ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵਲੋਂ 16-17 ਅਕਤੂਬਰ 1973 ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਇਕੱਤਰਤਾ ਵਿੱਚ ਪ੍ਰਵਾਨ ਕੀਤਾ ਮਤਾ:-
ਸਿਧਾਂਤ
1) ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਸਮੁੱਚੀ ਮਰਜ਼ੀ ਦਾ ਇਕੋ ਇਕ ਪ੍ਰਗਟਾਊ ਹੈ ਤੇ ਪੰਥ ਦੀ ਪ੍ਰਤੀਨਿਧਤਾ ਕਰਨ ਲਈ ਪੂਰਾ ਅਧਿਕਾਰ ਰੱਖਦਾ ਹੈ । ਇਸ ਜਥੇਬੰਦੀ ਦੀ ਬੁਨਿਆਦ ਮਨੂੰਖਾਂ ਦੇ ਆਪਸੀ ਸੰਬੰਦ ਮਨੁੱਖ ਗਤੀ ਅਤੇ ਮਨੁੱਖ ਪ੍ਰੇਮ - ਤੱਤ ਨਾਲ ਸੰਬੰਧਾਂ ਉੱਤੇ ਰੱਖੀ ਗਈ ਹੈ ।
2) ਇਹ ਸਿਧਾਂਤ ਗੁਰੂ ਨਾਨਕ ਦੇਵ ਜੀ ਦੇ ਹੀ ਉਪਦੇਸ਼ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੀਆਂ ਲੀਹਾਂ ਉੱਤੇ ਅਧਾਰਤ ਹਨ ।
ਮਨਰੋਥ
ਸ਼੍ਰੋਮਣੀ ਅਕਾਲੀ ਦਲ ਹੇਠ ਲਿਖੇ ਮੰਤਵਾਂ ਦੀ ਪੂਰਤੀ ਲਈ ਸਦਾ ਤੱਤਪਰ ਰਹੇਗਾ ।
1) ਗੁਰਮਤਿ ਤੇ ਰਹਿਤ ਮਰਿਯਾਦਾ ਦਾ ਪ੍ਰਚਾਰ ਅਤੇ ਨਾਸਤਕਤਾ ਤੇ ਮਨਮੱਤ ਦਾ ਪ੍ਰਹਾਰ ।
2) ਸਿੰਘਾਂ ਵਿੱਚ ਪੰਥਕ ਆਜ਼ਾਦ ਹਸਤੀ ਦਾ ਅਹਿਸਾਸ ਕਾਇਮ ਰੱਖਣਾ ਅਤੇ ਅਜਿਹਾ ਦੇਸ਼ ਕਾਲ ਘੜਨਾ ਜਿਸ ਵਿੱਚ ਸਿੱਖ ਪੰਥ ਦੇ ਕੋਮੀ ਜਜ਼ਬੇ ਤੇ ਕੋਮੀਅਤ ਦਾ ਪ੍ਰਗਟਾਓ ਪੂਰਨ ਤੌਰ ਤੇ ਮੂਰਤੀਮਾਨ ਤੇ ਪ੍ਰਜਵਲਤ ਹੋ ਸਕੇ ।
3) ਕੰਗਾਲੀ, ਭੁੱਖ-ਨੰਗ ਤੇ ਥੁੜ ਨੂੰ ਦੂਰ ਕਰਨਾ ਨਿਆਂਕਾਰੀ ਤੇ ਚੰਗੇ ਨਿਜਾਮ ਨੂੰ ਕਾਇਮ ਕਰਨ ਲਈ ਦੌਲਤ ਤੇ ਉਪਜ ਨੂੰ ਵਧਾਉਣਾ ਤੇ ਮੋਜੂਦਾ ਪਾਣੀ ਵੰਬ ਤੇ ਲੁੱਟ - ਖਸੁਟ (ਐਕਸ - ਪਬਾਇਟੇਸ਼ਨ) ਨੂੰ ਦੂਰ ਕਰਨਾ ।
4) ਗੁਰਮਤਿ ਆਸ਼ੇ ਅਨੁਸਾਰ ਅਨਪੜ੍ਹਤਾ , ਛੂਤ - ਛਾਤ ਤੇ ਜਾਤ- ਪਾਤ ਦੇ ਵਿਤਕਰੇ ਨੂੰ ਹਟਾਉਣ ।
5) ਮੰਦੀ ਸਿਹਤ ਤੇ ਬਿਮਾਰੀ ਨੂੰ ਦੂਰ ਕਰਨ ਦੇ ਉਪਾਓ, ਨਸ਼ਿਆਂ ਦੀ ਨਿਖੇਧੀ ਅਤੇ ਬੰਦਸ਼ ਦੇ ਸਰੀਰਕ ਅਰੋਗਤਾ ਦਾ ਵਾਧਾ ਜਿਸ ਨਾਲ ਕੰਮ ਵਿੱਚ ਉਤਸ਼ਾਹ ਜਾਗੇ ਤੇ ਉਹ ਕੋਮੀ ਬਚਾਓ ਲਈ ਤਿਆਰ ਹੋ ਸਕੇ ।
ਅੰਕ ਪਹਿਲਾ
ਅਕਾਲੀ ਦਲ ਸਿੱਖਾਂ ਵਿੱਚ ਧਰਮ - ਭਾਵ ਪੈਦਾ ਕਰਨ ਤੇ ਉਹਨਾਂ ਵਿੱਚ ਸਿੱਖ ਹੋਣ ਉੱਤੇ ਫਕਰ ਪੈਦਾ ਕਰਨਾ ਆਪਣਾ ਮੁੱਖ ਮਨੋਰਥ ਸਮਝਦਾ ਹੈ ਜਿਸ ਦੀ ਪੂਰਤੀ ਲਈ ਅਕਾਲੀ ਦਲ ਹੇਠ ਲਿਖਿਆ ਪ੍ਰੋਗਰਾਮ ਵਾਸਤੇ ਵਰਤੋਂ ਵਿੱਚ ਲਿਆਏਗਾ :-
(ਓ) ਵਾਹਿਗੁਰੂ ਦੀ ਵਾਹਿਦ ਹਸਤੀ ਦਾ ਪ੍ਰਚਾਰ ਕਰਨਾ ਨਾਮ ਸਿਮਰਨ ਤੇ ਗੁਰਬਾਣੀ ਦਾ ਪ੍ਰਵਾਹ ਚਲਾਣਾ ਦਸ ਗੁਰੂ ਸਾਹਿਬਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਤੇ ਦ੍ਰਿੜ ਨਿਸ਼ਚਾ ਕਰਾਉਣ ਤੇ ਉਹਨਾਂ ਉਪਦੇਸ਼ਾਂ ਦੀ ਵਾਕਫੀ ਤੇ ਉਹਨਾਂ ਉੱਤੇ ਅਮਲ ਕਰਾਉਣ ਲਈ ਯਤਨ ਕਰਨਾ ।
(ਅ) ਗੁਰਮਤਿ, ਸਿੱਖ ਫਲਸਫਾ, ਰਹਿਤ ਮਰਿਯਾਦਾ ਤੇ ਕੀਰਤਨ ਆਦਿ ਦੇ ਪ੍ਰਚਾਰ ਨੂੰ ਕਾਮਯਾਬੀ ਨਾਲ ਚਲਾਉਣ ਲਈ ਸਿੱਖ ਮਿਸ਼ਨਰੀ ਕਾਲਜ ਵਿਚੋਂ ਪ੍ਰਚਾਰਕ ਤੇ ਚੰਗੇ ਰਾਗੀ, ਢਾਡੀ ਕਵੀਸ਼ਰੀ ਪੈਦਾ ਕਰਨੇ ਤਾਂ ਕਿ ਦੇਸ਼ ਤੋਂ ਪ੍ਰਦੇਸ਼ ਵਿੱਚ ਕਾਲਜਾਂ ਤੇ ਸਕੂਲਾਂ ਵਿੱਚ , ਪਿੰਡਾਂ ਤੇ ਸ਼ਹਿਰਾਂ ਵਿੱਚ, ਹੋਇਆਂ ਕਿ ਹਰ ਥਾਂ ਲਈ ਪ੍ਰਚਾਰ ਡੀ ਯੋਗਤਾ ਰੱਖਣ ਵਾਲੇ ਸੱਜਣ ਤਿਆਰ ਕੀਤੇ ਜਾ ਸਕਣ ।
(ੲ) ਵੱਡੇ ਪੈਮਾਨੇ ਤੇ ਪ੍ਰਚਾਰ ਦਾ ਪ੍ਰਬੰਧ ਕਰਨਾ, ਕਾਲਜਾਂ ਅਤੇ ਸਕੂਲਾਂ ਵਿਚੇ ਸੀ ਸੰਬੰਧ ਵਿੱਚ ਪੂਰਾ ਤਾਣ ਲਾਉਣਾ ਅਤੇ ਇਸ ਮਨੋਰਥ ਨੂੰ ਸਾਹਮਣੇ ਰੱਖਕੇ ਕਾਲਜਾਂ ਦੇ ਪ੍ਰੋਫੇਸਰਾਂ ਦੇ ਬਕਾਇਦਾ ਸਟੱਡੀ ਸਰਕਲ ਲਾਉਣ ਦਾ ਪ੍ਰਬੰਦ ਕਰਨਾ ।
(ਸ) ਸਿੱਖਾਂ ਵਿੱਚ ਦਸਵੰਧ ਦਾ ਰਿਵਾਜ਼ ਮੁੜ ਸੁਰਜੀਤ ਕਰਨਾ ।
(ਹ) ਸਿੱਖ ਧਰਮ ਤੇ ਇਤਿਹਾਸ ਦੇ ਵਿਦਵਾਨਾਂ , ਲਿਖਾਰੀਆਂ, ਪ੍ਰਚਾਰਕਾਂ ਗ੍ਰੰਥੀਆਂ ਆਦਿ ਦਾ ਕੌਤ ਵਲੋਂ ਵੱਧ ਤੋਂ ਵੱਧ ਆਦਰ ਕਰਨ ਲਈ ਪ੍ਰਚਾਰ ਕਰਨਾ ਅਤੇ ਉਹਨਾਂ ਦੇ ਰੁਰਬੇ , ਸਿਖਲਾਈ ਅਤੇ ਰਹਿਣੀ ਦਾ ਮਿਆਰ ਉਚਾ ਕਰਨ ਲਈ ਯਤਨ ਕਰਨਾ ।
(ਕ) ਗੁਰਦੁਆਰਾ ਪ੍ਰਬੰਧ ਨੂੰ ਵਧੇਰੇ ਸੋਹਣਾ ਬਨਾਉਣ ਲਈ ਯਤਨ ਕਰਨਾ ਤੇ ਗੁਰਦੁਆਰਾ ਕਰਮਚਾਰੀਆਂ ਡੀ ਸਿੱਖਲਾਈ ਲਈ ਪ੍ਰਬੰਧ ਕਰਨਾ, ਗੁਰਦੁਆਰਿਆਂ ਦੀਆਂ ਇਮਾਰਤਾਂ ਡੀ ਸੰਭਾਲ ਕਰਾਉਣੀ । ਜਿਸ ਸੰਬੰਧ ਵਿੱਚ ਸਮੇਂ - ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਹੋਰ ਕਮੇਟੀਆਂ ਵਿੱਚ ਆਪਣੇ ਪ੍ਰਤੀਨਿਧਾਂ ਨੂੰ ਯੋਗ ਹਦਾਇਤਾਂ ਭੇਜਦੇ ਰਹਿਣਾ ।
(ਖ) ਗੁਰਬਾਣੀ ਦੀ ਸ਼ੁੱਧ ਛਪਾਈ ਤੇ ਨਵੀਂ ਸਿੱਖ ਇਤਿਹਾਸ ਦੀ ਖੋਜ ਅਤੇ ਸੰਭਾਲ ਦੇ ਪ੍ਰ੍ਕਾਸਮਾਂ, ਗੁਰਬਾਣੀ ਦਾ ਹੋਰ ਬੋਲੀਆਂ ਵਿੱਚ ਉਲਥਾ ਸਿੱਖ ਸਿਧਾਂਤ ਬਾਰੇ ਵਧੀਆ ਸਾਹਿਤ ਤਿਆਰ ਕਰਨ ਲਈ ਪ੍ਰਬੰਧ ਕਰਨਾ ।
(ਗ) ਇਕ ਨਵਾਂ ਸਰਬ - ਹਿੰਦ ਗੁਰਦੁਆਰਾ ਕਾਨੂੰਨ ਬਣਾਉਣ ਬੰਨਣਾ , ਜਿਸ ਨਾਲ ਕੁਲ ਦੇਸ਼ ਭਰ ਦੇ ਗੁਰਦੁਆਰਿਆਂ ਦਾ ਪ੍ਰਬੰਧ ਵਧੇਰੇ ਸੁਚੱਜਾ ਤੇ ਸ਼ੋਭਾ ਜਨਕ ਹੋ ਸਕੇ ਅਤੇ ਜਿਸ ਨਾਲ ਸਿੱਖ ਪੰਥ ਦੇ ਪ੍ਰਾਚੀਨ ਪ੍ਰਚਾਰ ਕਰਨ ਵਾਲਿਆਂ ਸੰਪਰਦਾਵਾਂ ਜਿਹਾ ਕਿ ਉਦਾਸੀ , ਨਿਰਮਲੇ ਆਦਿ ਮੁੜ ਸਮੁੱਚੇ ਸਿੱਖ ਸਮਾਜ ਦਾ ਅਨਿਖੜਵਾਂ ਅੰਗ ਬਣ ਜਾਣ ਪ੍ਰੰਤੂ ਉਨਾਂ ਭੋਰਿਆਂ ਦੀਆਂ ਜਾਇਦਾਤਾਂ ਦਾ ਇਨਾਂ ਸੰਪਰਦਾਵਾਂ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਰਹਿਣ ।
(ਘ) ਸਾਰੇ ਸੰਸਾਰ ਦੇ ਸਮੂਹ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਇਕ ਲੜੀ ਵਿੱਚ ਪਰੋਕੇ ਸਾਰੇ ਖਾਲਸਾ ਪੰਥ ਦੇ ਧਰਮ ਅਸਥਾਨਾਂ ਦੀ ਰਹੁ ਰੀਤਾਂ ਨੂੰ ਇੱਕ ਸਾਰ ਕਰਨ ਅਤੇ ਪ੍ਰਚਾਰ ਦੇ ਸਾਧਨਾਂ ਨੂੰ ਜੁੜਦਾ ਅਤੇ ਅਸਰ ਭਰਪੂਰ ਬਨਾਉਣ ਦਾ ਪ੍ਰਬੰਧ ਕਰਨਾ ।
(ਫ) ਸ਼੍ਰੀ ਨਨਕਾਣਾ ਸਾਹਿਬ ਅਤੇ ਉਹਨਾਂ ਹੋਰ ਸਮੂਹ ਗੁਰਦੁਆਰਿਆਂ ਦੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਪ੍ਰਬੰਧ ਸਮੂਹ ਸਿੱਖਾਂ ਲਈ ਹਾਸਲ ਕਰਨ ਦੇ ਯਤਨ ਕਰਨਾ ।
ਅੰਕ ਦੂਜਾ
ਰਾਜਸ਼ੀ ਨਿਸ਼ਾਨ
ਪੰਥਕ ਰਾਜਸ਼ੀ ਨਿਸ਼ਾਨ ਨਿਸ਼ਚੇ ਤੌਰ ਤੇ ਸਾਹਿਬ ਦਸਮ ਪਾਤਿਸ਼ਾਹ ਦੇ ਆਦੇਸ਼ਾਂ ਸਿੱਖ ਇਤਿਹਾਸ ਦੇ ਪਨਿਆਂ ਅਤੇ ਖਾਲਸਾ ਪੰਥ ਦੇ 'ਮਨ ਮੰਦਰ' ਵਿੱਚ ਉਕਰਿਆ ਚਲਿਆ ਆ ਰਿਹਾ ਹੈ , ਜਿਸ ਦਾ ਮਕਸਦ ' ਖਾਲਸਾ ਜੀ ਦਾ ਬੋਲ ਬਾਲਾ' ਖਾਲਸਾ ਜੀ ਦੇ ਇਸ ਜਨਮ ਸਿੱਧ ਅਧਿਕਾਰ ਨੂੰ ਦ੍ਰਿਸ਼ਟਮਾਨ ਕਰਨ ਲਈ ਲੋੜੀਂਦੇ ਦੇਸ਼ ਕਾਲ ਤੇ ਰਾਜਸੀ ਵਿਧਾਨ ਦੀ ਸਿਰਜਨਾ ਪ੍ਰਾਪਤੀ ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਢਾਂਚੇ ਦੀ ਨੀਂਹ ਹੈ ।
ਇਸ ਪ੍ਰਯੋਜਨ ਦੀ ਪੂਰਤੀ ਲਈ
1. ਸ਼੍ਰੋਮਣੀ ਅਕਾਲੀ ਦਲ ਹਰ ਮੁਸ਼ਕਿਲ ਤਰੀਕੇ ਨਾਲ ਯਤਨ ਰੇ ਜਦੋ - ਜਹਿਦ ਕਰੇਗਾ ਕਿ
(ਓ) ਜਿਹੜੇ ਰਕਬੇ ਦੇ ਇਲਾਕੇ ਪੰਜਾਬ ਨਾਲੋਂ ਤੋੜ ਕੇ ਤੇ ਜਾਣ - ਬੁੱਝ ਕੇ ਪੰਜਾਬ ਤੋਂ ਬਾਹਰ ਰੱਖੇ ਗਏ ਹਨ , ਜਿਵੇ ਕੀ ਗੁਰਦਾਸਪੁਰ ਵਿਚੋਂ ਡਲਹੋਜ਼ੀ , ਅੰਬਾਲਾ ਜ਼ਿਲ੍ਹੇ ਦਾ ਚੰਡੀਗੜ੍ਹ , ਪਿੰਜੋਰ , ਕਾਲਕਾ ਅਤੇ ਅੰਬਾਲਾ ਸਦਰ ਆਦਿ , ਹੁਸ਼ਿਆਰਪੁਰ ਜ਼ਿਲ੍ਹੇ ਦੀ ਸਾਰੀ ਉਨਾਂ ਤਹਿਸੀਲ, ਨਾਲਾਗੜ੍ਹ ਦਾ ‘ਦੇਸ਼’ ਨਾਮੀ ਸਿਲਾਕਾ , ਕਰਨਾਲ ਜ਼ਿਲ੍ਹੇ ਦਾ ਸ਼ਾਹਬਾਦ ਬਲਾਕ ਅਤੇ ਗੁਹਲਾ ਬਲਾਕ ਤੇ ਹਿਸਾਰ ਜ਼ਿਲ੍ਹੇ ਦੀ ਟੋਹਾਂਨਾ ਸਭ ਤਹਿਸੀਲਾਂ ਰਤਿਆ ਬਲਾਕ ਤੇ ਸਰਸੇ ਦੀ ਤਹਿਸੀਲ ਰਾਜਸਥਾਨ ਤੇ ਗੰਗਾਨਗਰ ਦੇ ਜ਼ਿਲ੍ਹੇ ਦੀਆਂ 9 ਤਹਿਸੀਲਾਂ ਅਤੇ ਇਨਾਂ ਦੇ ਨਾਲ ਲੱਗਦੇ ਪੰਜਾਬੀ ਬੋਲਦੇ ਤੇ ਸਿੱਖ ਵਸੋਂ ਦੇ ਹੋਰ ਸਾਰੇ ਇਲਾਕੇ ਤੁਰੰਤ ਪੰਜਾਬ ਵਿੱਚ ਆ ਜਾਣ ਅਤੇ ਇੱਕੋ ਇੱਤਜਾਨੀਆ ਇਕਲੀ ਬਣ ਜਾਣ , ਜਿਸ ਵਿੱਚ ਸਿੱਖੀ ਤੇ ਸਿੱਖਾਂ ਦੇ ਹਿੱਤ ਵਿਸ਼ੇਸ਼ ਸੁਰੱਖਿਅਤ ਰਹਿਣ ।
(ਅ) ਇਸ ਨਵੇਂ ਪੰਜਾਬ ਤੇ ਦੇਸ਼ ਅਤੇ ਹੋਰ ਸੂਬਿਆਂ ਵਿੱਚ ਕੇਂਦਰ ਦਾ ਦਖਲ ਕੇਵਲ ਦੇਸ਼ ਦੇ ਡਿਫੇਂਸ ਪ੍ਰਦੇਸੀ ਮਾਮਲਿਆਂ ਤਾਰ ਡਾਕ ਤੇ ਰੇਲਵੇ ਦੇ ਮਹਿਕਮਿਆਂ ਤੱਕ ਹੀ ਸੀਮਤ ਹੋਵੇ ਅਤੇ ਬਾਕੀ ਸਾਰੇ ਮਹਿਕਮੇ ਪੰਜਾਬ ਦੇ ਆਪਣੇ ਅਧਿਕਾਰ ਵਿੱਚ ਹੋਣ ਇਹਨਾ ਦੇ ਪ੍ਰਬੰਧ ਲਈ ਪੰਜਾਬ ਨੂੰ ਆਪਣਾ ਆਪ ਬਣਾਉਣ ਦਾ ਪੂਰਨ ਅਧਿਕਾਰ ਹੋਵੇ । ਇਹਨਾਂ ਕੇਂਦਰੀ ਮਹਿਕਮਿਆਂ ਲਈ ਲੋੜੀਂਦੇ ਫਾਈਨਾਂਸ ਵੀ ਪੰਜਾਬ ਆਪਣਾ ਕੋਟਾ ਪਾਰਲੀਮੈਂਟ ਵਿੱਚ ਆਪਣੇ ਨੁਮਾਇੰਦਿਆਂ ਦੀ ਗਿਣਤੀ ਦੇ ਤਨਾਸਬ ਅਨੁਸਾਰ ਖੁਦ ਆਪ ਹੀ ਅਦਾ ਕਰੇ ।
(ੲ) ਪੰਜਾਬੋਂ ਬਾਹਰ ਵੱਸਣ ਵਾਲੀ ਸਿੱਖ ਵਸੋਂ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਦੀ ਮੁਆਸਰ ਤਹੱਫਜ਼ਾਤ (ਸੁਰੱਖਿਆ)ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਉਹ ਕਿਸੇ ਵਿਤਕਰੇ ਦਾ ਸ਼ਿਕਾਰ ਨਾ ਹੋ ਸਕਣ ।
2. ਸ੍ਰੋਮਣੀ ਅਕਾਲੀ ਦਲ ਇਹ ਵੀ ਯਤਨ ਕਰੇਗਾ ਕਿ ਹਿੰਦੋਸਤਾਨ ਦਾ ਵਿਧਾਨ ਸਹਿ ਅਰਥਾਂ ਵਿੱਚ ਫੈਡਰਲ ਬਣਾਇਆ ਜਾਵੇ ਤੇ ਇਸ ਦੀਆਂ ਸਾਰੀਆਂ ਰਿਆਸਤਾਂ ਦਾ ਕੇਂਦਰ ਵਿੱਚ ਬਰਾਬਰ ਦਾ ਅਧਿਕਾਰ ਤੇ ਨੁਮਾਇੰਦਗੀ ਹੋਵੇ।
3. ਸ਼੍ਰੋਮਣੀ ਅਕਾਲੀ ਦਲ ਕਾਂਗਰਸੀ ਸਰਕਾਰ ਦੀ ਉਲੀਕੀ ਹੋਈ ਭਾਰਤ ਦੀ ਮੋਜੂਦਾ ਵਿਦੇਸ਼ੀ ਪਾਲਿਸੀ ਨੂੰ ਸਖਤ ਨਖਿਧ, ਨਿਕੰਮੀ ਅਤੇ ਦੇਸ਼ ਕੋਮ ਤੇ ਇਨਸਾਨੀਅਤ ਲਈ ਹਾਨੀਕਾਰਕ ਸਮਝਦਾ ਹੈ । ਸ਼੍ਰੋਮਣੀ ਅਕਾਲੀ ਦਲ ਭਾਰਤ ਦੀ ਅਜਿਹੀ ਵਿਦੇਸ਼ੀ ਨੀਤੀ ਦੀ ਹਮਾਇਤ ਕਰੇਗਾ ਜੋ ਅਮਨ ਪਾਬੰਦੀ ਉੱਤੇ ਅਧਾਰਤ ਅਤੇ ਕੋਮੀ ਮੁਆਫ਼ ਦੇ ਅਨੁਕੂਲ ਹੋਵੇ ਅਤੇ ਖਾਸ ਕਰਕੇ ਭਾਰਤ ਦੇ ਸਾਰੇ ਗਵਾਂਡੀ ਦੇਸ਼ਾਂ ਵੱਲ ਤੇ ਸਿੱਖ ਵੱਸੋ ਵਾਲੇ ਤੇ ਸਿੱਖ ਗੁਰਧਾਮਾਂ ਵਾਲੇ ਦੇਸ਼ਾਂ ਵੱਲ ਪ੍ਰੇਮ ਤੇ ਸਦਭਾਵਨਾ ਵਾਲੀ ਹੋਵੇ । ਸ਼੍ਰੋਮਣੀ ਅਕਾਲੀ ਦਲ ਦੀ ਇਹ ਨੀਤੀ ਕਿ ਸਾਡੀ ਵਿਦੇਸ਼ੀ ਨੀਤੀ ਕਿਸੇ ਹੋਰ ਦੇਸ਼ ਦੀ ਨੀਤੀ ਨਾਲ ਗਲਜੋਟੀ ਹੋਈ ਨਾ ਹੋਵੇ ।
4. ਕੇਂਦਰੀ ਤੇ ਸੂਬਾ ਸਰਕਾਰਾਂ ਦੇ ਸਾਰੇ ਸਿੱਖ ਤੇ ਹੋਰ ਮੁਲਾਜ਼ਮਾਂ ਨੂੰ ਹਰ ਇਨਸਾਫ਼ ਦਿਵਾਉਣਾ ਅਤੇ ਉਹਨਾਂ ਵਿਚੋਂ ਕਿਸੇ ਨਾਲ ਵੀ ਕੋਈ ਧੱਕਾ ਜਾਂ ਬੇਇਨਸਾਫੀ ਹੋਵੇ ਉਸ ਵਿਰੁੱਧ ਪੁਰ – ਅਸਰ ਆਵਾਜ਼ ਉਠਾਉਣਾ ਅਤੇ ਜਦੋ – ਜਹਿਦ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮ ਦਾ ਇੱਕ ਖਾਸ ਅੰਗ ਹੈ । ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਮਹਿਕਮਾਂ ਡਿਫੇਂਸ ਡੀ ਹਰ ਬਾਹੀ ਵਿੱਚ ਸਿੰਘਾਂ ਡੀ ਰਿਵਾਇਤੀ ਪੋਜਿਸ਼ਨਾ ਕਾਇਮ ਰੱਖਣ ਲਈ ਯਤਨ ਕਰੇਗਾ ਅਤੇ ਯਤਨ ਕਰੇਗਾ ਕਿ ਫੋਜੀ ਸਿੰਘਾ ਦੀਆਂ ਲੋੜਾਂ ਪੰਥ ਦੇ ਵੱਧ ਤੋਂ ਵੱਧ ਧਿਆਨ ਵਿੱਚ ਰਹਿਣ । ਸ਼੍ਰੋਮਣੀ ਅਕਾਲੀ ਦਲ ਇਹ ਵੀ ਯਤਨ ਕਰੇਗਾ ਕਿ ਕਿਰਪਾਨ ਸਿੱਖ ਫੋਜੀਆਂ ਡੀ ਵਰਦੀ ਦਾ ਇੱਕ ਹਿੱਸਾ ਬਣ ਜਾਵੇ ।
5. ਮਹਿਕਮਾ ਡਿਫੇਂਸ ਦੇ ਸਾਬਤ ਕਰਮਚਾਰੀਆਂ ਨੂੰ ਸਿਵਲ ਜਿੰਦਗੀ ਵਿੱਚ ਮੁੜ ਸ਼ਾਮਲ ਹੋਣ ਲਈ ਬੇਹਤਰ ਹਾਲਾਤ ਪੇਦਾ ਕਰਨੇ ਤੇ ਮਾਕੂਲ ਰਿਆਇਤਾਂ ਅਤੇ ਮੁਨਾਸਬ ਤੂਹੱਫਜਾਂਤ ਦਿਵਾਉਣ ਅਤੇ ਉਹਨਾਂ ਦੇ ਹੱਕ ਸਵੈ- ਸਤਿਕਾਰ ਅਤੇ ਸਵੈ – ਅਭਿਮਾਨ ਦੀ ਰਾਖੀ ਲਈ ਉਹਨਾਂ ਨੂੰ ਜਥੇਬੰਦ ਕਰਨਾ ਅਤੇ ਉਹਨਾਂ ਦੀ ਆਪਣੀ ਆਵਾਜ ਨੂੰ ਪੁਰ ਅਸਰ ਬਣਾਉਣ ਲਈ ਯਤਨ ਕਰਨਾ ਸ਼੍ਰੋਮਣੀ ਅਕਾਲੀ ਦਲ ਆਪਣਾ ਪਰਮ ਕਰਤੱਵ ਸਮਝਦਾ ਹੈ ।
6. ਸ਼੍ਰੋਮਣੀ ਅਕਾਲੀ ਦਾ ਵਿਚਾਰ ਹੈ ਕਿ ਹਰ ਇਸਤਰੀ ਜਾਂ ਪੁਰਸ਼ ਲਈ ਜਿਸ ਨੂੰ ਕਿਸੇ ਇਖਲਾਖੀ ਜੁਰਮ ਵਿੱਚ ਅਦਾਲਤ ਵਲੋਂ ਕੋਈ ਸਜਾ ਨਾ ਦਿੱਤੀ ਗਈ ਹੋਵੇ ਛੋਟੇ ਸ਼ਸਤਰ ਰਿਵਾਲਵਰ ਬੰਦੂਕ ਤਥਾ ਪਿਸਤੋਲ ਰਾਇਫਲ ਤੇ ਕਾਰਬਾਇਨ ਤੇ (ਸਮਾਲ ਆਰਮਜ਼) ਆਦਿ ਰੱਖਣ ਦੀ ਪੂਰੀ ਖੁੱਲ ਹੋਵੇ ਤੇ ਕੋਈ ਲਾਇਸੇੰਸ ਲੇਨ ਦੀ ਲੋੜ ਨਾ ਹੋਵੇ ਕੇਵਲ ਰਜਿਸਟਰੇਸ਼ਨ ਕਾਫੀ ਸਮਝੀ ਜਾਵੇ ।
7. ਸ਼੍ਰੋਮਣੀ ਅਕਾਲੀ ਦਲ ਸ਼ਰਾਬ ਤੇ ਹੋਰ ਨਸ਼ਿਆਂ ਦੀ ਮਨਾਹੀ ਚਾਹੁੰਦਾ ਹੈ ਅਤੇ ਪਬਲਿਕ ਥਾਵਾਂ ਤੇ ਨਸ਼ਿਆਂ ਦੀ ਵਰਤੋਂ ਤੇ ਤੰਬਾਕੂ ਪੀਣ ਦੀ ਮਨਾਹੀ ਦਾ ਮੁੱਦਈ ਹੈ ਅਤੇ ਇਸ ਤੇ ਪਾਬੰਦੀ ਲਈ ਯਤਨ ਕਰੇਗਾ ।
ਅੰਕ ਤੀਜਾ
ਸ਼੍ਰੋਮਣੀ ਅਕਾਲੀ ਦਲ ਦੀ ਆਰਥਿਕ ਪਾਲਿਸੀ ਅਤੇ ਪ੍ਰੋਗਰਾਮ
ਜੋ ਵਰਕਿੰਗ ਕੇਮਟੀ ਨੇ 17 ਅਕਤੂਬਰ 1973 ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਈ ਆਪਣੀ ਮੀਟਿੰਗ ਵਿੱਚ ਪਾਸ ਕੀਤਾ
ਭਾਵੇਂ ਭਾਰਤੀ ਆਰਥਿਕਤਾ ਮੁੱਖ ਤੌਰ ਤੇ ਖੇਤੀਬਾੜੀ ਉੱਤੇ ਆਧਾਰਤ ਹੈ ਅਤੇ ਕੋਈ ਵੀ ਰਾਜਨੀਤਿਕ ਸ਼ਕਤੀ ਜੋ ਨਿਆਂ ਦੇ ਆਧਾਰ ਤੇ ਸਮਾਜ ਬਨਾਉਣ ਦਾ ਦਾਅਵਾ ਕਰਦੀ ਹੈ ਇਸ ਨੂੰ ਅੱਖੋੰ ਉਹਲੇ ਨਹੀ ਕਰ ਸਕਦੀ ਪਰ ਸਾਰੀ ਸਮੱਸਿਆ ਦਾ ਘੰਡੀ ਇਹ ਹੈ ਕਿ ਇਸ ਆਰਥਿਕ ਪ੍ਰਬੰਧ ਦਾ ਮੁੱਖ ਲੀਡਰ ਵੱਡੇ – ਵੱਡੇ ਪਾਵਾਰਿਆ , ਸ਼ਾਹੂਕਾਰਾਂ ਅਤੇ ਅਜਾਰੇਦਾਰਾਂ ਦੀ ਸ਼੍ਰੇਣੀ ਦੇ ਹੱਥ ਵਿੱਚ ਹੈ । ਸਹਿ ਲਫਜਾਂ ਵਿੱਚ ਇਹੀ ਸ਼੍ਰੇਣੀ ਆਜਾਦੀ ਦੇ 29 ਵਰਿਆਂ ਵਿੱਚ ਅਮੀਰ ਹੋਈ ਹੈ ਭਾਵੇਂ ਆਰਥਿਕ ਉਨੱਤੀ ਦੇ ਫਾਇਦਿਆਂ ਨੂੰ ਬਾਕੀ ਸ਼੍ਰੇਣੀਆਂ ਨੇ ਵੀ ਮਾਣਿਆ ਹੈ । ਅਸਲ ਵਿੱਚ ਇਹੀ ਸ਼੍ਰੇਣੀ ਰਾਜਨੀਤਕ ਤਾਕਤ ਦੀ ਮਾਲਕ ਹੈ ਅਤੇ ਇਹੀ ਇਸ ਨੂੰ ਵਰਤਦੀ ਵੀ ਹੈ । ਇਸ ਲਈ ਸ਼ਾਂਤਮਈ ਤਰੀਕਿਆਂ ਰਹੀ ਇਕ ਨਵੇ ਸਮਾਜ ਨੂੰ ਬਣਾਉਣ ਦਾ ਹਰ ਯਤਨ ਅਬਾਦੀ ਦੇ ਇਸ ਜੁਟ ਦੇ ਆਰਥਿਕ ਪ੍ਰਬੰਧ ਅਤੇ ਰਾਜਨੀਤਿਕ ਕਿਲਿਆਂ ਨੂੰ ਤੋੜਨ ਲਈ ਹੋਣਾ ਚਾਹਿਦਾ ਹੈ ।
ਅਕਾਲੀ ਦਲ ਚਾਹੁੰਦਾ ਹੈ ਕਿ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਅਮੀਰ ਅਤੇ ਗਰੀਬ ਵਿੱਚ ਅੰਤਰ ਖਤਮ ਕੀਤਾ ਜਾਵੇ ਪਰ ਇਸ ਦੀ ਇੱਛਾ ਹੈ ਕਿ ਧਨ ਦੇ ਸੰਗ੍ਰਹਿ ਤੇ ਪਹਿਲਾ ਹੱਲਾ ਉਨਾ ਲੋਕਾਂ ਉਪਰ ਕੀਤਾ ਜਾਵੇ ਜੋ ਅਸਲ ਵਿੱਚ ਆਰਥਿਕ ਪ੍ਰਬੰਧ ਨੂੰ ਕੰਟਰੋਲ ਕਰਦੇ ਹਨ । ਪੇਂਡੂ ਇਲਾਕਿਆਂ ਵਿੱਚ ਵੀ ਅਕਾਲੀ ਦਲ ਆਬਾਦੀ ਦੇ ਇਨਾਂ ਕਮਜ਼ੋਰ ਵਰਗਾਂ ਅਣ –ਸੂਚਿਤ ਜਾਤੀਆਂ . ਪੱਛੜੇ ਹੋਏ ਬੇ – ਜ਼ਮੀਨ ਮੁਜਾਰਿਆਂ . ਮਜ਼ਦੂਰ ਗਰੀਬ ਕਿਸਾਨਾਂ ਅਤੇ ਮੱਧ – ਸ਼੍ਰੇਣੀ ਦੇ ਕਿਸਾਨਾਂ ਦੀ ਹਮਾਇਤ ਕਰਦਾ ਹੈ । ਇਸ ਲਈ ਇਹ ਇੱਕ ਅਜਿਹੇ ਤਰੀਕੇ ਨਾਲ ਭੂਮੀ ਸੁਧਾਰਾਂ ਦੀ ਹਮਾਇਤ ਕਰਦਾ ਹੈ ਜਿੰਨਾਂ ਅਨੁਸਾਰ 80 ਸ੍ਟੇੰਡਰਡ ਏਕੜ ਤੋਂ ਜਿਆਦਾ ਸਾਰੀ ਭੋੰ ਜ਼ਿੰਮੀਦਾਰਾਂ ਕੋਲੋਂ ਲੈ ਕੇ ਪੇਂਡੂ ਗਰੀਬਾਂ ਵਿੱਚ ਵੰਡ ਗਰੀਬਾਂ ਵਿੱਚ ਦਿੱਤੀ ਜਾਵੇ ।
ਇਸ ਲਈ ਅਕਾਲੀ ਦਲ ਦੀ ਆਰਥਿਕ ਪਾਲਿਸੀ ਮੁੱਖ ਤੌਰ ਤੇ ਇਹਨਾਂ ਨਿਸ਼ਾਨਿਆਂ ਨੂੰ ਪ੍ਰਾਪਤ ਕਰਨਾ ਹੋਵੇਗੀ ।
ਖੇਤੀਬਾੜੀ ਖੇਤਰ
ਸਾਡੇ ਦੇਸ਼ ਦੀ ਖੇਤੀਬਾੜੀ ਦੇ ਖੇਤਰ ਵਿਚ ਇਕ ਪਾਸੇ ਤਾਂ ਬਹੁਤ ਸਾਰੇ ਭੋੰ –ਸੁਧਾਰ ਹੋਂਦ ਵਿਚ ਆ ਰਹੇ ਹਨ ਅਤੇ ਦੂਜੇ ਪਾਸੇ ਹਰੀ ਕ੍ਰਾਂਤੀ ਦਾ ਇਕ ਨਵਾ ਦੌਰ ।ਇਕ ਹਥ ਅਕਾਲੀ ਦਲ ਹਰੀ ਕ੍ਰਾਂਤੀ ਵਿਚ ਵਾਧੇ ਦੀ ਪ੍ਰਤੀਕਿਰਿਆ ਕਰਦਾ ਹੈ ਅਤੇ ਦੂਸਰੇ ਹਥ ਹੀ ਪ੍ਰਣ ਕਰਦਾ ਹੈ ਕਿ ਖੇਤੀਬਾੜੀ ਦੀ ਉਪਜ ਵਿਚ ਵਾਧਾ ਹੋਵੇ ।ਪੇਂਡੂ ਆਬਾਦੀ ਦੇ ਸਾਰੇ ਵਰਗਾਂ ਖਾਸ ਤੋਰ ਤੇ ਮਧ ਸ਼੍ਰੇਣੀ ਦੇ ਕਿਸਾਨਾ ਅਤੇ ਗਰੀਬਾਂ ਅਤੇ ਭੋੰ –ਰਹਿਤ ਮੁਜਾਰੇਦਾਰਾਂ ਦੀ ਰਹਿਣੀ –ਬਹਿਣੀ ਦੇ ਮਿਆਰ ਵਿਚ ਸੁਧਾਰ ਯਕੀਨੀ ਲਿਆਵੇ ।ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਅਕਾਲੀ ਦਲ ਨਿਮਨ ਲਿਖਤ ਤਜਵੀਜਾਂ ਨੂ ਅਪਨਉਣ ਦਾ ਸੰਕਲਪ ਰਖਦਾ ਆ ।
(ਓ) ਗਰੀਬ ਅਤੇ ਵਿਚਲੇ ਫ਼ਰਕ ਨੂ ਖਤਮ ਕਰਨ ਲਈ ਅਤੇ ਖੇਤੀਬਾੜੀ ਦੀ ਉਪਜ ਵਧਾਉਣ ਦੀ ਭੋਂ-ਸੁਧਾਰਾ ਨੂ ਸ਼ੁਰੂ ਕਰਨਾ । ਭੋਂ – ਹਦਬੰਦੀ ਬਾਰੇ ਅਜੋਕੀ ਵਿਧਾਨਕਾਰੀ () ਤੇ ਪੁਨਰ ਵਿਚਾਰ ਕੀਤਾ ਜਾਵੇਗਾ ਅਤੇ ਹਦਬੰਦੀ ਨੂੰ ੩੦ ਸਟੈਂਡਰਡ ਏਕੜ ਪਾਵਰ ਦੇ ਲਿਹਾਜ ਨਾਲ ਪੱਕਾ ਨੀਯਤ ਕੀਤਾ ਜਾਵੇਗਾ ਅਤੇ ਅਸਲ ਵਾਹਿਕਾ (“)ਭੋਂ – ਦਾਰੀ ਦੀ ਪਰਪਕਤਾ ਦਿਤੀ ਜਵੇਗੀ ।ਭੋਂ – ਰਹਿਤ ਮੁਜਾਹਰਿਆਂ ਅਤੇ ਗਰੀਬ ਕਿਸਾਨਾ ਨੂੰ ਵਾਧੂ ਭੋਂ ਤੇ ਵਸਾਇਆ ਜਾਵੇਗਾ ਅਤੇ ਵਿਹਲੀ ਸਰਕਾਰ ਵਾਹੀ ਯੋਗ ਭੋਂ ਗਹਣੇ ਰਖਣ ਦਾ ਹੱਕ ਦਿਤਾ ਜਾਵੇ ਅਤੇ ਸਰਕਾਰ ਰਾਹੀਂ ਅਨਸੂਚਿਤ ਕਬੀਲੀਆਂ ਅਤੇ ਪੱਛੜੀਆਂ ਜਾਤੀਆਂ ਨੂੰ ਮਿਲੀ ਭੋਂ ਦੀ ਵੇਚ ਉਪਰ ਪਾਬੰਦੀਆਂ ਨੂੰ ਕਿਵੇਂ ਲਾਇਆ ਜਾ ਸਕਦਾ ਹੈ ।
(ਅ) ਅਕਾਲੀ ਦਲ ਖੇਤੀਬਾੜੀ ਦੇ ਆਧੁਨੀਕਰਨ ਦੀ ਭਰਪੂਰ ਕੋਸ਼ਿਸ਼ ਕਰੇਗਾ ਅਤੇ ਇਹ ਵੀ ਵਿਚਾਰੇਗਾ ਕੇ ਮਧ ਸ਼੍ਰੇਣੀ ਅਤੇ ਛੋਟੇ ਅਤੇ ਗਰੀਬ ਕਿਸਾਨ ਵੀ ਬਿਜਲੀ,ਪਾਣੀ ,ਬੀਜ ਖਾਦਾਂ ਅਤੇ ਸਰਕਾਰੀ ਸੇਵਾਵਾਂ ਅਤੇ ਦੂਸਰਿਆਂ ਜਨਤਕ ਸੇਵਾਵਾਂ ਏਜੰਸੀਆਂ ਰਹੀ ਮਿਲ ਰਹੇ ਕਰਜਿਆਂ ਅਤੇ ਸਾਧਨਾ ਦਾ ਕਿਵੇਂ ਲਾਭ ਉਠਾਈਏ ।
(ੲ) ਅਕਾਲੀ ਦਲ ਭਰਪੂਰ ਕੋਸ਼ਿਸ਼ ਕਰੇਗਾ ਕਿ ਖੇਤੀਬਾੜੀ ਦੀ ਉਪਜ ਦੀਆਂ ਕੀਮਤਾਂ ਮਧ ਦਰਜੇ ਦੇ ਕਿਸਾਨਾ ਦੀ ਪੈਦਾਵਾਰ ਦੇ ਖਰਚੇ ਦੀ ਬੁਨਿਆਦ ਤੇ ਨੀਯਤ ਹੋ ਜਾਣ । ਕੀਮਤਾਂ ਨੂੰ ਵਿਸਾਖੀ ਤੋਂ ਪਹਿਲਾਂ ਹੀ ਸੂਚਿਤ ਕਰ ਦੇਣਾ ਚਾਹਿਦਾ ਹੈ । ਕੀਮਤਾਂ ਨੀਯਤ ਕਰਨ ਦਾ ਅਧਿਕਾਰ ਲਾਜਮੀ ਤੋਰ ਤੇ ਰਾਜ-ਸਰਕਾਰ ਕੋਲ ਹੋਣਾ ਚਾਹਿਦਾ ਹੈ ।
(ਸ ) ਅਕਾਲੀ ਦਲ ਅੰਨ ਵਪਾਰ ਦੇ ਸੰਪੂਰਨ ਕੌਮੀ ਕਰਨ ਦੀ ਹਿਮਾਇਤ ਕਰਦਾ ਹੈ ਅਤੇ ਰਾਜ – ਸਰਕਾਰ ਅਤੇ ਸਰਕਾਰੀ ਏਜੰਸੀਆ ਰਾਹੀਂ ਅੰਨ ਅਤੇ ਦੂਜੀਆਂ ਹੋਰ ਫਸਲਾਂ ਦੀ ਥੋਕ ਦੇ ਵਪਾਰ ਦਾ ਪੂਰਨ ਤੌਰ ਤੇ ਸਰਕਾਰੀਕਰਨ ਕਰਨ ਲਈ ਹਰ ਕਦਮ ਉਠਾਏਗਾ ।
(ਹ ) ਅਕਾਲੀ ਦਲ ਹਰੇਕ ਤਰਾਂ ਦੀ ਫੂਡ – ਜੋਨਾਂ ਦੇ ਅਤੇ ਦੇਸ਼ ਵਿਚ ਅੰਨ ਦੀ ਆਵਾਜਾਈ ਤੇ ਲਾਈਆਂ ਪਾਬੰਦੀਆਂ ਦੇ ਵਿਰੁਧ ਹੈ । ਸਮੁਚੇ ਦੇਸ਼ ਨੂੰ ਇਕ ਫੂਡ – ਜੋਨ ਮੰਨਿਆ ਜਾਵੇ ।
(ਕ ) ਥੀਨ-ਡੈਮ ਅਤੇ ਬਠਿੰਡਾ ਥਰਮਲ ਪਲਾਂਟ ਨੂੰ ਸਿਰੇ ਚਾੜਨ ਲਈ ਖਾਸ ਕੋਸ਼ਿਸ਼ਾ ਕੀਤੀਆਂ ਜਾਣਗੀਆਂ ਤਾ ਕਿ ਰਾਜ ਵਿਚ ਸਿੰਚਾਈ ਦੀਆਂ ਸੁਵਿਧਾਵਾਂ ਤੇ ਬਿਜਲੀ ਦੀ ਬੁਹਤਾਤ ਹੋ ਜਾਵੇ ਅਤੇ ਸਿੱਟੇ ਵਜੋਂ ਇਹ ਹੋਰ ਸਸਤੀਆਂ ਹੋਣ । ਰਾਜ ਵਿਚ ਐਟਮੀ ਬਿਜਲੀ ਪਲਾਂਟ ਲਾਉਣ ਲਈ ਇਕ ਨਿਰਨੇ-ਮਈ ਕੋਸ਼ਿਸ਼ ਕੀਤੀ ਜਾਵੇ ।
(ਖ ) ਪੇਂਡੂ ਇਲਾਕਿਆਂ ਵਿਚ ਸਹਿਕਾਰੀ ਸੇਵਾਵਾਂ ਕਾਇਮ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਜਿਥੇ ਨਹਿਰੀ ਸਿੰਚਾਈ ਦੀ ਘਾਟ ਹੈ ਓਹਨਾ ਇਲਾਕਿਆਂ ਵਿਚ ਛੋਟੇ-ਸਿੰਚਾਈ ਪ੍ਰੋਜੇਕਟਾ ਲਈ ਖਾਸ ਧਿਆਨ ਦੇਣਾ ਚਾਹਿਦਾ ਹੈ ।
ਉਦਯੋਗ
ਅਕਾਲੀ ਦਲ ਮੰਗ ਕਰਦਾ ਹੈ ਕਿ ਸਾਡੇ ਬੁਨਿਆਦੀ ਉਦਯੋਗ ਪਬਲਿਕ ਸੈਕਟਰ (ਜਨਤਾ ਦੇ ਮੈਦਾਨ ) ਵਿਚ ਲਿਆਏ ਜਾਣ ।
ਅਕਾਲੀ ਦਲ ਚੁਹੰਦਾ ਹੈ ਕਿ ਉਹ ਸਾਰੇ ਖਪਤਕਾਰੀ ਉਦਯੋਗ ਜੋ ਜਰੂਰੀ ਵਸਤਾਂ ਨਾਲ ਸਬੰਧਤ ਹਨ ਕੌਮੀ ਲਏ ਜਾਣ ਤਾਂ ਕਿ ਕੀਮਤਾਂ ਨੂੰ ਕਾਬੂ ਹੇਠ ਰਖਿਆ ਜਾ ਸਕੇ ਅਤੇ ਗਰੀਬ ਖਪਤਕਾਰ ਦੀ ਉਦਯੋਗ ਕਾਰੀਆਂ ਅਤੇ ਦਲਾਲਾਂ ਰਾਹੀਂ ਲੁੱਟ –ਖਸੁੱਟ ਨੂੰ ਖਤਮ ਕੀਤਾ ਜਾਵੇ ।
ਪਬਲਿਕ ਸੈਕਟਰ ਟੇ ਉਦਯੋਗਾਂ ਨੂੰ ਇਸ ਤਰੀਕੇ ਨਾਲ ਸਥਾਪਿਤ ਕੀਤਾ ਜਾਵੇ ਕਿ ਉਹ ਪ੍ਰਾਦੇਸ਼ਿਕ ਅਸੰਤੁਲਨ ਖਤਮ ਹੋ ਸਕੇ ਜਿਹੜਾ ਕੇਂਦਰੀ ਸਰਕਾਰ ਦੀਆਂ ਭੇਦ –ਭਾਵ ਵਾਲੀਆਂ ਨੀਤੀਆਂ ਸਦਕਾ ਹੋਂਦ ਵਿਚ ਆ ਚੁਕਾ ਹੈ ।
ਪੇਂਡੂ ਇਲਾਕਿਆਂ ਵਿਚ ਖੇਤੀਬਾੜੀ ਤੇ ਨਿਰਭਰ ਉਦਯੋਗਾਂ ਨੂੰ ਸਥਾਪਿਤ ਕਰਨ ਦੀ ਯੋਜਨਾਬੱਧ ਕੋਸ਼ਿਸ਼ ਕਰਨੀ ਚਾਹੀਦੀ ਆ ਤਾਂ ਕੀ ਸਹਿਰਾਂ ਵਿਚ ਆਬਾਦੀ ਦਾ ਜੋਰ ਘਟ ਜਾਵੇ । ਉਦਯੋਗਾਂ ਦੇ ਪ੍ਰਬੰਧ ਨੂੰ ਇਸ ਤਰਾਂ ਲੋਕਤੰਤਰੀ ਕੀਤਾ ਜਾਵੇ ਤਾ ਕੀ ਪ੍ਰਬੰਧਕਾਂ ਵਿਚ ਕਾਮੇ ਹੋਣ ਅਤੇ ਇਕ ਅਜਿਹੀ ਸਕੀਮ ਬਣਾਈ ਜਾਵੇ ਜਿਸ ਨਾਲ ਕਾਮਿਆਂ ਅਤੇ ਉਦ੍ਯੋਗਪਤੀਆਂ ਵਿਚ ਲਾਭ ਵੰਡਿਆ ਜਾ ਸਕੇ । ਕਰਜਾ ਦੇਣ ਵਾਲੀਆਂ ਸੰਸਥਾਵਾਂ ਅਤੇ ਖਾਸ ਕਰਕੇ ਕੋਮੀ ਕਰਨ ਬੈਂਕਾ ਦੀ ਇਕ ਨਿਸ਼ਚਿਤ ਪ੍ਰਤੀਸ਼ਤ ਰਕਮ ਪੇਂਡੂ ਉਦਯੋਗਾਂ ਵਿਚ ਲਾਉਣ ਲਈ ਨੀਯਤ ਕੀਤੀ ਜਾਵੇ । ਇਕ ਕਰੋੜ ਤੋ ਵਧ ਲਾਗਤ ਵਾਲੇ ਸਾਰੇ ਉਦਯੋਗਿਕ ਪ੍ਰੋਜੈਕਟ ਪਬਲਿਕ ਸੈਕਟਰ ਵਿਚ ਲਿਆਉਣੇ ਚਾਹੀਦੇ ਹਨ । ਅਕਾਲੀ ਦਲ ਪਰਿਵਾਹਨ(੯-) ਦੇ ਅਗਾਂਹ-ਵਾਧੂ ਕੌਮੀ ਕਰਨ ਦੀ ਪ੍ਰਤੀਕਿਰਿਆ ਕਰ ਚੁੱਕਾ ਹੈ ।
ਪਬਲਿਕ ਸੈਕਟਰ ਦੇ ਪ੍ਰੋਜੈਕਟਾ ਨੂੰ ਵਧੇਰੇ ਖੁਦ ਮੁਖਤਿਆਰੀ ਦੇਣੀ ਚਾਹੀਦੀ ਹੈ । ਉਹਨਾ ਦੇ ਚਾਲਕ ਯੋਗ ਜੁਆਨ ਨੌਜਵਾਨ ਹੌਣੇ ਚਾਹੀਦੇ ਹਨ ਜੋ ਪ੍ਰੋਜੇਕਟਾ ਵਿਚ ਲਗਨ ਦੇ ਪੱਕੇ ਹੋਣ ਅਤੇ ਪਬਲਿਕ ਸੈਕਟਰ ਪ੍ਰੋਜੈਕਟਦੀ ਇਕ ਸ਼੍ਰੇਣੀ ਬਣਾਉਣ ਲਈ ਇਕ ਖਾਸ ਕੋਸ਼ਿਸ਼ ਕਰਨੀ ਚਾਹੀਦੀ ਹੈ ।
ਆਰਥਿਕ ਨੀਤੀ
ਅਕਾਲੀ ਦਲ ਦੀ ਮੰਗ ਹੈ ਕਿ ਟੇਕਸ ਦੇ ਸਮੁਚੇ ਢੰਗ ਨੂੰ ਇਸ ਤਰਾਂ ਨਾਲ ਮੁੜ ਵਿਚਾਰਿਆ ਜਾਵੇ ਕਿ ਟੇਕਸ ਦੀ ਦੇਰੀ ਅਤੇ ਕਾਲੇ ਧਨ ਦੇ ਸਾਰੇ ਲਾਲਚ ਜੜ੍ਹੋ ਪੁੱਟੇ ਜਾਣ । ਅਕਾਲੀ ਦਲ ਵਿਚ ਅਜਿਹੇ ਟੇਕਸ ਸਿਸਟਮ ਦੀ ਹਮਾਇਤ ਕਰਦਾ ਹੈ ਜਿਸ ਨਾਲ ਟੇਕਸ ਦੀ ਕਾਟ ਸੁਖਾਲੀ ਅਤੇ ਆਮ ਲੋਕਾਂ ਨੂੰ ਚਕਰਾਂ ਚ ਪਾਉਣ ਵਾਲੀ ਨਾ ਹੋਵੇ । ਅਜੋਕੀ ਟੇਕਸ- ਪ੍ਰਣਾਲੀ ਸਜਾ ਸਿਰਫ ਗਰੀਬਾਂ ਨੂੰ ਦਿੰਦੀ ਹੈ ਅਤੇ ਅਮੀਰਾਂ ਲਈ ਵੱਡੇ –ਵੱਡੇ ਬਚਾਓ ਦੇ ਰਾਹ ਰਹਿਣ ਦਿੰਦੀ ਹੈ । ਅਕਾਲੀ ਦਲ ਅਮਲੀ ਕਰਨ ਦੇ ਹਕ ਵਿਚ ਹੈ ਤਾਂਕਿ ਦੇਸ਼ ਵਿਚ ਮੁਕਾਬਲੇ ਤੇ ਚਲ ਰਹੇ ਕਾਲੇ ਧਨ ਦੇ ਆਰਥਿਕ ਪ੍ਰਬੰਧ ਦਾ ਵਿਕਾਸ ਕੀਤਾ ਜਾ ਸਕੇ ।
ਕਾਮੇ , ਮਧ ਸ਼੍ਰੇਣੀ ਦੇ ਨੌਕਰੀ ਪੇਸ਼ਾ ਲੋਕ ਅਤੇ ਖੇਤੀਬਾੜੀ ਦੇ ਕਾਮੇ
ਅਕਾਲੀ ਦਲ ਨਿਮਨ ਲਿਖਿਤ ਗੱਲਾਂ ਲਈ ਭਰਪੂਰ ਕੋਸ਼ਿਸ਼ ਕਰੇਗਾ ।
(ਓ) ਉਦਯੋਗਿਕ ਕਾਮਿਆਂ ਲਈ ਲੋੜ ਦੇ ਅਧਾਰ ਘੱਟੋ –ਘੱਟ ਵੇਤਨ ।
(ਅ )ਸਰਕਾਰੀ ਕਰਮਚਾਰੀਆਂ ਦੀ ਰਹਿਣੀ –ਬਹਿਣੀ ਦੇ ਮਿਆਰ ਵਿਚ ਲਗਾਤਾਰ ਸੁਧਾਰ ।
(ੲ)ਖੇਤੀਬਾੜੀ ਦੇ ਕਾਮਿਆ ਲਈ ਘੱਟੋ –ਘੱਟ ਤਨਖਾਹ ਬਾਰੇ ਪੁਨਰ –ਵਿਚਾਰ ਅਤੇ ਜੇ ਲੋੜ ਮਹਿਸੂਸ ਹੋਵੇ ਤਾਂ ਵੇਤਨ ਚ ਵਾਧਾ ।
(ਸ) ਮੌਜੂਦਾ ਲੇਬਰ ਵਿਧਾਨਕਾਰੀ ਦੀਆਂ ਤਰੁੱਟੀਆਂ ਦੂਰ ਕਰਨਾ ਤਾਂਕਿ ਮਜਦੂਰਾਂ ਦੀ ਰਹਿਣੀ –ਬਹਿਣੀ ਯਕੀਨਨ ਚੰਗੀ ਹੋਵੇ ।
(ਹ)ਪੇਂਡੂ ਅਤੇ ਸਹਿਰੀ ਇਲਾਕਿਆਂ ਵਿਚ ਸਮਾਜ ਦੇ ਸਭ ਤੋ ਵਧ ਗਰੀਬ ਲੋਕਾਂ ਵਾਸਤੇ ਘਰ ਲਵਾਉਣ ਲਈ ਲੋੜੀਂਦੇ ਕਦਮ ਉਠਾਉਣ ।
ਬੇਰੋਜ਼ਗਾਰੀ
ਅਕਾਲੀ ਦਲ ਦਾ ਸੰਕਲਪ ਹੈ ਕਿ ਦੇਸ਼ ਵਿਚ ਸੰਪੂਰਨ ਰੋਜ਼ਗਾਰੀ ਹੋਵੇ । ਆਰੰਭ ਕਰਨ ਲਈ ਅਕਾਲੀ ਦਲ ਇਹ ਮਹਿਸੂਸ ਕਰਦਾ ਹੈ ਕਿ ਇਹ ਸਰਕਾਰ ਦਾ ਫਰਜ਼ ਹੈ ਕਿ ਘੱਟੋ –ਘੱਟ ਪੜੇ ਲਿਖੇ ਅਤੇ ਨਿਪੁੰਨਲੋਕਾਂ ਨੂੰ ਇਕਦਮ ਨੌਕਰੀ ਦੇਵੇ ਜਦੋਂ ਤਕ ਨੌਕਰੀਆਂ ਨਾਈ ਮਿਲਦੀਆ ਇਹਨਾ ਲੋਕਾਂ ਨੂੰ ਬੇਰੋਜਗਾਰੀ ਦਾ ਭੱਤਾ ਮਿਲਣਾ ਚਾਹਿਦਾ ਹੈ । ਜਿਸ ਦਾ
ਖਰਚ ਕੇਂਦਰੀ-ਸਰਕਾਰ ਅਤੇ ਰਾਜ –ਸਰਕਾਰ ਅੱਧੋ-ਅੱਧ ਬਰਦਾਸ਼ਤ ਕਰਨ । ਇਹ ਭੱਤਾ ਨਿਮਨ ਲਿਖਿਤ ਗੱਲਾਂ ਤੇ ਹੋਵੇ :-
ਮੈਟਰੀਕੁਲੇਟ ਅਤੇ ਨਿਪੁੰਨ ਕਾਰੀਗਰ ਰੁਪਏ ੫੦
ਬੀ . ਏ .ਰੁਪਏ ੭੫
ਐਮ .ਏ .ਰੁਪਏ ੧੦੦
ਇੰਜੀਨੀਅਰ ਅਤੇ ਡਾਕਟਰ ਰੁਪਏ ੧੫੦
ਹੋਰ ਨਿਪੁੰਨ ਕਾਰੀਗਰ ਰੁਪਏ ੫੦
੬੫ ਸਾਲ ਦੀ ਉਮਰ ਤੋਂ ਵਧ ਲੋੜਵੰਦ ਬਜੁਰਗਾਂ ਨੂੰ ਬੁਦੇਪਾ ਪੈਨਸ਼ਨ ਮਿਲਣੀ ਚਾਹੀਦੀ ਹੈ ।
ਅਣਸੂਚਿਤ ਜਾਤੀਆਂ ਅਤੇ ਸਮਾਜ ਦੇ ਕਮਜ਼ੋਰ ਵਰਗ
ਅਕਾਲੀ ਦਲ ਅਣਸੂਚਿਤ ਜਾਤੀਆਂ ਅਤੇ ਸਮਾਜ ਦੇ ਦੂਸਰੇ ਕਮਜ਼ੋਰ ਵਰਗਾਂ ਦਾ ਆਰਥਿਕ ਮਿਆਰ ਓਹਨੂੰ ਵਿਦਿਅਕ ਸਹੂਲਤਾਂ, ਨੌਕਰੀਆਂ ਅਤੇ ਦੂਸਰੀਆਂ ਕਈ ਹੋਰ ਰਿਆਸਤਾਂ ਦੇ ਕੇ ਉਚਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂਕਿ ਉਹ ਵੀ ਸਮਾਜ ਦੇ ਦੂਸਰੇ ਵਰਗਾਂ ਦੇ ਬਰਾਬਰ ਆ ਜਾਣ । ਇਹਨਾ ਸ਼੍ਰੇਣੀਆਂ ਨੂੰ ਅੰਨ ਸਸਤੇ ਦਰਾਂ ਤੇ ਦਿਤਾ ਜਾਵੇਗਾ ।
ਅੰਕ ਚੋਥਾ
ਵਿਦਿਅਕ ਅਤੇ ਸਭਿਆਚਾਰਿਕ
ਸ਼੍ਰੋਮਣੀ ਅਕਾਲੀ ਦਲ ਸਿਖ ਕੌਮ ਨੂੰ ਇਕ ਮਜਬੂਤ ,ਪੜੀ ਲਿਖੀ ,ਸੁਘੜ ,ਆਪਣੇ ਹੱਕਾਂ ਤੋਂ ਜਾਣੁ,ਅੱਡੋ –ਅੱਡ ਹੁਨਰਾਂ ਵਿਚ ਪ੍ਰਬੀਨ ਅਤੇ ਉਹਨਾ ਦੀ ਕਦਰਦਾਨ ਵੇਖਣਾ ਚਾਹੁੰਦਾ ਹੈ । ਇਸ ਮਨੋਰਥ ਦੀ ਪੂਰਤੀ ਲਈ :-
(ਓ) ਸ਼੍ਰੋਮਣੀ ਅਕਾਲੀ ਦਲ ਸਿਖ ਕੌਮ ਦੇ ਵਿਦਿਅਕ ਮਾਹਿਰਾਂ ,ਸਾਇੰਸਦਾਨਾ ,ਫਿਲਾਸਫਰਾਂ ,ਕਵੀਆਂ ,ਲਿਖਾਰੀਆਂ ,ਕਲਾਕਾਰਾਂ ਨੂੰ ਕੌਮ ਦੀ ਬਹੁਮੁਲੀ ਪੂੰਜੀ ਸਮਝਦਾ ਹੈ ।
(ਅ) ਸ਼੍ਰੋਮਣੀ ਅਕਾਲੀ ਦਲ ਦੇਸ਼ ਵਿਚ ਸਮੂਹ ਵਿਦਿਆ ਦਸਵੀਂ ਸ਼੍ਰੇਣੀ ਤੱਕ ਜਰੂਰੀ ਅਤੇ ਮੁਫਤ ਵਿਦਿਆ ਦੇਣ ਦੀ ਨੀਤੀ ਰਖਦਾ ਹੈ ।
(ੲ) ਅਕਾਲੀ ਦਲ ਬੇਕਾਰੀ ਅਤੇ ਬੇਰੁਜਗਾਰੀ ਨੂੰ ਵਧਣ ਤੋਂ ਰੋਕਣ ਲਈ ਵਿਦਿਆ ਢਾਂਚਾ ਬਦਲਕੇ ਇਸ ਕਿਸਮ ਦੀ ਵਿਦਿਆ ਦਾ ਪ੍ਰਸਾਰ ਕਰਨ ਲਈ ਉਦਮ ਕਰੇਗਾ,ਜਿਸ ਨਾਲ ਵਿਦਿਆ ਦੀ ਪ੍ਰਾਪਤੀ ਤੋਂ ਬਾਅਦ ਵਿਅਕਤੀ ਜਲਦੀ ਹੀ ਕਿਸੇ ਕਿੱਤੇ ਤੇ ਲਗ ਸਕੇ ।
(ਸ) ਅਕਾਲੀ ਦਲ ਪੇਂਡੂ ਵਿਦਿਆਰਥੀਆਂ ਨੂੰ ਅਤੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਨੂੰ ਜਿਹਨਾ ਨੂੰ ਕੇ ਵਿਦਿਆ ਹਾਸਿਲ ਕਰਨ ਦੇ ਚੰਗੇ ਸਾਧਨ ਪ੍ਰਾਪਤ ਤੇ ਉਪਲਬਧ ਨਹੀਂ ਉਹਨਾ ਨੂੰ ਇਹ ਸਾਧਨ ਮੁਹਈਆ ਕਿਤੇ ਜਾਣਗੇ ਅਤੇ ਅਜਿਹੇ ਹੋਣਹਾਰ ਵਿਦਿਆਰਥੀਆਂ ਦੀ ਸਿਖਿਆ ਦਾ ਉਚੇਚਾ ਪ੍ਰਬੰਧ ਕੀਤਾ ਜਾਵੇਗਾ ਤੇ ਉਹਨਾ ਨੂੰ ਉਤਸ਼ਾਹਿਤ ਕੀਤਾ ਜਾਵੇ ।
(ਹ) ਪੰਜਾਬ ਦੇ ਸਾਰੇ ਸਕੂਲਾਂ ਵਿਚ ਦਸਵੀਂ ਸ਼੍ਰੇਣੀ ਤੱਕ ਪੰਜਾਬੀ ਦੀ ਪੜਾਈ ਲਾਜਮੀ ਹੋਵੇਗੀ ।
(ਕ) ਵਿਗਿਆਨਿਕ ਅਤੇ ਟੈਕਨੀਕਲ ਵਿਦਿਆ ਵੱਲ ਉਚੇਚਾ ਧਿਆਨ ਦੇਣਾ ਅਤੇ ਪੰਜਾ ਦੀਆਂ ਯੂਨੀਵਰਸਿਟੀਆਂ ਵਿਚ ਨਿਉਕਲਰ ਫਿਜਿਕਸ ਅਤੇ ਸਪੇਸ ਸਾਇੰਸ ਨੂੰ ਵਿਸ਼ੇਸ਼ਤਾ ਦੇਣਾ ਅਕਾਲੀ ਦਲ ਦਾ ਪ੍ਰੋਗਰਾਮ ਹੈ ।
(ਖ) ਖੇਡਾਂ ਨੂੰ ਉਚੇ ਪਧਰ ਤੇ ਲਿਜਾਣ ਲਈ ਉਦਮ ਕਰਨੇ ਅਤੇ ਅੰਤਰਰਾਸ਼ਟਰੀ ਪਧਰ ਤੇ ਖਿਡਾਰੀ ਤਿਆਰ ਕਰਨ ਲਈ ਅਕਾਲੀ ਦਲ ਦਾ ਵਿਸ਼ੇਸ਼ ਕਰਤਵ ਹੋਵੇਗਾ ।
ਅਕਾਲੀ ਦਲ ਦਾ ਆਰਥਿਕ ਦਾ ਨਿਸ਼ਾਨਾ
“ਅਕਾਲੀ ਦਲ ਦਾ ਨਿਸ਼ਾਨਾ ਹੈ ਕਿ ਹਰ ਵਿਹਲੇ ਨੂੰ ਰੋਜਗਾਰ ਤੇ ਲਾਉਣਾ ,ਹਰ ਮੂੰਹ ਲਈ ਰੋਟੀ ,ਹਰ ਤਨ ਲਈ ਕਪੜਾ ,ਰਹਿਣ ਲਈ ਮਕਾਨ ,ਚੜਨ ਲਈ ਸਵਾਰੀ ਅਤੇ ਉਹਨਾ ਸਾਰੀਆਂ ਸਭਿਆਚਾਰਿਕ ਲੋੜਾਂ ਦੀ ਪੂਰਤੀ ਲਈ ਵਸੀਲੇ ਪੈਦਾ ਕਰਨੇ ,ਜਿਹਨਾ ਬਗੈਰ ਜੀਵਨ ਅਧੂਰਾ ਜਾਪਦਾ ਹੈ ।