ਬਾਪੂ ! ਮੈਥੋਂ ਕੰਮ ਨਹੀਂ ਹੁੰਦਾ ,
ਮੈਂ ਬਾਬਾ ਬਣ ਜਾਣਾਂ ਹੈ ।
ਬਾਬਾ ਜੇ ਨਾਂ ਬਣ ਸਕਿਆ , ਤਾਂ
ਲੀਡਰ ਹੀ ਬਣ ਜਾਣਾਂ ਹੈ ।
ਬਾਬੇ ਚੜ੍ਹਦੀ ਕਲਾ ਚ ਰਹਿੰਦੇ ।
ਪੰਜ – ਸਤੱ ਚੇਲੇ ਨਾਲ ਨੇਂ ਬਹਿੰਦੇ ।
ਲੀਡਰ ਵੀ ਤਾਂ ਘੱਟ ਨਹੀਂ ਹੁੰਦਾ ,
ਵੇਖ ਲਈਂ ਤੂੰ ਚੜ੍ਹਦੇ ਲਹਿੰਦੇ ।
ਜਿਹੜਾ ਸੌਖਾ ਕੰਮ ਮਿਲੇਗਾ ,
ਉਹੀਉ ਅਸਾਂ ਬਨਾਣਾਂ ਹੈ ।
ਬਾਪੂ ! ਮੈਥੋਂ ਕੰਮ ਨਹੀਂ ਹੁੰਦਾ ,
ਮੈਂ ਬਾਬਾ ਬਣ ਜਾਣਾਂ ਹੈ ।
ਬਾਬਾ ਜੇ ਨਾ ਬਣ ਸਕਿਆ ਤਾਂ ,
ਲੀਡਰ ਹੀ ਬਣ ਜਾਣਾਂ ਹੈ ।
ਇਕੋ ਈ ਸਿੱਕੇ ਦੇ ਦੋ ਪਹਿਲੂ ,
ਬਾਬਾ , ਲੀਡਰ ਇਕੱਠਾ ਖ੍ਹੇਲੂ ।
ਇਕੋ ਈ ਮਾਂ ਦੇ ਦੋਵੇਂ ਜਾਏ,
ਇਕ ਹੈ ਰੇਲੂ ਤੇ ਇਕ ਹੈ ਤੇਲੂ ।
ਇਹ ਹੱਸਦੀ – ਵਸਦੀ ਦੁਨੀਆਂ ਉਤੇ ,
ਵਰਤ ਗਿਆ ਕੀ ਭਾਣਾਂ ਹੈ ।
ਬਾਪੂ ! ਮੈਥੋਂ ਕੰਮ ਨਹੀਂ ਹੁੰਦਾ ,
ਮੈਂ ਬਾਬਾ ਬਣ ਜਾਣਾਂ ਹੈ ।
ਬਾਬਾ ਜੇ ਨਾਂ ਬਣ ਸਕਿਆ ਤਾਂ ,
ਲੀਡਰ ਹੀ ਬਣ ਜਾਣਾਂ ਹੈ ।
ਬਾਬੇ ਦਾ ਪੁੱਤ , ਸੰਤ ਬਣੇਂਗਾ ,
ਜਾਂ ਫਿਰ ਕੋਈ ਮਹੰਤ ਬਣੇਂਗਾ ।
ਏਸੇ ਤਰਾਂ ਹੀ ਲੀਡਰ ਦਾ ਪੁੱਤ ,
ਲੋਕਾਂ ਲਈ ਭਗਵੰਤ ਬਣੇਂਗਾ ।
ਗ਼ੱਲਾਂ – ਬਾਤਾਂ ਕਰ ਕੇ ਆਪਾਂ ,
ਸੋਹਣਾਂ ਡੰਗ ਟਪਾਣਾਂ ਹੈ ।
ਬਾਪੂ ! ਮੈਥੋਂ ਕੰਮ ਨਹੀਂ ਹੁੰਦਾ ,
ਮੈ ਬਾਬਾ ਬਣ ਜਾਣਾਂ ਹੈ ।
ਬਾਬਾ ਜੇ ਨਾ ਬਣ ਸਕਿਆ ਤਾਂ ,
ਲੀਡਰ ਹੀ ਬਣ ਜਾਣਾਂ ਹੇ ।
ਅੱਨਪੜ੍ਹ ਸੰਤ ਕਹਾਉਂਦੇ ਏਥੇ ।
ਮੱਥਾ ਨਿੱਤ ਟਿਕਾਉਂਦੇ ਏਥੇ ।
ਬਹੁ – ਲੱਖ਼ੀਆਂ ਹੀ ਕਾਰਾਂ ਵਾਲੇ ,
ਵੇਖੋ ! ਰੋਹਬ ਜਮਾਉਂਦੇ ਏਥੇ ।
ਏਸੇ ਤਰਾਂ ਹੀ ਮੈਂ ਬਾਪੂ ਜੀ ,
ਉਚੱਾ ਰੁੱਤਬਾ ਪਾਣਾਂ ਹੈ ।
ਬਾਪੂ ਜੀ ! ਮੇਰਾ ਜੀ ਕਰਦੈ ,
ਮੈਂ ਬਾਬਾ ਬਣ ਜਾਣਾਂ ਹੈ ।
ਬਾਬਾ ਜੇ ਨਾ ਬਣ ਸਕਿਆ ਤਾਂ
ਲੀਡਰ ਹੀ ਬਣ ਜਾਣਾਂ ਹੈ ।
ਮੈਂ ਵਡੋ – ਵਡੇ ਦੇ ਕੇ ਭਾਨ ।
ਗਰੀਬਾਂ ਦਾ ਖਾ ਜਾਣਾਂ ਰਾਨ ।
ਇਹੀਉ ਸੱਚਾ – ਸੌਦਾ ਹੁੰਦਾ ,
ਫ਼ੜ ਕੇ ਮਾਲਾ ਲਾ ਲਊਂੁ ਆਸਣ ।
ਜੇ ਇਹ ਵੇਲਾ ਹੱਥ ਨਾ ਆਇਆ ,
ਤਾਂ ਫ਼ਿਰ ਬਾਪੂ ! ਪਛੱਤਾਣਾਂ ਹੈ ।
ਬਾਪੂ ! ਮੈਥੋਂ ਕੰਮ ਨਹੀਂ ਹੁੰਦਾ ,
ਮੈਂ ਬਾਬਾ ਬਣ ਜਾਣਾਂ ਹੈ ।
ਬਾਬਾ ਜੇ ਨਾ ਬਣ ਸਕਿਆ ਤਾਂ ,
ਲੀਡਰ ਹੀ ਬਣ ਜਾਣਾਂ ਹੈ ।
ਮੇਰੇ ਅਗੇ – ਪਿਛੇ ਹੋਣਗੇ ਚੇਲੇ ।
ਦੀਵਾਨ ਲਗੇਗਾ , ਵਡੇ ਮੇਲੇ ।
਼ਿੲਕ ਪਾਸੇ ਮੇਰੀ ਹਊ ਸਟੇਜ ,
ਦੂਜੇ ਪਾਸੇ ਨਹਿਲੇ – ਦਹਿਲੇ ।
ਚੀਫ਼ ਮਨਿਸਟਰ ਬਣ ਕੇ ਮੈਂ ਵੀ ,
ਪੀ •ਐਮ • ਨਾਲ ਖਾਣਾਂ ਖਾਣਾਂ ਹੈ ।
ਬਾਪੂ ! ਮੇਰਾ ਜੀ ਕਰਦਾ ਮੈਂ ,
ਮਨਿਸਟਰ ਹੀ ਬਣ ਜਾਣਾਂ ਹੈ ।
ਇਕ ਦਿਨ ਬਾਪੂ ! ਵੇਖ ਲਈਂ ਤੂੰ ,
ਮੈਂ ਨੇਤਾ , ਬਣ ਜਾਣਾਂ ਹੈ ।
ਸੁੱਖ਼ਣਾਂ ਸੁੱਖ਼ਦੇ ਅਉਣਗੇ ਲੋਕੀਂ ।
ਪੇਰੀਂ ਹੱਥ ਲਗਾਉਣਗੇ ਲੋਕੀਂ ।
ਕਰਨੀਂ ਵਾਲੇ ਬਾਬਾ ਜੀ ਦੇ ,
ਉਤੇ , ਫ਼ੁੱਲ ਬਰਸਾਉਣਗੇ ਲੋਕੀਂ ।
ਰਧਾ ਨਾਲ ਚੜ੍ਹਾਉਣਗੇ ਭੇਟਾ ,
ਨਾਲ ਚੜ੍ਹਾਉਣਾਂ ਬਾਣਾਂ ਹੈ ।
ਬਾਪੂ ! ਮੈਥੋਂ ਕੰਮ ਨਹੀਂ ਹੁੰਦਾ ,
ਮੈਂ ਬਾਬਾ ਬਣ ਜਾਣਾਂ ਹੈ ।
ਬਾਬਾ ਜੇ ਨਾ ਬਣ ਸਕਿਆ ਤਾਂ ,
ਲੀਡਰ ਹੀ ਬਣ ਜਾਣਾਂ ਹੈ ।
ਧਰਮ ਦੇ ਨਾਂ ਤੇ ਕਰੂੰ ਉਗਰਾਈ ,
ਹੈ ਸੱਚੀ – ਸੁੱਚੀ ਨੇਕ ਕਮਾਈ ।
ਜੇ ਕੋਈ ਉਚੱਾ ਅਹੁਦਾ ਮਿਲਿਆ ,
ਖ਼ਜਾਨੇ• ਦੀ ਕਰ ਦਊਂ ਤਬਾਹੀ ।
ਸਿਆਸਤ ਦੇ ਵਿਚ ਰਹਿ ਕੇ ਪਾਪਾ !
ਤੇਰਾ ਈ ਨਾਂ ਚਮਕਾਣਾਂ ਹੈ ।
ਜੇ ਬਾਬਾ ਨਾ ਬਣ ਸਕਿਆ ਤਾਂ ,
ਲੀਡਰ ਹੀ ਬਣ ਜਾਣਾਂ ਹੈ ।
ਬਾਪੂ , ਮੈਥੋਂ ਕੰਮ ਨਹੀਂ ਹੁੰਦਾ ,
ਮੈਂ ਬਾਬਾ ਬਣ ਜਾਣਾਂ ਹੈ ।
ਵੇਖੀਂ , ਘੁੱਟਣੇਂ ਬੀਬੀਆਂ ਗੋਡੇ ।
ਨਾਲੇ ਦੇਵੀਆਂ ਘੁੱਟਣੇਂ ਮੋਢੇ ।
ਬਣ ਮਨਿਸਟਰ ਡੇਰੇ ਅਉਣੇਂ ,
ਦਾੜ੍ਹੀਆਂ ਵਾਲੇ , ਰੋਡੇ – ਭੋਡੇ ।
ਵੰਡ ਕੇ ਖਾਉ ਜਨ ਮਨਾਉ ,
ਬਾਬੇ ਨੇ ਫ਼ੁਰਮਾਣਾਂ ਹੈ ।
ਹੁਣ ਨਾ ਮੈਨੂੰ ਰੋਕੀਂ ਬਾਪੂ !
ਮੈਂ ਬਾਬਾ ਬਣ ਜਾਣਾਂ ਹੈ ।
ਬਾਬਾ ਜੇ ਨਾ ਬਣ ਸਕਿਆ ਤਾਂ ,
ਲੀਡਰ ਹੀ ਬਣ ਜਾਣਾਂ ਹੈ ।
ਕੁੜੀ , ਕਾਰ ਡਰਾਈਵਰ ਹਊ ।
ਬਾਬੇ ਦੇ ਉਹ ਚਰਨ ਵੀ ਧੌਊ ।
ਝੰਡੀ ਵਾਲੀ ਕਾਰ ਜੇ ਆਏ ,
ਤਾਂ, ਅੱਗੇ ਫ਼ੜ ਕੇ ਥਾਲ ਖਲਊ।
ਦੇਣੇਂ ਨੇਂ ਸੱਭਨਾਂ ਨੂੰ ਪੁੱਤਰ ,
ਤਾਹੀਉਂ ਲੋਕਾਂ ਆਣਾਂ ਹੈ ।
ਬਾਪੂ ! ਮੈਥੋਂ ਕੰਮ ਨਹੀਂ ਹੁੰਦਾ ,
ਮੈਂ ਬਾਬਾ ਬਣ ਜਾਣਾਂ ਹੈ ।
ਬਾਬਾ ਜੇ ਨਾ ਬਣ ਸਕਿਆ ਤਾਂ ,
ਲੀਡਰ ਹੀ ਬਣ ਜਾਣਾਂ ਹੈ ।
ਚਾਹੇ ਲੀਡਰ ਛੋਟਾ ਮੋਟਾ ਹੋਵੇ।
ਉਹ ਪੂਰਾ ਦਿਲ ਦਾ ਖ਼ੋਟਾ ਹੋਵੇ ।
ਏਸੇ ਤਰਾਂ , ਡੇਰੇ ਦਾ ਬਾਬਾ ,
ਖਾ – ਖਾ ਬਣਿਆਂ ਝੋਟੱਾ ਹੋਵੇ ।
ਇਕ ਦੂਜੇ ਦਾ ਫ਼ਰਕ ਨਾ ਕੋਈ ,
ਆਕੱੜ ਨਾਲ ਬੁਲਾਣਾਂ ਹੈ ।
ਬਾਪੂ ! ਮੈਥੋਂ ਕੰਮ ਨਹੀਂ ਹੁੰਦਾ ,
ਮੈਂ ਬਾਬਾ ਬਣ ਜਾਣਾਂ ਹੈ ।
ਬਾਬਾ ਜੇ ਨਾ ਬਣ ਸਕਿਆ ਤਾਂ ,
ਲੀਡਰ ਹੀ ਬਣ ਜਾਣਾਂ ਹੈ ।
ਏਥੇ ਕੋਈ ਭਨਿਆਰੇ ਵਾਲਾ ।
ਜਾਂ ਕੋਈ ਸੁਹਲ ਨਹਿਰੇ ਵਾਲਾ।
ਲੀਡਰ ਜਿਹਨੂੰ ਮੱਥਾ ਟੇਕਣ ,
ਬਣ ਜਾਏ ਉਹ ਲਿਕਾਰੇ ਵਾਲਾ ।
ਬਾਬਾ ! ਸੱਭ ਪੁਆ ਕੇ ਵੋਟਾਂ ,
ਮੈਨੂੰ ਤੂੰਹੀਂ ਜਿਤਾਣਾਂ ਹੈ ।
ਬਾਪੂ ! ਮੈਥੋਂ ਕੰਮ ਨਹੀਂ ਹੁੰਦਾ ,
ਮੈਂ ਲੀਡਰ ਬਣ ਜਾਣਾਂ ਹੈ ।
ਲੀਡਰ ਜੇ ਨਾ ਬਣ ਸਕਿਆ ਤਾਂ ,
ਬਾਬਾ ਹੀ ਬਣ ਜਾਣਾਂ ਹੈ ।
ਬਾਬੇ , ਨੇਤਾ ਬਣਕੇ ਡਾਕੂ ।
ਸੱਭ ਨੂੰ ਫੇਰੀ ਜਾਂਦੇ ਚਾਕੂ ।
ਦੁਨੀਆਂ ਦਾ ਫਿਰ ਕੀ ਬਣੂੰਗਾ ,
ਜੇ ਪੁੱਤ ਨੂੰ ਮੱਥਾ ਟੇਕੇ ਬਾਪੂ ।
ਤੰਦ ਨਹੀਂ ਇਹ ਤਾਣੀਂ ਟੁੱਟੀ ,
ਨਾਲੇ ਟੁੱਟਿਆ ਤਾਣਾਂ ਹੈ ।
ਬਾਪੂ ! ਮੈਥੋਂ ਕੰਮ ਨਹੀਂ ਹੁੰਦਾ,
ਮੈਂ ਬਾਬਾ ਬਣ ਜਾਣਾਂ ਹੈ ।
ਬਾਬਾ ਜੇ ਨਾ ਬਣ ਸਕਿਆ ਤਾਂ,
ਲੀਡਰ ਹੀ ਬਣ ਜਾਣਾਂ ਹੈ ।
ਨਾ ਕੋਈ ਵਿਦਿਆ ਨਾਹੀਂ ਡਿਗਰੀ
ਬਾਬੇ – ਨੇਤਾ ਦੀ ਨਾ ਵਿਗੜੀ ।
ਪੂਛ ਮਾਰ ਕੇ ਪਏ ਲਬੇੜਨ ,
ਮੱਝ ਬੂਰੀ, ਜਿਉਂ ਲਿਬੜੀ ਤਿਬੜੀ।
ਸੁਹਲ ਇਨ੍ਹਾਂ ਦੋਵਾਂ ਤੋਂ ਬਚਿਓ,
ਜੇ ਅਪਣਾਂ – ਆਪ ਬਚਾਣਾਂ ਹੈ ।
ਬਾਪੂ ! ਮੈਥੋਂ ਕੰਮ ਨਹੀਂ ਹੁੰਦਾ ,
ਮੈਂ ਬਾਬਾ ਬਣ ਜਾਣਾਂ ਹੈ ।
ਬਾਬਾ ਵੀ ਜੇ ਬਣ ਨਾ ਸਕਿਆ ,
ਤਾਂ ਲੀਡਰ ਹੀ ਬਣ ਜਾਣਾਂ ਹੈ ।
ਮਲਕੀਤ ਸਿੰਘ ਸੁਹਲ
http://www.facebook.com/sanumaanpunjabihonda2