ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, June 5, 2012

6 ਜੂਨ 1984 ਦਾ ਦਿਨ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ , Never Forget 1984


6 ਜੂਨ 1984 ਆ ਗਿਆ, ਦਰਬਾਰ ਸਾਹਿਬ ਅੰਦਰ ਸੁਖਮਨੀ ਸਾਹਿਬ ਦਾ ਪਾਠ ਆਰੰਭ ਹੋਇਆ, ਅੰਮ੍ਰਿਤ ਵੇਲੇ ਕੀਰਤਨ ਦੀ ਡਿਊਟੀ ਕਰਨ ਲਈ ਆ ਰਹੇ ਸੂਰਮੇ ਸਿੰਘ ਭਾਈ ਅਮਰੀਕ ਸਿੰਘ ਜੀ ਦੇ ਜੱਥੇ ਨੂੰ ਲਾਚੀ ਬੇਰ ਲਾਗੇ ਗੋਲੀਆਂ ਨਾਲ ਉਡਾ ਦਿੱਤਾ ਗਿਆ, ਗੋਲਾਬਾਰੀ ਹੋਰ ਤੇਜ ਹੋ ਗਈ, ਦਰਬਾਰ ਸਾਹਿਬ ਦੇ ਦਰਵਾਜੇ ਚੀਰ ਕੇ ਗੋਲੀਆˆ ਅੰਦਰ ਦਾਖਲ ਹੋਣੀਆˆ ਸ਼ੁਰੂ ਹੋ ਗਈਆˆ, ਗੁਰਦਾਸਪੁਰ ਪਾਹੋਵਾਲ ਦੇ ਰਹਿਣ ਵਾਲੇ ਭਾਈ ਚਰਨਜੀਤ ਸਿੰਘ ਜੀ ਨੇ ਕੀਰਤਨ ਆਰੰਭ ਕੀਤਾ, ਇਸ ਜੱਥੇ ਉਪਰ ਵੀ ਫਾਇਰਿੰਗ ਹੋਈ ਜੀਹਦੇ ਵਿੱਚ ਭਾਈ ਅਵਤਾਰ ਸਿੰਘ ਜੀ ਸ਼ਖਤ ਜਖਮੀ ਹੋਏ, ਗਿਆਨੀ ਮੋਹਣ ਸਿੰਘ ਜੀ ਅਤੇ ਗਿਆਨੀ ਪੂਰਨ ਸਿੰਘ ਜੀ ਹੁਰਾˆ ਨੇ ਆਪਣੀਆˆ ਦਸਤਾਰਾˆ ਦੇ ਨਾਲ ਇਨ੍ਹਾˆ ਦੇ ਜ਼ਖਮਾˆ ਨੂੰ ਬੰਨ੍ਹਿਆ । 6 ਵਜੇ ਸਵੇਰੇ ਮਰਿਆਦਾ ਭੰਗ ਹੋਈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਤੋਂ ਜਿਸ ਪਾਵਨ ਬੀੜ ਦਾ ਪ੍ਰਕਾਸ਼ ਸ਼੍ਰੀ ਦਰਬਾਰ ਸਾਹਿਬ ਅੰਦਰ ਹੁੰਦਾ ਆਇਆ ਸੀ ਓਸ ਪਾਵਨ ਬੀੜ ਵਿੱਚ ਵੀ ਇੱਕ ਗੋਲੀ ਆਣ ਵੱਜੀ, ਜੋ ਸੁਖਮਨੀ ਸਾਹਿਬ ਦੇ ਕਈ ਪੰਨਿਆˆ ਨੂੰ ਚੀਰ ਕੇ ਅੰਦਰ ਜਾ ਠੰਢੀ ਹੋਈ । ਦਰਬਾਰ ਸਾਹਿਬ ਦੇ ਉਪਰਲੀ ਮੰਜਿਲ ਤੇ ਪਾਠੀ ਸਿੰਘ ਪਾਠ ਕਰਦਾ ਸੀ ਮਸ਼ੀਨਗੰਨ ਦਾ ਮੂੰਹ ਉਹਦੇ ਵੱਲ ਨੂੰ ਹੋਇਆ ਪਾਠੀ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਿਫਾਜਤ ਕਰਦਿਆˆ ਇੱਕ ਗੋਲੀ ਆਕੇ ਉਸਦੇ ਹੱਥ ਵਿਚ ਲੱਗੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਖੂਨ ਨਾਲ ਭਿੱਜ ਗਿਆ, ਇਹ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਜ ਵੀ ਪੰਥ ਕੋਲ ਮੌਜੂਦ ਹੈ । ਭਿਆਨਕ ਗੋਲਾਬਾਰੀ ਵਿੱਚ ਚਾਰੇ ਪਾਸੇ ਅੱਗ ਹੀ ਅੱਗ ਵਰ੍ਹਦੀ ਪਈ ਹੈ, ਇੱਕ ਫੌਜੀ ਜਿਸਦੇ ਪੈਰ ਨੂੰ ਠੋਕਰ ਲੱਗੀ ਤੇ ਕੀ ਦੇਖਿਆ ਇੱਕ 26 ਕੁ ਸਾਲ ਦੀ ਨੌਜਵਾਨ ਔਰਤ ਜੋ ਭਾਰਤੀ ਫੌਜ਼ ਦੀ ਬਹਾਦਰੀ ਦਾ ਸ਼ਿਕਾਰ ਹੋ ਕੇ ਸ਼ਹੀਦ ਹੋਈ ਪਈ ਹੈ, ਦੇ ਨਾਲ ਉਸਦਾ ਇੱਕ ਛੋਟਾ ਜਿਹਾ ਬੱਚਾ ਰੋਂਦਾ ਪਿਆ ਹੈ । ਇਸ ਫੌਜੀ ਨੂ ਜਰਾ ਵੀ ਤਰਸ ਨਾ ਆਇਆ ਤੇ ਇਸਨੇ ਉਸ ਬੱਚੇ ਨੂੰ ਪਕੜ ਕੇ ਜ਼ੋਰ ਦੀ ਪਟਕਾ ਕੇ ਕੰਧ ਵਿੱਚ ਮਾਰਕੇ ਸ਼ਹੀਦ ਕਰ ਦਿੱਤਾ । ਇਸੇ ਸਵੇਰ ਭਾਰਤੀ ਫੌਜ ਵੱਲੋਂ ਕੁੱਝ ਸਿੱਖ ਆਗੂ ਗ੍ਰਿਫਤਾਰ ਕਰ ਲਏ, ਦੁਨੀਆˆ ਦੇ ਇਸ ਅਦੁੱਤੀ ਜੰਗ ਵਿੱਚ ਜਿੱਥੇ ਗੁਰੂ ਕੇ ਸਿੰਘਾˆ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਉਥੇ ਹੀ ਗੁਰੂ ਕੀਆˆ ਨਾਦੀ ਧੀਆˆ ਵੀ ਪਿੱਛੇ ਨਹੀਂ ਰਹੀਆˆ, ਬੀਬੀ ਉਪਕਾਰ ਕੌਰ ਅਤੇ ਉਨ੍ਹਾਂ ਦੇ ਨਾਲ ਹੋਰ ਕਈ ਸਿੰਘਣੀਆˆ ਨੇ ਦੁਸ਼ਮਣ ਭਾਰਤੀ ਫੌਜ ਨਾਲ ਡੱਟਕੇ ਟੱਕਰ ਲਈ । ਜਨਰਲ ਸ਼ੁਬੇਗ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਨਾਲ ਦੇ ਕਈ ਹੋਰ ਸਿੰਘ ਬਾਬਾ ਠਾਹਰਾ ਸਿੰਘ ਵਰਗੇ ਸ਼ਹੀਦੀਆˆ ਪ੍ਰਾਪਤ ਕਰ ਗਏ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾˆਵਾਲੇ ਆਪਣੇ 30 ਕੁ ਸਾਥੀਆˆ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੋਰਚੇ ਛੱਡ ਬਾਹਰ ਮੈਦਾਨ ਵਿੱਚ ਆ ਡਟੇ, ਜੰਗ ਨੇ ਹੋਰ ਭਿਆਨਕ ਰੂਪ ਧਾਰਨ ਕਰ ਲਿਆ ਜਿਵਂੇ ਪਰਲੋ ਆ ਗਈ ਹੋਵੇ, ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈˆਟ ਫੈਡਰੇਸ਼ਨ ਸ਼ਹਾਦਤ ਦਾ ਜਾਮ ਪੀ ਗਏ, ਸੰਤ ਭਿੰਡਰਾˆਵਾਲਿਆˆ ਦੇ ਨਾਲ ਦੇ ਹੋਰ ਕਈ ਸਿੰਘ ਵਾਰੀ ਵਾਰੀ ਸ਼ਹਾਦਤ ਦਾ ਜਾਮ ਪੀ ਗਏ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾˆਵਾਲੇ ਮਸ਼ੀਨਗੰਨ ਲੈ ਕੇ ਮੈਦਾਨ ਵਿੱਚ ਡਟੇ ਹੋਏ ਨੇ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿੱਥੇ ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ਨੇ ਉਸ ਜਗ੍ਹਾ ਉਪਰ ਸੰਤ ਭਿੰਡਰਾˆਵਾਲਿਆˆ ਨੇ, ਜ਼ਮੀਨ ਉਪਰ ਪੇਟ ਦੇ ਬਲ ਲੇਟ ਕੇ ਮੋਰਚਾ ਲਾਇਆ ਹੋਇਆ ਹੈ ਇੱਕੋ ਦਮ ਇੱਕ ਬ੍ਰਸਟ ਸੰਤ ਜਰਨੈਲ ਸਿੰਘ ਜੀ ਨੂੰ ਆ ਕੇ ਵੱਜਾ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਸ਼ਹਾਦਤ ਦਾ ਜਾਮ ਪੀ ਗਏ, ਸੰਨ 1965 ਅਤੇ 1971 ਦੀ ਭਾਰਤ-ਪਾਕਿ ਜੰਗ ਨਾਲੋਂ, ਇਸ ਸਿੱਖਾˆ ਵਿਰੁੱਧ ਲੜੀ ਗਈ ਜੰਗ ਵਿੱਚ ਸਭ ਤੋˆ ਵੱਧ ਅਸਲਾ ਵਰਤਿਆ ਗਿਆ, ਸਭ ਤੋˆ ਵੱਧ ਫੌਜੀ ਨੁਕਸਾਨ ਵੀ ਭਾਰਤੀ ਫੌਜ ਨੂੰ ਇਥੇ ਹੀ ਉਠਾਉਣਾ ਪਿਆ, ਸ਼ਾਮ 4 ਵਜੇ ਤੱਕ ਇਹ ਫਾਇਰਿੰਗ ਅਤੇ ਗੋਲਾਬਾਰੀ ਚਲਦੀ ਰਹੀ, ਗੁਰੂ ਗੋਬਿੰਦ ਸਿੰਘ ਜੀ ਦੇ ਅਣਖੀ ਦਲੇਰ ਸੂਰਮੇ ਆਪਣੀਆˆ ਜਾਨਾ ਹੂਲ ਕੇ ਲੜੇ। ਜਿਉਂਦੇ ਜੀਅ ਕਿਸੇ ਵੀ ਭਾਰਤੀ ਫੌਜੀ ਦੇ ਨਾਪਾਕ ਕਦਮ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਨਾ ਪੈਣ ਦਿੱਤੇ, ਚਮਕੌਰ ਸਾਹਿਬ ਵਿੱਚ ਲੜੀ ਹੋਈ ਜੰਗ ਨੂੰ ਇਕ ਵਾਰ ਫਿਰ ਇਨ੍ਹਾˆ ਬੱਬਰ ਸ਼ੇਰਾˆ ਨੇ ਦੁਹਰਾ ਦਿੱਤਾ । ਸਿੱਖਾ ਨੇ ਆਪਣੇ ਅਣਖੀ ਇਤਹਾਸ ਨੂੰ ਇਕ ਵਾਰ ਫਿਰ ਦੁਹਰਾ ਕੇ ਦੁਨੀਆˆ ਨੂੰ ਦਿਖਾ ਦਿੱਤਾ । ਜਨਰਲ ਕੇ. ਐਸ. ਬਰਾੜ ਆਪਣੀ ਕਿਤਾਬ ਵਿਚ ਵੀ ਇਸ ਸਚਾਈ ਨੂੰ ਕਬੂਲ ਕਰਦਾ ਹੋਇਆ ਲਿਖਦਾ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਆਪਣੇ ਸਾਥੀਆˆ ਸਮੇਤ ਬੜੀ ਸੂਰਮਤਾਈ ਅਤੇ ਦਲੇਰੀ ਨਾਲ ਲੜੇ । ਜੰਗ ਬੰਦ ਹੋਣ ਉਪਰੰਤ ਭਾਰਤੀ ਫੌਜ ਨੇ ਸਾਰੇ ਦਰਬਾਰ ਸਾਹਿਬ ਕੰਪਲੈਕਸ ਨੂੰ ਆਪਣੇ ਕਬਜੇ ਵਿੱਚ ਲੈ ਲਿਆ, ਅਤੇ ਜਿਉਂਦੇ ਬਚੇ ਸਿੱਖਾˆ ਨੂੰ ਜੰਗ ਬੰਦੀ ਕਰਾਰ ਦੇ ਦਿੱਤਾ ਗਿਆ, ਭਾਰਤੀ ਫੌਜ ਵੱਲੋਂ ਜਿੰਦਾ ਬਚੀਆ ਸਿੱਖ ਬੀਬੀਆ ਦੀ ਬੇਪਤੀ ਕੀਤੀ ਗਈ, ਮਨੁੱਖਤਾ ਨੂੰ ਸ਼ਰਮਸ਼ਾਰ ਕਰ ਦੇਣ ਵਾਲੇ ਸਾਰੇ ਤਸ਼ੱਦਦ ਅਤੇ ਅੰਤਾਂ ਦੇ ਜੁਲਮ ਸਿੱਖਾˆ ਨੂੰ ਬੰਦੀ ਬਣਾ ਕੇ ਉਹਨਾ ਪਰ ਕੀਤੇ ਗਏ, ਅੱਧਮਰੇ ਬੱਚਿਆˆ ਨੂੰ ਭਾਰਤੀ ਫੌਜੀਆ ਨੇ ਕੰਧਾ ਵਿੱਚ ਮਾਰ ਮਾਰ ਕੇ ਸ਼ਹੀਦ ਕੀਤਾ, ਭਾਰਤ ਅੰਦਰ ਵਸਦੇ ਸਿੱਖ ਹਰ ਪੱਖ ਤੋਂ ਗੁਲਾਮ ਨੇ, ਇੱਹ ਸੱਚਾਈ ਦੁਨੀਆਂ ਭਰ ਦੇ ਲੋਕਾˆ ਨੇ ਅੱਖੀਂ ਤੱਕੀ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾˆਵਾਲਿਆˆ ਨੇ 3 ਜੂਨ 1984 ਨੂੰ ਖਾਲਸਾ ਪੰਥ ਦੇ ਨਾਮ ਆਪਣੇ ਸੰਦੇਸ਼ ਵਿੱਚ ਕਿਹਾ ਸੀ ਕਿ ਅੱਜ ਤੋਂ ਪਹਿਲਾˆ ਨਾ ਹੀ ਮੈਂ ਸਿੱਖਾˆ ਦੇ ਕੌਮੀ ਘਰ ਖਾਲਿਸਤਾਨ ਦੀ ਕਦੇ ਖੁੱਲ੍ਹਕੇ ਹਮਾਇਤ ਕੀਤੀ ਸੀ ਤੇ ਨਾ ਹੀ ਮੁਖਾਲਫਤ ਕੀਤੀ ਸੀ, ਪਰ ਅੱਜ ਜਦੋਂ ਭਾਰਤੀ ਹਕੂਮਤ ਨੇ ਸਿੱਖਾˆ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਹਮਲਾ ਕਰਕੇ ਸਿੱਖਾˆ ਦੀ ਗੈਰਤ ਨੂੰ ਲਲਕਾਰਿਆ ਹੈ ਤਾˆ ਮੈਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਸਿੱਖਾˆ ਨੂੰ ਵੱਖਰੇ ਖਾਲਸਾ ਰਾਜ ਦੀ ਲੋੜ ਹੈ ਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਪਰ ਭਾਰਤੀ ਫੌਜ ਵੱਲੋਂ ਚਲਾਈ ਪਹਿਲੀ ਗੋਲੀ ਦੇ ਨਾਲ ਹੀ ਸਿੱਖਾਂ ਦੇ ਵੱਖਰੇ ਕੌਮੀ ਘਰ ਖਾਲਿਸਤਾਨ ਦੀ ਨੀਂਹ ਰੱਖੀ ਗਈ ਹੈ । ਇਕ ਸਵਾਲ ਜਿਸਦਾ ਉਤਰ ਭਾਰਤੀ ਫੌਜ ਜਾˆ ਫਿਰ ਭਾਰਤ ਦੀ ਸਰਕਾਰ ਹੀ ਦੇ ਸਕਦੀ ਹੈ ਕਿ ਸ੍ਰੀ ਦਰਬਾਰ ਸਾਹਿਬ ਉਪਰ ਹਮਲਾ ਜੇ ਸਿਰਫ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾˆਵਾਲੇ ਅਤੇ ਉਹਨਾਂ ਦੇ ਸਾਥੀਆˆ ਨੂੰ ਫੜ੍ਹਨ ਵਾਸਤੇ ਹੀ ਕੀਤਾ ਗਿਆ ਸੀ ਤਾˆ ਫਿਰ 39 ਹੋਰ ਗੁਰਦੁਆਰਿਆˆ ਉਪਰ ਹਮਲੇ ਕਿਸ ਬਿਨਾਹ ਤੇ ਕੀਤੇ ਗਏ..? ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾˆਵਾਲੇ ਇਕ ਸੀ ਜਾˆ 40 ਸਨ..? ਜੂਨ 1984 ਵਿੱਚ ਭਾਰਤੀ ਹਕੂਮਤ ਵੱਲੋਂ ਰੱਜਕੇ ਸਿੱਖਾˆ ਦਾ ਘਾਣ ਕੀਤਾ ਗਿਆ । ਕੁੱਲ ਮਿਲਾ ਕੇ ਇਹ ਸਿੱਖਾˆ ਲਈ ਤੀਜਾ ਘੱਲੂਘਾਰਾ ਹੋ ਨਿਬੜਿਆ, ਇਹ ਤੀਜਾ ਘੱਲੂਘਾਰਾ ਜਿਸ ਵਿੱਚ ਹਜਾਰਾˆ ਦੀ ਗਿਣਤੀ ਵਿਚ ਸਿੱਖ ਸ਼ਹੀਦ ਕੀਤੇ ਗਏ ਸਿੱਖਾˆ ਦੇ ਕੌਮੀ ਘਰ ਖਾਲਸਾ ਰਾਜ ਲਈ ਇੱਕ ਮਜਬੂਤ ਨੀਂਹ ਪੱਥਰ ਸਾਬਿਤ ਹੋਵੇਗਾ ।


ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਹਿ ॥

ਤਿਰਲੋਕ ਸਿੰਘ ਖਾਲਸਾ
http://www.facebook.com/sanumaanpunjabihonda2
http://www.facebook.com/groups/sanumannpunjabihonda/



Post Comment


ਗੁਰਸ਼ਾਮ ਸਿੰਘ ਚੀਮਾਂ