ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, February 21, 2013

ਬੁਝਾਰਤਾਂ ਦਾ ਸਰੂਪ ਅਤੇ ਸਭਿਆਚਾਰਕ ਮਹੱਤਵ

ਬੁਝਾਰਤਾਂ ਸਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਇਹ ਸੰਸਾਰ ਵਿਚਲੀਆਂ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਬੁਝਾਰਤਾਂ ਰਾਹੀਂ ਬੁੱਧੀ ਦੀ ਪਰਖ ਕੀਤੀ ਜਾਂਦੀ ਹੈ। ਇਹਨਾਂ ਰਾਹੀਂ ਪੰਜਾਬ ਦੇ ਲੋਕ ਜੀਵਨ ਦੀ ਸਾਫ਼ ਝਲਕ ਮਿਲਦੀ ਹੈ। ਬੁਝਾਰਤਾਂ ਨੂੰ ‘ਬੁਝਣ ਵਾਲੀਆਂ ਬਾਤਾਂ’ ਵੀ ਕਿਹਾ ਜਾਂਦਾ ਹੈ। ਆਮ ਤੌਰਤੇ ਇਹ ਸੌਣ ਵੇਲੇ ਪਾਈਆਂ ਜਾਂਦੀਆਂ ਹਨ। ਦਿਨ ਵੇਲੇ ਬਾਤ ਪਾਉਣਾ ਬੁਰਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇਵੇਂ ਰਾਹੀ ਰਾਹ ਭੁੱਲ ਜਾਂਦੇ ਹਨ। ਬਾਤ ਇਕ ਦੁਆਰਾ ਪਾਈ ਜਾਂਦੀ ਹੈ। ਬੁੱਝਣ ਵਾਲਾ ਇੱਕ ਜਾਂ ਕਈ ਹੋ ਸਕਦੇ ਹਨ। ਵਿਗਿਆਨ ਦੇ ਆਉਣ ਨਾਲ ਮਨੋਰੰਜਨ ਦੇ ਸਾਧਨਾ ਵਿੱਚ ਵਾਧਾ ਹੋਇਆ ਜਿਸ ਨਾਲ ਬੁਝਾਰਤਾਂ ਕਾਫੀ ਹੱਦ ਤੱਕ ਅਲੋਪ ਹੋ ਚੁੱਕੀਆਂ ਹਨ।

ਬੁਝਾਰਤਾਂ ਦਾ ਸ਼ਬਦੀ ਅਰਥ ਅਰਥ

“ਬੁਝਾਰਤ ਸ਼ਬਦ ‘ਬੁੱਝ’ ਧਾਤੂ ਤੋਂ ਬਣਿਆ ਹੈ। ਇਹ ਸ਼ਬਦ ਨਾਉ ਵੀ ਹੈ ਤੇ ਇਸਤਰੀ ਲਿੰਗ ਵੀ। ਬੁਝਾਰਤ ਦੇ ਕੋਸ਼ਗਤ ਅਰਥ ਹਨ, ਗਿਆਨ ਕਰਾਉਣ ਲਈ ਦਿੱਤਾ ਗਿਆ ਸੰਕੇਤ ਜਾਂ ਇਸ਼ਾਰਾ। ਬੁਝਾਰਤ ਦਾ ਸਾਧਾਰਣ ਸ਼ਬਦੀ ਅਰਥ ‘ਬੁੱਝਣਾ’ ਹੈ। ਬੁਝਾਰਤ ਆਪਣੇ ਆਪ ਵਿੱਚ ਇਕ ਅਜਿਹਾ ਪ੍ਰਸ਼ਨ ਹੈ ਜਿਹੜਾ ਸਧਾਰਣ ਹੁੰਦੇ ਹੋਏ ਵੀ ਆਪਣੇ ਪਿੱਛੇ ਗੂੜ੍ਹੇ ਅਰਥ ਛੁਪਾ ਲੈਂਦਾ ਹੈ। ਹਰ ਭਾਸ਼ਾ ਵਿੱਚ ਬੁਝਾਰਤਾਂ ਲਈ ਢੁਕਵੇਂ ਸ਼ਬਦ ਮੌਜੂਦ ਹਨ। ਪੰਜਾਬੀ ਵਿੱਚ ਅਨੁਵਾਦਿਤ ਨਾਮ ਹਨ - ਪਹੇਲੀ, ਅੜਾਉਣੀ, ਮਸਲਾ, ਰਹੱਸ, ਬਾਤ, ਬਤੌਲੀ, ਔਖਾ ਪ੍ਰਸ਼ਨ, ਸਮੱਸਿਆ, ਗੁੰਝਲ ਆਦਿ ਜਿਵੇਂ : ਬਾਤ ਪਾਵਾਂ, ਬਤੌਲੀ ਪਾਵਾਂ, ਸੁਣ ਕੇ ਭਾਈ ਹਕੀਮਾਂ, ਲੱਕੜੀਆਂ ’ਚੋਂ ਪਾਣੀ ਕੱਢਾ, ਚੁੱਕ ਬਣਾਵਾਂ ਢੀਮਾ।”ਜ

ਬੁਝਾਰਤ ਦੀ ਪਰਿਭਾਸ਼ਾ

ਐਨਸਾਈਕਲੋਪੀਡੀਆਂ ਅਮੇਰੀਕਾਨਾਂ ਦੇ ਅਨੁਸਾਰ “ਇਕ ਅਜਿਹਾ ਕਥਨ ਜਾਂ ਪ੍ਰਸ਼ਨ ਜਿਸ ਦੇ ਦੋ ਅਰਥ ਹੋਣ ਜਾਂ ਅਰਥ ਨੂੰ ਲੁਕੋ ਕੇ ਪੇਸ਼ ਕੀਤਾ ਗਿਆ ਹੋਵੇ, ਉਸ ਦੇ ਹੱਲ ਨੂੰ ਬੁਝਾਰਤ ਕਹਿੰਦੇ ਹਨ।”ਜਜ

ਬੁਝਾਰਤਾਂ ਦਾ ਸਰੂਪ

“ਬੁਝਾਰਤਾਂ ਸ਼ਬਦ ਕਹਿਣ ਵਿੱਚ ਸੋਖਾ ਲਗਦਾ ਹੈ ਪਰ ਆਪਣੇ ਸਰੂਪ ਕਰਕੇ ਡੂੰਘੇ ਅਰਥਾਂ ਦਾ ਮਾਲਕ ਹੈ। ਕੁਝ ਬੁਝਾਰਤਾਂ ਆਕਾਰ ਵਿੱਚ ਛੋਟੀਆਂ ਤੇ ਕੁਝ ਵੱਡੀਆਂ ਹੁੰਦੀਆਂ ਹਨ। ਛੋਟੇ ਆਕਾਰ ਵਾਲੀ ਬੁਝਾਰਤ ਦੀ ਉਦਾਹਰਣ ਹਨ : ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ”ਜਜਜ (ਸੂਈ) ਬੁਝਾਰਤਾਂ ਦੀ ਚੌਖੀ ਗਿਣਤੀ ਸੂਤਰਕ ਪੰਕਤੀਆਂ ਨਾਲ ਜੁੜੀ ਹੋਹੀ ਹੈ ਜਿਵੇਂ : ਇਕ ਬਾਤ ਕਰਤਾਰੋ
ਪਾਈਏ,.................... ਆਰ ਢਾਂਗਾ, ਪਾਰ ਢਾਂਗਾ, ......................ਜਡ ਜਿਸ ਵਿੱਚ ਇਕ ਸ਼ਬਦ ਦੇ ਦੋ ਅਰਥ ਹੁੰਦੇ ਹਨ। ਜਦ ਤੱਕ ਬੁੱਝਣ ਵਾਲਾ ਦੂਜੇ ਅਰਥ ਦੀ ਪਛਾਣ ਨਹੀਂ ਕਰ ਲੈਂਦਾ, ਬੁਝਾਰਤ ਦਾ ਰਹੱਸ ਕਾਇਮ ਰਹਿੰਦਾ ਹੈ ਜਿਵੇਂ : ਖੇਤ ਵਿੱਚ ਉਗੇ ਸਭ ਕੋਈ ਖਾਏ ਘਰ ਵਿੱਚ ਹੋਈ, ਘਰ ਰੁੜ੍ਹ ਜਾਏ।ਡ ‘ਕੁਝ ਬੁਝਾਰਤਾਂ ਸੰਕੇਤਕ ਉੱਤਰ ਵਾਲੀਆਂ ਹੁੰਦੀਆਂ ਹਨ ਭਾਵ ਕਿ ਬੁੱਝਣ ਵਾਲੇ ਨੂੰ ਬਹੁਤ ਮਗਜ਼ ਮਾਰੀ ਨਹੀਂ ਕਰਨੀ ਪੈਂਦੀ ਜਿਵੇਂ : ਇਕ ਨਾਰ ਬੇ-ਢੰਗੀ, ਰਖਦੀ ਏ ਟੰਗਾਂ ਟੰਗੀ ਧੋਬਨ ਜੋ ਕਰਦੀ ਏ ਕਾਮ, ਉਸ ਵਿੱਚ ਉਸ ਦਾ ਨਾਮ।’ਡਜ

ਸਭਿਆਚਾਰਕ ਮਹੱਤਵ ਅਤੇ ਵੰਨਗੀਆਂ


‘ਬੁਝਾਰਤਾਂ ਦੇ ਵਿਸ਼ੇ ਪਾਸਾਰ ਦਾ ਘੇਰਾ ਵਿਸਤ੍ਰਿਤ ਅਤੇ ਵੰਨ-ਸੁਵੰਨਾ ਹੈ। ਮਨੁੱਖੀ ਜੀਵਨ ਨਾਲ ਸੰਬੰਧਿਤ ਸਾਰੀਆਂ ਵਸਤਾਂ ਬੁਝਾਰਤਾਂ ਵਿੱਚ ਸ਼ਾਮਿਲ ਹਨ। ਬਹੁਤ ਸਾਰੀਆਂ ਬੁਝਾਰਤਾਂ ਦਾ ਸੰਬੰਧ ਪ੍ਰਕ੍ਰਿਤੀ ਜਿਵੇਂ ਅੰਗ, ਧੂੰਆਂ, ਨਦੀ, ਚਸ਼ਮਾ, ਹਨੇਰੀ ਰਾਤ, ਚਾਨਣੀ ਰਾਤ, ਸੂਰਜ, ਚੰਦਰਮਾ, ਭੂਚਾਲ, ਬੱਦਲ, ਮੌਤ, ਤਰੇਲ, ਧੁੱਪ ਨਾਲ ਹੈ। ਜਿਵੇਂ : ਸੋਨੇ ਦੀ ਸਲਾਈ, ਕੋਠਾ ਟੱਪ ਕੇ ਵਿਹੜੇ ਆਈ।’ (ਧੁੱਪ)
“ਹਰੀਆਂ ਭਰੀਆਂ ਤੇ ਲਹਿਰਾਉ਼ਂਦੀਆਂ ਵਿਭਿੰਨ ਫਸਲਾਂ, ਫ਼ਲਾਂ, ਸਬਜ਼ੀਆਂ, ਬੂਟਿਆਂ, ਰੁੱਖਾਂ ਦਾ ਵਰਨਣ ਵੀ ਬੁਝਾਰਤਾਂ ਵਿੱਚ ਮਿਲਦਾ ਹੈ ਜਿਵੇਂ : ਬੀਜੇ ਰੋੜ, ਜੰਮੇ ਝਾੜ, ਲਗੇ ਨਿੰਬੂ, ਖਿੜੇ ਅਨਾਰ।” (ਕਪਾਹ)
ਸ੍ਰਿਸ਼ਟੀ ਵਿੱਚ ਪਸਰੇ ਜੀਵ-ਜੰਤੂਆਂ ਤੇ ਪਸ਼ੂ ਪੰਛੀਆਂ ਜਿਵੇਂ ਸੱਪ, ਸਿਉਂਕ, ਕੁੱਤੀ, ਊਠ, ਥੋਡਾ, ਚੂਹਾ, ਬਿੱਲੀ, ਘੁੱਗੀ, ਕਾਂ ਚੂੰਹਾਂ, ਜੂੰ, ਕਿਰਲੀ, ਸੁਸਰੀ, ਭੰਡੂ, ਮੱਛੀ ਡੱਡੂ, ਮੋਰ, ਕੁੱਕੜ ਵੀ ਬੁਝਾਰਤਾਂ ਵਿੱਚ ਪਾਏ ਜਾਂਦੇ ਹਨ ਜਿਵੇਂ : ਪਾਰੋ ਆਇਆ ਬਾਬਾ ਲਸ਼ਕਰੀ ਜਾਂਦਾ ਜਾਂਦਾ ਕਰ ਗਿਆ ਮਸ਼ਕਰੀ। (ਭੂੰਡ)
ਸੂਈ-ਧਾਗੇ ਤੋਂ ਲੈ ਕੇ ਵੱਡੀਆਂ-ਵੱਡੀਆਂ ਮਸ਼ੀਨਾਂ, ਔਜ਼ਰਾਂ, ਬਰਤਨਾਂ ਅਤੇ ਧਨ-ਦੌਲਤ ਤਕ ਦਾ ਵਰਣਨ ਵੀ ਬੁਝਾਰਤਾਂ ਵਿੱਚ ਆਮ ਮਿਲਦਾ ਹੈ। ਉਦਾਹਰਨ ਵਜੋਂ : ਪਹਾੜੋਂ ਲਿਆਂਦੀ ਪੀੜ ਰੱਖ, ਛੇ ਟੰਗਾਂ ਇਕ ਅੱਖ।ਜਘ (ਤੱਕੜੀ)
‘ਮਨੁੱਖੀ ਸਰੀਰ ਦੇ ਸਾਰੇ ਅੰਗ ਜਿਵੇਂ ਅੱਖਾਂ, ਕੰਨ, ਨੱਕ, ਸਿਰ, ਢਿੱਡ, ਮੂੰਹ, ਦੰਦ, ਜੀਭ, ਲੱਤਾਂ, ਪੈਰ ਸੰਬੰਧੀ ਵੀ ਬੁਝਾਰਤਾਂ ਪ੍ਰਚਲਿਤ ਹਨ। ਇਕ ਡੱਬੇ ਵਿੱਚ ਬੱਤੀ ਦਾਣੇ ਬੁੱਝਣ ਵਾਲੇ ਬੜੇ ਸਿਆਣੇ।’ਘ (ਦੰਦ)
ਕਈ ਬੁਝਾਰਤਾਂ ਅਜਿਹੀਆਂ ਹਨ ਜਿਨ੍ਹਾਂ ਰਾਹੀਂ ਰਿਸ਼ਤੇ-ਨਾਤੇ ਬਾਰੇ ਪੁੱਛ-ਗਿੱਛ ਕੀਤੀ ਜਾਂਦੀ ਹੈ। ਅਸੀਂ ਮਾਵਾਂ ਧੀਆਂ, ਤੁਸੀਂ ਮਾਵਾਂ ਧੀਆਂ ਚੱਲੋਂ ਬਾਗ ਚਲੀਏ, ਤਿੰਨ ਅੰਬ ਤੋੜ ਕੇ, ਪੂਰਾ-ਪੂਰਾ ਖਾਈਏ (ਧੀ, ਮਾਂ ਤੇ ਨਾਨੀ) ‘ਬਹੁਤ ਸਾਰੀਆਂ ਬੁਝਾਰਤਾਂ ਲੋਕ-ਖੇਡਾਂ ਨਾਲ ਸੰਬੰਧਿਤ ਮਿਲਦੀਆਂ ਹਨ ਜਿਵੇਂ : ਬਾਤ ਪਾਵਾਂ ਬਤੋਲੀ ਪਾਵਾ, ਬਾਤ ਨੂੰ ਲਾਵਾਂ ਕੁੰਡੇ ਸਦਾ ਕੁੜੀ ਨੂੰ ਵਿਆਹੁਣ ਚੱਲੇ ਚਹੁੰ ਕੂੰਟਾਂ ਦੇ ਮੁੰਡੇ।’ਘਜ (ਖੁੱਦੋ ਖੂੰਡੀ)

ਸਿੱਟਾ:

ਉਪਰੋਕਤ ਵਿਚਾਰਾਂ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਬੁਝਾਰਤਾਂ ਹਰ ਸਭਿਆਚਾਰ ਵਿੱਚ ਮੌਜੂਦ ਹਨ। ਬੁਝਾਰਤਾਂ, ਪ੍ਰਕ੍ਰਿਰਤੀ, ਬਨਸਪਤੀ, ਰਿਸ਼ਤੇ-ਨਾਤੇ, ਮਨੁੱਖੀ ਸਰੀਰ, ਲੋਕ ਖੇਡਾਂ ਆਦਿ ਨਾਲ ਸੰਬੰਧਿਤ ਹੁੰਦੀਆਂ ਹਨ।

ਹਵਾਲੇ ਅਤੇ ਟਿੱਪਣੀਆਂ


1. ਡਾ. ਗੁਰਵਿੰਦਰ ਸਿੰਘ, ਪੰਜਾਬੀ ਬੁਝਾਰਤਾਂ : ਸੰਪਾਦਨ ਤੇ ਮੁਲਾਂਕਣ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2005, ਪੰਨਾ-11-12.
2. ਉਹੀ, ਪੰਨਾ-16.
3. ਡਾ. ਜਗੀਰ ਸਿੰਘ ਨੂਰ, ਪੰਜਾਬੀ ਜਨ-ਜੀਵਨ ਲੋਕ-ਰੰਗ, ਪੰਜਾਬੀ ਸਾਹਿਤ ਅਤੇ ਸਭਿਆਚਾਰਕ ਸਦਨ, ਫਗਵਾੜਾ, 2006, ਪੰਨਾ-147.

4' ਡਾ. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1996, ਪੰਨਾ-205. 

5. ਉਹੀ, ਪੰਨਾ-206.
6. ਉਹੀ, ਪੰਨਾ-207.
7. ਡਾ. ਜਗੀਰ ਸਿੰਘ ਨੂਰ, ਪੰਜਾਬੀ ਜਨ-ਜੀਵਨ ਲੋਕ ਰੰਗ, ਪੰਜਾਬੀ ਸਾਹਿਤ ਅਤੇ ਸਭਿਆਚਾਰਕ ਸਦਨ, ਫਗਵਾੜਾ, 2006, ਪੰਨਾ-148.

8. ਉਹੀ, ਪੰਨਾ-149.
9. ਉਹੀ, ਪੰਨਾ-151.
10. ਉਹੀ, ਪੰਨਾ-152.
11. ਉਹੀ, ਪੰਨਾ-153.




Post Comment


ਗੁਰਸ਼ਾਮ ਸਿੰਘ ਚੀਮਾਂ