ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, July 31, 2012

੧੦੧ ਸਾਲਾ ਮੈਰਾਥਨ ਜੇਤੂ ਦੌੜਾਕ ਸ੍ਰ ਫੌਜਾ ਸਿੰਘ ਦੀ ਜਗਾ ਜੇ ਕੋਈ ਹਿੰਦੂ ਹੁੰਦਾ ਤਾਂ???


ਜੇ ਕਿਤੇ 101 ਸਾਲਾ ਮੈਰਾਥਨ ਜੇਤੂ ਦੌੜਾਕ ਬਾਬਾ ਫੌਜਾ ਸਿੰਘ ਦੀ ਜਗ੍ਹਾ ਏਸੇ ਕਾਬਲੀਅਤ ਦਾ ਕੋਈ ਹਿੰਦੂ (ਜੋ ਕਿ ਨਹੀਂ ਹੈ) ਓਲੰਪਿਕ ਮਸ਼ਾਲ ਲੈ ਕੇ ਦੌੜਦਾ ਤਾਂ....

1) ਸਾਰੇ ਇੰਡੀਅਨ ਚੈਨਲ ਹਫਤਾ ਪਹਿਲਾਂ ਹੀ ਇਹ ਬ੍ਰੇਕਿੰਗ ਨਿਊਜ਼ ਦੇ ਕੇ, ਓਸ ਦਿਨ ਲਾਈਵ ਪ੍ਰਸਾਰਨ ਕਰਦੇ ਹੋਣੇ ਸੀ

2)ਸ਼ਿਵ ਸੈਨੀਏ, ਬਜ਼ਰੰਗ ਦਲੀਏ ਤੇ ਹੋਰ ਕਈ ਕਾਗਜ਼ੀ ਸ਼ੇਰ ਓਸ ਅਣਹੋਏ ਦੀ ਕਾਮਯਾਬੀ ਲਈ ਹਵਨ ਕਰਦੇ ਹੋਣੇ ਸੀ

3)ਟੀ ਵੀ ਚੈਨਲ ਵਾਲਿਆਂ ਨੇ ਕਿਸੇ 90-95 ਸਾਲ ਦੇ ਬਜ਼ੁਰਗ ਨੂੰ ਓਸ ਅਣਹੋਏ ਦਾ ਬਚਪਨ ਦਾ ਦੋਸਤ ਦੱਸਕੇ... ਓਹਦੇ ਸਕੂਲ, ਪਰਿਵਾਰ ਤੋਂ ਲੈ ਕੇ ਖਾਣ-ਪੀਣ ਦੀ ਰੁਟੀਨ ਦੇ ਨਾਲ ਨਾਲ ਇਹ ਵੀ ਦੱਸ ਦੇਣਾ ਸੀ ਕਿ ਓਹ ਅਣਹੋਇਆ ਜੰਗਲ ਪਾਣੀ ਕਦੋਂ ਜਾਂਦਾ ਹੈ

4) ਟੀ ਵੀ ਤੇ 5-7 ਜੋਤਸ਼ੀ ਓਹਦੀ ਕਾਮਯਾਬੀ ਦੀਆਂ ਅਗਾਊਂ ਜਾਣਕਾਰੀਆਂ ਦੇ ਰਹੇ ਹੋਣੇ ਸੀ

5) ਟੀ ਵੀ ਤੇ ਕਿਸੇ ਡਾਕਟਰ ਨੂੰ ਬੁਲਾ ਕੇ ਓਸ ਅਣਹੋਏ ਦੀ ਦੀ ਸਿਹਤ ਦੇ ਰਾਜ਼ ਦੱਸੇ ਜਾਣੇ ਸੀ

6) ਲਤਾ ਮੰਗੇਸ਼ਕਰ ਨੂੰ ਓਹਦੀ ਹੌਸਲਾ ਅਫਜ਼ਾਈ ਲਈ ਨਿਊਜ਼ ਐਂਕਰ ਨੇ ਕੋਈ ਗਾਣਾ ਗਾਉਣ ਲਈ ਕਹਿਣਾ ਸੀ

7)ਅਮਿਤਾਬ ਨੇ ਓਹਦੇ ਨਾਲ ਭੱਜਣਾ ਸੀ ਮਸ਼ਾਲ ਲੈ ਕੇ

8) ਓਹਦੇ ਲਈ ਖੇਡ ਰਤਨ ਤੋਂ ਲੈ ਕੇ ਭਾਰਤ ਰਤਨ ਤੱਕ ਦੀ ਮੰਗ ਉਠਣੀ ਸੀ

9)ਲੰਦਨ ਚ ਭਾਰਤੀ ਕੌਸਲੇਟ ਜਨਰਲ ਨੇ ਓਹਦੇ ਨਾਲ ਹੋਣਾ ਸੀ

10)ਹੋ ਸਕਦਾ ਸੀ ਅੰਨਾ ਹਜ਼ਾਰੇ ਵੀ ਓਹਨੂੰ ਆਪਣੇ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਾ

11)ਸੋਨਾਕਸ਼ੀ ਤੋਂ ਲੈ ਕੇ ਸੋਨੀਆਂ ਗਾਂਧੀ ਤੱਕ ਸਭ ਨੇ ਵਧਾਈ ਸੰਦੇਸ਼ ਦੇਣੇ ਸੀ

12)ਬਾਂਦਰ ਸੈਨਾ ਨੇ ਲੱਖਾਂ ਰੁਪਏ ਦੇ ਪਟਾਕੇ ਫੂਕ ਦੇਣੇ ਸੀ

Salutes The Spirit Of Sikhism


Post Comment

Monday, July 30, 2012

ਦੇਸ਼ ਦੇ ਮਹਾਨ ਸ਼ਹੀਦ ਸ. ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼


ਊਧਮ ਸਿੰਘ ਦਾ ਨਾਂ 'ਹਿੰਦੋਸਤਾਨ' ਦੇ ਉਚਤਮ ਕੌਮੀ ਸ਼ਹੀਦਾਂ ਵਿਚ ਸ਼ੁਮਾਰ ਹੁੰਦਾ ਹੈ।  ਨਿਮੋਸ਼ੀ ਵਾਲੀ ਗੱਲ ਹੈ ਕਿ ਸ਼ਹੀਦ ਦੇ ਪਿਛੋਕੜ ਬਾਰੇ ਕੋਈ ਸਿੱਕੇਬੰਦ ਜਾਣਕਾਰੀ ਨਹੀਂ ਮਿਲਦੀ। ਵੱਖ ਵੱਖ ਭਾਈਚਾਰਿਆਂ ਦੇ ਲੋਕ ਆਪਣੇ ਭਾਈਚਾਰੇ ਦਾ ਨਾਂ ਚਮਕਾਉਣ ਲਈ ਹੀ, ਊਧਮ ਸਿੰਘ ਨੂੰ ਆਪਣੇ ਆਪਣੇ ਭਾਈਚਾਰੇ ਨਾਲ ਜੋੜਨ ਦਾ ਉਪਰਾਲਾ ਕਰਦੇ ਰਹੇ ਹਨ, ਜਦੋਂ ਕਿ ਸ਼ਹੀਦ ਊਧਮ ਸਿੰਘ ਨੇ ਤਾਂ ਆਪਣਾ ਨਾਂ ਵੀ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ ਸੀ। ਉਸਨੇ ਇਹੀ ਨਾਂ 'ਕਤਲ ਕੇਸ' ਸਮੇਂ ਕਚਿਹਰੀ ਵਿਚ ਦੱਸਿਆ ਸੀ। ਸ਼ਹੀਦ ਊਧਮ ਸਿੰਘ ਬਾਰੇ ਕਈ ਦੰਦ ਕਥਾਵਾਂ ਵਲੈਤ ਦੇ ਵੱਖ ਵੱਖ ਸ਼ਹਿਰਾਂ ਵਿਚ ਵੀ ਪ੍ਰਚਲਤ ਹਨ। ਇਹਦੀ ਢਾਣੀ ਦੇ ਤਕਰੀਬਨ ਸਾਰੇ ਸਾਥੀ-ਬੇਲੀ ਵੀ ਚਲ ਵਸੇ ਹਨ। ਇੱਕਾ ਦੁੱਕਾ ਲਿਖਤਾਂ ਵੀ ਮਿਲਦੀਆਂ ਹਨ। ਪਰ ਇਹ ਵੀ ਪੂਰੀ ਸੂਰੀ ਵਾਕਫੀਅਤ ਪ੍ਰਦਾਨ ਨਹੀਂ ਕਰਦੀਆਂ ਸਗੋਂ ਕੁਝ ਝਲਕਾਰੇ ਹੀ ਪੇਸ਼ ਹੁੰਦੇ ਹਨ।

ਸ਼ਹੀਦ ਊਧਮ ਸਿੰਘ ਜੀ ਦੇ ਬਚਪਨ ਦਾ ਨਾਂ ਸ਼ੈਰ ਸਿੰਘ ਸੀ । 


ਅਜਾਦੀ ਦੇ ਇਸ ਪਰਵਾਨੇ ਦਾ ਜਨਮ ਪੰਜਾਬ ਦੇ ਮਾਲਵਾ ਖੇਤਰ ਦੇ ਮੌਜੂਦਾ ਜਿਲਾ ਸੰਗਰੂਰ ਦੇ ਸ਼ਹਿਰ ਸੁਨਾਮ ਵਿਖੇ ੨੬ ਦਸੰਬਰ ੧੮੯੯  ਵਿਚ ਹੋਇਆ। ਸ੍ਰ ਉਧਮ ਸਿੰਘ ਜੀ ਦੇ ਬਚਪਨ ਦਾ ਨਾਮ ਸ਼ੈਰ ਸਿੰਘ ਸੀ। ਆਪ ਜੀ ਦਾ ਪਰਿਵਾਰ ਭਾਵੇ ਕਿਰਸਾਨੀ ਕਿੱਤੇ ਨਾਲ ਸਬੰਧਤ ਸੀ ਪਰੰਤੂ ਆਪ ਜੀ ਦੇ ਪਿਤਾ ਸ੍ਰ: ਟਹਿਲ ਸਿੰਘ ਪਿੰਡ ਉੱਪਲ ਵਿਖੇ ਰੇਲਵੇ ਕਰਾਸਿੰਗ ਤੇ ਵਾਚਮੈਨ ਵੱਜੋ  ਨੌਕਰੀ ਕਰਦੇ ਸਨ। ਸੱਤ ਸਾਲ ਦੀ ਉਮਰ ਤੋਂ ਪਹਿਲਾ  ਹੀ ਮਾਤਾ ਪਿਤਾ ਦਾ ਸਾਇਆ ਉੱਠ ਗਿਆ । ੨੪ ਅਕਤੂਬਰ ੧੯੦੭ ਨੂੰ ਸ਼ੈਰ ਸਿੰਘ ਅਤੇ ਭਰਾ ਮੁਕਤਾ ਸਿੰਘ ਨੂੰ  ਆਪ ਦੇ ਪਰਿਵਾਰ ਦੇ ਜਾਣਕਾਰ ਭਾਈ ਕ੍ਰਿਸ਼ਨ ਸਿੰਘ ਹੋਰਾਂ ਨੇ ਆਪ ਨੂੰ ਚੀਫ ਖਾਲਸਾ ਦੀਵਾਨ ਵਲੋਂ ਚਲਾਏ ਜਾਦੇ ਯਤੀਮਖਾਨੇ ਸੇੰਟ੍ਰਲ ਖਾਲਸਾ ਯਤੀਮਘਰ ਪੁਤਲੀਘਰ ਅੰਮ੍ਰਿਤਸਰ  ਭਰਤੀ ਕਰਵਾ ਦਿੱਤਾ। ਇਥੇ ਸ਼ੈਰ ਸਿੰਘ ਦਾ ਨਾਂ ਯਤੀਮਖਾਨੇ ਵਿੱਚ ਜਾ ਬਦਲ ਕੇ ਊਧਮ ਸਿੰਘ ਰੱਖ ਦਿੱਤਾ ਗਿਆ। ਅਤੇ ਭਰਾ ਮੁਕਤਾ ਸਿੰਘ ਦਾ ਨਾਮ ਸਾਧੂ ਸਿੰਘ ਰੱਖ ਦਿੱਤਾ ਗਿਆ । ੧੯੧੭ ਨੂੰ ਸਾਧੂ ਸਿੰਘ ਦੀ ਮੋਤ ਹੋ ਗਈ । ਸ੍ਰ ਉਧਮ ਸਿੰਘ ਜੀ ਇਸ ਸੰਸਾਰ ਵਿੱਚ ਇਕੱਲੇ ਹੀ ਰਹਿ ਗਏ । ਸ੍ਰ ਉਧਮ ਸਿੰਘ ਜੀ ਦੀ ਮੁਢਲੀ ਸਿੱਖਿਆ ਤੇ ਪਾਲਣ ਪੌਸ਼ਣ ਅਮ੍ਰਿੰਤਸਰ ਯਤੀਮਖਾਨੇ ਵਿਖੇ  ਵਿੱਚ ਹੀ ਹੋਇਆ । ਸ੍ਰ ਉਧਮ ਸਿੰਘ ਨੇ ੧੯੧੮ 'ਚ ਮੈਟ੍ਰਿਕ ਦੀ ਪੜਾਈ ਪੁਰੀ ਕਰਨ ਉਪਰੰਤ ਯਤੀਮਘਰ ਛੱਡ ਦਿੱਤਾ । ਸ੍ਰ ਊਧਮ ਸਿੰਘ ਨੂੰ ਗਦਰ ਸਾਹਿਤ ਨੂੰ ਪੜਨ ਦਾ ਸ਼ੌਕ ਸੀ। ਇਹੋ ਕਾਰਨ ਸੀ ਕਿ ਉਸ ਅੰਦਰ ਕ੍ਰਾਤੀਕਾਰੀ ਵਿਚਾਰ ਆਉਣ ਲਗ ਪਏ ਅਤੇ ਜਿਥੇ ਕਿੱਤੇ ਵੀ ਕ੍ਰਾਂਤੀਕਾਰੀਆਂ ਦੀਆਂ ਮੀਟਿੰਗਾਂ ਹੁੰਦੀਆਂ ਉਥੇ ਜਾ ਪਹੁੰਚਦਾ।
੧੩ ਅਪ੍ਰੇਲ ੧੯੧੯ ਨੂੰ ਜਲਿਆਂ ਵਾਲੇ ਬਾਗ ਦਾ ਵਾਪਰਿਆ ਖੂਨੀ ਸਾਕਾ ਉਧਮ ਸਿੰਘ ਨੇ ਆਪਣੀ ਅੱਖੀ ਦੇਖਿਆ । ਬ੍ਰਿਟਿਸ਼ ਸਰਕਾਰ ਦੁਆਰਾ ਮਾਰੇ ਗਏ ਨਿਰਦੋਸ਼ ਅਤੇ ਮਾਸੂਮ ਭਾਰਤੀਆਂ ਦੀ ਮੋਤ ਦੇ ਦ੍ਰਿਸ਼ ਨੇ ਸ੍ਰ ਉਧਮ ਸਿੰਘ ਦਾ ਮਨ ਝੰਜੋੜ ਕੇ ਰੱਖ ਦਿੱਤਾ । ਇਸ ਦੁਖਦਾਈ ਘਟਨਾ ਨੇ ਉਧਮ ਸਿੰਘ ਨੂੰ ਕ੍ਰਾਂਤੀਕਾਰੀ ਬਣਾ ਦਿੱਤਾ । ਜਲਦੀ ਹੀ ਆਪ ਅਮਰੀਕਾ ਵਿਖੇ ਗਏ । ੧੯੨੦ ਚ ਬੱਬਰ ਅਕਾਲੀਆਂ ਦੀਆਂ ਕ੍ਰਾਂਤੀਕਾਰੀ ਗਤੀ ਵਿਧੀਆ ਬਾਰੇ ਜਾਣਕਾਰੀ ਲੈ ਕੇ ਵਾਪਸ ਭਾਰਤ ਪਰਤ ਆਏ। ਸ੍ਰ ਉਧਮ ਸਿੰਘ ਜੀ ਆਪਣੇ ਨਾਲ ਗੁਪਤ ਤਰੀਕੇ ਨਾਲ ਇਕ ਪਿਸਤੋਲ ਲੈ ਕੇ ਆਏ । ਅੰਮ੍ਰਿਤਸਰ ਪੁਲਿਸ ਨੇ ਆਪ ਜੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਆਰਮ ਐਕਟ ਅਧੀਨ ਚਾਰ ਸਾਲ ਕੈਦ ਦੀ ਸਜਾ ਸੁਣਾ ਦਿੱਤੀ । ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਉਧਮ ਸਿੰਘ ਆਪਣੇ ਪਿੰਡ ਸੁਨਾਮ ਵਿਖੇ ਚਲੇ ਗਏ । ਇਥੇ ਵੀ ਪੁਲਿਸ ਨੇ ਆਪ ਜੀ ਨੂੰ ਤੰਗ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ । ਆਪ ਫਿਰ ਵਾਪਸ ਅੰਮ੍ਰਿਤਸਰ ਆ ਗਏ । ਇੱਥੇ ਉਨ੍ਹਾਂ ਸਾਈਨ ਬੋਰਡ-ਪੇਂਟਰ ਦੀ ਦੁਕਾਨ ਖੋਲ ਲਈ ਅਤੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਅਜ਼ਾਦ ਰੱਖ ਲਿਆ । ਸ੍ਰ ਉਧਮ ਸਿੰਘ , ਸ਼ਹੀਦ ਭਗਤ ਸਿੰਘ ਜੀ ਦੀਆਂ ਗਤੀਵਿਧੀਆਂ ਅਤੇ ਉਨ੍ਹਾਂ ਦੇ ਕ੍ਰਾਂਤੀਕਾਰੀ ਗਰੁੱਪ ਤੋਂ ਬਹੁਤ ਪ੍ਰਭਾਵਿਤ ਸਨ । ੧੯੩੫ ਚ ਆਪ ਕਸ਼ਮੀਰ ਗਏ ਅਤੇ ਆਪਣੇ ਨਾਲ ਸ਼ਹੀਦ ਭਗਤ ਸੰਘ ਦੀ ਤਸਵੀਰ (ਪੋਟਰੇਟ) ਲੈ ਗਏ । ਉਧਮ ਸਿੰਘ , ਸ਼ਹੀਦ ਭਗਤ ਸਿੰਘ ਜੀ ਨੂੰ ਆਪਣਾ ਆਦਰਸ਼ ਮੰਨਦੇ ਸਨ । ਉਧਮ ਸਿੰਘ ਜੀ ਰਾਜਨੀਤਕ ਗੀਤ ਗਾਉਂਦੇ ਸਨ । ਕ੍ਰਾਂਤੀਕਾਰੀਆਂ ਦੇ ਮੋਹਰਲੀ ਕਤਾਰ ਦੇ ਕਵੀ ਰਾਮ ਪ੍ਰਸ਼ਾਦ ਬਿਸਮਲ ਦੇ ਬਹੁਤ ਪ੍ਰਸੰਸਕ ਸਨ । ੬ ਮਹੀਨੇ ਕਸ਼ਮੀਰ ਚ ਰਹਿਣ ਉਪਰੰਤ ਸ੍ਰ ਉਧਮ ਸਿੰਘ ਇੰਗਲੇਂਡ ਚਲੇ ਗਏ ।

ਸ਼ਹੀਦ ਏ ਆਜਮ ਸ੍ਰ: ਊਧਮ ਸਿੰਘ ਉਰਫ ਰਾਮ ਮੁਹੰਮਦ ਅਜ਼ਾਦ ਉਪਰ ਖੋਜ ਕਰਨ ਵਾਲੇ ਪ੍ਰੋ (ਡਾ) ਸਿਕੰਦਰ ਸਿੰਘ ਜੋਂ ਕਿ ਇਸ ਸਮੇਂ ਜਿਲਾ ਪਟਿਆਲਾ ਦੇ ਪਾਤੜਾ ਸ਼ਹਿਰ ਦੇ ਸਰਕਾਰੀ ਨਿਆਲ ਕਾਲਜ ਵਿਚ ਬਤੋਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ ਅਤੇ ਇਤਹਾਸ ਵਿਸ਼ਾ ਹੋਣ ਕਰਕੇ ਡਾ. ਸਿਕੰਦਰ ਸਿੰਘ ਨੇ ਆਪਣੀ ਪੀ. ਐਚ. ਡੀ. ਦੀ ਪੜਾਈ ਦੋਰਾਨ ਊਧਮ ਸਿੰਘ ਖੋਜ ਸ਼ੁਰੂ ਕੀਤੀ।
ਪ੍ਰ੍ਰੋ: ਸਿਕੰਦਰ ਸਿੰਘ ਜੋ ਕਿ ਖੁਦ ਵੀ ਸੰਗਰੂਰ ਦੇ ਵਸਨੀਕ ਹਨ ਨੂੰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੇ ਇਸ ਵਿਸ਼ੇ ਉਪਰ ਖੋਜ ਕਰਨ ਵਿਚ ਆ ਰਹੀਆਂ ਅੋਕੜਾਂ ਨੂੰ ਦੂਰ ਕਰ ਕੇ ਸ਼ਹੀਦ ਦੇ ਬਾਰੇ ਵੱਧ ਤੋ ਵੱਧ ਜਾਣਕਾਰੀ ਇੱਕਠ ਕਰਨ ਦਾ ਕਾਰਜ ਸੋਪਿਆ। ਡਾ. ਸਿਕੰਦਰ ਨੇ ਆਪਣੀ ਖੋਜ ਸ਼ਹੀਦ ਦੇ ਸ਼ਹਿਰ ਸੁਨਾਮ, ਅਮ੍ਰਿੰਤਸਰ ਤੇ ਬਾਅਦ ਵਿਚ ਅਮੇਰਿਕਾ ਅਤੇ ਇੰਗਲੈਂਡ ਵਿਚ ਜਾ ਕੇ ਕੀਤੀ। ਅਤੇ ਇਸ ਖੋਜ ਦੋਰਾਨ ਪ੍ਰੋ ਸਿਕੰਦਰ ਸਿੰਘ ਵਲੋਂ ਕਈ ਅਹਿਮ ਖੁਲਾਸੇ ਕੀਤੇ ਗਏ ਜਿਨਾਂ ਬਾਰੇ ਅੱਜ ਵੀ ਅਸੀਂ ਅਣਜਾਣ ਹਾਂ। ਪ੍ਰੋ ਸਿਕੰਦਰ ਸਿੰਘ ਦੀ ਖੋਜ ਮੁਤਾਬਕ ੧੯੧੭ ਵਿਚ ਅਮ੍ਰਿੰਤਸਰ ਵਿਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਊਧਮ ਸਿੰਘ ਬ੍ਰਿਟਿਸ਼ ਅਫਰੀਕਾ ਦੀ ਯੁਗਾਂਡਾ ਰੇਲਵੇ ਵਿਚ ਕੰਮ ਕਰਨ ਲਈ ਚਲਾ ਗਿਆ ਜਿਥੋਂ ਉਸ ਸਮੇਂ ਊਧਮ ਸਿੰਘ ਨੇ ੧੩੦੦ ਰੁਪਏ ਆਪਣੇ ਦੂਰ ਦੇ ਰਿਸ਼ਤੇਦਾਰ ਜੀਵਾ ਸਿੰਘ ਨੂੰ ਸੁਨਾਮ ਭੇਜੇ। ਅਫਰੀਕਾ ਵਿਚ ਹੋ ਰਹੇ ਗੋਰੇ ਕਾਲੇ ਦੇ ਭੇਦਭਾਵ ਤੋਂ ਪ੍ਰਭਾਵਤ ਹੋ ਕਿ ਊਧਮ ਸਿੰਘ ਦੋ ਸਾਲ ਬਾਅਦ ਵਾਪਸ ਭਾਰਤ ਆ ਗਿਆ। ਉਨੀਂ ਦਿਨੀ ਭਾਰਤ ਦੇ ਵਾਇਸਰਾਏ ਹਾਰਡਿੰਗ ਨੇ ਸਰ ਮਾਇਕਲ ਉਡਵਾਇਰ ਨੂੰ ਪੰਜਾਬ ਦਾ ਲੈਫਟੀਨੈਂਟ ਗਵਰਨਰ ਨਿਯੁਕਤ ਕੀਤਾ ਹੋਇਆ ਸੀ। ਇਤਿਹਾਸ ਇਸ ਨੂੰ ਬਹੁਤ ਜਾਲਮ, ਕਠੌਰ ਅਤੇ ਸਾਮਰਾਜਵਾਦੀ ਵਿਚਾਰਾਂ ਵਾਲੇ ਗਵਰਨਰ ਵਜੋਂ ਅੰਕਿਤ ਕਰਦਾ ਹੈ। ਉਸ ਸਮੇਂ ਪੰਜਾਬ ਦਾ ਵਾਤਾਵਰਨ ਕ੍ਰਾਂਤੀਕਾਰੀ ਗਤੀਵਿਧੀਆਂ ਅਤੇ ਪ੍ਰਚਾਰ ਨਾਲ ਭਰਪੂਰ ਸੀ। ਗਦਰੀ ਸੂਰਬੀਰ ਭਾਰਤ ਨੂੰ ਅਜ਼ਾਦ ਕਰਾਉਣ ਲe ਿਵਿਦੇਸ਼ਾ ਵਿਚੋਂ ਭਾਰਤ ਆ ਰਹੇ ਸਨ। ਮਾਇਕਲ ਉਡਵਾਇਰ ਇਹ ਸਮਝਦਾ ਸੀ ਕੀ ਪੰਜਾਬ ਵਿਚ ੧੮੫੭ ਈ. ਮਈ ਦੀ ਤਰ੍ਹਾਂ ਇਕ ਹੋਰ ਗਦਰ ਹੋਣ ਵਾਲਾ ਹੈ। ਇਸ ਲਈ ਭਾਰਤੀਆਂ ਦੇ ਦਿਲਾਂ ਦੇ ਵਿਚੋਂ ਅਜ਼ਾਦੀ ਦੀ ਚਾਹਤ ਕੁਚਲਣ ਲਈ ਅਤੇ ਅੰਗਰੇਜ ਹਕੁਮਤ ਦਾ ਡਰ ਪੈਦਾ ਕਰਨ ਲਈ ਗੋਰਮਿੰਟ ਹਾਊਸ ਲਾਹੌਰ ਵਿਖੇ ਬ੍ਰਿਟਸ਼ ਸਰਕਾਰ ਦੇ ਸਿਵਲ ਅਤੇ ਮਿਲਟਰੀ ਦੇ ਅਫਸਰਾਂ ਨੇ ਮਾਈਕਲ ਉਡਵਾਇਰ ਦੀ ਪ੍ਰਧਾਨਗੀ ਹੇਠ ਇਹ ਫੈਸਲਾ ਕੀਤਾ ਕਿ ਪੰਜਾਬੀਆਂ ਦਾ ਵੱਡੇ ਪੱਧਰ ਤੇ ਕਤਲੇਆਮ ਕੀਤਾ ਜਾਵੇ। ਇਸ ਸਕੀਮ ਨੂੰ ਨੇਪਰੇ ਚਾੜਨ ਲਈ ਜਰਨਲ ਡਾਇਰ ਦੀ ਡਿਊਟੀ ਲਾਈ ਗਈ ਅਤੇ ਬੜੇ ਸੋਚੇ ਸਮਝੇ ਤਰੀਕੇ ਨਾਲ ੧੩ ਅਪ੍ਰੈਲ ੧੯੧੯ ਤੱਕ ਅਮ੍ਰਿੰਤਸਰ ਦੇ ਹਾਲਾਤ ਸਰਕਾਰ ਵਲੋਂ ਖੁਦ ਭੜਕਾਏ ਗਏ ਤਾਂ ਕਿ ਲੋਕ ਹਿਸੰਕ ਹੋ ਜਾਣ ਅਤੇ ਸਰਕਾਰ ਹਿੰਸਾ ਨੂੰ ਖਤਮ ਕਰਨ ਦੇ ਬਾਹਾਨੇ ਆਪਣੀ ਕਾਰਵਾਈ ਕਰ ਸਕੇ। ੧੩ ਅਪ੍ਰੈਲ ੧੯੧੯ ਨੂੰ ਵਿਸਾਖੀ ਦਾ ਦਿਨ ਸੀ। ਸਰਕਾਰ ਜਾਣਦੀ ਸੀ ਕਿ ਇਸ ਦਿਨ ਭਾਰੀ ਗਿਣਤੀ ਵਿੱਚ ਲੋਕ ਅਮਿੰ੍ਰਤਸਰ ਪਹੁੰਚਦੇ ਹਨ। ਬ੍ਰਿਟਿਸ਼ ਹਕੁਮਤ ਨੇ ਆਪਣੀ ਕੋਝੀ ਚਾਲ ਚਲਦਿਆਂ ਆਪਣੇ...


Post Comment

ਹਿੰਦੂ ਮੀਡੀਆ ਵੱਲੋ ਸ੍ਰ ਫੌਜਾ ਸਿੰਘ ਅਤੇ ੮੪ ਸਿੱਖ ਕਤਲੇਆਮ ’ਤੇ ਉਡਾਇਆ ਮਜਾਕ।

ਕੁੱਤੇ ਸੁਮੀਤ ਰਾਘਵਨ ਵੱਲੋ ਟੀਵੀ ਪ੍ਰੋਗਰਾਮ ’ਚ ੮੪ ਸਿੱਖ ਕਤਲੇਆਮ ’ਤੇ ਉਡਾਇਆ ਮਜਾਕ , ਸਿੱਖ ਮੈਰਾਥਨ ਦੌੜਾਕ ਫ਼ੌਜਾ ਸਿੰਘ ਦੀ ਵਿਖਾਈ ਗਈ ‘ਮੌਤ’



101 ਸਾਲਾ ਸਿੱਖ ਮੈਰਾਥਨ ਦੌੜਾਕ ਫ਼ੌਜਾ ਸਿੰਘ ਦਾ ਸਨਮਾਨ ਕਰਨ ਦੀ ਥਾਂ ਹਿੰਦੂ ਵਾਦੀ ਮੀਡੀਏ ਵੱਲੋਂ ਘਿਣਾਉਣਾ ਮਜ਼ਾਕ ਉਡਾਇਆ ਗਿਆ ਹੈ। ਇੰਨਾ ਹੀ ਨਹੀਂ ਫ਼ੌਜਾ ਸਿੰਘ ਨੂੰ ਲੈ ਕੇ ’84 ਦੇ ਸਿੱਖ ਕਤਲੇਆਮ ’ਤੇ ਵੀ ਸਿੱਖਾਂ ਦੀ ਹਾਸੀ ਉਡਾਈ ਗਈ ਹੈ। ਟੀਵੀ ਐਕਟਰ ਸੁਮੀਤ ਰਾਘਵਨ ਵੱਲੋਂ ਇੰਟਰਨੈੱਟ ’ਤੇ ਚਲਾਏ ਜਾ ਰਹੇ ਟੀਵੀ ਚੈਨਲ ‘‘ਜੈ ਹਿੰਦ’’ ’ਤੇ ਇੱਕ ਵਿਅਕਤੀ ਨੂੰ ਫ਼ੌਜਾ ਸਿੰਘ ਦਾ ਰੂਪ ਦੇ ਕੇ ਉਸ ਦੀ ਦਾੜ੍ਹੀ ਨਾਲ ਮੂੰਹ ਦਾ ਪਸੀਨਾ ਸਾਫ਼ ਕਰਵਾਇਆ ਜਾਂਦਾ ਹੈ ਅਤੇ ਐਂਕਰ ਬਣੇ ਸੁਮੀਤ ਰਾਘਵਨ ਦੇ ਸਵਾਲ ਦੇ ਜਵਾਬ ’ਚ ਨਕਲੀ ਫ਼ੌਜਾ ਸਿੰਘ ਆਪਣੀ ਵੱਡੀ ਉਮਰ ’ਚ ਵੀ ਮੈਰਾਥਨ ’ਚ ਦੌੜਨ ਦਾ ਰਾਜ਼ 1984 ਦੇ ਸਿੱਖ ਕਤਲੇਆਮ ਨੂੰ ਦੱਸਦਾ ਹੋਇਆ ਕਹਿੰਦਾ ਹੈ ਕਿ ਮੈਂ ਤਾਂ 84 ਤੋਂ ਹੀ ਦੌੜ ਰਿਹਾ ਹਾਂ।ਉਹ ਕਹਿੰਦਾ ਹੈ ਕਿ ਮੈਂ ਟਾਈਟਲਰ ਦੇ ਅੱਗੇ ਭਜਦਾ-ਭੱਜਦਾ ਕੈਨੇਡਾ ਆਇਆ ਹਾਂ ਅਤੇ ਉਸ ਤੋਂ ਬਾਅਦ 9/11 ਤੋਂ ਬਾਅਦ ਸਿੱਖ, ਗੋਰਿਆਂ ਅੱਗੇ ਭੱਜ ਰਹੇ ਹਨ। ਜੇ ਹੁਣ ਮੈਂ ਭੱਜਣਾ ਬੰਦ ਕਰ ਦਿੱਤਾ ਤਾਂ ਕੋਈ ਮੈਨੂੰ ਮਾਰ ਦਏਗਾ।ਇਸ ਜਵਾਬ ’ਤੇ ਪਰਦੇ ਪਿੱਛੇ ਹਾਸੀ ਵੀ ਗੂੰਜਦੀ ਹੈ।ਇਸ ਤੋਂ ਬਾਅਦ ਨਕਲੀ ਫ਼ੌਜਾ ਸਿੰਘ ਤੋਂ ‘‘ਭੱਜੋ ਟਾਈਟਲਰ ਆਇਆ, ਭੱਜੋ ਮੋਦੀ ਆਇਆ’’ ਅਖਵਾ ਕੇ ਹਾਸੀ ਪੈਦਾ ਕੀਤੀ ਗਈ ਹੈ। ਇਸ ਨਾਲ ਜਿੱਥੇ ਸਿੱਖ ਵਿਰੋਧੀ ਦੁਸ਼ਮਣੀ ਦਾ ਪ੍ਰਗਟਾਵਾ ਕੀਤਾ ਗਿਆ ਹੈ ਉੱਥੇ ਹੀ ਸਿੱਖ ਅਤੇ ਮੁਸਲਿਮ ਕਤਲੇਆਮ ਨੂੰ ਜਾਇਜ਼ ਠਹਿਰਾਉਣ ਤੇ ਟਾਈਟਲਰ ਅਤੇ ਮੋਦੀ ਵਰਗਿਆਂ ਨੂੰ ਹੀਰੋ ਸਿੱਧ ਕਰਨ ਦਾ ਮਕਸਦ ਵੀ ਸਾਫ਼ ਹੁੰਦਾ ਹੈ। ਫ਼ੌਜਾ ਸਿੰਘ ਤੋਂ ਅਖਵਾਇਆ ਜਾਂਦਾ ਹੈ ਕਿ ਟਾਈਟਲਰ ਅਤੇ ਮੋਦੀ ਦੇ ਅੱਗੇ ਭੱਜਣ ਦੀ ਸਿੱਖਾਂ ਅਤੇ ਮੁਸਲਮਾਨਾਂ ਨੂੰ ਆਦਤ ਪੈ ਗਈ ਹੈ। ਇਸ ਲਈ ਮੁਸਲਮਾਨ ਵੀ ਵਧੀਆ ਮੈਰਾਥਨ ਸਿੱਧ ਹੋ ਸਕਦੇ ਹਨ।ਬੇਸ਼ਰਮੀ ਅਤੇ ਘਟੀਆਪਣ ਦੀ ਹੱਦ ਤਾਂ ਉਦੋਂ ਕਰ ਦਿੱਤੀ ਗਈ ਜਦੋਂ ਅੰਤ ’ਚ ਭੱਜਿਆ ਜਾਂਦਾ ਫ਼ੌਜਾ ਸਿੰਘ ਇੱਕ ਟਰੱਕ ਦੇ ਹੇਠਾਂ ਆ ਕੇ ਮਰ ਜਾਂਦਾ ਵਿਖਾਇਆ ਗਿਆ ਹੈ ਅਤੇ ਸੜਕ ’ਤੇ ਖ਼ੂਨ ਸਮੇਤ ਫ਼ੌਜ਼ਾ ਸਿੰਘ ਦੀ ‘ਲਾਸ਼’ ’ਤੇ ਵੀ ਜ਼ੋਰਦਾਰ ਹਾਸੀ ਪੈਦਾ ਕਰ ਕੇ ਸਿੱਖ ਵਿਰੋਧੀ ਹਿੰਦੂ ਵਾਦੀ ਮਾਨਸਿਕਤਾ ਦਾ ਖੁੱਲ੍ਹਮ-ਖੁੱਲ੍ਹਾ ਪ੍ਰਗਟਾਵਾ ਕੀਤਾ ਗਿਆ ਹੈ।

ਹੁਣ ਵੇਖਣਾ ਇਹ ਬਣਦਾ ਹੈ ਕਿ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਅਕਾਲੀ ਸਰਕਾਰ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਇਸ ਮਾਮਲੇ ਨੂੰ ਕਿਸ ਤਰ੍ਹਾਂ ਲੈਂਦੇ ਹਨ !

ਇਸ ਕੁੱਤੇ ਸੁਮੀਤ ਰਾਘਵਨ ਦਾ ਪੱਤਾ:

Mobile : +91 9920593693
Landline : +91 992834757 
Email : info@sumeetraghvan.com


ਨਕਲੀ ਫੋਜਾ ਸਿੰਘ ਬਣਨ ਵਾਲੇ ਰਾਜੀਵ ਨਿਗਮ ਦਾ ਪੱਤਾ:

Mobile +91 9867629494
Email : rajeev@rajeevnigam.com




Post Comment

Sunday, July 29, 2012

ਪੰਜਾਬ ਵਿੱਚ ਵੇਖਣਯੋਗ ਥਾਵਾਂ

ਸ਼੍ਰੀ ਦਰਬਾਰ ਸਾਹਿਬ


ਜਗ੍ਹਾ:ਅਮ੍ਰਿਤਸਰ
ਸ਼ਹਿਰ:ਅਮ੍ਰਿਤਸਰ
ਨਜ਼ਦੀਕੀ ਬਸ ਅੱਡਾ:ਅਮ੍ਰਿਤਸਰ
ਨਜ਼ਦੀਕੀ ਰੇਲਵੇ ਸਟੇਸ਼ਨ:ਅਮ੍ਰਿਤਸਰ
ਨਜ਼ਦੀਕੀ ਹਵਾਈ ਅੱਡਾ:ਰਾਜਾ ਸਾਂਸੀ, ਅਮ੍ਰਿਤਸਰ ਮਹੱਤਤਾ:ਇਤਿਹਾਸਕ/ਧਾਰਮਿਕ
ਸੰਖੇਪ ਬਿਓਰਾ:
ਸ਼੍ਰੀ ਹਰਿਮੰਦਰ ਸਾਹਿਬ, ਜਿਸਨੂੰ ਦਰਬਾਰ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਸ਼੍ਰੀ ਅਮ੍ਰਿਤਸਰ ਵਿਚ ਹੈ। ਸ਼੍ਰੀ ਹਰਿਮੰਦਰ ਸਾਹਿਬ ਦਾ ਸਿੱਖ ਧਰਮ ਵਿਚ ਉਹ ਹੀ ਅਸਥਾਨ ਹੈ ਜੋ ਕਿ ਸੋਲੋਮਨ ਦੇ ਮੰਦਿਰ, ਯਰੂਸਲਮ ਦਾ ਯਹੂਦੀ ਧਰਮ ਵਿਚ ਹੈ, ਜਾ ਪਵਿੱਤਰ ਮੱਕਾ ਦਾ ਮਜ਼ਹਬ-ਏ-ਇਸਲਾਮ ਵਿਚ ਹੈ, ਭਾਵ ਇਹ ਸਿੱਖਾ ਲਈ ਉਨ੍ਹਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਹੈ। ਇਬਾਦਤ ਦੀ ਇੱਕ ਸਰਬ-ਸਾਂਝੀ ਥਾਂ ਦਾ ਸੁਪਨਾ ਤੀਸਰੇ ਗੁਰੂ ਸ਼੍ਰੀ ਗੁਰੂ ਅਮਰ ਦਾਸ ਜੀ ਨੇ ਵੇਖਿਆ ਸੀ। 15 ਵੀਂ ਸਦੀ ਦੇ ਆਖਰੀ ਵਰ੍ਹਿਆਂ ਵਿਚ "ਅਮ੍ਰਿਤ ਸਰੋਵਰ" ਅਤੇ "ਸ਼੍ਰੀ ਅਮ੍ਰਿਤਸਰ" ਦਾ ਨਿਰਮਾਣ ਚੋਥੇ ਗੁਰੂ ਸ਼੍ਰੀ ਗੁਰੂ ਰਾਮ ਦਾਸ ਜੀ ਨਿਗਰਾਨੀ ਹੇਠ ਸ਼ੁਰੂ ਹੋ ਗਿਆ। ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਗਰਾਨੀ ਹੇਠ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਸੰਨ 1604 ਵਿਚ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਹੀ ਗੁਰੂਦੁਆਰੇ ਦੀ ਇਮਾਰਤ ਬਣ ਕੇ ਤਿਆਰ ਹੋ ਗਈ। ਆਦਿ ਗ੍ਰੰਥ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਦਰਬਾਰ ਸਾਹਿਬ ਵਿਖੇ ਸਥਾਪਿਤ ਕੀਤਾ ਸੀ ਅਤੇ ਬਾਬਾ ਬੁੱਢਾ ਜੀ ਪਹਿਲੇ ਹੈੱਡ ਗ੍ਰੰਥੀ ਸਨ। ਦੋ ਸਾਲਾਂ ਬਾਅਦ ਸੰਨ 1606 ਵਿਚ "ਅਕਾਲ ਤਖਤ" ਦਾ ਨੀਂਹ ਪੱਥਰ ਰੱਖਿਆ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਦਰਬਾਰ ਸਾਹਿਬ ਦਾ ਮੌਜੂਦਾ ਰੂਪ 1764 ਵਿਚ ਜੱਸਾ ਸਿੰਘ ਆਹਲੂਵਾਲਿਆ ਦੁਆਰਾ ਨੀਂਹ ਪੱਥਰ ਰੱਖਣ ਤੋਂ ਬਾਅਦ ਹੋਂਦ ਵਿਚ ਆਇਆ ਹੈ। "ਸਵਰਨ ਮੰਦਰ" ਜਿਵੇਂ ਕਿ ਇਸਨੂੰ ਹਿੰਦੀ ਵਿਚ ਜਾਣਿਆ ਜਾਂਦਾ ਹੈ ਸੋਨੇ ਦੀ ਉਸ ਪਰਤ ਕਾਰਨ ਹੈ ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਤੇ 1830 ਦੇ ਦਹਾਕੇ ਦੌਰਾਨ ਚੜ੍ਹਾਈ ਸੀ। ਦੌਰ-ਏ-ਜਦੀਦ ਦੀ ਗੱਲ ਕਰੀਏ ਤਾਂ 1984 ਵੀ. ਦਰਬਾਰ ਸਾਹਿਬ ਦੇ ਇਤਿਹਾਸ ਵਿੱਚ ਇੱਕ ਅਜਿਹਾ ਦਿਨ ਹੈ ਜਿਸਨੂੰ ਭੁਲਇਆ ਨਹੀ ਜਾ ਸਕਦਾ। ਭਾਰਤੀ ਫੌਜ ਦੇ ਫੌਜੀ ਟੈਂਕ ਭਿੰਡਰਾਵਾਲਾ, ਜੋ ਕਿ ਹਕੂਮਤ ਦੇ ਮੁਤਾਬਿਕ ਇੱਕ ਆਂਤਕਵਾਦੀ ਸੀ ਪਰ ਬਹੁਤ ਸਾਰੇ ਸਿੱਖਾਂ ਲਈ ਇੱਕ ਸ਼ਹੀਦ ਤੋਂ ਘੱਟ ਨਹੀ ਹੈ, ਲਈ ਇਸ ਪਵਿੱਤਰ ਸਥਾਨ ਵਿਚ ਦਾਖਲ ਹੋਏੇ ਸਨ। ਜੇ ਅਸੀ ਵਾਸਤੂਸ਼ਿਲਪ ਦੀ ਗੱਲ ਕਰੀਏ ਤਾਂ ਇਸ ਉੱਤੇ ਅਰਬ, ਭਾਰਤੀ ਅਤੇ ਯੂਰਪੀ ਪ੍ਰਭਾਵ ਸਾਫ ਝਲਕਦੇ ਹਨ। ਦਰਬਾਰ ਸਾਹਿਬ ਦੇ ਚਾਰਾਂ ਦਿਸ਼ਾਵਾਂ ਨੂੰ ਮੂੰਹ ਕਰਦੇ ਚਾਰ ਦੁਆਰ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਹਰ ਧਰਮ, ਨਸਲ, ਫਿਰਕੇ ਦੇ ਵਿਅਕਤੀ ਲਈ ਹੈ। ਗੁਰੂ ਕਾ ਲੰਗਰ ਵਿਚ ਹਰ ਮੁਲਕ, ਧਰਮ, ਜਾਤੀ ਦੇ ਲਗਭਗ 40, 50,000 ਲੋਕਾਂ ਹਰ ਰੋਜ਼ ਲੰਗਰ ਛੱਕਦੇ ਹਨ।

ਸੁਖਨਾ ਝੀਲ
ਜਗ੍ਹਾ:ਚੰਡੀਗੜ੍ਹ ਦੇ ਉਤਰ ਪੂਰਵ ਵਿਚ
ਸ਼ਹਿਰ:ਚੰਡੀਗੜ੍ਹ
ਨਜ਼ਦੀਕੀ ਬਸ ਅੱਡਾ:ਸੈਕਟਰ-43, ਚੰਡੀਗੜ੍ਹ
ਨਜ਼ਦੀਕੀ ਰੇਲਵੇ ਸਟੇਸ਼ਨ:ਚੰਡੀਗੜ੍ਹ
ਨਜ਼ਦੀਕੀ ਹਵਾਈ ਅੱਡਾ:ਚੰਡੀਗੜ੍ਹ ਮਹੱਤਤਾ:ਬਣਾਵਟੀ
ਸੰਖੇਪ ਬਿਓਰਾ:
ਇਹ ਮਨੁੱਖ ਨਿਰਮਿਤ ਝੀਲ 3 ਵਰਗ ਕਿ.ਮੀ. ਦੇ ਖੇਤਰ ਵਿੱਚ ਫੈਲੀ ਹੋਈ ਹੈ। ਇਸਦੀ ਉਸਾਰੀ 1958 ਵਿੱਚ ਕਿੱਤੀ ਗਈ ਸੀ। ਅਨੇਕਾੰ ਪਰਵਾਸੀ ਪੰਛੀਆਂ ਨੂੰ ਇੱਥੇ ਵੇਖਿਆ ਜਾ ਸਕਦਾ ਹੈ। ਝੀਲ ਵਿੱਚ ਬੋਟਿੰਗ ਦਾ ਆਨੰਦ ਲੈਂਦੇ ਸਮੇ ਦੂਰ-ਦੂਰ ਤੱਕ ਫੈਲੀਆੰ ਪਹਾੜੀਆਂ ਦੇ ਸੁੰਦਰ ਨਜਾਰੇ ਬੜੇ ਮਨਮੋਹਕ ਲੱਗਦੇ ਹਨ। ਆਥਣ ਵੇਲੇ ਤਾੰ ਇਹ ਨਜ਼ਾਰੇ ਹੋਰ ਵੀ ਮਨਮੋਹਕ ਵਿਖਾਈ ਦਿੰਦੇ ਹਨ।


ਰੌਕ ਗਾਰਡਨ


ਜਗ੍ਹਾ:ਚੰਡੀਗੜ੍ਹ ਦੇ ਉਤਰ-ਪੂਰਵ
ਸ਼ਹਿਰ:ਚੰਡੀਗੜ੍ਹ
ਨਜ਼ਦੀਕੀ ਬਸ ਅੱਡਾ:ਸੈਕਟਰ-43, ਚੰਡੀਗੜ੍ਹ
ਨਜ਼ਦੀਕੀ ਰੇਲਵੇ ਸਟੇਸ਼ਨ:ਚੰਡੀਗੜ੍ਹ
ਨਜ਼ਦੀਕੀ ਹਵਾਈ ਅੱਡਾ:ਚੰਡੀਗੜ੍ਹ ਮਹੱਤਤਾ:ਬਣਾਵਟੀ
ਸੰਖੇਪ ਬਿਓਰਾ:
ਚੰਡੀਗੜ੍ਹ ਆਉਣ ਵਾਲੇ ਲੋਕ ਰਾਕ ਗਾਰਡਨ ਆਉਣਾ ਨਹੀਂ ਭੁੱਲਦੇ। ਇਸ ਗਾਰਡਨ ਦੀ ਉਸਾਰੀ ਨੇਕਚੰਦ ਨੇ ਕਿੱਤੀ ਸੀ। ਇਸਨੂੰ ਬਣਵਾਉਣ ਵਿੱਚ ਉਦਯੋਗਕ ਅਤੇ ਸ਼ਹਿਰੀ ਕੂੜੇ ਦਾ ਇਸਤੇਮਾਲ ਕਿੱਤਾ ਗਿਆ ਹੈ। ਪਰਯਟਕ ਇੱਥੋੰ ਦੀਆਂ ਮੂਰਤੀਆਂ, ਮੰਦਿਰਾਂ, ਮਹਿਲਾਂ ਆਦਿ ਨੂੰ ਵੇਖਕੇ ਅਚਰਜ ਵਿੱਚ ਪੈ ਜਾੰਦੇ ਹਨ। ਹਰ ਸਾਲ ਇਸ ਗਾਰਡਨ ਨੂੰ ਵੇਖਣ ਹਜ਼ਾਰਾਂ ਪਰਯਟਕ ਆਉੰਦੇ ਹਨ। ਗਾਰਡਨ ਵਿੱਚ ਝਰਨੇ ਅਤੇ ਜਲਕੁੰਡਾੰ ਦੇ ਇਲਾਵਾ ਓਪਨ ਏਇਰ ਥਿਏਟਰ ਵੀ ਵੇਖਿਆ ਜਾ ਸਕਦਾ ਹੈ, ਜਿੱਥੇ ਅਨੇਕ ਪ੍ਰਕਾਰ ਦੀ ਸਾਂਸਕ੍ਰਿਤੀਕ ਗਤੀਵਿਧੀਆਂ ਹੁੰਦੀਆੰ ਰਹਿੰਦੀਆਂ ਹਨ।


ਮਹਾਰਾਜਾ ਰਣਜੀਤ ਸਿੰਘ ਅਜ਼ਾਇਬਘਰ



ਜਗ੍ਹਾ:ਰਾਮ ਬਾਗ, ਅਮ੍ਰਿਤਸਰ
ਸ਼ਹਿਰ:ਅਮ੍ਰਿਤਸਰ
ਨਜ਼ਦੀਕੀ ਬਸ ਅੱਡਾ:ਅਮ੍ਰਿਤਸਰ
ਨਜ਼ਦੀਕੀ ਰੇਲਵੇ ਸਟੇਸ਼ਨ:ਅਮ੍ਰਿਤਸਰ
ਨਜ਼ਦੀਕੀ ਹਵਾਈ ਅੱਡਾ:ਰਾਜਾ ਸਾਂਸੀ, ਅਮ੍ਰਿਤਸਰ ਮਹੱਤਤਾ:ਇਤਿਹਾਸਕ

ਸੰਖੇਪ ਬਿਓਰਾ:
ਇਸ ਅਜ਼ਾਇਬਘਰ ਵਿਚ 18ਵੀਂ ਅਤੇ 19ਵੀਂ ਸਦੀ ਦਿਆਂ ਚਿਤਰਕਲਾਵਾਂ, ਹਥਿਆਰ, ਕਵਚ, ਹੱਥ ਲਿਖਤਾਂ ਅਤੇ ਸਿੱਕੇਆਂ ਦਾ ਅਤੁੱਲ ਸੰਗਰਹਿ ਹੈ।

ਇਥੇ ਤਿਨ ਕਲਾ ਚਿੱਤਰਸ਼ਾਲਾ (Art Galleries) ਹਨ, ਇਕ ਦਰਬਾਰ ਸਾਹਿਬ ਨਾਲ ਸੰਬੰਧਤ, ਇਕ ਜ਼ਿਲਿਆਂ ਵਾਲੇ ਬਾਗ਼ ਬਾਰੇ ਅਤੇ ਤੀਜੀ ਸ਼ਹਿਰ ਦੇ ਇਕ ਮਸ਼ਹੂਰ ਕਲਾਕਾਰ ਠਾਕਰ ਸਿੰਘ ਬਾਰੇ।

ਵਾਘਾ ਬਾਰਡਰ



ਜਗ੍ਹਾ:ਅਮ੍ਰਿਤਸਰ ਤੋਂ 29 ਕਿ.ਮੀ.
ਸ਼ਹਿਰ:ਅਮ੍ਰਿਤਸਰ
ਨਜ਼ਦੀਕੀ ਬਸ ਅੱਡਾ:ਅਮ੍ਰਿਤਸਰ
ਨਜ਼ਦੀਕੀ ਰੇਲਵੇ ਸਟੇਸ਼ਨ:ਅਮ੍ਰਿਤਸਰ
ਨਜ਼ਦੀਕੀ ਹਵਾਈ ਅੱਡਾ:ਰਾਜਾ ਸਾਂਸੀ, ਅਮ੍ਰਿਤਸਰ ਮਹੱਤਤਾ:ਇਤਿਹਾਸਕ

ਸੰਖੇਪ ਬਿਓਰਾ:
ਵਾਘਾ, ਭਾਰਤ ਅਤੇ ਪਾਕਿਸਤਾਨ ਵਿਚਲੀ ਇਕੋ ਇਕ ਸੜਕੀ ਸਰਹੱਦ ਹੈ, ਇਹ G.T. Road ਉਤੇ ਲਾਹੌਰ (ਪਾਕਿਸਤਾਨ) ਅਤੇ ਅਮ੍ਰਿਤਸਰ (ਭਾਰਤ) ਵਿਚਕਾਰ ਸਥਿਤ ਹੈ।


ਵਾਘਾ ਬਾਰਡਰ ਵਿਖੇ ਸ਼ਾਮ ਨੂੰ ਹੋਣ ਵਾਲੀ ਝੰਡਾ ਉਤਾਰਨ ਦੀ ਰਸਮ ਅਤੇ ਗਾਰਡ ਬਦਲੀ ਉਥੇ ਜਮ੍ਹਾਂ ਲੋਕਾਂ ਦੀ ਭੀੜ ਦਾ ਮਨੋਰੰਜਨ ਕਰਦੀ ਹੈ। ਇਹ ਰਸਮ ਅਤਿ ਦੇਖਣ ਯੋਗ ਹੈ।

ਜਲਿਆਂ ਵਾਲਾ ਬਾਗ 

ਜਗ੍ਹਾ:ਦਰਬਾਰ ਸਾਹਿਬ ਤੋਂ 400 ਮੀਟਰ ਉੱਤਰ ਵੱਲ
ਸ਼ਹਿਰ:ਅਮ੍ਰਿਤਸਰ
ਨਜ਼ਦੀਕੀ ਬਸ ਅੱਡਾ:ਅਮ੍ਰਿਤਸਰ
ਨਜ਼ਦੀਕੀ ਰੇਲਵੇ ਸਟੇਸ਼ਨ:ਅਮ੍ਰਿਤਸਰ
ਨਜ਼ਦੀਕੀ ਹਵਾਈ ਅੱਡਾ:ਰਾਜਾ ਸਾਂਸੀ, ਅਮ੍ਰਿਤਸਰ ਮਹੱਤਤਾ:ਇਤਿਹਾਸਕ

ਸੰਖੇਪ ਬਿਓਰਾ:
ਅੰਗ੍ਰੇਜੀ ਰਾਜ ਵਿਚ ਹੋਏ ਕਤਲੇਆਮ ਕਾਰਨ ਇਹ ਬਾਗ ਬਹੁਤ ਮਸਹੂਰ ਹੈ। ਇਹ ਹਰਮੰਦਰ ਸਾਹਿਬ ਦੇ ਉੱਤਰ ਵੱਲ 400 ਮੀਟਰ ਤੇ ਸਥਿਤ ਹੈ। 1919 ਵਿੱਚ ਇਹ ਅੰਗਰੇਜ ਉੱਪ ਰਾਜਪਾਲ ਜਨਰਲ ਡਾਇਰ ਦੇ ਅਧੀਨ ਸੀ। ਪਹਿਲੇ ਵਿਸ਼ਵ ਯੁੱਧ ਕਾਰਨ ਅਰਥਵਿਵਸਥਾ ਨੂੰ ਲੱਗੇ ਧੱਕੇ ਦੇ ਵਿਰੋਧ ਵਿਚ ਭਾਰਤੀਆਂ ਦੀਆਂ ਮੀਟਿਗਾਂ ਅਤੇ ਮੁਜਾਹਰਿਆਂ ਉੱਤੇ ਉਸਨੇ ਰੋਕ ਲਾ ਦਿੱਤੀ ਸੀ। 13 ਅਪ੍ਰੈਲ 1919 ਨੂੰ ਸ਼ਰਧਾਲੂਆਂ ਦੀ ਭੀੜ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਅਮ੍ਰਿਤਸਰ ਵਿੱਚ ਇਕੱਠੀ ਹੋਈ। ਦੁਪਿਹਰ ਬਾਅਦ ਹਜ਼ਾਰਾਂ ਦੀ ਤਦਾਦ ਵਿਚ ਲੋਕ ਵਿਸਾਖੀ ਮਨਾਉਣ ਲਈ ਜਿਲਿਆਂ ਵਾਲਾ ਬਾਗ ਵਿੱਚ ਇਕੱਠੇ ਹੋਏ। ਇਹ ਮੈਦਾਨ ਚਾਰੋ ਪਾਸਿਓ ਵੱਡੀਆਂ ਕੰਧਾਂ ਨਾਲ ਘਿਰਿਆ ਹੈ, ਸਿਰਫ ਅੰਦਰ ਆਉਣ ਲਈ ਇੱਕ ਤੰਗ ਗਲੀ ਹੈ।

ਜਨਰਲ ਡਾਇਰ ਖੁੱਦ ਫੋਜ ਲੈ ਕੇ ਉਸ ਜਗ੍ਹਾ ਤੇ ਪਹੁੰਚਿਆ ਅਤੇ ਬਿਨਾਂ ਕੋਈ ਚੇਤਾਵਨੀ ਦਿੱਤੀਆਂ ਆਪਣੇ ਬੰਦਿਆ ਨੂੰ ਗੋਲੀਬਾਰੀ ਦਾ ਹੁਕਮ ਦੇ ਦਿੱਤਾ। ਜਿਸਦੇ ਕਾਰਨ 370 ਲੋਕਾਂ ਦੀ ਮੋਤ ਹੋਈ ਅਤੇ 1200 ਤੋਂ ਜਿਆਦਾ ਲੋਕ ਜਖਮੀ ਹੋਏ। ਭਾਰਤ ਵਲੋਂ ਇਸ ਸਾਮੁਹਿਕ ਕਤਲੇਆਮ ਦੇ ਵਿਰੁਧ ਰੋਸ਼ ਜਾਹਰ ਕੀਤਾ ਗਿਆ। ਗਾਂਧੀਜੀ ਨੇ ਰਾਸਟਰੀ ਪੱਧਰ ਤੇ ਹੜਤਾਲ ਕਰਵਾਈ, ਨਾ ਮਿਲਵਰਤਨ ਅੰਦੋਲਣ ਸੁਰੂ ਕੀਤੇ ਜਿਹੜੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਮਹੱਤਵਪੂਰਨ ਨੀਂਹ ਪੱਥਰ ਬਣੇ। ਅੱਜ ਇਹ ਮੈਦਾਨ ਉੱਪਵਣ ਵਿੱਚ ਬਦਲ ਚੁੱਕਾ ਹੈ ਅਤੇ ਇੱਥੇ ਇਕ ਸ਼ਾਤਮਈ ਬਗੀਚਾ ਹੈ। ਅੰਦਰ ਜਾਣ ਵਾਲੇ ਰਸਤੇ ਵਿੱਚ ਇੱਕ ਯਾਦਗਰੀ ਚਿੰਨ੍ਹ ਹੈ, ਜਿਹੜਾ ਇਤਿਹਾਸ ਬਾਰੇ ਦਸਦਾ ਹੈ। ਇੱਥੇ ਉੱਤਰ ਵਾਲੇ ਪਾਸੇ ਵਿੱਚ ਇੱਕ ਖੂਹ ਹੈ ਜਿਸ ਵਿੱਚ ਬਹੁਤ ਲੋਕਾਂ ਨੇ ਗੋਲੀਆਂ ਤੋ ਬਚਨ ਲਈ ਛਾਲਾਂ ਮਾਰੀਆ ਸੀ ਅਤੇ ਕੰਧ ਉੱਤੇ ਕੁੱਝ ਗੋਲੀਆ ਦੇ ਨਿਸ਼ਾਨਾਂ ਨੂੰ ਦਿਖਾਉਣ ਲਈ ਸਾਂਭਿਆ ਗਿਆ ਹੈ। ਬਾਗ ਦੇ ਪੂਰਬ ਵਾਲੇ ਪਾਸੇ ਅਖੀਰ 'ਚ ਇੱਥੇ ਮਰਨ ਵਾਲੇ ਲੋਕਾਂ ਦੀ ਯਾਦ ਵਿੱਚ ਇਕ ਬਹੁਤ ਵੱਡਾ ਯਾਦਗਰੀ ਚਿੰਨ੍ਹ ਬਣਿਆ ਹੋਇਆ ਹੈ।

ਪੇਂਡੂ ਅਜ਼ਾਇਬਘਰ
ਜਗ੍ਹਾ:ਪੰਜਾਬ ਖੇਤੀਬਾੜੀ ਯੁਨੀਵਰਸਿਟੀ
ਸ਼ਹਿਰ:ਲੁਧਿਆਣਾ
ਨਜ਼ਦੀਕੀ ਬਸ ਅੱਡਾ:ਲੁਧਿਆਣਾ
ਨਜ਼ਦੀਕੀ ਰੇਲਵੇ ਸਟੇਸ਼ਨ:ਲੁਧਿਆਣਾ
ਨਜ਼ਦੀਕੀ ਹਵਾਈ ਅੱਡਾ:ਲੁਧਿਆਣਾ ਮਹੱਤਤਾ:ਪੰਜਾਬੀ ਪੇਂਡੂ ਸਭਿਆਚਾਰ

ਸੰਖੇਪ ਬਿਓਰਾ:
ਲੁਧਿਆਣਾ ਪੰਜਾਬੀ ਪੇਂਡੂ ਸਭਿਆਚਾਰ ਦੀਆ ਧੁੰਦਲੀਆਂ ਹੋ ਰਹੀਆ ਯਾਦਾਂ ਦੀਆ ਅਨਮੋਲ ਨਿਸ਼ਾਨੀਆਂ ਸਾਂਭੀ ਬੈਠਾ ਹੈ।


ਇੱਥੇ ਲੰਘ ਗਏ ਸੁਨਿਹਰੇ ਵਕਤ ਦੀ ਕਲਾ, ਸ਼ਿਲਪਕਾਰੀ, ਜਿੰਦਗੀ ਜਿਉਣ ਦੇ ਤੌਰ ਤਰੀਕਿਆਂ ਅਤੇ ਸਾਧਨਾ ਦਾ ਬਹੁਤ ਸੋਹਣੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਗਿਆ ਹੈ।

ਵਿਰਾਸਤ ਏ ਖਾਲਸਾ


                                                         ਜਗ੍ਹਾ: ਸ੍ਰੀ ਅਨੰਦਪੁਰ ਸਾਹਿਬ ਵਿਖੇ



www.sabhyachar.com



Post Comment

Saturday, July 28, 2012

ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ


ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ

ਬਾਬਾ ਜੀ ਦਾ ਜਨਮ 1860 ਈਸਵੀ ਸਰਹਾਲੀ ਕਲਾਂ,ਜਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਇਨ੍ਹਾ ਦੇ ਪਿਤਾ ਦਾ ਨਾਮ ਸਰਦਾਰ ਹੁਕਮ ਸਿੰਘ ਸੀ ਤੇ ਢਿਲੋਂ ਜੱਟ ਪਰਿਵਾਰ ਨਾਲ ਸਬੰਧਿਤ ਸਨ।  ਦਾਦਾ ਜੀ, ਸਰਦਾਰ ਰਤਨ ਸਿੰਘ ਢਿਲੋਂ ਸਿਖ ਖਾਲਸਾ ਆਰਮੀ ਵਿਚ ਆਹਲਾ ਦਰਜੇ ਦੇ ਫੌਜੀ ਅਫ਼ਸਰ ਸਨ ਜਿਨ੍ਹਾਂ ਨੇ ਅੰਗਰੇਜਾਂ ਦੇ ਖਿਲਾਫ਼ ਪਹਿਲੀ ਤੇ ਦੂਜੀ ਐਂਗਲੋ-ਸਿਖ ਲੜਾਈ ਲੜੀ।  1849 ਵਿਚ ਜਦੋਂ ਅੰਗਰੇਜਾਂ ਨੇ ਪੰਜਾਬ ਤੇ ਕਬਜਾ ਕਰ ਲਿਆ  ਤੇ ਉਨ੍ਹਾਂ ਨੇ ਸਰਦਾਰ ਰਤਨ ਸਿੰਘ ਨੂੰ ਜਗੀਰ ਭੇਂਟ ਕਰਨੀ ਚਾਹੀ ਪਰ ਇਨ੍ਹਾਂ ਨੇ ਨਾਂਹ ਕਰ ਦਿੱਤੀ।
ਬਾਦ ਵਿਚ ਬਾਬਾ ਗੁਰਦਿਤ ਸਿੰਘ ਜੀ ਦੇ ਪਿਤਾ ਹੁਕਮ ਸਿੰਘ ਮਲਾਇਆ ਚਲੇ ਗਏ ਜਿੱਥੇ ਉਨ੍ਹਾਂ ਨੇ ਠੇਕੇਦਾਰੀ ਕਰਦਿਆਂ ਬਸੇਰਾ ਕਰ ਲਿਆ।ਆਪਣੇ ਪਿਤਾ ਵਲੋਂ ਪਿੱਛੇ ਛਡੇ ਬਾਬਾ ਗੁਰਦਿਤ ਸਿੰਘ ਨੇ ਆਪਣੇ ਬਚਪਨ ਵਿਚ ਬਹੁਤ ਥੋੜੀ ਵਿਦਿਆ ਹਾਸਲ ਕੀਤੀ। ਮਾਸਟਰ ਨੇ ਮਾੜੇ ਵਿਹਾਰ ਕਰਕੇ ਇਨ੍ਹਾਂ ਨੇ ਸਕੂਲ ਛੱਡ ਦਿੱਤਾ।  ਤੇਰਾਂ ਸਾਲ ਦੀ ਉਮਰ ਵਿਚ ਗੁਜ਼ਾਰੇ ਜੋਗੀ ਪਰਾਈਵੇਟ ਵਿਦਿਆ ਲੈਕੇ ਆਪਣੇ ਬਾਪ ਨਾਲ ਪੱਤਰ ਵਿਹਾਰ ਸ਼ੁਰੂ ਕਰ ਲਿਆ। 1885 ਵਿਚ ਬਾਬਾ ਜੀ ਵੀ ਮਲਾਇਆ ਚਲੇ ਗਏ ਤੇ ਆਪਣੇ ਬਾਪ ਵਾਂਗ ਹੀ ਸਿੰਗਾਪੁਰ ਤੇ ਮਲਾਇਆ ਵਿਚ ਠੇਕੇਦਾਰੀ ਦਾ ਕੰਮ ਸ਼ੁਰੂ ਕਰ ਦਿੱਤਾ। ਬਹੁਤ ਕਾਮਯਾਬੀ ਹਾਸਲ ਕੀਤੀ ਤੇ 1909 ਨੂੰ ਵਾਪਸ ਮੁੜ ਆਏ। 1911 ਨੂੰ ਇਨ੍ਹਾ ਨੇ ਜਬਰਦਸਤੀ ਮਜ਼ਦੂਰੀ ਕਰਵਾਉਣ  ਵਿਰੁਧ ਅਵਾਜ਼ ਉਠਾਈ। ਇਨ੍ਹਾ ਨੇ ਸਰਕਾਰ ਨੂੰ ਉਨ੍ਹਾਂ ਅਫਸਰਾਂ ਖਿਲਾਫ਼ ਲਿਖਤੀ ਸ਼ਿਕਾਇਤ ਕੀਤੀ ਜਿਹੜੇ  ਗਰੀਬ ਪੇਂਡੂਆਂ ਤੋਂ ਜਬਰਦਸਤੀ ਕੰਮ ਕਰਵਾਉਂਦੇ ਸਨ ਤੇ ਕੋਈ ਮਜ਼ਦੂਰੀ ਵੀ ਨਹੀ ਦਿੰਦੇ ਸਨ। ਸਰਕਾਰ ਵਲੋਂ ਕੋਈ ਜੁਆਬ ਨਹੀ ਆਇਆ। ਇਨ੍ਹਾਂ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਇੱਕਠਾ ਕਰਕੇ ਜਬਰਦਸਤੀ ਕਰਵਾਈ ਜਾਂਦੀ ਮਜ਼ਦੂਰੀ ਤੋਂ ਇਨਕਾਰ ਕਰ ਦੇਣ ਲਈ ਕਿਹਾ।

ਇਨ੍ਹਾ ਨੇ ਜਪਾਨੀ ਸ਼ਿਪ ਕਾਮਾਗਾਟਾ ਮਾਰੂ 1914 ਵਿਚ ਕਿਰਾਏ ਤੇ ਲਿਆ ਤੇ ਕੈਨੇਡਾ ਵਲ ਚਾਲੇ ਪਾ ਦਿੱਤੇ। ਅਗੋਂ ਸਰਕਾਰ ਨੇ ਇੰਡੀਅਨਜ਼ ਦੀ ਐਂਟਰੀ ਬੰਦ ਕੀਤੀ ਸੀ। ਸ਼ਿਪ ਵਿਚ ਸਿਖ ਯਾਤਰੀਆਂ ਨੇ ਜਹਾਜ਼ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖ ਲਿਆ। ਸਾਰੇ 372 ਮੁਸਾਫਰਾਂ ਵਿਚੋਂ 351 ਪੰਜਾਬੀ ਸਿਖ ਸਨ ਤੇ 21 ਪੰਜਾਬੀ ਮੁਸਲਮਾਨ ਸਨ। ਸ਼ਿਪ ਹਾਂਗਕਾਂਗ ਤੋਂ ਅਪ੍ਰੈਲ 3, 1914 ਨੂੰ ਵੈਨਕੂਵਰ ਵਲ ਤੁਰਿਆ। ਇਹ ਕੈਨੇਡਾ ਸਰਕਾਰ ਵਲੋਂ ਲਾਈਆਂ ਪਾਬੰਦੀਆਂ ਦੀ ਸਿਧੀ ਉਲੰਘਣਾ ਸੀ ਕੈਨੇਡਾ ਸਰਕਾਰ ਇੰਗਲੈਂਡ ਸਰਕਾਰ ਦੀ ਸੁਣਦੀ ਸੀ। ਯਾਤਰਾ ਦੀਆਂ ਕਠਿਨਾਈਆਂ ਨੂੰ ਝਲਦਿਆਂ ਇਹ ਜੱਥਾ ਮਈ 22,1914 ਨੂੰ ਪਹੁੰਚਿਆ। ਜਹਾਜ਼ ਨੂੰ ਬੰਦਰਗਾਹ ਤੇ ਲਾਉਣ ਦੀ ਇਜਾਜ਼ਤ ਨਹੀ ਦਿੱਤੀ ਗਈ। ਇਸ ਗੱਲ ਨੇ ਯਾਤਰੀਆਂ ਵਿਚ ਦੇਸ਼ ਭਗਤੀ ਦੀ ਭਾਵਨਾ ਪ੍ਰਬਲ ਕਰ ਦਿੱਤੀ। ਇੱਕ ਰਾਤ ਪੁਲੀਸ ਨੇ ਜਦ ਹਮਲਾ ਕੀਤਾ ਤੇ ਯਾਤਰੀਆਂ ਨੇ ਇਸ ਹਮਲੇ ਦਾ ਸਖਤੀ ਨਾਲ ਮੁਕਾਬਲਾ ਕੀਤਾ। ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਅਖਬਾਰਾਂ ਦੀਆਂ ਸੁਰਖੀਆਂ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ ਤੇ ਕੈਨੇਡਾ ਵਿਚ ਗੋਰੇ ਤੇ ਵਸੇ ਹੋਏ ਇੰਡੀਅਨ ਵਿਚ ਤਲਖ਼ੀ ਪੈਦਾ ਹੋ ਗਈ।
ਆਖਰ ਇੱਕ ਪੜਾ ਤੇ ਇੱਕ ਸਮਝੌਤਾ ਹੋਇਆ। ਸ਼ਿਪ ਦੇ ਟੈਂਕ ਵਿਚ ਤਾਜ਼ਾ ਪਾਣੀ ਭਰ ਦਿੱਤਾ ਗਿਆ। ਖਾਣਾ ਇਧਨ ਤੇ ਹੋਰ ਜ਼ਰੂਰੀ ਲੋੜੀਂਦਾ ਸਮਾਨ ਸ਼ਿਪ ਤੇ ਲੋਡ ਕਰ ਦਿੱਤਾ ਗਿਆ ਤੇ ਇਹ ਸਾਰਾ ਖਰਚ ਕੈਨੇਡਾ ਸਰਕਾਰ ਨੇ ਝਲਿਆ। ਜਿਨ੍ਹਾਂ ਨੂੰ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਮਸਲਾ ਹੱਥੋਂ ਨਾ ਨਿਕਲ ਜਾਵੇ ਤੇ ਹਿੰਸਾ ਨਾ ਭੜਕ ਪਵੇ। ਦੂਜਾ ਇੰਡੀਆ ਵਿਚ ਵੀ  ਅਜ਼ਾਦੀ ਦੀ ਲੜਾਈ ਚਲ ਰਹੀ ਸੀ। ਅੰਗਰੇਜ਼ ਸਰਕਾਰ ਨੂੰ ਡਰ ਸੀ ਕਿਤੇ ਬਗਾਵਤ ਨਾ ਹੋ ਜਾਵੇ। ਜਦੋਂ ਸ਼ਿਪ ਵਿਚ ਸਾਰਾ ਕੁਝ ਲੱਦ ਦਿੱਤਾ ਗਿਆ ਤਾਂ ਕੈਨੇਡਾ  ਦੇ ਲੜਾਕੇ ਜਹਾਜ਼ ਨੇ ਆਪਣੀ ਬੰਦਰਗਾਹ ਤੋਂ ਇਸ ਜਹਾਜ਼ ਨੂੰ ਪਰੇ ਧੱਕ ਦਿੱਤਾ। ਇਸ ਤਰ੍ਹਾਂ ਇਸ ਜਹਾਜ਼ ਦਾ ਸਫ਼ਰ ਚੀਂਨ ਵਲ ਸ਼ੁਰੂ ਹੋ ਗਿਆ।ਲੜਾਈ ਫੁਟ ਪਈ ਸੀ ਇਸ ਲਈ ਇਸ ਜਹਾਜ਼ ਨੂੰ  ਵੀ ਜਬਰਦਸਤੀ ਇੰਡੀਆ ਵੱਲ ਧੱਕ ਦਿੱਤਾ ਗਿਆ।
ਸਤੰਬਰ 29,1914 ਨੂੰ ਇਹ ਜਹਾਜ਼ ਕਲਕਤਾ ਪਹੁੰਚਿਆ। ਯਾਤਰੀਆਂ ਨੁੰ ਇੱਥੇ ਵੀ ਕਲਕਤੇ ਨਹੀ ਵੜਨ ਦਿੱਤਾ ਗਿਆ। ਇਨ੍ਹਾ ਨੁੰ ਇਹ ਆਗਿਆ ਮਿਲ ਗਈ ਕਿ ਉਹ  ਪੰਦਰਾਂ ਮੀਲ ਪਰੇ ਬੱਜ ਬੱਜ ਘਾਟ ਲੈਂਡ ਕਰ ਸਕਦੇ ਹਨ ਹੁਗਲੀ ਵਿਚ ਇੱਕ ਟਰੇਨ  ਉਨ੍ਹਾਂ ਦੀ ਇੰਤਜਾਰ ਵਿਚ ਸੀ ਜੋ ਉਨ੍ਹਾਂ ਨੂੰ ਪੰਜਾਬ ਲੈ ਜਾਵੇ। ਉਨ੍ਹਾਂ ਨੇ ਟਰੇਨ ਵਿਚ ਚੜ੍ਹਨ ਤੋਂ ਇਨਕਾਰ ਕਰ ਦਿੱਤਾ ਤੇ ਇਸ ਘੜਮਸ ਵਿਚ ਗੋਲੀ ਚਲ ਗਈ ਤੇ ਕਈ ਮੁਸਾਫ਼ਰ ਮਾਰੇ ਗਏ ਫੜੋ ਫੜੀ ਵਿਚ ਚਾਲੀ ਮੁਸਾਫਰ ਭਜਣ ਵਿਚ ਸਫ਼ਲ ਹੋਏ ਜਿਨ੍ਹਾ ਵਿਚ ਬਾਬਾ ਗੁਰਦਿਤ ਸਿੰਘ ਵੀ ਸੀ। ਜੋ ਕਈ ਸਾਲ ਅੰਡਰ ਗਰਾਂਉਡ ਰਹੇ। ਆਖਰ ਮਹਾਤਮਾ ਗਾਂਧੀ ਦੀ ਸਲਾਹ ਨਾਲ 1920 ਵਿਚ ਉਨ੍ਹਾਂ ਨੇ ਨਨਕਾਣਾ ਸਾਹਬ  ਆਤਮ ਸਮਰਪਣ ਕਰ ਦਿੱਤਾ ਤੇ ਸਰਕਾਰ ਨੇ ਪੰਜ ਸਾਲ ਦੀ ਸਜ਼ਾ ਸੁਣਾਈ। ਆਪਣੀ ਰਿਹਾਈ ਤੋਂ ਬਾਦ ਉਹ ਕਲਕਤੇ ਵਸ ਗਏ। 24 ਜੁਲਾਈ,1954 ਨੂੰ ਉਹ ਪ੍ਰਲੋਕ ਸੁਧਾਰ ਗਏ।


Post Comment

Thursday, July 26, 2012

ਪੰਜਾਬੀ ਉਪਭਾਸ਼ਾਵਾਂ

ਭਾਰਤੀ ਪੰਜਾਬ ਦੀ 2001 ਵਿਚ ਕੁਲ ਵਸੋਂ 2.42 ਕਰੋੜ ਸੀ ਅਤੇ ਪਾਕਿਸਤਾਨੀ ਪੰਜਾਬ ਦੀ 1997 ਵਿਚ 7.36 ਕਰੋੜ। ਕੁਲ ਭਾਰਤ, ਪਾਕਿਸਤਾਨ ਅਤੇ ਬਾਕੀ ਦੁਨੀਆਂ ਵਿਚ ਪੰਜਾਬੀ ਭਾਸ਼ੀਆਂ ਦੀ ਗਿਣਤੀ 13-14 ਕਰੋੜ ਸਮਝੀ ਜਾਂਦੀ ਹੈ, ਜਿਹੜੀ ਕਿ ਫ਼ਰਾਂਸ ਅਤੇ ਜਰਮਨੀ ਦੀ ਮਿਲਾ ਕੇ ਕੁੱਲ ਆਬਾਦੀ ਨਾਲੋਂ ਥੋੜ੍ਹੀ ਘੱਟ ਹੈ। ਹੁਣ ਸੋਚਿਆ ਜਾਵੇ ਕਿ ਜੇਕਰ ਇਹ 14 ਕਰੋੜ ਲੋਕ ਪੰਜਾਬੀ ਵਿਚ ਪੜ੍ਹ ਲਿਖ ਜਾਣ ਭਾਵੇਂ ਗੁਰਮੁਖੀ, ਸ਼ਾਹਮੁਖੀ ਜਾਂ ਕਿਸੇ ਹੋਰ ਮੁਖੀ ਵਿਚ ਤਾਂ ਇਨ੍ਹਾਂ ਪੜ੍ਹੇ ਲਿਖੇ ਸਮਰੱਥ ਪੰਜਾਬੀਆਂ ਦੀ ਸਭਿਆਚਾਰਕ ਭੁੱਖ ਮਿਟਾਉਣ ਲਈ ਕਿੰਨੀਆਂ ਕਿਤਾਬਾਂ, ਰਸਾਲੇ, ਅਖ਼ਬਾਰਾਂ, ਫ਼ਿਲਮਾਂ, ਸੀਡੀਆਂ, ਡੀਵੀਡੀਆਂ ਬਣ ਕੇ ਵਿਕ ਸਕਦੀਆਂ ਹਨ। ਇਹ ਤਾਂ ਇਕ ਸਭਿਆਚਾਰਕ ਇਨਕਲਾਬ ਵੀ ਨਹੀਂ ਸਗੋਂ ਆਰਥਕ ਇਨਕਲਾਬ ਹੀ ਹੋ ਨਿਬੜੇਗਾ। ਜੇਕਰ ਅਤੇ ਜਦੋਂ ਵੀ ਅਜਿਹਾ ਹੋ ਗਿਆ ਤਾਂ ਪੰਜਾਬੀ ਕੌਮ ਦਾ ਦੁਨੀਆਂ ਭਰ ਵਿਚ ਡੰਕਾ ਵਜਣਾ ਕੁਦਰਤੀ ਹੈ। ਬਹੁਤ ਆਸ਼ਾਵਾਦੀ ਤਾਂ ਇਹ ਕਹਿਣਗੇ ਕਿ ਅਜਿਹਾ ਅੱਜ ਨਹੀਂ ਤਾਂ ਕਲ ਹੋਣ ਹੀ ਵਾਲਾ ਹੈ। ਪਰ ਇਹ ਹੋਣਾ ਲੋੜੀਂਦਾ ਜ਼ਰੂਰ ਹੈ। ਹੇਠਾਂ ਪੰਜਾਬੀ ਦੀਆਂ ਕੁਝ ਉਪ ਭਾਸ਼ਾਂਵਾਂ ਬਾਰੇ ਲਿਖਿਆ ਹੈ


ਮਾਝੀ

'ਮਾਝਾ' ਸ਼ਬਦ ਦਾ ਮੂਲ ਅਰਥ ਹੈ ਮੱਧ, ਭਾਵ ਕੇਂਦਰ, ਵਿਚਕਾਰਲਾ ਜਾਂ ਦਰਮਿਆਨਾ ਹੈ। ਪੰਜਾਬ ਪੰਜ ਦਰਿਆਵਾਂ ਦੀ ਧਰਤੀ ਦਾ ਨਾਂ ਹੈ। ਇਨ੍ਹਾਂ ਪੰਜ ਦਰਿਆਵਾਂ ਵਿੱਚ ਦੋ ਦਰਿਆਵਾਂ ਦਾ ਨਾਂ ਰਾਵੀ ਅਤੇ ਬਿਆਸ ਹੈ। ਇਨ੍ਹਾਂ ਦੋਹਾਂ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਮਾਝਾ ਕਿਹਾ ਜਾਣ ਲੱਗ ਪਿਆ। ਇਸ ਮੱਝਲੇ ਖੇਤਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦਾ ਨਾਂ ਮਾਝੀ ਪੈ ਗਿਆ।
ਖੇਤਰ
ਮਾਝੀ ਹੁਣ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੇ ਆਰਪਾਰ ਦੀਆਂ ਸਰਹੱਦਾਂ ਉੱਤੇ ਬੋਲੀ ਜਾਂਦੀ ਹੈ। ਭਾਰਤੀ ਪੰਜਾਬ ਵਿੱਚ ਮਾਝੀ ਪੂਰੇ ਜ਼ਿਲਾ ਅੰਮ੍ਰਿਤਸਰ, ਗੁਰਦਾਸਪੁਰ ਦੀਆਂ ਦੋ ਤਹਿਸੀਲਾਂ-ਗੁਰਦਾਸਪੁਰ ਅਤੇ ਬਟਾਲਾ ਵਿੱਚ ਬੋਲੀ ਜਾਂਦੀ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਜ਼ਿਲੇ ਦੇ ਕੁਝ ਖੇਤਰਾਂ ਵਿੱਚ ਵੀ ਮਾਝੀ ਬੋਲੀ ਜਾਂਦੀ ਹੈ। ਬਿਆਸ ਦਰਿਆ ਦੇ ਦੁਆਬੇ ਵਾਲੇ ਪਾਸੇ ਲੱਗਦੇ ਖੇਤਰਾਂ ਵਿੱਚ ਮਾਝੀ ਬੋਲੀ ਜਾਂਦੀ ਹੈ।
ਮਾਝੀ ਦੀਆਂ ਭਾਸ਼ਾਈ ਵਿਸ਼ੇਸ਼ਤਾਵਾਂ
ਧੁਨੀ ਵਿਉਂਤ ਧੁਨੀ ਵਿਉਂਤ ਦੇ ਪੱਖ ਤੋਂ ਸੁਰ (tone) ਮਾਝੀ ਦੀ ਉੱਘੀ ਵਿਸ਼ੇਸ਼ਤਾ ਹੈ। ਮਾਝੀ ਵਿੱਚ ਤਿੰਨ ਸੁਰਾਂ - ਉੱਚੀ, ਨੀਵੀਂ ਅਤੇ ਪੱਧਰੀ ਉਚਾਰੀਆਂ ਜਾਂਦੀਆਂ ਹਨ। ਸੁਰਾੀਂ ਦੀ ਹੋਂਦ ਨਾਦੀ-ਮਹਾਂਪ੍ਰਾਣ ਧੁਨੀਆਂ /ਘ,ਝ,ਢ,ਧ,ਭ/ ਅਤੇ ਸੁਰਯੰਤਰੀ ਧੁਨੀ /ਹ/ ਆਦਿ ਵੱਖ ਵੱਖ ਸਥਿਤੀਆਂ ਉੱਤੇ ਨਿਰਭਰ ਕਰਦਾ ਹੈ। ਮਾਝੀ ਦੇ ਸ਼ਬਦ ਦੀਆਂ ਤਿੰਨੇ ਸਥਿਤੀਆਂ ਵਿੱਚ /ਹ/ ਧੁਨੀ ਸੁਰ ਵਿੱਚ ਬਦਲ ਜਾਂਦੀ ਹੈ। ਮਿਸਾਲ ਵਜੋਂ 'ਹੋਰ' ਦਾ ਮਾਝੀ ਉਚਾਰਨ'ਓਰ੍ਹ', ਤੁਹਾਡਾ ਦਾ 'ਤਿਅ੍ਹਾ ਡਾ' ਅਤੇ 'ਜਾਹ' ਦਾ 'ਜਾਅ੍ਹ' ਹੈ। ਇਸ ਦੇ ਮੁਕਾਬਲੇ ਮਲਵਈ ਵਿੱਚ /ਹ/ ਦਾ ਵਿਅੰਜਨੀ ਸਰੂਪ ਕਈ ਥਾਵਾਂ ਉੱਤੇ ਕਾਇਮ ਰਹਿੰਦਾ ਹੈ।
ਮਾਝੀ ਵਿੱਚ ਦੋਵੇਂ /ਲ/ ਧੁਨੀਆਂ ਫੁਨੀਮਕ ਪੱਖੋਂ ਸਾਰਥਕ ਹਨ। ਮਾਝੀ ਵਿੱਚ ਸਵਰਾਂ ਦਾ 'ਨਿਰਸੰਧੀ' ਝੁਕਾ ਵੀ ਜਾਰੀ ਹੈ ਭਾਵ ਮਾਝੇ ਵਿੱਚ ਆਮ ਤੌਰ ਉੱਤੇ /ਔ/ ਧੁਨੀ ਨੂੰ /ਆਉ/ ਹੀ ਉਚਾਰਦੇ ਹਨ। ਜਿਵੇਂ ਕਰਾਉਣਾ, ਸੁਣਾਉਣਾ ਆਦਿ ਨਿਰਸੰਧੀ ਉਚਾਰਨ ਮਾਝੀ ਹੈ, ਪਰ ਇਸ ਦੇ ਮੁਕਾਬਲੇ ਤੇ ਮਲਵਈ ਵਿੱਚ ਕਰੌਣਾ, ਸਣੌਣਾ ਸੰਧੀਯੁਕਤ ਉਚਾਰਨ ਮਿਲਦਾ ਹੈ। ਉਂਜ ਲਿਖਤ ਵਿੱਚ ਭਾਵੇਂ ਮਲਵਈ ਵੀ ਮਾਝੀ ਵਾਂਗ ਹੀ ਲਿਖੀ ਜਾਂਦੀ ਹੈ। ਆਮ ਪੰਜਾਬੀ ਵਿੱਚ ਨਾਸਕੀ ਵਿਅੰਜਨ ਤਿੰਨ (ਣ, ਨ, ਮ) ਹੀ ਉਚਾਰੇ ਜਾਂਦੇ ਹਨ, ਪਰ ਮਾਝੀ ਵਿੱਚ ਕਿਤੇ ਕਿਤੇ /ਙ/ ਤੇ /ਞ/ ਦੀ ਹੋਂਦ ਵੀ ਹੈ।
ਮਾਝੀ ਵਿਆਕਰਨ
ਵਿਆਕਰਨ ਪੱਖੋਂ ਵੀ ਬਹੁਤੀ ਵੱਖਰਤਾ ਨਹੀਂ ਹੈ, ਬਹੁਤ ਭੇਦ ਉਚਾਰਨ ਅਤੇ ਸ਼ਬਦਾਵਲੀ ਦਾ ਹੀ ਹੁੰਦਾ ਹੈ। ਜਿਵੇਂ ਮਾਝੀ ਦਾ ਬੁਲਾਰਾ 'ਤੁਹਾਡਾ' ਪੜਨਾਂਵ ਨੂੰ ਧਿਆਡਾ, ਧਿਆਡੇ ਅਤੇ ਤੁਹਾਨੂੰ ਦੀ ਥਾਂ ਧਿਆਨੂੰ ਜਾਂ ਤਿਆਨੂੰ ਉਚਾਰਦੇ ਹਨ। ਇਸੇਤਰਾਂ ਮਾਝੀ ਦੇ ਕੁਝ ਸ਼ਬਦ ਬਿਲਕੁਲ ਨਿਵੇਕਲੇ ਹਨ। ਜਿਵੇਂ: ਵਾਂਢੇ, ਸਲੂਣਾ, ਰੁਮਾਨ, ਖੜਨਾ, ਭਾਊ, ਭਾ, ਛਾਹਵੇਲਾ, ਲੌਢਾ ਵੇਲਾ (ਤਰਕਾਲਾਂ), ਗਾੜੀ (ਅੱਗੇ), ਝਬਦੇ (ਛੇਤੀ), ਕੂਣਾ (ਕਹਿਣਾ), ਬੁੱਢੀ (ਘਰਵਾਲੀ), ਯਾਰਾਂ (ਗਿਆਰਾਂ), ਹਵੇਲੀ (ਪਸ਼ੂਆਂ ਦਾ ਵਾੜਾ) ਅਤੇ ਟੱਲੀ (ਲੀਰ) ਆਦਿ ਅਨੇਕ ਸ਼ਬਦ ਹਨ, ਜਿਹੜੀਆਂ ਦੂਜੀਆਂ ਉਪਭਾਸ਼ਾਵਾਂ ਅਤੇ ਸਟੈਂਡਰਡ ਪੰਜਾਬੀ ਵਿੱਚ ਨਹੀਂ ਵਰਤੇ ਜਾਂਦੇ। ਵਿਆਕਰਨ ਦੇ ਪੱਖ ਤੋਂ ਮਾਝੀ ਦੀ ਵਿਲੱਖਣਤਾ ਇਹ ਜ਼ਰੂਰ ਹੈ ਕਿ ਮਾਝੀ ਭਾਸ਼ਾ ਮਲਵਈ ਦੇ ਮੁਕਾਬਲੇ ਸੰਜੋਗਾਤਮਿਕ ਰੁਚੀਆਂ ਦੀ ਧਾਰਨੀ ਹੈ। ਮਾਝੀ ਵਿੱਚ 'ਨੇ' ਸੰਬੰਧਕ ਬਹੁਤ ਘੱਟ ਹੈ। ਮਾਝੀ ਵਿੱਚ /ਉਸ ਕਿਹਾ, ਕਿਨ ਕਿਹਾ, ਇਨ ਕਿਹਾ, ਹੱਥੀਂ ਕੀਤਾ, ਅੱਖੀਂ ਡਿੱਠਾ, ਗੱਡੀਓ ਲੱਥਾ/ ਆਦਿ ਸੰਜੋਗਾਤਮਿਕ ਬਣਤਰਾਂ ਬੋਲਣ ਦੀ ਰੁਚੀ ਹੈ। ਇਸੇਤਰਾਂ ਮਾਝੀ ਦੇ ਭੂਤਕਾਲੀ ਕਿਰਦੰਤ ਰੂਪ ਵੀ ਦੂਜੀਆਂ ਉਪਭਾਸ਼ਾਵਾਂ ਨਾਲੋਂ ਫ਼ਰਕ ਵਾਲੇ ਹਨ। /-ਇਆ/ ਅੰਤਕ ਕਿਰਦੰਤੀ ਰੂਪ ਆਮ ਪੰਜਾਬੀ ਲੱਛਣ ਹਨ। ਜਿਵੇਂ 'ਪੜ੍ਹ' ਤੋਂ 'ਪੜ੍ਹਿਆ, 'ਕਰ' ਤੋਂ 'ਕਰਿਆ ਆਦਿ ਪਰ ਇਨ੍ਹਾਂ ਦਾ ਨਿਕਟ-ਤਤਸਮੀ ਰੂਪ /ਕੀਤਾ, ਸੀਤਾ/ਵੀ ਵਰਤੋਂ ਵਿੱਚ ਆਉਦਾ ਹੈ। ਮਾਝੀ ਵਿੱਚ ਆਮ ਨਾਲੋਂ ਵੱਧ ਅਜਿਹੇ ਰੂਪ ਪਰਚੱਲਿਤ ਹਨ, ਜਿਵੇਂ ਕਿ ਡਿੱਠਾ, ਰਿੱਧਾ, ਧੋਤਾ, ਗੁੱਧਾ ਆਦਿ। ਮਾਝੀ ਵਿੱਚ ਕੁਝ ਹੋਰ ਨਿਵੇਕਲੇ ਤੱਤ ਕਿਰਿਆ ਦੇ ਅਖ਼ੀਰ ਵਿੱਚ ਜੁੜਵੇਂ ਬੋਲੇ ਜਾਂਦੇ ਹਨ। ਜਿਵੇਂ ਕਿ ਆਖਿਆ ਸੂ, ਕੀ ਕੀਤਾ ਸੂ ਆਦਿ।


ਮਲਵਈ ਉਪਭਾਸ਼ਾ
ਮਲਵਈ ਸ਼ਬਦ ਮਾਲਵ ਤੋਂ ਬਣਿਆ ਹੈ। ਮਾਲਵ ਆਰੀਆ ਲੋਕਾਂ ਦੀ ਇੱਕ ਪ੍ਰਾਚੀਨ ਜਾਤੀ ਸੀ। ਮਹਾਂਭਾਰਤ ਵਿੱਚ ਮਾਲਵ ਗਣਰਾਜ ਦਾ ਜ਼ਿਕਰ ਹੋਇਆ ਹੈ। ਮਲਵਈ ਬੋਲੀ ਵਿੱਚ ਪੁਰਾਣੀ ਵੈਦਿਕ ਭਾਸ਼ਾ ਦੇ ਕਈ ਸ਼ਬਦ ਮਿਲਦੇ ਹਨ। ਬੂਹੇ ਜਾਂ ਦਰਵਾਜ਼ੇ ਦੇ ਅਰਥਾਂ ਵਾਲਾ 'ਬਾਰ' ਇੱਕ ਅਜਿਹਾ ਸ਼ਬਦ ਹੈ, ਜੋ ਕਿ ਵੈਦਿਕ ਕਾਲ ਵਿੱਚ ਹਾਸਲ ਹੈ। ਕੁਝ ਹੋਰ ਸ਼ਬਦ ਵੀ ਹਨ, ਜਿਵੇਂ ਕਿ: 'ਪਰਾਰਿ' ਅਤੇ 'ਸਮਾਂ'। 'ਪਰ-ਪਰਾਰ' ਅਤੇ 'ਐਂਤਕੀ ਸਮਾਂ (ਵਰ੍ਹਾ) ਲੱਗ ਗਿਆ' ਮਲਵਈ ਵਿੱਚ ਆਮ ਬੋਲੇ ਜਾਂਦੇ ਹਨ। ਇਨ੍ਹਾਂ ਸ਼ਬਦਾਂ ਦੇ ਅਰਥ ਰਿਗਵੇਦ ਵਿੱਚ ਮਿਲਦੇ ਹਨ।
ਖੇਤਰ
ਜ਼ਿਲਾ ਬਠਿੰਡਾ, ਸੰਗਰੂਰ, ਫ਼ਰੀਦਕੋਟ, ਮੁਕਤਸਰ, ਮੋਗਾ, ਲੁਧਿਆਣਾ ਅਤੇ ਫਿਰੋਜ਼ਪੁਰ ਦਾ ਕੁਝ ਹਿੱਸਾ ਸ਼ਾਮਿਲ ਹੈ। ਪਟਿਆਲੇ ਜ਼ਿਲ੍ਹੇ ਦੀ ਪੱਛਮੀ ਭਾਗ ਵਿੱਚ ਮਲਵਈ ਬੋਲੀ ਜਾਂਦੀ ਹੈ। ਫਾਜ਼ਿਲਕਾ ਵਾਲੇ ਗੁੱਠ ਤੋਂ ਪਾਰ ਪਾਕਿਸਤਾਨ ਵਾਲੇ ਪਾਸੇ ਦੀ ਕੁਝ ਸਿੱਖ-ਹਿੰਦੂ ਵਸੋਂ ਮਲਵਈ ਬੋਲਦੀ ਹੈ। ਮਲਵਈ ਵੱਡੇ ਖੇਤਰ ਵਿੱਚ ਫੈਲੀ ਹੋਣ ਕਰਕੇ ਇਸ ਦੀਆਂ ਅਗਾਂਹ ਕੁਝ ਲਘੂ-ਬੋਲੀਆਂ ਹਨ। ਬਠਿੰਡੇ ਤੋਂ ਉਤਲੇ ਪਾਸੇ ਦੀ ਬੋਲੀ ਨੂੰ 'ਉਤਾੜ' ਕਿਹਾ ਜਾਂਦਾ ਹੈ ਅਤੇ ਫ਼ਰੀਦਕੋਟ ਦੇ ਹੇਠਲੇ ਵਾਲੇ ਪਾਸੇ ਦੀ ਬੋਲੀ ਨੂੰ 'ਹਿਠਾੜ' ਕਹਿੰਦੇ ਹਨ।
ਮਲਵਈ ਭਾਸ਼ਾਈ ਵਿਸ਼ੇਸ਼ਤਾਵਾਂ:
ਇਥੇ ਨਾਦੀ ਮਹਾਂਪ੍ਰਾਣ ਧੁਨੀਆਂ ਦੀ ਬਜਾਏ ਦੀ ਥਾਂ ਸੁਰ ਉਚਾਰੀ ਜਾਂਦੀ ਹੈ। ਪਰ ਸੁਰ ਯੰਤਰੀ ਵਿਅੰਜਨ /ਹ/ ਗੂੜ੍ਹ ਮਲਵਈ ਵਿੱਚ ਆਪਣੇ ਵਿਅੰਜਨੀ ਸਰੂਪ ਵਿੱਚ ਕਾਇਮ ਰਹਿੰਦਾ ਹੈ। ਮਲਵਈ ਵਿੱਚ /ਙ/ ਅਤੇ /ਞ/ ਨਾਸਕੀ ਵਿਅੰਜਨ ਕਿਤੇ ਵੀ ਨਹੀਂ ਬੋਲੇ ਜਾਂਦੇ ਹਨ। ਫ਼ਾਰਸੀ ਧੁਨੀਆਂ /ਫ਼/, /ਖ਼/, /ਗ਼/, /ਜ਼/ ਆਦਿ ਦਾ ਵੱਖਰੇਵਾਂ ਮਲਵਈ ਬੁਲਾਰਿਆਂ ਦੇ ਜ਼ਿਹਨ ਵਿੱਚ ਸਾਰਥਿਕ ਨਹੀਂ ਹੁੰਦਾ। ਮਲਵਈ ਵਿੱਚ ਉਲਟ ਜੀਭੀ ਧੁਨੀਆਂ ਵੱਲ ਮਾਝੀ ਦੇ ਮੁਕਾਬਲੇ ਝੁਕਾ ਵੱਧ ਹੈ। ਜਿਵੇਂ ਕਿ ਤੋਰ ਨੂੰ ਟੋਰ, ਹੇਠਾਂ ਨੂੰ ਢਾਹਾਂ ਮਲਵਈ ਵਿੱਚ ਬੋਲੇ ਜਾਂਦੇ ਹਨ। ਮਲਵਈ ਵਿੱਚ ਮੁੱਢਲਾ ਸਵਰ ਲੋਪ ਕਰਨ ਦਾ ਰੁਝਾਨ ਵਧੇਰੇ ਹੈ। ਜਿਵੇਂ ਕਿ: ਅਨਾਜ ਨੂੰ ਨਾਜ, ਅਖੰਡ ਨੂੰ ਖੰਡ, ਅਦਾਲਤਾਂ ਨੂੰ ਦਾਲਤਾਂ, ਅਨੰਦ ਨੂੰ ਨੰਦ, ਇਲਾਜ ਨੂੰ ਲਾਜ ਅਤੇ ਇਕ ਵੇਰਾਂ ਨੂੰ ਕੇਰਾਂ ਆਦਿ ਬੋਲਿਆ ਜਾਂਦਾ ਹੈ। ਮਲਵਈ ਵਿੱਚ ਵਿਅੰਜਨ-ਧੁਨੀਆਂ ਦਾ ਅੰਤਰ-ਵਟਾਂਦਰਾ ਕਰਨਾ ਵੀ ਆਮ ਹੈ। ਜਿਵੇਂ ਕਿ ਸ਼ੇਰ ਨੂੰ ਛੇਰ, ਛਾਤੀ ਨੂੰ ਸ਼ਾਤੀ, ਸਾਈਕਲ ਨੂੰ ਸ਼ੈਕਲ, ਸ਼ਤਾਨ ਨੂੰ ਛਤਾਨ, ਸਰਦੀ ਨੂੰ ਸ਼ਰਦੀ, ਛਾਂ ਨੂੰ ਸਾਂ, ਸੜਕ ਨੂੰ ਸ਼ੜਕ, ਛਿੱਤਰ ਨੂੰ ਸ਼ਿੱਤਰ ਆਮ ਬੋਲਿਆ ਜਾਂਦਾ ਹੈ। 'ਬਾਂਝ ਔਰਤ' ਵਿੱਚ ਬਾਂਝ ਸ਼ਬਦ ਵੀ 'ਬਾਜ' (ਬਿਨਾਂ) ਦਾ ਮਲਵਈਕਰਨ ਹੀ ਹੈ। ਨਾਸਿਕਤਾ ਸਹਿਤ /ਵ/ ਨੂੰ /ਮ/ ਉਚਾਰਨ ਦਾ ਰੁਝਾਨ ਹੈ। ਜਿਵੇਂ: ਤੀਵੀਂ ਨੂੰ ਤੀਮੀਂ, ਇਵੇਂ ਨੂੰ ਇਮੇ, ਕਿਵੇਂ ਨੂੰ ਕਿਮੇ, ਜਾਵਾਂਗਾ ਨੂੰ ਜਾਮਾਗਾ ਜਾਂ ਖਾਵਾਂਗਾ ਨੂੰ ਖਾਮਾਂਗਾ ਆਦਿ। ਮਲਵਈ ਵਿੱਚ ਅੰਤਮ ਅੱਖਰ ਨੂੰ /ਐ/ ਲਾਉਣ ਦੀ ਬਹੁਤ ਰੁਚੀ ਹੈ। ਜਿਵੇਂ: ਕੀਤੈ, ਗਿਐ, ਆਖਿਐ ਆਦਿ। /ਵ/ ਨੂੰ /ਬ/ ਆਮ ਬੋਲਿਆ ਜਾਂਦਾ ਹੈ, ਜਿਵੇਂ: ਬੱਟਾ, ਬੀਰ, ਬੀਹ, ਬਾਹਗੁਰੂ, ਬੱਢ ਆਦਿ।
ਵਿਆਕਰਨ ਦੇ ਪੱਖ ਤੋਂ ਮਲਵਈ ਦਾ ਸਭ ਤੋਂ ਨਿਆਰਾਪਨ ਇਸ ਦੇ ਨਿਰਾਲੇ ਪੜਨਾਵ ਹਨ। ਜਿਵੇਂ ਕਿ ਤੂੰ ਦੀ ਥਾਂ ਤੈਂ, ਤੁਹਾਡਾ ਦੀ ਥਾਂ ਠੋਡਾ/ਸੋਡਾ, ਤੁਹਾਨੂੰ ਦੀ ਥਾਂ ਥੋਨੂੰ/ਸੋਨੂੰ ਆਦਿ ਕਈ ਰੁਪਾਂਤਰ ਬੋਲੇ ਜਾਂਦੇ ਹਨ। 'ਆਪਣਾ' ਨੂੰ 'ਆਵਦਾ' ਵਰਤਿਆ ਜਾਂਦਾ ਹੈ। ਸਬੰਧਕ ਕਾ-ਕੀ-ਕੇ ਵੀ ਸਿਰਫ਼ ਮਲਵਈ ਵਿੱਚ ਹੀ ਬੋਲੇ ਜਾਂਦੇ ਹਨ। ਜਿਵੇਂ: ਜੈਲੇ ਕਾ ਖੇਤ, ਜੀਤੂ ਕੇ ਮੁੰਡੇ, ਜੀਤ ਕੀ ਬੁੜੀ। 'ਬੁੜੀ' ਸ਼ਬਦ ਵੀ ਸ਼ੁੱਧ ਮਲਵਈ ਹੈ, ਜੋ ਕਿ ਔਰਤਾਂ ਲਈ ਵਰਤਿਆ ਜਾ ਰਿਹਾ ਹੈ।
ਕਿਰਿਆ ਰੂਪੀ ਸ਼ਬਦ ਜਿਵੇਂ ਕਿ ਜਾਊਂ, ਖਾਊਂ, ਕਰੂੰ ਆਦਿ ਵੀ ਟਕਸਾਲੀ ਪੰਜਾਬੀ ਤੋਂ ਵੱਖਰੇ ਹਨ। ਮਲਵਈ ਕਰਮਣੀ ਵਾਚ ਵੀ ਲਹਿੰਦੀ ਨਾਲ
ਕਾਫ਼ੀ ਮਿਲਦਾ ਹੈ। ਜਿਵੇਂ: 'ਏਦਾਂ ਨਹੀਂ ਕਰੀਦਾ -ਖਾਈਦਾ ਜਾਂ ਪੜ੍ਹੀਦਾ ਆਦਿ।
ਮਲਵਈ ਸ਼ਬਦਾਵਲੀ:
ਹਾਜ਼ਰੀ ਰੋਟੀ, ਤਿੱਖੜ ਦੁਪੈਹਰਾ, ਆਥਣ-ਉੱਗਣ, ਵੱਡੇ ਤੜਕੇ, ਨੇਂ ਜਾਣੀਏ, ਬਲਾਂਈ, ਜਮਾ ਈ, ਖਬਣੀ, ਕੇਰਾਂ, ਐਮੇ, ਊਂਈ, ਐਰਕੀ ਜਾਂ ਤੋਕੀ (ਇਸ ਸਾਲ), ਬਗ ਗਿਐ, ਕਾਸ ਨੂੰ ਜਾਨੈਗਾ, ਮੂਹਰੇ, ਜਿੱਦਣ, ਕਿੱਦਣ, ਲੌਣੇ, ਲਵੇ, ਥਾਈਂ, ਖੋਲਾ, ਜਾਣੇ ਖਾਣਿਆਂ, ਵੀਰਾਂ ਵੱਢੀਏ, ਡੁਬੜੀਏ, ਦੋਜਕ ਜਾਣਿਆਂ ਆਦਿ।
ਮਲਵਈ ਵਾਰਤਾਲਾਪ ਦੀ ਵੰਨਗੀ


ਦੁਆਬੀ

ਪੰਜਾਬ ਦੇ ਦੁਆਬੇ ਦੇ ਇਲਾਕੇ ਦੀ ਬੋਲੀ ਨੂੰ ਦੁਆਬੀ ਕਿਹਾ ਜਾਂਦਾ ਹੈ। ਦੁਆਬ ਜਾਂ ਦੁਆਬਾ ਸ਼ਬਦ ਪੰਜ+ਆਬ ਦੀ ਤਰਜ਼ ਉੱਤੇ ਹੀ ਬਣਿਆ ਹੈ। ਦੋਆਬਾ (ਦੋ-ਆਬਾ) ਦੋ ਦਰਿਆਵਾਂ ਦੇ ਵਿਚਲੇ ਖੇਤਰ ਨੂੰ ਕਿਹਾ ਜਾਂਦਾ ਹੈ। ਇਉਂ ਦੁਆਬੀ ਸਤਲੁਜ ਅਤੇ ਬਿਆਸ ਦੇ ਵਿਚਲੇ ਇਲਾਕੇ ਦੀ ਬੋਲੀ ਲਈ ਰੂੜ੍ਹ ਹੋਇਆ ਸ਼ਬਦ ਹੈ।
ਖੇਤਰ: ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ।
ਦੁਆਬੀ ਭਾਸ਼ਾਈ ਵਿਸ਼ੇਸ਼ਤਾਵਾਂ:
ਦੁਆਬੀ ਵਿੱਚ ਤਿੰਨੇ ਸੁਰ - ਉੱਚੀ, ਨੀਵੀਂ ਅਤੇ ਪੱਧਰੀ ਕਾਰਜਸ਼ੀਲ ਹਨ। ਪਰ ਮਲਵਈ ਵਾਂਗ ਦੁਆਬੀ ਵਿੱਚ ਨਾਸਕੀ ਧੁਨੀਆਂ /ਙ/ ਅਤੇ /ਞ/ ਦਾ ਉਚਾਰਨ ਨਹੀਂ ਹੁੰਦਾ ਹੈ। ਦੰਤੀ /ਲ/ ਅਤੇ ਉਲਟ ਜੀਭੀ /ਲ਼/ ਦੋਵੇਂ ਵਿਅੰਜਨ ਧੁਨੀਆਂ ਧੁਨੀਆਤਮਿਕ ਪੱਖੋਂ ਸਾਰਥਿਕ ਅਤੇ ਨਖੇੜੂ ਹਨ। ਦੁਆਬੀ ਵਿੱਚ /ਵ/ ਅਤੇ /ਬ/ ਧੁਨੀਆਂ ਅੰਤਰ-ਵਟਾਂਦਰਾ ਕਰਦੀਆਂ ਹਨ, ਭਾਵ 'ਵਿੱਚ' ਅਤੇ 'ਬਿੱਚ' ਦੋਵੇ ਬੋਲੀਦੇ ਹਨ। ਪਰ ਵਧੇਰੇ ਰੁਝਾਨ /ਬ/ ਦੀ ਹੈ। ਸ਼ਬਦਾਂ ਦੇ ਮੱਧ ਜਾਂ ਅੰਤ ਉੱਤੇ ਨਾਸਿਕਤਾ-ਸਹਿਤ /ਵ/ ਨੂੰ ਜਿੱਥੇ ਮਲਵਈ ਵਿੱਚ /ਮ/ ਬੋਲਿਆ ਜਾਂਦਾ ਹੈ, ਜਿਵੇਂ ਇਮੇਂ, ਕਿਮੇਂ, ਤਿਮੇਂ ਆਦਿ, ਉੱਥੇ ਦੁਆਬੀ ਵਿੱਚ ਵੱਖਰੇ ਸ਼ਬਦ ਹੀ ਪਰਚੱਲਿਤ ਹਨ। ਜਿਵੇਂ: ਇੱਦਾਂ, ਕਿੱਦਾਂ, ਅਤੇ ਜਿੱਦਾਂ ਆਦਿ। ਮਾਝੀ ਦੇ ਉਲਟ ਪਰ ਮਲਵਈ ਵਾਂਗ ਦੁਆਬੀ ਵਿੱਚ ਵੀ ਸ਼ਬਦਾਂ ਵਿੱਚ ਮੱਧਵਰਤੀ ਜਾਂ ਅੰਤਰ /ਰ/ ਨੂੰ ਲੋਪ ਕਰਨ ਦਾ ਰੁਝਾਨ ਹੈ। ਜਿਵੇਂ ਪੋਤਾ, ਦ੍ਹੋਤਾ, ਦਾਤੀ, ਪੁੱਤ, ਸੂਤ ਆਦਿ ਮਾਝੀ ਵਿੱਚ ਪੋਤਰਾ, ਦੋਤ੍ਹਰਾ, ਦਾਤਰੀ, ਪੁੱਤਰ, ਸੂਤਰ ਹਨ।
ਦੁਆਬੀ ਵਿਆਕਰਨ ਬਣਤਰ ਮਲਵਈ ਨਾਲ ਕਾਫ਼ੀ ਮਿਲਦੀ ਹੈ। ਭੂਤਕਾਲੀ ਕਿਰਿਆ ਸੂਚਕ /ਸੀ/ ਨੂੰ ਮਲਵਈ ਵਾਂਗ ਹੀ ਦੁਆਬੀ ਵਿੱਚ ਸੀਗਾ, ਸੀਗੇ, ਸੀਗੀ ਅਤੇ ਸੀਗੀਆਂ ਵਾਂਗ ਵਰਤਿਆ ਜਾਂਦਾ ਹੈ। ਕਰਮਣੀਵਾਚੀ ਅਤੇ ਭਾਵਵਾੀਚੀ ਬਣਤਰਾਂ ਦੁਆਬੀ ਦੀਆਂ ਵੱਖਰੀਆਂ ਹਨ। ਜਿਵੇਂ ਕਿ "ਮੈਥੋਂ ਕੰਮ ਕਰ ਨਹੀਂ ਹੁੰਦਾ, ਫੋਨ ਕੱਟ ਨਹੀਂ ਹੁੰਦਾ, ਜਾਂ ਖਾ ਨਹੀਂ ਹੁੰਦਾ" ਆਦਿ ਪੰਜਾਬੀ ਦੀ ਕਿਸੇ ਉਪਬੋਲੀ ਵਿੱਚ ਨਹੀਂ ਹਨ।
ਉਹ ਗਏ ਓਏ ਆ - ਉਹ ਗਏ ਹੋਏ ਹਨ ਉਹ ਗਏ ਉਈ ਆ- ਉਹ ਗਈ ਹੋਈ ਹੈ। ਸਾਰੀਆਂ ਆਈਆਂ ਆਂ - ਸਾਰੀਆਂ ਆਈਆਂ ਹੋਈਆਂ ਹਨ।
ਦੋਆਬੀ ਨਿਵੇਕਲੀ ਸ਼ਬਦਾਵਲੀ
ਗੱਭੇ (ਦਰਮਿਆਨ), ਘੇ-ਪੇ (ਘਿਉ, ਪਿਉ), ਜਨੇਤ (ਜੰਨ), ਫੇਰੇ (ਅਨੰਦ ਕਾਰਜ), ਬੀਬੀ (ਮਾਂ), ਭਾਜੀ (ਭਰਾ), ਭਾਪਾ, ਭਾਈਆ (ਪਿਤਾ) ਆਦਿ


ਪੁਆਧੀ ਉਪਭਾਸ਼ਾ

ਪੁਆਧ ਦੀ ਜੜ ਸੰਸਕ੍ਰਿਤ ਸ਼ਬਦ "ਪੂਰਵ ਅਰਧ" ਤੋਂ ਸੰਭਵ ਹੈ, ਜਿਸ ਦਾ ਅਰਥ ਹੈ 'ਚੜ੍ਹਦੇ ਵਾਲੇ ਪਾਸੇ ਦਾ ਅੱਧਾ ਹਿੱਸਾ' ਭਾਵ ਕਿ ਪੰਜਾਬ ਦਾ ਅੱਧ। ਪੁਆਧ ਦੇ ਲੋਕਾਂ ਨੂੰ 'ਪੁਆਧੀਏ' ਅਤੇ ਪੁਆਧ ਦੀ ਬੋਲੀ ਨੂੰ ਪੁਆਧੀ ਕਿਹਾ ਜਾਂਦਾ ਹੈ।
ਖੇਤਰ: ਜ਼ਿਲ੍ਹਾ ਰੋਪੜ, ਪਟਿਆਲੇ ਦਾ ਪੂਰਬੀ ਹਿੱਸਾ, ਜ਼ਿਲਾ ਸੰਗਰੂਰ ਦੇ ਮਲੇਰਕੋਟਲਾ ਦਾ ਖੇਤਰ, ਸਤਲੁਜ ਦੇ ਨਾਲ ਲੱਗਦੀ ਜ਼ਿਲ੍ਹਾ ਲੁਧਿਆਣੇ ਦੀ ਗੁੱਠ,
ਅੰਬਾਲੇ ਦਾ ਥਾਣਾ ਸਦਰ ਵਾਲਾ ਪਾਸਾ ਅਤੇ ਜ਼ਿਲ੍ਹਾ ਜੀਂਦ ਦੇ ਕੁਝ ਪਿੰਡ।
ਭਾਸ਼ਾਈ ਵਿਸ਼ੇਸ਼ਤਾਵਾਂ
ਪੰਜਾਬੀ ਦੀਆਂ ਬਾਕੀ ਉਪ-ਭਾਸ਼ਾਵਾਂ ਵਾਂਗ ਪੁਆਧੀ ਵਿੱਚ ਵੀ ਸੁਰ ਮੌਜੂਦ ਹੈ। ਪੁਆਧੀ ਦੀ ਨੀਵੀਂ ਸੁਰ ਦੀ ਵਰਤੋਂ ਮਾਝੀ ਦੀ ਤਰਾਂ ਹੈ ਅਤੇ ਉੱਚੀ ਸੁਰ ਦੀ ਵਰਤੋਂ ਮਲਵਈ ਦੀ ਤਰ੍ਹਾਂ ਹੈ। ਪੱਧਰੀ ਜਾਂ ਸਾਂਵੀਂ ਸੁਰ ਤਿੰਨਾਂ ਵਿੱਚ ਇੱਕੋ ਜਿਹੀ ਹੈ। ਪੁਆਧੀ ਵਿੱਚ ਅੰਤਲਾ /ਹ/ ਨਹੀਂ ਉਚਾਰਿਆ ਜਾਂਦਾ ਹੈ ਅਤੇ ਨਾਸਕੀ ਵਿਅੰਜਨ /ਙ/ ਅਤੇ /ਞ/ ਦੀ ਵਰਤੋਂ ਵੀ ਨਹੀਂ ਹੁੰਦੀ ਹੈ। ਤਾਲਵੀ ਸੰਘਰਸ਼ੀ ਸ਼ਬਦ /ਸ਼/ ਵੀ ਨਹੀਂ ਹੈ, ਕੇਵਲ ਦੰਤੀ /ਸ/ ਹੈ। /ਵ/ ਤੋਂ /ਬ/ ਅਤੇ /ਮ/ ਵਿੱਚ ਰੂਪਾਂਤਰਨ ਮਲਵਈ ਨਾਲੋਂ ਵੱਧ ਹੈ। ਦੋ ਸਵਰਾਂ ਵਿਚਲਾ /ਵ/ ਅਕਸਰ /ਮ/ ਵਿੱਚ ਬਦਲਦਾ ਹੈ। ਜਿਵੇਂ: ਸਬੇਰਾ (ਸਵੇਰਾ), ਸੰਬਾਰ ਕੇ (ਸੰਵਾਰ ਕੇ), ਕਾਮਾ ਰੌਲੀ, ਕੈਮਾਂ (ਕਿੰਨਵਾਂ), ਜਾਮਾਂਗਾ, ਐਮੇ, ਸਮਗਾ (ਸਗਵਾਂ), ਸਿਰਨਾਮਾ, ਜਮਾਈ, ਅਤੇ ਤੀਮੀ ਆਦਿ। ਪੁਆਧੀ ਵਿੱਚ ਬਾਂਗਰੂ (ਹਰਿਆਣਵੀ) ਦੇ ਅਸਰ ਹੇਠ ਕੁਝ ਸ਼ਬਦਾਂ ਦੇ ਮੁੱਢ ਵਿੱਚ ਹਰਸਵ ਸਵਰਾਂ ਦੀ ਦੀਰਘਤਾ ਮਿਲਦੀ ਹੈ। ਜਿਵੇਂ: ਖੂਣੋਂ (ਖੁਣੋ), ਝੂਲ (ਝੁੱਲ), ਊਸਾਰੁ, ਊਹਾਂ, ਈਹਾਂ (ਓਥੇ, ਇਥੇ) ਆਦਿ। ਪੁਆਧੀ ਦੇ ਇੱਕ ਪਾਸੇ ਮਲਵਈ ਅਤੇ ਦੂਜੇ ਪਾਸੇ ਬਾਂਗਰੂ ਹਿੰਦੀ ਹੈ। ਪੁਆਧੀ ਵਿੱਚ ਹਮਾਨੂੰ/ਮ੍ਹਾਨੂੰ ਪੜਨਾਂਵ ਹੈ। ਇਸਤਰਾਂ 'ਬਿੱਚਮਾ' ਪੁਆਧੀ ਦਾ ਸਬੰਧਕ ਹੈ। "ਵਿਚ" ਅਤੇ "ਮਾਂ (ਮੇ)" ਤੋਂ ਬਣਿਆ ਹੈ।
ਹਮ/ਹਮੇਂ (ਅਸੀਂ, ਥਮ/ਥਮੇ (ਤੂੰ, ਤੁਸੀਂ), ਮ੍ਹਾਰੇ/ਥਾਰੇ (ਸਾਡੇ, ਤੁਹਾਡੇ), ਥਾਨੂੰ (ਤੈਨੂੰ), ਇਯੋ (ਇਹ), ਸਾਤੋਂ (ਸਾਥੋਂ) ਆਦਿ ਪੜਨਾਂਵ ਸ਼ਾਮਲ ਹਨ। ਪੁਆਧੀ ਦੇ ਸਬੰਧਕ ਵੀ ਖਾਸ ਹਨ, ਜੋ ਕਿ ਹੋਰ ਪੰਜਾਬੀ ਉਪ-ਭਾਸ਼ਾਵਾਂ ਤੋਂ ਵੱਖਰੇ ਹਨ। ਜਿਵੇਂ ਕਿ: ਗੈਲ (ਨਾਲ), ਲਵੇ (ਨੇੜੇ), ਕੰਨੀਓ (ਪਾਸਿਓ), ਓੜੀ (ਤਰਫ਼)। ਕੁਝ ਕਾਰਕੀ ਸਬੰਧਕ ਵੀ ਵੇਖਣਯੋਗ ਹਨ। ਜਿਵੇਂ ਕਿ: ਕਾਸ ਮਾਂ (ਕਿਸ ਵਿੱਚ), ਕਾਤੇ (ਕਿਸ ਕਰਕੇ), ਕਿੱਕਾ (ਕਿਸ ਕਾ), ਜਾਸ ਨੂੰ (ਜਿਸ ਨੂੰ), ਪਰ (ਉੱਤੇ), ਕਿਨੂੰ (ਕਿਸ ਨੂੰ), ਕ੍ਹੀਨੂੰ (ਕਿਨ੍ਹਾਂ ਨੂੰ) ਆਦਿ।
ਕਿਰਿਆ ਵਿਸ਼ੇਸ਼ਣ: ਇਬ (ਹੁਣ), ਇਬਕੇ (ਐਤਕਾਂ), ਇਕਣ, ਈਕਣ, ਓਗਲ (ਉਦੋਂ) ਕੋਗਲ (ਕਦੋਂ), ਜੋਗਲ (ਜਦੋਂ), ਤੋਗਲ (ਤਦੋਂ) ਆਦਿ।
ਭੂਤਕਾਲੀ ਸਹਾਇਕ ਕਿਰਿਆਵਾਂ ਬਿਲਕੁਲ ਵਖਰੇਵੇਂ ਵਾਲੀਆਂ ਹਨ।
ਜਿਵੇਂ: ਗਿਆ ਤੀ, ਗਏ ਤੇ, ਗਿਆ ਤਾ, ਗਈਆਂ ਤੀਆਂ ਆਦਿ। ਕਈ ਪੁਆਧੀ ਇਕਾਕਿਆਂ ਵਿੱਚ ਥੀ, ਥਾ, ਥੀਆਂ, ਅਤੇ ਥੇ ਵੀ ਬੋਲਦੇ ਹਨ। ਜਾਹਾ (ਜਾਂਦਾ ਹੈ), ਖਾਹਾ (ਖਾਂਦਾ ਹੈ), ਦੇਹਾ (ਦਿੰਦਾ ਹੈ)।
ਪੁਆਧੀ ਵਿੱਚ ਭਵਿੱਖਕਾਲ ਲਈ ਦੋ ਪਿਛੇਤਰ /-ਗ/ ਅਤੇ /-ਐਂ/ ਵਰਤੇ ਜਾਂਦੇ ਹਨ। "ਜੈਲਾ ਖੇਤ ਬਾਹੇਗਾ" ਜਾਂ "ਜੈਲਾ ਖੇਤ ਨਾ ਬਾਹੈ" ਆਦਿ।
ਵਾਰਤਾਲਾਪ ਵੰਨਗੀ:
ਰੈ ਬੰਤਾ ਤੌਂ ਕਿਥੇ ਜਾਹਾਂ? ਕਿਤੇ ਬੀ ਨੀ। ਤੌਂ ਝੂਠ ਕਦ ਤੇ ਬੋਲਣ ਲਗ ਗਿਆ? ਕਿਉਂ ਇਸ ਮਾਂ ਝੂਠ ਕੀ ਕੇੜ੍ਹੀ ਬਾਤ ਐ।
ਪੁਆਧੀ ਨਿਵੇਕਲੀ ਸ਼ਬਦਾਵਲੀ
ਗੋਰੂ (ਡੰਗਰ), ਚਤੌਲੀਆਂ (ਨਵਾਂ ਜੰਮਿਆ ਬੱਚਾ), ਸਿੰਘ ਜੀ (ਸਹੁਰਾ), ਗੰਠ/ਗੱਠ (ਗੰਢ), ਛੋਕੜੀ (ਕੁੜੀ), ਮ੍ਹੈਂਸ (ਮੱਝ), ਘਰੜ (ਅਧਰਿੜਕੀ ਲੱਸੀ), ਚਾਸਣੀ (ਕੜਾਹੀ), ਗੈਂ (ਗਾਊ), ਉਗਣ-ਆਥਨ (ਸਵੇਰ-ਸ਼ਾਮ), ਕਚਰਾ (ਖਰਬੂਜ਼ਾ), ਬਾਂਸਣ (ਭਾਂਡਾ), ਭੱਤ (ਚੌਲ), ਬਿਆਈ (ਸੂਈ ਮੱਝ), ਅਤੇ ਥੌੜ (ਸਥਾਨ)





Post Comment

Wednesday, July 25, 2012

ਸੰਮੀ (ਇਸਤਰੀਆਂ ਦੇ ਪ੍ਰਸਿਧ ਲੋਕ-ਨਾਚਾਂ ਵਿੱਚੋਂ ਇੱਕ)

ਇਸਤਰੀਆਂ ਦੇ ਪ੍ਰਸਿਧ ਲੋਕ-ਨਾਚਾਂ ਵਿੱਚੋਂ ਇੱਕ ਹੈ। ਇਹ ਲੋਕ-ਨਾਚ ਸਾਂਝੇ ਪੰਜਾਬ ਦੇ ਪੱਛਮੀ ਭਾਗ, ਜੋ ਹੁਣ ਪਾਕਿਸਤਾਨ ਵਿੱਚ ਹੈ, ਦੀਆਂ ਬਾਰਾਂ ਦੇ ਇਲਾਕਿਆਂ ਵਿੱਚ ਪ੍ਰਚਲਿਤ ਰਿਹਾ ਹੈ। ਸੰਮੀ ਲੋਕ-ਨਾਚ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਭਾਵੇਂ ਇਹ ਨਾਚ ਗਿੱਧੇ ਵਾਂਗ ਘੇਰਾ ਬਣਾ ਕੇ ਹੀ ਨੱਚਿਆ ਜਾਂਦਾ ਹੈ ਪਰੰਤੂ ਇਸ ਦੀਆਂ ਮੁਦਰਾਵਾਂ ਗਿੱਧੇ ਤੋਂ ਭਿੰਨ ਹੁੰਦੀਆਂ ਹਨ।
ਸੰਮੀ ਲੋਕ-ਨਾਚ ਨੱਚਦੀਆਂ ਨਾਚ-ਸਮੂਹ (ਘੇਰੇ) ਵਿੱਚੋਂ ਕੁਝ ਕੁ ਇਸਤਰੀਆਂ ਖਲੋ ਕੇ, ਉੱਪਰ ਵੱਲ ਹੱਥ ਅਤੇ ਬਾਹਾਂ ਕਰਦੀਆਂ ਹਨ ਤੇ ਫਿਰ ਕਿਸੇ ਪੰਛੀ ਨੂੰ ਅਵਾਜ਼ ਮਾਰਨ ਦਾ ਸੰਕੇਤ ਕਰਦੀਆਂ ਹੋਇਆਂ ਗੀਤ ਦੇ ਬੋਲ ਸੁਰੀਲੀ ਆਵਾਜ਼ ਵਿੱਚ ਅਲਾਪਦੀਆਂ ਹਨ। ਇਹਨਾਂ ਇਸਤਰੀਆਂ ਨੂੰ ਨੱਚਦੇ ਸਮੇਂ ਕਿਸੇ ਢੋਲਕੀ ਜਾਂ ਹੋਰ ਸਾਜ਼ ਦੀ ਲੋੜ ਨਹੀਂ ਪੈਂਦੀ। ਉਹ ਹੱਥਾਂ ਦੀਆਂ ਤਾੜੀਆਂ, ਜੋ ਬਾਹਾਂ ਨੂੰ ਉੱਪਰ ਕਰਕੇ ਅਤੇ ਹੇਠਾਂ ਕਰਕੇ, ਦੋਹਾਂ ਤਰ੍ਹਾਂ ਨਾਲ ਮਾਰੀਆਂ ਜਾਂਦੀਆਂ ਹਨ, ਤੋਂ ਛੁੱਟ ਚੁਟਕੀਆਂ ਅਤੇ ਪੈਰਾਂ ਦੀ ਥਾਪ ਆਦਿ ਨਾਲ ਤਾਲ ਸਿਰਜ ਲੈਂਦੀਆਂ ਹਨ ਅਤੇ ਗੀਤ ਦੇ ਉਚਾਰ ਨਾਲ ਇਕਸੁਰ ਹੋ ਕੇ ਸਮਤਾ ਵਿੱਚ ਇਹ ਨੱਚ ਲੈਂਦੀਆਂ ਹਨ। ਇਸ ਨਾਚ ਦੀ ਇੱਕ ਉੱਘੜਵੀਂ ਵਿਸ਼ੇਸ਼ਤਾ ਇਹ ਹੈ ਕਿ ਇਹ ਵਧੇਰੇ ਕਰਕੇ ਬਾਹਾਂ ਦੇ ਹਿਲੋਰਿਆਂ ਉੱਤੇ ਆਧਾਰਿਤ ਹੈ।



Post Comment

Tuesday, July 24, 2012

Today's Hukamnama From Sri Harmandir Sahib Ji (25 July 2012)


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ।


ਅੱਜ ਦਾ ਮੁੱਖਵਾਕ 25.7.2012, ਬੁੱਧਵਾਰ , ੧੦ ਸਾਵਣ (ਸੰਮਤ ੫੪੪ ਨਾਨਕਸ਼ਾਹੀ)
ਸੋਰਠਿ ਮਹਲਾ ੫ ॥
ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥ ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ ॥੧॥
ਹਰਿ ਰਸੁ ਪੀਵਹੁ ਭਾਈ ॥ ਨਾਮੁ ਜਪਹੁ ਨਾਮੋ ਆਰਾਧਹੁ ਗੁਰ ਪੂਰੇ ਕੀ ਸਰਨਾਈ ॥ ਰਹਾਉ ॥
ਤਿਸਹਿ ਪਰਾਪਤਿ ਜਿਸੁ ਧੁਰਿ ਲਿਖਿਆ ਸੋਈ ਪੂਰਨੁ ਭਾਈ ॥ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮਿ ਰਹਾ ਲਿਵ ਲਾਈ ॥੨॥੨੫॥੮੯॥
(ਅੰਗ ੬੩੦)
ਪੰਜਾਬੀ ਵਿਚ ਵਿਆਖਿਆ :-
ਹੇ ਭਾਈ! ਗੁਰੂ ਸਾਰੇ ਸੁਖਾਂ ਦਾ ਦੇਣ ਵਾਲਾ ਹੈ, ਉਸ (ਗੁਰੂ) ਦੀ ਸ਼ਰਨ ਪੈਣਾ ਚਾਹੀਦਾ ਹੈ। ਗੁਰੂ ਦਾ ਦਰਸ਼ਨ ਕੀਤਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਗੁਰੂ ਦੀ ਸ਼ਰਨ ਪੈ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ।੧।
ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ, ਹਰ ਵੇਲੇ ਨਾਮ ਹੀ ਸਿਮਰਿਆ ਕਰੋ, ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਂਦੇ ਰਿਹਾ ਕਰੋ।ਰਹਾਉ।
ਪਰ, ਹੇ ਭਾਈ! (ਇਹ ਨਾਮ ਦੀ ਦਾਤਿ ਗੁਰੂ ਦੇ ਦਰ ਤੋਂ) ਉਸ ਮਨੁੱਖ ਨੂੰ ਹੀ ਮਿਲਦੀ ਹੈ ਜਿਸ ਦੀ ਕਿਸਮਤਿ ਵਿਚ ਪਰਮਾਤਮਾ ਦੀ ਹਜ਼ੂਰੀ ਤੋਂ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ। ਉਹ ਮਨੁੱਖ ਸਾਰੇ ਗੁਣਾਂ ਵਾਲਾ ਹੋ ਜਾਂਦਾ ਹੈ। ਹੇ ਪ੍ਰਭੂ ਜੀ! (ਤੇਰੇ ਦਾਸ)ਨਾਨਕ ਦੀ (ਭੀ ਤੇਰੇ ਦਰ ਤੇ ਇਹ) ਬੇਨਤੀ ਹੈ-ਮੈਂ ਤੇਰੇ ਨਾਮ ਵਿਚ ਸੁਰਤਿ ਜੋੜੀ ਰੱਖਾਂ।੨।੨੫।੮੯।
ENGLISH TRANSLATION :-
SORATH, FIFTH MEHL:
The True Guru is the Giver of all peace and comfort seek His Sanctuary. Beholding the BlessedVision of His Darshan, bliss ensues, pain is dispelled, and one sings the Lords Praises. || 1 ||
Drink in the sublime essence ofthe Lord, O Siblings of Destiny. Chant the Naam, the Name of the Lord; worship the Naam in adoration, and enter theSanctuary of the Perfect Guru. || Pause ||
Only one who has such pre-ordained destiny receives it; he alone becomesperfect, O Siblings of Destiny. Nanaks prayer, O Dear God, is to remain lovingly absorbed in the Naam. || 2 || 25 || 89 ||

ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਿਹ।।


Post Comment

ਪੰਜ ਪਿਆਰੇ

੧   ਭਾਈ ਦਯਾ ਸਿੰਘ ਜੀ 
ਭਾਈ ਦਯਾ ਸਿੰਘ ਪੰਜਾਂ ਪਿਆਰਿਆਂ 'ਚੋਂ ਪਹਿਲੇ ਸਥਾਨ ਤੇ ਸਨ। ਆਪ ਦੇ ਪਿਤਾ ਦਾ ਨਾਮ ਮਈਆ ਰਾਮ ਜੀ ਅਤੇ ਮਾਤਾ ਦਾ ਨਾਮ ਸੋਭਾ ਦੇਵੀ ਜੀ ਹੈ। ਆਪ ਦਾ ਜਨਮ 1725  ਈਸਵੀ ਐਤਵਾਰ ਨੂੰ ਅੰਮ੍ਰਿਤ ਵੇਲੇ ਲਾਹੌਰ (ਪਾਕਿਸਤਾਨ) 'ਚ ਹੋਇਆ। ਆਪ 13  ਸਾਲ ਦੀ ਉਮਰ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਆਏ।1765 ਈਸਵੀ  ਅੱਸੂ ਦੀ ਅਮਾਵਸ ਨੂੰ ਅਬਚਲ ਨਗਰ ਹਜੂਰ ਸਾਹਿਬ ਜੀ ਵਿਖੇ ਜੋਤੀ ਜੋਤ ਸਮਾਏ।
    ਭਾਈ ਧਰਮ ਸਿੰਘ ਜੀ 
ਭਾਈ ਧਰਮ ਸਿੰਘ ਪੰਜਾਂ ਪਿਆਰਿਆਂ ਵਿਚੋਂ ਦੂਜੇ ਸਥਾਨ ਤੇ ਸਨ। ਆਪ ਦੇ ਪਿਤਾ ਦਾ ਨਾਮ ਪਰਮ ਸੁੱਖ ਜੀ ਅਤੇ ਮਾਤਾ ਦਾ ਨਾਮ ਅਨੰਤੀ ਜੀ ਸੀ। ਆਪ ਜਟ ਜਾਤ ਦੇ ਦਿੱਲੀ ਸ਼ਹਿਰ ਦੇ ਵਸਨੀਕ ਸਨ। ਆਪ ਦਾ ਜਨਮ ੧੭੨੭ (1727) ਬਿ: ੧੩ (13) ਵਿਸਾਖ ਦਿਨ ਸੋਮਵਾਰ ਪਹਿਰ ਰਾਤ ਰਹਿੰਦੀ ਹੋਇਆ ਸੀ। ਆਪ ੨੫ (25) ਸਾਲ ਦੀ ਉਮਰ ਵਿੱਚ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਆਏ। ਆਪ ੧੭੬੮ (1768) ਬਿ: ਨੂੰ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਜੀ ਵਿਖੇ ਜੋਤੀ ਜੋਤ ਸਮਏ।
੩   ਭਾਈ ਹਿੰਮਤ ਸਿੰਘ ਜੀ 
ਭਾਈ ਹਿੰਮਤ ਸਿੰਘ ਜੀ ਪੰਜਾਂ ਪਿਆਰਿਆਂ ਵਿਚੋਂ ਤੀਸਰੇ ਸਥਾਨ ਤੇ ਸਨ। ਆਪ ਦੇ ਪਿਤਾ ਦਾ ਨਾਮ ਮਾਲ ਦੇਉ ਜੀ ਅਤੇ ਮਾਤਾ ਨਾਲ ਦੇਈ ਜੀ ਸਨ। ਆਪ ਜਗਨਨਾਥ ਦੇ ਵਾਸੀ ਸਨ ਅਤੇ ਝੀਵਰ ਜਾਤੀ ਦੇ ਸਨ। ਆਪ ਦੇ ਮਾਤਾ-ਪਿਤਾ ਨੌਵੀ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਰਹਿੰਦੇ ਸਨ। ਆਪ ਦਾ ਜਨਮ ੧੭੨੧ (1721) ਬਿ: ਜੇਠ ੧੫ (15)ਨੂੰ ਬਾਬਾ ਬਕਾਲਾ ਵਿਖੇ ਹੋਇਆ। ਆਪ ੧੭੬੧ (1761) ਬਿ: ਵਿੱਚ ਸ੍ਰੀ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਏ।
੪   ਭਾਈ ਮੋਹਕਮ ਸਿੰਘ ਜੀ
ਭਾਈ ਮੋਹਕਮ ਸਿੰਘ ਜੀ ਪੰਜਾਂ ਪਿਆਰਿਆਂ ਵਿਚੋਂ ਚੌਥੇ ਸਥਾਨ ਤੇ ਸਨ। ਆਪ ਦੇ ਪਿਤਾ ਦਾ ਨਾਮ ਜਗਜੀਵਨ ਰਾਏ ਜੀ ਅਤੇ ਮਾਤਾ ਦਾ ਨਾਮ ਸੰਭਲੀ ਜੀ ਹੈ। ਆਪ ਦਾ ਜਨਮ ੧੭੩੬ (1736) ਬਿ: ੫ (5) ਚੇਤਰ ਨੂੰ ਹੋਇਆ। ਆਪ ੧੫ (15) ਸਾਲ ਦੀ ਉਮਰ ਵਿੱਚ ਮਾਤਾ-ਪਿਤਾ ਸਮੇਤ ਦਸਵੀ ਪਾਤਸ਼ਾਹੀ ਜੀ ਦੀ ਸ਼ਰਨ ਵਿੱਚ ਆਏ ਸੀ। ਆਪ ੧੭੬੧ (1761) ਬਿ: ਨੂੰ ਸ੍ਰੀ ਚਮਕੌਰ ਸਾਹਿਬ ਜੀ ਦੀ ਜੰਗ ਵਿੱਚ ਸ਼ਹੀਦ ਹੋਏ।
੫   ਭਾਈ ਸਾਹਿਬ ਸਿੰਘ ਜੀ

ਭਾਈ ਸਾਹਿਬ ਸਿੰਘ ਜੀ ਪੰਜਾਂ ਪਿਆਰਿਆਂ ਵਿਚੋਂ ਪੰਜਵੇਂ ਸਥਾਨ ਤੇ ਸਨ। ਆਪ ਦੇ ਪਿਤਾ ਦਾ ਨਾਮ ਗੁਰ ਨਾਰੈਣ ਜੀ ਅਤੇ ਮਾਤਾ ਦਾ ਨਾਮ ਅਨਕੰਪਾ ਜੀ ਸੀ। ਆਪ ਦਾ ਜਨਮ ੧੭੩੨ (1732) ਬਿ: ੫ (5) ਮੱਘਰ ਨੂੰ ਹੋਇਆ। ਆਪ ਬਿਰਦਪੁਰ ਦੇ ਵਾਸੀ ਸਨ। ਮਾਤਾ-ਪਿਤਾ ਨੇ ਆਪ ਨੂੰ ੧੧ (11) ਸਾਲ ਦੀ ਉਮਰ ਵਿੱਚ ਦਸਵੇਂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਚੜ੍ਹਾਏ ਸੀ। ਆਪ ੧੭੬੧ (1761) ਬਿ: ਨੂੰ ਸ੍ਰੀ ਚਮਕੌਰ ਸਾਹਿਬ ਜੀ ਦੀ ਜੰਗ ਵਿੱਚ ਸ਼ਹੀਦ ਹੋਏ।


Post Comment

Monday, July 23, 2012

Hukamnama Sri Harmandir Sahib Ji FULL (WITH PUNJABI & ENGLISH)

ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਅੱਜ ਦਾ ਮੁੱਖਵਾਕ 24.7.2012, ਮੰਗਲਵਾਰ , ੯ ਸਾਵਣ (ਸੰਮਤ ੫੪੪ ਨਾਨਕਸ਼ਾਹੀ)

ਸੂਹੀ ਮਹਲਾ ੩ ॥
ਜੇ ਲੋੜਹਿ ਵਰੁ ਬਾਲੜੀਏ ਤਾ ਗੁਰ ਚਰਣੀ ਚਿਤੁ ਲਾਏ ਰਾਮ ॥ ਸਦਾ ਹੋਵਹਿ ਸੋਹਾਗਣੀ ਹਰਿ ਜੀਉ ਮਰੈ ਨ ਜਾਏ ਰਾਮ ॥ ਹਰਿ ਜੀਉ ਮਰੈ ਨ ਜਾਏ ਗੁਰ ਕੈ ਸਹਜਿ ਸੁਭਾਏ ਸਾ ਧਨ ਕੰਤ ਪਿਆਰੀ ॥ ਸਚਿ ਸੰਜਮਿ ਸਦਾ ਹੈ ਨਿਰਮਲ ਗੁਰ ਕੈ ਸਬਦਿ ਸੀਗਾਰੀ ॥ ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਜਿਨਿ ਆਪੇ ਆਪੁ ਉਪਾਇਆ ॥ ਨਾਨਕ ਸਦਾ ਪਿਰੁ ਰਾਵੇ ਆਪਣਾ ਜਿਨਿ ਗੁਰ ਚਰਣੀ ਚਿਤੁ ਲਾਇਆ ॥੧॥ 
ਪਿਰੁ ਪਾਇਅੜਾ ਬਾਲੜੀਏ ਅਨਦਿਨੁ ਸਹਜੇ ਮਾਤੀ ਰਾਮ ॥ ਗੁਰਮਤੀ ਮਨਿ ਅਨਦੁ ਭਇਆ ਤਿਤੁ ਤਨਿ ਮੈਲੁ ਨ ਰਾਤੀ ਰਾਮ ॥ ਤਿਤੁ ਤਨਿ ਮੈਲੁ ਨ ਰਾਤੀ ਹਰਿ ਪ੍ਰਭਿ ਰਾਤੀ ਮੇਰਾ ਪ੍ਰਭੁ ਮੇਲਿ ਮਿਲਾਏ ॥ ਅਨਦਿਨੁ ਰਾਵੇ ਹਰਿ ਪ੍ਰਭੁ ਅਪਣਾ ਵਿਚਹੁ ਆਪੁ ਗਵਾਏ ॥ ਗੁਰਮਤਿ ਪਾਇਆ ਸਹਜਿ ਮਿਲਾਇਆ ਅਪਣੇ ਪ੍ਰੀਤਮ ਰਾਤੀ ॥ ਨਾਨਕ ਨਾਮੁ ਮਿਲੈ ਵਡਿਆਈ ਪ੍ਰਭੁ ਰਾਵੇ ਰੰਗਿ ਰਾਤੀ ॥੨॥ 
ਪਿਰੁ ਰਾਵੇ ਰੰਗਿ ਰਾਤੜੀਏ ਪਿਰ ਕਾ ਮਹਲੁ ਤਿਨ ਪਾਇਆ ਰਾਮ ॥ ਸੋ ਸਹੋ ਅਤਿ ਨਿਰਮਲੁ ਦਾਤਾ ਜਿਨਿ ਵਿਚਹੁ ਆਪੁ ਗਵਾਇਆ ਰਾਮ ॥ ਵਿਚਹੁ ਮੋਹੁ ਚੁਕਾਇਆ ਜਾ ਹਰਿ ਭਾਇਆ ਹਰਿ ਕਾਮਣਿ ਮਨਿ ਭਾਣੀ ॥ ਅਨਦਿਨੁ ਗੁਣ ਗਾਵੈ ਨਿਤ ਸਾਚੇ ਕਥੇ ਅਕਥ ਕਹਾਣੀ ॥ ਜੁਗ ਚਾਰੇ ਸਾਚਾ ਏਕੋ ਵਰਤੈ ਬਿਨੁ ਗੁਰ ਕਿਨੈ ਨ ਪਾਇਆ ॥ ਨਾਨਕ ਰੰਗਿ ਰਵੈ ਰੰਗਿ ਰਾਤੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੩॥
ਕਾਮਣਿ ਮਨਿ ਸੋਹਿਲੜਾ ਸਾਜਨ ਮਿਲੇ ਪਿਆਰੇ ਰਾਮ ॥ ਗੁਰਮਤੀ ਮਨੁ ਨਿਰਮਲੁ ਹੋਆ ਹਰਿ ਰਾਖਿਆ ਉਰਿ ਧਾਰੇ ਰਾਮ ॥ ਹਰਿ ਰਾਖਿਆ ਉਰਿ ਧਾਰੇ ਅਪਨਾ ਕਾਰਜੁ ਸਵਾਰੇ ਗੁਰਮਤੀ ਹਰਿ ਜਾਤਾ ॥ ਪ੍ਰੀਤਮਿ ਮੋਹਿ ਲਇਆ ਮਨੁ ਮੇਰਾ ਪਾਇਆ ਕਰਮ ਬਿਧਾਤਾ ॥ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਵਸਿਆ ਮੰਨਿ ਮੁਰਾਰੇ ॥ ਨਾਨਕ ਮੇਲਿ ਲਈ ਗੁਰਿ ਅਪੁਨੈ ਗੁਰ ਕੈ ਸਬਦਿ ਸਵਾਰੇ ॥੪॥੫॥੬॥ 
(ਅੰਗ ੭੭੧-੭੭੨)

ਪੰਜਾਬੀ ਵਿਚ ਵਿਆਖਿਆ :-

ਹੇ ਅੰਞਾਣ ਜੀਵ-ਇਸਤ੍ਰੀਏ! ਜੇ ਤੂੰ ਪ੍ਰਭੂ-ਪਤੀ ਦਾ ਮਿਲਾਪ ਚਾਹੁੰਦੀ ਹੈਂ, ਤਾਂ ਆਪਣੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਰੱਖ। ਤੂੰ ਸਦਾ ਲਈ ਸੁਹਾਗ-ਭਾਗ ਵਾਲੀ ਬਣ ਜਾਏਂਗੀ, (ਕਿਉਂਕਿ) ਪ੍ਰਭੂ-ਪਤੀ ਨਾਹ ਕਦੇ ਮਰਦਾ ਹੈ ਨਾਹ ਨਾਸ ਹੁੰਦਾ ਹੈ। ਪ੍ਰਭੂ-ਪਤੀ ਕਦੇ ਨਹੀਂ ਮਰਦਾ, ਕਦੇ ਨਾਸ ਨਹੀਂ ਹੁੰਦਾ। ਜੇਹੜੀ ਜੀਵ-ਇਸਤ੍ਰੀ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਲੀਨ ਰਹਿੰਦੀ ਹੈ, ਉਹ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਸਦਾ-ਥਿਰ ਪ੍ਰਭੂ ਵਿਚ ਜੁੜ ਕੇ, (ਵਿਕਾਰਾਂ ਵਲੋਂ) ਬੰਦਸ਼ ਵਿਚ ਰਹਿ ਕੇ, ਉਹ ਜੀਵ-ਇਸਤ੍ਰੀ ਪਵਿਤ੍ਰ ਜੀਵਨ ਵਾਲੀ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣੇ ਆਤਮਕ ਜੀਵਨ ਨੂੰ ਸੋਹਣਾ ਬਣਾ ਲੈਂਦੀ ਹੈ। ਹੇ ਸਹੇਲੀਏ! ਮੇਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਸ ਨੇ ਆਪਣੇ ਆਪ ਨੂੰ ਆਪ ਹੀ ਪਰਗਟ ਕੀਤਾ ਹੋਇਆ ਹੈ। ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਗੁਰੂ-ਚਰਨਾਂ ਵਿਚ ਆਪਣਾ ਮਨ ਜੋੜ ਲਿਆ, ਉਹ ਸਦਾ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ।੧।
ਹੇ ਅੰਞਾਣ ਜੀਵ-ਇਸਤ੍ਰੀਏ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲੈਂਦੀ ਹੈ, ਉਹ ਹਰ ਵੇਲੇ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ। ਗੁਰੂ ਦੀ ਮਤਿ ਦਾ ਸਦਕਾ ਉਸ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ, (ਉਸ ਦੇ) ਉਸ ਸਰੀਰ ਵਿਚ (ਵਿਕਾਰਾਂ ਦੀ) ਰਤਾ ਭਰ ਭੀ ਮੈਲ ਨਹੀਂ ਹੁੰਦੀ। (ਉਸ ਦੇ) ਉਸ ਸਰੀਰ ਵਿਚ ਰਤਾ ਭਰ ਭੀ ਮੈਲ ਨਹੀਂ ਹੁੰਦੀ, ਉਹ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੀ ਰਹਿੰਦੀ ਹੈ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ। ਉਹ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਹਰ ਵੇਲੇ ਆਪਣੇ ਹਰਿ-ਪ੍ਰਭੂ ਨੂੰ ਸਿਮਰਦੀ ਰਹਿੰਦੀ ਹੈ। ਗੁਰੂ ਦੀ ਸਿੱਖਿਆ ਨਾਲ ਉਹ ਪ੍ਰਭੂ ਨੂੰ ਮਿਲ ਪੈਂਦੀ ਹੈ, ਗੁਰੂ ਉਸ ਨੂੰ ਆਤਮਕ ਅਡੋਲਤਾ ਵਿਚ ਟਿਕਾ ਦੇਂਦਾ ਹੈ, ਉਹ ਆਪਣੇ ਪ੍ਰੀਤਮ-ਪ੍ਰਭੂ ਦੇ ਰੰਗ ਵਿਚ ਰੰਗੀ ਜਾਂਦੀ ਹੈ। ਹੇ ਨਾਨਕ! ਉਸ ਨੂੰ ਹਰਿ-ਨਾਮ ਮਿਲ ਜਾਂਦਾ ਹੈ, ਇੱਜ਼ਤ ਮਿਲ ਜਾਂਦੀ ਹੈ, ਉਹ ਪ੍ਰੇਮ-ਰੰਗ ਵਿਚ ਰੰਗੀ ਹੋਈ ਹਰ ਵੇਲੇ ਪ੍ਰਭੂ ਦਾ ਸਿਮਰਨ ਕਰਦੀ ਹੈ।੨।
 ਹੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਜੀਵ-ਇਸਤ੍ਰੀਏ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਹਰ ਵੇਲੇ ਸਿਮਰਦੀ ਹੈ, ਜਿਸ ਨੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਦਿੱਤਾ ਹੈ, ਉਸ ਨੇ ਉਸ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਕਰ ਲਈ ਹੈ ਜੇਹੜਾ ਬਹੁਤ ਪਵਿਤ੍ਰ ਹੈ, ਤੇ, ਸਭ ਦਾਤਾਂ ਦੇਣ ਵਾਲਾ ਹੈ। ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ, ਤਦੋਂ ਜੀਵ-ਇਸਤ੍ਰੀ ਆਪਣੇ ਅੰਦਰੋਂ ਮੋਹ ਦੂਰ ਕਰਦੀ ਹੈ, ਤੇ, ਪ੍ਰਭੂ ਦੇ ਮਨ ਵਿਚ ਪਿਆਰੀ ਲੱਗਣ ਲੱਗ ਪੈਂਦੀ ਹੈ। ਫਿਰ ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੀ ਰਹਿੰਦੀ ਹੈ, ਅਤੇ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰਦੀ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਹੇ ਸਹੇਲੀਏ! ਚੌਹਾਂ ਜੁਗਾਂ ਵਿਚ ਉਹ ਸਦਾ-ਥਿਰ ਪ੍ਰਭੂ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ, ਪਰ ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੇ ਭੀ ਉਸ ਦਾ ਮਿਲਾਪ ਪ੍ਰਾਪਤ ਨਹੀਂ ਕੀਤਾ। ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਪਰਮਾਤਮਾ ਨਾਲ ਆਪਣਾ ਮਨ ਜੋੜ ਲਿਆ, ਉਹ ਉਸ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਉਸ ਦੇ ਪ੍ਰੇਮ ਵਿਚ ਉਸ ਦਾ ਸਿਮਰਨ ਕਰਦੀ ਹੈ।੩।
ਜਿਸ ਜੀਵ-ਇਸਤ੍ਰੀ ਨੂੰ ਪਿਆਰੇ ਸੱਜਣ ਪ੍ਰਭੂ ਜੀ ਮਿਲ ਪੈਂਦੇ ਹਨ, ਉਸ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ। ਗੁਰੂ ਦੀ ਮਤਿ ਉਤੇ ਤੁਰ ਕੇ ਉਸ ਦਾ ਮਨ ਪਵਿੱਤ੍ਰ ਹੋ ਜਾਂਦਾ ਹੈ, ਉਹ ਆਪਣੇ ਹਿਰਦੇ ਵਿਚ ਹਰਿ-ਪ੍ਰਭੂ ਨੂੰ ਟਿਕਾ ਰੱਖਦੀ ਹੈ। ਉਹ ਜੀਵ-ਇਸਤ੍ਰੀ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ, ਇਸ ਤਰ੍ਹਾਂ ਆਪਣਾ ਜੀਵਨ-ਮਨੋਰਥ ਸੰਵਾਰ ਲੈਂਦੀ ਹੈ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ। ਉਸ ਦਾ ਮਨ ਜੋ ਪਹਿਲਾਂ ਮਮਤਾ ਵਿਚ ਫਸਿਆ ਹੋਇਆ ਸੀ, ਪ੍ਰੀਤਮ-ਪ੍ਰਭੂ ਨੇ ਆਪਣੇ ਵੱਸ ਵਿਚ ਕਰ ਲਿਆ, ਤੇ, ਉਸ ਜੀਵ-ਇਸਤ੍ਰੀ ਨੇ ਸਿਰਜਣਹਾਰ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਲਿਆ। ਗੁਰੂ ਦੀ ਸਰਨ ਪੈ ਕੇ ਉਸ ਜੀਵ-ਇਸਤ੍ਰੀ ਨੇ ਸਦਾ-ਆਤਮਕ ਆਨੰਦ ਮਾਣਿਆ ਹੈ,ਮੁਰਾਰੀ-ਪ੍ਰਭੂ ਉਸ ਦੇ ਮਨ ਵਿਚ ਆ ਵੱਸਿਆ ਹੈ। ਹੇ ਨਾਨਕ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਜੀਵ-ਇਸਤ੍ਰੀ ਨੇ ਆਪਣਾ ਜੀਵਨ ਸੋਹਣਾ ਬਣਾ ਲਿਆ ਹੈ, ਪਿਆਰੇ ਗੁਰੂ ਨੇ ਉਸ ਨੂੰ ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ ਹੈ।੪।੫।੬।

ENGLISH TRANSLATION :-

SHALOK, THIRD MEHL:
If you long for your Husband Lord, O young and innocent bride, then focus yourconsciousness on the Gurus feet. You shall be a happy soul bride of your Dear Lord forever; He does not die or leave. TheDear Lord does not die, and He does not leave; through the peaceful poise of the Guru, the soul bride becomes the lover ofher Husband Lord. Through truth and self-control, she is forever immaculate and pure; she is embellished with the Word of theGurus Shabad. My God is True, forever and ever; He Himself created Himself. O Nanak, she who focuses her consciousnesson the Gurus feet, enjoys her Husband Lord. || 1 ||
When the young, innocent bride finds her Husband Lord, she isautomatically intoxicated with Him, night and day. Through the Word of the Gurus Teachings, her mind becomes blissful, andher body is not tinged with filth at all. Her body is not tinged with filth at all, and she is imbued with her Lord God; my Godunites her in Union. Night and day, she enjoys her Lord God; her egotism is banished from within. Through the GurusTeachings, she easily finds and meets Him. She is imbued with her Beloved. O Nanak, through the Naam, the Name of theLord, she obtains glorious greatness. She ravishes and enjoys her God; she is imbued with His Love. || 2 ||
Ravishing herHusband Lord, she is imbued with His Love; she obtains the Mansion of His Presence. She is utterly immaculate and pure; theGreat Giver banishes self-conceit from within her. The Lord drives out attachment from within her, when it pleases Him. Thesoul bride becomes pleasing to the Lords Mind. Night and day, she continually sings the Glorious Praises of the True Lord; shespeaks the Unspoken Speech. Throughout the four ages, the One True Lord is permeating and pervading; without the Guru, noone finds Him.O Nanak, she revels in joy, imbued with His Love; she focuses her consciousness on the Lord. || 3 ||
The mind of the soulbride is very happy, when she meets her Friend, her Beloved Lord. Through the Gurus Teachings, her mind becomesimmaculate; she enshrines the Lord within her heart. Keeping the Lord enshrined within her heart, her affairs are arranged andresolved; through the Gurus Teachings, she knows her Lord. My Beloved has enticed my mind; I have obtained the Lord, theArchitect of Destiny. Serving the True Guru, she finds lasting peace; the Lord, the Destroyer of pride, dwells in her mind. ONanak, she merges with her Guru, embellished and adorned with the Word of the Guru's Shabad. || 4 || 5 || 6 ||

WAHEGURU JI KA KHALSA
WAHEGURU JI KI FATEH JI.


Post Comment

ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ

ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਸਿਖਾਂ ਦੇ ਅਠਵੇਂ ਗੁਰੂ ਸਨ।
ਸਾਹਿਬ ਸ਼੍ਰੀ ਹਰਿਕ੍ਰਿਸ਼ਨ ਜੀ ਜਦੋਂ ਦਿੱਲੀ ਜਾ ਰਹੇ ਸਨ ਆਪ ਜੀ ਨੂੰ ਬਾਲਕ ਰੂਪ ਵਿੱਚ ਗੁਰੂ-ਗੱਦੀ ਦੇ ਬਿਰਾਜਮਾਨ ਦੇਖ ਕੇ ਕਈ ਹੰਕਾਰੀ ਲੋਕ ਮਖੌਲ ਕਰਦੇ ਸੀ।

ਰਾਹ ਵਿੱਚ ਗੁਰੂ ਸਾਹਿਬ ਜੀ ਨੇ ਇਕ ਨਗਰ ਵਿੱਚ ਪੜਾਅ ਕੀਤਾ ਉਥੇ ਆਪ ਜੀ ਦੇ ਦਰਸ਼ਨ ਕਰਨ ਲਈ ਇੱਕ ਪੰਡਿਤ ਆਇਆ ਜਿਸ ਦਾ ਨਾਮ ਸੀ ਲਾਲ, ਉਹ ਬਹੁਤ ਹੰਕਾਰੀ ਪੰਡਿਤ ਸੀ ਉਹ ਸੋਚਦਾ ਸੀ ਕਿ ਉਸ ਦੇ ਵਰਗੀ ਗੀਤਾ ਦੀ ਕਥਾ ਕੋਈ ਕਰ ਹੀ ਨਹੀਂ ਸਕਦਾ।

ਅੰਤਰਜਾਮੀ ਸਤਿਗੁਰੂ ਸ਼੍ਰੀ ਹਰਕ੍ਰਿਸ਼ਨ ਸਾਹਿਬ ਜੀ ਉਦ ਦੇ ਦਿਲ ਦੀ ਅਵਸਥਾ ਨੂੰ ਜਾਣ ਗਏ ਤੇ ਉਹਨਾਂ ਨੇ ਬਚਨ ਕੀਤਾ ਪੰਡਿਤ ਜੀ ਤੁਹਾਡੇ ਮਨ ਵਿੱਚ ਜੋ ਸ਼ੰਕਾ ਹੈ ਨਵਿਰਤ ਕਰ ਲਉ।

ਪੰਡਿਤ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਗੀਤਾ ਦੇ ਅਰਥ ਕਰ ਕੇ ਸੁਣਾਓ। ਗੁਰੂ ਸਾਹਿਬ ਜੀ ਪੰਡਿਤ ਦੀ ਗੱਲ ਸੁਣ ਕੇ ਕਹਿਨ ਲੱਗੇ ਜੇ ਅਸੀਂ ਅਰਥ ਕੀਤਾ ਤਾਂ ਸ਼ਾਇਦ ਤੁਹਾਡੇ ਮਨ ਵਿੱਚ ਸ਼ੰਕਾ ਆ ਜਾਏ ਕਿ ਅਸੀਂ ਅਰਥਾਂ ਨੂੰ ਚੇਤੇ ਕੀਤਾ ਹੋਇਆ ਹੈ ਤੁਸੀਂ ਬਾਹਰੋਂ ਕੋਈ ਬੰਦਾ ਲੈ ਆਉ।

ਪੰਡਿਤ ਲਾਲ ਬਹੁਤ ਹੰਕਾਰ ਵਿੱਚ ਆ ਗਿਆ ਅਤੇ ਬਾਹਰ ਜਾ ਝੱਜੂ ਝੀਵਰ ਨੂੰ ਲੈ ਕੇ ਆ ਗਿਆ। ਗੁਰੂ ਸਾਹਿਬ ਜੀ ਨੇ ਝੱਜੂ ਦੇ ਸਿਰ ਤੇ ਸੋਟੀ ਰੱਖੀ ਤੇ ਕਿਹਾ ਪੰਡਿਤ ਜੀ ਤੁਸੀਂ ਸ਼ਲੋਕ ਪੜ੍ਹੋ ਝੱਜੂ ਜੀ ਅਰਥ ਕਰਨਗੇ। ਪੰਡਿਤ ਨੇ ਸਭ ਤੋਂ ਕਠਿਨ ਸ਼ਲੋਕ ਪੜਇਆ ਝੱਜੂ ਨੇ ਸ਼ਲੋਕ ਸੁਣ ਕੇ ਕਿਹਾ ਕਿ ਤੁਸੀਂ ਅਸ਼ੁੱਧ ਸ਼ਲੋਕ ਪੜ੍ਹ ਰਹੇ ਹੋ ਅਤੇ ਝੱਜੂ ਨੇ ਆਪ ਸਹੀ ਸ਼ਲੋਕ ਪੜ੍ਹ ਕੇ ਅਰਥ ਕਰ ਦਿੱਤਾ।

ਪੰਡਿਤ ਬਹੁਤ ਸ਼ਰਮਿੰਦਾ ਹੋਇਆ ਕਿ ਜਿਸ ਝੱਜੂ ਨੂੰ ਪੜ੍ਹਨਾ ਨਹੀਂ ਸੀ ਆਉਂਦਾ ਉਹ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਹੀ ਅਰਥ ਕਰ ਰਿਹਾ ਹੈ ਤਾਂ ਉਸ ਨੂੰ ਬਹੁਤ ਪਛਤਾਵਾ ਹੋਇਆ ਕਿ ਉਸ ਨੇ ਗੁਰੂ ਸਾਹਿਬ ਜੀ ਸ਼ੰਕਾ ਕਿਉਂ ਕੀਤਾ? ਇਹ ਸੋਚ ਕੇ ਪੰਡਿਤ ਗੁਰੂ ਸਾਹਿਬ ਜੀ ਦੇ ਚਰਣਾਂ ਵਿੱਚ ਡਿੱਗ ਪਿਆ। ਗੁਰੂ ਸਾਹਿਬ ਜੀ ਨੇ ਉਸ ਦੀ ਭੁੱਲ ਨੂੰ ਬਖਸ਼ ਦਿੱਤਾ ਤੇ ਅੱਗੇ ਲਈ ਸਹੀ ਰਾਹ ਦੱਸਿਆ।


Post Comment

Sunday, July 22, 2012

ਗੁਰਦੁਆਰਾ ਨਾਨਕਸਰ, ਪਾਕਪਤਨ ਸ਼ਹਿਰ

ਸਤਿਗੁਰੂ ਨਾਨਕ ਜੀ ਨਾਲ ਸਬੰਧਤ ਇਹ ਪਾਵਨ ਅਸਥਾਨ ਪੁਰਾਣੇ ਸ਼ਹਿਰ ਪਾਕਪਤਨ ਤੋਂ ਬਾਹਰ ਦੀ ਅਬਾਦੀ ਵਿੱਚ ਹੈ। ਇਸ ਅਬਾਦੀ ਨੂੰ ਸਮਾਧੀਆਂ ਕਰਕੇ ਯਾਦ ਕੀਤਾ ਜਾਂਦਾ ਸੀ। ਇਥੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਿਰਾਜਣ ਅਸਥਾਨ ਸੀ, ਜਿਹਦੇ ਪੁਜਾਰੀ ਉਦਾਸੀ ਸਾਧੂ ਸਨ। ਇਸ ਅਸਥਾਨ ਦੇ ਆਸ ਪਾਸ ਸਾਧੂਆਂ ਦੀਆਂ ਅਣਗਿਣਤ ਸਮਾਧਾਂ ਸਨ, ਇਸ ਕਰਕੇ ਇਹ ਅਸਥਾਨ ਸਮਾਧਾਂ ਕਰਕੇ ਪ੍ਰਸਿੱਧ ਹੋ ਗਿਆ। ਗੁਰਦੁਆਰਾ ਸਾਹਿਬ ਤੇ ਸਮਾਧਾਂ ਅਲੋਪ ਹੋ ਚੁਕੀਆਂ ਹਨ। ਇਸ ਥਾਂ ਹੁਣ ਬਾਬਾ ਫਰੀਦ ਗੰਜ ਸ਼ੱਕਰ ਕਾਲਜ ਹੈ। ਇਸ ਕਾਲਜ ਦੀ ਅਜੋਕੀ ਇਮਾਰਤ ਬਨਣ ਤੋਂ ਪਹਿਲਾਂ ਇਹ ਕਾਲਜ ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰ ਸੀ ਇਸ ਇਮਾਰਤ ਨੂੰ ਡੇਗ ਕੇ ਹੁਣ ਕਾਲਜ ਦੀ ਨਵੀਂ ਇਮਾਰਤ ਉਸਾਰੀ ਗਈ ਹੈ। ਗੁਰਦੁਆਰਾ ਸਾਹਿਬ ਦਾ ਸਰੋਵਰ ਯਾਦਗਾਰ ਵਜੋਂ ਸੰਭਾਲ ਲਿਆ ਗਿਆ ਹੈ।


Post Comment

Monday, July 2, 2012

Today's Hukamnama From Sri Harmandir Sahib Ji (03 July 2012)


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਅੱਜ ਦਾ ਮੁੱਖਵਾਕ 3.7.2012, ਮੰਗਲਵਾਰ , ੨੦ ਹਾੜ (ਸੰਮਤ ੫੪੪ ਨਾਨਕਸ਼ਾਹੀ)

ਧਨਾਸਰੀ ਮਹਲਾ ੫ ॥
ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥ ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥
ਤੁਮ ਘਰਿ ਆਵਹੁ ਮੇਰੇ ਮੀਤ ॥ ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥
ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ ॥ ਘਰਿ ਮੰਗਲ ਵਾਜਹਿ ਨਿਤ ਵਾਜੇ ਅਪੁਨੈ ਖਸਮਿ ਨਿਵਾਜੇ ॥੨॥
ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥ ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ ॥੩॥
ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ ਸਹਾਈ ॥ ਅਚਰਜੁ ਕੀਆ ਕਰਨੈਹਾਰੈ ਨਾਨਕ ਸਚੁ ਵਡਿਆਈ ॥੪॥੪॥੨੮॥
(ਅੰਗ ੬੭੮)

ਪੰਜਾਬੀ ਵਿਚ ਵਿਆਖਿਆ :-

(ਹੇ ਮੇਰੀ ਜਿੰਦੇ!) ਜਿਸ ਨੇ ਤੈਨੂੰ (ਸੰਸਾਰ ਵਿਚ) ਭੇਜਿਆ ਹੈ, ਉਸੇ ਨੇ ਤੈਨੂੰ ਆਪਣੇ ਵਲ ਪ੍ਰੇਰਨਾ ਸ਼ੁਰੂ ਕੀਤੀ ਹੋਈ ਹੈ, ਤੂੰ ਆਨੰਦ ਨਾਲ ਆਤਮਕ ਅਡੋਲਤਾ ਨਾਲ ਹਿਰਦੇ-ਘਰ ਵਿਚ ਟਿਕੀ ਰਹੁ। ਹੇ ਜਿੰਦੇ! ਆਤਮਕ ਅਡੋਲਤਾ ਦੀ ਰੌ ਵਿਚ, ਆਨੰਦ ਖ਼ੁਸ਼ੀ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰ (ਇਸ ਤਰ੍ਹਾਂ ਕਾਮਾਦਿਕ ਵੈਰੀਆਂ ਉਤੇ) ਅਟੱਲ ਰਾਜ ਕਰ।੧।
ਮੇਰੇ ਮਿੱਤਰ (ਮਨ)! (ਹੁਣ) ਤੂੰ ਹਿਰਦੇ-ਘਰ ਵਿਚ ਟਿਕਿਆ ਰਹੁ (ਆ ਜਾ)। ਪਰਮਾਤਮਾ ਨੇ ਆਪ ਹੀ (ਕਾਮਾਦਿਕ) ਤੇਰੇ ਵੈਰੀ ਦੂਰ ਕਰ ਦਿੱਤੇ ਹਨ, (ਕਾਮਾਦਿਕਾਂ ਤੋਂ ਪੈ ਰਹੀ ਮਾਰ ਦੀ) ਬਿਪਤਾ (ਹੁਣ) ਮੁੱਕ ਗਈ ਹੈ।ਰਹਾਉ।
(ਹੇ ਮੇਰੀ ਜਿੰਦੇ!) ਸਭ ਕੁਝ ਕਰ ਸਕਣ ਵਾਲੇ ਖਸਮ-ਪ੍ਰਭੂ ਨੇ ਜਿਨ੍ਹਾਂ ਉਤੇ ਮੇਹਰ ਕੀਤੀ, ਉਹਨਾਂ ਦੇ ਅੰਦਰ ਉਸ ਨੇ ਆਪਣਾ ਆਪ ਪਰਗਟ ਕਰ ਦਿੱਤਾ, ਉਹਨਾਂ ਦੀਆਂ ਭਟਕਣਾਂ ਮੁੱਕ ਗਈਆਂ, ਉਹਨਾਂ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਦੇ (ਮਾਨੋ)ਵਾਜੇ ਸਦਾ ਵੱਜਣ ਲੱਗ ਪੈਂਦੇ ਹਨ।੨।
(ਹੇ ਜਿੰਦੇ!) ਗੁਰੂ ਦੇ ਉਪਦੇਸ਼ ਉਤੇ ਤੁਰ ਕੇ, ਗੁਰੂ ਦੇ ਆਸਰੇ ਰਹਿ ਕੇ, ਤੂੰ ਭੀ (ਕਾਮਾਦਿਕ ਵੈਰੀਆਂ ਦੇ ਟਾਕਰੇ ਤੇ) ਪੱਕੇ ਪੈਰਾਂ ਤੇ ਖਲੋ ਜਾ, ਵੇਖੀਂ, ਹੁਣ ਕਦੇ ਭੀ ਨਾਹ ਡੋਲੀਂ। ਸਾਰੀ ਸ੍ਰਿਸ਼ਟੀ ਵਿਚ ਸੋਭਾ ਹੋਵੇਗੀ, ਪ੍ਰਭੂ ਦੀ ਹਜ਼ੂਰੀ ਵਿਚ ਤੇਰਾ ਮੂੰਹ ਉਜਲਾ ਹੋਵੇਗਾ।੩।
ਹੇ ਨਾਨਕ! ਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਹਨ, ਉਹ ਆਪ ਹੀ ਇਹਨਾਂ ਨੂੰ (ਵਿਕਾਰਾਂ ਵਲੋਂ) ਮੋੜਦਾ ਹੈ, ਉਹ ਆਪ ਹੀ ਮਦਦਗਾਰ ਬਣਦਾ ਹੈ। ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ।੪।੪।੨੮।

ENGLISH TRANSLATION :-

DHANAASAREE, FIFTH MEHL:
The One who sent you, has now recalled you; returnto your home now in peace and pleasure. In bliss and ecstasy, sing His Glorious Praises; by this celestial tune, you shallacquire your everlasting kingdom. || 1 ||
Come back to your home, O my friend. The Lord Himself has eliminated yourenemies, and your misfortunes are past. || Pause ||
God, the Creator Lord, has glorified you, and your running and rushingaround has ended. In your home, there is rejoicing; the musical instruments continually play, and your Husband Lord hasexalted you. || 2 ||
Remain firm and steady, and do not ever waver; take the Gurus Word as your Support. You shall beapplauded and congratulated all over the world, and your face shall be radiant in the Court of the Lord. || 3 ||
All beingsbelong to Him; He Himself transforms them, and He Himself becomes their help and support. The Creator Lord has worked awondrous miracle; O Nanak, His glorious greatness is true. || 4 || 4 || 28 ||

ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਿਹ।।


Post Comment

Sunday, July 1, 2012

ਗੁਰਦੁਆਰਾ ਪੰਚਮ ਪਾਤਿਸ਼ਾਹੀ, ਚੱਕ ਰਾਮਦਾਸ, ਗੁਜਰਾਂਵਾਲਾ

ਸੜਕ ਉਤੇ ਐਮਨਾਬਾਅਦ ਤੋਂ ਕੋਈ 20 ਕਿਲੋਮੀਟਰ ਪੂਰਬ ਵੱਲ ਇਹ ਪਿੰਡ ਆਬਾਦ ਹੈ। ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਭਾਈ ਪਿਰਾਣੇ ਦੇ ਪ੍ਰੇਮ ਕਰ ਕੇ ਇਥੇ ਖਿੱਚੇ ਆਏ। ਗੁਰੂ ਸਾਹਿਬ ਦੇ ਨਿਵਾਸ ਦੇ ਅਸਥਾਨ ਉਤੇ ਸੁੰਦਰ ਗੁਰਦੁਆਰਾ ਬਣਿਆ ਹੋਇਆ ਸੀ ਜੋ ਹੁਣ ਅਲੋਪ ਹੋ ਚੁਕਿਆ ਹੈ। ਇਸ ਅਸਥਾਨ ਦੇ ਸਾਹਮਣੇ ਇਕ ਚੌਬਾਰਾ ਸੀ, ਜਿਹਨੂੰ ਹੁਣ ਲੋਕ ਗੁਰੂ ਦਾ ਮਹਿਲ ਕਰਕੇ ਜਾਣਦੇ ਹਨ। ਇਸ ਪਾਵਨ ਅਸਥਾਨ ਦੇ ਨਾਂ ਸਿੱਖ ਰਾਜ ਵੱਲੋਂ ਦਿੱਤੀ 40 ਘੁਮਾਉ ਜਮੀਨ ਮੁਆਫ ਹੈ। ਗੁਰਦੁਆਰਾ ਸਾਹਿਬ ਅਣਗੋਲੀ ਕਰ ਕੇ ਮਿੱਟ ਚੁਕਿਆ ਹੈ।
ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਿਹ ।।


Post Comment