ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, March 19, 2012

ਫਾਂਸੀ ਬਨਾਮ ਸਿਖ

ਸਿਖਾਂ ਨੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਕਈ ਵਾਰ ਹਜਾਰ ਮੀਆਂ
ਭਗਤ ਸਿੰਘ ਦੇ ਰੂਪ ਵਿਚ ਫਾਂਸੀ ਦੇ ਰੱਸੇ ਕੀਤਾ ਅਸਾਂ ਪਿਆਰ ਮੀਆਂ 
ਸਤਵੰਤ ਸਿੰਘ ਰੂਪ ਵਿਚ ਚੁੰਮ ਫਾਂਸੀ ਦੇ ਰੱਸੇ ਨੂ ਕੀਤਾ ਅਸਾਂ ਆਪਣਾ ਇਜਹਾਰ ਮੀਆਂ 
ਸੁੱਖੇ ਜਿੰਦੇ ਦੇ ਰੂਪ ਵਿਚ ਲਿਆ ਝੂਟਾ ਫਾਂਸੀ ਦੇ ਰੱਸੇ ਨਾਲ ਮੀਆਂ 
੩੧ ਮਾਰਚ ਨੂ ਇਸ ਸਫ਼ਰ ਤੇ ਇਕ ਹੋਰ ਸਿਖ ਨੇ ਹੋਣਾ ਹੈ ਸਵਾਰ ਮੀਆਂ
ਚੁੰਮਣਾ ਉਸ ਨੇ ਵੀ ਫਾਂਸੀ ਦੇ ਰੱਸੇ ਨੂ ਬਣਦੀ ਜਾ ਰਹੀ ਹੈ ਸਾਡੇ ਸ਼ਹੀਦਾਂ ਦੀ ਲੰਮੀ ਕਤਾਰ ਮੀਆਂ
ਕਿੰਨੇ ਚੜ੍ਹੇ ਕਿੰਨਿਆ ਨੇ ਫਾਂਸੀ ਤੇ ਚੜ੍ਹਨਾ ,ਅਜੇ ਕੀਤਾ ਨਹੀ ਇਸ ਦਾ ਹਿਸਾਬ ਮੀਆਂ
ਜਿਨੀ ਵਾਰ ਵੀ ਸਿਖਾਂ ਦਾ ਫਾਂਸੀ ਦੇ ਨਾਲ ਮੈਚ ਹੋਇਆ ,ਜਿਤ ਕੇ ਗਏ ਨੇ ਸਭ ਸਿਖ ਆਪਣੇ ਗੁਰੂ ਸਾਹਿਬ ਪਾਸ ਮੀਆਂ
ਮੇਰੀ ਇਹ ਕਵਿਤਾ ਓਨਾ ਸਭ ਸਿਖਾਂ ਨੂ ਸਮਰਪਿਤ ਹੈ ਜਿਨਾ ਨੇ ਹੱਸ ਕੇ ਫਾਂਸੀ ਦੇ ਰੱਸਿਆਂ ਨੂ ਚੁੰਮਿਆ ਹੈ,
( ਦੀਪਜੋਤ ਕੌਰ )


ਜੋਇਨ ਪੰਜਾਬੀਓ ਸਾਡਾ ਫੇਸਬੁੱਕ ਪੇਜ


Post Comment


ਗੁਰਸ਼ਾਮ ਸਿੰਘ ਚੀਮਾਂ