ਪੰਜਾਬੀ ਸੱਭਿਆਚਾਰ ਦੀ ਸਭ ਤੋਂ ਰੰਗੀਨ ਵੰਨਗੀ ਵਿਆਹ ਦੇ ਹੋਰ ਰਸਮਾਂ-ਰਿਵਾਜਾਂ ਵਾਂਗ ਇੱਕ ਮਹੱਤਵਪੂਰਨ ਰਿਵਾਜ ਹੈ ਨਿਉਂਦਾ। ਨਿਉਂਦਾ ਸ਼ਬਦ ਨਿਉਂਦਣ ਦੇ ਬਦਲੇ ਵਿਆਹ ਵਾਲੇ ਘਰ ਦੀ ਕੀਤੀ ਜਾਂਦੀ ਆਰਥਿਕ ਮਦਦ ਤੋਂ ਬਣਿਆ ਹੈ। ਹੋਰਨਾਂ ਅਰਥ ਭਰਪੂਰ ਰਿਵਾਜਾਂ ਵਾਂਗ ਮਨੁੱਖ ਵੱਲੋਂ ਇਸ ਪ੍ਰਥਾ ਨੂੰ ਸਿਰਜਣ ਪਿੱਛੇ ਵਿਆਹ ਵਾਲੇ ਘਰ ਦੀ ਆਰਥਿਕ ਸਹਾਇਤਾ ਕਰਨੀ ਰਹੀ ਹੋਵੇਗੀ। ਨਿਉਂਦਾ ਉਸ ਰਾਸ਼ੀ ਨੂੰ ਕਿਹਾ ਜਾਂਦਾ ਹੈ ਜਿਹੜੀ ਵਿਆਹ ਦੇ ਹੋਰ ਦੇਣ-ਲੈਣ ਤੋਂ ਇਲਾਵਾ ਵੱਖਰੀ ਦਿੱਤੀ ਜਾਂਦੀ ਹੈ। ਇਹ ਰਿਵਾਜ ਪੰਜਾਬ ਦੇ ਵੱਖ-ਵੱਖ ਖਿੱਤਿਆਂ ਅਤੇ ਭਾਈਚਾਰਿਆਂ ਵਿੱਚ ਪ੍ਰਚਲਤ ਰਹਿਣ ਦੇ ਨਾਲ-ਨਾਲ ਮਾਲਵੇ ਵਿੱਚ ਕੁਝ ਵਧੇਰੇ ਪ੍ਰਭਾਵੀ ਤਰੀਕੇ ਨਾਲ ਪ੍ਰਚਲਤ ਰਿਹਾ ਹੈ। ਪੰਜਾਬੀਆਂ ਦੇ ਨਾਲ-ਨਾਲ ਇਹ ਰਿਵਾਜ ਹਰਿਆਣਵੀ ਭਾਈਚਾਰਿਆਂ ਵਿੱਚ ਵੀ ਰਿਹਾ ਹੈ। ਉਨ੍ਹਾਂ ਵਿੱਚ ਤਾਂ ਬਜ਼ੁਰਗ ਦੀ ਮੌਤ ਤੋਂ ਬਾਅਦ ਵੀ ਨਿਉਂਦੇ ਦੇ ਰੂਪ ਵਿੱਚ ਸਬੰਧਤ ਪਰਿਵਾਰ ਦੀ ਸਹਾਇਤਾ ਕੀਤੀ ਜਾਂਦੀ ਹੈ।
ਨਿਉਂਦਾ ਪਵਾਉਣ ਲਈ ਵਿਆਹ ਵਾਲੇ ਘਰ ਦੇ ਵਿਹੜੇ ਵਿੱਚ ਵਿਛੀ ਦਰੀ, ਪੱਲੀ ਆਦਿ ਉੱਤੇ ਨਿਉਂਦਾ ਪਾਉਣ ਲਈ ਰਿਸ਼ਤੇਦਾਰ, ਸਾਕ-ਸਬੰਧੀ ਆਦਿ ਜੁੜਦੇ ਹਨ। ਇਸ ਵਿਛੀ ਦਰੀ, ਪੱਲੀ ਆਦਿ ਉੱਤੇ ਇੱਕ ਪਰਾਤ ਜਾਂ ਥਾਲੀ ਆਦਿ ਵਿੱਚ ਨਿਉਂਦਾ ਲਿਖਣ ਵਾਲੀ ਬਹੀ, ਕੁਝ ਕੁ ਹਲਦੀ, ਇੱਕ ਪੱਤਲ ਆਦਿ ਰੱਖੀ ਜਾਂਦੀ ਸੀ। ਨਿਉਂਦਾ ਲਿਖਣ ਲਈ ਵਰਤੀ ਜਾਂਦੀ ਬਹੀ ਆਮ ਕਰਕੇ ਪਹਿਲਾਂ ਹੋਏ ਵਿਆਹਾਂ ਵਿੱਚ ਨਿਉਂਦਾ ਲਿਖਣ ਲਈ ਵਰਤੀ ਜਾਂਦੀ ਬਹੀ ਹੀ ਹੁੰਦੀ ਸੀ। ਕਈ ਵਾਰ ਇਹ ਨਵੀਂ ਵੀ ਲਗਾਈ ਜਾਂਦੀ ਸੀ। ਬਹੀ ਦੇ ਜਿਸ ਪੰਨੇ ਉੱਤੇ ਨਿਉਂਦਾ ਲਿਖਣਾ ਸ਼ੁਰੂ ਕੀਤਾ ਜਾਂਦਾ ਸੀ, ਉਸ ਦੇ ਉੱਪਰ ਕੋਲ ਰੱਖੀ ਹਲਦੀ ਨਾਲ ਸਵਾਸਤਿਕਾ ਦਾ ਨਿਸ਼ਾਨ ਬਣਾਇਆ ਜਾਂਦਾ ਸੀ। ਨਿਉਂਦਾ ਲਿਖਣ ਦੀ ਜ਼ਿੰਮੇਵਾਰੀ ਪੜ੍ਹਿਆ-ਲਿਖਿਆ ਵਿਅਕਤੀ ਨਿਭਾਉਂਦਾ ਸੀ, ਜਿਹੜਾ ਆਮ ਕਰਕੇ ਮਹਾਜਨ ਹੁੰਦਾ ਸੀ, ਜਿਹੜਾ ਇਸ ਨੂੰ ਆਮ ਕਰਕੇ ਸ਼ਾਹਮੁਖੀ ਲਿਪੀ ਵਿੱਚ ਲਿਖਦਾ ਸੀ। ਬਾਅਦ ਵਿੱਚ ਇਸ ਨੂੰ ਆਮ ਪੜ੍ਹੇ-ਲਿਖੇ ਵਿਅਕਤੀ ਲਿਖਣ ਲੱਗੇ ਅਤੇ ਉਹ ਇਸ ਨੂੰ ਗੁਰਮੁਖੀ ਲਿਪੀ ਵਿੱਚ ਲਿਖਦੇ। ਇਹ ਨਿਉਂਦਾ ਲਿਖਣ ਵਾਲੇ ਨੂੰ ਇਵਜ਼ਾਨੇ ਵਜੋਂ ਪਰਾਤ ਵਿੱਚ ਨਿਉਂਦਾ ਲਿਖਣਾ ਸ਼ੁਰੂ ਹੋਣ ਤੋਂ ਪਹਿਲਾਂ ਰੱਖੇ ਪੈਸੇ ਜਿਹੜਾ ਆਮ ਕਰਕੇ ਸਵਾ ਰੁਪਿਆ ਹੁੰਦਾ ਸੀ ਅਤੇ ਪੱਤਲ ਦਿੱਤੀ ਜਾਂਦੀ ਸੀ। ਨਿਉਂਦਾ ਪੈਣਾ ਸ਼ੁਰੂ ਹੋਣ ਤੋਂ ਪਹਿਲਾਂ ਨਿਧਾਰੀਆਂ ਨੂੰ ਨਿਉਂਦਾ ਪਾਉਣ ਦਾ ਸੱਦਾ ਸਪੀਕਰ ਰਾਹੀਂ ਦਿੱਤਾ ਜਾਂਦਾ ਸੀ ਜਾਂ ਫਿਰ ਲਾਗੀ ਨੂੰ ਨਿਧਾਰੀਆਂ ਦੇ ਘਰ ਭੇਜਿਆ ਜਾਂਦਾ ਸੀ। ਨਿਉਂਦਾ ਲੈਣ ਦੀ ਰਸਮ ਮੁੰਡੇ ਵਾਲੇ ਘਰ ਬਰਾਤ ਜਾਣ ਤੋਂ ਪਹਿਲੀ ਸ਼ਾਮ ਅਤੇ ਕੁੜੀ ਦੇ ਵਿਆਹ ਵਾਲੇ ਘਰ ਬਰਾਤ ਵਾਪਸ ਜਾਣ ਤੋਂ ਬਾਅਦ ਸ਼ਾਮ ਨੂੰ ਸੰਪੰਨ ਕੀਤੀ ਜਾਂਦੀ ਸੀ।
ਨਿਉਂਦਾ ਪਾਉਣ ਦੀ ਸ਼ੁਰੂਆਤ ਆਮ ਕਰਕੇ ਮੁੰਡੇ-ਕੁੜੀ ਦੇ ਨਾਨਕੇ ਪਰਿਵਾਰ ਵੱਲੋਂ ਕੀਤੀ ਜਾਂਦੀ ਸੀ। ਨਾਨਕਾ ਪਰਿਵਾਰ ਆਪਣੀ ਸਮਰੱਥਾ ਅਨੁਸਾਰ ਚੰਗੀ ਰਾਸ਼ੀ ਨਿਉਂਦੇ ਦੇ ਰੂਪ ਵਿੱਚ ਪਾਉਂਦਾ ਸੀ। ਇਸੇ ਕਰਕੇ ਹੀ ਇਸ ਸਮੇਂ ਔਰਤਾਂ ਗੀਤ ਗਾਉਂਦੀਆਂ ‘‘ਚਾਚੇ ਤਾਏ ਪੰਜ ਪਾਉਣਗੇ, ਇੱਕੀ ਪਾਉਣਗੇ ਅੰਮਾਂ ਦੇ ਜਾਏ।’’ ਇਸ ਤੋਂ ਬਾਅਦ ਹੋਰਨਾਂ ਮਹੱਤਵਪੂਰਨ ਰਿਸ਼ਤੇਦਾਰਾਂ ਦੀ ਨਿਉਂਦਾ ਪਾਉਣ ਦੀ ਵਾਰੀ ਆਉਂਦੀ ਸੀ। ਜਦੋਂ ਨਿਉਂਦਾ ਪੈ ਰਿਹਾ ਹੁੰਦਾ ਸੀ ਤਦ ਔਰਤਾਂ ਨਿਉਂਦੇ ਨਾਲ ਸਬੰਧਤ ਦੋਹੇ, ਸਿੱਠਣੀਆਂ, ਗੀਤ ਆਦਿ ਗਾਉਂਦੀਆਂ ਸਨ। ਨਿਉਂਦਾ ਲਿਖਣ ਵਾਲੇ ਵੱਲੋਂ ਕਿਸੇ ਵੱਲੋਂ ਪਾਏ ਨਿਉਂਦੇ ਨੂੰ ਲਿਖਣ ਤੋਂ ਪਹਿਲਾਂ ਪੂਰਾ ਰੱਖਣ ਜਾਂ ਉਸ ਦਾ ਕੁਝ ਹਿੱਸਾ ਮੋੜਨ ਸਬੰਧੀ ਵਿਆਹ ਵਾਲੇ ਘਰ ਦੇ ਮੁਖੀ ਤੋਂ ਰਾਇ ਲਈ ਜਾਂਦੀ ਸੀ। ਕਈ ਰਿਸ਼ਤੇਦਾਰਾਂ ਵੱਲੋਂ ਪੇਸ਼ ਕੀਤੇ ਨਿਉਂਦੇ ਵਿੱਚੋਂ ਕੁਝ ਹਿੱਸਾ ਜਾਂ ਪੂਰਾ ਹੀ ਮੋੜ ਦਿੱਤਾ ਜਾਂਦਾ ਸੀ। ਰਿਸ਼ਤੇਦਾਰ, ਸਾਕ-ਸਬੰਧੀ ਪਹਿਲਾਂ ਦੇਣੇ ਨਿਉਂਦੇ ਦੇ ਨਾਲ ਵਾਧਾ ਵੀ ਪਾਉਂਦੇ ਸਨ। ਕਈ ਪਹਿਲੀ ਵਾਰ ਨਿਉਂਦਾ ਪਾ ਕੇ ਨਵੇਂ ਨਿਧਾਰੀ ਵੀ ਬਣਦੇ ਸਨ। ਕਈ ਅਜਿਹੇ ਵਿਅਕਤੀ ਵੀ ਨਿਉਂਦਾ ਪਾਉਂਦੇ ਸਨ, ਜਿਹੜੇ ਵਿਆਹ ਵਿੱਚ ਸ਼ਾਮਲ ਨਹੀਂ ਸਨ ਹੁੰਦੇ। ਕਈ ਵਾਰੀ ਦੇਣਾ ਨਿਉਂਦਾ ਨਾ ਪਾਉਣ ਆਉਣ ਵਾਲਿਆਂ ਨੂੰ ਉਨ੍ਹਾਂ ਦੇ ਘਰੋਂ ਬੁਲਾਉਣ ਲਈ ਲਾਗੀ ਨੂੰ ਭੇਜਿਆ ਜਾਂਦਾ ਸੀ।
ਜਦੋਂ ਸੰਭਾਵਿਤ ਸਾਰੇ ਨਿਉਂਦਾ ਪਾਉਣ ਵਾਲੇ ਆ ਕੇ ਨਿਉਂਦਾ ਪਾ ਦਿੰਦੇ ਸਨ ਤਾਂ ਨਿਉਂਦੇ ਰੂਪ ਵਿੱਚ ਪਈ ਰਾਸ਼ੀ ਦੀ ਗਿਣਤੀ ਕੀਤੀ ਜਾਂਦੀ ਸੀ। ਨਿਉਂਦੇ ਦੇ ਰੂਪ ਵਿੱਚ ਪਾਈ ਜਾਂਦੀ ਰਾਸ਼ੀ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ। ਪਹਿਲਾਂ ਪਹਿਲ 5,10,11 ਜਾਂ ਮਹੱਤਵਪੂਰਨ ਰਿਸ਼ਤੇਦਾਰ 21 ਜਾਂ 51 ਰੁਪਏ ਨਿਉਂਦਾ ਪਾਉਂਦੇ ਸਨ। ਬਾਅਦ ਵਿੱਚ ਇਸ ਵਿੱਚ ਵਾਧਾ ਹੁੰਦਾ ਗਿਆ। ਨਿਉਂਦੇ ਦੇ ਰੂਪ ਵਿੱਚ ਪੈਂਦੀ ਇਸ ਰਾਸ਼ੀ ਦੇ ਮੋਟੇ ਅਨੁਮਾਨ ਦੇ ਅਨੁਸਾਰ ਵਿਆਹ ਦੀਆਂ ਲੋੜਾਂ ਲਈ ਪੈਸੇ ਉਧਾਰ ਜਾਂ ਸਾਮਾਨ ਆਦਿ ਲਿਆ ਜਾਂਦਾ ਸੀ ਜਿਸ ਨੂੰ ਨਿਉਂਦੇ ਤੋਂ ਮਿਲੇ ਪੈਸੇ ਨਾਲ ਚੁਕਾ ਦਿੱਤਾ ਜਾਂਦਾ ਸੀ।
ਹੁਣ ਵਿਆਹ ਦੀਆਂ ਹੋਰ ਰਸਮਾਂ-ਰਿਵਾਜ਼ਾਂ ਦੇ ਵਾਂਗ ਨਿਉਂਦਾ ਪਾਉਣ ਦੀ ਰਸਮ ਖ਼ਤਮ ਹੋਣ ਕਿਨਾਰੇ ਹੈ। ਅਜਿਹਾ ਹੋਣ ਦੇ ਅਨੇਕਾਂ ਕਾਰਨ ਹਨ। ਇਨ੍ਹਾਂ ਵਿੱਚੋਂ ਇੱਕ ਕਾਰਨ ਆਰਥਿਕ ਰੂਪ ਵਿੱਚ ਲੋਕਾਂ ਦਾ ਆਤਮ ਨਿਰਭਰ ਹੋਣਾ ਵੀ ਹੈ। ਹੁਣ ਇਸ ਦੀ ਥਾਂ ਸਲਾਮੀਆਂ ਨੇ ਲੈ ਲਈ ਹੈ। ਹੁਣ ਨਿਉਂਦਾ ਪਵਾਉਣਾ ਲਗਪਗ ਖ਼ਤਮ ਹੀ ਹੋ ਗਿਆ ਹੈ। ਮੌਜੂਦਾ ਸਮੇਂ ਬਹੁਤ ਘੱਟ ਵਿਆਹਾਂ ਵਿੱਚ ਨਿਉਂਦਾ ਪਵਾਇਆ ਜਾਂਦਾ ਹੈ, ਉਹ ਵੀ ਆਮ ਕਰਕੇ ਪਹਿਲਾਂ ਲੈਣਾ ਹੁੰਦਾ ਹੈ। ਹੁਣ ਸਪੀਕਰ ਰਾਹੀਂ ਵਿਆਹਾਂ ਵਾਲੇ ਘਰ ਜਾ ਕੇ ਨਿਉਂਦਾ ਪਾਉਣ ਸਬੰਧੀ ਸੱਦਾ ਨਹੀਂ ਦਿੱਤਾ ਜਾਂਦਾ ਹੈ ਤੇ ਨਾ ਹੀ ਵਿਆਹ ਵਾਲੇ ਘਰ ਨਿਉਂਦਾ ਪਾਉਣ ਵਾਲੇ ਜੁੜਦੇ ਹਨ। ਕੋਈ ਨਿਧਾਰੀ ਵਹੀ ਚੁੱਕ ਕੇ ਵਿਆਹ ਵਾਲੇ ਘਰ ਵੱਲੋਂ ਉਨ੍ਹਾਂ ਵੱਲ ਪਹਿਲਾਂ ਪਾਏ ਨਿਉਂਦੇ ਸਬੰਧੀ ਪਤਾ ਨਹੀਂ ਕਰਦਾ। ਵਿਆਹ ਵਿੱਚ ਨਿਉਂਦੇ ਪੈਣ ਦੀ ਉਮੀਦ ਦੇ ਅਨੁਸਾਰ ਕੋਈ ਕਿਸੇ ਤੋਂ ਰੁਪਏ ਜਾਂ ਹੋਰ ਕੋਈ ਚੀਜ਼ ਉਧਾਰ ਨਹੀਂ ਲੈਂਦਾ।

ਜੱਗਾ ਸਿੰਘ ਆਦਮਕੇ
ਮੋਬਾਈਲ: 94178-32908