ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, July 29, 2012

ਪੰਜਾਬ ਵਿੱਚ ਵੇਖਣਯੋਗ ਥਾਵਾਂ

ਸ਼੍ਰੀ ਦਰਬਾਰ ਸਾਹਿਬ


ਜਗ੍ਹਾ:ਅਮ੍ਰਿਤਸਰ
ਸ਼ਹਿਰ:ਅਮ੍ਰਿਤਸਰ
ਨਜ਼ਦੀਕੀ ਬਸ ਅੱਡਾ:ਅਮ੍ਰਿਤਸਰ
ਨਜ਼ਦੀਕੀ ਰੇਲਵੇ ਸਟੇਸ਼ਨ:ਅਮ੍ਰਿਤਸਰ
ਨਜ਼ਦੀਕੀ ਹਵਾਈ ਅੱਡਾ:ਰਾਜਾ ਸਾਂਸੀ, ਅਮ੍ਰਿਤਸਰ ਮਹੱਤਤਾ:ਇਤਿਹਾਸਕ/ਧਾਰਮਿਕ
ਸੰਖੇਪ ਬਿਓਰਾ:
ਸ਼੍ਰੀ ਹਰਿਮੰਦਰ ਸਾਹਿਬ, ਜਿਸਨੂੰ ਦਰਬਾਰ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਸ਼੍ਰੀ ਅਮ੍ਰਿਤਸਰ ਵਿਚ ਹੈ। ਸ਼੍ਰੀ ਹਰਿਮੰਦਰ ਸਾਹਿਬ ਦਾ ਸਿੱਖ ਧਰਮ ਵਿਚ ਉਹ ਹੀ ਅਸਥਾਨ ਹੈ ਜੋ ਕਿ ਸੋਲੋਮਨ ਦੇ ਮੰਦਿਰ, ਯਰੂਸਲਮ ਦਾ ਯਹੂਦੀ ਧਰਮ ਵਿਚ ਹੈ, ਜਾ ਪਵਿੱਤਰ ਮੱਕਾ ਦਾ ਮਜ਼ਹਬ-ਏ-ਇਸਲਾਮ ਵਿਚ ਹੈ, ਭਾਵ ਇਹ ਸਿੱਖਾ ਲਈ ਉਨ੍ਹਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਹੈ। ਇਬਾਦਤ ਦੀ ਇੱਕ ਸਰਬ-ਸਾਂਝੀ ਥਾਂ ਦਾ ਸੁਪਨਾ ਤੀਸਰੇ ਗੁਰੂ ਸ਼੍ਰੀ ਗੁਰੂ ਅਮਰ ਦਾਸ ਜੀ ਨੇ ਵੇਖਿਆ ਸੀ। 15 ਵੀਂ ਸਦੀ ਦੇ ਆਖਰੀ ਵਰ੍ਹਿਆਂ ਵਿਚ "ਅਮ੍ਰਿਤ ਸਰੋਵਰ" ਅਤੇ "ਸ਼੍ਰੀ ਅਮ੍ਰਿਤਸਰ" ਦਾ ਨਿਰਮਾਣ ਚੋਥੇ ਗੁਰੂ ਸ਼੍ਰੀ ਗੁਰੂ ਰਾਮ ਦਾਸ ਜੀ ਨਿਗਰਾਨੀ ਹੇਠ ਸ਼ੁਰੂ ਹੋ ਗਿਆ। ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਗਰਾਨੀ ਹੇਠ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਸੰਨ 1604 ਵਿਚ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਹੀ ਗੁਰੂਦੁਆਰੇ ਦੀ ਇਮਾਰਤ ਬਣ ਕੇ ਤਿਆਰ ਹੋ ਗਈ। ਆਦਿ ਗ੍ਰੰਥ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਦਰਬਾਰ ਸਾਹਿਬ ਵਿਖੇ ਸਥਾਪਿਤ ਕੀਤਾ ਸੀ ਅਤੇ ਬਾਬਾ ਬੁੱਢਾ ਜੀ ਪਹਿਲੇ ਹੈੱਡ ਗ੍ਰੰਥੀ ਸਨ। ਦੋ ਸਾਲਾਂ ਬਾਅਦ ਸੰਨ 1606 ਵਿਚ "ਅਕਾਲ ਤਖਤ" ਦਾ ਨੀਂਹ ਪੱਥਰ ਰੱਖਿਆ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਦਰਬਾਰ ਸਾਹਿਬ ਦਾ ਮੌਜੂਦਾ ਰੂਪ 1764 ਵਿਚ ਜੱਸਾ ਸਿੰਘ ਆਹਲੂਵਾਲਿਆ ਦੁਆਰਾ ਨੀਂਹ ਪੱਥਰ ਰੱਖਣ ਤੋਂ ਬਾਅਦ ਹੋਂਦ ਵਿਚ ਆਇਆ ਹੈ। "ਸਵਰਨ ਮੰਦਰ" ਜਿਵੇਂ ਕਿ ਇਸਨੂੰ ਹਿੰਦੀ ਵਿਚ ਜਾਣਿਆ ਜਾਂਦਾ ਹੈ ਸੋਨੇ ਦੀ ਉਸ ਪਰਤ ਕਾਰਨ ਹੈ ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਤੇ 1830 ਦੇ ਦਹਾਕੇ ਦੌਰਾਨ ਚੜ੍ਹਾਈ ਸੀ। ਦੌਰ-ਏ-ਜਦੀਦ ਦੀ ਗੱਲ ਕਰੀਏ ਤਾਂ 1984 ਵੀ. ਦਰਬਾਰ ਸਾਹਿਬ ਦੇ ਇਤਿਹਾਸ ਵਿੱਚ ਇੱਕ ਅਜਿਹਾ ਦਿਨ ਹੈ ਜਿਸਨੂੰ ਭੁਲਇਆ ਨਹੀ ਜਾ ਸਕਦਾ। ਭਾਰਤੀ ਫੌਜ ਦੇ ਫੌਜੀ ਟੈਂਕ ਭਿੰਡਰਾਵਾਲਾ, ਜੋ ਕਿ ਹਕੂਮਤ ਦੇ ਮੁਤਾਬਿਕ ਇੱਕ ਆਂਤਕਵਾਦੀ ਸੀ ਪਰ ਬਹੁਤ ਸਾਰੇ ਸਿੱਖਾਂ ਲਈ ਇੱਕ ਸ਼ਹੀਦ ਤੋਂ ਘੱਟ ਨਹੀ ਹੈ, ਲਈ ਇਸ ਪਵਿੱਤਰ ਸਥਾਨ ਵਿਚ ਦਾਖਲ ਹੋਏੇ ਸਨ। ਜੇ ਅਸੀ ਵਾਸਤੂਸ਼ਿਲਪ ਦੀ ਗੱਲ ਕਰੀਏ ਤਾਂ ਇਸ ਉੱਤੇ ਅਰਬ, ਭਾਰਤੀ ਅਤੇ ਯੂਰਪੀ ਪ੍ਰਭਾਵ ਸਾਫ ਝਲਕਦੇ ਹਨ। ਦਰਬਾਰ ਸਾਹਿਬ ਦੇ ਚਾਰਾਂ ਦਿਸ਼ਾਵਾਂ ਨੂੰ ਮੂੰਹ ਕਰਦੇ ਚਾਰ ਦੁਆਰ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਹਰ ਧਰਮ, ਨਸਲ, ਫਿਰਕੇ ਦੇ ਵਿਅਕਤੀ ਲਈ ਹੈ। ਗੁਰੂ ਕਾ ਲੰਗਰ ਵਿਚ ਹਰ ਮੁਲਕ, ਧਰਮ, ਜਾਤੀ ਦੇ ਲਗਭਗ 40, 50,000 ਲੋਕਾਂ ਹਰ ਰੋਜ਼ ਲੰਗਰ ਛੱਕਦੇ ਹਨ।

ਸੁਖਨਾ ਝੀਲ
ਜਗ੍ਹਾ:ਚੰਡੀਗੜ੍ਹ ਦੇ ਉਤਰ ਪੂਰਵ ਵਿਚ
ਸ਼ਹਿਰ:ਚੰਡੀਗੜ੍ਹ
ਨਜ਼ਦੀਕੀ ਬਸ ਅੱਡਾ:ਸੈਕਟਰ-43, ਚੰਡੀਗੜ੍ਹ
ਨਜ਼ਦੀਕੀ ਰੇਲਵੇ ਸਟੇਸ਼ਨ:ਚੰਡੀਗੜ੍ਹ
ਨਜ਼ਦੀਕੀ ਹਵਾਈ ਅੱਡਾ:ਚੰਡੀਗੜ੍ਹ ਮਹੱਤਤਾ:ਬਣਾਵਟੀ
ਸੰਖੇਪ ਬਿਓਰਾ:
ਇਹ ਮਨੁੱਖ ਨਿਰਮਿਤ ਝੀਲ 3 ਵਰਗ ਕਿ.ਮੀ. ਦੇ ਖੇਤਰ ਵਿੱਚ ਫੈਲੀ ਹੋਈ ਹੈ। ਇਸਦੀ ਉਸਾਰੀ 1958 ਵਿੱਚ ਕਿੱਤੀ ਗਈ ਸੀ। ਅਨੇਕਾੰ ਪਰਵਾਸੀ ਪੰਛੀਆਂ ਨੂੰ ਇੱਥੇ ਵੇਖਿਆ ਜਾ ਸਕਦਾ ਹੈ। ਝੀਲ ਵਿੱਚ ਬੋਟਿੰਗ ਦਾ ਆਨੰਦ ਲੈਂਦੇ ਸਮੇ ਦੂਰ-ਦੂਰ ਤੱਕ ਫੈਲੀਆੰ ਪਹਾੜੀਆਂ ਦੇ ਸੁੰਦਰ ਨਜਾਰੇ ਬੜੇ ਮਨਮੋਹਕ ਲੱਗਦੇ ਹਨ। ਆਥਣ ਵੇਲੇ ਤਾੰ ਇਹ ਨਜ਼ਾਰੇ ਹੋਰ ਵੀ ਮਨਮੋਹਕ ਵਿਖਾਈ ਦਿੰਦੇ ਹਨ।


ਰੌਕ ਗਾਰਡਨ


ਜਗ੍ਹਾ:ਚੰਡੀਗੜ੍ਹ ਦੇ ਉਤਰ-ਪੂਰਵ
ਸ਼ਹਿਰ:ਚੰਡੀਗੜ੍ਹ
ਨਜ਼ਦੀਕੀ ਬਸ ਅੱਡਾ:ਸੈਕਟਰ-43, ਚੰਡੀਗੜ੍ਹ
ਨਜ਼ਦੀਕੀ ਰੇਲਵੇ ਸਟੇਸ਼ਨ:ਚੰਡੀਗੜ੍ਹ
ਨਜ਼ਦੀਕੀ ਹਵਾਈ ਅੱਡਾ:ਚੰਡੀਗੜ੍ਹ ਮਹੱਤਤਾ:ਬਣਾਵਟੀ
ਸੰਖੇਪ ਬਿਓਰਾ:
ਚੰਡੀਗੜ੍ਹ ਆਉਣ ਵਾਲੇ ਲੋਕ ਰਾਕ ਗਾਰਡਨ ਆਉਣਾ ਨਹੀਂ ਭੁੱਲਦੇ। ਇਸ ਗਾਰਡਨ ਦੀ ਉਸਾਰੀ ਨੇਕਚੰਦ ਨੇ ਕਿੱਤੀ ਸੀ। ਇਸਨੂੰ ਬਣਵਾਉਣ ਵਿੱਚ ਉਦਯੋਗਕ ਅਤੇ ਸ਼ਹਿਰੀ ਕੂੜੇ ਦਾ ਇਸਤੇਮਾਲ ਕਿੱਤਾ ਗਿਆ ਹੈ। ਪਰਯਟਕ ਇੱਥੋੰ ਦੀਆਂ ਮੂਰਤੀਆਂ, ਮੰਦਿਰਾਂ, ਮਹਿਲਾਂ ਆਦਿ ਨੂੰ ਵੇਖਕੇ ਅਚਰਜ ਵਿੱਚ ਪੈ ਜਾੰਦੇ ਹਨ। ਹਰ ਸਾਲ ਇਸ ਗਾਰਡਨ ਨੂੰ ਵੇਖਣ ਹਜ਼ਾਰਾਂ ਪਰਯਟਕ ਆਉੰਦੇ ਹਨ। ਗਾਰਡਨ ਵਿੱਚ ਝਰਨੇ ਅਤੇ ਜਲਕੁੰਡਾੰ ਦੇ ਇਲਾਵਾ ਓਪਨ ਏਇਰ ਥਿਏਟਰ ਵੀ ਵੇਖਿਆ ਜਾ ਸਕਦਾ ਹੈ, ਜਿੱਥੇ ਅਨੇਕ ਪ੍ਰਕਾਰ ਦੀ ਸਾਂਸਕ੍ਰਿਤੀਕ ਗਤੀਵਿਧੀਆਂ ਹੁੰਦੀਆੰ ਰਹਿੰਦੀਆਂ ਹਨ।


ਮਹਾਰਾਜਾ ਰਣਜੀਤ ਸਿੰਘ ਅਜ਼ਾਇਬਘਰ



ਜਗ੍ਹਾ:ਰਾਮ ਬਾਗ, ਅਮ੍ਰਿਤਸਰ
ਸ਼ਹਿਰ:ਅਮ੍ਰਿਤਸਰ
ਨਜ਼ਦੀਕੀ ਬਸ ਅੱਡਾ:ਅਮ੍ਰਿਤਸਰ
ਨਜ਼ਦੀਕੀ ਰੇਲਵੇ ਸਟੇਸ਼ਨ:ਅਮ੍ਰਿਤਸਰ
ਨਜ਼ਦੀਕੀ ਹਵਾਈ ਅੱਡਾ:ਰਾਜਾ ਸਾਂਸੀ, ਅਮ੍ਰਿਤਸਰ ਮਹੱਤਤਾ:ਇਤਿਹਾਸਕ

ਸੰਖੇਪ ਬਿਓਰਾ:
ਇਸ ਅਜ਼ਾਇਬਘਰ ਵਿਚ 18ਵੀਂ ਅਤੇ 19ਵੀਂ ਸਦੀ ਦਿਆਂ ਚਿਤਰਕਲਾਵਾਂ, ਹਥਿਆਰ, ਕਵਚ, ਹੱਥ ਲਿਖਤਾਂ ਅਤੇ ਸਿੱਕੇਆਂ ਦਾ ਅਤੁੱਲ ਸੰਗਰਹਿ ਹੈ।

ਇਥੇ ਤਿਨ ਕਲਾ ਚਿੱਤਰਸ਼ਾਲਾ (Art Galleries) ਹਨ, ਇਕ ਦਰਬਾਰ ਸਾਹਿਬ ਨਾਲ ਸੰਬੰਧਤ, ਇਕ ਜ਼ਿਲਿਆਂ ਵਾਲੇ ਬਾਗ਼ ਬਾਰੇ ਅਤੇ ਤੀਜੀ ਸ਼ਹਿਰ ਦੇ ਇਕ ਮਸ਼ਹੂਰ ਕਲਾਕਾਰ ਠਾਕਰ ਸਿੰਘ ਬਾਰੇ।

ਵਾਘਾ ਬਾਰਡਰ



ਜਗ੍ਹਾ:ਅਮ੍ਰਿਤਸਰ ਤੋਂ 29 ਕਿ.ਮੀ.
ਸ਼ਹਿਰ:ਅਮ੍ਰਿਤਸਰ
ਨਜ਼ਦੀਕੀ ਬਸ ਅੱਡਾ:ਅਮ੍ਰਿਤਸਰ
ਨਜ਼ਦੀਕੀ ਰੇਲਵੇ ਸਟੇਸ਼ਨ:ਅਮ੍ਰਿਤਸਰ
ਨਜ਼ਦੀਕੀ ਹਵਾਈ ਅੱਡਾ:ਰਾਜਾ ਸਾਂਸੀ, ਅਮ੍ਰਿਤਸਰ ਮਹੱਤਤਾ:ਇਤਿਹਾਸਕ

ਸੰਖੇਪ ਬਿਓਰਾ:
ਵਾਘਾ, ਭਾਰਤ ਅਤੇ ਪਾਕਿਸਤਾਨ ਵਿਚਲੀ ਇਕੋ ਇਕ ਸੜਕੀ ਸਰਹੱਦ ਹੈ, ਇਹ G.T. Road ਉਤੇ ਲਾਹੌਰ (ਪਾਕਿਸਤਾਨ) ਅਤੇ ਅਮ੍ਰਿਤਸਰ (ਭਾਰਤ) ਵਿਚਕਾਰ ਸਥਿਤ ਹੈ।


ਵਾਘਾ ਬਾਰਡਰ ਵਿਖੇ ਸ਼ਾਮ ਨੂੰ ਹੋਣ ਵਾਲੀ ਝੰਡਾ ਉਤਾਰਨ ਦੀ ਰਸਮ ਅਤੇ ਗਾਰਡ ਬਦਲੀ ਉਥੇ ਜਮ੍ਹਾਂ ਲੋਕਾਂ ਦੀ ਭੀੜ ਦਾ ਮਨੋਰੰਜਨ ਕਰਦੀ ਹੈ। ਇਹ ਰਸਮ ਅਤਿ ਦੇਖਣ ਯੋਗ ਹੈ।

ਜਲਿਆਂ ਵਾਲਾ ਬਾਗ 

ਜਗ੍ਹਾ:ਦਰਬਾਰ ਸਾਹਿਬ ਤੋਂ 400 ਮੀਟਰ ਉੱਤਰ ਵੱਲ
ਸ਼ਹਿਰ:ਅਮ੍ਰਿਤਸਰ
ਨਜ਼ਦੀਕੀ ਬਸ ਅੱਡਾ:ਅਮ੍ਰਿਤਸਰ
ਨਜ਼ਦੀਕੀ ਰੇਲਵੇ ਸਟੇਸ਼ਨ:ਅਮ੍ਰਿਤਸਰ
ਨਜ਼ਦੀਕੀ ਹਵਾਈ ਅੱਡਾ:ਰਾਜਾ ਸਾਂਸੀ, ਅਮ੍ਰਿਤਸਰ ਮਹੱਤਤਾ:ਇਤਿਹਾਸਕ

ਸੰਖੇਪ ਬਿਓਰਾ:
ਅੰਗ੍ਰੇਜੀ ਰਾਜ ਵਿਚ ਹੋਏ ਕਤਲੇਆਮ ਕਾਰਨ ਇਹ ਬਾਗ ਬਹੁਤ ਮਸਹੂਰ ਹੈ। ਇਹ ਹਰਮੰਦਰ ਸਾਹਿਬ ਦੇ ਉੱਤਰ ਵੱਲ 400 ਮੀਟਰ ਤੇ ਸਥਿਤ ਹੈ। 1919 ਵਿੱਚ ਇਹ ਅੰਗਰੇਜ ਉੱਪ ਰਾਜਪਾਲ ਜਨਰਲ ਡਾਇਰ ਦੇ ਅਧੀਨ ਸੀ। ਪਹਿਲੇ ਵਿਸ਼ਵ ਯੁੱਧ ਕਾਰਨ ਅਰਥਵਿਵਸਥਾ ਨੂੰ ਲੱਗੇ ਧੱਕੇ ਦੇ ਵਿਰੋਧ ਵਿਚ ਭਾਰਤੀਆਂ ਦੀਆਂ ਮੀਟਿਗਾਂ ਅਤੇ ਮੁਜਾਹਰਿਆਂ ਉੱਤੇ ਉਸਨੇ ਰੋਕ ਲਾ ਦਿੱਤੀ ਸੀ। 13 ਅਪ੍ਰੈਲ 1919 ਨੂੰ ਸ਼ਰਧਾਲੂਆਂ ਦੀ ਭੀੜ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਅਮ੍ਰਿਤਸਰ ਵਿੱਚ ਇਕੱਠੀ ਹੋਈ। ਦੁਪਿਹਰ ਬਾਅਦ ਹਜ਼ਾਰਾਂ ਦੀ ਤਦਾਦ ਵਿਚ ਲੋਕ ਵਿਸਾਖੀ ਮਨਾਉਣ ਲਈ ਜਿਲਿਆਂ ਵਾਲਾ ਬਾਗ ਵਿੱਚ ਇਕੱਠੇ ਹੋਏ। ਇਹ ਮੈਦਾਨ ਚਾਰੋ ਪਾਸਿਓ ਵੱਡੀਆਂ ਕੰਧਾਂ ਨਾਲ ਘਿਰਿਆ ਹੈ, ਸਿਰਫ ਅੰਦਰ ਆਉਣ ਲਈ ਇੱਕ ਤੰਗ ਗਲੀ ਹੈ।

ਜਨਰਲ ਡਾਇਰ ਖੁੱਦ ਫੋਜ ਲੈ ਕੇ ਉਸ ਜਗ੍ਹਾ ਤੇ ਪਹੁੰਚਿਆ ਅਤੇ ਬਿਨਾਂ ਕੋਈ ਚੇਤਾਵਨੀ ਦਿੱਤੀਆਂ ਆਪਣੇ ਬੰਦਿਆ ਨੂੰ ਗੋਲੀਬਾਰੀ ਦਾ ਹੁਕਮ ਦੇ ਦਿੱਤਾ। ਜਿਸਦੇ ਕਾਰਨ 370 ਲੋਕਾਂ ਦੀ ਮੋਤ ਹੋਈ ਅਤੇ 1200 ਤੋਂ ਜਿਆਦਾ ਲੋਕ ਜਖਮੀ ਹੋਏ। ਭਾਰਤ ਵਲੋਂ ਇਸ ਸਾਮੁਹਿਕ ਕਤਲੇਆਮ ਦੇ ਵਿਰੁਧ ਰੋਸ਼ ਜਾਹਰ ਕੀਤਾ ਗਿਆ। ਗਾਂਧੀਜੀ ਨੇ ਰਾਸਟਰੀ ਪੱਧਰ ਤੇ ਹੜਤਾਲ ਕਰਵਾਈ, ਨਾ ਮਿਲਵਰਤਨ ਅੰਦੋਲਣ ਸੁਰੂ ਕੀਤੇ ਜਿਹੜੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਮਹੱਤਵਪੂਰਨ ਨੀਂਹ ਪੱਥਰ ਬਣੇ। ਅੱਜ ਇਹ ਮੈਦਾਨ ਉੱਪਵਣ ਵਿੱਚ ਬਦਲ ਚੁੱਕਾ ਹੈ ਅਤੇ ਇੱਥੇ ਇਕ ਸ਼ਾਤਮਈ ਬਗੀਚਾ ਹੈ। ਅੰਦਰ ਜਾਣ ਵਾਲੇ ਰਸਤੇ ਵਿੱਚ ਇੱਕ ਯਾਦਗਰੀ ਚਿੰਨ੍ਹ ਹੈ, ਜਿਹੜਾ ਇਤਿਹਾਸ ਬਾਰੇ ਦਸਦਾ ਹੈ। ਇੱਥੇ ਉੱਤਰ ਵਾਲੇ ਪਾਸੇ ਵਿੱਚ ਇੱਕ ਖੂਹ ਹੈ ਜਿਸ ਵਿੱਚ ਬਹੁਤ ਲੋਕਾਂ ਨੇ ਗੋਲੀਆਂ ਤੋ ਬਚਨ ਲਈ ਛਾਲਾਂ ਮਾਰੀਆ ਸੀ ਅਤੇ ਕੰਧ ਉੱਤੇ ਕੁੱਝ ਗੋਲੀਆ ਦੇ ਨਿਸ਼ਾਨਾਂ ਨੂੰ ਦਿਖਾਉਣ ਲਈ ਸਾਂਭਿਆ ਗਿਆ ਹੈ। ਬਾਗ ਦੇ ਪੂਰਬ ਵਾਲੇ ਪਾਸੇ ਅਖੀਰ 'ਚ ਇੱਥੇ ਮਰਨ ਵਾਲੇ ਲੋਕਾਂ ਦੀ ਯਾਦ ਵਿੱਚ ਇਕ ਬਹੁਤ ਵੱਡਾ ਯਾਦਗਰੀ ਚਿੰਨ੍ਹ ਬਣਿਆ ਹੋਇਆ ਹੈ।

ਪੇਂਡੂ ਅਜ਼ਾਇਬਘਰ
ਜਗ੍ਹਾ:ਪੰਜਾਬ ਖੇਤੀਬਾੜੀ ਯੁਨੀਵਰਸਿਟੀ
ਸ਼ਹਿਰ:ਲੁਧਿਆਣਾ
ਨਜ਼ਦੀਕੀ ਬਸ ਅੱਡਾ:ਲੁਧਿਆਣਾ
ਨਜ਼ਦੀਕੀ ਰੇਲਵੇ ਸਟੇਸ਼ਨ:ਲੁਧਿਆਣਾ
ਨਜ਼ਦੀਕੀ ਹਵਾਈ ਅੱਡਾ:ਲੁਧਿਆਣਾ ਮਹੱਤਤਾ:ਪੰਜਾਬੀ ਪੇਂਡੂ ਸਭਿਆਚਾਰ

ਸੰਖੇਪ ਬਿਓਰਾ:
ਲੁਧਿਆਣਾ ਪੰਜਾਬੀ ਪੇਂਡੂ ਸਭਿਆਚਾਰ ਦੀਆ ਧੁੰਦਲੀਆਂ ਹੋ ਰਹੀਆ ਯਾਦਾਂ ਦੀਆ ਅਨਮੋਲ ਨਿਸ਼ਾਨੀਆਂ ਸਾਂਭੀ ਬੈਠਾ ਹੈ।


ਇੱਥੇ ਲੰਘ ਗਏ ਸੁਨਿਹਰੇ ਵਕਤ ਦੀ ਕਲਾ, ਸ਼ਿਲਪਕਾਰੀ, ਜਿੰਦਗੀ ਜਿਉਣ ਦੇ ਤੌਰ ਤਰੀਕਿਆਂ ਅਤੇ ਸਾਧਨਾ ਦਾ ਬਹੁਤ ਸੋਹਣੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਗਿਆ ਹੈ।

ਵਿਰਾਸਤ ਏ ਖਾਲਸਾ


                                                         ਜਗ੍ਹਾ: ਸ੍ਰੀ ਅਨੰਦਪੁਰ ਸਾਹਿਬ ਵਿਖੇ



www.sabhyachar.com



Post Comment


ਗੁਰਸ਼ਾਮ ਸਿੰਘ ਚੀਮਾਂ