ਮਾਪੇ ਉਦੋ ਦੱਸੋ ਕਿੱਥੇ ਹਿੱਕਾਂ ਤੱਣਦੇ ।
ਮੁੰਡੇ ਬੇਰੋਜਗਾਰ ਜਦੋ ਬੋਝ ਬਣਦੇ।
ਦਈਏ ਇਲਜਾਮ ਰੱਲ ਮਾਪਿਆ ਦੇ ਪਿਆਰ ਨੂੰ,
ਜਾਂ ਦਈਏ ਫਿਰ ਦੋਸ਼ ਸਾਡੀ ਭੁੱਖੀ ਸਰਕਾਰ ਨੂੰ,
ਦੰਦਾਂ ਕੱਚਿਆ ਦੇ ਨਾਲ ਜੋ ਖਰੋਟ ਭੰਨਦੇ,
ਮੁੰਡੇ ਬੇਰੋਜਗਾਰ ਜਦੋ ਬੋਝ ਬਣਦੇ ।
ਵੜ੍ਹੇ ਜੇ ਹਰਾਮ ਹੰਡੀਂ ਕਰੇ ਕੀ ਸਰੀਰ ਵੀ,
ਦਿੱਖਦੀ ਨਾਕੰਮੀ ਉਦੋ ਮੱਥੇ ਤਕਦੀਰ ਵੀ,
ਕਾਲੇ ਧਾਗੇ ‘ਚ ਪਰੋਕੇ ਨੇ ਤਵੀਤ ਬੰਨ੍ਹਦੇ,
ਮੁੰਡੇ ਬੇਰੋਜਗਾਰ ਜਦੋ ਬੋਝ ਬਣਦੇ ।
ਭੁੱਖੇ ਨੰਗੇ ਫਿਰਦੇ ਏਹ ਗਲੀਆ ‘ਚ ਨੋਟ ਨੇ,
ਨਸ਼ੇਕਾਰਾਂ ਦੇ ਗਾਹਕ ਤੇ ਕੁਰਸੀ ਦੀ ਵੋਟ ਨੇ,
ਸਮਾਜ ਸੁੱਟੇ ਦੂਰ ਮਾੜ੍ਹੀ ਖੋਟ ਮੰਨਕੇ,
ਮੁੰਡੇ ਬੇਰੋਜਗਾਰ ਜਦੋ ਬੋਝ ਬਣਦੇ ।
ਆੳ ਹੁਣ ਆਪਾ ਕੱਲੇ ਖੁਦ ਲਈ ਨਾ ਸੋਚੀਏ,
ਫੈਲ ਰਿਹਾ ਘੁਣ ਆਉਦੀਂ ਪੀੜ੍ਹੀ ਤਾਈਂ ਰੋਕੀਏ,
‘ਦੀਪ’ ਕਿੰਨ੍ਹਾਂ ਚਿਰ ਜੀਣਾ ਹੁਣ ਮੂੰਹ ਬੰਨ੍ਹਕੇ,
ਮੁੰਡੇ ਬੇਰੋਜਗਾਰ ਜਦੋ ਬੋਝ ਬਣਦੇ ।
ਲੇਖਕ -ਦੀਪ ਨਾਗੋਕੇ