ਦੂਜਾ ਮਾਫ਼ੀਨਾਮਾ ਵੀ ਸਿੱਖਾਂ ਵਲੋਂ ਰੱਦ
1984 ਦੇ ਸਿੱਖ ਕਤਲੇਆਮ ’ਤੇ ਸ਼ੁਗਲਬਾਜ਼ੀ ਕਰਨ ਅਤੇ ਸਿੱਖ ਦੌੜਾਕ ਸ: ਫ਼ੌਜਾ ਸਿੰਘ ਦਾ ਕਾਰਟੂਨ ਤੇ ਮਜ਼ਾਕ ਉਡਾਉੁਣ ਦੇ ਮਾਮਲੇ ਵਿਚ ਉ¤ਘੇ ਪੰਜਾਬੀ ਸ਼ਾਇਰ ਅਮਰਦੀਪ ਸਿੰਘ ਗਿੱਲ ਨੇ, ਸਿੱਖ ਮਾਮਲਿਆਂ ਦੇ ਉ¤ਘੇ ਵਕੀਲ ਸ. ਨਵਕਿਰਨ ਸਿੰਘ ਰਾਹੀਂ ਇਕ ਹਿੰਦੀ ਚੈਨਲ ਅਤੇ ਉਸ ਦੇ ਐਂਕਰ ਵਿਰੁਧ ਸਥਾਨਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਫ਼ੌਜਦਾਰੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿਚ ਟੀਵੀ ਐਂਕਰ ਸੁਮੀਤ ਰਾਘਵਨ ਵਿਰੁਧ ਸਿੱਖ ਭਾਵਨਾਵਾਂ ਭੜਕਾਉੁਣ ਦੇ ਦੋਸ਼ ਹੇਠ ਧਾਰਾ 295–ਏ, 500/501 ਆਈ.ਪੀ.ਸੀ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਅੱਜ ਇਥੇ ਇਸ ਸਬੰਧੀ ਜਾਣਕਾਰੀ ਦੇਂਦਿਆਂ ਸ਼ਾਇਰ ਅਮਰਦੀਪ ਸਿੰਘ ਗਿੱਲ ਅਤੇ ਐਡਵੋਕੇਟ ਸ: ਨਵਕਿਰਨ ਸਿੰਘ ਨੇ ਦਸਿਆ ਕਿ ਉੁ¤ਘੇ ਸਾਬਤ ਸੂਰਤ ਸਿੱਖ ਦੌੜਾਕ ਸ: ਫ਼ੌਜਾ ਸਿੰਘ ਜਿਨ੍ਹਾਂ 101 ਸਾਲ ਦੀ ਉਮਰ ਵਿਚ ਮੈਰਾਥਾਨ ਦੌੜ ਵਿਚ ਅੱਗੇ ਰਹਿ ਕੇ ਅਤੇ ਹੁਣ ¦ਡਨ ਉ¦ਪਿਕ ਵਿਚ ਇਤਿਹਾਸਕ ਮਸ਼ਾਲ ਮਾਰਚ ਵਿਚ ਹਿੱਸਾ ਲੈ ਕੇ ਸਿੱਖੀ ਦਾ ਨਾਂ ਰੋਸ਼ਨ ਕੀਤਾ ਹੈ, ਬਾਰੇ ਅਫ਼ਸੋਸਨਾਕ ਮਜ਼ਾਕੀਆਂ ਟਿਪਣੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਸਮੂਹ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਐਡਵੋਕੇਟ ਨਵਕਿਰਨ ਸਿੰਘ ਨੇ ਦਸਿਆ ਕਿ ਇਹ ਪਹਿਲਾ ਮਾਮਲਾ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਫ਼ਿਲਮਾਂ, ਲੜੀਵਾਰਾਂ ਆਦਿ ਵਿਚ ਸਿੱਖੀ ਦਾ ਮਜ਼ਾਕ ਉਡਾਇਆ ਜਾਂਦਾ ਹੈ ਜਿਹੜਾ ਹੁਣ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੋ ਗਿਆ ਹੈ। ਉੁਨ੍ਹਾਂ ਮੰਗ ਕੀਤੀ ਕਿ ਫ਼ਿਲਮਾਂ ਨੂੰ ਪਾਸ ਕਰਨ ਲਈ ਬਣੇ ਸੈਂਸਰਸ਼ਿਪ ਵਿਚ ਘੱਟ ਗਿਣਤੀ ਨੁਮਾਇੰਦਿਆਂ ਨੂੰ ਵੀ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਉਪਰ ਦੋਸ਼ ਲਗਾਇਆ ਕਿ ਸਿੱਖਾਂ ਦੀ ਸਿਰਮੌਰ ਜਥੇਬੰਦੀ ਕਹਾਉਣ ਵਾਲੀ ਕਮੇਟੀ, ਸਿੱਖਾਂ ਦੇ ਹਿਤਾਂ ਦੀ ਰਾਖੀ ਕਰਨ ਵਿਚ ਅਸਫ਼ਲ ਰਹੀ ਹੈ। ਉੁਨ੍ਹਾਂ ਸਮੂਹ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਅਤੇ ਵਿਦੇਸ਼ਾਂ ਵਿਚ ਜਿਥੇ–ਜਿਥੇ ਉੁਨ੍ਹਾਂ ਫ਼ੌਜਾ ਸਿੰਘ ਰਾਹੀਂ ਸਿੱਖ ਕੌਮ ਦਾ ਅਪਮਾਨ ਕਰਨ ਵਾਲੀ ਆਨ–ਲਾਈਨ ਵੀਡੀਉ ਵੇਖੀ ਹੈ, ਉਹ ਸਥਾਨਕ ਕੋਰਟਾਂ ਵਿਚ ਚੈਨਲ ਦੇ ਪ੍ਰਬੰਧਕਾਂ ਵਿਰੁਧ ਸਿੱਖਾਂ ਦੀ ਮਾਣਹਾਣੀ ਦਾ ਕੇਸ ਦਾਇਰ ਕਰਨ
ਤਾਕਿ ਅੱਗੇ ਤੋਂ ਕੋਈ ਅਜਿਹਾ ਕਰਨ ਦੀ ਜੁਰਅਤ ਨਾ ਕਰ ਸਕੇ। ਐਡਵੋਕੇਟ ਸਿੰਘ ਨੇ ਇਹ ਵੀ ਦਸਿਆ ਕਿ ਉਨ੍ਹਾਂ ਸਿੱਖ ਕੌਮ ਦੀ ਸਹੂਲਤ ਲਈ ਫ਼ੇਸਬੁੱਕ ’ਤੇ ਫ਼ੌਜਾ ਸਿੰਘ ਦੇ ਕੇਸ ਦੀ ਲਿਖਤ ਤਿਆਰ ਕਰ ਕੇ ਪਾ ਦਿਤੀ ਹੈ। ਇਸ ਮੌਕੇ ਹਾਜ਼ਰ ਸ਼ਾਇਰ ਅਮਰਦੀਪ ਸਿੰਘ ਗਿੱਲ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਅੱਜ ਹਰ ਕੌਈ ਸਿੱਖਾਂ ਨੂੰ ਮਜ਼ਾਕ ਦਾ ਪਾਤਰ ਸਮਝ ਰਿਹਾ ਹੈ ਪ੍ਰੰਤੂ ਸਿੱਖ ਕੌਮ ਦੇ ਆਗੂ ਕਹਾਉੁਣ ਵਾਲੇ, ਸ਼ਰਮਨਾਕ ਚੁੱਪ ਧਾਰਨ ਕਰੀ ਬੈਠੇ ਹਨ। ਸ: ਗਿੱਲ ਨੇ ਦਸਿਆ ਕਿ ਉੁਨ੍ਹਾਂ ਫ਼ੇਸਬੁੱਕ ਉਪਰ ਇਕ ‘‘ਅਸੀ ਜਿਉਂਦੇ, ਅਸੀ ਜਾਗਦੇ’’ ਨਾਂ ਦੇ ਸਿਰਲੇਖ ਹੇਠ ਇਕ ਸੰਸਥਾ ਬਣਾਈ ਹੈ ਜਿਹੜੀ ਸਿੱਖਾਂ ਦਾ ਮਜ਼ਾਕ ਉਡਾਉੁਣ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਕਰੇਗੀ। ਉੁਨ੍ਹਾਂ ਦੁਨੀਆ ਭਰ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਫ਼ੌਜਾ ਸਿੰਘ ਦੇ ਮਾਮਲੇ ਵਿਚ ਵੱਧ ਤੋਂ ਵੱਧ ਅਦਾਲਤੀ ਕੇਸ ਦਾਇਰ ਕਰਨ ਤਾਕਿ ਦੁਨੀਆਂ ਨੂੰ ਖ਼ਬਰ ਹੋ ਸਕੇ ਕਿ ਸਿੱਖ ਇਕੱਲੇ ਹਥਿਆਰਾਂ ਨਾਲ ਲੜਨਾ ਹੀ ਨਹੀਂ ਜਾਣਦੇ ਬਲਕਿ ਉਹ ਸ਼ਾਂਤਮਈ ਰਹਿ ਕੇ ਕਾਨੂੰਨ ਦੇ ਦਾਇਰੇ ਵਿਚ ਵੀ ਸਿੱਖ ਵਿਰੋਧੀਆਂ ਨੂੰ ਸਬਕ ਸਿਖਾ ਸਕਦੇ ਹਨ।
ਦੂਜਾ ਮਾਫ਼ੀਨਾਮਾ ਵੀ ਸਿੱਖਾਂ ਵਲੋਂ ਰੱਦ
ਚੰਡੀਗੜ੍ਹ, 4 ਅਗੱਸਤ (ਬਿਊਰੋ): ਸਿੱਖ ਕਤਲੇਆਮ ਅਤੇ ਬਜ਼ੁਰਗ ਸਿੱਖ ਦੌੜਾਕ ਸ. ਫ਼ੌਜਾ ਸਿੰਘ ਦਾ ਮਜ਼ਾਕ ਉਡਾਉਣ ਵਾਲੇ ਜੈ ਹਿੰਦ ਟੀਵੀ ਚੈਨਲ ਦੀ ਟੀਮ ਨੇ ਇਕ ਵਾਰ ਫਿਰ ਸੋਧਿਆ ਹੋਇਆ ਮਾਫ਼ੀਨਾਮਾ ਜਾਰੀ ਕੀਤਾ ਹੈ। ਇਹ ਮਾਫ਼ੀਨਾਮਾ ਚੈਨਲ ਨੇ ਫ਼ਿਲਮ ਲੇਖਕ ਅਤੇ ਗੀਤਕਾਰ ਸ. ਅਮਰਦੀਪ ਸਿੰਘ ਗਿੱਲ ਨੂੰ ਈ-ਮੇਲ ਰਾਹੀਂ ਭੇਜਿਆ ਹੈ। ਜ਼ਿਕਰਯੋਗ ਹੈ ਕਿ ਪਹਿਲੇ ਮਾਫ਼ੀਨਾਮੇ ਵਿਚ ਸਿੱਖ ਕਤਲੇਆਮ ’ਤੇ ਕੀਤੀ ਗਈ ਸ਼ੁਗਲਬਾਜ਼ੀ ਬਾਰੇ ਸਪਸ਼ਟੀਕਰਨ ਨਹੀਂ ਸੀ ਦਿਤਾ ਗਿਆ ਅਤੇ ਨਵੇਂ ਮਾਫ਼ੀਨਾਮੇ ’ਚ ਇਸ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ ਕਿ 1984 ਹਮੇਸ਼ਾ ਸਿੱਖ ਕੌਮ ਲਈ ਇਕ ਜ਼ਖ਼ਮ ਬਣਿਆ ਰਿਹਾ ਹੈ ਅਤੇ ਭਾਰਤ ਸਰਕਾਰ ਦੀ ਕਾਰਗੁਜ਼ਾਰੀ ਕਾਰਨ ਦੋਸ਼ੀ ਖੁੱਲ੍ਹੇ ਘੁੰਮ ਰਹੇ ਹਨ। ਸ. ਗਿੱਲ ਨੇ ਇਸ ਮਾਫ਼ੀਨਾਮੇ ਨੂੰ ਵੀ ਫ਼ੇਸਬੁੱਕ ’ਤੇ ਪਾ ਕੇ ਇਕ ਵਾਰ ਫਿਰ ਸਿੱਖ ਸੰਗਤਾਂ ਦੀ ਰਾਏ ਮੰਗੀ ਹੈ। ਇਸ ਵਾਰ ਵੀ ਲਗਭਗ ਹਰ ਸਿੱਖ ਦੀ ਇਹੀ ਰਾਏ ਸੀ ਕਿ ਮਾਮਲਾ ਹੁਣ ਬਹੁਤ ਅੱਗੇ ਵਧ ਗਿਆ ਹੈ ਕਿਉਂਕਿ ਹੁਣ ਤਾਂ ਫ਼ਿਰਕੂ ਨਿਜ਼ਾਮ ਵਲੋਂ ਬਹੁਤ ਹੀ ਘਿਨੌਣੇ ਤਰੀਕੇ ਨਾਲ ਸ਼ਹੀਦ ਕੀਤੇ ਗਏ ਸਿੱਖਾਂ ਨੂੰ ਵੀ ਮਜ਼ਾਕ ਦਾ ਵਿਸ਼ਾ ਬਣਾਇਆ ਜਾਣ ਲੱਗਾ ਹੈ ਇਸ ਲਈ ਹੁਣ ਕਿਸੇ ਨੂੰ ਵੀ ਮਾਫ਼ ਕਰਨ ਦੀ ਕੋਈ ਤੁਕ ਨਹੀਂ ਬਣਦੀ। ਲੋਕਾਂ ਦੀ ਰਾਏ ਸੀ ਕਿ ਜੇ ਹੁਣ ਵੀ ਸਿੱਖਾਂ ਨੇ ਦਰਿਆ ਦਿਲੀ ਵਿਖਾ ਦਿੱਤੀ ਤਾਂ ਕੱਲ੍ਹ ਨੂੰ ਪੰਥ ਦੋਖੀ ਤਾਕਤਾਂ ਹੋਰ ਵੀ ਅੱਗੇ ਵਧ ਸਕਦੀਆਂ ਹਨ।
ਫ਼ੌਜਾ ਸਿੰਘ ਸਬੰਧੀ ਸਪੋਕਸਮੈਨ ’ਚ ਛਪੀ ਖ਼ਬਰ ਦੀਆਂ ਕਾਪੀਆਂ ਗੁਰਦਵਾਰਿਆਂ ’ਚ ਚਿਪਕਾਈਆਂ
ਗੁ: ਅੰਬ ਸਾਹਿਬ, ਅਜੀਤਗੜ੍ਹ ਵਿਖੇ ਸਿੱਖ ਜਥੇਬੰਦੀਆਂ ਦੀ ਮੀਟਿੰਗ ਅੱਜ
ਅਜੀਤਗੜ੍ਹ, 4 ਅਗੱਸਤ : ਬਜ਼ੁਰਗ ਸਿੱਖ ਦੌੜਾਕ ਸ. ਫੌਜਾ ਸਿੰਘ ਦਾ ਟੀਵੀ ਚੈਨਲ ’ਤੇ ਮਜ਼ਾਕ ਉਡਾਏ ਜਾਣ ਦਾ ਮੁੱਦਾ ‘ਸਪੋਕਸਮੈਨ’ ਵਲੋਂ ਚੁੱਕਣ ਤੋਂ ਬਾਅਦ, ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਜੀਤਗੜ੍ਹ ਦੇ ਸਿੱਖ ਚਿੰਤਕਾਂ ਅਤੇ ਅਜੀਤਗੜ੍ਹ ਸਥਿਤ ਗੁਰੂ ਨਾਨਕ ਵਿਚਾਰ ਸਭਾ ਨੇ ਇਕ ਇਕੱਤਰਤਾ ਗੁਰਦਵਾਰਾ ਅੰਬ ਸਾਹਿਬ ਵਿਖੇ ਅੱਜ ਸਵੇਰੇ 11 ਵਜੇ ਬੁਲਾਈ ਹੈ। ਇਸ ਸਬੰਧੀ ਜਾਰੀ ਇਕ ਪ੍ਰੈਸ ਬਿਆਨ ਵਿਚ ਅਮਰੀਕ ਸਿੰਘ ਭੈਰੋਮਾਜਰਾ, ਭਾਈ ਪ੍ਰੀਤਮ ਸਿੰਘ, ਮੁਨਸ਼ਾ ਸਿੰਘ ਹਰਮੋਹਿੰਦਰ ਸਿੰਘ, ਗੁਰਸੇਵਕ ਸਿੰਘ, ਕਰਨੇੈਲ ਸਿੰਘ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਇਸ ਸਬੰਧ ਅਜੀਤਗੜ੍ਹ ਅਤੇ ਆਸ-ਪਾਸ ਦੇ ਸਮੂਹ ਗੁਰਦਵਾਰਿਆਂ ਦੇ ਪ੍ਰਧਾਨਾਂ ਅਤੇ ਸਿੱਖ ਚਿੰਤਕਾਂ ਨੂੰ ਸਦਿਆ ਗਿਆ ਹੈ। ਜਥੇਬੰਦੀ ਨੇ ‘ਰੋਜ਼ਾਨਾ ਸਪੋਕਸਮੈਨ’ ਵਿਚ ਛਪੀ ਖ਼ਬਰ ਦੀਆਂ ਫ਼ੋਟੋ ਕਾਪੀਆਂ ਕਰਵਾ ਕੇ, ਸਮੂਹ ਗੁਰਦਵਾਰਿਆਂ ਵਿਚ ਚਿਪਕਾ ਦਿਤੀਆ ਹਨ ਤਾਕਿ ਆਪ ਜਨਤਾ ਵੀ ਇਸ ਵਿਚਾਰ ਵਿਚ ਹਿੱਸਾ ਲੈ ਸਕੇ।