ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, June 4, 2012

5 ਜੂਨ 1984 ਦਾ ਦਿਨ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ , Never Forget 1984


5 ਜੂਨ 1984 ਦਾ ਦਿਨ ਆਇਆ, ਸਿੱਖ ਇਤਹਾਸ ਦਾ ਇਹ ਨਾਭਾਗਾ ਦਿਨ ਸੀ ਅੱਜ ਫਿਰ ਅਹਿਮਦ ਸ਼ਾਹ ਅਬਦਾਲੀ ਦੀ ਭੈਣ ਇੰਦਰਾ ਗਾˆਧੀ ਨੇ ਦਰਬਾਰ ਸਾਹਿਬ ਉਪਰ ਹਮਲਾ ਕਰਨ ਵਾਸਤੇ ਹਜ਼ਾਰਾˆ ਦੀ ਗਿਣਤੀ ਵਿੱਚ ਭਾਰਤੀ ਫੌਜ਼ ਨੂੰ ਭੇਜਿਆ ਹੋਇਆ ਹੈ, ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਪੂਰੀ ਹਮਾਇਤ ਦਿੱਤੀ ਗਈ (ਇਸ ਦਾ ਜਿਕਰ ਐਲ. ਕੇ. ਅਡਵਾਨੀ ਨੇ ਆਪਣੀ ਸਵੈਜੀਵਨੀ ਕਿਤਾਬ „ਮਾਈ ਕੰਟਰੀ ਮਾਈ ਲਾਈਫ ਵਿਚ ਵੀ ਕੀਤਾ ਹੈ) ਦਿਨ ਦੇ ਚੜ੍ਹਨ ਸਾਰ ਹੀ ਭਾਰਤੀ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਉਤੇ ਗੋਲਾ ਬਾਰੀ ਹੋਰ ਤੇਜ ਕਰ ਦਿੱਤੀ, ਜੀਹਦੇ ਨਾਲ ਸੈˆਕੜਿਆˆ ਦੀ ਗਿਣਤੀ ਵਿੱਚ ਸਿੱਖ ਸੰਗਤ ਸ਼ਹੀਦੀਆˆ ਪ੍ਰਪਤ ਕਰ ਗਈ, ਜਿੱਥੇ ਭਾਰਤੀ ਫੌਜ ਵਲੋˆ ਗੋਲਾਬਾਰੀ ਕੀਤੀ ਜਾ ਰਹੀ ਸੀ, ਉਥੇ ਕਲਗੀਧਰ ਦਸ਼ਮੇਸ਼ ਪਿਤਾ ਦੇ ਮਰਜੀਵੜੇ ਸਿੰਘ ਭਾਰਤੀ ਫੌਜ਼ ਵੱਲੋਂ ਕੀਤੀ ਜਾ ਰਹੀ ਫਾਇਰਿੰਗ ਦਾ ਮੂੰਹ ਤੋੜ ਜਵਾਬ ਦੇ ਰਹੇ ਸਨ, ਸਿੰਘਾˆ ਵੱਲੋਂ ਕੀਤੀ ਫਾਇਰਿੰਗ ਨਾਲ ਭਾਰਤੀ ਫੌਜ ਦੇ ਸੈˆਕੜਿਆˆ ਦੀ ਤਾਦਾਦ ਵਿੱਚ ਫੌਜੀ ਮਾਰੇ ਗਏ, ਜਿਨ੍ਹਾˆ ਦੀਆˆ ਲਾਸ਼ਾˆ ਥਾ-ਥਾ ਪਈਆ ਰੁਲ ਰਹੀਆˆ ਨੇ । ਸਰੋਵਰ ਦੇ ਜਲ ਦਾ ਰੰਗ ਵੀ ਲਾਲ ਹੋ ਗਿਆ, ਕਈ ਲਾਸ਼ਾˆ ਸਰੋਵਰ ਵਿੱਚ ਤੈਰ ਰਹੀਆˆ ਸਨ, ਓਹ ਫੌਜੀ ਜਿਨ੍ਹਾˆ ਦਾ ਨਿਸ਼ਾਨਾ ਸ੍ਰੀ ਅਕਾਲ ਤਖਤ ਸਾਹਿਬ ਵੱਲ ਗੋਲੇ ਸੁੱਟਣਾ ਹੈ ਜਦੋਂ ਨੇੜੇ ਹੋਣ ਦੀ ਕੋਸ਼ਿਸ਼ ਕਰਦੇ ਨੇ ਸਿੰਘਾ ਦੀਆ ਗੋਲੀਆ ਦਾ ਸ਼ਿਕਾਰ ਹੋ ਜਾˆਦੇ ਨੇ, ਫਿਰ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਤਰਾˆ ਰਿੜ੍ਹ ਕੇ ਅਕਾਲ ਤਖਤ ਸਾਹਿਬ ਦੇ ਨੇੜੇ ਪਹੁੰਚਿਆ ਜਾਵੇ ਪਰ ਫਰਸ਼ ਓਪਰ ਫਿੱਟ ਮਸ਼ੀਨਗੰਨ ਨਾਲ ਉਹ ਭੁੰਨ ਕੇ ਉਡਾ ਦਿੱਤੇ ਜਾਦੇ ਨੇ ।


ਇੱਧਰ ਕੇ. ਐਸ. ਬਰਾੜ ਇਹ ਸੋਚਦੈ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾਭਿੰਡਰਾˆ ਵਾਲੇ ਆਪਣਿਆˆ ਸਾਥੀਆˆ ਸਮੇਤ ਸਰੋਵਰ ਵਿੱਚ ਕਿਧਰੇ ਲੁਕੇ ਹੋਏ ਹੋ ਸਕਦੇ ਨੇ, ਇਸਨੇ ਆਪਣੇ 20 ਤੋˆ 25 ਗੋਤਾਖੋਰ ਫੌਜੀਆˆ ਨੂੰ ਸਰੋਵਰ ਵਿੱਚ ਉਤਾਰ ਦਿੱਤਾ, ਪਰ ਗੁਰੂ ਕੇ ਖਾਲਸੇ ਦੀ ਬਾਜ਼ ਅੱਖ ਤੋˆ ਇਹ ਬਚ ਨਾ ਸਕੇ । ਗੁਰੂ ਕੇ ਸਿੰਘਾˆ ਨੇ ਸਾਰਿਆˆ ਨੂੰ ਗੋਲੀਆˆ ਨਾਲ ਭੁੰਨ ਕੇ ਖਤਮ ਕਰ ਦਿੱਤਾ। ਹੁਣ ਕੇ. ਐਸ. ਬਰਾੜ ਗੁੱਸੇ ਨਾਲ ਸੜ ਬਲ ਗਿਆ । ਗੁੱਸੇ ਵਿੱਚ ਆਏ ਇਸ ਸ਼ੈਤਾਨ ਨੇ ਸਰੋਵਰ ਵਿੱਚ ਜ਼ਹਿਰ ਮਿਲਾ ਦਿੱਤਾ, ਇੱਕ ਸਿੱਖ ਬੀਬੀ ਜਿਸਦੇ ਬੱਚਾ ਹੋਣ ਵਾਲਾ ਹੈ; ਪਿਆਸ ਵਿੱਚ ਪਈ ਤੜਫਦੀ ਹੈ ਇੱਕ ਸਿੱਖ ਨੌਜਵਾਨ ਵਰ੍ਹਦੀਆˆ ਗੋਲੀਆˆ ਵਿੱਚ ਪਾਣੀ ਦੀ ਬਾਲਟੀ ਸਰੋਵਰ ਵਿੱਚੋਂ ਭਰ ਕੇ ਲੈਕੇ ਗਿਆ, ਪਾਣੀ ਦਾ ਘੁੱਟ ਉਸ ਸਿੱਖ ਬੀਬੀ ਦੇ ਮੂੰਹ ਵਿੱਚ ਪਾਇਆ । ਪਾਣੀ ਦਾ ਘੁੱਟ ਮੂੰਹ ਵਿੱਚ ਪੈˆਦੇ ਸਾਰ ਉਹ ਸਿੱਖ ਬੀਬੀ ਆਪਣੇ ਹੋਣ ਵਾਲੇ ਬੱਚੇ ਸਮੇਤ ਦਮ ਤੋੜ ਗਈ, ਇੱਕ ਸਿੱਖ ਨੌਜਵਾਨ ਨੇ ਉਹੀ ਪਾਣੀ ਜਦੋˆ ਆਪਣੇ ਮੂੰਹ ਵਿੱਚ ਪਾਇਆ ਤਾˆ ਉਸ ਦੇ ਵੀ ਪ੍ਰਾਣ ਪੰਖੇਰੂ ਉਡ ਗਏ । ਜਦੋˆ ਸਾਰਿਆˆ ਨੇ ਸਰੋਵਰ ਵੱਲ ਧਿਆਨ ਮਾਰਿਆ, ਸਰੋਵਰ ਵਿੱਚ ਪਾਣੀ ਉਪਰ ਮਰੀਆˆ ਹੋਈਆˆ ਮੱਛੀਆˆ ਤੈਰਦੀਆ ਪਈਆˆ ਨੇ । ਪਤਾ ਲੱਗ ਗਿਆ ਸਭ ਨੂੰ ਕਿ ਸਰੋਵਰ ਵਿੱਚ ਵੀ ਜ਼ਹਿਰ ਮਿਲਾ ਦਿੱਤਾ ਗਿਆ ਹੈ, ਸਿੱਖ ਸੰਗਤਾˆ ਦੇ ਪੀਣ ਵਾਸਤੇ ਕਿਤੇ ਪਾਣੀ ਨਹੀਂ ਹੈ, ਸਿੱਖ ਸੰਗਤ ਪਿਆਸ ਵਿੱਚ ਤੜਫਦੀ ਹੈ, ਗੰਦਾ ਮੰਦਾ ਟੋਇਆˆ ਨਾਲੀਆˆ ਵਿੱਚ ਭਰਿਆ ਪਾਣੀ ਪੀ ਕੇ ਸਿਖ ਸੰਗਤਾ ਗੁਜ਼ਾਰਾ ਕਰ ਰਹੀਆˆ ਨੇ, ਬੱਚਿਆ ਅਤੇ ਬਜੁਰਗਾˆ ਦੀ ਹਾਲਤ ਤਾˆ ਬਹੁਤ ਹੀ ਤਰਸਯੋਗ ਹੋ ਗਈ। ਕਈ ਬਜੁਰਗਾˆ ਨੇ ਪਿਆਸ ਅਤੇ ਗਰਮੀ ਦੇ ਕਾਰਣ ਦਮ ਤੋੜ ਦਿੱਤਾ। ਕਈ ਬੱਚਿਆˆ ਨੇ ਭੁੱਖ ਪਿਆਸ, ਗੋਲਿਆˆ ਦੀ ਧਮਕ, ਲੋਹੜੇ ਦੀ ਗਰਮੀ ਅਤੇ ਜਗ੍ਹਾ-ਜਗ੍ਹਾ ਪਈਆˆ ਲਾਸ਼ਾˆ ‟ਚੋਂ ਆ ਰਹੀ ਸੜਿਹਾˆਦ ਕਾਰਣ ਮਾਵਾˆ ਦੇ ਹੱਥਾˆ ਵਿੱਚ ਹੀ ਦਮ ਤੋੜ ਦਿੱਤਾ । ਇਸੇ ਰਾਤ ਸਰਾˆ ਦੇ 61 ਨੰਬਰ ਕਮਰੇ ਵਿੱਚ 60 ਸਿੱਖਾˆ ਨੂੰ ਭਾਰਤੀ ਫਜਜ਼ ਵਲੋˆ ਬੰਦ ਕਰ ਦਿੱਤਾ ਗਿਆ । ਚਾਰੇ ਪਾਸੇ ਅੱਗ ਦੀ ਤਰ੍ਹਾˆ ਗੋਲਿਆˆ ਦੀ ਬਰਸਾਤ ਹੋ ਰਹੀ ਹੈ ਇਹ ਕਮਰਾ ਜੋ ਭੱਠ ਵਾˆਗ ਤਪਦਾ ਪਿਆ ਹੈ । ਭੁੱਖੇ ਪਿਆਸੇ 60 ਗੁਰੂ ਕੇ ਸਿੱਖ ਜਿਨਾˆ ਵਿੱਚੋਂ ਕਿਸੇ ਨੇ ਜੇ ਕਿਸੇ ਫੌਜੀ ਕੋਲੋਂ ਪਾਣੀ ਦੀ ਮੰਗ ਕੀਤੀ ਤਾˆ ਅੱਗੋਂ ਉਸ ਫੌਜੀ ਦਾ ਜਵਾਬ ਸੀ ਬਾਹਰ ਕੇਵਲ ਮਸ਼ੀਨ ਗੰਨ ਦੀਆˆ ਗੋਲੀਆˆ ਨੇ । ਪਾਣੀ ਤਾˆ ਤੁਹਾਡੇ ਭਿੰਡਰਾˆਵਾਲੇ ਨੂੰ ਪਿਆਇਆ ਜਾ ਰਿਹਾ ਹੈ। ਸਾਰੀ ਰਾਤ ਇਹ ਗੁਰੂ ਕੇ ਲਾਲ ਇੱਸ ਕਮਰੇ ਵਿੱਚ ਕੈਦ ਰੱਖੇ ਗਏ ਜਦੋਂ ਸਵੇਰੇ ਕਮਰਾ ਖੋਲਿਆ ਗਿਆ 60 ਵਿਚੋˆ 55 ਖਤਮ ਹੋ ਚੁਕੇ ਨੇ ਤੇ ਬਾਕੀ 5 


ਬੇਹੋਸ਼ ਪਏ ਨੇ । ਸ਼ਾਮ ਦਾ ਵਕਤ ਘਮਸਾਨ ਦੀ ਜੰਗ ਹੋ ਰਹੀ ਹੈ, ਇਧਰ ਕੇ. ਐਸ. ਬਰਾੜ ਨੇ 60 ਕਮਾˆਡੋ ਸ੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਭੇਜੇ। ਪਹਿਲੇ ਹੱਲੇ ਹੀ ਗੁਰੂ ਕੇ ਸਿੰਘਾˆ ਨੇ 59 ਨੂੰ ਉਡਾ ਦਿੱਤਾ । ਜਨਰਲ ਕੇ. ਐਸ. ਬਰਾੜ ਕੰਬ ਗਿਆ। ਉਹ ਬਰਾੜ ਜਿਹੜਾ 30 ਮਈ ਨੂੰ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਛਾਤੀ ਠੋਕ ਕੇ ਕਹਿੰਦਾ ਸੀ ਕਿ ਮੈ ਦੋ ਘੰਟਿਆ ਵਿੱਚ ਭਿੰਡਰਾˆਵਾਲੇ ਦੇ ਗੋਡੇ ਟਿਕਾ ਦੇਵਾˆਗਾ, ਤੇ ਜਦੋਂ ਕਿਸੇ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾˆਵਾਲੇ ਐਨੀ ਛੇਤੀ ਹਾਰ ਮੰਨਣ ਵਾਲਿਆˆ ਵਿੱਚੋˆ ਨਹੀ ਤਾˆ ਬਰਾੜ ਦੇ ਬੋਲ ਸਨ ਕਿ ਜਦੋˆ ਤੋਪਾˆ ਦੇ ਗੋਲੇ ਚਲਦੇ ਨੇ ਉਦੋˆ ਵੱਡੇ ਵੱਡੇ ਜਰਨੈਲਾˆ ਦੇ ਗੋਡੇ ਟਿਕ ਜਾˆਦੇ ਨੇ, ਇਹ ਭਿੰਡਰਾˆਵਾਲਾ ਕੀ ਚੀਜ ਹੈ। ਅੱਜ ਛੇਵੇˆ ਦਿਨ ਵੀ ਸੰਤ ਬਾਬਾ ਜਰਨੈਲ ਸਿੰਘ ਹੋਰਾˆ ਨੂੰ ਭੋਰਾ ਵੀ ਡੁਲਾ ਨਾ ਸਕਿਆ । ਹੁਣ ਬਰਾੜ ਸੋਚਦੈ ਕਿ ਮੈਂ ਅੱਜ ਤਕ ਸਿਰਫ ਤੇ ਸਿਰਫ ਆਪਣੀ ਹੀ ਫੌਜ ਮਰਵਾਈ ਹੈ, ਮੈਂ ਸਰਕਾਰ ਨੂੰ ਕਹਿ ਕੇ ਆਇਆ ਸਾˆ ਕਿ ਦੋ ਘੰਟਿਆˆ ਵਿੱਚ ਭਿੰਡਰਾˆਵਾਲੇ ਨੂੰ ਫੜ੍ਹ ਲਵਾˆਗਾ । ਅੱਜ ਪੰਜਵਾˆ ਦਿਨ ਹੈ ਅਜੇ ਤੱਕ ਭਿੰਡਰਾˆਵਾਲਾ ਫੜ੍ਹਿਆ ਨਹੀਂ ਗਿਆ ਤੇ ਸਵੇਰੇ ਮੇਰੀ ਅਸਫਲਤਾ ਜੱਗ ਜ਼ਾਹਿਰ ਹੋ ਜਾਵੇਗੀ, ਮੈਂ ਸਰਕਾਰ ਨੂੰ ਕੀ ਮੂੰਹ ਦਿਖਾਵਾˆਗਾ ਸੋ ਇਸ ਪਾਪੀ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾˆ ਨਾਲ ਉਡਾਉਣ ਦਾ ਫੈਸਲਾ ਕਰ ਲਿਆ । 5 ਜੂਨ ਦੀ ਰਾਤ 11 ਵੱਜ ਕੇ 55 ਮਿੰਟ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਇੱਕ ਤੇਜ ਰੌਸ਼ਨੀ ਹੋਈ, ਜਿਸਦਾ ਪ੍ਰਕਾਸ਼ ਇਤਨਾ ਤੇਜ ਸੀ ਕਿ ਇੱਕ ਦਮ ਅੱਖਾˆ ਧੁੰਦਲਾ ਗਈਆˆ, ਇਸ ਤੇਜ ਰੌਸ਼ਨੀ ਵਿੱਚ ਇਸ ਤਰਾˆ ਲੱਗਿਆ ਜਿਵੇˆ ਫਾਇਰ ਬ੍ਰਿਗੇਡ ਦੀਆˆ ਗੱਡੀਆˆ ਅੰਦਰ ਆ ਰਹੀਆˆ ਹੋਣ ਜੋ ਦਰਬਾਰ ਸਾਹਿਬ ਕੰਪਲੈਕਸ ਵਿੱਚ ਲੱਗੀ ਹੋਈ ਅੱਗ ਨੂੰ ਬੁਝਾਉਣ ਲਈ ਬੁਲਾਈਆˆ ਗਈਆˆ ਹੋਣ ਪਰ ਵਾਸਤਵ ਵਿੱਚ ਐਸਾ ਕੱਝਜ ਵੀ ਨਹੀਂ ਸੀ । ਇਹ ਫਾਇਰ ਬ੍ਰਿਗੇਡ ਦੀਆˆ ਗੱਡੀਆˆ ਨਹੀˆਂ ਇਹ ਤਾˆ ਭਾਰਤੀ ਫੌਜ ਦੇ ਟੈˆਕ ਸਨ, ਜੋ ਦਿੱਲੀ ਦੀ ਜ਼ਾਲਮ ਹਕੂਮਤ ਨੇ ਸਿੱਖਾˆ ਦੀ ਸਰਵਉਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਡਾਉਣ ਵਾਸਤੇ ਭੇਜੇ ਸਨ । ਰਾਤ 12 ਵਜੇ ਦੇ ਲਗਭਗ ਭਾਰਤੀ ਫੌਜ ਨੇ ਪਹਿਲਾ ਟੈˆਕ ਗੁਰੂ ਰਾਮਦਾਸ ਸਾਹਿਬ ਲੰਗਰ ਵਾਲੇ ਪਾਸਿਓਂ ਪਰਕਰਮਾ ਦੇ ਵਿੱਚ ਦਾਖਲ ਕੀਤਾ, ਇਸਦੇ ਨਾਲ ਹੀ ਟੈˆਕ ਨਾਲ ਪੌੜੀਆˆ ਤੋੜਕੇ ਇੱਕ ਬਖਤਰਬੰਦ ਗੱਡੀ ਵੀ ਭਾਰਤੀ ਫੌਜ ਵੱਲੋਂ ਪਰਿਕਰਮਾ ਵਿੱਚ ਉਤਾਰੀ ਗਈ, ਰਾਤ ਕਰੀਬ 12 ਵੱਜ ਕੇ 30 ਮਿੰਟ ਤੱਕ 13 ਟੈˆਕ ਅਤੇ ਦੋ ਬਖਤਰਬੰਦ ਗੱਡੀਆˆ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਦਾਖਲ ਕੀਤੀਆˆ ਜਾ ਚੁੱਕੀਆˆ ਸਨ, ਟੈਂਕਾ ਨੇ ਅੰਦਰ ਦਾਖਲ ਹੁੰਦੇ ਸਾਰ ਹੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਅੰਨ੍ਹੇਵਾਹ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ, ਇਹਨਾˆ ਗੋਲਿਆˆ ਵਿੱਚੋਂ ਇੱਕ ਗੋਲਾ ਤੋਸ਼ੇਖਾਨੇ ਨੂੰ ਆ ਕੇ ਲੱਗਿਆ ਜਿਸ ਕਾਰਨ 80 ਲੱਖ ਰੁਪਏ ਦੀ ਕੀਮਤ ਵਾਲੀ ਚਾਨਣੀ ਸੜ ਕੇ ਸਵਾਹ ਹੋ ਗਈ, ਅਰਬਾˆ ਖਰਬਾਂ ਦਾ ਹੋਰ ਵੇਸ਼ਕੀਮਤੀ ਸਾਮਾਨ ਲੋਹੇ ਦੇ ਮਜਬੂਤ ਦਰਵਾਜੇ ਹੋਣ ਕਰਕੇ ਬਚ ਗਿਆ ਪਰ ਇੱਹ ਬੇਸਕੀਮਤੀ ਸਮਾਨ ਧੁਆਂਖਿਆ ਜ਼ਰੂਰ ਗਿਆ । ਗੋਲਿਆˆ ਦੀ ਧਮਕ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਸ਼ਹੀਦੀ ਬੀੜ ਜ਼ਮੀਨ ‟ਤੇ
ਆ ਡਿੱਗੀ । ਇਹ ਉਹ ਸ਼ਹੀਦੀ ਬੀੜ ਹੈ ਜਿਸਨੇ ਕਦੇ ਨਨਕਾਣਾ ਸਾਹਿਬ ਦਾ ਸਾਕਾ ਵੇਖਿਆ ਸੀ ਅੱਜ ਫਿਰ ਇਸਨੇ ਦਰਬਾਰ ਸਾਹਿਬ ਤੇ ਚੜ੍ਹਕੇ ਆਈ ਭਾਰਤੀ ਫੌਜ ਦਾ ਕਹਿਰ ਅੱਖੀਂ ਤੱਕਿਆ ਹੈ, ਇਹ ਪਾਵਨ ਸ਼ਹੀਦੀ ਬੀੜ ਅੱਜ ਵੀ ਪੰਥ ਕੋਲ ਮੌਜੂਦ ਹੈ।


ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਗੁਰਚਰਨ ਸਿੰਘ ਟੌਹੜਾ ਅਤੇ ਇਨ੍ਹਾਂ ਦੇ ਨਾਲ ਦੇ ਧੜੇ ਬਿਲਕੁਲ ਸ਼ਾˆਤ ਬੈਠੇ ਸਨ, ਦੋ ਦਿਨ ਪਹਿਲਾਂ ਹਰਚੰਦ ਸਿੰਘ ਲੌˆਗੋਵਾਲ ਅਤੇ ਗੁਰਚਰਨ ਸਿੰਘ ਟੌਹੜਾ ਜੋ ਡੀˆਗਾˆ ਮਾਰ ਮਾਰ ਕੇ ਕਹਿੰਦੇ ਸਨ ਕਿ ਜੇ ਭਾਰਤੀ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਉਪਰ ਹਮਲਾ ਕਰਨ ਦੀ ਜੁੱਰਅਤ ਕੀਤੀ ਤਾˆ ਪਹਿਲਾˆ ਉਸਨੂੰ ਸਾਡੀਆˆ ਲਾਸ਼ਾˆ ਉਤੋਂ ਦੀ ਲੰਘਣਾ ਪਵੇਗਾ, ਜੇ ਫਿਰ ਵੀ ਦਿੱਲੀ ਸਰਕਾਰ ਬਾਜ ਨਾ ਆਈ ਤਾˆ ਅਸੀˆ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦੇਵਾˆਗੇ । ਅੱਜ ਕਾਇਰਾˆ ਵਾˆਗ ਹੱਥ ਖੜ੍ਹੇ ਕਰਕੇ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਚਲੇ ਗਏ, ਇਹ ਇੱਕ ਇਹਨਾˆ ਵਾਸਤੇ ਬੁਜ਼ਦਿਲੀ ਦੀ ਨਿਸ਼ਾਨੀ ਸੀ ।
ਗੁਰੂ ਰਾਮਦਾਸ ਸਾਹਿਬ ਸਰਾˆ ਦੇ ਬਾਹਰ ਬਰਾਮਦੇ ਵਿੱਚ ਸੈਂਕੜਿਆˆ ਦੀ ਗਿਣਤੀ ਵਿੱਚ ਬੀਬੀਆਂ, ਬੱਚੇ ਤੇ ਬਜੁਰਗ ਭਾਰਤੀ ਫੌਜ ਦੇ ਸਖਤ ਪਹਿਰੇ ਹੇਠ ਜਾਨ ਤਲੀ ‟ਤੇ ਧਰਕੇ ਬੈਠੇ ਸਨ, ਭਾਰਤੀ ਫੌਜ ਦੇ ਟੈਕਾˆ ਵੱਲੋਂ ਸੁੱਟੇ ਜਾ ਰਹੇ ਬੰਬਾˆ ਵਿੱਚੋˆ ਇੱਕ ਬੰਬ ਇਸ ਭੁੱਖੀ ਪਿਆਸੀ ਸਿੱਖ ਸੰਗਤ ਉਪਰ ਆ ਕੇ ਡਿੱਗਾ, ਬੰਬ ਇਤਨਾ ਜਬਰਦਸਤ ਸੀ ਕਿ ਬਰਾਮਦੇ ਵਿੱਚ ਬੈਠੀ ਸਿੱਖ ਸੰਗਤ ਵਿਚੋˆ ਬਹੁਤਿਆˆ ਦੇ ਮਾਸ ਦੇ ਲੋਥੜੇ ਸਰਾˆ ਦੀਆˆ ਕੰਧਾˆ ਨਾਲ ਜਾ ਚਿੰਬੜੇ ਤੇ ਜੋ ਬਚ ਗਏ ਉਹਨਾਂ ਵਿੱਚ ਭਗਦੜ ਮਚ ਗਈ । ਇਧਰ-ਉਧਰ ਭੱਜੀ ਫਿਰਦੀ ਸਿੱਖ ਸੰਗਤ ਉਪਰ ਫੌਜੀਆˆ ਵਲੋˆ ਫਾਇਰਿੰਗ ਖੋਲ੍ਹ ਦਿੱਤੀ ਗਈ ਜਿਸ ਵਿੱਚ ਬੇਦੋਸ਼ੇ ਬੀਬੀਆˆ ਬੱਚੇ ਅਤੇ ਬਜੁਰਗ ਸ਼ਹੀਦ ਹੋ ਗਏ, ਭਾਰਤੀ ਫੌਜ ਵੱਲੋˆ ਇਹ ਇਕ ਕਾਇਰਤਾ ਪੂਰਨ ਕਾਰਵਾਈ ਸੀ ।
ਦਰਬਾਰ ਸਾਹਿਬ ਕੰਪਲੈਕਸ ਅੰਦਰ ਦਾਖਲ ਹੋਈ ਭਾਰਤੀ ਫੌਜ ਨੇ ਉਚੇਚੇ ਤੌਰ ‟ਤੇ ਸਿੱਖ ਰੈਫਰੈˆਸ ਲਾਇਬ੍ਰੇਰੀ ਵਿੱਚੋˆ ਕੁੱਝ ਕੀਮਤੀ ਸਮਾਨ ਬਾਹਰ ਕੱਢ ਕੇ ਇਸ ਲਾਇਬ੍ਰੇਰੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਜਿਸ ਕਾਰਨ 2200 ਤੋਂ ਵੱਧ ਹੱਥ ਲਿਖਤਾˆ, ਹੁਕਮਨਾਮੇ ਜੋ ਗੁਰੂ ਸਾਹਿਬਾਨਾˆ ਨੇ ਅਪਣੇ ਹੱਥੀਂ ਲਿਖੇ ਸਨ, ਸਿੱਖ ਇਤਹਾਸ ਨਾਲ ਸੰਬੰਧਤ ਕੀਮਤੀ ਪੁਸਤਕਾˆ, ਪੁਰਾਤਨ ਸੋਮੇ, ਦੁਰਲੱਭ ਸਾਹਿਤ ਅਤੇ ਪੁਰਾਣਾ ਰਿਕਾਰਡ ਭਾਰਤੀ ਫੌਜ ਨੇ ਤਬਾਹ ਕਰਕੇ ਰੱਖ ਦਿੱਤਾ, 20,000 ਤੋˆ ਵੱਧ ਧਾਰਮਿਕ ਪੁਸਤਕਾˆ ਦਾ ਕੋਈ ਥਹੁ ਪਤਾ ਨਹੀਂ ਹੈ, ਅੱਜ ਉਹ ਲੋਕ ਸਿੱਖ ਰੈਫਰੈˆਸ ਲਾਇਬ੍ਰੇਰੀ ਵਿੱਚੋˆ ਲੁੱਟੀ ਹੋਈ ਸਮੱਗਰੀ ਜੇ ਵਾਪਸ ਵੀ ਕਰਨਾ ਚਾਹੁਣ ਤਾˆ ਹੋ ਸਕਦਾ ਹੈ ਉਸ ਸਮੱਗਰੀ ਵਿੱਚ ਬਹੁਤ ਕੁੱਝ ਘੱਟ ਵੱਧ ਕਰ ਦਿੱਤਾ ਹੋਵੇ, ਰਲਾ ਦਿੱਤਾ ਹੋਵੇ। ਚਾਰੇ ਪਾਸਿਆˆ ਤੋਂ ਤੋਪਾˆ ਦੇ ਗੋਲੇ ਵਰ੍ਹਦੇ ਪਏ ਨੇ, ਭਾਰਤੀ ਫੌਜ ਦੇ ਟੈˆਕ ਲਗਾਤਾਰ ਗੋਲਾਬਾਰੀ ਕਰ ਰਹੇ ਨੇ, ਲਗਾਤਾਰ ਹੋ ਰਹੀ ਇਸ ਗੋਲਾਬਾਰੀ ਦੇ ਵਿੱਚ ਇੱਕ 14 ਕੁ ਸਾਲਾਂ ਦਾ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾˆਵਾਲਿਆˆ ਕੋਲ ਆ ਕੇ ਬੋਲਿਆ ਬਾਬਾ ਜੀ ਜੇ ਮੈਨੂੰ ਹੁਕਮ ਕਰੋ ਤਾˆ ਮੈˆ ਆਹ ਜਿਹੜਾ ਟੈˆਕ ਲਗਾਤਾਰ ਗੋਲੇ ਸੁੱਟੀ ਆਉਂਦਾ ਹੈ ਇਹਦਾ ਮੂੰਹ ਬੰਦ ਕਰ ਦੇਵਾˆ..? ਬਾਬਾ ਜੀ ਕਹਿਣ ਲੱਗੇ, “ਬੇਟਾ! ਉਹ ਕਿਵੇˆ..?” ਉਹ ਸਿੱਖ ਬੱਚਾ ਕਹਿਣ ਲੱਗਾ ਇਹ ਮੇਰੇ ‟ਤੇ ਛੱਡ ਦਿਓ, ਇੰਨਾ ਕਹਿ ਕੇ ਉਸ ਜਰਨੈਲ ਨੇ ਆਪਣੇ ਸਰੀਰ ਨਾਲ ਬਰੂਦ ਬੰਨ੍ਹਿਆ ਤੇ ਵਰ੍ਹਦੀਆˆ ਗੋਲੀਆˆ ਵਿੱਚ ਟੈˆਕ ਦੇ ਪਿਛਲੇ ਪਾਸੇ ਦੀ ਉਪਰ ਜਾ ਚੜ੍ਹਿਆ, ਇੱਕ ਜੋਰਦਾਰ ਧਮਾਕੇ ਨਾਲ ਟੈˆਕ ਉਡ ਗਿਆ ਤੇ ਇਹ ਸਿੱਖ ਬੱਚਾ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਗੋਦ ਵਿੱਚ ਜਾ ਬਿਰਾਜਿਆ । ਇਸੇ ਸਮੇਂ ਇੱਕ ਟੈˆਕ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਨੇੜੇ ਜਾ ਕੇ ਪਰਿਕਰਮਾ ਵਿੱਚ ਧੱਸ ਗਿਆ, ਬਹੁਤ ਕੋਸ਼ਿਸ਼ ਦੇ ਬਾਵਜੂਦ ਵੀ ਇਹ ਟੈˆਕ ਨਾ ਨਿਕਲਿਆ, ਪਰਿਕਰਮਾˆ ਵਿੱਚ ਖਲੋਤੇ ਟੈˆਕਾˆ ਨੇ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਿਸ਼ਾਨਾ ਬਣਾਈ ਰੱਖਿਆ, ਉਥੇ ਹੀ ਇਹਨਾ ਟੈˆਕਾਂ ਨੇ ਗੁਰੂ ਰਾਮਦਾਸ ਲੰਗਰ, ਗੁਰੂ ਰਾਮਦਾਸ ਸਰਾˆ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਉਪਰ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਜਿਸਦੇ ਨਾਲ ਭਾਰੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਸ਼ਹੀਦ ਹੋਏ । ਸਾਰੀ ਰਾਤ ਇੱਹ ਟੈˆਕ ਅੱਗ ਵਰ੍ਹਾਉਂਦੇ ਰਹੇ । ਜਨਰਲ ਸ਼ੁਬੇਗ ਸਿੰਘ ਜੀ ਹੁਰਾˆ ਨੇ ਉਚੇਚੇ ਤੌਰ ਤੇ ਐˆਟੀ ਟੈˆਕ ਪਰਫੈਕਟ ਗੰਨ ਲੈਕੇ ਟੈˆਕਾˆ ਦੇ ਅੱਗੇ ਲੱਗੀ ਹੋਈ ਆਰ ਪੀ ਸੀ ਤਬਾਹ ਕਰਨੀ ਸ਼ੁਰੂ ਕਰ ਦਿੱਤੀ, ਕਾਫੀ ਟੈˆਕ ਨਕਾਰਾ ਕਰ ਦਿੱਤੇ ਗਏ ।
ਅੱਧੀ ਰਾਤ ਦਾ ਸਮਾਂ, ਗੁਰੂ ਰਾਮਦਾਸ ਸਾਹਿਬ ਸਰਾˆ ਦੇ ਪਿਛਲੇ ਪਾਸਿਉਂ 2000 ਤੋਂ ਵੱਧ ਭਾਰਤੀ ਫੌਜ ਦੇ ਸਪੈਸ਼ਲ ਕਮਾˆਡੋ ਫੋਰਸ ਦਾ ਦਸਤਾ ਜਿਨ੍ਹਾਂ ਨੇ ਬੁਲਟ ਪਰੂਫ ਜੈਕਟਾˆ ਪਹਿਨੀਆˆ ਹੋਈਆˆ ਨੇ, ਭਾਰਤੀ ਫੌਜ ਵੱਲੋˆ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਨੂੰ ਭੇਜਿਆ ਗਿਆ । ਸਿੰਘਾˆ ਨੇ ਇੱਕ ਜ਼ੋਰਦਾਰ ਹਮਲਾ ਕੀਤਾ ਇਹਨਾˆ ਬੁਲਟ ਪਰੂਫ ਸਪੈਸ਼ਲ ਕਮਾˆਡੋਆˆ ਵਿੱਚੋˆ 600 ਤੋਂ ਵੱਧ ਨੂੰ ਉਡਾ ਕੇ ਰੱਖ ਦਿੱਤਾ, ਇਸਤੋˆ ਬਾਅਦ ਭਾਰਤੀ ਫੌਜ ਵੱਲੋˆ 40-40, 50-50 ਫੌਜੀਆˆ ਦੀਆˆ ਟੁਕੜੀਆˆ ਭੇਜਣੀਆˆ ਸ਼ੁਰੂ ਕਰ ਦਿੱਤੀਆˆ । ਸਿੰਘਾˆ ਨੇ ਉਹ ਵੀ ਇੱਕ ਇੱਕ ਕਰਕੇ ਖਤਮ ਕਰ ਦਿੱਤੀਆˆ ।  ਗੁਰੂ ਰਾਮਦਾਸ ਲੰਗਰ ਵਾਲੇ ਪਾਸੇ ਦੁਖਭੰਜਨੀ ਬੇਰੀ ਨੇੜੇ ਜਬਰਦਸਤ ਜੰਗ ਛਿੜੀ ਹੋਈ ਹੈ, ਫੌਜੀਆˆ ਦੀਆˆ ਚੀਕਾˆ ਸੁਣਦੀਆˆ ਪਈਆˆ ਨੇ ਤੇ ਸਿੰਘ ਸ਼ਹੀਦੀਆˆ ਪ੍ਰਾਪਤ ਕਰਦੇ ਹੋਏ ਵੀ ਜੈਕਾਰਿਆˆ ਨਾਲ ਅਸਮਾਨ ਗੂੰਜਾ ਦਿੰਦੇ ਨੇ, ਇੱਕ ਪਾਸੇ ਭਾਰਤੀ ਫੌਜ ਹੈ ਜਿਸਦੇ ਪਿਛੇ ਪੂਰੇ ਦੇਸ਼ ਦੀ ਸਰਕਾਰ ਹੈ ਤੇ ਇਹਨਾˆ ਦੀ ਗਿਣਤੀ ਲੱਖਾˆ ਵਿੱਚ ਹੈ ਤੇ ਦੂਜੇ ਪਾਸੇ ਭੁੱਖੇ ਤਿਹਾਏ 40 ਕੁ ਗੁਰੂ ਕੇ ਸਿੰਘ ਜਿੰਨ੍ਹਾਂ ਤੇ ਹੱਥ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੈ, ਇੱਕ ਪਾਸੇ ਹਾਜ਼ਾਰਾˆ ਦੀ ਗਿਣਤੀ ਵਿੱਚ ਭਾਰਤੀ ਫੌਜ ਤੇ ਦੂਸਰੇ ਪਾਸੇ 40 ਸਿੰਘ ਪਰ ਟੱਕਰ ਬਰਾਬਰ ਦੀ ਹੈ, ਜੱਸਾ ਸਿੰਘ ਰਾਮਗੜ੍ਹੀਆ ਬੁੰਗਾ, ਜਿਸਦੇ ਤਹਿਖਾਨੇ ਵਿਚੋˆ ਸਿੰਘ ਜਬਰਦਸਤ ਫਾਇਰਿੰਗ ਕਰਦੇ ਨੇ ਅਤੇ ਇਥੇ ਭਾਰਤੀ ਫੌਜ ਦੀਆˆ ਲਾਸ਼ਾˆ ਦੇ ਢੇਰ ਲੱਗੇ ਪਏ ਨੇ । ਜੋ ਬਚਕੇ ਅੱਗੇ ਵੱਧਦਾ, ਪਰਿਕਰਮਾ ਵਿੱਚ ਸਿੰਘਾˆ ਦੀ ਗੋਲੀ ਦਾ ਸ਼ਿਕਾਰ ਹੋ ਜਾˆਦਾ ਹੈ । ਹੁਣ ਕੇ. ਐਸ. ਬਰਾੜ, ਕੇ ਸੁੰਦਰਜੀ ਅਤੇ ਆਰ. ਐਸ. ਦਿਆਲ ਨੇ ਪਰਿਕਰਮਾ ਵਿਚਲੇ ਕਮਰੇ, ਜਿਨ੍ਹਾˆ ਵਿੱਚ ਸਿੱਖ ਸੰਗਤਾˆ ਭਰੀਆˆ ਪਈਆˆ ਨੇ, ਉਨ੍ਹਾਂ ‟ਤੇ ਇੱਕ-ਇੱਕ, ਦੋ-ਦੋ ਬੰਬ ਸੁਟਾਉਣੇ ਸ਼ੁਰੂ ਕਰ ਦਿੱਤੇ, ਬੇਦੋਸ਼ੇ ਸਿੱਖਾˆ ਨੂੰ ਕਮਰਿਆˆ ਵਿੱਚ ਬੰਬ ਸੁੱਟ-ਸੁੱਟ ਕੇ ਸ਼ਹੀਦ ਕਰਨਾ ਸ਼ਰੂ ਕਰ ਦਿੱਤਾ, ਕਰੀਬ 1500 ਦੇ ਲਗਭਗ ਸਿੱਖਾˆ ਨੂੰ ਇਸ ਤਰੀਕੇ ਨਾਲ ਸ਼ਹੀਦ ਕੀਤਾ ਗਿਆ । ਇੱਕ ਭਾਰਤੀ ਫੌਜੀ ਨੂੰ ਇਹ ਕਹਿੰਦੇ ਵੀ ਸੁਣਿਆ ਕਿ ਮੈਂ ਸੰਨ ‟62 ਦੀ ਲੜਾਈ ਦੇਖੀ, ਸੰਨ ‟65 ਦੀ, ਸੰਨ ‟71 ਦੀ ਲੜਾਈ ਦੇਖੀ ਹੈ ਜੋ ਸਾਡੇ ਗਵਾˆਢੀ ਮੁਲਕ ਨਾਲ ਸੀ ਪਰ ਜਿੰਨਾ ਅਸਲਾ ਅਕਾਲ ਤਖਤ ਸਾਹਿਬ ਉਪਰ ਹਮਲਾ ਕਰਨ ਵਿੱਚ ਲੱਗਿਆ, ਜਿੰਨੇ ਫੌਜੀ ਇੱਥੇ ਮਾਰੇ ਗਏ, ਭਾਰਤੀ ਫੌਜ ਦਾ ਜਿੰਨਾ ਨੁਕਸਾਨ ਇੱਥੇ ਹੋਇਆ, ਓਨਾ ਤਾˆ ਗਵਾਂਢੀ ਮੁਲਕਾˆ ਨਾਲ ਹੋਈ ਜੰਗ ਵਿੱਚ ਵੀ ਨਹੀਂ ਹੋਇਆ ।
ਜ਼ੁਲਮ ਦੀ ਇੰਤਹਾ ਹੋ ਗਈ । ਗੁਰੂ ਰਾਮਦਾਸ ਸਾਹਿਬ ਸਰਾˆ ਜੋ ਕਿ ਤਿੰਨ ਮੰਜਿਲਾ ਬਣੀ ਹੋਈ ਹੈ, ਜਿਸ ਵਿਚ ਸਿੱਖ ਬੀਬੀਆˆ ਬੱਚੇ ਤੇ ਬਜੁਰਗ ਠਹਿਰੇ ਹੋਏ ਸਨ ਉਸ ਉਪਰ ਭਾਰਤੀ ਫੌਜ ਵੱਲੋਂ ਅੰਨ੍ਹੇਵਾਹ ਹੈˆਡ ਗ੍ਰਨੇਡ ਸੁੱਟਣੇ ਸ਼ੁਰੂ ਕਰ ਦਿੱਤੇ ਗਏ, ਇੱਥੇ ਵੀ ਬੜੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾˆ ਦੀਆˆ ਸ਼ਹੀਦੀਆˆ ਹੋਈਆ । 


ਅੱਗੇ ਕੀ ਕੁਜ ਹੋਇਆ ਆਪ ਸੰਗਤਾਂ ਨਾਲ ਕਲ ਨੂੰ ਵਿਚਾਰਾਂ ਸਾਝੀਆਂ ਕਰਾਂਗੇ,,
ਧੰਨਵਾਦ ਸਹਿਤ-
ਤਿਰਲੋਕ ਸਿੰਘ ਖਾਲਸਾ 


http://www.facebook.com/sanumaanpunjabihonda2 



Post Comment


ਗੁਰਸ਼ਾਮ ਸਿੰਘ ਚੀਮਾਂ