ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, June 30, 2012

Today's Hukamnama From Sri Harmandir Sahib Ji (01 July 2012)


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ 


ਤੋਂ ਜੀ

ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ 


ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ 


ਕਰਨੀ ਜੀ।


ਅੱਜ ਦਾ ਮੁੱਖਵਾਕ ੦੧.੦੭.੨੦੧੨, ਐਤਵਾਰ, ੧੮ ਹਾੜ (ਸੰਮਤ ੫੪੪ ਨਾਨਕਸ਼ਾਹੀ)  

ਧਨਾਸਰੀ ਮਹਲਾ ੫ ॥

ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥ ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥ ਜੀਵਨਾ ਹਰਿ ਜੀਵਨਾ ॥ ਜੀਵਨੁ ਹਰਿ ਜਪਿ ਸਾਧਸੰਗਿ ॥੧॥ ਰਹਾਉ ॥ ਅਨਿਕ ਪ੍ਰਕਾਰੀ ਬਸਤ੍ਰ ਓਢਾਏ ॥ ਅਨਦਿਨੁ ਕੀਰਤਨੁ ਹਰਿ ਗੁਨ ਗਾਏ ॥੨॥ ਹਸਤੀ ਰਥ ਅਸੁ ਅਸਵਾਰੀ ॥ ਹਰਿ ਕਾ ਮਾਰਗੁ ਰਿਦੈ ਨਿਹਾਰੀ ॥੩॥ ਮਨ ਤਨ ਅੰਤਰਿ ਚਰਨ ਧਿਆਇਆ ॥ ਹਰਿ ਸੁਖ ਨਿਧਾਨ ਨਾਨਕ ਦਾਸਿ ਪਾਇਆ ॥੪॥੨॥੫੬॥

ਐਤਵਾਰ, ੧੮ ਹਾੜ (ਸੰਮਤ ੫੪੪ ਨਾਨਕਸ਼ਾਹੀ) (ਅੰਗ: ੬੮੪)


ਪੰਜਾਬੀ ਵਿਆਖਿਆ :

ਧਨਾਸਰੀ ਮਹਲਾ ੫ ॥

ਹੇ ਭਾਈ! ਜਿਸ ਮਨੁੱਖ ਨੇ ਆਪਣੇ ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਜਿਸ ਨੇ ਸਦਾ-ਥਿਰ ਹਰਿ-ਨਾਮ (ਦੀ) ਖ਼ੁਰਾਕ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਸ਼ਾਂਤੀ ਆ ਜਾਂਦੀ ਹੈ ।੧। ਹੇ ਭਾਈ! ਸਾਧ ਸੰਗਤਿ ਵਿਚ (ਬੈਠ ਕੇ) ਪਰਮਾਤਮਾ ਦਾ ਨਾਮ ਜਪਿਆ ਕਰੋ-ਇਹੀ ਹੈ ਅਸਲ ਜੀਵਨ, ਇਹੀ ਹੈ ਅਸਲ ਜ਼ਿੰਦਗੀ ।੧। ਰਹਾਉ। ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਨੇ (ਮਾਨੋ) ਕਈ ਕਿਸਮਾਂ ਦੇ (ਵੰਨ ਸੁਵੰਨੇ) ਕੱਪੜੇ ਪਹਿਨ ਲਏ ਹਨ (ਤੇ ਉਹ ਇਹਨਾਂ ਸੋਹਣੀਆਂ ਪੁਸ਼ਾਕਾਂ ਦਾ ਆਨੰਦ ਮਾਣ ਰਿਹਾ ਹੈ) ।੨। ਹੇ ਭਾਈ! ਜੇਹੜਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਮਿਲਾਪ ਦਾ ਰਾਹ ਤੱਕਦਾ ਰਹਿੰਦਾ ਹੈ, ਉਹ (ਮਾਨੋ) ਹਾਥੀ ਰਥਾਂ ਘੋੜਿਆਂ ਦੀ ਸਵਾਰੀ (ਦਾ ਸੁਖ ਮਾਣ ਰਿਹਾ ਹੈ) ।੩। ਹੇ ਨਾਨਕ! ਜਿਸ ਮਨੁੱਖ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹੈ, ਉਸ ਦਾਸ ਨੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲਿਆ ਹੈ ॥੪॥੨॥੫੬॥



English Translation :
DHANAASAREE, FIFTH MEHL:
I am satisfied and satiated, eating the food of Truth. With my mind, body and tongue, I meditate on the Naam, the Name of the Lord. || 1 || Life, spiritual life, is in the Lord. Spiritual life consists of chanting the Lord’s Name in the Saadh Sangat, the Company of the Holy. || 1 || Pause || He is dressed in robes of all sorts, if he sings the Kirtan of the Lord’s Glorious Praises, day and night. || 2 || He rides upon elephants, chariots and horses, if he sees the Lord’s Path within his own heart. || 3 || Meditating on the Lord’s Feet, deep within his mind and body, slave Nanak has found the Lord, the treasure of peace. || 4 || 2 || 56 ||


Sunday, 18th Assaar (Samvat 544 Nanakshahi)(Page: 684)

ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਿਹ।।


Post Comment

Friday, June 29, 2012

Today's Hukamnama From Sri Harmandir Sahib Ji (30 June 2012)

ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਅੱਜ ਦਾ ਮੁੱਖਵਾਕ 30.6.2012, ਸ਼ਨੀਵਾਰ , ੧੭ ਹਾੜ (ਸੰਮਤ ੫੪੪ ਨਾਨਕਸ਼ਾਹੀ)

ਧਨਾਸਰੀ ਮਹਲਾ ੫ ॥
ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥ ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥
ਜੀਵਨਾ ਹਰਿ ਜੀਵਨਾ ॥ ਜੀਵਨੁ ਹਰਿ ਜਪਿ ਸਾਧਸੰਗਿ ॥੧॥ ਰਹਾਉ ॥
ਅਨਿਕ ਪ੍ਰਕਾਰੀ ਬਸਤ੍ਰ ਓਢਾਏ ॥ ਅਨਦਿਨੁ ਕੀਰਤਨੁ ਹਰਿ ਗੁਨ ਗਾਏ ॥੨॥
ਹਸਤੀ ਰਥ ਅਸੁ ਅਸਵਾਰੀ ॥ ਹਰਿ ਕਾ ਮਾਰਗੁ ਰਿਦੈ ਨਿਹਾਰੀ ॥੩॥
ਮਨ ਤਨ ਅੰਤਰਿ ਚਰਨ ਧਿਆਇਆ ॥ ਹਰਿ ਸੁਖ ਨਿਧਾਨ ਨਾਨਕ ਦਾਸਿ ਪਾਇਆ ॥੪॥੨॥੫੬॥
(ਅੰਗ ੬੮੪)

ਪੰਜਾਬੀ ਵਿਚ ਵਿਆਖਿਆ :-

ਹੇ ਭਾਈ! ਜਿਸ ਮਨੁੱਖ ਨੇ ਆਪਣੇ ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਜਿਸ ਨੇ ਸਦਾ-ਥਿਰ ਹਰਿ-ਨਾਮ (ਦੀ) ਖ਼ੁਰਾਕ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਸ਼ਾਂਤੀ ਆ ਜਾਂਦੀ ਹੈ।੧।
ਹੇ ਭਾਈ! ਸਾਧ ਸੰਗਤਿ ਵਿਚ (ਬੈਠ ਕੇ) ਪਰਮਾਤਮਾ ਦਾ ਨਾਮ ਜਪਿਆ ਕਰੋ-ਇਹੀ ਹੈ ਅਸਲ ਜੀਵਨ, ਇਹੀ ਹੈ ਅਸਲ ਜ਼ਿੰਦਗੀ।੧।ਰਹਾਉ।
ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਨੇ (ਮਾਨੋ) ਕਈ ਕਿਸਮਾਂ ਦੇ (ਵੰਨ ਸੁਵੰਨੇ) ਕੱਪੜੇ ਪਹਿਨ ਲਏ ਹਨ (ਤੇ ਉਹ ਇਹਨਾਂ ਸੋਹਣੀਆਂ ਪੁਸ਼ਾਕਾਂ ਦਾ ਆਨੰਦ ਮਾਣ ਰਿਹਾ ਹੈ)।੨।
ਹੇ ਭਾਈ! ਜੇਹੜਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਮਿਲਾਪ ਦਾ ਰਾਹ ਤੱਕਦਾ ਰਹਿੰਦਾ ਹੈ, ਉਹ (ਮਾਨੋ) ਹਾਥੀ ਰਥਾਂ ਘੋੜਿਆਂ ਦੀ ਸਵਾਰੀ (ਦਾ ਸੁਖ ਮਾਣ ਰਿਹਾ ਹੈ)।੩।
ਹੇ ਨਾਨਕ! ਜਿਸ ਮਨੁੱਖ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹੈ, ਉਸ ਦਾਸ ਨੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲਿਆ ਹੈ।੪।੨।੫੬।

ENGLISH TRANSLATION :-

DHANAASAREE, FIFTH MEHL:
Iam satisfied and satiated, eating the food of Truth. With my mind, body and tongue, I meditate on the Naam, the Name of theLord. || 1 ||
Life, spiritual life, is in the Lord. Spiritual life consists of chanting the Lords Name in the Saadh Sangat, theCompany of the Holy. || 1 || Pause ||
He is dressed in robes of all sorts, if he sings the Kirtan of the Lords Glorious Praises,day and night. || 2 ||
He rides upon elephants, chariots and horses, if he sees the Lords Path within his own heart. || 3 ||
Meditating on the Lords Feet, deep within his mind and body, slave Nanak has found the Lord, the treasure of peace. || 4 || 2|| 56 ||

ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਿਹ।।


Post Comment

ਸੁਰਜੀਤ ਸਿੰਘ ਨਾਲ ਮੁਲਾਕਾਤ ਜਰੂਰ ਦੇਖਣਾਂ



Post Comment

ਸੁਰਜੀਤ ਦੇ ਪਿੰਡ ਪੁੱਜਣ ’ਤੇ ਲੋਕ ਤੇ ਰਿਸ਼ਤੇਦਾਰ ਬਾਗ਼ੋਬਾਗ

ਸੁਰਜੀਤ ਸਿੰਘ ਆਪਣੀ ਭੈਣ ਕਪੂਰੋ ਨੂੰ ਮਿਲਦਾ ਹੋਇਆ
ਪਾਕਿਸਤਾਨ ਦੀ ਜੇਲ੍ਹ ਕੋਟ ਲੱਖਪਤ ਰਾਏ ਵਿੱਚ 31 ਸਾਲ ਕੈਦ ਕੱਟਣ ਮਗਰੋਂ ਅੱਜ ਰਿਹਾਅ ਹੋ ਕੇ ਫਿਰੋਜ਼ਪੁਰ ਪੁੱਜੇ ਸੁਰਜੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। ਫ਼ਿਰੋਜ਼ਪੁਰ-ਚੰਡੀਗੜ੍ਹ ਸੜਕ ’ਤੇ ਤਲਵੰਡੀ ਭਾਈ ਚੌਕ ਵਿੱਚ ਉਸ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਲੋਕਾਂ ਦਾ ਵੱਡਾ ਇਕੱਠ ਸੀ। ਤਲਵੰਡੀ ਭਾਈ ਤੋਂ ਸੁਰਜੀਤ ਨੂੰ ਖੁੱਲ੍ਹੀ ਜੀਪ ਰਾਹੀਂ ਉਸ ਦੇ ਪਿੰਡ ਫਿੱਡੇ ਪਹੁੰਚਾਇਆ ਗਿਆ ਜਿਥੇ ਰਸਤੇ ਵਿੱਚ ਲੋਕਾਂ ਨੇ ਅਨੇਕਾਂ ਵਾਰ ਰੋਕ ਕੇ ਸਵਾਗਤ ਕੀਤਾ।
ਪਾਕਿਸਤਾਨ ਤੋਂ ਰਿਹਾਅ ਹੋ ਕੇ ਤਲਵੰਡੀ ਭਾਈ ਪੁੱਜੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਸਾਲ 1981 ਤੋਂ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਕੈਦ ਰਿਹਾ ਪਰ ਸਰਕਾਰ ਵੱਲੋਂ ਉਸ ਦੇ ਪਰਿਵਾਰ ਦੀ ਕੋਈ ਸਾਰ ਨਹੀਂ ਲਈ ਗਈ। ਇਸ ਮੌਕੇ ਸੁਰਜੀਤ ਨੇ ਦੱਸਿਆ ਕਿ ਕੋਟ ਲੱਖਪਤ ਰਾਏ ਜੇਲ੍ਹ ਵਿੱਚ ਬੰਦ ਸਰਬਜੀਤ ਸਿੰਘ ਨਾਲ ਉਸ ਦੀ ਹਰੇਕ ਹਫ਼ਤੇ ਮੁਲਾਕਾਤ ਹੁੰਦੀ ਸੀ। ਉਨ੍ਹਾਂ ਕਿਹਾ ਕਿ ਸਰਬਜੀਤ ਸਿੰਘ ਜੇਲ੍ਹ ’ਚ ਠੀਕ ਹੈ ਪਰ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਦੀ ਲਾਹਰਵਾਹੀ ਕਾਰਨ ਬੇਗੁਨਾਹ ਲੋਕ ਜੇਲ੍ਹਾਂ ਵਿੱਚ ਸੜ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਵੱਲੋਂ ਕੀਤੇ ਗਏ ਸਵਾਗਤ ਨੇ ਉਸ ਦੀ ਜਿੰਦਗੀ ਦੇ ਉਹ ਅਹਿਮ ਪਲ ਵੀ ਮੋੜ ਦਿੱਤੇ ਜੋ ਉਸ ਵੱਲੋਂ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬਤੀਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵੇਲੇ ਪਾਕਿਸਤਾਨ ਦੀ ਕੋਟ ਲੱਖਪਤ ਰਾਏ ਜੇਲ੍ਹ ਵਿੱਚ 22 ਭਾਰਤੀ ਕੈਦੀ ਬੰਦ ਹਨ ਜਿਨ੍ਹਾਂ ਵਿੱਚੋਂ 10 ਕੈਦੀ ਆਪਣੀ ਸਜ਼ਾ ਵੀ ਪੂਰੀ ਕਰ ਚੁੱਕੇ ਹਨ।
ਉਧਰ ਤਲਵੰਡੀ ਭਾਈ-ਮੁੱਦਕੀ ਰੋਡ ’ਤੇ ਪੈਂਦੇ ਪਿੰਡ ਫਿੱਡੇ ਵਿੱਚ ਜਸ਼ਨਾਂ ਦਾ ਮਾਹੌਲ ਸੀ ਤੇ ਇਸ ਪਿੰਡ ਵਿੱਚ ਵਸਦੇ ਸੁਰਜੀਤ ਸਿੰਘ ਦੇ ਪਰਿਵਾਰ ਸਮੇਤ ਇਲਾਕੇ ਦੇ ਦਰਜਨ ਦੇ ਕਰੀਬ ਪਿੰਡ ਵਾਸੀਆਂ ਵੱਲੋਂ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ। ਇਸ ਮੌਕੇ ਸੁਰਜੀਤ ਸਿੰਘ ਦੀ ਪਤਨੀ ਹਰਬੰਸ ਕੌਰ, ਪੁੱਤਰ ਕੁਲਵਿੰਦਰ ਸਿੰਘ ਸਮੇਤ ਧੀਆਂ, ਨੂੰਹਾਂ ਤੇ ਜਵਾਈ ਆਉਣ ਵਾਲਿਆਂ ਦਾ ਮੂੰਹ ਮਿੱਠਾ ਕਰਵਾ ਰਹੇ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਦੀਪ ਸਿੰਘ ਪਿੰਡ ਮਨਸੂਰਦੇਵਾ ਜੋ ਪਾਕਿਸਤਾਨ ਤੋਂ ਰਿਹਾਅ ਹੋ ਕੇ ਭਾਰਤ ਪੁੱਜਾ ਸੀ, ਨੇ ਹੀ ਉਨ੍ਹਾਂ ਨੂੰ ਸੁਰਜੀਤ ਸਿੰਘ ਦੇ ਜਿੰਦਾ ਹੋਣ ਦੀ ਖ਼ਬਰ ਦਿੱਤੀ ਸੀ ਜਿਸ ਤੋਂ ਉਨ੍ਹਾਂ ਨੂੰ ਆਸ ਬੱਝੀ ਕਿ ਇੱਕ ਦਿਨ ਸੁਰਜੀਤ ਵੀ ਭਾਰਤ ਪਰਤੇਗਾ। ਫ਼ਿਰੋਜ਼ਪੁਰ ਤੋਂ 36 ਕਿਲੋਮੀਟਰ ਦੂਰ ਤਲਵੰਡੀ ਭਾਈ-ਮੁੱਦਕੀ ਸੜਕ ’ਤੇ ਵਸਦੇ ਪਿੰਡ ਫਿੱਡੇ ਦੇ ਵਸਨੀਕ ਸੁਰਜੀਤ ਸਿੰਘ ਦਾ ਜਨਮ ਸਾਲ 1947 ਨੂੰ ਹੋਇਆ। ਸੁਰਜੀਤ ਸਿੰਘ ਵੱਲੋਂ ਵੀ ਆਪਣਾ ਪਿਤਾ ਪੁਰਖੀ ਕਿਤਾ ਖੇਤੀਬਾੜੀ ਅਪਣਾਇਆ ਗਿਆ। ਸੁਰਜੀਤ ਸਿੰਘ ਦਾ ਵਿਆਹ ਹਰਬੰਸ ਕੌਰ ਨਾਲ ਹੋਇਆ ਜਿਸ ਦੀ ਕੁੱਖੋਂ ਦੋ ਲੜਕੇ ਤੇ ਦੋ ਲੜਕੀਆਂ ਨੇ ਜਨਮ ਲਿਆ। ਉਨ੍ਹਾਂ ਦੇ ਵੱਡੇ ਲੜਕੇ ਦੀ ਕਿਸੇ ਬਿਮਾਰੀ ਕਾਰਨ ਛੋਟੇ ਹੁੰਦੇ ਹੀ ਮੌਤ ਹੋ ਗਈ ਸੀ।
ਸੁਰਜੀਤ ਸਿੰਘ ਅਚਾਨਕ ਭਾਰਤੀ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਿਆ। ਸਾਲ 1981 ਵਿੱਚ ਪਾਕਿਸਤਾਨ ਪੁਲੀਸ ਵੱਲੋਂ ਸੁਰਜੀਤ ਨੂੰ ਜਾਸੂਸੀ ਦੇ ਦੋਸ਼ ਵਿੱਚ ਹਿਰਾਸਤ ’ਚ ਲਿਆ ਗਿਆ ਤੇ ਉਸ ਖ਼ਿਲਾਫ਼ ਪਾਕਿਸਤਾਨ ਦੀ ਅਦਾਲਤ ਵਿੱਚ ਮੁਕੱਦਮਾ ਚਲਾਇਆ ਗਿਆ। ਇਸ ਮੁਕੱਦਮੇ ਵਿੱਚ ਸੁਰਜੀਤ ਸਿੰਘ ਨੂੰ ਪਹਿਲਾਂ ਮੌਤ ਦੀ ਸਜ਼ਾ ਸੁਣਾਈ ਗਈ ਜੋ ਬਾਅਦ ਵਿੱਚ ਉਮਰ ਕੈਦ ’ਚ ਤਬਦੀਲ ਕਰ ਦਿੱਤੀ ਗਈ। ਉਸ ਦੀ ਉਮਰ ਕੈਦ ਦੀ ਸਜ਼ਾ ਖਤਮ ਹੋਣ ਤੋਂ ਬਾਅਦ ਵੀ ਉਸ ਨੂੰ ਕਾਫੀ ਲੰਮੇ ਸਮੇਂ ਬਾਅਦ ਅੱਜ ਰਿਹਾਅ ਕੀਤਾ ਗਿਆ ਹੈ।
ਇਸ ਮੌਕੇ ਸੁਰਜੀਤ ਦੀ ਪਤਨੀ ਹਰਬੰਸ ਕੌਰ ਨੇ ਦੱਸਿਆ ਕਿ ਸਾਲ 2005 ਵਿੱਚ ਜ਼ੀਰਾ ਦੇ ਪਿੰਡ ਮਨਸੂਰਦੇਵਾ ਦਾ ਗੁਰਦੀਪ ਸਿੰਘ ਪਾਕਿਸਤਾਨ ਦੀ ਕੋਟ ਲੱਖਪਤ ਰਾਏ ਜੇਲ੍ਹ ਤੋਂ ਰਿਹਾਅ ਹੋ ਕੇ ਆਇਆ ਤੇ ਉਸ ਨੇ ਹੀ ਸੁਰਜੀਤ ਸਿੰਘ ਦੇ ਜਿੰਦਾ ਹੋਣ ਦੀ ਪੁਸ਼ਟੀ ਕੀਤੀ। ਉਸ ਨੇ ਦੱਸਿਆ ਕਿ ਗੁਰਦੀਪ ਸਿੰਘ ਦੇ ਹੱਥ ਸੁਰਜੀਤ ਸਿੰਘ ਵੱਲੋਂ ਇੱਕ ਪੱਤਰ ਭੇਜਿਆ ਗਿਆ ਜਿਸ ਵਿੱਚ ਉਸ ਨੇ ਦੱਸਿਆ ਕਿ ਉਹ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਪਾਰ ਕਰ ਗਿਆ ਸੀ ਤੇ ਉਸ ਨੂੰ ਉਮਰ ਕੈਦ ਹੋਈ ਹੈ ਜੋ ਖਤਮ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਸ ਪੱਤਰ ਦੇ ਆਧਾਰ ’ਤੇ ਉਨ੍ਹਾਂ ਵੱਲੋਂ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸੁਰਜੀਤ ਦੀ ਰਿਹਾਈ ਕਰਵਾਉਣ ਦੀ ਅਪੀਲ ਕੀਤੀ ਜਿਸ ’ਤੇ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪਾਕਿਸਤਾਨ ਵਿੱਚ ਵਕੀਲ ਨਾਲ ਰਾਬਤਾ ਕਾਇਮ ਕਰਕੇ ਉਸ ਦੇ ਮੁਕੱਦਮੇ ਦੀ ਪੈਰਵਾਈ ਕੀਤੀ ਤੇ ਉਸ ਦੀ ਰਿਹਾਈ ਸੰਭਵ ਹੋ ਸਕੀ।

ਪਿੰਡ ਫਿੱਡੇ ਪਹੁੰਚੇ ਸੁਰਜੀਤ ਸਿੰਘ ਦਾ ਸਵਾਗਤ ਕਰਦੀ ਹੋਈ ਉਸਦੀ ਸਾਲੀ
ਫਿਰੋਜ਼ਪੁਰ ਦੇ ਪਿੰਡ ਫਿੱਡੇ ਵਿੱਚ ਵੀਰਵਾਰ ਨੂੰ ਸਰਜੀਤ ਸਿੰਘ ਦੇ
ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਹੋਣ ਦੀ ਖੁਸ਼ੀ ਮਨਾਉਂਦੇ ਹੋਏ ਪਿੰਡ ਦੇ 
 lok



Post Comment

ਤਿੰਨ ਦਹਾਕਿਆਂ ਬਾਅਦ ਸੁਰਜੀਤ ਸਿੰਘ ਵਤਨ ਪਰਤਿਆ

ਅੰਮ੍ਰਿਤਸਰ/ਅਟਾਰੀ, 28 ਜੂਨ


ਜਜ਼ਬਿਆਂ ਦਾ ਹੜ੍ਹ: ਵਾਹਗਾ ਸਰਹੱਦ ’ਤੇ
ਭਾਰਤ ਦਾਖਲ ਹੋਣ ਬਾਅਦ ਸੁਰਜੀਤ ਸਿੰਘ ਤੇ
ਉਸ ਦੀ ਬੇਟੀ ਪਰਮਿੰਦਰ ਕੌਰ ਦਾ ਹੋ ਰਿਹਾ ਮਿਲਾਪ 
 
ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਫਿੱਡੇ ਦਾ 69 ਸਾਲਾ ਸੁਰਜੀਤ ਸਿੰਘ 31 ਸਾਲ ਪਾਕਿਸਤਾਨ ਦੀ ਜੇਲ੍ਹ ਵਿੱਚ ਬਿਤਾਉਣ ਮਗਰੋਂ ਅੱਜ ਵਤਨ ਪਰਤਿਆ।
ਸੁਰਜੀਤ ਸਿੰਘ ਉਰਫ ਮੱਖਣ ਸਿੰਘ ਨੂੰ 1981 ਵਿੱਚ ਫ਼ਿਰੋਜ਼ਪੁਰ ਨਾਲ ਲਗਦੀ ਭਾਰਤ-ਪਾਕਿਸਤਾਨ ਦੀ ਸਰਹੱਦ ਤੋਂ ਜਾਸੂਸੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਪਾਕਿਸਤਾਨ ਦੀ ਅਦਾਲਤ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਪਰ ਪਾਕਿਸਤਾਨ ਦੀ ਤਤਕਾਲੀ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਸਿਫ਼ਾਰਸ਼ ’ਤੇ ਉਸ ਵੇਲੇ ਦੇ ਰਾਸ਼ਟਰਪਤੀ ਇਸਹਾਕ ਖ਼ਾਨ ਨੇ ਉਸ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਸੀ। ਉਮਰ ਕੈਦ ਦੀ ਸਜ਼ਾ ਵੀ ਉਹ ਕਾਫੀ ਸਮਾਂ ਪਹਿਲਾਂ ਭੁਗਤ ਚੁੱਕਾ ਸੀ।
ਸੁਰਜੀਤ ਸਿੰਘ ਨੂੰ ਸਰਹੱਦ ’ਤੇ ਛੱਡਣ ਲਈ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਤੇ ਹੋਰ ਅਮਲਾ ਆਇਆ ਹੋਇਆ ਸੀ, ਜਿਨ੍ਹਾਂ ਪ੍ਰਧਾਨ ਮੰਤਰੀ ਦਫਤਰ ਵੱਲੋਂ ਉਸ ਨੂੰ ਮਿਠਾਈ ਦਾ ਟੋਕਰਾ ਦਿੱਤਾ। ਸੁਰਜੀਤ ਸਿੰਘ ਨੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਤੇ ਕਾਲੀ ਦਸਤਾਰ ਸਜਾਈ ਹੋਈ ਸੀ ਅਤੇ ਪੈਰਾਂ ਵਿੱਚ ਨਵੀਂ ਪੰਜਾਬੀ ਜੁੱਤੀ ਸੀ। ਸਰਹੱਦ ’ਤੇ ਉਸ ਦੀ ਬੇਟੀ ਪਰਮਿੰਦਰ ਕੌਰ ਤੇ ਬੇਟੇ ਕੁਲਵਿੰਦਰ ਸਿੰਘ ਤੋਂ ਇਲਾਵਾ ਹੋਰ ਰਿਸ਼ਤੇਦਾਰਾਂ ਤੇ ਸਨੇਹੀਆਂ ਨੇ ਗਲੇ ਵਿੱਚ ਹਾਰ ਪਾ ਕੇ ਸਵਾਗਤ ਕੀਤਾ। ਉਹ ਆਪਣੇ ਪਰਿਵਾਰ ਜੀਆਂ ਨੂੰ ਮਿਲ ਕੇ ਭਾਵੁਕ ਹੋ ਗਿਆ। ਗੱਲਬਾਤ ਦੌਰਾਨ ਉਸ ਨੇ ਪਾਕਿਸਤਾਨ ਦੀ ਜੇਲ੍ਹ ਵਿੱਚ ਬਿਤਾਏ ਸਮੇਂ ਬਾਰੇ ਉਸ ਨੇ ਆਖਿਆ ਕਿ ਉਥੇ ਭਾਰਤੀ ਕੈਦੀਆਂ ਨਾਲ ਕੋਈ ਮਾੜਾ ਵਤੀਰਾ ਨਹੀਂ ਕੀਤਾ ਜਾਂਦਾ। ਹੁਣ ਤੱਕ ਕੋਈ ਵੀ ਭਾਰਤੀ ਕੈਦੀ ਭੁੱਖਾ-ਪਿਆਸਾ ਜਾਂ ਕੁੱਟਮਾਰ ਨਾਲ ਨਹੀਂ ਮਰਿਆ ਹੈ। ਪਿਛਲੇ ਕੁਝ ਸਮੇਂ ਵਿੱਚ ਕੁਝ ਕੈਦੀਆਂ ਦੀ ਬਿਮਾਰੀ ਕਾਰਨ ਜ਼ਰੂਰ ਮੌਤ ਹੋਈ ਹੈ। ਉਸ ਨੇ ਦੱਸਿਆ ਕਿ ਲਾਹੌਰ ਦੀ ਕੋਟ ਲੱਖਪਤ ਜੇਲ੍ਹ ਵਿੱਚ ਕੁਝ ਭਾਰਤੀ ਕੈਦੀ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ ਅਤੇ ਅਜਿਹੇ ਕੈਦੀਆਂ ਦਾ ਇਲਾਜ ਬਾਹਰ ਜਿਨਾਹ ਹਸਪਤਾਲ ਤੋਂ ਕਰਵਾਇਆ ਜਾ ਰਿਹਾ ਹੈ। ਇਕ ਸੁਆਲ ਦੇ ਜਵਾਬ ਵਿੱਚ ਸੁਰਜੀਤ ਸਿੰਘ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੀ ਜੇਲ੍ਹ ਵਿੱਚ ਕੋਈ ਵੀ ਭਾਰਤੀ ਜੰਗੀ ਕੈਦੀ ਨਹੀਂ ਹੈ।ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸਰਬਜੀਤ ਬਾਰੇ ਉਸ ਨੇ ਦੱਸਿਆ ਕਿ ਫਾਂਸੀ ਦੀ ਸਜ਼ਾ ਦੇ ਆਦੇਸ਼ ਹੋਣ ਕਾਰਨ ਉਸ ਨੂੰ ਵੱਖਰੀ ਬੈਰਕ ਵਿੱਚ ਰੱਖਿਆ ਹੋਇਆ ਹੈ। ਉਹ ਹਫ਼ਤੇ ਵਿੱਚ ਇਕ ਵਾਰ ਉਸ ਨੂੰ ਮਿਲਦਾ ਰਿਹਾ ਹੈ ਪਰ ਅੱਜ ਵਾਪਸੀ ਸਮੇਂ ਜੇਲ੍ਹ ਪ੍ਰਸ਼ਾਸਨ ਨੇ ਉਸ ਨਾਲ ਮੁਲਾਕਾਤ ਕਰਨ ਦੀ ਆਗਿਆ ਨਹੀਂ ਦਿੱਤੀ। ਰਿਹਾਈ ਲਈ ਪੈਦਾ ਹੋਈ ਗਲਤਫਹਿਮੀ ਬਾਰੇ ਉਸ ਨੇ ਦੱਸਿਆ ਕਿ ਉਰਦੂ ਵਿੱਚ ਸੁਰਜੀਤ ਅਤੇ ਸਰਬਜੀਤ ਇਕ ਢੰਗ ਨਾਲ ਲਿਖਿਆ ਜਾਂਦਾ ਹੈ, ਜਿਸ ਕਾਰਨ ਇਹ ਭੁਲੇਖਾ ਪਿਆ। ਉਸ ਨੇ ਕਿਹਾ ਕਿ ਜੇਲ੍ਹ ਵਿੱਚ ਰਿਹਾਈ ਬਾਰੇ ਆਦੇਸ਼ ਉਸ ਦੇ ਨਾਂ ਦੇ ਹੀ ਆਏ ਸਨ, ਨਾ ਕਿ ਸਰਬਜੀਤ ਦੇ। ਭਾਰਤ ਵਿੱਚ ਸਰਬਜੀਤ ਦੀ ਰਿਹਾਈ ਨੂੰ ਮੀਡੀਆ ਵੱਲੋਂ ਹਰ ਵਾਰ ਵੱਡੇ ਪੱਧਰ ’ਤੇ ਉਭਾਰਿਆ ਜਾਂਦਾ ਹੈ, ਜਿਸ ਦਾ ਪ੍ਰਤੀਕਰਮ ਪਾਕਿਸਤਾਨ ਵਿੱਚ ਵੀ ਹੁੰਦਾ ਹੈ ਅਤੇ ਉਥੇ ਲੋਕ ਸਰਬਜੀਤ ਦੀ ਰਿਹਾਈ ਦੇ ਹੱਕ ਵਿੱਚ ਨਹੀਂ ਹਨ, ਜਿਸ ਕਾਰਨ ਉਸ ਦੀ ਰਿਹਾਈ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ। ਆਪਣੇ ਪਾਕਿਸਤਾਨ ਜਾਣ ਦੇ ਕਾਰਨ ਨੂੰ ਬਿਆਨ ਕਰਦਿਆਂ ਸੁਰਜੀਤ ਸਿੰਘ ਨੇ ਬਿਨਾਂ ਕਿਸੇ ਝਿਜਕ ਤੋਂ ਦੱਸਿਆ ਕਿ ਉਹ ਪਾਕਿਸਤਾਨ ਵਿੱਚ ਜਾਸੂਸੀ ਕਰਨ ਲਈ ਗਿਆ ਸੀ ਅਤੇ ਖ਼ੁਫ਼ੀਆ ਏਜੰਸੀ ਵੱਲੋਂ ਭੇਜਿਆ ਗਿਆ ਸੀ। ਉਸ ਵੱਲੋਂ ਜਾਸੂਸੀ ਬਾਰੇ ਦੱਸਣ ’ਤੇ ਤੁਰੰਤ ਬੀ.ਐਸ.ਐਫ. ਦੇ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਰੋਕ ਦਿੱਤਾ ਅਤੇ ਆਪਣੇ ਨਾਲ ਲੈ ਗਏ। ਮਗਰੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੇ ਸੁਰਜੀਤ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਦੀ ਜੇਲ੍ਹ ਵਿੱਚ 10-12 ਅਜਿਹੇ ਭਾਰਤੀ ਕੈਦੀ ਹਨ, ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਅਤੇ ਉਹ ਰਿਹਾਈ ਦੀ ਉਡੀਕ ਕਰ ਰਹੇ ਹਨ। ਅਟਾਰੀ ਸਰਹੱਦ ਵਿਖੇ ਪਾਕਿਸਤਾਨੀ ਅਧਿਕਾਰੀਆਂ ਨੇ ਸੁਰਜੀਤ ਸਿੰਘ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁੱਜੇ ਐਸ.ਡੀ.ਐਮ. ਮਨਮੋਹਨ ਸਿੰਘ ਕੰਗ, ਤਹਿਸੀਲਦਾਰ ਪਰਮਜੀਤ ਸਿੰਘ ਗੁਰਾਇਆ ਅਤੇ ਬੀ.ਐਸ.ਐਫ. ਦੇ ਕਮਾਂਡੈਂਟ ਸੁਮੇਤ ਸਿੰਘ ਤੇ ਸਹਾਇਕ ਕਮਾਂਡੈਂਟ ਜਸਵਿੰਦਰ ਸਿੰਘ ਕੰਗ ਦੇ ਹਵਾਲੇ ਕੀਤਾ।
ਅਟਾਰੀ: ਤਿੰਨ ਦਹਾਕਿਆਂ ਮਗਰੋਂ ਪਾਕਿਸਤਾਨੀ ਜੇਲ੍ਹ ਤੋਂ ਰਿਹਾਅ ਹੋ ਕੇ ਪਰਤੇ ਸੁਰਜੀਤ ਸਿੰਘ ਦੀ ਅੱਜ ਵੀ ਇਥੇ ਆਪਣੀ ਪਤਨੀ ਹਰਬੰਸ ਕੌਰ ਨਾਲ ਮੁਲਾਕਾਤ ਨਾ ਹੋ ਸਕੀ। ਪਾਕਿਸਤਾਨੀ ਹਕੂਮਤ ਨੇ ਤਾਂ ਸੁਰਜੀਤ ਸਿੰਘ ਨੂੰ ਜੇਲ੍ਹ ਵਿਚ ਬੰਦ ਕਰਕੇ ਪਰਿਵਾਰ ਤੋਂ ਦੂਰ ਕੀਤਾ ਹੀ ਸੀ ਪਰ ਆਪਣੇ ਹੀ ਦੇਸ਼ ਦੇ ਸਲਾਮਤੀ ਢਾਂਚੇ ਨੇ ਵੀ ਉਸ ਦੀ ਉਡੀਕ ਵਿਚ ਜਵਾਨੀ ਲੰਘਾ ਚੁੱਕੀ ਬੀਬੀ ਸੁਰਜੀਤ ਕੌਰ ਦੀ ਪਤੀ ਨਾਲ ਮੁਲਾਕਾਤ ਨਾ ਹੋਣ ਦਿੱਤੀ।  ਹੋਇਆ ਇੰਝ ਕਿ ਜਦੋਂ ਸਰਹੱਦ ਵਿਖੇ ਸੁਰਜੀਤ ਸਿੰਘ ਨੂੰ ਜੀ ਆਇਆਂ ਕਹਿਣ ਲਈ ਪਰਿਵਾਰ ਦੇ ਜੀਅ ਪੁੱਜੇ ਤਾਂ ਹਰੰਬਸ ਕੌਰ ਆਪਣੀ ਭੈਣ ਅਤੇ ਸੁਰਜੀਤ ਸਿੰਘ ਦੀ ਭੈਣ ਗੁਰਦੀਪ ਕੌਰ ਸਮੇਤ ਕੁਝ ਰਿਸ਼ਤੇਦਾਰਾਂ ਨਾਲ ਬੱਸ ਵਿਚ ਸਵਾਰ ਸੀ, ਜਿਸ ਨੂੰ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ. ਅਧਿਕਾਰੀਆਂ ਨੇ ਜ਼ੀਰੋ ਲਾਈਨ ਤੱਕ ਨਹੀਂ ਜਾਣ ਦਿੱਤਾ। ਇਹ ਬੱਸ ਨਵੀਂ ਬਣੀ ਆਈ.ਸੀ.ਪੀ. ਵਿਖੇ ਚਲੀ ਗਈ। ਸੁਰਜੀਤ ਸਿੰਘ ਦਾ ਪੁੱਤ ਸੀ ਤੇ ਹੋਰ ਉਸ ਨੂੰ ਜ਼ੀਰੋ ਲਾਈਨ ਵਿਖੇ ਹੀ ਮਿਲ ਗਏ ਸਨ। ਪਰ ਪਤਨੀ ਦੇ ਉਥੇ ਨਾ ਹੋਣ ਕਾਰਨ ਦੋਵਾਂ ਦੀ ਮੁਲਾਕਾਤ ਨਾ ਹੋ ਸਕੀ। ਮਗਰੋਂ ਜਦੋਂ ਦੋਵੇਂ ਆਈ.ਸੀ.ਪੀ. ਵਿਖੇ ਪੁੱਜੇ ਤਾਂ ਉਥੇ ਵੀ ਪਏ ਘੜਮੱਸ ਕਾਰਨ ਦੋਵਾਂ ਜੀਆਂ ਦੀ ਆਪਸ ਵਿਚ ਮੁਲਾਕਾਤ ਨਾ ਹੋ ਸਕੀ। ਹਰਬੰਸ ਕੌਰ ਲੰਮੇ ਸਮੇਂ ਤੋਂ ਹੱਥ ਵਿਚ ਹਾਰ ਫੜੀ ਸੁਰਜੀਤ ਸਿੰਘ ਨੂੰ ਉਡੀਕ ਰਹੀ ਸੀ। ਜਦੋਂ ਦੋਵੇਂ ਕੁਝ ਦੂਰੀ ’ਤੇ ਆਹਮੋ-ਸਾਹਮਣੇ ਸਨ ਤਾਂ ਪਏ ਘੜਮੱਸ ਕਾਰਨ ਪ੍ਰਸ਼ਾਸਨ ਅਤੇ ਬੀ.ਐਸ.ਐਫ. ਦੇ ਅਧਿਕਾਰੀ ਸੁਰਜੀਤ ਸਿੰਘ ਨੂੰ ਵਾਪਸ ਲੈ ਗਏ। ਹਰਬੰਸ ਕੌਰ ਮੁੜ ਬਾਹਰ ਆ ਕੇ ਦੂਜੇ ਗੇਟ ’ਤੇ ਉਡੀਕ ਕਰਨ ਲੱਗੀ ਪਰ ਪ੍ਰਸ਼ਾਸਨ ਦੇ ਅਧਿਕਾਰੀ ਉਸ ਨੂੰ ਇਕ ਕਾਰ ਵਿਚ ਬਿਠਾ ਕੇ ਬਾਹਰ ਲੈ ਗਏ। ਹਰਬੰਸ ਕੌਰ ਨੇ ਪ੍ਰਸ਼ਾਸਨ ਅਤੇ ਬੀ.ਐਸ.ਐਫ. ਦੇ ਅਧਿਕਾਰੀਆਂ ’ਤੇ ਦੋਸ਼ ਲਾਇਆ ਕਿ ਇਨ੍ਹਾਂ ਨੇ ਉਸ ਨੂੰ ਆਪਣੇ ਪਤੀ ਨਾਲ ਨਹੀਂ ਮਿਲਣ ਦਿੱਤਾ। ਉਹ ਨਿਰਾਸ਼ ਪਰਤ ਗਈ।  ਪਿਤਾ ਨੂੰ ਮਿਲਣ ਪੁੱਜੇ ਸੁਰਜੀਤ ਸਿੰਘ ਦੇ ਛੋਟੇ ਬੇਟੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਉਸ ਵੇਲੇ ਬਹੁਤ ਛੋਟਾ ਸੀ, ਜਦੋਂ ਪਿਤਾ ਘਰੋਂ ਡਿਊਟੀ ’ਤੇ ਜਾਣ ਬਾਰੇ ਦੱਸ ਕੇ ਪਾਕਿਸਤਾਨ ਚਲੇ ਗਏ ਸਨ। ਉਹ ਉਦੋਂ ਮਸਾਂ 2 ਵਰ੍ਹਿਆਂ ਦਾ ਸੀ ਅਤੇ ਹੁਣ ਪਿਤਾ ਨੂੰ ਮਿਲਣ ਵੇਲੇ ਉਹ 33 ਵਰ੍ਹਿਆਂ ਦਾ ਹੋ ਗਿਆ ਹੈ। ਉਸ ਨੇ ਆਖਿਆ ਕਿ ਪਰਿਵਾਰ ਨੂੰ ਆਸ ਸੀ ਕਿ ਸੁਰਜੀਤ ਸਿੰਘ ਇਕ ਦਿਨ ਜ਼ਰੂਰ ਪਰਤ ਆਉਣਗੇ ਅਤੇ ਉਨ੍ਹਾਂ ਦੀ ਇਹ ਇੱਛਾ ਅੱਜ ਪੂਰੀ ਹੋ ਗਈ ਹੈ। ਉਸ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਨੂੰ ਉਥੋਂ ਦੀਆਂ ਜੇਲ੍ਹਾਂ ਵਿਚ ਬੰਦ ਹੋਰ ਭਾਰਤੀ ਕੈਦੀਆਂ ਦੀ ਰਿਹਾਈ ਦੀ ਵੀ ਅਪੀਲ ਕੀਤੀ ਹੈ।   ਸੁਰਜੀਤ ਸਿੰਘ ਦੀ ਬੇਟੀ ਪਰਮਿੰਦਰ ਕੌਰ ਨੇ ਦੱਸਿਆ ਕਿ ਪਿਤਾ ਜਦੋਂ ਗਏ ਸਨ ਤਾਂ ਉਹ ਬੱਚੀ ਸੀ ਅਤੇ ਅੱਜ ਜਦੋਂ ਉਹ ਵਾਪਸ ਪਰਿਵਾਰ ਵਿਚ ਪਰਤੇ ਹਨ ਤਾਂ ਉਸੇ ਉਮਰ ਦੇ ਉਸ ਦੇ ਆਪਣੇ ਬੱਚੇ ਹਨ।


Post Comment

Thursday, June 28, 2012

ਮਹਿਰਮ ਦੀ ਮੌਤ ਤੋਂ ਬਾਅਦ


                  ਮੇਰੇ ਮਹਿਰਮ ਦੀ ਮੌਤ ਤੋਂ ਬਾਅਦ
                    ਤੇਰਾ ਘਰ ਦੱਬੀ ਬੈਠੇ ਇੱਕ ਬਘਿਆੜ ਦੀ
                              ਨਜ਼ਰ ਪੈ ਗਈ ਮੇਰੇ ਲੜਦੇ ਪੁੱਤਰਾਂ 'ਤੇ,
                 ਉਸ ਕੁੱਝ ਛਲ ਕਪਟ ਨਾਲ
                    ਕੁੱਝ ਮੇਰੇ ਘਰ ਦੇ ਗਦਾਰਾਂ ਕਰਕੇ
                      ਕੁੱਝ ਮੇਰੇ ਘਰ ਦੀ ਪਾਟੋਧਾੜ ਕਰਕੇ
                            ਬੜੀ ਚਲਾਕੀ ਤੇ ਹੁਸਿਆਰੀ ਨਾਲ
                                ਉਸਨੇ ਮੇਰੇ ਘਰ ਦੀ ਤੋੜਕੇ ਕੰਧ
                                  ਮਿਲਾ ਲਿਆ ਮੇਰਾ ਘਰ ਵੀ ਤੇਰੇ ਘਰ ਦੇ ਹੀ ਨਾਲ।
                  ਫੇਰ ਓਸ ਬਘਿਆੜ ਦੇ ਜੁਲਮਾਂ ਕਰਕੇ
                      ਜਦੋਂ ਕੀਤਾ ਗਿਆ ਉਸਦਾ ਮੁਕਾਬਲਾ
                         ਤਾਂ ਮੇਰੇ ਸ਼ੇਰਾਂ ਨੇ ਫੇਰ ਲਾ ਦਿੱਤੀ ਝੜੀ
                              ਸ਼ਹਾਦਤਾਂ ਦੀ, ਕੁਰਬਾਨੀਆਂ ਦੀ
                                 ਅੱਸੀ ਸ਼ਹੀਦ ਹੋਏ ਸੌ ਪਿਛੇ ਮੇਰੇ ਲਾਲ
                                    ਮੇਰੇ ਯੋਧੇ ਪੁੱਤਾਂ ਦੇ ਹਿੱਸੇ ਆਈਆਂ
                                      ਫ਼ਾਸ਼ੀਆਂ ਕਾਲੇ ਪਾਣੀਆਂ ਦੀ ਸਜ਼ਾਵਾਂ
                                          ਉਮਰ ਕੈਦਾਂ ਅਤੇ ਵਰਦੀਆਂ ਗੋਲੀਆਂ
                                            ਆਖਿਰ ਮੇਰੇ ਯੋਧਿਆਂ ਉਹ ਬਘਿਆੜ ਵੀ
                                               ਖਦੇੜ ਦਿੱਤਾ ਸਦਾ ਲਈ ਸੱਤ ਸਮੁੰਦਰੋਂ ਪਾਰ।
                  ਤੈਨੂੰ ਤਾਂ ਮਿਲੀ ਗਈ ਅਜ਼ਾਦੀ
                     ਪਰ ਮੈਨੂੰ ਦਿੱਤੀ ਗਈ ਬਰਬਾਦੀ
                        ਮੇਰੇ ਘਰ ਵਿਚ ਮੇਰੀ ਹੀ ਹਿੱਕ 'ਤੇ
                            ਇਕ ਹੋਰ ਕੰਧ ਉਸਾਰ ਦਿੱਤੀ ਗਈ
                               ਅੱਡ ਕੀਤਾ ਗਿਆ ਮੈਥੋਂ ਹੀ ਮੇਰਾ ਖੂਨ
                                      ਤੇ ਰੰਗ ਦਿੱਤੀ  ਗਈ ਮੇਰੀ ਹੀ ਧਰਤੀ
                                         ਮੇਰੇ ਆਪਣੇ ਹੀ ਪੁੱਤਾਂ ਦੇ ਲਹੂ ਦੇ ਨਾਲ।
                  ਫੇਰ ਵੀ ਤੂੰ ਮੇਰਾ ਵਜੂਦ ਹੀ ਨਾ ਮੰਨਿਆ
                        ਤਾਂ ਮੇਰੇ ਵਜੂਦ ਲਈ ਮੇਰੇ ਹਮਦਰਦੀ ਜੂਝੇ
                            ਮੇਰੇ ਨਾਮ ਲਈ, ਵੱੱਖਰੀ ਪਹਿਚਾਣ ਲਈ
                                  ਤਾਂ ਤੂੰ ਫੇਰ ਕਰ ਦਿੱਤੀ, ਮੇਰੀ ਵੱਢ ਕੱਟ
                                      ਮੈਨੂੰ ਕਰ ਦਿੱਤਾ ਗਿਆ ਲੂਲਾ ਲੰਗੜਾ।
                 ਪਰ ਫੇਰ ਵੀ ਨਾ ਮੁਕਿਆ ਮੇਰੇ ਉਪਰ
                     ਤੇਰੇ ਜੁਲਮਾਂ ਦਾ, ਤੇਰੇ ਧੱਕਿਆਂ ਦਾ ਸਿਲਸਿਲਾ
                          ਮੇਰੇ ਹੱਕ ਮੰਗਦੇ ਪੁੱਤਾਂ ਨੂੰ ਮਿਲੀਆਂ ਗੋਲੀਆਂ
                                ਕਦੇ ਅੱਤਵਾਦੀ ਕਿਹਾ ਤੇ ਕਦੇ ਦਹਿਸਤਗਰਦ
                                   ਢਾਹ ਦਿੱਤਾ ਮੇਰਾ ਸਭ ਤੋਂ ਮੁਕਦੱਸ ਅਸਥਾਨ
                                      ਟੈਂਕਾਂ ਤੋਪਾਂ ਗੋਲਿਆਂ ਨਾਲ ਕਰ ਦਿੱਤਾ ਛੰਨਣੀ ।
                   ਜਦੋਂ ਮੇਰੇ ਦੋ ਸ਼ੇਰਾਂ ਫੇਰ ਲਿਆ ਬਦਲਾ
                      ਮੇਰੇ 'ਤੇ ਕੀਤੇ ਵਾਰਾਂ ਦਾ ਕੀਤਾ ਹਿਸਾਬ
                          ਤਾਂ ਤੇਰੇ ਆਪਣੇ ਘਰ ਦੇ ਬਿਲਕੁੱਲ ਅੰਦਰ
                                ਲੁੱਟ ਲਈ ਗਈ ਮੇਰੀ ਧੀਆਂ ਦੀ ਇੱਜਤ
                                    ਮਾਰੇ ਗਏ ਮੇਰੇ ਹਜ਼ਾਰਾਂ ਬੇਕਸੂਰ ਪੁੱਤ
                                          ਸਾੜੇ ਗਏ ਗਲਾਂ 'ਚ ਟਾਇਰ ਪਾ ਕੇ।
                  ਇਹ ਨਾ ਸੋਚ ਕਿ ਤੇਰੀ ਚਲਾਕੀ ਦਾ, ਮਕਾਰੀ ਦਾ
                      ਮੁਕਾਬਲਾ ਕਰਨ ਵਾਲੇ ਯੋਧੇ ਖਤਮ ਹੋ ਜਾਣਗੇ
                           ਆਖਰ ਫੇਰ ਉਠਣਗੇ ਮੇਰੇ ਜੁਝਾਰੂ ਜਰਨੈਲ
                                   ਜੋ ਤੇਰੇ ਸਾਰੇ ਹਿਸਾਬ ਕਿਤਾਬ ਕਰਕੇ
                                            ਮੈਨੂੰ ਫੇਰ ਕਰ ਦੇਣਗੇ ਸੰਪੂਰਨ।

                                                           ਜਗਸੀਰ ਸਿੰਘ ਸੰਧੂ ਬਰਨਾਲਾ
                                                                98764-16009




Post Comment

ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ (1780-1839)


ਮਹਾਰਾਜਾ ਰਣਜੀਤ ਸਿੰਘ (1780-1839) ਇੱਕ ਪੰਜਾਬ ਦਾ ਇੱਕ ਸਿੱਖ ਮਹਾਰਾਜਾ ਸੀ। ਉਸ ਦੀ ਸਮਾਧੀ ਲਾਹੌਰ, ਪਾਕਿਸਤਾਨ ਵਿੱਚ ਹੈ।
ਮਹਾਰਾਜਾ ਰਣਜੀਤ ਸਿੰਘ ਇੱਕ ਸਿੱਖ ਪਰਿਵਾਰ ਵਿੱਚ 1780 ਈਸਵੀ ਨੂੰ ਪੈਦਾ ਹੋਇਆ। ਉਸ ਸਮੇਂ ਪੰਜਾਬ ਦੇ ਬਹੁਤੇ ਭਾਗਾਂ ਉੱਤੇ ਸਿੱਖਾਂ ਦਾ ਰਾਜ ਸੀ, ਜਿਨਾਂ ਨੇ ਪੰਜਾਬ ਨੂੰ ਵੱਖ ਵੱਖ ਭਾਗਾਂ ਵਿੱਚ ਵੰਡਿਆ ਹੋਇਆ ਸੀ, ਜਿਨਾਂ ਨੂੰ ਮਿਸਲ ਕਿਹਾ ਜਾਂਦਾ ਸੀ।  ਮਹਾਰਾਜਾ ਰਣਜੀਤ ਸਿੰਘ   ਦਾ ਪਿਤਾ ਮਹਾਂ ਸਿੰਘ, ਸ਼ੁਕਰਚੱਕੀਆ ਮਿਸਲ ਦਾ ਜਥੇਦਾਰ ਸੀ ਅਤੇ ਉਸ ਦਾ ਖੇਤਰ ਲਹਿੰਦੇ ਪੰਜਾਬ ਦੇ ਗੁੱਜਰਾਂਵਾਲੇ ਦੇ ਦੁਆਲੇ ਸੀ।  ਮਹਾਰਾਜਾ ਰਣਜੀਤ ਸਿੰਘ   ਨੂੰ ਆਪਣੇ ਪਿਉ ਦੀ ਅਚਾਨਕ ਹੋਈ ਮੌਤ ਕਰਕੇ ਸਿਰਫ਼ 12 ਸਾਲ ਦੀ ਉਮਰ ਵਿੱਚ ਹੀ ਮਿਸਲ ਦਾ ਕੰਮ ਸੰਭਾਲਣਾ ਪਿਆ।
ਉਸ ਨੇ ਕਈ ਮੁਹਿੰਮਾਂ ਨਾਲ ਸਿੱਖ ਮਿਸਲਾਂ ਨੂੰ ਇੱਕ ਖੇਤਰ ਦੇ ਰੂਪ ਵਿੱਚ ਇੱਕਠਾ ਕੀਤਾ ਅਤੇ 12 ਅਪਰੈਲ 1801 (ਵਿਸਾਖੀ ਦੇ ਦਿਨ) ਨੂੰ ਮਹਾਰਜੇ ਦੇ ਸਿੰਘਾਸਨ ਉੱਤੇ ਬੈਠ ਗਿਆ, ਲਾਹੌਰ ਨੂੰ ਆਪਣੀ ਰਾਜਧਾਨੀ ਬਣਾ ਲਿਆ। ੧੮੦੨ ਵਿੱਚ ਉਸ ਨੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਆਪਣੇ ਰਾਜ ਵਿੱਚ ਜੋੜ ਲਿਆ। ਆਉਦੇ ਵਰ੍ਹਿਆਂ ਵਿੱਚ ਉਸ ਨੇ ਆਪਣਾ ਸਾਰਾ ਸਮਾਂ ਅਫ਼ਗਾਨਾਂ ਨੂੰ ਲਹਿੰਦੇ ਪੰਜਾਬ ਵਿੱਚ ਖਦੇੜ੍ਹਨ ਲਈ ਗੁਜ਼ਾਰੇ। ਉਸ ਨੇ ਮੁਲਤਾਨ, ਜੋ ਕਿ ਪੰਜਾਬ ਦਾ ਦੱਖਣੀ ਭਾਗ ਬਣਿਆ, ਪੇਸ਼ਾਵਰ 1818, ਜੰਮੂ ਅਤੇ ਕਸ਼ਮੀਰ 1819 ਅਤੇ ਅਨੰਦਪੁਰ ਦੇ ਪਹਾੜੀ ਖੇਤਰ ਉੱਤੇ ਕਬਜ਼ਾ ਕਰ ਲਿਆ, ਜਿਸ ਵਿੱਚ ਵੱਡਾ ਖੇਤਰ ਕਾਂਗੜਾ ਸੀ। ਉਸ ਨੇ ਆਪਣੀ ਫੌਜ ਦਾ ਆਧੁਨਿਕੀਕਰਨ ਕੀਤਾ, ਜਿਸ ਲਈ ਉਸ ਨੇ ਯੂਰਪੀ ਅਫ਼ਸਰ ਭਰਤੀ ਕੀਤਾ ਤਾਂ ਕਿ ਪੰਜਾਬ ਦੀ ਫੌਜ ਭਾਰਤ ਵਿੱਚ ਸਭ ਤੋਂ ਆਧੁਨਿਕ ਫੌਜ ਹੋਵੇ, ਜਿਸ ਪਰਭਾਵ ਕਰਕੇ, ਪੰਜਾਬ ਉਸ ਸਮੇਂ ਤੱਕ ਦੀ ਸਭ ਤੋਂ ਵਧੀਆ ਹਥਿਆਰ ਨਾਲ ਲੈੱਸ ਫੌਜ ਸੀ, ਜਿਸ ਨੂੰ ਬਰਤਾਨੀਆ ਸਭ ਤੋਂ ਬਾਅਦ ਕਬਜ਼ੇ ਵਿੱਚ ਕਰ ਸਕਿਆ। ਉਸ ਨੂੰ ਅਮਨ ਕਾਨੂੰਨ ਦੀ ਹਾਲਤ ਬਹਾਲ ਕੀਤੀ, ਹਾਲਾਂਕਿ ਮੌਤ ਦੀ ਸਜ਼ਾ ਕਦੇ ਕਦਾਈਂ ਦਿੱਤੀ ਜਾਂਦੀ ਸੀ। ਉਸਨੇ "ਜਜ਼ੀਆ" ਟੈਕਸ, ਜੋ ਕਿ ਹਿੰਦੂਆਂ ਅਤੇ ਸਿੱਖਾਂ ਉੱਤੇ ਲਾਇਆ ਜਾਂਦਾ ਸੀ, ਨੂੰ ਖਤਮ ਕਰ ਦਿੱਤਾ। ਇਸ ਕਰਕੇ ਸ਼ਾਇਦ ਕਮਿਊਨਟੀ ਲੇਖਕਾਂ ਨੇ ਉਸ ਨੂੰ ਇੱਕ ਬੁਰੇ ਰੂਪ ਵਿੱਚ ਵੇਖਿਆ। ਉਸ ਸਭ ਧਰਮਾਂ ਦਾ ਸਤਿਕਾਰ ਕਰਦਾ ਸੀ ਅਤੇ ਉਸ ਦੇ ਰਾਜ ਵਿੱਚ ਸਭ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਸਨ, ਇਸਕਰਕੇ ਉਹ ਆਪਣੇ ਰਾਜ ਨੂੰ ਇੱਕ ਧਾਰਮਿਕ ਰਾਜ ਦੇ ਰੂਪ ਵਿੱਚ ਸਥਾਪਤ ਕਰਨ ਦੀ ਬਜਾਏ ਪੰਜਾਬੀ ਦੇ ਰੂਪ ਵਿੱਚ ਸਥਾਪਪ ਕੀਤਾ। ਉਸ ਦੇ ਰਾਜ ਵਿੱਚ ਮੁਸਲਮਾਨ ਅਤੇ ਹਿੰਦੂ ਕਈ ਵੱਡੇ ਵੱਡੇ ਅਹੁਦਿਆਂ ਉੱਤੇ ਸਨ। ਮਹਾਰਾਜਾ ਰਣਜੀਤ ਸਿੰਘ  1839 ਵਿੱਚ ਸੁਰਗਵਾਸ ਹੋ ਗਿਆ ਅਤੇ ਉਸ ਦੀ ਗੱਦੀ ਉਸ ਦੇ ਵੱਡੇ ਪੁੱਤਰ ਖੜਕ ਸਿੰਘ ਨੂੰ ਦਿੱਤੀ ਗਈ। ਜਿਸ ਰਾਜ ਨੂੰ ਉਸ ਨੇ ਬਣਾਇਆ ਸੀ, ਉਸ ਦੀ ਅਗਲੇ ਮਹਾਰਾਜਿਆਂ ਦੀ ਹੱਤਿਆ ਅਤੇ ਘਟਨਾਵਾਂ ਕਰਕੇ ਖਿੰਡਣਾ ਸ਼ੁਰੂ ਹੋ ਗਿਆ, ਜਦੋਂ ਕਿ ਉਸ ਦੀ ਬਹਾਦਰ ਫੌਜ ਦੀ ਤਾਕਤ ਦੂਜਾ ਐਗਲੋਂ ਸਿੱਖ ਜੰਗ ਵਿੱਚ ਅੰਗਰੇਜ਼ਾਂ ਨਾਲ ਲੜ ਕੇ ਖਤਮ ਨਾ ਹੋ ਗਈ। ਉਸ ਬਾਅਦ ਬਰਤਾਨੀਆ ਨੇ ਉਸ ਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਨੂੰ ਨਿਰਕੁੰਸ਼ ਸ਼ਾਸਕ ਬਣਾ ਦਿੱਤਾ।
ਮਹਾਰਾਜਾ ਰਣਜੀਤ ਸਿੰਘ  ਨੂੰ ਪੰਜਾਬ ਨੂੰ ਇੱਕ ਤਾਕਤਵਾਰ ਦੇਸ਼ ਬਣਾਉਣ ਅਤੇ ਕੋਹੇਨੂਰ ਹੀਰੇ ਲਈ ਯਾਦ ਰੱਖਿਆ ਜਾਂਦਾ ਹੈ। ਉਸ ਦੇ ਹੋਰ ਸ਼ਾਨਦਾਰ ਕੰਮਾਂ ਵਿੱਚ ਹਰਿਮੰਦਰ ਸਾਹਿਬ, ਜੋ ਕਿ ਸਿੱਖਾਂ ਦਾ ਪਵਿੱਤਰ ਸਥਾਨ ਹੈ, ਦੀ ਸੰਗਮਰਮਰ ਅਤੇ ਸੋਨੇ ਨਾਲ ਸੇਵਾ ਕਰਵਾਉਣਾ ਸ਼ਾਮਿਲ ਹੈ, ਜਿਸ ਕਰਕੇ ਉਸ ਦਾ ਨਾਂ "ਸੁਨਹਿਰੀ ਮੰਦਰ" ਪਿਆ। ਉਸ ਨੂੰ ਸ਼ੇਰ-ਏ-ਪੰਜਾਬ, ਪੰਜਾਬ ਦਾ ਸ਼ੇਰ, ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਉਹ ਭਾਰਤ ਦੇ ਉਹਨਾਂ ਤਿੰਨ ਸ਼ੇਰਾਂ, ਜਿਸ ਵਿੱਚ ਮੇਵਾੜ ਦਾ ਰਾਣਾ ਪਰਤਾਪ ਸਿੰਘ ਅਤੇ ਮਰਾਠਾ ਦੇਸ਼ ਦੇ ਸ਼ਿਵਾਜੀ ਸ਼ਾਮਿਲ ਹਨ, ਵਿੱਚ ਸਭ ਤੋਂ ਮਸ਼ਹੂਰ ਅਤੇ ਬਹਾਦਰ ਹੈ। ਸ਼ੇਰ-ਏ-ਪੰਜਾਬ ਦੀ ਪਦਵੀ ਹਾਲੇ ਵੀ ਸਭ ਤੋਂ ਤਾਕਤਵਰ ਵਿਅਕਤੀ ਨੂੰ ਸਨਮਾਨ ਦੇਣ ਲਈ ਵਰਤੀ ਜਾਂਦੀ ਹੈ। ਮਹਾਰਾਜਾ ਰਣਜੀਤ ਸਿੰਘ (1780 - 1839) ਪੰਜਾਬ ਚ ਸਿੱਖ ਸਲਤਨਤ ਦਾ ਪਹਿਲਾ ਮਹਾਰਾਜਾ ਸੀ।   ਮਹਾਰਾਜਾ ਰਣਜੀਤ ਸਿੰਘ   ਨੇ ਪੰਜਾਬ ਕਸ਼ਮੀਰ ਤੇ ਸਰਹੱਦ ਚੋਂ ਅਫ਼ਗ਼ਾਨੀਆਂ ਨੂੰ ਬਾਰ ਕੱਡ ਦਿੱਤਾ। ਪੰਜਾਬ ਨੂੰ ਇਕੱਠਾ ਕੀਤਾ ਤੇ ਈਨੂੰ ਅੰਗਰੇਜ਼ਾਂ ਤੋਂ ਵੀ ਬਚਾਈ ਰੱਖਿਆ।

ਸ਼ੁਰੂ ਦਾ ਜੀਵਨ
ਮਹਾਰਾਜਾ ਰਣਜੀਤ ਸਿੰਘ  ਸ਼ੁੱਕਰਚੱਕੀਆ ਮਿਸਲ ਦੇ ਸਰਦਾਰ ਮਹਾਨ ਸਿੰਘ ਦਾ ਪੁੱਤਰ ਸੀ । 13 ਨਵੰਬਰ 1780ਈ. ਚ (ਅੱਜਕਲ੍ਹ ਦੇ ਪਾਕਿਸਤਾਨ ਦੇ) ਸੂਬਾ ਪੰਜਾਬ ਦੇ ਸ਼ਹਿਰ ਗੁਜਰਾਂਵਾਲਾ ਦੇ ਨੇੜੇ ਜੰਮਿਆ । ਉਸ ਦਾ ਜੋੜ ਜੱਟਾਂ ਦੀ ਇਕ ਬਰਾਦਰੀ ਨਾਲ਼ ਸੀ । ਹੱਲੇ ਉਹ ਜਵਾਕ ਈ ਸੀ ਕੇ ਚੀਚਕ ਹੋਣ ਤੋਂ ਉਸਦੀ ਇਕ ਅੱਖ ਚੱਲੀ ਗਈ । ਇਸ ਵੇਲੇ ਪੰਜਾਬ ਦਾ ਜੋਖਾ ਸਾਰਾ ਥਾਂ ਸਿੱਖ  ਮਿਸਲਾਂ ਕੋਲ਼ ਸੀ ਤੇ ਏ ਸਿੱਖ  ਮਿਸਲਾਂ ਸਰਬੱਤ ਖ਼ਾਲਸਾ ਦੇ ਥੱਲੇ ਸਨ। ਇੰਨਾਂ ਮਿਸਲਾਂ ਨੇ ਆਪਣੇ ਆਪਣੇ ਥਾਂ ਵੰਡੇ ਹੋਏ ਸਨ। ਮਹਾਰਾਜਾ ਰਣਜੀਤ ਸਿੰਘ ਦਾ ਪੀਓ ਮਹਾਨ ਸਿੰਘ    ਸ਼ੁੱਕਰਚੱਕੀਆ ਮਿਸਲ ਦਾ ਸਰਦਾਰ ਸੀ ਤੇ ਉਤਲੇ ਪੰਜਾਬ ਚ ਉਸ ਦੇ ਰਾਜਗੜ੍ਹ ਗੁਜਰਾਂਵਾਲਾ ਦੇ ਆਲੇ ਦੁਆਲੇ ਦੇ ਥਾਂ ਉਸ ਦੇ ਕੋਲ਼ ਸਨ । 1785 ਚ ਮਹਾਰਾਜਾ ਰਣਜੀਤ ਸਿੰਘ ਦੀ ਮੰਗਣੀ ਕਨ੍ਹਈਆ ਮਿਸਲ ਦੇ ਸਰਦਾਰ ਗੁਰਬਖ਼ਸ਼ ਸਿੰਘ ਤੇ ਸਰਦਾਰਨੀ ਸਦਾ ਕੌਰ ਦੀ ਧੀ ਮਹਿਤਾਬ ਕੌਰ ਨਾਲ਼ ਕਰ ਕਰ ਦਿੱਤੀ ਗਈ । ਮਹਾਰਾਜਾ ਰਣਜੀਤ ਸਿੰਘ 12 ਵਰਿਆਂ ਦਾ ਸੀ ਜਦੋਂ ਉਸਦਾ ਪੀਓ ਅਕਾਲ ਚਲਾਣਾ ਕਰ ਗਿਆ। 18 ਵਰੇ ਦਾ ਹੋਕੇ ਉਨੇ ਆਪਣੀ ਮਿਸਲ ਨੂੰ ਸੰਭਾਲ ਲਿਆ ।
ਇਬਤਦਾਈ ਦੂਰ ਤੇ ਸਲਤਨਤ ਦੀ ਉਸਾਰੀ
ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ੧੬  ਵਰੇ ਚ  ਕਨ੍ਹਈਆ ਮਿਸਲ ਚ ਹੋਇਆ ਤੇ ਇਨ੍ਹਾਂ ਦੋਨਾਂ ਮਿਸਲਾਂ ਦੇ ਮਿਲਾਪ ਨਾਲ਼ ਉਸਦੀ ਤਾਕਤ.....


Post Comment

ਸਿੱਖ ਧਰਮ ਦੇ ਜਜ਼ਬਾਤਾਂ ਨਾਲ ਖਿਲਵਾੜ । ਹੁਣ ਪਾਣੀ ਸਿਰ ਦੇ ਉਪਰੋ ਦੀ ਜਾ ਰਿਹਾ।


ਸਿੱਖ ਧਰਮ ਵਿੱਚ ਤੰਬਾਕੂ ਦੀ ਵਰਤੋਂ ਕਰਨ'ਤੇ ਮੁਕੰਮਲ ਤੌਰ'ਤੇ ਪਾਬੰਦੀ ਹੈ ਪਰ ਪਾਨ-ਮਸਾਲੇ ਵਰਗੀਆਂ ਕੁੱਝ ਗੁਟਖਾ ਤਿਆਰ ਕਰਨ ਵਾਲੀਆਂ ਕੰਪਨੀਆਂ ਨੇ ਸਿੱਖ ਧਰਮ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਨ ਦੀ ਉਸ ਵੇਲੇ ਹੱਦ ਹੀ ਮੁਕਾ ਦਿੱਤੀ ਜਦੋਂ ਗੁਟਖੇ ਦੀਆਂ ਪੂੜੀਆਂ'ਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਹੀ ਛਾਪ ਦਿੱਤੀ। ਹੋਰ ਤਾਂ ਹੋਰ ਇਸ ਕੰਪਨੀ ਨੇ ਆਪਣੀ ਢੀਠਤਾ ਦੀ ਹੱਦ ਮੁਕਾਉਂਦਿਆਂ ਇਸ ਗੁਟਖੇ ਦਾ ਨਾਂ ਵੀ'ਗਿਆਨੀ ਪਾਨ ਸਮਗਰੀ'ਰੱਖਿਆ ਹੈ।
ਜਗਬਾਣੀ ਦੇ ਸੀਨੀਅਰ ਫੋਟੋਗਰਾਫਰ ਨੇ ਆਪਣੀ ਕਾਨਪੁਰ ਤੇ ਅਲਾਹਾਬਾਦ ਫੇਰੀ ਦੌਰਾਨ ਗੁਟਖਾ ਕੰਪਨੀਆਂ ਦੀ ਇਸ ਘਿਨਾਉਣੀ ਹਰਕਤ ਦਾ ਪਰਦਾ ਫਾਸ਼ ਕੀਤਾ ਹੈ। ਇਹ ਗੁਟਖਾ ਰਾਜਾਪੁਰ ਚਿਤਰਕੂਟ ਦੀ ਕੁਮਾਰ ਐਂਟਰਪ੍ਰਾਈਜਿਜ਼ ਨਾਂ ਦੀ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਗਿਆਨੀ ਪਾਨ ਸਮੱਗਰੀ ਦੇ ਪਾਊਚ ਸਾਰੀ ਯੂ.ਪੀ. ਵਿੱਚ ਧੜੱਲੇ ਨਾਲ ਵਿਕ ਰਹੇ ਹਨ। ਅਲਾਹਾਬਾਦ ਤੇ ਕਾਨਪੁਰ ਤੋਂ ਇਲਾਵਾ ਮਨੌਰੀ ਜ਼ਿਲ੍ਹਾ ਵਿੱਓ ਵੀ ਇਹ ਪਾਨ ਮਸਾਲਾ ਜ਼ਿਆਦਾ ਵੇਚਿਆ ਜਾ ਰਿਹਾ ਹੈ। ਸਭ ਤੋਂ ਵੱਧ ਦੁਖ ਦੀ ਗੱਲ ਇਹ ਹੈ ਕਿ ਇੱਕ ਤਾਂ ਇਸ ਦਾ ਨਾਂ'ਗਿਆਨੀ'ਰੱਖਿਆ ਗਿਆ ਹੈ ਤੇ ਦੂਜਾ ਇਸ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਤੱਕ ਵੀ ਛਾਪੀ ਹੋਈ ਹੈ। ਕੰਪਨੀ ਨੇ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਲਈ ਇਨ੍ਹਾਂ ਪਾਊਚਾਂ ਤੇ ਇਹ ਵਿਧਾਨਿਕ ਚਿਤਾਵਨੀ ਵੀ ਲਿਖੀ ਹੈ ਕਿ ਤੰਬਾਕੂ ਜਾਨਲੇਵਾ ਹੈ ਅਤੇ ਪਾਨ ਸਮਗਰੀ ਚਬਾਉਣੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਪਰ ਇਸ ਦੇ ਬਾਵਜੂਦ ਜਾਣਦੇ ਹੋਏ ਵੀ ਇਹ ਘਿਨਾਉਣਾ ਅਪਰਾਧ ਕੀਤਾ ਹੈ। ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨਾ ਕਾਨੂੰਨੀ ਅਪਰਾਧ ਹੈ। ਇਸ ਕੰਪਨੀ ਵੱਲੋਂ ਕੀਤੇ ਗਏ ਅਪਰਾਧ ਦੀ ਸਜ਼ਾ ਕਦੋਂ ਮਿਲੇਗੀ ਇਹ ਤਾਂ ਸਮਾਂ ਹੀ ਦੱਸੇਗਾ।
ਜਦੋਂ ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਅਜੇ ਤੱਕ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕਿਸੇ ਵੱਲੋਂ ਸਚਮੁੱਚ ਕੀਤਾ ਗਿਆ ਹੈ ਤਾਂ ਇਸ ਬਾਰੇ ਸਾਰੇ ਪਹਿਲੂ ਵਿਚਾਰ ਕੇ ਜਲਦੀ ਤੋਂ ਜਲਦੀ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਜਾਵੇਗੀ।
 


Post Comment

Wednesday, June 27, 2012

ਸ੍ਰੀ ਗੁਰੂ ਗਰੰਥ ਸਾਹਿਬ ਜੀ

ਸ੍ਰੀ ਗੁਰੂ ਗਰੰਥ ਸਾਹਿਬ ਜੀ ਸ਼ਬਦ ਰੂਪ ਦੇ ਗੁਰੂ ਹਨ। 
ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ॥ ਅੰਗ: ੪੪੨ (ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਰੂਪ ਦੇ ਗੁਰੂ ਹਨ| (ਸਦਾ ਅਚੱਲ ਗੁਰਿਆਈ) ੧੭੬੫ (1765)ਬਿ: ਕਤਕ ਸੁਦੀ ਦੂਜ ਨੂੰ ਸ੍ਰੀ ਹਜੂਰ ਸਾਹਿਬ ਨਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ, ਪੰਜਾਂ ਸਿੰਘਾਂ (੧.ਪਿਆਰੇ ਭਾਈ ਧਰਮ ਸਿੰਘ ੨. ਭਾਈ ਦਇਆ ਸਿੰਘ ਜੀ, ੩.ਭਾਈ ਮਾਨ ਸਿੰਘ ਜੀ ੪. ਭਾਈ ਸੰਤੋਖ ਸਿੰਘ ਜੀ, ਸੇਵਾਦਾਰ ਸ੍ਰੀ ਹਜੂਰ ਸਾਹਿਬ ਜੀ ੫. ਭਾਈ ਹਰਿ ਸਿੰਘ ਜੀ, ਸਤਿਗੁਰੂ ਜੀ ਦੀ ਰੋਜ਼ ਦੀ ਡਾਇਰੀ ਲਿਖਣ ਵਾਲੇ) ਤਾਬਿਆ ਖੜੇ ਕਰਕੇ ਆਪ ਜੀ ਨੇ ਸਾਰੇ ਪੰਥ ਨੂੰ ਆਗਿਆ ਕੀਤੀ:-
ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ॥
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ॥
ਜੋ ਪ੍ਰਭ ਕੋ ਮਿਲਿਬੋ ਚਹੈ ਖੋਜ ਸਬਦ ਮਹਿ ਲੇਹ॥

ਸ੍ਰੀ ਗੁਰੂ ਗਰੰਥ ਸਾਹਿਬ- ਆਦਿ ਗਰੰਥ ਯਾ ਆਦਿ ਸ੍ਰੀ ਗੁਰੂ ਗਰੰਥ ਸਾਹਿਬ ਕਰਕੇ ਵੀ ਜਾਣੇ ਜਾਂਦੇ-ਅੱਜ ਸਿਖਾਂ ਦੇ ਸ਼ਾਖਸਾਤ ਗੁਰੂ ਹਨ।ਇਨ੍ਹਾਂ ਪਦਿਆਂ ਵਿਚ ਮੂਲ ਸ਼ਬਦ ਹੈ ਗਰੰਥ ਜਿਸ ਦਾ ਲਫ਼ਜ਼ੀ ਅਰਥ ਹੈ ਕਿਤਾਬ।ਸਾਹਿਬ ਤੇ ਸ੍ਰੀ ,ਸਾਹਿਬ ਸਤਕਾਰ ਦੇ ਲਖਾਇਕ ਹਨ,ਗੁਰੂ ਸ਼ਬਦ ਗੁਰਿਆਈ ਦੇ ਵਾਰਸ ਹੋਣ ਨਾਲ ਸੰਬੰਧ ਰਕਦਾ ਹੈ ਅਤੇ ਆਦਿ ਦੇ ਲਫ਼ਜ਼ੀ ਮਾਹਿਨੇ ਹਨ ਮੁਢਲਾ ਯਾ ਪਹਿਲਾ, ਜੋ ਇਸ ਗਰੰਥ ਨੁੰ ਸਿਖਾਂ ਦੀ ਦੂਸਰੀ ਪਵਿੱਤਰ ਪੁਸਤਕ ‘ਦਸਮ ਗਰੰਥ’ਜਿਸ ਵਿਚ ਦਸਵੈਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਹਨ ਤੌਂ ਨਿਖੇੜਦਾ ਹੈ। ਗੁਰੂ ਗਰੰਥ ਸਾਹਿਬ ਦੀਆਂ ਰਚਨਾਵਾਂ ਦੇ ਰਚਨਹਾਰੇ ਵਖ ਵਖ ਸ਼੍ਰੇਣਿਆਂ ਤੇ ਫਿਰਕਿਅਨਾਲ ਸੰਭੰਧ ਰਖਦੇ ਹਨ ,ਉਨ੍ਹਾਂ ਵਿਚ ਹਿੰਦੂ ਹਨ,ਮੁਸਲਮਾਨ ਹਨ ਅਤੇ ਨੀਵੀਆਂ ਤੇ ਉਚੀਆਂ ਜਾਤਾਂ ਦੇ ਵੀ ਹਨ।

ਜਿੰਨੇ ਵਖ ਵਖ ਰਚਨਹਾਰੇ ਹਨ ਉਨ੍ਹੀਆਂ ਹੀ ਹਨ ਇਸ ਵਿਚ ਰਾਗ ਤੇ ਰਾਗਨੀਆਂ।ਸਾਰੇ ਮਜ਼ਮੂਨ ਨੂੰ ਵਖ ਵਖ ਤਰ੍ਹਾਂ ਦੇ ਕਾਵ ਰੂਪਾਂ ਵਿਚ ਪ੍ਰਗਟਾਇਆ ਹੈ। ੩੧ ਰਾਗ ਵਰਤੇ ਗਏ ਹਨ। ਉਨ੍ਹਾਂ ਨੂੰ ਪਦਿਆਂ,ਅਸਟਪਦੀਆਂ ਤੇ ੪ ਲਾਇਨਾਂ ਵਾਲੇ ਸਲੋਕਾਂ ਵਿਚ ਕਲਮਬੰਦ ਕੀਤਾ ਹੈ। ਲੰਬੀਆਂ ਰਚਨਾਵਾਂ ਵਾਰਾਂ ਦੇ ਰੂਪ ਵਿਚ ਹਨ।ਇਨ੍ਹਾਂ ਸਭ ਰਚਨਾਵਾਂ ਨੂੰ ਰਾਗਾਂ ਦੇ ਅਧਿਆਇਆਂ ਵਿਚ ਕਰਤੇ ਦੇ ਕ੍ਰਮ ਅਨੁਸਾਰ ਰਖਿਆ ਗਿਆ ਹੈ।੧੪੩੦ ਅੰਗਾਂ ਵਾਲੀ ਬੀੜ ਜਿਸ ਨੂੰ ਸਿਖਾਂ ਦੀ ਪ੍ਰਤਿਨਿਧ ਸਭਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੌਂ ਇਸ ਰੂਪ ਵਿਚ ਛਾਪਣ ਦੀ ਮਾਨਤਾ ਹੈ ਇਕ ਮਿਆਰ ਬਣ ਗਈ ਹੈ । ਇਸ ਰੂਪ ਵਿਚ ਪੰਨਿਆਂ ਦਾ ਕ੍ਰਮ ਹੇਠ ਲਿਖੇ ਅਨੁਸਾਰ ਹੈ-

ਤਤਕਰਾ(੧-੧੩),ਸਿਰੀ ਰਾਗ(੧੪-੯੩),ਮਾਝ(੯੪-੧੫੦),ਗਉੜੀ(੧੫੧-੩੪੬),ਆਸਾ(੩੪੭-੪੮੮),ਗੂਜਰੀ(੪੮੯-੫੨੬),ਦੇਵਗੰਧਾਰੀ(੫੨੭-੫੩੬),ਬਿਹਾਗੜਾ(੫੩੭-੫੫੬),ਵਡਹੰਸ (੫੫੭-੫੯੪),ਸੋਰਠ(੫੯੫-੬੫੯),ਧਨਾਸਰੀ(੬੬੦-੬੯੫),ਜੈਤਸਰੀ(੬੯੬-੭੧੦),ਟੋਡੀ(੭੧੧-੭੧੮),ਬੈਰਾੜੀ(੭੧੯-੭੨੦),ਤੈਲੰਗ(੭੨੧-੭੨੭),ਸੂਹੀ(੭੨੮-੭੯੪),ਬਿਲਾਵਲ(੭੯੫-੮੫੮),ਗੌਂਡ(੮੫੪-੮੭੫),ਰਾਮਕਲੀ(੮੭੬-੯੭੪),ਨਟ ਨਰਾਇਣ(੯੭੫-੯੮੩),ਮਾਲਿ ਗਉੜਾ(੯੮੪-੯੮੮),ਮਾਰੂ(੯੮੯-੧੧੦੬),ਤੁਖਾਰੀ(੧੧੦੭-੧੧੧੭),ਕੇਦਾਰਾ(੧੧੧੮-੧੧੨੪),ਭੈਰਉ(੧੧੨੫-੧੧੬੭),ਬੈਸੰਤ(੧੧੫੮-੧੧੯੬),ਸਾਰੰਗ(੧੧੯੭-੧੨੫੩),ਮਲਾਰ(੧੨੫੪-੧੨੯੩),ਕਾਨੜਾ(੧੨੯੪-੧੩੧੮),ਕਲਿਆਣ(੧੩੧੯-੧੩੨੬),ਪਰਭਾਤੀ(੧੩੨੭-੧੩੫੧),ਜੈਜਾਵੰਤੀ(੧੩੫੨-੧੩੫੩),ਸਲੋਕ ਸਹਸਕ੍ਰਿਤੀ(੧੩੫੩-੧੩੬੦),ਗਾਥਾ,ਫ਼ੁਨਹੇ ਤੇ ਚਉਬੋਲੇ(੧੩੬੦-੧੩੬੪),ਸਲੋਕ ਕਬੀਰ(੧੩੬੪-੧੩੭੭),ਸਲੋਕ ਫ਼ਰੀਦ(੧੩੭੭-੧੩੮੪),ਸਵੱਈਏ(੧੩੮੫-੧੪੦੯),ਸਲੋਕ ਵਾਰਾਂ ਤੌਂ ਵਧੀਕ(੧੪੧੦-੧੪੨੯),ਮੁੰਦਾਵਣੀ ਤੇ ਰਾਗਮਾਲਾ(੧੪੨੯-੧੪੩੦)

ਗੁਰੂ ਗਰੰਥ ਸਾਹਿਬ ਵਿਚ ਭਗਤ ਬਾਣੀ


ਭਗਤਾਂ ਦੀ ਬਾਣੀ: ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿਚੋਂ 22 ਰਾਗਾਂ ਵਿਚ ਭਗਤਾਂ ਦੀ ਬਾਣੀ ਹੈ। ਭਗਤਾਂ ਦੇ ਸਾਰੇ ਸ਼ਬਦ 349 ਹਨ, ਅਤੇ ਭਗਤ-ਬਾਣੀ ਵਿਚ 3 ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਭੀ ਹਨ ।


ਭਗਤ ਬਾਣੀ

ਭਗਤਸ਼ਬਦ
ਕਬੀਰ ਜੀ224
ਭੀਖਨ ਜੀ2
ਨਾਮਦੇਵ ਜੀ61
ਸੂਰਦਾਸ ਜੀ1
ਰਵਿਦਾਸ ਜੀ40
ਪਰਮਾਨੰਦ ਜੀ1
ਤ੍ਰਿਲੋਚਨ ਜੀ4
ਸੈਣ ਜੀ1
ਫਰੀਦ ਜੀ4
ਪੀਪਾ ਜੀ1
ਬੈਣੀ ਜੀ3
ਸਧਨਾ ਜੀ1
ਧੰਨਾ ਜੀ3
ਰਾਮਾਨੰਦ ਜੀ1
ਜੈਦੇਵ ਜੀ2
ਗੁਰੂ ਅਰਜਨ ਦੇਵ ਜੀ3
ਜੋੜ352

ਸ਼ਬਦਾਂ ਤੋਂ ਇਲਾਵਾ ਗਉੜੀ ਰਾਗ ਵਿਚ ਕਬੀਰ ਜੀ ਦੀਆਂ 3 ਹੋਰ ਬਾਣੀਆਂ ਹਨ- ਬਾਵਨ ਅਖਰੀ, ਪੰਦ੍ਰਹ ਥਿਤੀ, ਸਤ ਵਾਰ। ਕਬੀਰ ਜੀ ਅਤੇ ਫਰੀਦ ਜੀ ਦੇ ਸ਼ਲੋਕਾਂ ਦੇ ਸੰਗ੍ਰਹ ਭੀ ਹਨ:- ਕਬੀਰ ਜੀ = 243 (ਇਹਨਾਂ ਸ਼ਲੋਕਾਂ ਵਿਚ ਗੁਰੂ ਸਾਹਿਬਾਨ ਦੇ ਭੀ ਕੁਝ) ਫਰੀਦ ਜੀ = 130 ਸ਼ਲੋਕ ਹਨ

ਭੱਟ ਆਤੇ ਬਾਬਾ ਸੁੰਦਰ ਜੀ ਦੀ ਬਾਣੀ


ਬਾਬਾ ਸੁੰਦਰ ਜੀ ਦੀ ਬਾਣੀ ‘ਸਦੁ’ ਰਾਗ ਰਾਮਕਲੀ ਵਿਚ ਹੈ। = 6 ਪਉੜੀਆਂ । ਹੇਠ ਲਿਖੇ ਭੱਟਾਂ ਦੇ ਸਵਯੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ:- (1) ਕੱਲਸਹਾਰ (2) ਜਾਲਪ (3) ਕੀਰਤ (4) ਭਿੱਖਾ (5) ਸਲ੍ਹ (6) ਭਲ੍ਹ (7) ਨਲ੍ਹ (8) ਬਲ੍ਹ (9) ਗਯੰਦ (10) ਹਰਿਬੰਸ
ਭਾਈ ਗੁਰਦਾਸ ਦੀ ਉਗਾਹੀ ਮੂਜਬ ਭਾਦੌਂ ਵਦੀ ਏਕਮ ਸੰਮਤ ੧੬੬੧/੧ ਅਗਸਤ ੧੬੦੪ ਵਾਲੇ ਦਿਨ ਇਹ ਸੰਕਲਨ ਮੁਕੰਮਲ ਹੋਇਆ। ਉਸ ਉਪਰੰਤ ਇਸ ਗਰੰਥ ਦਾ ਤਤਕਰਾ ਤੇ ਅੰਗ ਅੰਕਿਤ ਕਰਨਾ ਸ਼ੁਰੂ ਹੋਇਆ।੭੦੦੦ ਸ਼ਬਦਾਂ ਦੇ ਇਸ ਸੰਗ੍ਰਿਹ ਵਿਚ ਉਸ ਸਮੇਂ ਪਹਿਲੇ ਪੰਜ ਗੁਰੂਆਂ ,ਭਾਰਤ ਦੇ ਵਖ ਵਖ ਸੂਬਿਆਂ ਦੇ ੧੫ ਭਗਤਾਂ ਤੇ ਸੂਫ਼ੀਆਂ ਜਿਨ੍ਹਾਂ ਵਿਚ ਸ਼ੇਖ ਫਰੀਦ,ਕਬੀਰ ਤੇ ਭਗਤ ਰਵਿਦਾਸ ਸ਼ਾਮਲ ਹਨ ਦੀ ਬਾਣੀ ਹੈ।ਇਸ ਪਵਿੱਤਰ ਗਰੰਥ ਦੇ ੯੭੪ ਪਤਰੇ ਸਨ ਜਿਨ੍ਹਾਂ ਦੇ ੧੨”x੮”ਅਕਾਰ ਦੇ ੧੯੪੮ ਪੰਨੇ ਬਣਦੇ ਹਨ। ਇਨ੍ਹਾਂ ਵਿਚ ਕਈ ਖਾਲੀ ਪੰਨੇ ਵੀ ਸਨ । ਉਹ ਜਗ੍ਹਾਂ ਜਿਥੇ ਗੁਰੂ ਅਰਜਨ ਸਾਹਿਬ ਨੇ ਇਹ ਗਰੰਥ ਦਾ ਸੰਕਲਨ ਕੀਤਾ ਉਥੇ ਹੁਣ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸਥਿਤ ਹੈ।


ਗੁਰਿਆਈ



ਸ੍ਰੀ ਗੁਰੂ ਗਰੰਥ ਸਾਹਿਬ ਨੂੰ ਗੁਰਿਆਈ (ਗੁਰਤਾ ਗੱਦੀ) ਬਾਰੇ ਭੱਟ ਵਹੀ (ਤਾਲੁਦਾ ਜੀਂਦ ਪਰਗਨੇ ਦਾ) ਵਿਚ ਇਉਂ ਦਰਜ ਹੈ:-

“ਗੁਰੂ ਗੋਬਿੰਦ ਸਿੰਘ ਮਹਿਲ ਦਸਮਾਂ ਬੇਟਾ ਗੁਰੂ ਤੇਗ ਬਹਾਦੁਰ ਕਾ ਪੋਤਾ ਹਰਿਗੋਬਿੰਦ ਜੀ ਕਾ ਪੜਪੋਤਾ ਗੁਰੂ ਅਰਜਨ ਕਾ ਵਾਰਿਸ ਗੁਰੂ ਰਾਮਦਾਸ ਜੀ ਕੀ ਸੂਰਜਬੰਸਿ ਗੋਸਾਲ ਗੋਤਰ ਸੋਢੀ ਖਤਰੀ ਵਾਸੀ ਅਨੰਦਪੁਰ ਪਰਗਨਾ ਕਹਿਲੂਰ ਮੁਕਾਮ ਨੰਦੇੜ ਤਟ ਗੁਦਾਵਰੀ ਦਖਣ ਦੇਸ ਸੰਮਤ ਸਤਾਰਾ ਸੌ ਪੈਂਸਠ ਕਾਤਿਕ ਮਾਸ ਕੀ ਚੌਥ ਸ਼ੁਕਲ ਪਖੇ ਬੂਦਵਾਰ ਕੇ ਦਿਹੁਰੀ ਭਾਈ ਦਇਆ ਸਿੰਘ ਸੇ ਬਚਨ ਹੋਇਆਂ ਸ੍ਰੀ ਗੁਰੂ ਗਰੰਥ ਸਾਹਿਬ ਲੈ ਆਓ।ਬਚਨ ਪਾਇ ਦਇਆ ਸਿੰਘ ਸ੍ਰੀ ਗਰੰਥ ਸਾਹਿਬ ਲੈ ਤਾਏ। ਗੁਰੂ ਜੀ ਨੇ ਪੰਜ ਪੈਸੇ ਨਰੇਲ ਅਗੇ ਭੇਟਾ ਰਖਾ ਮਥਾ ਟੇਕਾ ਸਰਬਤ ਸੰਗਤ ਸੇ ਕਹਾ ਮੇਰਾ ਹੁਕਮ ਹੈ ਮੇਰਿ ਜਗ੍ਹਾ ਸ੍ਰੀ ਗਰੰਥ ਜਿ ਕੋ ਜਾਨਣਾ । ਜੋ ਸਿਖ ਜਾਣੇਗਾ ਓਸ ਕੀ ਘਾਲ ਥਾਏ ਪਵੇਗੀ ਗੁਰੂ ਤਿਸ ਕੀ ਬਹੁੜੀ ਕਰੇਗਾ।“
ਗੁਰੂ ਗਰੰਥ ਸਾਹਿਬ ੧੯੧੪ ਦੀ ਵਿਸ਼ਵ ਜੰਗ ਦੌਰਾਨ ਮੈਸੋਪਟਾਮੀਆ ਵਿਚ ਕਿਧਰੇ ਸਿੱਖ ਮਾਰਚਿੰਗ ਕਾਲਮ ਦੀ ਅਗਵਾਈ ਕਰਦੇ ਹੋਏ

ਗੁਰੂ ਗਰੰਥ ਸਾਹਿਬ ਸਦੀਵੀ ਗੁਰੂ ਹਨ’। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਉਣ ਤੌਂ ਬਾਦ ਸਿਖ ਸਮਾਜ ਦੀ ਇਹੀ ਸੋਚ ਤੇ ਅਕੀਦਾ ਹੈ। ਸਿਖਾਂ ਦੇ ਔਕੁੜ ਭਰੇ ਸਮੇਂ ਵੀ ,ਜਦੌਂ ਉਨ੍ਹਾਂ ਨੂੰ ਗੈਰ-ਕਨੂੰਨੀ ਕਰਾਰ ਦਿਤਾ ਗਿਆ ਤੇ ਉਨ੍ਹਾਂ ਨੂੰ ਜੰਗਲਾਂ ਵਿਚ ਸ਼ਰਨ ਲੈਣੀ ਪਈ ,ਸਿਖਾਂ ਦੀ ਸਭ ਤੌਂ ਵਡਮੁੱਲੀ ਸ਼ੈ ਗੁਰੂ ਗਰੰਥ ਸਾਹਿਬ ਹੀ ਸੀ ਜਿਸ ਉਤੇ ਉਂ੍ਹਾਂ ਨੂੰ ਸਭ ਤੌਂ ਵੱਧ ਮਾਣ ਸੀ ਅਤੇ ਜਿਸ ਨੂੰ ਉਨ੍ਹਾਂ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਸਭ ਤੌਂ ਵੱਧ ਮਹਿਫ਼ੂਜ਼ ਰਖਿਆ।ਹੋਰ ਕਿਸੇ ਨੂੰ ਉਨ੍ਹਾਂ ਇਸ ਪਵਿੱਤਰ ਗ੍ਰੰਥ ਦੀ ਬਰਾਬਰੀ ਨਹੀਂ ਕਰਨ ਦਿਤੀ।

ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿਚ ,ਜਿਸ ਨੇ ਖਾਲਸਾ ਦੇ ਨਾਂ ਤੇ ਸੁਤੰਤਰ ਸਾਮਰਾਜ ਕਾਇਮ ਕੀਤਾ,ਸ਼ਖਸੀ ਅਚਾਰ ਵਿਚਾਰ ਤੇ ਦਰਬਾਰੀ ਕਾਰ ਵਿਹਾਰ ਗੁਰੂ ਗਰੰਥ ਸਾਹਿਬ ਉਦਾਲੇ ਹੀ ਕੇਂਦ੍ਰਿਤ ਸੀ।ਜਿਵੇਂ ਕਿ ਸਮਕਾਲੀ ਦਸਤਾਵੇਜ਼ਾਂ ਤੌਂ ਪਤਾ ਲਗਦਾ ਹੈ ਰਣਜੀਤ ਸਿੰਘ ਆਪਣਾ ਦਿਨ ਗੁਰੂ ਗਰੰਥ ਸਾਹਿਬ ਦੀ ਇਬਾਦਤ ਤੌਂ ਬਾਦ ਹੀ ਸ਼ੁਰੂ ਕਰਦਾ ਸੀ।ਦਿਨਾਂ ਦਿਹਾਰਾਂ ਤੇ ਉਹ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਗਰੰਥ ਸਾਹਿਬ ਅੱਗੇ ਸੀ ਨਿਵਾਉਣ ਜਾਇਆ ਕਰਦਾ ਸੀ।ਸਿਖਾਂ ਵਾਸਤੇ ਕੇਵਲ ਗੁਰੂ ਗਰੰਥ ਸਾਹਿਬ ਹੀ ਇਕੋਇਕ ਧਾਰਮਿਕ ਇਬਾਦਤ ਦਾ ਮਰਕਜ਼ ਹਨ। ਇਸ ਤੌਂ ਇਲਾਵਾ ਮਨੁਖ ਦੀ ਸ਼ਕਲ ਵਿਚ ਯਾ ਚਿਨ੍ਹ ਦੀ ਸ਼ਕਲ ਵਿਚ ਹੋਰ ਕੁਝ ਵੀ ਨਹੀਂ।

ਗੁਰੂ ਗੋਬਿੰਦ ਸਿੰਘ ਉਪਰੰਤ ਇਸ ਪਵਿੱਤਰ ਗ੍ਰੰਥ ਨੂੰ ਹੀ ਗੁਰੂ ਕਰਕੇ ਜਾਣਿਆ ਜਾਂਦਾ ਹੈ।


ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਿਹ ।। 


Post Comment

Tuesday, June 26, 2012

Today's Hukamnama From Sri Harmandir Sahib Ji (27 June 2012)



ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ


ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ।

ਅੱਜ ਦਾ ਮੁੱਖਵਾਕ 27.6.2012, ਬੁੱਧਵਾਰ , ੧੪ ਹਾੜ (ਸੰਮਤ ੫੪੪ ਨਾਨਕਸ਼ਾਹੀ)

ਸੋਰਠਿ ਮਹਲਾ ੪ ॥
ਹਰਿ ਸਿਉ ਪ੍ਰੀਤਿ ਅੰਤਰੁ ਮਨੁ ਬੇਧਿਆ ਹਰਿ ਬਿਨੁ ਰਹਣੁ ਨ ਜਾਈ ॥ ਜਿਉ ਮਛੁਲੀ ਬਿਨੁ ਨੀਰੈ ਬਿਨਸੈ ਤਿਉ ਨਾਮੈ ਬਿਨੁ ਮਰਿ ਜਾਈ ॥੧॥
ਮੇਰੇ ਪ੍ਰਭ ਕਿਰਪਾ ਜਲੁ ਦੇਵਹੁ ਹਰਿ ਨਾਈ ॥ ਹਉ ਅੰਤਰਿ ਨਾਮੁ ਮੰਗਾ ਦਿਨੁ ਰਾਤੀ ਨਾਮੇ ਹੀ ਸਾਂਤਿ ਪਾਈ ॥ ਰਹਾਉ ॥
ਜਿਉ ਚਾਤ੍ਰਿਕੁ ਜਲ ਬਿਨੁ ਬਿਲਲਾਵੈ ਬਿਨੁ ਜਲ ਪਿਆਸ ਨ ਜਾਈ ॥ ਗੁਰਮੁਖਿ ਜਲੁ ਪਾਵੈ ਸੁਖ ਸਹਜੇ ਹਰਿਆ ਭਾਇ ਸੁਭਾਈ ॥੨॥
ਮਨਮੁਖ ਭੂਖੇ ਦਹ ਦਿਸ ਡੋਲਹਿ ਬਿਨੁ ਨਾਵੈ ਦੁਖੁ ਪਾਈ ॥ ਜਨਮਿ ਮਰੈ ਫਿਰਿ ਜੋਨੀ ਆਵੈ ਦਰਗਹਿ ਮਿਲੈ ਸਜਾਈ ॥੩॥
ਕ੍ਰਿਪਾ ਕਰਹਿ ਤਾ ਹਰਿ ਗੁਣ ਗਾਵਹ ਹਰਿ ਰਸੁ ਅੰਤਰਿ ਪਾਈ ॥ ਨਾਨਕ ਦੀਨ ਦਇਆਲ ਭਏ ਹੈ ਤ੍ਰਿਸਨਾ ਸਬਦਿ ਬੁਝਾਈ ॥੪॥੮॥ 
(ਅੰਗ ੬੦੭)

ਪੰਜਾਬੀ ਵਿਚ ਵਿਆਖਿਆ :-

ਹੇ ਭਾਈ! ਪਰਮਾਤਮਾ ਨਾਲ ਪਿਆਰ ਦੀ ਰਾਹੀਂ ਜਿਸ ਮਨੁੱਖ ਦਾ ਹਿਰਦਾ ਜਿਸ ਮਨੁੱਖ ਦਾ ਮਨ ਵਿੱਝ ਜਾਂਦਾ ਹੈ, ਉਹ ਪਰਮਾਤਮਾ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦਾ। ਜਿਵੇਂ ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ, ਤਿਵੇਂ ਉਹ ਮਨੁੱਖ ਪ੍ਰਭੂ ਦੇ ਨਾਮ ਤੋਂ ਬਿਨਾ ਆਪਣੀ ਆਤਮਕ ਮੌਤ ਆ ਗਈ ਸਮਝਦਾ ਹੈ।੧।
ਹੇ ਮੇਰੇ ਪ੍ਰਭੂ! (ਮੈਨੂੰ ਆਪਣੀ) ਮੇਹਰ ਦਾ ਜਲ ਦੇਹ। ਹੇ ਹਰੀ! ਮੈਨੂੰ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਦੇਹ। ਮੈਂ ਆਪਣੇ ਹਿਰਦੇ ਵਿਚ ਦਿਨ ਰਾਤ ਤੇਰਾ ਨਾਮ (ਹੀ) ਮੰਗਦਾ ਹਾਂ (ਕਿਉਂਕਿ ਤੇਰੇ) ਨਾਮ ਵਿਚ ਜੁੜਿਆਂ ਹੀ ਆਤਮਕ ਠੰਡ ਪ੍ਰਾਪਤ ਹੋ ਸਕਦੀ ਹੈ।ਰਹਾਉ।
ਹੇ ਭਾਈ! ਜਿਵੇਂ ਵਰਖਾ-ਜਲ ਤੋਂ ਬਿਨਾ ਪਪੀਹਾ ਵਿਲਕਦਾ ਹੈ, ਵਰਖਾ ਦੀ ਬੂੰਦ ਤੋਂ ਬਿਨਾ ਉਸ ਦੀ ਤ੍ਰੇਹ ਨਹੀਂ ਮਿਟਦੀ, ਤਿਵੇਂ ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਤਦੋਂ ਪ੍ਰਭੂ ਦੀ ਬਰਕਤਿ ਨਾਲ ਆਤਮਕ ਜੀਵਨ ਵਾਲਾ ਬਣਦਾ ਹੈ ਜਦੋਂ ਉਹ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਆਨੰਦ ਦੇਣ ਵਾਲਾ ਨਾਮ-ਜਲ (ਗੁਰੂ ਪਾਸੋਂ) ਹਾਸਲ ਕਰਦਾ ਹੈ।੨।
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੀ ਭੁੱਖ ਦੇ ਮਾਰੇ ਹੋਏ ਦਸੀਂ ਪਾਸੀਂ ਡੋਲਦੇ ਫਿਰਦੇ ਹਨ। ਮਨ ਦਾ ਮੁਰੀਦ ਮਨੁੱਖ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਦੁੱਖ ਪਾਂਦਾ ਰਹਿੰਦਾ ਹੈ। ਉਹ ਜੰਮਦਾ ਹੈ ਮਰਦਾ ਹੈ, ਮੁੜ ਮੁੜ ਜੂਨਾਂ ਵਿਚ ਪਿਆ ਰਹਿੰਦਾ ਹੈ, ਪਰਮਾਤਮਾ ਦੀ ਦਰਗਾਹ ਵਿਚ ਉਸ ਨੂੰ (ਇਹ) ਸਜ਼ਾ ਮਿਲਦੀ ਹੈ।੩।
ਹੇ ਹਰੀ! ਜੇ ਤੂੰ (ਆਪ) ਮੇਹਰ ਕਰੇਂ, ਤਾਂ ਹੀ ਅਸੀ ਜੀਵ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾ ਸਕਦੇ ਹਾਂ। (ਜਿਸ ਉੱਤੇ ਮੇਹਰ ਹੋਵੇ, ਉਹੀ ਮਨੁੱਖ) ਆਪਣੇ ਹਿਰਦੇ ਵਿਚ ਹਰਿ-ਨਾਮ ਦਾ ਸੁਆਦ ਅਨੁਭਵ ਕਰਦਾ ਹੈ। ਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਤ੍ਰੁੱਠਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ (ਮਾਇਆ ਦੀ) ਤ੍ਰੇਹ ਬੁਝਾ ਦੇਂਦਾ ਹੈ।੪।੮।

ENGLISH TRANSLATION :-

SORATH, FOURTH MEHL:
The inner depths of my mind arepierced by love for the Lord; I cannot live without the Lord. Just as the fish dies without water, I die without the Lords Name.|| 1 ||
O my God, please bless me with the water of Your Name. I beg for Your Name, deep within myself, day and night;through the Name, I find peace. || Pause ||
The song-bird cries out for lack of water without water, its thirst cannot bequenched. The Gurmukh obtains the water of celestial bliss, and is rejuvenated, blossoming forth through the blessed Love ofthe Lord. || 2 ||
The self-willed manmukhs are hungry, wandering around in the ten directions; without the Name, theysuffer in pain. They are born, only to die, and enter into reincarnation again; in the Court of the Lord, they are punished. || 3||
But if the Lord shows His Mercy, then one comes to sing His Glorious Praises; deep within the nucleus of his own self, hefinds the sublime essence of the Lords elixir. The Lord has become Merciful to meek Nanak, and through the Word of theShabad, his desires are quenched. || 4 || 8 ||
  • ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਿਹ।।



Post Comment

ਗੁਰਦੁਆਰਾ ਬੇਰ ਸਾਹਿਬ ਸਿਆਲਕੋਟ (ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ)


ਜੰਮੂ ਤੋਂ ਕਸ਼ਮੀਰ ਜਾਂਦੇ ਹੋਏ ਜਦ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਆਲਕੋਟ ਪੁੱਜੇ ਤਾਂ ਪੂਰਾ ਸ਼ਹਿਰ ਸਹਿਮਿਆ ਹੋਇਆ ਸੀ। ਇਕ ਬਹੁਤ ਹੀ ਕਰਨੀ ਵਾਲੇ ਫਕੀਰ ਹਮਜਾ ਗੌਸ ਨਾਲ ਕਿਸੇ ਨੇ ਵਾਅਦਾ ਖਿਲਾਫੀ ਕੀਤੀ ਹੈ ਤੇ ਉਹ ਜਲਾਲ ਵਿਚ ਆ ਕੇ 40 ਦਿਨ ਦਾ ਚਿਲਾ ਕਰ ਰਹੇ ਹਨ। ਚਿਲਾ ਪੂਰਾ ਹੋਣ ਤੇ ਸਾਰਾ ਸ਼ਹਿਰ ਗਰਕ ਹੋ ਜਾਵੇਗਾ। ਇਹ ਸੁਣ ਕੇ ਸਤਿਗੁਰੂ ਜੀ ਚਿਲੇ ਵਾਲੀ ਥਾਂ ਤੋਂ ਥੋੜੀ ਵਿੱਧ ਉਤੇ ਇਕ ਬੇਰੀ ਦੇ ਰੁੱਖ ਹੇਠ ਜਾ ਬਿਰਾਜਮਾਨ ਹੋਏ ਅਤੇ ਸ਼ਬਦ ਦੀ ਉਚੀ ਧੁੰਨੀ ਕੱਢੀ ਜਿਸ ਨਾਲ ਹਮਜਾ ਜੀ ਦਾ ਚਿਲਾ ਟੁੱਟ ਗਿਆ। ਉਹ ਗੁੱਸੇ ਵਿੱਚ ਆ ਗੁਰੂ ਜੀ ਪਾਸ ਆ ਕੇ ਕਹਿਣ ਲੱਗੇ, ਤੂੰ ਕੌਣ ਏ, ਜੋ ਇਹਨਾਂ ਝੂਠਿਆਂ ਨੂੰ ਬਚਾਉਣ ਚਾਹੁੰਦਾ ਏ ? ਸਤਿਗੁਰੂ ਨਾਨਕ ਦੇਵ ਜੀ ਨੇ ਫਰਮਾਇਆ, ਹਮਜਾ ਕਿਸੇ ਇਕ ਦੇ ਝੂਠ ਦੀ ਸਜਾ ਸਾਰੇ ਸ਼ਹਿਰ ਨੂੰ ਨਹੀਂ ਦੇਣੀ ਚਾਹੀਦੀ। ਪਰ ਉਹਨਾਂ ਦੀ ਤਸੱਲੀ ਨਾ ਹੋਈਤਾਂ ਆਪ ਨੇ ਫਰਮਾਇਆ ਕਿ ਇਸ ਸ਼ਹਿਰ ਅੰਦਰ ਕੁਝ ਲੋਕ ਜੀਵਨ ਦਾ ਮਹੱਤਵ ਸਮਝਣ ਵਾਲੇ ਵੀ ਹਨ।

ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਦੋ ਪੈਸੇ ਦੇ ਕੇ ਸੱਚ ਅਤੇ ਝੂਠ ਖਰੀਦਣ ਲਈ ਭੇਜਿਆ। ਕੁਝ ਲੋਕਾਂ ਮਰਦਾਨਾ ਜੀ ਦਾ ਮਖੌਲ ਉਡਾਇਆ ਪਰ ਮੂਲਾ ਨਾਮੀ ਇਕ ਕਰਾੜ ਅਜਿਹਾ ਵੀ ਸੀ ਜਿਹਨੇ ਦੋ ਪੈਸੇ ਰੱਖ ਕੇ ਇਕ ਪਰਚੀ ਉਤੇ ਲਿਖਿਆ ਕਿ ''ਜਿਊਣਾ ਕੂੜ ਹੈ'' ਤੇ ਦੂਜੀ ਉਤੇ ਲਿਖਿਆ ''ਮਰਨਾ ਸੱਚ ਹੈ''। ਇਹ ਦੋਵੇਂ ਪਰਚੀਆਂ ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਨੂੰ ਪੇਸ਼ ਕਰ ਦਿੱਤੀਆਂ। ਹਮਜਾ ਗੌਸ ਜੀ ਨੇ ਜਦ ਇਹ ਪੜ੍ਹਿਆ ਤਾਂ ਉਹਨਾਂ ਸਿਆਲਕੋਟ ਨਿਵਾਸੀਆਂ ਨੂੰ ਮਾਫ ਕਰ ਦਿੱਤਾ।

ਮੂਲਾ ਕੁਝ ਚਿਰ ਸਤਿਗੁਰਾਂ ਨਾਲ ਸਫਰ ਵਿੱਚ ਵੀ ਰਿਹਾ। ਜਨਮ ਸਾਖੀਆਂ ਅਨੁਸਾਰ ਇਕ ਵਾਰ ਸਤਿਗੁਰੂ ਨਾਨਕ ਦੇਵ ਜੀ ਉਹਨੂੰ ਬੁਲਾਣ ਗਏ ਤਾਂ ਉਹ ਆਪਣੀ ਧਰਮ ਪਤਨੀ ਦੇ ਆਖੇ ਲੱਗ ਕੇ ਹਨੇਰੇ ਵਿਚ ਜਾ ਲੁਕਿਆ। ਉਹਦੀ ਪਤਨੀ ਨੇ ਆਖਿਆ ਕਿ ਉਹ ਤਾਂ ਘਰ ਨਹੀਂ ਹੈ। ਥੋੜੇ ਚਿਰ ਪਿੱਛੋਂ ਪਤਾ ਲੱਗਿਆ ਕਿ ਉਹ ਹਨੇਰੇ ਵਿਚ ਹੀ ਸੱਪ ਦੇ ਡੰਗਣ ਕਾਰਨ ਮਰ ਗਿਆ ਹੈ। ਸਤਿਗੁਰੂ ਨਾਨਕ ਦੇਵ ਜੀ ਜਿਸ ਥਾਂ ਠਹਿਰੇ ਉਸ ਮੁਹੱਲੇ ਨੂੰ ਅੱਜ ਵੀ ''ਬਾਬਾ ਬੇਰ'' ਆਖਿਆ ਜਾਂਦਾ ਹੈ। ਇਥੇ ਇਕ ਸੁੰਦਰ ਤੇ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ। ਇਹਨੂੰ ਬੇਰੀ ਸਾਹਿਬ ਆਖਿਆ ਜਾਂਦਾ ਹੈ। ਗੁਰਦੁਆਰੇ ਦੇ ਪਿਛਵਾੜੇ ਬੇਰੀ ਦਾ ਉਹ ਰੁੱਖ ਮੌਜੂਦ ਹੈ ਜਿਸ ਥੱਲੇ ਆਪ ਵਿਰਾਜੇ ਸਨ। ਹੁਣ ਕੁਝ ਵਰਿਆਂ ਤੋਂ ਇਸ ਬਿਰਛ ਥੱਲੇ ਕਿਸੇ ਮੁਸਲਮਾਨ ਫਕੀਰ ਦੀ ਕਬਰ ਬਣਾ ਦਿੱਤੀ ਗਈ।

ਇਸੇ ਗੁਰਦੁਆਰੇ ਦੇ ਮਹੰਤ ਕੋਲ ਰਹਿ ਕੇ ਗਿਆਨੀ ਗਿਆਨ ਸਿੰਘ ਨੇ ''ਤਵਾਰੀਖ ਖਾਲਸਾ'' ਲਿਖੀ। ਇਸ ਅਹਾਤੇ ਦੇ ਅੰਦਰ ਹੀ ਸ਼ਹੀਦ ਨੱਥਾ ਸਿੰਘ ਜੀ ਦਾ ਸ਼ਹੀਦ ਗੰਜ ਹੈ। ਉਹਨਾਂ ਦਾ ਬਣਵਾਇਆ ਹੋਇਆ ਇੱਕ ਵੱਡਾ ਖੂਹ, ਜਿਹਦੇ ਉਤੇ ਕਈ ਹਲਟ ਚਲਦੇ ਸਨ, ਇਸ ਗੁਰਦੁਆਰੇ ਦੇ ਨਾਲ ਸੀ। ਇਕ ਸੁੰਦਰ ਤਾਲ ਵੀ ਹੈ। ਬਾਬਰੀ ਮਸਜਿਦ ਦੇ ਝਗੜੇ ਵੇਲੇ ਇਸ ਪਾਵਨ ਅਸਥਾਨ ਨੂੰ ਬਹੁਤ ਨੁਕਸਾਨ ਪਹੁੰਚਿਆ। ਇਹਦੇ ਨਾਲ ਲਗਦਾ ਇਕ ਬਹੁਤ ਹੀ ਉਚਾ ਮੰਦਰ ਹੈ, ਜਿਸਨੂੰ ਲੋਕਾਂ ਨੇ ਢਾਹ ਢੇਰੀ ਕਰ ਦਿਤਾ। ਗੁਰਦੁਆਰਾ ਸਾਹਿਬ ਦੀ ਮੁਰੰਮਤ ਦੀ ਸਖਤ ਲੋੜ ਹੈ।

ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਿਹ।। 



Post Comment

Monday, June 25, 2012

Today's Hukamnama From Sri Harmandir Sahib Ji (26 June 2012)

ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ।

ਅੱਜ ਦਾ ਮੁੱਖਵਾਕ 26.6.2012, ਮੰਗਲਵਾਰ , ੧੩ ਹਾੜ (ਸੰਮਤ ੫੪੪ ਨਾਨਕਸ਼ਾਹੀ)


ਜੈਤਸਰੀ ਮਹਲਾ ੫ ਘਰੁ ੩ ਦੁਪਦੇ    
ੴ ਸਤਿਗੁਰ ਪ੍ਰਸਾਦਿ ॥
ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥ ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥੧॥ ਰਹਾਉ ॥
ਕੋ ਕਹਤੋ ਸਭ ਬਾਹਰਿ ਬਾਹਰਿ ਕੋ ਕਹਤੋ ਸਭ ਮਹੀਅਉ ॥ ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ ॥੧॥
ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ ॥ ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ ॥੨॥੧॥੨॥
(ਅੰਗ ੭੦੦)

ਹੇ ਸੁਹਾਗਵਤੀ ਸਹੇਲੀਹੋ! (ਹੇ ਗੁਰ-ਸਿੱਖੋ!) ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਹਾ ਸਨੇਹਾ ਦਿਹੋ, ਦੱਸੋ। ਮੈਂ (ਉਸ ਪਿਆਰੇ ਦੀ ਬਾਬਤ) ਕਈ ਕਿਸਮਾਂ (ਦੀਆਂ ਗੱਲਾਂ) ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ।੧।ਰਹਾਉ।
ਕੋਈ ਆਖਦਾ ਹੈ, ਉਹ ਸਭਨਾਂ ਤੋਂ ਬਾਹਰ ਹੀ ਵੱਸਦਾ ਹੈ, ਕੋਈ ਆਖਦਾ ਹੈ, ਉਹ ਸਭਨਾਂ ਦੇ ਵਿੱਚ ਵੱਸਦਾ ਹੈ। ਉਸ ਦਾ ਰੰਗ ਨਹੀਂ ਦਿੱਸਦਾ, ਉਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ। ਹੇ ਸੁਗਾਗਣੋ! ਤੁਸੀ ਮੈਨੂੰ ਸੱਚੀ ਗੱਲ ਸਮਝਾਓ।੧।
ਨਾਨਕ ਆਖਦਾ ਹੈ-ਹੇ ਲੋਕੋ! ਸੁਣੋ। ਉਹ ਪਰਮਾਤਮਾ ਸਾਰਿਆਂ ਵਿਚ ਨਿਵਾਸ ਰੱਖਣ ਵਾਲਾ ਹੈ, ਹਰੇਕ ਸਰੀਰ ਵਿਚ ਵੱਸਣ ਵਾਲਾ ਹੈ (ਫਿਰ ਭੀ, ਉਸ ਨੂੰ ਮਾਇਆ ਦਾ) ਰਤਾ ਭੀ ਲੇਪ ਨਹੀਂ ਹੈ। ਉਹ ਪ੍ਰਭੂ ਸੰਤ ਜਨਾਂ ਦੀ ਜੀਭ ਉਤੇ ਵੱਸਦਾ ਹੈ (ਸੰਤ ਜਨ ਹਰ ਵੇਲੇ ਉਸ ਦਾ ਨਾਮ ਜਪਦੇ ਹਨ)।੨।੧।੨।

ENGLISH TRANSLATION :-

JAITSREE, FIFTH MEHL, THIRD HOUSE, DU-PADAS:
ONE UNIVERSAL CREATOR GOD. BY THE GRACE OF THE TRUE GURU:
Give me a message from my Beloved tell me, tell me! I am wonder-struck, hearing the many reports of Him; tell them tome, O my happy sister soul-brides. || 1 || Pause ||
Some say that He is beyond the world totally beyond it, while otherssay that He is totally within it. His color cannot be seen, and His pattern cannot be discerned. O happy soul-brides, tell me thetruth! || 1 ||
He is pervading everywhere, and He dwells in each and every heart; He is not stained He is unstained. SaysNanak, listen, O people: He dwells upon the tongues of the Saints. || 2 || 1 || 2 ||

Tuesday, 13th Assaar (Samvat 544 Nanakshahi) (Page: 700) 

ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਿਹ।।


Post Comment

ਮੁਹਾਵਰੇ ਵਾਕੰਸ਼ (ੲ) ਅਤੇ (ਸ) ਤੋਂ ਸ਼ੁਰੂ ਹੋਣ ਵਾਲੇ (ਸਾਨੂੰ ਮਾਣ ਪੰਜਾਬੀ ਹੋਣ ਦਾ)

ਜਿਸ ਤਰਾ (ਓ) ਅਤੇ (ਅ) ਤੋਂ ਸ਼ੁਰੂ ਹੋਣ ਵਾਲੇ ਮੁਹਾਵਰੇਦਾਰ ਵਾਕੰਸ਼ ਅੱਗੇ ਤੁਹਾਡੀ ਨੰਜਰੀ ਪੇਸ਼ ਕੀਤੇ ਸਨ। ਉਸ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ (ੲ) ਤੇ (ਸ) ਤੋਂ ਸ਼ੁਰੂ ਹੋਣ ਵਾਲੇ ਮੁਹਾਵਰੇਦਾਰ ਵਾਕੰਸ਼ ਪਾ ਰਹੇ ਹਾਂ ਉਮੀਦ ਹੈ ਦੋਸਤੋ ਕੇ ਤੁਹਾਨੂੰ ਪਸੰਦ ਆਉਣਗੇ।
(ੲ)

ਇੱਕਡ਼-ਦੁੱਕਡ਼ – ਇੱਕ-ਇੱਕ, ਦੋ-ਦੋ ਕਰ ਕੇ।
ਇੱਕ-ਮਿੱਕ, ਇੱਕ ਮੁੱਠ – ਪੂਰਨ ਏਕਤਾ ਤੇ ਪ੍ਰੇਮ ਵਾਲੇ।
ਇੱਕੋ ਢਿੱਡ ਦੇ – ਇੱਕੋ ਮਾਂ ਦੀ ਔਲਾਦ।
ਇੱਟ-ਕੁੱਤੇ (ਇੱਟ-ਘਡ਼ੇ) ਦਾ ਵੈਰ – ਸੁਭਾਵਕ ਤੇ ਡੂੰਘਾ ਵੈਰ।
ਇੱਟ ਖਡ਼ਿੱਕਾ – ਲਡ਼ਾਈ, ਝਗਡ਼ਾ, ਫਸਾਦ।
ਈਦ ਦਾ ਚੰਦ – ਜਿਸ ਦੀ ਬਹੁਤ ਚਾਹ ਨਾਲ ਉਡੀਕ ਕੀਤੀ ਜਾਵੇ ਤੇ ਜੋ ਕਦੀ ਕਦਾਈਂ ਚਿਰਾਂ ਪਿਛੋਂ ਮਿਲੇ।
 (ਸ)
ਸਹਿਜ ਸੁੱਭਾ (ਸੁਭਾਅ)  ਸੌਖੇ ਹੀ, ਸੁਭਾਵਿਕ ਹੀ।
ਸੱਗਾ ਰਿੱਤਾ – ਨੇਡ਼ੇ ਦਾ ਤੇ ਆਦਰ ਭਾੱ ਦਾ ਹੱਕਦਾਰ ਸਨਬੰਧੀ
ਸੱਤਰ੍ਹਿਆ ਬਹੱਤਰ੍ਹਿਆ – ਬਹੁਤ ਬੁੱਢਾ, ਬੁਢੇਪੇ ਕਰਕੇ ਜਿਸ ਦੀ ਅਕਲ ਟਿਕਾਣੇ ਨਾ ਰਹੀ ਹੋਵੇ।
ਸੱਥਰ ਦਾ ਚੋਰ – ਆਪਣੇ ਹੀ ਸਾਥੀਆਂ ਦੀ ਚੋਰੀ ਕਰਨ ਵਾਲਾ।
ਸ਼ਰਮੋਂ ਕੁਸ਼ਰਮੀ – ਆਪਣੀ ਮਰਜ਼ੀ ਤੋਂ ਬਿਨਾਂ, ਲੱਜਿਆ ਦੇ ਵੱਸ ਹੋ ਕੇ।
ਸਾਨ੍ਹਾਂ (ਸੰਢਿਆਂ) ਦਾ ਭੇਡ਼ – ਵੱਡਿਆਂ (ਡਾਢਿਆਂ) ਬੰਦਿਆਂ ਦੀ ਲਡ਼ਾਈ।
ਸਿਆਪੇ ਦੀ ਨੈਣ – ਕਲ੍ਹਾ ਦਾ ਮੂਲ, ਦੋਹਂ ਧਿਰਾਂ ਵਿਚ ਵਰ ਪਾਉਣ ਵਾਲਾ।
ਸਿਰ ਸਡ਼ਿਆ – ਜੋ ਇਕ ਕੰਮ ਨੂੰ ਕਰੀ ਹੀ ਜਾਵੇ ਤੇ ਅੱਕੇ, ਥੱਕੇ ਨਾ।
ਸਿਰ ਕੱਢ – ਪ੍ਰਸਿੱਧ।
ਸਿਰ ਨਾ ਪੈਰ – ਜਿਸ ਗੱਲ ਦਾ ਕੁਝ ਥਹੁ ਪਤਾ ਨਾ ਲੱਗੇ।
ਸਿਰ ਪਰਨੇ – ਸਿਰ ਦੇ ਭਾਰ।
ਸਿਰ ਮੱਥੇ ਤੇ – ਬਡ਼ੀ ਖੁਸ਼ੀ ਨਾਲ।
ਸੁੱਖੀਂ ਲੱਧਾ – ਛਿੰਦਾ – ਸੁੱਖ – ਸੁੱਖ ਕੇ ਲੱਭਾ ਹੋਇਆ।





Post Comment

Sunday, June 24, 2012

Today's Hukamnama From Sri Harmandir Sahib Ji (25 June 2012)


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ।

ਅੱਜ ਦਾ ਮੁੱਖਵਾਕ 25.6.2012, ਸੋਮਵਾਰ  , ੧੨ ਹਾੜ(ਸੰਮਤ ੫੪੪ ਨਾਨਕਸ਼ਾਹੀ)


ਜੈਤਸਰੀ ਮਹਲਾ ੫ ॥
ਆਏ ਅਨਿਕ ਜਨਮ ਭ੍ਰਮਿ ਸਰਣੀ ॥ ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥ ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥ ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥ ਸੁਖ ਸੰਪਤਿ ਮਾਇਆ ਰਸ ਮੀਠੇ ਇਹ ਨਹੀ ਮਨ ਮਹਿ ਧਰਣੀ ॥ ਹਰਿ ਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ ਹਰਿ ਨਾਮ ਰੰਗ ਆਭਰਣੀ ॥੨॥੮॥੧੨॥


ਸੋਮਵਾਰ, 12 ਹਾੜ (ਸੰਮਤ 544 ਨਾਨਕਸ਼ਾਹੀ) (ਅੰਗ: ੭੦੨)


ਪੰਜਾਬੀ ਵਿਆਖਿਆ :
ਜੈਤਸਰੀ ਮਹਲਾ ੫॥
ਹੇ ਪ੍ਰਭੂ! ਅਸੀ ਜੀਵ ਕਈ ਜਨਮਾਂ ਵਿਚ ਭੌਂ ਕੇ ਹੁਣ ਤੇਰੀ ਸਰਨ ਆਏ ਹਾਂ । ਸਾਡੇ ਸਰੀਰ ਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਤੋਂ ਬਚਾ ਲੈ, ਆਪਣੇ ਚਰਨਾਂ ਵਿਚ ਜੋੜੀ ਰੱਖ ।੧।ਰਹਾਉ। ਹੇ ਪ੍ਰਭੂ! ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ, ਮੇਰੀ ਸੁਰਤਿ ਤੇਰੇ ਚਰਨਾਂ ਵਿਚ ਜੁੜੀ ਨਹੀਂ ਰਹਿੰਦੀ, ਮੈਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾ, ਮੇਰਾ ਕਰਤੱਬ ਭੀ ਸੁੱਚਾ ਨਹੀਂ ਹੈ । ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਦੇ ਲੜ ਲਾ ਦੇ, ਤਾ ਕਿ ਇਹ ਔਖੀ (ਸੰਸਾਰ-) ਨਦੀ ਤਰੀ ਜਾ ਸਕੇ ।੧। ਹੇ ਨਾਨਕ! ਦੁਨੀਆ ਦੇ ਸੁਖ, ਧਨ, ਮਾਇਆ ਦੇ ਮਿੱਠੇ ਸੁਆਦ-ਪਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ (ਆਪਣੇ) ਮਨ ਵਿਚ ਨਹੀਂ ਵਸਾਂਦੇ । ਪਰਮਾਤਮਾ ਦੇ ਦਰਸਨ ਨਾਲ ਉਹ ਸੰਤੋਖ ਹਾਸਲ ਕਰਦੇ ਹਨ, ਪਰਮਾਤਮਾ ਦੇ ਨਾਮ ਦਾ ਪਿਆਰ ਹੀ ਉਹਨਾਂ (ਦੇ ਜੀਵਨ) ਦਾ ਗਹਣਾ ਹੈ ।੨॥੮॥੧੨॥

English Translation :

JAITSREE, FIFTH MEHL:
After wandering through so many incarnations, I have come to Your Sanctuary. Save me — lift my body up out of the deep, dark pit of the world, and attach me to Your feet. || 1 || Pause || I do not know anything about spiritual wisdom, meditation or karma, and my way of life is not clean and pure. Please attach me to the hem of the robe of the Saadh Sangat, the Company of the Holy; help me to cross over the terrible river. || 1 || Comforts, riches and the sweet pleasures of Maya — do not implant these within your mind. Slave Nanak is satisfied and satiated by the Blessed Vision of the Lord’s Darshan; his only ornamentation is the love of the Lord’s Name. || 2 || 8 || 12 ||


Monday, 12th Assaar (Samvat 544 Nanakshahi) (Page: 702)


ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਿਹ।।


Post Comment