ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, March 20, 2012

ਇੰਗਲੇਂਡ'ਚ ਨਿਕਲੇ ਰੋਸ ਮਾਰਚ ਦੀਆਂ ਤਸਵੀਰਾਂ ਜੋ ਭਾਈ ਸਾਹਿਬ ਬਲਵੰਤ ਸਿੰਘ ਜੀ ਦੀ ਫਾਸੀਂ ਦੇ ਰੋਹ ਵੱਜੋ ਨਿਕਲੀਆਂ 20-03-2012

ਇੰਗਲੈਂਡ’ਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀਂ ਦੇ ਰੋਹ ਵਜੋਂ ਦਸ ਹਜ਼ਾਰ ਤੋਂ ਉਪਰ ਸਿੱਖ ਸੰਗਤਾਂ ਨੇ ਭਾਰਤੀ ਅੰਬੈਸੀ ਬਾਹਰ ਕੀਤਾ ਰੋਹ ਮੁਜ਼ਹਾਰਾ ਸਿੱਖਾਂ ਨੇ ਕਈ ਘੰਟੇ ਭਾਰਤੀ ਹਾਈ ਕਮਿਸ਼ਨਰ, ਸਹਾਇਕ ਹਾਈ ਕਮਿਸ਼ਨਰ ਸਮੇਤ ਸਮੂਹ ਸਟਾਫ਼ ਕਈ ਘੰਟੇ ਅੰਬੈਸੀ ਅੰਦਰੋਂ ਬਾਹਰ ਨਾਲ ਨਿਕਲਣ ਦਿੱਤਾ ਨੋਜਵਾਨਾਂ ਤੇ ਪੁਲਸ ਵਿਚ ਹੋਈ ਝੜਪ ਰੋਹ ਮੁਜ਼ਹਾਰੇ ਕਾਰਨ ਕਈ ਘੰਟੇ ਲੰਡਨ ਰਿਹਾ ਜਾਮ, ਵਾਹਨਾਂ ਦੀਆਂ ਲੱਗੀਆਂ ਲੰਮੀਆਂ ਲਾਈਨਾਂ ਲੰਡਨ-(20 ਮਾਰਚ, ਸਰਬਜੀਤ ਸਿੰਘ ਬਨੂੜ):-ਇੰਗਲੈਂਡ ‘ਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ 31 ਮਾਰਚ ਨੂੰ ਦਿੱਤੀ ਜਾ ਰਹੀ ਫ਼ਾਂਸੀਂ ਦੇ ਰੋਹ ਵਜੋਂ ਲੰਡਨ ਸਥਿਤ ਭਾਰਤੀ ਅੰਬੈਸੀ ਬਾਹਰ ਦਸ ਹਜ਼ਾਰ ਤੋਂ ਉਪਰ ਸਿੱਖ ਸੰਗਤਾਂ ਦੇ ਇੱਕਠ ਨੇ ਰੋਹ ਮੁਜ਼ਹਾਰਾ ਕੀਤਾ ਗਿਆ। ਸਿੱਖ ਨੋਜਵਾਨਾ ਵਲੋਂ ‘ਰਾਜੋਆਣਾ ਤੇਰੀ ਸੋਚ ਤੇ ਪਹਿਰਾ ਦੇਵਾਂਗਾ ਠੋਕ ਕੇ’ ਨਾਅਰੇ ਲਾ ਕੇ ਭਾਰਤੀ ਹਾਈ ਕਮਿਸ਼ਨਰ, ਸਹਾਇਕ ਹਾਈ ਕਮਿਸ਼ਨਰ ਸਮੇਤ ਸਮੂਹ ਸਟਾਫ਼ ਨੂੰ ਦੋ ਘੰਟੇ ਤੋਂ ਜਿਆਦਾ ਸਮਾਂ ਅੰਬੈਸੀ ਅਹਾਤੇ ਵਿਚੋਂ ਬਾਹਰ ਨਾ ਲੰਘਣ ਦਿੱਤਾ਼ ਗਿਆ, ਜਦੋਂ ਕਿ ਨੋਜਵਾਨਾਂ ਦੇ ਜੋਸ਼ ਕਾਰਨ ਲੰਡਨ ਦੀਆਂ ਸੜਕਾਂ ਤੇ ਕਈ ਘੰਟੇ ਜਾਮ ਲੱਗਾ ਰਿਹਾ। ਫ਼ੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ ਦੇ ਸੱਦੇ ਤੇ ਸਮੂਹ ਯੂ.ਕੇ ਦੇ ਮੁੱਖ ਸਹਿਰਾਂ ਸਲੋਹ, ਸਾਊਥਾਲ, ਹੇਜ਼, ਹੰਸਲੋਂ, ਇੰਲਫੋਰਡ਼, ਵੂਲਵਰਹੈਂਪਟਨ, ਗ੍ਰੈਵਜ਼ੈਡ਼, ਰੈਡਿੰਗ, ਲੂਟਨ, ਬਰਮਿੰਘਮ, ਵੂਲਚ, ਕਵੈਟਰੀ, ਡਰਬੀ, ਮੈਡਨਹੈਂਡ, ਸਮੈਦਿਕ, ਬਾਰਕਿੰਗ, ਸੈਵਨ ਕਿੰਗ, ਆਦਿ ਗੁਰਦਵਾਰਿਆਂ ਵਿਚੋਂ ਸਿੱਖ ਸੰਗਤਾਂ ਕੇਸਰੀ ਝੰਡੇ, ਕੇਸਰੀ, ਨੀਲੀਆਂ, ਕਾਲੀਆਂ ਦਸਤਾਰਾਂ, ਬੀਬੀਆਂ ਕੇਸਰੀ ਦੁਪਟੇ ਲੈ ਕੇ ਹਿੰਦੋਸਤਾਨ ਸਰਕਾਰ ਅਤੇ ਉਸ ਦੀਆਂ ਅਦਾਲਤਾਂ ਵਲੋਂ ਸਿੱਖਾ ਨੂੰ ਇਨਸਾਫ਼ ਨਾ ਦੇਣ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ 9ਵਜੇ ਫ਼ਾਂਸੀਂ ਦੇਣ ਦੇ ਰੋਹ ਵਜੋਂ ਲੰਡਨ ਸਥਿਤ ਭਾਰਤੀ ਅੰਬੈਸੀ ਬਾਹਰ ਵੱਡਾ ਰੋਹ ਮੁਜ਼ਹਾਰਾ ਕਰ ਕੇ ਭਾਰਤੀ ਅੰਬੈਸੀ ਦੇ ਆਹਿੁਲਕਾਰਾਂ ਨੂੰ ਦੋ ਘੰਟੇ ਤੋਂ ਵੱਧ ਅੰਦਰ ਹੀ ਡੱਕ ਕੇ ਰੱਖ ਦਿੱਤਾ, ਜਿਸ ਕਾਰਨ ਮੈਂਟ ਪੁਲਸ ਨੂੰ ...











ਨੋਜਵਾਨਾਂ ਨੂੰ ਸੰਭਾਲਣ ਲਈ ਕੁਝ ਕੁਝ ਸਮੇਂ ਬਾਅਦ ਵਾਧੂ ਪੁਲਸ ਸੱਦਣ ਤੇ ਮਜਬੂਰ ਹੋਣਾ ਪਿਆ। ਇਸ ਰੋਹ ਮੁਜ਼ਹਾਰੇ ਵਿੱਚ ਨਿੱਕੇ ਨਿੱਕੇ ਬੱਚੇ ਹੱਥਾਂ ਤੇ ਟੀ ਸਰਟਾਂ ਤੇ ਭਾਈ ਰਾਜੋਆਣਾ ਦੀ ਤਸਵੀਰ ਲਾ ਕੇ ਸਾਮਿਲ ਹੋਏ। ਸਿੱਖ ਸੰਗਤਾਂ ਵਲੋਂ ਹੱਥਾਂ ਵਿਚ ਭਾਈ ਬਲਵੰਤ ਸਿੰਘ ਰਾਜੋਆਣੇ ਦੀਆਂ ਤਸਵੀਰਾਂ ਵਾਲੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ। ਨੋਜਵਾਨਾਂ ਵਲੋਂ ਅੰਗਰੇਜੀ ਵਿਚ ਲਿਖੇ ਪਰਚੇ ਵੰਡੇ ਗਏ, ਜਿਸ ਤੇ ਭਾਈ ਰਾਜੋਆਣੇ ਦੀ ਤਸਵੀਰ ਸਮੇਤ ਉਨ੍ਹਾਂ ਦੀ ਸੰਖੇਪ ਜੀਵਨੀ ਸਮੇਤ ਹਿੰਦੋਸਤਾਨ ਵਲੋਂ ਸਿੱਖਾਂ ਨਾਲ ਹੋ ਰਹੇ ਧੱਕੇ ਬਾਰੇ ਜਾਣਕਾਰੀ ਲਿਖਕੇ ਵਿਦੇਸੀਂ ਲੋਕਾਂ ਨੂੰ ਵੱਡੀ ਗਈ। ਰੋਹ ਮੁਜ਼ਹਾਰੇ ਵਿੱਚ ਅਨੇਕਾਂ ਵਿਦੇਸੀਂ ਲੋਕ ਵੀ ਭਾਰਤੀ ਸੰਵਿਧਾਨ ਵਲੋਂ ਸਿੱਖਾਂ ਦੇ ਧੱਕੇ ਤੇ ਮੋਹਰ ਲਾ ਕੇ “ਖਾਲਿਸਤਾਨ ਜਿੰਦਾਬਾਦ” ਦੇ ਨਾਅਰੇ ਲਾਉਂਦੇ ਵੇਖੇ ਗਏ। ਇੰਗਲੈਂਡ ਸਰਕਾਰ ਨੂੰ ਹਿੰਦੋਸਤਾਨ ਵਿਚ ਹੁੰਦੇ ਘੱਟ-ਗਿਣਤੀ ਲੋਕਾਂ ਬਾਰੇ ਕਾਨੂੰਨ ਵੱਖ ਵੱਖ ਹੋਣ ਬਾਰੇ ਬੜੇ ਸਚੂੱਜੇ ਢੰਗ ਨਾਲ ਨੋਜਵਾਨ ਬੀਬੀਆਂ, ਬੱਚਿਆਂ ਵਲੋਂ ਅੰਗਰੇਜੀ ਵਿਚ ਦੱਸਿਆਂ ਜਾ ਰਿਹਾ ਸੀ, ਜਿਸ ਦੀ ਤਸਵੀਰਾਂ ਅੰਬੈਸੀ ਅੰਦਰ ਬੈਠੇ ਮੁਲਾਜ਼ਮ ਖਿੜਕੀਆਂ ਰਾਹੀਂ ਤਸਵੀਰਾਂ ਤੇ ਵੀਡਿਉਗ੍ਰਫ਼ੀ ਕਰਦੇ ਵੇਖੇ ਗਏ। ਦੱਸਣਯੋਗ ਹੈ ਕਿ ਦੋ ਘੰਟੇ ਤੱਕ ਚਲੇ ਇਸ ਰੋਹ ਮੁਜ਼ਾਹਰੇ ਲਈ ਮੈਂਟ ਪੁਲਸ ਵਲੋਂ ਪ੍ਰਬੰਧਕਾਂ ਨੂੰ ਸਿਰਫ਼ ਤੇ ਸਿਰਫ਼ ਦੋ ਸੌ ਵਿਅਕਤੀਆਂ ਦੀ ਮਨਜੂਰੀ ਦਿੱਤੀ ਗਈ ਸੀ, ਲੇਕਿਨ ਵੱਖ ਵੱਖ ਸਾਧਨਾਂ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀਆਂ ਵਿਦੇਸੀਂ ਧਰਤੀ ਤੇ ਆਈਆਂ ਵੀਡਿਉ ਵੇਖ ਸੰਗਤਾਂ ਨੇ ਆਪਣੇ ਵੀਰ, ਮਾਵਾਂ ਨੇ ਆਪਣੇ ਪੁੱਤ ਦੀ ਸਾਂਝੀ ਅਵਾਜ਼ ਬਣ ਹਿੰਦੋਸਤਾਨ ਸਰਕਾਰ ਦੇ ਸੰਵਿਧਾਨ ਨੂੰ ਨਾ ਮੰਨ ਕੇ ਭਾਈ ਰਾਜੋਆਣਾ ਦੀ ਸੋਚ ਤੇ ਪਹਿਰਾ ਦੇ ਕੇ ‘ਖਾਲਿਸਤਾਨ ਜਿੰਦਾਬਾਦ’- “ਭਾਈ ਰਾਜੋਆਣਾ ਤੇਰੈ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ” ਨਾਅਰਿਆਂ ਰਾਹੀਂ ਭਾਰਤੀ ਹਾਈ ਕਮਿਸ਼ਨਰ, ਸਹਾਇਕ ਹਾਈ ਕਮਿਸ਼ਨਰ ਸਮੇਤ ਸਮੂਹ ਸਟਾਫ਼ ਅੰਬੈਸੀ ਅੰਦਰ ਘੇਰੀ ਰੱਖਿਆਂ ਹੋਇਆ ਸੀ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਭਾਰਤੀ ਹਾਈ ਕਮਿਸ਼ਨਰ ਵਲੋਂ ਬਾਰ ਬਾਰ ਮੈਂਟ ਪੁਲਸ ਤੇ ਭਾਰੀ ਦਬਾਅ ਬਣਾ ਕੇ ਸਿੱਖਾਂ ਨੂੰ ਖਦੇੜਨ ਲਈ ਆਖਿਆ ਜਾ ਰਿਹਾ ਸੀ, ਜਿਸ ਦੇ ਚਲਦਿਆਂ ਮੈਂਟ ਪੁਲਸ ਦੇ ਸੁਪਰਡੈਂਟ ਬਾਰ ਬਾਰ ਪ੍ਰਬੰਧਕ ਨੂੰ ਲਾਠੀ ਚਾਰਜ ਕਰਨ ਜਾਂ ਧੱਕੇ ਨਾਲ ਉਥੋਂ ਭਜਾਉਣ ਦੀਆਂ ਧਮਕੀਆਂ ਦਿੰਦੇ ਰਹੇ। ਭਾਂਵੈਂ ਕਿ ਸਿੱਖ ਨੋਜਵਾਨ ਅੰਬੈਸੀ ਦੇ ਰਾਹ ਤੋਂ ਜਾਣ ਤੋਂ ਤਿਆਰ ਨਾ ਹੋਏ ਪੰਰਤੂ ਪੁਲਸ ਨੇ ਸਿੰਘਾਂ ਲਈ ਘੱਟ ਥਾਂ ਨੂੰ ਹੋਰ ਵਧਾਉਣ ਵਿਚ ਆਪਣੀ ਭਲਾਈ ਸਮਝੀ। ਪੁਲਸ ਤੇ ਸਿੱਖਾਂ ਵਿਚ ਮਾੜੀ ਮੋਟੀ ਝੜਪ ਵੀ ਵੇਖਣ ਨੂੰ ਮਿਲੀ, ਜਿਸ ਦੇ ਚਲਦਿਆ ਨੋਜਵਾਨਾਂ ਨੇ ਸੜਕ ਤੇ ਜਾਮ ਲਾ ਦਿੱਤਾ , ਜਿਸ ਕਾਰਨ ਸੜਕ ਤੇ ਲੰਬੀਆਂ ਲੰਬੀਆਂ ਵਾਹਨਾਂ ਦੀਆਂ ਲਾਇਨਾਂ ਲੱਗ ਗਈਆਂ, ਜਿਸ ਨੂੰ ਪ੍ਰਬੰਧਕਾਂ ਅਤੇ ਪੁਲਸ ਨੇ ਨੋਜਵਾਨਾਂ ਨੂੰ ਸੰਭਾਲ ਕੇ ਵਾਹਨਾਂ ਨੂੰ ਅੱਗੇ ਜਾਣ ਦਿੱਤਾ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਭਾਈ ਰਾਜੋਆਣਾ ਦੀ ਸੋਚ ਤੇ ਪਹਿਰਾ ਦਿੰਦਿਆਂ ਕਿਹਾ ਕਿ ਉਹ ਭਾਈ ਰਾਜੋਆਣਾ ਦੇ ਨਾਲ ਹਨ।ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੀ ਧਾਰਾ 25 ਵਿਚ ਸਿੱਖ ਕੇਸਾਂਧਾਰੀ ਹਿੰਦੂ ਹਨ ਜਦੋਂ ਕਿ ਸਿੱਖ ਇੱਕ ਵਖਰੀ ਕੌਮ ਦੇ ਨਾਲ ਇਕ ਵੱਖਰਾ ਧਰਮ ਹੈ। ਖਾਲਸਾ ਅਜ਼ਾਦ ਸੋਚ ਦਾ ਮਾਲਕ ਹੈ ਅਤੇ ਉਹ ਗੁਲਾਮਾਂ ਵਾਲੇ ਭਾਰਤੀ ਸੰਵਿਧਾਨ ਨੂੰ ਮੰਨਣ ਤੋਂ ਆਕੀ ਹੈ। ਉਨ੍ਹਾਂ ਵਿਦੇਸੀਂ ਧਰਤੀ ਉਤੇ ਰਹਿੰਦੇ ਸਿੱਖਾਂ ਨੂੰ ਬੇਨਤੀ ਕੀਤੀ ਗਈ ਉਹ ਵੀ ਆਪਣੇ ਆਪਣੇ ਘਰਾਂ ਤੇ ਕੇਸਰੀ ਨਿਸ਼ਾਨ ਝੂਲਾਉਣ ਅਤੇ ਵਿਦੇਸਾਂ ਵਿਚ ਰਹਿਕੇ ਵੀ ਦਿੱਲੀ ਤਖ਼ਤ ਵਲੋਂ ਝੂਠੇ ਪੁਲਸ ਮੁਕਬਾਲੇ ਬਣਾ ਕੇ ਸ਼ਹੀਦ ਕੀਤੀ ਗਈ ਸਿੱਖ ਨੋਜਵਾਨੀ ਨੂੰ ਆਪਣਾ ਸ਼ਰਧਾ ਦੇ ਫੁੱਲ ਭੇਟ ਕਰਨ।ਬੁਲਾਰਿਆ ਨੇ ਕਿਹਾ ਕਿ ਭਾਈ ਰਾਜੋਆਣਾ ਜੰਗੀ ਕੈਦੀ ਹੈ ਅਤੇ ਜੰਗੀ ਕੈਦੀ ਨੂੰ ਫ਼ਾਂਸੀਂ ਨਹੀਂ ਲਾਈ ਜਾ ਸਕਦੀ। ਇਸ ਮੋਕੇ ਫ਼ੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ ਦੇ ਕੋਆਡੀਨੇਟਰ ਭਾਈ ਜੋਗਾ ਸਿੰਘ, ਭਾਈ ਕੁਲਦੀਪ ਸਿੰਘ ਚੇਹੜੂ, ਸਿੱਖ ਫ਼ੈਡਰੇਸ਼ਨ ਦੇ ਚੈਅਰਮੈਂਨ ਭਾਈ ਅਮਰੀਕ ਸਿੰਘ ਗਿੱਲ, ਦਲ ਖਾਲਸਾ ਦੇ ਕੌਮਾਂਤਰੀ ਮੀਤ ਪ੍ਰਧਾਨ ਭਾਈ ਮਨਮੋਹਨ ਸਿੰਘ ਖਾਲਸਾ, ਭਾਈ ਗੁਰਚਰਨ ਸਿਘ, ਭਾਈ ਬਲਬੀਰ ਸਿੰਘ ਬੈਂਸ,ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਭਾਈ ਗੁਰਮੇਜ ਸਿੰਘ ਗਿੱਲ, ਰਾਸਟਰਪਤੀ ਭਾਈ ਸੇਵਾ ਸਿੰਘ ਲੱਲ੍ਹੀ, ਸਿੱਖ ਫ਼ੈਡਰੇਸ਼ਨ ਦੇ ਸੀਨੀਅਰ ਆਗੂ ਭਾਈ ਦਵਿੰਦਰਜੀਤ ਸਿੰਘ ਸਲੋਹ, ਭਾਈ ਜਸਪਾਲ ਸਿੰਘ, ਗਰੁਦਵਾਰਾ ਸ੍ਰੀ ਗੁਰੁ ਸਿੰਘ ਸਭਾ ਸਾਊਥਾਲ ਦੇ ਸਟੇਜ ਸਕੱਤਰ ਸ ਸੁਖਦੀਪ ਸਿੰਘ ਰੰਧਾਵਾ, ਸ ਦਲਜੀਤ ਸਿੰਘ, ਹੈਂਡ ਗ੍ਰੰਥੀ ਭਾਈ ਬਲਵਿੰਦਰ ਸਿੰਘ ਪੱਟੀ, ਸ ਮੁਖਤਿਆਰ ਸਿੰਘ ਕਾਲਾ, ਸ ਜਸਬੀਰ ਸਿੰਘ ਹੇਜ਼, ਗੁਰਦਵਾਰਾ ਸ੍ਰੀ ਗੁਰੁ ਸਿੰਘ ਸਭਾ ਸਲੋਹ ਦੀ ਮੀਤ ਪ੍ਰਧਾਨ ਬੀਬੀ ਜਗਦੀਸ਼ ਕੌਰ, ਸ ਜਸਵੰਤ ਸਿੰਘ ਰੰਧਾਵਾ, ਯੂਨਾਈਟਿਡ ਖਾਲਸਾ ਦਲ ਦੇ ਮੁੱਖੀ ਭਾਈ ਨਿਰਮਲ ਸਿੰਘ ਸੰਧੂ, ਸ੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਸ ਸਕੱਤਰ ਭਾਈ ਕੁਲਵੰਤ ਸਿੰਘ ਮੁਠੱਡਾ, ਭਾਈ ਰਣਜੀਤ ਸਿੰਘ ਰਾਣਾ, ਪਾਕਿਸਤਾਨ ਗੁਰਦਵਾਰਾ ਕਾਰ ਸੇਵਾ ਦੇ ਮੁਖੀ ਭਾਈ ਅਵਤਾਰ ਸਿੰਘ ਸੰਘੇੜਾ, ਸ ਜਸਵਿੰਦਰ ਸਿੰਘ ਸੈਵਨ ਕਿੰਗ, ਸ ਮਨਜੀਤ ਸਿੰਘ ਇੰਲਫੋਰਡ, ਸ੍ਰੌਮਣੀ ਅਕਾਲੀ ਦਲ ਦੇ ਸ ਗੁਰਦੇਵ ਸਿੰਘ ਚੌਹਾਨ ਆਦਿ ਆਗੂ ਹਾਜਿ਼ਰ ਸਨ। ਭਾਂਵੇਂਕਿ ਬੀਤੇ ਵਰ੍ਹੇ ਹਿੰਦੋਸਤਾਨ ਸਰਕਾਰ ਵਲੋਂ ਇੰਗਲੈਂਡ ਸਰਕਾਰ ਤੇ ਦਬਾਅ ਪਾ ਕੇ ਇਥੇ ਸਿੱਖ ਮੁਜ਼ਹਾਰੇ ਬੰਦ ਕਰਨ ਦੀਆਂ ਭਾਰਤੀ ਅਖ਼ਬਾਰਾਂ ਵਿਚ ਵੱਡੀਆਂ ਵੱਡੀਆਂ ਖ਼ਬਰਾਂ ਲੱਗੀ ਸਨ, ਜੋ ਝੂਠ ਸਾਬਤ ਹੋਈਆ ਪੰਰਤੂ ਉਨ੍ਹਾਂ ਖ਼ਬਰਾਂ ਤੋਂ ਬਾਅਦ ਭਾਈ ਰਾਜੋਆਣਾ ਦੇ ਹੱਕ ਵਿੱਚ ਇਹ ਸਭ ਤੋਂ ਵੱਡਾ ਸਿੱਖਾਂ ਵਲੋਂ ਕੀਤਾ ਰੋਹ ਮੁਜ਼ਹਾਰਾ ਸਾਬਤ ਹੋਇਆਂ, ਜਿਸ ਵਿੱਚ ਹਿੰਦੋਸਤਾਨ ਅੰਬੈਸੀ ਦੇ ਉਚ ਅਫ਼ਸਰਾਂ ਸਮੇਤ, ਇਗਲੈਂਡ ਦੇ ਅਹਿਲਕਾਰਾਂ ਨੂੰ ਵੀ ਸਿੱਖਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। 



Post Comment


ਗੁਰਸ਼ਾਮ ਸਿੰਘ ਚੀਮਾਂ