ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, March 20, 2012

ਲੰਦਨ ’ਚ ਰਾਜੋਆਣਾ ਦੇ ਹੱਕ ਵਿਚ ਭਾਰਤੀ ਹਾਈ ਕਮਿਸ਼ਨ ਸਾਹਮਣੇ ਸਿੱਖਾਂ ਵਲੋਂ ਰੋਸ ਵਿਖਾਵਾ, ਘਰਾਂ ਉਤੇ ਲਗਾਏ ਕੇਸਰੀ ਝੰਡੇ

ਲੰਦਨ ’ਚ ਰਾਜੋਆਣਾ ਦੇ ਹੱਕ ਵਿਚ ਭਾਰਤੀ ਹਾਈ ਕਮਿਸ਼ਨ ਸਾਹਮਣੇ ਸਿੱਖਾਂ ਵਲੋਂ ਰੋਸ ਵਿਖਾਵਾ, ਘਰਾਂ ਉਤੇ ਲਗਾਏ ਕੇਸਰੀ ਝੰਡੇ 

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਸਬੰਧੀ ਮੰਗ ਨੂੰ ਲੈ ਕੇ ਅੱਜ ਲੰਦਨ ਵਿਖੇ ਭਾਰਤੀ ਹਾਈ ਕਮਿਸ਼ਨ ਸਾਹਮਣੇ ਜ਼ਬਰਦਸਤ ਮੁਜ਼ਾਹਰਾ ਕੀਤਾ ਗਿਆ। ਪ੍ਰਸਿੱਧ ਯੁਵਾ ਆਗੂ ਸ. ਪਰਮਜੀਤ ਸਿੰਘ ਜੌਹਲ ਵਲੋਂ ਲੰਦਨ ਤੋਂ ਭੇਜੀ ਸੂਚਨਾ ਮੁਤਾਬਕ ਅੱਜ ਦੁਪਹਿਰ ਇੰਗਲੈਂਡ ਦੇ ਸਮੇਂ ਮੁਤਾਬਕ 12 ਤੋਂ 2 ਵਜੇ ਤਕ ਹੋਏ ਮੁਜ਼ਾਹਰੇ ਵਿਚ ਇੰਗਲੈਂਡ ਭਰ ਤੋਂ ਵੱਡੀ ਗਿਣਤੀ ਵਿਚ ਸਿੱਖ ਸ਼ਾਮਲ ਹੋਏ। ਸ. ਜੌਹਲ ਨੇ ਦਸਿਆ ਕਿ ਭਾਈ ਰਾਜੋਆਣਾ ਦੇ ਹੱਕ ਵਿਚ ਅਤੇ ਭਾਰਤ ਤੇ ਪੰਥਕ ਸਰਕਾਰ ਵਿਰੁਧ ਲੋਕਾਂ ਵਿਚ ਭਾਰੀ ਰੋਸ ਹੈ। ਵੱਖ-ਵੱਖ ਬੁਲਾਰਿਆਂ ਨੇ ਭਾਰਤੀ ਨਿਆਂਇਕ ਪ੍ਰਣਾਲੀ ਦੇ ਦੋਹਰੇ ਕਿਰਦਾਰ ਦੀ ਸਖ਼ਤ ਅਲੋਚਨਾ ਕੀਤੀ ਕਿ ਸਿੱਖ ਕਤਲੇਆਮ ਦੇ ਦੋਸ਼ੀ ਹਾਲੇ ਵੀ ਖੁਲ੍ਹੇ ਘੁੰਮ ਰਹੇ ਹਨ ਜਦਕਿ ਭਾਈ ਰਾਜੋਆਣਾ ਵਰਗੇ ਸਿੱਖ ਕੌਮ ਦੇ ਅਣਖੀ ਸੂਰਬੀਰਾਂ ਨੂੰ ਫਾਂਸੀ ਦੀ ਸਜ਼ਾ ਦੇ ਹੁਕਮ ਸੁਣਾਏ ਜਾ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਭਾਰਤ ਵਿਚ ਬਹੁ ਗਿਣਤੀ ਨੂੰ ਹੋਰ ਤਰੀਕੇ ਨਾਲ ਅਤੇ ਘੱਟ ਗਿਣਤੀਆਂ ਨੂੰ ਵਖਰੇ ਢੰਗ ਨਾਲ ਇਨਸਾਫ਼ ਦਿਤਾ ਜਾਂਦਾ ਹੈ। ਸ. ਜੌਹਲ ਨੇ ਦਸਿਆ ਕਿ ਬੁਲਾਰਿਆਂ ਨੇ ਖਾੜਕੂਆਂ ਦੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਇਸ ਮਸਲੇ ’ਤੇ ਅਕਾਲ ਤਖ਼ਤ ਸਾਹਿਬ ਦੇ ‘ਜਥੇਦਾਰਾਂ’ ਨੂੰ ਮੋਹਰੀ ਰੋਲ ਅਦਾ ਕਰਨ ਦੀ ਅਪੀਲ ਕੀਤੀ ਗਈ। ਬੁਲਾਰਿਆਂ ਨੇ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਅਤੇ ਹੋਰ ਅਕਾਲੀ ਆਗੂਆਂ ਤੇ ਵਿਧਾਇਕਾਂ ਦੀ ਚੁਪੀ ’ਤੇ ਭਾਰੀ ਕਿੰਤੂ ਕੀਤਾ। ਉਨ੍ਹਾਂ ਸ. ਬਾਦਲ ਨੂੰ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੋਕਣ ਲਈ ਪੰਜਾਬ ਅਸੰਬਲੀ ਵਿਚ ਮਤਾ ਪਾਸ ਕਰਨ ਦੀ ਅਪੀਲ ਕੀਤੀ। ਰੋਸ ਪ੍ਰਦਰਸ਼ਨ ਬਾਰੇ ਸਥਾਨਕ ਸਿੱਖ ਚੈਨਲ ਅਤੇ ਸੰਗਤ ਟੀ.ਵੀ. ਚੈਨਲ ਰਾਹੀਂ ਸਿੱਖਾਂ ਨੂੰ ਲੰਦਨ ਹਾਈ ਕਮਿਸ਼ਨ ਸਾਹਮਣੇ ਇਕੱਤਰ ਹੋਣ ਲਈ ਦਿਤੇ ਸੁਨੇਹੇ ਦਾ ਅਸਰ ਏਨਾ ਸੀ ਕਿ ਪ੍ਰਬੰਧਕ ਇਸ ਸਬੰਧੀ 3-4 ਸੌ ਲੋਕਾਂ ਦੇ ਇਕੱਠ ਦੀ ਸੰਭਾਵਨਾ ਮੰਨ ਕੇ ਵਿਚਰ ਰਹੇ ਸਨ ਕਿ ਇਕੱਠ ਹਜ਼ਾਰਾਂ ਦੀ ਤਦਾਦ ਵਿਚ ਹੋਇਆ ਵੇਖ ਕੇ ਭਾਰੀ ਹੈਰਾਨੀ ਪਾਈ ਜਾ ਰਹੀ ਸੀ। ਇਸ ਮੌਕੇ 75 ਫ਼ੀ ਸਦੀ ਤੋਂ ਵਧੇਰੇ ਨੌਜਵਾਨ ਸਨ। ਉਕਤ ਤੋਂ ਇਲਾਵਾ ਬੀਬੀਆਂ ਨੇ ਵੀ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਰੋਸ ਪ੍ਰਦਰਸ਼ਨ ਵਿਚ ਸਾਰੇ ਅਕਾਲੀ ਦਲਾਂ ਦੇ ਆਗੂ, ਗੁਰਦੁਆਰਾ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ ਦੇ ਆਗੂ ਪੁੱਜੇ ਹੋਏ ਸਨ। ਇਸ ਮੌਕੇ ਜ਼ਬਰਦਸਤ ਨਾਹਰੇਬਾਜ਼ੀ ਹੋਈ। ਅਨੇਕਾਂ ਲੋਕਾਂ ਵਲੋਂ ਅਪਣੇ ਘਰਾਂ ’ਤੇ ਕੇਸਰੀ ਨਿਸ਼ਾਨ ਵਾਲੇ ਛੋਟੇ ਝੰਡੇ ਵੀ ਲਗਾ ਕੇ ਭਾਈ ਰਾਜੋਆਣਾ ਨੂੰ ਅਪਣੀ ਨੈਤਿਕ ਹਮਾਇਤ ਤੇ ਪੰਥ ਪ੍ਰਸਤੀ ਦਾ ਸਬੂਤ ਦਿਤਾ ਗਿਆ। ਇਸ ਮੌਕੇ ਕੁਲਵੰਤ ਸਿੰਘ ਮੁਠੱਡਾ, ਹਰਦੀਪ ਸਿੰਘ ਵੂਲਵਹੈਂਪਟਨ, ਗੁਰਮੀਤ ਸਿੰਘ ਗਿੱਲ, ਅਵਤਾਰ ਸਿੰਘ, ਜੋਗਾ ਸਿੰਘ, ਅਮਰਦੀਪ ਸਿੰਘ ਅਤੇ ਕੁਲਦੀਪ ਸਿੰਘ ਚਹੇੜੂ ਤੇ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।


ਇਹ ਖਬਰ ਮੈਂ ਸਪੋਕਸਮੈਨ ਅਖਬਾਰ' ਚੋ ਚੱਕੀ ਸੀ ਇਸ ਖਬਰ ਵਿਚ ਮੁਆਫੀ ਨਾਮੇ ਦੀ ਗੱਲ ਕਿਤੀ ਗਈ ਹੈ ਕਿ ਸਿਖਾਂ ਨੇ ਮੁਆਫੀ ਦੀ ਗੱਲ ਕਿਤੀ ਹੈ ਜੱਦ ਸਾਡੇ ਭਾਈ ਸਾਹਿਬ ਨੇ ਕੋਈ ਜੁਲਮ ਹੀ ਨਹੀ ਕੀਤਾ ਤੇ ਫਿਰ ਮੁਆਫੀ ਕਾਹਦੀ ਅਸੀਂ ਤਾਂ ਠੋਕ ਕੇ ਆਪਣਾ ਹੱਕ ਮੰਗਦੇ ਹਾਂ ਅਜਾਦੀ ਮੰਗਦੇ ਹਾਂ... ਸੋ ਮੁਆਫੀ ਵਰਗੇ ਲਫਜ ਵਰਤਣੇ ਇਹਨਾ ਅਖਬਾਰਾਂ ਵਾਲਿਆਂ ਨੂੰ ਸ਼ੋਬਾ ਨਹੀ ਦਿੰਦੇ.... ਸਪੋਸਕਮੈਨ ਜੋ ਕੇ ਇਕ ਸਿਖ ਦੀ ਆਵਾਜ ਮੰਨੀ ਜਾਂਦੀ ਹੈ ਤੁਹਾਨੂੰ ਤਾਂ ਇਹ ਮੁਆਫੀ ਵਰਗੇ ਲਫਜ ਨਹੀ ਲਿਖਣੇ ਚਾਹੀਦੇ.... ਅਸੀਂ ਤਾਂ ਆਪਣਾ ਹੱਕ ਮੰਗ ਰਹੇ ਹਾਂ ਅਸੀਂ ਅਜਾਦੀ ਮੰਗ ਰਹੇ ਹਾਂ ਅਸੀਂ ਹੋ ਰਹੇ ਧੱਕੇ ਉੱਤੇ ਆਵਾਜ ਬੁਲੰਦ ਕਰ ਰਹੇ ਹਾਂ ਨਾ ਕੇ ਮੁਆਫੀਆਂ ਮੰਗ ਰਹੇ ਹਾਂ... ਭਾਈ ਸਾਹਿਬ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਨੇ ਵੀ ਸਾਫ਼ ਸਾਫ਼ ਕਿਆ ਹੈ ਕਿ ਇਕ ਸਿਖ ਲਈ ਅਪੀਲਾ ਕਰਨੀਆਂ ਅਤੇ ਸਰਕਾਰ ਅੱਗੇ ਚੁਕਣਾ ਮੁਆਫੀਆਂ ਮੰਗਣੀਆਂ ਆਪਣੇ ਆਪ ਵਿਚ ਹੀ ਇਕ ਮੰਦਭਾਗੀ ਘਟਨਾ ਹੈ... ਸੋ ਸਪੋਕਸਮੈਨ ਵਾਲੇਓ ਇਹਨਾ ਸਿਖਾ ਨੇ ਇੰਗਲੇਂਡ ਵਿਚ ਫਾਂਸੀ ਮੁਆਫੀ ਲਈ ਰੋਸ ਮੁਜਾਹਰਾ ਨਹੀ ਕੀਤਾ ਇਹਨਾ ਨੇ ਤਾਂ ਸਰਕਾਰ ਨੂੰ ਵੰਗਾਰ ਕੇ ਲੱਲਕਾਰ ਕੇ ਦੱਸੇਆ ਹੈ ਕੇ ਅਗਰ ਤੁਸੀਂ ਬੇਕਸੂਰ ਸਿਖਾਂ ਨੂੰ ਫਾਂਸੀਆਂ ਤੇ ਟੰਗਦੇ ਰਹੇ ਜਾ ਟੰਗੀਆਂ ਤਾਂ ਨਤੀਜਾ ਬੁਰਾ ਹੋਵੇਗਾ... ਮੁਆਫੀ ਦੀ ਤਾਂ ਗੱਲ ਹੀ ਨਹੀ ਹੋਈ ਮੁਆਫੀ ਤਾਂ ਉਹ ਮੰਗੇ ਜਿਸ ਨੂੰ ਮੋਤ ਦਾ ਡਰ ਹੋਵੇ ਹੋਵੇ ਸਾਡੇ ਸਿੰਘ ਤਾਂ ਹਮੇਸ਼ਾਂ ਚੜਦੀ ਕਲਾ ਵਿਚ ਰਹੇ ਨੇਅ ਅਤੇ ਰਹਿਣ ਗੇ ਗੁਰੂ ਫ਼ਤਿਹ ਚੀਮਾਂ 



Post Comment


ਗੁਰਸ਼ਾਮ ਸਿੰਘ ਚੀਮਾਂ