ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, September 30, 2012

Today's Hukamnama From Sri Harmandir Sahib Ji (01-Oct-2012)


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਅੱਜ ਦਾ ਮੁੱਖਵਾਕ 1.10.2012, ਸੌਮਵਾਰ , ੧੬ ਅੱਸੂ (ਸੰਮਤ ੫੪੪ ਨਾਨਕਸ਼ਾਹੀ)

ਸਲੋਕ ॥
ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ ॥ ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ ਨ ਬਿਨਾਸਨੰ ॥੧॥
ਮੁਖੁ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ ॥ ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰਹਿ ਜਿਸ ਦੈ ਨਾਇ ॥੨॥ 
ਪਉੜੀ ॥ ਰਕਤੁ ਬਿੰਦੁ ਕਰਿ ਨਿੰਮਿਆ ਅਗਨਿ ਉਦਰ ਮਝਾਰਿ ॥ ਉਰਧ ਮੁਖੁ ਕੁਚੀਲ ਬਿਕਲੁ ਨਰਕਿ ਘੋਰਿ ਗੁਬਾਰਿ ॥ ਹਰਿ ਸਿਮਰਤ ਤੂ ਨਾ ਜਲਹਿ ਮਨਿ ਤਨਿ ਉਰ ਧਾਰਿ ॥ ਬਿਖਮ ਥਾਨਹੁ ਜਿਨਿ ਰਖਿਆ ਤਿਸੁ ਤਿਲੁ ਨ ਵਿਸਾਰਿ ॥ ਪ੍ਰਭ ਬਿਸਰਤ ਸੁਖੁ ਕਦੇ ਨਾਹਿ ਜਾਸਹਿ ਜਨਮੁ ਹਾਰਿ ॥੨॥
(ਅੰਗ ੭੦੬)

ਪੰਜਾਬੀ ਵਿਚ ਵਿਆਖਿਆ :-

ਜੋ ਪਰਮਾਤਮਾ ਜੀਵਾਂ ਦੀ ਬਣਤਰ ਬਣਾਉਂਦਾ ਹੈ ਤੇ ਉਹਨਾਂ ਨੂੰ ਮਾਂ ਦੇ ਪੇਟ ਵਿਚ ਥਾਂ ਦੇਂਦਾ ਹੈ, ਹੇ ਨਾਨਕ! ਜੀਵ ਉਸ ਨੂੰ ਹਰੇਕ ਸਾਹ ਦੇ ਨਾਲ ਨਾਲ ਯਾਦ ਕਰਦੇ ਰਹਿੰਦੇ ਹਨ ਤੇ (ਮਾਂ ਦੇ ਪੇਟ ਦੀ) ਵੱਡੀ (ਭਿਆਨਕ) ਅੱਗ ਉਹਨਾਂ ਦਾ ਨਾਸ ਨਹੀਂ ਕਰ ਸਕਦੀ।੧।
ਹੇ ਨਾਨਕ! (ਆਖ-ਹੇ ਭਾਈ!) ਜਦੋਂ ਤੇਰਾ ਮੂੰਹ ਹੇਠਾਂ ਨੂੰ ਸੀ, ਪੈਰ ਉਤਾਂਹ ਨੂੰ ਸਨ, ਬੜੇ ਔਖੇ ਥਾਂ ਤੂੰ ਵੱਸਦਾ ਸੈਂ ਤਦੋਂ ਜਿਸ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਤੂੰ ਬਚਿਆ ਰਿਹਾ, ਹੁਣ ਉਸ ਮਾਲਕ ਨੂੰ ਤੂੰ ਕਿਉਂ ਭੁਲਾ ਦਿੱਤਾ?।੨।
(ਹੇ ਜੀਵ!) (ਮਾਂ ਦੀ) ਰੱਤ ਤੇ (ਪਿਉ ਦੇ) ਵੀਰਜ ਤੋਂ (ਮਾਂ ਦੇ) ਪੇਟ ਦੀ ਅੱਗ ਵਿਚ ਤੂੰ ਉੱਗਿਆ। ਤੇਰਾ ਮੂੰਹ ਹੇਠਾਂ ਨੂੰ ਸੀ, ਗੰਦਾ ਤੇ ਡਰਾਉਣਾ ਸੈਂ, (ਮਾਨੋ) ਇਕ ਹਨੇਰੇ ਘੋਰ ਨਰਕ ਵਿਚ ਪਿਆ ਹੋਇਆ ਸੈਂ। ਜਿਸ ਪ੍ਰਭੂ ਨੂੰ ਸਿਮਰ ਕੇ ਤੂੰ ਨਹੀਂ ਸੈਂ ਸੜਦਾ-ਉਸ ਨੂੰ (ਹੁਣ ਭੀ) ਮਨੋਂ ਤਨੋਂ ਹਿਰਦੇ ਵਿਚ ਯਾਦ ਕਰ। ਜਿਸ ਪ੍ਰਭੂ ਨੇ ਤੈਨੂੰ ਔਖੇ ਥਾਂ ਤੋਂ ਬਚਾਇਆ, ਉਸ ਨੂੰ ਰਤਾ ਭੀ ਨਾਹ ਭੁਲਾ। ਪ੍ਰਭੂ ਨੂੰ ਭੁਲਾਇਆਂ ਕਦੇ ਸੁਖ ਨਹੀਂ ਹੁੰਦਾ, (ਜੇ ਭੁਲਾਇਂਗਾ ਤਾਂ) ਮਨੁੱਖਾ ਜਨਮ (ਦੀ ਬਾਜ਼ੀ) ਹਾਰ ਕੇ ਜਾਵੇਂਗਾ।੨।

ENGLISH TRANSLATION :-

SHALOK:
Creating the soul, the Lord places this creation in the womb of themother. With each and every breath, it meditates in remembrance on the Lord, O Nanak; it is not consumed by the great fire.|| 1 ||
With its head down, and feet up, it dwells in that slimy place. O Nanak, how could we forget the Master? Through HisName, we are saved. || 2 ||
PAUREE: From egg and sperm, you were conceived, and placed in the fire of the womb. Headdownwards, you abided restlessly in that dark, dismal, terrible hell. Remembering the Lord in meditation, you were not burnt;enshrine Him in your heart, mind and body. In that treacherous place, He protected and preserved you; do not forget Him,even for an instant. Forgetting God, you shall never find peace; you shall forfeit your life, and depart. || 2 ||

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 


ਪੋਸਟ ਕਰਤਾ:- ਗੁਰਸ਼ਾਮ ਸਿੰਘ



Post Comment

ਉਦਾਸੀ ਸ੍ਰੀ ਚੰਦ ਨੂੰ ਗੁਰਮਤਿ ਪ੍ਰਚਾਰਕ ਵਜੋਂ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ: ਇਕ ਪੜਚੋਲ

ਪਿੱਛਲੇ ਦਿਨਾਂ ਵਿਚ ਕੌਮੀ ਹਲਕਿਆਂ ਵਿਚ ਇਕ ਦਮ ਹੀ ਕੁਝ ਐਸੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਹੜੀਆਂ ਗੰਭੀਰ ਪੜਚੋਲ ਮੰਗਦੀਆਂ ਹਨ। ਇਨ੍ਹਾਂ ਘਟਨਾਵਾਂ ਦਾ ਸਾਂਝਾ ਧੂਰਾ ਕੌਮ ਦੀ ਮੁੱਖ ਧਾਰਾ ਤੋਂ ਵਿਛੜ ਕੇ ਗੁਰਮਤਿ ਵਿਰੋਧੀ ਫਿਰਕਿਆਂ ਦਾ ਰੂਪ ਧਾਰ ਚੁਕੀਆਂ ਕੁਝ ਸੰਪਰਦਾਵਾਂ ਦੇ ਵਾਪਸੀ ਦੇ ਸੰਕੇਤ ਹਨ। ਮਿਸਾਲ ਲਈ ਵਡਭਾਗ ਸਿੰਘ ਦੇ ਪੈਰੋਕਾਰਾਂ ਦੇ ਮੌਜੂਦਾ ਮੁੱਖੀ, ਨੀਲਧਾਰੀ ਸੰਪਰਦਾ ਦੇ ਮੁੱਖੀ ਵਲੋਂ ਪ੍ਰਚਲਿਤ ਅਕਾਲ ਤਖਤੀ ਵਿਵਸਥਾ ਰਾਹੀਂ ਨੇੜੇ ਆਉਣ ਦੇ ਯਤਨ। ਕੁਝ ਦਿਨ ਪਹਿਲਾਂ ਰਾਧਾਸੁਆਮੀ ਡੇਰੇ ਦੇ ਮੁੱਖੀ ਗੁਰਿੰਦਰ ਸਿੰਘ ਵਲੋਂ ‘ਦਰਬਾਰ ਸਾਹਿਬ’ ਮੱਥਾ ਟੇਕਣਾ ਅਤੇ ਉਸ ਉਪਰੰਤ ਅਕਾਲ ਤਖਤ ਦੇ ਨਾਮ ਹੇਠ ਗਿਆਨੀ ਗੁਰਬਚਨ ਸਿੰਘ ਦੇ ਆਏ ਬਿਆਨ। ਇਸੇ ਸੰਬੰਧ ਵਿਚ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਅਨੰਦਪੁਰ ਕਾਲਜ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ (ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਵੀ) ਦਾ ਉਦਾਸੀ ਸ੍ਰੀ ਚੰਦ (ਬਾਬਾ ਨਾਨਕ ਜੀ ਦੇ ਬਿੰਦੀ ਪੁਤਰ) ਬਾਰੇ ਆਇਆ ਬਿਆਨ ਵੀ ਧਿਆਨ ਮੰਗਦਾ ਹੈ। ਸਾਡੀ ਅੱਜ ਦੀ ਪੜਚੋਲ ਇਸੇ ਬਿਆਨ ਦੇ ਆਧਾਰ ਤੇ ਕਰਨ ਦਾ ਯਤਨ ਹੈ। ਪ੍ਰਿੰਸੀਪਲ ਸੁਰਿੰਦਰ ਸਿੰਘ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸੰਸਥਾਪਕਾਂ ਵਿਚੋਂ ਇਕ ਹਨ। ਉਹ ਇਸ ਸੰਸਥਾ ਦੇ ਅਨੰਦਪੁਰ ਵਿਚ ਚਲ ਰਹੇ ਰੈਗੁਲਰ ਕਾਲਿਜ ਦੇ ਪੁਰਾਣੇ ਸਮੇਂ ਤੋਂ ਹੀ ਪ੍ਰਿੰਸੀਪਲ ਹਨ ਅਤੇ ਸੁਚੇਤ ਪੰਥਕ ਹਲਕਿਆਂ ਵਿਚ ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ। ਪਿਛਲੇ ਸਮੇਂ ਹੋਈਆਂ ਸ਼੍ਰੋਮਣੀ ਕਮੇਟੀ ਚੌਣਾਂ ਵਿਚ ਉਹ ‘ਅਕਾਲੀ ਦਲ ਬਾਦਲ’ ਵਲੋਂ ਚੌਣ ਲੜ ਕੇ ਆਨੰਦਪੁਰ ਤੋਂ ਕਮੇਟੀ ਮੈਂਬਰ ਬਣੇ ਹਨ। ਹਰ ਸੁਚੇਤ ਸਿੱਖ ਇਸ ਗੱਲ ਤੋਂ ਵਾਕਿਫ ਹੈ ਕਿ ਅਕਾਲੀ ਦਲ ਬਾਦਲ ਇਕ ਪੰਥ ਅਤੇ ਪੰਜਾਬ ਵਿਰੋਧੀ ਦਲ ਦਾ ਰੂਪ ਧਾਰਨ ਕਰ ਚੁਕਿਆ ਹੈ। ਇਹ ਵੀ ਸੁਚੇਤ ਪੰਥ ਦਾ ਮੰਨਣਾ ਹੈ ਕਿ ਇਸ ਦਲ ਦੇ ਤਾਰ ਪਿਛੋਂ ਪੰਥ ਵਿਰੋਧੀ ਤਾਕਤਾਂ ਨਾਲ ਜੁੜੇ ਹਨ। ਵਿਚਾਰਧਾਰਕ ਪੱਖੋ ਵੀ ਇਸ ਦੀ ਨੇੜਤਾ ਬ੍ਰਾਹਮਣੀ ਸੋਚ ਹੇਠ ਵਿਚਰਦੀਆਂ ਸੰਪਰਦਾਈ ਧਿਰਾਂ ਨਾਲ ਹੈ। ਇਨ੍ਹਾਂ ਧਿਰਾਂ ਨੂੰ ਖੁਸ਼ ਕਰਨ ਖਾਤਿਰ ਹੀ ਬਾਦਲ ਦਲ ਦੇ ਕਬਜ਼ੇ ਹੇਠਲੇ ਕੌਮੀ ਕੇਂਦਰੀ ਵਿਵਸਥਾ ਨੇ ‘ਨਾਨਕਸ਼ਾਹੀ ਕੈਲੰਡਰ’ ਦਾ ਕਤਲ ਕਰ ਦਿਤਾ ਅਤੇ ਇਸ ਨੂੰ ਮਿਲਗੋਭਾ ਕੈਲੰਡਰ ਬਣਾ ਦਿਤਾ। ਇਸੇ ਸਿਲਸਿਲੇ ਵਿਚ ‘ਧੁੰਮਾ ਛਾਪ ਕੈਲੰਡਰ’ ਤੋਂ ਬਾਅਦ ‘ਧੂੰਮਾ ਛਾਪ ਯਾਦਗਾਰ’ ਤੇ ਵੀ ਕੰਮ ਚਲ ਰਿਹਾ ਹੈ। ਇਹ ਸੰਪਰਦਾਈ ਧਿਰਾਂ ਸਿੰਘ ਸਭਾ ਲਹਿਰ ਦੇ ਸਮੇਂ ਤੋਂ ਹੀ ਜਾਗਰੂਕਤਾ ਵਿਰੋਧੀ ਰਹੀਆਂ ਹਨ। ਮਿਸ਼ਨਰੀ ਕਾਲਜ ਹਮੇਸ਼ਾਂ ਤੋਂ ਹੀ ਇਨ੍ਹਾਂ ਦੀ ਅੱਖ ਵਿਚ ਖਟਕਦੇ ਰਹੇ ਹਨ। ਜਿਸ ਸਮੇਂ ਇਕ ਮਿਸ਼ਨਰੀ (ਸੁਰਿੰਦਰ ਸਿੰਘ ਜੀ) ਨੂੰ ਬਾਦਲ ਦਲ ਵਲੋਂ ਟਿਕਟ ਮਿਲਿਆ ਤਾਂ ਇਹ ਖਟਕਾ ਲਗ ਗਿਆ ਸੀ ਕਿ ਇਹ ਸ਼ਾਇਦ ਕੋਈ ‘ਡੀਲ’ ਹੀ ਹੈ। ਬਾਦਲ ਦਲ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਕਿ ਉਹ ਬਿਨਾਂ ਕਿਸੇ ਸਵਾਰਥ ਦੇ ਮਿਸ਼ਨਰੀ ਸੱਜਣ ਨੂੰ ਟਿਕਟ ਦੇਵੇ। ਦੂਜੀ ਤਰਫ, ਕਿਸੇ ਸੁਚੇਤ, ਨਿਸੁਆਰਥ ਅਤੇ ਇਮਾਨਦਾਰ ਬੰਦੇ ਦਾ ਬਾਦਲ ਦਲ ਦਾ ਮੈਂਬਰ ਬੰਨਣਾ ਵੀ ਠੀਕ ਨਹੀਂ ਲਗਦਾ, ਕਿਉਂਕਿ ਉਸ ਮਾਹੌਲ ਵਿਚ ਤਾਂ ਉਸ ਦਾ ਦਮ ਘੁੱਟ ਜਾਵੇਗਾ। ਉਸ ਸਮੇਂ ਵੀ ਅਸੀਂ ਇਸ ਦੀ ਪੜਚੋਲ ਦਾ ਮਨ ਬਣਾਇਆ ਸੀ, ਪਰ ਬਹੁੱਤੀਆਂ ਸੁਚੇਤ ਧਿਰਾਂ ਵਲੋਂ ਕੀਤੇ ਜਾ ਰਹੇ ਸਮਰਥਨ ਕਾਰਨ ਅਸੀਂ ਸਮਝਿਆ ਕਿ ਸ਼ਾਇਦ ਇਹ ਪੜਚੋਲ ਜਲਦੀ ਵਾਲਾ ਕੰਮ ਹੋਵੇਗੀ। ਸੋ ਉਸ ਸਮੇਂ ਸਾਨੂੰ ਚੁੱਪ ਰਹਿਣਾ ਹੀ ਠੀਕ ਲੱਗਾ। ਇਸ ਸਮੇਂ ਦੌਰਾਣ ਅਕਾਲ ਤਖਤ ਤੇ ਕਾਬਿਜ਼ ਪੁਜਾਰੀ ਲਾਣੇ ਨੇ, ਹਾਕਮ ਦੀ ਚਾਪਲੂਸੀ ਦਾ ਆਪਣਾ ਪ੍ਰਚਲਿਤ ਰੂਪ ਵਿਖਾਉਂਦੇ ਹੋਏ, ਪ੍ਰਕਾਸ਼ ਸਿੰਘ ਬਾਦਲ ਨੂੰ ‘ਪੰਥ ਰਤਨ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਹਰ ਸੁਚੇਤ ਸਿੱਖ ਅਤੇ ਧਿਰ ਨੇ ਇਸ ਕੁ-ਕਰਮ ਦੀ ਆਲੋਚਣਾ ਕੀਤੀ। ਪਰ ‘ਬੇਬਾਕ ਮਿਸ਼ਨਰੀ’ ਮੰਨੇ ਜਾਂਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਦਾ ਐਸਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਸ਼ਾਇਦ ਮਿਸ਼ਨਰੀ ਕਾਲਜ ਲੁਧਿਆਣਾ ਦੀ ਮਾਸਿਕ ਪੱਤ੍ਰਕਾ ‘ਸਿੱਖ ਫੁਲਵਾੜੀ’ ਵਿਚ ਇਸਦੀ ਕੋਈ ਆਲੋਚਣਾ ਛਪੀ। ਸ਼ਾਇਦ ਡੀਲ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿਤਾ। ‘ਧੁੰਮਾ ਛਾਪ ਸ਼ਹੀਦੀ ਯਾਦਗਾਰ’ ਦਾ ਵਿਰੋਧ ਵੀ ਇਨ੍ਹਾਂ ਵਲੋਂ ਨਹੀਂ ਕੀਤਾ ਗਿਆ, ਜਦਕਿ ਹਰੇਕ ਸੁਚੇਤ ਸਿੱਖ ਦਾ ਇਹ ਮੱਤ ਸੀ ਕਿ ਇਹ ਸੇਵਾ ਹਰਨਾਮ ਸਿੰਘ ਧੁੰਮਾ ਨੂੰ ਨਹੀਂ ਦੇਣੀ ਚਾਹੀਦੀ। ਕੁਝ ਦਿਨਾਂ ਪਹਿਲਾਂ ਸੁਰਿੰਦਰ ਸਿੰਘ ਜੀ ਦਾ ਇਕ ਬਿਆਨ ਅਖਬਾਰਾਂ ਵਿਚ ਆਇਆ ਜਿਸ ਵਿਚ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ ਕਿ ਉਦਾਸੀ ਸ੍ਰੀ ਚੰਦ ਦੀ ਇਕ ਸਿੱਖ ਵਾਲੀ ਤਸਵੀਰ ਬਣਾ ਕੇ ਪ੍ਰਚਾਰੀ ਜਾਵੇ। ਉਨ੍ਹਾਂ ਦਾ ਮੱਤ ਹੈ ਕਿ ਸ੍ਰੀ ਚੰਦ ਜੀ ਗੁਰਮਤਿ ਦੇ ਇਕ ਮਹਾਨ ਪ੍ਰਚਾਰਕ ਹੋਏ ਹਨ। ਆਉ ਇਸ ਦਾਅਵੇ ਦੀ ਤੱਥਾਂ ਦੇ ਆਧਾਰ ਤੇ ਪੜਚੋਲ ਕਰ ਲੈਂਦੇ ਹਾਂ। ਸ੍ਰੀ ਚੰਦ ਜੀ ਬਾਬਾ ਨਾਨਕ ਜੀ ਦੇ ਵੱਡੇ ਪੁੱਤਰ ਸਨ। ਸਿੱਖ ਇਤਿਹਾਸ ਵਿਚ ਇਹ ਦਰਜ ਹੈ ਕਿ ਉਨ੍ਹਾਂ ਨੇ ਨਾਨਕ ਪਾਤਸ਼ਾਹ ਵਲੋਂ ਪ੍ਰਕਟ ਕੀਤੇ ਨਾਨਕ ਫਲਸਫੇ ਨੂੰ ਅਪਨਾਉਣ ਦੀ ਥਾਂ ਇਸ ਦੀ ਮੂਲੋਂ ਵਿਰੋਧੀ ਬ੍ਰਾਹਮਣੀ ਵਿਚਾਰਧਾਰਾ ਅਪਣਾ ਲਈ ਅਤੇ ਉਦਾਸੀ ਮੱਤ ਦੇ ਧਾਰਨੀ ਬਣ ਗਏ। ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਸ਼ਾਇਦ ਗੁਰਬਾਣੀ ਵਿਚ ਵੀ ਇਸ ਤੱਥ ਦੇ ਗਵਾਹੀ ਭਰਦੇ ਹਵਾਲੇ ਮਿਲਦੇ ਹਨ। ਇਸ ਤੱਥ ਬਾਰੇ ਲਗਭਗ ਸਾਰੇ ਇਤਿਹਾਸਕ ਸ੍ਰੋਤ ਵੀ ਸਹਿਮਤ ਹਨ। ਸ੍ਰੀ ਚੰਦ ਦੇ ਮੰਨਣ ਵਾਲੇ ‘ਉਦਾਸੀ ਮੱਤ’ ਦੇ ਧਾਰਨੀ ਬਣਦੇ ਰਹੇ, ਜਿਨ੍ਹਾਂ ਦੀ ਮਨੋ-ਬਿਰਤੀ ਅਤੇ ਵਿਹਾਰ, ਗੁਰਮਤਿ ਤੋ ਉਲਟ, ਗ੍ਰਿਹਸਤ ਦੇ ਤਿਆਗੀਆਂ ਵਾਲਾ ਸੀ। ਇਸ ਹਕੀਕਤ ਤੋਂ ਹਰ ਸੁਚੇਤ ਸਿੱਖ ਵਾਕਿਫ ਹੈ ਕਿ ਬਹੁਤੇ ਮੰਨੇ ਜਾਂਦੇ ਸਿੱਖ ਸਾਹਿਤ ਦੀ ਰਚਨਾ ਬ੍ਰਾਹਮਣੀ ਸੋਚ ਦੇ ਪ੍ਰਭਾਵ ਵਾਲੇ ਮਿਲਗੋਭਾ ਲੇਖਕਾਂ ਵਲੋਂ ਕੀਤੀ ਗਈ। ਇਹ ਵੀ ਅਤਿ-ਕਥਨੀ ਨਹੀਂ ਕਿ ਐਸੀਆਂ ਬਹੁਤੀਆਂ ਲਿਖਤਾਂ, ਗੁਰਮਤਿ ਇਨਕਲਾਬ ਦਾ ਮੁੰਹ-ਮੁਹਾਂਦਰਾ ਵਿਗਾੜਣ ਦੇ ਮਕਸਦ ਨਾਲ, ਇਕ ਸਾਜਸ਼ ਹੇਠ ਲਿਖੀਆਂ ਗਈਆਂ। ਐਸੀਆਂ ਲਿਖਤਾਂ ਵਿਚ ਹੀ ਇਕ ਸਾਖੀ ਇਹ ਵੀ ਹੈ ਕਿ ਛੇਵੇਂ ਪਾਤਸ਼ਾਹ ਜੀ ਵੇਲੇ ਸ੍ਰੀ ਚੰਦ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਅਤੇ ਉਸਨੇ ਮਾਫੀ ਮੰਗ ਲਈ ਸੀ। ਇਸ ਉਪਰੰਤ ਉਹ ਸਿੱਖੀ ਦਾ ਮਹਾਨ ਪ੍ਰਚਾਰਕ ਬਣ ਗਿਆ ਅਤੇ ਉਸ ਨੇ ਬਹੁਤ ਪ੍ਰਚਾਰ ਕੀਤਾ। ਇਸੇ ਸਾਖੀ ਅਨੁਸਾਰ ਛੇਵੇਂ ਪਾਤਸ਼ਾਹ ਜੀ ਤੋਂ ਸ੍ਰੀ ਚੰਦ ਨੇ ਇਕ ਪੁੱਤਰ ਆਪਣੇ ਮੱਤ ਦੇ ਪ੍ਰਚਾਰ ਲਈ ਮੰਗਿਆ ਅਤੇ ਉਨ੍ਹਾਂ ਨੇ ਆਪਣਾ ਇਕ ਪੁਤਰ ‘ਗੁਰਦਿੱਤਾ’ (ਜੀ) ਉਨ੍ਹਾਂ ਨੂੰ ਚੇਲੇ ਵਜੋਂ ਸੌਂਪ ਦਿਤਾ, ਜੋ ਸ੍ਰੀ ਚੰਦ ਤੋਂ ਬਾਅਦ ਉਦਾਸੀ ਮੱਤ ਦਾ ਮੁੱਖੀ ਬਣਿਆ। ਇਸੇ ਸਾਖੀ ਨੂੰ ਆਧਾਰ ਬਣਾ ਕੇੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੇ ਇਹ ਬਿਆਨ ਦਿਤਾ ਲਗਦਾ ਹੈ। ਆਉ ਹੁਣ ਇਸ ਪ੍ਰਚਲਿਤ ਸਾਖੀ ਦੀ ਪ੍ਰਮਾਣਿਕਤਾ ਦੀ ਤੱਥ ਮਈ ਅਤੇ ਦਲੀਲ ਯੁਕਤ ਪੜਚੋਲ ਕਰ ਲੈਂਦੇ ਹਨ। ਪੜਚੋਲ ਸਮੇਂ ਇਹ ਹਕੀਕਤ ਚੇਤੇ ਵਿਚ ਰਹੇ ਕਿ ‘ਗੁਰਮਤਿ ਇਨਕਲਾਬ’ ਨੂੰ ਗੰਧਲਾ/ਮਿਲਗੋਭਾ ਕਰਕੇ ਸਹੀ ਰਾਹ ਤੋਂ ਭਟਕਾਉਣ ਲਈ ਰਚਿਆ ਸਾਹਿਤ ਕਾਫੀ ਮਾਤਰਾ ਵਿਚ ਸਿੱਖ ਸਮਾਜ ਵਿਚ ਪ੍ਰਚਲਿਤ ਕਰ ਦਿਤਾ ਗਿਆ। ਇਸ ਸਾਖੀ ਦੇ ਇਕ ਮੁੱਖ ਅੰਸ਼ ਅਨੁਸਾਰ ਸ੍ਰੀ ਚੰਦ ਜੀ ਦੇ ਮਾਫੀ ਮੰਗ ਲੈਣ ਉਪਰੰਤ ਛੇਵੇਂ ਪਾਤਸ਼ਾਹ ਨੇ ਆਪਣਾ ਇਕ ਬਿੰਦੀ ਪੁਤਰ ‘ਗਰਦਿੱਤਾ’ ਉਨ੍ਹਾਂ ਨੂੰ ਚੇਲੇ ਵਜੋਂ ਸੌਂਪ ਦਿਤਾ। ਪਰ ਇਹ ਗੱਲ ਉਸ ਸਮੇਂ ਗਲਤ ਸਾਬਿਤ ਹੋ ਜਾਂਦੀ ਹੈ, ਜਦੋਂ ਇਸ ਸੰਬੰਧੀ ਤਾਰੀਖਾਂ ਦੀ ਪੜਚੋਲ ਕਰਦੇ ਹਾਂ। ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਨੇ ਆਪਣੀ ਪੁਸਤਕ ਲੜੀ ‘ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ’ ਦੇ ਇਕ ਹਿੱਸੇ ਵਿਚ ਤਾਰੀਖਾਂ ਦਾ ਹਵਾਲਾ ਦੇ ਕੇ ਇਸ ਸਾਖੀ ਨੂੰ ਗਲਤ ਸਾਬਿਤ ਕਰ ਦਿਤਾ ਹੈ। ਉਨ੍ਹਾਂ ਦੀ ਪੜਚੋਲ ਅਨੁਸਾਰ ਗੁਰਦਿਤਾ ਜੀ ਦਾ ਜਨਮ ਸ੍ਰੀ ਚੰਦ ਦੀ ਮ੍ਰਿਤੂ ਤੋਂ ਲਗਭਗ 14 ਮਹੀਨਿਆਂ ਬਾਅਦ ਹੋਇਆ। ਜਦਕਿ ਪ੍ਰਚਲਿਤ ਕੀਤੇ ਅਨੁਸਾਰ ਇਸ ਘਟਨਾ ਤੋਂ ਬਾਅਦ ਵੀ (ਭਾਵ ਆਪਣੀ ਮ੍ਰਿਤੂ ਤੋਂ ਬਾਅਦ) ਵੀ ਸ੍ਰੀ ਚੰਦ ਜੀ ਨੇ ਸਿੱਖੀ ਦਾ ਦੁਰ-ਦੁਰਾਡੇ ਪ੍ਰਚਾਰ ਕੀਤਾ। ਸਪਸ਼ਟ ਹੈ ਸ੍ਰੀ ਚੰਦ ਦੇ ਹੁੰਦੇ ਗੁਰਦਿਤਾ ਜੀ ਇਸ ਸੰਸਾਰ ਵਿਚ ਆਏ ਹੀ ਨਹੀ ਸਨ ਅਤੇ ਇਹ ਸਾਖੀ ਰੂਪ ਘਟਨਾ ਇਕ ਕਲਪਨਾ ਹੈ, ਹਕੀਕਤ ਨਹੀਂ। ਇਸ ਸਾਖੀ ਨੂੰ ਬਣਾਉਣ ਦਾ ਮਕਸਦ ਉਪਰ ਸਪਸ਼ਟ ਕਰ ਚੁੱਕੇ ਹਾਂ। ਹੁਣ ਇਸ ਸਾਖੀ ਰਾਹੀਂ ਪੈਦਾ ਕੀਤੀ ਗਈ ਮਾਨਤਾ ਦੀ ਕੱਚਿਆਈ ਠੋਸ ਕੁਝ ਹੋਰ ਦਲੀਲਾਂ ਦੇ ਆਧਾਰ ਤੇ ਸਪਸ਼ਟ ਕਰਨ ਦਾ ਯਤਨ ਕਰਦੇ ਹਾਂ। 1. ਇਸ ਤੱਥ ਨਾਲ ਹਰ ਕੋਈ ਸਹਿਮਤ ਹੈ ਕਿ ਸ੍ਰੀ ਚੰਦ ਜੀ ਨੇ ਬਾਬਾ ਨਾਨਕ ਵਲੋਂ ਪੇਸ਼ ਕੀਤੇ ਗੁਰਮਤਿ ਫਲਸਫੇ ਨੂੰ ਸਹੀ ਨਾ ਜਾਣ ਕੇ ਉਦਾਸੀ ਮੱਤ ਅਪਣਾ ਲਿਆ/ਸ਼ੁਰੂ ਕੀਤਾ। ਇਸ ਉਦਾਸੀ ਮੱਤ ਦੇ ਅਸੂਲ ਗੁਰਮਤਿ ਦੇ ਮੂਲ ਸਿਧਾਂਤਾਂ ਤੋਂ ਉਲਟ ਕਰਮਕਾਂਡੀ ਸਨ। ਜੇ ਉਨ੍ਹਾਂ ਨੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਆਪਣੀ ਵਿਚਾਰਧਾਰਕ ਗਲਤੀ ਨੂੰ ਮੰਨ ਲਿਆ ਸੀ (ਸਾਖੀ ਅਨੁਸਾਰ)। ਤਾਂ ਕੀ ਉਹ ਉਸੇ ਵਕਤ ‘ਉਦਾਸੀ ਮੱਤ’ ਨੂੰ ਖਤਮ ਕਰਕੇ/ਛੱਡ ਕੇ ਗੁਰਮਤਿ ਦੀ ਮੁੱਖਧਾਰਾ ਵਿਚ ਸ਼ਾਮਿਲ ਹੋ ਗਏ ਸਨ? ਬਿਲਕੁਲ ਨਹੀਂ। ਬਲਕਿ ਉਲਟਾ ਉਨ੍ਹਾਂ ਨੇ ਤਾਂ ਛੇਵੇਂ ਪਾਤਸ਼ਾਹ ਤੋਂ ਇਕ ਪੁੱਤਰ ਦੀ ਮੰਗ ਆਪਣੇ ਉਦਾਸੀ ਮੱਤ ਦੇ ਪ੍ਰਚਾਰ ਲਈ ਕੀਤੀ (ਸਾਖੀ ਅਨੁਸਾਰ)। ਪ੍ਰਚਲਿਤ ਇਤਿਹਾਸ ਅਨੁਸਾਰ ਗੁਰਦਿਤਾ ਜੀ ਸ੍ਰੀ ਚੰਦ ਜੀ ਤੋਂ ਬਾਅਦ ਉਦਾਸੀ ਮੱਤ ਦੇ ਮੁੱਖੀ ਬਣੇ ਅਤੇ ਉਨ੍ਹਾਂ ਨੇ ਅੱਗੇ ਚਾਰ ਪ੍ਰਚਾਰ ਕੇਂਦਰ ਸਥਾਪਿਤ ਕੀਤੇ। ਇਹ ਸੰਭਵ ਹੈ ਕਿ ਸ੍ਰੀ ਚੰਦ, ਰਾਮਰਾਇ, ਪ੍ਰਿਥੀਚੰਦ ਆਦਿ ਵਾਂਗੂ ਗੁਰਦਿਤਾ ਜੀ ਵੀ ਗੁਰਮਤਿ ਇਨਕਲਾਬ ਤੋਂ ਅਸਹਿਮਤ ਹੋ ਕੇ ਉਦਾਸੀ ਮੱਤ ਦੇ ਧਾਰਨੀ ਹੋ ਗਏ ਹੋਣ, ਜਿਸ ਤੱਥ ਤੋਂ ਮਗਰਲੇ ਉਦਾਸੀ ਪ੍ਰਚਾਰਕਾਂ ਨੇ ਪੰਥ ਵਿਚ ਆਪਣੀ ਪਕੜ ਬਣਾਉਣ ਲਈ ਇਹ ਸਾਖੀ ਤਿਆਕ ਰਕ ਲਈ। 2. ਪ੍ਰਚਲਿਤ ਸਾਖੀ ਅਨੁਸਾਰ ਛੇਵੇਂ ਪਾਤਸ਼ਾਹ ਨੇ ਭਾਈ ਗੁਰਦਿਤਾ ਜੀ ਨੂੰ ਇਕ ਚੇਲੇ ਵਜੋਂ ਸ੍ਰੀ ਚੰਦ ਨੂੰ ਸੌਂਪ (ਸਮਰਪਿਤ ਕਰ) ਦਿਤਾ। ਭਾਵ ਉਨ੍ਹਾਂ ਨੂੰ ਉਦਾਸੀ ਮੱਤ ਦਾ ਪੈਰੋਕਾਰ ਬਣਾ ਦਿਤਾ। ਜੇ ਗਲਤੀ ਸ੍ਰੀ ਚੰਦ ਜੀ ਦੀ ਸੀ ਤਾਂ ਉਨ੍ਹਾਂ ਨੇ ਉਦਾਸੀ ਮੱਤ ਤਿਆਗ ਕੇ ਸਿੱਖੀ ਮੁੱਖਧਾਰਾ ਵਿਚ ਆਉਣਾ ਸੀ ਨਾ ਕਿ ਉਨ੍ਹਾਂ ਦੀ ਵਿਰੋਧੀ ਮੱਤ ਵਾਲੀ ‘ਉਦਾਸੀ ਪ੍ਰੰਪਰਾ’ ਦੇ ਪ੍ਰਚਾਰ ਲਈ ਇਕ ਚੇਲਾ ਮੰਗਣਾ ਸੀ। ਸਮਰਪਿਤ ਸ੍ਰੀ ਚੰਦ ਨੇ ਆਪਣੇ ਆਪ ਨੂੰ ਕਰਨਾ ਸੀ, ਨਾ ਕਿ ਉਨ੍ਹਾਂ ਨੂੰ ਖੁਸ਼ ਕਰਨ ਲਈ ਇਕ ਚੇਲਾ ਉਨ੍ਹਾਂ ਨੂੰ ਦਿਤਾ ਜਾਣਾ ਸੀ। 3. ਇਹ ਇਤਿਹਾਸਿਕ ਅਤੇ ਪ੍ਰਵਾਨਿਤ ਸੱਚਾਈ ਹੈ ਕਿ ਸ੍ਰੀ ਚੰਦ ਦੇ ਸਮੇਂ ਤੋਂ ਹੀ ਉਦਾਸੀ ਮੱਤ ਬ੍ਰਾਹਮਣੀ ਸੋਚ ਦੇ ਪ੍ਰਭਾਵ ਹੇਠ ਗੁਰਮਤਿ ਦਾ ਵਿਚਾਰਧਾਰਕ ਵਿਰੋਧੀ ਰਿਹਾ ਹੈ। ਇਹ ਵੀ ਹਕੀਕਤ ਹੈ ਕਿ ਉਸ ਤੋਂ ਬਾਅਦ ਹਮੇਸ਼ਾਂ ਹੀ ਉਦਾਸੀ ਮੱਤ ਬ੍ਰਾਹਮਣੀ ਵਿਚਾਰਧਾਰਾ ਦਾ ਪਿੱਛ-ਲੱਗੂ ਹੀ ਰਿਹਾ ਹੈ। ਇਹ ਤਲਖ ਸੱਚਾਈ ਅੱਜ ਵੀ ਉਦਾਸੀ ਮੱਤ ਦੇ ਸਥਾਨਾਂ ਤੇ ਕੀਤੇ ਜਾਂਦੇ ਕਰਮਕਾਂਡਾਂ ਵਿਚ ਸਪਸ਼ਟ ਵੇਖੀ ਜਾ ਸਕਦੀ ਹੈ। 4. ਸਾਰੇ ਸੁਚੇਤ ਸਿੱਖ ਇਸ ਹਕੀਕਤ ਤੋਂ ਵਾਕਿਫ ਹਨ ਕਿ 1708 ਤੋਂ ਬਾਅਦ ਸਿੱਖ ਸਮਾਜ ਵਿਚ ਲਗਾਤਾਰ ਵੱਧ ਰਹੇ ਬ੍ਰਾਹਮਣਵਾਦ ਦਾ ਮੁੱਖ ਕਾਰਨ ਗੁਰਦਵਾਰਿਆਂ ਉਪਰ ਉਦਾਸੀ ਅਤੇ ਨਿਰਮਲੇ ਪ੍ਰਚਾਰਕਾਂ ਦਾ ਸਥਾਪਿਤ ਹੋ ਜਾਣਾ ਸੀ। ਇਨ੍ਹਾਂ ਦੀ ਸਥਾਪਨਾ ਦਾ ਇਕ ਮੁੱਖ ਆਧਾਰ ਇਹ ਸਾਖੀ ਹੀ ਬਣਾਈ ਗਈ, ਜਿਸ ਅਨੁਸਾਰ ਸ੍ਰੀ ਚੰਦ ਗਲਤੀ ਮੰਨ ਕੇ ‘ਮੁੱਖ ਧਾਰਾ’ ਵਿਚ ਸ਼ਾਮਿਲ ਹੋ ਗਏ। ਪਰ ਜੇ ਇਮਾਨਦਾਰੀ ਨਾਲ ਐਸਾ ਹੋਇਆ ਹੁੰਦਾ ਤਾਂ ਉਦਾਸੀ ਪ੍ਰਚਾਰਕਾਂ ਵਿਚੋਂ ਗੁਰਮਤਿ ਦੀ ਖੁਸ਼ਬੂ ਆਉਣੀ ਸੀ। ਪਰ ਹੋਇਆ ਉਲਟ। ਸਿੱਖ ਸਮਾਜ ਵਿਚ ਪ੍ਰਚਾਰਕਾਂ ਵਜੋਂ ਕਾਇਮ ਹੋਣ ਤੋਂ ਬਾਅਦ ਇਨ੍ਹਾਂ ਨੇ ਹੋਲੀ ਹੋਲੀ ਕੌਮ ਵਿਚੋਂ ਹੀ ‘ਗੁਰਮਤਿ ਦੀ ਖੁਸ਼ਬੂ’ ਨੂੰ ਅਲੋਪ ਕਰਨਾ ਸ਼ੁਰੂ ਕਰ ਦਿਤਾ। ਆਪਣੇ ਵਲੋਂ ਰਚੇ ਸ਼ਾਤਿਰ ਸਾਹਿਤ ਦੀ ਸਹਾਇਤਾ ਨਾਲ ਉਹ ਇਸ ਮਕਸਦ ਵਿਚ ਕਾਫੀ ਕਾਮਯਾਬ ਵੀ ਹੋਏ। ਇਹ ਸਾਖੀ ਵੀ ਵੈਸੇ ਹੀ ਸਾਹਿਤ ਦਾ ਇਕ ਅੰਸ਼ ਹੈ। ਅੱਜ ਦੇ ਸਮੇਂ ਵਿਚ ਆਪਣੇ ਆਪ ਨੂੰ ਪੰਥ ਦਾ ਵੱਡਾ ਅਤੇ ਸੱਚਾ-ਸੁੱਚਾ ਹਿੱਸਾ ਮੰਨਣ ਵਾਲੀਆਂ ਜਿਤਨੀਆਂ ਵੀ ਸੰਪਰਦਾਈ ਧਿਰਾਂ ਹਨ, ਉਹ ਵਿਚਾਰਧਾਰਕ ਪੱਖੋਂ ਅਸਲ ਵਿਚ ਇਨ੍ਹਾਂ ਉਦਾਸੀ/ਨਿਰਮਲੇ ਪ੍ਰਚਾਰਕਾਂ ਦੀਆਂ ਵੰਸ਼ਜ ਹੀ ਹਨ। ਉਪਰੋਕਤ ਤੱਥ ਮਈ ਪੜਚੋਲ ਤੋਂ ਇਹ ਸਪਸ਼ਟ ਹੈ ਕਿ ਇਹ ਸਾਖੀ ਮੂਲੋਂ ਹੀ ਗਲਤ ਹੈ ਅਤੇ ਸ੍ਰੀ ਚੰਦ ਜਾਂ ਉਦਾਸੀ ਮੱਤ, ਮਨ ਕਰਕੇ ਕਦੇ ਵੀ ਗੁਰਮਤਿ ਦੀ ਮੁੱਖਧਾਰਾ ਦਾ ਹਿੱਸਾ ਨਹੀਂ ਬਣਿਆ। ਬਲਕਿ ਇਨ੍ਹਾਂ ਨੇ ਮੌਕਾ ਮਿਲਦੇ ਹੀ ਆਪਣੇ ਆਪ ਨੂੰ ਗੁਰਮਤਿ ਦੇ ਸਹੀ ਪ੍ਰਚਾਰਕਾਂ ਦੀ ਥਾਂ ਸਥਾਪਿਤ ਕਰ ਲਿਆ ਅਤੇ ਇਸ ਸਥਾਪਤੀ ਤੋਂ ਬਾਅਦ ‘ਗੁਰਮਤਿ ਇਨਕਲਾਬ’ ਦਾ ਮੁੰਹ-ਮੁਹਾਂਦਰਾ ਹੀ ਵਿਗਾੜ ਕੇ ਰੱਖ ਦਿਤਾ। ਇਨ੍ਹਾਂ ਵਲੋਂ ਸਿੱਖ ਸਮਾਜ ਦੀ ਮਾਨਸਿਕਤਾ ਵਿਚ ‘ਸਲੋ-ਪਾਇਜ਼ਨ’ ਵਾਂਗ ਬ੍ਰਾਹਮਣਵਾਦ ਐਸਾ ਭਰ ਦਿਤਾ ਗਿਆ ਜਿਸਨੂੰ ਪੂਰੀ ਤਰਾਂ ਖਤਮ ਕਰਨਾ ਲਗਭਗ ਨਾ-ਮੁਮਕਿਨ ਹੀ ਹੈ। ਕਿਉਂਕਿ ਪ੍ਰਚਲਿਤ ਸਿੱਖ ਸਮਾਜ ਦੀ ਮੁੱਖਧਾਰਾ ਇਸ ‘ਪਾਇਜ਼ਨ’ ਦੀ ਅਮਲੀ ਹੋ ਗਈ ਹੈ ਅਤੇ ਇਸ ਦੀ ਪਛਾਣ ਕਰਵਾੳੇੁਣ ਦਾ ਯਤਨ ਕਰਨ ਵਾਲਿਆਂ ਮਗਰ ਜਿਥੇ ਸੰਪਰਦਾਈ ਆਪਣੇ ਪੁਰਾਣੇ ਪੁਜਾਰੀਵਾਦੀ ਹਥਿਆਰ ਲੈ ਕੇ ਪੈ ਜਾਂਦੇ ਹਨ, ਉਥੇ ਸੁਚੇਤ ਮੰਨੇ ਜਾਂਦੇ ਕਈਂ ਸੱਜਣ ਵੀ ‘ਕਲਮੀ ਡਾਂਗ’ ਚੁੱਕ ਲੈਂਦੇ ਹਨ। ਵਾਪਿਸ ਅੱਜ ਦੇ ਸੰਦਰਭ ਵਿਚ ਪਰਤਦੇ ਹਾਂ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਵਲੋਂ ਜਾਣਦੇ ਬੁਝਦੇ ਧੱਕੇ ਨਾਲ ਸ੍ਰੀ ਚੰਦ ਨੂੰ ਸਿੱਖੀ ਦੇ ਮਹਾਨ ਪ੍ਰਚਾਰਕ ਵਜੋਂ ਸਥਾਪਿਤ ਕਰਨ ਦੇ ਯਤਨਾਂ ਪਿਛਲੀ ਮੰਸ਼ਾ ਹੁਣ ਸਪਸ਼ਟ ਹੋ ਜਾਣੀ ਚਾਹੀਦੀ ਹੈ। ਬਾਦਲ ਪ੍ਰਭਾਵ ਦੇ ਰਾਹੀਂ ਪੰਥ ਵਿਰੋਧੀ ਤਾਕਤਾਂ, ਕੇਂਦਰੀ ਤੌਰ ਤੇ ਸਿੱਖ ਸਮਾਜ ਵਿਚ ਉਨ੍ਹਾਂ ਧਿਰਾਂ ਨੂੰ ਮਾਨਤਾ ਦਿਵਾਉਣ ਦਾ ਯਤਨ ਕਰ ਰਹੀਆਂ ਹਨ, ਜਿਨ੍ਹਾਂ ਨੇ ਇਤਿਹਾਸ ਵਿਚ ‘ਗੁਰਮਤਿ ਇਨਕਲਾਬ’ ਦਾ ਵੱਡਾ ਨੁਕਸਾਨ ਕੀਤਾ ਹੈ। ਸੁਚੇਤ ਪੰਥ ਦੇ ਪਿਛਲੇ ਲੰਬੇ ਸਮੇਂ ਦੇ ਨਿਸ਼ਕਾਮ ਯਤਨਾਂ ਨੇ ਇਨ੍ਹਾਂ ਧਿਰਾਂ ਵਲੋਂ ਗੁਰਮਤਿ ਇਨਕਲਾਬ ਤੇ ਪੈਦਾ ਕੀਤੇ ਬਨਾਵਟੀ ਬ੍ਰਾਹਮਣਵਾਦੀ ਬੱਦਲਾਂ ਨੂੰ ਛਾਂਗਨ ਦਾ ਕਾਮਯਾਬੀ ਨਾਲ ਸੰਘਰਸ਼ ਕੀਤਾ ਹੈ ਅਤੇ ਕਰ ਰਹੀਆਂ ਹਨ। ਐਸੇ ਵਿਚ ਜ਼ਰੂਰੀ ਹੈ ਕਿ ਉਨ੍ਹਾਂ ਗਲਤ ਮਾਨਤਾਵਾਂ ਨੂੰ ਇਕ ਵਾਰ ਫੇਰ ਸਿੱਖ ਸਮਾਜ ਵਿਚ ਕੇਂਦਰੀ ਤੌਰ ਤੇ ਸਥਾਪਿਤ ਕੀਤਾ ਜਾਵੇ। ਇਸ ਨਾਪਾਕ ਯਤਨਾਂ ਵਿਚ ਜੇ ਸੁਚੇਤ ਮੰਨੇ ਜਾਂਦੀਆਂ ਕੁਝ ਧਿਰਾਂ ਜਾਂ ਸ਼ਖਸੀਅਤਾਂ ਨੂੰ ਸ਼ਾਮਿਲ ਕਰ ਲਿਆ ਜਾਵੇ ਤਾਂ ਇਹ ਉਨ੍ਹਾਂ ਲਈ ‘ਸੋਨੇ ਤੇ ਸੁਹਾਗੇ’ ਦਾ ਕੰਮ ਹੋਵੇਗਾ। ਪ੍ਰਿੰਸੀਪਲ ਸੁਰਿੰਦਰ ਸਿੰਘ ਦੇ ਬਿਆਨ ਰਾਹੀਂ ਸੁਚੇਤ ਪੰਥ ਦਾ ਅੰਗ ਮੰਨੇ ਜਾਂਦੇ ਮਿਸ਼ਨਰੀ ਕਾਲਜਾਂ ਨੂੰ ਇਨ੍ਹਾਂ ਕੂੜ ਯਤਨਾਂ ਵਿਚ ਵਰਤੇ ਜਾਣ ਦੇ ਸੰਕੇਤ ਨਜ਼ਰ ਆ ਰਹੇ ਹਨ। ਪਿੱਛਲੇ ਸਮੇਂ ਪ੍ਰੋ. ਧੂੰਦਾ ਵਲੋਂ ਪੁਜਾਰੀਆਂ ਅੱਗੇ ਗੋਡੇ ਟੇਕਣ ਅਤੇ ਉਸ ਤੋਂ ਬਾਅਦ ਇਨ੍ਹਾਂ ਪੁਜਾਰੀਆਂ (ਜਿਨ੍ਹਾਂ ਦੀ ਆਪਣੀ ਗੁਰਮਤਿ ਸਮਝ ਸ਼ੱਕੀ ਹੈ) ਵਲੋਂ ਮਿਸ਼ਨਰੀ ਕਾਲਜਾਂ ਦਾ ਸਲੇਬਸ ਜਾਂਚ ਕੇ ਪ੍ਰਮਾਣਿਕ ਕਰਨ ਦੀਆਂ ਖਬਰਾਂ ਇਨ੍ਹਾਂ ਸੰਕੇਤਾਂ ਦਾ ਹੀ ਹਿੱਸਾ ਹਨ। ਰਾਧਾਸੁਆਮੀ ਅਤੇ ਹੋਰ ਅਨਮਤੀ ਡੇਰੇਦਾਰਾਂ ਨੂੰ ਸਿੱਖੀ ਦੀ ਮੁੱਖ ਧਾਰਾ ਵਿਚ ਸ਼ਾਮਿਲ ਕਰਨ ਦੇ ਬਦ-ਨੀਅਤ ਯਤਨ ਵੀ ਸ੍ਰੀ ਚੰਦ ਨੂੰ ਮੁੱਖ ਧਾਰਾ ਵਿਚ ਸ਼ਾਮਿਲ ਯਤਨਾਂ ਦੀ ਤਰਜ਼ ਤੇ ਇਤਿਹਾਸ ਨੂੰ ਦੁਹਰਾਉਣ ਦਾ ਇਕ ਯਤਨ ਹਨ ਅਤੇ ਇਸ ਪਿੱਛੇ ਸਿਆਸੀ ਸਵਾਰਥ ਵੀ ਛੁਪੇ ਹਨ। ਸੁਚੇਤ ਪੰਥ ਦੇ ਸੁਹਿਰਦ ਸੱਜਣਾਂ ਨੂੰ ਇਸ ਘਟਨਾਕ੍ਰਮ ਤੋਂ ਸਿਖਿਆ ਲੈ ਕੇ ਹੋਰ ਸੁਚੇਤ ਅਤੇ ਇਕਮੁੱਠ ਹੋਣ ਦੇ ਯਤਨ ਕਰਨੇ ਚਾਹੀਦੇ ਹਨ। ਨਾਲ ਹੀ ਇਹ ਵੀ ਦ੍ਰਿੜ ਕਰਨਾ ਜਰੂਰੀ ਹੈ ਕਿ ਗੁਰਮਤਿ ਨੂੰ ਇਸ ਦੇ ਖਰੇ ਰੂਪ ਵਿਚ ਹੋਰ ਚੰਗੀ ਤਰਾਂ ਸਾਹਮਣੇ ਲਿਆਇਆ ਜਾਵੇ ਅਤੇ ਇਸ ਖਰੇ ਸੱਚ ਦੇ ਰਸਤੇ ਵਿਚ ਸਾਡੇ ਮਨ ਵਿਚ ਅਨਭੋਲ ਛੁੱਪੀ ਬੈਠੀ ਸੰਪਰਦਾਇਕਤਾ ਅਤੇ ‘ਸੰਗਤ ਹਾਲੀਂ ਤਿਆਰ ਨਹੀਂ’ ਆਦਿ ਬਹਾਨੇ ਰੁਕਾਵਟ ਨਾ ਬਣਨ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ 30/09/12

ਪੋਸਟ ਕਰਤਾ:- ਗੁਰਸ਼ਾਮ ਸਿੰਘ


Post Comment

ਪੁਰਾਤਨ ਬੋਲੀ ਪੰਜਾਬੀ ਹੈ ,, ਸੰਸਕ੍ਰਿਤ ਨਹੀ

ਪਿਛਲੇ ਲੰਮੇ ਸਮੇਂ ਤੋਂ ਹਰ ਵਿਸ਼ੇ ਨਾਲ ਸਬੰਧਤ ਪੁਸਤਕਾਂ ਪੜ੍ਹਦੇ ਰਹਿਣਾ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਗਿਆ। ਇਸੇ ਕਾਰਨ ਦਿਮਾਗ ਵਿੱਚ ਬਹੁਪੱਖੀ ਵਿੱਚਾਰਾਂ ਦਾ ਭੰਡਾਰ ਇਕੱਠਾ ਹੋਣਾ ਸੁਭਾਵਕ ਹੀ ਸੀ। ਪੰਜਾਬੀ ਦੇ ਬਹੁਤ ਸਾਰੇ ਭਾਸ਼ਾ ਵਿਗਿਆਨੀਆਂ (ਭਾਸ਼ਾ ਦੇ ਮਾਹਿਰ) ਦੀਆਂ ਲਿਖਤਾਂ ਕਈ ਕਈ ਵਾਰ ਪੜ੍ਹੀਆਂ।

ਵਿਰਲਿਆਂ ਨੂੰ ਛੱਡਕੇ ਬਹੁਤਿਆਂ ਨੇ ਪਹਿਲੋਂ ਨਿਰਧਾਰਤ ''ਸੱਚ'' ਹੀ ਬਿਨਾਂ ਝਿਜਕ ਬਿਨਾਂ ਦਿਮਾਗ ਨੂੰ ਖੇਚਲ ਦਿੱਤਿਆਂ, ਦੁਹਰਾ ਦਿੱਤਾ। ਰੇਤ ਦੀ ਕੰਧ ਵਰਗਾ ''ਸੱਚ'' ਇਹ ਭੀ ਉਚਾਰਿਆ ਗਿਆ। ''ਅਖੇ ਪੰਜਾਬੀ ਲਿੱਪੀ ਗੁਰੂ ਅੰਗਦ ਸਾਹਿਬ ਜੀ ਨੇ ਤਿਆਰ ਕੀਤੀ। ਇਸੇ ਕਾਰਨ ਇਸ ਦਾ ਨਾਮ ''ਗੁਰਮੁਖੀ'' ਪਿਆ।'' 

ਕੁੱਝ ਇੱਕ ਹੋਰ ''ਸਿਆਣਪ'' ਵਿਖਾਉਂਦਿਆਂ ਲਿਖ ਗਏ ਹਨ ਕਿ ਪੰਜਾਬੀ ਲਿੱਪੀ ਗੁਰੂ ਨਾਨਕ ਸਾਹਿਬ ਜੀ ਨੇ ਬਣਾਈ, ਲਿਖੀ ਤੇ ਪ੍ਰਚੱਲਤ ਕੀਤੀ।'' ਖੁਦਾ ਖੈਰ ਕਰੇ ਇਹ ਕਿਸੇ ਕਾਰਖਾਨੇ ਵਿੱਚ ਘੜੇ ਜਾਣ ਵਾਲੇ ਸਿੱਕੇ ਜਾਂ ਭਾਂਡੇ ਨਹੀਂ ਹਨ, ਕਿ ਵਧੀਆ ਚਮਕਦਾਰ ਜਿਹੇ ਬਣਾ ਕੇ, ਸਸਤੇ ਭਾਅ ਵਿਕਣ ਲਈ ਬਜ਼ਾਰ ਵਿੱਚ ਸੁੱਟ ਦਿਓ, ਲੋਕੀ ਝੱਟ ਖਰੀਦ ਲੈਣਗੇ। 

ਇਹ ਕੋਈ ਨਵਾਂ ਫੈਸ਼ਨ ਨਹੀਂ ਸੀ ਕਿ ਵੇਖਦਿਆਂ ਵੇਖਦਿਆਂ ਹੀ ਘਰ ਘਰ ਪੁੱਜ ਜਾਵੇਗਾ। ਬੋਲੀ ਬਣਦਿਆਂ, ਵਿਕਸਤ ਹੁੰਦਿਆ, ਲਿੱਪੀ ਤਿਆਰ ਕਰਦਿਆਂ ਲਗ ਮਾਤਰ ਤੇ ਉਚਾਰਣ ਨਿਰਧਾਰਤ ਹੁੰਦਿਆਂ, ਦਸ ਵੀਹ ਸਾਲ ਨਹੀਂ, ਸੌ ਦੋ ਸੌ ਸਾਲ ਭੀ ਨਹੀਂ, ਹਜਾਰਾਂ ਸਾਲ ਦਾ ਲੰਮਾਂ ਸਫਰ ਤੈਹ ਕਰਨਾ ਪੈਂਦਾ ਹੈ। ਇਹ ਕੋਈ ਮਿੱਸੀਆਂ ਰੋਟੀਆਂ, ਗੰਢਾ ਤੇ ਲੱਸੀ ਦਾ ਗਿਲਾਸ ਭੀ ਨਹੀਂ ਸੀ, ਕਿ ਗੁਰੂ ਨਾਨਕ ਸਾਹਿਬ ਨੇ ਆਏ ਦਰਸ਼ਨ ਅਭਿਲਾਖੀਆਂ ਨੂੰ ਝੱਟ ਪੱਟ ਛਕਾ ਦਿੱਤਾ।

ਪੰਜਾਬੀ ਬੋਲੀ ਅਤੇ ਗੁਰਮੁਖੀ ਲਿੱਪੀ ਦਾ ਪ੍ਰਮਾਣਿਕ ਸਰੂਪ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਤਾਂ ਮਿਲਦਾ ਹੀ ਹੈ। ਸਗੋਂ ਤੇ ਬਾਰਵੀਂ ਸਦੀ ਵਿੱਚ ਹੋਏ ਬਾਬਾ ਫਰੀਦ ਜੀ ਦੀ ਲਿਖਤ ਵਿੱਚੋਂ ਭੀ ਪ੍ਰਾਪਤ ਹੈ। ਗੁਰੂ ਗ੍ਰੰਥ ਸਾਹਿਬ ਵਿਚਲੇ ਸਬੂਤ ਸੌ ਪ੍ਰਤੀਸ਼ਤ ਵਿਸ਼ਵਾਸ਼ਯੋਗ ਹਨ। ਇਸ ਮੁਕਾਬਲੇ ਹੋਰ ਹਰ ਲਿਖਤ ਸ਼ੰਕਾਵਾਂ ਨਾਲ ਘਿਰੀ ਹੋਈ ਹੈ। ਬਾਬਾ ਫਰੀਦ ਜੀ ਦੀ ਲਿਖਤ ਦੇ ਦਰਸ਼ਨ ਕਰੋ, ਜੋ ਤੇਹਰਵੀਂ ਸਦੀ ਵਿੱਚ ਲਿਖੀ-ਬੋਲੀ ਜਾਂਦੀ ਸੀ -

* ਫਰੀਦਾ ਮੈ ਭੋਲਾਵਾ ਪਗ ਦਾ ਮਤ ਮੈਲੀ ਹੋਇ ਜਾਇ।।
ਗਹਿਲਾ ਰੂਹ ਨਾ ਜਾਣਈ ਸਿਰੁ ਭੀ ਮਿਟੀ ਖਾਇ।। (1379)
* ਕੰਧੀ ਉਤੈ ਰੁਖੜਾ ਕਿਚਰਕ ਬੰਨੈ ਧੀਰ।।
ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ।। (1382)
* ਸੇਖ ਹਯਾਤੀ ਜਗਿ ਨ ਕੋਈ ਥਿਰ ਰਹਿਆ।।
ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ।। (488)

ਸੰਨ 1947 ਤੱਕ ਸਾਰਾ ਮਾਝਾ ਲੱਗਭਗ ਇਹੀ ਠੇਠ ਪੰਜਾਬੀ ਬੋਲਦਾ ਸੀ। ਅੱਗੋਂ ਪਾਕਿਸਤਾਨ ਵਿੱਚ ਚਲੇ ਗਏ ਇਲਾਕੇ ਭੀ ਇਹੀ ਬੋਲੀ ਬੋਲਣ ਵਾਲੇ ਸਨ। ਇਸ ਤੋਂ ਪਹਿਲਾਂ (ਨੌਵੀਂ ਸਦੀ ਵਿੱਚ) ਗੋਰਖ ਨਾਥ ਦੀਆਂ ਲਿਖਤਾਂ ਮਿਲਦੀਆਂ ਹਨ। ਉਹਨਾਂ ਵਿੱਚ ਭੀ ਪੰਜਾਬੀ ਭਾਰੂ ''ਸਧੂਕੜੀ'' ਭਾਸ਼ਾ ਵਰਤੀ ਗਈ ਹੈ। ਨਮੂਨਾ-

ਮਾਂ ਕਹੇ ਮੇਰਾ ਪੂਤ ਵਿਆਹਿਆ। ਕਾਢ ਦਾਮ ਬਾਘਣ ਲੇ ਆਇਆ।
ਗਿਲੀ ਲੱਕੜ ਕੋ ਘੁਣ ਖਾਇਆ। (ਗੋਰਖ ਦੀ ਰਚਨਾਂ)

ਪੰਜਾਬ ਦੇ ਕਸਬਿਆਂ, ਪਿੰਡਾਂ ਵਿੱਚ ਅੱਜ ਤੱਕ ਬਾਣੀਏ ਲੋਕ ਵੱਖਰੀ ਪਛਾਣ ਵਾਲੇ ਵਹੀ ਖਾਤੇ ਰੱਖਦੇ ਹਨ। ਇੱਥੇ ਦੁਕਾਨਦਾਰ ਲੋਕ ਹਿੰਦੀ, ਅੰਗ੍ਰੇਜ਼ੀ ਲਿਖਣ ਦੀ ਥਾਂਵੇਂ, ਅੱਜ ਤੱਕ ਨਿਰੰਤਰ ਜੋ ਲਿਖਤ ਵਹੀਆਂ ਵਿੱਚ ਲਿੱਖਦੇ ਆ ਰਹੇ ਹਨ, ਉਸ ਨੂੰ ''ਲੰਡੇ'' ਆਖਿਆ ਜਾਂਦਾ ਹੈ।
ਇਸਦੇ ਬਾਰਾਂ ਅੱਖਰ ਹਨ। ਲਗ ਮਾਤਰ ਕੋਈ ਨਹੀਂ ਹੈ। ਵਪਾਰੀ ਲੋਕ ਇਸਨੂੰ ਬਾਖੂਬੀ ਲਿਖਦੇ ਪੜ੍ਹਦੇ ਅਤੇ ਸਮਝਦੇ ਹਨ। ਲੱਗਭਗ ਪੰਜਵੀਂ ਛੇਵੀਂ ਸਦੀ ਤੋਂ ਇਸਦੇ ਪ੍ਰਚਲਣ ਦਾ ਵਿਸ਼ਵਾਸ਼ ਕੀਤਾ ਜਾ ਸਕਦਾ ਹੈ।
ਪੰਜਾਬ ਤੇ ਮੁਸਲਮਾਨੀ ਰਾਜ ਹੋਣ ਕਰਕੇ ਇੱਥੇ ਪੰਜਾਬੀ ਵਿੱਚ ਅਰਬੀ ਫਾਰਸੀ ਤੇ ਪਸਤੋ ਦੇ ਸ਼ਬਦ ਬਹੁਤਾਤ ਵਿੱਚ ਰਲਦੇ ਗਏ। ਉਂਞ ਦਿੱਲੀ ਤੋਂ ਲੈ ਕੇ ਜੇਹਲਮ ਤੱਕ, ਰਾਜਸਥਾਨ ਤੋਂ ਲੈ ਕੇ ਸ਼ਿਮਲੇ ਤੱਕ, (ਸਮੇਤ ਜੰਮੂ ਦੇ) ਪੰਜਾਬੀ ਦਾ ਹੀ ਬੋਲ ਬਾਲਾ ਸੀ। ਯਾਦ ਰਹੇ ਹਿਮਾਚਲ ਅਤੇ ਹਰਿਆਣੇ ਦੀ ਅੱਜ ਤਾਈ ਕੋਈ ਸੁਤੰਤਰ ਲਿੱਪੀ ਨਹੀਂ ਹੈ। ਭਾਰਤ ਵਿੱਚ ਹਿੰਦੂ ਲਾਬੀ ਭਾਰੂ ਹੋਣ ਕਰਕੇ ਇਹਨਾਂ ਸੂਬਿਆਂ ਨੂੰ ਹਿੰਦੀ ਬੋਲੀ ਵਾਲੇ ਜਬਰੀ ਐਲਾਨ ਕਰ ਦਿੱਤਾ ਗਿਆ ਹੈ। 
ਜਦੋਂ ਕਿ ਇਹਨਾਂ ਦੀ ਬੋਲੀ ਪੰਜਾਬੀ ਦੇ ਵਧੇਰੇ ਨਜ਼ਦੀਕ ਹੈ। 47 ਤੋਂ ਮਗਰੋਂ ਭਾਰਤੀ ਹਾਕਮਾਂ ਨੇ ਸੋਚੀ ਸਮਝੀ ਸਾਜਿਸ਼ ਤਹਿਤ ਪੰਜਾਬੀ ਬੋਲੀ ਦਾ ਗਲ ਘੁੱਟਣਾ ਸ਼ੁਰੂ ਕਰ ਦਿੱਤਾ। ਪੰਜਾਬੀ ਪ੍ਰਫੁੱਲਤ ਹੋਣ ਨਾਲ ਗੁਰਬਾਣੀ ਦੀ ਸੁੱਚੀ (ਪਰ ਬ੍ਰਾਹਮਣੀ ਰੀਤ-ਵੈਦਿਕ ਨੀਤ ਦੀ ਵਿਰੋਧੀ) ਤੇ ਮਨੁੱਖਤਾ ਦੀ ਹਿਤੈਸ਼ੀ, ਵਿੱਚਾਰਧਾਰਾ ਵਧੇ ਫੁਲੇਗੀ।
ਸਿੱਖ ਇਤਿਹਾਸ ਜਾਗ੍ਰਤ ਹੋਵੇਗਾ। ਇਸ ਤਰ੍ਹਾਂ ਗੁਰਬਾਣੀ ਵਿੱਚ ਚਿਤਰਤ ਕੀਤੇ ਗਏ ਸੋਹਣੇ ਸਮਾਜ ਦੀ ਸਿਰਜਣਾ ਹੋਵੇਗੀ। ਜੋ ਕਿ ਹਿੰਦੂ ਫਿਰਕਾ ਪ੍ਰਸਤਾਂ ਨੂੰ ਨਹੀਂ ਭਾਉਂਦਾ। ਹਿੰਦੀ ਦੇ ਵਾਧੇ ਨਾਲ ਵੈਦਿਕ ਰੀਤਾਂ ਰਸਮਾਂ ਵਧਣ ਫੁੱਲਣਗੀਆਂ। ਭਾਂਵੇਂ ਇਨਸਾਨੀਅਤ ਦਾ ਘਾਣ ਹੁੰਦਾ ਰਹੇ, ਪਰ ਬ੍ਰਾਹਮਣ ਅਤੇ ਖੱਤਰੀ ਦੀਆਂ ਸੱਤੇ ਖੈਰਾਂ।
ਆਉ ਹੁਣ ਜ਼ਰਾ ਹਿੰਦੀ ਦੇ ਪਿਛੋਕੜ ਅਤੇ ਪੁਰਾਤਨਤਾ ਬਾਰੇ ਵਿੱਚਾਰ ਕਰੀਏ। ਸਾਡੇ ਕੋਲ ਰਵਿਦਾਸ ਜੀ, ਕਬੀਰ ਜੀ ਅਤੇ ਨਾਮਦੇਵ ਜੀ ਵਰਗੇ ਪਰਮ ਪੁਰਖਾਂ ਦੀ ਬਾਣੀ ਮੌਜੂਦ ਹੈ। ਇਸ ਬਾਣੀ ਨੂੰ ਹਿੰਦੀ ਦੇ ਨੇੜੇ ਤੇੜੇ ਆਖਿਆ ਜਾ ਰਿਹਾ ਹੈ। ਗੁਰੂ ਤੇਗ ਬਹਾਦਰ ਜੀ ਦੀ ਰਚਨਾ ਨੂੰ ਭੀ ਹਿੰਦੀ ਰਲੀ ਬੋਲੀ ਆਖਿਆ ਜਾ ਰਿਹਾ ਹੈ। 
ਜਦੋਂ ਕਿ ਇਹ ਸੌ ਪ੍ਰਤੀਸ਼ਤ ਝੂਠ ਹੈ। ਅਸਲ ਵਿੱਚ ਇਹ ਬੋਲੀ ਜੋ ਸਾਰੇ ਭਗਤਾਂ ਅਤੇ ਗੁਰੂ ਤੇਗ ਬਹਾਦਰ ਜੀ ਨੇ ਵਰਤੀ ਹੈ, ਇਹ ''ਸਧੂਕੜੀ'' ਬੋਲੀ ਹੈ। ਭਾਵ ਕਿ ਹਰ ਇੱਕ ਸਾਧੂ ਆਪਣੇ ਇਲਾਕੇ ਦੇ ਸ਼ਬਦਾਂ ਦੀ ਬਹੁਤਾਤ ਅਤੇ ਬਾਕੀ ਸਾਧੂਆਂ ਵੱਲੋਂ ਵਰਤੇ ਜਾਂਦੇ ਸਾਂਝੇ ਸ਼ਬਦਾਂ ਦੀ ਵਰਤੋਂ ਕਰਕੇ, ਆਪਣੇ ਵਿਚਾਰ ਪ੍ਰਗਟ ਕਰਿਆ ਕਰਦਾ ਸੀ। ਉਹਨਾਂ ਸਮਿਆਂ ਵਿੱਚ, ਹਿੰਦੀ ਦਾ ਕਿਧਰੇ ਨਾਮੋ ਨਿਸ਼ਾਨ ਭੀ ਨਹੀਂ ਸੀ।
ਅਸਲ ਵਿੱਚ ਹੋਇਆ ਇਸ ਤਰ੍ਹਾਂ ਕਿ ਕੁੱਝ ਥਾਵਾਂ ਤੇ ਹਿੰਦੂ ਮੁਖੀਆਂ ਵੱਲੋਂ 1835 ਵਿੱਚ, ਆਪਣੇ ਧਰਮ ਅਤੇ ਸਭਿਆਚਾਰ ਨੂੰ ਸੰਭਾਲਣ ਲਈ ਅੰਗ੍ਰੇਜ ਸਰਕਾਰ ਅੱਗੇ ਬੇਨਤੀ ਕੀਤੀ। ਗੋਰੀ ਸਰਕਾਰ ਨੇ ਮੰਗ ਪੱਤਰ ਉਚਿਤ ਢੰਗ ਨਾਲ, ਵਿਸਥਾਰ ਸਹਿਤ ਤਿਆਰ ਕਰਕੇ ਦੇਣ ਲਈ ਕਿਹਾ। ਹਿੰਦੂ ਮੁਖੀਆਂ ਨੇ ਜੋ ਮੰਗਾਂ ਰੱਖੀਆਂ, ਉਸ ਵਿੱਚ ਦੇਸ਼ ਦੀ ਸਾਂਝੀ ਸੰਪਰਕ ਬੋਲੀ ਦੀ ਮੰਗ ਭੀ ਕੀਤੀ ਗਈ।
ਕਿਉਂਕਿ ਅਜਿਹੀ ਕੋਈ ਬੋਲੀ ਭਾਰਤ ਵਿੱਚ ਨਹੀਂ ਸੀ ਜੋ ਸਭਨਾ ਨੂੰ ਪਰਵਾਨ ਹੁੰਦੀ। ਬਸ ਉਸੇ ''ਸਾਧ ਭਾਸ਼ਾ'' (ਸਧੂਕੜੀ) ਨੂੰ ਪਰਵਾਨਗੀ ਦੇਣ ਦੀ ਗਲ ਕੀਤੀ। ਉਸੇ ਦਾ ਨਾਮ ਮਗਰੋਂ ਆ ਕੇ ਹਿੰਦੀ ਰੱਖ ਲਿਆ ਗਿਆ। ਹਿੰਦੀ ਕਿਸੇ ਸੂਬੇ ਦੀ ਬੋਲੀ ਨਹੀਂ ਸੀ, ਨਾ ਹੈ।
ਅਗਲੀ ਇੱਕ ਭਾਰਤੀ ਬੋਲੀ ਸੀ ਉੜਦ। ਕਿਉਂਕਿ ਅੰਗ੍ਰੇਜ਼ਾਂ ਦਾ ਰਾਜ ਦੁਨੀਆਂ ਭਰ ਵਿੱਚ ਫੈਲਿਆ ਹੋਇਆ ਸੀ। ਕੁਦਰਤੀ ਹੈ ਕਿ ਦੁਨੀਆਂ ਦੇ ਕੋਨੇ ਕੋਨੇ ਵਿੱਚੋਂ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾਂਦਾ ਸੀ।
ਏਸ਼ੀਆ ਮਹਾਂਦੀਪ ਦੇ ਫੌਜੀ ਆਪਸ ਵਿੱਚ ਗੱਲ ਬਾਤ ਕਰਨ ਲੱਗਿਆਂ, ਆਪਣੇ ਇਲਾਕੇ ਦੇ ਸ਼ਬਦਾਂ ਦੀ ਬਹੁਤਾਤ ਵਾਲੀ ਫਾਰਸੀ ਬੋਲਣ ਦੀ ਕੋਸ਼ਿਸ਼ ਕਰਿਆ ਕਰਦੇ ਸਨ। ਫਾਰਸੀ ਵਿੱਚ ''ਉੜਦ'' ਫੌਜੀ ਨੂੰ ਆਖਿਆ ਜਾਂਦਾ ਹੈ। ''ਉੜਦ ਬਜਾਰੀ'' ਫੌਜ ਨੂੰ ਕਹਿੰਦੇ ਹਨ। ਇਸ ਤਰ੍ਹਾਂ ਫੌਜੀਆਂ ਦੀ ਆਪਸੀ ਸੰਪਰਕ ਬੋਲੀ ਨੂੰ ''ਉਰਦੂ'' ਕਿਹਾ ਜਾਣ ਲੱਗ ਪਿਆ। 

ਉਰਦੂ ਇਸ ਲਈ ਕਿ ਇੰਗਲਿਸ਼ ਵਿੱਚ ''ੜ'' ਅੱਖਰ ਨਹੀਂ ਹੁੰਦਾ। ਉਥੇ ''ਰ'' ਨਾਲ ਕੰਮ ਚਲਦਾ ਹੈ। ਜਦੋਂ ਹਿੰਦੂਆਂ ਨੇ, ਹਿੰਦੂ ਸਭਿਆਚਾਰ ਨੂੰ ਬਚਾਉਣ ਲਈ ਦੁਹਾਈ ਦਿੱਤੀ, ਤਦੋਂ ਹੀ (1835 ਵਿੱਚ) ਮੁਸਲਮਾਨਾਂ ਨੇ ਭੀ, ਆਪਣੀ ਸੰਪਰਕ ਬੋਲੀ ਉੜਦੂ ਸਵੀਕਾਰ ਕਰਵਾ ਲਈ। ਇਹ ਯਾਦ ਰਹੇ, ਅੱਜ ਤੱਕ ਉੜਦੂ ਕਿਸੇ ਸੂਬੇ ਖਿੱਤੇ ਦੀ ਮਾਤਰ ਬੋਲੀ ਨਹੀਂ ਹੈ। ਦੇਸ਼ ਦੇ ਬਟਵਾਰੇ ਤੋਂ ਬਾਅਦ ਭਾਰਤੀ ਹਾਕਮਾਂ ਨੇ, ਪਾਰਲੀਮੈਂਟ ਵਿੱਚ, ਇੱਕ ਭਾਸ਼ਾ ਬਾਰੇ ਬਿਲ ਪਾਸ ਕਰਵਾਣ ਲਈ ਲਿਆਂਦਾ।
ਮਕਸਦ ਇਹ ਸੀ ਕਿ ਦੇਸ਼ ਦੀ ਸੰਪਰਕ ਬੋਲੀ ਹਿੰਦੀ ਹੋਵੇ ਜਾਂ ਇੰਗਲਿਸ਼। ਪਾਰਲੀਮੈਂਟ ਮੈਂਬਰ ਅੱਧੋ ਅੱਧ ਵੰਡੇ ਗਏ। ਕਿਸੇ ਪਾਸੇ ਫੈਸਲਾ ਨਾ ਹੋਇਆ। ਬੜੀ ਜਦੋਂ ਜਹਿਦ ਤੋਂ ਬਾਅਦ ''ਸਰਕਾਰੀ ਸਾਧਨ ਵਰਤਕੇ'' ਗਿ: ਗੁਰਮੁਖ ਸਿੰਘ ਮੁਸਾਫਿਰ ਤੋਂ ਹਿੰਦੀ ਦੇ ਹੱਕ ਵਿੱਚ ਇੱਕ ਨਿਰਣਾਇੱਕ ਵੋਟ ਪਵਾਕੇ ਭਾਰਤ ਭਰ ਵਿੱਚ ਹਿੰਦੀ ਸੰਪਰਕ ਬੋਲੀ ਬਣਾ ਦਿੱਤੀ ਗਈ।
ਸੰਸਕ੍ਰਿਤ ਦੀ ਪੁਰਾਤਨਤਾ ਬਿਆਨ ਕਰਨ ਤੋਂ ਪਹਿਲਾਂ, ਇਤਨਾ ਕੁ ਪਿਛੋਕੜ ਦੱਸਣਾ ਜ਼ਰੂਰੀ ਸੀ। ਹੁਣ ਦੁਬਾਰਾ ਇਸ ਨੁਕਤੇ ਤੇ ਧਿਆਨ ਕੇਂਦਰਤ ਕਰੋ, ਕਿ ਫਾਰਸੀ ਬੋਲੀ ਨੂੰ ਪਿਆਰ ਕਰਨ ਵਾਲੇ ਰਾਜਸੀ ਤਾਕਤ ਵਾਲੇ, ਮੁਸਲਮਾਨ ਲੋਕ, ਇੱਕ ਹਜ਼ਾਰ ਸਾਲ ਤੱਕ, ਭਾਰਤ ਵਿੱਚ ਰਾਜ ਕਰਦੇ ਰਹਿਣ ਦੇ ਬਾਵਜੂਦ ਫਾਰਸੀ ਬੋਲੀ ਨੂੰ ਲੋਕਾਂ ਦੀ ਰੋਜ਼ਾਨਾ ਬੋਲਚਾਲ ਵਾਲੀ ਬੋਲੀ ਨਹੀਂ ਬਣਾ ਸਕੇ। ਲਿਖਤੀ ਕੰਮ ਭਾਵੇਂ ਸਾਰਾ ਹੀ ਫਾਰਸੀ ਵਿੱਚ ਹੁੰਦਾ ਸੀ।
ਫਾਰਸੀ ਦੇ ਸ਼ਬਦ ਲੋਕ ਬੋਲੀ ਵਿੱਚ ਪ੍ਰਵੇਸ਼ ਭੀ ਕਰਦੇ ਜਾ ਰਹੇ ਸਨ, ਪਰ ਮਾਂ ਬੋਲੀ ਦਾ ਦਰਜਾ ਫਾਰਸੀ ਨੂੰ ਪ੍ਰਾਪਤ ਨਹੀਂ ਹੋ ਸਕਿਆ। ਕਿਸੇ ਸ਼ਹਿਰ ਕਸਬੇ ਜਾਂ ਪਿੰਡ ਵਿੱਚ ਸਮੁੱਚੇ ਲੋਕਾਂ ਦੀ ਰੋਜ਼ਮਰਾ ਦੀ ਬੋਲਚਾਲ ਵਾਲੀ ਬੋਲੀ ਫਾਰਸੀ ਨਾ ਬਣ ਸਕੀ। ਕਾਰਣ ?

ਕਿਉਂਕਿ ਇਹ ਭਾਰਤੀ ਲੋਕਾਂ ਦੀ ਆਪਣੀ ਬੋਲੀ ਨਹੀਂ ਸੀ, ਬਦੇਸ਼ ਤੋਂ ਆਏ ਲੋਕਾਂ ਦੀ ਬੋਲੀ ਸੀ। ਸੰਨ 1600 ਵਿੱਚ ਈਸਟ ਇਡੀਆ ਕੰਪਨੀ ਕਲੱਕਤੇ ਵਿੱਚ ਸਥਾਪਤ ਹੋ ਚੁੱਕੀ ਸੀ। ਸਾਢੇ ਤਿੰਨ ਸੌ ਸਾਲ ਤੱਕ ਬੰਗਾਲੀ ਲੋਕ ਇੰਗਲਿਸ਼ ਦੇ ਖੂਬ ਮਾਹਿਰ ਬਣ ਗਏ, ਫਰਾਟੇਦਾਰ ਅੰਗ੍ਰੇਜ਼ੀ ਬੋਲਦੇ ਸਨ। ਪਰ ਕਿਸੇ ਇੱਕ ਭੀ ਬੰਗਾਲ ਵਾਸੀ ਦੀ ਮਾਤ ਬੋਲੀ ਇੰਗਲਿਸ਼ ਨਹੀਂ ਬਣ ਸਕੀ। ਇਸੇ ਤਰ੍ਹਾਂ ਬਾਕੀ ਭਾਰਤ ਵਿੱਚ ਅੰਗ੍ਰੇਜ਼ੀ ਬਾਰੇ ਸਮਝਣਾ ਚਾਹੀਦਾ ਹੈ।

ਬ੍ਰਾਹਮਣ ਨੇ ਪਰਚਾਰ ਦੇ ਜੋਰ ਨਾਲ ਪੱਥਰ ਦੇ ਟੁਕੜਿਆਂ ਨੂੰ ''ਭਗਵਾਨ'' ਬਣਾ ਕੇ ਸਦੀਆਂ ਤੱਕ ਲੋਕਾਂ ਨੂੰ ਮੂਰਖ ਬਣਾਇਆ ਤੇ ਉਹਨਾਂ ਦੀ ਪੂਜਾ ਕਰਵਾਈ। ਸਦੀਆਂ ਤੋਂ ਕਾਲਪਨਿਕ ਦੇਵਤਿਆਂ ਨੂੰ ਭੋਲੇ ਲੋਕਾਂ ਦੇ ਮਨ ਮਸਤੱਕ ਵਿੱਚ ਠੋਸਿਆ ਤੇ ਲੁੱਟ ਕੇ ਖਾਧਾ। ਹਜਾਰਾਂ ਸਾਲ ਤੋਂ ਸੰਸਕ੍ਰਿਤ ਨੂੰ ''ਦੇਵ ਬਾਣੀ'' ਹੈ ਦਾ ਢੋਲ ਬਹੁਤ ਉਚਾ ਪਿੱਟਿਆ ਗਿਆ। 

ਜਿਵੇਂ ਦੇਵਤੇ ਕਲਪਿਤ ਹਨ, ਤਿਵੇਂ ਉਹਨਾਂ ਦੀ ਬਾਣੀ ਦੀ ਪੁਰਾਤਨਤਾ ਕਲਪਿਤ ਹੈ। ਭਾਰਤ ਸਰਕਾਰ ਨੇ ਕਾਲਜਾਂ, ਯੂਨੀਵਰਸਿਟੀਆਂ ਵਿੱਚ, ਸੰਸਕ੍ਰਿਤ ਵਿਭਾਗ ਖੋਹਲੇ ਹੋਏ ਹਨ। ਕਰੋੜਾਂ ਰੁਪੈ ਦਾ ਬੱਜਟ ਪ੍ਰਵਾਨ ਕੀਤਾ ਜਾਂਦਾ ਹੈ। ਸੰਸਕ੍ਰਿਤ ਵਿੱਚ ਪੁਸਤਕ/ਲੇਖ ਲਿਖਣ ਵਾਲੇ ਨੂੰ ਵਿਸ਼ੇਸ਼ ਇਨਾਮ ਸਨਮਾਨ ਦਿੱਤੇ ਜਾਂਦੇ ਹਨ। ਰੇਡੀਓ ਟੀਵੀ ਤੇ ਖਾਸ ਸਮਿਆਂ ਤੇ, ਸੰਸਕ੍ਰਿਤ ਵਿੱਚ ਖਬਰਾਂ ਤੇ ਹੋਰ ਪ੍ਰੋਗਰਾਮ ਦਿੱਤੇ ਜਾਂਦੇ ਹਨ।
ਇਤਨਾ ਕੁੱਝ ਕਰਨ ਦੇ ਬਾਵਜੂਦ, ਸੰਸਕ੍ਰਿਤ ਆਖਰੀ ਸਾਹ ਗਿਣ ਰਹੀ ਹੈ। ਪੁਰਾਣੇ ਗ੍ਰੰਥ ਪੜ੍ਹ ਸਕਣ ਵਾਲਾ ਕੋਈ ਵਿਰਲਾ ਵਿਅਕਤੀ ਲੱਭਦਾ ਹੈ। ਮੇਰੇ ਆਪਣੇ ਜੱਦੀ ਜ਼ਿਲ੍ਹੇ, ਪਟਿਆਲੇ ਵਿੱਚ, ਦੋ ਪਿੰਡ ਅਜਿਹੇ ਹਨ, ਜਿਨ੍ਹਾਂ ਦੀ ਬੋਲੀ ਠੇਠ ਪੰਜਾਬੀ ਨਹੀਂ ਹੈ। ਬਹੁਤ ਹੱਦ ਤੱਕ ਹਰਿਆਣਵੀ ਬੋਲੀ ਨਾਲ ਮਿਲਦੀ ਜੁਲਦੀ ਹੈ। ਸਦੀਆਂ ਬੀਤ ਗਈਆਂ ਇਹਨਾਂ ਦੋਵੇਂ ਪਿੰਡਾਂ (ਕਲਵਾਣੂੰ) ਦੀ ਮਾਤ ਬੋਲੀ ਨਹੀਂ ਬਦਲੀ। 
ਕਿਉਂਕਿ ਜਨਮ ਤੋਂ ਹੀ ਬੱਚਿਆਂ ਨੂੰ ਮਾਤਾ ਪਿਤਾ ਦੁਆਰਾ ਇਹੀ ਬੋਲੀ ਸੁਣਨ ਨੂੰ ਮਿਲਦੀ ਹੈ। ਪੰਜਾਬ ਦੇ ਵਿੱਚਕਾਰ ਰਹਿੰਦਿਆਂ ਭੀ, ਇਹਨਾਂ ਦੀ ਆਪਣੀ ਬੋਲੀ ਅੱਜ ਤੱਕ ਠੇਠ ਪੰਜਾਬੀ ਨਹੀਂ ਬਣੀ। ਪਤਾ ਨਹੀਂ ਕਿੰਨਾ ਵਕਤ ਪਹਿਲਾਂ, ਇਹਨਾਂ ਪਿੰਡਾਂ ਦੇ ਵਡੇਰੇ ਕਿਸੇ ਅਜਿਹੇ ਖਿੱਤੇ ਵਿੱਚੋਂ ਆਕੇ ਪਟਿਆਲੇ ਜ਼ਿਲੇ ਵਿੱਚ ਇਹਨਾਂ ਦੋ ਥਾਈਂ ਪਿੰਡ ਵਸਾ ਲਏ। ਬੋਲੀ ਉਹੀ, ਜਿਥੋਂ ਉਠ ਕੇ ਆਏ ਸਨ, ਅੱਜ ਤੱਕ ਪ੍ਰਚੱਲਤ ਹੈ।
ਪੰਜਾਬੀ ਨੂੰ ਪਛਾੜਨ ਦੇ ਬੇਅੰਤ ਜਤਨ ਹੋਏ, ਪਹਿਲਾਂ ਇੱਕ ਹਜ਼ਾਰ ਸਾਲ ਤੱਕ ਦਫਤਰੀ ਬੋਲੀ ਫ਼ਾਰਸੀ ਬਣਾਈ ਗਈ। ਅੰਗ੍ਰੇਜ਼ੀ ਰਾਜ ਦੌਰਾਨ ਦਫਤਰੀ ਸਰਕਾਰੀ ਬੋਲੀ ਇੰਗਲਿਸ਼ ਬਣਾਈ ਗਈ।
ਜੋ ਅੱਜ ਤੱਕ ਭੀ ਦਫਤਰਾਂ ਵਿੱਚ ਵਰਤੀ ਲਿਖੀ ਜਾ ਰਹੀ ਹੈ। ਦੇਸ਼ ਵੰਡ ਤੋਂ ਬਾਅਦ ਪੰਜਾਬੀ ਨੂੰ ਹਿੱਕ ਦੇ ਤਾਣ ਹਿੰਦੀ ਦੀ ਦੁਬੇਲ ਬਣਾਇਆ ਜਾ ਰਿਹਾ ਹੈ। ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਨੂੰ ਕੋਈ ਮਾਨਤਾ ਨਹੀਂ। ਗੁਰਮੁਖੀ ਲਿੱਪੀ ਨੂੰ ਪਾਕਿਸਤਾਨੋ ਦੇਸ ਨਿਕਾਲਾ ਮਿਲਿਆ ਹੋਇਆ ਹੈ। ਫਿਰ ਭੀ ਉਹ ਲੋਕ ਪੰਜਾਬੀ ਬੋਲਦੇ ਹਨ। ਅਜਿਹੇ ਬਦਤਰ ਹਾਲਾਤ ਵਿੱਚ ਭੀ ਦੋਵਾਂ ਪੰਜਾਬਾਂ ਦੀ ਪੰਜਾਬੀ ਬੋਲੀ ਜੀਵਤ ਹੈ ਤੇ ਜੀਵਤ ਰਹੇਗੀ। 

ਲੋੜ ਵਕਤ ਭਾਰਤ ਵਿੱਚ ਬਹੁਤ ਸਾਰੇ ਲੋਕ ਇੰਗਲਿਸ਼ ਬੋਲਦੇ ਹਨ। ਇੰਗਲਿਸ਼ ਪੜਦੇ ਲਿਖਦੇ ਹਨ, ਬਹੁਤ ਸਾਰੇ ਅਖਬਾਰ ਰਸਾਲੇ ਤੇ ਪੁਸਤਕਾਂ ਅੰਗ੍ਰੇਜ਼ੀ ਵਿੱਚ ਛਪਦੀਆਂ ਹਨ। ਫਿਰ ਭੀ ਸਾਰੇ ਭਾਰਤ ਵਿੱਚ ਕਿਸੇ ਇੱਕ ਭੀ ਪਿੰਡ ਜਾਂ ਵਿਅਕਤੀ ਦੀ ਮਾਤ ਬੋਲੀ ਇੰਗਲਿਸ਼ ਨਹੀਂ ਹੈ। ਕਾਰਨ ? ਇਹ ਓਪਰੀ ਬੋਲੀ ਜੁ ਹੋਈ।
ਅੱਜ ਤੱਕ ਪੂਰੀ ਤਾਕਤ ਲਾ ਕੇ ਪਰਚਾਰਿਆ ਗਿਆ ਹੈ ਕਿ ਭਾਰਤ ਦੀ ਸਭ ਤੋਂ ਪੁਰਾਤਲ ਬੋਲੀ ਸੰਸਕ੍ਰਿਤ ਹੈ। ਸੰਸਕ੍ਰਿਤ ਪੁਰਾਤਨ ਭਾਸ਼ਾ ਤਾਂ ਭਾਵੇਂ ਹੋਵੇ ਪਰ ਭਾਰਤੀ ਬੋਲੀ ਤਾਂ ਹਰਗਿਜ਼ ਨਹੀਂ ਹੈ। ਜੇ ਇਹ ਬੋਲੀ ਭਾਰਤੀ ਹੁੰਦੀ ਤਾਂ ਭਾਰਤੀ ਖਿੱਤੇ ਵਿੱਚ ਕੋਈ ਇੱਕ ਸੂਬਾ ਤਾਂ ਅਜਿਹਾ ਬਚਿਆ ਹੁੰਦਾ, ਜਿੱਥੋਂ ਦੀ ਇਹ ਮਾਤ ਬੋਲੀ ਹੁੰਦੀ। 
ਕੋਈ ਇੱਕ ਸ਼ਹਿਰ, ਜਾਂ ਇੱਕ ਪਿੰਡ ਤਾਂ ਸਾਰੇ ਵਿਸ਼ਾਲ ਦੇਸ਼ ਵਿੱਚ ਹੁੰਦਾ, ਜਿੱਥੇ ਵਸਦੇ ਸਾਰੇ ਲੋਕ, ਰੋਜ਼ਾਨਾ ਸੰਸਕ੍ਰਿਤ ਬੋਲਦੇ, ਪੜ੍ਹਦੇ ਲਿਖਦੇ। ਦੁਨੀਆਂ ਭਰ ਵਿੱਚ ਇੱਕ ਭੀ ਮਨੁੱਖ ਅਜਿਹਾ ਨਹੀਂ ਮਿਲੇਗਾ, ਜੋ ਸੰਸਕ੍ਰਿਤ ਨੂੰ ਮਾਤ ਬੋਲੀ ਦੇ ਤੌਰ ਤੇ ਬੋਲਦਾ ਹੋਵੇ। ਕਿਉਂਕਿ ਸੰਸਕ੍ਰਿਤ ਵਿੱਚ ਬ੍ਰਾਹਮਣੀ ਕਰਮਕਾਂਡੀ ਗ੍ਰੰਥ ਲਿਖੇ ਹੋਏ ਹਨ। ਜੇ ਸੰਸਕ੍ਰਿਤ ਥੋੜ੍ਹੇ ਬਹੁਤ ਸਾਹ ਲੈਂਦੀ ਰਹੀ ਤਾਂ ਪਾਖੰਡੀਆਂ ਦਾ ਪਾਖੰਡ ਚਲਦਾ ਰਹੇਗਾ।
ਭਵਿੱਖ ਦੇ ਮਨੁੱਖ ਨੂੰ ਸੰਸਕ੍ਰਿਤ ਕੁੱਝ ਭੀ ਦੇਣ ਤੋਂ ਅਸਮਰਥ ਹੈ। ਵੇਲਾ ਵਿਹਾ ਚੁੱਕੇ ਵਿਚਾਰ, ਸੰਸਕ੍ਰਿਤ ਗ੍ਰੰਥਾਂ ਵਿੱਚ ਬਥੇਰੇ ਮਿਲ ਜਾਣਗੇ। ਜਿਵੇਂ ਜੇਤੂ ਮੁਸਲਮਾਨਾਂ ਨੇ ਭਾਰਤ ਵਿੱਚ ਰਹਿ ਕੇ ਪੁਸਤਕਾਂ ਲਿਖੀਆਂ ਅਰਬੀ ਫਾਰਸੀ ਵਿੱਚ। ਉਹ ਕਿਤਾਬਾਂ ਜਾਣਕਾਰੀ ਤਾਂ ਕੋਈ ਦੇ ਸਕਦੀਆਂ ਹਨ। ਪਰ ਸਾਡੀ ਆਪਣੀ ਬੋਲੀ ਵਿੱਚ ਨਹੀਂ ਹਨ। 
ਇਸੇ ਤਰ੍ਹਾਂ ਬਹੁਤ ਸਾਰੇ ਗੋਰਿਆਂ ਨੇ ਅੰਗ੍ਰੇਜ਼ੀ ਵਿੱਚ ਕਿਤਾਬਾਂ ਲਿਖੀਆਂ। ਉਹਨਾਂ ਵਿੱਚ ਗਿਆਨ ਮਿਲਦਾ ਹੈ, ਪਰ ਸਾਡੀ ਬੋਲੀ ਵਿੱਚ ਨਹੀਂ ਹਨ। ਇਸੇ ਤਰ੍ਹਾਂ ਸੰਸਕ੍ਰਿਤ ਇਸ ਦੇਸ਼ ਦੀ ਬੋਲੀ ਨਹੀਂ ਹੈ। ਹਜਾਰਾਂ ਸਾਲ ਪਹਿਲਾਂ ਜਿਸ ਖਿੱਤੇ ਵਿੱਚੋਂ ਹਮਲਾਵਰ ਕਬੀਲੇ ਉØੱਠ ਕੇ ਆਏ ਸਨ, ਆਪਣੇ ਨਾਲ ਕੁੱਝ ਰੀਤੀ ਰਿਵਾਜ ਤੇ ਕੁੱਝ ਕੰਮ ਚਲਾਊ ਸੰਸਕ੍ਰਿਤ ਲਿਖਤੀ ਗ੍ਰੰਥ ਲਿਆਏ। 
ਜੇ ਸੰਸਕ੍ਰਿਤ ਉਹਨਾਂ ਲੋਕਾਂ ਦੀ ਮਾਤ ਬੋਲੀ ਹੁੰਦੀ ਤਾਂ ਉਹ ਮਰਦੀ ਕਦੇ ਨਾਂ। ਦੁਨੀਆਂ ਵਿੱਚ ਕੁੱਝ ਕਬੀਲੇ ਅਜਿਹੇ ਭੀ ਹਨ ਜਿਨਾ ਦੀ ਆਬਾਦੀ ਕੁੱਝ ਹਜ਼ਾਰ ਤੱਕ ਹੀ ਰਹਿ ਗਈ ਹੈ। ਫਿਰ ਭੀ ਉਹਨਾਂ ਦੀ ਮਾਤ ਬੋਲੀ ਜੀਵਤ ਹੈ।
ਪੁਰਾਤਨਤਾ ਦਾ ਢੋਲ ਬਹੁਤ ਵੱਜ ਗਿਆ ਹੈ। ਜਿਵੇਂ ਦੇਵਤੇ ਕਦੀ ਧਰਤੀ ਤੇ ਨਹੀਂ ਆਏ, ਤਿਵੇਂ ਭਾਰਤੀ ਧਰਤੀ ਦੀ ''ਦੇਵ ਬਾਣੀ ਸੰਸਕ੍ਰਿਤ'' ਆਪਣੀ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਦੇਵਤਿਆਂ ਦੀ ਬਾ-ਦਲੀਲ ਅਸਲੀਅਤ ਸਾਡੇ ਸਨਮੁੱਖ ਰੱਖ ਦਿੱਤੀ ਹੈ।
ਬ੍ਰਾਹਮਣ ਦੇ ਪਾਖੰਡ ਅਤੇ ਸਦੀਆਂ ਤੋਂ ਕੀਤੀ ਜਾ ਰਹੀ ਅੰਨ੍ਹੀ ਲੁੱਟ ਦਾ ਭਾਂਡਾ ਚੌਰਾਹੇ ਵਿੱਚ ਭੰਨ ਦਿੱਤਾ ਹੈ। ਵੇਦਾਂ ਦੀ ਵਿਚਾਰਧਾਰਾ ਨੇ ਮਨੁੱਖਤਾ ਵਿੱਚ ਵੰਡੀਆਂ ਤੇ ਵਿਹਲੜਪੁਣਾ ਪਾ ਦਿੱਤਾ ਹੈ। ਅਜਿਹੀ ਸਿੱਖਿਆ ਦੀ ਅੱਜ ਕੋਈ ਕੀਮਤ ਨਹੀਂ ਹੈ। ਸਤਿਗੁਰੂ ਜੀ ਨੇ ਆਪਣੀ ਪਾਵਨ ਬਾਣੀ ਗੁਰਮੁੱਖੀ/ਪੰਜਾਬੀ ਵਿੱਚ ਉਚਾਰਣ ਕਰਕੇ ''ਦੇਵ ਬਾਣੀ'' ਸੰਸਕ੍ਰਿਤ ਨੂੰ ਗਲੋਂ ਲਾਹ ਦਿੱਤਾ ਹੈ। 
ਦੁਨੀਆਂ ਵਿੱਚ ਪੰਜਾਬੀ ਬੋਲਣ ਵਾਲੇ ਲੱਗਭਗ ਵੀਹ ਕਰੋੜ ਮਨੁੱਖ ਹਨ। ਤੇ ਦੇਵਬਾਣੀ ਨੂੰ ਬੋਲਣ ਵਾਲਾ ਕੋਈ ਇੱਕ ਪਰਿੰਦਾ ਤੱਕ ਨਹੀਂ। ਸੰਸਕ੍ਰਿਤ ਦਾ ਝੰਡਾ ਚੁੱਕੀ ਫਿਰ ਰਹੇ ਲੋਕ ਭੀ ਇਸ ਨੂੰ ਮਾਤਬੋਲੀ ਵਾਂਗ ਨਹੀਂ ਬੋਲਦੇ। ਕਾਂਸੀ ਦੀ ਵਿਦਿਆ ਬਾਰੇ ਗੁਰ ਵਾਕ -

ਕਾਂਸ਼ੀ ਤੇ ਧੁਨਿ ਉਪਜੈ ਧੁਨਿ ਕਾਂਸੀ ਜਾਈ।।
ਕਾਸੀ ਫੂਟੀ ਪੰਡਿਤਾ ਧੁਨਿ ਕਹਾ ਸਮਾਈ।। (857)
ਨਾ ਕਾਸੀ ਮਤਿ ਉਪਜੈ ਨਾ ਕਾਸੀ ਮਤਿ ਜਾਇ।।
ਸਤਿਗੁਰ ਮਿਲਿਐ ਮਤਿ ਉਪਜੈ ਤਾ ਇਹ ਸੋਝੀ ਪਾਇ।।
ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰਿ ਦੀਆ ਬੁਝਾਇ।।
ਅਠਸਠਿ ਤੀਰਥ ਤਿਸ ਸੰਗਿ ਰਹਹਿ ਜਿਨਿ ਹਰਿ ਹਿਰਦੈ ਰਹਿਆ ਸਮਾਇ।। (491)

ਬੜੇ ਦੁੱਖ ਦੀ ਗੱਲ ਹੈ ਮੁਸਲਮਾਨ ਤੇ ਹਿੰਦੂ ਪੰਜਾਬੀਆਂ ਨੇ ਬੜੀ ਬੇਹਯਾਈ ਨਾਲ ਪੰਜਾਬੀ ਮਾਂ ਬੋਲੀ ਤੋਂ ਮੂੰਹ ਮੋੜ ਲਿਆ ਹੈ। ਬੋਲੀ ਨੂੰ ਧਰਮ ਨਾਲ ਜੋੜ ਦਿੱਤਾ ਹੈ। ਕੁੱਝ ਬਹੁਤੇ ''ਮਾਡਰਨ ਲੋਕ'' ਲਗਾਤਾਰ ਰਟ ਲਾਈ ਜਾ ਰਹੇ ਹਨ ਕਿ ਅਸੀਂ ''ਪੰਜਾਬੀ ਕੌਮ ਤੇ ਪੰਜਾਬੀ ਬੋਲੀ'', ਪੰਜਾਬੀ ਸੱਭਿਅਤਾ ਨੂੰ ਪ੍ਰਫੁੱਲਤ ਕਰਨ ਦਾ ਯਤਨ ਕਰ ਰਹੇ ਹਾਂ। ਬੋਲੀ ਨੂੰ ''ਧਰਮ ਦੀ ਕੈਦ'' ਵਿਚ ਨਹੀਂ ਰਖਿਆ ਜਾ ਸਕਦਾ। 
ਸਨਿਮਰ ਬੇਨਤੀ ਹੈ ਕਿ ਅਗਰ ਪੰਜਾਬੀ ਜੀਵਨ ਵਿਚੋਂ ਸਿੱਖਾਂ ਦੀ ਸੂਰਮਗਤੀ ਕੱਢ ਦੇਈਏ, ਸਤਿਗੁਰੂ ਜੀ ਵੱਲੋਂ ਕੀਤੇ ਉਪਕਾਰ ਵਿਸਾਰ ਦੇਈਏ, ਤਾਂ ਪੰਜਾਬ ਵਿਚ ਅਰਾਜਕਤਾ, ਬੇਪਤੀ, ਕਾਇਰਤਾ ਅਤੇ ਗਦਾਰੀਆਂ ਤੋਂ ਸਿਵਾਏ ਹੋਰ ਕੀ ਹੈ?
ਇਸ ਪੰਜਾਬੀ ਬੋਲੀ ਨੂੰ ਸਤਿਗੁਰੂ ਜੀ ਨੇ ਆਪਣੀ ਪਾਵਨ ਬਾਣੀ ਲਿਖਕੇ ਅਮਰ ਬਣਾ ਦਿੱਤਾ। ਨੱਚਣ ਗਾਉਣ ਵਾਲੇ, ਭੰਡਾਂ ਵਰਗਾ ਜੀਵਨ ਬਤੀਤ ਕਰਨ ਵਾਲੇ ਪੰਜਾਬੀ ਸਿੱਖੀ ਧਾਰਨ ਕਰਕੇ ਸੰਸਾਰ ਦੇ ਸਿਰਮੌਰ ਸੂਰਮੇ ਹੋ ਨਿਬੜੇ। ਜੇ ਸਿੱਖ ਪੰਜਾਬੀ ਤੇ ਪੰਜਾਬ ਨੂੰ ਨਾਂ ਅਪਣਾਉਂਦੇ ਤਾਂ ਅੱਜ ਤੱਕ ਇਹ ਦੋਵੇਂ ਹਨੇਰੀਆਂ ਗੁਫਾਵਾਂ ਵਿਚ ਗਰਕ ਗਏ ਹੁੰਦੇ। ਸਿੱਖ ਅਕ੍ਰਿਤਘਣ ਨਹੀਂ ਬਣੇ। ਆਪਣਾ ਫਰਜ ਬਾਖੂਬੀ ਨਿਭਾਇਆ। ਪੰਜਾਬੀ ਬੋਲੀ ਅਤੇ ਸਿੱਖੀ ਨੂੰ ਅਲੱਗ ਰੱਖਿਆ ਹੀ ਨਹੀਂ ਜਾ ਸਕਦਾ ਇਹ ਦੋਵੇਂ ਇੱਕੋ ਸਿੱਕੇ ਦੇ ਪਾਸੇ ਹਨ।

ਪ੍ਰੋ: ਇੰਦਰ ਸਿੰਘ ਘੱਗਾ

ਪੋਸਟ ਕਰਤਾ: ਸੁਖਬੀਰ ਸਿੰਘ ਜੇਠੂਵਾਲ


Post Comment

ਪੰਜਾਬੀਆਂ ਦੀ ਸ਼ਾਨ ਵੱਖਰੀ

ਕਰਨਲ ਅਵਤਾਰ ਸਿੰਘ ਚੀਮਾ

ਪੰਜਾਬੀਆਂ ਨੇ ਹਰ ਖੇਤਰ ’ਚ ਸਖ਼ਤ ਮਿਹਨਤ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਸ੍ਰੀਗੰਗਾਨਗਰ ਦੇ ਵਸਨੀਕ ਬਲਵੰਤ ਸਿੰਘ ਨੇ ਭਾਰਤ ’ਚ ਪ੍ਰਤੀ ਏਕੜ ਸਭ ਤੋਂ ਵੱਧ ਕਣਕ ਦਾ ਝਾੜ ਦੇ ਕੇ ਪਹਿਲਾ ਕ੍ਰਿਸ਼ੀ ਪੰਡਿਤ ਐਵਾਰਡ ਪ੍ਰਾਪਤ ਕੀਤਾ। ਇੱਥੋਂ ਦੇ ਲਾਇਲਪੁਰ ਬਾਗ਼ ਦੇ ਮਾਲਕ ਕਰਤਾਰ ਸਿੰਘ ਨਰੂਲਾ ਨੇ ਬਾਗਬਾਨੀ ਲਈ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਉਦਿਆਨ ਪੰਡਿਤ ਦਾ ਪਹਿਲਾ ਐਵਾਰਡ ਪ੍ਰਾਪਤ ਕੀਤਾ। ਪਦਮਸ਼੍ਰੀ ਅਤੇ ਅਰਜੁਨ ਐਵਾਰਡ ਜੇਤੂ ਕਰਨਲ ਅਵਤਾਰ ਸਿੰਘ ਚੀਮਾ, ਐਵਰੈਸਟ ਚੋਟੀ ਫ਼ਤਿਹ ਕਰਨ ਵਾਲੇ ਪਹਿਲੇ ਭਾਰਤੀ ਸਨ। ਸ੍ਰੀਗੰਗਾਨਗਰ ’ਚ ਜਨਮ ਲੈਣ ਵਾਲੇ ਮਰਹੂਮ ਗ਼ਜ਼ਲ ਗਾਇਕ ਜਗਜੀਤ ਸਿੰਘ ਨੇ ਪੂਰੀ ਦੁਨੀਆਂ ’ਚ ਆਪਣਾ ਨਾਂ ਰੋਸ਼ਨ ਕੀਤਾ। ਪੰਡਿਤ ਜਵਾਹਰਲਾਲ ਨਹਿਰੂ ਨੇ 1962 ’ਚ 62 ਜੀ.ਬੀ. ਦੇ ਬੰਤਾ ਸਿੰਘ ਅਤੇ 53 ਜੀ.ਬੀ. ਦੇ ਇੰਦਰ ਸਿੰਘ ਸੈਣੀ ਨੂੰ ਉੱਚ ਗੁਣਵੱਤਾ ਦਾ ਗੰਨਾ ਉਤਪਾਦਨ ਕਰਨ ਲਈ ਸਨਮਾਨਿਤ ਕੀਤਾ। ਗੰਗ ਨਹਿਰ ਦੇ ਨਿਰਮਾਣ ਵੇਲੇ ਨਹਿਰ ਦਾ ਠੇਕੇਦਾਰ ਲਾਲ ਸਿੰਘ ਸੀ। ਮਹਾਰਾਜਾ ਗੰਗਾ ਸਿੰਘ ਨੇ ਉਸ ਨੂੰ ਸਨਮਾਨਿਤ ਵੀ ਕੀਤਾ ਸੀ। ਲਾਲ ਸਿੰਘ ਦਾ ਪੁੱਤਰ ਰਾਮ ਸਿੰਘ ਬੀਕਾਨੇਰ ਰਿਆਸਤ ’ਚ ਪੁਲੀਸ ਅਫ਼ਸਰ ਬਣਿਆ। ਰਾਮ ਸਿੰਘ ਦਾ ਇੱਕ ਪੁੱਤਰ ਅਜੀਤਪਾਲ ਸਿੰਘ ਰਾਜਸਥਾਨ ਦਾ ਚੀਫ਼ ਇੰਜਨੀਅਰ ਅਤੇ ਡਿਵੈਲਪਰ ਬਣਿਆ। ਦੂਜਾ ਪੁੱਤਰ ਅਜੈਪਾਲ ਸਿੰਘ ਰਾਜਸਥਾਨ ਆਵਾਸਨ ਮੰਡਲ ਦਾ ਚੇਅਰਮੈਨ ਰਹਿ ਚੁੱਕਿਆ ਹੈ। ਜੈਪੁਰ ’ਚ ਇਸ ਵੇਲੇ ਇਨ੍ਹਾਂ ਦੀ ਯੂਨੀਕ ਬਿਲਡਰਜ਼ ਨਾਂ ਦੀ ਬਹੁਤ ਵੱਡੀ ਕੰਪਨੀ ਹੈ। ਦੂਰਦਰਸ਼ਨ ਦੇ ਉਪ ਮਹਾਂਨਿਰਦੇਸ਼ਕ ਅਹੁਦੇ ਤੋਂ ਸੇਵਾਮੁਕਤ ਹੋ ਚੁੱਕੇ ਜਸਦੇਵ ਸਿੰਘ ਦਾ ਜਨਮ ਪਦਮਪੁਰ ’ਚ ਆਪਣੇ ਨਾਨਕੇ ਘਰ ਹੋਇਆ ਸੀ। ਜਸਦੇਵ ਸਿੰਘ 15 ਅਗਸਤ ਅਤੇ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਹੋਣ ਵਾਲੇ ਸਮਾਗਮਾਂ ’ਚ ਕੁਮੈਂਟਰੀ ਕਰਿਆ ਕਰਦੇ ਸਨ। ਕੁਮੈਂਟਰੀ ਦੇ ਖੇਤਰ ’ਚ ਸ੍ਰੀਗੰਗਾਨਗਰ ਦੇ ਕੁਲਵਿੰਦਰ ਸਿੰਘ ਕੰਗ ਕੌਮੀ ਪੱਧਰ ’ਤੇ ਆਪਣਾ ਨਾਂ ਬਣਾ ਚੁੱਕੇ ਹਨ ਅਤੇ ਮੌਜੂਦਾ ਸਮੇਂ ਦਿੱਲੀ ਦੂਰਦਰਸ਼ਨ ’ਚ ਹਨ। ਵਕਾਲਤ ਦੇ ਖੇਤਰ ਵਿੱਚ ਐਡਵੋਕੇਟ ਕਰਨੈਲ ਸਿੰਘ ਦਾ ਪੰਜਾਬ, ਰਾਜਸਥਾਨ ਅਤੇ ਹਰਿਆਣਾ ’ਚ ਪੂਰਾ ਨਾਂ ਚੱਲਦਾ ਸੀ।  ਗੰਗ ਨਹਿਰ ਖੇਤਰ ’ਚ ਪੰਜਾਬੀ ਕਿਸਾਨਾਂ ਕੋਲ ਬਹੁਤ ਜ਼ਮੀਨਾਂ ਸਨ। ਚਾਰ ਸਕੇ ਭਰਾਵਾਂ ਦਰਬਾਰਾ ਸਿੰਘ ਨੇ ਪੂਰੇ ਚੱਕ 3 ਡਬਲਿਊ., ਨੱਥਾ ਸਿੰਘ ਨੇ 4 ਡਬਲਿਊ., ਲਾਭ ਸਿੰਘ ਨੇ 13 ਜ਼ੈੱਡ. ਅਤੇ ਚੌਥੇ ਭਰਾ ਨੇ ਇੱਕ ਹੋਰ ਪਿੰਡ ਦੀ ਸਾਰੀ ਜ਼ਮੀਨ ਖਰੀਦੀ ਸੀ। ਅਕਾਲੀ ਨੇਤਾ ਸੁਰਜੀਤ ਸਿੰਘ ਕੰਗ ਦੇ ਦਾਦਾ ਮਲ ਸਿੰਘ ਨੇ ਲਾਇਲਪੁਰ ਤੋਂ ਆ ਕੇ ਚੱਕ ਲਖੀਆਂ ’ਚ 50 ਮੁਰੱਬੇ ਜ਼ਮੀਨ ਖਰੀਦੀ ਸੀ। ਇਸ ਤਰ੍ਹਾਂ ਇੱਥੇ ਜ਼ਿਆਦਾਤਰ ਪੰਜਾਬੀਆਂ ਕੋਲ ਖੁੱਲ੍ਹੀਆਂ ਜ਼ਮੀਨਾਂ ਸਨ।  ਗੰਗ ਨਹਿਰ ਆਉਣ ਤੋਂ ਪਹਿਲਾਂ ਵੀ ਕਾਫ਼ੀ ਸਿੱਖ ਇੱਥੇ ਵਸਦੇ ਸਨ। ਬੀਕਾਨੇਰ ਰਿਆਸਤ ਵਿੱਚ 1863 ’ਚ ਪਿੰਡ ਸਾਂਵਤਸਰ ਦੀ ਚੌਧਰ ਫ਼ਿਰੋਜ਼ਪੁਰ ਇਲਾਕੇ ਦੇ ਮਹਿਤਾਬ ਸਿੰਘ ਅਤੇ ਹਾਕਮ ਸਿੰਘ ਨੂੰ ਮਿਲੀ ਹੋਈ ਸੀ। ਸੰਤ ਫ਼ਤਹਿ ਸਿੰਘ ਅਤੇ ਸੰਤ ਚਰਨ ਸਿੰਘ ਇਸ ਇਲਾਕੇ ਨਾਲ ਪੂਰੀ ਤਰ੍ਹਾਂ ਜੁੜੇ ਰਹੇ। ਸੰਤ ਫ਼ਤਹਿ ਸਿੰਘ ਨੇ ਇੱਥੇ ਹੋਣ ਵਾਲੇ ਅੰਦੋਲਨਾਂ ’ਚ ਹਿੱਸਾ ਲਿਆ। ਉਨ੍ਹਾਂ ਗੁਰਦੁਆਰਾ ਬੁੱਢਾ ਜੌਹੜ ਸਮੇਤ ਕਈ ਗੁਰਦੁਆਰਿਆਂ ਦੀ ਸੇਵਾ ਕਰਵਾਈ। 


ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾਂ 


Post Comment

Saturday, September 29, 2012

Today's Hukamnama From Sri Harmandir Sahib Ji (30 Sep 2012)


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਅੱਜ ਦਾ ਮੁੱਖਵਾਕ 30.9.2012, ਐਤਵਾਰ , ੧੫ ਅੱਸੂ (ਸੰਮਤ ੫੪੪ ਨਾਨਕਸ਼ਾਹੀ)

ਬਿਲਾਵਲੁ ਮਹਲਾ ੪ ॥
ਹਰਿ ਹਰਿ ਨਾਮੁ ਸੀਤਲ ਜਲੁ ਧਿਆਵਹੁ ਹਰਿ ਚੰਦਨ ਵਾਸੁ ਸੁਗੰਧ ਗੰਧਈਆ ॥ ਮਿਲਿ ਸਤਸੰਗਤਿ ਪਰਮ ਪਦੁ ਪਾਇਆ ਮੈ ਹਿਰਡ ਪਲਾਸ ਸੰਗਿ ਹਰਿ ਬੁਹੀਆ ॥੧॥
ਜਪਿ ਜਗੰਨਾਥ ਜਗਦੀਸ ਗੁਸਈਆ ॥ ਸਰਣਿ ਪਰੇ ਸੇਈ ਜਨ ਉਬਰੇ ਜਿਉ ਪ੍ਰਹਿਲਾਦ ਉਧਾਰਿ ਸਮਈਆ ॥੧॥ ਰਹਾਉ ॥
ਭਾਰ ਅਠਾਰਹ ਮਹਿ ਚੰਦਨੁ ਊਤਮ ਚੰਦਨ ਨਿਕਟਿ ਸਭ ਚੰਦਨੁ ਹੁਈਆ ॥ ਸਾਕਤ ਕੂੜੇ ਊਭ ਸੁਕ ਹੂਏ ਮਨਿ ਅਭਿਮਾਨੁ ਵਿਛੁੜਿ ਦੂਰਿ ਗਈਆ ॥੨॥
ਹਰਿ ਗਤਿ ਮਿਤਿ ਕਰਤਾ ਆਪੇ ਜਾਣੈ ਸਭ ਬਿਧਿ ਹਰਿ ਹਰਿ ਆਪਿ ਬਨਈਆ ॥ ਜਿਸੁ ਸਤਿਗੁਰੁ ਭੇਟੇ ਸੁ ਕੰਚਨੁ ਹੋਵੈ ਜੋ ਧੁਰਿ ਲਿਖਿਆ ਸੁ ਮਿਟੈ ਨ ਮਿਟਈਆ ॥੩॥
ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤਿ ਭੰਡਾਰ ਖੁਲ੍ਹ੍ਹਈਆ ॥ ਗੁਰ ਚਰਣੀ ਇਕ ਸਰਧਾ ਉਪਜੀ ਮੈ ਹਰਿ ਗੁਣ ਕਹਤੇ ਤ੍ਰਿਪਤਿ ਨ ਭਈਆ ॥੪॥
ਪਰਮ ਬੈਰਾਗੁ ਨਿਤ ਨਿਤ ਹਰਿ ਧਿਆਏ ਮੈ ਹਰਿ ਗੁਣ ਕਹਤੇ ਭਾਵਨੀ ਕਹੀਆ ॥ ਬਾਰ ਬਾਰ ਖਿਨੁ ਖਿਨੁ ਪਲੁ ਕਹੀਐ ਹਰਿ ਪਾਰੁ ਨ ਪਾਵੈ ਪਰੈ ਪਰਈਆ ॥੫॥
ਸਾਸਤ ਬੇਦ ਪੁਰਾਣ ਪੁਕਾਰਹਿ ਧਰਮੁ ਕਰਹੁ ਖਟੁ ਕਰਮ ਦ੍ਰਿੜਈਆ ॥ ਮਨਮੁਖ ਪਾਖੰਡਿ ਭਰਮਿ ਵਿਗੂਤੇ ਲੋਭ ਲਹਰਿ ਨਾਵ ਭਾਰਿ ਬੁਡਈਆ ॥੬॥
ਨਾਮੁ ਜਪਹੁ ਨਾਮੇ ਗਤਿ ਪਾਵਹੁ ਸਿਮ੍ਰਿਤਿ ਸਾਸਤ੍ਰ ਨਾਮੁ ਦ੍ਰਿੜਈਆ ॥ ਹਉਮੈ ਜਾਇ ਤ ਨਿਰਮਲੁ ਹੋਵੈ ਗੁਰਮੁਖਿ ਪਰਚੈ ਪਰਮ ਪਦੁ ਪਈਆ ॥੭॥
ਇਹੁ ਜਗੁ ਵਰਨੁ ਰੂਪੁ ਸਭੁ ਤੇਰਾ ਜਿਤੁ ਲਾਵਹਿ ਸੇ ਕਰਮ ਕਮਈਆ ॥ ਨਾਨਕ ਜੰਤ ਵਜਾਏ ਵਾਜਹਿ ਜਿਤੁ ਭਾਵੈ ਤਿਤੁ ਰਾਹਿ ਚਲਈਆ ॥੮॥੨॥੫॥ 
(ਅੰਗ ੮੩੩-੮੩੪)

ਪੰਜਾਬੀ ਵਿਚ ਵਿਆਖਿਆ :-

ਹੇ ਭਾਈ! ਪ੍ਰਭੂ ਦਾ ਨਾਮ ਸਿਮਰਿਆ ਕਰੋ, ਇਹ ਨਾਮ ਠੰਢ ਪਾਣ ਵਾਲਾ ਜਲ ਹੈ, ਇਹ ਨਾਮ ਚੰਦਨ ਦੀ ਸੁਗੰਧੀ ਹੈ ਜਿਹੜੀ (ਸਾਰੀ ਬਨਸਪਤੀ ਨੂੰ) ਸੁਗੰਧਿਤ ਕਰ ਦੇਂਦੀ ਹੈ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲਈਦਾ ਹੈ। ਜਿਵੇਂ ਅਰਿੰਡ ਤੇ ਪਲਾਹ (ਆਦਿਕ ਨਿਕੰਮੇ ਰੁੱਖ ਚੰਦਨ ਦੀ ਸੰਗਤਿ ਨਾਲ) ਸੁਗੰਧਿਤ ਹੋ ਜਾਂਦੇ ਹਨ, (ਤਿਵੇਂ) ਮੇਰੇ ਵਰਗੇ ਜੀਵ (ਹਰਿ ਨਾਮ ਦੀ ਬਰਕਤਿ ਨਾਲ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ)।੧।
ਹੇ ਭਾਈ! ਜਗਤ ਦੇ ਨਾਥ, ਜਗਤ ਦੇ ਈਸ਼੍ਵਰ, ਧਰਤੀ ਦੇ ਖਸਮ ਪ੍ਰਭੂ ਦਾ ਨਾਮ ਜਪਿਆ ਕਰ। ਜਿਹੜੇ ਮਨੁੱਖ ਪ੍ਰਭੂ ਦੀ ਸਰਨ ਆ ਪੈਂਦੇ ਹਨ, ਉਹ ਮਨੁੱਖ (ਸੰਸਾਰ-ਸਮੁੰਦਰ ਵਿਚੋਂ) ਬਚ ਨਿਕਲਦੇ ਹਨ, ਜਿਵੇਂ ਪ੍ਰਹਿਲਾਦ (ਆਦਿਕ ਭਗਤਾਂ) ਨੂੰ (ਪਰਮਾਤਮਾ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਕੇ (ਆਪਣੇ ਚਰਨਾਂ ਵਿਚ) ਲੀਨ ਕਰ ਲਿਆ।੧।ਰਹਾਉ।
ਹੇ ਭਾਈ! ਸਾਰੀ ਬਨਸਪਤੀ ਵਿਚ ਚੰਦਨ ਸਭ ਤੋਂ ਸ੍ਰੇਸ਼ਟ (ਰੁੱਖ) ਹੈ, ਚੰਦਨ ਦੇ ਨੇੜੇ (ਉੱਗਾ ਹੋਇਆ) ਹਰੇਕ ਬੂਟਾ ਚੰਦਨ ਬਣ ਜਾਂਦਾ ਹੈ। ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਾਇਆ-ਵੇੜ੍ਹੇ ਪ੍ਰਾਣੀ (ਉਹਨਾਂ ਰੁੱਖਾਂ ਵਰਗੇ ਹਨ ਜੋ ਧਰਤੀ ਵਿਚੋਂ ਖ਼ੁਰਾਕ ਮਿਲ ਸਕਣ ਤੇ ਭੀ) ਖਲੋਤੇ ਹੀ ਸੁੱਕ ਜਾਂਦੇ ਹਨ, (ਉਹਨਾਂ ਦੇ) ਮਨ ਵਿਚ ਅਹੰਕਾਰ ਵੱਸਦਾ ਹੈ, (ਇਸ ਵਾਸਤੇ ਪਰਮਾਤਮਾ ਤੋਂ) ਵਿਛੁੱੜ ਕੇ ਉਹ ਕਿਤੇ ਦੂਰ ਪਏ ਰਹਿੰਦੇ ਹਨ।੨।
ਹੇ ਭਾਈ! ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ। (ਜਗਤ ਦੀ) ਸਾਰੀ ਮਰਯਾਦਾ ਉਸ ਨੇ ਆਪ ਹੀ ਬਣਾਈ ਹੋਈ ਹੈ (ਉਸ ਮਰਯਾਦਾ ਅਨੁਸਾਰ) ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਸੋਨਾ ਬਣ ਜਾਂਦਾ ਹੈ (ਸੁੱਚੇ ਜੀਵਨ ਵਲ ਬਣ ਜਾਂਦਾ ਹੈ। ਹੇ ਭਾਈ! ਧੁਰ ਦਰਗਾਹ ਤੋਂ (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਜੀਵਾਂ ਦੇ ਮੱਥੇ ਉਤੇ ਜੋ ਲੇਖ) ਲਿਖਿਆ ਜਾਂਦਾ ਹੈ, ਉਹ ਲੇਖ (ਕਿਸੇ ਦੇ ਆਪਣੇ ਉੱਦਮ ਨਾਲ) ਮਿਟਾਇਆਂ ਮਿਟ ਨਹੀਂ ਸਕਦਾ (ਗੁਰੂ ਦੇ ਮਿਲਣ ਨਾਲ ਹੀ ਲੋਹੇ ਤੋਂ ਕੰਚਨ ਬਣਦਾ) ਹੈ।੩।
ਹੇ ਭਾਈ! (ਗੁਰੂ ਦੇ ਅੰਦਰ) ਭਗਤੀ ਦੇ ਸਮੁੰਦਰ (ਭਰੇ ਪਏ) ਹਨ, ਭਗਤੀ ਦੇ ਖ਼ਜ਼ਾਨੇ ਖੁਲ੍ਹੇ ਪਏ ਹਨ, ਗੁਰੂ ਦੀ ਮਤਿ ਉਤੇ ਤੁਰ ਕੇ ਹੀ ਮਨੁੱਖ (ਉੱਚੇ ਆਤਮਕ ਗੁਣ-) ਰਤਨ ਪ੍ਰਾਪਤ ਕਰ ਸਕਦਾ ਹੈ। (ਵੇਖੋ) ਗੁਰੂ ਦੀ ਚਰਨੀਂ ਲੱਗ ਕੇ (ਹੀ ਮੇਰੇ ਅੰਦਰ) ਇਕ ਪਰਮਾਤਮਾ ਵਾਸਤੇ ਪਿਆਰ ਪੈਦਾ ਹੋਇਆ ਹੈ (ਹੁਣ) ਪਰਮਾਤਮਾ ਦੇ ਗੁਣ ਗਾਂਦਿਆਂ ਮੇਰਾ ਮਨ ਰੱਜਦਾ ਨਹੀਂ ਹੈ।੪।
ਹੇ ਭਾਈ! ਜਿਹੜਾ ਮਨੁੱਖ ਸਦਾ ਹੀ ਪਰਮਾਤਮਾ ਦਾ ਧਿਆਨ ਧਰਦਾ ਰਹਿੰਦਾ ਹੈ ਉਸਦੇ ਅੰਦਰ ਸਭ ਤੋਂ ਉੱਚੀ ਲਗਨ ਬਣ ਜਾਂਦੀ ਹੈ। ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਜਿਹੜਾ ਪਿਆਰ ਮੇਰੇ ਅੰਦਰ ਬਣਿਆ ਹੈ, ਮੈਂ (ਤੁਹਾਨੂੰ ਉਸ ਦਾ ਹਾਲ) ਦੱਸਿਆ ਹੈ। ਸੋ,ਹੇ ਭਾਈ! ਮੁੜ ਮੁੜ, ਹਰੇਕ ਖਿਨ, ਹਰੇਕ ਪਲ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ (ਪਰ, ਇਹ ਚੇਤੇ ਰੱਖੋ) ਪਰਮਾਤਮਾ ਪਰੇ ਤੋਂ ਪਰੇ ਹੈ, ਕੋਈ ਜੀਵ ਉਸ (ਦੀ ਹਸਤੀ) ਦਾ ਪਾਰਲਾ ਬੰਨ੍ਹਾ ਲੱਭ ਨਹੀਂ ਸਕਦਾ।੫।
ਹੇ ਭਾਈ! ਵੇਦ ਸ਼ਾਸਤ੍ਰ ਪੁਰਾਣ (ਆਦਿਕ ਧਰਮ ਪੁਸਤਕ ਇਸੇ ਗੱਲ ਉੱਤੇ) ਜ਼ੋਰ ਦੇਂਦੇ ਹਨ (ਕਿ ਖਟ-ਕਰਮੀ) ਧਰਮ ਕਮਾਇਆ ਕਰੋ, ਉਹ ਇਹਨਾਂ ਛੇ ਧਾਰਮਿਕ ਕਰਮਾਂ ਬਾਰੇ ਹੀ ਪਕਿਆਈ ਕਰਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਇਸੇ) ਪਾਖੰਡ ਵਿਚ ਭਟਕਣਾ ਵਿਚ (ਪੈ ਕੇ) ਖ਼ੁਆਰ ਹੁੰਦੇ ਹਨ, (ਉਹਨਾਂ ਦੀ ਜ਼ਿੰਦਗੀ ਦੀ) ਬੇੜੀ (ਆਪਣੇ ਹੀ ਪਾਖੰਡ ਦੇ) ਭਾਰ ਨਾਲ ਲੋਭ ਦੀ ਲਹਿਰ ਵਿਚ ਡੁੱਬ ਜਾਂਦੀ ਹੈ।੬।
ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰੋ, ਨਾਮ ਵਿਚ ਜੁੜ ਕੇ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰੋਗੇ। (ਆਪਣੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਟਿਕਾਈ ਰੱਖੋ, (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵਾਸਤੇ ਇਹ ਹਰਿ-ਨਾਮ ਹੀ)ਸਿਮ੍ਰਿਤੀਆਂ ਸ਼ਾਸਤ੍ਰਾਂ ਦਾ ਉਪਦੇਸ ਹੈ। (ਹਰਿ-ਨਾਮ ਦੀ ਰਾਹੀਂ ਜਦੋਂ ਮਨੁੱਖ ਦੇ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਗੁਰੂ ਦੀ ਸਰਨ ਪੈ ਕੇ ਜਦੋਂ ਮਨੁੱਖ (ਪਰਮਾਤਮਾ ਦੇ ਨਾਮ ਵਿਚ) ਪਤੀਜਦਾ ਹੈ, ਤਦੋਂ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।੭।
ਹੇ ਨਾਨਕ! (ਆਖ-ਹੇ ਪ੍ਰਭੂ!) ਇਹ ਸਾਰਾ ਜਗਤ ਤੇਰਾ ਹੀ ਰੂਪ ਹੈ ਤੇਰਾ ਹੀ ਰੰਗ ਹੈ। ਜਿਸ ਪਾਸੇ ਤੂੰ (ਜੀਵਾਂ ਨੂੰ) ਲਾਂਦਾ ਹੈਂ, ਉਹੀ ਕਰਮ ਜੀਵ ਕਰਦੇ ਹਨ। ਜੀਵ (ਤੇਰੇ ਵਾਜੇ ਹਨ) ਜਿਵੇਂ ਤੂੰ ਵਜਾਂਦਾ ਹੈਂ, ਤਿਵੇਂ ਵੱਜਦੇ ਹਨ। ਜਿਸ ਰਾਹ ਤੇ ਤੋਰਨਾ ਤੈਨੂੰ ਚੰਗਾ ਲੱਗਦਾ ਹੈ, ਉਸੇ ਰਾਹ ਤੇ ਜੀਵ ਤੁਰਦੇ ਹਨ।੮।੨।

ENGLISH TRANSLATION :-

BILAAVAL, FOURTH MEHL:
TheGurmukh meditates on the Inaccessible, Unfathomable Lord. I am a sacrifice, a sacrifice to the True Guru, the True PrimalBeing. He has brought the Lords Name to dwell upon my breath of life; meeting with the True Guru, I am absorbed into theLords Name. || 1 ||
The Name of the Lord is the only Support of His humble servants. I shall live under the protection of theTrue Guru. By Gurus Grace, I shall attain the Court of the Lord. || 1 || Pause ||
This body is the field of karma; theGurmukhs plow and work it, and harvest the essence. The priceless jewel of the Naam becomes manifest, and it pours intotheir vessels of love. || 2 ||
Become the slave of the slave of the slave, of that humble being who has become the devotee ofthe Lord. I dedicate my mind and intellect, and place them in offering before my Guru; by Gurus Grace, I speak the Unspoken.|| 3 ||
The self-willed manmukhs are engrossed in attachment to Maya; their minds are thirsty, burning with desire. Followingthe Gurus Teachings, I have obtained the Ambrosial Water of the Naam, and the fire has been put out. The Word of theGurus Shabad has put it out. || 4 ||
This mind dances before the True Guru.The unstruck sound current of the Shabad resounds, vibrating the celestial melody. I praise the Lord, day and night, movingmy feet to the beat of the drum. || 5 ||
Imbued with the Lords Love, my mind sings His Praise, joyfully chanting the Shabad,the source of nectar and bliss. The stream of immaculate purity flows through the home of the self within; one who drinks it in,finds peace. || 6 ||
The stubborn-minded, egotistical, proud-minded person performs rituals, but these are like sand castlesbuilt by children. When the waves of the ocean come in, they crumble and dissolve in an instant. || 7 ||
The Lord is the pool,and the Lord Himself is the ocean; this world is all a play which He has staged. As the waves of water merge into the wateragain, O Nanak, so does He merge into Himself. || 8 || 3 || 6 ||



Post Comment

ਘਰਾਂ ਦੀ ਰੌਣਕ ਹੁੰਦੇ ਨੇ ਸਾਡੇ ਬਜ਼ੁਰਗ


ਪੱਛਮੀ ਦੇਸ਼ਾਂ ਦੇ ਪ੍ਰਭਾਵ ਹੇਠ ਜਾਂ ਇਹ ਕਹਿ ਲਈਏ ਕਿ ਪੱਛਮੀ ਦੇਸ਼ਾਂ ਦੀ ਤਰਜ਼ 'ਤੇ ਤੁਰਦੇ ਹੋਏ ਅੱਜ ਭਾਰਤ 'ਚ ਵੀ ਹਰ ਦਿਨ ਕਿਸੇ ਨਾ ਕਿਸੇ ਨੂੰ ਸਮਰਪਿਤ ਕੀਤਾ ਜਾਣ ਲੱਗ ਪਿਆ ਹੈ। ਅੱਜ ਅਸੀਂ ਮਦਰਜ਼-ਡੇ, ਫਾਦਰਜ਼-ਡੇ, ਗਰੈਂਡ ਪੇਰੈਂਟਸ-ਡੇ, ਪੇਰੈਂਟਸ-ਡੇ ਵਰਗੇ ਨਾ ਜਾਣੇ ਕਿੰਨੇ ਹੀ ਦਿਨ ਮਨਾਉਂਦੇ ਹਾਂ। ਇਸੇ ਤਰ੍ਹਾਂ ਹੀ ਅਸੀਂ ਹਰ ਸਾਲ 1 ਅਕਤੂਬਰ ਨੂੰ ਬਜ਼ੁਰਗ ਦਿਵਸ ਦੇ ਰੂਪ ਵਿਚ ਮਨਾਉਂਦੇ ਹਾਂ। ਇਹ ਦਿਨ ਮਨਾਉਣ ਦੀ ਸ਼ੁਰੂਆਤ 1990 'ਚ ਹੋਈ ਮੰਨੀ ਜਾਂਦੀ ਹੈ ਪਰ ਸਭ ਤੋਂ ਪਹਿਲਾਂ 1991 ਵਿਚ ਇਸ ਦਿਨ ਛੁੱਟੀ ਕਰਕੇ ਇਹ ਦਿਨ ਮਨਾਇਆ ਗਿਆ ਸੀ। ਸੰਯੁਕਤ ਰਾਸ਼ਟਰ ਦੀ ਜਨਰਲ ਅਸੰਬਲੀ ਵੱਲੋਂ ਇਹ ਦਿਨ ਬਜ਼ੁਰਗਾਂ ਦਾ ਸਮਾਜ 'ਚ ਅਹਿਮ ਯੋਗਦਾਨ ਪਾਉਣ ਲਈ ਉਨ੍ਹਾਂ ਦੇ ਸਤਿਕਾਰ ਵਜੋਂ ਮਨਾਇਆ ਗਿਆ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਇਹ ਦਿਨ ਸਿਰਫ਼ ਨਾਂਅ ਦਾ ਮਨਾਉਣ ਲਈ ਹੀ ਰਹਿ ਗਿਆ ਕਿਉਂਕਿ ਸਤਿਕਾਰ ਤਾਂ ਕਿਤੇ ਵਿੱਸਰ ਚੁੱਕਿਆ ਹੈ।

ਅਸੀਂ ਸਭ ਇਹ ਤਾਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਘਰ 'ਚ ਬਜ਼ੁਰਗ ਦਾ ਹੋਣਾ ਕੀ ਅਹਿਮੀਅਤ ਰੱਖਦਾ ਹੈ। ਸਾਡੇ ਦਾਦਾ-ਦਾਦੀ, ਨਾਨਾ-ਨਾਨੀ ਹੀ ਸਾਡੇ ਘਰਾਂ ਦੀ ਸ਼ਾਨ ਹੁੰਦੇ ਹਨ। ਉਨ੍ਹਾਂ ਦੇ ਨਾਲ ਹੀ ਸਾਰਾ ਘਰ ਭਰਿਆ ਰਹਿੰਦਾ ਹੈ। ਅਸੀਂ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖਦੇ ਹਾਂ ਕਿਉਂਕਿ ਉਨ੍ਹਾਂ ਕੋਲ ਜ਼ਿੰਦਗੀ ਦਾ ਤਜਰਬਾ ਏਨਾ ਜ਼ਿਆਦਾ ਹੁੰਦਾ ਹੈ ਕਿ ਜੋ ਅਸੀਂ ਚਾਹੇ ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਈਏ, ਹਾਸਲ ਨਹੀਂ ਕਰ ਸਕਦੇ। ਸਾਡੇ ਘਰਾਂ 'ਚ ਬੈਠੇ ਬਜ਼ੁਰਗ ਹਮੇਸ਼ਾ ਸਾਡੇ ਲਈ ਇਕ ਵਧੀਆ ਚਾਨਣ-ਮੁਨਾਰਾ ਹੁੰਦੇ ਹਨ। ਉਨ੍ਹਾਂ ਆਪਣੇ ਵਾਲ ਧੁੱਪ 'ਚ ਚਿੱਟੇ ਨਹੀਂ ਕੀਤੇ ਹੁੰਦੇ, ਸਗੋਂ ਉਨ੍ਹਾਂ ਨੇ ਜ਼ਿੰਦਗੀ ਤੋਂ ਏਨਾ ਕੁਝ ਸਿੱਖਿਆ ਹੁੰਦਾ ਹੈ ਕਿ ਅਸੀਂ ਉਨ੍ਹਾਂ ਦੀ ਇਕ ਸਹੀ ਸਲਾਹ ਨਾਲ ਫਰਸ਼ੋਂ ਅਰਸ਼ 'ਤੇ ਪੁੱਜ ਸਕਦੇ ਹਾਂ ਪਰ ਅੱਜ ਦੇ ਬਦਲਦੇ ਭੌਤਿਕਵਾਦੀ ਤੇ ਪਦਾਰਥਵਾਦੀ ਯੁੱਗ 'ਚ ਇਹ ਗੱਲਾਂ ਸਿਰਫ਼ ਲਿਖਣ 'ਚ ਹੀ ਰਹਿ ਗਈਆਂ ਜਾਪਦੀਆਂ ਹਨ। ਅੱਜ ਘਰਾਂ 'ਚ ਬੱਚਿਆਂ ਕੋਲ ਥਾਂ ਏਨੀ ਘਟ ਗਈ ਹੈ ਕਿ ਜਿਥੇ ਮਾਂ-ਬਾਪ ਚਾਰ-ਚਾਰ ਬੱਚਿਆਂ ਨੂੰ ਇਕੱਠੇ ਪਾਲਦੇ ਸਨ, ਉੱਥੇ ਬੱਚਿਆਂ ਕੋਲੋਂ ਦੋ ਜੀਅ (ਮਾਂ-ਬਾਪ) ਨਹੀਂ ਰੱਖੇ ਜਾਂਦੇ। ਜਿਵੇਂ-ਜਿਵੇਂ ਅੱਜ ਮਨੁੱਖ ਤਰੱਕੀ ਕਰ ਰਿਹਾ ਹੈ, ਉਵੇਂ-ਉਵੇਂ ਹੀ ਉਹ ਆਪਣੀਆਂ ਰਹੁ-ਰੀਤਾਂ ਨੂੰ ਤਾਂ ਪਿੱਛੇ ਛੱਡ ਹੀ ਗਿਆ ਹੈ ਪਰ ਹੁਣ ਆਪਣੇ ਜੰਮਣ ਵਾਲਿਆਂ ਤੋਂ ਵੀ ਖਹਿੜਾ ਛੁਡਾਉਣ ਨੂੰ ਫਿਰਦਾ ਹੈ। ਕੀ ਇਹ ਸਾਡਾ ਉਹੀ ਆਪਣੇ-ਆਪ ਨੂੰ ਸੱਭਿਅਕ ਕਹਾਉਣ ਵਾਲਾ ਸਮਾਜ ਹੈ? ਅੱਜ ਘਰਾਂ 'ਚ ਜੇਕਰ ਕਿਤੇ ਬਜ਼ੁਰਗ ਦੇਖਣ ਨੂੰ ਮਿਲ ਹੀ ਜਾਣ ਤਾਂ ਉਹ ਵੀ ਇਸ ਲਈ ਕਿ ਪਤੀ-ਪਤਨੀ ਦੋਵੇਂ ਨੌਕਰੀਪੇਸ਼ਾ ਹੁੰਦੇ ਹਨ ਤੇ ਉਨ੍ਹਾਂ ਦੇ ਪਿੱਛਿਓਂ ਬੱਚਿਆਂ ਨੂੰ ਕੌਣ ਸੰਭਾਲੇ। ਇਸ ਲਈ ਉਹ ਸੋਚਦੇ ਹਨ ਕਿ ਪੈਸੇ ਦੇ ਕੇ ਵੀ ਤਾਂ ਨੌਕਰ ਨੂੰ ਰੱਖਣਾ ਹੀ ਹੈ ਕਿਉਂ ਨਾ ਮੁਫ਼ਤ ਦੀ ਸੇਵਾ ਹੀ ਲੈ ਲਈ ਜਾਵੇ। ਇਸ ਨਾਲ ਪੈਸੇ ਵੀ ਬਚਣਗੇ ਤੇ ਬੱਚਿਆਂ ਦਾ ਵੀ ਕੋਈ ਫਿਕਰ-ਫਾਕਾ ਨਹੀਂ ਰਹੇਗਾ। ਫਿਰ ਆਪਣੇ ਮਤਲਬ ਲਈ ਰੱਖੇ ਆਪਣੇ ਬਜ਼ੁਰਗਾਂ ਨੂੰ ਅਸੀਂ ਇਹ ਵਾਰ-ਵਾਰ ਮਿਹਣਾ ਮਾਰਦੇ ਹਾਂ ਕਿ ਅਸੀਂ ਹੀ ਤੁਹਾਨੂੰ ਰੋਟੀ ਦੇ ਰਹੇ ਹਾਂ। ਅਸੀਂ ਇਹ ਗੱਲ ਕਿਉਂ ਨਹੀਂ ਸੋਚਦੇ ਕਿ ਇਹ ਬੁਢਾਪਾ ਸਾਡੇ ਸਭਨਾਂ 'ਤੇ ਆਉਣਾ ਹੈ। ਅਸੀਂ ਸਾਰਿਆਂ ਨੇ ਜ਼ਿੰਦਗੀ ਦੇ ਇਸ ਰਾਹ ਤੋਂ ਨਿਕਲਣਾ ਹੈ ਪਰ ਅਸੀਂ ਇਸ ਵੱਲ ਧਿਆਨ ਦੇਣਾ ਜ਼ਰੂਰੀ ਸਮਝਦੇ ਹੀ ਨਹੀਂ। ਸਾਡੇ ਕੀਤੇ ਜਾਂਦੇ ਸਾਰੇ ਧਰਮ-ਕਰਮ ਦੇ ਕੰਮ ਉਸ ਦਿਨ ਖੂਹ 'ਚ ਜਾ ਪੈਂਦੇ ਹਨ, ਜਿਸ ਦਿਨ ਅਸੀਂ ਆਪਣੇ ਘਰਾਂ ਦੇ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ਦੇ ਰਾਹ ਪਾ ਆਉਂਦੇ ਹਾਂ। ਹੁਣ ਸਾਂਝੇ ਪਰਿਵਾਰ ਖਤਮ ਹੋ ਰਹੇ ਹਨ ਤੇ ਅਸੀਂ ਇਕੱਲੇ ਰਹਿਣ ਲਈ ਹਰ ਜੱਦੋ-ਜਹਿਦ ਕਰ ਰਹੇ ਹਾਂ। ਆਪਣੀ ਸੰਸਕ੍ਰਿਤੀ, ਆਪਣੇ ਧਰਮ, ਆਪਣੇ ਰੀਤੀ-ਰਿਵਾਜ ਤੇ ਹੁਣ ਆਪਣੇ ਬਜ਼ੁਰਗ ਵੀ ਅਸੀਂ ਇਸ ਤਰ੍ਹਾਂ ਛੱਡ ਰਹੇ ਹਾਂ, ਜਿਵੇਂ ਕੋਈ ਛੂਤ ਦੀ ਬਿਮਾਰੀ ਹੋਵੇ। ਅਸੀਂ ਇਹ ਭੁੱਲ ਰਹੇ ਹਾਂ ਕਿ ਅੱਜ ਅਸੀਂ ਜਿਨ੍ਹਾਂ ਉਚਾਈਆਂ 'ਤੇ ਬੈਠੇ ਹਾਂ, ਉਥੇ ਤੱਕ ਪਹੁੰਚਾਉਣ 'ਚ ਸਭ ਤੋਂ ਜ਼ਿਆਦਾ ਅਹਿਮ ਭੂਮਿਕਾ ਕਿਸ ਦੀ ਸੀ? ਸਾਨੂੰ ਪਾਲਣ-ਪੋਸਣ 'ਚ ਕਿਸ ਨੇ ਏਨੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਸੀ ਅਸੀਂ ਅੱਜ ਏਨੇ ਸਵਾਰਥੀ ਬਣ ਕੇ ਰਹਿ ਗਏ ਹਾਂ ਕਿ ਸਾਨੂੰ ਆਪਣੇ ਤੋਂ ਇਲਾਵਾ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਜਦ ਕਿਸੇ ਘਰ 'ਚ ਨਵੀਂ ਵਿਆਹੀ ਨੂੰਹ ਆਉਂਦੀ ਹੈ ਤਾਂ ਆਉਂਦੇ ਸਾਰ ਬਹੁਤੀਆਂ ਦੀ ਇਹ ਸੋਚ ਹੁੰਦੀ ਹੈ ਕਿ ਉਹ ਘਰਦਿਆਂ ਤੋਂ ਵੱਖਰੀ ਇਕੱਲੀ ਰਹੇਗੀ ਤੇ ਜਿਨ੍ਹਾਂ ਮਾਂ-ਬਾਪ ਨੇ ਆਪਣੇ ਮੁੰਡੇ ਨੂੰ ਲਾਡ-ਪਿਆਰ ਨਾਲ ਪਾਲਿਆ ਹੁੰਦਾ ਹੈ, ਜਿਸ ਨੂੰ ਉਹ ਬੁਢਾਪੇ ਦਾ ਸਹਾਰਾ ਮੰਨਦੇ ਹਨ, ਰਾਤਾਂ ਜਾਗ ਕੇ ਆਪਣੇ ਬੱਚਿਆਂ ਲਈ ਦੁਆਵਾਂ ਮੰਗਦੇ ਹਨ, ਉਹੀ ਉਨ੍ਹਾਂ ਨੂੰ ਵੱਖਰਾ ਕਰਨ 'ਚ ਮਿੰਟ ਵੀ ਨਹੀਂ ਲਗਾਉਂਦੇ। ਕੀ ਸਾਡੀ ਪੜ੍ਹਾਈ-ਲਿਖਾਈ ਸਾਨੂੰ ਇਹ ਸਿਖਾਉਂਦੀ ਹੈ ਕਿ ਘਰ ਬੈਠੇ ਬਜ਼ੁਰਗਾਂ ਨੂੰ ਸੜਕ 'ਤੇ ਵਗ੍ਹਾ ਦਿਓ।

ਮੈਂ ਕਈ ਥਾਵਾਂ 'ਤੇ ਅਜਿਹੇ ਲੋਕ ਵੀ ਦੇਖੇ ਹਨ ਜੋ ਆਪਣੇ ਬੁੱਢੇ ਮਾਂ-ਬਾਪ ਨੂੰ ਸਿਰਫ਼ ਇਸ ਲਈ ਦੋ ਵਕਤ ਦੀ ਰੋਟੀ ਦਿੰਦੇ ਹਨ ਕਿਉਂਕਿ ਉਨ੍ਹਾਂ ਕੋਲ ਜ਼ਮੀਨ ਤੇ ਥੋੜ੍ਹਾ-ਬਹੁਤਾ ਪੈਸਾ ਹੁੰਦਾ ਹੈ। ਉਸੇ ਦੇ ਲਾਲਚ ਹੇਠ ਲੋਕ ਸੇਵਾ ਕਰਨ ਲਈ ਮਜਬੂਰ ਹੁੰਦੇ ਹਨ ਤੇ ਜਿਸ ਦਿਨ ਉਹ ਸਭ ਕੁਝ ਉਨ੍ਹਾਂ ਦੇ ਨਾਂਅ 'ਤੇ ਹੋ ਜਾਂਦਾ ਹੈ, ਉਸ ਦਿਨ ਤੋਂ ਗੱਲ ਤੂੰ 'ਤੇ ਆ ਜਾਂਦੀ ਹੈ। ਧਨ-ਦੌਲਤ, ਜ਼ਮੀਨਾਂ ਸਭ ਕੁਝ ਨੇ ਇਸੇ ਧਰਤੀ 'ਤੇ ਹੀ ਰਹਿ ਜਾਣਾ ਹੁੰਦਾ ਹੈ। ਕਿਸੇ ਨਾਲ ਕੁਝ ਨਹੀਂ ਜਾਂਦਾ, ਜੇ ਜਾਂਦੇ ਹਨ ਤਾਂ ਸਾਡੇ ਚੰਗੇ ਕਰਮ ਤੇ ਬਾਕੀਆਂ ਕੋਲੋਂ ਲਈਆਂ ਅਸੀਸਾਂ ਜੋ ਅੱਗੇ ਲਈ ਸਾਡਾ ਰਾਹ ਪੱਧਰਾ ਕਰਦੀਆਂ ਹਨ। ਅਸੀਂ ਕਈ ਵਾਰ ਇਹ ਸੁਣਦੇ ਹਾਂ ਜਾਂ ਬੋਲਦੇ ਵੀ ਹਾਂ ਕਿ ਬੁੱਢਾ ਸਠਿਆ ਗਿਆ ਹੈ, ਐਵੇਂ ਅਵਾ-ਤਵਾ ਬੋਲੀ ਜਾਂਦਾ ਹੈ ਪਰ ਇਹ ਉਨ੍ਹਾਂ ਦਾ ਤਜਰਬਾ ਬੋਲਦਾ ਹੈ, ਜੋ ਉਨ੍ਹਾਂ ਆਪਣੀ ਜ਼ਿੰਦਗੀ ਤੋਂ ਸਿੱਖਿਆ ਹੁੰਦਾ ਹੈ। ਇਹ ਹੋ ਸਕਦਾ ਹੈ ਕਿ ਹਰ ਗੱਲ 'ਤੇ ਸਾਡੇ ਬਜ਼ੁਰਗ ਸਹੀ ਨਾ ਹੋਣ ਪਰ ਬਹੁਤੀਆਂ ਗੱਲਾਂ 'ਤੇ ਉਹ ਸਹੀ ਵੀ ਹੁੰਦੇ ਹਨ। ਦੋਵਾਂ ਧਿਰਾਂ ਨੂੰ ਹੀ ਆਪਣੀ ਸੋਚ ਬਦਲਣ ਦੀ ਲੋੜ ਹੈ। ਸਾਨੂੰ ਹਮੇਸ਼ਾ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਬਜ਼ੁਰਗ ਸਾਡੇ ਆਦਰਸ਼ ਹਨ, ਸਾਡੀ ਮਨੁੱਖੀ ਸੰਸਕ੍ਰਿਤੀ ਨੂੰ ਅੱਗੇ ਤੋਰਨ ਵਾਲੇ ਹਨ। ਉਨ੍ਹਾਂ ਕੋਲ ਹੀ ਉਹ ਪਿਆਰ ਦੀ ਛਾਂ ਹੈ, ਜਿਸ ਦੀ ਛਾਵੇਂ ਰਹਿ ਕੇ ਅਸੀਂ ਲਗਾਤਾਰ ਤਰੱਕੀ ਕਰ ਸਕਦੇ ਹਾਂ। ਅੱਜ ਸਾਡੇ ਸਮਾਜ 'ਚ ਸਭ ਤੋਂ ਜ਼ਿਆਦਾ ਲੋੜ ਆਪਣੇ ਵੱਡੇ ਬਜ਼ੁਰਗਾਂ ਦਾ ਆਦਰ ਸਤਿਕਾਰ ਕਰਨ ਦੀ ਹੈ ਤਾਂ ਕਿ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਸਾਥੋਂ ਕੁਝ ਤਾਂ ਚੰਗਾ ਸਿਖ ਸਕਣ।

ਅੰਤਰਰਾਸ਼ਟਰੀ ਬਜ਼ੁਰਗ ਦਿਵਸ 'ਤੇ ਕਈਆਂ ਥਾਵਾਂ 'ਤੇ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ, ਸੈਮੀਨਾਰ ਕਰਵਾਏ ਜਾਂਦੇ ਹਨ, ਭਾਸ਼ਣ ਦਿੱਤੇ ਜਾਂਦੇ ਹਨ ਤੇ ਲੋਕਾਂ ਦੇ ਟੀ. ਵੀ. ਤੇ ਅਖ਼ਬਾਰਾਂ ਰਾਹੀਂ ਚੰਗੇ ਵਿਚਾਰ ਛਾਪੇ ਜਾਂਦੇ ਹਨ ਪਰ ਇਹ ਸਭ ਇਕੋ ਦਿਨ ਹੀ ਹੁੰਦਾ ਹੈ ਤੇ ਭਾਸ਼ਣ ਦੇਣ ਵਾਲਿਆਂ ਵਿਚੋਂ ਬਹੁਤੇ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿਚ ਛੱਡ ਚੁੱਕੇ ਹੁੰਦੇ ਹਨ। ਬਜ਼ੁਰਗਾਂ ਦੀ ਲੋੜ ਬਿਰਧ ਆਸ਼ਰਮਾਂ ਨੂੰ ਨਹੀਂ ਸਗੋਂ ਸਾਨੂੰ ਹੈ। ਇਨ੍ਹਾਂ ਨਾਲ ਘਰਾਂ ਦੀਆਂ ਸ਼ਾਨਾਂ ਘਟਦੀਆਂ ਨਹੀਂ ਸਗੋਂ ਵਧ ਕੇ ਦੁੱਗਣੀਆਂ ਹੁੰਦੀਆਂ ਹਨ।

ਹਰਜੀਤ ਕੌਰ

ਪੋਸਟ ਕਰਤਾ:- ਗੁਰਸ਼ਾਮ ਸਿੰਘ ਚੀਮਾਂ 


Post Comment

ਪੰਜ ਦਰਿਆਵਾਂ ਦੀ ਧਰਤੀ ’ਤੇ ਮੁੱਲ ਵਿਕੇਂਦਾ ਪਾਣੀ


ਪੰਜਾਬ ’ਚ ਪੀਣ ਵਾਲੇ ਸਾਫ ਸੁਥਰੇ ਪਾਣੀ ਦਾ ਸੰਕਟ ਗਹਿਰਾਉਂਦਾ ਜਾ ਰਿਹਾ ਹੈ। ਸੂਬੇ ਦੇ ਵੱਡੀ ਗਿਣਤੀ ਪਿੰਡਾਂ ’ਚ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਅਤੇ ਬਾਕੀ ਬਚਦੇ ਪਿੰਡ ਵੀ ਲਪੇਟ ਵਿਚ ਆ ਰਹੇ ਹਨ।  ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਤੇ ਵਾਅਦਿਆਂ ਦੇ ਉਲਟ ਪੀਣ ਵਾਲਾ ਸਾਫ ਸੁਥਰਾ ਪਾਣੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਸੂਬੇ ’ਚ ਪਾਣੀ ਸਬੰਧੀ ਹਾਲਾਤ ਇਹੋ ਜਿਹੇ ਹੋ ਗਏ ਹਨ ਕਿ ਮਨੁੱਖੀ ਜ਼ਿੰਦਗੀ ਲਈ ਜ਼ਰੂਰੀ ਇਹ ਨਿਆਮਤ ਹੁਣ ਮੁੱਲ ਵਿਕਣ ਲੱਗੀ ਹੈ।
ਪਾਣੀ ਦੀ ਬਰਬਾਦੀ ਕਾਰਨ ਪੰਜ ਦਰਿਆਵਾਂ ਦੀ ਧਰਤੀ ਪਾਣੀ ਦੇ ਗੰਭੀਰ ਸੰਕਟ ਨਾਲ ਜੂਝਦੀ ਨਜ਼ਰ ਆ ਰਹੀ ਹੈ ਅਤੇ ਜੇਕਰ ਇਹ ਬਰਬਾਦੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਇੱਥੋਂ ਦੀ ਉਪਜਾਊ ਜ਼ਮੀਨ ਰੇਤੀਲੇ ਟਿੱਬਿਆਂ ਵਿੱਚ ਬਦਲ ਜਾਵੇਗੀ। ਪਾਣੀ ਦੇ ਪਿਛੋਕੜ ’ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ 1985 ਵਿੱਚ ਸੂਬੇ ਦੇ ਕੁੱਲ 130 ਬਲਾਕਾਂ ਵਿੱਚੋਂ 53 ਬਲਾਕ ਪਾਣੀ ਦੇ ਨੀਵੇਂ ਪੱਧਰ ਸਬੰਧੀ ਡਾਰਕ ਜ਼ੋਨ ਕਰਾਰ ਦਿੱਤੇ ਸਨ ਜਦਕਿ 10 ਸਾਲ ਬਾਅਦ ਇਨ੍ਹਾਂ ਦੀ ਗਿਣਤੀ 84 ਅਤੇ 2005 ਵਿੱਚ 100 ਦੇ ਕਰੀਬ ਚਲੀ ਗਈ। ਮੌਜੂਦਾ ਸਮੇਂ ਵਿੱਚ ਸੂਬੇ ਦੇ ਕੁੱਲ 141 ਬਲਾਕਾਂ ਵਿੱਚੋਂ 115 ਦੇ ਕਰੀਬ ਬਲਾਕ ਡਾਰਕ ਜ਼ੋਨ ਐਲਾਨ ਦਿੱਤੇ ਗਏ ਹਨ। ਇਨ੍ਹਾਂ ਬਲਾਕਾਂ ਵਿੱਚ ਧਰਤੀ ਹੇਠੋਂ ਪਾਣੀ ਕੱਢਣ ਦੀ ਰਫਤਾਰ ਪਾਣੀ ਦੇ ਮੁੜ ਧਰਤੀ ਹੇਠ ਜਾਣ ਨਾਲੋਂ 145 ਫੀਸਦੀ ਜ਼ਿਆਦਾ ਹੈ।
ਪਾਣੀ ਦੀ ਸਮੱਸਿਆ ਪੈਦਾ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਝੋਨੇ ਦੀ ਖੇਤੀ ਦਾ ਹੈ। ਸੂਬੇ ਅੰਦਰ ਪਾਣੀ ਦੀ ਕੁੱਲ ਖਪਤ ਦਾ 35 ਫੀਸਦੀ ਹਿੱਸਾ ਸਿਰਫ ਝੋਨੇ ਦੀ ਸਿੰਜਾਈ ਲਈ ਵਰਤਿਆ ਜਾਂਦਾ ਹੈ। ਕਣਕ ਲਈ 30 ਫੀਸਦੀ, ਬਾਕੀ ਹੋਰ ਫਸਲਾਂ ਲਈ 14 ਫੀਸਦੀ ਪਾਣੀ ਵਰਤਿਆ ਜਾਂਦਾ ਹੈ। ਇਸ ਤੋਂ ਛੁਟ ਘਰੇਲੂ ਅਤੇ ਵਪਾਰਕ ਅਦਾਰਿਆਂ ਵਿੱਚ ਪਾਣੀ ਦੀ ਖਪਤ ਕੁੱਲ ਖਪਤ ਦਾ ਕੇਵਲ 5 ਫੀਸਦੀ ਹੈ। ਪਾਣੀ ਦੇ ਡਿੱਗ ਰਹੇ ਪੱਧਰ ਸਬੰਧੀ ਸਭ ਤੋਂ ਮੰਦੜਾ ਹਾਲ ਕੇਂਦਰੀ ਪੰਜਾਬ ਦਾ ਹੈ ਜਿੱਥੇ ਹਰ ਸਾਲ ਪਾਣੀ ਦਾ ਪੱਧਰ 50 ਤੋਂ 70 ਸੈਂਟੀਮੀਟਰ ਥੱਲੇ ਜਾ ਰਿਹਾ ਹੈ। 1980 ਵਿੱਚ ਸੂਬੇ ਦੇ ਲਗਪਗ 13 ਹਜ਼ਾਰ ਪਿੰਡਾਂ ਵਿੱਚੋਂ 3700 ਦੇ ਕਰੀਬ ਪਿੰਡ ਅਜਿਹੇ ਸਨ ਜਿੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਜੋ ਕਿ 2006 ਤੱਕ 8000 ਦੇ ਅੰਕੜੇ ’ਤੇ ਪਹੁੰਚ ਗਈ ਜਦਕਿ ਮੌਜੂਦਾ ਸਮੇਂ ਵਿੱਚ ਇਹ ਅੰਕੜਾ 10 ਹਜ਼ਾਰ ਤੋਂ ਉਪਰ ਟੱਪ ਚੁੱਕਿਆ ਹੈ। ਇਸ ਹਿਸਾਬ ਨਾਲ ਰਾਜ ਵਿੱਚ ਗਿਣਤੀ ਦੇ ਪਿੰਡ ਹੀ ਅਜਿਹੇ ਹਨ ਜਿਨ੍ਹਾਂ ਨੂੰ ਪੀਣ ਯੋਗ ਸਾਫ ਪਾਣੀ ਮਿਲਦਾ ਹੈ ਕਿਉਂਕਿ ਕਿਸਾਨਾਂ ਵੱਲੋਂ ਅੰਨ੍ਹੇਵਾਹ ਕੀਟਨਾਸ਼ਕਾਂ ਦੀ ਵਰਤੋਂ ਕਰਨ ਕਾਰਨ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੈ।
ਅੱਜ ਹਰ ਪਾਸੇ ਪਾਣੀ ਦੀ ਬਰਬਾਦੀ ਹੋ ਰਹੀ ਹੈ। ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਜਨਤਕ ਥਾਵਾਂ ਜਾਂ ਸਾਡੇ ਘਰਾਂ ’ਚ ਪਾਣੀ ਬਰਬਾਦ ਕੀਤਾ ਜਾਂਦਾ ਹੈ। ਬੇਲੋੜੇ ਡੁੱਲ੍ਹ ਰਹੇ ਪਾਣੀ ਨੂੰ ਬੰਦ ਕਰਨ ਦੀ ਬਜਾਏ ਲੋਕ ਮੂੰਹ ਦੂਜੇ ਪਾਸੇ ਘੁਮਾ ਲੈਂਦੇ ਹਨ। ਜੇਕਰ ਇਹ ਪਾਣੀ ਬੇਅਰਥ ਡੁੱਲ੍ਹਣ ਤੋਂ ਰੋਕਿਆ ਜਾਵੇ ਤਾਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਪਾਣੀ ਦੀ ਵੱਡੇ ਪੱਧਰ ’ਤੇ ਹੋ ਰਹੀ ਬਰਬਾਦੀ ਲਈ ਅਸੀਂ ਖੁਦ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਹਾਂ। ਰੋਜ਼ਾਨਾ ਸ਼ੇਵ ਜਾਂ ਬੁਰਸ਼ ਕਰਨ ਸਮੇਂ ਟੂਟੀ ਖੁੱਲ੍ਹੀ ਰੱਖਣੀ, ਪਾਈਪ ਨਾਲ ਗੱਡੀ ਜਾਂ ਫਰਸ਼ਾਂ ਆਦਿ ਧੋਣ ਨਾਲ ਅਸੀਂ ਹਜ਼ਾਰਾਂ ਲੀਟਰ ਪਾਣੀ ਰੋਜ਼ਾਨਾ ਅਜਾਈਂ ਗਵਾ ਰਹੇ ਹਾਂ। ਸ਼ੇਵ ਜਾਂ ਬੁਰਸ਼ ਕਰਨ ਸਮੇਂ ਟੂਟੀ ਖੁੱਲ੍ਹੀ ਛੱਡਣ ਦੀ ਬਜਾਏ ਕੱਪ ਨਾਲ ਵੀ ਕੰਮ ਚਲਾਇਆ ਜਾ ਸਕਦਾ ਹੈ ਅਤੇ ਗੱਡੀ ਜਾਂ ਫਰਸ਼ਾਂ ਧੋਣ ਲਈ ਬਾਲਟੀ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਹੈ।
ਦਿਨੋ-ਦਿਨ ਡਿੱਗ ਰਿਹਾ ਪਾਣੀ ਦਾ ਪੱਧਰ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਹ ਸਾਡੇ ਆਉਣ ਵਾਲੇ ਬੁਰੇ ਵਕਤ ਦੀ ਚਿਤਾਵਨੀ ਹੈ। ਜਿਸ ਢੰਗ ਨਾਲ ਅੱਜ ਪਾਣੀ ਦੀ ਬਰਬਾਦੀ ਹੋ ਰਹੀ ਹੈ ਉਸ ਨੂੰ ਦੇਖ ਕੇ ਇੰਜ ਜਾਪਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪਾਣੀ ਸਾਡੀ ਪਹੁੰਚ ਤੋਂ ਬਾਹਰ ਹੋ ਜਾਵੇਗਾ। ਸਾਡਾ ਸਭ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਪਾਣੀ ਦੀ ਸਾਂਭ-ਸੰਭਾਲ ਲਈ ਲੋੜੀਂਦੇ ਯਤਨ ਕਰੀਏ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪਾਣੀ ਦੀ ਬੇਲੋੜੀ ਵਰਤੋਂ ਤੋਂ ਗੁਰੇਜ਼ ਕਰਨ ਤਾਂ ਜੋ ਬੰਜਰ ਹੋ ਰਹੀ ਪੰਜਾਬ ਦੀ ਧਰਤੀ ਨੂੰ ਬਚਾਇਆ ਜਾ ਸਕੇ।
-ਮੋਹਿਤ ਵਰਮਾ



Post Comment

Friday, September 28, 2012

Today's Hukamnama From Sri Harmandir Sahib Ji (29 Sep 2012)

ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਅੱਜ ਦਾ ਮੁੱਖਵਾਕ 29.9.2012, ਸ਼ਨੀਵਾਰ , ੧੪ ਅੱਸੂ (ਸੰਮਤ ੫੪੪ ਨਾਨਕਸ਼ਾਹੀ)

ਰਾਮਕਲੀ ਮਹਲਾ ੧ ॥
ਅੰਤਰਿ ਉਤਭੁਜੁ ਅਵਰੁ ਨ ਕੋਈ ॥ ਜੋ ਕਹੀਐ ਸੋ ਪ੍ਰਭ ਤੇ ਹੋਈ ॥ ਜੁਗਹ ਜੁਗੰਤਰਿ ਸਾਹਿਬੁ ਸਚੁ ਸੋਈ ॥ ਉਤਪਤਿ ਪਰਲਉ ਅਵਰੁ ਨ ਕੋਈ ॥੧॥
ਐਸਾ ਮੇਰਾ ਠਾਕੁਰੁ ਗਹਿਰ ਗੰਭੀਰੁ ॥ ਜਿਨਿ ਜਪਿਆ ਤਿਨ ਹੀ ਸੁਖੁ ਪਾਇਆ ਹਰਿ ਕੈ ਨਾਮਿ ਨ ਲਗੈ ਜਮ ਤੀਰੁ ॥੧॥ ਰਹਾਉ ॥
ਨਾਮੁ ਰਤਨੁ ਹੀਰਾ ਨਿਰਮੋਲੁ ॥ ਸਾਚਾ ਸਾਹਿਬੁ ਅਮਰੁ ਅਤੋਲੁ ॥ ਜਿਹਵਾ ਸੂਚੀ ਸਾਚਾ ਬੋਲੁ ॥ ਘਰਿ ਦਰਿ ਸਾਚਾ ਨਾਹੀ ਰੋਲੁ ॥੨॥
ਇਕਿ ਬਨ ਮਹਿ ਬੈਸਹਿ ਡੂਗਰਿ ਅਸਥਾਨੁ ॥ ਨਾਮੁ ਬਿਸਾਰਿ ਪਚਹਿ ਅਭਿਮਾਨੁ ॥ ਨਾਮ ਬਿਨਾ ਕਿਆ ਗਿਆਨ ਧਿਆਨੁ ॥ ਗੁਰਮੁਖਿ ਪਾਵਹਿ ਦਰਗਹਿ ਮਾਨੁ ॥੩॥
ਹਠੁ ਅਹੰਕਾਰੁ ਕਰੈ ਨਹੀ ਪਾਵੈ ॥ ਪਾਠ ਪੜੈ ਲੇ ਲੋਕ ਸੁਣਾਵੈ ॥ ਤੀਰਥਿ ਭਰਮਸਿ ਬਿਆਧਿ ਨ ਜਾਵੈ ॥ ਨਾਮ ਬਿਨਾ ਕੈਸੇ ਸੁਖੁ ਪਾਵੈ ॥੪॥
ਜਤਨ ਕਰੈ ਬਿੰਦੁ ਕਿਵੈ ਨ ਰਹਾਈ ॥ ਮਨੂਆ ਡੋਲੈ ਨਰਕੇ ਪਾਈ ॥ ਜਮ ਪੁਰਿ ਬਾਧੋ ਲਹੈ ਸਜਾਈ ॥ ਬਿਨੁ ਨਾਵੈ ਜੀਉ ਜਲਿ ਬਲਿ ਜਾਈ ॥੫॥
ਸਿਧ ਸਾਧਿਕ ਕੇਤੇ ਮੁਨਿ ਦੇਵਾ ॥ ਹਠਿ ਨਿਗ੍ਰਹਿ ਨ ਤ੍ਰਿਪਤਾਵਹਿ ਭੇਵਾ ॥ ਸਬਦੁ ਵੀਚਾਰਿ ਗਹਹਿ ਗੁਰ ਸੇਵਾ ॥ ਮਨਿ ਤਨਿ ਨਿਰਮਲ ਅਭਿਮਾਨ ਅਭੇਵਾ ॥੬॥
ਕਰਮਿ ਮਿਲੈ ਪਾਵੈ ਸਚੁ ਨਾਉ ॥ ਤੁਮ ਸਰਣਾਗਤਿ ਰਹਉ ਸੁਭਾਉ ॥ ਤੁਮ ਤੇ ਉਪਜਿਓ ਭਗਤੀ ਭਾਉ ॥ ਜਪੁ ਜਾਪਉ ਗੁਰਮੁਖਿ ਹਰਿ ਨਾਉ ॥੭॥
ਹਉਮੈ ਗਰਬੁ ਜਾਇ ਮਨ ਭੀਨੈ ॥ ਝੂਠਿ ਨ ਪਾਵਸਿ ਪਾਖੰਡਿ ਕੀਨੈ ॥ ਬਿਨੁ ਗੁਰ ਸਬਦ ਨਹੀ ਘਰੁ ਬਾਰੁ ॥ ਨਾਨਕ ਗੁਰਮੁਖਿ ਤਤੁ ਬੀਚਾਰੁ ॥੮॥੬॥ 
(ਅੰਗ ੯੦੫-੯੦੬)

ਪੰਜਾਬੀ ਵਿਚ ਵਿਆਖਿਆ :-

(ਉਹ ਪਰਮਾਤਮਾ ਐਸਾ ਹੈ ਕਿ) ਸ੍ਰਿਸ਼ਟੀ ਦੀ ਉਤਪੱਤੀ (ਦੀ ਤਾਕਤ) ਉਸ ਦੇ ਆਪਣੇ ਅੰਦਰ ਹੀ ਹੈ (ਉਤਪੱਤੀ ਕਰਨ ਵਾਲਾ) ਹੋਰ ਕੋਈ ਭੀ ਨਹੀਂ ਹੈ। ਜਿਸ ਭੀ ਚੀਜ਼ ਦਾ ਨਾਮ ਲਿਆ ਜਾਏ ਉਹ ਪਰਮਾਤਮਾ ਤੋਂ ਹੀ ਪੈਦਾ ਹੋਈ ਹੈ। ਉਹੀ ਮਾਲਕ ਜੁਗਾਂ ਜੁਗਾਂ ਵਿਚ ਸਦਾ-ਥਿਰ ਚਲਿਆ ਆ ਰਿਹਾ ਹੈ। ਜਗਤ ਦੀ ਉਤਪੱਤੀ ਤੇ ਜਗਤ ਦਾ ਨਾਸ ਕਰਨ ਵਾਲਾ (ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ ॥੧॥
ਸਾਡਾ ਪਾਲਣਹਾਰ ਪ੍ਰਭੂ ਬੜਾ ਅਥਾਹ ਹੈ ਤੇ ਵੱਡੇ ਜਿਗਰੇ ਵਾਲਾ ਹੈ। ਜਿਸ ਭੀ ਮਨੁੱਖ ਨੇ (ਉਸ ਦਾ ਨਾਮ) ਜਪਿਆ ਹੈ ਉਸੇ ਨੇ ਹੀ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ। ਪਰਮਾਤਮਾ ਦੇ ਨਾਮ ਵਿਚ ਜੁੜਿਆਂ ਮੌਤ ਦਾ ਡਰ ਨਹੀਂ ਪੋਂਹਦਾ ॥੧॥ ਰਹਾਉ॥
ਪਰਮਾਤਮਾ ਦਾ ਨਾਮ (ਇਕ ਐਸਾ) ਰਤਨ ਹੈ ਹੀਰਾ ਹੈ, ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਜੋ ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ)। ਉਹ ਸਦਾ-ਥਿਰ ਰਹਿਣ ਵਾਲਾ ਮਾਲਕ ਹੈ ਉਹ ਕਦੇ ਮਰਨ ਵਾਲਾ ਨਹੀਂ ਹੈ, ਉਸ ਦੇ ਵਡੱਪਣ ਨੂੰ ਤੋਲਿਆ ਨਹੀਂ ਜਾ ਸਕਦਾ। ਜੇਹੜੀ ਜੀਭ (ਉਸ ਅਮਰ ਅਡੋਲ ਪ੍ਰਭੂ ਦੀ ਸਿਫ਼ਤ ਸਾਲਾਹ ਦਾ) ਬੋਲ ਬੋਲਦੀ ਹੈ ਉਹ ਸੁੱਚੀ ਹੈ। ਸਿਫ਼ਤ-ਸਾਲਾਹ ਕਰਨ ਵਾਲੇ ਬੰਦੇ ਨੂੰ ਅੰਦਰ ਬਾਹਰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ, ਇਸ ਬਾਰੇ ਉਸ ਨੂੰ ਕੋਈ ਭੁਲੇਖਾ ਨਹੀਂ ਲੱਗਦਾ ॥੨॥
ਅਨੇਕਾਂ ਬੰਦੇ (ਗ੍ਰਿਹਸਤ ਤਿਆਗ ਕੇ) ਜੰਗਲਾਂ ਵਿਚ ਜਾ ਬੈਠਦੇ ਹਨ, ਪਹਾੜ ਵਿਚ (ਗੁਫ਼ਾ ਆਦਿਕ) ਥਾਂ (ਬਣਾ ਕੇ) ਬੈਠਦੇ ਹਨ, (ਆਪਣੇ ਇਸ ਉੱਦਮ ਦਾ) ਮਾਣ (ਭੀ) ਕਰਦੇ ਹਨ, ਪਰ ਪਰਮਾਤਮਾ ਦਾ ਨਾਮ ਵਿਸਾਰ ਕੇ ਉਹ ਖ਼ੁਆਰ (ਹੀ) ਹੁੰਦੇ ਹਨ। ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿ ਕੇ ਕੋਈ ਗਿਆਨ-ਚਰਚਾ ਤੇ ਕੋਈ ਸਮਾਧੀ ਕਿਸੇ ਅਰਥ ਨਹੀਂ। ਜੇਹੜੇ ਮਨੁੱਖ ਗੁਰੂ ਦੇ ਰਸਤੇ ਤੁਰਦੇ ਹਨ (ਤੇ ਨਾਮ ਜਪਦੇ ਹਨ) ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ ॥੩॥
(ਜੇਹੜਾ ਮਨੁੱਖ ਇਕਾਗ੍ਰਤਾ ਆਦਿਕ ਵਾਸਤੇ ਸਰੀਰ ਉਤੇ ਕੋਈ) ਧੱਕਾ-ਜ਼ੋਰ ਕਰਦਾ ਹੈ (ਤੇ ਇਸ ਉੱਦਮ ਦਾ) ਮਾਣ (ਭੀ) ਕਰਦਾ ਹੈ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਜੇਹੜਾ ਮਨੁੱਖ (ਲੋਕ-ਵਿਖਾਵੇ ਦੀ ਖ਼ਾਤਰ) ਧਾਰਮਿਕ ਪੁਸਤਕਾਂ ਪੜ੍ਹਦਾ ਹੈ, ਪੁਸਤਕਾਂ ਲੈ ਕੇ ਲੋਕਾਂ ਨੂੰ (ਹੀ) ਸੁਣਾਂਦਾ ਹੈ, ਕਿਸੇ ਤੀਰਥ ਉਤੇ (ਭੀ ਇਸ਼ਨਾਨ ਵਾਸਤੇ) ਜਾਂਦਾ ਹੈ (ਇਸ ਤਰ੍ਹਾਂ) ਉਸ ਦਾ ਕਾਮਾਦਿਕ ਰੋਗ ਦੂਰ ਨਹੀਂ ਹੋ ਸਕਦਾ। ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ ਆਤਮਕ ਆਨੰਦ ਨਹੀਂ ਮਾਣ ਸਕਦਾ ॥੪॥
(ਬਨ-ਵਾਸ, ਡੂਗਰ-ਵਾਸ, ਹਠ, ਨਿਗ੍ਰਹ, ਤੀਰਥ-ਇਸ਼ਨਾਨ ਆਦਿਕ) ਜਤਨ ਮਨੁੱਖ ਕਰਦਾ ਹੈ, ਅਜੇਹੇ ਕਿਸੇ ਭੀ ਤਰੀਕੇ ਨਾਲ ਕਾਮ-ਵਾਸਨਾ ਰੋਕੀ ਨਹੀਂ ਜਾ ਸਕਦੀ, ਮਨ ਡੋਲਦਾ ਹੀ ਰਹਿੰਦਾ ਹੈ ਤੇ ਜੀਵ ਨਰਕ ਵਿਚ ਹੀ ਪਿਆ ਰਹਿੰਦਾ ਹੈ। ਕਾਮ-ਵਾਸ਼ਨਾ ਆਦਿਕ ਵਿਕਾਰਾਂ ਵਿਚ ਬੱਝਾ ਹੋਇਆ ਜਮਰਾਜ ਦੀ ਪੁਰੀ ਵਿਚ (ਆਤਮਕ ਕਲੇਸ਼ਾਂ ਦੀ) ਸਜ਼ਾ ਭੁਗਤਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ ਜਿੰਦ ਵਿਕਾਰਾਂ ਵਿਚ ਸੜਦੀ ਭੁੱਜਦੀ ਰਹਿੰਦੀ ਹੈ ॥੫॥
ਅਨੇਕਾਂ ਸਿੱਧ ਸਾਧਿਕ ਰਿਸ਼ੀ ਮੁਨੀ (ਹਠ ਨਿਗ੍ਰਹ ਆਦਿਕ ਕਰਦੇ ਹਨ ਪਰ) ਹਠ ਨਿਗ੍ਰਹ ਨਾਲ ਅੰਦਰਲੀ ਵਿਖੇਪਤਾ ਨੂੰ ਮਿਟਾ ਨਹੀਂ ਸਕਦੇ। ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਵਿਚਾਰ-ਮੰਡਲ ਵਿਚ ਟਿਕਾ ਕੇ ਗੁਰੂ ਦੀ (ਦੱਸੀ) ਸੇਵਾ (ਦਾ ਉੱਦਮ) ਗ੍ਰਹਿਣ ਕਰਦੇ ਹਨ, ਉਹਨਾਂ ਦੇ ਮਨ ਵਿਚ ਉਹਨਾਂ ਦੇ ਸਰੀਰ ਵਿਚ (ਭਾਵ, ਇੰਦ੍ਰਿਆਂ ਵਿਚ) ਪਵਿਤ੍ਰਤਾ ਆ ਜਾਂਦੀ ਹੈ, ਉਹਨਾਂ ਦੇ ਅੰਦਰ ਅਹੰਕਾਰ ਦਾ ਅਭਾਵ ਹੋ ਜਾਂਦਾ ਹੈ ॥੬॥
ਜਿਸ ਮਨੁੱਖ ਨੂੰ ਆਪਣੀ ਮੇਹਰ ਨਾਲ ਪਰਮਾਤਮਾ ਮਿਲਦਾ ਹੈ ਉਹ ਸਦਾ-ਥਿਰ ਪ੍ਰਭੂ-ਨਾਮ (ਦੀ ਦਾਤਿ) ਪ੍ਰਾਪਤ ਕਰਦਾ ਹੈ। (ਹੇ ਪ੍ਰਭੂ!) ਮੈਂ ਭੀ ਤੇਰੀ ਸਰਨ ਆ ਟਿਕਿਆ ਹਾਂ (ਤਾ ਕਿ ਤੇਰੇ ਚਰਨਾਂ ਦਾ) ਸ੍ਰੇਸ਼ਟ ਪ੍ਰੇਮ (ਮੈਂ ਹਾਸਲ ਕਰ ਸਕਾਂ)। (ਜੀਵ ਦੇ ਅੰਦਰ) ਤੇਰੀ ਭਗਤੀ ਤੇਰਾ ਪ੍ਰੇਮ ਤੇਰੀ ਮੇਹਰ ਨਾਲ ਹੀ ਪੈਦਾ ਹੁੰਦੇ ਹਨ । ਹੇ ਹਰੀ! (ਜੇ ਤੇਰੀ ਮੇਹਰ ਹੋਵੇ ਤਾਂ) ਮੈਂ ਗੁਰੂ ਦੀ ਸਰਨ ਪੈ ਕੇ ਤੇਰੇ ਨਾਮ ਦਾ ਜਾਪ ਜਪਦਾ ਰਹਾਂ ॥੭॥
ਜੇ ਜੀਵ ਦਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜ ਜਾਏ ਤਾਂ ਅੰਦਰੋਂ ਹਉਮੈ ਅਹੰਕਾਰ ਦੂਰ ਹੋ ਜਾਂਦਾ ਹੈ, ਪਰ (ਨਾਮ-ਰਸ ਵਿਚ ਭਿੱਜਣ ਦੀ ਇਹ ਦਾਤਿ) ਝੂਠ ਦੀ ਰਾਹੀਂ ਜਾਂ ਪਖੰਡ ਕੀਤਿਆਂ ਕੋਈ ਭੀ ਨਹੀਂ ਪ੍ਰਾਪਤ ਕਰ ਸਕਦਾ।  ਗੁਰੂ ਦੇ ਸ਼ਬਦ ਤੋਂ ਬਿਨਾ ਪਰਮਾਤਮਾ ਦਾ ਦਰਬਾਰ ਨਹੀਂ ਲੱਭ ਸਕਦਾ। ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਜਗਤ ਦੇ ਮੂਲ ਪ੍ਰਭੂ ਨੂੰ ਮਿਲ ਪੈਂਦਾ ਹੈ, ਉਹ ਪ੍ਰਭੂ ਦੇ ਗੁਣਾਂ ਦੀ ਵਿਚਾਰ (ਦਾ ਸੁਭਾਉ) ਪ੍ਰਾਪਤ ਕਰ ਲੈਂਦਾ ਹੈ ॥੮॥੬॥

ENGLISH TRANSLATION :-

RAAMKALEE, FIRST MEHL:
The created Universe emanated from within You; there is no other at all.Whatever is said to be, is from You, O God. He is the True Lord and Master, throughout the ages. Creation and destruction donot come from anyone else. || 1 ||
Such is my Lord and Master, profound and unfathomable. Whoever meditates on Him,finds peace. The arrow of the Messenger of Death does not strike one who has the Name of the Lord. || 1 || Pause ||
TheNaam, the Name of the Lord, is a priceless jewel, a diamond. The True Lord Master is immortal and immeasurable. Thattongue which chants the True Name is pure. The True Lord is in the home of the self; there is no doubt about it. || 2 ||
Some sit in the forests, and some make their home in the mountains. Forgetting the Naam, they rot away in egotistical pride.Without the Naam, what is the use of spiritual wisdom and meditation? The Gurmukhs are honored in the Court of the Lord. ||3 ||
Acting stubbornly in egotism, one does not find the Lord.Studying the scriptures, reading them to other people, and wandering around at places of pilgrimage, the disease is not takenaway. Without the Naam, how can one find peace? || 4 ||
No matter how much he tries, he cannot control his semen andseed. His mind wavers, and he falls into hell. Bound and gagged in the City of Death, he is tortured. Without the Name, hissoul cries out in agony. || 5 ||
The many Siddhas and seekers, silent sages and demi-gods cannot satisfy themselves bypracticing restraint through Hatha Yoga. One who contemplates the Word of the Shabad, and serves the Guru his mind andbody become immaculate, and his egotistical pride is obliterated. || 6 ||
Blessed with Your Grace, I obtain the True Name. Iremain in Your Sanctuary, in loving devotion. Love for Your devotional worship has welled up within me. As Gurmukh, I chantand meditate on the Lords Name. || 7 ||
When one is rid of egotism and pride, his mind is drenched in the Lords Love.Practicing fraud and hypocrisy, he does not find God. Without the Word of the Gurus Shabad, he cannot find the Lords Door.O Nanak, the Gurmukh contemplates the essence of reality. || 8 || 6 ||


Gursham Singh


Post Comment

Thursday, September 27, 2012

Today's Hukamnama From Sri Harmandir Sahib Ji (28 Sep 2012)


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ
ਅੱਜ ਦਾ ਮੁੱਖਵਾਕ 28.9.2012, ਸ਼ੁਕਰਵਾਰ , ੧੩ ਅੱਸੂ (ਸੰਮਤ ੫੪੪ ਨਾਨਕਸ਼ਾਹੀ)

ਬਿਲਾਵਲੁ ਮਹਲਾ ੫ ਛੰਤ    
ੴ ਸਤਿਗੁਰ ਪ੍ਰਸਾਦਿ ॥
ਸਖੀ ਆਉ ਸਖੀ ਵਸਿ ਆਉ ਸਖੀ ਅਸੀ ਪਿਰ ਕਾ ਮੰਗਲੁ ਗਾਵਹ ॥ ਤਜਿ ਮਾਨੁ ਸਖੀ ਤਜਿ ਮਾਨੁ ਸਖੀ ਮਤੁ ਆਪਣੇ ਪ੍ਰੀਤਮ ਭਾਵਹ ॥ ਤਜਿ ਮਾਨੁ ਮੋਹੁ ਬਿਕਾਰੁ ਦੂਜਾ ਸੇਵਿ ਏਕੁ ਨਿਰੰਜਨੋ ॥ ਲਗੁ ਚਰਣ ਸਰਣ ਦਇਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ ॥ ਹੋਇ ਦਾਸ ਦਾਸੀ ਤਜਿ ਉਦਾਸੀ ਬਹੁੜਿ ਬਿਧੀ ਨ ਧਾਵਾ ॥ ਨਾਨਕੁ ਪਇਅੰਪੈ ਕਰਹੁ ਕਿਰਪਾ ਤਾਮਿ ਮੰਗਲੁ ਗਾਵਾ ॥੧॥
ਅੰਮ੍ਰਿਤੁ ਪ੍ਰਿਅ ਕਾ ਨਾਮੁ ਮੈ ਅੰਧੁਲੇ ਟੋਹਨੀ ॥ ਓਹ ਜੋਹੈ ਬਹੁ ਪਰਕਾਰ ਸੁੰਦਰਿ ਮੋਹਨੀ ॥ ਮੋਹਨੀ ਮਹਾ ਬਚਿਤ੍ਰਿ ਚੰਚਲਿ ਅਨਿਕ ਭਾਵ ਦਿਖਾਵਏ ॥ ਹੋਇ ਢੀਠ ਮੀਠੀ ਮਨਹਿ ਲਾਗੈ ਨਾਮੁ ਲੈਣ ਨ ਆਵਏ ॥ ਗ੍ਰਿਹ ਬਨਹਿ ਤੀਰੈ ਬਰਤ ਪੂਜਾ ਬਾਟ ਘਾਟੈ ਜੋਹਨੀ ॥ ਨਾਨਕੁ ਪਇਅੰਪੈ ਦਇਆ ਧਾਰਹੁ ਮੈ ਨਾਮੁ ਅੰਧੁਲੇ ਟੋਹਨੀ ॥੨॥
ਮੋਹਿ ਅਨਾਥ ਪ੍ਰਿਅ ਨਾਥ ਜਿਉ ਜਾਨਹੁ ਤਿਉ ਰਖਹੁ ॥ ਚਤੁਰਾਈ ਮੋਹਿ ਨਾਹਿ ਰੀਝਾਵਉ ਕਹਿ ਮੁਖਹੁ ॥ ਨਹ ਚਤੁਰਿ ਸੁਘਰਿ ਸੁਜਾਨ ਬੇਤੀ ਮੋਹਿ ਨਿਰਗੁਨਿ ਗੁਨੁ ਨਹੀ ॥ ਨਹ ਰੂਪ ਧੂਪ ਨ ਨੈਣ ਬੰਕੇ ਜਹ ਭਾਵੈ ਤਹ ਰਖੁ ਤੁਹੀ ॥ ਜੈ ਜੈ ਜਇਅੰਪਹਿ ਸਗਲ ਜਾ ਕਉ ਕਰੁਣਾਪਤਿ ਗਤਿ ਕਿਨਿ ਲਖਹੁ ॥ ਨਾਨਕੁ ਪਇਅੰਪੈ ਸੇਵ ਸੇਵਕੁ ਜਿਉ ਜਾਨਹੁ ਤਿਉ ਮੋਹਿ ਰਖਹੁ ॥੩॥
ਮੋਹਿ ਮਛੁਲੀ ਤੁਮ ਨੀਰ ਤੁਝ ਬਿਨੁ ਕਿਉ ਸਰੈ ॥ ਮੋਹਿ ਚਾਤ੍ਰਿਕ ਤੁਮ੍ਹ੍ਹ ਬੂੰਦ ਤ੍ਰਿਪਤਉ ਮੁਖਿ ਪਰੈ ॥ ਮੁਖਿ ਪਰੈ ਹਰੈ ਪਿਆਸ ਮੇਰੀ ਜੀਅ ਹੀਆ ਪ੍ਰਾਨਪਤੇ ॥ ਲਾਡਿਲੇ ਲਾਡ ਲਡਾਇ ਸਭ ਮਹਿ ਮਿਲੁ ਹਮਾਰੀ ਹੋਇ ਗਤੇ ॥ ਚੀਤਿ ਚਿਤਵਉ ਮਿਟੁ ਅੰਧਾਰੇ ਜਿਉ ਆਸ ਚਕਵੀ ਦਿਨੁ ਚਰੈ ॥ ਨਾਨਕੁ ਪਇਅੰਪੈ ਪ੍ਰਿਅ ਸੰਗਿ ਮੇਲੀ ਮਛੁਲੀ ਨੀਰੁ ਨ ਵੀਸਰੈ ॥੪॥
ਧਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ ॥ ਸੋਹੇ ਬੰਕ ਦੁਆਰ ਸਗਲਾ ਬਨੁ ਹਰਾ ॥ ਹਰ ਹਰਾ ਸੁਆਮੀ ਸੁਖਹ ਗਾਮੀ ਅਨਦ ਮੰਗਲ ਰਸੁ ਘਣਾ ॥ ਨਵਲ ਨਵਤਨ ਨਾਹੁ ਬਾਲਾ ਕਵਨ ਰਸਨਾ ਗੁਨ ਭਣਾ ॥ ਮੇਰੀ ਸੇਜ ਸੋਹੀ ਦੇਖਿ ਮੋਹੀ ਸਗਲ ਸਹਸਾ ਦੁਖੁ ਹਰਾ ॥ ਨਾਨਕੁ ਪਇਅੰਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ॥੫॥੧॥੩॥
(ਅੰਗ ੮੪੭)

ਪੰਜਾਬੀ ਵਿਚ ਵਿਆਖਿਆ :-

ਹੇ ਸਹੇਲੀਏ! ਆਓ (ਰਲ ਕੇ ਬੈਠੀਏ) ਹੇ ਸਹੇਲੀਏ! ਆਓ ਪ੍ਰਭੂ ਦੀ ਰਜ਼ਾ ਵਿਚ ਤੁਰੀਏ, ਅਤੇ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵੀਏ। ਹੇ ਸਹੇਲੀਏ! (ਆਪਣੇ ਅੰਦਰੋਂ) ਅਹੰਕਾਰ ਦੂਰ ਕਰ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ, ਸ਼ਾਇਦ (ਇਸ ਤਰ੍ਹਾਂ) ਅਸੀ ਆਪਣੇ ਪ੍ਰੀਤਮ ਪ੍ਰਭੂ-ਪਤੀ ਨੂੰ ਚੰਗੀਆਂ ਲੱਗ ਸਕੀਏ। ਹੇ ਸਹੇਲੀਏ! (ਆਪਣੇ ਅੰਦਰੋਂ) ਅਹੰਕਾਰ ਦੂਰ ਕਰ, ਮੋਹ ਦੂਰ ਕਰ, ਮਾਇਆ ਦੇ ਪਿਆਰ ਵਾਲਾ ਵਿਕਾਰ ਦੂਰ ਕਰ, ਸਿਰਫ਼ ਨਿਰਲੇਪ ਪ੍ਰਭੂ ਦੀ ਸਰਨ ਪਈ ਰਹੁ, ਸਾਰੇ ਪਾਪਾਂ ਦੇ ਨਾਸ ਕਰਨ ਵਾਲੇ ਦਇਆ ਦੇ ਸੋਮੇ ਪ੍ਰੀਤਮ ਪ੍ਰਭੂ ਦੇ ਚਰਨਾਂ ਦੀ ਓਟ ਪਕੜੀ ਰੱਖ। ਨਾਨਕ ਬੇਨਤੀ ਕਰਦਾ ਹੈ-ਹੇ ਸਹੇਲੀਏ! (ਮੇਰੇ ਉੱਤੇ ਭੀ) ਮਿਹਰ ਕਰ, ਮੈਂ (ਪ੍ਰਭੂ ਦੇ) ਦਾਸਾਂ ਦੀ ਦਾਸੀ ਬਣ ਕੇ (ਸਿਫ਼ਤਿ-ਸਾਲਾਹ ਵਲੋਂ) ਉਪਰਾਮਤਾ ਛੱਡ ਕੇ ਮੁੜ ਹੋਰ ਹੋਰ ਪਾਸੇ ਨਾਹ ਭਟਕਦਾ ਫਿਰਾਂ। (ਤੂੰ ਮਿਹਰ ਕਰੇਂ), ਤਦੋਂ ਹੀ ਮੈਂ (ਭੀ) ਸਿਫ਼ਤਿ-ਸਾਲਾਹ ਦਾ ਗੀਤ ਗਾ ਸਕਾਂਗਾ।੧।
ਹੇ ਭਾਈ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੇਰੇ ਜੀਵਨ ਵਾਸਤੇ ਸਹਾਰਾ ਹੈ ਜਿਵੇਂ ਅੰਨ੍ਹੇ ਨੂੰ ਡੰਗੋਰੀ ਦਾ ਸਹਾਰਾ ਹੁੰਦਾ ਹੈ, (ਕਿਉਂਕਿ) ਉਹ ਮਨ ਨੂੰ ਫਸਾਣ ਵਾਲੀ ਸੁੰਦਰੀ ਮਾਇਆ ਕਈ ਤਰੀਕਿਆਂ ਨਾਲ (ਜੀਵਾਂ ਨੂੰ) ਤਾੜਦੀ ਰਹਿੰਦੀ ਹੈ (ਤੇ ਆਪਣੇ ਮੋਹ ਵਿਚ ਅੰਨ੍ਹਾ ਕਰ ਲੈਂਦੀ ਹੈ)। ਹੇ ਭਾਈ! ਕਈ ਰੰਗਾਂ ਵਾਲੀ ਅਤੇ ਮਨ ਨੂੰ ਮੋਹਣ ਵਾਲੀ ਚੰਚਲ ਮਾਇਆ (ਜੀਵਾਂ ਨੂੰ) ਅਨੇਕਾਂ ਨਖ਼ਰੇ ਵਿਖਾਂਦੀ ਰਹਿੰਦੀ ਹੈ, ਢੀਠ ਬਣ ਕੇ (ਭਾਵ, ਮੁੜ ਮੁੜ ਆਪਣੇ ਹਾਵ-ਭਾਵ ਵਿਖਾ ਕੇ, ਆਖ਼ਰ ਜੀਵਾਂ ਦੇ) ਮਨ ਵਿਚ ਪਿਆਰੀ ਲੱਗਣ ਲੱਗ ਪੈਂਦੀ ਹੈ, (ਇਸ ਮੋਹਣੀ ਮਾਇਆ ਦੇ ਅਸਰ ਹੇਠ ਪਰਮਾਤਮਾ ਦਾ) ਨਾਮ ਜਪਿਆ ਨਹੀਂ ਜਾ ਸਕਦਾ। ਹੇ ਭਾਈ! ਗ੍ਰਿਹਸਤ ਵਿਚ (ਗ੍ਰਿਹਸਤੀਆਂ ਨੂੰ) ਜੰਗਲਾਂ ਵਿਚ (ਤਿਆਗੀਆਂ ਨੂੰ), ਤੀਰਥਾਂ ਦੇ ਕੰਢੇ (ਤੀਰਥ-ਇਸ਼ਨਾਨੀਆਂ ਨੂੰ), ਵਰਤ (ਰੱਖਣ ਵਾਲਿਆਂ ਨੂੰ) ਦੇਵ-ਪੂਜਾ (ਕਰਨ ਵਾਲਿਆਂ ਨੂੰ), ਰਾਹਾਂ ਵਿਚ, ਪੱਤਣਾਂ ਤੇ (ਹਰ ਥਾਂ ਇਹ ਮਾਇਆ ਆਪਣੀ) ਤਾੜ ਵਿਚ ਰੱਖਦੀ ਹੈ। ਨਾਨਕ ਬੇਨਤੀ ਕਰਦਾ ਹੈ-(ਹੇ ਪ੍ਰਭੂ! ਮੇਰੇ ਉੱਤੇ) ਮਿਹਰ ਕਰ (ਇਸ ਮਾਇਆ ਦੀ ਤੱਕ ਤੋਂ ਬਚਣ ਲਈ) ਮੈਨੂੰ ਆਪਣਾ ਨਾਮ (ਦਾ ਸਹਾਰਾ ਦੇਈ ਰੱਖ, ਜਿਵੇਂ) ਅੰਨ੍ਹੇ ਨੂੰ ਡੰਗੋਰੀ ਦਾ ਸਹਾਰਾ ਹੁੰਦਾ ਹੈ।੨।
ਹੇ ਪਿਆਰੇ ਖਸਮ-ਪ੍ਰਭੂ! ਜਿਵੇਂ ਹੋ ਸਕੇ, (ਇਸ ਮੋਹਣੀ ਮਾਇਆ ਦੇ ਪੰਜੇ ਤੋਂ) ਮੈਨੂੰ ਨਿਮਾਣੇ ਨੂੰ (ਬਚਾ ਕੇ) ਰੱਖ। ਮੇਰੇ ਅੰਦਰ ਕੋਈ ਸਿਆਣਪ ਨਹੀਂ ਕਿ ਮੈਂ (ਕੁਝ) ਮੂੰਹੋਂ ਆਖ ਕੇ ਤੈਨੂੰ ਪ੍ਰਸੰਨ ਕਰ ਸਕਾਂ। ਹੇ ਪਿਆਰੇ ਨਾਥ! ਮੈਂ ਚਤੁਰ ਨਹੀਂ, ਮੈਂ ਚੰਗੀ ਮਾਨਸਕ ਘਾੜਤ ਵਾਲੀ ਨਹੀਂ, ਮੈਂ ਸਿਆਣੀ ਨਹੀਂ, ਮੈਂ ਚੰਗੀ ਸੂਝ ਵਾਲੀ ਨਹੀਂ, ਮੈਂ ਗੁਣ-ਹੀਨ ਵਿਚ (ਕੋਈ ਭੀ) ਗੁਣ ਨਹੀਂ। ਨਾਹ ਮੇਰਾ ਸੋਹਣਾ ਰੂਪ ਹੈ, ਨਾਹ (ਮੇਰੇ ਅੰਦਰ ਚੰਗੇ ਗੁਣਾਂ ਵਾਲੀ) ਸੁਗੰਧੀ ਹੈ ਨਾਹ ਮੇਰੇ ਬਾਂਕੇ ਨੈਣ ਹਨ-ਜਿੱਥੇ ਤੇਰੀ ਰਜ਼ਾ ਹੈ ਉਥੇ ਹੀ ਮੈਨੂੰ (ਇਸ ਮੋਹਣੀ ਮਾਇਆ ਤੋਂ) ਬਚਾ ਲੈ। ਹੇ ਤਰਸ ਦੇ ਮਾਲਕ ਪ੍ਰਭੂ! (ਤੂੰ ਐਸਾ ਹੈਂ) ਜਿਸ ਦੀ ਸਾਰੇ ਜੀਵ ਜੈ ਜੈਕਾਰ ਉਚਾਰਦੇ ਹਨ। ਤੂੰ ਕਿਹੋ ਜਿਹਾ ਹੈਂ-ਕਿਸੇ ਨੇ ਭੀ ਇਹ ਭੇਤ ਨਹੀਂ ਸਮਝਿਆ। ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! (ਮੈਂ ਤੇਰਾ) ਸੇਵਕ ਹਾਂ (ਮੈਨੂੰ ਆਪਣੀ) ਸੇਵਾ-ਭਗਤੀ (ਬਖ਼ਸ਼) ਜਿਵੇਂ ਹੋ ਸਕੇ, ਤਿਵੇਂ ਮੈਨੂੰ (ਇਸ ਮੋਹਣੀ ਮਾਇਆ ਤੋਂ) ਬਚਾਈ ਰੱਖ।੩।
ਹੇ ਪ੍ਰਭੂ! ਮੈਂ ਮੱਛੀ (ਵਾਸਤੇ) ਤੂੰ (ਤੇਰਾ ਨਾਮ) ਪਾਣੀ ਹੈ, ਤੈਥੋਂ ਬਿਨਾ (ਤੇਰੀ ਯਾਦ ਤੋਂ ਬਿਨਾ) ਮੇਰਾ ਜੀਊਣ ਨਹੀਂ ਹੋ ਸਕਦਾ। ਹੇ ਪ੍ਰਭੂ! ਮੈਂ ਪਪੀਹੇ (ਵਾਸਤੇ) ਤੂੰ (ਤੇਰਾ ਨਾਮ) ਵਰਖਾ ਦੀ ਬੂੰਦ ਹੈ, ਮੈਨੂੰ (ਤਦੋਂ) ਸ਼ਾਂਤੀ ਆਉਂਦੀ ਹੈ (ਜਦੋਂ ਨਾਮ-ਬੂੰਦ ਮੇਰੇ)ਮੂੰਹ ਵਿਚ ਪੈਂਦੀ ਹੈ। (ਜਿਵੇਂ ਵਰਖਾ ਦੀ ਬੂੰਦ ਪਪੀਹੇ ਦੇ ਮੂੰਹ ਵਿਚ ਪੈਂਦੀ ਹੈ ਤਾਂ ਉਹ ਬੂੰਦ ਉਸ ਦੀ ਪਿਆਸ ਦੂਰ ਕਰ ਦੇਂਦੀ ਹੈ, ਤਿਵੇਂ ਜਦੋਂ ਤੇਰਾ ਨਾਮ-ਬੂੰਦ ਮੇਰੇ) ਮੂੰਹ ਵਿਚ ਪੈਂਦੀ ਹੈ ਤਾਂ ਉਹ (ਮੇਰੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਦੂਰ ਕਰ ਦੇਂਦੀ ਹੈ। ਹੇ ਮੇਰੀ ਜਿੰਦ ਦੇ ਮਾਲਕ! ਹੇ ਮੇਰੇ ਹਿਰਦੇ ਦੇ ਸਾਈਂ! ਹੇ ਮੇਰੇ ਪ੍ਰਾਣਾਂ ਦੇ ਨਾਥ! ਹੇ ਪਿਆਰੇ! ਪਿਆਰ-ਭਰੇ ਕੌਤਕ ਕਰ ਕੇ ਤੂੰ ਸਾਰੀ ਸ੍ਰਿਸ਼ਟੀ ਵਿਚ (ਵੱਸ ਰਿਹਾ ਹੈਂ। ਹੇ ਪਿਆਰੇ! ਮੈਨੂੰ) ਮਿਲ, (ਤਾਕਿ) ਮੇਰੀ ਉੱਚੀ ਆਤਮਕ ਅਵਸਥਾ ਬਣ ਸਕੇ। ਹੇ ਪ੍ਰਭੂ! ਜਿਵੇਂ ਚਕਵੀ ਆਸ ਬਣਾਈ ਰੱਖਦੀ ਹੈ ਕਿ ਦਿਨ ਚੜ੍ਹ ਰਿਹਾ ਹੈ, ਤਿਵੇਂ ਮੈਂ ਭੀ (ਤੇਰਾ ਮਿਲਾਪ ਹੀ) ਚਿਤਾਰਦੀ ਰਹਿੰਦੀ ਹਾਂ (ਤੇ, ਆਖਦੀ ਰਹਿੰਦੀ ਹਾਂ-) ਹੇ ਹਨੇਰੇ! (ਮਾਇਆ ਦੇ ਮੋਹ ਦੇ ਹਨੇਰੇ! ਮੇਰੇ ਅੰਦਰੋਂ) ਦੂਰ ਹੋ ਜਾ। ਨਾਨਕ ਬੇਨਤੀ ਕਰਦਾ ਹੈ-ਹੇ ਪਿਆਰੇ (ਮੈਨੂੰ ਆਪਣੇ) ਨਾਲ ਮਿਲਾ ਲੈ, (ਮੈਂ) ਮੱਛੀ ਨੂੰ (ਤੇਰਾ ਨਾਮ-) ਪਾਣੀ ਭੁੱਲ ਨਹੀਂ ਸਕਦਾ।੪।
ਹੇ ਸਹੇਲੀਏ! (ਮੇਰੇ ਹਿਰਦੇ-) ਘਰ ਵਿਚ ਮੇਰਾ (ਪ੍ਰਭੂ) ਪਤੀ ਆ ਵੱਸਿਆ ਹੈ, ਮੇਰੇ ਭਾਗ ਜਾਗ ਪਏ ਹਨ। (ਮੇਰੇ ਇਸ ਸਰੀਰ-ਘਰ ਦੇ) ਦਰਵਾਜ਼ੇ (ਸਾਰੇ ਗਿਆਨ-ਇੰਦ੍ਰੇ) ਸੋਹਣੇ ਬਣ ਗਏ ਹਨ (ਭਾਵ, ਹੁਣ ਇਹ ਗਿਆਨ-ਇੰਦ੍ਰੇ ਵਿਕਾਰਾਂ ਵਲ ਖਿੱਚ ਨਹੀਂ ਪਾਂਦੇ, ਮੇਰਾ) ਸਾਰਾ ਹਿਰਦੇ-ਜੂਹ ਆਤਮਕ ਜੀਵਨ ਵਾਲਾ ਹੋ ਗਿਆ ਹੈ। ਹੇ ਸਹੇਲੀਏ! ਆਤਮਕ ਜੀਵਨ ਨਾਲ ਭਰਪੂਰ ਅਤੇ ਸੁਖਾਂ ਦੀ ਦਾਤਿ ਦੇਣ ਵਾਲਾ ਮਾਲਕ-ਪ੍ਰਭੂ (ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ, ਜਿਸ ਦਾ ਸਦਕਾ ਮੇਰੇ ਅੰਦਰ) ਆਨੰਦ ਬਣ ਗਏ ਹਨ, ਖ਼ੁਸ਼ੀਆਂ ਹੋ ਗਈਆਂ ਹਨ, ਬਹੁਤ ਸੁਆਦ ਬਣ ਗਿਆ ਹੈ। ਹੇ ਸਹੇਲੀਏ! ਮੇਰਾ ਖਸਮ-ਪ੍ਰਭੂ ਹਰ ਵੇਲੇ ਨਵਾਂ ਹੈ ਜੁਆਨ ਹੈ (ਭਾਵ, ਉਸ ਦਾ ਪਿਆਰ ਕਦੇ ਕਮਜ਼ੋਰ ਨਹੀਂ ਪੈਂਦਾ)। ਮੈਂ (ਆਪਣੀ) ਜੀਭ ਨਾਲ (ਉਸ ਦੇ) ਕਿਹੜੇ ਕਿਹੜੇ ਗੁਣ ਦੱਸਾਂ? ਨਾਨਕ ਬੇਨਤੀ ਕਰਦਾ ਹੈ-(ਹੇ ਸਹੇਲੀਏ! ਖਸਮ-ਪ੍ਰਭੂ ਦੇ ਮੇਰੇ ਹਿਰਦੇ ਵਿਚ ਆ ਵੱਸਣ ਨਾਲ) ਮੇਰੀ ਹਿਰਦਾ-ਸੇਜ ਸਜ ਗਈ ਹੈ, (ਉਸ ਪ੍ਰਭੂ-ਪਤੀ ਦਾ) ਦਰਸਨ ਕਰ ਕੇ ਮੈਂ ਮਸਤ ਹੋ ਰਹੀ ਹਾਂ (ਉਸ ਨੇ ਮੇਰੇ ਅੰਦਰੋਂ) ਹਰੇਕ ਸਹਿਮ ਤੇ ਦੁੱਖ ਦੂਰ ਕਰ ਦਿੱਤਾ ਹੈ। ਮੈਨੂੰ ਬੇਅੰਤ ਮਾਲਕ-ਪ੍ਰਭੂ ਮਿਲ ਪਿਆ ਹੈ, ਮੇਰੀ ਹਰੇਕ ਆਸ ਪੂਰੀ ਹੋ ਗਈ ਹੈ।੫।੩।

ENGLISH TRANSLATION :-

BILAAVAL, FIFTH MEHL, CHHANT:
ONE UNIVERSAL CREATOR GOD. BY THE GRACE OF THE TRUE GURU:
Come, O my sisters, come, O my companions, and let us remain under the Lords control. Lets sing the Songs of Bliss of ourHusband Lord. Renounce your pride, O my companions, renounce your egotistical pride, O my sisters, so that you may becomepleasing to your Beloved. Renounce pride, emotional attachment, corruption and duality, and serve the One Immaculate Lord.Hold tight to the Sanctuary of the Feet of the Merciful Lord, your Beloved, the Destroyer of all sins. Be the slave of His slaves,forsake sorrow and sadness, and do not bother with other devices. Prays Nanak, O Lord, please bless me with Your Mercy, thatI may sing Your songs of bliss. || 1 ||
The Ambrosial Naam, the Name of my Beloved, is like a cane to a blind man. Mayaseduces in so many ways, like a beautiful enticing woman. This enticer is so incredibly beautiful and clever; she entices withcountless suggestive gestures. Maya is stubborn and persistent; she seems so sweet to the mind, and then he does not chantthe Naam. At home, in the forest, on the banks of sacred rivers, fasting, worshipping, on the roads and on the shore, she isspying. Prays Nanak, please bless me with Your Kindness, Lord; I am blind, and Your Name is my cane. || 2 ||
I am helplessand masterless; You, O my Beloved, are my Lord and Master. As it pleases You, so do You protect me. I have no wisdom orcleverness; what face should I put on to please You? I am not clever, skillful or wise; I am worthless, without any virtue at all.I have no beauty or pleasing smell, no beautiful eyes. As it pleases You, please preserve me, O Lord. His victory is celebratedby all; how can I know the state of the Lord of Mercy? Prays Nanak, I am the servant of Your servants; as it pleases You,please preserve me. || 3 ||
I am the fish, and You are the water; without You, what can I do? I am the sparrow-hawk, andYou are the rain-drop; when it falls into my mouth, I am satisfied. When it falls into my mouth, my thirst is quenched; You arethe Lord of my soul, my heart, my breath of life. Touch me, and caress me, O Lord, You are in all; let me meet You, so that Imay be emancipated. In my consciousness I remember You, and the darkness is dispelled, like the chakvi duck, which longs tosee the dawn. Prays Nanak, O my Beloved, please unite me with Yourself; the fish never forgets the water. || 4 ||
Blessed,blessed is my destiny; my Husband Lord has come into my home. The gate of my mansion is so beautiful, and all my gardensare so green and alive. My peace-giving Lord and Master has rejuvenated me, and blessed me with great joy, bliss and love.My Young Husband Lord is eternally young, and His body is forever youthful; what tongue can I use to chant His GloriousPraises? My bed is beautiful; gazing upon Him, I am fascinated, and all my doubts and pains are dispelled. Prays Nanak, myhopes are fulfilled; my Lord and Master is unlimited. || 5 || 1 || 3 ||



Post Comment

ਬਦਲੋ ਆਦਤਾਂ ਅਤੇ ਰਹੋ ਤੰਦਰੁਸਤ ਪੰਜਾਬੀਓ


‘‘ਅਰਲੀ ਟੂ ਬੈੱਡ’-ਅਰਲੀ ਟੂ ਰਾਈਜ਼’ ਵਾਲੀ ਗੱਲ ਅਸੀਂ ਬੱਚਿਆਂ ਨੂੰ ਸਮਝਾਉਂਦੇ ਹਾਂ। ਅੱਜ ਆਪਾਂ ਗੱਲ ਕਰਾਂਗੇ ਸਾਡੀ ਰੋਜ਼ਾਨਾ ਦੀਆਂ ਗਤੀਵਿਧੀਆਂ ਦੀ। ਹਰ ਇਨਸਾਨ ਚਾਹੇ ਉਹ ਔਰਤ ਹੈ ਜਾਂ ਮਰਦ ਉਹ ਕੁਦਰਤ ਦੇ ਨਿਯਮਾਂ ਵਿਚ ਬੰਨ੍ਹਿਆ ਹੋਇਆ ਹੈ। ਕੁਦਰਤ ਦੇ ਨਿਯਮ ਅਟੱਲ ਹਨ, ਜਿਨ੍ਹਾਂ ਦਾ ਅਸੀਂ ਉਲੰਘਣ ਨਹੀਂ ਕਰ ਸਕਦੇ। ਜੇ ਅਸੀਂ ਉਲੰਘਣ ਕਰਦੇ ਹਾਂ ਤਾਂ ਉਸ ਦਾ ਨਤੀਜਾ ਵੀ ਸਾਨੂੰ ਮਿਲ ਜਾਂਦਾ ਹੈ। ਸ਼ਰਾਪ ਦੇ ਰੂਪ ਵਿਚ ਮਿਲਿਆ ਇਹ ਨਤੀਜਾ ਕਦੇ ਜਲਦੀ ਮਿਲਦਾ ਹੈ, ਕਦੇ ਕੁਝ ਦੇਰੀ ਨਾਲ। ਪਰ ਮਿਲਦਾ ਜ਼ਰੂਰ ਹੈ। ਸਾਡੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਸਾਨੂੰ ਤੰਦਰੁਸਤ ਰੱਖਣ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਮੌਸਮ ਦੇ ਮੁਤਾਬਕ ਇਹ ਗਤੀਵਿਧੀਆਂ ਬਦਲ ਸਕਦੀਆਂ ਹਨ ਅਤੇ ਇਨ੍ਹਾਂ ਦਾ ਪ੍ਰਭਾਵ ਸਾਡੇ ਤਨ-ਮਨ ’ਤੇ ਹੁੰਦਾ ਹੈ। ਸੂਰਜ ਦੀ ਪਹਿਲੀ ਕਿਰਨ ਤੋਂ ਬਾਅਦ ਅਸੀਂ ਆਪਣੇ ਨਵੇਂ ਦਿਨ ਦੀ ਸ਼ੁਰੂਆਤ ਕਰਨ ਜਾ ਰਹੇ ਹੁੰਦੇ ਹਾਂ। ਸੂਰਜ ਨਿਕਲਦਾ ਹੈ ਆਪਣੇ ਸਹੀ ਸਮੇਂ ’ਤੇ। ਪਰ ਕੀ ਅਸੀਂ ਵੀ ਉੱਠਦੇ ਹਾਂ ਆਪਣੇ ਸਹੀ ਸਮੇਂ ’ਤੇ? ਬਹੁਤਿਆਂ ਇਨਸਾਨਾਂ ਨੇ ਜ਼ਿੰਦਗੀ ਇੰਨੀ ਰੁਝੇਵਿਆਂ ਵਾਲੀ ਕਰ ਰੱਖੀ ਹੈ ਕਿ ਸਵੇਰੇ ਆਪਣਾ ਸਮਾਂ ਸ਼ੁਰੂ ਕਰਨ ਲਈ ਉਨ੍ਹਾਂ ਨੇ ਕੋਈ ਟਾਈਮ ਟੇਬਲ ਨਹੀਂ ਬਣਾਇਆ ਭਾਵ ਕੁਝ ਨਿਰਧਾਰਤ ਨਹੀਂ ਕੀਤਾ।
ਆਪਣੀ ਆਦਤ ਦੇ ਅਨੁਸਾਰ ਕੋਈ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉੱਠ ਜਾਂਦਾ ਹੈ ਤੇ ਕੋੋਈ ਸੂਰਜ ਚੜ੍ਹਨ ਤੋਂ ਬਾਅਦ ਵੀ ਸੁੱਤਾ ਰਹਿਣਾ ਪਸੰਦ ਕਰਦਾ ਹੈ। ਹਰ ਇਕ ਇਨਸਾਨ ਦੀ ਆਪਣੀ-ਆਪਣੀ ਆਦਤ ਹੈ। ਜੇ ਰਾਤ ਨੂੰ ਅਸੀਂ ਦੇਰੀ ਨਾਲ ਸੌਂਦੇ ਹਾਂ ਤਾਂ ਸਾਨੂੰ ਸਵੇਰੇ ਜਲਦੀ ਉੱਠਣ ਵਿਚ ਪ੍ਰੇਸ਼ਾਨੀ ਹੋਵੇਗੀ ਹੀ। ਕਈਆਂ ਦਾ ਕੰਮ-ਕਾਰ ਦਾ ਸਮਾਂ ਰਾਤ ਦਾ ਹੀ ਹੁੰਦਾ ਹੈ। ਰਾਤ ਨੂੰ ਦਿੱਤੀ ਡਿਊਟੀ ਕਾਰਨ ਸਵੇਰੇ ਉੱਠਣਾ ਨਾ ਤਾਂ ਸੰਭਵ ਹੈ ਅਤੇ ਨਾ ਹੀ ਸਹੀ। ਪਰ ਇਕ ਆਮ ਇਨਸਾਨ ਜਿਹੜਾ ਸਵੇਰੇ ਉੱਠਦਾ ਤੇ ਰਾਤ ਨੂੰ ਸੌਂਦਾ ਹੈ ਉਸ ਨੂੰ ਤੰਦਰੁਸਤ ਰਹਿਣ ਲਈ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉੱਠ ਜਾਣਾ ਚਾਹੀਦਾ ਹੈ। ਆਯੁਰਵੈਦ ਵਿਚ ਆਉਂਦਾ ਹੈ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣ ਵਾਲਾ ਵਿਅਕਤੀ ਜ਼ਿੰਦਗੀ ਦਾ ਅਜਿਹਾ ਆਨੰਦ ਪ੍ਰਾਪਤ ਕਰਦਾ ਹੈ ਜਿਵੇਂ ਬਹੁਤ ਹੀ ਸੁਹਾਵਣੇ ਬਸੰਤ ਵਾਲੇ ਮੌਸਮ ਵਿਚ ਆਨੰਦ ਮਿਲਦਾ ਹੈ। ਜਿਹੜੇ ਵਿਅਕਤੀ ਗੁਰੂ ਸਾਹਿਬ ਦੇ ਕਹੇ ਅੰਮ੍ਰਿਤ ਵੇਲੇ ਨੂੰ ਖੁੰਝਿਆ ਦਿੰਦੇ ਹਨ, ਉਹ ਤੰਦਰੁਸਤ ਰਹਿਣ ਦਾ ਇਕ ਬਹੁਤ ਵਧੀਆ ਮੌਕਾ ਗਵਾ ਦਿੰਦੇ ਹਨ।
ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣ ਦੇ ਕਈ ਫਾਇਦੇ ਹਨ। ਸਭ ਤੋਂ ਪਹਿਲਾ ਮੌਸਮ ਵਿਚ ਠੰਢਕ ਅਤੇ ਸ਼ੁੱਧ ਸਾਫ ਹਵਾ। ਜੇ ਹਾੜ੍ਹ ਦੀਆਂ ਤੱਤੀਆਂ ਧੁੱਪਾਂ ਵਾਲੇ ਦਿਨਾਂ ਵਿਚ ਵੀ ਸੂਰਜ ਚੜ੍ਹਨ ਤੋਂ ਪਹਿਲਾਂ ਜੋ ਮੌਸਮ ਹੁੰਦਾ ਹੈ ਉਹ ਠੰਢਕ ਵਾਲਾ ਹੀ ਹੁੰਦਾ ਹੈ। ਇਹੀ ਠੰਢਕ ਜਿਸ ਨੂੰ ਅੰਮ੍ਰਿਤ ਕਿਹਾ ਗਿਆ ਹੈ ਅਤੇ ਇਹ ਠੰਢਕ ਦਾ ਸਮਾਂ ਜਿਸ ਨੂੰ ਅੰਮ੍ਰਿਤ ਵੇਲਾ ਕਿਹਾ ਗਿਆ ਹੈ, ਸਾਡੀ ਸਿਹਤ ਦੀ ਰਾਖੀ ਲਈ ਬਹੁਤ ਜ਼ਰੂਰੀ ਹੈ। ਜਿਵੇਂ ਫਰਿੱਜ ਵਿਚ ਰੱਖਿਆ ਕੋਈ ਵੀ ਸਾਮਾਨ ਜਲਦੀ ਖਰਾਬ ਨਹੀਂ ਹੁੰਦਾ, ਉਸੇ ਤਰ੍ਹਾਂ ਠੰਢੇ ਵਕਤ ਅੰਮ੍ਰਿਤ ਵੇਲੇ ਕੀਤਾ ਗਿਆ ਯੋਗਾ ਪ੍ਰਣਾਯਾਮ ਸਾਡੀ ਸਿਹਤ ਨੂੰ ਅਤੇ ਸਾਡੇ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਜਲਦੀ ਖਰਾਬ ਨਹੀਂ ਹੋਣ ਦਿੰਦਾ। ਆਮ ਤੌਰ ’ਤੇ ਕਿਹਾ ਵੀ ਜਾਂਦਾ ਹੈ ਕਿ ਠੰਢ ਦੇ ਦਿਨਾਂ ਵਿਚ ਸਿਹਤ ਬਣਨ ਲੱਗਦੀ ਹੈ ਅਤੇ ਗਰਮੀ ਵਿਚ ਕਮਜ਼ੋਰੀ ਆ ਜਾਂਦੀ ਹੈ। ਠੀਕ ਇਸੇ ਤਰ੍ਹਾਂ ਸਵੇਰ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਵਾਲਾ ਠੰਢਾ ਵਕਤ ਸਾਡੀ ਸਿਹਤ ਨੂੰ ਦਰੁਸਤ ਰੱਖੇਗਾ। ਸਰਦੀਆਂ ਸਾਲ ਵਿਚ 3 ਕੁ ਮਹੀਨੇ ਰਹਿੰਦੀਆਂ ਹਨ। ਸਾਨੂੰ ਸਰਦੀਆਂ ਵਾਸਤੇ ਇੰਤਜ਼ਾਰ ਕਰਨਾ ਪੈਂਦਾ ਹੈ।  ਪਰ ਸੂਰਜ ਚੜ੍ਹਨ ਤੋਂ ਪਹਿਲਾਂ ਵਾਲਾ ਠੰਢਾ ਅੰਮ੍ਰਿਤ ਵੇਲਾ ਸਾਨੂੰ ਹਰ ਰੋਜ਼ ਮਿਲਦਾ ਹੈ। ਪਰ ਮਿਲਦਾ ਸਿਰਫ 24 ਘੰਟੇ ਬਾਅਦ ਹੈ। ਵੈਸੇ ਤਾਂ ਠੰਢਕ ਰਾਤ ਨੂੰ ਵੀ ਹੁੰਦੀ ਹੈ ਪਰ ਵਾਤਾਵਰਨ ਦੇ ਵਿਚ ਸਾਨੂੰ ਮਿਲਣ ਵਾਲੀ ਤਾਜ਼ਾ ਹਵਾ ਓਨੀ ਜ਼ਿਆਦਾ ਨਹੀਂ ਹੁੰਦੀ। ਸਵੇਰ ਵਕਤ ਨਾ ਤਾਂ ਧੂੜ ਹੁੰਦੀ ਹੈ ਅਤੇ ਨਾ ਹੀ ਧੂੰਆਂ ਤੇ ਨਾ ਹੀ ਰੌਲਾ-ਰੱਪਾ, ਇਸੇ ਕਾਰਨ ਸਵੇਰੇ ਵਾਤਾਵਰਨ ਵਿਚ ਸਫਾਈ ਵੀ ਹੁੰਦੀ ਹੈ।
ਅੰਮ੍ਰਿਤ ਵੇਲੇ ਉੱਠ ਕੇ ਆਪਣੇ ਰੋਜ਼ਾਨਾ ਦੇ ਕੰਮਾਂ ਤੋਂ ਵਿਹਲੇ ਹੋਣ ’ਤੇ ਅਸੀਂ ਆਪਣੇ ਆਪ ਨੂੰ ਤੰਦਰੁਸਤ, ਹਲਕਾ-ਫੁਲਕਾ, ਬੀਮਾਰੀਆਂ ਤੋਂ ਰਹਿਤ ਅਤੇ ਫੁਰਤੀਲਾ ਮਹਿੂਸਸ ਕਰਦੇ ਹਾਂ। ਸਾਨੂੰ ਭੁੱਖ ਜਲਦੀ ਅਤੇ ਖੁੱਲ੍ਹ ਕੇ ਲੱਗਦੀ ਹੈ ਅਤੇ ਸ਼ਾਮ ਦੀ ਰੋਟੀ ਵੀ ਅਸੀਂ ਜਲਦੀ ਖਾ ਸਕਦੇ ਹਾਂ। ਜੇ ਸ਼ਾਮ ਦਾ ਭੋਜਨ ਅਸੀਂ ਜਲਦੀ ਖਾਈਏ  ਭਾਵ ਦੇਰ ਰਾਤ ਨੂੰ ਨਾ ਖਾਈਏ ਤਾਂ ਸਾਡਾ ਹਾਜ਼ਮਾ ਠੀਕ ਰਹੇਗਾ। ਜੇ ਹਾਜ਼ਮਾ ਠੀਕ ਰਹੇਗਾ ਤਾਂ ਪੇਟ ਸਹੀ ਰਹੇਗਾ ਅਤੇ ਕਬਜ਼ ਨਹੀਂ ਰਹੇਗੀ। ਸਵੇਰੇ ਜਲਦੀ ਉੱਠਣ ਦੇ ਨਾਲ ਰਾਤ ਨੂੰ ਨੀਂਦ ਵੀ ਸਮੇਂ ਸਿਰ ਆ ਜਾਵੇਗੀ। ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਜਿਸ ਨੂੰ ਮੈਡੀਕਲ ਭਾਸ਼ਾ ਵਿਚ ਇਨਸੋਮੈਨੀਆਂ ਦਾ ਰੋਗੀ ਕਿਹਾ ਜਾਂਦਾ ਹੈ, ਨੂੰ ਵੀ ਬਹੁਤ ਵੱਡੀ ਰਾਹਤ ਮਿਲ ਜਾਵੇਗੀ। ਜਦੋਂ ਅਸੀਂ ਸਵੇਰੇ ਉੱਠ ਕੇ ਤਾਜ਼ੀ ਹਵਾ ਵਿਚ ਪ੍ਰਣਾਯਾਮ ਕਰਦੇ ਹਾਂ ਤਾਂ ਸਾਡੇ ਫੇਫੜਿਆਂ ਨੂੰ ਸ਼ੁੱਧ ਹਵਾ ਮਿਲਦੀ ਹੈ ਅਤੇ ਖੂਨ ਵੀ ਸਾਫ ਹੁੰਦਾ ਹੈ। ਗੱਲ ਮੁਕਾਓ ਸਵੇਰੇ ਜਲਦੀ ਉੱਠਣ ਦੇ ਫਾਇਦੇ ਹੀ ਫਾਇਦੇ ਹਨ। ਜਿਹੜੇ ਇਨਸਾਨ ਦੇਰੀ ਨਾਲ ਉੱਠਦੇ ਹਨ, ਸੂਰਜ ਚੜ੍ਹਨ ਤੋਂ ਬਾਅਦ ਵੀ ਸੁੱਤੇ ਰਹਿੰਦੇ ਹਨ ਉਸ ਦੇ ਨੁਕਸਾਨ ਵੀ ਬਹੁਤ ਹਨ। ਸਵੇਰੇ ਦੇਰ ਤੱਕ ਸੁੱਤੇ ਰਹਿਣ ਦੇ ਨਾਲ ਚਿਹਰਾ ਮੁਰਝਾਇਆ ਹੋਇਆ ਅਤੇ ਦਿਨ ਭਰ ਸਰੀਰ ਆਲਸੀ ਹੋ ਜਾਂਦਾ ਹੈ। ਹਾਜ਼ਮਾ ਠੀਕ ਨਹੀਂ ਰਹਿੰਦਾ। ਸਰੀਰ ਵਿਚ ਆਯੁਰਵੈਦਿਕ ਮੁਤਾਬਕ ਪਿੱਤ ਪ੍ਰਕਿਰਤੀ ਵਿਚ ਵਾਧਾ ਹੋ ਜਾਂਦਾ ਹੈ ਅਤੇ ਸਰੀਰ ਵਿਚ ਵਧੀ ਹੋਈ ਗਰਮੀ ਦੇ ਕਾਰਨ ਪੇਟ ਵਿਚ ਪਿਆ ਹੋਇਆ ਮਲ ਸੁੱਕਣ ਲੱਗਦਾ ਹੈ, ਪਖਾਨਾ ਸਾਫ ਨਹੀਂ ਆਉਂਦਾ ਅਤੇ ਨਤੀਜਾ: ਹਾਜ਼ਮਾ ਖਰਾਬ, ਕਬਜ਼ ਅਤੇ ਪੇਟ ਗੈਸ। ਹੋਰ ਤਾਂ ਹੋਰ ਸਵੇਰੇ ਸੂਰਜ ਚੜ੍ਹੇ ਤੋਂ ਬਾਅਦ ਉੱਠਣ ਦੇ ਨਾਲ ਗਰਮੀ ਸਿਰ ਨੂੰ ਚੜ੍ਹ ਜਾਂਦੀ ਹੈ ਅਤੇ ਸਿਰ ਭਾਰੀ ਰਹਿਣਾ ਜਾਂ ਸਿਰ ਦਰਦ ਕਰਨਾ ਸ਼ੁਰੂ ਹੋ ਜਾਂਦਾ ਹੈ।
ਹੋਰ ਬਹੁਤ ਅਜਿਹੀਆਂ ਬੀਮਾਰੀਆਂ ਹਨ ਜਿਹੜੀਆਂ ਦੇਰੀ ਨਾਲ ਉੱਠਣ ਕਰਕੇ ਹੀ ਹੁੰਦੀਆਂ ਹਨ ਪਰ ਇਨ੍ਹਾਂ ਦਾ ਪਤਾ ਸਾਨੂੰ ਤੁਰੰਤ ਨਹੀਂ ਚੱਲਦਾ। ਸਿਹਤ ਬਚਾਉਣ ਲਈ ਅਤੇ ਸਿਹਤ ਬਣਾਉਣ ਲਈ ਇਕ ਗੱਲ ਨੋਟ ਕਰ ਲਵੋ ਕਿ ਅਸੀਂ ਕੱਲ੍ਹ ਤੋਂ ਜਲਦੀ ਉੱਠਾਂਗੇ ਅਤੇ ਰਾਤ ਨੂੰ ਜਲਦੀ ਸੌਂਵਾਂਗੇ। ਬਹੁਤੇ ਲੋਕਾਂ ਦੀਆਂ ਆਦਤਾਂ ਆਮ ਤੌਰ ’ਤੇ ਮਿਲਦੀਆਂ-ਜੁਲਦੀਆਂ ਹੁੰਦੀਆਂ ਹਨ। ਸਵੇਰੇ ਉੱਠ ਕੇ ਬੈੱਡ ਟੀ (ਸਵੇਰ ਦੀ ਚਾਹ) ਪੀ ਕੇ ਹੀ ਦਿਨ ਦੀ ਸ਼ੁਰੂਆਤ ਕਰਦੇ ਹਨ। ਜਦੋਂ ਉਨ੍ਹਾਂ ਨੂੰ ਪਖਾਨੇ ਦਾ ਜ਼ੋਰ ਪਿਆ ਹੁੰਦਾ ਹੈ ਉਸ ਵਕਤ ਉਹ ਅਖ਼ਬਾਰ ਪੜ੍ਹਨ ਲੱਗ ਜਾਂਦੇ ਹਨ। ਕਈ ਤਾਂ ਟਾਇਲਟ ਦੇ ਵਿਚ ਹੀ ਅਖ਼ਬਾਰ ਲੈ ਕੇ ਬੈਠ ਜਾਂਦੇ ਹਨ। ਅਖ਼ਬਾਰ ਪੜ੍ਹਦੇ-ਪੜਦੇ ਪਤਾ ਹੀ ਨਹੀਂ ਲੱਗਦਾ ਕਿ ਇੰਨਾ ਵਕਤ ਉੱਥੇ ਹੀ ਬੈਠੇ ਰਹਿੰਦੇ ਹਨ। ਅਜਿਹੇ ਮਰੀਜ਼ ਕਹਿੰਦੇ ਹਨ ਕਿ ਉਨ੍ਹਾਂ ਨੂੰ ਉੱਠਣਸਾਰ ਪਖਾਨੇ ਜਾਣ ਦੀ ਆਦਤ ਨਹੀਂ ਹੈ। ਜਿਨ੍ਹਾਂ ਚਿਰ ਉਹ ਚਾਹ ਨਹੀਂ ਪੀ ਲੈਣ ਉਨ੍ਹਾਂ ਨੂੰ ਪਖਾਨੇ ਦਾ ਜ਼ੋਰ ਨਹੀਂ ਪੈਂਦਾ। ਪਰ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਸਾਡੇ ਰੱਖੇ ਪਾਲਤੂ ਪਸ਼ੂ-ਡੰਗਰ, ਗਾਵਾਂ, ਮੱਝਾਂ ਤਾਂ ਕੋਈ ਚਾਹ ਨਹੀਂ ਪੀਂਦੀਆਂ। ਉਹ ਗੋਹਾ ਕਿਵੇਂ ਕਰ ਦਿੰਦੀਆਂ ਹਨ, ਉਨ੍ਹਾਂ ਨੂੰ ਤਾਂ ਕੋਈ ਚਾਹ ਨਹੀਂ ਦਿੱਤੀ ਜਾਂਦੀ। ਉਨ੍ਹਾਂ ਦਾ ਨਿੱਤ ਨੇਮ ਕੁਦਰਤ ਦੇ ਅਨੁਸਾਰ ਹੈ। ਉਨ੍ਹਾਂ ਦੀ ਖੁਰਾਕ ਵਿਚ ਵਧੇਰੇ ਕੁਦਰਤੀ ਰੇਸ਼ਾ ਹੈ ਅਤੇ ਸਾਡੀ ਖੁਰਾਕ ਗੈਰ-ਕੁਦਰਤੀ ਹੋ ਰਹੀ ਹੈ। ਬਸ ਇਹੀ ਫਰਕ ਹੈ। ਸਵੇਰੇ ਉੱਠਦੇ ਹੀ ਜ਼ਰੂਰਤ ਮੁਤਾਬਕ ਰਾਤ ਦਾ ਰੱਖਿਆ ਦੋ ਗਿਲਾਸ ਪਾਣੀ ਪੀਉ। ਪਖਾਨਾ ਆਵੇ ਨਾ ਆਵੇ, ਤੁਸੀਂ ਆਪਣਾ ਫਰਜ਼ ਪੂਰਾ ਕਰ ਆਵੋ। ਕੁਦਰਤੀ ਢੰਗਾਂ ਨਾਲ ਕੁੁਝ ਦਿਨਾਂ ਵਿਚ ਆਪਣੇ ਆਪ ਹੀ ਫਰਕ ਪੈਣਾ ਸ਼ੁਰੂ ਹੋ ਜਾਵੇਗਾ। ਤਾਂਬੇ ਦੇ ਜੱਗ ਵਿਚ ਰੱਖਿਆ ਪਾਣੀ ਸਵੇਰੇ ਪੀਣਾ ਵੀ ਬਹੁਤ ਫਾਇਦਾ ਕਰਦਾ ਹੈ। ਪੇਟ ਸਾਫ ਹੋ ਜਾਂਦਾ ਹੈ ਅਤੇ ਆਯੁਰਵੈਦ ਵਿਚ ਕਹੀ ਗਈ ਪਿੱਤ ਪ੍ਰਕਿਰਤੀ ਵੀ ਸ਼ਾਂਤ ਹੁੰਦੀ ਹੈ। ਭਾਵ ਗਰਮਾਇਸ਼ ਨਿਕਲ ਜਾਂਦੀ ਹੈ। ਇਕ ਕਹਾਵਤ ਹੈ:-
ਸੌ ਕੰਮ ਛੱਡ ਕੇ ਖਾਣਾ ਚਾਹੀਦਾ,
ਹਜ਼ਾਰ ਕੰਮ ਛੱਡ ਕੇ ਨਹਾਉਣਾ ਚਾਹੀਦਾ।
ਲੱਖ ਕੰਮ ਛੱਡ ਕੇ ਪਖਾਨੇ ਜਾਣਾ ਚਾਹੀਦਾ।
ਅਗਲੀ ਗੱਲ ਜਿਵੇਂ ਹਜ਼ਾਰ ਕੰਮ ਛੱਡ ਕੇ ਨਹਾਉਣ ਦੀ ਗੱਲ ਕੀਤੀ ਹੈ ਉਸ ਦਾ ਮਹੱਤਵ ਬਹੁਤ ਵਧੀਆ ਹੈ। ਇਕੱਲਾ ਇਸ਼ਨਾਨ ਹੀ ਨਹੀਂ ਇਥੋਂ ਤੱਕ ਪਸ਼ੂ-ਪੰਛੀ ਵੀ ਇਸ਼ਨਾਨ ਕਰਦੇ ਹਨ। ਜਿੰਨਾ ਇਨਸਾਨ ਦਾ ਫਾਇਦਾ ਸਾਡੇ ਹਿੰਦੁਸਤਾਨ ਵਿਚ ਕਿਹਾ ਗਿਆ ਹੈ ਓਨਾ ਕਿਸੇ ਹੋਰ ਦੇਸ਼ ਵਿਚ ਨਹੀਂ ਕਿਹਾ ਗਿਆ। ਪੂਰਨਮਾਸ਼ੀ, ਮੱਸਿਆ, ਸੰਗਰਾਂਦ, ਕੁੰਭ, ਮਾਘੀ ਹਰ ਇਕ ਦਾ ਆਪਣਾ-ਆਪਣਾ ਫਾਇਦਾ ਧਾਰਮਿਕ ਆਗੂ ਦੱਸਦੇ ਹਨ। ਅਰਦਾਸ ਦੇ ਵਿਚ ਹਰ ਸਿੱਖ ਦੋ ਵਕਤ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਅਤੇ ਇਸ਼ਨਾਨ ਦੀ ਗੱਲ ਜ਼ਰੂਰ ਕਰਦਾ ਹੈ। ਮਹਾਂਰਿਸ਼ੀ ਚਰਕ ਨੇ ਚਰਕ ਸਹਿੰਤਾ ਵਿਚ ਕਿਹਾ ਹੈ ਕਿ ਇਸ਼ਨਾਨ ਕਰਨ ਦੇ ਨਾਲ ਸਰੀਰ ਸ਼ੁੱਧ ਹੁੰਦਾ ਹੈ, ਤਾਕਤ ਵੱਧਦੀ ਹੈ, ਵੀਰਜ ਵਿਚ ਵਾਧਾ ਹੁੰਦਾ ਹੈ, ਉਮਰ ਵੱਧਦੀ ਹੈ ਅਤੇ ਇਹ ਥਕਾਵਟ ਪਸੀਨਾ ਅਤੇ ਗੰਦਗੀ ਨੂੰ ਦੂਰ ਕਰਦਾ ਹੈ। ਮੈਂ ਇਕ ਯੋਗ ਰਤਨਾਕਰ ਨਾਮਕ ਗ੍ਰੰਥ ਪੜ੍ਹ ਰਿਹਾ ਸੀ ਉਸ ਦੇ ਵਿਚ ਇਸ਼ਨਾਨ ਦੇ ਦੱਸ ਗੁਣ ਦੱਸੇ ਹਨ। ਸਵੇਰੇ ਜਲਦੀ ਇਸ਼ਨਾਨ ਕਰਨੇ ਦੇ ਨਾਲ ਮੈਲ ਅਤੇ ਪਾਪ ਖਤਮ ਹੁੰਦੇ ਹਨ, ਭੈੜੇ ਸੁਪਨੇ ਆਉਣੇ ਬੰਦ ਹੋ ਜਾਂਦੇ ਹਨ, ਪਵਿੱਤਰਤਾ ਬਣਦੀ ਹੈ, ਮੈਲ ਖਤਮ ਹੁੰਦੀ ਹੈ, ਸਰੀਰ ਤਾਕਤਵਰ ਬਣਦਾ ਹੈ, ਸਰੀਰ ਨੂੰ ਸੁੱਖ ਮਿਲਦਾ ਹੈ, ਚਿਹਰੇ ਉਤੇ ਚਮਕ ਆਉਂਦੀ ਹੈ, ਮਰਦ ਦੀ ਕਾਮ ਸ਼ਕਤੀ ਅਤੇ ਸਰੀਰ ਵਿਚਲੀ ਅੱਗ ਉਸ ਨੂੰ ਤੰਦਰੁਸਤ ਰੱਖਦੀ ਹੈ। ਔਰਤਾਂ ਦੀ ਕਾਮ ਸ਼ਕਤੀ ਵਿਚ ਵਾਧਾ ਹੁੰਦਾ ਹੈ ਅਤੇ ਥਕਾਵਟ ਮਿਟਦੀ ਹੈ। ਇਸ ਤਰ੍ਹਾਂ ਇਸ਼ਨਾਨ ਦੇ ਬਹੁਤ ਗੁਣ ਦੱਸੇ ਗਏ ਹਨ।
ਅਖੀਰ ਵਿਚ ਇਕ ਗੱਲ ਦੱਸ ਦੇਣੀ ਚਾਹੁੰਦਾ ਹਾਂ ਕਿ ਇਸ਼ਨਾਨ ਕਦੇ ਵੀ ਜਲਦੀ ਅਤੇ ਕਾਹਲੀ ਨਾਲ ਨਹੀਂ ਕਰਨਾ ਚਾਹੀਦਾ। ਜਿਵੇਂ ਅਸੀਂ ਰੋਟੀ ਵੀ ਸਵਾਦ ਦੇ ਨਾਲ ਹੌਲੀ-ਹੌਲੀ ਖਾਣ ਨੂੰ ਕਹਿੰਦੇ ਹਾਂ, ਉਸੇ ਤਰੀਕੇ ਨਾਲ ਇਸ਼ਨਾਨ ਪੂਰੇ ਮਨ ਨਾਲ ਅਤੇ ਤਸੱਲੀ ਨਾਲ ਕਰਨਾ ਚਾਹੀਦਾ ਹੈ। ਕੁਝ ਖਾਸ ਸਥਿਤੀਆਂ ਵਿਚ ਜਿਵੇਂ ਬੀਮਾਰ ਇਨਸਾਨ ਅਤੇ ਜ਼ਿਆਦਾ ਪਸੀਨਾ ਆਉਣ ਤੋਂ ਬਾਅਦ ਜਾਂ ਧੁੱਪ ਤੋਂ ਛਾਂ ਦੇ ਵਿਚ ਆਉਣ ਤੋਂ ਤੁਰੰਤ ਬਾਅਦ ਇਸ਼ਨਾਨ ਨਹੀਂ ਕਰਨਾ ਚਾਹੀਦਾ। ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਜੇਕਰ ਸਵੇਰੇ ਜਲਦੀ ਜਾਗਣਾ, ਪਖਾਨਾ ਅਤੇ ਇਸ਼ਨਾਨ ਨੂੰ ਅਸੀਂ ਸਹੀ ਢੰਗ ਦੇ ਨਾਲ ਸ਼ਾਮਲ ਕਰ ਲਈਏ ਅਤੇ ਭੋਜਨ ਸਾਫ ਸਾਤਵਿਕ, ਹਲਕਾ ਅਤੇ ਪਚਣਯੋਗ ਕਰ ਲਈਏ ਤਾਂ ਕੋਈ ਕਾਰਨ ਨਹੀਂ ਬਣਦਾ ਕਿ ਅਸੀਂ ਬੀਮਾਰ ਹੋ ਜਾਈਏ।
ਡਾ. ਹਰਪ੍ਰੀਤ ਸਿੰਘ ਭੰਡਾਰੀ




Post Comment

ਪਾਲੇ ਦਾ ਪਿੰਡ:- ਸ. ਭਗਤ ਸਿਓ ਦਾ ਜਨਮ ਦਿਹਾੜਾ ਆਉ ਦੇਖੀਏ ਫਿਰ ਕਿਵੇਂ ਮਨਾਇਆ


ਸਾਰਾ ਪਿੰਡ ਕੱਠਾ ਹੋ ਗਿਆ, ਕਹਿੰਦੇ ਭਗਤ ਸੂੰ ਦਾ ਜਨਮ ਦਿਹਾੜਾ ਮਨਾਉਣਾ , ਤਿਆਰੀਆਂ ਹੋਣ ਲੱਗੀਆਂ , ਨੌਜਵਾਨਾਂ ਚ ਬਾਹਲਾ ਈ ਜੋਸ਼ ਸੀ ਕਈ ਰੋਡੇ ਭੋਡੇ ਜਿਹਨੀ ਆਪਦੀਆਂ ਟਿੰਡਾਂ ਤੇ ਕਦੇ ਡੱਬੀਆਂ ਆਲਾ ਪਰਨਾ ਨੀ ਬੰਨਿਆਂ ਸੀ ਉਹ ਬਸੰਤੀ ਪੱਗਾਂ ਸਜਾ ਕੇ ਜੈੰਕੀ ਬਣੇ ਘੁਮਣ, ਜਿਮੇ ਭਗਤ ਸਿੰਘ ਦੀ ਰੂਹ ਉਹਨਾ ਵਿਚ ਵੜ ਗੀ ਹੋਵੇ , ਪਿੰਡ ਦੇ ਜੁਆਕ ਵੀ ਡਿਸ਼ਕਿਉਂ ਡਿਸ਼ਕਿਉਂ ਕਰਦੇ ਦੌੜੇ ਫਿਰਨ, ਬਹੁਤੇ ਜਵਾਕਾਂ ਨੂੰ ਭਗਤ ਸਿੰਘ ਆਲੀ ਫਿਲਮ ਦੇਖ ਕੇ ਸਾਂਡਰਸ ਆਲਾ ਸੀਨ ਚੇਤੇ ਸੀ ਕਹਿੰਦੇ ਜੀ ਡ੍ਰਾਮਾ...ਖੇਡਣਾ ਜਿਹੜਾ ਕਿਹੜਾ ਭਗਤ ਸਿੰਘ ਤੇ ਚੰਦਰਸ਼ੇਖਰ ਬਣਨ ਨੂੰ ਆਪੋ ਚ ਫਸੇ , ਲਾਲੇ ਲਾਜਪਤ ਆਲਾ ਰੋਲ ਕੋਈ ਵੀ ਲੈਣ ਨੂੰ ਤਿਆਰ ਨਹੀਂ ਸੀ , ਮਹਿੰਦਰ ਸਿੰਘ ਸਰਪੰਚ ਨੂੰ ਜੁਆਕਾਂ ਦੀ ਢਾਣੀ ਕਲੋਲਾਂ ਕੱਸੇ ਕੇ ਤੂੰ ਬਣਜਾ ਤਾਇਆ ਲਾਲਾ ਲਾਜਪਤ , ਅਸੀਂ ਤਾ ਨੀ ਬਣਦੇ !

ਓਏ ਕੰਜਰੋ ! ਕਿਉਂ ਨੀ ਜੇ ਬਣਦੇ , ਲਾਲਾ ਜੀ ਆਪਣੇ ਸ਼ਹੀਦ ਆ ਨਾਲੇ ਪੰਜਾਬ ਕੇਸਰੀ ਆ ... ਮਹਿੰਦਰ ਜੁਆਕਾਂ ਨੂ ਸਮਝਾਉਣ ਦਾ ਜਤਨ ਕਰਨ ਲੱਗਾ

ਲੰਬੜਾਂ ਦਾ ਬੱਬੂ ਕਹਿੰਦਾ , ਤਾਇਆ ਤੂੰ ਸਾਲਾ ਲਗਦਾ ਵੱਡੇ ਸ਼ਹੀਦ ਦਾ , ਜਾ ਕੇ ਜੂ ਟਿਊਬ ਤੇ ਦੇਖ ਕਿਮੇ ਜਾਖਣਾ ਪੱਟੀ ਆ ਤੇਰੇ ਪੰਜਾਬ ਕੇਸਰੀ ਦੀ ਖੰਟ ਆਲੇ ਵੈਲੀ ਨੇ, ਤੁਸੀਂ ਐਮੇ ਲਾ ਲਾ ਕੀਤੀ ਆ ਕਿੱਡਾ ਕ ਸਾਊ ਸੀ ਜਿਹੜਾ ਗਦਰ ਪਾਰਟੀ ਦਾ ਫੰਡ ਨੱਪ ਗਿਆ , ਨਾਲੇ ਓਹ ਕੋਈ ਡਾਂਗਾ ਡੂੰਗਾ ਨਾ ਨੀ ਮਰਿਆ ਸੀ ਖੰਟ ਆਲਾ ਕਹਿੰਦਾ ਹਾਰਟ ਟੈਕ ਨਾਲ ਮਰਿਆ ਸੀ , ਪ੍ਲੂਰਸੀ ਦਾ ਮਰੀਜ ਸੀ ਓਹ !
ਮਿੰਦੋ ਪੰਚਣੀ ਗੌਹ ਨਾਲ ਨਿਆਣਿਆ ਦੀ ਗ਼ਲ ਸੁਣ ਕੇ ਮਹਿੰਦਰ ਨੂੰ ਕਹਿੰਦੀ , ਵੇ ਸਰਪੰਚਾ ਆਹ ਜੂ ਟਿਊਬ ਕਿਹੜੀ ਟਿਊਬ ਆ ਗੀ ਜਿਹਨੇ ਲਾਲੇ ਦੀ ਸ਼ਹੀਦੀ ਪੈਂਚਰ ਕੀਤੀ ਆ !!!
ਸਾਰੇ ਪਾਸੇ ਹਾਸਾ ਗੂੰਜ ਉਠਿਆ......
ਮਹਿੰਦਰ ਸੂੰ ਕਾਲਿਆਂ ਦੇ ਮੀਤੇ ਨੂੰ ਕਹਿੰਦਾ ਪਰਧਾਨ ਆਹ ਜੁਆਕਾਂ ਨੇ ਆਪਣੀ ਬੇਜਤੀ ਕਰਾਉਣੀ ਆ ਮੰਨ ਜਾ ਨਾ ਮੰਨ , ਇਕ ਤਾ ਆਹ ਸਾਲਾ ਇੰਟਰਨੇਟ ਦਾ ਸਿਆਪਾ ਕਿਹਨੇ ਕਢਿਆ , ਜੁਆਕ ਸਾਲੇ ਬਾਹਲੇ ਈ ਸਿਆਣੇ ਹੋ ਗਏ ਆ ? ਇਹਨਾ ਜੁਆਕਾਂ ਨੂੰ ਕੀ ਪਤਾ, ਆਪਾਂ ਲਾਲੇ ਦਾ ਨਾਉਂ ਲੈ ਕੇ ਤਾਂ ਜਲਸੇ ਦੀ ਗ੍ਰਾੰਟ ਲਈ ਆ, ਆਹ ਭਗਤ ਸਿੰਘ ਹੁਰੀਂ ਤਾ ਕਮਲਿਆ ਫੁੱਲਾਂ ਜੋਗੇ ਰਹਿ ਗਏ ਆ, ਲਾਲਿਆਂ ਦਾ ਰਾਜ ਆ ਸੇਂਟਰ ਚ ਤੇ ਸ਼ਹੀਦ ਵੀ ਲਾਲਿਆਂ ਦੇ ਈ ਪੂਜੇ ਜਾਣਗੇ , ਮਹਿੰਦਰ ਪਰਨਾ ਸੰਭਾਲਦਾ ਜੁਆਕਾਂ ਦੀ ਕੁਤੀੜ ਨੂੰ ਗਾਲਾਂ ਕੱਢਦਾ, ਤੁਰ ਪਿਆ ।
ਲਉ ਜੀ ਜਲਸੇ ਦਾ ਦਿਨ ਆ ਗਿਆ , ਸਾਰਾ ਪਿੰਡ ਨਮੀ ਵਿਆਹੀ ਵਹੁਟੀ ਮਾਂਗੂ ਸਾਜਿਆ ਪਿਆ ਸੀ , ਸੋਹਣ ਸਾਉਂਡ ਆਲੇ ਨੇ ਆਪਣੇ ਵੱਡੇ ਵੱਡੇ ਤੋਪਾਂ ਅਰਗੇ ਸਪੀਕਰ ਬਾਂਸਾ ਨਾਲ ਬੰਨ ਬੰਨ ਕੇ ਟੰਗ ਦਿੱਤੇ ਸੀ , ਥੋੜੀ ਦੇਰ ਪਿਛੋਂ ਪ੍ਰੋਗ੍ਰਾਮ ਸ਼ੁਰੂ ਹੋ ਗਿਆ , ਨੋਜਵਾਨ ਮੁੰਡੇ ਕੁੜੀਆਂ ਨੇ ਗਿਧੇ ਭੰਗੜੇ ਨਾਲ ਰੰਗ ਬੰਨ ਦਿੱਤਾ ਸੀ ਜਾਂ ਘੂੰ ਘੂੰ ਕਰਦੀ ਮੰਤਰੀ ਸਾਬ ਦੀ
ਬਰਾਤ ਆ ਧਮਕੀ , ਮਹਿੰਦਰ ਸੂੰ ਨੇ ਮੰਤਰੀ ਨੂੰ ਖਾਸ ਸੱਦਾ ਦਿੱਤਾ ਸੀ ਤਾ ਕਿ ਹਲਕੇ ਚ ਆਪਣਾ ਰਸੂਖ ਦਿਖਾ ਸਕੇ, ਮੰਤਰੀ ਭਗਤ ਸਿੰਘ ਦੀ ਪੱਗ ਆਲੀ ਫੋਟੋ ਦੇਖ ਕੇ ਥੋੜਾ ਜਿਹਾ ਚਿੜ ਗਿਆ ਪਰ ਫੇਰ ਮੌਕੇ ਨਬਜ਼ ਪਛਾਣ ਕੇ ਉਹਨੇ ਫੁਲ ਭਗਤ ਸਿੰਘ ਦੀ ਫੋਟੋ ਤੇ ਪਾਏ ਤੇ ਫੇਰ ਸਟੇਜ ਤੇ ਜਾ ਕੇ ਬੈਠ ਗਿਆ , ਦੋ ਚਾਰ ਪਤਵੰਤਿਆਂ ਨੇ ਆਪਣੇ ਭਾਸ਼ਨ ਕੀਤੇ ਤੇ ਸ਼ਹੀਦਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ , ਟੀਟਾ ਅਮਲੀ ਮਖਣਿਆ ਦੇ ਭਿੰਦਰ ਨੂੰ ਕਹਿੰਦਾ ਆਹੋ ਇਹ ਵਿਚਾਰੇ ਤਾ ਹੁਣ ਫੁੱਲਾਂ ਜੋਗੇ ਈ ਆ , ਪਰ ਕਾਟੋ ਤਾਂ ਗਾਂਧੀ ਦੀ ਫੁੱਲਾਂ ਤੇ ਆ, ਭਿੰਦਰ ਕਹਿੰਦਾ ਓਹ ਕਿਮੇ ਅਮਲੀਆ ? ਐਮੇ ਜੱਕੜ ਕੁੱਟੀ ਜਾਨਾ, ਟੀਟਾ ਕਹਿੰਦਾ ਮੈਂ ਪਿਛਲੇ ਹਫਤੇ ਫੇਸਬੂਕ ਤੇ ਪੜਿਆ ਪਰਧਾਨ ਆਹ ਜਿਹੜਾ ਬਕਰੀ ਆਲਾ ਸੀ ਨਾ ਇਹ ਆਪਣਾ ਕੀ ਕਹਿੰਦੇ ਆ ਓਹ ਲੰਬੂ ਦਾ ਮੁੰਡਾ ਜਿਹੜਾ ਦੋਸਤਾਨਾ ਚ ਬਣਿਆ ਸੀ ??? .... ਆਹੋ 'ਗੇ' ਜਾਨੀ ਕੇ ਜਨਾਨਾ ਸੀ, ਤੇ ਸਰਕਾਰ ਨੇ ਆਹ ਰਾਜ਼ ਲੁਕੋਣ ਲਈ ਕਰੋੜ ਰੁਪਈਏ ਖਰਚੇ ਆ , ਭਿੰਦਰ ਦਾ ਮੂੰਹ ਅੱਡਿਆ ਰਹਿ ਗਿਆ ਤੇ ਉਹਦਾ ਦਿਲ ਕੀਤਾ ਕੇ ਓਹ ਬੋਝੇ ਚ ਪਿਆ ਪੰਜਾਹਾ ਦਾ ਨੋਟ ਸੱਟ ਦਵੇ, ਪਰ ਤਿਰਕਾਲਾਂ ਦੇ ਪਉਏ ਦੇ ਇੰਤੇਜ਼ਾਮ ਖਿਆਲ ਨੇ ਉਹਨੂੰ ਨ ਰੋਕ ਲਿਆ !!!!!!
ਇੰਨੇ ਨੂੰ ਜੁਆਕਾਂ ਦੀ ਖਤਰਨਾਕ ਐਂਟਰੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿਚ ਲਿਆ ਸੀ , ਜੁਆਕ ਮੰਤਰੀ ਦੇ ਮੂਹਰੇ ਹੋ ਹੋ ਕੇ ਨਾਰੇ ਲੱਗਾ ਰਹੇ ਸਨ "ਸਾਈਮਨ ਕਮਿਸ਼ਨ ਦਫ਼ਾ ਹੋ " "ਸਾਈਮਨ ਕਮਿਸ਼ਨ ਦਫ਼ਾ ਹੋ " ਮਹਿੰਦਰ ਸਰਪੰਚ ਨੂੰ ਜੁਆਕਾਂ ਤੇ ਗੁੱਸਾ ਆ ਰਿਹਾ ਸੀ ਪਰ ਉਹ ਮਨ ਮਾਰ ਕੇ ਖਚਰਾ ਜਿਹਾ ਬਣਿਆ ਬੈਠਾ ਸੀ , ਨਿਆਣਿਆ ਨੇ ਰੰਗ ਬੰਨ ਦਿੱਤਾ ਜਦੋਂ ਭਗਤ ਸਿੰਘ ਦੀ ਫਾਂਸੀ ਦਾ ਸੀਨ ਆਇਆ ਤਾਂ ਸਾਰੀ ਮੰਡਲੀ ਭਗਤ ਸਿੰਘ , ਰਾਜਗੁਰੂ ਤੇ ਸੁਖਦੇਵ ਦੇ ਮਗਰ ਮਗਰ ਸਟੇਜ ਤੋਂ ਉਤਰੀ ਜਿਮੇ ਓਹ ਸਾਰੇ ਫਾਂਸੀ ਦੀ ਸੇਜ ਤੇ ਭਗਤ ਸਿੰਘ ਦੇ ਨਾਲ ਜਾ ਰਹੇ ਹੋਣ , ਜੁਆਕਾਂ ਨੇ ਚੰਗਿਆ ਚੰਗਿਆ ਦੀਆਂ ਧਾਹਾਂ ਕਢਵਾ ਦਿੱਤੀਆਂ ਤੇ ਓਹ ਗਾਉਂਦੇ ਹੋਏ ਤੁਰੇ ਜਾ ਰਹੇ ਸਨ " ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ "

ਹੁਣ ਸੇਕਟਰੀ ਨੇ ਮੰਤਰੀ ਸਾਬ ਨੂ ਬੇਨਤੀ ਕੀਤੀ ਕੇ ਓਹ ਆਪਣੇ ਵੀਚਾਰ ਰੱਖਣ
ਮੰਤਰੀ ਜੀ ਨੇ ਆਪਣੇ ਰਿਵਾਇਤੀ ਡਰਾਮੇ ਨਾਲ ਸ਼ੁਰੁਆਤ ਕਰਦਿਆਂ ਇਨਕਲਾਬ ਦੇ ਨਾਰੇ ਲਗਾਏ ਤੇ ਫੇਰ ਆਪਣੀ ਸਿਆਸਤ ਘੋਟਨੀ ਸ਼ੁਰੂ ਕਰ ਦਿੱਤੀ ,
ਜਾਂ ਮੰਤਰੀ ਜੀ ਨੂ ਜੁਆਕਾਂ ਦਾ ਚੇਤਾ ਆਇਆ ਤਾ ਉਹਨਾ ਕਿਹਾ " ਬਚਿਆਂ ਨੇ ਬਹੁਤ ਖੂਬਸੂਰਤ ਢੰਗ ਨਾਲ ਸ਼ਹੀਦਾ ਨੂੰ ਸ਼ਰਧਾਂਜਲੀ ਦਿੱਤੀ ਹੈ ਪਰ ਮੈਨੂੰ ਲਾਲਾ ਜੀ ਦੀ ਕਮੀ ਰੜਕੀ ਹੈ , ਆਪ ਮਹਾਨ ਸ਼ਹੀਦ ਸਨ , ਪੰਜਾਬ ਕੇਸਰੀ ਜਿੰਦਾਬਾਦ , ਪੰਜਾਬ ਕੇਸਰੀ ਜਿੰਦਾਬਾਦ,
ਲਗਦਾ ਕਿਸੇ ਸਿਆਣੇ ਨੇ ਬਚਿਆਂ ਨੂੰ ਯੋਗ ਅਗਵਾਈ ਨਹੀ ਦਿੱਤੀ ਤਾਂ ਹੀ ਝਾਕੀ ਵਿਚੋ ਲਾਲਾ ਜੀ ਨਜ਼ਰ ਨਹੀ ਆਏ ,ਤਰੀਫਾ ਦੇ ਪੁਲ ਬੰਨ ਕੇ ਮੰਤਰੀ ਜੀ ਨੂੰ ਭਗਤ ਸਿੰਘ ਚੇਤੇ ਆ ਗਿਆ , ਤੇ ਕਹਿਣ ਲੱਗਾ , ਐ ਪੰਜਾਬ ਦੀ ਪਵਿਤਰ ਮਾਤ ਭੂਮੀ , ਤੇਰੇ ਵਿਚੋਂ ਸਦਾ ਹੀ ਭਗਤ ਸਿੰਘ ਜਨਮ ਲੈਂਦੇ ਰਹਿਣ ਤੇ ਦੇਸ਼ ਦੀ ਸੇਵਾ ਕਰਦੇ ਰਹਿਣ , ਰੱਬ ਕਰੇ ਪੰਜਾਬ ਦੇ ਹਰ ਘਰ ਭਗਤ ਸਿੰਘ ਪੈਦਾ ਹੋਵੇ ,

ਇੰਨੇ ਨੂੰ ਸਰਰਰਰਰਰਰਰ ਕਰਦੀ ਇਕ ਜੁੱਤੀ ਮੰਤਰੀ ਦੀ ਪੁੜ ਪੁੜੀ ਤੇ ਜਾ ਪਈ , ਸਾਰਾ ਪੰਡਾਲ ਸੁੰਨ ਹੋ ਗਿਆ , ਮੰਤਰੀ ਤੇ ਤਾ ਜਿਵੇਂ ਪਰਮਾਣੂ ਬੰਬ ਡਿਗ ਪਿਆ ਹੋਵੇ
75 ਸਾਲਾਂ ਦਾ ਤਾਇਆ ਉਜਾਗਰ ਸਿੰਘ ਗਰਜ਼ ਕੇ ਬੋਲਿਆ , ਮੇਰੇ ਭਗਤੇ ਦਾ ਪਵਿਤਰ ਨਾਉਂ ਆਪਦੀ ਜਬਾਨ ਤੇ ਨਾ ਲਿਆ ਓਏ ਬੁਚੜਾ, ਓਏ ਇਸ ਧਰਤੀ ਨੇ ਤਾ ਲਖਾਂ ਭਗਤ ਸਿੰਘ ਜੰਮੇ ਸੀ ਜਿਹਨਾ ਨੂੰ ਤੇਰੇ ਅਰਗੇ ਕਸਾਈਆਂ ਨੇ ਕੋਹ ਕੋਹ ਕੇ ਨਹਿਰਾਂ ਚ ਅਣਪਛਾਣੀਆ ਲਾਸ਼ਾਂ ਬਣਾ ਕੇ ਰੋੜ ਦਿੱਤਾ, ਹਾਏ ਓਏ ਢਾਹਡੇ ਮਾਲਕਾ , ਹੁਣ ਆਹ ਕਸਾਈ ਭਗਤ ਸਿੰਘ ਨੂੰ ਸਦ ਦੇ ਆ ਮੁੜਕੇ , ਓਏ ਉਹਨੂੰ ਵੀ ਨਹਿਰ ਚ ਰੋੜਨਾ ਆ ਕਿ ਪੁਲ ਤੇ ਮੁਕਾਬਲਾ ਬਣਾਉਣਾ ਉਹਦਾ ?
ਕਿਸੇ ਨੂੰ ਕੁਛ ਸਮਝ ਨਹੀ ਆ ਰਿਹਾ ਸੀ , ਪਰ ਤਾਇਆ ਦੁਹਾਥੜਾ ਮਾਰ ਮਾਰ ਕੇ ਰੋਈ ਜਾ ਰਿਹਾ ਸੀ ਨਾਲੇ ਆਪਣੇ ਮਰੇ ਪੋਤਰੇ ਕਿੰਦਰ ਦਾ ਨਾਉ ਉਚੀ ਉਚੀ ਲਈ ਰਿਹਾ ਸੀ ,
ਓਏ ਤੂੰ ਓਹੀ ਆ ਨਾ ਵੱਡਾ ਥਾਣੇਦਾਰ ਹਰਮੇਸ਼ ਚੰਦ ਜਿਹਨੇ ਇਸ ਪਿੰਡ ਦੇ ਈ ਸੱਤ ਭਗਤ ਸਿੰਘ ਝੂਠੇ ਮੁਕਾਬਲੇ ਬਣਾ ਕੇ ਮਾਰੇ ਸੀ ,
ਓਏ ਮੇਰਾ ਕਿੰਦਰ ! ਹਾਏ ਓਏ ਰੱਬਾ , ਓਹਦਾ ਕੀ ਦੋਸ਼ ਸੀ ? ਓਹ ਤਾ ਨਿਆਣਾ ਸੀ ਹਾਲੇ ਦਸਮੀ ਚ ਪੜਦਾ ਸੀ ਤੂੰ ਓਹਨੁ ਵੀ ਅੱਤਵਾਦੀ ਬਣਾ ਕੇ ਮਾਰ ਦਿੱਤਾ ,ਓਏ ਪਿੰਡ ਆਲਿਓ ਆਹ ਤੁਹਾਡੇ ਜਾਇਆਂ ਦਾ ਕਾਤਲ ਆ ਜਿਹਦੇ ਗਲੀ ਹਾਰ ਪਾ ਰਹੇ ਹੋ
ਤਾਏ ਨੇ ਦੂਜੀ ਜੁੱਤੀ ਵੀ ਮੰਤਰੀ ਵੱਲ ਵਗਾਹ ਮਾਰੀ ਤੇ ਫੇਰ ਧਾਹੀਂ ਰੋਂਦਾ ਭੁੰਜੇ ਬੈਠ ਗਿਆ ਤੇ ਕਦੇ ਭਗਤ ਸਿੰਘ ਤੇ ਕਦੇ ਕਿੰਦਰ ਦਾ ਨਾਮ ਉਚੀ ਉਚੀ ਲੈ ਕੇ ਰੋਈ ਜਾ ਰਿਹਾ ਸੀ
ਮਹਿੰਦਰ ਨੂੰ ਆਪਣਾ ਮੂੰਹ ਲੁਕਾਉਣ ਨੂੰ ਥਾਂ ਨਹੀ ਸੀ ਲਭ ਰਹੀ ਜਿਹਨੇ ਸਿਆਸਤ ਦੇ ਢਾਹੇ ਚੜ ਕੇ ਆਪਣੇ ਹੀ ਭਰਾਵਾਂ ਦੇ ਕਾਤਲ ਅਫਸਰ ਜੋ ਕਿ ਹੁਣ ਮੰਤਰੀ ਬਣ ਗਿਆ ਸੀ ਨੂੰ ਪਿੰਡ ਸੱਦਿਆ ਸੀ ,
ਮੰਤਰੀ ਤਾਂ ਜਿਮੇ ਬੁੱਤ ਬਣ ਗਿਆ ਸੀ ਓਹਦੇ ਗੁਨਾਹ ਓਹਦੇ ਮੂਹਰੇ ਘੁਮ ਰਹੇ ਸਨ , ਓਹਨੁ ਚੇਤੇ ਆ ਰਿਹਾ ਸੀ ਕਿਵੇਂ ਉਸਨੇ ਆਪਣੇ ਨਾਲ ਦੇ ਅਫਸਰਾ ਨਾਲ ਰਲ ਕੇ ਜਵਾਨੀ ਦਾ ਘਾਣ ਕੀਤਾ ਸੀ , ਉਹਨਾ ਸਾਰਿਆਂ ਦਾ ਖੂਨ ਅਜ ਹਿਸਾਬ ਮੰਗ ਰਿਹਾ ਸੀ , ਭਗਤ ਸਿੰਘ ਨੇ ਜਿਵੇਂ ਤਸਵੀਰ ਵਿਚੋ ਨਿਕਲ ਕੇ ਉਸਨੂੰ ਗਾਲੋੰ ਫੜ ਲਿਆ ਸੀ , ਇੰਝ ਲਗਦਾ ਸੀ ਕਿ ਮੰਤਰੀ ਨੂੰ ਪਾਲੁਰਸੀ ਦਾ ਦੌਰਾ ਪਿਆ ਹੈ , ਜਵਾਕਾਂ ਦੀ ਟੋਲੀ ਨਾਲ ਦੇ ਮੁਹੱਲੇ ਚ ਹਾਲੇ ਵੀ ਗਾਉਂਦੀ ਜਾ ਰਹੀ ਸੀ
"ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ "

"ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ ".....ਪਾਲ


Post Comment

ਆਓ ! ਅੱਜ ਆਟਾ ਪੀਹਣ ਵਾਲੀ ਹੱਥ ਚੱਕੀ ਦੀ ਬਣਤਰ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰੀਏ ।

ਸਾਡੇ ਪੰਜਾਬ ਦਾ ਪੁਰਾਣਾ ਕੀਮਤੀ ਵਿਰਸਾ, ਸੱਭਿਆਚਾਰ ਲੋਕ ਗੀਤ, ਲੋਕ ਕਾਵਿ ਕਿੱਸੇ, ਬੋਲੀਆਂ, ਗਿੱਧਾ, ਭੰਗੜਾ, ਢੋਲੇ, ਮਾਹੀਆ, ਕਿੱਸਾ ਮਿਰਜ਼ਾ ਸਾਹਿਬਾਂ, ਹੀਰ ਵਾਰਿਸ ਸ਼ਾਹ, ਸੂਫੀ ਫਕੀਰਾਂ ਦੇ ਮਸਤੀ ਦੇ ਰੰਗ ਵਿਚ ਰੰਗੇ ਬੋਲ, ਕਾਫੀਆਂ ਅਤੇ ਇਲਾਹੀ ਰੰਗ ਵਿਚ ਮਖਮੂਰ ਗੁਰਬਾਣੀ ਦਾ ਭੰਡਾਰ ਜਿਸ ਸੁਚੱਜੇ ਢੰਗ ਨਾਲ ਸਾਂਭਿਆ ਪਿਆ ਹੈ । ਪਰ ਸਮੇਂ ਦੀ ਤੇਜ਼ ਰਫਤਾਰੀ ਨਾਲ ਜਿੱਥੇ ਸਾਡੇ ਕਿਰਸਾਣੀ ਦੇ ਕਈ ਪ੍ਰਕਾਰ ਦੇ ਪੁਰਾਣੇ ਸੰਦ ਜਿਵੇਂ, ਰੰਬਾ, ਖੁਰਪਾ, ਪੰਜਾਲੀ, ਸੁਹਾਗਾ, ਵੱਟਾਂ ਪਾਉਣ ਵਾਲਾ ਜੰਦਰਾ, ਕਰੰਡੀ, ਕਹੀ, ਕਮਾਦ ਛਿੱਲਣ ਵਾਲੀ ਪੜਛੀ, ਫਾਲਾ, ਹੱਲੜ ਅਦਿ ਤੇ ਹੋਰ ਕਈ ਸੰਦਾਂ ਦੇ ਨਾਂ ਹੌਲੀ ਹੌਲੀ ਅਲੋਪ ਹੁੰਦੇ ਜਾ ਰਹੇ ਜਾਪਦੇ ਹਨ । ਇਸੇ ਤਰ੍ਹਾਂ ਹੀ ਆਮ ਘਰਾਂ ਵਿਚ ਰੋਟੀ ਟੁੱਕ ਤਿਆਰ ਕਰਨ ਦੀ ਮੁੱਖ ਖੁਰਾਕ ਆਟਾ ਪੀਹਣ ਵਾਲੀ ਚੱਕੀ ਦਾ ਨਾਮ ਵੀ ਦਿਨੋ ਲੋਕਾਂ ਦੀ ਜਾਣਕਾਰੀ ਵਿਚੋਂ ਨਿਕਲਦਾ ਜਾ ਰਿਹਾ ਜਾਪਦਾ ਹੈ ।ਇਸ ਦੇ ਨਾਲ ਨਾਲ ਇਸ ਮੰਤਵ ਲਈ ਆਟਾ ਪੀਹਣ ਦੇ ਹੋਰ ਸਾਧਨ ਖਰਾਸ ਅਤੇ ਘਰਾਟ ਦਾ ਨਾਮ ਵੀ ਆਉਂਦਾ ਹੈ ।ਕਿਉਂ ਜੋ ਮਸ਼ੀਨੀ ਯੁੱਗ ਵਿਚ ਹੁਣ ਇਨ੍ਹਾਂ ਦੀ ਥਾਂ ਹੁਣ ਬਿਜਲੀ ਨਾਲ ਚੱਲਣ ਵਾਲੀਆਂ ਆਟਾ ਪੀਹਣ ਵਾਲੀਆਂ ਚੱਕੀਆਂ  ਆਉਣ ਕਾਰਣ, ਇਸ ਕੰਮ ਵਿਚ ਅਸਾਨੀ ਹੋ ਜਾਣ ਕਾਰਨ ਹੱਥ ਚੱਕੀ ਦੀ ਜਾਣਕਾਰੀ ਵੀ ਹੁਣ ਦਿਨੋਂ ਦਿਨ ਘਟਦੀ ਨਜ਼ਰ ਆਉਂਦੀ ਜਾਪਦੀ ਹੈ, ਪਰ ਆਪਣੇ ਪੁਰਾਤਨ ਵਿਰਸੇ ਨੂੰ ਸੰਭਾਲਣਾ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾ ਸਾਡੀ ਪੁਰਾਣੀ ਸੱਭਿਅਤਾ ਨੂੰ ਹੋਰ ਪੱਖਾਂ ਤੋਂ ਹਰ ਪਖੋਂ ਸੰਭਾਲਣਾ ।

ਆਓ ! ਅੱਜ ਆਟਾ ਪੀਹਣ ਵਾਲੀ ਹੱਥ ਚੱਕੀ ਦੀ ਬਣਤਰ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰੀਏ । ਮੁੱਖ ਤੌਰ ਤੇ ਲਗਪਗ ਦੋ ਢਾਈ ਫੁੱਟ ਦੇ ਗੋਲ ਆਕਾਰ ਦੇ ਪੱਥਰ, ਜੋ ਕਿ ਦੋਵੇਂ ਹੀ ਲਗਪਗ ਦੋ ਦੋ ਇੰਚ ਮੋਟਾਈ ਦੇ ਹੁੰਦੇ ਹਨ । ਇਨ੍ਹਾਂ ਨੂੰ ਪੁੜ ਕਿਹਾ ਜਾਂਦਾ ਹੈ ।ਥੱਲੇ ਵਾਲੇ ਪੁੜ ਦੇ ਐਨ ਵਿਚਕਾਰ ਬੜੀ ਪੱਕੀ ਤਰ੍ਹਾਂ ਇੱਕ ਲੋਹੇ ਦੀ ਇਕ ਢਾਈ ਕੁ ਇੰਚ ਦੀ ਸਖਤ ਲੋਹੇ ਦੀ ਕਿੱਲੀ ਫਿੱਟ ਹੁੰਦੀ ਹੈ । ਦੂਸਰੇ ਪੁੜ ਨੂੰ ਜੋ ਬਿਲਕੁਲ ਇਸੇ ਹੀ ਸਾਈਜ਼ ਦਾ ਹੁੰਦਾ ਹੈ, ਉਸ ਦੇ ਵਿਚਕਾਰ ਖਾਲੀ ਥਾਂ ਵਿਚ ਦੋ ਕੁ ਇੰਚ ਦੀ ਲੱਕੜ ਦਾ ਇੱਕ ਗੁੁੱਲਾ ਫਿੱਟ ਹੁੰਦਾ ਹੈ । ਇਸ ਲੱਕ ਦੇ ਡੱਕ ਜੇਹੇ ਨੂੰ ਮਾਨੀ ਕਹਿੰਦੇ ਹਨ । ਇਸ ਤਰ੍ਹਾਂ ਦੋਹਾਂ ਪੁੜਾਂ ਨੂੰ ਜੋੜ ਲਿਆ ਜਾਂਦਾ ਹੈ । ਮਾਨੀ ਦੁਆਲੇ ਪੀਹਣ ਵਾਲੇ ਦਾਣੇ ਪਾਉਣ ਲਈ ਖਾਲੀ ਜਗ੍ਹਾ ਹੁੰਦੀ ਹੈ ।ਦੋਵਾਂ ਪੁੜਾਂ ਨੂੰ ਬੜੀ ਤਕਨੀਕ ਨਾਲ ਇੱਕ ਖਾਸ ਕਿਸਮ ਦੀ ਛੈਣੀ ਨਾਲ ਟੱਕ ਦੇ ਕੇ ਦਾਣੇ ਪੀਹਣ ਯੋਗ ਤਿਆਰ ਕੀਤਾ ਜਾਂਦਾ ਹੈ । ਟੱਕ ਘਸ ਜਾਣ ‘ਤੇ ਕਾਰੀਗਰ ਤੋਂ ਦੁਬਾਰਾ ਲੁਵਾ ਲਏ ਜਾਂਦੇ ਹਨ । ਇਸ ਕੰਮ ਵਿਚ ਮੁਹਾਰਤ ਰਖਣ ਵਾਲੇ ਕਾਰੀਗਰ ਨੂੰ ਚੱਕੀ ਰਾਹ ਕਿਹਾ ਜਾਂਦਾ ਹੈ । ਥੱਲੇ ਵਾਲੇ ਪੁੜ ਨੂੰ ਮਿੱਟੀ ਦਾ ਥੱਲਾ ਬਣਾ ਕੇ ਪੱਕੀ ਤਰ੍ਹਾਂ ਫਿੱਟ ਕੀਤਾ ਜਾਂਦਾ ਹੈ । ਫਿਰ ਦੋਹਾਂ ਪੁੜਾਂ ਨੂੰ ਹੇਟ ੳੁੱਤੇ ਜੋੜ ਦਿਤਾ ਜਾਂਦਾ ਹੈ । ਉਪਰਲੇ ਪੁੜ ਵਿਚ ਚੱਕੀ ਨੂੰ ਗੇੜਾ ਦੇਣ ਲਈ ਲਗ ਪਗ ਫੁੱਟ ਕੁ ਦਾ ਲੱਕੜ ਦਾ ਡੰਡਾ ਫਿੱਟ ਕੀਤਾ ਹੁੰਦਾ ਹੈ, ਜਿਸ ਨੂੰ ਹੱਥਾ ਕਿਹਾ ਜਾਂਦਾ ਹੈ । ਹੱਥਾ ਫੜ ਕੇ ਗੇੜਾ ਦੇ ਕੇ ਆਟਾ ਪੀਹਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ । ਹੱਥ ਚੱਕੀ ਦੇ ਥੱਲੇ ਨਾਲ ਹੀ ਗੋਲ ਆਕਾਰ ਦਾ ਘੇਰੇ ਦਾਰ ਮਿੱਟੀ ਦੀ ਗੋਲ ਜਿਹੀ ਵਟੀਰੀ ਤਿਆਰ ਕੀਤੀ ਜਾਂਦੀ ਹੈ, ਜਿਸ ਨੂੰ ਗ੍ਰੰਡ ਜਾਂ ਗੰਡ ਕਹਿੰਦੇ ਹਨ । ਇਸ ਵਿਚ ਚੱਕੀ ਦਾ ਪੀਸਿਆ ਜਾ ਰਿਹਾ ਆਟਾ ਇਕੱਠਾ ਹੁੰਦਾ ਹੈ, ਜਿਸ ਨੂੰ ਕੱਪੜੇ ਨਾਲ, ਜਿਸ ਨੂੰ ਪਰੋਲਾ ਕਿਹਾ ਜਾਂਦਾ ਹੈ, ਨਾਲ ਨਾਲ ਆਟਾ ਇੱਕਠਾ ਕੀਤਾ ਜਾਂਦਾ ਹੇੈ । ਇਹ ਪਰੋਲਾ ਗ੍ਰੰਡ ਨੂੰ ਸਾਫ ਕਰਨ ਲਈ ਵੀ ਵਰਤਿਆ ਜਾਂਦਾ ਹੈ ।

ਆਟਾ ਪੀਸਣ ਦੇ ਅਜੋਕੇ ਸਾਧਨਾਂ ਤੋਂ ਪਹਿਲਾਂ ਘਰ ਦੀ ਸੁਆਣੀ ਸਵੇਰੇ ਤੜਕ ਸਾਰ ਕੁੱਕੜ ਦੀ ਬਾਂਗ ਦੇਣ ਵੇਲੇ ਜਾਗ ਕੇ ਚੱਕੀ ਪੀਹਣਾ ਆਰੰਭ ਕਰਦੀ ਸੀ । ਚੱਕੀ ਪੀਹਣਾ ਸ਼ੁਰੂ ਕਰਨ ਨੂੰ ਚੱਕੀ ਝੋਣਾ ਵੀ ਕਿਹਾ ਜਾਂਦਾ ਹੈ । ਕਈ ਵਾਰ ਇਸ ਕੰਮ ਨੂੰ ਛੇਤੀ ਮੁਕਾਉਣ ਲਈ ਘਰ ਦੀਆਂ ਦੋ ਤ੍ਰੀਮਤਾਂ ਦੋਵੇਂ ਇਕੱਠੇ ਰਲਕੇ ਵੀ ਚੱਕੀ ਪੀਸ ਕੇ ਆਟੇ ਦਾ ਜੁਗਾੜ ਕਰਦੇ ਸਨ । ਘਰ ਦੀਆਂ ਸੁਆਣੀਆਂ ਚੌਂਕੇ ਚੁਲ੍ਹੇ ਦਾ ਕੰਮ ਕਰਨ ਤੋਂ ਪਹਿਲੇ ਪਹਿਰ ਰਾਤ ਰਹਿੰਦਿਆਂ ਉੱਠ ਕੇ ਲੋੜ ਮੁਤਾਬਕ ਆਟਾ ਪੀਸ ਕੇ ਫਿਰ ਰੋਟੀ ਟੁੱਕ ਦੇ ਆਹਰ ਵਿਚ ਲੱਗਦੀਆਂ ਸਨ । ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੇਰੀ ਮਾਂ ਨੇ ਵੀ ਇਸੇ ਤਰ੍ਹਾਂ ਤੜਕ ਸਾਰ ਜਾਗ ਕੇ ਪਹਿਲਾਂ ਆਟਾ ਪੀਸਣਾ, ਫਿਰ ਮਧਾਣੀ ਪਾਉਣੀ ਭਾਵ ਦੁੱਧ ਰਿੜਕਣਾ ਤੇ ਫਿਰ ਰੋਟੀ ਪਾਣੀ ਦਾ ਕੰਮ ਕਰਦੀ ਸੀ ।

ਪਿੰਡਾਂ ਦੇ ਆਮ ਜ਼ਿਮੀਂਦਾਰ ਘਰਾਂ ਵਿਚ ਜਿੱਥੇ ਮਰਦ ਅਪਣੇ ਹੱਥੀਂ ਵਾਹੀ ਜੋਤੀ ਦਾ ਕੰਮ ਕਰਦੇ ਸਨ ਅਤੇ ਘਰੋਗੀ ਸੁਆਣੀਆਂ ਦੀ ਸਿਹਤ ਵੀ । ਹਰ ਪੱਖੋਂ ਹੱਥੀਂ ਕੰਮ ਕਾਰ ਕਰਨ ਕਰਕੇ ਹਰ ਪੱਖੋਂ ਨਿਰੋਈ ਹੁੰਦੀ ਸੀ । ਬੀਮਾਰੀਆਂ ਵੀ ਬਹੁਤ ਘੱਟ ਸਨ । ਮੰਦਰਾਂ, ਗੁਰਦੁਵਾਰਿਆਂ ਦੇ ਟੱਲਾਂ, ਸੰਖਾਂ, ਬਾਂਗਾਂ ਦੀ ਇਕਸੁਰਤਾ ਅੱਜ ਵਾਂਗ ਧਰਮ ਅਸਥਾਨਾਂ ਵਿਚ ਸਪੀਕਰਾਂ ਦੇ ਕੰਨ ਪਾੜਵੇਂ ਰੋਲ ਘਚੋਲੇ ਦੀ ਥਾਂ ਫਿਜ਼ਾ ਵਿਚ ਸ਼ੋਰ ਦਾ ਪ੍ਰਦੂਸ਼ਣ ਫੈਲਾਉਣ ਦੀ ਬਜਾਏ, ਸਰਵ ਸਾਂਝੀਵਾਲਤਾ ਦਾ ਸੰਦੇਸ਼ ਵੰਡਦੀ ਪ੍ਰਤੀਤ ਹੁੰਦੀ ਸੀ ।

ਅਜੋਕੀ ਵਿਹਲੜ ਤੇ ਨਿਰੀ ਪੁਰੀ ਪਰਵਾਸੀਆਂ ‘ਤੇ ਨਿਰਭਰ ਕਿਰਸਾਨੀ ਤੇ ਨਸ਼ਿਆਂ ਦੀ ਮਾਰ ਹੇਠ ਆਏ ਸਮੁੱਚੇ ਪੰਜਾਬ ਦਾ ਦਿਨੋ ਦਿਨ ਧੁੰਦਲਾ ਹੋ ਰਿਹਾ ਚੇਹਰਾ ਵੇਖ ਕੇ ਪੁਰਾਣੇ ਸਮੇਂ ਦੀ ਯਾਦ ਆਏ ਬਿਨਾਂ ਨਹੀਂ ਰਹਿੰਦੀ ।ਅੱਧੀ ਸਦੀ ਤੋਂ ਵੱਧ ਉਮਰ ਹੰਢਾ ਚੁੱਕੇ ਲੋਕਾਂ, ਮੇਰੀ ਮਾਂ ਤੇ ਹੋਰ ਸੁਘੜ ਸੁਆਣੀਆਂ ਦੀ ਤਸਵੀਰ, ਜਦ ਮੇਰੀਆਂ ਅੱਖਾਂ ਸਾਹਮਣੇ ਉਭਰਦੀ ਹੈ, ਤਾਂ ਉਨ੍ਹਾਂ ਵਿਚ ਚੱਕੀ ਪੀਂਹਦੀ, ਉੱਦਮੀ ਸੁਘੜ ਸੁਆਣੀ ਦਾ ਚਿਹਰਾ ਵੀ ਹੁੰਦਾ ਹੈ ।
ਰਵੇਲ ਸਿੰਘ ਇੱਟਲੀ
***
ਪੋਸਟ ਕਰਤਾ:- ਗੁਰਸ਼ਾਮ ਸਿੰਘ ਚੀਮਾਂ


Post Comment

Wednesday, September 26, 2012

Today's Hukamnama From Sri Harmandir Sahib Ji (27 Sep 2012)


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ
ਅੱਜ ਦਾ ਮੁੱਖਵਾਕ 27.9.2012, ਵੀਰਵਾਰ , ੧੨ ਅੱਸੂ (ਸੰਮਤ ੫੪੪ ਨਾਨਕਸ਼ਾਹੀ)

ਬਿਲਾਵਲੁ ਮਹਲਾ ੫ ॥
ਸੋਈ ਮਲੀਨੁ ਦੀਨੁ ਹੀਨੁ ਜਿਸੁ ਪ੍ਰਭੁ ਬਿਸਰਾਨਾ ॥ ਕਰਨੈਹਾਰੁ ਨ ਬੂਝਈ ਆਪੁ ਗਨੈ ਬਿਗਾਨਾ ॥੧॥
ਦੂਖੁ ਤਦੇ ਜਦਿ ਵੀਸਰੈ ਸੁਖੁ ਪ੍ਰਭ ਚਿਤਿ ਆਏ ॥ ਸੰਤਨ ਕੈ ਆਨੰਦੁ ਏਹੁ ਨਿਤ ਹਰਿ ਗੁਣ ਗਾਏ ॥੧॥ਰਹਾਉ॥
ਊਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ ॥ ਕੀਮਤਿ ਕਹੀ ਨ ਜਾਈਐ ਠਾਕੁਰ ਪਰਤਾਪੈ ॥੨॥
ਪੇਖਤ ਲੀਲਾ ਰੰਗ ਰੂਪ ਚਲਨੈ ਦਿਨੁ ਆਇਆ ॥ ਸੁਪਨੇ ਕਾ ਸੁਪਨਾ ਭਇਆ ਸੰਗਿ ਚਲਿਆ ਕਮਾਇਆ ॥੩॥
ਕਰਣ ਕਾਰਣ ਸਮਰਥ ਪ੍ਰਭ ਤੇਰੀ ਸਰਣਾਈ ॥ ਹਰਿ ਦਿਨਸੁ ਰੈਣਿ ਨਾਨਕੁ ਜਪੈ ਸਦ ਸਦ ਬਲਿ ਜਾਈ ॥੪॥੨੦॥੫੦॥
(ਅੰਗ ੮੧੩)

ਪੰਜਾਬੀ ਵਿਚ ਵਿਆਖਿਆ :-

ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ, ਉਹੀ ਮਨੁੱਖ ਗੰਦਾ ਹੈ, ਕੰਗਾਲ ਹੈ, ਨੀਚ ਹੈ। ਉਹ ਮੂਰਖ ਮਨੁੱਖ ਆਪਣੇ ਆਪ ਨੂੰ (ਕੋਈ ਵੱਡੀ ਹਸਤੀ) ਸਮਝਦਾ ਰਹਿੰਦਾ ਹੈ, ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਨੂੰ ਕੁਝ ਸਮਝਦਾ ਹੀ ਨਹੀਂ।੧।
(ਹੇ ਭਾਈ! ਮਨੁੱਖ ਨੂੰ) ਤਦੋਂ ਹੀ ਦੁੱਖ ਵਾਪਰਦਾ ਹੈ ਜਦੋਂ ਇਸ ਨੂੰ ਪਰਮਾਤਮਾ ਭੁੱਲ ਜਾਂਦਾ ਹੈ। ਪਰਮਾਤਮਾ ਮਨ ਵਿਚ ਵੱਸਿਆਂ (ਸਦਾ) ਸੁਖ ਪ੍ਰਤੀਤ ਹੁੰਦਾ ਹੈ। ਪ੍ਰਭੂ ਦਾ ਸੇਵਕ ਸਦਾ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। ਸੇਵਕਾਂ ਦੇ ਹਿਰਦੇ ਵਿਚ ਇਹ ਆਨੰਦ ਟਿਕਿਆ ਰਹਿੰਦਾ ਹੈ।੧।ਰਹਾਉ।
(ਪਰ, ਹੇ ਭਾਈ! ਯਾਦ ਰੱਖ) ਪਰਮਾਤਮਾ ਉੱਚੇ (ਆਕੜਖਾਨ) ਤੋਂ ਨੀਵਾਂ ਬਣਾ ਦੇਂਦਾ ਹੈ, ਅਤੇ ਨੀਵਿਆਂ ਨੂੰ ਇਕ ਖਿਨ ਵਿਚ ਹੀ ਇੱਜ਼ਤ ਵਾਲੇ ਬਣਾ ਦੇਂਦਾ ਹੈ। ਉਸ ਪਰਮਾਤਮਾ ਦੇ ਪਰਤਾਪ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।੨।
(ਹੇ ਭਾਈ! ਦੁਨੀਆ ਦੇ) ਖੇਲ-ਤਮਾਸ਼ੇ (ਦੁਨੀਆ ਦੇ) ਰੰਗ ਰੂਪ ਵੇਖਦਿਆਂ ਵੇਖਦਿਆਂ (ਹੀ ਮਨੁੱਖ ਦਾ ਦੁਨੀਆ ਤੋਂ) ਤੁਰਨ ਦਾ ਦਿਨ ਆ ਪਹੁੰਚਦਾ ਹੈ। ਇਹਨਾਂ ਰੰਗ-ਤਮਾਸ਼ਿਆਂ ਨਾਲੋਂ ਸਾਥ ਮੁੱਕਣਾ ਹੀ ਸੀ, ਉਹ ਸਾਥ ਮੁੱਕ ਜਾਂਦਾ ਹੈ, ਮਨੁੱਖ ਦੇ ਨਾਲ ਕੀਤੇ ਹੋਏ ਕਰਮ ਹੀ ਜਾਂਦੇ ਹਨ।੩।
ਹੇ ਜਗਤ ਦੇ ਰਚਨਹਾਰ ਪ੍ਰਭੂ! ਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! (ਤੇਰਾ ਦਾਸ ਨਾਨਕ) ਤੇਰੀ ਸਰਣ ਆਇਆ ਹੈ। ਹੇ ਹਰੀ! ਨਾਨਕ ਦਿਨ ਰਾਤ (ਤੇਰਾ ਹੀ ਨਾਮ) ਜਪਦਾ ਹੈ, ਤੈਥੋਂ ਹੀ ਸਦਾ ਸਦਾ ਸਦਕੇ ਜਾਂਦਾ ਹੈ।੪।੨੦।੫੦।

ENGLISH TRANSLATION :-

BILAAVAL, FIFTH MEHL:
One who forgets God is filthy, poor and low. The fool does not understand theCreator Lord; instead, he thinks that he himself is the doer. || 1 ||
Pain comes, when one forgets Him. Peace comes whenone remembers God. This is the way the Saints are in bliss they continually sing the Glorious Praises of the Lord. || 1 ||Pause ||
The high, He makes low, and the low, he elevates in an instant. The value of the glory of our Lord and Mastercannot be estimated. || 2 ||
While he gazes upon beautiful dramas and plays, the day of his departure dawns. The dreambecomes the dream, and his actions do not go along with him. || 3 ||
God is All-powerful, the Cause of causes; I seek YourSanctuary. Day and night, Nanak meditates on the Lord; forever and ever he is a sacrifice. || 4 || 20 ||50 ||

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 



Post Comment

ਖੂਹ ਦਾ ਚੱਕ


ਅਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ। ਮਸ਼ੀਨਰੀ ਅਤੇ ਤਕਨਾਲੋਜੀ ਨੇ ਬਹੁਤ ਉੱਨਤੀ ਕਰ ਲਈ ਹੈ। ਪੁਰਾਣੀਆਂ ਚੀਜ਼ਾਂ ਸਾਡੀ ਵਿਰਾਸਤ ਦਾ ਹਿੱਸਾ ਬਣ ਗਈਆਂ ਹਨ। ਐਸੀ ਹੀ ਇੱਕ ਯਾਦ ਬਾਰੇ ਜ਼ਿਕਰ ਹੈ ਇਸ ਲੇਖ ਵਿੱਚ!
ਇਹ ਉਸ ਸਮੇਂ ਦੀ ਗੱਲ ਹੈ , ਜਦੋਂ ਸਿੰਚਾਈ ਖੂਹਾਂ ਰਾਹੀਂ ਹੁੰਦੀ ਸੀ,ਪੀਣ ਦਾ ਪਾਣੀ ਵੀ ਖੂਹਾਂ ਤੋਂ ਲਿਆ ਜਾਂਦਾ ਸੀ। ਇਹ ਲਗਪਗ ਛੇ ਤੋਂ ਦਸ ਦਹਾਕੇ ਪਹਿਲਾਂ ਦੀ ਗੱਲ ਹੈ। ਭਾਵੇਂ ਅੱਜ ਵੀ ਕਈ ਥਾਵਾਂ ‘ਤੇ ਖੂਹ ਮਿਲ ਜਾਂਦੇ ਹਨ, ਪਰ ਚਲਦੇ ਬਹੁਤ ਘੱਟ ਹਨ। ਫਿਰ ਵੀ ਜੇ ਅਸੀਂ ਖੂਹ ਦੇਖੇ ਵੀ ਹਨ, ਭਾਵੇਂ ਇਤਿਹਾਸਕ ਸਥਾਨ ਛੇਹਰਟਾ ਸਾਹਿਬ ਵਰਗੇ ਥਾਂ ‘ਤੇ ਜਾਂ ਕਿਧਰੇ ਹੋਰ, ਇੱਕ ਜਾਣਕਾਰੀ ਫਿਰ ਵੀ ਸਾਡੇ ਸਾਰਿਆਂ ਨੂੰ ਸ਼ਾਇਦ ਨਾ ਹੋਵੇ, ਉਹ ਹੈ ਕਿ ਇਸ ਖੂਹ ਨੂੰ ਬਣਾਇਆ ਕਿਵੇਂ ਜਾਂਦਾ ਸੀ?ਇਸ ਦੀ ਤਿਆਰੀ ਕਿਵੇਂ ਹੁੰਦੀ ਸੀ?
ਇਸ ਸਵਾਲ ਦਾ ਜਵਾਬ ਮੈਨੂੰ ਮੇਰੇ ਫੁੱਫੜ ਜੀ ਤੋਂ ਮਿਲਿਆ, ਜੋ ਆਪਣੀ ਉਮਰ ਦੇ ਸੱਤਵੇਂ ਦਹਾਕੇ ‘ਚੋਂ ਗੁਜ਼ਰ ਰਹੇ ਹਨ ਅਤੇ ਇੱਕ ਸੇਵਾ ਮੁਕਤ ਪਟਵਾਰੀ ਹਨ। ਪਿੰਡਾਂ ਨਾਲ਼ ਨੇੜਿਓਂ ਵਾਹ ਪੈਂਦਾ ਰਿਹਾ ਹੋਣ ਕਰਕੇ ਉਨ੍ਹਾਂ ਨੇ ਬਹੁਤ ਸਾਰੇ ਖੂਹ ਪੁੱਟੇ ਜਾਂਦੇ ਦੇਖੇ ਹਨ। ਜੋ ਜਾਣਕਾਰੀ ਮੈਨੂੰ ਉਨ੍ਹਾਂ ਤੋਂ ਮਿਲੀ, ਉਹ ਆਪ ਦੇ ਸਾਹਮਣੇ ਰੱਖਣ ਦੀ ਖੁਸ਼ੀ ਲੈ ਰਿਹਾ ਹਾਂ।
ਖੂਹ ਪੁੱਟਣ ਸਮੇਂ ਸਭ ਤੋਂ ਪਹਿਲਾ ਕੰਮ ਹੁੰਦਾ ਸੀ ਉਸ ਦਾ ਚੱਕ ਬਣਾਉਣਾ। ਚੱਕ, ਲੱਕੜ ਦੀ ਇੱਕ ਗੋਲ ਆਕ੍ਰਿਤੀ ਰੂਪੀ ਰਚਨਾ ਹੁੰਦੀ ਸੀ, ਜਿਸ ਨੂੰ ਖੂਹ ਦੇ ਬਿਲਕੁੱਲ ਹੇਠਾਂ ਪਹੁੰਚਾਉਣਾ ਹੁੰਦਾ ਸੀ। ਇਸ ਦਾ ਰੋਲ ਓਹੀ ਹੁੰਦਾ ਹੈ, ਜੋ ਇੱਕ ਇਮਾਰਤ ਵਿੱਚ ਨੀਂਹਾਂ ਦਾ ਹੁੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਰਚਨਾ ਕਿਸੇ ਲੰਮੀ ਮੋਟੀ ਗੋਲ ਲੱਕੜ ‘ਚੋਂ ਨਹੀਂ ਸੀ ਹੁੰਦੀ, ਸਗੋਂ ਸਿੱਧੀਆਂ ਆਇਤਾਕਾਰ ਰਚਨਾਵਾਂ ਨੂੰ ਆਪਸ ਵਿੱਚ ਟੇਢੇ ਅਤੇ ਕਲਮੀ  ਜੋੜ ਪਾ ਕੇ ਬਣਾਇਆ ਜਾਂਦਾ ਸੀ। ਇਹਦੇ ਲਈ ਪੂਰੇ ਮਾਹਿਰ ਮਿਸਤਰੀ ਦੀ ਲੋੜ ਹੁੰਦੀ ਸੀ। ਪਾਠਕਾਂ ਨੇ ਸ਼ਇਦ ਲੱਕੜੀ ਦੇ ਪਹੀਆਂ ਵਾਲੇ ਗੱਡੇ ਵਿੱਚ ਇਸ ਤਰ੍ਹਾਂ ਦੇ ਲੱਕੜੀ ਦੇ ਟੇਢੇ ਜੋੜ ਲੱਗੇ ਦੇਖੇ ਹੋਣਗੇ। ਖੂਹ ਦੇ ਚੱਕ ਵਿੱਚ ਵੀ  10-12 ਲੱਕੜੀ ਦੇ ਟੁਕੜੇ ਬੜੀ ਮਿਹਨਤ ਅਤੇ ਕਾਰੀਗਰੀ ਨਾਲ ਜੋੜੇ ਜਾਂਦੇ ਸਨ। ਸੁਆਦਲੀ ਗੱਲ ਇਹ ਕਿ ਲੱਕੜ ਨੂੰ ਲੱਕੜ ਨਾਲ ਹੀ ਜੋੜਿਆ ਜਾਂਦਾ ਸੀ, ਲੋਹੇ ਦੇ ਕਿੱਲ ਆਦਿ ਨਹੀਂ ਸੀ ਵਰਤੇ ਜਾਂਦੇ। ਕੁਦਰਤੀ ਹੈ ਕਿ ਲੱਕੜੀ ਦੀ ਚੋਣ ਇਸ ਤਰ੍ਹਾਂ ਦੀ ਸੀ, ਜਿਹੜੀ ਵਧੇਰੇ ਸਮਾਂ ਪਾਣੀ ਵਿੱਚ ਸੁਰੱਖਿਅਤ ਰਹਿ ਸਕੇ।
ਇਸ ਤਰ੍ਹਾਂ ਇਹ ਚੱਕ ਜ਼ਮੀਨ ‘ਤੇ ਹੀ ਤਿਆਰ ਕੀਤਾ ਜਾਂਦਾ ਸੀ। ਫਿਰ ਖੂਹ ਦੀ ਪੁਟਾਈ ਸ਼ੁਰੂ ਹੁੰਦੀ ਸੀ, ਜਿਹੜੀ ਕਿ ਲੋੜੀਂਦੇ ਘੇਰੇ ਨਾਲੋਂ ਥੋੜ੍ਹੀ ਵੱਧ ਰੱਖ ਕੇ ਕੀਤੀ ਜਾਂਦੀ ਸੀ। ਖੂਹ ਨੂੰ ਓਨਾ ਪੁੱਟਿਆ ਜਾਂਦਾ ਸੀ ਜਿੱਥੋਂ ਤੱਕ ਪਾਣੀ ਦਾ ਪੱਧਰ ਹੋਵੇ। ਕੁਦਰਤੀ ਹੀ ਇਹ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਹੁੰਦਾ ਸੀ।
ਹੁਣ ਮਹੱਤਵਪੂਰਨ ਅਤੇ ਔਖਾ ਕੰਮ ਇਸ ਚੱਕ ਨੂੰ ,ਜਿਹੜਾ ਕਾਫ਼ੀ ਭਾਰਾ ਹੁੰਦਾ ਸੀ,ਖੂਹ ਦੇ ਅੰਦਰ ਪਹੁੰਚਾਉਣਾ ਹੁੰਦਾ ਸੀ। ਇਸ ਮਕਸਦ ਲਈ ਚੱਕ ਦੇ ਚਾਰੇ ਪਾਸਿਓਂ ਮੋਟੀਆਂ ਲੱਜਾਂ ਲਪੇਟ ਲਈਆਂ ਜਾਂਦੀਆਂ ਸਨ। ਲੱਜਾਂ ਦੇ ਚੱਕ ਦੁਆਲ਼ੇ  ਨਾਗ-ਵਲ਼ (ਇੱਕ ਐਸੀ ਗੰਢ, ਜਿਹੜੀ ਬਹੁਤ ਜ਼ੋਰ ਲਗਾਉਣ ‘ਤੇ ਵੀ ਨਹੀਂ ਖੁੱਲਦੀ ਸਭ ਤੋਂ ਮਜ਼ਬੂਤ ਮੰਨੀ ਗਈ ਗੰਢ) ਪਾ ਕੇ ਸਿਰੇ ਬਾਹਰ ਛੱਡ ਦਿੱਤੇ ਜਾਂਦੇ ਸਨ।10-12 ਰਿਸ਼ਟ-ਪੁਸ਼ਟ ਆਦਮੀ ਲੱਜਾਂ ਤੋਂ ਫੜ ਕੇ ਹੌਲੀ-ਹੌਲੀ ਖਿੱਚਦੇ ਹੋਏ ਖੂਹ ਦੇ ਕੰਢੇ ਤੱਕ ਲਿਆਉਂਦੇ ਸਨ। 3-4 ਆਦਮੀ ਪਹਿਲਾਂ ਹੀ ਖੂਹ ਦੇ ਅੰਦਰ ਉਤਾਰ ਦਿੱਤੇ ਜਾਂਦੇ ਸਨ,ਜਿਨ੍ਹਾਂ ਕੋਲ਼ ਲੱਕੜੀ ਦੇ ਮੋਟੇ ਬਾਲੇ ਹੁੰਦੇ ਸਨ। ਇਨ੍ਹਾਂ ਬਾਲਿਆਂ ਦੀ ਸਹਾਇਤਾ ਨਾਲ਼  ਇਨ੍ਹਾਂ ਹੇਠਲੇ ਆਦਮੀਆਂ ਨੇ  ਉੱਪਰ ਤੋਂ ਹੇਠਾਂ ਆਉਣ ਵਾਲੇ ਚੱਕ ਦੀ ਦਿਸ਼ਾ ਠੀਕ ਰੱਖਣੀ ਹੁੰਦੀ ਸੀ ਅਤੇ ਸੰਤੁਲਨ ਬਣਾਈ ਰੱਖਣਾ ਹੁੰਦਾ ਸੀ। ਉਪਰਲੇ ਵਿਅਕਤੀ ਬਹੁਤ ਹੀ ਆਰਾਮ ਨਾਲ ਹੌਲੀ-ਹੌਲੀ ਇਸ ਚੱਕ ਨੂੰ ਖੂਹ ਦੇ ਅੰਦਰ ਵੱਲ ਜਾਣ ਦਿੰਦੇ ਸਨ। ਕੋਣ ਅਤੇ ਦਿਸ਼ਾ ਦਾ ਖਿਆਲ ਰੱਖਦੇ ਹੋਏ,ਗੁਰੂਤਾ-ਆਕਰਸ਼ਣ ਦੇ ਉਲਟ ਜ਼ੋਰ ਲਗਾਉਂਦੇ ਹੋਏ ਚੱਕ ਨੂੰ ਹੇਠਾਂ ਜਾਣ ਦਿੱਤਾ ਜਾਂਦਾ ਸੀ ਤਾਂ ਕਿ ਚੱਕ ਹੇਠਾਂ ਸਿੱਧਾ ਰੱਖਿਆ ਜਾ ਸਕੇ। ਬਹੁਤ ਹੀ ਸੰਘਰਸ਼ ਵਾਲ਼ਾ ਅਤੇ ਸ਼ਾਨਾਮੱਤਾ ਕੰਮ ਹੁੰਦਾ ਸੀ ਇਹ, ਜਿਸ ਨੂੰ ਵੇਖਣ ਲਈ ਪਿੰਡ ਇਕੱਠਾ ਹੋ ਜਾਂਦਾ ਸੀ। ਕਾਮਿਆਂ ਦਾ ਹੌਂਸਲਾ ਬਣਾਈ ਰੱਖਣ ਲਈ ਢੋਲ ਵੀ ਵਜਾਇਆ ਜਾਂਦਾ ਸੀ। ਇਸ ਤਰ੍ਹਾਂ ਚੱਕ ਨੂੰ ਹੇਠਾਂ ਤੱਕ ਪਹੁੰਚਾ ਦਿੱਤਾ ਜਾਂਦਾ ਸੀ।
ਹੇਠਾਂ ਖੜ੍ਹੇ ਵਿਅਕਤੀ ਉਸ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਠੀਕ ਕਰ ਦਿੰਦੇ ਸਨ। ਚੱਕ ਬਣਾਉਣ ਵਾਲ਼ੇ ਮਿਸਤਰੀ ਦਾ ਸਨਮਾਨ ਵੀ ਕੀਤਾ ਜਾਂਦਾ ਸੀ ਅਤੇ ਹੁਣ ਰਾਜ਼ ਮਿਸਤਰੀ ਦੀ ਪਰਖ਼ ਦਾ ਸਮਾਂ ਆ ਜਾਂਦਾ ਸੀ। ਹਰ ਮਿਸਤਰੀ ਇਸ ਕੰਮ ਨੂੰ ਹੱਥ ਨਹੀਂ ਸੀ ਪਾਉਂਦਾ। ਇਸ ਦੀ ਚਿਣਾਈ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਮਿਸਤਰੀ ਨੇ ਇਸ ਲੱਕੜ ਦੇ ਚੱਕ ਉੱਪਰ ਚਿਣਾਈ ਕਰਨੀ ਹੁੰਦੀ ਸੀ। ਪਹਿਲੇ 3-4 ਫੁੱਟ ਤਾਂ ਉਹ ਜ਼ਮੀਨ ‘ਤੇ ਖੜ੍ਹੇ ਹੋ ਕੇ ਚਿਣਾਈ ਕਰ ਦਿੰਦਾ ਸੀ। ਪਰ ਉਸ ਤੋਂ ਬਾਅਦ ਉਸ ਨੇ ਉਸੇ ਕੰਧ ‘ਤੇ ਬੈਠ ਕੇ ਚਿਣਾਈ ਕਰਨੀ ਹੁੰਦੀ ਸੀ ਜਿਸ ਨੂੰ ਉਹ ਬਣਾ ਰਿਹਾ ਹੁੰਦਾ ਸੀ। ਗਜ਼ਬ ਦੀ ਗੱਲ ਇਹ ਕਿ ਚਿਣਾਈ ਅੱਜ ਵਾਂਗ ਸੀਮਿੰਟ ਨਾਲ਼ ਨਹੀਂ ਸੀ, ਸਗੋਂ ਗਾਰੇ ਨਾਲ਼ ਹੁੰਦੀ ਸੀ। ਸੱਚਮੁੱਚ ਉਹ ਕਾਰੀਗਰ ਧੰਨ ਸਨ ਜੋ ਆਪਣੀ ਜਾਨ ਜੌਖਮ ਵਿੱਚ ਪਾ ਕੇ ਲੋਕ ਭਲਾਈ ਦਾ ਕੰਮ ਕਰਦੇ ਸਨ। (ਯਾਦ ਰਹੇ, ਉਦੋਂ ਸਾਂਝੇ ਖੂਹ ਦਾ ਅਤੇ ਸਾਂਝੇ ਕੰਮਾਂ ਦਾ ਰਿਵਾਜ਼ ਸੀ) ਇਸ ਮਿਸਤਰੀ ਨੂੰ ਵੀ ਪਿੰਡ ਵਾਸੀਆਂ ਵੱਲੋਂ ਅਨਾਜ, ਵਸਤਾਂ ਆਦਿ ਨਾਲ਼ ਸਨਮਾਨਿਆ ਜਾਂਦਾ ਸੀ।
ਮੈਂ ਸੋਚਦਾ ਹਾਂ ਕਿ ਅੱਜ ਮਸ਼ੀਨਰੀ ਦਾ ਯੁੱਗ ਹੈ, ਕੰਪਿਊਟਰ ਦਾ ਯੁੱਗ ਹੈ, ਇਸ ਕਿਰਿਆ ਨੂੰ ਜੇਕਰ ਫਿਲਮਾ ਕੇ ਦਰਸ਼ਕਾਂ ਸਾਹਮਣੇ ਰੱਖਿਆ ਜਾਵੇ, ਤਾਂ ਹੋਰ ਵੀ ਜ਼ਿਆਦਾ ਵਧੀਆ ਢੰਗ ਨਾਲ ਸਮਝ ਆ ਸਕਦੀ ਹੈ। ਸ਼ਬਦਾਂ ਰਾਹੀਂ ਕਈ ਵਾਰ ਪੂਰੀ ਗੱਲ ਨਹੀਂ ਕਹੀ ਜਾ ਸਕਦੀ, ਭਾਵੇਂ ਕੋਸ਼ਿਸ਼ ਤਾਂ ਕੀਤੀ ਗਈ ਹੈ। ਪਾਠਕਾਂ ਪਾਸੋਂ ਟਿੱਪਣੀ ਦੀ ਆਸ ਰੱਖਦਾ ਹਾਂ।
ਜਸਵਿੰਦਰ ਸਿੰਘ ਰੁਪਾਲ




Post Comment