ਮੈਂ ਮਾਂ ਨੂੰ ਪੁੱਛਿਆ ,
ਕਿ ਮੈਂ ਕਦ ਜਨਮਿਆ ਸੀ,
ਉਸ ਨੇ ਕਿਹਾ 10 ਪੋਹ ਨੂੰ,
ਤੇ ਮੈਂ ਕੈਲੰਡਰ ਤੇ ਅੰਗਰੇਜ਼ੀ
ਤਾਰੀਕ ਲੱਭਣ ਲੱਗ ਪਿਆ,
ਮੈਂ ਪੁੱਛਿਆ ਕਿ ਪਹਿਲੀ ਵਾਰ
ਮੇਰੇ ਕਿਹੜੇ ਰੰਗ ਦੇ ਕੱਪੜੇ ਪਾਏ ਸੀ,
ਉਸ ਕਿਹਾ 'ਸੁਰਮੇ ਰੰਗੇ'
ਤੇ ਮੈਂ 'ਕਲਰ ਚਾਟ' ਵੇਖਣ ਲੱਗ ਪਿਆ,
ਮੈਂ ਪੁਛਿਆ ਮੇਰਾ ਪਹਿਲਾ ਜਨਮ ਦਿਨ ਮਨਾਇਆ ਸੀ,
ਉਸ ਕਿਹਾ ਹਾਂ ਪੁੱਤ "ਛਟੀ (ਧਮਾਨ) ਕੀਤੀ ਸੀ",
ਮੈਂ ਪੁੱਛਿਆ ਕਿੰਨੇ ਕੁ ਲੋਕ ਆਏ ਸੀ,
ਉਸ ਕਿਹਾ ਪਤਿਓਰਿਆਂ ਪਤੀਸਾਂ ਤੱਕ ਸਭ ਆਏ ਸੀ,
ਤੇ ਮੈਂ ਰਿਸ਼ਤੇਦਾਰੀਆਂ ਦੀ ਗੁੰਝਲ 'ਚ ਉਲਝ ਗਿਆ
ਮੈਂ ਮੁੜ ਕੋਈ ਸਵਾਲ ਨਾ ਕਰ ਸਕਿਆ,
ਤੇ ਮੈਨੂੰ ਲੱਗਾ ਕਿ
ਮਾਂ ਨਹੀਂ, ਮੈਂ ਅਨਪੜ੍ਹ ਹਾਂ.. ...
ਫੇਸਬੁੱਕ ਪੰਜਾਬੀ ਫੇੰਨ ਪੇਜ... ਸਾਨੂੰ ਮਾਣ ਪੰਜਾਬੀ ਹੋਣ ਦਾ ਜੋਇਨ ਦੋਸਤੋ...
ਕਿ ਮੈਂ ਕਦ ਜਨਮਿਆ ਸੀ,
ਉਸ ਨੇ ਕਿਹਾ 10 ਪੋਹ ਨੂੰ,
ਤੇ ਮੈਂ ਕੈਲੰਡਰ ਤੇ ਅੰਗਰੇਜ਼ੀ
ਤਾਰੀਕ ਲੱਭਣ ਲੱਗ ਪਿਆ,
ਮੈਂ ਪੁੱਛਿਆ ਕਿ ਪਹਿਲੀ ਵਾਰ
ਮੇਰੇ ਕਿਹੜੇ ਰੰਗ ਦੇ ਕੱਪੜੇ ਪਾਏ ਸੀ,
ਉਸ ਕਿਹਾ 'ਸੁਰਮੇ ਰੰਗੇ'
ਤੇ ਮੈਂ 'ਕਲਰ ਚਾਟ' ਵੇਖਣ ਲੱਗ ਪਿਆ,
ਮੈਂ ਪੁਛਿਆ ਮੇਰਾ ਪਹਿਲਾ ਜਨਮ ਦਿਨ ਮਨਾਇਆ ਸੀ,
ਉਸ ਕਿਹਾ ਹਾਂ ਪੁੱਤ "ਛਟੀ (ਧਮਾਨ) ਕੀਤੀ ਸੀ",
ਮੈਂ ਪੁੱਛਿਆ ਕਿੰਨੇ ਕੁ ਲੋਕ ਆਏ ਸੀ,
ਉਸ ਕਿਹਾ ਪਤਿਓਰਿਆਂ ਪਤੀਸਾਂ ਤੱਕ ਸਭ ਆਏ ਸੀ,
ਤੇ ਮੈਂ ਰਿਸ਼ਤੇਦਾਰੀਆਂ ਦੀ ਗੁੰਝਲ 'ਚ ਉਲਝ ਗਿਆ
ਮੈਂ ਮੁੜ ਕੋਈ ਸਵਾਲ ਨਾ ਕਰ ਸਕਿਆ,
ਤੇ ਮੈਨੂੰ ਲੱਗਾ ਕਿ
ਮਾਂ ਨਹੀਂ, ਮੈਂ ਅਨਪੜ੍ਹ ਹਾਂ.. ...
ਫੇਸਬੁੱਕ ਪੰਜਾਬੀ ਫੇੰਨ ਪੇਜ... ਸਾਨੂੰ ਮਾਣ ਪੰਜਾਬੀ ਹੋਣ ਦਾ ਜੋਇਨ ਦੋਸਤੋ...