ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, March 18, 2012

ਨਸ਼ਿਆਂ ਤੇ ਰੰਗਲਾ ਪੰਜਾਬ ਹੋ ਗਿਆਂ

ਪੋਸਟ ਕਰਤਾ: ਚੀਮਾਂ 
ਪੰਜਾਬ ਵਿਚ ਨਸ਼ੇਆਂ ਦਾ ਕਾਰੋਬਾਰ ਕਾਫੀ ਜੋਰ ਫੜ ਗਿਆਂ ਹੈ... ਪਿਸ਼੍ਲੇ ਕੁਝ ਪੰਜ - ਛੇ ਕੁ ਸਾਲਾਂ ਵਿਚ ਇਹ ਕਾਫੀ ਤੇਜੀ ਨਾਲ ਵੱਧੇਆ.. ਜੋ ਕੀ ਇਕ ਗੰਬੀਰ ਚਿੰਤਾ ਦਾ ਵਿਸ਼ਾ ਬਣਿਆਂ ਹੋਈਆਂ ਹੈ... ਨੋਜਵਾਨ ਪੀੜੀ ਤਾਂ ਕਿਧਰੇ ਰਹਿ ਸਿਆਣੇ ਬਿਆਣੇ ਵੀ ਇਸ ਦੀ ਮਾਰ ਹੇਠ ਦੇਖੇ ਗਏ ਹਨ... ਜਿਸ ਨਾਲ ਪੰਜਾਬ ਦੀ ਜਵਾਨੀ ਨੂੰ ਤਾਂ ਘੁਣ ਲੱਗਾ ਹੀ ਹੈ ਨਾਲ ਦੀ ਨਾਲ ਲੂਟਮਾਰ ਵਰਗੀਆਂ ਵਾਰਦਾਤਾਂ ਆਮ ਦੇਖਣ ਨੂੰ ਮਿਲ ਰਹੀਆਂ ਹਨ... ਜਿਸ ਕਰਕੇ ਆਮ ਲੋਕਾਂ ਦਾ ਜੰਨਜੀਵਨ ਕਾਫੀ ਪ੍ਰਬਾਵਿਤ ਹੋਈਆਂ ਹੈ.... ਸੋ ਅੱਜ ਪੰਜਾਬ ਵਿਚ ਇਹ ਇਕ ਬਹੁਤ ਹੀ ਗੰਬੀਰ ਮਸਲਾ ਹੈ ਜਿਸ ਨੂੰ ਨਥ ਪਾਉਣਾ ਬਹੁਤ ਜਰੂਰੀ ਹੈ... ਇਹ ਪੰਜਾਬ ਲਈ ਵੀ ਸ਼ਰਮ ਦੀ ਗੱਲ ਹੈ ਕੀ ਪੰਜਾਬ ਰਸਤੇ ਹੀ ਨਸ਼ਾ ਟੱਪ ਪੂਰੇ ਦੇਸ਼ ਵੱਲ ਜਾਂਦਾ ਹੈ... ਕਿਓ ਕੀ ਪੰਜਾਬ ਦੇ ਕਈ ਜਿਲੇ ਸਰਹੱਦੀ ਹੋਣ ਕਰਕੇ ਪਾਕਿਸਤਾਨ ਅਤੇ ਅਫਗਾਨੀਸਤਾਨ ਵੱਲੋ ਅੰਨੇਵਾਹ ਨਸ਼ੇਆਂ ਦੀ ਖੇਪ ਪੰਜਾਬ ਦੇ ਰਸਤੇ ਪੂਰੇ ਦੇਸ਼ ਨੂੰ ਭੇਜੀ ਜਾ ਰਹਿ ਹੈ .... ਇਸ ਨਸ਼ੇਆਂ ਪ੍ਰਤੀ ਉਚੇ ਪਧਰ ਤੇ ਠੋਸ ਵਿਚਾਰ ਚਰਚਾ ਅਤੇ ਸਖਤੀ ਨਾਲ ਉਪਰਾਲੇ ਹੋਣ ਦੀ ਲੋੜ ਹੈ... ਦਲਾਲਾਂ ਦੀ ਵਧ ਰਹਿ ਗਿਣਤੀ ਨੂੰ ਜੜੋ ਪਟਣ ਦੀ ਲੋੜ ਹੈ... ਬਚਾਲੋ ਵੇ ਲੋਕੋ ਆਪਣੇ ਇਸ ਗੁਰੂਆਂ ਪੀਰਾਂ ਦੀ ਧਰਤੀ ਰੰਗਲੇ ਪੰਜਾਬ ਨੂੰ ਇਸ ਸ਼ੇਵੇ ਦਰਿਆਂ ਤੋਂ... ਜੋ ਲੈ ਗਿਆਂ ਜਵਾਨੀਆਂ ਨੂੰ ਘਰੋ ਰੋੜ ਕੇ... ... ਚੀਮਾਂ ਤਾਂ ਨਿੱਤ ਕਰੇ ਅਰਦਾਸਾਂ ... ਕੇ ਕੋਈ ਆਵੇ ਬੰਨ ਮਾਰੇ ਪੱਕਾ ਇਸ ਸ਼ੇਵੇ ਦਰਿਆਂ ਨੂੰ.... ਹਥੀ ਮੇਹਿਨਤ ਹੋਣੋ ਹੁਣ ਉਕਾ ਹੀ ਜਵਾਬ ਹੋ ਗਿਆਂ... ਹੁਣ "ਨਸ਼ਿਆਂ ਤੇ ਰੰਗਲਾ ਪੰਜਾਬ ਹੋ ਗਿਆਂ"
ਫੇਸਬੁੱਕ ਪੰਜਾਬੀ ਫੇਨ ਪੇਜ ਸਾਨੂੰ ਮਾਣ ਪੰਜਾਬੀ ਹੋਣ ਦਾ


Post Comment


ਗੁਰਸ਼ਾਮ ਸਿੰਘ ਚੀਮਾਂ