ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, March 26, 2012

ਭਾਈ ਰਾਜੋਆਣਾ ਵੱਲੋਂ ਜੱਜ ਸਾਹਿਬਾਨ ਨੂੰ ਤਿਨ ਸਫਿਆਂ ਦੀ ਲਿਖੀ ਗਈ ਚਿੱਠੀ ਦਾ ਮੂਲ ਰੂਪ ਤੁਸੀਂ ਕਲਿਕ ਕਰ ਪੜ ਸਕਦੇ ਹੋ...

੧ ਅਕਤੂਬਰ ੨੦੧੦ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਹਾਈ ਕੋਰਟ ਚੰਡੀਗੜ ਅਦਾਲਤ ਵਿਚ ਬਹੁਤ ਹੀ ਗੁਪਤ ਢੰਗ ਨਾਲ ਪੇਸ਼ ਕੀਤਾ ਗਿਆ ਸੀ , ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਰਾਤ ਨੂੰ ਹੀ ਪੇਸ਼ੀ ਵਾਰੇ ਦਸਿਆ ਗਿਆ ਸੀ ਅਤੇ ਸਵੇਰੇ ੬:੩੦ ਵਜੇ ਜੇਲ ਵਿਚੋਂ ਚੰਡੀਗੜ ਨੂੰ ਰਵਾਨਾ ਹੋਏ, ਹਾਈ ਕੋਰਟ ਚੰਡੀਗੜ ਦੀ ਅਦਾਲਤ ਵਿਚ ੮:੩੦ ਵਜੇ ਪੇਸ਼ ਕੀਤੇ ਗਏ, ਉਸ ਵਕਤ ਬਾਕੀ ਸਾਰੀਆਂ ਅਦਾਲਤਾਂ ਬੰਦ ਪਈਆਂ ਸਨ , ਅਦਾਲਤ ਵਿਚ ਉਸ ਵਕਤ ਦੋ ਜੱਜ ਸਾਹਿਬਾਨ ਸ. ਮਹਿਤਾਬ ਸਿੰਘ ਗਿੱਲ , ਸ਼੍ਰੀ ਅਰਵਿੰਦ ਕੁਮਾਰ ਅਤੇ ਸੀ.ਬੀ.ਆਈ ਦੇ ਵਕੀਲਾਂ ਤੋਂ ਬਿਨਾਂ ਹੋਰ ਕੋਈ ਵੀ ਹਾਜਰ ਨਹੀ ਸੀ , ਉਸ ਵਕਤ ਜੱਜ ਸਾਹਿਬਾਨ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਕਾਨੂੰਨੀ ਮਦਦ ਦੀ ਪੇਸ਼ਕਸ ਕਿਤੀ ਜੋ ਭਾਈ ਰਾਜੋਆਣਾ ਨੇ ਇਹ ਕਹਿ ਕੇ ਠੁਕਰਾਈ '' ਇਨਾਂ ਹਥਾਂ ਨੇ ਆਪਣੇ ਭਰਾ ਵਰਗੇ ਦੋਸਤ ਨੂੰ ਤੋਰੀਆਂ ਸੀ , ਕਿਸੇ ਵੀ ਤਰਾਂ ਦੀ ਅਪੀਲ ਕਰਨਾ ਸਹੀਦ ਹੋਏ ਵੀਰਾਂ ਦਾ ਅਪਮਾਨ ਕਰਨਾ ਹੋਵੇਗਾ,'' ਇਸ ਤੋਂ ਬਾਅਦ ਭਾਈ ਰਾਜੋਆਣਾ ਨੇ ਆਪਣਾ ਸਾਰਾ ਬਿਆਨ ਬੁਲੰਦ ਆਵਾਜ ਵਿਚ ਪੜਿਆ ਤੇ ਖਾਲਿਸਤਾਨ ਦੇ ਨਾਹਰੇ ਲਗਾਏ , ਜੱਦ ਅਦਾਲਤ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਇਹ ਇਤਿਹਾਸ ਬਿਆਨ ਪੜ ਰਹੇ ਸਨ ਤਾਂ ਇਨਾਂ ਇਤਿਹਾਸਕ ਪਲਾਂ ਨੂੰ ਤਾਂ ਅਦਾਲਤ ਦੀਆਂ ਦੀਵਾਰਾਂ ਨੇ ਵੀ ਸੰਭਾਲ ਲਿਆ ਹੋਵੇਗਾ ਪਰ ਸਾਡੇ ਪੰਥਕ ਲੀਡਰ ਪਤਾ ਨਹੀ ਕਿਹੜੀ ਨੀਂਦ ਸੁੱਤੇ ਪਏ ਹਨ??? ਸਹੀਦਾਂ ਨੂੰ ਕੋਮੀ ਸਰਮਾਈਆ ਕਹਿਣ ਵਾਲੇ ਸਾਡੇ ਲੀਡਰਾਂ ਨੂੰ ਤਾਂ ਇਹ ਵੀ ਪਤਾ ਨਹੀ ਸੀ ਕਿ ਕੋਈ ਅਦਾਲਤ ਵਿਚ ਖਲੋ ਕੇ ਸਿਖ ਕੋਮ ' ਤੇ ਹੋਏ ਜ਼ੁਲਮ ਦੀ ਕਹਾਣੀ ਨੂੰ ਬਿਆਨ ਕਰ ਕੇ ਕੋਮ ਦਾ ਇਤਿਹਾਸ ਰਚ ਰਿਹਾ ਹੈ...
JOIN THIS PUNJABI PAGE DOSTO


Post Comment


ਗੁਰਸ਼ਾਮ ਸਿੰਘ ਚੀਮਾਂ