ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, April 8, 2012

ਫ਼ੈਸਲਾ ਖੁਦ ਖਾਲਸਾ ਪੰਥ ਕਰੇ: ਭਾਈ ਰਾਜੋਆਣਾ

ਕੇਂਦਰੀ ਜੇਲ ਪਟਿਆਲਾ ਵਿਚ ਬੰਦ 'ਜਿੰਦਾ ਸ਼ਾਹਿਦ' ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ 
ਭਾਈ ਜਗਤਾਰ ਸਿੰਘ ਹਵਾਰਾ ਦੇ ਸਬੰਦ ਵਿਚ 7 ਅਪ੍ਰੈਲ ਨੂੰ ਜਾਰੀ ਕੀਤਾ ਪੱਤਰ ਹੇਠਾਂ ਹੂ-ਬ-ਹੂ ਛਾਪਿਆ ਜਾ ਰਿਹਾ ਹੈ

ਭਾਈ ਹਵਾਰਾ ਅਤੇ ਭਾਈ ਰਾਜੋਆਣਾ ਵਿਚ ਬਿਆਨਬਾਜੀ ਰਹੀ ਪਾਈ ਜਾ ਰਹੀ ਫੁਟ ਦੀ ਸਰਕਾਰੀ ਸਾਜਿਸ਼ ਤੋਂ ਸਿੱਖ ਸੰਗਤ ਸਾਵਧਾਨ...
http://www.facebook.com/sanumaanpunjabihonda2....


ਭਾਈ ਸਰਬਜੀਤ ਸਿੰਘ ਘੁਮਾਣ ਦਾ ਇਸ ਪ੍ਰਤੀ ਨਜਰੀਆ... http://www.facebook.com/profile.php?id=100003301965642
ਨਜ਼ਰੀਆ…
ਭਾਈ ਬਲਵੰਤ ਸਿੰਘ ਰਾਜੋਆਣਾ ਦੀਆਂ ਪਹਿਲੀਆਂ ਚਿੱਠੀਆਂ ਵਿਚਲਾ ਉਹ ਹਿੱਸਾ ਜੋ ਤੰਗੀ ਦੇਣ ਵਾਲਾ ਸੀ,ਹਜਮ ਕਰਨਾ ਪਿਆ ਕਿਉਂਕਿ ਜਦ ਚਿੱਠੀਆਂ ਪੜ੍ਹੀਆਂ ਤਾ ਵੀਰ ਦੀ ਫਾਂਸੀ ਦੀ ਮਿਥੀ ਗਈ ਤਰਖਿ ਕਰਕੇ ਦਿਲ ਹੋਰ ਤਰਾਂ ਦੀ ਸਥਿਤੀ ਵਿਚ ਸੀ..ਪਰ ਅੱਜ ਜੋ ਖਤ ਸਪੋਕਸਮੈਨ ਵਿਚ ਛਪਿਆ ਉਹ ਫਾਂਸੀ ਤੇ ਰੋਕ ਮਗਰੋਂ ਆਇਆ ਹੋਣ ਕਰਕੇ ਜਦ ਪੜ੍ਹਿਆ ਤਾਂ ਦਿਲ ਵਿਚੋਂ ਇਹੀ ਗੱਲ ਨਿਕਲੀ ਕਿ ਵੀਰ ਰਾਜੋਆਣਾ ਨੂੰ ਇਹ ਨਹੀ ਕਰਨਾ ਚਾਹੀਦਾ ਸੀ।ਅੱਜ ਸਾਰਾ ਦਿਨ ਆੇ ਫੋਨਾਂ ਵਿਚੋਂ ਵੀ ਇਹੀ ਸੁਣਨ ਨੂੰ ਮਿਲਿਆ ਕਿ, "ਰਾਜੋਆਣਾ ਨੂੰ ਰੋਕੋ"..ਮੇਰੇ ਵਿਚ ਕਿਥੇ ਇਹ ਸਮਰੱਥਾ ਕਿ ਭਾਈ ਰਾਜੋਆਣਾ ਨੂੰ ਰੋਕ ਸਕਾਂ..ਮੈਂ ਤਾਂ ਉਨਾਂ ਦੀ ਜਾਂਬਾਜੀ ਤੇ ਤਖਤੇ ਤੇ ਖੜ੍ਹਕੇ ਤਖਤ ਨੂੰ ਲਲਕਾਰਨ ਦੀ ਜੁਰਅੱਤ ਕਰਕੇ ਉਨਾਂ ਦਾ ਕਦਰਦਾਨ ਹਾਂ..ਅਜੇ ਕੱਲ ਪਰਸੋਂ ਤਾਂ ਲਿਖਿਆ ਹੈ ਕਿ ਭਾਈ ਰਾਜੋਆਣਾ ਸਿੱਖ ਨੌਜਵਾਨਾਂ ਨੂੰ ਜੇਲ ਅੰਦਰੋਂ ਵੀ ਅਗਵਾਈ ਦੇ ਸਕਦੇ ਹਨ..ਪਰ ਭਾਈ ਜਗਤਾਰ ਸਿੰਘ ਹਵਾਰੇ ਜਾਂ ਹੋਰ ਸਿੱਖ ਹਸਤੀਆਂ ਖਿਲਾਫ ਬੋਲਕੇ ਤਾਂ ਇਹ ਕੰਮ ਔਖਾ ਹੈ,,ਇਨਾਂ ਹਸਤੀਆਂ ਦਾ ਤਾਂ ਸਿੱਖ ਨੌਜਵਾਨ ਸਤਿਕਾਰ ਹੀ ਬੜਾ ਕਰਦੇ ਹਨ।ਉਹ ਵੀਰ ਰਾਜੋਆਣਾ ਦਾ ਸਤਿਕਾਰ ਵੀ ਕਰਦੇ ਹਨ ਤੇ ਹਵਾਰੇ ਦਾ ਵੀ।ਉਨਾਂ ਨੂੰ ਕੀ ਮਤਲਬ ਕਿ ਵੀਰ ਰਾਜੋਆਣਾ ਤੇ ਵੀਰ ਹਵਾਰਾ ਇਕ ਦੂਜੇ ਨਾਲ ਸੂਤ ਨਹੀ ? ਉਨਾਂ ਨੂੰ ਤਾਂ ਬੱਸ ਐਨਾ ਹੀ ਬਹੁਤ ਹੈ ਕਿ ਇਹ ਦੋਵੇਂ ਸੂਰਮੇ ਸਿੱਖੀ ਲਈ ਜੂਝਣ ਵਾਲੇ ਯੋਧੇ ਹਨ।ਪੰਥ ਲਈ ਦੋਵਾਂ ਵਿਚ ਕੋਈ ਫਰਕ ਨਹੀ ।ਦੋਵੇਂ ਸਤਿਕਾਰਯੋਗ ਹਨ।
ਜਿਹੜਾ ਵੀ ਬੰਦਾ ਸ਼ਰਾਰਤ ਵਜੋਂ ਜਾਂ ਕਿਸੇ ਹੋਰ ਮੰਦਭਾਵਨਾ ਤਹਿਤ ਦੋਵਾਂ ਸਿੰਘਾਂ ਵਿਚ ਦੁਫੇੜ ਪਾਵੇ ਉਹ ਗੁਰੂ ਦਾ ਦੇਣਦਾਰ ਹੈ ਪਾਪੀ ਹੈ। ਅਸੀ ਇਹ ਦੇਖਕੇ ਖੁਸ਼ ਨਹੀ ਹੋ ਸਕਦੇ ਕਿ ਵੀਰ ਰਾਜੋਆਣਾ ਕੁਰਬਾਨੀ ਵਾਲੇ ਸਿੰਘਾਂ ਬਾਰੇ ਇੰਝ ਲਿਖੇ।ਉਨਾਂ ਨੂੰ ਖੁਦ ਨੂੰ ਹੀ ਚਾਹੀਦਾ ਸੀ।ਹੁਣ ਕੌਣ ਰਾਣੀ ਨੂੰ ਅੱਗਾ ਢਕਣ ਲਈ ਆਖੇ। ਇੰਝ ਤਾਂ ਵੀਰ ਆਪਣੇ ਸਮਰਥਕ ਹੀ ਗਵਾ ਬੈਠੇਗਾ।ਅਸੀ ਕਹਿੰਦੇ ਸੀ ਕਿ ਹਕੂਮਤ ਨੇ ਰਾਜੋਆਣਾ ਨਾਲੋਂ ਲੋਕਾਂ ਨੂੰ ਤੋੜਨਾ ਹੈ। ਪਰ ਲੱਗਦਾ ਸਰਕਾਰ ਦੀ ਲੋੜ ਹੀ ਨਹੀ ਪੈਣੀ।ਅਜੇ ਵੀ ਵਕਤ ਹੈ ਕਿ ਸੰਭਲਿਆ ਜਾਵੇ।
ਜੇ ਰਾਜੋਆਣਾ ਕੌਮ ਲਈ ਮਰਨਾ ਚਾਹੁੰਦਾ ਹੈ ਤਾਂ ਪੰਥ ਨੂੰ ਉਸਦੀ ਕਦਰ ਹੈ।ਜੇ ਹਵਾਰਾ ਕੌਮ ਲਈ ਜੀਣਾ ਚਾਹੁੰਦਾ ਹੈ ਤਾਂ ਕੌਮ ਨੂੰ ਉਸਦੀ ਵੀ ਕਦਰ ਹੈ।ਬਾਕੀ ਕੇਸ ਦੀਆਂ ਬਰੀਕੀਆਂ ਹਨ।ਉਹ ਹਵਾਰਾ ਜਾਣੇ ਜਾਂ ਰਾਜੋਆਣਾ।ਸਾਨੂੰ ਤਾਂ ਦੋਵੇਂ ਚਾਹੀਦੇ ਹਨ।
"ਖਾਲਸਾ ਫਤਿਹਨਾਮਾ"ਮੈਗਜੀਨ ਦਾ ਸਾਰਾ ਅੰਕ ਇਸ ਵਾਰ ਵੀਰ ਰਾਜੋਆਣਾ ਨੂੰ ਸਮਰਪਿਤ ਕੀਤਾ ਹੈ।ਇਥੋਂ ਤੱਕ ਕਿ ਭਾਈ ਜੁਗਰਾਜ ਸਿੰਘ ਤੂਫਾਨ ਵਾਲਾ ਤਿਆਰ ਕੀਤਾ ਮੈਟਰ ਵੀ ਛੱਡ ਦਿਤਾ।ਅੱਜ ਕਈ ਵੀਰਾਂ ਨੇ ਕਹਿ ਵੀ ਦਿਤਾ," ਦੇਖਿਓ ਕਿਤੇ…."
ਪਰ ਅਸੀ ਤਾਂ ਸਲਾਮ ਕੀਤਾ ਹੈ ਉਸ ਜ਼ਜ਼ਬੇ ਨੂੰ ਜਿਸ ਵਿਚੋਂ ਸੰਤ ਭਿੰਡਰਾਂਵਾਲਿਆਂ ਦੀ ਮਹਿਕ ਆਈ ਸੀ,ਹੁਣ ਜੇ ਕੋਈ ਗਲਤ ਸਮਝੇ ਤਾਂ ਕੀ ਕਰੀਏ।
ਖਾਲਸਾ ਪੰਥ ਸਾਹਮਣੇ ਬੜੀ ਕਸੂਤੀ ਸਥਿਤੀ ਹੈ।ਜਿਸ ਜਬਾਨ ਨਾਲ ਵੀਰ ਦੀ ਵਡਿਆਈ ਕੀਤੀ ਉਸੇ ਨਾਲ ਗਲਤ ਨਹੀ ਕਿਹਾ ਜਾਣਾ।ਵੀਰ ਹੀ ਰਾਹ ਕੱਢੇ।ਜੇਲਾਂ ਵਿਚ ਰਹਿਣ ਵਾਲਾ ਹਰ ਬੰਦਾ ਜਾਣਦਾ ਹੈ ਕਿ ਕੇਸਵਾਰ ਅਕਸਰ ਝਗੜ ਹੀ ਪੈਂਦੇ ਹਨ।ਪਰ ਇਹ ਝਗੜੇ ਜਨਤਕ ਨ੍ਹੀ ਹੋਣੇ ਚਾਹੀਦੇ।ਪਰ ਮੇਲੇ ਵਿਚ ਚੱਕੀਰਾਹੇ ਦੀ ਕੌਣ ਸੁਣਦਾ ਹੈ?????
ਪਹਿਲਾਂ ਅਸੀ ਭਾਈ ਰਣਜੀਤ ਸਿੰਘ ਦਾ ਤਜਰਬਾ ਕੀਤਾਮਹੁਣ ਇਹ ਵੀਰ ਰਾਜੋਆਣਾ ਵਾਲਾ।ਪਤਾ ਨਹੀ ਕੀ ਹੋ ਜਾਂਦਾ ਹੈ ਕਿ ਜਦੋਂ ਕੌਮ ਰੱਜਵਾਂ ਪਿਆਰ ਦਿੰਦੀ ਹੈ ਫਿਰ ਇਹ ਸੱਜਣ ਕੌਮ ਨੂੰ ਐਨਾ ਮਾਨਸਿਕ ਸੰਤਾਪ ਕਿਉਂ ਦੇਣ ਲੱਗ ਜਾਂਦੇ ਹਨ।
ਵੀਰ ਨੂੰ ਬੇਨਤੀ ਹੈ ਕਿ ਛੱਡੋ,ਇਨਾਂ ਗੱਲਾਂ ਨੂੰ ,ਜਿੰਨਾਂ ਕਰਕੇ ਦੁਫੇੜ ਵਧਦੀ ਹੈ।ਹੋਰ ਕੀ ਕਹੀਏ?


Post Comment


ਗੁਰਸ਼ਾਮ ਸਿੰਘ ਚੀਮਾਂ