ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, June 6, 2012

491 ਸਾਲਾਂ ’ਚ ਦੁਨਿਆ ਭਰ ’ਚ ਸ਼ਹੀਦ ਹੋਏ 9 ਲੱਖ ਸਿੱਖ


491 ਸਾਲਾਂ 'ਚ ਦੁਨਿਆ ਭਰ 'ਚ ਸ਼ਹੀਦ ਹੋਏ 9 ਲੱਖ ਸਿੱਖ 
ਮੁਗਲ ਬਾਦਸ਼ਾਹ ਬਾਬਰ ਵੱਲੋਂ ਭਾਰਤ ' ਤੇ ਹਮਲੇ ਦੋਰਾਨ ਪਹਿਲੇ ਪਾਤਿਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਹੀਦ ਕੀਤੇ ੨ ਸਿੱਖਾਂ ਤੋਂ ਲੈ ਕੇ ਮਾਰਚ ੨੦੧੨ ਤੱਕ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਿੱਖਾਂ ਬਾਰੇ ਇਕ ਖੋਜ ਭਰਪੂਰ ਡਾਇਰੈਕਟਰੀ ਤਿਆਰ ਹੋ ਗਈ ਹੈ ਜਿਸ ਵਿੱਚ ਪਿਛਲੇ ੪੯੧ ਸਾਲਾਂ 'ਚ ਸ਼ਹੀਦ ਹੋਏ ਸਿੱਖਾਂ ਦੀ ਜਨਮ ਮਿਤੀ , ਸ਼ਹੀਦੀ ਤਾਰੀਖ, ਸ਼ਹੀਦੀ ਦਾ ਸਥਾਨ ਅਤੇ ਉਨ੍ਹਾਂ ਦੇ ਮਾਤਾ ਪਿਤਾ ਦੇ ਨਾਮ ਸਮੇਤ ਹੋਰ ਜਾਨਕਾਰਿਆਂ ਦਰਜ ਕੀਤੀਆਂ ਗਈਆ ਹਨ । ਅਜਿਹੀਆਂ ਜਾਣਕਾਰੀਆਂ ਦਿੱਤੀਆ ਗਈਆਂ ਹਨ ਜੋ ਅਕਸਰ ਸੁਣਨ 'ਚ ਨਹੀ ਮਿਲਦੀਆਂ , ਜਿਵੇਂ ਕਿ ਪਹਿਲੇ ਪਾਤਿਸ਼ਾਹ ਵੇਲੇ ਸੰਨ ੧੫੨੧ ਵਿੱਚ ਬਾਬਰ ਵੱਲੋਂ ਸ਼ਹੀਦ ਕੀਤੇ ੨ ਸਿੱਖ ਭਾਈ ਤਾਰਾ ਤੇ ਭਾਈ ਪੋਪਟ। ਸ਼ਹੀਦ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਸ਼ਹੀਦ ਕੀਤੇ ਗਏ ੬੧ ਮੈਬਰ ਅਤੇ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ੮੩,੦੫੫ ਸਾਬਤ ਸੂਰਤ ਸਿੱਖ ਅਤੇ ਹੋਰ ਕਈ ਜਾਣਕਾਰੀਆਂ । ਇਹ ਖੋਜ ਭਰਪੂਰ ਡਾਇਰੈਕਟਰੀ ਸਿੱਖ ਇਤਿਹਾਸਕਾਰ ਭਾਈ ਸੁਖਦੇਵ ਸਿੰਘ ਖਾਲਸਾ (ਕਥਾਵਾਚਕ, ਚੰਡੀਗੜ੍ਹ) ਨੇ ਢਾਈ ਸਾਲਾਂ ਦੀ ਖੋਜ ਰਾਹੀਂ ਤਿਆਰ ਕੀਤੀ ਹੈ ਜਿਸਨੂੰ ਉਨ੍ਹਾਂ ਵੱਲੋਂ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਦੋ ਕੁ ਮਹੀਨਿਆਂ ਬਾਅਦ ਉਨ੍ਹਾਂ ਵੱਲੋਂ ਇਸ ਡਾਇਰੈਕਟਰੀ ਦੀ ਛਪਾਈ ਕਰਵਾਈ ਜਾਵੇਗੀ । ਉਪਰੋਕਤ ਜਾਣਕਾਰੀਆਂ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਡਾਇਰੈਕਟਰੀ ਵਿੱਚ ੯ ਲੱਖ ਸ਼ਹੀਦ ਸਿੰਘਾਂ, ਜੋ ਕਿ ੧੫੨੧ ਤੋਂ ਲੈ ਕੇ ੨੯ ਮਾਰਚ ੨੦੧੨ ਨੂੰ ਗੁਰਦਾਸਪੁਰ ਵਿੱਚ ਸ਼ਹੀਦ ਕੀਤੇ ਗਏ ਸਿੱਖ ਨੋਜਵਾਨ ਤੱਕ ਹਨ, ਬਾਰੇ ਜਾਣਕਾਰੀ ਮੌਜੂਦ ਹੋਵੇਗੀ । ਉਨ੍ਹਾਂ ਦੱਸਿਆ ਕਿ ਡਾਇਰੈਕਟਰੀ ਵਿਚ ਭਾਰਤ - ਚੀਨ ਯੁੱਧ  'ਚ ਸ਼ਹੀਦੀ ਸਿੱਖਾਂ, ਵਿਦੇਸ਼ਾਂ 'ਚ ਸ਼ਹੀਦ ਹੋਏ ਕੁੱਝ ਸਿੱਖਾਂ, ਭਾਰਤ ਪਾਕਿ ਜੰਗਾਂ 'ਚ ਸ਼ਹੀਦ ਸਿੱਖਾਂ ਅਤੇ ਆਜ਼ਾਦੀ ਤੋਂ ਬਾਅਦ ਭਾਰਤ 'ਚ ਸ਼ਹੀਦ ਸਿੱਖਾਂ ਬਾਰੇ ਜਾਣਕਾਰੀ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਕਈ ਦੁਰਲੱਭ ਪੁਸਤਕਾਂ ਤੇ ਗ੍ਰੰਥਾਂ ਨੂੰ ਵਾਚਦਿਆਂ ਕਈ ਅਜਿਹੇ ਤੱਥ ਸਾਹਮਣੇ ਆਏ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਗੇ । ਉਨ੍ਹਾਂ ਕਿਹਾ ਕਿ ਪਹਿਲੇ ਪਾਤਿਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਵੇਲੇ ਤੋਂ ਹੀ ਸ਼ਹੀਦੀਆਂ ਦਾ ਸਿਲਸਿਲਾ ਆਰੰਭ ਹੋ ਗਿਆ ਸੀ, ਉਸ ਵੇਲੇ ਲਾਹੋਰ ਦਾ ਰਹਿਣ ਵਾਲਾ ੧੦ ਸਾਲਾ ਲੜਕਾ ਭਾਈ ਤਾਰਾ , ਜੋ ਕਿ ਗੁਰੂ ਸਾਹਿਬ ਦਾ ਸਿੱਖ ਸੀ , ਗੁਰੂ ਸਾਹਿਬ ਦੇ ਉਪਦੇਸ਼ ਅਨੁਸਾਰ ਉਸ ਵੇਲੇ ਅੱਗ ਬੁਝਾ ਕੇ ਪਰਉਪਕਾਰ ਦਾ ਕੰਮ ਕਰ ਰਿਹਾ ਸੀ ਜਦੋਂ ਬਾਦਸ਼ਾਹ ਬਾਬਰ ਦੀਆਂ ਫੌਜਾਂ ਨੇ ਹਮਲੇ ਦੋਰਾਨ ਅੱਗ ਲਗਾ ਦਿਤੀ ਸੀ । ਭਾਈ ਤਾਰਾ ਲਾਹੋਰ ਦੇ ਗਰੀਬ ਵਪਾਰੀ ਦਾ ਬੇਟਾ ਸੀ , ਉਸ ਵਪਾਰੀ ਦਾ ਸਵਰਗਵਾਸ ਹੋ ਚੁੱਕਾ ਸੀ। ਭਾਈ ਤਾਰਾ ਨੂੰ ਬਾਬਰ ਵੱਲੋਂ ਅੱਗ ਵਿੱਚ ਸਾੜ ਕੇ ਸ਼ਹੀਦ ਕੀਤਾ ਗਿਆ ਸੀ । ਉਨ੍ਹਾਂ ਦੱਸਿਆ ਕਿ ਦੂਜੇ ਸਿੱਖ ਭਾਈ ਪੋਪਟ ਸਨ ਜਿਨ੍ਹਾਂ ਨੂੰ ਬਾਬਰ ਨੇ ਘੋੜਿਆਂ ਦੇ ਪੈਰਾਂ ਹੇਠ ਦਰਡ ਕੇ ਸ਼ਹੀਦ ਕਰਵਾਇਆ ਸੀ । ਭਾਈ ਸੁਖਦੇਵ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਸਿੱਖ ਪਰਿਵਾਰ ਦਾ ਮੈਬਰ ਸ਼ਹੀਦ ਹੋਇਆ ਹੋਵੇ ਤਾਂ ਉਹ ਪਰਿਵਾਰ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ । ਭਾਈ ਸੁਖਦੇਵ ਸਿੰਘ ਖਾਲਸਾ ਇਸ ਤੋਂ ਪਹਿਲਾ ਵੀ ਖੋਜ ਭਰਪੂਰ ਪੁਸਤਕਾਂ ਲਿਖ ਚੁੱਕੇ ਹਨ।
ਭਾਈ ਸੁਖਦੇਵ ਸਿੰਘ ਖਾਲਸਾ
http://www.facebook.com/sanumaanpunjabihonda2
http://www.facebook.com/groups/sanumannpunjabihonda/


Post Comment


ਗੁਰਸ਼ਾਮ ਸਿੰਘ ਚੀਮਾਂ