4 ਜੂਨ 1984 ਦਾ ਦਿਨ ਆ ਗਿਆ, ਕਰਫਿਉ ਹੋਣ ਕਰਕੇ ਗੁਰੁ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰੂ ਪੁਰਬ ਮਨਾਂਉਣ ਆਈਆਂ ਸੰਗਤਾਂ ਘਰਾਂ ਨੂੰ ਵਾਪਸ ਨਾ ਜਾ ਸਕੀਆਂ ਜੋ ਗੁਰੁ ਰਾਮਦਾਸ ਸਾਹਿਬ ਸਰਾਂ, ਤੇਜਾ ਸਿੰਘ ਸਮੁੰਦਰੀ ਹਾਲ, ਗੁਰੂ ਨਾਨਕ ਨਿਵਾਸ ਵਿੱਚ ਠਹਿਰੀਆਂ ਹੋਈਆਂ ਸਨ ! ਅਮ੍ਰਿਤ ਵੇਲਾ ਹੋਇਆ ਸ੍ਰੀ ਦਰਬਾਰ ਸਾਹਿਬ ਅੰਦਰ ਸ਼੍ਰੀ ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋਇਆ, ਕੁਝ ਗੁਰਮੁੱਖ ਸ੍ਰੀ ਦਰਬਾਰ ਸਾਹਿਬ ਅੰਦਰ ਬੈਠ ਸਤਿਗੁਰਾਂ ਦੀ ਇਲਾਹੀ ਬਾਂਣੀ ਦਾ ਰਸ ਪਏ ਮਾਣਦੇ ਨੇ, ਕੁਝ ਪਾਵਨ ਪਵਿੱਤਰ ਅਮ੍ਰਿਤ ਸਰੋਵਰ ਵਿੱਚ ਇਸਨਾਨ ਪਏ ਕਰਦੇ ਨੇ, ਦਰਬਾਰ ਸਾਹਿਬ ਦੇ ਵਿੱਚ ਇਲਾਹੀ ਗੁਰਬਾਣੀ ਦੀਆਂ ਧੁਨਾਂ ਗੂੰਜਦੀਆਂ ਪਈਆਂ ਨੇ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਆਲੇ ਦੁਆਲੇ ਨੂੰ 15 ਹਜ਼ਾਰ ਭਾਰਤੀ ਫੌਜ਼ਾਂ ਨੇ ਘੇਰਾ ਪਾਇਆ ਹੋਇਆ ਹੈ, ਅਚਾਨਕ ਅਮ੍ਰਿਤ ਵੇਲੇ ਸਵੇਰੇ 4 ਵਜੇ ਲਾਲ ਰੋਸ਼ਨੀ ਦੇ ਨਾਲ ਇੱਕ ਜਬਰਦਸਤ ਧਮਾਕਾ ਹੋਇਆ, ਇੱਕ 25 ਪਾਓਂਡ ਦਾ ਗੋਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੁਨਹਿਰੀ ਗੁੰਬਦ ਓੱਤੇ ਆ ਕੇ ਵੱਜਾ ਜਿਸਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਹਿੱਲ ਗਈ, ਇੱਹ ਗੋਲਾ ਭਾਰਤੀ ਫੌਜ਼ ਵਲੋਂ ਬਿਨਾ ਕਿਸੇ ਸੂਚਨਾ ਦੇ ਚਲਾਇਆ ਗਿਆ ਸੀ, ਇੱਸ ਧਮਾਕੇ ਨੇ ਸਾਰੇ ਰਸਭਿੱਨੇ ਵਾਤਾਵਰਣ ਨੂੰ ਗੰਧਲਾ ਕਰ ਕੇ ਰੱਖ ਦਿੱਤਾ, ਦਰਬਾਰ ਸਾਹਿਬ ਪ੍ਰਕਰਮਾ ਵਿੱਚ ਇਸਨਾਨ ਕਰਦੇ ਸਿੰਘਾਂ ਦੇ ਉਪਰ ਫਾਈਰਿੰਗ ਹੋਈ, ਗੁਰਬਾਣੀ ਦਾ ਕੀਰਤਨ ਸੁਣ ਰਹੇ ਸਿੰਘਾਂ ਦੇ ਉਪਰ ਗੋਲੀਆਂ ਚਲਾਈਆਂ ਗਈਆਂ ! ਦਰਬਾਰ ਸਾਹਿਬ ਦੇ ਆਲੇ ਦੁਆਲੇ ਕੇਵਲ ਇੱਕ ਸੂਰਮੇ ਉਸਦੇ 40 ਸਾਥੀਆਂ ਨੂੰ ਫੜਨ ਵਾਸਤੇ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਫੌਜ਼ ਚੜ ਕੇ ਆ ਗਈ ਹੈ, ਅੱਜ ਸ੍ਰੀ ਚਮਕੌਰ ਸਾਹਿਬ ਦੇ ਉਹ ਮਰਜੀਵੜੇ ਯਾਦ ਆਏ ਜਿਹਨਾਂ ਨੇ ਲੱਖਾਂ ਦੀ ਗਿਣਤੀ ਵਿੱਚ ਚੜ ਕੇ ਆਈ ਮੁਗਲੀਆ ਫੋਜ਼ ਦੇ ਗੋਡੇ ਟਿਕਾ ਦਿੱਤੇ ਸੀ, ਅੱਜ ਮੁਕਤਸਰ ਸਾਹਿਬ ਦੇ ਉਹ ਸ਼ਹੀਦ ਯਾਦ ਆਏ ਜਿਨਾਂ ਨੇ 40 ਕੁ ਦੀ ਥੋੜੀ ਜਿੱਹੀ ਗਿੱਣਤੀ ਵਿੱਚ ਹੋਣ ਦੇ ਬਾਵਜੂਦ ਲੱਖਾਂ ਦੀ ਗਿਣਤੀ ਵਿੱਚ ਆਈ ਮੁਗਲ ਫੌਜ਼ ਦੇ ਦੰਦ ਖੱਟੇ ਕਰ ਦਿੱਤੇ ਸੀ, ਅੱਜ ਚਿੱਟਿੱਆਂ ਬਾਜਾਂ ਵਾਲਾ ਗੁਰੂ ਚੇਤੇ ਆਇਆ ਜਿੱਹਨੇ ਕਿਹਾ ਸੀ ਮੇਰਾ ਇੱਕ ਇੱਕ ਸਿੰਘ ਸਵਾ ਸਵਾ ਲੱਖ ਦਾ ਮੁਕਾਬਲਾ ਇਕੱਲਾ ਹੀ ਕਰੇਗਾ, ਜੰਗ ਦਾ ਬਿਗਲ ਵਿੱਜਿਆ, ਇਸ ਮੌਕੇ 20 ਸਦੀ ਦੇ ਮਹਾਂਨ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਪਣੇ ਸਾਥੀਆਂ ਸਮੇਤ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਆ ਖਲੋਤੇ, ਇਹਨਾ ਦੇ ਨਾਲ ਪ੍ਰਮੁਖ ਤੌਰ ਤੇ ਸਿੱਖ ਸਟੁਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਨੇ ਬਾਬਾ ਠਾਹਰਾ ਸਿੰਘ ਜੀ ਨੇ ਜਨਰਲ ਸ਼ੁਬੇਗ ਸਿਂਘ ਜੀ ਨੇ, ਇਹਨਾ ਸਾਰਿਆਂ ਨੇ ਕੇ ਸ਼ਬਦ ਗੁਰੂ ਦੇ ਅੱਗੇ ਇੱਕ ਅਰਜੋਈ ਅਰਦਾਸ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀਉ ਮੈਂ ਆਪ ਜੀ ਦੀ ਹਜੂਰੀ ਵਿੱਚ ਇੱਕ ਪ੍ਰਣ ਲਿਆ ਸੀ ਕਿ ਮੇਰੇ ਜੀਓਂਦੇ ਜੀ ਦਰਬਾਰ ਸਾਹਿਬ ਪ੍ਰਕਰਮਾ ਵਿੱਚ ਭਾਰਤੀ ਫੌਜ ਆਪਣੇ ਨਾਪਾਕ ਕਦਮ ਨਹੀ ਰੱਖ ਸਕੇਗੀ ਅੱਜ ਉਹ ਵੇਲਾ ਆ ਗਿਆ ਹੈ ਪਾਤਸ਼ਾਹ ਮੈਨੂੰ ਇੱਹ ਬਲ ਬਖਸ਼ੋ ਕਿ ਮੈਂ ਆਪ ਜੀ ਦੀ ਹਜੂਰੀ ਵਿੱਚ ਕੀਤੇ ਹੋਏ ਪ੍ਰਣ ਨੂੰ ਸਿਰਤੋੜ ਨਿਭਾਂਵਾਂ, ਸੰਤ ਬਾਬਾ ਜਰਨੈਲ ਸਿੰਘ ਜੀ ਦੇ ਚੇਹਰੇ ਤੇ ਪੂਰਾ ਜਾਹੋ ਜਲਾਲ ਹੈ ਧਰਮ ਯੁੱਧ ਕਾ ਚਾਉ ਹੈ ! ਇੱਕ ਵਿਦੇਸੀ ਪੱਤਰਕਾਰ ਨੂੰ ਜਦੋਂ ਕਿਸੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਬਾਰੇ ਪੁਛਿਆ ਤਾਂ ਉਸ ਪੱਤਰਕਾਰ ਨੇ ਅੱਗੋਂ ਜਵਾਬ ਦਿੱਤਾ ਉਹ ਕਹਿੰਦਾ ਮੈ 18ਵੀਂ ਸਦੀ ਦੇ ਸਿੱਖ ਜਰਨੈਲਾਂ ਦਾ ਇਤਿਹਾਸ ਪੜਿਆ ਹੈ ਜਿਨਾਂ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ, ਸ਼ਹੀਦ ਬਾਬਾ ਦੀਪ ਸਿੰਘ ਜੀ, ਨਵਾਬ ਕਪੂਰ ਸਿੰਘ ਜੀ, ਸਰਦਾਰ ਜੱਸਾ ਸਿੰਘ ਜੀ ਰਾਮਗੜੀਆ, ਸਰਦਾਰ ਜੱਸਾ ਸਿੰਘ ਜੀ ਅਹਲੁਵਾਲੀਆ, ਸਰਦਾਰ ਹਰੀ ਸਿੰਘ ਨਲੂਆ ਅਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਮੈਂ ਪੜਿਆ ਹੈ ਤੇ ਜਦੋਂ ਮੈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਸੋਚਦਾਂ ਤਾਂ ਮੈਂਨੂੰ ਇਸ ਤਰਾਂ ਲਗਦਾ ਜੇਵੇ ਕਿਸੇ 18ਵੀਂ ਸਦੀ ਦੇ ਸਿੰਘ ਦੀ ਰੂਹ 20ਵੀਂ ਸਦੀ ਵਿੱਚ ਵਿਚਰ ਰਹੀ ਹੋਵੇ ! ਸੰਤ ਬਾਬਾ ਜਰਨੈਲ ਸਿੰਘ ਜੀ ਨੇ ਅਰਦਾਸ ਤੋਂ ਬਾਦ ਬੜੇ ਪਿਆਰ ਨਾਲ ਸਤਿਗੁਰੂ ਜੀ ਦਾ ਹੁਕਮਨਾਮਾ ਸਰਵਣ ਕੀਤਾ, ਅਤੇ ਫਿਰ ਬੜੇ ਪਿਆਰ ਨਾਲ ਆਪਣੇ ਸਾਰੇ ਸਾਥੀਆਂ ਨੂੰ ਮੋਰਚਾਬੰਦੀ ਸਮਝਾ ਦਿੱਤੀ, ਸਾਰੇ ਸਿੰਘ ਆਪੋ ਆਪਣਿਆਂ ਮੋਰਚਿਆਂ ਵਿੱਚ ਚਲੇ ਗਏ, ਸਭ ਨੇ ਆਪੋ ੳਪਣੀਆਂ ਪੁਜੀਸ਼ਨਾ ਲੈ ਲਈਆਂ ! ਹੁਣ ਭਾਰਤੀ ਫੌਜ ਜਿਵੇਂ ਜਿਵੇਂ ਫਾਈਰਿਂਗ ਕਰਦੀ ਹੈ ਸਿੰਘ ਬੜੀ ਦਲੇਰੀ ਅਤੇ ਬੜੀ ਸੂਝਬੂਝ ਨਾਲ ਉਸ ਦਾ ਜਵਾਬ ਦਿੰਦੇ ਪਏ ਨੇ ! ਹੁਣ ਭਾਰਤੀ ਫੌਜ਼ ਵਲੋਂ ਸਭ ਤੋਂ ਪਹਿਲਾ ਇਹ ਕੀਤਾ ਗਿਆ ਕਿ ਜੋ ਗੁਰੂ ਰਾਮਦਾਸ ਸਾਹਿਬ ਸਰਾਂ ਦੇ ਨਾਲ ਦੀ ਪਾਣੀ ਵਾਲੀ ਟੈਕੀ ਸੀ ਉਸ ਵਿੱਚ ਤੋਪ ਦਾ ਗੋਲਾ ਦਾਗਿਆ ਗਿਆ ਜਿੱਸ ਨਾਲ ਟੈਕੀ ਵਿੱਚ ਇੱਕ ਵੱਡਾ ਮਗੋਰਾ ਹੋ ਗਿਆ ਅਤੇ ਸਾਰਾ ਪਾਣੀ ਵਹਿ ਤੁਰਿਆ, ਹੁਣ ਜੋ ਸੰਗਤਾਂ ਗਰੂ ਰਾਮਦਾਸ ਸਾਹਿਬ ਸਰਾਂ, ਤੇਜਾ ਸਿੰਘ ਸਮੁੰਦਰੀ ਹਾਲ, ਗੁਰੁ ਨਾਨਕ ਨਿਵਾਸ ਪ੍ਰਕਰਮਾ ਦੇ ਕਮਰਿਆਂ ਵਿੱਚ ਬੈਠੀਆਂ ਨੇ ਸਾਰਿਆਂ ਨੂੰ ਪਾਣੀ ਮਿਲਨਾ ਬੰਦ ਹੋ ਗਿਆ ! ਸਿੱਖ ਸੰਗਤਾਂ ਪਿਆਸ ਨਾਲ ਤੜਪਦੀਆਂ ਨੇ, ਉਹ ਸਿੱਖ ਸੰਗਤਾਂ ਜੋ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਲਾ ਕੇ ਅਮ੍ਰਿਤ ਵਰਗਾ ਠੰਡਾ ਮਿੱਠਾ ਜਲ ਦੁਨੀਆਂ ਨੂੰ ਪਿਲਾਓਂਦੀਆਂ ਰਹੀਆਂ ਅੱਜ ਖੁਦ ਪਾਣੀ ਦੀ ਇੱਕ ਇੱਕ ਬੰਦ ਵਾਸਤੇ ਤਰਸ ਰਹੀਆਂ ਨੇ ! ਦੁਨੀਆਂ ਦੀ ਰਣਨੀਤੀ ਇੱਹ ਮੰਗ ਕਰਦੀ ਹੈ ਕਿ ਦੁਸਮਣ ਉਥੇ ਲਿਜਾ ਕੇ ਮਾਰੋ ਜਿੱਥੇ ਉਸਨੂੰ ਪੀਣ ਨੂੰ ਪਾਣੀ ਤੱਕ ਨਸੀਬ ਨਾ ਹੋਵੇ ਪਰ ਗੁਰੂ ਗੋਬਿੰਦ ਸਿੰਘ ਜੀ ਦੀ ਰਣਨੀਤੀ ਇੱਹ ਮੰਗ ਕਰਦੀ ਹੈ ਕਿ ਦੁਸਮਣ ਨੂਮ ਉਸ ਥਾਂ ਤੇ ਲਿਜਾ ਕੇ ਮਾਰੋ ਜਿੱਥੇ ਭਾਈ ਘਨੱਈਆ ਪਾਣੀ ਵਾਲੀ ਮਸ਼ਕ ਲੈ ਕੇ ਖੜਾ ਹੋਵੇ, ਭਾਵ ਗੁਰੂ ਖਾਲਸਾ ਜੁਲਮ ਦਾ ਵਿਰੋਧੀ ਹੈ ਮਨੁਖਤਾ ਦਾ ਵਿਰੋਧੀ ਨਹੀ ਹੈ ! ਸਾਰਾ ਵਾਤਾਵਰਣ ਭੱਠੇ ਵਾਂਗੂੰ ਤਪਦਾ ਪਿਆ ਹੈ, ਗੁਰੂ ਨਾਨਕ ਦੀਆਂ ਸਿੱਖ ਸੰਗਤਾਂ ਨੂੰ ਪਾਣੀ ਵਿਹੂਣਾਂ ਕਰ ਦਿੱਤਾ ਗਿਆ, ਜੇ ਕਿਸੇ ਸਿੱਖ ਬੀਬੀ ਨੇ ਕਿਸੇ ਫੌਜੀ ਦਾ ਤਰਲਾ ਕਰਕੇ ਕਿਹਾ ਕਿ ਮੇਰਾ ਬੱਚਾ ਪਿਆਸ ਵਿੱਚ ਤੜਪਦਾ ਹੈ ਦੋ ਘੁੱਟ ਪਾਣੀ ਦੇ ਦੇ ਦਿਉ, ਅਗ਼ੋਂ ਉਸ ਫੌਜੀ ਨੇ ਬੀਬੀ ਕੋਲੋਂ ਬੱਚੇ ਨੂੰ ਖੋਇਆ ਤੇ ਪਟਕਾ ਕੇ ਜਮੀਨ ਤੇ ਮਾਰਕੇ ਆਖਿਆ ਲੈ “ਸਰਦਾਰਨੀ ਮੈਨੇ ਤੇਰੇ ਬੱਚੇ ਕੀ ਪਿਆਸ ਹਮੇਸ਼ਾ ਹਮੇਸ਼ਾ ਲਿਏ ਬੁਝਾ ਦੀ ਹੈ ਅਬ ਇਸ ਕੋ ਕਭੀ ਪਿਆਸ ਨਹੀ ਲਗੇਗੀ” ! ਭਾਰਤੀ ਫੌਜ਼ ਵਲੋਂ ਸਾਰਾ ਦਿਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਗੋਲਾ ਬਾਰੀ ਹੁੰਦੀ ਰਹੀ, ਇਸ ਗੋਲਾ ਬਾਰੀ ਵਿੱਚ ਸੈਂਕੜਿਆਂ ਦੀ ਗਿੜਤੀ ਵਿੱਚ ਸਿੱਖ ਸਰਧਾਲੂਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਜਿਨਾਂ ਵਿੱਚ ਵੱਡੀ ਤਾਦਾਤ ਸਿੱਖ ਬੱਚਿਆਂ ਅਤੇ ਸਿੱਖ ਬੀਬੀਆ ਦੀ ਸੀ, ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਨੂੰ ਗੋਲੀਆਂ ਮਾਰੀਆਂ ਗਈਆਂ, ਸੇਵਾਦਾਰ ਜੋ ਸੇਵਾ ਦੀ ਡਿਉਟੀ ਕਰਦੇ ਪਏ ਸਨ ਉਹਨਾਂ ਨੂੰ ਗੋਲੀਆਂ ਮਾਰਕੇ ਭਾਰਤੀ ਫੌਜ਼ ਵਲੋਂ ਸ਼ਹੀਦ ਕੀਤਾ ਗਿਆ, ਦਰਬਾਰ ਸਾਹਿਬ ਜਿੱਥੇ ਕਦੇ ਅਮ੍ਰਿਤਮਈ ਬਾਣੀ ਦੀ ਵਰਖਾ ਹੁੰਦੀ ਸੀ ਤੇ ਮੁਰਦਿਆਂ ਨੂੰ ਜਿੰਦਗੀ ਮਿਲਦੀ ਸੀ ਅੱਜ ਇਸ ਪਾਵਨ ਸਥਾਂਨ ਤੇ ਗੋਲੀਆਂ ਦੀ ਵਰਖਾ ਹੋ ਰਹੀ ਹੈ ਅੱਜ ਭਾਰਤੀ ਫੋਜ ਵਲੋਂ ਇਸ ਪਾਵਨ ਸਥਾਂਨ ਉਤੇ ਮੌਤ ਵੰਡੀ ਜਾ ਰਹੀ ਸੀ ! ਅਖੀਰ ਇਸੇ ਸ਼ਾਮ ਨੂਂ ਮਰਿਆਦਾ ਵਿੱਚ ਵੀ ਫਰਕ ਪਿਆ, ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜਿਸਨੂੰ ਹਰ ਰੋਜ ਸ੍ਰੀ ਅਕਾਲ ਤਖਤ ਸਾਹਿਬ ਉਪਰ ਸੁਸੋਭਿਤ ਕੀਤਾ ਜਾਂਦਾਂ ਸੀ ਅੱਜ ਭਾਰਤੀ ਫੌਜ਼ ਵਲੋਂ ਲਗਾਤਾਰ ਹੋ ਰਹੀ ਗੋਲਾ ਬਾਰੀ ਦੇ ਕਾਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸ੍ਰੀ ਦਰਬਾਰ ਸਾਹਿਬ ਦੀ ਉਪਰਲੀ ਮੰਜਿਲ ਤੇ ਸੁਸੋਭਿਤ ਕਰਨਾ ਪਿਆ !
ਅੱਗੇ ਕੀ ਕੁਜ ਹੋਇਆ ਆਪ ਸੰਗਤਾਂ ਨਾਲ ਕਲ ਨੂੰ ਵਿਚਾਰਾਂ ਸਾਝੀਆਂ ਕਰਾਂਗੇ,,
ਦਾਸ- ਤਿਰਲੋਕ ਸਿੰਘ ਖਾਲਸਾ, ਜਨਰਲ ਸਕੱਤਰ ਦਸਮੇਸ਼ ਖਾਲਸਾ ਫੌਜ਼ ਇੰਟਰਨੈਸ਼ਨਲ ਯੂਪੀ,
http://www.facebook.com/sanumaanpunjabihonda2
ਅੱਗੇ ਕੀ ਕੁਜ ਹੋਇਆ ਆਪ ਸੰਗਤਾਂ ਨਾਲ ਕਲ ਨੂੰ ਵਿਚਾਰਾਂ ਸਾਝੀਆਂ ਕਰਾਂਗੇ,,
ਦਾਸ- ਤਿਰਲੋਕ ਸਿੰਘ ਖਾਲਸਾ, ਜਨਰਲ ਸਕੱਤਰ ਦਸਮੇਸ਼ ਖਾਲਸਾ ਫੌਜ਼ ਇੰਟਰਨੈਸ਼ਨਲ ਯੂਪੀ,
http://www.facebook.com/sanumaanpunjabihonda2