ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, July 24, 2012

ਪੰਜ ਪਿਆਰੇ

੧   ਭਾਈ ਦਯਾ ਸਿੰਘ ਜੀ 
ਭਾਈ ਦਯਾ ਸਿੰਘ ਪੰਜਾਂ ਪਿਆਰਿਆਂ 'ਚੋਂ ਪਹਿਲੇ ਸਥਾਨ ਤੇ ਸਨ। ਆਪ ਦੇ ਪਿਤਾ ਦਾ ਨਾਮ ਮਈਆ ਰਾਮ ਜੀ ਅਤੇ ਮਾਤਾ ਦਾ ਨਾਮ ਸੋਭਾ ਦੇਵੀ ਜੀ ਹੈ। ਆਪ ਦਾ ਜਨਮ 1725  ਈਸਵੀ ਐਤਵਾਰ ਨੂੰ ਅੰਮ੍ਰਿਤ ਵੇਲੇ ਲਾਹੌਰ (ਪਾਕਿਸਤਾਨ) 'ਚ ਹੋਇਆ। ਆਪ 13  ਸਾਲ ਦੀ ਉਮਰ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਆਏ।1765 ਈਸਵੀ  ਅੱਸੂ ਦੀ ਅਮਾਵਸ ਨੂੰ ਅਬਚਲ ਨਗਰ ਹਜੂਰ ਸਾਹਿਬ ਜੀ ਵਿਖੇ ਜੋਤੀ ਜੋਤ ਸਮਾਏ।
    ਭਾਈ ਧਰਮ ਸਿੰਘ ਜੀ 
ਭਾਈ ਧਰਮ ਸਿੰਘ ਪੰਜਾਂ ਪਿਆਰਿਆਂ ਵਿਚੋਂ ਦੂਜੇ ਸਥਾਨ ਤੇ ਸਨ। ਆਪ ਦੇ ਪਿਤਾ ਦਾ ਨਾਮ ਪਰਮ ਸੁੱਖ ਜੀ ਅਤੇ ਮਾਤਾ ਦਾ ਨਾਮ ਅਨੰਤੀ ਜੀ ਸੀ। ਆਪ ਜਟ ਜਾਤ ਦੇ ਦਿੱਲੀ ਸ਼ਹਿਰ ਦੇ ਵਸਨੀਕ ਸਨ। ਆਪ ਦਾ ਜਨਮ ੧੭੨੭ (1727) ਬਿ: ੧੩ (13) ਵਿਸਾਖ ਦਿਨ ਸੋਮਵਾਰ ਪਹਿਰ ਰਾਤ ਰਹਿੰਦੀ ਹੋਇਆ ਸੀ। ਆਪ ੨੫ (25) ਸਾਲ ਦੀ ਉਮਰ ਵਿੱਚ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਆਏ। ਆਪ ੧੭੬੮ (1768) ਬਿ: ਨੂੰ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਜੀ ਵਿਖੇ ਜੋਤੀ ਜੋਤ ਸਮਏ।
੩   ਭਾਈ ਹਿੰਮਤ ਸਿੰਘ ਜੀ 
ਭਾਈ ਹਿੰਮਤ ਸਿੰਘ ਜੀ ਪੰਜਾਂ ਪਿਆਰਿਆਂ ਵਿਚੋਂ ਤੀਸਰੇ ਸਥਾਨ ਤੇ ਸਨ। ਆਪ ਦੇ ਪਿਤਾ ਦਾ ਨਾਮ ਮਾਲ ਦੇਉ ਜੀ ਅਤੇ ਮਾਤਾ ਨਾਲ ਦੇਈ ਜੀ ਸਨ। ਆਪ ਜਗਨਨਾਥ ਦੇ ਵਾਸੀ ਸਨ ਅਤੇ ਝੀਵਰ ਜਾਤੀ ਦੇ ਸਨ। ਆਪ ਦੇ ਮਾਤਾ-ਪਿਤਾ ਨੌਵੀ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਰਹਿੰਦੇ ਸਨ। ਆਪ ਦਾ ਜਨਮ ੧੭੨੧ (1721) ਬਿ: ਜੇਠ ੧੫ (15)ਨੂੰ ਬਾਬਾ ਬਕਾਲਾ ਵਿਖੇ ਹੋਇਆ। ਆਪ ੧੭੬੧ (1761) ਬਿ: ਵਿੱਚ ਸ੍ਰੀ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਏ।
੪   ਭਾਈ ਮੋਹਕਮ ਸਿੰਘ ਜੀ
ਭਾਈ ਮੋਹਕਮ ਸਿੰਘ ਜੀ ਪੰਜਾਂ ਪਿਆਰਿਆਂ ਵਿਚੋਂ ਚੌਥੇ ਸਥਾਨ ਤੇ ਸਨ। ਆਪ ਦੇ ਪਿਤਾ ਦਾ ਨਾਮ ਜਗਜੀਵਨ ਰਾਏ ਜੀ ਅਤੇ ਮਾਤਾ ਦਾ ਨਾਮ ਸੰਭਲੀ ਜੀ ਹੈ। ਆਪ ਦਾ ਜਨਮ ੧੭੩੬ (1736) ਬਿ: ੫ (5) ਚੇਤਰ ਨੂੰ ਹੋਇਆ। ਆਪ ੧੫ (15) ਸਾਲ ਦੀ ਉਮਰ ਵਿੱਚ ਮਾਤਾ-ਪਿਤਾ ਸਮੇਤ ਦਸਵੀ ਪਾਤਸ਼ਾਹੀ ਜੀ ਦੀ ਸ਼ਰਨ ਵਿੱਚ ਆਏ ਸੀ। ਆਪ ੧੭੬੧ (1761) ਬਿ: ਨੂੰ ਸ੍ਰੀ ਚਮਕੌਰ ਸਾਹਿਬ ਜੀ ਦੀ ਜੰਗ ਵਿੱਚ ਸ਼ਹੀਦ ਹੋਏ।
੫   ਭਾਈ ਸਾਹਿਬ ਸਿੰਘ ਜੀ

ਭਾਈ ਸਾਹਿਬ ਸਿੰਘ ਜੀ ਪੰਜਾਂ ਪਿਆਰਿਆਂ ਵਿਚੋਂ ਪੰਜਵੇਂ ਸਥਾਨ ਤੇ ਸਨ। ਆਪ ਦੇ ਪਿਤਾ ਦਾ ਨਾਮ ਗੁਰ ਨਾਰੈਣ ਜੀ ਅਤੇ ਮਾਤਾ ਦਾ ਨਾਮ ਅਨਕੰਪਾ ਜੀ ਸੀ। ਆਪ ਦਾ ਜਨਮ ੧੭੩੨ (1732) ਬਿ: ੫ (5) ਮੱਘਰ ਨੂੰ ਹੋਇਆ। ਆਪ ਬਿਰਦਪੁਰ ਦੇ ਵਾਸੀ ਸਨ। ਮਾਤਾ-ਪਿਤਾ ਨੇ ਆਪ ਨੂੰ ੧੧ (11) ਸਾਲ ਦੀ ਉਮਰ ਵਿੱਚ ਦਸਵੇਂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਚੜ੍ਹਾਏ ਸੀ। ਆਪ ੧੭੬੧ (1761) ਬਿ: ਨੂੰ ਸ੍ਰੀ ਚਮਕੌਰ ਸਾਹਿਬ ਜੀ ਦੀ ਜੰਗ ਵਿੱਚ ਸ਼ਹੀਦ ਹੋਏ।


Post Comment


ਗੁਰਸ਼ਾਮ ਸਿੰਘ ਚੀਮਾਂ