ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, July 23, 2012

ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ

ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਸਿਖਾਂ ਦੇ ਅਠਵੇਂ ਗੁਰੂ ਸਨ।
ਸਾਹਿਬ ਸ਼੍ਰੀ ਹਰਿਕ੍ਰਿਸ਼ਨ ਜੀ ਜਦੋਂ ਦਿੱਲੀ ਜਾ ਰਹੇ ਸਨ ਆਪ ਜੀ ਨੂੰ ਬਾਲਕ ਰੂਪ ਵਿੱਚ ਗੁਰੂ-ਗੱਦੀ ਦੇ ਬਿਰਾਜਮਾਨ ਦੇਖ ਕੇ ਕਈ ਹੰਕਾਰੀ ਲੋਕ ਮਖੌਲ ਕਰਦੇ ਸੀ।

ਰਾਹ ਵਿੱਚ ਗੁਰੂ ਸਾਹਿਬ ਜੀ ਨੇ ਇਕ ਨਗਰ ਵਿੱਚ ਪੜਾਅ ਕੀਤਾ ਉਥੇ ਆਪ ਜੀ ਦੇ ਦਰਸ਼ਨ ਕਰਨ ਲਈ ਇੱਕ ਪੰਡਿਤ ਆਇਆ ਜਿਸ ਦਾ ਨਾਮ ਸੀ ਲਾਲ, ਉਹ ਬਹੁਤ ਹੰਕਾਰੀ ਪੰਡਿਤ ਸੀ ਉਹ ਸੋਚਦਾ ਸੀ ਕਿ ਉਸ ਦੇ ਵਰਗੀ ਗੀਤਾ ਦੀ ਕਥਾ ਕੋਈ ਕਰ ਹੀ ਨਹੀਂ ਸਕਦਾ।

ਅੰਤਰਜਾਮੀ ਸਤਿਗੁਰੂ ਸ਼੍ਰੀ ਹਰਕ੍ਰਿਸ਼ਨ ਸਾਹਿਬ ਜੀ ਉਦ ਦੇ ਦਿਲ ਦੀ ਅਵਸਥਾ ਨੂੰ ਜਾਣ ਗਏ ਤੇ ਉਹਨਾਂ ਨੇ ਬਚਨ ਕੀਤਾ ਪੰਡਿਤ ਜੀ ਤੁਹਾਡੇ ਮਨ ਵਿੱਚ ਜੋ ਸ਼ੰਕਾ ਹੈ ਨਵਿਰਤ ਕਰ ਲਉ।

ਪੰਡਿਤ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਗੀਤਾ ਦੇ ਅਰਥ ਕਰ ਕੇ ਸੁਣਾਓ। ਗੁਰੂ ਸਾਹਿਬ ਜੀ ਪੰਡਿਤ ਦੀ ਗੱਲ ਸੁਣ ਕੇ ਕਹਿਨ ਲੱਗੇ ਜੇ ਅਸੀਂ ਅਰਥ ਕੀਤਾ ਤਾਂ ਸ਼ਾਇਦ ਤੁਹਾਡੇ ਮਨ ਵਿੱਚ ਸ਼ੰਕਾ ਆ ਜਾਏ ਕਿ ਅਸੀਂ ਅਰਥਾਂ ਨੂੰ ਚੇਤੇ ਕੀਤਾ ਹੋਇਆ ਹੈ ਤੁਸੀਂ ਬਾਹਰੋਂ ਕੋਈ ਬੰਦਾ ਲੈ ਆਉ।

ਪੰਡਿਤ ਲਾਲ ਬਹੁਤ ਹੰਕਾਰ ਵਿੱਚ ਆ ਗਿਆ ਅਤੇ ਬਾਹਰ ਜਾ ਝੱਜੂ ਝੀਵਰ ਨੂੰ ਲੈ ਕੇ ਆ ਗਿਆ। ਗੁਰੂ ਸਾਹਿਬ ਜੀ ਨੇ ਝੱਜੂ ਦੇ ਸਿਰ ਤੇ ਸੋਟੀ ਰੱਖੀ ਤੇ ਕਿਹਾ ਪੰਡਿਤ ਜੀ ਤੁਸੀਂ ਸ਼ਲੋਕ ਪੜ੍ਹੋ ਝੱਜੂ ਜੀ ਅਰਥ ਕਰਨਗੇ। ਪੰਡਿਤ ਨੇ ਸਭ ਤੋਂ ਕਠਿਨ ਸ਼ਲੋਕ ਪੜਇਆ ਝੱਜੂ ਨੇ ਸ਼ਲੋਕ ਸੁਣ ਕੇ ਕਿਹਾ ਕਿ ਤੁਸੀਂ ਅਸ਼ੁੱਧ ਸ਼ਲੋਕ ਪੜ੍ਹ ਰਹੇ ਹੋ ਅਤੇ ਝੱਜੂ ਨੇ ਆਪ ਸਹੀ ਸ਼ਲੋਕ ਪੜ੍ਹ ਕੇ ਅਰਥ ਕਰ ਦਿੱਤਾ।

ਪੰਡਿਤ ਬਹੁਤ ਸ਼ਰਮਿੰਦਾ ਹੋਇਆ ਕਿ ਜਿਸ ਝੱਜੂ ਨੂੰ ਪੜ੍ਹਨਾ ਨਹੀਂ ਸੀ ਆਉਂਦਾ ਉਹ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਹੀ ਅਰਥ ਕਰ ਰਿਹਾ ਹੈ ਤਾਂ ਉਸ ਨੂੰ ਬਹੁਤ ਪਛਤਾਵਾ ਹੋਇਆ ਕਿ ਉਸ ਨੇ ਗੁਰੂ ਸਾਹਿਬ ਜੀ ਸ਼ੰਕਾ ਕਿਉਂ ਕੀਤਾ? ਇਹ ਸੋਚ ਕੇ ਪੰਡਿਤ ਗੁਰੂ ਸਾਹਿਬ ਜੀ ਦੇ ਚਰਣਾਂ ਵਿੱਚ ਡਿੱਗ ਪਿਆ। ਗੁਰੂ ਸਾਹਿਬ ਜੀ ਨੇ ਉਸ ਦੀ ਭੁੱਲ ਨੂੰ ਬਖਸ਼ ਦਿੱਤਾ ਤੇ ਅੱਗੇ ਲਈ ਸਹੀ ਰਾਹ ਦੱਸਿਆ।


Post Comment


ਗੁਰਸ਼ਾਮ ਸਿੰਘ ਚੀਮਾਂ