ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Friday, August 31, 2012

ਸ਼ਹੀਦ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ


31 ਅਗਸਤ ਨੂੰ ਚੰਡੀਗੜ੍ਹ ਸ਼ਹਿਰ ਦੀ ਅੱਠ ਮੰਜ਼ਲਾ ਸਕੱਤਰੇਤ ਬਿਲਡਿੰਗ ਵਿਚ ਲੱਗੀਆਂ ਸਾਰੀਆਂ ਕੰਧ ਘੜੀਆਂ (ਕਲਾਕ) 5 ਵੱਜ ਕੇ 13 ਮਿੰਟ ’ਤੇ ਇੱਕ ਜ਼ਬਰਦਸਤ ਧਮਾਕੇ ਨਾਲ ਖਲ੍ਹੋ ਗਈਆਂ। ਸਿਰਫ਼ ਘੜੀਆਂ ਹੀ ਨਹੀਂ ਖਲੋਤੀਆਂ, ਝੋਲ਼ੀ-ਚੁੱਕਾਂ ਵੱਲੋਂ ਭਗਵਾਨ ਰਾਮ ਤੇ ਗੁਰੂ ਨਾਨਕ ਦਾ ਅਵਤਾਰ ਕਹਿ ਕੇ ਪੁਕਾਰੇ ਜਾਂਦੇ, ਪੰਜਾਬ ਦੇ ਅਖੌਤੀ ਸ਼ੇਰੇ ਪੰਜਾਬ, ਦਿੱਲੀ ਦਰਬਾਰ ਦੇ ਪੰਜਾਬ ਵਿਚ ਥਾਪੇ ਸੂਬੇਦਾਰ (ਅਸਲ ਵਿਚ ਫ਼ੌਜ ਵਿਚੋਂ ਰਿਟਾਇਰ ਹੋਇਆ ਹੌਲਦਾਰ) ਸਿੱਖ ਕੌਮ ਵਿਚ ਅਤਿ ਤ੍ਰਿਸਕਾਰਤ ਵਿਅਕਤੀ ਬੇਅੰਤੇ ਦੇ ਸਰੀਰ ਦੇ ਤੂੰਬੇ ਵੀ ਕਈ ਸੌ ਗਜ਼ ਦੂਰ ਜਾ ਖਿੱਲਰੇ। ਕਮਾਂਡੋਆਂ ਸਮੇਤ ਲਗਭਗ ਡੇਢ ਦਰਜਨ ਹੋਰ ਵਿਅਕਤੀ ਇਸ ਹਾਦਸੇ ਵਿਚ ਮਾਰੇ ਗਏ।

1991 ਵਿਚ ਮਦਰਾਸ ਵਿਚ ਰਾਜੀਵ ਗਾਂਧੀ ਦੇ ਅੰਤ ਤੋਂ ਬਾਅਦ (ਜਿਸ ਵਿਚ ਤਾਮਿਲ ਲੜਕੀ ਧੇਨੂ ਨੇ ਆਪਣੇ ਸਰੀਰ ਨਾਲ ਬੰਬ ਬੰਨ੍ਹ ਕੇ ਉਸ ਨੂੰ ਉਡਾਇਆ ਸੀ) ਇਹ ਸਭ ਤੋਂ ਵੱਡਾ ਧਮਾਕੇ ਭਰਿਆ ਰਾਜਸੀ ਲੀਡਰ ਦਾ ਅੰਤ ਹੈ। ਰਾਜੀਵ ਗਾਂਧੀ ਉਦੋਂ ਪ੍ਰਧਾਨ ਮੰਤਰੀ ਨਹੀਂ ਸੀ ਤੇ ਉਸ ਨੂੰ ਮਾਰਿਆ ਵੀ ਇੱਕ ਪਬਲਿਕ ਜਲਸੇ ਦੌਰਾਨ ਗਿਆ ਸੀ। ਪਰ ਪੰਜਾਬ ਦਾ ਮੁੱਖ ਮੰਤਰੀ ਬੇਅੰਤਾ ਕੁਲ ਹਿੰਦੂ (ਬਾਹਮਣ) ਲੁਕਾਈ ਦਾ ‘ਡਾਰਲਿੰਗ’ ਤਾਂ ਹੈ ਹੀ ਸੀ, ਸਿੱਖ ਕੌਮ ਵਿਚਲੇ ਗ਼ੱਦਾਰਾਂ ਦਾ ਸਰਦਾਰ ਸੀ ਤੇ ਉਸ ਦਾ ਖ਼ਾਤਮਾ ਵੀ ਗੱਦੀ ’ਤੇ ਸੁਸ਼ੋਭਿਤ ਹੁੰਦਿਆਂ ਸਕੱਤਰੇਤ ਦੇ ਬਾਹਰ ਹੋਇਆ, ਜਿਹੜਾ ਸਭ ਤੋਂ ਸੁਰੱਖਿਅਤ ਅਸਥਾਨ ਸੀ। ਮੁੱਖ ਮੰਤਰੀ ਦੀ ਕੁਰਸੀ ’ਤੇ ਪੰਜ ਸਾਲ ਬਹਿਣ ਦੇ ਲਾਲਚ ਵਿਚ ਇਸ ਦੁਸ਼ਟ ਨੇ, ਹਜ਼ਾਰਾਂ ਆਪਣੇ ਹਮ-ਕੌਮਾਂ ਦਾ ਅੰਤ-ਬ੍ਰਾਹਮਣਵਾਦੀ ਹਾਕਮਾਂ ਦੇ ਇਸ਼ਾਰੇ ’ਤੇ ਕੀਤਾ। ਉਸ ਕੁਕਰਮ ਦਾ ਹਿਸਾਬ ਅਕਾਲ ਪੁਰਖ ਦੇ ਸਾਜੇ ਖ਼ਾਲਸਾ ਪੰਥ ਨੇ ਕਰਦਿਆਂ ਇਸ ਨੂੰ ਐਸੀ ਢੁਕਵੀਂ ਸਜ਼ਾ ਦਿੱਤੀ ਹੈ ਜਿਹੜੀ ਬਾਕੀ ਦੁਸ਼ਟਾਂ ਲਈ ਵੀ ਚਾਨਣ ਮੁਨਾਰਾ ਸਾਬਤ ਹੋਵੇਗੀ।ਖ਼ੁਸ਼ੀ ਦੀ ਗੱਲ ਇਹ ਹੈ ਕਿ ਬੇਅੰਤੇ ਦੇ ਸੋਧੇ ਜਾਣ ਨੂੰ ਅੰਤਰਰਾਸ਼ਟਰੀ ਮੀਡੀਆ ਨੇ ਵੀ ਠੀਕ ਪ੍ਰਸੰਗ ਨਾਲ ਦੇਖਿਆ ਹੈ ਤੇ ਇਸ ਨੂੰ ਅੰਨ੍ਹੇਵਾਹ ‘ਦਹਿਸ਼ਤਵਾਦ’ ਦੇ ਖਾਤੇ ਵਿਚ ਨਹੀਂ ਪਾਇਆ। ਇਸ ਪੱਖੋਂ ਦੁਨੀਆ ਦੇ ਪ੍ਰਮੁੱਖ ਅਖ਼ਬਾਰਾਂ ਦੀਆਂ ਟਿੱਪਣੀਆਂ ਪਾਠਕਾਂ ਲਈ ਲਾਹੇਵੰਦ ਹੋਣਗੀਆਂ।

ਨੀਊਯਾਰਕ ਟਾਈਮਜ਼ ਇੰਟਰਨੈਸ਼ਨਲ ਨੇ 3 ਸਤੰਬਰ ਦੇ ਅਖ਼ਬਾਰ ਵਿਚ ਮੁੱਖ ਸੁਰਖ਼ੀ ਦਿੱਤੀ ‘ਇਹ ਕਤਲ ਹਿੰਦੁਸਤਾਨ ਨੂੰ ਯਾਦ ਕਰਵਾਉਣ ਲਈ ਹੈ ਕਿ ਸਿੱਖ (ਖ਼ਾਲਸਤਾਨੀ) ਬਗ਼ਾਵਤ ਦੀ ਵੰਗਾਰ ਮੌਜੂਦ ਹੈ।’ ਇਸ ਆਰਟੀਕਲ ਵਿਚ ਪੱਤਰਕਾਰ ਜੌਹਨ ਐਫ ਬਰਨਜ਼ ਲਿਖਦਾ ਹੈ ਕਿ ‘ਵੀਰਵਾਰ ਨੂੰ ਚੰਡੀਗੜ੍ਹ ਵਿਚ ਹੋਇਆ ਸ਼ਕਤੀਸ਼ਾਲੀ ਬੰਬ ਧਮਾਕਾ, ਜਿਸ ਵਿਚ ਪੰਜਾਬ ਦਾ ਮੁੱਖ ਮੰਤਰੀ ਬੇਅੰਤ ਸਿੰਘ ਤੇ 15 ਹੋਰ ਮਾਰੇ ਗਏ, ਨੇ ਭਾਰਤ ਸਰਕਾਰ ਦੇ ਇਸ ਵਿਸ਼ਵਾਸ ਨੂੰ ਚਕਨਾਚੂਰ ਕਰ ਦਿੱਤਾ ਹੈ ਕਿ ਉਸ ਨੇ ਪੰਜਾਬ ਵਿਚ ਸਿੱਖ ਵੱਖਵਾਦੀਆਂ ਦੇ ਖ਼ਿਲਾਫ਼ ਜੰਗ ਜਿੱਤ ਲਈ ਹੈ।’ ਲੰਡਨ ਤੋਂ ਛਪਦੇ ‘ਦੀ ਇਕੋਨੋਮਿਸਟ ਲੰਡਨ’ ਨੇ ਆਪਣੇ 2 ਸਤੰਬਰ ਦੇ ਅੰਕ ਵਿਚ ਕਿਹਾ ਹੈ, ‘ਇਹ ਸਾਧਾਰਨ ਰਾਜਸੀ ਕਤਲ ਨਹੀਂ ਹੈ। ਇਹ ਪ੍ਰਧਾਨ ਮੰਤਰੀ ਰਾਓ ਦੇ ਸਿਆਸੀ ਥਾਲ਼ ਵਿਚ ਹੋਈ ਮੋਰੀ ਹੈ’ (The assassination has blown a hole in Mr. Rao’s record)।

‘ਵਾਸ਼ਿੰਗਟਨ ਟਾਈਮਜ਼’ ਨੇ ਆਪਣੇ 5 ਸਤੰਬਰ ਦੇ ਇੱਕ ਲੇਖ ਵਿਚ ਕਿਹਾ ‘ਬੇਅੰਤ ਸਿੰਘ ਦੀ ਚੰਡੀਗੜ੍ਹ ਦੇ ਬੰਬ ਧਮਾਕੇ ਵਿਚ ਹੋਈ ਮੌਤ ਨੇ ਸਿੱਖ ਵੱਖਵਾਦੀਆਂ ਦੇ ਕਾਜ ਨੂੰ ਕਾਫ਼ੀ ਦੇਰ ਦੀ ਚੁੱਪ ਤੋਂ ਬਾਅਦ ਫੇਰ ਮੂਹਰਲੀ ਕਤਾਰ ਵਿਚ ਲੈ ਆਂਦਾ ਹੈ।’ ਪਹਿਲੀ ਸਤੰਬਰ ਦੇ ਅੰਕ ਵਿਚ ਇੰਗਲੈਂਡ ਦਾ ਮਸ਼ਹੂਰ ਅਖ਼ਬਾਰ ‘ਦੀ ਟਾਈਮਜ਼’ ਲਿਖਦਾ ਹੈ, ‘ਪੰਜਾਬੀ ਲੀਡਰ ਦੇ ਕਤਲ ਨਾਲ ਦੋ ਸਾਲਾਂ ਤੋਂ ਵੱਖਵਾਦੀ ਹਮਲਿਆਂ ਵਿਚ ਆਈ ਖੜੋਤ ਟੁੱਟ ਗਈ ਹੈ। ਇਹ ਵੱਖਵਾਦ ਬੜੇ ਦ੍ਰਿਸ਼ਮਈ ਤਰੀਕੇ ਨਾਲ ਵਾਪਸ ਆਇਆ ਹੈ, ਭਾਵੇਂ ਇਸ ਦੀ ਕਾਫ਼ੀ ਦੇਰ ਤੋਂ ਇੰਤਜ਼ਾਰ ਸੀ। ਵੱਖਵਾਦ ਦਾ ਨਵਾਂ ਦੌਰ ਬੜਾ ਸੁਚੱਜਾ ਹੋਵੇਗਾ ਕਿਉਂਕਿ ਹੁਣ ਇਸ ਲਹਿਰ ਵਿਚ ਪੜ੍ਹੇ-ਲਿਖੇ ਸ਼ਹਿਰੀ ਸਿੱਖ ਵੀ ਸ਼ਾਮਲ ਹਨ, ਜਿਨ੍ਹਾਂ ’ਚੋਂ ਕਈਆਂ ਨੂੰ ਬਾਹਰਲੇ ਦੇਸ਼ਾਂ ਦੀ ਜ਼ਿੰਦਗੀ ਦਾ ਤਜਰਬਾ ਵੀ ਹੈ।’ ਫਾਈਨੈਂਨਸ਼ੀਅਲ ਟਾਈਮਜ਼ ਆਪਣੇ ਪਹਿਲੀ ਸਤੰਬਰ ਦੇ ਅੰਕ ਵਿਚ ਕਹਿੰਦਾ ਹੈ ‘ਇਹ 1992 ਤੱਕ ਸਿੱਖ ਵੱਖਵਾਦ ਨੂੰ ਦਬਾਉਣ ਲਈ ਹੋਈਆਂ 25000 ਤੋਂ ਜ਼ਿਆਦਾ ਮੌਤਾਂ ਤੋਂ ਬਾਅਦ ਹੀ ਸਭ ਤੋਂ ਸੰਗੀਨ ਘਟਨਾ ਹੈ, ਜਿਸ ਨਾਲ ਪੰਜਾਬ ਦੀ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਹਿੱਲ ਗਈ ਹੈ ਕਿਉਂਕਿ ਇਹ ਸਿੱਖ ਬਹੁਗਿਣਤੀ ਦੇ ਚੋਣਾਂ ਬਾਈਕਾਟ ਕਰਨ ਦੇ ਨਤੀਜੇ ਵਜੋਂ ਤਾਕਤ ਵਿਚ ਆਈ ਸੀ। ਤਾਕਤ ਦੇ ਜ਼ੋਰ ਨਾਲ ਹੀ ਇਸ ਨੇ ਸ਼ਾਂਤੀ ਬਹਾਲ ਕਰਨ ਦੀ ਗੱਲ ਕੀਤੀ ਪਰ ਸਿੱਖ ਬਹੁਗਿਣਤੀ ਇਸ ਨੂੰ ਅਖੌਤੀ ਸ਼ਾਂਤੀ ਸਮਝਦੀ ਸੀ ਤੇ ਇਸ ਸਥਿਤੀ ਤੋਂ ਨਿਰਾਸ਼ ਸੀ। ਸਿੱਖਾਂ ਦੀ ਪੰਜਾਬ ਵਿਚ 70 ਫ਼ੀਸਦੀ ਆਬਾਦੀ ਹੈ ਜਦੋਂ ਕਿ ਉਹ ਭਾਰਤ ਦੀ ਇੱਕ ਛੋਟੀ ਘੱਟਗਿਣਤੀ ਹਨ ਤੇ ਉਹ ਕਹਿੰਦੇ ਹਨ ਕਿ ਉਨ੍ਹਾਂ ਨਾਲ ਭਾਰਤ ਵਿਚ ਵਿਤਕਰਾ ਹੁੰਦਾ ਹੈ।’ ਰਾਈਟਰ, ਐਸੋਸੀਏਟਿਡ ਪ੍ਰੈੱਸ, ਸਾਊਥ ਚਾਈਨਾ ਮੋਰਨਿੰਗ ਪੋਸਟ ਆਦਿ ਨਿਊਜ਼ ਏਜੰਸੀਆਂ ਦੇ ਪੱਤਰਕਾਰਾਂ ਨੇ ਵੀ ਇਸ ਕਤਲ ਨੂੰ ਖ਼ਾਲਿਸਤਾਨ ਦੀ ਲਹਿਰ ਨਾਲ ਜੋੜ ਕੇ ਦੇਖਿਆ ਤੇ ਇਸ ਨੂੰ ‘ਚੁੱਪ ਦਾ ਟੁੱਟਣਾ’ ਕਿਹਾ।

ਭਾਵੇਂ ਭਾਰਤ ਸਰਕਾਰ ਤੇ ਸਰਕਾਰ ਪੱਖੀ ਮੀਡੀਏ ਨੇ ਇਸ ਘਟਨਾ ਦੀ ਅਹਿਮੀਅਤ ਨੂੰ ਘਟਾਉਣ ਦਾ ਯਤਨ ਕੀਤਾ ਹੈ ਤੇ ਇਸ ਨੂੰ ਸੁਰੱਖਿਆ ਵਿਚ ਊਣਤਾਈ ਆਦਿ ਕਹਿ ਕੇ ਵੇਲਾ ਲੰਘਾਉਣਾ ਚਾਹਿਆ ਹੈ ਪਰ ਇਹ ਉਨ੍ਹਾਂ ਦੀ ਮਜਬੂਰੀ ਹੈ ਕਿਉਂਕਿ ਸਾਢੇ ਤਿੰਨ ਸਾਲ ਉਨ੍ਹਾਂ ਨੇ ਇਤਨਾ ਝੂਠ ਬੋਲਿਆ ਹੈ ਕਿ ਉਹ ਹੁਣ ਮੂੰਹ ਵਿਖਾਉਣ ਜੋਗੇ ਨਹੀਂ ਹਨ। ਇਸ ਘਟਨਾ ਦੀ ਭਾਰਤ ਮਾਂ ਦੇ ਸਪੂਤਾਂ ’ਤੇ ਕਿੰਨੀ ਦਹਿਸ਼ਤ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਰਾਓ ਸ਼ਮਸ਼ਾਨਘਾਟ ਡਰਦਿਆਂ ਮਾਰਿਆਂ ਨਹੀਂ ਵੜਿਆ ਤੇ ਆਪਣੇ ਬੱਚੇ ਜਮੂਰੇ ਦੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਵੀ ਹੈਲੀਕਾਪਟਰ ਦਾ ਸਹਾਰਾ ਲਿਆ। ਪੰਜਾਬ ਦੇ ਕਾਂਗਰਸੀ ਵਜ਼ੀਰ ਪੀਲੇ ਭੂਕ ਮੂੰਹਾਂ ਨਾਲ, ਯਤੀਮਾਂ ਵਾਂਗ ਗੁਆਚੇ ਫਿਰਦੇ ਰਹੇ। ਜਿਨ੍ਹਾਂ ਜਰਵਾਣਿਆਂ ਨੇ ਪਿਛਲੇ ਇੱਕ ਦਹਾਕੇ ਤੋਂ ਵੱਧ ਸਮਾਂ ਸਿੱਖ ਕੌਮ ਨੂੰ ਜ਼ੁਲਮ ਦੀ ਭੱਠੀ ਵਿਚ ਉਬਾਲਿਆ ਹੈ, ਉਹ ਖ਼ਾਲਸੇ ਦੇ ਇੱਕੋ ਕਰਾਰੇ ਵਾਰ ਨਾਲ ਹੀ ਪੈਰੋਂ ਨਿਕਲ ਗਏ ਹਨ। ਇਹ ਵਾਰ ਕਰਨ ਵਾਲੇ, ਨੀਲੇ ਦੇ ਸ਼ਾਹ ਅਸਵਾਰ ਦੇ ਸਪੁੱਤਰ, ਸਪੁੱਤਰੀਆਂ ਨੇ ਕੌਮ ਨੂੰ ਬਾਗ਼ੋ-ਬਾਗ਼ ਕਰ ਦਿੱਤਾ ਹੈ ਤੇ ਕੌਮ ਸਦਾ ਉਨ੍ਹਾਂ ਦੀ ਰਿਣੀ ਰਹੇਗੀ।

ਦਿੱਲੀ ਦੇ ਤਾਜਦਾਰਾਂ ਲਈ ਹੁਣ ਫ਼ੈਸਲੇ ਦੀ ਘੜੀ ਆਣ ਪਹੁੰਚੀ ਹੈ ਕੀ ਉਹ ਫਾਸ਼ੀਵਾਦੀ, ਤਾਨਾਸ਼ਾਹ, ਬ੍ਰਾਹਮਣਵਾਦੀ ਸੋਚ ’ਤੇ ਆਧਾਰਤ ਗੁੰਡਾਕਰੇਸੀ (ਜਿਸ ਦਾ ਨਾਂ ਭਾਰਤ ਹੈ) ਕਾਇਮ ਰੱਖ ਕੇ ਸਿੱਖ ਕੌਮ ਤੋਂ ਆਪਣਾ ਸਰਵ ਨਾਸ਼ ਚਾਹੁੰਦੇ ਹਨ ਜਾਂ ਜਮਾਨਪਾਰ ਜਾ ਕੇ ਚੰਗੇ ਗੁਆਂਢੀਆਂ ਵਾਂਗ ਵੱਸਣਾ ਚਾਹੁੰਦੇ ਹਨ। ਚੀਨ ਦੀ ਰਾਜਧਾਨੀ ਬੀਜਿੰਗ (ਪਹਿਲਾ ਨਾ ਪੀਕਿੰਗ) ਵਿਚ ਇਸ ਹਫ਼ਤੇ ਯੂ. ਐਨ. ਵੱਲੋਂ ਕਰਵਾਈ ਜਾ ਰਹੀ ਔਰਤਾਂ ਸਬੰਧੀ ਚੌਥੀ ਕਾਨਫ਼ਰੰਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਦੁਨੀਆ ਭਰ ਤੋਂ ਡੈਲੀਗੇਟ ਇਸਤਰੀਆਂ ਆਈਆਂ ਹੋਈਆਂ ਹਨ, ਵਿਚ ਅਮਰੀਕਾ ਦੀ ਪ੍ਰਥਮ ਲੇਡੀ ਹਿਲੇਰੀ ਕਲਿੰਟਨ ਨੇ ਆਪਣੇ ਭਾਸ਼ਣ ਨਾਲ ਦੁਨੀਆ ਭਰ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਭਾਰਤੀ ਹਿੰਦੂ ਹਾਕਮ ਜੇ ਇਸ ਭਾਸ਼ਣ ’ਤੇ ਅਮਲ ਕਰਨ ਦਾ ਸਾਊਥ ਏਸ਼ੀਆ ਵਿਚ ਸਦੀਵੀ ਸ਼ਾਂਤੀ ਸਥਾਪਿਤ ਹੋ ਸਕਦੀ ਹੈ। ਬੀਬੀ ਹਿਲੇਰੀ ਕਲਿੰਟਨ ਦੇ ਭਾਸ਼ਣ ਦੇ ਕੁੱਝ ਅੰਸ਼ ਇਉਂ ਹਨ -‘‘ਆਜ਼ਾਦੀ ਦਾ ਮਤਲਬ ਹੈ ਲੋਕਾਂ ਦੇ ਇਕੱਠੇ ਹੋਣ ਦਾ, ਜਥੇਬੰਦ ਹੋਣ ਤੇ ਵਿਚਾਰ ਵਟਾਂਦਰਾ ਕਰਨ ਦਾ ਹੱਕ। ਉਨ੍ਹਾਂ ਲੋਕਾਂ ਦੇ ਵਿਚਾਰਾਂ ਦੀ ਵੀ ਕਦਰ ਕਰਨ ਦੀ ਲੋੜ ਹੈ, ਜਿਹੜੇ ਸਰਕਾਰ ਨਾਲ ਸਹਿਮਤ ਨਾ ਹੋਣ। ਜੇ ਕੋਈ ਸਰਕਾਰ ਘਰਦਿਆਂ ਦੇ ਸਾਹਮਣੇ ਉਨ੍ਹਾਂ ਦੇ ਜੀਆਂ ਨੂੰ ਖੋਹ ਕੇ ਲੈ ਜਾਂਦੀ ਹੈ, ਉਨ੍ਹਾਂ ਨੂੰ ਤਸੀਹੇ ਦੇਂਦੀ ਹੈ, ਜੇਲ੍ਹਾਂ ਵਿਚ ਰੱਖਦੀ ਹੈ, ਉਨ੍ਹਾਂ ਨੂੰ ਸਵੈਮਾਣ ਤੇ ਆਜ਼ਾਦੀ ਦਾ ਮੁੱਢਲਾ ਹੱਕ ਦੇਣ ਤੋਂ ਇਨਕਾਰੀ ਹੈ ਤਾਂ ਫੇਰ ਆਜ਼ਾਦੀ ਦਾ ਕੀ ਅਰਥ ਸਮਝਿਆ ਜਾਵੇ?’’

ਭਾਰਤੀ ਹਾਕਮਾਂ ਨੇ ਪਿਛਲੇ 48 ਸਾਲਾਂ ਵਿਚ ਆਜ਼ਾਦੀ ਦੇ ਨਾਂ ’ਤੇ ਸਿੱਖਾਂ ਨੂੰ ਬਰਬਾਦੀ ਕਰ ਦਿੱਤੀ ਹੈ। ਜੂਨ-84 ਤੋਂ ਹੁਣ ਤੱਕ ਡੇਢ ਲੱਖ ਸਿੱਖ ਗੱਭਰੂਆਂ-ਮੁਟਿਆਰਾਂ-ਬੱਚਿਆਂ-ਬਿਰਧਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਪੰਜਾਬ ਅੰਦਰ ਵਰਦੀਧਾਰੀ ਗੁੰਡਿਆਂ ਤੋਂ ਕਹਿਰਾਂ ਦਾ ਜ਼ੁਲਮ ਕਰਵਾਇਆ ਗਿਆ ਹੈ। ਸਿੱਖ ਕੌਮ ਨੇ ਜਾਬਰਾਂ ਤੋਂ ਪੈਸੇ ਪੈਸੇ ਦਾ ਹਿਸਾਬ ਲੈਣਾ ਹੈ। ਜੇ ਹਿੰਦੂ ਹਾਕਮ, ਸਿੱਖ ਮਾਰੂ ਮਸ਼ੀਨਰੀ (ਫ਼ੌਜ, ਪੁਲਿਸ, ਪੈਰਾ ਮਿਲਟਰੀ) ਜਮਨਾ ਦਰਿਆ ਦੇ ਪਰਲੇ ਪਾਸੇ ਲਿਜਾ ਕੇ ਸਿੱਖਾਂ ਵੱਲ ਦੋਸਤੀ ਦਾ ਹੱਥ ਵਧਾਉਣਗੇ ਤਾਂ ਹੀ ਦੱਖਣੀ ਏਸ਼ੀਆ ਵਿਚ ਅਮਨ ਅਮਾਨ ਪਰਤ ਸਕਦਾ ਹੈ। ਵੈਸੇ ਇਸ ਹਾਲਤ ਵਿਚ ਵੀ ਅਣਮਨੁੱਖੀ ਜ਼ੁਲਮ ਕਰਨ ਵਾਲੇ ਸਿੱਖਾਂ ਦੇ ਕਾਤਲ ਹਿੰਦੂ ਸਰਕਾਰ ਨੂੰ ਸਾਡੇ ਹਵਾਲੇ ਕਰਨੇ ਪੈਣਗੇ, ਨਹੀਂ ਤਾਂ ਵੈਸੇ ਵੀ ਇਨ੍ਹਾਂ ਨੂੰ ਬੋਰੀਆਂ ’ਚ ਪਾ ਕੇ ਸਿੱਖਾਂ ਨੇ ਖ਼ਾਲਿਸਤਾਨ ਲਿਆਉਣਾ ਹੀ ਹੈ – ਭਾਵੇਂ ਇਹ ਦੁਨੀਆ ਦੇ ਕਿਸੇ ਕੋਨੇ ਵਿਚ ਵੀ ਛੁਪੇ ਹੋਣ। ਫ਼ੈਸਲਾ ਹੁਣ ਸ਼ੰਕਰਾਚਾਰੀਆ ਚਾਣਕਿਆ ਦੇ ਚਲਾਕ ਵਾਰਸਾਂ ਦੇ ਹੱਥ ਵਿਚ ਹੈ ਕਿ ਉਨ੍ਹਾਂ ਨੇ ਇਨਸਾਫ਼ ਦੇਣਾ ਹੈ ਜਾਂ ਨਹੀਂ। ਜੇ ਦੁਨਿਆਵੀ ਹਾਕਮ ਇਨਸਾਫ਼ ਦੇਣ ਤੋਂ ਇਨਕਾਰੀ ਹੁੰਦੇ ਹਨ ਤਾਂ ਅਕਾਲ ਪੁਰਖ ਦਾ ਇਨਸਾਫ਼ ਹਰਕਤ ਵਿਚ ਆਉਂਦਾ ਹੈ!!

ਗੁਰਬਾਣੀ ਯਾਦ ਕਰਵਾ ਰਹੀ ਹੈ -

‘ਜੈਕਾਰ ਕੀਓ ਧਰਮੀਆ ਕਾ।
ਪਾਪੀ ਕਉ ਦੰਡੁ ਦੀਉਇ।’
ਡਾ. ਅਮਰਜੀਤ ਸਿੰਘ


Post Comment


ਗੁਰਸ਼ਾਮ ਸਿੰਘ ਚੀਮਾਂ