ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, April 16, 2012

ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਪੰਜਾਬੀ ਜ਼ਬਾਨ



ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਦਸ ਕਰੋੜ ਪੰਜਾਬੀਆਂ ਵਿਚ ਪੰਜਾਬੀ ਜ਼ਬਾਨ ਨੂੰ ਬਚਾਉਣ ਲਈ ਅਜੇ ਕੋਈ ਲਹਿਰ ਪੈਦਾ ਨਹੀਂ ਹੋਈ

ਅਜਬ ਗੱਲ ਏ, ਕਲਾਸੀਕਲ ਦੌਰ ਦੀ ਭਰਪੂਰ ਜ਼ਬਾਨ ਪੰਜਾਬੀ, ਤਰੱਕੀ ਦੇ ਦੌਰ ਵਿਚ ਆ ਕੇ ਅਧੂਰੀ ਰਹਿ ਗਈ। ਇਸ ਪਛੜੇਪਨ ਦੇ ਕਾਰਨ ਬਹੁਤ ਸਾਰੇ ਨੇ। ਪਹਿਲਾ ਕਾਰਨ ਤਾਂ ਪੰਜਾਬ ਦੀ ਤਕਸੀਮ ਏ। ਦੂਜਾ, ਹਕੂਮਤਾਂ ਤੇ ਹੁਕਮਰਾਨਾਂ ਦਾ ਗ਼ੈਰ-ਜਮਹੂਰੀ ਤੇ ਅਵਾਮੀ ਕਲਚਰ ਵਿਰੋਧੀ ਰਵੱਈਆ। ਆਮ ਪੰਜਾਬੀ ਸਿਆਸਤ-ਬਾਜ਼ਾਂ ਦੀ ਗੰਦੀ ਸਿਆਸਤ ਤੇ ਘਟੀਆਪਨ ਦਾ ਅਹਿਸਾਸ, ਅਵਾਮ ਨੂੰ ਬੇਅਖ਼ਤਿਆਰ ਤੇ ਅਣਪੜ੍ਹ ਰੱਖਣ ਦੀ ਪਾਲਿਸੀ, ਪੰਜਾਬੀ ਬੰਦੇ ਦਾ ਕੰਪਲੈਕਸ ਕਿ ਉਹ ਆਪਣੀ ਪਛਾਣ ਪੰਜਾਬ ਤੋਂ ਕਿਤੇ ਬਾਹਰ ਲੱਭਦਾ, ਕਦੇ ਮੱਕੇ-ਮਦੀਨੇ ਜਾਂਦਾ, ਕਦੀ ਦਿੱਲੀ, ਬੁਖ਼ਾਰੇ, ਕਦੇ ਅਮਰੀਕਾ, ਕੈਨੇਡਾ। ਉਹ ਤੇ ਗ਼ਨੀਮਤ ਏ, ਸਿੱਖ ਮਜ਼੍ਹਬ ਦਾ ਜੋੜ ਪੰਜਾਬ ਨਾਲ ਜੁੜਦਾ ਏ, ਗੁਰੂ ਗ੍ਰੰਥ ਸਾਹਿਬ ਪੰਜਾਬੀ ਵਿਚ ਏ। ਨਹੀਂ ਤਾਂ ਅੱਜ ਪੰਜਾਬੀ ਕਿਤੇ ਨਾ ਲੱਭਦੀ।

ਵੱਡੇ ਤੇ ਅਸਲੀ ਪੰਜਾਬ ਵਿਚ ਹੀਰ ਲਿਖੀ ਗਈ। ਗ੍ਰੰਥ ਸੰਪਾਦਿਤ ਹੋਇਆ ਪਰ ਅੱਜ ਦੀ ਹਾਲਤ : ਮੁਲਕ ਦੀ 62 ਫੀਸਦੀ ਆਬਾਦੀ ਪੰਜਾਬੀ ਪਰ ਪੰਜਾਬੀ ਸਕੂਲ ਇਕ ਵੀ ਨਹੀਂ। ਪੰਜਾਬੀ ਬੋਲੀ ਨਾ ਤਾਲੀਮ ਵਿਚ ਤੇ ਨਾ ਦਫ਼ਤਰ ਵਿਚ। ਸ਼ਹਿਰੀ ਆਬਾਦੀ ਅੰਗਰੇਜ਼ੀ, ਉਰਦੂ ਬੋਲਦੀ, ਪੰਜਾਬੀ ਨੂੰ ਦਿਹਾਤੀ (ਪੇਂਡੂ) ਬੋਲੀ ਸਮਝਦੀ ਏ। ਬਾਬੂ-ਸ਼ਾਹੀ ਤਬਕਾ ਉਰਦੂ ਲਿਖਦਾ-ਪੜ੍ਹਦਾ ਏ। 21ਵੀਂ ਸਦੀ ਦੇ ਜਮਹੂਰੀ ਹੱਕ ਤੇ ਤਰੱਕੀ ਦੇ ਰਸਤੇ ਪੰਜਾਬੀ ਅਵਾਮ ਤੇ ਜ਼ਬਾਨ ਵਾਸਤੇ ਬੰਦ ਹੋ ਚੁੱਕੇ ਨੇ। ਅੱਜ ਹਾਲਤ ਇਹ ਹੈ ਕਿ ਇਸ ਸ਼ਾਨਦਾਰ ਪਿਛੋਕੜ ਤੇ ਖਿਲਾਰ ਰੱਖਣ ਵਾਲੀ ਜ਼ਬਾਨ ਦਾ ਨਾਂਅ ਉਨ੍ਹਾਂ ਜ਼ਬਾਨਾਂ ਦੇ ਨਾਲ ਲਿਖ ਦਿੱਤਾ ਗਿਆ ਏ, ਜਿਹੜੀਆਂ ਫ਼ਨਾਹ ਦੇ ਖ਼ਤਰੇ ਵਿਚ ਆ ਚੁੱਕੀਆਂ ਨੇ। ਹੋਰਾਂ ਤੋਂ ਇਲਾਵਾ ਡਾ: ਡੈਨਿਸ ਐਲ. ਮੈਲੋਨ, ਜੋ ਇਕ ਅੰਤਰਰਾਸ਼ਟਰੀ ਪੜ੍ਹਤਾ ਸਲਾਹਕਾਰ ਹੈ, ਨੇ ਦੁਨੀਆ ਦੀਆਂ ਜਿਨ੍ਹਾਂ ਜ਼ਬਾਨਾਂ ’ਤੇ ਨਿਸ਼ਾਨ ਲਾਇਆ ਏ, ਜਿਹੜੀਆਂ ਫਨਾਹ ਹੋਣ ਵਾਲੀਆਂ ਨੇ, ਉਨ੍ਹਾਂ ਵਿਚ ਪੰਜਾਬੀ ਵੀ ਏ। ਇਨ੍ਹਾਂ ਬੋਲੀਆਂ ਦੇ ਖ਼ਤਮ ਹੋਣ ਦੇ ਕਈ ਕਾਰਨ ਨੇ। ਇਕ ਤਾਂ ਖੇਤ ਨੂੰ ਵਾੜ ਖਾ ਜਾਣ ਵਾਲੀ ਗੱਲ ਏ। ਦੂਜਾ ਪੜ੍ਹਤਾ (ਲ਼ਟਿੲਰੳਚੇ) ਦੀ ਤਾਕਤ ਦਾ ਘਟ ਜਾਣਾ। ਤੀਜਾ, ਨਵੀਂ ਲੱਫ਼ਾਜ਼ੀ ਸ਼ਬਦਾਵਲੀ ਦਾ ਪੈਦਾ ਨਾ ਹੋਣਾ।
ਅਫਸੋਸ ਦੀ ਗੱਲ ਏ, ਇਨ੍ਹਾਂ ਜ਼ਬਾਨਾਂ ਵਿਚ ਪੰਜਾਬੀ ਦਾ ਨਾਂਅ ਵੀ ਏ। ਪਾਕਿਸਤਾਨ ਵਾਲੇ ਪੰਜਾਬ ਵਿਚ ਜ਼ਬਾਨ ਦੀ ਮੌਤ ਹੋ ਰਹੀ ਏ। ਬੂਟਾ ਉਤੋਂ ਸੁੱਕ ਜਾਵੇ ਤਾਂ ਜੜ੍ਹ ਵੀ ਸੁੱਕ ਜਾਂਦੀ ਏ। ਅਗਲੀਆਂ ਨਹੀਂ, ਅੱਜ ਦੀਆਂ ਨਸਲਾਂ ਨੂੰ ਪੰਜਾਬੀ ਨਹੀਂ ਆਉਂਦੀ ਤਾਂ ਉਹ ਪਿਛਲੇ ਕਲਾਸਿਕਸ ਕਿਸ ਤਰ੍ਹਾਂ ਪੜ੍ਹਨਗੇ। ਵਾਰਿਸ ਨੇ ਲਾਵਾਰਸ ਹੋਣਾ ਈ ਹੋਣਾ ਏ। ਹਾਂ, ਪਰ ਕੁਝ ਆਸ ਚੜ੍ਹਦੇ ਪੰਜਾਬ ਦੇ ਤਾਲੀਮੀ ਅਦਾਰਿਆਂ ਵੱਲੋਂ ਬਣਦੀ ਏ ਪਰ ਇਥੇ ਵੀ ਸਭ ਕੁਝ ਠੀਕ ਨਹੀਂ। ਨਵੀਂ ਨਸਲ ਜੋ ਪੰਜਾਬੀ ਲਿਖ-ਪੜ੍ਹ ਰਹੀ ਏ, ਉਹ ਪੁਰਾਣੇ ਪੰਜਾਬੀ ਸੱਭਿਆਚਾਰ ਦੀ ਖੁਸ਼ਬੋ ਤੋਂ ਖਾਲੀ ਏ।
ਸਾਇੰਸ ਅਤੇ ਟੈਕਨਾਲੋਜੀ ਦੇ ਖੇਤਰਾਂ ਵਿਚ ਏਸ਼ੀਆ ਦੀਆਂ ਸਾਰੀਆਂ ਜ਼ਬਾਨਾਂ ਪਿੱਛੇ ਰਹਿ ਗਈਆਂ ਨੇ। ਪੰਜਾਬੀ ਤਾਂ ਬਿਲਕੁਲ ਈ, ਕਿਉਂ ਜੋ ਸਾਇੰਸ, ਟੈਕਨਾਲੋਜੀ, ਜ਼ਮੀਨੀ, ਖਲਾਈ ਤੇ ਸਮੁੰਦਰੀ ਜੋ ਵੀ ਜਿਸ ਮੁਲਕ ਵਿਚ ਤਰੱਕੀ ਕਰਦੀ ਏ, ਉਸੇ ਇਲਾਕੇ ਦੀ ਜ਼ਬਾਨ ਨੂੰ ਨਵੀਂ ਟਰਮੀਨਾਲੋਜੀ ਤੇ ਲੱਫ਼ਾਜ਼ੀ ਦਾ ਖਜ਼ਾਨਾ ਲੱਭਦਾ ਏ। ਅੱਜ ਯੂਰਪੀਅਨ ਜ਼ਬਾਨਾਂ ਅਮੀਰ ਨੇ। ਕੱਲ੍ਹ ਪੂਰਬੀ ਜ਼ਬਾਨਾਂ ਕੋਲ ਇਲਮ ਦੀ ਅਮੀਰੀ ਸੀ। ਇਸੇ ਕਰਕੇ ਅੱਜ ਏਸ਼ੀਆਈ ਮੁਲਕਾਂ ਵਿਚ ਅੰਗਰੇਜ਼ੀ ਸਿੱਖਣ ਦੀ ਜ਼ਰੂਰਤ ਵਧ ਰਹੀ ਏ। ਇਹ ਅਜੇ ਕੱਲ੍ਹ ਦੀ ਗੱਲ ਏ ਜਦੋਂ ਸੋਵੀਅਤ ਰੂਸ ਖਿਲਾਈ ਖੋਜ ਵਿਚ ਅੱਗੇ ਨਿਕਲ ਗਿਆ ਸੀ ਤਾਂ ਅਮਰੀਕੀਆਂ ਨੂੰ ਰੂਸੀ ਜ਼ਬਾਨ ਸਿੱਖਣ ਦੀ ਲੋੜ ਪੈ ਗਈ ਸੀ।
ਅਸਲ ਵਿਚ ਵੀਹਵੀਂ ਸਦੀ ਜ਼ਬਾਨਾਂ ਦੇ ਤਰੱਕੀ ਕਰਨ ਦੀ ਸਦੀ ਸੀ। ਇਹੋ ਸਦੀ ਜ਼ਵਾਲ (ਪਤਨ) ਦੀ ਸਦੀ ਵੀ ਰਹੀ। ਸਾਇੰਸ ਨਾਲ ਜੁੜੀ ਟਰਮੀਨਾਲੋਜੀ ਨੂੰ ਦੇਸੀ ਜ਼ਬਾਨਾਂ ਨੇ ਵੀ ਅਪਣਾਇਆ ਪਰ ਪੰਜਾਬੀ ਦਾ ਪਤਨ ਹੋਇਆ ਜਦ ਕਿ ਇੰਡੋ-ਪਾਕਿਸਤਾਨ ਦੀਆਂ ਹੋਰ ਜ਼ਬਾਨਾਂ ਨੇ ਤਰੱਕੀ ਕੀਤੀ। ਆਹਲਾ ਦਰਜੇ ਦਾ ਅਦਬ, ਆਹਲਾ ਦਰਜੇ ਦੀ ਪੜ੍ਹਾਈ, ਖੋਜ, ਟੈਕਨਾਲੋਜੀ ਦੇ ਸਾਂਚੇ ਬਣੇ। ਜ਼ਬਾਨ ਬਣਨ ਦਾ ਇਕ ਅਮਲ ਵੀ ਹੁੰਦਾ ਏ। ਮੈਂ ਉਸ ਅਮਲ ਨੂੰ ਕਿਧਰੇ ਹੋਰ ਨਹੀਂ, ਆਪਣੇ ਸੂਬਾ ਸਿੰਧ ਵਿਚ ਵੇਖਿਆ। ਸਿੰਧ ਲੈਂਗੂਏਜ਼ ਅਥਾਰਿਟੀ ਜਾਮ ਸ਼ੋਰੋ ਯੂਨੀਵਰਸਿਟੀ ਦੇ ਨਾਲ ਇਕ ਸ਼ਾਨਦਾਰ ਅਦਾਰਾ ਏ। ਸਿੰਧੀ ਜ਼ਬਾਨ ਵਿਚ ਉ¤ਚ ਪੱਧਰ ਦੀ ਖੋਜ, ਵਿੱਦਿਆ, ਨਵੇਂ ਇਲਮ ਤੇ ਅਦਬ ਦੀ ਸਿਰਜਨਾ ਵਾਸਤੇ ਸਾਂਚੇ ਬਣਾਏ ਜਾ ਰਹੇ ਨੇ। ਪਿਛਲੇ 40 ਕੁ ਸਾਲਾਂ ਤੋਂ ਕੰਮ ਕਰਦਾ ਉਹ ਅਦਾਰਾ ਜ਼ਮਾਨਤ ਏ ਕਿ ਸਿੰਧੀ ਬੋਲੀ ਜੀਵੇਗੀ, ਤਰੱਕੀ ਕਰੇਗੀ, ਭਾਵੇਂ ਉਰਦੂ ਬੋਲਣ ਵਾਲਿਆਂ ਦੀ ਆਬਾਦੀ ਬਹੁਤ ਵਧ ਗਈ ਹੈ। ਸ਼ਹਿਰਾਂ ਉ¤ਤੇ ਉਰਦੂ ਦਾ ਕਬਜ਼ਾ ਹੋ ਗਿਆ ਏ ਪਰ ਉਰਦੂ ਜਾਂ ਉਰਦੂ-ਭਾਸ਼ੀ ਲੋਕ ਕਿਸੇ ਤਰ੍ਹਾਂ ਵੀ ਸਿੰਧੀ ਨੂੰ ਢਾਹ ਨਹੀਂ ਸਕਦੇ ਜਦ ਕਿ ਵੱਡੇ ਪੰਜਾਬ ਦੀ ਪੰਜਾਬੀ ਦੋਵਾਂ ਪਾਸਿਆਂ ਤੋਂ ਮਾਰੀ ਗਈ। ਆਮ ਪੰਜਾਬੀਆਂ ਨੇ ਆਪਣੀ ਬੋਲੀ ਨੂੰ ਉਸੇ ਤਰ੍ਹਾਂ ਬੇਇੱਜ਼ਤ ਕੀਤਾ, ਜਿਸ ਤਰ੍ਹਾਂ ਵੰਡ ਵੇਲੇ ਪੰਜਾਬਣ ਨੂੰ ਕੀਤਾ ਗਿਆ ਸੀ। ਉਤੋਂ ਪੰਜਾਬੀ-ਵਿਰੋਧੀ ਹਕੂਮਤਾਂ ਨੇ ਢਾਹ ਲਾਈ। ਪੰਜਾਬੀ ਅਫਸਰਸ਼ਾਹੀ ਤੇ ਆਮ ਲਿਖਾਰੀ ਵੀ ਘਟੀਆਪਨ ਦੇ ਅਹਿਸਾਸ ਦਾ ਸ਼ਿਕਾਰ ਹਨ। ਅੱਜ ਤੋਂ ਨਹੀਂ, ਸਦਾ ਤੋਂ। ਇਕਬਾਲ ਤੋਂ ਲੈ ਕੇ ਫ਼ੈਜ਼ ਅਤੇ ਹਬੀਬ ਜਾਲਬ ਤਾਈਂ, ਇਧਰ ਅਫ਼ਸਾਨੇ ਵੱਲ ਕ੍ਰਿਸ਼ਨ ਚੰਦਰ ਤੋਂ ਲੈ ਕੇ ਮੰਟੋ ਤਾਈਂ, ਅਹਿਮਦ ਨਦੀਮ ਕਾਸਮੀ ਤੋਂ ਲੈ ਕੇ ਅਸ਼ਫ਼ਾਕ ਅਹਿਮਦ ਤੋੜੀ, ਉਰਦੂ ਹੀ ਲਿਖਦੇ ਰਹੇ। ਉਹਦੀ ਇਕ ਵਜ੍ਹਾ ਇਹ ਵੀ ਹੈ ਕਿ ਪੰਜਾਬੀ ਅਦਬ ਦੀ ਛਪਾਈ ਬੜੀ ਮਹਿੰਗੀ ਤੇ ਮੁਸ਼ਕਿਲ ਕੰਮ ਏ। ਉਤੋਂ ਪਾਠਕ ਵੀ ਕੋਈ ਨਹੀਂ। ਕਦਰ ਵੀ ਕੋਈ ਨਹੀਂ।
ਪੰਜਾਬੀ ਜ਼ਬਾਨ ਤੇ ਸੱਭਿਆਚਾਰ ਵਾਸਤੇ ਆਖਰੀ ਆਸ ਪਟਿਆਲਾ ਯੂਨੀਵਰਸਿਟੀ ਤੇ ਹੋਰ ਅਦਾਰੇ ਨੇ। ਪਿਛਲੇ ਪੰਜਾਹ ਵਰ੍ਹੇ ਦੁਨੀਆ ਦੀ ਤਰੱਕੀ ਇਕ ਰਿਕਾਰਡ ਏ। ਰਿਕਾਰਡ ’ਤੇ ਪੰਜਾਬੀ ਦਾ ਨਾਂਅ ਜੇ ਕਿਤੇ ਹੈ ਤਾਂ ਚੜ੍ਹਦੇ ਪੰਜਾਬ ਨੇ ਲਿਖਿਆ ਏ। ਇਥੇ ਤਾਲੀਮੀ ਅਦਾਰਿਆਂ ਵੀ ਕੰਮ ਕੀਤਾ, ਲਿਖਾਰੀਆਂ ਵੀ ਤੇ ਸਕਾਲਰਾਂ ਵੀ ਆਪਣਾ ਹਿੱਸਾ ਪਾਇਆ ਪਰ ਇਥੇ ਵੀ ਪੰਜਾਬੀ ਜ਼ਬਾਨ ਵਿਚ ਬਹੁਤ ਸਾਰਾ ਪ੍ਰਦੂਸ਼ਣ ਆ ਚੁੱਕਾ ਹੈ। ਪੰਜਾਬੀ ਆਬਾਦੀ ਘਟ ਰਹੀ ਹੈ। ਪਰਵਾਸੀਆਂ ਦੀ ਰਫ਼ਤਾਰ ਤੇਜ਼ ਏ। ਗ਼ੈਰ-ਪੰਜਾਬੀ ਆਬਾਦਕਾਰ ਤੇਜ਼ੀ ਨਾਲ ਪੰਜਾਬ ਆ ਰਹੇ ਨੇ। ਹੋ ਸਕਦਾ ਏ, ਕਿਸੇ ਦਿਨ ਪੰਜਾਬੀ ਬੋਲਣ ਵਾਲੇ ਬਹੁਤ ਥੋੜ੍ਹੇ ਰਹਿ ਜਾਣ। ਹਿੰਦੀ ਦਾ ਜ਼ੋਰ ਹੋਵੇ ਤੇ ਪੰਜਾਬੀ ਅਵਾਮ ਦੀ ਥਾਂ ਬਿਹਾਰੀ ਕੌਮ ਵੱਸ ਜਾਏ। ਪੰਜਾਬੀ ਬੋਲੀ ਸਿਰਫ਼ ਆਬ ਜ਼ਮ-ਜ਼ਮ ਜਾਂ ਗੰਗਾ-ਜਲੀ ਬਣ ਕੇ ਰਹਿ ਜਾਏ। ਗ਼ਲਤਫ਼ਹਿਮੀ ਜਾਂ ਖੁਸ਼ਫ਼ਹਿਮੀ, ਪੰਜਾਬੀ ਕੈਨੇਡਾ ਵਿਚ ਰਹੇਗੀ, ਨਿਊਜ਼ੀਲੈਂਡ ਤੇ ਇੰਗਲੈਂਡ ਵਿਚ ਤਰੱਕੀ ਕਰੇਗੀ। ਪੰਜਾਬੀ ਸ਼ੇਖਚਿਲੀ ਦੀਆਂ ਬੜ੍ਹਕਾਂ ਨੇ। ਨਾ ਸੁਣੋ ਤਾਂ ਚੰਗਾ ਏ। ਇਸੇ ਤਰ੍ਹਾਂ ਲਹਿੰਦੇ ਪੰਜਾਬ ਵਿਚ ਜਿਥੇ ਬੱਚਾ-ਬੱਚਾ ਉਰਦੂ ਬੋਲਦਾ, ਉਰਦੂ ਜਾਂ ਅੰਗਰੇਜ਼ੀ ਪੜ੍ਹਦਾ-ਲਿਖਦਾ ਏ ਪਰ ਮਸਖਰਾ ਕਹਿੰਦਾ ਦੋ-ਚਾਰ ਕਰ ਲਓ, ਦੋ-ਚਾਰ ਕਾਨਫ਼ੰਰਸਾਂ ਤੇ ਇਕ ਇਮਾਰਤ ਉ¤ਤੇ ਪੰਜਾਬੀ ਦੀ ਤਰੱਕੀ ਦਾ ਬੋਰਡ ਲਾ ਦਿਓ, ਸਭ ਠੀਕ ਹੋ ਜਾਏਗਾ। ਅਜਿਹੇ ਮਸਖਰਿਆਂ ਦੀਆਂ ਗੱਲਾਂ ਸੁਣ ਕੇ ਮੈਂ ਬਲੋਚਿਸਤਾਨ ਤੋਂ ਆਈ ਸਾਂ। ਪੰਜਾਬੀ ਬੋਲੀ ਵਿਚ ਅੱਠ-ਦਸ ਕਿਤਾਬਾਂ ਲਿਖ ਮਾਰੀਆਂ। ਅੱਜ ਉਹ ਕਿਤਾਬਾਂ ਚੜ੍ਹਦੇ ਪੰਜਾਬ ’ਚ ਪੜ੍ਹੀਆਂ ਜਾ ਰਹੀਆਂ ਨੇ। ਉਧਰ ਵੱਡੇ ਪੰਜਾਬ ਦੇ ਪੰਜਾਬੀ ਅਦਾਰੇ ਦੀ ਡੀ. ਜੀ. ਡਾਇਰੈਕਟਰ ਜਾਂ ਕਾਨਫ਼ਰੰਸ ਦੇ ਸਦਰ (ਪ੍ਰਧਾਨ) ਹੋਰੀਂ ਬਿਲਕੁਲ ਨਹੀਂ ਜਾਣਦੇ ਉਨ੍ਹਾਂ ਕਿਤਾਬਾਂ ਦੇ ਨਾਂਅ ਕੀ ਨੇ। ਫਿਰ ਵੀ ਕੁਝ ਸ਼ਹੀਦ ਹੈਗੇ ਨੇ ਜੋ ਆਪਣਾ ਲਹੂ ਸਿੰਜ ਕੇ ਪੰਜਾਬੀ ਕਿਤਾਬ ਛਪਵਾਉਂਦੇ ਨੇ।
ਇਸ ਤਰ੍ਹਾਂ ਕਿਉਂ ਹੋਇਆ? ਪਹਿਲੀ ਵਜ੍ਹਾ, ਜਮਹੂਰੀਅਤ ਦਾ ਨਾ ਹੋਣਾ। ਦੂਜੀ ਵਜ੍ਹਾ, ਪੰਜਾਬੀ ਦਾ ਹੀਣ-ਭਾਵ ਤੇ ਸ਼ਾਹ-ਪ੍ਰਸਤੀ। ਅਵਾਮ ਦੀ ਜ਼ਬਾਨ ਤੇ ਸੱਭਿਆਚਾਰ ਦੀ ਤਰੱਕੀ ਵਾਸਤੇ ਜਮਹੂਰੀ ਕਦਰਾਂ ਤੇ ਰੌਸ਼ਨ ਸਮਾਜ ਚਾਹੀਦਾ ਏ। ਆਪਣੀ ਤਾਰੀਖ਼ ਦੀ ਜਾਣਕਾਰੀ ਤੇ ¦ਮੀਆਂ ਜੜ੍ਹਾਂ ਨਾਲ ਜੋੜ ਤੇ ਮਾਣ ਚਾਹੀਦਾ ਏ।
ਆਖਰੀ ਤੇ ਜ਼ਰੂਰੀ ਗੱਲ-ਅਜੋਕੇ ਪੰਜਾਬੀ ਅਦਬ ਵਿਚ ਇਕ ਪਸਮਾਂਦਗੀ ਏ। ਨਵੇਂ ਪੰਜਾਬੀ ਤਜਰਬੇ ਨਾ ਹੋਣ ਦੇ ਬਰਾਬਰ ਨੇ। ਕਿਤੇ ਹਿੰਦੀ, ਕਿਤੇ ਅੰਗਰੇਜ਼ੀ, ਕਿਤੇ ਉਰਦੂ ਦੇ ਪਰਛਾਵੇਂ। ਅਦਬ ਲੋਕਾਂ ਤਾਈਂ ਨਹੀਂ ਪੁੱਜਾ ਤੇ ਅਵਾਮ ਦੀ ਰਸਾਈ ਅਦਬ ਤੋੜੀ ਨਹੀਂ ਹੋ ਸਕੀ। ਮੱਧ ਵਰਗ ਜਾਂ ਨਿਮਨ ਮੱਧ ਵਰਗ, ਤਾਕਤਵਰ ਤੇ ਤਾਜ਼ਾ ਅਦਬ ਪੈਦਾ ਈ ਨਹੀਂ ਕਰ ਸਕਿਆ। ਪਛੜੇ ਹੋਏ ਅਵਾਮ ਵੀ ਕੀ ਕਰ ਸਕਦੇ ਨੇ। ਇਕ ਬਹੁਤ ਖਾਸ ਗੱਲ ਧਿਆਨ ਦੇਣ ਵਾਲੀ, ਪੰਜਾਬੀ ਅਦੀਬ ਸਿਰਫ਼ ਮਸਲਿਆਂ ’ਤੇ ਲਿਖਦੇ ਨੇ ਪਰ ਮਸਲੇ ਪੈਦਾ ਕਰਨ ਵਾਲੇ ਕਾਰਨਾਂ ਬਾਰੇ ਨਹੀਂ ਲਿਖਦੇ। ਮਸਲੇ ਤੇ ਮਸਲੇ ਦੇ ਕਾਰਨਾਂ ਨੂੰ ਅਦਬ ਵਿਚ ਢਾਲ ਦੇਣਾ ਵੱਡੀ ਕਾਰੀਗਰੀ ਹੁੰਦੀ ਏ। ਮੱਧ ਵਰਗੀ ਅਦਬ ਵਿਚ ਹਕੂਮਤ-ਪ੍ਰਸਤੀ, ਮੌਕਾ-ਪ੍ਰਸਤੀ, ਮਜ਼੍ਹਬ-ਪ੍ਰਸਤੀ ਤੇ ਅੱਧੀ ਅੱਖ ਦਾ ਚਾਨਣ ਈ ਹੁੰਦਾ ਏ।
ਪੰਜਾਬੀ ਸਾਹਿਤ ਤੇ ਸ਼ਾਇਰੀ ਦੀ ਵੱਡੀ ਕਮਜ਼ੋਰੀ, ਉਹਦਾ ਓਪਰਾ ਅਤੇ ਇਕ-ਪਰਤੀ ਹੋਣਾ ਹੈ। ਇਹ ਗੱਲ ਉਰਦੂ, ਹਿੰਦੀ, ਸਾਹਿਤ ਵਿਚ ਵੀ ਆ ਚੁੱਕੀ ਏ। ਅਜਿਹਾ ਅਦਬ-ਧਾਰਾ ਪੜ੍ਹ ਕੇ ਜੀਵਨ ਦੀ ਦੂਜੀ ਪਰਤ ਨਹੀਂ ਖੁੱਲ੍ਹਦੀ। ਲਿਖਣ ਵਾਲਾ ਤਾਕਤਵਰ ਨਹੀਂ, ਲਾਚਾਰ ਲਗਦਾ ਏ। ਉਹਦੇ ਕੋਲ ਉ¤ਚੀ ਇਖ਼ਲਾਕੀ ਤਾਕਤ ਨਹੀਂ। ਉਹ ਜੱਦੋ-ਜਹਿਦ ਵਾਲੇ ਪਿੜ ਦਾ ਲੜਾਕਾ ਨਹੀਂ, ਕਿਸੇ ਪੁਰਾਣੇ ਮਜ਼ਾਰ ਦਾ ਮਜੌਰ ਜਿਹਾ ਬਣ ਜਾਂਦਾ ਏ, ਜਿਹਦੇ ਵਿਚ ਲਹਿੰਦੇ ਪੰਜਾਬ ਦਾ ਪੰਜਾਬੀ ਸ਼ਾਇਰ ਵਾਰਿਸ, ਬੁੱਲ੍ਹੇ ਦੀ ਕਬਰ ਦਾ ਮਜੌਰ ਹੋਣ ਤੇ ਰਾਜ਼ੀ ਏ। ਇਨ੍ਹਾਂ ਬਾਰੇ ਅਯਾਜ਼ ਕਹਿੰਦਾ ਏ : ਸੱਸੀ ਦੇ ਪਾਟੇ ਚੋਲੇ ਦੀਆਂ ਲੀਰਾਂ ਜ਼ਖ਼ਮਾਂ ’ਤੇ ਬੰਨ੍ਹ ਕੇ ‘ਸਿਹਤ’ ਪਿਆਲੇ ਪੀ ਬੈਠੇ ਨੇ। ਅੱਜ ਦੇ ਪੰਜਾਬੀ ਸ਼ਾਇਰ ਵੇਲੇ ਤੋਂ ਪਿੱਛੇ ਨੇ।
ਅੱਜ ਤਾਂ ਨਿਰੀ ਸ਼ਾਇਰੀ ਤੇ ਗਲਪ ਦੀ ਗੱਲ ਵੀ ਨਹੀਂ ਰਹੀ। ਸਾਰੇ ਇਲਮ ਨੂੰ ਇਕ ਚੁਣੌਤੀ ਏ, ਕਿਉਂ ਜੋ ਅੱਜ ਦਾ ਸੱਭਿਅਚਾਰ ਸਾਇੰਸ ਟੈਕਨਾਲੋਜੀ ਦਾ ਸੱਭਿਆਚਾਰ ਏ। ਇਸ ਵੇਲੇ ਹਰ ਜ਼ਬਾਨ ਨੂੰ ਤਰੱਕੀ ਦੀ ਲੋੜ ਏ; ਨਹੀਂ ਤਾਂ ਆਉਟ-ਡੇਟਿਡ ਹੋ ਜਾਣ ਦਾ ਖ਼ਤਰਾ ਏ। ਇਕ ਜ਼ਮਾਨਾ ਸੀ ਜਦੋਂ ਅਮਰੀਕਾ ਨੇ ਰੂਸੀ ਜ਼ਬਾਨ ਸਿੱਖੀ, ਅੱਜ ਚੀਨੀ ਅੰਗਰੇਜ਼ੀ ਸਿੱਖ ਰਿਹਾ ਏ। ਪੰਜਾਬੀ ਨੂੰ ਤਾਂ ਬਹੁਤ ਕੁਝ ਨਵਾਂ ਚਾਹੀਦਾ ਏ। ਇਸ ਚੁਣੌਤੀ ਦਾ ਸਾਹਮਣਾ ਕਿਸ ਤਰ੍ਹਾਂ ਕਰਨਾ ਏ? ਸਿਰਫ਼ ਚੜ੍ਹਦਾ ਪੰਜਾਬ ਈ ਫ਼ੈਸਲਾ ਕਰ ਸਕਦਾ ਏ। ਲਹਿੰਦੇ ਪੰਜਾਬ ਦੀ ਬੋਲੀ ਨੂੰ ਤਾਂ ਹੋਰ ਚੁਣੌਤੀ ਏ, ਫਨਾਹ ਤੋਂ ਕਿਸ ਤਰ੍ਹਾਂ ਬਚਣਾ ਏ। ਦੋਵੇਂ ਪੰਜਾਬ ਰਲ ਕੇ ਸ਼ਾਇਦ ਕੁਝ ਕਰ ਸਕਣ। ਪਰ ਹਾਲ ਦੀ ਘੜੀ ਤਾਂ ਕੋਈ ਕਦਮ ਚੁੱਕਿਆ ਨਹੀਂ ਗਿਆ। ਸਿਰਫ਼ ਸੋਚਿਆ ਜਾ ਰਿਹਾ ਏ। ਸੋਚਣ ਦੇ ਇਸ ਢੰਗ ਤੋਂ ਸ਼ਾਇਦ ਕੋਈ ਸੰਤੁਸ਼ਟ ਵੀ ਹੋਵੇ ਪਰ ਮੈਂ ਨਹੀਂ; ਕਿਉਂ ਜੋ ਮੈਂ ਵੱਡੇ ਪੰਜਾਬ ਵਿਚ ਪੰਜਾਬੀ ਜ਼ਬਾਨ ਦਾ ਖ਼ਾਤਮਾ ਸਾਫ਼-ਸਾਫ਼ ਦੇਖ ਸਕਦੀ ਹਾਂ; ਕਿਉਂ ਜੋ ਦਸ ਕਰੋੜ ਪੰਜਾਬੀਆਂ ਵਿਚ ਆਪਣੀ ਮਾਂ ਬੋਲੀ ਨੂੰ ਬਚਾਉਣ ਲਈ ਅਜੇ ਕੋਈ ਲਹਿਰ ਪੈਦਾ ਨਹੀਂ ਹੋਈ, ਸਰਕਾਰਾਂ ਗ਼ੈਰ-ਅਵਾਮੀ, ਗ਼ੈਰ-ਜਮਹੂਰੀ। ਪੰਜਾਬ ਨੂੰ ਇਸ ਧਰਤੀ ਦਾ ਮਾਣ ਦੇਣ ਵਾਲੇ ਇਕ ਫ਼ੀਸਦੀ ਵੀ ਨਹੀਂ। ਤਰੈਅ ਨਸਲਾਂ ਦੇ ਬੱਚੇ ਪੰਜਾਬੀ ਜ਼ਬਾਨ ਪੜ੍ਹ ਈ ਨਹੀਂ ਸਕੇ। ਅੱਗੋਂ ਕੋਈ ਆਸ ਨਹੀਂ, ਦੂਜੀ ਭਾਸ਼ਾ ਬਣ ਜਾਵੇ, ਆਸ ਨਹੀਂ।
ਕੋਈ ਜ਼ਬਾਨ ਕਿਸ ਤਰ੍ਹਾਂ ਜ਼ਿੰਦਾ ਰਹਿੰਦੀ ਏ? ਕਿਸ ਤਰ੍ਹਾਂ ਤਰੱਕੀ ਕਰਦੀ ਏ? ਪਾਕਿਸਤਾਨ ਵੱਲ ਦਾ ਪੰਜਾਬੀ ਇਸ ਸ਼ਊਰ ਤੋਂ ਖਾਲੀ ਏ। ਚੰਗੇ ਭਲੇ ਦਾਨਿਸ਼ਵਰ ਡੁਬਦੀ ਬੇੜੀ ਨੂੰ ਧਾਗਾ ਬੰਨ੍ਹ ਕੇ ਖਿੱਚ ਰਹੇ ਨੇ। ਮੇਲੇ, ਭੰਗੜੇ, ਜੁਗਤਾਂ ਜਾਂ ਚੜ੍ਹਦੇ ਲਹਿੰਦੇ ਪੰਜਾਬ ਦੇ ਫੇਰੇ। ਬੱਸ, ਏਨਾ ਈ ਕੰਮ ਹੋ ਰਿਹਾ ਏ। ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਵਾਸਤੇ ਆਖਰੀ ਗੱਲ ਨਹੀਂ; ਮਜ਼ਮੂਨ ਦੀ ਆਖਰੀ ਸਤਰ ਲਿਖ ਰਹੀ ਹਾਂ- ਵੰਡ ਦੀ ਛੁਰੀ ਨਾਲ ਵੱਢੇ ਹੋਏ ਪੰਜਾਬ ਨੂੰ ਆਪਣੀ ਪੂਰੀ ਤਾਰੀਖ ਨਾਲ ਜੁੜਨਾ ਚਾਹੀਦਾ ਏ।
ਪੰਜਾਬ ਦੀ ਤਵਾਰੀਖ਼ 1947 ਤੋਂ ਨਹੀਂ, ਨਾਨਕ ਦੀ ਪੈਦਾਇਸ਼ ਤੋਂ ਵੀ ਨਹੀਂ, ਇਸਲਾਮ ਦੀ ਆਮਦ ਤੋਂ ਵੀ ਨਹੀਂ, ਮਸੀਹ ਤੋਂ ਵੀ, ਬੁੱਧ ਜੈਨ ਬ੍ਰਾਹਮਣ ਤੋਂ ਵੀ ਨਹੀਂ, ਸਿਕੰਦਰ ਦੇ ਹਮਲੇ ਤੋਂ ਇਹ ਤਵਾਰੀਖ਼ ਹੜੱਪਾ ਮੋਹਿੰਜਦੋੜੋ ਦੇ ਦਰਾਵੜੀ ਜ਼ਮਾਨੇ ਤੋਂ ਸ਼ੁਰੂ ਹੁੰਦੀ ਏ। ਜੜ੍ਹ ਨਾਲੋਂ ਵੱਢੇ ਹੋਏ ਰੁੱਖ ਦੇ ਟਾਹਣ ਉ¤ਚੇ ਨਹੀਂ ਹੋ ਸਕਦੇ।
ਅਫ਼ਜ਼ਲ ਤੌਸੀਫ਼
--------------------
ਤੁਹਾਡੇ ਵਿਚਾਰਾਂ ਦਾ ਸੁਆਗਤ ਹੈ



Post Comment

ਮੁਕ ਜਾ ਪੂਣੀਏ, ਅਸੀਂ ਜਾਣਾ ਗੁਰਾਂ ਦੇ ਡੇਰੇ


ਹਰਬੀਰ ਸਿੰਘ ਭੰਵਰ


ਛੋਟਾ ਹੁੰਦਾ ਸੀ ਤਾਂ ਕਈ ਵਾਰ ਦੇਖਦਾ ਕਿ ਵਿਹਲ ਸਮੇਂ ਸਾਡੀ ਮਰਹੂਮ ਮਾਂ ਜਦੋਂ ਚਰਖਾ ਕੱਤਦੀ ਤਾਂ ਅਕਸਰ ਇਹ ਗੀਤ ਗੁਣਗਾਇਆ ਕਰਦੀ ਸੀ:
ਮੁੱਕ ਜਾ ਪੂਣੀਏ, ਅਸਾਂ ਜਾਣਾ ਗੁਰਾਂ ਦੇ ਡੇਰੇ
ਪੂਣੀ ਨਾ ਮੁੱਕਦੀ, ਜਿੰਦ ਨਾ ਛੁੱਟਦੀ
ਮੁੱਕ ਜਾ ਪੂਣੀਏ……
ਉਸ ਸਮੇਂ ਦੇ ਆਮ ਪੇਂਡੂ ਲੋਕਾਂ ਵਾਂਗ ਸਾਡੀ ਮਾਂ ਬਹੁਤ ਹੀ ਧਾਰਮਿਕ ਵਿਚਾਰਾਂ ਵਾਲੀ ਸੀ। ਗੁਰਪੁਰਬਾਂ ਅਤੇ ਇਤਿਹਾਸਿਕ ਦਿਹਾੜਿਆਂ ਤੋਂ ਬਿਨਾ ਹਰ ਦੇਸੀ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਆਂਢਣਾ ਗੁਆਂਢਣਾ ਨਾਲ ਗੁਰਦੁਆਰੇ ਜਾਂਦੀ। ਸਕੂਲ ਤੋਂ ਛੁੱਟੀ ਹੁੰਦੀ ਤਾਂ ਅਸੀਂ ਵੀ ਚਲੇ ਜਾਂਦੇ। ਮਾਂ ਜਦੋਂ ਇਹ ਗੀਤ ਗਾਉਂਦੀ , ਤਾ ਮੈਂ ਤਾਂ ਇਹ ਸੋਚਦਾ ਕਿ ਮਾਂ ਗੁਰਦੁਆਰੇ ਜਾਣ ਦੀ ਗਲ ਕਰ ਰਹੀ ਹੈ, ਪਰ ਚਰਖਾ ਕੱਤਦਿਆਂ ਜੇਕਰ ਇਕ ਪੂਣੀ ਮੁਕ ਜਾਂਦੀ, ਤਾਂ ਮਾਂ ਦੂਜੀ ਪੂਣੀ ਛੋਹ ਲੈਂਦੀ, ਤੇ ਇਹ ਸਿਲਸਲਾ ਚਲਦਾ ਰਹਿੰਦਾ।
ਹੁਣ ਜਦੋਂ ਕਿ ਆਪਣੀ ਜ਼ਿੰਦਗੀ ਦੀ ਸ਼ਾਮ ਵਿਚ ਹਾਂ, ਤੇ ਅਨੇਕਾਂ ਕੰਮ ਕਰਨ ਵਾਲੇ ਪਏ ਦਿਖਾਈ ਦਿੰਦੇ ਹਨ, ਤਾਂ ਅਕਸਰ ਇਹ ਗੀਤ ਮੇਰੀ ਜ਼ਬਾਨ 'ਤੇ ਆ ਜਾਂਦਾ ਹੈ:
ਮੁੱਕ ਜਾ ਪੂਣੀਏ, ਅਸਾਂ ਜਾਣਾ ਗੁਰਾਂ ਦੇ ਡੇਰੇ
ਪੂਣੀ ਨਾ ਮੁੱਕਦੀ, ਜਿੰਦ ਨਾ ਛੁੱਟਦੀ
ਮੁੱਕ ਜਾ ਪੂਣੀਏ……
ਇਹ ਪੂਣੀ ਜ਼ਿੰਦਗੀ ਦੇ ਕੰਮ ਕਾਰਜਾਂ ਦੀ ਪੂਣੀ ਹੈ। ਇਕ ਕੰਮ ਸਿਰੇ ਚਾੜ੍ਹੀਦਾ ਹੈ, ਤਾ ਕੋਈ ਨਵਾਂ ਕੰਮ ਸਾਹਮਣੇ ਆ ਜਾਂਦਾ ਹੈ ਤੇ ਇਹ ਸਿਲਸਲਾ ਚਲਦਾ ਰਹਿੰਦਾ ਹੈ, ਪੂਣੀਆਂ ਕੱਤਣ ਵਾਂਗ।
ਮੈਂ ਤਾਂ ਇਕ ਪੱਤਰਕਾਰ ਹਾਂ, ਇਕ ਲੇਖਕ ਹਾਂ। ਮੇਰਾ ਮੁਖ ਕੰਮ ਤਾਂ ਪੜ੍ਹਣਾ ਲਿਖਣਾ ਰਿਹਾ ਹੈ। ਕਿਸੇ ਅਖ਼ਬਾਰ ਜਾਂ ਖ਼ਬਰ ਏਜੰਸੀ ਲਈ ਕੰਮ ਕਰਦਿਆਂ, ਆਪਣੇ ਅਦਾਰੇ ਨੂੰ ਖ਼ਬਰਾਂ ਭੇਜਣਾ ਹੁੰਦਾ ਸੀ। ਇਸ ਦੇ ਨਾਲ ਹੀ ਚਲੰਤ ਮਾਮਲਿਆਂ ਅਤੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਬਾਰੇ ਲੇਖ ਵੀ ਲਿਖਦਾ ਰਿਹਾ ਹਾਂ। ਇਕ ਪੱਤਰਕਾਰ ਤਾਂ ਸਾਰੀ ਉਮਰ ਪੱਤਰਕਾਰ ਹੀ ਰਹਿੰਦਾ ਹੈ। ਅਖ਼ਬਾਰੀ ਨੌਕਰੀ ਤੋਂ ਸੇਵਾ-ਮੁਕਤ ਹੋਇਆ ਤਾਂ ਵੱਖ ਵੱਖ ਅਖ਼ਬਾਰਾਂ ਲਈ ਚਲੰਤ ਮਾਮਲਿਆਂ ਬਾਰੇ ਲੇਖ ਲਿਖਣ ਦਾ ਸਿਲਸਿਲਾ ਜਾਰੀ ਹੈ।।
ਬਤੌਰ ਪੱਤਰਕਾਰ ਮੈਂ ਉਸ ਸਮੇਂ ਕੰਮ ਕੀਤਾ ਜਿਸ ਨੁੰ "ਨਾਰਮਲ" ਸਮਾਂ ਨਹੀਂ ਕਿਹਾ ਜਾ ਸਕਦਾ। ਬਹੁਤਾ ਸਮਾਂ, ਸਾਲ 1978 ਦੀ ਖੂਨੀ ਵਿਸਾਖੀ ਤੋਂ ਲੈਕੇ 1999 ਦੌਰਾਨ ਬਾਦਲ-ਟੋਹੜਾ ਦੀ ਸਿਆਸੀ ਲੜਾਈ ਤਕ, ਮੇਰੀ ਪੋਸਟਿੰਗ ਅੰਮ੍ਰਿਤਸਰ ਰਹੀ ਅਤੇ ਸੈਂਕੜੇ ਹੀ ਅਜੇਹੇ ਘਟਨਾਚੱਕਰਾਂ ਦੀਆਂ ਖ਼ਬਰਾਂ ਭੇਜੀਆ, ਜੋ ਹੁਣ ਇਤਿਹਾਸ ਦੇ ਪੰਨੇ ਬਣ ਗਈਆਂ ਹਨ।ਇਨ੍ਹਾ ਬਾਰੇ ਦੋ ਪੁਸਤਕਾਂ ਪੂਰੀਆਂ ਕਰਨ ਵਿਚ ਰੁਝਾ ਹੋਇਆ ਹਾਂ।
ਅਸੀਂ ਜਦੋਂ ਜ਼ਿੰਦਗੀ ਦੀ ਸ਼ਾਮ ਵਿਚ ਹੁੰਦੇ ਹਾਂ ਅਜੇਹਾ ਗੀਤ ਬਹੁਤ ਚੰਗਾ ਲਗਦਾ ਹੈ, “ਉਪਰੋਂ” ਬੁਲਾਵਾ ਆਉਣ ਵਾਲਾ ਹੁੰਦਾ ਹੈ, ਕੰਮਾਂ ਦਾ ਢਰ ਪਿਆ ਹੁੰਦਾ ਹੈ ਅਤੇ ਸਮਾਂ ਹੱਥਾਂ ਵਿਚੋਂ ਖਿਸਕਦਾ ਜਾਂਦਾ ਹੈ। ਸਿਆਣੇ ਕਹਿੰਦੇ ਹਨ ਕਿ ਆਪਣੀ ਪਿਛਲੀ ਉਮਰ ਵਿਚ ਜਿਥੇ ਆਪਣਾ ਕੰਮ ਕਾਜ ਸਮੇਟਨਾ ਚਾਹੀਦਾ ਹੈ, ਉਥੇ ਦੁਨਿਆਵੀ ਰਿਸ਼ਤਿਆਂ ਦੀ ਮੋਹ ਮਾਇਆ ਨੂੰ ਵੀ ਹੌਲੀ ਹੌਲੀ ਘੱਟ ਕਰ ਕੇ ਉਸ ਪਰਮਾਤਮਾ ਨਾਲ ਲਿਵ ਜੋੜਣੀ ਚਾਹੀਦੀ ਹੈ ਅਤੇ ਹਰ ਸਮੇਂ ਭਾਣੇ ਵਿਚ ਰਹਿਣਾ ਚਾਹੀਦਾ ਹੈ। ਆਪਣੀ ਜ਼ਿੰਦਗੀ ਨੂੰ ਮਾਨਵਤਾ ਦੀ ਸੇਵਾ ਲਈ ਜਾਂ ਦੇਸ਼ ਕੌਮ ਦੇ ਲੇਖੇ ਲਗਾਉਣ ਦਾ ਯਤਨ ਕਰਨਾ ਚਾਹੀਦਾ ਹੈ।
ਪੰਜਾਬੀ ਰੰਗ-ਮੰਚ ਦੀ ਮਾਂ ਸ੍ਰੀਮਤੀ ਨੋਰ੍ਹਾ ਰਿੱਚਡਜ਼ ਨੂੰ ਇਕ ਵਾਰੀ ਮਿਲਣ ਆਏ ਕਿਸੇ ਸਨੇਹੀ ਨੇ ਪੁਛਿਆ, "ਤੁਸੀਂ ਅਪਣਾ ਵਿਹਲਾ ਸਮਾਂ ਕਿਵੇਂ ਬਿਤਾਉਂਦੇ ਹੋ?" ਤਾਂ ਉਨ੍ਹਾਂ ਜਵਾਬ ਦਿਤਾ ਸੀ, “ਮੇਰੇ ਪਾਸ ਵਿਹਲਾ ਸਮਾਂ ਹੈ ਹੀ ਨਹੀਂ।” ਕੁਝ ਵਰ੍ਹੇ ਪਹਿਲਾਂ ਇੰਗਲੈਂਡ ਤੋਂ ਛੱਪਣ ਵਾਲੇ ਪੰਜਾਬੀ ਹਫ਼ਤਾਵਾਰੀ ਪਰਚੇ 'ਦੇਸ ਪਰਦੇਸ" ਦਾ ਇਕ ਪੱਤਰਕਾਰ ਮੇਰੀ ਇੰਟਰਵਿਊ ਲੈਣ ਆਇਆ। ਇਸ ਉਪਰੰਤ ਉਹ ਮੇਰੀ ਪਤਨੀ ਨਾਲ ਮੇਰੇ ਬਾਰੇ ਪੁੱਛਣ ਲਗਾ ਤਾਂ ਉਸ ਕਿਹਾ, " ਇਹ ਕਦੀ ਵਿਹਲੇ ਨਹੀਂ ਬਹਿੰਦੇ, ਕੁਝ ਨਾ ਕੁਝ ਪੜ੍ਹਦੇ ਲਿਖਦੇ ਜਾਂ ਕੋਈ ਹੋਰ ਕਮੰ ਕਰਦੇ ਰਹਿੰਦੇ ਹਨ।" ਇਹ ਇਕ ਹਕੀਕਤ ਵੀ ਹੈ, ਮੇਰੇ ਪਾਸ ਵਹਲਾ ਸਮਾਂ ਹੈ ਹੀ ਨਹੀਂ। ਜ਼ਿੰਦਗੀ ਮੁਕਣ ਵਾਲੀ ਹੈ, ਪਰ ਬਹੁਤ ਹੀ ਕੰਮ ਕਰਨ ਵਾਲੇ ਪਏ ਹਨ, ਬਹੁਤ ਕੁਝ ਲਿਖਣ ਵਾਲਾ ਰਹਿੰਦਾ ਹੈ। ਉਮਰ ਦੀ ਪ੍ਰਪੱਕਤਾ ਨਾਲ ਵਿਚਾਰਾਂ ਵਿਚ ਪ੍ਰੌੜਤਾ ਆਈ ਹੈ, ਸਪਸ਼ਟਾ ਆਈ ਹੈ. ਦਲੇਰੀ ਤੇ ਨਿਰਪੱਖਤਾ ਆਈ ਹੈ। ਪਰ ਹੁਣ ਕੰਮ ਕਰਨ ਦੀ ਬਹੁਤੀ ਹਿੰਮਤ ਨਹੀਂ, ਥੋੜਾ ਜਿਹਾ ਹੀ ਪੜ੍ਹ ਲਿਖ ਕੇ ਸਰਰਿਕ ਤੇ ਮਾਨਸਿਕ ਤੌਰ 'ਤੇ ਥੱਕ ਜਾਂਦਾ ਹਾਂ। ਜਾਪਦਾ ਹੈ ਕਿ ਜ਼ਿੰਦਗੀ ਮੁਕ ਜਾਣੀ ਹੈ, ਪਰ ਮੇਰੇ ਇਹ ਕੰਮ ਨਹੀਂ ਮੁਕਣੇ। ਅਜਕਲ ਮੈਨੂੰ ਸਵਰਗਾਂ ਵਿਚ ਵਸਦੀ ਆਪਣੀ ਮਾਂ ਦਾ ਇਹ ਗੀਤ ਅਕਸਰ ਯਾਦ ਆਉਂਦਾ ਹੈ ਅਤੇ ਮੈਂ ਵੀ ਇਹ ਗੁਣਗਣਾਉਂਦਾ ਰਹਿੰਦਾ ਹਾਂ"-

# 194-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ, ਮੋ:. 9876295829


Post Comment

Sunday, April 15, 2012

Hukamnama Sri Harmandir Sahib Ji FULL (WITH PUNJABI & ENGLISH) 16.4.2012



ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ 

ਅੱਜ ਦਾ ਮੁੱਖਵਾਕ 16.4.2012, ਸੌਮਵਾਰ , ੪ ਵੈਸਾਖ (ਸੰਮਤ ੫੪੪ ਨਾਨਕਸ਼ਾਹੀ)

ਰਾਗੁ ਆਸਾ ਮਹਲਾ ੫ ਘਰੁ ੧੨    
ੴ ਸਤਿਗੁਰ ਪ੍ਰਸਾਦਿ ॥
ਤਿਆਗਿ ਸਗਲ ਸਿਆਨਪਾ ਭਜੁ ਪਾਰਬ੍ਰਹਮ ਨਿਰੰਕਾਰੁ ॥ ਏਕ ਸਾਚੇ ਨਾਮ ਬਾਝਹੁ ਸਗਲ ਦੀਸੈ ਛਾਰੁ ॥੧॥
ਸੋ ਪ੍ਰਭੁ ਜਾਣੀਐ ਸਦ ਸੰਗਿ ॥ ਗੁਰ ਪ੍ਰਸਾਦੀ ਬੂਝੀਐ ਏਕ ਹਰਿ ਕੈ ਰੰਗਿ ॥੧॥ ਰਹਾਉ ॥
ਸਰਣਿ ਸਮਰਥ ਏਕ ਕੇਰੀ ਦੂਜਾ ਨਾਹੀ ਠਾਉ ॥ ਮਹਾ ਭਉਜਲੁ ਲੰਘੀਐ ਸਦਾ ਹਰਿ ਗੁਣ ਗਾਉ ॥੨॥
ਜਨਮ ਮਰਣੁ ਨਿਵਾਰੀਐ ਦੁਖੁ ਨ ਜਮ ਪੁਰਿ ਹੋਇ ॥ ਨਾਮੁ ਨਿਧਾਨੁ ਸੋਈ ਪਾਏ ਕ੍ਰਿਪਾ ਕਰੇ ਪ੍ਰਭੁ ਸੋਇ ॥੩॥
ਏਕ ਟੇਕ ਅਧਾਰੁ ਏਕੋ ਏਕ ਕਾ ਮਨਿ ਜੋਰੁ ॥ ਨਾਨਕ ਜਪੀਐ ਮਿਲਿ ਸਾਧਸੰਗਤਿ ਹਰਿ ਬਿਨੁ ਅਵਰੁ ਨ ਹੋਰੁ ॥੪॥੧॥੧੩੬॥
(ਅੰਗ ੪੦੫)

ਪੰਜਾਬੀ ਵਿਚ ਵਿਆਖਿਆ :-

(ਹੇ ਭਾਈ ! ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਇਸ ਸੰਬੰਧੀ ਆਪਣੀਆਂ) ਸਾਰੀਆਂ ਸਿਆਣਪਾਂ ਛੱਡ ਦੇ, ਪਰਮਾਤਮਾ ਨਿਰੰਕਾਰ ਦਾ ਸਿਮਰਨ ਕਰਿਆ ਕਰ । ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਸੰਬੰਧੀ ਹੋਰ) ਹਰੇਕ ਸਿਆਣਪ ਨਿਕੰਮੀ (ਸਾਬਤ ਹੁੰਦੀ) ਹੈ ॥੧॥
(ਹੇ ਭਾਈ ! ਜੇ ਸੰਸਾਰ-ਸਮੁੰਦਰ ਵਿਚੋਂ ਆਪਣੀ ਜੀਵਨ-ਬੇੜੀ ਸਹੀ-ਸਲਾਮਤ ਪਾਰ ਲੰਘਾਣੀ ਹੈ, ਤਾਂ) ਉਸ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝਣਾ ਚਾਹੀਦਾ ਹੈ, ਇਹ ਸਮਝ ਭੀ ਤਦੋਂ ਹੀ ਪੈ ਸਕਦੀ ਹੈ ਜੇ ਗੁਰੂ ਕਿਰਪਾ ਨਾਲ ਇਕ ਪਰਮਾਤਮਾ ਦੇ ਪਿਆਰ ਵਿਚ ਹੀ ਟਿਕੇ ਰਹੀਏ ॥੧॥ ਰਹਾਉ॥
(ਹੇ ਭਾਈ ! ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਣ ਦੀ) ਤਾਕਤ ਰੱਖਣ ਵਾਲੀ ਸਿਰਫ਼ ਇਕ ਪਰਮਾਤਮਾ ਦੀ ਓਟ ਹੈ, ਇਸ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ, (ਇਸ ਵਾਸਤੇ,) ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹੁ ਤਾਂ ਹੀ ਇਸ ਬਿਖੜੇ ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਜਾ ਸਕੇਗਾ ॥੨॥
(ਹੇ ਭਾਈ ! ਜੇ ਪਰਮਾਤਮਾ ਨੂੰ ਸਦਾ ਅੰਗ-ਸੰਗ ਵੱਸਦਾ ਪਛਾਣ ਲਈਏ ਤਾਂ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਜਮਾਂ ਦੇ ਸ਼ਹਰ ਵਿਚ ਨਿਵਾਸ ਨਹੀਂ ਹੁੰਦਾ (ਆਤਮਕ ਮੌਤ ਨੇੜੇ ਨਹੀਂ ਢੁਕਦੀ) ਕੋਈ ਦੁੱਖ ਪੋਹ ਨਹੀਂ ਸਕਦਾ। (ਪਰ ਸਾਰੇ ਗੁਣਾਂ ਦਾ) ਖ਼ਜ਼ਾਨਾ ਇਹ ਹਰਿ-ਨਾਮ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਉਤੇ ਪ੍ਰਭੂ ਆਪ ਕਿਰਪਾ ਕਰਦਾ ਹੈ ॥੩॥
(ਹੇ ਭਾਈ ! ਇਕ ਪਰਮਾਤਮਾ ਦੀ ਹੀ ਓਟ ਇਕ ਪਰਮਾਤਮਾ ਦਾ ਹੀ ਆਸਰਾ ਇਕ ਪਰਮਾਤਮਾ ਦਾ ਹੀ ਮਨ ਵਿਚ ਤਕੀਆ (ਜਮ-ਪੁਰੀ ਤੋਂ ਬਚਾ ਸਕਦਾ) ਹੈ । (ਇਸ ਵਾਸਤੇ) ਹੇ ਨਾਨਕ! ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ, ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ (ਜੋ ਜਮਪੁਰੀ ਤੋਂ ਬਚਾ ਸਕੇ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕੇ) ॥੪॥੧॥੧੩੬॥

ENGLISH TRANSLATION :-

RAAG AASAA, FIFTH MEHL, TWELFTH HOUSE:
ONE UNIVERSAL CREATOR GOD. BY THE GRACE OF THE TRUE GURU:
Renounce all your cleverness and remember the Supreme, Formless Lord God. Without the One True Name, everythingappears as dust. || 1 ||
Know that God is always with you. By Gurus Grace, one understands, and is imbued with the Loveof the One Lord. || 1 || Pause ||
Seek the Shelter of the One All-powerful Lord; there is no other place of rest. The vast andterrifying world-ocean is crossed over, singing continually the Glorious Praises of the Lord. || 2 ||
Birth and death areovercome, and one does not have to suffer in the City of Death. He alone obtains the treasure of the Naam, the Name of theLord, unto whom God shows His Mercy. || 3 ||
The One Lord is my Anchor and Support; the One Lord alone is the power ofmy mind. O Nanak, joining the Saadh Sangat, the Company of the Holy, meditate on Him; without the Lord, there is no otherat all. || 4 || 1 || 136 || 

WAHEGURU JI KA KHALSA
WAHEGURU JI KI FATEH JI





Post Comment

ਚਲੀ ਬਰਾਤ ਪੈਲਸ ਨੂੰ

ਸਭਿਆਚਾਰ ਅਸਲ ਵਿਚ ਜੀਵਨ ਦੇ ਨਾਲ ਵਿਹਾਰ ਦਾ ਦੂਸਰਾ ਨਾਮ ਹੈ। ਜਿਵੇਂ ਜਿਵੇਂ ਮਨੁਖ ਦੀਆਂ ਲੋੜਾਂ ਵਧਦੀਆਂ ਹਨ ਜਾਂ ਫਿਰ ਨਵੀਆਂ ਪੈਦਾ ਹੁੰਦੀਆਂ ਤਾਂ ਸਮਾਜ ਆਪਣੇ ਸਾਧਨ ਵੀ ਬਦਲ ਲੈਂਦਾ ਹੈ। ਵੈਸੇ ਵੀ ਮਨੁਖ ਦੀ ਆਦਤ ਹੈ ਕਿ ਹਰ ਕੰਮ ਦਾ ਸੌਖਾ ਬਦਲ ਲਭ ਲਿਆ ਜਾਵੇ। ਵਿਆਹ ਜੀਵਨ ਦਾ ਇਕ ਅਹਿਮ ਮੋੜ ਹੈ। ਇਸ ਸਮੇਂ ਨੂੰ ਯਾਦਗਾਰੀ ਬਨਾਉਣ ਲਈ ਲੋਕ ਵੀਹ ਕਿਸਮ ਦੇ ਪਾਪੜ ਵੇਲਦੇ ਹਨ। ਹਰ ਇਕ ਨੂੰ ਲਗਦਾ ਹੈ ਕਿ ਉਸਦਾ ਵਿਆਹ ਹੀ ਇਕ ਅਲੋਕਾਰੀ ਘਟਨਾ ਹੈ।ਅਜ ਤੋਂ ਕੁਝ ਦਹਾਕੇ ਪਹਿਲੋਂ ਵਿਆਹ ਘਰਾਂ ਵਿਚ ਜਾਂ ਖੁਲ੍ਹੇ ਵਿਹੜਿਆਂ ਵਿਚ ਹੁੰਦੇ ਸਨ।ਘਰ ਵਿਚ ਵਿਆਹ ਦਾ ਮਾਹੌਲ ਕਈ ਦਿਨ ਰਹਿੰਦਾ। ਰਿਸ਼ਤੇਦਾਰ ਜਾਂ ਮਿਤਰ ਸਨੇਹੀ ਕਈ ਕਈ ਦਿਨ ਪਹਿਲੋਂ ਆਉਂਦੇ ਤੇ ਕਈ ਿਦਨ ਬਾਅਦ ਜਾਂਦੇ।ਇਹ ਇਸ ਕਰਕੇ ਵੀ ਸੀ ਕਿ ਵਿਆਹ ਮਸੀਂ ਆਉਦੇ ਸਨ।ਪਰ ਅਜ ਕਲ੍ਹ ਵਿਆਹਾਂ ਦੀ ਗਿਣਤੀ ਨੇ ਨਕ ਵਿਚ ਦਮ ਬੰਦ ਕਰ ਦਿਤਾ ਹੈ।ਅਬਾਦੀ ਦੇ ਵਧਣ ਨਾਲ ਇਹਨਾਂ ਕਾਰਜਾ ਦੀ ਗਿਣਤੀ ਵੀ ਵਧ ਗਈ ਹੈ।ਇਸੇ ਕਰਕੇ ਹਰ ਕਿਸੇ ਕੋਲ ਪ੍ਰਤੀ ਵਿਆਹ ਸਮਾਂ ਘਟ ਗਿਆ ਹੈ।ਲੋਕੀਂ 'ਸਮੇਂ ਦੇ ਸਮੇਂ' ਹੀ ਆAੁਂਣਾ ਚਾਹੁੰਦੇ ਹਨ।ਸ਼ਗਨ ਦਿਤਾ, ਕੁਝ ਖਾਧਾ ਪੀਤਾ ਤੇ ਫੇਰ ਘਰੋ ਘਰੀ।ਕਈ ਵਾਰ ਜਿਸ ਮੁੰਡੇ ਕੁੜੀ ਦਾ ਵਿਆਹ ਹੁੰਦਾ ਹੈ ਉਹਨਾਂ ਦੀ ਸ਼ਕਲ ਵੇਖਣ ਨੂੰ ਵੀ ਨਹੀਂ ਮਿਲਦੀ। ਇਹੋ ਜਿਹੇ ਤੇਜੀ ਦੇ ਯੁਗ ਵਿਆਹਾਂ ਲਈ ਵਰਦਾਨ ਬਣਕੇ ਆਏ ਹਨ ਮੈਰਿਜ ਪੈਲਸ, ਨਾ ਹਲਵਾਈ ਨਾ ਨਾਈ, ਨਾ ਕੋਈ ਹੋਰ ਕੰਮ। ਸਭ ਕੰਮ ਠੇਕੇ ਤੇ, ਘਰਦੇ ਵੀ ਵਿਹਲਿਆ ਵਾਂਗੂੰ ਫਿਰਦੇ ਹਨ ਵਿਆਹਾਂ ਵਿਚ। ਬਰਾਤ ਵੀ ਕਿਸੇ ਗੈਸਟ ਹਾਊਸ ਤੋਂ ਹੀ ਤੁਰਦੀ ਹੈ ਤੇ ਕਿਸੇ ਪੈਲਸ ਵਿਚ ਆਕੇ ਖਿੰਡਰ ਜਾਂਦੀ ਹੈ। ਸ਼ਾਇਦ ਹੁਣ ਇਹੋ ਖੰਡਰਾਅ ਸਾਡੇ ਸਭਿਆਚਾਰ ਦਾ ਹਿਸਾ ਬਣ ਗਿਆ ਹੈ। 
ਜਨਮੇਜਾ ਸਿੰਘ


Post Comment

Saturday, April 14, 2012

Hukamnama Sri Harmandir Sahib Ji FULL (WITH PUNJABI & ENGLISH) 15.4.2012


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ 

ਅੱਜ ਦਾ ਮੁੱਖਵਾਕ 15.4.2012, ਐਤਵਾਰ , ੩ ਵੈਸਾਖ (ਸੰਮਤ ੫੪੪ ਨਾਨਕਸ਼ਾਹੀ)

ਸੂਹੀ ਮਹਲਾ ੫ ॥
ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ॥ ਨਾਮ ਬਿਨਾ ਸਭਿ ਕੂੜੁ ਗਾਲ੍ਹ੍ਹੀ ਹੋਛੀਆ ॥੧॥
ਨਾਮੁ ਨਿਧਾਨੁ ਅਪਾਰੁ ਭਗਤਾ ਮਨਿ ਵਸੈ ॥ ਜਨਮ ਮਰਣ ਮੋਹੁ ਦੁਖੁ ਸਾਧੂ ਸੰਗਿ ਨਸੈ ॥੧॥ ਰਹਾਉ ॥
ਮੋਹਿ ਬਾਦਿ ਅਹੰਕਾਰਿ ਸਰਪਰ ਰੁੰਨਿਆ ॥ ਸੁਖੁ ਨ ਪਾਇਨ੍ਹ੍ਹਿ ਮੂਲਿ ਨਾਮ ਵਿਛੁੰਨਿਆ ॥੨॥
ਮੇਰੀ ਮੇਰੀ ਧਾਰਿ ਬੰਧਨਿ ਬੰਧਿਆ ॥ ਨਰਕਿ ਸੁਰਗਿ ਅਵਤਾਰ ਮਾਇਆ ਧੰਧਿਆ ॥੩॥
ਸੋਧਤ ਸੋਧਤ ਸੋਧਿ ਤਤੁ ਬੀਚਾਰਿਆ ॥ ਨਾਮ ਬਿਨਾ ਸੁਖੁ ਨਾਹਿ ਸਰਪਰ ਹਾਰਿਆ ॥੪॥ 
ਆਵਹਿ ਜਾਹਿ ਅਨੇਕ ਮਰਿ ਮਰਿ ਜਨਮਤੇ ॥ ਬਿਨੁ ਬੂਝੇ ਸਭੁ ਵਾਦਿ ਜੋਨੀ ਭਰਮਤੇ ॥੫॥
ਜਿਨ੍ਹ੍ਹ ਕਉ ਭਏ ਦਇਆਲ ਤਿਨ੍ਹ੍ਹ ਸਾਧੂ ਸੰਗੁ ਭਇਆ ॥ ਅੰਮ੍ਰਿਤੁ ਹਰਿ ਕਾ ਨਾਮੁ ਤਿਨ੍ਹ੍ਹੀ ਜਨੀ ਜਪਿ ਲਇਆ ॥੬॥
ਖੋਜਹਿ ਕੋਟਿ ਅਸੰਖ ਬਹੁਤੁ ਅਨੰਤ ਕੇ ॥ ਜਿਸੁ ਬੁਝਾਏ ਆਪਿ ਨੇੜਾ ਤਿਸੁ ਹੇ ॥੭॥
ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ ॥ ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥੮॥੨॥੫॥੧੬॥ 
(ਅੰਗ ੭੬੧-੭੬੨)

ਪੰਜਾਬੀ ਵਿਚ ਵਿਆਖਿਆ :-

ਹੇ ਭਾਈ! ਜੇਹੜੇ ਮਨੁੱਖ ਵੇਦ ਪੁਰਾਣ ਸਿੰਮ੍ਰਿਤੀਆਂ ਆਦਿਕ ਧਰਮ-ਪੁਸਤਕਾਂ ਪੜ੍ਹ ਕੇ (ਨਾਮ ਨੂੰ ਲਾਂਭੇ ਛੱਡ ਕੇ ਕਰਮ ਕਾਂਡ ਆਦਿਕ ਦਾ ਉਪਦੇਸ਼) ਉੱਚੀ ਉੱਚੀ ਸੁਣਾਂਦੇ ਹਨ, ਉਹ ਮਨੁੱਖ ਥੋਥੀਆਂ ਗੱਲਾਂ ਕਰਦੇ ਹਨ। ਪਰਮਾਤਮਾ ਦੇ ਨਾਮ ਤੋਂ ਬਿਨਾ ਝੂਠਾ ਪਰਚਾਰ ਹੀ ਇਹ ਸਾਰੇ ਲੋਕ ਕਰਦੇ ਹਨ।੧।
ਹੇ ਭਾਈ! ਪਰਮਾਤਮਾ ਦੇ ਨਾਮ ਦਾ ਬੇਅੰਤ ਖ਼ਜ਼ਾਨਾ (ਪਰਮਾਤਮਾ ਦੇ) ਭਗਤਾਂ ਦੇ ਹਿਰਦੇ ਵਿਚ ਵੱਸਦਾ ਹੈ। ਗੁਰੂ ਦੀ ਸੰਗਤਿ ਵਿਚ (ਨਾਮ ਜਪਿਆਂ) ਜਨਮ ਮਰਨ ਦੇ ਦੁੱਖ ਅਤੇ ਮੋਹ ਆਦਿਕ ਹਰੇਕ ਕਲੇਸ਼ ਦੂਰ ਹੋ ਜਾਂਦਾ ਹੈ।੧। ਰਹਾਉ।
ਹੇ ਭਾਈ! ਪ੍ਰਭੂ ਦੇ ਨਾਮ ਤੋਂ ਵਿਛੁੜੇ ਹੋਏ ਮਨੁੱਖ ਕਦੇ ਭੀ ਆਤਮਕ ਆਨੰਦ ਨਹੀਂ ਮਾਣਦੇ। ਉਹ ਮਨੁੱਖ ਮਾਇਆ ਦੇ ਮੋਹ ਵਿਚ, ਸ਼ਾਸਤ੍ਰਾਰਥ ਵਿਚ, ਅਹੰਕਾਰ ਵਿਚ ਫਸ ਕੇ ਜ਼ਰੂਰ ਦੁਖੀ ਹੁੰਦੇ ਹਨ।੨।
ਹੇ ਭਾਈ! (ਪਰਮਾਤਮਾ ਦੇ ਨਾਮ ਤੋਂ ਖੁੰਝ ਕੇ) ਮਾਇਆ ਦੀ ਮਮਤਾ ਦਾ ਖ਼ਿਆਲ ਮਨ ਵਿਚ ਟਿਕਾ ਕੇ ਮੋਹ ਦੇ ਬੰਧਨ ਵਿਚ ਬੱਝੇ ਰਹਿੰਦੇ ਹਨ। ਨਿਰੀ ਮਾਇਆ ਦੇ ਝੰਬੇਲਿਆਂ ਦੇ ਕਾਰਨ ਉਹ ਲੋਕ ਦੁੱਖ ਸੁਖ ਭੋਗਦੇ ਰਹਿੰਦੇ ਹਨ।੩।
ਹੇ ਭਾਈ! ਚੰਗੀ ਤਰ੍ਹਾਂ ਪੜਤਾਲ ਕਰ ਕੇ ਨਿਰਨਾ ਕਰ ਕੇ ਅਸੀ ਇਸ ਅਸਲੀਅਤ ਉਤੇ ਪਹੁੰਚੇ ਹਾਂ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ। ਨਾਮ ਤੋਂ ਵਾਂਜੇ ਰਹਿਣ ਵਾਲੇ ਜ਼ਰੂਰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਜਾਂਦੇ ਹਨ।੪।
(ਪਰਮਾਤਮਾ ਦੇ ਨਾਮ ਤੋਂ ਖੁੰਝ ਕੇ) ਅਨੇਕਾਂ ਪ੍ਰਾਣੀ (ਮੁੜ ਮੁੜ) ਜੰਮਦੇ ਹਨ ਮਰਦੇ ਹਨ। ਆਤਮਕ ਮੌਤ ਸਹੇੜ ਸਹੇੜ ਕੇ ਮੁੜ ਮੁੜ ਜਨਮ ਲੈਂਦੇ ਰਹਿੰਦੇ ਹਨ। (ਆਤਮਕ ਜੀਵਨ ਦੀ) ਸੂਝ ਤੋਂ ਬਿਨਾ ਉਹਨਾਂ ਦਾ ਸਾਰਾ ਹੀ ਉੱਦਮ ਵਿਅਰਥ ਰਹਿੰਦਾ ਹੈ, ਉਹ ਅਨੇਕਾਂ ਜੂਨਾਂ ਵਿਚ ਭਟਕਦੇ ਰਹਿੰਦੇ ਹਨ।੫।
ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦਇਆਵਾਨ ਹੁੰਦਾ ਹੈ ਉਹਨਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪਦੇ ਰਹਿੰਦੇ ਹਨ।੬।
ਹੇ ਭਾਈ! ਕ੍ਰੋੜਾਂ ਅਣਗਿਣਤ, ਬੇਅੰਤ, ਅਨੇਕਾਂ ਹੀ ਪ੍ਰਾਣੀ (ਪਰਮਾਤਮਾ ਦੀ) ਭਾਲ ਕਰਦੇ ਹਨ, ਪਰ ਪਰਮਾਤਮਾ ਆਪ ਜਿਸ ਮਨੁੱਖ ਨੂੰ ਸੂਝ ਬਖ਼ਸ਼ਦਾ ਹੈ, ਉਸ ਮਨੁੱਖ ਨੂੰ ਪ੍ਰਭੂ ਦੀ ਨੇੜਤਾ ਮਿਲ ਜਾਂਦੀ ਹੈ।੭।
ਹੇ ਨਾਨਕ! (ਪ੍ਰਭੂ-ਚਰਨਾਂ ਵਿਚ ਅਰਦਾਸ ਕਰ, ਤੇ ਆਖ-) ਹੇ ਦਾਤਾਰ! ਮੇਰੇ ਅੰਦਰ ਇਹ ਤਾਂਘ ਹੈ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਂਦਾ ਰਹਾਂ। ਮੈਨੂੰ ਆਪਣਾ ਨਾਮ ਬਖ਼ਸ਼। ਮੈਂ ਤੈਨੂੰ ਕਦੇ ਨਾਹ ਭੁਲਾਵਾਂ।੮।੨।੫।

ENGLISH TRANSLATION :-

SOOHEE, FIFTH MEHL:
The Simritees, the Vedas, the Puraanas and the other holy scriptures proclaim that withoutthe Naam, everything is false and worthless. || 1 ||
The infinite treasure of the Naam abides within the minds of thedevotees. Birth and death, attachment and suffering, are erased in the Saadh Sangat, the Company of the Holy. || 1 || Pause||
Those who indulge in attachment, conflict and egotism shall surely weep and cry. Those who are separated from the Naamshall never find any peace. || 2 ||
Crying out, Mine! Mine!, he is bound in bondage. Entangled in Maya, he is reincarnatedin heaven and hell. || 3 ||
Searching, searching, searching, I have come to understand the essence of reality. Without theNaam, there is no peace at all, and the mortal will surely fail. || 4 ||
Many come and go; they die, and die again, and are reincarnated. Without understanding, they are totally useless, andthey wander in reincarnation. || 5 ||
They alone join the Saadh Sangat, unto whom the Lord becomes Merciful. They chantand meditate on the Ambrosial Name of the Lord. || 6 ||
Uncounted millions, so many they are endless, search for Him. Butonly that one, who understands his own self, sees God near at hand. || 7 ||
Never forget me, O Great Giver please blessme with Your Naam.To sing Your Glorious Praises day and night O Nanak, this is my heart-felt desire. || 8 || 2 || 5 || 16 ||

WAHEGURU JI KA KHALSA
WAHEGURU JI KI FATEH JI


Post Comment

Hukamnama Sri Harmandir Sahib Ji With ( Punjabi , English , Hindi ) 14-04-2012


Hukamnama Sri Harmandir Sahib Ji 14th Apr.,2012 Ang 560

[ SATURDAY ] , 2nd Vesaakh (Samvat 544 Nanakshahi) ] 

Plz cover your head before reading the Gurbani Ji & Try to Implement True Meaning of GURBANI in Your Life 

ਵਡਹੰਸੁ ਮਹਲਾ ੩ ॥ 
ਰਸਨਾ ਹਰਿ ਸਾਦਿ ਲਗੀ ਸਹਜਿ ਸੁਭਾਇ ॥ 
ਮਨੁ ਤ੍ਰਿਪਤਿਆ ਹਰਿ ਨਾਮੁ ਧਿਆਇ ॥੧॥ 

Wadhans Mahala 3 ॥
Rasna Har Saadh Lagi Sehaj Subaayain ॥
Man Triptaya Har Naam Dhiyaaian ॥1॥

वडहंसु महला ३ ॥रसना हरि सादि लगी सहजि सुभाइ ॥मनु त्रिपतिआ हरि नामु धिआइ ॥१॥

ENGLISH TRANSLATION :-

Wadahans, Third Mehl:
My tongue is intuitively attracted to the taste of the Lord. My mind is satisfied, meditating on the Name of the Lord. ||1||

ਪੰਜਾਬੀ ਵਿਚ ਵਿਆਖਿਆ :-

(ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੀ) ਜੀਭ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਲੱਗਦੀ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ, ਪ੍ਰਭੂ-ਪ੍ਰੇਮ ਵਿਚ ਜੁੜ ਜਾਂਦਾ ਹੈ। ਪਰਮਾਤਮਾ ਦਾ ਨਾਮ ਸਿਮਰ ਕੇ ਉਸ ਦਾ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ।੧।

ARTH :-

Hey Bhai ! Guru di sharn pe ke jis manukh di jeebh Parmatma de naam de suaad wich lagdi hai, Oh manukh aatmak adolta wich tik janda hai, Prbhu-Prem wich judh janda Hai। Parmatma da Naam simar ke us da man maya di trishna vlo rj janda hai ।1।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..

WAHEGURU JI KA KHALSA
WAHEGURU JI KI FATEH JI


Post Comment

Friday, April 13, 2012

Hukamnama Sri Harmandir Sahib Ji FULL (WITH PUNJABI & ENGLISH) With Sangrand


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ 

ਅੱਜ ਦਾ ਮੁੱਖਵਾਕ 13.4.2012, ਸ਼ੁਕਰਵਾਰ , ੧ ਵੈਸਾਖ (ਸੰਮਤ ੫੪੪ ਨਾਨਕਸ਼ਾਹੀ)

ਰਾਗੁ ਬਿਹਾਗੜਾ ਛੰਤ ਮਹਲਾ ੪ ਘਰੁ ੧    
ੴ ਸਤਿਗੁਰ ਪ੍ਰਸਾਦਿ ॥
ਹਰਿ ਹਰਿ ਨਾਮੁ ਧਿਆਈਐ ਮੇਰੀ ਜਿੰਦੁੜੀਏ ਗੁਰਮੁਖਿ ਨਾਮੁ ਅਮੋਲੇ ਰਾਮ ॥ ਹਰਿ ਰਸਿ ਬੀਧਾ ਹਰਿ ਮਨੁ ਪਿਆਰਾ ਮਨੁ ਹਰਿ ਰਸਿ ਨਾਮਿ ਝਕੋਲੇ ਰਾਮ ॥ ਗੁਰਮਤਿ ਮਨੁ ਠਹਰਾਈਐ ਮੇਰੀ ਜਿੰਦੁੜੀਏ ਅਨਤ ਨ ਕਾਹੂ ਡੋਲੇ ਰਾਮ ॥ ਮਨ ਚਿੰਦਿਅੜਾ ਫਲੁ ਪਾਇਆ ਹਰਿ ਪ੍ਰਭੁ ਗੁਣ ਨਾਨਕ ਬਾਣੀ ਬੋਲੇ ਰਾਮ ॥੧॥
 ਗੁਰਮਤਿ ਮਨਿ ਅੰਮ੍ਰਿਤੁ ਵੁਠੜਾ ਮੇਰੀ ਜਿੰਦੁੜੀਏ ਮੁਖਿ ਅੰਮ੍ਰਿਤ ਬੈਣ ਅਲਾਏ ਰਾਮ ॥ ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੁੜੀਏ ਮਨਿ ਸੁਣੀਐ ਹਰਿ ਲਿਵ ਲਾਏ ਰਾਮ ॥ ਚਿਰੀ ਵਿਛੁੰਨਾ ਹਰਿ ਪ੍ਰਭੁ ਪਾਇਆ ਗਲਿ ਮਿਲਿਆ ਸਹਜਿ ਸੁਭਾਏ ਰਾਮ ॥ ਜਨ ਨਾਨਕ ਮਨਿ ਅਨਦੁ ਭਇਆ ਹੈ ਮੇਰੀ ਜਿੰਦੁੜੀਏ ਅਨਹਤ ਸਬਦ ਵਜਾਏ ਰਾਮ ॥੨॥
ਸਖੀ ਸਹੇਲੀ ਮੇਰੀਆ ਮੇਰੀ ਜਿੰਦੁੜੀਏ ਕੋਈ ਹਰਿ ਪ੍ਰਭੁ ਆਣਿ ਮਿਲਾਵੈ ਰਾਮ ॥ ਹਉ ਮਨੁ ਦੇਵਉ ਤਿਸੁ ਆਪਣਾ ਮੇਰੀ ਜਿੰਦੁੜੀਏ ਹਰਿ ਪ੍ਰਭ ਕੀ ਹਰਿ ਕਥਾ ਸੁਣਾਵੈ ਰਾਮ ॥ ਗੁਰਮੁਖਿ ਸਦਾ ਅਰਾਧਿ ਹਰਿ ਮੇਰੀ ਜਿੰਦੁੜੀਏ ਮਨ ਚਿੰਦਿਅੜਾ ਫਲੁ ਪਾਵੈ ਰਾਮ ॥ ਨਾਨਕ ਭਜੁ ਹਰਿ ਸਰਣਾਗਤੀ ਮੇਰੀ ਜਿੰਦੁੜੀਏ ਵਡਭਾਗੀ ਨਾਮੁ ਧਿਆਵੈ ਰਾਮ ॥੩॥
ਕਰਿ ਕਿਰਪਾ ਪ੍ਰਭ ਆਇ ਮਿਲੁ ਮੇਰੀ ਜਿੰਦੁੜੀਏ ਗੁਰਮਤਿ ਨਾਮੁ ਪਰਗਾਸੇ ਰਾਮ ॥ ਹਉ ਹਰਿ ਬਾਝੁ ਉਡੀਣੀਆ ਮੇਰੀ ਜਿੰਦੁੜੀਏ ਜਿਉ ਜਲ ਬਿਨੁ ਕਮਲ ਉਦਾਸੇ ਰਾਮ ॥ ਗੁਰਿ ਪੂਰੈ ਮੇਲਾਇਆ ਮੇਰੀ ਜਿੰਦੁੜੀਏ ਹਰਿ ਸਜਣੁ ਹਰਿ ਪ੍ਰਭੁ ਪਾਸੇ ਰਾਮ ॥ ਧਨੁ ਧਨੁ ਗੁਰੂ ਹਰਿ ਦਸਿਆ ਮੇਰੀ ਜਿੰਦੁੜੀਏ ਜਨ ਨਾਨਕ ਨਾਮਿ ਬਿਗਾਸੇ ਰਾਮ ॥੪॥੧॥ 
(ਅੰਗ ੫੩੭-੫੩੮)

ਪੰਜਾਬੀ ਵਿਚ ਵਿਆਖਿਆ :-

ਹੇ ਮੇਰੀ ਸੋਹਣੀ ਜਿੰਦੇ! ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਪਰਮਾਤਮਾ ਦਾ ਅਮੋਲਕ ਨਾਮ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ। ਜੇਹੜਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਵਿੱਝ ਜਾਂਦਾ ਹੈ, ਉਹ ਮਨ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ, ਉਹ ਮਨ ਆਨੰਦ ਨਾਲ ਪ੍ਰਭੂ ਦੇ ਨਾਮ ਵਿਚ ਚੁੱਭੀ ਲਾਈ ਰੱਖਦਾ ਹੈ।ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਮਤਿ ਉਤੇ ਤੁਰ ਕੇ ਇਸ ਮਨ ਨੂੰ (ਪ੍ਰਭੂ-ਚਰਨਾਂ ਵਿਚ) ਟਿਕਾਣਾ ਚਾਹੀਦਾ ਹੈ (ਗੁਰੂ ਦੀ ਮਤਿ ਦੀ ਬਰਕਤਿ ਨਾਲ ਮਨ) ਕਿਸੇ ਹੋਰ ਪਾਸੇ ਨਹੀਂ ਡੋਲਦਾ। ਹੇ ਨਾਨਕ! ਜੇਹੜਾ ਮਨੁੱਖ (ਗੁਰਮਤਿ ਤੇ ਤੁਰ ਕੇ) ਪ੍ਰਭੂ ਦੇ ਗੁਣਾਂ ਵਾਲੀ ਬਾਣੀ ਉਚਾਰਦਾ ਰਹਿੰਦਾ ਹੈ, ਉਹ ਮਨ-ਇੱਛਤ ਫਲ ਪਾ ਲੈਂਦਾ ਹੈ।੧।
ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਮਤਿ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ ਉਹ ਮਨੁੱਖ ਆਪਣੇ ਮੂੰਹ ਨਾਲ ਆਤਮਕ ਜੀਵਨ ਦੇਣ ਵਾਲੀ ਬਾਣੀ ਸਦਾ ਉਚਾਰਦਾ ਰਹਿੰਦਾ ਹੈ। ਹੇ ਜਿੰਦੇ! ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖਾਂ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜ ਕੇ ਉਹ ਬਾਣੀ ਮਨ ਨਾਲ (ਧਿਆਨ ਨਾਲ) ਸੁਣਨੀ ਚਾਹੀਦੀ ਹੈ (ਜੇਹੜਾ ਮਨੁੱਖ ਸੁਣਦਾ ਹੈ ਉਸ ਨੂੰ) ਚਿਰ ਦਾ ਵਿਛੁੜਿਆ ਹੋਇਆ ਪਰਮਾਤਮਾ ਆ ਮਿਲਦਾ ਹੈ, ਆਤਮਕ ਅਡੋਲਤਾ ਤੇ ਪ੍ਰੇਮ ਦੇ ਕਾਰਨ ਉਸ ਦੇ ਗਲ ਆ ਲੱਗਦਾ ਹੈ। ਹੇ ਦਾਸ ਨਾਨਕ! (ਆਖ-) ਹੇ ਮੇਰੀ ਸੋਹਣੀ ਜਿੰਦੇ! ਉਸ ਮਨੁੱਖ ਦੇ ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਉਹ ਆਪਣੇ ਅੰਦਰ ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਦਾ (ਮਾਨੋ, ਵਾਜਾ) ਵਜਾਂਦਾ ਰਹਿੰਦਾ ਹੈ।੨।
ਹੇ ਮੇਰੀ ਸੋਹਣੀ ਜਿੰਦੇ! (ਆਖ-) ਹੇ ਮੇਰੀ ਸਖੀ ਸਹੇਲੀਹੋ! ਜੇ ਕੋਈ ਧਿਰ ਮੇਰਾ ਹਰਿ-ਪ੍ਰਭੂ ਲਿਆ ਕੇ ਮੈਨੂੰ ਮਿਲਾ ਦੇਵੇ, ਜੇ ਕੋਈ ਮੈਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਇਆ ਕਰੇ, ਤਾਂ ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ। ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ, (ਜੇਹੜਾ ਕੋਈ ਸਿਮਰਦਾ ਹੈ ਉਹ) ਮਨ-ਇੱਛਤ ਫਲ ਪ੍ਰਾਪਤ ਕਰ ਲੈਂਦਾ ਹੈ।ਹੇ ਨਾਨਕ! (ਆਖ-) ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੀ ਸਰਨ ਪਈ ਰਹੁ। ਵੱਡੇ ਭਾਗਾਂ ਵਾਲਾ ਮਨੁੱਖ ਹੀ ਪਰਮਾਤਮਾ ਦਾ ਨਾਮ ਸਿਮਰਦਾ ਹੈ।੩।
ਹੇ ਮੇਰੀ ਸੋਹਣੀ ਜਿੰਦੇ! (ਆਖ-) ਹੇ ਪ੍ਰਭੂ! ਕਿਰਪਾ ਕਰ ਕੇ ਮੈਨੂੰ ਆ ਮਿਲ। (ਹੇ ਜਿੰਦੇ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਹਰਿ-ਨਾਮ (ਹਿਰਦੇ ਵਿਚ) ਚਮਕਦਾ ਹੈ। ਹੇ ਮੇਰੀ ਸੋਹਣੀ ਜਿੰਦੇ! (ਆਖ-) ਮੈਂ ਪਰਮਾਤਮਾ ਤੋਂ ਬਿਨਾ ਕੁਮਲਾਈ ਰਹਿੰਦੀ ਹਾਂ, ਜਿਵੇਂ ਪਾਣੀ ਤੋਂ ਬਿਨਾ ਕੌਲ-ਫੁੱਲ ਕੁਮਲਾਇਆ ਰਹਿੰਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਜਿਸ ਨੂੰ ਪੂਰੇ ਗੁਰੂ ਨੇ ਸੱਜਣ-ਹਰੀ ਮਿਲਾ ਦਿੱਤਾ, ਉਸ ਨੂੰ ਹਰੀ ਪ੍ਰਭੂ ਆਪਣੇ ਅੰਗ-ਸੰਗ ਵੱਸਦਾ ਦਿੱਸ ਪੈਂਦਾ ਹੈ। ਹੇ ਦਾਸ ਨਾਨਕ! (ਆਖ-) ਹੇ ਮੇਰੀ ਸੋਹਣੀ ਜਿੰਦੇ! ਗੁਰੂ ਸਲਾਹੁਣ-ਜੋਗ ਹੈ, ਸਦਾ ਸਲਾਹੁਣ-ਜੋਗ ਹੈ। ਗੁਰੂ ਨੇ ਜਿਸ ਨੂੰ (ਪਰਮਾਤਮਾ ਦੀ) ਦੱਸ ਪਾ ਦਿੱਤੀ (ਉਸ ਦਾ ਹਿਰਦਾ) ਨਾਮ ਦੀ ਬਰਕਤਿ ਨਾਲ ਖਿੜ ਪੈਂਦਾ ਹੈ।੪।੧।

ENGLISH TRANSLATION :-

RAAG BIHAAGRAA, CHHANT, FOURTH MEHL, FIRST HOUSE:
ONE UNIVERSAL CREATOR GOD. BY THE GRACE OF THE TRUE GURU:
Meditate on the Name of the Lord, Har, Har, O my soul; to the Gurmukh, the Name of the Lord is priceless. My mind is pierced bythe sublime essence of the Lords Name. The Lord is dear to my mind. My mind is washed clean by the sublime essence of the Lords Name. Through the Gurus Teachings, hold the mind steady, Omy soul; do not let it wander anywhere. One who chants the Bani of the Praises of the Lord God, O Nanak, obtains the fruits ofhis minds desires. || 1 ||
Through the Gurus Teachings, the Nectar abides within the mind, O my soul; with your mouth,chants the words of Ambrosia. The Words of the devotees are Ambrosial Nectar, O my soul; hear them in the mind, andembrace loving affection for the Lord. Separated for so very long, I have found the Lord God, intuitively hugged in His LovingEmbrace. Servant Nanaks mind is filled with bliss, O my soul, vibrating the unstruck Sound-current of the Shabad. || 2 ||
Ifonly my friends and companions would come and unite me with my Lord God, O my soul. I dedicate my mind to one whorecites the sermon of my Lord God, O my soul. As Gurmukh, worship the Lord in adoration forever, O my soul, and you shallobtain the fruits of your minds desires. O Nanak, hurry to the Lords Sanctuary, O my soul; those who meditate on the LordsName are very fortunate. || 3 ||
By His Grace, God comes to meet us, O my soul; through the Gurus Teachings, His Name isrevealed. Without the Lord, I am so sad, O my soul as sad as the lotus without water. The Perfect Guru, O my soul, hasunited me with the Lord, my best Friend, the Lord God. Blessed, blessed is the Guru, who has shown me the Lord, O my soul;servant Nanak blossoms forth in the Name of the Lord. || 4 || 1 ||


ਅੱਜ ਵੈਸਾਖ ਮਹੀਨੇ ਦੀ ਸੰਗਰਾਂਦ ਹੈ ਜੀ


ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥ ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥ ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥ ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥ ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥ ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥ 

ਪੰਜਾਬੀ ਵਿਚ ਵਿਆਖਿਆ :-

(ਵੈਸਾਖੀ ਵਾਲਾ ਦਿਨ ਹਰੇਕ ਇਸਤ੍ਰੀ ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ, ਪਰ) ਵੈਸਾਖ ਵਿਚ ਉਹਨਾਂ ਇਸਤ੍ਰੀਆਂ ਦਾ ਦਿਲ ਕਿਵੇਂ ਖਲੋਵੇ ਜੋ ਪਤੀ ਤੋਂ ਵਿੱਛੁੜੀਆਂ ਪਈਆਂ ਹਨ, ਜਿਨ੍ਹਾਂ ਦੇ ਅੰਦਰ ਪਿਆਰ (ਦੇ ਪ੍ਰਗਟਾਵੇ) ਦੀ ਅਣਹੋਂਦ ਹੈ, (ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ ਜਿਸ ਨੂੰ) ਸੱਜਣ-ਪ੍ਰਭੂ ਵਿਸਾਰ ਕੇ ਮਨ-ਮੋਹਣੀ ਮਾਇਆ ਚੰਬੜੀ ਹੋਈ ਹੈ? ਨਾਹ ਪੁਤ੍ਰ, ਨਾਹ ਇਸਤ੍ਰੀ, ਨਾਹ ਧਨ, ਕੋਈ ਭੀ ਮਨੁੱਖ ਦੇ ਨਾਲ ਨਹੀਂ ਨਿਭਦਾ ਇਕ ਅਬਿਨਾਸੀ ਪਰਮਾਤਮਾ ਹੀ ਅਸਲ ਸਾਥੀ ਹੈ। ਨਾਸਵੰਤ ਧੰਧੇ ਦਾ ਮੋਹ (ਸਾਰੀ ਲੁਕਾਈ ਨੂੰ ਹੀ) ਵਿਆਪ ਰਿਹਾ ਹੈ, (ਮਾਇਆ ਦੇ ਮੋਹ ਵਿਚ) ਮੁੜ ਮੁੜ ਫਸ ਕੇ ਸਾਰੀ ਲੁਕਾਈ ਹੀ (ਆਤਮਕ ਮੌਤੇ) ਮਰ ਰਹੀ ਹੈ। ਇਕ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਜਿਤਨੇ ਭੀ ਕਰਮ ਇਥੇ ਕਰੀਦੇ ਹਨ, ਉਹ ਸਾਰੇ ਮਰਨ ਤੋਂ ਪਹਿਲਾਂ ਹੀ ਖੋਹ ਲਏ ਜਾਂਦੇ ਹਨ (ਭਾਵ, ਉਹ ਉੱਚੇ ਆਤਮਕ ਜੀਵਨ ਦਾ ਅੰਗ ਨਹੀਂ ਬਣ ਸਕਦੇ)। ਪਿਆਰ-ਸਰੂਪ ਪ੍ਰਭੂ ਨੂੰ ਵਿਸਾਰ ਕੇ ਖ਼ੁਆਰੀ ਹੀ ਹੁੰਦੀ ਹੈ, ਪਰਮਾਤਮਾ ਤੋਂ ਬਿਨਾ ਜਿੰਦ ਦਾ ਹੋਰ ਕੋਈ ਸਾਥੀ ਹੀ ਨਹੀਂ ਹੁੰਦਾ। ਪ੍ਰਭੂ ਪ੍ਰੀਤਮ ਦੀ ਚਰਨੀਂ ਜੇਹੜੇ ਬੰਦੇ ਲਗਦੇ ਹਨ, ਉਹਨਾਂ ਦੀ (ਲੋਕ ਪਰਲੋਕ ਵਿਚ) ਭਲੀ ਸੋਭਾ ਹੁੰਦੀ ਹੈ। ਹੇ ਪ੍ਰਭੂ! (ਤੇਰੇ ਦਰ ਤੇ) ਮੇਰੀ ਬੇਨਤੀ ਹੈ ਕਿ ਮੈਨੂੰ ਤੇਰਾ ਦਿਲ-ਰੱਜਵਾਂ ਮਿਲਾਪ ਨਸੀਬ ਹੋਵੇ। (ਰੁੱਤ ਫਿਰਨ ਨਾਲ ਚੁਫੇਰੇ ਬਨਸਪਤੀ ਪਈ ਸੁਹਾਵਣੀ ਹੋ ਜਾਏ, ਪਰ) ਜਿੰਦ ਨੂੰ ਵੈਸਾਖ ਦਾ ਮਹੀਨਾ ਤਦੋਂ ਹੀ ਸੋਹਣਾ ਲੱਗ ਸਕਦਾ ਹੈ ਜੇ ਹਰੀ ਸੰਤ-ਪ੍ਰਭੂ ਮਿਲ ਪਏ ॥੩॥


ENGLISH TRANSLATION :-

In the month of Vaisaakh, how can thebride be patient? She is separated from her Beloved. She has forgotten the Lord, her Life-companion, her Master; she hasbecome attached to Maya, the deceitful one. Neither son, nor spouse, nor wealth shall go along with youonly the EternalLord. Entangled and enmeshed in the love of false occupations, the whole world is perishing. Without the Naam, the Name ofthe One Lord, they lose their lives in the hereafter. Forgetting the Merciful Lord, they are ruined. Without God, there is noother at all. Pure is the reputation of those who are attached to the Feet of the Beloved Lord.Nanak makes this prayer to God: Please, come and unite me with Yourself. The month of Vaisaakh is beautiful and pleasant,when the Saint causes me to meet the Lord. || 3 ||


WAHEGURU JI KA KHALSA
WAHEGURU JI KI FATEH JI


Post Comment