ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, July 28, 2012

ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ


ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ

ਬਾਬਾ ਜੀ ਦਾ ਜਨਮ 1860 ਈਸਵੀ ਸਰਹਾਲੀ ਕਲਾਂ,ਜਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਇਨ੍ਹਾ ਦੇ ਪਿਤਾ ਦਾ ਨਾਮ ਸਰਦਾਰ ਹੁਕਮ ਸਿੰਘ ਸੀ ਤੇ ਢਿਲੋਂ ਜੱਟ ਪਰਿਵਾਰ ਨਾਲ ਸਬੰਧਿਤ ਸਨ।  ਦਾਦਾ ਜੀ, ਸਰਦਾਰ ਰਤਨ ਸਿੰਘ ਢਿਲੋਂ ਸਿਖ ਖਾਲਸਾ ਆਰਮੀ ਵਿਚ ਆਹਲਾ ਦਰਜੇ ਦੇ ਫੌਜੀ ਅਫ਼ਸਰ ਸਨ ਜਿਨ੍ਹਾਂ ਨੇ ਅੰਗਰੇਜਾਂ ਦੇ ਖਿਲਾਫ਼ ਪਹਿਲੀ ਤੇ ਦੂਜੀ ਐਂਗਲੋ-ਸਿਖ ਲੜਾਈ ਲੜੀ।  1849 ਵਿਚ ਜਦੋਂ ਅੰਗਰੇਜਾਂ ਨੇ ਪੰਜਾਬ ਤੇ ਕਬਜਾ ਕਰ ਲਿਆ  ਤੇ ਉਨ੍ਹਾਂ ਨੇ ਸਰਦਾਰ ਰਤਨ ਸਿੰਘ ਨੂੰ ਜਗੀਰ ਭੇਂਟ ਕਰਨੀ ਚਾਹੀ ਪਰ ਇਨ੍ਹਾਂ ਨੇ ਨਾਂਹ ਕਰ ਦਿੱਤੀ।
ਬਾਦ ਵਿਚ ਬਾਬਾ ਗੁਰਦਿਤ ਸਿੰਘ ਜੀ ਦੇ ਪਿਤਾ ਹੁਕਮ ਸਿੰਘ ਮਲਾਇਆ ਚਲੇ ਗਏ ਜਿੱਥੇ ਉਨ੍ਹਾਂ ਨੇ ਠੇਕੇਦਾਰੀ ਕਰਦਿਆਂ ਬਸੇਰਾ ਕਰ ਲਿਆ।ਆਪਣੇ ਪਿਤਾ ਵਲੋਂ ਪਿੱਛੇ ਛਡੇ ਬਾਬਾ ਗੁਰਦਿਤ ਸਿੰਘ ਨੇ ਆਪਣੇ ਬਚਪਨ ਵਿਚ ਬਹੁਤ ਥੋੜੀ ਵਿਦਿਆ ਹਾਸਲ ਕੀਤੀ। ਮਾਸਟਰ ਨੇ ਮਾੜੇ ਵਿਹਾਰ ਕਰਕੇ ਇਨ੍ਹਾਂ ਨੇ ਸਕੂਲ ਛੱਡ ਦਿੱਤਾ।  ਤੇਰਾਂ ਸਾਲ ਦੀ ਉਮਰ ਵਿਚ ਗੁਜ਼ਾਰੇ ਜੋਗੀ ਪਰਾਈਵੇਟ ਵਿਦਿਆ ਲੈਕੇ ਆਪਣੇ ਬਾਪ ਨਾਲ ਪੱਤਰ ਵਿਹਾਰ ਸ਼ੁਰੂ ਕਰ ਲਿਆ। 1885 ਵਿਚ ਬਾਬਾ ਜੀ ਵੀ ਮਲਾਇਆ ਚਲੇ ਗਏ ਤੇ ਆਪਣੇ ਬਾਪ ਵਾਂਗ ਹੀ ਸਿੰਗਾਪੁਰ ਤੇ ਮਲਾਇਆ ਵਿਚ ਠੇਕੇਦਾਰੀ ਦਾ ਕੰਮ ਸ਼ੁਰੂ ਕਰ ਦਿੱਤਾ। ਬਹੁਤ ਕਾਮਯਾਬੀ ਹਾਸਲ ਕੀਤੀ ਤੇ 1909 ਨੂੰ ਵਾਪਸ ਮੁੜ ਆਏ। 1911 ਨੂੰ ਇਨ੍ਹਾ ਨੇ ਜਬਰਦਸਤੀ ਮਜ਼ਦੂਰੀ ਕਰਵਾਉਣ  ਵਿਰੁਧ ਅਵਾਜ਼ ਉਠਾਈ। ਇਨ੍ਹਾ ਨੇ ਸਰਕਾਰ ਨੂੰ ਉਨ੍ਹਾਂ ਅਫਸਰਾਂ ਖਿਲਾਫ਼ ਲਿਖਤੀ ਸ਼ਿਕਾਇਤ ਕੀਤੀ ਜਿਹੜੇ  ਗਰੀਬ ਪੇਂਡੂਆਂ ਤੋਂ ਜਬਰਦਸਤੀ ਕੰਮ ਕਰਵਾਉਂਦੇ ਸਨ ਤੇ ਕੋਈ ਮਜ਼ਦੂਰੀ ਵੀ ਨਹੀ ਦਿੰਦੇ ਸਨ। ਸਰਕਾਰ ਵਲੋਂ ਕੋਈ ਜੁਆਬ ਨਹੀ ਆਇਆ। ਇਨ੍ਹਾਂ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਇੱਕਠਾ ਕਰਕੇ ਜਬਰਦਸਤੀ ਕਰਵਾਈ ਜਾਂਦੀ ਮਜ਼ਦੂਰੀ ਤੋਂ ਇਨਕਾਰ ਕਰ ਦੇਣ ਲਈ ਕਿਹਾ।

ਇਨ੍ਹਾ ਨੇ ਜਪਾਨੀ ਸ਼ਿਪ ਕਾਮਾਗਾਟਾ ਮਾਰੂ 1914 ਵਿਚ ਕਿਰਾਏ ਤੇ ਲਿਆ ਤੇ ਕੈਨੇਡਾ ਵਲ ਚਾਲੇ ਪਾ ਦਿੱਤੇ। ਅਗੋਂ ਸਰਕਾਰ ਨੇ ਇੰਡੀਅਨਜ਼ ਦੀ ਐਂਟਰੀ ਬੰਦ ਕੀਤੀ ਸੀ। ਸ਼ਿਪ ਵਿਚ ਸਿਖ ਯਾਤਰੀਆਂ ਨੇ ਜਹਾਜ਼ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖ ਲਿਆ। ਸਾਰੇ 372 ਮੁਸਾਫਰਾਂ ਵਿਚੋਂ 351 ਪੰਜਾਬੀ ਸਿਖ ਸਨ ਤੇ 21 ਪੰਜਾਬੀ ਮੁਸਲਮਾਨ ਸਨ। ਸ਼ਿਪ ਹਾਂਗਕਾਂਗ ਤੋਂ ਅਪ੍ਰੈਲ 3, 1914 ਨੂੰ ਵੈਨਕੂਵਰ ਵਲ ਤੁਰਿਆ। ਇਹ ਕੈਨੇਡਾ ਸਰਕਾਰ ਵਲੋਂ ਲਾਈਆਂ ਪਾਬੰਦੀਆਂ ਦੀ ਸਿਧੀ ਉਲੰਘਣਾ ਸੀ ਕੈਨੇਡਾ ਸਰਕਾਰ ਇੰਗਲੈਂਡ ਸਰਕਾਰ ਦੀ ਸੁਣਦੀ ਸੀ। ਯਾਤਰਾ ਦੀਆਂ ਕਠਿਨਾਈਆਂ ਨੂੰ ਝਲਦਿਆਂ ਇਹ ਜੱਥਾ ਮਈ 22,1914 ਨੂੰ ਪਹੁੰਚਿਆ। ਜਹਾਜ਼ ਨੂੰ ਬੰਦਰਗਾਹ ਤੇ ਲਾਉਣ ਦੀ ਇਜਾਜ਼ਤ ਨਹੀ ਦਿੱਤੀ ਗਈ। ਇਸ ਗੱਲ ਨੇ ਯਾਤਰੀਆਂ ਵਿਚ ਦੇਸ਼ ਭਗਤੀ ਦੀ ਭਾਵਨਾ ਪ੍ਰਬਲ ਕਰ ਦਿੱਤੀ। ਇੱਕ ਰਾਤ ਪੁਲੀਸ ਨੇ ਜਦ ਹਮਲਾ ਕੀਤਾ ਤੇ ਯਾਤਰੀਆਂ ਨੇ ਇਸ ਹਮਲੇ ਦਾ ਸਖਤੀ ਨਾਲ ਮੁਕਾਬਲਾ ਕੀਤਾ। ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਅਖਬਾਰਾਂ ਦੀਆਂ ਸੁਰਖੀਆਂ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ ਤੇ ਕੈਨੇਡਾ ਵਿਚ ਗੋਰੇ ਤੇ ਵਸੇ ਹੋਏ ਇੰਡੀਅਨ ਵਿਚ ਤਲਖ਼ੀ ਪੈਦਾ ਹੋ ਗਈ।
ਆਖਰ ਇੱਕ ਪੜਾ ਤੇ ਇੱਕ ਸਮਝੌਤਾ ਹੋਇਆ। ਸ਼ਿਪ ਦੇ ਟੈਂਕ ਵਿਚ ਤਾਜ਼ਾ ਪਾਣੀ ਭਰ ਦਿੱਤਾ ਗਿਆ। ਖਾਣਾ ਇਧਨ ਤੇ ਹੋਰ ਜ਼ਰੂਰੀ ਲੋੜੀਂਦਾ ਸਮਾਨ ਸ਼ਿਪ ਤੇ ਲੋਡ ਕਰ ਦਿੱਤਾ ਗਿਆ ਤੇ ਇਹ ਸਾਰਾ ਖਰਚ ਕੈਨੇਡਾ ਸਰਕਾਰ ਨੇ ਝਲਿਆ। ਜਿਨ੍ਹਾਂ ਨੂੰ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਮਸਲਾ ਹੱਥੋਂ ਨਾ ਨਿਕਲ ਜਾਵੇ ਤੇ ਹਿੰਸਾ ਨਾ ਭੜਕ ਪਵੇ। ਦੂਜਾ ਇੰਡੀਆ ਵਿਚ ਵੀ  ਅਜ਼ਾਦੀ ਦੀ ਲੜਾਈ ਚਲ ਰਹੀ ਸੀ। ਅੰਗਰੇਜ਼ ਸਰਕਾਰ ਨੂੰ ਡਰ ਸੀ ਕਿਤੇ ਬਗਾਵਤ ਨਾ ਹੋ ਜਾਵੇ। ਜਦੋਂ ਸ਼ਿਪ ਵਿਚ ਸਾਰਾ ਕੁਝ ਲੱਦ ਦਿੱਤਾ ਗਿਆ ਤਾਂ ਕੈਨੇਡਾ  ਦੇ ਲੜਾਕੇ ਜਹਾਜ਼ ਨੇ ਆਪਣੀ ਬੰਦਰਗਾਹ ਤੋਂ ਇਸ ਜਹਾਜ਼ ਨੂੰ ਪਰੇ ਧੱਕ ਦਿੱਤਾ। ਇਸ ਤਰ੍ਹਾਂ ਇਸ ਜਹਾਜ਼ ਦਾ ਸਫ਼ਰ ਚੀਂਨ ਵਲ ਸ਼ੁਰੂ ਹੋ ਗਿਆ।ਲੜਾਈ ਫੁਟ ਪਈ ਸੀ ਇਸ ਲਈ ਇਸ ਜਹਾਜ਼ ਨੂੰ  ਵੀ ਜਬਰਦਸਤੀ ਇੰਡੀਆ ਵੱਲ ਧੱਕ ਦਿੱਤਾ ਗਿਆ।
ਸਤੰਬਰ 29,1914 ਨੂੰ ਇਹ ਜਹਾਜ਼ ਕਲਕਤਾ ਪਹੁੰਚਿਆ। ਯਾਤਰੀਆਂ ਨੁੰ ਇੱਥੇ ਵੀ ਕਲਕਤੇ ਨਹੀ ਵੜਨ ਦਿੱਤਾ ਗਿਆ। ਇਨ੍ਹਾ ਨੁੰ ਇਹ ਆਗਿਆ ਮਿਲ ਗਈ ਕਿ ਉਹ  ਪੰਦਰਾਂ ਮੀਲ ਪਰੇ ਬੱਜ ਬੱਜ ਘਾਟ ਲੈਂਡ ਕਰ ਸਕਦੇ ਹਨ ਹੁਗਲੀ ਵਿਚ ਇੱਕ ਟਰੇਨ  ਉਨ੍ਹਾਂ ਦੀ ਇੰਤਜਾਰ ਵਿਚ ਸੀ ਜੋ ਉਨ੍ਹਾਂ ਨੂੰ ਪੰਜਾਬ ਲੈ ਜਾਵੇ। ਉਨ੍ਹਾਂ ਨੇ ਟਰੇਨ ਵਿਚ ਚੜ੍ਹਨ ਤੋਂ ਇਨਕਾਰ ਕਰ ਦਿੱਤਾ ਤੇ ਇਸ ਘੜਮਸ ਵਿਚ ਗੋਲੀ ਚਲ ਗਈ ਤੇ ਕਈ ਮੁਸਾਫ਼ਰ ਮਾਰੇ ਗਏ ਫੜੋ ਫੜੀ ਵਿਚ ਚਾਲੀ ਮੁਸਾਫਰ ਭਜਣ ਵਿਚ ਸਫ਼ਲ ਹੋਏ ਜਿਨ੍ਹਾ ਵਿਚ ਬਾਬਾ ਗੁਰਦਿਤ ਸਿੰਘ ਵੀ ਸੀ। ਜੋ ਕਈ ਸਾਲ ਅੰਡਰ ਗਰਾਂਉਡ ਰਹੇ। ਆਖਰ ਮਹਾਤਮਾ ਗਾਂਧੀ ਦੀ ਸਲਾਹ ਨਾਲ 1920 ਵਿਚ ਉਨ੍ਹਾਂ ਨੇ ਨਨਕਾਣਾ ਸਾਹਬ  ਆਤਮ ਸਮਰਪਣ ਕਰ ਦਿੱਤਾ ਤੇ ਸਰਕਾਰ ਨੇ ਪੰਜ ਸਾਲ ਦੀ ਸਜ਼ਾ ਸੁਣਾਈ। ਆਪਣੀ ਰਿਹਾਈ ਤੋਂ ਬਾਦ ਉਹ ਕਲਕਤੇ ਵਸ ਗਏ। 24 ਜੁਲਾਈ,1954 ਨੂੰ ਉਹ ਪ੍ਰਲੋਕ ਸੁਧਾਰ ਗਏ।


Post Comment


ਗੁਰਸ਼ਾਮ ਸਿੰਘ ਚੀਮਾਂ