ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, June 9, 2012

ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਤਿਲਗੰਜੀ ਸਾਹਿਬ, ਕੋਇਟਾ

ਕੋਇਟਾ ਬਲੋਚਿਸਤਾਨ ਸ਼ਹਿਰ ਦੇ ਮਸਜਿਦ ਰੋਡ ਉਤੇ ਸ੍ਰੀ ਗੁਰੂ ਨਾਨਕ ਜੀ ਦਾ ਗੁਰਦੁਆਰਾ ਤਿਲਗੰਜੀ ਸਾਹਿਬ ਸਥਿਤ ਹੈ। ਸਤਿਗੁਰੂ ਜੀ ਨੇ ਇੱਥੇ ਆਪਣੀ ਤੀਜੀ ਉਦਾਸੀ ਸਮੇਂ ਚਰਨ ਪਾਏ। ਗੁਰੂ ਸਾਹਿਬ ਜਦ ਇਸ ਥਾਂ ਤੇ ਬਿਰਾਜੇ ਤਾਂ ਸ਼ਰਧਾਲੂ ਆਪ ਜੀ ਦੇ ਦਰਸ਼ਨਾਂ ਨੂੰ ਆਏ। ਆਪ ਜੀ ਨੇ ਆਈਆਂ ਸੰਗਤਾਂ ਨੂੰ ਇਕ ਤਿਲ ਦਾ ਪ੍ਰਸ਼ਾਦਾ ਛਕਾ ਕੇ ਪ੍ਰਸੰਨ ਕੀਤਾ। ਇਸ ਕਰਕੇ ਇਸ ਪਾਵਨ ਅਸਥਾਨ ਦਾ ਨਾਮ ''ਤਿਲਗੰਜੀ'' ਹੋ ਗਿਆ। ਭਾਵ''ਤਿਲਾਂ ਦਾ ਖਜਾਨਾ''
ਇਸ ਵੇਲੇ ਇਸ ਪਾਵਨ ਅਸਥਾਨ ਦੇ ਅੰਦਰ ਗੋਰਮਿੰਟ ਸੰਡੇਮਨ ਹਾਈ ਸਕੂਲ ਕੰਮ ਰਿਹਾ ਹੈ। ਗੁਰਦੁਆਰਾ ਸਾਹਿਬ ਦੀ ਖਾਲੀ ਜਮੀਨ ਉਤੇ ਸਕੂਲ ਦੀ ਨਵੀਂ ਇਮਾਰਤ ਬਣਾ ਦਿੱਤੀ ਗਈ ਹੈ। ਗੁਰਦੁਆਰਾ ਸਾਹਿਬ ਖਾਲੀ ਪਿਆ ਹੈ। ਗੁਰਦੁਆਰੇ ਦਾ ਮੇਨ ਗੇਟ ਮਸੀਤ ਵਰਗਾ ਹੈ ਜਦ ਕਿ ਅੰਦਰ ਸੋਹਣੀ ਤੇ ਵਿਸ਼ਾਲ ਗੁੰਬਦਦਾਰ ਇਮਾਰਤ ਹੈ। ਕੋਇਟਾ ਦੀ ਸੰਗਤ ਨੇ ਇਸ ਦਾ ਕਬਜਾ ਲੈਣ ਲਈ ਮੁਕੱਦਮਾ ਕੀਤੀ ਹੋਇਆ ਹੈ।

http://www.facebook.com/sanumaanpunjabihonda2
http://www.facebook.com/groups/sanumannpunjabihonda/



Post Comment


ਗੁਰਸ਼ਾਮ ਸਿੰਘ ਚੀਮਾਂ