ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, August 6, 2012

ਭਰ ਆਏ ਦਿਲ (ਐੱਫ. ਬੀ. ਆਈ. ਨੇ ਸ਼ੁਰੂ ਕੀਤੀ ਜਾਂਚ)


ਐੱਫ. ਬੀ. ਆਈ. ਨੇ ਸ਼ੁਰੂ ਕੀਤੀ ਜਾਂਚ
ਨਿਊਯਾਰਕ:¸ ਅਮਰੀਕਾ ਦੇ ਵਿਸਕਾਨਸਿੰਨ ਸਥਿਤ ਗੁਰਦਵਾਰੇ ਵਿਚ ਹੋਈ ਗੋਲੀਬਾਰੀ ਦੀ ਘਟਨਾ ਨੂੰ ਸਥਾਨਕ ਪੁਲਸ ਪ੍ਰਸ਼ਾਸਨ ਨੇ 'ਘਰੇਲੂ ਅੱਤਵਾਦ' ਦੀ ਕਾਰਵਾਈ ਦੱਸਿਆ ਹੈ। ਓਕ ਕ੍ਰੀਕ ਦੇ ਪੁਲਸ ਮੁਖ ਜਾਨ ਐਡਵਰਡਜ਼ ਨੇ ਕਿਹਾ ਕਿ ਪੁਲਸ ਇਸ ਘਟਨਾ ਨੂੰ ਘਰੇਲੂ ਅੱਤਵਾਦ ਦੇ ਤੌਰ 'ਤੇ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਘਰੇਲੂ ਅੱਤਵਾਦ ਉਹ ਹੈ ਜਦੋਂ ਕੋਈ ਅਮਰੀਕਾ ਵਿਚ ਹੀ ਅੱਤਵਾਦ ਫੈਲਾਉਂਦਾ ਹੈ। ਘਟਨਾ ਦਾ ਬਿਊਰਾ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਐਤਵਾਰ ਨੂੰ ਸਵੇਰੇ 10.30 ਵਜੇ ਗੁਰਦਵਾਰੇ ਵਿਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ। ਅੱਖੀਂ ਦੇਖਣ ਵਾਲਿਆਂ ਅਤੇ ਪ੍ਰਭਾਵਿਤਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਕਈ ਔਰਤਾਂ ਤੇ ਬੱਚੇ ਗੁਰਦਵਾਰੇ ਦੇ ਅੰਦਰ ਹੀ ਸਨ ਅਤੇ ਕੁਝ ਤਾਂ ਗੋਲੀਬਾਰੀ ਸ਼ੁਰੂ ਹੋਣ 'ਤੇ ਆਸੇ-ਪਾਸੇ ਲੁਕ ਗਏ ਸਨ। ਪੁਲਸ ਨੇ ਘਟਨਾ ਸਥਾਨ ਤੋਂ ਹਥਿਆਰ ਬਰਾਮਦ ਕੀਤੇ ਹਨ। ਉਥੋਂ ਦੇ ਆਟੋਮੈਟਿਕ ਹੈਂਡ ਗੰਨਜ਼ ਬਰਾਮਦ ਕੀਤੀਆਂ ਹਨ। ਸ਼ੁਰੂ ਵਿਚ ਅੱਖੀਂ ਦੇਖਣ ਵਾਲਿਆਂ ਨੇ ਅਤੇ ਗੁਰਦਵਾਰੇ ਦੇ ਅੰਦਰ ਮੌਜੂਦ ਲੋਕਾਂ ਨੇ ਦਸਿਆ ਕਿ ਇਕ ਤੋਂ ਜ਼ਿਆਦਾ ਹਮਲਾਵਰ ਸਨ ਪਰ ਪੁਲਸ ਮੁਖੀ ਐਡਵਰਡਜ਼ ਨੇ ਕਿਹਾ ਕਿ ਹਮਲਾਵਰ ਸਿਰਫ ਇਕ ਹੀ ਸੀ। ਪੁਲਸ ਤੇ ਜਾਂਚ ਅਧਿਕਾਰੀ ਗੁਰਦਵਾਰੇ ਦੇ ਆਸ-ਪਾਸ ਦੀ ਵੀ ਤਲਾਸ਼ੀ ਲੈ ਕੇ ਪਤਾ ਲਗਾ ਰਹੇ ਹਨ ਕਿ ਕਿਤੇ ਹੋਰ ਲੋਕ ਤਾਂ ਇਸ ਘਟਨਾ ਵਿਚ ਸ਼ਾਮਲ ਨਹੀਂ ਸਨ। ਫਿਲਹਾਲ ਪੁਲਸ ਕੋਲ ਹਮਲਾਵਰ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਉਸ ਦਾ ਕਹਿਣਾ ਹੈ ਕਿ ਕੋਈ ਸ਼ੱਕੀ ਵੀ ਉਸ ਦੀ ਹਿਰਾਸਤ ਵਿਚ ਨਹੀਂ ਹੈ। ਅਮਰੀਕਾ ਦੀ ਸੰਘੀ ਜਾਂਚ ਏਜੰਸੀ (ਐੱਫ. ਬੀ. ਆਈ.) ਨੇ ਇਸ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਸ ਨੇ ਕਿਹਾ ਕਿ ਉਹ ਇਸ ਨਜ਼ਰੀਏ ਨਾਲ ਛਾਣਬੀਣ ਕਰ ਰਹੀ ਹੈ ਕਿ ਕੀ ਇਹ ਘਰੇਲੂ ਅੱਤਵਾਦ ਦੀ ਕਾਰਵਾਈ ਸੀ। ਐੱਫ. ਬੀ. ਆਈ. ਦੀ ਸਪੈਸ਼ਲ ਏਜੰਟ ਇੰਚਾਰਜ ਟੈਰੇਸਾ ਕਾਰਲਸਨ ਨੇ ਬਿਆਨ ਵਿਚ ਕਿਹਾ ਕਿ ਇਸ ਘਟਨਾ ਦੇ ਪਿੱਛੇ ਕਿਸੇ ਮਕਸਦ ਦੇ ਬਾਰੇ ਵਿਚ ਅਜੇ ਪਤਾ ਨਹੀਂ ਲੱਗਾ ਹੈ। ਉਨ੍ਹਾਂ ਕਿਹਾ ਕਿ ਐੱਫ. ਬੀ. ਆਈ. ਓਕ ਕ੍ਰੀਕ ਪੁਲਸ ਵਿਭਾਗ ਅਤੇ ਹੋਰ ਸਥਾਨਕ ਅਤੇ ਸੰਘੀ ਏਜੰਸੀਆਂ ਨਾਲ ਨਜ਼ਦੀਕੀ ਸੰਪਰਕ ਵਿਚ ਹੈ ਤਾਂ ਕਿ ਗੋਲੀਬਾਰੀ ਦੀ ਇਸ ਘਟਨਾ ਦੀ ਜਾਂਚ ਕੀਤੀ ਜਾ ਸਕੇ। ਗੋਲੀਬਾਰੀ ਦੀ ਘਟਨਾ ਵਿਚ 7 ਵਿਅਕਤੀ ਮਾਰੇ ਗਏ ਹਨ। ਹਮਲਾਵਰ ਕੋਲੋਂ ਆਈ. ਡੀ. ਮਿਲੀ ਹੈ ਅਤੇ ਉਸ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਐੱਫ. ਬੀ. ਆਈ. ਨੇ ਇਕ ਬਿਆਨ ਵਿਚ ਕਿਹਾ ਕਿ ਪ੍ਰਭਾਵਿਤ ਹੋਏ ਲੋਕਾਂ ਅਤੇ ਦੂਸਰਿਆਂ ਦੀ ਰੱਖਿਆ ਕਰਦੇ ਜ਼ਖਮੀ ਅਧਿਕਾਰੀ ਦੇ ਨਾਲ ਸਾਡੀ ਪੂਰੀ ਹਮਦਰਦੀ ਹੈ।
ਸਦਮੇ 'ਚ ਮਨਮੋਹਨ
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਕ ਬਿਆਨ ਵਿਚ ਕਿਹਾ, ''ਮੈਂ ਇਹ ਸੁਣ ਕੇ ਬਹੁਤ ਜ਼ਿਆਦਾ ਸਦਮੇ ਵਿਚ ਅਤੇ ਦੁਖੀ ਹਾਂ ਕਿ ਵਿਸਕਾਨਸਿੰਨ 'ਚ ਇਕ ਗੁਰਦਵਾਰੇ ਵਿਚ ਅਰਦਾਸ ਦੇ ਮੌਕੇ ਹਾਜ਼ਰ ਲੋਕਾਂ 'ਤੇ ਹੋਈ ਗੋਲੀਬਾਰੀ ਵਿਚ ਕੀਮਤੀ ਜਾਨਾਂ ਚਲੀਆਂ ਗਈਆਂ ਹਨ।'' ਉਨ੍ਹਾਂ ਨੇ ਇਸ ਘਟਨਾ 'ਤੇ ਦੁਖ ਪ੍ਰਗਟ ਕੀਤਾ।
ਪ੍ਰਧਾਨ ਮੰਤਰੀ ਦੇਣ ਦਖਲ : ਬਾਦਲ
ਪੰਜਾਬ ਦੇ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ 'ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਦਖਲ ਦੇਣ ਦੀ ਮੰਗ ਕੀਤੀ ਹੈ।
ਸਿੱਖ ਅਮਰੀਕੀ ਪਰਿਵਾਰ ਦਾ ਹਿੱਸਾ : ਓਬਾਮਾ
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਗੁਰਦਵਾਰੇ ਵਿਚ ਗੋਲੀਬਾਰੀ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ਘਟਨਾ ਦੀ ਜਾਂਚ ਵਿਚ ਪੂਰੀ ਮਦਦ ਦਾ ਵਾਅਦਾ ਕੀਤਾ ਹੈ। ਓਬਾਮਾ ਨੇ ਇਸ ਘਟਨਾ 'ਤੇ ਅਫਸੋਸ ਪ੍ਰਗਟਾਇਆ ਅਤੇ ਕਿਹਾ ਕਿ ਸਿੱਖ ਵਿਆਪਕ ਅਮਰੀਕੀ ਪਰਿਵਾਰ ਦਾ ਹਿੱਸਾ ਹਨ।


Post Comment


ਗੁਰਸ਼ਾਮ ਸਿੰਘ ਚੀਮਾਂ