ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, April 15, 2012

ਚਲੀ ਬਰਾਤ ਪੈਲਸ ਨੂੰ

ਸਭਿਆਚਾਰ ਅਸਲ ਵਿਚ ਜੀਵਨ ਦੇ ਨਾਲ ਵਿਹਾਰ ਦਾ ਦੂਸਰਾ ਨਾਮ ਹੈ। ਜਿਵੇਂ ਜਿਵੇਂ ਮਨੁਖ ਦੀਆਂ ਲੋੜਾਂ ਵਧਦੀਆਂ ਹਨ ਜਾਂ ਫਿਰ ਨਵੀਆਂ ਪੈਦਾ ਹੁੰਦੀਆਂ ਤਾਂ ਸਮਾਜ ਆਪਣੇ ਸਾਧਨ ਵੀ ਬਦਲ ਲੈਂਦਾ ਹੈ। ਵੈਸੇ ਵੀ ਮਨੁਖ ਦੀ ਆਦਤ ਹੈ ਕਿ ਹਰ ਕੰਮ ਦਾ ਸੌਖਾ ਬਦਲ ਲਭ ਲਿਆ ਜਾਵੇ। ਵਿਆਹ ਜੀਵਨ ਦਾ ਇਕ ਅਹਿਮ ਮੋੜ ਹੈ। ਇਸ ਸਮੇਂ ਨੂੰ ਯਾਦਗਾਰੀ ਬਨਾਉਣ ਲਈ ਲੋਕ ਵੀਹ ਕਿਸਮ ਦੇ ਪਾਪੜ ਵੇਲਦੇ ਹਨ। ਹਰ ਇਕ ਨੂੰ ਲਗਦਾ ਹੈ ਕਿ ਉਸਦਾ ਵਿਆਹ ਹੀ ਇਕ ਅਲੋਕਾਰੀ ਘਟਨਾ ਹੈ।ਅਜ ਤੋਂ ਕੁਝ ਦਹਾਕੇ ਪਹਿਲੋਂ ਵਿਆਹ ਘਰਾਂ ਵਿਚ ਜਾਂ ਖੁਲ੍ਹੇ ਵਿਹੜਿਆਂ ਵਿਚ ਹੁੰਦੇ ਸਨ।ਘਰ ਵਿਚ ਵਿਆਹ ਦਾ ਮਾਹੌਲ ਕਈ ਦਿਨ ਰਹਿੰਦਾ। ਰਿਸ਼ਤੇਦਾਰ ਜਾਂ ਮਿਤਰ ਸਨੇਹੀ ਕਈ ਕਈ ਦਿਨ ਪਹਿਲੋਂ ਆਉਂਦੇ ਤੇ ਕਈ ਿਦਨ ਬਾਅਦ ਜਾਂਦੇ।ਇਹ ਇਸ ਕਰਕੇ ਵੀ ਸੀ ਕਿ ਵਿਆਹ ਮਸੀਂ ਆਉਦੇ ਸਨ।ਪਰ ਅਜ ਕਲ੍ਹ ਵਿਆਹਾਂ ਦੀ ਗਿਣਤੀ ਨੇ ਨਕ ਵਿਚ ਦਮ ਬੰਦ ਕਰ ਦਿਤਾ ਹੈ।ਅਬਾਦੀ ਦੇ ਵਧਣ ਨਾਲ ਇਹਨਾਂ ਕਾਰਜਾ ਦੀ ਗਿਣਤੀ ਵੀ ਵਧ ਗਈ ਹੈ।ਇਸੇ ਕਰਕੇ ਹਰ ਕਿਸੇ ਕੋਲ ਪ੍ਰਤੀ ਵਿਆਹ ਸਮਾਂ ਘਟ ਗਿਆ ਹੈ।ਲੋਕੀਂ 'ਸਮੇਂ ਦੇ ਸਮੇਂ' ਹੀ ਆAੁਂਣਾ ਚਾਹੁੰਦੇ ਹਨ।ਸ਼ਗਨ ਦਿਤਾ, ਕੁਝ ਖਾਧਾ ਪੀਤਾ ਤੇ ਫੇਰ ਘਰੋ ਘਰੀ।ਕਈ ਵਾਰ ਜਿਸ ਮੁੰਡੇ ਕੁੜੀ ਦਾ ਵਿਆਹ ਹੁੰਦਾ ਹੈ ਉਹਨਾਂ ਦੀ ਸ਼ਕਲ ਵੇਖਣ ਨੂੰ ਵੀ ਨਹੀਂ ਮਿਲਦੀ। ਇਹੋ ਜਿਹੇ ਤੇਜੀ ਦੇ ਯੁਗ ਵਿਆਹਾਂ ਲਈ ਵਰਦਾਨ ਬਣਕੇ ਆਏ ਹਨ ਮੈਰਿਜ ਪੈਲਸ, ਨਾ ਹਲਵਾਈ ਨਾ ਨਾਈ, ਨਾ ਕੋਈ ਹੋਰ ਕੰਮ। ਸਭ ਕੰਮ ਠੇਕੇ ਤੇ, ਘਰਦੇ ਵੀ ਵਿਹਲਿਆ ਵਾਂਗੂੰ ਫਿਰਦੇ ਹਨ ਵਿਆਹਾਂ ਵਿਚ। ਬਰਾਤ ਵੀ ਕਿਸੇ ਗੈਸਟ ਹਾਊਸ ਤੋਂ ਹੀ ਤੁਰਦੀ ਹੈ ਤੇ ਕਿਸੇ ਪੈਲਸ ਵਿਚ ਆਕੇ ਖਿੰਡਰ ਜਾਂਦੀ ਹੈ। ਸ਼ਾਇਦ ਹੁਣ ਇਹੋ ਖੰਡਰਾਅ ਸਾਡੇ ਸਭਿਆਚਾਰ ਦਾ ਹਿਸਾ ਬਣ ਗਿਆ ਹੈ। 
ਜਨਮੇਜਾ ਸਿੰਘ


Post Comment


ਗੁਰਸ਼ਾਮ ਸਿੰਘ ਚੀਮਾਂ