗਾ ਕਿ ਉਸ ਦਾ ਭਰਾ ਗੁਰੂ ਜੀ ਦੇ ਖਿਲਾਫ਼ ਮੁਹਿੰਮ ਤੇ ਨਿਕਲਿਆ ਹੈ ਤਾਂ ਉਸ ਨੇ ਆਪਣੇ ਭਰਾ ਨੂੰ ਗੁਰੂ ਜੀ ਦੇ ਖਿਲਾਫ਼ ਕਰਨ ਵਾਲੇ ਕਿਸੇ ਵੀ ਕੰਮ ਤੋਂ ਵਰਜਿਆ। ਪਰ ਜਦੋਂ ਸੱਯਦ ਖਾਂ ਨੇ ਆਪਣੀ ਭੈਣ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਪੀਰ ਬੁੱਧੂ ਸ਼ਾਹ ਜੀ ਨੇ ਸੱਯਦ ਖਾਂ ਨੂੰ ਗੁਰੂ ਜੀ ਦੀ ਅਧਿਆਤਮਿਕ ਸ਼ਕਤੀ ਬਾਰੇ ਚਾਨਣਾ ਪਾਇਆ। ਇਸ ਗੱਲ ਨੂੰ ਸੱਯਦ ਖਾਂ ਨੇ ਉਦੋਂ ਮੰਨਿਆ ਜਦੋਂ ਉਹ ਗੁਰੂ ਸਾਹਿਬ ਜੀ ਨੂੰ ਮਿਲਿਆ ਅਤੇ ਉਨ੍ਹਾਂ ਦੇ ਅਧਿਆਤਮਿਕ ਤੇਜ ਦੇ ਪ੍ਰਭਾਵ ਸਦਕਾ ਉਨ੍ਹਾਂ ਦਾ ਪ੍ਰਸ਼ੰਸਕ ਅਤੇ ਸ਼ਰਧਾਲੂ ਬਣ ਗਿਆ। ਉਸ ਨੇ ਗੁਰੂ ਜੀ ਵਿਰੁੱਧ ਮੁਹਿੰਮ ਵਿਚ ਹਿੱਸਾ ਲੈਣ ਆਏ ਸਢੌਰੇ ਦੇ ਹਾਕਮ ਮੁਹੰਮਦ ਉਸਮਾਨ ਖਾਂ ਨੂੰ ਲੜਾਈ ਤੋਂ ਟਾਲਦੇ ਹੋਏ ਆਪਣੀ ਫੌਜ ਨੂੰ ਸਰਹਿੰਦ ਵੱਲ ਚੱਲਣ ਦਾ ਹੁਕਮ ਦੇ ਦਿੱਤਾ।

ਉਸਮਾਨ ਖਾਨ ਦੇ ਜ਼ੁਲਮ

ਉਸਮਾਨ ਖਾਂ, ਜੋ ਕਿ ਪੀਰ ਬੁੱਧੂ ਸ਼ਾਹ ਜੀ ਦੇ ਗੁਰੂ ਜੀ ਨਾਲ ਸੰਬੰਧਾਂ ਕਰਕੇ ਬੜਾ ਔਖਾ ਸੀ, ਉਹ ਹਮੇਸ਼ਾ ਪੀਰ ਜੀ ਦਾ ਨੁਕਸਾਨ ਕਰਨ ਬਾਰੇ ਸੋਚਦਾ ਰਹਿੰਦਾ ਅਤੇ ਤਰ੍ਹਾਂ ਤਰ੍ਹਾਂ ਦੀਆਂ ਵਿਉਂਤਾਂ ਘੜਦਾ ਰਹਿੰਦਾ ਸੀ। ਪਰ ਉਹ ਆਪਣੇ ਮਿਸ਼ਨ ਵਿਚ ਕਦੇ ਵੀ ਕਾਮਯਾਬ ਨਾ ਹੋ ਸਕਿਆ। ਇਸ ਦਾ ਇਕ ਕਾਰਨ ਇਹ ਵੀ ਸੀ ਕਿ ਸਢੌਰੇ ਦੇ ਮੁਸਲਮਾਨ ਪੀਰ ਜੀ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਸਨ ਅਤੇ ਉਸਮਾਨ ਖਾਂ ਨੂੰ ਉਨ੍ਹਾਂ ਦੀ ਬਗ਼ਾਵਤ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ। ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਸਮੇਂ ਦੇ ਜਬਰ ਅਤੇ ਜ਼ੁਲਮ ਦੇ ਖਿਲਾਫ਼ ਸੰਘਰਸ਼ ਕਰ ਰਹੇ ਸਨ ਅਤੇ ਪਹਿਲਾਂ ਆਨੰਦਪੁਰ ਸਾਹਿਬ ਫਿਰ ਚਮਕੌਰ ਦੀ ਗੜ੍ਹੀ ਵਿਚ ਭਿਆਨਕ ਯੁੱਧ ਹੋਏ, ਜਿਸ ਵਿਚ ਸਮੇਂ ਦੀ ਹਕੂਮਤ ਨੇ ਗੁਰੂ ਸਾਹਿਬ ਜੀ ਦੀ ਸ਼ਕਤੀ ਨੂੰ ਖਤਮ ਕਰਨ ਲਈ ਪੂਰਾ ਜ਼ੋਰ ਲਾ ਰੱਖਿਆ ਸੀ। ਇਸ ਸੰਘਰਸ਼ ਵਿਚ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਸਰਹਿੰਦ ਦੇ ਨਵਾਬ ਦੀ ਈਨ ਨਾ ਮੰਨਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਅਤੇ ਵੱਡੇ ਸਾਹਿਬਜ਼ਾਦੇ ਵੀ ਬਹਾਦਰੀ ਨਾਲ ਲੜਦੇ ਹੋਏ ਚਮਕੌਰ ਦੀ ਗੜ੍ਹੀ ਵਿਖੇ ਸ਼ਹੀਦ ਹੋ ਗਏ। ਇਹ ਉਹ ਸਮਾਂ ਸੀ, ਜਦੋਂ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸ਼ਰਧਾਲੂ ਸਿੱਖਾਂ ਨੂੰ ਖਤਮ ਕਰਨ ਲਈ ਵੱਡੇ ਪੈਮਾਨੇ ਤੇ ਯੋਜਨਾ ਤਿਆਰ ਕੀਤੀ ਗਈ। ਉਸਮਾਨ ਖਾਂ ਸਹੀ ਮੌਕਾ ਜਾਣ ਕੇ ਸਢੌਰੇ ਆ ਗਿਆ ਅਤੇ ਪੀਰ ਜੀ ਦੇ ਖਿਲਾਫ਼ ਵੀ ਅਜਿਹੀਆਂ ਸਾਜ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ, ਜਿਨ੍ਹਾਂ ਨਾਲ ਕਿ ਪਹਿਲਾਂ ਤਾਂ ਪੀਰ ਜੀ ਦੇ ਲੋਕਾਂ ਤੇ ਪੈ ਰਹੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ ਫਿਰ ਹੌਲੀ ਹੌਲੀ ਉਨ੍ਹਾਂ ਨੂੰ ਖਤਮ ਕੀਤਾ ਜਾ ਸਕੇ। ਉਸਮਾਨ ਖਾਂ ਲਈ ਇਹ ਸਮਾਂ ਬਹੁਤ ਹੀ ਢੁਕਵਾਂ ਸੀ, ਕਿਉਂਕਿ ਗੁਰੂ ਜੀ ਦੇ ਹੱਕ ਵਿੱਚ ਬੋਲਣ ਵਾਲੇ ਲੋਕ ਉਸ ਵੇਲੇ ਬਹੁਤ ਘੱਟ-ਗਿਣਤੀ ਵਿਚ ਸਨ ਅਤੇ ਕੋਈ ਵੀ ਵਿਅਕਤੀ ਖੁੱਲ੍ਹ ਕੇ ਗੁਰੂ ਜੀ ਦੀ ਹਮਾਇਤ ਨਹੀਂ ਸੀ ਕਰਨਾ ਚਾਹੁੰਦਾ। ਉਸਮਾਨ ਖਾਂ ਨੇ ਪੀਰ ਜੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਕ ਦਿਨ ਜੰਗਲ ਵਿਚ ਲਿਜਾ ਕੇ ਤਸੀਹੇ ਦੇ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ। ਪੀਰ ਜੀ ਤੇ ਉਸਮਾਨ ਖਾਂ ਦੁਆਰਾ ਕੀਤੇ ਜ਼ੁਲਮਾਂ ਦਾ ਸਢੌਰੇ ਵਾਸੀਆਂ ਨੂੰ ਕਾਫੀ ਸਦਮਾ ਪਹੁੰਚਿਆ ਜਿਸ ਵਿੱਚ ਪੀਰ ਜੀ ਦੇ ਪੱਕੇ ਸ਼ਰਧਾਲੂ ਅਤੇ ਹਿੰਦੂ ਸ਼ਾਮਲ ਸਨ, ਪਰ ਉਹ ਆਪਣੀ ਜਾਨ ਦੇ ਡਰੋਂ ਖੁੱਲ੍ਹ ਕੇ ਵਿਰੋਧ ਪ੍ਰਗਟ ਕਰਨ ਤੋਂ ਅਸਮਰੱਥ ਸਨ।

ਉਸਮਾਨ ਖਾਂ ਦੇ ਹਾਕਮ ਪ੍ਰਸਤਾਂ ਨੂੰ ਬਾਬਾ ਬੰਦਾ ਸਿੰਘ ਵਲੋਂ ਸੋਧਣਾ

ਇਸ ਦਾ ਸਬੂਤ ਸਾਨੂੰ ਇਸ ਗੱਲ ਤੋਂ ਮਿਲਦਾ ਹੈ, ਜਦੋਂ ਬੰਦੇ ਦੇ ਪੰਜਾਬ ਆਗਮਨ ਤੇ ਸਢੌਰੇ ਦੇ ਵਸਨੀਕਾਂ ਨੇ ਉਸ ਨੂੰ ਉਸਮਾਨ ਖਾਂ ਵਲੋਂ ਪੀਰ ਜੀ ਉਂਤੇ ਕੀਤੇ ਜ਼ੁਲਮਾਂ ਦੀ ਦਾਸਤਾਨ ਸੁਣਾਈ ਕਿ ਇਸ ਨੇ "ਸਢੌਰੇ ਦੇ ਨਾਮਵਰ ਮੁਸਲਮਾਨ ਪੀਰ ਸੱਯਦ ਬਦਰੁੱਦੀਨ ਸ਼ਾਹ ਨੂੰ (ਜੋ ਇਤਿਹਾਸ ਵਿਚ ਸੱਯਦ ਪੀਰ ਬੁੱਧੂ ਸ਼ਾਹ ਦੇ ਨਾਂ ਨਾਲ ਪ੍ਰਸਿੱਧ ਹੈ) ਕੇਵਲ ਇਸ ਕਰਕੇ ਤਸੀਹੇ ਦੇ ਕੇ ਮਰਵਾ ਦਿੱਤਾ ਸੀ ਕਿ ਉਸ ਨੇ ਭੰਗਾਣੀ ਦੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕੀਤੀ ਸੀ।"6 ਇਹ ਸੁਣ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਖੂਨ ਖੌਲ ਉਠਿਆ ਅਤੇ ਉਸ ਨੇ ਸਢੌਰੇ ਤੇ ਹਮਲਾ ਕਰ ਦਿੱਤਾ। ਇਸ ਲੜਾਈ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਤੋਂ ਇਲਾਵਾ ਸਢੌਰੇ ਦੇ ਉਹ ਵਸਨੀਕ ਵੀ ਸ਼ਾਮਲ ਸਨ, ਜਿਨ੍ਹਾਂ ਉਂਤੇ ਉਸਮਾਨ ਖਾਂ ਅਤੇ ਉਸ ਦੇ ਦੂਜੇ ਹਾਕਮ ਸਾਥੀਆਂ ਨੇ ਅਸਹਿ ਅਤੇ ਅਕਹਿ ਜ਼ੁਲਮ ਕੀਤੇ ਸਨ। ਹਾਕਮ-ਪ੍ਰਸਤਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਖ਼ਤ ਸਜ਼ਾਵਾਂ ਦਿੱਤੀਆਂ। ਆਮ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਅਤੇ ਉਨ੍ਹਾਂ ਦੇ ਮਨਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਪੈਦਾ ਹੋ ਗਈ। ਇਸ ਸਮੇਂ ਪੀਰ ਬੁੱਧੂ ਸ਼ਾਹ ਜੀ ਭਾਵੇਂ ਸਰੀਰਕ ਰੂਪ ਵਿਚ ਮੌਜੂਦ ਨਹੀਂ ਸਨ, ਪਰ ਉਨ੍ਹਾਂ ਵਲੋਂ ਦਿਖਾਈ ਗਈ ਪਿਆਰ ਅਤੇ ਸਤਕਾਰ ਦੀ ਜੋਤ ਹਮੇਸ਼ਾ ਲਈ ਲੋਕਾਂ ਦੇ ਮਨਾਂ ਵਿਚ ਵਸ ਗਈ। ਅੱਜ ਵੀ ਪੀਰ ਬੁੱਧੂ ਸ਼ਾਹ ਜੀ ਨੂੰ ਸਿੱਖ ਇਤਿਹਾਸ ਵਿਚ ਬੜੇ ਮਾਣ ਅਤੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਸਮੇਂ ਦੇ ਚਾਪਲੂਸ ਹਾਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਸੱਚ ਅਤੇ ਹੱਕ ਦੀ ਆਵਾਜ਼ ਲਈ ਭੰਗਾਣੀ ਦੇ ਯੁੱਧ ਵਿਚ ਗੁਰੂ ਜੀ ਦਾ ਸਾਥ ਦਿੱਤਾ ਸੀ। ਇਸ ਰਸਤੇ ਤੇ ਚੱਲਦੇ ਹੋਏ ਉਨ੍ਹਾਂ ਨੇ ਆਪਣੀ ਜਾਨ ਤਕ ਦੀ ਵੀ ਪ੍ਰਵਾਹ ਨਾ ਕੀਤੀ ਅਤੇ ਉਹ ਸਦਾ ਲਈ ਗੁਰੂ ਜੀ ਦੇ ਸਤਿਕਾਰ ਦੇ ਪਾਤਰ ਬਣ ਗਏ।

ਡਾ.ਪਰਮਵੀਰ ਸਿੰਘ ਦੇ ਗੁਰਮਤ ਪ੍ਰਕਾਸ਼ ਵਿਚ ਲੇਖ ਤੇ ਅਧਾਰਿਤ

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ


Post Comment