ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, May 31, 2012

Hukamnama Sri Harmandir Sahib Ji FULL (WITH PUNJABI & ENGLISH) 1 ਜੂਨ 2012


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ

ਅੱਜ ਦਾ ਮੁੱਖਵਾਕ 1.6.2012, ਸ਼ੁਕਰਵਾਰ , ੧੯ ਜੇਠ (ਸੰਮਤ ੫੪੪ ਨਾਨਕਸ਼ਾਹੀ)

ਸੋਰਠਿ ਮਹਲਾ ੫ ॥
ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ ॥ ਲੋਭਨ ਮਹਿ ਲੋਭੀ ਲੋਭਾਇਓ ਤਿਉ ਹਰਿ ਰੰਗਿ ਰਚੇ ਗਿਆਨੀ ॥੧॥
ਹਰਿ ਜਨ ਕਉ ਇਹੀ ਸੁਹਾਵੈ ॥ ਪੇਖਿ ਨਿਕਟਿ ਕਰਿ ਸੇਵਾ ਸਤਿਗੁਰ ਹਰਿ ਕੀਰਤਨਿ ਹੀ ਤ੍ਰਿਪਤਾਵੈ ॥ ਰਹਾਉ ॥
ਅਮਲਨ ਸਿਉ ਅਮਲੀ ਲਪਟਾਇਓ ਭੂਮਨ ਭੂਮਿ ਪਿਆਰੀ ॥ ਖੀਰ ਸੰਗਿ ਬਾਰਿਕੁ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ॥੨॥
ਬਿਦਿਆ ਮਹਿ ਬਿਦੁਅੰਸੀ ਰਚਿਆ ਨੈਨ ਦੇਖਿ ਸੁਖੁ ਪਾਵਹਿ ॥ ਜੈਸੇ ਰਸਨਾ ਸਾਦਿ ਲੁਭਾਨੀ ਤਿਉ ਹਰਿ ਜਨ ਹਰਿ ਗੁਣ ਗਾਵਹਿ ॥੩॥
ਜੈਸੀ ਭੂਖ ਤੈਸੀ ਕਾ ਪੂਰਕੁ ਸਗਲ ਘਟਾ ਕਾ ਸੁਆਮੀ ॥ ਨਾਨਕ ਪਿਆਸ ਲਗੀ ਦਰਸਨ ਕੀ ਪ੍ਰਭੁ ਮਿਲਿਆ ਅੰਤਰਜਾਮੀ ॥੪॥੫॥੧੬॥
(ਅੰਗ ੬੧੩)

ਪੰਜਾਬੀ ਵਿਚ ਵਿਆਖਿਆ :-

(ਹੇ ਭਾਈ! ਜਿਵੇਂ) ਰਾਜ ਦੇ ਕੰਮਾਂ ਵਿਚ ਰਾਜਾ ਮਗਨ ਰਹਿੰਦਾ ਹੈ, ਜਿਵੇਂ ਮਾਣ ਵਧਾਣ ਵਾਲੇ ਕੰਮਾਂ ਵਿਚ ਆਦਰ-ਮਾਣ ਦਾ ਭੁੱਖਾ ਮਨੁੱਖ ਪਰਚਿਆ ਰਹਿੰਦਾ ਹੈ, ਜਿਵੇਂ ਲਾਲਚੀ ਮਨੁੱਖ ਲਾਲਚ ਵਧਾਣ ਵਾਲੇ ਆਹਰਾਂ ਵਿਚ ਫਸਿਆ ਰਹਿੰਦਾ ਹੈ, ਤਿਵੇਂ ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਰਹਿੰਦਾ ਹੈ।੧।
ਪਰਮਾਤਮਾ ਦੇ ਭਗਤ ਨੂੰ ਇਹੀ ਕਾਰ ਚੰਗੀ ਲੱਗਦੀ ਹੈ। (ਭਗਤ ਪਰਮਾਤਮਾ ਨੂੰ) ਅੰਗ-ਸੰਗ ਵੇਖ ਕੇ, ਤੇ, ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਹੀ ਪ੍ਰਸੰਨ ਰਹਿੰਦਾ ਹੈ।ਰਹਾਉ।
ਹੇ ਭਾਈ! ਨਸ਼ਿਆਂ ਦਾ ਪ੍ਰੇਮੀ ਮਨੁੱਖ ਨਸ਼ਿਆਂ ਨਾਲ ਚੰਬੜਿਆ ਰਹਿੰਦਾ ਹੈ, ਜ਼ਮੀਨ ਦੇ ਮਾਲਕਾਂ ਨੂੰ ਜ਼ਮੀਨ ਪਿਆਰੀ ਲੱਗਦੀ ਹੈ, ਬੱਚਾ ਦੁੱਧ ਨਾਲ ਪਰਚਿਆ ਰਹਿੰਦਾ ਹੈ। ਇਸੇ ਤਰ੍ਹਾਂ ਸੰਤ ਜਨ ਪਰਮਾਤਮਾ ਨਾਲ ਪਿਆਰ ਕਰਦੇ ਹਨ।੨।
ਹੇ ਭਾਈ! ਵਿਦਵਾਨ ਮਨੁੱਖ ਵਿੱਦਿਆ (ਪੜ੍ਹਨ ਪੜਾਣ) ਵਿਚ ਖ਼ੁਸ਼ ਰਹਿੰਦਾ ਹੈ, ਅੱਖਾਂ (ਪਦਾਰਥ) ਵੇਖ ਵੇਖ ਕੇ ਸੁਖ ਮਾਣਦੀਆਂ ਹਨ। ਹੇ ਭਾਈ! ਜਿਵੇਂ ਜੀਭ (ਸੁਆਦਲੇ ਪਦਾਰਥਾਂ ਦੇ) ਸੁਆਦ (ਚੱਖਣ) ਵਿਚ ਖ਼ੁਸ਼ ਰਹਿੰਦੀ ਹੈ, ਤਿਵੇਂ ਪ੍ਰਭੂ ਦੇ ਭਗਤ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ।੩।
ਹੇ ਭਾਈ! ਸਾਰੇ ਸਰੀਰਾਂ ਦਾ ਮਾਲਕ ਪ੍ਰਭੂ ਜਿਹੋ ਜਿਹੀ ਕਿਸੇ ਜੀਵ ਦੀ ਲਾਲਸਾ ਹੋਵੇ ਉਹੋ ਜਿਹੀ ਹੀ ਪੂਰੀ ਕਰਨ ਵਾਲਾ ਹੈ। ਹੇ ਨਾਨਕ! (ਜਿਸ ਮਨੁੱਖ ਨੂੰ) ਪਰਮਾਤਮਾ ਦੇ ਦਰਸਨ ਦੀ ਪਿਆਸ ਲੱਗਦੀ ਹੈ, ਉਸ ਮਨੁੱਖ ਨੂੰ ਦਿਲ ਦੀ ਜਾਣਨ ਵਾਲਾ ਪਰਮਾਤਮਾ (ਆਪ) ਆ ਮਿਲਦਾ ਹੈ।੪।੫।੧੬।

ENGLISH TRANSLATION :-

SORATH, FIFTHMEHL:
As the king is entangled in kingly affairs, and the egotist in his own egotism, and the greedy man is enticed by greed,so is the spiritually enlightened being absorbed in the Love of the Lord. || 1 ||
This is what befits the Lords servant.Beholding the Lord near at hand, he serves the True Guru, and he is satisfied through the Kirtan of the Lords Praises. ||Pause || The addict is addicted to his drug, and the landlord is in love with his land. As the baby is attached to his milk, sothe Saint is in love with God. || 2 ||
The scholar is absorbed in scholarship, and the eyes are happy to see. As the tonguesavors the tastes, so does the humble servant of the Lord sing the Glorious Praises of the Lord. || 3 ||
As is the hunger, so isthe fulfiller; He is the Lord and Master of all hearts. Nanak thirsts for the Blessed Vision of the Lords Darshan; he has metGod, the Inner-knower, the Searcher of hearts. || 4 || 5 || 16 ||

WAHEGURU JI KA KHALSA
WAHEGURU JI KI FATEH JI


Post Comment

Wednesday, May 30, 2012

ਪੰਜਾਬੀ ਵਿਆਕਰਣ ਸਬੰਧੀ ਜਾਣਕਾਰੀ


ਬੋਲੀ – ਜਿਨ੍ਹਾਂ ਬੋਲਾਂ ਰਾਹੀਂ ਕਿਸੇ ਦੇਸ ਦੇ ਲੋਕ ਲਿਖ ਕੇ ਜਾਂ ਬੋਲ ਕੇ ਆਪਣੇ ਮਨ ਦੇ ਭਾਵ ਤੇ ਖਿਆਲ ਹੋਰਨਾਂ ਤਾਈਂ ਪ੍ਰਗਟ ਕਰਦੇ ਹਨ, ਉਨ੍ਹਾਂ ਬੋਲਾਂ ਨੂੰ ਰਲਾ ਕੇ ਉਸ ਦੇਸ ਦੀ ਬੋਲੀ ਆਖਦੇ ਹਨ।
ਬੋਲ-ਚਾਲ ਦੀ ਬੋਲੀ – ਜਿਹਡ਼ੀ ਬੋਲੀ ਕਿਸੇ ਇਲਾਕੇ ਜਾਂ ਦੇਸ ਦੇ ਲੋਕ ਨਿੱਤ ਦੀ ਗੱਲ-ਬਾਤ ਜਾਂ ਬੋਲ-ਚਾਲ ਲਈ ਵਰਤਦੇ ਹਨ, ਉਹ ਉਸ ਇਲਾਕੇ ਜਾਂ ਦੇਸ ਦੀ ਬੋਲ-ਚਾਲ ਦੀ ਬੋਲੀ ਹੁੰਦੀ ਹੈ। ਇਲਾਕਿਆਂ-ਇਲਾਕਿਆਂ ਦੀ ਬੋਲ-ਚਾਲ ਦੀ ਬੋਲੀ ਵਿਚ ਭੇਦ ਹੁੰਦਾ ਹੈ। ਪੰਜਾਬੀ ਦਾ ਅਖਾਣ ਹੈ ਕਿ ਬੋਲੀ, ਭਾਵ ਬੋਲ-ਚਾਲ ਦੀ ਬੋਲੀ, ਬਾਰ੍ਹੀਂ ਕੋਹੀਂ ਬਦਲ ਜਾਂਦੀ ਹੈ। ਮਾਝੇ, ਮਾਲਵੇ, ਦੁਆਬੇ (ਹੁਣ ਦੇ ਭਾਰਤੀ ਪੰਜਾਬ (ਪੱਛਮੀ) ਦੇ ਇਲਾਕੇ), ਪੋਠੋਹਾਰ (ਜਿਹਲਮ ਤੋਂ ਪਾਰ ਦੇ ਇਲਾਕੇ), ਸ਼ਾਹਪੁਰ, ਮੁਲਤਾਨ (ਹੁਣ ਦੇ ਪਾਕਿਸਤਾਨ ਪੰਜਾਬ (ਪੂਰਬੀ) ਦੇ ਇਲਾਕੇ) ਆਦਿ ਦੇ ਲੋਕਾਂ ਦੀ ਬੋਲੀ ਵਿਚ ਜਿੱਥੇ ਚੋਖੇ ਸ਼ਬਦ ਸਾਂਝੇ ਹਨ, ਓਥੇ ਕਈ ਸ਼ਬਦ ਵੱਖਰੇ-ਵੱਖਰੇ ਵੀ ਹਨ, ਅਤੇ ਕਈਆਂ ਦੇ ਰੂਪ ਕੁਝ ਹੋਰ ਹਨ। ਉਚਾਰਣ ਦੇ ਲਹਿਜੇ ਵਿਚ ਵੀ ਥਾਂ-ਥਾਂ ਫ਼ਰਕ ਹੁੰਦਾ ਹੈ। ਉਦਾਹਰਣ ਵਜੋਂ ਜਿਸ ਭਾਵ ਨੂੰ ਮਝੈਲ‘ਜਾਵਾਂਗਾ’ ਵਰਤ ਕੇ ਪ੍ਰਗਟ ਕਰਦੇ ਹਨ, ਉਸੇ ਭਾਵ ਨੂੰ ਪ੍ਰਗਟ ਕਰਨ ਲਈ ਮਾਲਵੇ ਦੇ ਲੋਕ ‘ਜਾਉਂਗਾ’ ਜਾਂ ‘ਜਾਮਾਂਗਾ’, ਲਹਿੰਦੇ ਤੇ ਮੁਲਤਾਨ ਵਾਲੇ ‘ਵੈਸਾਂ’ ਪੋਠੋਹਾਰੀਏ ‘ਜਾਸਾਂ’,‘ਜੁਲਸਾਂ’ ਜਾਂ ‘ਗੈਸਾਂ’ ਵਰਤਦੇ ਹਨ।
ਦੇਸ ਦੀ ਬੋਲੀ ਦੇ ਇਸ ਤਰ੍ਹਾਂ ਦੇ ਭਿੰਨ-ਭਿੰਨ ਇਲਾਕਾਈ ਰੂਪਾਂ ਨੂੰ ਉਪ-ਬੋਲੀ ਜਾਂ ਉਪ-ਭਾਸ਼ਾ ਆਖਦੇ ਹਨ।
ਪੰਜਾਬੀ ਦੀਆਂ ਉਪ-ਭਾਸ਼ਾਵਾਂ – ਪੰਜਾਬੀ ਬੋਲੀ ਦੀਆਂ ਉਪ-ਭਾਸ਼ਾਵਾਂ ਜਾਂ ਉਪ-ਬੋਲੀਆਂ ਇਹ ਹਨ –
  1. ਪੋਠੋਹਾਰੀ – ਜਿਹਲਮ ਤੋਂ ਪਾਰ ਦੇ ਇਲਾਕੇ (ਪੋਠੋਹਾਰ) ਦੀ ਬੋਲੀ।
  2. ਲਹਿੰਦੀ ਜਾਂ ਮੁਲਤਾਨੀ – ਝੰਗ, ਮੁਲਤਾਨ, ਮਿੰਟਗੁਮਰੀ ਆਦਿ ਦੀ ਬੋਲੀ।
  3. ਮਾਝੀ – ਮਾਝੇ ਦੇ ਇਲਾਕੇ (ਲਾਹੌਰ, ਅਮ੍ਰਿਤਸਰ ਆਦਿ) ਦੀ ਬੋਲੀ। ਇਸ ਉਪ-ਭਾਸ਼ਾ ਨੂੰ ਟਕਸਾਲੀ ਪੰਜਾਬੀ ਦਾ ਆਧਾਰ ਮੰਨਿਆ ਗਿਆ ਹੈ।
  4. ਮਲਵਈ – ਮਾਲਵੇ ਦੇ ਇਲਾਕੇ (ਲੁਧਿਆਣਾ, ਫਿਰੋਜ਼ਪੁਰ, ਸੰਗਰੂਰ, ਬਠਿੰਡਾ, ਨਾਭਾ, ਫਰੀਦਕੋਟ ਆਦਿ) ਦੀ ਬੋਲੀ।
  5. ਦੁਆਬੀ – ਦੁਆਬੇ (ਜਲੰਧਰ, ਹੁਸ਼ਿਆਰਪੁਰ, ਕਪੂਰਥਲੇ ਆਦਿ) ਦੀ ਬੋਲੀ।
  6. ਪੁਆਧੀ – ਪੁਆਧ (ਰੋਪਡ਼, ਪਟਿਆਲੇ ਤੇ ਅੰਬਾਲੇ ਦੇ ਆਸ-ਪਾਸ ਦੇ ਇਲਾਕੇ) ਦੀ ਬੋਲੀ।
  7. ਡੋਗਰੀ ਜਾਂ ਪਹਾਡ਼ੀ – ਕਾਂਗਡ਼ੇ, ਜੰਮੂ ਆਦਿ ਇਲਾਕੇ ਦੀ ਬੋਲੀ।
ਕਿਤਾਬੀ ਜਾਂ ਸਾਹਿਤਕ ਬੋਲੀ – ਜਿਹਡ਼ੀ ਬੋਲੀ ਵਿਦਵਾਨ ਤੇ ਸਾਹਿਤਕਾਰ ਆਪਣੀਆਂ ਲਿਖਤਾਂ ਵਿਚ ਵਰਤਦੇ ਹਨ, ਉਸ ਵਿਚ ਇਹ ਇਲਾਕਾਈ ਭਿੰਨ-ਭੇਦ ਨਹੀਂ ਹੁੰਦੇ। ਉਹ ਸਭ ਇਲਾਕਿਆਂ ਵਿਤ ਇੱਕ ਹੀ ਹੁੰਦੀ ਹੈ। ਇਸ ਨੂੰ ਕਿਤਾਬੀ, ਸਾਹਿਤਕ, ਸ਼ੁੱਧ, ਜਾਂ ਟਕਸਾਲੀ ਬੋਲੀ ਕਿਹਾ ਜਾਂਦਾ ਹੈ। ਇਸ ਬੋਲੀ ਦਾ ਅਧਾਰ ਜਾਂ ਸੋਮਾ ਤਾਂ ਬੋਲ-ਚਾਲ ਦੀ ਬੋਲੀ ਹੀ ਹੁੰਦੀ ਹੈ, ਪਰ ਇਹ ਉਸ ਨਾਲੋਂ ਬਹੁਤ ਸਾਫ਼, ਸੁਥਰੀ ਤੇ ਮਾਂਜੀ ਹੋਈ ਹੁੰਦੀ ਹੈ, ਅਤੇ ਵਿਦਵਾਨਾਂ ਦੇ ਕਾਇਮ ਕੀਤੇ ਹੋਏ ਬੱਝਵੇਂ ਨੇਮਾਂ ਅਨੁਸਾਰ ਲਿਖੀ ਜਾਂਦੀ ਹੈ।
ਹਰ ਦੇਸ ਵਿਚ ਕਿਸੇ ਖਾਸ ਇਲਾਕੇ ਦੀ ਬੋਲੀ ਨੂੰ ਉਸ ਦੇਸ ਦੀ ਕਿਤਾਬੀ ਬੋਲੀ ਦੀ ਨੀਂਹ ਜਾਂ ਅਧਾਰ ਮੰਨ ਲਿਆ ਜਾਂਦਾ ਹੈ, ਅਤੇ ਉਹਨੂੰ ਹੀ ਮਾਂਜ-ਸੁਆਰ ਕੇ ਕਿਤਾਬੀ ਜਾਂ ਟਕਸਾਲੀ ਰੂਪ ਦਿੱਤਾ ਜਾਂਦਾ ਹੈ। ਕਿਤਾਬੀ ਜਾਂ ਟਕਸਾਲੀ ਪੰਜਾਬੀ ਬੋਲੀ ਦੀ ਨੀਂਹ ਮਾਝੇ ਦੀ ਬੋਲੀ ਮੰਨੀ ਗਈ ਹੈ। ਇਸੇ ਉਪ-ਬੋਲੀ ਨੂੰ ਸਾਫ਼-ਸੁਥਰੀ ਬਣਾ ਕੇ ਕਿਤਾਬੀ, ਸਾਹਿਤਿਕ, ਠੇਠ, ਸ਼ੁੱਧ ਜਾਂ ਟਕਸਾਲੀ ਪੰਜਾਬੀ ਕਿਹਾ ਜਾਂਦਾ ਹੈ 
ਪਰ ਚੇਤੇ ਰੱਖਣਾ ਚਾਹੀਦਾ ਹੈ ਕਿ ਸਾਹਿਤਿਕ ਬੋਲੀ ਨੂੰ ਬੋਲ-ਚਾਲ ਦੀ ਬੋਲੀ ਨਾਲੋਂ ਉੱਕਾ ਹੀ ਨਿਖੇਡ਼ ਕੇ ਅੱਡ ਨਹੀਂ ਕੀਤਾ ਜਾਂਦਾ। ਹਰੇਕ ਜਿਉਂਦੀ ਬੋਲੀ ਜਿੱਥੇ ਹਰ ਸਮੇਂ ਲੋਡ਼ ਅਨੁਸਾਰ ਬਾਹਰੋਂ, ਹੋਰਨਾਂ ਬੋਲੀਆਂ ਤੋਂ ਵੀ ਸ਼ਬਦ ਲੈਂਦੀ ਰਹਿੰਦੀ ਹੈ, ਓਥੇ ਬੋਲ-ਚਾਲ ਦੀ ਬੋਲੀ ਦੇ ਰਈ ਸ਼ਬਦਾਂ ਨੂੰ ਵੀ ਸਹਿਜੇ ਸਹਿਜੇ ਉਚੇਰਾ ਦਰਜਾ ਮਿਲਦਾ ਰਹਿੰਦਾ ਹੈ, ਅਤੇ ਉਹ ਸਾਹਿਤਿਕ ਬੋਲੀ ਦਾ ਰੂਪ ਬਣ ਕੇ ਉਸ ਨੂੰ ਅਮੀਰ ਬਣਾਉਂਦੇ ਹਨ। ਜੇ ਸਾਹਿਤਿਕ ਬੋਲੀ ਨੂੰ ਬੋਲ-ਚਾਲ ਦੀ ਬੋਲੀ ਨਾਲੋਂ ਉੱਕਾ ਹੀ ਨਿਖੇਡ਼ ਕੇ ਵੱਖ ਰੱਖ ਦੇਈਏ, ਤਾਂ ਕੁਝ ਸਮੇਂ ਮਗਰੋਂ ਉਹ ਮੁਰਦਾ ਬੋਲੀ ਬਣ ਜਾਵੇਗੀ।
ਵਰਣ ਜਾਂ ਅੱਖਰ ਤੇ ਲਗਾਂ – ਬੋਲੀ ਆਵਾਜ਼ਾਂ ਦੇ ਮੇਲ ਤੋਂ ਬਣਦੀ ਹੈ। ਇਹਨਾਂ ਵੱਖ-ਵੱਖ ਆਵਾਜ਼ਾਂ ਨੂੰ ਲਿਖ ਕੇ ਪ੍ਰਗਟ ਕਰਨ ਲਈ ਜੋ ਖ਼ਾਸ-ਖ਼ਾਸ ਚਿੰਨ੍ਹ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਅੱਖਰ ਜਾਂ ਵਰਣ ਤੇ ਲਗਾਂ ਆਖਦੇ ਹਨ। ਇਕੱਲਾ ਅੱਖਰ ਆਪਣੇ ਆਪ ਵਿਚ ਕੋਈ ਆਵਾਜ਼ ਨਹੀਂ ਦੇ ਸਕਦਾ ਤੇ ਨਾ ਹੀ ਇਕੱਲੀ ਲਗ ਕੋਈ ਆਵਾਜ਼ ਦੇ ਸਕਦੀ ਹੈ। ਆਵਾਜ਼ ਪ੍ਰਗਟ ਕਰਨ ਲਈ ਅੱਖਰਾਂ ਤੇ ਲਗਾਂ ਦਾ ਮੇਲ ਹੀ ਕੰਮ ਦੇਂਦਾ ਹੈ।
ਸ਼ਬਦ – ਕੋਈ ਸਾਫ਼-ਸਾਫ਼ ਗੱਲ ਪ੍ਰਗਟ ਕਰਨ ਲਈ ਜੋ ਵੱਖਰੇ-ਵੱਖਰੇ ਬੋਲ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਸ਼ਬਦ ਆਖਦੇ ਹਨ। ਜਿਵੇਂ ਕਿ – ਨੇਕ ਬੰਦੇ ਕਿਸੇ ਦਾ ਬੁਰਾ ਨਹੀਂ ਕਰਦੇ, ਵਿਚ ‘ਨੇਕ’, ‘ਬੰਦੇ’, ‘ਦਾ’, ‘ਬੁਰਾ, ‘ਨਹੀਂ’ ਤੇ ‘ਕਰਦੇ’ ਸਭ ਸ਼ਬਦ ਹਨ। ਸ਼ਬਦ ਆਵਾਜ਼ਾਂ ਜਾਂ ਅੱਖਰਾਂ ਤੇ ਲਗਾਂ ਦੇ ਮੇਲ ਤੋਂ ਬਣਦੇ ਹਨ।
ਸਾਰਥਕ ਤੇ ਨਿਰਾਰਥਕ ਸ਼ਬਦ – ਸ਼ਬਦਾਂ ਦੇ ਖ਼ਾਸ-ਖ਼ਾਸ ਅਰਥ ਹੁੰਦੇ ਹਨ। ਇਹਨਾਂ ਨੂੰ ਸੁਣ ਕੇ ਸਾਨੂੰ ਖ਼ਾਸ-ਖ਼ਾਸ ਸ਼ੈ ਦਾ ਗਿਆਨ ਹੁੰਦਾ ਹੈ। ਪਰ ਬੋਲ-ਚਾਲ ਵਿਚ ਕਈ ਵੇਰ ਅਜੇਹੇ ਸ਼ਬਦ ਵੀ ਵਰਤੇ ਲਏ ਜਾਂਦੇ ਹਨ ਜਿਨ੍ਹਾਂ ਦਾ ਅਰਥ ਕੋਈ ਨਹੀਂ ਹੁੰਦਾ, ਜੋ ਕਿਸੇ ਸ਼ੈ ਦਾ ਗਿਆਨ ਨਹੀਂ ਦੇਂਦੇ। ਜਿਵੇਂ ਕਿ – ਰੋਟੀ ਰਾਟੀ ਛਕ ਛੁਕ ਕੇ ਅਤੇ ਪਾਣੀ ਧਾਣੀ ਪੀ ਪੂ ਕੇ ਉਹ ਤੁਰ ਗਿਆ ਵਿਚ ਰਾਟੀ, ਛੁਕ, ਧਾਣੀ ਤੇ ਪੂ ਅਜੇਹੇ ਸ਼ਬਦ ਹਨ ਜਿਨ੍ਹਾਂ ਦਾ ਅਰਥ ਕੋਈ ਨਹੀਂ ਜੋ ਕਿਸੇ ਸ਼ੈ ਦਾ ਗਿਆਨ ਨਹੀਂ ਦੇਂਦੇ। ਬਾਕੀ ਦੇ ਸ਼ਬਦ ਅਰਥਾਂ ਵਾਲੇ ਹਨ। ਜਿਨ੍ਹਾਂ ਸ਼ਬਦਾਂ ਦਾ ਕੁਝ ਅਰਥ ਹੋਵੇ, ਉਨ੍ਹਾਂ ਨੂੰ ਸਾਰਥਕ ਜਾਂ ਵਾਚਕ ਸ਼ਬਦ ਆਖਦੇ ਹਨ। ਜਿਨ੍ਹਾਂ ਸ਼ਬਦਾਂ ਦਾ ਕੋਈ ਅਰਥ ਨਾ ਹੋਵੇ ਉਨ੍ਹਾਂ ਨੂੰ ਨਿਰਾਰਥਕ ਸ਼ਬਦ ਆਖਦੇ ਹਨ।
1. ਪਰ ਇਹ ਨਿਰਾਰਥਕ ਸ਼ਬਦ ਹਰ ਥਾਂ ਵਾਧੂ ਜਾਂ ਬਿਲਕੁਲ ਬੇਅਰਥ ਨਹੀਂ ਹੁੰਦੇ। ਸਾਰਥਕ ਸ਼ਬਦਾਂ ਦੇ ਨਾਲ ਲੱਗ ਕੇ ਇਹ ਆਦਿ ਜਾਂ ਆਦਿਕ ਦਾ ਅਰਥ ਪ੍ਰਗਟ ਕਰਦੇ ਹਨ। ਪਾਣੀ ਛਕੋ ਤੇ ਪਾਣੀ ਧਾਣੀ ਛਕੋ ਵਿਚ ਅੰਤਰ ਹੈ। ਪਾਣੀ ਛਕਣ ਵਾਲੇ ਨੂੰ ਨਿਰਾ ਪਾਣੀ ਹੀ ਮਿਲੇਗਾ ਪਰ ਪਾਣੀ ਧਾਣੀ ਛਕਣ ਵਾਲੇ ਨੂੰ ਪਾਣੀ ਦੇ ਨਾਲ ਹੋਰ ਕੁਝ ਵੀ –ਲੱਡੂ, ਪਿੰਨੀ, ਬਰਫ਼ੀ, ਪਰੌਂਠਾ ਆਦਿ ਦਿੱਤਾ ਜਾਵੇਗਾ। ਪਾਣੀ ਵੀ ਸ਼ਾਇਦ ਸ਼ਰਬਤ, ਕੱਚੀ ਲੱਸੀ, ਕੋਕਾ-ਕੋਲਾ ਆਦਿਕ ਹੋਵੇ। ਇਹੋ ਹਾਲ ਰੋਟੀ ਤੇ ਰੋਟੀ ਰਾਟੀ ਮੰਜੀ ਤੇ ਮੰਜੀ ਮੁੰਜੀ, ਤੇਲ ਤੇ ਤੇਲ ਸ਼ੇਲ, ਕੁਕਡ਼ ਤੇ ਕੁਕਡ਼ ਸ਼ੁੱਕਡ਼ ਦਾ ਹੈ। ਅਜਿਹੇ ਨਿਰਾਰਥਕ ਸ਼ਬਦਾਂ ਦੀ ਥਾਂ ਜੇ ਆਦਿ ਜਾਂ ਆਦਿਕ ਵਰਤ ਲਈਏ ਤਾਂ ਵੀ ਭਾਵ ਉਹੋ ਪ੍ਰਗਟ ਹੋਵੇਗਾ।
2. ਨਿਰਾਰਥਕ ਸ਼ਬਦ ਸਦਾ ਸਾਰਥਕ ਸ਼ਬਦਾਂ ਦੇ ਨਾਲ ਉਨ੍ਹਾਂ ਦੇ ਮਗਰ ਆਉਂਦੇ ਹਨ। ਇਹ ਇਕੱਲੇ ਨਹੀਂ ਵਰਤੇ ਜਾਂਦੇ।
3. ਨਿਰਾਰਥਕ ਸ਼ਬਦ ਬਹੁਤ ਕਰਕੇ ਬੋਲ-ਚਾਲ ਵਿਚ ਵਰਤੇ ਜਾਂਦੇ ਹਨ।
ਵਾਕ – ਜਦ ਅਸੀਂ ਕੋਈ ਸਾਫ਼ ਤੇ ਪੂਰੀ ਗੱਲ ਕਰਨੀ ਹੁੰਦੀ ਹੈ, ਤਾਂ ਅਸੀਂ ਕੁਝ ਸ਼ਬਦਾਂ ਨੂੰ ਇੱਕ ਥਾਂ ਜੋਡ਼ ਕੇ ਬੋਲਦੇ ਹਾਂ। ਜਿਵੇਂ – ਸਾਡਾ ਪਿਆਰਾ ਦੇਸ ਹੁਣ ਆਜ਼ਾਦ ਹੈ, ਸਾਡੀ ਪਿਆਰੀ ਮਾਂ-ਬੋਲੀ ਪੰਜਾਬੀ ਹੈ, ਸ਼ਬਦਾਂ ਦੇ ਅਜੇਹੇ ਇਕੱਠ ਨੂੰ ਜਿਸ ਤੋਂ ਪੂਰੀ ਪੂਰੀ ਤੇ ਸਾਫ਼ ਗੱਲ ਬਣ ਜਾਵੇ, ਸਮਝ ਵਿਚ ਆ ਜਾਵੇ, ਵਾਕ ਆਖਦੇ ਹਨ।
ਵਿਆਕਰਣ – ਕਿਸੇ ਬੋਲੀ ਨੂੰ ਠੀਕ-ਠੀਕ ਲਿਖਣ, ਬੋਲਣ ਲਈ ਜਿਨ੍ਹਾਂ ਨੇਮਾਂ ਦਾ ਧਿਆਨ ਰੱਖਿਆ ਜਾਂਦਾ ਹੈ, ਉਨ੍ਹਾਂ ਸਾਰਿਆਂ ਨੂੰ ਰਲਾ ਕੇ ਉਸ ਬੋਲੀ ਦੀ ਵਿਆਕਰਣ ਕਿਹਾ ਜਾਂਦਾ ਹੈ। ਪੰਜਾਬੀ ਬੋਲੀ ਨੂੰ ਠੀਕ ਠੀਕ ਲਿਖਣ, ਬੋਲਣ ਦੇ ਸਭ ਨੇਮਾਂ ਨੂੰ ਰਲਾ ਕੇ ਪੰਜਾਬੀ ਵਿਆਕਰਣ ਆਖਦੇ ਹਨ। ਚੇਤਾ ਰੱਖਣਾ ਚਾਹੀਦਾ ਹੈ ਕਿ ਵਿਆਕਰਣ ਕੇਵਲ ਲਿਖਤੀ ਜਾਂ ਸਾਹਿਤਿਕ ਬੋਲੀ ਦਾ ਹੀ ਹੁੰਦਾ ਹੈ, ਉਪ-ਬੋਲੀ ਜਾਂ ਬੋਲ-ਚਾਲ ਦੀ ਬੋਲੀ ਦਾ ਨਹੀਂ ਤੇ ਇਸ ਵਿਚ ਕੇਵਲ ਸਾਰਥਕ ਜਾਂ ਵਾਚਕ ਸ਼ਬਦਾਂ ਉੱਪਰ ਹੀ ਵਿਚਾਰ ਕੀਤਾ ਜਾਂਦਾ ਹੈ।
ਪੰਜਾਬੀ ਵਿਆਕਰਣ ਦੇ ਤਿੰਨ ਹਿੱਸੇ ਹਨ –
1)      ਵਰਣ-ਬੋਧ – ਇਹ ਪੰਜਾਬੀ ਵਿਆਕਰਣ ਦਾ ਉਹ ਹਿੱਸਾ ਹੈ, ਜਿਸ ਵਿਚ ਵਰਣਾਂ (ਅੱਖਰਾਂ) ਤੇ ਲਗਾਂ ਦੇ ਰੂਪਾਂ ਅਤੇ ਉਨ੍ਹਾਂ ਤੋਂ ਸ਼ਬਦ ਬਣਾਉਣ ਦੇ ਨੇਮਾਂ ਦਾ ਗਿਆਨ ਹੁੰਦਾ ਹੈ।
2)      ਸ਼ਬਦ-ਬੋਧ – ਇਹ ਪੰਜਾਬੀ ਵਿਆਕਰਣ ਦਾ ਉਹ ਹਿੱਸਾ ਹੈ ਜਿਸ ਵਿਚ ਵਾਚਕ ਸ਼ਬਦਾਂ ਦੀ ਵੰਡ, ਰਚਨਾ, ਰੂਪਾਂਤਰ ਤੇ ਵਰਤੋਂ ਦੇ ਨੇਮ ਬਿਆਨ ਕੀਤੇ ਜਾਂਦੇ ਹਨ।
3)      ਵਾਕ-ਬੋਧ – ਇਹ ਪੰਜਾਬੀ ਵਿਆਕਰਣ ਦਾ ਉਹ ਹਿੱਸਾ ਹੈ ਜਿਸ ਵਿਚ ਸ਼ਬਦਾਂ ਤੋਂ ਵਾਕ ਬਣਾਉਣ ਦੇ ਨੇਮ ਤੇ ਢੰਗ, ਅਤੇ ਵਾਕਾਂ ਬਾਰੇ ਹੋਰ ਵਿਚਾਰ ਦੱਸੇ ਜਾਂਦੇ ਹਨ।


Post Comment

Tuesday, May 29, 2012

Hukamnama Sri Harmandir Sahib Ji FULL (WITH PUNJABI & ENGLISH) 30 ਮਈ 2012


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ

ਅੱਜ ਦਾ ਮੁੱਖਵਾਕ 30.5.2012, ਬੁੱਧਵਾਰ , ੧੭ ਜੇਠ (ਸੰਮਤ ੫੪੪ ਨਾਨਕਸ਼ਾਹੀ)

ਸੋਰਠਿ ਮਹਲਾ ੫ ॥
ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥
ਸਾਚਾ ਸਾਹਿਬੁ ਸਦ ਮਿਹਰਵਾਣ ॥ ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥
ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥ ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥
(ਅੰਗ ੬੧੯)

ਪੰਜਾਬੀ ਵਿਚ ਵਿਆਖਿਆ :-

ਹੇ ਭਾਈ! ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ-ਕਰਮਾਂ ਦਾ ਕੋਈ ਖ਼ਿਆਲ ਨਹੀਂ ਕਰਦਾ। ਉਹ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਉ ਨੂੰ ਚੇਤੇ ਰੱਖਦਾ ਹੈ, (ਉਹ, ਸਗੋਂ, ਸਾਨੂੰ ਗੁਰੂ ਮਿਲਾ ਕੇ, ਸਾਨੂੰ) ਆਪਣੇ ਬਣਾ ਕੇ (ਆਪਣੇ) ਹੱਥ ਦੇ ਕੇ (ਸਾਨੂੰ ਵਿਕਾਰਾਂ ਵਲੋਂ) ਬਚਾਂਦਾ ਹੈ। (ਜਿਸ ਵਡ-ਭਾਗੀ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸਦਾ ਹੀ ਆਤਮਕ ਆਨੰਦ ਮਾਣਦਾ ਹੈ।੧।
ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ, (ਕੁਕਰਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਂਦਾ ਹੈ। ਜਿਸ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਵਿਕਾਰਾਂ ਦੇ ਰਸਤੇ ਵਿਚ) ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ ਦਿੱਤਾ (ਤੇ, ਇਸ ਤਰ੍ਹਾਂ ਉਸ ਦੇ ਅੰਦਰ) ਸਾਰੇ ਆਤਮਕ ਆਨੰਦ ਪੈਦਾ ਹੋ ਗਏ।ਰਹਾਉ।
ਹੇ ਭਾਈ! ਜਿਸ ਪਰਮਾਤਮਾ ਨੇ ਜਿੰਦ ਪਾ ਕੇ (ਸਾਡਾ) ਸਰੀਰ ਪੈਦਾ ਕੀਤਾ ਹੈ, ਜੇਹੜਾ (ਹਰ ਵੇਲੇ) ਸਾਨੂੰ ਖ਼ੁਰਾਕ ਤੇ ਪੁਸ਼ਾਕ ਦੇ ਰਿਹਾ ਹੈ, ਉਹ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਆਪਣੇ ਸੇਵਕ ਦੀ ਇੱਜ਼ਤ (ਗੁਰੂ ਮਿਲਾ ਕੇ) ਆਪ ਬਚਾਂਦਾ ਹੈ। ਹੇ ਨਾਨਕ! (ਆਖ-ਮੈਂ ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਂਦਾ ਹਾਂ।੨।੧੬।੪੪।

ENGLISH TRANSLATION :-

SORATH, FIFTH MEHL:
He did not take my accounts into account; such is His forgiving nature. He gaveme His hand, and saved me and made me His own; forever and ever, I enjoy His Love. || 1 ||
The True Lord and Master isforever merciful and forgiving. My Perfect Guru has bound me to Him, and now, I am in absolute ecstasy. || Pause ||
TheOne who fashioned the body and placed the soul within, who gives you clothing and nourishment He Himself preserves thehonor of His slaves.Nanak is forever a sacrifice to Him. || 2 || 16 || 44 ||

WAHEGURU JI KA KHALSA
WAHEGURU JI KI FATEH JI


Post Comment

Monday, May 28, 2012

Hukamnama Sri Harmandir Sahib Ji FULL (WITH PUNJABI & ENGLISH) 29 ਮਈ 2012


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ

ਅੱਜ ਦਾ ਮੁੱਖਵਾਕ 29.5.2012, ਮੰਗਲਵਾਰ , ੧੬ ਜੇਠ (ਸੰਮਤ ੫੪੪ ਨਾਨਕਸ਼ਾਹੀ)

ਵਡਹੰਸੁ ਮਹਲਾ ੩ ॥
ਰਤਨ ਪਦਾਰਥ ਵਣਜੀਅਹਿ ਸਤਿਗੁਰਿ ਦੀਆ ਬੁਝਾਈ ਰਾਮ ॥ ਲਾਹਾ ਲਾਭੁ ਹਰਿ ਭਗਤਿ ਹੈ ਗੁਣ ਮਹਿ ਗੁਣੀ ਸਮਾਈ ਰਾਮ ॥ ਗੁਣ ਮਹਿ ਗੁਣੀ ਸਮਾਏ ਜਿਸੁ ਆਪਿ ਬੁਝਾਏ ਲਾਹਾ ਭਗਤਿ ਸੈਸਾਰੇ ॥ ਬਿਨੁ ਭਗਤੀ ਸੁਖੁ ਨ ਹੋਈ ਦੂਜੈ ਪਤਿ ਖੋਈ ਗੁਰਮਤਿ ਨਾਮੁ ਅਧਾਰੇ ॥ ਵਖਰੁ ਨਾਮੁ ਸਦਾ ਲਾਭੁ ਹੈ ਜਿਸ ਨੋ ਏਤੁ ਵਾਪਾਰਿ ਲਾਏ ॥ ਰਤਨ ਪਦਾਰਥ ਵਣਜੀਅਹਿ ਜਾਂ ਸਤਿਗੁਰੁ ਦੇਇ ਬੁਝਾਏ ॥੧॥ 
ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ਰਾਮ ॥ ਕੂੜੁ ਬੋਲਿ ਬਿਖੁ ਖਾਵਣੀ ਬਹੁ ਵਧਹਿ ਵਿਕਾਰਾ ਰਾਮ ॥ ਬਹੁ ਵਧਹਿ ਵਿਕਾਰਾ ਸਹਸਾ ਇਹੁ ਸੰਸਾਰਾ ਬਿਨੁ ਨਾਵੈ ਪਤਿ ਖੋਈ ॥ ਪੜਿ ਪੜਿ ਪੰਡਿਤ ਵਾਦੁ ਵਖਾਣਹਿ ਬਿਨੁ ਬੂਝੇ ਸੁਖੁ ਨ ਹੋਈ ॥ ਆਵਣ ਜਾਣਾ ਕਦੇ ਨ ਚੂਕੈ ਮਾਇਆ ਮੋਹ ਪਿਆਰਾ ॥ ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ॥੨॥ 
ਖੋਟੇ ਖਰੇ ਸਭਿ ਪਰਖੀਅਨਿ ਤਿਤੁ ਸਚੇ ਕੈ ਦਰਬਾਰਾ ਰਾਮ ॥ ਖੋਟੇ ਦਰਗਹ ਸੁਟੀਅਨਿ ਊਭੇ ਕਰਨਿ ਪੁਕਾਰਾ ਰਾਮ ॥ ਊਭੇ ਕਰਨਿ ਪੁਕਾਰਾ ਮੁਗਧ ਗਵਾਰਾ ਮਨਮੁਖਿ ਜਨਮੁ ਗਵਾਇਆ ॥ ਬਿਖਿਆ ਮਾਇਆ ਜਿਨਿ ਜਗਤੁ ਭੁਲਾਇਆ ਸਾਚਾ ਨਾਮੁ ਨ ਭਾਇਆ ॥ ਮਨਮੁਖ ਸੰਤਾ ਨਾਲਿ ਵੈਰੁ ਕਰਿ ਦੁਖੁ ਖਟੇ ਸੰਸਾਰਾ ॥ ਖੋਟੇ ਖਰੇ ਪਰਖੀਅਨਿ ਤਿਤੁ ਸਚੈ ਦਰਵਾਰਾ ਰਾਮ ॥੩॥
ਆਪਿ ਕਰੇ ਕਿਸੁ ਆਖੀਐ ਹੋਰੁ ਕਰਣਾ ਕਿਛੂ ਨ ਜਾਈ ਰਾਮ ॥ ਜਿਤੁ ਭਾਵੈ ਤਿਤੁ ਲਾਇਸੀ ਜਿਉ ਤਿਸ ਦੀ ਵਡਿਆਈ ਰਾਮ ॥ ਜਿਉ ਤਿਸ ਦੀ ਵਡਿਆਈ ਆਪਿ ਕਰਾਈ ਵਰੀਆਮੁ ਨ ਫੁਸੀ ਕੋਈ ॥ ਜਗਜੀਵਨੁ ਦਾਤਾ ਕਰਮਿ ਬਿਧਾਤਾ ਆਪੇ ਬਖਸੇ ਸੋਈ ॥ ਗੁਰ ਪਰਸਾਦੀ ਆਪੁ ਗਵਾਈਐ ਨਾਨਕ ਨਾਮਿ ਪਤਿ ਪਾਈ ॥ ਆਪਿ ਕਰੇ ਕਿਸੁ ਆਖੀਐ ਹੋਰੁ ਕਰਣਾ ਕਿਛੂ ਨ ਜਾਈ ॥੪॥੪॥
(ਅੰਗ ੫੬੯-੫੭੦)

ਪੰਜਾਬੀ ਵਿਚ ਵਿਆਖਿਆ :-

ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ (ਆਤਮਕ ਜੀਵਨ ਦੀ) ਸੂਝ ਬਖ਼ਸ਼ ਦਿੱਤੀ (ਉਸ ਦੇ ਹਿਰਦੇ-ਸ਼ਹਰ ਵਿਚ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਕੀਮਤੀ ਰਤਨਾਂ ਦਾ ਵਪਾਰ ਹੁੰਦਾ ਰਹਿੰਦਾ ਹੈ, ਉਸ ਨੂੰ ਪਰਮਾਤਮਾ ਦੀ ਭਗਤੀ ਦੀ ਖੱਟੀ ਪ੍ਰਾਪਤ ਹੁੰਦੀ ਰਹਿੰਦੀ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੁੜ ਕੇ ਉਸ ਦੀ ਲੀਨਤਾ ਗੁਣਾਂ ਦੇ ਮਾਲਕ-ਪ੍ਰਭੂ ਵਿਚ ਹੋ ਜਾਂਦੀ ਹੈ। ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਆਪ (ਆਤਮਕ ਜੀਵਨ ਦੀ) ਸੂਝ ਦੇਂਦਾ ਹੈ ਉਹ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਟਿਕ ਕੇ ਗੁਣਾਂ ਦੇ ਮਾਲਕ-ਪ੍ਰਭੂ ਵਿਚ ਲੀਨ ਹੋ ਜਾਂਦਾ ਹੈ, ਉਹ ਜਗਤ ਵਿਚ (ਜਨਮ ਲੈ ਕੇ) ਪ੍ਰਭੂ ਦੀ ਭਗਤੀ ਦਾ ਲਾਭ ਖੱਟਦਾ ਹੈ। ਗੁਰੂ ਦੀ ਮਤਿ ਉਤੇ ਤੁਰ ਕੇ ਉਹ ਹਰਿ-ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾਈ ਰੱਖਦਾ ਹੈ (ਉਸ ਨੂੰ ਨਿਸ਼ਚਾ ਰਹਿੰਦਾ ਹੈ ਕਿ) ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ, ਮਾਇਆ ਦੇ ਮੋਹ ਵਿਚ ਫਸਣ ਵਾਲੇ ਨੇ (ਲੋਕ ਪਰਲੋਕ ਵਿਚ ਆਪਣੀ) ਇੱਜ਼ਤ ਗਵਾ ਲਈ। ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਇਸ (ਨਾਮ-) ਵਪਾਰ ਵਿਚ ਲਾ ਦੇਂਦਾ ਹੈ ਉਹ ਸਦਾ ਨਾਮ-ਵੱਖਰ ਵਿਹਾਝਦਾ ਹੈ, ਨਾਮ ਦਾ ਹੀ ਲਾਭ ਖੱਟਦਾ ਹੈ। ਭਾਈ! ਜਦੋਂ ਗੁਰੂ (ਆਤਮਕ ਜੀਵਨ ਦੀ) ਸਮਝ ਬਖ਼ਸ਼ਦਾ ਹੈ ਤਾਂ (ਮਨੁੱਖ ਦੇ ਹਿਰਦੇ-ਸ਼ਹਰ ਵਿਚ) ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਕੀਮਤੀ ਰਤਨਾਂ ਦਾ ਵਪਾਰ ਹੋਣ ਲੱਗ ਪੈਂਦਾ ਹੈ।੧।
ਹੇ ਭਾਈ! ਮਾਇਆ ਦਾ ਮੋਹ ਨਿਰਾ ਦੁੱਖ ਹੀ (ਪੈਦਾ ਕਰਦਾ) ਹੈ (ਨਿਰੀ ਮਾਇਆ ਦੀ ਖ਼ਾਤਰ ਦੌੜ-ਭਜ) ਆਤਮਕ ਜੀਵਨ ਵਿਚ ਘਾਟਾ ਪਾਣ ਵਾਲਾ ਵਪਾਰ ਹੈ, (ਇਸ ਤਰ੍ਹਾਂ) ਝੂਠ ਬੋਲ ਬੋਲ ਕੇ (ਆਤਮਕ ਮੌਤ ਲਿਆਉਣ ਵਾਲੀ ਮੋਹ ਦੀ) ਜ਼ਹਿਰ ਖਾਧੀ ਜਾਂਦੀ ਹੈ, (ਜਿਸ ਕਰਕੇ ਮਨੁੱਖ ਦੇ ਅੰਦਰ) ਅਨੇਕਾਂ ਵਿਕਾਰ ਵਧਦੇ ਜਾਂਦੇ ਹਨ। ਅਨੇਕਾਂ ਵਿਕਾਰ ਵਧਦੇ ਜਾਂਦੇ ਹਨ, ਇਹ ਜਗਤ ਭੀ (ਨਿਰਾ) ਸਹਿਮ (ਦਾ ਘਰ ਹੀ ਪ੍ਰਤੀਤ ਹੁੰਦਾ) ਹੈ, ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ(ਲੋਕ ਪਰਲੋਕ ਵਿਚ) ਇੱਜ਼ਤ ਗਵਾ ਲੈਂਦਾ ਹੈ। ਜਿਸ ਮਨੁੱਖ ਨੂੰ ਸਦਾ ਮਾਇਆ ਦਾ ਮੋਹ ਪਿਆਰਾ ਲੱਗਦਾ ਹੈ ਉਸ ਦਾ ਜਨਮ ਮਰਨ ਦਾ ਗੇੜ ਕਦੇ ਨਹੀਂ ਮੁੱਕਦਾ। ਹੇ ਭਾਈ! ਮਾਇਆ ਦਾ ਮੋਹ ਨਿਰਾ ਦੁੱਖ ਹੀ (ਪੈਦਾ ਕਰਦਾ) ਹੈ, (ਨਿਰੀ ਮਾਇਆ ਦੀ ਖ਼ਾਤਰ ਦੌੜ-ਭਜ) ਆਤਮਕ ਜੀਵਨ ਵਿਚ ਘਾਟਾ ਪਾਣ ਵਾਲਾ ਵਪਾਰ ਹੈ।੨।
ਹੇ ਭਾਈ! ਭੈੜੇ ਅਤੇ ਚੰਗੇ ਸਾਰੇ (ਜੀਵ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰਬਾਰ ਵਿਚ ਪਰਖੇ ਜਾਂਦੇ ਹਨ। ਭੈੜੇ ਬੰਦੇ ਤਾਂ ਦਰਗਾਹ ਵਿਚ ਰੱਦੇ ਜਾਂਦੇ ਹਨ, ਉਹ ਉਥੇ ਖਲੋ ਕੇ ਪੁਕਾਰ ਕਰਦੇ ਹਨ। ਜਿਨ੍ਹਾਂ ਮਨੁੱਖਾਂ ਨੇ ਆਪਣੇ ਮਨ ਦੇ ਪਿੱਛੇ ਤੁਰ ਕੇ ਆਪਣਾ ਮਨੁੱਖਾ ਜਨਮ ਗਵਾ ਲਿਆ, ਉਹ ਮੂਰਖ ਗਵਾਰ (ਪ੍ਰਭੂ ਦੀ ਦਰਗਾਹ ਵਿਚ ਰੱਦੇ ਜਾਣ ਤੇ) ਖਲੋਤੇ ਪੁਕਾਰ ਕਰਦੇ ਹਨ (ਹਾੜੇ-ਤਰਲੇ ਕਰਦੇ ਹਨ)। (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ) ਜਿਸ ਜ਼ਹਿਰ-ਮਾਇਆ ਨੇ ਜਗਤ ਨੂੰ ਕੁਰਾਹੇ ਪਾ ਰੱਖਿਆ ਹੈ (ਉਸ ਵਿਚ ਫਸ ਕੇ ਉਹਨਾਂ ਨੂੰ) ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਚੰਗਾ ਨਹੀਂ ਸੀ ਲੱਗਾ। (ਸੰਤ ਜਨ ਅਜੇਹੇ ਮਨੁੱਖਾਂ ਨੂੰ ਉਪਦੇਸ਼ ਤਾਂ ਕਰਦੇ ਹਨ, ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਸੰਤ ਜਨਾਂ ਨਾਲ ਹੀ ਵੈਰ ਕਰ ਕੇ ਦੁੱਖ ਵਿਹਾਝਦਾ ਰਹਿੰਦਾ ਹੈ। ਹੇ ਭਾਈ! ਭੈੜੇ ਅਤੇ ਚੰਗੇ (ਸਾਰੇ ਜੀਵ) ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ ਪਰਖੇ ਜਾਂਦੇ ਹਨ।੩।
(ਹੇ ਭਾਈ! ਜੀਵਾਂ ਨੂੰ 'ਖੋਟੇ ਖਰੇ' ਪਰਮਾਤਮਾ) ਆਪ ਹੀ ਬਣਾਂਦਾ ਹੈ। (ਕਿਸੇ ਜੀਵ ਦੇ ਖੋਟੇ ਜਾਂ ਖਰੇ ਹੋਣ ਦਾ ਗਿਲਾ) ਕਿਸੇ ਪਾਸ ਨਹੀਂ ਕੀਤਾ ਜਾ ਸਕਦਾ। (ਪ੍ਰਭੂ ਦੀ ਰਜ਼ਾ ਦੇ ਉਲਟ) ਹੋਰ ਕੁਝ ਭੀ ਨਹੀਂ ਕੀਤਾ ਜਾ ਸਕਦਾ। ਜਿਸ ਕੰਮ ਵਿਚ (ਜੀਵਾਂ ਨੂੰ ਲਾਣ ਦੀ ਪ੍ਰਭੂ ਦੀ) ਮਰਜ਼ੀ ਹੁੰਦੀ ਹੈ ਉਸ ਕੰਮ ਵਿਚ ਲਾ ਦੇਂਦਾ ਹੈ, ਜਿਵੇਂ ਉਸ ਦੀ ਰਜ਼ਾ ਹੁੰਦੀ ਹੈ (ਤਿਵੇਂ ਕਰਾਂਦਾ ਹੈ)। ਜਿਵੇਂ ਉਸ ਪ੍ਰਭੂ ਦੀ ਰਜ਼ਾ ਹੁੰਦੀ ਹੈ ਤਿਵੇਂ ਹੀ (ਜੀਵਾਂ ਪਾਸੋਂ ਕੰਮ) ਕਰਾਂਦਾ ਹੈ (ਆਪਣੇ ਆਪ ਵਿਚ) ਨਾਹ ਕੋਈ ਜੀਵ ਸੂਰਮਾ ਹੈ ਨਾਹ ਕੋਈ ਕਮਜ਼ੋਰ ਹੈ। ਜਗਤ ਦਾ ਸਹਾਰਾ ਦਾਤਾਰ ਜੋ ਜੀਵਾਂ ਦੇ ਕੀਤੇ ਕਰਮ ਅਨੁਸਾਰ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ (ਤੇ ਜੀਵਾਂ ਨੂੰ ਸਹੀ ਜੀਵਨ-ਰਾਹ ਦੱਸਦਾ ਹੈ)। ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਕਿਰਪਾ ਨਾਲ ਹੀ ਆਪਾ-ਭਾਵ ਦੂਰ ਕੀਤਾ ਜਾ ਸਕਦਾ ਹੈ (ਜਿਸ ਨੇ ਆਪਾ-ਭਾਵ ਦੂਰ ਕਰ ਲਿਆ, ਉਸ ਨੇ) ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਲੋਕ ਪਰਲੋਕ ਵਿਚ) ਇੱਜ਼ਤ ਪ੍ਰਾਪਤ ਕਰ ਲਈ ਹੈ। (ਹੇ ਭਾਈ!ਜੀਵਾਂ ਨੂੰ ਖੋਟੇ ਖਰੇ ਪਰਮਾਤਮਾ) ਆਪ ਹੀ ਬਣਾਂਦਾ ਹੈ (ਕਿਸੇ ਜੀਵ ਦੇ ਖੋਟੇ ਜਾਂ ਖਰੇ ਹੋਣ ਦਾ ਗਿਲਾ) ਕਿਸੇ ਪਾਸ ਨਹੀਂ ਕੀਤਾ ਜਾ ਸਕਦਾ। (ਪ੍ਰਭੂ ਦੀ ਰਜ਼ਾ ਦੇ ਉਲਟ) ਹੋਰ ਕੁਝ ਭੀ ਨਹੀਂ ਕੀਤਾ ਜਾ ਸਕਦਾ।੪।੪।

ENGLISH TRANSLATION :-

WADAHANS, THIRD MEHL:
Purchase the jewel, the priceless treasure; the True Guru has given this understanding. Theprofit of profits is devotional worship of the Lord; ones virtues merge into the virtues of the Lord. Ones virtues merge into the virtues of the Lord as one comes to understand ones own self, earning the profit of devotionalworship in this world. Without devotion, there is no peace; through duality, ones honor is lost, but under Gurus Instruction,one is blessed with the Support of the Naam. The profit of the merchandise of the Naam is earned forever, by those whom theLord employs in this trade. They purchase the jewel, the invaluable treasure, when the True Guru gives this understanding. ||1 ||
Emotional attachment to Maya is totally painful; this is a bad bargain. Speaking falsehood, one eats poison; evil is greatlyincreasing. Evil is greatly increasing in this world of skepticism; without the Name, ones honor is lost. Reading and studying,the religious scholars argue and debate; but without understanding, there is no peace. Their comings and goings never end;emotional attachment to Maya is dear to them. Emotional attachment to Maya is totally painful; this is a bad bargain. || 2 ||
The counterfeit and the genuine are all appraised in the Court of the True Lord. The counterfeit are cast out of the Court, andthey stand there, crying in misery. They stand there, crying in misery the foolish, idiotic, self-willed manmukhs have wastedtheir lives. Maya is the poison which has deluded the world; it does not love the Naam, the Name of the Lord. The self-willedmanmukhs hate the Saints; they harvest only pain in this world. The counterfeit and the genuine are appraised in that TrueCourt of the Lord. || 3 ||
He Himself acts; who else should I ask? No one else can do anything. As He pleases, He engagesus; such is His glorious greatness. Such is His glorious greatness He Himself causes all to act; no one is a warrior or acoward. The Life of the world, the Great Giver, the Architect of karma He Himself grants forgiveness. By Gurus Grace, selfconceitis eradicated, O Nanak, and through the Naam, honor is obtained. He Himself acts; who else should I ask? No one elsecan do anything. || 4 || 4 ||

WAHEGURU JI KA KHALSA
WAHEGURU JI KI FATEH JI


Post Comment

ਆਸਾ - ਮਨਸਾ

'ਆਸਾ' ਦਾ ਅਰਥ ਹੈ ਇੱਛਾ ਦੀ ਪੂਰਤੀ ਦੀ ਚਾਹ ਅਤੇ 'ਮਨਸਾ' ਦਾ ਅਰਥ ਹੈ 'ਤ੍ਰਿਸ਼ਨਾ' ਸੰਤਾ ਮਹਾਤਮਾਵਾਂ ਦੀ ਦ੍ਰਿਸ਼ਟੀ ਤੋਂ ਆਸਾ - ਮਨਸਾ ਹੀ ਜੀਵ ਦੇ ਬੰਧਨ ਦਾ ਅਸਲ ਕਾਰਨ ਹੈ , ਸਮੁੰਦਰ ਦੀਆਂ ਲਹਿਰਾਂ ਵਾਂਗ ਮਨ ਵਿਚ ਰੋਜ਼ ਆਸਾ- ਤ੍ਰਿਸ਼ਨਾ ਦੀਆਂ ਲਹਿਰਾਂ ਉਠਦਿਆਂ ਰਹਿੰਦੀਆਂ ਹਨ, ਇਨ੍ਹਾਂ ਦੀ ਪੂਰਤੀ ਦੇ ਚੱਕਰ ਵਿਚ ਫਸ ਕੇ ਸਾਰਾ ਸੰਸਾਰ ਦਿਨ - ਰਾਤ ਮਾਇਆ ਦੇ ਧੰਦਿਆ ਵਿਚ ਲੱਗਾ ਰਹਿੰਦਾ ਹੈ , ਆਸਾ-ਤ੍ਰਿਸ਼ਨਾ ਦੇ ਅਧੀਨ ਹੋ ਕੇ ਕੀਤੇ ਗਏ ਕਰਮ ਜੀਵ ਨੂੰ ਚੁਰਾਸੀ ਦੇ ਚੱਕਰ ਨਾਲ ਬੰਨ੍ਹ ਕੇ ਰੱਖਦੇ ਹਨ, ਆਸਾ-ਮਨਸਾ ਦੇ ਕਾਰਨ ਬਾਰ -ਬਾਰ ਜੰਮਦੇ - ਮਰਦੇ ਰਹਿੰਦੇ ਹਾਂ ਪਰ ਆਸਾ -ਮਨਸਾ ਨਹੀਂ ਮਰਦੀ , ਸ਼੍ਰੀ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ: ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ।।
ਮਨ ਦੀ ਭੁੱਖ ਕਦੇ ਨਹੀਂ ਮਰਦੀ । ਮਨ ਅੰਨ੍ਹੇ ਖੂਹ ਵਾਂਗ ਹੈ । ਇਹਦੇ ਵਿਚ ਭਾਵੇਂ ਸਾਰੀ ਤ੍ਰਿਲੋਕੀ ਰੱਖ ਦਿਓ, ਇਹ ਫੇਰ ਖਾਲੀ ਦਾ ਖਾਲੀ ਰਹਿੰਦਾ ਹੈ । ਸ਼੍ਰੀ ਗੁਰੂ ਅਮਰ ਦਾਸ ਜੀ ਦੀ ਬਾਣੀ ਹੈ: ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ ॥ ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ ॥ 
ਆਪ ਸਮਝਾਉਂਦੇ ਹਨ ਕਿ ਇਨਸਾਨ ਨੂੰ ਭਾਵੇਂ ਸਾਰੇ ਸੰਸਾਰ ਦਾ ਰਾਜ -ਪਾਟ ਮਿਲ ਜਾਵੇ, ਸਾਰੇ ਸੰਸਾਰ ਦੇ ਭੋਗ -ਪਦਾਰਥ ਮਿਲ ਜਾਣ ਅਤੇ ਸੈਂਕੜੇ ਸੁੰਦਰ ਇਸਤਰੀਆਂ ਦਾ ਸੰਗ ਪ੍ਰਾਪਤ ਹੋ ਜਾਵੇ, ਫੇਰ ਵੀ ਇਹਦੀ ਹਵਸ ਪੂਰੀ ਨਹੀਂ ਹੋ ਸਕਦੀ , ਖਾਹਸ਼ਾਂ ਪੂਰੀਆਂ ਹੋਣ ਨਾਲ ਮਨ ਕਦੇ ਸ਼ਾਂਤ ਨਹੀਂ ਹੁੰਦਾ , ਸਗੋਂ ਇਹਦੇ ਅੰਦਰ ਹੋਰ ਵੱਧ ਖਾਹਸ਼ਾਂ ਦੀਆਂ ਲਹਿਰਾਂ ਪੈਦਾ ਹੁੰਦੀਆਂ ਹਨ, ਇਹ ਇੱਛਾਵਾਂ , ਤ੍ਰਿਸ਼ਨਾਵਾਂ ਹੀ ਸਭ ਦੁੱਖਾਂ ਦਾ ਮੂਲ ਕਾਰਨ ਹਨ , ਇੱਛਾ ਦਾ ਬੀਜ ਬਹੁਤ ਛੋਟਾ ਹੁੰਦਾ ਹੀ, ਪਰ ਇਹਦੀ ਪੂਰਤੀ ਲਈ ਲੰਮੇ ਦੁਖਦਾਈ ਸੰਘਰਸ਼ ਵਿਚੋਂ ਲੰਘਣਾ ਪੈਂਦਾ ਹੈ , ਨਾ ਕਦੇ ਖਾਹਸ਼ਾਂ ਖਤਮ ਹੁੰਦਿਆ ਹਨ ਅਤੇ ਨਾ ਹੀ ਇਨਸਾਨ ਦੇ ਦੁੱਖ ਖਤਮ ਹੁੰਦੇ ਹਨ ,
ਜਦ ਤਕ ਮਨ ਨੂੰ ਇੰਦਰੀਆਂ ਦੇ ਭੋਗਾਂ ਅਤੇ ਵਿਸ਼ੇ -ਵਿਕਾਰਾ ਤੋਂ ਉੱਚੀ-ਸੁੱਚੀ ਲੱਜਤ ਨਹੀਂ ਮਿਲਦੀ, ਇਹ ਕਦੇ ਵੀ ਵਿਸ਼ੇ - ਵਿਕਾਰਾਂ ਅਤੇ ਇਨ੍ਹਾਂ ਦੀ ਇੱਛਾ - ਤ੍ਰਿਸ਼ਨਾ ਤੋਂ ਮੁਕਤ ਨਹੀਂ ਹੋ ਸਕਦਾ, ਇਸ ਨੂੰ ਵਿਸ਼ੇ - ਵਿਕਾਰਾਂ ਅਤੇ ਦੁਨਿਆਵੀ ਖਾਹਸ਼ਾਂ ਤੋਂ ਮੁਕਤ ਕਰਾਉਣ ਵਾਲਾ ਸਾਰ - ਪਦਾਰਥ ਪਰਮਾਤਮਾ ਵਾਹਿਗੁਰੂ ਦਾ ਨਾਮ ਹੈ , ਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਹੈ : ਗੁਰ ਕਾ ਸਬਦੁ ਅੰਮ੍ਰਿਤੁ ਹੈ ਸਭ ਤ੍ਰਿਸਨਾ ਭੁਖ ਗਵਾਏ ॥ ਹਰਿ ਰਸੁ ਪੀ ਸੰਤੋਖੁ ਹੋਆ ਸਚੁ ਵਸਿਆ ਮਨਿ ਆਏ ॥ 
ਆਪ ਸਮਝਾਉਂਦੇ ਹਨ ਕਿ ਜਦ ਗੁਰੂ ਦੇ ਉਪਦੇਸ਼ ਅਨੁਸਾਰ ਮਨ ਨੂੰ ਅੰਦਰ ਸ਼ਬਦ ਜਾਂ ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਵਿਚ ਲੀਨ ਕਰ ਦਿੰਦੇ ਹਾਂ ਤਾਂ ਇਹਦੀ ਹਰ ਕਿਸਮ ਦੀ ਤ੍ਰਿਸ਼ਨਾ ਸ਼ਾਂਤ ਹੋ ਜਾਂਦੀ ਹੈ , ਇਸ ਦੇ ਅੰਦਰ ਸੱਚਾ ਸੰਤੋਖ ਆ ਜਾਂਦਾ ਹੈ ਅਤੇ ਆਤਮਾ, ਉਸ ਵਾਹਿਗੁਰੂ ਦੇ ਪਰਮਾਤਮਾ ਰੂਪੀ ਸੱਚ ਵਿਚ ਸਮਾ ਕੇ ਉਹਦਾ ਰੂਪ ਬਣ ਜਾਂਦੀ ਹੈ , ਇਸ ਤਰ੍ਹਾਂ ਸਾਧਕ ਆਸਾ-ਮਨਸਾ ਤੋਂ ਮੁਕਤ ਹੋ ਕੇ ਪਰਮ ਅਨੰਦ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਹਿਜ-ਧਾਮ ਵਿਚ ਪਹੁੰਚ ਜਾਂਦਾ ਹੈ



ਗੁਰ ਕਾ ਸਬਦੁ ਅੰਮ੍ਰਿਤੁ ਹੈ ਸਭ ਤ੍ਰਿਸਨਾ ਭੁਖ ਗਵਾਏ ॥

ਹਰਿ ਰਸੁ ਪੀ ਸੰਤੋਖੁ ਹੋਆ ਸਚੁ ਵਸਿਆ ਮਨਿ ਆਏ ॥    ਸ਼੍ਰੀ ਗੁਰੂ ਅਮਰਦਾਸ ਜੀ



ਆਸਾ ਮਨਸਾ ਜਗਿ ਮੋਹਣੀ ਜਿਨਿ ਮੋਹਿਆ ਸੰਸਾਰੁ ॥ਸਭੁ ਕੋ ਜਮ ਕੇ ਚੀਰੇ ਵਿਚਿ ਹੈ ਜੇਤਾ ਸਭੁ ਆਕਾਰੁ ॥       ਸ਼੍ਰੀ ਗੁਰੂ 


ਅਮਰਦਾਸ ਜੀ 


ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ ॥   ਸ਼੍ਰੀ ਗੁਰੂ ਅਮਰਦਾਸ ਜੀ 


ਮਨਸਾ ਆਸਾ ਸਬਦਿ ਜਲਾਈ ॥ਗੁਰਮੁਖਿ ਜੋਤਿ ਨਿਰੰਤਰਿ ਪਾਈ ॥  ਸ਼੍ਰੀ ਗੁਰੂ ਨਾਨਕ ਦੇਵ ਜੀ 


ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ ॥

ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ ॥


ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ ॥


ਗੁਰਮਤੀ ਕਾਲੁ ਨ ਆਵੈ ਨੇੜੈ ਜਾ ਹੋਵੈ ਦਾਸਨਿ ਦਾਸਾ ॥    
ਸ਼੍ਰੀ ਗੁਰੂ ਨਾਨਕ ਦੇਵ ਜੀ 



ਗੁਰਸ਼ਾਮ ਸਿੰਘ ਚੀਮਾਂ 



Post Comment

Sunday, May 27, 2012

Hukamnama Sri Harmandir Sahib Ji FULL (WITH PUNJABI & ENGLISH) 28 ਮਈ 2012


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ

ਅੱਜ ਦਾ ਮੁੱਖਵਾਕ 28.5.2012, ਸੌਮਵਾਰ , ੧੫ ਜੇਠ (ਸੰਮਤ ੫੪੪ ਨਾਨਕਸ਼ਾਹੀ)

ਸਲੋਕੁ ਮਃ ੩ ॥
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ ॥ ਸਤਿਗੁਰ ਪੁਛੈ ਸਚੁ ਸੰਜਮੁ ਕਮਾਵੈ ਹਉਮੈ ਰੋਗੁ ਤਿਸੁ ਜਾਏ ॥ ਹਰਿ ਗੁਣ ਗਾਵੈ ਗੁਣ ਸੰਗ੍ਰਹੈ ਜੋਤੀ ਜੋਤਿ ਮਿਲਾਏ ॥ ਇਸੁ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜਿ ਹਉਮੈ ਮੇਟਿ ਸਮਾਏ ॥ ਨਾਨਕ ਤਿਸ ਨੋ ਮਿਲਿਆ ਸਦਾ ਸੁਖੁ ਪਾਈਐ ਜਿ ਅਨਦਿਨੁ ਹਰਿ ਨਾਮੁ ਧਿਆਏ ॥੧॥ 
ਮਃ ੩ ॥  ਅੰਤਰਿ ਕਪਟੁ ਮਨਮੁਖ ਅਗਿਆਨੀ ਰਸਨਾ ਝੂਠੁ ਬੋਲਾਇ ॥ ਕਪਟਿ ਕੀਤੈ ਹਰਿ ਪੁਰਖੁ ਨ ਭੀਜੈ ਨਿਤ ਵੇਖੈ ਸੁਣੈ ਸੁਭਾਇ ॥ ਦੂਜੈ ਭਾਇ ਜਾਇ ਜਗੁ ਪਰਬੋਧੈ ਬਿਖੁ ਮਾਇਆ ਮੋਹ ਸੁਆਇ ॥ ਇਤੁ ਕਮਾਣੈ ਸਦਾ ਦੁਖੁ ਪਾਵੈ ਜੰਮੈ ਮਰੈ ਫਿਰਿ ਆਵੈ ਜਾਇ ॥ ਸਹਸਾ ਮੂਲਿ ਨ ਚੁਕਈ ਵਿਚਿ ਵਿਸਟਾ ਪਚੈ ਪਚਾਇ ॥ ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ ਤਿਸੁ ਗੁਰ ਕੀ ਸਿਖ ਸੁਣਾਇ ॥ ਹਰਿ ਨਾਮੁ ਧਿਆਵੈ ਹਰਿ ਨਾਮੋ ਗਾਵੈ ਹਰਿ ਨਾਮੋ ਅੰਤਿ ਛਡਾਇ ॥੨॥ 
ਪਉੜੀ ॥ ਜਿਨਾ ਹੁਕਮੁ ਮਨਾਇਓਨੁ ਤੇ ਪੂਰੇ ਸੰਸਾਰਿ ॥ ਸਾਹਿਬੁ ਸੇਵਨ੍ਹ੍ਹਿ ਆਪਣਾ ਪੂਰੈ ਸਬਦਿ ਵੀਚਾਰਿ ॥ ਹਰਿ ਕੀ ਸੇਵਾ ਚਾਕਰੀ ਸਚੈ ਸਬਦਿ ਪਿਆਰਿ ॥ ਹਰਿ ਕਾ ਮਹਲੁ ਤਿਨ੍ਹ੍ਹੀ ਪਾਇਆ ਜਿਨ੍ਹ੍ਹ ਹਉਮੈ ਵਿਚਹੁ ਮਾਰਿ ॥ ਨਾਨਕ ਗੁਰਮੁਖਿ ਮਿਲਿ ਰਹੇ ਜਪਿ ਹਰਿ ਨਾਮਾ ਉਰ ਧਾਰਿ ॥੧੦॥
(ਅੰਗ ੫੧੨)

ਪੰਜਾਬੀ ਵਿਚ ਵਿਆਖਿਆ :-

ਜੋ ਮਨੁੱਖ ਬ੍ਰਹਮ ਨੂੰ ਬਿੰਦਦਾ ਹੈ (ਪਰਮਾਤਮਾ ਨੂੰ ਪਛਾਣਦਾ ਹੈ) ਜੋ ਹਰ ਵੇਲੇ ਪਰਮਾਤਮਾ ਵਿਚ ਸੁਰਤਿ ਜੋੜਦਾ ਹੈ ਉਸ ਨੂੰ ਬ੍ਰਾਹਮਣ ਕਹਿਣਾ ਚਾਹੀਦਾ ਹੈ, (ਉਹ ਬ੍ਰਾਹਮਣ) ਸਤਿਗੁਰੂ ਦੇ ਕਹੇ ਤੇ ਤੁਰਦਾ ਹੈ 'ਸੱਚ' ਰੂਪ ਸੰਜਮ ਰੱਖਦਾ ਹੈ, (ਤੇ ਇਸ ਤਰ੍ਹਾਂ) ਉਸ ਦਾ ਹਉਮੈ-ਰੋਗ ਦੂਰ ਹੁੰਦਾ ਹੈ; ਉਹ ਹਰੀ ਦੇ ਗੁਣ ਗਾਉਂਦਾ ਹੈ, (ਰੱਬੀ) ਗੁਣ ਇਕੱਤ੍ਰ ਕਰਦਾ ਹੈ ਤੇ ਪਰਮ-ਜੋਤਿ ਵਿਚ ਆਪਣੀ ਆਤਮਾ ਮਿਲਾਈ ਰੱਖਦਾ ਹੈ। ਮਨੁੱਖ ਜਨਮ ਵਿਚ ਕੋਈ ਵਿਰਲਾ ਬ੍ਰਹਮ ਨੂੰ ਜਾਣਨ ਵਾਲਾ ਹੈ ਜੋ ਹਉਮੈ ਦੂਰ ਕਰ ਕੇ ਬ੍ਰਹਮ ਵਿਚ ਜੁੜਿਆ ਰਹਿੰਦਾ ਹੈ। ਹੇ ਨਾਨਕ! ਜੋ (ਬ੍ਰਹਮਗਿਆਨੀ ਬ੍ਰਾਹਮਣ) ਹਰ ਵੇਲੇ ਨਾਮ ਸਿਮਰਦਾ ਹੈ ਉਸ ਨੂੰ ਮਿਲਿਆਂ ਸਦਾ ਸੁਖ ਮਿਲਦਾ ਹੈ।੧।
ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਜਾਹਲ ਹੈ, ਉਸ ਦੇ ਅੰਦਰ ਖੋਟ ਹੈ ਤੇ ਜੀਭ ਨਾਲ ਝੂਠ (ਭਾਵ, ਅੰਦਰਲੇ ਖੋਟ ਦੇ ਉਲਟ) ਬੋਲਦਾ ਹੈ (ਭਾਵ, ਅੰਦਰੋਂ ਹੋਰ ਤੇ ਬਾਹਰੋਂ ਹੋਰ); (ਇਸ ਤਰ੍ਹਾਂ) ਠੱਗੀ ਕੀਤਿਆਂ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ, (ਕਿਉਂਕਿ) ਉਹ ਸੁਤੇ ਹੀ (ਅਸਾਡਾ ਹਰੇਕ ਲੁਕਵਾਂ ਕੰਮ ਭੀ) ਵੇਖਦਾ ਹੈ ਤੇ (ਲੁਕਵਾਂ ਬੋਲ ਤੇ ਖ਼ਿਆਲ ਭੀ) ਸੁਣਦਾ ਹੈ। ਮਨਮੁਖ (ਆਪ) ਮਾਇਆ ਦੇ ਮੋਹ ਵਿਚ ਹੈ ਪਰ ਜਾ ਕੇ ਲੋਕਾਂ ਨੂੰ ਉਪਦੇਸ਼ ਕਰਦਾ ਹੈ, ਇਹ ਕਰਤੂਤ ਕੀਤਿਆਂ ਉਹ ਸਦਾ ਦੁੱਖ ਪਾਂਦਾ ਹੈ,ਜੰਮਦਾ ਹੈ, ਮਰਦਾ ਹੈ, ਮੁੜ ਜੰਮਦਾ ਹੈ ਮਰਦਾ ਹੈ, ਉਸ ਦਾ ਅੰਦਰਲਾ ਤੌਖਲਾ ਕਦੇ ਮਿਟਦਾ ਹੀ ਨਹੀਂ, ਉਹ ਮਾਨੋ, ਮੈਲੇ ਵਿਚ ਪਿਆ ਸੜਦਾ ਰਹਿੰਦਾ ਹੈ। ਪਰ, ਜਿਸ ਮਨੁੱਖ ਉਤੇ ਮੇਰਾ ਮਾਲਕ ਮਿਹਰ ਕਰਦਾ ਹੈ ਉਸ ਨੂੰ ਗੁਰੂ ਦਾ ਉਪਦੇਸ਼ ਸੁਣਾਂਦਾ ਹੈ; ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਨਾਮ ਹੀ ਗਾਉਂਦਾ ਹੈ, ਨਾਮ ਹੀ ਉਸ ਨੂੰ ਆਖ਼ਰ (ਇਸ ਸਹਸੇ ਤੋਂ) ਛੁਡਾਂਦਾ ਹੈ।੨।
ਉਹ ਮਨੁੱਖ ਜਗਤ ਵਿਚ ਪੂਰੇ ਭਾਂਡੇ ਹਨ ਜਿਨ੍ਹਾਂ ਤੋਂ ਪਰਮਾਤਮਾ (ਆਪਣਾ) ਹੁਕਮ ਮਨਾਂਦਾ ਹੈ, ਉਹ ਬੰਦੇ ਪੂਰੇ ਗੁਰੂ ਦੇ ਸ਼ਬਦ ਵਿਚ ਚਿੱਤ ਜੋੜ ਕੇ ਆਪਣੇ ਮਾਲਕ ਦੀ ਬੰਦਗੀ ਕਰਦੇ ਹਨ, ਪ੍ਰਭੂ ਦੀ ਬੰਦਗੀ ਹੋ ਹੀ ਤਾਂ ਸਕਦੀ ਹੈ ਜੇ ਸੱਚੇ ਸ਼ਬਦ ਵਿਚ ਪਿਆਰ ਪਾਈਏ, (ਲਫ਼ਜ਼ੀ-ਸੱਚੇ ਸ਼ਬਦ ਵਿਚ ਪਿਆਰ ਦੀ ਰਾਹੀਂ। ਜੋ ਮਨੁੱਖ ਅੰਦਰੋਂ ਹਉਮੈ ਨੂੰ ਮਾਰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਪਰੋ ਕੇ ਤੇ ਨਾਮ ਜਪ ਕੇ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ।੧੦।

ENGLISH TRANSLATION :-

SHALOK, THIRD MEHL:
One who understands God, who lovingly centers his mind on the Lord night and day, is called aBrahmin. Consulting the True Guru, he practices Truth and self-restraint, and he is rid of the disease of ego. He sings theGlorious Praises of the Lord, and gathers in His Praises; his light is blended with the Light. In this world, one who knows God isvery rare; eradicating ego, he is absorbed in God. O Nanak, meeting him, peace is obtained; night and day, he meditates onthe Lords Name. || 1 ||
THIRD MEHL: Within the ignorant self-willed manmukh is deception; with his tongue, he speakslies. Practicing deception, he does not please the Lord God, who always sees and hears with natural ease. In the love ofduality, he goes to instruct the world, but he is engrossed in the poison of Maya and attachment to pleasure. By doing so, hesuffers in constant pain; he is born and then dies, and comes and goes again and again. His doubts do not leave him at all,and he rots away in manure. One, unto whom my Lord Master shows His Mercy, listens to the Gurus Teachings. He meditateson the Lords Name, and sings the Lords Name; in the end, the Lords Name will deliver him. || 2 ||
PAUREE: Those whoobey the Hukam of the Lords Command, are the perfect persons in the world. They serve their Lord Master, and reflect uponthe Perfect Word of the Shabad. They serve the Lord, and love the True Word of the Shabad. They attain the Mansion of theLords Presence, as they eradicate egotism from within. O Nanak, the Gurmukhs remain united with Him, chanting the Name ofthe Lord, and enshrining it within their hearts. || 10 ||

WAHEGURU JI KA KHALSA
WAHEGURU JI KI FATEH JI



Post Comment

Saturday, May 26, 2012

ਅੰਮ੍ਰਿਤ ਵੇਲਾ

ਗ੍ਰੰਥਾਂ - ਸ਼ਾਸਤਰਾਂ ਵਿਚ ਸਵੇਰ - ਸਾਰ ਜਾਂ ਰਾਤ ਦੇ ਪਿਛਲੇ ਪਹਿਰ ਨੂੰ ਅੰਮ੍ਰਿਤ  ਵੇਲਾ, ਬ੍ਰਹਮ - ਮਹੂਰਤ, ਬ੍ਰਹਮ ਘੜੀ ਆਦਿ ਕਿਹਾ ਗਿਆ ਹੈ  । ਪਰਮਾਤਮਾ ਦੇ ਭਗਤਾਂ ਨੇ ਅੰਮ੍ਰਿਤ ਵੇਲੇ ਨੂੰ ਭਗਤੀ ਲਈ ਖਾਸ ਤੋਰ ਤੇ ਲਾਭਦਾਇਕ ਮੰਨਿਆ ਹੈ  । ਗੁਰੂ ਅਰਜਨ ਦੇਵ ਜੀ ਦਾ ਕਥਨ ਹੈ : 
ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ 
ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ॥੧॥
                                                         - ਆਦਿ ਗ੍ਰੰਥ , ਪੰ . ੩੧੯ 
ਆਪ ਇਸ਼ਾਰਾ ਕਰਦੇ ਹਨ ਕੀ ਸਵੇਰ ਦਾ ਵਾਤਾਵਰਨ ਭਗਤੀ ਲਈ ਬਹੁਤ ਉੱਤਮ ਹੁੰਦਾ ਹੈ। ਸਵੇਰ ਸਮੇਂ ਰਾਤ ਭਰ ਸੋਂ ਲੈਣ ਤੋਂ ਬਾਦ ਸਰੀਰ ਤਾਜ਼ਾ ਹੁੰਦਾ ਹੈ । ਰਾਤ ਦਾ ਖਾਣਾ ਹਜ਼ਮ ਹੋ ਚੁੱਕਾ ਹੁੰਦਾ ਹੈ ਅਤੇ ਨੀਂਦ ਦਾ ਜ਼ੋਰ ਨਹੀਂ ਹੁੰਦਾ । ਪਿਛਲੇ ਦਿਨ ਦੇ ਸਾਰੇ ਝਗੜੇ-ਝਮੇਲੇ ਭੁੱਲ ਚੁੱਕੇ ਹੁੰਦੇ ਹਨ । ਮਨ ਦੁਨਿਆ ਵਿਚ ਨਹੀ ਫੇਲਿਆ ਹੁੰਦਾ । ਗਰਾਂ ਵਿਚ ਅਤੇ ਗਲੀਆਂ - ਮੁਹੱਲਿਆਂ ਵਿਚ ਲੋਕਾਂ ਦੀ ਆਵਾਜਾਦੀ ਦਾ ਰੋਲਾ - ਰੱਪਾ ਨਹੀ ਹੁੰਦਾ । ਵਾਤਾਵਰਨ ਸ਼ਾਂਤ ਅਤੇ ਰੂਹਾਨੀਅਤ ਦੀਆਂ ਨਿਰਮਲ ਤਰੰਗਾ ਨਾਲ ਭਰਿਆ ਹੁੰਦਾ ਹੈ , ਜਿਸ ਵਿਚ ਜੀਵ ਭਜਨ ਕਰ  ਕੇ ਬਹੁਤ ਲਾਭ ਪ੍ਰਾਪਤ ਕਰ ਸਕਦਾ ਹੈ । ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ: 
ਪਰਭਾਤੇ ਪ੍ਰਭ ਨਾਮੁ ਜਪਿ ਗੁਰ ਕੇ ਚਰਣ ਧਿਆਇ ॥
ਜਨਮ ਮਰਣ ਮਲੁ ਉਤਰੈ ਸਚੇ ਕੇ ਗੁਣ ਗਾਇ ॥੧॥
                                                        - ਆਦਿ ਗ੍ਰੰਥ , ਪੰ . ੧੦੯੯ 

ਆਪ ਇਸ਼ਾਰਾ ਕਰਦੇ ਹਨ ਕੀ ਅੰਮ੍ਰਿਤ  ਵੇਲੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ | ਉਸ ਵਾਹਿਗੁਰੂ ਦੇ ਨਾਮ ਦਾ ਜਾਪ ਹੀ ਸੱਚੀ ਗੁਰਭਗਤੀ ਹੈ ਅਤੇ ਇਹੋ ਸੱਚੀ ਪ੍ਰਭੂ - ਭਗਤੀ ਹੈ | ਇਸ ਭਗਤੀ ਦੁਆਰਾ ਹੀ ਜੀਵ ਜੰਮਣ-ਮਰਨ ਦੇ ਬੰਧਨ ਤੋੜ ਕੇ ਨਿੱਜ - ਘਰ ਵਾਪਸ ਪਹੁੰਚ ਸਕਦਾ ਹੈ 
ਅੰਮ੍ਰਿਤ ਵੇਲੇ ਕੀਤੀ ਗਈ ਭਗਤੀ ਬਾਰੇ ਗੁਰੂ ਰਾਮ ਦਸ ਜੀ ਕਹਿੰਦੇ ਹਨ , 'ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ ॥'    (- ਆਦਿ ਗ੍ਰੰਥ , ਪੰ  . ੭੩੪) ਜਿਸ ਤਰਾਂ ਚੰਗੀ ਤਰਾਂ ਤਿਆਰ ਕੀਤੀ ਗਈ ਜ਼ਮੀਨ ਵਿਚ ਸਮੇ ਮੁਤਾਬਕ ਬੀਜਿਆ ਬੀਜ ਛੇਤੀ ਫਲਦਾ-ਫੁਲਦਾ ਹੈ , ਉਸੇ ਤਰਾਂ ਅੰਮ੍ਰਿਤ  ਵੈਲੇ ਕੀਤਾ ਗਈ ਉਸ ਵਾਹਿਗੁਰੂ ਅਕਾਲਪੁਰਖ ਦੀ ਨਾਮ ਭਗਤੀ ਸਿਮਰਨ ਛੇਤੀ ਫਲੀਭੂਤ ਹੁੰਦਾ ਹੈ | ਅੰਮ੍ਰਿਤ  ਵੈਲੇ ਨਾਮ , ਸਿਮਰਨ ਕਰਨ ਨਾਲ ਭਗਤੀ ਦਾ ਅਜਿਹਾ ਖਜਾਨਾ ਜਮਾਂ ਹੋ ਜਾਂਦਾ ਹੈ , ਜੋ ਰੋਜ਼ -ਰੋਜ਼ ਵਧਦਾ ਜਾਂਦਾ ਹੈ , ਕਦੇ ਘਟਦਾ ਨਹੀ | ਬਾਬਾ ਫ਼ਰੀਦ ਜੀ ਦਾ ਕਲਮ ਹੈ :  

ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ।। ਜੋ ਜਾਗੰਨਿ ਲਹੰਨਿ ਸੇ ਸਾਈ ਕੰਨੋ ਦਾਤਿ।।

                                                                                         - ਆਦਿ ਗ੍ਰੰਥ , ਪੰ . ੧੩੮੪ 
ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ॥ 
ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ॥          - ਆਦਿ ਗ੍ਰੰਥ , ਪੰ .  ੧੩੮੩

ਆਪ ਕਹਿੰਦੇ ਹਨ ਕੀ ਰਾਤ ਦੇ ਪਹਿਲੇ ਪਹਿਰ ਦਾ ਭਜਨ ਫੁੱਲਾਂ ਦੇ ਖਿੜਨ ਸਮਾਂ ਹੈ ਅਤੇ ਅੰਮ੍ਰਿਤ  ਵੈਲੇ ਦਾ ਭਜਨ ਫਲ ਲੱਗਣ ਸਮਾਂ ਹੈ| ਇਹ ਫਲ ਉਨਾਂ ਨੂੰ ਮਿਲਦਾ ਹੈ ਜੋ ਰਾਤ ਦੇ ਇਚ੍ਲੇ ਪਹਿਰ ਜਾਗ ਕੇ ਆਪਣੀ ਲਿਵ ਨਾਮ ਸਿਮਰਨ ਵਾਹਿਗੁਰੂ ਦੀ ਭਗਤੀ ਵਿਚ ਜੋੜਦੇ ਹਨ | ਜੋ ਲੋਕ ਪਿਛਲੇ ਪਹਿਰ ਜਾਗ ਕੇ ਨਾਮ ਉਸ ਵਾਹਿਗੁਰੂ ਦਾ ਧਿਆਨ ਨਹੀ ਕਰਦੇ, ਉਹ ਚਲਦਿਆਂ - ਫਿਰਦੀਆਂ ਲਾਸ਼ਾਂ ਸਮਾਂ ਹਨ 
ਅੰਮ੍ਰਿਤ  ਵੈਲੇ ਉਸ ਵਾਹਿਗੁਰੂ ਦਾ ਧਿਆਨ ਕਰਨ ਦਾ ਉਸ ਦਾ ਨਾਮ ਸਿਮਰਨ ਜਪਣ ਦਾ ਵਿਸ਼ੇਸ਼ ਲਾਭ ਹੋਣ ਦਾ ਇਹ ਮਤਲਭ ਨਹੀਂ ਕੀ ਹੋਰ ਕੋਈ ਵਕਤ ਨਾਮ ਜਪਣ ਲਈ ਠੀਕ ਨਹੀਂ ਹੈ | ਗੁਰੂ ਅਮਰ ਦਸ ਜੀ ਦੀ ਬਾਣੀ ਹੈ: 
ਸਚਿ ਵੇਲਾ ਮੂਰਤੁ ਜਿਤੁ ਸਚੇ ਨਾਲਿ ਪਿਆਰੁ॥ 
                                                       - ਆਦਿ ਗ੍ਰੰਥ , ਪੰ .  ੫੬੫

ਵੇਲਾ ਵਖਤ ਸਭਿ ਸੁਹਾਇਆ ॥ ਜਿਤੁ ਸਚਾ ਮੇਰੇ ਮਨਿ ਭਾਇਆ॥      
                                                      - ਆਦਿ ਗ੍ਰੰਥ , ਪੰ .  ੧੧੫

ਉਹ ਘੜੀ, ਅਤੇ ਮਹੂਰਤ ਧੰਨ ਹੈ, ਜਿਸ ਵਿਚ ਉਸ ਪ੍ਰੀਤਮ ਦੀ ਯਾਦ ਆਵੇ | ਗੁਰੂ ਅਰਜਨ ਦੇਵ ਜੀ ਆਪਣੇ ਬਾਰਹਮਾਹਾ ਦੇ ਅੰਤ ਵਿਚ ਦੋ ਸੁੰਦਰ ਸੰਕੇਤ ਕਰਦੇ ਹਨ: 
ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ
ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ 
                                                   - ਆਦਿ ਗ੍ਰੰਥ , ਪੰ . ੧੩੬
ਆਪ ਕਹਿੰਦੇ ਹਨ ਕਿ ਸਭ ਦਿਨ, ਮਹੀਨੇ , ਮਹੂਰਤ ਪਰਮਾਤਮਾ ਦੇ ਬਣਾਏ ਹੋਏ ਹਨ  | ਉਹਦਾ ਬਣਾਇਆ ਹੋਇਆ ਹਰ ਪਲ ਪਵਿੱਤਰਤ ਹੈ | ਉਹਦੀ ਕਿਰਪਾ ਨਾਲ ਜਿਸ ਵੈਲੇ ਵੀ ਧਿਆਨ ਵਾਹਿਗੁਰੂ ਦੇ ਨਾਮ ਸਿਮਰਨ ਵੱਲ ਜਾਵੇ , ਉਹੀ ਸਮਾਂ ਧੰਨ  ਹੈ 
ਅੱਜ ਦੇ ਯੁਗ ਵਿਚ ਕਈ ਲੋਕਾਂ ਦੀ ਨੋਕਰੀ ਰਾਤ ਦੇ ਵਕਤ ਹੁੰਦੀ ਹੈ | ਕੁਦਰਤੀ ਤੋਰ ਤੇ ਉਹ ਸਵੇਰ- ਸਾਰ ਵਾਹਿਗੁਰੂ ਦੇ ਨਾਮ ਭਗਤੀ ਲਈ ਸਮਾਂ ਨਹੀ ਕੱਢ  ਸਕਦੇ | ਸੂਰਜ ਚੜਨ ਤੋਂ ਤਿੰਨ ਘੰਟੇ ਪਹਿਲੋਂ ਦੇ ਵਕਤ ਨੂੰ  ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ | ਏਥੇ ਅੰਮ੍ਰਿਤ  ਵੈਲੇ ਤੋਂ ਅਸਲ ਭਾਵ ਏਕਾਂਤ ਵਾਲੇ ਸ਼ਾਂਤ ਵਾਤਾਵਰਨ ਤੋਂ ਲੈਣਾ ਚਾਹੀਦਾ ਹੈ ਅਤੇ ਜਿਸ ਵੈਲੇ ਵੀ ਨੀਂਦ ਤੋਂ ਬਾਦ ਥਕਾਨ ਦੁਰ ਹੋ ਗਈ ਹੋਵੇ, ਭਜਨ - ਸਿਮਰਨ ਤੋਂ ਫਾਇਦਾ ਉਠਾਉਣ ਦਾ ਯਤਨ ਕਰਨਾ ਹੈ | ਜੋ ਲੋਕ ਅੰਮ੍ਰਿਤ  ਵੈਲੇ ਭਜਨ - ਸਿਮਰਨ ਨਹੀਂ ਕਰ ਸਕਦੇ, ਉਨਾਂ ਨੂੰ ਆਪਣੇ ਹਾਲਾਤ  ਅਤੇ ਸਹੁਲਤ ਦੇ ਮੁਤਾਬਕ ਯੋਗ ਵਾਤਾਵਰਣ ਦੀ ਚੋਣ ਕਰਨੀ ਚਾਹੀਦੀ ਹੈ ਤਾਂ ਜੋ ਵਾਹਿਗੁਰੂ ਦੇ ਜਾਪ ਤੋਂ ਵੱਧ ਤੋਂ ਵੱਧ ਲਾਭ ਉਠਾਇਆ ਜਾ ਸਕੇ 


ਗੁਰਸ਼ਾਮ ਸਿੰਘ ਚੀਮਾਂ 



Post Comment

Hukamnama Sri Harmandir Sahib Ji FULL (WITH PUNJABI & ENGLISH) 27 ਮਈ 2012


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ

ਅੱਜ ਦਾ ਮੁੱਖਵਾਕ 27.5.2012, ਐਤਵਾਰ , ੧੪ ਜੇਠ (ਸੰਮਤ ੫੪੪ ਨਾਨਕਸ਼ਾਹੀ)

ਸਲੋਕ ਮਃ ੩ ॥
ਖੇਤਿ ਮਿਆਲਾ ਉਚੀਆ ਘਰੁ ਉਚਾ ਨਿਰਣਉ ॥ ਮਹਲ ਭਗਤੀ ਘਰਿ ਸਰੈ ਸਜਣ ਪਾਹੁਣਿਅਉ ॥ ਬਰਸਨਾ ਤ ਬਰਸੁ ਘਨਾ ਬਹੁੜਿ ਬਰਸਹਿ ਕਾਹਿ ॥ ਨਾਨਕ ਤਿਨ੍ਹ੍ਹ ਬਲਿਹਾਰਣੈ ਜਿਨ੍ਹ੍ਹ ਗੁਰਮੁਖਿ ਪਾਇਆ ਮਨ ਮਾਹਿ ॥੧॥ 
ਮਃ ੩ ॥ ਮਿਠਾ ਸੋ ਜੋ ਭਾਵਦਾ ਸਜਣੁ ਸੋ ਜਿ ਰਾਸਿ ॥ ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੨॥ 
ਪਉੜੀ ॥ ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ ॥ ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ ॥ ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ ॥ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ ॥ ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ ॥੨੧॥ 
(ਅੰਗ ੫੧੭)

ਪੰਜਾਬੀ ਵਿਚ ਵਿਆਖਿਆ :-

ਬੱਦਲ ਵੇਖ ਕੇ (ਜੱਟ) ਪੈਲੀ ਵਿਚ ਵੱਟਾਂ ਉੱਚੀਆਂ ਕਰ ਦੇਂਦਾ ਹੈ (ਤੇ ਵਰਖਾ ਦਾ ਪਾਣੀ ਉਸ ਪੈਲੀ ਵਿਚ ਆ ਖਲੋਂਦਾ ਹੈ), (ਤਿਵੇਂ ਹੀ, ਜਿਸ ਜੀਵ-) ਇਸਤ੍ਰੀ ਦੇ ਹਿਰਦੇ ਵਿਚ ਭਗਤੀ (ਦਾ ਉਛਾਲਾ) ਆਉਂਦਾ ਹੈ ਉਥੇ ਪ੍ਰਭੂ ਪ੍ਰਾਹੁਣਾ ਬਣ ਕੇ (ਭਾਵ, ਰਹਿਣ ਲਈ) ਆਉਂਦਾ ਹੈ। ਹੇ ਮੇਘ! (ਹੇ ਸਤਿਗੁਰੂ!) ਜੇ (ਨਾਮ ਦੀ) ਵਰਖਾ ਕਰਨੀ ਹੈ ਤਾਂ ਵਰਖਾ (ਹੁਣ) ਕਰ, (ਮੇਰੀ ਉਮਰ ਵਿਹਾ ਜਾਣ ਤੇ) ਫੇਰ ਕਾਹਦੇ ਲਈ ਵਰਖਾ ਕਰੇਂਗਾ? ਹੇ ਨਾਨਕ! ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਗੁਰੂ ਦੀ ਰਾਹੀਂ ਪ੍ਰਭੂ ਨੂੰ ਹਿਰਦੇ ਵਿਚ ਲੱਭ ਲਿਆ ਹੈ।੧।
(ਅਸਲ) ਪਿਆਰਾ ਪਦਾਰਥ ਉਹ ਹੈ ਜੋ ਸਦਾ ਚੰਗਾ ਲੱਗਦਾ ਰਹੇ, (ਅਸਲ) ਮਿੱਤ੍ਰ ਉਹ ਹੈ ਜਿਸ ਨਾਲ ਸਦਾ ਬਣੀ ਰਹੇ (ਪਰ 'ਦੂਜਾ ਭਾਵ' ਨਾਹ ਸਦਾ ਚੰਗਾ ਲੱਗਦਾ ਹੈ ਨਾਹ ਸਦਾ ਨਾਲ ਨਿਭਦਾ ਹੈ), ਹੇ ਨਾਨਕ! ਜਿਸ ਦੇ ਅੰਦਰ ਪ੍ਰਭੂ ਆਪ ਚਾਨਣ ਕਰੇ ਉਸ ਨੂੰ ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ।੨।
ਪ੍ਰਭੂ ਦੇ ਸੇਵਕ ਦੀ ਅਰਦਾਸਿ ਪ੍ਰਭੂ ਦੀ ਹਜ਼ੂਰੀ ਵਿਚ (ਇਉਂ ਹੁੰਦੀ) ਹੈ-(ਹੇ ਪ੍ਰਭੂ!) ਤੂੰ ਸਦਾ ਰਹਿਣ ਵਾਲਾ ਮਾਲਕ ਹੈਂ, ਤੂੰ ਸਦਾ ਹੀ ਰਾਖਾ ਹੈਂ, ਮੈਂ ਤੈਨੂੰ ਸਿਮਰਦਾ ਹਾਂ, ਸਾਰੇ ਜੀਆ ਜੰਤ ਤੇਰੇ ਹੀ ਹਨ, ਤੂੰ ਇਹਨਾਂ ਵਿਚ ਮੌਜੂਦ ਹੈਂ। ਜੋ ਮਨੁੱਖ ਤੇਰੀ ਬੰਦਗੀ ਕਰਨ ਵਾਲੇ ਦੀ ਨਿੰਦਿਆ ਕਰਦਾ ਹੈ ਤੂੰ ਉਸ ਨੂੰ (ਆਤਮਕ ਮੌਤੇ) ਮਾਰ ਕੇ ਖ਼ੁਆਰ ਕਰਦਾ ਹੈਂ। ਹੇ ਨਾਨਕ! ਤੂੰ ਭੀ ਪ੍ਰਭੂ ਦੀ ਚਰਨੀਂ ਲੱਗ ਤੇ (ਦੁਨੀਆ ਵਾਲੀ) ਚਿੰਤਾ ਛੱਡ ਕੇ ਬੇ-ਫ਼ਿਕਰ ਹੋ ਰਹੁ।੨੧।

ENGLISH TRANSLATION :-

SHALOK, THIRD MEHL:
Raising the embankments of the minds field, I gaze at the heavenly mansion.When devotion comes to the mind of the soul-bride, she is visited by the friendly guest. O clouds, if you are going to rain, thengo ahead and rain; why rain after the season has passed? Nanak is a sacrifice to those Gurmukhs who obtain the Lord in theirminds. || 1 ||
THIRD MEHL: That which is pleasing is sweet, and one who is sincere is a friend. O Nanak, he is known as aGurmukh, whom the Lord Himself enlightens. || 2 ||
PAUREE: O God, Your humble servant offers his prayer to You; You aremy True Master. You are my Protector, forever and ever; I meditate on You. All the beings and creatures are Yours; You arepervading and permeating in them. One who slanders Your slave is crushed and destroyed. Falling at Your Feet, Nanak hasrenounced his cares, and has become care-free. || 21 ||

WAHEGURU JI KA KHALSA
WAHEGURU JI KI FATEH JI


Post Comment

ਗੁਰਦੁਆਰਾ ਮੰਜੀ ਸਾਹਿਬ, ਮਾਣਕ ਦੇਕੇ, ਜਿਲਾ ਕਸੂਰ

ਇਹ ਪਿੰਡ ਰੇਲਵੇ ਸਟੇਸ਼ਨ ਕੰਗਣਪੁਰ ਤੋਂ ਕੋਈ ਦੋ ਕਿਲੋਮੀਟਰ ਦੀ ਵਿੱਥ ਉਤੇ ਹੈ। ਤਹਿਸੀਲ ਤੇ ਜਿਲਾ ਕਸੂਰ ਹੈ। ਇਥੋਂ ਦੇ ਲੋਕਾਂ ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਜੜ ਜਾਣ ਦੀ ਦੁਆ ਦਿੱਤੀ। ਇਹ ਪਿੰਡ ਅੱਜ ਵੀ ਉਜੜਿਆ ਨਜਰ ਆਉਂਦਾ ਹੈ। ਪੂਰਾ ਪਿੰਡ ਕੱਚਾ ਹੈ। ਲੋਕ ਦੂਜੇ ਸ਼ਹਿਰਾਂ ਵਿੱਚ ਨੌਕਰੀਆਂ ਤੇ ਕੰਮਕਾਜ ਕਰਦੇ ਹਨ। ਇਸੇ ਪਿੰਡ ਤੋਂ ਬਾਹਰ ਹੀ ਗੌਰਮਿੰਟ ਪ੍ਰਾਇਮਰੀ ਸਕੂਲ ਦੇ ਸਾਹਮਣੇ ਵਾਲੀ ਗਲੀ ਵਿੱਚ ਹੀ ਮੰਜੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੱਕਾ ਬਣਿਆ ਹੋਇਆ ਹੈ। ਇਸ ਅੰਦਰ ਹੁਣ ਮੇਵਾਤ ਤੋਂ ਆਏ ਸ਼ਰਨਾਰਥੀ ਆਬਾਦ ਹਨ। ਨਗਰ ਵਾਸੀ ਅੱਜ ਵੀ ਪ੍ਰੇਮੀ ਹਨ।
http://www.facebook.com/groups/sanumannpunjabihonda/


Post Comment

Friday, May 25, 2012

Hukamnama Sri Harmandir Sahib Ji FULL (WITH PUNJABI & ENGLISH) 26 ਮਈ 2012


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ

ਅੱਜ ਦਾ ਮੁੱਖਵਾਕ 26.5.2012, ਸ਼ਨੀਵਾਰ , ੧੩ ਜੇਠ (ਸੰਮਤ ੫੪੪ ਨਾਨਕਸ਼ਾਹੀ)

ਗੂਜਰੀ ਮਹਲਾ ੧ ॥
ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ ॥ ਤਾ ਕੋ ਅੰਤੁ ਨ ਜਾਈ ਲਖਣਾ ਆਵਤ ਜਾਤ ਰਹੈ ਗੁਬਾਰਿ ॥੧॥
ਪ੍ਰੀਤਮ ਕਿਉ ਬਿਸਰਹਿ ਮੇਰੇ ਪ੍ਰਾਣ ਅਧਾਰ ॥ ਜਾ ਕੀ ਭਗਤਿ ਕਰਹਿ ਜਨ ਪੂਰੇ ਮੁਨਿ ਜਨ ਸੇਵਹਿ ਗੁਰ ਵੀਚਾਰਿ ॥੧॥ ਰਹਾਉ ॥
ਰਵਿ ਸਸਿ ਦੀਪਕ ਜਾ ਕੇ ਤ੍ਰਿਭਵਣਿ ਏਕਾ ਜੋਤਿ ਮੁਰਾਰਿ ॥ ਗੁਰਮੁਖਿ ਹੋਇ ਸੁ ਅਹਿਨਿਸਿ ਨਿਰਮਲੁ ਮਨਮੁਖਿ ਰੈਣਿ ਅੰਧਾਰਿ ॥੨॥
ਸਿਧ ਸਮਾਧਿ ਕਰਹਿ ਨਿਤ ਝਗਰਾ ਦੁਹੁ ਲੋਚਨ ਕਿਆ ਹੇਰੈ ॥ ਅੰਤਰਿ ਜੋਤਿ ਸਬਦੁ ਧੁਨਿ ਜਾਗੈ ਸਤਿਗੁਰੁ ਝਗਰੁ ਨਿਬੇਰੈ ॥੩॥ 
ਸੁਰਿ ਨਰ ਨਾਥ ਬੇਅੰਤ ਅਜੋਨੀ ਸਾਚੈ ਮਹਲਿ ਅਪਾਰਾ ॥ ਨਾਨਕ ਸਹਜਿ ਮਿਲੇ ਜਗਜੀਵਨ ਨਦਰਿ ਕਰਹੁ ਨਿਸਤਾਰਾ ॥੪॥੨॥
(ਅੰਗ ੪੮੯)

ਪੰਜਾਬੀ ਵਿਚ ਵਿਆਖਿਆ :-

(ਪੁਰਾਣਾਂ ਵਿਚ ਕਥਾ ਆਉਂਦੀ ਹੈ ਕਿ ਜਿਸ ਬ੍ਰਹਮਾ ਦੇ ਰਚੇ ਹੋਏ) ਵੇਦ (ਪੰਡਿਤ ਲੋਕ) ਮੂੰਹੋਂ ਗਲੇ ਨਾਲ ਮਿੱਠੀ ਸੁਰ ਵਿਚ ਨਿੱਤ ਪੜ੍ਹਦੇ ਹਨ, ਉਹ ਬ੍ਰਹਮਾ ਵਿਸ਼ਨੂੰ ਦੀ ਧੁੰਨੀ ਵਿਚੋਂ ਉੱਗੇ ਹੋਏ ਕੌਲ ਦੀ ਨਾਲ ਤੋਂ ਜੰਮਿਆ, (ਤੇ ਆਪਣੇ ਜਨਮ-ਦਾਤੇ ਦੀ ਕੁਦਰਤਿ ਦਾ ਅੰਤ ਲੱਭਣ ਲਈ ਉਸ ਨਾਲ ਵਿਚ ਚੱਲ ਪਿਆ, ਕਈ ਜੁਗ ਉਸ ਨਾਲ ਦੇ) ਹਨੇਰੇ ਵਿਚ ਹੀ ਆਉਂਦਾ ਜਾਂਦਾ ਰਿਹਾ, ਪਰ ਉਸ ਦਾ ਅੰਤ ਨਾਹ ਲੱਭ ਸਕਿਆ ॥੧॥
ਹੇ ਮੇਰੀ ਜ਼ਿੰਦਗੀ ਦੇ ਆਸਰੇ ਪ੍ਰੀਤਮ! ਮੈਨੂੰ ਨਾਹ ਭੁੱਲ। ਤੂੰ ਉਹ ਹੈਂ ਜਿਸ ਦੀ ਭਗਤੀ ਪੂਰਨ ਪੁਰਖ ਸਦਾ ਕਰਦੇ ਰਹਿੰਦੇ ਹਨ, ਜਿਸ ਨੂੰ ਰਿਸ਼ੀ ਮੁਨੀ ਗੁਰੂ ਦੀ ਦੱਸੀ ਸੂਝ ਦੇ ਆਸਰੇ ਸਦਾ ਸਿਮਰਦੇ ਹਨ ॥੧॥ ਰਹਾਉ॥
ਉਹ ਪ੍ਰਭੂ ਇਤਨਾ ਵੱਡਾ ਹੈ ਕਿ ਸੂਰਜ ਤੇ ਚੰਦ੍ਰਮਾ ਉਸ ਦੇ ਤ੍ਰਿਭਵਣੀ ਜਗਤ ਵਿਚ (ਮਾਨੋ ਨਿਕੇ ਜਿਹੇ) ਦੀਵੇ (ਹੀ) ਹਨ, ਸਾਰੇ ਜਗਤ ਵਿਚ ਉਸੇ ਦੀ ਜੋਤਿ ਵਿਆਪਕ ਹੈ। ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਨੂੰ ਦਿਨ ਰਾਤ ਮਿਲਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ। ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦੀ ਜ਼ਿੰਦਗੀ ਦੀ ਰਾਤ (ਅਗਿਆਨਤਾ ਦੇ) ਹਨੇਰੇ ਵਿਚ ਬੀਤਦੀ ਹੈ ॥੨॥
ਵੱਡੇ ਵੱਡੇ ਜੋਗੀ (ਆਪਣੇ ਹੀ ਉੱਦਮ ਦੀ ਟੇਕ ਰੱਖ ਕੇ) ਸਮਾਧੀਆਂ ਲਾਂਦੇ ਹਨ ਤੇ ਮਨ ਨੂੰ ਜਿੱਤਣ ਦੇ ਜਤਨ ਕਰਦੇ ਹਨ (ਪਰ ਜੇਹੜਾ ਮਨੁੱਖ ਆਪਣੇ ਉੱਦਮ ਉਤੇ ਹੀ ਟੇਕ ਰੱਖੇ, ਉਸ ਨੂੰ) ਉਹ ਅੰਦਰ-ਵੱਸਦੀ ਜੋਤਿ ਇਹਨਾਂ ਅੱਖਾਂ ਨਾਲ ਨਹੀਂ ਦਿੱਸਦੀ। (ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ) ਉਸ ਦਾ ਮਨ ਵਾਲਾ ਝਗੜਾ ਗੁਰੂ ਮੁਕਾ ਦੇਂਦਾ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ-ਰੂਪ ਮਿੱਠੀ ਲਗਨ ਲੱਗ ਪੈਂਦੀ ਹੈ, ਉਸ ਦੇ ਅੰਦਰ ਪਰਮਾਤਮਾ ਦੀ ਜੋਤਿ ਜਗ ਪੈਂਦੀ ਹੈ ॥੩॥
ਹੇ ਦੇਵਤਿਆਂ ਤੇ ਮਨੁੱਖਾਂ ਦੇ ਖਸਮ! ਹੇ ਬੇਅੰਤ! ਹੇ ਜੂਨ-ਰਹਿਤ! ਤੇ ਅਟੱਲ ਮਹਲ ਵਿਚ ਟਿਕੇ ਰਹਿਣ ਵਾਲੇ ਅਪਾਰ ਪ੍ਰਭੂ! ਹੇ ਨਾਨਕ! (ਅਰਦਾਸ ਕਰ-) ਹੇ ਜਗਤ ਦੇ ਜੀਵਨ! (ਮੇਹਰ ਕਰ ਮੈਨੂੰ) ਅਡੋਲਤਾ ਵਿਚ ਨਿਵਾਸ ਮਿਲੇ। ਮੇਹਰ ਦੀ ਨਿਗਾਹ ਕਰ ਕੇ ਮੇਰਾ ਬੇੜਾ ਪਾਰ ਕਰ ॥੪॥੨॥

ENGLISH TRANSLATION :-

GUJRI, FIRSTMEHL:
From the lotus of Vishnus navel, Brahma was born; He chanted the Vedas with a melodious voice. He could not findthe Lords limits, and he remained in the darkness of coming and going. || 1 ||
Why should I forget my Beloved? He is thesupport of my very breath of life. The perfect beings perform devotional worship to Him. The silent sages serve Him throughthe Gurus Teachings. || 1 || Pause ||
His lamps are the sun and the moon; the One Light of the Destroyer of ego fills thethree worlds. One who becomes Gurmukh remains immaculately pure, day and night, while the self-willed manmukh isenveloped by the darkness of night. || 2 ||
The Siddhas in Samaadhi are continually in conflict; what can they see with theirtwo eyes? One who has the Divine Light within his heart, and is awakened to the melody of the Word of the Shabad theTrue Guru settles his conflicts. || 3 ||
O Lord of angels and men, infinite and unborn, Your True Mansion is incomparable.Nanak merges imperceptibly into the Life of the world; shower Your mercy upon him, and save him. || 4 || 2 ||

WAHEGURU JI KA KHALSA
WAHEGURU JI KI FATEH JI


Post Comment

Thursday, May 24, 2012

ਪੰਚਮ ਪਿਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ

ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ, ਮਾਨਵੀ ਪ੍ਰੇਮ ਦੇ ਅਲੰਬਰਦਾਰ ਪੰਚਮ ਪਿਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਬੀਬੀ ਭਾਨੀ ਜੀ ਦੀ ਕੁੱਖੋਂ 19 ਵੈਸਾਖ, ਸੰਮਤ 1620 (15 ਅਪ੍ਰੈਲ, 1563 ਈ.) ਨੂੰ ਗੋਇੰਦਵਾਲ ਵਿਖੇ ਹੋਇਆ। ਬਚਪਨ ਦੇ ਮੁੱਢਲੇ 11 ਸਾਲ ਆਪ ਜੀ ਨੇ ਆਪਣੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਖ-ਰੇਖ ਹੇਠ ਗੁਜ਼ਾਰਨ ਦੇ ਨਾਲ-ਨਾਲ ਆਪ ਜੀ ਨੇ ਨਾਨਾ ਗੁਰੂ ਤੋਂ ਗੁਰਮੁਖੀ ਦੀ ਵਿੱਦਿਆ ਦੀ ਮੁਹਾਰਤ ਹਾਸਲ ਕੀਤੀ, ਦੇਵਨਾਗਰੀ ਪਿੰਡ ਦੀ ਧਰਮਸ਼ਾਲਾ ਤੋਂ ਸਿੱਖੀ, ਸੰਸਕ੍ਰਿਤ ਦਾ ਗਿਆਨ ਪੰਡਿਤ ਬੇਣੀ ਕੋਲੋਂ, ਗਣਿਤ ਵਿੱਦਿਆ ਮਾਮਾ ਮੋਹਰੀ ਜੀ ਤੋਂ ਹਾਸਲ ਕੀਤੀ ਅਤੇ ਆਪ ਜੀ ਨੂੰ ਧਿਆਨ ਲਗਾਉਣ ਦੀ ਵਿੱਦਿਆ ਆਪ ਜੀ ਦੇ ਮਾਮਾ ਜੀ, ਬਾਬਾ ਮੋਹਨ ਜੀ ਨੇ ਸਿਖਾਈ।
ਸ੍ਰੀ ਗੁਰੂ ਅਮਰਦਾਸ ਜੀ ਦਾ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆ ਜਾਣ ਕਰਕੇ ਤੀਜੇ ਗੁਰੂ ਸਾਹਿਬ ਜੀ ਨੇ 1 ਸਤੰਬਰ, 1574 ਚੌਥੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ, ਬਾਬਾ ਬੁੱਢਾ ਜੀ ਨੇ ਗੁਰਿਆਈ ਤਿਲਕ ਦੀ ਰਸਮ ਅਦਾ ਕੀਤੀ, ਉਸੇ ਦਿਨ ਹੀ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾਏ, ਇਸ ਤੋਂ ਬਾਅਦ ਸਾਲ 1574 ਵਿਚ ਹੀ ਸ੍ਰੀ ਗੁਰੂ ਰਾਮਦਾਸ, ਸ੍ਰੀ ਗੁਰੂ ਅਮਰਦਾਸ ਜੀ ਦੇ ਆਸ਼ੇ ਨੂੰ ਪੂਰਾ ਕਰਨ ਲਈ ਆਪਣੇ ਤਿੰਨੋਂ ਪੁੱਤਰਾਂ ਪ੍ਰਿਥੀ ਚੰਦ, ਸ੍ਰੀ ਮਹਾਂਦੇਵ ਅਤੇ ਸ੍ਰੀ (ਗੁਰੂ) ਅਰਜਨ ਦੇਵ ਜੀ ਨੂੰ ਨਾਲ ਲੈ ਕੇ ਗੁਰੂ ਕੇ ਚੱਕ (ਅੰਮ੍ਰਿਤਸਰ) ਆ ਗਏ; ਸਭ ਤੋਂ ਪਹਿਲੀ ਸੇਵਾ ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸੰਤੋਖਸਰ ਦੀ ਚਲ ਰਹੀ ਸੀ, ਉਸ ਨੂੰ ਅਰੰਭਿਆ ਅਤੇ ਜਿਸ ਟਾਹਲੀ ਹੇਠ ਬੈਠ ਕੇ ਆਪ ਜੀ ਸੇਵਾ ਕਰਵਾਇਆ ਕਰਦੇ ਸਨ, ਅੱਜਕਲ੍ਹ ਉਥੇ ਗੁਰਦੁਆਰਾ ਟਾਹਲੀ ਸਾਹਿਬ ਸੁਸ਼ੋਭਿਤ ਹੈ।
ਫਿਰ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਨ 1577 ਵਿਚ ਪਿੰਡ ਤੁੰਗ ਦੇ ਜ਼ਿਮੀਂਦਾਰਾਂ ਨੂੰ 700 ਅਕਬਰੀ ਮੋਹਰਾਂ ਦੇ ਕੇ ਪੰਜ ਸੌ ਵਿਘੇ ਜ਼ਮੀਨ ਗੁਰੂ ਕੇ ਚੱਕ ਵਾਲੀ ਥਾਂ ਪ੍ਰਾਪਤ ਕੀਤੀ ਸੀ, ਜਿਸ ਦਾ ਨਾਮ ਬਾਅਦ ਵਿਚ ਚੱਕ ਰਾਮਦਾਸ ਪੈ ਗਿਆ। ਇਸੇ ਸਾਲ ਸ੍ਰੀ ਗੁਰੂ ਰਾਮਦਾਸ ਜੀ ਨੇ ਦੁਖਭੰਜਨੀ ਬੇਰੀ ਵਾਲੇ ਥਾਂ ਇਕ ਸਰੋਵਰ ਦੀ ਖੁਦਵਾਈ ਆਰੰਭੀ, ਜਿਸ ਨੂੰ ਬਾਅਦ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ। ਇਸ ਸਰੋਵਰ ਦਾ ਨਾਮ ਆਪਣੀ ਦੂਰਅੰਦੇਸ਼ੀ ਨਾਲ ਅੰਮ੍ਰਿਤ ਸਰ ਰੱਖਿਆ। ਇਸ ਤੋਂ ਹੀ ਇਸ ਨਗਰ ਦਾ ਨਾਮ ਅੰਮ੍ਰਿਤਸਰ ਪਿਆ।
ਵਿਆਹ,ਪੁੱਤਰ ਦੀ ਦਾਤ ਤੇ ਗੁਰਿਆਈ
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ 23 ਹਾੜ ਸੰਮਤ 1636 ਨੂੰ ਮੌ ਪਿੰਡ (ਤਹਿਸੀਲ ਫਿਲੌਰ) ਦੇ ਵਸਨੀਕ ਸ੍ਰੀ ਕਿਸ਼ਨ ਚੰਦ ਜੀ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ, ਉਸ ਵੇਲੇ ਆਪ ਜੀ ਦੀ ਉਮਰ 16 ਸਾਲ ਦੀ ਸੀ। ਮਾਤਾ ਗੰਗਾ ਜੀ ਦੀ ਕੁੱਖੋਂ 21 ਹਾੜ ਸੰਮਤ 1652 (19 ਜੂਨ 1595) ਨੂੰ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ।
ਇਧਰ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਨਿੱਕੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਮ ਪ੍ਰਤੀ ਲਗਨ, ਪਿਆਰ, ਸਤਿਕਾਰ, ਸੁਭਾਅ ਵਿਚ ਨਿਮਰਤਾ ਆਦਿ ਦੇ ਗੁਣਾਂ ਨੂੰ ਦੇਖਦੇ ਹੋਏ 1 ਸਤੰਬਰ 1581 ਨੂੰ ਜੋਤੀ ਜੋਤਿ ਸਮਾਉਣ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ, ਬਾਬਾ ਬੁੱਢਾ ਸਾਹਿਬ ਜੀ ਹੱਥੋਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕੀਤਾ ਅਤੇ ਆਪ ਚੌਥੇ ਗੁਰੂ ਉਸੇ ਦਿਨ ਹੀ ਜੋਤੀ ਜੋਤਿ ਸਮਾ ਗਏ। ਉਸ ਵਕਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਮਰ 18 ਸਾਲ ਦੀ ਸੀ। ਦਸਤਾਰਬੰਦੀ ਦੀ ਰਸਮ ਤੋਂ ਬਾਅਦ ਆਪ ਜੀ ਅਕਤੂਬਰ ਮਹੀਨੇ ਸ੍ਰੀ ਅੰਮ੍ਰਿਤਸਰ ਆ ਗਏ।

ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ਦੀ ਸਥਾਪਨਾ

ਗੁਰਗੱਦੀ ਤੇ ਬਿਰਾਜਮਾਨ ਹੋ ਕੇ ਆਪ ਜੀ ਨੇ ਧਰਮ ਪ੍ਰਚਾਰ ਦੇ ਨਾਲ-ਨਾਲ ਗੁਰੂ ਰਾਮਦਾਸ ਜੀ ਵੱਲੋਂ ਅਰੰਭੇ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਸ਼ੁਰੂ ਕੀਤਾ। ਸੰਗਤਾਂ ਦੇ ਨਾਲ-ਨਾਲ ਬਾਬਾ ਬੁੱਢਾ ਜੀ ਅਤੇ ਭਾਈ ਸਾਲ੍ਹੋ ਜੀ ਨੂੰ ਇਨ੍ਹਾਂ ਕੰਮਾਂ ਲਈ ਜਥੇਦਾਰ ਥਾਪਿਆ ਅਤੇ ਨਾਲ ਹੀ ਆਪ ਜੀ ਨੇ ਦੂਰ-ਦੂਰ ਤਕ ਗੁਰਸਿੱਖੀ ਨੂੰ ਪ੍ਰਚਾਰਿਆ। ਆਗਰੇ ਤੋਂ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਹਿਤ ਭਾਈ ਗੁਰਦਾਸ ਜੀ ਅੰਮ੍ਰਿਤਸਰ ਵਿਖੇ 1583 ਦੇ ਆਰੰਭ ਵਿਚ ਗੁਰੂ ਸਾਹਿਬ ਨੂੰ ਮਿਲੇ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਰੰਭੀ ਸੰਨ 1586 ਈ. ਵਿਚ ਸੰਤੋਖਸਰ ਗੁਰਦੁਆਰਾ ਸਾਹਿਬ ਦੀ ਸੇਵਾ ਵਿਚ ਭਾਈ ਗੁਰਦਾਸ ਜੀ ਨੇ ਅਹਿਮ ਯੋਗਦਾਨ ਪਾਇਆ, ਸਿੱਖੀ ਨੂੰ ਮਜ਼ਬੂਤ ਕਰਨ ਲਈ ਗੁਰੂ ਸਾਹਿਬ ਜੀ ਨੇ 3 ਜਨਵਰੀ, 1588 (ਮਾਘੀ ਵਾਲੇ ਦਿਨ) ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦਾ ਪਵਿੱਤਰ ਕੰਮ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ (ਪੂਰਾ ਨਾਮ ਮੁਅਈਨ-ਉਲ-ਅਸਲਾਮ) ਤੋਂ ਕਰਵਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰਖਵਾਉਣ ਦਾ ਗੁਰੂ ਸਾਹਿਬ ਦਾ ਮੰਤਵ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦੇਣਾ ਸੀ। ਸਰੋਵਰ ਵਿਚ ਬਿਰਾਜਮਾਨ ਸ੍ਰੀ ਹਰਿਮੰਦਰ ਸਾਹਿਬ ਦੀ ਮੂਰਤ ਅਤੇ ਦਿਨ-ਰਾਤ ਹੁੰਦਾ ਗੁਰਬਾਣੀ ਦਾ ਕੀਰਤਨ ਸੁਣ ਕੇ ਅਤੇ ਅਚਰਜ ਨਜ਼ਾਰੇ ਤੱਕ ਕੇ ਦੇਖਣ ਵਾਲੇ ਦੇ ਮਨ ਵਿਚ ਅਜਿਹਾ ਸਵਾਲ ਪੈਦਾ ਹੈ ਕਿ ਕੀ ਇਸ ਤੋਂ ਅੱਗੇ ਵੀ ਕੋਈ ਸੱਚਖੰਡ ਹੈ?
1590 ਤਕ ਗੁਰੂ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵਿਚ ਰੁੱਝੇ ਰਹੇ ਅਤੇ ਇਸੇ ਹੀ ਸਾਲ ਗੁਰੂ ਸਾਹਿਬ ਨੇ 15 ਅਪ੍ਰੈਲ 1590 ਈ. ਬਾਬਾ ਬੁੱਢਾ ਜੀ ਦੇ ਅਰਦਾਸਾ ਸੋਧਣ ਉਪਰੰਤ ਤਰਨ ਤਾਰਨ ਸਰੋਵਰ ਦੀ ਨੀਂਹ ਰੱਖੀ, ਕਿਉਂਕਿ ਸਿੱਖੀ ਦੇ ਅਸੂਲ ਹਨ, ਆਪ ਤਰਨਾ ਅਤੇ ਦੂਜਿਆਂ ਨੂੰ ਤਾਰਨਾ ਅਤੇ ਗੁਰੂ ਸਾਹਿਬ ਦਾ ਮਨੋਰਥ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪ੍ਰਚਾਰਨਾ ਸੀ ਅਤੇ ਖਾਸ ਕਰਕੇ ਇਸ ਇਲਾਕੇ ਦੇ ਹਾਕਮ ਨੂਰਦੀਨ ਅਤੇ ਉਸ ਦੇ ਪੁੱਤਰ ਅਮੀਰ ਦੀਨ ਅਤੇ ਸਖੀ ਸਰਵਰਾਂ ਦੇ ਵਧ ਰਹੇ ਮੁਸਲਮਾਨੀ ਪ੍ਰਭਾਵ ਨੂੰ ਰੋਕਣਾ ਸੀ, ਇਸ ਲਈ ਆਪ ਜੀ ਖੁਦ ਪ੍ਰਚਾਰ ਹਿੱਤ ਖਡੂਰ ਸਾਹਿਬ ਅਤੇ ਹੋਰ ਇਲਾਕਿਆਂ ਵਿਚ ਗਏ। ਤਰਨ ਤਾਰਨ ਵਿਚ ਕੋਹੜੀ ਘਰ ਬਣਵਾਉਣ ਉਪਰੰਤ ਸਰੋਵਰ ਦੇ ਪਾਣੀ ਨੂੰ ਅੰਮ੍ਰਿਤ ਰੂਪ ਵਿਚ ਬਦਲ ਕੇ ਕੋਹੜਿਆਂ ਦਾ ਕੋਹੜ ਹਮੇਸ਼ਾ ਲਈ ਖਤਮ ਕੀਤਾ।
1593 ਵਿਚ ਆਪ ਜੀ ਨੇ ਜਲੰਧਰ ਕੋਲ (ਦੁਆਬੇ ਵਿਚ) ਧਰਮ ਪ੍ਰਚਾਰ ਕੇਂਦਰ ਹਿਤ ਕਰਤਾਰਪੁਰ ਵਸਾਇਆ ਅਤੇ ਮਾਤਾ ਗੰਗਾ ਜੀ ਦੇ ਨਾਮ ’ਤੇ ਖੂਹ ਲਗਵਾਇਆ। 1594 ਈ. ਨੂੰ ਆਪ ਜੀ ਨੇ ਗੁਰੂ ਕੀ ਵਡਾਲੀ ਨੂੰ ਧਰਮ ਪ੍ਰਚਾਰ ਹਿਤ ਪੱਕਾ ਟਿਕਾਣਾ ਬਣਾਇਆ, ਇਥੇ ਹੀ ਛੇਵੇਂ ਗੁਰੂ ਸਾਹਿਬ ਦਾ ਜਨਮ ਹੋਇਆ। ਇਨ੍ਹਾਂ ਹੀ ਸਾਲਾਂ ਵਿਚ ਸੋਕਾ ਪੈ ਜਾਣ ਕਾਰਨ ਜਨਤਾ ਦੀ ਲੋੜ ਨੂੰ ਮੁੱਖ ਰੱਖ ਕੇ ਆਪ ਜੀ ਨੇ ਦੋ-ਹਰਟੇ, ਚਾਰ-ਹਰਟੇ ਖੂਹ ਲਗਵਾਏ। ਗੁਰੂ ਕੀ ਵਡਾਲੀ ਦੇ ਪੱਛਮ ਵੱਲ ਛੇ-ਹਰਟਾ ਖੂਹ (ਜਿੱਥੇ ਗੁਰਦੁਆਰਾ ਛੇਹਰਟਾ ਸਾਹਿਬ ਹੈ) ਲਗਵਾਇਆ। 

ਲਾਹੌਰ ਵਿਚ ਕਾਲ ਤੇ ਸਮਰਾਟ ਅਕਬਰ ਨਾਲ ਮਿਲਾਪ

ਲਾਹੌਰ ਵਿਚ ਭੁੱਖਮਰੀ ਅਤੇ ਕਾਲ ਪੈ ਜਾਣ ਕਾਰਨ ਸੰਨ 1597 ਵਿਚ ਗੁਰੂ ਜੀ ਨੇ ਲਹੌਰ ਪੁੱਜ ਕੇ ਚੂਨਾ ਮੰਡੀ ਵਿਖੇ ਨਿਥਾਵਿਆਂ ਨੂੰ ਥਾਂ ਦੇਣ ਲਈ ਇਮਾਰਤ ਅਤੇ ਪਾਣੀ ਦੀ ਜ਼ਰੂਰਤ ਲਈ ਡੱਬੀ ਬਜ਼ਾਰ ਵਿਚ ਬਾਉਲੀ ਬਣਵਾਈ। ਸੰਨ 1599 ਈ. ਵਿਚ ਲੋਕਾਂ ਨੂੰ ਵਹਿਮਾਂ-ਭਰਮਾਂ ’ਚੋਂ ਕੱਢਣ ਲਈ ਧਰਮ ਪ੍ਰਚਾਰ ਹਿਤ ਆਪ ਜੀ, ਡੇਰਾ ਬਾਬਾ ਨਾਨਕ, ਕਰਤਾਰਪੁਰ (ਰਾਵੀ ਵਾਲੇ) ਕਲਾਨੌਰ ਦੇ ਪ੍ਰਚਾਰ ਦੌਰੇ ਤੋਂ ਬਾਰਠ ਵਿਖੇ ਬਾਬਾ ਸ੍ਰੀ ਚੰਦ ਜੀ ਨੂੰ ਮਿਲੇ। ਇਕ ਸਾਲ ਦੇ ਪ੍ਰਚਾਰ ਦੌਰੇ ਤੋਂ ਬਾਅਦ ਆਪ ਜੀ ਅੰਮ੍ਰਿਤਸਰ ਪਹੁੰਚੇ।

ਗੁਰੂ ਗਰੰਥ ਸਾਹਿਬ ਦਾ ਸੰਪਾਦਨ

ਗੁਰੂ ਸਾਹਿਬ ਜੀ ਨੇ ਆਪਣੇ ਗੁਰਗੱਦੀ ਕਾਲ ਵਿਚ, ਸਭ ਤੋਂ ਮਹਾਨ ਕੰਮ ਇਲਾਹੀ ਬਾਣੀ ਰਚਣ ਅਤੇ ਪਹਿਲੇ ਗੁਰੂ ਸਾਹਿਬਾਂ ਦੀ, ਸੰਤਾਂ, ਭਗਤਾਂ ਦੀ ਬਾਣੀ ਨੂੰ ਇਕੱਤਰ ਕਰਨ ਦਾ ਕੀਤਾ। ਇਸ ਮਹਾਨ ਕੰਮ ਨੂੰ ਕਰਨ ਲਈ ਗੁਰੂ ਸਾਹਿਬ ਨੇ ਇਕਾਂਤ ਵਾਸ ਜਗ੍ਹਾ ਸ੍ਰੀ ਰਾਮਸਰ (ਗੁਰਦੁਆਰੇ ਸ਼ਸ਼ੋਭਿਤ) ਅੰਮ੍ਰਿਤਸਰ ਚੁਣੀ। ਆਪ ਜੀ ਨੇ ਸੰਨ 1601 ਤੋਂ ਲੈ ਕੇ ਅਗਸਤ 1604 ਦੇ ਲੰਮੇ ਅਰਸੇ ਦੌਰਾਨ ਇਹ ਕੰਮ ਸੰਪੂਰਨ ਕੀਤਾ ਅਤੇ ਇਕ ਮਹਾਨ ਗ੍ਰੰਥ ਤਿਆਰ ਕੀਤਾ ਜਿਸ ਵਿਚ 36 ਮਹਾਂਪੁਰਸ਼ਾਂ ਦੀ ਬਾਣੀ ਅੰਕਿਤ ਕੀਤੀ ਜਿਨ੍ਹਾਂ ਵਿਚ ਪੰਜ ਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ ਦੀ ਬਾਣੀ ਦਾ ਸੰਗ੍ਰਹਿ ਤਿਆਰ ਕੀਤਾ। ਇਸ ਸੇਵਾ ਲਈ ਭਾਈ ਗੁਰਦਾਸ ਜੀ ਨੇ ਆਪਣੀ ਲੇਖਣੀ ਦੁਆਰਾ ਮਹਾਨ ਯੋਗਦਾਨ ਪਾਇਆ। ਭਾਈ ਬੰਨੋ ਜੀ ਨੇ ਜਿਲਦ ਸਾਜ ਕੀਤੀ ਅਤੇ 30 ਅਗਸਤ 1604 ਨੂੰ ਇਸ ਇਲਾਹੀ ਗ੍ਰੰਥ ਦਾ ਪਹਿਲੀ ਵਾਰ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਕੀਤਾ ਗਿਆ, ਬਾਬਾ ਬੁੱਢਾ ਜੀ ਨੇ ਪ੍ਰਥਮ ਗ੍ਰੰਥੀ ਦੇ ਤੌਰ ’ਤੇ ਪਹਿਲਾ ਹੁਕਮਨਾਮਾ ਲਿਆ।
ਗੁਰੂ ਸਾਹਿਬ ਦੀ ਸ਼ਹਾਦਤ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦੁੱਤੀ ਉਪਦੇਸ਼ਾਂ ਦਾ ਅਸਰ ਮੁਸਲਮਾਨ ਉਲਮਾਵਾਂ ਅਤੇ ਕਾਜ਼ੀਆਂ ਨੇ ਕਬੂਲਿਆ ਕਿਉਂਕਿ ਮੁਸਲਮਾਨ ਕੱਟੜਪੰਥੀ ਆਪਣੇ ਧਰਮ ਦੀ ਬਰਾਬਰੀ ਬਰਦਾਸ਼ਤ ਨਹੀਂ ਕਰ ਸਕਦੇ ਸਨ। ਅਕਬਰ ਦਾ ਪੁੱਤਰ ਜਹਾਂਗੀਰ ਜਦੋਂ ਤਖ਼ਤ ’ਤੇ ਬੈਠਾ ਤਾਂ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਉਸ ਦੇ ਕੰਨ ਭਰਨੇ ਸ਼ੁਰੂ ਕੀਤੇ। ਇਸ ਕੰਮ ਵਿਚ ਚੰਦੂ ਦੀ ਈਰਖਾ ਨੇ ਵੀ ਬਹੁਤ ਜ਼ਿਆਦਾ ਰੋਲ ਅਦਾ ਕੀਤਾ। ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਕਿਹਾ ਕਿ ਗੁਰੂ ਸਾਹਿਬ ਦਾ ਮਾਲ ਅਸਬਾਬ ਜ਼ਬਤ ਕਰਕੇ ਉਨ੍ਹਾਂ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਜ਼ਰਤ ਮੁਹੰਮਦ ਦੀ ਖੁਸ਼ਾਮਦ ਦੇ ਸ਼ਬਦ ਦਰਜ ਕਰਨ ਲਈ ਕਿਹਾ, ਜਿਸ ’ਤੇ ਗੁਰੂ ਸਾਹਿਬ ਨੇ ਸਾਫ ਇਨਕਾਰ ਕਰ ਦਿੱਤਾ। ਇਕ ਪਾਸੇ ਚੰਦੂ ਦੀ ਈਰਖਾ ਸੀ ਕਿ ਉਸ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਿਗੋਬਿੰਦ ਸਾਹਿਬ ਨੂੰ ਕਰਨ ਤੋਂ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਸੀ, ਅਖੀਰ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ, ਇਸ ਕੰਮ ਲਈ ਖਾਸ ਤੌਰ ’ਤੇ ਨਿਰਦਈ ਚੰਦੂ ਨੂੰ ਲਗਾਇਆ ਗਿਆ। ਗੁਰੂ ਸਾਹਿਬ ਨੂੰ ਤੱਤੀ ਤਵੀ ’ਤੇ ਬਿਠਾ ਕੇ ਸੀਸ ’ਤੇ ਤੱਤੀ ਰੇਤ ਪਾਈ ਗਈ ਅਤੇ ਬਾਅਦ ਵਿਚ ਉਬਲਦੇ ਪਾਣੀ ਦੀ ਦੇਗ ਵਿਚ ਪਾਇਆ ਗਿਆ। ਪਰ ਗੁਰੂ ਸਾਹਿਬ ਨੇ ‘ਤੇਰੇ ਭਾਣੇ ਵਿਚ ਅੰਮ੍ਰਿਤ ਵਸੇ’ ਦੀ ਧੁਨੀ ਜਾਰੀ ਰੱਖੀ ਅੰਤ 30 ਮਈ, 1606 ਨੂੰ ਛੇਵੇਂ ਦਿਨ ਗੁਰੂ ਸਾਹਿਬ ਦੇ ਪਾਵਨ ਸਰੀਰ ਨੂੰ ਰਾਵੀ ਦਰਿਆ ਦੇ ਕਿਨਾਰੇ ਲਿਜਾਇਆ ਗਿਆ ਅਤੇ ਰਾਵੀ ਦਰਿਆ ਵਿਚ ਰੋੜ੍ਹਿਆ ਗਿਆ। ਅੱਜਕਲ੍ਹ ਉਹ ਜਗ੍ਹਾ ਗੁਰਦੁਆਰਾ ਡੇਹਰਾ ਸਾਹਿਬ ਦੇ ਨਾਮ ਨਾਲ ਜਾਣੀ ਜਾਂਦੀ ਹੈ ਜੋ ਕਿ ਪਾਕਿਸਤਾਨ ਵਿਚ ਹੈ
ਉਮਦਤ ਤਵਾਰੀਕ ਦਾ ਲਿਖਾਰੀ ਲਿਖਦਾ ਹੈ ਕਿ ਸ਼ਹਾਦਤ ਨੂੰ ਲਿਖਣ ਲੱਗਿਆਂ ਕਲਮ ਲਹੂ ਦੇ ਹੰਝੂ ਕੇਰਦੀ ਹੈ, ਅੱਖਾਂ ਰੋਂਦੀਆਂ ਹਨ, ਦਿਲ ਪਾਟਦਾ ਹੈ ਅਤੇ ਜਾਨ ਹੈਰਾਨ ਹੁੰਦੀ ਹੈ। ਢਾਡੀ ਗੁਰਦਿਆਲ ਸਿੰਘ ਲੱਖਪੁਰ ਦੇ ਧੰਨਵਾਦਸਹਿਤ ਗੁਰਮਤ ਪ੍ਰਕਾਸ਼ ਵਿਚੌਂ


Post Comment