ਪੋਸਟ ਕਰਤਾ: ਚੀਮਾਂ
ਮੇਰਾ ਨਾਂ ਯੋ ਯੋ, ਮੈਂ ਕੰਮ ਕੀਤੇ ਉਹ, ਜਿੰਨਾਂ ਨਾ ਮੇਰਾ ਚਮਕਾਤਾ।
ਗਾਣਾ ਇਕ ਗਾ ਪੰਜਾਬ ਦੀਆਂ ਧੀਆਂ ਨੂੰ ਮੈਂ ਸੈਕਿੰਡ ਹੈਂਡ ਬਣਾਤਾ।ਮਿਣੇ ਕੁੜੀਆਂ ਦੇ ਲੱਕ, ਵੱਡੇ ਕੱਢਤੇ ਮੈਂ ਸੱਪ...ਮੇਰੇ ਯਾਰ ਮੈਨੂੰ ਕਹਿਣ, ਬਾਈ ਫੱਟੇ ਚੱਕ ਚੱਕ ਚੱਕ। ਦੋ ਅਰਥੀ ਗਾਇਕੀ ਗਾ ਗਾ ਪੰਜਾਬੀਅਤ ਨੂੰ ਸ਼ਰਮਸਾਰ ਕਰਾ ਤਾ।
ਹੁਣ ਜੁੱਤੀਆਂ ਮਾਰੋ ਮੇਰੇ ਪੰਜਾਬੀਓ, ਮੈਂ ਜੋ ਗੰਦ ਪਾਉਣਾ ਸੀ ਉਹ ਪਾਤਾ।
ਪੰਜਾਬੀਓ ਅਸੀਂ ਆਪ ਹੀ ਬੜਾਵਾ ਦਿੰਦੇ ਹਾਂ ਪਹਿਲੇ ਇਹੋ ਜਹੇ ਰੂੜੀ ਵਾਦੀ ਗਾਇਕਾ ਨੂੰ... ਜੱਦ ਸਿਰ ਤੋਂ ਪਾਣੀ ਲੰਗ ਜਾਂਦਾ ਤੇ ਆਨ ਪੇਂਦੀ ਹੈ ਫਿਰ ਅਖਾ ਖੁਲਦਿਆਂ ਹਨ... ਇਹੋ ਜਹੇ ਰੂੜੀ ਵਾਧੀ ਗਾਇਕਾ ਦਾ ਅਸਰ ਤਾਂ ਸਾਡੀ ਆਉਣ ਵਾਲੀ ਪੀੜੀ ਉੱਤੇ ਪਿਆ ਹੀ ਹੋਇਆ... ਤਾਹੀ ਤਾਂ ਇਕ ਸ਼ਰੀਫ਼ ਬੰਦਾ ਨਜਰਾਂ ਚੁਕਾਈ ਤੁਰਦਾ ਸਮਾਜ ਤੋਂ... ਪੰਜਾਬੀਓ ਪੇਹਿਚਾਨੋ ਆਪਣੇ ਅਸਲ ਨੂੰ ਤੇ ਨੱਥੀ ਕਰੋ ਇਹੋ ਜਹੇ ਘਰੋ ਕੱਡੇ ਗਾਇਕਾ ਦੀ... ਜੋ ਆਪਣੇ ਪੰਜਾਬੀ ਸਭਿਆਚਾਰ ਨੂੰ ਗੰਦਲਾ ਕਰਨ ਤੇ ਤੁਰੇ ਹੋਏ ਨੇ...ਅਜੋਕੇ ਭੂੰਡ ਗਾਇਕਾਂ ਦੁਆਰਾ ਰਾਤੋ ਰਾਤ ਸਟਾਰ ਬਣਨ ਦੀ ਓੜ ਵਿਚ ਘਟੀਆ ਤੋਂ ਘਟੀਆ ਪੱਧਰ ਦੇ ਗੀਤਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਅਜਿਹੀ ਗਾਇਕੀ ਸਮਾਜ ਨੂੰ ਸੇਧ ਦੇਣ ਦੀ ਬਜਾਏ ਸਮਾਜ ਨੂੰ ਹੋਰ ਗਲਤ ਪਾਸੇ ਤੌਰ ਰਹੀ ਹੈ ਨਤੀਜਾ ਤੁਹਾਡੇ ਸਾਰੀਆਂ ਦੇ ਸਾਹਮਣੇ ਹੈ। ਪੰਜਾਬੀਓ ਉਏ ਸੁੱਤੇ ਹੋਇਓ ਜਾਗੋ ਹੁਣ ਵੀ ਜਾਗ ਜਾਓ ਤੇ ਸਾਫ਼ ਸੁਥਰੀ ਗਾਇਕੀ ਨੂੰ ਤਰਜੀਹ ਦਿਓ। ਚੀਮੇ ਦਾ ਵੱਸ ਚੱਲੇ ਤਾਂ ਕੱਲੇ ਕੱਲੇ ਭੂੰਡ ਗਾਇਕ ਨੂੰ ਖੜਾ ਕਰ ਭੁੰਨ ਦੀਆਂ... ਜੋ ਕੇ ਸਾਫ਼ ਸੁਥਰੀ ਪੰਜਾਬੀ ਗਾਇਕੀ ਦੇ ਨਾਮ ਹੇਠ ਪੰਜਾਬੀਅਤ ਨੂੰ ਰੋਲਣ ਤੇ ਲੱਗੇ ਹੋਏ ਨੇ...