ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Friday, August 31, 2012

ਮੈਨੂੰ ਆਪਣੇ ਪੁੱਤ ਦੇ ਕਾਰਨਾਮੇ ਤੇ ਮਾਣ ਹੈ : ਕੁਲਵਿੰਦਰ ਕੌਰ

ਸਾਹਨੇਵਾਲ ਲੁਧੇਆਣੇ ਗੁਰੂਦਵਾਰਾ ਗੁਰੂ ਅਰਜਨ ਦੇਵ ਜੀ ਵਿਖੇ ਕੁਝ ਸ਼ਰਾਬੀ ਭਈਆ ਨੇ ਚਲ ਰਹੇ ਅਖੰਡ ਪਾਠ ਦੇ ਵਿਚ ਵਿਘਨ ਪਾਇਆ ਤੇ ਗੁਰੂ ਗਰੰਥ ਸਾਹਿਬ ਜੀ ਦੇ ਅੰਗ ਵੀ ਪਾੜ ਦਿਤੇ ਬਾਦ ਵਿਚ ਪੋਲੀਸ ਓਹਨਾ ਨੂ ਫੜ ਕੇ ਥਾਣੇ ਲੈ ਆਏ
ਥੋੜੀ ਦੇਰ ਵਿਚ ਸਿਖ ਸੰਗਤਾ ਓਥੇ ਪਹੂਚ ਗਈਆ ਤੇ ਇਕ ਸਿਘ ਨੇ ਆਪਣੀ ਰੀਵਾਲਵਰ ਨਾਲ ਓਹਨਾ ਤੇ ਗੋਲੀਯਾਂ ਚਲਾ ਦੀਤੀਆਂ ਹੁਣ ਓਹ ਭਈਏ ਹਸਪਤਾਲ ਵਿਚ ਨੇ ਤੇ ਸਿੰਘ ਹਵਾਲਾਤ ਵਿਚ...


ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਿੰਘਾਂ ਨੇ ਗੱਡੀ ਚੜਾਇਆਂ
31 ਅਗਸਤ 2012 ਸਾਹਨੇਵਾਲ ਲੁਧਿਆਣਾ, ਪੰਜਾਬ 
ਸ਼ਾਮੀ ਤਕਰੀਬਨ 4 ਵਜੇ ਦੋ ਸਿੰਘ ਸਾਹਨੇਵਾਲ ਠਾਣੇ ਪਹੁੰਚੇ ।ਉਹਨਾਂ ਸਿੰਘਾਂ ਵਿੱਚੋਂ ਇੱਕ ਸਿੰਘ ਭੈਰੋਮੁੱਨੇ ਦਾ ਸੀ ਦੂਜਾ ਬਰਵਾਲੇ ਦਾ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਇੱਕ ਸਿੰਘ ਇਟਲੀ ਤੋਂ ਹੁਣੇ ਹੀ ਪਿੰਡ ਛੁੱਟੀ ਕੱਟਣ ਆਇਆ ਸੀ । ਉਹਨਾਂ ਨੇ ਪੁਲਿਸ ਵਾਲਿਆਂ ਤੋਂ ਉਹਨਾਂ ਬਈਆਂ ਬਾਰੇ ਪੁੱਛਿਆ । ਪੁਲਿਸ ਵਾਲਿਆਂ ਸੋਚਿਆ ਪੱਤਰਕਾਰ ਹੋਣਗੇ ਖ
ਬਰ ਬਣਾ ਚਲੇ ਜਾਣਗੇ , ਪੁਲਿਸ ਵਾਲਿਆਂ ਉਹਨਾਂ ਬਈਆਂ ਨੂੰ ਦਿਖਾ ਦਿਤਾ । ਦੇਖਦੇ ਹੀ ਇੱਕ ਸਿੰਘ ਨੇ ਆਪਣੀ ਲਾਇਸੰਸੀ ਰਿਵਾਲਵਰ ਨਾਲ਼ ਇੱਕ ਬਈਏ ਦੇ ਕੰਨਪਟੀ ਤੇ ਲਗਾ ਘੋੜਾ ਦਬਾ ਦਿਤਾ ਦੂਸਰੇ ਨੇ ਆਪਣੀ ਸਿਰੀ ਸਾਹਿਬ ਕੱਢੀ ਅਤੇ ਦੂਸਰੇ ਬਈਏ ਦੇ ਕਈ ਵਾਰ ਖੋਭ ਦਿਤੀ । ਇੱਕ ਤਾਂ ਥਾਏ ਹੀ ਮਰ ਗਿਆ, ਦੂਸਰਾ ਬੜੀ ਸੀਰੀਅਸ ਹਾਲਤ ਵਿੱਚ ਅਪੋਲੋ ਹਸਪਤਾਲ ਲੁਧਿਆਣੇ ਦਾਖਿਲ ਹੈ ।
ਦੋਵੇ ਸਿੰਘ ਬੜੇ ਸ਼ਾਂਤ ਚਿੱਤ ਪੁਲਿਸ ਵਾਲਿਆਂ ਨੂੰ ਕਹਿਣ ਲੱਗੇ ਅਸੀਂ ਤਾਂ ਆਪਣਾ ਕੰਮ ਕਰ ਦਿਤਾ ਹੁਣ ਤੁਸੀਂ ਆਪਣਾ ਕਰ ਲਵੋ


Post Comment

ਸ਼ਹੀਦ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ


31 ਅਗਸਤ ਨੂੰ ਚੰਡੀਗੜ੍ਹ ਸ਼ਹਿਰ ਦੀ ਅੱਠ ਮੰਜ਼ਲਾ ਸਕੱਤਰੇਤ ਬਿਲਡਿੰਗ ਵਿਚ ਲੱਗੀਆਂ ਸਾਰੀਆਂ ਕੰਧ ਘੜੀਆਂ (ਕਲਾਕ) 5 ਵੱਜ ਕੇ 13 ਮਿੰਟ ’ਤੇ ਇੱਕ ਜ਼ਬਰਦਸਤ ਧਮਾਕੇ ਨਾਲ ਖਲ੍ਹੋ ਗਈਆਂ। ਸਿਰਫ਼ ਘੜੀਆਂ ਹੀ ਨਹੀਂ ਖਲੋਤੀਆਂ, ਝੋਲ਼ੀ-ਚੁੱਕਾਂ ਵੱਲੋਂ ਭਗਵਾਨ ਰਾਮ ਤੇ ਗੁਰੂ ਨਾਨਕ ਦਾ ਅਵਤਾਰ ਕਹਿ ਕੇ ਪੁਕਾਰੇ ਜਾਂਦੇ, ਪੰਜਾਬ ਦੇ ਅਖੌਤੀ ਸ਼ੇਰੇ ਪੰਜਾਬ, ਦਿੱਲੀ ਦਰਬਾਰ ਦੇ ਪੰਜਾਬ ਵਿਚ ਥਾਪੇ ਸੂਬੇਦਾਰ (ਅਸਲ ਵਿਚ ਫ਼ੌਜ ਵਿਚੋਂ ਰਿਟਾਇਰ ਹੋਇਆ ਹੌਲਦਾਰ) ਸਿੱਖ ਕੌਮ ਵਿਚ ਅਤਿ ਤ੍ਰਿਸਕਾਰਤ ਵਿਅਕਤੀ ਬੇਅੰਤੇ ਦੇ ਸਰੀਰ ਦੇ ਤੂੰਬੇ ਵੀ ਕਈ ਸੌ ਗਜ਼ ਦੂਰ ਜਾ ਖਿੱਲਰੇ। ਕਮਾਂਡੋਆਂ ਸਮੇਤ ਲਗਭਗ ਡੇਢ ਦਰਜਨ ਹੋਰ ਵਿਅਕਤੀ ਇਸ ਹਾਦਸੇ ਵਿਚ ਮਾਰੇ ਗਏ।

1991 ਵਿਚ ਮਦਰਾਸ ਵਿਚ ਰਾਜੀਵ ਗਾਂਧੀ ਦੇ ਅੰਤ ਤੋਂ ਬਾਅਦ (ਜਿਸ ਵਿਚ ਤਾਮਿਲ ਲੜਕੀ ਧੇਨੂ ਨੇ ਆਪਣੇ ਸਰੀਰ ਨਾਲ ਬੰਬ ਬੰਨ੍ਹ ਕੇ ਉਸ ਨੂੰ ਉਡਾਇਆ ਸੀ) ਇਹ ਸਭ ਤੋਂ ਵੱਡਾ ਧਮਾਕੇ ਭਰਿਆ ਰਾਜਸੀ ਲੀਡਰ ਦਾ ਅੰਤ ਹੈ। ਰਾਜੀਵ ਗਾਂਧੀ ਉਦੋਂ ਪ੍ਰਧਾਨ ਮੰਤਰੀ ਨਹੀਂ ਸੀ ਤੇ ਉਸ ਨੂੰ ਮਾਰਿਆ ਵੀ ਇੱਕ ਪਬਲਿਕ ਜਲਸੇ ਦੌਰਾਨ ਗਿਆ ਸੀ। ਪਰ ਪੰਜਾਬ ਦਾ ਮੁੱਖ ਮੰਤਰੀ ਬੇਅੰਤਾ ਕੁਲ ਹਿੰਦੂ (ਬਾਹਮਣ) ਲੁਕਾਈ ਦਾ ‘ਡਾਰਲਿੰਗ’ ਤਾਂ ਹੈ ਹੀ ਸੀ, ਸਿੱਖ ਕੌਮ ਵਿਚਲੇ ਗ਼ੱਦਾਰਾਂ ਦਾ ਸਰਦਾਰ ਸੀ ਤੇ ਉਸ ਦਾ ਖ਼ਾਤਮਾ ਵੀ ਗੱਦੀ ’ਤੇ ਸੁਸ਼ੋਭਿਤ ਹੁੰਦਿਆਂ ਸਕੱਤਰੇਤ ਦੇ ਬਾਹਰ ਹੋਇਆ, ਜਿਹੜਾ ਸਭ ਤੋਂ ਸੁਰੱਖਿਅਤ ਅਸਥਾਨ ਸੀ। ਮੁੱਖ ਮੰਤਰੀ ਦੀ ਕੁਰਸੀ ’ਤੇ ਪੰਜ ਸਾਲ ਬਹਿਣ ਦੇ ਲਾਲਚ ਵਿਚ ਇਸ ਦੁਸ਼ਟ ਨੇ, ਹਜ਼ਾਰਾਂ ਆਪਣੇ ਹਮ-ਕੌਮਾਂ ਦਾ ਅੰਤ-ਬ੍ਰਾਹਮਣਵਾਦੀ ਹਾਕਮਾਂ ਦੇ ਇਸ਼ਾਰੇ ’ਤੇ ਕੀਤਾ। ਉਸ ਕੁਕਰਮ ਦਾ ਹਿਸਾਬ ਅਕਾਲ ਪੁਰਖ ਦੇ ਸਾਜੇ ਖ਼ਾਲਸਾ ਪੰਥ ਨੇ ਕਰਦਿਆਂ ਇਸ ਨੂੰ ਐਸੀ ਢੁਕਵੀਂ ਸਜ਼ਾ ਦਿੱਤੀ ਹੈ ਜਿਹੜੀ ਬਾਕੀ ਦੁਸ਼ਟਾਂ ਲਈ ਵੀ ਚਾਨਣ ਮੁਨਾਰਾ ਸਾਬਤ ਹੋਵੇਗੀ।ਖ਼ੁਸ਼ੀ ਦੀ ਗੱਲ ਇਹ ਹੈ ਕਿ ਬੇਅੰਤੇ ਦੇ ਸੋਧੇ ਜਾਣ ਨੂੰ ਅੰਤਰਰਾਸ਼ਟਰੀ ਮੀਡੀਆ ਨੇ ਵੀ ਠੀਕ ਪ੍ਰਸੰਗ ਨਾਲ ਦੇਖਿਆ ਹੈ ਤੇ ਇਸ ਨੂੰ ਅੰਨ੍ਹੇਵਾਹ ‘ਦਹਿਸ਼ਤਵਾਦ’ ਦੇ ਖਾਤੇ ਵਿਚ ਨਹੀਂ ਪਾਇਆ। ਇਸ ਪੱਖੋਂ ਦੁਨੀਆ ਦੇ ਪ੍ਰਮੁੱਖ ਅਖ਼ਬਾਰਾਂ ਦੀਆਂ ਟਿੱਪਣੀਆਂ ਪਾਠਕਾਂ ਲਈ ਲਾਹੇਵੰਦ ਹੋਣਗੀਆਂ।

ਨੀਊਯਾਰਕ ਟਾਈਮਜ਼ ਇੰਟਰਨੈਸ਼ਨਲ ਨੇ 3 ਸਤੰਬਰ ਦੇ ਅਖ਼ਬਾਰ ਵਿਚ ਮੁੱਖ ਸੁਰਖ਼ੀ ਦਿੱਤੀ ‘ਇਹ ਕਤਲ ਹਿੰਦੁਸਤਾਨ ਨੂੰ ਯਾਦ ਕਰਵਾਉਣ ਲਈ ਹੈ ਕਿ ਸਿੱਖ (ਖ਼ਾਲਸਤਾਨੀ) ਬਗ਼ਾਵਤ ਦੀ ਵੰਗਾਰ ਮੌਜੂਦ ਹੈ।’ ਇਸ ਆਰਟੀਕਲ ਵਿਚ ਪੱਤਰਕਾਰ ਜੌਹਨ ਐਫ ਬਰਨਜ਼ ਲਿਖਦਾ ਹੈ ਕਿ ‘ਵੀਰਵਾਰ ਨੂੰ ਚੰਡੀਗੜ੍ਹ ਵਿਚ ਹੋਇਆ ਸ਼ਕਤੀਸ਼ਾਲੀ ਬੰਬ ਧਮਾਕਾ, ਜਿਸ ਵਿਚ ਪੰਜਾਬ ਦਾ ਮੁੱਖ ਮੰਤਰੀ ਬੇਅੰਤ ਸਿੰਘ ਤੇ 15 ਹੋਰ ਮਾਰੇ ਗਏ, ਨੇ ਭਾਰਤ ਸਰਕਾਰ ਦੇ ਇਸ ਵਿਸ਼ਵਾਸ ਨੂੰ ਚਕਨਾਚੂਰ ਕਰ ਦਿੱਤਾ ਹੈ ਕਿ ਉਸ ਨੇ ਪੰਜਾਬ ਵਿਚ ਸਿੱਖ ਵੱਖਵਾਦੀਆਂ ਦੇ ਖ਼ਿਲਾਫ਼ ਜੰਗ ਜਿੱਤ ਲਈ ਹੈ।’ ਲੰਡਨ ਤੋਂ ਛਪਦੇ ‘ਦੀ ਇਕੋਨੋਮਿਸਟ ਲੰਡਨ’ ਨੇ ਆਪਣੇ 2 ਸਤੰਬਰ ਦੇ ਅੰਕ ਵਿਚ ਕਿਹਾ ਹੈ, ‘ਇਹ ਸਾਧਾਰਨ ਰਾਜਸੀ ਕਤਲ ਨਹੀਂ ਹੈ। ਇਹ ਪ੍ਰਧਾਨ ਮੰਤਰੀ ਰਾਓ ਦੇ ਸਿਆਸੀ ਥਾਲ਼ ਵਿਚ ਹੋਈ ਮੋਰੀ ਹੈ’ (The assassination has blown a hole in Mr. Rao’s record)।

‘ਵਾਸ਼ਿੰਗਟਨ ਟਾਈਮਜ਼’ ਨੇ ਆਪਣੇ 5 ਸਤੰਬਰ ਦੇ ਇੱਕ ਲੇਖ ਵਿਚ ਕਿਹਾ ‘ਬੇਅੰਤ ਸਿੰਘ ਦੀ ਚੰਡੀਗੜ੍ਹ ਦੇ ਬੰਬ ਧਮਾਕੇ ਵਿਚ ਹੋਈ ਮੌਤ ਨੇ ਸਿੱਖ ਵੱਖਵਾਦੀਆਂ ਦੇ ਕਾਜ ਨੂੰ ਕਾਫ਼ੀ ਦੇਰ ਦੀ ਚੁੱਪ ਤੋਂ ਬਾਅਦ ਫੇਰ ਮੂਹਰਲੀ ਕਤਾਰ ਵਿਚ ਲੈ ਆਂਦਾ ਹੈ।’ ਪਹਿਲੀ ਸਤੰਬਰ ਦੇ ਅੰਕ ਵਿਚ ਇੰਗਲੈਂਡ ਦਾ ਮਸ਼ਹੂਰ ਅਖ਼ਬਾਰ ‘ਦੀ ਟਾਈਮਜ਼’ ਲਿਖਦਾ ਹੈ, ‘ਪੰਜਾਬੀ ਲੀਡਰ ਦੇ ਕਤਲ ਨਾਲ ਦੋ ਸਾਲਾਂ ਤੋਂ ਵੱਖਵਾਦੀ ਹਮਲਿਆਂ ਵਿਚ ਆਈ ਖੜੋਤ ਟੁੱਟ ਗਈ ਹੈ। ਇਹ ਵੱਖਵਾਦ ਬੜੇ ਦ੍ਰਿਸ਼ਮਈ ਤਰੀਕੇ ਨਾਲ ਵਾਪਸ ਆਇਆ ਹੈ, ਭਾਵੇਂ ਇਸ ਦੀ ਕਾਫ਼ੀ ਦੇਰ ਤੋਂ ਇੰਤਜ਼ਾਰ ਸੀ। ਵੱਖਵਾਦ ਦਾ ਨਵਾਂ ਦੌਰ ਬੜਾ ਸੁਚੱਜਾ ਹੋਵੇਗਾ ਕਿਉਂਕਿ ਹੁਣ ਇਸ ਲਹਿਰ ਵਿਚ ਪੜ੍ਹੇ-ਲਿਖੇ ਸ਼ਹਿਰੀ ਸਿੱਖ ਵੀ ਸ਼ਾਮਲ ਹਨ, ਜਿਨ੍ਹਾਂ ’ਚੋਂ ਕਈਆਂ ਨੂੰ ਬਾਹਰਲੇ ਦੇਸ਼ਾਂ ਦੀ ਜ਼ਿੰਦਗੀ ਦਾ ਤਜਰਬਾ ਵੀ ਹੈ।’ ਫਾਈਨੈਂਨਸ਼ੀਅਲ ਟਾਈਮਜ਼ ਆਪਣੇ ਪਹਿਲੀ ਸਤੰਬਰ ਦੇ ਅੰਕ ਵਿਚ ਕਹਿੰਦਾ ਹੈ ‘ਇਹ 1992 ਤੱਕ ਸਿੱਖ ਵੱਖਵਾਦ ਨੂੰ ਦਬਾਉਣ ਲਈ ਹੋਈਆਂ 25000 ਤੋਂ ਜ਼ਿਆਦਾ ਮੌਤਾਂ ਤੋਂ ਬਾਅਦ ਹੀ ਸਭ ਤੋਂ ਸੰਗੀਨ ਘਟਨਾ ਹੈ, ਜਿਸ ਨਾਲ ਪੰਜਾਬ ਦੀ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਹਿੱਲ ਗਈ ਹੈ ਕਿਉਂਕਿ ਇਹ ਸਿੱਖ ਬਹੁਗਿਣਤੀ ਦੇ ਚੋਣਾਂ ਬਾਈਕਾਟ ਕਰਨ ਦੇ ਨਤੀਜੇ ਵਜੋਂ ਤਾਕਤ ਵਿਚ ਆਈ ਸੀ। ਤਾਕਤ ਦੇ ਜ਼ੋਰ ਨਾਲ ਹੀ ਇਸ ਨੇ ਸ਼ਾਂਤੀ ਬਹਾਲ ਕਰਨ ਦੀ ਗੱਲ ਕੀਤੀ ਪਰ ਸਿੱਖ ਬਹੁਗਿਣਤੀ ਇਸ ਨੂੰ ਅਖੌਤੀ ਸ਼ਾਂਤੀ ਸਮਝਦੀ ਸੀ ਤੇ ਇਸ ਸਥਿਤੀ ਤੋਂ ਨਿਰਾਸ਼ ਸੀ। ਸਿੱਖਾਂ ਦੀ ਪੰਜਾਬ ਵਿਚ 70 ਫ਼ੀਸਦੀ ਆਬਾਦੀ ਹੈ ਜਦੋਂ ਕਿ ਉਹ ਭਾਰਤ ਦੀ ਇੱਕ ਛੋਟੀ ਘੱਟਗਿਣਤੀ ਹਨ ਤੇ ਉਹ ਕਹਿੰਦੇ ਹਨ ਕਿ ਉਨ੍ਹਾਂ ਨਾਲ ਭਾਰਤ ਵਿਚ ਵਿਤਕਰਾ ਹੁੰਦਾ ਹੈ।’ ਰਾਈਟਰ, ਐਸੋਸੀਏਟਿਡ ਪ੍ਰੈੱਸ, ਸਾਊਥ ਚਾਈਨਾ ਮੋਰਨਿੰਗ ਪੋਸਟ ਆਦਿ ਨਿਊਜ਼ ਏਜੰਸੀਆਂ ਦੇ ਪੱਤਰਕਾਰਾਂ ਨੇ ਵੀ ਇਸ ਕਤਲ ਨੂੰ ਖ਼ਾਲਿਸਤਾਨ ਦੀ ਲਹਿਰ ਨਾਲ ਜੋੜ ਕੇ ਦੇਖਿਆ ਤੇ ਇਸ ਨੂੰ ‘ਚੁੱਪ ਦਾ ਟੁੱਟਣਾ’ ਕਿਹਾ।

ਭਾਵੇਂ ਭਾਰਤ ਸਰਕਾਰ ਤੇ ਸਰਕਾਰ ਪੱਖੀ ਮੀਡੀਏ ਨੇ ਇਸ ਘਟਨਾ ਦੀ ਅਹਿਮੀਅਤ ਨੂੰ ਘਟਾਉਣ ਦਾ ਯਤਨ ਕੀਤਾ ਹੈ ਤੇ ਇਸ ਨੂੰ ਸੁਰੱਖਿਆ ਵਿਚ ਊਣਤਾਈ ਆਦਿ ਕਹਿ ਕੇ ਵੇਲਾ ਲੰਘਾਉਣਾ ਚਾਹਿਆ ਹੈ ਪਰ ਇਹ ਉਨ੍ਹਾਂ ਦੀ ਮਜਬੂਰੀ ਹੈ ਕਿਉਂਕਿ ਸਾਢੇ ਤਿੰਨ ਸਾਲ ਉਨ੍ਹਾਂ ਨੇ ਇਤਨਾ ਝੂਠ ਬੋਲਿਆ ਹੈ ਕਿ ਉਹ ਹੁਣ ਮੂੰਹ ਵਿਖਾਉਣ ਜੋਗੇ ਨਹੀਂ ਹਨ। ਇਸ ਘਟਨਾ ਦੀ ਭਾਰਤ ਮਾਂ ਦੇ ਸਪੂਤਾਂ ’ਤੇ ਕਿੰਨੀ ਦਹਿਸ਼ਤ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਰਾਓ ਸ਼ਮਸ਼ਾਨਘਾਟ ਡਰਦਿਆਂ ਮਾਰਿਆਂ ਨਹੀਂ ਵੜਿਆ ਤੇ ਆਪਣੇ ਬੱਚੇ ਜਮੂਰੇ ਦੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਵੀ ਹੈਲੀਕਾਪਟਰ ਦਾ ਸਹਾਰਾ ਲਿਆ। ਪੰਜਾਬ ਦੇ ਕਾਂਗਰਸੀ ਵਜ਼ੀਰ ਪੀਲੇ ਭੂਕ ਮੂੰਹਾਂ ਨਾਲ, ਯਤੀਮਾਂ ਵਾਂਗ ਗੁਆਚੇ ਫਿਰਦੇ ਰਹੇ। ਜਿਨ੍ਹਾਂ ਜਰਵਾਣਿਆਂ ਨੇ ਪਿਛਲੇ ਇੱਕ ਦਹਾਕੇ ਤੋਂ ਵੱਧ ਸਮਾਂ ਸਿੱਖ ਕੌਮ ਨੂੰ ਜ਼ੁਲਮ ਦੀ ਭੱਠੀ ਵਿਚ ਉਬਾਲਿਆ ਹੈ, ਉਹ ਖ਼ਾਲਸੇ ਦੇ ਇੱਕੋ ਕਰਾਰੇ ਵਾਰ ਨਾਲ ਹੀ ਪੈਰੋਂ ਨਿਕਲ ਗਏ ਹਨ। ਇਹ ਵਾਰ ਕਰਨ ਵਾਲੇ, ਨੀਲੇ ਦੇ ਸ਼ਾਹ ਅਸਵਾਰ ਦੇ ਸਪੁੱਤਰ, ਸਪੁੱਤਰੀਆਂ ਨੇ ਕੌਮ ਨੂੰ ਬਾਗ਼ੋ-ਬਾਗ਼ ਕਰ ਦਿੱਤਾ ਹੈ ਤੇ ਕੌਮ ਸਦਾ ਉਨ੍ਹਾਂ ਦੀ ਰਿਣੀ ਰਹੇਗੀ।

ਦਿੱਲੀ ਦੇ ਤਾਜਦਾਰਾਂ ਲਈ ਹੁਣ ਫ਼ੈਸਲੇ ਦੀ ਘੜੀ ਆਣ ਪਹੁੰਚੀ ਹੈ ਕੀ ਉਹ ਫਾਸ਼ੀਵਾਦੀ, ਤਾਨਾਸ਼ਾਹ, ਬ੍ਰਾਹਮਣਵਾਦੀ ਸੋਚ ’ਤੇ ਆਧਾਰਤ ਗੁੰਡਾਕਰੇਸੀ (ਜਿਸ ਦਾ ਨਾਂ ਭਾਰਤ ਹੈ) ਕਾਇਮ ਰੱਖ ਕੇ ਸਿੱਖ ਕੌਮ ਤੋਂ ਆਪਣਾ ਸਰਵ ਨਾਸ਼ ਚਾਹੁੰਦੇ ਹਨ ਜਾਂ ਜਮਾਨਪਾਰ ਜਾ ਕੇ ਚੰਗੇ ਗੁਆਂਢੀਆਂ ਵਾਂਗ ਵੱਸਣਾ ਚਾਹੁੰਦੇ ਹਨ। ਚੀਨ ਦੀ ਰਾਜਧਾਨੀ ਬੀਜਿੰਗ (ਪਹਿਲਾ ਨਾ ਪੀਕਿੰਗ) ਵਿਚ ਇਸ ਹਫ਼ਤੇ ਯੂ. ਐਨ. ਵੱਲੋਂ ਕਰਵਾਈ ਜਾ ਰਹੀ ਔਰਤਾਂ ਸਬੰਧੀ ਚੌਥੀ ਕਾਨਫ਼ਰੰਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਦੁਨੀਆ ਭਰ ਤੋਂ ਡੈਲੀਗੇਟ ਇਸਤਰੀਆਂ ਆਈਆਂ ਹੋਈਆਂ ਹਨ, ਵਿਚ ਅਮਰੀਕਾ ਦੀ ਪ੍ਰਥਮ ਲੇਡੀ ਹਿਲੇਰੀ ਕਲਿੰਟਨ ਨੇ ਆਪਣੇ ਭਾਸ਼ਣ ਨਾਲ ਦੁਨੀਆ ਭਰ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਭਾਰਤੀ ਹਿੰਦੂ ਹਾਕਮ ਜੇ ਇਸ ਭਾਸ਼ਣ ’ਤੇ ਅਮਲ ਕਰਨ ਦਾ ਸਾਊਥ ਏਸ਼ੀਆ ਵਿਚ ਸਦੀਵੀ ਸ਼ਾਂਤੀ ਸਥਾਪਿਤ ਹੋ ਸਕਦੀ ਹੈ। ਬੀਬੀ ਹਿਲੇਰੀ ਕਲਿੰਟਨ ਦੇ ਭਾਸ਼ਣ ਦੇ ਕੁੱਝ ਅੰਸ਼ ਇਉਂ ਹਨ -‘‘ਆਜ਼ਾਦੀ ਦਾ ਮਤਲਬ ਹੈ ਲੋਕਾਂ ਦੇ ਇਕੱਠੇ ਹੋਣ ਦਾ, ਜਥੇਬੰਦ ਹੋਣ ਤੇ ਵਿਚਾਰ ਵਟਾਂਦਰਾ ਕਰਨ ਦਾ ਹੱਕ। ਉਨ੍ਹਾਂ ਲੋਕਾਂ ਦੇ ਵਿਚਾਰਾਂ ਦੀ ਵੀ ਕਦਰ ਕਰਨ ਦੀ ਲੋੜ ਹੈ, ਜਿਹੜੇ ਸਰਕਾਰ ਨਾਲ ਸਹਿਮਤ ਨਾ ਹੋਣ। ਜੇ ਕੋਈ ਸਰਕਾਰ ਘਰਦਿਆਂ ਦੇ ਸਾਹਮਣੇ ਉਨ੍ਹਾਂ ਦੇ ਜੀਆਂ ਨੂੰ ਖੋਹ ਕੇ ਲੈ ਜਾਂਦੀ ਹੈ, ਉਨ੍ਹਾਂ ਨੂੰ ਤਸੀਹੇ ਦੇਂਦੀ ਹੈ, ਜੇਲ੍ਹਾਂ ਵਿਚ ਰੱਖਦੀ ਹੈ, ਉਨ੍ਹਾਂ ਨੂੰ ਸਵੈਮਾਣ ਤੇ ਆਜ਼ਾਦੀ ਦਾ ਮੁੱਢਲਾ ਹੱਕ ਦੇਣ ਤੋਂ ਇਨਕਾਰੀ ਹੈ ਤਾਂ ਫੇਰ ਆਜ਼ਾਦੀ ਦਾ ਕੀ ਅਰਥ ਸਮਝਿਆ ਜਾਵੇ?’’

ਭਾਰਤੀ ਹਾਕਮਾਂ ਨੇ ਪਿਛਲੇ 48 ਸਾਲਾਂ ਵਿਚ ਆਜ਼ਾਦੀ ਦੇ ਨਾਂ ’ਤੇ ਸਿੱਖਾਂ ਨੂੰ ਬਰਬਾਦੀ ਕਰ ਦਿੱਤੀ ਹੈ। ਜੂਨ-84 ਤੋਂ ਹੁਣ ਤੱਕ ਡੇਢ ਲੱਖ ਸਿੱਖ ਗੱਭਰੂਆਂ-ਮੁਟਿਆਰਾਂ-ਬੱਚਿਆਂ-ਬਿਰਧਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਪੰਜਾਬ ਅੰਦਰ ਵਰਦੀਧਾਰੀ ਗੁੰਡਿਆਂ ਤੋਂ ਕਹਿਰਾਂ ਦਾ ਜ਼ੁਲਮ ਕਰਵਾਇਆ ਗਿਆ ਹੈ। ਸਿੱਖ ਕੌਮ ਨੇ ਜਾਬਰਾਂ ਤੋਂ ਪੈਸੇ ਪੈਸੇ ਦਾ ਹਿਸਾਬ ਲੈਣਾ ਹੈ। ਜੇ ਹਿੰਦੂ ਹਾਕਮ, ਸਿੱਖ ਮਾਰੂ ਮਸ਼ੀਨਰੀ (ਫ਼ੌਜ, ਪੁਲਿਸ, ਪੈਰਾ ਮਿਲਟਰੀ) ਜਮਨਾ ਦਰਿਆ ਦੇ ਪਰਲੇ ਪਾਸੇ ਲਿਜਾ ਕੇ ਸਿੱਖਾਂ ਵੱਲ ਦੋਸਤੀ ਦਾ ਹੱਥ ਵਧਾਉਣਗੇ ਤਾਂ ਹੀ ਦੱਖਣੀ ਏਸ਼ੀਆ ਵਿਚ ਅਮਨ ਅਮਾਨ ਪਰਤ ਸਕਦਾ ਹੈ। ਵੈਸੇ ਇਸ ਹਾਲਤ ਵਿਚ ਵੀ ਅਣਮਨੁੱਖੀ ਜ਼ੁਲਮ ਕਰਨ ਵਾਲੇ ਸਿੱਖਾਂ ਦੇ ਕਾਤਲ ਹਿੰਦੂ ਸਰਕਾਰ ਨੂੰ ਸਾਡੇ ਹਵਾਲੇ ਕਰਨੇ ਪੈਣਗੇ, ਨਹੀਂ ਤਾਂ ਵੈਸੇ ਵੀ ਇਨ੍ਹਾਂ ਨੂੰ ਬੋਰੀਆਂ ’ਚ ਪਾ ਕੇ ਸਿੱਖਾਂ ਨੇ ਖ਼ਾਲਿਸਤਾਨ ਲਿਆਉਣਾ ਹੀ ਹੈ – ਭਾਵੇਂ ਇਹ ਦੁਨੀਆ ਦੇ ਕਿਸੇ ਕੋਨੇ ਵਿਚ ਵੀ ਛੁਪੇ ਹੋਣ। ਫ਼ੈਸਲਾ ਹੁਣ ਸ਼ੰਕਰਾਚਾਰੀਆ ਚਾਣਕਿਆ ਦੇ ਚਲਾਕ ਵਾਰਸਾਂ ਦੇ ਹੱਥ ਵਿਚ ਹੈ ਕਿ ਉਨ੍ਹਾਂ ਨੇ ਇਨਸਾਫ਼ ਦੇਣਾ ਹੈ ਜਾਂ ਨਹੀਂ। ਜੇ ਦੁਨਿਆਵੀ ਹਾਕਮ ਇਨਸਾਫ਼ ਦੇਣ ਤੋਂ ਇਨਕਾਰੀ ਹੁੰਦੇ ਹਨ ਤਾਂ ਅਕਾਲ ਪੁਰਖ ਦਾ ਇਨਸਾਫ਼ ਹਰਕਤ ਵਿਚ ਆਉਂਦਾ ਹੈ!!

ਗੁਰਬਾਣੀ ਯਾਦ ਕਰਵਾ ਰਹੀ ਹੈ -

‘ਜੈਕਾਰ ਕੀਓ ਧਰਮੀਆ ਕਾ।
ਪਾਪੀ ਕਉ ਦੰਡੁ ਦੀਉਇ।’
ਡਾ. ਅਮਰਜੀਤ ਸਿੰਘ


Post Comment

Thursday, August 30, 2012

ਦੁੱਧ, ਘਿਓ ਦੀ ਜਗ੍ਹਾ ਘਾਤਕ ਦਵਾਈਆਂ ਨੇ ਨੌਜਵਾਨਾਂ ਦੀ ਸਿਹਤ ਨੂੰ ਲਾਇਆ ਗ੍ਰਹਿਣ


ਸੁਡੌਲ ਸਰੀਰ, ਤਕੜੇ ਜੁੱਸੇ ਤੇ ਚੌੜੀਆਂ ਛਾਤੀਆਂ ਦੇ ਮਾਲਕ ਪੰਜਾਬੀ ਨੌਜਵਾਨ ਅੱਜ ਖਾਣ-ਪੀਣ, ਪਹਿਨਣ ਤੇ ਸੁੰਦਰ ਦਿੱਖ ਨੂੰ ਤਿਲਾਂਜਲੀ ਦੇ ਕੇ ਪੰਜਾਬੀ ਨੌਜਵਾਨ ਫੁਕਰਪੁਣੇ 'ਚ ਫੁੱਲੇ ਹੋਏ ਡੋਲਿਆਂ 'ਤੇ ਟੈਟੂ ਖੁਦਵਾਈ ਨੁਮਾਇਸ਼ ਦੀ ਵਸਤੂ ਬਣ ਕੇ ਰਹਿ ਗਿਆ ਹੈ। ਕੁਝ ਸਿਹਤ ਪ੍ਰਤੀ ਜਾਗਰੂਕ ਨੌਜਵਾਨ ਫਿਲਮੀ ਕਲਾਕਾਰਾਂ ਵਾਂਗ ਜੁੱਸੇ ਬਣਾਉਣ ਲਈ ਹੈਲਥ ਕਲੱਬਾਂ 'ਚ ਦੁੱਧ, ਘਿਓ, ਖੋਆ, ਪੰਜੀਰੀ ਤੇ ਮਿਹਨਤ ਛੱਡ ਕੇ ਉਸਤਾਦਾਂ ਆਖੇ ਲੱਗ ਨਸ਼ੀਲੇ ਟੀਕਿਆਂ 'ਤੇ ਘਾਤਕ ਦਵਾਈਆਂ ਨਾਲ ਫੁੱਲੀ ਹੋਈ ਸਿਹਤ ਬਣਾਉਣ 'ਚ ਲੀਨ ਹਨ। ਸਾਡੇ ਪ੍ਰਤੀਨਿੱਧੀ ਨੇ ਜਦੋਂ ਪੰਜਾਬ ਦੇ ਵੱਡੇ ਸ਼ਹਿਰਾਂ 'ਚ ਕੁਝ ਅਖੌਤੀ ਜਿਮਾਂ, ਹੈਲਥ ਕਲੱਬਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਤਾਂ ਅਜੀਬ ਤੱਥ ਸਾਹਮਣੇ ਆਏ। ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਨੌਜਵਾਨਾਂ ਨੇ ਦੱਸਿਆ ਕਿ ਉਹ ਡੈਕਾਡਿਊਰਾਬਿਲੋਨ, ਡੈਕਾਸੋਨਾ ਤੇ ਪ੍ਰੈਕਟੀਨ ਵਰਗੀਆਂ ਸੀਟਰਾਈਡਜ਼ ਖਾ ਕੇ ਆਪਣੇ ਸਰੀਰ ਨੂੰ ਸਿਹਤਮੰਦ ਬਣਾਉਂਦੇ ਹਨ। ਨੌਜਵਾਨਾਂ ਨੇ ਦੱਸਿਆ ਕਿ ਇਹ ਦਵਾਈ ਉਨ੍ਹਾਂ ਨੂੰ ਉਸਤਾਦ ਹੀ ਲਿਆ ਕੇ ਦਿੰਦੇ ਹਨ ਕਿਉਂਕਿ ਕੈਮਿਸਟਾਂ ਵਲੋਂ ਪਰਚੀ ਤੋਂ ਬਿਨਾਂ ਇਹ ਦਵਾਈ ਦਿੱਤੀ ਨਹੀਂ ਜਾਂਦੀ। ਜਦੋਂ ਸਾਡੇ ਪ੍ਰਤੀਨਿਧੀ ਨੇ ਕੁਝ ਨਾਮਵਾਰ ਕੋਚਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਦਵਾਈਆਂ ਦਾ ਅਸਰ ਹੈ ਕਿ ਪਹਿਲਾਂ ਮੁੰਡੇ ਸਿਹਤਮੰਦ ਨਜ਼ਰ ਆਉਂਦੇ ਹਨ ਪਰ ਹੋਲੀ-ਹੋਲੀ ਉਨ੍ਹਾਂ ਦੀਆਂ ਹੱਡੀਆਂ ਖੋਖਲੀਆਂ ਹੋ ਜਾਂਦੀਆ ਹਨ। ਉਨ੍ਹਾਂ ਦੱਸਿਆ ਕਿ ਡੈਕਾਡਿਊਰਾਬਿਲੋਨ ਮੈਡੀਕਲ ਸਲਾਹ ਅਨੁਸਾਰ 15 ਦਿਨ ਬਾਅਦ ਕੰਮਜ਼ੋਰ ਮਰੀਜ਼ ਨੂੰ ਲਗਾਇਆ ਜਾਂਦਾ ਹੈ ਪਰ ਸਿਹਤ ਬਣਾਉਣ ਦੇ ਸ਼ੌਕੀਨ ਮੁੰਡੇ ਇਸ ਨੂੰ ਤਿੰਨ ਦਿਨ ਬਾਅਦ ਲਗਾਉਣਾ ਸ਼ੁਰੂ ਕਰ ਦਿੰਦੇ ਹਨ। ਨੌਜਵਾਨਾਂ ਵਲੋਂ ਬੇਸਮਝੀ 'ਚ ਲਈਆਂ ਜਾ ਰਹੀਆਂ ਇਹ ਘਾਤਕ ਦਵਾਈਆਂ ਸਿਹਤ ਲਈ ਗ੍ਰਹਿਣ ਤੇ ਬੀਮਾਰੀਆਂ ਦੀ ਦਲਦਲ ਸਾਬਤ ਹੋ ਰਹੀਆਂ ਹਨ।
ਪੀਜ਼ੇ, ਬਰਗਰਾਂ, ਨੂਡਲਜ਼ ਤੇ ਹੋਰ ਜੰਕ ਫੂਡ ਨੇ ਪਹਿਲਾਂ ਹੀ ਨੌਜਵਾਨਾਂ ਦੀ ਪਾਚਨ ਸ਼ਕਤੀ ਖ਼ਤਮ ਕਰ ਰੱਖੀ ਹੈ ਉਪਰੋਂ ਪੈਸਟੀਰਾਈਡਜ਼ ਨੇ ਹਾਰਮੋਨ ਦਾ ਸੰਤੁਲਨ ਵਿਗਾੜਨ 'ਚ ਕੋਈ ਕਸਰ ਨਹੀਂ ਛੱਡੀ। ਇਸ ਸੰਬੰਧੀ ਚਿੰਤਕਾਂ ਨੇ ਨੌਜਵਾਨਾਂ ਨੂੰ ਆਪਣੇ ਸਰੀਰ ਫਿਲਮੀ ਕਲਾਕਾਰਾਂ ਵਰਗੇ ਨਹੀਂ ਸਗੋਂ ਮਿਹਨਤ, ਮੁਸ਼ੱਕਤ ਨਾਲ ਓਲੰਪੀਅਨ ਸੁਸ਼ੀਲ ਕੁਮਾਰ ਵਰਗੇ ਬਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਮਾਪਿਆਂ ਨੂੰ ਨੌਜਵਾਨਾਂ ਦੀ ਸੰਤੁਲਤ ਖੁਰਾਕ ਸੰਬੰਧੀ ਚੇਤਨ ਹੋਣ ਦਾ ਸੱਦਾ ਦਿੱਤਾ ਤਾਂ ਜੋ ਪੰਜਾਬ ਦੀ ਖੋਹੀ ਹੋਈ ਦਿੱਖ ਵਾਪਸ ਲਿਆਂਦੀ ਜਾ ਸਕੇ।


Post Comment

Wednesday, August 29, 2012

ਅਠਾਸੀ ਵਾਰ ਖ਼ੂਨਦਾਨ ਕਰਨ ਵਾਲਾ ਸਮਾਜ ਸੇਵੀ

ਰਾਜ ਕੁਮਾਰ ਜੋਸ਼ੀ 

ਕਹਿਣ ਤੇ ਕਰਨ ਵਿੱਚ ਲੱਖਾਂ ਕੋਹਾਂ ਦਾ ਫਰਕ ਹੈ। ਆਖ ਤਾਂ ਹਰ ਇਕ ਦਿੰਦਾ ਹੈ ਕਿ ਮੈਂ ਸਮਾਜ ਸੇਵੀ ਹਾਂ ਪਰ ਸਮਾਜ ਸੇਵੀ ਤਾਂ ਟਾਂਵੇਂ ਹੀ ਹੁੰਦੇ ਹਨ। ਕਿਸੇ ਸੰਸਥਾ ਦਾ ਪ੍ਰਧਾਨ ਬਣਕੇ ਕੋਈ ਸਮਾਜ ਸੇਵੀ ਨਹੀਂ ਬਣ ਜਾਂਦਾ। ਖ਼ੁਦ ਸਮਾਜ ਸੇਵਾ ਕਰਕੇ ਹੀ ਸਮਾਜ ਸੇਵੀ ਬਣਦਾ ਹੈ। ਅੱਜ-ਕੱਲ੍ਹ ਇਹ ਪ੍ਰਧਾਨ, ਲੀਡਰ ਪੈਸੇ ਦੇ ਜ਼ੋਰ ’ਤੇ ਖੁੰਭਾਂ ਵਾਂਗ ਉੱਗ ਰਹੇ ਹਨ, ਪਰ ਸਮਾਜ ਸੇਵਾ ਵਿੱਚ ਉਨ੍ਹਾਂ ਦਾ ਕੋਈ ਯੋਗਦਾਨ ਨਹੀਂ ਹੁੰਦਾ। ਜਿਸ ਕੰਮ ਦੀ ਲੋਕਾਂ ਨੂੰ ਸੇਧ ਦੇਣੀ ਹੋਵੇ, ਉਸ ਕੰਮ ਨੂੰ ਸੰਸਥਾ ਦਾ ਪ੍ਰਧਾਨ ਖੁਦ ਕਰਦਾ ਹੋਵੇ ਤਾਂ ਹੀ ਸਹੀ ਸੇਧ ਸਮਾਜ ਨੂੰ ਦੇ ਸਕਦਾ ਹੈ ਪਰ ਅੱਜ-ਕੱਲ੍ਹ ਪੈਸੇ ਦੇ ਜ਼ੋਰ ’ਤੇ ਹਰ ਕੰਮ ਵਿੱਚ ਝੂਠੇ ਨੰਬਰ ਬਣਾਉਣ ਵਾਲੇ ਮੋਢੀ ਬਣ ਖੜ੍ਹਦੇ ਹਨ। ਇਸ ਕਰਕੇ ਹੀ ਸੰਸਥਾਵਾਂ ਪਿੱਛੇ ਰਹਿ ਜਾਂਦੀਆਂ ਹਨ ਅਤੇ ਫੇਲ ਹਨ। ਸਮਾਜ ਸੇਵਾ ਵੀ ਤਿੰਨ ਪ੍ਰਕਾਰ ਦੀ ਹੈ। ਇੱਕ ਉਹ ਜਿਹੜੇ ਸਮਾਜ ਸੇਵੀ ਅਖਵਾਉਂਦੇ ਹਨ, ਚੰਗੇ ਭਾਸ਼ਨ ਝਾੜਦੇ ਹਨ। ਲੋਕਾਂ ਨੂੰ ਮੂਰਖ ਬਣਾਉਂਦੇ ਹਨ ਤੇ ਖੂਬ ਲੁੱਟ ਕਰਕੇ ਆਪਣੀਆਂ ਤਜ਼ੋਰੀਆਂ ਭਰਦੇ ਹਨ। ਦੂਜਾ ਉਹ ਸਮਾਜ ਸੇਵੀ ਜੋ ਕਿਸੇ ਦਾ ਖਾਂਦੇ ਵੀ ਨਹੀਂ ਤੇ ਨਾ ਹੀ ਕਿਸੇ ਨੂੰ ਖਵਾਉਂਦੇ ਹਨ ਪਰ ਸਮਾਜ ਦੇ ਕੰਮ ਆਉਂਦੇ ਹਨ। ਉਹ ਚੰਗਾ ਨਾਂ ਕਮਾ ਜਾਂਦੇ ਹਨ। ਤੀਜੇ ਨੰਬਰ ’ਤੇ ਉਹ ਸਮਾਜ ਸੇਵੀ ਜੋ ਲੋਕਾਂ ਦੇ ਭਲੇ ਲਈ ਹੀ ਹਮੇਸ਼ਾ ਕੰਮ ਕਰਦੇ ਹਨ। ਕਿਸੇ ਦਾ ਖਾਂਦੇ ਨਹੀਂ ਸਗੋਂ ਕੋਲੋਂ ਖਰਚ ਕਰਕੇ ਸਮਾਜ ਦੀ ਤਨ, ਮਨ ਅਤੇ ਧਨ ਨਾਲ ਸੇਵਾ ਕਰਦੇ ਹਨ। ਉਨ੍ਹਾਂ ਦਾ ਨਾਂ ਸਮਾਜ ਵਿੱਚ ਜਿਊਂਦਿਆਂ ਦਾ ਅਤੇ ਮਰਨ ਤੋਂ ਬਾਅਦ ਵੀ ਚਮਕਦਾ ਰਹਿੰਦਾ ਹੈ। ਹੁਣ ਤੁਸੀਂ ਪੜ੍ਹ ਕੇ ਹੈਰਾਨ ਹੋਵੋਗੇ, ਮੈਂ ਜਿਸ ਸ਼ਖ਼ਸ ਦੀ ਗੱਲ ਕਰ ਰਿਹਾ ਹਾਂ, ਉਸ ਨੇ ਅਨੇਕਾਂ ਕੀਮਤੀ ਜਾਨਾਂ ਆਪਣਾ ਖੂਨ ਦੇ ਕੇ ਬਚਾਈਆਂ ਹਨ। ਆਪਣੀ ਜ਼ਿੰਦਗੀ ਵਿੱਚ 88 ਵਾਰ ਖੂਨਦਾਨ ਕਰ ਚੁੱਕੇ ਹਨ ਅਤੇ ਖੂਨਦਾਨੀਆਂ ਦੀ ਕਤਾਰਾਂ ਵਿੱਚ ਸਿਖਰਲੇ ਟੰਬਿਆਂ ’ਤੇ ਪਹੁੰਚ ਚੁੱਕੇ ਹਨ, ਜਿਨ੍ਹਾਂ ਨੇ ਤਿੰਨ ਵਾਰ ਸਾਲ ਵਿੱਚ ਖੂਨਦਾਨ ਕਰਨ ਦਾ ਪ੍ਰਣ ਕੀਤਾ ਹੈ। ਉਹ ਹਨ ਰਾਜ ਕੁਮਾਰ ਜੋਸ਼ੀ।
ਰਾਜ ਕੁਮਾਰ ਜੋਸ਼ੀ ਨੇ ਆਪਣੀ 88ਵੀਂ ਯੂਨਿਟ ਲਾਈਫ ਸੇਵਿੰਗ ਮਿਸ਼ਨ ਸ਼ਿਮਲਾ ਵਿਖੇ ਕੀਤੀ। ਸ੍ਰੀ ਜੋਸ਼ੀ ਨੂੰ ਚੰਦਰਾ ਆਈ. ਏ. ਐਸ. ਸਕੱਤਰ ਹੈਲਥ ਸਰਵਿਸਿਜ਼ ਪੰਜਾਬ ਵੱਲੋਂ ਸਟੇਟ ਐਵਾਰਡ ਦਿੱਤਾ ਗਿਆ। ਹੋਰ ਅਨੇਕਾਂ ਕਲੱਬਾਂ, ਸੰਸਥਾਵਾਂ ਵੱਲੋਂ ਵੀ ਜੋਸ਼ੀ ਸਨਮਾਨਿਤ ਹੋ ਚੁੱਕੇ ਹਨ।
ਰਾਜ ਕੁਮਾਰ ਜੋਸ਼ੀ ਦੇ ਦੋਸਤ ਦੀ ਪਤਨੀ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਇਲਾਜ ਲਈ ਦਾਖ਼ਲ ਸੀ। ਪਰ ਕਾਫੀ ਦੌੜ-ਭੱਜ ਤੋਂ ਬਾਅਦ ਜਦ ਕਿਤੋਂ ਖੂਨ ਨਾ ਮਿਲਿਆ ਤਾਂ 1989 ਵਿੱਚ ਪਹਿਲੀ ਵਾਰ ਆਪਣਾ ਖੂਨ ਦੇ ਕੇ ਉਸ ਦੀ ਜਾਨ ਬਚਾਈ। ਉਸ ਤੋਂ ਬਾਅਦ ਚੱਲ ਸੋ ਚੱਲ। ਉਹ ਖੂਨਦਾਨ ਕਰਨ ਲਈ ਹਮੇਸ਼ਾ ਦੂਰ-ਦੂਰ ਤੱਕ ਜਾਂਦੇ ਹੀ ਰਹਿੰਦੇ ਹਨ। ਕਿਸੇ ਨੂੰ ਲੋੜ ਵੇਲੇ ਖੂਨਦਾਨ ਕਰਕੇ ਬਚਾਉਣਾ ਹੀ ਉਹ ਆਪਣਾ ਅਸਲੀ ਧਰਮ ਸਮਝਦੇ ਹਨ।
ਰੋਗੀਆਂ, ਬੇਸਹਾਰਿਆਂ ਅਤੇ ਗਰੀਬਾਂ ਦੇ ਦੁੱਖਾਂ ਨੂੰ ਆਪਣਾ ਸਮਝਣ ਵਾਲਾ ਜੋਸ਼ੀ ਸਮਾਜ ਸੇਵਾ ਲਈ ਧਨ ਅਤੇ ਸਮੇਂ ਦੀ ਵੀ ਪ੍ਰਵਾਹ ਨਹੀਂ ਕਰਦਾ। ਜੋਸ਼ੀ ਜੀ ਗਰੀਬ, ਬੇਸਹਾਰਾ ਲੜਕੀਆਂ ਦੇ ਵਿਆਹਾਂ ਸਮੇਂ ਵੀ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕੋਲ ਅਨੇਕਾਂ ਸੰਸਥਾਵਾਂ ਦੀਆਂ ਆਹੁਦੇਦਾਰੀਆਂ ਹਨ ਜਿਵੇਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਦੇ ਲਾਈਫ ਮੈਂਬਰ, ਪੰਜਾਬ ਬ੍ਰਹਮਣ ਸਭਾ ਦੇ ਪ੍ਰੈਸ ਸਕੱਤਰ, ਬਲੱਡ ਡੋਨਰਜ਼ ਕੌਸਲ ਦੇ ਜਨਰਲ ਸਕੱਤਰ, ਸਰਵਤੀ ਡਰਾਮਾਟਿਕ ਕਲੱਬ ਦੇ ਮੈਂਬਰ, ਸ਼ੀਤਲਾ ਭਜਨ ਮੰਡਲੀ ਅਤੇ ਬਿਰਧ ਆਸ਼ਿਆਨਾ ਦੇ ਚੇਅਰਮੈਨ, ਸਿਟੀ ਵੈਲਫੇਅਰ ਕਲੱਬ ਦੇ ਫਾਊਂਡਰ ਮੈਂਬਰ ਅਤੇ ਸਾਬਕਾ ਪ੍ਰਧਾਨ, ਅਤੇ ਆਪਣੇ ਮਹਿਕਮੇ ’ਚ ਜਥੇਬੰਦੀ ਦੇ ਸਰਗਰਮ ਮੈਂਬਰ ਆਦਿ।
ਰਾਜ ਕੁਮਾਰ ਜੋਸ਼ੀ 1990 ਵਿੱਚ ਅਵਰ ਸਿਟੀ ਦੀ ਜਨਰਲ ਇੰਟਰਮੇਸ਼ਨ ਲਈ ਡਾਇਰੈਕਟਰੀ ਕੱਢਣ ਸਮੇਂ ਮੈਂਬਰ ਸਨ। ਜਦੋਂ 1997 ਵਿੱਚ ਟੈਲੀਫੋਨ ਡਾਇਰੈਕਟਰੀ ਸਰਸਵਤੀ ਡਰਾਮੈਟਿਕ ਕਲੱਬ ਦੀ ਕੱਢੀ ਤਾਂ ਉਹ ਚੀਫ ਐਡੀਟਰ ਸਨ। ਸੰਨ 2000 ਵਿੱਚ ਵੀ ਅਵਰ ਸਿਟੀ ਕਲਾਸੀ ਫਾਈਡ ਟੈਲੀਫੋਨ ਡਾਇਰੈਕਟਰੀ ਕੱਢਣ ਸਮੇਂ ਐਡੀਟਰ ਇਨ ਚੀਫ ਸਨ ਅਤੇ ਜਦੋਂ 2005 ਵਿੱਚ ਟੈਲੀਫੋਨ ਡਾਇਰੈਕਟਰੀ ਸਿਟੀ ਵੈਲਫੇਅਰ ਕਲੱਬ ਰਾਮਪੁਰਾ ਫੂਲ ਵੱਲੋਂ ਕੱਢੀ ਤਾਂ ਉਹ ਐਡੀਟਰ-ਇਨ-ਚੀਫ ਅਤੇ ਪ੍ਰਧਾਨ ਸਨ।
ਰਾਜ ਕੁਮਾਰ ਜੋਸ਼ੀ ਹਰ ਸਮਾਜਿਕ ਬੁਰਾਈਆਂ ਵਿਰੁੱਧ ਕੀਤੀਆਂ ਜਾਂਦੀਆਂ ਰੈਲੀਆਂ ਆਦਿ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦੇ ਹਨ। ਮਨੁੱਖੀ ਭਲੇ ਲਈ ਉਹ ਹਰ ਪਲ ਤਤਪਰ ਰਹਿੰਦੇ ਹਨ। ਸ੍ਰੀ ਜੋਸ਼ੀ ਨੇ 2004 ਵਿੱਚ ਆਪਣੀ ਪੋਤੀ ਆਸ਼ਵਿਤ ਦੇ ਜਨਮ ਦਿਨ ’ਤੇ ਸਰਕਾਰੀ ਹਸਪਤਾਲ ਵਿਖੇ ਲੋਹੜੀ ਵੰਡ ਕੇ ਨਵੀਂ ਰੀਤ ਚਲਾ ਕੇ ਖੁਸ਼ੀ ਜ਼ਾਹਿਰ ਕੀਤੀ ਸੀ ਅਤੇ ਹੁਣ ਸ੍ਰੀ ਜੋਸ਼ੀ ਆਪਣੀ ਪੋਤੀ ਤੇ ਬੇਟੀ ਆਰਤੀ ਦੇ ਜਨਮ ਦਿਨ ’ਤੇ ਖੂਨਦਾਨ ਕੈਂਪ ਲਾ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹਨ।
ਰਾਜ ਕੁਮਾਰ ਜੋਸ਼ੀ ਦੀਆਂ ਸੇਵਾਵਾਂ ਵੇਖ ਕੇ ਹੈਰਾਨ ਹੋਈਦਾ ਹੈ ਕਿ ਸਮਾਜ ਸੇਵਾ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਜੋਸ਼ੀ ਨੂੰ ਸਰਕਾਰ ਨੇ ਅਜੇ ਅੱਖੋਂ-ਪਰੋਖੇ ਰੱਖਿਆ ਹੋਇਆ ਹੈ। ਅਸੀਂ ਦੁਆ ਕਰਦੇ ਹਾਂ ਕਿ ਸ੍ਰੀ ਰਾਜ ਕੁਮਾਰ ਜੋਸ਼ੀ ਦਾ 100 ਵਾਰ ਖੂਨਦਾਨ ਕਰਨ ਦਾ ਸੁਪਨਾ ਸਾਕਾਰ ਹੋਵੇ।
*ਦਰਸ਼ਨ ਸਿੰਘ ਪ੍ਰੀਤੀਮਾਨ 
ਮੋਬਾਇਲ: 97792-97682


Post Comment

ਚੀਫ਼ ਖ਼ਾਲਸਾ ਦੀਵਾਨ ਨੇ ਸੰਭਾਲੀਆਂ ਇਤਿਹਾਸਕ ਹੱਥ ਲਿਖਤਾਂ


ਸਦੀ ਪੁਰਾਣੀ ਸੰਸਥਾ ਚੀਫ਼ ਖ਼ਾਲਸਾ ਦੀਵਾਨ ਨੇ ਸਿੱਖ ਧਰਮ ਦੇ ਪ੍ਰਚਾਰ ਤੇ ਪਸਾਰ ਵਿੱਚ ਹੁਣ ਤੱਕ ਅਹਿਮ ਯੋਗਦਾਨ ਪਾਇਆ ਹੈ। ਇਹ ਸੰਸਥਾ ਅੱਜ ਵੀ ਇਸ ਰਾਹ ’ਤੇ ਨਿਰੰਤਰ ਅੱਗੇ ਵਧ ਰਹੀ ਹੈ। ਚੀਫ਼ ਖ਼ਾਲਸਾ ਦੀਵਾਨ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਤੇ ਇਤਿਹਾਸਕ ਹੱਥ ਲਿਖਤ ਬੀੜਾਂ ਦੇ ਖਰੜੇ, ਪੋਥੀਆਂ, ਗੁਟਕੇ ਤੇ ਹੋਰ ਅਮੁੱਲੇ ਖਜ਼ਾਨੇ ਦੀ ਸਾਂਭ-ਸੰਭਾਲ ਕਰਨ ਲਈ ਯਤਨ ਸ਼ੁਰੂ ਕੀਤਾ ਹੈ। ਇਹ ਅਨਮੋਲ ਖਜ਼ਾਨਾ ਭਵਿੱਖ ਵਿੱਚ ਲਾਹੇਵੰਦ ਸਾਬਤ ਹੋਵੇਗਾ।  ਦੀਵਾਨ ਦੇ ਪ੍ਰਬੰਧ ਹੇਠ ਚੱਲ ਰਹੇ ਪੁਤਲੀਘਰ ਸਥਿਤ ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ ਇਸ ਪੁਰਾਤਨ ਅਨਮੋਲ ਖਜ਼ਾਨੇ ਨੂੰ ਸਾਂਭਿਆ ਗਿਆ ਹੈ। ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਰੱਖਿਆ ਗਿਆ ਹੈ। ਇੱਕ ਹਿੱਸਾ ਗੁਰਦੁਆਰੇ ਦੀ ਇਮਾਰਤ ਦੇ ਉਪਰਲੇ ਹਿੱਸੇ ਅਤੇ ਦੂਜਾ ਹਿੱਸਾ ਗੁਰਦੁਆਰੇ ਦੇ ਸਾਹਮਣੇ ਬਣਾਏ ਗਏ ਵਾਤਾਨੁਕੂਲ ਹਾਲ ਵਿੱਚ ਹੈ। ਇਸ ਹਾਲ ਵਿੱਚ ਦੋ ਪਲੰਘਾਂ ਉਪਰ 12 ਪੁਰਾਤਨ ਹੱਥ ਲਿਖਤ ਬੀੜਾਂ ਰੱਖੀਆਂ ਹੋਈਆਂ ਹਨ। ਪੁਰਾਤਨ ਬੀੜਾਂ ਦੇ ਵੇਰਵੇ ਅਤੇ ਵਿਸ਼ੇਸ਼ਤਾਵਾਂ ਦਰਸਾਉਣ ਲਈ ਇਨ੍ਹਾਂ ਦੀਆਂ ਕੁਝ ਰੰਗਦਾਰ ਤਸਵੀਰਾਂ ਇੱਥੇ ਸੁਸ਼ੋਭਿਤ ਕੀਤੀਆਂ ਗਈਆਂ ਹਨ ਤਾਂ ਜੋ ਇੱਥੇ ਆਉਣ ਵਾਲੇ ਯਾਤਰੂ ਤੇ ਸ਼ਰਧਾਲੂ ਇਹ ਤਸਵੀਰਾਂ ਦੇਖ ਸਕਣ। ਸ਼ਰਧਾਲੂਆਂ ਦੀ ਮੰਗ ’ਤੇ ਇਨ੍ਹਾਂ ਬੀੜਾਂ ਦੇ ਦਰਸ਼ਨ ਕਰਵਾਉਣ ਦਾ ਵੀ ਪ੍ਰਬੰਧ ਹੈ।
ਇੱਥੇ ਇਸ ਵੇਲੇ 36 ਗ੍ਰੰਥ ਹਨ। ਇਨ੍ਹਾਂ ਵਿੱਚੋਂ ਬਹੁਤੇ ਹੱਥ ਲਿਖਤ ਹਨ। ਇਹ 100 ਤੋਂ 250 ਸਾਲ ਪੁਰਾਣੇ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚ ਦਸ ਬੀੜਾਂ ਦਮਦਮੀ ਸਾਖ ਅਤੇ ਨੌਂ ਬੀੜਾਂ ਖਾਰੀ ਸਾਖ ਦੀਆਂ ਹਨ ਜਦੋਂਕਿ ਬਾਕੀ ਬੀੜਾਂ ਵੱਖ-ਵੱਖ ਸਾਖਾਂ ਦੀਆਂ ਹਨ। ਇਨ੍ਹਾਂ ਤੋਂ ਇਲਾਵਾ ਦੋ ਸੁਰਜ ਪ੍ਰਕਾਸ਼ ਗ੍ਰੰਥ, 100 ਸਾਲ ਤੋਂ ਵਧੇਰੇ ਪੁਰਾਣਾ ਜਪੁਜੀ ਸਾਹਿਬ ਦਾ ਹੱਥ ਲਿਖਤ ਗੁਟਕਾ, ਦਸ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਵਾਲੀਆਂ ਅਤੇ ਸੋਨੇ ਦੀ ਸਿਆਹੀ ਨਾਲ ਲਿਖੀਆਂ ਬੀੜਾਂ, ਪੋਥੀਆਂ, ਗੁਲਾਬ ਸਿੰਘ ਦੀ ਹੱਥ ਲਿਖਤ ਰਮਾਇਣ, ਪੋਥੀ ਸ੍ਰੀ ਕ੍ਰਿਸ਼ਨ ਸੰਸਕ੍ਰਿਤ ਵਿੱਚ, ਪੋਥੀ ਗੋਪਾਲ ਸਿੰਘ, ਹਰਦਈ ਰਾਮ ਦੀ ਹੱਥ ਲਿਖਤ ਹਨੂੰਮਾਨ ਨਾਟ ਕੀਰਤੀ ਅਤੇ ਹੱਥ ਲਿਖਤ ਜਨਮ ਸਾਖੀਆਂ ਵੀ ਇਸ ਵਿੱਚ ਸ਼ਾਮਲ ਹਨ।
ਹੇਠਾਂ ਹਾਲ ਵਿੱਚ ਰੱਖੀਆਂ 12 ਬੀੜਾਂ ਦੇਖਣਯੋਗ ਹਨ। ਇੱਕ ਬੀੜ ਦੇ ਬਾਹਰ ਸੁਨਹਿਰੀ ਚਿੱਤਰ ਬਣੇ ਹੋਏ ਹਨ। 13&28 ਇੰਚ ਆਕਾਰ ਦੀ ਇਸ ਬੀੜ ਲਈ ਕਸ਼ਮੀਰੀ ਕਾਗਜ਼ ਦੀ ਵਰਤੋਂ ਕੀਤੀ ਗਈ। ਇਸ ਦੇ 753 ਪੰਨੇ ਹਨ ਅਤੇ ਲਿਖਾਰੀ ਵੀ ਕਸ਼ਮੀਰੀ ਦੱਸਿਆ ਗਿਆ ਹੈ। ਇੱਕ ਹੋਰ ਬੀੜ ਦੀ ਸ਼ੁਰੂਆਤ ਵਿੱਚ ਮੂਲ ਮੰਤਰ ਦੇ ਆਲੇ-ਦੁਆਲੇ ਸੁੰਦਰ ਵੇਲ ਬਣੀ ਹੋਈ ਹੈ। ਇੱਕ ਖਾਰੀ ਬੀੜ ਦੇ ਮੁੱਢਲੇ ਪੰਨੇ ਸੋਨੇ ਦੀ ਸਿਆਹੀ ਦੇ ਹਾਸ਼ੀਏ ਵਾਲੇ ਹਨ ਅਤੇ ਇਸ ਵਿੱਚ ਗੁਰੂਆਂ ਦੇ ਚਿੱਤਰ ਵੀ ਬਣੇ ਹੋਏ ਹਨ। ਪਾਖਰਮਲ ਢਿੱਲੋਂ ਸਾਖ ਦੀ ਇੱਕ ਬੀੜ ਦੇ ਦੋ ਆਰੰਭਲੇ ਪੰਨੇ ਸੁਨਹਿਰੀ ਅੱਖਰਾਂ ਵਾਲੇ ਹਨ ਅਤੇ 10 ਗੁਰੂਆਂ ਦੇ ਚਿੱਤਰ ਵੀ ਬਣੇ ਹੋਏ ਹਨ। ਇਸ ਵਿਲੱਖਣ ਹੱਥ ਲਿਖਤ ਬੀੜ ਦੇ 1596 ਪੰਨੇ ਹਨ। ਇਸ ਵਾਸਤੇ ਵੀ ਕਸ਼ਮੀਰੀ ਕਾਗਜ਼ ਦੀ ਵਰਤੋਂ ਕੀਤੀ ਗਈ। ਇੱਕ ਹੱਥ ਲਿਖਤ ਬੀੜ 1751 ਦੀ ਲਿਖੀ ਹੋਈ ਦੱਸੀ ਜਾਂਦੀ ਹੈ। ਇਨ੍ਹਾਂ ਦੀ ਲਿਖਾਈ ਬਹੁਤ ਹੀ ਸੁੰਦਰ ਹੈ ਅਤੇ ਇਹ ਅੱਜ ਵੀ ਪੂਰੀ ਤਰ੍ਹਾਂ ਪੜ੍ਹਨਯੋਗ ਹਨ। ਲਿਖਾਰੀ ਨੇ ਲਿਖਣ ਲਈ ਕਿਹੜੀ ਸਿਆਹੀ ਵਰਤੀ ਹੈ, ਇਸ ਦਾ ਵੀ ਜ਼ਿਕਰ ਸ਼ਾਮਲ ਹੈ। ਇੱਕ ਬੀੜ ਦੇ ਪਿੱਛੇ ਲਿਖਿਆ ਹੋਇਆ ਹੈ ਕਿ ਇਸ ਨੂੰ ਲਿਖਣ ਲਈ ਕੱਜਲ ਦੀ ਸਿਆਹੀ ਬਣਾਈ ਗਈ ਅਤੇ ਸਿਆਹੀ ਬਣਾਉਣ ਦੀ ਵਿਧੀ ਦੇ ਵੇਰਵੇ ਵੀ ਦਰਜ ਹਨ। ਇਨ੍ਹਾਂ ਹੱਥ ਲਿਖਤ ਬੀੜਾਂ ਦਾ ਕਾਗਜ਼ ਭਾਵੇਂ ਪੁਰਾਣਾ ਹੋਣ ਕਾਰਨ ਪੀਲਾ ਪੈ ਗਿਆ ਹੈ ਪਰ ਸਿਆਹੀ ਦਾ ਰੰਗ ਅਜੇ ਠੀਕ ਹੈ। ਇਨ੍ਹਾਂ ਵਿਚਲੀ ਸੁੰਦਰ ਲਿਖਾਈ ਨੂੰ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਬੀੜਾਂ ਬੜੀ ਰੀਝ ਤੇ ਸ਼ਰਧਾ ਨਾਲ ਲਿਖੀਆਂ ਗਈਆਂ ਹੋਣਗੀਆਂ ਅਤੇ ਇਨ੍ਹਾਂ ਨੂੰ ਲਿਖਣ ਲਈ ਲੰਮਾ ਸਮਾਂ ਲੱਗਿਆ ਹੋਵੇਗਾ। ਕੁਝ ਬੀੜਾਂ ਦੇ ਆਰੰਭ ਵਾਲੇ ਪੰਨਿਆਂ ’ਤੇ ਹਿੰਦੂ ਧਰਮ ਦੇ ਚਿੰਨ੍ਹ ਬਣੇ ਹੋਏ ਹਨ, ਜਿਨ੍ਹਾਂ ਤੋਂ ਜਾਪਦਾ ਹੈ ਕਿ ਲਿਖਾਰੀ ਹਿੰਦੂ ਧਰਮ ਨਾਲ ਸਬੰਧਿਤ ਹੋਵੇਗਾ।
ਜ਼ਿਕਰਯੋਗ ਹੈ ਕਿ ਸਾਖ ਖਾਰੀ ਵਾਲੀਆਂ ਬੀੜਾਂ ਵਧੇਰੇ ਪੁਰਾਤਨ ਹਨ। ਇਨ੍ਹਾਂ ਵਿੱਚ ਰਾਗ ਮਾਲਾ ਤੋਂ ਅੱਗੇ ਰਾਗ ਰਾਮਕਲੀ ਰਤਨ ਮਾਲਾ ਮਹਲਾ ਪਹਿਲਾ ਅਤੇ ਸਲੋਕ ਮਹਲਾ ਪਹਿਲਾ ਵਾਧੂ ਦਰਜ ਹਨ। ਇੱਕ ਹੱਥ ਲਿਖਤ ਬੀੜ ’ਤੇ ਸੰਮਤ 1757 ਦਰਜ ਹੈ। ਕੁਝ ਬੀੜਾਂ ’ਤੇ ਲਿਖਾਰੀ ਦਾ ਨਾਂ ਵੀ ਦਰਜ ਹੈ।
ਇਸ ਪੁਰਾਤਨ ਖ਼ਜ਼ਾਨੇ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮੋਹਨ ਸਿੰਘ ਨੂੰ ਸੌਂਪੀ ਹੋਈ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ 100 ਸਾਲ ਤੋਂ ਵਧੇਰੇ ਪੁਰਾਤਨ ਸਰੂਪ ਸੁਲਤਾਨਵਿੰਡ ਪਿੰਡ ਵਿੱਚੋਂ ਲਿਆਂਦਾ ਗਿਆ ਹੈ। ਉਨ੍ਹਾਂ ਨੂੰ ਜਿੱਥੋਂ ਵੀ ਪੁਰਾਤਨ ਸਰੂਪ ਮਿਲਦੇ ਹਨ, ਉਹ ਲਿਆ ਕੇ ਇਸ ਖ਼ਜ਼ਾਨੇ ਵਿੱਚ ਜਮ੍ਹਾਂ ਕਰ ਰਹੇ ਹਨ।
ਯਤੀਮਖਾਨੇ ਦੇ ਸੁਪਰਡੈਂਟ ਬਲਬੀਰ ਸਿੰਘ ਸੈਣੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਵਧੇਰੇ ਬੀੜਾਂ ਯਤੀਮਖਾਨੇ ਨੂੰ ਦੇਸ਼ ਵੰਡ ਵੇਲੇ ਦੀਆਂ ਮਿਲੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ 26 ਬੀੜਾਂ ਦੀ ਡਿਜੀਟਾਈਜੇਸ਼ਨ ਵੀ ਕਰਵਾਈ ਗਈ। ਕਾਗਜ਼ ਦਾ ਕੀੜਾ ਲੱਗਣ ਤੋਂ ਰੋਕਣ ਲਈ ਸ਼੍ਰੋਮਣੀ ਕਮੇਟੀ ਦੇ ਪਲਾਂਟ ਤੋਂ ਟ੍ਰੀਟਮੈਂਟ ਵੀ ਕਰਵਾਇਆ ਗਿਆ ਹੈ। ਭਵਿੱਖ ਵਿੱਚ ਸ਼੍ਰੋਮਣੀ ਕਮੇਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਦੇ ਖੋਜੀਆਂ ਰਾਹੀਂ ਇਸ ਬਾਰੇ ਵੀ ਖੋਜ ਕਰਵਾਉਣ ਦਾ ਯਤਨ ਕੀਤਾ ਜਾਵੇਗਾ। ਫ਼ਿਲਹਾਲ ਇਸ ਨੂੰ ਘੋਖਣ ਦਾ ਯਤਨ ਨਹੀਂ ਕੀਤਾ ਗਿਆ।
ਇਸ ਤੋਂ ਇਲਾਵਾ ਇੱਥੇ ਗੁਰੂ ਕਾਲ ਦੇ ਕੁਝ ਅਹਿਮ ਹੁਕਮਨਾਮੇ ਵੀ ਇਕੱਠੇ ਕੀਤੇ ਗਏ ਹਨ। ਇਨ੍ਹਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਛੇ, ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਇੱਕ, ਗੁਰੂ ਤੇਗ ਬਹਾਦਰ ਸਾਹਿਬ ਦੇ 26 ਅਤੇ ਗੁਰੂ ਗੋਬਿੰਦ ਸਿੰਘ ਜੀ ਦੇ 29  ਹੁਕਮਨਾਮੇ ਹਨ। ਇੱਥੇ ਅੱਠ ਹੁਕਮਨਾਮੇ ਮਾਤਾ ਸੁੰਦਰੀ ਜੀ ਦੇ ਵੀ ਹਨ। ਇਹ ਹੁਕਮਨਾਮੇ ਵੀ ਇਸੇ ਹਾਲ ਵਿੱਚ ਪ੍ਰਦਰਸ਼ਿਤ ਕੀਤੇ ਹੋਏ ਹਨ। ਇਸੇ ਤਰ੍ਹਾਂ ਇੱਕ ਹਾਲ ਵਿੱਚ ਸਿੱਖ ਕਾਲ ਨਾਲ ਸਬੰਧਿਤ ਪੁਰਾਤਨ ਸ਼ਸਤਰਾਂ ਦਾ ਪ੍ਰਦਰਸ਼ਨ ਕੀਤਾ ਹੋਇਆ ਹੈ। ਇਹ ਪੁਰਾਤਨ ਵਸਤਾਂ ਹੌਲੀ-ਹੌਲੀ ਯਾਤਰੂਆਂ ਅਤੇ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣ ਰਹੀਆਂ ਹਨ।
ਇਸ ਯਤੀਮਖਾਨੇ ਦੀ ਸਥਾਪਨਾ 1904 ਵਿੱਚ ਹੋਈ ਸੀ। ਸੌ ਸਾਲ ਤੋਂ ਵਧੇਰੇ ਪੁਰਾਣੀ ਇਸ ਸੰਸਥਾ ਵਿੱਚ ਇਸ ਵੇਲੇ 380 ਬੱਚੇ ਹਨ ਅਤੇ 30 ਸੂਰਮੇ ਸਿੰਘ ਹਨ। ਇੱਥੋਂ ਗੁਰਬਾਣੀ ਦੇ ਕੀਰਤਨ ਦੀ ਸਿੱਖਿਆ ਪ੍ਰਾਪਤ ਕਰਕੇ ਕਈ ਸੂਰਮੇ ਸਿੰਘ ਉੱਚ ਕੋਟੀ ਦੇ ਰਾਗੀ ਵੀ ਬਣੇ ਹਨ ਅਤੇ ਉਨ੍ਹਾਂ ਆਪਣਾ ਤੇ ਸੰਸਥਾ ਦਾ ਨਾਂ ਉੱਚਾ ਕੀਤਾ ਹੈ।
1984 ਵਿੱਚ ਸਾਕਾ ਨੀਲਾ ਤਾਰਾ ਸਮੇਂ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਸਿੱਖ ਰੈਫਰੈਂਸ ਲਾਇਬਰੇਰੀ ਦਾ ਸਮੁੱਚਾ ਅਮੁੱਲਾ ਖਜ਼ਾਨਾ ਲਾਪਤਾ ਹੋ ਗਿਆ ਸੀ। ਇਸ ਰੈਫਰੈਂਸ ਲਾਇਬਰੇਰੀ ਵਿੱਚ ਕਈ ਪੁਰਾਤਨ ਹੱਥ ਲਿਖਤ ਬੀੜਾਂ, ਪੋਥੀਆਂ ਤੇ ਹੋਰ ਇਤਿਹਾਸਕ ਵਸਤਾਂ ਸਨ। ਸ਼੍ਰੋਮਣੀ ਕਮੇਟੀ ਵੱਲੋਂ ਇਹ ਅਨਮੋਲ ਖਜ਼ਾਨਾ ਭਾਰਤੀ ਫ਼ੌਜ ਕੋਲੋਂ ਵਾਪਸ ਲੈਣ ਲਈ ਲੰਮੇ ਸਮੇਂ ਤੋਂ ਜਦੋਜਹਿਦ ਜਾਰੀ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਮੁੜ ਸਿੱਖ ਰੈਫਰੈਂਸ ਲਾਇਬਰੇਰੀ ਲਈ ਇਤਿਹਾਸਕ ਦਸਤਾਵੇਜ਼ ਅਤੇ ਵਸਤਾਂ ਇਕੱਠੀਆਂ ਕਰਨ ਲਈ ਯਤਨ ਸ਼ੁਰੂ ਕੀਤਾ ਹੋਇਆ ਹੈ। ਅਜਿਹੇ ਸਮੇਂ ਵਿੱਚ ਚੀਫ਼ ਖ਼ਾਲਸਾ ਦੀਵਾਨ ਦਾ ਇਹ ਨਿਵੇਕਲਾ ਯਤਨ ਵੀ ਸ਼੍ਰੋਮਣੀ ਕਮੇਟੀ ਲਈ ਸਹਾਈ ਸਾਬਤ ਹੋ ਸਕਦਾ ਹੈ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਇਸ ਸੰਸਥਾ ਨੂੰ ਇਸ ਮਾਮਲੇ ਵਿੱਚ ਅਗਵਾਈ ਦੇ ਕੇ ਇਸ ਅਨਮੋਲ ਖਜ਼ਾਨੇ ਦੀ ਬਿਹਤਰ ਢੰਗ ਨਾਲ ਸਾਂਭ-ਸੰਭਾਲ ਦੇ ਸਮਰੱਥ ਬਣਾਵੇ।
* ਜਗਤਾਰ ਸਿੰਘ ਲਾਂਬਾ
ਮੋਬਾਈਲ: 94173-57400


Post Comment

ਵਿਸਰ ਰਿਹਾ ਵਿਰਸਾ ਛੰਦ ਸੁਣਾਉਣੇ


ਛੰਦ ਕਿਉਂਕਿ ਪੰਜਾਬੀ ਲੋਕ ਕਾਵਿ ਦਾ ਬੜਾ ਹਰਮਨਪਿਆਰਾ ਰੂਪ ਹੈ, ਇਸ ਲਈ ਇਹ ਰਸਮ ਲਾੜੇ ਦੀ ਆਪਣੀ ਬੋਲੀ ਤੇ ਵਿਰਸੇ ਨਾਲ ਜੁੜੇ ਹੋਣ ਦੀ ਲੁਕਵੀਂ ਜਿਹੀ ਪਰਖ ਵੀ ਹੁੰਦੀ ਤੇ ਸਹੁਰੇ ਪਰਿਵਾਰ ਦੇ ਜੀਆਂ ਨਾਲ ਖੁੱਲ੍ਹਣ ਦਾ ਇੱਕ ਹੀਲਾ ਵੀ ਹੁੰਦਾ। ਇਹੀ ਕਾਰਨ ਹੁੰਦਾ ਕਿ ਵਿਆਹ ਤੋਂ ਪਹਿਲਾਂ ਮੁੰਡੇ ਆਪਣੇ ਹਾਣੀਆਂ ਜਾਂ ਵਡੇਰਿਆਂ ਪਾਸੋਂ ਛੰਦਾਂ ਦੇ ਕੁਝ ਟੋਟਕੇ ਯਾਦ ਵੀ ਕਰ ਰੱਖਦੇ ਤਾਂ ਜੁ ਸਾਲੀਆਂ ਨਾਲ ਸੰਵਾਦ ਦੇ ਉਹ ਪਲ ਕਿਧਰੇ ਫਿੱਕੇ ਨਾ ਪੈ ਜਾਣ ਤੇ ਲਾੜਾ ਕਿਤੇ ਸਾਲੀਆਂ ਦੇ ਹਜੂਮ ਹੱਥੋਂ ਲੁਹਾ ਕੇ ਨਾ ਆ ਜਾਏ। ਉਂਜ ਬਹੁਤੀ ਵਾਰ ਇਹ ਸੰਵਾਦ ਸਿਲਸਿਲਾ ਲਾੜੇ ਦੇ ਸੁਭਾਅ ’ਤੇ ਵੀ ਨਿਰਭਰ ਕਰਦਾ। ਕਈ ਤਾਂ ਬੜੇ ਖੁੱਲ੍ਹੇ ਖੁਲਾਸੇ ਢੰਗ ਨਾਲ ਪੇਸ਼ ਆਉਂਦੇ ਤੇ ਕਈ ਸੰਗ ਵਿੱਚ ਦੂਹਰੇ ਤੀਹਰੇ ਹੁੰਦੇ ਯਾਦ ਕੀਤਾ ਵੀ ਭੁੱਲ ਜਾਂਦੇ ਤੇ ਸਾਲੀਆਂ ਦੀ ਫ਼ੌਜ ਅੱਗੇ ਹਥਿਆਰ ਸੁੱਟ ਦਿੰਦੇ।

ਇਸ ਨਾਜ਼ੁਕ ਘੜੀ ਲਾੜੇ ਦੇ ਕੁਝ ਖ਼ਾਸ ਦੋਸਤ ਉਹਦੀ ਮਦਦ ’ਤੇ ਹੁੰਦੇ। ਸਾਲੀਆਂ ਦੀ ਤਾਬੜ-ਤੋੜ ਫ਼ਰਮਾਇਸ਼ ਅੱਗੇ ਇੱਕ ਸ਼ਰੀਫ ਤੇ ਨਰਮ ਜਿਹੇ ਸੁਭਾਅ ਦਾ ਲਾੜਾ ਛੰਦ ਸੁਣਾ ਕੇ ਬਚਣ ਦਾ ਹੀਲਾ ਕਰਦਾ:

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤੀਰ।
ਤੁਸੀਂ ਮੇਰੀਆਂ ਭੈਣਾਂ ਤੇ ਮੈਂ ਤੁਹਾਡਾ ਵੀਰ।

ਇੰਜ ਉਹ ਸਾਲੀਆਂ ਦੀ ਹਮਦਰਦੀ ਦਾ ਪਾਤਰ ਬਣ ਜਾਂਦਾ ਤੇ ਸੌਖੇ ਹੀ ਖਹਿੜਾ ਛੁਡਾ ਲੈਂਦਾ। ਇੰਜ ਹੀ ਕੋਈ ਹੋਰ ਧਾਰਮਿਕ ਬਿਰਤੀ ਦਾ ਮਾਲਕ ਇਸ ਰੁਮਾਂਚਕ ਮਾਹੌਲ ਵਿੱਚ ਸੁਰਾਂ ਦੇ ਸੋਹਲੇ ਗਾ ਕੇ ਹੱਥ ਜੋੜ ਦਿੰਦਾ:

ਛੰਦ ਪਰਾਗੇ ਆਈਏ ਜਾਈਏ, ਛੰਦੋ ਖੇਡ ਖਿਡਾਏ।
ਗੁਰੂ ਦੀ ਐਸੀ ਕਿਰਪਾ ਹੋਈ, ਸੱਚੇ ਮੇਲ ਮਿਲਾਏ।

ਸਮਾਜਿਕ ਮਰਿਆਦਾ ਦਾ ਪਾਲਣ ਤੇ ਰਿਸ਼ਤਿਆਂ ਦੀ ਸਹੀ ਸ਼ਨਾਖ਼ਤ ਕਰਨ ਵਾਲੇ ਲਾੜੇ ਕੁਝ ਇੰਜ ਉਚਰਦੇ:

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਗਾਂ।
ਅੱਜ ਤੋਂ ਸਹੁਰਾ ਬਾਪ ਹੈ ਮੇਰਾ ਤੇ ਸੱਸ ਲੱਗੀ ਮਾਂ।

ਅਜਿਹੀ ਹੀ ਸੋਚ ਵਾਲੇ ਸੰਵੇਦਨਸ਼ੀਲ ਲਾੜੇ ਇਹ ਸਮਝਦੇ ਕਿ ਇਸ ਘਰ ਦੀ ਕੁੜੀ ਨੂੰ ਮਾਂ-ਬਾਪ ਤੋਂ ਅਲੱਗ ਕਰ ਰਹੇ ਹਾਂ। ਉਹ ਛੰਦ ਦੀ ਵਿਧੀ ਵਰਤ ਕੇ ਉਨ੍ਹਾਂ ਨੂੰ ਯਕੀਨ ਦਿਵਾਉਂਦੇ ਕਿ ਕੁੜੀ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿਆਂਗੇ:

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਪਰਨਾ।
ਧੀ ਤੁਹਾਡੀ ਸੌਖੀ ਰਹੇਗੀ, ਫ਼ਿਕਰ ਕੋਈ ਨਾ ਕਰਨਾ।
ਜਾਂ
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਹਾਥੀ।
ਅੱਜ ਤੋਂ ਮੈਂ ਰਹਾਂਗਾ ਤੁਹਾਡੇ ਦੁੱਖ-ਸੁੱਖ ਦਾ ਸਾਥੀ।
ਜਾਂ
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਖੀਰਾ।
ਧੀ ਤੁਹਾਡੀ ਇਓਂ ਰੱਖਾਂਗੇ ਜਿਓਂ ਮੁੰਦਰੀ ਵਿੱਚ ਹੀਰਾ।

ਇਸੇ ਹੀ ਮੌਕੇ ਸਾਲੀਆਂ ਲਾੜੇ ਕੋਲੋਂ ਕੋਈ ਤੋਹਫ਼ਾ ਲੈਣ ਦੀ ਮੰਗ ਕਰਦੀਆਂ ਜੋ ਕਿ ਕਲੀਚੜੀ ਦੇ ਰੂਪ ਵਿੱਚ ਹੁੰਦਾ। ਇਸ ਤੋਹਫ਼ੇ ਨੂੰ ਦੇਣ ਲਈ ਲਾੜਾ ਅਗਾਊਂ ਹੀ ਤਿਆਰ ਹੁੰਦਾ ਸੀ। ਉਹ ਸਕੀਆਂ ਸਾਲੀਆਂ ਲਈ ਚਾਂਦੀ ਦੀਆਂ ਕਲੀਚੜੀਆਂ ਤੇ ਲਾੜੀ ਦੀਆਂ ਸ਼ਰੀਕੇ ’ਚੋਂ ਲੱਗਦੀਆਂ ਭੈਣਾਂ ਤੇ ਸਹੇਲੀਆਂ ਲਈ ਗਿਲਟ ਦੀਆਂ ਕਲੀਚੜੀਆਂ ਲਿਆਇਆ ਹੁੰਦਾ ਸੀ। ਇਸ ਮੌਕੇ ਸੰਗਾਊ ਸੁਭਾਅ ਵਾਲੇ ਲਾੜੇ ਤਾਂ ਕਲੀਚੜੀਆਂ ਆਪਣੀ ਛੋਟੀ ਸਾਲੀ ਨੂੰ ਫੜਾ ਦਿੰਦੇ ਪਰ ਕਈ ਸ਼ਰਾਰਤੀ ਸੁਭਾਅ ਦੇ ਲਾੜੇ ਇਹ ਸ਼ਰਤ ਰੱਖਦੇ ਕਿ ਸਾਲੀਆਂ ਦੀਆਂ ਉਂਗਲਾਂ ’ਚ ਉਹ ਆਪ ਕਲੀਚੜੀਆਂ ਪਾਉਣਗੇ। ਇਸੇ ਹੀ ਵੇਲੇ ਘਰ ਪਰਿਵਾਰ ਦੀਆਂ ਸੁਆਣੀਆਂ ਲਾੜੇ ਦੇ ਹੱਥ ਕੋਈ ਗਹਿਣਾ ਪਾਉਂਦੀਆਂ ਤੇ ਨਾਲ-ਨਾਲ ਗੀਤ ਦੇ ਬੋਲ ਉੱਭਰਦੇ:
ਵੇ ਤੰ ਰਾਜੇ ਬਾਬਲ ਦਾ ਬੇਟਾ ਤੇ ਰਾਣੀ ਮਾਂ ਦਾ ਜਾਇਆ।

ਅਸਾਂ ਧੀ ਵੱਟੇ ਤੈਨੂੰ ਆਪਣਾ ਪੁੱਤ ਬਣਾਇਆ।
ਜਾਂ
ਪਲੰਘ ’ਤੇ ਬੈਠਿਆ ਕਾਨ੍ਹਾ ਵੇ ਕੁਝ ਮੰਗਦਾ ਕਿਉਂ ਨਹੀਂ,
ਸਹੁਰਾ ਤੇਰਾ ਲੱਖ ਦਾਤਾ ਵੇ ਕੁਝ ਮੰਗਦਾ ਕਿਉਂ ਨਹੀਂ
ਧੀਆਂ ਦੇ ਦਾਨ ਕਰਾ ਰਿਹਾ ਵੇ ਪੱਲਾ ਫੜਦਾ ਕਿਉਂ ਨਹੀਂ
ਗਊਆਂ ਦੇ ਦਾਨ ਕਰਾ ਰਿਹਾ ਵੇ ਜੱਸ ਖੱਟਦਾ ਕਿਉਂ ਨਹੀਂ

ਫਿਰ ਵਾਰੀ ਆਉਂਦੀ ਬੁਰਕੀਆਂ ਦੇਣ ਦੀ। ਪੁਰਾਣੇ ਸਮਿਆਂ ਵਿੱਚ ਜਿੱਥੇ ਗੁੜ ਜਾਂ ਚੂਰੀ ਨਾਲ ਬੁਰਕੀਆਂ ਦਿੰਦੇ, ਉੱਥੇ ਵਕਤ ਦੇ ਬਦਲਾਅ ਨਾਲ ਲੱਡੂ, ਬਰਫ਼ੀ ਜਾਂ ਕੋਈ ਹੋਰ ਅਜਿਹੀ ਹੀ ਮਿੱਠੀ ਚੀਜ਼ ਨਾਲ ਬੁਰਕੀਆਂ ਦੇਣ ਦੀ ਰਸਮ ਅਦਾ ਹੁੰਦੀ ਹੈ। ਅਜਿਹੇ ਹੀ ਮਿੱਠੇ ਚਾਸ਼ਨੀ ਨਾਲ ਭਰੇ ਗੀਤ ਵੀ ਆਪਣਾ ਰੰਗ ਭਰਦੇ ਹਨ:

ਲੈ ਲਾ ਮਾਂ ਦਿਆ ਪੁੱਤਾ, ਗਰਾਹੀਆਂ ਲੈ ਲਾ ਵੇ
ਬੋਟ ਵਾਂਗ ਮੂੰਹ ਅੱਡ ਗਰਾਹੀਆਂ ਲੈ ਲਾ ਵੇ
ਮਾਂ ਨੇ ਘੱਲਿਆ ਭੁੱਖਾ ਗਰਾਹੀਆਂ ਲੈ ਲਾ ਵੇ

ਧੀ ਨੂੰ ਬੁਰਕੀਆਂ ਦੇਣ ਵੇਲੇ ਗੀਤਾਂ ਦੀ ਕੈਫ਼ੀਅਤ ਬਦਲ ਕੇ ਕੁਝ ਇੰਜ ਹੋ ਜਾਂਦੀ:

ਲੈ ਲਾ ਨੀਂ ਧੀਏ ਬੁਰਕੀਆਂ ਤੇਰਾ ਵੇਲਾ ਵਿਛੋੜੇ ਦਾ ਆਇਆ
ਲੈ ਲਾ ਨੀਂ ਧੀਏ ਬੁਰਕੀਆਂ ਤੇਰੇ ਬਾਬਲ ਕਾਜ ਨਿਭਾਇਆ

-ਹਰਮੇਸ਼ ਕੌਰ ਯੋਧੇ


Post Comment

Thursday, August 23, 2012

ਕੌਣ ਆਖਦਾ ਹੈ ਕੇ ਸੰਤ ਭਿੰਡਰਾਂਵਾਲੇ ਹਿੰਦੂਆਂ ਦੇ ਦੁਸ਼ਮਣ ਸਨ?


ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਆਲੋਚਨਾ ਕਰਨ ਵਾਲੇ ਅਕਸਰ ਹੀ ਉਨ੍ਹਾਂ ਵਿਰੁੱਧ ਇਹ ਸ਼ਿਕਾਇਤਾਂ ਕਰਦੇ ਹਨ-"ਸੰਤਾਂ ਨੇ ਇੱਕ ਵਾਰੀ ਪੰਜ ਹਜ਼ਾਰ ਹਿੰਦੂਆਂ ਨੂੰ ਇਕ ਘੰਟੇ ਵਿੱਚ ਵੱਢਣ ਦਾ ਐਲਾਨ ਕੀਤਾ ਸੀ... ਸੰਤਾਂ ਨੇ ਹਰ ਪਿੰਡ ਵਿੱਚ ਇੱਕ ਮੋਟਰ ਸਾਇਕਲ ਤੇ ਤਿੰਨ ਤਿੰਨ ਰਿਵਾਲਵਰਾਂ ਵਾਲੇ ਨੌਜਵਾਨ ਤਿਆਰ ਕਰਨ ਦਾ ਸੱਦਾ ਦਿੱਤਾ ਸੀ... ਸੰਤਾਂ ਨੇ ਆਖਿਆ ਸੀ ਕਿ ਇੱਕ ਇੱਕ ਸਿੱਖ ਦੇ ਹਿੱਸੇ ੩੫-੩੫ ਹਿੰਦੂ ਆਉਂਦੇ ਨੇ।"

ਇਉਂ ਸੰਤਾਂ ਨੂੰ ਅਤੇ ਸਿੱਖ ਸੰਘਰਸ਼ ਨੂੰ ਹਿੰਦੂ ਸਮਾਜ ਦਾ ਦੁਸ਼ਮਣ ਕਹਿਣ ਵਾਲੇ ਲੋਕ ਆਖਦੇ ਹਨ, "ਦੇਖੋ ਜੀ ਸਿੱਖ ਧਰਮ ਤਾਂ 'ਸਰਬੱਤ ਦਾ ਭਲਾ' ਮੰਗਦਾ ਹੈ... ਸਿੱਖ ਇਤਿਹਾਸ ਵਿਚ ਲਿਖਿਆ ਹੈ ਕਿ ਭਾਈ ਘਨਈਆ ਜੀ ਤਾਂ ਜੰਗ ਵਿੱਚ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਰਹੇ ਨੇ... ਨੌਵੇਂ ਪਾਤਸ਼ਾਹ ਨੇ ਤਿਲਕ ਜੰਝੂ ਦੀ ਰਾਖੀ ਲਈ ਸੀਸ ਕਟਾਇਆ... ਤਾਂਹੀਓਂ ਤਾਂ ਸਿੰਘ ਸੂਰਮੇ ਗਊ ਹੱਤਿਆ ਰੋਕਦੇ ਰਹੇ ਤੇ ਮੁਸਲਮਾਨਾਂ ਕੋਲੋਂ ਹਿੰਦੂਆਂ ਦੀਆਂ ਧੀਆਂ ਛੁਡਾਉਂਦੇ ਰਹੇ... ਸਿੱਖ ਤੇ ਹਿੰਦੂਆਂ ਦਾ ਤਾਂ ਨਹੁੰ-ਮਾਸ ਦਾ ਰਿਸ਼ਤਾ ਹੈ....ਤੇ ਸੰਤ ਜੀ ਕੁਝ ਹੋਰ ਈ...???"

ਹੁਣ ਜੇਕਰ ਇਨ੍ਹਾਂ ਉਪਰੋਕਤ ਦੋਸ਼ਾਂ ਬਾਰੇ ਸਚਾਈ ਜਾਣਨੀ ਹੋਵੇ ਤਾਂ ਤੱਥ ਸਪੱਸ਼ਟ ਹਨ ਕਿ ਸੰਤਾਂ ਦੀਆਂ ਕੈਸਟਾਂ ਵਿੱਚ ਤਾਂ ਥਾਂ-ਥਾਂ ਹਰ ਹਿੰਦੂ ਨੂੰ ਪੱਕਾ ਹਿੰਦੂ, ਹਰ ਮੁਸਲਮਾਨ ਨੂੰ ਪੱਕਾ ਮੁਸਲਮਾਨ ਤੇ ਹਰ ਸਿੱਖ ਨੂੰ ਪੱਕਾ ਸਿੱਖ ਬਣਨ ਦੀ ਪ੍ਰੇਰਨਾ ਮਿਲਦੀ ਹੈ, ਫਿਰ ਤੱਥਾਂ ਅਤੇ ਘਟਨਾਵਾਂ ਨੂੰ ਪ੍ਰਸੰਗ ਨਾਲੋਂ ਤੋੜ ਕੇ ਆਪਣੀ ਮਨ-ਮਰਜ਼ੀ ਦੀ ਵਿਆਖਿਆ ਕਰਨ ਵਾਲੇ ਇਨ੍ਹਾਂ ਆਲੋਚਕਾਂ ਦਾ ਕੀ ਕਰੀਏ?

ਗੁਰਮਤਿ ਅਨੁਸਾਰ ਸਿੱਖ ਕਿਸੇ ਵੀ ਧਰਮੀ ਦੇ ਦੁਸ਼ਮਣ ਹੋ ਹੀ ਨਹੀਂ ਸਕਦੇ। ਹਾਂ, ਸਗੋਂ ਗ਼ਲਤ ਬੰਦਾ ਚਾਹੇ ਕਿਸੇ ਵੀ ਮਤ ਦਾ ਹੋਵੇ, ਸਿੱਖ ਉਸਦੀ ਵਿਰੋਧਤਾ ਹਰ ਹੀਲੇ ਕਰਦੇ ਹਨ। ਇਤਿਹਾਸ ਗਵਾਹ ਹੈ ਕਿ ਚੰਦੂ, ਗੰਗੂ, ਲਖਪਤਿ ਰਾਏ, ਜਸਪਤ ਰਾਏ, ਤੇਜਾ ਸਿਹੁੰ, ਲਾਲ ਸਿਹੁੰ, ਸ਼ਰਧਾ ਰਾਮ ਫਿਲੌਰੀ, ਅਖੌਤੀ ਸਵਾਮੀ ਦਯਾ ਅਨੰਦ, ਗਾਂਧੀ ਵਰਗਿਆਂ ਹਿੰਦੂਆਂ ਨੂੰ ਸਿੱਖਾਂ ਨੇ ਉਨ੍ਹਾਂ ਦੀਆਂ ਕਾਰਵਾਈਆਂ ਦੇ ਹਿਸਾਬ ਨਾਲ ਮਾੜਾ ਮੰਨਿਆ ਅਤੇ ਦੀਵਾਨ ਟੋਡਰ ਮੱਲ, ਦੀਵਾਨ ਕੌੜਾ ਮੱਲ ਵਰਗਿਆਂ ਨਾਲ ਮੁਹੱਬਤ ਵੀ ਕੀਤੀ। ਔਰੰਗਜ਼ੇਬ, ਵਜ਼ੀਰ ਖਾਂ ਤੇ ਮੱਸੇ ਰੰਘੜ ਵਰਗੇ ਮੁਸਲਮਾਨਾਂ ਨਾਲ ਜੇ ਸਿੱਖਾਂ ਨੇ ਟੱਕਰ ਲਈ ਤਾਂ ਪੀਰ ਬੁੱਧੂ ਸ਼ਾਹ ਸਾਂਈਂ ਮੀਆਂ ਮੀਰ, ਸਾਂਈਂ ਭੀਖਨ ਖਾਂ, ਗਨੀ ਖ਼ਾਂ-ਨਬੀ ਖ਼ਾਂ, ਜੋਗੀ ਅੱਲ੍ਹਾ ਯਾਰ ਖ਼ਾਂ, ਸ਼ਾਹ ਮੁਹੰਮਦ ਵਰਗਿਆਂ ਦਾ ਪੂਰਨ ਸਤਿਕਾਰ ਵੀ ਕੀਤਾ। ਤੇ ਸਿੱਖਾਂ ਵਿੱਚੋਂ ਹੀ ਜਿਹੜੇ ਸਿੱਖੀ ਸਿਦਕ ਨਿਭਾਉਂਦੇ ਹੋਏ ਜਾਨਾਂ ਵਾਰ ਗਏ ਉਨ੍ਹਾਂ ਦਾ ਸਤਿਕਾਰ ਕੀਤਾ ਜਦਕਿ ਸਿੱਖ ਅਖਵਾਉਣ ਵਾਲੇ ਮੁੱਖ ਮੰਤਰੀ ਬੇਅੰਤ ਸਿਹੁੰ, ਐਸ.ਐਸ.ਪੀ. ਅਜੀਤ ਸਿਹੁੰ ਸੰਧੂ ਤੇ ਕੇ.ਪੀ.ਐਸ. ਗਿੱਲ ਵਰਗਿਆਂ ਨੂੰ ਦੁਰਕਾਰਿਆ। ਸਪੱਸ਼ਟ ਹੈ ਕਿ ਜਿਹੜਾ ਵੀ ਸ਼ਖ਼ਸ ਸਿੱਖ ਧਰਮ ਤੇ ਮਨੁੱਖਤਾ ਦੇ ਖ਼ਿਲਾਫ਼ ਕਾਰਵਾਈ ਕਰੇਗਾ ਉਸਦਾ ਮਤ ਚਾਹੇ ਕੋਈ ਵੀ ਹੋਵੇ ਸਿੱਖ ਉਸਨੂੰ ਬਰਦਾਸ਼ਤ ਨਹੀਂ ਕਰਨਗੇ।

੫੦੦੦ ਹਜ਼ਾਰ ਹਿੰਦੂਆਂ ਨੂੰ ਵੱਢਣ ਦੀ ਧਮਕੀ ਸੰਤਾਂ ਨੂੰ ੧੫-੮-੧੯੮੩ ਨੂੰ ਮਜ਼ਬੂਰੀ ਦੇਣੀ ਪਈ, ਦਰਅਸਲ ਉਸ ਦਿਨ ਮੁਕਤਸਰ ਵਿੱਚ ਬੁੱਚੜ ਪੁਲਿਸ ਅਫਸਰ ਗੁਰਚਰਨ ਸਿਹੁੰ ਸਾਂਹਸੀ ਨੂੰ ਦੁਪਿਹਰੇ ੧.੧੫ 'ਤੇ ਸਿੰਘਾਂ ਨੇ ਗੱਡੀ ਚਾੜ੍ਹਿਆ ਸੀ। ੧.੩੦ ਕੁ ਵਜੇ ਸੰਤਾਂ ਨੇ ਇੱਕ ਬੱਸ ਅੰਮ੍ਰਿਤਸਰ ਤੋਂ ਝੀਂਡ ਵਾਲੇ (ਮੁਕਤਸਰ) ਨੂੰ ਭੇਜੀ ਸੀ, ਜੋ ਸ਼ਾਮੀ ੬ ਵਜੇ ਮੁਕਤਸਰ ਪਹੁੰਚੀ। ਇਸ ਬੱਸ ਵਿੱਚ ਦਮਦਮੀ ਟਕਸਾਲ ਦੇ ਸਿੰਘ ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੀ ਮਾਤਾ ਲਾਭ ਕੌਰ ਨੂੰ ਅੰਮ੍ਰਿਤਸਰ ਲਿਜਾਣ ਲਈ ਆਏ ਸਨ। ਪੁਲਿਸ ਵਾਲਿਆਂ ਨੂੰ ਸਾਂਹਸੀ ਦੇ ਗੋਲੀਆਂ ਮਾਰਨ ਵਾਲਿਆਂ ਦੇ ਬਚ ਕੇ ਨਿਕਲਣ ਦੀ ਨਮੋਸ਼ੀ ਬੜੀ ਸੀ, ਉਨ੍ਹਾਂ ਝੱਟ ਬੱਸ ਵਾਲੇ ਸਿੰਘਾਂ ਨੂੰ ਨਾਜਾਇਜ਼ ਗ੍ਰਿਫਤਾਰ ਕਰ ਲਿਆ। ਇਉਂ ਬੱਸ ਅਤੇ ਸਿੰਘਾਂ ਦੀ ਨਾਜਾਇਜ਼ ਗ੍ਰਿਫਤਾਰੀ ਨੇ ਸੰਤਾਂ ਅਤੇ ਹੋਰ ਸਿੱਖ ਸੰਗਤਾਂ ਨੂੰ ਬੜਾ ਰੋਹ ਚਾੜ੍ਹਿਆ। ਉਦੋਂ ਹੀ ਸੰਤਾਂ ਨੇ ੫੦੦੦ ਹਜ਼ਾਰ ਹਿੰਦੂਆਂ ਨੂੰ ੧ ਘੰਟੇ ਵਿੱਚ ਵੱਢਣ ਦੀ ਧਮਕੀ ਦਿੱਤੀ ਸੀ ਤੇ ਇਸਦਾ ਤੁਰੰਤ ਅਸਰ ਹੋਇਆ।ਖਿਆਲ ਰਹੇ ਕਿ ਇਹ ਸਿਰਫ ਧਮਕੀ ਸੀ ਤੇ ਇਸਤੋਂ ਵੱਧ ਕੁਝ ਨਹੀ ਪਰ ਇਸਦਾ ਜੋ ਅਸਰ ਹੋਇਆਂ ਉਸਨੇ ਹਰ ਇਕ ਨੂੰ ਸਮਝਾ ਦਿਤਾ ਕਿ ਸਰਕਾਰ ਲਈ ਹਿੰਦੂ ਹੀ ਸਭ ਕੁਝ ਹਨ,ਤੇ ਸਿੱਖਾਂ ਦੀ ਕੋਈ ਕੀਮਤ ਨਹੀ।

ਇਸੇ ਤਰ੍ਹਾਂ ਹੀ ਜਦੋਂ ਬੀਬੀ ਇੰਦਰਾ ਨੇ ਪੰਜਾਬ ਦੇ ਸਿੱਖਾਂ ਨੂੰ ਧਮਕੀ ਦਿੱਤੀ ਕਿ "ਬਾਹਰਲੇ ਸਿੱਖਾਂ ਦਾ ਸੋਚ ਲਉ ਕੀ ਬਣੇਗਾ?" ਤਾਂ ਸੰਤਾਂ ਨੇ ਜਵਾਬ ਦਿੱਤਾ, "ਬੀਬੀ ਜੇ ਤੇਰੀ ਇਹੀ ਮਰਜ਼ੀ ਹੈ ਤਾਂ ਗਿਣਤੀ ਅਸੀਂ ਵੀ ਕਰੀ ਬੈਠੇ ਹਾਂ। ਇੱਕ ਇੱਕ ਸਿੱਖ ਦੇ ਹਿੱਸੇ ੩੫-੩੫ ਹਿੰਦੂ ਆਉਂਦੇ ਨੇ।"

ਇਹ ਸਹੀ ਹੈ ਕਿ ਸੰਤਾਂ ਨੇ ਹਰ ਪਿੰਡ ਵਿੱਚ ੩-੩ ਨੌਜਵਾਨ ਮੋਟਰ ਸਾਈਕਲ ਅਤੇ ਰਿਵਾਲਵਰਾਂ ਵਾਲੇ ਤਿਆਰ ਕਰਨ ਦਾ ਸੱਦਾ ਦਿੱਤਾ ਸੀ। ਪਰ ਇਹ ਨੌਜਵਾਨ ਹਿੰਦੂਆਂ ਦਾ ਕਤਲੇਆਮ ਕਰਨ ਲਈ ਨਹੀਂ ਸਗੋਂ ਸਿੱਖੀ ਅਣਖਦਾ ਮੁਜ਼ਾਹਰਾ ਕਰਨ ਲਈ ਅਤੇ ਸ਼ਹੀਦਾਂ ਦੇ ਡੁੱਲ੍ਹੇ ਖੂਨ ਦਾ ਹੱਕ ਲੈਣ ਲਈ ਨਿੱਤਰਨੇ ਸਨ, ਇਨ੍ਹਾਂ ਸਿੰਘਾਂ ਨੇ ਕਿਸੇ ਨਾਲ ਵਧੀਕੀ ਨਹੀਂ ਸੀ ਕਰਨੀ, ਸਗੋਂ ਹਰ ਇੱਕ ਨੂੰ ਇਨਸਾਫ਼ ਦਿਵਾਉਣਾ ਸੀ। ਤਾਂਹੀਓਂ ਤਾਂ ਢਾਡੀ ਗਾਉਂਦੇ ਸਨ, "ਮੋਟਰ ਸਾਈਕਲ ਵਾਲੇ ਯੋਧੇ, ਫਿਰਦੇ ਧਰਮ ਕਮਾਉਂਦੇ ਨੇ।"

੧. ਜੇ ਸੰਤ ਹਿੰਦੂਆਂ ਦੇ ਦੋਖੀ ਸਨ ਤਾਂ ਭਾਈ ਠਾਰਾ ਸਿੰਘ ਦੇ ਆਖਣ 'ਤੇ ਉਨ੍ਹਾਂ ਨੇ ਗੁਰਦਾਸਪੁਰ ਦੀ ਜੇਲ੍ਹ ਅੰਦਰ ਗੁਰਦੁਆਰੇ ਦੇ ਨਾਲ ਨਾਲ ਮੰਦਰ ਕਿਉਂ ਬਣਵਾਇਆ ਤੇ ਉਸ ਮੰਦਰ ਵਿਚ ਛੇ ਹਜ਼ਾਰ ਰੁਪਏ ਦੀ ਮੂਰਤੀ ਕਿਉਂ ਲਗਵਾ ਕੇ ਦਿੱਤੀ?

੨. ਜਲਾਲਾਬਾਦ ਭਰੇ ਦੀਵਾਨ ਵਿੱਚ ਹੁਕਮ ਚੰਦ ਨਾਮੀ ਹਿੰਦੂ ਸੱਜਣ ਨੇ ਆ ਕੇ ਚੀਕ ਪੁਕਾਰ ਕੀਤੀ ਕਿ "ਮੇਰੀ ਜਵਾਨ ਕੁਆਰੀ ਧੀ ਨੂੰ ਲਾਲ ਚੰਦ ਚੁੱਕ ਕੇ ਲੈ ਗਿਆ ਏ, ਮੇਰੀ ਧੀ ਛੁਡਵਾਉ।" ਸੰਤਾਂ ਨੇ ਝੱਟ ਹੀ ਮਹਿੰਦਰ ਸਿੰਘ ਸਾਈਂਆਂ ਵਾਲੇ ਦੀ ਡਿਊਟੀ ਲਗਾਈ ਤੇ ਉਸ ਹਿੰਦੂ ਸੱਜਣ ਦੀ ਧੀ ਛੁਡਵਾਈ। ਜੇ ਸੰਤ ਹਿੰਦੂਆਂ ਦੇ ਦੁਸ਼ਮਣ ਸਨ ਤਾਂ ਫਿਰ ਪੁਰਾਤਨ ਸਿੰਘਾਂ ਵਾਂਗ ਹਿੰਦੂ ਦੀ ਧੀ ਕਿਉਂ ਛੁਡਵਾਈ? ਇਹ ਗੱਲ ਹੁਕਮ ਚੰਦ ਤੇ ਉਸਦੀ ਧੀ ਨੂੰ ਪੁੱਛੋ।

੩. ਇੱਕ ਹਿੰਦੂ ਕੁੜੀ ਨੂੰ ਉਸਦੇ ਸਹੁਰੇ ਦਾਜ ਲਈ ਤੰਗ ਕਰਦੇ ਸਨ ਉਹ ਸੰਤਾਂ ਦੇ ਪੇਸ਼ ਹੋਈ, ਸੰਤਾਂ ਨੇ ਸਹੁਰੇ ਪਰਿਵਾਰ ਨੂੰ ਸੱਦ ਭੇਜਿਆ। ਕੇਹਰ ਸਿੰਘ ਪੁੱਤਰ ਗੁਰਬਖਸ਼ ਸਿੰਘ, ਵਾਸੀ ਟਾਂਡਾ ਬਸਤੀ, ਹੁਸ਼ਿਆਰਪੁਰ ਝੱਟ ਜਾ ਕੇ ਕੁੜੀ ਦੇ ਸਹੁਰੇ ਪਰਿਵਾਰ ਨੂੰ ਬੁਲਾ ਲਿਆਇਆ। ਸੰਤਾਂ ਨੇ ਨੋਟਾਂ ਨਾਲ ਭਰਿਆ ਥਾਲ ਉਸ ਕੁੜੀ ਦੇ ਸਹੁਰਿਆਂ ਨੂੰ ਪੇਸ਼ ਕਰਕੇ ਆਖਿਆ ਕਿ ਇਹ ਹੁਣ ਮੇਰੀ ਧੀ ਹੈ ਤੇ ਜੋ ਕੁਝ ਚਾਹੀਦਾ ਹੈ ਮੈਥੋਂ ਮੰਗੋ। ਕੁੜੀ ਦੇ ਸਹੁਰੇ ਮਾਫ਼ੀਆਂ ਮੰਗਣ ਲੱਗੇ। ਮੁੜ ਕੇ ਕੁੜੀ ਨੂੰ ਕੋਈ ਤਕਲੀਫ਼ ਨਾ ਹੋਈ। ਕੀ ਉਹ ਕੁੜੀ ਆਖੇਗੀ ਕਿ ਸੰਤ ਹਿੰਦੂਆਂ ਦੇ ਦੁਸ਼ਮਣ ਸਨ?

੪. ਅੰਮ੍ਰਿਤਸਰ ਵਿਚ ਕੈਲਾਸ਼ ਚੰਦਰ ਨਾਮੀ ਹਿੰਦੂ ਦੀ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗ ਗਈ। ਉਸਨੂੰ ਸੰਤਾਂ ਦੇ ਦੋਖੀ ਆਖਣ ਲੱਗੇ ਕਿ ਪੁਲਿਸ ਕੋਲ ਭਿੰਡਰਾਂਵਾਲੇ ਦਾ ਨਾਂ ਲੈ ਦੇ। ਪਰ ਉਹ ਸਚਾਈ 'ਤੇ ਰਿਹਾ। ਸੰਤਾਂ ਕੋਲ ਆਇਆ ਤੇ ਆਖਣ ਲੱਗਾ ਕਿ ਜੇ ਮੈਨੂੰ ਤੁਸੀਂ ੧੦੦ ਰੁਪਿਆ ਦੇ ਦੇਵੋ ਤਾਂ ਮੈਂ ਬਾਕੀਆਂ ਤੋਂ ਵੀ ਉਗਰਾਹੀ ਕਰ ਲਵਾਂਗਾ। ਸੰਤਾਂ ਨੇ ਉਸਨੂੰ ੧੦੦ ਦੀ ਬਜਾਏ ੫੦੦ ਰੁਪਿਆ ਦਿੱਤਾ। ਕੈਲਾਸ਼ ਚੰਦਰ ਨੂੰ ਪੁੱਛੋ ਕਿ ਕੀ ਸੰਤ ਹਿੰਦੂਆਂ ਦੇ ਵੈਰੀ ਸਨ?

੫. ਚਲੋ ਸੰਤ ਹਿੰਦੂਆਂ ਦੇ ਵੈਰੀ ਹੀ ਸਨ ਤਾਂ ਫਿਰ ਉਨਾਂ ਨੇ ਕਪੂਰਥਲੇ ਵਿੱਚ ਜਦੋਂ ਰਮਾਇਣ ਨੂੰ ਅੱਗ ਲੱਗ ਗਈ ਸੀ ਤਾਂ ੫੦੦੦ ਹਜ਼ਾਰ ਰੁਪਿਆ ਮੁਕੱਦਮੇ ਉੱਤੇ ਕਿਉਂ ਖ਼ਰਚ ਦਿੱਤਾ? ੬. ਜਦੋਂ ਸੰਤਾਂ ਦਾ ਜਥਾ ਰਈਏ ਕੋਲ ਜਲਾਲਾਬਾਦ ਪਿੰਡ ਵਿੱਚ ਅੰਮ੍ਰਿਤਸਰ ਸੰਚਾਰ ਕਰਵਾਉਣ ਗਿਆ ਤਾਂ ਇੱਕ ਹਿੰਦੂ ਪੰਡਿਤ ਜਗਦੀਸ਼ ਰਾਏ ਦਾ ਪੁੱਤਰ ਅਸ਼ੋਕ ਕੁਮਾਰ ਵੀ ਅੰਮ੍ਰਿਤ ਛਕਣ ਲਈ ਤਿਆਰ ਹੋ ਗਿਆ। ਸਿੰਘਾਂ ਨੇ ਆਖਿਆ- "ਤੈਥੋਂ ਰਹਿਤ ਨਹੀਂ ਰੱਖ ਹੋਣੀ।" 

ਪਰ ਉਹ ਜ਼ਿਦ ਕਰ ਬੈਠਾ। ਸਿੰਘਾਂ ਨੇ ਆਖਿਆ: 

"ਜੇ ਕੋਈ ਅੰਮ੍ਰਿਤ ਛਕ ਕੇ ਰਹਿਤ ਭੰਗ ਕਰੇ ਤਾਂ ਅਸੀਂ ਮਿੱਟੀ ਦਾ ਤੇਲ ਪਾਕੇ ਸਾੜ ਦਿੰਦੇ ਹੁੰਦੇ ਆਂ।" 

ਅਸ਼ੋਕ ਕੁਮਾਰ ਤੁਰੰਤ ਮਿੱਟੀ ਦੇ ਤੇਲ ਦਾ ਪੀਪਾ ਭਰ ਕੇ ਗੁਰਦੁਆਰੇ ਲੈ ਆਇਆ ਅਤੇ ਆਖਿਆ "ਜੇ ਮੈਂ ਮਰਿਯਾਦਾ ਨਾ ਨਿਭਾਈ ਤਾਂ ਮੈਨੂੰ ਤੇਲ ਪਾ ਕੇ ਸਾੜ ਦਿਉ।"

ਇਹ ਅਸ਼ੋਕ ਕੁਮਾਰ ਅੰਮ੍ਰਿਤ ਛਕ ਕੇ ਹਰਦੇਵ ਸਿੰਘ ਬਣ ਗਿਆ ਤੇ ਫਿਰ ਜੂਨ ੧੯੮੪ 'ਚ ਦਰਬਾਰ ਸਾਹਿਬ ਦੀ ਰਾਖੀ ਲਈ ਸੰਤਾਂ ਦੀ ਕਮਾਂਡ ਹੇਠ ਭਾਰਤੀ ਫ਼ੌਜ ਨਾਲ ਜੂਝਦਾ ਸ਼ਹੀਦ ਹੋ ਗਿਆ।

ਕੀ ਉਸਨੂੰ ਸੰਤਾਂ ਦੀ ਹਿੰਦੂਆਂ ਨਾਲ ਦੁਸ਼ਮਣੀ ਦਾ ਪਤਾ ਨਹੀਂ ਲੱਗਿਆ?

੭. ਪੰਡਿਤ ਮੋਹਰ ਚੰਦ ਤੋਂ ਮੋਹਰ ਸਿੰਘ ਬਣੇ ਸੱਚ ਨੂੰ ਪਛਾਣਨ ਵਾਲੇ ਮਨੁੱਖ ਤੇ ਉਨ੍ਹਾਂ ਦੀ ਧਰਮ ਪਤਨੀ ਆਪਣੀਆਂ ਦੋ ਧੀਆਂ (ਵਾਹਿਗੁਰੂ ਕੌਰ, ਸਤਿਨਾਮ ਕੌਰ) ਸਮੇਤ ਸੰਤਾਂ ਦੇ ਇਸ਼ਾਰੇ ਉਤੇ ਆਪਣੀ ਜਾਨ ਸਿੱਖੀ ਦੇ ਲੇਖੇ ਕਿਉਂ ਲਾ ਗਏ? ੧੯੮੪ ਤੋਂ ਬਾਅਦ ਪੰਡਿਤ ਮੋਹਰ ਸਿੰਘ ਦੇ ਭਾਣਜੇ ਬਖ਼ਸ਼ੀਸ਼ ਸਿੰਘ ਨੇ ਵੀ ਸਿੱਖ ਸੰਘਰਸ਼ ਵਿੱਚ ਸ਼ਾਨਦਾਰ ਕੰਮ ਕੀਤਾ।

੮. ਧਰਮ ਯੁੱਧ ਮੋਰਚੇ ਮੌਕੇ ਅਕਸਰ ਹੀ ਸ਼ਹਿਰੀ ਹਿੰਦੂ ਸੰਤਾਂ ਕੋਲ ਆਉਂਦੇ ਰਹਿੰਦੇ ਸਨ। ਜਦੋਂ ਸੰਤਾਂ ਦੇ ਨਾਂ ਹੇਠ ਧਮਕੀ ਭਰੀਆਂ ਚਿੱਠੀਆਂ ਇਨ੍ਹਾਂ ਹਿੰਦੂਆਂ ਨੂੰ ਲਿਖੀਆਂ ਗਈਆਂ ਤਾਂ ਵੀ ਉਹ ਸੰਤਾਂ ਕੋਲ ਆਏ। ਸਵਾਲ ਤਾਂ ਇਹ ਹੈ ਕਿ ਇਨ੍ਹਾਂ ਹਿੰਦੂਆਂ ਨੂੰ ਸੰਤਾਂ ਤੋਂ ਡਰ ਕਿਉਂ ਨਹੀਂ ਸੀ ਲੱਗਦਾ?

ਅਸਲੀ ਗੱਲ ਇਹੀ ਹੈ ਕਿ ਸੰਤ ਸਿੱਖੀ ਨੂੰ ਰੱਜ ਕੇ ਪਿਆਰ ਕਰਦੇ ਸਨ ਉਹ ਧਰਮ ਦੇ ਖ਼ਿਲਾਫ਼ ਜਾਣ ਵਾਲੇ ਹਰ ਸ਼ਖ਼ਸ ਦੀ ਡਟ ਕੇ ਵਿਰੋਧਤਾ ਕਰਦੇ ਸਨ।ਉਹ ਹਿੰਦੂ-ਸਿੱਖ ਏਕਤਾ ਦੇ ਦੰਭੀ ਨਾਅਰੇ ਲਾਉਣ ਵਾਲੇ ਸਿਆਸੀ ਕਲਾਬਾਜ਼ਾਂ ਨੂੰ ਲੰਮੇ ਹੱਥੀਂ ਲੈਂਦੇ ਸਨ। ਸਿੱਖਾਂ ਦੀ ਅੱਡਰੀ ਅਤੇ ਵਿਲੱਖਣ ਹੋਂਦ ਹਸਤੀ ਨੂੰ ਰੱਦ ਕਰਕੇ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦੱਸਣ ਵਾਲਿਆਂ ਨੂੰ ਉਹ ਸਖ਼ਤੀ ਨਾਲ ਵਰਜਦੇ ਸਨ। ਅਸਲੀਅਤ ਨੂੰ ਜਾਨਣ ਵਾਲੇ ਹਿੰਦੂ ਸੰਤਾਂ ਤੋਂ ਕਿਉਂ ਡਰਦੇ? ਉਨ੍ਹਾਂ ਨੂੰ ਪਤਾ ਸੀ ਕਿ ਸੰਤਾਂ ਦੀ ਵਿਰੋਧਤਾ ਸਿਰਫ਼ ਮਾੜੇ ਤੱਤਾਂ ਨਾਲ ਹੈ।

- ਸਰਬਜੀਤ ਸਿੰਘ ਘੁਮਾਣ 


ਧੰਨਵਾਦ,
ਅਦਾਰਾ ਖਬਰਨਾਮਾ



Post Comment

Wednesday, August 22, 2012

ਮਹਾਰਾਜਾ ਰਣਜੀਤ ਸਿੰਘ: ਆਦਿ ਤੋਂ ਅੰਤ ਤੱਕ-3



(ਲੜੀ ਜੋੜਨ ਲਈ ਹੇਠਾਂ ਦਿੱਤੇ ਪਿਸ਼ਲੇ ਅੰਕ ਦੇਖੋ)

ਮਹਾਰਾਜਾ ਰਣਜੀਤ ਸਿੰਘ: ਆਦਿ ਤੋਂ ਅੰਤ ਤੱਕ-੧

ਮਹਾਰਾਜਾ ਰਣਜੀਤ ਸਿੰਘ: ਆਦਿ ਤੋਂ ਅੰਤ ਤੱਕ-੨

9 ਮਾਰਚ, 1846 ਨੂੰ ਅੰਗਰੇਜ਼ਾਂ ਨੇ ਲਾਹੌਰ ਦਰਬਾਰ ਨਾਲ 16 ਮੱਦਾਂ ਵਾਲੀ ਸੰਧੀ ਕੀਤੀ। ਅੰਗਰੇਜ਼ਾਂ ਵੱਲੋਂ ਫਰੈਡਰਿਕ ਕਰੀ ਅਤੇ ਹੈਨਰੀ ਲਾਰੰਸ ਨੇ ਦਸਤਖ਼ਤ ਕੀਤੇ। ਮਹਾਰਾਜਾ ਦਲੀਪ ਸਿੰਘ, ਜੋ ਸਾਢੇ 7 ਸਾਲ ਦਾ ਨਾਬਾਲਗ ਤੇ ਬੇਵੱਸ ਬੱਚਾ ਸੀ, ਦੀ ਤਰਫੋਂ ਭਾਈ ਰਾਮ ਸਿੰਘ, ਮਿਸਰ ਤੇਜਾ ਸਿੰਘ, ਮਿਸਰ ਲਾਲ ਸਿੰਘ ਅਤੇ ਹੋਰ ਚਾਰ ਦਸਤਖ਼ਤ ਕਰਨ ਨੂੰ ਇਨ੍ਹਾਂ ਦੇ ਨਾਲ ਪ੍ਰਤੀਨਿਧ ਹੋਣ ਦਾ ਵਿਖਾਵਾ ਕਰਨ ਲਈ ਰਲਾ ਲਿਆ ਗਿਆ। ਇਹ ਚਾਰ ਦਸਤਖ਼ਤ ਕਰਨ ਵਾਲੇ ਪ੍ਰਤੀਨਿਧ ਸਨ: ਚਤਰ ਸਿੰਘ ਅਟਾਰੀ ਵਾਲਾ, ਰਣਯੋਧ ਸਿੰਘ ਮਜੀਠੀਆ, ਦੀਵਾਨ ਦੀਨਾ ਨਾਥ ਅਤੇ ਨੂਰ-ਓ-ਦੀਨ। ਅੰਗਰੇਜ਼ ਲਾਹੌਰ ਦਰਬਾਰ ਵਿੱਚ ਆਪਣੇ ਰਹਿਣ ਲਈ ਪੈਰ ਪੱਕੇ ਕਰ ਲੈਣ ਤੋਂ ਬਾਅਦ ਰਾਣੀ ਜਿੰਦਾਂ ’ਤੇ ਇਹ ਦੋਸ਼ ਲਾਉਣ ਲੱਗ ਪਏ ਕਿ ਇਹ ਖਾਲਸਾ ਫੌਜ ਨੂੰ ਚੁੱਕ ਕੇ ਅੰਗਰੇਜ਼ਾਂ ਨਾਲ ਲੜਾਉਣਾ ਚਾਹੁੰਦੀ ਹੈ। ਅੰਗਰੇਜ਼ਾਂ ਨੇ ਰਾਣੀ ਜਿੰਦਾਂ ਨੂੰ ਸੰਮਨ ਬੁਰਜ ਵਿੱਚ ਕੈਦ ਕਰ ਦਿੱਤਾ ਅਤੇ ਫਿਰ ਅਗਸਤ 1847 ਨੂੰ ਸ਼ੇਖੂਪੁਰੇ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ। ਇਸ ਤੋਂ ਬਾਅਦ ਮਈ 1848 ਵਿੱਚ ਬਨਾਰਸ  ਤੇ ਫਿਰ ਚਿਨਾਰ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਸੂਝ-ਬੂਝ ਰੱਖਦੇ ਹੋਏ ਵੀ ਗੱਦਾਰਾਂ ਦੀ ਸਾਜ਼ਿਸ਼ ਦੀ ਭੇਟ ਚੜ੍ਹ ਗਏ। 10 ਸਾਲ ਦੇ ਅਰਸੇ ਵਿੱਚ ਹੀ ਸਿੱਖ ਰਾਜ ਖਤਮ ਹੋ ਗਿਆ। ਅੰਤ 29 ਮਾਰਚ, 1849 ਨੂੰ 11 ਸਾਲਾ ਮਹਾਰਾਜਾ ਦਲੀਪ ਸਿੰਘ ਨੂੰ ਆਖਰੀ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਗੱਦੀ ’ਤੇ ਬੈਠਾ ਕੇ ਦਰਬਾਰ ਲਾਇਆ, ਜੋ ਸਿੱਖ ਰਾਜ ਦਾ ਆਖਰੀ ਦਰਬਾਰ ਸੀ। ਇਸ ਦਿਨ ਲਾਰਡ ਡਲਹੌਜ਼ੀ ਨੇ ਇਕ ਅਹਿਦਨਾਮੇ ਰਾਹੀਂ ਕੌਂਸਲ, ਜੋ ਅੰਗਰੇਜ਼ਾਂ ਨੇ ਆਪ ਬਣਾਈ ਸੀ, ਜਿਸ ਵਿੱਚ ਪੰਜਾਬ ਦੇ ਸਿੱਖ ਸਰਦਾਰ ਅਤੇ ਕੁਝ ਆਪਣੇ ਬੰਦੇ ਕੌਂਸਲ ਦੇ ਮੈਂਬਰ ਬਣਾਏ। ਕੌਂਸਲ ਨੇ ਆਪਣੇ ਜ਼ਾਤੀ ਹਿੱਤਾਂ ਦੀ ਖਾਤਰ ਨਾਬਾਲਗ ਮਹਾਰਾਜਾ ਦਲੀਪ ਸਿੰਘ ਦੀ ਤਰਫੋਂ ਉਸ ਅਹਿਦਨਾਮੇ ’ਤੇ ਦਸਤਖ਼ਤ ਕਰ ਦਿੱਤੇ। ਇਸ ਅਹਿਦਨਾਮੇ ਵਿੱਚ ਲਿਖਿਆ ਗਿਆ ਕਿ ਮਹਾਰਾਜਾ ਦਲੀਪ ਸਿੰਘ ਆਪਣਾ ਸਾਰਾ ਰਾਜ ਭਾਗ, ਜੋ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ-ਪੜਦਾਦੇ ਦੀ ਜੱਦੀ ਜਾਇਦਾਦ ’ਤੇ ਹੱਕ ਬਣਦਾ ਹੈ, ਆਪਣੀ ਅਤੇ ਆਪਣੇ ਵਾਰਸਾਂ ਦੀ ਸਾਰੀ ਜਾਇਦਾਦ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਦੇ ਹਵਾਲੇ ਕਰਦਾ ਹਾਂ। ਇਸ ਅਹਿਦਨਾਮੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ, ਜੋ ਪੰਜਾਬ ਵਿੱਚ 1849 ਤੋਂ ਬਾਅਦ ਰਹਿ ਗਏ ਸਨ, ਉਹ ਆਪਣੀ ਜੱਦੀ ਜਾਇਦਾਦ ਤੋਂ ਹੱਥ ਧੋ ਬੈਠੇ। ਮਹਾਰਾਜਾ ਦਲੀਪ ਸਿੰਘ ਨਾਲ ਅਹਿਦਨਾਮੇ ਵਿੱਚ ਅੰਗਰੇਜ਼ ਸਰਕਾਰ ਵੱਲੋਂ ਜੋ ਗੁਜ਼ਾਰਾ ਭੱਤਾ ਦੇਣਾ ਮੰਨਿਆ, ਉਹ ਸਿਰਫ 4 ਲੱਖ ਤੋਂ ਘੱਟ ਨਹੀਂ ਦੇਣਾ ਅਤੇ 5 ਲੱਖ ਤੋਂ ਵੱਧ ਨਾ ਦੇਣਾ ਸੀ, ਜੋ ਸਾਲਾਨਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਵਾਰਸ, ਜੋ 1849 ਤੋਂ ਬਾਅਦ ਪੰਜਾਬ ਵਿੱਚ ਰਹਿ ਗਏ ਸਨ ਉਨ੍ਹਾਂ ਨੂੰ ਅੰਗਰੇਜ਼ੀ ਰਾਜ ਵੇਲੇ ਗੁਜ਼ਾਰਾ ਭੱਤਾ ਮਿਲਦਾ ਰਿਹਾ।
ਲਾਰਡ ਡਲਹੌਜ਼ੀ ਨੇ ਸਿੱਖ ਰਾਜ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰ ਲਿਆ ਅਤੇ ਕੁਝ ਚਿਰ ਬਾਅਦ ਮਹਾਰਾਜਾ ਦਲੀਪ ਸਿੰਘ ਦੇ ਤੋਸ਼ੇਖਾਨੇ ਦੀ ਕਿਲਾ ਲਾਹੌਰ ਵਿੱਚ ਤਲਾਸ਼ੀ ਕੀਤੀ ਗਈ। ਡਾਕਟਰ ਲੋਗਨ ਜਿਸ ਨੂੰ ਕਿ ਲਾਰਡ ਡਲਹੌਜ਼ੀ ਆਪਣੇ ਨਾਲ ਨੌਕਰ ਭਰਤੀ ਕਰਕੇ ਇੰਗਲੈਂਡ ਤੋਂ ਨਾਲ ਲਿਆਇਆ ਸੀ, ਤੋਸ਼ੇਖਾਨੇ ਦੀ ਤਲਾਸ਼ੀ ਲੈਣ ਦਾ ਇੰਚਾਰਜ ਬਣਾ ਦਿੱਤਾ। ਤੋਸ਼ੇਖਾਨਾ ਖਾਸ ਦੀ ਤਲਾਸ਼ੀ ਕੀਤੀ ਤਾਂ ਇਸ ਖਜ਼ਾਨੇ ਵਿੱਚ ਮਹਾਰਾਜਿਆਂ ਦੇ ਨਿੱਜੀ ਗਹਿਣੇ, ਕੰਠੇ, ਜਿਗਾਹ, ਕਲਗੀਆਂ, ਬਾਜੂਬੰਦ ਤੇ ਹੋਰ ਕੀਮਤੀ ਹੀਰੇ, ਮਹਾਰਾਜੇ ਦੀ ਸੋਨੇ ਦੀ ਕੁਰਸੀ, ਮਹਾਰਾਜਾ ਖੜਕ ਸਿੰਘ ਦਾ ਖੰਡਾ, ਮਹਾਰਾਜਾ ਸ਼ੇਰ ਸਿੰਘ ਦੀ ਹੀਰਿਆਂ ਜੜੀ ਸੋਨੇ ਦੀ ਬੈਲਟ, ਗੁਰੂ ਗੋਬਿੰਦ ਸਿੰਘ ਦੀ ਸੋਨੇ ਦੀ ਕਲਗੀ, ਬੇਸ਼ਕੀਮਤੀ ਕੋਹਿਨੂਰ ਹੀਰਾ, ਮਹਾਰਾਜੇ ਦੀਆਂ ਰਾਣੀਆਂ ਦੇ ਨਿੱਜੀ ਜ਼ੇਵਰ, ਸੋਨਾ-ਚਾਂਦੀ, ਹੀਰੇ-ਜਵਾਹਰਾਤ ਸਭ ਆਪਣੇ ਕਬਜ਼ੇ ਵਿੱਚ ਲੈ ਲਏ। ਡਾਕਟਰ ਲੋਗਨ ਨੇ ਬੜੀ ਤਰਤੀਬ ਨਾਲ ਬੇਸ਼ਕੀਮਤੀ ਗਹਿਣਿਆਂ ਤੇ ਜਵਾਹਰਾਤਾਂ ਦੀ ਫਹਿਰਿਸਤ ਬਣਾ ਕੇ ਤਫਸੀਲ ਨਾਲ ਰਜਿਸਟਰ ਵਿੱਚ ਦਰਜ ਕਰਕੇ ਕੁਝ ਮਹੀਨਿਆਂ ਵਿੱਚ ਇਹ ਕੰਮ ਮੁਕਾ ਲਿਆ। 6 ਅਪਰੈਲ, 1850 ਨੂੰ ਲਾਰਡ ਡਲਹੌਜ਼ੀ ਨੇ ਸਮੁੰਦਰੀ ਜਹਾਜ਼ ਰਾਹੀਂ ਕੋਹਿਨੂਰ ਹੀਰਾ, ਮਲਕਾ ਵਿਕਟੋਰੀਆ ਨੂੰ ਇੰਗਲੈਂਡ ਭੇਜ ਦਿੱਤਾ। ਬਾਕੀ ਗਹਿਣੇ, ਹੀਰੇ-ਜਵਾਹਰਾਤ ਜਿਹੜੇ ਰਜਿਸਟਰਾਂ ਦੀ ਫਹਿਰਿਸਤ ਮੁਤਾਬਕ ਦਰਜ ਕੀਤੇ ਸਨ, ਉਹ ਲੱਕੜ ਦੇ ਸੰਦੂਕਾਂ ਵਿੱਚ ਬੰਦ ਕਰਕੇ ਫੌਜ ਦੀ ਨਿਗਰਾਨੀ ਵਿੱਚ, ਕੋਹਿਨੂਰ ਤੋਂ ਬਾਅਦ ਇੰਗਲੈਂਡ ਭੇਜ ਦਿੱਤੇ। ਮਹਾਰਾਜਾ ਦਲੀਪ ਸਿੰਘ ਨੂੰ ਜਲਾਵਤਨ ਕਰਨ ਤੋਂ ਬਾਅਦ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਕਿਲਾ ਲਾਹੌਰ ਵਿੱਚ ਰਹਿ ਗਏ ਸਨ, ਉਹ ਅੰਗਰੇਜ਼ ਹਕੂਮਤ ਤੋਂ ਸਾਲਾਨਾ ਪੈਨਸ਼ਨ ਲੈਂਦੇ ਰਹੇ। ਉਨ੍ਹਾਂ ਨੂੰ ਪੈਨਸ਼ਨਾਂ ਮਹਾਰਾਜਾ ਦਲੀਪ ਸਿੰਘ ਤੇ ਅੰਗਰੇਜ਼ ਹਕੂਮਤ ਦੇ ਵਿਚਕਾਰ ਹੋਏ ਅਹਿਦਨਾਮੇ ਅਨੁਸਾਰ ਮਿਲਦੀਆਂ ਸਨ। ਜਿਹੜੀਆਂ ਰਾਣੀਆਂ ਉਸ ਵਕਤ ਜੀਵਤ ਸਨ, ਆਪਣੇ ਪੁੱਤਰਾਂ ਦੇ ਨਾਲ ਪੈਨਸ਼ਨਾਂ ਲੈਂਦੀਆਂ ਰਹੀਆਂ। ਮਹਾਰਾਜਾ ਰਣਜੀਤ ਸਿੰਘ ਦੀਆਂ ਜੀਵਤ ਰਾਣੀਆਂ ਵਿੱਚੋਂ ਸਾਲਾਨਾ ਪੈਨਸ਼ਨ ਲੈਣ ਵਾਲੀਆਂ ਰਾਣੀਆਂ: ਰਾਣੀ ਰੂਪ ਕੌਰ ਸਪੁੱਤਰੀ ਸਰਦਾਰ ਜੈ ਸਿੰਘ ਕੋਟ ਸੈਦ ਮਹਿਮੂਦ (ਕੋਟ ਖਾਲਸਾ ਅੰਮ੍ਰਿਤਸਰ) 1980 ਰੁਪਏ ਸਾਲਾਨਾ ਪੈਨਸ਼ਨ 1878 ਈ. ਤੱਕ, ਰਾਣੀ ਲੱਛਮੀ ਸਪੁੱਤਰੀ ਦੇਸਾ ਸਿੰਘ ਗੁੱਜਰਾਂਵਾਲਾ 11200 ਰੁਪਏ ਸਾਲਾਨਾ ਪੈਨਸ਼ਨ 1867 ਈ. ਤੱਕ, ਰਾਣੀ ਗੁੱਲ ਬੇਗ਼ਮ ਜੋ ਮੁਸਲਮਾਨਾਂ ਦੀ ਧੀ ਸੀ 12300 ਰੁਪਏ ਸਾਲਾਨਾ ਪੈਨਸ਼ਨ 1863 ਈ. ਤੱਕ, ਰਾਣੀ ਰਤਨ ਕੌਰ ਮਾਤਾ ਕੰਵਰ ਮੁਲਤਾਨਾ ਸਿੰਘ 1 ਹਜ਼ਾਰ ਰੁਪਏ ਸਾਲਾਨਾ ਪੈਨਸ਼ਨ 1866 ਈ. ਤੱਕ, ਰਾਣੀ ਮਹਿਤਾਬ ਕੌਰ ਸਪੁੱਤਰੀ ਚੌਧਰੀ ਸੱਜਣ ਸਿੰਘ ਗੁਰਦਾਸਪੁਰ 1930 ਰੁਪਏ ਪੈਨਸ਼ਨ 1878 ਤੱਕ, ਰਾਣੀ ਸੁੰਮਨ ਕੌਰ ਸਪੁੱਤਰੀ ਸਰਦਾਰਾ ਸੂਬਾ ਸਿੰਘ (ਮਾਲਵਾ) 1440 ਰੁਪਏ ਸਾਲਾਨਾ ਪੈਨਸ਼ਨ 1879 ਈ. ਤੱਕ ਪ੍ਰਾਪਤ ਕਰਦੀ ਰਹੀ। ਇਨ੍ਹਾਂ ਰਾਣੀਆਂ ਦੀ ਪੈਨਸ਼ਨ ਮਰਨ ਉਪਰੰਤ ਅੰਗਰੇਜ਼ ਹਕੂਮਤ ਨੇ ਬੰਦ ਕਰ ਦਿੱਤੀ।
ਇਸੇ ਤਰ੍ਹਾਂ ਮਹਾਰਾਜਾ ਖੜਕ ਸਿੰਘ ਦੀਆਂ ਰਾਣੀਆਂ ਵਿੱਚੋਂ ਰਾਣੀ ਖੇਮ ਕੌਰ ਸਪੁੱਤਰੀ ਸਰਦਾਰ ਜੋਧ ਸਿੰਘ ਬਾਜਵਾ ਕਲਾਸਵਾਲਾ ਸਿਆਲਕੋਟ 12000 ਰੁਪਏ ਸਾਲਾਨਾ 1881 ਈ. ਤੱਕ, ਰਾਣੀ ਕਿਸ਼ਨ ਕੌਰ ਸਪੁੱਤਰੀ ਸਰਦਾਰ ਰਾਜਾ ਸਿੰਘ ਜ਼ਿਲ੍ਹਾ ਅੰਮ੍ਰਿਤਸਰ 2324 ਰੁਪਏ 1876 ਤੱਕ, ਕੰਵਰ ਨੌਨਿਹਾਲ ਸਿੰਘ ਦੀ ਰਾਣੀ ਨਾਨਕੀ ਸਪੁੱਤਰੀ ਸਰਦਾਰ ਸ਼ਾਮ ਸਿੰਘ ਅਟਾਰੀ 4600 ਰੁਪਏ ਸਾਲਾਨਾ ਪੈਨਸ਼ਨ 1856 ਤੱਕ, ਮਹਾਰਾਜਾ ਸ਼ੇਰ ਸਿੰਘ ਦੀਆਂ ਰਾਣੀਆਂ ਵਿੱਚੋਂ ਰਾਣੀ ਪ੍ਰੇਮ ਕੌਰ ਸਪੁੱਤਰੀ ਸਰਦਾਰ ਹਰੀ ਸਿੰਘ ਲੱਧੇਵਾਲ (ਗੁੱਜਰਾਂਵਾਲਾ) ਮਾਤਾ ਸ਼ਹਿਜ਼ਾਦਾ ਪ੍ਰਤਾਪ ਸਿੰਘ ਤੇ ਸ਼ਹਿਜ਼ਾਦਾ ਨਰੈਣ ਸਿੰਘ 7200 ਰੁਪਏ ਸਾਲਾਨਾ ਪੈਨਸ਼ਨ 1874 ਤੱਕ ਪ੍ਰਾਪਤ ਕਰਦੀ ਰਹੀ। ਉਸ ਦੇ ਬਾਅਦ 2400 ਰੁਪਏ ਸਾਲਾਨਾ ਪੈਨਸ਼ਨ ਉਸ ਦਾ ਪੁੱਤਰ ਕੰਵਰ ਨਰੈਣ ਸਿੰਘ ਪ੍ਰਾਪਤ ਕਰਦਾ ਰਿਹਾ। ਰਾਣੀ ਪ੍ਰਤਾਪ ਕੌਰ ਸਪੁੱਤਰੀ ਸਰਦਾਰ ਜਗਤ ਸਿੰਘ ਕੋਟਕਪੂਰਾ ਮਾਤਾ ਸ਼ਹਿਜ਼ਾਦਾ ਠਾਕੁਰ ਸਿੰਘ 7200 ਰੁਪਏ ਸਾਲਾਨਾ ਪੈਨਸ਼ਨ ਪ੍ਰਾਪਤ ਕਰਦੀ ਰਹੀ। ਉਸ ਦੀ ਮੌਤ ਤੋਂ ਬਾਅਦ ਸ਼ਹਿਜ਼ਾਦਾ ਠਾਕੁਰ ਸਿੰਘ 1800 ਰੁਪਏ ਪੈਨਸ਼ਨ ਪ੍ਰਾਪਤ ਕਰਦਾ ਰਿਹਾ। ਰਾਣੀ ਧਰਮ ਕੌਰ ਰੰਧਾਵੀ ਸਪੁੱਤਰੀ ਸਰਦਾਰ ਜੋਧ ਸਿੰਘ ਰੰਧਾਵਾ ਪਿੰਡ ਠਰੂ ਅੰਮ੍ਰਿਤਸਰ (ਤਰਨ ਤਾਰਨ), ਮਾਤਾ ਸ਼ਹਿਜ਼ਾਦਾ ਕਰਮ ਸਿੰਘ 7200 ਰੁਪਏ ਸਾਲਾਨਾ ਪੈਨਸ਼ਨ 1872 ਤੱਕ ਪ੍ਰਾਪਤ ਕਰਦੀ ਰਹੀ। ਇਸ ਦੇ ਮਰਨ ਤੋਂ ਬਾਅਦ ਰਾਣੀ ਸੋਹਨ ਕੌਰ ਤੇ ਰਾਣੀ ਕਿਸ਼ਨ ਕੌਰ ਪਤਨੀਆਂ ਸ਼ਹਿਜ਼ਾਦਾ ਕਰਮ ਸਿੰਘ 1-1 ਹਜ਼ਾਰ ਰੁਪਏ ਸਾਲਾਨਾ ਪੈਨਸ਼ਨ ਲੈਂਦੀਆਂ ਰਹੀਆਂ। ਰਾਣੀ ਚੰਦ ਕੌਰ ਸਪੁੱਤਰੀ ਸਰਦਾਰਾ ਝੰਡਾ ਸਿੰਘ ਭਿੱਟੇਵਿੱਡ (ਅੰਮ੍ਰਿਤਸਰ) ਮਾਤਾ ਸ਼ਹਿਜ਼ਾਦਾ ਦੇਵਾ ਸਿੰਘ, ਰਾਣੀ ਚੰਦ ਕੌਰ 1843 ਵਿੱਚ ਸਵਰਗਵਾਸ  ਹੋ ਗਈ। ਉਸ ਦਾ ਪੁੱਤਰ ਦੇਵਾ ਸਿੰਘ ਅੰਗਰੇਜ਼ੀ ਸਰਕਾਰ ਪਾਸੋਂ 7200 ਰੁਪਏ ਸਾਲਾਨਾ ਪੈਨਸ਼ਨ ਪ੍ਰਾਪਤ ਕਰਦਾ ਰਿਹਾ ਅਤੇ ਸੰਨ 1874 ਵਿੱਚ ਸਵਰਗਵਾਸ ਹੋ ਗਿਆ। ਰਾਣੀ ਜੀਬੋ ਮਾਤਾ ਸ਼ਹਿਜ਼ਾਦਾ ਬਖਸ਼ੀਸ਼ ਸਿੰਘ ਅੰਗਰੇਜ਼ੀ ਸਰਕਾਰ ਪਾਸੋਂ 5916 ਰੁਪਏ ਸਾਲਾਨਾ ਪੈਨਸ਼ਨ ਲੈਂਦੀ ਰਹੀ, 1864 ਵਿੱਚ ਸਵਰਗਵਾਸ ਹੋ ਗਈ। ਉਸ ਦੀ ਪੈਨਸ਼ਨ ਘਟਾ ਕੇ ਪੁੱਤਰ ਬਖਸ਼ੀਸ਼ ਸਿੰਘ ਨੂੰ 1968 ਰੁਪਏ ਸਾਲਾਨਾ ਮਿਲਦੇ ਰਹੇ। ਰਾਣੀ ਦੂਖਨੋ ਮਾਤਾ ਸ਼ਹਿਜ਼ਾਦਾ ਸਹਿਦੇਵ ਸਿੰਘ ਨੂੰ ਅੰਗਰੇਜ਼ ਹਕੂਮਤ ਨੇ ਪੁੱਤਰ ਸਮੇਤ ਜਲਾਵਤਨ ਕਰਕੇ ਫਰਖਾਬਾਦ ਯੂ ਪੀ ਵਿੱਚ ਭੇਜ ਦਿੱਤਾ। ਬਾਅਦ ਵਿੱਚ ਇਨ੍ਹਾਂ ਨੂੰ ਰਾਇਬਰੇਲੀ (ਯੂ ਪੀ) ਵਿੱਚ 8 ਹਜ਼ਾਰ ਰੁਪਏ ਦੀ ਜਗੀਰ ਦਿੱਤੀ ਗਈ। ਸ਼ਹਿਜ਼ਾਦਾ ਸਹਿਦੇਵ ਸਿੰਘ ਦਾ ਲੜਕਾ ਵਾਸਦੇਵ ਸਿੰਘ ਰਾਇਬਰੇਲੀ ਵਿੱਚ ਰਹਿੰਦਾ ਹੈ। ਸ਼ਹਿਜ਼ਾਦਾ ਪਿਸ਼ੌਰਾ ਸਿੰਘ ਸਪੁੱਤਰ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਨੂੰ ਪਿੱਪੜੀ ਵੜੈਚ ਅਵਧ ਸਟੇਟ (ਯੂ ਪੀ) ਵਿੱਚ 1849 ਤੋਂ ਬਾਅਦ ਅੰਗਰੇਜ਼ ਹਕੂਮਤ ਨੇ 20000 ਦੀ ਸਾਂਝੀ ਜਗੀਰ ਦਿੱਤੀ ਗਈ। ਪਿਸ਼ੌਰਾ ਸਿੰਘ ਦਾ ਪੁੱਤਰ ਕੰਵਰ ਜਗਯੋਧ ਸਿੰਘ ਤੇ ਕੰਵਰ ਜਗਯੋਧ ਸਿੰਘ ਦਾ ਪੁੱਤਰ ਕੰਵਰ ਅਮਰ ਸਿੰਘ ਦਾ ਖਾਨਦਾਨ ਪਿਪਲੀ ਵੜੈਚ ਅਵਧ ਸਟੇਟ (ਯੂ ਪੀ) ਵਿੱਚ ਰਹਿੰਦਾ ਹੈ। ਸ਼ਹਿਜ਼ਾਦਾ ਪਿਸ਼ੌਰਾ ਸਿੰਘ ਦਾ ਭਰਾ ਕਸ਼ਮੀਰਾ ਸਿੰਘ ਦਾ ਖਾਨਦਾਨ ਵੀ ਪਿਪਲੀ ਵੜੈਚ ਦੀ ਸਾਂਝੀ ਜਗੀਰ 20000 ਦਾ ਸਾਂਝਾ ਭਾਈਵਾਲ ਸੀ। ਇਸ ਤੋਂ ਇਲਾਵਾ ਕਸ਼ਮੀਰਾ ਸਿੰਘ ਦਾ ਪੁੱਤਰ ਕੰਵਰ ਫਤਹਿ ਸਿੰਘ ਅੰਗਰੇਜ਼ੀ ਹਕੂਮਤ ਤੋਂ 1800 ਰੁਪਏ ਸਾਲਾਨਾ ਪੈਨਸ਼ਨ ਲੈਂਦਾ ਰਿਹਾ।
ਮਹਾਰਾਜਾ ਰਣਜੀਤ ਸਿੰਘ ਦੇ ਵਾਰਸ, ਜੋ ਪੰਜਾਬ ਵਿੱਚ ਰਹਿੰਦੇ ਸਨ। ਉਨ੍ਹਾਂ ਨੂੰ ਲਗਪਗ 1,00,000 ਰੁਪਏ ਸਾਲਾਨਾ ਪੈਨਸ਼ਨ ਮਿਲਦੀ ਸੀ। ਬਾਕੀ ਸਾਰੀ ਪੈਨਸ਼ਨ ਜੋ 3,00,000 ਤੋਂ ਉਪਰ ਸੀ। ਮਹਾਰਾਜਾ ਦਲੀਪ ਸਿੰਘ ਇੰਗਲੈਂਡ ਵਿੱਚ ਅੰਗਰੇਜ਼ ਹਕੂਮਤ ਪਾਸੋਂ ਪੌਂਡਾਂ ਵਿੱਚ ਲੈਂਦਾ ਸੀ। ਮਹਾਰਾਜਾ ਦਲੀਪ ਸਿੰਘ ਜਦੋਂ ਬਾਲਗ ਹੋ ਗਿਆ ਤਾਂ ਉਸ ਨੇ ਮਲਕਾ ਐਲਿਜ਼ਾਬੈਥ ਪਾਸ ਦਰਖਾਸਤ ਦਿੱਤੀ ਕਿ ਜੋ ਮੇਰੇ ਖਾਨਦਾਨ ਵਿੱਚੋਂ ਵਿਅਕਤੀ ਪੰਜਾਬ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਪੈਨਸ਼ਨ ਬੰਦ ਕਰਕੇ ਸਾਰੀ ਪੈਨਸ਼ਨ ਮੈਨੂੰ ਦਿੱਤੀ ਜਾਵੇ। ਮੈਂ ਇਥੇ ਇੰਗਲੈਂਡ ਵਿੱਚ ਆਪਣੀ ਸਟੇਟ ਖਰੀਦਣੀ ਚਾਹੁੰਦਾ ਹਾਂ, ਪਰ ਅੰਗਰੇਜ਼ੀ ਹਕੂਮਤ ਨੇ ਉਸ ਦੀ ਇਹ ਸ਼ਰਤ ਪ੍ਰਵਾਨ ਨਾ ਕੀਤੀ। ਅੰਗਰੇਜ਼ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ, ਜੋ ਪੰਜਾਬ ਵਿੱਚ ਰਹਿੰਦੇ ਸਨ, ਨੂੰ ਡਿਪਟੀ ਕਮਿਸ਼ਨਰ ਲਾਹੌਰ ਦੇ ਰਾਹੀਂ ਹੌਲੀ ਹੌਲੀ ਪੈਨਸ਼ਨਾਂ ਘਟਾ ਕੇ ਤਕਰੀਬਨ 30 ਸਾਲ ਦੇ ਅਰਸੇ ਬਾਅਦ ਬੰਦ ਕਰ ਦਿੱਤੀਆਂ। ਮਹਾਰਾਜਾ ਰਣਜੀਤ ਸਿੰਘ ਦੇ ਪੁਰਖਿਆਂ ਦੀ ਪੰਜਾਬ ਵਿਚਲੀ ਜੱਦੀ ਜਾਇਦਾਦ ਸਰਕਾਰ ਨੇ ਪਹਿਲਾਂ ਹੀ 1849 ਵਿੱਚ ਜ਼ਬਤ ਕਰ ਲਈ ਸੀ। ਮਹਾਰਾਜੇ ਦੇ ਵਾਰਸਾਂ ਨੂੰ ਪੰਜਾਬ ਵਿੱਚ ਆਪਣੀ ਜ਼ਿੰਦਗੀ ਬਸਰ ਕਰਨ ਵਾਸਤੇ ਅੰਗਰੇਜ਼ ਸਰਕਾਰ ਨੇ ਕੁਝ ਵੀ ਨਹੀਂ ਸੀ ਛੱਡਿਆ ਤਾਂ ਜੋ ਉਸ ਦੇ ਵਾਰਸ ਕਿਤੇ ਪੰਜਾਬ ਅੰਦਰ ਆਪਣਾ ਸਿਰ ਨਾ ਚੁੱਕ ਸਕਣ। ਸਗੋਂ ਇਸ ਦੇ ਉਲਟ ਗ਼ਦਾਰਾਂ ਨੂੰ ਅੰਗਰੇਜ਼ ਹਕੂਮਤ ਨੇ ਬਹੁਤ ਸਾਰੀਆਂ ਜਗੀਰਾਂ ਅਤੇ ਜਾਇਦਾਦਾਂ ਦਿੱਤੀਆਂ ਤਾਂ ਜੋ ਸਿੱਖ ਕੌਮ ਸਾਡੇ ਨਾਲ ਮਿਲ-ਜੁਲ ਜਾਵੇ ਅਤੇ ਅੰਗਰੇਜ਼ ਸਰਕਾਰ ਵਿਰੁੱਧ ਕੁੜੱਤਣ ਖਤਮ ਹੋ ਜਾਵੇ।
ਮਹਾਰਾਜਾ ਸ਼ੇਰ ਸਿੰਘ ਦਾ ਖਾਨਦਾਨ ਜੋ ਅੱਜ ਵੀ ਪੰਜਾਬ ਵਿੱਚ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹੈ, ਵਿੱਚੋਂ ਫੌਜ ਦੀ ਸੇਵਾ ਵਿੱਚ ਇਕ ਬ੍ਰਿਗੇਡੀਅਰ, ਚਾਰ ਕਰਨਲ, ਇਕ ਮੇਜਰ, ਇਕ ਵਿੰਗ ਕਮਾਂਡਰ ਸੇਵਾਮੁਕਤ ਹੋ ਚੁੱਕੇ ਹਨ। ਇਸ ਵੇਲੇ ਫੌਜ ਦੀ ਸੇਵਾ ਵਿੱਚ ਕੰਵਰ ਦਲਿੰਦਰਜੀਤ ਸਿੰਘ ਏਅਰ ਮਾਰਸ਼ਲ, ਕੰਵਰ ਜਗਮੋਹਨਜੀਤ ਸਿੰਘ ਕਰਨਲ, ਕੰਵਰ ਜਸਕਰਨਵੀਰ ਸਿੰਘ ਵਿੰਗ ਕਮਾਂਡਰ ਵਜੋਂ ਸੇਵਾ ਨਿਭਾਅ ਰਹੇ ਹਨ। ਮਹਾਰਾਜਾ ਸ਼ੇਰ ਸਿੰਘ ਦੇ ਵਾਰਸ ਕੰਵਰਜੀਤ ਸਿੰਘ ਡੀ ਪੀ ਆਈ ਕਾਲਜਿਜ਼ ਅਤੇ ਕੰਵਰ ਮੀਤ ਪਾਲ ਸਿੰਘ ਫੀਲਡ ਸੁਪਰਵਾਈਜ਼ਰ ਯੂਥ ਵੈਲਫੇਅਰ ਡਿਪਾਰਟਮੈਂਟ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੇਵਾ ਨਿਭਾਅ ਰਹੇ ਹਨ।
ਮਹਾਰਾਜਾ ਸ਼ੇਰ ਸਿੰਘ ਦਾ ਖਾਨਦਾਨ ਪੰਜਾਬ ਵਿੱਚ ਅਟਾਰੀ ਅਤੇ ਜ਼ੀਰਕਪੁਰ ਵਿਖੇ ਰਹਿ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਮਹਾਰਾਜਾ ਸ਼ੇਰ ਸਿੰਘ ਦਾ ਬੰਸਾਵਲੀਨਾਮਾ (ਪੱਥਰ) ਵੀ ਸੁਸ਼ੋਭਿਤ ਹੈ। ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਨੂੰ ਪੰਜਾਬ ਸਰਕਾਰ ਵੱਲੋਂ ਦੋ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਸਾਲਾਨਾ ਬਰਸੀ ਮੌਕੇ ਰਾਜ ਪੱਧਰੀ ਸਮਾਗਮ ਸਮੇਂ ਰੋਪੜ ਵਿੱਚ ਸਨਮਾਨਤ ਕੀਤਾ ਜਾ ਚੁੱਕਾ ਹੈ। ਮਹਾਰਾਜੇ ਦੇ ਵਾਰਸਾਂ ਨੇ ਮਲਕਾ ਅਲਿਜ਼ਾਬੈਥ (99) ਨੂੰ ਚਿੱਠੀ ਲਿਖ ਕੇ ਕੋਹਿਨੂਰ ’ਤੇ ਵੀ ਆਪਣਾ ਹੱਕ ਜਤਾਇਆ ਹੈ, ਜਿਸ ਦੇ ਜਵਾਬ ਵਿੱਚ ਮਲਕਾ ਨੇ ਭਰੋਸਾ ਦਿਵਾਇਆ ਹੈ ਕਿ ਕੋਹਿਨੂਰ ਦੀ ਦਾਅਵੇਦਾਰੀ ਦੇ ਕੇਸ ’ਤੇ ਵਿਚਾਰ ਕੀਤਾ ਜਾ ਰਿਹਾ ਹੈ।ਮਹਾਰਾਜਾ ਸ਼ੇਰ ਸਿੰਘ ਤੇ ਉਸ ਦੀਆਂ ਰਾਣੀਆਂ ਦੀਆਂ ਸਮਾਧਾਂ ਜੋ ਸ਼ਾਹ ਬਿਲਾਵਲ (ਲਾਹੌਰ) ਵਿੱਚ ਸਥਿਤ ਸਨ, 1992 ਵਿੱਚ ਮੰਦਰ ਸਮਝ ਕੇ ਬਾਬਰੀ ਮਸਜਿਦ ਦੇ ਵਿਰੋਧ ਵਜੋਂ ਢਾਹ ਦਿੱਤੀਆਂ ਗਈਆਂ ਸਨ, ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਔਕਾਫ਼ ਬੋਰਡ ਪਾਕਿਸਤਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਪੀਲਾਂ ਕੀਤੀਆਂ ਹਨ। ਮਹਾਰਾਜੇ ਦੇ ਵਾਰਸਾਂ ਨੇ ਮਹਾਰਾਜਾ ਦਲੀਪ ਸਿੰਘ ਦੀ ਲੜਕੀ ਸ਼ਹਿਜ਼ਾਦੀ ਕੈਥਰੀਨ ਦਲੀਪ ਸਿੰਘ ਦੇ ਲਾਵਾਰਸ ਖਾਤੇ, ਜੋ ਸਵਿਟਜ਼ਰਲੈਂਡ ਦੇ ਬੈਂਕ ਵਿੱਚ ਸਨ, ਉਸ ਦਾ ਕਲੇਮ ਵੀ ਕੀਤਾ ਸੀ। ਚਾਰ ਸਾਲ ਤੱਕ ਇਹ ਮੁਕੱਦਮਾ ਟ੍ਰਿਬਿਊਨਲ ਅਦਾਲਤ (ਸਵਿਟਜ਼ਰਲੈਂਡ) ਵਿੱਚ ਚੱਲਿਆ, ਪਰ ਰਾਜ ਕੁਮਾਰੀ ਬੰਬਾ ਸਦਰਲੈਂਡ ਦੀ ਵਸੀਅਤ ਜੋ ਕਿ ਮੁਸਲਮਾਨ ਪਰਿਵਾਰ ਵਾਸੀ ਲਾਹੌਰ ਪਾਸ ਮੌਜੂਦ ਹੋਣ ਕਰਕੇ ਇਹ ਸਾਰਾ ਧਨ ਬੈਂਕ ਨੇ ਕਰੀਮ ਬਖਸ਼ ਦੇ ਪਰਿਵਾਰ ਨੂੰ ਦੇ ਦਿੱਤਾ ਸੀ ਤੇ ਮਹਾਰਾਜਾ ਦਲੀਪ ਸਿੰਘ ਦਾ ਨਜ਼ਦੀਕੀ ਪਰਿਵਾਰ ਇਸ ਧਨ ਤੋਂ ਵੀ ਮਹਿਰੂਮ ਹੋ ਗਿਆ।                 (ਸਮਾਪਤ)
ਦਿਲਬਾਗ ਸਿੰਘ ਗਿੱਲ



Post Comment

Tuesday, August 21, 2012

ਗੁਰਦੁਆਰਾ ਨਾਨਕਸਰ, ਟਿੱਬਾ ਅਭੋਰ, ਪਾਕਪਤਨ

Gurdwara Nanaksar, Tibba Abhor, Pak Patan 
ਸਤਿਗੁਰੂ ਨਾਨਕ ਜੀ ਦਾ ਇਹ ਪਾਵਨ ਅਸਥਾਨ ਪਾਕਪਤਨ - ਆਰਿਫਵਾਲਾ ਰੋਡ ਉਤੇ ਟਿੱਬਾ ਅਭੋਰ ਉਤੇ ਹੈ। ਇਸ ਪਿੰਡ ਨੂੰ ਜਾਣ ਵਾਸਤੇ ਪਾਕਪਤਨ ਤੋਂ ਕੋਈ 30 ਕਿਲੋਮੀਟਰ ਦੀ ਵਿੱਧ ਉਤੇ ਰੰਗ ਸ਼ਾਹ ਨਾਮੀ ਸਟਾਪ ਤੇ ਉਤਰ ਕੇ ਟਾਗੇ ਤੇ ਬਹਿ ਕੇ ਜਾਇਆ ਜਾ ਸਕਦਾ ਹੈ। ਇਸ ਪਿੰਡ ਦਾ ਪੂਰਾ ਨਾਮ ਵਨ ਓਭ ਟਿੱਬਾ ਅਭੋਰ ਹੈ। ਇਹ ਪਾਵਨ ਅਸਥਾਨ ਬਹੁਤ ਹੀ ਸੁੰਦਰ ਤੇ ਵਿਸ਼ਾਲ ਬਣਿਆ ਹੋਇਆ ਹੈ। ਗੁਰਦੁਆਰਾ ਸਾਹਿਬ ਤੋਂ ਬਾਹਰ ਇਕ ਸੁੰਦਰ ਸਰੋਵਰ ਕੋਲ ਬਹੁਤ ਸਾਰੇ ਕਮਰੇ, ਲੰਗਰ ਹਾਲ, ਖੂਹ ਟਿੰਡਾ ਵਾਲਾ, ਇਕ ਬਾਉਲੀ, ਇਹ ਸਭ ਸ਼ੈਆ ਇਸ ਪਾਵਨ ਅਸਥਾਨ ਦੀ ਇਮਾਰਤੀ ਸ਼ਾਨ ਵਿੱਚ ਵਾਧਾ ਕਰਦੀਆਂ ਹਨ। ਇਸ ਵੇਲੇ ਇਸ ਗੁਰਦੁਆਰੇ ਦੇ ਰਿਹਾਇਸੀ ਕਮਰਿਆਂ ਵਿੱਚ ਬਹੁਤ ਸਾਰੇ ਸ਼ਰਨਾਰਥੀ ਪਰਿਵਾਰ ਅਬਾਦ ਹਨ।


Post Comment

Monday, August 20, 2012

ਕੀ ਵਿਖਾ ਰਹੇ ਹਨ ਸਾਡੇ ਅਜੋਕੇ ਟੀ. ਵੀ. ਚੈਨਲ?


ਭਾਰਤੀ ਸਮਾਜ ਵਿਚ ਪਿਛਲੇ ਕੁਝ ਸਾਲਾਂ ਤੋਂ ਬਹੁਤ ਕੁਝ ਬਦਲਿਆ ਹੈ। ਅਜੇ ਕੁਝ ਸਾਲਾਂ ਦੀ ਹੀ ਤਾਂ ਗੱਲ ਹੈ, ਜਦੋਂ ਸ਼ੁੱਧ ਭਾਰਤੀ ਟੀ. ਵੀ. ਚੈਨਲ ਅਰਥਾਤ ਡੀ. ਡੀ. ਨੈਸ਼ਨਲ 'ਤੇ ਮਨੋਰੰਜਨ ਲੜੀਵਾਰਾਂ ਵਿਚ ਸਿਰਫ਼ 'ਹਮਲੋਗ' ਦਾ ਹਫਤੇ ਵਿਚ ਇਕ ਦਿਨ ਪ੍ਰਸਾਰਨ ਹੁੰਦਾ ਸੀ ਪਰ ਨੱਬੇ ਦੇ ਦਹਾਕੇ ਵਿਚ ਨਿੱਜੀ ਟੀ. ਵੀ. ਚੈਨਲਾਂ ਦਾ ਆਗਾਜ਼ ਹੋਇਆ। ਨਵੇਂ ਚੈਨਲਾਂ ਦੀ ਨਵੀਂ ਮਨੋਰੰਜਨ ਪਰਿਭਾਸ਼ਾ ਤੇ ਵੰਨ-ਸੁਵੰਨਤਾ ਨੇ ਦਰਸ਼ਕ ਵਰਗ ਨੂੰ ਕੀਲਣ ਵਿਚ ਦੇਰ ਨਾ ਲਗਾਈ। ਅੱਜ ਟੈਲੀਵਿਜ਼ਨ ਨੈੱਟਵਰਕ ਦੀ ਦੁਨੀਆ ਵਿਚ ਭਾਰਤ ਇਕ ਵੱਡਾ ਬਾਜ਼ਾਰ ਬਣ ਚੁੱਕਾ ਹੈ।

ਬਹੁ-ਭਾਸ਼ਾਈ ਤੇ ਬਹੁਰੰਗੇ ਸੱਭਿਆਚਾਰ ਵਾਲੇ ਦੇਸ਼ ਭਾਰਤ ਵਿਚ ਇਸ ਸਮੇਂ ਟੀ. ਵੀ. ਚੈਨਲਾਂ ਵੱਲੋਂ ਆਪਸੀ ਮੁਕਾਬਲੇਬਾਜ਼ੀ ਤੇ ਸਿਰਫ਼ ਆਪਣੀ ਟੀ. ਆਰ. ਪੀ. ਵਧਾਉਣ ਲਈ ਟੀ. ਵੀ. ਚੈਨਲਾਂ 'ਤੇ ਕੀ ਵਿਖਾਇਆ ਜਾ ਰਿਹਾ ਹੈ, ਇਸ ਤੋਂ ਸਭ ਭਲੀ-ਭਾਂਤ ਜਾਣੂ ਹਨ। ਕੋਈ 'ਹਾਰਰ ਸ਼ੋਅ' ਦੇ ਨਾਂਅ 'ਤੇ ਨੰਗੇਜ਼ ਪਰੋਸ ਰਿਹਾ ਹੈ ਤੇ ਕਿਧਰੇ ਕਾਮੇਡੀ ਸਰਕਸ ਵਿਚ ਦੋ ਅਰਥੀ ਬੋਲਾਂ ਰਾਹੀਂ ਦਰਸ਼ਕਾਂ ਨੂੰ ਹਸਾਉਣ ਦੀਆ ਕੋਸ਼ਿਸ਼ਾਂ ਜਾਰੀ ਹਨ। ਬੇ-ਵਾਚ ਵਰਗੇ ਪੱਛਮੀ ਪੁੱਠ ਵਾਲੇ ਅੰਗਰੇਜ਼ੀ ਲੜੀਵਾਰਾਂ ਦਾ ਵੀ ਭਾਰਤ ਵਿਚ ਪ੍ਰਸਾਰਨ ਹੋਣਾ ਤੇ ਇਸ ਦਾ ਸਫ਼ਲ ਹੋਣਾ ਭਾਰਤੀਆਂ ਦੇ ਪੱਛਮ ਵੱਲ ਖਿੱਚੇ ਜਾਣ ਦੀ ਮਿਸਾਲ ਹੈ। 'ਰਾਜ਼ ਪਿਛਲੇ ਜਨਮ ਕਾ' ਵਰਗੇ ਪ੍ਰੋਗਰਾਮ ਦਾ ਟੈਲੀਕਾਸਟ ਹੋਣਾ ਕੀ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ।

ਵੇਖਿਆ ਜਾਵੇ ਤਾਂ ਖ਼ਬਰਾਂ ਵਾਲੇ ਚੈਨਲਾਂ ਦੀ ਥੋੜ੍ਹੇ ਸਮੇਂ ਵਿਚ ਵੱਡੀ ਗਿਣਤੀ ਬਣ ਚੁੱਕੀ ਹੈ। ਇਕਪਾਸੜ ਕਵਰੇਜ ਦੇਣ ਵਾਲੇ ਤੇ ਕਈ ਸਰਕਾਰਾਂ ਬਣਾਉਣ ਵਾਲੇ ਚੈਨਲ ਸਰਕਾਰਾਂ ਦੇ ਫ਼ੇਲ੍ਹ ਹੁੰਦਿਆਂ ਹੀ ਅਲੋਪ ਹੋ ਗਏ। 'ਰਾਜਨੀਤੀ' ਨੂੰ ਸਮਝਣ ਤੇ ਸਮਝਾਉਣ ਤੋਂ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਵਾਲੀ ਪ੍ਰਕਿਰਿਆ ਨੇ 'ਪੇਡ ਨਿਊਜ਼' ਵਰਗੀਆਂ ਖ਼ਬਰਾਂ ਨੂੰ ਜਨਮ ਦਿੱਤਾ ਹੈ। ਚੈਨਲਾਂ ਵਿਚ ਟੀ. ਆਰ. ਪੀ. ਦੀ ਭੁੱਖ ਨੇ ਸਟਿੰਗ ਆਪ੍ਰੇਸ਼ਨਾਂ ਨੂੰ ਹੋਂਦ ਵਿਚ ਲਿਆਂਦਾ। ਬਹੁਕੌਮੀ ਕੰਪਨੀਆਂ ਵਿਚ ਮਜ਼ਦੂਰ ਹੜਤਾਲਾਂ ਦੀਆਂ ਖ਼ਬਰਾਂ ਨੂੰ ਬ੍ਰੇਕਿੰਗ ਨਿਊਜ਼ ਤਾਂ ਬਣਾਇਆ ਜਾਂਦਾ ਰਿਹਾ ਪਰ ਕੀ ਕਦੀ ਮਜ਼ਦੂਰ ਦੀਆਂ ਅਸਲੀ ਮਜਬੂਰੀਆਂ ਤੇ ਉਨ੍ਹਾਂ 'ਤੇ ਹੁੰਦੇ ਅੱਤਿਆਚਾਰ ਬਾਰੇ ਵੀ ਕਵਰੇਜ ਵਿਖਾਈ? ਸੱਤਾ ਦੇ ਖਿਡਾਰੀ ਰਾਜਨੀਤੀ ਦੇ ਸਹਾਰੇ ਕਿਵੇਂ ਟੀ. ਵੀ. ਚੈਨਲਾਂ ਤੋਂ ਪ੍ਰਮੋਟ ਹੁੰਦੇ ਹਨ, ਇਹ ਸਭ ਵੀ ਕਿਸੇ ਜੁਗਾੜਬਾਜ਼ੀ ਤੋਂ ਘੱਟ ਨਹੀਂ। ਦੁਖੀ ਤੇ ਗਰੀਬ ਜਨਤਾ ਨੂੰ ਲੁੱਟਣ ਲਈ ਵੱਖ-ਵੱਖ ਚੈਨਲਾਂ 'ਤੇ ਅਖੌਤੀ ਬਾਬਿਆਂ ਦੇ ਕਾਰੋਬਾਰ ਨੂੰ ਖੂਬ ਪ੍ਰਮੋਟ ਕੀਤਾ।

ਇਸ ਸਮੇਂ ਦਾ ਸਭ ਤੋਂ ਵੱਡਾ ਸੱਚ ਇਹ ਹੈ ਕਿ ਇਲੈਕਟ੍ਰਿਕ ਮੀਡੀਆ ਦਾ ਚੈਨਲ ਰੂਪੀ ਕੁਝ ਹਿੱਸਾ ਮੁਕਾਬਲੇਬਾਜ਼ੀ ਵਿਚ ਪੈ ਕੇ ਸ਼ਰਮ-ਹਯਾ ਤੋਂ ਕੋਹਾਂ ਦੂਰ ਜਾ ਚੱਕਾ ਹੈ। ਇਸ ਸਮੇਂ ਇਲੈਕਟ੍ਰਿਕ ਮੀਡੀਆ ਅਸ਼ਲੀਲਤਾ ਦੇ ਸਹਾਰੇ ਲੁੱਟ ਵਾਲਾ ਬਜ਼ਾਰ ਲਗਾ ਚੁੱਕਾ ਹੈ। ਮਨੋਰੰਜਨ ਚੈਨਲਾਂ ਵੱਲੋਂ ਪਰੋਸੀ ਜਾਂਦੀ ਅਸ਼ਲੀਲਤਾ ਦੀਆਂ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ।

ਸਾਡੇ ਟੀ. ਵੀ. ਚੈਨਲਾਂ ਵੱਲੋਂ ਮਾਡਰਨ ਯੁੱਗ ਦੇ ਨਾਂਅ 'ਤੇ ਘਟੀਆ ਕਿਸਮ ਦੇ ਫੈਸ਼ਨ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਆਪਣੀ ਪੂੰਜੀ ਨੂੰ ਦੂਣ ਸਵਾਇਆ ਕਰਨ ਦੇ ਚੱਕਰ ਵਿਚ ਦੇਸ਼ ਦੀਆਂ ਬੇਸ਼ਕੀਮਤੀ ਕਦਰਾਂ-ਕੀਮਤਾਂ ਦਾ ਬੇੜਾ ਗਰਕ ਕੀਤਾ ਜਾ ਰਿਹਾ ਹੈ। ਭਾਵੇਂ ਕਿ ਸਮੇਂ-ਸਮੇਂ ਛੋਟੇ ਪਰਦੇ ਲਈ ਸੈਂਸਰਸ਼ਿਪ ਵਰਗੀਆਂ ਲੋੜਾਂ ਦੀਆਂ ਗੱਲਾਂ ਹੋਈਆਂ ਪਰ ਇਸ ਸਮੇਂ ਆਧੁਨਿਕਤਾ ਦੀ ਆੜ ਵਿਚ ਕੀ ਵਿਖਾ ਰਹੇ ਨੇ ਸਾਡੇ ਚੈਨਲ? ਕੀ ਭਾਰਤ ਸਰਕਾਰ ਸਮੇਤ ਰਾਜਾਂ ਦੀਆਂ ਸਰਕਾਰਾਂ ਛੋਟੇ ਪਰਦੇ 'ਤੇ ਵਾਇਆ ਅਸ਼ਲੀਲਤਾ ਗੁਮਰਾਹ ਹੋ ਰਹੀ ਜਵਾਨੀ ਨੂੰ ਬਚਾਉਣ ਲਈ ਕੋਈ ਯਤਨ ਸ਼ੁਰੂ ਕਰਨਗੀਆਂ?

ਹਰਮਿੰਦਰ ਢਿੱਲੋਂ ਮੌ ਸਾਹਿਬ
-ਪਿੰਡ ਤੇ ਡਾਕ: ਮੌ ਸਾਹਿਬ, ਤਹਿ: ਫਿਲੌਰ, ਜ਼ਿਲ੍ਹਾ ਜਲੰਧਰ। ਮੋਬਾ: 98157-26066


Post Comment

Sunday, August 19, 2012

ਬਾਬੇ ਦੇ ਨਾਂਅ ਦੀ ਰੋਟੀ (ਕਹਾਣੀ)


71 ਸਾਲ ਦਾ ਬੁੱਢਾ ਬਘੇਲ ਸਿੰਘ ਪਸ਼ੂਆਂ ਲਈ ਬਣੇ ਬਾਹਰਲੇ ਘਰ ਵਿਚ ਰਹਿੰਦਾ ਸੀ। ਉਹ ਸਾਰਾ ਦਿਨ ਪਸ਼ੂਆਂ ਦੀ ਸੇਵਾ-ਸੰਭਾਲ ਕਰਦਾ ਤੇ ਰਾਤ ਨੂੰ ਉਥੇ ਹੀ ਸੌਂ ਜਾਂਦਾ ਸੀ। ਉਸ ਦੇ ਕੱਪੜੇ ਆਮ ਤੌਰ 'ਤੇ ਮੈਲੇ-ਘਸਮੈਲੇ ਤੇ ਮੋਟੇ ਹੁੰਦੇ। ਉਸ ਦੇ ਪੁੱਤ-ਪੋਤੇ ਵੇਲੇ-ਕੁਵੇਲੇ ਉਸ ਨੂੰ ਉਥੇ ਹੀ ਚਾਹ-ਰੋਟੀ ਫੜਾ ਜਾਂਦੇ। ਉਸ ਦੇ ਪੀਣ ਲਈ ਪਾਣੀ ਦਾ ਇਕ ਘੜਾ ਉਸ ਦੇ ਸਿਰ੍ਹਾਣੇ ਰੱਖਿਆ ਹੁੰਦਾ। ਬੱਚਿਆਂ ਦੀ ਰਿਹਾਇਸ਼ ਸਾਹਮਣੇ ਬਣੇ ਆਲੀਸ਼ਾਨ ਮਕਾਨ ਵਿਚ ਸੀ।

ਇਕ ਦਿਨ ਸਵੇਰੇ ਜਦੋਂ ਉਹ ਪਸ਼ੂਆਂ ਲਈ ਤੂੜੀ ਵਾਲੇ ਕਮਰੇ ਵਿਚ ਤੂੜੀ ਦਾ ਟੋਕਰਾ ਭਰ ਰਿਹਾ ਸੀ, ਉਸ ਦੇ ਕੰਨਾਂ ਵਿਚ ਅਚਾਨਕ ਉਸ ਦੇ ਪੋਤਰੇ ਦੀ ਆਵਾਜ਼ ਪਈ, 'ਬਾਪੂ! ਪਸ਼ੂਆਂ ਨੂੰ ਦਾਣਾ ਪਾ ਕੇ ਘਰ ਆ ਕੇ ਨਹਾ ਲਈਂ, ਪਾਣੀ ਗਰਮ ਹੋਈ ਜਾਂਦਾ ਹੈ। ਤੈਨੂੰ ਅੱਜ 'ਬਾਬੇ ਦੇ ਨਾਂਅ ਦੀ ਰੋਟੀ' ਖਵਾਉਣੀ ਹੈ, ਛੇਤੀ ਆ ਜਾਵੀਂ।' ਏਨਾ ਕਹਿ ਕੇ ਪੋਤਾ ਘਰ ਚਲਾ ਗਿਆ। ਉਸ ਦੇ ਜਾਣ ਦੇ ਬਾਅਦ ਬਘੇਲ ਸਿੰਘ ਨੇ ਸੋਚਿਆ ਕਿ ਪਹਿਲਾਂ ਤਾਂ ਉਸ ਨੂੰ ਇਸ ਤਰ੍ਹਾਂ ਕਦੇ ਘਰ ਨਹੀਂ ਬੁਲਾਇਆ ਗਿਆ। ਜਦੋਂ ਨਹਾਤੇ ਨੂੰ ਬਹੁਤੇ ਦਿਨ ਹੋ ਜਾਂਦੇ ਤਾਂ ਉਹ ਪਸ਼ੂਆਂ ਦੀ ਸਾਂਭ-ਸੰਭਾਲ ਤੋਂ ਵਿਹਲਾ ਹੋ ਕੇ ਅੰਦਰ ਜਾ ਕੇ ਨੂੰਹਾਂ ਨੂੰ ਕਹਿੰਦਾ, 'ਪੁੱਤ ਤੱਤਾ ਪਾਣੀ ਹੈ ਤਾਂ ਨਹਾ ਹੀ ਲਈਏ?' ਉਸ ਨੂੰ ਆਮ ਤੌਰ 'ਤੇ ਨਾਂਹ ਵਿਚ ਹੀ ਜਵਾਬ ਮਿਲਦਾ। ਉਹ ਵਾਪਸ ਆ ਕੇ ਨਲਕੇ ਦੇ ਤਾਜ਼ੇ ਪਾਣੀ ਦੀ ਬਾਲਟੀ ਭਰ ਕੇ ਉਸ ਨਾਲ ਨਹਾ ਕੇ ਸਬਰ ਕਰ ਲੈਂਦਾ ਤੇ ਫਿਰ ਜ਼ੋਰ ਨਾਲ ਝਾੜ ਕੇ ਉਹੀ ਮੈਲੇ-ਕੱਪੜੇ ਪਾ ਲੈਂਦਾ। ਕਦੇ-ਕਦੇ ਉਸ ਦੀਆਂ ਨੂੰਹਾਂ ਉਸ ਦੇ ਕੱਪੜੇ ਧੋ ਦਿੰਦੀਆਂ। ਉਸ ਨੂੰ ਬਹੁਤ ਸਮਾਂ ਪਹਿਲਾਂ ਮਰ ਚੁੱਕੀ ਆਪਣੀ ਪਤਨੀ ਮੇਲੋ ਯਾਦ ਆ ਜਾਂਦੀ ਜੋ ਉਸ ਨੂੰ ਰੋਜ਼ਾਨਾ ਗਰਮ ਪਾਣੀ ਨਾਲ ਨਹਾਉਂਦੀ ਸੀ ਤੇ ਰੋਜ਼ ਧੋਤੇ ਹੋਏ ਕੱਪੜੇ ਪਾਉਣ ਲਈ ਦਿੰਦੀ ਸੀ। ਉਹ ਉਸ ਨੂੰ ਯਾਦ ਕਰਕੇ ਕਦੇ-ਕਦੇ ਅੱਖਾਂ ਭਰ ਲੈਂਦਾ।

ਇਉਂ ਸੋਚਦੇ ਨੂੰ ਦੂਜਾ ਪੋਤਾ ਆ ਗਿਆ, 'ਬਾਪੂ ਤੂੰ ਅਜੇ ਤੱਕ ਆਇਆ ਨ੍ਹੀਂ?' ਬਘੇਲ ਸਿੰਘ ਪਸ਼ੂਆਂ ਵਾਲੀ ਖੁਰਲੀ ਵਿਚ ਹੱਥ ਮਾਰਦਾ ਬੋਲਿਆ, 'ਹੁਣੇ ਆਉਂਦਾ ਹਾਂ ਪੁੱਤ, ਥੋੜ੍ਹੇ ਜਿਹੇ ਪੱਠੇ ਪਾਉਣ ਵਾਲੇ ਰਹਿੰਦੇ।' ਏਨਾ ਆਖ ਕੇ ਉਹ ਦਾਣੇ-ਪੱਠੇ ਦਾ ਕੰਮ ਤੇਜ਼ੀ ਨਾਲ ਨਿਬੇੜ ਕੇ ਛੇਤੀ ਘਰ ਚਲਾ ਗਿਆ। ਅੱਜ ਆਮ ਨਾਲੋਂ ਉਲਟ ਘਰ ਦੇ ਸਾਰੇ ਜੀਅ ਕਹਿੰਦੇ 'ਆ ਗਿਆ ਬਾਪੂ'।  ਬਾਪੂ ਨਹਾਉਣ ਵਾਲੇ ਥਾਂ ਵਿਚ ਗਰਮ ਪਾਣੀ ਦੀ ਬਾਲਟੀ ਭਰੀ ਪਈ ਹੈ। ਤੂੰ ਕੇਸੀਂ ਇਨਸ਼ਾਨ ਕਰ ਲੈ, ਸਾਬਣ, ਤੇਲ ਵੀ ਉਥੇ ਰੱਖਿਆ ਪਿਆ ਹੈ ਤੇ ਉਥੇ ਹੀ ਕਿੱਲੀਆਂ ਉਤੇ ਤੇਰੇ ਪਾਉਣ ਲਈ ਨਵੀਂ ਪੰਜ ਕਾਪੜੀ ਟੰਗੀ ਪਈ ਹੈ, ਇਹ ਪੁਰਾਣੇ ਲੀੜੇ ਲਾਹ ਕੇ ਉਥੇ ਹੀ ਰੱਖ ਦੇਈਂ, ਨਾਲੇ ਨਵੀਂ ਜੁੱਤੀ ਪਾ ਲਵੀਂ।' ਬਘੇਲ ਸਿੰਘ ਨੂੰ ਦੂਰੋਂ ਹੀ ਰਸੋਈ ਵਿਚੋਂ ਮਿੰਨ੍ਹੀ-ਮਿੰਨ੍ਹੀ ਖੁਸ਼ਬੂ ਆ ਰਹੀ ਸੀ। ਉਹ ਗਰਮ-ਗਰਮ ਪਾਣੀ ਨਾਲ ਕੇਸੀਂ ਨਹਾਉਂਦਾ ਹੋਇਆ, 'ਵਾਹਿਗੁਰੂ ਵਾਹਿਗੁਰੂ' ਕਰੀ ਜਾ ਰਿਹਾ ਸੀ, ਨਾਲ ਹੀ ਸਾਬਣ ਨਾਲ ਆਪਣੀ ਮੈਲ ਜੋ ਉਹਦੇ ਪਿੰਡੇ ਤੇ ਕੇਸਾਂ ਵਿਚ ਬਹੁਤ ਜ਼ਿਆਦਾ ਲੱਗੀ ਹੋਈ ਸੀ, ਮਲ-ਮਲ ਕੇ ਲਾਹ ਰਿਹਾ ਸੀ। ਗਰਮ ਪਾਣੀ ਨਾਲ ਨਹਾ ਕੇ ਉਸ ਦਾ ਸਰੀਰ ਹੌਲਾ ਫੁੱਲ ਹੋ ਜਾਣ ਕਰਕੇ ਉਹ ਬਹੁਤ ਖੁਸ਼ ਸੀ। ਨਹਾ ਕੇ ਉਸ ਨੇ ਸਾਰੇ ਨਵੇਂ ਕੱਪੜੇ ਪਾਏ, ਜੋ ਚਿੱਟੇ ਰੰਗ ਦੇ ਸਨ ਤੇ ਉਸ ਨੂੰ ਚਮਕਾ ਰਹੇ ਸਨ। ਬਾਹਰ ਨਵੀਂ ਪਈ ਜੁੱਤੀ ਪਾ ਕੇ ਵਿਹੜੇ ਵਿਚ ਆ ਗਿਆ। ਨੂੰਹਾਂ-ਪੁੱਤਾਂ ਨੇ ਨਵੀਂ ਨਕੋਰ ਚਾਦਰ ਵਿਛਾ ਕੇ ਵਧੀਆ ਮੰਜੇ 'ਤੇ ਬਿਠਾ ਦਿੱਤਾ। ਬਘੇਲ ਸਿੰਘ ਨੂੰ ਚੌਂਕੜੀ ਮਾਰ ਕੇ ਬੈਠਣ ਲਈ ਕਿਹਾ ਗਿਆ। ਵੱਡਾ ਭਾਂਡਾ ਹੇਠਾਂ ਕਰਕੇ ਉਥੇ ਹੀ ਗੜਵੀ ਨਾਲ ਫਿਰ ਉਸ ਦੇ ਹੱਥ ਸੁੱਚੇ ਕਰਾ ਦਿੱਤੇ। ਉਹ ਹੈਰਾਨ ਹੋ ਗਿਆ, ਜਦੋਂ ਇਕ ਵੱਡੇ ਥਾਲ ਵਿਚ ਵੱਡੇ-ਵੱਡੇ ਕੌਲਿਆਂ ਵਿਚ ਖੀਰ, ਪ੍ਰਸ਼ਾਦ ਤੇ ਹੋਰ ਕਈ ਮਿੱਠੇ ਪਕਵਾਨ ਬਘੇਲ ਸਿੰਘ ਨੂੰ ਪਰੋਸੇ ਗਏ, ਜਿਹੜੇ ਉਸ ਨੇ ਕਦੇ ਵੇਖੇ ਵੀ ਨਹੀਂ ਸਨ।

ਨੂੰਹਾਂ-ਪੁੱਤਾਂ, ਪੋਤੇ-ਪੋਤੀਆਂ ਨੇ ਉਸ ਸਾਹਮਣੇ ਨੰਗੇ ਪੈਰੀਂ ਸਿਰ ਨਿਵਾ ਕੇ ਉਸ ਨੂੰ ਰੋਟੀ ਖਾਣ ਲਈ ਬੇਨਤੀ ਕੀਤੀ, 'ਜੀ ਰੋਟੀ ਖਾਓ।' ਵੱਖ-ਵੱਖ ਪਕਵਾਨਾਂ ਵਿਚ ਸੌਗੀ, ਲੌਂਗ, ਇਲਾਇਚੀ, ਬਦਾਮ, ਕਾਜੂ ਤੇ ਪਤਾ ਨਹੀਂ ਹੋਰ ਕੀ ਕੁਝ ਪਾਇਆ ਹੋਇਆ ਸੀ। ਬਘੇਲ ਸਿੰਘ ਨੂੰ ਇਹ ਪਕਵਾਨ ਖਾਂਦੇ ਨੂੰ ਅਨੰਦ ਤਾਂ ਆ ਹੀ ਰਿਹਾ ਸੀ, ਨਾਲ ਹੀ ਹੈਰਾਨਗੀ ਵੀ ਸੀ ਕਿ ਇਹ ਸਭ ਕਿਵੇਂ? ਉਸ ਨੂੰ ਇਹ ਮਿੱਠੇ ਪਕਵਾਨ ਹੋਰ ਖਾਣ ਲਈ ਬੇਨਤੀ ਕੀਤੀ ਜਾਂਦੀ ਤਾਂ ਉਹ 'ਹਾਂ' ਕਹਿ ਕੇ ਹੋਰ ਪਵਾ ਕੇ ਖਾ ਲੈਂਦਾ। ਮਿੱਠਾ ਖਾਣ ਤੋਂ ਰੱਜ ਕੇ ਜਵਾਬ ਦੇਣ ਬਾਅਦ ਥਾਲ ਚੁੱਕ ਲਿਆ ਗਿਆ ਤੇ ਇਕ ਹੋਰ ਥਾਲ ਆ ਗਿਆ। ਉਸ ਵਿਚ ਅਨੇਕਾਂ ਪ੍ਰਕਾਰ ਦੀਆਂ ਸਬਜ਼ੀਆਂ, ਨਾਲ ਚੀਰ ਕੇ ਰੱਖੇ ਟਮਾਟਰਾਂ ਬਾਰੇ ਤਾਂ ਉਹ ਜਾਣਦਾ ਸੀ, ਹੋਰ ਕਿੰਨੀਆਂ ਹੀ ਪਲੇਟਾਂ ਚੀਰੇ ਹੋਏ ਸਲਾਦ ਦੀਆਂ ਤੇ ਕੇਵਲ ਇਕ ਗਰਮ ਫੁਲਕਾ ਵੱਖਰੀ ਥਾਲੀ ਵਿਚ ਸੀ। ਖਾਣ ਲਈ ਸਾਰੇ ਪਰਿਵਾਰ ਨੇ ਇਕ ਜ਼ਬਾਨ ਹੋ ਕੇ ਬੇਨਤੀ ਕੀਤੀ, 'ਬਾਬਾ ਜੀ ਦਾਲ-ਫੁਲਕਾ ਛਕੋ।' ਬਘੇਲ ਸਿੰਘ ਨੇ ਹੁਣ ਇਕ-ਇਕ ਕਰਕੇ ਪ੍ਰਸ਼ਾਦੇ ਛਕਣੇ ਸ਼ੁਰੂ ਕੀਤੇ। ਥੋੜ੍ਹਾ-ਬਹੁਤਾ ਸਲਾਦ ਖਾ ਲਿਆ ਕਰੇ, ਸਾਰਾ ਪਰਿਵਾਰ ਵਾਰ-ਵਾਰ 'ਕਹੇ ਬਾਬਾ ਜੀ ਇਹ ਵੀ ਛਕੋ।' ਉਹ ਰੱਜਿਆ ਤਾਂ ਪਹਿਲਾਂ ਹੀ ਸੀ, ਪ੍ਰੰਤੂ ਕਈ ਫੁਲਕੇ ਖਾ ਕੇ ਉਸ ਨੇ ਅਖੀਰ ਰੱਜ ਕੇ ਭਰਪੂਰ ਹੋ ਕੇ ਇਸ਼ਾਰਾ ਕੀਤਾ ਕਿ ਹੋਰ ਫੁਲਕਾ ਨਾ ਲਿਆਓ। ਵਿਸ਼ੇਸ਼ ਬਰਤਨ ਵਿਚ ਪਹਿਲਾਂ ਹੱਥ ਧੁਆ ਕੇ ਨਵਾਂ ਤੌਲੀਆ ਹੱਥ ਪੂੰਝਣ ਤੇ ਸੁਕਾਉਣ ਲਈ ਦਿੱਤਾ। ਇਸ ਉਪਰੰਤ ਸਾਰੇ ਪੁੱਤਾਂ-ਪੋਤਿਆਂ, ਨੂੰਹਾਂ ਨੇ ਵਾਰੀ-ਵਾਰੀ ਬਾਬੇ 'ਬਾਬੇ' (ਬਾਪੂ) ਦੇ ਪੈਰੀਂ ਹੱਥ ਲਾਏ ਤੇ ਅਸ਼ੀਰਵਾਦ ਮੰਗੀ। ਉਸ ਨੇ 'ਸੁਖੀ ਵਸੋ' ਕਹਿ ਕੇ ਸਭ ਨੂੰ ਅਸ਼ੀਰਵਾਦ ਦੇ ਦਿੱਤਾ। ਪਰਿਵਾਰ ਨੇ ਸਾਫ਼-ਸੁਥਰਾ ਕਮਰਾ ਦੇ ਕੇ ਵਧੀਆ ਬਿਸਤਰਾ ਵਿਛਾ ਕੇ, ਪੱਖਾ ਛੱਡ ਕੇ ਬਘੇਲ ਸਿੰਘ ਨੂੰ ਘਰ ਹੀ ਸੌਣ ਲਈ ਕਿਹਾ। ਰੱਜੇ ਹੋਏ ਬਾਪੂ ਨੂੰ ਨੀਂਦ ਆ ਗਈ। ਪਤਾ ਹੀ ਨਾ ਲੱਗਾ ਜਦੋਂ ਸਾਹਮਣੇ ਪਸ਼ੂਆਂ ਵਾਲੇ ਘਰ ਉਨ੍ਹਾਂ ਨੂੰ ਸੰਨ੍ਹੀ ਕਰਨ (ਦਾਣਾ ਰਲਾਉਣ) ਦਾ ਸਮਾਂ ਹੋ ਗਿਆ।

ਪਹਿਲਾਂ ਦੇ ਪੱਠੇ ਪਾਉਣ ਦੇ ਸਮੇਂ ਤੋਂ ਬਘੇਲ ਸਿੰਘ ਕਾਫ਼ੀ ਲੇਟ ਉਠਿਆ ਤੇ ਤੇਜ਼ੀ ਨਾਲ ਕਦਮ ਪੁੱਟਦਾ ਹੋਇਆ, ਸਾਹਮਣੇ ਪਸ਼ੂਆਂ ਵਾਲੇ ਘਰ ਵੱਲ ਜਾਂਦਾ ਕਹਿਣ ਲੱਗਾ, 'ਪੁੱਤ ਅੱਜ ਦਾਣਾ ਰਲਾਉਣ ਤੋਂ ਲੇਟ ਹੀ ਹੋ ਗਏ।' ਇਹ ਕਹਿ ਕੇ ਤੁਰਿਆ ਹੀ ਸੀ ਕਿ ਵੱਡੀ ਨੂੰਹ ਬੋਲੀ, 'ਬਾਪੂ ਜੀ! ਇਹ ਨਵੇਂ ਕੱਪੜੇ ਤੇ ਜੁੱਤੀ ਲਾਹ ਦਿਓ। ਪੁਰਾਣੇ ਕੱਪੜੇ ਮੈਂ ਧੋ ਦਿੱਤੇ ਹਨ, ਉਹ ਸੁੱਕ ਗਏ ਹਨ, ਉਹ ਪਾ ਲਓ। ਆਹ ਨਵੀਂ ਜੁੱਤੀ ਵੀ ਕਿਤੇ ਬਾਹਰ ਗਮੀ-ਸ਼ਾਦੀ ਵੇਲੇ ਪਾ ਲਿਆ ਕਰੋ।' ਨੂੰਹ ਦਾ ਹੁਕਮ ਮੰਨ ਕੇ ਬਘੇਲ ਸਿੰਘ ਨਵੀਂ ਚਿੱਟੀ ਪੰਜ ਕਾਪੜੀ ਤੇ ਨਵੀਂ ਜੁੱਤੀ ਲਾਹ ਕੇ ਪੁਰਾਣੇ ਮੋਟੇ ਕੱਪੜੇ ਤੇ ਟੁੱਟੇ ਛਿੱਤਰ ਪਾ ਕੇ ਛੇਤੀ ਨਾਲ ਘਰੋਂ ਦਾਣਾ ਰਲਾਉਣ ਚਲਾ ਗਿਆ। ਜਾਂਦਾ-ਜਾਂਦਾ ਉਹ ਸੋਚ ਰਿਹਾ ਸੀ ਕਿ ਇਹੀ ਸੀ 'ਬਾਬੇ ਦੇ ਨਾਂਅ ਦੀ ਰੋਟੀ?'

ਬੋਹੜ ਸਿੰਘ ਮੱਲ੍ਹਣ
-ਤਰਨ ਤਾਰਨ ਨਗਰ ਗਲੀ ਨੰਬਰ 1, ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 96461-41243


Post Comment

ਗੁਰਦੁਆਰਾ ਸੁਧਾਰ ਲਹਿਰ ਦਾ ਸੁਨਹਿਰੀ ਇਤਿਹਾਸ-3

ਸਿੰਘ ਅਕਾਲ ਪੁਰਖ ਦੇ ਭਾਣੇ ਵਿਚ ਰਹਿੰਦੇ ਹੋਏ ਜ਼ੁਲਮ ਸਹਾਰਦੇ ਰਹੇ 
ਜਥੇਦਾਰ ਊਧਮ ਸਿੰਘ ਵਰਪਾਲ ਤੇ ਜਥੇਦਾਰ ਊਧਮ ਸਿੰਘ ਨਾਗੋਕੇ




ਨਾਭਾ ਜੇਲ੍ਹ ਵਿਚ ਅਕਾਲੀ ਨੌਜਵਾਨਾਂ ਦੀਆਂ ਬਾਹਾਂ ਨੂੰ ਪਿੱਛੇ ਬੰਨ੍ਹ ਕੇ ਪਿੰਜਰੇ ਵਿਚ ਕੈਦ ਕੀਤਾ ਜਾਂਦਾ, ਕੰਧ ਵਿਚ ਲੱਗੀਆਂ ਕਿੱਲੀਆਂ ਨਾਲ ਬੰਨ੍ਹ ਕੇ 14-14 ਘੰਟੇ ਖੜ੍ਹੇ ਰੱਖਿਆ ਜਾਂਦਾ, ਛੱਤਾਂ ਨਾਲ ਪੁੱਠੇ ਲਟਕਾਇਆ ਜਾਂਦਾ, ਸਿਰ ਦੇ ਹੇਠਾਂ ਅੱਗ ਬਾਲ ਦਿੱਤੀ ਜਾਂਦੀ ਤਾਂ ਜੋ ਸਿਰ ਦੀ ਚਮੜੀ ਢਲ ਜਾਵੇ, ਕਾਠ ਵਿਚ ਜਕੜ ਦਿੱਤਾ ਜਾਂਦਾ, ਹੈਂਟਰ ਮਾਰੇ ਜਾਂਦੇ, ਕੁੜਿੱਕੀ ਲਗਾਈ ਜਾਂਦੀ। ਕਹਿਣ ਦਾ ਭਾਵ ਕਿ ਅਕਾਲੀ ਕੈਦੀ ਸਿੰਘਾਂ 'ਤੇ ਏਨਾ ਤਸ਼ੱਦਦ ਕੀਤਾ ਜਾਂਦਾ ਕਿ ਅਕਾਲੀ ਸਿੰਘ ਬੇਹੋਸ਼ ਹੋ ਜਾਂਦੇ। ਬੇਰਹਿਮੀ ਨਾਲ ਕੁੱਟਿਆ ਜਾਂਦਾ। ਗੁਰੂ ਦੇ ਸਿੰਘ ਏਨਾ ਤਸ਼ੱਦਦ ਸਹਿ ਕੇ ਰਾਤ ਨੂੰ ਅਰਦਾਸ ਕਰਦੇ ਕਿ ਹੇ ਅਕਾਲ ਪੁਰਖ ਵਾਹਿਗੁਰੂ ਚਾਰ ਪਹਿਰ ਸੁਖ ਦੇ ਬਤੀਤ ਹੋਏ ਹਨ, ਚਾਰ ਪਹਿਲ ਰਾਤਰੀ ਆਈ ਹੈ, ਸੁਖ ਨਾਲ ਬਤੀਤ ਕਰਵਾਉਣਾ। ਇਹ ਸੀ ਸਿੱਖ ਕੌਮ ਦਾ ਜਜ਼ਬਾ ਤੇ ਕੁਰਬਾਨੀ ਕਰਨ ਦੀ ਭਾਵਨਾ। ਕੋਈ ਨਹੀਂ ਸੀ ਲਾਲਸਾ, ਬੱਸ ਇਕ ਤਮੰਨਾ ਸੀ, ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਹੋਣ, ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ। ਇਕ ਆਵਾਜ਼ ਗੂੰਜਦੀ ਸੀ ਕਿ 'ਨਹੀਂ ਰਹਿਣਾ ਇਹ ਰਾਜ, ਜ਼ਾਲਮਾ ਨਹੀਂ ਰਹਿਣਾ'।

ਏਨਾ ਤਸ਼ੱਦਦ ਸਹਿ ਕੇ ਵੀ ਸਿੰਘ ਚੜ੍ਹਦੀ ਕਲਾ ਵਿਚ ਸਨ। ਨਾਭੇ ਦੀ ਖੂਨੀ ਕਾਰਖਾਸ ਦੇ ਪੂਰੇ ਜ਼ੁਲਮਾਂ ਦਾ ਬਿਆਨ ਕਰਨਾ ਔਖਾ ਹੈ। ਸਿੰਘ ਅਕਾਲ ਪੁਰਖ ਦੇ ਭਾਣੇ ਵਿਚ ਰਹਿੰਦੇ ਹੋਏ, ਫਿਰ ਵੀ ਮੋਰਚੇ ਵਿਚ ਜਾਣ ਤੋਂ ਪਿੱਛੇ ਨਾ ਹਟਦੇ। ਨਾਭਾ ਜੇਲ੍ਹ ਹੀ ਨਹੀਂ ਅਟਕ ਜੇਲ੍ਹ, ਕੇਂਦਰੀ ਜੇਲ੍ਹ ਮੁਲਤਾਨ ਵਿਚ ਵੀ ਅਕਾਲੀ ਕੈਦੀਆਂ 'ਤੇ ਜ਼ੁਲਮ ਕੀਤਾ ਜਾਂਦਾ। ਭਾਵੇਂ ਭਾਈ ਫੇਰੂ ਤੇ ਜੈਤੋ ਮੋਰਚੇ ਵਿਚ ਹਜ਼ਾਰਾਂ ਅਕਾਲੀ ਸਿੰਘ ਗ੍ਰਿਫ਼ਤਾਰ ਹੋ ਚੁੱਕੇ ਸਨ ਪਰ ਸ਼੍ਰੋਮਣੀ ਕਮੇਟੀ ਨੇ 500 ਸਿੰਘਾਂ ਦਾ ਸ਼ਹੀਦੀ ਜਥਾ ਤਿਆਰ ਕਰਕੇ ਜੈਤੋ ਭੇਜਣ ਦਾ ਐਲਾਨ ਕੀਤਾ। ਇਹ ਪਹਿਲਾ ਜਥਾ 9 ਫਰਵਰੀ, 1924 ਈ: ਨੂੰ ਜਥੇਧਾਰ ਊਧਮ ਸਿੰਘ 'ਵਰਪਾਲ' ਦੀ ਅਗਵਾਈ ਵਿਚ ਜੈਤੋ ਜਾਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਇਕੱਠਾ ਹੋਇਆ। ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਊਧਮ ਸਿੰਘ ਨਾਗੋਕੇ ਸਨ। ਜਥੇਦਾਰ ਸਾਹਿਬ ਨੇ ਸ਼ਹੀਦੀ ਜਥੇ ਦੀ ਅਗਵਾਈ ਕਰਨੀ ਸੀ ਪਰ ਪੁਲਿਸ ਨੇ ਜਥੇਦਾਰ ਨਾਗੋਕੇ ਨੂੰ 8 ਫਰਵਰੀ, 1924 ਈ: ਨੂੰ ਹੀ ਗ੍ਰਿਫ਼ਤਾਰ ਕਰ ਲਿਆ। ਇਸ ਸਮੇਂ ਕੌਮ ਵਿਚ ਅਥਾਹ ਜੋਸ਼ ਅਤੇ ਕੁਰਬਾਨੀ ਕਰਨ ਦਾ ਜਜ਼ਬਾ ਸੀ। ਸ਼ਹੀਦੀ ਜਥੇ ਦੇ ਦਰਸ਼ਨ ਕਰਨ ਲਈ ਹਜ਼ਾਰਾਂ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਇਕੱਠੀਆਂ ਹੋਈਆਂ। ਕੌਮ ਵਿਚ ਜੋਸ਼ ਠਾਠਾਂ ਮਾਰ ਰਿਹਾ ਸੀ। ਹਜ਼ਾਰਾਂ ਕੌਮੀ ਪ੍ਰਵਾਨੇ ਸ਼ਹੀਦੀਆਂ ਦੇਣ ਲਈ ਤਿਆਰ ਹੋ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦੀ ਜਥੇ ਨੂੰ ਸ਼ਾਂਤਮਈ ਰਹਿਣ ਦਾ ਸੰਦੇਸ਼ ਦਿੱਤਾ ਗਿਆ ਅਤੇ ਜੈਤੋ ਜਾ ਕੇ ਖੰਡਿਤ ਹੋਏ ਅਖੰਡ ਪਾਠ ਨੂੰ ਜਾਰੀ ਕਰਨ ਲਈ ਕਿਹਾ ਗਿਆ। ਇਸ ਸਮੇਂ ਸੰਗਤਾਂ ਵਿਚ ਏਨਾ ਜੋਸ਼ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਹੁਕਮ ਮਿਲਦਾ ਹਰ ਸਿੱਖ ਉਸ ਨੂੰ ਪੂਰਾ ਕਰਨ ਲਈ ਤਿਆਰ ਸੀ। ਸਿੰਘ, ਸਿੰਘਣੀਆਂ, ਭੁਝੰਗੀ, ਬਿਰਧ, ਨੌਜਵਾਨ ਹਰ ਕੋਈ ਕੁਰਬਾਨੀ ਕਰਨ ਲਈ ਤਿਆਰ ਸੀ। ਸ਼ਹੀਦੀ ਜਥੇ ਦੇ ਸਿੰਘਾਂ ਨੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਸੀਸ ਝੁਕਾ ਕੇ ਸ਼ਾਂਤਮਈ ਰਹਿਣ ਦਾ ਪ੍ਰਣ ਲਿਆ ਅਤੇ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਯਕੀਨ ਦਿਵਾਇਆ ਕਿ ਆਪ ਜੀ ਵੱਲੋਂ ਦਿੱਤੇ ਹੁਕਮ ਦੀ ਪਾਲਣਾ ਕਰਦੇ ਹੋਏ ਸ਼ਹੀਦੀ ਜਥੇ ਦਾ ਹਰੇਕ ਸਿੰਘ ਆਪ ਜੀ ਦੇ ਹੁਕਮ 'ਤੇ ਫੁੱਲ ਚੜ੍ਹਾਏਗਾ। ਜਥੇ ਵੱਲੋਂ ਸੰਗਤਾਂ ਦੇ ਨਾਂਅ ਅੰਤਿਮ ਸੰਦੇਸ਼ ਪੜ੍ਹਿਆ ਗਿਆ-

ਸੁਣੋ ਖ਼ਾਲਸਾ ਜੀ! ਸਾਡੇ ਕੂਚ ਡੇਰੇ,

ਅਸੀਂ ਆਖਰੀ ਫ਼ਤਹ ਬੁਲਾ ਚੱਲੇ।

ਪਾਉ ਬੀ ਤੇ ਸਾਂਭ ਕੇ ਫ਼ਸਲ ਵੱਢੋ,

ਅਸੀਂ ਡੋਲ੍ਹ ਕੇ ਰੱਤ ਪਿਆ ਚੱਲੇ।

ਚੋਬਦਾਰ ਦੇ ਵਾਂਗ ਆਵਾਜ਼ ਦੇ ਕੇ,

ਧੌਂਸੇ ਕੂਚ ਦੇ ਅਸੀਂ ਵਜਾ ਚੱਲੇ।

ਤੁਸੀਂ ਆਪਣੀ ਅਕਲ ਦਾ ਕੰਮ ਕਰਨਾ,

ਅਸੀਂ ਆਪਣੀ ਤੋੜ ਨਿਭਾ ਚੱਲੇ।

ਬੇੜਾ ਜ਼ੁਲਮ ਦਾ ਅੰਤ ਨੂੰ ਗਰਕ ਹੋਸੀ,

ਹੰਝੂ ਖੂਨ ਦੇ ਅਸੀਂ ਵਹਾ ਚੱਲੇ।

ਪੰਥ ਗੁਰੂ ਦਾ ਆਪ ਦਸਮੇਸ਼ ਰਾਖਾ, ਕੰਡੇ ਹੂੰਝ ਕੇ ਕਰ ਸਫ਼ਾ ਚੱਲੇ।

ਅੰਗ ਸਾਕ ਕਬੀਲੜਾ ਬਾਲ ਬੱਚਾ, ਬਾਂਹ ਤੁਸਾਂ ਦੇ ਹੱਥ ਫੜਾ ਚੱਲੇ।

ਨਦੀ ਨਾਵ ਸੰਜੋਗ ਦੇ ਹੋਣ ਮੇਲੇ,

ਸਤਿ ਸ੍ਰੀ ਅਕਾਲ ਗਜਾ ਚੱਲੇ।

ਜਦੋਂ ਸੰਗਤਾਂ ਨੇ ਸ਼ਹੀਦੀ ਜਥੇ ਦਾ ਸੰਦੇਸ਼ ਸੁਣਿਆ ਤਾਂ ਵੈਰਾਗ ਆ ਗਿਆ। ਸਾਰੇ ਪਾਸੇ ਵੈਰਾਗ ਅਤੇ ਕੁਰਬਾਨੀ ਦਾ ਹੜ੍ਹ ਠਾਠਾਂ ਮਾਰ ਰਿਹਾ ਸੀ। ਅਖੀਰ ਅਰਦਾਸਾ ਸੋਧ ਕੇ ਜਥੇ ਦੇ ਸਿੰਘਾਂ ਨੇ ਜੈਤੋ ਜਾਣ ਲਈ ਕਮਰਕੱਸੇ ਕਰ ਲਏ। ਸ਼ਹੀਦੀ ਜਥੇ ਦੇ ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਪ੍ਰਕਰਮਾ ਕੀਤੀ। ਜਥਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਗੰਗਸਰ ਜੈਤੋ ਵੱਲ ਰਵਾਨਾ ਹੋ ਗਿਆ। ਇਕ ਜਥਾ 20 ਫਰਵਰੀ ਨੂੰ ਬਰਨਾੜੀ ਪਹੁੰਚਿਆ ਅਤੇ 21 ਫਰਵਰੀ ਨੂੰ ਦੁਪਹਿਰ ਦੇ ਸਮੇਂ ਜੈਤੋ ਵੱਲ ਕੂਚ ਕੀਤਾ। ਇਸ ਸਮੇਂ ਸ਼ਹੀਦੀ ਜਥੇ ਦੇ ਨਾਲ ਆਸੇ-ਪਾਸੇ ਹਜ਼ਾਰਾਂ ਸੰਗਤਾਂ ਦਾ ਇਕੱਠ ਸੀ। ਜੈਤੋ ਸ਼ਹੀਦੀ ਜਥੇ ਦੇ ਨਾਲ ਸੀਨੀਅਰ ਕਾਂਗਰਸੀ ਨੇਤਾ, ਦੁਨੀਆ ਭਰ ਦੀ ਪ੍ਰੈੱਸ ਦੇ ਪ੍ਰਤੀਨਿਧ ਚਲ ਰਹੇ ਸਨ। ਨਾਭੇ ਦੇ ਹਾਕਮਾਂ ਨੇ ਪੂਰੀ ਤਿਆਰੀ ਕੀਤੀ ਹੋਈ ਸੀ। ਜਿਹੜੇ ਰਸਤੇ ਜਥੇ ਨੇ ਲੰਘਣਾ ਸੀ, ਉਸ ਰਸਤੇ 'ਤੇ ਆਸੇ-ਪਾਸੇ ਲੋਹੇ ਦੀਆਂ ਕੰਡੇਦਾਰ ਤਾਰਾਂ ਲਗਾਈਆਂ ਗਈਆਂ ਸਨ। ਪੁਲਿਸ ਤੇ ਫ਼ੌਜ ਵਾਲੇ ਹਥਿਆਰ ਲੈ ਕੇ ਥਾਂ-ਥਾਂ ਖੜ੍ਹੇ ਸਨ। ਕੁਝ ਪਿੰਡਾਂ ਦੇ ਲੋਕਾਂ ਨੂੰ ਡਾਂਗਾਂ ਦੇ ਕੇ ਖੜ੍ਹਾਇਆ ਗਿਆ ਸੀ। ਸ਼ਹਿਰ ਨੂੰ ਜਾਣ ਵਾਲੇ ਰਸਤਿਆਂ ਉੱਪਰ ਬਲਦਾਂ ਵਾਲੇ ਗੱਡੇ ਖੜ੍ਹਾ ਕੇ ਲੰਮੀਆਂ ਸੂਲਾਂ ਵਾਲੇ ਛਾਪੇ ਰੱਖੇ ਹੋਏ ਸਨ ਤਾਂ ਜੋ ਜੇ ਸਿੰਘ ਉਸ ਪਾਸੇ ਜਾਣ ਤਾਂ ਸਿੰਘਾਂ ਦੇ ਸੂਲਾਂ ਚੁੱਭਣ।

(ਬਾਕੀ ਅਗਲੇ ਐਤਵਾਰ)
ਹਰਵਿੰਦਰ ਸਿੰਘ ਖ਼ਾਲਸਾ
ਮੋ: 98155-33725


Post Comment

Saturday, August 18, 2012

ਬਰੋਟਾ : ਭਾਰਤ ਦਾ ਰਾਸ਼ਟਰੀ ਰੁੱਖ

ਬਰੋਟੇ ਦੇ ਰੁੱਖ ਦੀ ਪੂਜਾ ਕਰਦੀਆਂ ਔਰਤਾਂ ਦਾ ਇਕ ਚਿੱਤਰ।
ਜਦੋਂ ਸਿਕੰਦਰ ਮਹਾਨ ਨੇ 326 ਪੂਰਵ ਈਸਵੀ ਵਿਚ ਭਾਰਤ ਉੱਤੇ ਹਮਲਾ ਕੀਤਾ ਸੀ ਤਾਂ ਉਸ ਦੇ ਫੌਜੀ ਇਥੋਂ ਦੇ ਬਰੋਟਿਆਂ ਦੇ ਵਿਸ਼ਾਲ ਰੂਪ ਦੇਖ ਕੇ ਦੰਗ ਰਹਿ ਗਏ ਸਨ ਅਤੇ ਆਪਣੇ ਦੇਸ਼ ਪਰਤ ਕੇ ਉਨ੍ਹਾਂ ਨੇ ਇਸ ਰੁੱਖ ਦੀ ਅਸਾਧਾਰਨ ਵਿਸ਼ਾਲਤਾ ਦੀ ਲੋਕਾਂ ਵਿਚ ਚਰਚਾ ਕੀਤੀ ਸੀ। ਇਸ ਚਰਚਾ ਦੇ ਅਧਾਰ ਉੱਤੇ ਯੂਨਾਨ ਦੇ ਪ੍ਰਾਚੀਨ ਇਤਿਹਾਸਕਾਰ ਅਤੇ ਭੂਗੋਲਵੇਤਾ ਸਟਰੈਬੋ ਨੇ ਲਿਖਿਆ ਹੈ ਕਿ ਪੰਜਾਬ ਦੇ ਦਰਿਆ ਰਾਵੀ ਕੰਢੇ ਖੜ੍ਹੇ ਇਕ ਬਰੋਟੇ ਦੀ ਛਾਂ ਅੱਧਾ ਮੀਲ ਲੰਬਾਈ ਤੋਂ ਵੱਧ ਘੇਰੇ ਵਿਚ ਫੈਲੀ ਹੋਈ ਸੀ। ਜੈਮਜ਼ ਫੋਰਬਸ (1749-1819) ਨੇ ਆਪਣੇ ਪੂਰਬ ਨਾਲ ਸਬੰਧਤ ਬਿਰਤਾਂਤ ਵਿਚ ਦੱਖਣੀ ਭਾਰਤ ਦੀ ਨਰਬਦਾ ਨਦੀ ਕੰਢੇ ਖੜ੍ਹੇ ਬਰੋਟੇ ਦਾ ਜ਼ਿਕਰ ਕੀਤਾ ਹੈ, ਜੋ ਉਸ ਅਨੁਸਾਰ 2000 ਫੁੱਟ ਦੇ ਘੇਰੇ ਵਿਚ ਫੈਲਿਆ ਹੋਇਆ ਸੀ, ਜਿਸ ਦੇ 3000 ਤੋਂ ਵੱਧ ਤਣੇ ਸਨ ਅਤੇ ਇਸ ਦੀ ਛਾਂ ਹੇਠ 7000 ਤੋਂ ਵੱਧ ਵਿਅਕਤੀ ਆਰਾਮ ਕਰ ਸਕਦੇ ਸਨ। ਭਾਰਤ ਵਿਚ ਅੱਜ ਵੀ ਕਈ ਥਾਂਵਾਂ 'ਤੇ ਵਿਸ਼ਾਲ ਬਰੋਟੇ ਦੇਖੇ ਜਾ ਸਕਦੇ ਹਨ, ਜਿਵੇਂ ਕਿ ਭਾਰਤੀ ਬਨਸਪਤੀ ਬਾਗ, ਹਾਵੜਾ ਵਿਖੇ, ਦੱਖਣੀ ਚੇਨਈ ਵਿਚ ਆਦਿਆਰ ਵਿਖੇ ਅਤੇ ਪੰਜਾਬ ਵਿਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਚੋਲਟੀ ਖੇੜਾ ਵਿਖੇ। ਤਪਤ ਖੰਡੀ ਭਾਰਤ ਵਿਚ ਗਰਮੀ ਸਮੇਂ ਬਰੋਟਾ ਠੰਢੀ ਛਾਂ ਦਾ ਸਦੀਆਂ ਤੋਂ ਸਭ ਤੋਂ ਵੱਡਾ ਸਰੋਤ ਬਣਿਆ ਆਇਆ ਹੈ। ਇਸ ਹੇਠ ਬੈਠ ਕੇ ਪਿੰਡਾਂ ਵਾਲੇ ਸੂਰਜ ਦੀ ਤਪਸ਼ ਤੋਂ ਹੀ ਨਹੀਂ ਬਚਦੇ, ਸਗੋਂ ਇਹ ਥਾਂ ਉਨ੍ਹਾਂ ਦੇ ਭਾਈਚਾਰਕ ਵਿਚਾਰ-ਵਟਾਂਦਰੇ, ਸਮੀਖਿਆ, ਚਿੰਤਨ, ਪੁਨਰਵਿਚਾਰ ਅਤੇ ਆਲੋਚਨਾ ਕਰਨ ਦਾ ਕੇਂਦਰ-ਬਿੰਦੂ ਬਣਿਆ ਰਹਿੰਦਾ ਹੈ। ਪਿੰਡ ਦੇ ਬਜ਼ੁਰਗਾਂ, ਜਲਸਿਆਂ ਅਤੇ ਪੰਚਾਇਤਾਂ ਲਈ ਵੀ ਇਸ ਦੀ ਅਹਿਮੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਭਾਰਤ ਵਿਚ ਰੁੱਖਾਂ ਦੀ ਪੂਜਾ ਕਰਨ ਦੀ ਰਵਾਇਤ ਬਹੁਤ ਪੁਰਾਣੀ ਹੈ। ਪ੍ਰਾਚੀਨ ਭਾਰਤ ਦੇ ਬਹੁਤੇ ਨਿਵਾਸੀ ਵਿਸ਼ਵਾਸ ਕਰਦੇ ਸਨ ਕਿ ਹਰ ਰੁੱਖ ਨਾਲ 'ਵਰਿਕਸ਼-ਦੇਵਤਾ' ਜੁੜਿਆ ਹੈ। ਇਸ ਧਾਰਨਾ ਦੇ ਬਾਵਜੂਦ ਬਰੋਟਾ ਜਾਂ ਬੋਹੜ ਦੇ ਰੁੱਖ ਨੂੰ ਸਭ ਤੋਂ ਪੁਰਾਨ ਅਤੇ ਪਵਿੱਤਰ ਮੰਨਿਆ ਗਿਆ ਹੈ। ਭਾਰਤ ਦਾ 'ਰਾਸ਼ਟਰੀ ਰੁੱਖ' ਵੀ ਬਰੋਟਾ ਜਾਂ ਬੋਹੜ ਦਾ ਰੁੱਖ ਹੈ। ਇਸ ਦਾ ਜ਼ਿਕਰ ਭਾਰਤੀ ਮਿਥਿਹਾਸ, ਲੋਕਧਾਰਾ, ਪੁਰਾਣਕ ਕਥਾਵਾਂ ਅਤੇ ਕਹਾਣੀਆਂ ਵਿਚ ਮਿਲਦਾ ਹੈ। ਹਿੰਦੂ ਮਿਥਿਹਾਸ ਵਿਚ ਇਸ ਦਾ ਨਾਂਅ 'ਕਲਪ ਵਰਿਕਸ਼' ਹੈ, ਭਾਵ ਇੱਛਾਵਾਂ ਨੂੰ ਪੂਰਾ ਕਰਨ ਜਾਂ ਅਨੰਤ ਜੀਵਨ ਪ੍ਰਦਾਨ ਕਰਨ ਵਾਲਾ ਰੁੱਖ। ਇਸ ਰੁੱਖ ਨੂੰ ਤ੍ਰੈਮੂਰਤੀ ਜੀਵ ਵਿਸ਼ਨੂੰ, ਬ੍ਰਹਮਾ ਅਤੇ ਸ਼ਿਵ ਦਾ ਪ੍ਰਤੀਕ ਵੀ ਮੰਨਿਆ ਗਿਆ ਹੈ। ਇਸੇ ਪ੍ਰਕਾਰ ਸਤਯਵਾਹਨ ਸਾਵਿਤਰੀ ਦੀ ਪੁਰਾਣਕ ਕਥਾ ਵੀ ਬਰੋਟੇ ਨਾਲ ਜੁੜੀ ਹੈ। ਇਸ ਕਥਾ ਅਨੁਸਾਰ ਸਵਿਤਰੀ ਦੇ ਪਤੀ ਸਤਯਵਾਨ ਦੀ ਮੌਤ ਬਰੋਟੇ ਹੇਠ ਹੋਈ ਸੀ। ਇਸ ਰੁੱਖ ਦੀ ਪੂਜਾ ਕਰਕੇ ਅਤੇ ਆਪਣੇ ਪਤੀਵਰਤਾ ਧਰਮ ਸਦਕਾ ਉਸ ਨੇ ਧਰਮਰਾਜ ਨੂੰ ਪ੍ਰਸੰਨ ਕਰਕੇ ਸਤਯਵਾਨ ਨੂੰ ਜਿਉਂਦਾ ਕਰਵਾ ਲਿਆ ਸੀ। ਭਾਈ ਕਾਨ੍ਹ ਸਿੰਘ ਨਾਭਾ ਦੇ 'ਗੁਰਸ਼ਬਦ ਰਤਨਾਕਰ ਮਹਾਨਕੋਸ਼' ਵਿਚ ਵੀ ਇਸ ਕਥਾ ਦਾ ਵਰਨਣ ਹੈ। ਉਨ੍ਹਾਂ ਨੇ ਸਵਿਤਰੀ ਦਾ ਅਰਥ 'ਸੁਹਾਗਣ ਇਸਤਰੀ' ਲਿਖਿਆ ਹੈ। 'ਵਟ ਸਵਿਤਰੀ ਵਰਤ' ਜੋ ਭਾਰਤ ਦੇ ਕਈ ਇਲਾਕਿਆਂ ਵਿਚ ਨਾਰੀਆਂ ਰੱਖਦੀਆਂ ਹਨ, ਇਸ ਪੁਰਾਣਕ ਕਥਾ ਉੱਤੇ ਹੀ ਅਧਾਰਿਤ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਵਰਤ ਰੱਖਣ ਨਾਲ ਵਿਆਹੁਤਾ ਜੀਵਨ ਵਿਚ ਸੰਤੁਲਨ ਅਤੇ ਇਕਸੁਰਤਾ ਬਣੀ ਰਹਿੰਦੀ ਹੈ।

ਡਾ:ਕੰਵਰਜੀਤ ਸਿੰਘ ਕੰਗ
-2011, ਫੇਜ਼ 10, ਮੋਹਾਲੀ। ਮੋਬਾ: 98728-33604
kanwar_kang@yahoo.com


Post Comment

Thursday, August 16, 2012

ਜਦੋਂ ਛੇ ਬੱਬਰਾਂ ਨੂੰ ਇਕੱਠਿਆਂ ਫਾਂਸੀ ਚਾੜ੍ਹਿਆ ਗਿਆ


ਪੰਜਾਬ ਵਿਚ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਲਈ ਅਨੇਕਾਂ ਲਹਿਰਾਂ ਚੱਲੀਆਂ। ਗੁਲਾਮੀ, ਗਰੀਬੀ ਅਤੇ ਅਨਪੜ੍ਹਤਾ ਕਾਰਨ ਸਮੁੱਚਾ ਦੇਸ਼ ਆਜ਼ਾਦੀ ਲਈ ਲੜਦਾ ਚੰਗੇ ਆਗੂਆਂ ਦੀ ਅਗਵਾਈ ਤੋਂ ਬਿਨਾਂ ਸਾਹ-ਸਤਹੀਣ ਹੋ ਚੁੱਕਾ ਸੀ। ਪੰਜਾਬ ਦੀ ਧਰਤੀ ਨੂੰ ਗੁਰੂ ਸਾਹਿਬਾਨ ਨੇ ਕਰਮਸ਼ੀਲ ਰਹਿ ਕੇ ਅਣਖੀ ਜੀਵਨ ਜਿਊਣ ਦੀ ਗੁੜ੍ਹਤੀ ਦਿੱਤੀ ਹੋਈ ਹੈ।

 ਜਦੋਂ ਅੰਗਰੇਜ਼ੀ ਰਾਜ ਦੌਰਾਨ ਪੰਜਾਬ ਦੇ ਗੁਰਧਾਮ ਮਹੰਤਾਂ, ਗੱਦੀਦਾਰਾਂ ਅਤੇ ਮਨਮਤੀਆਂ ਦੀਆਂ ਆਪਹੁਦਰੀਆਂ ਕਾਰਨ ਅਪਵਿੱਤਰ ਹੋ ਰਹੇ ਸਨ ਤਾਂ ਨਵੀਂ ਬਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਸਿੱਖ ਜਗਤ ਨੇ ਸ਼ਾਂਤਮਈ ਢੰਗ ਨਾਲ ਗੁਰਦੁਆਰਾ ਸੁਧਾਰ ਲਹਿਰ ਵਿਚ ਸ਼ਾਮਿਲ ਹੋ ਕੇ ਤਸੀਹੇ ਝੱਲਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ।

 ਇਨ੍ਹਾਂ ਦਿਨਾਂ ਵਿਚ ਹੀ ਸਿੱਖ ਸ਼ਹਾਦਤਾਂ ਅਤੇ ਗ੍ਰਿਫਤਾਰੀਆਂ ਦੇ ਦੌਰ ਵਿਚ ਅਕਾਲੀਆਂ ਵਿਚੋਂ ਹੀ ਇਕ ਗਰਮ ਦਲ ਤਿਆਰ ਹੋ ਗਿਆ। ਇਸ ਅੰਦੋਲਨ ਅਤੇ ਲਹਿਰ ਨੂੰ ਬੱਬਰ ਅਕਾਲੀ ਲਹਿਰ ਦਾ ਨਾਂਅ ਦਿੱਤਾ ਗਿਆ। ਇਨ੍ਹਾਂ ਬੱਬਰ ਅਕਾਲੀਆਂ ਦਾ ਟੀਚਾ ਹਥਿਆਰਬੰਦ ਸੰਘਰਸ਼ ਵਿਚ ਅੰਗਰੇਜ਼ ਅਫਸਰਾਂ, ਝੋਲੀ-ਚੁੱਕਾਂ, ਸੂਹੀਆਂ ਨੂੰ ਸਬਕ ਸਿਖਾਉਣਾ ਸੀ। ਅਸਲ ਵਿਚ ਇਨ੍ਹਾਂ ਯੋਧਿਆਂ ਦੇ ਮਨ ਵਿਚ ਗਦਰੀ ਬਾਬਿਆਂ ਦੀਆਂ ਰੂਹਾਂ ਮੌਜੂਦ ਸਨ।

 ਬੱਬਰ ਅਕਾਲੀ ਲਹਿਰ ਅਸਲ ਵਿਚ ਗਦਰ ਪਾਰਟੀ ਦਾ ਬਦਲਿਆ ਹੋਇਆ ਰੂਪ ਸੀ। 19 ਤੋਂ 21 ਮਾਰਚ 1921 ਨੂੰ ਹੁਸ਼ਿਆਰਪੁਰ ਵਿਖੇ ਸਿੱਖ ਐਜੂਕੇਸ਼ਨਲ ਕਾਨਫਰੰਸ ਦੌਰਾਨ ਮਾਸਟਰ ਮੋਤਾ ਸਿੰਘ ਪਤਾਰਾ ਅਤੇ ਜਲੰਧਰ ਸ਼ਹਿਰ ਦੀ ਬੁੱਕਲ ਵਿਚ ਵਸੇ ਪਿੰਡ ਬੜਿੰਗ ਦੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਦੀ ਅਗਵਾਈ ਵਿਚ ਇਨ੍ਹਾਂ ਗਰਮ ਦਲੀਏ ਨੌਜਵਾਨਾਂ ਦੀ ਇਕ ਖੁਫ਼ੀਆ ਮੀਟਿੰਗ ਹੋਈ।

ਇਸ ਮੀਟਿੰਗ ਵਿਚ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਜ਼ਿੰਮੇਵਾਰ ਅਫਸਰਾਂ ਨੂੰ ਸੋਧਣ ਦਾ ਫੈਸਲਾ ਕੀਤਾ ਗਿਆ ਪਰ ਜਿਨ੍ਹਾਂ ਯੋਧਿਆਂ ਨੂੰ ਇਹ ਕੰਮ ਸੌਂਪਿਆ ਗਿਆ ਸੀ, ਉਹ 23 ਮਈ, 1921 ਨੂੰ ਗ੍ਰਿਫਤਾਰ ਕਰ ਲਏ ਗਏ ਪਰ ਮਾਸਟਰ ਮੋਤਾ ਸਿੰਘ ਅਤੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਰੂਪੋਸ਼ ਹੋ ਗਏ। ਇਸ ਤੋਂ ਪਿੱਛੋਂ ਗੁਪਤਵਾਸ ਦੌਰਾਨ ਜਥੇਦਾਰ ਕਿਸ਼ਨ ਸਿੰਘ ਨੇ ਆਪਣਾ ਇਕ ਗੁਪਤ ਜਥਾ ਤਿਆਰ ਕੀਤਾ, ਜਿਸ ਦਾ ਨਾਂਅ ਚੱਕਰਵਰਤੀ ਜਥਾ ਰੱਖਿਆ ਗਿਆ।

ਇਸ ਜਥੇ ਦਾ ਕੰਮ ਪਿੰਡਾਂ ਦੇ ਲੋਕਾਂ ਵਿਚ ਅੰਗਰੇਜ਼ ਸ਼ਾਸਕਾਂ ਵਿਰੁੱਧ ਵਿਦਰੋਹ ਦੀ ਭਾਵਨਾ ਪੈਦਾ ਕਰਨਾ ਸੀ। ਹੁਸ਼ਿਆਰਪੁਰ ਵਿਚ ਜਥੇਦਾਰ ਕਰਮ ਸਿੰਘ ਦੌਲਤਪੁਰ ਨੇ ਵੀ ਇਸੇ ਲੀਹ 'ਤੇ ਚਲਦਿਆਂ ਆਪਣਾ ਜਥਾ ਤਿਆਰ ਕੀਤਾ। ਅਗਸਤ, 1922 ਵਿਚ ਇਨ੍ਹਾਂ ਦੋਵਾਂ ਜਥਿਆਂ ਨੇ ਮਿਲ ਕੇ 'ਬੱਬਰ ਅਕਾਲੀ' ਨਾਂਅ ਦੀ ਪਾਰਟੀ ਬਣਾਈ। ਇਸ ਦਾ ਮੁੱਖ ਜਥੇਦਾਰ ਕਿਸ਼ਨ ਸਿੰਘ ਗੜਗੱਜ ਬਣਾਇਆ ਗਿਆ। ਇਸ ਦੇ ਨਾਲ ਹੀ ਚਾਰ ਹੋਰ ਸਰਗਰਮ ਮੈਂਬਰਾਂ ਨੂੰ ਇਸ ਦੀ ਕਾਰਜਕਾਰੀ ਕਮੇਟੀ ਵਿਚ ਸ਼ਾਮਿਲ ਕੀਤਾ ਗਿਆ। ਇਸ ਜਥੇ ਦਾ ਮੁਢਲਾ ਕੰਮ ਹਥਿਆਰਬੰਦ ਸੰਘਰਸ਼ ਲਈ ਹਥਿਆਰ ਇਕੱਠੇ ਕਰਨਾ ਸੀ। ਫੌਜੀਆਂ ਨੂੰ ਸਰਕਾਰ ਵਿਰੁੱਧ ਉਕਸਾਉਣਾ ਅਤੇ ਨੌਜਵਾਨਾਂ ਨੂੰ ਸੰਘਰਸ਼ ਲਈ ਤਿਆਰ ਕਰਨਾ ਇਨ੍ਹਾਂ ਦਾ ਮੁੱਖ ਕੰਮ ਸੀ।

ਗੁਪਤ ਜਥੇਬੰਦੀ ਹੋਣ ਕਾਰਨ ਬੱਬਰ ਅਕਾਲੀਆਂ ਦੇ ਆਪਣੇ ਨਿਯਮ ਅਤੇ ਜ਼ਾਬਤਾ ਸੀ। ਸਿੱਖ ਮਰਿਆਦਾ ਦੇ ਪਾਲਣ ਅਤੇ ਨਿਤਨੇਮ ਲਈ ਇਹ ਸਾਰੇ ਪ੍ਰਤੀਬੱਧ ਸਨ। ਇਸ ਜਥੇ ਦੇ ਮੈਂਬਰਾਂ ਦੀ ਅਨੁਮਾਨਿਤ ਗਿਣਤੀ ਲਗਭਗ ਦੋ ਸੌ ਦੇ ਕਰੀਬ ਸੀ। ਇਸ ਜਥੇ ਲਈ ਕਾਰਜਸ਼ੀਲ ਸਿੰਘਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਸੀ।

ਇਕ ਬਾਹਰਲਾ ਜਥਾ, ਜਿਸ ਦਾ ਕੰਮ ਸੰਘਰਸ਼ਸ਼ੀਲ ਹਥਿਆਰਬੰਦ ਸੂਰਬੀਰਾਂ ਲਈ ਖਾਣ-ਪੀਣ ਦਾ ਪ੍ਰਬੰਧ ਕਰਨਾ ਅਤੇ ਗੁਪਤ ਸੁਨੇਹੇ ਪਹੁੰਚਾਉਣਾ ਅਤੇ ਸੰਗਤ ਨੂੰ ਇਸ ਲਹਿਰ ਨਾਲ ਜੋੜਨ ਲਈ ਦੀਵਾਨ ਸਜਾਉਣਾ ਸੀ। ਇਨ੍ਹਾਂ ਬੱਬਰ ਅਕਾਲੀ ਯੋਧਿਆਂ ਨੇ 1922 ਤੋਂ 1923 ਈ: ਤੱਕ ਦੋ ਸਾਲ ਬਹੁਤ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਝੋਲੀਚੁੱਕਾਂ ਨੂੰ ਸੋਧਿਆ। ਬੱਬਰ ਅਕਾਲੀ ਅੰਦੋਲਨ ਦੀ ਚੜ੍ਹਤ ਦੇਖ ਕੇ ਅੰਗਰੇਜ਼ ਹਕੂਮਤ ਨੂੰ ਹੱਥਾਂ-ਪੈਰਾਂ ਦੀਆਂ ਪੈ ਗਈਆਂ। ਜਦੋਂ ਪੁਲਿਸ ਥਾਣਿਆਂ ਵਿਚੋਂ ਹਥਿਆਰ ਲੁੱਟੇ ਜਾਣ ਲੱਗੇ ਤਾਂ ਪੁਲਿਸ ਦੀ ਸਹਾਇਤਾ ਲਈ ਫੌਜ ਵੀ ਤਾਇਨਾਤ ਕੀਤੀ ਗਈ।

ਸਰਕਾਰ ਵਲੋਂ ਬੱਬਰ ਅਕਾਲੀਆਂ ਨੂੰ ਫੜਨ ਲਈ ਇਨਾਮ ਵੀ ਐਲਾਨੇ ਗਏ। ਸਰਕਾਰ ਦੀ ਸਖਤੀ ਕਾਰਨ ਅੰਦੋਲਨ ਨੂੰ ਚਲਾਉਣਾ ਔਖਾ ਹੋ ਗਿਆ। ਜੂਨ, 1924 ਲਾਇਲਪੁਰ ਜ਼ਿਲ੍ਹੇ ਵਿਚ ਜ: ਵਰਿਆਮ ਸਿੰਘ ਦੀ ਸ਼ਹਾਦਤ ਪਿੱਛੋਂ ਸਮੁੱਚੇ ਪੰਜਾਬ ਵਿਚੋਂ ਬੱਬਰਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ। ਇਨ੍ਹਾਂ ਫੜੇ ਗਏ 98 ਬੱਬਰਾਂ ਦੇ ਵਿਰੁੱਧ ਬਹੁਤ ਸਾਰੇ ਸੰਗੀਨ ਦੋਸ਼ਾਂ ਅਧੀਨ ਸੈਂਟਰਲ ਜੇਲ੍ਹ ਲਾਹੌਰ ਵਿਖੇ ਮੁਕੱਦਮਾ ਸ਼ੁਰੂ ਹੋਇਆ।

ਇਨ੍ਹਾਂ ਵਿਚੋਂ ਦੋ ਬੱਬਰ ਅਕਾਲੀਆਂ ਨੇ ਜੇਲ੍ਹ ਦੇ ਤਸੀਹਿਆਂ ਦੌਰਾਨ ਹੀ ਸ਼ਹਾਦਤ ਪ੍ਰਾਪਤ ਕੀਤੀ। ਕੁਝ ਕੁ ਨੂੰ ਬਰੀ ਕਰ ਦਿੱਤਾ ਗਿਆ। ਬਾਕੀਆਂ ਦੇ ਕੇਸ ਸੈਸ਼ਨ ਜੱਜ ਦੇ ਸਪੁਰਦ ਕੀਤੇ ਗਏ। ਫਰਵਰੀ, 1925 ਵਿਚ ਇਨ੍ਹਾਂ ਸਾਰੇ ਗ੍ਰਿਫਤਾਰ ਕੀਤੇ ਬੰਦੀਆਂ ਦਾ ਫੈਸਲਾ ਸੁਣਾਇਆ ਗਿਆ। ਇਨ੍ਹਾਂ ਵਿਚੋਂ ਕੁਝ ਕੈਦ ਦੌਰਾਨ ਹੀ ਸ਼ਹਾਦਤ ਦਾ ਜਾਮ ਪੀ ਗਏ। ਕੁੱਲ 34 ਯੋਧਿਆਂ ਨੂੰ ਬਰੀ ਕੀਤਾ ਗਿਆ। ਛੇ ਬੱਬਰ ਅਕਾਲੀ ਯੋਧਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। 49 ਬਹਾਦਰ ਸੂਰਬੀਰਾਂ ਨੂੰ ਉਮਰ ਕੈਦ ਅਤੇ ਹੋਰ ਵੱਖ-ਵੱਖ ਸਜ਼ਾਵਾਂ ਦਿੱਤੀਆਂ ਗਈਆਂ।

  27 ਫਰਵਰੀ, 1926 ਈ: ਨੂੰ ਜਿਨ੍ਹਾਂ ਛੇ ਬੱਬਰ ਅਕਾਲੀਆਂ ਨੂੰ ਫਾਂਸੀ ਦੇ ਫੰਦੇ 'ਤੇ ਲਟਕਾਇਆ ਗਿਆ, ਉਨ੍ਹਾਂ ਵਿਚ ਜਥੇਦਾਰ ਕਿਸ਼ਨ ਸਿੰਘ ਗੜਗੱਜ, ਬਾਬੂ ਸੰਤਾ ਸਿੰਘ ਛੋਟੀ ਹਰਿਓ, ਭਾਈ ਦਲੀਪ ਸਿੰਘ ਧਾਮੀਆਂ, ਭਾਈ ਕਰਮ ਸਿੰਘ ਹਰੀਪੁਰ, ਭਾਈ ਨੰਦ ਸਿੰਘ ਘੁੜਿਆਲ, ਭਾਈ ਧਰਮ ਸਿੰਘ ਹਯਾਤਪੁਰ ਸ਼ਾਮਿਲ ਸਨ।

ਅੱਜ ਦੇ ਦਿਹਾੜੇ ਇਨ੍ਹਾਂ ਮਹਾਨ ਸ਼ਹੀਦਾਂ ਨੇ ਆਪਣੀ ਕੁਰਬਾਨੀ ਦੇ ਕੇ ਅੰਗਰੇਜ਼ ਸਰਕਾਰ ਵਿਰੁੱਧ ਚੱਲ ਰਹੇ ਸੰਘਰਸ਼ ਵਿਚ ਆਪਣੀਆਂ ਜਾਨਾਂ ਦੀ ਆਹੂਤੀ ਦਿੱਤੀ। ਇਨ੍ਹਾਂ ਦਾ ਸੰਸਕਾਰ ਰਾਵੀ ਦੇ ਕਿਨਾਰੇ ਕੀਤਾ ਗਿਆ। ਇਨ੍ਹਾਂ ਬਹਾਦਰ ਸੂਰਬੀਰ ਯੋਧਿਆਂ ਦੀ ਸ਼ਹਾਦਤ ਨੇ ਕੌਮੀ ਸ਼ਹੀਦਾਂ ਨੂੰ ਦੇਸ਼ ਲਈ ਮਰ-ਮਿਟਣ ਲਈ ਅਤੇ ਆਪਾ ਨਿਛਾਵਰ ਕਰਨ ਦੇ ਨਵੇਂ ਦਿਸਹੱਦੇ ਸਿਰਜੇ। ਬੱਬਰ ਅਕਾਲੀ ਲਹਿਰ ਦੇ ਇਨ੍ਹਾਂ ਅਦੁੱਤੀ ਸ਼ਹੀਦਾਂ ਨੂੰ ਸਾਡਾ ਪ੍ਰਣਾਮ।


-ਭਗਵਾਨ ਸਿੰਘ ਜੌਹਲ,
ਪਿੰਡ ਜੌਹਲ, ਡਾਕ: ਬੋਲੀਨਾ ਦੁਆਬਾ (ਜਲੰਧਰ)-144101. ਮੋਬਾ: 98143-24040



Post Comment

Wednesday, August 15, 2012

ਮਹਾਰਾਜਾ ਰਣਜੀਤ ਸਿੰਘ: ਆਦਿ ਤੋਂ ਅੰਤ ਤੱਕ-2

ਮਹਾਰਾਜਾ ਰਣਜੀਤ ਸਿੰਘ ਦੇ ਉਤਰਾਧਿਕਾਰੀ: ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਰਾਜਾ ਧਿਆਨ ਸਿੰਘ ਡੋਗਰਾ ਵਜ਼ੀਰ ਦੇ ਅਹੁਦੇ ’ਤੇ ਕਾਇਮ ਰਿਹਾ ਅਤੇ ਮਹਾਰਾਜੇ ਦੇ ਵੱਡੇ ਪੁੱਤਰ ਸ਼ਹਿਜ਼ਾਦਾ ਖੜਕ ਸਿੰਘ ਨੂੰ ਗੱਦੀ ’ਤੇ ਬਿਠਾਇਆ ਗਿਆ। ਉਹ ਪਿਤਾ ਵਾਂਗ ਨਾ ਤੇ ਦੂਰ-ਦਰਸ਼ੀ ਸੀ ਤੇ ਨਾ ਹੀ ਰਾਜਸੀ ਸੂਝ-ਬੂਝ ਰੱਖਦਾ ਸੀ। ਰਾਜ ਦਾ ਕੰਮ ਧਿਆਨ ਸਿੰਘ ਤੇ ਦੂਸਰੇ ਮੰਤਰੀ ਹੀ ਚਲਾਉਂਦੇ ਸਨ। ਖੜਕ ਸਿੰਘ ਦਾ ਇਕ ਮਿੱਤਰ ਚੇਤ ਸਿੰਘ ਬਾਜਵਾ ਰਾਜ ਦੇ ਕੰਮਾਂ ਵਿੱਚ ਦਖਲ-ਅੰਦਾਜ਼ੀ ਕਰਨ ਲੱਗ ਪਿਆ। ਧਿਆਨ ਸਿੰਘ ਡੋਗਰਾ ਤੇ ਹੋਰ ਮੰਤਰੀਆਂ ਨੂੰ ਰਾਜ ਵਿੱਚ ਚੇਤ ਸਿੰਘ ਬਾਜਵੇ ਦੀ ਦਖਲਅੰਦਾਜ਼ੀ ਪਸੰਦ ਨਹੀਂ ਸੀ। ਸ਼ਹਿਜ਼ਾਦਾ ਖੜਕ ਸਿੰਘ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਤੇ ਧਿਆਨ ਸਿੰਘ ਡੋਗਰੇ ਨੇ ਮਹਾਰਾਜਾ ਖੜਕ ਸਿੰਘ ਦੇ ਸਾਹਮਣੇ ਚੇਤ ਸਿੰਘ ਬਾਜਵੇ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਨਾਲ ਖੜਕ ਸਿੰਘ ਨੂੰ ਬਹੁਤ ਸਦਮਾ ਪਹੁੰਚਿਆ। ਉਸ ਦਾ ਮਨ ਰਾਜ ਭਾਗ ਤੋਂ ਉਚਾਟ ਹੋ ਗਿਆ ਅਤੇ ਉਹ ਬਿਮਾਰ ਰਹਿਣ ਲੱਗ ਪਿਆ। ਸਰਕਾਰੀ ਹੁਕਮਨਾਮੇ ਭਾਵੇਂ ਮਹਾਰਾਜਾ ਖੜਕ ਸਿੰਘ ਦੇ ਨਾਂ ਨਾਲ ਹੀ ਜਾਰੀ ਹੁੰਦੇ ਸਨ, ਪਰ ਰਾਜ ਦੀ ਵਾਗਡੋਰ ਕੰਵਰ ਨੌਨਿਹਾਲ ਸਿੰਘ ਨੇ ਸੰਭਾਲ ਲਈ ਸੀ। ਕੰਵਰ ਨੌਨਿਹਾਲ ਸਿੰਘ ਆਪਣੇ ਦਾਦੇ ਮਹਾਰਾਜਾ ਰਣਜੀਤ ਸਿੰਘ ਵਾਂਗ ਦੂਰ-ਅੰਦੇਸ਼ ਅਤੇ ਰਾਜਸੀ ਸੂਝ-ਬੂਝ ਰੱਖਣ ਵਾਲਾ ਨੌਜਵਾਨ ਸੀ। ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ’ਤੇ ਬੜੀਆਂ ਉਮੀਦਾਂ ਸਨ, ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ। ਮਹਾਰਾਜਾ ਖੜਕ ਸਿੰਘ ਦੀ ਸਿਹਤ ਦਿਨੋ-ਦਿਨ ਵਿਗੜਦੀ ਗਈ। ਨਵੰਬਰ 1840 ਈ. ਵਿੱਚ ਉਸ ਦੀ ਮੌਤ ਹੋ ਗਈ। ਮਹਾਰਾਜਾ ਖੜਕ ਸਿੰਘ ਦਾ ਦਾਹ ਸੰਸਕਾਰ ਕਰਨ ਤੋਂ ਬਾਅਦ ਜਦੋਂ ਕੰਵਰ ਨੌਨਿਹਾਲ ਸਿੰਘ ਰੌਸ਼ਨੀ ਦਰਵਾਜ਼ੇ ਹੇਠੋਂ ਲੰਘ ਰਿਹਾ ਸੀ ਤਾਂ ਅਚਾਨਕ ਉਸ ਵੇਲੇ ਦਰਵਾਜ਼ੇ ਦੀ ਡਾਟ ਡਿੱਗ ਪਈ ਤੇ ਕੰਵਰ ਨੌਨਿਹਾਲ ਸਿੰਘ ਉਸ ਦੇ ਹੇਠਾਂ ਆ ਗਿਆ। ਕੰਵਰ ਸਾਹਿਬ ਨਾਲ ਰਾਜੇ ਗੁਲਾਬ ਸਿੰਘ ਡੋਗਰੇ ਦਾ ਪੁੱਤਰ ਊਧਮ ਸਿੰਘ ਵੀ ਤੁਰਿਆ ਜਾ ਰਿਹਾ ਸੀ। ਉਹ ਵੀ ਡਾਟ ਦੇ ਹੇਠਾਂ ਆ ਗਿਆ। ਊਧਮ ਸਿੰਘ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ, ਪਰ ਕੰਵਰ ਨੌਨਿਹਾਲ ਸਿੰਘ ਦੀ ਮੌਤ ਨੂੰ ਜ਼ਾਹਰ ਨਾ ਹੋਣ ਦਿੱਤਾ ਗਿਆ। ਇਥੋਂ ਤੱਕ ਕਿ ਕੰਵਰ ਦੀ ਮਾਤਾ ਮਹਾਰਾਣੀ ਚੰਦ ਕੌਰ ਨੂੰ ਵੀ ਮਿਲਣ ਤੋਂ ਰੋਕੀ ਰੱਖਿਆ। ਤਿੰਨ ਦਿਨਾਂ ਤੋਂ ਬਾਅਦ ਜਦੋਂ ਕੰਵਰ ਨੌਨਿਹਾਲ ਸਿੰਘ ਦੀ ਮੌਤ ਦੀ ਖ਼ਬਰ ਦਿੱਤੀ ਗਈ ਤਾਂ ਸੁਣ ਕੇ ਲੋਕਾਂ ਦੇ ਹੋਸ਼ ਉੱਡ ਗਏ।   ਧਿਆਨ ਸਿੰਘ ਨੇ ਫਕੀਰ ਅਜੀਜ਼-ਉਦ-ਦੀਨ ਅਤੇ ਹੋਰ ਮੰਤਰੀਆਂ ਦੀ ਸਲਾਹ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਕੰਵਰ ਸ਼ੇਰ ਸਿੰਘ ਨੂੰ ਗੱਦੀ ’ਤੇ ਬਿਠਾਉਣ ਦੀ ਯੋਜਨਾ ਬਣਾਈ। ਮਹਾਰਾਜਾ ਸ਼ੇਰ ਸਿੰਘ ਨੂੰ ਬਾਬਾ ਸਾਹਿਬ ਸਿੰਘ ਬੇਦੀ ਨੇ ਰਾਜ ਤਿਲਕ ਲਾ ਕੇ ਗੱਦੀ ’ਤੇ ਬਿਠਾ ਦਿੱਤਾ। ਮਹਾਰਾਜਾ ਤਿੰਨ-ਚਾਰ ਦਿਨ ਦਰਬਾਰ ਲਾਉਂਦਾ ਰਿਹਾ, ਪਰ ਰਾਣੀ ਚੰਦ ਕੌਰ ਇਸ ਗੱਲ ’ਤੇ ਖੁਸ਼ ਨਹੀਂ ਸੀ। ਉਸ ਨੇ ਅਫਵਾਹ ਫੈਲਾ ਦਿੱਤੀ ਕਿ ਕੰਵਰ ਨੌਨਿਹਾਲ ਸਿੰਘ ਦੀ ਪਤਨੀ ਗਿਲਵਾਲਨ ਗਰਭਵਤੀ ਹੈ। ਗੱਦੀ ਦਾ ਅਸਲ ਵਾਰਸ ਕੰਵਰ ਦਾ ਪੁੱਤਰ ਹੀ ਹੋਵੇਗਾ। ਮਹਾਰਾਜਾ ਸ਼ੇਰ ਸਿੰਘ ਆਪਣੀ ਜਗੀਰ ’ਤੇ ਬਟਾਲਾ ਵਾਪਸ ਚਲਾ ਗਿਆ। ਰਾਣੀ ਚੰਦ ਕੌਰਾਂ, ਸੰਧਾਵਾਲੀਆਂ ਦੀ ਮਦਦ ਨਾਲ ਰਾਜਭਾਗ ਚਲਾਉਣ ਲੱਗ ਗਈ। ਕੁਝ ਸਮੇਂ ਬਾਅਦ ਮਹਾਰਾਜਾ ਸ਼ੇਰ ਸਿੰਘ ਨੇ ਫੌਜ-ਏ-ਖਾਲਸਾ ਦੀ ਮਦਦ ਨਾਲ ਪੰਜਾਬ ਦੇ ਰਾਜ ’ਤੇ ਕਬਜ਼ਾ ਕਰ ਲਿਆ ਅਤੇ ਰਾਜਗੱਦੀ ’ਤੇ ਬੈਠ ਗਿਆ। ਧਿਆਨ ਸਿੰਘ ਡੋਗਰਾ ਮਹਾਰਾਜਾ ਦਾ ਵਜ਼ੀਰ ਬਣ ਗਿਆ, ਪਰ ਦਰਬਾਰ ਵਿੱਚ ਡੋਗਰਿਆਂ ਦੀਆਂ ਸਾਜ਼ਿਸ਼ਾਂ ਚਲਦੀਆਂ ਰਹੀਆਂ। ਡੋਗਰਿਆਂ ਦੀ ਸਾਜ਼ਿਸ਼ ਨਾਲ ਹੀ ਲਾਹੌਰ ਵਿੱਚ ਮਹਾਰਾਣੀ ਚੰਦ ਕੌਰ ਦਾ ਕਤਲ ਹੋ ਗਿਆ।

ਮਹਾਰਾਜਾ ਦਲੀਪ ਸਿੰਘ

ਮਹਾਰਾਣੀ ਜਿੰਦ ਕੌਰ
ਅੰਗਰੇਜ਼ਾਂ ਨੇ ਮਹਾਰਾਜਾ ਸ਼ੇਰ ਸਿੰਘ ’ਤੇ ਦਬਾਅ ਪਾ ਕੇ ਸੰਧਾਵਾਲੀਆਂ ਨੂੰ, ਜੋ ਸਤਲੁਜ ਦਰਿਆ ਤੋਂ ਪਾਰ ਅੰਗਰੇਜ਼ਾਂ ਦੀ ਸ਼ਰਨ ਵਿੱਚ ਰਹਿੰਦੇ ਸਨ, ਵਾਪਸ ਮਹਾਰਾਜੇ ਦੇ ਦਰਬਾਰ ਵਿੱਚ ਲਾਹੌਰ ਭੇਜ ਦਿੱਤਾ। ਅਜੀਤ ਸਿੰਘ ਸੰਧਾਵਾਲੀਆਂ, ਮਹਾਰਾਜੇ ਨਾਲ ਘੁਲ-ਮਿਲ ਗਿਆ ਅਤੇ ਰਾਜ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਦੇ ਨਾਲ-ਨਾਲ ਸ਼ੇਰ ਸਿੰਘ ਨੂੰ ਡੋਗਰਿਆਂ ਦੇ ਖਿਲਾਫ ਭੜਕਾਉਂਦਾ ਰਿਹਾ। ਨਤੀਜਾ ਇਹ ਹੋਇਆ ਕਿ ਸੰਧਾਵਾਲੀਆਂ ਨੇ ਰਾਜਾ ਧਿਆਨ ਸਿੰਘ ਨੂੰ ਕਤਲ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ। ਸੰਧਾਂਵਾਲੀਏ ਸ਼ੇਰ ਸਿੰਘ ਦੇ ਵੀ ਵਿਰੋਧੀ ਸਨ। ਡੋਗਰਿਆਂ ਅਤੇ ਸੰਧਾਵਾਲੀਆਂ ਦੀ ਖਹਿਬਾਜ਼ੀ ਵਿੱਚ ਰਾਜ ਦਰਬਾਰ ਦਾ ਮਾਹੌਲ ਵਿਗੜਦਾ ਗਿਆ। 15 ਸਤੰਬਰ, 1843 ਨੂੰ ਮਹਾਰਾਜਾ ਸ਼ੇਰ ਸਿੰਘ ਬਿਲਾਵਲ ਦੇ ਸਥਾਨ ਉਤੇ ਮਨਪ੍ਰਚਾਵੇ ਲਈ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇਖ ਰਿਹਾ ਸੀ ਤਾਂ ਉਥੇ ਅਜੀਤ ਸਿੰਘ ਸੰਧਾਵਾਲੀਏ ਨੇ ਧੋਖੇ ਨਾਲ ਮਹਾਰਾਜਾ ਸ਼ੇਰ ਸਿੰਘ ਨੂੰ ਕਤਲ ਕਰ ਦਿੱਤਾ। ਉਸ ਸਮੇਂ ਹੀ ਲਹਿਣਾ ਸਿੰਘ ਸੰਧਾਵਾਲੀਆਂ, ਜੋ ਅਜੀਤ ਸਿੰਘ ਦਾ ਚਾਚਾ ਸੀ, ਨੇ ਮਹਾਰਾਜੇ ਦੇ ਪੁੱਤਰ ਕੰਵਰ ਪ੍ਰਤਾਪ ਸਿੰਘ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਹ ਉਸ ਸਮੇਂ ਪੰਡਿਤਾਂ ਨੂੰ ਦਾਨ ਕਰ ਰਿਹਾ ਸੀ। ਸ਼ਹਿਜ਼ਾਦੇ ਦੀ ਉਮਰ ਉਸ ਸਮੇਂ ਸਿਰਫ 12 ਸਾਲ ਦੀ ਸੀ। ਉਸੇ ਦਿਨ ਹੀ ਸੰਧਾਵਾਲੀਆਂ ਨੇ ਵਜ਼ੀਰ ਧਿਆਨ ਸਿੰਘ ਡੋਗਰੇ ਨੂੰ ਕਿਲੇ ਵਿੱਚ ਜਾ ਕੇ ਕਤਲ ਕਰ ਦਿੱਤਾ। ਮਹਾਰਾਜਾ ਸ਼ੇਰ ਸਿੰਘ, ਕੰਵਰ ਪ੍ਰਤਾਪ ਸਿੰਘ, ਵਜ਼ੀਰ ਧਿਆਨ ਸਿੰਘ ਡੋਗਰੇ ਨੂੰ ਕਤਲ ਕਰਨ ਤੋਂ ਬਾਅਦ ਸੰਧਾਵਾਲੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਕੰਵਰ ਦਲੀਪ ਸਿੰਘ, ਜੋ ਉਸ ਵਕਤ 5 ਸਾਲ ਦਾ ਸੀ, ਨੂੰ ਧਿਆਨ ਸਿੰਘ ਡੋਗਰੇ ਦੇ ਲਹੂ ਦਾ ਟਿੱਕਾ ਲਾ ਕੇ ਰਾਜ ਗੱਦੀ ’ਤੇ ਬਿਠਾ ਦਿੱਤਾ। ਅਗਲੇ ਦਿਨ ਫੌਜ-ਏ-ਖਾਲਸਾ ਨੇ ਰਾਜਾ ਹੀਰਾ ਸਿੰਘ ਨਾਲ ਮਿਲ ਕੇ ਸੰਧਾਵਾਲੀਏ, ਲਹਿਣਾ ਸਿੰਘ ਤੇ ਅਜੀਤ ਸਿੰਘ ਦਾ ਵੀ ਕਤਲ ਕਰ ਦਿੱਤਾ। ਡੋਗਰੇ ਅਤੇ ਸੰਧਾਵਾਲੀਆਂ ਦੇ ਕਤਲਾਂ ਪਿੱਛੋਂ ਵਜ਼ੀਰ ਧਿਆਨ ਸਿੰਘ ਦਾ ਪੁੱਤਰ ਰਾਜਾ ਹੀਰਾ ਸਿੰਘ, ਮਹਾਰਾਜਾ ਦਲੀਪ ਸਿੰਘ ਦਾ ਵਜ਼ੀਰ ਬਣ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਦੋ ਪੁੱਤਰ ਕੰਵਰ ਕਸ਼ਮੀਰਾ ਸਿੰਘ ਤੇ ਕੰਵਰ ਪਿਸ਼ੌਰਾ ਸਿੰਘ ਵੀ ਗੱਦੀ ਦੇ ਹੱਕਦਾਰ ਸਨ। ਉਨ੍ਹਾਂ ਵੀ ਰਾਜ ਗੱਦੀ ਹਾਸਲ ਕਰਨ ਲਈ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਮਹਾਰਾਜਾ ਰਣਜੀਤ ਸਿੰਘ ਨੇ ਪਹਿਲਾਂ ਹੀ ਉਨ੍ਹਾਂ ਦੋਵਾਂ ਭਰਾਵਾਂ ਨੂੰ ਸਿਆਲਕੋਟ ਵਿੱਚ 50 ਹਜ਼ਾਰ ਦੀ ਜਾਗੀਰ ਦਿੱਤੀ ਹੋਈ ਸੀ। ਹੀਰਾ ਸਿੰਘ ਨੇ ਇਨ੍ਹਾਂ ਦੋਵਾਂ ਭਰਾਵਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਹੀਰਾ ਸਿੰਘ ਨੇ ਸਾਜ਼ਿਸ਼ ਵਿੱਚ ਰਾਜਾ ਗੁਲਾਬ ਸਿੰਘ ਨੂੰ ਮਿਲਾ ਲਿਆ, ਜਿਸ ਨੇ ਜੰਮੂ ਤੋਂ ਫੌਜ ਲਿਆ ਕੇ ਸਿਆਲਕੋਟ ’ਤੇ ਹਮਲਾ ਕਰ ਦਿੱਤਾ। ਗੁਲਾਬ ਸਿੰਘ ਦੀ ਫੌਜ ਅੱਗੇ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਦੀ ਨਾ ਚੱਲੀ ਅਤੇ ਉਹ ਉਥੋਂ ਭੱਜ ਨਿਕਲੇ। ਇਸ ਕਰਕੇ ਰਾਣੀ ਜਿੰਦ ਕੌਰ ਰਾਜਾ ਹੀਰਾ ਸਿੰਘ ਨਾਲ ਨਾਰਾਜ਼ ਰਹਿਣ ਲੱਗ ਪਈ। ਰਾਣੀ ਨੇ ਹੀਰਾ ਸਿੰਘ ਦੇ ਚਾਚੇ ਸੁਚੇਤ ਸਿੰਘ ਡੋਗਰਾ ਨੂੰ ਜੰਮੂ ਸੁਨੇਹਾ ਭੇਜਿਆ ਕਿ ਉਹ ਲਾਹੌਰ ਆ ਕੇ ਹੀਰਾ ਸਿੰਘ ਦੀ ਥਾਂ ਵਜ਼ੀਰ ਬਣ ਜਾਵੇ। ਹੀਰਾ ਸਿੰਘ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਉਸ ਨੇ ਫੌਜ ਖਾਲਸਾ ਨੂੰ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ ਅਤੇ ਸੁਚੇਤ ਸਿੰਘ ਦਾ ਕਤਲ ਕਰ ਦਿੱਤਾ।

ਮਹਾਰਾਜਾ ਖੜਕ ਸਿੰਘ

ਮਹਾਰਾਜਾ ਸ਼ੇਰ ਸਿੰਘ
ਰਾਣੀ ਜਿੰਦ ਕੌਰ ਨੇ ਫੌਜ ਵਿੱਚ ਆਪਣੇ ਭਰਾ ਜਵਾਹਰ ਸਿੰਘ ਨੂੰ ਕਈ ਅਖ਼ਤਿਆਰ ਦੇ ਰੱਖੇ ਸਨ। ਜਵਾਹਰ ਸਿੰਘ ਦੀ ਕਮਾਨ ਵਿੱਚ ਫੌਜ ਨੇ ਹੀਰਾ ਸਿੰਘ, ਪੰਡਤ ਜੱਲਾ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਦਾ ਕਤਲ ਕਰ ਦਿੱਤਾ। ਹੀਰਾ ਸਿੰਘ ਦੇ ਕਤਲ ਪਿੱਛੋਂ ਜਵਾਹਰ ਸਿੰਘ ਵਜ਼ੀਰ ਬਣ ਕੇ ਮਹਾਰਾਜਾ ਦਲੀਪ ਸਿੰਘ ਦੀ ਸਰਪ੍ਰਸਤੀ ਕਰਨ ਲੱਗ ਪਿਆ। ਜਵਾਹਰ ਸਿੰਘ ਨੇ ਮਹਾਰਾਜਾ ਦਲੀਪ ਸਿੰਘ ਦੇ ਰਾਜ ਕਰਨ ਦਾ ਰਸਤਾ ਸਾਫ ਕਰਨ ਲਈ ਕੰਵਰ ਪਿਸ਼ੌਰਾ ਸਿੰਘ ਨੂੰ ਵੀ ਮਰਵਾ ਦਿੱਤਾ, ਜਿਸ ’ਤੇ ਖਾਲਸਾ ਫੌਜ ਭੜਕ ਉੱਠੀ ਤੇ ਫੌਜ ਨੇ ਜਵਾਹਰ ਸਿੰਘ ਦਾ ਵੀ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ‘ਸਰਬੱਤ ਖਾਲਸਾ’ ਦੇ ਨਾਂ ਹੇਠ ਹੁਕਮਨਾਮੇ ਜਾਰੀ ਹੋਣ ਲੱਗੇ। ਰਾਣੀ ਜਿੰਦ ਕੌਰ ਕੁਝ ਚਿਰ ਤੱਕ ਇਸ ਤਰ੍ਹਾਂ ਹੀ ਰਾਜ ਦਾ ਕੰਮ ਚਲਾਉਂਦੀ ਰਹੀ। ਬਾਅਦ ਵਿੱਚ ਰਾਣੀ ਨੇ ਸਰਦਾਰ ਤੇਜਾ ਸਿੰਘ ਨੂੰ ਫੌਜ ਦੀ ਕਮਾਨ ਸੰਭਾਲ ਦਿੱਤੀ ਅਤੇ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਤਿਆਰ ਕੀਤਾ। ਅੰਗਰੇਜ਼ ਸ਼ੁਰੂ ਤੋਂ ਹੀ ਪੰਜਾਬ ਦੇ ਰਾਜ ਉਤੇ ਕਬਜ਼ਾ ਕਰਨ ਦੀਆਂ ਵਿਉਂਤਾਂ ਬਣਾ ਰਹੇ ਸਨ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਹੀ ਰਾਜ ਵਿੱਚ ਸਾਜ਼ਿਸ਼ਾਂ ਦਾ ਦੌਰ ਚੱਲ ਪਿਆ ਸੀ। 1839 ਤੋਂ ਲੈ ਕੇ 1846 ਤੱਕ ਦੇ 7 ਸਾਲ ਦੇ ਅਰਸੇ ਦੌਰਾਨ ਲਾਹੌਰ ਦਰਬਾਰ ਵਿੱਚ ਜੋ ਖੂਨੀ ਨਾਟਕ ਖੇਡਿਆ ਗਿਆ, ਉਸ ਨੇ ਪੰਜਾਬ ਉਤੇ ਅੰਗਰੇਜ਼ਾਂ ਲਈ ਕਬਜ਼ਾ ਕਰਨ ਦਾ ਰਸਤਾ ਸਾਫ ਕਰ ਦਿੱਤਾ। ਸਿੱਖ ਫੌਜਾਂ ਮੁੱਦਕੀ, ਫੇਰੂ ਸ਼ਹਿਰ, ਬੱਦੋਵਾਲ ਅਤੇ ਸਭਰਾਵਾਂ ਦੀਆਂ ਲੜਾਈਆਂ ਸਿੱਖ ਫੌਜੀ ਜਰਨੈਲਾਂ ਦੀ ਗੱਦਾਰੀ ਕਾਰਨ ਹਾਰ ਗਈਆਂ। 10 ਫਰਵਰੀ, 1846 ਨੂੰ ਅੰਗਰੇਜ਼ਾਂ ਨੇ ਰਾਤ ਹੀ ਦਰਿਆ ਸਤਲੁਜ ਪਾਰ ਕਰਕੇ ਕਸੂਰ ਸ਼ਹਿਰ ਅਤੇ ਕਿਲੇ ’ਤੇ ਕਬਜ਼ਾ ਕਰ ਲਿਆ। ਲਾਹੌਰ ਦਰਬਾਰ ਦੀ ਫੌਜ ਵੱਲੋਂ ਕੋਈ ਰੁਕਾਵਟ ਨਾ ਪਾਈ ਗਈ। ਗਵਰਨਰ ਜਨਰਲ ਕਸੂਰ ਵਿੱਚ ਆ ਪਹੁੰਚਿਆ। ਰਾਣੀ ਅਤੇ ਲਾਹੌਰ ਦਰਬਾਰ ਦੇ ਕਹਿਣ ’ਤੇ ਰਾਜਾ ਗੁਲਾਬ ਸਿੰਘ 15 ਫਰਵਰੀ, 1846 ਨੂੰ ਸੁਲ੍ਹਾ-ਸਫਾਈ ਵਾਸਤੇ ਗਵਰਨਰ ਜਨਰਲ ਪਾਸ ਕਸੂਰ ਦੇ ਕਿਲੇ ਵਿੱਚ ਭੇਜਿਆ। ਜਿਹੜੀਆਂ ਸ਼ਰਤਾਂ ਗਵਰਨਰ ਜਰਨਲ ਨੇ ਠੋਸੀਆਂ ਉਹ ਸਾਰੀਆਂ ਸ਼ਰਤਾਂ ਲਾਹੌਰ ਦਰਬਾਰ ਨੇ ਮੰਨ ਲਈਆਂ। ਮਾਰਚ 1846 ਨੂੰ ਅੰਗਰੇਜ਼ ਪੰਜਾਬ ਉਤੇ ਆਪਣੀ ਕੁਟਿਲ ਨੀਤੀ ਨਾਲ ਕਾਬਜ਼ ਹੋ ਗਏ।
   (ਚਲਦਾ)
ਦਿਲਬਾਗ ਸਿੰਘ ਗਿੱਲ



Post Comment

Tuesday, August 14, 2012

ਅੱਜ ਪਾਕਿਸਤਾਨ ਮਨਾ ਹੱਟਿਆ.... ਕੱਲ ਨੂੰ ਹਿੰਦੁਸਤਾਨ ਮਨਾਵੇਗਾ..

ਅੱਜ ਪਾਕਿਸਤਾਨ ਮਨਾ ਰਿਹਾ ਹੈ
ਕੱਲ ਨੂੰ ਹਿੰਦੁਸਤਾਨ ਮਨਾਵੇਗਾ
ਓਧਰ ਚੰਦ ਤਾਰੇ ਵਾਲਾ
ਇਧਰ ਤਿਰੰਗਾ ਲਹਿਰਾਵੇਗਾ
ਬੱਚਾ ਬੱਚਾ ਕਿਸੇ ਸੁਫਨਮਈ
ਆਜ਼ਾਦੀ ਦੇ ਗੀਤ ਗਾਵੇਗਾ
ਜਸ਼ਨਾਂ ਦੇ ਅੰਨ੍ਹੇ ਜੋਸ਼ ਵਿਚ
ਹਰ ਕੋਈ ਫਿਰ ਭੁੱਲ ਜਾਵੇਗਾ
ਇੱਕ ਘੁੱਗ ਵਸਦੇ ਦੇਸ਼ ਦਾ ਉਜਾੜਾ
ਦਸ ਲਖ ਬੰਦਿਆਂ ਦਾ ਕਤਲ
...
ਲੱਖਾਂ ਦੀ ਇਜ਼ਤ ਦਾ ਰੁਲਣਾ
ਖੂਹਾਂ ਵਿਚ ਸੁੱਟੀਆਂ ਧੀਆਂ
ਆਪਣੀ ਜੰਮਣ ਭੋਇਂ ਤੋਂ ਵਿਛੜੇ ਲੋਕ
ਪੰਜਾਬੀਆਂ ਨੂੰ ਪੁਛੇ ਕੌਣ
ਓਹ ਕੀ ਮਨਾਉਂਦੇ ਨੇ
ਚੌਦਾਂ ਤੇ ਪੰਦਰਾਂ ਅਗਸਤ ਨੂੰ!


ਆਜ਼ਾਦੀ ਦਾ ਜਸ਼ਨ ਮਨਾਉਣ ਵਾਲਿਓ

ਤਿਨ ਰੰਗਾ ਝੰਡਾ ਲਹਿਰਾਉਣ ਵਾਲਿਓ
ਸੁਣੋ ਸੁਣੋ ਸੁਣੋ ਸੁਣੋ........................
ਅਸੀਂ ਕੱਲ ਵੀ ਗੁਲਾਮ ਸੀ
ਤੇ ਅੱਜ ਵੀ ਗੁਲਾਮ ਹਾਂ..
ਅੱਜ ਕਾਲਿਆਂ ਦੇ ਹਾਂ
ਕੱਲ ਗੋਰਿਆਂ ਦੇ ਸਾਂ
ਅਸੀਂ ਹੱਕ ਕੱਲ ਵੀ ਮੰਗਦੇ ਸੀ
ਤੇ ਅੱਜ ਵੀ ਮੰਗਦੇ ਆਂ ....
ਫਾਂਸੀ ਸਾਨੂੰ ਗੋਰੇ ਵੀ ਟੰਗਦੇ ਸੀ
ਹੁਣ ਕਾਲੇ ਵੀ ਟੰਗਦੇ ਆ ....
ਅਮ੍ਰਿਤਸਰ ਚ ਤੋਪਾਂ ਗੋਰਿਆਂ ਨੇ ਵੀ ਚਲਾਈਆਂ ਸੀ
ਤੇ ਕਾਲਿਆਂ ਨੇ ਵੀ ਚਲਾਈਆਂ
ਖੂਨ ਦੀਆਂ ਨਦੀਆਂ ਗੋਰਿਆਂ ਨੇ ਵੀ ਵਹਾਈਆਂ ਸੀ
ਤੇ ਕਾਲਿਆਂ ਨੇ ਵੀ ਵਹਾਈਆਂ
ਮਜਦੂਰ ਤੇ ਡੰਡਾ ਗੋਰੇ ਦਾ ਵੀ ਵਰਦਾ ਸੀ ...
ਤੇ ਕਾਲੇ ਦਾ ਵੀ ਵਰਦਾ ਏ .......
ਮਜਦੂਰ ਦਾ ਹੱਕ ਗੋਰੇ ਤੋਂ ਵੀ ਮਰਦਾ ਸੀ
ਤੇ ਕਾਲੇ ਤੋਂ ਵੀ ਮਰਦਾ ਏ ......
ਇਥੇ ਮਜਦੂਰ ਭੁਖਾ ਮਰਦਾ ਏ
ਤੇ ਚੋਰ ਰਾਜ ਕਰਦਾ ਏ ......
ਇਥੇ ਸਚ ਨੂੰ ਫਾਂਸੀ ਤੇ ਚੜਾਉਂਦੇ ਨੇ
ਤੇ ਕਾਤਿਲ ਝੰਡੇ ਲਹਿਰਾਉਂਦੇ ਨੇ .....
ਮੇਰੀ ਤਾਂ ਇਹੀ ਸੋਚ ਹੈ ਮਿੱਤਰੋ ....
ਮੈ ਕੱਲ ਵੀ ਗੁਲਾਮ ਸੀ
ਤੇ ਅੱਜ ਵੀ ਗੁਲਾਮ ਹਾਂ ...


Post Comment

ਕਿਓ ਉਖੜ ਜਾਂਦੇ ਨੇ ਪੈਰ ਸਥਾਪਿਤ ਗਾਇਕਾਂ ਤੇ ਗੀਤਕਾਰਾਂ ਦੇ ?



ਅਖੇ “ਕਾਂ ਤੁਰਨ ਲੱਗਿਆ ਸੀ ਹੰਸੀ ਤੋਰ ‘ਚ ਆਪਣੀ ਵੀ ਭੁੱਲ ਗਿਆ”ਇਹ ਕਹਾਵਤ ਸਾਡੇ ਗਾਇਕ ਤੇ ਗੀਤਕਾਰਾਂ ‘ਤੇ ਪੂਰੀ ਤਰਾਂ ਢੁੱਕਦੀ ਹੈ। ਸੰਗੀਤ ਜਗਤ ਦੇ ਕੇਹੇ ਮਾੜੇ ਦਿਨ ਆਏ ਕਿ ਮਾਂ ਬੋਲੀ ਦੇ ਸਪੂਤ ਪੁੱਤਾਂ ਦੀ ਸੁੱਧ-ਬੁੱਧ ਹੀ ਗੁਆਚ ਗਈ ।ਨਵੀਂਆਂ ਪੈੜਾਂ ਪਾਉਣ ਵਾਲੇ ਵੀ ਲੀਹੋਂ ਲੱਥ ਕੇ ਭੀੜਾਂ ‘ਚ ਗੁਆਚ ਗਏ। ਪੰਜਾਬੀ ਗੀਤ- ਸੰਗੀਤ ਲਈ ਇਸਤੋਂ ਵੱਡੀ ਤਰਸਦੀ ਕੀ ਹੋ ਸਕਦੀ ਹੈ। ਦਰਅਸਲ ਭੇਡ ਚਾਲ ਨੇ ਸਾਡੇ ਵਿਰਾਸਤੀ ਗੀਤ ਸੰਗੀਤ ਦੀਆਂ ਰਵਾਇਤੀ ਪ੍ਰੰਪਰਾਵਾਂ ਨੂੰ ਸੱਟ ਹੀ ਨਹੀਂ ਮਾਰੀ, ਸਾਡੇ ਸਾਨਾ ਮੱਤੇ ਗੀਤ-ਸੰਗੀਤ ਦਾ ਮਲੀਆ ਮੇਟ ਕਰਕੇ ਮਾਂ ਬੋਲੀ ਪੰਜਾਬੀ ਨੂੰ ਚਰਾਹੇ ‘ਚ ਖੜਾ ਕਰ ਦਿੱਤਾ ਹੈ। ਕਿੰਨੀ ਹਾਸੋਹੀਣੀ ਗੱਲ ਹੈ ਕਿ “ਮਾਂ “ਦੇ ਇਹ ਅਖੌਤੀ ਸਪੂਤ ਆਪਣੀ ਹੀ ਮਾਂ ਦੇ ਮਰ ਜਾਂਣ ਦੇ ਢਿਡੋਰੇ ਪਿੱਟ ਰਹੇ ਨੇ।

ਇਹ ਉਹ ਪੁੱਤ ਨੇ ਜਿਹੜੇ ਮਰਦੀ ਦੇ ਮੂੰਹ ‘ਚ ਪਾਣੀ ਪਾਉਣ ਦੀ ਬਜਾਇ ਗੁਆਂਡੀਆਂ ਨੂੰ ਘਰ ਆਕੇ ਰੋਣ ਪਿੱਟਣ ਦੀਆਂ ਦੁਹਾਈਆਂ ਦਿੰਦੇ ਨੇ ।”ਬੱਲੇ ਉਏ ਮਾਂ ਦੇ ਸ਼ੇਰ ਪੁੱਤਰੋ ਨਹੀਂ ਰੀਸਾਂ ਥੋਡੀਆਂ”। ਭਾਸ਼ਾਈ ਅੰਕੜਿਆਂ ਮੁਤਾਬਕ ਪੰਜਾਬੀ ਬੋਲੀ ਵਿਚ ਦੁਨੀਆਂ ਭਰ ਦੀਆਂ ਸਾਰੀਆਂ ਭਾਸ਼ਾਵਾਂ ਨਾਲੋਂ ਵਧੇਰੇ ਗੀਤ ਲਿਖੇ ਗਾਏ ਜਾਣ ਦੇ ਸਰਵੇਖਣ ਸਾਹਮਣੇ ਆਏ ਨੇ ,ਫਿਰ ਵੀ ਪੰਜਾਬੀ ਮਾਂ ਬੋਲੀ ,ਪੰਜਾਬੀ ਗੀਤ-ਸੰਗੀਤ ਦੀ ਮਿਠਾਸ ਫਿੱਕੀ-ਫਿੱਕੀ ਕਿਓ ਇਸ ਸਵਾਲ ‘ਚ ਕਈ ਜਵਾਬ ਛੁਪੇ ਹੋਏ ਹਨ ।ਇਕ ਵੱਡਾ ਕਾਰਨ ਜਿਸਦੀ ਚਰਚਾ ਅੱਜ ਅਸੀਂ ਇਸ ਲੇਖ ਵਿਚ ਕਰਾਂਗੇ ,ਇਹ ਹੈ ਕਿ ਬਹੁਤ ਘੱਟ ਪੰਜਾਬੀ ਗੀਤਕਾਰ ਤੇ ਗਾਇਕ ਅਜਿਹੇ ਹਨ ਜਿੰਨਾਂ ਨੇ ਆਪਣੀ ਲੇਖਣੀ ਤੇ ਗਾਇਕੀ ਦੇ ਆਪਣੇ ਮੌਲਿਕ ਅੰਦਾਜ਼ ਨੂੰ ਬਰਕਰਾਰ ਰੱਖਿਆ।

ਬਹੁਤੇ ਭੇਡ ਚਾਲ ਦਾ ਸ਼ਿਕਾਰ ਹੋ ਕੇ ਬੀਤੇ ਵੇਲੇ ਦੀਆਂ ਯਾਦਾਂ ਬਣ ਕੇ ਰਹਿ ਗਏ। ਹੋਰ ਅੱਗੇ ਨਿਕਲਣ ਲਈ ਜਿਆਦਤਰ ਨਾਲ ਉਹ ਹੋਈ ਜਿਹੜੀ ਹੰਸੀ ਤੋਰ ਤੁਰਦੇ ਕਾਂ ਨਾਲ ਹੋਈ ਸੀ। ਗੱਲ ਨੱਬੇ ਦੇ ਦਹਾਕੇ ਦੀ ਐ ਜਦੋਂ ਦੂਰਦਰਸ਼ਨ ‘ਤੇ ਇਕ ਪ੍ਰੋਗਰਾਮ “ਸੰਦਲੀ ਪੈੜਾਂ” ਤੇ ਵਿਰਾਸਤ ਚਲਦੇ ਸਨ। ਮੇਰੇ ਚੇਤੇ ਵਿਚ ਹੈ ਕਿ ਇਸ ਪ੍ਰੋਗਰਾਮ ਵਿਚ ਜਿੰਨਾਂ ਗਾਇਕਾਂ ਦੇ ਗੀਤ ਚੱਲੇ ਉਹ ਰਾਤੋ-ਰਾਤੋ ਰਾਤ ਸਟਾਰ ਬਣੇ ।ਬਦਕਿਸਮਤੀ ਕਿ ਉਸ ਵੇਲੇ ਦੇ ਉਨਾਂ੍ਹ ਸਟਾਰ ਗਾਇਕਾਂ ਵਿਚੋਂ ਬਹੁਤ ਸਾਰੇ ਅਜਿਹੇ ਹਨ ਜਿਹੜੇ ਅੱਜ ਵਕਤ ਨੂੰ ਧੱਕਾ ਮਾਰਨ ਵਾਲੇ ਦੌਰ ਨੂੰ ਹੰਡਾ ਰਹੇ ਹਨ, ਭਾਵ ਉਹ ਨਾਂ ਚਾਉਦਿਆਂ ਹਇਆਂ ਵੀ ਸੰਗੀਤਕ ਖੇਤਰ ਵਿਚੋਂ ਅਲੋਪ ਨੇ ।ਉਦਾਰਨ ਵਜੋਂ aਸ ਵੇਲੇ ਦੇ ਚਰਚਿਤ ਗਾਇਕ ਬਲਧੀਰ ਮਾਹਲਾ, ਜਿੰਨਾਂ ਦਾ ਗੀਤ “ਕੁੱਕੂ ਰਾਣਾ ਰੋਦਾਂ”ਦੂਰਦਰਸ਼ਨ ‘ਤੇ ਵੱਜਣ ਸਾਰ ਹੀ ਲੋਕਾਂ ਦੇ ਦਿਲਾਂ ‘ਤੇ ਘਰ ਕਰ ਗਿਆ ,ਪੰਤੂ ਬਲਧੀਰ ਲੰਮਾਂ ਸਮਾਂ ਆਪਣੀ ਗਾਇਕੀ ਨੂੰ ਸਥਾਪਿਤ ਨਹੀਂ ਰੱਖ ਸਕਿਆ।

ਜਦਕਿ ਇਸੇ ਹੀ ਪ੍ਰੋਗਰਾਮ ਰਾਹੀਂ ਸਟਾਰ ਬਣੇ ਗਾਇਕ ਨਿਰਮਲ ਸਿੱਧੂ ਨੇ ਜਦ ਗੀਤ “ਕਦੇ-ਕਦੇ ਖੇਡ ਲਿਆ ਕਰੀ ਸਾਡੇ ਦਿਲ ਦਾ ਖਿਡੋਣਾ ਨਾਲ ਲੈਜਾ”ਪੇਸ਼ ਕੀਤਾ ਤਾਂ ਉਸਦੀ ਗਾਇਕੀ ਦਾ ਪ੍ਰਭਾਵ ਉਦੋਂ ਤੋਂ ਅੱਜ ਤੱਕ ਬਰਕਰਾਰ ਹੈ। “ਲੰਮਾ ਸਮਾਂ ਲੋਕ ਮਨਾਂ ‘ਤੇ ਰਾਜ਼ ਕਰਨ ਦਾ ਅਰਥ ਇਹ ਨਹੀ ਹੁੰਦਾ ਕਿ ਜ਼ਮਾਨੇ ਦੇ ਨਾਲ-ਨਾਲ ਚਲੋ ,ਜ਼ਮਾਨੇ ਨੂੰ ਨਾਲ ਕਿਵੇਂ ਤੋਰਿਆ ਜਾ ਸਕਦੈ ਗੀਤਕਾਰੀ ਦੇ ਬਾਬਾ ਬੋਹੜ ਦੇਵ ਥਰੀਕੇ ਵਾਲੇ ਤੋਂ ਪੱਛੋ ।ਕਲੀਆਂ ਤੇ ਲੋਕ ਗਾਥਾਵਾਂ ਤੋਂ ਲੈ ਕੇ ਹਾਲ ਹੀ ਰਲੀਜ਼ ਹੋਈ “ਦੁੱਲਾ ਭੱਟੀ “ਦੇ ਲੰਮੇ ਸਫਰ ਵਿਚ ਜ਼ਮਾਨੇ ਦਾ ਰਸ਼ ਨਹੀਂ ਸਗੋਂ ਆਪਣੇ ਜ਼ਜ਼ਬਾਤ ਛੁਪੇ ਹੋਏ ਨੇ। ਕਲਮ ਚੁੱਕਣ ਵੇਲੇ ਮਾਂ ਬੋਲੀ ਨਾਲ ਕੀਤੇ ਇਕਰਾਰ ਛੁਪੇ ਹੋਏ ਨੇ। ਜਦ ਲੋਕ ਗਾਥਾਵਾਂ ਦੇ ਪਾਤਰ ਯੁੱਗਾਂ-ਯੁੱਗਾਂ ਤੱਕ ਜਿਉਦੇ ਰਹਿ ਸਕਦੇ ਨੇ ਤਾਂ ਇਨਾਂ੍ਹ ਪਾਤਰਾਂ ਨੂੰ ਗੀਤਾਂ ‘ਚ ਵਡਿਆਉਣ ਵਾਲਿਆਂ ਨੂੰ ਕੌਣ ਮਾਰ ਸਕਦੈ ।ਦੇਵ ਥਰੀਕੇ ਦੀ ਪ੍ਰਾਪਤੀ ਹੈ ਕਿ ਉਸਨੇ ਆਪਣੀ ਕਲਮ ‘ਤੇ ਜ਼ਮਾਨੇ ਦਾ ਪ੍ਰਭਾਵ ਨਹੀ ਪੈਣ ਦਿੱਤਾ। ਸ਼ਾਇਦ ਇਹੀ ਵੱਡਾ ਕਾਰਨ ਹੈ ਕਿ ਉਸਦੀ ਕਲਮ ਅੱਜ ਵੀ ਜਿਉਂਦੀ ਜਾਗਦੀ ਹੈ ਤੇ ਚੰਗੇ ਗੀਤ ਲਿਖਦੀ ਹੈ।

ਕਲਮ ਕਦੇ ਜ਼ਮਾਨੇ ਦੇ ਨਾਲ ਨਹੀਂ ਚਲਦੀ। ਕਲਮ ਤਾਂ ਜ਼ਮਾਨਾ ਬਦਲ ਦਿੰਦੀ ਹੈ। “ਪਹਿਲਾਂ ਵਾਰ ਕਲਮਾਂ ਦਾ ਪਿੱਛੋ ਵਾਰ ਖੰਡੇ ਨਾਲ” ਜਦ ਇਹ ਪਤਾ ਫਿਰ ਜ਼ਮਾਨੇ ਤੇ ਲੋਕਾਂ ਦੀ ਮੰਗ ਕਿਓ ।ਤੁਹਾਡੀਆਂ ਪ੍ਰਾਪਤੀਆਂ ਵਿਚ ਇਹ ਨਹੀ ਕਿ ਲੋਕਾਂ ਨੇ ਤੁਹਾਡੇ ਤੋਂ ਕੀ ਮੰਗਿਆ, ਤੁਹਾਡੀ ਸਖਸ਼ੀਅਤ ਦਾ ਮੁੱਲਵਾਨ ਪੱਖ ਇਹ ਹੈ ਕਿ ਤੁਸੀ ਜ਼ਮਾਨੇ ਨੂੰ ਕੀ ਦਿੱਤਾ। ਰਾਜ਼ ਗਾਇਕ ਹੰਸ ਦੀ ਗੱਲ ਕਰੀਏ ਤਾਂ ਸਵਾਲ ਉਠਦਾ ਹੈ ਕਿ ਕਿਹੜਾ ਕਾਰਨ ਹੈ ਕਿ ਨਵੀਂ ਪੀੜੀ ਦੇ ਨਵੇਂ ਪੋਚ ਨੇ ਹੰਸ ਨੂੰ ਉਹ ਮਾਣ-ਸਨਮਾਨ ਨਹੀ ਦਿੱਤਾ ਜਿਹੜਾ ਹੰਸ ਨੂੰ ਉਨਾਂ੍ਹ ਦੇ ਬਜੁਰਗਾਂ ਤੋਂ ਮਿਲਦਾ ਰਿਹੈ। ਕਿਹੜਾ ਕਾਰਨ ਹੈ ਕਿ ਹੰਸ ਲੰਮਾਂ ਮਾਰਕਿਟ ‘ਚੋਂ ਵੀ ਅਲੋਪ ਹੈ ਤੇ ਉਸਦੀ ਕੋਈ ਸੀ.ਡੀ ਵੀ ਰਲੀਜ਼ ਨਹੀ ਹੋਈ। ਰਾਜ਼ ਗਾਇਕ ਹੰਸ ਦੀ ਲੰਮੀ ਚੱਪ ਦਾ ਰਾਜ਼ ਇਹ ਹੈ ਕਿ ਉਹ ਆਾਪਣਾ ਅਸਲ ਸਟਾਇਲ ਭੁੱਲ ਬੈਠਾ ਹੈ, ਜਿਸ ‘ਚ ਉਹ ਲੱਖਾਂ ਦੀ ਭੀੜ ‘ਚ ਵੀ ਜੇ ਕਦੇ ਨੱਚਣ ਤੋਂ ਪਹਿਲਾਂ ਹੋਕਾ ਦਿੰਦਾ ਸੀ ਤਾਂ ਨੱਚਣ ਵਾਲੇ ਉਸਦਾ ਹੋਕਾ ਸੁਣਕੇ ਨੱਚਣ ਲਈ ਕਾਹਲੇ ਪੈ ਜਾਂਦੇ ਸਨ।

ਜਦ ਕਿਸੇ ਮਹਿਫਲ’ਚ ਸੂਫੀ ਰੰਗ ਛੇੜਦਾ ਤਾਂ ਸੱਤ ਸੁਰਾਂ ਦੇ ਚੰਗੇ ਗਿਆਨਵਾਨ ਵੀ ਵਾਹੁ-ਵਾਹੁ ਆਖਦੇ ਦੇਖੇ ਜਾਂਦੇ। ਜਦ ਇੰਨੀ ਮੁਹਾਰਤ ਤੇ ਕਲਾ ਬਲਵਾਨ ਤਾਂ ਫਿਰ “ਗਰ ਸੇ ਤਿਆਰ ਹੋ ਕੇ ਕਿੱਥੇ ਚੱਲੇ ਹੋ ਨਾਲੇ ਕੱਲੇ ਕੱਲੇ ਹੋ” ਤੇ “ਦਿਲ ਟੋਟੇ ਹੋ ਗਿਆ “ਗਾਉਣ ਦਾ ਕੀ ਮਤਲਬ?।ਰਾਜ਼ ਗਾਇਕ ਹੰਸ ਨੂੰ “ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ”ਦੀ ਮਿੱਥ ਨੂੰ ਨਹੀ ਸੀ ਤੋੜਨਾ ਚਾਹੀਦਾ ਇਸ ਤਰਾਂ ਨਵੀਂ ਪੀੜੀ੍ਹ ਦੇ ਦਿਲਾਂ ‘ਤੇ ਰਾਜ਼ ਕਰਨ ਵਾਲੇ ਗੀਤਕਾਰ ਤੇ ਗਾਇਕ ਦੇਬੀ ਮਖਸੂਸਪੁਰੀ ਦੇ ਸੰਗੀਤਕ ਸਫਰ ਦੀ ਅਜੀਬ ਦਾਸਤਾਨ ਹੈ। ਦੇਬੀ ਦੀ ਪ੍ਰਾਪਤੀ ਹੈ ਕਿ ਉਸਦੇ ਗੀਤ ਗਾ ਕੇ ਕਈ ਅਸਲੋਂ ਨਵੇਂ ਨਾਂ ਸਥਾਪਤੀ ਵੱਲ ਵਧੇ। ਕਈਆਂ ਨੇ ਤਾਂ ਪ੍ਰਸਿੱਧੀ ਦੀਆਂ ਸਿਖਰਾਂ ਨੂੰ ਛੋਹਿਆ ਪ੍ਰੰਤੂ ਦੇਬੀ ਦੀ ਬਦਕਿਸਮਤੀ ਰਹੀ ਕਿ ਬਤੌਰ ਗਾਇਕ ਉਹ ਮੁਕਾਮ ਹਾਸਿਲ ਨਹੀ ਕਰ ਸਕਿਆ ਜੋ ਉਸਦੀ ਕਲਮ ਨੂੰ ਬੋਲ ਦੇਣ ਵਾਲਿਆਂ ਨੇ ਹਾਸਿਲ ਕੀਤਾ।

ਜੇ ਇਉਂ ਕਹਿ ਲਈਓ ਕਿ ਦੇਬੀ ਮਖਸੂਸਪੁਰੀ ਵੀ ਉਨਾਂ੍ਹ ਨਾਵਾਂ ਵਿਚੋਂ ਇਕ ਹੈ ਜਿਹੜੇ ਲੋਕਾਂ ਦੇ ਭਾਗਾਂ ਨੂੰ ਜੰਮੇ ਨੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸੂਖਮ ਤੇ ਦਿਲ ਟੁੰਬਵੇਂ ਜ਼ਜ਼ਬਾਤ ਨਾਲ ਗਹਿਗੱਚ ,ਕਾਲਜ਼ੇ ਨੂੰ ਧੁਹ ਪਾਉਂਦੀ ਮੌਲਿਕ ਸ਼ਾਇਰੀ ਦੇ ਅਮੁੱਕ ਭੰਡਾਰ ਵਾਲੇ ਇਸ ਰਚਨਾਕਾਰ ਨੂੰ ਆਪਣੇ ਗਾਉਣ ਵਾਲੇ ਗੀਤਾਂ ਦੀ ਚੋਣ ਨਹੀ ਕਰਨੀ ਆਉਦੀ। ਹੋਰ ਤਾਂ ਹੋਰ ਪੁਰਾਣੇ ਅਖਾੜਿਆਂ ਨੂੰ ਨਵਾਂ ਰੂਪ “ਲਾਈਵ ਸ਼ੌ “ਦੇ ਕੇ ਕਾਫੀ ਚਰਚਾ ‘ਚ ਆਉਣ ਵਾਲੇ ਇਸ ਗਾਇਕ ਦੀਆਂ ਪ੍ਰਾਪਤੀਆਂ ਦੀ ਸੂਚੀ ਵਿਚ ਇਹ ਵੀ ਜਿਕਰ-ਏ-ਖਾਸ ਏ ਕਿ ਉਸਦੇ ਇਸ ਅੰਦਾਜ਼ ਨੂੰ ਪੌੜੀ ਬਣਾ ਕੇ ਸਥਾਪਿਤੀ ਦੀ ਮੰਜ਼ਿਲ ਤੇ ਇੱਕ ਨਹੀ ਕਈ ਕਲਾਕਾਰ ਪੁੱਜੇ ਤੇ ਜਨਾਬ ਖੁਦ ਹੋਰਾਂ ਰਾਹਾਂ ‘ਤੇ ਤੁਰੇ ਫਿਰਦੇ ਨੇ। ਮੁੱਦੇ ਦੀ ਚਰਚਾ ‘ਚ ਜੇਕਰ ਗੱਲ ਵਾਰਿਸ ਭਰਾਵਾਂ ਦੀ ਕਰੀਏ ਤਾਂ ਇਹ ਕਿਹਾ ਜਾ ਸਕਦਾ ਕਿ ਜਦੋਂ ਤੋਂ ਮਨਮੋਹਣ ਵਾਰਿਸ਼ ਦੀ ਅਵਾਜ਼ ‘ਚ ਦੇਬੀ ਦੀ ਸ਼ਾਇਰੀ ਨੂੰ ਪਸੰਦ ਕੀਤਾ ਜਾਣ ਲੱਗਾ ਵਾਰਿਸ਼ ਨੇ ਮੁੜਕੇ ੱਿਪਛੇ ਨਵੀ ਦੇਖਿਆ।

ਜਿਵੇਂ ਅਦਬ ਨਾਲ ਸਾਹਾਂ ਵਾਲੀ ਸਾਂਝ ਪਾ ਲਈ ਏ।”ਪੰਜਾਬੀ ਵਿਰਸੇ ” ਦੇ ਪਹਿਲੇ ਸ਼ੌ ਤੋਂ ਲੈ ਕੇ ਅੱਜ ਤੱਕ ਇਹ ਪਿਰਤ ਕਾਇਮ ਹੈ। ਉਹੀ ਅੰਦਾਜ਼,ਪੇਸ਼ਕਾਰੀ ਤੇ ਫਿਲਮਾਂਕਣ ਸਭ ਕੁਝ ਪੁਰਾਣਾ। ਫਿਰ ਵੀ ਲੋਕਾਂ ਨੇ ਅੱਛਾ –ਖਾਸ ਮਾਣ ਸਨਮਾਨ ਦਿੱਤਾ ਤੇ ਵਾਰਿਸ਼ ਭਰਾਵਾਂ ਨੇ ਲੋਕਾਂ ਦੇ ਮੋਹ ਪਿਆਰ ਦਾ ਦੂਣਾ ਚੌਣਾ ਮੁੱਲ ਮੋੜਿਆ। ਪੰਜਾਬੀ ਸੰਗੀਤ ਜਗਤ ਨਾਲ ਜੁੜੇ ਇਸ ਮੁੱਦੇ ਦੀ ਗੱਲ ਸਿਰਫ ਇੱਥੇ ਹੀ ਖਤਮ ਨਹੀ ਹੁੰਦੀ ਜੇ ਹਰਭਜਨ ਮਾਨ ਦੀ ਸਰਦਾਰੀ ਦੀ ਗੱਲ ਕਰੀਏ ਤਾਂ ਸਾਫ ਤੇ ਸਪੱਸਟ ਕਾਰਨ ਹੈ ਕਿ ਲੋਕ ਉਸਦੀ ਗਾਇਕੀ ਨੂੰ ਇਸ ਕਰਕੇ ਮੋਹ ਪਿਆਰ ਬਖਸ਼ਦੇ ਐ ਕਿ ਉਹ ਲੋਕਾਂ ਨੂੰ ਸਾਫ ਸੁਥਰੇ ਗੀਤ ਪਰੋਸ਼ਦਾ ,ਲੰਮਾ ਸਮਾਂ ਲੋਕ ਮਨਾਂ ‘ਤੇ ਰਾਜ਼ ਕਰਨ ਦਾ ਵੱਡਾ ਕਾਰਨ ਇਹ ਵੀ ਹੈ ਕਿ ਹਰਭਜਨ ਨੇ ਕਦੇ ਵੀ ਸਮੇ ਨਾਲ ਸਮਝੌਤਾ ਕਰਨ ਦੀ ਥਾਂ ਆਪਣੇ ਲਹਿਜ਼ੇ ‘ਤੇ ਉਸਾਰੂ ਬੋਲਾਂ ਨੂੰ ਤਰਜੀਹ ਦਿੱਤੀ ਹੈ ।ਕਿੰਨੀ ਲੰਮੀ ਲਿਸਟ ਹੈ ਜਿਹੜੇ ਗਾਇਕ ਕਿਸੇ ਵੇਲੇ ਏਨੇ ਸਥਾਪਿਤ ਹੁੰਦੇ ਸਨ ਪ੍ਰੰਤੂ ਅੱਜ ਉਹ ਗੁੰਮਨਾਮੀ ਦੇ ਹਨੇਰੇ ‘ਚ ਗੁਆਚ ਗਏ ਨੇ ।

ਇਨਾਂ੍ਹ ਵਿਚ ਪ੍ਰਗਟ ਭਾਗੂ,ਜਨਾਬ ਹਾਕਮ ਸੂਫੀ, ਸੁਖਵਿੰਦਰ ਪੰਛੀ, ਰਣਜੀਤ ਮਣੀ ,ਪ੍ਰਗਟ ਖਾਨ ,ਦਵਿੰਦਰ ਕੋਹਿਨੂੰਰ,ਬੂਟਾ ਮੁਹੰਮਦ ,ਸੁਰਾਜ ਮੁਹੰਮਦ,ਜੀਤੀ ਸਿੱਧਵਾਂ,ਜੀ.ਐਸ.ਪੀਟਰ,ਅੰਿਮ੍ਰਤਾ ਵਿਰਕ,ਗੁਰਮੇਲ ਵਧਾਈਆਂ ਵਾਲਾ,ਅਵਤਾਰ ਚਮਕ ,ਰਾਣੀ ਰਣਦੀਪ ਆਦਿ ਅਜਿਹੇ ਨਾਂ ਨੇ ਜਿਹੜੇ ਕਿਤੇ ਕਿਤੇ ਕਿਸੇ ਸਭਿਆਚਾਰਕ ਮੇਲੇ ‘ਚ ਹੀ ਨਜ਼ਰ ਆਉਂਦੇ ਹਨ। ਪੰਜਾਬੀ ਗਾਇਕੀ ਖੇਤਰ ਵਿਚ ਕੁਝ ਅਜਿਹੇ ਨਾਂ ਵੀ ਨੇ ਜਿਹੜੇ ਸਹਿਕਦੇ ਨੇ ਤੇ ਕਦੇ ਵੀ ਦਮ ਤੋੜ ਸਕਦੇ ਨੇ ਉਨਾਂ੍ਹ ਵਿਚ ਜੈਜੀ ਬੀ,ਕੇ.ਐਸ .ਮੱਖਣ,ਰਵਿੰਦਰ ਗਰੇਵਾਲ ,ਇਦਰਜੀਤ ਨਿੱਕੂ,ਰਾਜ ਬਰਾੜ ,ਪ੍ਰੀਤ ਬਰਾੜ ,ਹਰਿੰਦਰ ਸੰਧੂ ,ਭੁਪਿੰਦਰ ਗਿੱਲ,ਅਗਰੇਜ਼ ਅਲੀ ,ਸਰਬਜੀਤ ਚੀਮਾ,ਦਰਸ਼ਨ ਖੇਲਾ,ਧਰਮਪ੍ਰੀਤ ,ਹਰਦੇਵ ਮਾਹੀਨੰਗਲ,ਗੋਰਾ ਚੱਕ ਵਾਲਾ,ਸੁਰਿੰਦਰ ਲਾਡੀ,ਸਤਵਿੰਦਰ ਬੁੱਗਾ ਆਦਿ ਦੇ ਨਾਂ ਸਾਮਿਲ ਹਨ। ਇੰਨਾਂ੍ਹ ਗਾਇਕਾਂ ਦੀ ਸੁਰੂਆਤ ਚੰਗੀ ਸੀ ਤੇ ਹੁਣ ਆਪਣੀਆਂ ਹੀ ਜ਼ੜਾਂ ‘ਚ ਤੇਲ ਪਾਉਣ ਵਾਲੇ ਰਾਹ ਤੁਰ ਪਏ ਹਨ ।ਹੈਰਾਨੀ ਦੀ ਗੱਲ ਕਿ ਰੋਸ਼ਨ ਪ੍ਰਿਸ਼ ਵਰਗਾ ਅਸਲੋਂ ਹੀ ਨਵਾਂ ਗਾਇਕ ਜਿਹੜਾ ਸੰਗੀਤ ਦਾ ਮਹਾਂਮੁਕਾਬਲਾ ਜਿੱਤ ਕੇ ਸੰਗੀਤ ਦਾ ਸਾਹ ਅਸਵਾਰ ਬਣਿਆਂ ਹੋਰ ਹੀ ਪਾਸੇ ਤੁਰਿਆ ਫਿਰਦੈ। ਮਿੱਠੀ ਸੁਰੀਲੀ ਅਵਾਜ਼ ਦੇ ਮਾਲਕ ਇਸ ਗਾਇਕ ਨੇ ਕਿੰਨੇ ਪਿਆਰੇ ਗੀਤ ਦੇਣ ਤੋਂ ਬਾਅਦ ਜਦ ਸਥਾਪਤੀ ਦੀਆਂ ਸਿਖਰਾਂ ਵਲ ਵੱਧਣਾ ਸੁਰੂ ਕੀਤਾ ਤਾਂ ਨਵਾਂ ਹੀ ਸੱਪ ਕੱਢਤਾ”ਅਖੇ ਲਾਲਿਆਂ ਦੀ ਕੁੜੀ …….”।

ਪੰਜਾਬੀ ਸੰਗੀਤ ਜਗਤ ਵਿਚ ਅਜਿਹੇ ਨਾਂ ਵੀ ਹਨ ਜਿਹੜੇ ਮੁਕਾਬਲੇਬਾਜੀ ਦੇ ਇਸ ਦੌਰ ਤੋਂ ਬਾਹਰ ਰਹੇ ,ਸਮੇ ਨਾਲ ਸਮਝੌਤਾ ਵੀ ਨ੍ਹੀ ਕੀਤਾ ਤੇ ਲੋਕਾਂ ਨੇ ਉਨਾਂ੍ਹ ਨੂੰ ਬਣਦਾ ਮਾਣ ਸਨਮਾਨ ਵੀ ਦਿੱਤਾ । ਜਿੰਨਾਂ ਵਿਚ ਜਨਾਬ ਸਰਦੂਲ ਸਿਕੰਦਰ,ਗੋਲਡਨ ਸਟਾਰ ਮਲਕੀਤ ਸਿੰਘ,ਜਸਪਿੰਦਰ ਨਰੂਲਾ,ਮਨਪ੍ਰੀਤ ਅਖਤਰ,ਪ੍ਰਵੀਨ ਭਾਰਟਾ ,ਸੁਦੇਸ਼ ਕੁਮਾਰੀ,ਸਹਿਯਾਦਾ ਸਲੀਮ,ਸਾਬਰ ਕੋਟੀ,ਨਿਰਮਲ ਸਿੱਧੂ,ਨਛੱਤਰ ਗਿੱਲ,ਲਹਿੰਬਰ ਹੁਸੈਨਪੁਰੀ,ਕਲੇਰ ਕੰਠ,ਜਸਵੰਤ ਸਦੀਲਾ,ਫਿਰੋਜ਼ ਖਾਨ,ਬਰਕਤ ਸਿੱਧੂ,ਵਡਾਲੀ ਭਰਾ,ਸੁਰਿੰਦਰ ਛਿੰਦਾ,ਸੋਹਣ ਸਿਕੰਦਰ, ਲਾਭ ਹੀਰਾ,ਪੰਮੀ ਬਾਈ ,ਈਦੂ ਸਰੀਫ ਆਦਿ। ਇਹ ਉਹ ਗਾਇਕ ਹਨ ਜਿੰਨਾਂ੍ਹ ਦੇ ਸਿਰ ‘ਤੇ ਅੱਜ ਸਾਡਾ ਸੰਗੀਤ ਤੇ ਪੁਰਾਤਨ ਗਾਉਣ ਅੰਦਾਜ ਜਿਉਂਦਾ ਹੈ। ਸੰਗੀਤ ਨੂੰ ਪੌੜੀ ਬਣਾ ਕੇ ਸਮੇ ਤੇ ਸਮਾਜ ਨਾਲ ਕੋਈ ਸਮਝੌਤਾ ਕਰਨ ਦੀ ਥਾਂ ਆਪਣੇ ਰਾਹਾਂ ‘ਤੇ ਤਰਦੇ ਰਹੇ। ਨਾਂ ਡਿੱਗੇ ਤੇ ਨਾਂ ਚੜੇ। “ਦੋ ਪੈਰ ਘੱਟ ਤੁਰਨਾਂ ਪਰ ਤੁਰਨਾਂ ਮੜਕ ਦੇ ਨਾਲ “ਕਿਆ ਬਾਤ। ਲਓ ਕਮਾਲ ਸਾਡੇ ਗੁਰਦਾਸ ਮਾਨ ਸਾਹਿਬ ,ਬਾਬਿਓ ਉਹੀ ਅਦਾ ਤੇ ਉਹੀ ਸਟੇਜ ਪ੍ਰਭਾਵ।

ਲ਼ੇਖਣੀ ‘ਚ ਜਿੰਦਗੀ ਦਾ ਯਥਾਰਥ ।ਪੰਜਾਹ ਸੱਠ ਸਾਲ ਪਹਿਲਾਂ ਦੀਆਂ ਪਾਣੀਆਂ ਯਾਦਾਂ, ਮਿੱਟੀ ਦੇ ਕੱਚੇ ਘਰਾਂ ‘ਚ ਗੁਜ਼ਾਰਿਆ ਬਚਪਨ।ਕਿਆ ਨਜ਼ਾਰਾ। “ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ”ਤਿੰਨ ਦਹਾਕੇ ਪਹਿਲਾਂ ਮਿੱਟੀ ਦੀਆਂ ਜੋ ਖੁਸ਼ਬੋਆਂ ਸਨ ਉਨਾਂ੍ਹ ਦੀ ਮਹਿਕ ਅੱਜ ਵੀ ਬਰਕਰਾਰ ਹੈ। “ਤੇਰਾਂ ਦੂਣਾ ਛੱਬੀ ਐ ਤੇ ਛੱਬੀ ਰਹਿਣ ਦੇ ,ਸਾਡੀ ਜਿੱਥੇ ਲੱਗੀ ਐ ਤੇ ਲੱਗੀ ਰਹਿਣ ਦੇ”ਕੋਈ ਸੁਣੇ ਨਾ ਸੁਣੇ ਯਾਰਾਂ ਤਾਂ ਇਹੋ ਜਿਹਾ ਈ ਗਾਉਣਾ। ਇਹੀ ਗੱਲ ਸਾਡੇ ਸਦੀਕ ਸਾਹਿਬ ਦੀ ਐ। ਕੌਣ ਕਹਿੰਦਾ ਕਿ ਨਵੀਂ ਪੀੜੀ੍ਹ ਡਿਮਾਂਡ ਕਰਦੀ ਐ ,ਇਸ ਵਿਚਾਰ ਵਾਲੇ ਕਲਾਕਾਰਾਂ ਨੂੰ ਜਦ ਪੁੱਛੋ ਕਿ ਇਸ ਸੀਜਨ ‘ਚ ਤੁਸਾਂ ਕਿੰਨੇ ਪ੍ਰੋਗਰਾਮ ਲਾਏ ਨੇ ,ਤਾਂ ਜੁਆਬ ਮਿਲਦਾ ਨਾਂ ਮਾਤਰ। ਹੁਣ ਸੋਚਣ ਵਾਲੀ ਗੱਲ ਕਿ ਨਵੀਂ ਪੀ੍ਹੜੀ ਦੀ ਡਿਮਾਂਡ ਨੂੰ ਪੂਰ ਕੇ ਵੀ ਜੇ ਕੋਈ ਤੁਹਾਨੂੰ ਵਿਆਹਾਂ ਦੇ ਪ੍ਰੋਗਰਾਮਾਂ ‘ਤੇ ਬੁਲਾਉਣਾ ਪਸੰਦ ਨਹੀ ਕਰਦਾ ਤਾਂ “ਫਿੱਟੇ ਮੂੰਹ ਤੁਹਾਡੇ”। ਭਲਿਓ ਮਾਣਸੋ ਜਨਾਬ ਮਹੁੰਮਦ ਸਦੀਕ ਸਾਹਿਬ ਵੱਲ ਦੇਖੋ ਦਹਾਕਿਆਂ ਪਹਿਲਾਂ ਦਾ ਸੰਗੀਤ ਰਸ਼ ਰੰਗ ,ਪਹਿਰਾਵਾ ਦੇ ਪੇਸ਼ਕਾਰੀ ਅੰਦਾਜ ਸਭ ਪੁਰਾਤਨ, ਜਦ ਕਿਸੇ ਪ੍ਰੋਗਰਾਮ ਦੀ ਬੁਕਿੰਗ ਦੀ ਗੱਲ ਕਰੀਏ ਤਾਂ ਕਈ ਵਾਰ ਡੇਟ ਬੁੱਕ ਮਿਲਦੀ ਐ।

ਸਦੀਕ ਸਾਹਿਬ ਸੰਗੀਤ ਕਲਾ ਦੀਆਂ ਤਿੰਨ ਪੀੜ੍ਹੀਆਂ ਦੇ ਉਹ ਸਥਾਪਿਤ ਗਾਇਕ ਹਨ, ਜਿੰਨਾਂ੍ਹ ਦੀ ਇਹ ਪ੍ਰਾਪਤੀ ਹੈ ਕਿ ਬਹੁਤੇ ਵਿਆਂਹਾ ਦੀ ਤਾਰੀਕ ਉਨਾਂ੍ਹ ਤੋਂ ਪੁੱਛ ਕੇ ਰੱਖੀ ਜਾਂਦੀ ਐ। ਸਦੀਕ ਸਾਹਿਬ ਅੱਜ ਵੀ ਕੁੜਤੇ ਚਾਦਰੇ ‘ਚ ਸਜ ਧਜ ਕੇ ਤੁਰਲੇ ਵਾਲੀ ਪੱਗ ‘ਤੇ ਤੂੰਬੀ ਦੀਆਂ ਸੁਰਾਂ ‘ਤੇ ਦੋਗਾਣੇ ਗਾਉਂਦੇ ਨੇ। ਕਿੱਡੀ ਪ੍ਰਾਪਤੀ ਹੈ ਕਿ ਸੁਣਨ ਵਾਲੇ ਜੀਨਾਂ ਤੇ ਪੈਂਟ ਕੋਟਾਂ ਵਾਲੇ ਚੋਬਰ ਮੁੰਡੇ ਨੇ । ਬਿਨਾਂ ਸ਼ੱਕ ਸਾਡੇ ਗਾਇਕ ਵੀਰਾਂ ਅੰਦਰ ਪੈਸੇ ਦੀ ਭੁੱਖ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ। ਹੋਰ ਅੱਗੇ ਵਧਣ ਦੀ ਚਾਹਤ ਨੇ ਇੰਨਾਂ ਕੁ ਪਿੱਛੇ ਸੁੱਟ ਦਿੱਤਾ ਕਿ ਮੁੜ ਉੱਥੇ ਪੁੱਜਣਾਂ ਮੁਸ਼ਕਿਲ ਹੀ ਨਹੀਂ ਨਾਂ ਮੁਮਕਿਨ ਜਾਪਦੈ। ਇਹ ਗੱਲ ਤਾਂ ਸਪੱਸਟ ਹੈ ਕਿ ਲੰਮਾਂ ਸਮਾਂ ਲੋਕ ਮਨਾਂ ਤੇ ਰਾਜ਼ ਕਰਨ ਲਈ ਟਪੂਸ਼ੀ ਮਾਰ ਨਹੀਂ ਸਗੋਂ ਇਕ ਥਾਂ ਟਿਕਊ ਕਿਸਮ ਦੀ ਭਾਵਨਾਂ ਜਰੂਰੀ ਹੈ।

ਯਾਦ ਰੱਖੋ ਪੈਸੇ ਦੇ ਲੋਭ ‘ਚ ਸਭਿਆਚਾਰ ਨਾਲ ਧੋਖਾ ਕਰਨ ਵਾਲੇ ਲੋਕਾਂ ਨੂੰ ਸਮਾਂ ਤੇ ਸਮਾਜ ਕਦੇ ਵੀ ਮੁਆਫ ਨਹੀ ਕਰਦਾ। ਬਾਬੇ ਯਮਲੇ ਜੱਟ ,ਸੁਰਿੰਦਰ ਕੌਰ,ਚਾਂਦੀ ਰਾਮ ਚਾਂਦੀ ,ਨਰਿੰਦਰ ਬੀਬਾ,ਆਸਾ ਸਿੰਘ ਮਸਤਾਨਾ,ਨਛੱਤਰ ਛੱਤਾ ,ਕੁਲਦੀਪ ਮਾਣਕ,ਕਰਨੈਲ ਗਿੱਲ,ਪਰਮਿਦਰ ਸੰਧੂ,ਸੁਰਜੀਤ ਬਿੰਦਰਖੀਆ ਤੇ ਹੋਰਨਾਂ ਮਰਹੂਮ ਲੋਕ ਗਾਇਕਾਂ ਦੀਆਂ ਯਾਦਾਂ ਅੱਜ ਵੀ ਕਾਇਮ ਹਨ ,ਖਾਸੀਅਤ ਇਹ ਹੈ ਕਿ ਇਹ ਲੋਕ ਵਕਤ ਦੇ ਨਾਲ ਨਹੀ ਵਕਤ ਨੂੰ ਆਪਣੇ ਨਾਲ ਤੋਰਨ ਦੀ ਸਮਰੱਥਾ ਰੱਖਦੇ ਸਨ।

ਕੁਲਦੀਪ ਸਿੰਘ ਲੋਹਟ


Post Comment

Monday, August 13, 2012

ਗੁਰਦੁਆਰਾ ਟਾਹਲੀ ਸਾਹਿਬ ਘੱਕਾ ਕੋਟਲੀ ਸ਼ੱਕਰਗੜ੍ਹ (ਜਿਲਾ ਨਾਰੋਵਾਲ)

Gurdwara Tahli Sahib, Ghakka Kotli, Shakkargarh Distt Narowal 

ਘੱਕਾ ਅਤੇ ਕੋਟਲੀ ਦੋਵੇਂ ਜੁੜਵਾਂ ਪਿੰਡ ਹਨ ਜੋ ਥਾਣਾ ਸ਼ਾਹ ਗਰੀਬ ਤਹਿਸੀਲ ਸ਼ਕਰਗੜ੍ਹ ਵਿਚ ਅੱਜ ਵੀ ਆਬਾਦ ਹਨ। ਪਿੰਡ ''ਘੱਕਾ'' ਅੰਦਰ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਜੀ ਦਾ ਅਸਥਾਨ ਟਾਹਲੀ ਸਾਹਿਬ ਹੈ। ਇਹ ਇੱਕ ਵਿਸ਼ਾਲ ਅਤੇ ਸੁੰਦਰ ਗੁਰਦੁਆਰਾ ਹੈ ਜੋ ਹੁਣ ਢਹਿ ਰਿਹਾ ਹੈ। ਸਤਿਗੁਰੂ ਜੀ ਇਥੇ ਟਾਹਲੀ ਅਤੇ ਬੇਰੀ ਦੇ ਬਿਰਛ ਥੱਲੇ ਬਿਰਾਜੇ। ਟਾਹਲੀ ਸੁੱਕ ਚੁੱਕੀ ਹੈ ਜਦਕਿ ਬੇਰੀ ਹਰੀ ਭਰੀ ਹੈ। ਇਥੇ ਗੁਰੂ ਸਾਹਿਬ ਨੇ ਮੂਲੇ ਨਾਮਕ ਮਨੁੱਖ ਨੂੰ ਖਰਗੋਸ਼ ਦੀ ਜੂਨ ਤੋਂ ਮੁਕਤ ਕੀਤਾ ਸੀ। ਇਸ ਦੀ ਸਮਾਧ ਪਿੰਡ ਬੋਆ ਵਿਚ ਸਥਿਤ ਹੈ। ਭਾਈ ਫਤਹਿ ਚੰਦ ਪ੍ਰੇਮੀ ਸਿੱਖ ਦੀ ਪ੍ਰੀਤ ਕਰਕੇ ਗੁਰੂ ਸਾਹਿਬ ਕੁਝ ਦਿਨ ਇਸ ਟਾਹਲੀ ਅਤੇ ਬਿਰਛ ਹੇਠ ਠਹਿਰੇ। ਅਨਵਰ ਖਾਂ ਨਾਮੀ ਜਿਲ੍ਹਾ ਗੁਰਦਾਸਪੁਰ ਦਾ ਸ਼ਰਨਾਰਥੀ ਆਬਾਦ ਹੈ। ਇਮਾਰਤ ਖਸਤਾ ਹਾਲਤ ਵਿਚ ਹੈ।


Post Comment