ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, May 23, 2012

ਮੁਹਾਵਰੇ ਵਾਕੰਸ਼ (Sanu Maan Punjabi Hon)


ਇਹ ਮੁਹਾਵਰੇਦਾਰ ਵਾਕੰਸ਼ ਜੋ ਕੇ ਤੁਹਾਡੇ ਨਜਰੀ ਪੇਸ਼ ਹੋ ਰਹੇ ਨੇ  ਇਹ ਓ ਅਤੇ ਅ ਤੋਂ ਸ਼ੁਰੂ ਹੋਣ ਵਾਲੇ ਹੀ ਮੁਹਾਵਰੇਦਾਰ ਵਾਕੰਸ਼ ਹਨ ਬਾਕੀ ਦੇ ਲੜੀ ਵਾਰ ਪੇਸ਼ ਕੀਤੇ ਜਾਨ ਗੇ।
ਹਰੇਕ ਬੋਲੀ ਵਿਚ ਸ਼ਬਦਾਂ ਦਾਂ ਸ਼ਬਦ-ਸਮੂਹਾਂ (ਵਾਕੰਸ਼ਾਂ) ਦੀ ਵਰਤੋਂ ਆਮ ਤੌਰ ਤੇ ਦੋ ਪ੍ਰਕਾਰ ਦੀ ਹੁੰਦੀ ਹੈ – ਸਧਾਰਨ ਤੇ ਖਾਸ ਜਾਂ ਮੁਹਾਵਰੇਦਾਰ। ਜਦ ਸ਼ਬਦਾਂ ਜਾਂ ਵਾਕੰਸ਼ਾਂ ਨੂੰ ਉਹਨਾਂ ਦੇ ਅੱਖਰੀ ਅਰਥਾਂ ਵਿਚ ਵਰਤਿਆ ਜਾਵੇ, ਤਾਂ ਇਹ ਵਰਤੋਂ ਸਧਾਰਨ ਵਰਤੋਂ ਹੁੰਦੀ ਹੈ, ਜਿਵੇਂ ਕਿ – ਰੋਟੀ ਖਾਣੀ, ਹੱਥ ਸੇਕਣੇ, ਦੁੱਧ ਪੀਣਾ, ਧੋਬੀ ਦਾ ਖੋਤਾ।
ਜਦ ਸ਼ਬਦਾਂ ਜਾਂ ਵਾਕੰਸ਼ਾਂ ਨੂੰ ਉਨ੍ਹਾਂ ਦੇ ਅੱਖਰੀ ਜਾਂ ਆਮ ਅਰਥਾਂ ਵਿਚ ਨਹੀਂ, ਸਗੋਂ ਹੋਰ ਹੀ ਖਾਸ ਅਰਥਾਂ ਵਿਚ ਵਰਤਿਆ ਜਾਵੇ, ਤਾਂ ਇਸ ਵਰਤੋਂ ਨੂੰ ਖਾਸ ਜਾਂ ਮੁਹਾਵਰੇਦਾਰ ਵਰਤੋਂ ਕਿਹਾ ਜਾਂਦਾ ਹੈ, ਅਤੇ ਅਜਿਹੇ ਵਾਕੰਸ਼ ਨੂੰ ਮੁਹਾਵਰੇਦਾਰ ਵਾਕੰਸ਼ ਜਾਂ ਵਾਕੰਸ਼ ਆਖਦੇ ਹਨ, ਜਿਵੇਂ ਕਿ – ਮਾਰ ਖਾਣੀ, ਲੱਕ ਸੇਕਣਾ, ਗੁੱਸਾ ਪੀਣਾ, ਅੱਗ ਦੇ ਭਾ, ਚਿਡ਼ੀਆਂ ਦਾ ਦੁੱਧ, ਖੋਤਾ।
 ਸ਼ਬਦਾਂ ਨੂੰ ਆਮ ਤੋਂ ਹੋਰਵੇਂ ਅਰਥ ਲੈਣ ਲਈ ਕਿਸੇ ਨਾਉਂ ਜਾਂ ਵਾਕੰਸ਼ ਨਾਲ ਭਾਵਾਰਥ ਲਾਇਆਂ ਜੋ ਸ਼ਬਦ ਇਕੱਠ ਬਣਦਾ ਹੈ, ਉਹਨੂੰ ਮੁਹਾਵਰਾ ਆਖਦੇ ਹਨ, ਜਿਵੇਂ ਕਿ – ਲੱਕ ਸੇਕਣਾ, ਲੱਕ ਬੰਨ੍ਹਣਾ, ਸਿਰ ਫੇਰਨਾ।
 ਮੁਹਾਵਰਿਆਂ ਦੀ ਵਰਤੋਂ ਬੋਲੀ ਨੂੰ ਸ਼ੰਗਾਰਦੀ, ਸੰਵਾਰਦੀ ਤੇ ਜ਼ੋਰਦਾਰ ਬਣਾਉਂਦੀ ਹੈ। ਇਸ ਨਾਲ ਥੋਡ਼੍ਹੇ ਸ਼ਬਦਾਂ ਵਿਚ ਬਹੁਤਾ ਕੁਝ ਪ੍ਰਗਟ ਕੀਤਾ ਜਾ ਸਕਦਾ ਹੈ। ਆਮ ਕਰਕੇ ਮੁਹਾਵਰਾ ਕਿਸੇ ਕੰਮ ਦੇ ਕਰਨ ਜਾਂ ਹੋਣ ਨੂੰ ਪ੍ਰਗਟ ਕਰਦਾ ਹੈ ਤੇ ਇਸ ਦੇ ਮਗਰ ਭਾਵਾਰਥ ਲੱਗਾ ਹੁੰਦਾ ਹੈ। ਵਰਤੋਂ ਵੇਲੇ ਇਸ ਭਾਵਾਰਥ ਤੋਂ ਬਣੀ ਕਿਰਿਆ ਦੇ ਰੂਪ ਵਿਚ ਲਿੰਗ, ਵਚਨ, ਪੁਰਖ ਤੇ ਕਾਲ ਕਰਕੇ ਤਬਦੀਲੀ ਹੁੰਦੀ ਹੈ,
ਜਿਵੇਂ ਕਿ –       ਇਸ ਬੁੱਧੂ ਦਾ ਲੱਕ ਸੇਕਣ ਵਾਲਾ ਹੈ।
ਇਹਦਾ ਲੱਕ ਕੋਣ ਸੇਕੇ ?
ਇਹਦਾ ਲੱਕ ਇਹਦੀ ਮਾਂ ਸੇਕੇਗੀ, ਨਹੀਂ ਤਾਂ ਮੈਂ ਸੇਕ ਦਿਆਂਗਾ।

(ੳ)
ਉਸਤਰਿਆਂ ਦੀ ਮਾਲਾ – ਉਖਿਆਈ ਵਾਲਾ ਕੰਮ ਜਾਂ ਪਦਵੀ। (ਮੁੱਖ ਮੰਤਰੀ ਦੀ ਪਦਵੀ ਤਾਂ ਉਸਤਰਿਆਂ ਦੀ ਮਾਲਾ ਹੈ, ਦਿਨ ਰਾਤ ਵਖਤ ਪਾ ਛਡਦੀ ਹੈ।)
ਉਹਡ਼-ਪੁਹਡ਼ – ਮਾਡ਼ਾ ਮੋਟਾ ਇਲਾਜ।
ਉੱਕਡ਼-ਦੁੱਕਡ਼ – ਵਿਰਲਾ ਵਿਰਲਾ।
ਉੱਕਾ-ਪੁੱਕਾ – ਸਾਰੇ ਦਾ ਸਾਰਾ।
ਉਚਾਵਾਂ ਚੁਲ੍ਹਾ – ਇਕ ਥਾਂ ਟਿਕ ਕੇ ਨਾ ਰਹਿਣ ਵਾਲਾ ਬੰਦਾ।
(ਗੋਪੀ ਦਾ ਕੋਈ ਖਾਸ ਟਿਕਾਣਾ ਨਹੀਂ, ਉਹ ਤਾਂ ਉਚਾਵਾਂ ਚੁਲ੍ਹਾ ਹੈ, ਅੱਜ ਏਥੇ, ਭਲਕੇ ਔਥੇ, ਤੇ ਪਰਸੋਂ ਪਤਾ ਨਹੀਂ ਕਿਥੇ।)
ਉੱਨੀ-ਇੱਕੀ (ਉੱਨੀ-ਵੀਹ) ਦਾ ਫਰਕ – ਬਹੁਤ ਥੋਡ਼੍ਹਾ ਫਰਕ। (ਇਹ ਦੋਵੇਂ ਜਵਾਨ ਇੱਕੋ ਜਿੱਡੇ ਹੀ ਹਨ, ਕਿਤੇ ਉੱਨੀ-ਇੱਕੀ ਦਾ ਫਰਕ ਭਾਵੇਂ ਹੋਵੇ)
ਉਰਲਾ-ਪਰਲਾ – ਨਿੱਕਾ – ਮੋਟਾ, ਫੁਟਕਲ।
ਉਰਾ-ਪਰਾ – ਟਾਲ ਮਟੋਲ ਬਹਾਨੇ। (ਮੇਰੀ ਬਣਦੀ ਰਕਮ ਹੁਣੇ ਢੇਰੀ ਕਰ, ਉਰਾ-ਪਰੇ ਕਰੇਂਗਾ, ਤਾਂ ਛਿੱਤਰ ਤਿਆਰ ਈ।)
ਊਲ-ਜਲੂਲ – ਬਕਵਾਸ, ਬੇਸ਼ਰਮੀ ਭਰੇ ਬਚਨ।
ਓਡਾ-ਕੇਡਾ – ਜਿੱਡਾ ਸੀ ਓਡਾ ਹੀ, ਜਿੰਨਾ ਸੀ ਉੱਨਾ ਹੀ।

(ਅ)

ਅਸਮਾਨੀ ਗੋਲਾ – ਅਚਨਚੇਤ ਆ ਪਈ ਕੁਦਰਤੀ ਬਿਪਤਾ।
ਅਕਲ ਦਾ ਅੰਨ੍ਹਾ – ਅਕਲ ਦਾ ਸੂਰਾ, ਅਕਲ ਦਾ ਕੋਟ।
ਅਕਲ ਦਾ ਵੈਰੀ – ਮੂਰਖ, ਬੇਅਕਲ।
ਅੱਖ ਦਾ ਫੇਰ – ਬਹੁਤ ਥੋਡ਼੍ਹਾ ਸਮਾਂ।
ਅੱਗ ਦਾ ਗੋਲਾ (ਭਾਂਬਡ਼) – ਬਹੁਤ ਕਰੋਧੀ।
ਅੱਗ ਦੇ ਭਾ – ਬਹੁਤ ਮਹਿੰਗਾ।
ਅੱਗ ਪਾਣੀ ਦਾ ਵੈਰ – ਸੁਭਾਅ ਵਿਚ ਰਚਿਆ ਤੇ ਕੁਦਰਤੀ ਵੈਰ, ਨਾ ਮਿਟਣ ਵਾਲੀ ਦੁਸ਼ਮਣੀ।
ਅਗਲਾ ਪੋਚ – ਹੁਣ ਦੇ ਨੌਜਵਾਨ ਜੋ ਸਮਾਂ ਪਾ ਕੇ ਸਿਆਣੇ ਹੋਣ ਵਾਲੇ ਹਨ।
ਅਗਲੇ ਵਾਰੇ ਦਾ – ਬਹੁਤ ਪੁਰਾਣਾ।
ਅਟਕਲ ਪੱਚੂ – ਅਟਾ-ਸਟਾ, ਅੰਦਾਜਾ।
ਅੰਨ੍ਹੀ ਖੱਟੀ – ਫਜ਼ੂਲ ਜਾਂ ਬੇਹਿਸਾਬੀ ਆਮਦਨ।
ਅੰਨ੍ਹੇਵਾਹ – ਬਿਨਾ ਸੋਚੇ ਵਿਚਾਰੇ।
ਅਲਫ਼-ਨੰਗਾ – ਬਿਲਕੁਲ ਨੰਗਾ।
ਅਲੋਕਾਰ ਦਾ – ਅਨੋਖਾ
ਆਟੇ ਦਾ ਦੀਵਾ – ਬਹੁਤ ਕਮਜ਼ੋਰ
ਆਟੇ ਵਿਚ ਲੂਣ – ਬਹੁਤ ਥੋਡ਼੍ਹਾ। (ਸਾਰੇ ਭਾਰਤ ਦੀ ਵਸੋਂ ਵਿਚ ਸਿੱਖ ਮਸਾਂ ਆਟੇ ਵਿਚ ਲੂਣ ਹੀ ਹਨ)
ਆਪ ਮੁਹਾਰੇ, ਆ ਮੁਹਾਰੇ – ਕਿਸੇ ਦੀ ਸਲਾਹ ਲੈਣ ਤੋਂ ਬਿਨਾਂ।


Post Comment


ਗੁਰਸ਼ਾਮ ਸਿੰਘ ਚੀਮਾਂ