ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, June 7, 2012

ਗੁਰਦੁਆਰਾ ਪਹਿਲੀ ਪਾਤਸ਼ਾਹੀ ਚਾਵਲੀ ਮਸਾਇਖ, ਬੂਰੇਵਾਲਾ

ਇਹ ਪਾਵਨ ਅਸਥਾਨ ਜਿਲਾ ਵਿਹਾੜੀ ਦੀ ਤਹਿਸੀਲ ਬੂਰੇਵਾਲਾ ਤੋ ਸਾਹੋਕੀ ਜਾਣ ਵਾਲੀ ਸੜਕ ਉਤੇ ਚੱਕ ਨੰ ਓਭ-317, ਜਿਹਨੂੰ ਚੱਕ ਦੀਵਾਨ ਸਾਹਿਬ ਚਾਵਲੀ ਮਸ਼ਾਇਖ ਜਾ ਚੱਕ ਹਾਜੀ ਸ਼ੇਰ ਵੀ ਆਖਿਆ ਜਾਂਦਾ ਹੈ,ਵਿੱਚ ਹੈ। ਇਸ ਥਾਂ ਦੀਵਾਨ ਹਾਜੀ ਸ਼ੇਰ ਮੁਹੰਮਦ ਜੀ ਹੋਰਾਂ ਦਾ ਮਜਾਰ ਹੈ। ਇਹਨਾਂ ਦਾ ਨਾਂ ਪਹਿਲਾਂ 'ਮਹਾਂ ਚਾਵਰਸੀ ਤੇ ਇਹ ਚੂਣੀਆਂ ਦੇ ਰਾਜੇ ਮਹੀਪਾਲ ਤੇ ਰਾਣੀ ਚੂਣੀਆਂ ਦੇ ਪੁੱਤਰ ਸਨ। ਇਹਨਾਂ ਦੀ ਭੈਣ ਦਾ ਨਾਂ''ਕੰਗਣ ਬਰਸ'' ਸੀਜਿਹਦੇ ਨਾ ਉਤੇ ਜਿਲਾ ਕਸੂਰ ਅੰਦਰ ਪ੍ਰਸਿੱਧ ਕਸਬਾ ਕੰਗਣ ਪੁਰ ਅੱਜ ਵੀ ਆਬਾਦ ਹੈ।730 ਈ ਦੇ ਨੇੜੇ ਤੇੜੇ ਇਹਨਾਂ ਇਸ ਦੁਨਿਆਂ ਤੋਂ ਪਰਦਾ ਕੀਤਾ। ਇਹਨਾਂ ਦੇ ਮਿਜਾਰ ਤੋਂ ਕੋਈ ਅੱਧਾ ਕਿਲੋਮੀਟਰ ਅੱਗੇ ਆਬਾਦੀ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਿਰਾਜਣ ਅਸਥਾਨ ਉਤੇ ਸੁੰਦਰ ਦਰਬਾਰ ਬਣਿਆ ਹੋਇਆ ਹੈ। ਇਸ ਅਸਥਾਨ ਨੂੰ ਸਾਧਾਰਨ ਲੋਕ ਅੱਜ ਵੀ 'ਤਪ ਅਸਥਾਨ ਗੁਰੂ ਨਾਨਕਕਹਿ ਕੇ ਯਾਦ ਕਰਦੇ ਹਨ।
http://www.facebook.com/sanumaanpunjabihonda2


Post Comment


ਗੁਰਸ਼ਾਮ ਸਿੰਘ ਚੀਮਾਂ