ਮੇਨੂੰ ਆਪਣਾ ਬਚਪਨ ਕਦੀ ਨਹੀ ਭੁੱਲ ਸਕਦਾ ਬਹੁਤ ਮੋਝਾਂ ਕੀਤੀਆਂ ਸਨ ਬਚਪਨ ਵਿੱਚ... ਉਹ ਬਚਪਨ ਅਤੇ ਅੱਜ ਦੇ ਬਚਪਨ ਨੂੰ ਦੇਖਣ ਤੇ ਬਹੁਤ ਫਰਕ ਨਜਰ ਆਉਂਦਾ ਹੈ। ਜੱਦ ਅਸੀਂ ਬਚੇ ਸੀ ਸਾਡੀਆ ਖੇਡਾਂ ਇਹ ਕੰਪਿਊਟਰ ਗੇਮਾਂ - ਵੀਡੀਓ ਗੇਮਾਂ ਨਹੀ ਸਨ ਹੁੰਦਿਆ... ਅਤੇ ਨਾ ਹੀ ਮੇਹਿਗੇ ਮੇਹਿਗੇ ਮਨੋਰੰਜਨ ਲਈ ਖਡੋਣੇ ਹੁੰਦੇ ਸਨ। ਸਾਡੀਆਂ ਖੇਡਾਂ ਆਪਣੇ ਆਪ ਵਿੱਚ ਖਾਸ ਹੁੰਦਿਆ ਸਨ... ਸਰੀਰਕ ਮੇਹਨਤ ਦੇ ਨਾਲ ਨਾਲ ਕੁਝ ਖੇਡਾਂ ਗਿਆਂਨ ਵਿੱਚ ਵਾਧਾ ਵੀ ਕਰਦਿਆਂ ਸਨ । ਰਾਤ ਰੋਟੀ ਖਾਨ ਮਗਰੋ ਬਾਕੀ ਹਾਣੀਆ ਨਾਲ ਕਠੇ ਹੋ ਅਸੀਂ ਕੋਟਲਾ ਛਪਾਕੀ, ਲੁਕਮੀਟੀ ਆਦਿ ਖੇਡੀਆਂ ਕਰਦੇ ਸੀ। ਜਿਸ ਨਾਲ ਸਰੀਰ ਤੰਦਰੁਸਤ ਅਤੇ ਮੰਨ ਸ਼ਾਂਤ ਰਹਿੰਦਾ ਸੀ । ਇਹ ਖੇਡਾਂ ਖੇਡਣ ਨਾਲ ਸਰੀਰ ਦੀ ਵਰਜਿਸ ਵੀ ਹੋ ਜਾਂਦੀ ਸੀ । ਪਰ ਅੱਜ ਕੱਲ ਦੇ ਬੱਚੇ ਤਾਂ ਸਾਰਾ ਦਿਨ ਅਤੇ ਦੇਰ ਰਾਤ ਤੱਕ ਟੀਵੀ , ਕੰਪਿਊਟਰ ਅੱਗੇ ਬੇਠੇ ਰਹਿਦੇ ਨੇ । ਅਸੀਂ ਤਾਂ ਸਕੂਲ ਵਿੱਚ ਵੀ ਨਹੀ ਸਾਂ ਟਿਕਦੇ ਹੁੰਦੇ ਅਧਿ ਛੁਟੀ ਵੇਲੇ ਬਾਂਦਰ ਕਿੱਲਾ ਖੇਡਣਾ, ਛੁਹਣ ਛਿੱਪੀ ਖੇਡਣੀ ਫਿਰ ਦਬਾ ਕੇ ਭੁਖ ਵੀ ਲਗਣੀ ਅਤੇ ਘਰੇ ਆਨ ਕੇ ਮਾਂ ਦੇ ਪੱਕੇ ਗਰਮ ਗਰਮ ਪ੍ਰਸ਼ਾਦਿਆਂ ਦਾ ਅਨੰਦ ਵੀ ਮਾਨਣਾ ਖੂਬ ਦਬਾ ਕੇ ਖਾਈ ਦਾ ਸੀ ਖੂਬ ਦਬਾ ਕੇ ਭੱਜ ਦੋੜ ਵੀ ਕਰੀਦੀ ਸੀ ਪੜੀ ਦਾ ਵੀ। ਬਾਪੂ ਨਾਲ ਕੰਮ ਵਿੱਚ ਹਥ ਵੀ ਵਟਾਈ ਦਾ ਸੀ। ਉਹਨਾ ਵੇਲਿਆਂ ਵਿੱਚ ਅਸੀਂ ਬੰਟੇ , ਖਿੱਦੋ - ਖੁੰਡੀ, ਡੰਡਾ - ਡੁੰਕ, ਬਾਂਦਰ ਕਿੱਲਾ, ਗੁੱਲੀ ਡੰਡਾ , ਪਿੱਠੁ ਗਰਮ ਆਦਿ ਪ੍ਰਚਲਤ ਖੇਡਾਂ ਖੇਡਦੇ ਹੁੰਦੇ ਸੀ । ਗਰਮੀਆਂ ਦੀਆਂ ਛੁਟੀਆਂ ਵਿੱਚ ਤਾਂ ਸਾਰਾ ਸਾਰਾ ਦਿਨ ਖੇਡਦੇ ਰਹਿਣਾ ਨਾ ਧੁੱਪ ਦੇਖਣੀ ਨਾ ਸ਼ਾ... ਦੁਪੇਹਰ ਵੇਲੇ ਤਾਂ ਅਸੀਂ ਪਿੰਡ ਦੇ ਬੋਹੜਾਂ ਪਿਪਲਾ ਦੀ ਛਾਵੇ ਕੁਝ ਨਾ ਕੁਝ ਖੇਡਦੇ ਰਹਿਣਾ ਇਸੇ ਬਹਾਨੇ ਨਾਲੇ ਗਰਮੀ ਤੋਂ ਵੀ ਬਚੇ ਰਹਿਣਾ ਵੇਸੇ ਅਸੀਂ ਕਿਥੇ ਟਿਕਦੇ ਦੀ। ਖੇਡਦਿਆ ਖੇਡਦਿਆ ਕਦ ਹਨੇਰਾ ਵੀ ਹੋ ਜਾਣਾ ਕੁਝ ਪਤਾ ਹੀ ਨਾ ਲਗਣਾ ਓਧਰ ਫਿਰ ਘਰੇ ਜਾਨ ਤੇ ਮਾਂ ਬਾਪੂ ਦੀਆਂ ਝਿੜਕਾ ਵਿੱਚ ਜੋ ਨਿਘੇ ਪਿਆਰ ਦੀ ਖੁਸਬੂ ਆਉਂਦੀ ਸੀ ਉਸ ਦਾ ਵੀ ਵਖਰਾ ਨਜਾਰਾ ਹੁੰਦਾ ਸੀ। ਅੱਜ ਵੀ ਉਹ ਬੀਤੇ ਦਿਨ ਯਾਦ ਕਰ ਅਖਾ ਭਰ ਆਉਂਦਿਆ ਹਨ । ਅੱਜੇ ਕੱਲ ਦੀ ਗੱਲ ਲੱਗਦੀ ਹੈ ਦੇਖਦੇ ਦੇਖਦੇ ਜ਼ਮਾਨਾ ਬੜੀ ਤੇਜੀ ਨਾਲ ਬਦਲ ਚੁੱਕਾ ਹੈ। ਵਿਰਾਸਤੀ ਖੇਡਾਂ ਤੋਂ ਅੱਜ ਦਾ ਬਚਪਨ ਵਾਂਝਾ ਹੁੰਦਾ ਜਾ ਰਿਹਾ ਹੈ । ਇਹ ਖੇਡਾਂ ਤਾਂ ਜਿਵੇ ਸਾਡੇ ਬਚਿਆ ਤੋਂ ਕੀਤੇ ਦੁਰ ਖੰਬ ਲਗਾ ਉੱਡ ਚੁਕਿਆ ਹੋਣ। ਬੜਾ ਦੁਖ ਹੁੰਦਾ ਜੱਦ ਅੱਜ ਦੇ ਬੱਚਿਆ ਨੂੰ ਕਮਰਿਆਂ ਅੰਦਰ ਕੰਪਿਊਟਰਾ ਅੱਗੇ ਗੁੱਮ-ਸੁੱਮ ਬੇਠੇ ਦੇਖੀ ਦਾ। ਅੱਜ ਦੇ ਬੱਚਿਆ ਲਈ ਧੁੱਪ ਵਿੱਚ ਪੰਜ ਮਿੰਟ ਖੜਨਾ ਮੁਸ਼ਕਲ ਹੋ ਜਾਂਦਾ। ਸਾਰਾ ਸਾਰਾ ਦਿਨ ਏਸੀ ਕਮਰਿਆਂ ਵਿੱਚ ਬੇੱਡ ਤੇ ਬੇਠ ਕੰਪਿਊਟਰ, ਟੀਵੀ ਦੇਖ ਫਾਸਟ ਫੂਡ ਖਾ-ਖਾ ਕੇ ਢਿੱਡ ਵਧਾ ਰਹੇ ਨੇ। ਨਾ ਬੱਚਿਆ ਲਈ ਖੁੱਲੀ ਹਵਾਦਾਰ ਜਗਾ , ਨਾ ਹਵਾ ਦੇ ਉਹ ਬੁੱਲੇ । ਸਾਨੂੰ ਆਪਣੇ ਬਚਿਆ ਨੂੰ ਵਿਰਾਸਤੀ ਖੇਡਾਂ ਨਾਲ ਜੋੜਨਾ ਚਾਹਿਦਾ ਹੈ ਪਹਿਲਾ ਬੱਚੇ ਇਹ ਖੇਡਾ ਇਕ ਦੂਸਰੇ ਤੋਂ ਸਿਖ ਲੈਂਦੇ ਹੁੰਦੇ ਸਨ ਉਹਨਾ ਨੂੰ ਸਾਨੂੰ ਦੱਸਣਾ ਨਹੀ ਸੀ ਪੇਂਦਾ ਪਰ ਹੁਣ ਦੱਸਣ ਦੀ ਲੋੜ ਹੈ ਸਮਾ ਪਹਿਲਾ ਜਿਆ ਨਹੀ ਰਿਆ ਬੱਚਿਆ ਤੋਂ ਉਹਨਾ ਦਾ ਬਚਪਨ ਦੁਰ ਨਾ ਕਰੋ ਉਹਨਾ ਨੂੰ ਕੰਪਿਊਟਰਾਂ ਤੋਂ ਥੋੜਾ ਦੁਰ ਕਰ ਅਸਲ ਬਚਪਨ ਵੱਲ ਨੂੰ ਮੋੜੋ ਤਾਂ ਕੇ ਉਹ ਕੱਲ ਨੂੰ ਆਪਣੇ ਬਚਪਨ ਨੂੰ ਯਾਦ ਕਰ ਕੁਸ਼ ਅਲੱਗ ਦੇਖਣ। ਅੱਜ ਪੜ੍ਹਾਈਆਂ ਦੇ ਬੋਝ, ਟੀ ਵੀ ਦੀ ਚਕਾਚੌਂਧ, ਕਾਰਟੂਨਾਂ, ਫਿਲਮਾਂ ਸੀਰੀਅਲਾਂ ਨੇ ਬੱਚਿਆਂ ਦੀ ਆਜ਼ਾਦੀ 'ਤੇ ਵੱਡਾ ਡਾਕਾ ਮਾਰਿਆ ਹੈ। ਮੰਨਦੇ ਹਾਂ ਕਿ ਪੜ੍ਹਾਈ ਭਵਿੱਖ ਦਾ ਤੀਰ ਹੈ, ਪ੍ਰੰਤੂ ਸਿਹਤ ਵੀ ਜਰੂਰੀ ਹੈ ਇਸ ਤੋਂ ਵੱਡੀ ਕੋਈ ਗੱਲ ਨਹੀਂ। ਪੜ੍ਹਾਈ ਦੇ ਨਾਲ-ਨਾਲ ਸਰੀਰਕ ਕਸਰਤ ਅਤੇ ਤੰਦਰੁਸਤੀ ਦੀਆਂ ਖੇਡਾਂ ਦਾ ਵੀ ਜੀਵਨ ਵਿੱਚ ਵੱਡਾ ਮਹੱਤਵ ਹੋਣਾ ਚਾਹਦਾ ਹੈ ਅਤੇ ਅਲੋਪ ਹੁੰਦੀਆਂ ਜਾ ਰਹਿਆ ਵਿਰਾਸਤੀ ਖੇਡਾਂ ਨੂੰ ਬਚਾਉਣ ਦੇ ਉਪਰਾਲੇ ਸਾਨੂੰ ਹੀ ਕਰਨੇ ਚਾਹੀਦੇ ਹਨ ਸਾਨੂੰ ਆਪਣੇ ਬੱਚਿਆ ਨੂੰ ਇਹਨਾ ਖੇਡਾ ਵੱਲ ਮੋੜਨ ਦੀ ਲੋੜ ਹੈ। ਲੋੜ ਹੈ ਅਜਿਹਾ ਸਾਂਝਾਂ ਦਾ ਆਪਸੀ ਮਿਲਵਰਤਣ ਤੇ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦਾ ਮਾਹੌਲ ਸਿਰਜੇ ਜਾਣ ਦੀ।
ਧੰਨਵਾਦ ਸਹਿਤ
ਗੁਰਸ਼ਾਮ ਸਿੰਘ ਚੀਮਾਂ
ਧੰਨਵਾਦ ਸਹਿਤ
ਗੁਰਸ਼ਾਮ ਸਿੰਘ ਚੀਮਾਂ