ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, April 11, 2012

ਸ਼੍ਰੀ ਹਰਿਮੰਦਰ ਸਾਹਿਬ ਜੀ (ਇਤਿਹਾਸ)

ਸ਼੍ਰੀ ਹਰਿਮੰਦਰ ਸਾਹਿਬ, ਜਿਸਨੂੰ ਦਰਬਾਰ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਸ਼੍ਰੀ ਅਮ੍ਰਿਤਸਰ ਵਿਚ ਹੈ। ਸ਼੍ਰੀ ਹਰਿਮੰਦਰ ਸਾਹਿਬ ਦਾ ਸਿੱਖ ਧਰਮ ਵਿਚ ਉਹ ਹੀ ਅਸਥਾਨ ਹੈ ਜੋ ਕਿ ਸੋਲੋਮਨ ਦੇ ਮੰਦਿਰ, ਯਰੂਸਲਮ ਦਾ ਯਹੂਦੀ ਧਰਮ ਵਿਚ ਹੈ, ਜਾ ਪਵਿੱਤਰ ਮੱਕਾ ਦਾ ਮਜ਼ਹਬ-ਏ-ਇਸਲਾਮ ਵਿਚ ਹੈ, ਭਾਵ ਇਹ ਸਿੱਖਾ ਲਈ ਉਨ੍ਹਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਹੈ। ਇਬਾਦਤ ਦੀ ਇੱਕ ਸਰਬ-ਸਾਂਝੀ ਥਾਂ ਦਾ ਸੁਪਨਾ ਤੀਸਰੇ ਗੁਰੂ ਸ਼੍ਰੀ ਗੁਰੂ ਅਮਰ ਦਾਸ ਜੀ ਨੇ ਵੇਖਿਆ ਸੀ। 15 ਵੀਂ ਸਦੀ ਦੇ ਆਖਰੀ ਵਰ੍ਹਿਆਂ ਵਿਚ "ਅਮ੍ਰਿਤ ਸਰੋਵਰ" ਅਤੇ "ਸ਼੍ਰੀ ਅਮ੍ਰਿਤਸਰ" ਦਾ ਨਿਰਮਾਣ ਚੋਥੇ ਗੁਰੂ ਸ਼੍ਰੀ ਗੁਰੂ ਰਾਮ ਦਾਸ ਜੀ ਨਿਗਰਾਨੀ ਹੇਠ ਸ਼ੁਰੂ ਹੋ ਗਿਆ। ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਗਰਾਨੀ ਹੇਠ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਸੰਨ 1604 ਵਿਚ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਹੀ ਗੁਰੂਦੁਆਰੇ ਦੀ ਇਮਾਰਤ ਬਣ ਕੇ ਤਿਆਰ ਹੋ ਗਈ। ਆਦਿ ਗ੍ਰੰਥ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਦਰਬਾਰ ਸਾਹਿਬ ਵਿਖੇ ਸਥਾਪਿਤ ਕੀਤਾ ਸੀ ਅਤੇ ਬਾਬਾ ਬੁੱਢਾ ਜੀ ਪਹਿਲੇ ਹੈੱਡ ਗ੍ਰੰਥੀ ਸਨ। ਦੋ ਸਾਲਾਂ ਬਾਅਦ ਸੰਨ 1606 ਵਿਚ "ਅਕਾਲ ਤਖਤ" ਦਾ ਨੀਂਹ ਪੱਥਰ ਰੱਖਿਆ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਦਰਬਾਰ ਸਾਹਿਬ ਦਾ ਮੌਜੂਦਾ ਰੂਪ 1764 ਵਿਚ ਜੱਸਾ ਸਿੰਘ ਆਹਲੂਵਾਲਿਆ ਦੁਆਰਾ ਨੀਂਹ ਪੱਥਰ ਰੱਖਣ ਤੋਂ ਬਾਅਦ ਹੋਂਦ ਵਿਚ ਆਇਆ ਹੈ। "ਸਵਰਨ ਮੰਦਰ" ਜਿਵੇਂ ਕਿ ਇਸਨੂੰ ਹਿੰਦੀ ਵਿਚ ਜਾਣਿਆ ਜਾਂਦਾ ਹੈ ਸੋਨੇ ਦੀ ਉਸ ਪਰਤ ਕਾਰਨ ਹੈ ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਤੇ 1830 ਦੇ ਦਹਾਕੇ ਦੌਰਾਨ ਚੜ੍ਹਾਈ ਸੀ। ਦੌਰ-ਏ-ਜਦੀਦ ਦੀ ਗੱਲ ਕਰੀਏ ਤਾਂ 1984 ਵੀ. ਦਰਬਾਰ ਸਾਹਿਬ ਦੇ ਇਤਿਹਾਸ ਵਿੱਚ ਇੱਕ ਅਜਿਹਾ ਦਿਨ ਹੈ ਜਿਸਨੂੰ ਭੁਲਇਆ ਨਹੀ ਜਾ ਸਕਦਾ। ਭਾਰਤੀ ਫੌਜ ਦੇ ਫੌਜੀ ਟੈਂਕ ਭਿੰਡਰਾਵਾਲਾ, ਜੋ ਕਿ ਹਕੂਮਤ ਦੇ ਮੁਤਾਬਿਕ ਇੱਕ ਆਂਤਕਵਾਦੀ ਸੀ ਪਰ ਬਹੁਤ ਸਾਰੇ ਸਿੱਖਾਂ ਲਈ ਇੱਕ ਸ਼ਹੀਦ ਤੋਂ ਘੱਟ ਨਹੀ ਹੈ, ਲਈ ਇਸ ਪਵਿੱਤਰ ਸਥਾਨ ਵਿਚ ਦਾਖਲ ਹੋਏੇ ਸਨ। ਜੇ ਅਸੀ ਵਾਸਤੂਸ਼ਿਲਪ ਦੀ ਗੱਲ ਕਰੀਏ ਤਾਂ ਇਸ ਉੱਤੇ ਅਰਬ, ਭਾਰਤੀ ਅਤੇ ਯੂਰਪੀ ਪ੍ਰਭਾਵ ਸਾਫ ਝਲਕਦੇ ਹਨ। ਦਰਬਾਰ ਸਾਹਿਬ ਦੇ ਚਾਰਾਂ ਦਿਸ਼ਾਵਾਂ ਨੂੰ ਮੂੰਹ ਕਰਦੇ ਚਾਰ ਦੁਆਰ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਹਰ ਧਰਮ, ਨਸਲ, ਫਿਰਕੇ ਦੇ ਵਿਅਕਤੀ ਲਈ ਹੈ। ਗੁਰੂ ਕਾ ਲੰਗਰ ਵਿਚ ਹਰ ਮੁਲਕ, ਧਰਮ, ਜਾਤੀ ਦੇ ਲਗਭਗ 40, 000 ਲੋਕਾਂ ਹਰ ਰੋਜ਼ ਲੰਗਰ ਛੱਕਦੇ ਹਨ। 


ਇਤਿਹਾਸ
ਅੰਮ੍ਰਿਤਸਰ ਸ਼ਹਿਰ ਦੀ ਨੀਂਹ 1577 ਵਿਚ ਗੁਰੂ ਰਾਮਦਾਸ ਜੀ ਨੇ ਪਵਿੱਤਰ ਸਰੋਵਰ ਨੂੰ ਟੱਕ ਲਾ ਕੇ ਰਖੀ।ਕੁਝ ਹਵਾਲਿਆਂ ਮੁਤਾਬਕ ਇਹ ਜ਼ਮੀਨ ਨੇੜੇ ਦੇ ਤੁਂਗ ਪਿੰਡ ਦੇ ਵਾਸੀਆਂ ਪਾਸੋਂ ਖਰੀਦੀ ਗਈ ਸੀ ਜਦਕਿ ਕੁਝ ਹੋਰਨਾਂ ਮੁਤਾਬਕ ਗੁਰੂ ਅਮਰਦਾਸ ਦੇ ਸਮੇਂ ਮੁਗਲ ਸਮਰਾਟ ਅਕਬਰ ਬਾਦਸ਼ਾਹ ਨੇ ਇਹ ਜ਼ਮੀਨ ਬੀਬੀ ਭਾਨੀ ਨੁੰ ਉਨ੍ਹਾਂ ਦੀ ਗੁਰੂ ਰਾਮਦਾਸ ਨਾਲ ਸ਼ਾਦੀ ਸਮੇਂ ਤੁਹਫੇ ਵਜੋਂ ਦਿਤੀ ਸੀ।ਜੋ ਇਸ ਸਰੋਵਰ ਆਲੇ ਦੁਆਲੇ ਨਗਰ ਵਸਿਆ ਉਸ ਦਾ ਸ਼ੁਰੂ ਵਿਚ ਨਾਂ ਰਾਮਦਾਸਪੁਰ,ਚੱਕ ਰਾਮਦਾਸ ਯਾ ਚੱਕ ਗੁਰੂ ਪਿਆ।ਗੁਰੂ ਅਰਜਨ, ਜਿਨ੍ਹਾਂ ਨੇ ਸਰੋਵਰ ਮੁਕੰਮਲ ਕਰਵਾਇਆ, ਸੰਤੋਖਸਰ ਤੇ ਰਾਮਸਰ ਦੇ ਤਾਲ ਖੁਦਵਾਏ ਅਤੇ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਬਣਵਾਇਆ, ਦੇ ਸਮੇਂ ਇਹ ਸ਼ਹਿਰ ਤਰੱਕੀ ਕਰਦਾ ਗਿਆ।ਗੁਰੂ ਹਰਗੋਬਿੰਦ ਸਾਹਿਬ ਨੇ ਹਰਿਮੰਦਰ ਦੇ ਸਾਹਮਣੇ ਅਕਾਲ ਤਖ਼ਤ ਬਣਵਾਇਆ ਅਤੇ ਕੌਲਸਰ ਤੇ ਬਿਬੇਕਸਰ ਦੇ ਤਾਲ ਖੁਦਵਾਏ ਅਤੇ ਸ਼ਹਿਰ ਦੀ ਪੱਛਮੀ ਹਦੂਦ ਵਿਚ ਲੋਹ ਗੜ੍ਹ ਦਾ ਕਿਲਾ ਉੱਸਰਵਾਇਆ । 1635 ਵਿਚ ਜਦੌਂ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਪ੍ਰਸਥਾਨ ਕਰ ਗਏ ਤਾਂ ਤਕਰੀਬਨ 65 ਸਾਲ ਸ਼ਹਿਰ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵਾਰਸਾਂ ਹੇਠ ਰਿਹਾ। 1699 ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਨ ਉਪਰੰਤ ਭਾਈ ਮਨੀ ਸਿੰਘ ਜੀ ਨੁੰ ਅੰਮ੍ਰਿਤਸਰ ਸ਼ਹਿਰ ਦੇ ਪ੍ਰਬੰਧ ਲਈ ਭੇਜਿਆ।
18ਵੀਂ ਸਦੀ ਵਿਚ ਕਈ ਉਤਾਰ ਚੜਾਉ ਸ਼ਹਿਰ ਵਿਚ ਹੋਏ । 1765 ਵਿਚ ਮਿਸਲਾਂ ਦੀ ਸਰਦਾਰੀ ਕਾਇਮ ਹੋਣ ਉਪਰੰਤ ਕਈ ਮਿਸਲ ਸਰਦਾਰਾਂ ਨੇ ਅੰਮ੍ਰਿਤਸਰ ਦਾ ਪ੍ਰਬੰਧ ਸੰਭਾਲਿਆ । ਵਖ ਵਖ ਸਰਦਾਰਾਂ ਨੇ ਪਵਿੱਤਰ ਸਰੋਵਰ ਦੇ ਆਲੇ ਦੁਆਲੇ ਆਪਣੇ ਬੁੰਗੇ ਕਾਇਮ ਕੀਤੇ ਅਤੇ ਬਾਹਰਵਾਰ ਕਟੜੇ ਯਾ ਹਲਕੇ ਕਾਇਮ ਕੀਤੇ ਜੋਕਿ ਵਪਾਰੀਆਂ ਤੇ ਦਸਤਕਾਰਾਂ ਦੀ ਤਰੱਕੀ ਤੇ ਵਾਧੇ ਲਈ ਸਨ । ਅਹਿਮ ਫ਼ੈਸਲੇ ਲੈਣ ਲਈ ਅੰਮ੍ਰਿਤਸਰ ਵਿਚ ਸਰਬੱਤ ਖਾਲਸਾ ਦੀਵਾਨ ਕੀਤੇ ਜਾਂਦੇ ਸਨ।ਇਸ ਤਰਾਂ ਇਹ ਸ਼ਹਿਰ ਖਾਲਸੇ ਦੀ ਰਾਜਧਾਨੀ ਦੇ ਰੂਪ ਵਿਚ ਸਾਹਮਣੇ ਆਇਆ। 18ਵੀਂ ਸਦੀ ਦੇ ਅੰਤ ਤਕ ਅੰਮ੍ਰਿਤਸਰ ਪੰਜਾਬ ਦਾ ਇਕ ਉੱਘਾ ਵਪਾਰਕ ਕੇਂਦਰ ਬਣ ਚੁੱਕਾ ਸੀ।
ਰਣਜੀਤ ਸਿੰਘ, ਜੋਕਿ 1801 ਤਕ ਮਹਾਰਾਜੈ ਦੀ ਪਦਵੀ ਪ੍ਰਾਪਤ ਕਰ ਚੁਕਿਆ ਸੀ ਨੇ 1805 ਵਿਚ ਇਥੇ ਆਪਣਾ ਅਧਿਕਾਰ ਜਮਾਇਆ ਜਦੌਂ ਉਸ ਨੇ ਜ਼ਮਜ਼ਮਾ ਤੋਪ ਤੇ ਭੰਗੀ ਸਰਦਾਰਾਂ ਦੇ ਕਿਲੇ ਅਤੇ ਤੋਸ਼ੇਖਾਨੇ ਤੇ ਆਪਣਾ ਦਬਦਬਾ ਬਣਾ ਲਿਆ।1815 ਵਿਚ ਰਾਮਗੜੀਆ ਕਿਲਾ ਹਥਿਆ ਲੈਣ ਉਪਰੰਤ 1820 ਵਿਚ ਆਹਲੂਵਾਲੀਆ ਤੇ ਕਨ੍ਹਈਆ ਮਿਸਲ ਨੂੰ ਅਧੀਨ ਕਰ ਲੈਣ ਬਾਦ ਪੂਰਾ ਅੰਮ੍ਰਿਤਸਰ ਰਣਜੀਤ ਸਿੰਘ ਦੇ ਪ੍ਰਬੰਧ ਹੇਠ ਆ ਗਿਆ। ਰਣਜੀਤ ਸਿੰਘ ਦੇ ਸਮੇਂ ਕਿਲਾ ਗੋਬਿੰਦ ਗੜ੍ਹ ਬਣਵਾਇਆ ਗਿਆ, ਰਾਮ ਬਾਗ ਲਵਾਇਆ ਗਿਆ ਅਤੇ ਦਰਬਾਰ ਸਾਹਿਬ ਦੀ ਇਮਾਰਤ ਉੱਤੇ ਸੋਨਾ ਜੜਵਾਉਣ ਦਾ ਕੰਮ ਹੋਇਆ । ਇਸ ਸਭ ਨਾਲ ਸ਼ਹਿਰ ਦੀ ਤਰੱਕੀ ਵਿਚ ਬੇਅੰਤ ਵਾਧਾ ਹੋਇਆ ਅਤੇ ਇਹ ਸਨਅਤੀ ਤੇ ਵਪਾਰਕ ਤਰੱਕੀ ਵਿਚ ਹੋਰ ਅੱਗੇ ਵਧਿਆ।

ਸਰੋਵਰ ਦੇ ਨਿਰਮਾਣ ਤੋਂ ਖਾਲਸਾ ਸਾਜਨਾ ਤੱਕ


ਗੁਰੂ ਜੀ ਨੇ ਇਸ ਦਾ ਨੀਂਹ ਪੱਥਰ ਇਕ ਮੁਸਲਮਾਨ ਫ਼ਕੀਰ ਸਾਂਈ ਮੀਂਆ ਮੀਰ (1550-1635) ਪਾਸੌਂ 28 ਦਸੰਬਰ 1588 ਨੂੰ ਰਖਵਾਇਆ ਸੀ। ਇਸ ਤੌਂ ਪਹਿਲਾਂ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਦਾ ਕੰਮ ਸ੍ਰੀ ਗੁਰੂ ਰਾਮਦਾਸ ਜੀ (1534-1581) ਸ਼ੁਰੂ ਕਰਵਾ ਚੁੱਕੇ ਸਨ। ਕੁਝ ਹਵਾਲਿਆ ਉਹ ਜ਼ਮੀਨ ਤੁੰਗ ਪਿੰਡ ਦੇ ਵਸਨੀਕਾਂ ਪਾਸੌਂ ਖਰੀਦੀ ਗਈ ਸੀ ਪਰ ਦੁਸਰੇ ਪਾਸੇ ਹੋਰਾਂ ਦਾ ਕਹਿਣਾ ਹੈ ਕਿ ਉਹ ਜ਼ਮੀਨ ਸਮਰਾਟ ਅਕਬਰ ਵਲੋਂ ਸ਼੍ਰੀ ਬੀਬੀ ਭਾਨੀ ਜੀ ਨੂੰ ਉਸ ਵਕਤ ਤੋਹਫੇ ਵਜੋਂ ਭੇਟ ਕੀਤੀ ਗਈ ਸੀ ਜੱਦ ਉਨ੍ਹਾਂ ਦਾ ਵਿਆਹ ਸ਼੍ਰੀ ਗੁਰੂ ਰਾਮਦਾਸ ਜੀ ਨਾਲ ਹੋਇਆ ਸੀ। ਸਰੋਵਰ ਨੂੰ ਪੱਕਾ ਕਰਵਾਉਣ ਦਾ ਕੰਮ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਕਰਵਾਇਆ ਸੀ ਤੇ ਇਸ ਸਰੋਵਰ ਦੇ ਠੀਕ ਵਿਚਕਾਰ ਹੀ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਉੱਸਾਰੀ ਗਈ ਜਿਸ ਦੀ ਕਾਰ ਸੇਵਾ ਸਿੱਖਾਂ ਨੇ ਕੀਤੀ ਸੀ। ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ,16 ਅਗਸਤ 1604 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਗੁਰੂ ਅਰਜਨ ਸਾਹਿਬ ਨੇ ਆਪ ਕੀਤੀ ਸੀ। ਭਾਈ ਬੁੱਢਾ ਜੀ ਨੂੰ ਹਰਿਮੰਦਰ ਸਾਹਿਬ ਦੇ ਪਹਿਲਾ ਗ੍ਰੰਥੀ ਥਾਪਿਆ ਗਿਆ। ਗੁਰੂ ਅਰਜਨ ਸਾਹਿਬ ਨੇ ਰੋਜ਼ਾਨਾ ਸਾਰਾ ਦਿਨ ਅਤੇ ਦੇਰ ਰਾਤ ਤੱਕ ਗੁਰਬਾਣੀ ਦਾ ਪਾਠ ਅਤੇ ਕੀਰਤਨ ਕਰਨ ਦੀ ਜੋ ਮਰਯਾਦਾ ਬੰਨ੍ਹੀ ਸੀ ਉਹ ਕਿ ਅੱਜ ਵੀ ਉਸੇ ਤਰ੍ਹਾਂ ਹੀ ਕਾਇਮ ਹੈ। ਜੱਦ 1635 ਵਿਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਕਾ ਚੱਕ ( ਸ੍ਰੀ ਅੰਮ੍ਰਿਤਸਰ ) ਛੱਡ ਕੇ ਕੀਰਤਪੁਰ ਸਾਹਿਬ ਚਲੇ ਗਏ ਤਾਂ ਉਨ੍ਹਾਂ ਦਿਨਾਂ ਦੌਰਾਨ ਹਰਿਮੰਦਰ ਸਾਹਿਬ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵਾਰਸਾਂ ਕੋਲ ਚਲਾ ਗਿਆ। ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਜੱਦ 1664 ਵਿਚ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਤਾਂ ਨਵੇਂ ਵਾਰਸਾਂ ਨੇ ਉਨ੍ਹਾਂ ਨੂੰ ਅੰਦਰ ਨਹੀ ਜਾਣ ਦਿਤਾ ਅਤੇ ਦਰਵਾਜ਼ੇ ਬੰਦ ਕਰ ਲਏ।

ਖਾਲਸਾ ਸਾਜਨਾ ਤੋਂ ਲੈ ਕੇ ਰਣਜੀਤ ਸਿੰਘ ਦੌਰਾਨ

ਅੰਮ੍ਰਿਤਸਰ ਦੇ ਲੋਕਾਂ ਦੀ ਬੇਨਤੀ 'ਤੇ 1699 ਵੀ. ਦੀ ਵਿਸਾਖੀ ਨੂੰ ਖਾਲਸਾ ਸਾਜਨਾ ਕਰਨ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਭਾਈ ਭੁਪਾਲ ਸਿੰਘ, ਭਾਈ ਗੁਲਜ਼ਾਰ ਸਿੰਘ, ਕੇਹਰ ਸਿੰਘ, ਦਾਨ ਸਿੰਘ, ਕੀਰਤ ਸਿੰਘ ਦੇ ਨਾਲ ਅਕਾਲ ਤਖ਼ਤ ਅਤੇ ਹਰਿਮੰਦਰ ਸਾਹਿਬ ਦੇ ਪ੍ਰਬੰਧ ਲਈ ਸ਼੍ਰੀ ਅੰਮ੍ਰਿਤਸਰ ਭੇਜਿਆ। 1709 ਤੋਂ 1765 ਵਿਚਲੇ ਵਰ੍ਹੇ ਸ਼੍ਰੀ ਅੰਮ੍ਰਿਤਸਰ ਅਤੇ ਸ਼੍ਰੀ ਹਰਿਮੰਦਰ ਸਾਹਿਬ ਲਈ ਬਹੁਤ ਉਥਲ ਪੁਥਲ ਵਾਲਾ ਸਨ। 1733 ਵਿਚ ਜੱਦ ਜ਼ਕਰਿਆਂ ਖਾਨ ਨੇ ਸਿੱਖਾਂ ਦੇ ਪ੍ਰਤਿਨਿੱਧ ਕਪੂਰ ਸਿੰਘ ਨੂੰ ਨਵਾਬੀ ਦੀ ਭੇਂਟ ਕੀਤੀ ਤਾਂ ਹਰਿਮੰਦਰ ਸਾਹਿਬ ਵਿਖੇ ਕੁਝ ਸਮਾਂ ਗੁਰੂ ਹਰਗੋਬੀੰਦ ਸਾਹਿਬ ਦੇ ਸਮੇਂ ਵਾਲੀ ਰੌਣਕ ਵਾਲਾ ਬਣ ਗਿਆ । ਪਰ 1735 ਵਿਚ ਅਹਿਦਨਾਮਾ ਟੁੱਟ ਜਾਣ ਕਰਕੇ ਸਿਖਾਂ ਨੂੰ ਫਿਰ ਜੰਗਲਾਂ ਵੱਲ ਜਾਣਾ ਪਿਆ। ਭਾਈ ਮਨੀ ਸਿੰਘ ਜੀ ਨੂੰ ਬੰਦੀ ਬਣਾ ਲਿਆ ਗਿਆ ਤੇ 1737 ਵਿਚ ਉਨ੍ਹਾਂ ਨੂੰ ਕਤਲ ਕਰ ਦਿਤਾ ਗਿਆ। ਇਕ ਰਾਜਪੂਤ ਜ਼ਿਮੀਂਦਾਰ ਮੱਸੇ ਰੰਘੜ ਨੁੰ ਅੰਮ੍ਰਿਤਸਰ ਦਾ ਕੋਤਵਾਲ ਥਾਪ ਕੇ ਸ਼ਹਿਰ ਕਬਜ਼ੇ ਵਿਚ ਕਰ ਲਿਆ ਗਿਆ। ਮੱਸੇ ਰੰਘੜ ਨੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਲਈ ਸਰੋਵਰ ਨੂੰ ਭਰ ਦਿੱਤਾ ਅਤੇ ਇਸ ਪਵਿਤੱਰ ਥਾਂ ਨੂੰ ਹਰਮ ਦੀ ਤਰ੍ਹਾਂ ਇਸਤੇਮਾਲ ਕਰਨ ਲੱਗਾ। ਇਸ ਅਪਵਿੱਤਰਤਾ ਤੇ ਅਪਮਾਨ ਦਾ ਬਦਲਾ ਲੈਣ ਲਈ ਮੀਰਾਂ ਕੋਟ ਦੇ ਭਾਈ ਮਤਾਬ ਸਿੰਘ ਤੇ ਮਾੜੀ ਕੰਬੋਕੇ ਦੇ ਭਾਈ ਸੁਖਾ ਸਿੰਘ ਨੇ ਭੇਸ ਵਟਾ ਕੇ ਹਰਿਮੰਦਰ ਸਾਹਿਬ ਆ ਦਾਖ਼ਲ ਹੋਏ ਮੱਸੇ ਰੰਘੜ ਦਾ ਸਿਰ ਜਾ ਵੱਢਿਆ ਤੇ ਸੁਰੱਖਿਅਤ ਵਾਪਸ ਆਪਣੇ ਡੇਰੇ ਪਰਤ ਆਏ। ਇਹ ਵਾਕਿਆ 11 ਅਗਸਤ 1740 ਦਾ ਹੈ। 1753 ਵਿਚ ਮੀਰ ਮੰਨੂ ਦੀ ਮੌਤ ਤੌਂ ਬਾਦ ਸਿੱਖਾਂ ਦਾ ਹਰਿਮੰਦਰ ਸਾਹਿਬ ਲਗਭਗ ਸੁਤੰਤਰ ਆਣਾ ਜਾਣਾ ਹੋ ਗਿਆ ਸੀ। ਦਿੱਲੀ ਸਰਕਾਰ ਦਾ ਪੰਜਾਬ ਤੇ ਕੰਟ੍ਰੋਲ ਨਾਮ ਮਾਤਰ ਦਾ ਹੀ ਰਿਹਾ ਸੀ ਅਤੇ ਸਿੱਖ ਵੱਖ-ਵੱਖ ਮਿਸਲਾਂ ਦੇ ਪ੍ਰਬੰਧ ਹੇਠ ਪੰਜਾਬ ਦਾ ਪ੍ਰਬੰਧ ਚਲਾ ਰਹੇ ਸੀ। ਅੰਮ੍ਰਿਤਸਰ ਦਾ ਇਲਾਕਾ ਭੰਗੀ ਮਿਸਲ ਦੇ ਸਰਦਾਰ ਹਰੀ ਸਿੰਘ ਦੇ ਪ੍ਰਬੰਧ ਹੇਠ ਸੀ। 1762 ਵਿਚ ਛੇਵੇਂ ਅਫਗਾਨ ਹੱਲੇ ਵੇਲੇ ਅਹਿਮਦ ਸ਼ਾਹ ਦੁਰਾਨੀ ਨੇ ਹਰਿਮੰਦਰ ਸਾਹਿਬ ਨੂੰ ਬਰੂਦ ਨਾਲ ਉਡਾ ਦਿੱਤਾ। ਉਸੇ ਸਾਲ ਦਿਵਾਲੀ ਵੇਲੇ ਸਿੱਖ ਫਿਰ ਹਰਿਮੰਦਰ ਸਾਹਿਬ ਵਿਖੇ ਇਕੱਠੇ ਹੋਏ। 1764 ਵਿਚ ਸਰਹਿੰਦ ਫ਼ਤਿਹ ਕਰਨ ਪਿਛੌਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸਾਰੀਆਂ ਮਿਸਲਾਂ ਨੁੰ ਇਕ ਮੁੱਠ ਕੀਤਾ ਤੇ ਹਰਿਮੰਦਰ ਸਾਹਿਬ ਦੀ ਮੁੜ ਉਸਾਰੀ ਲਈ ਫੰਡ ਇਕੱਠਾ ਕਰਨ ਦਾ ਹੁਕਮ ਜ਼ਾਰੀ ਕੀਤਾ। ਮਿਸਲਾਂ ਦੇ ਸਰਦਾਰ ਆਪਣੇ ਜਿੱਤੇ ਹੋਏ ਮਾਲ ਦਾ ਇਕ ਹਿੱਸਾ ਇਸ ਫ਼ੰਡ ਲਈ ਰਾਖਵਾਂ ਰਖਦੇ ਸਨ। ਇਸ ਤਰਾਂ ਇਕੱਠੀ ਕੀਤੀ ਗਈ ਰਕਮ ਨੂੰ ਅੰਮ੍ਰਿਤਸਰ ਦੇ ਸ਼ਾਹੂਕਾਰਾਂ ਕੋਲ ਜਮਾਂ ਕੀਤਾ ਜਾਂਦਾ ਸੀ। ਸੁਰ ਸਿੰਘ ਪਿੰਡ ਦੇ ਭਾਈ ਦੇਸ ਰਾਜ ਨੂੰ ਸਾਰੇ ਕੰਮ ਦੀ ਨਿਗਰਾਨੀ ਦਾ ਕੰਮ ਸੌਂਪਿਆ ਗਿਆ ਅਤੇ ਇੱਕ ਖਾਸ ਸੀਲ ‘ਗੁਰੂ ਕੀ ਮੋਹਰ’ ਦੇ ਦੀ ਦਿਤੀ ਗਈ ਜਿਸ ਦੁਆਰਾ ਉਹ ਹੋਰ ਵੀ ਫ਼ੰਡ ਇਕੱਠਾ ਕਰ ਸਕਦਾ ਸੀ। ਸਤਵੇਂ ਹਮਲੇ ਵੇਲੇ 1 ਦਸੰਬਰ 1764 ਨੂੰ ਅਬਦਾਲੀ ਮਾਰ ਮਾਰ ਕਰਦਾ ਹੋਇਆ ਜਦੋਂ ਸ੍ਰੀ ਦਰਬਾਰ ਸਾਹਿਬ ਪੁੱਜਾ ਤਾਂ ਸ਼ਹੀਦ ਮਿਸਲ ਦੇ ਸ੍ਰ: ਗੁਰਬਖਸ਼ ਹਿੰਘ ਨੇ 30 ਸਿੰਘਾਂ ਦੀ ਅਗਵਾਈ ਕਰਦੇ ਹੋਏ ਉਸ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਸ਼ਹੀਦੀ ਪ੍ਰਾਪਤ ਕੀਤੀ। ਰਣਜੀਤ ਸਿੰਘ ਦੇ ਤਾਕਤ ਵਿਚ ਆਉਣ ਤੱਕ ਗੁਰੂਦੁਆਰੇ ਦੀ ਪਵਿਤੱਰ ਇਮਾਰਤ ਕਾਫੀ ਹੱਦ ਤੱਕ ਪੂਰੀ ਹੋ ਚੁੱਕੀ ਸੀ। ਹਰਿਮੰਦਰ ਸਾਹਿਬ ਆਪਣੀ ਅੱਜ ਦੀ ਹੋਂਦ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਉਸ ਵਕਤ ਆਇਆ ਜੱਦ ਕੰਧਾਂ ਤੇ ਛੱਤ ਤੇ ਸ਼ਿੰਗਾਰਦਾਰ ਜੜ੍ਹਤ ਤੇ ਨਕਾਸ਼ਕਾਰੀ ਇਨ੍ਹਾਂ ਦਿਨਾਂ ਵਿਚ ਕੀਤੀ ਗਈ।
ਰਣਜੀਤ ਸਿੰਘ ਤੋ ਦੌਰ-ਏ-ਜਦੀਦ ਤੱਕ

ਇਮਾਰਤ

ਸ਼੍ਰੀ ਹਰਿਮੰਦਰ ਸਾਹਿਬ ਲਈ ਜ਼ਮੀਨ ਗੁਰੂ ਸਾਹਿਬਾਨ ਵਲੌਂ ਜ਼ਿਮੀਦਾਰਾਂ ਤੋਂ ਖ਼ਰੀਦੀ ਗਈ ਸੀ। ਸ਼ਹਿਰ ਦਾ ਨਕਸ਼ਾ ਵੀ ਉਸ ਵਕਤ ਹੀ ਬਣਾਇਆ ਗਿਆ ਸੀ। ਸ਼ਹਿਰ ਅਤੇ ਸਰੋਵਰ ਦਾ ਨਿਰਮਾਣ ਇੱਕਠੇ ਹੀ 1570 ਈ੦ ਵਿਚ ਸ਼ੁਰੂ ਹੋ ਗਿਆ। ਦੋਵੇਂ 1577 ਈ੦ ਵਿਚ ਬਣ ਕੇ ਤਿਆਰ ਸਨ।
ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਮਾਰਤ ਦੀ ਨੀਂਹ ਇੱਕ ਮੁਸਲਿਮ ਸੰਤ ਹਜ਼ਰਤ ਮਿਆਂ ਮੀਰ ਜੀ ਦੁਆਰਾ ਦਿੰਸਬਰ, 1588 ਵਿਚ ਵਿਚ ਰੱਖਵਾਈ ਗਈ ਸੀ। ਨਿਰਮਾਣ ਦੀ ਨਿਗਰਾਨੀ ਖ਼ੁਦ ਗੁਰੂ ਅਰਜਨ ਦੇਵ ਜੀ ਕਰਦੇ ਸਨ ਅਤੇ ਉਨ੍ਹਾਂ ਦਾ ਸਾਥ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਹਲੋ ਜੀ ਅਤੇ ਕਈ ਹੋਰ ਸੱਚੇ ਸਿੱਖਾ ਨੇ ਦਿੱਤਾ।
ਸ਼੍ਰੀ ਹਰਿਮੰਦਰ ਸਾਹਿਬ ਨੂੰ ਕਿਸੇ ਉੱਚੀ ਜਗ੍ਹਾ ਤੇ ਬਣਾਉਣ ਦੀ ਥਾਂ (ਮੰਦਰਾ ਨੂੰ ਉੱਚੀ ਜਗ੍ਹਾ ਤੇ ਬਣਾਉਣਾ ਇੱਕ ਹਿੰਦੂ ਰੀਤ ਹੈ) ਉਨ੍ਹਾਂ ਨੇ ਨੀਵੀਂ ਥਾਂ ਤੇ ਬਣਾਉਣ ਦਾ ਨਿਸ਼ਚਾ ਕੀਤਾ। ਇਸ ਤੋਂ ਇਲਾਵਾ ਹਿੰਦੂ ਮੰਦਰਾ ਵਿਚ ਅੰਦਰ ਆਉਣ ਲਈ ਅਤੇ ਬਾਹਰ ਜਾਉਣ ਲਈ ਸਿਰਫ ਇੱਕ ਰਸਤਾ ਹੁੰਦਾ ਹੈ ਪਰ ਗੁਰੂ ਸਾਹਿਬ ਨੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਚਾਰਾਂ ਦਿਸ਼ਾਵਾ ਵਲ ਖੁੱਲਾ ਰੱਖਣ ਦਾ ਨਿਸ਼ਚਾ ਕੀਤਾ। ਇਸ ਨਾਲ ਉਨ੍ਹਾਂ ਨੇ ਹਰ ਜਾਤ, ਧਰਮ, ਮੁਲਕ ਅਤੇ ਲਿੰਗ ਦੇ ਵਿਅਕਤੀ ਨੂੰ ਨਵੇਂ ਧਰਮ ਸਿੱਖੀ ਵਿਚ ਆਉਣ ਦਾ ਸੱਦਾ ਦਿੱਤਾ।
ਇਮਾਰਤ ਦਾ ਨਿਰਮਾਣ ਅਗਸਤ-ਸਿੰਤਬਰ 1604 ਈ੦ ਪੂਰਾ ਹੋ ਗਿਆ ਅਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਨਵੇ ਬਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰਿਮੰਦਰ ਸਾਹਿਬ ਵਿਚ ਸਥਾਪਿਤ ਕੀਤਾ। ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਨਿਯੂਕਤ ਹੋਏ। ਇਸ ਤੋਂ ਬਾਅਦ ਸਿੱਖਾਂ ਨੂੰ ਇੱਕ ਆਪਣਾ ਤੀਰਥ ਮਿਲ ਗਿਆ।
ਸ੍ਰੀ ਹਰਿਮੰਦਰ ਸਾਹਿਬ 67 ਫੁੱਟ ਦੇ ਵਰਗ 'ਤੇ ਖੜ੍ਹਾ ਹੈ, ਜੋ ਕਿ ਸਰੋਵਰ ਦੇ ਮੱਧ ਵਿਚ ਹੈ। ਹਰਿਮੰਦਰ ਸਾਹਿਬ ਦੀ ਇਮਾਰਤ ਵੀ 40.5 ਫੁੱਟ ਦਾ ਵਰਗ ਹੈ। ਇਮਾਰਤ ਦਾ ਹਰ ਦਿਸ਼ਾ (ਪੂਰਬ, ਪੱਛਮ, ਉੱਤਰ ਅਤੇ ਦੱਖਣ) ਵਿਚ ਇੱਕ ਦਰਵਾਜ਼ਾ ਹੈ। ਦਰਸ਼ਨੀ ਮਹਿਰਾਬ ਪੁੱਲ ਦੇ ਇੱਕ ਅੰਤ ਤੇ ਸਥਿਤ ਹੈ। ਹਰ ਮਹਿਰਾਬ 10 ਫੁੱਟ ਉੱਚੀ ਅਤੇ 8 ਫੁੱਟ 6 ਇੰਚ ਚੋੜ੍ਹੀ ਹੈ। ਦਰਵਾਜ਼ਿਆ ਤੇ ਸੋਹਣੀ ਕਲਾਕਾਰੀ ਹੈ। ਇਹ ਪੁੱਲ ਦੇ ਵਲ ਨੂੰ ਨਿਕਲਦੇ ਹਨ ਜੋ ਕਿ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਵੱਲ ਜਾਂਦਾ ਹੈ। ਪੁੱਲ 202 ਫੁੱਟ ਲੰਬਾ ਅਤੇ 21 ਫੁੱਟ ਚੋੜ੍ਹਾ ਹੈ।
ਪੁੱਲ 13 ਫੁੱਟ ਚੋੜ੍ਹੀ ਪਰਦਕਸ਼ਣਾ ਨਾਲ ਜੁੜਿਆ ਹੋਇਆ ਹੈ। ਇਹ ਮੁੱਖ ਇਮਾਰਤ ਦੇ ਦੁਆਲੇ ਘੁੰਮਦੀ ਹੈ ਅਤੇ ਹਰ ਦੀ ਪੋੜੀ ਤਕ ਜਾਂਦੀ ਹੈ। ਹਰ ਦੀ ਪੋੜੀ ਦੇ ਪਹਿਲੀ ਪੋੜੀ ਤੇ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ ਹੈ।
ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਤਿੰਨ ਮੰਜਲਾ ਹੈ। ਪਹਿਲੀ ਮੰਜਲ ਪੁੱਲ ਵਲ ਨੂੰ ਮੂੰਹ ਕਰਦੀ ਹੈ, ਅਤੇ ਮਹਿਰਾਬਾ ਨਾਲ ਸਜਾਈ ਗਈ ਹੈ। ਪਹਿਲੀ ਮੰਜਲ ਦੀ ਛੱਤ 26 ਫੁੱਟ 9 ਇੰਚ ਉੱਚੀ ਹੈ। ਦੂਸਰੀ ਮੰਜਲ ਤੇ ਸਿਖਰ ਤੇ 4 ਫੁੱਟ ਉੱਚਾ ਬੰਨ੍ਹਾ ਹੈ ਅਤੇ ਚਾਰਾਂ ਕੋਨਿਆ ਤੇ ਮੰਮਟੀਆ ਲੱਗੀਆ ਹੋਈਆ ਹਨ। ਤੀਸਰੀ ਮੰਜਲ ਦੇ ਤਿੰਨ ਦਰਵਾਜੇ ਹਨ ਅਤੇ ਉੱਥੇ ਹਰ ਵਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਚਲਦਾ ਰਹਿੰਦਾ ਹੈ। ਇਸ ਮੰਜਲ ਦੇ ਉੱਪਰ ਇੱਕ ਗੁੰਬਦ ਹੈ ਜਿਸ ਦੇ ਪੰਕਜ ਦੀ ਪੰਖੜੀਆਂ ਦੀ ਚਿੱਤਰਕਾਰੀ ਹੈ। ਇੱਕ ਹੋਰ ਉਲਟੇ ਪੰਕਜ ਦੇ ਉੱਪਰ 'ਕਲਸ਼' ਇੱਕ ਬਹੁਤ ਸੋਹਣੀ ਛੱਤਰੀ ਨਾਲ ਲੱਗਿਆ ਹੋਇਆ ਹੈ।
ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਮੁਸਲਿਮ ਅਤੇ ਹਿੰਦੂ ਇਮਾਰਤ ਬਣਾਉਣ ਦੇ ਤਰੀਕਿਆ ਵਿਚ ਆਪਣੇ ਹੀ ਤਰ੍ਹਾ ਦਾ ਸੁਮੇਲ ਹੈ ਅਤੇ ਇਮਾਰਤ ਨੂੰ ਪੂਰੀ ਦੁਨਿਆ ਵਿਚ ਸਭ ਤੋਂ ਵਧੀਆ ਇਮਾਰਤਾ ਵਿਚ ਵੰਡਿਆ ਜਾਂਦਾ ਹੈ।



Post Comment


ਗੁਰਸ਼ਾਮ ਸਿੰਘ ਚੀਮਾਂ