ਜੱਗੇ ਜੱਟ ਦੇ ਕਬੂਤਰ ਚੀਨੇ: - ਦਰਸ਼ਨ ਸਿੰਘ ਕਿੰਗਰਾ,
ਮਨੁੱਖ ਵੱਲੋਂ ਕਬੂਤਰ ਪਾਲਣ ਦਾ ਇਤਿਹਾਸ ਬਹੁਤ ਪੁਰਾਣਾ ਹੈ। ਤਿੰਨ ਹਜ਼ਾਰ ਸਾਲ ਪਹਿਲਾਂ ਮਿਸਰ ਵਿਚ ਲੋਕ ਕਬੂਤਰ ਪਾਲਦੇ ਸਨ। ਕਾਲੀਦਾਸ ਨੂੰ ਵੀ ਚਿੱਟੇ ਰੰਗ ਦੇ ਕਬੂਤਰ ਪਾਲਣ ਦਾ ਸ਼ੌਂਕ ਸੀ। ਕਵੀ ਬਾਣ ਭੱਟ ਦੇ ਸਮੇਂ ਰਾਜੇ-ਮਹਾਰਾਜੇ ਕਬੂਤਰ ਪਾਲਦੇ ਸਨ। ਪਰ ਭਾਰਤ ਵਿਚ ਆਮ ਲੋਕ ਕਬੂਤਰ ਪਾਲਣ ਦੇ ਕੰਮ ਤੋਂ ਨਿਰਲੇਪ ਹੀ ਰਹੇ। ਅਸਲ ਵਿਚ ਕਬੂਤਰ ਪਾਲਣ ਤੇ ਕਬੂਤਰਬਾਜ਼ੀ ਦਾ ਸ਼ੌਂਕ ਮੁਗਲ ਕਾਲ ਸਮੇਂ ਹੀ ਵਧਿਆ ਫੁੱਲਿਆ। ਮੁਗਲ ਸਮਰਾਟ ਬਾਬਰ ਕਬੂਤਰ ਪਾਲਣ ਦਾ ਬਹੁਤ ਸ਼ੌਕੀਨ ਸੀ। ਅਕਬਰ ਦੇ ਤਾਂ ਵੀਹ ਹਜ਼ਾਰ ਤੋਂ ਵੀ ਵੱਧ ਕਬੂਤਰ ਰੱਖੇ ਹੋਏ ਸਨ। ਇਨ੍ਹਾਂ ਕਬੂਤਰਾਂ ਨੂੰ ਮਾਹਿਰ ਉਸਤਾਦ ਕੁਝ ਸੰਕੇਤਾਂ ਦੀ ਭਾਸ਼ਾ ਦੀ ਸਿਖਲਾਈ ਦਿੰਦੇ ਸਨ। ਜਹਾਂਗੀਰ ਨੂੰ ਵੀ ਕਬੂਤਰ ਪਾਲਣ ਤੇ ਸਿਖਾਉਣ ਦਾ ਸ਼ੌਂਕ ਸੀ। ਉਸ ਦੇ ਰਾਜ ਸਮੇਂ ਅਨੇਕਾਂ ਸ਼ਹਿਰਾਂ ਵਿਚ ਕਬੂਤਰਬਾਜ਼ੀ ਹੁੰਦੀ ਸੀ। ਦਿੱਲੀ ਅਤੇ ਆਗਰਾ ਵਿਚ ਤਾਂ ਬਹੁਤ ਵੱਡੀਆਂ ਵੱਡੀਆਂ ਕਬੂਤਰਬਾਜ਼ੀਆਂ ਹੁੰਦੀਆਂ ਸਨ, ਜਿਹਨਾਂ ਵਿਚ ਮਿਸਰ, ਬਗਦਾਦ ਤੇ ਹੋਰ ਦੂਰ ਦੁਰਾਡੀਆਂ ਥਾਵਾਂ ਦੇ ਕਬੂਤਰਬਾਜ਼ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਕਬੂਤਰਾਂ ਦੇ ਪੈਰਾਂ ਵਿਚ ਝਾਂਜਰਾਂ ਪਾਉਣ ਦਾ ਰਿਵਾਜ਼ ਵੀ ਮੁਗਲ ਕਾਲ ਸਮੇਂ ਹੀ ਪ੍ਰਚੱਲਿਤ ਹੋਇਆ:
ਪੈਰੀਂ ਝਾਂਜਰਾਂ ਕਬੂਤਰ ਕਾਲਾ, ਨਦੀਓਂ ਪਾਰ ਚੁਗਦਾ
ਮੁਗਲ ਬਾਦਸ਼ਾਹਾਂ, ਨਵਾਬਾਂ ਅਤੇ ਜਗੀਰਦਾਰਾਂ ਦੀ ਦੇਖਾ-ਦੇਖੀ ਅਮੀਰਾਂ, ਵਜ਼ੀਰਾਂ, ਉੱਚ ਵਰਗ ਦੇ ਲੋਕਾਂ ਨੇ ਵੀ ਇਸ ਸ਼ੌਂਕ ਨੂੰ ਅਪਣਾ ਲਿਆ। ਇਨ੍ਹਾਂ ਅਮੀਰ ਲੋਕਾਂ ਕੋਲ ਨਾ ਤਾਂ ਧਨ ਦੌਲਤ ਦੀ ਕਮੀ ਸੀ ਤੇ ਨਾ ਹੀ ਵਿਹਲੇ ਸਮੇਂ ਦੀ। ਇਨ੍ਹਾਂ ਅਮੀਰ ਵਿਹਲੜਾਂ ਦਾ ਬਹੁਤਾ ਸਮਾਂ ਸ਼ਰਾਬਾਂ ਪੀਣ, ਕਬੂਤਰ ਉਡਾਉਣ, ਤਿੱਤਰਾਂ, ਬਟੇਰਿਆਂ ਤੇ ਕੁੱਕੜਾਂ ਦੀਆਂ ਲੜਾਈਆਂ ਕਰਵਾਉਣ ਵਿਚ ਹੀ ਲੰਘਦਾ ਸੀ। ਹੌਲੀ ਹੌਲੀ ਆਮ ਜਨਤਾ ਵਿਚ ਵੀ ਕਬੂਤਰ ਪਾਲਣ ਦਾ ਸ਼ੁਗਲ ਪੈਰ ਪਸਾਰਨ ਲੱਗਾ। ਪੁਰਾਣੇ ਸਮਿਆਂ ਵਿਚ ਪਿੰਡਾਂ ਦੇ ਕੰਮਚੋਰ ਵਿਹਲੜ, ਨਸ਼ਈ ਤੇ ਵੈਲੀ ਕਿਸਮ ਦੇ ਮੌਜੀ ਲੋਕ ਹੀ ਕਬੂਤਰ ਪਾਲਦੇ ਸਨ। ਇਨ੍ਹਾਂ ਕਬੂਤਰਬਾਜ਼ਾਂ ਵਿਚ ਬਹੁਗਿਣਤੀ ਛੜਿਆਂ ਦੀ ਹੁੰਦੀ ਸੀ, ਜਿਹਨਾਂ ਨੇ ਆਪਣੇ ਵੱਲੋਂ ਜ਼ਿੰਮੇਵਾਰੀਆਂ ਦਾ ਰੱਸਾ ਲੁਹਾਇਆ ਹੁੰਦਾ ਸੀ। ਅਜਿਹੇ ਕਬੂਤਰਬਾਜ਼ ਆਪਣਾ ਘਰ ਉਜਾੜਨ ਤੇ ਲੱਕ ਬੰਨ੍ਹ ਲੈਂਦੇ ਅਤੇ ਆਪਣਾ ਸਭ ਕੁਝ ਕਬੂਤਰਾਂ ਦੇ ਲੇਖੇ ਲਾ ਕੇ ਝੁੱਗਾ ਚੌੜ ਕਰ ਲੈਂਦੇ:-
ਡੱਕਾ ਤੋੜ ਕੇ ਦੂਹਰਾ ਨਾ ਕਰਦਾ,
ਮੱਲ ਬਹਿੰਦਾ ਦਰਵਾਜ਼ਾ।
ਫੁੱਟੀ ਕੌਡੀ ਪਾਸ ਨਾ ਤੇਰੇ,
ਬਣਿਆ ਫਿਰਦਾ ਰਾਜਾ।
ਤੈਂ ਘਰ ਮਾਪਿਆਂ ਦਾ,
ਪੱਟਤਾ ਕਬੂਤਰਬਾਜ਼ਾ...
ਸਮਾਜ ਵਿਚ ਇਨ੍ਹਾਂ ਕਬੂਤਰਬਾਜ਼ਾਂ ਨੂੰ ਚੰਗੀ ਨਜ਼ਰ ਨਾਲ ਨਹੀਂ ਸੀ ਦੇਖਿਆ ਜਾਂਦਾ। ਦੇਸ਼ ਦੀ ਵੰਡ ਤੋਂ ਪਹਿਲਾਂ ਮੁਸਲਮਾਨ ਜੁਲਾਹੇ, ਮਿਰਾਸੀ, ਤੇਲੀ ਤੇ ਵੱਗ ਚਾਰਨ ਵਾਲੇ ਬਾਗੀ ਆਮ ਹੀ ਕਬੂਤਰ ਰੱਖਦੇ ਸਨ।
ਕਬੂਤਰਾਂ ਦੀ ਉਤਪੱਤੀ ਬਾਰੇ ਇਕ ਦਿਲਚਸਪ ਦੰਦ-ਕਥਾ ਪੜ੍ਹਨ ਸੁਣਨ ਨੂੰ ਮਿਲਦੀ ਹੈ। ਕਹਿੰਦੇ ਬਹੁਤ ਦੇਰ ਦੀ ਗੱਲ ਹੈ, ਇਕ ਪਿੰਡ ਵਿਚ ਇਕ ਪਤੀਵਰਤਾ ਔਰਤ ਰਹਿੰਦੀ ਸੀ ਜੋ ਆਪਣੇ ਪਤੀ ਨੂੰ ਖਾਣਾ ਖੁਆਉਣ ਤੋਂ ਬਾਅਦ ਆਪ ਖਾਣਾ ਖਾਇਆ ਕਰਦੀ ਸੀ। ਪਰ ਇਕ ਦਿਨ ਕੰਮ ਦੇ ਰੁਝੇਵਿਆਂ ਕਾਰਨ ਉਸਦਾ ਪਤੀ ਸ਼ਾਮ ਤੱਕ ਘਰ ਨਾ ਪਰਤਿਆ। ਪਤਨੀ ਭੁੱਖ ਨਾਲ ਬੇਹਾਲ ਹੋ ਕੇ ਨਿਢਾਲ ਹੋ ਗਈ। ਭੁੱਖ ਦੀ ਸਤਾਈ ਪਤਨੀ ਨੇ ਮਜ਼ਬੂਰ ਹੋ ਕੇ ਚਾਵਲਾਂ ਦਾ ਇਕ ਫੱਕਾ ਮਾਰ ਲਿਆ। ਅਚਾਨਕ ਉਸਦੇ ਪਤੀ ਨੇ ਘਰ ਦਾ ਕੁੰਡਾ ਆਣ ਖੜਕਾਇਆ। ਪਤਨੀ ਨੇ ਉਸੇ ਵੇਲੇ ਚਾਵਲ ਦਰਵਾਜ਼ੇ ਦੇ ਓਹਲੇ ਫੁੜਕ ਦਿੱਤੇ ਤੇ ਪਰਦਾ ਕੱਜਣ ਲਈ ਪ੍ਰਮਾਤਮਾ ਅੱਗੇ ਹੱਥ ਜੋੜ ਕੇ ਅਰਜ਼ੋਈ ਕੀਤੀ। ਅੱਖ ਝਪਕਦੇ ਸਾਰੇ ਚਾਵਲ ਚਿੱਟੇ ਕਬੂਤਰ ਬਣ ਕੇ ਉਡਾਰੀ ਮਾਰ ਗਏ।
ਕਿਹਾ ਜਾਂਦਾ ਹੈ ਕਿ ਸ਼ਾਹ ਬਹਿਰਾਮ ਕਿੱਸੇ ਦੀ ਨਾਇਕਾ ਹੁਸਨਬਾਨੋ ਪਰਾ ਸਰੀਰਕ ਸ਼ਕਤੀਆਂ ਦੀ ਮਾਲਕ ਸੀ ਤੇ ਇੱਛਾ ਅਨੁਸਾਰ ਜੋ ਰੂਪ ਚਾਹੁੰਦੀ ਸੀ ਧਾਰ ਲੈਂਦੀ ਸੀ। ਆਮ ਤੌਰ ਤੇ ਉਹ ਕਬੂਤਰੀ ਦੇ ਰੂਪ ਵਿਚ ਉਡਿਆ ਕਰਦੀ ਸੀ ਅਤੇ ਇਸੇ ਰੂਪ ਵਿਚ ਉਹ ਸ਼ਾਹ ਬਹਿਰਾਮ ਨੂੰ ਢੂੰਡਣ ਲਈ ਨਿਕਲੀ ਸੀ। ਪੁਰਾਤਨ ਕਿੱਸੇ ਕਹਾਣੀਆਂ ਅਨੁਸਾਰ ਕਬੂਤਰਾਂ ਨੂੰ ਪ੍ਰਾਣ-ਪਟੇ ਦੇ ਰੂਪ ਵਿਚ ਵਰਤਿਆ ਜਾਂਦਾ ਰਿਹਾ ਹੈ। ਕੋਈ ਦੇਵ ਜਾਂ ਜਿੰਨ ਆਪਣੇ ਪ੍ਰਾਣ ਕਬੂਤਰ ਵਿਚ ਦਾਖਲ ਕਰਕੇ ਕਬੂਤਰ ਨੂੰ ਕਿਸੇ ਸੁਰੱਖਿਅਤ ਥਾਂ ਲੁਕਾ ਦਿੰਦਾ ਸੀ। ਜਦੋਂ ਤੱਕ ਉਹ ਕਬੂਤਰ ਨਾ ਮਰਦਾ ਉਦੋਂ ਤੱਕ ਦੇਵ ਜਾਂ ਜਿੰਨ ਨੂੰ ਪ੍ਰਾਣਾਂ ਦਾ ਕੋਈ ਡਰ ਨਾ ਰਹਿੰਦਾ।
ਕਬੂਤਰ ਨੂੰ ਬਹੁਤ ਹੀ ਭੋਲਾ-ਭਾਲਾ, ਸਿੱਧਾ-ਸਾਦਾ, ਸ਼ਰੀਫ ਤੇ ਦਿਲ ਦਾ ਕਮਜ਼ੋਰ ਪੰਛੀ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਬਿੱਲੀ ਨੂੰ ਆਪਣੇ ਨੇੜੇ ਆਉਂਦੀ ਦੇਖ ਕੇ ਉਹ ਆਪਣੀਆਂ ਅੱਖਾਂ ਮੀਟ ਲੈਂਦਾ ਹੈ। ਉਹ ਸਮਝਦਾ ਹੈ ਕਿ ਉਹ ਬਿੱਲੀ ਨੂੰ ਨਹੀਂ ਦੇਖ ਰਿਹਾ ਤਾਂ ਬਿੱਲੀ ਵੀ ਉਸ ਨੂੰ ਨਹੀਂ ਦੇਖ ਰਹੀ। ਪਰ ਸ਼ਾਤਰ ਬਿੱਲੀ ਝਪਟ ਕੇ ਉਸਦਾ ਘੋਗਾ ਚਿੱਤ ਕਰ ਦਿੰਦੀ ਹੈ। ਇਸ ਸਬੰਧੀ ਇਕ ਮੁਹਾਵਰਾ ਵੀ ਮਿਲਦਾ ਹੈ, 'ਕਬੂਤਰ ਵਾਂਗ ਅੱਖਾਂ ਮੀਟ ਲੈਣੀਆਂ'। ਕਬੂਤਰ ਬਾਰੇ ਕਈ ਨੀਤੀ ਕਥਾਵਾਂ ਵੀ ਪ੍ਰਚੱਲਿਤ ਹਨ। ਇਕ ਵਾਰ ਜੰਗਲੀ ਕਬੂਤਰਾਂ ਦੀ ਇਕ ਡਾਰ ਚੋਗੇ ਦੇ ਲਾਲਚ ਕਾਰਨ ਸ਼ਿਕਾਰੀ ਦੇ ਜਾਲ ਵਿਚ ਫਸ ਗਈ, ਪਰ ਏਕੇ ਤੇ ਹਿੰਮਤ ਕਾਰਨ ਸਾਰੇ ਕਬੂਤਰ ਜਾਲ ਸਮੇਤ ਉਡ ਗਏ ਅਤੇ ਆਪਣੇ ਮਿੱਤਰ ਚੂਹੇ ਤੋਂ ਜਾਲ ਕਟਵਾ ਕੇ ਮੁਕਤ ਹੋ ਗਏ।
ਕਬੂਤਰਾਂ ਦੀਆਂ ਅਨੇਕਾਂ ਕਿਸਮਾਂ ਮਿਲਦੀਆਂ ਹਨ, ਜਿਵੇਂ ਮਮੋਲਾ, ਸ਼ੀਰਾਜ ਆਗਰਾ, ਲੋਟਨ, ਕਾਂਕ, ਗਿਰਹਬਾਜ਼, ਗੋਲਾ, ਤਾਜ, ਲੱਕਾ ਆਦਿ। ਮਮੋਲੇ ਕਬੂਤਰ ਦੇ ਦੋਵੇਂ ਪਰ ਇਕੋ ਰੰਗ ਦੇ ਹੁੰਦੇ ਹਨ। ਜੇ ਕੋਈ ਕੰਮ ਕਰਨ ਸਮੇਂ ਕਿਸੇ ਵਿਅਕਤੀ ਦੇ ਮਮੋਲਾ ਕਬੂਤਰ ਨਜ਼ਰੀ ਪੈ ਜਾਵੇ ਤਾਂ ਸਮਝਿਆ ਜਾਂਦਾ ਹੈ ਕਿ ਉਹ ਕੰਮ ਜ਼ਰੂਰ ਸਿਰੇ ਚੜ੍ਹ ਜਾਂਦਾ ਹੈ ਤੇ ਕੰਮ ਵਿਚ ਬਰਕਤ ਪੈਂਦੀ ਹੈ:
ਮਮੋਲਾ ਆਇਆ, ਕੰਮ ਸਵਾਇਆ
ਆਗਰਾ ਕਬੂਤਰ ਨੂੰ ਬਹੁਤ ਹੀ ਸੁਭਾਗਾ ਤੇ ਕਲਿਆਣਕਾਰੀ ਮੰਨਿਆ ਜਾਂਦਾ ਹੈ। ਇਸ ਕਬੂਤਰ ਦੇ ਖੰਭ ਲਾਲ ਤੇ ਪੂੰਝਾ ਸਫੈਦ ਹੁੰਦਾ ਹੈ। ਇਸ ਕਬੂਤਰ ਨੂੰ ਧਨ ਦੌਲਤ ਦਾ ਵਾਹਣ ਮੰਨਿਆ ਜਾਂਦਾ ਹੈ। ਲੋਕਾਂ ਦਾ ਮੰਨਣਾ ਹੇ ਕਿ ਜੇ ਆਗਰਾ ਕਬੂਤਰ ਉਡਦਾ ਉਡਦਾ ਕਿਸੇ ਘਰ ਦੇ ਬਨੇਰੇ ਉਤੇ ਆਣ ਬੈਠੇ ਤਾਂ ਉਸ ਘਰ ਦੇ ਭਾਗ ਜਾਗ ਕੇ ਵਾਰੇ-ਨਿਆਰੇ ਹੋ ਜਾਂਦੇ ਹਨ। ਲੱਛਮੀ ਖੁਸ਼ ਹੋ ਕੇ ਉਸ ਘਰ ਉਪਰ ਧਨ-ਦੌਲਤ ਦੀ ਦਿਲ ਖੋਲ੍ਹ ਕੇ ਵਰਖਾ ਕਰਦੀ ਹੈ। ਕਾਂਕ ਕਬੂਤਰ ਦਾ ਰੰਗ ਕਾਲਾ ਸਿਆਹ ਹੁੰਦਾ ਹੈ। ਲੋਕਾਂ ਦਾ ਵਿਸ਼ਵਾਸ ਹੈ ਕਿ ਇਸ ਕਬੂਤਰ ਦਾ ਮਾਸ ਖਾਣ ਨਾਲ ਕਾਲੀ ਖਾਂਸੀ ਦੇ ਰੋਗ ਤੋਂ ਛੁਟਕਾਰਾ ਮਿਲ ਜਾਂਦਾ ਹੈ। ਅੱਖਾਂ ਦੇ ਰੰਗ ਅਨੁਸਾਰ ਵੀ ਕਬੂਤਰ ਦੀਆਂ ਕਈ ਕਿਸਮਾਂ ਮੰਨੀਆਂ ਗਈਆਂ ਹਨ, ਜਿਵੇਂ ਸ਼ਾਹ ਅੱਖੇ, ਚਿੱਟੀਆਂ ਅੱਖਾਂ ਵਾਲੇ, ਖੱਟੀਆਂ ਅੱਖਾਂ ਵਾਲੇ ਆਦਿ।
ਕਬੂਤਰ ਦਾ ਭਾਰ ਆਮ ਤੌਰ 'ਤੇ ਚਾਰ ਸੌ ਤੋਂ ਚਾਰ ਸੌ ਤੀਹ ਗ੍ਰਾਮ ਦੇ ਵਿਚਕਾਰ ਹੁੰਦਾ ਹੈ। ਪਰ ਨਿਊ ਗੁਆਨਾ ਦੇ ਤਾਜ ਕਬੂਤਰ ਦਾ ਭਾਰ ਲੱਗਭੱਗ ਦੋ ਕਿਲੋ ਹੁੰਦਾ ਹੈ। ਕਬੂਤਰ ਕਈ ਰੰਗਾਂ ਦੇ ਹੁੰਦੇ ਹਨ ਜਿਵੇਂ ਸਲੇਟੀ, ਚਿੱਟਾ, ਕਾਲਾ, ਨੀਲਾ ਤੇ ਚਿਤਕਬਰਾ। ਉਤਰੀ ਭਾਰਤ ਵਿਚ ਆਮ ਤੌਰ 'ਤੇ ਸਲੇਟੀ ਅਤੇ ਚਿੱਟਾ ਕਬੂਤਰ ਹੀ ਵਧੇਰੇ ਮਿਲਦਾ ਹੈ। ਪਿੰਡਾਂ ਵਿਚ ਘਰਾਂ ਦੇ ਬਨੇਰਿਆਂ'ਤੇ ਬੈਠਕੇ ਗੁਟਕੂੰ ਗੁਟਕੂੰ ਕਰਨ ਵਾਲੇ ਸਲੇਟੀ ਰੰਗ ਦੇ ਕਬੂਤਰ ਨੂੰ ਗੋਲੇ ਕਬੂਤਰ ਕਿਹਾ ਜਾਂਦਾ ਹੈ:
ਬਾਪੂ ਤੇਰੇ ਮਹਿਲਾਂ ਦੇ, ਉਡ ਜਾਣਗੇ ਕਬੂਤਰ ਗੋਲੇ...
ਗੋਲੇ ਕਬੂਤਰਾਂ ਨੂੰ ਜੰਗਲੀ ਕਬੂਤਰ ਵੀ ਕਿਹਾ ਜਾਂਦਾ ਹੈ, ਜੋ ਪੇਂਡੂ ਘਰਾਂ ਤੇ ਦਫਤਰਾਂ ਉਪਰ ਜਿੱਥੇ ਥਾਂ ਮਿਲੇ, ਆਲ੍ਹਣੇ ਬਣਾਉਂਦੇ ਹਨ। ਪਰ ਕਈ ਵਾਰ ਉਹ ਅਣਕਿਆਸੀਆਂ ਥਾਵਾਂ 'ਤੇ ਵੀ ਆਲ੍ਹਣੇ ਬਣਾਉਣ ਵਿਚ ਸਫਲ ਹੋ ਜਾਂਦੇ ਹਨ:
ਮੇਰੀ ਗੁੱਤ ਤੇ ਆਲ੍ਹਣਾ ਪਾਇਆ, ਜੰਗਲੀ ਕਬੂਤਰ ਨੇ..
ਚਟਾਨੀ ਕਬੂਤਰ ਚਟਾਨਾਂ ਦੀਆਂ ਦਰਾੜਾਂ ਵਿਚ ਆਲ੍ਹਣੇ ਬਣਾਉਂਦੇ ਹਨ।
ਗੋਲੇ ਕਬੂਤਰਾਂ ਦੇ ਜੋੜੇ ਵਿਚ ਅਥਾਹ ਆਪਸੀ ਪਿਆਰ ਹੁੰਦਾ ਹੈ। ਦਿਲ ਵੇਲੇ ਕਬੂਤਰ ਕਿਤੇ ਵੀ ਹੋਵੇ, ਉਹ ਸ਼ਾਮ ਨੂੰ ਹਰ ਹੀਲੇ ਕਬੂਤਰੀ ਕੋਲ ਪਹੁੰਚਦਾ ਹੈ। ਆਮ ਤੌਰ 'ਤੇ ਉਹ ਇਕੱਠੇ ਚੋਗਾ ਚੁਗਦੇ, ਇੱਧਰ ਉਧਰ ਉਡਾਰੀਆਂ ਮਾਰਦੇ ਰਹਿੰਦੇ ਹਨ:
ਬਾਬਾ ਤੇਰੀ ਮੰਡਲੀ 'ਚੋਂ ਦੋ ਉੱਡ ਗਏ ਕਬੂਤਰ ਗੋਲੇ..
ਪਿੰਡਾਂ ਵਿਚ ਕੋਠਿਆਂ, ਚੁਬਾਰਿਆਂ, ਬੈਠਕਾਂ 'ਤੇ ਬੈਠੇ ਗੋਲੇ ਕਬੂਤਰ ਕਲੋਲਾਂ ਕਰਦੇ, ਗੁਟਕਦੇ ਨਿੱਕੀਆਂ-ਨਿੱਕੀਆਂ ਉਡਾਰੀਆਂ ਮਾਰਦੇ ਦਿਖਾਈ ਦਿੰਦੇ ਹਨ:
ਮਿੱਤਰਾਂ ਦੀ ਬੈਠਕ ਤੇ ਉਡਣ ਕਬੂਤਰ ਗੋਲੇ..
ਛੜਿਆਂ ਦੇ ਸੁੰਨੇ ਘਰਾਂ ਵਿਚ ਹਰ ਸਮੇਂ ਕਬੂਤਰ ਬੋਲਦੇ ਸੁਣਾਈ ਦਿੰਦੇ ਹਨ:
ਵਿਹੜੇ ਛੜਿਆਂਦੇ, ਗਲ ਕੱਢਕੇ ਕਬੂਤਰ ਬੋਲੇ..
ਪੰਜਾਬ ਦੇ ਪਿੰਡਾਂ ਵਿਚ ਕਈ ਗੱਭਰੂ ਆਪਣੇ ਮਨਪ੍ਰਚਾਵੇ ਲਈ ਕਬੂਤਰ ਪਾਲਦੇ ਹਨ:
ਜੱਗੇ ਜੱਟ ਦੇ ਕਬੂਤਰ ਚੀਨੇ, ਨਦੀਉਂ ਪਾਰ ਚੁਗਦੇ..
ਆਪਣੇ ਸ਼ੌਂਕ ਦੀ ਪੂਰਤੀ ਲਈ ਅਨੇਕਾਂ ਪੰਜਾਬੀ ਕਬੂਤਰ ਰੱਖਦੇ ਹਨ:
ਕੌਣ ਆਊਗਾ ਵੇ, ਤੇਰੇ ਘਰ ਕੌਣ ਆਊਗਾ?
ਤੇਰੇ ਸ਼ੌਂਕ ਦੇ ਕਬੂਤਰ ਸਿੰਘਾ ਕੌਣ ਉਡਾਊਗਾ?
ਇਸਾਈ ਕਬੂਤਰ ਨੂੰ ਦੇਵਤਿਆਂ ਦਾ ਦੂਤ ਮੰਨਦੇ ਹਨ ਤੇ ਮੁਸਲਮਾਨ ਇਸਨੂੰ ਸਯਦ ਦਾ ਰੂਪ। ਹਿੰਦੂ ਧਰਮ ਵਿਚ ਵੀ ਇਸਨੂੰ ਸੁਰੱਖਿਆ ਦੇਣ ਦੀ ਗੱਲ ਕਹੀ ਗਈ ਹੈ। ਇਕ ਕਥਾ ਅਨੁਸਾਰ ਇਕ ਕਬੂਤਰ ਨੇ ਸ਼ਿਕਾਰੀ ਦੇ ਹੱਥੋਂ ਸ਼ਿਕਾਰ ਹੁੰਦੇ ਹੁੰਦੇ ਬਚ ਕੇ ਮਹਾਰਾਜਾ ਸ਼ਿਵੀ ਦੇ ਮਹੱਲ ਵਿਚ ਪਹੁੰਚ ਕੇ ਸ਼ਰਨ ਲੈ ਲਈ। ਸ਼ਿਕਾਰੀ ਨੇ ਮਹੱਲ ਵਿਚ ਪਹੁੰਚ ਕੇ ਮਹਾਰਾਜਾ ਸ਼ਿਵੀ ਕੋਲ ਕਬੂਤਰ ਲੈਣ ਦੀ ਫਰਿਆਦ ਕੀਤੀ। ਪਰ ਸ਼ਿਵੀ ਨੇ ਸ਼ਰਨ ਵਿਚ ਆਏ ਕਬੂਤਰ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਬਦਲੇ ਵਿਚ ਕਬੂਤਰ ਦੇ ਭਾਰ ਬਰੋਬਰ ਆਪਣੇ ਤਨ ਦਾ ਮਾਸ ਦੇਣ ਦੀ ਪੇਸ਼ਕਸ਼ ਕੀਤੀ।
ਤੀਖਣ ਸੂਝ-ਬੂਝ ਸ਼ਕਤੀ ਕਾਰਨ ਕਬੂਤਰ ਨੂੰ ਦਸ਼ਾ ਅਤੇ ਦਿਸ਼ਾ ਬਾਰੇ ਸਹਿਜੇ ਹੀ ਗਿਆਨ ਹੋ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਕਬੂਤਰ ਦੀਆਂ ਅੱਖਾਂ ਬੰਦ ਕਰਕੇ ਉਸਨੂੰ ਕਿਸੇ ਵੀ ਸਾਧਨ ਰਾਹੀਂ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਲਿਜਾਇਆ ਜਾਵੇ ਤੇ ਬਾਅਦ ਵਿਚ ਉਸ ਦੀਆਂ ਅੱਖਾਂ ਖੋਲ੍ਹ ਕੇ ਉਸਨੂੰ ਸੁਤੰਤਰ ਛੱਡ ਦਿੱਤਾ ਜਾਵੇ ਤਾਂ ਉਹ ਸਿੱਧਾ ਆਪਣੇ ਟਿਕਾਣੇ +ਤੇ ਵਾਪਸ ਪਹੁੰਚੇਗਾ। ਉਸ ਦੀ ਉਡਣ ਸ਼ਕਤੀ ਤੇ ਇਰਾਦਾ ਇੰਨਾ ਮਜ਼ਬੂਤ ਹੁੰਦਾ ਹੈ ਕਿ ਉਹ ਆਪਣੀ ਮੰਜ਼ਿਲ ਤੇ ਪਹੁੰਚ ਕੇ ਹੀ ਦਮ ਲੈਂਦਾ ਹੈ। ਉਸ ਕੋਲ ਇਕ ਦਿਨਵਿਚ ਇਕ ਹਜ਼ਾਰ ਕਿਲੋਮੀਟਰ ਸਫਰ ਕਰਨ ਦੀ ਸਮਰੱਥਾ ਹੈ। ਉਹ ਆਪਣੇ ਸਰੀਰ ਨੂੰ ਮਜ਼ਬੂਤ ਕਰਨ ਲਈ ਇਕ ਸੈਕਿੰਡ ਵਿਚ ਅੱਠ ਵਾਰ ਆਪਣੇ ਖੰਭ ਨੂੰ ਇਕੱਠਾ ਕਰਦਾ ਤੇ ਫੈਲਾਉਂਦਾ ਹੈ। ਜੇ ਉਸ ਦੇ ਲੱਕ ਦੁਆਲੇ ਜਾਂ ਗਰਦਨ 'ਤੇ ਥੋੜ੍ਹਾ ਜਿਹਾ ਭਾਰ ਬੰਨ੍ਹ ਦਿੱਤਾ ਜਾਵੇ ਤਾਂ ਉਹ ਉਡਦਾ ਹੋਇਆ ਉਸਨੂੰ ਸੌਖ ਨਾਲ ਲੈ ਜਾਂਦਾ ਹੈ।
ਪੁਰਾਣੇ ਸਮਿਆਂ ਵਿਚ ਦੂਰ ਦੁਰਾਡੇ ਦੁਰਗਮ ਥਾਵਾਂ ਤੇ ਚਿੱਠੀ ਪੱਤਰ ਤੇ ਸੁਨੇਹੇ ਪਹੁੰਚਾਉਣ ਲਈ ਕਬੂਤਰਾਂ ਤੋਂ ਕੰਮ ਲਿਆ ਜਾਂਦਾ ਸੀ। ਉੜੀਸਾ ਦੇ ਡਾਕ ਤਾਰ ਵਿਭਾਗ ਕੋਲ ਹੁਣ ਵੀ ਅਜਿਹੇ ਡਾਕੀਏ ਕਬੂਤਰ ਹਨ ਜੋ ਬੜੀ ਸਫਲਤਾ ਨਾਲ ਡਾਕ ਢੋਣ ਦਾ ਕੰਮ ਕਰਦੇ ਹਨ। ਦੂਜੀ ਸੰਸਾਰ ਜੰਗ ਵਿਚ ਇਕ ਕਬੂਤਰੀ ਨੇ ਜ਼ਖਮੀ ਹਾਲਤ ਵਿਚ ਉਡ ਕੇ ਇਕ ਫੌਜੀ ਟਿਕਾਣੇ ਤੇ ਜ਼ਰੂਰੀ ਸੁਨੇਹਾ ਪਹੁੰਚਾਇਆ ਤੇ ਸੈਂਕੜੇ ਅੰਗਰੇਜ਼ ਸਿਪਾਹੀਆਂ ਦੀ ਜਾਨ ਬਚਾਈ। ਇਸ ਬਹਾਦਰੀ ਭਰੇ ਕਾਰਨਾਮੇ ਕਾਰਨ ਉਸ ਨੂੰ ਫੌਜ ਦਾ ਸਰਵੋਤਮ ਬਹਾਦਰੀ ਸਨਮਾਨ ਵਿਕਟੋਰੀਆ ਕਰਾਸ ਦੇ ਕੇ ਸਨਮਾਨਿਤ ਕੀਤਾ ਗਿਆ। ਨਿਊਯਾਰਕ ਈਵਨਿੰਗ ਜਨਰਲ ਨੇ ਕੁਝ ਸਿਖਲਾਈ ਪ੍ਰਾਪਤ ਕਬੂਤਰ ਰੱਖੇ ਹੋਏ ਸਨ,ਜੋ ਯੁੱਧ ਦੇ ਸਮੇਂ ਤਸਵੀਰਾਂ ਖਿੱਚ ਕੇ ਅਖ਼ਬਾਰ ਦੇ ਦਫਤਰ ਪਹੁੰਚ ਜਾਂਦੇ ਸਨ। ਪੁਰਾਣੇ ਸਮਿਆਂ ਵਿਚ ਪ੍ਰੇਮੀ ਇਕ ਦੂਜੇ ਨੂੰ ਸੁੱਖ-ਸੁਨੇਹੇ ਭੇਜਣ ਲਈ ਕਬੂਤਰ ਦੀ ਸਹਾਇਤਾ ਲੈਂਦੇ ਸਨ। ਸਾਡੇ ਲੋਕ ਗੀਤਾਂ ਵਿਚ ਇਸ ਪ੍ਰਤੀ ਅਨੇਕਾਂ ਸੰਕੇਤ ਮਿਲਦੇ ਹਨ:
ਕੀਹਦੇ ਹੱਥ ਭੇਜਾਂ ਸੁਨੇਹੜੇ, ਕੀਹਦੇ ਹੱਥ ਦੱਸਾਂ ਹਾਲ।
ਕਾਵਾਂ ਹੱਥ ਸੁਨੇਹੜੇ ਕਬੂਤਰਾਂ ਨੂੰ ਦੱਸਾਂ ਹਾਲ।
ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਨੇ ਵੀ ਆਪਣੇ ਪੈਗ਼ਾਮ ਪਹੁੰਚਾਉਣ ਲਈ ਕਬੂਤਰ ਰੱਖੇ ਹੋਏ ਸਨ।
ਘੁੱਗੀਆਂ, ਕਬੂਤਰਾਂ, ਚਿੱੜੀਆਂ, ਤੋਤਿਆਂ, ਤਿੱਤਰਾਂ, ਮੋਰਾਂ ਆਦਿ ਪੱਛੀਆਂ ਨਾਲ ਪੰਜਾਬੀਆਂ ਦੀ ਵਿਸ਼ੇਸ਼ ਮਨਭਾਵਕ ਸਾਂਝ ਰਹੀ ਹੈ। ਪੁਰਾਣੇ ਸਮਿਆਂ ਵਿਚ ਮਲਵਈ ਔਰਤਾਂ ਇਨ੍ਹਾਂ ਪੰਛੀਆਂ ਦੀਆਂ ਆਕ੍ਰਿਤੀਆਂ ਪਹਿਲਾਂ ਪੱਧਰੀ ਧਰਤੀ ਤੇ ਚੀਕਣੀ ਮਿੱਟੀ ਤੇ ਤੂੜੀ ਦੀ ਮਿਲਾਵਟ ਨਾਲ ਬਣਾ ਲੈਂਦੀਆਂ ਸਨ ਅਤੇ ਸੁੱਕ ਜਾਣ ਤੇ ਇਨ੍ਹਾਂ ਨੂੰ ਕੰਧਾਂ ਉਤੇ ਚਿਪਕਾ ਜਾਂ ਜੜ ਜਾਂਦੀਆਂ ਸਨ। ਕਈ ਵਾਰ ਉਹ ਇਨ੍ਹਾਂ ਪੰਛੀਆਂ ਦੇ ਚਿੱਤਰ ਘਰਾਂ ਵਿਚ ਕੱਚੀਆਂ ਕੰਧਾਂ ਤੇ ਉਲੀਕ ਲੈਂਦੀਆਂ।
ਘੁੱਗੀਆਂ, ਕਬੂਤਰਾਂ ਦੇ ਚਿੱਤਰਾਂ ਨਾਲ ਸ਼ਿੰਗਾਰੀਆਂ ਇਨ੍ਹਾਂ ਕੰਧਾਂ ਦੀ ਸੁੰਦਰਤਾ ਨੂੰ ਦੇਖ ਕੇ ਮਨ ਅਸ਼ ਅਸ਼ ਕਰ ਉਠਦਾ। ਪਰ ਕੋਈ ਮੂਰਖ ਪਤੀ ਆਪਣੀ ਪਤਨੀ ਦੀ ਕਲਾ ਦੀ ਕਦਰ ਨਾ ਕਰਦਾ ਤੇ ਉਸਨੂੰ ਗੰਵਾਰ ਕਹਿ ਕੇ ਭੰਡਦਾ ਤਾਂ ਦੁੱਖੀ ਹੋ ਕੇ ਪਤਨੀ ਦੇ ਮੂੰਹੋਂ ਬੋਲ ਨਿਕਲ ਜਾਂਦੇ:
ਗੁੱਤ ਪਿੱਛੇ ਮੱਤ ਪਰਖੇਂ, ਤੈਨੂੰ ਦੱਸ ਵੇ ਕੌਣ ਸਮਝਾਵੇ।
ਕੰਧਾਂ ਉਤੋਂ ਮਿਟ ਜਾਣਗੇ, ਮੇਰੇ ਘੁੱਗੀਆਂ ਕਬੂਤਰ ਪਾਏ।
ਮਾਲਵੇ ਦੇ ਲੋਕ ਗੀਤਾਂ ਵਿਚ ਵੀ ਘੁੱਗੀਆਂ, ਕਬੂਤਰਾਂ, ਤਿੱਤਰਾਂ, ਮੁਰਗਾਈਆਂ ਤੇ ਮੋਫਿਟ ਬੜੇ ਮੋਹ ਨਾਲ ਸਿਰਜੇ ਮਿਲਦੇ ਹਨ। ਇਨ੍ਹਾਂ ਗੀਤਾਂ ਵਿਚ ਪੰਜਾਬੀ ਮੁਟਿਆਰ ਦੇ ਹੁਸਨ ਨੂੰ ਕਬੂਤਰੀ ਨਾਲ ਤੁਲਨਾ ਦੇ ਕੇ ਵਡਿਆਇਆ ਗਿਆ ਹੈ ਤੇ ਉਸ ਨੂੰ ਲਹਿ ਲਹਾਉਂਦੀਆਂ ਕਣਕਾਂ ਵਿਚ ਕਬੂਤਰੀ ਵਾਂਗ ਉਡਾਰੀਆਂ ਮਾਰਦੀ ਦਰਸਾਇਆ ਗਿਆ ਹੈ:
ਉਡ ਗਈ ਕਬੂਤਰੀ ਬਣ ਕੇ, ਹਰੀਆਂ ਕਣਕਾਂ 'ਚੋਂ..
ਹੁਸਨ ਦੇ ਸ਼ਿਕਾਰੀ ਇਸ ਕਬੂਤਰੀ ਵਰਗੀ ਹੁਸੀਨ ਮੁਟਿਆਰ ਦੇ ਮਗਰ ਹੱਥ ਧੋ ਕੇ ਪੈ ਜਾਂਦੇ ਤਾਂ ਕੋਈ ਹਮਦਰਦ ਉਸ ਨੂੰ ਸਾਵਧਾਨ ਕਰਦਾ ਹੋਇਆ ਕਹਿੰਦਾ:
ਉਡ ਜਾ ਕਬੂਤਰੀਏ, ਤੇਰੇ ਮਗਰ ਬੰਦੂਕਾਂ ਵਾਲੇ..
ਪੁਰਾਣੇ ਸਮਿਆਂ ਵਿਚ ਮਾਲਵੇ ਦੇ ਪਿੰਡਾਂ ਵਿਚ ਗਿੱਧਾ ਬਹੁਤ ਹੀ ਹਰਮਨ ਪਿਆਰਾ ਸੀ। ਮੇਲਣਾਂ ਦਾ ਭੜਥੂ ਪੱਟ ਗਿੱਧਾ ਦੇਖਣ ਲਈ ਸਾਰਾ ਪਿੰਡ ਹੁੰਮ ਹੁੰਮਾ ਕੇ ਵਿਆਹ ਵਾਲੇ ਘਰ ਪਹੁੰਚ ਜਾਂਦਾ। ਕੋਈ ਮੁਟਿਆਰ ਮੇਲਣਾਂ ਨੂੰ ਸੰਬੋਧਨ ਕਰਕੇ ਬੋਲੀ ਪਾਉਂਦੀ:
ਗਿੱਧਾ ਗਿੱਧਾ ਕਰੇਂ ਮੇਲਣੇ, ਗਿੱਧਾ ਪਊ ਬਥੇਰਾ,
ਸਾਰੇ ਪਿੰਡ ਦੇ ਮੁੰਡੇ ਸਦਾ ਲਏ, ਕੀ ਬੁਢੜਾ ਕੀ ਠੇਰਾ,
ਅੱਖ ਪੱਟ ਕੇ ਦੇਖ ਮੇਲਣੋਂ, ਭਰਿਆ ਪਿਆ ਬਨੇਰਾ।
ਕੋਈ ਕਬੂਤਰੀ ਵਰਗੀ ਮੇਲਣ ਬਣ ਠਣ ਕੇ ਗਿੱਧੇ ਦੇ ਪਿੰਡ ਵਿਚ ਆ ਜਾਂਦੀ, ਉਸਦੇ ਚੋਅ ਚੋਅ ਪੈਂਦੇ ਰੰਗ ਰੂਪ ਨੂੰ ਦੇਖ ਕੇ ਕਿਸੇ ਦਰਸ਼ਕ ਗੱਭਰੂ ਦਾ ਸੀਨਾ ਧੱਕ ਧੱਕ ਕਰਨ ਲੱਗ ਜਾਂਦਾ:
ਕੁੜੀ ਕਬੂਤਰੀ ਵਰਗੀ ਤੱਕ ਕੇ, ਧੱਕ ਧੱਕ ਕਰਦਾ ਸੀਨਾ।
ਖਾ ਗਿਆ ਲੋਟਣੀਆਂ ਬਣ ਕੇ ਕਬੂਤਰ ਚੀਨੀ।
ਗੱਭਰੂ ਮੁਟਿਆਰ ਨੂੰ ਨੱਚਣ ਲਈ ਉਤਸ਼ਾਹਿਤ ਕਰਦਾ ਹੋਇਆ ਕਹਿੰਦਾ:
ਬਣ ਕੇ ਕਬੂਤਰ ਚੀਨਾ, ਗਿੱਧੇ ਵਿਚ ਆ ਜਾ ਕੁੜੀਏ..
ਮੁਟਿਆਰ ਝਾਂਜਰਾਂ ਛਣਕਾਉਂਦੀ ਠੁਮਕ ਠੁਮਕ ਕਰਦੀ ਅੱਗੇ ਵਧਦੀ ਤੇ ਨੱਚ ਨੱਚ ਕੇ ਧਰਤੀ ਦੀ ਕਲੀ ਲਾਹ ਦਿੰਦੀ।
ਪੁਰਾਣੇ ਸਮਿਆਂ ਵਿਚ ਪੰਜਾਬੀ ਮੁਟਿਆਰਾਂ ਸਹੁਰੀਂ ਜਾਣ ਸਮੇਂ ਕਬੂਤਰ ਵਾਂਗ ਆਕਰਸ਼ਕ ਬਣਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੀਆਂ:
ਹਰੀਆਂ ਕੁੜਤੀਆਂ ਕਿਰਮਚੀ ਘੱਗਰੇ,
ਕੁੜਤੀ ਨੂੰ ਬਾਡਰ ਲਾਈਏ,
ਪਿੰਡ ਜਾਣਾ ਸਹੁਰਿਆਂ ਦੇ, ਬਣ ਕੇ ਕਬੂਤਰ ਜਾਈਏ...
ਕਿਸੇ ਕਬੂਤਰ ਵਰਗੇ ਮਨਮੋਹਣੇ ਗੱਭਰੂ ਨੂੰ ਆਪਣੇ ਪ੍ਰੇਮ ਜਾਲ ਵਿਚ ਫਾਹੁਣ ਲਈ ਕੋਈ ਮੁਟਿਆਰ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲਦੀ:
ਮੁੰਡਾ ਦੇਖ ਕੇ ਕਬੂਤਰ ਵਰਗਾ,
ਕੋਠੇ 'ਤੇ ਲਵਾ ਲਈ ਛਤਰੀ...
ਚੁਸਤ ਚਲਾਕ ਭਰਜਾਈ ਨਟ ਖਟ ਨਣਦ ਦੀ ਹਰਕਤ ਨੂੰ ਝੱਟ ਤਾੜ ਜਾਂਦੀ ਤੇ ਗੁੱਝੀ ਟਕੋਰ ਮਾਰ ਕੇ ਕਹਿੰਦੀ:
ਮੁੰਡਾ ਟੋਲਿਆ ਕਬੂਤਰ ਵਰਗਾ, ਨਣਦੇ ਗੋਲ ਗੱਪੀਏ...
ਨਣਦ ਸ਼ੀਸ਼ੇ ਮੂਹਰੇ ਖੜ੍ਹ ਕੇ ਖੜ੍ਹ ਕੇ ਧਾਰੀ ਬੰਨ੍ਹ ਕੇ ਸੁਰਮਾ ਪਾਉਂਦੀ ਤਾਂ ਭਾਬੀ ਉਸ ਨੂੰ ਛੇੜਦੀ ਹੋਈ ਕਹਿੰਦੀ:
ਸੁਰਮੇ ਦਾ ਕੀ ਪਾਉਣਾ, ਤੇਰੀ ਅੱਖ ਨੀ ਕਬੂਤਰ ਵਰਗੀ..
ਕੋਈ ਭੈਣ ਆਪਣੇ ਹੁੰਦੜਹੇਲ ਵੀਰ ਦੀ ਪੱਗ ਨੂੰ ਸਲਾਹੁੰਦੀ ਨਾ ਥੱਕਦੀ:
ਜਿਵੇਂ ਉਡਦਾ ਕਬੂਤਰ ਜਾਵੇ, ਪੱਗ ਮੇਰੇ ਵੀਰ ਦੀ ਦਿੱਸੇ..
ਕਬੂਤਰ ਨੂੰ ਸ਼ਾਂਤੀ ਦਾ ਪ੍ਰਤੀਕ ਤੇ ਅਮਨ ਦਾ ਚਾਹਵਾਨ ਸਮਝਿਆ ਜਾਂਦਾ ਹੈ ਜੋ ਮਨੁੱਖ ਨੂੰ ਚਾਰ ਚੁਫੇਰੇ ਸੁਖਾਵਾਂ ਮਾਹੌਲ ਸਿਰਜਣ ਦੀ ਪ੍ਰੇਰਨਾ ਦਿੰਦਾ ਹੈ। ਸ਼ਾਂਤੀ ਦੇ ਦੂਤ ਕਬੂਤਰ ਦੀ ਅਜਿਹੀ ਭਾਵਨਾ ਨੂੰ ਦੇਖ ਕੇ ਕੋਈ ਪ੍ਰੇਮੀ ਮਨ ਹੀ ਮਨ ਚਾਹੁੰਦਾ ਹੈ ਕਿ ਉਹ ਆਪਣੀ ਪ੍ਰੇਮਿਕਾ ਨਾਲ ਅਜਿਹੇ ਸ਼ਾਂਤੀਪੂਰਨ ਮਾਹੌਲ ਵਿਚ ਰਹੇ, ਜਿੱਥੇ ਉਸ ਨਾਲ ਕੋਈ ਈਰਖਾ ਨਾ ਕਰੇ ਤੇ ਨਾ ਹੀ ਦੁਸ਼ਮਣ ਬਣ ਕੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵੇ:
ਜਿੱਥੇ ਉੱਡਦੇ ਕਬੂਤਰ ਚੀਨੇ, ਆ ਜਾ ਦੋਵੇਂ ਉਥੇ ਵੱਸੀਏ..
ਕਬੂਤਰ ਇਕ ਬੁੱਧੀਮਾਨ ਪੰਛੀ ਹੈ ਜੇ ਉਸ ਨੂੰ ਸਿਖਾਇਆ ਜਾਵੇ ਤਾਂ ਉਹ ਬਹੁਤ ਛੇਤੀ ਕਈ ਤਰ੍ਹਾਂ ਦੇ ਹੁਨਰ ਸਿੱਖ ਲੈਂਦਾ ਹੈ। ਉਹ ਸੰਕੇਤਾਂ ਦੀ ਭਾਸ਼ਾ ਵਿਚ ਗੱਲਾਂ ਕਰ ਸਕਦਾ ਹੈ, ਹਿਸਾਬ ਕਿਤਾਬ ਦੇ ਕੰਮਾਂ ਵਿਚ ਨਿਪੁੰਨ ਹੋ ਸਕਦਾ ਹੈ। ਸਿੱਖੇ ਹੋਏ ਕਬੂਤਰ ਕਈ ਪ੍ਰਕਾਰ ਦੀਆਂ ਖੇਡਾਂ ਵਿਚ ਵੀ ਹਿੱਸਾ ਲੈਂਦੇ ਹਨ। ਉਹ ਟੇਬਲ ਟੈਨਿਸ ਖੇਡਦੇ ਤੇ ਸਰਕਸਾਂ ਵਿਚ ਕਈ ਪ੍ਰਕਾਰ ਦੇ ਮਨੋਰੰਜਕ ਕਰਜ ਕਰਦੇ ਦੇਖੇ ਜਾ ਸਕਦੇ ਹਨ। ਅੱਜਕਲ੍ਹ ਭਾਰਤ ਦੇ ਕਈ ਸ਼ਹਿਰਾਂ ਆਗਰਾ, ਲਖਨਊ, ਦਿੱਲੀ, ਰਾਮਪੁਰ, ਸ਼ਾਹਜਹਾਨਪੁਰ ਅਤੇ ਚੇਨਈ ਆਦਿ ਵਿਚ ਕਬੂਤਰਬਾਜ਼ਾਂ ਵੱਲੋਂ ਵੱਡੀਆਂ ਵੱਡੀਆਂ ਕਬੂਤਰਾਂ ਦੀਆਂ ਬਾਜ਼ੀਆਂ ਪਾਈਆਂ ਜਾਂਦੀਆਂ ਹਨ, ਜਿਹਨਾਂ ਵਿਚ ਲੱਖਾਂ ਰੁਪਏ ਦੀ ਜਿੱਤ ਹਾਰ ਹੁੰਦੀ ਹੈ। ਗਰਮੀਆਂ ਦੀ ਰੁੱਤ ਵਿਚ ਪੰਜਾਬ ਦੇ ਅਨੇਕਾਂ ਪਿੰਡਾਂ ਵਿਚ ਵੀ ਅਜਿਹੀਆਂ ਕਬੂਤਰਬਾਜ਼ੀਆਂ ਦੇਖਣ ਨੂੰ ਮਿਲਦੀਆਂ ਹਨ, ਜਿਹਨਾਂ ਵਿਚ ਵੱਡੀਆਂ ਵੱਡੀਆਂ ਸ਼ਰਤਾਂ ਲਾਈਆਂ ਜਾਂਦੀਆਂ ਹਨ। ਇਨ੍ਹਾਂ ਬਾਜ਼ੀਆਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਕਬੂਤਰਬਾਜ਼ਾਂ ਵੱਲੋਂ ਆਪੋ ਆਪਣੇ ਕਬੂਤਰਾਂ ਨੂੰ ਮੱਖਣ, ਬਦਾਮ, ਮਗਜ਼, ਮੁਲੱਠੀ, ਛੋਟੀ ਇਲਾਇਚੀ, ਗੁਲਾਬਜਲ, ਪੁਦੀਨਾ ਆਦਿ ਖੁਆ ਕੇ ਤਾਕਤਵਰ ਬਣਾਇਆ ਜਾਂਦਾ ਹੈ ਤੇ ਉਹਨਾਂ ਦੇ ਉਡਣ ਸ਼ਕਤੀ ਨੂੰ ਵਧਾਉਣ ਲਈ ਕਈ ਪ੍ਰਕਾਰ ਦੇ ਉਪਰਾਲੇ ਕੀਤੇ ਜਾਂਦੇ ਹਨ। ਪਰ ਕਈ ਨਸ਼ੇੜੀ ਕਿਸਮ ਦੇ ਲੋਭੀ ਕਬੂਤਰਬਾਜ਼ ਕਬੂਤਰਾਂ ਨੂੰ ਨਸ਼ੀਲੀਆਂ ਦਵਾਈਆਂ ਦੇ ਕੇ ਇਨ੍ਹਾਂ ਬਾਜ਼ੀਆਂ ਵਿਚ ਉਡਾਉਂਦੇ ਹਨ, ਜਿਸ ਕਾਰਨ ਕਈ ਕਬੂਤਰ ਉਡਦੇ ਉਡਦੇ ਥਕਾਵਟ ਨਾਲ ਨਿਢਾਲ ਹੋ ਕੇ ਡਿੱਗ ਪੈਂਦੇ ਹਨ ਜਾਂ ਦਿਲ ਦੀ ਧੜਕਣ ਬੰਦ ਹੋਣ ਕਾਰਨ ਦਮ ਤੋੜ ਦਿੰਦੇ ਹਨ। ਇਸ ਭੋਲੇ ਭਾਲੇ ਪੰਛੀ ਉਪਰ ਹੁੰਦੇ ਇਸ ਜ਼ੁਲਮ ਨੂੰ ਰੋਕਣ ਲਈ ਸਖਤ ਕਦਮਾਂ ਦੀ ਲੋੜ ਹੈ।




ਨੇ ਆਨੰਦ ਵਿਆਹ ਕਾਨੂੰਨ ਵਿਚ ਵਿਆਹ ਦਰਜ਼ ਕਰਨ ਦਾ ਪ੍ਰਬੰਧਕ ਕਰਨ ਲਈ ਬਿੱਲ ਸੰਸਦ ਵਿਚ ਪੇਸ਼ ਕਰਨ ਨੂੰ ਮਨਜੂਰੀ ਦਿੱਤੀ ਹੈ” (Relase ID: 82201)। ਪਿਛਲੇ ਕੁਝ ਮਹੀਨਿਆਂ ਵਿਚ ਇਸ ਤੋਂ ਪਹਿਲਾਂ ਵੀ 1909 ਦੇ ਇਸ ਕਾਨੂੰਨ ‘ਚ ਭਵਿੱਖ ਵਿਚ ਸੋਧ ਕੀਤੇ ਜਾਣ ਦੇ ਬਿਆਨ ਕਈ ਸਰਕਾਰੀ ਹਲਕਿਆਂ ਵੱਲੋਂ ਆ ਚੁੱਕੇ ਹਨ। ਕੁਝ ਸਮਾਂ ਪਹਿਲਾਂ ਭਾਰਤ ਦੇ ਕਾਨੂੰਨ ਮੰਤਰੀ ਨੇ ਇਹ ਬਿਆਨ ਵੀ ਦਿੱਤਾ ਸੀ ਵਿਆਹ ਦੀ ਰਜਿਸਟ੍ਰੇਸ਼ਨ ਨੂੰ “ਧਰਮ-ਰਹਿਤ” ਕਰ ਦੇਣਾ ਚਾਹੀਦਾ ਹੈ (ਦੇਖਣ ਨੂੰ ਇਹ ਗੱਲ ਤਰਕਸੰਗਤ ਲੱਗਦੀ ਹੈ ਪਰ ਭਾਰਤ ਦੇ ਸਮਾਜਕ-ਸਭਿਆਚਾਰਕ ਤੇ ਸਿਆਸੀ ਮਾਹੌਲ ਵਿਚ ਇਸ ਦੇ ਕਈ ਖਤਰਨਾਕ ਪਹਿਲੂ ਵੀ ਹਨ, ਜਿਨ੍ਹਾਂ ਬਾਰੇ ਵੱਖਰੇ ਤੌਰ ਉੱਤੇ ਵਿਚਾਰ ਕਰਨੀ ਬਣਦੀ ਹੈ)। “ਆਨੰਦ ਕਾਰਜ ਐਕਟ” ਬਾਰੇ ਹੁਣ ਜੋ ਗੱਲ ਪਹਿਲਾਂ ਨਾਲੋਂ ਵੱਖਰੀ ਵਾਪਰੀ ਹੈ ਉਹ ਇਹ ਹੈ ਕਿ ਭਾਰਤ ਸਰਕਾਰ ਦੇ ਮੰਤਰੀ ਮੰਡਲ ਨੇ ਇਹ ਮਤਾ ਪ੍ਰਵਾਣ ਕੀਤਾ ਹੈ ਕਿ ਇਸ ਕਾਨੂੰਨ ਵਿਚ ਵਿਆਹ ਦੀ ਰਜਿਸਟ੍ਰੇਸ਼ਨ ਦੀ ਮੱਦ ਸ਼ਾਮਲ ਕਰਨ ਦੀ “ਸੋਧ ਬਿੱਲ” ਪਾਰਲੀਮੈਂਟ ਵਿਚ ਪੇਸ਼ ਕੀਤਾ ਜਾਵੇਗਾ। ਪਿਛਲੇ ਮਹੀਨਿਆਂ ਦੀਆਂ ਘਟਨਾਵਾਂ ਦੇ ਮੱਦੇ-ਨਜ਼ਰ ਇਹ ਇਕ ਵਿਹਾਰਕ ਕਦਮ ਹੈ, ਜਿਸ ਨਾਲ ਕੋਈ ਰਾਹਤ ਤਾਂ ਨਹੀਂ ਮਿਲੀ, ਬੱਸ ਜਿਸ ਰਾਹਤ ਦਾ ਭਾਰਤ ਸਰਕਾਰ ਭਰੋਸਾ ਦੇ ਰਹੀ ਸੀ ਉਸ ਭਰੋਸੇ ਨੂੰ ਜਰਾ ਪੱਕੇ ਪੈਰੀ ਕੀਤਾ ਗਿਆ ਹੈ। ਆਸ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਵਾਰ ਇਹ ਬਿੱਲ ਪਾਰਲੀਮੈਂਟ ਵਿਚ ਪੇਸ਼ ਹੋ ਜਾਵੇਗਾ ਤੇ ਸਿੱਖਾਂ ਦੇ ਵਿਆਹ ਆਨੰਦ ਮੈਰਿਜ ਐਕਟ, 1909 ਤਹਿਤ ਸਰਕਾਰੀ ਪੱਤਰਾਂ ਵਿਚ ਦਰਜ ਹੋ ਸਕਣਗੇ। ਆਨੰਦ ਮੈਰਿਜ ਐਕਟ, 1909 ਦਾ ਪਿਛੋਕੜ: ਸਿੱਖ ਰਾਜ ਨੂੰ ਅੰਗਰੇਜਾਂ ਵੱਲੋਂ “ਫਿਰੰਗੀ ਭਾਰਤ” (ਬ੍ਰਿਟਿਸ਼ ਇੰਡੀਆ) ਵਿਚ ਮਿਲਾ ਲੈਣ ਤੋਂ ਬਾਅਦ ਹਿੰਦੂ ਮਤ ਵੱਲੋਂ ਸਿੱਖੀ ਅਤੇ ਸਿੱਖ ਪਛਾਣ ਉੱਤੇ ਹਮਲੇ ਤੇਜ ਅਤੇ ਤਿੱਖੇ ਕਰ ਦਿੱਤੇ ਗਏ। ਹਿੰਦੂ ਮਤ ਦੀ ਪੁਨਰ-ਜਾਗ੍ਰਿਤੀ ਦੇ ਅਲੰਬਰਦਾਰ ਅਖਵਾਉਣ ਵਾਲੇ ਆਰੀਆ ਸਮਾਜੀਆਂ ਨੇ ਸਿੱਖਾਂ ਨੂੰ “ਨਾਜਾਇਜ਼” ਕਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਤਰਕ ਸੀ ਕਿ ਸਿੱਖਾਂ ਦੀ ਵਿਆਹ ਵਿਧੀ, ਜਿਸ ਨੂੰ “ਆਨੰਦ ਕਾਰਜ” ਕਿਹਾ ਜਾਂਦਾ ਹੈ, ਨੂੰ ਹੀ ਮਾਨਤਾ ਨਹੀਂ ਹੈ ਤਾਂ ਇੰਝ ਦੇ ਵਿਆਹੁਤਾ ਸੰਬੰਧ ਵਿਚ ਪੈਦਾ ਹੋਣ ਵਾਲੀ ਸੰਤਾਨ ਨਜਾਇਜ਼ ਹੈ (ਇਸ ਦਾ ਵੇਰਵਾ “ਖਾਲਸਾ ਸਮਾਚਾਰ” ਤੇ “ਸਿੰਘ ਸਭਾ ਲਹਿਰ” ਦੀਆਂ ਲਿਖਤਾਂ ਵਿਚ ਮਿਲਦਾ ਹੈ)। ਇਸ ਦੇ ਨਤੀਜੇ ਵੱਜੋਂ ਸਿੱਖ ਸਮਾਜ ਵਿਚ ਰੋਹ ਪੈਦਾ ਹੋਇਆ ਤਾਂ ਅੰਗਰੇਜ਼ ਸਰਕਾਰ ਨੇ ਸਿੱਖਾਂ ਦੇ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਲਈ “ਆਨੰਦ ਮੈਰਿਜ ਐਕਟ, 1909” ਨਾਂ ਦਾ ਇਕ ਕਾਨੂੰਨ ਸੰਨ 1909 (ਈ.) ਵਿਚ ਬਣਾ ਦਿੱਤਾ। ਸਿਰਫ 5 ਮੱਦਾਂ (ਧਾਰਵਾਂ) ਵਾਲੇ ਇਸ ਛੋਟੇ ਜਿਹੇ ਕਾਨੂੰਨ ਦਾ ਮਨੋਰਥ ਆਨੰਦ ਵਿਆਹ ਨੂੰ ਕਾਨੂੰਨੀ ਮਾਨਤਾ ਦੇਣਾ ਸੀ ਜਿਸ ਕਾਰਨ ਇਸ ਕਾਨੂੰਨ ਵਿਚ ਵਿਆਹ ਨਾਲ ਸੰਬੰਧਤ ਹੋਰਨਾ ਮਾਮਲਿਆਂ ਦਾ ਕੋਈ ਵੀ ਜ਼ਿਕਰ ਨਹੀਂ ਸੀ। ਉਸ ਸਮੇਂ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣਾ ਇੰਨਾ ਅਹਿਮ ਨਹੀਂ ਸੀ ਸਮਝਿਆ ਜਾਂਦਾ ਜਿਸ ਕਾਰਨ ਇਸ ਕਾਨੂੰਨ ਵਿਚ ਵਿਆਹ ਦਰਜ ਕਰਵਾਉਣ ਬਾਰੇ ਵੀ ਕੋਈ ਧਾਰਾ (ਮੱਦ) ਨਹੀਂ ਹੈ। ਭਾਰਤੀ ਸੰਵਿਧਾਨ ਦੀ ਧਾਰਾ 25 ਅਤੇ ਸਿੱਖ (ਸਿੱਖ ਪਛਾਣ ‘ਤੇ ਸੰਵਿਧਾਨਕ ਹਮਲਾ): ਜਦੋਂ ਭਾਰਤ ਦਾ ਸੰਵਿਧਾਨ ਬਣਾਇਆ ਗਿਆ ਤਾਂ ਇਸ ਵਿਚ ਇਕ ਧਾਰਾ 25 (ਧਰਮ ਦੀ ਅਜ਼ਾਦੀ) ਦਰਜ਼ ਕੀਤੀ ਗਈ। ਇਹ ਧਾਰਾ ਭਾਰਤੀ ਸੰਵਿਧਾਨ ਦੇ ਤੀਸਰੇ ਭਾਗ ਦਾ ਹਿੱਸਾ ਹੈ ਜਿਸ ਵਿਚ “ਮੁਢਲੀਆਂ ਤੇ ਬੁਨਿਆਦੀ ਅਜ਼ਾਦੀਆਂ/ਹੱਕਾਂ” ਨੂੰ ਦਰਜ਼ ਕੀਤਾ ਗਿਆ ਹੈ। ਧਾਰਾ 25 ਹਰ ਕਿਸੇ ਨੂੰ ਧਰਮ ਦੀ ਅਜ਼ਾਦੀ ਦਿੰਦੀ ਹੈ। ਇਸੇ ਧਾਰਾ ਤਹਿਤ ਹੀ ਸਿੱਖਾਂ ਦੀ ਕ੍ਰਿਪਾਨ ਨੂੰ ਸਿੱਖ ਧਰਮ ਦਾ ਜਰੂਰੀ ਅੰਗ ਮੰਨਿਆ ਗਿਆ ਹੈ ਤੇ ਇੰਝ ਸਿੱਖਾਂ ਦੇ ਕ੍ਰਿਪਾਨ ਪਾਉਣ ਨੂੰ ਭਾਰਤ ਵਿਚ ਸੰਵਿਧਾਨ ਰੁਤਬਾ ਹਾਸਲ ਹੈ। ਪਰ ਧਾਰਾ ਵਿਚ ਇਕ ਉਪ-ਮੱਦ ਹਿੰਦੂ ਧਾਰਮਕ ਸਥਾਨਾਂ ਨੂੰ ਸਾਰਿਆਂ ਲਈ ਖੋਲ੍ਹਣ ਬਾਰੇ ਹੈ (ਕਿਉਂਕਿ ਹਿੰਦੂ ਮਤ ਦੇ ਕਈ ਧਾਰਮਕ ਸਥਾਨ ਅਜਿਹੇ ਹਨ ਜਿਥੇ ਹਿੰਦੂ ਮਤ ਵਿਚ ਨੀਵੀਆਂ ਮੰਨੀਆਂ ਗਈਆਂ ਜਾਤਾਂ ਦੇ ਲੋਕਾਂ ਦੇ ਜਾਣ ਉੱਤੇ ਪਾਬੰਦੀ ਰਹੀ ਹੈ)। ਸਿੱਖੀ ਵਿਚ ਜਾਤ-ਪਾਤ ਦੇ ਸੰਕਲਪ ਨੂੰ ਹੀ ਰੱਦ ਕੀਤਾ ਗਿਆ ਹੈ ਜਿਸ ਕਾਰਨ ਇਸ ਮੱਦ ਦਾ ਸਿੱਖਾਂ ਨਾਲ ਕੋਈ ਸਰੋਕਾਰ ਨਹੀਂ ਸੀ। ਉੰਝ ਵੀ ਸਿੱਖ ਪਰੰਪਰਾ ਵਿਚ ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਦੇ ਚਾਰ ਦਰਵਾਜੇ ਵੀ ਇਸ ਗੱਲ ਦੇ ਪ੍ਰਤੀਕ ਮੰਨੇ ਜਾਂਦੇ ਹਨ ਕਿ ਇਥੇ ਹਰ ਦਿਸ਼ਾ ਵਿਚੋਂ ਕੋਈ ਵੀ, ਕਿਸੇ ਵੀ ਖਿਆਲ ਦਾ ਵਿਅਕਤੀ ਗੁਰੂ ਦੀ ਸ਼ਰਨ ਵਿਚ ਆ ਸਕਦਾ ਹੈ। ਪਰ ਭਾਰਤ ਦੇ ਸੰਵਿਧਾਨ ਘਾੜਿਆਂ ਨੇ ਇਸ ਉਪ-ਮੱਦ ਨਾਲ ਜੋੜੀ ਗਈ ਵਿਆਖਿਆ 2 ਵਿਚ ਕਿਹਾ ਹੈ ਕਿ ਇਥੇ “ਹਿੰਦੂ ਵਿਚ ਸਿੱਖ, ਜੈਨ ਅਤੇ ਬੁੱਧ ਧਰਮ ਮੰਨਣ ਵਾਲੇ ਸ਼ਾਮਲ ਮੰਨੇ ਜਾਣਗੇ ਤੇ ਹਿੰਦੂ ਧਾਰਮਕ ਸਥਾਨ ਵੀ ਇਸੇ ਅਨੁਸਾਰ ਹੀ ਮੰਨੇ ਜਾਣਗੇ”। ਇਸ ਦਾ ਮਤਲਬ ਇਹ ਸੀ ਕਿ ਹਿੰਦੂ ਧਾਰਮਕ ਸਥਾਨ ਸਾਰਿਆਂ ਲਈ ਖੋਲ੍ਹਣ ਦੇ ਮਨੋਰਥ ਲਈ ਸਿੱਖਾਂ, ਜੈਨੀਆਂ ਤੇ ਬੋਧੀਆਂ ਨੂੰ “ਹਿੰਦੂ” ਮੰਨਿਆ ਗਿਆ ਹੈ ਤੇ ਇੰਝ ਹੀ ਇਸ ਮਨੋਰਥ ਲਈ ਸਿੱਖ ਗੁਰਦੁਆਰਾ ਸਾਹਿਬਾਨ, ਬੋਧੀ ਮਠਾਂ ਤੇ ਜੈਨ ਮੰਦਰਾਂ ਨੂੰ “ਹਿੰਦੂ ਧਾਰਮਕ ਸਥਾਨ” ਮੰਨਿਆ ਗਿਆ ਹੈ। ਧਾਰਾ 25 ਦੀ ਇਹ ਉਪ-ਮੱਦ ਸਿੱਖ ਧਰਮ ਅਤੇ ਪਛਾਣ ਉੱਤੇ ਹਮਲਾ ਕਿਵੇਂ ਹੈ? ਧਾਰਾ 25 ਦੀ ਇਸ ਮੱਦ ਨਾਲ ਸਿੱਖ ਧਰਮ ਦੇ ਹਿੰਦੂ ਮਤ ਦਾ ਹਿੱਸਾ ਹੋਣ ਦਾ ਪ੍ਰਭਾਵ ਪੈਂਦਾ ਹੈ ਜੋ ਕਿ ਗਲਤ ਹੈ। ਇਸ ਨਾਲ ਸਿੱਖੀ ਦੇ ਨਿਆਰੇਪਣ ਨੂੰ ਢਾਅ ਲੱਗਦੀ ਹੈ। ਦੂਜਾ, ਇਸ ਨਾਲ ਇਹ ਪ੍ਰਭਾਵ ਜਾਂਦਾ ਹੈ ਕਿ ਸਿੱਖ ਗੁਰਦੁਆਰਾ ਸਾਹਿਬਾਨ, ਜੋ ਕਿ ਸਿੱਖੀ ਦਾ ਕੇਂਦਰ ਹਨ, ਹਿੰਦੂ ਮਤ ਦੇ ਸਥਾਨ ਹਨ। ਤੀਜਾ, ਇਸ ਨਾਲ ਇਹ ਪ੍ਰਭਾਵ ਜਾਂਦਾ ਹੈ ਕਿ ਹਿੰਦੂ ਮਤ ਦੇ ਧਾਰਮਕ ਸਥਾਨਾਂ ਵਾਙ ਹੀ ਜਾਤ-ਪਾਤ ਤੇ ਛੁਤ-ਛਾਤ ਦੇ ਅਸਰ ਹੇਠ ਅਖੌਤੀ ਨੀਵੇਂ ਲੋਕਾਂ ਨੂੰ ਸਿੱਖ ਗੁਰਦੁਆਰਾ ਸਾਹਿਬਾਨ ਵਿਚ ਜਾਣ ਦੀ ਮਨਾਹੀ ਹੈ, ਕਿਉਂਕਿ ਇਹ ਉਪ-ਮੱਦ ਤਾਂ ਬਣਾਈ ਹੀ ਇਸ ਲਈ ਗਈ ਹੈ ਕਿ ਹਿੰਦੂ ਧਾਰਮਕ ਸਥਾਨ ਸਾਰਿਆਂ ਲਈ ਖੋਲ੍ਹੇ ਜਾਣਗੇ। ਇਸ ਤੋਂ ਇਲਾਵਾ ਧਾਰਾ 25 ਦੀ ਇਹ ਉਪ-ਮੱਦ ਸਿੱਖਾਂ ਉੱਤੇ ਹਿੰਦੂ ਕਾਨੂੰਨ ਲਾਗੂ ਕਰਨ ਦਾ ਸਰੋਤ ਵੀ ਬਣਦੀ ਹੈ। ਇੰਝ ਇਹ ਧਾਰਾ 25 ਜੋ ਉਂਝ ਤਾਂ ਧਰਮ ਦੀ ਅਜ਼ਾਦੀ ਦਾ ਹੱਕ ਦਿੰਦੀ ਹੈ, ਸਿੱਖਾਂ ਦੇ ਧਰਮ ਨੂੰ ਹੀ ਹਿੰਦੂ ਮਤ ਦਾ ਹਿੱਸਾ ਗਰਦਾਨਦੀ ਹੈ ਤੇ ਸਿੱਖ ਧਰਮ ਅਤੇ ਪਛਾਣ ਉੱਤੇ ਭਾਰੀ ਹਮਲਾ ਸਾਬਤ ਹੁੰਦੀ ਹੈ। ਹਿੰਦੂ ਕੋਡ ਦਾ ਮਸਲਾ: ਸੰਨ 1950 ਵਿਚ ਭਾਰਤੀ ਸੰਵਿਧਾਨ ਘੜਨ ਤੇ ਲਾਗੂ ਕਰਨ ਦਾ ਕੰਮ ਪੂਰਾ ਹੋ ਜਾਣ ਤੋਂ ਬਾਅਦ ਭਾਰਤ ਵਿਚ ਹਿੰਦੂ ਨਿਜੀ ਕਾਨੂੰਨ (Hindu Personal Law) ਨੂੰ “ਕੋਡੀਫਾਈ” (Codify) ਕਰਨ ਦਾ ਅਮਲ ਚਲਾਇਆ ਗਿਆ, ਜਿਸ ਤਹਿਤ ਭਾਰਤੀ ਸੰਸਦ ਵੱਲੋਂ ਸੰਨ 1955-56 ਵਿਚ ਚਾਰ ਪ੍ਰਮੁੱਖ ਕਾਨੂੰਨ ਘੜੇ ਗਏ। ਇਹ ਕਾਨੂੰਨ ਹਨ: “ਹਿੰਦੂ ਵਿਆਹ ਕਾਨੂੰਨ 1955” (Hindu Marriage Act), “ਹਿੰਦੂ ਵਿਰਾਸਤ ਕਾਨੂੰਨ 1956” (Hindu Succession Act), “ਬੱਚਾ ਗੋਦ ਲੈਣ ਤੇ ਸਾਂਭ ਸੰਭਾਲ ਦਾ ਹਿੰਦੂ ਕਾਨੂੰਨ 1956” (Hindu Adoption and Maintenance Act) ਅਤੇ “ਹਿੰਦੂ ਨਾਬਾਲਗ ਤੇ ਸਰਪ੍ਰਸਤੀ ਕਾਨੂੰਨ 1956” (Hindu Minority and Guardianship Act)। ਇਹਨਾਂ ਚਾਰੇ ਕਾਨੂੰਨਾਂ ਨੂੰ ਮਿਲਾ ਕੇ “ਹਿੰਦੂ ਨਿਜੀ ਕਾਨੂੰਨ” ਜਾਂ “ਹਿੰਦੂ ਕੋਡ” ਬਣਦਾ ਹੈ। ਭਾਰਤ ਵਿਚ ਹੋਰਨਾਂ ਵੱਖਰੇ ਧਰਮਾਂ, ਜਿਵੇਂ ਕਿ ਇਸਾਈ, ਪਾਰਸੀ ਆਦਿ ਕੋਲ ਆਪਣਾ ਵੱਖਰਾ ਕਾਨੂੰਨ ਹੈ। ਮੁਸਲਮਾਨਾਂ ਦਾ ਵੀ ਆਪਣਾ ਵੱਖਰਾ ਕਾਨੂੰਨ ਹੈ ਜਿਸ ਦਾ ਅਧਾਰ “ਮੁਹੰਮਦੀ ਕਾਨੂੰਨ” ਹੈ। “ਹਿੰਦੂ ਕੋਡ” ਵਿਚ “ਹਿੰਦੂ” ਸ਼ਬਦ ਦੀ ਜੋ ਪਰਿਭਾਸ਼ਾ ਦਿੱਤੀ ਗਈ ਹੈ ਉਸ ਵਿਚ “ਸਿੱਖ”, “ਜੈਨੀ” ਅਤੇ “ਬੋਧੀ” ਵੀ ਸ਼ਾਮਲ ਕੀਤੇ ਗਏ ਹਨ। “ਪਰਸਨਲ ਲਾਅ” ਦਾ ਧਰਮ, ਪਛਾਣ, ਸਭਿਆਚਾਰ ਅਤੇ ਕੌਮੀਅਤ ਨਾਲ ਡੂੰਘਾ ਸੰਬੰਧ ਹੁੰਦਾ ਹੈ ਇਸ ਲਈ ਸਪਸ਼ਟ ਹੈ ਕਿ ਸਿੱਖਾਂ ਉੱਪਰ ਹਿੰਦੂ ਕੋਡ ਲਾਗੂ ਕਰਨ ਨਾਲ ਸਿੱਖੀ ਅਤੇ ਸਿੱਖ ਪਛਾਣ ਨੂੰ ਖੋਰਾ ਲੱਗ ਰਿਹਾ ਹੈ। “ਰਜਿਸਟ੍ਰੇਸ਼ਨ” ਦਾ ਮਸਲਾ ਜਾਂ “ਪਰਸਨਲ ਲਾਅ” ਦਾ ਮਸਲਾ: ਭਾਰਤ ਦੇ ਸੰਵਿਧਾਨ ਦੇ ਹੋਂਦ ਵਿਚ ਆਉਣ ਤੋਂ ਹੀ ਸਿੱਖਾਂ ਵੱਲੋਂ ਧਾਰਾ 25 ਦੇ ਮਾਮਲੇ ਨੂੰ ਸਿੱਖ ਪਛਾਣ ਦੇ ਮਸਲੇ ਨਾਲ ਜੋੜ ਕੇ ਵੇਖਿਆ ਜਾਂਦਾ ਰਿਹਾ ਹੈ ਤੇ ਇਸ ਸੰਵਿਧਾਨਕ ਧੱਕੇਸ਼ਾਹੀ ਵਿਰੁਧ ਜੱਦੋ-ਜਹਿਦ ਕੀਤੀ ਜਾਂਦੀ ਰਹੀ ਹੈ। ਸੰਵਿਧਾਨ ਤੋਂ ਬਾਅਦ ਸਿੱਖਾਂ ਉੱਤੇ ਹਿੰਦੂ ਕੋਡ ਲਾਗੂ ਕੀਤੇ ਜਾਣ ਨੂੰ ਵੀ ਸਿੱਖ ਪਛਾਣ ਉੱਤੇ ਹਮਲੇ ਵੱਜੋਂ ਲੈਂਦਿਆਂ ਸਿੱਖਾਂ ਦਾ ਆਪਣਾ ਵੱਖਰਾ “ਪਰਸਨਲ ਲਾਅ” ਬਣਾਏ ਜਾਣ ਦੀ ਮੰਗ ਉਠਦੀ ਰਹੀ ਹੈ। ਕੁਝ ਸਾਲ ਪਹਿਲਾਂ ਜਦੋਂ ਭਾਰਤ ਦੀ ਸੁਪਰੀਮ ਕੋਰਟ ਨੇ ਵਿਆਹ ਦੀ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਤਾਂ ਇਸ ਮਸਲੇ ਉੱਤੇ ਫੌਰੀ ਦਖਲ ਦੀ ਲੋੜ ਮਹਿਸੂਸ ਹੋਈ, ਕਿਉਂਕਿ ਜਦੋਂ ਵੀ ਸਿੱਖ ਭਾਰਤ ਵਿਚ ਵਿਆਹ ਰਜਿਸਟਰ ਕਰਨ ਜਾਂਦੇ ਤਾਂ ਉਨ੍ਹਾਂ ਦੇ ਵਿਆਹ ਹਿੰਦੂ ਵਿਆਹ ਕਾਨੂੰਨ ਤਹਿਤ ਰਜਿਸਟਰ ਕੀਤੇ ਜਾਂਦੇ। ਹਾਲਾਂਕਿ ਸਿੱਖ ਆਪਣਾ ਵਿਆਹ “ਵਿਸ਼ੇਸ਼ ਵਿਆਹ ਕਾਨੂੰਨ 1954” ਤਹਿਤ ਵੀ ਬਤੌਰ ਸਿੱਖ ਰਜਿਸਟਰ ਕਰਵਾ ਸਕਦੇ ਸਨ ਪਰ ਜ਼ਿਆਦਾਤਰ ਮਾਮਲਿਆਂ ਵਿਚ ਸੰਬੰਧਤ ਅਧਿਕਾਰੀ ਆਪਣੀ ਮਨਮਰਜੀ ਨਾਲ ਹੀ ਇਹ ਵਿਆਹ “ਵਿਸ਼ੇਸ਼ ਵਿਆਹ ਕਾਨੂੰਨ 1954” ਤਹਿਤ ਦਰਜ ਕਰਨ ਤੋਂ ਇਨਕਾਰ ਕਰ ਦਿੰਦੇ ਤੇ ਸੰਬੰਧਤ ਜੋੜੇ ਨੂੰ ਵਿਆਹ “ਹਿੰਦੂ ਵਿਆਹ ਕਾਨੂੰਨ 1955” ਤਹਿਤ ਦਰਜ ਕਰਵਾਉਣ ਲਈ ਕਿਹਾ ਜਾਂਦਾ। ਇਨ੍ਹਾਂ ਹਾਲਾਤਾਂ ਵਿਚ ਇਹ ਮਾਮਲਾ ਬਹੁਤਾ ਕਰਕੇ “ਹਿੰਦੂ ਕਾਨੂੰਨ” ਤਹਿਤ ਰਜਿਸਟ੍ਰੈਸ਼ਨ ਦੇ ਮੁੱਦੇ ਉੱਤੇ ਕੇਂਦਰਤ ਹੁੰਦਾ ਚਲਾ ਗਿਆ, ਤੇ ਵੱਖਰੇ ਸਿੱਖ ਕਾਨੂੰਨ ਦਾ ਮਸਲਾ ਕੁਝ ਪਿੱਛੇ ਪੈ ਗਿਆ। ਜਦਕਿ ਅਸਲ ਵਿਚ ਇਹ ਮਸਲਾ “ਸਿੱਖ ਪਰਸਨਲ ਲਾਅ” ਦਾ ਮਸਲਾ ਹੈ ਜਿਸ ਨਾਲ ਹੀ ਭਾਰਤ ਵਿਚ ਸਿੱਖ ਪਛਾਣ ਪੱਕੇ ਪੈਰੀਂ ਸਥਾਪਤ ਹੋ ਸਕਦੀ ਹੈ। ਪ੍ਰਸਤਾਵਤ ਸੋਧ ਨਾਲ ਕੀ ਤਬਦੀਲੀ ਆਵੇਗੀ?: ਭਾਰਤ ਦੇ ਮੰਤਰੀ ਮੰਡਲ ਨੇ ਜਿਸ ਕਾਨੂੰਨੀ ਸੋਧ ਨੂੰ ਪ੍ਰਵਾਣਗੀ ਦਿੱਤੀ ਹੈ ਉਸ ਨਾਲ ਸਿੱਖ ਆਪਣਾ ਵਿਆਹ “ਹਿੰਦੂ ਵਿਆਹ ਕਾਨੂੰਨ 1955” ਦੀ ਧਾਰਾ 8 ਦੀ ਥਾਂ “ਆਨੰਦ ਵਿਆਹ ਕਾਨੂੰਨ 1909” ਵਿਚ ਸ਼ਾਮਲ ਕੀਤੀ ਜਾਣ ਵਾਲੀ ਕਿਸੇ ਨਵੀਂ ਧਾਰਾ ਤਹਿਤ ਦਰਜ ਕਰਵਾ ਸਕਣਗੇ। ਕੀ ਇਸ ਸੋਧ ਨਾਲ ਮਸਲਾ ਹੱਲ ਹੋ ਜਾਵੇਗਾ?: ਭਾਵੇਂ ਕਿ ਇਹੀ ਪ੍ਰਚਾਰਿਆ ਜਾ ਰਿਹਾ ਹੈ ਇਸ ਸੋਧ ਨਾਲ ਸਿੱਖਾਂ ਉੱਤੇ ਲਾਗੂ ਕੀਤੇ ਜਾ ਰਹੇ “ਹਿੰਦੂ ਕਾਨੂੰਨ” ਦਾ ਮਸਲਾ ਹੱਲ ਹੋ ਜਾਵੇਗਾ, ਪਰ ਹਕੀਕਤ ਅਜਿਹੀ ਨਹੀਂ ਹੈ। ਇਸ ਸੋਧ ਤੋਂ ਬਾਅਦ ਵੀ ਪਰਨਾਲਾ ਲੱਗ-ਭੱਗ ਓਥੇ ਹੀ ਰਹੇਗਾ ਕਿਉਂਕਿ ਵਿਆਹ ਦੀ ਰਜਿਸਟ੍ਰੇਸ਼ਨ ਨੂੰ ਛੱਡ ਵਿਆਹ ਨਾਲ ਸੰਬੰਧਤ ਬਾਕੀ ਸਾਰੇ ਮਾਮਲਿਆਂ ਵਿਚ ਸਿੱਖਾਂ ਉੱਤੇ ਹਿੰਦੂ ਕਾਨੂੰਨ ਹੀ ਲਾਗੂ ਰਹੇਗਾ। ਮਿਸਾਲ ਵੱਜੋਂ: (1) ਕਾਨੂੰਨੀ ਤੌਰ ਉੱਤੇ ਸਹੀ ਵਿਆਹ ਦੀਆਂ ਮੁਢਲੀਆਂ ਸ਼ਰਤਾਂ ਉਹੀ ਰਹਿਣਗੀਆਂ ਜੋ ਹਿੰਦੂ ਵਿਆਹ ਕਾਨੂੰਨ ਦੀ ਧਾਰਾ 5 ਵਿਚ ਦੱਸੀਆਂ ਗਈਆਂ ਹਨ। ਇਸ ਤੋਂ ਇਲਾਵਾ: (2) ਕਿੰਨਾਂ ਹਾਲਤਾਂ ਵਿਚ ਵਿਆਹ ਨੂੰ ਕਾਨੂੰਨੀ ਮਾਨਤਾ ਹੋਵੇਗੀ, (3) ਕਿੰਨਾ ਹਾਲਾਤਾਂ ਵਿਚ ਵਿਆਹ ਦੀ ਕੋਈ ਕਾਨੂੰਨੀ ਮਾਨਤਾ ਨਹੀਂ ਹੋਵੇਗੀ (ਧਾਰਾ 11) (4) ਕਿੰਨਾ ਹਾਲਾਤਾਂ ਵਿਚ ਤਰੁਟੀਪੂਰਨ ਵਿਆਹ ਰੱਦ ਕੀਤਾ ਜਾ ਸਕਦਾ ਹੈ ਜਾਂ ਸੰਬੰਧਤ ਤਰੁਟੀ ਦੂਰ ਕਰਕੇ ਕਾਨੂੰਨੀ ਮਾਨਤਾ ਵੀ ਦਿੱਤੀ ਜਾ ਸਕਦੀ ਹੈ (ਧਾਰਾ 12), ਇਹ ਸਾਰਾ ਕੁਝ ਹਿੰਦੂ ਵਿਆਹ ਕਾਨੂੰਨ ਦੀਆਂ ਧਾਰਾਵਾਂ ਤਹਿਤ ਹੀ ਮਿੱਥਿਆ ਜਾਵੇਗਾ। ਵਿਆਹ ਨਾਲ ਸੰਬੰਧਤ ਹੋਰ ਮਾਮਲੇ ਜਿਵੇਂ ਕਿ: (5) ਵਿਆਹੁਤਾ ਸੰਬੰਧਾਂ ਦੀ ਬਹਾਲੀ (ਧਾਰਾ 9) (6) ਨਿਆਇਕ ਜੁਦਾਈ (ਧਾਰਾ 10) (7) ਤਲਾਕ (ਧਾਰਾ 13, 13 ਏ, 13 ਬੀ, 14 ਅਤੇ 15) (8) ਵਿਆਹ ਤੋਂ ਹੋਏ ਬੱਚਿਆਂ ਸੰਬੰਧੀ ਮਾਮਲੇ (ਧਾਰਾ 16) ਹੱਲ ਕਰਵਾਉਣ ਲਈ ਵੀ ਹਿੰਦੂ ਵਿਆਹ ਕਾਨੂੰਨ ਤਹਿਤ ਹੀ ਕਾਰਵਾਈ ਕਰਨੀ ਪਵੇਗੀ। (ਨੋਟ: ਇਸ ਤੋਂ ਇਲਾਵਾ ਵਿਆਹ ਨਾਲ ਸੰਬੰਧਤ ਹੋਰ ਬਹੁਤ ਸਾਰੇ ਮਾਮਲੇ ਹਨ ਜਿਨ੍ਹਾਂ ਵਿਚ ਪਹਿਲਾਂ ਵਾਙ ਸਿੱਖਾਂ ਉੱਤੇ ਹਿੰਦੂ ਵਿਆਹ ਕਾਨੂੰਨ ਹੀ ਲਾਗੂ ਹੋਵੇਗਾ।) ਇਸ ਤੋਂ ਇਲਾਵਾ ਬਾਕੀ ਦੇ ਤਿੰਨ ਹਿੰਦੂ ਕਾਨੂੰਨ (ਜਿਨ੍ਹਾਂ ਦਾ ਜ਼ਿਕਰ ਉੱਪਰ ਹੋ ਚੁੱਕਾ ਹੈ) ਵੀ ਸਿੱਖਾਂ ਉੱਪਰ ਲਾਗੂ ਰਹਿਣਗੇ। ਇਨ੍ਹਾਂ ਹਾਲਾਤਾਂ ਵਿਚ ਪਾਠਕ ਆਪ ਹੀ ਅੰਦਾਜ਼ਾ ਲਾ ਸਕਦੇ ਹਨ ਕਿ ਸਿੱਖਾਂ ਦੀ ਇਸ “ਚਿਰਾਂ ਤੋਂ ਲਮਕਦੀ ਆ ਰਹੀ ਮੰਗ” ਦਾ ਮਸਲਾ ਕਿੰਨਾ ਕੁ “ਹੱਲ” ਹੋ ਗਿਆ ਹੈ? ਹਾਂ, ਇੰਨੀ ਗੱਲ ਜਰੂਰ ਹੈ ਕਿ ਵਿਆਹ ਦਾ ਪ੍ਰਮਾਣ-ਪੱਤਰ ਲੈਣ ਦੇ ਮਾਮਲੇ ਵਿਚ ਜਰੂਰ ਸਿੱਖਾਂ ਨੂੰ ਰਾਹਤ ਮਿਲੀ ਹੈ। ਦੂਜਾ, ਇਸ ਨਾਲ ਆਨੰਦ ਵਿਆਹ ਕਾਨੂੰਨ, 1909 ਦੀ ਮਾਨਤਾ ਉੱਤੇ ਜੰਮੀ ਵਕਤ ਦੀ ਧੂੜ ਵੀ ਕੁਝ ਕੁ ਜਰੂਰ ਸਾਫ ਹੋਈ ਹੈ। ਹੱਲ ਕੀ ਹੈ?: ਇਹ ਮਸਲਾ ਭਾਰਤੀ ਢਾਂਚੇ ਤਹਿਤ ਸਿੱਖਾਂ ਦੀ ਵਿਲੱਖਣ ਪਛਾਣ ਨੂੰ ਸੰਵਿਧਾਨਕ ਤੇ ਕਾਨੂੰਨੀ ਮਾਨਤਾ ਦੇਣ ਦੇ ਮਸਲੇ ਨਾਲ ਜੁੜਿਆ ਹੋਇਆ ਹੈ। ਅਜਿਹੀ ਮਾਨਤਾ ਉਨ੍ਹਾਂ ਹਾਲਾਤਾਂ ਵੱਲ ਮੁਢਲਾ ਕਦਮ ਹੋ ਸਕਦੀ ਹੈ ਜਿਨ੍ਹਾਂ ਦਾ ਜ਼ਿਕਰ ਆਨੰਦਪੁਰ ਸਾਹਿਬ ਦੇ ਮਤੇ ਵਿਚ ਕੀਤਾ ਗਿਆ ਹੈ ਜਿਨ੍ਹਾਂ ਤਹਿਤ ਸਿੱਖ ਭਾਰਤ ਵਿਚ ਆਪਣੀ ਕੌਮੀ ਹਸਤੀ, ਧਰਮ, ਸਭਿਆਚਾਰਕ ਕਦਰਾਂ ਕੀਮਤਾਂ ਤੇ ਵਿਸ਼ਵਾਸ਼ ਕਾਇਮ ਰੱਖਦੇ ਹੋਏ ਵਧ-ਫੁਲ ਸਕਦੇ ਹਨ। ਪਰ ਪਿਛਲੇ ਤਕਰੀਬਨ 65 ਸਾਲਾਂ ਦਾ ਤਜ਼ੁਰਬਾ ਇਹੀ ਦੱਸ ਪਾਉਂਦਾ ਹੈ ਕਿ ਗੱਲ ਇੰਨੀ ਸਿੱਧੀ ਤੇ ਸੁਖਾਲੀ ਨਹੀਂ ਹੈ। “ਆਨੰਦਪੁਰ ਸਾਹਿਬ ਦਾ ਮਤਾ” ਭਾਰਤ ਵਿਚ ਸੰਘੀ ਢਾਂਚੇ ਨੂੰ ਅਮਲੀ ਰੂਪ ਵਿਚ ਲਾਗੂ ਕਰਕੇ ਇਸ ਬਹੁ-ਭਾਂਤੀ ਮੁਲਕ ਵਿਚ ਸਿੱਖਾਂ ਦੇ ਰਾਜਸੀ, ਧਾਰਮਕ, ਸਮਾਜਕ ਤੇ ਸਭਿਆਚਾਰਕ ਭਵਿੱਖ ਨੂੰ ਸੁਰੱਖਿਅਤ ਕਰਨਾ ਲੋਚਦਾ ਹੈ ਪਰ ਇਸ ਦੇ ਬਾਵਜ਼ੂਵ ਭਾਰਤੀ ਤੰਤਰ ਵੱਲੋਂ ਇਸ ਮਤੇ ਨੂੰ ਮਨਜੂਰ ਕਰਨ ਦੀ ਬਜਾਏ ਸਿੱਖਾਂ ਖਿਲਾਫ ਜੰਗ ਵਿੱਢਣਾ ਪ੍ਰਵਾਣ ਕਰ ਲਿਆ ਸੀ। ਕਿਸੇ ਵੀ ਬਾਹਰੀ ਤਬਦੀਲੀ ਦੀ ਆਸ ਕਰਨ ਤੋਂ ਪਹਿਲਾਂ ਪੰਥ ਦਾ ਇਸ ਮਸਲੇ ਬਾਰੇ ਇਕਮਤ ਹੋਣਾ ਜਰੂਰੀ ਹੈ। ਸਿੱਖ ਰਹਿਤ ਮਰਿਆਦਾ ਤੋਂ ਇਲਾਵਾ ਸਾਡੇ ਕੋਲ ਅਜਿਹਾ ਕੋਈ “ਕੋਡ” ਨਹੀਂ ਹੈ ਜਿਸ ਵਿਚ ਸਿੱਖਾਂ ਦੇ ਸਮਾਜਕ ਵਿਹਾਰ ਦੇ ਨਿਯਮਾਂ ਨੂੰ ਨੇਮਬੱਧ ਕੀਤਾ ਗਿਆ ਹੋਵੇ। “ਸਿੱਖ ਰਹਿਤ ਮਰਿਆਦਾ” ਉੱਤੇ ਆਮ ਸਹਿਮਤੀ ਬਣਾਉਣ ਲਈ ਚਲਾਏ ਗਏ ਅਮਲ ਨੂੰ ਅੱਗੇ ਜਾਰੀ ਨਹੀਂ ਰੱਖਿਆ ਜਾ ਸਕਿਆ ਜਿਸ ਕਾਰਨ ਮੌਜੂਦਾ ਹਾਲਾਤਾਂ ਦੇ ਠੋਸ ਬਦਲ ਸਾਹਮਣੇ ਨਹੀਂ ਆ ਸਕੇ। ਇਸ ਮਾਮਲੇ ਵਿਚ ਅਕਾਲ ਤਖਤ ਸਾਹਿਬ ਦੀ ਪਹਿਲ-ਕਦਮੀ ਉੱਤੇ ਸਰਬੱਤ ਖਾਲਸਾ ਬੁਲਾ ਕੇ “ਸਿੱਖ ਪਰਸਨਲ ਲਾਅ ਬੋਰਡ” ਦੀ ਕਾਇਮੀ ਪਹਿਲਾ ਮਹੱਤਵਪੂਰਨ ਕਦਮ ਸਾਬਤ ਹੋ ਸਕਦੀ ਹੈ। “ਸਿੱਖ ਪਰਸਨਲ ਲਾਅ ਬੋਰਡ” ਵੱਲੋਂ ਖੋਜ ਤੇ ਸਮਾਜ ਵਿਗਿਆਨ ਦੀਆਂ ਹੋਰ ਵਿਧੀਆਂ ਰਾਹੀਂ ਸਿੱਖਾਂ ਦੇ ਪਰਸਨਲ ਲਾਅ ਦਾ ਖਰੜਾ ਤਿਆਰ ਕਰਨਾ ਚਾਹੀਦਾ ਹੈ, ਜਿਸ ਦਾ ਅਧਾਰ ਗੁਰਮਤਿ ਵਿਚਾਰਧਾਰਾ ਹੋਵੇ ਤੇ ਜੋ ਮੌਜੂਦਾ ਕਾਨੂੰਨ ਦੇ ਮਿਆਰਾਂ ਅਨੁਸਾਰ ਲਾਗੂ ਕੀਤੇ ਜਾਣ ਯੋਗ ਹੋਵੇ। ਮੁਢਲੇ ਤੌਰ ‘ਤੇ ਪਾਕਿਸਤਾਨ ਸਰਕਾਰ ਵੱਲੋਂ ਲਾਗੂ ਕੀਤੇ ਗਏ “ਸਿੱਖ ਵਿਆਹ ਕਾਨੂੰਨ” ਦੀ ਵਾਙ ਵਿਆਹ ਨਾਲ ਸੰਬੰਧਤ ਸਾਰੇ ਮਾਮਲਿਆਂ ਨੂੰ ਨਜਿੱਠਣ ਵਾਲਾ ਮੁਕੰਮਲ ਕਾਨੂੰਨ ਇਕ ਢੁਕਵਾਂ ਬਦਲ ਹੋ ਸਕਦਾ ਹੈ। ਇਸ ਦੇ ਨਾਲ ਹੀ ਭਾਰਤੀ ਸੰਵਿਧਾਨ ਦੀ ਧਾਰਾ 25 ਦੀ ਸੰਬੰਧਤ ਵਿਆਖਿਆ ਵਿਚੋਂ “ਸਿੱਖ” ਹਟਾਉਣ ਤੇ ਸਿੱਖਾਂ ਉੱਪਰ ਲਾਗੂ ਕੀਤੇ ਜਾ ਰਹੇ “ਹਿੰਦੂ ਕੋਡ” ਤੋਂ ਨਿਜਾਤ ਪਾਉਣ ਲਈ ਸਿਆਸੀ ਤੇ ਕਾਨੂੰਨੀ ਜੱਦੋ-ਜਹਿਦ ਤੇਜ ਕਰਨੀ ਚਾਹੀਦੀ ਹੈ।
ਮੰਜਾ ਪੰਜਾਬੀ ਸਭਿਆਚਾਰ ਦੇ ਬੜਾ ਨਜ਼ਦੀਕ ਹੋਇਆ ਕਰਦਾ ਸੀ। ਜਿਸ ਦੀਆਂ ਕਈ ਉਦਾਹਰਨਾਂ ਹਨ ਜਿਵੇਂ ਕਿ ਬੱਚੇ ਰਾਤ ਨੂੰ ਸੌਣ ਵੇਲੇ ਆਪਣੀ ਦਾਦੀ ਜਾਂ ਨਾਨੀ ਦੇ ਮੰਜੇ ਨਾਲ ਮੰਜਾ ਜੋੜ ਕੇ ਸੌਂਇਆਂ ਕਰਦੇ ਸਨ ਤਾਂ ਕੇ ਉਹ ਉਹਨਾਂ ਕੋਲੋਂ ਬਾਤਾਂ ਸੁਣ ਸਕਣ। ਕੁਝ ਸਾਲ ਪਹਿਲਾਂ ਜਦੋਂ ਕਿਸੇ ਦੇ ਘਰ ਵਿਆਹ ਸ਼ਾਦੀ ਹੋਣਾ ਤਾਂ ਘਰ ਦੇ ਕੋਠੇ ਦੀ ਛੱਤ ਉੱਤੇ ਦੋ ਮੰਜੇ ਜੋੜ ਕੇ ਸਪੀਕਰ ਲਾਇਆ ਜਾਂਦਾ ਸੀ ਜੋ ਕਿ ਵਿਆਹ ਤੋਂ ਕੁਝ ਦਿਨ ਪਹਿਲਾਂ ਲਗਾ ਦਿੱਤਾ ਜਾਂਦਾ ਸੀ ਅਤੇ ਵਿਆਹ ਤੋਂ ਕੁਝ ਦਿਨ ਬਾਅਦ ਲਾਹਿਆ ਜਾਂਦਾ ਸੀ। ਵਿਆਹ ਸ਼ਾਦੀਆਂ ਦੇ ਮੌਕੇ ਵਾਣ ਵਾਲੇ ਮੰਜੇ ਉੱਤੇ ਆਲੂ ਤੇ ਅਦਰਕ ਛਿੱਲੇ ਜਾਂਦੇ ਸਨ ਜੋ ਅੱਜ ਦੀ ਪੀੜੀ ਲਈ ਇੱਕ ਬਾਤ ਤੋਂ ਵੱਧ ਕੁਝ ਨਹੀਂ। ਪਿੰਡ ਵਿੱਚ ਜਦੋਂ ਕਿਸੇ ਦੇ ਵਿਆਹ ਹੋਣਾ ਤਾਂ ਸਾਰੇ ਆਂਡ ਗੁਆਂਢ ਵਿੱਚੋਂ ਅਤੇ ਹੋਰ ਘਰਾਂ ਵਿੱਚੋਂ ਮੰਜੇ ਬਿਸਤਰੇ ਇੱਕੱਠੇ ਕੀਤੇ ਜਾਂਦੇ ਸਨ। ਬਿਸਤਰੇ ਉੱਪਰ ਨੰਬਰ ਪਾਕੇ ਅਤੇ ਮੰਜੇ ਤੇ ਵੀ ਨੰਬਰ ਪਾਇਆ ਜਾਂਦਾ ਸੀ। ਕਈ ਲੋਕ ਡਰਦੇ ਮੰਜਾ ਨਹੀਂ ਸੀ ਦੇਂਦੇ ਹੁੰਦੇ ਕਿਉਂਕਿ ਆਇਆ ਮੇਲ ਮੰਜਿਆਂ ਦੀਆਂ ਬਾਹੀਆਂ ਤੋੜ ਦਿਆ ਕਰਦਾ ਸੀ। ਹੁਣ ਨਾ ਤਾਂ ਰਿਵਾਜ ਹੈ ਮੰਜੇ ਇਕੱਠੇ ਕਰਨ ਦਾ ਨਾ ਹੀ ਕੋਈ ਚਾਰ ਚਾਰ ਦਿਨ ਮੇਲ ਬਣ ਕੇ ਰਹਿੰਦਾ ਹੈ। ਲੋਕ ਪੈਲੇਸਾਂ ਵਿੱਚ ਹੀ ਵਿਆਹ ਜਾਂਦੇ ਨੇ ਉੱਥੋਂ ਹੀ ਘਰ ਨੂੰ ਵਾਪਸ ਆ ਜਾਂਦੇ ਨੇ। ਨਾਨਕਾ ਮੇਲ ਨੇ ਕਈ ਕਈ ਦਿਨ ਵਿਆਹ ਵਾਲੇ ਘਰੇ ਰਹਿਣਾ। ਪਹਿਲੇ ਸਮਿਆਂ ਦੇ ਵਿਆਹਾਂ ਵਿੱਚ ਸਾਰਾ ਸ਼ਰੀਕਾ ਮਿਲਕੇ ਵਿਆਹ ਦੇ ਕਾਰਜ ਕਰਦਾ ਸੀ ਤੇ ਹੁਣ ਤਾਂ ਟੱਬਰ ਦੇ ਜੀਅ ਨੀ ਮਿਲ ਕੇ ਚਲਦੇ ਸ਼ਰੀਕਾ ਤਾਂ ਬੜੀ ਦੂਰ ਦੀ ਗੱਲ ਹੈ।ਸਾਰਾ ਕੁਝ ਈ ਭੱਜ ਦੌੜ ਵਿੱਚ ਹੋ ਜਾਂਦਾ ਹੈ ਵਿਆਹ ਵਾਲਿਆਂ ਨੂੰ ਨੀ ਪਤਾ ਚੱਲਦਾ ਕਿ ਵਿਆਹ ਕਦੋਂ ਹੋ ਗਿਆ।
ਮੰਜਾ ਗਰਮੀਆਂ ਦੇ ਦਿਨਾਂ ਵਿੱਚ ਪਿੱਪਲਾਂ, ਬੋਹੜਾਂ ਆਦਿ ਦੀ ਛਾਂਵੇ ਵੀ ਬੜੇ ਸ਼ੌਕ ਨਾਲ ਡਾਹਿਆ ਜਾਂਦਾ ਸੀ ਅਤੇ ਮੰਜੇ ਤੇ ਬਹਿ ਕੇ ਕੋਈ ਤਾਸ਼ ਖੇਡਦਾ ਸੀ, ਕੋਈ ਪਤਲਾ ਕੱਪੜਾ ਲੈ ਕੇ ਸੌਂ ਜਾਂਦਾ ਸੀ। ਕਈ ਲੋਕ ਵਾਣ ਵਾਲੇ ਮੰਜੇ ਤੇ ਆਪਣਾ ਨੰਗਾ ਪਿੰਡਾ ਰਗੜ ਰਗੜ ਕੇ ਪਿੱਤ ਨੂੰ ਮਾਰਿਆ ਕਰਦੇ ਸਨ। ਕਈਆਂ ਦੇ ਚੁੱਲੇ ਧੁੱਪੇ ਹੁੰਦੇ ਸਨ ਤੇ ਉਹ ਮੰਜੇ ਨੂੰ ਡੰਡੇ ਨਾਲ ਖੜਾ ਕਰਕੇ ਮੰਜੇ ਦੀ ਛਾਂ ਵਿੱਚ ਦੁਪਿਹਰ ਦਾ ਰੋਟੀ ਟੁੱਕ ਕਰਿਆ ਕਰਦੀਆਂ ਸਨ। ਮੰਜੇ ਤੇ ਹੀ ਵੜੀਆਂ ਆਦਿ ਸੁਕਾਈਆਂ ਜਾਂਦੀਆਂ ਸਨ ਅਤੇ ਕਣਕ ਨੂੰ ਵੀ ਪੀਸਣ ਤੋਂ ਪਹਿਲਾਂ ਮੰਜੇ ਤੇ ਚਾਦਰ ਵਿਛਾ ਕੇ ਸਕਾਇਆ ਜਾਦਾ ਸੀ। ਕਈ ਵਾਰ ਗੁੜ ਕੱਢਦੇ ਸਮੇਂ ਹਵਾ ਨੂੰ ਡੱਕ ਦੇਣ ਲਈ ਵੀ ਮੰਜੇ ਨੂੰ ਖੜਾ ਕੀਤਾ ਜਾਂਦਾ ਸੀ ਤੇ ਚੁੰਬੇ ਦੀ ਅੱਗ ਹਵਾ ਤੋਂ ਬਚਾਈ ਜਾਂਦੀ ਸੀ। ਕਈ ਵਾਰ ਖੇਤਾਂ ਵਿੱਚ ਫਸਲ ਆਦਿ ਦੀ ਰਾਖੀ ਲਈ ਚਾਰ ਲੱਕੜਾਂ ਗੱਡ ਕੇ ਉੱਚੇ ਥਾਂ ਤੇ ਮੰਜਾ ਟਿਕਾਇਆ ਜਾਂਦਾ ਸੀ ਅਤੇ ਉੱਥੇ ਸੌਣ ਦਾ ਪ੍ਰਬੰਧ ਕੀਤਾ ਜਾਦਾ ਸੀ। ਮੰਜੇ ਦੀ ਬਾਹੀ ਨਾਲ ਸੇਵੀਆਂ ਵੱਟਣ ਵਾਲੀ ਘੋੜੀ (ਕਈ ਲੋਕ ਇਸ ਨੂੰ ਸੇਵੀਆਂ ਵੱਟਣ ਵਾਲੀ ਜੰਦੀ ਵੀ ਆਖਦੇ ਨੇ) ਫਿੱਟ ਕਰਕੇ ਸੇਵੀਆਂ ਵੱਟੀਆਂ ਜਾਂਦੀਆਂ ਸਨ। ਘੋੜੀ ਗੇੜਨ ਵਾਲਾ ਮੰਜੇ ਤੇ ਬੈਠਦਾ ਸੀ ਅਤੇ ਘੋੜੀ ਦੇ ਮੂੰਹ ਵਿੱਚ ਆਟੇ ਦੀਆਂ ਮੁਠੰਨੀਆਂ ਦੇਣ ਵਾਲਾ ਮੰਜੇ ਤੋਂ ਥੱਲੇ ਬੈਠਿਆ ਕਰਦਾ ਸੀ।ਤੇ ਸੇਵੀਆਂ ਨੂੰ ਸਕਾਉਣ ਲਈ ਵੀ ਮੰਜਾ ਹੀ ਵਰਤਦੇ ਸਨ ਜੋ ਕਿ ਤਿੰਨ ਚਾਰ ਮੰਜਿਆਂ ਨੂੰ ਪੁੱਠਾ ਕਰਕੇ ਇਨਾਂ ਦੇ ਪਾਵਿਆਂ ਨਾਲ ਰੱਸੀਆਂ ਦਾ ਵਿਰਲਾ ਜਿਹਾ ਤਾਣਾ ਤਣ ਕੇ ਸੇਵੀਆਂ ਖਿਲਾਰੀਆਂ ਜਾਂਦੀਆਂ ਸਨ ਅਤੇ ਚੰਗੀ ਧੁੱਪ ਨਾਲ ਸੇਵੀਆਂ ਬੜੀ ਜਲਦੀ ਸੁੱਕ ਜਾਂਦੀਆਂ ਸਨ।
ਕਿਸੇ ਭੈਣ ਦਾ ਭਰਾ ਉਸਨੂੰ ਮਿਲਣ ਲਈ ਜਦੋਂ ਉਹਦੇ ਸਹੁਰੇ ਘਰ ਜਾਂਦਾ ਹੈ ਤਾਂ ਭੈਣ ਵਿਚਾਰੀ ਆਪਣੇ ਵੀਰ ਆਪਣੇ ਕੋਲ ਮੰਜੀ ਤੇ ਬਿਠਾਉਦੀ ਹੋਈ ਉਸਨੂੰ ਆਖਦੀ ਹੈ ਕਿ ਮੇਰੇ ਵੀਰ ਤੂੰ ਇੱਥੇ ਬੈਠ ਮੈਂ ਤੈਨੂੰ ਆਪਣੀ ਚੰਦਰੀ ਸੱਸ ਦੇ ਬੋਲੇ ਹੋਏ ਬੋਲ ਕੁਬੋਲ ਸੁਣਾਉਂਦੀ ਹਾਂ ਜਿਹੜੇ ਮਹਿਣੇ ਉਹ ਨਿੱਤ ਮੈਨੂੰ ਮਾਰਦੀ ਰਹਿੰਦੀ ਹੈ,
ਮੰਜੇ ਤੇ ਕਈ ਪ੍ਰਕਾਰ ਦੀਆਂ ਬਾਤਾਂ ਵੀ ਪ੍ਰਚਲਿਤ ਸਨ ਜੋ ਕਿ ਅੱਜ ਹੌਲੀ ਹੌਲੀ ਅਲੋਪ ਹੁੰਦੀਆਂ ਜਾ ਰਹੀਆਂ ਹਨ ਜਿਵੇਂ,