ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Friday, June 8, 2012

Hukamnama Sri Harmandir Sahib Ji FULL (WITH PUNJABI & ENGLISH) 9 ਜੂਨ 2012


ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ

ਅੱਜ ਦਾ ਮੁੱਖਵਾਕ 9.6.2012, ਸ਼ਨੀਵਾਰ , ੨੭ ਜੇਠ (ਸੰਮਤ ੫੪੪ ਨਾਨਕਸ਼ਾਹੀ)

ਗੂਜਰੀ ਮਹਲਾ ੫ ਪੰਚਪਦਾ ਘਰੁ ੨    
ੴ ਸਤਿਗੁਰ ਪ੍ਰਸਾਦਿ ॥
ਪ੍ਰਥਮੇ ਗਰਭ ਮਾਤਾ ਕੈ ਵਾਸਾ ਊਹਾ ਛੋਡਿ ਧਰਨਿ ਮਹਿ ਆਇਆ ॥ ਚਿਤ੍ਰ ਸਾਲ ਸੁੰਦਰ ਬਾਗ ਮੰਦਰ ਸੰਗਿ ਨ ਕਛਹੂ ਜਾਇਆ ॥੧॥
ਅਵਰ ਸਭ ਮਿਥਿਆ ਲੋਭ ਲਬੀ ॥ ਗੁਰਿ ਪੂਰੈ ਦੀਓ ਹਰਿ ਨਾਮਾ ਜੀਅ ਕਉ ਏਹਾ ਵਸਤੁ ਫਬੀ ॥੧॥ ਰਹਾਉ ॥
ਇਸਟ ਮੀਤ ਬੰਧਪ ਸੁਤ ਭਾਈ ਸੰਗਿ ਬਨਿਤਾ ਰਚਿ ਹਸਿਆ ॥ ਜਬ ਅੰਤੀ ਅਉਸਰੁ ਆਇ ਬਨਿਓ ਹੈ ਉਨ੍ਹ੍ਹ ਪੇਖਤ ਹੀ ਕਾਲਿ ਗ੍ਰਸਿਆ ॥੨॥
ਕਰਿ ਕਰਿ ਅਨਰਥ ਬਿਹਾਝੀ ਸੰਪੈ ਸੁਇਨਾ ਰੂਪਾ ਦਾਮਾ ॥ ਭਾੜੀ ਕਉ ਓਹੁ ਭਾੜਾ ਮਿਲਿਆ ਹੋਰੁ ਸਗਲ ਭਇਓ ਬਿਰਾਨਾ ॥੩॥
ਹੈਵਰ ਗੈਵਰ ਰਥ ਸੰਬਾਹੇ ਗਹੁ ਕਰਿ ਕੀਨੇ ਮੇਰੇ ॥ ਜਬ ਤੇ ਹੋਈ ਲਾਂਮੀ ਧਾਈ ਚਲਹਿ ਨਾਹੀ ਇਕ ਪੈਰੇ ॥੪॥
ਨਾਮੁ ਧਨੁ ਨਾਮੁ ਸੁਖ ਰਾਜਾ ਨਾਮੁ ਕੁਟੰਬ ਸਹਾਈ ॥ ਨਾਮੁ ਸੰਪਤਿ ਗੁਰਿ ਨਾਨਕ ਕਉ ਦੀਈ ਓਹ ਮਰੈ ਨ ਆਵੈ ਜਾਈ ॥੫॥੧॥੮॥
(ਅੰਗ ੪੯੭)

ਪੰਜਾਬੀ ਵਿਚ ਵਿਆਖਿਆ :-

ਹੇ ਭਾਈ! ਜੀਵ ਪਹਿਲਾਂ ਮਾਂ ਦੇ ਪੇਟ ਵਿਚ ਆ ਨਿਵਾਸ ਕਰਦਾ ਹੈ, (ਫਿਰ) ਉਹ ਥਾਂ ਛੱਡ ਕੇ ਧਰਤੀ ਤੇ ਆਉਂਦਾ ਹੈ।(ਇਥੇ) ਚਿਤ੍ਰੇ ਹੋਏ ਮਹਲ-ਮਾੜੀਆਂ ਤੇ ਸੋਹਣੇ ਬਾਗ਼ (ਵੇਖ ਵੇਖ ਕੇ ਖ਼ੁਸ਼ ਹੁੰਦਾ ਹੈ, ਪਰ ਇਹਨਾਂ ਵਿਚੋਂ) ਕੋਈ ਭੀ ਚੀਜ਼ (ਅਖ਼ੀਰ ਵੇਲੇ ਜੀਵ ਦੇ) ਨਾਲ ਨਹੀਂ ਜਾਂਦੀ ॥੧॥
ਹੇ ਭਾਈ! ਹੋਰ ਸਾਰੇ ਲੋਭ ਲਾਲਚ ਝੂਠੇ ਹਨ। (ਜੇ ਕਿਸੇ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਦੇ ਦਿੱਤਾ, ਤਾਂ ਇਹ ਨਾਮ ਹੀ (ਉਸ ਦੀ) ਜਿੰਦ ਵਾਸਤੇ ਸੁਖਾਵੀਂ ਚੀਜ਼ ਹੈ ॥੧॥ ਰਹਾਉ॥
ਹੇ ਭਾਈ! ਪਿਆਰੇ ਮਿੱਤਰ, ਰਿਸ਼ਤੇਦਾਰ, ਪੁੱਤਰ, ਭਰਾ, ਇਸਤ੍ਰੀ-ਇਹਨਾਂ ਨਾਲ ਗੂੜਾ ਪਿਆਰ ਪਾ ਕੇ ਜੀਵ ਹੱਸਦਾ-ਖੇਡਦਾ ਰਹਿੰਦਾ ਹੈ, ਪਰ ਜਿਸ ਵੇਲੇ ਅੰਤਲਾ ਸਮਾ ਆ ਪੁੱਜਦਾ ਹੈ, ਉਹਨਾਂ ਸਭਨਾਂ ਦੇ ਵੇਂਹਦਿਆਂ ਵੇਂਹਦਿਆਂ ਮੌਤ ਨੇ ਆ ਫੜਨਾ ਹੁੰਦਾ ਹੈ ॥੨॥
(ਹੇ ਭਾਈ! ਸਾਰੀ ਉਮਰ) ਧੱਕੇ ਜ਼ੁਲਮ ਕਰ ਕਰ ਕੇ ਮਨੁੱਖ ਦੌਲਤ ਸੋਨਾ ਚਾਂਦੀ ਰੁਪਏ ਇਕੱਠੇ ਕਰਦਾ ਰਹਿੰਦਾ ਹੈ। (ਜਿਵੇਂ ਕਿਸੇ) ਮਜ਼ਦੂਰ ਨੂੰ ਮਜ਼ਦੂਰੀ (ਮਿਲ ਜਾਂਦੀ ਹੈ ਤਿਵੇਂ, ਦੌਲਤ ਇਕੱਠੀ ਕਰਨ ਵਾਲੇ ਨੂੰ) ਉਹ (ਹਰ ਰੋਜ਼ ਦਾ ਖਾਣ-ਪੀਣ) ਮਜ਼ਦੂਰੀ ਮਿਲਦੀ ਰਹੀ, ਬਾਕੀ ਸਾਰਾ ਧਨ (ਮਰਨ ਵੇਲੇ) ਬਿਗਾਨਾ ਹੋ ਜਾਂਦਾ ਹੈ ॥੩॥
ਹੇ ਭਾਈ! ਮਨੁੱਖ ਸੋਹਣੇ ਘੋੜੇ ਵਧੀਆ ਹਾਥੀ ਰਥ (ਆਦਿਕ) ਇਕੱਠੇ ਕਰਦਾ ਰਹਿੰਦਾ ਹੈ, ਪੂਰੇ ਧਿਆਨ ਨਾਲ ਇਹਨਾਂ ਨੂੰ ਆਪਣੀ ਮਲਕੀਅਤ ਬਣਾਂਦਾ ਰਹਿੰਦਾ ਹੈ, ਪਰ ਜਦੋਂ ਲੰਮਾ ਕੂਚ ਹੁੰਦਾ ਹੈ (ਇਹ ਘੋੜੇ ਆਦਿਕ) ਇਕ ਪੈਰ ਭੀ (ਮਨੁੱਖ ਦੇ ਨਾਲ) ਨਹੀਂ ਤੁਰਦੇ ॥੪॥
ਹੇ ਭਾਈ! ਪਰਮਾਤਮਾ ਦਾ ਨਾਮ ਹੀ ਮਨੁੱਖ ਦਾ ਅਸਲ ਧਨ ਹੈ, ਨਾਮ ਹੀ ਸੁਖਦਾਤਾ ਹੈ, ਨਾਮ ਹੀ ਪਰਵਾਰ ਹੈ, ਨਾਮ ਹੀ ਸਾਥੀ ਹੈ। ਗੁਰੂ ਨੇ (ਮੈਨੂੰ) ਨਾਨਕ ਨੂੰ ਇਹ ਹਰਿ-ਨਾਮ-ਦੌਲਤ ਹੀ ਦਿੱਤੀ ਹੈ। ਇਹ ਦੌਲਤ ਕਦੇ ਮੁੱਕਦੀ ਨਹੀਂ, ਕਦੇ ਗੁਆਚਦੀ ਨਹੀਂ ॥੫॥੧॥੮॥

ENGLISH TRANSLATION :-

GUJRI, FIFTH MEHL, PANCH-PADAS, SECOND HOUSE:
ONE UNIVERSAL CREATOR GOD. BY THE GRACE OF THE TRUE GURU:
First, he came to dwell in his mothers womb; leaving it, he came into the world. Splendid mansions, beautiful gardens andpalaces none of these shall go with him. || 1 ||
All other greeds of the greedy are false. The Perfect Guru has given methe Name of the Lord, which my soul has come to treasure. || 1 || Pause ||
Surrounded by dear friends, relatives, children,siblings and spouse, he laughs playfully. But when the very last moment arrives, Death seizes him, while they merely look on.|| 2 ||
By continual oppression and exploitation, he accumulates wealth, gold, silver and money, but the load-bearer gets onlypaltry wages, while the rest of the money passes on to others. || 3 ||
He grabs and collects horses, elephants and chariots,and claims them as his own. But when he sets out on the long journey, they will not go even one step with him. || 4 ||
TheNaam, the Name of the Lord, is my wealth; the Naam is my princely pleasure; the Naam is my family and helper. The Guru hasgiven Nanak the wealth of the Naam; it neither perishes, nor comes or goes. || 5 || 1 || 8 ||

WAHEGURU JI KA KHALSA
WAHEGURU JI KI FATEH JI.

http://www.facebook.com/sanumaanpunjabihonda2
http://www.facebook.com/groups/sanumannpunjabihonda/



Post Comment


ਗੁਰਸ਼ਾਮ ਸਿੰਘ ਚੀਮਾਂ