ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, March 19, 2012

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਵਸੀਅਤਨਾਮਾ

ਪੋਸਟ ਕਰਤਾ: ਚੀਮਾਂ 
ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪੀ ਗਈ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਵਸੀਅਤ...



ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥ 

ਮੈਂ ਉਸ ਅਕਾਲ ਪੁਰਖ ਪਰਮਾਤਮਾਂ ਨੂੰ ਹਾਜਰ ਨਾਜਰ ਜਾਨ ਕੇ ਇਹ ਬਿਆਨ ਕਰਦਾ ਹਾਂ ਕਿ ਮੇਰੀ ਮੋਤ ਤੋਂ ਬਾਅਦ ਮੇਰੇ ਸਰੀਰ ਦੇ ਉਹ ਸਾਰੇ ਅੰਗ ਜਿਹੜੇ ਕਿਸੇ ਦੂਸਰੇ ਇਨਸਾਨ ਦੇ ਕੰਮ ਆ ਸਕਦੇ ਹੋਣ, ਉਹ ਸਿਖਾਂ ਦੀ ਸਰਵ – ਉਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣਗੇ:.................
ਮੇਰੀ ਇਹ ਇਛਾ ਹੈ ਕਿ ਮੇਰੀ ਮੋਤ ਤੋਂ ਬਾਅਦ ਮੇਰੀਆਂ ਅੱਖਾਂ ‘’ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮਿੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ (ਜੋ ਦੇਖ ਨਹੀ ਸਕਦੇ) ਨੂੰ ਮੇਰੀਆਂ ਅੱਖਾਂ ਦਿੱਤੀਆਂ ਜਾਨ,... ਤਾਂ ਕਿ ਮੇਰੀ ਮੋਤ ਤੋ ਬਾਅਦ ਵੀ ਮੇਰੀਆਂ ਅੱਖਾਂ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਦਿਆਂ ਰਹਿਣ , ਕਿਸੇ ਮੇਡੀਕਲ ਕਾਰਨ ਕਰਕੇ ਜਾਂ ਕਿਸੇ ਹੋਰ ਕਾਰਣ ਕਰਕੇ ਅਗਰ ਅਜਿਹਾ ਸੰਭਵ ਨਾ ਹੋ ਸਕੇ ਤਾਂ ਫਿਰ ਮੇਰੀਆਂ ਅੱਖਾਂ ਕਿਸੇ ਦੂਸਰੇ ਜਰੂਰਤਮੰਦ ਇਨਸਾਨ ਨੂੰ ਦੇ ਦਿੱਤੀਆਂ ਜਾਨ....
ਇਸ ਤੋਂ ਇਲਾਵਾ ਮੇਰੇ ਸਰੀਰ ਦੇ ਹੋਰ ਜਿਹੜੇ ਵੀ ਅੰਗ (ਦਿੱਲ ਗੁਰਦਾ ਜਾ ਜਿਹੜੇ ਵੀ ਅੰਗ ) ਜਿਹੜਾ ਕਿਸੇ ਦੂਸਰੇ ਇਨਸਾਨ ਦੇ ਕੰਮ ਆ ਸਕਦਾ ਹੋਵੇ , ਉਹ ਉਸ ਇਨਸਾਨ ਨੂੰ ਦੇ ਦਿੱਤਾ ਜਾਵੇ,...
ਇਹ ਵਸੀਅਤ ਮੈਂ ਬਿਨਾਂ ਕਿਸੇ ਮਜਬੂਰੀ ਜਾਂ ਦਬਾਉ ਦੇ ਆਪਣੀ ਇਛਾ ਅਨੁਸਾਰ ਆਪਣੇ ਘਰਦਿਆਂ ਦੀ ਸਹਿਮਤੀ ਨਾਲ ਲਿਖ ਰਿਹਾਂ ਹਾਂ,...
ਇਹ ਵਸੀਅਤ ਮੈਂ ਆਪਣੀ ਭੇਣ ਬੀਬੀ ਕਮਲਦੀਪ ਕੌਰ ਪਤਨੀ ਬਲਜੀਤ ਸਿੰਘ , ਆਪਣੇ ਭਾਣਜੇ ਅਜੇਦੀਪ ਸਿੰਘ, ਭਾਣਜੀ ਹਰਨੂਰ ਕੌਰ , ਜੇਲ ਸੁਪਰਡੈਂਟ ਸ਼੍ਰੀ ਨਵਜੋਤਪਾਲ ਸਿੰਘ ਰੰਧਾਵਾ ਜੀ , ਮੇਡੀਕਲ ਅਫਸਰ ਡਾਕਟਰ ਸ਼੍ਰੀ ਬੀ – ਕੇ ਸਲਵਾਨ ਜੀ ਅਤੇ ਹੋਰ ਜੇਲ ਅਧਿਕਾਰੀਆ ਦੀ ਮਜੂਦਗੀ ਵਿਚ ਖੁਸ਼ੀ ਲਿਖ ਰਿਹਾਂ ਹਾਂ ,....
..................................................................ਵੱਲੋ.........................................................................
ਬਲਵੰਤ ਸਿੰਘ ਰਾਜੋਆਣਾ
ਮਾਡਲ ਜੇਲ ਚੰਡੀਗੜ ,


Post Comment


ਗੁਰਸ਼ਾਮ ਸਿੰਘ ਚੀਮਾਂ