ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, March 22, 2012

ਚਿਠੀਆਂ ਭਾਈ ਬਲਵੰਤ ਸਿੰਘ ਜੀ ਰਾਜੋਆਣਾ 19.2.2006. ਤੋਂ 03-1-2012 ਤੱਕ

JOIN THIS PUNJABI FACEBOOK PAGE 

ਭਾਈ ਬਲਵੰਤ ਸਿੰਘ ਜੀ ਰਾਜੋਆਣਾ ਜੀ ਦੀਆਂ ਚਿਠੀਆਂ ੧੯-੨-੨੦੦੬ ਤੋ ਲੈ ਕੇ ੦੩-੧-੨੦੧੨ ਤੱਕ ਜੋ ਕਿ ਸਮੇ ਸਮੇ ਸਿਰ ਭਾਈ ਸਾਇਬ ਜੀ ਦੁਆਰਾ ਲਿਖੀਆਂ ਗਈਆਂ ਤੁਹਾਡੀ ਨਜਰੀ ਕਰ ਰਹੇ ਹਾਂ ਤੁਸੀਂ ਇਹਨਾ ਸਾਰੀਆਂ ਚਿਠੀਆਂ ਨੂੰ ਹੁਣ ਇਕੋ ਜਗਾ ਉੱਤੇ ਪੜ ਸਕਦੇ ਹੋ... ਵਾਧਾ ਘਾਟਾਂ ਅਤੇ ਲਿਖਣ ਵਿਚ ਹੋਈਆਂ ਗਲਤੀਆਂ ਸੰਬੰਦੀ ਅਸੀਂ ਮਾਫੀ ਚਾਉਂਦੇ ਹਾਂ...

ਪੋਸਟ ਕਰਤਾ: ਚੀਮਾਂ 









----------------------------------------------------------------------------------------------------------

ਬਾਈਵੀ ਚਿਠੀ 

ਪੰਜਾਬ ਵਿੱਚ 30 ਜਨਵਰੀ ਨੂੰ ਹੋ ਰਹੀਆਂ ਮੌਜੂਦਾ ਵਿਧਾਨ ਸਭਾ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਜਾਵੇ ਅਤੇ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਇਆ ਜਾਵੇ






ਸਤਿਕਾਰਯੋਗ ਖਾਲਸਾ ਜੀਓ,,




ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫ਼ਤਿਹ॥

           ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਅੱਗੇ ਦੁਆ ਕਰਦਾ ਹਾਂ। ਮੇਰੀ ਸਮੁੱਚੇ ਖਾਲਸਾ ਪੰਥ ਨੂੰ ਇਹ ਬੇਨਤੀ ਹੈ ਕਿ ਪੰਜਾਬ ਵਿੱਚ 30 ਜਨਵਰੀ ਨੂੰ ਹੋ ਰਹੀਆਂ ਮੌਜੂਦਾ ਵਿਧਾਨ ਸਭਾ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਜਾਵੇ ਅਤੇ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਇਆ ਜਾਵੇ, ਤਾਂ ਕਿ ਸਿੱਖ ਧਰਮ ਤੇ ਹਮਲਾ ਕਰਨ ਵਾਲੀ ਕਾਂਗਰਸ , ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ , ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਲੋਕਾਂ ਦੇ ਖੂਨ ਨਾਲ ਰੰਗਣ ਵਾਲੀ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਸੱਤਾ ਤੋਂ ਦੂਰ ਰੱਖਿਆ ਜਾ ਸਕੇ। ਪੰਜਾਬ ਦੀ ਧਰਤੀ ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਹਾਰ ਜ਼ੁਲਮ ਦਾ ਸ਼ਿਕਾਰ ਹੋਏ ਲੋਕਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ ।

         ਖਾਲਸਾ ਜੀਓ, ਮੈਂ ਇਥੇ ਇੱਕ ਗੱਲ ਹੋਰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਪਿਛਲੇ ਦਿਨੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆ ਵੱਲੋਂ ਸਿੱਧੂਪੁਰ ਵਿਖੇ ਸਮਾਗਮ ਦੌਰਾਨ ਜੋ ਮੇਰੇ ਪਰਿਵਾਰ ਨੂੰ ਸਨਮਾਨਿਤ ਕਰਨ ਦੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਛਪਾਈਆਂ ਗਈਆਂ ਹਨ ਇਹ ਬਿਲਕੁਲ ਹੀ ਝੂਠ ਅਤੇ ਗੁੰਮਰਾਹਕੁੰਨ ਹਨ, ਕਿਉਂਕਿ ਮੇਰੇ ਪਰਿਵਾਰ ਦਾ ਕੋਈ ਵੀ ਮੈਂਬਰ ਉਸ ਸਮਾਗਮ ਵਿੱਚ ਸਾਮਿਲ ਨਹੀਂ ਹੋਇਆ । ਜਦ ਕਿ ਸੱਚ ਤਾਂ ਇਹ ਹੈ ਕਿ ਮੈਂਨੂੰ ਜੇਲ੍ਹ ਵਿੱਚ 17ਵਾਂ ਸਾਲ ਚੱਲ ਰਿਹਾ ਹੈ, ਇਸ ਦੌਰਾਨ ਕਦੇ ਵੀ ਨਾ ਤਾਂ ਅਕਾਲੀ ਦਲ ਅੰਮ੍ਰਿਤਸਰ ਦੇ ਕਿਸੇ ਨੁਮਾਇੰਦੇ ਨੇ ਅਤੇ ਨਾ ਹੀ ਸਿਮਰਨਜੀਤ ਸਿੰਘ ਮਾਨ ਨੇ ਕਦੇ ਮੈਨੂੰ ਮਿਲਣ ਦੀ ਕੋਈ ਕੋਸ਼ਿਸ ਕੀਤੀ ਹੈ, ਨਾ ਹੀ ਮੇਰੀ ਕਦੇ ਇਨ੍ਹਾਂ ਗੁੰਮਰਾਹਕੁੰਨ ਲੋਕਾਂ ਨੂੰ ਮਿਲਣ ਦੀ ਇੱਛਾ ਹੋਈ ਹੈ । ਇਨ੍ਹਾਂ ਲੋਕਾਂ ਦਾ ਸਬੰਧ ਮੇਰੇ ਨਾਲ ਨਹੀ, ਸਗੋਂ ਮੇਰੀ ਫੋਟੋ ਨਾਲ ਹੈ ਜਿਸ ਨੂੰ ਅਕਸਰ ਇਹ ਲੋਕ ਆਪਣੇ ਸਮਾਗਮਾਂ ਵਿੱਚ ਲਾ ਕੇ ਸੰਗਤਾਂ ਨੂੰ ਗੁੰਮਰਾਹ ਕਰਦੇ ਰਹਿੰਦੇ ਹਨ। ਅੱਜ ਮੈਂ ਇਥੇ ਇਹ ਸਪੱਸ਼ਟ ਕਰਦਾ ਹਾਂ ਕਿ ਨਾ ਹੀ ਅਕਾਲੀ ਦਲ ਅੰਮ੍ਰਿਤਸਰ ਨਾਲ ਅਤੇ ਨਾ ਹੀ ਸਿਮਰਨਜੀਤ ਸਿੰਘ ਮਾਲ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਨਹੀਂ ਹੈ।




ਵੱਲੋਂ




ਮਿਤੀ-03-1-2012.
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲ(ਪੰਜਾਬ)



Add caption


ਇਕੀਵੀਂ ਚਿਠੀ 

ਮੈਂ ਦੀਵਾਲੀ ਵਾਲੇ ਦਿਨ ਵੀ ਫਾਂਸੀ ਦੇ ਤਖ਼ਤੇ ਦੇ ਆਲੇ ਦੁਆਲੇ ਦੀਪ ਮਾਲਾ ਕਰਕੇ ਤੁਹਾਨੂੰ ਯਾਦ ਕੀਤਾ ਸੀ ਅਤੇ ਮੇਰਾ ਤੁਹਾਡੇ ਨਾਲ ਇਹੀ ਵਾਅਦਾ ਹੈ ਕਿ ਇਨ੍ਹਾਂ ਧਰਮ ਤੇ ਹਮਲਾ ਕਰਨ ਵਾਲਿਆਂ ਕਾਤਲਾਂ ਅੱਗੇ , ਕਾਤਲਾਂ ਦੀ ਹਿਫ਼ਾਜਤ ਕਰਨ ਵਾਲੇ ਭਾਰਤੀ ਨਿਆਇਕ ਸਿਸਟਿਮ ਅੱਗੇ ਕਦੇ ਵੀ ਸਿਰ ਨਹੀਂ ਝੁਕਾਵਾਂਗਾ। ਮੇਰੇ ਵੱਲੋਂ ਤੁਹਾਨੂੰ ਇਹੀ ਦਿਲੀ ਸਰਧਾਂਜਲੀ ਹੈ।






ਸਤਿਕਾਰਯੋਗ ਖਾਲਸਾ ਜੀਓ,


ਖਾਲਸਾ ਪੰਥ ਦੀ ਧਰਤੀ ਤੇ ਨਵੰਬਰ 2011 ਦਾ ਪਹਿਲਾਂ ਹਫ਼ਤਾ ਬਹੁਤ ਹੀ ਅਫ਼ਸੋਸਨਾਕ , ਨਿਰਾਸ਼ਾਜਨਕ ਅਤੇ ਸ਼ਰਮਨਾਕ ਰਿਹਾ। ਇਸ ਧਰਤੀ ਤੇ ਵਿਚਰ ਰਹੇ ਰਾਜਸੀ , ਧਾਰਮਿਕ ਅਤੇ ਕੌਮ ਦੇ ਬੁੱਧੀਜੀਵੀ ਵਰਗ ਦੇ ਕਿਰਦਾਰ ਨੂੰ ਬਿਆਨ ਕਰ ਗਿਆ। ਖਾਲਸਾ ਪੰਥ ਨੂੰ ਆਪਣੇ ਧਰਮ ਤੇ ਹੋਏ ਹਮਲੇ ਨੂੰ ,10,000 ਨਿਰਦੋਸ਼ ਸਿੱਖਾਂ ਦੇ ਹੋਏ ਕਤਲੇਆਮ ਨੂੰ ਭੁੱਲ ਜਾਣ ਦੀਆਂ ਨਸੀਹਤਾਂ ਦੇਣ ਵਾਲੇ ਦਿੱਲੀ ਦੇ ਮਕਾਰ ਅਤੇ ਕਾਤਲ ਹੁਕਮਰਾਨਾਂ ਵੱਲੋਂ ਖਾਲਸਾ ਪੰਥ ਦੇ ਵਿਹੜੇ ਵਿੱਚ 31 ਅਕਤੂਬਰ 2011 ਨੂੰ ਵੱਡੇ ਅਤੇ ਛੋਟੇ ਅਖ਼ਬਾਰਾਂ ਰਾਹੀ ਭੇਜੀਆਂ ਇੰਦਰਾ ਗਾਂਧੀ ਦੀਆਂ ਵੱਡੀਆਂ ਵੱਡੀਆਂ ਤਸ਼ਵੀਰਾਂ ਜਿਵੇਂ ਕਹਿ ਰਹੀਆਂ ਹੋਣ ਕਿ ਸਿੱਖ ਕੌਮ ਦਾ ਬੱਚਾ-2 ਇਹ ਜਾਣ ਲਵੇ ਕਿ ਇਸੇ ਇੰਦਰਾ ਨੇ ਤੁਹਾਡੇ ਧਰਮ ਤੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕਰਕੇ ਤੁਹਾਡੀ ਸਰਵ- ਉੱਚ ਅਦਾਲਤ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਮਿੱਟੀ ਵਿੱਚ ਮਿਲਾਇਆ ਸੀ, ਹਜ਼ਾਰਾਂ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕੀਤਾ ਸੀ , ਤੁਹਾਨੂੰ ਇਸ ਅੱਗੇ ਸਿਰ ਝੁਕਾਉਣਾ ਹੀ ਪਵੇਗਾ। ਪੂਰੀ ਸਿੱਖ ਕੌਮ ਲਈ ਇਹ ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਜਿੰਨਾਂ ਯੋਧਿਆਂ ਨੇ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਨੇ ਸਿੱਖ ਕੌਮ ਦੀ ਦਿੱਲੀ ਦੇ ਪੈਰਾਂ ਵਿੱਚ ਰੁਲਦੀ ਪੱਗ ਨੂੰ ਮੁੜ ਖਾਲਸਾ ਪੰਥ ਦੇ ਸਿਰ ਤੇ ਰੱਖਿਆ ਸੀ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਪੂਰੀ ਤਰ੍ਹਾਂ ਭੁਲਾ ਦਿੱਤਾ ਗਿਆ। ਕਰੋੜਾਂ ਅਤੇ ਅਰਬਾਂਪਤੀ ਸਿੱਖਾਂ ਵਿਚੋਂ ਕਿਸੇ ਇੱਕ ਸਿੱਖ ਨੇ ਵੀ ਇਹ ਹਿੰਮਤ ਨਹੀਂ ਦਿਖਾਈ ਕਿ ਇੰਨਾਂ ਯੋਧਿਆਂ ਦੀਆਂ ਵੱਡੀਆਂ-2 ਤਸਵੀਰਾਂ ਅਖ਼ਬਾਰਾਂ ਵਿੱਚ ਛਪਵਾ ਕੇ ਖਾਲਸਾ ਪੰਥ ਦੀ ਨਵੀਂ ਪੀੜ੍ਹੀ ਨੂੰ, ਪੂਰੀ ਦੁਨੀਆਂ ਨੂੰ ਇਹ ਦੱਸਿਆ ਜਾਂਦਾ ਕਿ ਜਿਸ ਨੇ ਵੀ ਸਿੱਖ ਧਰਮ ਤੇ ਹਮਲਾ ਕੀਤਾ ਉਹ ਮਿਟ ਜਾਂਦਾ ਰਿਹਾ ਹੈ। ਖਾਲਸਾ ਪੰਥ ਦੇ ਜਖ਼ਮਾਂ ਨੂੰ ਕੁਰੇਦਣ ਵਾਲੀਆਂ ਤਸਵੀਰਾਂ ਤੋਂ ਅਗਲੇ ਹੀ ਦਿਨ ਇੱਕ ਨਵੰਬਰ 2011 ਨੂੰ ਇੰਦਰਾ ਗਾਂਧੀ ਨੂੰ ਆਪਣੀ ਮਾਂ ਸਮਝਣ ਵਾਲੇ ਪੰਜਾਬ ਦੇ ਬੇਸ਼ਰਮ ਕਾਂਗਰਸੀ ਆਗੂ, ਜਿੰਨਾਂ ਨੂੰ ਇਸ ਦਿਨ ਪੂਰੀ ਸਿੱਖ ਕੌਮ ਤੋਂ , ਜ਼ੁਲਮ ਦਾ ਸ਼ਿਕਾਰ ਹੋਏ ਉਨ੍ਹਾਂ ਹਜ਼ਾਰਾਂ ਨਿਰਦੋਸ਼ ਸਿੱਖਾਂ ਤੋਂ , ਬਲਾਤਕਾਰ ਕਰਕੇ ਕੋਹ-ਕੋਹ ਮਾਰੀਆਂ ਸਿੱਖਾਂ ਦੀਆਂ ਧੀਆਂ ਭੇਣਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਸੀ ਕਿ ਅਸੀਂ ਉਨ੍ਹਾਂ ਹੀ ਕਾਤਲਾਂ ਅੱਗੇ ਜੀ ਹਜੂਰੀ ਕਰਨ ਵਾਲੇ ਉਨ੍ਹਾਂ ਦੇ ਨੁਮਾਇੰਦੇ ਹਾਂ ਉਹ ਆਗੂ 1 ਨਵੰਬਰ ਨੂੰ ਤਲਵੰਡੀ ਸਾਬੋ ਵਿਖੇ ਨੰਗੀਆਂ ਤਲਵਾਰਾਂ ਲਹਿਰਾ ਕੇ ਜਿਵੇਂ ਕਹਿ ਰਹੇ ਹੋਣ ਕਿ ਦੋ ਸਿੱਖ ਨੌਜਵਾਨਾਂ ਨੇ ਸਾਡੀ ਮਾਂ ਨੂੰ ਮਾਰਿਆ ਸੀ , ਤਾਂ ਅੱਜ ਦੇ ਦਿਨ ਅਸੀਂ ਦਸ ਹਜ਼ਾਰ ਸਿੱਖ ਮਾਰੇ ਸਨ, ਤੁਹਾਡੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਲੁੱਟੀਆਂ ਸਨ, ਅੱਜ ਅਸੀਂ ਤਲਵਾਰਾਂ ਲਹਿਰਾ ਕੇ ਇਸ ਗੱਲ ਦਾ ਜਸ਼ਨ ਮਨਾ ਰਹੇ ਹਾਂ ਕਿ ਅਸੀਂ ਇੱਕ ਵੀ ਕਾਤਲ ਨੂੰ ਤੱਤੀ ਵਾ ਨਹੀਂ ਲੱਗਣ ਦਿੱਤੀ , ਗ੍ਰਿਫਤਾਰ ਤੱਕ ਨਹੀਂ ਹੋਣ ਦਿੱਤਾ । ਕਾਂਗਰਸੀ ਆਗੂਆਂ ਵੱਲੋਂ ਇੱਕ ਨਵੰਬਰ ਨੂੰ ਕੀਤਾ ਗਿਆ ਇਹ ਡਰਾਮਾ ਸਿਰਫ਼ ਇਤਫ਼ਾਕ ਨਹੀਂ ਸਗੋਂ ਜਾਣ ਬੁੱਝ ਕੇ ਆਪਣੇ ਦਿੱਲੀ ਬੈਠੇ ਕਾਤਲ ਨੇਤਾਵਾਂ ਨੂੰ ਖੁਸ਼ ਕਰਨ ਲਈ ਅਤੇ ਖਾਲਸਾ ਪੰਥ ਨੂੰ ਚੜਾਉਣ ਲਈ ਕੀਤਾ ਗਿਆ ਹੈ । ਇੱਕ ਨਵੰਬਰ 2011 ਨੂੰ ਸੱਭ ਤੋਂ ਵੱਧ ਦਿਲ ਦਖਾਉਣ ਵਾਲੀ ਗੱਲ ਇਹ ਰਹੀ ਕਿ ਖਾਲਸਾ ਪੰਥ ਦੀ ਅਗਵਾਈ ਕਰਦੀ ਅਕਾਲੀ ਪਾਰਟੀ ਦੇ ਬਜੁਰਗ ਨੇਤਾ ਅਤੇ ਕਰਤਾ ਧਰਤਾ ਜਿੰਨ੍ਹਾਂ ਨੂੰ ਇਸ ਦਿਨ ਦਿੱਲੀ ਵਿੱਚ ਅਜ਼ਾਦ ਘੁੰਮਦੇ ਕਾਤਲਾਂ ਦੇ ਖਿਲਾਫ਼ , ਇੰਨ੍ਹਾਂ ਕਾਤਲਾਂ ਨੂੰ ਦੇਖ ਕੇ ਅੱਖਾਂ ਬੰਦ ਕਰ ਲੈਣ ਵਾਲੇ ਭਾਰਤੀ ਨਿਆਇਕ ਸਿਸਟਿਮ ਅੱਗੇ ਵੱਡੇ ਪੱਧਰ ਤੇ ਰੋਸ ਮੁਜਾਹਰੇ ਕਰਕੇ ਪੂਰੀ ਦੁਨੀਆਂ ਨੂੰ ਇਹ ਦੱਸਣਾ ਚਾਹੀਦਾ ਸੀ ਕਿ ਸ਼ਾਤੀ ਦਾ ਮਾਖੋਟਾ ਪਾਈ ਫਿਰਦੇ ਇਨ੍ਹਾਂ ਹੁਕਮਰਾਨਾਂ ਦਾ ਅਸਲੀ ਚਿਹਰਾ ਕਿੰਨਾ ਘਿਨਾਉਣਾ ਹੇ। ਇਸੇ ਦਿਨ ਇਹ ਅਕਾਲੀ ਨੇਤਾ ਆਪਣੇ ਸੱਭਿਆਚਾਰ ਨੂੰ ਭੁੱਲ ਕੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ਤੇ ਮੁੰਬਈ ‐ ਦੀਆਂ ਅਰਧ ਨਗਨ ਡਾਂਸਰਾਂ ਦੇ ਡਾਂਸ ਦਾ ਅਨੰਦ ਲੈ ਰਹੇ ਸਨ । ਕਿੰਨਾ ਚੰਗਾ ਹੁੰਦਾ ਜੇਕਰ ਇਹ ਵਿਸ਼ਵ ਕਬੱਡੀ ਕੱਪ ਉੱਨਾਂ ਜ਼ੁਲਮ ਦਾ ਸ਼ਿਕਾਰ ਹੋਏ ਹਜ਼ਾਰਾਂ ਸਿੱਖਾਂ ਨੂੰ ਸਰਧਾਂਜਲੀ ਭੇਟ ਕਰਨ ਤੋਂ ਬਾਅਦ ਕੀਰਤਨ ਦਰਬਾਰ, ਅਤੇ ਢਾਡੀ ਦਰਬਾਰ ਨਾਲ ਸੁਰੂ ਕੀਤਾ ਜਾਂਦਾ ।ਇਹ ਕਬੱਡੀ ਕੱਪ ਉਨ੍ਹਾਂ ਕਤਲੇਆਮ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਸਮਰਪਿਤ ਕਰ ਦਿੱਤਾ ਜਾਂਦਾ । ਇਸ ਮੌਕੇ ਕੁਝ ਇਕ ਸੁਹਿਰਦ ਕਲਮਾਂ ਨੂੰ ਛੱਡ ਕੇ, ਵੱਡੀਆਂ -2 ਕਲਮਾਂ ਦਾ, ਸਿੱਖ ਬੁੱਧੀਜੀਵੀਆਂ ਦਾ, ਭਗਤ ਸਿੰਘ ਦੇ ਵਾਰਿਸ ਬਣੇ ਫਿਰਦੇ ਨੇਤਾਵਾਂ ਦਾ ਕਾਤਲਾਂ ਦੇ ਹੱਕ ਵਿੱਚ ਖਾਮੋਸ਼ ਹੋ ਜਾਣਾ ਭਵਿੱਖ ਲਈ ਸੁੱਭ ਸੰਕੇਤ ਨਹੀਂ ਹੈ। ਪੰਜਾਬ ਦੀ ਧਰਤੀ ਦੀ ਇੱਟ ਇੱਟ ਉਤੇ ਬੈਠੇ ਸਾਧਾਂ ਸੰਤਾਂ ਦਾ ਕਾਤਲਾਂ ਵਾਰੇ ਮੂੰਹ ਨਾ ਖੋਲਣਾ , ਪੀੜਤਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਨਾ ਮਾਰਨਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ।ਕੌਮੀ ਸ਼ਹੀਦਾਂ ਨੂੰ ਅਤੇ ਪੀੜਤਾਂ ਨੂੰ ਭੁੱਲ ਕੇ ਚੇਤਨਾ ਸਮਾਗਮਾਂ ਦੇ ਵੱਡੇ-2 ਇਸਤਿਹਾਰ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਕਰਵਾਉਣ ਵਾਲੇ ਇਹ ਲੋਕ ਅਕਸਰ ਤੁਹਾਨੂੰ ਸਟੇਜਾਂ ਤੇ ਸਹਿਬਜਾਂਦਿਆਂ ਦੀਆਂ ਬਹਾਦਰੀ ਦੀਆਂ ਕਹਾਣੀਆਂ . ਮੁਗਲਾਂ ਦੇ ਜ਼ੁਲਮ ਦੀਆਂ ਕਹਾਣੀਆਂ ਸੁਣਾਉਦੇ ਨਜ਼ਰ ਆਉਣਗੇ. ਕਿਉਕਿ ਮੁਗਲ ਹੁਣ ਖ਼ਤਮ ਹੋ ਗਏ ਉਨ੍ਹਾਂ ਵਾਰੇ ਜੋ ਮਰਜੀ ਕਹੀ ਜਾਵੋ ਕਿਸੇ ਨੂੰ ਕੋਈ ਇਤਰਾਜ ਨਹੀਂ ਹੈ । ਪਰ ਇਹ ਲੋਕ 27 ਸਾਲ ਪਹਿਲਾਂ ਹੋਈਆਂ ਦਿਲ ਕਬਾਊ ਘਟਨਾਵਾਂ ਦਾ ਜਿਕਰ ਤੱਕ ਨਹੀਂ ਕਰਨਗੇ ਕਿਉਂਕਿ ਅਜਿਹਾ ਕਹਿਰ ਵਰਤਾਉਣ ਵਾਲੇ ਕਾਤਲ ਅਜੇ ਜਿਉਂਦੇ ਹਨ, ਸੱਤਾ ਵਿੱਚ ਹਨ, ਤਾਕਤਵਰ ਹਨ, ਉਨ੍ਹਾਂ ਵਾਰੇ ਕੁਝ ਕਿਹਾ ਤਾਂ ਵਿਦੇਸ਼ਾਂ ਦੇ ਟੂਰ ਬੰਦ ਹੋ ਸਕਦੇ ਹਨ, ਜੇਲ੍ਹ ਯਾਤਰਾ ਦੀ ਵੀ ਸੰਭਵਾਨਾ ਹੈ, ਜਾਨ ਵੀ ਜਾ ਸਕਦੀ ਹੈ ਕੁਲ ਮਿਲਾ ਕੇ ਪੂਰਾ ਗੋਰਖ ਧੰਦਾ ਹੀ ਬੰਦ ਹੋ ਸਕਦਾ ਹੈ । ਸਿੱਖੀ ਦੇ ਭੇਸ ਵਿੱਚ ਵਿਚਰ ਰਹੇ, ਸੱਚ ਨੂੰ ਸੱਚ ਨਾ ਕਹਿਣ ਵਾਲੇ, ਕਾਤਲਾਂ ਦੀ ਬੁੱਕਲ ਦਾ ਨਿੱਘ ਮਾਣਦੇ ਇੰਨਾਂ ਸਟੇਜੀ ਕਲਾਕਾਰਾਂ ਨੂੰ ਸੰਤ ਕਹਿਣਾ ਠੀਕ ਨਹੀਂ ਹੈ।ਤਿੰਨ ਫੁੱਟ ਦੀਆਂ ਕ੍ਰਿਪਾਨਾਂ ਚੁੱਕੀ ਫਿਰਦੇ, ਹਥਿਆਰਬੰਦ ਸੰਘਰਸ਼ ਨਾਲੋਂ ਨਾਤਾ ਤੋੜਨ ਵਾਲੇ ਕੌਮੀ ਨੇਤਾਵਾਂ ਦਾ , ਇਨ੍ਹਾਂ ਸਾਧਾਂ ਦਾ ਸਾਹਿਬਜਾਦਿਆਂ ਨਾਲ, ਬਾਬਾ ਬੰਦਾ ਸਿੰਘ ਬਹਾਦਰ ਨਾਲ, ਬਾਬਾ ਦੀਪ ਸਿੰਘ ਨਾਲ ਸਬੰਧ ਕਿਵੇਂ ਹੋ ਸਕਦਾ ਹੈ । ਜਿਹੜੀਆਂ ਕ੍ਰਿਪਾਨਾਂ ਇੰਨੇ ਜ਼ੁਲਮ ਤੋਂ ਬਾਅਦ ਵੀ ਮਿਆਨ ਵਿਚੋਂ ਬਾਹਰ ਨਾ ਨਿਕਲੀਆਂ ਹੋਣ ਤਾਂ ਫਿਰ ਉਹ ਕਦੋ ਬਾਹਰ ਨਿਕਲਣਗੀਆਂ ।ਅੱਜ ਪੂਰੀ ਕੌਮ ਹੀ ਇੰਨਾਂ ਤਾਕਤਵਰ ਅਤੇ ਸੱਤਾ ਤੇ ਕਾਬਜ ਕਾਤਲਾਂ ਅੱਗੇ ਬੇਵੱਸ ਜਿਹੀ ਨਜ਼ਰ ਆਉਦੀ ਹੈ। ਅੱਜ ਦਾ ਸਮਾਂ ਇਹੀ ਕਹਿ ਰਿਹਾ ਹੈ ਕਿ ਸਿੱਖਾਂ ਨੇ ਪੂਰੀ ਤਰਾਂ ਦਿੱਲੀ ਦੀ ਗੁਲਾਮੀ ਨੂੰ ਕਬੂਲ ਕਰ ਲਿਆ ਹੈ । ਸਾਡੇ ਲੋਕਾਂ ਵਿੱਚ ਇਨਸਾਫ਼ ਲੈਣ ਦੀ ਹਿੰਮਤ ਨਹੀਂ ਹੈ । ਇਹ ਸਮਾਂ ਸਿੱਖ ਕੌਮ ਲਈ ਬਹੁਤ ਹੀ ਅਫ਼ਸੋਸਜਨਕ , ਨਿਰਾਸ਼ਾਜਨਕ, ਅਤੇ ਸ਼ਰਮਨਾਕ ਹੈ। ਪੂਰੀ ਸਿੱਖ ਕੌਮ ਨੂੰ ਜ਼ੁਲਮ ਦੇ ਖਿਲਾਫ਼ ਜੂਝਦੇ ਹੋਏ ਸ਼ਹੀਦ ਹੋਏ ਵੀਰਾਂ ਤੋਂ, ਜ਼ੁਲਮ ਦਾ ਸ਼ਿਕਾਰ ਹੋਏ ਸਿੱਖਾਂ ਤੋਂ . ਇੱਜਤਾਂ ਲੁੱਟਕੇ ਕੋਹ ਕੋਹ ਕੇ ਮਾਰੀਆਂ ਸਿੱਖਾਂ ਦੀਆਂ ਧੀਆਂ- ਭੇਣਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। 

ਜ਼ੁਲਮ ਦੇ ਖਿਲਾਫ਼ ਜੂਝਦੇ ਹੋਏ ਸ਼ਹੀਦ ਹੋਏ , ਅਤੇ ਜ਼ੁਲਮ ਦਾ ਸ਼ਿਕਾਰ ਹੋਏ ਮੇਰੀ ਕੌਮ ਦੇ ਮੇਰੇ ਵੀਰੋ ਤੁਸੀ ਇਸ ਵਰਤਾਰੇ ਤੇ ਨਿਰਾਸ਼ ਨਾ ਹੋ ਜਾਣਾ । ਮੈਂ ਦੀਵਾਲੀ ਵਾਲੇ ਦਿਨ ਵੀ ਫਾਂਸੀ ਦੇ ਤਖ਼ਤੇ ਦੇ ਆਲੇ ‐ਦੁਆਲੇ ਦੀਪ ਮਾਲਾ ਕਰਕੇ ਤੁਹਾਨੂੰ ਯਾਦ ਕੀਤਾ ਸੀ ਅਤੇ ਮੇਰਾ ਤੁਹਾਡੇ ਨਾਲ ਇਹੀ ਵਾਅਦਾ ਹੈ ਕਿ ਇਨ੍ਹਾਂ ਧਰਮ ਤੇ ਹਮਲਾ ਕਰਨ ਵਾਲਿਆਂ ਕਾਤਲਾਂ ਅੱਗੇ , ਕਾਤਲਾਂ ਦੀ ਹਿਫ਼ਾਜਤ ਕਰਨ ਵਾਲੇ ਭਾਰਤੀ ਨਿਆਇਕ ਸਿਸਟਿਮ ਅੱਗੇ ਕਦੇ ਵੀ ਸਿਰ ਨਹੀਂ ਝੁਕਾਵਾਂਗਾ। ਮੇਰੇ ਵੱਲੋਂ ਤੁਹਾਨੂੰ ਇਹੀ ਦਿਲੀ ਸਰਧਾਂਜਲੀ ਹੈ।




ਵੱਲੋਂ




ਮਿਤੀ 8-11-2011
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ:16
ਕੇਂਦਰੀ ਜੇਲ੍ਹ ਪਟਿਆਲਾ(ਪੰਜਾਬ)





ਵੀਹਵੀਂ ਚਿਠੀ 

ਬੱਬਰ ਖਾਲਸਾ ਇੰਟਰਨੈਸ਼ਨਲ ਭਾਈ ਦਿਲਾਵਰ ਸਿੰਘ ਵਾਰੇ ਆਪਣੀ ਸੋਚ  ਅਤੇ ਸਥਿਤੀ ਸਪੱਸਟ ਕਰੇ।




                      ੴ




                        ਬੱਬਰ ਖਾਲਸਾ ਇੰਟਰਨੈਸ਼ਨਲ ਭਾਈ ਦਿਲਾਵਰ ਸਿੰਘ ਵਾਰੇ ਆਪਣੀ ਸੋਚ ਅਤੇ ਸਥਿਤੀ ਸਪੱਸ਼ਟ ਕਰੇ। ਕਿਉਕਿ ਇਸ ਜੱਥੇਬੰਦੀ ਨਾਲ ਸਬੰਧਤ ਸੱਤ ਸਮੁੰਦਰ ਪਾਰ ਬੈਠੇ ਕੁਝ ਲੋਕ ਕਦੇ ਇੰਗਲੈਂਡ , ਕਦੇ ਜਰਮਨੀ ਦੇ ਗੁਰਦੁਆਰਿਆਂ ਵਿੱਚ ਭਾਈ ਦਿਲਾਵਰ ਸਿੰਘ ਦੇ ਨਾਮ ਨਾਲ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਲਿਖ ਕੇ , ਉਨ੍ਹਾਂ ਦੇ ਬਰਸੀ ਸਬੰਧੀ ਸਮਾਗਮ ਕਰਕੇ ਸਿਰਫ ਡਾਲਰਾਂ ਲਈ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ। ਜਦੋ ਕਿ ਹਿੰਦੋਸਤਾਨ ਦੀ ਧਰਤੀ ਤੇ ਇਸ ਜੱਥੇਬੰਦੀ ਦਾ ਆਪੂ ਬਣਿਆ ਮੁਖੀ ਜਗਤਾਰ ਸਿੰਘ ਹਵਾਰਾ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਤੋਂ ਹੀ ਮੁਨਕਰ ਹੈ । ਉਹ ਆਪਣੇ ਵਕੀਲਾਂ ਤੇ ਕੌਮ ਦਾ ਲੱਖਾਂ ਰੁ: ਖਰਚ ਕੇ ਪਿਛਲੇ 16 ਸਾਲਾਂ ਤੋਂ ਸਬੰਧਤ ਅਦਾਲਤਾਂ ਵਿੱਚ ਇਹੀ ਸਾਬਤ ਕਰਨ ਦੀ ਕੋਸਿਸ਼ ਕਰ ਰਿਹਾ ਹੈ ਕਿ (ਬੇਅੰਤ ਹੱਤਿਆ ਕਾਂਡ) ਮਨੁੱਖੀ ਬੰਬ ਦਾ ਕੇਸ ਹੀ ਨਹੀਂ ਹੈ । ਇਸ ਸਬੰਧੀ ਜਗਤਾਰ ਸਿੰਘ ਹਵਾਰਾ ਦੇ ਮੌਜੂਦਗੀ ਵਿੱਚ ਇਨ੍ਹਾਂ ਦੇ ਵਕੀਲਾਂ ਵੱਲੋਂ ਅਦਾਲਤਾਂ ਵਿੱਚ ਕੀਤੀ ਹੋਈ ਬਹਿਸ ਅਦਾਲਤੀ ਰਿਕਾਰਡ ਬਣਕੇ ਇਕ ਇਤਿਹਾਸਕ ਦਸਤਾਵੇਜ਼ ਬਣ ਚੁੱਕੀ ਹੈ । 

                        ਮੈਂ ਇਸ ਜੱਥੇਬੰਦੀ ਨਾਲ ਸਬੰਧਤ ਲੋਕਾਂ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਅਗਰ ਇੰਨਾਂ ਦੇ ਮੁਖੀ ਦੀ ਸੋਚ ਅਨੁਸਾਰ ਇਹ ਕੇਸ ਮਨੁੱਖੀ ਬੰਬ ਦਾ ਕੇਸ ਹੀ ਨਹੀਂ ਹੈ ਤਾਂ ਭਾਈ ਦਿਲਾਵਰ ਸਿੰਘ ਸ਼ਹੀਦ ਕਿਸ ਤਰ੍ਹਾਂ ਹੋ ਗਿਆ , ਬੱਬਰ ਕਿਸ ਤਰ੍ਹਾਂ ਹੋ ਗਿਆ । ਬੱਬਰ ਖਾਲਸਾ ਆਪਣੇ ਵੱਲੋਂ ਅਪਣਾਏ ਜਾ ਰਹੇ ਦੋਹਰੇ ਮਾਪਦੰਡਾਂ ਵਾਰੇ ਖਾਲਸਾ ਪੰਥ ਨੂੰ ਜੁਆਬ ਦੇਵੇ। 

                        ਮੈਂ ਰੇਸ਼ਮ ਸਿੰਘ ਜਰਮਨੀ ਵਾਲੇ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ 22 ਦਸੰਬਰ 1995 ਨੂੰ ਤੂੰ ਮੈਨੂੰ ਜਿਸ ਵਿਆਕਤੀ ਨੂੰ ਮਿਲਣ ਲਈ ਭੇਜਿਆ ਸੀ ਉਹ ਵਿਆਕਤੀ ਮੈਨੂੰ ਗ੍ਰਿਫ਼ਤਾਰ ਕਰਨ ਵਾਲੀ ਪਟਿਆਲਾ ਪੁਲਿਸ ਪਾਰਟੀ ਦੀ ਅਗਵਾਈ ਕਰ ਰਿਹਾ ਸੀ ਅਤੇ ਤੇਰੇ ਨਾਲ ਲਗਾਤਾਰ ਸੰਪਰਕ ਵਿੱਚ ਸੀ । ਗ੍ਰਿਫਤਾਰੀ ਤੋਂ ਬਾਅਦ ਮੈਨੂੰ ਪਤਾ ਲੱਗਾ ਸੀ ਕਿ ਉਹ ਵਿਅਕਤੀ ਰਵਿੰਦਰ ਸਿੰਘ ਰਵੀ ਬਟਾਲੇ ਦਾ ਇਕ ਪੁਲਿਸ ਕੈਟ ਹੈ ਅਤੇ ਉਸ ਨੇ ਪਹਿਲਾਂ ਵੀ ਕਈ ਸਿੰਘਾਂ ਦਾ ਨੁਕਸਾਨ ਕਰਵਾਇਆ ਸੀ । ਸੰਘਰਸ਼ ਨਾਲ ਸਬੰਧਤ ਬਹੁਤ ਸਾਰੇ ਲੋਕ ਉਸ ਦੀ ਅਸਲੀਅਤ ਤੋਂ ਜਾਣੂ ਸਨ। ਮੈਂ ਗ੍ਰਿਫਤਾਰ ਹੋਣ ਤੋਂ ਪਹਿਲਾਂ ਤੁਹਾਡੇ ਵੱਲੋਂ ਦਿੱਤਾ ਹੋਇਆ ਸਾਈਨਾਈਡ ਦਾ ਕੈਪਸੂਲ ਖਾ ਕੇ ਜਿਉਂਦੇ ਹੱਥ ਨਾ ਆਉਣ ਦਾ ਆਪਣਾ ਵਾਅਦਾ ਨਿਭਾ ਦਿੱਤਾ ਸੀ ਪਰ ਤੁਹਾਡਾ ਉਹ ਸਾਈਨਾਈਡ ਦਾ ਕੈਪਸੂਲ ਵੀ ਨਕਲੀ ਹੀ ਨਿਕਲਿਆ ਸੀ । ਰੇਸ਼ਮ ਜਰਮਨੀ ਵਾਲਾ ਰਵਿੰਦਰ ਰਵੀ ਪੁਲਿਸ ਕੈਟ ਨਾਲ ਆਪਣੇ ਸਬੰਧਾ ਵਾਰੇ ਸੰਗਤਾਂ ਨੂੰ ਸਪੱਸ਼ਟ ਕਰੇ ਅਤੇ ਇਹ ਦੱਸੇ ਕਿ ਮੈਨੂੰ ਗ੍ਰਿਫਤਾਰ ਕਰਵਾਉਣ ਦੇ ਪਿੱਛੇ ਤੇਰੇ ਤੋਂ ਇਲਾਵਾ ਹੋਰ ਕੌਣ ‐ਕੌਣ ਲੋਕ ਸਨ। 

                        ਮੇਰੀ ਸੰਘਰਸ਼ ਦੇ ਰਸਤੇ ਤੇ ਚੱਲਣ ਵਾਲੇ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਇਸ ਰਸਤੇ ਤੇ ਚੱਲਦਿਆਂ ਉਹ ਜੋ ਵੀ ਕਰਨ ਬਹੁਤ, ਹੀ ਸੋਚ ਵਿਚਾਰ ਕਰਨ ਤੋਂ ਬਾਅਦ ਹੀ ਕਰਨ ਅਤੇ ਫਿਰ ਗ੍ਰਿਫਤਾਰ ਹੋਣ ਦੀ ਸੂਰਤ ਵਿੱਚ ਹਿੰਦੋਸਤਾਨੀ ਅਦਾਲਤਾਂ ਵਿੱਚ ਆਪਣੇ ਕੀਤੇ ਹੋਏ ਕੰਮਾਂ ਨੂੰ ਸਵੀਕਾਰ ਕਰਨ, ਇਹ ਦੱਸਣ ਕਿ ਉਨ੍ਹਾਂ ਦਾ ਇਸ ਕੰਮ ਨੂੰ ਕਰਨ ਪਿੱਛੇ ਕੀ ਮਨੋਰਥ ਸੀ । ਨਹੀਂ ਤਾਂ ਹਥਿਆਰ ਚੁੱਕ ਕੇ ਸੰਘਰਸ਼ ਦਾ ਦਾਅਵਾ ਕਰਨਾ, ਅਦਾਲਤਾਂ ਵਿੱਚ ਆ ਕੇ ਆਪਣੇ ਕੀਤੇ ਹੋਏ ਕੰਮਾਂ ਤੋਂ ਮੁਨਕਰ ਹੋ ਜਾਣਾ , ਸੰਘਰਸ਼ ਨਾਲ , ਸ਼ਹੀਦ ਹੋਏ ਵੀਰਾਂ ਨਾਲ ਅਤੇ ਆਪਣੇ ਆਪ ਨਾਲ ਹੀ ਧੋਖਾ ਹੈ ।


27-9-2011 

                                                                                    ਵੱਲੋ 

                                                                                                                                                                                                                                             ਬਲਵੰਤ ਸਿੰਘ ਰਾਜੋਆਣਾ 
ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ





ਉਨੀਵੀਂ ਚਿਠੀ 

ਸਿੱਖ ਧਰਮ ਤੇ ਹਮਲਾ ਕਰਨ ਵਾਲੇ ਕਾਂਗਰਸੀਆਂ ਦੇ ਇਸਾਰਿਆਂ ਤੇ ਆਪਣੇ ਏਜੰਟਾਂ ਦਾ ਪੰਥਕ ਮੋਰਚਾ ਬਣਾ ਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜਾ ਕਰਨ ਦੀ ਕੋਸ਼ਿਸ ਕਰਦੇ ਹਨ ਤਾਂ ਇਹ ਇਨਾਂ ਲੋਕਾਂ ਦੇ ਹਰਾਮਪੁਣੇ ਦੀ ਹੱਦ ਹੈ । ਸਿੱਖ ਧਰਮ ਤੇ ਹਮਲਾ ਕਰਨ ਵਾਲੇ, ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਕਾਂਗਰਸੀਆਂ ਨਾਲ ਸਬੰਧ ਰੱਖਣ ਵਾਲੇ ਲੋਕ ਅਗਰ ਪੰਥਕ ਹਨ ਤਾਂ ਇਨਾਂ ਜ਼ਾਲਮਾਂ ਅਤੇ ਕਾਤਲਾਂ ਦੇ ਖਿਲਾਫ਼ ਜੂਝਦੇ ਹੋਏ ਸ਼ਹੀਦ ਹੋਏ ਲੋਕ ਕੌਣ ਸਨ ?...







ਸਤਿਗੁਰ ਪ੍ਰਸਾਦਿ
ਸਤਿਕਾਰਯੋਗ ਖਾਲਸਾ ਜੀਓ,

                ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਅੱਗੇ ਦੁਆ ਕਰਦਾ ਹਾਂ। ਜੂਨ 1984 ਨੂੰ ਹਿੰਦੋਸਤਾਨੀ ਕਾਂਗਰਸੀ ਹੁਕਮਰਾਨਾਂ ਨੇ ਸਿੱਖ ਧਰਮ ਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕਰਕੇ , ਸਿੱਖਾਂ ਦੀ ਸਰਵ-ਉੱਚ ਅਦਾਲਤ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਢਹਿ ਢੇਰੀ ਕਰ ਦਿੱਤਾ ਸੀ । ਫਿਰ ਨਵੰਬਰ 1984 ਨੂੰ ਇੰਨਾਂ ਹੀ ਕਾਂਗਰਸੀ ਹੁਕਮਰਾਨਾਂ ਨੇ ਤਿੰਨ ਦਿਨ ਹਜ਼ਾਰਾਂ ਹੀ ਬੇਕਸੂਰ ਸਿੱਖਾਂ ਦਾ ਦਿੱਲੀ ਦੀਆਂ ਗਲੀਆਂ ਵਿੱਚ ਭਜਾ-ਭਜਾ ਕੇ ਕਤਲੇਆਮ ਕਰ ਦਿੱਤਾ ਸੀ, ਸਿੱਖਾਂ ਦੀਆਂ ਧੀਆਂ ‐ਭੈਣਾਂ ਦੀਆਂ ਇੱਜਤਾਂ ਲੁੱਟ ਕੇ ਉਨਾਂ ਨੂੰ ਕੋਹ-ਕੋਹ ਕੇ ਮਾਰ ਦਿੱਤਾ ਸੀ।ਫਿਰ ਇਨਾਂ ਹੀ ਕਾਤਲ ਕਾਂਗਰਸੀ ਹੁਕਮਰਾਨਾਂ ਦੇ ਇਸਾਰਿਆਂ ਤੇ ਪੰਜਾਬ ਦੀ ਪਵਿੱਤਰ ਧਰਤੀ ਇਕ ਦਹਾਕੇ ਤੱਕ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗੀ ਰਹੀ ਸੀ । ਪੰਜਾਬ ਦੀ ਧਰਤੀ ਦੇ ਵਾਰਿਸ 25,000 ਸਿੱਖ ਨੌਜਵਾਨਾਂ ਨੂੰ ਉਨਾਂ ਦੇ ਘਰਾਂ ਤੋਂ ਚੁੱਕ ਕੇ, ਉਨਾਂ ਦਾ ਕਤਲ ਕਰਕੇ , ਉਨਾਂ ਦੀਆਂ ਲਾਸ਼ਾਂ ਨੂੰ ਲਵਾਰਿਸ ਕਹਿ ਕੇ ਸਾੜ ਦਿੱਤਾ ਗਿਆ ਸੀ । ਸਿੱਖ ਧਰਮ ਤੇ, ਸਿੱਖ ਕੌਮ ਤੇ ਅਜਿਹਾ ਜੁਲਮ ਢਾਹੁਣ ਵਾਲੇ ਕਾਂਗਰਸੀ ਹੁਕਮਰਾਨਾਂ ਨਾਲ ਰਾਜਸੀ ਸਾਂਝ ਰੱਖਣ ਵਾਲੇ ਪੰਥਕ ਮਾਖੌਟਾ ਪਾਈ ਫਿਰਦੇ ਅਤੇ ਸ਼ਹੀਦਾਂ ਦੇ ਵਾਰਿਸ ਬਣੇ ਫਿਰਦੇ ਕਾਂਗਰਸੀ ਏਜੰਟ ਅਕਸਰ ਤੁਹਾਨੂੰ ਜੂਨ ਦੇ ਪਹਿਲੇ ਹਫ਼ਤੇ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਤਖ਼ਤੀਆਂ ਚੁੱਕੀ ਫਿਰਦੇ , ਨਵੰਬਰ ਦੇ ਪਹਿਲੇ ਹਫ਼ਤੇ ਪੰਜਾਬ ਬੰਦ ਦੇ ਸੱਦੇ ਦਿੰਦੇ ਅਤੇ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਦੇ ਦਿਖਾਈ ਦੇਣਗੇ । ਤਾਂ ਹੀ ਤਾਂ ਇੰਨਾਂ ਏਜੰਟਾਂ ਨੂੰ ਸਿੱਖ ਧਰਮ ਤੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕਰਨ ਵਾਲੀ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਇੱਕ ਧਰਮ ਨਿਰਪੱਖ ਅਤੇ ਘੱਟ ਗਿਣਤੀਆਂ ਦੀ ਰਖਵਾਲੀ ਪਾਰਟੀ ਨਜ਼ਰ ਆਉਦੀ ਹੈ । ਦਿੱਲੀ ਦਾ ਇੱਕ ਵਪਾਰੀ ਪਰਮਜੀਤ ਸਿੰਘ ਸਰਨਾ ਅਗਰ ਕਾਤਲ ਕਾਂਗਰਸੀਆਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕਰਦਾ ਹੈ , ਰਾਹੁਲ ਗਾਂਧੀ ਦੇ ਪੈਰਾਂ ਨੂੰ ਹੱਥ ਲਗਾਉਂਦਾ ਹੈ ਜਾਂ ਉਸ ਨੂੰ ਆਪਣਾ ਰਿਸਤੇਦਾਰ ਬਣਾਉਂਦਾ ਹੈ ਤਾਂ ਮੈਨੂੰ ਕੋਈ ਇਤਰਾਜ ਨਹੀਂ ਹੈ। ਹਾਂ ਅਗਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਜਿਹਾ ਕਰਦਾ ਹੈ ਤਾਂ ਮੇਰਾ ਇਹੀ ਕਹਿਣਾ ਹੈ ਕਿ ਸਰਨੇ ਵਰਗੇ ਲੋਕ ਸਿੱਖੀ ਦੇ ਮੱਥੇ ਤੇ ਕਲੰਕ ਹਨ, ਸਾਡੀ ਗੁਲਾਮ ਮਾਨਸਿਕਤਾ ਦਾ ਪ੍ਰਤੀਕ ਹਨ। ਸਰਨੇ ਵਰਗੇ ਲੋਕ ਅਗਰ ਪੰਜਾਬ ਦੀ ਪਵਿੱਤਰ ਧਰਤੀ ਤੇ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਕਾਂਗਰਸੀਆਂ ਦੇ ਇਸਾਰਿਆਂ ਤੇ ਆਪਣੇ ਏਜੰਟਾਂ ਦਾ ਪੰਥਕ ਮੋਰਚਾ ਬਣਾ ਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜਾ ਕਰਨ ਦੀ ਕੋਸ਼ਿਸ ਕਰਦੇ ਹਨ ਤਾਂ ਇਹ ਇਨਾਂ ਲੋਕਾਂ ਦੇ ਹਰਾਮਪੁਣੇ ਦੀ ਹੱਦ ਹੈ । ਸਿੱਖ ਧਰਮ ਤੇ ਹਮਲਾ ਕਰਨ ਵਾਲੇ, ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਕਾਂਗਰਸੀਆਂ ਨਾਲ ਸਬੰਧ ਰੱਖਣ ਵਾਲੇ ਲੋਕ ਅਗਰ ਪੰਥਕ ਹਨ ਤਾਂ ਇਨਾਂ ਜ਼ਾਲਮਾਂ ਅਤੇ ਕਾਤਲਾਂ ਦੇ ਖਿਲਾਫ਼ ਜੂਝਦੇ ਹੋਏ ਸ਼ਹੀਦ ਹੋਏ ਲੋਕ ਕੌਣ ਸਨ ? ਮੇਰੇ ਖਾਲਸਾ ਪੰਥ ਨੂੰ ਇਹੀ ਬੇਨਤੀ ਹੈ ਕਿ ਪੰਥਕ ਮਾਖੌਟਾ ਪਾਈ ਫਿਰਦੇ ਕਾਂਗਰਸ ਦੇ ਏਜੰਟਾਂ ਨੂੰ ਵੋਟਾਂ ਪਾਉਣ ਦੀ ਬਜਾਏ ਇਨਾਂ ਦੇ ਛਿੱਤਰ ਮਾਰੇ ਜਾਣ ਤਾਂ ਕਿ ਇਨਾਂ ਦੁਸਟ ਲੋਕਾਂ ਨੂੰ ਸਿੱਖ ਧਰਮ ਤੋਂ ਦੂਰ ਰੱਖਿਆ ਜਾ ਸਕੇ।
                    ਖਾਲਸਾ ਪੰਥ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ
ਮਿਤੀ :16-08-2011
ਸ. ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ. 16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ



ਅਠਾਰਵੀਂ ਚਿਠੀ 

ਜਿਹੜੇ ਲੋਕਾਂ ਨੇ ਸਿਰਫ ਇਸ ਕਰਕੇ ੨੬ ਅਕਾਲੀ ਉਮੀਦਵਾਰ ਮਾਰ ਦਿੱਤੇ ਕਿਉਂਕਿ ਉਹ ਸੰਵਿਧਾਨ ਦੇ ਤਹਿਤ ਚੋਣਾਂ ਲੜ੍ਹ ਰਹੇ ਸਨ। ਅੱਜ ਉਹੀ ਲੋਕ ਖੁਦ ਉਸੇ ਸੰਵਿਧਾਨ ਦੇ ਤਹਿਤ ਸੰਘਰਸ਼ ਅਤੇ ਚੋਣਾਂ ਲੜ੍ਹਨ ਦੀ ਗੱਲ ਕਰਦੇ ਹਨ । ਅਜਿਹੇ ਲੋਕਾਂ ਨੂੰ ਅਜਿਹਾ ਕਰਨ ਦਾ ਕੀ ਨੈਤਿਕ ਹੱਕ ਹੈ





6.9.2009.

ਪਿਆਰੀ ਭੈਣ ਕਮਲ, 
ਬਹੁਤ ਹੀ ਪਿਆਰ ਭਰੀ 
ਸਤਿ ਸ੍ਰੀ ਅਕਾਲ ।
ਤੁਹਾਡੀ ਚੜ੍ਹਦੀ ਕਲਾ, ਤੰਦਰੁਸਤੀ ਅਤੇ ਬਹੁਤ ਸਾਰੀਆਂ ਖੁਸ਼ੀਆਂ ਲਈ ਉਸ ਪ੍ਰਮਾਤਮਾ ਅੱਗੇ ਦੁਆ ਕਰਦਾ ਹਾਂ । ਰਾਜੇ ਕੱਲ ਮੈਨੂੰ ਮੁਲਾਕਾਤ ਦੀ ਉਡੀਕ ਨਹੀਂ ਸੀ ਪਰ ਤੁਸੀ ਅਚਾਨਕ ਆ ਗਏ ਮਨ ਨੂੰ ਬਹੁਤ ਖੁਸ਼ੀ ਹੋਈ । ਫਿਰ ਡੈਡੀ ਜੀ ਨੂੰ ਮਿਲਿਆ ਨੂੰ ਵੀ ਕਾਫੀ ਸਮਾਂ ਹੋ ਗਿਆ ਸੀ । ਬੱਚਿਆਂ ਦੀਆਂ ਗੱਲਾਂ ਸੁਣਕੇ ਮਨ ਨੂੰ ਅਜੀਬ ਜਿਹਾ ਅਨੰਦ ਮਿਲਦਾ ਹੈ । ਅਜੈਦੀਪ ਪਿਆਰਾ ਅਤੇ ਸ਼ਰਾਰਤੀ ਜਿਹਾ ਲੱਗਦਾ ਹੈ । ਤੇਰੀ ਮਮਤਾ ਦੇਖ ਕੇ ਮਨ ਦੁਆਵਾਂ ਨਾਲ ਭਰ ਜਾਂਦਾ ਹੈ ਕਿ ਸੱਚੇ ਪਾਤਿਸਾਹ ਇਹ ਪਿਆਰ ਹਮੇਸਾਂ ਕਾਇਮ ਰਹੇ ਅਤੇ ਵਧਦਾ ਰਹੇ ਅਤੇ ਤੇਰੀ ਕ੍ਰਿਪਾ ਦ੍ਰਿਸਟੀ ਹਮੇਸ਼ਾਂ ਇਸੇ ਤਰਾਂ ਬਣੀ ਰਹੇ। ਇਸ ਪਿਆਰ ਦੀ ਅਹਿਮੀਅਤ ਮੇਰੇ ਤੋਂ ਜਿਆਦਾ ਕੋਈ ਨਹੀਂ ਸਮਝ ਸਕਦਾ । ਕਈ ਵਾਰ ਬਲਜੀਤ ਵਾਰੇ ਵੀ ਜਾਨਣ ਨੂੰ ਦਿਲ ਕਰਦਾ ਹੈ ਕਿ ਉਸ ਦਾ ਬੱਚਿਆਂ ਨਾਲ ਰਿਸਤਾ ਕਿਹੋ ਜਿਹਾ ਹੈ । ਬੱਚਿਆਂ ਤੋਂ ਅਤੇ ਉਨ੍ਹਾਂ ਦੀਆਂ ਗੱਲਾਂ ਤੋਂ ,ਉਨ੍ਹਾਂ ਦੇ ਕੱਪੜਿਆਂ ਤੋਂ ਇਹੀ ਮਹਿਸੂਸ ਹੁੰਦਾ ਹੈ ਕਿ ਬਲਜੀਤ ਵੀ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਾ ਹੈ । ਪ੍ਰਮਾਤਮਾ ਮਿਹਰ ਰੱਖੇ। ਅੱਜ ਤੁਸੀ ਵੀ ਅਖਬਾਰਾਂ ਵਿੱਚ ਇੰਨਾ ਪਾਖੰਡੀ ਲੋਕਾਂ ਦਾ ਇਸਤਿਹਾਰ ਦੇਖਿਆ ਹੋਵੇਗਾ। ਏਨਾ ਵੱਡਾ ਇਸਤਿਹਾਰ ਹੀ ਇਸ ਗੱਲ ਦਾ ਸਬੂਤ ਹੈ ਕਿ ਇਨ੍ਹਾਂ ਲੋਕਾਂ ਪਿੱਛੇ ਕਾਫ਼ੀ ਤਾਕਤਵਰ ਤਾਕਤਾਂ ਕੰਮ ਕਰਦੀਆਂ ਹਨ।ਸਿਰਲੇਖ ਸੀ ''ਸੌੜੇ ਸਿਆਸੀ ਹਿੱਤਾਂ ਲਈ ਪੰਜਾਬ ਅਤੇ ਇਸ ਦੀ ਨੌਜਵਾਨੀ ਨੂੰ ਬਰਬਾਦ ਕਰਨਾ ਬੰਦ ਕਰੋ।'' ਕਿੰਨੀ ਅਜੀਬ ਗੱਲ ਹੈ ਕਿ ਜਿਹੜੇ ਲੋਕ ਹਜ਼ਾਰਾਂ ਹੀ ਨੌਜਵਾਨਾਂ ਦੇ ਕਾਤਲ ਹਨ ਉਨ੍ਹਾਂ ਨੂੰ ਅੱਜ ਪੰਜਾਬ ਦੀ ਨੌਜਵਾਨੀ ਦਾ ਫਿਕਰ ਜਾਗ ਗਿਆ ਕਿਉਂਕਿ ਹੱਥਕੜੀ ਆਪਣੇ ਹੱਥਾਂ ਵਿੱਚ ਲੱਗ ਗਈ । ਨੀਚੇ ਲਿਖਿਆ ਸੀ ਪੰਥ ਦੀ ਹੈਤੈਸੀ , ਮੈਨੂੰ ਬਹੁਤ ਦੁੱਖ ਹੋਇਆ ਕਿ ਜਿਹੜੇ ਲੋਕ ਪੰਜਾਬ ਅਤੇ ਪੰਥ ਦੇ ਦੁਸਮਣ ਹਨ , ਉਨ੍ਹਾਂ ਨੇ ਹੈਤੈਸੀ ਹੋਣ ਦਾ ਮਾਖੌਟਾ ਪਾ ਲਿਆ । ਦਰਅਸਲ ਇਨ੍ਹਾਂ ਪਿੱਛੇ ਉਹੀ ਏਜੰਸੀਆਂ ਕੰਮ ਕਰ ਰਹੀਆਂ ਹਨ ਜਿੰਨਾਂ ਨੇ ਪਹਿਲਾਂ ਪੰਜਾਬ ਦੀ ਧਰਤੀ ਨੂੰ ਨਿਰਦੋਸ਼ ਲੋਕਾਂ ਦੇ ਖੁਨ ਨਾਲ ਰੰਗਿਆ। ਪਹਿਲਾਂ ਇਹ ਸੰਘਰਸ਼ ਸਿੱਖਾਂ ਦੀਆਂ ਧਾਰਮਿਕ ਅਤੇ ਰਾਜਨੀਤਕ ਸਖਸੀਅਤਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੁਰੂ ਕੀਤਾ ਸੀ । ਫਿਰ ਹੌਲੀ ਹੌਲੀ ਇਹ ਸੰਘਰਸ਼ ਦਿੱਲੀ ਦੀਆਂ ਕੋਝੀਆਂ ਚਾਲਾਂ ਦਾ ਸ਼ਿਕਾਰ ਹੋ ਗਿਆ ਅਤੇ ਧਰਮ ਤੇ ਹਮਲਾ ਹੋ ਗਿਆ ਅਤੇ ਸਾਰੀਆਂ ਸਿੱਖ ਜੱਥੇਬੰਦੀਆਂ ਨੂੰ ਅਜ਼ਾਦੀ ਮੰਗਣ ਲਈ ਮਜ਼ਬੂਰ ਹੋਣਾ ਪਿਆ ਕਿਉਂਕਿ ਸਿੱਖਾਂ ਦੀ ਮਾਨਸਿਕਤਾ ਨੂੰ ਲਹੂ ਲੁਹਾਨ ਕਰ ਦਿੱਤਾ ਗਿਆ ਸੀ । ਇਸੇ ਜ਼ੁਲਮ ਅਤੇ ਰੋਸ ਕਰਕੇ ਹੀ ਹਜ਼ਾਰਾਂ ਨੌਜਵਾਨਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਪਹਿਲਾਂ ਸੰਘਰਸ਼ ਦੇ ਸੁਰੂਆਤੀ ਦੌਰ ਵਿੱਚ ਇਹ ਸੰਘਰਸ਼ ਫਿਰਕੂ ਨਹੀਂ ਸੀ । ਹਿੰਦੂ ਵੀ ਅਤੇ ਹੋਰ ਧਰਮਾਂ ਦੇ ਲੋਕਾਂ ਵਿੱਚ ਉਨ੍ਹਾਂ ਨੌਜਵਾਨਾਂ ਪ੍ਰਤੀ ਕੋਈ ਮਾੜੀ ਭਾਵਨਾ ਜਾ ਡਰ ਨਹੀਂ ਸੀ । ਫਿਰ ਏਜੰਸੀਆਂ ਨੇ ਘੁਸਪੈਡ ਕੀਤੀ , ਪੰਥਕ ਕਮੇਟੀਆਂ ਬਣਾਈਆਂ ਅਤੇ ਇਨ੍ਹਾਂ ਨੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ, ਸੰਘਰਸ਼ ਨੂੰ ਹੀ ਗੁੰਮਰਾਹ ਕਰ ਦਿੱਤਾ । ਸਮਾਜ ਅਤੇ ਦੇਸ਼ ਵਿੱਚ ਇਸ ਸੰਘਰਸ਼ ਪ੍ਰਤੀ ਵਿਰੋਧ ਪੈਦਾ ਕਰਨ ਵਾਲੀਆਂ ਕਾਰਵਾਈਆਂ ਕਰਵਾਈਆਂ ਅਤੇ ਸੰਘਰਸ਼ ਨੂੰ ਬਦਨਾਮ ਕੀਤਾ। ਇੰਨ੍ਹਾਂ ਏਜੰਸੀਆਂ ਨੇ ਹੀ ਨੌਜਵਾਨਾਂ ਨੂੰ, ਸਿੱਖਾਂ ਨੂੰ ਸਿੱਖਾਂ ਦੇ ਵਿਰੁੱਧ ਵਰਤਿਆ । ਅਕਾਲੀਆਂ ਨੂੰ ਚੁਣ ਚੁਣ ਕੇ ਮਰਵਾਉਣਾ ਸੁਰੂ ਕੀਤਾ । ਜਦ ਅਕਾਲੀ ਦਲ ਨੇ ਸੰਵਿਧਾਨ ਵਿੱਚ ਵਿਸਵਾਸ਼ ਪ੍ਰਗਟ ਕਰਕੇ ਚੋਣਾਂ ਲੜਨ ਦੀ ਹਿੰਮਤ ਕੀਤੀ ਤਾਂ ਇਹੀ ਪੰਥਕ ਕਮੇਟੀ ਨੇ ਚੋਣਾਂ ਦਾ ਬਾਈਕਾਟ ਕੀਤਾ ਅਤੇ ਸੰਵਿਧਾਨ ਦੇ ਤਹਿਤ ਚੋਣਾਂ ਨਾ ਲੜ੍ਹਨ ਦਾ ਹੁਕਮ ਦਿੱਤਾ ਅਤੇ ਚੋਣਾਂ ਲੜਨ ਬਦਲੇ ਜਾ ਇਸ ਦੀ ਆੜ ਵਿੱਚ ਚੁਣ ਚੁਣ ਕੇ ਅਕਾਲੀਆਂ ਨੂੰ ਮਰਵਾਇਆ ਤਾਂ ਕਿ ਕਾਂਗਰਸ ਦੀ ਜਿੱਤ ਯਕੀਨੀ ਹੋ ਸਕੇ ਅਤੇ ਅਕਾਲੀ ਲੀਡਰਸਿਪ ਜਾ ਸਿੱਖ ਨੇਤਾਵਾਂ ਨੂੰ ਮਾਰ ਕੇ ਸਿੱਖਾਂ ਨੂੰ ਨੇਤਾ ਵਿਹੂਣੇ ਕਰ ਦਿੱਤਾ ਜਾਏ । ਅੱਜ ਵੀ ਸੁਖਵੀਰ ਬਾਦਲ ਦੀ ਜਾਨ ਨੂੰ ਖ਼ਤਰਾ ਇਸੇ ਹੀ ਸੋਚ ਦਾ ਪ੍ਰਤੀਕ ਹੈ ਅਤੇ ਉਹੀ ਲੋਕ ਇਸ ਕੰਮ ਲਈ ਸਰਗਰਮ ਹਨ। ਫਿਰ ਹਜ਼ਾਰਾਂ ਨੌਜਵਾਨਾਂ ਨੂੰ ਮਰਵਾ ਕੇ, ਅਕਾਲੀਆਂ ਨੂੰ ਮਰਵਾ ਕੇ ਉਹੀ ਪੰਥਕ ਕਮੇਟੀ ਅਚਾਨਕ ਪ੍ਰਗਟ ਹੋ ਗਈ ਅਤੇ ਇਨ੍ਹਾਂ ਦੇ ਖਿਲਾਫ ਕਮਜ਼ੋਰ ਕੇਸ ਦਰਜ ਕਰਕੇ ਜਾਣਬੁੱਝ ਕੇ ਹੀ ਇਨ੍ਹਾਂ ਨੂੰ ਅਦਾਲਤਾਂ ਤੋਂ ਬਰੀ ਕਰਵਾਇਆ । ਤਾਂ ਕਿ ਉਹ ਫਿਰ ਤੋਂ ਲੋਕਾਂ ਵਿੱਚ ਵਿਚਰ ਸਕਣ ਅਤੇ ਪੰਥ ਦੀ ਪਿੱਠ ਵਿੱਚ ਛੁਰਾ ਮਾਰ ਸਕਣ । ਇਕ ਗੱਲ ਮੈਂ ਹੋਰ ਨੋਟ ਕੀਤੀ ਹੈ ਜਿੰਨੇ ਵੀ ਖਾਲਿਸਤਾਨੀ ਵਿਚਾਰਧਾਰਾ ਵਾਲੇ ਹੋਣ ਦਾ ਦਿਖਾਵਾ ਕਰਦੇ ਹਨ ਇਹ ਕੋਈ ਜਸਟਿਸ , ਕੋਈ ਮੇਜਰ ਜਨਰਲ , ਕੋਈ ਸਾਬਕਾ ਆਈ ਏ ਐਸ , ਕੋਈ ਰਾਜਦੂਤ , ਇਸ ਤੋਂ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਇੰਨ੍ਹਾਂ ਲੋਕਾਂ ਦੀ ਅਸਲੀਅਤ ਕੀ ਹੈ । ਇਨ੍ਹਾਂ ਲੋਕਾਂ ਦਾ ਅਜ਼ਾਦੀ ਦੇ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ ਇਹ ਸਿਰਫ ਏਜੰਸੀਆਂ ਦੇ ਪ੍ਰੋਗਰਾਮ ਲਾਗੂ ਕਰਦੇ ਹਨ ਅਤੇ ਪੰਥ ਪ੍ਰਤੀ ਵਿਰੋਧ ਪੈਦਾ ਕਰਨਾ, ਆਮ ਲੋਕਾਂ ਦੇ ਮਨਾਂ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਪੈਦਾ ਕਰਨਾ ਇੰਨ੍ਹਾਂ ਦਾ ਮੁੱਖ ਏਜੰਡਾ ਹੈ । ਤਾਂ ਹੀ ਕਾਂਗਰਸ ਦੀ ਸਰਕਾਰ ਬਣਨ ਲਈ ਰਾਹ ਪੱਧਰਾ ਹੁੰਦਾ ਹੈ । ਇੰਨ੍ਹਾਂ ਨੂੰ ਜੋ ਫੰਡ ਮਿਲਦੇ ਹਨ ਉਹ ਵੀ ਏਜੰਸੀਆ ਦੇ ਥਰੂ ਵਾਇਆ ਬਾਹਰਲੇ ਦੇਸ ਉਥੇ ਵੀ ਇਨ੍ਹਾਂ ਦੇ ਮੋਹਰੇ ਫਿੱਟ ਕੀਤੇ ਹੁੰਦੇ ਹਨ । ਕਿਸੇ ਨੂੰ ਸੱਕ ਵੀ ਨਹੀਂ ਹੁੰਦਾ । ਮੇਰਾ ਆਪਣਾ ਵਿਚਾਰ ਹੈ ਕਿ ਅਗਰ ਅਜ਼ਾਦੀ ਦੇ ਸੰਘਰਸ਼ ਵੱਲ ਨੂੰ ਅੱਗੇ ਵਧਣਾ ਹੈ ਤਾਂ ਸਾਨੂੰ ਦੂਸਰੇ ਧਰਮਾਂ ਦਾ , ਦੂਸਰੀਆਂ ਜਾਤਾਂ ਦਾ ਫਿਰਕਿਆਂ ਦਾ , ਵਿਸਵਾਸ ਜਿੱਤਣਾ ਪਵੇਗਾ । ਉਹ ਸਾਰੇ ਲੋਕ ਸਾਡੀ ਵਿਚਾਰਧਾਰਾ ਵਿੱਚ ਆਪਣੇ ਆਪ ਨੂੰ ਸਰੁੱਖਿਅਤ ਮਹਿਸੂਸ ਕਰਨ ਅਤੇ ਸਾਡੀ ਵਿਚਾਰਧਾਰਾ ਦਾ ਸਨਮਾਨ ਕਰਨ । ਸਾਡੀ ਵਿਚਰਧਾਰਾ ਸਰਵ ਧਰਮ, ਇਨਸਾਫ਼ ਅਤੇ ਮਨੁੱਖੀ ਵਿਕਾਸ ਵਾਲੀ ਹੋਣੀ ਚਾਹੀਦੀ ਹੈ । ਨਾ ਕਿ ਗੁਰਦੁਆਰਿਆਂ ਵਾਲੀ । ਪਹਿਲਾਂ ਦਿੱਲੀ ਟੋਹੜੇ ਰਾਹੀ ਪੰਥ ਦਾ ਨੁਕਸਾਨ ਕਰਦੀ ਰਹੀ ਹੈ ਹੁਣ ਇਨ੍ਹਾਂ ਨੂੰ ਇਕ ਅਜਿਹੇ ਹੀ ਨੇਤਾ ਦੀ ਲੋੜ ਹੈ ਇਸੇ ਲਈ ਬਿੱਟੂ ਦਾ ਪ੍ਰਚਾਰ ਇਕ ਸੋਚੀ ਸਮਝੀ ਸਾਜ਼ਿਸ ਤਹਿਤ ਹੀ ਕੀਤਾ ਜਾ ਰਿਹਾ ਹੈ । ਜਦ ਕਿ ਇਕ ਹਾਰਿਆ ਹੋਇਆ ਵਿਆਕਤੀ , ਸੰਘਰਸ਼ ਦਾ ਭਾਗੌੜਾ , ਆਪਣੇ ਹੀ ਸਾਥੀਆਂ ਨੂੰ ਮਰਵਾਉਣ ਵਾਲਾ ਵਿਆਕਤੀ ਪੰਥ ਦਾ ਨੇਤਾ ਕਿਵੇਂ ਹੋ ਸਕਦਾ ਹੈ । ਰਾਜੇ ਮੈਂ ਇਨ੍ਹਾਂ ਦੀ ਹਰ ਗੱਲ ਦਾ ਜੁਆਬ ਦੇਣਾ ਚਾਹੁੰਦਾ ਹੈ ਅਤੇ ਇਨ੍ਹਾਂ ਤੋਂ ਬਹੁਤ ਸਾਰੇ ਸਵਾਲ ਪੁੱਛਣਾ ਚਾਹੁੰਦਾ ਹਾਂ । ਪਰ ਹਾਏ ਉਏ ਰੱਬਾ ਮੇਰੀ ਇਹ ਬੇਬੱਸੀ । ਮੇਰਾ ਕਈ ਵਾਰ ਦਿਲ ਕਰਦਾ ਮੈਂ ਕੰਧ ਵਿੱਚ ਸਿਰ ਮਾਰਾ। ਮੇਰੇ ਖੁਨ ਦਾ ਕਤਰਾ ૶ਕਤਰਾ ૶ਅਕਾਲੀ ਹੈ ਮੈਂ ਹਮੇਸਾ ਪੰਥ ਦੀ ਚੜ੍ਹਦੀ ਕਲਾ ਵਾਰੇ ਹੀ ਸੋਚਦਾ ਹਾਂ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਲੋਕਾਂ ਨੂੰ ਨੰਗਾ ਕਰਨਾ ਚਾਹੁੰਦਾ ਹਾਂ ।ਹੋਰ ਰਾਜੇ ਇਕ ਤੂੰ ਕਿਹਾ ਸੀ ਕਿ ਮੈਂ ਇਨਾਂ ਦੀ ਫੋਟੌ ਵਾਲੀ ਰਾਜਨੀਤੀ ਬੰਦ ਨਹੀਂ ਕਰਵਾ ਸਕਿਆ। ਤੈਨੂੰ ਤਾਂ ਪਤਾ ਹੀ ਹੈ ਇਨ੍ਹਾਂ ਨੇ ਤਾਂ ਮੈਨੂੰ ਪਾਗਲ ਦਾ ਪ੍ਰਚਾਰ ਹੀ ਕਰ ਦਿੱਤਾ ਸੀ ਅਤੇ ਤੁਹਾਡੀਆਂ ਕੋਸ਼ਿਸਾ ਸਦਕਾ ਮੇਰਾ ਸੱਚ ਮਾੜਾ ਮੋਟਾ ਬਾਹਰ ਆ ਸਕਿਆ ਹੈ । ਮੈਂ ਇੱਕਲਾ ਬੇਵੱਸ । ਇਨ੍ਹਾਂ ਦੀ ਪੂਰੀ ਫੌਜ , ਦਿੱਲੀ ਦੀ ਤਾਕਤ ਫਿਰ ਵੀ ਮੈਂ ਹਾਂ ਇਹ ਸੱਭ ਪ੍ਰਮਾਤਮਾ ਦੀ ਕ੍ਰਿਪਾ ਹੈ । ਜਿਹੜੇ ਲੋਕਾਂ ਨੇ ਸਿਰਫ ਇਸ ਕਰਕੇ ੨੬ ਅਕਾਲੀ ਉਮੀਦਵਾਰ ਮਾਰ ਦਿੱਤੇ ਕਿਉਂਕਿ ਉਹ ਸੰਵਿਧਾਨ ਦੇ ਤਹਿਤ ਚੋਣਾਂ ਲੜ੍ਹ ਰਹੇ ਸਨ। ਅੱਜ ਉਹੀ ਲੋਕ ਖੁਦ ਉਸੇ ਸੰਵਿਧਾਨ ਦੇ ਤਹਿਤ ਸੰਘਰਸ਼ ਅਤੇ ਚੋਣਾਂ ਲੜ੍ਹਨ ਦੀ ਗੱਲ ਕਰਦੇ ਹਨ । ਅਜਿਹੇ ਲੋਕਾਂ ਨੂੰ ਅਜਿਹਾ ਕਰਨ ਦਾ ਕੀ ਨੈਤਿਕ ਹੱਕ ਹੈ । ਗੱਲਾਂ ਬਹੁਤ ਹਨ ਕਾਗਜ਼ ਖਤਮ ਹੋ ਗਿਆ । ਮੇਰੇ ਵੱਲੋਂ ਤੈਨੂੰ ਅਤੇ ਬਲਜੀਤ ਨੂੰ ਅਤੇ ਬੱਚਿਆਂ ਨੂੰ ਅਜੈਦੀਪ ਅਤੇ ਨੂਰ ਬੇਟੇ ਨੂੰ ਬਹੁਤ-ਬਹੁਤ ਪਿਆਰ । ਮੰਮੀ ਡੈਡੀ ਨੂੰ ਵੀ ਸਤਿ ਸ੍ਰੀ ਅਕਾਲ । ਲੈਟਰ ਲਿਖਦੇ ਰਹਿਣਾ । ਮੈਨੂੰ ਨਹੀਂ ਲੱਗਦਾ ਕਿ ਕੋਈ ਅਖ਼ਬਾਰ ਆਪਣੀ ਕੋਈ ਗੱਲ ਛਾਪੇਗਾ । ਚਲੋ ਕੋਈ ਗੱਲ ਨਹੀ ਅਗਰ ਪ੍ਰਮਾਤਮ ਨੂੰ ਇਹੀ ਮਨਜ਼ੂਰ ਹੈ ਤਾਂ ਇਹੀ ਠੀਕ ਹੈ ।

ਤੇਰਾ ਵੀਰ ਬਲਵੰਤ ਸਿੰਘ





ਸਤਾਹਰਵੀ ਚਿਠੀ  


ਪਰ ਜਿੰਨਾਂ ਨੇ ਕੌਮ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ ਉਨ੍ਹਾਂ ਦੀਆਂ ਬਰਸੀਆਂ ਤੇ ਤਾਂ ਮੇਲੇ ਲੱਗਣੇ ਹੀ ਚਾਹੀਦੇ ਹਨ।




23.6.2009.


੧ਓ


ਪਿਆਰੀ ਭੈਣ ਕਮਲ,
ਬਹੁਤ ਹੀ ਪਿਆਰ ਭਰੀ 
ਸਤਿ ਸ੍ਰੀ ਅਕਾਲ।

ਮੇਰੀ ਭੈਣ ਮੈਂ ਹਮੇਸ਼ਾ ਹੀ ਤੁਹਾਡੀ ਚੜ੍ਹਦੀ ਕਲਾ, ਤੰਦਰੁਸਤੀ ਅਤੇ ਬਹੁਤ ਸਾਰੀਆਂ ਖੁਸੀਆਂ ਲਈ ਉਸ ਪ੍ਰਮਾਤਮਾ ਅੱਗੇ ਦੁਆ ਕਰਦਾ ਹਾਂ। ਮੈਂ ਅੱਜ ਸਵੇਰੇ ਰੁਟੀਨ ਵਿੱਚ ਹੀ ਅਖ਼ਬਾਰ ਪੜ੍ਹ ਰਿਹਾ ਸੀ । ਅਚਾਨਕ ਹੀ ਮੈਂ ਸੰਤਾਂ ਅਤੇ ਗੋਲਡੀ ਵੀਰ ਦੀ ਫੋਟੋ ਦੇਖੀ । ਇਕਦਮ ਹੀ ਸਾਰਾ ਸਰੀਰ ਜੋਸ਼ ਨਾਲ ਭਰ ਗਿਆ ਅਤੇ ਸਰੀਰ ਵਿਚੋਂ ਅਜੀਬ ਜਿਹੀਆਂ ਤਰੰਗਾਂ ਂਿਨਕਲਣ ਲੱਗ ਪਈਆ। ਕਿੰਨਾ ਚਿਰ ਮੇਰੀਆਂ ਅੱਖਾਂ ਵਿਚੋਂ ਪਾਣੀ ਟਪਕਦਾ ਰਿਹਾ ।ਉਨ੍ਹਾਂ ਅੱਖਾਂ ਵਿਚੋਂ ਜਿਹੜੀਆਂ ਆਸੂ ਕੱਢਣਾ ਹੀ ਭੁੱਲ ਗਈਆ ਸਨ। ਇਉਂ ਮਹਿਸੂਸ ਹੁੰਦਾ ਰਹਿੰਦਾ ਸੀ ਕਿ ਜਿਵੇਂ ਮੈਂ ਪੱਥਰ ਜਿਹਾ ਹੋ ਗਿਆ ਹੋਵਾਂ। ਕਿਉਂਕਿ ਇਸ ਵਾਰ ਆਪਣੇ ਹਾਲਾਤਾਂ ਕਰਕੇ ਮੈਨੂੰ ਉਮੀਦ ਨਹੀਂ ਸੀ । ਪਰ ਮੇਰੀ ਭੈਣ ਤੂੰ ਕਹਿੰਦੀ ਸੀ ਕਿ ਵੀਰ ਜੀ ਤੁਹਾਡੀਆਂ ਇੱਛਾਵਾਂ ਵਿੱਚ ਰੁਚੀ ਨਹੀਂ ਰਹੀ । ਕਿਉਂਕਿ ਇਕ ਹੀ ਇੱਛਾ ਇੰਨੀ ਵੱਡੀ ਹੋ ਗਈ ਹੈ ਕਿ ਬਾਕੀ ਇਛਾਵਾਂ ਲਈ ਕੋਈ ਜਗ੍ਹਾਂ ਹੀ ਨਹੀਂ ਬਚੀ। ਅੱਜ ਜਿਹੋ ਜਿਹੇ ਹਾਲਾਤਾਂ ਵਿੱਚ ਤੁਸੀ ਇਹ ਕੋਸ਼ਿਸ ਕੀਤੀ ਹੈ ਮੇਰਾ ਅੰਦਰ ਤੁਹਾਡੇ ਪ੍ਰਤੀ ਮਾਣ ਨਾਲ ਭਰ ਗਿਆ । ਪ੍ਰਮਾਤਮਾ ਤੁਹਾਨੂੰ ਬਹੁਤ ਖੁਸੀਆਂ ਦੇਵੇਗਾ । ਅੱਜ ਕੱਲ ਮੈਂ ਤੁਹਾਡੇ ਨਾਲ ਨਰਾਜ਼ ਹੋ ਜਾਂਦਾ ਹਾਂ ਕਿ ਤੁਸੀ ਮੇਰੇ ਤੇ ਬਹੁਤ ਪੈਸੇ ਖ਼ਰਚ ਕਰ ਦਿੰਦੇ ਹੋ । ਜਦ ਕਿ ਉਨ੍ਹਾਂ ਚੀਜ਼ਾਂ ਨਾਲ ਮੇਰੀ ਰੂਹ ਨੂੰ ਖੁਸ਼ੀ ਨਹੀਂ ਮਿਲਦੀ । ਪਰ ਮੈਂਨੂੰ ਅੱਜ ਖੁਸ਼ੀ ਹੈ ਕਿ ਬੇਸੱਕ ਜਿਸ ਕੌਮ ਲਈ ਮੇਰੇ ਵੀਰਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਉਹ ਉਨ੍ਹਾਂ ਨੂੰ ਭੁੱਲ ਗਈ ।ਪਰ ਅਸੀਂ ਕਦੇ ਨਹੀਂ ਭੁੱਲਾਂਗੇ ਨਾ ਹੀ ਭੁੱਲੇ ਹਾਂ। ਅੱਜ ਡੇਢ ਦੋ ਲੱਖ ਲੋਕਾਂ ਤੱਕ ਆਪਣਾ ਸੁਨੇਹਾ ਪਹੁੰਚ ਗਿਆ ਕਿ ਅਸੀਂ ਆਪਣੇ ਵੀਰਾਂ ਨੂੰ ਕਦੇ ਨਹੀਂ ਭੁੱਲਾਂਗੇ। ਮੇਰੀ ਭੈਣ ਬੱਸ ਤੁਸੀ ਉਨ੍ਹਾਂ ਪ੍ਰਤੀ ਇਹੋ ਭਾਵਨਾਵਾਂ ਰੱਖਣਾ ਇਕ ਦਿਨ ਪਰਮਾਤਮਾ ਆਪਣੇ ਤੇ ਮਿਹਰ ਕਰੇਗਾ ਫਿਰ ਮੇਰੀ ਇੱਛਾ ਪੂਰੀ ਹੋਵੇਗੀ ਜਦ ਆਪਾ ਪੂਰੇ ਦੇ ਪੂਰੇ ਪੇਜ਼ ਆਪਣੇ ਵੀਰਾਂ ਨੂੰ ਸਮਰਪਿਤ ਕਰਿਆ ਕਰਾਂਗੇ। ਨਾਲ ਉਨ੍ਹਾਂ ਦੀ ਸੋਚ ਅਤੇ ਸੁਪਨੇ ਅਤੇ ਸੰਦੇਸ਼ ਵੀ ਦਿਆ ਕਰਾਂਗੇ। ਅੱਜ ਦੀ ਆਪਣੀ ਇਹ ਕੋਸ਼ਿਸ ਕੌਮੀ ਸ਼ਹੀਦਾਂ ਅਤੇ ਕੌਮੀ ਭਗੌੜਿਆਂ ਵਿੱਚ ਅੰਤਰ ਕਰਨ ਦੀ ਵੀ ਇਕ ਛੋਟੀ ਜਿਹੀ ਕੋਸਿਸ ਹੈ । ਬੇਸੱਕ ਮੇਰੇ ਲਈ ਕਦੇ ਕੋਈ ਚੀਜ਼ ਨਾ ਖ੍ਰੀਦਣਾ । ਪਰ ਜਿੰਦਗੀ ਵਿੱਚ ਇਹ ਕਰਮ ਕਦੇ ਨਾ ਭੁੱਲਣਾ । ਵੈਸੇ ਅੰਕਲ ਹੋਣਾ ਨੇ ਪੇਜ ਵੀ ''ਦੇਸ਼ ਵਿਦੇਸ'' ਚ ਚੁਣਿਆ ਹੈ।ਕੁਲ ਮਿਲਾ ਕੇ ਇਹ ਤੁਹਾਡੀ ਬਹੁਤ ਹੀ ਵਧੀਆ ਕੋਸ਼ਿਸ ਅਤੇ ਮਾਣ ਕਰਨ ਵਾਲੀ ਗੱਲ ਹੈ । ਨਹੀਂ ਤਾਂ ਮੈਂ ਹਰ ਰੋਜ਼ ਸਿਰਫ ਪੰਜ ૶ ਦਸ ਮਿੰਟ ਅਖ਼ਬਾਰ ਪੜ੍ਹਦਾ ਹਾਂ ਪਰ ਅੱਜ ਇਸ ਨੂੰ ਮੈਂ ਪੰਜਾਹ ਵਾਰ ਪੜ੍ਹਿਆ ਹੋਣਾ ਹੁਣ ਵੀ ਮੇਰੇ ਸਾਹਮਣੇ ਹੀ ਪਿਆ ਹੈ । ਮੇਰੀ ਭੈਣ ਮੇਰੀ ਪ੍ਰਮਾਤਮਾ ਅੱਗੇ ਇਹ ਦੁਆ ਹੈ ਕਿ ਹੇ ਸੱਚੇ ਪਾਤਿਸਾਹ ਤੂੰ ਸਾਡੇ ਤੇ ਇੰਨੀ ਕ੍ਰਿਪਾ ਕਰੀਂ ਕਿ ਸਾਡੇ ਮਨ ਵਿੱਚ ਇਹ ਖਿਆਲ ਕਦੇ ਨਾ ਆਵੇ ਕਿ ਕੋਈ ਸਾਨੂੰ ਸਨਮਾਨਿਤ ਕਰੇ । ਸਗੋਂ ਤੂੰ ਉਨ੍ਹਾਂ ਸ਼ਹੀਦਾਂ ਨੂੰ ਜਿਹੜੇ ਗੋਲਡੀ ਵੀਰ ਨਾਲ ਸ਼ਹੀਦ ਹੋਏ ਅਸੀਂ ਉਨ੍ਹਾਂ ਪਰਿਵਾਰਾਂ ਨੂੰ ਮਾਣ ਸਤਿਕਾਰ ਨਾਲ ਬੁਲਾ ਕੇ ਖੁਦ ਸਨਮਾਨਿਤ ਕਰਿਆ ਕਰੀਏ। ਆਮ ਆਦਮੀ ਹਰ ਰੋਜ਼ ਮਰਦੇ ਹਨ। ਦੁਨੀਆਂ ਉਨ੍ਹਾਂ ਨੂੰ ਭੁੱਲ ਜਾਂਦੀ ਹੈ । ਪਰ ਜਿੰਨਾਂ ਨੇ ਕੌਮ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ ਉਨ੍ਹਾਂ ਦੀਆਂ ਬਰਸੀਆਂ ਤੇ ਤਾਂ ਮੇਲੇ ਲੱਗਣੇ ਹੀ ਚਾਹੀਦੇ ਹਨ। ਅਗਲੀ ਵਾਰ ਅਗਰ ਮੈਂ ਰਿਹਾ ਤਾਂ ਇਹ ਵੀ ਕੋਸ਼ਿਸ ਕਰਾਂਗੇ ਕਿ ਕੁਝ ਬੈਨਰ ਛਪਵਾ ਕੇ ਭੋਗ ਤੇ ਲਗਾਏ ਜਾਣ ਕਿ ਉਨ੍ਹਾਂ ਵੀਰਾਂ ਨੇ ਕਿਉਂ ਕੁਰਬਾਨੀਆਂ ਕੀਤੀਆ। ਉਨ੍ਹਾਂ ਦੀ ਮੰਜ਼ਿਲ ਕੀ ਸੀ । ਉਨ੍ਹਾਂ ਨਾਲ ਕਿੱਥੇ ਅਤੇ ਕਿੰਨਾ ਲੋਕਾਂ ਨੇ ਧੋਖਾ ਕੀਤਾ । ਇਹ ਕੋਸ਼ਿਸ ਅਗਲੀ ਵਾਰ ਕਰਾਂਗੇ । ਹੁਣੇ ਤੋਂ ਹੀ ਬੱਚਤ ਸੁਰੂ ਕਰ ਦੇਣਾ। ਬਲਜੀਤ ਨੂੰ ਕਹਿਣਾ ਕਿ ਮੇਰੇ ਲਈ ਹੁਣ ਕੁਝ ਵੀ ਨਹੀਂ ਖ੍ਰੀਦਣਾ , ਸੂਜ ਵਗੈਰਾ ਤਾਂ ਬਿਲਕੁਲ ਨਹੀਂ ਕਿਉਂਕਿ ਪਿਛਲੇ ਸਾਲ ਵਾਲੇ ਮੈਂ ਹੁਣੇ ਹੀ ਦੋ ਮਹੀਨੇ ਪਹਿਲਾਂ ਪਹਿਨਣੇ ਸੁਰੂ ਕੀਤੇ ਹਨ,ਵੈਸੇ ਵੀ ਇੰਨ੍ਹਾਂ ਦੀ ਪਿਆ ਦੀ ਮੁਨਿਆਦ ਪੂਰੀ ਹੋ ਜਾਂਦੀ ਹੈ । ਜਦ ਲੋੜ ਹੋਵੇਗੀ ਤਦ ਮੈਂ ਜਰੂਰ ਦੱਸ ਦੇਵਾਂਗਾ ਇਹ ਵਾਅਦਾ ਰਿਹਾ। ਅੱਜ ਮੇਰੇ ਮਨ ਵਿੱਚ ਅਜੀਬ ਜਿਹੀ ਹਲਚਲ ਹੈ । ਜਿਸ ਨੂੰ ਸਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ । ਇਕ ਦਿਨ ਆਵੇਗਾ ਜਦ ਮੰਮੀ ਡੈਡੀ ਖੁਦ ਦੂਸਰਿਆਂ ਨੂੰ ਸਨਮਾਨਿਤ ਕਰਿਆ ਕਰਨਗੇ । ਆਪਣਾ ਖੇਲ ਤਾਂ ਉਲਟਾ ਹੀ ਹੋਵੇਗਾ । ਜਿਸ ਤੇ ਇਕ ਦਿਨ ਦੁਨੀਆਂ ਮਾਣ ਕਰੇਗੀ । ਜੇਕਰ ਤੁਸੀ ਮੈਨੂੰ ਦੱਸ ਦਿੰਦੇ ਤਾਂ ਮੈਂ ਇਕ ਸੰਦੇਸ਼ ਭੇਜਣਾ ਸੀ । ਹੋਰ ਰਾਜੇ ਕੱਲ ਨੂਰ ਬੇਟੇ ਦਾ ਜਨਮ ਦਿਨ ਹੈ। ਮੈਂ ਤੌਲੀਆ ਅਤੇ ਚਾਦਰ ਸਵੇਰੇ ਹੀ ਵਛਾ ਕੇ ਪ੍ਰਮਾਤਮਾ ਅੱਗੇ ਬੱਚਿਆ ਲਈ ਦੁਆ ਕਰਾਂਗਾ। ਅਜੈਦੀਪ ਦੀ ਸਿਹਤ ਥੌੜੀ ਕਮਜ਼ੋਰ ਜਰੂਰ ਸੀ । ਵੈਸੇ ਹੁਣ ਗਰਮੀ ਬਹੁਤ ਹੈ ਥੋੜ੍ਹੀ ਬਰਸਾਤ ਵਗੈਰਾ ਸੁਰੂ ਹੋ ਜਾਵੇ ਤਦ ਹੀ ਆਉਣਾ । ਮੇਰੇ ਵੱਲੋਂ ਮੰਮੀ ਡੈਡੀ ਜੀ ਹੋਣਾਂ ਨੂੰ ਕਹਿਣਾ ਕਿ ਮੈਂ ਉਨ੍ਹਾਂ ਨੂੰ ਯਾਦ ਕਰਦਾ ਹਾਂ। ਬਲਜੀਤ ਨੂੰ ਕਹਿਣਾ ਮੇਰੇ ਨਾਲ ਨਰਾਜ਼ ਹਾ ਹੋਇਆ ਕਰ ਮੇਰਾ ਮਨ ਬਹੁਤ ਦੁਖੀ ਹੋ ਜਾਂਦਾ ਹੈ । ਹਮੇਸਾ ਖੁਸ ਰਿਹਾ ਕਰੋ । ਅੱਛਾ ਰਾਜੇ ਲੈਟਰ ਬੰਦ ਕਰਦਾ ਹਾਂ । ਮੇਰੇ ਵੱਲੌ ਮੇਰੀ ਬਹੁਤ ਪਿਆਰੀ ਬੇਟੀ ਅਤੇ ਬੇਟੇ ਨੂੰ ਬਹੁਤ ਸਾਰਾ ਪਿਆਰ । ਤੈਨੂੰ ਅਤੇ ਬਲਜੀਤ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ । ਮੰਮੀ ਡੈਡੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਕਹਿਣਾ । ਜਦ ਵੀ ਆਉ ਤਾਂ ਜੁਰਾਬਾਂ ਦਾ ਜੋੜਾ ਜਰੂਰ ਲੈ ਆਉਣਾ । ਅੱਜ ਮੇਰੇ ਗੋਲਡੀ ਵੀਰ ਜਿਥੇ ਵੀ ਹੋਣਗੇ , ਤੁਹਾਡੇ ਤੇ ਮਾਣ ਮਹਿਸੂਸ ਕਰਦੇ ਹੋਣਗੇ । ਵੈਸੇ ਇਹ ਵੀ ਅਜੀਬ ਸੰਜੋਗ ਹੈ ਕਿ ਜੂਨ ਨੂੰ ਅਟੈਕ ਹੋਇਆ , ਜੂਨ ਚ ਹੀ ਸੰਤਾਂ ਦੀ ਸ਼ਹੀਦੀ, ਜੂਨ ਹੀ ਗੋਲਡੀ ਹੋਣਾਂ ਦੀ ਸ਼ਹੀਦੀ । ਜੂਨ ਹੀ ਨੂਰ ਬੇਟੇ ਦਾ ਜਨਮ। ਰਾਜੇ ਮੈਂ ਇਕ ਮਈ ਵਿੱਚ ਹਾਈ ਕੋਰਟ ਅਰਜੀ ਭੇਜੀ ਸੀ । ਉਸ ਦੀ ਕਾਪੀ ਵੀ ਭੇਜ ਰਿਹਾ ਹਾਂ । ਕੱਲ ਹੋ ਸਕਦਾ ਮੈਂ ਨਾਂ ਰਹਾਂ । ਮੈਨੂੰ ਪਤਾ ਮੇਰੀ ਭੈਣ ਜੋ ਕੰਮ ਤੂੰ ਕਰ ਸਕਦੀ ਏ ਉਹ ਹੋਰ ਕੋਈ ਨਹੀਂ । ਕਦੇ ਪ੍ਰਮਾਤਮਾ ਕ੍ਰਿਪਾ ਕਰੇ 24 ਜੂਨ ਨੂੰ ਰਾਤ ਨੂੰ ਇਕ ਸੈਮੀਨਾਰ ਕਰਵਾਇਆ ਕਰਾਂਗੇ , ਜਿਸ ਵਿੱਚ ਸਿਰਫ ਸ਼ਹੀਦਾਂ ਦੇ ਜੀਵਨ , ਸੁਪਨਿਆਂ ਅਤੇ ਕਿੰਨਾਂ ਨੇ ਅਤੇ ਕਿੱਥੇ ਧੋਖੇ ਹੋਏ ਅਜਿਹੇ ਮੁੱਦਿਆ ਤੇ ਚਰਚਾ ਹੋਇਆ ਕਰੇਗੀ ਅਤੇ ਫਿਰ 25 ਜੂਨ ਨੂੰ ਬਰਸੀ । ਜਿਸ ਤੇ ਢਾਡੀ ਵਾਰਾਂ ਗਾਇਆ ਕਰਨਗੇ । ਬਹੁਤ ਇੱਛਾਵਾਂ ਹਨ ਮਨ ਵਿੱਚ । ਬੱਸ ਹਾਲਾਤਾਂ ਦਾ ਮਾਰਿਆ ਤੇਰਾ ਵੀਰ ਹਾਉਂਕਾ ਭਰ ਕੇ ਰਹਿ ਜਾਂਦਾ ਹੈ ।



ਤੇਰਾ ਵੀਰ ਬਲਵੰਤ ਸਿੰਘ

     


ਸੋਹਲਵੀ ਚਿਠੀ ਜਦ ਅਸੀਂ ਇਹ ਕੰਮ ਕਰਨ ਲੱਗੇ ਤਦ ਵੀ ਮੈਨੂੰ ਅਤੇ ਮੇਰੇ ਦੋਸਤ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਇਹ ਸ਼ੈਤਾਨ ਲੋਕ ਹਨ। ਪਰ ਸਾਡਾ ਮਕਸਦ ਤਾਂ ਸਿਰਫ ਇਨ੍ਹਾਂ ਤੋਂ ਸਮਾਨ ਲੈਣਾ ਅਤੇ ਆਪਣੇ ਵੀਰਾਂ ਨਾਲ ਕੀਤਾ ਵਾਅਦਾ ਪੂਰਾ ਕਰਨਾ ਸੀ



੧ਓ



5.10.2008.

ਪਿਆਰੀ ਭੈਣ ਕਮਲ,
ਬਹੁਤ ਹੀ ਪਿਆਰ ਭਰੀ 
ਸਤਿ ਸ੍ਰੀ ਅਕਾਲ। 

ਮੇਰੀ ਪ੍ਰਮਾਤਮਾ ਅੱਗੇ ਹਮੇਸਾਂ ਹੀ ਇਹ ਅਰਦਾਸ ਹੈ ਕਿ ਉਹ ਤਹਾਨੂੰ ਤੰਦਰੁਸਤੀ ਬਖ਼ਸੇ।ਚੜ੍ਹਦੀ ਕਲਾ ਬਖ਼ਸੇ ਅਤੇ ਹਰ ਮੈਦਾਨ ਫ਼ਤਿਹ ਬਖ਼ਸੇ। ਰਾਜੇ ਤੇਰੀਆਂ ਦੋਨੋਂ ਹੀ ਲੈਟਰਾਂ ਮਿਲ ਗਈਆਂ ਹਨ। ਮੈਂ ਤੇਰੀ ਇਸ ਗੱਲ ਨਾਲ ਸਹਿਮਤ ਹਾਂ ਕਿ ਸੱਭ ਤੋਂ ਪਹਿਲਾਂ ਸਾਨੂੰ ਰੀਲੈਕਸ ਹੋਣ ਦੀ ਜਰੂਰਤ ਹੈ ਆਪਣਾ ਕੰਮ ૶ ਕਾਰ ਠੀਕ ਕਰਨ ਦੀ ਜਰੂਰਤ ਹੈ । ਆਪਣੇ ਆਲੇ ਦੁਆਲੇ ਇੱਕਠੀ ਹੋਈ ਗੰਦਗੀ ਨੂੰ ਦੂਰ ਕਰਨ ਦੀ ਲੋੜ ਹੈ ਅਤੇ ਸੁਚੇਤ ਰਹਿਣ ਦੀ ਜਰੂਰਤ ਹੈ ਕਿਉਕਿ ਦੁਸਮਣ ਫਿਰ ਕੋਈ ਨਵਾਂ ਚਿਹਰਾ ਲਾ ਕੇ ਹਮਦਰਦੀ ਦਾ ਚੋਲਾ ਪਾ ਕੇ ਆਪਣੇ ਤੱਕ ਪਹੁੰਚ ਕਰ ਸਕਦਾ ਹੈ । ਕਿਸੇ ਨਵੇਂ ਰੂਪ ਵਿੱਚ । ਮੈਨੂੰ ਪਹਿਲਾਂ ਤੋਂ ਹੀ ਇਨ੍ਹਾਂ ਲੋਕਾਂ ਤੇ ਸੱਕ ਸੀ ਕਿ ਇਹ ਤੇਰੇ ਕੋਲ ਸਿਰਫ ਜਾਣਕਾਰੀ ਲੈਣ ਹੀ ਆਉਦੇ ਹਨ। ਇਹ ਜਿੰਨੇ ਵੀ ਮੋਹਰੇ ਹਨ ਇਹ ਖੁੱਲ ਕੇ ਕਦੇ ਵੀ ਵਕੀਲਾਂ ਦੀ ਮੱਦਦ ਤੇ ਅਤੇ ਆਪਣੇ ਵਿਰੋਧ ਵਿੱਚ ਖੜ੍ਹੇ ਨਹੀਂ ਹੋ ਸਕਦੇ । ਇਹ ਸਿਰਫ ਚਾਲਾਂ ਅਸਿੱਧੇ ਰੂਪ ਵਿੱਚ ਹੀ ਚੱਲ ਸਕਦੇ ਹਨ। ਕਿਉਕਿ ਇਹ ਜੋ ਵਕੀਲ ਹਨ ਇਨ੍ਹਾਂ ਨੇ ਮਾਖੌਟਾ ਪੰਥਕ ਪਾਇਆ ਹੋਇਆ ਹੈ ਅਤੇ ਇਹ ਹੈ ਏਜੰਸੀਆਂ ਦੇ ਬੰਦੇ , ਕਿਉਕਿ ਇਹ ਵਿਰਕ ਦੇ ਵਕੀਲ ਹਨ, ਚੋਰਾਂ ਦੇ, ਲੁਟੇਰਿਆਂ ਦੇ ਵੀ , ਕਾਲੇ ਕੱਛਿਆ ਵਾਲਿਆ ਦੇ , ਚਿੱਟੇ ਕੱਛਿਆ ਵਾਲਿਆ ਦੇ ਵੀ , ਮਤਲਵ ਪੰਥਕ ਵਾਲੀ ਕੋਈ ਗੱਲ ਨਹੀ । ਇਹ ਸਿਰਫ ਵਕੀਲ ਹਨ ਜਿੰਨ੍ਹਾਂ ਨੂੰ ਪੈਸੇ ਦੇ ਕੇ ਕੋਈ ਵੀ ਕਰ ਸਕਦਾ ਹੈ । ਆਪਣੇ ਖਿਲਾਫ ਇੰਨ੍ਹਾਂ ਦੀ ਮੱਦਦ ਕਰਨ ਵਾਲੇ ਖੁਦ ਹੀ ਖਤਮ ਹੋ ਜਾਣਗੇ । ਬਾਕੀ ਜਿਹੜੀ ਤੂੰ ਸਬੂਤਾਂ ਦੀ ਗੱਲ ਆਖੀ ਸੀ ਕਿ ਜੇਲ ਵਾਲਿਆ ਦੇ ਖਿਲਾਫ ਇਨਾਂ ਨੇ ਜੋ ਵੀ ਝੂਠੇ ਇਲਜਾਮ ਲਾਏ ਸੀ । ਉਸ ਵਾਰੇ ਮੇਰਾ ਇਹੀ ਕਹਿਣਾ ਹੈ ਕਿ ਆਪਾ ਨੂੰ ਸਿਰਫ ਆਪਣੀ ਗੱਲ ਹੀ ਕਰਨੀ ਚਾਹੀਦੀ ਹੈ ਨਹੀਂ ਤਾਂ ਇਸ ਦਾ ਉਲਟ ਪ੍ਰਭਾਵ ਪਵੇਗਾ। ਵੈਸੇ ਜਦ ਕੋਰਟ ਵਿੱਚ ਜੇਲ ਵਾਲਿਆ ਨੂੰ ਗਵਾਹ ਦੇ ਤੌਰ ਤੇ ਪੇਸ ਕੀਤਾ ਜਾਵੇਗਾ ਉਸ ਸਮੇਂ ਇਹ ਲੋਕ ਇਹ ਗੱਲ ਆਖ ਸਕਦੇ ਹਨ ਕਿ ਕਿਵੇਂ ਇੰਨ੍ਹਾਂ ਵਕੀਲਾਂ ਨੇ ਜੇਲ ਵਾਲਿਆ ਤੇ ਕਈ ਝੂਠੇ ਇਲਜਾਮ ਲਾਏ ਕੋਰਟ ਵਿੱਚ ਕਿ ਇਨ੍ਹਾਂ ਨੇ ਇਨ੍ਹਾਂ ਤਿੰਨਾਂ ਨੂੰ ਮਾਰ ਕੇ ਸੁਰੰਗ ਦੀ ਝੂਠੀ ਕਹਾਣੀ ਘੜੀ, ਫਿਰ ਤੇਰੀ ਤਲਾਸੀ ਨਾਲ ਸਬੰਧਤ ਝੂਠੀਆ ਖਬਰਾਂ ਜੇਲ ਵਾਲਿਆ ਦੇ ਖਿਲਾਫ ਲਾਈਆ, ਇਸ ਗੱਲ ਦਾ ਜਿਆਦਾ ਪ੍ਰਭਾਵ ਪਵੇਗਾ। ਬਾਕੀ ਰਾਜੇ ਇਕ ਗੱਲ ਦਾ ਮੈਨੂੰ ਗਿਲਾ ਹੈ ਕਿ ਤੁਸੀ ਮੈਨੂੰ ਪੂਰੀ ਜਾਣਕਾਰੀ ਨਹੀ ਦਿੰਦੇ । ਇਸ ਲਈ ਮੈਂ ਪੂਰੀ ਤਰਾਂ ਤੁਹਾਡੀ ਮੱਦਦ ਨਹੀ ਕਰ ਪਾਉਦਾ। ਕਿਉਕਿ ਮੈਂ ਇੰਨਾਂ ਵਕੀਲਾਂ ਨੂੰ ੧੨ ਸਾਲ ਬਹੁਤ ਨੇੜੇ ਤੋਂ ਦੇਖਿਆ ਹੈ ਇਨ੍ਹਾਂ ਦੀ ਹਰ ਚਾਲ ਦਾ , ਇਨ੍ਹਾਂ ਦੇ ਪਾਖੰਡ ਦਾ ਮੈਨੂੰ ਪਤਾ ਹੈ । ਵੈਸੇ ਵੀ ਮੈਂ ੧੨ ਸਾਲ ਅਦਾਲਤ ਵਿੱਚ ਬੈਠ ਕੇ ਸਿਰਫ ਇਸ ਕੇਸ ਤੇ ਚੱਲ ਰਹੀਆਂ ਚਾਲਾ, ਰਾਜਨੀਤੀ ਹੀ ਦੇਖੀ ਹੈ । ਮੈਂ ਹਰ ਵਕੀਲ ਦਾ ਜੱਜ ਦਾ , ਸੱਤ ਜੱਜ ਬਦਲੇ ਇਸ ਦੌਰਾਨ ਮੈਂ ਸੱਭ ਦੇ ਹਾਵ ૶ ਭਾਵ ਨੋਟ ਕੀਤੇ ਨੇ। ਇਸ ਲਈ ਮੈਂ ਤੈਨੂੰ ਠੀਕ ਜਾਣਕਾਰੀ ਦੇ ਸਕਦਾ ਹਾਂ ਤੂੰ ਮੈਨੂੰ ਖੁੱਲ ਕੇ ਲੈਟਰ ਵਿੱਚ ਲਿਖ ਦਿਆ ਕਰ । ਵੈਸੇ ਜਿਹੜੀ ਲੁਧਿਆਣੇ ਹੋਟਲ ਵਾਲੀ ਖਬਰ ਪ੍ਰੋ; ਹੋਣਾ ਨੇ ਜੋ ਲਗਵਾਈ ਸੀ ਉਹ ਤਾਂ ਸਿਰਫ ਇਨ੍ਹਾਂ ਦੁਆਰਾ ਛਪਾਈਆ ਝੂਠੀਆ ਖਬਰਾਂ ਦੀ ਨਿਖੇਧੀ ਸੀ ਅਤੇ ਉਸ ਦਾ ਹੀ ਪ੍ਰਤੀਕਰਮ ਸੀ ,ਸੱਚ ਜਾਨਣ ਤੋਂ ਬਿਨਾ, ਖਬਰਾਂ ਨੂੰ ਸੱਚ ਮੰਨ ਕੇ, ਵੈਸੇ ਜੋ ਤੂੰ ਉਸ ਸਮੇਂ ਸਪੱਸਟੀਕਰਣ ਦਿੱਤਾ ਸੀ ਉਹ ਵੀ ਪੇਸ ਕਰਨਾ ਸੀ ਕਿ ਸਾਡੀ ਪ੍ਰਤੀਕ੍ਰਿਆ ਇਹ ਸੀ । ਅਤੇ ਫਿਰ ਉਸੇ ਹੀ ਪ੍ਰੋ; ਨੇ ਇਨ੍ਹਾਂ ਦੇ ਖਿਲਾਫ ਅਰਜੀ ਵੀ ਦਿੱਤੀ ਸੀ ਸੱਚ ਜਾਨਣ ਤੋਂ ਬਾਅਦ । ਬਾਕੀ ਰਾਜੇ ਇਹ ਸੁੱਖੀ, ਪੰਮੀ ਜਿਥੇ ਮਰਜੀ ਜਾਣ ਅਮਰੀਕਾ, ਕਨੈਡਾ ਆਪਾ ਕੀ ਲੈਣਾ ਚੰਗਾ ਹੈ ਜੇਕਰ ਕਿਸੇ ਦਾ ਭਲਾ ਹੋ ਜਾਵੇ ਜਿਆਦਾ ਇਨ੍ਹਾਂ ਲੋਕਾਂ ਨੂੰ ਸਮਝਾਉਣ ਦੀ ਲੋੜ ਨਹੀ ਹੈ ਨਾ ਹੀ ਇਨ੍ਹਾਂ ਲੋਕਾਂ ਵਾਰੇ ਜਿਆਦਾ ਸੋਚਣ ਦੀ ਲੋੜ ਹੈ । ਬੱਸ ਇਨ੍ਹਾਂ ਨੂੰ ਆਪਣੇ ਤੋਂ ਦੂਰ ਹੀ ਰੱਖੋ ਇਹੀ ਚੰਗਾ ਹੈ । ਜਿੱਥੋ ਤੱਕ ਸੰਟੀ , ਬੰਟੀ ਹੋਣਾ ਦੀ ਗੱਲ ਹੈ । ਤੈਨੂੰ ਤਾਂ ਪਤਾ ਹੈ ਕਿ ਆਪਾ ਕਿੰਨੀ ਵਾਰ ਇਹ ਗੱਲ ਅਖਬਾਰਾਂ ਵਿੱਚ ਛਪਵਾਈ ਹੈ ਕਿ ਮੇਰਾ ਇੰਨਾ ਨਾਲ ਕੋਈ ਸਬੰਧ ਨਹੀਂ , ਇਨ੍ਹਾਂ ਨੇ ਇੱਕ ਵਾਰ ਇਹ ਨਹੀਂ ਆਖਿਆ ਕਿ ਸਾਡਾ ਬਲਵੰਤ ਨਾਲ ਕੋਈ ਸਬੰਧ ਨਹੀਂ, ਸਗੋਂ ਹਰ ਵਾਰ ਮੇਰਾ ਨਾਮ ਆਪਣੇ ਨਾਮ ਨਾਲ ਜੋੜ ਲੈਂਦੇ ਹਨ। ਦਰਅਸਲ ਇਸ ਦੇ ਪਿੱਛੇ ਵੀ ਕਾਰਣ ਇਹ ਹੈ ਕਿ ਇਨ੍ਹਾਂ ਦੀ ਦੁਕਾਨ ਨੂੰ ਨੁਕਸਾਨ ਪਹੁੰਚ ਰਿਹਾ ਹੈ । ੧੨ ਸਾਲ ਤੋਂ ਇਹ ਲੋਕ ਇਹੀ ਕਹਿੰਦੇ ਰਹੇ ਕਿ ਇਹ ਕੰਮ ਅਸੀਂ ਕੀਤਾ ਹੈ, ਅਤੇ ਕਰੋੜਾ ਰੁ; ਵੀ ਇੱਕਠੇ ਕੀਤੇ । ਜਦ ਮੰਚ ਤੇ ਖੜ੍ਹਕੇ ਗੱਲ ਕਰਨ ਦਾ ਮੌਕਾ ਆਇਆ ਫਿਰ ਕਹਿੰਦੇ ਕਿ ਅਸੀਂ ਤਾਂ ਬੇਕਸੂਰ ਹਾਂ । ਸਾਨੂੰ ਮਾਫ਼ ਕੀਤਾ ਜਾਵੇ। ਸਜ਼ਾ ਹੋਣ ਤੋਂ ਬਾਅਦ ਵੀ ਇਥੇ ਆ ਕੇ ਵਕੀਲਾਂ ਨੇ ਇਸ ਨੂੰ ਕਈ ਵਾਰ ਪੁੱਛਿਆ ਕਿ ਅਪੀਲ ਕਰਨੀ ਹੈ ਜਾਂ ਨਹੀਂ । ਇਸ ਦਾ ਇਹੀ ਜੁਆਬ ਸੀ ਕਿ ਹਾਂ ਕਰਨੀ ਹੈ ਜੇਕਰ ਕਬੂਲ ਕਰਨਾ ਹੁੰਦਾ ਤਾਂ ੧੨ ਸਾਲ ਪਹਿਲਾਂ ਹੀ ਕਰ ਲੈਂਦਾ । ਇਸ ਲਈ ਉਨ੍ਹਾਂ ਲੋਕਾਂ ਨੂੰ ਆਪਣੀ ਦੁਕਾਨ ਚਲਾਉਣ ਲਈ ਇਸ ਦੀ ਕੁਰਬਾਨੀ ਦੀ ਜਰੂਰਤ ਸੀ ਪਰ ਇਹ ਮੁੱਕਰ ਗਿਆ। ਇਸੇ ਕਰਕੇ ਉਨ੍ਹਾਂ ਨੂੰ ਆਪਣਾ ਨਾਮ ਵਾਰ-੨ ਇਸ ਦੇ ਨਾਮ ਨਾਲ ਛਾਪਣਾ ਪੈਂਦਾ ਹੈ ਅਤੇ ਹਰ ਵਾਰ ਵੱਧ ਬੇਇੱਜਤੀ ਕਰਵਾ ਕੇ ਸਬਰ ਕਰਨਾ ਪੈਂਦਾ ਹੈ । ਜਦ ਅਸੀਂ ਇਹ ਕੰਮ ਕਰਨ ਲੱਗੇ ਤਦ ਵੀ ਮੈਨੂੰ ਅਤੇ ਮੇਰੇ ਦੋਸਤ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਇਹ ਸ਼ੈਤਾਨ ਲੋਕ ਹਨ। ਪਰ ਸਾਡਾ ਮਕਸਦ ਤਾਂ ਸਿਰਫ ਇਨ੍ਹਾਂ ਤੋਂ ਸਮਾਨ ਲੈਣਾ ਅਤੇ ਆਪਣੇ ਵੀਰਾਂ ਨਾਲ ਕੀਤਾ ਵਾਅਦਾ ਪੂਰਾ ਕਰਨਾ ਸੀ ਉਸ ਸਮੇਂ ੨੯ ਤਰੀਕ ਦੀ ਗੱਲ ਹੈ ਜਦ ਮੈਂ ਅਤੇ ਦੋਸਤ ਆਖਰੀ ਵਾਰ ਸਾਰਾ ਮੌਕਾ ਦੇਖਕੇ ਆਏ ਸੀ, ਅਤੇ ਅਸੀਂ ਦੋਨੋਂ ਹੀ ਜਾਣਾ ਚਾਹੁੰਦੇ ਸੀ ਤਾਂ ਉਸਨੇ ਕਿਹਾ ਕਿ ਮੈਂ ਇਨ੍ਹਾਂ ਲੋਕਾਂ ਨਾਲ ਨਹੀਂ ਚੱਲ ਸਕਦਾ ਤੂੰ ਸਾਇਦ ਚੱਲ ਸਕੇ। ਇਸ ਲਈ ਇਹ ਮੌਕਾ ਮੈਨੂੰ ਦਿੱਤਾ ਜਾਵੇ ਅਤੇ ਇਹ ਸਾਨੂੰ ੩੦ ਤਰੀਖ ਹੀ ਛੱਡ ਕੇ ਦਿੱਲੀ ਚਲਾ ਗਿਆ। ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਕੰਮ ਕਿੱਥੇ ਅਤੇ ਕਿਵੇਂ ਕਰਨਾ ਹੈ । ਬਾਅਦ ਵਿੱਚ ਉਹ ਬੰਦਾ ਇਸ ਕੰਮ ਦਾ ਮਾਸਟਰ ਮਾਈਡ ਬਣ ਗਿਆ । ਕਿਉਕਿ ਇਸ ਨੂੰ ਹਾਈਲਾਈਟ ਕਰਨ ਵਾਲੇ ਬਹੁਤ ਲੋਕ ਨੇ । ਹੁਣ ਜਦ ਇਸ ਦੀ ਕੁਰਬਾਨੀ ਦੀ ਜਰੂਰਤ ਸੀ ਤਾਂ ਇਹ ਮੁੱਕਰ ਗਿਆ ਕਿਉਕਿ ਇਹ ਵੀ ਜਾਣਦਾ ਹੈ ਕਿ ਸੱਭ ਐਸਪ੍ਰਸਤੀ ਕਰ ਰਹੇ ਹਨ , ਮੈਂ ਕਿਉ ਜਾਨ ਦੇਵਾ,ਵੈਸੇ ਵੀ ਇਹ ਸਿਰਫ ਮੋਹਰਾ ਹੈ , ਇਸ ਦੀ ਆਪਣੀ ਕੋਈ ਸੋਚ ਨਹੀਂ ਹੈ ਜਿਸ ਤਰ੍ਹਾਂ ਹੁਕਮ ਹੁੰਦਾ ਹੈ , ਕਾਰਵਾਈਆ ਕਰਦੇ ਰਹਿੰਦੇ ਹਨ। ਫਿਰ ਜਿਹੜੇ ਪੈਸੇ ਕਮਾਏ ਨੇ ਉਹ ਕਿਸ ਕੰਮ , ਅਗਰ ਜਾਨ ਹੀ ਚਲੀ ਗਈ । ਬਾਕੀ ਮੂਵਮੈਂਟ ਦਾ ਸੱਚ ਤਾਂ ਸੱਭ ਸਿਆਣੇ ਲੋਕਾਂ ਨੂੰ ਪਤਾ ਹੀ ਹੈ । ਇਹ ਸੰਘਰਸ਼ ਦਾ ਮਾਖੌਟਾ ਪਾਈ ਫਿਰਦੇ ਦਲ ਖਾਲਸਾ , ਬਿੱਟੂ ਪਾਰਟੀ , ਖਾਲਸਾ ਐਕਸਨ ਕਮੇਟੀ ਇਹ ਸੱਭ ਮੋਹਰੇ ਨੇ , ਇਹ ਸਿਰਫ ਕਾਂਗਰਸ ਦੀਆਂ ਸਾਖ਼ਾਵਾਂ ਹਨ। ਜਦ ਪ੍ਰਮਾਣੂ ਸਮਝੌਤੇ ਤੇ ਸੰਸਦ ਵਿੱਚ ਵੋਟਿੰਗ ਹੋਈ ਤਾਂ ਇਨ੍ਹਾਂ ਸੱਭ ਨੇ ਵੱਧ ਚੜ੍ਹ ਕੇ ਅਖ਼ਬਾਰਾਂ ਵਿੱਚ ਬਿਆਨ ਦਿੱਤੇ। ਮੈਂ ਸੋਚਦਾ ਸੀ ਇਨ੍ਹਾਂ ਦਾ ਨਾ ਕੋਈ ਐਮ. ਐਲ . ਏ. ਨਾ ਕੋਈ ਐਮ .ਪੀ. ਫਿਰ ਵੀ ਇਹ ਸਰਕਾਰ ਦਾ ਸਮਰਥਨ ਕਿਉ ਕਰ ਰਹੇ ਹਨ। ਇਹ ਲੋਕ ਤਾਂ ਸਰਕਾਰ ਡਿੱਗਣ ਦੀ ਸੂਰਤ ਵਿੱਚ ਅਗਲੀਆਂ ਵੋਟਾਂ ਵਾਸਤੇ ਕਾਂਗਰਸ ਲਈ ਗਰਾਊਂਡ ਤਿਆਰ ਕਰ ਰਹੇ ਸਨ । ਉਸ ਪਾਰਟੀ ਲਈ ਜਿਸਨੇ ''ਸ੍ਰੀ ਅਕਾਲ ਤਖ਼ਤ ਸਾਹਿਬ'' ਨੂੰ ਢਾਹਿਆ । ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ , ਬੀਬੀਆਂ ਦੀਆਂ ਇੱਜਤਾਂ ਲੁੱਟੀਆਂ , ਪੰਜਾਬ ਦੀ ਧਰਤੀ ਤੇ ਕੀ ਕੁਝ ਹੋਇਆ , ਇਹ ਉਸ ਪਾਰਟੀ ਦਾ ਸਮਰਥਨ ਕਿਵੇਂ ਕਰ ਸਕਦੇ ਹਨ। ਦਰਅਸਲ ਇਹ ਵੀ ਕਾਂਗਰਸ ਦੇ ਮੋਹਰੇ ਹੀ ਹਨ , ਇੰਨ੍ਹਾਂ ਨੇ ਗਰਾਊਡ ਤਿਆਰ ਕੀਤੀ । ਕਾਤਲਾਂ ਦਾ ਵਾਰਿਸ ਪੰਜਾਬ ਦੀ ਧਰਤੀ ਤੇ ਤਿਆਰ ਗਰਾਊਂਡ ਵਿੱਚ ਚੱਕਰ ਮਾਰ ਕੇ ਵਾਪਸ ਚਲਾ ਗਿਆ। ਕਿਸੇ ਦੀਆਂ ਭਾਵਨਾਵਾਂ ਨਹੀਂ ਭੜਕੀਆਂ , ਕਿਸੇ ਨੇ ਵਿਰੋਧ ਨਹੀਂ ਕੀਤਾ , ਕਿਉਂਕਿ ਬਈ ਜਿਹੜੇ ਪੰਥਕ ਲੋਕਾਂ ਦੀਆਂ ਡੇਰਾ ਪ੍ਰਮੀਆਂ ਦੀ ਨਾਮ ਚਰਚਾ ਸੁਣ ਕੇ ਭਾਵਨਾਵਾਂ ਭੜਕ ਜਾਂਦੀਆਂ ਹਨ ਚਾਹੇ ਕੋਈ ਆਪਣੇ ਕਿਸੇ ਰਿਸਤੇਦਾਰ ਦੇ ਮਰਨ ਤੇ ਨਾਮ ਚਰਚਾ ਕਰਵਾ ਰਿਹਾ ਹੋਵੇ । ਜਦ ਕਿ ਡੇਰਾ ਮੁਖੀ ਦਾ ਕਸੂਰ ਸਿਰਫ ਇੰਨ੍ਹਾਂ ਹੀ ਹੈ ਕਿ ਉਸਨੇ ਸ੍ਰੀ ਗੁਰੁ ਗੋਬਿੰਦ ਸਿੰਘ ਵਰਗੀ ਪੁਸਾਕ ਪਹਿਨ ਕੇ ਸੱਤ ਪਿਆਰੇ ਤਿਆਰ ਕਰਕੇ ਅੰਮ੍ਰਿਤ ਛਕਾਉਣ ਦੀ ਰੀਸ ਕੀਤੀ । ਬਿਨਾ ਸੱਕ ਇਹ ਬਹੁਤ ਨਿੰਦਣਯੋਗ ਗੱਲ ਹੈ ਅਤੇ ਡੇਰਾ ਮੁਖੀ ਦੇ ਖਿਲਾਫ ਸੰਘਰਸ਼ ਠੀਕ ਹੈ । ਮੇਰਾ ਮਤਲਵ ਸਿਰਫ ਇੰਨਾ ਹੀ ਹੈ ਕਿ ਡੇਰਾ ਮੁਖੀ ਦੇ ਕੰਮਾਂ ਦੀ ਸਜ਼ਾ ਗਰੀਬ ਪ੍ਰੇਮੀਆਂ ਨੂੰ ਕਿਉਂ ਦਿੱਤੀ ਜਾ ਰਹੀ ਹੈ । ਅਤੇ ਜਿਹੜੇ ਪੰਥਕ ਲੋਕਾਂ ਦੀਆਂ, ਸੰਤਾਂ ਮਹਾਪੁਰਸਾਂ ਦੀਆਂ ਭਾਵਨਾਵਾਂ ਕਿਸੇ ਗਰੀਬ ਪ੍ਰੇਮੀ ਦੇ ਘਰ ਹੋ ਰਹੀ ਚਰਚਾ ਨੂੰ ਸੁਣ ਕੇ ਭੜਕ ਜਾਂਦੀਆਂ ਹਨ । ਇਹ ਲੋਕ ਕ੍ਰਿਪਾਨਾ ਲੈ ਕੇ ਨਾਮ ਚਰਚਾ ਬੰਦ ਕਰਵਾਉਣ ਪਹੁੰਚ ਜਾਦੇ ਹਨ , ਕਿਉਕਿ ਇਨ੍ਹਾਂ ਦੇ ਮੁਖੀ ਨੇ ਗੁਰੁ ਗੋਬਿੰਦ ਸਿੰਘ ਜੀ ਦੀ ਰੀਸ ਕੀਤੀ । ਉਨ੍ਹਾਂ ਸੰਤਾਂ ਮਹਾਂਪੁਰਸਾਂ ਦੀਆਂ ਭਾਵਨਾਵਾਂ ਉਨ੍ਹਾਂ ਲੋਕਾਂ ਦੇ ਵਾਰਿਸ ਨੂੰ ਦੇਖ ਕੇ ਕਿਉਂ ਨਹੀਂ ਭੜਕੀਆਂ , ਜਿੰਨ੍ਹਾਂ ਨੇ ਸਿੱਖਾਂ ਦੇ ਸਰਵ-ਉਚ ਅਦਾਲਤ ''ਸ੍ਰੀ ਅਕਾਲ ਤਖ਼ਤ ਸਾਹਿਬ'' ਨੂੰ ਢਹਿ ਢੇਰੀ ਕਰਨ ਦੀ ਮਾਫ਼ੀ ਹੀ ਮੰਗੀ ਹੈ । ਉਨ੍ਹਾਂ ਦੇ ਵਾਰਿਸ ਲਈ ਰੈੱਡ ਕਾਰਪਿਟ , ਸਿਰ ਉਪਰ ਫੁਲਕਾਰੀ ਦੀ ਛਾਂ । ਇਹ ਫ਼ਰਕ ਕਿਉਂ ਜਦ ਕਿ ਦੋਨੋਂ ਹੀ ਸਿੱਖਾਂ ਦੇ ਦੁਸਮਣ ਹਨ, ਉਨ੍ਹਾਂ ਦੇ ਮੁਕਾਬਲੇ ਡੇਰਾ ਮੁਖੀ ਦਾ ਗੁਨਾਹ ਬਹੁਤ ਛੋਟਾ ਹੈ। ਇਨ੍ਹਾਂ ਲੋਕਾਂ ਦੀ ਅਸਲੀਅਤ ਹੀ ਇਹ ਹੈ ਕਿ ''ਗੱਲਾਂ ਅਜ਼ਾਦੀ ਦੀਆਂ ਫੰਡ ਕੌਮ ਦੇ , ਕੰਮ ਕਾਂਗਰਸ ਦੀ ਸਰਕਾਰ ਨੂੰ ਬਚਾਉਣ ਅਤੇ ਬਣਾਉਣ ਦੀਆਂ' ਤਦ ਹੀ ਤਾਂ ਆਪਣਾ ਕੋਈ ਵੀ ਕੰਮ ਇਨ੍ਹਾਂ ਦੇ ਨਜ਼ਰ ਨਹੀਂ ਪੈਂਦਾ ਕਿਉਕਿ ਆਪਾ ਸੰਘਰਸ਼ ਨੂੰ ਸਮਰਪਿਤ ਹਾਂ ਇਹ ਕਾਂਗਰਸ ਨੂੰ ।ਤਦ ਹੀ ਆਪਾ ਨਾਸੂਰ ਹਾਂ , ਰੁਕਾਵਟਾ ਹਾਂ ਇਨ੍ਹਾਂ ਦੇ ਰਾਹਾਂ ਦੀਆਂ। ਪਹਿਲਾਂ ਕਾਂਗਰਸ ਦੇ ਕਰਤਾ ਜਿਹੜੇ ਲੋਕ ਸਨ ਉਨ੍ਹਾਂ ਨੇ ਸਿਰਫ ਕੁਰਸੀ ਹਾਸਿਲ ਕਰਨ ਅਤੇ ਹਿੰਦੂ ਵੋਟਾ ਲੈਣ ਲਈ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ , ਅੱਜ ਉਨ੍ਹਾਂ ਦਾ ਵਾਰਿਸ ਉਸੇ ਜਗ੍ਹਾਂ ਤੇ ਮੱਥਾ ਟੇਕਦਾ ਹੈ ਕਿਉਕਿ ਹੁਣ ਉਨ੍ਹਾਂ ਨੂੰ ਸਿੱਖ ਵੋਟਾਂ ਦੀ ਜਰੂਰਤ ਹੈ ਕੁਰਸੀ ਲੈਣ ਲਈ । ਡੇਰਾ ਮੁਖੀ ਦੇ ਖਿਲਾਫ ਸੰਘਰਸ਼ ਵੀ ਇਸੇ ਕੜੀ ਦਾ ਹਿੱਸਾ ਹੈ । ਆਖੌਤੀ ਪੰਥਕ ਲੋਕ ਇਹੀ ਚਾਹੁੰਦੇ ਕਿ ਡੇਰਾ ਮੁਖੀ ਅਤੇ ਸਿੱਖਾਂ ਵਿਚਕਾਰ ਕਦੇ ਸਮਝੌਤਾ ਨਾ ਹੋਵੇ, ਟਕਰਾ ਚੱਲਦਾ ਰਹੇ । ਕਿਉਕਿ ਇਸ ਨਾਲ ਸਿਰਫ ਕਾਂਗਰਸ ਨੂੰ ਹੀ ਫਾਇਦਾ ਹੁੰਦਾ ਹੈ । ਕਿਉਕਿ ਪ੍ਰੇਮੀਆ ਦੀਆਂ ਵੋਟਾ ਸਿੱਖਾਂ ਨਾਲ ਟਕਰਾ ਦੇ ਚੱਲਦੇ ਸਿਰਫ ਕਾਂਗਰਸ ਨੂੰ ਪੈਂਦੀਆਂ ਹਨ। ਬੱਸ ਰਾਜੇ ਮੈਨੂੰ ਖੁਸੀ ਹੈ ਕਿ ਆਪਾ ਇੰਨ੍ਹਾਂ ਆਖੌਤੀ ਪੰਥਕ ਲੋਕਾਂ ਤੋਂ ਵੱਖਰੇ ਹਾਂ ਆਪਾ ਸੰਘਰਸ਼ ਨੂੰ ਸਮਰਪਿਤ ਹਾਂ। ਇਹ ਲੋਕਾਂ ਦੀ ਆਪਣੇ ਖਿਲਾਫ ਕੋਈ ਵੀ ਚਾਲ ਸਫਲ ਨਹੀ ਹੋਵੇਗੀ । ਜੇਕਰ ਮੈਂ ਹੋਰ ਕੁਝ ਨਾ ਵੀ ਕਰ ਸਕਿਆ , ਮੇਰੀ ਮੌਤ ਮੇਰੇ ਵੀਰਾਂ ਦੀ ਸੋਚ ਦੇ ਝੰਡੇ ਨੂੰ ਇਕ ਵਾਰ ਫਿਰ ਲਹਿਰਾ ਦੇਵੇਗੀ । ਅੱਛਾ ਰਾਜੇ ਲੈਟਰ ਕਾਫੀ ਲੰਮੀ ਹੋ ਗਈ ਅਜੈ ਅਤੇ ਨੂਰ ਬੇਟੇ ਨਾਲ ਇਸ ਵਾਰ ਮੁਲਾਕਾਤ ਨਹੀ ਹੋਈ । ਚਲੋਂ ਕੋਈ ਗੱਲ ਨਹੀਂ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ । ਮੇਰੇ ਵੱਲੋ ਬੱਚਿਆਂ ਨੂੰ ਬਹੁਤ ਬਹੁਤ ਪਿਆਰ । ਤੈਨੂੰ ਅਤੇ ਬਲਜੀਤ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ , ਮੰਮੀ ਡੈਡੀ ਨੂੰ ਵੀ ਮੇਰੀ ਸਤਿ ਸ੍ਰੀ ਅਕਾਲ ਕਹਿਣਾ। ਲੈਟਰ ਜਲਦੀ ਲਿਖਦੇ ਰਹਿਣਾ, ਬਲਜੀਤ ਕੰਮ ਤੇ ਜਾਵੇ ਇਹੀ ਠੀਕ ਹੈ । ਅੱਛਾ ਰਾਜੇ ਬਾਕੀ ਫਿਰ ਅਗਲੀ ਲੈਟਰ ਵਿੱਚ ।

ਤੁਹਾਨੂੰ ਹਮੇਸਾ ਖੁਸ ਅਤੇ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ

ਤੇਰਾ ਵੀਰ ਬਲਵੰਤ ਸਿੰਘ ।





ਪੰਦਰਵੀ ਚਿਠੀ  

ਜੱਥੇਦਾਰ ''ਸ੍ਰੀ ਅਕਾਲ ਤਖ਼ਤ ਸਾਹਿਬ''



੧ਓ



ਸਤਿਕਾਰਯੋਗ , ਜੱਥੇਦਾਰ ''ਸ੍ਰੀ ਅਕਾਲ ਤਖ਼ਤ ਸਾਹਿਬ''
ਸਿੰਘ ਸਹਿਬਾਨ ਗਿਆਨੀ ਗੁਰਬਚਨ ਸਿੰਘ ਖਾਲਸਾ ਜੀਓ, 

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥

ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਆਪ ਜੀ ਦੀ ਚੜ੍ਹਦੀ ਕਲਾ ਲਈ ਉਸ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ । ਸਿੰਘ ਸਾਹਿਬ ਜੀ ਮੈਂ ਬਹੁਤ ਹੀ ਸਤਿਕਾਰ ਨਾਲ ਆਪ ਜੀ ਨਾਲ ਕੁਝ ਵਿਚਾਰ ਸਾਂਝੇ ਕਰਨੇ ਚਾਹੁੰਦਾ ਹਾਂ । ਆਪ ਜੀ ਵੱਲੋਂ ''ਬੰਦੀ ਛੋੜ ਦਿਵਸ'' ਅਤੇ ''ਹੋਲਾ ਮਹੱਲਾ'' ਤੇ ਸਿੱਖ ਕੌਮ ਦੇ ਨਾਮ ਸੰਦੇਸ਼ ਵਿੱਚ ਜੋ ਸਿੱਖ ਸੰਘਰਸ਼ ਨਾਲ ਸਬੰਧਤ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸਰਕਾਰ ਨੂੰ ਜੋ ਆਦੇਸ ਦਿੱਤਾ ਗਿਆ ਹੈ, ਉਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੁਝ ਸਾਰਥਿਕ ਯਤਨਾਂ ਦੀ ਲੋੜ ਹੈ । ਸੱਭ ਤੋਂ ਪਹਿਲਾਂ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਕੋਈ ਵੀ ਬੇਕਸੂਰ ਸਿੱਖ ਨੌਜਵਾਨ ਜੇਲ੍ਹ ਵਿੱਚ ਬੰਦ ਨਹੀਂ ਹੈ । ਇੰਨ੍ਹਾਂ ਨੌਜਵਾਨਾਂ ਦਾ ਕਸੂਰ ਸਿਰਫ ਇੰਨਾ ਹੈ ਕਿ ਇੰਨ੍ਹਾਂ ਨੌਜਵਾਨਾਂ ਨੇ ਸਿੱਖ ਕੌਮ ਦੇ ਮਾਣ ਸਨਮਾਨ ਲਈ , ਅਣਖ , ਇੱਜਤ ਲਈ ਆਪਣੇ ਆਪ ਨੂੰ , ਆਪਣੇ ਅਤੇ ਆਪਣੇ ਘਰਦਿਆਂ ਦੇ ਭਵਿੱਖ ਨੂੰ ਕੁਰਬਾਨ ਕਰ ਦਿੱਤਾ ।ਇੰਨ੍ਹਾਂ ਸਿੱਖ ਨੌਜਵਾਨਾਂ ਦੀ ਤਰਾਸਦੀ ਇਹ ਹੈ ਕਿ ਸਿੱਖ ਕੌਮ ਦੇ ਨੇਤਾਵਾਂ ਨੇ ਇੰਨ੍ਹਾਂ ਸਿੱਖ ਨੌਜਵਾਨਾਂ ਦਾ ਸਨਮਾਨ ਕਰਨ ਦੀ ਬਜਾਏ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਕਿ ਜਿਵੇਂ ਉਨ੍ਹਾਂ ਨੂੰ ਕੋਈ ਛੂਤ ਦੀ ਬੀਮਾਰੀ ਲੱਗੀ ਹੋਵੇ। ਠੀਕ ਇਸ ਦੇ ਉਲਟ ਜਦ ਨਵੰਬਰ ੧੯੮੪ ਨੂੰ ਦਿੱਲੀ ਦੀ ਕਾਂਗਰਸ ਸਰਕਾਾਰ ਦੇ ਕਹਿਣ ਤੇ ਕਾਂਗਰਸੀ ਵਰਕਰਾਂ ਨੇ ਨਿਰਦੋਸ਼ ਸਿੱਖਾਂ ਤੇ , ਬੱਚਿਆਂ ਤੇ , ਬੀਬੀਆਂ ਤੇ , ਬਜੁਰਗਾਂ ਤੇ ਜੋ ਕਹਿਰ ਵਰਤਾਇਆ ਇਸ ਨੂੰ ਵਾਰ- ਵਾਰ ਲਿਖਣ ਦੀ ਜਰੂਰਤ ਨਹੀਂ ਹੈ । ਅਜਿਹਾ ਕਹਿਰ ਵਰਤਾਉਣ ਵਾਲੇ ਕਾਂਗਰਸੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਦੇਸ ਦੇ ਉੱਚੇ ਅਹੁਦਿਆਂ ਨਾਲ ਨਿਵਾਜਿਆਂ । ਕਿਸੇ ਇੱਕ ਵੀ ਕਾਤਲ ਨੂੰ ਤੱਤੀ ਵਾ ਨਾ ਲੱਗਣ ਦਿੱਤੀ ਗਈ ਅਤੇ ਉਨ੍ਹਾਂ ਦੀ ਹਿਫ਼ਾਜਤ ਆਪਣੇ ਧੀਆਂ ਪੁੱਤਰਾਂ ਵਾਂਗ ਕੀਤੀ । ਇਸੇ ਤਰਾਂ ਹੀ ਜਦ ਗੋਧਰਾ ਕਾਂਡ ਤੋਂ ਬਾਅਦ ਗੁਜਰਾਤ ਵਿੱਚ ਹਜ਼ਾਰਾਂ ਬੇਕਸੂਰ ਮੁਸਲਮਾਨਾਂ ਦਾ ਕਤਲੇਆਮ ਕਰਨ ਵਾਲੀ ਬੀ.ਜੇ .ਪੀ . ਦੀ ਸਰਕਾਰ ਨੇ ਵੀ ਕਾਤਲਾਂ ਦੀ ਹਿਫ਼ਾਜਤ ਕੀਤੀ ਅਤੇ ਅਜਿਹਾ ਕਹਿਰ ਵਰਤਾਉਣ ਵਾਲੇ ਮੋਦੀ ਵਰਗੇ ਲੋਕ ਰਾਜ ਦੇ ਮੁੱਖ ਮੰਤਰੀ ਬਣ ਗਏ । ਠੀਕ ਇਸ ਦੇ ਉਲਟ ਜਦ ਸਿੱਖ ਕੌਮ ਦੀ , ਸਿੱਖ ਧਰਮ ਦੀ ਹਿੰਦੋਸਤਾਨੀ ਹਕੂਮਤ ਵੱਲੋਂ ਕੀਤੀ ਬੇਪਤੀ ਦਾ ਬਦਲਾ ਲੈਣ ਲਈ ਸਿੱਖ ਨੌਜਵਾਨਾਂ ਨੇ ਹਥਿਆਰ ਚੁੱਕੇ ਤਾਂ ਕੌਮ ਦੇ ਰਾਜਸੀ ਅਤੇ ਧਾਰਮਿਕ ਨੇਤਾ ਉਨ੍ਹਾਂ ਨੌਜਵਾਨਾਂ ਨੂੰ ਮੰਝਦਾਰ ਵਿੱਚ ਛੱਡ ਕਾਤਲ ਹਿੰਦੋਸਤਾਨੀ ਹੁਕਮਰਾਨਾਂ ਅੱਗੇ ਆਪਣੀ ਦੇਸ ਭਗਤੀ ਸਾਬਤ ਕਰਨ ਤੇ ਲੱਗੇ ਰਹੇ। ਮੇਰੀ ਆਪ ਜੀ ਨੂੰ ਇਹ ਬੇਨਤੀ ਹੈ ਕਿ ਜਿਹੜੇ ਸਿੱਖ ਨੌਜਵਾਨ ਹਿੰਦੋਸਤਾਨੀ ਅਦਾਲਤਾਂ ਵੱਲੋਂ ਦਿੱਤੀ ਗਈ ਸਜ਼ਾ ਪੂਰੀ ਕਰ ਚੁੱਕੇ ਹਨ, ਉਨ੍ਹਾਂ ਦੀ ਰਿਹਾਈ ਲਈ ਜ਼ਮੀਨੀ ਤੌਰ ਤੇ ਕੰਮ ਕਰਨ ਦੀ ਲੋੜ ਹੈ । ਇਸ ਦੇ ਲਈ ਸੱਭ ਤੋਂ ਪਹਿਲਾਂ '' ਸ੍ਰੀ ਅਕਾਲ ਤਖ਼ਤ ਸਾਹਿਬ'' ਦੀ ਰਹਿਨੁਮਾਈ ਹੇਠ ਇਕ ਸੂਝਵਾਨ ਵਿਆਕਤੀਆਂ ਦੀ ਕਮੇਟੀ ਬਣਾਈ ਜਾਵੇ ।ਇਹ ਕਮੇਟੀ ਵੱਖ-2 ਜੇਲ੍ਹਾਂ ਵਿੱਚ ਬੰਦ ਆਪਣੀ ਸਜ਼ਾ ਪੂਰੀ ਕਰ ਚੁੱਕੇ ਸਿੱਖ ਨੌਜਵਾਨਾਂ ਦੇ ਕੇਸਾਂ ਦੇ ਵੇਰਵੇ ਇੱਕਠੇ ਕਰੇ ਅਤੇ ਆਪਣੀ ਪੂਰੀ ਜਾਣਕਾਰੀ {ਰਿਪੋਰਟ} ''ਸ੍ਰੀ ਅਕਾਲ ਤਖ਼ਤ ਸਾਹਿਬ'' ਤੇ ਪੇਸ ਕਰੇ। ਫਿਰ ''ਸ੍ਰੀ ਅਕਾਲ ਤਖ਼ਤ ਸਾਹਿਬ'' ਵੱਲੋਂ ਅਕਾਲੀ ਸਰਕਾਰ ਨੂੰ ਇੱਨਾਂ ਨੌਜਵਾਨਾਂ ਨੂੰ ਜੇਲ੍ਹਾਂ ਤੋਂ ਰਿਹਾਅ ਕਰਨ ਲਈ ਆਦੇਸ ਦਿੱਤਾ ਜਾਵੇ।
ਸਿੰਘ ਸਾਹਿਬ ਜੀ , ਅਗਰ ਆਪ ਜੀ ਵੱਲੋਂ ਇਹ ਕੋਸ਼ਿਸ ਕੀਤੀ ਜਾਂਦੀ ਹੈ ਤਾਂ ਇਸ ਨਾਲ ਭਾਰਤੀ ਨਿਆਇਕ ਸਿਸਟਿਮ ਦੇ ਦੋਹਰੇ ਮਾਪਦੰਡਾਂ ਦੀ ਇੱਕ ਨਵੀਂ ਕਹਾਣੀ ਸਾਹਮਣੇ ਆਏਗੀ। ਇਹ ਹਿੰਦੋਸਤਾਨੀ ਨਿਆਇਕ ਸਿਸਟਿਮ ਸਿੱਖ ਨੌਜਵਾਨਾਂ ਲਈ ਹੋਰ ਮਾਪਦੰਡ ਅਪਣਾ ਰਿਹਾ ਹੈ । ਸਾਰੇ ਦੇਸ ਵਿੱਚ ਉਮਰ ਕੈਦ ਦੀ ਸਜ਼ਾ ਵਾਲੇ ਵਿਆਕਤੀ ਨੂੰ ਵੱਖ -2 ਅਧਿਕਾਰਾਂ ਦੇ ਤਹਿਤ 14 ਸਾਲ ਬਾਅਦ ਰਿਹਾਅ ਕਰ ਦਿੱਤਾ ਜਾਂਦਾ ਹੈ । ਜਦ ਕਿ ਸੰਘਰਸ਼ ਨਾਲ ਸਬੰਧਤ ਸਿੱਖ ਨੌਜਵਾਨਾਂ ਦੇ ਦਰਦ ਦੀ ਕਹਾਣੀ ਹੋਰ ਹੀ ਹੈ । ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਭਾਈ ਗੁਰਮੀਤ ਸਿੰਘ ਇੰਜੀਨੀਅਰ , ਭਾਈ ਲਖਵਿੰਦਰ ਸਿੰਘ ਪਟਿਆਲਾ , ਭਾਈ ਸਮਸ਼ੇਰ ਸਿੰਘ , ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਭਾਈ ਹਰਜੀਤ ਸਿੰਘ ਕਾਲਾ ਹਰਪਾਲਪੁਰ ਆਪਣੀ ਉਮਰ ਕੈਦ ਪੂਰੀ ਕਰ ਪਿਛਲੇ 16 ਸਾਲਾਂ ਤੋਂ ਜੇਲ੍ਹਾਂ ਵਿੱਚ ਸੜ੍ਹ ਰਹੇ ਹਨ। ਇਨ੍ਹਾਂ ਨੌਜਵਾਨਾਂ ਦੀ ਰਿਹਾਈ ਤਾਂ ਦੂਰ , ਇਹ ਸਿੱਖ ਨੌਜਵਾਨ ਕਾਨੂੰਨੀ ਛੁੱਟੀ {ਪੈਰੋਲ } ਲਈ ਵੀ ਤਰਸ ਰਹੇ ਹਨ। ਇਸੇ ਤਰਾਂ ਪੰਜਾਬ ਦੀਆਂ ਅਤੇ ਦੇਸ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਹੋਰ ਵੀ ਅਜਿਹੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੌਜਵਾਨ ਹੋਣਗੇ।
ਸਿੰਘ ਸਾਹਿਬ ਜੀ , ਆਪਣਿਆਂ ਦੀ ਹੀ ਬੇਗਾਨਗੀ ਦਾ ਸ਼ਿਕਾਰ ਇਹ ਸਿੱਖ ਨੌਜਵਾਨ ਪਿਛਲੇ ਲੰਮੇ ਸਮੇਂ ਤੋਂ ਆਪਣੇ ਉੱਜੜੇ ਅਤੇ ਵੀਰਾਨ ਹੋਏ ਘਰਾਂ ਨੂੰ ਦੇਖਣ ਲਈ ਤਰਸ ਰਹੇ ਹਨ। ਆਉ ਅਸੀਂ ਸਾਰੇ ਮਿਲ ਕੇ '' ਸ੍ਰੀ ਅਕਾਲ ਤਖ਼ਤ ਸਾਹਿਬ'' ਦੀ ਰਹਿਨੁਮਾਈ ਹੇਠ ਇੱਕ ਅਜਿਹੀ ਲਹਿਰ ਪੈਦਾ ਕਰੀਏ , ਜਿਸ ਨਾਲ ਇਨ੍ਹਾਂ ਜੇਲ੍ਹਾਂ ਵਿੱਚ ਸੜ ਰਹੇ ਨੌਜਵਾਨਾਂ ਦੀ ਰਿਹਾਈ ਸੰਭਵ ਹੋ ਸਕੇ। ਅਗਰ ਇਹ ਪਵਿੱਤਰ ਕਾਰਜ '' ਸ੍ਰੀ ਅਕਾਲ ਤਖ਼ਤ ਸਾਹਿਬ'' ਦੀ ਰਹਿਨੁਮਾਈ ਹੇਠ ਇੱਕ ਅਜਿਹੀ ਲਹਿਰ ਪੈਦਾ ਕਰੀਏ, ਜਿਸ ਨਾਲ ਇਨ੍ਹਾਂ ਜੇਲ੍ਹਾਂ ਵਿੱਚ ਸੜ ਰਹੇ ਨੌਜਵਾਨਾਂ ਦੀ ਰਿਹਾਈ ਸੰਭਵ ਹੋ ਸਕੇ। ਅਗਰ ਇਹ ਪਵਿੱਤਰ ਕਾਰਜ ''ਸ੍ਰੀ ਅਕਾਲ ਤਖ਼ਤ ਸਾਹਿਬ'' ਵੱਲੋਂ ਆਪਣੀ ਰਹਿਨੁਮਾਈ ਹੇਠ ਮੌਜੂਦਾ ਅਕਾਲੀ ਸਰਕਾਰ ਤੋਂ ਕਰਵਾਇਆ ਜਾਂਦਾ ਹੈ ਤਾਂ ਇਸ ਨਾਲ ਸਿੱਖ ਨੌਜਵਾਨਾਂ ਵਿੱਚ ਇਕ ਨਵਾਂ ਕੌਮੀ ਜਜ਼ਬਾ ਪੈਦਾ ਹੋਵੇਗਾ ਅਤੇ ਅਕਾਲੀ ਸਰਕਾਰ ਵਿੱਚ ਸਿੱਖ ਨੌਜਵਾਨਾਂ ਦਾ ਵਿਸਵਾਸ਼ ਵਧੇਗਾ । ਇਹੀ ਨਿੰਦਕਾਂ ਨੂੰ ਮੂ੍ਹੰਹ ਤੋੜ ਜੁਆਬ ਹੋਵੇਗਾ ।

ਖਾਲਸਾ ਪੰਥ ਨੂੰ ਹਮੇਸਾਂ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ


ਬਲਵੰਤ ਸਿੰਘ ਰਾਜੋਆਣਾ ਕੋਠੀ ਨੰ: 16 ਕੇਂਦਰੀ ਜੇਲ੍ਹ ਪਟਿਆਲਾ ਪੰਜਾਬ।







ਚੋਦਵੀ ਚਿਠੀ


ਇਨ੍ਹਾਂ ਕਾਤਲਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜ੍ਹਾ ਕਰੋ। ਮੈਨੂੰ ਪਤਾ ਹੈ ਕਿ ਤੁਸੀ ਅਜਿਹਾ ਕਦੇ ਵੀ ਨਹੀਂ ਕਰ ਸਕਦੇ । ਕਿਉਂਕਿ ਅਜਿਹਾ ਕਰਨ ਨਾਲ ਇਹ ਕਟਹਿਰਾ ਤੁਹਾਡੇ ਨਾਲ ਵਾਲੀ ਕੁਰਸੀ ਤੇ ਬੈਠੇ ਅਤੇ ਸਾਹਮਣੇ ਵਾਲੀ ਕੁਰਸੀ ਤੇ ਬੈਠੇ ਅੱਤਵਾਦੀਆਂ ਨਾਲ ਭਰ ਜਾਵੇਗਾ


੧ਓ




ਸਤਿਕਾਰਯੋਗ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਜੀ,

ਸਤਿ ਸ੍ਰੀ ਅਕਾਲ।


ਪ੍ਰਧਾਨ ਮੰਤਰੀ ਜੀ , ਮੈਨੂੰ ਪਤਾ ਹੈ ਕਿ ਅੱਜ ਕੱਲ ਤੁਹਾਡੇ ਰੁਝੇਵੇਂ ਬਹੁਤ ਜਿਆਦਾ ਹੋ ਗਏ ਹਨ। ਕਿਉਕਿ ਅੱਤਵਾਦੀਆਂ ਨੇ ਦੇਸ ਤੇ ਹਮਲਾ ਕਰ ਦਿੱਤਾ ਹੈ ਅਤੇ 200 ਦੇ ਕਰੀਬ ਬੇਕਸੂਰ ਇਨਸਾਨਾਂ ਦੀ ਜਾਨ ਲੈ ਲਈ ਹੈ । ਤੁਸੀ ਇਸ ਹਮਲੇ ਨਾਲ ਸਬੰਧਤ ਵਿਆਕਤੀਆਂ ਦੇ ਖਿਲਾਫ ਕਾਰਵਾਈ ਕਰਨ ਲਈ ਦਿਨ ਰਾਤ ਇੱਕ ਕਰ ਰਹੇ ਹੋ । ਤੁਹਾਡੇ ਰੁਝੇਵਿਆਂ ਦੇ ਬਾਵਯੂਦ ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਝੀਆਂ ਕਰਨੀਆਂ ਚਾਹੁੰਦਾ ਹਾਂ। 
ਅੱਜ ਹਰ ਟੀ.ਵੀ ਚੈਨਲ , ਅਖ਼ਬਾਰਾਂ ਅਤੇ ਹੋਰ ਸਮੁੱਚਾ ਮੀਡੀਆ ਹੀ ਅੱਤਵਾਦ ਦੇ ਖ਼ਿਲਾਫ ਲੜਾਈ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ । ਬਿਨਾਂ ਸੱਕ ਨਿਰਦੋਸ਼ ਲੋਕਾਂ ਦੀਆਂ ਹੱਤਿਆਵਾ ਬਹੁਤ ਹੀ ਘਿਨੌਣੀਆਂ ਕਾਰਵਾਈਆਂ ਹਨ। ਇਨ੍ਹਾਂ ਅੱਤਵਾਦੀ ਕਾਰਵਾਈਆਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਹੀ ਘੱਟ ਹੈ । ਅੱਜ ਸਾਰਾ ਦੇਸ ਮੁੰਬਈ ੨੬ ਨਵੰਬਰ ਨੂੰ ਹੋਏ ਹਮਲੇ ਨਾਲ ਸਬੰਧਤ ਵਿਅਕਤੀਆਂ ਦੀ ਮੰਗ ਕਰ ਰਿਹਾ ਹੈ ਅਤੇ ਤੁਸੀ ਇਸ ਕੰਮ ਲਈ ਸੰਯੁਕਤ ਰਾਸਟਰ ਸੁਰੱਖਿਆਂ ਪ੍ਰੀਸਦ ਤੱਕ ਪਹੁੰਚ ਕੀਤੀ ਹੈ । ਤਾਂ ਕਿ ਤੁਸੀ ਉਨ੍ਹਾਂ ਸਾਰੇ ਵਿਆਕਤੀਆ ਦੇ ਖਿਲਾਫ ਕਾਰਵਾਈ ਕਰ ਸਕੋ ਜੋ ਇਸ ਹਮਲੇ ਲਈ ਜਿੰਮੇਵਾਰ ਹਨ । ਤੁਸੀ ਉਨ੍ਹਾਂ ਸਾਰੇ ਦੋਸੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜ੍ਹਾ ਕਰਕੇ ਸਖ਼ਤ ਤੋਂ ਸਖ਼ਤ ਸਜਾਵਾਂ ਦੇਣੀਆਂ ਚਾਹੁੰਦੇ ਹੋ । ਇਹ ਹੋਣਾ ਵੀ ਚਾਹੀਦਾ ਹੈ ਕਿਉਂਕਿ ਨਿਰਦੋਸ ਲੋਕਾਂ ਦਾ ਖੂਨ ਕਰਨ ਵਾਲੇ ਅੱਤਵਾਦੀਆਂ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ । ਚਾਹੇ ਉਹ ਕਿਸੇ ਵੀ ਦੇਸ ਵਿੱਚ ਕਿਉਂ ਨਾ ਰਹਿੰਦਾ ਹੋਵੇ, ਚਾਹੇ ਉਹ ਕਿੰਨੇ ਹੀ ਵੱਡੇ ਅਹੁਦੇ ਤੇ ਕਿਉਂ ਨਾ ਹੋਵੇ । ਤੁਹਾਡੀਆਂ ਇਹ ਕੋਸ਼ਿਸਾਂ ਬਹੁਤ ਹੀ ਸਲਾਹੁਣਯੋਗ ਹਨ। 
ਪ੍ਰਧਾਨ ਮੰਤਰੀ ਜੀ 26 ਨਵੰਬਰ ਨੂੰ ਮੁੰਬਈ ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਖਿਲਾਫ ਕਾਰਵਾਈ ਕਰਨ ਲਈ ਐਨ. ਐਸ .ਜੀ ਦੇ ਕਮਾਡੋ ਕੁਝ ਹੀ ਘੰਟਿਆਂ ਵਿੱਚ ਦਿੱਲੀ ਤੋਂ ਮੁੰਬਈ ਪਹੁੰਚ ਗਏ, ਫੌਜ ਵੀ ਤੁਰੰਤ ਹੀ ਹਰਕਤ ਵਿੱਚ ਆ ਗਈ । ਹੋਰ ਸੁਰੱਖਿਆ ਫੋਰਸਾਂ ਨੇ ਵੀ ਬਹੁਤ ਹੀ ਫੁਰਤੀ ਨਾਲ ਕਾਰਵਾਈ ਕੀਤੀ । ਕਿਉਕਿ ਅੱਤਵਾਦੀ ਨਿਰਦੋਸ ਲੋਕਾਂ ਨੂੰ ਮਾਰ ਰਹੇ ਸਨ । ਸੁਰੱਖਿਆ ਫੋਰਸਾਂ ਵਿੱਚ ਕਿਸੇ ਵੀ ਮਾੜੀ ਘਟਨਾ ਨੂੰ ਰੋਕਣ ਲਈ ਇੰਨੀ ਫੁਰਤੀ ਹੋਣੀ ਹੀ ਚਾਹੀਦੀ ਹੈ । ਨਿਹੱਥੇ ਅਤੇ ਬੇਕਸੂਰ ਸਹਿਰੀਆਂ ਨੂੰ ਬਚਾਉਣ ਲਈ ਤੁਸੀ ਜੋ ਵੀ ਕਦਮ ਉਠਾਏ, ਉਸ ਲਈ ਸੁਰੱਖਿਆ ਫੋਰਸਾਂ ਅਤੇ ਤੁਹਾਡੀ ਸਰਕਾਰ ਵਧਾਈ ਦੀ ਪਾਤਰ ਹਨ।
ਪ੍ਰਧਾਨ ਮੰਤਰੀ ਜੀ , ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਮੁੰਬਈ ਵਾਲਾ ਹਮਲਾ ਪੰਜ ਤਾਰਾ ਹੋਟਲਾਂ ਦੀ ਬਜਾਏ ਆਮ ਸਹਿਰੀਆਂ ਤੇ ਕੀਤਾ ਗਿਆ ਹੁੰਦਾ ਤਾਂ ਵੀ ਤੁਸੀ ਅਜਿਹੇ ਹੀ ਕਦਮ ਉਠਾਉਂਦੇ ? ਮੈਨੂੰ ਪਤਾ ਹੈ ਕਦੇ ਵੀ ਨਹੀਂ, ਕਿਉਂਕਿ ਆਮ ਲੋਕ ਤਾਂ ਹਰ ਰੋਜ ਮਰਦੇ ਹੀ ਰਹਿੰਦੇ ਹਨ ਬੰਬ ਧਮਾਕਿਆ ਵਿੱਚ , ਗੋਲੀ ਬਾਰੀਆਂ ਵਿੱਚ । ਤਦ ਤੁਸੀ ਅਤੇ ਤੁਹਾਡੀ ਸਰਕਾਰ ਨੇ ਸਿਰਫ ਬਿਆਨ ਬਾਜੀ ਤੋਂ ਬਿਨਾਂ ਹੋਰ ਕੋਈ ਕਦਮ ਨਹੀਂ ਸੀ ਚੁੱਕਣਾ । ਹੁਣ ਹਮਲਾ ਪੰਜ ਤਾਰਾ ਹੋਟਲਾਂ ਤੇ ਹੋ ਗਿਆ ਹੈ । ਇਹ ਜਗ੍ਹਾਂ ਤਾਂ ਤੁਹਾਡੇ ਅਤੇ ਤੁਹਾਡੇ ਸਾਥੀ ਮੰਤਰੀਆਂ ਦੇ ਰਿਸਤੇਦਾਰਾਂ ਦੇ ਅਤੇ ਤੁਹਾਡੇ ਵਰਗੇ ਹੋਰ ਅਮੀਰ ਭਾਈਚਾਰੇ ਦੇ ਬੈਠਣ ਦੀ ਜਗ੍ਹਾਂ ਹੈ । ਇਥੇ ਹੀ ਤੁਹਾਡਾ ਅਮੀਰ ਭਾਈਚਾਰਾ ਐਸ ਪ੍ਰਸਤੀ ਕਰਦਾ ਹੈ । ਇਸੇ ਲਈ ਤੁਹਾਨੂੰ ਲੱਗਦਾ ਹੈ ਕਿ ਹਮਲਾ ਮੁੰਬਈ ਦੇ ਹੋਟਲਾਂ ਤੇ ਨਹੀਂ , ਦੇਸ ਤੇ ਕੀਤਾ ਗਿਆ ਹੈ । ਅੱਜ ਹਮਲਾ ਰਤਨ ਟਾਟਾ ਦੇ ਹੋਟਲਾਂ ਤੇ ਹੋ ਗਿਆ । ਇਹ ਰਤਨ ਟਾਟਾ ਭਾਰਤ ਦਾ ਰਤਨ ਜਿਉਂ ਹੈ । ਕਿਉਂਕਿ ਉਸ ਕੋਲ ਧੰਨ ਦੌਲਤ ਦੇ ਅਥਾਹ ਭੰਡਾਰ ਹਨ, ਤਾਂ ਤੁਹਾਨੂੰ ਲੱਗਦਾ ਕਿ ਹਮਲਾ ਦੇਸ ਤੇ ਹੋ ਗਿਆ ਹੈ। 
ਪ੍ਰਧਾਨ ਮੰਤਰੀ ਜੀ , ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਜਦ ਤੁਹਾਡੀ ਪਾਰਟੀ ਦੀ ਪ੍ਰਧਾਨ ਮੰਤਰੀ ਨੇ ਜੂਨ 1984 ਨੂ ''ਦਰਬਾਰ ਸਾਹਿਬ'' ਤੇ ਟੈਕਾਂ, ਤੋਪਾਂ ਨਾਲ ਹਮਲਾ ਕਰਕੇ ''ਸ੍ਰੀ ਅਕਾਲ ਤਖ਼ਤ ਸਾਹਿਬ'' ਨੂੰ ਢਹਿ ਢੇਰੀ ਕਰ ਦਿੱਤਾ ਸੀ । ਸੈਕੜੇ ਹੀ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕਰ ਦਿੱਤਾ ਸੀ ਕੀ ਉਸ ਤੁਹਾਡੀ ਪਾਰਟੀ ਦੀ ਸਰਕਾਰ ਨੂੰ ਇਹ ਪਤਾ ਨਹੀਂ ਸੀ ਕਿ ਅਜਿਹਾ ਕਰਨ ਨਾਲ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਅਤੇ ਉਨ੍ਹਾਂ ਦੇ ਹਿਰਦੇ ਲਹੂ ਲੁਹਾਣ ਹੋ ਜਾਣਗੇ । ਕੀ ਸੰਤ ਜਰਨੈਲ ਸਿੰਘ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਦਾ ਹੋਰ ਕੋਈ ਰਸਤਾ ਨਹੀਂ ਸੀ । ਤੁਹਾਡੀ ਨਜ਼ਰ ਵਿੱਚ ਉਹ ਗਲਤ ਹੋ ਸਕਦੇ ਹਨ ਪਰ ਸਿੱਖ ਕੌਮ ਨੇ ਸੰਤ ਜਰਨੈਲ ਸਿੰਘ ਖਾਲਸਾ ਨੂੰ ਸਦੀ ਦਾ ਮਹਾਨ ਸਿੱਖ ਹੋਣ ਦਾ ਖਿਤਾਬ ਦਿੱਤਾ ਅਤੇ ਅੱਜ ਵੀ ਕੌਮ ਦਾ ਬੱਚਾ ૶ਬੱਚਾ ਸੰਤਾਂ ਦੀ ਕੁਰਬਾਨੀ ਨੂੰ ਯਾਦ ਕਰਕੇ ਉਨ੍ਹਾਂ ਅੱਗੇ ਆਪਣਾ ਸਿਰ ਝੁਕਾਉਂਦਾ ਹੈ । ਉਨ੍ਹਾਂ ਦੀ ਫੋਟੋ ਸਿੱਖ ਅਜਾਇਬ ਘਰ ਵਿੱਚ ਸਤਿਕਾਰ ਸਹਿਤ ਲੱਗੀ ਹੋਈ ਹੈ । ਕੀ ਤੁਹਾਡੀ ਇਹ ਕਾਰਵਾਈ ਸਿੱਖ ਧਰਮ ਤੇ ਅੱਤਵਾਦੀ ਹਮਲਾ ਨਹੀਂ ਸੀ ।ਕੀ ਤੁਹਾਡੀ ਪਾਰਟੀ ਉਸ ਸਮੇਂ ਦੀ ਸਰਕਾਰ ਨੂੰ ਇਹ ਨਹੀਂ ਸੀ ਪਤਾ ਕਿ ਤੁਹਾਡੀ ਇਸ ਕਾਰਵਾਈ ਦੇ ਖਿਲਾਫ ਹਜਾਰਾਂ ਗੈਰਤਮੰਦ ਸਿੱਖਾਂ ਦੇ ਹੱਥ ਹਥਿਆਰ ਚੁੱਕ ਲੈਣਗੇ ਅਤੇ ਅਜ਼ਾਦੀ ਦੀ ਮੰਗ ਕਰਨਗੇ।
ਪ੍ਰਧਾਨ ਮੰਤਰੀ ਜੀ ਫਿਰ ਜਦ ਨਵੰਬਰ 1984 ਨੂੰ ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਦੇਸ ਦੇ ਪ੍ਰਮੁੱਖ ਸਹਿਰਾਂ ਵਿੱਚ ਅਤੇ ਦੇਸ ਦੀ ਰਾਜਧਾਨੀ ਦਿੱਲੀ ਵਿੱਚ ਜੋ ਕੁਝ ਹੋਇਆ ਕੀ ਉਸ ਨੂੰ ਦੁਆਰਾ ਲਿਖਣ ਦੀ ਜਰੂਰਤ ਹੈ । ਕਾਤਲ ਨਿਰਦੋਸ ਸਿੱਖਾਂ ਨੂੰ ਘਰਾਂ ਵਿੱਚੋਂ ਕੱਢ- 2 ਕੇ ਗਲੀਆਂ ਵਿੱਚ ਭਜਾ-2 ਕੇ ਮਾਰਦੇ ਰਹੇ । ਜਿਉਂਦੇ ਸਿੱਖਾਂ ਦੇ ਗਲਾਂ ਵਿੱਚ ਟਇਰ ਪਾ ਕੇ ਸਾੜਦੇ ਰਹੇ । ਔਰਤਾਂ ਦੀਆਂ ਇੱਜਤਾਂ ਲੁੱਟਦੇ ਰਹੇ। ਬੱਚਿਆਂ ਬਜੁਰਗਾਂ ਨੂੰ ਕੋਹ ਕੋਹ ਕੇ ਮਾਰਦੇ ਰਹੇ ਸਿਰਫ ਇਸ ਕਸੂਰ ਬਦਲੇ ਕਿ ਉਹ ਸਿੱਖ ਹਨ।
ਇਹ ਸੱਭ ਦੇਸ ਦੀ ਰਾਜਧਾਨੀ ਵਿੱਚ ਹੋ ਰਿਹਾ ਸੀ ਅਤੇ ਤਿੰਨ ਦਿਨ ਤੱਕ ਕਤਲੇਆਮ ਦਾ ਸਿਲਸਿਲਾ ਚੱਲਦਾ ਰਿਹਾ। ਅੱਜ ਤੁਹਾਡੀ ਫੌਜ ਅਤੇ ਕਮਾਡੋ ਦਿੱਲੀ ਤੋਂ ਕੁਝ ਹੀ ਘੰਟਿਆਂ ਵਿੱਚ ਮੁੰਬਈ ਪਹੁੰਚ ਕੇ ਅੱਤਵਾਦੀਆਂ ਖਿਲਾਫ ਕਾਰਵਾਈ ਕਰ ਸਕਦੇ ਹਨ ਤਾਂ ਇਨ੍ਹਾਂ ਕਮਾਡੋਆ ਨੇ ਉਸ ਸਮੇਂ ਕੋਈ ਫੁਰਤੀ ਕਿਉਂ ਨਹੀਂ ਦਿਖਾਈ ਕਿਉਂ ਇਹ ਕਮਾਡੋ ਅਤੇ ਫੌਜ ਤਿੰਨ ਦਿਨ ਨਜ਼ਰ ਹੀ ਨਹੀਂ ਆਈ। ਕਿਉਂ ਇਨ੍ਹਾਂ ਨੇ ਨਿਰਦੋਸ ਲੋਕਾਂ ਦਾ ਕਤਲੇਆਮ ਕਰ ਰਹੇ ਅੱਤਵਾਦੀਆਂ ਤੇ ਗੋਲੀਆਂ ਨਹੀਂ ਚਲਾਈਆਂ ਕਿਉਂ ਉਨ੍ਹਾਂ ਨੂੰ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਉਸ ਸਮੇਂ ਤੁਹਾਡੀ ਪਾਰਟੀ ਦੇ ਵੱਡੇ ਨੇਤਾ ਰਾਜੀਵ ਗਾਂਧੀ ਨੇ ਇਹ ਕਹਿ ਕੇ ਇਨ੍ਹਾਂ ਅੱਤਵਾਦੀ ਕਾਰਵਾਈਆਂ ਨੂੰ ਠੀਕ ਠਹਿਰਾਉਣ ਦੀ ਕੋਸ਼ਿਸ ਕੀਤੀ ਕਿ ਜਦ ਕੋਈ ਵੱਡਾ ਦਰੱਖਤ ਗਿਰਦਾ ਹੈ ਤਾਂ ਧਰਤੀ ਹਿੱਲਦੀ ਹੀ ਹੈ । ਅੱਜ ਵੀ ਉਨ੍ਹਾਂ ਨਿਰਦੋਸ ਸਿੱਖਾਂ ਦੇ ਕਾਤਲ ਤੁਹਾਡੀ ਪਾਰਟੀ ਦੇ ਉੱਚ ਅਹੁਦਿਆਂ ਤੇ ਬੈਠੇ ਹਨ ਅਤੇ ਨਾਨਾਂਵਤੀ ਕਮਿਸਨ ਦੀ ਜਾਂਚ ਰਿਪੋਰਟ ਆਉਣ ਤੋਂ ਪਹਿਲਾਂ ਉਹ ਤੁਹਾਡੇ ਮੰਤਰੀ ਮੰਡਲ ਵਿੱਚ ਵੀ ਸਾਮਿਲ ਸਨ । ਅੱਜ ਤੁਸੀ ਪਾਕਿਸਤਾਨ ਤੋਂ ਮੁੰਬਈ ਹਮਲਿਆਂ ਨਾਲ ਸਬੰਧਤ ਅੱਤਵਾਦੀਆਂ ਦੀ ਮੰਗ ਕਰ ਰਹੇ ਹੋ ਤਾਂ ਕਿ ਤੁਸੀ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜ੍ਹਾ ਕੇ ਉਨ੍ਹਾਂ ਨੂ ਸਜ਼ਾ ਦੇ ਸਕੋ। ਕੀ ਤੁਸੀ ਹਜ਼ਾਰਾਂ ਨਿਰਦੋਸ ਸਿੱਖਾਂ ਦੇ ਕਾਤਲ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜਾ ਕੀਤਾ । ਉਹ ਤਾਂ ਤੁਹਾਡੇ ਨਾਲ ਵਾਲੀ ਕੁਰਸੀ ਤੇ ਹੀ ਬੈਠੇ ਹਨ। ਅਗਰ ਤੁਸੀ ਅਜਿਹਾ ਨਹੀਂ ਕਰ ਸਕੇ ਤਾਂ ਤੁਹਾਨੂੰ ਦੂਸਰੇ ਦੇਸ ਤੋਂ 200 ਵਿਅਕਤੀਆਂ ਦੇ ਕਤਲੇਆਮ ਲਈ ਜਿੰਮੇਵਾਰ ਅੱਤਵਾਦੀਆਂ ਨੂੰ ਮੰਗਣ ਦਾ ਕੀ ਨੈਤਿਕ ਹੱਕ ਹੈ। ਤੁਹਾਡੀ ਸਰਕਾਰ ਦੀ ਈਮਾਨਦਾਰੀ ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ।
ਪ੍ਰਧਾਨ ਮੰਤਰੀ ਜੀ ਕੀ ਤੁਹਾਡੀ ਪਾਰਟੀ ਦੀ ਸਰਕਾਰ ਨੂੰ ਨਹੀਂ ਸੀ ਪਤਾ ਕਿ 6 ਦਸੰਬਰ 1992 ਨੂੰ ਅਡਵਾਨੀ ਆਪਣੇ ਸਾਥੀਆਂ ਨਾਲ ਲੱਖਾਂ ਲੋਕਾਂ ਨੂੰ ਲੈ ਕੇ ਬਾਬਰੀ ਮਸਜਿਦ ਢਾਹੁਣ ਜਾ ਰਿਹਾ ਹੈ । ਤਾਂ ਉਸ ਸਮੇਂ ਤੁਹਾਡੇ ਕਮਾਡੋਆਂ ਅਤੇ ਫੋਰਸਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਕਿਉਂ ਨਹੀਂ ਰੋਕਿਆ ਜਦ ਕਿ ਤੁਹਾਡੀ ਸਰਕਾਰ ਨੂੰ ਪਤਾ ਸੀ ਕਿ ਇਸ ਕਾਰਵਾਈ ਨਾਲ ਕਰੋੜਾਂ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ , ਇਹ ਕਿਥੋ ਦਾ ਧਰਮ ਹੈ ? ਫਿਰ ਜਦ ਗੋਧਰਾ ਕਾਂਡ ਤੋਂ ਬਾਅਦ ਤਿੰਨ ਦਿਨ ਗੁਜਰਾਤ ਵਿੱਚ ਜੋ ਕੁਝ ਹੋਇਆ , ਅਹਿਮਾਬਾਦ ਵਿੱਚ ਜੋ ਕਤਲੇਆਮ ਹੋਇਆ ਕੀ ਤੁਸੀ ਉਨ੍ਹਾਂ ਅੱਤਵਾਦੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ? ਉਨ੍ਹਾਂ ਨੂ ਸਜ਼ਾਵਾਂ ਦਿੱਤੀਆਂ ? ਕੀ ਨਿਰਦੋਸ ਲੋਕਾਂ ਨੂੰ ਕਤਲ ਕਰਨ ਵਾਲੇ ਉਹ ਲੋਕ ਅੱਤਵਾਦੀ ਨਹੀਂ ਸਨ?
ਪ੍ਰਧਾਨ ਮੰਤਰੀ ਜੀ ਕੀ ਤੁਸੀ ਇਸ ਗੱਲ ਤੋਂ ਮੁਨਕਰ ਹੋ ਸਕਦੇ ਹੋ ਕਿ ਜੂਨ 1984 ਨੂੰ ਸਿੱਖ ਧਰਮ ਤੇ ਹਮਲਾ ਕਰਨ ਵਾਲੀਆਂ ਤਾਕਤਾਂ ਨੂੰ, ਹਜ਼ਾਰਾਂ ਨਿਰਦੋਸ ਸਿੱਖਾਂ ਦੇ ਕਾਤਲਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜ੍ਹਾਂ ਕਰਕੇ ਫ਼ਾਂਸੀ ਤੇ ਚੜਾਇਆ ਹੁੰਦਾ ਤਾਂ ਪੰਜਾਬ ਦੀ ਧਰਤੀ ਤੇ ਪਿਛਲੇ ਸਮੇਂ ਦੌਰਾਨ ਜੋ ਦੁਖਾਂਤ ਵਾਪਰਿਆ ਉਹ ਨਾ ਵਾਪਰਦਾ । ਸਿੱਖਾਂ ਨੂੰ ਅਜ਼ਾਦੀ ਲਈ ਸੰਘਰਸ਼ ਕਰਨ ਵਾਸਤੇ ਮਜ਼ਬੂਰ ਨਾ ਹੋਣਾ ਪੈਂਦਾ। ਜਿਹੜਾ ਕੰਮ ਖੁਦ ਭਾਰਤੀ ਹੁਕਮਰਾਨ ਅਤੇ ਤੁਹਾਡੀਆਂ ਸੁਰੱਖਿਆ ਫੋਰਸਾਂ ਕਰਦੀਆਂ ਰਹੀਆਂ ਹਨ ਜਾਂ ਕਰ ਰਹੀਆਂ ਹਨ । ਉਸੇ ਤਰ੍ਹਾਂ ਦੇ ਕੰਮ ਲਈ ਤੁਹਾਨੂੰ ਪਾਕਿਸਤਾਨ ਦੀ ਅਲੋਚਨਾਂ ਕਰਨ ਦਾ ਕੀ ਹੱਕ ਹੈ । 
ਪ੍ਰਧਾਨ ਮੰਤਰੀ ਜੀ ਕੀ ਇਹ ਸੱਚ ਨਹੀਂ ਕਿ ਅਗਰ ਤੁਸੀਂ ਬਾਬਰੀ ਮਸਜਿਦ ਨੂੰ ਢਾਹੁਣ ਵਾਲੇ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜ੍ਹਾ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਹੁੰਦੀਆਂ ਜਾਂ ਤੁਹਾਡੇ ਕਮਾਡੋਆਂ ਨੈ, ਫੌਜਾਂ ਨੇ ਉਨ੍ਹਾਂ ਨੂੰ ਰੋਕਿਆ ਹੁੰਦਾ ਤਾਂ 1993 ਦੇ ਬੰਬਈ ਬੰਬ ਕਾਂਡ ਨਾ ਹੁੰਦੇ, ਜੇਕਰ ਤੁਸੀ ਅਹਿਮਦਾਬਾਦ ਦੇ ਵਿੱਚ ਹੋਏ ਮੁਸਲਮਾਨਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿੱਤੀਆਂ ਹੁੰਦੀਆਂ, ਉਨ੍ਹਾਂ ਤੇ ਗੋਲੀਆਂ ਚਲਾਈਆਂ ਹੁੰਦੀਆਂ ਤਾਂ ਅੱਜ ਮੁੰਬਈ ਵਰਗੀਆਂ ਘਟਨਾਵਾਂ ਨਾ ਹੁੰਦੀਆਂ ।
ਅੱਜ ਜਦ ਕੋਈ ਗੈਰਤਮੰਦ ਹੱਥ ਉਨ੍ਹਾਂ ਸਫੈਦਪੋਸ਼ ਅੱਤਵਾਦੀਆਂ ਦੇ ਖਿਲਾਫ ਹਥਿਆਰ ਚੁੱਕ ਲੈਂਦੇ ਹਨ, ਜਿਨ੍ਹਾਂ ਨੂੰ ਸਜ਼ਾਵਾਂ ਦੇਣ ਲਈ ਤੁਹਾਡਾ ਨਿਆਇਕ ਸਿਸਟਿਮ ਅਸਮਰੱਥ ਹੈ। ਜਿੰਨ੍ਹਾਂ ਨੂੰ ਦੇਖ ਕੇ ਤੁਹਾਡੇ ਕਮਾਡੋ ਅਤੇ ਫੌਜਾਂ ਅੱਖਾਂ ਬੰਦ ਕਰ ਲੈਂਦੇ ਹਨ। ਇਹ ਅੱਤਵਾਦੀ ਸਰੇਆਮ ਗੁਰਦੁਆਰੇ , ਮਸਜਿਦਾ ਅਤੇ ਚਰਚਾਂ ਨੂੰ ਢਾਹ ਦਿੰਦੇ ਹਨ। ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ। ਹੁਣੇ ਜਿਹੇ ਉੜੀਸਾ ਵਿੱਚ ਹੋਈਆਂ ਘਟਨਾਵਾਂ ਬਾਰੇ ਕੀ ਕੁਝ ਕਹਿਣ ਦੀ ਜਰੂਰਤ ਹੈ । ਜਿਥੇ ਅੱਤਵਾਦੀ ਈਸਾਈਆਂ ਦੇ ਧਾਰਮਿਕ ਅਸਥਾਨਾਂ ਨੂੰ ਸਾੜਦੇ ਰਹੇ, ਬਲਾਤਕਾਰ ਕਰਦੇ ਰਹੇ ਅਤੇ ਤੁਹਾਡੀਆਂ ਫੋਰਸਾਂ ਬਲਾਤਕਾਰੀਆ ਦੇ ਕੋਲ ਖੜ੍ਹਕੇ ਹੱਸਦੀਆਂ ਰਹੀਆਂ। ਇਨ੍ਹਾਂ ਅੱਤਵਾਦੀਆਂ ਦੇ ਖਿਲਾਫ ਜਦ ਕੋਈ ਹਥਿਆਰ ਚੁੱਕਦਾ ਹੈ ਤਾ ਤੁਸੀ ਅੱਤਵਾਦੀ ૶ ਅੱਤਵਾਦੀ ਦਾ ਰੌਲਾ ਪਾਉਂਦੇ ਹੋ। ਇਕ ਪਾਸੇ ਆਪਣੇ ਆਪ ਨੂੰ ਬੰਬ ਬਣਾ ਲੈਣ ਦਾ ਜ਼ਜਬਾ ਹੈ, ਆਪਣੇ ਧਰਮ ਤੋਂ , ਕੌਮ ਤੋਂ ਕੁਰਬਾਨ ਹੋਣ ਦਾ ਜ਼ਜਬਾ ਹੈ । ਇਕ ਪਾਸੇ ਤਨਖਾਹ ਲੈ ਕੇ ਦੇਸ ਭਗਤੀ ਦਾ ਦਿਖਾਵਾ ਅਤੇ ਬੁਲਟ ਪਰੂਫ ਜੈਕਟਾਂ ਦੀ ਮੰਗ। ਅੱਤਵਾਦੀ ਕੌਣ ਹੈ , ਦੇਸ ਭਗਤ ਕੌਣ ਹੈ , ਇਸ ਵਾਰੇ ਵੀ ਵਿਚਾਰ ਕਰ ਲੈਣਾ । 
ਪ੍ਰਧਾਨ ਮੰਤਰੀ ਜੀ, ਬਿਨਾਂ ਸ਼ੱਕ ਨਿਰਦੋਸ ਲੋਕਾਂ ਦਾ ਕਤਲੇਆਮ ਅੱਤਵਾਦੀ ਕਾਰਵਾਈਆਂ ਹਨ। ਜੇਕਰ ਤੁਸੀਂ ਸੱਚੇ ਦਿਲੋ ਅੱਤਵਾਦ ਨੂੰ ਖ਼ਤਮ ਕਰਨਾ ਚਾਹੁੰਦੇ ਹੋ, ਤਾਂ ਪਹਿਲਾਂ ਹਜ਼ਾਰਾਂ ਨਿਰਦੋਸ ਲੋਕਾਂ ਦੇ ਕਾਤਲ ਸਫੈਦਪੋਸ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਕਰੋ । ਇਨ੍ਹਾਂ ਕਾਤਲਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜ੍ਹਾ ਕਰੋ। ਮੈਨੂੰ ਪਤਾ ਹੈ ਕਿ ਤੁਸੀ ਅਜਿਹਾ ਕਦੇ ਵੀ ਨਹੀਂ ਕਰ ਸਕਦੇ । ਕਿਉਂਕਿ ਅਜਿਹਾ ਕਰਨ ਨਾਲ ਇਹ ਕਟਹਿਰਾ ਤੁਹਾਡੇ ਨਾਲ ਵਾਲੀ ਕੁਰਸੀ ਤੇ ਬੈਠੇ ਅਤੇ ਸਾਹਮਣੇ ਵਾਲੀ ਕੁਰਸੀ ਤੇ ਬੈਠੇ ਅੱਤਵਾਦੀਆਂ ਨਾਲ ਭਰ ਜਾਵੇਗਾ । ਅੱਜ ਵੀ ਉਨ੍ਹਾਂ ਹਜ਼ਾਰਾਂ ਨਿਰਦੋਸ ਲੋਕਾਂ ਦੀਆਂ ਰੂਹਾਂ ਪੁਕਾਰ- ਪੁਕਾਰ ਕੇ ਇਨਸਾਫ਼ ਦੀ ਮੰਗ ਕਰ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨੂੰ ਬੀਤੇ ਦੀਆਂ ਘਟਨਾਵਾਂ ਕਹਿ ਕੇ ਪੱਲਾ ਨਹੀਂ ਝਾੜਿਆ ਜਾ ਸਕਦਾ ਕਿਉਂਕਿ ਇਸ ਤਰ੍ਹਾਂ ਤਾਂ ਹਰ ਘਟਨਾ ਹੀ ਕੁਝ ਸਮੇਂ ਬਾਅਦ ਬੀਤੇ ਦੀ ਘਟਨਾ ਬਣ ਜਾਵੇਗੀ । ਇਸ ਤਰ੍ਹਾਂ ਤਾਂ ਇਹ ਸਾਰਾ ਇਤਿਹਾਸ ਹੀ ਬੀਤੇ ਦੀਆਂ ਘਟਨਾਵਾਂ ਹਨ। 
ਪ੍ਰਧਾਨ ਮੰਤਰੀ ਜੀ , ਅਸਲ ਅੱਤਵਾਦੀ ਤਾਂ ਉਹ ਹੁਕਮਰਾਨ ਅਤੇ ਸਿਸਟਿਮ ਹੈ , ਜਿਹੜਾ ਪੀੜਤ ਧਿਰ ਨੂੰ ਇਨਸਾਫ਼ ਨਾ ਦੇ ਕੇ ਵਧੀਕੀਆਂ ਕਰਦਾ ਹੈ ਅਤੇ ਅੱਤਵਾਦ ਦੇ ਬੀਜ ਬੀਜਦਾ ਹੈ । ਫਿਰ ਜਦ ਫ਼ਸਲ ਕੱਟਣ ਦਾ ਸਮਾਂ ਆਉਂਦਾ ਤਾਂ ਕੁਰਲਾ ਉਠਦਾ ਹੈ । ਇਹ ਦੀਵਾਰ ਤੇ ਲਿਖਿਆ ਸੱਚ ਹੈ, ਜਦ ਤੱਕ ਪੀੜਤ ਧਿਰ ਨਾਲ ਬੇਇਨਸਾਫ਼ੀਆਂ ਹੁੰਦੀਆਂ ਰਹਿਣਗੀਆਂ , ਗੈਰਤਮੰਦ ਹੱਥ ਹਥਿਆਰਾਂ ਤੱਕ ਪਹੁੰਚਦੇ ਰਹਿਣਗੇ । ਸਖ਼ਤੀ ਨਾਲ ਅੱਤਵਾਦ ਨੂੰ ਕੁਚਲਿਆ ਨਹੀਂ ਜਾ ਸਕਦਾ । ਇਨਸਾਫ਼ ਦਾ ਮੱਲ੍ਹਮ ਲਾਉਣ ਨਾਲ ਅਤੇ ਹਰ ਘਟਨਾ ਨੂੰ ਇਨਸਾਫ਼ ਦੇ ਤਰਾਜੂ ਵਿੱਚ ਤੋਲ ਕੇ ਹੀ ਅੱਤਵਾਦ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਧੰਨਵਾਦ 

ਵੱਲੋਂ ਬਲਵੰਤ ਸਿੰਘ ਰਾਜੋਆਣਾ ਕੋਠੀ ਨੰ:5 ਮਾਡਲ ਜੇਲ੍ਹ ਚੰਡੀਗੜ੍ਹ।





ਤੇਹਰਵੀਂ ਚਿਠੀ 

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ' ਅਪੀਲ,



੧ਓ



ਇਹ ਅਪੀਲ ਸ. ਬਲਵੰਤ ਸਿੰਘ ਰਾਜੋਆਣਾ ਨੇ ਸਾਲ 2003 ਵਿੱਚ ਅਜੀਤ ਅਖ਼ਬਾਰ ਵਿੱਚ ਛਪਵਾਈ ਸੀ ।

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ 'ਅਪੀਲ'




' ਹਾ ਤੇਗ ਇਸ਼ਕ ਦੀ ਪਰ ਆਪਣੇ ਹੀ ਸੀਨੇ ਵਿਚ,
ਕਦੇ ਮੈਂ ਖੋਫ਼ ਕਦੇ ਰਹਿਮ ਦੀ ਮਿਆਨ ਚ'ਹਾ।
ਬਚਾਈਂ ਅੱਜ ਤੂੰ ਕਿਸੇ ਸੀਨੇ ਲੱਗਣੋਂ ਮੈਨੂੰ ,
ਕਿ ਅੱਜ ਮੈਂ ਪੰਛੀ ਨਹੀਂ , ਤੀਰ ਹਾ ਉਡਾਨ ਚ'ਹਾ॥'

ਸਾਡਾ ਭੁੱਲਰ ਸਾਹਿਬ ਦੀ ਕੁਰਬਾਨੀ ਅਤੇ ਸੰਘਰਸ਼ ਦੌਰਾਨ ਪਾਏ ਹੋਏ ਯੋਗਦਾਨ ਅੱਗੇ ਸਿਰ ਝੁਕਦਾ ਹੈ॥ ਭੁੱਲਰ ਸਾਹਿਬ ਜਿੰਦਗੀ ਅਤੇ ਮੌਤ ਦਾ ਕਿਸੇ ਵੀ ਸੰਘਰਸ਼ ਦੌਰਾਨ ਜਿਆਦਾ ਮਹੱਤਵ ਨਹੀ ਹੁੰਦਾ, ਮਹੱਤਵ ਹੈ ਤਾ ਕੇਵਲ ਯੋਧੇ , ਸੂਰਵੀਰਾ ਵੱਲੋ ਕਾਇਮ ਕੀਤੇ ਸਿਧਾਂਤਾ, ਪ੍ਰੰਪਰਾਵਾਂ ਅਤੇ ਉਨਾਂ ਪੈੜਾ ਦਾ ਹੁੰਦਾ ਹੈ ਜਿਸ ਤੇ ਚੱਲ ਕੇ ਆਉਣ ਵਾਲੀ ਪੀੜ੍ਹੀ ਮਾਣ ਮਹਿਸੂਸ ਕਰਦੀ ਹੈ। ਅਸੀਂ ਵਾਰਸ ਹਾ ਬਾਬਾ ਬੰਦਾ ਸਿੰਘ ਬਹਾਦਰ ਦੇ , ਬਾਬਾ ਦੀਪ ਸਿੰਘ ਦੇ ਮੌਜੂਦਾ ਸੰਘਰਸ਼ ਦੌਰਾਨ ਸ਼ਹੀਦ ਹੋਏ ਹਜ਼ਾਰਾਂ ਨੌਜਵਾਨ ਵੀਰਾ ਦੇ, ਭਾਈ ਸੁੱਖੇ ਦੇ, ਭਾਈ ਜਿੰਦੇ ਦੇ ਅਤੇ ਦਿਲਾਵਰ ਸਿੰਘ ਵਰਗੇ ਸੂਰਵੀਰਾ ਦੇ। ਰਹਿਮ ਦੀਆ ਅਪੀਲਾ ਕਰਕੇ ਤਾਂ ਅਸੀ ਪਹਿਲਾ ਵੀ ਕਈ ਇਤਿਹਾਸਕ ਕੁਰਬਾਨੀਆਂ ਤੋਂ ਬਚ ਸਕਦੇ ਸੀ ਪਰ ਯੋਧਿਆ ਨੇ ਭੀਖ ਵਿੱਚ ਮਿਲੀ ਜਿੰਦਗੀ ਨਾਲੋਂ ਸ਼ਹਾਦਤ ਦੇ ਜ਼ਾਮ ਪੀਣੇ ਹੀ ਬਿਹਤਰ ਸਮਝੇ ਹਨ। ਅੱਜ ਇੱਕ ਹੋਰ ਇਤਿਹਾਸਕ ਫ਼ੈਸਲਾ ਤੁਹਾਡੇ ਹੱਥ ਵਿਚ ਹੈ।
ਮੈਂ ਸਿੱਖ ਕੌਮ ਦੇ ਆਗੂਆ ਨੂੰ ਵੀ ਇਹ ਕਹਿਣਾ ਚਾਹੁੰਦਾ ਹਾ ਕਿ ਇਕ ਵਿਆਕਤੀ ( ਰਾਸ਼ਟਰਪਤੀ ) ਦੇ ਮਨ ਵਿੱਚ ਰਹਿਮ ਪੈਦਾ ਕਰਨ ਲਈ ਗੁਰਦੁਆਰਿਆਂ ਵਿੱਚ ਅਰਦਾਸਾਂ ਨਾ ਕਰਨ। ਕਰਮ ਵਿੱਚ ਵਿਸਵਾਸ਼ ਰੱਖਣ ਵਾਲੀ ਸਿੱਖ ਕੌਮ ਦੇ ਮਨਾ ਵਿੱਚ ਅੰਧ ਵਿਸਵਾਸ਼ ਨਾ ਫੈਲਾਉਣ ਕਿਉਕਿ ਜੇਕਰ ਕੇਵਲ ਅਰਦਾਸ ਕਰਨ ਨਾਲ ਹੀ ਮਸਲੇ ਹੱਲ ਹੁੰਦੇ ਤਾ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸਾਹਿਬਜਾਦਿਆਂ ਨੂੰ ਸ਼ਹਾਦਤ ਦੇ ਜਾਮ ਨਾ ਪੀਣੇ ਪੈਂਦੇ । ਲੀਡਰਾਂ ਨੂੰ ਰਹਿਮ ਲਈ ਨਹੀ ਆਪਣੇ ਹੱਕਾ ਲਈ ਲੜਨਾ ਚਾਹੀਦਾ ਹੈ। ਅਜ਼ਾਦੀ ਲਈ ਲੜਨਾ ਚਾਹੀਦਾ ਹੈ। ਕਿਉਕਿ ਇਹ ਲੜਾਈ ਇਨਾਂ ਲੀਡਰਾਂ ਨੇ ਹੀ ਸੁਰੂ ਕੀਤੀ ਸੀ। ਜਾਂ ਫਿਰ ਇਹ ਸਪੱਸ਼ਟ ਕਰਨ ਕਿ ਉਹ ਪਹਿਲਾ ਜੋ ਕਰ ਰਹੇ ਸੀ ਉਹ ਗਲਤ ਸੀ। ਹੁਣ ਅਜ਼ਾਦੀ ਦੀ ਲੋੜ ਨਹੀ ਹੈ।
ਬਲਵੰਤ ਸਿੰਘ ਰਾਜੋਆਣਾ 
ਮਾਡਲ ਜ਼ੇਲ ( ਬੁੜੈਲ )ਚੰਡੀਗੜ੍ਹ।
ਨੋਟ: ਭਾਈ ਬਲਵੰਤ ਸਿੰਘ ਦੀ ਉਪਰੋਕਤ ਅਪੀਲ ਤੋਂ ਬਾਅਦ ਜਥੇਬੰਦੀ ਦੇ ਦਰਵਾਜ਼ੇ ਬੰਦ ਹੋ ਗਏ।



ਬਾਰਵੀ ਚਿਠੀ 

ਪਤੰਗ ਪੇਚੇ ਲਾਉਣ ਲਈ ਨਹੀਂ ਸਗੋਂ ਉਡਾਉਣ ਲਈ ਹੁੰਦੀ ਹੈ 



੧ਓ


18.8.2008.

ਪਿਆਰੀ ਭੈਣ ਕਮਲ ,
ਬਹੁਤ ਹੀ ਪਿਆਰ ਭਰੀ
ਸਤਿ ਸ੍ਰੀ ਅਕਾਲ ।

ਤੁਹਾਡੀ ਚੜ੍ਹਦੀ ਕਲਾ, ਤੰਦਰੁਸਤੀ ਅਤੇ ਬਹੁਤ ਸਾਰੀਆਂ ਖੁਸੀਆਂ ਲਈ ਉਸ ਪ੍ਰਮਾਤਮਾ ਅੱਗੇ ਦੁਆ ਕਰਦਾ ਹਾਂ। ਇਸ ਵਾਰ ਰੱਖੜੀ ਦੀ ਮੁਲਾਕਾਤ ਬਹੁਤ ਹੀ ਵਧੀਆ ਰਹੀ, ਜਿੰਨਾਂ ਨੇ ਇਹ ਮੁਲਾਕਾਤ ਕਰਵਾਈ , ਉਨ੍ਹਾਂ ਸੱਭ ਲਈ ਮੇਰੇ ਦਿਲ ਵਿੱਚ ਬਹੁਤ ਸਾਰੀਆ ਚੰਗੀਆ ਭਾਵਨਾਵਾਂ ਅਤੇ ਬਹੁਤ ਸਾਰੀਆਂ ਦੁਆਵਾਂ ਹਨ। ਇਹ ਜੇਲ੍ਹ ਵਿੱਚ 13ਵੀਂ ਰੱਖੜੀ ਸੀ, ਮੇਰੀ ਭੈਣ ਤੂੰ ਹਰ ਰੱਖੜੀ ਤੇ ਪਹੁੰਚਦੀ ਰਹੀ ਏ। ਮੈਨੂੰ ਅਪਾਰ ਖੁਸੀਆਂ ਦੇਣ ਲਈ, ਮੈਂ ਤੇਰੇ ਪਿਆਰ ਅੱਗੇ ਆਪਣਾ ਸਿਰ ਝੁਕਾਂਦਾ ਹਾਂ। ਇੱਛਾ ਤਾਂ ਮੇਰੀ ਇਹ ਹੈ ਕਿ ਮੈਂ ਖੁਦ ਇਸ ਦਿਨ ਤੇਰੇ ਕੋਲ ਚੱਲ ਕੇ ਆਂਵਾ ਰੱਖੜੀ ਬੰਨਾਉਣ ਲਈ, ਪਰ ਇਹ ਆਪਣੇ ਵੱਸ ਦੀ ਗੱਲ ਨਹੀਂ ਹੈ। ਚੱਲੋਂ ਪ੍ਰਮਾਤਮਾ ਨੇ ਆਪਾ ਨੂੰ ਜਿਹੋ ਜਿਹੀ ਜਿੰਦਗੀ ਦਿੱਤੀ ਹੈ , ਉਸ ਦੀ ਕ੍ਰਿਪਾ ਨਾਲ ਆਪਾ ਇਸ ਵਿਚੋਂ ਹੀ ਖੁਸੀਆਂ ਪ੍ਰਾਪਤ ਕਰ ਰਹੇ ਹਾਂ। ਲੈਟਰ ਤਾਂ ਮੈਂ ਸ਼ਨੀਵਾਰ ਵੀ ਲਿਖਣ ਦੀ ਕੋੀਸ਼ਸ ਕੀਤੀ ਸੀ , ਪਰ ਠੀਕ ਤਰੀਕੇ ਨਾਲ ਲਿਖ ਨਹੀਂ ਸਕਿਆ। ਕਿਉਂਕਿ ਕਈ ਵਾਰ ਇਨਸਾਨ ਚਾਹੁੰਦਾ ਹੈ ਕਿ ਕਿਸੇ ਨਾਲ ਕੋਈ ਗੱਲਬਾਤ ਨਾ ਕੀਤੀ ਜਾਵੇ। ਰੱਖੜੀ ਵਾਲੇ ਦਿਨ ਮੇਰੀ ਅਵਸਥਾ ਵੀ ਇਹੋ ਜਿਹੀ ਹੀ ਸੀ ਕਿ ਬੱਸ ਅੱਖਾਂ ਬੰਦ ਕਰਕੇ ਆਪਣੇ ਹੀ ਖਿਆਲਾਂ ਵਿੱਚ ਰਿਹਾ ਜਾਵੇ, ਨੂਰ ਅਤੇ ਅਜੈ ਇਸ ਵਾਰ ਠੀਕ ਤਰੀਕੇ ਨਾਲ ਮਿਲ ਸਕੇ । ਇਹ ਸੱਭ ਪ੍ਰਮਾਤਮਾ ਦੀ ਕ੍ਰਿਪਾ ਹੈ। ਆਪਣੇ ਬੱਚੇ ਬਹੁਤ ਸਮਝਦਾਰ ਹਨ। ਨੂਰ ਬੇਟੇ ਦੀਆਂ ਗੱਲਾਂ ਵਾਰੇ ਮੈਂ ਸੋਚਦਾ ਰਿਹਾ ਕਿ ਕਿਵੇਂ ਨੂਰ ਨੂੰ ਇਸ ਗੱਲ ਦਾ ਅਹਿਸਾਸ ਵੀ ਹੈ ਕਿ ਗੈਸ ਤੋਂ ਬਿਨਾਂ ਰੋਟੀ ਨਹੀਂ ਬਣਦੀ, ਨੂਰ ਬੇਟੇ ਦੀ ਜਿਹੜੀ ਗੱਲ ਨੇ ਮੈਨੂੰ ਸੱਭ ਤੋਂ ਵੱਧ ਪ੍ਰਭਾਵਤ ਕੀਤਾ ਉਹ ਸੀ ਕਿ ਮਾਮਾ ਜੀ, ਅਜੈਦੀਪ ਨੂੰ ਪਤੰਗ ਨਹੀਂ ਦੇਣਾ ਇਹ ਪੇਚੇ ਲਗਾੳਂੁਦਾ ਹੈ। ਪਤੰਗ ਪੇਚੇ ਲਾਉਣ ਲਈ ਨਹੀਂ ਸਗੋਂ ਉਡਾਉਣ ਲਈ ਹੁੰਦੀ ਹੈ। ਇਹ ਗੱਲ ਤਾਂ ਆਮ ਜਿਹੀ ਹੀ ਹੈ । ਜਦ ਮੈਂ ਇਸ ਵਾਰੇ ਸੋਚਿਆ ਤਾਂ ਇਹ ਗੱਲ ਬਹੁਤ ਵੱਡੀ ਹੈ। ਪਤਾ ਨਹੀਂ ਇਹ ਰੀਤ ਕਿਸਨੇ ਚਲਾਈ ਹੋਈ ਕਿ ਪਤੰਗਾ ਦੇ ਪੇਚੇ ਲਾਏ ਜਾਣ, ਇੱਕ ਦੂਜੇ ਦੀ ਪਤੰਗ ਕੱਟੀ ਜਾਵੇ, ਲੁੱਟੀ ਜਾਵੇ, ਖਿੱਚੀ ਜਾਵੇ। ਜਿਵੇਂ ਹਰ ਬੱਚਾ ਆਪਣੇ ਬਚਪਨ ਵਿੱਚ ਪਤੰਗ ਉਡਾਉਦਾ ਹੈ ਅਤੇ ਇਹ ਸੱਭ ਕਰਦਾ ਹੈ । ਬੱਚਿਆਂ ਦੀ ਜੋ ਮਾਨਸਿਕਤਾ ਬਚਪਨ ਵਿੱਚ ਬਣ ਜਾਂਦੀ ਹੈ ਉਹੀ ਸਾਰੀ ਉਮਰ ਰਹਿੰਦੀ ਹੈ । ਤਾਂ ਹੀ ਤਾਂ ਇਸ ਦੁਨੀਆ ਦਾ ਹਰ ਬੰਦਾ ਸਾਰੀ ਜਿੰਦਗੀ ਇਕ ਦੂਜੇ ਦੀਆਂ ਲੱਤਾਂ ਖਿੱਚਣ ਵਿੱਚ, ਦੂਜੇ ਨੂੰ ਲੁੱਟਣ ਵਿੱਚ , ਦੂਜੇ ਨੂੰ ਸਿੱਟ ਕੇ ਅੱਗੇ ਲੰਘਣ ਵਿੱਚ ਹੀ ਲੰਘਾ ਦਿੰਦਾ ਹੈ । ਕਿਉਕਿ ਅਸੀਂ ਬਚਪਨ ਵਿੱਚ ਹੀ ਬੱਚਿਆਂ ਨੂੰ ਇਹ ਸਿਖਾ ਦਿੰਦੇ ਹਾਂ । ਨੂਰ ਬੇਟੇ ਦੀ ਗੱਲ ਕਿੰਨੀ ਸੱਚੀ ਹੈ ਕਿ ਅਗਰ ਅਜਿਹੀ ਰੀਤ ਪਾਈ ਜਾਵੇ ਕਿ ਹਰ ਕੋਈ ਆਪਣੀ ਆਪਣੀ ਪਤੰਗ ਉਡਾਵੇ, ਮੁਕਾਬਲਾ ਕੱਟਣ , ਲੁੱਟਣ ਦਾ ਨਾ ਹੋਵੇ, ਮੁਕਾਬਲਾ ਹੋਵੇ ਕਿ ਕਿਸ ਦੀ ਪਤੰਗ ਸੋਹਣੀ ਹੈ, ਕਿੰਨੀ ਉਚੀ ਉਡ ਰਹੀ ਹੈ ,ਹਰ ਕੋਈ ਆਪਣੀ ਆਪਣੀ ਪਤੰਗ ਨੂੰ ਸਵਾਰੇ ਅਤੇ ਦੂਜੇ ਨੂੰ ਦਿਖਾਵੇ ਬਿਨਾਂ ਪੇਚੇ ਲਾਏ। ਫਿਰ ਸਾਇਦ ਇਹ ਮਨੁੱਖੀ ਜੀਵਨ ਵੀ ਇਸ ਪਤੰਗ ਦੀ ਤਰਾਂ ਹੀ ਹੋ ਜਾਵੇ ਕਿ ਤਰੱਕੀ ਕਰੋ, ਉਚਾ ਉੱਠੋ, ਕਿਸੇ ਨੂੰ ਲੁੱਟ ਕੇ ਜਾ ਗਿਰਾ ਕੇ ਨਹੀਂ ਸਗੋਂ ਆਪਣੀ ਹਿੰਮਤ ਨਾਲ , ਆਪਣੀ ਲਗਨ ਨਾਲ। ਨੂਰ ਬੇਟੇ ਦੀ ਕਹੀ ਹੋਈ ਇਹ ਗੱਲ ਜੀਵਨ ਦਾ ਫ਼ਲਸਫਾ ਬਦਲ ਸਕਦੀ ਹੈ। ਕਿਉਕਿ ਕਿਸੇ ਵੀ ਦੇਸ ਦੇ ਬੱਚਿਆ ਦੀ ਮਾਨਸਿਕਤਾ ਉਨ੍ਹਾਂ ਦੇ ਬਚਪਨ ਵਿੱਚ ਖੇਡੀਆਂ ਖੇਡਾਂ ਤੇ ਹੀ ਨਿਰਭਰ ਕਰਦੀ ਹੈ। ਬਾਕੀ ਰਾਜੇ ਬਰਥ ਡੇ ਗਿਫਟ ਬਹੁਤ ਹੀ ਵਧੀਆ ਹੈ। ਬਲਜੀਤ ਨੂੰ ਕਹਿਣਾ ਕਿ ਮੈਂ ਇਸ ਵਾਰ ਇਹ ਨਹੀਂ ਕਹਾਂਗਾ ਕਿ ਜਿਆਦਾ ਪੈਸੇ ਨਾ ਖਰਚਿਆ ਕਰੋ ਇਸ ਵਾਰ ਮੈਂ ਤੁਹਾਡੀ ਖੁਸੀ ਨਾਲ ਹੀ ਖੁਸੀ ਮਨਾ ਰਿਹਾ ਹਾਂ ਅਤੇ ਤੁਹਾਡਾ ਗਿਫਟ ਮਾਣ ਰਿਹਾ ਹਾਂ। ਮੈਨੂੰ ਪਤਾ ਹੈ ਕਿ ਸਿਰਫ ਕੱਪੜੇ ਨਹੀਂ ਹਨ , ਇਨ੍ਹਾਂ ਵਿੱਚ ਛੁਪੀਆਂ ਹਨ ਤੁਹਾਡੀਆਂ ਅਨਮੋਲ ਭਾਵਨਾਵਾਂ ਜਿੰਨਾਂ ਦਾ ਮੈਂ ਸਤਿਕਾਰ ਕਰਦਾ ਹਾਂ। ਪਹਿਲਾਂ ਮੈਂ ਸੋਚਦਾ ਸੀ ਕਿ ਮੈਂ ਤਾਂ ਬੁੱਢਾ ਜਿਹਾ ਹੋ ਗਿਆ ਪਰ ਤੁਹਾਡਾ ਗਿਫਟ ਦੇਖ ਕੇ ਇਹ ਮਹਿਸੂਸ ਹੋਇਆ ਕਿ ਬੁੱਢੇ ਹੋਣ ਸਾਡੇ ਦੁਸ਼ਮਣ , ਮੈਂ ਤਾਂ ਅਜੇ 16 ਸਾਲਾਂ ਦਾ ਹੀ ਹਾਂ । । ਬਾਕੀ ਰਾਜੇ ਠੀਕ ਠਾਕ ਹੈ ਗਿਫਟ ਬਹੁਤ ਹੀ ਵਧੀਆ ਹੈ ਹੋ ਮੰਮੀ ਜੀ , ਡੈਡੀ ਜੀ ਨੂੰ ਕਹਿਣਾ ਕਿ ਅਗਰ ਹੋ ਸਕਿਆ ਤਾਂ ਕਿਤੇ ਮਿਲ ਜਾਣ ਅਤੇ ਮੇਰੀ ਸਤਿ ਸ੍ਰੀ ਅਕਾਲ ਵੀ ਕਹਿਣਾ। ਮੇਰੇ ਵੱਲੋਂ ਅਜੈਦੀਪ ਅਤੇ ਨੂਰ ਬੇਟੇ ਨੂੰ ਬਹੁਤ ਸਾਰਾ ਪਿਆਰ ਦੇਣਾ । ਅੱਛਾ ਰਾਜੇ ਲੈਟਰ ਬੰਦ ਕਰਦਾ ਹਾਂ ਮੇਰੇ ਵੱਲੋਂ ਤੈਨੂੰ ਅਤੇ ਬਲਜੀਤ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਬੱਚਿਆਂ ਨੂੰ ਫਿਰ ਤੋਂ ਬਹੁਤ ਸਾਰਾ ਪਿਆਰ । ਬੱਚਿਆ ਦੀ ਖੁਰਾਕ ਦਾ ਖਿਆਲ ਰੱਖਿਆ ਕਰੋ।

ਤੇਰਾ ਵੀਰ ਬਲਵੰਤ ਸਿੰਘ ।


ਗਿਆਰਵੀ ਚਿਠੀ 

ਝੂਠ ਦੀ ਦੁਕਾਨ ਦੁਸ਼ਮਣਾਂ ਦਾ ਸੌਦਾ ਲੋਕਾਂ ਨੂੰ ਵੇਚ ਰਹੀ ਹੈ



੧ਓ


13.6.2008.

ਪਿਆਰੀ ਭੈਣ ਕਮਲ, 
                 ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।

             ਤੁਹਾਡੀ ਚੜ੍ਹਦੀ ਕਲਾ, ਤੰਦਰੁਸਤੀ ਅਤੇ ਹੋਰ ਬਹੁਤ ਸਾਰੀਆਂ ਖੁਸੀਆਂ ਲਈ ਉਸ ਪ੍ਰਮਾਤਮਾ ਅੱਗੇ ਦੁਆ  ਕਰਦਾ ਹਾਂ।ਅੱਜ ਸਵੇਰੇ ਬਹੁਤ ਹੀ ਤੇਜ ਬਾਰਿਸ਼ ਹੋਈ । ਰਾਤ ਦੀ ਬਹੁਤ ਗਰਮੀ ਸੀ, ਕੁਦਰਤੀ ਹੀ ਜਦ ਮੇਰੇ ਬਾਹਰ ਘੁੰਮਣ ਦਾ ਟਾਈਮ ਸੀ ਉਸ ਸਮੇਂ ਹੀ ਬਾਰਿਸ਼ ਹੋਈ । ਕਾਫੀ ਦੇਰ ਬਾਅਦ ਮੈਂ ਉਸ ਕੁਦਰਤ ਦੀ ਕ੍ਰਿਪਾ ਦਾ ਅਨੰਦ ਮਾਣਿਆ ਮੇਰਾ ਤਨ ਮਨ ਅਨੰਦਤ ਹੋ ਗਿਆ। ਤੈਨੂੰ ਤਾਂ ਪਤਾ ਹੀ ਹੈ ਕਿ ਮੈਨੂੰ ਬਾਰਿਸ਼ ਬਹੁਤ ਚੰਗੀ ਲੱਗਦੀ ਹੈ, ਬਾਰਿਸ਼ ਨੂੰ ਦੇਖ ਕੇ ਮੈਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਜਿਵੇਂ ਕੁਦਰਤ ਦੀ ਕ੍ਰਿਪਾ ਦੀ ਇਸ ਧਰਤੀ ਤੇ ਵਰਖਾ ਹੋ ਰਹੀ ਹੋਵੇ ਅਤੇ ਮੈਂ ਇਸ ਵਿੱਚ ਪੂਰੀ ਤਰਾਂ ਇਕਮਿਕ ਹੋ ਜਾਣਾ ਚਾਹੁੰਦਾ ਹਾਂ। ਬਾਰਿਸ਼ ਵਿੱਚ ਮੈਨੂੰ ਅਜੈਦੀਪ ਅਤੇ ਨੂਰ ਬੇਟੇ ਦੀ ਬਹੁਤ ਯਾਦ ਆਈ ਕਿਉਕਿ ਇਹ ਬਾਰਿਸ਼ ਬੱਚਿਆਂ ਨੂੰ ਵੀ ਬਹੁਤ ਚੰਗੀ ਲੱਗਦੀ ਹੈ । ਬੱਚਿਆਂ ਨੂੰ ਕੁਦਰਤ ਦੇ ਅਨੰਦਮਈ ਨਜ਼ਾਰੇ ਦਾ ਅਨੰਦ ਜਰੂਰ ਮਾਨਣ ਦਿਆ ਕਰੋ। ਜਦ ਵੀ ਮੈਨੂੰ ਕੁਦਰਤ ਨਾਲ ਇਕਮਿਕ ਹੋਣ ਦਾ ਅਹਿਸਾਸ ਹੁੰਦਾ ਹੈ ਤਾਂ ਉਸ ਸਮੇਂ ਮੈਂ ਤੁਹਾਡੇ ਲਈ ਬਹੁਤ ਸਾਰੀਆਂ ਦੁਆਵਾਂ ਜਰੂਰ ਮੰਗਦਾ ਹਾਂ। 24 ਤਰੀਕ ਨੂੰ ਨੂਰ ਬੇਟੇ ਦਾ ਜਨਮ ਦਿਨ ਹੈ । ਮੇਰੇ ਵੱਲੋਂ ਨੂਰ ਬੇਟੇ ਨੂੰ  ਅਜੈਦੀਪ ਨੂੰ ਅਤੇ ਤੁਹਾਨੂੰ ਸਾਰਿਆਂ ਨੂੰ ਨੂਰ ਬੇਟੇ ਦੇ ਜਨਮ ਦਿਨ ਦੀਆਂ ਬਹੁਤ –ਬਹੁਤ ਮੁਬਾਰਕਾਂ –ਮੁਬਾਰਕਾਂ। ਮੇਰੀ ਪ੍ਰਮਾਤਮਾ ਅੱਗੇ ਇਹੀ ਦੁਆ ਹੈ ਕਿ ਬੱਚੇ ਤੰਦਰੁਸਤ ਰਹਿਣ ਜੀਵਨ ਦੀਆਂ ਸਾਰੀਆਂ ਖੁਸੀਆਂ ਮਾਨਣ ਅਤੇ ਖੂਬ ਤਰੱਕੀ ਕਰਨ ਅਤੇ ਤੁਹਾਡੇ ਸਾਰਿਆਂ ਦੇ ਸੁਪਨੇ ਪੂਰੇ ਹੋਣ। ਗੋਲਡੀ ਵੀਰ ਦੀ ਬਰਸੀ ਵੀ ਹੈ । ਮੇਰਾ ਹਰ ਪਲ ਉਨ੍ਹਾਂ ਦੇ ਰਾਹਾਂ ਨੂੰ ਸਮਰਪਿਤ ਹੈ । ਜਦ ਤੱਕ ਇਹ ਜੀਵਨ ਹੈ ਉਨ੍ਹਾਂ ਦੀ ਜਗਾਈ ਜੋਤ ਜਗਦੀ ਰਹੇਗੀ । ਮੇਰੀ ਹਮੇਸਾਂ ਇਹੀ ਇੱਛਾ ਰਹੀ ਹੈ ਕਿ ਉਨ੍ਹਾਂ ਦੀ ਸੋਚ ਨੂੰ ਖੂਬਸੂਰਤ ਢੰਗ ਨਾਲ ਪੇਸ ਕੀਤਾ ਜਾਵੇ। ਇਹ ਕੋਸ਼ਿਸ ਮੈਂ ਹਮੇਸ਼ਾ ਹੀ ਕਰਦਾ ਰਹਾਂਗਾ।ਉਨ੍ਹਾਂ ਨੂੰ ਮੇਰੀ ਇਹੀ ਸਰਧਾਂਜਲੀ ਹੈ । ਹੋਰ ਰਾਜੇ ਇਥੇ ਸੱਭ ਠੀਕ ਠਾਕ ਹੈ । ਤੈਨੂੰ ਪਤਾ ਹੈ ਕਿ ਜਦ ਮੇਰੇ ਮਨ ਵਿੱਚ ਕੋਈ ਗੱਲ ਹੁੰਦੀ ਹੈ ਉਹ ਮੈਂ ਤੇਰੇ ਨਾਲ ਜਰੂਰ ਸਾਂਝੀ ਕਰਨੀ ਚਾਹੁੰਦਾ ਹਾਂ। ਅੱਜ ਕੱਲ ਅਖ਼ਬਾਰਾਂ ਦੀਆਂ ਕੁਝ ਖ਼ਬਰਾਂ ਮੇਰੇ ਮਨ ਨੂੰ ਬਹੁਤ ਠੇਸ ਪਹੁੰਚਾ ਰਹੀਆਂ ਹਨ। ਕਿਵੇਂ ਇਕ ਜੱਥੇਦਾਰ ਵਲੋਂ ਹੀ ਦੁਸਮਣਾ ਨਾਲ ਮਿਲ ਕੇ “ਸ੍ਰੀ ਅਕਾਲ ਤਖ਼ਤ ਸਾਹਿਬ ” ਦੀ ਸਰਵ-ਉੱਚਤਾ ਨੂੰ ਹੀ ਚਣੌਤੀ ਦਿੱਤੀ ਜਾ ਰਹੀ ਹੈ । ਜਦੋਂ ਤੋਂ ਹੀ ਗੁਰੁ ਸਾਹਿਬ ਨੇ ਇਸ ਪਵਿੱਤਰ ਅਸਥਾਨ ਦੀ ਸਿਰਜਨਾ ਕੀਤੀ ਹੈ । ਉਦੋਂ ਤੋਂ ਹੀ ਵੱਖ-ਵੱਖ ਹਾਕਮਾ ਵੱਲੋਂ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਹਮਲੇ ਕੀਤੇ ਜਾਂਦੇ ਰਹੇ ਹਨ। ਪਹਿਲਾਂ ਮੁਗਲਾਂ ਨੇ ਫਿਰ ਅੰਗਰੇਜ਼ਾਂ ਨੇ ਅਤੇ ਫਿਰ ਭਾਰਤੀ ਹਾਕਮਾਂ ਨੇ ਸਮੇਂ ਸਮੇਂ ਤੇ  “ਸ੍ਰੀ ਅਕਾਲ ਤਖ਼ਤ ਸਾਹਿਬ” ਦੀ ਹੈਸੀਅਤ ਨੂੰ ਮਿਟਾਉਣ ਦੀ, ਇਸ ਦੀ ਸਰਵ-ਉੱਚਤਾ ਅਤੇ  ਅਹਿਮੀਅਤ ਨੂੰ ਘਟਾਉਣ ਦੀਆਂ ਬਹੁਤ ਕੋਸ਼ਿਸਾ ਕੀਤੀਆਂ ਹਨ।ਪਰ ਮੇਰਾ ਇਹ ਕਹਿਣਾ ਹੈ ਕਿ “ਸ੍ਰੀ ਅਕਾਲ ਤਖ਼ਤ ਸਾਹਿਬ ” ਦੀ ਸਰਵ-ਉਚਤਾ ਸਿੱਖ ਕੌਮ ਦੇ ਖੁਨ ਵਿੱਚ ਸਮਾਈ ਹੋਈ ਹੈ। ਹਰ ਸਿੱਖ ਦਾ ਹਿਰਦਾ ਇਸ ਨਾਲ ਜੁੜਿਆ ਹੋਇਆ ਹੈ। ਬਾਕੀ ਸਾਰੇ ਤਖ਼ਤ ਵੀ ਸਤਿਕਾਰਯੋਗ ਹਨ ਪਰ ਸਰਵ-ਉੱਚ “ਸ੍ਰੀ ਅਕਾਲ ਤਖ਼ਤ ਸਾਹਿਬ ” ਹੀ ਹੈ। ਇਥੋ ਜਾਰੀ ਹੋਇਆ ਹਰ ਫੁਰਮਾਨ ਇਕ ਸੱਚੇ ਸਿੱਖ ਲਈ ਇਲਾਹੀ ਫੁਰਮਾਨ ਦੇ ਬਰਾਬਰ ਹੀ ਹੁੰਦਾ ਹੈ । ਜਿਸ ਕਿਸੇ ਨੇ ਵੀ “ਸ੍ਰੀ ਅਕਾਲ ਤਖ਼ਤ ਸਾਹਿਬ” ਨਾਲ ਟੱਕਰ ਲੈਣ ਦੀ ਕੋਸ਼ਿਸ ਕੀਤੀ ਹੈ ਉਹ ਸਦਾ ਲਈ ਮਿਟ ਜਾਂਦਾ ਰਿਹਾ ਹੈ ਅਤੇ ਸਿੱਖ ਕੌਮ ਦੇ ਮਨਾਂ ਵਿੱਚ ਉਸ ਲਈ ਕੋਈ ਸਤਿਕਾਰ ਨਹੀਂ ਰਹਿੰਦਾ । ਅਜੋਕੇ ਸਮੇਂ ਵਿੱਚ ਵੀ “ਸ੍ਰੀ ਅਕਾਲ ਤਖ਼ਤ ਸਾਹਿਬ” ਜੀ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਦੀਆਂ ਕੋਸ਼ਿਸਾਂ ਬਾਹਰੋਂ ਅਤੇ ਅੰਦਰੋਂ ਦੋਨੋਂ ਪਾਸਿਓ ਹੀ ਹੋ ਰਹੀਆਂ ਹਨ। ਅਜਿਹੇ ਲੋਕਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ । ਲੋੜ ਉਨ੍ਹਾਂ ਨੂੰ ਪਹਿਚਾਨਣ ਦੀ ਹੈ । ਅਤੇ ਉਨ੍ਹਾਂ ਤਾਕਤਾਂ ਦਾ ਮੂੰਹ ਤੋੜ ਜੁਆਬ ਦੇਣ ਦੀ ਹੈ । ਅੱਜ ਵੀ ਜਿਹੜੇ ਲੋਕ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਜਾ ਕੇ ਅਜ਼ਾਦੀ ਦੇ ਨਾਹਰੇ ਮਾਰਦੇ ਹਨ ਉਹੀ ਲੋਕ ਬਾਹਰ ਨਿਕਲ ਕੇ ਦੁਨੀਆਵੀਂ ਅਦਾਲਤਾਂ ਅੱਗੇ ਹੱਥ ਜੋੜ ਕੇ ਖੜ੍ਹ ਜਾਂਦੇ ਹਨ । ਇਹ ਜਿਹੜੇ ਲੋਕ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਜਾਂ “ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ” ਦੇ ਅੱਗੇ ਨਾਹਰੇ ਮਾਰਦੇ ਹਨ ਇਨ੍ਹਾਂ ਨੂੰ ਦੇਖ ਕੇ ਇੰਝ ਮਹਿਸੂਸ ਹੁੰਦਾ ਹੈ ਕਿ ਇਹ ਲੋਕ ਜਿਵੇਂ ਆਪਣੀ ਹੀ ਸਰਵ-ਉੱਚ ਅਦਾਲਤ “ਸ੍ਰੀ ਅਕਾਲ ਤਖ਼ਤ ਸਾਹਿਬ ”ਤੋਂ ਅਤੇ ਆਪਣੇ ਹੀ ਗੁਰੁ ਤੋਂ ਅਜ਼ਾਦੀ ਦੀ ਮੰਗ ਕਰ ਰਹੇ ਹੋਣ । ਜਦ ਕਿ ਇਨ੍ਹਾਂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਹੀ ਗੁਰੁ ਅੱਗੇ ਅਤੇ ਆਪਣੀ ਹੀ ਅਦਾਲਤ ਅੱਗੇ ਨਾਹਰੇ ਲਾਉਣ ਦੀ ਬਜਾਏ ਉਨਾਂ ਲੋਕਾਂ ਅੱਗੇ ਜਾ ਕੇ ਨਾਹਰੇ ਲਾਉਣ। ਜਿੰਨ੍ਹਾਂ ਨੇ ਸਾਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ । ਇਨ੍ਹਾਂ ਲੋਕਾਂ ਨੂੰ ਚਾਹੀਦਾ ਹੈ ਕਿ ਆਪਣੇ ਗੁਰੂ ਅੱਗੇ , “ਸ੍ਰੀ ਅਕਾਲ ਤਖ਼ਤ ਸਾਹਿਬ, ਅੱਗੇ ਹੱਥ ਜੋੜ ਕੇ ਅਰਦਾਸ ਕਰਨ, ਇਸ ਮਾਰਗ ਤੇ ਚੱਲਣ ਦਾ ਅਸ਼ੀਰਵਾਦ ਲੈਣ ਅਤੇ ਇਹ ਅਰਦਾਸ ਕਰਨ ਕਿ ਵਾਹਿਗੁਰੂ ਸਾਨੂੰ ਅਡੋਲਤਾ ਬਖ਼ਸੀ, ਸਾਨੂੰ ਆਪਣੇ ਟੀਚੇ ਨੂੰ ਪੂਰਾ ਕਰਨ ਦਾ ਬਲ ਬਖ਼ਸੀ ਅਤੇ ਫਿਰ ਇਨ੍ਹਾਂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪਾਰਲੀਮੈਟ ਅੱਗੇ, ਦੇਸ਼ ਦੇ ਹਾਕਮਾਂ ਦੇ ਘਰਾਂ ਅੱਗੇ, ਅਦਾਲਤਾਂ ਵਿੱਚ ਆਪਣੀ ਸੋਚ ਨੂੰ ਰੱਖਣ ਤਾਂ ਕਿ ਹਾਕਮਾ ਤੱਕ ਆਪਣੀ ਸੋਚ ਨੂੰ ਪਹੁੰਚਾਇਆ ਜਾ ਸਕੇ। ਜਿਹੜੇ ਲੋਕਾਂ ਨੇ ਸਾਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ ਉਨ੍ਹਾਂ ਅੱਗੇ ਜਾ ਕੇ ਆਪਣੀ ਸੋਚ ਰੱਖਣ । ਇਨ੍ਹਾਂ ਨੇਤਾਵਾਂ ਵੱਲੋਂ ਪਵਿੱਤਰ ਅਸਥਾਨਾਂ ਤੇ ਜਾ ਕੇ “ਸ੍ਰੀ ਅਕਾਲ ਤਖ਼ਤ ਸਾਹਿਬ” ਅੱਗੇ ਨਾਹਰੇ ਮਾਰਨੇ ਕੋਈ ਪੰਥ ਪ੍ਰਸਤੀ ਨਹੀਂ , ਕੋਈ ਧਰਮ ਪ੍ਰਸਤੀ ਨਹੀਂ , ਕੋਈ ਸੰਘਰਸ਼ ਪ੍ਰਸਤੀ ਨਹੀਂ , ਇਹ ਸਿਰਫ ਮੌਕਾਪ੍ਰਸਤੀ ਹੈ । ਵੈਸੇ ਵੀ ਧਰਮ ਨੂੰ ਆਪਣੇ ਹਿੱਤਾਂ ਲਈ ਵਰਤਣ ਵਾਲੇ ਲੋਕ ਧਰਮ ਤੋਂ ਕੁਰਬਾਨ ਹੋਣ ਵਾਲੇ ਲੋਕਾਂ ਦੀ ਨਾ ਤਾਂ ਅਗਵਾਈ ਕਰ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਵਾਰਿਸ ਹਨ । ਪਹਿਲਾਂ ਵੀ “ਸ੍ਰੀ ਅਕਾਲ ਤਖ਼ਤ ਸਾਹਿਬ” ਤੋਂ  ਪੰਥਕ ਕਮੇਟੀਆਂ ਅਜ਼ਾਦੀ ਦੇ ਐਲਾਨਨਾਮੇ ਕਰਦੀਆਂ ਰਹੀਆ ਹਨ, ਉਨ੍ਹਾਂ ਪੰਥਕ ਕਮੇਟੀਆਂ  ਦੇ ਜਿਹੜੇ ਮੈਂਬਰ ਕਹਿਣੀ ਤੇ ਕਰਨੀ ਦੇ ਪੱਕੇ ਸਨ ਉਹ ਤਾਂ ਸ਼ਹੀਦ ਹੋ ਗਏ, ਇਨ੍ਹਾਂ ਐਲਾਨਨਾਮਿਆਂ ਨੂੰ ਪੰਥਕ ਹੁਕਮ ਮੰਨ ਕੇ ਹਜ਼ਾਰਾਂ ਨੌਜਵਾਨਾਂ ਨੇ ਸ਼ਹੀਦੀਆਂ ਦੇ ਦਿੱਤੀਆ। ਉਹ ਐਲਾਨਨਾਮੇ ਕਰਨ ਵਾਲੀਆ ਪੰਥਕ ਕਮੇਟੀਆਂ ਦੇ ਕਈ ਮੈਂਬਰ ਅੱਜ ਹਜ਼ਾਰਾਂ ਨੌਜਵਾਨਾਂ ਨੂੰ ਸ਼ਹੀਦ ਕਰਵਾ ਕੇ ਆਪਣੇ ਆਪਣੇ ਅਕਾਲੀ ਦਲ ਬਣਾਈ ਫਿਰਦੇ ਹਨ। ਸ਼ਹੀਦਾਂ ਦੀਆਂ ਲਾਸ਼ਾਂ ਤੇ ਕੁਰਸੀਆਂ ਰੱਖਣ ਦਾ ਯਤਨ ਕਰ ਰਹੇ ਹਨ। ਇਨ੍ਹਾਂ ਲੋਕਾਂ ਨੂੰ ਚਾਹੀਦਾ ਹੈ ਕਿ ਕੁਰਸੀ ਦੀ ਲਾਲਸਾ ਛੱਡ ਕੇ ਠੀਕ ਜਗ੍ਹਾਂ ਜਾ ਕੇ ਮੁਜਾਹਰੇ ਕਰਨ ਅਤੇ ਆਪਣੀ ਸੋਚ ਨੂੰ ਰੱਖਣ ਨਾ ਕਿ “ਸ੍ਰੀ ਅਕਾਲ ਤਖ਼ਤ ਸਾਹਿਬ” ਅੱਗੇ। ਗੁਰਦੁਆਰਿਆਂ ਵਿੱਚ ਖੜ੍ਹ ਕੇ ਵੱਡੇ-2 ਭਾਸ਼ਣ ਦੇਣ ਵਾਲੇ ਇਹ ਲੋਕ ਬਾਹਰ ਨਿਕਲਦੇ ਹੀ ਆਪਣਾ ਚਿਹਰਾ ਬਦਲ ਲੈਂਦੇ ਹਨ। ਹੱਥ ਜੋੜ ਲੈਂਦੇ ਹਨ। ਕਦੇ ਕਦੇ ਮੇਰੇ ਮਨ ਵਿੱਚ ਇਹ ਖਿਆਲ ਆਉਦਾ ਹੈ ਕਿ ਇਹ ਲੋਕ ਉਦੋ ਦੇ ਹੀ ਸੰਘਰਸ਼ ਨਾਲ ਜੁੜੇ ਹੋਏ ਹਨ, ਜਦੋ ਕੌਮ ਤੇ ਜ਼ੁਲਮ ਕਰਨ ਵਾਲੇ ਹਾਕਮਾਂ ਨੂੰ ਜਿਥੋਂ ਕਿਤੋਂ ਵੀ , ਜਿਸ ਵਿਆਕਤੀ ਵਿਚੋਂ ਵੀ ਸੰਘਰਸ਼ ਦੀ , ਸੱਚ ਦੀ , ਧਰਮ ਦੀ ਮਹਿਕ ਆਉਦੀ ਸੀ , ਉਸ ਨੂੰ ਕਤਲ ਕਰ ਦਿੱਤਾ ਜਾਂਦਾ ਸੀ ।ਗੁਰਦੇਵ ਸਿੰਘ ਕਾਉਂਕੇ ਵਰਗੇ ਧਾਰਮਿਕ ਵਿਆਕਤੀ , ਬਾਬਾ ਚਰਨ ਸਿੰਘ , ਸੰਤ ਹਰਦਿਆਲ ਸਿੰਘ ਵਰਗੇ ਲੋਕ ਜਿੰਨ੍ਹਾਂ ਨੇ ਕੋਈ ਹਥਿਆਰ ਨਹੀਂ ਸਨ ਚੁੱਕੇ ਅਤੇ ਅਜਿਹੇ ਹੋਰ ਹਜ਼ਾਰਾਂ ਲੋਕ, ਬੇਕਸੂਰ ਲੋਕ ਪੁਲਿਸ ਨੇ ਚੱਕ ਕੇ ਮਾਰ ਦਿੱਤੇ । ਪਰ ਇਹ ਬਿੱਟੂ, ਜੱਫਰਵਾਲ , ਸੋਹਣ ਸਿੰਘ ਵਰਗੇ ਹੋਰ ਵੀ 300 ਲੋਕ ਹਨ , ਇਨ੍ਹਾਂ ਨੂੰ ਪੁਲਿਸ ਨੇ ਕੁਝ ਨਹੀ ਕਿਹਾ । ਜਦੋਂ ਕਿ ਇਨ੍ਹਾਂ ਦੇ ਹੁਕਮਾਂ ਨੂੰ ਪੰਥ ਦੇ ਹੁਕਮ ਮੰਨ ਕੇ ਹਜ਼ਾਰਾਂ ਨੌਜਵਾਨ ਸ਼ਹੀਦ ਹੋ ਗਏ । ਹਜ਼ਾਰਾਂ ਕਤਲਾਂ ਦੀਆਂ ਜਿੰਮੇਵਾਰੀਆਂ ਇਨ੍ਹਾਂ ਦੇ ਨਾਮ ਤੇ ਹਨ । ਉਸ ਸਮੇਂ ਦੀਆਂ ਅਖ਼ਬਾਰਾਂ ਇਸ ਗੱਲ ਦੀਆਂ ਗਵਾਹ ਹਨ। ਪਰ ਫਿਰ ਵੀ ਇਸ ਕਾਨੂੰਨੀ ਸਿਸਟਿਮ ਨੇ ਇਨ੍ਹਾਂ ਨੂੰ ਦੋਸ ਮੁਕਤ ਕਰਕੇ ਘਰਾਂ ਨੂੰ ਤੋਰ ਦਿੱਤਾ ਹੈ । ਕਿਸੇ ਅਦਾਲਤ ਨੇ ਇਨ੍ਹਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ । ਜੇਕਰ ਆਪਾ ਅਦਾਲਤਾਂ ਅੱਗੇ ਇਹ ਰੋਸ ਕਰਦੇ ਹਾਂ ਕਿ ਉਨ੍ਹਾਂ ਨੇ ਸਿੱਖਾਂ ਦੇ ਕਾਤਲਾਂ ਨੂੰ ਕੋਈ ਸਜ਼ਾ ਕਿਉ ਨਹੀਂ ਦਿੱਤੀ ਤਾਂ ਮੈਨੂੰ ਲੱਗਦਾ ਹੈ ਕਿ ਆਪਾ ਨੂੰ ਉਨ੍ਹਾਂ ਕਾਤਲਾਂ ਵਿੱਚ ਇਨ੍ਹਾਂ ਦੇ ਨਾਮ ਵੀ ਸਾਮਿਲ ਕਰਨੇ ਚਾਹੀਦੇ ਹਨ। ਤਾਂ ਹੀ ਤਾਂ ਇਨ੍ਹਾਂ ਦਾ ਕਾਨੂੰਨ ਵਿੱਚ , ਸੰਵਿਧਾਨ ਵਿੱਚ ਵਿਸਵਾਸ ਪੈਦਾ ਹੋ ਗਿਆ ਹੈ । ਅੱਜ ਲੋੜ ਹੈ ਇਕ ਮਾਈ ਭਾਗੋ ਦੀ ਜਿਹੜੀ ਇਨ੍ਹਾਂ ਨੂੰ ਪੁੱਛੇ ਕਿ ਵੇ ਪੁੱਤ ਜੱਫ਼ਰਵਾਲ , ਵੇ ਪੁੱਤ ਬਿੱਟੂ , ਵੇ ਪੁੱਤ ਸੋਹਣ ਸਿਆਂ ਵੇ ਜਿਹੜੇ ਮਾਵਾਂ ਦੇ ਪੁੱਤ ਤਹਾਡੀ ਅਗਵਾਈ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ, ਵੇ ਪੁੱਤ ਉਨ੍ਹਾਂ ਸ਼ਹੀਦਾਂ ਦੇ ਘਰਾਂ ਵਿੱਚ ਤਾ ਭੰਗ ਭੁੱਜਦੀ ਏ, ਵੇ ਜਿਹੜੇ ਜੇਲਾਂ ਵਿੱਚ ਰੁਲ ਰਹੇ ਹਨ । ਉਨ੍ਹਾਂ ਦੇ ਘਰਦਿਆਂ ਦੇ ਮੁਲਾਕਾਤਾਂ ਕਰਕੇ ਲੱਕ ਟੁੱਟੇ ਪਏ ਹਨ । ਵੇ ਪੁੱਤ ਤੁਸੀਂ ਸਵੇਰੇ ਹੋਰ ਗੱਡੀ ਵਿੱਚ , ਸਾਮੀਂ ਹੋਰ ਗੱਡੀ ਵਿੱਚ , ਵੇ ਪੁੱਤ ਉਨ੍ਹਾਂ ਨੂੰ ਦੱਸਦੇ ਕਿ ਅਜਿਹੀ ਕਿਹੜੀ ਜੰਗ ਜਿੱਤ ਕੇ ਆਏ ਹੋ ਤੁਸੀ , ਵੇ ਪੁੱਤ ਇਹ ਤੈਨੂੰ ਕਿਸ ਗੱਲ ਦਾ ਇਨਾਮ ਮਿਲਿਆ ਹੈ। ਵੇ ਪੁੱਤ ਅਜਿਹੀ ਕੀ ਉਪਲੱਭਦੀ ਹੈ ਤੇਰੀ ਕਿ ਤੂੰ ਕੌਮੀ ਫੰਡਾਂ ਤੇ ਆਪਣਾ ਅਧਿਕਾਰ ਬਣਾ ਲਿਆ ਹੈ । ਵੇ ਪੁੱਤ ਅੱਜ ਤੂੰ ਕਿਹੜੇ ਮੂੰਹ ਨਾਲ ਲੋਕਾਂ ਵਿੱਚ ਜਾ ਕੇ ਵੱਡੇ ਭਾਸ਼ਣ ਦੇ ਰਿਹਾ ਹੈ। ਵੇ ਪੁੱਤ ਤੂੰ ਲੋਕਾਂ ਨੂੰ ਸੰਘਰਸ਼ ਲਈ ਪ੍ਰੇਰਤ ਕਰਦਾ ਫਿਰਦਾ ਏ,  ਪਰ ਮੈਨੂੰ ਲੱਗਦਾ ਕਿ ਪ੍ਰੇਰਨਾ ਦੀ ਜਰੂਰਤ ਤਾ ਤੈਨੂੰ ਹੈ ਤੇਰੇ ਸਾਥੀਆਂ ਨੂੰ ਹੈ । ਵੇ ਪੁੱਤ ਬੱਸ ਕਰੋ, ਹੁਣ ਤੁਸੀਂ ਬਹੁਤ ਸੰਘਰਸ਼ ਕਰ ਲਿਆ, ਹੁਣ ਤੁਸੀ ਪੰਥ ਤੇ ਰਹਿਮ ਕਰੋ, ਪੰਥ ਨੂੰ ਬਖ਼ਸ ਦਿਉ। ਮਾਈ ਭਾਗੋ ਦੀਆਂ ਇਨ੍ਹਾਂ ਗੱਲਾਂ ਦਾ ਜੁਆਬ ਮੈਨੂੰ ਉਦੋਂ ਮਿਲ ਜਾਂਦਾ ਹੈ ਜਦੋਂ ਮੈਂ ਇਨ੍ਹਾਂ ਨੂੰ ਚੋਣਾਂ ਦੇ ਦੌਰਾਨ ਕਾਂਗਰਸ ਦੀਆਂ ਸਟੇਜਾ ਦੇ ਨੇੜੇ ਜਾ ਉਨ੍ਹਾਂ ਉਪਰ ਚੜ੍ਹੇ ਦੇਖਦਾ ਹਾਂ। ਸਾਰੀ ਗੱਲ ਮੇਰੀ ਸਮਝ ਵਿੱਚ ਆ ਜਾਂਦੀ ਹੈ ਕਿ ਇਹ ਲੋਕ ਵੀ ਉਹੀ ਕਾਤਲ ਸਿਸਟਿਮ ਦਾ ਇੱਕ ਹਿੱਸਾ ਹਨ ਅਤੇ ਹੁਣ ਵੀ ਆਪਣੀ ਡਿਉਟੀ ਕਰ ਰਹੇ ਹਨ। ਇਨ੍ਹਾਂ ਦੇ ਕੁਝ ਸਾਥੀ ਵਿਦੇਸ਼ਾ ਵਿੱਚ ਬੈਠੇ ਹਨ । ਇਥੋਂ ਸੰਘਰਸ਼ ਤੋਂ ਭਗੌੜੇ ਹੋ ਉਥੇ ਹੀਰੋ ਬਣੇ ਬੈਠੇ ਹਨ। ਇਥੋਂ ਦੇ ਭਗੌੜੇ ਉਥੋਂ ਦੇ ਹੀਰੋ ਹਨ । ਇਹ ਫੰਡ ਇੱਕਠੇ ਕਰਨ ਨੂੰ ਅਤੇ ਗੁਰਦੁਆਰਿਆਂ ਵਿੱਚ ਵੱਡੇ -2 ਭਾਸ਼ਣ ਕਰਨ ਨੂੰ ਹੀ ਸੰਘਰਸ਼ ਸਮਝ ਬੈਠੇ ਹਨ । ਇਨ੍ਹਾਂ ਨੂੰ ਚਾਹੀਦਾ ਹੈ ਕਿ ਇਥੇ ਮੈਦਾਨ ਵਿੱਚ ਆ ਕੇ ਸੰਘਰਸ਼ ਕਰਨ ਤਾ ਕਿ ਉਨ੍ਹਾਂ ਨੂੰ ਇਨ੍ਹਾਂ ਰਾਹਾਂ ਤੇ ਚੱਲਣ ਵਾਲੇ ਲੋਕਾਂ ਦੇ ਦਰਦ ਦਾ ਅਹਿਸਾਸ ਹੋਵੇ। ਕੁਝ ਲੋਕਾਂ ਨੇ ਤਾਂ ਸੰਘਰਸ਼ ਨੂੰ ਕਾਰੋਬਾਰ ਬਣਾ ਲਿਆ ਹੈ ਕਈ ਸੰਟੀ , ਬੰਟੀ ਕੱਖਾਂ ਤੋਂ ਲੱਖਾਂ ਤੱਕ ਦਾ ਸਫ਼ਰ ਕਰ ਬੈਠੇ ਹਨ। ਮੇਰੀ ਅਕਸਰ ਇਹ ਸੋਚਾਂ ਮੇਰੇ ਦਿਮਾਗ ਵਿੱਚ ਚੱਲਦੀਆਂ ਰਹਿੰਦੀਆਂ ਹਨ । ਪਿਛਲੇ ਸਮੇਂ ਦੌਰਾਨ ਜੋ ਕੁਝ ਵੀ ਹੋਇਆ । ਉਸ ਦਾ ਮੁੱਲਆਂਕਣ ਕਰਦੀਆਂ ਰਹਿੰਦੀਆਂ ਹਨ। ਇਸ ਨਾਲ ਜੁੜੇ ਲੋਕਾਂ ਦਾ ਵਿਸ਼ਲੇਸਣ ਵੀ ਕਰਦਾ ਰਹਿੰਦਾ ਹਾਂ। ਮੇਰੀ ਭੈਣ ਅੱਜ ਕੌਮ ਦੇ ਸਾਹਮਣੇ ਦੋ ਹੀ ਮਾਰਗ ਹਨ ਇਕ ਅਜ਼ਾਦੀ ਦਾ ਦੂਸਰਾ ਕੁਰਸੀ ਦਾ । ਇਨ੍ਹਾਂ ਦੋਨੋਂ ਹੀ ਮਾਰਗਾਂ ਦੇ ਲੋਕਾਂ ਦੀਆਂ ਸੋਚਾਂ ਵਿੱਚ , ਇੱਛਾਵਾਂ ਵਿੱਚ ਜਮੀਨ ਅਸਮਾਨ ਦਾ ਅੰਤਰ ਹੈ ਜਾ ਕਹਿ ਲਵੋ ਕਿ ਇਹ ਦੋਨੋਂ ਹੀ ਮਾਰਗ ਵੱਖਰੇ ਵੱਖਰੇ ਲੋਕਾਂ ਲਈ ਹਨ। ਕਿਉਂਕਿ ਜੋ ਅਜ਼ਾਦੀ ਵਾਲੇ ਮਾਰਗ ਤੇ ਚੱਲਣਾ ਚਾਹੁੰਦਾ ਹੈ ਉਸ ਦੇ ਮਨ ਵਿੱਚ ਤਿਆਗ ਅਤੇ ਬਲੀਦਾਨ ਦੀ ਇੱਛਾ ਹੁੰਦੀ ਹੈ । ਦੁਨੀਆਵੀਂ ਐਸ਼ੋ ਅਰਾਮ ਉਸ ਦੀਆਂ ਸੋਚਾਂ ਵਿੱਚ ਕਿਤੇ ਨਜ਼ਰ ਨਹੀਂ ਆਉਣਗੇ।ਜਦ ਕਿ ਕੁਰਸੀ ਪਿੱਛੇ ਜਾਣ ਵਾਲੇ ਭਾਈਆਂ ਦੀਆਂ ਇਛਾਵਾਂ ਹੀ ਹੋਰ ਹੋਣਗੀਆਂ , ਉਹ ਵੱਧ ਤੋਂ ਵੱਧ ਸੋਹਰਤ , ਵੱਧ ਤੋਂ ਵੱਧ ਪੈਸੇ ਕਮਾਉਣਾ ਚਾਹੁੰਦੇ ਹਨ । ਉਹ ਇਸ ਲਈ ਕਿਸੇ ਨੂੰ ਵੀ ਅਤੇ ਕਿਸੇ ਵੀ ਹੱਦ ਤੱਕ ਧੋਖਾ ਦੇ ਸਕਦੇ ਹਨ, ਅਜਿਹੇ ਲੋਕ ਸਵਾਰਥੀ ਲੋਕ ਹੁੰਦੇ ਹਨ । ਇਹ ਲੋਕ ਆਪਣੇ ਸਵਾਰਥ ਲਈ ਕਿਸੇ ਵੀ ਹੱਦ ਤੱਕ ਗਿਰ ਸਕਦੇ ਹਨ। ਮੇਰੀ ਭੈਣ ਬੇਸੱਕ ਮੈਂ ਦੇਖਣ ਨੂੰ ਵਿਹਲਾ ਲੱਗਦਾ ਹਾਂ , ਪਰ ਮੈਂ ਹਾਂ ਬਹੁਤ ਬਿਜੀ, ਇਸ ਲਈ ਕਦੇ ਕਦੇ ਜਰੂਰੀ ਗੱਲਾਂ ਵੀ ਭੁੱਲ ਜਾਂਦਾ ਹਾਂ । ਇਸ ਲਈ ਕਦੇ ਗੁੱਸਾ ਨਾ ਕਰਨਾ ਵੈਸੇ ਵੀ ਇਸ ਜੀਵਨ ਵਿੱਚ ਜੋ ਤੇਰਾ ਦੇਣ ਹੈ ਉਹ ਕੁਝ ਵੀ ਕਰਕੇ ਦਿੱਤਾ ਨਹੀਂ ਜਾ ਸਕਦਾ। ਅਕਸਰ ਮੈਂ ਇਹ ਸਾਰੀਆਂ ਗੱਲਾਂ ਸੋਚਾਂ ਵਿੱਚ ਤੇਰੇ ਨਾਲ ਸਾਝੀਆਂ ਕਰਦਾ ਰਹਿੰਦਾ ਹਾਂ। ਐਤਕੀਂ ਲੈਟਰ ਕਾਫੀ ਲੰਮੀ ਹੋ ਗਈ ਹੈ , ਫਿਰ ਜੇਲ੍ਹ ਵਾਲਿਆਂ ਨੂੰ ਪੜ੍ਹਨੀ ਵੀ ਮੁਸਕਿਲ ਲੱਗਦੀ ਹੈ । ਕਈ ਦਿਨਾਂ ਤੋਂ ਇਹ ਗੱਲਾਂ ਤੇਰੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਸੀ । ਅੱਛਾ ਰਾਜੇ ਹੁਣ ਲੈਟਰ ਬੰਦ ਕਰਦਾ ਹਾਂ। ਤੁਹਾਡੀ ਲੈਟਰ ਦੀ ਉਡੀਕ ਕਰ ਰਿਹਾ ਸੀ ਪਰ ਅਜੇ ਤੱਕ ਮਿਲੀ ਨਹੀਂ ਹੈ । ਹੋਰ ਕੋਈ ਗੱਲਬਾਤ ਹੋਵੇ ਤਾਂ ਲੈਟਰ ਪਾ ਦੇਣਾ। ਮੇਰੇ ਵੱਲੋਂ ਮੰਮੀ ਜੀ, ਡੈਡੀ ਜੀ ਹੋਣਾ ਨੂੰ ਸਤਿ ਸ੍ਰੀ ਅਕਾਲ ਜਰੂਰ ਕਹਿਣਾ। ਫਿਰ ਕਦੇ ਡੈਡੀ ਜੀ ਨੂੰ ਲੈ ਕੇ ਆਉਣਾ । ਉਸ ਦਿਨ ਤਾਂ ਕੋਈ ਗੱਲ ਹੋਈ ਹੀ ਨਹੀ ਸੀ । ਅੱਛਾ ਰਾਜੇ ਨੂਰ ਦੇ ਜਨਮ ਦਿਨ ਦੀਆਂ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ- ਮੁਬਾਰਕਾਂ। ਤੈਨੂੰ ਅਤੇ ਬਲਜੀਤ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ । ਮੇਰੀ ਭੈਣ ਮੇਰਾ ਇਨ੍ਹਾਂ ਲੋਕਾਂ ਨਾਲ ਸਿਕਵਾ ਇਸ ਕਰਕੇ ਹੈ ਕਿਉਕਿ ਇਹ ਲੋਕ ਫਿਰ ਨੇਤਾ ਬਣ ਕੇ ਲੋਕਾਂ ਨੂੰ , ਪੰਥ ਨੂੰ ਗੁੰਮਰਾਹ ਕਰ ਰਹੇ ਹਨ । ਇਨ੍ਹਾਂ ਨੂੰ ਅਦਾਲਤਾਂ ਨੇ ਬਰੀ ਕੀਤਾ ਨਹੀਂ । ਇਨ੍ਹਾਂ ਨੂੰ ਏਜੰਸੀਆਂ ਨੇ ਹੀ ਬਰੀ ਕਰਵਾਇਆ ਹੈ ਤਾਂ ਕਿ ਇਹ ਫਿਰ ਤੋਂ ਲੋਕਾਂ ਵਿੱਚ ਜਾ ਸਕਣ ਅਤੇ ਆਪਣੀ ਗੰਦੀ ਖੇਡ ਫਿਰ ਖੇਡ ਸਕਣ। ਇੰਨਾ ਨੁਕਸਾਨ ਕਰਵਾ ਕੇ ਵੀ ਜੇ ਕੋਈ ਨੇਤਾ ਬਣਨ ਦੀ ਤਮੰਨਾ ਰੱਖਦਾ ਹੈ ਤਾਂ ਅਜਿਹੇ ਲੋਕਾਂ ਵਿੱਚ ਨੈਤਿਕਤਾਂ ਕਿੱਥੇ ਹੈ, ਈਮਾਨਦਾਰੀ ਕਿੱਥੇ ਹੈ । ਨਹੀ ਤਾਂ ਅਗਰ ਕੋਈ ਵੀ ਚੰਗਾ ਇਨਸਾਨ ਅਗਰ ਇੰਨਾ ਨੁਕਸਾਨ ਕਰਵਾ ਕੇ ਇੰਨੇ ਲੋਕਾਂ ਨੂੰ ਸ਼ਹੀਦ ਕਰਵਾ ਕ ੇਨੇਤਾ ਬਣਨ ਵਾਰੇ ਸੋਚ ਵੀ ਨਹੀਂ ਸਕਦਾ ।ਇੰਨਾਂ ਦੇ ਧੋਖੇਬਾਜ ਹੋਣ ਦਾ ਸਬੂਤ ਤਾਂ ਸਾਹਮਣੇ ਹੈ ਕਿ ਜਦੋਂ ਮਾਨ ਨੇ ਇਨ੍ਹਾਂ ਨੂੰ ਆਪਣੀ ਪਾਰਟੀ ਵਿੱਚ ਸਾਮਿਲ ਕਰ ਲਿਆ ਤਾਂ ਫਿਰ ਇਹ ਪਾਰਟੀ ਤੇ ਕਬਜੇ ਦੇ ਚੱਕਰ ਵਿੱਚ ਹੀ ਪੈ ਗਏ ਕਿ ਇਹ ਅਕਾਲੀ ਦਲ ਤਾਂ ਸਾਡਾ ਹੀ ਹੈ , ਅੱਗ ਮੰਗਣ ਆਈ ਘਰ ਦੀ ਮਾਲਕਣ ਬਣ ਬੈਠੀ । ਇਹ ਸੱਭ ਚੀਜ਼ਾਂ , ਇਨ੍ਹਾਂ ਦੀਆਂ ਮੌਜੂਦਾ ਗਤੀਵਿਧੀਆਂ ਹੀ ਇਨ੍ਹਾਂ ਦੇ ਕਿਰਦਾਰ ਨੂੰ ਬਿਆਨ ਕਰ ਰਹੀਆਂ ਹਨ। ਇਹ ਝੂਠ ਦੀ ਦੁਕਾਨ ਦੁਸ਼ਮਣਾਂ ਦਾ ਸੌਦਾ ਲੋਕਾਂ ਨੂੰ ਵੇਚ ਰਹੀ ਹੈ । ਅੱਛਾ ਰਾਜੇ ਲੈਟਰ ਕਾਫੀ ਲੰਮੀ ਹੋ ਗਈ ਹੈ । ਬਾਕੀ ਕਿਤੇ ਫਿਰ ਆਪਣੀਆਂ ਸੋਚਾਂ ਸਾਂਝੀਆਂ ਕਰਾਂਗਾਂ । ਮੈਂ ਹਮੇਸ਼ਾ ਤੇਰੇ ਨਾਲ ਜਾ ਫਿਰ ਉਸ ਪ੍ਰਮਾਤਮਾ ਨਾਲ ਹੀ ਆਪਣੇ ਦਿਲ ਦੀਆਂ ਗੱਲਾਂ ਕਰਦਾ ਹਾਂ। ਅੱਛਾ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ।  

                                                           ਤੇਰਾ ਵੀਰ
                                                          ਬਲਵੰਤ ਸਿੰਘ





                        

ਦੱਸਵੀ ਚਿਠੀ 

ਇਹ ਸੰਘਰਸ਼ ਖ਼ਤਮ ਨਹੀਂ ਹੋਇਆ ਬੇਸੱਕ ਦੁਸਮਣਾਂ ਨੇ ਇਸ ਤੇ ਕਬਜਾ ਕਰ ਲਿਆ ਹੈ



੧ਓ


6.5.2008.

ਪਿਆਰੀ ਭੈਣ ਕਮਲ, 
             ਬਹੁਤ ਹੀ ਪਿਆਰ ਭਰੀ 
                  ਸਤਿ ਸ੍ਰੀ ਅਕਾਲ ।         

        ਤੁਹਾਡੀ ਚੜ੍ਹਦੀ ਕਲਾ, ਤੰਦਰੁਸਤੀ ਅਤੇ ਬਹੁਤ ਸਾਰੀਆਂ ਖੁਸੀਆਂ ਲਈ ਉਸ ਪ੍ਰਮਾਤਮਾ ਅੱਗੇ ਦੁਆ ਕਰਦਾ ਹਾਂ। ਤੁਹਾਡੇ ਪਿਆਰ ਅਤੇ ਸਤਿਕਾਰ ਅੱਗੇ ਸਿਰ ਝੁਕਾਉਦਾ ਹਾਂ। ਰਾਜੇ ਮੇਰੀ ਇਹ ਗੱਲ ਜਰੂਰ ਮੰਨ ਲੈਣਾ ਕਿ ਮੇਰੇ ਤੋਂ ਪੁੱਛੇ ਬਿਨਾਂ ਕੋਈ ਚੀਜ ਨਾ ਖ੍ਰੀਦਿਆ ਕਰੋ। ਤੁਸੀ ਮੇਰੇ ਹਾਲਾਤ ਸਮਝਦੇ ਹੋ, ਫਿਰ ਮੇਰਾ ਮਹਿਲਨੁਮਾ ਘਰ ਵੀ ਦੇਖਦੇ ਹੋ। ਬੱਸ ਇੱਥੇ ਹੀ ਰਹਿਣਾ ਹੈ ਇਸ ਲਈ ਹੁਣ ਤਿਆਰ ਹੋਣ ਨੂੰ ਵੀ ਦਿਲ ਨਹੀਂ ਕਰਦਾ ਹੁਣ ਮੈਂ ਬਹੁਤ ਬਦਲ ਗਿਆ ਹਾਂ । ਕੱਪੜਿਆਂ ਦਾ ਖਾਣ- ਪੀਣ ਦਾ ਮੈਨੂੰ ਕੋਈ ਖਾਸ ਸ਼ੌਕ ਨਹੀਂ ਹੈ। ਮੈਨੂੰ ਸਾਦਗੀ ਹੀ ਚੰਗੀ ਲੱਗਦੀ ਹੈ ॥ ਬੁਨੈਣਾ, ਲੋਅਰ ਟੀ ਸਰਟ ਬਹੁਤ ਵਧੀਆ ਹਨ, ਜੁੱਤੀ ਬਹੁਤ ਤੰਗ ਹੈ ਜੇਕਰ ਮੈਂ ਪੈਰਾਂ ਵਿੱਚ ਫਸਾ ਲਈ  ਤਾਂ ਤੁਰਨ ਤੋਂ ਵੀ ਜਾਂਵਾਗਾ। ਹੋਰ ਰਾਜੇ ਅਜੈ ਨੂੰ ਘਰ ਇੱਕਲਾ ਨਾ ਛੱਡਿਆ ਕਰੋ ਨਾਲੇ ਜਿਆਦਾ ਮੇਰੇ ਕੋਲ ਆੳੇਣ ਦੀ ਲੋੜ ਨਹੀਂ ਹੈ । ਮਹੀਨੇ ਵਿੱਚ ਇਕ ਵਾਰ ਹੀ ਠੀਕ ਹੈ । ਫਿਰ ਤੁਹਾਨੂੰ ਵਕੀਲਾਂ ਦੇ ਚੱਕਰਾਂ ਵਿੱਚ ਵੀ ਇੱਥੇ ਆੳੇਣਾ ਪੈਂਦਾ ਹੈ । ਵਕੀਲਾਂ ਨੇ ਬਾਰ ਕੋਸ਼ਿਲ ਵਿੱਚ ਜੋ ਵੀ ਜੁਆਬ ਦਿੱਤਾ ਹੈ ਮੈਂ ਸਮਝ ਸਕਦਾ ਹਾਂ ਨਾਲੇ ਆਪਣਾ ਰਿਸਤਾ ਤਾਂ ਕੋਈ ਮਸਲਾ ਹੈ ਹੀ ਨਹੀ । ਜੇਕਰ ਉਨਾਂ ਦੀ ਗੱਲ ਮੰਨ ਵੀ ਲਈ ਜਾਵੇ ਤਾਂ ਕੀ ਵਕੀਲਾ ਨੂੰ ਇਹ ਅਧਿਕਾਰ ਮਿਲ ਜਾਂਦਾ ਹੈ ਕਿ ਉਹ ਕਿਸੇ ਦੇ ਖਿਲਾਫ ਕੁਝ ਵੀ ਅਖ਼ਬਾਰਾਂ ਵਿੱਚ ਛਪਵਾ ਦੇਣ। ਅਗਰ ਮੇਰੇ ਕਿਸੇ ਬਿਆਨ ਦੀ ਜਰੂਰਤ ਹੋਈ ਤਾ ਦੱਸ ਦੇਣਾ। ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਮੈਂ ਇਸ ਮਾਮਲੇ ਵਿੱਚ ਕੁਝ ਕਰ ਨਹੀ ਸਕਿਆ ਨਹੀਂ ਤਾਂ ਤੁਹਾਨੂੰ ਚੱਕਰ ਮਾਰਨ ਦੀ ਜਰੂਰਤ ਹੀ ਨਾ ਪੈਂਦੀ ।  ਬਾਕੀ ਮੇਰੇ ਹਾਲਾਤਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ । ਬਲਜੀਤ ਨਾਲ ਮੁਲਾਕਾਤ ਨਹੀ ਹੁੰਦੀ ਬੱਸ ਕੁਝ ਦੂਰੀ ਦਾ ਫਾਸਲਾ ਰਹਿ ਜਾਂਦਾ ਹੈ । ਨਹੀ ਤਾਂ ਆਪਾ ਕਿੰਨੀਆਂ ਗੱਲਾ ਕਰ ਲੈਂਦੇ ਸੀ । ਹੁਣ ਤਾਂ ਬੱਸ ਮੁਲਾਕਾਤ ਤੇ ਵੀ ਸੱਭ ਗੱਲਾਂ ਭੁੱਲ ਜਾਂਦੀਆਂ ਹਨ ਬੱਸ ਇਹ ਅਹਿਸਾਸ ਬਹੁਤ ਵੱਡਾ ਹੋ ਜਾਂਦਾ ਹੈ ਕਿ  ਤੁਸੀ ਮਿਲਣ ਆ ਗਏ ਬਾਕੀ ਸਾਰੀਆਂ ਗੱਲਾਂ ਵਿਸਰ ਜਾਂਦੀਆਂ ਹਨ ਫਿਰ ਬੱਸ ਪ੍ਰਮਾਤਮਾ ਦਾ ਧੰਨਵਾਦ ਰਹਿ ਜਾਂਦਾ ਹੈ । ਬਾਕੀ ਰਾਜੇ ਉਹੀ ਆਪਣੀਆਂ ਭਾਵਨਾਵਾਂ ਨੂੰ ਆਪਣੇ ਹਾਲਾਤਾਂ ਨੂੰ ਸਮਝਦੇ ਹਨ ਕਿਉਕਿ ਉਹ ਆਪ ਇਨ੍ਹਾਂ ਹਾਲਾਤਾਂ ਵਿਚੋਂ ਲੰਘ ਚੁੱਕੇ ਹਨ ਉਨ੍ਹਾਂ ਨੂੰ ਹਰ ਚੀਜ ਦਾ ਅਹਿਸਾਸ ਹੈ । ਇਨਸਾਨ ਨੂੰ ਆਪ ਜੋ ਚੀਜ ਨਹੀ ਮਿਲਦੀ ਚੰਗੇ ਬੰਦੇ ਉਹ ਚੀਜ ਦੂਜਿਆ ਨੂੰ ਦੇਣ ਦੀ ਕੋਸ਼ਿਸ ਕਰਦੇ ਹਨ।ਕਿਸੇ ਵੀ ਸੰਘਰਸ਼ ਵਿੱਚ ਜਿੱਤ- ਹਾਰ ਤਾਂ ਚਲਦੀ ਹੀ ਰਹਿੰਦੀ ਹੈ ਪਰ ਜਿਹੜੇ ਲੋਕ ਹੁਕਮਰਾਨਾਂ ਦੀ ਹੱਥ ਜੋੜ ਕੇ ਈਨ ਮੰਨ ਲੈਂਦੇ ਹਨ ਉਨਾਂ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ । ਅੱਜ ਦੇ ਪੰਥਕ ਅਤੇ ਖਾਲਸੇ ਦਾ ਮਾਖੌਟਾ ਪਾਈ ਫਿਰਦੇ ਅਖੌਤੀ ਅਜ਼ਾਦੀ ਦੇ ਦਾਅਵੇਦਾਰਾਂ ਦਾ ਸੰਘਰਸ਼ ਸਿਰਫ ਉਨ੍ਹਾਂ ਮੋਰਚਿਆਂ ਤੱਕ ਸੀਮਤ ਹੈ ਜਿਥੋਂ ਫੰਡ ਇੱਕਠੇ ਹੋਣ ਦਾ ਸਕੋਪ ਹੋਵੇ। ਵਕੀਲਾਂ ਦਾ ਪੈਨਲ ਬਣਾੳੇਣੇ, ਸ਼ਹੀਦਾਂ ਦੀਆਂ ਬਰਸੀਆਂ ਮਨਾਉਣ ਨੂੰ ਹੀ ਇਹ ਲੋਕ ਸੰਘਰਸ਼ ਕਹਿ ਰਹੇ ਹਨ। ਇਹ ਲੋਕ ਕਹਿੰਦੇ ਹਨ ਕਿ ਸਾਨੂੰ ਸੰਵਿਧਾਨ ਵਿੱਚ ਵਿਸ਼ਵਾਸ ਵੀ ਹੈ ਅਤੇ ਅਜ਼ਾਦੀ ਵੀ ਚਾਹੀਦੀ ਹੈ। ਇਸ ਤੋਂ ਵੱਡਾ ਧੋਖਾ ਹੋਰ ਕੀ ਹੋ ਸਕਦਾ ਹੈ। ਜਿਸ ਦੇਸ ਨੇ “ ਸ੍ਰੀ ਅਕਾਲ ਤਖ਼ਤ ਸਾਹਿਬ ” ਨੂੰ ਢਹਿ ਢੇਰੀ ਕਰ ਦਿੱਤਾ ਹਜ਼ਾਰਾਂ ਨਿਰਦੋਸ਼ ਸਿੱਖਾ ਦੇ ਖੁਨ ਦੀ ਹੌਲੀ ਖੇਡੀ ਕਾਨੂੰਨ ਨੇ ਕਾਤਲਾਂ ਨੂੰ ਦੇਖ ਕੇ ਅੱਖਾਂ ਬੰਦ ਕਰ ਲਈਆ । ਕਾਨੂੰਨ ਦੇ ਰਖਵਾਲਿਆਂ ਨੇ ਕਾਤਲਾਂ ਦਾ ਰੂਪ ਧਾਰਨ ਕਰ ਲਿਆ ਫਿਰ ਅਜਿਹੇ ਕਾਨੂੰਨ, ਵਿਧਾਨ ਵਿੱਚ ਵਿਸਵਾਸ ਕਰਨ ਵਾਲੇ ਅਜ਼ਾਦੀ ਦੇ ਦਾਅਵੇਦਾਰ ਕਿਵੇਂ ਹੋ ਸਕਦੇ ਹਨ, ਇਨਾਂ ਨੂੰ ਉਨਾਂ ਸ਼ਹੀਦਾਂ ਦੀਆਂ ਬਰਸੀਆਂ ਮਨਾਉਣ ਦਾ ਕੀ ਹੱਕ ਹੈ ਜਿਹੜੇ ਅਜ਼ਾਦੀ , ਇਸ ਵਿਧਾਨ , ਕਾਨੂੰਨ ਦੇ ਖਿਲਾਫ ਲੜਦੇ ਹੋਏ ਸ਼ਹੀਦ ਹੋ ਗਏ ਇਹ ਉਨਾਂ ਦੇ ਵਾਰਸ ਕਿਵੇਂ ਹੋ ਸਕਦੇ ਹਨ। ਇਹ ਲੋਕ ਨਾ ਹੀ ਸ਼ਹੀਦਾ ਦੇ ਵਾਰਿਸ ਹਨ ਤੇ ਨਾ ਹੀ ਧਰਮ ਦੇ ਵਾਰਿਸ ਹਨ। ਕਈ ਵਾਰ ਮੈਂ ਅਖ਼ਬਾਰਾਂ ਵਿੱਚ ਇਨਾਂ ਵਾਰੇ ਲਿਖਿਆ ਹੁੰਦਾ ਹੈ ਕਿ ਸਿਧਾਂਤਕ ਆਗੂ , ਪੰਥਪ੍ਰਸਤ ਆਗੂ ਸੱਚੀਂ , ਮੈਨੂੰ ਹਾਸਾ ਆ ਜਾਂਦਾ ਹੈ । ਇਹ ਧਰਮ ਤਾਂ ਗੁਰੂ ਅਰਜਨ ਦੇਵ ਜੀ ਦਾ ਹੈ, ਗੁਰੂ ਤੇਗ ਬਹਾਦਰ ਜੀ ਦਾ ਹੈ , ਸਾਹਿਬਜ਼ਾਂਦਿਆਂ ਦਾ ਹੈ, ਭਾਈ ਮਤੀਦਾਸ, ਅਤੇ ਭਾਈ ਤਾਰੂ ਸਿੰਘ ਵਰਗੇ ਸੂਰਮਿਆਂ ਦਾ ਹੈ। ਇਹ ਧਰਮ ਤਾਂ ਬਾਬਾ ਦੀਪ ਸਿੰਘ ਹੋਣਾ ਦਾ ਹੈ । ਜਿੰਨਾਂ ਈਨ ਨਹੀਂ ਮੰਨੀ ਹੱਸ ਕੇ ਸ਼ਹੀਦੀਆਂ ਪਾ ਗਏ। ਇਹ ਲੋਕ ਹੱਥ ਜੋੜੀ ਖੜੈ ਹਨ ਦੁਸਮਣਾਂ ਅੱਗੇ ਫਿਰ ਵੀ ਇਹ ਪੰਥ ਪ੍ਰਸਤ , ਧਰਮਪਰਸਤ । ਕੁਝ ਲੋਕਾਂ ਨੂੰ 24 ਸਾਲ ਬਾਅਦ ਦੰਗਾ ਪੀੜਤਾਂ ਦੀ ਯਾਦ ਆ  ਗਈ ਹੈ। ਉਹ ਦੋਸੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕਾਤਲਾਂ ਅੱਗੇ ਹੀ ਧਰਨੇ ਦਿੰਦੇ ਹਨ ਇਹ ਕਿਸੇ ਦੰਗਾ ਪੀੜਤ ਨੂੰ 10 ਹਜ਼ਾਰ ਦੇ ਕੇ ਅਖ਼ਬਾਰਾਂ ਵਿੱਚ ਆਪਣੀ ਫੋਟੋ ਵੀ ਛਪਾਉਦੇ ਹਨ ਇਹ ਲੋਕ ਇਹ ਸੰਘਰਸ਼ ਕਰਦੇ ਰਹਿਣਗੇ ਕਿਉਕਿ ਇਥੇ ਵੀ ਵਕੀਲਾਂ ਦਾ ਪੈਨਲ ਬਣੇਗਾ, ਦੰਗਾ ਪੀੜਤਾ ਨੂੰ ਰਾਹਤ ਦੇਣ ਲਈ ਕਮੇਟੀ ਬਣੇਗੀ ਕਿਉਕਿ ਇਥੇ ਵੀ ਫੰਡ ਇੱਕਠੇ ਕਰਨ ਦਾ ਸਕੋਪ ਹੈ। ਇਨਾਂ ਲੋਕਾਂ ਲਈ ਇਹ ਵਪਾਰ ਦੀ ਤਰਾਂ ਹੈ । ਇਨਾਂ ਦਾ ਕਿੱਤਾ ਹੀ ਇਹ ਹੈ । ਇਹੀ ਕੰਮ ਇਨਾਂ ਦੀ ਕਮਾਈ ਦਾ ਸਾਧਨ ਹਨ । ਪਰ ਰਾਜੇ ਮੇਰਾ ਰਸਤਾ ਤਾਂ ਇਨਾਂ ਨਾਲੋਂ ਬਿਲਕੁਲ ਵੱਖਰਾ ਹੈ । ਮੇਰਾ ਦੁਨੀਆਵੀ ਚੀਜ਼ਾਂ ਨਾਲ ਲਗਾਉ ਬਿਲਕੁਲ ਖ਼ਤਮ ਹੋ ਗਿਆ। ਮੇਰੇ ਇੱਕਲੇਪਣ ਵਿੱਚ ਬਹੁਤ ਅਨੰਦ ਹੈ , ਇਸ ਵਿੱਚ ਈਮਾਨਦਾਰੀ ਹੈ , ਸਮਰਪਣ ਹੈ । ਮੈਨੂੰ ਪਤਾ ਬਹੁਤ ਸਾਰੇ ਲੋਕਾਂ ਦੀਆਂ ਦੁਆਵਾਂ ਮੇਰੇ ਨਾਲ ਹਨ। ਮੇਰੀ ਵੀ ਇਹ ਇੱਛਾ ਹੈ ਕਿ ਮੈਂ ਪਲ ਦੋ ਪਲ ਦੀ ਖੁਸੀ ਉਨਾਂ ਨੂੰ ਦੇ ਕੇ ਜਾਵਾਂ ਉਨਾਂ ਨੂੰ ਇਸ ਗੱਲ ਦੀ ਖੁਸੀ ਮਹਿਸੂਸ ਹੋਵੇ ਕਿ ਜਿਸ ਰਸਤੇ ਤੇ ਚੱਲਦਿਆ ਉਨਾਂ ਦੇ ਬੱਚੇ ਸ਼ਹੀਦ ਹੋ ਗਏ । ਉਸ ਰਸਤੇ ਤੇ ਅਜੇ ਵੀ ਕੋਈ ਚੱਲ ਰਿਹਾ ਹੈ । ਇਹ ਸੰਘਰਸ਼ ਖ਼ਤਮ ਨਹੀਂ ਹੋਇਆ ਬੇਸੱਕ ਦੁਸਮਣਾਂ ਨੇ ਇਸ ਤੇ ਕਬਜਾ ਕਰ ਲਿਆ ਹੈ । ਪਰ ਅਜੇ ਵੀ ਕੋਈ ਹੈ ਇਨਾਂ ਦੁਸਮਣਾਂ ਤੋਂ ਬਾਗੀ ਆਪਣੀ ਧੁਨ ਵਿੱਚ ਮਸਤ ਅੱਗੇ ਵਧ ਰਿਹਾ ਹੈ । ਬਾਕੀ ਆਉਣ ਵਾਲੇ ਸਮੇਂ ਵਾਰੇ ਤਾਂ ਸਿਰਫ ਪ੍ਰਮਾਤਮਾ ਹੀ ਜਾਣਦਾ ਹੈ । ਪਰ ਫਿਰ ਵੀ ਮੈਂ ਦੀਵਾਰ ਤੇ ਲਿਖੇ ਸੱਚ ਨੂੰ ਪੜ ਸਕਦਾ ਹਾਂ ਮੈਂ ਇਸ ਨੂੰ  ਦੇਖ ਕੇ ਅੱਖਾਂ ਬੰਦ ਨਹੀਂ ਕਰਨੀਆਂ ਚਾਹੁੰਦਾ, ਜਿਵੇਂ ਕਿਸੇ ਦੇ ਵਿਆਹ ਵੇਲੇ ਸੱਭ ਪਹਿਲਾ ਹੀ ਤਹਿ ਹੋ ਜਾਂਦਾ ਹੈ ਕਿ ਬਰਾਤ ਇਥੇ ਠਹਿਰੇਗੀ। ਇੰਨੇ ਸਮੇਂ  ਤੇ ਲੰਚ, ਇੰਨੇ ਸਮੇਂ ਤੇ ਅਨੰਦ ਕਾਰਜ ਜਾਨੀ ਕਿ ਸੱਭ ਪ੍ਰੋਗਰਾਮ ਪਹਿਲਾਂ ਹੀ ਬਣ ਜਾਂਦੇ ਹਨ, ਠੀਕ ਉਸੇ ਤਰਾਂ ਮੈਂ  ਵੀ ਆਪਣੀ ਕਲਪਨਾ ਵਿੱਚ ਸੱਭ ਤਹਿ ਕਰਦਾ ਰਹਿੰਦਾ ਹਾਂ ਕਿ ਇਸ ਸਮੇਂ ਅਜਿਹਾ ਹੋਵੇਗਾ, ਉਸ ਸਮੇਂ ਇਹ ਕਹਾਂਗਾ, ਇਹ ਕਹਾਂਗਾ , ਇਸ ਲਈ ਹੀ ਮੈਂ ਹੁਣ ਆਪਣੀਆਂ ਅੱਖਾਂ, ਦਿਲ , ਗਰਦੇ, ੳਤੇ ਹੋਰ ਸਰੀਰ ਦੇ ਜਿਹੜੇ ਵੀ ਅੰਗ ਦਾਨ ਹੋ ਸਕਦੇ ਹੋਣ ਵਾਰੇ ਸੁਪਰਡੈਂਟ ਸਾਹਿਬ ਨੂੰ ਲਿਖਤੀ ਤੌਰ ਤੇ ਬੇਨਤੀ ਕੀਤੀ ਸੀ ਅਤੇ ਉਨਾਂ ਨੇ ਅੱਗੇ ਡਿਪਟੀ ਸਾਹਿਬ ਅਤੇ ਡਾਕਟਰ ਸਾਹਿਬ ਨੂੰ ਅਗਲੀ ਕਾਰਵਾਈ ਲਈ ਮਾਰਕ ਕਰ ਦਿੱਤੀ ਹੈ । ਰਾਜੇ ਮੇਰੀ ਇੱਕ ਇੱਛਾ ਸੀ ਸਾਇਦ ਮੈਂ ਤੈਨੂੰ ਪਹਿਲਾ ਵੀ ਦੱਸਿਆ ਸੀ ਕਿ ਮੈਂ ਆਪਣੀਆਂ ਅੱਖਾ ਦਰਬਾਰ ਸਾਹਿਬ “ ਸ੍ਰੀ ਹਰਿਮੰਦਰ ਸਾਹਿਬ” ਵਿਖੇ ਇਕ ਸਿੰਘ ਜੋ ਕੀਰਤਨ ਕਰਦਾ ਹੈ ਹਜੂਰੀ ਰਾਗੀ ਨੂੰ ਦੇਣੀਆਂ ਚਾਹੁੰਦਾ ਹਾਂ । ਕੀ ਤੁਸੀ ਤੁਸੀ ਇਹ ਪਤਾ ਕਰਵਾ ਸਕਦੇ ਹੋ ਕਿ ਉਸ ਸਿੰਘ ਦੇ ਸੱਚ – ਮੁੱਚ ਹੀ ਅੱਖਾਂ ਨਹੀ ਹਨ ਜਿਸ ਨੂੰ ਮੈਂ ਟੀ.ਵੀ ਤੇ ਕੀਰਤਨ ਕਰਦਿਆ ਸੁਣਦਾ ਹਾਂ ਅਤੇ ਦੇਖਦਾ ਹਾਂ । ਕੀ ਅਜਿਹਾ ਹੋ ਸਕਦਾ ਹੈ ਕਿ ਮੈਂ ਆਪਣੀਆਂ ਅੱਖਾਂ ਉਨਾਂ ਨੂੰ ਦੇ ਸਕਦਾ ਹੋਵਾਂ । ਇਹ ਮੇਰੇ ਲਈ ਬਹੁਤ ਖੁਸੀ ਦੀ ਗੱਲ ਹੋਵੇਗੀ ਕਿ ਮੇਰੇ ਜਾਣ ਤੋਂ ਬਾਅਦ ਮੇਰੀਆਂ ਅੱਖਾਂ “ਦਰਬਾਰ ਸਾਹਿਬ” ਦੇ ਦਰਸਨ ਕਰਦੀਆਂ ਰਹਿਣਗੀਆਂ। ਅਗਰ ਅਜਿਹਾ ਨਾ ਹੋ ਸਕਿਆ ਤਾਂ ਫਿਰ ਮੈਂ ਇਹ ਸੱਭ ਕੁਝ ਇਨਸਾਨੀਅਤ ਦੇ ਨਾਮ ਹੀ ਕਰ ਦੇਵਾਂਗਾ। ਵੈਸੇ ਵੀ ਹਰ ਧਰਮ ਮਨੁੱਖਤਾ ਦੀ ਸੇਵਾ, ਇਨਸਾਨੀਅਤ ਦੇ ਭਲੇ ਦਾ ਹੀ ਸੰਦੇਸ਼ ਦਿੰਦਾ ਹੈ । ਬੱਸ ਹੁਣ ਤਾਂ ਹਾਈਕੋਰਟ ਦੇ ਫੈਸਲੇ ਦਾ ਹੀ ਬੇਸਬਰੀ ਨਾਲ ਇੰਤਜਾਰ ਹੈ । ਹੋ ਸਕਦਾ ਹੈ ਕਿ ਇਹ ਅਦਾਲਤਾਂ ਜਾਂ ਸਰਕਾਰਾਂ ਇਹ ਸੋਚਦੀਆਂ ਹੋਣਗੀਆਂ ਕਿ ਸਾਨੂੰ ਮੌਤ ਦੇ ਸਾਏ ਹੇਠ ਰੱਖ ਕੇ ਤੋੜਿਆ ਜਾਵੇ, ਪਰ ਰਾਜੇ ਤੈਨੂੰ ਪਤਾ ਹੀ ਹੈ ਕਿ ਇਹ ਸੰਭਵ ਹੀ ਨਹੀ ਹੈ । ਇਹ ਸਮਾਂ ਤਾਂ ਪ੍ਰੀਤਮ ਦੇ ਮਿਲਣ ਦੀ ਖੁਸੀ ਵਿੱਚ ਹੀ ਬੀਤ ਰਿਹਾ ਹੈ । ਇਹ ਇੰਤਜਾਰ ਤਾਂ ਅਨੰਦਮਈ ਹੈ । ਰਾਜੇ ਹੁਣ ਤੂੰ ਸਕਦੀ ਏ ,  ਕਿ ਕਿਹੋ ਜਿਹੀਆਂ ਸੋਚਾਂ ਮੇਰੇ ਦਿਲ ਵਿੱਚ ਚਲਦੀਆਂ ਰਹਿੰਦੀਆਂ ਹਨ। ਦੁਨੀਆਵੀ ਚੀਜ਼ਾਂ ਨਾਲੋਂ ਮੋਹ ਭੰਗ ਜਿਹਾ ਹੋ ਗਿਆ ਹੈ । ਕਈ ਵਾਰ ਜੇਲ੍ਹ ਵਾਲਿਆ ਨਾਲ ਵੀ ਗੁੱਸੇ ਗਿਲੇ ਹੋ ਜਾਈਦਾ । ਪਰ ਫਿਰ ਮਨ ਵਿੱਚ ਪਛਤਾਵਾ ਵੀ ਹੁੰਦਾ ਹੈ । ਕਿਉਕਿ ਇੰਨਾਂ ਨੇ ਤਾਂ ਵਿਚਾਰਿਆ ਨੇ ਬਹੁਤ ਮਾਣ ਸਤਿਕਾਰ ਨਾਲ ਹੀ ਰੱਖਿਆ ਹੋਇਆ, ਫਿਰ ਸੋਚੀਦਾ ਕਿ ਆਪਣੀ ਜਿੰਦਗੀ ਦਾ ਮਕਸਦ ਲੜਾਈ ਝਗੜਾ ਕਰਨਾ ਨਹੀਂ ਹੈ। ਪ੍ਰਮਾਤਮਾ ਕਰੇ ਮੈਂ ਆਪਣੀ ਮੰਜ਼ਿਲ ਨੂੰ ਪ੍ਰਾਪਤ ਹੋਵਾਂ । ਰਾਜੇ ਜਦ ਵੀ ਆਉਣਾ ਹੋਇਆ ਤਾਂ ਪਹਿਲਾਂ ਲੈਟਰ ਲਿਖ ਦਿਆ ਕਰੋ। ਫਿਰ ਮੈਂ ਬੱਚਿਆਂ ਲਈ ਕੋਈ ਨਾ ਕੋਈ ਚੀਜ਼ ਰਖਵਾ ਦਿੰਦਾ ਹਾਂ । ਹੋਰ        ਸੱਭ ਠੀਕ ਠਾਕ ਹੈ । ਬਾਕੀ ਜੋ ਬੁਨੈਣਾ ਬਣਾਈਆਂ ਹਨ ਇਹ ਬਹੁਤ ਵਧੀਆ ਅਤੇ ਅਰਾਮਦਾਇਕ ਹਨ ਹੁਣ ਮੈਂ ਪਹਿਨ ਕੇ ਹੀ ਲੈਟਰ ਲਿਖ ਰਿਹਾ ਹਾ । ਬਾਕੀ ਕੱਪੜੇ ਤਾਂ ਬੱਸ ਰੱਖ ਦਿੱਤੇ ਹਨ । ਹੋਰ ਕੋਈ ਗੱਲਬਾਤ ਹੋਵੇ ਤਾ ਲੈਟਰ ਲਿਖ ਦੇਣਾ ਵਕੀਲਾਂ ਵਾਲੇ ਕੇਸ ਵਿੱਚ ਜੋ ਵੀ ਹੁੰਦਾ ਹੈ ਮੈਨੂੰ ਜਾਣਕਾਰੀ ਦਿੰਦੇ ਰਹਿਣਾ । ਮੇਰੇ ਵੱਲੋਂ ਮੰਮੀ ਜੀ, ਡੈਡੀ ਜੀ ਹੋਣਾ ਨੂੰ ਸਤਿ ਸ੍ਰੀ ਅਕਾਲ ਕਹਿਣਾ। ਅਜੈਦੀਪ ਅਤੇ ਨੂਰ ਬੇਟੇ ਨੂੰ ਬਹੁਤ ਸਾਰਾ ਪਿਆਰ ਦੇਣਾ ਅਤੇ ਨੂਰ ਨੂੰ ਕਹਿਣਾ ਕਿ ਚਾਕਲੇਟ ਦੇ ਚੱਕਰ ਵਿੱਚ ਮੈਨੂੰ ਮਿਲ ਕੇ ਵੀ ਨਹੀ ਗਈ । ਅੱਛਾ ਰਾਜੇ ਮੇਰੇ ਵੱਲੋਂ ਤੈਨੂੰ ਅਤੇ ਬਲਜੀਤ ਨੂੰ ਬਹੁਤ ਸਾਰਾ ਪਿਆਰ । 
 ਤੁਹਾਨੂੰ ਹਮੇਸ਼ਾ ਖੁਸ ਦੇਖਣ ਦਾ ਚਾਹਵਾਨ ਤੇਰਾ ਵੀਰ 
                                           ਬਲਵੰਤ ਸਿੰਘ



               

ਨੋਵੀ ਚਿਠੀ 

ਮੈਂ ਤਾਂ ਕਣਕ ਵਿਚੋਂ ਕਾਂਗਿਆਰੀ ਸਾੜ੍ਹਨੀ ਚਾਹੁੰਦਾ, ਪਰ ਇਹ ਤਾਂ ਕਣਕ ਹੀ ਸਾੜ੍ਹਨੀ ਚਾਹੁੰਦੇ ਹਨ



੧ਓ


22.4.2008.

ਪਿਆਰੀ ਭੈਣ ਕਮਲ,
          ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।

         ਤੁਹਾਡੀ ਚੜ੍ਹਦੀ ਕਲਾ , ਤੰਦਰੁਸਤੀ ਅਤੇ ਬਹੁਤ ਸਾਰੀਆਂ ਖੁਸੀਆਂ ਲਈ ਉਸ ਪ੍ਰਮਾਤਮਾ ਅੱਗੇ ਦੁਆ ਕਰਦਾ ਹਾਂ । ਕਈ ਦਿਨਾਂ ਤੋਂ ਲੈਟਰ ਲਿਖਣ ਵਾਰੇ ਸੋਚ ਰਿਹਾ ਸੀ । ਤੁਹਾਡੀ ਵੀ ਕੋਈ ਲੈਟਰ ਨਹੀ ਮਿਲੀ । ਅੱਜਕੱਲ ਅਖ਼ਬਾਰਾਂ ਵਿੱਚ ਜੋ ਚਰਚੇ ਚੱਲ ਰਹੇ ਹਨ । ਉਸ ਵਾਰੇ ਤਾਂ ਤੁਸੀ ਪੜ੍ਹਦੇ ਹੀ ਹੋਵੋਗੇ ਪਰ ਅੱਜ ਮੇਰੀ ਲੈਟਰ ਦਾ ਵਿਸ਼ਾ ਬਿਲਕੁਲ ਵੱਖਰਾ ਹੈ । ਅੱਜਕੱਲ ਮੈਨੂੰ ਅਖ਼ਬਾਰਾਂ ਦੀ ਇਕ ਖ਼ਬਰ ਬਹੁਤ ਪ੍ਰੇਸ਼ਾਨ ਕਰ ਰਹੀ ਹੈ । ਉਹ ਹੈ ਕਣਕ ਦੇ ਖੇਤਾਂ ਨੂੰ ਅੱਗ । ਸੱਚ ਕਹਾਂ ਜਦ ਮੈਂ ਇਹ ਖ਼ਬਰ ਪੜ੍ਹਦਾ ਹਾਂ ਤਾਂ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਜਾਂਦੇ ਹਨ ਕਿਉਕਿ ਮੈਨੂੰ ਪਤਾ ਹੈ ਕਿ ਇਕ ਕਿਸਾਨ ਕਿਵੇਂ ਆਪਣੀ ਫ਼ਸਲ ਨੂੰ ਪਾਲਦਾ ਹੈ ਅਤੇ ਉਸ ਉਪਰ ਉਸ ਦੇ ਕਿੰਨੇ ਪਰਿਵਾਰਕ ਸੁਪਨੇ ਹੁੰਦੇ ਹਨ। ਇਸ ਗੱਲ ਨਾਲ ਮੇਰੀ ਪ੍ਰੇਸਾਨੀ ਜੁੜਨ ਦੀ ਵਜ੍ਹਾ ਇਕ ਹੋਰ ਹੀ ਹੈ । ਮੈਨੂੰ ਯਾਦ ਹੈ ਕਿ ਜਦ ਮੈਂ ਬਾਹਰ ਸੀ ਤਾਂ ਇਕ ਪਾਕਿ ਤੋਂ ਆਇਆ ਸ਼ੰਘਰਸ਼ੀ ਯੋਧਾ ਮੈਨੂੰ ਦੱਸ ਰਿਹਾ ਸੀ ਕਿ ਕਿਵੇਂ ਲੋਕਾਂ ਨੂੰ ਸ਼ੰਘਰਸ਼ ਨਾਲ ਜੋੜਨਾ ਹੈ । ਉਸ ਨੂੰ ਉਧਰ ਬੈਠੇ ਲੋਕਾਂ ਨੇ ਇਹ ਸਿਖਾਇਆ ਸੀ । ਗੱਲਾਂ ਤਾਂ ਕਾਫੀ ਸਨ ਪਰ ਉਨਾਂ ਗੱਲਾਂ ਵਿੱਚ ਇਕ ਗੱਲ ਇਹ ਵੀ ਸੀ ਕਿ ਲੋਕਾਂ ਦੀ ਖੜੀ ਅਤੇ ਪੱਕੀ ਫ਼ਸਲ ਨੂੰ ਅੱਗਾਂ ਲਾ ਦਿਉ । ਫਿਰ ਲੋਕ ਆਪਣੇ ਆਪ ਹੀ ਸਰਕਾਰ ਦੇ ਖਿਲਾਫ਼ ਸ਼ੰਘਰਸ਼ ਕਰਨਗੇ। ਮੈਂ ਉਸ ਸਮੇਂ ਵੀ ਇਸ ਗੱਲ ਦਾ ਵਿਰੋਧ ਕੀਤਾ ਸੀ ਕਿ ਇਹ ਤਾਂ ਬਹੁਤ ਹੀ ਗਲਤ ਹੈ । ਆਪਣੇ ਹੀ ਲੋਕਾਂ ਤੇ ਜ਼ੁਲਮ ਕਰਨ ਦੇ ਬਰਾਬਰ ਹੈ । ਮਜਬੂਰ ਕਰਕੇ ਲੋਕਾਂ ਤੋਂ ਸ਼ੰਘਰਸ਼ ਨਹੀਂ ਲੜਾਇਆ ਜਾ ਸਕਦਾ । ਝੂਠ,ਧੋਖੇ ਅਤੇ ਫ਼ਰੇਬ ਦੇ ਉਪਰ ਸੱਚ ਅਤੇ ਧਰਮ ਦੀ ਨੀਂਹ ਨਹੀ ਰੱਖੀ ਜਾ ਸਕਦੀ । ਇਸ ਗੱਲ ਦਾ ਜਿਕਰ ਮੈਂ ਇਥੇ ਤੇਰੇ ਨਾਲ ਇਸ ਕਰਕੇ ਕਰ ਰਿਹਾ ਹਾ। ਕਿ ਕੁਝ ਲੋਕ ਅੱਜ ਵੀ ਸ਼ੰਘਰਸ਼ ਦਾ ਮਾਖੌਟਾ ਪਾ ਕੇ ਲੋਕਾਂ ਨਾਲਧੋਖਾ ਕਰ ਰਹੇ ਹਨ। ਇਨ੍ਹਾਂ ਲੋਕਾਂ ਦਾ ਸ਼ੰਘਰਸ਼ ਕੌਮ ਦੀ ਅਜ਼ਾਦੀ ਨਹੀਂ, ਸਿਰਫ ਕਾਂਗਰਸ ਦੇ ਰਾਜ ਦੀ ਸਥਾਪਨਾ ਕਰਨਾ ਹੈ। ਜਦ ਵੀ ਕਾਂਗਰਸ ਦੇ ਕੋਲੋ ਸੱਤਾ ਖੁਸਦੀ ਹੈ ਤਾਂ ਇਹ ਸ਼ੰਘਰਸ਼ੀ ਮਾਖੌਟਾ ਪਾਈ ਫਿਰਦੇ ਲੋਕ ਸਰਗਰਮ ਹੋ ਜਾਂਦੇ ਹਨ। ਅੱਜ ਇਕ ਪਾਸੇ ਕਾਂਗਰਸ ਦੇ ਇਨ੍ਹਾਂ ਸ਼ੰਘਰਸ਼ੀ ਲੋਕਾਂ ਨਾਲ ਸਬੰਧ ਜਨਤਕ ਹੋ ਰਹੇ ਹਨ ਅਤੇ ਦੂਜੇ ਇਹ ਕਣਕਾ ਨੂੰ ਅੱਗਾਂ ਵੀ ਲੱਗਣੀਆਂ ਸੁਰੂ ਹੋ ਗਈਆਂ ਹਨ। ਮੇਰਾ ਇਹ ਪੱਕਾ ਯਕੀਨ ਹੈ ਕਿ ਅੱਗਾ ਬਿਜਲੀ ਦੀ ਚਿਗਾੜੀਆਂ ਨਾਲ ਨਹੀਂ ਸਗੋਂ ਜਾਣ ਬੁੱਝ ਕੇ ਲਗਾਈਆਂ ਜਾ ਰਹੀਆਂ ਹਨ ਤਾਂ ਕਿ ਲੋਕ ਸਰਕਾਰ ਦੇ ਖ਼ਿਲਾਫ ਹੋ ਜਾਣ । ਮੇਰਾ ਕਿਸੇ ਸਰਕਾਰ ਨਾਲ ਵੀ ਕੋਈ ਸਬੰਧ ਨਹੀਂ । ਮੇਰਾ ਸਬੰਧ ਸਿਰਫ ਤੇ ਸਿਰਫ ਇਸ ਧਰਤੀ ਮਾਂ ਨਾਲ ਹੈ ,ਕਿਸਾਨੀ ਨਾਲ ਹੈ । ਕਿਸਾਨੀ ਦੇ ਨਾਲ ਜੁੜੇ ਉਨਾਂ ਹਜ਼ਾਰਾਂ ਲੋਕਾਂ ਦੇ ਸੁਪਨਿਆਂ ਨਾਲ ਹੈ। ਕਈ ਵਾਰ ਸੋਚਦਾ ਹਾਂ ਕਿ ਇਹ ਕਿਹੋ ਜਿਹੀ ਰਾਜਨੀਤੀ ਹੈ ।ਜਿਥੇ ਇਨਸਾਨਾਂ ਦੀ , ਇਨਸਾਨੀ ਭਾਵਨਾਵਾਂ ਦੀ ਕੋਈ ਕੀਮਤ ਨਹੀਂ ਹੈ । ਕਿਵੇਂ ਕੁਝ ਸ਼ੈਤਾਨ ਲੋਕ ਕੁਰਸੀ ਹਾਸਲ ਕਰਨ ਲਈ ਜਿਉਂਦੇ ਇਨਸਾਨਾਂ ਨੂੰ ਲਾਸਾਂ ਬਣਾ ਦਿੰਦੇ ਹਨ । ਕਿਵੇਂ ਆਪ ਹੀ ਜਖ਼ਮ ਦੇ ਕੇ ਆਪ ਹੀ ਇਲਾਜ ਕਰਨ ਦਾ ਢਂੋਗ ਕਰਦੇ ਹਨ। ਮੈਨੂੰ ਇਸ ਗੱਲ ਵਿੱਚ ਕੋਈ ਸੱਕ ਨਹੀਂ ਹੈ ਕਿ ਖਾਲਿਸਤਾਨੀ ਲਹਿਰ ਦੀ ਵਾਗਡੋਰ ਅੱਜ ਕਾਂਗਰਸ ਅਤੇ ਏਜੰਸੀਆਂ ਦੇ ਹੱਥਾਂ ਵਿੱਚ ਹੈ । ਇਨਾਂ ਦਾ ਕੰਮ ਹੈ ਕਿ ਮਾਰਗ ਦਾ ਨਾਮ ਜਿੰਦਾ ਰੱਖਿਆ ਜਾਵੇ ਅਤੇ ਇਸ ਤੇ ਕਿਸੇ ਨੂੰ ਅੱਗੇ ਨਾ ਵਧਣ ਦਿੱਤਾ ਜਾਵੇ। ਤਾਂ ਹੀ ਸਿੰਗਾਰ ਸਿਨੇਮੇ ਵਰਗੇ ਕਾਂਡ ਹੁੰਦੇ ਹਨ । ਮੇਰਾ ਇਹ ਮੰਨਣਾ ਹੈ ਕਿ ਸਿੰਗਾਰ ਸਿਨੇਮੇ ਵਰਗੀਆ ਘਟਨਾਵਾਂ ਦਾ ਸਬੰਧ ਸੰਘਰਸ਼ ਨਾਲ ਨਹੀ ਹੈ । ਇਸ ਦਾ ਸਬੰਧ ਸਿਰਫ ਡੀ .ਜੀ . ਪੀ . ਵਿਰਕ ਦੀ ਗ੍ਰਿਫਤਾਰੀ ਨਾਲ ਸੀ । ਅਤੇ ਉਸ ਘਟਨਾ ਤੋਂ ਬਾਅਦ ਉਹ ਦੋਸ ਮੁਕਤ ਵੀ ਹੋ ਜਾਵੇਗਾ । ਹਾਂ ਇਹ ਗੱਲ ਜਰੂਰ ਹੈ ਕਿ ਇਸ ਘਟਨਾ ਨੂੰ ਕਰਨ ਵਾਲੇ ਲੋਕਾਂ ਦੀਆਂ  ਭਾਵਨਾਵਾਂ ਜਰੂਰ ਸੰਘਰਸ਼ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਦੀ ਅਸਲੀਅਤ ਦਾ ਉਨਾਂ ਨੂੰ ਕੋਈ ਗਿਆਨ ਨਹੀਂ ਹੈ । ਅੱਜ ਜਦ ਵੀ ਅਖ਼ਬਾਰਾਂ ਵਿੱਚ ਕਣਕ ਨੂੰ ਅੱਗਾ ਲੱਗਣ ਦੀਆਂ ਖ਼ਬਰਾਂ ਪੜ੍ਹਦਾ ਹਾਂ ਤਾਂ ਮੇਰਾ ਦਿਲ ਕਰਦਾ ਹੈ ਕਿ ਮੈਂ ਕੋਠੇ ਤੇ ਚੜ੍ਹ ਕੇ ਰੋਲਾ ਪਾਵਾਂ ਅਤੇ ਲੋਕਾਂ ਨੂੰ ਸੁਚੇਤ ਕਰਾਂ ਕਿ ਉਹ ਆਪਣੀਆਂ ਪੁੱਤਾ ਨਾਲੋਂ ਵੀ ਪਿਆਰੀਆਂ ਫ਼ਸਲਾਂ ਦੀ ਰਾਖੀ ਕਰਨ ਕਿੳਕਿ ਕੋਈ ਸ਼ੈਤਾਨੀ ਆਤਮਾ ਇਹ ਕੰਮ ਕਰ ਰਹੀ ਹੈ । ਪਰ ਮੇਰੀ ਭੈਣ ਤੇਰਾ ਵੀਰ ਤਾਂ 22 ਘੰਟੇ ਇਸ ਚੱਕੀ ਵਿੱਚ ਬੰਦ ਹੈ ਅਤੇ ਕੁਝ ਵੀ ਨਹੀ ਕਰ ਸਕਦਾ ਬੱਸ ਇਹੀ ਕਰ ਸਕਦਾ ਹੈ ਕਿ ਮੈਂ ਤੈਨੂੰ ਇਹ ਲੈਟਰ ਲਿਖਕੇ ਆਪਣੇ ਮਨ ਦਾ ਬੋਝ ਹਲਕਾ ਕਰ ਲਵਾ । ਮੈਂ ਤੈਨੂੰ ਪਹਿਲਾ ਵੀ ਲਿਖਿਆ ਸੀ ਕਿ ਜਦ ਵੀ ਮੈਂ ਤੈਨੂੰ ਲੈਟਰ ਲਿਖਦਾ ਹਾਂ ਤਾਂ ਮੈਨੂੰ ਬਿਲਕੁਲ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਮੈਂ ਪ੍ਰਮਾਤਮਾ ਨਾਲ ਗੱਲਾਂ ਕਰ ਰਿਹਾ ਹੋਵਾਂ । ਇਹ ਸੰਘਰਸ਼ੀ ਮਾਖੌਟਾ ਪਾਈ ਫਿਰਦੇ ਪੰਥਕ ਮੋਰਚੇ, ਖਾਲਸਾ ਕਮੇਟੀਆਂ ਰੂਪੀ ਦੁਸਮਣੀ ਫੌਜ ਤੋਂ ਲੋਕਾਂ ਨੂੰ ਬਚਾਉਣ ਦੀ ਲੋੜ ਹੈ । ਇਹ ਲੋਕ ਬਿਲਕੁਲ ਉਨ੍ਹਾਂ ਸਾਹੂਕਾਰਾ ਵਰਗੇ ਹਨ । ਜਿਹੜੇ ਇਕ ਕਿਸਾਨ ਦੇ ਸੁਪਨਿਆਂ ਦੇ ਲੁਟੇਰੇ ਹਨ। ਇਕ ਕਿਸਾਨ ਆਪਣੀ ਫ਼ਸਲ ਬੀਜਦਾ ਹੈ ਫਿਰ ਮਹਿੰਗਾਈ, ਕੁਦਰਤੀ ਆਫ਼ਤਾਂ ਦੀਆਂ ਸੱਟਾਂ ਖਾ- ਖਾ ਕੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਪੁੱਤਾਂ ਵਾਂਗ ਪਾਲਦਾ ਹੈ ਆਪਣੀ ਫ਼ਸਲ ਨੂੰ ਅਤੇ ਅਖੀਰ ਵਿੱਚ ਸੱਭ ਸਾਹੂਕਾਰਾਂ ਦੀਆਂ ਦੁਕਾਨਾਂ ਤੇ ਸਿੱਟ ਕੇ ਖਾਲੀ ਹੱਥ ਵਾਪਸ ਆਪਣੇ ਘਰ ਆ ਜਾਂਦਾ ਫਿਰ ਤੋਂ ਲੁੱਟ ਹੋਣ ਦੀ ਤਿਆਰੀ ਕਰਨ ਲੱਗ ਪੈਂਦਾ ਹੈ । ਇਹ ਲੋਕਾਂ ਦੀ ਕਹਾਣੀ ਵੀ ਉਸੇ ਤਰਾਂ ਹੈ । ਅੱਜ ਵੀ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿੱਚ ਅਜ਼ਾਦੀ ਦੀ ਜੋਤ ਜਗਦੀ ਹੈ । ਉਹ ਆਪਣੀ ਜੋਤ ਨੂੰ ਮਿਸ਼ਾਲ ਬਣਾਉਣ ਲਈ ਇਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ , ਇਹ ਲੋਕ ਪਹਿਲਾਂ ਉਨ੍ਹਾਂ ਨੂੰ ਆਪਣੇ ਹਿੱਤਾਂ ਲਈ ਵਰਤਦੇ ਹਨ ਅਤੇ ਫਿਰ ਉਸ ਜੋਤ ਨੂੰ ਮਸਲ ਕੇ ਕਿਸੇ ਜੇਲ੍ਹ ਦੀ ਕੋਠੜੀ ਵਿੱਚ ਜਾ ਨਹਿਰ ਦੇ ਪੁੱਲ ਤੇ ਸੁੱਟ ਦਿੰਦੇ ਹਨ ਅਤੇ ਜੇਲ੍ਹ ਵਿੱਚ ਪੰਜ – ਦਸ ਸਾਲ ਮੂੰਗੀ ਦੀ ਦਾਲ ਖਾ ਕੇ ਅਤੇ ਮੁਲਾਕਾਤਾਂ ਨੂੰ ਉਡੀਕਦਿਆਂ ਉਹ ਨਿਡਾਲ ਹੋ ਕੇ ਸੱਭ ਕੁਝ ਲੁੱਟ ਲੁਟਾ ਘਰ ਵਾਪਸ ਪਰਤ ਜਾਂਦਾ ਹੈ । ਬਿਲਕੁਲ ਉਸ ਸ਼ਾਹੂਕਾਰ ਹੱਥੋ ਲੁੱਟੇ ਹੋਏ ਕਿਸਾਨ ਦੀ ਤਰ੍ਹਾਂ। ਮੇਰੀ ਭੈਣ ਮੈਂ ਤੈਨੂੰ ਇਹ ਲੈਟਰ ਤਾਂ ਹੀ ਲਿਖ ਰਿਹਾ ਹਾਂ । ਕਿਉਕਿ ਮੈਂ ਹੋਰ ਕੁਝ ਕਰ ਨਹੀ ਸਕਦਾ ਪਰ ਮੈਨੂੰ ਇਸ ਗੱਲ ਦੀ ਖੁਸੀ ਹੈ ਕਿ ਮੈਂ ਇਨ੍ਹਾਂ ਲੋਕਾਂ ਤੋਂ ਬਹੁਤ ਦੂਰ ਹਾਂ । ਮੈਂ ਕਦੇ ਵੀ ਆਪਣੀ ਮਾਂ ਨਾਲ ਗੱਦਾਰੀ ਨਹੀਂ ਕਰ ਸਕਦਾ । ਬੇਸੱਕ ਮੈਂ ਇੱਕਲਾ ਹਾ , ਕੋਈ ਗਮ ਨਹੀਂ, ਮੇਰੇ ਕੋਲ ਸਾਧਨਾਂ ਦੀ ਘਾਟ ਹੈ ਕੋਈ ਗਮ ਨਹੀ, ਮੈਨੂੰ ਮੇਰੇ ਕੰਮਾਂ ਬਦਲੇ ਫ਼ਾਂਸੀ ਤੇ ਚੜ੍ਹਾ ਦਿੱਤਾ ਜਾਵੇਗਾ। ਕੋਈ ਗਮ ਨਹੀਂ , ਇਨਾਂ ਲੋਕਾਂ ਨੇ ਮੈਨੂੰ ਪਾਗਲ ਕਿਹਾ, ਕੋਈ ਗਮ ਨਹੀਂ। ਸਗੋਂ ਮੈਨੂੰ ਅਥਾਹ ਖੁਸੀ ਹੈ ਕਿ ਮੈਂ ਸਿਰਫ ਤੇ ਸਿਰਫ ਆਪਣੀ ਧਰਤੀ ਮਾਂ ਦੇ ਨਾਲ ਹਾਂ ਇਸ ਦੇ ਮਾਨ – ਸਨਮਾਨ ਲਈ , ਇਸ ਦੀ ਇੱਜਤ ਲਈ ਮੈਂ ਕੁਝ ਵੀ ਕਰ ਸਕਦਾ ਹਾ। ਮੈਂ ਇਨ੍ਹਾਂ ਕੈਟਾਂ ਵਾਂਗ ਕਾਂਗਰਸੀਆ ਦੇ ਇਸਾਰਿਆਂ ਤੇ ਨੱਚਣ ਵਾਲਾ ਨਹੀਂ ਹਾਂ। ਮੇਰਾ ਆਪਣੇ ਧਰਮ ਦੇ ਕਾਤਲਾਂ ਅਤੇ ਭਰਾਵਾਂ ਦੇ ਕਾਤਲਾਂ ਨਾਲ ਕੋਈ ਸਬੰਧ ਨਹੀ ਹੈ। ਮੈਂ ਤਾਂ ਕਣਕ ਵਿਚੋਂ ਕਾਂਗਿਆਰੀ ਸਾੜ੍ਹਨੀ ਚਾਹੁੰਦਾ । ਪਰ ਇਹ ਤਾਂ ਕਣਕ ਹੀ ਸਾੜ੍ਹਨੀ ਚਾਹੁੰਦੇ ਹਨ। ਗੱਲਾਂ ਬਹੁਤ ਨੇ ਤੂੰ ਮੇਰੀ ਲੈਟਰ ਪੜ੍ਹ ਕੇ ਮੇਰੀ ਲਿਖਾਈ ਦੇਖ ਕੇ ਮੇਰੀ ਮਾਨਸਿਕ ਅਵਸਥਾ ਦਾ ਅੰਦਾਜਾ ਲਾ ਸਕਦੀ ਏ। ਜਦ ਸੜ੍ਹਦੀ ਕਣਕ ਦੇਖਦਾ ਹਾਂ ਤਾਂ ਮਨ ਬੇਚੈਨ ਹੋ ਜਾਂਦਾ ਹੈ ਕਿ ਜਰੂਰ ਕੋਈ ਆਪਣਾ ਦੁਸਮਣਾਂ ਦੇ ਹੱਥਾਂ ਵਿੱਚ ਖੇਡ ਰਿਹਾ ਹੈ । ਮੇਰੀ ਭੈਣ ਮੈਂ ਇਕ ਬੇਵੱਸ ਇਨਸਾਨ ਬੱਸ ਆਪਣੀ ਧਰਤੀ ਮਾਂ ਦੇ ਸਨਮੁਖ ਖੜ੍ਹਾ ਹੋ ਕੇ ਪਾਤਰ ਦੀਆਂ ਇਹ ਲਾਈਨਾਂ ਦੁਹਰਾਉਂਦਾ ਹਾਂ। 

                   ਕੀ ਹੈ ਸਾਰੇ ਸ਼ਹਿਰ ਵਿੱਚ ਮਸ਼ਹੂਰ ਹਾਂ 
                   ਜੇ ਨਜ਼ਰ ਤੇਰੀ ‘ਚ ਨਾ-ਮਨਜੂਰ ਹਾਂ
                                 ਸੀਨੇ ਉਤਲੇ ਤਗਮਿਆਂ ਨੂੰ ਕੀ ਕਰਾਂ 
                                 ਸੀਨੇ ਵਿਚਲੇ ਨਗੀਮਆਂ ਤੋਂ ਦੂਰ ਹਾਂ
                   ਮੇਰੇ ਸੀਨੇ ਵਿ    ੱਚ ਹੀ ਹੈ ਸੂਲੀ ਮੇਰੀ 
                   ਮੈਂ ਵੀ ਆਪਣੀ ਕਿਸਮ ਦਾ ਮਨਸ਼ੂਰ ਹਾਂ।

           ਮੇਰੀ ਭੈਣ ਬਾਕੀ ਸੱਭ ਠੀਕ ਠਾਕ ਹੈ ਇਕ ਗੱਲ ਹੋਰ ਲਿਖਣੀ ਚਾਹੁੰਦਾ ਹਾਂ ਕਿ ਕਿਉਂ ਸਾਡੀ ਕੌਮ ਨੇ ਪਿਛਲੇ ਸਨਮਾਨ ਨੂੰ ਖੋਹ ਲਿਆ । ਪਹਿਲਾਂ ਕਹਿੰਦੇ ਜਦ ਕਿਤੇ ਹਨੇਰੇ ਸਵੇਰੇ ਕੋਈ ਸਰਦਾਰ ਟੱਕਰ ਜਾਂਦਾ ਸੀ ਤਾਂ ਸੱਭ ਸੁਰੱਖਿਅਤ ਮਹਿਸ਼ੂਸ ਕਰਨ ਲੱਗ ਪੈਂਦੇ ਸੀ । ਲੋਕਾਂ ਦੀਆਂ ਧੀਆਂ – ਭੇਣਾਂ ਦੀ ਇੱਜਤ ਦੀ ਰਾਖੀ ਕਰਨ ਵਾਲੇ ਸਾਡੇ ਪੁਰਖਿਆਂ ਦੇ ਕਾਰਣ ਹੀ ਸੀ ॥ ਅੱਜ ਜਦ ਕੋਈ ਕਿਸੇ ਵਾਰੇ ਗੱਲਬਾਤ ਕਰਦਾ ਹੈ ਤਾਂ ਪਹਿਲਾਂ ਉਸ ਦੀਆਂ ਭੈਣਾਂ ਮਾਵਾਂ ਨੂੰ ਗਾਲ੍ਹਾਂ ਕੱਢਦਾ ਹੈ । ਗਾਲ੍ਹਾਂ ਕੱਢਣ ਨੂੰ ਸਾਡੇ ਲੋਕਾਂ ਨੇ ਫ਼ੈਸਨ ਬਣਾ ਲਿਆ ਹੈ ਆਪਣੇ ਆਪ ਨੂੰ ਰੋਅਬਦਾਰ ਸਾਬਤ ਕਰਨ ਲਈ ਪਹਿਲਾਂ ਪੰਜ ਸੱਤ ਭੈਣਾਂ ਅਤੇ ਮਾਵਾਂ ਨੂੰ ਗਾਲਾਂ ਕੱਢਦਾ ਹੈ । ਇਹ ਧੀਆਂ ਭੈਣਾਂ ਦੀ ਇੱਜਤ ਨੂੰ ਬਚਾਉਣ ਵਾਲੀ ਕੌਮ ਦੀ ਮਾਨਸਿਕਤਾ ਵਿੱਚ ਆਈ ਗਿਰਾਵਟ ਹੈ ਕਿ ਦੁਸਮਣੀ ਬੰਦੇ ਨਾਲ ਹੁੰਦੀ ਹੈ। ਗਾਲ੍ਹਾਂ ਉਸ ਦੀ ਮਾਂ ਜਾ ਭੈਣ ਨੂੰ ਕੱਢ ਰਿਹਾ ਹੁੰਦਾ ਹੈ । ਫਿਰ ਸਾਡੇ ਲੋਕ ਸੋਚਦੇ ਹਨ ਕਿ ਸਾਡਾ ਸਨਮਾਨ ਘੱਟ ਗਿਆ ਹੈ । ਮੇਰੀ ਇੱਛਾ ਹੈ ਕਿ ਸਾਡੇ ਲੋਕ ਦੁਸਮਣਾਂ ਦੀਆਂ ਧੀਆਂ ਭੈਣਾਂ , ਮਾਵਾਂ ਦੀ ਵੀ ਆਪਣੇ ਘਰਦਿਆਂ ਵਾਂਗ ਇੱਜਤ ਕਰਨ । ਇਹ ਗੱਲ ਮੇਰੇ ਮਨ ਵਿੱਚ ਆਈ ਸੀ ਲਿਖ ਦਿੱਤੀ । ਹੋਰ ਰਾਜੇ ਨੂਰ ਅਤੇ ਅਜੈਦੀਪ ਕਹਿਣਾ ਕਿ ਇਸ ਵਾਰ ਮੈਂ ਉਨਾਂ ਲਈ ਆਈਸ ਕਰੀਮ ਖ੍ਰੀਦ ਕੇ ਰੱਖ ਲਈ ਹੈ । ਜਲਦੀ ਆ ਕੇ ਖਾ ਜਾਣ । ਤੁਸੀ ਮੈਨੂੰ ਲੈਟਰ ਜਰੂਰ ਲਿਖ ਦਿਆ ਕਰੋ । ਮੇਰੇ ਕੋਲ ਤਾਂ ਅਜਿਹੀਆਂ ਹੀ ਗੱਲਾਂ ਮੇਰੇ ਦਿਮਾਗ ਵਿੱਚ ਚਲਦੀਆਂ ਰਹਿੰਦੀਆ ਹਨ ਸੋ ਲਿਖ ਦਿੱਤੀਆ । ਅੱਛਾ ਰਾਜੇ ਮੇਰੇ ਵੱਲੋਂ ਤੈਨੂੰ ਅਤੇ ਬਲਜੀਤ ਨੂੰ  ਪਿਆਰ ਭਰੀ ਸਤਿ ਸ੍ਰੀ ਅਕਲਾ । ਮੰਮੀ ਡੈਡੀ ਨੂੰ ਵੀ ਮੇਰੀ ਸਤਿ ਸ੍ਰੀ ਅਕਾਨ ਕਹਿਣਾ। ਨੂਰ ਅਤੇ ਅਜੈ ਬੇਟੇ ਨੂੰ ਬਹੁਤ ਸਾਰਾ ਪਿਆਰ । ਲੈਟਰ ਜਰੂਰ ਲਿਖ ਦੇਣਾ। ਨਾਲੇ ਹੁਣ ਗਰਮੀ ਹੋ ਗਈ ਹੈ , ਅਜੈ ਅਤੇ ਨੂਰ ਦੇ ਕੱਪੜਿਆ ਦਾ ਖਿਆਲ ਰੱਖਣਾ ਕਿਉਂਕਿ ਹਵਾਦਾਰ ਅਤੇ ਸੂਤੀ ਕੱਪੜੇ ਲੂ ਲੱਗਣ ਤੋਂ ਬਚਾਉਂਦੇ ਹਨ। ਅੱਛਾ ਬਈ ਬਾਕੀ ਫਿਰ ਕਿਤੇ । ਤੈਨੂੰ ਇਹ ਲੈਟਰ ਲਿਖ ਕੇ ਮੈਂ ਕਾਫ਼ੀ ਰਾਹਤ ਮਹਿਸੂਸ ਕਰ ਰਿਹਾ ਹਾਂ।
                                        ਤੇਰਾ ਵੀਰ ਬਲਵੰਤ ਸਿੰਘ








ਅਠਵੀ ਚਿਠੀ 

ਮੈਂ ਹਾਈਕੋਰਟ ਵਿੱਚ ਕੋਈ ਪਟੀਸਨ ਨਹੀਂ ਲਾਈ



੧ਓ


5.10.2007.

ਪਿਆਰੀ ਭੈਣ ਕਮਲ, 
                   ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ।

 ਤੁਹਾਡੀ ਚੜ੍ਹਦੀ ਕਲਾ, ਤੰਦਰੁਸਤੀ ਅਤੇ ਬਹੁਤ ਸਾਰੀਆਂ ਖੁਸੀਆਂ ਲਈ ਉਸ ਪ੍ਰਮਾਤਮਾ ਅੱਗੇ ਹਮੇਸਾਂ ਹੀ ਦੁਆ ਕਰਦਾ ਹਾਂ। ਅੱਗੇ ਸਮਾਚਾਰ ਇਹ ਹੈ ਕਿ ਇਹ ਵਕੀਲ ਬਹੁਤ ਘਟੀਆ ਚਾਲਾਂ ਤੇ ਆ ਗਏ ਹਨ। ਕੱਲ ਜੱਗਬਾਣੀ ਵਿੱਚ ਇੱਕ ਖ਼ਬਰ ਛਪੀ ਸੀ ਹਵਾਰੇ ਵੱਲੋਂ ਕਿ ਇਸ ਨਾਲ ਜੇਲ੍ਹ ਵਿੱਚ ਭੇਦ – ਭਾਵ ਕੀਤਾ ਜਾ ਰਿਹਾ ਇਸ ਨੂੰ ਬੰਦ ਰੱਖਿਆ ਹੋਇਆ ਮੈਨੂੰ ਬਾਹਰ ਘੁੰਮਣ – ਫਿਰਨ ਦੀ ਖੁੱਲ ਹੈ। ਉਸ ਦਾ ਮਤਲਵ ਇਹ ਸੀ ਕਿ ਮੈਂ ਜੇਲ੍ਹ ਵਾਲਿਆਂ ਦਾ ਬੰਦਾ ਹਾਂ । ਰਾਜੇ ਮੈਂ ਜਦ ਤੈਨੂੰ ਸਫ਼ਾਈ ਦਿੰਦਾ ਹਾਂ ਤਾ ਇਹ ਸੋਚ ਕੇ ਲਿਖਦਾ ਹਾਂ ਕਿ ਜਿਵੇਂ ਮੈਂ ਪ੍ਰਮਾਤਮਾ ਅੱਗੇ ਕੋਈ ਗੱਲ ਦੱਸ ਰਿਹਾ ਹੋਵਾਂ ।ਜਿਵੇਂ ਉਹ ਪਹਿਲਾਂ ਹੀ ਸਭ ਕੁਝ ਜਾਣਦਾ ਹੋਵੇ। ਇਹ ਗੱਲ ਇਥੋਂ ਸ਼ੁਰੂ ਹੋਈ ਕਿ 2 ਅਕਤੂਬਰ ਦੇ ਅਜੀਤ ਅਖ਼ਬਾਰ ਵਿੱਚ ਇੱਕ ਖ਼ਬਰ ਛਪੀ ਸੀ ਕਿ ਹਵਾਰੇ ਅਤੇ ਬਲਵੰਤ ਸਿੰਘ ਨੇ ਹਾਈਕੋਰਟ ਵਿੱਚ ਜੇਲ੍ਹ ਵਿਚਲੀਆਂ ਸਮੱਸਿਆਵਾਂ ਨੂੰ ਲੈ ਕੇ ਪਟੀਸਨ ਦਾਇਰ ਕੀਤੀ ਹੈ ॥ ਉਸ ਦਿਨ ਮੈਂ ਸੁਪਰਡੈਂਟ ਸਾਹਿਬ ਨੂੰ ਲੈਟਰ ਲਿਖ ਕੇ ਬੇਨਤੀ ਕੀਤੀ ਸੀ ਕਿ ਇਸ ਖ਼ਬਰ ਦਾ ਖੰਡਨ ਕਰੋ ਕਿਉਂਕਿ ਮੈਂ ਹਾਈਕੋਰਟ ਵਿੱਚ ਕੋਈ ਪਟੀਸਨ ਨਹੀਂ ਲਾਈ। ਇਸ ਦੀ ਕਾਪੀ ਮੈਂ ਤੈਨੂੰ ਦੇ ਦੇਵਾਂਗਾ। ਅਤੇ ਨਾ ਹੀ ਮੈਨੂੰ ਕੋਈ ਅਦਾਲਤਾਂ ਵਿੱਚ ਵਿਸ਼ਵਾਸ ਹੈ । ਜੇਲ੍ਹ ਵਾਲਿਆਂ ਨੇ ਮੇਰਾ ਖੰਡਨ ਪੱਤਰਕਾਰਾਂ ਨੂੰ ਭੇਜ ਦਿੱਤਾ ਪਰ ਇਸ ਦਾ ਗਲਤ ਅਰਥ ਕੱਢਿਆ ਗਿਆ । ਹੋ ਸਕਦਾ ਹੈ ਕਿ ਉਨ੍ਹਾਂ ਪੱਤਰਕਾਰਾਂ ਨੇ ਮੇਰਾ ਲਿਖਿਆ ਵਕੀਲਾਂ ਨੂੰ ਦੇ ਦਿੱਤਾ ਹੋਵੇ ਅਤੇ ਉਨ੍ਹਾਂ ਨੇ ਮੇਰੇ ਖਿਲਾਫ਼ ਜੱਗਬਾਣੀ ਵਿੱਚ ਇਹ ਖ਼ਬਰ ਛਪਵਾ ਦਿੱਤੀ ਕਿ ਇਸ ਲੰਮੀ ਰੇਸ ਦੇ ਘੋੜੇ ਨੂੰ ਤਾਂ ਕਾਲ ਕੋਠੜੀ ਵਿੱਚ ਬੰਦ ਰੱਖਿਆ ਹੋਇਆਂ ਅਤੇ ਉਸ ਨੂੰ ਤਾਂ ਸੂਰਜ ਦੀ ਰੌਸਨੀ ਵੀ ਨਹੀਂ ਲੱਗਣ ਦਿੱਤੀ ਜਾਂਦੀ । ਜਦ ਕਿ ਮੈਨੂੰ ਕਿਤੇ ਵੀ ਘੁੰਮਣ ਫਿਰਨ ਦੀ ਖੁੱਲ ਹੈ । ਸੱਚ ਇਹ ਹੈ ਕਿ ਅਸੀਂ ਇਕੋ ਹੀ “ ਅਹਾਤੇ ਹਾਈ ਸਿਕਉਰਟੀ 20 ਨੰ ਚੱਕੀਆਂ ”ਵਿੱਚ ਰਹਿੰਦੇ ਹਾਂ ।ਇਹ ਤਿੰਨ ਨੰਬਰ ਚੱਕੀ ਵਿੱਚ ਹੈ ਅਤੇ ਮੈਂ ਪੰਜ ਨੰਬਰ ਚੱਕੀ ਵਿੱਚ । ਮੈਨੂੰ ਸਵੇਰੇ 7 ਵਜੇ ਤੋਂ 8 ਵਜੇ ਤੱਕ ਅਤੇ ਇਸ ਨੂੰ 8 ਵਜੇ ਤੋਂ 9 ਵਜੇ ਖੋਲਿਆ ਜਾਂਦਾ ਹੈ । ਅਤੇ ਸਾਮ ਨੂੰ ਮੈਨੂੰ 3.30 ਤੋਂ 4.30 ਵਜੇ ਤੱਕ ਅਤੇ ਇਸ ਨੂੰ 4.30 ਤੋਂ 5.30 ਵਜੇ ਤੱਕ ਖੋਲਿਆ ਜਾਂਦਾ ਹੈ । ਜੋ ਕੁਝ ਇਸ ਨੂੰ ਖਾਣ ਨੂੰ ਦਿੱਤਾ ਜਾਂਦਾ ਹੈ ਉਹੀ ਮੈਨੂੰ ਦਿੱਤਾ ਜਾਂਦਾ ਹੈ । ਵਿਤਕਰੇ ਜਾਂ ਭੇਦ ਭਾਵ ਵਾਲੀ ਕੋਈ ਗੱਲ ਹੈ ਹੀ ਨਹੀ । ਇਸ ਦੀ ਮੁਲਾਕਾਤ ਵੀ ਇਥੇ ਹੁੰਦੀ ਹੈ । ਇਸ ਦੀ ਮਾਤਾ ਮਿਲਣ ਆਉਦੀ ਹੈ ਅਤੇ ਮੇਰੀ ਮੁਲਾਕਾਤ ਵੀ ਇਥੇ ਹੀ ਹੁੰਦੀ ਹੈ ਜਦ ਤੁਸੀ ਮਿਲਣ ਆਉਦੇ ਹੋ॥ ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਆਖਰ ਇਹ ਭੇਦ – ਭਾਵ ਵਾਲੀ ਗੱਲ ਕਿਥੋ ਆਈ । ਸੱਚ ਇਹ ਹੈ ਕਿ ਮੈਂ ਇੰਨ੍ਹਾਂ ਹਾਲਾਤਾਂ ਵਿੱਚ ਵੀ ਖੁਸ  ਹਾਂ। ਕਿਸੇ ਅਦਾਲਤ ਅੱਗੇ ਕੋਈ ਬੇਨਤੀ ਨਹੀਂ ਕਰਨੀ ਚਾਹੁੰਦਾ ਅਤੇ ਇਸ ਨੂੰ ਹੋਰ ਸਹੂਲਤਾਂ ਚਾਹੀਦੀਆ ਹਨ। ਜੇਕਰ ਇਹ ਤੰਗ ਪ੍ਰਸ਼ਾਨ ਹੈ ਤਾ ਇਹ ਅਦਾਲਤ ਵਿੱਚ ਅਰਜੀ ਦੇਵੇ ਮੈਨੂੰ ਕੋਈ ਇਤਰਾਜ ਨਹੀ ਪਰ ਮੇਰਾ ਨਾਮ ਆਪਣੇ ਨਾਲ ਨਾ ਜੋੜਨ ਕਿਉਕਿ ਮੈਨੂੰ ਕੋਈ ਤਖ਼ਲੀਫ ਨਹੀ ਹੈ । ਸੱਭ ਮੇਰੇ ਨਾਲ ਸਤਿਕਾਰ ਨਾਲ ਗੱਲਬਾਤ ਕਰਦੇ ਹਨ ਅਤੇ ਸੱਭ ਦਾ ਸਤਿਕਾਰ ਕਰਦਾ ਹਾਂ। ਇਸ ਨੇ ਇਹ ਅਰਜੀ ਦਿੱਤੀ ਕਿ ਮੈਨੂੰ ਸੂਰਜ ਦੀ ਰੋਸ਼ਨੀ ਵੀ ਦੇਖਣ ਨਹੀ ਦਿੱਤੀ ਜਾਂਦੀ ਸੱਭ ਝੂਠ ਹੈ । ਹੁਣ ਜੇਕਰ ਮੈਂ ਝੂਠ ਦਾ ਸਾਥ ਦਿੰਦਾ ਤਾਂ ਮੈਂ ਬਹੁਤ ਪੰਥਕ ਹੁੰਦਾ । ਜਦ ਮੈਂ ਇਸ ਗੱਲ ਦਾ ਖੰਡਨ ਕੀਤਾ ਅਤੇ ਸੱਚ ਦਾ ਸਾਥ ਦਿੱਤਾ ਤਾ ਮੈਂ ਜੇਲ੍ਹ ਵਾਲਿਆਂ ਦਾ ਬੰਦਾ ਹੋ ਗਿਆ । ਰਾਜੇ ਮੈਂ ਨਾ ਤਾਂ ਜੇਲ੍ਹ ਵਾਲਿਆਂ ਦਾ ਬੰਦਾ ਹਾ ਅਤੇ ਨਾ ਹੀ ਕਿਸੇ ਅਜਿਹੇ ਆਖੌਤੀ ਪੰਥਕ ਲੋਕਾਂ ਦਾ । ਮੈਂ ਤਾਂ ਸੱਚ ਦਾ ਬੰਦਾ ਹਾਂ । ਸੱਚ ਦਾ ਸਾਥ ਦੇਣਾ ਆਪਣਾ ਫ਼ਰਜ ਸਮਝਦਾ ਹਾਂ । ਮੇਰਾ ਜੀਵਨ ਤਕਰੀਬਨ -2 ਸੱਚ ਨੂੰ ਸਮਰਪਿਤ ਹੈ । ਪਹਿਲਾਂ ਵੀ ਤੇਰੀ ਤਲਾਸੀ ਨਾਲ ਸਬੰਧਤ ਖ਼ਬਰਾਂ ਵੇਲੇ ਆਪਾ ਸੱਚ ਦੇ ਨਾਲ ਖੜ੍ਹੇ ਸੀ, ਬਦਲੇ ਵਿੱਚ ਬਹੁਤ ਸਾਰੇ ਇਲਜਾਮ ਮਿਲੇ ਸੀ । ਫਿਰ ਅਕਾਲ ਤਖ਼ਤ ਤੋਂ ਛੇਕੇ ਹੋਏ ਲੋਕਾਂ ਦਾ ਵਿਰੋਧ ਕੀਤਾ । ਹੁਣ ਅਸਲ ਗੱਲ ਇਹ ਹੈ ਕਿ ਮੈਂ ਕਿਸੇ ਅਦਾਲਤ ਅੱਗੇ ਕੋਈ ਬੇਨਤੀ ਨਹੀ ਕਰਦਾ ਕਿਉਕਿ ਮੈਂ ਇੰਨ੍ਹਾਂ ਨੂੰ ਰੱਦ ਕਰ ਚੁੱਕਾ ਹਾਂ ਇਹ ਹਾਈਕੋਰਟ ਵਿੱਚ ਜਾਣਾ ਚਾਹੁੰਦੇ ਹਨ , ਬੇਨਤੀਆ ਕਰਨੀਆ ਚਾਹੁੰਦੇ ਹਨ, ਹੁਣ ਜੇਕਰ ਇਹ ਇੱਕਲੇ ਜਾਂਦੇ ਹਨ ਤਾਂ ਬੇਇੱਜਤੀ ਮਹਿਸੂਸ ਕਰਦੇ ,ਇਸ ਲਈ ਮੇਰਾ ਨਾਮ ਨਾਲ ਜੋੜ ਲਿਆ ਜਦ ਮੈਂ ਲਿਖ ਕੇ ਦੇ ਦਿੱਤਾ ਕਿ ਮੈਨੂੰ ਜੇਲ੍ਹ ਵਿੱਚ ਕੋਈ ਤਖ਼ਲੀਫ ਨਹੀ ਤਾਂ, ਮੇਰੇ ਤੇ ਇਲਜਾਮ ਸੁਰੂ ਹੋ ਗਏ । ਪਹਿਲਾਂ ਇਹ ਲੋਕ ਇਹ ਸੋਚਦੇ ਸੀ ਕਿ ਜਦ ਮੈਨੂੰ ਫਾਂਸੀ ਦੀ ਸਜਾ ਸੁਣਾਈ ਸੀ ਇੰਨਾਂ ਸੋਚਿਆ ਕਿ ਹੁਣ ਲੋਟ ਆਵੇਗਾ, ਹੁਣ ਸਾਡੀਆਂ ਮਿੰਨਤਾ ਕਰੇਗਾ, ਅਪੀਲ ਵਾਸਤੇ ਪਰ ਆਪਾ ਪ੍ਰਮਾਤਮਾ ਦੀ ਰਜ਼ਾ ਨੂੰ ਮੰਨਦੇ ਹੋਏ ਲੱਡੂ ਵੰਡਣ ਦਾ ਐਲਾਨ ਕਰ ਦਿੱਤਾ ।ਇਹ ਦੇਖਦੇ ਹੀ ਰਹਿ ਗਏ ਫਿਰ ਆਪਾ ਅਪੀਲ ਨਹੀ ਕੀਤੀ । ਹੁਣ ਇਹ ਲੋਕ ਮੇਰੇ ਵੱਲੋ ਇਹ ਅਪੀਲ ਕਰਕੇ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਮੈਨੂੰ ਅਦਾਲਤਾਂ ਵਿੱਚ ਵਿਸ਼ਵਾਸ ਹੈ । ਇਹ ਲੋਕ ਹੁਣ ਵੀ ਝੂਠੇ ਸਾਬਤ ਹੋਣਗੇ । ਮੈਨੂੰ ਜੇਲ੍ਹ ਵਾਲੇ 24 ਘੰਟੇ ਲਈ ਵੀ ਬੰਦ ਕਰ ਦੇਣ ਤਾਂ ਵੀ ਮੈਂ ਕਿਸੇ ਅਦਾਲਤ ਅੱਗੇ ਕੋਈ ਬੇਨਤੀ ਨਹੀ ਕਰਾਂਗਾ । ਪਰ ਜੇਲ੍ਹ ਵਾਲਿਆ ਦਾ ਵਿਵਹਾਰ ਇਨਸਾਨੀ ਹੈ । ਮੈਨੂੰ ਕੋਈ ਤਖਲੀਫ ਨਹੀ ਹੈ ।ਮੈ ਚੜ੍ਹਦੀ ਕਲਾ ਵਿੱਚ ਹਾਂ । ਇਹ ਮੇਰੀ ਅਜਿਹੇ ਹਾਲਾਤਾ ਵਿੱਚ ਚੜ੍ਹਦੀ ਕਲਾ ਹੀ ਮੇਰੇ ਤੇ ਇਲਜਾਮਾਂ ਦਾ ਕਾਰਣ ਹੈ । ਜੇਕਰ ਝੂਠ ਬੋਲਣਾ, ਬਲੈਕ ਮੇਲ ਕਰਨਾ , ਪੰਥਕ ਹੋਣ ਦਾ ਸਬੂਤ ਹਨ ,ਤਾਂ ਮੈਂ ਬਿਲਕੁਲ ਵੀ ਪੰਥਕ ਨਹੀਂ ਹਾਂ । ਇਥੇ ਦੋ ਗੱਲਾਂ ਦਾ ਜਿਕਰ ਕਰਨਾ ਚਾਹੁੰਦਾ ਹਾਂ । ਕਿ ਇਕ ਦਿਨ ਸਾਡੇ ਜੇਲ੍ਹ ਵਾਲੇ ਡਾਕਟਰ ਸਾਹਿਬ ਜਿਹੜੇ ਕਿ ਬਹੁਤ ਚੰਗੇ ਇਨਸਾਨ ਹਨ ਅਤੇ ਬਹੁਤ ਹਸਮੁੱਖ , ਹਰ ਰੋਜ ਸਾਡਾ ਹਾਲ ਪੁੱਛਣ ਆਉਦੇ ਸੀ ਦੋ ਕੁ ਦਿਨ ਨਹੀ ਆਏ, ਜਦ ਫਿਰ ਆਏ ਮੈਂ ਪੁੱਛ ਲਿਆ ਕਿ ਡਾਕਟਰ ਸਾਹਿਬ ਕੀ ਗੱਲ ਠੀਕ ਹੋ ਦੋ ਦਿਨ ਦਰਸ਼ਨ ਹੀ ਨਹੀ ਹੋਏ ਤਾਂ ਡਾਕਟਰ ਸਾਹਿਬ ਬੋਲੇ, ਕਿ ਯਾਰ ਬਲਵੰਤ ਤੂੰ ਤਾਂ ਇਥੇ ਬੈਠਾ ਐਸ ਕਰ ਰਿਹਾ ਏ । ਸਾਨੂੰ ਤਾਂ ਬਈ ਬਹੁਤ ਕੰਮ ਕਰਨੇ ਪੈਂਦੇ ਹਨ । ਮੈਂ ਹੱਸਿਆ ਤੇ ਡਾਕਟਰ ਸਾਹਿਬ ਨੂੰ ਕਿਹਾ ਕਿ ਜੇ ਡਾਕਟਰ ਸਾਹਿਬ ਤੁਹਾਡੇ ਵਰਗੇ ਪੜ੍ਹੇ ਲਿਖੇ ਬੰਦੇ ਨੂੰ ਵੀ ਮੈਂ 24 ਘੰਟੇ ਤੋਂ 22 ਘੰਟੇ ਬੰਦ ਰਹਿਣ ਵਾਲਾ ਬੰਦਾ , ਮੌਤ ਦਾ ਇੰਤਜਾਰ ਕਰ ਰਿਹਾ ਬੰਦਾ ਐਸ ਕਰਦਾ ਨਜ਼ਰ ਆਉਦਾ ਹੈ, ਤਾਂ ਇਹ ਮੇਰੀ ਪ੍ਰਾਪਤੀ ਹੈ। ਇਹ ਗੱਲ ਮੈਂ ਰੋਸ ਵਿੱਚ ਨਹੀ ਵੈਸੇ ਹੀ ਖੁਸ ਹੋ ਕੇ ਕਹੀ ਸੀ । ਡਾਕਟਰ ਸਾਹਿਬ ਹੱਸ ਕੇ ਚਲੇ ਗਏ । ਫਿਰ ਇਕ ਦਿਨ ਸ਼ੈਸਨ ਜੱਜ ਸਾਹਿਬ ਜੇਲ੍ਹ ਦੇ ਰਾਊਡ ਤੇ ਆਏ ਅਤੇ ਮੰਨੂੰ ਪੁੱਛਿਆ ਕਿ ਸ. ਬਲਵੰਤ ਸਿੰਘ ਕੀ ਹਾਲ ਏ। ਮੈ ਕਿਹਾ ਜੀ ਬਹੁਤ ਵਧੀਆ ਚੜ੍ਹਦੀ ਕਲਾ ਹੈ । ਤਾਂ ਜੱਜ ਸਾਹਿਬ ਨੇ ਕਿਹਾ ਕਿ ਇਸ ਜੇਲ੍ਹ ਵਿੱਚ ਇਕ ਤੂੰ ਹੀ ਅਜਿਹਾ ਬੰਦਾ ਏ ਜਿਸ ਦੀ ਕੋਈ ਸਮੱਸਿਆ ਨਹੀ ਹੈ । ਅਤੇ ਹਮੇਸਾਂ ਖ਼ੁਸ ਰਹਿੰਦਾ ਏ। ਮੈਨੂੰ ਬਹੁਤ ਖੁਸੀ ਹੋਈ ਬੱਸ ਇਹ ਮੇਰਾ ਇੰਨਾਂ ਹਾਲਾਤਾਂ ਵਿਚ ਖੁਸ ਰਹਿਣਾ ਹੀ ਇੰਨ੍ਹਾਂ ਪੰਥਕ ਦੁਸਮਣਾਂ ਤੋਂ ਬਰਦਾਸਤ ਨਹੀ ਹੁੰਦਾ। ਜੇਕਰ ਮੈਂ ਕਹਾਂ ਕਿ ਬਹੁਤ ਦੁੱਖੀ ਹਾਂ ਜੇਲ੍ਹ ਵਿੱਚ , ਮੈਨੂੰ ਜੇਲ੍ਹ ਵਾਲੇ ਬਹੁਤ ਤੰਗ ਕਰ ਰਹੇ ਹਨ । ਤਾਂ ਮੈਂ ਪੰਥਕ, ਜੇਕਰ ਮੈਂ ਕਹਾਂ ਕਿ ਮੈਨੂੰ ਕੋਈ ਸਮੱਸਿਆ ਨਹੀ , ਮੈਂ ਪ੍ਰਮਾਤਮਾ ਦੇ ਭਾਣੇ ਵਿੱਚ ਖ਼ੁਸ ਹਾਂ ਤਾਂ ਮੈਂ ਜੇਲ੍ਹ ਵਾਲਿਆਂ ਦਾ ਬੰਦਾ ,ਮੈਂ ਅਜਿਹੀ ਸੋਚ ਉਪਰ ਕੀ ਟਿੱਪਣੀ ਕਰਾਂ ਮੈਨੂੰ ਕੁਝ ਵੀ ਸਮਝ ਨਹੀਂ ਆਉਦਾ।ਬਾਕੀ ਕਿਤੇ ਫੇਰ।





            ਤੇਰਾ ਵੀਰ –ਬਲਵੰਤ ਸਿੰਘ ਰਾਜੋਆਣਾ

        

ਸੱਤਵੀ ਚਿਠੀ 

ਮੇਰੀਆਂ ਸੋਚਾਂ ਦੀ ਅਤੇ ਮੇਰੇ ਸੁਪਨਿਆਂ ਦੀ ਵਾਰਸ



੧ਓ


9.8.2007.
             
 ਪਿਆਰੀ ਭੈਣ ਕਮਲ,
                     ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ । 

                    ਤੁਹਾਡੀ ਚੜ੍ਹਦੀ ਕਲਾ, ਤੰਦਰੁਸਤੀ ਅਤੇ ਬਹੁਤ ਸਾਰੀਆਂ ਖੁਸੀਆਂ ਲਈ ਉਸ ਪ੍ਰਮਾਤਮਾ ਅੱਗੇ ਦੁਆ ਕਰਦਾ ਹਾ । ਪ੍ਰਮਾਤਮਾ ਦੀ ਮਿਹਰ ਅਤੇ ਤੁਹਾਡੇ ਪਿਆਰ ਅਤੇ ਦੁਆਵਾਂ ਸਦਕਾ ਮੈਂ ਇਥੇ ਬਿਲਕੁਲ ਚੜ੍ਹਦੀ ਕਲਾ ਵਿੱਚ ਹਾਂ । ਮੇਰੀ ਭੈਣ ਮੈਂ ਤੈਨੂੰ ਐਤਵਾਰ ਵੀ ਲੈਟਰ ਲਿਖੀ ਸੀ ਪਰ ਉਸ ਲੈਟਰ ਵਿਚਲੀਆਂ ਗੱਲਾਂ ਤੋਂ ਜੇਲ੍ਹ ਅਧਿਕਾਰੀਆਂ ਨੂੰ ਇਤਰਾਜ ਸੀ ਇਸ ਲਈ ਇਹ ਲੈਟਰ ਦੁਆਰਾ ਲਿਖ ਰਿਹਾ ਹਾਂ । ਮੇਰੀ ਭੈਣ ਮੈਂ ਤੈਨੂੰ ਇਕ ਅਹਿਮ ਜਿੰਮੇਵਾਰੀ ਸੌਂਪ ਰਿਹਾ ਹਾ। “ ਮੇਰੇ ਤੋਂ ਬਾਅਦ ਮੇਰੀਆਂ ਸੋਚਾਂ ਦੀ ਅਤੇ ਮੇਰੇ ਸੁਪਨਿਆਂ ਦੀ ਵਾਰਸ ਮੇਰੀ ਭੈਣ ਕਮਲਦੀਪ ਕੌਰ ਪਤਨੀ ਬਲਜੀਤ ਸਿੰਘ ਹੋਵੇਗੀ ਅਗਰ ਕਿਸੇ ਨੂੰ ਮੇਰੇ ਵਾਰੇ ਜਾਂ ਸਾਡੇ ਕੇਸ ਵਾਰੇ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਮੇਰੀ ਭੈਣ ਕਮਲਦੀਪ ਕੌਰ ਨਾਲ ਸੰਪਰਕ ਕੀਤਾ ਜਾਵੇ॥ ਮੇਰੀ ਭੈਣ ਮੇਰੇ ਵਾਰੇ ਜੋ ਕੁਝ ਵੀ ਕਹੇਗੀ ਉਹੀ ਮੇਰੇ ਜੀਵਨ ਦਾ ਸੱਚ ਹੋਵੇਗਾ।” ਬਾਕੀ ਮੇਰੀ ਭੈਣ ਅਪੀਲ ਦੀ ਤਰੀਕ ਲੰਘ ਗਈ ਹੈ । ਮੇਰਾ ਤਾਂ ਅੱਜ ਵੀ ਉਹੀ ਜੁਆਬ ਹੈ , ਜੋ 12 ਸਾਲ ਪਹਿਲਾਂ ਸੀ ਅਤੇ ਜੋ ਹਰ ਸਮੇਂ ਇਹੀ ਹੋਵੇਗਾ । ਪਹਿਲੀ ਲੈਟਰ ਵਿੱਚ ਮੈਂ ਸਾਰਾ ਕੁਝ ਲਿਖ ਦਿੱਤਾ ਸੀ ਜਿਸ ਤੇ ਜੇਲ੍ਹ ਅਧਿਕਾਰੀਆਂ ਨੂੰ ਇਤਰਾਜ ਸੀ ਇਸ ਲਈ ਉਹ ਸੱਭ ਨਹੀਂ ਲਿਖ ਰਿਹਾ ਇਹ ਵੀ ਅਜੀਬ ਗੱਲ ਹੈ ਕਿ ਸੱਚ ਨੂੰ ਦਬਾਉਣ ਦੀਆਂ ਕਿੰਨੀਆ ਕੋਸ਼ਿਸਾ ਹੋ ਰਹੀਆ ਹਨ ਮੈਂ ਆਪਣੇ ਜ਼ਜਬਾਤ ਲੋਕਾਂ ਤੱਕ ਪਹੁੰਚਾ ਨਹੀ ਸਕਦਾ ਇਕ ਪਾਸੇ ਤੇਰਾ ਵੀਰ ਇੱਕਲਾ ਖੜ੍ਹਾ ਹੈ ਇਕ ਪਾਸੇ ਸਾਰੀ ਦੁਨੀਆਂ ਪਰ ਮੈਂ ਇਸ ਗੱਲ ਲਈ ਪ੍ਰਮਾਤਮਾ ਦਾ ਧੰਨਵਾਦ ਕਰਦਾ ਹਾ ਕਿ ਉਹ ਤੇਰੇ ਰੂਪ ਵਿੱਚ ਹਮੇਸਾ ਮੇਰੇ ਨਾਲ ਰਿਹਾ ਫਿਰ ਤੇਰੇ ਵੀਰ ਨੂੰ ਹੋਰ ਕੁਝ ਚਾਹੀਦਾ ਵੀ ਨਹੀ ਹੈ । ਤੇਰਾ ਪਿਆਰ ਅਤੇ ਤੁਹਾਡਾ ਸਾਥ ਮੇਰੇ ਤੇ ਕ੍ਰਿਪਾ ਹੈ ਪ੍ਰਮਾਤਮਾ ਦੀ , ਇਸੇ ਲਈ ਮੈਂ ਆਪਣੇ ਤੁਰ ਗਏ ਵੀਰਾਂ ਦੇ ਸੁਪਨਿਆਂ ਨੂੰ ਜਿੰਦਾ ਰੱਖ ਸਕਿਆ ਹਾ। ਅੱਛਾ ਭੈਣ ਮੇਰੇ ਵੱਲੋਂ ਮੰਮੀ ਜੀ , ਡੈਡੀ ਜੀ ਨੂੰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਹਿਣਾ । ਤੈਨੂੰ ,ਬਲਜੀਤ ਨੂੰ ਅਤੇ ਬੇਟੇ ਅਜੈਦੀਪ ਅਤੇ ਹਰਨੂਰ ਨੂੰ ਬਹੁਤ –ਬਹੁਤ ਪਿਆਰ । ਤੁਹਾਡੀ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਦੁਆ ਮੰਗਦਾ ।

                                                                    ਤੇਰਾ ਵੀਰ 
                                                                ਬਲਵੰਤ ਸਿੰਘ ਰਾਜੋਆਣਾ।


ਛੇਵੀ ਚਿਠੀ 

ਵਕੀਲ ਤਾ ਵਪਾਰੀ ਲੋਕ ਹਨ ਪੰਥਕ ਮਖੌਟਾ ਪਾਇਆ ਹੋਇਆ ਹੈ



੧ਓ


14.12.2006.
 
ਸਤਿਕਾਰਯੋਗ ਮੰਮੀ ਡੈਡੀ ਜੀਓ,
                       ਬਹੁਤ ਹੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ।

              ਤੁਹਾਡੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਲਈ ਉਸ ਪ੍ਰਮਾਤਮਾ ਅੱਗੇ ਦੁਆ ਕਰਦਾ ਹਾਂ । ਡੈਡੀ ਜੀ ਅੱਜ ਹੀ ਤੁਹਾਡੀ 2-11 ਵਾਲੀ ਲੈਟਰ ਮਿਲੀ ਹੈ । ਲੈਟਰ ਪੜ੍ਹ ਕੇ ਪੁਰਾਣੇ ਖਿਆਲਾਂ ਵਿੱਚ ਖੋ ਗਿਆ ਸੀ । ਜਦ ਤੁਸੀਂ ਮੈਨੂੰ ਮਿਲੇ ਸੀ ਤਦ ਮੈਨੂੰ ਵੀ ਇਹੀ ਲੱਗਦਾ ਸੀ ਕਿ ਜਿਵੇਂ ਮੈਨੂੰ ਜਿੰਦਗੀ ਵਿੱਚ ਸੱਭ ਕੁਝ ਮਿਲ ਗਿਆ ਹੋਵੇ । ਪਰ ਇਹ ਆਪਣੇ ਕਿਸੇ ਦੇ ਵੱਸ ਦੀ ਗੱਲ ਨਹੀ ਹੈ । ਜਿਸ ਉਪਰ ਪ੍ਰਮਾਤਮਾ ਨੇ ਲਕੀਰ ਮਾਰੀ ਹੋਵੇ ਉਹ ਲੇਖ ਕਦੇ ਵੀ ਬਦਲੇ ਨਹੀ ਜਾਂਦੇ ਇਹ ਤਾਂ ਸਿਰਫ ਉਹ ਹੀ ਜਾਣਦਾ ਹੈ । ਜਾ ਕਹਿ ਲਵੋ ਕਿ ਉਸ ਨੂੰ ਹੀ ਪਤਾ ਹੈ ਕਿ ਕਿਹੜੀ ਗੱਲ ਚੰਗੀ ਹੈ । ਕਿਸ ਤੋਂ ਕੀ ਕਰਵਾਉਣਾ ਹੈ ।ਡੈਡੀ ਜੀ ਅਤੇ ਮੰਮੀ ਜੀਓ ਤੁਹਾਨੂੰ ਤਾਂ ਇਸ ਗੱਲ ਦੀ ਖੁਸੀ ਹੋਣੀ ਚਾਹੀਦੀ ਹੈ ਕਿ ਪ੍ਰਮਾਤਮਾ ਨੇ ਫਿਰ ਤੁਹਾਡੇ ਬੇਟੇ ਨੂੰ ਚੁਣਿਆ ਹੈ ਸੱਚ ਦੇ ਮਾਰਗ ਤੇ ਚੱਲਣ ਲਈ । ਮੈਂ ਜਿਸ ਮਾਰਗ ਤੇ ਚੱਲ ਕੇ ਤੁਹਾਡੇ ਤੱਕ ਪਹੁੰਚਿਆ ਸੀ ਸਾਇਦ ਪ੍ਰਮਾਤਮਾ ਨੂੰ ਮੇਰਾ ਰੁਕਣਾ ਮਨਜੂਰ ਨਹੀ ਸੀ ਇਸ ਲਈ ਹੀ ਉਸ ਨੇ ਮੈਨੂੰ ਅੱਗੇ ਤੋਰ ਲਿਆ ਅੱਜ ਵੀ ਇਸ ਮਾਰਗ ਤੇ ਚੱਲਣ ਲਈ ਬਹੁਤ ਘੱਟ ਹੀ ਲੋਕ ਹਨ । ਪਰ ਤੁਹਾਡਾ ਬੇਟਾ ਤਾਂ ਖੁਸ ਹੈ  ਇਸ ਮਾਰਗ ਤੇ ਚੱਲ ਕੇ ਇਹ ਸੱਭ ਤੁਹਾਡੇ ਪਿਆਰ ਅਤੇ ਅਸ਼ੀਰਵਾਦ ਕਰਕੇ ਹੀ ਹੈ । ਪ੍ਰਮਾਤਮਾ ਨੇ ਤੁਹਾਡਾ ਮਨ  ਖੁਸ ਕਰਨ ਲਈ ਅਜੈਦੀਪ ਅਤੇ ਨੂਰ ਬੇਟੇ ਨੂੰ ਭੇਜ ਦਿੱਤਾ ਹੈ । ਇਸ ਲਈ ਜੋ ਖੋਹ ਗਿਆ ਹੈ ਉਸ ਵਾਰੇ ਸੋਚ ਕੇ ਕਦੇ ਉਦਾਸ ਨਾ ਹੋਣਾ ਜੋ ਪ੍ਰਮਾਤਮਾ ਨੇ ਦਿੱਤਾ ਹੈ । ਉਸ ਵਿੱਚ ਖੁਸ ਰਹਿਣਾ । ਇਹ ਪ੍ਰਮਾਤਮਾ ਦੀ ਰਜਾ ਹੈ । ਮੈਂ ਹਮੇਸਾ ਕਮਲ ਨੂੰ ਲੈਟਰ ਲਿਖਦਾ ਹਾ। ਡੈਡੀ ਜੀ ਲੈਟਰ ਸੰਬੋਧਨ ਹੀ ਕਮਲ ਨੂੰ ਹੁੰਦੀ ਹੈ ਬਾਕੀ ਤਾ ਤੁਹਾਡੇ ਸਾਰਿਆ ਲਈ ਹੀ ਹੁੰਦੀ ਹੈ । ਤੁਹਾਡੀ ਕਮਲ ਨੂੰ ਕਹੀ ਇਹ ਗੱਲ ਬਿਲਕੁਲ ਸੱਚ ਹੈ ਕਿ ਅਸੀਂ ਤਾ ਹਰ ਰੋਜ ਦੋ ਟਾਇਮ ਮਿਲਦੇ ਹਾ । ਮੈਂ ਵੀ ਹਮੇਸਾ ਤੁਹਾਨੂੰ ਯਾਦ ਕਰਦਾ ਹਾ ਅਤੇ ਤੁਹਾਡੀ ਚੜ੍ਹਦੀ ਕਲਾ ਅਤੇ ਤੰਦੁਰਸਤੀ ਲਈ ਉਸ ਪ੍ਰਮਾਤਮਾ ਅੱਗੇ ਦੁਆ ਕਰਦਾ ਹਾ । ਬਾਕੀ ਤਹਾਡਾ ਪਿਆਰ ਅਤੇ ਅਸ਼ੀਰਵਾਦ ਹਮੇਸਾ ਮੇਰੇ ਨਾਲ ਰਹਿੰਦਾ ਹੈ । ਇਸ ਤੋਂ ਮੈਨੂੰ ਹਮੇਸਾ ਅਨੰਦ ਮਿਲਦਾ ਹੈ । ਡੈਡੀ ਜੀ ਮੁਲਾਕਾਤ ਨਾ ਹੋਣ ਦਾ ਤਾਂ ਮੈਨੂੰ ਵੀ ਅਫਸੋਸ ਹੈ । ਇਹ ਜੋ ਵਕੀਲ ਹਨ ਸਾਰੇ ਹੀ ਇਕ ਤੋਂ ਵੱਧ ਕੇ ਇਕ ਹਨ। ਇਨ੍ਹਾਂ ਦਾ ਕਿਸੇ ਦੇ ਜਜ਼ਬਾਤ ਨਾਲ ਕੋਈ ਸਬੰਧ ਨਹੀਂ ਹੈ । ਇਹ ਤਾ ਵਪਾਰੀ ਲੋਕ ਹਨ ਪੰਥਕ ਮਖੌਟਾ ਪਾਇਆ ਹੋਇਆ ਹੈ । ਤਾਂ ਹੀ ਤਾਂ ਤੁਹਾਡਾ ਬੇਟਾ ਇੰਨਾਂ ਸੱਭ ਵਿੱਚ ਇੱਕਲਾ     ਹੈ। ਮੈਂ ਇੱਕਲਾ ਤਾਂ ਸਰੀਰਕ ਤੌਰ ਤੇ ਹਾ ਪਰ ਮੇਰੇ ਨਾਲ ਤੁਹਾਡਾ ਪਿਆਰ ਅਤੇ ਹੋਰ ਹਜ਼ਾਰਾਂ ਲੋਕਾਂ ਦੀਆਂ  ਦੁਆਵਾਂ ਮੇਰੇ ਨਾਲ ਹਨ। ਤੁਹਾਡਾ ਅਤੇ ਇਸ ਧਰਤੀ ਮਾਂ ਦਾ ਅਸ਼ੀਰਵਾਦ ਮੇਰੇ ਨਾਲ ਹੈ । ਮੰਮੀ ਜੀਓ ਕਦੇ ਉਦਾਸ ਨਾ ਹੋਣਾ ਇਹ ਜਨਮਾਂ ਜਨਮਾਂ ਦੀ ਗੱਲ ਹੈ । ਇਹ ਰਿਸਤੇ ਇਹ ਸੱਭ ਉਪਰ ਵਾਲਾ ਹੀ ਜਾਣਦਾ ਹੈ । ਮੈਨੂੰ ਇਸ ਗੱਲ ਦੀ ਖੁਸੀ ਹੈ ਅਤੇ ਪ੍ਰਮਾਤਮਾ ਦਾ ਧੰਨਵਾਦ ਹੈ ਕਿ ਤੁਸੀ ਮੇਰੇ ਜੀਵਨ ਵਿੱਚ ਹੋ । ਤੁਹਾਡੇ ਚਰਨਾਂ ਵਿੱਚ ਸਿਰ ਝੁਕਾਉਦਾ ਹੋਇਆ । ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਕਹਿੰਦਾ ਹੋਇਆ ਲੈਟਰ ਬੰਦ ਕਰਦਾ ਹਾ । 

                                                         ਤੁਹਾਡਾ ਬੇਟਾ
                                                         ਬਲਵੰਤ ਸਿੰਘ

        

ਪੰਜਵੀ ਚਿਠੀ 

ਆਪਣੀਆਂ ਜਾਨਾਂ ਬਚਾਉਣੀਆਂ ਹੀ ਸ਼ੰਘਰਸ਼ ਹੈ ਜਾ ਆਪਣੀ ਵਿਚਾਰਧਾਰਾ ਲਈ ਜੀਵਨ ਕੁਰਬਾਨ ਕਰਨਾ ਸ਼ੰਘਰਸ਼ ਹੈ ?



੧ਓ


5.11.2006.
ਪਿਆਰੀ ਭੈਣ ਕਮਲ, 
                   ਬੁਹਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। 

             ਤੁਹਾਡੀ ਚੜ੍ਹਦੀ ਕਲਾ, ਤੰਦਰੁਸਤੀ ਅਤੇ ਖੁਸੀਆਂ ਭਰੇ ਜੀਵਨ ਲਈ ਉਸ ਪ੍ਰਮਾਤਮਾ ਅੱਗੇ ਦੁਆ ਕਰਦਾ ਹਾਂ। ਤੁਹਾਡੀ ਲੈਟਰ ਮਿਲ ਗਈ ਹੈ। ਰਾਜੇ ਜੋ ਮੈਂ ਤੁਹਾਡੇ ਨਾਲ ਕੁਝ ਗੱਲਾ ਕਰਕੇ ਨਰਾਜ਼ ਹੁੰਦਾ ਹਾਂ। ਤੁਸੀ ਸਮਝ ਸਕਦੇ ਹੋ ਕਿ ਮੈਂ ਤੁਹਾਨੂੰ ਕਿਹੋ ਜਿਹੇ ਦੇਖਣਾ ਚਾਹੁੰਦਾ ਹਾਂ । ਇਹ ਮੈਨੂੰ ਕਹਿਣ ਦੀ ਲੋੜ ਨਹੀਂ ਪੈਣੀ ਚਾਹੀਦੀ ਸਗੋਂ ਮੈਨੂੰ ਤੁਹਾਨੂੰ ਦੇਖ ਬਹੁਤ ਖੁਸੀ ਹੋਣੀ ਚਾਹੀਦੀ ਹੈ । ਕਿਉਕਿ ਇਹ ਗੱਲਾਂ ਤਾਂ ਰਾਜੇ ਮਹਿਸੂਸ ਕਰਨ ਵਾਲੀਆਂ ਹਨ ਕਹਿਣ ਨਾਲ ਤਾਂ ਮਨ ਨੂੰ ਠੇਸ ਪਹੁੰਚਦੀ ਹੈ । ਬਾਕੀ ਕਦੇ ਵੀ ਇਹ ਨਾ ਸੋਚਣਾ ਕਿ ਤੁਹਾਡੇ ਕਰਕੇ ਮੈਨੂੰ ਦੁੱਖ ਸਹਿਣੇ ਪੈ ਰਹੇ ਹਨ। ਨਹੀ ਮੈਂ ਇਥੇ ਠੀਕ ਠਾਕ ਹਾ । ਬਾਕੀ ਘਰ ਬਦਲਣ ਵਾਲੀ ਕਾਰਵਾਈ ਵੀ ਰੁਟੀਨ ਵਿੱਚ ਹੀ ਹੈ । ਕੋਈ ਖਾਸ ਗੱਲ ਨਹੀ ਹੈ । ਬਾਕੀ ਮੇਰੀ ਤਾਂ ਇੰਨਾਂ ਨਾਲ ਪਹਿਲਾਂ ਵੀ ਨਹੀਂ ਸੀ ਬਣਦੀ ਪਹਿਲਾਂ ਵੀ ਮੈਂ ਤਾਂ ਚਾਹਲ ਹੋਣਾ ਨੂੰ ਬਹੁਤ ਘੱਟ ਹੀ ਬੁਲਾਉਦਾ ਸੀ । ਬਾਕੀ ਇੰਨਾਂ ਦੇ ਰਸਤੇ ਅਤੇ ਮੇਰਾ ਰਸਤਾ ਵੱਖਰੇ ਵੱਖਰੇ ਹਨ । ਜਾ ਕਹਿ ਲਵੋ ਕਿ ਅਸੀਂ ਵੱਖਰੇ –ਵੱਖਰੇ ਰਸਤਿਆਂ ਦੇ ਮੁਸਾਫਰ ਹਾਂ । ਮੈਂ ਸ਼ੰਘਰਸ਼ ਲਈ ਆਪਣਾ ਜੀਵਨ ਵਾਰਨਾ ਚਾਹੁੰਦਾ ਹਾਂ। ਆਪਣੇ ਵੀਰਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦਾ ਹਾਂ । ਇਹ ਜੋ ਮੇਰੇ ਨਾਲ ਵਾਲੇ ਵੀ ਹਨ ਇਹ ਲੋਕ ਜੀਵਨ ਤੋਂ ਸ਼ੰਘਰਸ਼ ਨੂੰ ਵਾਰ ਰਹੇ ਹਨ । ਜੀਵਨ ਲਈ ਸ਼ੰਘਰਸ਼ ਨੂੰ ਛੱਡ ਰਹੇ ਹਨ । ਭੁੱਲਰ ਨੂੰ ਵੀ ਮੈਂ ਇਹੀ ਕਿਹਾ ਸੀ ਕਿ ਕੌਮ ਦੇ ਮਾਣ ਮੱਤੇ ਇਤਿਹਾਸ ਲਈ ਜੀਵਨ ਛੱਡੋ । ਇਹ ਸਾਰੇ ਹੀ ਆਪਣੇ ਨਾਲ ਨਰਾਜ ਹੋ ਗਏ ਕਿਉਕਿ ਇੰਨਾਂ ਦਾ ਸ਼ੰਘਰਸ਼ ਪੈਸੇ ਇੱਕਠੇ ਕਰਨੇ ਅਤੇ ਉਸਨੂੰ ਹਜ਼ਮ ਕਰ ਜਾਣਾ ਹੈ । ਜਦੋ ਕਿ ਮੇਰੇ ਲਈ ਇਹ ਚੀਜਾਂ ਕੋਈ ਬਹੁਤੇ ਮਾਇਨੇ ਨਹੀਂ ਰੱਖਦੀਆਂ । ਬਾਕੀ ਵਕੀਲ਼ ਜੋ ਇਹ ਕਹਿ ਰਹੇ ਹਨ ਕਿ ਮੇਰੇ ਕਰਕੇ ਕੇਸ ਖਰਾਬ ਹੋ ਗਿਆ । ਇਹ ਵੀ ਇਸ ਕਰਕੇ ਹੀ ਹੈ ਕਿਉਕਿ ਇਨ੍ਹਾਂ ਨੇ ਕੇਸ ਦੇ ਨਾਮ ਤੇ 11-12 ਸਾਲ ਜੋ ਲੁੱਟ ਘਸੁੱਟ ਕੀਤੀ ਹੈ ਜੋ ਫੰਡ ਹਜ਼ਮ ਕੀਤੇ ਹਨ ਉਨਾਂ ਨੂੰ ਠੀਕ ਠਹਿਰਾਉਣ ਲਈ ਕੋਈ ਤਾਂ ਚਾਹੀਦਾ ਹੈ ਜਿਸ ਤੇ ਇਹ ਲੋਕ ਇਲਜਾਮ ਲਾ ਸਕਣ । ਪਰ ਮੇਰੀ ਭੈਣ ਸਵਾਲ ਤਾਂ ਇਹ ਵੀ ਹੈ ਕਿ ਕੀ ਆਪਣੀਆਂ ਜਾਨਾਂ ਬਚਾਉਣੀਆਂ ਹੀ ਸ਼ੰਘਰਸ਼ ਹੈ ਜਾ ਆਪਣੀ ਵਿਚਾਰਧਾਰਾ ਲਈ ਜੀਵਨ ਕੁਰਬਾਨ ਕਰਨਾ ਸ਼ੰਘਰਸ਼ ਹੈ । ਇਹ ਫੈਸਲਾ ਲੋਕਾਂ ਤੇ ਛੱਡ ਦੇਵਾਂਗੇ । ਬਾਕੀ ਸੱਭ ਠੀਕ ਠਾਕ ਹੈ । ਮਿਲਣ ਨੂੰ ਤਾ ਮੇਰਾ ਵੀ ਬਹੁਤ ਦਿਲ ਕਰਦਾ ਹੈ । ਰੰਜਨ ਨੂੰ ਪੁੱਛ ਲੈਣਾ ਕਿ ਕੀ ਬਣਿਆ ਮੁਲਾਕਾਤ ਵਾਰੇ । ਡੈਡੀ ਜੀ ਨੂੰ ਕਹਿਣਾ ਕਿ ਮੈਨੂੰ ਲੈਟਰ ਜਰੂਰ ਲਿਖਣਾ ਹੋਰ ਮੰਮੀ ਜੀ ਨੂੰ ਅਤੇ ਡੈਡੀ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ । 

ਤੁਹਾਡਾ ਆਪਣਾ ਬਲਵੰਤ ਸਿੰਘ

        

ਚੋਥੀ ਚਿਠੀ 

ਇਸ ਸ਼ੰਘਰਸ਼ ਦੀ ਇਹ ਤਰਾਸਦੀ ਦੀ ਕਹੀ ਜਾਵੇਗੀ ਕਿ ਇਸ ਦੀ ਬਾਗਡੋਰ ਘਟੀਆ ਅਤੇ ਵਪਾਰੀ ਲੋਕਾਂ ਦੇ ਹੱਥਾ ਵਿੱਚ ਹੈ



੧ਓ


17.9.2006.
  
ਪਿਆਰੀ ਭੈਣ ਕਮਲ,                
ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ । 

             ਤੁਹਾਡੀ ਚੜ੍ਹਦੀ ਕਲਾ , ਤੰਦਰੁਸਤੀ ਅਤੇ ਖ਼ੁਸੀਆਂ ਲਈ ਉਸ ਪ੍ਰਮਾਤਮਾ ਅੱਗੇ ਹਮੇਸਾਂ ਦੁਆ ਕਰਦਾ ਹਾ । ਜਦ ਵੀ “ਚੌਪਈ ਸਾਹਿਬ, ਦਾ ਪਾਠ ਕਰਦਾ ਹਾ ਤਾਂ ਉਸ ਵਿੱਚ ਪਹਿਲਾਂ ਤੁਹਾਡੀ ਤਸਵੀਰ ਹੀ ਦਿਮਾਗ ਵਿੱਚ ਘੁੰਮਦੀ ਹੈ ਕਿ ਜਿਵੇਂ ਆਪਾ ਸਾਰੇ ਅਜੈ ,ਨੂਰ ਤੁਸੀ ਸਾਰਾ ਪਰਿਵਾਰ ਪ੍ਰਮਾਤਮਾ ਅੱਗੇ ਦੁਆ ਕਰ ਰਹੇ ਹੋਈਏ । ਬਾਕੀ ਭੈਣ ਕੱਲ ਮੈਂ ਦੂਸਰੀ ਲੈਟਰ ਵਿੱਚ ਕੋਰਟ ਵਿੱਚ ਆਉਣ ਦੀ ਇਜਾਜਤ ਤਾਂ ਦੇ ਦਿੱਤੀ । ਪਰ ਰਾਜੇ ਅਜੈਦੀਪ , ਨੂਰ ਨੂੰ ਘਰੇ ਛੱਡ ਆਉਣਾ ਵੀ ਠੀਕ ਨਹੀ ਹੈ । ਜਾ ਮੰਮੀ ਜੀ ਨੂੰ ਕੋਲ ਬੁਲਾ ਲਿਆ ਕਰੋ । ਬੇਸੱਕ ਅਜੈਦੀਪ ਇੱਕਲਾ ਘਰ ਰਹਿ ਜਾਂਦਾ ਹੈ ਪਰ ਰਾਜੇ ਬੱਚੇ ਨੂੰ ਜਿਆਦਾ ਇੱਕਲਾ ਛੱਡਣਾ ਵੀ ਠੀਕ ਨਹੀਂ ਹੈ । ਮੈਂ ਬਚਪਨ ਤੋਂ ਹੀ ਇੱਕਲਾ ਰਿਹਾ ਹਾਂ। ਇਸ ਲਈ ਇਸ ਇੱਕਲੇਪਣ ਦੇ ਅਹਿਸਾਸ ਨੂੰ ਮੇਰੇ ਤੋਂ ਵੱਧ ਸਾਇਦ ਕੋਈ ਨਾ ਸਮਝ ਸਕੇ । ਹੁਣ ਇਹੀ ਇੱਕਲਾਪਣ ਮੇਰਾ ਦੋਸਤ ਹੈ ਮੇਰੀ ਤਾਕਤ ਹੈ ਸਾਇਦ ਇਹ ਪ੍ਰਮਾਤਮਾ ਦੀ ਹੀ ਖੇਡ ਹੈ । ਭੈਣ ਇਹ ਨਾ ਸੋਚਣਾ ਕਿ ਤੂੰ ਮੈਨੂੰ ਮਿਲਣ ਆਈ ਤਦ ਹੀ ਮੈਨੂੰ ਇੰਨੇ ਇਲਜਾਮ ਸਹਿਣੇ ਪਏ ਨਹੀ ਇਹ ਤਾਂ ਮੈਨੂੰ ਪਤਾ ਸੀ ਕਿ ਇਹ ਅਜਿਹਾ ਹੀ ਕੁਝ ਕਰ ਸਕਦੇ ਹਨ ਤਦ ਹੀ ਮੈਂ ਆਪਣੇ ਬਿਆਨ ਦੌਰਾਨ 1000 ਨਾਹਰਾ ਲਾਇਆ ਸੀ । ਚਾਹਲ ਦੀ ਹਮੇਸਾਂ ਹੀ ਇਹ ਕੋਸ਼ਿਸ ਰਹੀ ਕਿ ਮੈਂ ਨਾਹਰੇ ਨਾ ਲਾਵਾ। ਇਸ ਵਿੱਚ ਇਹ ਇਕ ਦੋ ਦਿਨ ਕਾਮਯਾਬ ਵੀ ਰਿਹਾ । ਜਿਹੜੀ ਲੈਟਰ ਮੈਂ ਤੈਨੂੰ ਕਈ ਸਾਲ ਪਹਿਲਾਂ ਦਿੱਤੀ ਸੀ ਕਿ ਮੇਰੇ ਵਾਰੇ ਕੁਝ ਛਪਵਾ ਸਕਦੇ ਹਨ। ਉਹ ਵੀ ਸੰਭਾਲ ਕੇ ਰੱਖਣਾ । ਉਸ ਸਮੇਂ ਵੀ ਮੈਨੂੰ ਇਨਾਂ ਨੇ ਇਹੀ ਕਿਹਾ ਸੀ ਕਿ ਸਾਨੂੰ ਬਾਹਰ ਫੰਡ ਇੱਕਠੇ ਕਰਨ ਵਿੱਚ ਮੁਸਕਲ ਆਉਦੀ ਹੈ । ਤੂੰ ਮੈਨੂੰ ਆਪਣਾ ਵਕਾਲਤਨਾਮਾ ਦੇ ਦੇੲ। ਰਾਜੇ ਇਸ ਸ਼ੰਘਰਸ ਦੇ ਫ਼ੇਲ ਹੋਣ ਦੇ , ਇਸ ਸ਼ੰਘਰਸ਼ ਦੀ ਇਹ ਤਰਾਸਦੀ ਦੀ ਕਹੀ ਜਾਵੇਗੀ ਕਿ ਇਸ ਦੀ ਬਾਗਡੋਰ ਘਟੀਆ ਅਤੇ ਵਪਾਰੀ ਲੋਕਾਂ ਦੇ ਹੱਥਾ ਵਿੱਚ ਹੈ । ਇਨ੍ਹਾਂ ਨੂੰ ਇਸ ਗੱਲ ਦਾ ਕੋਈ ਮਤਲਵ ਨਹੀ ਹੈ ਕਿ ਕਿੰਨੇ ਮਾਵਾਂ ਦੇ ਪੁੱਤ ਇਸ ਲਈ ਕੁਰਬਾਨ ਹੋ ਗਏ । ਇਨ੍ਹਾਂ ਦਾ ਮਕਸਦ ਤਾਂ ਫੰਡ ਇੱਕਠੇ ਕਰਨਾ ਹੀ ਹੈ । ਇਹ ਸਿਰਫ ਸ਼ੰਘਰਸ਼ ਦੀਆਂ ਗੱਲਾਂ ਹੀ ਕਰਦੇ ਹਨ । ਕਿਉਕਿ ਅਜ਼ਾਦੀ ਲਈ ਬਲੀਦਾਨ ਦੇਣਾ, ਖੁਨ ਡੋਲਣਾ , ਜੇਲ੍ਹਾਂ ਕੱਟਣੀਆਂ ਪੈਂਦੀਆਂ ਹਨ ਪਰ ਇਹ ਲੋਕ ਤਾਂ ਕੌਮ ਦੇ ਪੈਸੇ ਤੇ ਐਸ ਪ੍ਰਸਤੀ ਕਰਨਾ ਚਾਹੁੰਦੇ ਹਨ । ਇਨ੍ਹਾਂ ਦਾ ਤਾਂ ਉਹ ਕੰਮ ਹੈ ਕਿ ਜਦ ਕੋਈ ਚੋਰ ਚੋਰੀ ਕਰਕੇ ਭੱਜਦਾ ਹੈ ਤਾਂ ਆਪ ਹੀ ਚੋਰ ਚੋਰ  ਦਾ ਰੌਲਾ ਪਾ ਦਿੰਦਾ ਹੈ ਤਾਂ ਕਿ ਲੋਕਾਂ ਵਿੱਚ ਹੀ ਰਲ ਜਾਵੇ ਇਹ ਜੋ ਮੇਰੇ ਇਲਜਾਮ ਲਾ ਰਹੇ ਹਨ ਇਹ ਖੁਦ ਹੀ ਪਤਾ ਨਹੀਂ ਕਿਹੜੀ ਏਜੰਸੀਆਂ ਦੇ ਬੰਦੇ ਹਨ। ਹੁਣ ਇਨਾਂ ਤੋਂ ਮੇਰਾ ਅੱਗੇ ਲੰਘ ਜਾਣਾ ਬਰਦਾਸਤ ਨਹੀ ਹੁੰਦਾ । ਇਸ ਲਈ ਹੀ ਕੋਈ ਮੇਰੀ ਲੱਤ ਖਿੱਚ ਰਿਹਾ ਹੈ , ਕੋਈ ਮੇਰੀ ਬਾਹ ਫੜੀ ਖੜਾ , ਕੋਈ ਮੇਰੀ ਭੈਣ ਦੇ ਕੱਪੜਿਆ ਨੂੰ ਹੱਥ ਪਾ ਰਿਹਾ ਹੈ । ਮੇਰੇ ਦੋਸਤ ਤੇ ਦਾਵਾ ਕਰਨ ਵਾਲਿਆ ਨੂੰ ਕੋਈ ਪੁੱਛੇ ਕਿ ਤੁਸੀ 11 ਸਾਲ ਵਿੱਚ ਹੋਰ ਕੀ ਕੀਤਾ । ਕਿਉ ਇੰਨਾ ਨੂੰ ਉਸ ਦੀ ਕੁਰਬਾਨੀ ਦਾ ਵਾਰ ਵਾਰ ਸਹਾਰਾ ਲੈਣਾ ਪੈ ਰਿਹਾ ਹੈ । ਕਿਉਕਿ ਇਨਾਂ ਦਾ ਖੁਦ ਕੁਝ ਕਰਨ ਦਾ ਇਰਾਦਾ ਨਹੀ ਹੈ । ਤੇਰਾ ਵੀਰ ਤਾਂ ਸਿਰਫ ਆਪ ਹੀ ਕੁਝ ਕਰਨਾ ਚਾਹੁੰਦਾ ਹੈ । ਇਹੀ ਇੰਨਾਂ ਤੋਂ ਬਰਦਾਸਤ ਨਹੀਂ ਹੋ ਰਿਹਾ । ਮੈਂ ਜੋ ਵੀ ਅਦਾਲਤ ਵਿੱਚ ਕੀਤਾ ਹੈ । ਇਹ ਤਾ ਅਜੇ ਤੱਕ ਕਿਸੇ ਨੇ ਵੀ ਨਹੀ ਕੀਤਾ । ਤੂੰ ਦੇਖਣਾ ਇਕ ਦਿਨ ਇੰਨ੍ਹਾਂ ਦਾ ਮੂੰਹ ਕਾਲਾ ਹੋਵੇਗਾ । ਤੇਰਾ ਵੀਰ ਤਾਂ ਗੀਤ ਗਾਉਂਦਾ ਹੋਇਆ ਆਪਣੇ ਵੀਰਾਂ ਦੀ ਯਾਦ ਵਿੱਚ ਕੁਰਬਾਨ ਹੋ ਜਾਵੇਗਾ । ਮੈਂ ਤੈਨੂੰ ਸਭ ਦੇ ਬਿਆਨਾਂ ਦੀਆਂ ਕਾਪੀ ਦੇਵਾਗਾ । ਫੈਸਲਾ ਲੋਕ ਕਰਨ । ਅੱਛਾ ਮੇਰੀ ਭੈਣ ਬਲਜੀਤ ਦਾ ਖਿਆਲ ਰੱਖਣਾ । 

                                                       ਤੁਹਾਡਾ ਵੀਰ ਬਲਵੰਤ ਸਿੰਘ


        

------------------------------------------------------------------------

ਤਿੱਜੀ ਚਿਠੀ 

ਇਹ ਪੰਜਾਂ ਦਰਿਆਵਾਂ ਦੀ ਧਰਤੀ ਮਾਂ ਆਪਣੀਆਂ ਬਾਹਾਂ ਫੈਲਾ ਕੇ ਮੈਨੂੰ ਪਿਆਰ ਕਰਨਾ ਚਾਹੁੰਦੀ ਹੋਵੇ



੧ਓ


9.4.2006.

 ਪਿਆਰੀ ਭੈਣ ਕਮਲ ,                    
 ਬਹੁਤ ਹੀ ਪਿਆਰ ਭਰੀ 
                        ਸਤਿ ਸ੍ਰੀ ਅਕਾਲ ।

                    ਤੁਹਾਡੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਲਈ ਉਸ ਪ੍ਰਮਾਤਮਾ ਅੱਗੇ ਦੁਆ ਕਰਦਾ ਹਾਂ । ਤੁਹਾਡੀ ਲੈਟਰ ਮਿਲ ਗਈ ਸੀ । ਮੇਰੇ ਲਈ ਇਸ ਤੋਂ ਵੱਧ ਹੋਰ ਖ਼ੁਸ਼ੀ ਵਾਲੀ ਕੋਈ ਗੱਲ ਨਹੀਂ ਕਿ ਤੁਸੀ ਸੱਭ ਮੇਰੇ ਬਿਆਨ ਤੇ ਮਾਣ ਕਰ ਰਹੇ ਹੋ। ਮੰਮੀ ਡੈਡੀ ਵੀ ਮਾਣ ਕਰਦੇ ਹਨ । ਇਹ ਤਾਂ ਬਹੁਤ ਵਧੀਆ ਖ਼ੁਸ-ਖ਼ਬਰੀ ਹੈ । ਮੈਂ ਵੀ ਆਪਣੇ ਆਪ ਨੂੰ ਬਹੁਤ ਹੀ ਹਲਕਾ ਜਾਨੀ ਕਿ ਫੁੱਲ ਵਾਂਗ ਮਹਿਸੂਸ ਕਰਦਾ ਹਾਂ। ਇਸ ਤਰ੍ਹਾਂ ਲੱਗਦਾ ਜਿਵੇਂ ਮੇਰਾ ਜਨਮਾਂ –ਜਨਮਾਂ ਦਾ ਭਾਰ ਲਹਿ ਗਿਆ ਹੋਵੇ। ਬੱਸ ਇਸ ਤੋਂ ਵਧੀਆ ਕੁਝ ਹੋਰ ਕਰਨਾ ਮੇਰੇ ਵੱਸ ਨਹੀਂ ਹੈ । ਇਥੇ ਬੱਸ ਜੋ ਕਰ ਸਕਦਾ ਸੀ ਬੱਸ ਇਹੀ ਸੀ ਹੋਰ ਅੱਗੇ ਵੀ ਬਹੁਤ ਕੁਝ ਕਹਾਂਗਾ । ਸੱਚ ਕਹਾਂ ਮੈਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਜਿਵੇਂ ਇਹ ਪੰਜਾਂ ਦਰਿਆਵਾਂ ਦੀ ਧਰਤੀ ਮਾਂ ਆਪਣੀਆਂ ਬਾਹਾਂ ਫੈਲਾ ਕੇ ਮੈਨੂੰ ਪਿਆਰ ਕਰਨਾ ਚਾਹੁੰਦੀ ਹੋਵੇ । ਮੇਰੀ ਵੀ ਇਹੀ ਇੱਛਾ ਹੈ ਕਿ ਇਸ ਮਾਂ ਦਾ ਕਰਜ ਉਤਾਰ ਦੇਵਾ । ਹੋਰ ਤੇਰੀ ਭਰਜਾਈ ਵੀ ਦੂਰ ਖੜੀ ਹੱਸ ਰਹੀ ਹੈ । ਉਸ ਨੂੰ ਪਤਾ ਹੈ ਕਿ ਮੈਂ ਸਿਰਫ ਉਸ ਲਈ ਹੀ ਹਾ । ਹੋਰ ਸੱਭ ਠੀਕ ਠਾਕ ਹੈ। ਅੱਜ ਕੱਲ ਆਪਣੇ ਆਪ ਨੂੰ ੳਸਮਾਨ ਵਿੱਚ ਉਡਦਾ ਹੋਇਆ ਮਹਿਸੂਸ ਕਰ ਰਿਹਾ ਹਾ । ਇਹ ਸੱਭ ਉਸ ਪ੍ਰਮਾਤਮਾ ਦੀ ਮਿਹਰ ਹੈ । ਉਸ ਦੀ ਬਹੁਤ ਕ੍ਰਿਪਾ ਹੈ । ਹੋਰ ਤੁਸੀ ਸੱਭ ਚੜ੍ਹਦੀ ਕਲਾ ਵਿੱਚ ਰਹੋ । ਅਜੈਦੀਪ ਦੀ ਲੈਟਰ ਆਈ ਨਹੀਂ ਹੈ । ਅਜੈਦੀਪ ਅਤੇ ਨੂਰ ਬੇਟੇ ਦੇ ਹੱਥ ਵਿਚ ਪੈੱਨ ਫੜਾ ਕੇ ਲੈਟਰ ਤੇ ਲਕੀਰਾਂ ਬਾਹ ਦਿਆ ਕਰੋ। ਬਾਕੀ ਸੱਭ ਠੀਕ ਹੈ । ਮੰਮੀ ਡੈਡੀ ਵੀ ਸੋਚਦੇ ਹੋਣਗੇ ਕਿ ਸਾਨੂੰ ਕਦੇ ਲੈਟਰ ਲਿਖਦਾ ਨਹੀਂ ਹੈ । ਮੇਰੀ ਲੈਟਰ ਤੁਹਾਡੇ ਸੱਭ ਲਈ  ਹੁੰਦੀ ਹੈ।    ਬੱਸ ਇਹ ਜਾਨੀ ਕਿ ਸੰਬੋਧਨ ਤੈਨੂੰ ਹੁੰਦੀ ਹੈ । ਮੰਮੀ ਡੈਡੀ ਦੀ ਯਾਦ ਵੀ ਹਮੇਸਾਂ ਰਹਿੰਦੀ ਹੈ ਮੰਮੀ ਜੀ ਦੀਆਂ ਪੋਲੀਆਂ ਪੋਲੀਆਂ ਰੋਟੀਆਂ ਵੀ ਯਾਦ ਆਉਂਦੀਆਂ ਹਨ। ਅੱਜ ਮੈਂ ਜੋ ਵੀ ਕਰ ਸਕਿਆ ਹਾ ਇਹ ਸੱਭ ਬਜੁਰਗਾਂ ਦੀਆਂ ਦੁਆਵਾਂ ਅਤੇ ਅਸੀਸਾਂ ਕਰਕੇ ਹੀ ਹੈ । ਅਜੈਦੀਪ ਤੇ ਨੂਰ ਬੇਟੇ ਨੂੰ ਪੂਰੀ ਖੁਰਾਕ ਦਿਆ ਕਰੋ । ਅਜੈਦੀਪ ਨੂੰ ਕਹਿਣਾ ਕਿ ਦੁੱਧ ਵਗੈਰਾ ਭਰਭਰ ਕੇ ਗਲਾਸ ਪੀਵੇ। ਬਹੁਤ ਤਾਕਤਵਰ ਅਤੇ ਸਿਆਣਾ ਬਣੇ । ਹੋਰ ਸੱਭ ਠੀਕ ਠਾਕ ਹੈ । ਬਾਕੀ ਫਿਰ। ਸੱਭ ਨੂੰ ਸਤਿ ਸ੍ਰੀ ਅਕਾਲ ਬੱਚਿਆ ਨੂੰ ਬਹੁਤ ਹੀ ਬਹੁਤ ਪਿਆਰ ।

                                                           ਤੁਹਾਡਾ ਬਲਵੰਤ ਸਿੰਘ 



ਦੁੱਜੀ ਚਿਠੀ 

ਜਿਸ ਕਿਸਤੀ ਦਾ ਮਲਾਹ ਹੀ ਦੁਸ਼ਮਣ ਦਾ ਬੰਦਾ ਹੋਵੇ ਤਾਂ ਫਿਰ ਉਸ ਕਿਸ਼ਤੀ ਵਿੱਚ ਚੜੀਆਂ ਸਵਾਰੀਆਂ ਦਾ ਤਾਂ ਰੱਬ ਹੀ ਰਾਖਾ ਹੈ



੧ਓ


20.2.2006.
ਕਿਰਤਿ ਕਰਮ ਕੇ ਵੀ ਵੀਛੜੇ ਕਰਿ ਕਿਰਪਾ ਮੇਲਹੁ ਰਾਮ॥
ਚਾਰਿ ਕੁੰਟ ਦਹਦਿਸ ਭ੍ਰਮੇ ਥਕਿ ਆਏ ਪ੍ਰਭ ਕੇ ਸਾਮ॥


ਮੇਰੀ ਭੈਣ ਮੈਂ ਤੀਸਰੀ ਲੈਟਰ ਲੈ ਕੇ ਫਿਰ ਹਾਜਰ ਹਾ । ਇਹ ਕਦੇ ਨਾ ਸੋਚਣਾ ਕਿ ਮੈਨੂੰ ਤੁਹਾਡਾ ਫਿਕਰ ਨਹੀ ਹੈ ਜਾ ਮੈਂ ਤੁਹਾਨੂੰ ਮਿਲਣਾ ਨਹੀਂ ਚਾਹੁੰਦਾ ਪਰ ਆਪਣੇ ਵੱਸ ਹੀ ਕੁਝ ਨਹੀਂ ਹੈ । ਤੁਸੀ ਅਦਾਲਤ ਵਿੱਚ ਹੀ ਕੋਸਿਸ ਕਰਕੇ ਦੇਖ ਲਵੋ । ਨਹੀ ਤਾ ਫਿਰ ਰੱਬ ਰੱਬ ਕਰੀ ਜਾਓ ਅਤੇ ਲੈਟਰ ਭੇਜ ਦਿਆ ਕਰੋ । ਤੁਹਾਡੀ ਲੈਟਰ ਮਿਲਣ ਨਾਲ ਵੀ ਮਿਲਣ ਜਿਹਾ ਅਹਿਸਾਸ ਹੁੰਦਾ ਹੈ ।ਵਕੀਲ ਨੂੰ ਕਹਿ ਦੇਣਾ ਜੇਕਰ ਮੇਰੇ ਵੱਲੋ ਅਰਜੀ ਦੇਣ ਦੀ ਲੋੜ ਹੈ ਤਾ ਆਪ ਹੀ ਦੇ ਦੇਵੇ ਕਿਉਕਿ ਮੈਂ ਤਾ ਇਹੀ ਮਹਿਸੂਸ ਕਰਦਾ ਹਾ ਕਿ ਇਥੇ ਤਾ ਜੱਜ ਵੀ ਬੇਬੱਸ ਜਿਹੇ ਲੱਗਦੇ ਹਨ। ਬਾਕੀ ਰਾਜੇ ਮਿਲਣ ਦੀ ਇਜਾਜਤ ਤੋਂ ਬਿਨਾ ਤਾ ਇਥੇ ਆਉਣਾ ਠੀਕ ਨਹੀ ਹੈ । ਇਸ ਨਾਲ ਤਾ ਮੈਨੂੰ ਬਹਤਾ ਦੁੱਖ ਹੋਵੇਗਾ । ਹਮੇਸਾ ਮੇਰੀ ਤਾਕਤ ਬਣਨਾ ਕਮਜੋਰੀ ਨਹੀ ।ਫਿਰ ਤਹਾਨੂੰ ਕਿਸੇ ਨੂੰ ਜਾ ਮੈਨੂੰ ਵੀ ਇਹ ਸਾਬਤ ਕਰਨ ਦੀ ਲੋੜ ਨਹੀ ਹੈ ਕਿ ਤੁਸੀ ਮੈਨੂੰ ਬਹੁਤ ਪਿਆਰ ਕਰਦੇ ਹੋ । ਪਿਆਰ ਤਾ ਅਜਿਹਾ ਜ਼ਜਬਾ ਹੈ ਜਿਹੜਾ ਸਦੀਆਂ ਤੱਕ ਜਾ ਜਨਮਾਂ ਤੱਕ ਬੰਦੇ ਨੂੰ ਤਰੋ ਤਾਜ਼ਾ ਰੱਖਦਾ ਹੈ । ਅਨੰਦ ਵਿੱਚ ਰੱਖਦਾ ਹੈ । ਮੈਨੂੰ ਤੁਹਾਡੇ ਪਿਆਰ ਅਤੇ ਬੇਬਸੀ ਦਾ ਅਹਿਸਾਸ ਹੈ । ਤੁਸੀ ਵੀ ਮੇਰੀ ਯਾਦ ਨੂੰ ਕਮਜੋਰੀ ਨਹੀਂ ਤਾਕਤ ਬਣਾਉਣਾ ਤਾਂ ਕਿ ਮੈਨੂੰ ਤਾਕਤ ਮਿਲਦੀ ਰਹੇ । ਮੇਰੀ ਭੈਣ ਤੂੰ ਇਹ ਲਿਖਿਆ ਸੀ ਕਿ ਇਥੇ ਕੁਝ ਵੀ ਬਦਲਣ ਵਾਲਾ ਨਹੀ ਹੈ । ਇਹ ਵੀ ਠੀਕ ਨਹੀਂ ਹੈ । ਜੇਕਰ ਠੀਕ ਕੋਸਿਸਾ ਕੀਤੀਆ ਜਾਣ ਤਾਂ ਸੱਭ ਕੁਝ ਬਦਲ ਜਾਂਦਾ ਹੈ । ਪਰ ਪਿਛਲੇ ਸਮੇਂ ਦੌਰਾਨ ਸ਼ੰਘਰਸ਼ ਵਿੱਚ ਜੋ ਵੀ ਹੋਇਆ ਉਸ ਦੇ ਵਾਰੇ ਮੈਂ ਇਹੀ ਕਹਾਗਾਂ ਕਿ ਜਿਸ ਕਿਸਤੀ ਦਾ ਮਲਾਹ ਹੀ ਦੁਸ਼ਮਣ ਦਾ ਬੰਦਾ ਹੋਵੇ ਤਾਂ ਫਿਰ ਉਸ ਕਿਸ਼ਤੀ ਵਿੱਚ ਚੜੀਆਂ ਸਵਾਰੀਆਂ ਦਾ ਤਾਂ ਰੱਬ ਹੀ ਰਾਖਾ ਹੈ । ਸੱਚ ਜਾਨਣਾ ਇਹੀ ਹੋਇਆ । ਮੈਨੂੰ ਇਸ ਗੱਲ ਦੀ ਖ਼ੁਸੀ ਹੈ ਕਿ ਮੈਂ ਆਪਣੀ ਕਿਸ਼ਤੀ ਦਾ ਮਲਾਹ ਵੀ ਆਪ ਹੀ ਹਾ । ਇਸ ਲਈ ਮੈਂ ਨਿੰਰਤਰ ਆਪਣੇ ਸਫ਼ਰ ਵੱਲ , ਆਪਣੀ ਮੰਜ਼ਿਲ ਵੱਲ ਵਧਦਾ ਰਹਾਂਗਾ । ਜਿੰਨਾ ਵੀ ਚਲ ਸਕਿਆ ਚੱਲਾਗਾ । ਤਾਂ ਕਿ ਉਨ੍ਹਾਂ ਧੋਖੇਬਾਜ ਮਲਾਹਾ ਹੱਥੋ ਡੁੱਬੀਆਂ ਸਵਾਰੀਆਂ ਦੀ ਗੱਲ ਹੋ ਸਕੇ, ਉਨ੍ਹਾਂ ਦੀਆਂ ਸਿਸਕੀਆਂ ਦਾ ਗੀਤ ਬਣ ਸਕੇ । ਮੈਂ ਉਨ੍ਹਾਂ ਦੀ ਯਾਦ ਵਿੱਚ ਅੱਜ ਵੀ ਗੀਤ ਗਾਉਂਦਾ ਹਾ । ਪਹਿਲਾਂ ਵੀ ਗਾਉਦਾ ਸੀ ਬਾਹਰ ਤੁਸੀਂ ਸੁਣ ਲੈਂਦੇ ਸੀ, ਇਥੇ ਸੁਣਨ ਵਾਲਾ ਕੋਈ ਨਹੀਂ ਹੈ । ਜਾ ਮੈਂ ਹੀ ਕਿਸੇ ਨੂੰ ਸੁਣਾਉਣਾ ਨਹੀਂ ਚਾਹੁੰਦਾ ਬੱਸ ਇਥੇ ਇਹੀ ਕਹਾਗਾ । 

                  ਗੱਡੀ ਜਾਂਦੀ ਏ ਛਲਾਗਾ ਮਾਰਦੀ ,ਮੈਨੂੰ ਯਾਦ ਆਉਦੀ ਮੇਰੇ ਯਾਰਾਂ ਦੀ ।

               ਮੈਂ ਇੱਕਲਾ ਹੀ ਕਿਸ਼ਤੀ ਲੈ ਕੇ ਨਿਕਲਿਆ ਹੋਇਆ ਹਾਂ । ਕੋਈ ਸਵਾਰੀ ਬੈਠ ਨਹੀਂ ਰਹੀ । ਤੂੰ ਦੇਖਣਾ ਇਕ ਦਿਨ ਲੋਕ ਖੜ੍ਹਕੇ ਇਸ ਕਿਸ਼ਤੀ ਵੱਲ ਵੇਖਣਗੇ ਕਿ ਇਹ ਕੌਣ ਸਮੁੰਦਰ ਵਿੱਚ ਗੀਤ ਗਾਉਦਾ ਡੁੱਬਣ ਜਾ ਰਿਹਾ ਹੈ । ਮੇਰੀ ਭੈਣ ਸਵਾਲ ਡੁੱਬਣ ਜਾਂ ਤਰਨ ਦਾ ਨਹੀਂ ਹੈ ਸਵਾਲ ਤਾਂ ਸਫ਼ਰ ਕਰਨ ਦਾ ਹੈ।

ਸੰਤਾਪ ਨੂੰ ਗੀਤ ਬਣਾ ਲੈਣਾ , ਮੇਰੀ ਮੁਕਤੀ ਦਾ ਰਾਹ ਤਾਂ ਹੈ।
ਜੇ ਹੋਰ ਨਹੀਂ ਹੈ ਦਰ ਕੋਈ ਇਹ ਲਫ਼ਜਾਂ ਦੀ ਦਰਗਾਹ ਤਾਂ ਹੈ ।

        ਹਮੇਸਾਂ ਆਪਣੇ ਇਸ ਵੀਰ ਤੇ ਮਾਣ ਕਰਨਾ ਹਮੇਸਾਂ ਮੈਨੂੰ ਯਾਦ ਕਰਕੇ ਖ਼ੁਸ ਹੋਣਾ ਅਤੇ ਬੱਚਿਆਂ ਨੂੰ ਹਸਾਉਣਾ । ਮੈਂ ਤਾਂ ਸਾਰੀ ਜਿੰਦਗੀ ਤੁਹਾਡੇ ਲਈ ਜੀ ਸਕਦਾ ਸੀ । ਪਰ ਸਫ਼ਰ ਤੇ ਜਾਣਾ ਬਹੁਤ ਜਰੂਰੀ ਸੀ ਇਸ ਲਈ ਚਲਾ ਗਿਆ ।                   
 ਤੁਹਾਡਾ ਬਲਵੰਤ ਸਿੰਘ

        

ਪਹਿਲੀ ਚਿਠੀ

ਸੱਚੇ ਪਾਤਿਸਾਹ ਜਿਹੜੇ ਲੋਕਾਂ ਨੇ ਇਹ ਸੱਭ ਕੀਤਾ ਹੈ ਮੈਂ ਉਨ੍ਹਾਂ ਤੋਂ ਬਦਲਾ ਲੈਣਾ ਚਾਹੁੰਦਾ ਹਾ , ਤੂੰ ਆਪ ਹੀ ਬਣਤ ਬਣਾਈਂ



੧ਓ


19.2.2006.
  

ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ ॥
ਤੇਰਾ ਅੰਤੁ ਨ ਜਾਣਾ ਮੇਰੇ ਸਾਹਿਬ ਮੈ ਅੰਧੁਲੇ ਕਿਆ ਚਤੁਰਾਈ॥

ਮੇਰੀ ਬਹੁਤ ਪਿਆਰੀ ਭੈਣ ਕਮਲ,

                  ਤੁਹਾਡੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਲਈ ਉਸ ਪ੍ਰਮਾਤਮਾ ਅੱਗੇ ਦੁਆ ਕਰਦਾ ਹਾ। ਤੇਰੀ ਲੈਟਰ ਪੜ੍ਹ ਕੇ ਮੈਨੂੰ ਇਹੀ ਮਹਿਸੂਸ ਹੋ ਰਿਹਾ ਸੀ ਕਿ ਤੁਹਾਨੂੰ ਮੈਨੂੰ ਖੋਹ ਦੇਣ ਦਾ ਦੁੱਖ ਹੈ। ਚਲੋ ਖੋਹ ਦੇਣ ਦਾ ਦੁੱਖ ਤਾ ਹੈ ਪਰ ਕਦੇ ਵੀ ਆਪਣੇ ਆਪ ਨੂੰ ਦੋਸੀ ਨਾ ਸਮਝਣਾ । ਕਿਉਕਿ 

ਪਇਆ ਕਿਰਤੁ ਨ ਮੇਟੈ ਕੋਇ॥
ਨਾਨਕ ਜਾਨੈ ਸਚਾ ਸੋਇ ॥


            ਹੇ ਮੇਰੀ ਭੈਣ ਤੂੰ ਇਹ ਵੀ ਚਾਹੁੰਦੀ ਏ ਕਿ ਮੇਰਾ ਵੀਰ ਚੰਗਾ ਵੀ ਹੋਵੇ, ਰੂਹ ਦੀਆਂ ਉਚਾਈਆ ਵੀ ਪ੍ਰਾਪਤ ਕਰੇ। { ਵੈਸੇ ਮੈਂ ਤਾ ਇਕ ਆਮ ਇਨਸਾਨ ਹੀ ਹਾ ।}ਬਹਾਦਰ ਵੀ ਹੋਵੇ ਅਤੇ ਮੇਰੇ ਕੋਲ ਵੀ ਰਹੇ। ਇਹ ਬੇਟੇ ਕਿਵੇਂ ਹੋ ਸਕਦਾ ਹੈ । ਜੇਕਰ ਮੈਂ ਸਿਰਫ ਆਪਣੇ ਵਾਰੇ ਸੋਚਣ ਵਾਲਾ ਹੁੰਦਾ ਤਾ ਹੋ ਸਕਦਾ ਸੀ ਕਿ ਮੈਂ ਇਸ ਦੁਨੀਆਂ ਦੀ ਭੀੜ ਵਿੱਚ ਖੋਇਆ ਹੁੰਦਾ । ਵੈਸੇ ਮੈਂ ਤੈਨੂੰ ਇਕ ਗੱਲ ਦੱਸਦਾ ਹਾ ਕਿ ਕਈ ਵਾਰ ਇਨਸਾਨ ਆਪਣੀ ਮੰਗੀ ਦੁਆ ਭੁੱਲ ਜਾਂਦਾ ਹੈ।ਰਾਜੇ ਜਦ ਮੈਂ ਗਿਆਰਵੀਂ ਵਿੱਚ ਪੜ੍ਹਦਾ ਸੀ 1984 ਦੇ ਅਟੈਕ ਵੇਲੇ ਤਾ ਉਸ ਸਮੇਂ ਮੈਂ ਅਕਾਲ ਤਖ਼ਤ ਤੇ ਗਿਆ ਸੀ ਮੈਂ ਢਹੇ ਹੋਏ ਅਕਾਲ ਤਖ਼ਤ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਅਤੇ ਉਥੇ ਖੇਡੀ ਖੂਨ ਦੀ ਹੋਲੀ ਨੂੰ ਧੁਰ ਦਿਲ ਤੋਂ ਮਹਿਸੂਸ ਕੀਤਾ ਸੀ । ਮੈਨੂੰ ਅੱਜ ਵੀ ਯਾਦ ਹੈ ਉਥੇ ਮੈਂ ਇਹੀ ਦੁਆ ਮੰਗੀ ਸੀ ਕਿ ਸੱਚੇ ਪਾਤਿਸਾਹ ਜਿਹੜੇ ਲੋਕਾਂ ਨੇ ਇਹ ਸੱਭ ਕੀਤਾ ਹੈ ਮੈਂ ਉਨ੍ਹਾਂ ਤੋਂ ਬਦਲਾ ਲੈਣਾ ਚਾਹੁੰਦਾ ਹਾ , ਤੂੰ ਆਪ ਹੀ ਬਣਤ ਬਣਾਈਂ , ਤੂੰ ਆਪ ਹੀ ਕ੍ਰਿਪਾ ਕਰਨਾ। ਅੱਜ ਜਦ ਮੈਂ ਆਪਣੀ ਕਬੂਲ ਹੋਈ ਦੁਆ ਵੱਲ ਦੇਖਦਾ ਹਾ ਤਾ ਬਹੁਤ ਸਕੂਨ ਮਹਿਸੂਸ ਕਰਦਾ ਹਾ । ਮੈਂ ਇਹ ਵੀ ਮਹਿਸੂਸ ਕਰਦਾ ਹਾ ਕਿ ਇਹ ਸੱਭ ਕੁਝ ਕਰਨ ਵਿੱਚ ਮੇਰਾ ਕੋਈ ਹੱਥ ਨਹੀ ਹੈ । ਸੱਭ ਉਹ ਉਪਰ ਵਾਲਾ ਆਪ ਹੀ ਕਰੀ ਜਾ ਰਿਹਾ ਹੈ । ਮੈਂ ਤਾ ਸਿਰਫ ਮੋਹਰਾ ਹੀ ਹਾ । ਮੇਰੇ ਵਿੱਚ ਤਾ ਆਮ ਇਨਸਾਨ ਦੀ ਤਰਾਂ ਬਹੁਤ ਕਮਜੋਰੀਆ ਹਨ।
        
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ॥
ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ॥

         ਮੇਰੀ ਭੈਣ ਜਦ ਦਾ ਮੈਂ ਬਾਣੀ ਪੜ੍ਹਨ ਲੱਗਾ ਹਾ । ਮੇਰੇ ਹਰ ਸਵਾਲ ਦਾ ਜੁਆਬ ਮੈਨੂੰ ਬਾਣੀ ਵਿਚੋਂ ਮਿਲ ਗਿਆ ਹੈ । ਫਿਰ ਰਾਜੇ ਤੈਨੂੰ ਤਾ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਜਿਹੜੇ ਵੀਰ ਤੇ ਤੂੰ ਇਨ੍ਹਾਂ ਮਾਣ ਕਰਦੀ ਚੇ ਉਹ ਖ਼ੁਦਗਰਜ ਨਹੀਂ ਹੈ।ਉਸਨੂੰ ਪ੍ਰਮਾਤਮਾ ਨੇ ਆਪਣੇ ਕੰਮ ਲਾਇਆ ਹੋਇਆ ਹੈ । ਬਲਜੀਤ ਨੂੰ ਵੀ ਇਹ ਕਹਿਣਾ ਹੈ ਕਿ ਉਹ ਮੈਨੂੰ ਲੈ ਕੇ ਵੀ ਉਦਾਸ ਨਾ ਹੋਵੇ । ਉਸ ਦੀ ਡਿਊਟੀ ਇਹੀ ਹੈ ਕਿ ਤੁਹਾਡਾ ਸਾਰਿਆ ਦਾ ਬਹੁਤ ਖਿਆਲ ਰੱਖੇ । ਮੰਮੀ ਡੈਡੀ ਦੀ ਸੇਵਾ ਕਰੇ । ਇਹੀ ਉਸਦੀ ਡਿਊਟੀ ਹੈ ਇਹੀ ਉਸ ਦਾ ਮੇਰੇ ਪ੍ਰਤੀ ਫ਼ਰਜ ਹੈ । ਉਹ ਕਦੇ ਵੀ ਤੁਹਾਡੇ ਤੇ ਕੋਈ ਦੁਖ ਨਾ ਆਉਣ ਦੇਵੇ । ਅਤੇ ਤੁਸੀ ਸਾਰੇ ਵੀ ਉਸ ਦਾ ਖਿਆਲ ਵੱਖੋ । ਮੰਮੀ ਡੈਡੀ ਨੂੰ ਕੋਲ ਹੀ ਰੱਖ ਲਵੋ ਦੁਨੀਆ ਦੀ ਪ੍ਰਵਾਹ ਛੱਡੋ। ਫਿਰ ਮੇਰੀ ਭੈਣ ਮੈਂ ਤਾ ਤੈਨੂੰ ਫਿਰ ਇਹੀ ਕਹਾਗਾ ਕਿ ਜੋ ਹੁਣ ਤੁਹਾਡੇ ਕੋਲ ਹੈ ਇਸ ਨੂੰ ਸੰਭਾਲ ਕੇ ਰੱਖੋ॥ ਨਵੇਂ ਘਰ ਨੂੰ ਪਿਆਰ ਅਤੇ ਖੁਸੀਆਂ ਨਾਲ ਭਰੋ। ਬੱਲ ਥੋੜ੍ਹਾਂ ਸਮਾਂ ਹੋਰ ਠਹਿਰ ਜਾ ਫਿਰ ਮੈਂ ਤੁਹਾਨੂੰ ਲੈਟਰ ਲਿਖਣ ਤੇ ਹੀ ਹਾ  ਅਜੈਦੀਪ ਅਤੇ ਛੋਟੀ ਕਮਸੀ ਨੂੰ ਬਹੁਤ –ਬਹੁਤ ਪਿਆਰ । ਇਹ ਲਫਾਫਾਂ ਵੀ ਬਹੁਤ ਜਲਦੀ ਖ਼ਤਮ ਹੋ ਜਾਂਦਾ ਹੈ ।
                                                       ਬਲਵੰਤ ਸਿੰਘ 



Post Comment


ਗੁਰਸ਼ਾਮ ਸਿੰਘ ਚੀਮਾਂ