ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Friday, May 18, 2012

ਸਾਨੂੰ ਮਾਣ ਪੰਜਾਬੀ ਹੋਣ ਦਾ: ਪੰਜਾਬੀ ਬੋਲੀ

ਬਾਬਾ ਫ਼ਰੀਦ ਜੀ ਨੇ ਅੱਠ ਸੌ ਸਾਲ ਪਹਿਲਾਂ ਜਦੋਂ ਰਚਨਾ ਸ਼ੁਰੂ ਕੀਤੀ ਤਾਂ ਪੰਜਾਬੀ ਭਾਸ਼ਾ ਹੀ ਚੁਣੀ ਸੀ, ਕਿਉਂਕਿ ਉਹ ਜਾਣਦੇ ਸਨ ਕਿ ਭਾਸ਼ਾ ਨੂੰ ਅਗਾਂਹ ਵਧਾਉਣ ਲਈ ਇਸ ਨੂੰ ਵਧੀਆ ਸਾਹਿਤ ਨਾਲ ਭਰਪੂਰ ਕਰਨਾ ਜ਼ਰੂਰੀ ਹੁੰਦਾ ਹੈ। ਇਸ ਤੋਂ ਇਹ ਤਾਂ ਸਾਬਤ ਹੋ ਗਿਆ ਕਿ ਹੁਣ ਦੀਆਂ ਪ੍ਰਚਲਿਤ ਬੋਲੀਆਂ ਵਿੱਚੋਂ ਸਭ ਤੋਂ ਪੁਰਾਣੀ ਬੋਲੀ ਪੰਜਾਬੀ ਬੋਲੀ ਹੀ ਹੋਈ। 
ਪੰਜਾਬ ਦੇ ਕੁੱਖੋਂ ਜੰਮੀ ਮਹਾਨ ਤੇ ਪੂਜਨੀਕ ਸ਼ਖ਼ਸੀਅਤ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਲੋਕਾਂ ਨੇ ਪੁੱਛਿਆ ਕਿ ਉਹ ਆਪਣੀ ਰਚਨਾ ਫ਼ਾਰਸੀ ਛੱਡ ਕੇ ਪੰਜਾਬੀ ਵਿਚ ਕਿਉਂ ਰਚ ਰਹੇ ਹਨ ਤਾਂ ਉਨ੍ਹਾਂ ਲਾਹਨਤ ਪਾ ਕੇ ਕਿਹਾ, ''ਓਏ 'ਮਲੇਸ਼ ਬੋਲੀ' ਨੂੰ ਅਪਣਾਉਣ ਵਾਲਿਓ, ਕੁੱਝ ਸ਼ਰਮ ਕਰੋ ਤੇ ਪਰਾਈ ਬੋਲੀ ਨੂੰ ਅਪਣਾਉਣ ਦੀ ਥਾਂ ਆਪਣੀ ਬੋਲੀ ਨੂੰ ਅਪਣਾਓ।''
ਸ੍ਰੀ ਗੁਰੂ ਅਮਰ ਦਾਸ ਜੀ ਨੂੰ ਜਦੋਂ ਲੋਕਾਂ ਨੇ ਪੁੱਛਿਆ ਕਿ ਉਹ ਦੇਵ ਬੋਲੀ ਸੰਸਕ੍ਰਿਤ ਨੂੰ ਛੱਡ ਕੇ ਪੰਜਾਬੀ ਵਿਚ ਕਿਉਂ ਲਿਖ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਸੰਸਕ੍ਰਿਤ ਤਾਂ ਛੱਪੜੀਂ ਵਾਂਗ ਹੈ, ਜੋ ਇੱਕੋ ਥਾਂ 'ਤੇ ਟਿਕੀ ਹੋਈ ਹੈ, ਪਰ ਪੰਜਾਬੀ ਬੋਲੀ ਮੀਂਹ ਵਾਂਗ ਹੈ, ਜੋ ਵੱਸ ਕੇ ਸਭ ਨੂੰ ਰੋਮ ਰੋਮ ਤਕ ਭਿਉਂ ਦਿੰਦੀ ਹੈ। 
ਪਾਕਿਸਤਾਨ ਦੇ ਰੂਹੇ-ਰਵਾਂ ਡਾ. ਸਰ ਮੁਹੰਮਦ ਇਕਬਾਲ ਨੇ ਗੁਰੂ ਨਾਨਕ ਦੇਵ ਜੀ ਬਾਰੇ ਕਿਹਾ ਸੀ, ''ਫਿਰ ਉਠੀ ਆਖ਼ਰ ਸਦਾ ਤੌਹੀਦ ਕੀ ਪੰਜਾਬ ਸੇ। ਹਿੰਦ ਕੋ ਇਕ ਮਰਦੇ-ਕਾਮਿਲ ਨੇ ਜਗਾਇਆ ਖ਼ਾਬ ਸੇ।'' ਯਾਨੀ ਗੁਰੂ ਨਾਨਕ ਦੇਵ ਜੀ ਕਿਸੇ ਇਕ ਧਰਮ ਦੀ ਲੀਕ ਨਾਲ ਬੰਨ੍ਹੇ ਨਹੀਂ ਗਏ, ਬਲਕਿ ਆਪਣੀ ਰਚਨਾ ਕਾਰਨ ਸਭ ਧਰਮਾਂ ਦੇ ਲੋਕਾਂ ਦੇ ਪੂਜਨੀਕ ਬਣ ਗਏ ਹਨ। 
ਬਿਲਕੁਲ ਏਸੇ ਹੀ ਤਰ੍ਹਾਂ ਪੰਜਾਬੀ ਬੋਲੀ ਵੀ ਕਿਸੇ ਧਰਮ ਨਾਲ ਨਹੀਂ ਜੁੜੀ ਹੋਈ, ਬਲਕਿ ਹਰ ਪੰਜਾਬੀ ਦੀ ਪਛਾਣ ਹੈ, ਭਾਵੇਂ ਉਹ ਪਾਕਿਸਤਾਨ ਵਿਚ ਹੈ, ਹਿੰਦੁਸਤਾਨ ਵਿਚ, ਅਰਬ ਵਿਚ, ਰੂਸ ਵਿਚ ਜਾਂ ਅਮਰੀਕਾ ਵਿਚ।
ਦੁਨੀਆ ਭਰ ਵਿਚ ਐਸ ਵੇਲੇ 6,800 ਬੋਲੀਆਂ ਪ੍ਰਚਲਿਤ ਹਨ ਤੇ ਇਨ੍ਹਾਂ ਵਿੱਚੋਂ ਹਰ ਪੰਦਰੀਂ ਦਿਨੀਂ ਇਕ ਬੋਲੀ ਖ਼ਤਮ ਹੁੰਦੀ ਜਾ ਰਹੀ ਹੈ। ਕਾਰਨ ਹੈ ਬੋਲੀ ਬੋਲਣ ਵਾਲਿਆਂ ਦਾ ਖ਼ਤਮ ਹੋਣਾ ਜਾਂ ਆਪਣੀ ਬੋਲੀ ਛੱਡ ਕੇ ਦੂਜੀ ਬੋਲੀ ਅਪਣਾ ਲੈਣਾ। ਦੁਨੀਆ ਭਰ ਦੀਆਂ ਪ੍ਰਚਲਿਤ ਬੋਲੀਆਂ ਵਿੱਚੋਂ ਪੰਜਾਬੀ ਬੋਲੀ ਐਸ ਵੇਲੇ ਤੇਰ੍ਹਵੇਂ ਨੰਬਰ ਉੱਤੇ ਪਹੁੰਚੀ ਦੱਸੀ ਜਾਂਦੀ ਹੈ। 
ਪੰਜਾਬ ਵਿਚ ਵੱਸਦੇ ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਤੋਂ ਕੁੱਝ ਸ਼ਰਮ ਆਉਣੀ ਸ਼ੁਰੂ ਹੋ ਚੁੱਕੀ ਹੈ। ਇਸੇ ਲਈ ਬੋਲੀ ਦਾ ਬੱਚੇ ਦੇ ਮਾਨਸਿਕ ਵਿਕਾਸ ਉਤੇ ਅਸਰ ਜਾਣੇ ਬਗ਼ੈਰ ਉਹ ਆਪਣੇ ਨਿੱਕੇ ਬੱਚੇ ਨੂੰ ਸਕੂਲ ਦਾਖ਼ਲ ਕਰਨ ਤੋਂ ਪਹਿਲਾਂ ਹੀ ਅੰਗਰੇਜ਼ੀ ਜ਼ੁਬਾਨ ਸਿਖਾਉਣ ਵੱਲ ਰੁੱਝ ਗਏ ਹਨ। ਹਰ ਗਲੀ ਵਿਚ ਖੁੱਲ੍ਹੇ ਅੰਗਰੇਜ਼ੀ ਮਾਧਿਅਮ ਦੇ ਸਕੂਲ ਇਸ ਦੇ ਗਵਾਹ ਹਨ। ਸਰਕਾਰਾਂ ਤਾਂ ਇਸ ਪੱਖ ਵੱਲੋਂ ਬਿਲਕੁਲ ਬੇ-ਗ਼ੌਰੀਆਂ ਹਨ, ਪਰ ਜੇ ਕਿਸੇ ਪੰਜਾਬੀ ਨੂੰ ਮੇਰੇ ਇਸ ਲੇਖ ਰਾਹੀਂ ਮਾਂ-ਬੋਲੀ ਦਾ ਮਹੱਤਵ ਸਮਝ ਆ ਗਿਆ ਹੋਵੇ ਤਾਂ ਉਹ ਸਮਝ ਸਕਦਾ ਹੈ ਕਿ ਉਹ ਆਪਣੇ ਬੱਚੇ ਨਾਲ ਕਿਸ ਤਰ੍ਹਾਂ ਦਾ ਵੈਰ ਕਮਾ ਰਿਹਾ ਹੈ। ਇਸ ਨਾਲ ਇਕ ਪਾਸੇ ਤਾਂ ਉਨ੍ਹਾਂ ਦਾ ਬੱਚਾ ਕਿਸੇ ਵੀ ਜ਼ੁਬਾਨ ਦਾ ਮਾਹਿਰ ਤਾਂ ਬਣ ਹੀ ਨਹੀਂ ਸਕਣ ਲੱਗਾ ਤੇ ਦੂਜੇ ਪਾਸੇ ਪੰਜਾਬੀ ਜ਼ੁਬਾਨ ਦੇ ਅੰਤ ਦਾ ਐਲਾਨ ਕਰਨ ਲੱਗ ਪਿਆ ਹੈ। 

ਇਸੇ ਲਈ ਹਰ ਪੰਜਾਬੀ ਨੂੰ ਹੰਭਲਾ ਮਾਰ ਕੇ ਉੱਠਣਾ ਚਾਹੀਦਾ ਹੈ ਕਿ ਉਸ ਦਾ ਬੱਚਾ ਚੌਥੀ ਜਮਾਤ ਤਕ ਤਾਂ ਸਿਰਫ਼ ਪੰਜਾਬੀ ਹੀ ਪੜ੍ਹੇਗਾ ਤਾਂ ਜੋ ਮਾਂ-ਬੋਲੀ ਨਾਲ ਉਸ ਦਾ ਮਾਨਸਿਕ ਵਿਕਾਸ ਠੀਕ ਹੋ ਸਕੇ। ਮਾਂ-ਬੋਲੀ ਦੇ ਪਰਪੱਕ ਹੋ ਜਾਣ 'ਤੇ ਭਾਵੇਂ ਉਸ ਨੂੰ ਅੰਗਰੇਜ਼ੀ ਸਮੇਤ ਦਸ ਹੋਰ ਭਾਸ਼ਾਵਾਂ ਵੀ ਸਿਖਾ ਦਿੱਤੀਆਂ ਜਾਣ ਤਾਂ ਵੀ ਉਹ ਆਸਾਨੀ ਨਾਲ ਸਿੱਖ ਲਵੇਗਾ। 
ਹਰ ਪੰਜਾਬੀ ਨੂੰ ਆਪਣੇ ਆਪਣੇ ਕਿੱਤੇ ਵਿਚ ਮਾਹਿਰ ਬਣਨ ਤੋਂ ਬਾਅਦ ਬਾਕੀਆਂ ਨੂੰ ਆਪਣੀ ਮਾਂ-ਬੋਲੀ ਵਿਚ ਉਸ ਬਾਰੇ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ ਤਾਂ ਜੋ ਪੰਜਾਬੀ ਭਾਸ਼ਾ ਨੂੰ ਹੋਰ ਭਰਪੂਰ ਕੀਤਾ ਜਾ ਸਕੇ ਤੇ ਇਸ ਪਿਆਰੀ ਭਾਸ਼ਾ ਨੂੰ ਕਦੇ ਵੀ ਖ਼ਤਮ ਨਾ ਕੀਤਾ ਜਾ ਸਕੇ, ਖ਼ਾਸਕਰ ਅੰਗਰੇਜ਼ੀ ਨਾਲ ਤਾਂ ਬਿਲਕੁਲ ਨਹੀਂ। 

ਜੇ ਅਸੀਂ ਪੰਜਾਬੀ ਬੋਲੀ ਦੀ ਇਬਾਦਤ ਕਰਨੀ ਸਿੱਖ ਲਈਏ ਤਾਂ ਅਤਿਕਥਨੀ ਨਹੀਂ ਹੋਵੇਗੀ ਕਿ ਇਹ ਆਪਣੀ ਤੇਰ੍ਹਵੀਂ ਕੁਰਸੀ ਛੱਡ ਕੇ ਉਪਰਲੀਆਂ ਕੁਰਸੀਆਂ ਵੱਲ ਵਧਣਾ ਸ਼ੁਰੂ ਕਰ ਦੇਵੇਗੀ।

ਡਾ. ਹਰਸ਼ਿੰਦਰ ਕੌਰ ..


Post Comment

Wednesday, May 9, 2012

ਰਾਤੀ ਮੈਂ ਸੁਪਨਾ ਪਿਆਰਾ ਵੇਖਿਆ

ਰਾਤੀ ਮੈਂ ਸੁਪਨਾ ਪਿਆਰਾ ਵੇਖਿਆ,
ਪਿੰਡ ਆਪਣੇ ਦਾ ਨਜ਼ਾਰਾ ਵੇਖਿਆ,
ਕੁਝ ਚੰਗਾ ਕੁਝ ਮਾੜਾ ਵੇਖਿਆ,
ਪਿੰਡ ਆਪਣੇ ਦਾ ਨਜ਼ਾਰਾ ਵੇਖਿਆ,

ਬੇਬੇ ਥਪਨੇ ਤੇ ਰੋਟੀਆਂ ਲਾਹੁਂਦੀ,
ਛਟੀਆਂ ਫ਼ੂਕਣੀ ਨਾਲ ਮਚਾਉਂਦੀ,
ਕੂੰਡੇ ਚੋ ਮਹਿਕ ਚਟਨੀ ਦੀ ਆਵੇ,
ਮਖਣ ਚਾਟੀ ਚ ਤਾਰੀਆਂ ਲਾਵੇ,
ਮਧਾਣੀ ਠੁਮਕ ਠੁਮਕ ਕਰ ਤੁਰਦੀ,
ਵੇਖ ਚਾਹ ਦੀ ਪਤੀਲੀ ਝੁਰਦੀ,
ਧਰ ਮੱਕੀ ਦੀ ਰੋਟੀ ਉੱਤੇ
ਖਾ ਕੇ ਸਾਗ ਕਰਾਰਾ ਵੇਖਿਆ
ਰਾਤੀ ਮੈਂ ਸੁਪਨਾ ਪਿਆਰਾ ਵੇਖਿਆ,

ਗੋਹਾ ਕੂੜਾ ਸੰਭਰਦੀ ਸੁਆਣੀ,
ਕੁਝ ਨਲਕੇ ਤੋਂ ਭਰਦੀਆਂ ਪਾਣੀ,
ਕੁਝ ਸਵਾਹ ਨਾਲ ਮਾਂਝੇ ਭਾਂਡੇ,
ਖੁੱਡੇ ਵਿਚ ਕੁੱਕੜੀ ਦੇ ਆਂਡੇ,
ਹਥੀਂ ਟੋਕਾ ਕਰਦਾ ਇੱਕ ਬਾਈ,
ਹਥ ਜੋੜ ਮੈਂ ਫ਼ਤਿਹ ਬੁਲਾਈ,
ਇਕ ਪਾਸੇ ਰਖੇ ਫ਼ੌੜ੍ਹਾ, ਤੰਗਲੀ
ਤੇ ਖੁਰਲੀ ਚ ਪਿਆ ਚਾਰਾ ਵੇਖਿਆ,
ਰਾਤੀ ਮੈਂ ਸੁਪਨਾ ਪਿਆਰਾ ਵੇਖਿਆ,

ਲ਼ੱਸੀ ਮੰਗਣ ਗਵਾਂਡਣ ਆਈ,
ਨੂੰਹ ਦੀਆਂ ਚੁਗਲੀਆਂ ਨਾਲ ਲਿਆਈ,
ਸਪੀਕਰ ਚ ਭਾਈ ਜੀ ਸੂਚਨਾ ਦਿੰਦੇ,
ਤੇ ਛੱਤ ਤੇ ਖਿੱਲਰੇ ਟੀੰਡੇ,
ਇੱਕ ਖਲ ਨੂੰ ਲੱਗੀ ਤੌੜੀ,
ਲੱਕੜ ਦੇ ਟੰਬਿਆਂ ਦੀ ਪੌੜੀ,
ਕਿੱਲੀ ਤੇ ਟੰਗਿਆ ਦੁਧ ਦਾ ਡੋਲੂ
ਦਾਲ ਲਈ ਭਖਦਾ ਹਾਰਾ ਵੇਖਿਆ,
ਰਾਤੀ ਮੈਂ ਸੁਪਨਾ ਪਿਆਰਾ ਵੇਖਿਆ,

ਤਵੀਆਂ ਜੋੜ ਕੋਈ ਖੇਤ ਨੂੰ ਚੱਲਿਆ,
ਕਿਸੇ ਨੇ ਮੁੰਡਾ ਕਾਮਾ ਲੈਣ ਨੂੰ ਘੱਲਿਆ,
ਅੱਜ ਕਿਸੇ ਨੇ ਪੌਧ ਲਵਾਉਣੀ ਸੀ,
ਤੇ ਕਿਸੇ ਨੇ ਭੋਂਏ ਰਮਾਉਣੀ ਸੀ,
ਕਿਸੇ ਰੂੜੀ ਟਰਾਲੀ ਚ ਲਦਵਾਈ,
ਜਾ ਖੇਤ ਚ ਰੇਹ ਖਿੰਡਾਈ,
ਕੁਝ ਤੂੜੀ ਦੇ ਕੁੱਪ ਬੰਨ੍ਹੇ
ਇਕ ਪਾਥੀਆਂ ਦਾ ਗੁਹਾਰਾ ਵੇਖਿਆ
ਰਾਤੀ ਮੈਂ ਸੁਪਨਾ ਪਿਆਰਾ ਵੇਖਿਆ,

ਸਥ ਵਿਚ ਬਾਬਿਆਂ ਦੀ ਢਾਣੀ,
ਕੁਝ ਥਾਈ ਵਿਚ ਬੈਠੇ ਹਾਣੀ,
ਖਿੱਦੋ ਖੂੰਡੀ ਖੇਲਦੇ ਨਿਆਣੇ,
ਸੀਤੋ ਦੀ ਭਠੀ ਤੇ ਭੁੰਨਦੇ ਦਾਣੇ,
ਸੀਰੀ ਪਾਣੀ ਨੂੰ ਲੈ ਗਿਆ ਮਝੀਆਂ,
ਟੋਭਿਓਂ ਨਿੱਕਲ ਫ਼ਿਰਨੀ ਨੂੰ ਭੱਜੀਆਂ,
ਮਝੀਆਂ ਟੋਹਲਣ ਦੀ ਚਿੰਤਾ ਵਿਚ,
ਲੋਹਾ ਲਾਖਾ ਮਾਮਾ "ਦਾਰਾ" ਵੇਖਿਆ,
ਰਾਤੀ ਮੈਂ ਸੁਪਨਾ ਪਿਆਰਾ ਵੇਖਿਆ,

ਪਿੰਡ ਵਿਚ ਨਾਨਕਾ ਮੇਲ ਇਕ ਆਇਆ,
ਬੰਬੀਹੇ ਬੁਲਾ ਜਾਗੋ ਕਢ ਲਿਆਇਆ,
ਕੋਈ ਪੀਤੀ ਵਿੱਚ ਭੰਗੜੇ ਪਾਉਂਦਾ,
ਕੋਈ ਸੋਫ਼ੀ ਬਕਰੇ ਬੁਲਾਉਂਦਾ,
ਕਿਸੇ ਗਲ ਤੋਂ ਗੁੱਸਾ ਕਰ ਗਿਆ,
ਜਾਂ ਫ਼ੁਫ਼ੜ ਬਿਨਾ ਗੱਲ ਤੋਂ ਲੜ ਪਿਆ?
ਸੁਪਨੇ ਸੋਹਣੇ ਸਿਰਜੇ ਦੇ ਵਿਚ
ਦਾਰੂ ਦਾ ਪਾਇਆ ਖਿਲਾਰਾ ਵੇਖਿਆ
ਰਾਤੀ ਮੈਂ ਸੁਪਨਾ ਪਿਆਰਾ ਵੇਖਿਆ,

ਸ਼ਹਿਰੀ ਹੋ ਕੀ ਖੋਇਆ ਕੀ ਪਾਇਆ,
ਮੈਨੂੰ ਸੁਪਨੇ ਨੇ ਅੱਜ ਸਮਝਾਇਆ,
ਰੂਹ ਪਿੰਡ ਵੱਲ ਨੂੰ ਦੌੜੇ,
ਮੱਤ ਲਾਲਚ ਦੇ ਓਹਨੂੰ ਮੋੜੇ,
ਰੂਹ ਵਿਲਕੇ ਤੇ ਕੁਰਲਾਵੇ,
ਆਪਣੇ ਗਰਾਈਂ ਨੂੰ ਮਿਲਣਾ ਚਾਹਵੇ,
ਰੂਹ ਮਾਇਆ ਦੇ ਇਸ ਝਗੜੇ ਵਿੱਚ
"ਢੀੰਡਸਾ" ਦੁੱਚਿਤੀ ਪਿਆ ਵਿਚਾਰਾ ਵੇਖਿਆ
ਕੁਝ ਚੰਗਾ ਕੁਝ ਮਾੜਾ ਵੇਖਿਆ,
ਪਿੰਡ ਆਪਣੇ ਦਾ ਨਜ਼ਾਰਾ ਵੇਖਿਆ...

ਰਾਤੀ ਮੈਂ ਸੁਪਨਾ ਪਿਆਰਾ ਵੇਖਿਆ,
ਪਿੰਡ ਆਪਣੇ ਦਾ ਨਜ਼ਾਰਾ ਵੇਖਿਆ |
PIC BY: ਢੀੰਡਸਾ
http://www.facebook.com/sanumaanpunjabihonda2
http://www.facebook.com/groups/sanumannpunjabihonda/


Post Comment

Tuesday, May 8, 2012

Hukamnama Sri Harmandir Sahib Ji FULL (WITH PUNJABI & ENGLISH) 9 ਮਈ 2012


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ

ਅੱਜ ਦਾ ਮੁੱਖਵਾਕ 9.5.2012, ਬੁੱਧਵਾਰ , ੨੭ ਵੈਸਾਖ (ਸੰਮਤ ੫੪੪ ਨਾਨਕਸ਼ਾਹੀ)

ਜੈਤਸਰੀ ਮਹਲਾ ੫ ॥
ਆਏ ਅਨਿਕ ਜਨਮ ਭ੍ਰਮਿ ਸਰਣੀ ॥ ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ਰਹਾਉ ॥
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥ ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥
ਸੁਖ ਸੰਪਤਿ ਮਾਇਆ ਰਸ ਮੀਠੇ ਇਹ ਨਹੀ ਮਨ ਮਹਿ ਧਰਣੀ ॥ ਹਰਿ ਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ ਹਰਿ ਨਾਮ ਰੰਗ ਆਭਰਣੀ ॥੨॥੮॥੧੨॥ 
(ਅੰਗ ੭੦੨)

ਪੰਜਾਬੀ ਵਿਚ ਵਿਆਖਿਆ :-

ਹੇ ਪ੍ਰਭੂ! ਅਸੀ ਜੀਵ ਕਈ ਜਨਮਾਂ ਵਿਚ ਭੌਂ ਕੇ ਹੁਣ ਤੇਰੀ ਸਰਨ ਆਏ ਹਾਂ। ਸਾਡੇ ਸਰੀਰ ਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਤੋਂ ਬਚਾ ਲੈ, ਆਪਣੇ ਚਰਨਾਂ ਵਿਚ ਜੋੜੀ ਰੱਖ।੧। ਰਹਾਉ।
ਹੇ ਪ੍ਰਭੂ! ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ, ਮੇਰੀ ਸੁਰਤਿ ਤੇਰੇ ਚਰਨਾਂ ਵਿਚ ਜੁੜੀ ਨਹੀਂ ਰਹਿੰਦੀ, ਮੈਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾ, ਮੇਰਾ ਕਰਤੱਬ ਭੀ ਸੁੱਚਾ ਨਹੀਂ ਹੈ। ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਦੇ ਲੜ ਲਾ ਦੇ, ਤਾ ਕਿ ਇਹ ਔਖੀ (ਸੰਸਾਰ-) ਨਦੀ ਤਰੀ ਜਾ ਸਕੇ।੧।
ਹੇ ਨਾਨਕ! ਦੁਨੀਆ ਦੇ ਸੁਖ, ਧਨ, ਮਾਇਆ ਦੇ ਮਿੱਠੇ ਸੁਆਦ-ਪਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ (ਆਪਣੇ) ਮਨ ਵਿਚ ਨਹੀਂ ਵਸਾਂਦੇ। ਪਰਮਾਤਮਾ ਦੇ ਦਰਸਨ ਨਾਲ ਉਹ ਸੰਤੋਖ ਹਾਸਲ ਕਰਦੇ ਹਨ, ਪਰਮਾਤਮਾ ਦੇ ਨਾਮ ਦਾ ਪਿਆਰ ਹੀ ਉਹਨਾਂ(ਦੇ ਜੀਵਨ) ਦਾ ਗਹਣਾ ਹੈ।੨।੮।੧੨।

ENGLISH TRANSLATION :-

JAITSREE, FIFTH MEHL:
After wandering through so many incarnations, I have come to Your Sanctuary. Save me lift mybody up out of the deep, dark pit of the world, and attach me to Your feet. || 1 || Pause ||
I do not know anything aboutspiritual wisdom, meditation or karma, and my way of life is not clean and pure. Please attach me to the hem of the robe ofthe Saadh Sangat, the Company of the Holy; help me to cross over the terrible river. || 1 ||
Comforts, riches and the sweetpleasures of Maya do not implant these within your mind. Slave Nanak is satisfied and satiated by the Blessed Vision of theLords Darshan; his only ornamentation is the love of the Lords Name. || 2 || 8 || 12 ||

WAHEGURU JI KA KHALSA
WAHEGURU JI KI FATEH JI


Post Comment

ਮੌਤ - ਰੱਬੀ ਰਜ਼ਾ


ਜਿਵੇਂ, ਸੁਣਿਆਂ ਜਾਂਦਾ ਹੈ ਕਿ ਇੱਕ ਰਾਜਕੁਮਾਰ, ਜਿਸ ਨੂੰ ਬਚਪਨ ਵਿੱਚ ਇੱਕ ਅਗਵਾਕਾਰ ਟੋਲੇ ਵਲੋਂ ਚੁੱਕ ਕੇ ਭਿਖਾਰੀਆਂ ਨਾਲ ਰਲਾ ਦਿੱਤਾ ਗਿਆ ਸੀ ਅਤੇ ਇਸ ਪ੍ਰਕਾਰ ਜਿਹੜਾ ਆਪਣੀ ਮੁੱਢਲੀ ਹਕੀਕਤ ਭੁੱਲ ਕੇ ਕਿ ਉਹ ਰਾਜੇ ਦਾ ਇਕਲੌਤਾ ਬੇਟਾ ਹੋਣ ਕਰਕੇ ਰਾਜ-ਭਾਗ ਦਾ ਮਾਲਕ ਬਣਨ ਵਾਲਾ ਹੈ, ਭਿਖਾਰੀਆਂ ਦੀ ਤਰ੍ਹਾਂ ਜ਼ਿੰਦਗੀ ਬਸਰ ਕਰਦਾ ਹੋਇਆ ਮੈਲੇ-ਕੁਚੈਲੇ ਤੇ ਫੱਟੇ-ਪੁਰਾਣੇ ਕਪੜੇ ਪਹਿਨ ਕੇ ਪੈਸੇ ਪੈਸੇ ਤੇ ਰੋਟੀ ਦੀ ਖ਼ਾਤਰ ਧਿਰ ਧਿਰ ਅੱਗੇ ਹੱਥ ਅੱਡਦਾ ਫਿਰਦਾ ਸੀ । ਪਰ, ਜਦੋਂ ਉਸ ਨੂੰ ਜਵਾਨੀ ਦੀ ਉਮਰ ਵਿੱਚ ਰਾਜ ਦੀ ਸੂਹੀਆ ਪੁਲੀਸ ਨੇ ਬਹੁਤ ਲੰਮੇ ਸਮੇਂ ਦੀ ਭਾਲ ਪਿਛੋਂ ਲੱਭਿਆ ਅਤੇ ਉਹਦਾ ਪਿਛੋਕੜ ਸਮਝਾ ਕਿ ਅਹਿਸਾਸ ਕਰਾਇਆ ਕਿ ਉਹ ਭਿਖਾਰੀ ਨਹੀ, ਰਾਜਕੁਮਾਰ ਹੈ । ਅੱਜ ਉਸ ਨੂੰ ਰਾਜਧਾਨੀ ਵਿਖੇ ਉਹਦੇ ਬਾਦਸ਼ਾਹ ਬਾਪ ਵਲੋਂ ਰਾਜ-ਤਿਲਕ ਲਗਾਇਆ ਜਾਣਾ ਹੈ, ਤਾਂ ਉਸ ਦੇ ਚਿਹਰੇ ਦੀ ਉਦਾਸੀ ਤੇ ਨਿੰਮੋਝੂਣਤਾ ਖੁਸ਼ੀਆਂ ਭਰਪੂਰ ਖੇੜੇ ਵਿੱਚ ਬਦਲ ਗਈ ।
ਅਜਿਹਾ ਹੋਣ ਉਪਰੰਤ ਜਦੋਂ ਉਸ ਨੂੰ ਇਸ਼ਨਾਨ ਕਰਵਾ ਕੇ ਸ਼ਾਹੀ-ਲਿਬਾਸ ਪਹਿਨਾਇਆ ਅਤੇ ਰੱਥ ਉਪਰ ਬੈਠਾਲ ਕੇ ਢੋਲ-ਢਮੱਕੇ ਸਹਿਤ ਇੱਕ ਸ਼ਾਨਦਾਰ ਜਲੂਸ ਦੀ ਸ਼ਕਲ ਵਿੱਚ ਰਾਜਧਾਨੀ ਲਿਜਾ ਕੇ ਰਾਜ-ਤਖ਼ਤ ‘ਤੇ ਬੈਠਾਇਆ ਗਿਆ ਤਾਂ ਇਕਦਮ ਉਸ ਦੇ ਚਿਹਨ-ਚੱਕਰ ਹੀ ਬਦਲ ਗਏ ਸਨ । ਉਸ ਦੀ ਦ੍ਰਿਸ਼ਟੀ ਵਿੱਚ, ਉਸ ਦੇ ਬੋਲਣ ਵਿੱਚ, ਉਸ ਦੇ ਉੱਠਣ ਬੈਠਣ, ਤੁਰਨ ਤੇ ਖਾਣ-ਪੀਣ ਦੇ ਢੰਗ ਵਿੱਚ ਭਿਖਾਰੀਪੁਣੇ ਦੀ ਥਾਂ ਬਾਦਸ਼ਾਹੀ ਰੋਅਬ ਭਰ ਗਿਆ ਸੀ । ਕਿਉਂਕਿ, ਹੁਣ ਉਸ ਨੂੰ ਪੱਕਾ ਯਕੀਨ ਬਣ ਗਿਆ ਸੀ ਕਿ ਉਹ ਭਿਖਾਰੀ ਨਹੀ, ਇੱਕ ਬਾਦਸ਼ਾਹ ਦਾ ਬੇਟਾ ਹੋਣ ਨਾਤੇ ਰਾਜ-ਭਾਗ ਦਾ ਮਾਲਕ ਹੈ । ਉਸ ਨੂੰ ਅਹਿਸਾਸ ਹੋ ਗਿਆ ਕਿ ਉਹ ਇੱਕ ਕੰਗਾਲ ਮੰਗਤਾ ਨਹੀ, ਸਗੋਂ ਇੱਕ ਬਾਦਸ਼ਾਹ ਹੈ । 

ਇਸੇ ਲਈ ਸਤਿਗੁਰੂ ਜੀ ਮਹਾਰਾਜ, ਜਿਥੇ, ਕੂਕ ਕੂਕ ਇਹ ਹੋਕਾ ਦਿੰਦੇ ਰਹੇ ਕਿ ਭਾਈ ! ਆਪਣੇ ਹਿਰਦੇ ਵਿਚ ਸਦਾ ਉਸ ਪਰਮਾਤਮਾ ਦਾ ਧਿਆਨ ਧਰਿਆ ਕਰੋ, ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਸਰਬ-ਵਿਆਪਕ ਹੈ । ਦਿਨ ਰਾਤ ਉਸੇ ਨੂੰ ਅਰਾਧੋ ਜਿਹੜਾ ਨਿਰਵੈਰ ਅਤੇ ਨਾਸ-ਰਹਿਤ ਹੋਂਦ ਵਾਲਾ ਹੈ । ਜਿਵੇਂ, ਗੁਰਵਾਕ ਹਨ : 

‘ਸਤਿ ਪੁਰਖ ਅਕਾਲ ਮੂਰਤਿ ਰਿਦੈ ਧਾਰਹੁ ਧਿਆਨੁ‘ (ਗੁ.ਗ੍ਰੰ.ਪੰ.1121) ਅਥਵਾ, ‘ਸਤਿ ਸਤਿ ਸਦਾ ਸਤਿ ।। ਨਿਰਵੈਰੁ ਅਕਾਲ ਮੂਰਤਿ ।। ਆਜੂਨੀ ਸੰਭਉ ।। ਮੇਰੇ ਮਨ ਅਨਦਿਨੋ ਧਿਆਇ ਨਿਰੰਕਾਰੁ ਨਿਰਾਹਾਰੀ‘ ।। (ਗੁ.ਗ੍ਰੰ.ਪੰ.-1201)

  ਉਥੇ, ਉਹ ਬਾਰ ਬਾਰ ਇਹ ਵੀ ਸਮਝਾਂਦੇ ਰਹੇ ਕਿ ਭਾਈ ! ਅਸਾਡੀ ਜੀਵਾਂ ਦੀ ਪਰਮਾਤਮਾ ਤੋਂ ਵੱਖਰੀ ਕੋਈ ਹਸਤੀ ਨਹੀਂ । 

 
ਉਹ ਆਪ ਹੀ ਜੀਵਾਤਮਾ-ਰੂਪ ਵਿਚ ਸਰੀਰਾਂ ਦੇ ਅੰਦਰ ਵਰਤ ਰਿਹਾ ਹੈ। ਉਹ ਪਰਮਾਤਮਾ ਕਦੇ ਮਰਦਾ ਨਹੀਂ (ਸਾਡੇ ਅੰਦਰ ਵੀ ਉਹ ਆਪ ਹੀ ਹੈ), ਇਸ ਲਈ ਸਾਨੂੰ ਵੀ ਮੌਤ ਤੋਂ ਡਰ ਨਹੀਂ ਹੋਣਾ ਚਾਹੀਦਾ । ਉਹ ਪਰਮਾਤਮਾ ਕਦੇ ਨਾਸ ਨਹੀਂ ਹੁੰਦਾ, ਇਸ ਲਈ ਸਾਨੂੰ ਵੀ ਵਿਨਾਸ਼ ਦੀ ਕੋਈ ਚਿੰਤਾ ਨਹੀਂ ਹੋਣੀ ਚਾਹੀਦੀ । ਉਹ ਪ੍ਰਭੂ ਕੰਗਾਲ ਨਹੀਂ ਹੈ, ਅਸੀਂ ਵੀ ਆਪਣੇ ਆਪ ਨੂੰ ਭੁੱਖੇ-ਗਰੀਬ ਨਾਹ ਸਮਝੀਏ । ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ, ਸਾਨੂੰ ਵੀ ਕੋਈ ਦੁੱਖ ਨਹੀਂ ਪੋਹਣਾ ਚਾਹੀਦਾ :

ਨਾ ਓਹੁ ਮਰਤਾ ਨਾ ਹਮ ਡਰਿਆ ।। ਨਾ ਓਹੁ ਬਿਨਸੈ ਨਾ ਹਮ ਕੜਿਆ ।।
ਨਾ ਓਹੁ ਨਿਰਧਨੁ ਨਾ ਹਮ ਭੂਖੇ ।। ਨਾ ਓਸੁ ਦੂਖੁ ਨ ਹਮ ਕਉ ਦੂਖੇ ।। {ਪੰਨਾ 391} 

ਇਹੀ ਕਾਰਨ ਹੈ ਕਿ ਨਾਮ-ਸਿਮਰਨ ਦੀ ਬਦੌਲਤ ਪ੍ਰਭੂ ਨਾਲ ਇੱਕਮਿਕ ਹੋ ਕੇ ਵਿਚਰਨ ਵਾਲੇ ਗੁਰੂ ਸਾਹਿਬਾਨ ਤੇ ਹੋਰ ਭਗਤ ਜਨ, ਸਮੇਂ ਦੇ ਹਾਕਮਾਂ ਵਲੋਂ ਦਿੱਤੇ ਗਏ ਸਰੀਰਕ ਕਸ਼ਟਾਂ ਅਤੇ ਮੌਤ ਦੇ ਡਰਾਵਿਆਂ ਸਾਹਮਣੇ ਆਪਣੇ ਨਿਸ਼ਚੇ ਪ੍ਰਤੀ ਸਦਾ ਅਡੋਲ ਰਹੇ ਅਤੇ ਸਰੀਰਕ ਮੌਤ ਸਾਹਮਣੇ ਦੇਖ ਕੇ ਵੀ ਘਬਰਾਏ ਤੇ ਡਰੇ ਨਹੀ । ਜਿਵੇਂ, ਸਮੇਂ ਦੀ ਮੁਗਲੀਆ ਹਕੂਮਤ ਵਲੋਂ ਇਸਲਾਮਿਕ ਪਸਾਰੇ ਤੇ ਕਟੜਤਾ ਦੀ ਕੁਚਾਲਤਾ ਅਤੇ ਬਿਪਰਵਾਦੀ ਕੁਟਲ ਸਾਜ਼ਸ਼ਾਂ ਦੇ ਸਿੱਟੇ ਵਜੋਂ ਜਦੋਂ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਸਾਹਿਬ ਜੀ ਨੂੰ ਮਾਰ ਮਕਾਉਣ ਲਈ ਜਹਾਂਗੀਰ ਦੇ ਇਸ਼ਾਰੇ ‘ਤੇ ਸੁਲਹੀ ਖਾਂ ਹਮਲਾਵਰ ਹੋ ਕੇ ਸ਼੍ਰੀ ਅੰਮ੍ਰਿਤਸਰ ਵਲ ਵਧਿਆ ਜਾਂ ਸਤਿਗੁਰੂ ਜੀ ਨੂੰ ਲਹੌਰ ਵਿਖੇ ਅੱਗ ਦੇ ਭਾਂਬੜ ਬਾਲ ਕੇ ਤੱਤੀ ਤਵੀ ਉੱਤੇ ਬਿਠਾਲ ਕੇ ਲੂਹਿਆ ਅਤੇ ਦੇਗ ਵਿੱਚ ਆਲੂਆਂ ਵਾਂਗ ਉਬਾਲਿਆ ਜਾਣ ਲੱਗਾ । ਤਦੋਂ ਵੀ ਉਨ੍ਹਾਂ ਦੇ ਮੁਖੋਂ ਇਸ ਭਾਵ ਦੇ ਬਚਨ ਨਿਕਲ ਰਹੇ ਸਨ ਕਿ ‘ਅਵਰੁ ਨ ਕੋਊ ਮਾਰਨਵਾਰਾ ।। ਜੀਅਉ ਹਮਾਰਾ ਜੀਉ ਦੇਨਹਾਰਾ ।।‘ । {ਗੁ.ਗ੍ਰੰ.ਪੰ.361} ਭਾਵ, ਜੀਊਂਦਾ ਰਹੇ ਸਾਨੂੰ ਜਿੰਦ ਦੇਣ ਵਾਲਾ ਪਰਮਾਤਮਾ, ਜਿਹੜਾ ਆਪ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਾਨੂੰ ਜੀਵਾਂ ਨੂੰ ਜਿੰਦ ਦੇਣ ਵਾਲਾ ਹੈ । 

ਭਗਤ ਕਬੀਰ ਸਾਹਿਬ ਜੀ ਨੂੰ ਜਦੋਂ ਮਜ਼ਹਬੀ ਆਗੂਆਂ (ਕਾਜ਼ੀਆਂ ਤੇ ਬ੍ਰਾਹਮਣਾਂ) ਦੀ ਮਿਲੀ ਭੁਗਤ ਨਾਲ ਹਾਕਮ ਸ਼੍ਰੇਣੀ ਵਲੋਂ ਗੰਗਾ ਵਿੱਚ ਡੋਬ ਕੇ ਅਤੇ ਹਾਥੀ ਦੁਆਰਾ ਦਰੜ ਕੇ ਮਾਰਨ ਦਾ ਯਤਨ ਕੀਤਾ ਗਿਆ, ਤਾਂ ਉਨ੍ਹਾਂ ਸਪਸ਼ਟ ਸ਼ਬਦਾਂ ਵਿੱਚ ਫ਼ੁਰਮਾਇਆ ‘‘ਮੈ ਨ ਮਰਉ, ਮਰਿਬੋ ਸੰਸਾਰਾ ।। ਅਬ ਮੋਹਿ ਮਿਲਿਓ ਹੈ ਜੀਆਵਨਹਾਰਾ।।‘‘ {ਗੁ.ਗ੍ਰੰ.ਪੰ.325} ਭਾਵ; ਸੰਸਾਰ ਮਰਦਾ ਹੋਇਗਾ, ਪਰ ਮੈਂ ਨਹੀ ਮਰਦਾ । ਕਿਉਂਕਿ, ਮੈਨੂੰ ਤਾਂ ਹੁਣ ਸਾਰਿਆਂ ਨੂੰ ਜੀਵਾਉਣ ਵਾਲਾ ਪਰਮਾਤਮਾ ਮਿਲ ਪਿਆ ਹੈ । 



ਕਿਉਂਕਿ, ਰੱਬੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲੇ ਗੁਰੂ ਸਾਹਿਬਾਨ ਤੇ ਭਗਤ-ਜਨ ਗੁਰੂ-ਗਿਆਨ ਦੀ ਬਦੌਲਤ ਸਮਝ ਚੁੱਕੇ ਸਨ ਕਿ ਸਾਡਾ ਜੀਵਾਤਮਾ ਅਕਾਲ-ਪੁਰਖ ਦੀ ਅੰਸ਼ ਹੋਣ ਕਰਕੇ ਮਰਣ ਵਾਲਾ ਨਹੀ ਹੈ । ਮਰਣਹਾਰੁ ਇਹੁ ਜੀਅਰਾ ਨਾਹੀ ।। (ਗੁ.ਗ੍ਰੰ.ਪੰ.188) ਉਹ ਜਾਣਦੇ ਸਨ ਕਿ ਜੰਮਣ ਮਰਣ ਦਾ ਸਿਲਸਲਾ ਸੰਸਾਰਕ ਵਿਕਾਸ ਦੇ ਲਈ ਕਰਤਾਪੁਰਖ ਨੇ ਆਪ ਕਾਇਮ ਕੀਤਾ ਹੈ ਅਤੇ ਇਸ ਤੋਂ ਡਰਨ ਵਾਲੀ ਗੱਲ ਕੋਈ ਨਹੀ । ਉਨ੍ਹਾਂ ਸਰੀਰ-ਸਮੁੰਦਰ ਵਿਰੋਲ ਕੇ ਦੇਖ ਲਿਆ ਸੀ ਕਿ ਜਿਵੇਂ ਆਂਧੀ ਆਦਿਕ ਦੇ ਕਾਰਣ ਸਮੁੰਦਰ ਵਿੱਚ ਪਾਣੀ ਦੀਆਂ ਲਹਿਰਾਂ ਉਠਦੀਆਂ ਹਨ। ਪਰ, ਉਨ੍ਹਾਂ ਦਾ ਪ੍ਰਭਾਵ ਸਮੁੰਦਰ ਦੀ ਉਪਰਲੀ ਸਤਹ ਉਪਰ ਹੀ ਹੁੰਦਾ ਹੈ । ਤਿਵੇਂ ਹੀ, ਜਨਮ ਮਰਣ ਦੇ ਰੂਪ ਵਿੱਚ ਕਾਲ ਦਾ ਪ੍ਰਭਾਵ ਸਰੀਰਕ ਤਲ ਤਕ ਹੀ ਸੀਮਤ ਹੈ । ਆਤਮਕ ਤਲ ‘ਤੇ ਇਸ ਪੱਖੋਂ ਇਹਦਾ ਕੋਈ ਅਸਰ ਨਹੀ । ਇਸ ਲਈ ਉਹ ਗੁਰਸ਼ਬਦ ਰਾਹੀਂ ਨਿਰੰਕਾਰ ਦੇ ਅਜਿਹੇ ਵਿਸਮਾਦਜਨਕ ਤੇ ਅਨੂਪਮ ਭੇਦ ਨੂੰ ਸਮਝ ਕੇ ਡਰਨ ਦੀ ਥਾਂ ਸਗੋਂ ਗਾ ਉੱਠਦੇ ਹਨ : 


ਤੁਝ ਹੀ ਕੀਆ ਜੰਮਣ ਮਰਣਾ ।। ਗੁਰ ਤੇ ਸਮਝ ਪੜੀ ਕਿਆ ਡਰਣਾ ।। {ਗੁ.ਗ੍ਰੰ.ਪੰ.1022} 


ਭਗਤ ਕਬੀਰ ਜੀ ਤਾਂ ਹੇਠ ਲਿਖੇ ਸ਼ਬਦ ਵਿੱਚ ਸਪਸ਼ਟ ਆਖਦੇ ਹਨ ਕਿ ਮੌਤ ਨੇ ਭਾਵੇਂ ਸਾਰੇ ਸੰਸਾਰ ਨੂੰ ਡਰਾਇਆ ਹੋਇਆ ਹੈ ਅਤੇ ਉਹ ਘਾਬਰਿਆ ਹੋਇਆ ‘ਮੌਤ, ਮੌਤ‘ ਪੁਕਾਰ ਰਿਹਾ ਹੈ । ਪਰ, ਜਦੋਂ ਤੋਂ ਗੁਰੂ ਸ਼ਬਦ ਦੀ ਰੌਸ਼ਨੀ ਸਦਕਾ ਮੈਨੂੰ ਮੌਤ ਦੀ ਅਸਲੀਅਤ ਦਾ ਪਤਾ ਚਲਿਆ ਹੈ, ਤਦੋਂ ਤੋਂ ਮੇਰੇ ਮਨ ਵਿੱਚ ਮਰਨ ਦਾ ਕੋਈ ਡਰ ਨਹੀ ਰਿਹਾ । ਗੁਰੂ ਦੀ ਕਿਰਪਾ ਨਾਲ ਮੇਰੇ ਮਨ ਵਿਚ ਅਨੰਦ ਪੈਦਾ ਹੋ ਗਿਆ ਹੈ, ਪਰਮ ਸੁਖ ਮੇਰੇ ਹਿਰਦੇ ਵਿਚ ਟਿਕ ਗਿਆ ਹੈ । ਕਿਉਂਕਿ, ਮੇਰਾ ਇਹ ਭੁਲੇਖਾ ਦੂਰ ਹੋ ਚੁੱਕਾ ਹੈ ਕਿ ਮੈਂ ਬਿਨਸ ਜਾਵਾਂਗਾ । ਮੈਂ ਸਰੀਰ ਦੇ ਬਿਨਸਨ ਨੂੰ ਰੱਬੀ ਰਜ਼ਾ ਸਮਝ ਕੇ ਮਰਨ ਨੂੰ ਪ੍ਰਵਾਨ ਕਰ ਲਿਆ ਹੈ । ਉਹ ਮਨੁੱਖ ਹੀ ਮਰਨ ਦੇ ਸਹਿਮ ਵਿੱਚ ਜੀਊਂਦੇ ਹਨ, ਜਿਨ੍ਹਾਂ ਨੇ ਪ੍ਰਭੂ ਨੂੰ ਨਹੀਂ ਪਛਾਣਿਆ । ਭਾਵ, ਰੱਬੀ ਰਜ਼ਾ ਨੂੰ ਨਹੀ ਸਮਝਿਆ । ਜਿਹੜਾ ਮਨੁੱਖ ਅਡੋਲਤਾ ਵਿਚ ਰਹਿ ਕੇ ਦੁਨੀਆ ਦੀਆਂ ਖ਼ਾਹਸ਼ਾਂ ਤੋਂ ਬੇਪਰਵਾਹ ਹੋ ਜਾਂਦਾ ਹੈ, ਉਹ ਅਮਰ ਹੋ ਜਾਂਦਾ ਹੈ । ਭਾਵ, ਸਰੀਰਕ ਮੌਤ ਦਾ ਉਸ ਨੂੰ ਕੋਈ ਡਰ ਨਹੀ ਰਹਿੰਦਾ :
ਜਿਹ ਮਰਨੈ ਸਭੁ ਜਗਤੁ ਤਰਾਸਿਆ ।।
ਸੋ ਮਰਨਾ ਗੁਰ ਸਬਦਿ ਪ੍ਰਗਾਸਿਆ ।।1।।
ਅਬ ਕੈਸੇ ਮਰਉ, ਮਰਨਿ ਮਨੁ ਮਾਨਿਆ ।।
ਮਰਿ ਮਰਿ ਜਾਤੇ, ਜਿਨ ਰਾਮੁ ਨ ਜਾਨਿਆ ।।1।। ਰਹਾਉ ।।
ਮਰਨੋ ਮਰਨੁ ਕਹੈ ਸਭੁ ਕੋਈ ।।
ਸਹਜੇ ਮਰੈ, ਅਮਰੁ ਹੋਇ ਸੋਈ ।।2।।
ਕਹੁ ਕਬੀਰ ਮਨਿ ਭਇਆ ਅਨੰਦਾ ।।
ਗਇਆ ਭਰਮੁ, ਰਹਿਆ ਪਰਮਾਨੰਦਾ ।।3।। {ਗੁ.ਗ੍ਰੰ. ਪੰਨਾ 327}
ਗੁਰਮਤੀ ਅਧਿਆਤਮਕਵਾਦ ਵਿੱਚ ਪ੍ਰਭੂ ਮਿਲਾਪ ਦੀ ਇਹ ਸਭ ਤੋਂ ਸਰਬੋਤਮ ਕਾਲ ਰਹਿਤ ਅਵਸਥਾ ਹੈ, ਜਿਥੇ ਮਨੁੱਖੀ ਮਨ ਹਮੇਸ਼ਾ ਪਰਮ ਅਨੰਦ ਵਿੱਚ ਰਹਿੰਦਾ ਹੈ । ਪੂਰਨ ਖਿੜਾਉ ਵਿੱਚ ਰਹਿੰਦਾ ਹੈ । ਜਿਥੇ ਕਾਲ ਰੂਪ ਸਰੀਰਕ ਮੌਤ ਦਾ ਸਹਮ ਆਤਮਕ ਮੌਤ ਦਾ ਕਾਰਨ ਨਹੀ ਬਣਦਾ । ਜਿਥੇ ਕਾਲ-ਦੂਤ ਬੁਢੇਪੇ ਦਾ ਅਸਰ ਨਹੀ ਹੁੰਦਾ । ਭਾਵ, ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ । ਜਿੱਥੇ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ । ਕਿਉਂਕਿ, ਗੁਰੂ ਕਿਰਪਾ ਦੁਆਰਾ ਮੂਲ ਰੂਪ ਪ੍ਰਭੂ ਨਾਲ ਸਾਂਝ ਬਣਨ ਸਦਕਾ ਸੋਝੀ ਹੋ ਗਈ ਹੁੰਦੀ ਹੈ ਕਿ ਨਾ ਕੁਝ ਜੰਮਦਾ ਹੈ ਅਤੇ ਨਾ ਕੁਝ ਮਰਦਾ ਹੈ, ਇਹ ਜਨਮ ਮਰਣ ਦਾ ਖੇਲ ਤਾਂ ਪ੍ਰਭੂ ਆਪ ਹੀ ਖੇਲ ਰਿਹਾ ਹੈ :
ਨਹ ਕਿਛੁ ਜਨਮੈ ਨਹ ਕਿਛੁ ਮਰੈ ।। ਆਪਨ ਚਲਿਤੁ ਆਪ ਹੀ ਕਰੈ ।। {ਗੁ.ਗ੍ਰੰ.ਪੰ.281}
ਜਦੋਂ, ਗੁਰੂ ਅਰਜਨ ਸਾਹਿਬ ਜੀ ਫ਼ਰਮਾਉਂਦੇ ਹਨ ‘ਨਾਨਕ, ਬਧਾ ਘਰੁ ਤਹਾਂ, ਜਿਥੈ ਮਿਰਤੁ ਨ ਜਨਮੁ ਜਰਾ‘ ।। {ਅਰਥ: ਹੇ ਨਾਨਕ ! ਉਸ ਮਨੁੱਖ ਨੇ ਆਪਣਾ ਪੱਕਾ ਟਿਕਾਣਾ ਉਸ ਥਾਂ ਬਣਾ ਲਿਆ, ਜਿਥੇ ਆਤਮਕ ਮੌਤ ਨਹੀਂ; ਜਿੱਥੇ ਜਨਮ ਮਰਨ ਦਾ ਗੇੜ ਨਹੀਂ; ਜਿਥੇ ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ ।}(ਪੰ.44) ਅਤੇ ਭਗਤ ਕਬੀਰ ਸਾਹਿਬ ਜੀ ਫ਼ਰਮਾਉਂਦੇ ਹਨ 

‘ਪਵਨਪਤਿ ਉਨਮਨਿ ਰਹਨੁ ਖਰਾ ।। ਨਹੀ ਮਿਰਤੁ ਨ ਜਨਮੁ ਜਰਾ‘ ।। 

{ਅਰਥ: ਪਵਨ ਵਾਂਗ ਚਲਾਏਮਾਨ ਰਹਿਣ ਵਾਲੇ ਮਨ ਦੇ ਮਾਲਕ ਜੀਵਾਤਮਾ (ਪਵਨਪਤਿ) ਦਾ ਪੂਰਨ ਖਿੜਾਉ (ਉਨਮਨਿ) ਵਿਚ ਟਿਕੇ ਰਹਿਣਾ ਹੀ ਸਭ ਤੋਂ ਸ੍ਰੇਸ਼ਟ ਆਤਮਕ ਅਵਸਥਾ ਹੈ, ਇਸ ਅਵਸਥਾ ਨੂੰ ਜਨਮ ਮਰਨ ਤੇ ਬੁਢੇਪਾ(ਜਰਾ) ਪੋਹ ਨਹੀਂ ਸਕਦੇ ।} (972) ਤਾਂ ਉਹ ਅਜਿਹੇ ਬਚਨਾਂ ਦੁਆਰਾ ਆਪਣੇ ਅੰਦਰ ਘਟੀ ਪ੍ਰਭੂ ਮਿਲਾਪ ਵਾਲੀ ਉਪਰੋਕਤ ਅਕਾਲੀ ਅਵਸਥਾ ਦਾ ਹੀ ਪ੍ਰਕਾਸ਼ ਕਰ ਰਹੇ ਹੁੰਦੇ ਹਨ । 


ਇਸੇ ਲਈ ਭਗਤ ਜੀ ਆਖਿਆ ਹੈ ਕਿ ਜੋ ਬੰਦੇ ਪ੍ਰਭੂ ਦੀ ਭਗਤੀ ਕਰਦੇ ਹਨ ਤੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਦੀ ਗੱਲ ਸਾਰੇ ਜਹਾਨ ਨਾਲੋਂ ਨਿਰਾਲੀ ਹੈ । ਉਹ ਨਾਹ ਜੰਮਦੇ ਹਨ ਨਾਹ ਮਰਦੇ ਹਨ । ਭਾਵ, ਉਹ ਕਾਲ ਦੀ ਮਾਰ ਤੋਂ ਉਚੇਰੇ ਹੋ ਜਾਂਦੇ ਹਨ । ਉਨ੍ਹਾਂ ਅੰਦਰੋਂ ਮ੍ਰਿਤੂ ਦਾ ਭੈ ਬਿਨਸ ਜਾਂਦਾ ਹੈ । ਕਿਉਂਕਿ, ਉਹ ਸਦਾ ਉਸ ਪਰਮਾਤਮਾ ਦੇ ਸੰਗ ਵਸਦੇ ਹਨ, ਜਿਹੜਾ ‘ਅਕਾਲ ਮੂਰਤਿ‘ ਹੈ । ਜਿਸ ਦੀ ਹਸਤੀ ਕਾਲ ਰਹਿਤ ਹੈ ।


ਹਰਿ ਕੇ ਸੇਵਕ ਜੋ ਹਰਿ ਭਾਏ, ਤਿਨ੍‍ ਕੀ ਕਥਾ ਨਿਰਾਰੀ ਰੇ ।।
ਆਵਹਿ ਨ ਜਾਹਿ, ਨ ਕਬਹੂ ਮਰਤੇ, ਪਾਰਬ੍ਰਹਮ ਸੰਗਾਰੀ ਰੇ ।। {ਗੁ.ਗ੍ਰੰ.ਪੰਨਾ 855}


ਗੁਰਬਾਣੀ ਦੇ ਮੁੱਢਲੇ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਰਚਨਾਵਾਂ ਵਿੱਚ ਗੁਰਬਾਣੀ ਦੁਆਰਾ ਪ੍ਰਗਟਾਏ ‘ਅਕਾਲਮੂਰਤਿ‘ ਦੇ ਉਪਰੋਕਤ ਸੱਚ ਦਾ ਉਲੇਖ ਕੀਤਾ ਹੈ । ਉਨ੍ਹਾਂ ਨੇ ਕਬਿਤ ਸਵਈਆਂ ਵਿੱਚ, ਜਿਥੇ, ਇਹ ਲਿਖਿਆ ਹੈ ਕਿ ‘ਗੁਰਮਤਿ ਸਤਿ ਕਰਿ ਕਾਲਕੂਟ ਅੰਮ੍ਰਿਤ ਹੁਇ, ਕਾਲ ਮੈ ਅਕਾਲ ਭਏ ਅਸਥਿਰ ਕੰਧ ਹੈ‘ । (27-3) ਜਿਸ ਦਾ ਅਰਥ ਹੈ; ਗੁਰੂ ਗਿਆਨ ਨੂੰ ਦ੍ਰਿੜ ਕਰਕੇ ਕਮਾਉਣ ਵਾਲੇ, ਜ਼ਹਿਰ ਸਮਾਨ ਮਾਇਆ ਗ੍ਰਸੇ ਜੀਵਾਂ ਤੋਂ ਅੰਮ੍ਰਿਤ ਵਰਗੇ ਆਤਮਸੁਖ ਮਾਨਣਹਾਰੇ ਹੋ ਜਾਂਦੇ ਹਨ । ਉਹ ਕਾਲ-ਚਕਰ ਤੋਂ ਨਿਰਲੇਪ ਹੋ ਜਾਂਦੇ ਹਨ ( ਭਾਵ, ਉਨ੍ਹਾਂ ਨੂੰ ਮੌਤ ਦਾ ਡਰ ਨਹੀ ਸਤਾਂਦਾ), ਅਤੇ ਉਨ੍ਹਾਂ ਦਾ ਸਰੀਰ ਅਚੱਲ, ਭਾਵ ਪ੍ਰਭੂ ਧਿਆਨ ਵਿੱਚ ਨਿਮਗਨ ਹੋ ਜਾਂਦਾ ਹੈ । ਉਥੇ, ਇਹ ਵੀ ਲਿਖਿਆ ਹੈ ਕਿ 

‘ਜਪਤ ਅਕਾਲ ਕਾਲ ਕੰਟਕ ਕਲੇਸ ਨਾਸੇ, ਨਿਰਭੈ ਭਜਨ ਭ੍ਰਮ ਭੈ ਦਲ ਭਜਾਏ ਹੈ‘ । (408-4)


  ਜਿਸ ਦਾ ਅਰਥ ਹੈ; ਕਾਲ-ਰਹਿਤ ਅਬਿਨਾਸ਼ੀ ਵਾਹਿਗੁਰੂ ਨੂੰ ਜਪਣ ਨਾਲ ਦੁਖਦਾਈ ਕਾਲ ਦੇ ਦੁਖ-ਕਲੇਸ਼ ਨਸ ਜਾਂਦੇ ਹਨ ਅਤੇ ਭੈ ਰਹਿਤ ਵਾਹਿਗੁਰੂ ਦੇ ਭਜਨ ਨਾਲ ਭੈ-ਭਰਮਾਂ ਦੇ ਸਮੂਹ ਭਜ ਜਾਂਦੇ ਹਨ 


http://www.facebook.com/sanumaanpunjabihonda2
http://www.facebook.com/groups/sanumannpunjabihonda/


Post Comment

Monday, May 7, 2012

Hukamnama Sri Harmandir Sahib Ji FULL (WITH PUNJABI & ENGLISH) 8 ਮਈ 2012


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ

ਅੱਜ ਦਾ ਮੁੱਖਵਾਕ 8.5.2012, ਮੰਗਲਵਾਰ , ੨੬ ਵੈਸਾਖ (ਸੰਮਤ ੫੪੪ ਨਾਨਕਸ਼ਾਹੀ)

ਸੋਰਠਿ ਮਹਲਾ ੯ ॥
ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥
ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥
ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥ ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥
ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥ ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥
(ਅੰਗ ੬੩੪)

ਪੰਜਾਬੀ ਵਿਚ ਵਿਆਖਿਆ :-

ਹੇ ਮਿੱਤਰ! (ਆਪਣੇ) ਮਨ ਵਿਚ (ਇਹ ਗੱਲ) ਪੱਕੀ ਕਰ ਕੇ ਸਮਝ ਲੈ, (ਕਿ) ਸਾਰਾ ਸੰਸਾਰ ਆਪਣੇ ਸੁਖ ਨਾਲ ਹੀ ਬੱਝਾ ਹੋਇਆ ਹੈ। ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ (ਬਣਦਾ)।੧।ਰਹਾਉ।
ਹੇ ਮਿੱਤਰ! (ਜਦੋਂ ਮਨੁੱਖ)! ਸੁਖ ਵਿਚ (ਹੁੰਦਾ ਹੈ, ਤਦੋਂ) ਕਈ ਯਾਰ ਦੋਸਤ ਮਿਲ ਕੇ (ਉਸ ਪਾਸ) ਬੈਠਦੇ ਹਨ, ਤੇ, (ਉਸ ਨੂੰ) ਚੌਹੀਂ ਪਾਸੀਂ ਘੇਰੀ ਰੱਖਦੇ ਹਨ। (ਪਰ ਜਦੋਂ ਉਸ ਨੂੰ ਕੋਈ) ਮੁਸੀਬਤ ਪੈਂਦੀ ਹੈ, ਸਾਰੇ ਹੀ ਸਾਥ ਛੱਡ ਜਾਂਦੇ ਹਨ, (ਫਿਰ) ਕੋਈ ਭੀ(ਉਸ ਦੇ) ਨੇੜੇ ਨਹੀਂ ਢੁਕਦਾ।੧।
ਹੇ ਮਿੱਤਰ! ਘਰ ਦੀ ਇਸਤ੍ਰੀ (ਭੀ), ਜਿਸ ਨਾਲ ਬੜਾ ਪਿਆਰ ਹੁੰਦਾ ਹੈ, ਜੇਹੜੀ ਸਦਾ (ਖਸਮ ਦੇ) ਨਾਲ ਲੱਗੀ ਰਹਿੰਦੀ ਹੈ, ਜਿਸ ਹੀ ਵੇਲੇ (ਪਤੀ ਦਾ) ਜੀਵਾਤਮਾ ਇਸ ਸਰੀਰ ਨੂੰ ਛੱਡ ਦੇਂਦਾ ਹੈ, (ਇਸਤ੍ਰੀ ਉਸ ਤੋਂ ਇਹ ਆਖ ਕੇ) ਪਰੇ ਹਟ ਜਾਂਦੀ ਹੈ ਕਿ ਇਹ ਮਰ ਚੁਕਾ ਹੈ ਮਰ ਚੁਕਾ ਹੈ।੨।
ਹੇ ਨਾਨਕ! (ਆਖ-ਹੇ ਮਿੱਤਰ! ਦੁਨੀਆ ਦਾ) ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ (ਮਨੁੱਖ ਨੇ) ਪਿਆਰ ਪਾਇਆ ਹੋਇਆ ਹੈ। (ਪਰ, ਹੇ ਮਿੱਤਰ! ਅਖ਼ੀਰਲੇ ਸਮੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ (ਮਨੁੱਖ ਦੀ) ਮਦਦ ਨਹੀਂ ਕਰ ਸਕਦਾ।੩।੧੨।੧੩੯।

ENGLISH TRANSLATION :-

 SORATH, NINTH MEHL:
O dearfriend, know this in your mind. The world is entangled in its own pleasures; no one is for anyone else. || 1 || Pause ||
Ingood times, many come and sit together, surrounding you on all four sides. But when hard times come, they all leave, and noone comes near you. || 1 ||
Your wife, whom you love so much, and who has remained ever attached to you, runs awaycrying, Ghost! Ghost!, as soon as the swan-soul leaves this body. || 2 ||
This is the way they act those whom we love somuch. At the very last moment, O Nanak, no one is any use at all, except the Dear Lord. || 3 || 12 || 139 ||

WAHEGURU JI KA KHALSA
WAHEGURU JI KI FATEH JI



Post Comment

ਪੀਚੋ- ਬੱਕਰੀ

ਪੀਚੋ- ਬੱਕਰੀ
ਮਾਂ ਵਿਹੜੇ ਜੁੜੀਆਂ


ਪੀਚੋ-ਬੱਕਰੀ


ਖੇਡਣ ਕੁੜੀਆਂ

ਪੰਜਾਬ ਦੀਆਂ ਪੁਰਾਤਨ ਖੇਡਾਂ ‘ਚ ਕੁੜੀਆਂ ਦੀ ਇਹ ਹਰਮਨ ਪਿਆਰੀ ਖੇਡ ਸੀ। ਇਹ ਖੇਡ ਕਈ ਨਾਵਾਂ ਨਾਲ਼ ਜਾਣੀ ਜਾਂਦੀ ਸੀ। ਕਿਸੇ ਇਲਾਕੇ ‘ਚ ਪੀਚੋ ਬੱਕਰੀ, ਕਿਤੇ ਡੀਟੀ ਪਾੜਾ,ਸਮੁੰਦਰ ਪੱਟੜਾ, ਜਾਂ ਫਿਰ ਕਿਤੇ ਸਟਾਪੂ ਕਿਹਾ ਜਾਂਦਾ।


ਅਕਸਰ  ਕੁੜੀਆਂ ਦਾ ਖੇਡ ਮੈਦਾਨ ਕਿਸੇ ਨਾ ਕਿਸੇ ਕੁੜੀ ਦੇ ਘਰ ਦਾ ਵਿਹੜਾ ਹੀ ਹੁੰਦਾ।ਇਹ ਖੇਡ ਐਵੇਂ  ਅਟੇ ਸਟੇ ਨਹੀਂ ਖੇਡੀ ਜਾਂਦੀ ਸੀ। ਇਸ  ਵਿੱਚ ਵੀ ਨਿਸਚਿਤ ਨਿਯਮਾਂ ਦੀ ਪਾਲਣਾ ਹੁੰਦੀ ।


ਜ਼ਮੀਨ ਉੱਤੇ ਵਾਹੇ ਗਏ ਭਿੰਨ-ਭਿੰਨ ਪ੍ਰਕਾਰ ਦੇ ਆਕਾਰਾਂ ਵਿੱਚ ਖੇਡੀ ਜਾਂਦੀ  ਸੀ ਇਹ ਖੇਡ । ਵੱਡੇ ਚੌਰਸ ਖਾਨੇ ਨੂੰ ਇਕੋ ਜਿਹੇ ਅੱਠ ਜਾਂ ਦਸ ਭਾਗਾਂ ‘ਚ ਵੰਡ ਕੇ ਪਾੜਾ ਵਾਹ ਲੈਣਾ। ਡੀਟੀ(ਠੀਕਰੀ) ਟੁੱਟੇ ਘੜੇ ਦੀ ਠੀਕਰ ਦੀ ਬਣਾਈ ਜਾਂਦੀ।


ਸਭ ਤੋਂ ਪਹਿਲਾਂ ਇੱਕ-ਦੂਜੇ ਦਾ ਹੱਥ ਫੜ ਪੁੱਗਦੇ। ਕਈ ਵਾਰ ਮਿੱਕਣ ਲਈ


” ਈਂਗਣ-ਮੀਂਗਣ….” ਕਹਿੰਦੇ।

ਈਂਗਣ-ਮੀਂਗਣ ਤਲੀ ਤਲੀਂਗਣ


ਤਾਰਾ ਮੀਰਾ ਡੱਕਰਾ


ਗੁੜ ਖਾਵਾਂ ਵੇਲ ਵਧਾਵਾਂ ਮੂਲੀ ਪੱਤਰਾ


ਪੱਤਾਂ ਵਾਲ਼ੇ ਘੋੜੇ ਆਏ


ਹੱਥ ਕਤਾੜੀ, ਪੈਰ ਕਤਾੜੀ


ਨਿਕਣ ਵਾਲਿ਼ਆ ਤੇਰੀ ਵਾਰੀ

ਖੇਡਣ ਲਈ ਡੀਟੀ ਨੂੰ ਪਹਿਲੇ ਖਾਨੇ ‘ਚ ਸੁਟਿਆ ਜਾਂਦਾ। ਫਿਰ ਇੱਕ ਪੈਰ ਨਾਲ਼ ਠੋਕਰ ਮਾਰ ਕੇ ਪੂਰੇ ਪਾੜੇ ‘ਚੋਂ ਪਾਰ ਲੰਘਾਇਆ ਜਾਂਦਾ। ਮੁੜ ਤੋਂ ਡੀਟੀ ਦੂਜੇ ਖਾਨੇ ‘ਚ ਸੁੱਟੀ ਜਾਂਦੀ। ਇਸ ਤਰਾਂ ਸਾਰੇ ਖਾਨਿਆਂ ‘ਚ ਵਾਰੋ-ਵਾਰੀ ਡੀਟੀ ਸੁੱਟ ਅਖੀਰ ‘ਚ ਖਾਨਾ ਡੁੱਕਣ ਦੀ ਵਾਰੀ ਆਉਂਦੀ।ਡੁੱਕੇ ਖਾਨੇ ਵਿੱਚ ਖਿਡਾਰੀ ਖੇਡ ਸਮੇਂ ਆਵਦੇ ਦੋਨੋਂ ਪੈਰ ਟਿਕਾ ਸਕਦਾ ਸੀ ( ਬਿੰਦ ਦਮ ਲੈਣ ਲਈ) । ਪਰ ਇੱਕ ਖਿਡਾਰੀ ਵਲੋਂ ਡੁੱਕੇ ਖਾਨੇ ਨੂੰ ਦੂਜੇ ਖਿਡਾਰੀ ਨੂੰ ਛਾਲ਼ ਮਾਰ ਟੱਪ ਕੇ ਪਾਰ ਕਰਨਾ ਪੈਂਦਾ। ਜੇ ਖੇਡਦਿਆਂ ਡੀਟੀ ਵਾਹੀ ਲਕੀਰ ‘ਤੇ ਟਿਕ ਜਾਣੀ ਤਾਂ ਮਿੱਤ ( ਵਾਰੀ) ਦੂਜੇ ਖਿਡਾਰੀ ਦੀ ਆ ਜਾਣੀ।


ਹਰਦੀਪ ਕੌਰ ਸੰਧੂ


Post Comment

Sunday, May 6, 2012

Hukamnama Sri Harmandir Sahib Ji FULL (WITH PUNJABI & ENGLISH) 07-05-2012



ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ

ਅੱਜ ਦਾ ਮੁੱਖਵਾਕ 7.5.2012, ਸੌਮਵਾਰ , ੨੫ ਵੈਸਾਖ (ਸੰਮਤ ੫੪੪ ਨਾਨਕਸ਼ਾਹੀ)

ਸੂਹੀ ਮਹਲਾ ੫ ॥
ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥ ਰਸਨਾ ਜਾਪੁ ਜਪਉ ਬਨਵਾਰੀ ॥੧॥
ਸਫਲ ਮੂਰਤਿ ਦਰਸਨ ਬਲਿਹਾਰੀ ॥ ਚਰਣ ਕਮਲ ਮਨ ਪ੍ਰਾਣ ਅਧਾਰੀ ॥੧॥ ਰਹਾਉ ॥
ਸਾਧਸੰਗਿ ਜਨਮ ਮਰਣ ਨਿਵਾਰੀ ॥ ਅੰਮ੍ਰਿਤ ਕਥਾ ਸੁਣਿ ਕਰਨ ਅਧਾਰੀ ॥੨॥
ਕਾਮ ਕ੍ਰੋਧ ਲੋਭ ਮੋਹ ਤਜਾਰੀ ॥ ਦ੍ਰਿੜੁ ਨਾਮ ਦਾਨੁ ਇਸਨਾਨੁ ਸੁਚਾਰੀ ॥੩॥
ਕਹੁ ਨਾਨਕ ਇਹੁ ਤਤੁ ਬੀਚਾਰੀ ॥ ਰਾਮ ਨਾਮ ਜਪਿ ਪਾਰਿ ਉਤਾਰੀ ॥੪॥੧੨॥੧੮॥
(ਅੰਗ ੭੪੦)

ਪੰਜਾਬੀ ਵਿਚ ਵਿਆਖਿਆ :-

ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਦਾ ਹਾਂ, ਅਤੇ ਆਪਣੀ ਜੀਭ ਨਾਲ ਪਰਮਾਤਮਾ (ਦੇ ਨਾਮ) ਦਾ ਜਾਪ ਜਪਦਾ ਹਾਂ।੧।
ਹੇ ਭਾਈ! ਗੁਰੂ ਦੀ ਹਸਤੀ ਮਨੁੱਖਾ ਜੀਵਨ ਦਾ ਫਲ ਦੇਣ ਵਾਲੀ ਹੈ। ਮੈਂ (ਗੁਰੂ ਦੇ) ਦਰਸਨ ਤੋਂ ਸਦਕੇ ਜਾਂਦਾ ਹਾਂ। ਗੁਰੂ ਦੇ ਕੋਮਲ ਚਰਨਾਂ ਨੂੰ ਮੈਂ ਆਪਣੇ ਮਨ ਦਾ ਜਿੰਦ ਦਾ ਆਸਰਾ ਬਣਾਂਦਾ ਹਾਂ।੧। ਰਹਾਉ।
ਹੇ ਭਾਈ! ਗੁਰੂ ਦੀ ਸੰਗਤਿ ਵਿਚ (ਰਹਿ ਕੇ) ਮੈਂ ਜਨਮ ਮਰਨ ਦਾ ਗੇੜ ਮੁਕਾ ਲਿਆ ਹੈ, ਅਤੇ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਕੰਨਾਂ ਨਾਲ ਸੁਣ ਕੇ (ਇਸ ਨੂੰ ਮੈਂ ਆਪਣੇ ਜੀਵਨ ਦਾ) ਆਸਰਾ ਬਣਾ ਰਿਹਾ ਹਾਂ।੨।
ਹੇ ਭਾਈ! (ਗੁਰੂ ਦੀ ਬਰਕਤਿ ਨਾਲ) ਮੈਂ ਕਾਮ ਕ੍ਰੋਧ ਲੋਭ ਮੋਹ (ਆਦਿਕ) ਨੂੰ ਤਿਆਗਿਆ ਹੈ। ਹਿਰਦੇ ਵਿਚ ਪ੍ਰਭੂ-ਨਾਮ ਨੂੰ ਪੱਕਾ ਕਰ ਕੇ ਟਿਕਾਣਾ, ਦੂਜਿਆਂ ਦੀ ਸੇਵਾ ਕਰਨੀ, ਆਚਰਨ ਨੂੰ ਪਵਿਤ੍ਰ ਰੱਖਣਾ-ਇਹ ਮੈਂ ਚੰਗੀ ਜੀਵਨ-ਮਰਯਾਦਾ ਬਣਾ ਲਈ ਹੈ।੩।
ਹੇ ਨਾਨਕ! ਆਖ-(ਹੇ ਭਾਈ! ਤੂੰ ਭੀ) ਇਹ ਅਸਲੀਅਤ ਆਪਣੇ ਮਨ ਵਿਚ ਵਸਾ ਲੈ, ਅਤੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ ਕੇ (ਆਪਣੇ ਆਪ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ।੪।੧੨।੧੮।

ENGLISH TRANSLATION :-

SOOHEE, FIFTH MEHL:
Within my heart, I meditate on the Word of the Gurus Teachings. With my tongue, I chantthe Chant of the Lord. || 1 ||
The image of His vision is fruitful; I am a sacrifice to it. His Lotus Feet are the Support of themind, the Support of the very breath of life. || 1 || Pause ||
In the Saadh Sangat, the Company of the Holy, the cycle ofbirth and death is ended. To hear the Ambrosial Sermon is the support of my ears. || 2 ||
I have renounced sexual desire,anger, greed and emotional attachment. I have enshrined the Naam within myself, with charity, true cleansing and righteousconduct. || 3 || Says Nanak, I have contemplated this essence of reality; chanting the Name of the Lord, I am carried across.|| 4 || 12 || 18 ||

WAHEGURU JI KA KHALSA
WAHEGURU JI KI FATEH JI



Post Comment