31 ਮਾਰਚ ਨੂੰ ਹੋਣ ਵਾਲੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮੁੜ ਬਹਾਲ ਵੀ ਹੋ ਸਕਦੀ ਹੈ-ਸੁਪਰੀਮ ਕੋਰਟ
ਨਵੀਂ ਦਿੱਲੀ, 29 ਮਾਰਚ: ਭਾਰਤ ਦੇ ਸੁਪਰੀਮ ਕੋਰਟ ਦੇ ਜੱਜਾਂ ਦੇ ਇਕ ਬੈਂਚ ਨੇ ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨਾਲ ਮਿਲਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੋਕਣ ਤੇ ਵਿਚਾਰ ਕਰਦਿਆਂ ਇਸਨੂੰ ਕਾਨੂੰਨ ਦਾ ਮਜ਼ਾਕ ਬਣਾਉਣ ਵਾਲਾ ਮਾਮਲਾ ਅਖਿਆ ਹੈ। ਜੱਜਾਂ ਨੇ ਕਿਹਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣਾ ਕੇਸ ਹੋਰਨਾਂ ਸਹਿ-ਦੋਸ਼ੀਆਂ ਤੋਂ ਵੱਖਰਾ ਕਰ ਲਿਆ ਸੀ। ਇਸ ਲਈ ਹੋਰਨਾਂ ਦੋਸ਼ੀਆਂ ਦੀ ਕੋਈ ਅਪੀਲ਼ ਜਾਂ ਕੇਸ ਸੁਪਰੀਮ ਕੋਰਟ ਵਿਚ ਪੈਂਡਿੰਗ ਹੋਣ ਦਾ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਕੋਈ ਸੰਬੰਧ ਨਹੀਂ। ਉਨ੍ਹਾਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਕਾਨੂੰਨੀ ਤੌਰ ਤੇ ਜਾਇਜ਼ ਦੱਸਿਆ। ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣ ਲਈ ਸੁਪਰੀਮ ਕੋਰਟ ਦੇ ਜੱਜਾਂ ਦਾ ਇਕ ਪੈਨਲ ੩੦ ਮਾਰਚ ਨੂੰ ਕੋਈ ਜਜਮੈਂਟ ਦੇਵੇਗਾ। ਇਸ ਨਾਲ 31 ਮਾਰਚ ਨੂੰ ਹੋਣ ਵਾਲੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮੁੜ ਬਹਾਲ ਵੀ ਹੋ ਸਕਦੀ ਹੈ।